—————————————————————————–
22 ਜਨਵਰੀ ਮਹਾਰਾਣੀ ਵਿਕਟੋਰੀਆ ਦੇ ਦੇਹਾਂਤ ‘ਤੇ ਵਿਸ਼ੇਸ
ਪਤਨੀ, ਮਾਂ ਅਤੇ ਰਾਣੀ: ਤਿੰਨੋਂ ਰੂਪਾਂ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੀ ਮਹਾਰਾਣੀ ਵਿਕਟੋਰੀਆ
—————————————————————————–
ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ ਨੇ ਆਪਣੇ ਖੋਸਾ ਕੋਟਲਾ ਦਾ ਕੀਤਾ ਨਾਮ ਰੋਸ਼ਨ
ਬੇਕਰਸਫੀਲਡ ‘ਚ ਮੋਗਾ ਇਲਾਕੇ ਦਾ ਨਾਂਅ ਚਮਕਾਉਣ ਵਾਲਾ ਸਫਲ ਕਾਰੋਬਾਰੀ ਹੈ ਜਤਿੰਦਰ ਤੂਰ
—————————————————————————–
“ਪਿਛਲੇ ਦਿਨੀਂ ਮਿੱਗ-21 ਜਹਾਜ ਹਾਦਸਾ ਗ੍ਰਸਤ ਹੋਣ ਤੇ”
“ਕੀਹਨੂੰ ਦੁੱਖ ਹੈ ਕਿਸੇ ਦੀ ਚੀਸ ਦਾ, ਇਥੇ ਅੰਨ੍ਹੀਂ ਨੂੰ ਬੋਲਾ ਹੈ ਘੜੀਸਦਾ”
—————————————————————————–
‘ਪੰਜਾਬੀ ਫੂਡ ਸੇਵਾ’ ਨਾਲ ਦੁਨੀਆ ਭਰ ਵਿਚ ਹੋਰ ਉੱਭਰ ਕੇ ਚਮਕਿਆ ਨਾਂਅ ਜਗਰਾਜ ਸਿੱਧੂ
- ਲੈਕਚਰਾਰ ਸੁਖਦੀਪ ‘ਸੁਖਾਣਾ’
ਪਿੰਡ : ਸੁਖਾਣਾ (ਜਿਲ੍ਹਾ ਲੁਧਿਆਣਾ) ਮੋਬਾਈਲ 98148-92646
ਪੰਜਾਬ ਤੋ ਕਨੈਡਾ ਜਾ ਕੇ ਵਸੇ ਜਗਰਾਜ ਸਿੰਘ ਸਿੱਧੂ ਦਾ ਜਨਮ ਮੋਗਾ ਜਿਲ੍ਹੇ ਦੇ ਪਿੰਡ ਖੋਸਾ ਕੋਟਲਾ ਵਿੱਚ ਪਿਤਾ ਸ ਨਰੰਜਣ ਸਿੰਘ ਸਿੱਧੂ ਦੇ ਘਰ ਮਾਤਾ ਦਰਸਨ ਕੌਰ ਸਿੱਧੂ ਜੀ ਦੀ ਕੁੱਖੋਂ 1979 ਵਿਚ ਹੋਇਆ। ਪੰਦਰਾਂ ਸਾਲ ਦੀ ਉਮਰ ਵਿਚ ਹੀ ਪਿਉ ਦਾ ਸਾਇਆ ਸਿਰ ਤੋਂ ਉਠ ਗਿਆ। ਜਗਰਾਜ ਇਕਲੌਤਾ ਹੋਣ ਕਰਕੇ ਜਿੰਮੇਵਾਰੀਆ ਦਾ ਬੋਝ ਉਸਦੇ ਮੋਢਿਆਂ ਉਪਰ ਆਉਣਾ ਸੁਰੂ ਹੋ ਗਿਆ। ਹੋਲੀ ਹੋਲੀ ਮਿਹਨਤ ਮੁਸ਼ੱਕਤ ਕਰਦਾ-ਕਰਦਾ 1997 ਵਿਚ ਕਨੈਡਾ ਆ ਗਿਆ। ਇੱਥੇ ਆ ਕੇ ਥੋੜ੍ਹਾ ਬਹੁਤਾ ਪੜ੍ਹਨ ਤੋ ਬਾਅਦ ਟਰੱਕ ਚਲਾਉਣ ਲੱਗ ਪਿਆ।
ਬੱਸ ਇਥੋ ਹੀ ਹੋਲੀ-ਹੋਲੀ ਪੈਰ ਤਰੱਕੀ ਵੱਲ ਨੂੰ ਤੁਰ ਪਏ। ਟਰੱਕ ਚਲਾਉਣ ਤੋਂ ਬਾਅਦ 2007 ਵਿਚ ਮਹਿਕ ਰੇਡੀਓ ਅਤੇ ਟੀ ਵੀ ਸ਼ੁਰੂ ਕੀਤਾ। ਬਾਬੇ ਨਾਨਕ ਜੀ ਦੇ ਮਿਹਰ ਸਦਕਾ ਕੰਮਕਾਜ ਵਿੱਚ ਤਰੱਕੀਆਂ ਹੁੰਦੀਆਂ ਗਈਆਂ। ਇਹ ਤਰੱਕੀਆਂ ਹੀ ਜਗਰਾਜ ਸਿੱਧੂ ਦੀ ਪਹਿਚਾਣ ਬਣਾਉਂਦੀਆਂ ਗਈਆਂ। ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਜਗਰਾਜ ਸਿੱਧੂ ਅਤੇ ਉਸ ਦੇ ਯਾਰਾਂ ਦੋਸਤਾਂ ਵਲੋਂ ਹੁਣ ਤੱਕ ਸੱਤ ਸੱਭਿਆਚਾਰਕ ਮੇਲੇ ਕਰਵਾਏ ਗਏ ਹਨ। ਇਹ ਮੇਲਾ ‘ਕਨੈਡਾ ਡੇਅ ਮੇਲਾ ਅਤੇ ਟਰੱਕ ਸ਼ੋਅ’ ਨਾਲ ਮਸ਼ਹੂਰ ਪਹਿਲੀ ਜੁਲਾਈ ਨੂੰ ਹਰ ਸਾਲ ਕਨੈਡਾ ਦੇ ਸ਼ਹਿਰ ਬਰੈਂਪਟਨ ਵਿਚ ਕਰਵਾਇਆ ਜਾਂਦਾ ਹੈ। ਜੋ ਕਿ ਫਰੀ ਹੈ, ਕਿਸੇ ਤਰ੍ਹਾਂ ਦੀ ਟਿਕਟ ਨਹੀਂ ਹੁੰਦੀ। ਇਹ ਮੇਲਾ ਪੰਜਾਬ ਤੋ ਬਾਹਰ ਦੁਨੀਆ ਦਾ ਵੱਡਾ ਮੇਲਾ ਗਿਣਿਆ ਜਾਂਦਾ ਹੈ। ਇਸ ਮੇਲੇ ਵਿਚ ਪੰਜਾਬ ਤੋ ਨਾਮਵਰ ਕਲਾਕਾਰ ਬੁਲਾਏ ਜਾਂਦੇ ਹਨ। ਜਿਥੇ ਪੰਜਾਬੀ ਇਹ ਮੇਲੇ ਦਾ ਆਨੰਦ ਮਾਣਦੇ ਹਨ, ਉਥੇ ਗੋਰੇ ਵੀ ਖੂਬ ਮਨੋਰੰਜਨ ਕਰਦੇ ਹਨ।
ਇਸ ਮੇਲੇ ਨੇ ਜਗਰਾਜ ਸਿੱਧੂ ਦੇ ਨਾਂਅ ਨਾਲ ਪੰਜਾਬੀਅਤ ਦਾ ਸਿਰ ਵੀ ਫਕਰ ਨਾਲ ਉੱਚਾ ਕੀਤਾ ਹੈ। ਜਗਰਾਜ ਸਿੱਧੂ ਆਪਣੇ ਪਰਿਵਾਰ ਨਾਲ ਕਨੈਡਾ ਰਹਿੰਦੇ ਹਨ ਅਤੇ ਹਰ ਸਾਲ ਪੰਜਾਬ ਜਾ ਕੇ ਆਉਦੇ ਹਨ। ਇਸ ਵਾਰ ਜਦੋਂ ਉਹ ਪੰਜਾਬ ਆਏ ਤਾ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਦਰਸਨ ਦੀਦਾਰ ਕਰ ਕੇ ਆਏ ਹਨ। ਇਸ ਵਾਰ ਪੰਜਾਬ ਤੋਂ ਕਨੈਡਾ ਵਾਪਿਸ ਆਉਂਦਿਆਂ ਹੀ ਸਾਰੇ ਸੰਸਾਰ ਵਿੱਚ ਚੱਲ ਰਹੀ ਨਾਮੁਰਾਦ ਬਿਮਾਰੀ ਕਰੋਨਾ ਦਾ ਕਹਿਰ ਵੱਧ ਗਿਆ। ਜਿਸ ਨੂੰ ਹਰਾਉਣ ਲਈ ਸਰਕਾਰਾਂ ਵਲੋਂ ਲਾਕਡਾਊਨ ਕੀਤਾ ਗਿਆ ਹੈ। ਸਭ ਕੰਮ ਕਾਰ ਬੰਦ ਹਨ, ਲੋਕ ਘਰਾਂ ਵਿਚ ਬੰਦ ਹਨ।
ਕਨੈਡਾ ਵਿਚ ਵੀ ਇੰਟਰਨੈਸ਼ਨਲ ਵਿਦਿਆਰਥੀ ਅਤੇ ਸੁਧਾਰਨ ਪਰਿਵਾਰਾਂ ਨੂੰ ਰੋਟੀ ਦਾ ਫਿਕਰ ਸਤਾਉਣ ਲੱਗ ਗਿਆ । ਇਸ ਔਖੀ ਘੜੀ ਵਿਚ ਜਗਰਾਜ ਸਿੰਘ ਸਿੱਧੂ ਅਤੇ ਗੋਲੂ ਇਆਲੀ ਜਿਹੇ ਦੋਸਤਾਂ ਨਾਲ ਮਿਲ ਕੇ ‘ਪੰਜਾਬੀ ਫੂਡ ਸੇਵਾ’ ਨੂੰ ਕਨੈਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰ ਵਿਚ ਹੋੰਦ ਵਿੱਚ ਲਿਆਂਦਾ। ਇਸ ਸੇਵਾ ਵਿਚ ਜੁੜੇ ਦੋਸਤਾਂ, ਸਹਿਯੋਗੀਆਂ, ਦਾਨੀ ਸੱਜਣਾਂ ਦੀ ਮੱਦਦ ਨਾਲ ਜਿਸ ਵੀ ਇੰਟਰਨੈਸ਼ਨਲ ਸਟੂਡੈਂਟ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ , ਉਹਨਾਂ ਨੂੰ ਲਗਾਤਾਰ ਰਾਸ਼ਨ ਪਹੁੰਚਾਇਆ ਜਾਂਦਾ ਹੈ।
ਇਕ ਮਹੀਨੇ ਤੋ ਪੰਜਾਬੀ ਫੂਡ ਸੇਵਾ ਲਗਾਤਾਰ ਘਰ ਘਰ ਰਾਸ਼ਨ ਪਹੁੰਚਾ ਰਹੀ ਹੈ। ਪੰਜਾਬ ਤੋ ਬਾਹਰ ਇਹੋ ਜਿਹੀ ਸੇਵਾ ਵੇਖ ਤਾਰੀਫ ਲਈ ਲਫਜ਼ ਮੁੱਕ ਜਾਂਦੇ ਹਨ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖ ਭਾਈਚਾਰਾ ਭਾਵੇਂ ਗਿਣਤੀ ਵਿੱਚ ਤਾ ਘੱਟ ਹੈ, ਪਰ ਉਹਨਾਂ ਵੱਲੋ ਔਖੀ ਘੜੀ ਵਿਚ ਚੁੱਕੇ ਜਾਂਦੇ ਕਦਮ ਹਮੇਸ਼ਾ ਸ਼ਲਾਘਾਯੋਗ ਰਹੇ ਹਨ। ਅੱਜ ਤੋਂ 550 ਸਾਲ ਪਹਿਲਾਂ ਬਾਬੇ ਨਾਨਕ ਵੱਲੋਂ ਚਲਾਇਆ 20 ਰੁਪਏ ਦਾ ਲੰਗਰ ਅੱਜ ਵੀ ਬਿਨਾਂ ਕਿਸੇ ਘਾਟ ਦੇ ਚੱਲ ਰਿਹਾ ਹੈ। ਸਭ ਕੰਮਕਾਜ ਠੱਪ ਹੋਣ ਦੇ ਬਾਵਜੂਦ ‘ਪੰਜਾਬੀ ਫੂਡ ਸੇਵਾ’ ਬਾਬੇ ਨਾਨਕ ਦੇ ਲੰਗਰ ਨੂੰ ਘਰੋ ਘਰ ਪਹੁੰਚਾ ਰਹੇ ਹਨ। ਇਹੋ ਜਿਹਾ ਵੱਡਾ ਹੌਸਲਾ ਕਰਕੇ ਜਗਰਾਜ ਸਿੱਧੂ ਨੇ ਆਪਣੇ ਨਾਂਅ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਹੈ।
ਸਾਨੂੰ ਮਾਣ ਹੈ ਇਸ ਵੀਰ ਤੇ ਜਿਸ ਨੇ ਪੰਜਾਬੀਅਤ ਦੀ ਪਹਿਚਾਣ ਨੂੰ ਹੋਰ ਗੂੜ੍ਹਾ ਬਣਾਇਆ ਹੈ। ਪਰਮਾਤਮਾ ਇਹਨਾਂ ਸਭ ਵੀਰਾਂ ਨੂੰ ਆਉਂਦੇ ਸਮੇਂ ਵਿੱਚ ਹੋਰ ਬਹੁਤ ਸਾਰੀਆਂ ਤਰੱਕੀ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ। ਜਗਰਾਜ ਸਿੱਧੂ ਵਰਗੇ ਵੀਰਾਂ ਦੀ ਬਦੌਲਤ ਸਿੱਖ ਭਾਈਚਾਰਾ ਅਤੇ ਪੰਜਾਬੀਅਤ ਹਮੇਸ਼ਾ ਔਖੇ ਸਮੇਂ ਵਿਚ ਦੁਨੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।
—————————————————————————–
NRI ਵੀਰਾ ਬਾਬਤ ਪੰਜਾਬ ਵਿੱਚ ਵਸਦੇ ਵੀਰਾ ਨੂੰ ਅਪੀਲ
- ਕੁਲਵਿੰਦਰ ਤਾਰੇਵਾਲਾ (ਸਹਿ-ਸੰਪਾਦਕ ‘ਮਹਿਕ ਵਤਨ ਦੀ ਲਾਈਵ’)
ਸੋਸਲ ਮੀਡੀਆ ਤੇ ਬਹੁਤ ਹੀ ਜ਼ੋਰ ਸ਼ੋਰ ਨਾਲ ਕੂੜ ਪ੍ਰਚਾਰ ਹੋ ਰਿਹਾ ਹੈ NRI ਭਰਾਵਾ ਦੀ ਬਾਬਤ। ਕਰੋਨਾ ਬਿਮਾਰੀ ਤਾਂ ਹਰ ਥਾਂਫੈਲ ਗਈ ਇਸ ਵਿੱਚ ਵਿਦੇਸ਼ੀਆਂ ਭਰਾਵਾ ਦਾ ਕੀ ਦੋਸ਼ ਬਹੁਤ ਛੇਤੀ ਭੁੱਲ ਗਏ ਇਹ ਉਹੋ NRI ਹਨ ਜਦੋਂ ਸੁਲਤਾਨਪੁਰ ਲੋਧੀ ਵੱਲ ਹੜ ਆਇਆ ਸੀ ਤਾਂ ਇੰਨਾ ਨੇ ਖਾਲਸਾ ਏਡ ਤੇ ਹੋਰ ਸਮਾਜ ਸੇਵਾ ਜਥੇਬੰਦੀਆਂ ਰਾਹੀਂ ਆਪਣੇ ਪੰਜਾਬੀ ਹੜਪੀੜਤਾ ਦੀ ਮੱਦਦ ਕੀਤੀ ਸੀ।
ਥੋਡੇ ਕੋਲੋਂ ਦੂਰ ਰਹਿ ਕੇ ਵੀ ਤੁਹਾਡੀ ਚਿੰਤਾ ਕਰਦੇ ਹਨ। ਆਪਣੀ ਸ਼ਖਤ ਮਿਹਨਤ ਦੀ ਕਮਾਈ ਚੋ ਦਸਵੰਧ ਕੱਢ ਕੇ ਪੰਜਾਬ ਚ ਕਲੱਬਾਂ ਰਾਹੀਂ ਗਰੀਬ ਲੋਕਾਂ ਲਈ ਮਕਾਨ, ਗਰੀਬ ਬੱਚਿਆ ਲਈ ਸਿੱਖਿਆ, ਗਰੀਬ ਘਰਾਂ ਦੀਆ ਕੁੜੀਆਂ ਦੇ ਵਿਆਹ ਤੇ ਪਿੰਡਾਂ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਂਦੇ ਹਨ।
ਪਰ ਅਫ਼ਸੋਸ ਅਸੀਂ ਲਾਈਲੱਗ ਸੋਚ ਦੇ ਮਾਲਕ ਕੁਝ ਸੋਚੇ ਸਮਝੇ ਤੋਂ ਬਿਨਾ ਹੀ ਆਪਣੇ ਹਮਸਾਇਆ ਹਮਵਤਨਾਂ ਨੂੰ ਘਿਰਣਾ ਦਾ ਪਾਤਰ ਬਣਾ ਰਹੇ ਹਨ। ਹੋਰ ਸੂਬਿਆਂ ਚ ਵੀ ਕਰੋਨਾ ਵਾਇਰਸ ਹੈ ਉਹ ਤਾਂ NRI ਵੀਰਾ ਨੂੰ ਬੁਰਾ ਭਲਾ ਨਹੀਂ ਕਹਿੰਦੇ।
ਸੋਚੋ ਤੇ ਸਮਝੋ ! ਹਾਕਮਾਂ ਦੀ ਚਾਲ ਨੂੰ !!!!
——————————————————————————
ਨਾਰਵੇ ਦੇ ਕਿਸਾਨ ਤੇ ਕਿਸਾਨ ਮੰਡੀ
- ਪਰਮਜੀਤ ਕੌਰ ਸਰਹਿੰਦ
ਧਰਤੀ ਦਾ ਸਵਰਗ ਕਿਹਾ ਜਾਣ ਵਾਲਾ ਸੁੰਦਰ ਦੇਸ਼ ਨਾਰਵੇ ਆਪਣੀ ਬੁੱਕਲ ਵਿਚ ਬੜਾ ਕੁਝ ਸੋਹਣਾ ਛੁਪਾਈ ਬੈਠਾ ਹੈ। ਇਹਦੇ ਸੋਹਣੇ ਸ਼ਹਿਰ ਦਰਮਨ ਦੀ ਕਿਸਾਨ ਮੰਡੀ ਦੇਖਣ ਦਾ ਮੌਕਾ ਮਿਲਿਆ, ਜਿਸ ਨੂੰ ਇਹ ਲੋਕ ਨੌਸ਼ਿਕ ਬੋਲੀ ਵਿਚ “2ON45S M1RK54” ਕਹਿੰਦੇ ਹਨ। ਸ਼ਹਿਰ ਦੇ ਕੇਂਦਰ ਵਿਚ ਖੁੱਲ•ੀ ਥਾਂ ‘ਤੇ ਸੜਕ ਦੇ ਦੋਵੇਂ ਪਾਸੇ ਕਿਸਾਨਾਂ ਨੇ ਬੜੇ ਸੋਹਣੇ ਸੁਚੱਜੇ ਢੰਗ ਨਾਲ ਆਪਣੀ ਮੰਡੀ ਲਗਾਈ ਹੋਈ ਸੀ। ਛੋਟੇ-ਛੋਟੇ, ਦੁੱਧ ਚਿੱਟੀਆਂ ਛੱਤਾਂ ਵਾਲੇ ਸਟਾਲ ਲਗਾ ਕੇ ਮੇਜ਼ਾਂ ‘ਤੇ ਸਾਮਾਨ ਸਜਾਇਆ ਹੋਇਆ ਸੀ। ਬਹੁਤ ਠੰਢ ਅਤੇ ਬਰਫ਼ਬਾਰੀ ਵਾਲਾ ਮੌਸਮ ਹੋਣ ਕਾਰਨ ਬਹੁਤੇ ਗਾਹਕ ਨਹੀਂ ਸਨ। ਇਨ•ਾਂ ਸਟਾਲਾਂ ਵਿਚ ਔਰਤਾਂ ਵੀ ਸਮਾਨ ਵੇਚ ਰਹੀਆਂ ਸਨ। ਇਹ ਗੋਰੇ-ਗੋਰੀਆਂ ਆਮ ਕਿਸਾਨ ਨਹੀਂ ਬਲਕਿ ਪੜ•ੇ-ਲਿਖੇ ਅਫਸਰ ਜਾਪ ਰਹੇ ਸਨ ਤੇ ਇਨ•ਾਂ ਦੀ ਬੋਲਚਾਲ ਬੜੀ ਹੀ ਸਲੀਕੇ ਵਾਲੀ ਸੀ। ਇਨ•ਾਂ ਦੀ ਸ਼ਾਨ ਦੇਖ ਕੇ ਮੈਨੂੰ ਆਪਣੇ ਕਿਸਾਨ ਭਰਾ ਯਾਦ ਆਏ ਜਿਹੜੇ ਸੜਕ ਕਿਨਾਰੇ ਬੋਰੀਆਂ ਜਾਂ ਸਫ਼ਾਂ ਵਿਛਾ ਕੇ ਜਾਂ ਆਪਣੇ ਰੇੜ•ੇ ਜਾਂ ਟਰਾਲੀ ‘ਤੇ ਹੀ ਸਬਜ਼ੀਆਂ ਰੱਖੀਂ ਬੈਠੇ ਹੁੰਦੇ ਹਨ। ਉਨ•ਾਂ ਦੀ ਖ਼ੂਨ ਪਸੀਨੇ ਦੀ ਕਮਾਈ ਦਾ ਉਨ•ਾਂ ਨੂੰ ਮਸਾਂ ਹੀ ਰੋਜ਼ੀ-ਰੋਟੀ ਤੋਰਨ ਜੋਗਾ ਮੁੱਲ ਮਿਲਦਾ ਹੈ।
ਦਰਮਨ ਦੀ ਕਿਸਾਨ ਮੰਡੀ ਵਾਲੇ ਕਿਸਾਨ ਸ਼ਹਿਰ ਦੀ ਕਮਿਊਨ (ਨਗਰ ਪਾਲਿਕਾ) ਨੂੰ ਇੱਕ ਸਾਲ ਦਾ ਚਾਰ ਹਜ਼ਾਰ ਕਰੋਨਾ ਦਿੰਦੇ ਹਨ, ਅਰਥਾਤ 32,000 ਰੁਪਏ ਦੇ ਕਰੀਬ ਰਕਮ। ਕਈਆਂ ਨੇ ਪੱਕੇ ਤੌਰ ‘ਤੇ ਇਹ ਸਟਾਲ ਬਣਾਏ ਹੋਏ ਹਨ ਤੇ ਕਈ ਮੌਕੇ ‘ਤੇ ਹੀ ਬਣਾਉਂਦੇ ਹਨ। ਇਹ ਕਿਸਾਨ ਮੰਡੀ ਮਹੀਨੇ ਵਿਚ ਇੱਕ ਸ਼ਨੀਵਾਰ ਨੂੰ ਲਗਦੀ ਹੈ। ਸਰਦੀ ਦਾ ਸਿਖਰ ਹੋਣ ਕਾਰਨ ਉਸ ਦਿਨ ਸਬਜ਼ੀਆਂ ਤੇ ਫਲ ਘੱਟ ਸਨ, ਬਹੁਤੇ ਸੇਬ ਹੀ ਸਨ ਪਰ ਕਿਸਾਨਾਂ ਦੇ ਆਪ ਤਿਆਰ ਕੀਤੇ ਤਰ•ਾਂ-ਤਰ•ਾਂ ਦੇ ਜੂਸ, ਜੈਮ, ਕੇਕ, ਬਰੈਡ, ਬਿਸਕੁੱਟ, ਸਾਫਟ (ਸ਼ਰਬਤ), ਸ਼ਹਿਦ, ਪਨੀਰ ਅਤੇ ਮੀਟ ਆਦਿ ਤੋਂ ਇਲਾਵਾ ਹੋਰ ਸਾਮਾਨ ਵੀ ਸੀ। ਸਰਦੀ ਦੀ ਰੁੱਤ ਲਈ ਇੱਕ ਵਿਸ਼ੇਸ਼ ਕਿਸਮ ਦਾ ਜੂਸ ਸੀ ਜਿਸ ਨੂੰ ਗਲੌਗ ਕਿਹਾ ਜਾਂਦਾ ਹੈ। ਇਸ ਨੂੰ ਗਰਮ ਚੀਜ਼ਾਂ ਜਿਵੇਂ ਕਿ ਸੌਗੀ, ਲੌਂਗ ਤੇ ਹੋਰ ਕਈ ਸੁੱਕੇ ਮੇਵੇ ਪਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਕਈ ਗਰਮ ਮਸਾਲੇ ਵੀ ਪਾਏ ਜਾਂਦੇ ਹਨ ਤੇ ਇਸ ਨੂੰ ਗਰਮ ਕਰਕੇ ਪੀਤਾ ਜਾਂਦਾ ਹੈ। ਇਹ ਮਿੱਠੇ ਤੇ ਨਮਕੀਨ ਮਿਲੇ ਜੁਲੇ ਜ਼ਾਇਕੇ ਵਾਲਾ ਗਰਮ ਜੂਸ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ।
ਸਰਦੀ ਦੇ ਮੌਸਮ ਕਾਰਨ ਕਿਸਾਨੀ ਕਿੱਤੇ ਨਾਂ ਮਾਤਰ ਰਹਿ ਜਾਂਦੇ ਹਨ ਇਸ ਲਈ ਇਹ ਲੋਕ ਘਰਾਂ ‘ਚ ਤਿਆਰ ਕੀਤੇ ਕੇਕ, ਬਰੈੱਡ ਤੇ ਡਬਲਰੋਟੀ ਜਿਸ ਨੂੰ ਇਹ ”ਬੌਲ•ਰ’ ਕਹਿੰਦੇ ਹਨ, ਵੇਚਦੇ ਹਨ। ਇੱਕ ਵੱਡੀ ਜਲੇਬੀ ਦੀ ਸ਼ਕਲ ਦਾ ਬੌਲ•ਰ ਬਣਾਉਂਦੇ ਹਨ ਜੋ ਮੈਦੇ ਦਾ ਬਣਿਆ ਜਾਪਦਾ ਹੈ, ਉਸ ਦੀ ਹਰ ਤਹਿ ਜਾਂ ਵੱਲ ਵਿੱਚ ਸੌਗੀ, ਸ਼ਹਿਦ ਤੇ ਮੋਟੀ-ਮੋਟੀ ਚੀਨੀ ਪਾਈ ਹੁੰਦੀ ਹੈ। ਕ੍ਰਿਸਮਸ ਦੇ ਦਿਨਾਂ ਵਿੱਚ ਦਸੰਬਰ ਮਹੀਨੇ ਇਹ ਲੋਕ ਇੱਕ ਖ਼ਾਸ ਤਰ•ਾਂ ਦੀ ਬਰੈੱਡ ਜਾਂ ਕੇਕ ਬਣਾਉਂਦੇ ਹਨ ਜਿਸ ਵਿੱਚ ਗਰਮ ਸੁੱਕੇ ਮੇਵੇ ਜਿਵੇਂ ਚਿਲਗੋਜ਼ੇ, ਅਖ਼ਰੋਟ, ਕਾਜੂ, ਦਾਖਾਂ, ਤਿਲ ਅਤੇ ਬਦਾਮ ਆਦਿ ਪਾਏ ਹੁੰਦੇ ਹਨ। ਬਹੁਤ ਜ਼ਿਆਦਾ ਠੰਢ ਦੇ ਦਿਨਾਂ ਵਿੱਚ ਇਸ ਵਿਸ਼ੇਸ਼ ਕੇਕ ਨੂੰ ਇਹ ਲੋਕ ਆਪਣੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ। ਇਹ ਇਨ•ਾਂ ਵਿਦੇਸ਼ੀ ਲੋਕਾਂ ਦੀ ਉਸ ਤਰ•ਾਂ ਦੀ ਖ਼ੁਰਾਕ ਹੈ ਜਿਵੇਂ ਅਸੀਂ ਲੋਕ ਪੰਜਾਬ ਵਿੱਚ ਲੋਹੜੀ ਦੇ ਅਤਿ ਠੰਢੇ ਦਿਨਾਂ ਵਿੱਚ ਅਲਸੀ ਦੀਆਂ ਜਾਂ ਤਿਲਾਂ ਦੀਆਂ ਪਿੰਨੀਆਂ (ਤਿਲੋਏ) ਬਣਾਉਂਦੇ ਹਾਂ ਜਾਂ ਤਿਲਾਂ ਨੂੰ ਕੁੱਟ ਕੇ ਦਾਖਾਂ ਬਦਾਮ ਪਾ ਕੇ ਖੋਏ ਦੀਆਂ ਪਿੰਨੀਆਂ ਬਣਾਉਂਦੇ ਹਾਂ ਅਤੇ ਸਰਦੀ-ਸਰਦੀ ਚਾਅ ਨਾਲ ਖਾਂਦੇ ਹਾਂ। ਇੱਕ ਅਲੱਗ ਤਰ•ਾਂ ਦੇ ਬਿਸਕੁਟ ਬਣਾਉਂਦੇ ਹਨ ਜਿਨ•ਾਂ ਵਿੱਚ ਕਾਲੀ ਮਿਰਚ ਪਾਈ ਜਾਂਦੀ ਹੈ। ਇਸ ਬਿਸਕੁਟ ਨੂੰ ‘ਪੈਪਰ ਕੇਕ’ ਕਿਹਾ ਜਾਂਦਾ ਹੈ। ਇਉਂ ਕਿਸਾਨ ਆਪਣੀ ਵਿਹਲ ਨੂੰ ਸਕਾਰਥ ਕਰਦੇ ਹਨ। ਇਹ ਸਾਮਾਨ ਘੱਟ ਕੀਮਤ ‘ਤੇ ਵੇਚਦੇ ਹਨ ਤੇ ਲੋਕੀਂ ਤਾਜ਼ਾ ਬਣਿਆ ਸਾਮਾਨ ਖਰੀਦ ਕੇ ਖ਼ੁਸ਼ ਹੁੰਦੇ ਹਨ।
ਕਿਸਾਨਾਂ ਦੀ ਗੱਲ ਕਰਦਿਆਂ ਇਹ ਵੀ ਜ਼ਿਕਰ ਯੋਗ ਹੈ ਕਿ ਇਸ ਪਹਾੜੀ, ਨਦੀਆਂ-ਦਰਿਆਵਾਂ, ਜੰਗਲਾਂ ਤੇ ਬਰਫ਼ ਵਾਲੇ ਠੰਢੇ ਮੁਲਕ ਦੀ ਕੁੱਲ ਧਰਤੀ 3.85186 ਵਰਗ ਕਿਲੋਮੀਟਰ ਹੈ ਜਿਸ ਵਿੱਚ 6 ਫੀਸਦੀ ਪਾਣੀ ਹੈ। ਇਸ ਧਰਤੀ ਦੇ ਕੇਵਲ 3 ਫੀਸਦੀ ਹਿੱਸੇ ‘ਤੇ ਹੀ ਖੇਤੀ ਕੀਤੀ ਜਾਂਦੀ ਹੈ ਜਿਸ ਵਿੱਚ 60 ਫੀਸਦੀ ਘਾਹ, 30 ਫੀਸਦ ਅਨਾਜ ਅਤੇ 10 ਫੀਸਦੀ ਵਿੱਚ ਫਲ ਅਤੇ ਸਬਜ਼ੀ ਹੁੰਦੀ ਹੈ। ਨਾਰਵੇ ਦੇ ਪੂਰਬੀ ਮੱਧ ਭਾਗ ਵਿੱਚ ਅਨਾਜ, ਉੱਤਰੀ ਦਿਸ਼ਾ ਵਿੱਚ ਘਾਹ ਅਤੇ ਦੱਖਣ ਪੱਛਮੀ ਭਾਗ ਵਿੱਚ ਘਾਹ, ਅਨਾਜ, ਫ਼ਲ ਅਤੇ ਸਬਜ਼ੀ ਦੀ ਪੈਦਾਵਾਰ ਹੁੰਦੀ ਹੈ। ਇੱਥੇ ਅਨਾਜ ਵਿੱਚ ਮੱਕੀ, ਕਣਕ, ਜੌਂ ਅਤੇ ਬਾਜਰਾ ਆਦਿ ਹੁੰਦਾ ਹੈ। ਸਬਜ਼ੀਆਂ ਦੀ ਕਾਸ਼ਤ ਵਿਚ ਆਲੂ, ਗਾਜਰ, ਪਿਆਜ਼, ਬੰਦ ਗੋਭੀ, ਸਪਰੂਟ (ਛੋਟੀ ਬੰਦ ਗੋਭੀ), ਫੁੱਲ ਗੋਭੀ, ਸ਼ਲਗਮ, ਮਟਰ ਅਤੇ ਖੀਰਾ ਆਦਿ ਹੁੰਦਾ ਹੈ। ਇਨ•ਾਂ ਤੋਂ ਇਲਾਵਾ ਇੱਥੇ ਬਰੋਕਲੀ ਵੀ ਹੁੰਦੀ ਹੈ ਜੋ ਹਰੇ ਰੰਗ ਦੀ ਗੋਭੀ ਵਰਗੀ ਹੁੰਦੀ ਹੈ। ਫਲ ਜਾਤੀ ਵਿੱਚ ਸੇਬ, ਸਟਾਬਰੀ, ਚੈਰੀ, ਆਲੂ-ਬੁਖਾਰਾ, ਰਸਬੇਰੀ, ਨਾਸ਼ਪਾਤੀ ਅਤੇ ਕਈ ਕਿਸਮ ਦੀਆਂ ਬੈਰੀਜ਼ ਵੀ ਹੁੰਦੀਆਂ ਹਨ। ਇਨ•ਾਂ ਫਲਾਂ ਦਾ ਹੀ ਜੈਮ ਤੇ ਜੂਸ ਕਿਸਾਨ ਵੇਚਦੇ ਹਨ।
ਨਾਰਵੇ ਵਿੱਚ ਫਸਲ ਬੀਜਣ ਦਾ ਸਮਾਂ ਭਾਵੇਂ ਤਾਪਮਾਨ ‘ਤੇ ਆਧਾਰਤ ਹੁੰਦਾ ਹੈ ਪਰ ਆਮ ਤੌਰ ‘ਤੇ ਫਸਲ ਦੀ ਬਿਜਾਈ ਅਪਰੈਲ ਦੇ ਅਖੀਰ ਵਿੱਚ ਜਾਂ ਮਈ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਪੂਰੇ ਸਾਲ ਵਿੱਚ ਇੱਕ ਫਸਲ ਹੁੰਦੀ ਹੈ। ਇਹ ਲੋਕ ਦੂਜੇ ਸਾਲ ਬਦਲਵੀਂ ਫਸਲ ਬੀਜਦੇ ਹਨ। ਕਈ ਇਲਾਕਿਆਂ ਵਿੱਚ ਫਸਲ ਅਗਸਤ-ਸਤੰਬਰ ਵਿੱਚ ਕੱਟੀ ਜਾਂਦੀ ਹੈ ਕਿਤੇ ਜ਼ਰਾ ਅਗੇਤੀ ਵੀ ਹੋ ਜਾਂਦੀ ਹੈ। ਤੂੜੀ ਦੇ ਕੁੱਪ ਨਹੀਂ ਬੰਨ•ੇ ਜਾਂਦੇ ਬਲਕਿ ਪੰਜਾਬੀਆਂ ਦੀਆਂ ਤੂੜੀ ਦੀਆਂ ਦੋ ਪੰਡਾਂ ਜਿੰਨੀ ਤੂੜੀ ਇਕੱਠੀ ਕਰਕੇ ਮਸ਼ੀਨ ਨਾਲ ਉਸ ‘ਤੇ ਸਫੈਦ ਪਲਾਸਟਿਕ ਚੜ•ਾ ਕੇ ਤੂੜੀ ਸਾਂਭ ਦਿੱਤੀ ਜਾਂਦੀ ਹੈ। ਇਹ ਦੁੱਧ ਚਿੱਟੇ ਵੱਡੇ-ਵੱਡੇ ਗੋਲੇ ਜਿਹੇ ਖੇਤਾਂ ਵਿੱਚ ਪਏ ਬਰਫ਼ ਦੇ ਹੀ ਗੋਲੇ ਜਾਪਦੇ ਹਨ ਜੋ ਬਹੁਤ ਖੂਬਸੂਰਤ ਲੱਗਦੇ ਹਨ।
ਇਸ ਮੁਲਕ ਵਿੱਚ ਰਸਾਇਣਕ ਖਾਦ ਜਾਂ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਅਤੇ 4 ਫੀਸਦੀ ਖੇਤੀ ਆਰਗੈਨਿਕ ਹੈ ਜਿਸ ਨੂੰ ਸਰਕਾਰ ਵੱਲੋਂ 2020 ਤੱਕ 15 ਫੀਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਖੇਤੀਬਾੜੀ ਮਹਿਕਮੇ ਵੱਲੋਂ ਇਸ ਦੀ ਜਾਂਚ ਹੁੰਦੀ ਹੈ। ਇਸ ਖੇਤੀ ਵਾਲੀ ਪੈਦਾਵਾਰ ‘ਤੇ ਬਾਕਾਇਦਾ ਮੋਹਰ ਜਾਂ ਸਟਿੱਕਰ ਲੱਗੇ ਹੁੰਦੇ ਹਨ। ਇਹ ਫਲ ਜਾਂ ਸਬਜ਼ੀਆਂ ਆਦਿ ਕੁਝ ਮਹਿੰਗੇ ਜ਼ਰੂਰ ਹੁੰਦੇ ਹਨ, ਪਰ ਲੋਕ ਇਸ ਨੂੰ ਖ਼ੁਸ਼ ਹੋ ਕੇ ਖਰੀਦਦੇ ਹਨ ਕਿਉਂਕਿ ਸ਼ੁਧ ਖੁਰਾਕ ਸਿਹਤ ਲਈ ਚੰਗੀ ਹੁੰਦੀ ਹੈ ਤੇ ਇਹ ਲੋਕ ਸਿਹਤ ਪ੍ਰਤੀ ਬਹੁਤ ਜਾਗਰੂਕ ਹਨ। ਪਹਾੜੀ ਇਲਾਕਾ ਹੋਣ ਕਾਰਨ ਇੱਥੇ ਖੇਤੀ ਕਰਨੀ ਬਹੁਤ ਔਖੀ ਹੈ ਪਰ ਸਰਕਾਰ ਦੀ ਮਦਦ ਨਾਲ ਇਹ ਕਿਸਾਨੀ ਕਿੱਤਾ ਚੱਲੀ ਜਾ ਰਿਹਾ। ਕੁਝ ਮਹੀਨੇ ਬਹੁਤੀ ਠੰਢ ਤੇ ਬਰਫ ਪੈਣ ਕਾਰਨ ਇਹ ਕਿਸਾਨ ਸਰਦੀਆਂ ਵਿੱਚ ਕੋਈ ਹੋਰ ਕੰਮ ਕਰਦੇ ਹਨ ਭਾਵ ਕਿਤੇ ਨੌਕਰੀ ਕਰ ਲੈਂਦੇ ਹਨ। ਨਗਰ ਨਿਗਮ ਵੱਲੋਂ ਜਾਂ ਸਰਕਾਰ ਵੱਲੋਂ ਬਰਫ ਚੁੱਕਣ ਤੇ ਸਾਫ ਕਰਨ ਦਾ ਕੰਮ ਕਿਸਾਨਾਂ ਨੂੰ ਹੀ ਦਿੱਤਾ ਜਾਂਦਾ ਹੈ ਤੇ ਉਹ ਟਰੈਕਟਰ, ਕਰਾਹ ਜਾਂ ਵਿਸ਼ੇਸ਼ ਤਕਨੀਕ ਨਾਲ ਬਣੀਆਂ ਮਸ਼ੀਨਾਂ ਦੀ ਮਦਦ ਨਾਲ ਬਰਫ ਨੂੰ ਪਾਸੇ ਹਟਾਉਂਦੇ ਹਨ ਤੇ ਜਨਜੀਵਨ ਆਮ ਵਾਂਗ ਚੱਲਦਾ ਹੈ। ਕੁਝ ਕਿਸਾਨ ਸੂਰ, ਮੁਰਗੇ-ਮੁਰਗੀਆਂ ਤੇ ਮੱਝਾਂ-ਗਾਵਾਂ ਵੀ ਪਾਲ ਕੇ ਰੱਖਦੇ ਹਨ। ਇਨ•ਾਂ ਤਰ•ਾਂ ਇਹ ਦੁੱਧ ਅਤੇ ਅੰਡਿਆਂ ਤੋਂ ਬਿਨਾਂ ਮੀਟ ਵੀ ਵੇਚਦੇ ਹਨ। ਮੱਝਾਂ, ਗਾਵਾਂ ਦੇ ਮੀਟ ਨੂੰ ਇਹ ‘ਮੋਟਾ-ਮਾਸ’ ਆਖਦੇ ਹਨ। ਇਸ ਮੀਟ ਦੀ ਇੱਥੇ ਬਹੁਤ ਵਿਕਰੀ ਹੁੰਦੀ ਹੈ। ਇਹ ਗੱਲ ਮਹੱਤਵ ਰੱਖਦੀ ਹੈ ਕਿ ਇਹ ਕਿਰਤੀ ਕਿਸਾਨ ਨਿਰੀ ਕਿਸਾਨੀ ‘ਤੇ ਨਹੀਂ ਰਹਿੰਦੇ ਹੋਰ ਸਹਾਇਕ ਧੰਦੇ ਵੀ ਵਿਹਲ ‘ਚ ਕਰਦੇ ਹਨ।
ਨਾਰਵੇ ਦੇ ਕਿਸਾਨਾਂ ਦੀ ਤੇ ਸਰਕਾਰ ਦੀ ਸੋਚ ਵੀ ਸ਼ਲਾਘਾਯੋਗ ਹੈ। ਇਨ•ਾਂ ਦਾ ਕਹਿਣਾ ਹੈ ਕਿ ਜੇ ਅਸੀਂ ਬਾਹਰੋਂ ਅਨਾਜ, ਫਲ ਜਾਂ ਸਬਜ਼ੀਆਂ ਮੰਗਵਾਉਂਦੇ ਹਾਂ ਤਾਂ ਸਾਡਾ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ, ਕਿਉਂਕਿ ਬਾਹਰੋਂ ਜਹਾਜ਼ਾਂ ਰਾਹੀਂ ਤੇ ਫਿਰ ਅੱਗੋਂ ਆਪਣੇ ਮੁਲਕ ਵਿੱਚ ਟਰੱਕਾਂ ਰਾਹੀਂ ਇਹ ਸਮਾਨ ਦੁਕਾਨਦਾਰਾਂ ਜਾਂ ਇਸ ਦੇ ਖਰੀਦਦਾਰਾਂ ਤੱਕ ਪੁੱਜਦਾ ਹੈ, ਇਸ ਨਾਲ ਸਾਡੇ ਦੇਸ਼ ਦਾ ਵਾਤਾਵਰਨ ਗੰਧਲਾ ਹੁੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅਮੀਰ ਮੁਲਕ ਵਾਲੇ ਵਿਦੇਸ਼ਾਂ ਤੋਂ ਵੱਧ ਪੈਸੇ ਦੇ ਕੇ ਅਨਾਜ ਅਤੇ ਫਲ-ਸਬਜ਼ੀਆਂ ਖਰੀਦ ਸਕਦੇ ਹਾਂ ਪਰ ਅਸੀਂ ਗਰੀਬ ਮੁਲਕਾਂ ਦੇ ਮੂੰਹ ਦੀ ਬੁਰਕੀ ਨਹੀਂ ਖੋਹਣੀ ਚਾਹੁੰਦੇ ਤੇ ਇਸ ਨਾਲੋਂ ਅਸੀਂ ਖ਼ੁਦ ਮਿਹਨਤ-ਮੁਸ਼ਕਤ ਕਰਨੀ ਚੰਗੀ ਸਮਝਦੇ ਹਾਂ। ਇਹ ਲੋਕ ਇਹ ਗੱਲ ਵੀ ਸੋਚਦੇ ਹਨ ਕਿ ਕਈ ਵਾਰ ਦੂਜੇ ਦੇਸ਼ ਕੋਈ ਵਸਤ ਭੇਜਣ ‘ਤੇ ਰੋਕ ਵੀ ਲੱਗਾ ਦਿੰਦੇ ਹਨ ਜਿਸ ਕਾਰਨ ਮੁਸ਼ਕਲ ਪੈਦਾ ਹੋ ਸਕਦੀ ਹੈ। ਇਸ ਲਈ ਜਿੰਨਾ ਸਵੈ-ਨਿਰਭਰ ਹੋਇਆ ਜਾਵੇ, ਹੋਣਾ ਚਾਹੀਦਾ ਹੈ। ਇੱਥੋਂ ਦੀ ਪੈਦਾਵਾਰ ਬਹੁਤ ਮਹਿੰਗੀ ਹੁੰਦੀ ਹੈ ਪਰ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇ ਕੇ ਕੀਮਤਾਂ ਘਟਾਉਂਦੀ ਹੈ। ਬਾਹਰੋਂ ਮੰਗਵਾਏ ਫਲ -ਸਬਜ਼ੀਆਂ ਆਦਿ ‘ਤੇ ਕਸਟਮ ਲਗਾ ਕੇ ਉਸ ਦਾ ਮੁੱਲ ਆਪਣੀ ਪੈਦਾਵਾਰ ਦੇ ਬਰਾਬਰ ਰੱਖਦੇ ਹਨ। ਇਸ ਦੇਸ਼ ਦੇ ਕਿਸਾਨਾਂ ਨੇ ਕਿਸਾਨ ਭਲਾਈ ਜਾਂ ਕਿਸਾਨਾਂ ਨੂੰ ਦਰਪੇਸ਼ ਕਿਸੇ ਔਕੜ ਦੇ ਹੱਲ ਲਈ ਆਪਣਾ ਸੰਗਠਨ ਵੀ ਬਣਾਇਆ ਹੋਇਆ ਹੈ, ਜਿਸ ਨੂੰ “Norges 2ondelag” ਅਰਥਾਤ ‘ਨੌਰਗੇਜ਼ ਬੁੰਦੇਲਾਗ’ ਕਹਿੰਦੇ ਹਨ। ਨਾਰਵੇ ਦੇ ਸ਼ਹਿਰ ‘ਔਸ’ ਵਿੱਚ ਇੱਕ ਪ੍ਰਸਿੱਧ ਖੇਤੀਬਾੜੀ ਯੂਨੀਵਰਸਿਟੀ ਹੈ। ਇਸ ਖੇਤੀਬਾੜੀ ਯੂਨੀਵਰਸਿਟੀ ਦਾ ਨਾਂ ਅੰਗਰੇਜ਼ੀ ਭਾਸ਼ਾ ਵਿੱਚ “Norwegian ”niversity of Life Sciences” ਰੱਖਿਆ ਗਿਆ ਹੈ। ਇਸ ਖੁਸ਼ਹਾਲ ਦੇਸ਼ ਦੀ ਵਿਸ਼ਾਲ ਤੇ ਸੋਹਣੀ ਸੋਚ ਦੇ ਸਦਕੇ ਜਾਣ ਨੂੰ ਦਿਲ ਕਰਦਾ ਹੈ ਕਿ ਕਿਵੇਂ ਇਹ ਸਰਕਾਰ ਆਪਣੀ ਪਰਜਾ ਨੂੰ ਆਪਣਾ ਪਰਿਵਾਰ ਸਮਝਦੀ ਹੈ ਤੇ ਉਸ ਦੇ ਹਿੱਤ ਵਿੱਚ ਕੰਮ ਕਰਦੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਇਹ ਤੇਲ ਤੇ ਗੈਸ ਦੇ ਅਥਾਹ ਭੰਡਾਰਾਂ ਵਾਲਾ ਦੇਸ਼ ਦੁਨੀਆਂ ਦੇ ਅਮੀਰ ਮੁਲਕਾਂ ਵਿੱਚੋਂ ਇੱਕ ਹੈ।
ਕੀ ਚੀਨ ਵਰਗੀ ਮਹਾਸ਼ਕਤੀ ਬਣ ਸਕੇਗਾ ਭਾਰਤ…?
– ਕਰਮਜੀਤ ਭਲੂਰ , ਮੋਬਾਈਲ: 99158-14061
karamjeetbhaloor@gmail.com
ਵੈਸੇ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤ ਦੀ ਜੈ ਜੈ ਕਾਰ ਕਰਨੀ ਚਾਹੀਦੀ ਹੈ ਅਤੇ ਮੈ ਆਪਣੇ ਦੇਸ਼ ਨੂੰ ਬੁਰਾ ਵੀ ਨਹੀ ਕਹਿੰਦਾ ਕਿਉਂਕਿ ਮੈ ਭਾਰਤ ਦੇਸ਼ ਦਾ ਵਾਸੀ ਹਾਂ ਪਰ ਸੱਚਾਈ ਨੂੰ ਨਕਾਰਿਆ ਵੀ ਨਹੀ ਜਾ ਸਕਦਾ ਅੱਜ ਜੇਕਰ ਪੂਰੀ ਦੁਨੀਆਂ ਉੱਤੇ ਕਿਸੇ ਦੀ ਦਾਦਾਗਿਰੀ ਚਲਦੀ ਹੈ ਤਾਂ ਉਹ ਹੈ ਹੈਂਕੜਬਾਜ਼ ਅਮਰੀਕਾ,ਜੋ ਨਾਹੀ ਕਿਸੇ ਦੇਸ਼ ਤੇ ਹਮਲਾ ਕਰਨ ਲੱਗਾ ਕਿਸੇ ਦੀ ਆਗਿਆ ਲੈਂਦਾ ਹੈ ਅਤੇ ਨਾਹੀ ਕਿਸੇ ਦਾ ਡਰ ਮੰਨਦਾ ਹੈ ‘ਸੰਯੁਕਤ ਰਾਸ਼ਟਰ’ ਯਾਨੀ ਕਿ (ਯੂ.ਐਨ.ਉ) ਜਿਸਦਾ ਦਫਤਰ ਵੀ ਉਸਨੇ ਆਪਣੇ ਦੇਸ਼ ਨਿਊਯਾਰਕ (ਅਮਰੀਕਾ) ਵਿੱਚ ਬਣਾ ਰੱਖਿਆ ਹੈ ਜੇਕਰ ਕੋਈ ਮੈਂਬਰ ਦੇਸ਼ ਥੋੜਾ ਜਿਹਾ ਵੀ ਨਿਯਮਾਂ ਦੀ ਉਲੰਘਣਾ ਕਰੇ ਤਾਂ ਉਸਤੇ ਪਾਬੰਦੀਆਂ ਲਗਾ ਦਿੱਤੀਆ ਜਾਂਦੀਆ ਹਨ ਜਿਵੇਂ ਵਾਜਪਾਈ ਦੀ ਸਰਕਾਰ ਮੌਕੇ ਭਾਰਤ ਤੇ ਪ੍ਰਮਾਣੂ ਪ੍ਰੀਖਣ ਮੌਕੇ ਲਗਾਈਆ ਸਨ ਪਰ ਜੇਕਰ ਅਮਰੀਕਾ ਕੋਈ ਗਲਤੀ ਕਰੇ ਤਾਂ ਉਸਨੂੰ ਰੋਕਣ ਦੀ ਕਿਸੇ ਦੇਸ਼ ਵਿੱਚ ਹਿੰਮਤ ਨਹੀ ਹੈ ਸੋ ਗੱਲ ਕਰਦੇ ਹਾਂ ਇਸ ਘੁਮੰਡੀ ਦੇਸ਼ ਅੱਗੇ ਤਾਕਤਵਰ ਬਣਨ ਦੀ ਜਿਹੜਾ ਵੀ ਦੇਸ਼ ਇਿਸ ਅੱਗੇ ਤਾਕਤਵਰ ਬਣਨ ਦੀ ਕੋਸ਼ਿਸ਼ ਕਰਦਾ ਹੈ ਅਮਰੀਕਾ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦੇਸ਼ ਨੂੰ ਕਮਜ਼ੋਰ/ ਨਕਾਰਾ ਕੀਤਾ ਜਾਵੇ ਤਾਂਜੋ ਕੋਈ ਉਸਤੋਂ ਵੱਧ ਤਾਕਤਵਰ ਅਤੇ ਹੈਂਕੜਬਾਜ਼ ਨਾ ਹੋ ਸਕੇ ਅੱਜ ਏਸ਼ੀਆ ਵਿੱਚੋਂ 2 ਦੇਸ਼ ਹੀ ਆਪਣੀ ਤਾਕਤ ਅਮਰੀਕਾ ਅੱਗੇ ਰੱਖਦੇ ਹਨ ਜਿਹਨਾਂ ਵਿੱਚੋਂ ਪੁਰਾਣਾ ਦੇਸ਼ ਰੂਸ ਜੋ ਅਮਰੀਕਾ ਦੇ ਇੱਟ ਦਾ ਜਵਾਬ ਨੂੰ ਪੱਥਰ ਨਾਲ ਦਿੰਦਾ ਹੈ ਅਤੇ ਅਮਰੀਕਾ ਦੇ ਹਰ ਹਥਿਆਰ ਦਾ ਤੋੜ ਉਸ ਕੋਲ ਹੈ ਪਰ ਉਸਨੂੰ ਵੀ ਅਮਰੀਕਾ ਨੇ ਟੁਕੜੇ ਕਰਵਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੂਸਰਾ ਮਹਾਂ ਸ਼ਕਤੀ ਗੁਆਂਢੀ ਦੇਸ਼ ਚੀਨ ਵੈਸੇ ਤਾਂ ਪੁਰਾਣੇ ਸਮੇਂ ਵਿੱਚ ਵੀ ਬਹੁਤ ਸਮਰੱਥਾ ਰੱਖਦਾ ਸੀ ਪਰ ਹੁਣ ਬਹੁਤ ਹੀ ਜਲਦੀ ਏਸ਼ੀਆ ਵਿੱਚ ਮਹਾਂ ਸ਼ਕਤੀ ਬਣਕੇ ਉੱਭਰਿਆ ਅਤੇ ਅਮਰੀਕਾ ਵਰਗੇ ਘੁਮੰਡੀ ਦੇਸ਼ਾਂ ਦੀ ਅੱਖ ਵਿੱਚ ਰੜਕ ਰਿਹਾ ਹੈ ਮਹਾਂ ਸ਼ਕਤੀ ਚੀਨ, ਜਿੱਥੇ ਅਮਰੀਕਾ ਆਪਣੀ ਦਾਦਾਗਿਰੀ ਸਾਰੇ ਦੇਸ਼ਾ ਉੱਤੇ ਚਲਾਉਂਦਾ ਹੇ ਉੱਥੇ ਅੰਦਰੋਂ-ਅੰਦਰ ਚੀਨ ਦਾ ਡਰ ਉਸਨੂੰ ਸਤਾ ਰਿਹਾ ਹੈ ਅੱਜ ਵਿਨਾਸ਼ਕਾਰੀ ਸ਼ਕਤੀ ਅਮਰੀਕਾ ਜੋ ਕਿਸੇ ਵੀ ਦੇਸ਼ ਨੂੰ ਤਬਾਹ ਕਰਨ ਲਈ ਜ਼ਰਾ ਵੀ ਨਹੀ ਘਬਰਾਉਂਦਾ ਪਰ ਚੀਨ ਤੇ ਹਮਲਾ ਕਰਨ ਲਈ ਉਹ ਸੋ ਵਾਰ ਨਹੀ ਤਾਂ ਪੰਜਾਹ ਵਾਰ ਤਾਂ ਜ਼ਰੂਰ ਸੋਚੇਗਾ ਕਿ ਚੀਨ ਇੱਕ ਏਸ਼ੀਆਈ ਮਹਾਂਸ਼ਕਤੀ ਹੈ ਕਿਉਂਕਿ ਚੀਨ ਹਥਿਆਰਾਂ,ਫੌਜ ਅਤੇ ਹੋਰ ਜੰਗੀ ਸਾਜ਼ੋ-ਸਮਾਨ ਲਈ ਕਿਸੇ ਤੇ ਵੀ ਨਿਰਭਰ ਨਹੀ ਹੈ ਅਤੇ ਵੱਡ੍ਹੇ ਤੋਂ ਵੱਡ੍ਹੇ ਵਿਗਿਆਨੀ/ਬੱਧੀਵਾਨ ਦੇਸ਼ ਵਿੱਚ ਮੌਜੂਦ ਹਨ ਜਿਸਨੂੰ ਚੀਨ ਪੂਰੀਆਂ ਸੁੱਖ ਸਹੂਲਤਾਂ ਨਾਲ ਲੈ ੱਸ ਰੱਖਦਾ ਹੈ ਜੋ ਚੀਨ ਦਾ ਭਵਿੱਖ ਤੈਅ ਕਰਦੇ ਹਨ ਅੱਜ ਚੀਨ ਭਾਰਤ ਨਾਲ ਜੇਕਰ ਕੁਝ ਕੁ ਖਹਿਬਾਜ਼ੀ ਰੱਖਦਾ ਹੈ ਤਾ ਉਸਦਾ ਕਾਰਨ ਸ਼ਾਇਦ ਭਾਰਤ ਦੀ ਅਮਰੀਕਾ ਨਾਲ ਨੇੜਤਾ ਹੈ ਅਮਰੀਕਾ ਇੱਕ ਅਜਿਹਾ ਜ਼ਹਰਲਾ ਸੱਪ ਹੈ ਜੋ ਕਦੇ ਵੀ ਕਿਸੇ ਨੂੰ ਵੀ ਡੰਗ ਮਾਰ ਸਕਦਾ ਹੈ ਜੋ ਦੇਸ਼ ਥੋੜ੍ਹਾ ਜਿਹਾ ਵੀ ਇਸਨੂੰ ਅੱਖਾਂ ਵਿਖਾਉਂਦਾ ਹੈ ਉਸਨੁੰ ਇਹ ਕਮਜ਼ੋਰ ਕਰਨ ਦੀਆਂ ਚਾਲਾਂ ਲੱਭਦਾ ਰਹਿੰਦਾ ਹੈ ਇਸ ਵਿਨਾਸ਼ਕਾਰੀ ਦੇਸ਼ ਨੇ ਅਮਨਪਸੰਦ ਦੇਸ਼ ਜਪਾਨ ਤੇ ਵੀ ਪ੍ਰਮਾਣੂ ਬੰਬ ਸੁੱਟ ਕੇ ਆਪਣੀ ਹੈਂਕੜ ਦਾਦਾਗੀ ਨੂੰ ਲੋਕਾਂ ਸਾਮ੍ਹਣੇ ਮਿਸਾਲ ਬਣਾਇਆ ਅਤੇ ਲੋਕਾਂ ਤੋ ਬਦਅਸੀਸਾਂ ਦਾ ਪ੍ਰਸਾਦ ਹਰ ਰੋਜ਼ ਲੈ ਰਿਹਾ ਹੈ ਅੱਜ ਲੋੜ ਹੈ ਅਮਨਪਸੰਦ ਦੇਸ਼ਾ ਨੂੰ ਇਕੱਠੇ ਹੋ ਕੇ ਇਸ ਘੁਮੰਡੀ ਦੇਸ਼ ਨੂੰ ਠੱਲ੍ਹ ਪਾਉਣ ਦੀ ਖਾਸ ਕਰਕੇ ਅਮਰੀਕਾ ਏਸ਼ੀਆ ਦੇਸਾਂ ਨੂੰ ਜਿਆਦਾ ਦਬਾਉਣਾ ਅਤੇ ਕਮਜ਼ੋਰ ਕਰਨਾ ਚਾਹੁੰਦਾ ਹੈ ਅੱਜ ਚੀਨ ਏਸ਼ੀਆ ਵਿੱਚਂ ਮਹਾਂ ਸ਼ਕਤੀ ਅਤੇ (ਕਮਿਊਨਿਸਟ) ਦੇਸ਼ ਹੈ ਅਤੇ ਕਾਮਰੇਡਾਂ ਦੀ ਹਮੇਸ਼ਾ ਸੋਚ ਰਹੀ ਹੈ ਕਿ ਨਾ ਜ਼ੁਲਮ ਕੀਤਾ ਜਾਵੇ ਅਤੇ ਨਾਹੀ ਜ਼ੁਲਮ ਸਹਿਣ ਕੀਤਾ ਜਾਵੇ ਸਗੋਂ ਆਤਮ ਰੱਖਿਆ ਲਈ ਤਾਕਤਵਰ ਬਣਿਆ ਜਾਵੇ ਅੱਜ ਅਮਰੀਕਾ ਏਸ਼ੀਆ ਦੀ ਸੁਪਰਤਾਕਤ ਚੀਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਦਾਦਾਗਿਰੀ ਥੱਲੇ ਲਿਆਉਣਾ ਚਾਹੁੰਦਾ ਹੈ ਜੋ ਕਿ ਉਸ ਲਈ ਅਸੰਭਵ ਬਣਦਾ ਜਾ ਰਿਹਾ ਹੈ ਜੇਕਰ ਚੀਨ ਅੱਜ ਤਾਕਤਵਰ/ਬਲਸ਼ਾਲੀ ਬਣਿਆ ਹੈ ਤਾਂ ਆਪਣੇ ਬਲਬੂਤੇ ਅਤੇ ਆਪਣੀ ਪੂੰਜੀ ਖਰਚ ਕਰੇ ਬਣਿਆ ਹੈ ਅੱਜ ਚੀਨ ਦੇ ਭਾਰਤ ਨਾਲ ਕੋਈ ਖਾਸ ਸਬੰਧ ਖਰਾਬ ਨਹੀ ਹਨ ਬੱਸ ਕਦੇ ਕਦੇ ਚੀਨੀ ਸੈਨਾ ਭਾਰਤੀ ਇਲਾਕੇ ਵਿੱਚ ਆ ਵੜਦੀ ਹੈ ਜੋ ਕਿ ਲੜਾਈ ਦਾ ਕਾਰਨ ਨਹੀ ਹੈ ਜਿਸਦਾ ਕਾਰਨ ਵੀ ਸ਼ਾਇਦ ਭਾਰਤ ਦੀ ਅਮਰੀਕਾ ਨਾਲ ਨੇੜਤਾ ਹੈ ਚੀਨ ਦੀ ਤਰੱਕੀ ਦਾ ਮੇਰੀ ਨਜ਼ਰ ਵਿੱਚ ਮੁੱਖ ਕਾਰਨ ਅਬਾਦੀ ਉੱਤੇ ਪੂਰਾ ਕੰਟਰੋਲ ਅਤੇ ਅਬਾਦੀ ਪ੍ਰਤੀ ਬਣੇ ਸਖਤ ਕਾਨੂੰਨ ਹਨ 2015 ਤੋਂ ਪਹਿਲਾਂ ਚੀਨ ਵਿੱਚ ਲੋਕਾਂ ਨੂੰ ਸਿਰਫ 1 ਹੀ ਬੱਚਾ ਪੈਦਾ ਕਰਨ ਦੀ ਆਗਿਆ ਸੀ ਪਰ 2015 ਵਿੱਚ ਕਾਨੂੰਨਂ ਵਿੱਚ ਥੋੜੀ ਜਿਹੀ ਢਿੱਲ ਦਿੱਤੀ ਗਈ ਅਤੇ 2 ਬੱਚੇ ਪੈਦਾ ਕਰਨ ਦੀ ਆਗਿਆ ਦਿੱਤੀ ਗਈ ਅੱਜ 2017 ਵਿੱਚ ਚੀਨ ਦੀ ਅਬਾਦੀ 138 ਕਰੋੜ ਹੈ ਅਤੇ ਭਾਰਤ ਦੀ ਅਬਾਦੀ 2017 ਵਿੱਚ 133 ਕਰੋੜ ਹੈ ਫਰਕ ਕੁਝ ਵੀ ਨਹੀ ਹੈ ਅਕਸਰ ਹੀ ਅਧਿਆਪਕ ਸਾਥੋਂ ਸਵਾਲ ਪੁੱਛਦੇ ਹੁੰਦੇ ਸਨ ਕਿ ਸਭ ਤੋ ਵੱਧ ਅਬਾਦੀ ਕਿਹੜੇ ਦੇਸ਼ ਦੀ ਹੈ ਤਾਂ ਅਸੀ ਕਹਿੰਦੇ ਸੀ ਕਿ ਚੀਨ ਦੀ ਪਰ ਅੰਕੜਿਆਂ ਮੁਤਾਬਕ ਸਭ ਉਲਟ ਹੈ ਚੀਨ ਨੂੰ ਤਾਂ ਸਿਰਫ ਬਦਨਾਮ ਹੀ ਕੀਤਾ ਗਿਆ ਸੀ ਚੀਨ ਦੀ ਅਬਾਦੀ ਤਾਂ ਬਹੁਤ ਘੱਟ ਹੈ ਭਾਰਤ ਦੇ ਮੁਕਾਬਲੇ ਜੇਕਰ ਤੁਲਣਾ ਕਰੀਏ ਤਾਂ ਚੀਨ ਦੀ ਅਬਾਦੀ ਭਾਰਤ ਤੋਂ ਕਿਤੇ ਘੱਟ ਹੈ ਭਾਰਤ ਮੁਕਾਬਲੇ ਚੀਨ ਲਗਭਗ ਢਾਈ ਗੁਣਾ ਵੱਡ੍ਹਾ ਦੇਸ਼ ਹੈ ਅਤੇ ਉਸਦੀ ਆਬਾਦੀ 345 ਕਰੋੜ ਹੈ ਜਦੋਂਕਿ ਉਸਦੀ ਅਬਾਦੀ ੩੪੫ ਕਰੋੜ ਹੋਣੀ ਚਾਹੀਦੀ ਸੀ ਇੱਥੇ ਸਵਾਲ ਇਹ ਉਠਦਾ ਹੈਕਿ ਭਾਰਤ ਦੀ ਅਬਾਦੀ ਚੀਨ ਨਾਲੋਂ ਕਈ ਗੁਣਾਂ ਵੱਧ ਹੈ ਅਤੇ ਭਾਰਤ ਅਬਾਦੀ ਕਰਕੇ ਹੀ ਕਮਜ਼ੋਰ ਦੇਸ਼ ਹੈ ਇੱਥੇ ਚੀਨ ਨੇ ਆਪਣੀ ਆਉਣ ਵਾਲੀ ਪੀੜ੍ਹੀ ਲਈ ੱਿeੱਕ ਉਜੱਵਲ ਭਵਿੱਖ ਬਣਾ ਰੱਖਿਆ ਹੈ ਅਤੇ ਲਗਭਗ ਡੇਢ ਦੇਸ਼ ਯਾਨੀ ਕਿ ਲਗਭਗ 200 ਕਰੋੜ ਦੀ ਅਬਾਦੀ ਨੂੰ ਵਧਣ ਤੋਂ ਪਹਿਲਾਂ ਹੀ ਰੋਕ ਰੱਖਿਆਂ ਹੈ ਸੋ ਜੇਕਰ ਸਾਡੇ ਦੁਸ਼ ਵਿੱਚ ਵੀ ਪੜ੍ਹਾਈ/ਸਮਝਦਾਰੀ ਹੁੰਦੀ ਅਤੇ ਨੇਤਾਵਾਂ ਦੀ ਵੋਟਾਂ ਭੁੱਖ ਨਾਂ ਹੁੰਦੀ ਤਾਂ ਅੱਜ ਸਾਡਾ ਦੇਸ਼ ਵੀ ਚੀਨ ਵਾਂਗੂ ਤਾਕਤਵਰ ਅਤੇ ਅਮਰੀਕਾ ਨੂੰ ਟੱਕਰ ਦੇਣ ਵਾਲਾ ਦੇਸ਼ ਹੁੰਦਾ ਅੱਜ ਜੋ ਹਥਿਆਰ ਚੀਨ ਕੋਲ ਹਨ ਉਸਦੀ ਅਨੇਕਾਂ ਏਸ਼ੀਆ ਦੇਸ਼ਾ ਅਤੇ ਭਾਰਤ ਨੇ ਸੁਫਨੇ ਵਿੱਚ ਵੀ ਕਲਪਨਾਂ ਨਹੀ ਕੀਤੀ ਹੋਣੀ ਅੱਜ ਹਰ ਫੌਜੀ ਹਥਿਆਰ, ਟੈਂਕ, ਤੋਪਾਂ, ਮਿਜ਼ਾਈਲਾਂ,ਪਾਣੀ ਅਤੇ ਹਵਾਈ ਜੰਗੀ ਜਹਾਜ਼ ਆਦਿ ਅਤਿ ਆਧੁਨਿਕ ਸਮਾਨ ਚੀਨ ਆਪਣੇ ਘਰ ਵਿੱਚ ਹੀ ਤਿਆਰ ਕਰਦਾ ਹੈ ਅਤੇ ਉਸਦਾ ਪੈਸਾ ਬਾਹਰ ਕਿਸੇ ਵੀ ਦੇਸ਼ ਨੂੰ ਨਹੀ ਜਾਂਦਾ ਰੱਬ ਨਾਂ ਕਰੇ ਜੇਕਰ ਭਵਿੱਖ ਵਿੱਚ ਭਾਰਤ-ਚੀਨ ਜੰਗ ਲੱਗਦੀ ਹੈ ਤਾਂ ਭਾਰਤ ਨੂੰ ਚੀਨ ਪਾਸੋਂ ਭਾਰੀ ਹਾਰ ਦਾ ਸਾਮ੍ਹਣਾ ਕਰਨਾ ਪਵੇਗਾ ਜਿਸਦੀ ਤਾਕਤ ਦਾ ਨਤੀਜ਼ਾ ਭਾਰਤ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਵੇਖਿਆ ਭਾਵੈਕਿ ਉਹ ਇੱਕਦਮ,ਅਚਾਨਕ ਜਾਂ ਧੋਖੇ ਨਾਲ ਹੋਇਆ ਹਮਲਾ ਸੀ, ਫਿਰ ਵੀ ਜੋ ਦੇਸ਼ ਮਹਾਂ ਵਿਨਾਸ਼ਕਾਰੀ ਸ਼ਕਤੀ ਅਮਰੀਕਾ ਨਾਲ ਟੱਕਰ ਲੈਣ ਦੀ ਤਾਕਤ ਰੱਖਦਾ ਹੈ ਉਸ ਅੱਗੇ ਕਿਸੇ ਵੀ ਦੇਸ਼ ਦਾ ਟਿਕਣਾ ਸੰਭਵ ਨਹੀ ਹੈ ਇੱਥੇ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਚੀਨ ਦਾ ਨਜ਼ਰੀਆ ਭਾਰਤ ਜਾਂ ਕਿਸੇ ਹੋਰ ਦੇਸ਼ ਪ੍ਰਤੀ ਹੈਂਕੜ ਵਿਖਾਉਣ ਲਈ ਤਾਕਤਵਰ ਬਣਨਾ ਨਹੀ ਉਸਦਾ ਮਕਸਦ ਦਾਦਾਗਿਰੀ ਅਤੇ ਹੈਂਕੜਬਾਜ਼ ਦੇਸ਼ਾ ਨੂੰ ਜੋ ਮਾੜੇ ਦੇਸ਼ਾਂ ਉੱੇਤੇ ਆਪਣੀ ਹਕੂਮਤ ਜਗਾਉਂਦੇ ਹਨ ਨੂੰ ਆਪਣੀ ਤਕਤ ਦਾ ਅਹਿਸਾਸ ਕਰਵਾਉਣਾ ਹੈ ਚੀਨ ਅੱਜ ਵੀ ਏਸ਼ੀਆਈ ਪੱਖੀ ਦੇਸ਼ ਹੈ ਅਤੇ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ ਨਾਲ ਸਬੰਧ ਬਿਹਤਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਭਾਰਤ ਵੀ ਵਿਕਾਸ਼ਸ਼ੀਲ ਅਤੇ ਅਮਨ ਪਸੰਦ ਦੇਸ਼ ਹੈ ਸੋ ਅੱਜ ਲੋੜ ਹੈ ਭਾਰਤ ਨੂੰ ਅਬਾਦੀ ਅਤੇ ਹੋਰ ਤਰੱਕੀ ਦੀਆਂ ਸੇਧਾਂ ਚੀਨ ਤੋਂ ਪ੍ਰਾਪਤ ਕਰਨ ਦੀ ਅਤੇ ਚੀਨ ਨਾਲ ਸਬੰਧਾ ਵਿੱਚ ਵੱਧ ਤੋਂ ਵੱਧ ਸੁਧਾਰ ਕਰਨ ਦੀ ਅਤੇ ਅਮਰੀਕਾ ਵਰਗੇ ਚਲਾਕ ਅਤੇ ਲੜਾਕੂ ਦੇਸ਼ਾ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦੀ ਜੋ ਗੁਆਂਢੀ ਨਾਲੋਂ ਗੁਆਂਢੀ ਨੂੰ ਤੋੜਣ ਅਤੇ ਘਰ ਵਿੱਚ ਫੁੱਟ ਪਾਉਣ ਵਿੱਚ ਮਾਹਿਰ ਹੈ ਅਤੇ ਆਪਣੇ ਮਕਸਦ ਨੂੰ ਅੰਜਾਮ ਦੇਣ ਲਈ ਕੁਝ ਵੀ ਕਰ ਸਕਦਾ ਹੈ।ਮੇਰਾ ਮਕਸਦ ਭਾਰਤ ਦੇਸ਼ ਨੂੰ ਨੀਵਾਂ ਵਿਖਾਉਣਾ ਨਹੀ ਹੈ ਸਗੋਂ ਦੇਸ਼ ਦੀਆਂ ਕਮੀਆਂ ਨੂੰ ਜਾਹਿਰ ਕਰਨਾ ਹੈ ਜਿਸਤੋਂ ਸਾਡੀਆ ਸਰਕਾਰਾਂ ਸੇਧ ਲੈ ਸਕਣ ਅਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਤੋਰ ਸਕਣ ਸੋ ਅੱਜ ਲੋੜ ਹੈ ਸਰਕਾਰ ਨੂੰ ਵੱਧ ਤੋਂ ਵੱਧ ਦੇਸ਼ ਪੱਖੀ ਕਾਨੂੰਨ ਬਣਾਕੇ ਦੇਸ਼ ਨੂੰ ਸੁਪਰਤਾਕਤ ਬਣਾਉਣ ਦੀ ਤਾਂ ਜੋ ਅਸੀ ਵੀ ਦੁਸ਼ਮਨ ਦੇਸ਼ਾ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਅਤੇ ਤਰੱਕੀ ਪਾ ਸਕੀਏ।
ਸੋਹਣਾ ਤੇ ਸਸਤਾ ਦੇਸ਼ ਸਵੀਡਨ
ਪਰਮਜੀਤ ਕੌਰ ਸਰਹਿੰਦ
ਮੋਬਾਈਲ: 98728-98599
ਸਵੀਡਨ ਯੂਰਪ ਦਾ ਬੜਾ ਸੋਹਣਾ ਤੇ ਸਸਤਾ ਦੇਸ਼ ਹੈ। ਇਸ ਦਾ ਉੱਤਰ-ਪੂਰਬੀ ਭਾਗ ਫਿਨਲੈਂਡ, ਦੱਖਣੀ ਭਾਗ ਡੈਨਮਾਰਕ ਅਤੇ ਪੱਛਮੀ ਹਿੱਸਾ ਨੌਰਵੇ ਨਾਲ ਲੱਗਦਾ ਹੈ। ਸਵੀਡਨ ਦਾ ਖੇਤਰਫਲ 4,49,964 ਵਰਗ ਕਿਲੋਮੀਟਰ ਅਤੇ ਆਬਾਦੀ 95 ਲੱਖ ਦੇ ਕਰੀਬ ਹੈ। ਇਸ ਦੀ ਰਾਜਧਾਨੀ ਸਟਾਕਹੌਮ (Stockholm) ਹੈ। ਨੌਰਵੇ ਦੇ ਨਾਲ ਲੱਗਦਾ ਇਹ ਮੁਲਕ ਵੀ ਇਸ ਵਾਂਗ ਠੰਢਾ ਦੇਸ਼ ਹੈ।
ਦਰਮਨ ਤੋਂ ਸਵੀਡਨ ਦੀ ਸਰਹੱਦ 132 ਕਿਲੋਮੀਟਰ ਦੂਰ ਹੈ ਜੋ ਕਾਰ ਰਾਹੀਂ ਪੌਣੇ ਕੁ ਦੋ ਘੰਟੇ ਦਾ ਸਫ਼ਰ ਹੈ। ਇੱਕ ਰਸਤਾ ਸਮੁੰਦਰ ਵਿੱਚੋਂ ਸੁਰੰਗ ਰਾਹੀਂ ਵੀ ਜਾਂਦਾ ਹੈ ਜੋ ਦਰਮਨ ਤੋਂ 131 ਕਿਲੋਮੀਟਰ ਬਣਦਾ ਹੈ। ਸਮੁੰਦਰ ਵਿੱਚੋਂ ਲੰਘਦੀ ਇਹ ਸੁਰੰਗ 7 ਕਿਲੋਮੀਟਰ ਲੰਮੀ ਹੈ। ਸਮੁੰਦਰੀ ਸੁਰੰਗ ’ਚੋਂ ਗੁਜ਼ਰਨ ਦਾ ਅਹਿਸਾਸ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦਾ। ਨੌਰਵੇ ਤੋਂ ਸਵੀਡਨ ਜਾਣ ਵਾਲੇ ਸੈਲਾਨੀ ਜਾਂ ਆਮ ਲੋਕ ਓਸਲੋ ਤੋਂ ਸਮੁੰਦਰੀ ਜਹਾਜ਼ ਵਿੱਚ ਵੀ ਜਾਂਦੇ ਹਨ। ਕਈ ਲੋਕ ਆਪਣੀ ਕਾਰ ਜਹਾਜ਼ ਵਿੱਚ ਨਾਲ ਲੈ ਜਾਂਦੇ ਹਨ ਤੇ ਸਵੀਡਨ ਜਾ ਕੇ ਆਪਣੀ ਕਾਰ ’ਤੇ ਘੁੰਮਦੇ ਹਨ। ਕਈ ਲੋਕ ਮੁੜਦੇ ਸਮੇਂ ਕਾਰ ’ਤੇ ਹੀ ਵਾਪਸ ਆ ਜਾਂਦੇ ਹਨ। ਦਰਮਨ ਤੋਂ ਸਵੀਡਨ ਜਾਂਦਿਆਂ ਰਾਹ ਵਿੱਚ ਨਾ ਕੋਈ ਚੈੱਕ ਪੋਸਟ ਤੇ ਨਾ ਹੀ ਟੌਲ ਟੈਕਸ ਵਾਲੇ ਦਿਸਦੇ ਹਨ ਪਰ ਇਹ ਵੱਖਰੀ ਗੱਲ ਹੈ ਕਿ ਚਾਰ-ਪੰਜ ਥਾਂ ’ਤੇ ਟੌਲ ਟੈਕਸ ਲਿਆ ਜਾਂਦਾ ਹੈ। ਇਨ੍ਹਾਂ ਲੋਕਾਂ ਦੀਆਂ ਕਾਰਾਂ ਵਿੱਚ ਅਗਲੇ ਸ਼ੀਸ਼ੇ ’ਤੇ ਇੱਕ ਚਿੱਪ ਜਾਂ ਕਾਰਡ ਲੱਗਿਆ ਹੁੰਦਾ ਹੈ ਜਿਸ ਵਿੱਚ ਹਜ਼ਾਰ-ਪੰਦਰਾਂ ਸੌ ਕਰੋਨਾ ਜਮ੍ਹਾਂ ਹੁੰਦਾ ਹੈ। ਟੌਲ ਟੈਕਸ ਤੋਂ ਲੰਘਦਿਆਂ ਵਿਸ਼ੇਸ਼ ਤਕਨੀਕ ਨਾਲ ਉੱਥੇ ਪੈਸੇ ਜਮ੍ਹਾਂ ਹੋ ਜਾਂਦੇ ਹਨ। ਇਸ ਢੰਗ ਨਾਲ ਕੱਟੇ ਜਾਂਦੇ ਪੈਸੇ ਉਨ੍ਹਾਂ ਲੋਕਾਂ ਨਾਲੋਂ ਘੱਟ ਲੱਗਦੇ ਹਨ ਜੋ ਇਨ੍ਹਾਂ ਥਾਵਾਂ ’ਤੇ ਲੱਗੀਆਂ ਮਸ਼ੀਨਾਂ ’ਚ ਪੈਸੇ ਪਾਉਂਦੇ ਹਨ। ਜੇ ਕਾਰਡ ਵਿੱਚ ਪੈਸੇ ਨਾ ਹੋਣ ਤਾਂ ਟੌਲ ਟੈਕਸ ਦਾ ਬਿੱਲ ਘਰ ਆ ਜਾਂਦਾ ਹੈ।
ਸਾਰੇ ਰਸਤੇ ਵਿੱਚ ਕਿਤੇ ਕੋਈ ਪੁਲੀਸ ਜਾਂ ਟਰੈਫਿਕ ਪੁਲੀਸ ਵਾਲਾ ਨਹੀਂ ਦਿਸਦਾ, ਨਾ ਹੀ ਥਾਂ-ਥਾਂ ’ਤੇ ਰੋਕ ਕੇ ਕੋਈ ਪੁੱਛ-ਪੜਤਾਲ ਜਾਂ ਕਾਗਜ਼-ਪੱਤਰ ਜਾਂ ਪਾਸਪੋਰਟ ਦੇਖੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਨੌਰਵੇ ਦੀ ਹੱਦ ਤਕ ਸੜਕ ’ਤੇ ਪੀਲੇ ਰੰਗ ਦੀਆਂ ਪੱਟੀਆਂ ਸਨ ਤੇ ਸਵੀਡਨ ਵੱਲ ਸਫ਼ੈਦ ਪਰ ਹੁਣ ਨੌਰਵੇ ਦੀਆਂ ਸੜਕਾਂ ’ਤੇ ਵੀ ਸਫ਼ੈਦ ਪੱਟੀਆਂ ਹਨ। ਪਹਿਲਾਂ ਵੀ ਛੇਤੀ ਕੀਤਿਆਂ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਸਰਹੱਦ ਲੰਘ ਗਏ ਹਾਂ। ਮੁਲਕ ਦਾ ਫ਼ਰਕ ਇਨ੍ਹਾਂ ਪੱਟੀਆਂ ਦੇ ਰੰਗ ਤੋਂ ਹੀ ਪਤਾ ਲੱਗਦਾ ਸੀ ਪਰ ਹੁਣ ਇਹ ਅੰਤਰ ਵੀ ਨਹੀਂ ਰਿਹਾ। ਹੁਣ ਤਾਂ ‘ਸਵਿਨੇ ਸੁੰਦ’ (Svine Sund) ਨਦੀ ਦੇ ਪੁਲ਼ ਉੱਤੇ ਪੁੱਜ ਕੇ ਹੀ ਪਤਾ ਲੱਗਦਾ ਹੈ ਕਿ ਅਸੀਂ ਸਵੀਡਨ ’ਚ ਆ ਵੜੇ ਹਾਂ ਜਾਂ ਵਾਪਸੀ ’ਤੇ ਨੌਰਵੇ ਆ ਵੜੇ ਹਾਂ। ਇਹ ਪੁਲ਼ 700 ਮੀਟਰ ਲੰਮਾ ਹੈ ਜੋ ਅੱਧਾ ਨੌਰਵੇ ਤੇ ਅੱਧਾ ਸਵੀਡਨ ਦਾ ਹੈ। ਸਵੀਡਨ ਦੀ ਹੱਦ ’ਤੇ ਵੜਨ ’ਤੇ ਜ਼ਰਾ ਪਾਸੇ ਹਟਵੇਂ ਕਸਟਮ ਵਾਲੇ ਹੁੰਦੇ ਹਨ ਜੋ ਕਿਸੇ ਨੂੰ ਬੇਵਜ੍ਹਾ ਨਹੀਂ ਰੋਕਦੇ। ਕਿਸੇ ਬਹੁਤ ਸ਼ੱਕੀ ਮਾਮਲੇ ’ਚ ਹੀ ਇਹ ਰੋਕਦੇ ਹਨ। ਜਿਨ੍ਹਾਂ ਲੋਕਾਂ ਨੇ ਕੁਝ ਕਸਟਮ ਦੇਣਾ ਹੁੰਦਾ ਹੈ, ਉਹ ਆਪ ਹੀ ਰੁਕ ਕੇ ਕਸਟਮ ਦੇ ਜਾਂਦੇ ਹਨ। ਇਹੋ ਕਾਰਨ ਹੈ ਕਿ ਆਉਣ-ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਨੌਰਵੇ ਭਾਵੇਂ ਬਹੁਤ ਅਮੀਰ ਮੁਲਕ ਹੈ ਪਰ ਹਰ ਕੋਈ ਬੱਚਤ ਤਾਂ ਕਰਨੀ ਹੀ ਚਾਹੁੰਦਾ ਹੈ। ਨੌਰਵੇ ਵਿੱਚ ਸ਼ਰਾਬ, ਚੀਨੀ, ਟੌਫੀਆਂ-ਗੋਲੀਆਂ, ਤੰਬਾਕੂ ਤੇ ਸਿਗਰਟ ’ਤੇ ਬਹੁਤ ਟੈਕਸ ਹੈ। ਇੱਥੋਂ ਦੀ ਸਰਕਾਰ ਦੀ ਸੋਚ ਗਹਿਰ-ਗੰਭੀਰ ਹੈ ਕਿ ਇਹ ਚੀਜ਼ਾਂ ਸਿਹਤ ਲਈ ਬਹੁਤ ਹਾਨੀਕਾਰਕ ਹਨ, ਇਸ ਲਈ ਕੀਮਤ ਵਧਾ ਦਿੱਤੀ ਜਾਂਦੀ ਹੈ। ਸਵੀਡਨ ਵਿੱਚ ਇਨ੍ਹਾਂ ਵਸਤਾਂ ’ਤੇ ਬਹੁਤ ਹੀ ਘੱਟ ਟੈਕਸ ਹੈ ਤੇ ਉਂਜ ਵੀ ਨੌਰਵੇ ਨਾਲੋਂ ਸਸਤੀਆਂ ਪੈਂਦੀਆਂ ਹਨ ਕਿਉਂਕਿ ਨੌਰਵੇ ਦਾ 100 ਕਰੋਨਾ ਸਵੀਡਨ ਦੇ 116 ਕਰੋਨੇ ਦੇ ਬਰਾਬਰ ਹੈ, ਅਰਥਾਤ ਇਨ੍ਹਾਂ ਲੋਕਾਂ ਨੂੰ ਕਰੰਸੀ ਕਾਰਨ ਹੀ 16 ਫ਼ੀਸਦੀ ਸਸਤਾ ਪੈਣ ਵਾਲਾ ਸਾਮਾਨ ਬਿਨਾਂ ਟੈਕਸ ਜਾਂ ਮਾਮੂਲੀ ਟੈਕਸ ਕਾਰਨ ਬਹੁਤ ਘੱਟ ਕੀਮਤ ’ਤੇ ਮਿਲ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਨੂੰ ਗੱਡੀ ਦੇ ਪੈਟਰੋਲ, ਟੌਲ ਟੈਕਸ ਤੇ ਆਪਣੇ ਖਾਣ-ਪੀਣ ਦੇ ਸਾਰੇ ਖਰਚੇ ਕੱਢ ਕੇ ਵੀ ਸਵੀਡਨ ਤੋਂ ਖਰੀਦਦਾਰੀ ਕਰਨੀ ਬਹੁਤ ਲਾਹੇਵੰਦ ਰਹਿੰਦੀ ਹੈ।
ਨੌਰਵੀਯੀਅਨ ਲੋਕ ਛੁੱਟੀ ਵਾਲੇ ਦਿਨ ਸਵੀਡਨ ਘੁੰਮ-ਫਿਰ ਵੀ ਆਉਂਦੇ ਹਨ ਤੇ ਆਪਣੀ ਘਰੇਲੂ ਲੋੜ ਵਾਲਾ ਸਾਮਾਨ ਜਾਂ ਸੌਦਾ-ਪੱਤਾ ਖਰੀਦ ਲਿਆਉਂਦੇ ਹਨ। ਸਵੀਡਨ ’ਚ ਵੜਦਿਆਂ ਹੀ ਇੱਕ ਬਹੁਤ ਵੱਡੇ ਤੇ ਪ੍ਰਸਿੱਧ ਨੂਰਬੀ ਸ਼ਾਪਿੰਗ ਸੈਂਟਰ (Nordby Shopping Center) ਵਿੱਚ ਹਰ ਤਰ੍ਹਾਂ ਦਾ ਸਾਮਾਨ ਮਿਲਦਾ ਹੈ ਪਰ ਉੱਥੇ ਦੇਖਣਯੋਗ ਇੱਕ ਬਹੁਤ ਵਧੀਆ ਥਾਂ ਹੈ ਜਿੱਥੇ ਸਿਰਫ਼ ਬਹੁਤ ਤਰ੍ਹਾਂ ਦੀਆਂ ਟੌਫੀਆਂ-ਚੌਕਲੇਟ ਤੇ ਕੋਲਡ ਡਰਿੰਕਸ ਹੀ ਮਿਲਦੇ ਹਨ। ਇਸ ਸੈਂਟਰ ਵਿੱਚ ਟੌਫੀਆਂ ਬੱਚਿਆਂ ਦੇ ਨਾਲ-ਨਾਲ ਵੱਡਿਆਂ ਲਈ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀਆਂ ਹਨ। ਇੱਕ ਫੁੱਲ ਜਾਂ ਫਲ ਜਿਵੇਂ ਗੁਲਾਬ ਦਾ ਫੁੱਲ, ਚੈਰੀ, ਅਨਾਨਾਸ, ਅੰਬ, ਕੇਲਾ, ਸੰਤਰਾ, ਸਟਰਾਬਰੀ, ਸੇਬ ਤੇ ਕੀਵੀ ਆਦਿ ਦੀ ਸ਼ਕਲ ਜਾਂ ਮਾਡਲ ਤੋਂ ਲੈ ਕੇ ਜਾਨਵਰਾਂ ਤੇ ਪੰਛੀਆਂ ਦੀ ਸ਼ਕਲ ਦੀਆਂ ਟੌਫੀਆਂ ਵੀ ਮਿਲਦੀਆਂ ਹਨ। ਇਨ੍ਹਾਂ ਵਿੱਚ ਗੰਡੋਏ, ਡੱਡੂ, ਸੱਪ, ਮੱਛੀਆਂ ਤੇ ਮਗਰਮੱਛ ਆਦਿ ਜੀਵਾਂ ਵਾਲੇ ਰੰਗ-ਰੂਪ ਦੀਆਂ ਟੌਫੀਆਂ ਵੀ ਹੁੰਦੀਆਂ ਹਨ। ਇਨ੍ਹਾਂ ਟੌਫੀਆਂ ਵਿੱਚ ਖ਼ੂਬਸੂਰਤ ਤਿੱਤਲੀਆਂ ਵਰਗੀਆਂ ਟੌਫੀਆਂ ਵੀ ਸ਼ਾਮਲ ਹਨ। ਔਰਤ, ਮਰਦ ਤੇ ਬੱਚਿਆਂ ਦੀ ਸ਼ਕਲ ਵਾਲੀਆਂ ਟੌਫੀਆਂ ਦੇ ਖ਼ਾਸ ਤੌਰ ’ਤੇ ਪੈਕਟ ਬਣੇ ਹੁੰਦੇ ਹਨ। ਬਾਹਰੋਂ ਆਏ ਸੈਲਾਨੀ ਇੱਥੋਂ ਟੌਫੀਆਂ ਜ਼ਰੂਰ ਲੈ ਕੇ ਜਾਂਦੇ ਹਨ। ਨੌਰਵੇ ਦੇ ਲੋਕ ਇੱਥੋਂ ਟੌਫੀਆਂ ਲੈਂਦੇ ਹਨ ਪਰ ਇਨ੍ਹਾਂ ਲੋਕਾਂ ਨੇ ਇੱਕ ਆਦਤ ਅਸੂਲ ਵਾਂਗ ਬਣਾਈ ਹੋਈ ਹੈ ਕਿ ਇਹ ਸਿਰਫ਼ ਸ਼ਨਿੱਚਰਵਾਰ ਨੂੰ ਹੀ ਬੱਚਿਆਂ ਨੂੰ ਟੌਫੀਆਂ ਜਾਂ ਚੌਕਲੇਟ ਖਾਣ ਲਈ ਦਿੰਦੇ ਹਨ। ਸਕੂਲ ਵਿੱਚ ਟੌਫੀਆਂ ਜਾਂ ਚੌਕਲੇਟ ਲਿਜਾਣ ਦੀ ਸਖ਼ਤ ਮਨਾਹੀ ਹੈ। ਇਨ੍ਹਾਂ ਚੀਜ਼ਾਂ ਨਾਲੋਂ ਇਹ ਲੋਕ ਫਲ ਅਤੇ ਜੂਸ ਹੀ ਬੱਚਿਆਂ ਨੂੰ ਜ਼ਿਆਦਾ ਦਿੰਦੇ ਹਨ। ਉਹ ਵੱਖਰੀ ਗੱਲ ਹੈ ਕਿ ਇਸ ਥਾਂ ਤੋਂ ਕੋਈ ਵੀ ਨਾਂਹ-ਨਾਂਹ ਕਰਦਿਆਂ ਟੌਫੀਆਂ ਤੇ ਚੌਕਲੇਟ ਖਰੀਦ ਹੀ ਲੈਂਦਾ ਹੈ। ਇੱਕ ਵੱਖਰੀ ਕਿਸਮ ਦੀਆਂ ਟੌਫੀਆਂ ਪਹਿਲੀ ਨਜ਼ਰੇ ਪੰਜਾਬ ਦੀ ਖੋਏ ਦੀ ਬਰਫੀ ਦਾ ਭੁਲੇਖਾ ਪਾਉਂਦੀਆਂ ਹਨ। ਇਹ ਵੇਖਣ ਵਾਲੀ ਥਾਂ ਹੈ।
ਨੌਰਵੇ ਤੋਂ ਸਵੀਡਨ ਲਈ ਬੱਸਾਂ ਦੀ ਆਮ ਸਹੂਲਤ ਹੈ। ਇੱਥੋਂ ਦੀਆਂ ਔਰਤਾਂ ਬੱਸਾਂ ’ਤੇ ਜਾ ਕੇ ਵੀ ਸਵੀਡਨ ਤੋਂ ਖਰੀਦੋ-ਫਰੋਖਤ ਕਰ ਲਿਆਉਂਦੀਆਂ ਹਨ। ਲੋਕੀਂ ਸਵੀਡਨ ਤੋਂ ਸ਼ਰਾਬ, ਸਿਗਰਟ ਜਾਂ ਟੌਫੀਆਂ ਤੋਂ ਇਲਾਵਾ ਖਾਣ-ਪੀਣ ਵਾਲਾ ਬਹੁਤਾ ਸਾਮਾਨ ਵੀ ਖਰੀਦਦੇ ਹਨ। ਆਟਾ, ਚੀਨੀ, ਕੋਲਡ ਡਰਿੰਕ, ਜੂਸ, ਮੈਦਾ, ਬੇਸਣ, ਮੀਟ, ਸਬਜ਼ੀਆਂ ਤੇ ਜੈਮ ਆਦਿ ਵੀ ਇਹ ਲੋਕ ਸਵੀਡਨ ਤੋਂ ਲਿਆਉਂਦੇ ਹਨ। ਇਸ ਦਾ ਇੱਕ ਹੋਰ ਵੱਡਾ ਕਾਰਨ ਹੈ ਕਿ ਸਵੀਡਨ ਯੂਰਪੀਨ ਸੰਘ ਦਾ ਹਿੱਸਾ ਹੈ। ਇਸ ਸੰਘ ਵਿੱਚ 27 ਦੇਸ਼ ਹਨ ਜਿਨ੍ਹਾਂ ਵਿੱਚ ਜਰਮਨੀ, ਫਰਾਂਸ, ਇੰਗਲੈਂਡ ਅਤੇ ਡੈਨਮਾਰਕ ਆਦਿ ਸ਼ਾਮਲ ਹਨ। ਇਨ੍ਹਾਂ ਮੁਲਕਾਂ ਦਾ ਆਪਸੀ ਵਪਾਰਕ ਸਮਝੌਤਾ ਹੈ ਕਿ ਇਹ ਸਾਰੇ ਇੱਕ-ਦੂਜੇ ਮੁਲਕ ਵਿੱਚ ਆਪਣਾ ਸਾਮਾਨ ਖਰੀਦ ਤੇ ਵੇਚ ਸਕਦੇ ਹਨ। ਇਨ੍ਹਾਂ ਮੁਲਕਾਂ ਵਿੱਚ ਇੱਕ-ਦੂਜੇ ਦੇ ਸਾਮਾਨ ’ਤੇ ਕੋਈ ਕਸਟਮ ਨਹੀਂ ਲਗਾਇਆ ਜਾਂਦਾ। ਇਸ ਕਾਰਨ ਵੀ ਸਵੀਡਨ ਸਸਤਾ ਪੈਂਦਾ ਹੈ ਕਿਉਂਕਿ ਨੌਰਵੇ ਯੂਰਪੀਨ ਸੰਘ ਦਾ ਹਿੱਸਾ ਨਹੀਂ ਹੈ। ਸਵੀਡਨ ਜਾਣ ਆਉਣ ਦਾ ਟੌਲ ਟੈਕਸ ਵੀ ਜ਼ਿਆਦਾ ਨਹੀਂ ਸਗੋਂ ਤਕਰੀਬਨ 200 ਕਰੋਨੇ ਹੀ ਪੈਂਦਾ ਹੈ।
ਨੌਰਵੀਯੀਅਨ ਲੋਕ ਸਵੀਡਨ ਤੋਂ ਸਾਲ-ਛਿਮਾਹੀ ਤਕ ਦੇ ਸੌਦੇ-ਸਾਮਾਨ ਲੋੜ ਮੁਤਾਬਕ ਖਰੀਦ ਕੇ ਰੱਖ ਲੈਂਦੇ ਹਨ। ਅੰਕੜੇ ਦੱਸਦੇ ਹਨ ਕਿ 2011 ਵਿੱਚ ਨੌਰਵੇ ਵੱਲੋਂ ਸਵੀਡਨ ਤੋਂ 11.5 ਬਿਲੀਅਨ ਕਰੋਨੇ ਦੀ ਖਰੀਦ ਕੀਤੀ ਗਈ ਜੋ ਭਾਰਤੀ 11,300 ਕਰੋੜ ਦੀ ਰਕਮ ਬਣਦੀ ਹੈ। ਬੱਚਿਆਂ ਅਤੇ ਸੈਲਾਨੀਆਂ ਨੂੰ ਹੀ ਨਹੀਂ ਸਗੋਂ ਨੌਰਵੇ ਵਾਲਿਆਂ ਨੂੰ ਵੀ ਮਿੱਠਾ ਪਿਆਰਾ ਲੱਗਦਾ ਹੈ ਇਹ ਮਿੱਠੀਆਂ ਸੋਹਣੀਆਂ ਤਰ੍ਹਾਂ-ਤਰ੍ਹਾਂ ਦੀਆਂ ਟੌਫੀਆਂ ਵਾਲਾ ਦੇਸ਼ ਸਵੀਡਨ।
ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਿੰਡ, ਇੱਥੋਂ ਦੇ ਕਿਸਾਨ ਸਲਾਨਾ 80 ਲੱਖ ਰੁਪਏ ਕਮਾਉਂਦੇ ਹਨ
ਹਾਲਾਂਕਿ ਭਾਰਤੀ ਕਿਸਾਨਾਂ ਅਤੇ ਪਿੰਡਾਂ ਦੀ ਸਥਿਤੀ ਬਹੁਤ ਖਰਾਬ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ‘ਚ ਇਕ ਹੁਆਝੀ ਪਿੰਡ ਅਜਿਹਾ ਪਿੰਡ ਵੀ ਹੈ, ਜਿੱਥੇ ਦੀਆਂ ਸੁੱਖ-ਸਹੂਲਤਾਵਾਂ ਸ਼ਹਿਰਾਂ ਨੂੰ ਵੀ ਪਿੱਛੇ ਛੱਡ ਦਿੰਦੀਆਂ ਹਨ। ਇਸ ਹੁਆਝੀ ਪਿੰਡ ਦੇ ਲੋਕ ਗਰੀਬ ਨਹੀਂ ਸਗੋਂ ਬਹੁਤ ਅਮੀਰ ਹਨ ਅਤੇ ਇੱਥੋਂ ਦੇ ਕਿਸਾਨ ਸਲਾਨਾ 80 ਲੱਖ ਰੁਪਏ ਕਮਾਉਂਦੇ ਹਨ।
ਇਹ ਪਿੰਡ ਚੀਨ ਦੇ ਉੱਤਰੀ ਤੱਟ ਕੋਲ ਵਸੇ ਜਿਆਂਗਯਿਨ ਸ਼ਹਿਰ ‘ਚ ਹੈ। ਇਸ ਪਿੰਡ ‘ਚ ਰਹਿਣ ਵਾਲੇ ਸਾਰੇ 2,000 ਲੋਕਾਂ ਦੀ ਸਲਾਨਾ ਆਮਦਨ 80 ਲੱਖ ਰੁਪਏ ਹੈ। ਹੁਆਝੀ ਪਿੰਡ ਇਕ ਸਫਲ ਸਮਾਜਵਾਦੀ ਪਿੰਡ ਦਾ ਮਾਡਲ ਪੇਸ਼ ਕਰ ਰਿਹਾ ਹੈ। ਹਾਲਾਂਕਿ ਸ਼ੁਰੂਆਤੀ ਦੌਰ ‘ਚ ਇਸ ਪਿੰਡ ਦੀ ਤਸਵੀਰ ਅਜਿਹੀ ਨਹੀਂ ਸੀ। ਦਰਅਸਲ 1961 ‘ਚ ਸਥਾਪਨਾ ਤੋਂ ਬਾਅਦ ਇੱਥੇ ਖੇਤਬਾੜੀ ਦੀ ਹਾਲਤ ਬਹੁਤ ਖਰਾਬ ਸੀ ਪਰ ਪਿੰਡ ਦੀ ਕਮਿਊਨਿਸਟ ਪਾਰਟੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ‘ਵੂ ਰੇਨਵਾਓ’ ਨੇ ਇਸ ਪਿੰਡ ਦੀ ਸੂਰਤ ਹੀ ਬਦਲ ਦਿੱਤੀ।
ਵੂ ਰੇਨਵਾਓ ਨੇ ਉਦਯੋਗਿਕ ਵਿਕਾਸ ਦੀ ਯੋਜਨਾ ਲਈ ਪਹਿਲਾਂ ਪਿੰਡ ਦਾ ਨਿਰੀਖਣ ਕੀਤਾ ਅਤੇ ਫਿਰ ਇਕ ਬਹੁ-ਖੇਤਰੀ ਕੰਪਨੀ ਬਣਾਈ। ਉਨ੍ਹਾਂ ਨੇ ਪੂਰੀ ਖੇਤੀ ਪ੍ਰਣਾਲੀ ਦਾ ਨਿਯਮ ਬਣਾਇਆ। ਇਸ ਦੇ ਨਾਲ ਹੀ 1990 ‘ਚ ਕੰਪਨੀ ਨੂੰ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਕਰਵਾਇਆ। ਪਿੰਡ ਦੇ ਲੋਕਾਂ ਨੂੰ ਕੰਪਨੀ ‘ਚ ਸ਼ੇਅਰ ਧਾਰਕ ਬਣਾਇਆ ਗਿਆ। ਪਿੰਡ ਦੀ ਸਟੀਲ, ਸਿਲਕ ਅਤੇ ਯਾਤਰੀ ਇੰਡਸਟਰੀ ਖਾਸ ਤੌਰ ‘ਤੇ ਵਿਕਸਤ ਹਨ ਅਤੇ ਇਸ ਨੇ 2015 ‘ਚ ਮੁੱਖ ਤੌਰ ‘ਤੇ 9.6 ਅਰਬ ਡਾਲਰ ਦੇ ਫਾਇਦੇ ਦਾ ਯੋਗਦਾਨ ਦਿੱਤਾ। ਪਿੰਡ ਦੇ ਲੋਕਾਂ ਦੇ ਲਾਭ ਦਾ ਹਿੱਸਾ ਕੰਪਨੀ ‘ਚ ਸ਼ੇਅਰ ਧਾਰਕ ਨਿਵਾਸੀਆਂ ਵਿਚਕਾਰ ਵੰਡਿਆ ਜਾਂਦਾ ਹੈ।
ਇਕ ਵੈੱਬਸਾਈਟ ਮੁਤਾਬਕ ਉਨ੍ਹਾਂ ਦੀ ਕੁਲ ਸਲਾਨਾ ਆਮਦਨ ਦਾ ਇਕ ਵੱਡਾ ਹਿੱਸਾ 80 ਫੀਸਦੀ ਟੈਕਸ ‘ਚ ਕੱਟ ਜਾਂਦਾ ਹੈ ਪਰ ਇਸ ਦੇ ਬਦਲੇ ‘ਚ ਰਜਿਸਟਰਡ ਨਾਗਰਿਕਾਂ ਨੂੰ ਕੋਠੀ, ਕਾਰ, ਮੁਫਤ ਸਿਹਤ ਸੇਵਾ, ਸੁਰੱਖਿਆ, ਮੁਫਤ ਪੜ੍ਹਾਈ ਅਤੇ ਇਸ ਦੇ ਨਾਲ ਹੀ ਹੋਟਲਾਂ ‘ਚ ਮੁਫਤ ਖਾਣੇ ਦੀ ਸਹੂਲਤ ਵੀ ਮਿਲਦੀ ਹੈ। 50 ਸਾਲ ਤੋਂ ਵਧ ਉਮਰ ਦੀ ਔਰਤ ਅਤੇ 55 ਸਾਲ ਤੋਂ ਵਧ ਉਮਰ ਦੇ ਮਰਦਾਂ ਨੂੰ ਹਰ ਮਹੀਨੇ ਪੈਨਸ਼ਨ ਦੇ ਨਾਲ ਚਾਵਲ ਅਤੇ ਸਬਜ਼ੀਆਂ ਵੀ ਦਿੱਤੀਆਂ ਜਾਂਦੀਆਂ ਹਨ। ਰਜਿਸਟਰਡ ਲੋਕਾਂ ‘ਚ ਪਿੰਡਾਂ ਦੇ ਉਹ ਪੁਰਾਣੇ ਲੋਕ ਵੀ ਸ਼ਾਮਲ ਹਨ, ਜਿਹੜੇ ਇਸ ਦੀ ਸਥਾਪਨਾ ਦੇ ਸਮੇਂ ਤੋਂ ਇੱਥੇ ਰਹਿ ਰਹੇ ਹਨ। ਹੁਆਝੀ ਪਿੰਡ ਦੇਖਣ ‘ਚ ਬਹੁਤ ਆਕਰਸ਼ਕ ਹੈ। ਦੇਸ਼-ਵਿਦੇਸ਼ੀ ਤਕਰੀਬਨ 5 ਹਜ਼ਾਰ ਲੋਕ ਰੋਜ਼ ਇਸ ਪਿੰਡ ‘ਚ ਘੁੰਮਣ ਅਤੇ ਇਸ ਨੂੰ ਦੇਖਣ ਲਈ ਆਉਂਦੇ ਹਨ। ਇਨ੍ਹਾਂ ਨੂੰ ਪਿੰਡ ‘ਚ ਘੁੰਮਣ ਲਈ ਦਾਖਲਾ ਫੀਸ ਚੁਕਾਣੀ ਪੈਂਦੀ ਹੈ। ਹਾਲਾਂਕਿ ਇਸ ਤੋਂ ਬਾਅਦ ਪਿੰਡ ‘ਚ ਕਿਸੇ ਵੀ ਥਾਂ ‘ਤੇ ਘੁੰਮਣ ਦੀ ਕੋਈ ਫੀਸ ਨਹੀਂ ਹੈ।
ਵਿਦੇਸ਼ਾਂ ਦੀ ਸੈਰ ਤੇ ਰਹਿਣ ਵਾਲੇ ਸਾਡੇ ਦੇਸ਼ ਦੇ ਸਭ ਤੋਂ ਮਹਿੰਗੇ ਤੇ ਸ਼ੋਕੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ !
ਡਾ.ਮਨਜੀਤ ਸਿੰਘ ਸਰਾਂ
ਇਕ ਵਾਰ ਇਕ ਬੰਦਾ ਬਿਨਾਂ ਬੁਲਾਇਆ ਹਰ ਕਿਸੇ ਦੇ ਘਰ ਜਾ ਪਾਧਾਰਦਾ ਸੀ I ਇਕ ਘਰ ਗਿਆ ਤਾਂ ਉਸ ਨੂੰ ਸਾਹਮਣੇ ਵਾਲਾ ਬੰਦਾ ਟਿਚਰ ਕਰਦਾ ਕਹਿੰਦਾ ਹੈ ਕਿ,” ਦੇਖੋ ਜੀ ਕਿਸੇ ਦੇ ਘਰ ਕੋਈ ਖਾਣ ਥੋੜੀ ਜਾਂਦਾ ਹੈ I ਇਹ ਤਾਂ ਬਸ ਦਾਣੇ ਦਾਣੇ ਤੇ ਖਾਣ ਵਾਲੇ ਦੀ ਮੋਹਰ ਲੱਗੀ ਹੁੰਦੀ ਆ ” I ਓਹ ਬੰਦਾ ਵੀ ਸਮਝ ਗਿਆ ਕਿ ਇਹ ਭਦਰਪੁਰਸ਼ ਮੇਰੀ ਹੀ ਸ਼ਾਨ ਚ’ ਕੁਝ ਆਖ ਰਿਹਾ ਹੈ ਅਤੇ ਓਹ ਝੱਟ ਆਪਣੀ ਜੇਬ ਚੋਂ ਮੋਹਰ ਕਢਕੇ ਆਖਣ ਲਗਿਆ ਕਿ ” ਹਾਂਜੀ ..ਹਾਂਜੀ ! ਇਸੇ ਕਰਕੇ ਅਸੀਂ ਮੋਹਰ ਆਪਣੀ ਜੇਬ ਚ’ ਹੀ ਰਖੀ ਦੀ ਹੈ ਅਤੇ ਜਦੋਂ ਚਾਹਿਆ ਜਿਥੇ ਚਾਹਿਆ ਮੋਹਰ ਲਾ ਲਈ I ਬਿਲਕੁਲ ਓਹੀ ਹਾਲ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਹੈ ਤੇ ਓਹ ਵੀ ਮੋਹਰ ਆਪਣੀ ਜੇਬ ਚ’ ਹੀ ਰਖਦੇ ਹਨ I ਬਸ ਬਹਾਨਾ ਮਿਲਣਾ ਚਾਹਿਦਾ ਹੈ ,ਝੱਟ ਕਿਸੇ ਨਾਂ ਕਿਸੇ ਦੇਸ਼ ਦੇ ਖਾਣੇ ਤੇ ਜਾ ਮੋਹਰ ਲਾਉਂਦੇ ਹਨ I ਇਸ ਵਖਤ ਮੋਦੀ ਜੀ ਆਪਣੇ ਸ਼ੋਂਕ ਪੂਰੇ ਕਰਨ ਵਾਲਿਆਂ ਪ੍ਰਧਾਨ ਮੰਤਰੀਆਂ ਚੋਂ ਸਭ ਤੋਂ ਮਹਿੰਗੇ ਪ੍ਰਧਾਨ ਮੰਤਰੀ ਹਨ I ਚਾਹੇ ਮਹਿੰਗੇ ਕਪੜਿਆਂ ਦੀ ਗਲ ਹੋਵੇ ਜਾਂ ਫੇਰ ਵਿਦੇਸ਼ ਘੁਮੰਣ ਦੀ ਗਲ ਹੋਵੇ I ਜੇਕਰ ਹਵਾਈ ਜਹਾਜ਼ ਚ’ ਉਡਦੇ ਉਡਦੇ ਓਨਾਂ ਨੂੰ ਯਾਦ ਆ ਜਾਵੇ ਕਿ ਫਲਾਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅੱਜ ਜਨਮ ਦਿਨ ਹੈ ਤਾਂ ਝੱਟ ਜਹਾਜ਼ ਉਸ ਦੇਸ਼ ਉਤਾਰ ਦਿੰਦੇ ਹਨ ਤੇ ਜਾ ਕੇਕ ਤੇ ਮੋਹਰ ਲਾ ਦਿੰਦੇ ਹਨ I ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਪੂਰੇ ਪੰਜ ਸਾਲ ਦੋਰਾਨ ਇਨੇ ਦੋਰੇ ਨਹੀ ਕੀਤੇ ,ਜਿਨੇ ਇਨਾਂ ਨੇ ਇਕ ਸਾਲ ਚ’ ਕਰ ਮਾਰੇ ਹਨ I ਹਾਂ ..ਇਹ ਸਚ ਹੈ ਕਿ ਇਸ ਬੰਦੇ ਨੇ ਆਪਣੀ ਜਿੰਦਗੀ ਦਾ ਹਰ ਸ਼ੋਂਕ ਪ੍ਰਧਾਨ ਮੰਤਰੀ ਬਣ ਕੇ ਪੂਰਾ ਕਰ ਲਿਆ ਹੈ I
22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ‘ਤੇ ਵਿਸ਼ੇਸ
ਜਸਪਾਲ ਸਿੰਘ ਲੋਹਾਮ
E-Mail: jaspal.loham0gmail.com
ਧਰਤੀ ਦਿਵਸ ਮਨਾਉਣ ਦਾ ਅਸਲੀ ਮਨੋਰਥ ਸਾਰੀ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਣਾ ਅਤੇ ਉਨ•ਾਂ
ਨੂੰ ਦੱਸਣਾ ਕਿ ਜੇ ਧਰਤੀ ਤੇ ਵਾਤਾਵਰਨ ਗੰਧਲਾ ਹੁੰਦਾ ਗਿਆ ਤਾਂ ਮਨੁੱਖੀ ਜੀਵਨ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ। ਇਹ ਦਿਵਸ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਜੇਕਰ ਬਰੀਕੀ ਨਾਲ ਘੋਖੀਏ ਤਾਂ ਜੱਗ ਜਾਹਰ ਹੁੰਦਾ ਕਿ ਧਰਤੀ ਤੇ ਤੇਲ ਦਾ ਰਿਸਣਾ, ਫੈਕਟਰੀਆਂ ਦਾ ਧੂੰਆਂ ਅਤੇ ਗੰਦਾ ਪਾਣੀ, ਪਾਵਰ ਪਲਾਂਟ, ਸੀਵਰੇਜ, ਜ਼ਹਿਰੀਲੇ ਪਦਾਰਥ, ਕੀੜੇਮਾਰ ਦਵਾਈਆਂ, ਅਤੇ ਜੰਗਲਾਂ ਦੀ ਘਾਟ ਨਾਲ ਧਰਤੀ ਦੂਸ਼ਿਤ ਹੋਈ ਹੈ। ਕਿਤੇ ਦੇਖ ਲਓ ਆਸੇ ਪਾਸੇ ਖਾਲੀ ਥਾਵਾਂ ਤੇ ਗੰਦਗੀ ਪਲਸਟਿਕ ਦੇ ਲਿਫਾਫੇ ਦਾ ਫਲਾਅ ਦਿਸਦਾ ਹੈ ਅਤੇ ਅਜਿਹਾ ਪਰਕੋਪ ਜਾਰੀ ਹੈ। ਸੰਨ 1963 ਵਿਚ ਸੈਨਾਟਰ ਗੇਲਾਰਡ ਨੈਲਸਨ ਨਾਂਅ ਦਾ ਵਿਅਕਤੀ ਸਾਡੀ ਧਰਤੀ ਬਾਰੇ ਫਿਕਰਮੰਦ ਸੀ ਅਤੇ ਉਸਨੂੰ ਪਤਾ ਸੀ ਕਿ ਧਰਤੀ ਦਿਨੋ ਦਿਨ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਜਿਸ ਨਾਲ ਪੌਦਿਆਂ, ਪਸ਼ੂਆਂ ਅਤੇ ਲੋਕਾਂ ‘ਤੇ ਮਾੜਾ ਪ੍ਰਭਾਵ ਪਿਆ। ਲੋਕਾਂ ਨੇ ਇੰਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਜਿਸ ਕਰਕੇ ਉਸਨੂੰ ਅਫਸੋਸ ਹੋਇਆ। ਨੈਲਸਨ ਦੂਸਰੇ ਕਾਨੂੰਨ ਬਣਾਉਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਮਾਮਲੇ ‘ਚ ਕਈ ਵਾਰ ਰਾਸ਼ਟਰਪਤੀ ਨਾਲ ਵੀ ਵਿਚਾਰ ਸਾਂਝੇ ਕੀਤੇ। ਨੈਲਸਨ ਨੇ ਫੈਸਲਾ ਕੀਤਾ ਕਿ ਰਾਸ਼ਟਰਪਤੀ ਦੇਸ਼ ਦਾ ਗੇੜਾ ਲਗਾਉਣ ਅਤੇ ਸਾਰੀ ਜਾਣਕਾਰੀ ਲੋਕਾਂ ਨੂੰ ਦੱਸਣ। ਇਸ ਤਰਾਂ ਕਰਨ ਨਾਲ ਵੀ ਲੋਕਾਂ ‘ਤੇ ਜਿਆਦਾ ਅਸਰ ਨਹੀਂ ਹੋਇਆ। ਸੰਨ 1969 ਵਿਚ ਨੈਲਸਨ ਨੇ ਇਕ ਹੋਰ ਸਕੀਮ ਬਣਾਈ ਅਤੇ ਉਸਨੇ ਫੈਸਲਾ ਕੀਤਾ ਕਿ ਕਿਸੇ ਵਿਸ਼ੇਸ਼ ਦਿਨ ‘ਤੇ ਹਰ ਇਕ ਨੂੰ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ ਜਾਵੇ। ਉਸਨੇ ਸਾਰੇ ਕਾਲਜਾਂ ਨੂੰ ਚਿੱਠੀ ਪੱਤਰ ਲਿਖੇ ਅਤੇ ਕਈ ਪਿੰ੍ਰਸੀਪਲਾਂ ਨੇ ਆਪਣੇ ਸਕੂਲ ਦੇ ਮੈਗਜ਼ੀਨ ਵਿਚ ਵੀ ਉਸਦੇ ਪੱਤਰ ਵੀ ਛਪਵਾ ਦਿੱਤੇ ਅਤੇ ਜਿਸ ਨਾਲ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ ਅਤੇ ਅਸਲੀਅਤ ਤੋਂ ਜਾਣੂੰ ਹੋਏ। ਪਹਿਲਾ ਧਰਤੀ ਦਿਵਸ 22 ਅਪ੍ਰੈਲ 1970 ਨੂੰ ਮਨਾਇਆ ਗਿਆ ਅਤੇ ਲੋਕਾਂ ‘ਚ ਗੱਲ ਚੱਲੀ ਅਤੇ ਸਭ ਨੇ ਧਰਤੀ ਨੂੰ ਸਵੱਛ ਰੱਖਣ ਲਈ ਮੱਦਦ ਕਰਨ ਦਾ ਭਰੋਸਾ ਦਵਾਇਆ ਅਤੇ ਹੋਲੀ ਹੋਲੀ ਸਾਰੇ ਲੋਕ ਨਾਲ ਜੁੜ ਗਏ ਅਤੇ ਇਹ ਦਿਵਸ ਸੰਸਾਰ ਭਰ ਵਿਚ ਫੈਲ ਗਿਆ। ਹੁਣ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਵਾਤਾਵਰਨ ਸਮੱਸਿਆਵਾਂ ਬਾਰੇ ਪਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਉਸਤੇ ਕੰਮ ਕਰਨ ਦੀ ਲੋੜ ਹੈ। ਧਰਤੀ ਨੂੰ ਦੇਖੋ ਤੇ ਕਿਹੜੀਆਂ ਜਰੂਰਤਾਂ ਦੀ ਲੋੜ ਹੈ ਉਸਤੇ ਕੰਮ ਦੀ ਲੋੜ ਹੈ। ਹਰ ਸਾਲ ਸਥਾਨਕ, ਰਾਜ ਅਤੇ ਕੌਮੀ ਪੱਧਰ ‘ਤੇ ਪ੍ਰੋਗਰਾਮ ਕੀਤੇ ਜਾਂਦੇ ਹਨ। ਵਾਤਾਵਰਨ ਦਾ ਸਿੱਧਾ ਸਾਡੀ ਸਿਹਤ ਤੇ ਆਲੇ ਦੁਆਲੇ ਨਾਲ ਸਬੰਧ ਹੈ ਅਤੇ ਥੋੜਾ ਜਿਹਾ ਵਿਗਾੜ ਵੀ ਸਾਡੇ ਲਈ ਨੁਕਸਾਨਦਾਇਕ ਹੈ ਅਤੇ ਸਾਨੂੰ ਹੋਰ ਮਜਬੂਤ ਹੋ ਕੇ ਕੰਮ ਕਰਨ ਦੀ ਲੋੜ ਹੈ। ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ• ਪੰਜਾਬ ਦੀ ਧਰਤੀ ‘ਤੇ ਸਵੱਛ ਵਾਤਾਵਰਨ ਉਸਾਰਨ ਲਈ ਹਰ ਹੰਬਲਾ ਮਾਰ ਰਿਹਾ ਹੈ ਅਤੇ ਨੈਸ਼ਨਲ ਗਰੀਨ ਕਾਰਪਸ ਦੇ ਝੰਡੇ ਥੱਲੇ ਸਾਰੇ ਸਕੂਲਾਂ ਵਿਚ ਈਕੋ ਕਲੱਬਾਂ ਬਣੀਆਂ ਹਨ ਜੋ ਵਾਤਵਰਨ ਪ੍ਰਤੀ ਉਸਾਰੂ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਦੇ ਹਨ। ਸਕੂਲਾਂ ਵਿਚ ਕਲੱਬਾਂ ਪੌਦੇ ਲਗਾਉਂਦੀਆਂ ਹਨ ਅਤੇ ਬਹੁਤ ਸਾਰੇ ਦਿਵਸਾਂ ਵਿਚ ਵਿਦਿਆਰਥੀਆਂ ਦੇ ਚਾਰਟ, ਗੀਤ, ਲੇਖ, ਭਾਸ਼ਣ, ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਇਨਾਮ ਤਕਸੀਮ ਕੀਤੇ ਜਾਂਦੇ ਹਨ ਅਤੇ ਧੜੱਲੇ ਨਾਲ ਇਲਾਕੇ ‘ਚ ਪ੍ਰਚਾਰ ਹੁੰਦਾ ਹੈ। ਛੋਟੇ ਬੱਚਿਆਂ ਦੀਆਂ ਇਹ ਕਲੱਬਾਂ ਬਹੁਤ ਵਧੀਆ ਤੇ ਉਸਾਰੂ ਰੋਲ ਅਦਾ ਕਰ ਰਹੀਆਂ ਹਨ। ਆਓ ਰਲਕੇ ਧਰਤੀ ਤੇ ਸਵੱਛ ਵਾਤਾਵਰਨ ਪੈਦਾ ਕਰਨ ਲਈ ਦਿਲੋਂ ਹੰਬਲਾ ਮਾਰੀਏ ਅਤੇ ਧਰਤੀ ਦੀ ਵਿਗੜੀ ਦਸ਼ਾ ਨੂੰ ਸੁਧਾਰੀਏ।
ਸਾਕਾ ਨੀਲਾ ਤਾਰਾ ਪ੍ਰਭਾਵ, ਸਬਕ ਤੇ ਚੁਣੌਤੀਆਂ
-ਗੁਰਮੇਲ ਸਿੰਘ ‘ਬੌਡੇ’
ਮੁੱਖ ਸੰਪਾਦਕ (ਆਨਰੇਰੀ) “’ਦਸਤਕ””’
ਧਰਤੀ ਦਾ ਸਫ਼ਰ ਜੂਨ ਮਹੀਨੇ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਸਾਡੇ ਪੈਰਾਂ ਹੇਠਲੀ ਮਿੱਟੀ ਅੰਗਿਆਰ ਵਾਂਗ ਮਹਿਸੂਸ ਹੁੰਦੀ ਹੈ। ਤੱਤੀਆਂ ਹਵਾਵਾਂ ਹਰੇ ਕਚੂਰ ਪੱਤਿਆਂ ਨੂੰ ਬੱਚੇ ਦੀ ਬੰਦ-ਮੁੱਠੀ ਵਾਂਗ ਬਣਾ ਰਹੀਆਂ ਹਨ। ਕਿਰਤੀ ਚੇਹਰੇ ਇਨ•ਾਂ ਹਵਾਵਾਂ ਨਾਲ ਲੂਸੇ ਚੇਹਰਿਆਂ ਨੂੰ ਸਿਰ ‘ਤੇ ਬੰਨ•ੇ ਪਰਨੇ ਦੇ ਲੜ ਭਿਉਂ ਕੇ ਔਰਤਾਂ ਚੁੰਨੀਆਂ ਦੀ ਕੰਨੀ ਭਿਉਂ ਕੇ ਤਰ ਕਰ ਰਹੀਆਂ ਹਨ। ਅਸੀਂ ਇਸ ਨੂੰ ਆਮ ਵਰਤਾਰਾਂ ਸਮਝ ਕੇ ਆਪਣੇ-ਆਪ ਨੂੰ ਜ਼ਿੰਦਗੀ ਦੇ ਰੁਝੇਵਿਆਂ ‘ਚ ਸਮੇਟ ਲੈਂਦੇ ਹਾਂ। ਇਹ ਸਾਡਾ ਬਾਹਰੀ ਵਰਤਾਰਾ ਹੈ। ਪਰ ਸਾਡੇ ਵਜੂਦ ਅੰਦਰਲੀ ਸੰਵੇਦਨਸ਼ੀਲਤਾ, ਵਿਚਲਾ ਅੰਤਰਮੁਖੀ ਸਫ਼ਰ ਸਾਡੇ ਸਾਹਮਣੇ ਕਈ ਚਿਤਰਪਟ ਖੋਹਲਦਾ ਹੈ। ਕੁਝ ਵਿਚਾਰ ਯਾਦਾਂ, ਸਾਨੂੰ ਚੋਭਾਂ ਮਾਰਦੀਆਂ ਹਨ। ਜਦੋਂ ਨਰਮ ਗੱਦਿਆਂ ਤੇ ਤੁਰਦਿਆਂ ਵੀ ਪੈਰਾਂ ਹੇਠ ਕੰਡੇ ਚੁੱਭਦੇ ਮਹਿਸੂਸ ਹੁੰਦੇ ਹਨ। ਕਦੇ Îਠੰਡੇ ਮੌਸਮਾਂ ਵਿਚ ਵੀ ਸੇਕ ਮਾਰਦਾ ਹੈ। ਆਹ ਜੂਨ ਮਹੀਨੇ ਦੀ ਤਪਦੀ ਲੋਅ ਵਿਚ ਵੀ ਸਾਡੇ ਵਜੂਦ ‘ਚ ਝਰਨਾਹਟ ਛਿੜ ਜਾਂਦੀ ਹੈ। ਜਦੋਂ ਇਤਿਹਾਸ ਦੇ ਪੰਨਿਆਂ ਤੋਂ ਪ੍ਰਕਾਸ਼ ਦੀ ਰਫ਼ਤਾਰ ਵਾਂਗ ਸਾਡੀ ਸੋਚ 1606 ਈਸਵੀਂ ਦੀ ਦਹਿਲੀਜ਼ ‘ਤੇ ਮਹਿਸੂਸ ਕਰਦੀ ਹੈ। ਜਦੋਂ ਇਹ ਧਰਤੀ ਆਪਣੇ ਇਸੇ ਗ੍ਰਹਿ ਪੰਧ ਵਿਚੋਂ ਲੰਘ ਰਹੀ ਸੀ। ਪੈਰਾਂ ਹੇਠਲੀ ਰੇਤ ਅੰਗਿਆਰਾਂ ਦੇ ਸੇਕ ਨਾਲ ਬਗਲਗੀਰ ਹੋ ਰਹੀ ਹੈ। ਹਕੂਮਤ ਦਾ ਜ਼ਬਰੋਂ ਸਿਤਮ ਅਵਾਮ ਨੂੰ ਸੂਰਜ ਦੀਆਂ ਗਰਮ ਸਲਾਖਾਂ ਵਰਗੀਆਂ ਕਿਰਨਾਂ ਵਾਂਗ, ਮਾਨਸਿਕਤਾ ਦੇ ਪਿੰਡੇ ਨੂੰ ਵਲੂੰਧਰ ਰਿਹਾ ਸੀ। ਇਸ ਜ਼ਬਰੋ-ਸਿਤਮ ਦੀ ਉਸ ਸਮੇਂ ਇੰਤਹਾ ਹੋ ਗਈ ਜਦ ਸ੍ਰੀ ਗਰੂ ਅਰਜਨ ਦੇਵੀ ਜੀ ਨੇ ਇਸ ਸ਼ਹਾਦਤ ਤੋਂ 240 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਫਲਸਫੇ ‘ਤੇ ਪਹਿਰਾ ਦਿੰਦਿਆਂ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ। ਦਿੱਲੀ ਸਲਤਨਤ ਦੀ ਤੰਗਦਿਲੀ ਦੀ ਲੋਹ, ਤਵੀ ਤੇ ਸਬਰ ਸਿਰੜ ਦੀ ਮੂਰਤ ਬਣ ਸ਼ਾਂਤ-ਚਿੱਤ ਬੈਠ ਗਏ। ਸਿਰ ਉੱਪਰ ਪਾਈ ਜਾ ਰਹੀ ਤੱਤੀ ਰੇਤ ਹਕੂਮਤਾਂ ਦੇ ਸਿਰ ਦ ਭੁੱਬਲ ਬਣ ਕੇ ਇਤਿਹਾਸ ਦੇ ਪੰਨਿਆਂ ‘ਚ ਸਮਾਂ ਗਈ। ਗੁਲਾਬ ਦੇ ਸੂਹੇ ਫੁੱਲ ਨੂੰ ਅੱਗ ‘ਚ ਸੜਨ ਵਾਲੀ ਮੂਰਖਤਾ ਵਾਂਗ ਇਹ ਬੇਵਕੂਫੀ ਹਕੁਮਤਾਂ ਦੇ ਕਿਰਦਾਰ ਵਿਚ ਦਰਜ ਹੋ ਗਈ। ਜਿੰਨ•ਾਂ ਧਰਮਾਂ ਦੇ ਪੈਰੋਕਾਰ ਕਿਸੇ ਅਦਿੱਖ ਰੱਬ ਨੂੰ ਖੁਸ਼ ਕਰਨ ਲਈ ‘ਹੂਰਾਂ’ ਮਿਲਣ ਦਾ ਭਰਮ ਪਾਲਦੇ ਹਨ। ਇਤਿਹਾਸ ਨੇ ਭਵਿੱਖ ਵਿਚ ਉਨ•ਾਂ ਲਈ ਮਜ਼ਲੂਮ ਹੱਥਾਂ ‘ਚ ਤਾਕਤ ਭਰਕੇ ਹਕੂਮਤਾਂ ਦੇ ਮੂੰਹ ਤੇ ‘ਹੂਰੇ’ ਵਿਚ ਬਦਲ ਦਿੱਤਾ। ਇਤਿਹਾਸ ਨੇ ਵਕਤ ਦੀ ਦਹਿਲੀਜ਼ ਤੇ ਗੁਰੂ ਨਾਨਕ ਦੇਵ ਜੀ ਦੀ ਲਲਕਾਰਰ ਨੂੰ ਫੇਰ ਬੁਲੰਦ ਕੀਤਾ :
ਕਲਿ ਕਾਤੀ ਰਾਜੇ ਕਾ ਸਾਈ ਧਰਮੁ ਪੰਖ ਕਰ ਉਡਰਿਆ£
ਕੂੜ ਅਮਾਵਸ ਸਚੁ ਚੰਦ੍ਰਮਾ ਦੀਸੇ ਨਾਹੀ ਕਹਿ ਚੜਿਆ£
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨਾ ਹੋਈ£
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ£
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰਨ ਕਾਈ£
ਇਹ ਉਹ ਇਤਿਹਾਸ ਮੰਜਰ ਸੀ ਜੋ ਇਨ•ਾਂ ਮਹੀਨਿਆਂ ‘ਚ ਵਰਤਿਆ। ਵਕਤ ਦਾ ਪਹੀਆ ਅਗਾਂਹ ਸਰਕਿਆ। ਇਸ ਸ਼ਹਾਦ ਨੇ ਮੀਰੀ-ਪੀਰੀ ਦੀਆਂ ਤੇਗਾਂ ਨੂੰ ਸ਼ਕਤੀ ਵਿਚ ਬਦਲਿਆ। ਮਜ਼ਲੂਮਾਂ ਦੀਆਂ ਨਿਤਾਣਿਆਂ ਬਾਹਾਂ ਨੂੰ ਹੂਰੇ ਵਿਚ ਬਦਲਣ ਲਈ ਜ਼ੁਅੱਰਤ ਸ਼ਕਤੀ ਨੇ ਸੰਚਾਰ ਕੀਤਾ। ਇਸ ਸ਼ਹਾਦਤ ਵਿਚੋਂ ਦਿੱਲੀ ਦੇ ਹਕੂਮਤੀ ਤਖ਼ਤ ਨਾਲ ਟੱਕਰ ਲੈਣ ਲਈ ‘ਅਕਾਲ ਤਖ਼ਤ’ ਦੀ ਹਸਤੀ ਦੀ ਸਿਰਜਣਾ ਕੀਤੀ ਗਈ। ਸੋਨੇ ਦੇ ਕੁਠਾਲੀ ਵਿਚ ਪੈਣ ਵਾਂਗ ਗੁਰੂ ਸਾਹਿਬ ਦਾ ਫਲਸਫਾ ਵਕਤ ਦੀ ਕੁਠਾਲੀ ਵਿਚ ਪੈ ਕੇ ਕੁੰਦਨ ਬਣਦਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਤੋਂ ਪੂਰੀ ਇਕ ਸਦੀ 1706 ਈਸਵੀ ਤੱਕ ਇਹ ਫਲਸਫਾ ਚਾਂਦਨੀ ਚੌਕ ਵਿਚ ਦਿੱਲੀ ਸਲਤਨਤ ਦੇ ਮੂੰਹ ‘ਤੇ ਇਕ ਵਾਰ ਫਿਰ ਕਾਲਖ ਫੇਰਦਾ ਹੋਇਆ ਚਮਕੌਰ ਦੀ ਕੱਚੀ ਗੜੀ ਵਿਚ ਇੱਟਾਂ ਨੂੰ ਸ਼ਹਾਦਤਾਂ ਦੇ ਲਹੂ ਦੇ ਚੂਨੇ ਦੀ ਪਕਿਆਈ ਨਾਲ ਮਜ਼ਬੂਤੀ ਪ੍ਰਦਾਨ ਕਰਦਾ ਹੋਇਆ ਸਰਹੰਦ ਦੀਆਂ ਕੰਧਾਂ ਰਾਹੀਂ ਹਕੂਮਤ ਦੀਆਂ ਜੜ•ਾਂ ‘ਚ ਬਾਰੂਦ ਭਰ ਉਨ•ਾਂ ਦੀ ਤਬਾਹੀ ਦਾ ਪਰਵਾਨਾ ਲਿਖ ਗਿਆ। ਇਨ•ਾਂ ਸੰਘਰਸ਼ਾਂ ਤੇ ਸੰਗਰਾਮਾਂ ਦਾ ਆਧਾਰ ਗੁਰੂ ਸਾਹਿਬਾਨਾਂ ਦਾ ਫਲਸਫਾ ਤੇ ਅਕਾਲ ਤਖ਼ਤ ਸ਼ਕਤੀ ਸਰੋਤ ਰਿਹਾ।
‘ਦਸਤਕ ‘ ਦੇ ਪਾਠਕੋ, ਜਦ ਤੁਸੀਂ ਰੋਜ਼ੀ-ਰੋਟੀ ਲਈ, ਕਿਰਤ ਖਾਤਰ ਭੱਜ-ਨੱਠ ਵਿਚੋਂ ਘਰ ਆ ਕੇ ਆਪਣੇ ਪ੍ਰਵਾਸੀ ਆਲ•ਣੇ ਫੁਰਸਤ ਦੇ ਸਮੇਂ ਕੁਰਸੀ, ਸੋਫੇ ਜਾਂ ਬੈੱਡ ‘ਤੇ ਅੱਖਾਂ ਬੰਦ ਕਰ ਬੈਠਦੇ ਹੋਵੇਗੇ ਤਾਂ ਇਤਿਹਾਸਕ ਵਿਰਾਸਤ ਦੇ ਇਹ ਅਹਿਸੂਸ ਤੁਹਾਡੇ ਨਾਲ ਅੰਦਰ ਸਫ਼ਰ ਕਰਦੇ ਹੋਣਗੇ। ਹੋ ਸਕਦੈ ਕਿ ਨਵੀਂ ਪੀੜ•ੀ ‘ਟੀਨਏਜਰ’ ਇਸ ਇਤਿਹਾਸਕ ਗਿਆਨ ਤੋਂ ਕੋਰੀ ਹੋਵੇ। ਪਰ ਅੱਧੀ ਸਦੀ ਜ਼ਿੰਦਗੀ ਬਿਤਾ ਚੁਕੇ ਇਸ ਮਿੱਟੀ ਦੇ ਜਾਇਆ ਦੇ ਮਨਾਂ ਵਿਚ ਇਨ•ਾਂ ਇਤਿਹਾਸਕ ਦੇ ਵਿਰਾਸਤੀ ਅਹਿਸੂਸ ਜ਼ਰੂਰ ਦਸਤਕ ਦਿੰਦੇ ਹੋਣਗੇ। ਸਿਰਫ ਇਹੀ ਨਹੀਂ ਅੱਜ ਤੋਂ 24 ਸਾਲ ਪਹਿਲਾਂ ਜਦ ਧਰਤੀ ਆਪਦੇ ਗ੍ਰਹਿ ਪੰਧ ਨੂੰ ਸਮੇਟਦੀ ਹੋਈ ਇਨ•ਾਂ ਹੀ ਮਹੀਨਿਆਂ ਵਿਚੋਂ ਦੀ ਲੰਘ ਰਹੀ ਸੀ। ਜਦ ਤੱਤੀਆਂ ਲੋਆਂ ਵਿਚ ਗੋਲੀਆਂ ਦੀ, ਬਾਰੂਦ ਦੀ, ਟੈਂਕਾਂ ਦੇ ਧੂੰਏ ਦੀ ਕੁੜੱਤਣ ਭਰ ਗਈ ਸੀ। ਦਿੱਲੀ ਦੀ ਸਲਨਤਨ ਨੇ ਆਪਣੇ ਸਦੀਆਂ ਪੁਰਾਣੇ ਕਿਰਦਾਰ ਵਾਂਗ ਆਪਣੇ ਚਿਹਰੇ ਦੇ ਇਤਿਹਾਸ ਕਾਲਖ ਦੀ ਇਕ ਪਰਤ ਹੋ ਪੋਤ ਲਈ ਸੀ। ਉਸ ਸੇਂ ਤੁਹਾਡੀ ਜਵਾਨੀ ਨੇ, ਤੁਹਾਡੇ ਜਵਾਨ ਖੂਨ ਨੇ ਕਿੰਨੀਆਂ ਕੁ ਕਰਵਟਾਂ ਲਈਆਂ ਹੋਣਗੀਆਂ। ਉਸ ਦਾ ਜ਼ਿਕਰ ਤੁਸੀਂ ਗਾਹੇ ਵਗਾਹੇ ਆਪਦੇ ਮਨ ਅੰਦਰ ਮਹਿਸੂਸ ਕੀਤਾ ਹੋਵੇਗਾ ਅਤੇ ਆਪਣੇ ਚੇਤਿਆਂ ਵਿਚ ਫਸੇ ਇਸ ਦੁਖਾਂਤਕ ਮੰਜਰ ਦਾ ਅਹਿਸਾਸਨੁਮਾ ਜ਼ਿਕਰ ਆਪਣੇ ਬੱਚਿਆਂ ਸੰਗ ਜ਼ਰੂਰ ਸਾਂਝਾ ਹੋਵੇਗਾ। ਇੰਝ ਵਿਦੇਸ਼ਾਂ ‘ਚ ਤੁਹਾਡੇ ਸੰਗ ਰਹਿ ਰਹੀ ਟੀਨ-ਏਜਰ ਪੀੜ•ੀ ਤੁਹਾਡੇ ਸੁਣਾਏ ਬਿਰਤਾਂਤ ਰਾਹੀਂ ਜਾਂ ਕਿਤਾਬਾਂ ਰਾਹੀਂ ਜਾਂ ਉਸ ਸਮੇਂ ਦੀਆਂ ਡਾਕੂਮੈਂਟਰੀਆਂ ਫ਼ਿਲਮਾਂ ਰਾਹੀਂ ਇਸ ਇਤਿਹਾਸਿਕ ਦੁਖਾਂਤ ਤੋਂ ਜਾਣੂੰ ਹੋਈ ਹੋਵੇਗੀ। ਇਹ ਉਸ ਸਮੇਂ ਵਾਪਰਿਆਂ ਜਦੋਂ 1947 ਈਸਵੀ ਦੀ ‘ਕਾਨੂੰਨ ਦਾ ਰਾਜ’ ਸਵਾ ਚੌਂਤੀ ਸਾਲ ਦੀ ਉਮਰ ਤੇ ਲੋਕਤੰਤਰ ਦੇ ਨਾਂਅ ‘ਤੇ ਹੋਈਆਂ ਪਹਿਲੀਆਂ ਚੋਣਾਂ ਹੋਈਆਂ, 32 ਸਾਲ ਹੋ ਚੁੱਕੇ ਸਨ। 1947 ਦੇ ਦੁਖਾਂਤ ਤੋਂ ਬਾਅਦ ਲੋਕਾਂ ਨੇ ਵਿਸ਼ਵਾਸ ਨਾਲ ਇਹ ਦੂਸਰਾ ਵੱਡਾ ਧੋਖਾ ਸੀ। ਪੰਜਾਬ ਦੀ ਧਰਤੀ ਤੇ ਵੀਹਦੀ ਸਦੀ ਦਾ ਦੂਸਰਾ ਵੱਡਾ ਘੱਲੂਘਾਰਾ ਸੀ। ਲੀਡਰਾਂ ਵੱਲੋਂ ਲੋਕਤੰਤਰ ਭਾਰਤ ਦੀ ਬੁਨਿਆਦ ਰੱਖਣ ਵੇਲੇ ਅਤੇ ਫਿਰ ਲੋਕਤੰਤਰ ਨੂੰ (ਉਨ•ਾਂ ਦੀ ਜ਼ੁਬਾਨੀ) ਕਾਇਮ ਰੱਖਣ ਲਈ ਨਿਰਦੋਸ਼ ਮਨੁੱਖਤਾ ਦਾ ਕੀਤਾ ਕਤਲੇਆਮ ਇਤਿਹਾਸ ਨੂੰ ਹਾਜ਼ਮ ਨਹੀਂ ਹੋਇਆ। ਸਗੋਂ ਇਤਿਹਾਸ ਦੇ ਮਿਹਦੇ ਦਾ ਅਲਸਰ ਬਣ ਗਿਆ ਹੈ।
ਪਾਪ ਕੀ ਜੰਞ ਲੈ ਕਾਬ ਲਹੂ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ£
ਸਰਮੁ ਧਰਮੁ ਦੁਇ ਛਪਿ ਖਲੋਏ ਕੂੜ ਫਿਰੈ ਪਰਧਾਨ ਵੇ ਲਾਲੋ£
ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਬਾਬਰ ਵਾਣੀ” ਅਨੁਸਾਰ ਪਾਪ ਦੀ ਜੰਞ ਕਾਬਲੋਂ ਆਈ ਸੀ ਪਰ 1606 ਈਸਵੀ ਦੀ ਪਹਿਲੀ ਸ਼ਹਾਦਤ ਤੋਂ ਲੈ ਕੇ ਹੁਣ ਜੋ ਸ਼ਹਾਦਤਾਂ ਹੋਈਆਂ ਮਨੁੱਖਤਾਂ ਦਾ ਖੂਨ ਡੋਲਣ ਵਾਲੀਆਂ ਉਹ ਤਲਵਾਰਾਂ, ਉਹ ਰੱਥ, ਉਹ ਫੌਜਾਂ, ਤੋਪਾਂ, ਟੈਂਕਾਂ, ਬਰੂਦ, ਬੰਦੂਕਾਂ ਕਾਬਲ ਤੋਂ ਨਹੀਂ ਦਿੱਲੀ ਤੋਂ ਆਈਆਂ ਸਨ। ਗੁਰੂ ਸਾਹਿਬਾ ਦੇ ਫ਼ਲਸਫੇ ਨੂੰ, ਗੁਰੂ ਸਾਹਿਬਾਨਾਂ ਨੂੰ ਸਰੀਰਕ ਤੇ ਮਾਨਸਿਕ ਕਸ਼ਟ ਦੇਣ ਵਾਲੇ ਤਾਂ ਵਿਦੇਸ਼ੀ ਸਨ ਜਿੰਨਾਂ ਦੀ ਸਾਡੇ ਨਾਲ ਕੋਈ ਸਾਂਝ ਨਹੀਂ ਸੀ। ਉਨ•ਾਂ ਤੋਂ ਬਾਅਦ ਪੁਰਤਗਾਲੀ ਆਏ, ਡੱਚ ਆਏ, ਅੰਗਰੇਜ਼ ਆਏ। ਉਨ•ਾਂ ਸਾਡੀ ਲੁੱਟ ਕੀਤੀ। ਉਹ ਤਾਂ? ਵਿਦੇਸ਼ੀ ਸਨ ਪਰ 1947 ‘ਚ ਹੋਏ ਕਤਲੇਆਮ ਤੇ 1984 ‘ਚ ਸਾਕਾ ਨੀਲਾ ਤਾਰਾ ਦੇ ਨਾਂਅ ਹੇਠ ਕਤਲੇਆਮ ਕਰਨ ਵਾਲੇ ਤਾਂ ਸਾਡੇ ਆਪਣੇ ਹੀ ਸਨ। ਇਸ ਕਰਕੇ ਸਾਕਾ ਨੀਲ ਤਾਰਾ ਸਾਡੇ ਚੇਤਿਆਂ ਦਾ ਨਾਸੂਰ ਹੈ। ਇਸ ਬੇਰ ਬੜਾ ਕੁਝ ਲਿਖਿਆ ਗਿਆ। ਸਾਡਾ ਮਕਸਦ ਪੁਰਾਣੇ ਜ਼ਖਮਾਂ ਨੂੰ ਉਚੇੜਨਾ ਨਹੀਂ ਹੈ ਪਰ ਜਿਵੇਂ ਪੁਰੇ ਦੀ ਵਾ ਪੁਰਾਣੀਆਂ ਸੱਟਾਂ ਦੀ ਰੜਕ ਨੂੰ ਮਹਿਸੂਸ ਕਰਵਾਉਂਦੀ ਹੈ। ਉਸੇ ਤਰ•ਾਂ ਇਸ ਰੁੱਤੇ ਤੱਤੀਆਂ ਲੋਆਂ ਵਗਦੀਆਂ ਹਨ ਤਾਂ ਇਹ ਤੱਤੀਆਂ ਹਵਾਵਾਂ ‘ਚ ਇਤਿਹਾਸ ਦੇ ਖੂਨੀ ਪੱਤਰਿਆਂ ਦੀ ਖੜ-ਖੜ ਕੰਨੀ ਪੈਂਦੀ ਹੈ ਤਾਂ ਸਭ ਕੁਝ ਅੱਖਾਂ ਮੂਹਰੇ ਰੂਪਵਾਨ ਹੋ ਜਾਂਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਵਾਂਗ ਇਸ ਖਿੱਤੇ ਦੀ ਵਿਰਾਸਤ ਨੂੰ (ਸਾਡੇ ਆਪਣੇ ਹੁਕਮਰਾਨਾ ਨੇ, ਸਾਡੀ ਆਪਣੀ ਰਾਖੀ ਲਈ ਬਣਾਈਆਂ ਫੌਜਾਂ ਨੇ) ਅਬਦਾਲੀ ਵਾਂਗ ਰੋਲਿ••ਆ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਆਏ ਨਿਰਦੋਸ਼ ਆਦਮੀ, ਔਰਤਾਂ ਤੇ ਬੱਚਿਆਂ ‘ਤੇ ਹੱਥ ਗੋਲੇ ਸੁੱਟ ਕੇ ਪਤਾ ਨਹੀਂ ਕਿਹੜੇ ਗੁਨਾਹਾਂ ਦੀ ਸਜ਼ਾ ਦਿੱਤੀ ਗਈ? 24 ਸਾਲ ਬੀਤਣ ‘ਤੇ ਇਸ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ। ਵਕਤ ਨੇ ਫਿਰ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਰਾਹੀਂ ਫਿਰ ਡਾਹਢੇ ਨੂੰ ਨਿਹੋਰਾ ਮਾਰਿਆ। ਇਹ ਨਿਹੋਰਾ ਨਵੰਬਰ 1984 ਵਿਚ ਵੀ ਓਨੀ ਅਹਿਮੀਅਤ ਰੱਖਦਾ ਸੀ ਕਿਉਂਕਿ 1984 ਵਿਚ ਬਿਨਾਂ ਕਿਸੇ ਕਸੂਰ ਦੇ ਮਾਨਵਤਾ ਨੂੰ ਕੋਹਿਆ ਗਿਆ ਉਹ ਕਿਸੇ ਬਾਬਰ ਵਰਗੇ ਵਿਦੇਸ਼ੀ ਦੇ ਕਤੇਲਆਮ ਤੋਂ ਕਿਤੇ ਵੱਧ ਸ਼ਰਮਨਾਕ ਸੀ।
”ਏਤੀ ਮਾਰ ਪਈ ਕਰਲਾਵੈ ਕੀ ਦਰਦੁ ਨਾ ਆਇਆ£
”ਜਾਤਿ ਸਤਾਨੀ ਹੋਰਿਰ ਹਿਦਵਾਵੀਆ, ਏਹਿ ਭੀ ਲੇਖੈ ਲਾਇਨ ਵੇ ਲਾਲੋ£
ਖੂਨ ਕੇ ਸੋਹਲੇ ਗਾਵੀਅਹੁ ਨਾਨਕ ਰਤੁ ਕਾ ਕੰਗੂ ਪਾਇਆ ਵੇ ਲਾਲੋ£
ਇਸ ਖਿੱਤੇ ਦੇ ਲੀਡਰ ਲਹੂ ਭਿੱਜੀ ਪਰਕਰਮਾ ਵਿਚੋਂ ਮਨੁੱਖੀ ਲਹੂ ਤੇ ਮਿੱਝ ਤੋਂ ਦੀ ਹੁੰਦੇ ਹੋਏ। ਮਲਬਾ ਬਣਏ ਅਕਾਲ ਤਖ਼ਤ ਸਾਹਿਬ ਦੀਆਂ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਇੱਟਾਂ ਨੂੰ ਪੈਰਾਂ ਹੇਠ ਲਿਤਾੜਦੇ ਹੋਏ ਬਾਹਾਂ ਖੜ•ੀਆਂ ਕਰਕੇ ਬਾਹਰ ਆਏ ਜਿੰਨਾਂ ਸਰਬੰਸਦਾਨੀ ਦੀ ਕੌਮ ਨੂੰ ਵੋਟ ਮੰਗਤਿਆ ਦੀ ਕੌਮ ਬਣਾ ਧਾਰਿਆ। ‘ਮਰਜੀਵੜੇ’ ਕਹਿਣ ਵਾਲੇ ਅਕਾਲ ਤਖ਼ਤ ਦਾ ਮਲਬਾ ਬਣਾ ਰਹੀ ਫੌਜ ਦੇ ਅਫ਼ਸਰਾਂ ਨੂੰ ਸੁਰੱਖਿਅਤ ਕੱਢਣ ਲਈ ਲੇਲਹੜੀਆਂ ਲੈ ਰਹੇ ਸਨ। ਜਿੰਨਾਂ ਦਾ ਕਿਰਦਾਰ ਦਿੱਲੀ ਦੇ ਹੁਕਮਨਾਮਾਂ ਤੋਂ ਵੱਖਰਾ ਨਹੀਂਂ ਕਹਿ ਸਕਦੇ। ਗੁਰੂ ਸਾਹਿਬਾਨਾਂ ਨੇ ਤਾਂ ‘ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰਾ’ ਦੀ ਪੰਗਤੀ ਬਦਲ ਕੇ ‘ਮਿਟੀ ਬੇਈਮਾਨ ਕੀ ਪੈ ਪਈ ਕੁਮਿਆਰ’ ਕਰਨ ‘ਤੇ ਗੁਰੂ ਘਰ ਵਿਚੋਂ ਛੇਕ ਦਿੱਤਾ ਸੀ ਤੇ ਅਸੀਂ ਕਿਥੇ ਖੜ•ੇ ਹਾਂ? ਜ਼ਰੂਰ ਸੋਚਿਓ। ਦੋ ਦਹਾਕੇ ਦਾ ਇਹ ਦੌਰ ਹੁਕਮਰਾਨਾਂ ਦੇ ਹੱਕ ਵਿਚ ਭੁਗਤਿਆ। ਇਸ ਦੌਰ ਦੌਰਾਨ ਪੰਜਾਬ ਦੀ ਆਰਥਿਕਤਾ ਦਾ ਅਫ਼ਸਰਸ਼ਾਹੀ ਨੇ ਘਾਣ ਕੀਤਾ। ਸਰਮਾਏਦਾਰੀ ਲੁੱਟ ਤੇਜ਼ ਹੋਈ। ਬਿਨਾਂ ਵਿਰੋਧ ਮਹਿੰਗਾਈ ਵਧੀ। ਇਸ ਦੌਰ ਦੌਰਾਨ ਕਿਸਾਨ, ਮਜ਼ਦੂਰ, ਮਲਜ਼ੂਮ ਲਹਿਰਾਂ ਨੂੰ ਢਾਅ ਲੱਗੀ। ਲੁਟੇਰੀ ਜਮਾਤ ਏਹੀ ਚਾਹੁੰਦੀ ਸੀ। ਸਹਿਮ ਦਾ ਇਹ ਦੌਰ ਸਰਮਾਏਦਾਰੀ ਪ੍ਰਬੰਧ ਦੇ ਹੱਕ ਵਿਚ ਤੇ ਕਿਰਤੀ ਕਿਸਾਨਾਂ ਦੇ ਉਲਟ ਭੁਗਿਆ। ਲੋਕਾਂ ਦੇ ਹਿੱਤਾਂ ਲਈ ਤਰਜਮਾਨੀ ਕਰਨ ਵਾਲੀ ਲਹਿਰ ਆਮ ਲੋਕਾਂ ਦਾ ਘਾਣ ਨਹੀਂ ਕਰਦੀ। ਪਰ ਇਸ ਦੌਰ ਦੌਰਾਨ ਸਭ ਤੋਂ ਵੱਧ ਲੋਕ ਕਤਲ ਕੀਤੇ ਗਏ। ਇਤਿਹਾਸ ਸਾਡੇ ਤੋਂ ਜਵਾਬ ਮੰਗਦਾ ਰਹੇਗਾ। ਵਕਤ ਦਾ ਪਹੀਆ ਏਥੇ ਹੀ ਨਹੀਂ ਰੁਕਿਆ। ਅਗਾਂਹ ਸਰਕਿਆ ਤੇ ਹੱਥ ਖੜ•ੇ ਕਰਕੇ ਬਾਹਰ ਆਏ ”ਆਗੂਆਂ” ਨੇ ‘ ‘ਪੰਥ” ਦੇ ਨਾਂਅ ‘ਤੇ ਪ੍ਰਾਪਤ ਕੀਤੀਆਂ ਵੋਟਾਂ ਦਾ ਮੁੱਲ ”ਉਪ੍ਰੇਸ਼ਨ ਬਲੈਕ ਥੰਡਰ” ਦੇ ਰੂਪ ਵਿਚ ਮੋੜਿਆ। ਉਥੋਂ ਕੀ ਮਿਲਿਆ? ਸੁਰਜੀਤ ਪੈਂਟੇ ਵਰਗਿਆ ਨੇ ਸਾਈਨਾਈਡ ਨਿਗਲਿਆ। ਮੀਡਆ ਦੇ ਕੈਮਰਿਆਂ ਨੇ ਦਰਬਾਰ ਸਾਹਿਬ ਵਿਚ ਪਏ ਪੀਪਿਆਂ ‘ਚ ‘ਸੂਰਮਿਆਂ’ ਦੀ ਹਾਜਤ ਤੇ ਮਲਮੂਤਰ ਨੂੰ ਦਿਖਾਇਆ ਤਾਂ ਸਿੱਖ ਵਿਰਾਸਤ ਦੂਸਰੀ ਵਾਰ ਸਾਡੇ ਆਪਣਿਆ ਦੇ ਹੀ ਪੈਰਾਂ ਹੇਠ ਲਿਤਾੜੀ ਗਈ।
ਬੁੱਧੀਜੀਵੀਆਂ, ਕਲਾਕਾਰਾਂ ਦੀ ਤਰਕਸ਼ੀਲਤ ਨੂੰ ਵਰਦੀਧਾਰੀਆਂ ਦਆਂ ਸੰਗੀਨਾਂ ਤੇ ਲਿਬਾਸਧਰੀਆਂ ਦੀਆਂ ਸੰਗੀਨਾਂ ਚੁੱਪ ਕਰਵਾਉਣ ਲੱਗੀਆਂ। ਚਾਹੇ ਉਹ ਜਸਵੰਤ ਸਿੰਘ ਖਾਲੜਾ ਹੋਵੇ, ਰਵਿੰਦਰ ਰਵੀ ਹੋਵੇ। ਅਵਤਾਰ ਪਾਸ਼ ਹੋਵੇ, ਸੇਵੇਵਾਲਾ ਕਾਂਡ ਦੇ ਇਨਕਲਾਬੀ ਹੋਣ ਜਾਂ ਨਛੱਤਰ ਸਿੰਘ ਧਾਲੀਵਾਲ ਹੋਵੇ। ਅਸੀਂ ਪੰਜਾਬ ਦਾ ਸੋਨਾ ਗੁਆ ਕੇ ਪਿੱਤਲਾਂ ਨੂੰ ਚਮਕਾਉਣ ਰਹੇ ਤਾਂ ਸਿ ਦੀ ਸਜ਼ਾ ਪੰਜਾਬੀਅਤ ਨੂੰ ਹੀ ਮਿਲਦੀ ਸੀ। ਅਸੀਂ ਇਤਿਹਾਸ ਦੀ ਇਸ ਮਾਰ ਤੋਂ ਕੋਈ ਸਬਕ ਨਹੀਂ ਸਿੱਖਿਆ। ਉਨ•ਾਂ ਚੇਹਰਿਆਂ ਨੂੰ ਅਸੀਂ ਅੱਜ ਵੀ ਕੌਮ ਦੇ ਰਹਿਨੁਮਾ ਮੰਨੀ ਬੈਠੇ ਹਾਂ। ਧਰਮੀ ਫੌਜੀਆਂ ਦਾ ਧਰਮ ਸਾਨੂੰ ਵਿਸਰ ਗਿਆ। ਪੰਜਾਬ ਨੂੰ ਪਾਣੀਆਂ ਤੋਂ ਵਿਰਵਾ ਕਰਕੇ ਰੀਪੇਰੀਅਨ ਲਾਣ ਤੋਂ ਪਾਸੇ ਰੱਖ ਕੇ ਮਨਸੂਈ ਸਾਧਨਾਂ ਨਾਲ ਪੰਜਾਬ ਦੀ ਖੁੱਲ• ਲਹਿੰਦੀ ਅਜੇ ਵੀ ਨਜ਼ਰ ਨਹੀਂ ਆਉਂਦੀ। ਕਪੂਰੀ ਨਹਿਰ ਤੋਂ ਲੱਗਾ ਮੋਰਚਾ ਰੇਤ ਦਾ ਮਹਿਲ ਸਿੱਧ ਹੋਇਆ ਤੇ ਐਸ ਵਾਈ ਐਨ ਨਹਿਰ ਭਾਰਤ-ਪਾਕਿ ਦੀ ਸਰਹੱਦ ਵਾਂਗ ਪੰਜਾਬ ਦੀ ਹਿੱਕ ‘ਤੇ ਪੁੱਟੀ ਹੋਈ ਹੈ। ਇਹ ਵੱਖਰੀ ਗੱਲ ਐ ਕਿ ਉਸ ਵਿਚ ਬਾਵੇਂ ਘਾਹ ਉੱਗ ਆਇਐ ਪਰ ਉਸ ਦੀ ਹੋਂਦ ਤਾਂ ਕਾਇਮ ਹੈ। ਪਰ ਇਹ ਨਹਿਰ ਨੂੰ ਪੂਰਨ ਲਈ ਕਿਸੇ ਪੰਥਕ ਆਗੂ ਨੇ ਘੀਸੀ ਕਰਨ ਜੋਗੀ ਮਿੱਟੀ ਦੀ ਮੁੱਠ ਵੀ ਨਹੀਂ ਸੁੱਟੀ। ਦਰਬਾਰ ਸਾਹਿਬ ਦੇ ਸਾਕਾ ਨੀਲਾ ਤਾਰਾ ਵਾਪਰੇ ਨੂੰ ਕੁਝ ਵਰ•ੇ ਹੀ ਬੀਤੇ ਸਨ। ਕਿ ਪ੍ਰਬੰਧਕ ਕਮੇਟੀ ਨੂੰ ਉਸ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਤੇ ਤੋਸ਼ੇਖਾਨਾ ਦਾ, ਅਜਾਇਬ ਘਰ ਵਿਚੋਂ ਚੁੱਕਿਆ ਗਿਆ ਇਤਿਹਾਸਿਕ ਵਿਰਸਾ ਕੋਹੇਨੂਰ ਹੀਰੇ ਵਾਂਗ ਅਜੇ ਤੱਕ ਨਹੀਂ ਮਿਲਿਆ। ਪਰ ਇਸ ਦੇ ਫ਼ਿਕਰ ਨਾਲੋਂ ਕਮੇਟੀ ਨੂੰ ਫੌਜ ਦੇ ਕੀਤੇ ਗਏ ਜ਼ਬਰ ਦੀਆਂ ਨਿਸ਼ਾਨੀਆਂ ਮਿਟਾਉਣ ਦਾ ਫਿਞਕਰ ਵੱਧੇਰੇ ਰਿਹਾ। ਦਰਬਾਰ ਸਹਿਬ ਦੇ ਅਜਾਇਬ ਘਰ ਵਾਲੇ ਪਾਸੇ ਤੋਂ ਜਲਿਆ ਵਾਲੇ ਬਾਗ ਦਾ ਫਾਸਲਾ ਸੌ ਮੀਟਰ ਤੋਂ ਵੀ ਘੱਟ ਹੋਵੇਗਾ। ਉਥੇ 1919 ਈਸਵੀ ਦੀ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਦੀਆਂ ਚਲਾਈਆਂ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਪਲੇਟਾਂ ਲਗਾ ਕੇ ਸਾਂਭੇ ਹੋਏ ਹਨ। ਏਧਰ ਸਾਡੇ ਪੰਥਕ ‘ਰਹਿਬਰਾਂ’ ਨੇ ਉਹ ਸਾਰੇ ਨਿਸ਼ਾਨ ਮਿਟਾ ਦਿੱਤੇ। ਅੰਦਰ ਆਏ ਟੈਂਕਾਂ ਦੀ ਦਾਬ ਨਾਲ ਟੁੱਟੀਆਂ ਸੰਗਮਰਮਰੀ ਸਲੈਬਾਂ ਬਦਲ ਦਿੱਤੀਆਂ ਗਈਆਂ। ਰਾਮਗੜ•ੀਆ ਦੇ ਬੁੰਗਿਆਂ ਦੀ ਦਿੱਖ ਹੀ ਬਦਲ ਦਿੱਤੀ ਗਈ ਜਦ ਕਿ ਆਪਾਂ ਸਾਰੇ ਸਾਕਾ ਨੀਲਾ ਤਰਾ ਦੀ ਸਕਸ ਨੂੰ ਮਹਿਸੂਸ ਕਰ ਰਹੇ ਹਾਂ ਤਾਂ ਘੱਟੋ-ਘੱਟ ਇਨ•ਾਂ ਹਕੀਕਤਾਂ ‘ਤੇ ਝਾਤ ਮਾਰਦੇ ਹੋਏ ਇਹ ਜ਼ਰੂਰ ਸੋਚਿਓ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਹੀ ਅਕਾਲ ਤਖ਼ਤ ਦੀ ਸਿਰਜਣਾ ਹੋਂਦ ਵਿਚ ਆਈ। ਅਸੀਂ ਗੁਰੂ ਵਾਲਿਆਂ ਨੇ ਸਾਕਾ ‘ਨੀਲਾ ਤਾਰਾ’ ਦੌਰਾਨ ਅਕਾਲ ਤਖ਼ਤ ਸ਼ਹੀਦ ਕਰਵਾ ਕੇ ਹੀ ਸਿਰਜਿਆ ਹੈ? ਕੀ ਗੁਰੂ ਸਾਹਿਬ ਦਾ ਫਲਸਫਾ ਬੁਲੰਦ ਹੋਇਐ?
ਮੰਨ ਲੈਂਦੇ ਹਾਂ ਕਿ ਅਕਾਲ ਤਖ਼ਤ ਫੌਜ ਦਾ ਨਿਸ਼ਾਨਾ ਸੀ। ਪਰ ਰਾਮਗੜ•ੀਆ ਦੇ ਬੁੰਗਿਆਂ ਕੀ ਹੋਇਆ ਸੀ? ਗੁਰੂ ਸਹਿਬ ਦੀ ਕੱਚੀ ਗੜੀ ਕਾਰ ਸੇਵਾ ਵਾਲੇ ਬਾਬੇ ਬਾਬਿਆਂ ਨੇ ਮਿਟਾ ਦਿੱਤੀ। ਹੁਣ ਏਹੀ ਹਸ਼ਰ ਟੌਡਰ ਮੱਲ ਦੀ ਹਵੇਲੀ ਦਾ ਹੋਣੀ ਹੈ। ਕੀ ਅਸੀਂ ਇੰਝ ਹੀ ਦੇਖੀ ਜਾਵਾਂਗੇ? ਜਿਹੜੇ ਨਿਰਦੋਸ਼ ਬਜ਼ੁਰਗ ਔਰਤਾਂ ਤੇ ਬੱਚੇ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋ ਗਏ ਜਿਹੜੇ ਧਰਤੀ ਫੌਜੀ ਸ਼ਹੀਦ ਹੋ ਗਏ ਉਨ•ਾਂ ਪਰਿਵਾਰਾਂ ਦੇ ਸੀਨਿਆਂ ਤੇ ਪ੍ਰਬੰਧਕ ਕਮੇਟੀ ਦੇ ‘ਗੁਰੂ ਪੰਥ ਦੇ ਦਾਸ” ਕਿਹੜੀਆਂ ਸਲੈਬਾਂ ਲਗਾਉਣਗੇ? ਗੁਰੂ ਦੀ ਵਡਿਆਈ ਇਸ ਗੱਲ ਵਿਚ ਨਹੀਂ ਕਿ 10-12 ਮੰਜ਼ਿਲੀਆਂ ਠਾਠਾਂ ਉਸਾਰ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਤਾਂ ਉਸ ਸਮੇਂ ਰਾਸ਼ਟਰਪਤੀ ਭਵਨ ਵਿਚ ਵੀ ਸੀ। ਉਸ ਰਾਸ਼ਟਰਪਤੀ ਭਵਨ ‘ਚ ਰਹਿੰਦੇ ਤਿੰਨਾਂ ਸੈਨਾਵਾਂ ਦੇ ਸੈਨਾਪਤੀ ਨੂੰ ਇਹ ਖ਼ਬਰ ਹੀ ਨਹੀਂ ਸੀ ਕਿ ਉਸ ਦੀ ਫੌਜ ਦਰਬਾਰ ਸਾਹਿਬ ਵਿਚ ਕੀ ਕਾਰਵਾਈ ਕਰ ਰਹੀ ਹੈ?
ਦੇਸ਼ ਦਾ ਮੁਖੀ ਪੰਜਾਬੀ ਹੈ। ਉਹ ਵੀ ਪ੍ਰਧਾਨ ਮੰਤਰੀ ਨਿਵਾਸ ‘ਚ ਪਾਠ ਵੀ ਕਰਦਾ ਹੋਵੇਗਾ, ਜੋ ਅੱਜ ਕੈਨੇਡਾ ਦੀ ਸਰਕਾਰ 1914 ਦੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੁਆਫੀ ਮੰਗ ਸਕਦੀ ਹੈ ਤਾਂ ਸਾਡਾ ਆਪਣਾ ਲੋਕਤੰਤਰ 1984 ਦੇ ਕਤਲੇਆਮ ‘ਤੇ ਚੁੱਪ ਕਿਉਂ ਹੈ? ਇਹ ਸਵਾਲ ਸਾਡੇ ਮਨਾਂ ਵਿਚ ਚੁੱਭਦੇ ਹਨ।
ਸਾਡੇ ਆਗੂਆਂ ਦੀ ਨਾਲਾਇਕੀ ਕਾਰਨ ਅਕਾਲ ਤਖ਼ਤ ਦੀ ਸ਼ਹਾਦਤ ਤੋਂ ਬਾਅਦ ਡੇਰਾਵਾਦ ਪਨਪਿਆ ਹੈ। ਵੋਟਾਂ ਖਾਤਰ ਸਾਡੇ ਇਹ ਨਾਲਾਇਕ ਆਗੂਆਂ ਨੇ ਤਾਂ ਭਨਿਆਰੇ ਵਲੇ ਅੱਗੇ, ਆਸ਼ੂਤੋਸ਼ ਅੱਗੇ ਤੇ ਨਾ ਸੌਦੇ ਵਾਲੇ ਅੱਗੇ ਗੱਲ ‘ਚ ਪੱਲੂ ਪਾ ਕੇ ਖੜਦਿਆਂ ਸ਼ਰਮ ਮਹਿਸੂਸ ਕੀਤੀ ਹੈ। ਇਹ ਭੁੱਲ ਗਏ ਹਨ ਕਿ ਜਿਹੜਾ ਸਾਧ ਆਮ ਮਨੁੱਖ ਨਹੀਂ ਬਣ ਸਕਿਆ ਉਹ ਸ਼ਰਬਤ ਪਿਆ ਕੇ ‘ਜਾਮ-ਏ-ਇੰਸਾ’ ਪਿਲਾ ਕੇ ਇਨਸਾਨ ਬਣਆਉਣ ਦੀ ਫੈਕਟਰੀ ਲਾਈ ਬੈਠਾ ਹੈ। ਕੀ ਸਾਡੇ ਆਗੂਆਂ ਦੇ ਅਜਿਹੇ ਕਿਰਦਾਰ ਅਕਾਲ ਤਖ਼ਤ ਦੀ ਸ਼ੋਭਾ ਵਧਾਉਣਗੇ। ਪਾਠਕੋ ਇਕ ਗੱਲ ਜ਼ਰੂਰ ਮਹਿਸੂਸ ਕਰਨਾ ਕਿ 24 ਸਾਲ ਪਹਿਲਾਂ ਫੌਜੀ ਕਾਰਵਾਈ ਦੌਰਾਨ ਸ਼ਹੀਦ ਹੋਇਆ ਅਕਾਲ ਤਖ਼ਤ ਸਾਡੇ ਚੇਤਿਆ ਦਾ ਨਸੂਰ ਹੈ। ਸਾਨੂੰ ਰੋਹ ਵੀ ਆਉਂਦੈ ਤੇ ਰੋਣਆ ਵੀ ਆਉਂਦੇ-ਰੋਹ ਨੂੰ ਖ਼ਤਮ ਵੀ ਨਾ ਕਰਿਓ ਪਰ ਸਾਡੇ ”ਆਗੂਆਂ” ਦੇ ਕਿਰਦਾਰ ਖੁਣੋਂ ਅਕਾਲ ਤਖ਼ਤ ਤੰ ਕੀ ਇੰਨ•ਾਂ ਗੁਰੂ ਸਾਹਿਬ ਦੇ ਫਲਸਫੇ ਦਾ ਅਸੀਂ ਕਿੰਨੀ ਵਾਰ ਮਲਬਾ ਬਣਾਇਆ ਹੈ।
ਉਪਰੋਕਤ ਹਕੀਕਤਾਂ ਨੂੰ ਮਹਿਸੂਸ ਕਰਦੇ ਹੋਏ ਜ਼ਰੂਰ ਸੋਚਿਓ ਜੇ ਸਾਨੂੰ ਭਾਰਤ ਦੀ ਫੌਜ ਦੀ ਕਾਰਵਾਈ ਤੇ ਰੰਜਸ਼ ਹੈ ਤਾਂ ਸਾਨੂੰ ਨੀਲੀਆਂ-ਪੀਲੀਆਂ ਬੰਨ• ਕੇ ਗੁਰੂ ਪੰਥ ਦੇ ਦਾਸ ਹੋਣ ਦਾਅਵਾ ਕਰਨ ਵਾਲਿਆਂ ‘ਤੇ ਵੀ ਰੰਜਸ਼ ਹੈ? ਮਨ ਦੇ ਇਨਸਾਫ਼ ਦੀ ਤੱਕੜੀ ਦੇ ਤਰਾਜੂ ‘ਤੇ ਸੱਚ ਜ਼ਰੂਰ ਰੱਖਿਉ। ਗੁਰੂ ਦੀ ਸ਼ਾਨ ਕਿਸੇ ਮੇਲੇ ਵਿਚ 300 ਮੀਟਰ ਦੀ ਪੰਗ ਬੰਨ• ਕੇ ਤਮਾਸ਼ਾ ਬਣਨ ਵਿਚ ਨਹੀਂ ਹੈ। ਸ਼ਾਨ ਇਸ ਗੱਲ ਵਿਚ ਹੈ ਕਿ ਪੱਗ ਵਾਲੇ ਸਿਰ ਵਿਚ ਗੁਰੂ ਦੀ ਬਖਸ਼ੀ ਕਿੰਨੀ ਕੁ ਸੁਮੱਤ ਹੈ? ਸਾਕਾ-ਨੀਲਾ ਤਾਰਾ ਨੂੰ ਯਾਦ ਕਰਦਿਆਂ ਅਸੀਂ ਇਨ•ਾਂ ਹਰਫ਼ਾਂ ਰਾਹੀਂ, ਹਕੀਕਤਾਂ ਰਾਹੀਂ ਤੁਹਾਡੇ ਮਨ-ਮਸਤਕ ‘ਤੇ ਏਹੀ ਦਸਤਕ ਦੇਣ ਆਏ ਹਾਂ ਕਿ ਅਕਾਲ ਤਖ਼ਤ ਦੀ ਸ਼ਹਾਦਤ ਗਰੂ ਸਾਹਿਬ ਦੇ ਸਮੇਂ ਵਾਲੇ ਬੁਲੰਦ ਕਿਰਦਾਰ ਦੀ ਉਸਾਰੀ ਦੀ ਮੰਗ ਕਰਦੀ ਹੈ। ਇਸ ਤੋਂ ਬਿਨ•ਾਂ ਅਸੀਂ ਉਪਰੋਕਤ ਗਲਤੀਆਂ ਤੇ ਘੁੰਮਣ ਘੇਰੀਆਂ ਵਿਚੋਂ ਨਿਕਲ ਸਕਦੇ। ਗੁਰੂ ਘਰ ਦੀ ਕਮੇਟੀ ਤਾਂ ਹਕੂਮਤਾਂ ਨਾਲ ਸਾਂਝ ਪਾ ਕੇ ਪੰਥ ਦੀ ਕੀਤੀ ਸੇਵਾ ਬਦਲਵੇ ‘ਲਗਜਰੀ’ ਕਾਰਾਂ ਦੀ ਮੁਥਾਹੀ ਹੋ ਗਈ ਹੈ। ਕੀ ਬਾਬਾ ਦੀਪ ਸਿੰਘ ਵਾਂਗਗ ਕਿਸੇ ਜਥੇਦਾਰ ਨੇ ਲੜਾਈ ਕੀਤੀ? ਗੁਰੂ ਸਾਹਿਬਾਨ ਦੇ ਫਲਸਫੇ ਨੂੰ ਵੋਟਾਂ ਦੀ ਲੜਾਈ ਵਿਚ ਨਹੀਂ ਬੰਨਿ•ਆ ਜਾ ਸਕਦਾ।
ਕੀ ਤੁਸੀਂ ਸੋਚਦੇ ਹੋ ਕਿ ਸਾਡੇ ਅਜਿਹੇ ਕਿਰਦਾਰ ‘ਤੇ ”ਸਾਹਿਬ ਮੇਰਾ ਮਿਹਰਬਾਨ” ਹੈ। ਗੁਰੂ ਖੁਸ਼ ਹੈ? ਇਹ ਲਿਖਦਿਆਂ ਤਾਂ ਇਹ ਮਹਿਸੂਸ ਹੁੰਦਾ ਹੈ ਕਿ ”ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੰਗੂ, ਪਾਇ ਵੇ ਲਾਲੋ£” ਵਾਂਗ ਗੁਰੂ ਨਾਨਕ ਦੇਵ ਜੀ ਨੇ ਹਕੂਮਤਾਂ ਦੇ ਜਜ਼ਬਰ ‘ਤੇ ਹੀ ਨਹੀਂ ਸਗੋਂ ਸਾਡੇ ਆਗੂਆਂ ਦੇ ਬਣ ਚੁੱਕੇ ਇਸ ਕਿਰਦਾਰ ‘ਤੇ ਵੀ ‘ਖੂਨ ਕੇ ਸੋਹਲੇ ਗਾਏ ਹੋਣਗੇ। ਗੁਰੂ ਸਾਹਿਬਾਨ ਦੀਆਂ ਅੱਖਾਂ ਦੇ ਅੱਥਰੂ ਪੂੰਝਣ ਲਈ ਆਪਣੇ ਕਰਮਸ਼ੀਲ ਤੇ ਕਿਰਤੀ ਹੱਥਾਂ ਨੂੰ ਅੱਗੇ ਵਧਾਈਏ। ਇਸੇ ਆਸ ਤੇ ਵਿਸ਼ਵਾਸ ਨਾਲ ਅਕਾਲ ਤਖ਼ਤ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਨ ਦੀ ਵੇਤਨਾ ਨਾਲ…..
*****