ਕਮੇਡੀ

ਇਸ਼ਕ ਦਾ ਬੁਖਾਰ

-ਭਵਨਦੀਪ ਸਿੰਘ ਪੁਰਬਾ
ਜਦੋਂ ਮੈਨੂੰ ਇਸ਼ਕ ਦਾ ਬੁਖਾਰ ਚੜਿ•ਆ। ਮਤਲਬ ਜਦੋਂ ਮੈਨੂੰ ਇਸ਼ਕ ਹੋਇਆ। ਮੈਂ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਸਾਡਾ ਸਾਰਾ ਪਰਿਵਾਰ ਕੈਨੇਡਾ ਗਿਆ ਹੋਇਆ ਸੀ। ਸਾਡੇ ਗੁਆਂਢ ਇਕ ਨਵਾਂ ਘਰ ਪਿਆ। ਉਨ•ਾਂ ਨੇ ਘਰ ਦਾ ਮਹੂਰਤ ਕੀਤਾ। ਮੈਂ ਵੀ ਮਹੂਰਤ ਤੇ ਗਿਆ। ਉਥੇ ਇਕ ਸੋਹਣੀ ਸੁਨੱਖੀ ਮੁਟਿਆਰ ਦੇ ਦਰਸ਼ਨ ਹੋਏ, ਜਿਸਨੂੰ ਦੇਖਦੇ ਸਾਰ ਹੀ ਮੇਰੇ ਦੀਦੇ ਟਪਕਣ ਲੱਗੇ। ਮਹੂਰਤ ਖਤਮ ਹੋਣ ਤੇ ਨਾ ਚਾਹੁੰਦੇ ਹੋਏ ਵੀ ਘਰ ਵਾਪਸ ਆਉਣਾ ਪਿਆ। ਘਰ ਆ ਕੇ ਕੀ-ਕੀ ਹੋਇਆ, ਪੁਛੋ ਨਾ। ਪਰ ਮੈਂ ਦੱਸ ਹੀ ਦਿਨਾ ਏਂ। ਘਰ ਆਉਣ ਸਾਰ ਮੈਂ ਸੋਚਿਆ ਕੀ ਹੋਰ ਕੋਈ ਕੰਮ ਫੇਰ ਕਰਾਂਗੇ ਪਹਿਲਾਂ ਦੁੱਧ ਨੂੰ ਉਬਾਲਾ ਦੇ ਦੇਈਏ। ਸਟੋਵ ਚਲਾਉਣ ਲੱਗਾ ਤਾਂ ਉਸ ਵਿਚ ਤੇਲ ਨਹੀਂ ਸੀ। ਮੈਂ ਫਰਿਜ਼ ਖੋਲ•ੀ ਉਸ ਵਿਚੋਂ ਪਾਣੀ ਦੀ ਬੋਤਲ ਕੱਢੀ ਤੇ ਸਟੋਵ ਵਿਚ ਪਾ ਦਿੱਤੀ। ਇਸ਼ਕ ਦਾ ਮੇਰੇ ਤੇ ਇਨ•ਾਂ ਭੂਤ ਸਵਾਰ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਫਰਿਜ਼ ਖੋਲ• ਕੇ ਪਾਣੀ ਦੀ ਬੋਤਲ ਕੱਢੀ ਹੈ ਜਾਂ ਬਾਰੀ ਖੋਲ• ਕੇ ਤੇਲ ਦੀ ਬੋਤਲ। ਸਟੋਵ ਚੱਲੇ ਨਾ। ਆਖਰ ਟੱਕਰਾਂ-ਟੁੱਕਰਾਂ ਮਾਰ ਕੇ ਮੈਂ ਚੁਲ•ੇ ਵਿਚ ਅੱਗ ਮਚਾਈ ਤੇ ਦੁੱਧ ਗਰਮ ਕੀਤਾ। ਦੁੱਧ ਗਰਮ ਕਰਕੇ ਮੈਂ ਗੇਟ ਵਿਚ ਜਾ ਕੇ ਖੜ• ਗਿਆ ਇਹ ਦੇਖਣ ਲਈ ਕਿ ਉਹ ਮੁਟਿਆਰ ਕਿਧਰ ਜਾਂਦੀ ਹੈ। ਉਨ•ਾਂ ਦੇ ਘਰ ਆਉਣ ਵਾਲੇ ਸਾਰੇ ਲੋਕ ਲੰਘ ਗਏ ਪਰ ਉਹ ਨਹੀਂ ਲੰਘੀ। ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਉਹ ਮੁਟਿਆਰ ਨਵੇਂ ਘਰ ਵਾਲਿਆਂ ਦੀ ਹੀ ਹੈ। ਫਿਰ ਕੀ ਸੀ ਮੇਰੇ ਪੈਰ ਧਰਤੀ ਤੇ ਨਾ ਲੱਗਣ। ਮੈਂ ਪਿਆਰ ਦੇ ਅਨੁਭਵ ਵਿਚ ਬੜੇ ਰੁਮਾਂਟਿਕ ਅੰਦਾਜ਼ ਨਾਲ ਪਲੰਘ ਤੇ ਜਾ ਕੇ ਡਿੱਗਣ ਦੀ ਕੋਸ਼ਿਸ਼ ਕੀਤੀ। ਪਰ ਪਲੰਘ ਦੀ ਬਜਾਏ ਮੈਂ ਫਰਸ਼ ਤੇ ਹੀ ਡਿੱਗ ਪਿਆ। ਫਰਸ਼ ਮੇਰੇ ਨਾਜ਼ੁਕ ਲੱਕ ਨੂੰ ਬਚਾ ਨਾ ਸਕੀ। ਮੈਂ ਹਾਏ ਕਹਿ ਕੇ ਉਠ ਖੜਿ•ਆ। ਮਸਾਂ ਮੈਂ ਆਪਣੇ ਆਪ ਨੂੰ ਸੋਫੇ ਦੇ ਕੇਲ ਲੈ ਕੇ ਗਿਆ। ਕੁਝ ਚਿਰ ਸੋਫੇ ਉੱਤੇ ਬੈਠਾ ਰਹਿਣ ਤੋਂ ਬਾਅਦ ਮੈਂ ਰਸੋਈ ਵਿਚ ਗਿਆ। ਉਥੇ ਕੁਝ ਜੂਠੇ ਭਾਂਡੇ ਪਏ ਸਨ। ਮੈਂ ਉਨ•ਾਂ ਨੂੰ ਧੋ ਕੇ ਰੱਖਣ ਤੋਂ ਬਾਅਦ ਟੂਟੀ ਬੰਦ ਕਰਨੀ ਭੁਲ ਗਿਆ। ਇਸ਼ਕ ਦੀ ਮਸਤੀ ਵਿਚ ਮੈਂ ਗੁਣ-ਗੁਣਾਉਂਦਾ ਆਪਣੇ ਪਲੰਘ ਤੇ ਜਾ ਕੇ ਪੈ ਗਿਆ। ਮੈਂ ਇਹ ਸੋਚ ਕੇ 5 ਵਜੇ ਦਾ ਅਲਾਰਮ ਲਗਾ ਦਿੱਤਾ ਕਿ ਸੁਭਾ ਉਠ ਕੇ ਤਿਆਰ-ਬਿਆਰ ਹੋ ਕੇ ਉਸ ਮੁਟਿਆਰ ਦਾ ਪਤਾ ਲਗਾਵਾਂਗੇ।
ਜਦ ਮੈਂ ਸੁਭਾ ਉਠਿਆ ਤਾਂ ਦਸ (10) ਵੱਜ ਚੁੱਕੇ ਸਨ। ਮੈਂ ਤਾਂ ਇਸ਼ਕ ਦਾ ਅਸੂਲ ਹੀ ਤੋੜ ਦਿੱਤਾ। ਲੋਕਾਂ ਨੂੰ ਇਸ਼ਕ ਵਿਚ ਨੀਂਦ ਨਹੀਂ ਆਉਂਦੀ, ਅਸੀਂ ਰੱਜ ਕੇ ਸੁੱਤੇ। ਅਲਾਰਮ ਆਪ ਹੀ ਵੱਜ-ਵੁੱਜ ਕੇ ਹਟ ਗਿਆ ਹੋਵੇਗਾ। ਮੈਂ ਨਹਾਉਣ ਲਈ ਛੇਤੀ ਨਾਲ ਬਾਥਰੂਮ ਵਿਚ ਗਿਆ। ਮੈਂ ਆਪਣੇ ਸਰੀਰ ਨੂੰ ਗਿੱਲਾ ਕਰਕੇ ਸਾਬੁਣ ਲਗਾਉਣ ਲੱਗ ਪਿਆ। ਪਾਈਪ ਵਿਚ ਜਿਨ•ਾਂ ਕੁ ਪਾਣੀ ਸੀ ਉਹ ਖਤਮ ਹੋ ਗਿਆ। ਮੈਂ ਬਾਹਰ ਨਿਕਲ ਕੇ ਦੇਖਿਆ ਪਿਛਲੇ ਵਿਹੜੇ ਵਿਚ ਚਿੱਕੜ-ਚਿੱਕੜ ਹੋਇਆ ਪਿਆ ਸੀ। ਮੈਂ ਉਸੇ ਤਰ•ਾਂ ਸਾਫਾ ਲਪੇਟ ਕੇ ਗੁਆਂਢੀਆਂ ਦੇ ਘਰੋਂ ਪਾਣੀ ਲਿਆ ਕੇ ਨਹਾਤਾ, ਮੈਂ ਸੋਚਿਆ ਚੱਲ ਅੱਜ ਤਾਂ ਉਹ ਚਲੀ ਗਈ ਹੋਵੇਗੀ ਮੈਂ ਕੱਲ• ਉਸ ਦਾ ਪਤਾ ਕਰਾਂਗਾ ਕਿ ਉਹ ਕਿਥੇ ਜਾਂਦੀ ਹੈ। ਥੋੜ•ੇ ਚਿਰ ਬਾਅਦ ਮੇਰਾ ਦੋਸਤ ਮੇਰੇ ਕੋਲ ਆ ਗਿਆ। ਮੈਂ ਉਸ ਨੂੰ ਸਾਰੀ ਗੱਲ ਦੱਸੀ। ਉਸ ਨੇ ਉਨ•ਾਂ ਦੇ ਕੋਠੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ”ਕਿਤੇ ਤੂੰ ਉਸ ਕੁੜੀ ਦੀ ਤਾਂ ਗੱਲ ਨਹੀਂ ਕਰਦਾ।” ਮੈਂ ਉਸ ਵੱਲ ਦੇਖ ਹੈਰਾਨ ਜਿਹਾ ਹੋ ਗਿਆ। ਉਹ ਕੋਠੇ ਉਪਰ ਤਾਰ ਤੇ ਕੱਪੜੇ ਪਾ ਰਹੀ ਸੀ। ਮੇਰੇ ਦੋਸਤ ਨੇ ਦੱਸਿਆ ਕਿ ਇਹ ਸਾਡੇ ਕਾਲਜ ਵਿਚ ਪੜ•ਦੀ ਹੈ। ਇਹ ਮੇਰੀ ਕਲਾਸਮੈਂਟ ਹੈ। ਇਸ ਦੀ ਕਲਾਸ 9 ਵਜੇ ਲੱਗਦੀ ਹੈ।
ਮੈਂ ਤੀਸਰੇ ਦਿਨ ਸਵੇਰੇ 7 ਵਜੇ ਉੱਠ ਕੇ ਤਿਆਰ ਹੋਣ ਲੱਗਾ। ਘੰਟਾ ਕੁ ਮੈਂ ਨਹਾਉਣ ਤੇ ਲਗਾ ਦਿੱਤਾ। ਨਹਾ ਕੇ ਜਦ ਸ਼ਰਟ ਪਾਉਣ ਲੱਗਾ ਤਾਂ ਉਸ ਦੇ ਤਿੰਨ ਬਟਨ ਟੁੱਟੇ ਹੋਏ ਸਨ। ਪੈਂਟ ਚੁੱਕੀ ਤਾਂ ਉਸ ਦਾ ਪੋਅਚਾ ਉਧੜਿਆ ਹੋਇਆ ਸੀ। ਹਾਰ ਕੇ ਮੈਂ ਮੈਲੇ ਲੀੜੇ ਹੀ ਪਾ ਲਏ। ਮੈਂ ਸੋਚਿਆ ਕਿ ਉਹ 8.30 ਵਜੇ ਜਾਂਦੀ ਹੋਵੇਗੀ। ਇਸ ਲਈ ਮੈਂ 8 ਵਜੇ ਬਾਬਾ ਆਦਮ ਵੇਲੇ ਦਾ ਮੋਟਰ ਸਾਈਕਲ ਬਾਹਰ ਕੱਢਿਆ। ਉਦੋਂ ਹੀ ਉਹ ਮੁਟਿਆਰ ਮੈਨੂੰ ਸਾਹਮਣਿਉਂ ਤੁਰੀ ਆਉਂਦੀ ਦਿਸ ਗਈ। ਮੈਂ ਫਟਾਫਟ ਦਰਵਾਜ਼ੇ ਬੰਦ ਕਰਕੇ ਮੋਟਰ ਸਾਈਕਲ ਸਟਾਰਟ ਕਰਨ ਲੱਗ ਪਿਆ। ਪਰ ਮੋਟਰ ਸਾਈਕਲ ਸਟਾਰਟ ਨਹੀਂ ਹੋਇਆ, ਉਹ ਹੱਸ ਕੇ ਮੇਰੇ ਕੋਲ ਦੀ ਲੰਘ ਗਈ, ਮੈਂ ਕਦੇ ਮੋਟਰ ਸਾਈਕਲ ਵੱਲ ਦੇਖਾਂ, ਕਦੇ ਉਸ ਵੱਲ। ਮੈਂ ਮੋਟਰਸਾਈਕਲ ਮਕੈਨਿਕ ਕੋਲ ਲੈ ਗਿਆ। ਉਸ ਨੇ ਕਿਹਾ, ”ਇਸ ਦੀ ਰਿਪੇਅਰ ਤੇ ਪੂਰਾ ਦਿਨ ਲੱਗ ਜਾਵੇਗਾ। ਮੈਂ ਮੋਟਰਸਾਈਕਲ ਮਕੈਨਿਕ ਨੂੰ ਫੜਾ ਕੇ ਆਪਣੇ ਕਾਲਜ ਚਲਾ ਗਿਆ ਅਤੇ ਉਸ ਮੁਟਿਆਰ ਨੂੰ ਮਿਲਣ ਦਾ ਕੰਮ ਅਗਲੇ ਦਿਨ ਤੇ ਛੱਡ ਦਿੱਤਾ।
ਚੋਥੇ ਦਿਨ ਮੈਂ ਸਾਰੇ ਕੰਮ ਟਾਈਮ ਸਿਰ ਕਰ ਲਏ। ਉਹ ਜਦੋਂ ਦੂਰੋਂ ਆਉਂਦੀ ਦਿਸੀ ਤਾਂ ਉਦੋਂ ਹੀ ਮੈਂ ਮੋਟਰਸਾਈਕਲ ਸਟਾਰਟ ਕਰ ਲਿਆ। ਜਦੋਂ ਉਹ ਮੇਰੇ ਕੋਲ ਦੀ ਲੰਘਣ ਲੱਗੀ ਤਾਂ ਮੈਂ ਕਿਹਾ, ”ਬੈਠ ਜਾਉ ਜੀ, ਮੈਂ ਤੁਹਾਨੂੰ ਕਾਲਜ ਤੱਕ ਛੱਡ ਦਿਨਾ ਏਂ।” ਉਹ ਕੁਝ ਨਾ ਬੋਲੀ ਚੁਪ-ਚਾਪ ਮੇਰੇ ਮੋਟਰ ਸਾਈਕਲ ਮਗਰ ਬੈਠ ਗਈ। ਮੈਂ ਹਾਲੇ ਗੇਅਰ ਪਾ ਕੇ ਮੋਟਰ ਸਾਈਕਲ ਤੋਰਿਆ ਹੀ ਸੀ ਕਿ ਉਸ ਵਿਚ ਪੈਟਰੋਲ ਮੁਕ ਗਿਆ। ਉਸ ਨੇ ਕਿਹਾ, ”ਕੋਈ ਗੱਲ ਨਹੀਂ ਮੈਂ ਚਲੀ ਜਾਵਾਂਗੀ ਉਹ ਉਤਰ ਕੇ ਤੁਰ ਪਈ, ਮੈਂ ਘਰ ਵਾਪਸ ਮੁੜ ਆਇਆ। ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਪੈਟਰੋਲ ਪਹਿਲਾਂ ਕਿਉਂ ਨਹੀਂ ਦੇਖਿਆ। ਮੈਂ ਸਾਰਾ ਦਿਨ ਬੈਠਾ ਉਸ ਬਾਰੇ ਹੀ ਸੋਚਦਾ ਰਿਹਾ ਕਿ ਉਸ ਨੂੰ ਕਿਵੇਂ ਬੁਲਾਵਾਂ। ਮੇਰੇ ਦਿਮਾਗ਼ ਵਿਚ ਇਕ ਸੁਝਾਅ ਆਇਆ ਕਿ ਮੈਂ ਉਸ ਨਾਲ ਫ਼ੋਨ ਤੇ ਹੀ ਗੱਲ ਕਰ ਲਵਾਂ। ਮੈਂ ਬੜੀ ਮੁਸ਼ਕਲ ਨਾਲ ਉਨ•ਾਂ ਦਾ ਫ਼ੋਨ ਨੰਬਰ ਪਤਾ ਕੀਤਾ। ਮੈਂ ਸ਼ਾਮ ਨੂੰ 2 ਵਜੇ ਤੋਂ ਬਾਅਦ ਉਨ•ਾਂ ਦੇ ਘਰ ਫ਼ੋਨ ਕੀਤਾ, ਫ਼ੋਨ ਉਸ ਦੀ ਮੰਮੀ ਨੇ ਚੁੱਕ ਲਿਆ। ਮੈਂ ਰੌਂਗ ਨੰਬਰ ਕਹਿ ਕੇ ਰੱਕ ਦਿੱਤਾ। ਮੈਂ ਸ਼ਾਮ ਨੂੰ ਫੇਰ ਫ਼ੋਨ ਕੀਤਾ। ਉਦੋਂ ਉਸ ਦੇ ਪਿਤਾ ਜੀ ਵਾਪਿਸ ਆ ਚੁੱਕੇ ਸਨ। ਸ਼ਾਇਦ ਉਨ•ਾਂ ਨੇ ਫ਼ੋਨ ਚੁੱਕ ਲਿਆ। ਉਨ•ਾਂ ਨੇ ਇੰਨੇ ਰੋਅਬ ਨਾਲ ਹੈਲੋ ਕਿਹਾ ਕਿ ਮੇਰੇ ਹੱਥੋਂ ਰਸੀਵਰ ਛੁੱਟ ਕੇ ਡਿੱਗ ਪਿਆ। ਮੈਂ ਫ਼ੋਨ ਵਾਲਾ ਤਰੀਕਾ ਵੀ ਕੈਂਸਲ ਕਰ ਦਿੱਤਾ।
ਪੰਜਵੇਂ ਦਿਨ ਮੈਂ ਉਸ ਨੂੰ ਬੁਲਾਉਣ ਲਈ ਬਹਾਨਾ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਘੰਟੀ ਵਜਾਈ। ਮੈਂ ਦਰਵਾਜ਼ਾ ਖੋਲਿ•ਆ ਤਾਂ ਸਾਹਮਣੇ ਉਹੀ ਕੁੜੀ ਖੜ•ੀ ਸੀ। ਉਸਨੇ ਇਕ ਚਿੱਠੀ ਮੈਨੂੰ ਫੜਾਉਂਦੇ ਹੋਏ ਕਿਹਾ, ”ਮੈਂ ਸ਼ਾਮ ਨੂੰ ਆ ਕੇ ਤੁਹਾਨੂੰ ਮਿਲਾਂਗੀ।” ਉਹ ਇਨ•ਾਂ ਕਹਿ ਕੇ ਚਲੀ ਗਈ। ਮੈਂ ਖੁਸ਼ੀ ਵਿਚ ਉਛਲਦਾ ਅੰਦਰ ਆਇਆ। ਖੁਸ਼ੀ ਵਿਚ ਮੈਂ ਦੋ-ਚਾਰ ਕੱਚ ਦੇ ਗਿਲਾਸ ਭੰਨ ਦਿੱਤੇ। ਪਰ ਜਦ ਚਿੱਠੀ ਖੋਲ• ਕੇ ਪੜ•ੀ ਤਾਂ ਮੇਰੇ ਉਪਰਲੇ ਸਾਹ ਉੱਪਰ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਉਸ ਚਿੱਠੀ ਨੇ ਮੇਰੇ ਇਸ਼ਕ ਦੇ ਬੁਖਾਰ ਨੂੰ ”ਪੈਰਾਮਲ ਸੀ” ਖੁਆ ਦਿੱਤੀ। ਉਸ ਚਿੱਠੀ ਵਿਚ ਲਿਖਿਆ ਸੀ,
”ਪਿਆਰ ਭਰੀ ਸਤਿ ਸ੍ਰੀ ਅਕਾਲ”
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਤੁਸੀਂ ਮੈਨੂੰ ਬਹੁਤ ਚੰਗੇ ਲੱਗੇ। ਮੈਂ ਜਿਸ ਦਿਨ ਤੋਂ ਤੁਹਾਨੂੰ ਦੇਖਿਆ ਹੈ ਉਸ ਦਿਨ ਤੋਂ ਤੁਹਾਡੇ ਬਾਰੇ ਹੀ ਸੋ ਰਹੀ ਹਾਂ। ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤੁਹਾਡੇ ਵਰਗਾ ਭਰਾ ਮਿਲ ਜਾਵੇਗਾ। ਵੀਰ ਜੀ ਮੈਨੂੰ ਜ਼ਰੂਰ-ਜ਼ਰੂਰ ਮਿਲਣਾ।
ਪ੍ਰੇਮ ਸਹਿਤ
ਤੁਹਾਡੀ ਛੋਟੀ ਭੈਣ

-0-

ਚੁਟਕਲੇ

ਇਕ ਆਦਮੀ- ਦੂਜੇ ਆਦਮੀ ਨੂੰ ਤੁਸੀਂ ਇਕ ਮਹੀਨਾ ਕਿਥੇ ਗੁਜ਼ਾਰੋਗੇ।
ਦੂਜਾ ਆਦਮੀ – ਇਕ ਦਿਨ ਘੋੜਾ ਸਵਾਰੀ ‘ਚ ਤੇ ਬਾਕੀ ਦਿਨ ਹਸਪਤਾਲ ‘ਚ ਗੁਜ਼ਾਰਾਗਾ।
***
ਨਿੱਕਾ -ਸਾਈਕਲ ਚਲਾਉਣੀ ਜਾਣਦੇ ਹੋ?
ਤਾਰੀ-ਜੀ ਹਾਂ।
ਨਿੱਕਾ-ਕਾਰ ਚਲਾਉਣਾ?
ਤਾਰੀ -ਜੀ ਹਾਂ।
ਨਿੱਕਾ-ਹਵਾਈ ਜਹਾਜ਼ ਚਲਾਉਣਾ?
ਤਾਰੀ -ਜੀ ਹਾਂ।
ਨਿੱਕਾ-ਝੂਠ ਬੋਲਣਾ ਜਾਣਦੇ ਹੋ?
ਤਾਰੀ -ਹੋਰ ਹੁਣ ਤੱਕ ਕਰ ਵੀ ਕੀ ਰਿਹਾ ਸੀ।
***
ਮੋਟਾ ਆਦਮੀ-ਅਰੇ ਭਾਈ ਮੈਨੂੰ ਕਿਉਂ ਰੋਕ ਲਿਆ।
ਟ੍ਰੈਫਿਕ ਪੁਲਿਸ ਵਾਲਾ- ਇਸ ਸੜਕ ਤੋਂ ਭਾਰੀ ਵਾਹਨਾਂ ਦਾ ਆਉਣਾ-ਜਾਣਾ ਮਨਾ ਹੈ।
***
ਗਾਇਕ-ਸਾਡੇ ਘਰ ਦਾ ਲਗਭਗ ਹਰ ਮੈਂਬਰ ਗਾਉਂਦਾ ਹੈ।
ਪੱਤਰਕਾਰ-ਅੱਛਾ! ਪਰ ਗਾਉਂਦੇ ਕਿਥੇ ਨੇ ਅਸੀਂ ਤਾਂ ਕਦੀ ਨਹੀਂ ਸੁਣਿਆ।
ਗਾਇਕ- ਅਸੀਂ ਸਭ ਜੀ ਬਾਥਰੂਮ ਵਿਚ ਗਾਉਂਦੇ ਹਾਂ, ਤਾਂ ਹੀ ਤੇ ਬਾਹਰ ਅਵਾਜ਼ ਨਹੀਂ ਆਉਂਦੀ।
***

ਇਕ ਵਾਰ ਇਕ ਪਤਨੀ ਦੇ ਬੁੱਲ• ‘ਤੇ ਸੱਟ ਲੱਗ ਗਈ ਤਾਂ ਪਤੀ ਟਾਂਕਾ ਲਗਵਾਉਣ ਲਈ ਇਕ ਡਾਕਟਰ ਕੋਲ ਲੈ ਗਿਆ, ਡਾਕਟਰ ਨੇ ਦਸ ਰੁਪਏ ਮੰਗੇ ਤਾਂ ਪਤੀ ਨੇ ਡਾਕਟਰ ਨੂੰ ਇਕ ਪਾਸੇ ਲਿਜਾ ਕੇ ਕਿਹਾ- ਇਹ ਲਉ ਵੀਹ ਰੁਪਏ, ਇਸ ਦੇ ਹੋਵੇ ਹੀ ਬੁੱਲ• ਸੀ ਦਿਉ।
***
ਨੌਕਰਾਣੀ (ਮਾਲਕਿਨ ਨੂੰ) ਇਸ ਸੜੇ ਹੋਏ ਪਰੌਂਠੇ ਦਾ ਕੀ ਕਰਾ ਮੈਡਮ?
(ਮਾਲਕਿਨ) ਤੁਮਾਹਰੇ ਸਾਹਿਬ ਨੇ ਨਾਸ਼ਤਾ ਕਰ ਲਿਆ ਏ?
(ਨੌਕਰਾਣੀ) ਆਹੋ ਮੈਡਮ!
(ਮਾਲਕਿਨ) ਤੇ ਫਿਰ ਕੁੱਤੇ ਅੱਗੇ ਸੁੱਟ ਦੇ।
***
ਇਕ ਲੜਕਾ ਰੋਦਾ ਹੋਇਆ ਆਇਆ ਤੇ ਪਿਤਾ ਜੀ ਕਹਿਣ ਲੱਗਾ, ਮੈਨੂੰ ਮੰਮੀ ਨੇ ਮਾਰਿਆ ਹੈ।
ਪਿਤਾ ਜੀ ਨੇ ਜਵਾਬ ਦਿੱਤਾ, ”ਬੇਟਾ ਹਾਈਕੋਰਟ ਵਿਚ ਸੁਪਰੀਮ ਕੋਰਟ ਵਿਰੁੱਧ ਸੁਣਵਾਈ ਨਹੀਂ ਹੈ।
***
ਬਬਲੀ ਰੋਹਨੀ ਨੂੰ – ਭੈਣ ਜੀ ਰਾਤ ਦਾ ਜਗਰਾਤਾ ਕਿਸ ਤਰ•ਾਂ ਦਾ ਰਿਹਾ?
ਰੋਹਨੀ – ਬਹੁਤ ਵਧੀਆ ਮੈਂ ਸੁਨੀਲ ਦੇ ਡੈਡੀ ਦਾ ਪੂਰਾ ਸਵੈਟਰ ਬੁਣ ਲਿਆ।
***
ਪਿਤਾ (ਬੇਟੀ ਨੂੰ) -ਬੇਟੀ ਕਿਉਂ ਰੋ ਰਹੀ ਏ?
ਬੇਟੀ- ਮਾਸਟਰ ਜੀ ਬੀਮਾਰ ਸਨ।
ਪਿਤਾ (ਗੱਲ ਕੱਟ ਕੇ) ਕੀ ਬਹੁਤ ਬੀਮਾਰ ਨੇ?
ਬੇਟੀ- ਨਹੀਂ ਡੈਡੀ, ਉਹ ਠੀਕ ਹੋ ਗਏ ਹਨ ਤੇ ਕੱਲ ਤੋਂ ਫਿਰ ਸਕੂਲ ਆ ਰਹੇ ਹਨ।
***
ਗੋਪੀ (ਰਿਕਸ਼ੇ ਵਾਲੇ ਨੂੰ) ‘ਕਿਉਂ ਭਾਈ, ਰੇਲਵੇ ਸਟੇਸ਼ਨ ਦਾ ਕੀ ਲਵੋਗੇ?
(ਰਿਕਸ਼ੇ ਵਾਲਾ) ਮੁਆਫ ਕਰਨਾ ਭਾਈ, ਮੈਂ ਰੇਲਵੇ ਸਟੇਸ਼ਨ ਵੇਚਿਆ ਨਹੀਂ ਕਰਦਾ।
***
ਇੱਕ ਔਰਤ ਨੇ ਡਾਕਟਰ ਦੇ ਕੋਲ ਜਾ ਕੇ ਕਿਹਾ- ਤੁਸੀਂ ਮੇਰੇ ਪਤੀ ਦੀਆਂ ਅੱਖਾਂ ਦਾ ਇਹ ਕਿਸੇ ਤਰ•ਾਂ ਦਾ ਆਪ੍ਰੇਸ਼ਨ ਕੀਤਾ ਹੈ? ਹੁਣ ਤਾਂ ਉਹ ਮੇਰੇ ਵੱਲ ਦੇਖਦੇ ਹੀ ਨਹੀਂ, ਜਦ ਕਿ ਆਪ੍ਰੇਸ਼ਨ ਤੋਂ ਪਹਿਲਾਂ ਮੇਰੀ ਸੁੰਦਰਤਾ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ?
ਪਹਿਲਾਂ ਉਨ•ਾਂ ਦੀਆਂ ਅੱਖਾਂ ਕਮਜ਼ੋਰ ਸੀ ਆਪ੍ਰੇਸ਼ਨ ਤੋਂ ਬਾਅਦ ਠੀਕ ਹੋ ਗਈਆਂ? ਡਾਕਟਰ ਮੁਸਕਰਾ ਕੇ ਬੋਲਿਆ।
***
ਅਧਿਆਪਕ, ‘ਮਨੂੰ, ਦਸ ਪਾਨੀਪਤ ਦੀਆਂ ਕਿੰਨੀਆਂ ਲੜਾਈਆ ਹੋਈਆਂ ਸਨ।’
ਮਨੂੰ ,’3′
ਅਧਿਆਪਕ, ‘ਗਿਣ ਕੇ ਦੱਸ।’
ਮਨੂ, ‘ਇੱਕ, ਦੋ, ਤਿੰਨ।’
***
ਇੱਕ ਔਰਤ ਆਪਣੇ ਪਤੀ ਨੂੰ ਕਹਿ ਰਹੀ ਸੀ, ‘ਅਸੀਂ ਕਿੰਨ ਕਿਸਮਤ ਵਾਲੇ ਹਾਂ, ਸਾਨੂੰ ਬਚਪਨ ਵਿੱਚ ਇੱਕ ਦੂਜੇ ਨਾਲ ਪਿਆਰ ਹੋ ਗਿਆ, ਜੋ ਵਿਆਹ ਵਿੱਚ ਬਦਲ ਗਿਆ। ਹੁਣ ਮੈਂ ਤੁਹਾਡੇ ਕੋਲੋਂ ਇੱਕ ਵਾਅਦਾ ਲੈਣਾ ਚਾਹੁੰਦੀ ਹਾਂ ਕਿ ਮੇਰੇ ਮਰਨ ਤੋਂ ਬਾਅਦ ਕਿਸੇ ਨਾਲ ਵਿਆਹ ਨਾ ਕਰਵਾ ਲੈਣਾ।’
ਪਤੀ, ‘ਤੂੰ ਵੀ ਅਜੀਬ ਗੱਲ ਕਰਦੀ ਏਂ, ਯਕੀਨ ਨਾ ਹੋਵੇ ਤਾਂ ਅਜ਼ਮਾ ਕੇ ਦੇਖ ਲੈ।’
***

ਲਖਨਊ ਦਾ ਇੱਕ ਵਕੀਲ ਦੂਜੇ ਵਕੀਲ ਨੂੰ , ‘ਤੁਹਾਡੇ ਵੱਡੇ ਬੇਟੇ ਦਾ ਨਾਂ ਕੀ ਹੈ?’
ਦੂਜ, ‘ਨਫੀਸ਼ ਕਰੀਮ’
ਪਹਿਲਾਂ, ‘ਅਤੇ ਛੋਟੇ ਦਾ?’
ਦੂਜਾ, ‘ਰਈਸ ਕਰੀਮ।’
ਪਹਿਲਾ, ‘ਫਿਰ ਤਾਂ ਤੁਹਾਡੀ ਬੇਟੀ ਦਾ ਨਾਂ ਆਈਸਕ੍ਰੀਮ ਹੋਵੇਗਾ।’
***
ਨਿਸ਼ੂ ਮਨੂੰ ਨੂੰ, ‘ਮੇਰੇ ਚਾਚਾ ਜੀ ਨੇ ਹਾਕੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।’
ਮਨੂ ‘ਇਹ ਹਾਕੀ ਖੇਡਣ ਵਾਲੇ ਕੁਝ ਨਾ ਕੁਝ ਤੋੜਦੇ ਹੀ ਰਹਿੰਦੇ ਹਨ, ਕੱਲ ਮੇਰੇ ਭਰਾ ਨੇ ਵੀ ਹਾਕੀ ਮਾਰ ਕੇ ਦੂਜੀ ਟੀਮ ਦੇ ਖਿਡਾਰੀ ਦੀ ਲੱਤ ਤੋੜ ਦਿੱਤ।’
***
ਇੱਕ ਜੇਲ ‘ਚ ਫਾਂਸੀ ਘਰ ਦੇ ਹੇਠਾਂ ਡੂੰਘੇ ਪਾਣੀ ਦੀ ਇੱਕ ਨਹਿਰ ਲੰਘਦੀ ਸੀ। ਇੱਕ ਕੈਦੀ ਨੂੰ ਫਾਂਸੀ ਦੇਣ ਵੇਲੇ ਜੱਲਾਦ ਕੋਲੋਂ ਉਸ ਦੇ ਗਲੇ ਵਿੱਚ ਫਾਹਾ ਖੱਲ ਗਿਆ ਅਤੇ ਕੈਦੀ ਨਹਿਰ ਵਿੱਚ ਡਿੱਗ ਮਰ ਗਿਆ ਇਸ ਨਾਲ ਸਾਰੇ ਕੈਦੀ ਡਰ ਗਏ ਇੱਕ ਦਿਨ ਜਦੋ ਇੱਕ ਹੋਰ ਕੈਦੀ ਨੂੰ ਫਾਂਸੀ ਦਿੱਤੀ ਜਾਣ ਲੱਗੀ ਤਾਂ ਉਹ ਜੱਲਾਦ ਨੂੰ ਕਹਿਣ ਲੱਗਾ ਦੇਖ ਭਰਾ ਮੇਰੇ ਗਲੇ ਵਿੱਚ ਫਾਹਾ ਕੱਸ ਕੇ ਪਾਈ ਕਿਤੇ ਇਹ ਨਾ ਹੋਵੇ ਫਾਹਾ ਖੁੱਲ• ਜਾਵੇ ਕਿਉਂਕਿ ਮੈਂ ਪਾਣੀ ਵਿੱਚ ਡੁੱਬਣ ਤੋਂ ਬਹੁਤ ਡਰਦਾ ਹਾਂ।
***
ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, @ਮੇਰੀ ਪਤਨੀ ਪੇਕੇ ਗਈ ਹੈ। ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ•ੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ਸੀ। ਸੰਦੂਕ ਟੁੱਟੇ ਹੋਏ ਮਿਲੇ। ਮੇਰੇ ਤਾਂ ਤੋਤੇ ਹੀ ਉੱਡ ਗਏ।
***

ਥਾਣੇਦਾਰ ਨੇ ਕਲਮ ਚੁੱਕੀ ਅਤੇ ਤੁਰੰਤ ਪੁੱਛਿਆ, ਕੁਲ ਕਿੰਨੇ ਤੋਤੇ ਸਨ?@
ਮੋਟੀ ਪਤਨੀ- ਇਸ ਬੱਸ ਦੇ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ।
ਪਤੀ- ਭਲਾ ਉਹ ਕਿਵੇਂ?
ਪਤਨੀ- ਜਦੋਂ ਮੈਂ ਬੱਸ ਵਿੱਚ ਉੱਤਰੀ ਤਾਂ ਕਹਿਣ ਲੱਗਾ 3 ਸਵਾਰੀਆਂ ਇਸ ਸੀਟ ‘ਤੇ ਆ ਜਾਣ।
***

 

ਕਾਮੇਡੀ

ਦਾਖਲਾ ਸ਼ੁਰੂ          ਦਾਖਲਾ ਸ਼ੁਰੂ           ਦਾਖਲਾ ਸ਼ੁਰੂ

ਹਰੇਕ ਫੇਲ ਹੋਣ ਵਾਲੇ ਅਤੇ ਨਾ ਪੜਨ ਵਾਲੇ ਬੀ.ਏ. / ਐਮ.ਏ. ਦੇ ਵਿਦਿਆਰਥੀਆਂ ਨੂੰ ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਇਕ ਅਜਿਹੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ ਜੋ ਤੁਹਾਡੇ ਮਨ ਦੀਆਂ ਹਰ ਇੱਛਾਵਾਂ ਪੂਰੀਆਂ ਕਰ ਸਕੇਗੀ ਅਤੇ ਵਿਦਿਆਰਥੀਆਂ ਨੂੰ ਉਹ ਸੁਵਿਧਾਵਾਂ ਪੇਸ਼ ਕਰੇਗੀ ਜੋ ਆਮ ਯੂਨੀਵਰਸਿਟੀ ਨਹੀਂ ਕਰਦੀਆਂ।

ਵਿਸ਼ੇਸ਼ਤਾਵਾਂ :-
ਪ੍ਰਸ਼ਨ ਪੱਤਰ ਪੇਪਰਾਂ ਤੋਂ 25 ਦਿਨ ਪਹਿਲਾਂ ਹਰੇਕ ਵਿਦਿਆਰਥੀ ਦੇ ਘਰ ਰਜਿਸ਼ਟਰੀ ਦੁਆਰਾ ਭੇਜ ਦਿੱਤੇ ਜਾਇਆ ਕਰਨਗੇ।
ਪੇਪਰ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਪ੍ਰਸ਼ਨ ਪੱਤਰ ਹੱਲ ਕਰਕੇ ਨੋਟਿਸ ਬੋਰਡ ਤੇ ਲਗਾ ਦਿੱਤਾ ਜਾਇਆ ਕਰੇਗਾ।
ਸੁਪਰਡੈਂਟ ਅਤੇ ਸੁਪਰਵਾਈਜ਼ਰ ਨੂੰ ਇਹ ਹਦਾਇਤ ਹੋਵੇਗੀ ਕਿ ਜੇਕਰ ਕੋਈ ਵਿਦਿਆਰਥੀ ਬਿਮਾਰ ਹੋ ਜਾਂਦਾ ਹੈ ਤਾਂ ਉਸਦਾ ਪੇਪਰ ਖੁਦ ਹੱਲ ਕਰ ਕੇ ਦੇਣ।
ਪੇਪਰ ਕਮਰੇ ਵਿਚ ਨਹੀਂ ਹੋਣਗੇ, ਇਸ ਨਾਲ ਵਿਦਿਆਰਥੀਆਂ ਨੂੰ ਚੱਕਰ ਆਉਣ ਲੱਗ ਪੈਂਦੇ ਹਨ, ਇਸ ਲਈ ਪੇਪਰ ਖੁੱਲੇ ਹਵਾਦਾਰ ਮੈਦਾਨਾਂ ਵਿਚ ਹੋਇਆ ਕਰਨਗੇ।
ਲਗਾਤਾਰ ਤਿਨ ਵਾਰ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਵਜੀਫਾ ਲਾਇਆ ਜਾਵੇਗਾ।
ਜੇਕਰ ਕੋਈ ਵਿਦਿਆਰਥੀ ਫੇਲ ਹੋ ਜਾਂਦਾ ਹੈ ਤਾਂ ਉਸਨੂੰ ਯੂਨੀਵਰਸਿਟੀ ਦੀ ਫੀਸ ਤੇ ਦੁੱਗਣੀ ਫੀਸ ਦੇ ਕੇ ਅਤੇ ਸ਼ੀਲਡ ਦੇ ਕੇ ਪਾਸ ਘੋਸ਼ਿਤ ਕੀਤਾ ਜਾਵੇਗਾ, ਅਗਰ ਉਹ ਕਪਲਸਰੀ ਜਰੂਰੀ ਵਿਸ਼ੇ ਪਾਸ ਕਰਦਾ ਹੈ।

ਨੋਟ :-
ਫਿਲਮਾਂ ਅਤੇ ਇਸ਼ਕ ਦੇ ਪੇਪਰ ਪਾਸ ਕਰਨਾ ਕੰਪਲਸਰੀ ਹੈ।
ਦਾਖਲਾ ਸਿਰਫ਼ ਬਰੇਗਾ ਲਿਫਾਫੇ ਤੇ ਭੇਜਿਆ ਹੀ ਮਨਜ਼ੂਰ ਕੀਤਾ ਜਾਵੇਗਾ।
ਆਪਣਾ ਨਾਮ ਪਤਾ ਅਤੇ ਕਲਾਸ ਲਿਖਣਾ ਜਰੂਰੀ ਹੈ।
ਫੀਸ ਵਿਦਿਆਰਥੀਆਂ ਦੇ ਭਾਰ ਮੁਤਾਬਿਕ ਵਸੂਲ ਕੀਤੀ ਜਾਵੇਗੀ। ਫੀਸ 100 ਰੁਪਏ ਪ੍ਰਤੀ ਕਿੱਲੋ ਦੇ  ਹਿਸਾਬ ਨਾਲ ਲਈ ਜਾਵੇਗੀ।

ਵੱਲੋਂ  ‘ਰਜਿਸਟਰਾਰ’
ਕਲਪਨਾ ਯੂਨੀਵਰਸਿਟੀ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *