ਖਾਸ ਲੇਖ

———————————————————

ਗ਼ਦਰ ਅਖ਼ਬਾਰ ਦੇ ਰੂ-ਬਰੂ  

  • – ਡਾ. ਅਰਸ਼ਦੀਪ ਕੌਰ
    ਅਸਿਸਟੈਂਟ ਪ੍ਰੋਫੈਸਰ
    ਲਾਲਾ ਲਾਜਪਤ ਰਾਏ ਸਰਕਾਰੀ ਕਾਲਜ, ਢੁੱਡੀਕੇ
    Mob. 98728-54006
ਹੋਕਾ ਗ਼ਦਰ ਅਖਬਾਰ ਨੇ ਫੇਰ ਦਿੱਤਾ, ਯੁੱਧ ਕਰਨ ਦੀ ਨੇਕ ਸਲਾਹ ਦਿੱਤੀ।
ਛੇਤੀ ਗ਼ਦਰ ਪੰਜਾਬੀਓ ਸ਼ੁਰੂ ਕਰ ਦਿਓ, ਬੜੀ ਡੇਰ ਬੰਗਾਲੀਆਂ ਲਾ ਦਿੱਤੀ।
               19 ਵੀਂ ਸਦੀ ਦੇ ਅਖੀਰ ਵਿਚ ਹਿੰਦੁਸਤਾਨੀਆਂ ਨੇ ਆਰਥਿਕ ਤੰਗੀ ਤੋਂ ਨਿਜਾਤ ਪਾਉਣ ਲਈ ਆਪਣਾ ਰੁਖ ਬਾਹਰਲੇ ਦੇਸ਼ਾਂ ਵੱਲ ਕਰ ਲਿਆ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਉਪਰ ਉਹਨਾਂ ਨਾਲ ਹੋ ਰਹੇ ਵਤੀਰੇ ਨੇ ਹਿੰਦੁਸਤਾਨੀਆਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ। ਇਸ ਗੁਲਾਮੀ ਤੋਂ ਅਜ਼ਾਦ ਹੋਣ ਲਈ ਹਿੰਦੁਸਤਾਨੀਆਂ ਨੇ ਕ੍ਰਾਂਤੀਕਾਰੀ ਰਸਤੇ ਨੂੰ ਅਪਣਾਉਂਦੇ ਹੋਏ ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ’ ਦੀ ਨੀਂਹ ਰੱਖੀ ਗਈ। 21 ਅਪ੍ਰੈਲ 1913 ਨੂੰ ਅਸਟੋਰੀਆ (ਅਮਰੀਕਾ) ਵਿੱਚ ਹੋਈ ਹਿੰਦੁਸਤਾਨੀਆਂ ਦੀ ਮੀਟਿੰਗ ਨੇ ਇਸ ਐਸੋਸੀਏਸ਼ਨ ਦੇ ਆਖ਼ਿਰੀ ਰੂਪ ਨੂੰ ਸਹਿਮਤੀ ਪਾਸ ਕਰ ਦਿੱਤਾ। ਜਿਸ ਵਿੱਚ ਐਸੋਸੀਏਸ਼ਨ ਦੀ ਕਮੇਟੀ ਬਣਾਈ ਗਈ ਅਤੇ ਕਮੇਟੀ ਦੀ ਸਹਿਮਤੀ ਨਾਲ ਕੁਝ ਫੈਸਲੇ ਲਏ ਗਏ। ਜਿੰਨ੍ਹਾ ਵਿੱਚੋ ਇੱਕ ਫੈਸਲਾ ਹਫਤਾਵਾਰੀ ਅਖਬਾਰ ਸ਼ੁਰੂ ਕਰਨ ਦਾ ਸੀ, ਜਿਸਦਾ ਨਾਮ ‘1857 ਗ਼ਦਰ’ ਤੋਂ ਪ੍ਰਭਾਵਿਤ ਹੋ ਕੇ ‘ਗ਼ਦਰ ਅਖਬਾਰ’ ਰੱਖਿਆ ਗਿਆ। ਅਖਬਾਰ ਦਾ ਮਕਸਦ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਆਪਣੇ ਨਾਲ ਜੋੜਨਾ, ਲੋਕਾਂ ਨੂੰ ਅੰਗਰੇਜ਼ੀ ਰਾਜ ਦੀਆਂ ਵਧੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਰਾਜਨੀਤਿਕ ਪੱਖ ਤੋਂ ਜਾਗਰੂਕ ਕਰਨਾ ਸੀ। ਪ੍ਰੰਤੂ ਕੁਝ ਕਾਰਨਾਂ ਕਰਕੇ ਇਹ ਅਖਬਾਰ ਐਸੋਸੀਏਸ਼ਨ ਦੀ ਸਥਾਪਨਾ ਤੋਂ ਛੇ ਮਹੀਨੇ ਬਾਅਦ ਪ੍ਰਕਾਸ਼ਿਤ ਹੋ ਸਕਿਆ। 1 ਨਵੰਬਰ 1913 ਵਿੱਚ ਲਾਲਾ ਹਰਦਿਆਲ ਦੀ ਸੰਪਾਦਕੀ ਹੇਠ ਉਰਦੂ ਭਾਸ਼ਾ ਵਿੱਚ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਕੱਢਿਆ ਗਿਆ। ਦਸੰਬਰ 1913 ਵਿੱਚ ਗੁਰਮੁਖੀ, 1914 ਵਿਚ ਗੁਜਰਾਤੀ ਅਤੇ 1915 ਵਿਚ ਹਿੰਦੀ ਭਾਸ਼ਾ ਦਾ ਅੰਕ ਕੱਢਿਆ ਗਿਆ। ਇਸ ਤੋਂ ਬਿਨਾਂ ਬੰਗਾਲੀ, ਨੇਪਾਲੀ, ਪਸ਼ਤੋ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲੋੜ ਅਨੁਸਾਰ ਅੰਕ ਛਾਪਿਆ ਜਾਂਦਾ ਸੀ। ਲਾਲਾ ਹਰਦਿਆਲ ਦੀਆਂ ਲਿਖਤਾਂ ਨੂੰ ਉਰਦੂ ਭਾਸ਼ਾ ਵਿਚ ਯੂ. ਪੀ. ਦੇ ਵਿਸਵੇਸ਼ਵਰ ਪ੍ਰਸ਼ਾਦ ਅਤੇ ਗੁਰਮੁਖੀ ਵਿਚ ਕਰਤਾਰ ਸਿੰਘ ਸਰਾਭਾ ਲਿਖਦੇ ਸਨ। ਸ਼ੁਰੂ ਵਿਚ ਉਰਦੂ ਅੰਕ ਦੀ ਛਪਾਈ ਹੈਂਡ ਮਸ਼ੀਨ ਰਾਹੀਂ ਕੀਤੀ ਗਈ, ਜਿਸ ਵਿੱਚ ਇਕੱਲਾ ਇਕੱਲਾ ਸ਼ਬਦ ਜੋੜਿਆ ਜਾਂਦਾ ਸੀ। ਕਰਤਾਰ ਸਿੰਘ ਸਰਾਭਾ ਅਤੇ ਰਘਵੀਰ ਦਿਆਲ ਦੀ ਮੱਦਦ ਨਾਲ ਅਖਬਾਰ ਛਾਪਿਆ ਜਾਂਦਾ ਸੀ। ਜਨਵਰੀ 1914 ਦੇ ਅਖੀਰ ਵਿਚ ਬਿਜਲੀ ਨਾਲ ਚੱਲਣ ਵਾਲੀ ਲਿਥੋ ਮਸ਼ੀਨ ਵੇਲਨਸੀਆ ਸਟਰੀਟ, ਮਕਾਨ ਨੰ 1324 ਚ ਲਾਈ ਗਈ। ਅਖਬਾਰ ਦੀ ਲੋਕਪ੍ਰਿਅਤਾ ਦਿਨੋ ਦਿਨ ਵੱਧ ਰਹੀ ਸੀ ਜਿਸਦੇ ਪ੍ਰਭਾਵ ਅਧੀਨ ਐਸੋਸੀਏਸ਼ਨ ਦਾ ਨਾਮ ਗ਼ਦਰ ਪਾਰਟੀ, ਯੁਗਾਂਤਰ ਆਸ਼ਰਮ ਦਾ ਨਾਮ ਗ਼ਦਰ ਆਸ਼ਰਮ ਅਤੇ ਪਾਰਟੀ ਦੇ ਮੈਂਬਰਾਂ ਨੂੰ ਗ਼ਦਰੀ ਕਿਹਾ ਜਾਣ ਲੱਗ ਪਿਆ।
          ਗ਼ਦਰ ਅਖ਼ਬਾਰ ਦੀ ਰੂਪ- ਰੇਖਾ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਆਪਣੀ ਕਿਤਾਬ ‘ਗ਼ਦਰ ਪਾਰਟੀ ਦਾ ਮੁੱਖ ਬੁਲਾਰਾ ਸਪਤਾਹਿਕ ਗ਼ਦਰ ਦੀ ਦਾਸਤਾਨ’ ਵਿੱਚ ਬਹੁਤ ਵਿਸਤਾਰ ਨਾਲ ਦਿੱਤਾ ਹੈ। ਗ਼ਦਰ ਅਖ਼ਬਾਰ ਦੇ ਹਰ ਅੰਕ ਦੇ ਅੱਠ ਸਫ਼ੇ ਹੁੰਦੇ ਸਨ। ਅਖਬਾਰ ਦੇ ਪਹਿਲੇ ਸਫੇ ਉਪਰਲੇ ਦੋਨਾਂ ਕੋਨਿਆਂ ਉਪਰ ‘ਬੰਦੇ ਮਾਤਰਮ’ ਅਤੇ ਉਸਦੇ ਥੱਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਲਈਆਂ ਤੁਕਾਂ ‘ਜੇ ਚਿੱਤ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ’ ਲਿਖੀਆਂ ਜਾਂਦੀਆਂ ਸਨ। ਉਸਦੇ ਨੀਚੇ ਅਖਬਾਰ ਦਾ ਨਾਮ ਵੱਡੇ ਅੱਖਰਾਂ ਵਿੱਚ ਲਿਖਿਆ ਹੁੰਦਾ ਸੀ, ਅਖਬਾਰ ਦੇ ਨਾਮ ਦੇ ਨਾਲ ‘ਅੰਗਰੇਜ਼ੀ ਰਾਜ ਦਾ ਵੈਰੀ’ ਅਤੇ ਜਿੰਨੀਆਂ ਭਸ਼ਾਵਾਂ ਵਿਚ ਅੰਕ ਨਿਕਲਦੇ ਸਨ ਉਹਨਾਂ ਦਾ ਜ਼ਿਕਰ ਹੁੰਦਾ ਸੀ। ਗ਼ਦਰ ਅਖ਼ਬਾਰ ਵਿਚ ਸੰਪਾਦਕ, ਲੇਖ ਅਤੇ ਕਵਿਤਾ ਲਿਖਣ ਵਾਲੇ ਦਾ ਨਾਮ ਨਹੀਂ ਲਿਖਿਆ ਜਾਂਦਾ ਸੀ, ਕਿਤੇ- ਕਿਤੇ ਕਵਿਤਾ ਲਿਖਣ ਵਾਲਿਆਂ ਦੇ ਕਲਮੀ ਨਾਮ ਅਤੇ ਲਾਲਾ ਹਰਦਿਆਲ ਦੇ ਕੁਝ ਲੇਖਾਂ ਦੇ ਹੇਠਾਂ ਉਹਨਾਂ ਦਾ ਨਾਮ ਲਿਖਿਆ ਜਾਂਦਾ ਸੀ। ਗ਼ਦਰ ਅਖ਼ਬਾਰ ਵਿੱਚ ਵਾਰਤਕ ਭਾਗ ਲਿਖਣ ਵਾਲੇ ਮੁੱਖ ਗ਼ਦਰੀ ਲਾਲਾ ਹਰਦਿਆਲ, ਵੀਰ ਸਾਵਰਕਰ, ਭਾਈ ਸੰਤੋਖ ਸਿੰਘ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਭਾਈ ਪਰਮਾਨੰਦ, ਭਾਈ ਭਗਵਾਨ ਸਿੰਘ, ਬਾਬਾ ਨਿਧਾਨ ਸਿੰਘ ਚੁੱਘਾ, ਭਾਈ ਰਾਮ ਚੰਦਰ, ਤੇਜਾ ਸਿੰਘ ਸੁਤੰਤਰ ਅਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਆਦਿ ਸਨ ਅਤੇ ਕਵਿਤਾ ਲਿਖਣ ਵਾਲੇ ਗਦਰੀ ਆਪਣਾ ਅਸਲੀ ਨਾਮ ਨਹੀਂ ਬਲਕਿ ਕਲਮੀ ਨਾਮ ਲਿਖਦੇ ਸਨ ਜੋ ਕਿ ਕਵਿਤਾ ਦੇ ਅੰਤ ਵਿੱਚ ਲਿਖਿਆ ਜਾਂਦਾ ਸੀ ਜਿਵੇਂ ਇੱਕ ਗ਼ਦਰ ਦਾ ਸਿਪਾਹੀ, ਦੁਖੀਆ ਸਿੰਘ, ਇਕ ਗ਼ਦਰ ਦਾ ਪ੍ਰੇਮੀ ਸਿੰਘ, ਪੰਜਾਬ , ਇਕ ਬਾਗੀ ਸਿੰਘ, ਪ੍ਰੀਤਮ, ਦੁਖੀਆ ਸਿੰਘ ਕਾਮਾਗਾਟਾਮਾਰੂ, ਫਕੀਰ ਆਦਿ ਲਿਖਿਆ ਜਾਂਦਾ ਸੀ। ਗ਼ਦਰ ਅਖ਼ਬਾਰ 1913 ਤੋਂ 1917 ਦੇ ਅਖੀਰ ਤੱਕ ਲਗਾਤਾਰ ਛਪਦਾ ਰਿਹਾ ਹੈ। 1916-17 ਦੇ ਵਿੱਚ ਗ਼ਦਰ ਪਾਰਟੀ ਵਿਚ ਕੁਝ ਵਖਰੇਵੇਂ ਆਉਣ ਕਾਰਨ ਗ਼ਦਰ ਅਖ਼ਬਾਰ ਦੋ ਧੜਿਆਂ ਵੱਲੋਂ ਅਲੱਗ ਅਲੱਗ ਨਿਕਲਦਾ ਰਿਹਾ। ਇਕ ਪਾਸੇ ਭਗਵਾਨ ਸਿੰਘ ‘ਪ੍ਰੀਤਮ’ ਅਤੇ ਰਾਮ ਸਿੰਘ ਧੁਲੇਤਾ ਅਤੇ ਦੂਸਰੇ ਪਾਸੇ ਰਾਮ ਚੰਦਰ ਰਾਹੀਂ ਕੱਢਿਆ ਜਾਂਦਾ ਸੀ। ਗ਼ਦਰ ਅਖ਼ਬਾਰ ਦਾ ਕੋਈ ਮੁੱਲ ਨਹੀਂ ਹੁੰਦਾ ਸੀ ਅਤੇ ਨਾ ਹੀ ਇਸ ਵਿੱਚ ਵਪਾਰ ਸੰਬਧੀ ਕੋਈ ਇਤਿਸ਼ਿਹਾਰ ਨਿਕਲਦਾ ਸੀ।
            ਸਮੇਂ ਸਮੇਂ ਨਾਲ ਗ਼ਦਰ ਅਖ਼ਬਾਰ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਵੇਂ ਕਿ , 3 ਮਾਰਚ 1914 ਵਿੱਚ ਪਹਿਲੇ ਸਫੇ ਤੇ ਗੁਰੂ ਨਾਨਕ ਦੇਵ ਜੀ ਦੀਆ ਤੁਕਾਂ ਵਿੱਚ ਸੁਧਾਰ ਕਰਕੇ ‘ਜੇ ਚਿਤ’ ਦੀ ਜਗਾ ‘ ਜਉ ਤਉ’ ਲਿਖਣਾ ਸ਼ੁਰੂ ਕਰ ਦਿੱਤਾ। 7 ਅਪ੍ਰੈਲ 1914 ਨੂੰ ‘ਗ਼ਦਰ’ ਅਖਬਾਰ ਦਾ ਨਾਮ ਬਦਲ ਕੇ ‘ਹਿੰਦੂਸਤਾਨ ਗ਼ਦਰ’ ਕਰ ਦਿੱਤਾ ਗਿਆ ਅਤੇ ਨਾਲ ਹੀ ਐਡਰਸ ਵਿੱਚ ਸੰਪਾਦਕ ਦੀ ਜਗਾ ਐਡੀਟਰ ਲਿਖਣਾ ਸ਼ੁਰੂ ਕਰ ਦਿੱਤਾ। ਸਮੇਂ ਸਮੇਂ ਤੇ ਗ਼ਦਰ ਅਖ਼ਬਾਰ ਦੇ ਸੰਪਾਦਕ ਵੀ ਬਦਲੇ ਜਾਂਦੇ ਰਹੇ ਹਨ, ਜਿਨ੍ਹਾਂ ਵਿੱਚ ਤਿੰਨ ਲਾਲਾ ਹਰਦਿਆਲ, ਭਗਵਾਨ ਸਿੰਘ ‘ਪ੍ਰੀਤਮ’ ਅਤੇ ਰਾਮ ਚੰਦਰ ਹਨ। ਗ਼ਦਰ ਅਖ਼ਬਾਰ ਵਿੱਚ ਕੁਝ ਕਾਲਮ ਲਗਾਤਾਰ ਛਪਦੇ ਰਹੇ ਹਨ ਅਤੇ ਕੁਝ ਸਮੇਂ ਦੀ ਲੋੜ ਅਨੁਸਾਰ। ਗ਼ਦਰ ਅਖ਼ਬਾਰ ਵਿੱਚ ‘ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ’ ਜਿਸ ਵਿਚ ਅੰਗਰੇਜ਼ੀ ਸਰਕਾਰ ਦੁਆਰਾ ਭਾਰਤੀਆਂ ਦੀ ਕੀਤੀ ਜਾ ਰਹੀ ਲੁੱਟ ਦਾ ਵੇਰਵਾ ਹੁੰਦਾ ਸੀl ਇਕ ਹੋਰ ਕਾਲਮ ‘ਅੰਗਾ ਦੀ ਗਵਾਹੀ’ ਜਿਸ ਵਿਚ ਅੰਗਰੇਜ਼ੀ ਸਰਕਾਰ ਦੀ ਆਰਥਿਕ ਲੁੱਟ ਖਸੁੱਟ ਦੇ ਅੰਕੜਿਆਂ ਨੂੰ ਦਰਸਾਇਆ ਜਾਂਦਾ ਸੀ ਜੋ ਕਿ 25 ਜੂਨ 1917 ਤੱਕ ਗ਼ਦਰ ਅਖ਼ਬਾਰ ਦਾ ਹਿੱਸਾ ਰਹੇ ਹਨ। ਗ਼ਦਰ ਅਖ਼ਬਾਰ ਵਿਚ ਕਵਿਤਾ ਦਾ ਕਾਲਮ ਨੂੰ ਹਰ ਅੰਕ ਵਿਚ ਛਾਪਿਆ ਜਾਂਦਾ ਸੀ। ਗ਼ਦਰ ਅਖ਼ਬਾਰ ਗ਼ਦਰ ਅਖ਼ਬਾਰ ਵਿੱਚ ਵੀਰ ਸਾਵਰਕਰ ਦੀ ਜ਼ਬਤ ਕੀਤੀ ਹੋਈ ਕਿਤਾਬ  ‘ਤਵਾਰੀਖ ਗ਼ਦਰ 1857’ ਨੂੰ ਗੁਰਮੁਖੀ ਅਖ਼ਬਾਰ ਵਿਚ 23 ਦਸੰਬਰ 1913 ਤੋਂ ਲੜੀਵਾਰ 11 ਭਾਗਾਂ ਵਿੱਚ 24 ਅਪ੍ਰੈਲ 1915 ਤੱਕ ਛਪਦੀ ਰਹੀ ਹੈ ਅਤੇ ਭਾਈ ਪਰਮਾਨੰਦ ਜੀ ਦੀ ਕਿਤਾਬ ‘ਤਾਰੀਖੇਂ- ਹਿੰਦ’ ਵੀ ਗ਼ਦਰ ਅਖ਼ਬਾਰ ਦੇ ਕਈ ਅੰਕਾਂ ਵਿੱਚ ਕਿਸ਼ਤਵਾਰ ਛਪਦੀ ਰਹੀ ਹੈ। ਗ਼ਦਰ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਅਖ਼ਬਾਰ ਵਿਚਲੇ ਲੇਖਾਂ ਦੀ ਲੜੀ ਛਾਪੀ ਜਾਂਦੀ ਸੀ ਜਿਸ ਵਿੱਚ ਲੇਖ ਦੇ ਨਾਮ ਨਾਲ ਸਫ਼ਾ ਨੰਬਰ ਵੀ ਲਿਖਿਆ ਹੁੰਦਾ ਸੀ, ਇਹ ਲੇਖਾਂ ਦੀ ਲੜੀ 10 ਨਵੰਬਰ 1914 ਤਕ ਛਪੀ ਹੈ। ਇਸ ਤੋਂ ਇਲਾਵਾ ਅਖ਼ਬਾਰ ਦੇ ਪਹਿਲੇ ਸਫੇ ਤੇ ਚਿੱਠੀ ਪੱਤਰ ਅਤੇ ਅਖ਼ਬਾਰ ਲਈ ਚੰਦਾ ਭੇਜਣ ਲਈ ਅਖ਼ਬਾਰ ਦਾ ਐਡਰੈੱਸ ਛਪਦਾ ਰਿਹਾ ਹੈ।
              ਗ਼ਦਰ ਅਖ਼ਬਾਰ ਵਿੱਚ ਇਹਨਾਂ ਕਾਲਮਾਂ ਤੋਂ ਬਿਨਾ ਬਰਤਾਨਵੀ ਸਰਕਾਰ ਵਿਰੁੱਧ ਦੂਸਰੇ ਦੇਸ਼ਾਂ ਜਿਵੇਂ ਕਿ ਤੁਰਕ, ਮਿਸਰ, ਰੂਸ ਅਤੇ ਆਇਰਲੈਂਡ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਅਖ਼ਬਾਰ ਦਾ ਹਿੱਸਾ ਬਣਾਇਆ ਜਾਂਦਾ ਸੀ। ਇਸ ਤੋਂ ਇਲਾਵਾ ਕੋਈ ਜਰੂਰੀ ਨੋਟ ਜੋ ਪਾਠਕਾਂ ਨੂੰ ਦੇਣਾ ਹੁੰਦਾ ਸੀ ਜਿਵੇਂ ਕਿ ਕਿਤੇ ਅਖ਼ਬਾਰ ਵਿੱਚ ਕੰਮ ਕਰਨ ਵਾਲੇ ਦੀ ਲੋੜ ਹੁੰਦੀ ਸੀ, ਜੇ ਕਿਤੇ ਜਲਸਾ ਹੋਣਾ ਹੁੰਦਾ ਸੀ ਜਾਂ ਕਵਿਤਾ ਭੇਜਣ ਵਾਲਿਆ ਦੀ ਅਗਵਾਈ ਕਰਨ ਬਾਰੇ ਅਤੇ ਧੰਨਵਾਦ ਕਰਨਾ ਹੁੰਦਾ ਸੀ ਤਾਂ ਅਖ਼ਬਾਰ ਵਿਚ ਛਾਪ ਦਿੱਤਾ ਜਾਂਦਾ ਸੀ। ‘ਗ਼ਦਰ ਅਖ਼ਬਾਰ’ ਗ਼ਦਰ ਲਹਿਰ ਦੀ ਆਵਾਜ਼ ਸੀ। ਗ਼ਦਰ ਅਖਬਾਰ ਦੇ ਪ੍ਰਭਾਵ ਸਦਕਾ ਦੂਜੇ ਦੇਸ਼ਾ ਵਿਚ ਆਪ ਮੁਹਾਰੇ ਗ਼ਦਰ ਕਮੇਟੀਆਂ ਬਣਨੀਆ ਸ਼ੁਰੂ ਹੋ ਗਈਆਂ ਸਨ। ਗ਼ਦਰ ਅਖਬਾਰ ਵਿੱਚ ਛਪਦੀ ਕਵਿਤਾ ਨੇ ਗ਼ਦਰੀ ਮੈਂਬਰਾ ਵਿਚ ਬਹੁਤ ਵਾਧਾ ਕੀਤਾ। ਗ਼ਦਰ ਅਖ਼ਬਾਰ ਦੀ ਕਵਿਤਾ ਦੇ ਕਿਤਾਬਚੇ ‘ਗ਼ਦਰ ਦੀ ਗੂੰਜ’ ਸਿਰਲੇਖ ਹੇਠ ਲੋੜ ਅਨੁਸਾਰ ਛਾਪੇ ਜਾਂਦੇ ਸਨ। ਗ਼ਦਰ ਅਖ਼ਬਾਰ ਦੇ ਵਿੱਚ ਦਿੱਤੇ ਇੱਕ ਸੁਨੇਹੇ ਨੇ ਹਜਾਰਾਂ ਹਿੰਦੁਸਤਾਨੀਆਂ ਨੂੰ ਦੇਸ਼ ਅਜ਼ਾਦ ਕਰਵਾਉਣ ਲਈ ਭਾਰਤ ਬੁਲਾ ਲਿਆ ਸੀ।

———————————————————

ਦਲਿਤ, ਗਰੀਬਾਂ ਨੂੰ ਪਰਦੂਸ਼ਣ ਕੈਂਸਰ
ਪੰਜਾਬ ਤੇ ਐਸਬੈਸਟੋਸ 

  • – ਡਾਕਟਰ ਹਰਗੁਰਪ੍ਰਤਾਪ ਸਿੰਘ ਦਾ ਖੋਜ ਭਰਪੂਰ ਲੇਖ
.                  ਵਾਤਾਵਰਣ ਪ੍ਰਦੂਸ਼ਨ ਦਾ ਪੰਜਾਬ ਵਿੱਚ ਇੱਕ ਪ੍ਰਮੁੱਖ ਮੁੱਦਾ ਬਣ ਕੇ ਉਭਰ ਰਿਹਾ ਹੈ। ਪੰਜਾਬ ਵਿੱਚ ਅਨੇਕਾਂ ਤਰਾਂ ਦੇ ਚੰਗੇ ਤੇ ਮਾੜੇ, ਸਿਆਣੇ ਤੇ ਸਿੱਧ ਪੱਧਰੇ, ਚਾਲ-ਬਾਜ ਤੇ ਸ਼ਰੀਫ, ਕੁਰੱਪਟ ਤੇ ਇਮਾਨਦਾਰ, ਵਾਤਾਵਰਣ ਪ੍ਰੇਮੀ ਪਾਏ ਜਾਂਦੇ ਹਨ। ਅਨੇਕਾਂ ਵਾਤਾਵਰਨ ਪ੍ਰੇਮੀਆਂ ਦਾ ਵਾਤਾਵਰਣ ਪ੍ਰੇਮ ਕੁਝ ਖਾਸ ਕਬੀਲਿਆਂ ਨਾਲ ਗੈਰ-ਵਿਗਿਆਨਕ ਨਫ਼ਰਤੀ ਤੁਅਸਬਾਂ ਵਿਚੋਂ ਉਪਜਦਾ ਹੈ। ਕੁਝ ਹੋਰ ਵਾਤਾਵਰਣ ਪ੍ਰੇਮੀ ਆਪਣੇ ਵਾਤਾਵਰਣ ਪ੍ਰੇਮ ਨੂੰ ਰਾਜਨੀਤੀ ਦੀਆਂ ਪੌੜੀਆਂ ਚੜ੍ਹਨ ਦੇ ਹੀਲੇ – ਵਸੀਲੇ ਵਜੋਂ ਵਰਤਦੇ ਹਨ। ਤੇ ਕੁਝ ਹੋਰ ਵਾਤਾਵਰਣ ਪ੍ਰੇਮੀ ਪੰਜਾਬ ਦੀ ਫਿਜਾ ਨੂੰ ਖੋਰੂ ਪਾਉ, ਭੜਕਾਉ, ਖਿੱਤਾਵਾਦੀ, ਗਰਮ ਖਿਆਲੀ, ਮੋੜਾ ਦੇਣ ਵਾਸਤੇ ਵਰਤਦੇ ਹਨ। ਅਜਿਹੇ ਹਾਲਾਤ ਵਿੱਚ ਸੁਚੇਤ, ਵਿਗਿਆਨਕ, ਤਰਕਵਾਦੀ, ਨਾਨਕਵਾਦੀ, ਦੇਸ਼ ਪੰਜਾਬ ਦੇ ਸੱਚੇ ਸਪੂਤ, ਅਸਲੀ ਵਾਤਾਵਰਣ ਪ੍ਰੇਮੀਆਂ ਦੀ ਜੁੰਮੇਵਾਰੀ ਹੋਰ ਵੀ ਵੱਡੀ ਬਣ ਜਾਂਦੀ ਹੈ, ਕਿ ਜਿਥੇ ਵਾਤਾਵਰਣ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਵਿਰੋਧੀ ਸੰਘਰਸ਼ ਦੀ ਲੀਹ, ਗਰੀਬ ਪੱਖੀ, ਮਜ਼ਦੂਰ ਪੱਖੀ, ਦਲਿੱਤ ਪੱਖੀ, ਪੰਜਾਬ ਪੱਖੀ ਰੱਖਣ ਤੇ ਜ਼ੋਰ ਲਾਇਆ ਜਾਵੇ, ਉਥੇ ਨਕਲੀ ਵਾਤਾਵਰਣ ਪ੍ਰੇਮੀਆਂ ਦਾ ਹੀਜ-ਪਿਆਜ ਵੀ ਨੰਗਾ ਕੀਤਾ ਜਾਵੇ। ਅਜਿਹੇ ਵਿੱਚ ਇਹ ਅਣਸਰਦੀ ਲੋੜ ਬਣ ਜਾਂਦੀ ਹੈ ਕਿ ਪ੍ਰਦੂਸ਼ਣ ਦੇ ਕਾਰਕ ਤੇ ਵਾਤਾਵਰਣ ਵਿਗਾੜ ਦੇ ਕਾਰਕ, ਵੱਖੋ-ਵੱਖਰੇ ਕਾਰਨਾਂ ਅਤੇ ਕਾਰਜਾਂ ਨੂੰ ਲੋਕ ਕਚਹਿਰੀ ਵਿੱਚ ਲਗਾਤਾਰ ਰੱਖਿਆ ਜਾਵੇ। ਅਤੇ ਗਰੀਬ ਪੱਖੀ,ਪੰਜਾਬ ਪੱਖੀ ਵਿਗਿਆਨਕ ਸੋਚ ਅਨੁਸਾਰ ਰੱਖਿਆ ਜਾਵੇ। ਅਜਿਹੇ ਵਿੱਚ ਇੱਕ ਖ਼ਾਸ ਪ੍ਰਦੂਸ਼ਣ ਕਾਰਕ ਕੈਮੀਕਲ ਐਸਬੈਸਟੋਸ ਹੈ ਜਿਸ ਦੀ ਚਰਚਾ ਅੱਜ ਆਪਾਂ ਇਸ ਲੇਖ ਰਾਹੀਂ ਕਰਾਂਗੇ। ਭਾਰਤੀ ਗੋਦੀ ਮੀਡੀਆ ਤੇ ਪੰਜਾਬੀ ਗੋਦੀ ਮੀਡੀਆ ਨੇ ਸਾਨੂੰ ਇਹ ਕਦੇ ਨਹੀਂ ਦੱਸਣਾ ਕਿ “ਐਸਬੈਸਟੋਸ” ਕੀ ਸੈ਼ਅ ਹੈ ? ਇਸ ਦੇ ਕੀ ਨੁਕਸਾਨ ਹਨ ? ਤੇ ਸਾਡੀ ਆਮ ਜ਼ਿੰਦਗੀ ਨਾਲ ਇਹ ਕਿੰਨਾ ਕੁ ਜੁੜਿਆ ਹੋਇਆ ਹੈ ? ਸੰਸਾਰ ਪੱਧਰੀ ਖ਼ਬਰੀ ਚੈਨਲਾਂ ਨੇ ਇਹ ਗੱਲ ਵੱਡੀ ਪੱਧਰ ਤੇ ਪ੍ਰਕਾਸ਼ਿਤ ਕੀਤੀ ਹੈ ਕਿ ਭਾਰਤ ਦੁਨੀਆਂ ਦਾ ਐਸਬੈਸਟੋਸ ਕੈਮੀਕਲ ਨੂੰ ਆਯਾਤ ਕਰਨ ਵਾਲਾ ਨੰਬਰ 01 ਮੁਲਕ ਬਣ ਗਿਆ ਹੈ ! ਜਦੋਂ ਕਿ 60 ਦੇ ਕਰੀਬ ਮੁਲਕਾਂ ਨੇ ਇਸ ਕੈਮੀਕਲ ਦੀ ਵਰਤੋਂ ਆਪਣੇ ਦੇਸ਼ਾਂ ਵਿੱਚ ਕਰਨ ਤੇ ਬਹੁਤ ਸਖ਼ਤ ਪਾਬੰਦੀਆਂ ਲਗਾ ਰੱਖੀਆਂ ਹਨ। ਫੇਫੜਿਆਂ ਦੇ ਕੈਂਸਰ, ਸਾਹ-ਦਮੇ ਦੀਆਂ ਬੀਮਾਰੀਆਂ ਕਰ ਦੇਣ ਵਾਲਾ, ਗਲੇ ਦਾ ਕੈਂਸਰ ਕਰ ਸਕਣ ਵਾਲਾ, ਇਹ ਕੈਮੀਕਲ 2030-2040 ਤੱਕ 60 ਲੱਖ ਭਾਰਤੀਆਂ ਨੂੰ ਬੀਮਾਰ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਆਮ ਭਾਰਤੀ ਜਨਤਾ ਵਾਸਤੇ ਇੱਕ ਵੱਡਾ, ਪਰ ਲੁਕਵਾਂ ਕਾਤਿਲ!ਸਾਬਿਤ ਹੋਣ ਜਾ ਰਿਹਾ ਹੈ। ਦਰਅਸਲ “ਐਸਬੈਸਟੋਸ” ਬਾਰੀਕ ਧਾਗਿਆਂ ਦੀ ਤਰ੍ਹਾਂ ਇੱਕ ਰੇਸ਼ੇਦਾਰ ਖਣਿਜ ਪਦਾਰਥ ਹੈ। ਜਿਹੜਾ ਕਿ ਹਰੇ, ਲਾਲ, ਪੀਲੇ, ਚਿੱਟੇ, ਭੂਰੇ ਤੇ ਨੀਲੇ ਰੰਗ ਵਿੱਚ ਧਰਤੀ ਵਿੱਚ ਮਿਲਦਾ ਹੈ। ਭਾਰਤ ਵਿੱਚ ਇਸ ਖਣਿਜ ਦੀ ਧਰਤੀ ਵਿੱਚੋਂ ਕੱਢਣ ਦੀ ਪ੍ਰਕਿਰਿਆ 1993 ਤੋਂ ਬੰਦ ਕੀਤੀ ਜਾ ਚੁੱਕੀ ਹੈ। ਪਰ ਕਾਰਖਾਨਿਆਂ ਵਿੱਚ ਇਸ ਦੀ ਵਰਤੋਂ, ਬਾਹਰਲੇ ਮੁਲਕਾਂ ਤੋਂ ਆਯਾਤ, ਐਸਬੈਸਟੋਸ ਤੋਂ ਬਣੇ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਉਪਰ, ਅਤੇ ਅਗਾਹਾਂ ਐਸਬੈਸਟੋਸ ਕੈਮੀਕਲ ਨੂੰ ਵਰਤਣ ਵਾਲੇ ਕਾਰਖਾਨਿਆਂ ਅਤੇ ਫੈਕਟਰੀਆਂ ਦੁਆਰਾ ਸੁੱਟੇ ਜਾਂਦੇ ਕੂੜੇ-ਕਰਕਟ ਦੇ ਪ੍ਰਬੰਧਨ ਬਾਰੇ ਕੋਈ ਵੀ ਸਖ਼ਤ ਨਿਯਮ ਜਾਂ ਹਦਾਇਤਾਂ ਨਹੀਂ ਰੱਖੀਆਂ ਗਈਆਂ ਹਨ। ਢਿੱਲੇ-ਢਾਲੇ ਨਿਯਮਾਂ ਅਤੇ ਸਖ਼ਤ ਹਦਾਇਆਂ ਦੀ ਅਣਹੋਂਦ ਵਿੱਚ ਇਹ ਖਤਰਨਾਕ ਕੈਮੀਕਲ ਲਗਾਤਾਰ ਅਚੇਤ ਭਾਰਤੀ ਜਨਤਾ ਨੂੰ ਬੀਮਾਰੀਆਂ ਵੱਲ ਧੱਕਦਾ ਜਾ ਰਿਹਾ ਹੈ। ਭਾਰਤ ਵਿੱਚ “ਐਸਬੈਸਟੋਸ” ਕਾਰਾਂ ਵਿੱਚ ਵਰਤੇ ਜਾਂਦੇ ਬਰੇਕਾਂ, ਛੱਤਾਂ ਉਪਰ ਲੱਗਣ ਵਾਲੀਆਂ ਟਾਈਲਾਂ, ਫਰਸ਼ ਤੇ ਲੱਗਣ ਵਾਲੀਆਂ ਟਾਈਲਾਂ, ਸੀਮਿੰਟ ਤੋਂ ਬਣੀਆਂ ਛੱਤਾਂ ਵਾਲੀਆਂ ਚਾਦਰਾਂ, ਗਰਮੀ-ਸਰਦੀ ਤੋਂ ਬਚਾਅ ਕਰਨ ਵਾਲੇ ਕੰਧਾਂ ਵਿੱਚ ਪਾਏ ਜਾਣ ਵਾਲੇ ਮਟੀਰੀਅਲ ਅਤੇ ਡਰੈਸਿੰਗ ਟੇਬਲ ਉਪਰ ਪਏ ਟੈਲਕਮ ਪਾਊਡਰ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਘੱਟੋ-ਘੱਟ 3000 ਕਿਸਮ ਦੇ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਵਿੱਚ ਇਹ ਮਿਲਦਾ ਹੈ। ਐਸਬੈਸਟੋਸ ਨੂੰ ਸੀਮਿੰਟ ਵਿੱਚ ਰਲਾਇਆ ਜਾਂਦਾ ਹੈ। ਜਿਸ ਕਾਰਨ ਉਸ ਸੀਮਿੰਟ ਤੋਂ ਬਣੀਆਂ ਹੋਈਆਂ ਛੱਤਾਂ ਤੇ ਲੱਗਣ ਵਾਲੀਆਂ ਚਾਦਰਾਂ ਅਤੇ ਪਾਣੀ ਦੀਆਂ ਪਾਈਪਾਂ ਆਮ ਸੀਮਿੰਟ ਤੋਂ ਵੱਧ ਹਲਕੀਆਂ ਅਤੇ ਵਧੇਰੇ ਹੰਢਣਸਾਰ ਹੁੰਦੀਆਂ ਹਨ। ਰੋਜ਼ਾਨਾ ਵਰਤੋਂ ਦੇ ਮੇਕਅੱਪ ਦੇ ਸਮਾਨ ਪਾਊਡਰ ਵਿੱਚ ਵੀ ਇਹ ਖ਼ਤਰਨਾਕ ਕੈਮੀਕਲ ਮਿਲਦਾ ਹੈ। ਕਿਉਂਕਿ ਧਰਤੀ ਹੇਠੋਂ ਜਿਸ ਜਗ੍ਹਾ ਤੋਂ ਟੈਲਕਮ ਪਾਊਡਰ ਦਾ ਖਣਿਜ ਮਿਲਦਾ ਹੈ ,ਉਸੇ ਜਗ੍ਹਾ ਤੋਂ ਹੀ ਐਸਬੈਸਟੋਸ ਦਾ ਇਹ ਜ਼ਹਿਰੀਲਾ ਖਣਿਜ ਵੀ ਨਿਕਲਦਾ ਹੈ। ਇਲੈਕਟ੍ਰਿਕ ੳਵਨ, ਆਟੋਮੈਟਿਕ ਬੋਤਲ ਵਾਰਮਰ ਆਦਿ ਅਨੇਕਾਂ ਰਸੋਈ ਦੇ ਬਰਤਨਾਂ ਵਿੱਚ ਇਹ ਫਾਇਰ ਪਰੂਫਿੰਗ ਮਟੀਰੀਅਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਸਟੋਵ, ਟੋਸਟਰ, ਸਲੋ ਕੂਕਰ, ਕੌਫ਼ੀ ਪੌਟ, ਪੋਪਕੌਰਨ ਬਣਾਉਣ ਵਾਲੀਆਂ ਮਸ਼ੀਨਾਂ, ਭਾਂਡੇ ਧੋਣ ਵਾਲੀਆਂ ਮਸ਼ੀਨਾਂ, ਵਾਸ਼ਿੰਗ ਮਸ਼ੀਨਾਂ, ਡਰਾਈਰ, ਹੀਟਰ, ਵਾਲਾਂ ਨੂੰ ਸਿੱਧੇ-ਵਿੰਗੇ ਕਰਨ ਵਾਲੀਆਂ ਮਸ਼ੀਨਾਂ ਵਿੱਚ, “ਐਸਬੈਸਟੋਸ” ਵਰਤਿਆ ਜਾਂਦਾ ਹੈ। ਭਾਵੇ ਕਿ ਘਰੇਲੂ ਵਰਤੋਂ ਦੀਆਂ ਮਸ਼ੀਨਾਂ ਵਿੱਚ ਵਰਤੇ ਜਾਂਦੇ ਐਸਬੈਸਟੋਸ ਤੋਂ ਸਾਨੂੰ ਸਿੱਧਮ-ਸਿੱਧਾ ਖਤਰਾ ਘੱਟ ਹੁੰਦਾ ਹੈ। ਪਰ ਹੇਅਰ ਡਰਾਇਰ ਵਿਚੋਂ ਨਿਕਲਦੀ ਗਰਮ ਹਵਾ ਵਿੱਚ ਇਸ ਦੇ ਧਾਗੇ ਬਹੁਤ ਵੱਡਾ ਖਤਰਾ ਉਤਪੰਨ ਕਰਦੇ ਹਨ। ਘਰਾਂ ਵਿੱਚ ਗਰਮੀ-ਸਰਦੀ ਆਦਿ ਨੂੰ ਕੰਟਰੋਲ ਕਰਨ ਵਾਲੇ ਮਟੀਰੀਅਲ ਵਿੱਚ ਇਹ ਪਾਇਆ ਜਾਂਦਾ ਹੈ। ਜਦੋਂ ਕੋਈ ਟੁੱਟ-ਭੱਜ ਹੁੰਦੀ ਹੈ ਜਾਂ ਰਸੋਈ ਦਾ ਕੋਈ ਮਸ਼ੀਨਰੀ ਡਿੱਗ ਕੇ ਟੁੱਟਦੀ ਹੈ ਤਾਂ ਐਸਬੈਸਟੋਸ ਦੇ ਧਾਗੇ ਘਰ ਵਿੱਚ ਖਿਲਰ ਜਾਂਦੇ ਹਨ। ਕਈ ਵਾਰ ਅਣਗਿਹਲੀ ਨਾਲ ਚੁੱਕਦਿਆਂ ਇਹ ਸਾਡੀ ਸਾਹ ਨਾਲੀ ਵਿੱਚ ਵੀ ਪਹੁੰਚ ਜਾਂਦੇ ਹਨ। ਛੋਟੇ ਬੱਚਿਆਂ ਦੇ ਇਹਨਾਂ ਨੂੰ ਚੁੱਕ ਕੇ ਮੂੰਹ ਵਿੱਚ ਪਾਉਣ ਦਾ ਵੱਡਾ ਖ਼ਤਰਾ ਸਪੱਸ਼ਟ ਰੂਪ ਵਿੱਚ ਬਣ ਜਾਂਦਾ ਹੈ। ਰਸੋਈ ਵਿਚ ਵਰਤੇ ਜਾਂਦੇ ਗਰਮ ਭਾਂਡਿਆਂ ਨੂੰ ਚੁੱਕਣ ਵਾਲੇ ਦਸਤਾਨੇ, ਪੋਣੇ, ਤੌਲੀਏ ਤੇ ਰਸੋਈ ਦੇ ਫਰਸ਼ ਤੇ ਵਿਛਾਏ ਜਾਂਦੇ ਮੈਟਾਂ ਵਿੱਚ ਇਹ ਐਸਬੈਸਟੋਸ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। “ਨਕਲੀ ਬਰਫ਼” ਜਿਹੜੀ ਪ੍ਰੋਗਰਾਮਾਂ,ਫਿਲਮਾਂ ਵਿੱਚ ਡੈਕੋਰੇਸ਼ਨ ਕਰਨ ਵਾਲੇ ਲੋਕ ਖਿਲਾਰਦੇ ਹਨ ਜਾਂ ਪੱਖਿਆਂ ਨਾਲ ਉਛਾਲਦੇ ਹਨ ਜਾਂ ਉਪਰੋਂ ਹੇਠਾਂ ਸੁੱਟਦੇ ਹਨ ਉਸ ਵਿੱਚ ਵੀ ਐਸਬੈਸਟੋਸ ਹੁੰਦਾ ਹੈ ਅਤੇ ਉਹ ਸਾਡੇ ਲਈ ਵੱਡਾ ਖ਼ਤਰਾ ਪੈਦਾ ਕਰਦਾ ਹੈ। ਐਸਬੈਸਟੋਸ ਨਾਲ ਪ੍ਰਦੂਸ਼ਿਤ ਹਵਾ ਵਿੱਚ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਸਦੇ ਬਾਰੀਕ ਧਾਗੇ , ਸਾਡੇ ਸਾਹ ਨਾਲ ਸੁਆਸ ਨਲੀ ਅਤੇ ਫੇਫੜਿਆਂ ਵਿੱਚ ਚਲੇ ਜਾਂਦੇ ਹਨ। ਇਕੋ ਦਮ ਜ਼ਿਆਦਾ ਧਾਗਿਆਂ ਦੇ ਸਰੀਰ ਵਿੱਚ ਚਲੇ ਜਾਣ ਨਾਲ ਜਾਂ ਥੋੜੇ-ਥੋੜੇ ਧਾਗੇ ਹਰ ਰੋਜ਼ ਚਲੇ ਜਾਣ ਨਾਲ ਸਰੀਰ ਨੂੰ ਫੇਫੜਿਆਂ ਸੰਬੰਧੀ ਬੀਮਾਰੀਆਂ ਲੱਗ ਜਾਂਦੀਆਂ ਹਨ। ਨਾ ਠੀਕ ਹੋਣ ਵਾਲਾ ਸਾਹ-ਦਮਾ (ਐਸਬੈਸਟੋਸਿਸ), ਫੇਫੜਿਆਂ ਦਾ ਕੈਂਸਰ, ਗਲੇ ਵਿਚ ਅਵਾਜ਼ ਪੈਦਾ ਕਰਨ ਵਾਲੇ ਅੰਗ ਦਾ ਕੈਂਸਰ ਅਤੇ ਫੇਫੜਿਆਂ ਦੀ ਝਿੱਲੀ ਦਾ ਕੈਂਸਰ (ਮੀਜੋਥੀਲੀਓਮਾ) ਅਤੇ ਔਰਤਾਂ ਵਿੱਚ ਅੰਡੇਦਾਨੀ ਦਾ ਕੈਂਸਰ ਹੋਣ ਵਿੱਚ ਐਸਬੈਸਟੋਸ ਪ੍ਰਮੁੱਖ ਕਾਰਨ ਹੈ। ਭਾਰਤ ਵਿੱਚ ਐਸਬੈਸਟੋਸ ਨੂੰ ਵਰਤਣ ਵਾਲੇ ਕਾਰਖਾਨੇਦਾਰ ਆਪਣੇ ਕਾਰਖਾਨਿਆਂ ਦਾ ਕੂੜਾ-ਕਰਕਟ ਗਰੀਬਾਂ ਦੇ ਮੁਹਲਿਆਂ ਨੇੜੇ ਅਤੇ ਸਰਕਾਰੀ ਖੁਲੀਆਂ ਥਾਵਾਂ ਤੇ ਸ਼ਰੇਆਮ ਸੁੱਟਦੇ ਹਨ। ਇਸ ਖਤਰਨਾਕ ਕੈਮੀਕਲ ਨੂੰ ਭਾਰਤ ਵਿੱਚ ਅਯਾਤ ਕਰਨ ਵਾਲੇ ਵਪਾਰੀ ਕੀ ਇਹ ਨਹੀਂ ਜਾਣਦੇ ਕਿ ਇਹ ਕੈਮੀਕਲ ਕੈਂਸਰ ਪੈਦਾ ਕਰਦਾ ਹੈ ? ਅਤੇ 60 ਦੇਸ਼ਾਂ ਵਿੱਚ ਬੈਨ ਹੈ! ਇਸ ਕੈਮੀਕਲ ਨੂੰ ਬੰਦਰਗਾਹਾਂ ਤੋਂ ਕਾਰਖਾਨਿਆਂ ਤੱਕ ਪਹੁੰਚਾਓਣ ਵਾਲੀ ਪ੍ਰਕਿਰਿਆ ਵਿੱਚ ਭਾਰਤ ਸਰਕਾਰ ਪੂਰੀ ਤਰ੍ਹਾਂ ਵਪਾਰੀਆਂ ਨਾਲ ਮਿਲੀ ਹੋਈ ਹੈ। ਸੰਬੰਧਿਤ ਬੰਦਰਗਾਹਾਂ ਜਿਨ੍ਹਾਂ ਰਾਜਾਂ ਵਿੱਚ ਪੈਂਦੀਆਂ ਹਨ ! ਉਹਨਾਂ ਰਾਜਾਂ ਦੀਆਂ ਰਾਜ ਸਰਕਾਰਾਂ ਸਪੱਸ਼ਟ ਰੂਪ ਵਿੱਚ ਇਸ ਖਤਰਨਾਕ ਕੈਮੀਕਲ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ। ਜਿਹੜੇ ਕਾਰਖਾਨਿਆਂ ਵਿੱਚ ਇਸ ਖ਼ਤਰਨਾਕ ਕੈਮੀਕਲ ਤੋਂ ਉਤਪਾਦ ਬਣਾ ਕੇ ਆਮ ਜਨਤਾ ਵਿੱਚ ਵੇਚਣ ਲਈ ਭੇਜੇ ਜਾਂਦੇ ਹਨ, ਉਹਨਾਂ ਕਾਰਖਾਨਿਆਂ ਦੇ ਮਾਲਕ ਕਾਰਖਾਨੇਦਾਰ ਸਪੱਸ਼ਟ ਰੂਪ ਵਿੱਚ ਜਾਣਦੇ ਹਨ ਕਿ ਇਹ ਜ਼ਹਿਰੀਲਾ ਕੈਮੀਕਲ ਜਿਥੇ ਆਮ ਲੋਕਾਂ ਲਈ ਕੈਂਸਰ ਦਾ ਕਾਰਨ ਬਣਦਾ ਹੈ, ਉਥੇ ਉਸ ਕਾਰਖਾਨੇ ਵਿੱਚ ਕੰਮ ਕਰਦੇ ਹਰ ਮਜ਼ਦੂਰ (ਬਹੁਗਿਣਤੀ ਦਲਿਤ +ਕੁੱਝ ਗੈਰ ਦਲਿਤ) ਸਭ ਨੂੰ ਬੀਮਾਰ ਕਰ ਸਕਦਾ ਹੈ। ਕਾਰਖਾਨੇਦਾਰ ,ਆਪਣੇ ਕਾਰਖਾਨਿਆਂ ਦੀ ਰਹਿੰਦ-ਖੂਹੰਦ ਅਣਭੋਲ ਗਰੀਬ ਲੋਕਾਂ ਦੇ ਮੁਹੱਲਿਆਂ ਨੇੜੇ ਜਾਂ ਸਰਕਾਰੀ ਖਾਲੀ ਥਾਵਾਂ ਵਿੱਚ ਸੁੱਟਦੇ ਹਨ। ਜਿਸ ਨਾਲ ਭਾਰਤੀ ਗਰੀਬਾਂ ਜ਼ੋ ਕੇ ਬਹੁਗਿਣਤੀ ਦਲਿੱਤ ਅਤੇ ਆਦੀਵਾਸੀ ਕਬੀਲਿਆਂ ਚੋਂ ਹੁੰਦੇ ਹਨ, ਅਤੇ ਉਹਨਾਂ ਦੇ ਬੱਚਿਆਂ ਦੇ ਸਰੀਰ ਵਿੱਚ ਇਸ ਖ਼ਤਰਨਾਕ ਕੈਮੀਕਲ ਦੇ ਚਲੇ ਜਾਣ ਦਾ ਖ਼ਤਰਾ ਪੂਰਾ-ਪੂਰਾ ਬਣਦਾ ਹੈ। ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੇ ਸੀਮਿੰਟ ਦੀਆਂ ਪਾਈਪਾਂ ਬਣਾਉਣ ਦੇ ਕਾਰਖਾਨੇ ਲੱਗੇ ਹੋਏ ਹਨ। ਸੀਮਿੰਟ ਦੀਆਂ ਚਾਦਰਾਂ ਬਣਾਉਣ ਦੇ ਕਾਰਖਾਨੇ ਵੀ ਹਨ। ਕੀ ਇਹਨਾਂ ਕਾਰਖਾਨਿਆਂ ਦੇ ਮਾਲਕ, ਮੁਨਾਫ਼ੇ ਖੋਰ ਤੇ ਜੁਗਾੜੀ ਮਾਲਕ, ਪੰਜਾਬੀਆਂ ਨੂੰ ਕੈਂਸਰ ਵੰਡਣ ਦੇ ਦੋਸ਼ੀ ਨਹੀਂ ਹਨ? ਸਣੇ ਪੰਜਾਬ ਸਰਕਾਰ ਦੇ, ਜਿਹੜੀ ਕਿ ਇਸ ਖ਼ਤਰਨਾਕ ਕੈਮੀਕਲ ਨੂੰ ਪੰਜਾਬ ਵਿੱਚ ਵਰਤੇ ਜਾਣਬੁਝ ਕੇ ਚੁੱਪ ਧਾਰ ਕੇ ਬੈਠੀ ਰਹਿੰਦੀ ਹੈ। ਇਹ ਵੀ ਯਕੀਨੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਬਾਦਲ, ਅਮਰਿੰਦਰ, ਚੰਨੀ, ਭਗਵੰਤ ਮਾਨ ਆਦਿ ਸਭ ਨੂੰ “ਐਸਬੈਸਟੋਸ” ਕੈਮੀਕਲ ਸਬੰਧੀ ਜਾਣਕਾਰੀਆਂ ਉਹਨਾਂ ਦੇ ਨਾਲ ਬੈਠਦੇ ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ, ਫੌਜੀ ਮਾਹਿਰਾਂ ਦੀਆਂ ਟੀਮਾਂ ਨੇ ਦੱਸੀਆਂ ਹੋਈਆਂ ਹੋਣਗੀਆਂ ਹੀ ! ਤੇ ਭਲੀ ਭਾਂਤ ਅੰਗਰੇਜੀ ਚ ਪੱਤਰ ਸੰਚਾਰ ਵੀ ਹੁੰਦਾ ਹੋਵੇਗਾ ! ਕਾਗਜ਼ੀ ਕਾਰਵਾਈ ਸਭ ਥਾਂ ਪੂਰੀ ਕੀਤੀ ਗਈ ਹੋਵੇਗੀ ! ਪਰ ਹਕੀਕੀ ਰੂਪ ਵਿੱਚ ਪੰਜਾਬ ਵਿੱਚ ਰਾਜ ਕਰਨ ਵਾਲਾ ਕੋਈ ਵੀ ਮੁੱਖ ਮੰਤਰੀ “ਚੁੱਪ ਕਰੋ ਤੇ ਟਾਇਮ ਟਪਾਓ” ਦੀ ਨੀਤੀ ਤੇ ਹੀ ਚੱਲਦਾ ਆਇਆ ਹੈ। ਪੰਜਾਬ ਵਿੱਚ ਜਦੋਂ ਸਰਕਾਰ ਜਾਂ ਆਮ ਪਬਲਿਕ ਧਰਤੀ ਹੇਠੋਂ ਪੀਣ ਲਈ ਪਾਣੀ ਕਢਣ ਦੇ ਪਰੋਜੈਕਟ ਲਾਉਂਦੇ ਹਨ ਤਾਂ ਐਸਬੈਸਟੋਸ ਵਾਲੀਆਂ ਸੀਮਿੰਟ ਦੀਆਂ ਪਾਈਪਾਂ ਜਰੂਰ ਹੀ ਵਰਤਦੇ ਹੋਣਗੇ। ਹਾਲਾਤ ਇਹ ਹਨ ਕਿ ਪੰਜਾਬ ਸਮੇਤ ਸਾਰੇ ਮੁਲਕ ਅੰਦਰ ਹਰ ਪਰਾਈਵੇਟ ਤੇ ਸਰਕਾਰੀ ਇਮਾਰਤ ਵਿੱਚ ਇਹ ਕੈਮੀਕਲ ਇਮਾਰਤ ਸਾਜੀ ਵੇਲੇ ਵਰਤਿਆ ਗਿਆ ਹੈ। ਪਿੰਡਾਂ ਵਿੱਚ 16% ਤੇ ਸ਼ਹਿਰਾਂ ਵਿੱਚ 20% ਗਰੀਬ ਲੋਕ ਐਸਬੈਸਟੋਸ ਵਾਲੀਆਂ ਸੀਮਿੰਟ ਦੀਆਂ ਛੱਤਾਂ ਹੇਠ ਜੀਵਨ ਬਸਰ ਕਰਦੇ ਹਨ। ਸਾਰੇ ਦੇਸ਼ ਵਿੱਚ 80% ਦਲਿਤ ਅਬਾਦੀ ਐਸਬੈਸਟੋਸ ਵਾਲੀਆਂ ਸੀਮਿੰਟ ਦੀਆਂ ਚਾਦਰਾਂ ਚ ਹੀ ਦਿਨ ਕਟੀ ਕਰ ਰਹੀ ਹੈ।ਸੁਹਿਰਦ ਪੰਜਾਬੀਓ! ਇੰਟਰਨੈੱਟ ਤੇ ਖੋਜ ਕਰੋ ਸਮਝੋ ਅਤੇ ਜਾਣੋ। ਐਸਬੈਸਟੋਸ ਕੀ ਸ਼ੈਅ ਹੈ । ਜੋਕਿ ਤੁਹਾਨੂੰ ਕੈਂਸਰ ਪ੍ਰੋਸ ਰਿਹਾ ਹੈ। ਤੁਹਾਡੇ ਚੇਤੰਨ ਹੋਣ ਨਾਲ ਹੀ ਹਰ ਮਸਲਾ (ਸਣੇ ਵਾਤਾਵਰਨੀ ਵਿਗਾੜ ਅਤੇ ਪ੍ਰਦੂਸ਼ਣ ਵਾਲੇ ਮਸਲੇ ਦੇ) ਸਿਰੇ ਲੱਗਣਾ ਹੈ।

ਪੇਸ਼ਕਸ਼: ਰਾਜਵਿੰਦਰ ਰੌਤਾਂ

———————————————————

ਜਲ ਦਿਵਸ ਅਤੀਤ, ਵਰਤਮਾਨ ਅਤੇ ਭਵਿੱਖ

  • – ਗੁਰਮੇਲ ਸਿੰਘ ਬੌਡੇ
.                   ਮਨੁੱਖ ਦੀ ਹੋਂਦ ਤੋਂ ਪਹਿਲਾਂ ਧਰਤੀ ਦੇ ਠੰਡੀ ਹੋਣ ਤੇ ਜਲ ਦੀ ਉਤਪਤੀ ਹੋਈ। ਇਸ ਬਾਰੇ ਵੱਖ ਵੱਖ ਖੋਜਕਰਤਾ, ਵਿਗਿਆਨੀ ਅਤੇ ਦਾਰਸਨਿਕ ਖੋਜ ਭਰਭੂਰ ਤੱਥ ਪੇਸ਼ ਕਰ ਚੁੱਕੇ ਹਨ। ਜਿੰਨਾ ਨੇ ਅਨੇਕਾਂ ਕਲਪਨਾਵਾਂ ਅਧਾਰਿਤ ਨਿਰਮੂਲ ਵਿਸ਼ਵਾਸ਼ਾਂ ਨੂੰ ਅੰਧਵਿਸ਼ਵਾਸ ਸਿੱਧ ਕੀਤਾ ਹੈ।
ਇਹ ਤਰਕ ਹੈ ਯਤੀਮ ਭਰਭੂਰ ਧਾਰਨਾਵਾਂ ਉਸ ਸਮੇਂ ਵੀ, ਅੱਜ ਵੀ ਅਤੇ ਭਵਿੱਖ ਵਿੱਚ ਵੀ ਤਰਕਸੰਗਤ ਹਨ। ਦਰਅਸਲ ਪਾਣੀ ਜਾਂ ਜਲ ਹੀ ਬਨਸਪਤੀ, ਪਸੂ, ਪੰਛੀਆਂ ਅਤੇ ਭਵਿੱਖ ਮਨੁੱਖੀ ਜੀਵਨ ਦਾ ਅਧਾਰ ਸੀ, ਇਹ ਹੁਣ ਵੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗਾ। ਉਸ ਸਮੇਂ ਕੁਦਰਤ ਦੀਆਂ ਇਹ ਜੀਵਨ ਅਧਾਰਿਤ ਬਖਸ਼ਿਸ਼ਾਂ ਮੁਫ਼ਤ ਸਨ ਅਤੇ ਵਰਤਮਾਨ ਸਮੇਂ ਇਹ ਵਿਸ਼ਵੀਕਰਨ ਵਿੱਚ ਤਬਦੀਲ ਹੋਈਆਂ ਕੌਮਾਂਤਰੀ ਸ਼ਕਤੀਆਂ ਲਈ ਉਨ੍ਹਾਂ ਦੇ ਸਾਮਰਾਜ ਦਾ ਅਧਾਰ ਅਤੇ ਭਵਿੱਖ ਵਿੱਚ ਮਨੁੱਖ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਇਹ ਯੁੱਧਾਂ ਦਾ ਅਧਾਰ ਵੀ ਬਣਨਗੀਆਂ।
ਦਰਅਸਲ ਵਰਤਮਾਨ ਸਮੇਂ ਸਧਾਰਨ ਗਰੀਬ ਲੋਕ ਇਹ ਤੱਥ ਸਵੀਕਾਰ ਕਰਨ ਤੋਂ ਇਨਕਾਰੀ ਹਨ। ਅੱਜ ਤੋਂ ਅੱਧੀ ਸਦੀ ਪਹਿਲਾਂ ਜਦੋਂ ਸਾਡੇ ਵਿਰਾਸਤੀ ਬਨਸਪਤੀ, ਅਨਾਜ਼ ਬੀਜਾਂ , ਫ਼ਸਲਾਂ ਦੀ ਧਰੋਹਰ ਨਾਲ ਸਾਮਰਾਜੀ ਦੇਸ਼ ਨੇ ਸਾਡੇ ਦੇਸ਼ ਦੀ ਪਵਿੱਤਰ ਤੰਬੂ ਮਿੱਟੀ ਨਾਲ ਉਸ ਸਮੇਂ ਦੇ ਹਾਕਮਾਂ ਨਾਲ ਕਰੰਘੜੀ ਪਾ ਕੇ ਜਾਂ ਉਨ੍ਹਾਂ ਦੀ ਦੂਰਅੰਦੇਸ਼ੀ ਦੀ ਘਾਟ ਦਾ ਫਾਇਦਾ ਉਠਾ ਕੇ ਭਾਰਤ ਵਿੱਚ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਜਿੱਥੇ ਕਿ ਗੁਰਬਤ ਅਤੇ ਅਨਪੜ੍ਹਤਾ ਦਾ ਬੋਲਬਾਲਾ ਸੀ ਉਥੇ ਆਪਣੀਆਂ ਯੋਗਸ਼ਲਾਵਾਂ ਸਥਾਪਿਤ ਕੀਤੀਆਂ। ਜਿੰਨਾ ਵਿੱਚੋਂ ਕਿ ਭਾਰਤ ਵਿੱਚ ਸਭ ਤੋਂ ਵੱਧ ਉਪਜਾਊ ਸੂਬਾ ਪੰਜਾਬ ਸੀ ਇਸ ਨੂੰ ਚੁਣਿਆ ਗਿਆ। ਇਸ ਦੇ ਪਮੁੱਖ ਕਿੱਤੇ ਨੂੰ ਆਪਣੇ ਮਨਸੂਬਿਆਂ ਦੇ ਪੋਸਟਮਾਰਟਮ ਲਈ ਚੁਣਿਆ ਗਿਆ। ਖੇਤੀਬਾੜੀ ਯੂਨੀਵਰਸਿਟੀ ਦੇ ਰੂਪ ਵਿੱਚ ਅਜਿਹੇ ਤਜਰਬੇ ਕਰਨ ਦਾ ਹਸਪਤਾਲ ਵੀ ਕਹਿ ਸਕਦੇ ਹਾਂ। ਜਿਵੇਂ ਅੰਗਰੇਜ਼ੀ ਦਵਾਈਆਂ ਦੇ ਤਜਰਬਿਆਂ ਅਧਾਰਿਤ ਹਸਪਤਾਲਾਂ ਨੇ ਸਾਡੀ ਕੁਦਰਤੀ ਇਲਾਜ਼ ਪਣਾਲੀ (ਆਯੂਰਵੇਦ) ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ ਬਿਲਕੁਲ ਉਸੇ ਤਰ੍ਹਾਂ ਖੇਤੀ ਅਤੇ ਇਸ ਨਾਲ ਜੁੜੇ ਵਾਤਾਵਰਣ ਨਾਲ ਖਿਲਵਾੜ ਕੀਤਾ ਗਿਆ। ਜਿਵੇਂ ਵੱਖ ਵੱਖ ਧਾੜਵੀਆਂ ਨੇ ਸਾਥੋਂ ਸੱਭਿਆਚਾਰ, ਬੋਲੀ ਅਤੇ ਲਿੱਪੀ ਵਿੱਚ ਘੁਸਪੈਠ ਕੀਤੀ ਗਈ, ਵੱਢ ਟੁੱਕ ਅਤੇ ਵੰਡ ਕੀਤੀ ਗਈ ਸੀ। ਉਸੇ ਤਰ੍ਹਾਂ ਸਾਡੀ ਗੁਲਾਮੀ ਦੇ ਦੌਰ ਦੌਰਾਨ ਅੰਗਰੇਜ਼ੀ ਹਾਕਮਾਂ ਨੇ ਢਾਕੇ ਦੀ ਮਲਮਲ ਤਿਆਰ ਕਰਨ ਵਾਲੇ ਦਸਤਕਾਰਾਂ ਦੇ ਹੱਥ ਵੱਢਣ ਵਾਂਗ ਆਪਣੀਆਂ ਮਿੱਲਾਂ ਦੇ ਮਾਲ ਦਾ ਪਸਾਰਾ ਕੀਤਾ ਉਸੇ ਤਰ੍ਹਾਂ ਹੀ ਅਜ਼ਾਦੀ ਦੇ ਪਰਪੰਚ ਤੋਂ ਬਾਅਦ ਘਰੇਲੂ ਦਸਤਕਾਰੀ ਨੂੰ ਖਤਮ ਕਰਕੇ ਲੋਕਾਂ ਨੂੰ ਸਨਅਤੀ ਉਤਪਾਦਨ ਤੇ ਨਿਰਭਰ ਕਰ ਦਿੱਤਾ। ਇਸ ਵਿੱਚ ਖੇਤੀਬਾੜੀ ਪਮੁੱਖ ਹੈ ਕਿਉਂਕਿ ਇਹ ਸਭ ਦਸਤਕਾਰੀ ਕਿੱਤਿਆਂ ਦੀ ਹੋਂਦ ਰਹੀ ਸੀ।
            ਪੰਜਾਬ ਕੋਲ ਲੰਬਾ ਸਮਾਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਧਰਤੀ ਅਤੇ ਪਾਣੀ ਹੀ ਇੱਕ ਬੁਨਿਆਦ ਸੀ ਜਿਸ ਨਾਲ ਵਿਰਾਸਤੀ ਦੇਸੀ ਫ਼ਸਲਾਂ ਦੇ ਬੀਜ, ਵਿਰਾਸਤੀ ਦਰਖਤ, ਸਬਜ਼ੀਆਂ, ਪਸ਼ੂਧਨ, ਪੰਛੀਆਂ ਦੀ ਧਰੋਹਰ ਸੀ ਜੋ ਕਿ ਸਾਮਰਾਜੀ ਮੁਨਾਫ਼ਾ ਬਿਰਤੀ ਕਾਰਨ 95% ਖਤਮ ਹੋ ਚੁੱਕੀ ਹੈ। ਇਸ ਤਬਾਹੀ ਲਈ ਅਸੀਂ ਸਾਡੀਆਂ ਹੀ ਵੋਟਾਂ ਨਾਲ ਬਣੇ ਹੁਕਮਰਾਨਾਂ ਵੀ ਇਸ ਬਰਬਾਦੀ ਦੇ ਜਿੰਮੇਵਾਰ ਹਨ। ਪਹਿਲਾਂ 1947 ਵਿੱਚ ਅਤੇ ਫ਼ੇਰ 1966 ਵਿੱਚ ਆਪਣੇ ਰਾਜਸੀ ਹਿੱਤਾਂ ਕਾਰਨ ਪੰਜਾਬ ਦੀ ਵੰਡ ਦਾ ਆਰਾ ਚਲਾਇਆ। ਉਸਤੋਂ ਬਾਅਦ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਉਸਾਰਿਆ ਗਿਆ ਅਤੇ ਇਸੇ ਤਰ੍ਹਾਂ ਹੀ ਭਾਖੜਾ ਡੈਮ ਦੀ ਬਿਜਲੀ ਅਤੇ ਪਾਣੀ ਦੇ ਹੱਕ ਤੋਂ ਵਾਂਝਾ ਕੀਤਾ ਗਿਆ ਅਤੇ ਹੋਰਨਾਂ ਰਾਜਾਂ ਨੂੰ ਬਿਨਾ ਕਿਸੇ ਸੰਘਰਸ਼ ਕਰਨ ਤੋਂ ਦੇ ਕੇ ਪੰਜ ਪਾਣੀਆਂ ਦੀ ਬਲੀ ਲਈ ਗਈ। ਉਪਰੋਕਤ ਕਾਰੇ ਕਰਕੇ, ਕੁਦਰਤੀ ਸਰੋਤਾਂ ਤੇ ਕਹਿਰ ਢਾਹ ਕੇ ਸਾਨੂੰ ਕੌਮਾਂਤਰੀ ਜਲ ਦਿਵਸ ਤੇ ਪਾਣੀ ਸੰਭਾਲਣ ਦੇ ਪਾਠ ਪੜਾਏ ਜਾ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਯੋਜਨਾਬੱਧ ਤਰੀਕੇ ਅਤੇ ਇੱਕ ਤਰ੍ਹਾਂ ਨਾਲ ਗ਼ਦਾਰੀ ਕਰਕੇ ਪੰਜਾਬ ਦੇ ਪਾਣੀਆਂ ਦਾ ਘਾਣ ਕਿਸ ਨੇ ਕੀਤਾ ਹੈ? ਪੰਜਾਬ ਦੀ ਖੇਤੀਬਾੜੀ ਨੂੰ ਹਰੇ ਇਨਕਲਾਬ ਦੇ ਖੋਪੇ ਲਗਾ ਕੇ ਸਾਮਰਾਜੀ ਮੁਲਕਾਂ ਨੇ ਆਪਣੀਆਂ ਰਸਾਇਣਕ ਖਾਦਾਂ, ਜ਼ਹਿਰੀਲੀਆਂ ਕੀਟ ਨਾਸ਼ਕਾਂ ਨਾਲ ਸਾਡਾ ਪੌਣਪਾਣੀ ਕਿਉਂ ਦੂਸ਼ਿਤ ਕੀਤਾ ਜਦੋਂ ਕਿ ਇਹ ਕਾਰਜ ਪਹਿਲਾਂ ਪੰਜਾਬ ਵਿੱਚ ਮੌਜੂਦ ਪੰਛੀ ਹੀ ਤੇਲੇ ਦੀਆਂ ਸੁੰਡੀਆਂ ਅਤੇ ਹੋਰ ਕੀਟਨਾਸ਼ਕਾਂ ਦਾ ਕਾਰਜ ਕੁਦਰਤੀ ਵਰਤਾਰੇ ਵਿੱਚ ਰਹਿ ਕੇ ਮੁਫ਼ਤ ਕਰ ਰਹੇ ਸਨ। ਨਦੀਨ ਨੂੰ ਸਾਡੇ ਪਸ਼ੂ ਜਾਂ ਕਿਰਤੀ ਲੋਕ ਰੰਬਿਆਂ ਨਾਲ ਨਦੀਨ ਖੋਤ ਕੇ ਮੁਫ਼ਤ ਕਰ ਰਹੇ ਸਨ ਅਤੇ ਇਸ ਨਾਲ ਖੇਤੀਬਾੜੀ ਲਈ ਫ਼ਸਲਾਂ ਦੀ ਉਤਪਾਦਨ ਲਾਗਤ ਨਾਂ ਮਾਤਰ ਸੀ ਅਤੇ ਫਾਰਮੀ ਰੇਹਾਂ ਦੀ ਪੂਰਤੀ ਸਾਡੇ ਪਸ਼ੂਧਨ ਦੇਸੀ ਖਾਂਦਾ ਰਾਹੀਂ ਮੁਫ਼ਤ ਕਰ ਰਿਹਾ ਸੀ। ਰਵਾਇਤੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਮਸਾਂ ਦਸ-ਪੰਦਰਾਂ ਫੁੱਟ ਤੇ ਸੀ। ਨਲਕਿਆਂ ਖੂਹਾਂ ਅਤੇ ਕੱਸੀਆਂ ਦਾ ਪਾਣੀ ਵੀ ਪੀਣ ਯੋਗ ਸੀ। ਉਸ ਸਮੇਂ ਦੇ ਲੋਕਾਂ ਨੂੰ ਤਾਂ ਕੌਮਾਂਤਰੀ ਜਲ ਦਿਵਸ ਦਾ ਕੋਈ ਪਤਾ ਨਹੀਂ ਸੀ ਪਰ ਕੁਦਰਤ ਦੀ ਇਸ ਬੇਸ਼ਕੀਮਤੀ ਲੋੜ ਦੀ ਅਹਿਮੀਅਤ ਦਾ ਪਤਾ ਸੀ। ਉਸ ਸਮੇਂ ਤੋਂ ਬਾਅਦ ਜਦੋਂ ਸਾਮਰਾਜੀ ਇਸ਼ਾਰਿਆਂ ਤੇ ਖੇਤੀਬਾੜੀ ਦੇ ਖੇਤਰ ਵਿੱਚ ਪਯੋਗਸ਼ਲਾਵਾਂ ਸਥਾਪਿਤ ਕੀਤੀਆਂ ਗਈਆਂ ਫ਼ਸਲਾਂ ਦੇ ਰੇਹਾਂ, ਕੀਟਨਾਸ਼ਕਾਂ, ਨਦੀਨ ਨਾਸ਼ਕਾਂ ਅਤੇ ਨਹਿਰੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀਆਂ ਤੇ ਖੇਤੀਬਾੜੀ ਦੀ ਨਿਰਭਰਤਾ ਕੇਂਦਰਿਤ ਕਰਨ ਲਈ ਪੰਜ ਹਾਰਸ ਪਾਵਰ ਦੇ ਇੰਜਣਾਂ ਨੂੰ, ਫ਼ੇਰ ਅੱਠ ਪਾਵਰ ਦੇ ਮਾਸਟਰ ਇੰਜਣਾਂ ਨੂੰ ਬੋਰ ਕਰਕੇ ਖੂਹਾਂ ਨਾਲੋਂ ਵੱਧ ਮਾਤਰਾ ਵਿੱਚ ਪਾਣੀ ਕੱਢਣ ਦਾ ਯਾਦੂ ਦਿਖਾਇਆ ਗਿਆ ਤਾਂ ਲੋਕ ਇਸ ਦੇ ਐਨੇ ਕਾਇਲ ਹੋ ਗਏ ਕਿ ਕਪਾਹਾਂ ਨਰਮਿਆਂ ਦੀਆਂ ਛਿੱਟੀਆਂ ਨਾਲ ਮੁਫ਼ਤ ਤਪਦੇ ਚੁੱਲਿਆਂ ਨੂੰ ਰਸੋਈ ਗੈਸ ਦਾ ਗੁਲਾਮ ਬਣਾ ਦਿੱਤਾ ਗਿਆ ਅਤੇ ਘਰਾਂ ਵਿੱਚ ਲੱਗੇ ਹੱਥ ਨਲਕਿਆਂ ਤੇ ਵੀ ਮੋਟਰਾਂ ਲੱਗਣ ਲੱਗੀਆਂ ਤਾਂ ਸੂਝਵਾਨ ਲੋਕਾਂ ਨੇ ਕਿਹਾ ਕਿ ਇੱਕ ਦਿਨ ਅਜਿਹਾ ਆਵੇਗਾ ਕਿ “ਪਾਣੀ ਵੀ ਮੁੱਲ ਵਿਕਿਆ ਕਰੇਗਾ” ਤਾਂ ਇਹ ਸੁਣ ਕੇ ਲੋਕਾਂ ਨੂੰ ਉਹ ਆਦਮੀ ਪਾਗਲ, ਜ਼ਾਹਿਲ ਅਤੇ ਅਨਪੜ੍ਹ ਲੱਗਦਾ। ਪਰ ਅੱਜ ਇਹ ਸਭ ਵਾਪਰ ਰਿਹਾ ਹੈ ਅਤੇ ਪਾਣੀ ਦੀ ਬੋਤਲ ਦਸ, ਵੀਹ ਰੁਪਏ ਦੀ ਵਿਕ ਰਹੀ ਹੈ ਅਤੇ ਗੈਸ ਸਿਲੰਡਰ ਵੀ ਹਜ਼ਾਰ ਰੁਪਏ ਵਿਕ ਰਿਹਾ ਹੈ ਅਤੇ ਇੱਕ ਤਰ੍ਹਾਂ ਨਾਲ ਉਹ ਮਾੜੀ ਮੋਟੀ ਬੇਧਿਆਨੀ ਕਾਰਨ ਇੱਕ ਤਰ੍ਹਾਂ ਨਾਲ ਰਸੋਈ ਬੰਬ ਵੀ ਕਹਿ ਸਕਦੇ ਹਾਂ। ਹੁਣ ਸਟੋਵ ਫਟਣੋਂ ਹਟ ਗਏ ਹਨ ਅਤੇ ਗੈਸ ਸਿਲੰਡਰ ਫਟ ਰਹੇ ਹਨ। ਇਹ ਸਾਰਾ ਵਰਤਾਰਾ ਮੁਨਾਫ਼ਾ ਅਧਾਰਿਤ ਹੈ।
            ਜਲ ਦਿਵਸ ਲਈ ਇੱਕ ਦਿਨ ਹੀ ਗੱਲ ਕਰਨਾ ਉੱਚਿਤ ਨਹੀਂ ਹੈ। ਪੰਜਾਬ ਲਈ ਜਿੱਥੇ ਕਿ ਪਾਣੀ ਸੈਕੜੇ ਫੁੱਟ ਹੇਠਾਂ ਚਲਾ ਗਿਆ ਹੈ ਉਸਦੇ ਕਾਰਨ, ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜਿਸਨੇ ਕਿ ਪੰਜਾਬ ਨੂੰ ਸਾਮਰਾਜੀ ਮੁਲਕਾਂ ਲਈ ਮੁਨਾਫਿਆਂ ਦੀ ਮੰਡੀ ਬਣਾ ਦਿੱਤਾ ਹੈ। ਉਸ ਬਾਰੇ ਵੀ ਸਿਰ ਜੋੜ ਕੇ ਸੋਚਣ ਦੀ ਲੋੜ ਹੈ ਕਿ ਪੰਜਾਬ ਦੇ ਲੋਕ ਐਨੇ ਡਰਪੋਕ ਕਿਉਂ ਕਰ ਦਿੱਤੇ ਗਏ ਹਨ? ਜਿਵੇਂ ਕਿ ਕਰੋਨਾ ਦੌਰ ਵਿੱਚ ਹੁਕਮਰਾਨਾਂ ਨੇ ਜਾਨਲੇਵਾ ਬੀਮਾਰੀ ਦਾ ਸਹਿਮ ਖੜਾ ਕਰਕੇ ਇਸ ਨੂੰ ਭਜਾਉਣ ਲਈ ਥਾਲੀਆਂ, ਕੌਲੀਆਂ ਅਤੇ ਤਾੜੀਆਂ ਮਰਵਾ ਕੇ ਦੇਖ ਲਈਆਂ। ਇਹ ਤਾੜੀਆਂ ਨਹੀਂ ਸੀ ਸਗੋਂ ਆਪਣੇ ਹੀ ਤਰਕਹੀਣ ਮੂੰਹ ਤੇ ਚਪੇੜਾਂ ਮਾਰੀਆਂ ਸਨ। ਉਸੇ ਤਰ੍ਹਾਂ ਅੱਜ ਕੋਈ ਕਹਿ ਦੇਵੇ ਕਿ ਕੱਲ ਨੂੰ ਤੇਲ ਨਹੀਂ ਮਿਲਣਾ ਤਾਂ ਪੈਟਰੋਲ ਪੰਪਾਂ ਤੇ ਕਤਾਰਾਂ ਲੱਗ ਜਾਣਗੀਆਂ ਪਰ ਜਿਸ ਦਿਨ ਪਾਣੀ ਮੁੱਕ ਗਿਆ ਤਾਂ ਕਿਹੜੇ ਪੰਪ ਅੱਗੇ ਕਤਾਰਾਂ ਲਗਾ ਕੇ ਖੜਾਂਗੇ? ਮਨੁੱਖ ਕੋਈ ਪਪੀਹਾ ਤਾਂ ਹੈ ਨਹੀਂ ਕਿ ਬੂੰਦ ਦੀ ਆਸ ਵਿੱਚ ਕਈ ਮਹੀਨੇ ਬੱਦਲਾਂ ਦੀ ਉਡੀਕ ਵਿੱਚ ਮੂੰਹ ਅੱਡ ਕੇ ਖੜ ਸਕੇ। ਖੇਤਾਂ ਵਿੱਚ ਦਰਖਤ ਨਹੀਂ ਰਹੇ। ਪਾਣੀ ਜ਼ਹਿਰੀਲੇ ਹੋਣ ਕਾਰਨ ਪੰਛੀ ਮਰ ਗਏ ਅਤੇ ਬਾਕੀ ਪੰਜਾਬ ਦੀ ਜਵਾਨੀ ਦੇ ਪਵਾਸ ਕਰਨ ਵਾਂਗ ਸਵੈ ਇੱਛਾ ਨਾਲ ਹਿਜ਼ਰਤ ਕਰ ਗਏ ਹੁਣ ਪੰਜਾਬ ਵਿੱਚ ਚਿੜੀਆਂ, ਮੋਰ, ਚੱਕੀਰਾਹਾ, ਕਾਂ ਅਤੇ ਹੋਰ ਪੰਛੀ ਦੇਖਣ ਨੂੰ ਨਹੀਂ ਮਿਲ ਰਹੇ। ਘਰਾਂ ਵਿੱਚ ਮੱਝਾਂ ਗਾਵਾਂ ਨਹੀਂ ਦਿਸ ਰਹੀਆਂ ਅਤੇ ਅਸੀਂ ਮਿਲਾਵਟੀ ਦੁੱਧ, ਦਹੀਂ, ਲੱਸੀ ਅਤੇ ਪਨੀਰ ਦੇ ਮੁਰੀਦ ਹੋ ਗਏ ਹਾਂ ਜੋ ਕਿ ਮਿਲਾਵਟੀ ਹਨ। ਜਿੰਨਾ ਨੂੰ ਕਰੋੜਾਂ ਰੁਪਏ ਖਰਚ ਕਰੇ ਕੇ ਸਥਾਪਿਤ ਕੰਪਨੀਆਂ ਇਸਤਿਹਾਰਬਾਜ਼ੀ ਕਰ ਰਹੀਆਂ ਹਨ ਉਨ੍ਹਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ ਅਤੇ ਪੰਜਾਬ ਅਜੇ ਵੀ ਘੇਸਲ ਮਾਰ ਕੇ ਪਤਾ ਨਹੀਂ ਕਿਸਨੂੰ ਉਡੀਕ ਰਿਹਾ ਹੈ।
ਇੱਕ ਗੱਲ ਯਾਦ ਰੱਖਣਾ ਕਿ ਪਾਣੀ ਦੀ ਤਾਂ ਮਨੁੱਖ, ਪਸ਼ੂ, ਪੰਛੀਆਂ ਅਤੇ ਬਨਸਪਤੀ ਅਤੇ ਫ਼ਸਲਾਂ ਨੂੰ ਲੋੜ ਹੈ। ਰਸੋਈ ਗੈਸ ਸਿਲੰਡਰ ਜਾਂ ਪੈਟਰੋਲ ਪੰਪਾਂ ਦੀ ਲੋੜ ਬਨਸਪਤੀ, ਪਸ਼ੂ ਅਤੇ ਪੰਛੀਆਂ ਨੂੰ ਨਹੀਂ ਹੈ। ਪਰ ਹੁਕਮਰਾਨ ਭਾਵੇਂ ਕਿਸੇ ਵੀ ਪਹਿਰਾਵੇ ਵਿੱਚ, ਕਿਸੇ ਵੀ ਝੰਡੇ ਦਾ ਧਾਰਨੀ ਜਾਂ ਕਿਸੇ ਵੀ ਦੇਸ਼ ਭਗਤ ਦੀਆਂ ਕਸਮਾਂ ਖਾਣ ਵਾਲਾ ਕਿਉਂ ਨਾ ਹੋਵੇ ਉਸ ਦੇ ਫੈਸਲੇ ਲੋਕ ਵਿਰੋਧੀ ਰਹੇ ਹਨ। ਸਫੈਦੇ ਦਾ ਦਰਖਤ ਸਭ ਤੋਂ ਵੱਧ ਪਾਣੀ ਧਰਤੀ ਹੇਠੋੋਂ ਖਿੱਚਦਾ ਹੈ ਇਸ ਨੂੰ ਸਾਰੀਆਂ ਨਹਿਰਾਂ ਤੇ ਸਾਹ ਮਾਰਗਾਂ ਤੇ ਕਿਸ ਅਕਲ ਦੇ ਅੰਨ੍ਹੇ ਨੇ ਸਿਫਾਰਸ਼ ਕੀਤੀ ਹੈ? ਸੜਕਾਂ ਦੇ ਵਿਚਕਾਰ ਡੀਵਾਈਡਰਾਂ ਵਿਚਕਾਰ ਜੋ ਕਨੇਰ ਦਾ ਬੂਟਾ ਹੈ ਸਭ ਤੋਂ ਵੱਧ ਜ਼ਹਿਰੀਲਾ ਹੈ ਇਹ ਕਿਸ ਭੜੂਏ ਦੀ ਸਿਆਣਪ ਹੈ ਕਿ ਹਰ ਰੋਜ਼ ਏਨਾ ਨੂੰ ਟੈਂਕੀਆਂ ਭਰ ਕੇ ਪਾਣੀ ਦੇਣਾ ਪੈਂਦਾ ਹੈ ਜਦੋਂ ਕਿ ਗੁਲਾਬ ਦਾ ਬੂਟਾ ਨਾਂਮਾਤਰ ਪਾਣੀ ਪੀਂਦਾ ਹੈ । ਝੋਨੇ ਦੀ ਫ਼ਸਲ ਸਭ ਤੋਂ ਵੱਧ ਪਾਣੀ ਪੀਂਦੀ ਹੈ ਅਤੇ ਇਸ ਦੇ ਇੱਕ ਵਰਗ ਮੀਟਰ ਵਿੱਚ ਪੰਦਰ੍ਹਾਂ ਵੀਹ ਪੌਦਿਆਂ ਨੂੰ ਪੰਜ ਹਜ਼ਾਰ ਲੀਟਰ ਪਾਣੀ ਦੀ ਤਿੰਨ ਮਹੀਨਿਆਂ ਦੀ ਖਪਤ ਹੈ। ਜੇ ਇਸਨੂੰ ਬਜ਼ਾਰ ਵਿੱਚ ਵੀਹ ਰੁਪਏ ਲੀਟਰ ਪਾਣੀ ਨਾਲ ਗੁਣਾਂ ਕਰੀਏ ਤਾਂ ਲੱਖਾਂ ਰੁਪਏ ਦੀ ਏਨੀ ਜਗ੍ਹਾ ਵਿੱਚ ਖਪਤ ਹੈ। ਅਸੀਂ ਸਿਰਫ਼ ਝੋਨੇ ਦੀ ਸਰਕਾਰੀ ਐਮ ਐਸ ਪੀ ਮਿਲਣ ਤੇ ਕੱਛਾਂ ਵਜਾ ਰਹੇ ਹਾਂ ਜਦੋਂ ਕਿ ਸਾਡੇ ਭਵਿੱਖ ਦੇ ਵਾਰਸਾਂ ਪੋਤਰੇ ਪੋਤਰੀਆਂ, ਦੋਹਤੇ ਦੋਹਤਰੀਆਂ ਨੂੰ ਦੇਣ ਲਈ ਸਾਡੇ ਕੋਲ ਕੀ ਬਚੇਗਾ ਅਸੀਂ ਗੰਭੀਰਤਾ ਨਾਲ ਕਦੇ ਸੋਚਿਆ ਵੀ ਨਹੀਂ। ਅਸੀਂ ਉਨ੍ਹਾਂ ਨੂੰ ਵਿਰਾਸਤ ਵਿੱਚ ਬੰਜਰ ਪੰਜਾਬ ਦੀ ਬੰਜਰ ਜ਼ਮੀਨ ਦੇ ਕੇ ਜਾਵਾਂਗੇ ਜੋ ਕਿ ਇਹ ਵੀ ਉਨ੍ਹਾਂ ਬਹੁ ਕੰਪਨੀਆਂ ਦੇ ਧਨਾਢ ਹੱਥਾਂ ਵਿੱਚ ਹੋਵੇਗੀ ਜਿੰਨਾ ਤੋਂ ਅਸੀਂ ਪੀਟਰ ਇੰਜਣ, ਸੀਮਨ ਦੀਆਂ ਮੋਟਰਾਂ, ਤਰ੍ਹਾਂ ਤਰ੍ਹਾਂ ਕੰਪਨੀਆਂ ਦੇ ਟਰੈਕਟਰ, ਕੰਬਾਈਨਾਂ, ਰੀਪਰ, ਕੀੜੇ ਮਾਰ ਜ਼ਹਿਰਾਂ, ਅਤੇ ਉਹ ਰਸਾਇਣ ਜੋ ਕਿ ਅਮਰੀਕਾ ਨੇ ਵੀਅਤਨਾਮ ਨਾਲ ਯੁੱਧ ਸਮੇਂ ਜ਼ਮੀਨ ਨੂੰ ਬੰਜਰ ਕਰਨ ਲਈ ਵਰਤਿਆ ਸੀ ਉਸਨੂੰ ਰਾਉਂਡ ਅੱਪ ਦੇ ਰੂਪ ਵਿੱਚ ਘਾਹ ਮਾਰਨ ਲਈ ਹੁਣ ਵੀ ਛਿੜਕ ਰਹੇ ਕਿਉਂਕਿ ਅਸੀਂ ਜਿੰਮ ਵਿੱਚ ਜਾਕੇ ਡੌਲਿਆਂ ਤੇ ਮੱਛਲੀਆਂ ਬਣਾ ਕੇ ਟੈਟੂ ਤਾਂ ਬਣਾ ਰਹੇ ਹਾਂ ਪਰ ਖੇਤ ਮੋਟਰ ਤੇ ਦੋ ਮੰਜਿਆਂ ਦੀ ਥਾਂ ਜਿੰਨਾ ਘਾਹ ਰੰਬੇ ਨਾਲ ਸਾਫ਼ ਨਹੀਂ ਕਰ ਸਕਦੇ, ਮਹਿੰਗੇ ਪਟੀਨ ਖਾ ਕੇ ਕੰਪਨੀਆਂ ਨੂੰ ਮੁਨਾਫ਼ਾ ਤਾਂ ਦੇ ਰਹੇ ਹਾਂ ਪਰ ਖੇਤਾਂ ਵਿੱਚ ਘਰ ਦੀਆਂ ਸਬਜ਼ੀਆਂ ਲਗਾਉਣ ਦੀ ਥਾਂ ਪੀਜ਼ਾ, ਬਰਗਰ ਅਤੇ ਨੂਡਲਜ਼ ਖਾਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਅਤੇ ਦੂਸਰੇ ਪਾਸੇ ਅਸੀਂ ਸਵੈਮਾਣ ਨੂੰ ਦਾਅ ਤੇ ਲਗਾ ਦਿੱਤਾ ਹੈ ਕਿ ਪੰਜਾਬ ਦੀਆਂ ਨਹਿਰਾਂ ਵਿੱਚ ਪੌਲਥੀਨ ਵਿਛਾ ਕੇ ਦੋ ਤਿੰਨ ਪਰਤਾਂ ਵਿੱਚ ਸੀਮੈਂਟ ਨਾਲ ਪਲਸਤਰ ਕੀਤਾ ਜਾ ਰਿਹਾ ਹੈ ਕਿ ਏਨਾ ਨਹਿਰਾਂ ਦਾ ਪਾਣੀ ਵੀ ਧਰਤੀ ਆਪਣੇ ਅੰਦਰ ਨਾਂ ਜੀਰ ਸਕੇ ਅਤੇ ਜਿਸ ਨਾਲ ਕਿ ਪਾਣੀ ਦਾ ਪੱਧਰ ਉੱਚਾ ਤਾਂ ਨਾਂ ਸਹੀ ਹੇਠਾਂ ਵੀ ਨਾ ਜਾ ਸਕੇ। ਉੱਠੋ ਲੋਕੋ ਮੌਜ ਮਸਤੀਆਂ ਵਿੱਚੋਂ ਨਿਕਲ ਕੇ ਮੂੜਮੱਤ ਨੂੰ ਤਿਆਗ ਕੇ ਸੋਚੀਏ ਕਿ ਜਨਮ ਦਿਨ ਸਾਲ ਬਾਅਦ ਨਹੀਂ ਆਉਂਦਾ ਸਗੋਂ ਹਰ ਸਵੇਰ ਜਦੋਂ ਅੱਠ ਦਸ ਘੰਟੇ ਦੁਨੀਆਦਾਰੀ ਨਾਲੋਂ ਟੁੱਟ ਕੇ ਸਵੇਰੇ ਅੱਖਾਂ ਖੋਲ੍ਹ ਕੇ ਜਿਉਂਦੇ ਹੋਣ ਦਾ ਅਹਿਸਾਸ ਕਰਦੇ ਹਾਂ ਤਾਂ ਇਹ ਸਾਡਾ ਜਨਮ ਦਿਨ ਹੀ ਹੁੰਦਾ ਹੈ। ਉਸੇ ਤਰ੍ਹਾਂ ਜਲ ਦਿਵਸ ਸਿਰਫ਼ ਬਾਈ ਮਾਰਚ ਨੂੰ ਹੀ ਨਹੀਂ ਸਗੋਂ ਜਦੋਂ ਅਸੀਂ ਸਵੇਰੇ ਉੱਠ ਕੇ ਪਾਣੀ ਪੀਂਦੇ ਹਾਂ, ਨਹਾਉਂਦੇ ਹਾਂ, ਚਾਹ ਪੀਂਦੇ ਹਾਂ, ਪਾਣੀ ਨਾਲ ਗੁੰਨ੍ਹੇ ਆਟੇ ਦੀ ਰੋਟੀ ਖਾਂਦੇ ਹਾਂ, ਫ਼ਸਲਾਂ ਨੂੰ ਪਾਣੀ ਦਿੰਦੇ ਹਾ, ਪਸ਼ੂ, ਪੰਛੀ, ਦਰਖਤਾਂ ਨੂੰ , ਫਲਾਂ, ਸਬਜ਼ੀਆਂ ਨੂੰ ਪਾਣੀ ਮਿਲਦਾ ਹੈ ਅਤੇ ਜਦੋਂ ਕਿਤੇ ਔੜ ਲੱਗਣ ਕਾਰਨ ਮੀਂਹ ਵਾਸਤੇ ਅਸੀਂ ਜਗ ਕਰਦੇ ਹਾਂ ਅਤੇ ਪਾਣੀ ਲਈ ਲੀਰਾਂ ਦੀਆਂ ਗੁੱਡੀਆਂ ਫੂਕਣ ਵਰਗੀਆਂ ਦਕਿਆ ਨੂਸੀ ਪਰਪੰਚ ਕਰਦੇ ਹਾਂ ਤਾਂ ਇਸ ਤੋਂ ਹੀ ਸਾਨੂੰ ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਜਿਹੋ ਜੇਹੀਆਂ ਹਾਲਤਾਂ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ ਉਸ ਮੁਤਾਬਕ ਹਰੇਕ ਦਿਨ ਹੀ ਸਾਡੇ ਲਈ ਜਲ ਦਿਵਸ ਹੈ।
             ਪੱਛਮੀ ਮੁਲਕ ਵਿਦਿਆ ਦੇ ਗਿਆਨ ਨਾਲ ਸਿੱਖਿਅਤ ਹੋਣ ਕਰਕੇ ਕੁਦਰਤੀ ਦਾਤਾਂ ਪ੍ਰਤੀ ਅਤੀਤ, ਵਰਤਮਾਨ ਅਤੇ ਭਵਿੱਖ ਪ੍ਰਤੀ ਸੁਹਿਰਦ ਹਨ ਅਤੇ ਅੱਜ ਵੀ ਪੱਛਮੀ ਦੇਸ਼ਾਂ ਵਿੱਚ ਦਰਖਤਾਂ, ਪਸ਼ੂ, ਪੰਛੀਆਂ ਪ੍ਰਤੀ ਉਨ੍ਹਾਂ ਦੀ ਸੁਰਖਿਆ ਲਈ ਸਖਤ ਕਾਨੂੰਨਾ ਅਤੇ ਜੁਰਮਾਨਿਆਂ ਰਾਹੀਂ ਉਨ੍ਹਾਂ ਦੀ ਹੋਂਦ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦੇਖੀ ਜਾ ਸਕਦੀ ਹੈ। ਇਸਦੇ ਨਾਲ ਹੀ ਕੁਦਰਤੀ ਵਰਤਾਰੇ ਨੂੰ, ਕੁਦਰਤ ਦੀਆਂ ਅਮੁੱਲ ਦਾਤਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਬੇਹੱਦ ਗੰਭੀਰਤਾ ਵਾਲੀ ਸੋਚ ਹੈ ਅਤੇ ਵਿਦੇਸ਼ਾਂ ਵਿੱਚ ਗਏ ਸਾਡੇ ਆਪਣੇ ਬੱਚੇ, ਰਿਸ਼ਤੇਦਾਰ ਸਾਨੂੰ ਦਸਦੇ ਹਨ ਕਿ ਉਨ੍ਹਾਂ ਦੇਸ਼ਾਂ ਦੀ ਹਵਾ, ਪਾਣੀ ਅਤੇ ਧੁੱਪ ਬੇਹੱਦ ਸਾਫ਼ ਸੁਥਰੀ ਹੈ ਕਿ ਭਾਰਤ ਦੇ ਲੋਕਾਂ ਪ੍ਰਦੂਸ਼ਣ ਭਰੇ ਵਾਤਾਵਰਣ ਵਿੱਚ ਪੈਦਾ ਹੋਈਆਂ ਬੀਮਾਰੀਆਂ ਏਥੇ ਆ ਕੇ ਬਿਨਾ ਦਵਾਈਆਂ ਤੋਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਕਿ ਸਾਹ ਲੈਣ ਲਈ ਸ਼ੁੱਧ ਹਵਾ, ਸ਼ੁੱਧ ਪਾਣੀ, ਸਾਫ਼ ਅਸਮਾਨ, ਖੂਬਸੂਰਤ ਪਹਾੜ ਦਰਖਤਾਂ ਅਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀ ਭਰਮਾਰ ਮਨੁੱਖ ਨੂੰ ਐਨਾ ਤਰੋਤਾਜ਼ਾ ਕਰ ਦਿੰਦੀ ਹੈ ਕਿ ਕਿਰਤ ਕਰਦਿਆਂ ਸ਼ਰੀਰਕ ਥਕਾਵਟ ਪੰਜਾਬ ਵਾਂਗ ਨਹੀਂ ਹੁੰਦੀ ਕਿ ਕੁਝ ਘੰਟੇ ਕੰਮ ਕਰਕੇ ਕਰੜੀ ਜੇਹੀ ਚਾਹ ਪੀ ਕੇ ਥਕਾਵਟ ਦੂਰ ਕਰਨ ਦੀ ਨੌਬਤ ਆਵੇ। ਪੰਜਾਬ ਵਰਗਾ ਮੁਲਕ ਕਿਤੇ ਵੀ ਨਹੀਂ ਹੈ। ਏਥੇ ਸਾਲ ਵਿੱਚ ਛੇ ਰੁੱਤਾਂ ਆਉਂਦੀਆਂ ਹਨ। ਬਸੰਤ, ਗਰਮੀ, ਬਰਸਾਤ, ਪਤਝੜ, ਅਕਤੂਬਰ ਨਵੰਬਰ ਦੀ ਮੱਠੀ ਮੱਠੀ ਠੰਡ, ਅੱਤ ਦੀ ਸਰਦੀ, ਧੁੰਦ ਕੋਹਰਾ ਤੇ ਸਰਦੀਆਂ ਦੀ ਬਰਸਾਤ ਆਦਿ ਆਦਿ। ਪਰ ਅਨਪੜ੍ਹਤਾ ਕਾਰਨ ਕੁਦਰਤ ਪਤੀ ਗੰਭੀਰਤਾ ਹੀ ਨਹੀਂ ਸਗੋਂ ਮੁਨਾਫ਼ੇ ਖਾਤਰ ਜ਼ਹਿਰੀਲੀ ਖ਼ੁਰਾਕ ਪ੍ਰਤੀ ਵੀ ਅਸੀਂ ਲਾ -ਪ੍ਰਵਾਹ ਹਾਂ। ਸਿਖਿਆ ਦੀ ਘਾਟ ਅਨਪੜ੍ਹਤਾ, ਅਤੇ ਅੰਧਵਿਸ਼ਵਾਸਾਂ ਕਾਰਨ ਪੱਥਰਾਂ ਉੱਤੇ ਵੀ ਦੁੱਧ ਅਤੇ ਪਾਣੀ ਪਾ ਰਹੇ ਹਾਂ। ਜੰਡ ਵਰਗੇ ਦਰਖਤਾਂ ਦੁਆਲੇ ਲਾਲ ਕੱਪੜੇ ਲਪੇਟ ਕੇ ਉਸ ਦੀਆਂ ਜੜਾਂ ਵਿੱਚ ਤੇਲ ਪਾ ਕੇ ਨੌ ਨਿਧਾਂ ਤੇ ਬਾਰਾਂ ਸਿੱਧਾਂ ਦਾ ਭਰਮ ਪਾਲਦੇ ਹਾ। ਅਜਿਹੇ ਵਰਤਾਰੇ ਵਿੱਚ ਵਿਗਿਆਨ ਵਿੱਚ ਮਾਸਟਰ ਡਿਗਰੀਆਂ ਪ੍ਰਪਤ ਵਿਦਵਾਨਾਂ, ਉੱਚ ਅਧਿਕਾਰੀਆਂ ਦੀਆਂ ਉਂਗਲੀਆਂ ਵਿੱਚ ਨਗ, ਤਵੀਤ ਅਤੇ ਧਾਗੇ ਦੇਖ ਸਕਦੇ ਹਾਂ। ਜਿਸ ਦੇਸ਼ ਦੇ ਲੋਕ ਰਾਹੂ ਕੇਤੂ, ਮਨਸਾਂਦ, ਸੰਗਰਾਂਦ ਗਹਿਣੇ ਟਾਲਣ ਲਈ ਪਾਣੀ ਵਿੱਚ ਨਾਰੀਅਲ ਜਾਂ ਮੂਰਤੀਆਂ ਦਾ ਵਿਸਰਜਨ ਕਰਦੇ ਹੋਣ ਉਹ ਪਾਣੀ ਦੀ ਪਵਿੱਤਰਤਾ ਜਾਂ ਸ਼ੁੱਧਤਾ ਪ੍ਰਤੀ ਕਿੰਨੇ ਕੁ ਗੰਭੀਰ ਹੋ ਸਕਦੇ ਹਨ। ਉਹ ਲੋਕ ਜੋ ਫ਼ਸਲ ਕੱਟਣ ਤੋਂ ਬਾਅਦ ਸਾਲ ਵਿੱਚ ਦੋ ਵਾਰ ਨਾੜ ਨੂੰ ਅੱਗ ਲਗਾ ਕੇ ਹਵਾ ਦੂਸ਼ਿਤ ਕਰਦੇ ਹੋਣ। ਦੀਵਾਲੀ ਨੂੰ, ਧਾਰਮਿਕ ਦਿਵਸਾਂ ਤੇ ਵਿਆਹਾਂ ਸਮੇਂ ਦੀਵਾਲੀ ਜਿੰਨੇ ਪਟਾਕੇ ਚਲਾ ਕੇ ਸਾਰੇ ਪਿੰਡ ਦੀ ਹਵਾ ਨੂੰ ਦੂਸ਼ਿਤ ਕਰਦੇ ਹੋਣ ਉਹ ਪਵਨ ਗੁਰੂ ਅਤੇ ਪਾਣੀ ਪਿਤਾ ਦੀ ਪ੍ਰਖਿਆ ਵਿੱਚੋਂ ਵੀ ਸਿਫ਼ਰ ਨੰਬਰ ਲੈਣ ਵਾਲੇ ਹਨ। ਉਹ ਹਜ਼ਾਰਾਂ ਵਾਟ ਦੇ ਡੀ ਜੇ ਵਿਆਹਾਂ ਵਿੱਚ ਲਗਾ ਕੇ ਇਸਤੋਂ ਇਲਾਵਾ ਧਾਰਮਿਕ ਸਥਾਨਾਂ ਤੇ ਟਰੈਕਟਰਾਂ ਤੇ ਵੀ ਡੀ ਜੇ ਵਰਗੇ ਸਪੀਕਰ ਲਾ ਕੇ ਧਾਰਮਿਕ ਅਕੀਦਤ ਲਈ ਜਾਂਦੇ ਹੋਣ ਉਨ੍ਹਾਂ ਨੂੰ ਪੱਛਮੀ ਦੇਸ਼ਾਂ ਦੇ ਲੋਕ ਤਾਂ ਮਾਨਸਿਕ ਰੋਗੀ ਗਰਦਾਨਣਗੇ ਜੋ ਕਿ ਪਾਣੀ, ਹਵਾ ਅਤੇ ਖਾਧ ਖੁਰਾਕ ਦੂਸ਼ਿਤ ਕਰ ਕੇ ਇਸ ਸਥਿਤੀ ਵਿੱਚ ਪਹੁੰਚ ਗਏ ਹਨ। ਜਦੋਂ ਕਿ ਉਨ੍ਹਾਂ ਦੇਸ਼ਾਂ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਉਨ੍ਹਾਂ ਦੇ ਹੱਥ ਵਿੱਚ ਕਿਤਾਬ ਹੁੰਦੀ ਹੈ ਜੋ ਕਿ ਗਿਆਨ ਪ੍ਰਦਾਨ ਕਰਦੀ ਹੈ। ਜੀਵਨ ਜਾਚ ਅਤੇ ਖੋਜੀ ਬਿਰਤੀ ਵਾਲੇ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਵਿਗਿਆਨੀ, ਖਿਲਾੜੀ ਅਤੇ ਕੁਦਰਤ ਪ੍ਰਤੀ ਸੁਹਿਰਦ ਮਨੁੱਖਾਂ ਦੀ ਸਿਰਜਣਾ ਕਰਦੀ ਹੈ।
            ਬੜੇ ਅਫ਼ੋਸਸ ਨਾਲ ਆਪਣੇ ਲੋਕਾਂ ਦੀ ਸੋਚਣੀ ਤੇ ਹੈਰਾਨੀ ਹੁੰਦੀ ਹੈ ਕਿ ਮੁੱਲ ਵਿਕਦਾ ਪਾਣੀ ਖਰੀਦ ਕੇ ਜੋ ਅਜੇ ਵੀ ਇਹ ਕਹਿੰਦੇ ਹਨ ਕਿ ਇੰਝ ਕਿਵੇਂ ਪਾਣੀ ਮੁੱਕਜੂ ਐਵੇਂ ਬੇਵਕੂਫ਼ ਲੋਕ ਮਗਜ਼ ਖਪਾਈ ਕਰੀ ਜਾ ਰਹੇ ਹਨ ਅਤੇ ਦੂਸਰੇ ਪਾਸੇ ਉਹੀ ਲੋਕ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਖੇਤਾਂ ਵਿੱਚ ਦਸ-ਪੰਦਰਾਂ ਫੁੱਟ ਦੀ ਹੋਰ ਪਾਈਪ ਪਾ ਰਹੇ ਹੁੰਦੇ ਹਨ। ਉਹ ਅਜੇ ਵੀ ਇਸ ਭਰਮ ਵਿੱਚ ਹਨ ਕਿ ਸੂਰਜ ਦੀਆਂ ਕਿਰਨਾਂ ਵਾਂਗ ਪਾਣੀ ਵੀ ਸਦੀਆਂ ਤੱਕ ਖਤਮ ਨਹੀਂ ਹੋ ਸਕਦਾ। ਜਦੋਂ ਕਿ ਹਕੀਕਤ ਇਹ ਹੈ ਕਿ ਸਾਮਰਾਜੀ ਮੁਲਕਾਂ ਨੇ ਆਪਣੇ ਪਾਣੀ ਦ ਸਰੋਤਾਂ ਨੂੰ ਭਵਿੱਖ ਲਈ ਸਾਂਭ ਕੇ ਰੱਖਿਆ ਹੋਇਆ ਹੈ। ਕਈ ਦੇਸ਼ਾਂ ਵਿੱਚ ਤਾਂ ਨਦੀਆਂ, ਦਰਿਆਵਾਂ ਦੇ ਪਾਣੀਆਂ ਨੂੰ ਸਾਫ਼ ਕਰ ਕੇ ਵਰਤਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਤੀਕ ਵੀ ਨਹੀਂ ਵਰਤਿਆ। ਜਦੋਂ ਪਾਣੀ ਤੋਂ ਸੱਖਣੇ ਮੁਲਕਾਂ ਵਿੱਚ ਪਾਣੀ ਨਾਂ ਮਿਲਿਆ ਤਾਂ ਪਾਣੀ ਨੂੰ ਸਾਂਭ ਕੇ ਰੱਖਣ ਵਾਲੇ ਮੁਲਕਾਂ ਵਿੱਚੋਂ ਪਾਣੀ ਵੀ ਤੇਲ ਵਾਂਗ ਬੈਰਲਾਂ ਵਿੱਚ ਡਾਲਰਾਂ ਅਤੇ ਪੌਂਡਾਂ ਵਿੱਚ ਆਇਆ ਕਰੇਗਾ। ਫ਼ੇਰ ਟੂਟੀਆਂ ਛੱਡ ਕੇ ਕਾਰਾਂ, ਮੋਟਰ ਸਾਇਕਲਾਂ ਨੂੰ ਘਰਾਂ ਵਿੱਚ ਧੋਣ ਵਾਲੇ ਅਤੇ ਪਾਣੀ ਦੀ ਟੂਟੀ ਨੂੰ ਨਾਲੀ ਵਿੱਚ ਖੁੱਲਾ ਛੱਡਣ ਵਾਲਿਆਂ ਨੂੰ ਮੂੰਹ ਧੋਣਾ ਵੀ ਦਸ ਰੁਪਏ ਵਿੱਚ ਪਵੇਗਾ। ਰੁਜ਼ਗਾਰ ਵਸੀਲਿਆਂ ਤੋਂ ਤਾਂ ਸਰਕਾਰਾਂ ਹੁਣੇ ਹੀ ਹੱਥ ਖੜੇ ਕਰ ਰਹੀਆਂ ਹਨ ਅਤੇ ਜਦੋਂ ਪਾਣੀ ਦੀ ਕਮੀ ਕਾਰਨ ਫ਼ਸਲਾਂ ਨਾਂ ਹੋਈਆਂ ਤਾਂ ਫ਼ੇਰ ਮੰਗਿਆਂ ਖੈਰ ਵੀ ਨਹੀਂ ਮਿਲਣੀ। ਫ਼ੇਰ ਭੁੱਖਮਰੀ ਦੇ ਨਾਲ ਨਾਲ ਪਿਆਸ ਮਰੀ ਦਾ ਸਾਹਮਣਾ ਵੀ ਕਰਨਾ ਪਵੇਗਾ ਅਤੇ ਦੁਨੀਆਂ ਵਿੱਚ ਭਵਿੱਖ ਦੇ ਯੁੱਧ ਪਾਣੀਆਂ ਖਾਤਰ ਹੋਣਗੇ ਅਤੇ ਏਹੀ ਪਾਣੀ ਦੀ ਦੁਰਵਰਤੋਂ ਨੂੰ ਸੰਜਮ ਨਾਲ ਨਾਂ ਵਰਤਣ ਦਾ ਭਵਿੱਖ ਹੈ ਅਤੇ ਇਹ ਯੁੱਧ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਜੀਵਨ ਯੁੱਧ ਵੱਜੋਂ ਲੜਨਾ ਪਵੇਗਾ।

———————————————————

ਬਹੁਪੱਖੀ ਸ਼ਖਸੀਅਤ ਦੇ ਮਾਲਕ ਮਾਸਟਰ ਮਹਿੰਦਰ ਪ੍ਰਤਾਪ

  • – ਰਾਜਿੰਦਰ ਰਾਣੀ
.                  ਜ਼ਿਲ੍ਹਾ ਸੰਗਰੂਰ ਦੇ ਕਸਬੇ ਸ਼ੇਰਪੁਰ ਦੇ ਜੰਮਪਲ ਬਹੁਪੱਖੀ ਸ਼ਖਸੀਅਤ, ਸਮਾਜ ਸੇਵੀ, ਵਾਤਾਵਰਨ ਪ੍ਰੇਮੀ, ਵਿਗਿਆਨਕ ਸੋਚ ਦੇ ਧਾਰਨੀ, ਖੂਨਦਾਨੀ, ਸਰੀਰ ਦਾਨੀ, ਅਥਲੀਟ, ਕਲਾਕਾਰ, ਉਸਾਰੂ ਸੋਚ ਦੇ ਧਾਰਨੀ, ਕਹਿਣੀ ਤੇ ਕਰਨੀ ਦੇ ਪੱਕੇ, ਅਧਿਆਪਕ ਆਗੂ ਮਾਸਟਰ ਮਹਿੰਦਰ ਪ੍ਤਾਪ (ਐਮ.ਪੀ.) ਦਾ ਜਨਮ 20 ਅਕਤੂਬਰ 1973 ਨੂੰ ਪਿਤਾ ਸ੍ਰੀ ਪ੍ਰੇਮ ਚੰਦ ਅਤੇ ਮਾਤਾ ਸ੍ਰੀਮਤੀ ਸ਼ਿਮਲਾ ਦੇਵੀ ਦੇ ਘਰ ਹੋਇਆ । ਤਿੰਨ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੇ ਮਾਸਟਰ ਮਹਿੰਦਰ ਪ੍ਰਤਾਪ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੇ ਫਿਰ ਹਾਈ ਸਕੂਲ ਤੋਂ ਪ੍ਰਾਪਤ ਕਰਕੇ ਬਾਰਵੀਂ ਆਰੀਆ ਸਕੂਲ ਧੂਰੀ ਤੋਂ ਕੀਤੀ ਤੇ ਉਚੇਰੀ ਸਿੱਖਿਆ ਲਈ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਦਾਖਲ ਹੋਏ। ਉਥੋਂ ਬੀਐਸਸੀ ਦੀ ਪੜਾਈ ਛੱਡ ਕੇ ਸੰਗਰੂਰ ਵਿਖੇ ਈ.ਟੀ.ਟੀ . ਵਿੱਚ ਦਾਖਲਾ ਲਿਆ ਅਤੇ 1997 ਵਿੱਚ ਬਤੌਰ ਈ.ਟੀ.ਟੀ.ਅਧਿਆਪਕ ਵਜੋਂ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। ਇੱਕ ਬਹੁਤ ਹੀ ਵਧੀਆ ਅਧਿਆਪਕ ਸਾਬਤ ਹੁੰਦੇ ਹੋਏ ਉਹਨਾਂ ਨੇ ਅਧਿਆਪਨ ਖੇਤਰ ਵਿੱਚ ਆਪਣੇ 26 ਸਾਲ ਪੂਰੇ ਕੀਤੇ ਤੇ ਉਹਨਾਂ ਦੇ ਸੈਂਕੜੇ ਬੱਚੇ ਇਕ ਵਧੀਆ ਇਨਸਾਨ ਦੇ ਨਾਲ-ਨਾਲ ਆਪਣੇ ਆਪਣੇ ਖੇਤਰ ਵਿੱਚ ਕਾਰਜਸ਼ੀਲ ਹਨ। ਅਧਿਆਪਨ ਦੇ ਨਾਲ-ਨਾਲ ਉਹਨਾਂ ਨੂੰ ਬਚਪਨ ਤੋਂ ਹੀ ਆਪਣੇ ਪਿਤਾ ਜੀ ਦੀਆਂ ਸਮਾਜ ਸੇਵੀ ਗੱਲਾਂ ਅਤੇ ਬਾਅਦ ਵਿੱਚ ਇਲਾਕੇ ਦੇ ਉੱਘੇ ਵਾਤਾਵਰਨ ਪ੍ਰੇਮੀ ਗੁਰਦਿਆਲ ਸਿੰਘ ਸੀਤਲ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਕੁਦਰਤ ਮਾਨਵ ਵਿਕਾਸ ਮੰਚ (ਰਜਿ.)ਸ਼ੇਰਪੁਰ ਨਾਂ ਦੀ ਸਮਾਜਸੇਵੀ ਸੰਸਥਾ ਰਾਹੀਂ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਜਿਵੇਂ ਨਸਿਆਂ ਅਤੇ ਭਰੂਣ ਹੱਤਿਆ ਖ਼ਿਲਾਫ਼ ਪ੍ਰਚਾਰ, ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ,ਨੈਤਿਕ ਸਿੱਖਿਆ ਦੇਣੀ ਅਤੇ ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਹ ਬੱਚਿਆਂ ਨੂੰ ਪ੍ਰਦੂਸ਼ਣ ਖਿਲਾਫ਼ ਜਾਗਰੂਕ ਕਰਨ ਦੇ ਲਈ ਪਿਛਲੇ 22 ਸਾਲਾਂ ਤੋਂ ਸਕੂਲਾਂ ਵਿੱਚ ਜਾ ਕੇ ਵੱਖ ਵੱਖ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਹੋਰ ਸਮਾਜਿਕ ਬੁਰਾਈਆਂ ਸੰਬੰਧੀ ਜਾਗਰੂਕ ਕਰਦੇ ਆ ਰਹੇ ਹਨ। ਇਸੇ ਤਹਿਤ ਉਹਨਾਂ ਨੇ ਆਪਣੀ ਸੰਸਥਾ ਰਾਹੀ ਅਤੇ ਖੁਦ ਹਜ਼ਾਰਾਂ ਰੁੱਖ ਲਾਏ ਅਤੇ ਲਗਵਾਏ ਹਨ। ਸੰਨ 2000 ਤੋਂ ਹੀ ਉਹ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਨ ਲਈ ਖੁਦ ਖੂਨਦਾਨ ਕਰਦੇ ਹਨ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਦੇ ਆ ਰਹੇ ਹਨ। ਉਹਨਾਂ ਨੇ ਹੁਣ ਤੱਕ ਆਪ 25 ਵਾਰ(ਬੀ ਨੈਗੇਟਿਵ ) ਵੱਖ-2 ਹਸਪਤਾਲਾਂ ‘ਚ ਜਾ ਕੇ ਖੂਨਦਾਨ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ ਅਤੇ ਸੈਂਕੜੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ।
                  ਭਰੂਣ ਹੱਤਿਆ ਵਿਰੁੱਧ ਅਤੇ ਲੜਕੀਆਂ ਨੂੰ ਸਮਾਜ ਵਿੱਚ ਬਰਾਬਰਤਾ ਦੇਣ ਲਈ ਉਹਨਾਂ ਨੇ ਆਪਣੀ ਬੇਟੀ ਦੀ ਲੋਹੜੀ ਜਨਵਰੀ 2006 ਵਿੱਚ ਵੱਡੇ ਪੱਧਰ ‘ਤੇ ਪੈਲੇਸ ਵਿੱਚ ਧੂਮ-ਧਾਮ ਨਾਲ ਮਨਾਈ ਅਤੇ ਲੜਕੇ ਦੀ ਲੋਹੜੀ ਸਮੇਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਸਮਾਂ ਕੀਤੀਆਂ ਤਾਂ ਕਿ ਲੋਕਾਂ ਨੂੰ ਲੜਕੇ -ਲੜਕੀ ਵਿੱਚ ਕੀਤੇ ਜਾਣ ਵਾਲੇ ਫਰਕ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਨੂੰ ਐਕਟਿੰਗ ਦਾ ਵੀ ਸ਼ੌਂਕ ਹੈ ਜਿਸ ਤਹਿਤ ਉਹਨਾਂ ਨੇ ਕਈ ਨਾਟਕਾਂ ਤੇ ਟੈਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਕਰ ਵੀ ਰਹੇ ਹਨ ਜਿੰਨਾਂ ਵਿੱਚ ਪਗਡੰਡੀਆਂ, ਕਾਲਾ ਦੌਰ, ਫੁਕਰਾ ਟੱਬਰ, ਜੱਟਾਂ ਦਾ ਮੁੰਡਾ ਗਾਉਣ ਲੱਗਿਆ ਆਦਿ। ਸਮਾਜਿਕ ਕੁਰੀਤੀਆਂ ਨਾਲ ਭਰੇ ਸਮਾਜ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਨਿਰਪੱਖ ਰੱਖ ਕੇ ਅੱਜ ਤੱਕ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੀਤਾ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਨ ਲਈ ਕਈ ਸਾਲਾਂ ਤੋਂ ਇੱਕ ਐਥਲੀਟ (ਵਾਕ ਰੇਸਰ ) ਵਜੋਂ ਜ਼ਿਲ੍ਹਾ, ਸਟੇਟ ਤੇ ਨੈਸ਼ਨਲ ਪੱਧਰ ‘ਤੇ ਮੁਕਾਬਲਿਆਂ ਵਿੱਚੋਂ ਲਗਭਗ 35 ਮੈਡਲ ਜਿੱਤ ਚੁੱਕੇ ਹਨ । ਮਾਸਟਰ ਜੀ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਰਹਿੰਦੇ ਹਨ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਲੜਦੇ ਆਪਣੀ ਡਿਊਟੀ ਨਿਭਾ ਰਹੇ ਹਨ। ਹਰ ਵਕਤ ਜਰੂਰਤਮੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਤਨਸ਼ੀਲ ਰਹਿੰਦੇ ਹਨ।
               ਬੱਚਿਆਂ ਨੂੰ ਪੜ੍ਹਾਈ ਵਿੱਚ ਅੱਗੇ ਲਿਆਉਣ ਲਈ ਵੀ ਸਮੇਂ-2 ‘ਤੇ ਵੱਖ ਵੱਖ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ। ਬੱਚਿਆਂ ਵਿੱਚ ਸਾਹਿਤਕ ਰੁਚੀਆਂ ਨੂੰ ਪੈਦਾ ਕਰਨ ਲਈ ਉਹਨਾਂ ਨੇ “ਆੜੀ” ਮੈਗਜ਼ੀਨ ਦੇ ਰਾਹੀਂ ਬੱਚਿਆਂ ਅਤੇ ਵੱਡਿਆਂ ਵਿੱਚ ਰਚਨਾਵਾਂ ਲਿਖਣ ਤੇ ਪੇਂਟਿੰਗ ਕਰਨ ਦੀ ਲਾਲਸਾ ਪੈਦਾ ਕਰ ਦਿੱਤੀ ਹੈ। ਖ਼ਾਸ ਮੌਕਿਆਂ ‘ਤੇ ਬੱਚਿਆਂ ਦੀਆਂ ਕਵਿਤਾਵਾਂ ਦਾ ਪਾਠ ਕਰਵਾਇਆ ਜਾਂਦਾ ਹੈ ਤੇ ਬੱਚਿਆਂ ਨੂੰ ਛੋਟੇ ਵੱਡੇ ਇਨਾਮ ਦੇ ਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾਂਦੀ ਹੈ। ਕਿਤਾਬਾਂ ਨਾਲ ਜੋੜਨ ਦੀ ਇਸ ਮੁਹਿੰਮ ਨੂੰ ਹੋਰ ਪੁਖਤਾ ਕਰਨ ਲਈ ਉਹ ਜਨਮਦਿਨ, ਵਿਆਹ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਅਗਾਂਹਵਧੂ ਪੁਸਤਕਾਂ ਤੋਹਫੇ ਦੇ ਤੌਰ ਤੇ ਦਿੰਦੇ ਹਨ। ਡਾਕਟਰ ਏ. ਐਸ . ਮਾਨ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਮਰਨ ਉਪਰੰਤ ਸਾਰੇ ਪਰਿਵਾਰ ਦਾ ਸਰੀਰ ਦਾਨ ਵੀ ਕੀਤਾ ਹੋਇਆ ਹੈ। ਇੱਕ ਨਿਰੋਆ ਸਮਾਜ ਬਣਾਉਣ ਦੇ ਲਈ ਉਹ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਜਿਸ ਤਰ੍ਹਾਂ ਦੀ ਵੀ ਹੋ ਸਕੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।
              ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਸਟਰ ਮਹਿੰਦਰ ਪ੍ਰਤਾਪ ਜੀ ਨੂੰ ਅਨੇਕਾਂ “ਗੁਣਾਂ ਦੀ ਗੁਥਲੀ” ਕਿਹਾ ਜਾ ਸਕਦਾ ਹੈ। ਆਪਣੇ ਹਸਮੁੱਖ ਤੇ ਮਿਲਵਰਤਨ ਭਰੇ ਸੁਭਾਅ ਦੇ ਸਦਕਾ ਇਹ ਪਹਿਲੀ ਮਿਲਣੀ ਵਿੱਚ ਹੀ ਸਾਹਮਣੇ ਵਾਲੇ ਨੂੰ ਕਾਇਲ ਕਰ ਦਿੰਦੇ ਹਨ। ਸ਼ਾਲਾ! ਇਹ ਇਸੇ ਤਰਾਂ ਪਿਆਰ ਮੁਹੱਬਤਾਂ ਵੰਡਦੇ ਰਹਿਣ ਤੇ ਇਨਸਾਨੀਅਤ ਦਾ ਸੁਨੇਹਾ ਦਿੰਦੇ ਰਹਿਣ। ਅਸੀਂ ਦੁਆ ਕਰਦੇ ਹਾਂ ਇਹ ‘ਲੋਕ ਗੀਤਾਂ’ ਜਿੰਨੀ ਲੰਮੀ ਤੰਦਰੁਸਤੀ ਭਰੀ ਜ਼ਿੰਦਗੀ ਜਿਉਣ।

———————————————————

ਹਰਪ੍ਰੀਤ ਸਿੰਘ ਭਾਗੀਕੇ ਨੂੰ ਯਾਦ ਕਰਦਿਆਂ !

  • ਰਾਜਵਿੰਦਰ ਰੌਂਤਾ
.              ਹਰਪ੍ਰੀਤ ਸਿੰਘ ਸਿੱਧੂ ਭਾਗੀ ਕੇ ਬਵੰਜਾ ਸਾਲ ਦੀ ਉਮਰ ਵਿੱਚ ਪਿਛਲੇ ਦਿਨੀਂ ਕਨੇਡਾ ਵਿਚ ਅਚਾਨਕ ਹੀ ਆਪਣਿਆਂ ਨੂੰ ਅਲਵਿਦਾ ਕਹਿ ਕੇ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਹੋ ਗਏ । ਪਰ ਉਹਨਾਂ ਦੇ ਜਾਣ ਪਿੱਛੋਂ ਸੋਸ਼ਲ ਮੀਡੀਆ ਰਾਹੀਂ ਅਤੇ ਪਰਵਾਰ ਨਾਲ ਸੰਪਰਕ ਕਰਕੇ ਹਰਪ੍ਰੀਤ ਦੇ ਚੰਗੇ ਗੁਣਾਂ ਦੀ ਖ਼ੁਸ਼ਬੂ ਨੇ ਇਹ ਹੌਂਸਲਾ ਤੇ ਬਲ ਬਖਸ਼ਿਆ ਕਿ ਚੜ੍ਹਦੀ ਉਮਰੇ ਕਈ ਵਾਰ ਹੁੰਦੇ ਹੁੰਦੇ ਮੁਕਾਬਲਿਆਂ ਚੋਂ ਬਚ ਕੇ ਤੀਹ ਸਾਲ ਦੀ ਹੋਰ ਉਮਰ ਦੀ ਜਿੰਦਗੀ ਨੇ ਉਸ ਨੂੰ ਹੋਰ ਹਰਮਨ ਪਿਆਰਾ ਬਣਾ ਗਈ। ਹਰਪ੍ਰੀਤ ਸਿੰਘ ਦਾ ਜਨਮ 30 ਸਤੰਬਰ 1971 ਨੂੰ ਨਾਨਕੇ ਪਿੰਡ ਜਲਾਲ ਚ ਹੋਇਆ ਪਿਤਾ ਸ. ਜੋਗਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਸੁਖਦੇਵ ਕੌਰ ਸਨ। ਮੁੱਢਲੀ ਸਿੱਖਿਆ ਪਿੰਡ ਭਾਗੀਕੇ, ਬਿਲਾਸਪੁਰ ਤੋਂ ਬਾਅਦ ਉਸ ਨੇ ਐਸ. ਡੀ . ਕਾਲਜ ਬਰਨਾਲਾ ਵਿਖੇ ਦਾਖਲ ਹੋਇਆ। ਉੱਥੇ ਹੀ ਪੜ੍ਹਦਿਆਂ ਉਹ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦਾ ਸਰਗਰਮ ਆਗੂ ਰਿਹਾ। ਉਸ ਦੇ ਪਾਪਾ ਜੀ ਮਾਸਟਰ ਜੁਗਿੰਦਰ ਸਿੰਘ ਦੀ ਲਿਹਾਜ਼, ਜਾਣ ਪਹਿਚਾਣ, ਯਤਨਾਂ ਤੇ ਸੁਹਿਰਦ ਮਿੱਤਰਾਂ ਬਦੌਲਤ ਹਰਪ੍ਰੀਤ ਦੀ ਅਣਹੋਣੀ ਮੌਤ ਕਈ ਵਾਰ ਬਰੂਹਾਂ ਚੋ ਮੁੜੀ। ਉਸ ਦੀ 17 ਸਤੰਬਰ ਨੂੰ ਮੌਤ ਉਪਰੰਤ ਸੋਸ਼ਲ ਮੀਡੀਆ ਰਾਹੀਂ ਉਸ ਦੇ ਨਾਲ ਰਹੇ ਮਿੱਤਰਾਂ, ਨਵੇਂ ਬਣੇ ਦੋਸਤਾਂ ਨੇ ਯਾਦਾਂ ਸਾਂਝੀਆਂ ਕੀਤੀਆਂ। ਮੇਜਰ ਸਿੰਘ ਮਟਰਾਂ, ਅਮਨਦੀਪ ਸਿੰਘ ਕਾਨੂੰਗੋ ਆਦਿ ਦੋਸਤਾਂ ਨੇ ਭਰੇ ਮਨ ਨਾਲ ਕੀਮਤੀ ਪਲ ਸਾਂਝੇ ਕੀਤੇ। ਜੋ ਉਸ ਦੇ ਚੰਗੇ ਸਖਸ਼ੀਅਤ ਨੇਕ ਗੁਣ ਸਨ। ਸਿੱਧੂ ਪਰਿਵਾਰ ਨੇ ਉਸ ਸਮੇਂ ਪੰਜਾਬ ਵਿੱਚ ਵਗਦੀ ਕਾਲ਼ੀ ਬੋਲ਼ੀ ਹਨੇਰੀ ਦਾ ਕਹਿਰ ਵੀ ਝੱਲਿਆ। ਹਰਪ੍ਰੀਤ ਨੇ ਪਿੰਡੇ ਤੇ ਤਸ਼ੱਦਦ ਦ੍ਰਿੜਤਾ ਨਾਲ ਝਲਿਆ ਤੇ ਜੇਲ੍ਹ ਵੀ ਕੱਟੀ ਉਥੇ ਵੀ ਮਨੁੱਖਤਾ ਮਹਿਕ ਖਿਲਾਰੀ। ਉਸ ਦਾ ਮਜ਼ਾਕੀਆ ਸੁਭਾਅ, ਹਸਦੇ ਰਹਿਣ ਦੀ ਆਦਤ, ਹਰ ਦੁਖੀ ਦਾ ਦਰਦੀ ਹੋਣਾ, ਕਿਸੇ ਦੇ ਵੀ ਕੰਮ ਆਉਣ ਦੀ ਲੋਚਾ ਅਤੇ ਯਾਰੀਆਂ ਨਿਭਾਉਣ ਦਾ ਜ਼ਜਬਾ ਉਸ ਦਾ ਗੁਣ ਸੀ। ਜਿਸ ਕਾਰਨ ਉਹ ਹਮੇਸ਼ਾਂ ਹਰਮਨ ਪਿਆਰਾ ਰਿਹਾ। ਭੈਣ ਅਮਰਪ੍ਰੀਤ ਕੌਰ ਸੰਘਾ ਨੇ ਦੱਸਿਆ ਕਿ ਵੀਰ ਜ਼ਿੰਦਾਦਿਲ ਏਨਾ ਸੀਂ ਕਿ ਲੱਡਾ ਕੋਠੀ ਦੀ ਕਾਲ ਕੋਠੜੀ ਵਿੱਚ ਜ਼ੁਲਮ ਸਹਿੰਦਾ ਵੀ CRP ਵਾਲਿਆਂ ਨਾਲ ਮਜ਼ਾਕ ਕਰਦਾ ਰਿਹਾ।
              ਹਰਪ੍ਰੀਤ ਦੀ ਪਤਨੀ ਪਰਮਿੰਦਰਜੀਤ ਕੌਰ ਨੇ ਘਰ ਵਿੱਚ ਧੀ ਤੇ ਨੂੰਹ ਦੇ ਫ਼ਰਜ਼ ਨਿਭਾਏ।ਇਹਨਾਂ ਘਰ ਦੋ ਪੁੱਤਰ ਹਰਮਿੰਦਰਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਜਨਮ ਲਿਆ। ਜੋ ਕਿ ਕਨੇਡਾ ਵਿੱਚ ਸੇਟਲ ਹਨ ਹਰਪ੍ਰੀਤ ਪੰਜ ਸਾਲ ਤੋਂ ਇਹਨਾਂ ਕੋਲ ਹੀ ਕਨੇਡਾ ਸੀ। ਹਰਪ੍ਰੀਤ ਦੇ ਪਿਤਾ ਮਾ. ਜੁਗਿੰਦਰ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਬਹੁਤ ਨੇਕ ਤੇ ਯੁਨਿਸਲਿਸਟ ਆਗੂ, ਅਧਿਆਪਕ ਯੂਨੀਅਨ ਦੇ ਪ੍ਰਧਾਨ ਰਹੇ। ਮਿੱਠ ਬੋਲੜੇ, ਸੁਚੱਜੇ ਬੁਲਾਰੇ, ਵਧੀਆ ਲੇਖਕ ਤੇ ਚੰਗੇ ਪਾਠਕ ਹਨ।ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਵੀ ਹਰਪ੍ਰੀਤ ਤੇ ਪੈਣਾ ਲਾਜ਼ਮੀ ਸੀ। ਮਾ. ਜੁਗਿੰਦਰ ਸਿੰਘ ਮੇਰੇ ਪਾਪਾ ਤੇਜਾ ਸਿੰਘ ਰੌਂਤਾ ਦੇ ਦੋਸਤ ਯੁਨਿਆਨਿੰਸਟ, ਲੇਖਕ ਦੋਸਤ ਹੋਣ ਕਰਕੇ ਮੈਨੂੰ ਵੀ ਪਿਆਰ ਕਰਦਾ ਸੀ ਅਤੇ ਆਖਦਾ ਹੁੰਦਾ ਸੀ ਆਪਣੀ ਦੂਜੀ ਪੀੜ੍ਹੀ ‘ਚ ਦੋਸਤੀ ਚਲੀ ਗਈ, ਮੈ ਉਸ ਨੂੰ ਉਸ ਤੇ ਜੀਵਨੀ ਨੁਮਾ ਨਾਵਲ ਲਿਖਣ ਨੂੰ ਕਿਹਾ ਉਸ ਨੇ ਹਾਂ ਵੀ ਕਰ ਦਿੱਤੀ ਸੀ ਸਾਡੇ ਲੜਕੇ ਦੇ ਗੰਭੀਰ ਸੱਟ ਵੱਜ ਗਈ ਅਸੀ ਉਧਰ ਉਲਝ ਗਏ। ਉਹ ਕਨੇਡਾ ਸਨ । ਬੇਸ਼ਕ ਜਿਆਦਾ ਮੇਲ ਨਹੀਂ ਹੋਇਆ ਪਰ ਥੋੜੀਆ ਮਿਲਣੀਆਂ ਵੀ ਪੱਕੀਆਂ ਯਾਦਾਂ ਹਨ। ਉਸਨੇ ਨੰਬਰਦਾਰ, ਸਰਪੰਚ, ਬਲਾਕ ਸੰਮਤੀ ਮੈਂਬਰ ਹੁੰਦਿਆਂ ਵਿਕਾਸ ਦੇ ਬਹੁਤ ਕੰਮ ਕਰਵਾਏ। ਉਸ ਵਿੱਚ ਗਰੀਬਾਂ, ਲੋੜਵੰਦਾਂ ਨਾਲ ਹਮਦਰਦੀ, ਮਾੜੇ ਦੀ ਡਟ ਕੇ ਹਮਾਇਤ ਕਰਨ ਦੀ ਉਸ ਵਿੱਚ ਜ਼ੁਅਰਤ ਸੀ। ਆਪਣੇ ਦੋਸਤਾਂ ਦੀਆਂ ਮਹਿਫ਼ਲਾਂ ਦਾ ਹਮੇਸ਼ਾਂ ਸ਼ਿੰਗਾਰ ਬਣਿਆ ਰਿਹਾ। ਜਿਸ ਨਾਲ ਯਾਰੀ ਪਾਈ ਉਹ ਤੋੜ ਨਿਭਾਈ। ਉਸ ਦੇ ਬਚਪਨ ਸਮੇਂ ਦੇ ਆੜੀ ਵੀ ਅੱਜ ਦੁੱਖ ਦੀ ਘੜੀ ਵਿੱਚ ਥੰਮ ਬਣ ਕੇ ਪਰਿਵਾਰ ਦਾ ਆਸਰਾ ਬਣੇ ਖੜੇ ਹਨ।
              ਜਿਉਣਾ ਝੂਠ ਮਰਨਾ ਸਚ ਹੈ ਦੇ ਕਥਨ ਅਨੁਸਾਰ ਇਸ ਦੁਨੀਆਂ ਤੋਂ ਹਰ ਇਨਸਾਨ ਨੇ ਜਾਣਾ ਹੈ, ਪਰ ਜੋ ਪਿਆਰ, ਇੱਜ਼ਤ, ਦਲੇਰੀ, ਸਤਿਕਾਰ, ਨਾਮਨਾ ਉਹ ਥੋੜ੍ਹੀ ਉਮਰ ਵਿੱਚ ਹੀ ਉਹ ਖੱਟ ਕੇ ਗਿਆ ਹੈ, ਉਹ ਵਿਰਲੇ ਮਨੁੱਖਾਂ ਦੇ ਹਿੱਸੇ ਆਉਂਦਾ। ਮਾਪੇ ਤੈਨੂੰ ਘਟ ਰੋਣਗੇ – ਬਹੁਤਾ ਰੋਣਗੇ ਦਿਲਾਂ ਦੇ ਜਾਨੀ। ਕਨੇਡਾ ਵਿੱਚ ਹੋਈ ਅੰਤਿਮ ਅਰਦਾਸ ਸਮੇ ਉਸਦੇ ਮਾਤਾ ਪਿਤਾ ਜੀ ਸ਼ਾਮਲ ਹੋਏ ਹਨ। ਦੇਸ਼ ਵਿਦੇਸ਼ ਚੋ ਮਿਲੇ ਸੁਨੇਹੇ ਤੇ ਸ਼ਮੂਲੀਅਤ ਹਰਪ੍ਰੀਤ ਦੇ ਮਾਪਿਆਂ, ਭੈਣਾਂ ਤੇ ਪਰਿਵਾਰ ਦੇ ਅੱਲੇ ਜਖ਼ਮਾਂ ਤੇ ਮਲ੍ਹਮ ਦਾ ਕੰਮ ਕਰਨਗੇ। ਪਰਮਾਤਮਾ ਹਰਪ੍ਰੀਤ ਸਿੰਘ ਸਿੱਧੂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਮਾਂ-ਬਾਪ, ਪਤਨੀ, ਬੱਚਿਆਂ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

———————————————————

ਆਓ ਹੰਬਲਾ ਮਾਰੀਏ ਤੇ ਨਸ਼ੇ ਵਿੱਚ ਰੁੜ ਰਹੀ ਜਵਾਨੀ ਨੂੰ ਬਚਾਈਏ !

-ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਾੜ, ਮੋਗਾ

.          ਬਹੁਤ ਡੂੰਘਾ ਦੁੱਖ ਤੇ ਚਿੰਤਾ ਹੁੰਦੀ ਹੈ ਜਦੋਂ ਸਰਕਾਰਾਂ ਵੱਲੋਂ ਬਿਆਨ ਆਉਂਦਾ ਹੈ ਕੇ ਚਿੱਟਾ ਕੰਟਰੋਲ ਹੈ ਅਤੇ ਨਾਲ ਹੀ ਇਕੋ ਏਰੀਏ ਵਿੱਚੋਂ ਕਈ ਗਰੁੱਪਾਂ ਵਿੱਚ ਵੀਡੀਓ ਆ ਜਾਂਦੀਆਂ ਹਨ ਕੇ ਸਰਿੰਜ ਨਾੜ ਵਿੱਚ ਲੱਗੀ ਹੋਈ ਤੇ ਜੁਆਨ ਗੱਭਰੂ ਦੀ ਕਿਸੇ ਸੁੰਨ ਸਾਨ ਜਗ੍ਹਾ ਤੇ ਹੋਈ ਮੌਤ!
             ਆਓ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਤੇ ਆਪਣੀ ਜਿੰਦਗੀ ‘ਚੋਂ ਦੂਜਿਆਂ ਲਈ ਦੋ ਪਲ ਜਰੂਰ ਕਢੀਏ। ਨਸ਼ੇ ਕਰਨ ਵਾਲੇ ਵੀ ਆਪਣੇ ਈ ਨੇ, ਉਹਨਾਂ ਨੂੰ ਨਸ਼ਾ ਛੱਡਣ ਵਾਲੇ ਟਿਪਸ ਦਿਆ ਕਰੋ, ਨੁਕਸਾਨ ਦੱਸਿਆ ਕਰੋ ਉਹਨਾਂ ਨੂੰ ਦੱਸੋ ਕਿ ਥੋਡੇ ਮਾਂ ਬਾਪ ਨੇ ਭੈਣਾਂ ਨੇ ਬਾਬੇ ਦੇ ਦਰ ਤੋਂ ਝੋਲੀਆਂ ਅੱਡ ਅੱਡ ਕੇ ਲਿਆ ਸੀ ਤੁਹਾਨੂੰ ਉਹਨਾਂ ਨੂੰ ਦੱਸੋ ਕਿ ਮਾਂ ਨੇ 9 ਮਹੀਨੇ ਬੜੀਆਂ ਤਕਲੀਫ਼ਾਂ ਸਹੀਆਂ ਥੋੜੀ ਖਾਤਰ ਉਹਨਾਂ ਨੂੰ ਦੱਸੋ ਕਿ ਜ਼ਿੰਦਗੀ ਤਾਂ ਜਿਉਣ ਦਾ ਨਾਮ ਆਂ ਉਹਨਾਂ ਨੂੰ ਸਮਝਾਓ ਕਿ ਮਰਿਆਂ ਹੋਇਆਂ ਨੂੰ ਕੋਈ ਨੀ ਯਾਦ ਕਰਦਾ ਉਹਨਾਂ ਦੇ ਕੰਨੀ ਗੱਲ ਪਾਓ ਕਿ ਖਿੜੇ ਹੋਏ ਫੁੱਲ ਹੀ ਸੋਹਣੇ ਲਗਦੇ ਨੇ!
                ਪ੍ਰਸ਼ਾਸਨ ਅਤੇ ਸਰਕਾਰਾਂ ਓਹਨਾ ਦੇ ਲੀਡਰ ਲੋਕਾਂ ਦਾ ਸਾਥ ਦੇਣ ਇਸ ਮੁਹਿੰਮ ਵਿੱਚ ਕਿਉਕੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਖਾਨਾ ਪੂਰਤੀ ਨਹੀਂ ਕਰਨੀ ਚਾਹੀਦੀ ਕੇ ਨਸ਼ਾ ਕੰਟਰੋਲ ਆ ਬਹੁਤ ਬੁਰਾ ਹਾਲ ਹੈ ਗਲੀ ਮੁਹੱਲੇ ਹਰ ਜਗ੍ਹਾ ਸਾਨੂੰ ਸਭ ਨੂੰ ਤਕੜੇ ਹੋ ਕੇ ਹੱਥ ਪਾਉਣਾ ਪਉ ਫੇਰ ਕਿਤੇ ਜਾ ਕੇ ਥੋੜੀ ਠੱਲ ਪੈ ਸਕਦੀ ਹੈ ਕਿਉਕੇ ਹੁਣ ਵਾਲੀ ਪੀਹੜੀ ਤਾਂ ਖਤਮ ਹੋਣ ਕਿਨਾਰੇ ਹੈ ਜੇਕਰ ਅਸੀਂ ਸਾਰੇ ਦਿਲੋ ਚਾਹਾਂਗੇ ਇਸ ਵਿਰੁੱਧ ਲੜਨਾ ਤਾਂ ਹੀ ਅਸੀਂ ਇਸ ਨਸ਼ੇ ਰੂਪੀ ਵਗ ਰਹੇ ਚਿੱਟੇ ਦਰਿਆ ਨੂੰ ਰੋਕ ਸਕਦੇ ਹਾਂ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰਾਂ, ਲੀਡਰਾਂ ਅਤੇ ਵੱਡੇ ਵੱਡੇ ਅਫਸਰਾਂ ਦੇ ਬੱਚਿਆ ਤੱਕ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗਾ ਅਤੇ ਫੇਰ ਬਹੁਤ ਦੇਰ ਹੋ ਚੁੱਕੀ ਹੋਵੇਗੀ ਸਿਆਣੇ ਕਹਿੰਦੇ ਹਨ ਕਿ ਪਤਾ ਫੇਰ ਹੀ ਲੱਗਦਾ ਹੈ ਜਦੋਂ ਆਪਣੇ ਘਰ ਸੇਕ ਪੈਂਦਾ ਹੈ ਸੋ ਬੇਨਤੀ ਹੈ ਕੇ ਸਭ ਰਲਕੇ ਹੰਬਲਾ ਮਾਰੀਏ ਤੇ ਜਵਾਨੀ ਨੂੰ ਬਚਾਈਏ

———————————————————

ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਵਿਸ਼ੇਸ਼

-ਲੇਖਿਕਾ ਤੇ ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਾੜ, ਮੋਗਾ

.           ਵਿਸ਼ਵ ਵਾਤਾਵਰਨ ਦਿਵਸ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈਆ ਹੋਣ ਜੀ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਤੇ ਆਓ ਰਲ ਮਿਲਕੇ ਇਸਨੂੰ ਸ਼ੁੱਧ, ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਈਏ ਵਾਤਾਵਰਨ ਬਚਾਈਏ ਕਿਉਕੇ ਅਸੀ ਕੁਦਰਤ ਦਾ ਅਨਮੋਲ ਖ਼ਜ਼ਾਨਾ ਜੋ ਸਾਨੂੰ ਮਾਲਕ ਨੇ ਸਿਰਜਿਆ ਹੈ ਵਾਤਾਵਰਨ ਰਾਹੀਂ ਜਿਸ ਦੇ ਕਰਕੇ ਹੀ ਅਸੀਂ ਜਿਉਂਦੇ ਹਾਂ ਇਸ ਧਰਤੀ ਉੱਤੇ ਅਤੇ ਅਸੀਂ ਇਸ ਨੂੰ ਦੂਸ਼ਤ ਕਰ ਰਹੇ ਹਾਂ ਅੱਗਾਂ ਲਾ ਕੇ, ਨਦੀਆਂ ਨਹਿਰਾਂ ਵਿੱਚ ਕਚਰਾ ਸੁੱਟ ਕੇ, ਕਾਰਖਾਨਿਆਂ ਫੈਕਟਰੀਆਂ ਰਾਹੀਂ, ਆਓ ਸਾਰੇ ਜਾਗਰੂਕ ਹੋਈਏ ਅਤੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਵਾਤਾਵਰਨ,ਹਵਾ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਈਏ
       ਮੈਂਨੂੰ ਬਚਪਨ ਤੋਂ ਹੀ ਕੁਦਰਤ ਨਾਲ ਬਹੁਤ ਲਗਾਵ ਹੈ ਅਤੇ ਕੁਦਰਤ ਦੀ ਗੋਦ ਵਿੱਚ ਹਰ ਉਸ ਚੀਜ਼ ਨਾਲ ਜੋ ਪਰਮਾਤਮਾਂ ਨੇ ਕੁੱਝ ਨਾ ਕੁੱਝ ਸੋਚ ਸਮਝ ਕੇ ਹੀ ਇਸ ਧਰਤੀ ਉੱਤੇ ਭੇਜੀ ਹੈ।  ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਮੈਂ ਇਸ ਦੁਨੀਆਂ ਤੇ ਵਾਤਾਵਰਨ ਦਿਵਸ ਵਾਲੇ ਦਿਨ ਜਨਮ ਲਿਆ ਮੈਂ ਪਰਮਾਤਮਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਮੇਰੀ ਝੋਲੀ ਵਿੱਚ ਕਲਮ, ਡਾਕਟਰੀ ਸੇਵਾ ਅਤੇ ਸਮਾਜ ਸੇਵਾ ਤਿੰਨੋਂ ਚੀਜਾਂ ਪਾਈਆਂਪਰਮਾਤਮਾਂ ਦੀ ਇਸ ਦਿੱਤੀ ਹੋਈ ਸੁਆਸਾਂ ਦੀ ਪੂੰਜੀ ਨੂੰ ਮੈਂ ਹਮੇਸ਼ਾ ਆਪਣੇ ਘਰੇਲੂ ਜੀਵਨ ਦੇ ਨਾਲ-ਨਾਲ ਸਮਾਜਿਕ ਕੰਮਾਂ ਦੇ ਲੇਖੇ ਲਗਾਉਣ ਦਾ ਵੀ ਵਾਅਦਾ ਕਰਦੀ ਹਾਂ ਤੇ ਮੈਂ ਆਪਣੇ ਰਹਿੰਦੇ ਜੀਵਨ ਵਿੱਚ ਇੰਨੇ ਕੂ ਚੰਗੇ ਕਰਮ ਕਰਨਾ ਚਾਹੁੰਦੀ ਹਾਂ ਕਿ ਉਹ ਸੱਚੇ ਪਰਵਦਗਾਰ ਦੀ ਡਾਇਰੀ ਵੀ ਮੇਰੇ ਕਰਮ ਕਾਂਡ ਲਿਖਣ ਲਈ ਛੋਟੀ ਪੈ ਜਾਵੇ।  ਮੈਂ ਅਰਦਾਸ ਕਰਦੀ ਹਾਂ ਕੇ ਪਰਮਾਤਮਾਂ ਮੇਰੇ ਕੀਤੇ ਚੰਗੇ ਕੰਮਾਂ ਕਰਕੇ ਮੈਨੂੰ ਹਉਮੈ ਹੰਕਾਰ ਨਾ ਆਵੇ।  ਪਰਮਾਤਮਾਂ ਮੈਨੂੰ ਫੋਕੀ ਸ਼ੋਹਰਤ ਤੋਂ ਕੋਹਾਂ ਦੂਰ ਰੱਖੀ।  ਪਰਮਾਤਮਾਂ ਕਦੇ ਮਨ ਵਿੱਚ ਮੈਂ ਨਾ ਆਵੇ ਤਾਂ ਜੋ ਮੈਂ ਜ਼ਰੂਰਤਮੰਦਾਂ ਦੇ ਨਿਮਰਤਾ ਨਾਲ ਕੰਮ ਆ ਸਕਾ
-0-
      ਅੱਜ ਲੇਖਿਕਾ ਤੇ ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਾੜ, ਮੋਗਾ ਦਾ ਜਨਮ ਦਿਨ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦਾ ਸਮੂੰਹ ਸਟਾਫ ਭੈਣ ਸਰਬਜੀਤ ਕੌਰ ਬਰਾੜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਟ ਕਰਦਾ ਹੈ ਅਤੇ ਉਨ੍ਹਾਂ ਦੀ ਲੰਮੀ ਉਮਰ, ਤੰਦਰੁਸਤੀ ਅਤੇ ਚੜਦੀ ਕਲਾਂ ਲਈ ਦੁਆ ਕਰਦਾ ਹੈ। 
– ਮੁੱਖ ਸੰਪਾਦਕ: ਭਵਨਦੀਪ ਸਿੰਘ ਪੁਰਬਾ
ਅਤੇ ਸਮੂੰਹ ਸਟਾਫ

———————————————————

ਭੁੱਖ ਤਰਾਸ਼ ਕੇ ਲੈ ਆਈ ਹੈ ਹਮਦਰਦੀ ਦਿਆਂ ਰਾਹਾਂ ਤੇ… 

-ਬਲਜਿੰਦਰ ਕੌਰ ਕਲਸੀ (ਪਿੰਡ ਦੌਧਰ ਜਿਲਾ ਮੋਗਾ)

.          ਢਿੱਡ ਦੀ ਭੁੱਖ ਤਰਾਸ਼ਦੀ ਹੈ ਜਿੰਦਗੀ ਦੀਆਂ ਰਾਹਾਂ ਦੇ ਹਾਸ਼ੀਏ। ਮੇਰੇ ਹੱਥ ਵਿੱਚ ਫੜੀ ਹੋਈ ਕਲਮ ਬਿਆਨ ਕਰਦੀ ਹੈ ਮੇਰੀ ਜਿੰਦਗੀ ਦੇ ਸਫਿਆਂ ਤੇ ਉਕਰੇ ਹੋਏ ਉਹਨਾਂ ਨਾਜੁਕ ਹਲਾਤਾਂ ਨੂੰ ਤੇ ਗੁਜਰੇ ਹੋਏ ਵਕਤਾਂ ਨੂੰ ਤੇ ਟੁੱਕ ਨੂੰ ਤਰਸਦੀਆਂ ਅੱਖਾਂ ਤੇ ਭੁੱਖਾ ਢਿੱਡ ਰੋਜ ਦੇ ਸਫਰ ਨੂੰ ਨੰਗੇ ਪੈਰੀਂ ਰੋੜ੍ਹ ਕੇ ਸਹਿਕਦੇ ਸੁਪਨਿਆਂ ਨੂੰ ਨਾਲ ਲੈ ਕੇ ਅੱਤ ਦੀ ਗਰੀਬੀ ਨਾਲ ਖਹਿ ਕੇ ਤੇ ਤਪਦੇ ਚੁੱਲੇ ਤੇ ਪਏ ਖਾਲੀ ਤਵੇ ਦਾ ਤਪਣਾ ਤੇ ਲਗਾਤਾਰ ਦੋ ਘੰਟੇ ਅੱਗ ਦਾ ਬਲੀ ਜਾਣਾ ਤੇ ਮੇਰੀਆਂ ਬੇਬਸ ਅੱਖਾਂ ਨੇ ਤੇ ਹੱਥਾਂ ਨੇ ਰੋਟੀ ਨੂੰ ਉਡੀਕ ਦੇ ਰਹਿਣਾ ਤੇ ਮਾਂ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਹਿਣਾ ਕਿ ਅੱਜ ਆਟਾ ਮੁੱਕਿਆ ਹੋਇਆ ਹੈ, ਆਟੇ ਦੇ ਮੁੱਕਣ ਨਾਲ ਚੁੱਲੇ ਦੀ ਅੱਗ ਵੀ ਬੁੱਝ ਜਾਂਦੀ ਸੀ।
         ਘਰ ਵਿੱਚ ਲਾਈਟ ਵੀ ਨਹੀਂ ਹੁੰਦੀ ਸੀ ਮਿੱਟੀ ਦੇ ਤੇਲ ਵਾਲਾ ਦੀਵਾ ਜਗਾ ਲੈਣਾ ਤੇ ਕਿੰਨੀ ਦੇਰ ਦੀਵੇ ਵੱਲ ਦੇਖੀ ਜਾਣਾ ਤੇ ਸੋਚਣਾ ਕਿ ਇਹ ਤਾਂ ਖਾਲੀ ਹੋਇਆ ਸ਼ਰਾਬ ਦਾ ਪਊਆ ਹੈ ਜੇ ਪਊਆ ਦੀਵਾ ਬਣ ਸਕਦਾ ਹੈ ਤਾਂ ਸਾਡਾ ਸ਼ਰਾਬੀ ਬਾਪ ਸ਼ਰਾਬ ਛੱਡ ਕੇ ਸਾਨੂੰ ਜਗਦੇ ਦੀਵੇ ਵਾਂਗ ਕਿਉਂ ਨੀ ਜਗਾ ਸਕਦਾ। ਮਾਂ ਨੇ ਕਹਿਣਾ ਕਿ ਅੱਜ ਫਿਰ ਸੁੱਕੇ ਗੰਢੇ ਚੀਰੋ ਉੱਤੇ ਲੂਣ ਭੁੱਕ ਕੇ ਖਾ ਲਵੋ ਤੇ ਪਾਣੀ ਪੀ ਕੇ ਸੌਂ ਜਾਉ ਸਵੇਰੇ ਜਾਉਂਗੀ ਤੁਹਾਡੇ ਨਾਨਕਿਆਂ ਨੂੰ ਤੇ ਲੈ ਆਉਂਗੀ ਸੇਰ ਆਟਾ ਤੇ ਦੇਖ ਲਿਉ ਰੋਟੀਆਂ ਦਾ ਮੂੰਹ ਇਹ ਬੋਲ ਸੁਣ ਕੇ ਅੰਦਰੋਂ ਅੰਦਰੀ ਸੁੰਗੜ ਜਾਣਾ। ਭਲਾ ਕਿਵੇਂ ਭੁੱਲ ਸਕਦੀ ਹੈ ਉਹਨਾਂ ਖਤਰਨਾਕ ਕੂਹਣੀ ਮੋੜਾਂ ਨੂੰ ਮੇਰੇ ਸਫਰ ਦੀ ਗਵਾਹ ਮੇਰੇ ਹੱਥ ਵਿੱਚ ਫੜੀ ਹੋਈ ਕਲਮ। ਪਹਿਲਾਂ ਜਿੰਦਗੀ ਨੂੰ ਘੜਿਆ ਤੇ ਫਿਰ ਕਲਮ ਨੂੰ ਫੜਿਆ (ਫਿਕਰ ਨਾ ਕਰ ਮਾਂ, ਮੈਂ ਤੇਰੀ ਧੀ ਨਹੀਂ ਤੇਰਾ ਪੁੱਤ ਹਾਂ) ਸ਼ਰਾਬੀ ਬਾਪ ਤੇ ਗਰੀਬੀ ਨਾਲ ਵਿਆਹੀ ਹੋਈ ਮੇਰੀ ਮਾਂ ਨੇ ਕੋਈ ਦਿਨ ਸੁੱਖ ਦਾ ਨਹੀਂ ਦੇਖਿਆ ਸੀ ਚੰਗਾ ਪਹਿਨ ਕੇ ਨਹੀਂ ਦੇਖਿਆ ਚੰਗਾ ਖਾ ਕੇ ਨਹੀਂ ਦੇਖਿਆ ਸੀ ਰੋਜ ਦੇ ਸ਼ਰਾਬੀ ਬਾਪ ਤੋਂ ਗਾਲੀ ਗਲੋਚ ਤੋਂ ਬਿਨਾਂ ਹੋਰ ਕੁਝ ਨਸੀਬ ਨਹੀਂ ਸੀ ਹੁੰਦਾ।
        ਮਾਂ ਨੂੰ ਦੋ ਸੂਟਾਂ ਵਿੱਚ ਤੇ ਟੁੱਟੀ ਹੋਈ ਬੱਦਰ ਵਾਲੀਆਂ ਚੱਪਲਾਂ ਨੂੰ ਜੋੜ ਕੇ ਦਿਨ ਟਪਾਉਂਦੇ ਦੇਖਿਆ ਸੀ ਮਾਂ ਨੂੰ, ਪਰ ਮਾਂ ਦੇ ਸਬਰ ਸੰਤੋਖ ਨੂੰ ਦੇਖ ਕੇ ਸਾਨੂੰ ਭੈਣ ਭਰਾਵਾਂ ਨੂੰ ਆਪਣੇ ਢਿੱਡ ਵਿੱਚ ਭੁੱਖ ਨਾਲ ਪੈਂਦੀ ਦੋ ਦਿਨਾਂ ਤੋਂ ਵਾਹੜ ਦਾ ਵੀ ਅਹਿਸਾਸ ਨਹੀਂ ਸੀ ਹੁੰਦਾ ਕਿ ਅਸੀਂ ਕੱਲ ਭੁੱਖੇ ਹੀ ਸੁੱਤੇ ਸੀ ਤੇ ਭੁੱਖੇ ਹੀ ਉੱਠੇ ਹਾਂ ਅਸੀਂ ਮਾਂ ਦੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਵਲ ਦੇਖ ਕੇ ਕਹਿ ਦਿੰਦੇ ਸੀ ਕਿ ਮਾਂ ਤੂੰ ਕਿਉਂ ਰੋ ਰਹੀ ਹੈਂ। ਸਾਨੂੰ ਕਿਹੜਾ ਭੁੱਖ ਲਗੀ ਹੈ। ਮਾਂ ਨੇ ਕਹਿਣਾ ਜਿੰਦਰ ਪੁੱਤ ਮੈਂ ਸਭ ਜਾਣਦੀ ਹਾਂ ਤੁਸੀਂ ਅਜੇ ਬੱਚੇ ਹੋ ਮੈਂ ਮਾਂ ਹਾਂ ਤੁਹਾਡੀ ਅਤੇ ਮਾਂ ਨੇ ਪਿਉ ਦੀਆਂ ਸ਼ਰਾਬ ਵਾਲੀਆਂ ਬੋਤਲਾਂ ਵੱਲ ਦੇਖ ਕੇ ਕਹਿਣਾ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਨੂੰ ਭੈਣ ਭਰਾਵਾਂ ਨੂੰ ਨਾਲ ਲੈ ਕੇ ਪੇਕੇ ਚਲੀ ਜਾਵਾਂ ਪਰ ਸ਼ਰੀਕਾਂ ਤੋਂ ਡਰ ਲਗਦਾ ਹੈ। ਕਿ ਕੀ ਸੋਚਣਗੇ ਚੰਗੇ ਮਾੜੇ ਦਿਨ ਤਾਂ ਢਲਦੇ ਪਰਛਾਵੇਂ ਵਾਂਗ ਹੁੰਦੇ ਹਨ। ਪਰ ਅਸੀਂ ਮਾਂ ਨੂੰ ਹੌਸਲਾ ਦੇਣਾ ਕਿ ਮਾਂ ਫਿਕਰ ਨਾ ਕਰ ਜਦੋਂ ਅਸੀਂ ਵੱਡੇ ਹੋ ਗਏ ਪੜ ਲਿਖ ਗਏ ਮਿਹਨਤ ਕਰਾਂਗੇ ਸਭ ਠੀਕ ਹੋ ਜਾਵੇਗਾ ਤੇ ਮਾਂ ਨੇ ਹਾਉਂਕਾ ਜਿਹਾ ਲੈ ਕੇ ਕਹਿਣਾ ਪੁੱਤ ਤੁਹਾਨੂੰ ਭੁੱਖ ਲੱਗੀ ਹੋਵੇਗੀ ਇਹ ਕਹਿ ਕੇ ਤੇ ਸਾਡੇ ਬਾਪ ਵੱਲ ਦੇਖ ਕੇ ਰੋਣ ਲੱਗ ਜਾਣਾ ਕਿਉਂਕਿ ਘਰ ਵਿੱਚ ਰੋਟੀ ਪਕਾਉਣ ਲਈ ਆਟਾ ਤਕ ਨਹੀਂ ਸੀ ਹੁੰਦਾ ਤੇ ਸ਼ਰਾਬੀ ਬਾਪ ਨੇ ਸਾਡੀ ਮਾਂ ਨੂੰ ਕਹਿਣਾ ਜਾ ਲੈ ਜਾ ਜੁਆਕਾਂ ਨੂੰ ਨਾਲ ਪੇਕੇ ਚਲੀ ਜਾ ਪਰ ਅਣਖੀ ਮਾਂ ਦੀ ਕੁੱਖ ਵਿੱਚੋਂ ਪੈਦਾ ਹੋਈ ਸਾਡੀ ਮਾਂ ਨੇ ਅੱਤ ਦੀ ਗਰੀਬੀ ਵੀ ਹੰਢਾ ਲਈ ਤੇ ਸ਼ਰਾਬੀ ਬਾਪ ਨਾਲ ਦਿਨ ਵੀ ਕਢ ਲਏ ਪਰ ਦਹਿਲੀਉਂ ਪੈਰ ਬਾਹਰ ਨੂੰ ਨਹੀਂ ਚੁੱਕਿਆ।
        ਅਚਾਨਕ ਸਾਡੇ ਭੁੱਖੇ ਢਿੱਡ ਦੀਆਂ ਆਂਧਰਾ ਦੀ ਦਰਸੀਸ ਉਹਨਾਂ ਸ਼ਰਾਬ ਦੀਆਂ ਬੋਤਲਾਂ ਨੂੰ ਲੱਗੀ ਤੇ ਸਾਡੇ ਬਾਪ ਦੀ ਪੱਕੇ ਤੌਰ ਤੇ ਸ਼ਰਾਬ ਛੁੱਟ ਗਈ ਤੇ ਸਾਡੀ ਮਾਂ ਨੇ ਸੁੱਖ ਦਾ ਸਾਹ ਲਿਆ ਤੇ ਗਰੀਬੀ ਬੂਹੇ ਦੀਆਂ ਬਿਰਲਾਂ ਥਾਣੀ ਘਰੋਂ ਬਾਹਰ ਨਿਕਲਣ ਲੱਗੀ ਤੇ ਅਸੀਂ ਭੈਣ ਭਰਾ ਆਪਣੇ ਖੰਭ ਖਿਲਾਰਣ ਲੱਗੇ ਤੇ ਮਾਂ ਨੂੰ ਹਰ ਉਸ ਰੰਗ ਵਿੱਚ ਰੰਗਿਆ ਜਿਨ੍ਹਾਂ ਵਲੋਂ ਬੇਰੰਗ ਦਿਸਦੀ ਸੀ ਤੇ ਬਾਪ ਦੇ ਹੱਥਾਂ ਦੀਆਂ ਹਥੇਲੀਆਂ ਵਿੱਚ ਦੀ ਹਰ ਸੁੱਖ ਲੰਘਾਇਆ ਤੇ ਸਾਰੀਆਂ ਜਿੰਮੇਵਾਰੀਆਂ ਤੋਂ ਸੁਰਖਰੂ ਕਰਕੇ ਸੌ ਧੀਆਂ ਦਾ ਰਾਜਾ ਬਾਪ ਬਣਾ ਕੇ ਸਾਰੇ ਫਰਜਾਂ ਨੂੰ ਕਲਮਬੰਦ ਕਰ ਲਿਆ ਹੈ ਇਸ ਕਲਮ ਨੇ।
ਸਫਰ ਜਾਰੀ ਰਹੇਗਾ ਕਲਮ ਚਲਦੀ ਰਹੇਗੀ ✍️ਸੱਚੀ ਤੇ ਤੱਥਾਂ ਦੇ ਆਧਾਰ ਤੇ ਕਹਾਣੀਜਿਵੇਂ ਦਿਸਦੇ ਹਾਂ ਇਵੇਂ ਦਿਸਣ ਲਈ,
ਸਿਰਤੇ ਘੱਟਾ ਢੋਇਆ ਪਹਿਲਾਂ
ਇਹ ਹੱਸਦਾ ਚਿਹਰਾ ਦਿਸਦਾ ਹੈ ਜੋ,
ਅੰਤਾਂ ਦਾ ਹੈ ਰੋਇਆ ਪਹਿਲਾਂ
ਅੱਜ ਮੇਰੇ ਤੇ ਫ਼ਖ਼ਰ ਉਹ ਕਰਦੇ,
ਜੋ ਨੀ ਨਾਲ ਖਲੋਇਆ ਪਹਿਲਾਂ
ਬੀਤ ਗਏ ਦੀ ਮੈਂ ਲਿਖੀ ਕਹਾਣੀ,
ਜੋ ਸਫ਼ਰਾਂ ਵਿੱਚ ਹੋਇਆ ਪਹਿਲਾਂ

———————————————————

ਜ਼ਿੰਦਗੀ ਦੀ ਸੱਚਾਈ … 

ਮੋਬਾਇਲ ਫੋਨਾਂ ਦੇ ਨੁਕਸਾਨ ਦੱਸ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਈੇਏ

-ਪਵਨਜੀਤ ਕੌਰ  (ਈਟੀਟੀ ਅਧਿਆਪਕ),

ਮੋਗਾ  Mob. 97810-29785

.          ਅੱਜ ਕੱਲ੍ਹ ਸਾਹਿਤ ਦੀ ਰੁਚੀ ਬਹੁਤ ਘਟ ਰਹੀ ਹੈ। ਚੰਗੀਆਂ ਕਿਤਾਬਾਂ ਪੜ੍ਹਨ ਲਈ ਕਿਸੇ ਕੋਲ ਸਮਾਂ ਨਹੀਂ ਹੈ।ਪੰਜਾਬੀ ਵਿਰਸੇ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ। ਤ੍ਰਿੰਞਣ, ਸੱਥ ਇਹ ਸਭ ਨਵੀਂਆਂ ਤਕਨੀਕਾਂ ਅਤੇ ਮਸ਼ੀਨਾਂ ਨੇ ਸਭ ਕੁਝ ਖ਼ਤਮ ਹੀ ਕਰ ਦਿੱਤਾ ਹੈ। ਅੱਜ ਕੱਲ੍ਹ ਹਰੇਕ ਨੂੰ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ ਕਿ ਮੈਂ ਸਾਰਿਆਂ ਤੋਂ ਅੱਗੇ ਨਿਕਲ ਜਾਵਾਂ। ਸਾਨੂੰ ਪੁਰਾਤਨ ਚੀਜ਼ਾਂ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਨਵੀਆਂ ਪੀੜ੍ਹੀਆਂ ਨੂੰ ਪੰਜਾਬੀ ਵਿਰਸੇ ਬਾਰੇ ਪਤਾ ਚੱਲ ਸਕੇ।
            ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ।ਕੰਪਿਊਟਰ ਨਾਲ ਸਾਡੇ ਕੰਪਿਊਟਰ ਨਾਲ ਸਾਡੇ ਕੰਮ ਬਹੁਤ ਸੌਖੇ ਤੇ ਆਸਾਨ ਹੋ ਗਏ ਹਨ। ਅਸੀਂ ਅਪਣੇ ਪੰਜਾਬੀ ਸਾਹਿਤ ਨੂੰ ਭੁੱਲਦੇ ਜਾ ਰਹੇ ਹਾਂ। ਸਾਹਿਤ ਦੀ ਜਗ੍ਹਾ ਹੁਣ ਮੋਬਾਈਲਾਂ ਨੇ ਲੈ ਲਈ ਹੈ। ਮੋਬਾਈਲਾਂ ਦੀ ਵਜ੍ਹਾ ਨਾਲ ਅਸੀਂ ਇੱਕ ਦੂਜੇ ਤੋਂ ਦੂਰ ਹੋਣਾ ਸ਼ੁਰੂ ਹੋ ਗਏ ਹਾਂ। ਭਾਵੇਂ ਕਿ ਉਹ ਸਾਡਾ ਸਮਾਜ ਤੇ ਭਾਵੇਂ ਸਾਡੇ ਪਰਿਵਾਰਕ ਮੈਂਬਰ। ਪਰਿਵਾਰਿਕ ਮੈਂਬਰਾਂ ਵਿੱਚ ਪਹਿਲਾਂ ਜਿੰਨਾ ਮੋਹ ਨਹੀਂ ਰਿਹਾ। ਪਰਿਵਾਰ ਦੇ ਮੈਂਬਰਾਂ ਕੋਲ ਇੱਕ ਦੂਜੇ ਕੋਲ ਬੈਠਣਾ, ਇਕੱਠੇ ਰੋਟੀ ਖਾਣਾ, ਹੱਸਣ ਖੇਡਣ ਦਾ ਸਮਾਂ ਵੀ ਨਹੀਂ ਰਿਹਾ। ਰਿਸ਼ਤਿਆਂ ਵਿੱਚ ਦਿਨੋਂ ਦਿਨ ਤ੍ਰੇੜਾਂ ਪੈ ਰਹੀਆਂ ਹਨ।
          ਅੱਜ ਜ਼ੇ ਕਿਸੇ ਵੀ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਹਰ ਵਕਤ ਘਰ ਦੇ ਛੋਟੇ ਮੈਂਬਰ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਮੋਬਾਇਲ ਤੇ ਹੀ ਨਜ਼ਰ ਆਉਣਗੇ। ਫੋਨਾ ਵਿੱਚ ਹੀ ਇੰਨੇ ਮਸਤ ਹੋ ਜਾਂਦੇ ਹਨ ਕਿ ਖਾਣਾ ਪੀਣਾ ਵੀ ਭੁੱਲ ਜਾਂਦੇ ਹਨ। ਮੋਬਾਈਲਾਂ ਦੇ ਕਾਰਨ ਵੱਡਿਆਂ ਦੀ ਇੱਜ਼ਤ ਘਟਦੀ ਨਜ਼ਰ ਆ ਰਹੀ ਹੈ। ਮੋਬਾਇਲਾ ਦੀ ਵਰਤੋਂ ਕਰਕੇ ਘਰਾਂ ਵਿੱਚ ਕਲੇਸ਼ ਵਧ ਰਹੇ ਹਨ। ਵੀਡੀਓ ਬਣਾਉਣ ਦੀ ਹੋੜ ਲੱਗੀ ਹੋਈ ਹੈ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਬੱਚਿਆਂ ਦਾ ਵਿਕਾਸ ਘਟ ਰਿਹਾ ਹੈ। ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਹੱਥੀਂ ਮੋਬਾਇਲ ਦੇ ਕੇ ਤਬਾਹ ਕਰ ਰਹੇ ਹਾਂ। ਆਪਾਂ ਨੂੰ ਰਲ ਕੇ ਫ਼ੈਸਲਾ ਲੈਣਾ ਪਵੇਗਾ ਕਿ ਮੋਬਾਈਲਾਂ ਦੀ ਵਰਤੋਂ ਨੂੰ ਘਟਾਇਆ ਜਾਵੇ ਤੇ ਬੱਚਿਆਂ ਦੀ ਰੁਚੀ ਖੇਡਾਂ ਵਿੱਚ ਪੈਦਾ ਕੀਤੀ ਜਾਵੇ ਤਾਂ ਕਿ ਬੱਚੇ ਤੰਦਰੁਸਤ ਰਹਿਣ ਤੇ ਵਧਣ ਫੁੱਲਣ। ਨਵੀਂ ਪੀਡ਼੍ਹੀ ਨੂੰ ਮੋਬਾਇਲ ਫੋਨਾਂ ਦੇ ਨੁਕਸਾਨ ਦੱਸ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਈੇਏ ਤੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਤੇ ਸਾਹਿਤ ਨਾਲ ਜੋੜੀੇਏ।
———————————————————

ਮਿਹਨਤੀ ਮਾਪਿਆਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਡਿਪਟੀ ਕਮਿਸ਼ਨਰ ਦੇ ਆਹੁਦੇ ‘ਤੇ ਬੈਠਾ ਸਰਦਾਰ ਕੁਲਵੰਤ ਸਿੰਘ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ… 

– ਬੇਅੰਤ ਕੌਰ ਗਿੱਲ ਮੋਗਾ, Mob.94656-06210

ਮੈਨੂੰ ਮੋਗੇ ਵਿੱਚ ਰਹਿੰਦਿਆਂ ਲੱਗਭਗ ਦੋ ਦਹਾਕੇ ਹੋ ਚੱਲੇ ਹਨ, ਪਰ ਮੈਨੂੰ ਮੋਗਾ ਹਮੇਸ਼ਾ ਵਿਚਾਰਾ ਲੱਗਾ, ਮੋਗੇ ਨੇ ਮੈਨੂੰ ਬੜਾ ਕੁੱਝ ਦਿੱਤਾ ਮੁਹੱਬਤ, ਹਿੰਮਤ, ਦਲੇਰੀ, ਆਪਣਾਪਣ ! ਮਾਂ ਦੀ ਬੁੱਕਲ ਵਰਗਾ, ਪਿਓ ਦੇ ਲਾਡ ਵਰਗਾ ਤੇ ਭੈਣਾਂ ਭਰਾਵਾਂ ਦੀ ਗਲਵੱਕੜੀ ਵਰਗਾ ਲੱਗਦਾ ਮੈਨੂੰ ਮੋਗਾ। ਮੋਗੇ ਲਈ ਜਾਨ ਵੀ ਹਾਜ਼ਰ ਹੈ, ਪੰਜਾਬ ਲਈ ਹਮੇਸ਼ਾ ਖੜ੍ਹੇ ਹਾਂ, ਪਰ ਮੋਗਾ ਪਹਿਲਾਂ ਤਾਂ ਹੈ ਕਿਉਂਕਿ ਇਸਨੇ ਮੈਨੂੰ ਆਪਣਾ ਨਾਮ ਦਿੱਤਾ, ਮੋਗੇ ਲਈ ਕੁੱਝ ਕਰਨ ਦਾ ਜਜ਼ਬਾ ਸੌਣ ਨਹੀਂ ਦਿੰਦਾ, ਥੱਕਣ ਨਹੀਂ ਦਿੰਦਾ, ਮੋਗੇ ਦਾ ਹਰ ਸ਼ਖਸ ਮੈਨੂੰ ਆਪਣਾ ਈ ਸਾਇਆ ਲੱਗਦਾ। ਜਿੰਨਾ ਕਰ ਸਕਦੀ ਸੀ ਕੀਤਾ ਤੇ ਕਰ ਰਹੀ ਹਾਂ ਪਰ ਮੋਗਾ ਮੈਨੂੰ ਵਿਚਾਰਾ ਤਾਂ ਲੱਗਦਾ ਕਿ ਏਥੇ ਆਏ ਕਿਸੇ ਵੀ ਜ਼ਿਲ੍ਹਾ ਮੁਖੀ ਨੇ ਇਸਨੂੰ ਆਪਣਾ ਨਹੀਂ ਸਮਝਿਆ। ਪਤਾ ਨਹੀਂ ਉਹਨਾਂ ਨੂੰ ਸਮਾਂ ਘੱਟ ਮਿਲਿਆ ਜਾਂ ਕੋਈ ਪਰੈਸ਼ਰ ਸੀ ਜਾਂ ਕਹਿ ਲਵੋ ਤਜਰਬੇ ਜਾਂ ਫਿਰ ਲੋਕਾਂ ਨਾਲ ਤਾਲਮੇਲ ਦੀ ਘਾਟ। ਇਸ ਨਾਲ ਮਤਰੇਈ ਮਾਂ ਵਰਗਾ ਸਲੂਕ ਈ ਹੋਇਆ।

           ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਸੁਣਿਆ ਸੀ। ਸੋਚਦੀ ਹਾਂ ਕਿ ਡੀਸੀ ਵੀ ਇੱਕ ਛੋਟੀ ਜ਼ਿਲ੍ਹਾ ਰੂਪੀ ਰਿਆਸਤ ਦਾ ਮਾਲਕ ਹੁੰਦਾ ਹੈ ਤੇ ਜੇ ਉਸਦੇ ਜਿਲ੍ਹੇ ਦੇ ਲੋਕ ਉਸਨੂੰ ਪਿਆਰ ਕਰਦੇ ਹਨ ਤਾਂ ਸਮਝੋ ਉਹ ਇੱਕ ਫ਼ਰਿਸ਼ਤਾ ਹੈ।
ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਡੀਸੀ ਸਰਦਾਰ ਕੁਲਵੰਤ ਸਿੰਘ ਜੀ (ਆਈ ਏ ਐਸ) ਦੇ ਮੋਗਾ ਆਉਣ ‘ਤੇ ਉਹਨਾਂ ਦੀਆਂ ਤਾਰੀਫਾਂ ਸੁਣ ਰਹੀ ਸਾਂ, ਉਹਨਾਂ ਬਾਰੇ ਇਹ ਵੀ ਸੁਣਿਆ ਸੀ ਕਿ ਉਹਨਾਂ ਨੇ ਬੱਚਿਆਂ ਨੂੰ ਉੱਚ ਵਿੱਦਿਆ ਪੜ੍ਹਾਉਣ ਲਈ ਗੋਦ ਲਿਆ ਹੋਇਆ ਹੈ। ਪਰ ਬਿਨਾਂ ਰਸਮੀ ਵਧਾਈਆਂ ਦੇ ਹੋਰ ਕੁੱਝ ਕਹਿਣ ਦੀ ਹਿੰਮਤ ਨਾ ਪਈ, ਅਚਾਨਕ ਉਹਨਾਂ ਨੂੰ ਮਿਲਣ ਦਾ ਸਬੱਬ ਬਣਿਆ, ਖਾਲੀ ਜਿਹੇ ਗਏ ਸਾਂ ਪਰ ਵਾਪਸੀ ‘ਤੇ ਆਸਾਂ ਦੀ ਝੋਲੀ ਭਰ ਲਿਆਂਦੀ, ਝੋਲੀ ਵੀ ਏਨੀ ਭਰੀ ਕਿ ਸਭ ਨੂੰ ਕਿਹਾ ਕਿ ਜਾਓ ਮੰਗ ਲਵੋ ਜੋ ਮੰਗਣਾਂ, ਲੈ ਲਵੋ ਜਿਹੜਾ ਇਨਸਾਫ਼ ਲੈਣਾ, ਲੈ ਜਾਵੋ ਲੋਹੇ ਵਰਗੇ ਦਿਲ ਤੇ ਪਾਰਸ ਕੋਲ ਬੈਠ ਕੇ ਸੋਨਾ ਕਰ ਆਵੋ,

ਭੁੱਖਿਆਂ ਦੀ ਰੋਟੀ ਦਾ ਸਬੱਬ
ਗਰੀਬਾਂ ਦਾ ਰੱਬ,
ਹੰਕਾਰਿਆਂ ਲਈ ਜੱਬ ਹੈ।

         ਵਿਧਵਾ ਹੋਈਓ ਔਰਤੋ ਮੰਗ ਲਵੋ ਇਨਸਾਫ਼, ਨਸ਼ਿਆਂ ਚ ਰੁੜ ਗਏ ਪੁੱਤਰਾਂ ਵਾਲਿਓ ਮੰਗ ਲਵੋ ਇਨਸਾਫ਼ ਮੋਗੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਹੈ। ਸਿਆਣੇ ਕਹਿੰਦੇ ਰੱਬ ਤੋਂ ਬਿਨਾਂ ਕਿਸੇ ਨੂੰ ਨਾ ਸਾਲਾਹੋ , ਪਰ ਪਤਾ ਨਹੀਂ ਮੇਰਾ ਦਿਲ ਕਹਿੰਦਾ ਉਸਨੂੰ ਕਦੇ ਨਿੰਦਣਾ ਨਹੀਂ ਪਵੇਗਾ, ਦੋ ਮਹੀਨਿਆਂ ਤੋਂ ਸੋਚ ਰਹੀ ਸੀ ਲਿਖਾਂ ਕਿ ਨਾ ਜੇ ਉਸ ਸ਼ਖਸ ਬਾਰੇ ਨਹੀਂ ਲਿਖਦੀ ਤਾਂ ਅਨਿਆ ਹੈ ਚੰਗੇ ਇਨਸਾਨ ਨਾਲ, ਜੇ ਲਿਖਦੀ ਹਾਂ ਤਾਂ ਕਿਤੇ ਮਿਲਿਆ ਕੋਹੇਨੂਰ ਕੋਈ ਹੋਰ ਨਾ ਚੁਰਾ ਲਵੇ, ਪੰਜਾਬ ਵਾਲਿਓ ਮਿੰਨਤ ਐ ਇਹ ਹੀਰਾ ਸਾਡੇ ਕੋਲੋਂ ਖੋਹਿਓ ਨਾ ਘੱਟੋ ਘੱਟ ਤਿੰਨ ਚਾਰ ਸਾਲ ਤਾਂ ਬਿਲਕੁਲ ਨਾ। ਸਰਦਾਰ ਕੁਲਵੰਤ ਸਿੰਘ ਜੀ ਨੇ ਆਉਂਦਿਆਂ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੂ.ਪੀ.ਐਸ.ਸੀ. ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰ ਦਿੱਤੀ, ਜਿਸਦਾ ਮੋਗੇ ਜਿਲ੍ਹੇ ਨੂੰ ਬਹੁਤ ਫਾਇਦਾ ਹੋਵੇਗਾ, ਉਮੀਦ ਹੈ ਇਸ ਦਾ ਲਾਭ ਉਠਾ ਕੇ ਮੋਗੇ ਜਿਲ੍ਹੇ ਵਿੱਚ ਬਹੁਤ ਅਫ਼ਸਰ ਪੈਦਾ ਹੋਣਗੇ। ਮੈਂ ਇਹ ਵੀ ਸੋਚਦੀ ਹਾਂ ਕਿ ਡਾਕਟਰ ਸਾਰਿਆਂ ਦਾ ਇਲਾਜ ਕਰਕੇ ਉਹਨਾਂ ਨੂੰ ਜ਼ਿੰਦਗੀ ਨਹੀਂ ਦੇ ਸਕਦਾ, ਪਰ ਚੰਗਾ ਡਾਕਟਰ ਹਰ ਮਰੀਜ਼ ਦੀ ਗੱਲ ਠਰੰਮੇ ਨਾਲ ਸੁਣਕੇ ਉਸਦਾ ਦਰਦ ਘੱਟ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਭਾਵੇਂ ਕੋਈ ਡਿਪਟੀ ਕਮਿਸ਼ਨਰ ਸਭ ਲੋਕਾਂ ਨੂੰ ਖੁਸ਼ਹਾਲ ਜੀਵਨ ਨਾ ਦੇ ਸਕਦਾ ਹੋਵੇ ਪਰ ਉਹ ਸਭ ਨੂੰ ਪਿਆਰ ਨਾਲ ਬਿਠਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਬੋਝ ਹਲਕਾ ਕਰ ਦਿੰਦਾ ਹੈ, ਮੁਸ਼ਕਿਲ ਦਾ ਹੱਲ ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ।

          ਕਈ ਵਾਰ ਦੇਖਦੇ ਹਾਂ ਕਿ ਕੰਮ ਭਾਵੇਂ ਨਿੱਕਾ ਜਿਹਾ ਹੋਵੇ ਅਫਸਰ ਤਰੁੰਤ ਕਰ ਸਕਦਾ ਹੋਵੇ ਪਰ ਉਸਦਾ ਅਰਜ਼ ਕਰਤਾ ਦੇ ਨਾਲ ਰਵੱਈਆ ਹਿਟਲਰ ਵਰਗਾ ਹੁੰਦਾ, ਕੰਮ ਭਾਵੇਂ ਕਰ ਦੇਵੇ ਪਰ ਅਰਜ਼ ਕਰਤਾ ਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕਦਾ। ਸਰਦਾਰ ਕੁਲਵੰਤ ਸਿੰਘ ਜੀ ਦੇ ਅਧਿਆਪਕਾਂ ਨੂੰ ਮਿਲਣ ਦਾ ਸਬੱਬ ਬਣਿਆ ਉਹਨਾਂ ਕਿਹਾ ਕਿ ਸਰਦਾਰ ਕੁਲਵੰਤ ਸਿੰਘ ਬਹੁਤ ਹੀ ਨਟਖਟ ਸੁਭਾਅ ਦਾ ਸੀ, ਪੜ੍ਹਾਈ ਵਿੱਚ ਸਭ ਤੋਂ ਅੱਗੇ ਰਹਿਣ ਵਾਲਾ, ਬਚਪਨ ਨੂੰ ਬਚਪਨ ਵਾਂਗ ਜੀਣ ਵਾਲਾ ਸਰਦਾਰ ਕੁਲਵੰਤ ਸਿੰਘ ਅਧਿਆਪਕਾਂ ਦੇ ਦਿਲਾਂ ਉੱਤੇ ਵੀ ਰਾਜ ਕਰਦਾ ਹੈ। ਜ਼ਿੰਦਗੀ ਦੇ ਖੱਟੇ- ਮਿੱਠੇ ਤੇ ਕੌੜੇ ਤਜ਼ਰਬਿਆਂ ਨਾਲ ਲਬਰੇਜ਼ ਸਰਦਾਰ ਕੁਲਵੰਤ ਸਿੰਘ ਹਰ ਨੌਜਵਾਨ ਦਾ ਰਾਹ ਦਸੇਰਾ ਬਣ ਗਿਆ ਹੈ, ਹਰ ਇਨਸਾਫ਼ ਪਸੰਦ ਇਨਸਾਨ ਦੇ ਦਿਲ ਦੀ ਧੜਕਣ। ਮਿਹਨਤੀ ਮਾਪਿਆਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਡਿਪਟੀ ਕਮਿਸ਼ਨਰ ਦੇ ਆਹੁਦੇ ‘ਤੇ ਬੈਠਾ ਸਰਦਾਰ ਕੁਲਵੰਤ ਸਿੰਘ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ।

ਹਮਨੇ ਸੋਚਾ ਹਮ ਹੀ ਚਾਹਤੇ ਹੈਂ ਉਨਕੋ
ਮਗਰ ਉਨਕੋ ਚਾਹਨੇ ਵਾਲੋਂ ਕਾ ਤੋ ਕਾਫ਼ਲਾ ਨਿਕਲਾ
ਸੋਚਾ ਸ਼ਿਕਾਇਤ ਕਰੇਂਗੇ ਖੁਦਾ ਸੇ
ਮਗਰ ਖੁਦਾ ਭੀ ਉਨਕੋ ਚਾਹਨੇ ਵਾਲਾ ਨਿਕਲਾ।

          ਨਵੇਂ ਡੀਸੀ ਸਾਬ ਲਈ ਤੇ ਮੋਗੇ ਲਈ ਬਹੁਤ ਸਾਰੀਆਂ ਦੁਆਵਾਂ। ਉਹਨਾਂ ਦੀ ਲੰਮੀ ਉਮਰ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

———————————————————

ਅੱਖਾਂ ਵਿੱਚ ਉਡੀਕ ਦੀ ਬੇਸਬਰੀ ਤੇ ਘਰ ਜਾਣ ਦੀ ਤਾਂਘ… ਇਹ ਤਸਵੀਰ ਲਾਹਨਤਾਂ ਪਾ ਰਹੀ ਹੈ ਆਪਣੇ ਜੰਮਿਆ ਤੇ… 

– ਬਲਜਿੰਦਰ ਕੌਰ ਕਲਸੀ

ਇੱਕ ਦਿਨ ਮਾਵਾਂ ਦੇ ਆਸ਼ਰਮ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਚਿਹਰਿਆਂ ਤੇ ਝੁਰੜੀਆਂ ਵਿੱਚ ਦੀ ਡਿੱਗ ਰਹੇ ਹੰਝੂ ਔਤ ਹੋਣ ਦਾ ਅਹਿਸਾਸ ਕਰਵਾ ਰਹੇ ਸੀ ਕਿ ਧੀਆਂ ਪੁੱਤਰ ਹੋਣ ਦੇ ਬਾਵਜੂਦ ਵੀ ਉਹ ਔਂਤਰੇ ਹੀ ਹਨ। ਅੱਖਾਂ ਵਿੱਚ ਉਡੀਕ ਦੀ ਬੇਸਬਰੀ ਤੇ ਘਰ ਜਾਣ ਦੀ ਤਾਂਘ ਅੰਦਰੋਂ ਅੰਦਰ ਖੌਰੂ ਮਚਾ ਰਹੀ ਸੀ। ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ ਇਹ ਤਸਵੀਰ ਲਾਹਨਤਾਂ ਪਾ ਰਹੀ ਹੈ ਆਪਣੇ ਜੰਮਿਆ ਤੇ ਉਹਨਾਂ ਰਿਸ਼ਤਿਆਂ ਤੇ ਜਿਨ੍ਹਾਂ ਨੇ ਇਸ ਮਾਂ ਨੂੰ ਬਿਰਧ ਆਸ਼ਰਮ ਦੇ ਦਰਵਾਜ਼ੇ ਪਿੱਛੇ ਖੜਾ ਕੀਤਾ ਹੈ। ਮਾਂ ਇੱਕ ਵਹਿਮ ਵਿੱਚ ਬਿਰਧ ਆਸ਼ਰਮ ਦੇ ਦਰਵਾਜ਼ੇ ਪਿੱਛੇ ਖੜਕੇ ਉਡੀਕ ਰਹੀ ਹੈ ਆਪਣਿਆਂ ਨੂੰ ਸ਼ਾਇਦ ਕੋਈ ਮਿਲ਼ਣ ਆਵੇਗਾ ਤੇ ਨਾਲ ਲ਼ੈ ਜਾਵੇਗਾ।

ਇਸ ਮਾਵਾਂ ਦੇ ਆਸ਼ਰਮ ਨੂੰ ਡਾਕਟਰ ਰਣਦੀਪ ਕੌਰ ਸਿੱਧੂ ਜੀ ਚਲਾ ਰਹੇ ਹਨ ਸਲਾਮ ਹੈ ਉਹਨਾਂ ਦੀ ਸੇਵਾ ਨੂੰ ਸਿਰ ਝੁਕਦਾ ਹੈ ਉਹਨਾਂ ਦੀ ਸੋਚ ਨੂੰ ਜੋ ਚਾਲੀ ਦੇ ਕਰੀਬ ਬੇਸਹਾਰਾ ਮਾਵਾਂ ਦੀ ਦੇਖ ਰੇਖ ਕਰ ਰਹੇ ਹਨ। ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ਣ ਕਦੇ ਵੀ ਮੌਕਾ ਮਿਲ਼ੇ ਤਾਂ ਮਾਵਾਂ ਦੇ ਆਸ਼ਰਮ ਲੁਧਿਆਣਾ ਲਾਡੋਵਾਲ ਰੋਡ ਜ਼ਰੂਰ ਜਾਉ ਤੇ ਮਾਵਾਂ ਨਾਲ਼ ਦੁੱਖ ਦਰਦ ਜ਼ਰੂਰ ਵੰਢਾਂ ਕੇ ਆਉ।

———————————————————

ਬਹੁੱਤ ਵੱਡੀ ਸਮੱਸਿਆ ਹੈ ਸਾਈਕਲ ਸਕੂਟਰ ਸਟੈਂਡ ਦੀ 

-ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ)

ਸ਼ਹਿਰ ਵਿੱਚ ਹਰ ਜਗ੍ਹਾ ਪਾਰਕਿੰਗ ਦੀ ਸਮੱਸਿਆ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਸਾਈਕਲ, ਸਕੂੱਟਰ ਸਟੈਂਡ ਬਣਾਏ ਗਏ ਹਨ। ਉਨ੍ਹਾਂ ਨੂੰ ਚਲਾਉਣ ਲਈ ਇਹ ਸਾਈਕਲ, ਸਕੂੱਟਰ ਸਟੈਂਡ ਠੇਕੇ ਤੇ ਦੇ ਦਿੱਤੇ ਜਾਂਦੇ ਹਨ। ਠੇਕੇ ਤੇ ਚੱਲ ਰਹੇ ਇਹ ਸਾਈਕਲ, ਸਕੂੱਟਰ ਸਟੈਂਡ ਪਾਰਕਿੰਗ ਤੋਂ ਵੀ ਵੱਡੀ ਸਮੱਸਿਆ ਬਣ ਗਏ ਹਨ। ਹਰ ਸਮੇਂ ਇੰਨ੍ਹਾਂ ਸਾਈਕਲ, ਸਕੂੱਟਰ ਸਟੈਂਡਾਂ ਤੇ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਹੈ।

ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਡਾਕਟਰ ਦੀ ਪਰਚੀ ਦੀ ਫੀਸ 5/- ਰੁਪਏ ਹੈ ਪਰ ਸਾਈਕਲ ਸਟੈਂਡ ਵਾਲੀਆਂ ਦੀ ਪਾਰਕਿੰਗ ਫੀਸ 10/- ਰੁਪਏ ਹੈ। ਇਹ ਬਹੁੱਤ ਵੱਡੀ ਗੱਲ ਹੈ ਕਿ ਸਰਕਾਰੀ ਹਸਪਤਾਲ ਵਿੱਚ ਗਰੀਬ ਵਿਅਕਤੀਆਂ ਨੇ ਹੀ ਜਾਣਾ ਹੁੰਦਾ ਹੈ ਉਨ੍ਹਾਂ ਲਈ 10/- ਦੇਣੇ ਵੀ ਔਖੇ ਹੀ ਹਨ। ਜਿਹੜੇ ਗਰੀਬ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੁੰਦੇ ਹਨ ਉਨ੍ਹਾਂ ਦੇ ਪ੍ਰੀਵਾਰ ਵਾਲਿਆਂ ਨੂੰ ਦਿਹਾੜੀ ਵਿੱਚ 2-3 ਵਾਰ ਆਪਣੇ ਮਰੀਜ ਕੋਲ ਆਉਣਾ ਪੈਦਾਂ ਹੈ। ਚਾਹ, ਰੋਟੀ ਪਾਣੀ ਫੜਾਉਣ ਲਈ ਤਾਂ ਅਉਣਾ ਹੀ ਪੈਣਾ ਹੈ। ਇਸ ਹਿਸਾਬ ਨਾਲ ਉਨ੍ਹਾਂ ਦੀ ਨਜਾਇਜ ਲੁੱਟ ਹੋ ਰਹੀ ਹੈ। ਐਨ.ਜੀ.ਓ. ਨਾਲ ਸਬੰਧਤ ਹੋਣ ਕਾਰਨ ਮੈਂ ਕਈ ਵਾਰ ਹਸਪਤਾਲ ਵਿੱਚ ਮਰੀਜਾਂ ਨੂੰ ਵੇਖਣ ਗਿਆ ਹਾਂ। ਉਨ੍ਹਾਂ ਨੇ ਇਸ ਬਾਰੇ ਮੇਰੇ ਨਾਲ ਗੱਲ-ਬਾਤ ਕੀਤੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਾਣ ਸਮੇਂ ਪਾਰਕਿੰਗ ਵਾਲੇ ਪਰਚੀ ਫੜ ਲੈਦੇ ਹਨ ਤੇ ਪਾੜ ਕੇ ਸਿੱਟ ਦਿੰਦੇ ਹਨ ਤਾਂ ਜੋ ਦੂਸਰੀ ਵਾਰ ਅਉਣ ਤੇ ਉਨ੍ਹਾਂ ਨੂੰ ਦੁਬਾਰਾ ਪਰਚੀ ਕਟਾਉਣੀ ਪਵੇ। ਜਿਕਰ ਯੋਗ ਹੈ ਕਿ ਬੀਮਾਰ ਵਿਅਕਤੀ ਦੇ ਪ੍ਰੀਵਾਰ ਦੇ ਮੈਂਬਰਾਂ ਦੇ ਆਪਣੇ ਮਰੀਜ ਕੋਲ ਕਈ-ਕਈ ਗੇੜੇ ਲੱਗਦੇ ਹਨ। ਇਸ ਤਰ੍ਹਾਂ ਇਹ ਗਰੀਬ ਮਾਰ ਹੀ ਹੋ ਰਹੀਂ ਹੈ। ਇਸੇ ਤਰ੍ਹਾਂ ਜਿਲ੍ਹਾ ਸਕੱਤਰੇਤ ਅਤੇ ਕੋਰਟ ਕਚਹਿਰੀਆਂ ਵਿੱਚ ਹਰ ਕੰਮ ਲਈ ਕਈ-ਕਈ ਗੇੜੇ ਲੱਗਦੇ ਹਨ। ਉਥੇ ਵੀ ਸਾਈਕਲ, ਸਕੂੱਟਰ ਸਟੈਂਡ ਤੇ ਦਿੱਤੇ ਜਾਣ ਵਾਲੇ ਪੈਸਿਆ ਦਾ ਇਹ ਵਾਧੂ ਦਾ ਜੋਝ ਮਿਡਲ ਕਲਾਸ ਨੂੰ ਵੀ ਦੁੱਖਦਾ ਹੈ।
ਸਾਈਕਲ, ਸਕੂੱਟਰ ਸਟੈਂਡ ਦੇ ਠੇਕੇਦਾਰਾ ਦੀ ਵੀ ਆਪਣੀ ਮਜਬੂਰੀ ਹੈ ਕਿਉਂਕਿ ਉਨ੍ਹਾਂ ਨੇ ਲੱਖਾ ਰੁਪਏ ਵਿੱਚ ਠੇਕਾ ਭਰਿਆ ਹੁੰਦਾ ਹੈ। ਉਨ੍ਹਾਂ ਨੇ ਕਈ-ਕਈ ਮੁਲਾਜਮ ਰੱਖੇ ਹੁੰਦੇ ਹਨ। ਉਨ੍ਹਾਂ ਦੇ ਖਰਚੇ ਵੀ ਕੱਢਨੇ ਹੁੰਦੇ ਹਨ ਇਸ ਲਈ ਸਖਤੀ ਕਰਦੇ ਹਨ। ਵੇਖਣ ਯੋਗ ਹੈ ਸਾਈਕਲ, ਸਕੂੱਟਰ ਸਟੈਡ ਤੇ ਕੰਮ ਕਾਰ ਕਰਨ ਵਾਲੇ ਵਿਅਕਤੀਆਂ ਦੀ ਬੋਲ-ਚਾਲ ਵਧੀਆ ਨਹੀਂ ਹੈ। ਠੇਕੇਦਾਰਾਂ ਨੂੰ ਇਹ ਜਰੂਰ ਵੇਖਣਾ ਚਾਹੀਦਾ ਹੈ ਕਿ ਉਹ ਅਜਿਹੇ ਮੁਲਾਜਮ ਰੱਖਣ ਜਿਹੜੇ ਹਰ ਆਉਣ-ਜਾਣ ਵਾਲੇ ਵਿਅਕਤੀ ਨੂੰ ਪਿਆਰ ਸਤਿਕਾਰ ਨਾਲ ਬੋਲਣ। ਕਿਉਂਕਿ ਹਰ ਵਿਅਕਤੀ ਮਜਬੂਰੀ ਵਿੱਚ ਹੀ ਸਰਕਾਰੀ ਹਸਪਤਾਲ ਜਾਂ ਕੋਰਟ ਕਚਹਿਰੀਆਂ ਵਿੱਚ ਆਉਦਾ ਹੈ ਉਹ ਪਹਿਲਾ ਹੀ ਟੈਨਸ਼ਨ ਤੇ ਮੁਸੀਬਤ ਵਿੱਚ ਹੁੰਦਾ ਹੈ। ਜੇਕਰ ਕੋਈ ਉਸ ਨੂੰ ਥੋੜਾ ਵੀ ਗਲਤ ਤਰੀਕੇ ਨਾਲ ਪਰਚੀ ਲਈ ਕਹੇਗਾ ਤਾਂ ਉਹ ਜਰੂਰ ਲੜਾਈ-ਝਗੜਾ ਹੀ ਕਰੇਗਾ ਇਸ ਦੇ ਉਲਟ ਜੇਕਰ ਉਸ ਨੂੰ ਪਿਆਰ ਸਤਿਕਾਰ ਨਾਲ ਬੁਲਾਇਆ ਜਾਵੇ ਅਤੇ ਉਸ ਨਾਲ ਹਮਦਰਦੀ ਭਰੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਪਰਚੀ ਦੇ ਪੈਸੇ ਨਹੀਂ ਦੁਖਣਗੇ।

ਉਪਰੋਕਤ ਵਿਸ਼ੇ ਬਾਰੇ ਸਰਕਾਰ ਅਤੇ ਐਨ.ਜੀ.ਓ. ਸੰਸਥਾਵਾਂ ਨੂੰ ਸੋਚਣ ਦੀ ਲੋੜ ਹੈ। ਜੇਕਰ ਸਾਈਕਲ, ਸਕੂੱਟਰ ਸਟੈਂਡ ਨੂੰ ਠੇਕੇਦਾਰਾਂ ਦੇ ਹੱਥੋਂ ਕੱਢ ਕੇ ਇਕ-ਦੋ ਵਿਅਕਤੀ ਤਨਖਾਹ ਤੇ ਰੱਖ ਲਏ ਜਾਣ ਤਾਂ ਗਰੀਬ ਲੋਕ ਇਸ ਬੋਝ ਤੋਂ ਛੁਟਕਾਰਾ ਪਾ ਲੈਣ। ਪਰਚੀਆਂ ਤਾਂ ਬਹੁੱਤ ਸਾਰੀਆਂ ਫਰਮਾ ਜਾਂ ਸੂਸਾਇਟੀਆਂ ਨੇ ਹੀ ਸਪੋਂਸਰ ਕਰ ਦੇਣੀਆਂ ਹਨ। ਸਰਕਾਰੀ ਵਿਭਾਗਾਂ ਕੋਲ ਜਿਥੇ ਕਰੋੜਾਂ ਦੇ ਬੱਜਟ ਹੋਣ ਉੱਥੇ ਕੁੱਝ ਕੁ ਲੱਖਾਂ ਦੇ ਠੇਕੇ ਨਾਲ ਵਿਭਾਗ ਨੂੰ ਕੋਈ ਫਰਕ ਨਹੀਂ ਪੈਦਾਂ ਪਰ ਜਨਤਾ ਨੂੰ ਸਹੂਲਤ ਮਿਲ ਜਾਵੇਗੀ।

———————————————————

ਕਦੋਂ ਰੁਕੇਗੀ ਦਿੱਲੀ ਚ’ ਦਰਿੰਦਗੀ 

– ਹਰਕੀਰਤ ਕੌਰ, Mob. 97791-18066

ਦਿੱਲੀ ਭਾਰਤ ਦਾ ਦਿਲ, ਭਾਰਤ ਦੀ ਰਾਜਧਾਨੀ। ਇੱਕ ਅਜਿਹਾ ਸ਼ਹਿਰ ਜਿੱਥੇ ਭਾਰਤ ਦੇ ਕਾਨੂੰਨਾ ਦੇ ਸਭ ਤੋਂ ਵੱਡੇ ਅਦਾਰੇ ਹਨ। ਅਜਿਹੀ ਜਗ੍ਹਾ ਜਿੱਥੇ ਭਾਰਤ ਦੀ ਹਕੂਮਤ ਰਹਿੰਦੀ ਹੈ। ਇੱਕ ਅਜਿਹਾ ਸਥਾਨ ਜਿੱਥੇ ਦੇਸ਼ ਦੇ ਵੱਡੇ ਫ਼ੈਸਲੇ ਲਏ ਜਾਂਦੇ ਹਨ। ਦਿਨ ਰਾਤ ਚਹਿਲ ਪਹਿਲ ਤੇ ਤਮਾਮ ਲੋਕਾਂ ਨਾਲ ਖਚਾਖਚ ਭਰਿਆ ਇਹ ਸ਼ਹਿਰ ਜਿੰਨਾ ਵੱਡਾ ਮਾਣ ਆਪਣੇ ਕੋਲ ਰੱਖੀ ਬੈਠਾ ਹੈ, ਸਮਾਂ ਗਵਾਹ ਹੈ ਕਿ ਉਨੇ ਜਿਆਦਾ ਘਿਨੋਣੇ ਕੰਮ ਇਸ ਧਰਤੀ ਤੇ ਹੁੰਦੇ ਰਹੇ। ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਹੋਵੇ, ਚਾਹੇ ਚੁਰਾਸੀ ਦਾ ਖੂਨ ਖਰਾਬਾ, ਚਾਹੇ ਔਰਤਾਂ ਦੀਆਂ ਇੱਜ਼ਤਾਂ ਲੀਰੋ ਲੀਰ ਹੋਣੀਆਂ ਹੋਣ, ਮੌਤ, ਅਪਮਾਨ, ਸ਼ਰੀਰਕ, ਮਾਨਸਿਕ ਹਰ ਤਰ੍ਹਾਂ ਦਾ ਜੁਲਮ ਇਸ ਧਰਤੀ ਤੇ ਹੋਇਆ ਹੈ।

ਇੱਕ ਅਜਿਹਾ ਸ਼ਹਿਰ ਜਿੱਥੇ ਲੋਕ ਆਪਣੀਆਂ ਬੇਟੀਆਂ ਨੂੰ ਰਾਤ ਬਾਹਰ ਇੱਕਲਿਆਂ ਜਾਣ ਤੋਂ ਰੋਕਦੇ ਹਨ। ਇੱਕ ਅਜਿਹਾ ਸ਼ਹਿਰ ਜਿੱਥੇ ਔਰਤ ਬਿਲਕੁਲ ਵੀ ਮਹਿਫ਼ੂਜ਼ ਨਹੀਂ । ਇਹ ਸਾਡੇ ਦੇਸ਼ ਦੀ ਜਮੀਨੀ ਹਕੀਕਤ ਹੈ, ਅਸੀਂ ਕਿੰਨਾ ਵੀ ਕਹਿ ਲਈਏ ਕਿ ਭਾਰਤ ਨੇ ਬਹੁਤ ਤਰੱਕੀ ਕਰ ਲਈ ਪਰ ਸਭ ਫੋਕਾ ਦਿਖਾਵਾ। ਅੱਜ ਵੀ ਅਸੀਂ ਗੁਲਾਮ ਹਾਂ, ਸੌੜੀ ਸੋਚ ਦੇ ਕੁਚੱਜੀ ਵਿਚਾਰਧਾਰਾ ਦੇ! ਨਿਰਭਿਆ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਅੱਜ ਤੱਕ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀਆਂ ਹਨ। ਹਵਸ਼ ਦੇ ਭੁੱਖੇ ਲਾਲਚੀ ਭੇੜੀਏ ਕਿਸੇ ਵੀ ਰਾਹ ਜਾਂਦੀ ਧੀ ਦੀ ਜਿੰਦਗੀ ਨਾਲ ਖਿਲਵਾੜ ਕਰ ਜਾਂਦੇ ਹਨ ਤੇ ਤੇ ਸਾਡਾ ਕਾਨੂੰਨ ਸਿਰਫ਼ ਮੂੰਹ ਚੁੱਕੀ ਵੇਖਦਾ ਰਹਿੰਦਾ ਹੈ। ਪਤਾ ਨਹੀਂ ਕਿੰਨੇ ਕੁ ਮਾਂ ਬਾਪ ਆਪਣੀਆ ਜਾਨੋ ਪਿਆਰੀਆਂ ਧੀਆਂ ਨੂੰ ਗਵਾ ਚੁੱਕੇ ਹਨ। ਇਸੇ ਤਰ੍ਹਾਂ ਇੱਕ ਤਾਜ਼ਾ ਮਸਲਾ 26 ਜਨਵਰੀ ਦੇ ਦਿਨ ਸਾਹਮਣੇ ਆਇਆ।ਜਿੱਥੇ ਪੂਰਾ ਦੇਸ਼ ਗਣਤੰਤਰ ਦਿਵਸ ਮਨ੍ਹਾ ਰਿਹਾ ਸੀ, ਉੱਥੇ ਦਿੱਲੀ ਦੀਆਂ ਗਲੀਆਂ ‘ਚ ਇਕ ਕੁੜੀ ਦੀ ਇੱਜ਼ਤ ਤਾਰ-ਤਾਰ ਹੋ ਰਹੀ ਸੀ। ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਤ੍ਰਾਸਦੀ ਸਾਡੇ ਦੇਸ਼ ਦੇ ਕਾਨੂੰਨ ਲਈ ਹੋਰ ਕੋਈ ਨਹੀਂ ਹੋ ਸਕਦੀ ਕਿ ਜਿਸ ਦਿਨ ਅਸੀਂ ਇਹਨਾਂ ਕਾਨੂੰਨਾ ਦੇ ਹੋਂਦ ਵਿੱਚ ਆਉਣ ਦਾ ਜਸ਼ਨ ਮਨਾ ਰਹੇ ਸੀ, ਉਸੇ ਦਿਨ ਉਸੇ ਸ਼ਹਿਰ ਵਿੱਚ ਉਹਨਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਦਿੱਲੀ ‘ਚ 20 ਸਾਲਾ ਇਕ ਕੁੜੀ ਨੂੰ ਅਗਵਾ ਕਰ ਕੇ ਪਹਿਲਾਂ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਨਾਲ ਬਦਸਲੂਕੀ ਅਤੇ ਵਾਲ ਕੱਟ ਕੇ ਸੜਕਾਂ ‘ਤੇ ਘੁਮਾਇਆ ਗਿਆ। ਇਸ ਦਾ ਇਕ ਸ਼ਰਮਨਾਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਔਰਤਾਂ ਵੀ ਦਿਖਾਈ ਦੇ ਰਹੀਆਂ ਹਨ।

ਇਸ ਮਸਲੇ ਵਿੱਚ ਇੱਕ ਔਰਤ ਉੱਪਰ ਇੱਕ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਜੁਲਮ ਢਾਹੇ ਗਏ। ਸਮੂਹਿਕ ਜਬਰ ਜਨਾਹ ਕੀਤਾ ਗਿਆ, ਮਾਰ ਕੁਟਾਈ ਕੀਤੀ ਗਈ, ਇੱਥੇ ਹੀ ਬਸ ਨਹੀਂ ਉਸਦੀ ਮਰਜ਼ੀ ਤੋਂ ਬਿਨਾਂ ਉਸ ਦੇ ਕੇਸ ਕਤਲ ਕੀਤੇ ਗਏ, ਕਈ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਜਿੰਨਾ ਸਾਹਮਣੇ ਇਨਸਾਨੀਅਤ ਸ਼ਰਮਸ਼ਾਰ ਹੋ ਜਾਂਦੀ, ਕਿਸ ਤਰ੍ਹਾਂ ਦਾ ਭਾਣਾ ਵਰਤਿਆ ਕਿ ਉਸ ਔਰਤ ਤੇ ਏਨਾਂ ਜੁਲਮ ਢਾਹ ਕੇ ਫਿਰ ਉਸਦਾ ਮੂੰਹ ਕਾਲਾ ਕਰ ਦੁਨੀਆਂ ਵਿੱਚ ਜਲੂਸ ਕੱਢਿਆ ਗਿਆ, ਜਿੱਥੇ ਇੱਕ ਪਾਸੇ ਦਿੱਲੀ ਵਿੱਚ ਪਰੇਡ ਹੋ ਰਹੀ ਹੋਵੇਗੀ, ਭਾਰਤ ਦੇ ਗੌਰਵ ਦੀਆਂ ਝਲਕੀਆਂ ਕੱਢੀਆਂ ਜਾ ਰਹੀਆਂ ਹੋਣਗੀਆਂ ਉੱਥੇ ਦੂਸਰੇ ਪਾਸੇ ਇੱਕ ਔਰਤ ਦੀ ਪਰੇਡ ਹੋ ਰਹੀ ਸੀ, ਜਿਸ ਨੂੰ ਦੁਨੀਆਂ ਸਾਹਮਣੇ ਅਪਮਾਨਿਤ ਕੀਤਾ ਜਾ ਰਿਹਾ ਸੀ।

ਇਸ ਤੋਂ ਇਲਾਵਾ ਸਾਡੇ ਸਮਾਜ ਦਾ ਇੱਕ ਹੋਰ ਚਿਹਰਾ ਸਾਨੂੰ ਵੇਖਣ ਨੂੰ ਮਿਲਿਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਇਸ ਮਸਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਵਿੱਚ ਔਰਤਾਂ ਦੀ ਗਿਣਤੀ ਜਿਆਦਾ ਹੈ। ਜੋ ਕਿ ਤਮਾਮ ਦੇਸ਼ ਦੁਨੀਆਂ ਦੇ ਔਰਤ ਜਗਤ ਨੂੰ ਸ਼ਰਮਿੰਦਿਆਂ ਕਰਦੀ ਹੈ। ਜੇਕਰ ਔਰਤ …. ਔਰਤ ਦੇ ਹੱਕ ਵਿੱਚ ਭੁਗਤ ਜਾਵੇ ਤਾਂ ਔਰਤਾਂ ਉੱਪਰ ਹੋਣ ਵਾਲੇ ਬਹੁਤ ਸਾਰੇ ਜੁਲਮਾਂ ਨੂੰ ਢੱਲ ਪਾਈ ਜਾ ਸਕਦੀ ਹੈ। ਭਾਵੇਂ ਉਹ ਘਰੇਲੂ ਹੋਣ ਚਾਹੇ ਸਮਾਜਿਕ। ਦੂਸਰਾ ਪੱਖ ਜੋ ਇੱਥੇ ਵੇਖਣ ਨੂੰ ਮਿਲਿਆ ਕਿ ਉਸ ਲੜਕੀ ਦੇ ਬਿਨਾ ਮਰਜ਼ੀ ਤੋਂ ਕੇਸ ਕਤਲ ਗਏ, ਜੋ ਕਿ ਉਸਦੀ ਧਾਰਮਿਕ ਸੁਤੰਤਰ ਉੱਪਰ ਸੱਟ ਸੀ। ਇਹ ਇੱਕ ਅਜਿਹੀ ਘਟਨਾ ਹੈ ਜਿਸਨੇ ਹਰ ਸੰਵੇਦਨਸ਼ੀਲ ਮਨੁੱਖ ਦੀ ਰੂਹ ਨੂੰ ਝੰਜੋੜ ਦਿੱਤਾ। ਇਹ ਕੋਈ ਪਹਿਲੀ ਘਟਨਾ ਨਹੀਂ ਅਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨਿੱਤ ਆਪਣੀ ਪੱਤ ਲੀਰੋ ਲੀਰ ਕਰਵਾਉਂਦੀਆਂ ਹਨ, ਹੈਰਾਨਗੀ ਦੀ ਗੱਲ ਵੇਖੋ ਇੱਕ ਔਰਤ ਉੱਪਰ ਜੁਲਮ ਕੀਤਾ ਜਾਂਦਾ, ਫਿਰ ਉਸਦਾ ਸਾਥ ਦੇਣ ਦੀ ਬਜਾਇ ਉਸਨੂੰ ਸਮਾਜ ਤੋਂ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ, ਉਸ ਵੱਲ ਇਸ ਨਜ਼ਰ ਨਾਲ ਦੇਖਿਆ ਜਾਂਦਾ ਕਿ ਜੇਕਰ ਉਸ ਨਾਲ ਬਲਾਤਕਾਰ ਹੋਇਆ ਤਾਂ ਉਸ ਵਿੱਚ ਵੀ ਉਸਦਾ ਕਸੂਰ ਹੈ। ਪਹਿਲਾਂ ਸਰੀਰਕ ਤਸ਼ਦੱਦ, ਫਿਰ ਮਾਨਸਿਕ ਤੇ ਹਾਲੇ ਅਸੀਂ ਆਪਣੇ ਦੇਸ਼ ਨੂੰ ਇੱਕ ਸੱਭਿਅਕ ਦੇਸ਼ ਕਹਿੰਦੇ ਹਾਂ।  ਇਹ ਸਵਾਲ ਹੈ ਤਮਾਮ ਉਹਨਾਂ ਕਾਨੂੰਨ ਦੇ ਰਖਵਾਲਿਆਂ ਲਈ ਕਿ ਕਿਉਂ ਉਹ ਅਸਫਲ ਰਹਿੰਦੇ ਨੇ ਇੱਕ ਨਿਰੋਆ ਸਮਾਜ ਸਿਰਜਣ ਵਿੱਚ। ਕਿਉਂ ਦਿੱਲੀ ਦੀ ਦਰਿੰਦਗੀ ਕਦੇ ਠੱਲਦੀ ਨਹੀਂ। ਕਿਉਂਕਿ ਮਨੁੱਖੀ ਅਧਿਕਾਰਾਂ ਦਾ ਪਤਨ ਸ਼ਰੇਆਮ ਹੁੰਦਾ ਹੈ? ਕਿਉਂ ਇੱਕ ਔਰਤ ਕੋਲ ਜਿਊਣ ਦਾ ਹੱਕ ਖੋਹ ਲਿਆ ਜਾਂਦਾ ਹੈ ਤੇ ਛੱਡ ਦਿੱਤਾ ਜਾਂਦਾ ਹੈ ਉਸਨੂੰ ਅਧਮੋਈ ਜਿੰਦਗੀ ਜਿਊਣ ਲਈ।

ਇਹ ਘਟਨਾ ਧਾਰਮਿਕ ਸਮਾਜਿਕ ਭਾਵਨਾਵਾਂ ਨੂੰ ਧੁਰ ਅੰਦਰ ਤੱਕ ਹਿਲਾਉਣ ਵਾਲੀ ਘਟਨਾ ਹੈ। ਜੇਕਰ ਸਮਾਜ ਤੇ ਧਰਮ ਦੇ ਸਿਰਮੌਰ ਆਗੂਆਂ ਨੇ ਇਸ ਮਸਲੇ ਬਾਰੇ ਸੰਜੀਦਗੀ ਨਾਲ ਨਾ ਸੋਚਿਆ ਤਾਂ ਉਹਨਾਂ ਨੂੰ ਵੀ ਹੋਰਾਂ ਵਾਂਗ ਆਮ ਲੋਕਾਂ ਵਾਂਗ ਬੈਠ ਜਾਣਾ ਚਾਹੀਦਾ ਹੈ।  ਅਸੀਂ ਇਸ ਸਮਾਜ ਦਾ ਹਿੱਸਾ ਹਾਂ, ਤਮਾਸ਼ਬੀਨ ਨਾ ਬਣੀਏ ਦਿੱਲੀ ਵਿੱਚ ਲੱਗੀ ਅੱਗ ਦਾ ਸੇਕ ਅੱਜ ਤੱਕ ਸਾਡੇ ਹੱਡਾਂ ਨੂੰ ਲੂਸਦਾ ਹੈ, ਯਾਦ ਰੱਖਿਓ ਅੱਜ ਕਿਸੇ ਦੀ ਧੀ ਭੈਣ ਇਹਨਾਂ ਜੁਲਮਾਂ ਦੀ ਸ਼ਿਕਾਰ ਹੋਈ ਹੈ, ਕੱਲ ਨੂੰ ਪਤਾ ਨਹੀਂ ਕਿਸਦੀ ਵਾਰੀ ਆ ਜਾਵੇ। ਆਪਣੀ ਜਿੰਮੇਵਾਰੀ ਸਮਝੀਏ, ਸਰਕਾਰਾਂ ਨੂੰ, ਕਾਨੂੰਨ ਨੂੰ, ਸਮਾਜ ਨੂੰ, ਧਰਮਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਈਏ। ਆਪਣੇ ਆਪ ਨੂੰ ਕਾਨੂੰਨ ਦੇ ਰਖਵਾਲੇ , ਲੋਕਾਂ ਦੇ ਸੇਵਕ ਕਹਿਣ ਵਾਲਿਆਂ ਨੂੰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹ ਦੇਸ਼ ਜਿਸਦੀ ਰਾਜਧਾਨੀ ਵਿੱਚ ਹੀ ਔਰਤਾਂ ਮਹਿਫ਼ੂਜ਼ ਨਹੀਂ ਕਿਵੇਂ ਇੱਕ ਚੰਗਾ ਲੋਕਤੰਤਰੀ ਦੇਸ਼ ਅਖਵਾ ਸਕਦਾ ਹੈ? ਇਹਨਾਂ ਜੁਲਮਾਂ ਦੀ ਅੱਗ ਨੂੰ ਸਿਆਣਪ, ਸੁਚੱਜੀ ਅਗਵਾਈ ਰੂਪੀ ਪਾਣੀ ਪਾ ਬੁਝਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਸਵਾਲ ਹਮੇਸ਼ਾ ਰਹੇਗਾ ਕਿ ਆਖਰ ਕਦੋਂ ਰੁੱਕੇਗੀ ਦਿੱਲੀ ਵਿੱਚ ਦਰਿੰਦਗੀ?

———————————————————

ਛੱਬੀ ਜਨਵਰੀ ‘ਤੇ ਵਿਸ਼ੇਸ

26 ਜਨਵਰੀ ਬਾਰੇ ਵਿਸ਼ੇਸ ਜਾਣਕਾਰੀ

– ਗਗਨਦੀਪ ਕੌਰ ਧਾਲੀਵਾਲ 

             26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ। ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ। ਇਹ ਤਿਉਹਾਰ ਹਿੰਦੂ, ਮੁਸਲਿਮ, ਸਿੱਖ, ਇਸਾਈ ਰਲ ਕੇ ਮਨਾਉਂਦੇ ਹਨ ।

ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ। ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ। 26 ਜਨਵਰੀ 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ ‘ਚ ਕੁੱਲ 22 ਕਮੇਟੀਆਂ ਸਨ, ਜਿਸ ‘ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ ਸਨ।  ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ ‘ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ‘ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ ‘ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ ‘ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ ‘ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।

ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ। ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।

———————————————————

ਪੰਜਾਬੀਆਂ ਦਾ ਪੰਜਾਬੀ ਲਿਖਣ ‘ਚ ਹੱਥ ਤੰਗ

– ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ।)
ਸੰਪਰਕ ਨੰਬਰ: 098557-38113

                ਸ਼ੋਸ਼ਲ ਮੀਡੀਆ ਦੀ ਬੇਹਿਸਾਬ ਵਰਤੋਂ ਨੇ ਸਾਨੂੰ ਸਭ ਨੂੰ ਇਕ ਦੂਜੇ ਦੇ ਬਹੁਤ ਨਜ਼ਦੀਕ ਕਰ ਦਿੱਤਾ ਹੈ। ਸੁਬ੍ਹਾ ਸਵੇਰੇ ਉੱਠਣ ਸਾਰ ਅਸੀਂ ਵੱਟਸਐਪ, ਫੇਸਬੁੱਕ ਆਦਿ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਰਾਤ ਸੌਣ ਤੋਂ ਬਾਅਦ ਕਿਸ ਕਿਸ ਨੇ ਮੈਸੇਜ ਭੇਜਿਆ ਹੈ। ਅਤੇ ਇਹ ਸਿਲਸਿਲਾ ਸਾਰਾ ਦਿਨ ਰੋਜ਼ਮਰ੍ਹਾ ਦੇ ਕੰਮ-ਕਾਰ ਦੇ ਨਾਲ ਨਾਲ ਦੇਰ ਰਾਤ ਸੌਣ ਤੱਕ ਲਗਾਤਾਰ ਚਲਦਾ ਰਹਿੰਦਾ ਹੈ।

ਪਰ ਧਿਆਨ ਦੇਣ ਵਾਲ਼ਾ, ਵਿਚਾਰ ਕਰਨ ਵਾਲਾ, ਅਮਲ ਕਰਨ ਵਾਲਾ, ਅਸਲ ਮਸਲਾ ਇਹ ਹੈ ਕਿ ਸ਼ੋਸ਼ਲ ਮੀਡੀਆ ਨੇ ਸਾਡੀ ਮਾਤ-ਭਾਸ਼ਾ ਪੰਜਾਬੀ ਸਬੰਧੀ ਸਾਡੇ ਸ਼ਬਦ ਭੰਡਾਰ, ਸ਼ਬਦ ਗਿਆਨ ਦੇ ਪੱਧਰ ਨੂੰ ਵੀ ਜੱਗ ਜ਼ਾਹਰ ਕਰ ਦਿੱਤਾ ਹੈ। ਬਹੁਤੇ ਮੈਸੇਜ ਤਾਂ ਅਸੀਂ ਸ਼ੇਅਰ ਚੈਟ, ਮੌਜ ਆਦਿ ਐਪ ਤੋਂ ਨਕਲ ਮਾਰ ਕੇ ਭੇਜਣ ਦੇ ਆਦੀ ਹਾਂ। ਅਜਿਹੇ ਬਹੁਤ ਸਾਰੇ ਮੈਸੇਜ ਅੱਗੇ ਭੇਜਣ ਤੋਂ ਪਹਿਲਾਂ ਅਸੀਂ ਦੇਖਦੇ ਵੀ ਨਹੀਂ ਕਿ ਇਸ ਵਿੱਚ ਕਿੰਨੀਆਂ ਗਲਤੀਆਂ ਹਨ। ਪੰਜਾਬੀ ਬੋਲੀ ਦੇ ਸ਼ਬਦਾਂ ਦਾ ਕਿੰਨਾ ਜਲੂਸ ਕੱਢਿਆ ਹੋਇਆ ਹੈ।

ਦਰਅਸਲ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਗੁੱਰਮੁੱਖੀ ਲਿੱਪੀ ਵਿੱਚ ਪੰਜਾਬੀ ਲਿਖਣ ਦੇ ਢੰਗ ਤਰੀਕੇ ਨੂੰ ਵਿਸਾਰ ਚੁੱਕੇ ਹਾਂ। ਹਾਲਾਂ ਕਿ ਉਸਨੂੰ ਪੜ੍ਹਨਾ ਵੀ ਆਸਾਨ ਹੈ ਅਤੇ ਸਮਝਣਾ ਵੀ ਆਸਾਨ ਹੈ। ਅਜਿਹੀ ਅਣਗਹਿਲੀ ਅਤੇ ਬੇਧਿਆਨੀ ਕਰਕੇ ਹੀ, ਜੇਕਰ ਸਾਡੇ ਵਿੱਚੋਂ ਕੋਈ ਥੋੜ੍ਹੇ ਬਹੁਤੇ ਗੁਰਮੁੱਖੀ ਲਿੱਪੀ ਵਰਤਕੇ ਪੰਜਾਬੀ ਲਿਖਦੇ ਵੀ ਹਨ ਤਾਂ ਉਸ ਵਿੱਚ ਅਨੇਕਾਂ ਗਲਤੀਆਂ ਹੁੰਦੀਆਂ ਹਨ। ਇਹਨਾਂ ਗਲਤੀਆਂ ਕਾਰਨ ਲਿਖਤ ਪੜ੍ਹਦਿਆਂ ਲਿਖਤ ਦਾ ਮੂਲ ਮੰਤਵ ਹੀ ਰੁਲ਼ ਜਾਂਦਾ ਹੈ। ਭਲਾ ਦੀ ਅੰਗਰੇਜੀ ਅੱਖਰਾਂ ਨਾਲ ਪੰਜਾਬੀ ਲਿਖਣ ਦੀ ਮੱਤ ਸਾਨੂੰ ਕਿਹੜੇ ਭੜੂਏ ਨੇ ਦਿੱਤੀ ਹੈ? ਜਿਸਨੂੰ ਲਿਖਣਾ ਅਤੇ ਪੜ੍ਹਨਾ ਕਿੰਨਾ ਔੜ ਲਗਦਾ ਹੈ। ਅਜਿਹਾ ਢੰਗ ਵਰਤਣ ਦੀ ਕੋਈ ਤੁਕ ਬਣਦੀ ਹੈ?

ਜੇਕਰ ਅਸੀਂ ਸਹੀ ਰਸਤੇ ‘ਤੇ ਨਾ ਆਏ। ਮਿਹਨਤ ਕਰਨ ਤੋਂ ਜੀਅ ਚਰਾਉਂਦੇ ਰਹੇ। ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਹੀ ਢੰਗ ਨਾਲ ਪੰਜਾਬੀ ਲਿਖਣਾ ਬਿਲਕੁਲ ਭੁੱਲ ਜਾਵਾਂਗੇ। ਪੰਜਾਬੀ ਦੇ ਸ਼ਬਦ ਭੰਡਾਰ, ਸ਼ਬਦ ਗਿਆਨ ਸਾਡੇ ਚਿੱਤ ਚੇਤਿਆਂ ‘ਤੋਂ ਨਿਕਲ ਜਾਣਗੇ। ਸਾਡੀ ਹਾਲਤ ਸਾਡੀ ਨਵੀਂ ਪੀੜ੍ਹੀ ਦੇ ਬੱਚਿਆਂ ਵਰਗੀ ਹੋਵੇਗੀ। ਜਿਹੜੇ ਪੰਜਾਬੀ ਬੋਲ ਤਾਂ ਸਕਦੇ ਹਨ, ਪੜ੍ਹ ਅਤੇ ਲਿਖ ਨਹੀਂ ਸਕਦੇ। ਅਤੇ ਪੰਜਾਬੀ ਸ਼ਬਦਾਂ ਦੇ ਅਰਥਾਂ ਤੋਂ ਵੀ ਨਾਵਾਕਫ਼ ਹਨ। ਇਸ ਤਰ੍ਹਾਂ ਪੰਜਾਬੀ ਦੇ ਸ਼ਬਦਾਂ ਦੀ ਜਗ੍ਹਾ ਅੰਗਰੇਜੀ ਦੇ ਸ਼ਬਦ ਕਾਬਜ ਹੋ ਜਾਣਗੇ। ਜੋ ਹੁਣ ਤੱਕ ਪੰਜਾਬੀ ਗੀਤਾਂ ਵਿੱਚ ਤਾਂ ਪੈਰ ਪਸਾਰ ਹੀ ਚੁੱਕੇ ਹਨ।ਫਿਰ ਦੋਸ਼ੀ ਕੌਣ ਹੋਵੇਗਾ? ਆਪਾਂ ਭਲੀ ਭਾਂਤ ਜਾਣਦੇ ਹੀ ਹਾਂ।

ਭਰਪੂਰ ਹੁੰਗਾਰੇ ਦੀ ਆਸ ‘ਚ ਤੁਹਾਡਾ ਆਪਣਾ ਸਾਥੀ।
ਬਲਵਿੰਦਰ ਸਿੰਘ ਰੋਡੇ

———————————————————

ਅਲਗ਼ਰਜ਼ ਡਰਾਈਵਰੀ 

– ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ।)
ਸੰਪਰਕ ਨੰਬਰ: 098557-38113

                   ਸਾਰੇ ਪੰਜਾਬ ਵਿੱਚ ਵੱਡੇ ਸ਼ਹਿਰਾਂ ਨੂੰ ਇਕ ਦੂਜੇ ਨਾਲ਼ ਜੋੜਦੀਆਂ, ਖੁੱਲ੍ਹੀਆਂ ਚੌੜੀਆਂ ਸੜਕਾਂ ਲਗਪਗ ਬਣ ਚੁੱਕੀਆਂ ਹਨ। ਸੜਕਾਂ ਵਿੱਚਕਾਰ ਰਿਫਲੈਕਟਰ ਲਗਾ ਕੇ ਅਤੇ ਸਾਈਡਾਂ ‘ਤੇ ਚਿੱਟੀਆਂ ਪੱਟੀਆਂ ਲਗਾ ਕੇ ਇਕ ਵਾਰ ਤਾਂ ਸੜਕਾਂ ਨੂੰ ਖ਼ੂਬ ਸਜਾ ਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਰਿਫਲੈਕਟਰ ਅਤੇ ਚਿੱਟੀਆਂ ਪੱਟੀਆਂ ਰਾਤਾਂ ਨੂੰ ਅਤੇ ਸਰਦੀਆਂ ਵਿੱਚ ਧੁੰਦਾਂ ਪੈਣ ਸਮੇ ਂਸੌਖਿਆਂ ਡਰਾਈਵਰੀ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ। ਚੰਗੀਆਂ ਸੜਕਾਂ ਬਣਨ ਨਾਲ਼ ਲੱਖਾਂ ਰੁਪੈ ਲਗਾ ਕੇ ਖਰੀਦੀਆਂ ਗੱਡੀਆਂ ਦੀ ਸਲਾਮਤੀ ਅਤੇ ਉਮਰ ਵੀ ਵੱਧ ਗਈ ਹੈ।

ਪਰ ਬਹੁਤ ਅਫ਼ਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਅਤੇ ਕਹਿਣਾ ਪੈ ਰਿਹਾ ਹੈ ਕਿ ਸਾਡੇ ਲੋਕਾਂ ਦੀ ਸਹੂਲਤ ਵਾਸਤੇ, ਸਰਕਾਰ ਵੱਲੋਂ ਕਰੋੜਾਂ ਰੁਪੈ ਖਰਚ ਕੇ ਬਣਾਈਆਂ, ਇਹਨਾਂ ਸੜਕਾਂ ਨੂੰ ਸਾਡਾ ਡਰਾਈਵਰ ਭਾਈਚਾਰਾ, ਕਦੇ ਆਪਣੇ ਲਈ ਬਣਾਈਆਂ ਸਮਝ ਕੇ ਵਰਤੋਂ ਨਹੀਂ ਕਰਦੇ ਅਤੇ ਬਹੁਤ ਸਾਰੀਆਂ ਕੁਤਾਹੀਆਂ ਕਰਕੇ ਹਾਦਸਿਆਂ ਨੂੰ ਸੱਦਾ ਦਿੰਦੇ ਰਹਿੰਦੇ ਹਨ। ਸਾਨੂੰ ਸਭ ਨੂੰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ, ਚਰਚਾ ਕਰਨ ਅਤੇ ਹਰ ਡਰਾਈਵਰ, ਮਾਲਕਅਤੇ ਨਾਗਰਿਕ ਤੱਕ ਪਹੁੰਚਾਉਣ ਅਤੇ ਸਾਂਝੀ ਕਰਨ ਦੀ ਲੋੜ ਹੈ।

ਹਰ ਰੋਜ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਡਰਾਈਵਰ, ਖਾਲੀ ਸੜਕ ਹੋਣ ਦੇ ਬਾਵਜੂਦ ਰਿਫਲੈਕਟਰਾਂ ਅਤੇ ਚਿੱਟੀਆਂ ਪੱਟੀਆਂ ਨੂੰ ਰੌਂਦਦੇ ਤੁਰੇ ਜਾਂਦੇ ਹਨ। ਪਤਾ ਨਹੀਂ ਇਹ ਡਰਾਈਵਰ ਅਤੇ ਗੱਡੀ ਵਿੱਚ ਬੈਠਾ ਮਾਲਕ ਕਿਹੜੀ ਜ਼ਮਾਂ-ਘਟਾਉ ਕਰਨ ਵਿੱਚ ਮਗਨ ਹੁੰਦੇ ਹਨ ਕਿ ਉਹਨਾਂ ਨੂੰ ਰਿਫਲੈਕਟਰਾਂ ਵਿੱਚ ਵੱਜ ਕੇ ਦੁਹਾਈ ਪਾਉਂਦੇ ਜਾ ਰਹੇ ਟਾਇਰਾਂ ਦੀ ਆਵਾਜ਼ ਸੁਣਾਈ ਹੀ ਨਹੀਂ ਦਿੰਦੀ! ਕਈ ਸਾਲਾਂ ਤੱਕ ਸੰਭਾਲ਼ੇ ਜਾਣ ਵਾਲ਼ੇ ਇਹਨਾਂ ਰਿਫਲੈਕਟਰਾਂ ਅਤੇ ਚਿੱਟੀਆਂ ਪੱਟੀਆਂ ਦਾ, ਅਲਗ਼ਰਜ਼ ਡਰਾਈਵਰੀ ਕਾਰਨ ਕੁਝ ਮਹੀਨਿਆਂ ਵਿੱਚ ਹੀ ਮਲੀਆਮੇਟ ਕਰ ਦਿੱਤਾ ਜਾਂਦਾ ਹੈ।

ਸੱਜੇ ਹੱਥ ਵਾਲ਼ੇ ਪਾਸੇ, ਸੜਕ ਪਾਰ ਕਰਕੇ ਪਟਰੌਲ ਪੰਪ ਤੋਂ ਤੇਲ ਪਵਾਉਣ ਦੀ ਡਰਾਈਵਰਾਂ ਨੂੰ ਇਕ ਹੋਰ ਬੁਰੀ ਆਦਤ ਹੈ। ਅਜੇਹਾ ਕਰਦਿਆਂ ਦੋ ਵਾਰ ਸੜਕ ਪਾਰ ਕਰਕੇ, ਇਹ ਦੋ ਵਾਰ ਹਾਦਸੇ ਨੂੰ ਸੱਦਾ ਦੇ ਕੇ ਖਤਰਾ ਮੁੱਲ ਲੈਂਦੇ ਹਨ। ਜਦੋਂ ਕਿ ਹੁਣ ਹਰ ਚਾਰ-ਪੰਜ ਕਿੱਲੋਮੀਟਰ ‘ਤੇ ਪਟਰੌਲ ਪੰਪ ਮੌਜੂਦ ਹਨ ਅਤੇ ਆਪਣੇ ਖੱਬੇ ਹੱਥ ਆਉਣ ਵਾਲ਼ੇ ਪੰਪ ਤੋਂ ਆਸਾਨੀ ਨਾਲ਼ ਤੇਲ ਪਵਾਇਆ ਜਾ ਸਕਦਾ ਹੈ। ਬੇਲੋੜੇ, ਬੇ-ਟਾਈਮੇ ਪ੍ਰੈਸ਼ਰ ਹਾਰਨ ਵਜਾਉਣ ਤੋਂ ਬਹੁਤੇ ਡਰਾਈਵਰ ਭੋਰਾ ਬਾਜ ਨਹੀਂ ਆਉਂਦੇ। ਆਪਣੀ ਸਿਹਤ ਦਾ ਦੁਸ਼ਮਣ ਇਹ ਤਬਕਾ ਦੂਸਰਿਆਂ ਦੀ ਸ਼ਾਂਤੀ ਭੰਗ ਕਰਨ ਨੂੰ ਆਪਣੀ ਸ਼ਾਨ ਸਮਝਦਾ ਹੈ।

ਛੋਟੀ ਸੰਪਰਕ ਸੜਕ (ਲੰਕ ਰੋਡ) ਤੋਂ ਮੁੱਖ ਸੜਕ ‘ਤੇ ਚੜ੍ਹਨ ਸਮੇਂ ਗੱਡੀ ਨੂੰ ਰੋਕ ਕੇ ਦੁਬਾਰਾ ਤੋਰਨ ਦੀ ਡਰਾਈਵਰਾਂ ਨੂੰ ਉੱਕਾ ਹੀ ਆਦਤ ਨਹੀਂ ਹੈ। ਸੱਜੇ ਜਾਂ ਖੱਬੇ ਪਾਸੇ ਤੋਂ ਸੌ ਦੀ ਸਪੀਡ ‘ਤੇ ਆ ਰਹੀ ਗੱਡੀ, ਚੰਗੀ ਭਲੀ ਦਿਖਾਈ ਦਿੰਦੀ ਹੋਣ ਦੇ ਬਾਵਜੂਦ ਆਪਣੀ ਗੱਡੀ ਸੜਕ ਪਾਰ ਕਰਨ ਲਈ ਖਿੱਚ ਦਿੰਦੇ ਹਨ।ਫਿਰ ਕੋਸਦੇ ਹਨ ਕਿਸਮਤ ਨੂੰ ਅਤੇ ਉਸ ਕਲਪਿਤ ਲਿਖਤ ਨੂੰ ਜਿਹੜੀ ਨਾ ਕਿਸੇ ਨੇ ਕਦੇ ਦੇਖੀ ਹੈ ਅਤੇ ਨਾ ਕਿਸੇ ਨੇ ਪੜ੍ਹੀ ਹੈ। ਪਰ ਸਮਾਜ ਵਿੱਚ ਪਰਚੱਲਤ ਜ਼ਰੂਰ ਹੈ ਕਿ ਹਰ ਹਾਦਸਾ ਉਸ ਪਹਿਲਾਂ ਹੀ ਲਿਖੀ ਮੁਤਬਿਕ ਹੁੰਦਾ ਹੈ। ਯਾਨੀ ਡਰਾਈਵਰ ਦੀ ਲਾਪਰਵਾਹੀ ਹਾਦਸੇ ਲਈ ਜ਼ੁੰਮੇਵਾਰ ਨਹੀਂ ਹੈ।

ਗੱਡੀਆਂ ਨੂੰ ਸੁਰੱਖਿਅਤ ਢੰਗ ਨਾਲ਼ ਵਾਜਿਬ ਸਪੀਡ ਤੇ ਚਲਾਉਣਾ ਅਤੇ ਗੱਡੀਆਂ ਨੂੰ ਪਾਰਕ ਕਰਨ ਸਮੇਂ ਦੂਸਰਿਆਂ ਦੀ ਤਕਲੀਫ਼ ਦਾ ਖਿਆਲ ਰੱਖਣਾ ਤਾਂ ਡਰਾਈਵਰਾਂ ਦੀ ਡਿਕਸ਼ਨਰੀ ਵਿੱਚ ਛਪਿਆ ਹੀ ਨਹੀਂ। ਸਾਡੇ ਦੇਸ਼ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ। ਕੋਈ ਪਤਾ ਨਹੀਂ ਕਦੋਂ ਸੜਕ ਵਿਚ ਕਾਰ ਡਵਾਈਡਰ ‘ਤੇ ਲੱਗੇ, ਝਾੜੀਦਾਰ ਦਰਖ਼ਤਾਂ ਵਿੱਚੋਂ ਨਿਕਲ ਕੇ ਆਵਾਰਾ ਪਸ਼ੂ ਸੜਕ ਵਿਚਕਾਰ, ਗੱਡੀ ਮੂਹਰੇ ਆ ਟਪਕੇ। ਇਸ ਤਰ੍ਹਾਂ ਦੇ ਅਚਾਨਕ ਹੋ ਜਾਣ ਵਾਲ਼ੇ ਹਾਦਸੇ ਤੋਂ ਬਚਾਅ ਵਾਸਤੇ ਜਿੱਥੋਂ ਤੱਕ ਹੋ ਸਕੇ, ਗੱਡੀ ਕਦੇ ਵੀ ਡਵਾਈਡਰ ਦੇ ਨਾਲ਼ ਨਾਲ਼ ਨਾ ਚਲਾਈ ਜਾਵੇ। ਜੇਕਰ ਡਵਾਈਡਰ ਤੋਂ ਹਟਵੀਂ, ਖੱਬੇ ਹੱਥ ਗੱਡੀ ਚਲਾਈ ਜਾਵੇ, ਤਾਂ ਆਸੇ-ਪਾਸੇ ਵੱਧ ਜਗ੍ਹਾ ਹੋਣ ਕਰਕੇ ਅਚਾਨਕ ਟੱਪਕਣ ਵਾਲ਼ੇ ਪਸ਼ੂਆਂ ਤੋਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ।

ਮੁੱਕਦੀ ਗੱਲ ਇਹ ਹੈ ਕਿ ਬਚਾਓ ਵਿੱਚ ਹੀ ਬਚਾਓ ਹੈ। ਹਰ ਇਨਸਾਨ ਨਾਲ਼ ਦਸ ਹੋਰ ਵੀ ਕੀਮਤੀ ਜਾਨਾਂ ਜੁੜੀਆਂ ਹੁੰਦੀਆਂ ਹਨ। ਡਰਾਈਵਰੀ ਕਰਨ ਸਮੇਂ ਅਕਸਰ ਕੀਤੀ ਜਾਂਦੀ ਅਲਗ਼ਰਜ਼ੀ ਅਤੇ ਲਾਪਰਵਾਹੀ ਸਾਨੂੰ ਲੈ ਬਹਿੰਦੀ ਹੈ। ਸਾਡੇ ਸਮਝਦਾਰ, ਸਿਆਣੇ, ਸਭਿਅਕ ਮਨੁੱਖ ਹੋਣ ‘ਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਸਾਨੂੰ ਪੈਰ-ਪੈਰ ‘ਤੇ ਸੰਭਲ਼ ਕੇ, ਸੁਚੇਤ ਹੋ ਕੇ ਚੱਲਣ ਅਤੇ ਸੜਕਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਵਰਤੋਂ ਕਰਨ ਦੀ ਜ਼ਰੂਰਤ ਹੈ।

———————————————————

ਵਿਸਾਖੀ ਕੀ ਮਨਾਵਾਂਗੇ ਜੇ ਹਾੜੀ ਨਾ ਰਹੀ ?

– ਇਕਬਾਲ ਸਿੰਘ ਖੋਸਾ

                     ਗੱਲ ਕਰਨ ਲੱਗਾ ਜੇ ਕਿਸੇ ਪਤੇ ਦੀ ਲੱਗੇ ਤਾਂ ਵਿਚਾਰ ਜਰੂਰ ਕਰ ਲਿਉ ਜੀ। ਹਾੜੀ ਦੀ ਫਸਲ ਦਾ ਸਮੇਲ ਵਿਸਾਖੀ ਨਾਲ ਜੋੜਿਆ ਜਾਦਾ ਹੈ। ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਢੋਲ ਨਹੀ ਤਾਂ ਬੇਲੀਆ ਅੱਜ ਪੀਪਾ ਖੜਕੂ, ਆਈ ਵਿਸਾਖੀ ਬੇਲੀਆ ਤੂੰ ਪੱਟ ਦੇ ਭੜਥੂ। ਜੱਟ ਦੀਆਂ ਖੁਸੀਆਂ ਨੂੰ ਮੋਦੀ ਦੀ ਸੈਟਰ ਸਰਕਾਰ ਬਰਦਾਸ਼ਤ ਨਹੀ ਕਰਦੀ। ਇਸੇ ਲਈ ਕਿਸਾਨਾਂ ਦੇ ਬਿਨ ਮੰਗੇ ਤਿੰਨ ਕਾਲੇ ਕਨੂੰਨ ਥੋਪ ਦਿੱਤੇ। ਕਾਰਪੋਰੇਟ ਘਰਾਣਿਆ ਨੂੰ ਸਭ ਕੁਝ ਦੇਣ ਵਾਲੀ ਸੈਟਰ ਸਰਕਾਰ ਨੇ ਜੱਟਾਂ ਦੀ ਮਾਂ ਜਮੀਨ ਤੇ ਖੇਤੀ ਵੀ ਕਾਰਪੋਰੇਟ ਘਰਾਣਿਆ ਨੂੰ ਪਰੋਸ ਦਿੱਤੀ। ਨੌਕਰੀਆਂ ਤਾਂ ਪਹਿਲਾ ਹੀ ਪ੍ਰਾਈਵੇਟ ਕਰ ਰਹੀ ਸੀ ਸਰਕਾਰ ਤੇ ਹੁਣ ਖੇਤੀ ਨੂੰ ਵੀ ਕੋਆਪ੍ਰੇਟਿਵ ਕਰ ਦਿੱਤਾ। ਆਪਣੇ ਕਿਤੇ ਨੂੰ ਆਪਣਾ ਕਹਿਣ ਵਾਲੇ ਲੋਕਾਂ ਨੂੰ ਨੌਕਰ (ਦਿਆੜੀਆ) ਬਣਾਕੇ ਰੱਖਣਾ ਚਾਹੁੰਦੀ ਹੈ ਇਹ ਸੈਟਰ ਸਰਕਾਰ।

ਜੇ ਸਰਕਾਰ ਆਪਣੀ ਮਨਛਾ ਵਿੱਚ ਕਾਮਯਾਬ ਹੋ ਗਈ ਤਾਂ ਹਰ ਇਕ ਵਿਆਕਤੀ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ ਫੜਾ ਦੇਵੇਗੀ ਅਤੇ 12/12 ਘੰਟੇ ਅਸੀ ਆਪਣੀਆਂ ਹੀ ਜਮੀਨਾਂ ਵਿੱਚ ਦਿਹਾੜੀਆਂ ਕਰਾਂਗੇ। ਭਈਆਂ ਤੋ ਵੀ ਮਾੜੀ ਸਾਡੀ ਜੂਨ ਹੋ ਜਾਵੇਗੀ। ਅਸਲ ਦੱਸਾਂ ਤਾਂ ਸਾਡੇ ਤੋ ਤਾ ਦਿਆੜੀ ਵੀ ਨਹੀ ਹੋਣੀ ਅਸੀ ਮਸ਼ੀਨਰੀ ਜੁਗ ਵਿੱਚ ਆਪਣੀਆਂ ਜਾਨਾਂ ਨੂੰ ਸੋਖਾ ਕਰ ਲਿਆ ਹੈ ਤੇ ਜੇ ਸਾਡੀਆਂ ਜਮੀਨਾਂ ਨਾ ਰਹੀਆਂ ਤਾਂ ਫਿਰ ਅਸੀ ਹਾੜੀ ਨਾਲ ਵਿਸਾਖੀ ਨੂੰ ਜੋੜਣਾਂ ਤਾਂ ਭੁੱਲ ਹੀ ਜਾਵਾਂਗੇ। ਹਾੜੀ ਤਾਂ ਕਾਰਪੋਰੇਟ ਘਰਾਣਿਆ ਦੀ ਹੋ ਜਾਵੇਗੀ ਤੇ ਵਿਸਾਖੀ ਦੀ ਧਮਾਲ ਹੀ ਬਸ ਸਾਡੇ ਕੋਲ ਰਹਿ ਜਾਵੇਗੀ। ਇਥੇ ਇੱਕਲਾ ਕਿਸਾਨ ਹੀ ਨਹੀ ਮਰੇਗਾ ਮਜਦੂਰ ਵਰਗ ਵੀ ਨਾਲ ਹੀ ਪੀਸਿਆ ਜਾਵੇਗਾ। ਆੜਤੀਆ ਵਰਗ ਤਾਂ ਪਹਿਲਾ ਹੀ ਕਿਸਾਨ ਦੇ ਨਾਲ ਚੱਕੀ ਦੇ ਪੁੜਾ ਵਿੱਚ ਆਇਆ ਹੋਇਆ ਹੈ।

ਇਸ ਸਮੇ ਕਿਸਾਨਾਂ ਨਾਲ ਜਿਥੇ ਸਮਾਜ ਸੇਵੀ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਉਸੇ ਧਾਰਮਿਕ ਸੰਤ ਸਮਾਜ ਨੂੰ ਵੀ ਹੋਰ ਅੱਗੇ ਆਉਣ ਦੀ ਲੋੜ ਹੈ ਜਿਵੇ ਕਿ ਉਘੇ ਸਮਾਜ ਸੇਵੀ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆ ਵਾਲੇ ਪੂਰਨ ਰੂਪ ਵਿੱਚ ਕਿਸਾਨ ਅੰਦੋਲਨ ਦਾ ਸਾਥ ਦੇ ਰਹੇ ਹਨ। ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵਾਲੇ, ਬਾਬਾ ਫੋਜਾ ਸਿੰਘ ਜੀ ਸੁਭਾਣੇ ਵਾਲੇ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣੇ ਵਾਲੇ, ਬਾਬਾ ਬਲਦੇਵ ਸਿੰਘ ਜੀ ਮੰਡੀਰਾ ਵਾਲੇ ਅਤੇ ਹੋਰ ਵੀ ਕਈ ਸਖਸੀਅਤ। ਹੁਣ ਵੇਲਾ ਸੋਚਣ ਵਿਚਾਰਨ ਦਾ ਨਹੀ ਰਹਿ ਗਿਆ ਹੁਣ ਕਈ ਮਹੀਨਿਆ ਤੋ ਦਿੱਲੀ ਦੇ ਬਾਰਡਰ ਤੇ ਬੈਠੇ ਸਾਡੇ ਕਿਸਾਨ ਵੀਰਾਂ ਭੈਣਾਂ ਦਾ ਸਾਥ ਦੇਣ ਦਾ ਵੇਲਾ ਹੈ। ਆਪਣੇ ਆਪਣੇ ਪਿੰਡਾ ਤੋ ਵਤੀਰਾ ਘੱਤਕੇ ਦਿੱਲੀ ਚਲੋ ਅਤੇ ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਬਨਾਈਏ।

ਕਿਸਾਨ ਮਜਦੂਰ ਏਕਤਾ ਜਿਦਾਂਬਾਦ

———————————————————

ਚਿੰਤਨ ਅਤੇ ਸਿਧਾਂਤਕ ਗਿਆਨ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਗਿਆਨ ਦੀ ਰੋਸ਼ਨੀ ਹੇਠ ਅਹਿਸਾਸ ਕਰਵਾਇਆ ਕਿ ਮੈਂ ਨਾਸਤਿਕ ਕਿਉਂ ਹਾਂ ?

  • ਗੁਰਮੇਲ ਸਿੰਘ ਬੌਡੇ

ਇਹ ਵੀ ਕੇਹਾ ਇਤਫ਼ਾਕ ਹੈ ਕਿ 23 ਮਾਰਚ 1931 ਵਾਂਗ ਹੀ ਸਵੇਰੇ ਚਾਰ ਵਜੇ ਗਰਜ਼ ਚਮਕ ਨਾਲ ਅੱਜ ਵੀ ਖੂਬ ਝੱਖੜ ਝੁਕਿਆ ਅਤੇ ਦੁਪਹਿਰ ਵੇਲੇ ਧੁੱਪ ਨਿਕਲ ਆਈ। ਇਹ ਸਾਰਾ ਮੌਸਮ ਦਾ ਵਰਤਾਰਾ ਉਸ ਇਤਿਹਾਸਕ ਦਿਨ ਨਾਲ ਮੇਲ ਅੱਜ ਵੀ ਮੇਲ ਖਾ ਗਿਆ ਹੈ।

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਆਰਥਿਕ, ਸਮਾਜਿਕ ਤੇ ਰਾਜਨੀਤਕ ਬਰਾਬਰੀ ਦੀ ਸਿਰਜਣਾ ਤੋਂ ਸੀ। ਗ਼ਰੀਬਾਂ ਨੂੰ ਰੱਜਵਾਂ ਭੋਜਨ ਅਤੇ ਸਿਰਾਂ ਦੀ ਛੱਤ ਮੁਹੱਈਆ ਕਰਨਾ ਚਾਹੁੰਦੇ ਸਨ। ਉਸ ਦਿਨ ਵੀ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਟੋਡੀਆਂ ਦੀ ਛੱਤ ਸਲਾਮਤ ਸੀ ਪਰ ਗ਼ਰੀਬ ਕਿਰਤੀਆਂ ਦੇ ਸਿਰਾਂ ਤੋਂ ਝੁੱਗੀਆਂ, ਝੋਪੜੀਆਂ ਵਾਲਿਆਂ ਦੇ ਸਿਰਾਂ ਤੋਂ ਛੱਤ ਉਸ ਦਿਨ ਦੀ ਅਣਹੋਣੀ ਦੇ ਤੂਫ਼ਾਨ ਵਿੱਚ ਇੰਜ ਹੀ ਉੱਡੀ ਹੋਵੇਗੀ। ਕੱਚੇ ਘਰਾਂ ਦੀਆਂ ਸਰਕੜੇ ਦੀਆਂ ਛੱਤਾਂ ਮੀਂਹ ਵਿੱਚ ਇੰਜ ਹੀ ਬੇਬੱਸੀ ਵਿੱਚ ਡਿੱਗਦੇ ਅੱਖਾਂ ਚੋਂ ਅਥਰੂਆਂ ਵਾਂਗ ਵਗੀਆਂ ਹੋਣਗੀਆਂ। ਖੇਤਾਂ ਵਿੱਚ ਕਿਰਤ ਦੇ ਸਿੱਟੇ ਖੇਤਾਂ ਵਿੱਚ ਇੰਜ ਹੀ ਕੁਦਰਤ ਦੇ ਕੀਤੇ ਦੌਹਰੇ ਜ਼ਬਰ ਅੱਗੇ ਵਿਛ ਗਏ ਹੋਣਗੇ। ਪਰਾਣੇ ਸਮਿਆਂ ਦੇ ਹੁਕਮਰਾਨ ਆਪਣੇ ਆਪ ਨੂੰ ਰੱਬ ਦੇ ਪਤੀਨਿਧ ਸਮਝਦੇ ਸਨ ਅਤੇ ਕਹਿੰਦੇ ਸਨ ਕਿ ਸਾਨੂੰ ਰੱਬ ਨੇ ਲੋਕਾਂ ਉਪਰ ਰਾਜ ਕਰਨ ਲਈ ਭੇਜਿਆ ਹੈ। ਸਾਡੇ ਬੋਲ ਰੱਬੀ ਬੋਲ ਅਤੇ ਉਸਦਾ ਹੁਕਮ ਹਨ। ਏਹਨਾਂ ਦੋਹਾਂ ਗੱਲਾਂ ਦਾ ਸੁਮੇਲ ਲੋਕਾਂ ਨੂੰ ਡਰਾ ਕੇ ਰੱਖਦਾ ਸੀ ਅਤੇ ਤੇਈ ਮਾਰਚ ਦੇ ਸ਼ਹੀਦ ਦੋਹਾਂ ਵਰਤਾਰਿਆਂ ਨੂੰ ਮੰਨਣ ਤੋਂ ਆਕੀ ਸਨ ਜਿਨ੍ਹਾਂ ਨੇ ਰਾਜ ਕਰਨ ਵਾਲਿਆਂ ਦੀ ਲੋਕਾਂ ਨੂੰ ਧਰਮਾਂ, ਜਾਤਾਂ ਪਾਤਾਂ ਵਿੱਚ ਵੰਡ ਕੇ ਪਾੜੋ ਤੇ ਰਾਜ ਕਰੋ ਦੀ ਚਾਲ ਨੂੰ ਸਮਝ ਲਿਆ ਸੀ। ਦੋ ਜਮਾਤਾਂ ਦੀ ਸ਼ਨਾਖਤ ਕਰ ਲਈ ਸੀ ਕਿ ਸਾਮਰਾਜੀ ਵਰਤਾਰੇ ਵਿੱਚ ਦੋ ਵਰਗ ਹਨ ਇੱਕ ਲੁੱਟਣ ਵਾਲਾ ਅਤੇ ਦੂਸਰਾ ਲੁੱਟੇ ਜਾਣ ਵਾਲਾ ਹੈ।

ਭਾਰਤ ਵਿੱਚ ਰਾਜ ਕਰਨ ਵਾਲੇ ਰਾਜੇ ਵੀ ਆਪਣੇ ਰਾਜ ਵਿੱਚ ਤਖਤ ਨਾਲ ਇੱਕ ਪਾਲਤੂ ਧਰਮ ਗੁਰੂ ਰੱਖਦੇ ਸਨ। ਜੋ ਰਾਜਿਆਂ ਦੇ ਲੋਕ ਵਿਰੋਧੀ ਹੁਕਮਾਂ ਉਪਰ ਰੱਬ ਦੇ ਹੁਕਮ ਜਾਂ ਉਸਦੀ ਰਜ਼ਾ ਦੀ ਮੋਹਰ ਲਗਾ ਕੇ ਜਾਇਜ਼ ਠਹਿਰਾਉਂਦਾ ਸੀ। ਬਰੂਨੋ, ਕਾਪਰਨੀਕਸ, ਦੀ ਸੋਚ ਦੀ ਥਾਂ ਕੁਆਰੀ ਮਰੀਅਮ ਦੇ ਪੇਟੋਂ ਮਸੀਹਾ ਪੈਦਾ ਕਰਨ ਦੇ ਗੈਰ ਕੁਦਰਤੀ ਵਰਤਾਰੇ ਨੂੰ ਸੱਚ ਬਣਾਓਂਦਾ ਰਿਹਾ ਅਤੇ ਸਾਡੇ ਭਾਰਤ ਵਿੱਚ ਦੇਵਤੇ ਦੇ ਗੋਡੇ ਗਿੱਟਿਆਂ ਵਿੱਚੋਂ ਉੱਚੀਆਂ ਨੀਵੀਂਆਂ ਜਾਤੀਆਂ ਦੇ ਜਨਮ ਲੈਣ ਦੀਆਂ ਕਥਾਵਾਂ ਘੜ ਗਏ। ਪੁਜਾਰੀ ਲੋਕ ਸੂਰਜ ਗਹਿਣ ਨੂੰ ਰਾਹੂ ਕੇਤੂ ਦੀਆਂ ਕਹਾਣੀਆਂ ਨਾਲ ਜੋੜ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਦੀ ਲੁੱਟ ਕਰਦੇ ਰਹੇ ਅਤੇ ਦੇਵਦਾਸੀਆਂ ਦੀ ਪਥਾ ਰਾਹੀਂ ਆਯਾਸ਼ੀ ਨੂੰ ਵੀ ਅਤੇ ਸਤੀ ਦੀ ਰਸਮ ਦੀ ਕਰੂਰਤਾ ਨੂੰ ਵੀ ਅਤੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕਿਸੇ ਗ਼ਰੀਬ ਦੀ ਬਲੀ ਨੂੰ ਪਵਿੱਤਰ ਅਤੇ ਉਸ ਨੂੰ ਦੇਖਣਾ ਵੀ ਮਨਹੂਸ ਸਮਝਣ ਨੂੰ ਪਵਿੱਤਰ ਕਾਜ਼ ਸਮਝਦੇ ਰਹੇ। ਮੁਗ਼ਲ ਬਾਦਸ਼ਾਹ ਕਾਜ਼ੀਆਂ ਨੂੰ ਆਪਣੇ ਤਖਤ ਨਾਲ ਸਾਂਝ ਪੁਆ ਕੇ ਤੱਤੀ ਤਵੀ ਤੋਂ ਚਾਂਦਨੀ ਚੌਂਕ ਅਤੇ ਸਰਹਿੰਦ ਦੀਆਂ ਦੀਵਾਰਾਂ ਤੱਕ ਦੇ ਫਤਵਿਆਂ ਨੂੰ ਵੀ ਕਾਫ਼ਰ ਕਹਿ ਕੇ ਅੱਲਾ ਨੂੰ ਖੁਸ਼ ਕਰਨ ਦਾ ਭਰਮ ਪਾਲਦੇ ਰਹੇ। ਕੀ ਅਜਿਹਾ ਵਰਤਾਰਾ “ਮਜਹਬ ਨਹੀਂ ਸਿਖਾ ਤਾਂ ਆਪਸ ਮੇਂ ਵੈਰ ਰੱਖਣਾ” ਜਾਂ ਉਸਦੀ ਨਜ਼ਰ ਵਿੱਚ ਸਭ ਬਰਾਬਰ ਹਨ ਇਹ ਸਭ ਤੋਂ ਵੱਡਾ ਝੂਠ ਨਹੀਂ ਹੈ ? ਜੇ ਉਸਦੀ ਨਜ਼ਰ ਵਿੱਚ ਸਭ ਬਰਾਬਰ ਹਨ ਤਾਂ ਫ਼ਿਰ ਮਨੁੱਖ ਦਰਮਿਆਨ ਹਰ ਤਰ੍ਹਾਂ ਦੀ ਬਰਾਬਰੀ ਕਿਓਂ ਨਹੀਂ ? ਏਨ ਗੱਲਾਂ ਦੇ ਚਿੰਤਨ ਅਤੇ ਸਿਧਾਂਤਕ ਗਿਆਨ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਗਿਆਨ ਦੀ ਰੋਸ਼ਨੀ ਹੇਠ ਅਹਿਸਾਸ ਕਰਵਾਇਆ ਕਿ ਮੈਂ ਨਾਸਤਿਕ ਕਿਉਂ ਹਾਂ?

ਅਜੋਕੇ ਸਮੇਂ ਭਾਰਤ ਵਿੱਚ ਹਜ਼ਾਰਾਂ ਸਾਲਾਂ ਦੀਆਂ ਦਕਿਆਨੂਸੀ ਧਾਰਨਾਵਾਂ ਦੇ ਤਿਲਕਧਾਰੀ ਸਾਡੇ ਹੁਕਮਰਾਨ ਹਨ ਜਿਹੜੇ ਹਰ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਾਂ ਨੂੰ ਜ਼ਲੀਲ ਕਰਕੇ ਦਰੋਪਤੀ ਨੂੰ ਬੇਪਰਦ ਕਰਨ ਵਾਲੇ ਦੁਰਯੋਧਨ ਵਾਂਗ ਦੁਸ਼ਾਸ਼ਨ ਵਾਂਗ ਅੰਨ੍ਹੇ ਅਤੇ ਤਾਨਾਸ਼ਾਹ ਹੁਕਮਰਾਨ ਨੂੰ ਖੁਸ਼ ਕਰ ਕੇ ਸਦੀਆਂ ਪੁਰਾਣੇ ਭਗਵੇਂਵਾਦ ਦਾ ਤਸ਼ੂਲ ਨੂੰ ਲੋਕ ਮਤ ਵਿੱਚ ਗੱਡ ਰਹੇ ਹਨ। ਜਿਸ ਖ਼ਿਲਾਫ਼ ਜਨ ਸੈਲਾਬ ਉੱਭਰ ਕੇ ਇੱਕ ਆਸ ਦੀ ਨਵੀਂ ਕਿਰਨ ਬਣਕੇ ਸਰਘੀ ਦੀ ਲਾਲੀ ਵਾਂਗ ਸੂਹੀ ਭਾਅ ਮਾਰ ਰਿਹਾ ਹੈ। ਭੁੱਖਮਰੀ ਦੇ ਸ਼ਿਕਾਰ ਲੋਕਾਂ ਵਾਂਗ ਪੱਛਮੀ ਮੁਲਕ ਦੀ ਮਹਾਰਾਣੀ ਦੇ ਮਹਿਲ ਨੂੰ ਘੇਰਾ ਪਾਉਣ ਵਾਂਗ ਅੱਜ ਲੋਕ ਭਾਰਤੀ ਤਾਨਾਸ਼ਾਹ ਦੇ ਮਹਿਲ ਨੂੰ ਘੇਰਾ ਪਾਉਣ ਦੇ ਕਰੀਬ ਪਹੁੰਚ ਸੈਕੜੇ ਹੀ ਤਾਜ ਸੜਕਾਂ ਤੇ ਰੁਲਦੇ ਫਿਰਨਗੇ ਦੀ ਹਕੀਕਤ ਦੇ ਰੂਬਰੂ ਹਨ।

ਗੱਲ ਤੇਈ ਮਾਰਚ 1931 ਦੇ ਮੌਸਮ ਦੇ ਇਤਫ਼ਾਕ ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਨੂੰ ਇਸੇ ਇਤਫ਼ਾਕ ਤੇ ਖਤਮ ਕਰ ਦੇ ਹਾਂ ਕਿ ਅੱਜ ਤੇਈ ਮਾਰਚ ਦੇ ਏਨ ਸ਼ਹੀਦਾਂ ਦੀ ਸੋਚ ਦਾ ਸੰਕਲਪ ਲੈਕੇ ਲੱਖਾਂ ਨੌਜਵਾਨ ਵਰਤਮਾਨ ਸਮੇਂ ਦੇ ਅੰਨ੍ਹੇ ਸ਼ਾਸ਼ਕ ਦੇ ਲੋਕਾਂ ਦੀ ਸਦੀਆਂ ਦੀ ਅਨਿਆਂਈ ਸ਼ਹਾਦਤ ਨਾਲ ਲਹੂ ਲਿੱਬੜੇ ਕਿਲ ਦੇ ਦੁਆਲੇ ਜੁੜਨ ਦੀ ਇਤਿਹਾਸਕ ਸੰਗਰਾਮੀ ਪਹਿਲ ਕੀਤੀ ਹੈ। ਰਾਜਧਾਨੀ ਵਿੱਚ ਲੱਗਭੱਗ ਚਾਰ ਮਹੀਨਿਆਂ ਤੋਂ ਘਰ ਬਾਰ ਦੀਆਂ ਛੱਤਾਂ ਛੱਡਕੇ ਉਥੇ ਟੱਪਰੀਵਾਸਾਂ ਵਾਂਗ ਝੌਪੜੀਆਂ ਤੇ ਪਲਾਸਟਿਕ ਦੀਆਂ ਤਰਪਾਲਾਂ ਪਾਕੇ ਰਹਿ ਰਹੇ ਸੰਗਰਾਮੀ ਲੋਕਾਂ ਦੀਆਂ ਛੱਤਾਂ ਵੀ ਇਸ ਮੌਸਮ ਵਿੱਚ ਉੱਡੀਆਂ ਹੋਣਗੀਆਂ। ਉਹ ਕਿਸੇ ਗ਼ਰੀਬ ਕਿਰਤੀ ਕਾਮਿਆਂ ਦੇ ਘਰ ਦੀਆਂ ਛੱਤਾਂ ਵਾਂਗ ਤਪ ਤਪ ਕਰਕੇ ਅੱਖਾਂ ਦੇ ਅਥਰੂਆਂ ਵਾਂਗ ਚੋਈਆਂ ਵੀ ਹੋਣਗੀਆਂ। ਖੇਤਾਂ ਵਿੱਚ ਪੱਕਣ ਤੇ ਆਈਆਂ ਕਣਕਾਂ ਦੀ ਫ਼ਸਲ ਹੁਕਮਰਾਨਾਂ ਦੇ ਤਖਤ ਦੇ ਪਾਵੇ ਨਾਲ ਬੱਝੇ ਅਖੇ ਜਿਸਦੇ ਹੁਕਮ ਬਿਨਾ ਪੱਤਾ ਨਹੀਂ ਝੁਲਦਾ ਉਸਨੇ ਹਾਕਮਾਂ ਦੇ ਹੁਕਮ ਵਿੱਚ ਹਾਂ ਨਾਲ ਹਾਂ ਮਿਲਾ ਕੇ ਅਰਬਾਂ ਖਰਬਾਂ ਕਿਰਤ ਦੇ ਪੱਤਿਆਂ ਨੂੰ ਲਾਸ਼ਾਂ ਵਾਂਗ ਖੇਤਾਂ ਵਿੱਚ ਵਿਛਾਇਆ ਹੈ। ਦੂਸਰੇ ਪਾਸੇ ਵਰਤਮਾਨ ਹਾਕਮਾਂ ਦੇ ਕਾਲੇ ਖੇਤੀ ਕਾਨੂੰਨਾਂ ਨੇ ਭਵਿੱਖ ਦੀਆਂ ਆਾਸਾਂ ਦੇ ਗਲ ਵਿੱਚ ਫੰਦਾ ਪਾ ਕੇ ਪੈਰਾਂ ਹੇਠੋਂ ਤਖਤਾ ਖਿੱਚਣ ਲਈ ਅੰਬਾਨੀ ਅੰਦਾਨੀ ਵਰਗੇ ਜਲਾਦਾਂ ਨੂੰ ਹਰੀ ਝੰਡੀ ਦਾ ਰੁਮਾਲ ਸੁੱਟਣ ਲਈ ਤਿਆਰੀ ਕੀਤੀ ਹੋਈ ਹੈ ਅਤੇ ਦੂਸਰੇ ਪਾਸੇ ਭਗਤ ਸਿੰਘ ਦੇ ਵਾਰਸਾਂ ਦੇ ਸੰਗਰਾਮੀ ਬੋਲ ਹੁਕਮਰਾਨਾਂ ਨੂੰ ਫ਼ੇਰ ਵੰਗਾਰ ਰਹੇ ਹਨ ਕਿ

“ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾਂ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।”

———————————————————

ਜਿੱਤਣ ਤੋ ਪਹਿਲਾਂ ਜਿੱਤ ਲਈਆਂ ਜਿੱਤਾਂ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀਆਂ

  • ਇਕਬਾਲ ਸਿੰਘ ਖੋਸਾ ਕੋਟਲਾ !  Mob. 99157-77346

ਕਿਸਾਨ ਮਹਾ ਅੰਦੋਲਨ ਜਿਹੜਾ ਅੱਜ ਜਨ ਅੰਦੋਲਨ ਬਨ ਗਿਆ। ਜਿਹੜਾ ਤਿੰਨ ਕਾਲੇ ਕਨੂੰਨਾ ਵਾਪਸ ਲੈਣ ਲਈ ਪੂਰੇ ਜੋਬਨ ਤੇ ਸਾਂਤਮਈ ਢੰਗ ਨਾਲ ਆਪਣੇ ਸਿਖਰਾ ਤੇ ਹੈ। ਉਹ ਤਾਂ ਅਜੇ ਜਿੱਤਣ ਦੀਆ ਬਰੂਹਾਂ ਤੇ ਬੈਠੇ ਹੈ। ਪਰ ਇਸ ਅਦੋਲਨ ਦੇ ਕਰਕੇ ਅਸੀ ਕੁਝ ਅਜਿਹੀਆਂ ਜਿੱਤਾਂ ਜਿੱਤ ਲਈ ਹਨ ਜਿਨ੍ਹਾਂ ਦੀ ਅਸੀ ਸਾਇਦ ਕਲਪਨਾ ਵੀ ਨਹੀਂ ਕੀਤੀ ਸੀ। ਸਭ ਤੋ ਪਹਿਲਾਂ ਤਾਂ ਅਸੀ ਆਪਸੀ ਭਾਈਚਾਰਕ ਸਾਂਝ ਨੂੰ ਜਿੱਤ ਲਿਆ ਬਾਬੇ ਨਾਨਕ ਦੇ ਉਸ ਉਪਦੇਸ਼ ਨੂੰ ਅਸੀ ਪੰਜਾਬੀਆਂ ਨੇ ਸੱਚ ਕਰ ਵਿਖਾਇਆ ਜਿਸ ਵਿੱਚ ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਆਖੀ ਸੀ। ਦਿੱਲੀ ਦੀ ਗੋਦ ਵਿੱਚ ਬੈਠ ਕੇ ਜੋ ਜਿੱਤ ਅਸੀ ਆਪਸੀ ਭਾਈਚਾਰਕ ਸਾਂਝ ਦੀ ਜਿੱਤ ਲਈ ਹੈ ਇਹ ਇਕ ਇਤਿਹਾਸ ਦੀ ਰਚਨਾ ਤੋ ਘੱਟ ਨਹੀ ਹੈ। ਜਿਹੜੇ ਭਰਾਵਾਂ ਨੂੰ ਕਦੇ ਸਮੇ ਦੀਆਂ ਹਕੂਮਤਾਂ ਨੇ ਵਿਛੋੜ ਕੇ ਰੱਖ ਦਿਤਾ ਸੀ ਕਦੇ ਪਾਣੀਆਂ ਦੀ ਲੜਾਈ ਤੇ ਕਦੇ ਹੱਦ ਬੰਨਿਆ ਵਿੱਚ ਉਲਝਾਇਆ ਹੋਇਆ ਸੀ। ਜਿਨ੍ਹਾਂ ਨੂੰ ਇਕ ਦੂਸਰੇ ਦੀ ਜਾਨ ਦੇ ਦੁਸ਼ਮਣ ਬਨਾ ਦਿੱਤਾ ਸੀ ਅੱਜ ਉਹੀ ਭਰਾ ਵੱਡੇ ਛੋਟੇ ਬਨ ਕੇ ਇਕ ਦੂਸਰੇ ਲਈ ਜਾਨਾਂ ਵਾਰਨ ਲਈ ਤਿਆਰ ਬੈਠੇ ਹਨ।

ਗੱਲ ਇੱਕਲੀ ਪੰਜਾਬ ਹਰਿਆਣਾ ਦੀ ਸਾਂਝ ਦੀ ਨਹੀ ਪੰਜਾਬ ਦੇ ਪਿੰਡਾਂ ਵਿੱਚ ਵੀ ਕਈ ਵੀਰ ਇਕ ਦੂਸਰੇ ਦੇ ਦੁਸ਼ਮਣ ਬਨੇ ਹੋਏ ਸੀ ਉਹ ਜਦੋ ਇੱਕਠੇ ਜਾ ਦਿੱਲੀ ਦੇ ਬਾਰਡਰਾ ਤੇ ਬੈਠ ਗਏ ਉਹੀ ਦੁਸ਼ਮਣ ਇਕ ਦੂਸਰੇ ਨੂੰ ਉਠਾ ਉਠਾ ਕੇ ਚਾਹ ਪਿਉਦੇ ਦਿਸੇ ਤੇ ਸਾਲਾਂ ਤੋ ਚੱਲੀਆਂ ਆ ਰਹੀਆਂ ਦੁਸ਼ਮਣ ਨੂੰ ਭਲਾਕੇ ਇਕੋ ਬਿਸਤਰ ਦਾ ਨਿਗ ਮਾਨ ਦੇ ਵੇਖੇ। ਇਹ ਸਾਡੀ ਜਿੱਤ ਨਹੀ ਹੈ ਤਾਂ ਹੋਰ ਕੀ ਹੈ। ਲੰਗਰਾ ਵਿਚ ਬੈਠੇ ਸਰੀਕ ਜਦੋ ਗੰਡੇ ਛਿਲਦੇ ਹਨ ਤਾਂ ਗੰਡਿਆ ਦੀ ਕੜਤਣ ਵਿੱਚ ਹੀ ਆਪਣੇ ਦਿਲਾਂ ਦੀਆ ਕੜਤਣਾਂ ਨੂੰ ਉਡਾ ਰਹੇ ਹਨ। ਪਿੰਡੋ ਤੂਰੀ ਟਰਾਲੀ ਨੇ ਦਿੱਲੀ ਵਿੱਚ ਜਾਕੇ ਸਾਡੀਆਂ ਜੋ ਪਾਰਟੀਆਂ ਬਾਜੀਆਂ ਨੇ ਤਰੇੜਾਂ ਪਾਈਆਂ ਸੀ ਉਹ ਟਰਾਲੀ ਦੀ ਸਾਂਝ ਨੇ ਜੜ੍ਹਾਂ ਤੋ ਖਤਮ ਕਰ ਦਿੱਤੀਆਂ। ਭਰਾਵਾਂ ਨੂੰ ਭਰਾਵਾਂ ਦੇ ਗਲੇ ਮਲਾ ਦਿੱਤਾ ਵੱਟ ਬੰਨਿਆਂ ਦੀਆਂ ਲੜਾਈ ਪੋਹ ਮਾਗ ਦੀ ਠੰਡ ਵਿਚ ਸੁੰਗੜ ਗਈਆਂ। ਆਪਸੀ ਗਿਲੇ ਸਿਕਵੇ ਦੂਰ ਹੋ ਗਏ। ਅਸੀ ਸਮਝ ਲਿਆ ਕਿ ਆਪਣੀ ਹੋਂਦ ਗੁਆਚਣ ਤੋ ਬਚਾਉਣ ਲਈ ਇਸ ਅੰਦੋਲਨ ਦੀ ਲੜਾਈ ਤੋ ਵੱਡੀ ਹੋਰ ਕਈ ਲੜਾਈ ਨਹੀ। ਸਾਡੀ ਇਤਿਹਾਸਕ ਏਕਤਾ ਨੂੰ ਵੇਖ ਕੇ ਦੁਸ਼ਮਣ ਸਰਕਾਰ ਨੂੰ ਕਮਰਿਆਂ ਵਿੱਚ ਹੀਟਰ ਲਾਕੇ ਰਜਾਈਆਂ ਵਿੱਚ ਬੈਠਿਆਂ ਨੂੰ ਵੀ ਕੰਬਣੀਆਂ ਆਉਣ ਲਾ ਦਿੱਤੀਆਂ । ਇਹ ਸਾਡੀ ਜਿੱਤ ਨਹੀ ਤਾਂ ਹੋਰ ਕੀ ਹੈ।

ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੱਥੇ ਤੇ ਜੋ ਨਸਿਆਂ ਦਾ ਕਲੰਕ ਮੀਡੀਆ ਅਤੇ ਫਿਲਮਾਂ ਵਾਲਿਆਂ ਨੇ ਲਾਇਆ ਸੀ। ਉਹ ਵੀ ਦਿੱਲੀ ਵਿੱਚ ਨੋਜਵਾਨਾਂ ਨੇ ਆਪਣੇ ਕਿਸਾਨ ਲੀਡਰਾਂ ਨਾਲ ਜਾ ਕੇ ਕਲੰਕ ਧੋਹ ਦਿੱਤਾ। ਧਰਨਿਆਂ ਦੀ ਕਾਮਯਾਬੀ ਵਿੱਚ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਇਨ੍ਹਾਂ ਨੂੰ ਨਸਈ ਆਖਦੇ ਸੀ ਉਹ ਅੱਜ ਮੂੰਹ ਵਿੱਚ ਉਗਲਾ ਪਾਈ ਬੈਠੇ ਹਨ। ਇਹ ਕਲੰਕ ਨੌਜਵਾਨਾਂ ਦੇ ਮੱਥੇ ਤੋ ਲੱਥਾ ਵੀ ਸਾਡੀ ਇਕ ਬਹੁਤ ਵੱਡੀ ਜਿੱਤ ਹੈ। ਇਹ ਨੋਜਵਾਨ ਕਿਧਰੇ ਲੰਗਰਾਂ ਵਿੱਚ ਸੇਵਾ ਕਰਦੇ ਅਤੇ ਕਿਧਰੇ ਆਪਣੇ ਬਜੂਰਗ ਲੀਡਰਾਂ ਨਾਲ ਬੈਠ ਕੇ ਰਣਨੀਤੀਆਂ ਬਨਾਉਦੇ ਅਕਸਰ ਵੇਖੇ ਜਾ ਸਕਦੇ ਹਨ। ਜਿਹੜੇ ਸਾਡੇ ਨੌਜਵਾਨਾਂ ਨੂੰ ਅਨਪੜ੍ਹ ਗਵਾਹ ਆਖਦੇ ਸੀ ਉਹ ਨੋਜਵਾਨਾਂ ਦੀ ਸਿਆਸੀ ਸੂਝ ਬੂਝ ਨੂੰ ਵੇਖਕੇ ਦੰਦਾਂ ਥੱਲੇ ਜੀਬਾਂ ਦੇਈ ਬੈਠੇ ਹਨ।

ਪੰਜਾਬ ਅਤੇ ਹਰਿਆਣ ਦੀਆ ਧੀਆਂ ਨੇ ਵੀ ਇਸ ਜਨ ਅੰਦੋਲਨ ਵਿੱਚ ਆਪਸੀ ਏਕਤਾ ਦਾ ਸਬੂਤ ਦਿੱਤਾ ਅਤੇ ਵੱਧ ਤੋ ਵੱਧ ਜਨ ਅੰਦੋਲਨ ਵਿੱਚ ਸਮੂਲੀਅਤ ਕੀਤੀ ਸਟੇਜਾਂ ਤੇ ਸੇਰਾਂ ਵਾਂਗ ਗਰਜਦੀਆਂ ਅਤੇ ਆਪਣੇ ਪਿਤਾ ਆਪਣੇ ਭਰਾਵਾਂ ਨਾਲ ਬਰਾਬਰ ਤੇ ਖੜ੍ਹ ਦੀਆਂ ਵੇਖ ਰਹੇ ਹਾ। ਜੁਗ ਜੁਗ ਜਿਉਣ ਇਸ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਬਨਾਉਣ ਵਾਲੇ ਸਾਰੇ ਰੱਬ ਰੂਪੀ ਲੋਕ ਜਿਨਾ ਨੇ ਆਪਣੇ-ਆਪ ਦੇ ਪਰਿਵਾਰ ਦੀ ਰੋਜੀ ਰੋਟੀ ਦੀ ਲੜਾਈ ਦੇ ਨਾਲ ਨਾਲ ਪੂਰੇ ਭਾਰਤ ਦੇ ਵਾਸੀਆਂ ਦੀ ਰੋਟੀ ਲਈ ਲੜਾਈ ਲੜੀ ਜਾ ਰਹੇ ਹਨ।

              ਇਕ ਦਿਨ ਤੋ ਲੈ ਕੇ ਦੋ ਮਹੀਨਿਆ ਤੱਕ ਜਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲਿਆ ਦਾ ਤਹਿ ਦਿਲ ਤੋ ਧੰਨਵਾਦ। ਪ੍ਰਮਾਤਮਾ ਕਰੇ ਇਹ ਜਨ ਅੰਦੋਲਨ ਇਸੇ ਤਰਾ ਸਾਂਤਮਈ ਰਹੇ ਅਤੇ ਸਰਕਾਰ ਦੀਆ ਕੋਜੀਆ ਚਾਲਾ ਤੋ ਬਚਿਆ ਰਹੇ ਵਾਹਿਗੁਰੂ ਸਾਰਿਆ ਦੇ ਅੰਗ ਸੰਗ ਸਹਾਈ ਹੋਵੇ। ਜਲਦੀ ਸਾਰੇ ਇਹ ਇਤਿਹਾਸਕ ਜਿੱਤ ਨੂੰ ਜਿੱਤ ਕੇ ਸੁਖੀ ਸਾਂਦੀ ਆਪਣੇ ਘਰ ਪਰਤਣ। ਸਹੀਦ ਹੋਏ ਸਾਰੇ ਕਿਸਾਨ ਜੋਧਿਆ ਨੂੰ ਕੋਟਿ ਕੋਟਿ ਪ੍ਨਾਮ।

ਕਿਸਾਨ ਮਜਦੂਰ ਏਕਤਾ ਜਿਦਾਂਬਾਦ

———————————————————

ਦਿੱਲੀ ਦੀ ਦਹਿਲੀਜ਼ ਤੇ ਵੱਸਿਆ ਇਕ ਸ਼ਹਿਰ

  • ਕੁਲਵਿੰਦਰ ਤਾਰੇਵਾਲਾ ਮੋਗਾ (ਸਿੰਘੂ ਬਾਡਰ ਤੇ ਆਪਣੀ ਟ੍ਰਾਲੀ ਤੋਂ )

ਮਨੁੱਖ ਦੀਆ ਲੋੜਾਂ ਪੂਰੀਆਂ ਕਰਨ ਲਈ ਦੁਕਾਨਾਂ ਖੁੱਲ੍ਹੀਆਂ ਹਨ, ਘਰ ਬਣਦੇ ਹਨ, ਸਕੂਲ ਖੁੱਲ੍ਹਦੇ ਹਨ, ਹਸਪਤਾਲ ਖੁੱਲ੍ਹਦੇ ਹਨ ਤੇ ਹੋਰ ਬਹੁਤ ਕੁਝ।

ਜੇ ਤੁਸੀ ਸਿੰਘੂ ਬਾਡਰ ਦੇ ਕਿਸਾਨ ਅੰਦੋਲਨ ਦਾ ਸ਼ੁਰੂ ਤੋਂ ਲੇ ਕੇ ਮੁੱਖ ਸਟੇਜ ਤੱਕ ਕ ਲੰਮਾ ਗੇੜਾ ਲਾਉਗੇ ਤਾਂ ਤਹਾਨੂੰ ਅਜਿਹਾ ਬਹੁਤ ਕੁਝ ਵੇਖਣ ਨੂੰ ਮਿਲੇਗਾ ਜਿਸਦੀ ਕਲਪਨਾ ਤੁਸੀ ਕਿਸੇ ਸ਼ਹਿਰ ਵਿੱਚ ਹੀ ਕਰ ਸਕਦੇ ਹੋ।

ਰੋਜਮਰਾ ਦੀਆ ਲੋੜਾਂ ਨੂੰ ਪੂਰਾ ਕਰਨ ਲਈ ਹਰ ਵਸਤੂ ਤਹਾਨੂ ਕਿਸਾਨ ਮੋਰਚੇ ਤੋਂ ਮਿਲੇਗੀ। ਜੇ ਤੁਸੀ ਆਪਣੇ ਬੱਚਿਆ ਦੀ ਪੜਾਈ ਲਈ ਚਿੰਤਤ ਹੋ ਤਾਂ ਤੰਬੂ ਨੁਮਾ ਖੁੱਲੇ ਸਕੂਲ ਮਿਲਣਗੇ ਜਿੱਥੇ ਕਿਸਾਨ ਅੰਦੋਲਨ ਵਿੱਚ ਗਏ ਰਿਟਾਇਰ ਸਕੂਲ ਮਾਸਟਰ ਬੇਰੁਜ਼ਗਾਰ ਨੋਜਵਾਨ ਅਧਿਆਪਕ ਆਮ ਹੀ ਕਿਸਾਨ ਮੋਰਚੇ ‘ਚ ਗਏ ਬੱਚਿਆ ਨੂੰ ਤੇ ਉੱਥੋ ਦੇ ਆਸ-ਪਾਸ ਦੇ ਪਿੰਡਾਂ ਦੇ ਬੱਚਿਆ ਨੂੰ ਵਿੱਦਿਆ ਦਾਨ ਕਰਦੇ ਆਮ ਹੀ ਮਿਲਣਗੇ।

ਆਮ ਸ਼ਹਿਰ ਵਾਂਗ ਥਾਂ ਥਾਂ ਤਹਾਨੂੰ ਦਵਾਈਆਂ ਦੀਆ ਦੁਕਾਨਾਂ ਤੇ ਡਾਕਟਰ ਮਿਲਣਗੇ ਦੇਸੀ ਵੈਦ ਵੀ ਮਿਲਣਗੇ, ਕੰਨਾ ਚੋ ਮੈਲ ਕੱਢਣ ਵਾਲੇ, ਅੱਖਾਂ ‘ਚ ਸੁਰਮਾ ਪਾਉਣ ਵਾਲੇ, ਜੋੜਾ ਗੋਡਿਆਂ ਦੀ ਮਾਲਸ਼ ਕਰਨ ਵਾਲੇ ਵੀ ਆਪਣਾ ਫ੍ਰੀ ਸੇਵਾ ਦਾ ਯੋਗਦਾਨ ਪਾ ਰਹੇ ਹਨ। ਖਾਣ ਪੀਣ ਦੇ ਲਈ ਫਰੂਟ ਜੂਸ ਗੰਨੇ ਦਾ ਜੂਸ ਥਾਂ-ਥਾਂ ਤੇ ਲੱਗੇ ਲੰਗਰ ਹਰੇਕ ਭਾਈਚਾਰੇ ਦੇ ਬਿਨਾ ਜਾਤ-ਪਾਤ ਬਿਨਾ ਕਿਸੇ ਧਰਮ ਦੇ ਵੇਖਿਆਂ ਲੋਕ ਛੱਕਦੇ ਹਨ। ਸ਼ਹਿਰ ਦੀ ਤਰਾਂ ਪੰਜਾਬੀ, ਹਰਿਆਣਵੀ, ਰਾਜਸਥਾਨੀ ਤੇ ਹੋਰ ਸੂਬਿਆਂ ਦੇ ਲੋਕ ਕਿਸਾਨ ਅੰਦੋਲਨ ‘ਚ ਕਿਰਸਾਨੀ ਝੰਡੇ ਲੇ ਕੇ ਖੇਤੀ ਕਾਨੂੰਨ ਦਾ ਵਿਰੋਧ ਕਰਦੇ ਬਜ਼ਾਰ ਵਿੱਚੋਂ ਲੰਘਦੇ ਮਿਲਦੇ ਹਨ।

ਸਵੇਰੇ ਸ਼ਾਮ ਨੂੰ ਰਸੋਈ ਪਿੰਡ ਦੀ ਮਸੀਤ ‘ਚੋ ਨਮਾਜ਼ ਪੜਨ ਦੀਆ ਸਪੀਕਰ ਚੋ ਆਉਂਦੀਆਂ ਅਵਾਜ਼ਾਂ, ਟਰੈਕਟਰਾ ਦੇ ਡੈਕਾ ‘ਚ ਅੰਮਿ੍ਤ ਵੇਲੇ ਚੱਲਦੇ ਕੀਰਤਨ ਤੇ ਹਰਿਆਣਵੀ ਦੀਆ ਟਰਾਲੀਆ ‘ਚੋ ਚੱਲਦੇ ਰਾਮ ਕਿ੍ਸਨ ਦੇ ਭਜਨ ਨਵੇਂ ਵੱਸੇ ਸ਼ਹਿਰ ਦੀ ਫਿਜਾ ਨੂੰ ਵੱਖਰਾ ਹੀ ਸਕੂਨ ਦਿੰਦੀ ਹੈ। ਇਸ ਤਰਾ ਸਿੰਘੂ ਬਾਡਰ ਆਪਣੀ ਜ਼ਮੀਨ ਤੇ ਇਕ ਹਿੰਦੁਸਤਾਨੀ ਸ਼ਹਿਰ ਵਸਾਈ ਬੈਠਾ ਹੈ।

———————————————————

ਕਿਸਾਨ ਅੰਦੋਲਨ ਦੀ ਜਿੱਤ ਪੱਕੀ, ਵੱਧਦੇ ਕਿਸਾਨਾ ਨਾਲ ਹਰ ਵਰਗ ਹੋਇਆ ਪੱਬਾਂ ਭਾਰ

  • ਇਕਬਾਲ ਸਿੰਘ ਖੋਸਾ ਕੋਟਲਾ

ਦਿੱਲੀ ਵਿੱਚ ਕਿਸਾਨ ਅੰਦੋਲਨ ਆਪਣੇ ਪੂਰੇ ਜੋਬਨ ਤੇ ਹੈ। ਪੰਜਾਬ ਦੇ ਜੁਝਾਰੂ ਕਿਸਾਨਾਂ ਵਲੋ ਉਠਾਈ ਗਈ ਬੁਲੱਦ ਅਵਾਜ਼ ਪੂਰੇ ਭਾਰਤ ਦੇ ਕਿਸਾਨਾਂ ਦੀ ਜਮੀਰ ਨੂੰ ਜਗਾ ਗਈ ਹਰਿਆਣਾ ਤਾਂ ਪੰਜਾਬ ਦੇ ਨਾਲ ਹੀ ਜਾਗ ਪਿਆ ਸੀ। ਹੁਣ ਯੂ ਪੀ ,ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਆਦਿ ਸਾਰੀਆਂ ਸਟੈਟਾਂ ਵਿੱਚੋ ਕਿਸਾਨ ਪੱਖੀ ਅਵਾਜ਼ਾਂ ਪੂਰੇ ਜੋਸ ਨਾਲ ਉਠ ਖਲੋਈਆ ਹਨ। ਚਾਰ ਚੁਫੇਰੇ ਤੋ ਕਿਸਾਨ ਮਜਦੂਰ ਵਧੀਰਾ ਘੱਤ ਦਿੱਲੀ ਨੂੰ ਆਨ ਘੇਰ ਰਹੇ ਹਨ। ਦੂਜੀਆਂ ਸਟੇਟਾਂ ਦੇ ਕਿਸਾਨ ਆਪਣੇ ਮੁਹੋ ਆਖ ਰਹੇ ਹਨ ਕਿ ਪੰਜਾਬ ਦੇ ਜੁਝਾਰੂ ਕਿਸਾਨ ਨੇ ਸਾਡੀਆਂ ਮਰੀਆਂ ਹੋਈਆਂ ਜਮੀਰਾਂ ਜਗਾ ਦਿੱਤੀ ਹਨ।

ਇਕੱਲੇ ਕਿਸਾਨ ਹੀ ਨਹੀ ਹਰ ਵਰਗ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਿਹਾ ਹੈ ਚਾਹੇ ਉਹ ਮਜਦੂਰ ਹੋਣ ਜਾਂ ਆਮ ਦੁਕਾਨਦਾਰ। ਪਾਣੀ ਦੀਆਂ ਬੋਤਲਾਂ, ਗੈਸ ਸਲੈਡਰ, ਬਾਰਡਰ ਦੇ ਨਜਦੀਕ ਬਨੇ ਹੋਟਲਾਂ ਦੇ ਮਾਲਕਾਂ ਨੇ ਆਪਣੇ ਹੋਟਲ ਕਿਸਾਨ ਔਰਤਾਂ ਅਤੇ ਮਰਦਾਂ ਲਈ ਖੋਲ ਦਿੱਤੇ ਹਨ। ਪੈਟਰੋਲ ਪੰਪਾਂ ਦੇ ਮਾਲਕਾਂ ਵਲੋ ਕਿਸਾਨਾਂ ਦੇ ਟਰੈਕਟਰ ਵਿੱਚ ਫਰੀ ਤੇਲ ਪਾਇਆ ਜਾ ਰਿਹਾ ਹੈ । ਹਸਪਤਾਲ ਦੇ ਡਾਕਟਰ ਲੋੜਵੰਦ ਮਰੀਜਾਂ ਨੂੰ ਦਵਾਈਆਂ ਫਰੀ ਦੇ ਰਹੇ ਹਨ ਇਕ ਡਾਕਟਰ ਤੇ ਤਾਂ ਕਿਸਾਨ ਔਰਤਾਂ ਦੇ ਨਹਾਉਣ ਲਈ ਆਪਣੇ ਹਸਪਤਾਲ ਦੇ ਦਰਵਾਜੇ ਖੋਲ ਦਿੱਤੇ। ਹਰਿਆਣੇ ਦੀਆ ਔਰਤਾਂ ਨੇ ਪੰਜਾਬ ਦੀਆ ਔਰਤਾਂ ਦੇ ਰਹਿਣ ਲਈ ਆਪਣੇ ਘਰਾਂ ਵਿੱਚ ਪ੍ਰਬੰਧ ਕੀਤੇ ਹੋਏ ਹਨ। ਦਿੱਲੀ ਸਹਿਰ ਦੀਆਂ ਜਵਾਨ ਕੁੜੀਆਂ ਕਿਸਾਨਾਂ ਨੂੰ ਜੀ ਆਇਆਂ ਕਹਿਣ ਲਈ ਆ ਰਹੀਆਂ ਹਨ ਤੇ ਇਸ ਅੰਦੋਲਨ ਵਿੱਚ ਇੱਕਠ ਨੂੰ ਇਕ ਇਤਿਹਾਸ ਹੋ ਨਿਬੜਣ ਵਾਲਾ ਕਿਸਾਨ ਮੋਰਚਾ ਆਖ ਰਹੀਆਂ ਹਨ।

ਇੰਟਰਨੈਸ਼ਨਲ ਮੀਡੀਆ ਦੀ ਮੀਚੀਆਂ ਹੋਈਆਂ ਅੱਖਾਂ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ। ਹਰਿਆਣ ਦੇ ਘਰਾਂ ਵਿੱਚ 24 ਘੰਟੇ ਚਾਹ ਦੇ ਲੰਗਰ ਤਿਆਰ ਕਰਕੇ ਧਰਨਿਆਂ ਵਿੱਚ ਭੇਜੇ ਜਾ ਰਹੇ ਹਨ ਦੇਸੀ ਘਿਉ ਵੰਡਿਆ ਜਾ ਰਿਹਾ ਹੈ ਇਥੇ ਖਾਲਸਾ ਏਡ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਐਸ ਪੀ ਸਿੰਘ ਉਬਰਾਏ, ਸੰਤ ਸਮਾਜ ਅਤੇ ਸਮਾਜ ਸੇਵੀ ਸੰਸਥਾਵਾਂ ਵਲੋ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ ਮੋਗਾ ਜਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਗੁਰੂਦੁਆਰਾ ਦੇ ਮੁੱਖ ਪ੍ਰਬੰਧਕ ਉੱਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆ ਵੀ ਦਿੱਲੀ ਦੇ ਧਰਨਿਆਂ ਤੇ ਬੈਠੇ ਕਿਸਾਨਾਂ ਲਈ ਰਾਸਨ ਸਮਗਰੀ ਅਤੇ ਕਿਸਾਨਾਂ ਦੇ ਜੱਥਿਆਂ ਨੂੰ ਭੇਜਿਆ ਜਾ ਰਿਹਾ ਹੈ। ਉਥੇ ਦਾਨੀ ਸੱਜਣਾ ਵਲੋ ਲੰਗਰਾ ਵਿੱਚ ਫੁੱਲ ਫਰੂਟ, ਮਿੱਠੀਆਂ ਆਦਿ ਦੇ ਨਾਲ ਨਾਲ ਕਿਸਾਨਾਂ ਨੂੰ ਠੰਡ ਤੋ ਕੁਝ ਰਾਹਤ ਦਵਾਉਣ ਲਈ ਕਾਜੂ, ਬਦਾਮਾ, ਝੁਹਾਰੇ, ਕਿਸਮਿਸ ਆਦਿ ਮਹਿੰਗੇ ਮਹਿੰਗੇ ਡਰਾਈਫੁਡ ਵੀ ਲੰਗਰਾ ਵਿੱਚ ਵਰਤਾਏ ਜਾ ਰਹੇ ਹਨ। ਇਸ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ।

ਪੰਜਾਬ ਦੀਆ ਕਿਸਾਨ ਔਰਤਾਂ ਅਤੇ ਨੌਜਵਾਨ ਧੀਆਂ ਨੇ ਵੀ ਬਾਰਡਰ ਤੇ ਆ ਡੇਰੇ ਲਾਏ ਹਨ। ਪੰਜਾਬ ਹਰਿਆਣਾ ਦੇ ਜੁਝਾਰੂ ਕਿਸਾਨ ਮਜ਼ਦੂਰ ਦੇ ਨਾਲ ਹੁਣ ਕਲਾਕਾਰ ਐਂਕਰਟ ਅਤੇ ਸਾਡੇ ਸਾਰੇ ਖਿਡਾਰੀ ਵੀਰ ਵੀ ਆਣ ਪਹੁੰਚੇ ਹਨ। ਇਰਟਨੈਸਨਲ ਖਿਡਾਰੀ ਸੈਂਟਰ ਸਰਕਾਰ ਨੂੰ ਤਿੰਨੋ ਕਾਲੇ ਕਨੂੰਨ ਵਾਪਸ ਲੈਣ ਲਈ ਆਖ ਰਹੇ ਹਨ। ਜੇਕਰ ਇਹ ਕਾਲੇ ਕਨੂੰਨ ਵਾਪਸ ਨਾ ਲਏ ਗਏ ਤਾਂ ਉਹ ਆਪਣੇ ਸਾਰੇ ਅਵਾਰਡ ਸਨਮਾਨਿਤ ਵਾਪਸ ਕਰਨ ਦੇ ਬਿਆਨ ਜਾਰੀ ਕਰ ਚੁੱਕੇ ਹਨ। ਪੰਜਾਬ ਹਰਿਆਣਾ ਦੇ ਕਬੱਡੀ ਖਿਡਾਰੀ ਆ ਬਾਰਡਰ ਤੇ ਬੈਠ ਸਰਕਾਰ ਨੂੰ ਲਲਕਾਰ ਰਹੇ ਹਨ ਕਿ ਤੁਸੀ ਜਿਹੜੀਆਂ ਵੀ ਫੋਜਾਂ ਲਾਉਣੀਆਂ ਲਾ ਵਲੋ ਅਸੀ ਜਿੱਤਣ ਲਈ ਆਏ ਹਾਂ ਜਿੱਤ ਕੇ ਆਪਣੇ ਹੱਕਾਂ ਲੈ ਕੇ ਜਾਵਾਂਗੇ । ਤੁਹਾਡੀਆਂ ਗੋਲੀਆਂ ਅਸੀ ਆਪਣੇ 56/56 ਇੰਚ ਦੇ ਅਸਲੀ ਸੀਨਿਆਂ ਤੇ ਖਾਣ ਲਈ ਤਿਆਰ ਹਾਂ।

                  ਕਬੱਡੀ ਖਿਡਾਰੀ ਆਪਣੇ ਬਜੂਰਗਾ ਤੋ ਅੱਗੇ ਹੋਕੇ ਸਿੰਘੂ ਬਾਰਡਰ ਤੇ ਬੈਠੇ ਹਨ। ਸਦਕੇ ਜਾਈਏ ਉਏ ਪੰਜਾਬ ਦੇ ਗੱਭਰੂਉ ਜੁਗ ਜੁਗ ਜੀਉ। ਤੁਹਾਡੇ ਵਰਗੇ ਪੁੱਤਰ ਪੰਜਾਬ ਦੀ ਧਰਤੀ ਨੇ ਜੱਮੇ ਆ ਤਾ ਸਾਨੂੰ ਕੋਈ ਨਹੀ ਹਰਾ ਸਕਦਾ। ਕਹਿਣ ਦੀ ਲੋੜ ਤਾਂ ਨਹੀ ਹੈ ਕਿ ਜੋਸ ਦੇ ਨਾਲ ਨਾਲ ਵੀਰੋ ਹੋਸ ਨਾਲ ਚਲਣਾ ਹੈ ਪਰ ਮੈ ਆਪਣੀ ਜੁਮੇਵਾਰੀ ਸਮਝਦਾ ਹੋਇਆ ਆਖ ਰਿਹਾ ਹਾਂ। ਚੜਦੀ ਕਲਾ ਵਿੱਚ ਰਹੋ। ਇਹ ਅਰਦਾਸ ਹਰ ਪੰਜਾਬੀ ਕਰ ਰਿਹਾ ਹੈ ।

ਜੈ ਜਵਾਨ ਜੈ ਕਿਸਾਨ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

———————————————————

(ਅੰਗਹੀਣ ਦਿਵਸ ਤੇ ਅੰਗਹੀਣ)

ਸਾਰੀ ਦੁਨੀਆਂ ਵਿੱਚ ਤਿੰਨ ਦਸੰਬਰ ਨੂੰ ਮਨਾਇਆ ਜਾਂਦਾ ਹੈ ਅੰਗਹੀਣ ਦਿਵਸ 

  • ਗੁਰਮੇਲ ਸਿੰਘ ਬੌਡੇ

ਧਰਾਤਲੀ ਹਕੀਕਤਾਂ ਅਨੁਸਾਰ ਭਾਰਤ ਵਿੱਚ ਅਜੇ ਵੀ ਅੰਗਹੀਣ ਤਰਸਯੋਗ ਹਾਲਤਾਂ ਵਿੱਚ ਜਿਓਁ ਰਹੇ ਹਨ। ਪੰਜਾਬ ਸਰਕਾਰ ਨੇ ਵੀ ਅੰਗਹੀਣਾਂ ਦੇ ਜ਼ਿੰਦਗੀ ਜਿਓਂਣ ਦੇ ਹਾਲਤਾਂ ਨੂੰ ਦਰਕਿਨਾਰ ਕੀਤਾ ਹੋਇਆ ਹੈ।
ਪੰਜਾਬ ਦੇ ਵਿੱਤ ਮੰਤਰੀ ਨੇ ਵੀ ਆਪਣੀਆਂ ਬਜਟ ਨੀਤੀਆਂ ਵਿੱਚ ਅੰਗਹੀਣਾਂ ਨੂੰ ਕੋਈ ਵੀ ਤਰਜੀਹ ਨਹੀਂ ਦਿੱਤੀ। ਕਿਸੇ ਵੀ ਪਿਨਸ਼ਨ ਵਿੱਚ ਵਾਧਾ ਨਹੀਂ ਕੀਤਾ। ਸਗੋਂ ਸਰਕਾਰੀ ਨੌਕਰੀਆਂ ਵਿੱਚ ਵਾਧੇ ਦੀ ਆਪਸ਼ਨਲ ਮਨਜ਼ੂਰੀ ਲੈ ਚੁੱਕੇ ਸਨ ਓਹਨਾਂ ਦਾ ਵਾਧਾ ਵੀ ਆਮ ਕਰਮਚਾਰੀਆਂ ਦੇ ਨਾਲ ਹੀ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਹ ਇਸ ਬਜਟ ਸਾਲ ਦਾ ਅੰਗਹੀਣਾਂ ਤੋ ਕੋਝਾ ਵਾਰ ਕੀਤਾ ਹੈ।

ਸਰਕਾਰੀ ਸੇਵਾ ਤੋਂ ਮੁਕਤ ਆਮ ਭਾਵ ਸਰੀਰਕ ਪੱਖੋਂ ਤੰਦਰੁਸਤ ਕਰਮਚਾਰੀ ਕੋਈ ਵੀ ਕੰਮ ਕਰ ਸਕਦਾ ਹੈ ਜਦ ਕਿ ਸਰੀਰਕ ਅੰਗਾਂ ਤੋਂ ਵਾਂਝੇ ਕਰਮਚਾਰੀ ਆਮ ਵਿਅਕਤੀ ਵਾਂਗ ਕੋਈ ਸਰੀਰਕ ਪੱਖੋਂ ਕੰਮ ਨਹੀਂ ਕਰ ਸਕਦਾ। ਜਦ ਕਿ ਵਿੱਤ ਮੰਤਰੀ ਪੰਜਾਬ ਅੰਗਹੀਣਾਂ ਦੀਆਂ ਰੈਲੀਆਂ ਵਿੱਚ ਅੰਗਹੀਣਾਂ ਦੇ ਹਿੱਤਾਂ ਦੀ ਰਾਖੀ ਲਈ ਪਾਰਟੀ ਮੈਨੀਫੈਸਟੋ ਵਿੱਚ ਦਰਜਂ ਕਰਕੇ ਪਹਿਲ ਕੀਤੀ ਸੀ। ਪਰ ਸਤੵਾ ਵਿੱਚ ਆ ਕੇ ਮੈਨੀਫੈਸਟੋ ਨੂੰ ਅੱਖੋਁ ਪਰੋਖੇ ਕੀਤਾ ਹੈ।

ਮਾਰਚ ਮਹੀਨੇ ਵਿੱਚ ਸੇਵਾ ਮੁਕਤ ਕਰਮਚਾਰੀਆਂ ਨੂੰ ਅਜੇ ਤੀਕ ਵੀ ਪਿਨਸ਼ਨ ਨਹੀਂ ਮਿਲੀ ਜਿੰਨਾ ਵਿੱਚ ਮੈਂ ਅੱਸੀ ਪੑਤੀਸ਼ਤ ਅਪਾਹਿਜ ਸ਼ਾਮਲ ਹਾਂ। ਜੇ ਅਜਿਹਾ ਹੀ ਵਾਪਰਨਾਂ ਸੀ ਤਾਂ ਵਿੱਤ ਮੰਤਰੀ ਜੀ ਨੂੰ ਅੰਗਹੀਣਾਂ ਦੇ ਸੇਵਾ ਕਾਲ ਦੇ ਵਾਧੇ ਅਤੇ ਕੀਤੇ ਹੋਏ ਚੋਣ ਵਾਅਦੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਸਰਕਾਰ ਦੇ ਫੈਸਲੇ ਕਰਨ ਨਾਲ ਅੰਗਹੀਣਾਂ ਦੀ ਜ਼ਿੰਦਗੀ ਨੀਰਸ ਹੋਈ ਹੈ। ਜੇ ਅੰਗਹੀਣਾਂ ਨੂੰ ਸੇਵਾ ਮੁਕਤ ਨਾਂ ਕੀਤਾ ਜਾਂਦਾ ਤਾਂ ਹਰ ਮਹੀਨੇ ਦੀ ਤਨਖਾਹ ਨਾਲ ਕੋਵਿਡ ਉੁੱਨੀ ਦਾ ਅੌਖਾ ਦੌਰ ਵੀ ਆਰਥਿਕ ਪੱਖੋਂ ਸੌਖਾ ਲੰਘ ਸਕਦਾ ਸੀ।

———————————————————

(ਹੱਡਬੀਤੀ)

ਮੇਰੀ ਜ਼ਿੰਦਗੀ ਦੀ ਅਭੁੱਲ ਦੀਵਾਲੀ

  • ਜਸਵੀਰ ਭਲੂਰੀਆ

ਇਹ ਘਟਨਾ 1990 ਤੋਂ ਪਹਿਲਾਂ ਦੀ ਹੈ। ਮੈਂ ਉਦੋਂ ਮੋਗੇ ਕਾਰਪੇਂਟਰ ਦਾ ਕੰਮ ਕਰਦਾ ਹੁੰਦਾ ਸੀ। ਕਦੇ ਦੋ-ਤਿੰਨ ਮਹੀਨੇ ਬਾਅਦ ਹੀ ਪਿੰਡ ਚੱਕਰ ਲਗਦਾ ਸੀ। ਮੋਗੇ ਤੋਂ ਮੇਰਾ ਪਿੰਡ ਲਗਭਗ 40 ਕਿੱਲੋਮੀਟਰ ਦੀ ਦੂਰੀ ਤੇ ਹੈ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਉਦੋਂ ਮੇਰੇ ਕੋਲ ਕੋਈ ਦੁਪਹੀਆ ਵਾਹਨ ਵੀ ਨਹੀਂ ਸੀ ਇਸ ਲਈ ਆਉਣ ਜਾਣ ਦਾ ਸਾਧਨ ਬੱਸਾਂ ਹੀ ਸਨ।

ਮੇਰੇ ਪਿੰਡ ਤੋਂ ਇੱਕ ਮੋਗਾ ਡਿਪੂ ਦੀ ਰੋਡਵੇਜ਼ ਦੀ ਬੱਸ ਸੁਭਾਹ ਭਲੂਰ ਤੋਂ 6-40 ਤੇ ਚੰਡੀਗੜ ਨੂੰ ਚਲਦੀ ਸੀ ਅਤੇ ਸ਼ਾਮ ਨੂੰ 6 ਵਜੇ ਮੋਗੇ ਤੋਂ ਭਲੂਰ ਨੂੰ ਚਲਦੀ ਸੀ। ਮੈਂ ਜਦੋਂ ਵੀ ਮੋਗੇ ਤੋਂ ਪਿੰਡ ਆਉਂਦਾ ਸੀ ਤਾਂ ਇਸੇ ਬੱਸ ਤੇ ਹੀ ਆਉਂਦਾ ਸੀ ਅਤੇ ਸਵੇਰੇ ਵਾਪਸ ਚਲਾ ਜਾਂਦਾ ਸੀ। ਕਿਉਂਕਿ ਕੰਮ ਤੋਂ ਦਿਹਾੜੀ ਲਾ ਕੇ ਜਾਂਦਾ ਸੀ ਅਤੇ ਸੁਭਾਹ 7-45 ਤੋਂ ਫਿਰ ਮੋਗੇ ਪਹੁੰਚ ਕੇ ਕੰਮ ਤੇ ਚਲਾ ਜਾਂਦਾ ਸੀ।

ਦੀਵਾਲੀ ਦਾ ਦਿਨ ਸੀ। ਤਿਉਹਾਰਾਂ ਦੇ ਦਿਨ ਹੋਣ ਕਰਕੇ ਕੰਮ ਬਹੁਤ ਜ਼ਿਆਦਾ ਸੀ। ਇਸ ਕਰਕੇ ਉਸਤਾਦ ਜੀ ਨੇ ਦੀਵਾਲੀ ਦੀ ਛੁੱਟੀ ਨਹੀਂ ਦਿੱਤੀ ਸੀ ਅਤੇ ਸ਼ਾਮ ਨੂੰ ਚੰਡੀਗੜ ਵਾਲੀ ਬੱਸ ਤੇ ਪਿੰਡ ਜਾਣ ਦਾ ਹੁਕਮ ਦੇ ਦਿੱਤਾ ਸੀ। ਦੀਵਾਲੀ ਵਾਲੇ ਦਿਨ ਪਿੰਡ ਜਾਣ ਦਾ ਬੜਾ ਚਾਅ ਸੀ ਇਸ ਲਈ ‘ਖਾਣ ਪੀਣ’ ਦਾ ਸਮਾਨ ਅਤੇ ਪਟਾਕੇ ਮੈਂ ਦੁਪਹਿਰੇ ਹੀ ਖ੍ਰੀਦ ਲਏ ਸਨ। ਮੈਂ ਕੰਮ ਤੋਂ ਸਿੱਧਾ ਬੱਸ ਅੱਡੇ ਪਹੁੰਚ ਗਿਆ। ਪੁੱਛਣ ਤੇ ਪਤਾ ਲੱਗਾ ਕਿ ਬੱਸ ਵਰਕਸ਼ਾਪ ਵਿੱਚੋਂ ਆਉਣ ਵਾਲੀ ਹੈ। ਪਿੰਡ ਪਹੁੰਚਣ ਦੀ ਤਾਂਘ ਕਰਕੇ ਮੇਰਾ ਧਿਆਨ ਵਰਕਸ਼ਾਪ ਦੇ ਗੇਟ ਵੱਲ ਹੀ ਸੀ।

ਜਿਵੇਂ ਹੀ ਬੱਸ ਤੇ ਚੰਡੀਗੜ-ਭਲੂਰ ਦਾ ਬੋਰਡ ਲੱਗਾ ਦੇਖਿਆ ਤਾਂ ਮੇਰੀਆਂ ਵਾਛਾਂ ਖਿੜ ਗਈਆਂ। ਮਨ ਨੂੰ ਹੌਸਲਾ ਜਿਹਾ ਹੋ ਗਿਆ ਕਿ ਹੁਣ ਪਿੰਡ ਪਹੁੰਚ ਹੀ ਜਾਵਾਂਗੇ। ਅੱਡੇ ਵਿੱਚੋਂ ਬੱਸ ਚੱਲ ਕੇ ਸ਼ਹੀਦ ਜੋਗਿੰਦਰ ਸਿੰਘ ਚੌਂਕ ਵਿੱਚ ਪਹੁੰਚ ਗਈ ਤਾਂ ਉੰਥੋ ਪੰਜ-ਸੱਤ ਸਵਾਰੀਆਂ ਅਤੇ ਕੁੱਝ ਸਟਾਫ ਮੈਂਬਰ ਚੜ੍ਹੇ ਅਤੇ ਬੱਸ ਚੱਲ ਪਈ।

ਅੱਜ ਡਰਾਈਵਰ ਬੱਸ ਬੜੀ ਤੇਜ਼ ਚਲਾ ਰਿਹਾ ਸੀ। ਸ਼ਾਇਦ ਡਰਾਈਵਰ- ਕੰਡਕਟਰ ਦੀ ਸ਼ਰਾਬ ਪੀਤੀ ਹੋਈ ਸੀ। ਮਨ ਨੂੰ ਬੜਾ ਹੌਸਲਾ ਜਿਹਾ ਹੋ ਗਿਆ ਕਿ ਅੱਜ ਤਾਂ ਟਾਈਮ ਨਾਲ ਹੀ ਘਰ ਪਹੁੰਚ ਜਾਵਾਂਗਾ।

——————————————————————————–

ਸਾਨੂੰ ਸਾਰਿਆ ਨੂੰ ਆਪਣੇ ਸਰਹੱਦਾ ਦੇ ਰਾਖਿਆ ਤੇ ਮਾਣ ਹੋਣਾ ਚਾਹੀਦਾ ਹੈ

  • ਪਰਮਜੀਤ ਕੌਰ ਸੌਢੀ (ਭਗਤਾ ਭਾਈ ਕਾ) ਮੋ.: 94786-58384   

ਸਾਡੇ ਦੇਸ਼ ਦੇ ਰਖਵਾਲੇ ਸਾਡੇ ਫੌਜੀ ਵੀਰ ਹੀ ਹਨ ਜਿਹੜੇ ਆਪਣੇ ਪਰੀਵਾਰ ਨੂੰ ਘਰਾਂ ਵਿੱਚ ਛੱਡਕੇ ਦੇਸ਼ ਦੀ ਖਾਤਿਰ ਸਰਹੱਦਾ ਤੇ ਲੜਦੇ ਹੋਏ ਸਹੀਦ ਹੋ ਜਾਦੇ ਹਨ।

ਇਸ ਲਈ ਸਾਡਾ ਅਤੇ ਸਾਡੀ ਸਰਕਾਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਫੌਜੀ ਜਵਾਨਾ ਦੇ ਪਰੀਵਾਰਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ  ਸਾਰੇ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰੀਵਾਰਾਂ ਦਾ ਪੂਰਾ ਸਹਿਯੋਗ ਤੇ ਮਾਣ ਸਨਮਾਣ ਕੀਤਾ ਜਾਵੇ। ਜਿਵੇਂ ਹੁਣ ਹੀ ਚੀਨ ਤੇ ਭਾਰਤ ਦੀ ਜੰਗ ਵਿੱਚ ਸਾਡੇ ਜਵਾਨ ਜੰਗ ਦੇ ਮੈਦਾਨ ਵਿੱਚ ਸਹੀਦ ਹੋ ਗਏ ਹਨ। ਜਰਾ ਸੋਚੋ ! ਕੀ ਹਾਲ ਹੋਵੇਗਾ ਉਨ੍ਹਾਂ ਪਰੀਵਾਰ ਦਾ ? ਪੁੱਤ ਤਾਂ ਵਾਪਿਸ ਨਹੀ ਮਿਲਦੇ ਮਾਵਾਂ ਨੂੰ, ਪਰ ਜੇਕਰ ਸਰਕਾਰ ਪ੍ਰੀਵਾਰ ਦਾ ਸਹਿਯੋਗ ਦੇਵੇ ਤਾਂ ਮਾਪੇ ਬਾਕੀ ਰਹਿੰਦੀ ਉਮਰ ਥੋੜੀ ਸੌਖੀ ਕੱਟ ਲੈਣਗੇ।

ਆਉ ਅੱਜ ਆਪਾ ਸਾਰੇ ਦੇਸ਼ ਦੇ ਰਖਵਾਲੇ ਫੌਜੀ ਵੀਰਾਂ ਦੇ ਜੀਵਣ ਤੇ ਝਾਤ ਮਾਰੀਏ ਤੇ ਬਣਦਾ ਮਾਣ-ਸਨਮਾਨ ਦੇਈਏ ਆਪਣੇ ਉਨ੍ਹਾ ਨੌਜਵਾਨ ਵੀਰਾ ਨੂੰ ਜੋ ਆਪਣਾ ਘਰ ਪ੍ਰੀਵਾਰ ਛੱਡ ਕੇ ਦੇਸ਼ ਲਈ ਜਾਨ ਵਾਰ ਗਏ ਹਨ ਤੇ ਸਹਾਦਤ ਦਾ ਜਾਮ ਦੇਸ ਦੀ ਖਾਤਰ ਹੱਸ-ਹੱਸ ਕੇ ਪੀ ਗਏ ਹਨ। ਇਸ ਲਈ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਆਪਣੇ ਦੇਸ਼ ਦੇ ਰਖਵਾਲਿਆ ਨੂੰ ਵੱਧ ਤੋ ਵੱਧ ਸਤਿਕਾਰ, ਪਿਆਰ ਤੇ ਮਾਣ ਦਈਏ ਤਾਂ ਜੋ ਇਹਨਾ ਦੀ ਹੌਸ਼ਲਾ ਵਧਾਈ ਹੋ ਸਕੇ। ਕਿਉਂਕਿ ਆਪਾ ਸਭ ਲੋਕ ਤਾਂ ਆਪੋ ਆਪਣੇ ਘਰਾ ਵਿੱਚ ਆਰਾਮ ਨਾਲ ਸੇਫ ਸੋ ਜਾਦੇ ਹਾਂ ਤੇ ਆਪਣੇ ਬੱਚਿਆ ਨਾਲ ਹਰਪਲ ਹਰ ਲਹਿਜੇ ਵਿੱਚ ਇੱਕਠੇ ਦੁੱਖ-ਸੁੱਖ ਦੇ ਪਲ ਬਤੀਤ ਕਰਦੇ ਹਾ ਪਰ ਇਹ ਫੌਜੀ ਵੀਰ ਚਾਹੇ ਬੀ.ਐੱਸ.ਐੱਫ ਦੇ ਜਵਾਨ ਹੋਣ ਜਾਂ ਫਿਰ ਨੇਵੀ ਵਿੱਚ ਹੋਣ ਜਾਂ ਫਿਰ ਸੀ.ਆਰ.ਪੀ.ਐੱਫ ਵਾਲੇ ਹੋਣ ਜਾਂ ਏਅਰ ਫੋਰਸ ਵਾਲੇ ਹੋਣ ਜਾਂ ਫਿਰ ਆਰਮੀ ਵਾਲੇ ਹੋਣ ਸਰਹੱਦਾ ਤੇ ਡਿਊਟੀ ਕਰਕੇ ਆਪਣੇ ਦੇਸ਼ ਦੀ ਰਾਖੀ ਕਰਦੇ ਹਨ। ਇਹ ਵੀਰ ਹਰ ਵੇਲੇ ਆਪਣੀ ਜਿੰਦ ਨੂੰ ਦੇਸ਼ ਦੇ ਲੇਖੇ ਲਾਉਣ ਲਈ ਤਿਆਰ ਰਹਿੰਦੇ ਹਨ ਅਤੇ ਕਦੇ ਵੀ ਆਪਣੀ ਡਿਊਟੀ ਪ੍ਰਤੀ ਕੁਤਾਹੀ ਨਹੀਂ ਵਰਤਦੇ।

ਭਾਵੇ ਘਰ ਵਿੱਚ ਕੋਈ ਵੀਰ ਨਵਾ ਵਿਆਹਿਆ ਹੀ ਕਿਉਂ ਨਾ ਹੋਵੇ ਪਰ ਆਪਣੀ ਡਿਊਟੀ ਲਈ ਤਤਪਰ ਰਹਿੰਦਾ ਹੈ। ਪਰ ਮੇਰੇ ਹਿਸਾਬ ਨਾਲ ਨਵੀਂ ਵਿਆਹੀ ਚੂੜੇ ਵਾਲੀ ਨੂੰ ਛੱਡ ਕੇ ਜਾਣਾ ਤੇ ਮੁੜ ਕੇ ਛੁੱਟੀ ਕੱਟਣ ਆਉਣ ਦਾ ਦਿਲਾਸਾ ਦੇਣਾ ਸਿਰਫ ਇਹ ਫੌਜੀ ਵੀਰ ਹੀ ਜਾਣਦੇ ਹਨ ਕਿ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਫੌਜ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਇੱਕ ਮਾਂ ਦਾ ਪੁੱਤ ਜਦੋਂ ਫੌਜ ਵਿੱਚ ਭਰਤੀ ਹੁੰਦਾ ਹੈ ਤਾਂ ਮਾਂ ਦਾ ਮਾਣ ਵੱਧ ਜਾਦਾ ਹੈ ਅਤੇ ਮਾਂ ਵੀ ਬੜੇ ਮਾਣ ਨਾਲ ਦੱਸਦੀ ਹੈ ਕਿ ਮੇਰਾ ਬੇਟਾ ਫੌਜ ਵਿੱਚ ਤਾਇਨਾਤ ਹੈ ਤੇ ਜੰਗ ਦੇ ਮੈਦਾਨ ਵਿੱਚ ਵੈਰੀਆ ਨੂੰ ਹਰਾਉਣ ਦੀ ਤਾਕਤ ਰੱਖਦਾ ਹੈ।ਇਸ ਲਈ ਸਾਨੂੰ ਸਾਰਿਆ ਨੂੰ ਆਪਣੇ ਸਰਹੱਦਾ ਦੇ ਰਾਖਿਆ ਤੇ ਮਾਣ ਹੋਣਾ ਚਾਹੀਦਾ ਹੈ ਤੇ ਹਰ ਵੇਲੇ ਉਹਨਾ ਦੇ ਚੰਗੇ ਕੰਮਾ ਲਈ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਇਸ ਨਾਲ ਸਾਡੇ ਜਵਾਨਾ ਦਾ ਹੌਸਲਾ ਵੀ ਵੱਧਦਾ ਹੈ ਤੇ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਨ ਦਾ ਜਜਬਾ ਵੀ ਵੱਧਦਾ ਹੈ।

ਜਦੋਂ ਇੱਕ ਪਤਨੀ ਦਾ ਪਤੀ ਜਾਂ ਮਾਂ ਦਾ ਜਵਾਨ ਪੁੱਤ ਸਰਹੱਦਾ ਤੇ ਜੰਗ ਲੜਦਾ ਹੈ ਤਾਂ ਪਤਨੀ ਤੇ ਮਾਂ ਨੂੰ ਹਰ ਵੇਲੇ  ਇੱਕ ਐਸੀ ਸਥਿਤੀ ਬਣੀ ਰਹਿੰਦੀ ਹੈ ਜਿਸ ਵਿੱਚ ਹਰ ਵੇਲੇ ਹਰਪਲ ਧਿਆਨ ਸਰਹੱਦਾ ਟਿਕਿਆ ਰਹਿੰਦੀ ਹੈ ਤੇ ਹਰ ਵੇਲੇ ਵਾਹਿਗੁਰੂ ਅੱਗੇ ਅਰਦਾਸ ਹੁੰਦੀ ਹੈ ਕਿ ਵਾਹਿਗੁਰੂ ਸਹੀ ਸਲਾਮਤ ਜੰਗ ਜਿੱਤ ਕੇ ਫੌਜੀ ਘਰ ਪਰਤਣ। ਆਪਣੇ ਸਰਹੱਦਾ ਦੇ ਰਾਖਿਆ ਤੇ ਮਿਹਰ ਕਰੀ ਵਾਹਿਗੁਰੂ ਤੇ ਜਵਾਨ ਤਾਂ ਜੰਗ ਵਿੱਚ ਸ਼ਹੀਦ ਹੋ ਜਾਦੇ ਹਨ। ਸੋ ਦੋਸਤੋ ਸ਼ਹੀਦਾ ਨੂੰ ਮਾਣ ਸਨਮਾਨ ਦੇਣਾ ਬਣਦਾ ਹੈ ਸਰਕਾਰਾ ਵੀ ਸ਼ਹੀਦਾ ਦੇ ਪਰਿਵਾਰਾ ਨਾਲ ਬੇਰੁਖੀ ਨਾਂ ਵਖਾਉਣ, ਸਗੋ ਬਣਦਾ ਮਾਣ ਸਨਮਾਨ ਦੇਣ।

ਸੋ ਦੋਸਤੋ ਆਖੀਰ ਵਿੱਚ ਇਹ ਕਹਾਂਗੀ ਕਿ ਇਹਨਾ ਫੌਜੀ ਵੀਰਾਂ ਦੀ ਬਦੋਲਤ ਅਸੀ ਸੁੱਖ ਦੀ ਨੀਂਦ ਸੌਦੇ ਹਾਂ ਆਪਣੀ ਕੁਰਸੀ ਸਲਾਮਤ ਆਪਣਾ ਵਪਾਰੀ ਵਰਗ ਸਲਾਮਤ ਹੈ ਆਪਾ ਹਰ ਪੱਖੋ ਸਲਾਮਤ ਹਾਂ ਤੇ ਦੇਸ਼ ਦਾ ਹਰ ਨਾਗਰਿਕ ਖੁੱਲੀ ਹਵਾ ਵਿੱਚ ਆਜਾਦ ਹੋ ਕੇ ਸਾਹ ਲੈ ਰਿਹਾ ਹੈ।ਇਸ ਲਈ ਮੇਰਾ ਇਹਨਾ ਦੇਸ਼ ਦੇ ਰਾਖਿਆ ਨੂੰ ਦਿਲੋ ਪ੍ਰਣਾਮ ਤੇ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾ ਵੀਰਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਤੇ ਹਰ ਮੈਦਾਨ ਵਿੱਚ ਫਤਿਹ ਬਖਸ਼ੇ ਤੇ ਇਹ ਜੰਗ ਜਿੱਤ ਕੇ ਆਪਣੇ ਪ੍ਰੀਵਾਰਾ ਵਿੱਚ ਪਰਤ ਕੇ ਆਉਣ ਤਾਂ ਜੋ ਪ੍ਰੀਵਾਰਾ ਦੀ ਲੰਬੀ ਉਡੀਕ ਤੋ ਬਾਅਦ ਸਾਡੇ ਫੋਜੀ ਵੀਰ ਵੀ ਆਪਣੇ ਪ੍ਰੀਵਾਰ ਵਿੱਚ ਬੈਠਕੇ ਰਲਮਿਲ ਖੁਸ਼ੀ ਦੇ ਪਲ ਬਤੀਤ ਕਰਨ।

——————————————————————————–

ਭਾਰਤੀ ਲੋਕਰਾਜ ਦੇ ਚੌਥੇ ਥੰਮ ਮੀਡੀਏ ਦੀ ਭਰੋਸੇਯੋਗਤਾ ਕਿਉ ਟੁਟ ਰਹੀ ਹੈ ?

– ਇਕਬਾਲ ਕਲਿਆਣ

ਸ਼ਹੀਦ ਭਗਤ ਸਿੰਘ ਨਗਰ, ਮੋਗਾ। ਸੰਪਰਕ : 98559-64415

                     ਭਾਰਤੀ ਲੋਕਰਾਜ ਦਾ ਚੌਥਾ ਥੰਮ (ਪ੍ਹੈਸ) ਜਦੋ ਤੋ ਹੀ ਆਲਮੇ ਏ ਵਜੂਦ ਹੋੲ ੲਿਸ ਨੂੰ ਸਮੇ ਦੀਆਂ ਹਕੂਮਤਾਂ ਤੇ ਉਨਾਂ ਦੇ ਸਰਕਾਰੀ ਤੰਤਰ ਨੇ ਸੰਘੀ ਨੱਪਕੇ ਕਮਜੋਰ ਕਰਨ ‘ਚ ਆਪਣਾ-ਆਪਣਾ ਰੋਲ ਬਾਖੂਬੀ ਨਿਭਾਇਆ ਹੈ। ਜਿਸ ਲੋਕਰਾਜ ਦੇ ਇਸ ਚੋਥੇ ਥੰਮ ਨੇ ਸਰਕਾਰਾਂ ਤੇ ਸਿਸਟਮ ਨੂੰ ਕੁਰਾਹੇ ਪੈਣ ਤੋ ਵਰਜਣਾ ਸੀ ਤੇ ਕੰਨੋ ਫੜਕੇ ਰਾਹ ਤੇ ਲਿਆੳੁਣਾ ਸੀ ਅਤੇ ਲੋਕਰਾਜ ਦੀ ਮੌਲਕਿਤਾ ਨੂੰ ਬਰਕਰਾਰ ਰੱਖਣਾ ਸੀ ਉਸੇ ਥੰਮ ਨੂੰ ਸਰਕਾਰਾਂ ਤੇ ਸਰਕਾਰੀ ਤੰਤਰ ਵੱਲੋ ਅਪਾਹਜ ਬਣਾਕੇ ਆਪਣੇ ਰਿਮੋਟ ਨਾਲ ਚਲਾਉਣ ਦੀਅਾਂ ਕੋਸ਼ਿਸ਼ਾਂ ਬਹੁਤ ਦੇਰ ਤੋ ਹੁੰਦੀਆਂ ਆ ਰਹੀਅਾਂ ਹਨ। ਇਹ ਵੀ ੲਿੱਕ ਕੌੜੀ ਸਚਾੲੀ ਹੈ ਕਿ ਸੱਚ ਸਤਾ ਨਾਲ ਕਦੇ ਸਹਿਮਤ ਨਹੀ ਹੁੰਦਾ ਤੇ ਸਤਾ ਕਦੇ ਵੀ ਸੱਚ ਨੂੰ ਬਰਦਾਸ਼ਤ ਨਹੀ ਕਰਦੀ ਤੇ ੲਿੱਥੋ ਹੀ ਲੋਕਰਾਜ ਦੇ ਚੋਥੇ ਥੰਮ ਭਾਵ ਪ੍ਹੈਸ ਤੇ ਵਾਪਰ ਰਹੀਆਂ ਤਰਾਸਦੀਅਾਂ ਦਾ ਅਗਾਜ ਹੁੰਦਾ ਹੈ।

                ਭਾਵੇ ਪ੍ਹਿੰਟ ਜਾਂ ਇਲੈਕਟ੍ਹੋਨਿਕ ਮੀਡੀੲੇ ਹੋਵੇ ਹਕੂਮਤਾਂ ਤੇ ਰਾਜ ਦਰਬਾਰੀਅਾਂ ਵੱਲੋ ਖੰਬ ਕੁਤਰਨ ਦੀਅਾਂ ਕੋਸ਼ਿਸ਼ਾਂ ਨਿਰੰਤਰ ਜਾਰੀ ਰਹਿੰਦੀਆਂ ਹਨ । ਸੱਚ ਬੋਲਣ ਤੇ ਸੱਚ ਤੇ ਚੱਲਣ ਦਾ ਖੁਮਿਆਜਾ ਅਦਾਰਿਆਂ ਤੇ ਪਤਰਕਾਰਾਂ ਨੂੰ ਸਦਾ ਹੀ ਭੁਗਤਣਾ ਪਿਆ ਭਾਵੇ ਉਹ ਕਿਸੇ ਵੀ ਰੂਪ ਚ ਕਿੳੁ ਨਾ ਹੋਵੇ। ਭਾਵੇ ਮੇਰਾ ਇਲੈਕਟ੍ਹੋਨਿਕ ਮੀਡੀੲੇ ਨਾਲ ਜਿਆਦਾ ਰਾਬਤਾ ਨਹੀ ਰਿਹਾ ਪਰ ਪ੍ਹਿੰਟ ਮੀਡੀੲੇ ਚ ਲੰਬੇ ਸਮੇ ਤੋ ਵਿਚਰਦਿਅਾਂ ਮੈਨੂੰ ਕਾਫੀ ਸੁਖਾਵੇ ਅਣਸੁਖਾਵੇ ਅਨੁਭਵ ਪ੍ਹਾਪਤ ਹੋਏ ਹਨ। ਹਕੂਮਤ ਭਾਵੇ ਕੇਦਰ ਦੀ ਹੋਵੇ ਜਾ ਰਾਜਾਂ ਦੀ ੳੁਨਾਂ ਦੀ ਦਿਲੀ ਤਮੰਨਾ ਹੁੰਦਾ ੲੇ ਕਿ ਲੋਕਾਂ ਨੂੰ ੳੁਹੀ ਦਿਖਾੳੁ ਜੋ ਅਸੀ ਚਹੁੰਦੇ ਤੇ ਲੋਕਾਂ ਨੂ ਉਹ ਸੁਣਾੳ ਜੋ ਅਸੀ ਸਣਾਉਣਾ ਚਹੁੰਦੇ ਹਾਂ। ਜਦੋ ਕੁਝ ਅਦਾਰੇ ਤੇ ਪਤਰਕਾਰ ਇਹਨਾਂ ਹਕੂਮਤਾਂ ਅਤੇ ਸਰਕਾਰੀ ਕਰਿੰਦਿਆਂ ਦੀ ਹਾਂ ‘ਚ ਹਾਂ ਮਿਲਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਪ੍ਹੂੈਸ ਦੀ ਅਜਾਦੀ ਅਤੇ ਉਚ ਪੱਧਰਤਾ ਦੀ ਬਹਾਲੀ ਕਾਇਮ ਰੱਖਣ ਵਾਲੇ ਅਦਾਰੇ ਤੇ ਸਿਰੜੀ ਪਤਰਕਾਰਾਂ ਦੇ ਰਾਹਾਂ ਸੁਖਾਲੇ ਨਹੀ ਰਹਿੰਦੇ ।

                 ਜਦੋ ਪ੍ਹੈਸ ਦੇ ਹੀ ਕੁਝ ਕੁ ਮੁੱਠੀ ਭਰ ਲੋਕ ਸਰਕਾਰੀ ਦਰਬਾਰੇ ਦੀਆਂ ਧਿਰਾਂ ਬਣ ਖਲੋਦੇ ਨੇ ਤਾਂ ਪ੍ਹੈਸ ਦੇ ਸਹੀ ਮਾਅਨੇ ਦੱਸਣ ਵਾਲੇ ਮੀਡੀੲੇ ਦੇ ਗੈਰਤਮੰਦ ਪਤਰਕਾਰਾਂ ਨੂੰ ਕਨੂੰਨੀ ਨੁਕਤਿਆਂ ਚ ਉਲਝਾਕੇ ੳੁਨਾਂ ਨੂੰ ਜਲੀਲ ਕਰਨਾ ਸਰਕਾਰੀ ਤੰਤਰ ਲੲੀ ਹੋਰ ਵੀ ਸੁਖਾਲਾ ਹੋ ਜਾਦਾ ਹੈ। ਜਦੋ ਭਾਰਤੀ ਲੋਕਰਾਜ ਦੇ ਚੌਥੇ ਥੰਮ ਦਾ ਕੁਝ ਹਿਸਾ ਸਰਕਾਰੀ ਦਰਬਾਰੇ ਜਾਕੇ ਜੀ ਹਜੂਰ ਵਰਗੀ ਮਾਨਸਿਕਤਾ ਰੱਖਣ ਲੱਗੇ ਪੲੇ ਅਤੇ ਸਰਕਾਰਾਂ ਅਤੇ ਸਰਕਾਰੀ ਬਾਬੂਅਾਂ ਦੀਆਂ ਨਲਾੲਿਕੀਆਂ ਤੇ ਹੋ ਰਹੀ ਵਿਚਾਰ ਚਰਚਾ ਚ ਸਿੱਧੇ ਤੌਰ ਤੇ ਪਰਦੇ ਪਾਕੇ ਜਾਇਜ ਠਹਿਰਾਉਣ ਲੱਗ ਪੲੇ ਤਾਂ ਇਸ ਚੌਥੇ ਥੰਮ ਦੀਅਾਂ ਨੀਹਾਂ ਕਮਜੋਰ ਹੋ ਜਾਣਾ ਸਭਾਵਕ ਹੈ। ਅਜਿਹੇ ਦੌਰ ਚ ਜਦੋ ਚੌਥੇ ਥੰਮ ਦੀਆਂ ਨੀਹਾਂ ਹੀ ਕਮਜੋਰੀ ਵੱਲ ਵਧ ਰਹੀਆਂ ਹੋਣ ਤਾਂ ਫਿਰ ੲਿਕ ਪਤਰਕਾਰ ਤਾਂ ਕੀ ਅਦਾਰਿਆਂ ਦੇ ਮੁੱਖ ਸੰਪਾਦਕਾਂ ਤਕ ਨੂੰ ਵੀ ਹਵਾਲਾਤਾਂ ਤਕ ਲੈ ਕੇ ਜਾਣਾ ਤੇ ਤਸ਼ੱਦਦ ਕਰਨਾ ਪੁਲਿਸ ਤੰਤਰ ਲੲੀ ਸੌਖਾ ਹੁੰਦਾ ਹੈ।

              ਆਏ ਦਿਨ ਪਤਰਕਾਰਾਂ ਤੇ ਹੋ ਰਹੇ ਹਮਲੇ ਅਤੇ ਪੁਲਿਸ ਦੇ ਤਸ਼ੱਦਦ ਦੀਆਂ ਵਧ ਰਹੀਆਂ ਅਤੇ ਵਾਪਰ ਰਹੀਅਾਂ ਘਟਨਾਵਾਂ ਉਪਰੋ ਥਾਣਿਆਂ ਹਵਾਲਾਤਾਂ ਚ ਮੇਜਰ ਸਿੰਘ ਵਰਗੇ ਅਮ੍ਹਿਤਧਾਰੀ ਪਤਰਕਾਰ ਦੇ ਮਾਣ ਸਨਮਾਨ ਨੂੰ ਵੀ ਅਣਡਿੱਠ ਕਰਨਾ ਅਤੇ ਬੁਜਰਗੀ ਵੱਲ ਵਧ ਰਹੀ ਉਮਰ ਦੀ ਵੀ ਅਣਦੇਖੀ ਕਰਕੇ ਪਾਕਿ ਪਵਿੱਤਰ ਕਕਾਰਾਂ ਦੀ ਬੇਅਦਬੀ ਕਰਕੇ ਮਿੱਟੀ ਚ ਰੋਲਣ ਵਰਗੀਆਂ ਹਿਰਦੇ ਵੇਦਿਕ ਘਟਨਾਵਾਂ ਸਾਨੂੰ ਵਾਪਰਨ ਵਾਲੀ ਵੱਡੀ ਤਰਾਸਦੀ ਦਾ ੲਿਸ਼ਾਰਾ ਕਰਦੀਆਂ ਹਨ ਪਰ ਅਫਸੋਸ ਅਸੀ ਹਰੇਕ ਘਟਨਾਂ ਨੂੰ ਕਿਸੇ ਹਲਕੇ ਦੀ ਕਿਸੇ ੲਿਲਾਕੇ ਦੀ ਤੇ ਕਿਸੇ ਦੂਸਰੇ ਇਨਸਾਨ ਦੀ ਸੋਚ ਕੇ ਕਿਨਾਰਾ ਕਰ ਲੈਦੇ ਹਾਂ। ਸਾਡਾ ਹਰ ਵਾਰ ੲਿਕ ਘਟਨਾਂ ਤੋ ਬਾਅਦ ਚੁੱਪ ਧਾਰ ਲੈਣਾ ਹੀ ਅਗਲੀ ਘਟਨਾ ਦਾ ਜਨਮ ਦਾਤਾ ਹੈ। ਸਮੇ ਦੀਆਂ ਸਰਕਾਰਾਂ ਅਤੇ ਸਰਕਾਰੀ ਤੰਤਰ ਭਾਵੇ ਪਲੁਿਸ ਜਾਂ ਸਿਵਲ ਹੋਵੇ ਹਰੇਕ ਨੇ ਪ੍ਹੂੈਸ ਦੀ ਗਿਚੀ ਫੜਕੇ ਆਪਣੇ ਹਿਸਾਬ ਨਾਲ ਚਲਾੳੁਣ ਦੀ ਕੋਸ਼ਿਸ ਹੀ ਕੀਤੀ ਹੈ ਇਸ ਤੋ ਆਕੀ ਹੋਣ ਵਾਲੇ ਗੈਰਤਮੰਦ ਪਹਿਰੇਦਾਰ ਅਦਾਰੇ ਤੇ ੳੁਸ ਦੇ ਮੁੱਖ ਸੰਪਾਦਕ ਸ੍ਹ ਜਸਪਾਲ ਸਿੰਘ ਜੀ ਹੇਰਾਂ ਦੀ ਬੇਕਦਰੀ ਅਤੇ ਤਸੱਦਦ ਨਾਲ ੳੁਪਰੋ ਪਹਿਰੇਦਾਰ ਅਖਬਾਰ ਦੇ ਸਰਕਾਰੀ ਇਸ਼ਤਿਹਾਰ ਅਤੇ ਡੀ,ਪੀ,ਆਰ,ੳ ਵੱਲੋ ਪਹਿਰੇਦਾਰ ਅਦਾਰੇ ਨਾਲ ਸਬੰਧਿਤ ਪਤਰਕਾਰਾਂ ਦੇ ਪੀਲੇ ਕਾਰਡ ਬੰਦ ਕਰਕੇ ਕਿਵੇ ਸ੍ਹ ਜਸਪਾਲ ਸਿੰਘ ਹੇਰਾਂ ਅਤੇ ਉਨਾਂ ਦੇ ਅਦਾਰੇ ਨੂੰ ਗੋਡਿਅਾਂ ਭਾਰ ਕਰਨ ਦੀ ਕੋਸ਼ਿਸ਼ ਕੀਤੀ ਗੲੀ ਹੈ ਇਸ ਤੋ ਸਾਰੇ ਭਲੀਭਾਂਤ ਜਾਣੂ ਹੀ ਹੋ। ਅਜਿਹੀਆਂ ਘਟਨਾਵਾਂ ਤਰਾਸਦੀਅਾਂ ਵਾਪਰਨਾ ਕੋੲੀ ਨਵੀ ਗੱਲ ਨਹੀ ਅੱਗੋ ਵੀ ਵਾਪਰਦੀਅਾਂ ਰਹਿਣਗੀਆਂ ਜਿੰਨਾਂ ਚਿਰ ਸਾਡੇ ਪਤਰਕਾਰ ਭਾੲੀਚਾਰੇ ਦਾ ਕੁਝ ਹਿਸਾ ਸਰਕਾਰੀ ਤੰਤਰ ਦਾ ਝੋਲੀ ਚੁਕ ਬਣਨ ਤੋ ਬਾਜ਼ ਨਹੀ ਆੳਦਾ।

                ਮੈ ਇਹ ਅੱਖੀ ਵੇਖਿਆ ਕਿ ਜਦੋ ਵੀ ਪ੍ਹੈਸ ਦੀ ਅਜਾਦੀ, ਧੱਕੇਸ਼ਾਹੀ ਜਾਂ ਕਿਸੇ ਪਤਰਕਾਰ ਨਾਲ ਹੋੲੇ ਤਸ਼ੱਦਦ ਨੂੰ ਲੈਕੇ ਰੋਸ ਪ੍ਹਦਰਸ਼ਨ ਆਦਿ ਕੀਤਾ ਗਿਆ ਤਾਂ ਬਹੁਤੇ ਪਤਰਕਾਰ ਦੇ ਕਦਮ ਚੋਰ ਮੋਰੀਆ ਰਾਹੀ ਪਿਛਾਂਹ ਹਟਦੇ ਨਜਰ ਆੲੇ ਤੇ ਪਤਰਕਾਰ ਭਾੲੀਚਾਰੇ ਦੇ ੲਿਹ ਪਿਛਾਂਹ ਹਟਦੇ ਕਦਮ ਹੀ ਸਰਕਾਰਾਂ ਤੇ ਸਰਕਾਰੀ ਤੰਤਰ ਨੂੰ ਕਿਸੇ ਹੋਰ ਪਤਰਕਾਰ ਨੂੰ ਨਿਸ਼ਾਨਾਂ ਬਣਾੳੁਣ ਦਾ ਬਲ ਬਖਸ਼ਦੇ ਨੇ। ਅਜੋਕੇ ਸਮੇ ਦਾ ੲਿਹ ਵੀ ੲਿਕ ਕੌੜਾ ਸੱਚ ਹੈ ਕਿ ਵੱਡੇ ਵੱਡੇ ਧਨੰਤਰ ਅਖਬਾਰਾਂ, ਚੈਨਲਾਂ ਨੂੰ ਚਲਾਉਣ ਲੲੀ ਅਤੇ ਆਪਣੀ ਸਿਰਮੌਰਤਾ ਨੂੰ ਕਾਇਮ ਰੱਖਣ ਲੲੀ ਕੲੀ ਵਾਰ ਇਕ ਪਾਸੜ ਫੈਸਲੇ ਲੈਣੇ ਪੈ ਜਾਂਦੇ ਹਨ ਅਤੇ ਆਪਣਾ ਨਜਰੀਆ ਵੀ ਸਮੇ ਦੀ ਨਿਜਾਕਤ ਨੂੰ ਵੇਖਦਿਆ ਬਦਲਣਾ ਪੈਦਾ ਏ ਅਜਿਹੀਆਂ ਮਜਬੂਰੀਆਂ ਨੂੰ ਕਿਸੇ ਹੱਦ ਤਕ ਸਮਝਿਅਾ ਜਾ ਸਕਦਾ ਹੈ ਪਰ ਜਦੋ ਮੀਡੀੲੇ ਦੀ ਭਰੋਸੇਯੋਗਤਾ ਦਾ ਸਵਾਲ ਹੋਵੇ ਜਾ ਕਿਸੇ ਅਦਾਰੇ ਜਾ ਪਤਰਕਾਰ ਤੇ ਸਰਕਾਰ ਜਾਂ ਸਰਕਾਰੀ ਤੰਤਰ ਨਜਾਇਜ ਤੌਰ ਤੇ ਆਪਣੇ ਬਾਹੂਬਲ ਦਾ ਪ੍ਹਯੋਗ ਕਰੇ ਤਾਂ ਤਦ ਵੀ ਸਿਖਰਤਾ ਤੇ ਖੜੇ ਅਦਾਰੇ ਆਪਣੀਆਂ ਅੱਖਾਂ ਬੰਦ ਕਰ ਲੈਣ ਤਾਂ ਇਹ ਵੀ ਇਕ ਅਜੀਮ ਘਟਨਾਂ ਹੈ ਜੋ ਚੌਥੇ ਥੰਮ ਨੂੰ ਅੰਦਰੋ ਖੋਖਲਾ ਕਰਨ ਚ ਸਹਾੲੀ ਹੁੰਦੀ ਹੈ।

                      ਜਦੋ ਤਕ ਹਰ ਪਤਰਕਾਰ ਕਿਸੇ ਦੂਸਰੇ ਨਾਲ ਹੋੲੇ ਦੁਰਵਿਹਾਰ, ਜਲੀਲਤਾ ਨੂੰ ਆਪਣੇ ਰੁਤਬੇ, ਮਾਣ ਮਰਿਆਦਾ ਨੂੰ ਲੱਗੀ ਹੋੲੀ ਠੇਸ ਮਹਿਸੂਸ ਨਹੀ ਕਰਦਾ ਉਦੋ ਤਕ ਸ੍ਹ ਮੇਜਰ ਸਿੰਘ ਨਾਲ ਹੋਏ ਤਸ਼ੱਦਦ ਵਰਗੀਆਂ ਘਟਨਾਵਾਂ ਨਿਰੰਤਰ ਜਾਰੀ ਹੀ ਨਹੀ ਰਹਿਣਗੀਆਂ ਸਗੋ ਆਮ ਲੋਕਾਂ ਚ ਵੀ ਅਦਬ ਸਤਿਕਾਰ ਪ੍ਹਤੀਚੇਸਟਾ ਦਾ ਗਰਾਫ ਨੀਵਾਣ ਵੱਲ ਹੀ ਜਾਵੇਗਾ ਅਤੇ ਆਮ ਲੋਕ ਮਨਾਂ ਚ ਪ੍ਹੈਸ ਦੀ ਬਣੀ ਭਰੋਸੇਯੋਗਤਾ, ਅਦਬਤਾ ਦੀ ਮੁੜ ਬਹਾਲੀ ਕਰਵਾਉਣ ਵੀ ਕਠਨ ਹੋਵੇਗੀ। ਜੇਕਰ ਸਮੂਹ ਪਤਰਕਾਰ ਭਾੲੀਚਾਰਾ ਪਤਰਕਾਰ ਮੇਜਰ ਸਿੰਘ ਵਰਗੀਆਂ ਵਾਪਰੀਆਂ ਤਰਾਸਦੀਆਂ ਤੇ ਅਧੂਰੇ ਮਨਾਂ ਨਾਲ ਆਪਣੇ ਆਪਣੇ ਜਿਲਿਅਾਂ ‘ਚ ਪੁਲਿਸ ਪ੍ਹਸਾਸ਼ਨ ਅਤੇ ਸਿਵਲ ਪ੍ਹਸਾਸ਼ਨ ਨੂੰ ਮੰਗ ਪਤਰ ਦੇਕੇ ਤਸਵੀਰਾਂ ਖਿਚਵਾਉਣ ਅਤੇ ਲਗਵਾਉਣ ਤਕ ਹੀ ਸੀਮਤ ਰਿਹਾ ਤਾਂ ਜਲਦ ਹੀ ਕਿਤੇ ਵੀ ਕਦੋ ਵੀ ਸ੍ਹ ਮੇਜਰ ਸਿੰਘ ਵਰਗੀ ਇਕ ਹੋਰ ਦੁਖਦਾੲੀ ਘਟਨਾ ਤੁਹਾਡੀ ਸਰਦਲ ਤੇ ਹੋਵੇਗੀ। ਜਦੋ ਤਕ ਦੇਸ਼ ਦੇ ਕਿਸੇ ਹਿਸੇ ਚ ਵੀ ਹੋਇਆ ਕਿਸੇ ਪਤਰਕਾਰ ਨਾਲ ਦੂਰਵਿਹਾਰ, ਤਸ਼ੱਦਦ ਨੂੰ ਅਸੀ ਆਪਣੀ ਇਜਤ ਆਬਰੂ ਤੇ ਵੱਜੀ ਸੱਟ ਨਹੀ ਸਮਝਦੇ ਅਤੇ ਦੇਸ਼ ਵਿਆਪੀ ਰੋਸ ਲਹਿਰ ਨਹੀ ਚਲਾਉਦੇ ਤਾਂ ਉਦੋ ਤਕ ਲੋਕਰਾਜ ਦੇ ਚੌਥੇ ਥੰਮ ਦਾ ਸਵੈਅਭਿਮਾਨ, ਭਰੋਸੇਬੰਧਤਾ, ਅਦਬਤਾ ਦਾ ਸਥਿਰ ਰਹਿਣਾ ਬਹਤ ਅੌਖੀ ਖੇਡ ਹੈ।

——————————————————————————–

 ਕੋਰੋਨਾ ਯੋਧਿਆਂ ਦਾ ਧੰਨਵਾਦ

-ਹਰਜੀਤ ਕੌਰ ਗਿੱਲ

              ਪਰਮ ਸਨਮਾਨਯੋਗ ਡਾਕਟਰਜ, ਮੈਡੀਕਲ ਵਰਕਰਸ,ਅਤੇ ਹੋਰ ਕੋਰੋਨਾ ਯੋਧਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਮੈਂ ਹਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੁਕੋਠਾ ਸਾਹਿਬ ਜਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਪੂਰਾ ਵਿਸਵ ਕੋਰੋਨਾ ਮਹਾਮਾਰੀ ਨਾਲ ਜੂਝ ਰਹਿਆ ਹੈ। ਇਸ ਦੁੱਖ ਦੀ ਘੜੀ ਵਿਚ ਸਰਕਾਰ, ਪ੍ਰਸ਼ਾਸਨ, ਡਾਕਟਰਜ, ਸਿਹਤ ਕਰਮਚਾਰੀ, ਆਰਮੀ, ਪੁਲੀਸ, ਆਸ਼ਾ ਵਰਕਰਸ, ਮੀਡੀਆ, ਆਂਗਣਵਾੜੀ ਵਰਕਰਸ, ਟੈਲੀਫੋਨ, ਬਿਜਲੀ, ਪਾਣੀ, ਫੂਡ ਸਪਲਾਈ, ਵਿਭਾਗਾਂ ਦੇ ਕਰਮਚਾਰੀਆਂ, ਡਰਾਈਵਰਸ, ਸਫਾਈ ਕਰਮਚਾਰੀਆਂ ਅਤੇ ਹੋਰ ਵਿਭਾਗਾਂਤੋਂ ਇਲਾਵਾ ਸਮਾਜਿਕ ਸੰਸਥਾਵਾਂ ਦਾ ਜਿਹੜੇ ਨਿਰੰਤਰ ਦਿਨ ਰਾਤ ਆਮ ਜਨ ਮਾਨਸ ਦੀ ਹਿਫਾਜ਼ਤ ਲਈ ਭੁੱਖੇ ਪਿਆਸੇ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਫਰੰਟਲਾਈਨ ਤੇ ਅੱਗੇ ਵੱਧ ਕੇ ਜਨਤਾ ਦੀ ਸੇਵਾ ਕਰ ਰਹੇ ਨੇ ਵਿਸ਼ੇਸ਼ ਤੌਰ ਤੇ ਡਾਕਟਰ ਅਤੇ ਸਿਹਤ ਕ੍ਰਮੀ ਅਤੇ ਸਫਾਈ ਕਰਮਚਾਰੀ ਜਿਹੜੇ ਕੋਰੋਨਾ ਸੰਕ੍ਰਮੀਤ ਲੋਕਾਂ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਵਗੈਰ ਕੋਰੋਨਾ ਮਰੀਜਾਂ ਦੀ ਸੇਵਾ ਕਰ ਰਹੇ ਨੇ ਜੀਨ੍ਹਾ ਦੇ ਛੋਟੇ ਛੋਟੇ ਬੱਚੇ ਘਰ ਵਿੱਚ ਉਨ੍ਹਾ ਦੀ ਰਾਹ ਤਕਦੇ ਨੇ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋ ਧੰਨਵਾਦ ਕਰਦੀ ਹਾਂ। ਜਿਨ੍ਹਾਂ ਕਰਕੇ ਅੱਜ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਬੈਠੇ ਹਾਂ।

                      ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ ਕਿ ਅਕਾਲ ਪੁਰਖ ਇਨ੍ਹਾਂ ਸਾਰਿਆਂ ਨੂੰ ਤੰਦਰੁਸਤੀ ਅਤੇ ਹੋਰ ਵੱਧ ਚੜ੍ਹ ਕੇ ਸੇਵਾ ਕਰਨ ਦਾ ਵੱਲ ਬਖਸ਼ੇ ਤਾਂ ਜੋ ਇਹ ਦੁੱਗਣੇ ਉਤਸ਼ਾਹ ਨਾਲ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਕਰ ਸਕਣ। ਅਕਾਲਪੁਰਖ ਵਾਹਿਗੁਰੂ ਇਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਜਿਹੜੇ ਇਸ ਭਿਆਨਕ ਲਾਇਲਾਜ ਬਿਮਾਰੀ ਨਾਲ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਿਸ਼ ਕਰਨ ਅਤੇ ਮੇਰੀ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜਿਹੜੇ ਕੋਰੋਨਾ ਨਾਲ ਸੰਕ੍ਰਮੀਤ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਸਿਹਤਯਾਬੀ ਬਖ਼ਸ਼ਣ।

                   ਮੈਂ ਆਮ ਜਨਮਾਨਸ ਨੂੰ ਦੋਨੋ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰੋ। ਘਰ ਰਹੀ ਸੁਰੱਖਿਅਤ ਰਹੋ। ਆਓ ਪ੍ਰਣ ਕਰੀਏ

ਜੇ ਕੋਰੋਨਾ ਨੂੰ ਭਜਾਉਣਾ ਹੈ
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਉਣਾ ਹੈ
——————————————————————————–

‘ਕਰੋਨਾ’ ਨੇ ਅਸਲ ਚ’ ਬੰਦੇ ਨੂੰ ਉਸ ਦੀ ਔਕਾਤ ਦਿਖਾਈ ਹੈ

– ਮਨਜੀਤ ਸਿੰਘ ਸਰਾਂ (ਉਨਟਾਰੀਉ) ਕਨੈਡਾ 

                  ਹਰ ਕੋਈ ਆਖਦਾ ਹੈ ਕਿ ਕਰੋਨਾ ਨੇ ਪੂਰਾ ਸਿਸਟਮ ਹਿਲਾ ਕੇ ਰੱਖ ਦਿੱਤਾ ਹੈ ਪਰ ਇਹ ਧਾਰਨਾ ਗਲਤ ਹੈ। ‘ਕਰੋਨਾ’ ਨੇ ਸਾਡੇ ਹਿੱਲੇ ਹੋਏ ਸਿਸਟਮ ਨੂੰ ਸਾਡੇ ਸਾਹਮਣੇ ਲਿਆ ਖੜਾ ਕਰ ਦਿੱਤਾ ਹੈ। ਜੇ ਇਹ ਨਾਂ ਆਉਦਾ ਤਾਂ ਸਾਨੂੰ ਕਿਵੇ ਪਤਾ ਚਲਦਾ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਸਮਰੱਥ ਹਨ ? ਕਿਵੇ ਪਤਾ ਚਲਦਾ ਕਿ ਇਹ ਕਿੰਨੇ ਕੁ ਪਾਣੀ ਚ ਹਨ ? ਇਨਸਾਨ ਨੇ ਹਮੇਸ਼ਾਂ ਕੁਦਰਤ ਦੀ ਹੋਂਦ ਨੂੰ ਨਕਾਰ ਕੇ ਆਪਣੀ ਹੀ ਹੋਂਦ ਨੂੰ ਉਭਾਰਣ ਦੀ ਕੋਸਿਸ਼ ਕੀਤੀ ਹੈ।

                ਪਰ ਅੱਜ ਕੁਦਰਤ ਨੇ ਸਾਡੇ ਵਿਗਿਆਨ, ਸਾਡੀ ਅਗਾਂਹ ਵਧੂ ਸੋਚ ਤੇ ਹਰ ਖੇਤਰ ਚ ਫਤਿਹ ਰਹਿਣ ਵਾਲੀ ਸੋਚ ਤੇ ਸੁਆਲੀਆ ਨਿਸ਼ਾਨ ਲਾ ਦਿੱਤਾ ਹੈ। ਅੱਜ ਦੁਨੀਆਂ ਭਰ ਦੇ ਪਹਿਲੇ ਦਰਜੇ ਦੇ ਮੁਲਕ ਵੀ ਕਰੋਨਾ ਨੇ ਗੋਡਨੇ ਪਰਨੀ ਕਰ ਦਿੱਤੇ ਹਨ। ਦੁਨੀਆਂ ਭਰ ਵਿੱਚ ਆਪਣਾ ਲੋਹਾ ਮੰਨਵਾਉਣ ਵਾਲੇ ਦੇਸ਼ਾਂ ਨੂੰ ਵੀ ਅੱਜ ਕੁਦਰਤ ਅੱਗੇ ਦੁਆ ਕਰਨ ਲਈ ਹੱਥ ਫੈਲਾਉਣੇ ਪੈ ਰਹੇ ਹਨ।

                  ਜਮੀਨ ਤੇ ਚੱਲ਼ਣ ਵਾਲੀ ਤੇ ਅਸਮਾਨ ਚ ਉਡਣ ਵਾਲੀ ਟਰਾਂਸਪੋਰਟ ਨੂੰ ਇੱਕ ਧਰਤੀ ਤੇ ਲਿਆ ਖੜਾ ਕਰ ਦਿੱਤਾ ਹੈ। ਭਾਵ ਸ਼ੇਰ ਤੇ ਬੱਕਰੀ ਨੂੰ ਇੱਕ ਭਾਂਡੇ ਚ’ ਪਾਣੀ ਪਿਲਾ ਦਿੱਤਾ। ਲੰਮਿਆਂ ਸਮਿਆਂ ਤੋ ਦੁਨੀਆਂ ਭਰ ਚ ਰਹਿ ਰਹੇ ਵਿਸਰੇ ਰਿਸ਼ਤਿਆਂ ਨੂੰ ਮੁੜ ਤੋ ਇੱਕ ਛੱਤ ਥੱਲੇ ਲਿਆ ਬਿਠਾਇਆ ਹੈ। ਜੇਕਰ ਕਰੋਨਾ ਦੀ ਮਾਰ ਨਾਂ ਹੁੰਦੀ ਤਾਂ ਕੀ ਕਦੇ ਇਹ ਸੰਭਵ ਹੋਣਾ ਸੀ ? ਕੀ ਮਨੁੱਖ ਅਜੇ ਵੀ ਕੁਦਰਤ ਦੀ ਹੋਂਦ ਨੂੰ ਨਕਾਰਦਾ ਹੈ ?

                ਦੁਨੀਆਂ ਭਰ ਦੇ ਜੋ ਦੇਸ਼ ਅਸਮਾਨ ਚ ਆਪਣੇ ਆਪਣੇ ਹੱਕਾਂ ਦਾ ਦਾਵਾ ਕਰਦੇ ਸਨ। ਨਵੇ-ਨਵੇ ਤਜਰੁਬੇ ਕਰਕੇ ਆਪਣੇ ਆਪ ਨੂੰ ਇੱਕ ਮਹਾਂ ਸ਼ਕਤੀਸ਼ਾਲੀ ਹੋਣ ਦਾ ਦਾਅਵਾ ਕਰਦੇ ਸਨ। ਅੱਜ ਸਿਰਫ ਮਾਸਕ ਲੈਣ ਲਈ ਇੱਕ ਦੂਜੇ ਵੱਲ ਝਾਕ ਰਹੇ ਹਨ ਅਤੇ ‘ਕਰੋਨਾ’ ਵਰਗੀ ਮਹਾਂਮਾਰੀ ਤੋ ਬਚਣ ਲਈ ਅੈਟੀ ਵਾਇਰਸ (ਦਵਾਈ) ਲਈ ਇੱਕ ਦੂਜੇ ਦੇ ਮੂੰਹ ਵੱਲ ਤੱਕ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਅੱਜ ਹਰ ਕੋਈ ਕੁਦਰਤ ਹੱਥੋ ਮਜਬੂਰ ਨਜਰ ਆ ਰਿਹਾ ਹੈ।

——————————————————————————–

ਅੱਜ ਮਜਦੂਰ ਦਿਵਸ ਤੇ ਵਿਸ਼ੇਸ

ਮਜ਼ਦੂਰਾ ਪ੍ਰਤੀ ਸਾਡੀ ਸੋਚ ਕਿਹੋ ਜਿਹੀ ਹੋਵੇ

ਪਰਮਜੀਤ ਕੌਰ ਸੋਢੀ, ਭਗਤਾਭਾਈ ਕਾ।  ਮੋ. 94786-58384

              ਅੱਜ਼ ਜਿਸ ਹਲਾਤਾ ਵਿੱਚੋਂ ਗੁਜਰ ਰਿਹਾ ਹੈ ਸਾਡਾ ਮਜ਼ਦੂਰ ਵਰਗ ਉਹ ਹਲਾਤ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ ਕਿਉਂਕਿ ਲੌਕ ਡਾਉਨ ਕਰਕੇ ਅੱਜ਼ ਮਜ਼ਦੂਰ ਵਰਗ ਭੁੱਖਮਰੀ ਦਾਸ਼ਿਕਾਰ ਹੋ ਰਿਹਾ ਹੈ। ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੇਸੇ ਹਲਾਤਾ ਵਿੱਚ ਮਜ਼ਦੂਰਾ ਦੀ ਮੱਦਦ ਕਰੀਏ।
ਅੱਜ਼ ਹਰ ਵਿਆਕਤੀ ਆਪਣੇ ਵਧੇ ਹੋਏ ਕੰਮਕਾਰ ਵਿੱਚ ਮਜ਼ਦੂਰ ਰੱਖ ਕੇ ਆਪਣੇ ਕੰਮ ਜਲਦੀ ਅਤੇ ਸੌਖੇ ਢੰਗ ਨਾਲ ਨਿਪਟਾਉਣੇ ਚਹੁੰਦਾ ਹੈ। ਭਾਵੇ ਘਰੇਲੂ ਕੰਮ, ਦੁਕਾਨਦਾਰੀ, ਖੇਤੀ, ਦਫਤਰੀ ਸਾਫ ਸਫਾਈ ਆਦਿ ਹੋਣ। ਮਜ਼ਦੂਰ ਵਰਗ ਸਾਡੇ ਹਰ ਕਿੱਤੇ ਵਿੱਚ ਸਾਡੇ ਨਾਲ ਥੰਮ ਵਾਂਗੂ ਖੜਦਾ ਹੈ।

ਇਸ ਲਈ ਮਜ਼ਦੂਰ ਵਰਗ ਨਾਲ ਸਾਨੂੰ ਆਪਸੀ ਮੇਲ ਜੋਲ ਅਤੇ ਭਾਈਚਾਰਕ ਸਾਂਝ ਵਾਲੀ ਸੋਚ ਬਣਾ ਕੇ ਰੱਖਣੀ ਚਾਹੀਦੀ ਹੈ। ਕੋਈ ਵੀ ਇਨਸਾਨ ਆਪਣੇ ਕੰਮ ਕਰਕੇ ਵੱਡਾ ਜਾਂ ਛੋਟਾ ਨਹੀ ਹੁੰਦਾ। ਬੱਸ! ਸਾਡੀ ਸੋਚ ਦਾ ਹੀ ਫਰਕ ਹੁੰਦਾ ਹੈ। ਜੇਕਰ ਅਸੀਂ ਇੰਨਾ ਲਈ ਆਪਣੀ ਸਕਾਰਤਮਿਕ ਸੋਚ ਅਤੇ ਸੋਚ ਦੇ ਘੇਰੇ ਨੂੰ ਵਿਸਾਲ ਬਣਾ ਕੇ ਰੱਖਇੇ ਤਾਂ ਇਹ ਵੀ ਪੂਰੀ ਵਫਾਦਾਰੀ ਅਤੇ ਤਨਦੇਹੀ ਨਾਲ ਆਪਣੇ ਕੰਮਾ ਨੂੰ ਸੰਭਾਲਦੇ ਹੋਏ ਆਪਣੇ ਫਰਜ਼ ਨਿਭਾਉਦੇ ਹਨ। ਮਾਲਕ ਅਤੇ ਮੁਲਾਜ਼ਮ ਦਾ ਰਿਸ਼ਤਾ ਮਾਲਕੀ ਨੂੰ ਪਰੇ ਰੱਖ ਭਾਈ-ਭਾਈ ਅਤੇ ਇਨਸਾਨੀਅਤ ਵਾਲਾ ਹੋਣਾ ਚਾਹੀਦਾ ਹੈ ਤਾਂ ਕੇ ਦੋਨਾਂ ਪਾਸਿਓ ਹੀ ਵਫਾਦਾਰੀ ਨਿਭ ਸਕੇ।

ਸਮੇ-ਸਮੇ ਤੇ ਸਾਨੂੰ ਆਪਣੇ ਮਜ਼ਦੂਰਾ ਦੀ ਹੌਸ਼ਲਾ ਅਪਜਾਈ ਲਈ ਗਿਫਟ ਵਗੈਰਾ ਦੇਣੇ ਚਾਹੀਦੇ ਹਨ ਤਾਂ ਜੋ ਖੁਸ਼ੀ-ਖੁਸ਼ੀ ਆਪਣੇ ਪ੍ਰੀਵਾਰ ਮੈਂਬਰਾ ਨੂੰ ਜਾ ਕੇ ਆਪਣੇ ਗਿਫਟ ਦਿਖਾ ਕੇ ਖੁਸ਼ੀ ਦੇ ਸਕਣ ਅਤੇ ਦੁਬਾਰਾ ਮਨ ਲਗਾ ਕੇ ਕੰਮ ਕਰਨ ਦੀ ਅਨਰਜ਼ੀ ਵੀ ਦੁੱਗਣੀ ਹੋ ਜਾਵੇ।

ਅੱਜ਼ ਔਖੀ ਘੜੀ ਵਿੱਚ ਸਾਨੂੰ ਸਾਡੇ ਮਜ਼ਦੂਰ ਵਰਗ ਪ੍ਰਤੀ ਸਹੀ ਸੋਚ, ਨਿਮਰ ਸੁਭਾਅ ਅਤੇ ਇਨਸਾਨੀਅਤ ਕਾਇਮ ਰੱਖਣੀ ਚਾਹੀਦੀ ਹੈ।ਸਮੇਂ ਸਿਰ ਉਨ੍ਹਾਂ ਦੀ ਤਨਖਾਹ ਦੇਣੀ ਚਾਹੀਦੀ ਹੈ ਅਤੇ ਬਿਨਾ ਕਿਸੇ ਭੇਦ-ਭਾਵ ਤੋਂ ਇਸ ਸਮੇਂ ਸਾਨੂੰ ਆਪਣੇ ਹੈਲਪਰ ਦੀ ਹਰ ਤ੍ਹਰਾ ਹੀ ਮੱਦਦ ਕਰਨੀ ਚਾਹੀਦੀਹੈ। ਜੇਕਰ ਹਰ ਇਨਸਾਨ ਆਪਣੇ ਘਰ ਕੰਮ ਕਰਨ ਵਾਲੀ ਬਾਈ, ਦੁਕਾਨਦਾਰੀ ਵਿੱਚ ਹੱਥ ਵਟਾਉਣ ਵਾਲੇ ਮਜ਼ਦੂਰ, ਖੇਤ ਵਿੱਚ ਕੰਮ ਕਰਨ ਵਾਲੇ ਕਾਮੇ ਆਦਿ ਦੀ ਮੱਦਦ ਦੀ ਜਿੰਮੇਵਾਰੀ ਇਸ ਔਖੀ ਘੜੀ ਵਿੱਚ ਚੁੱਕ ਲਵੇ ਤਾਂ ਫਿਰ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਮਜ਼ਦੂਰ ਤੁਹਾਡੇ ਨਾਲ ਵਫਾਦਾਰੀ ਨਾ ਨਿਭਾਵੇ।

ਸੋ ਦੋਸਤੋ ਮਜ਼ਦੂਰਾ ਪ੍ਰਤੀ ਸਹੀ ਸੋਚ ਤੇ ਸਹੀ ਰੱਵਈਆ ਅਪਣਾਓ ਅਤੇ ਆਪਣੇ ਇਨਸਾਨ ਹੋਣ ਦਾ ਫਰਜ਼ ਬਾਖੂਬੀ ਨਿਭਾਓ।

——————————————————————————–

ਲਾਕਡਾਊਨ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਲਾਗੂ ਕੀਤਾ ਗਿਆ

ਮਹਿੰਦਰ ਪਾਲ ਲੂੰਬਾ ! Mob. 94172-30506

ਦੇਸ਼ ਵਿੱਚ ਲਾਕਡਾਊਨ ਹੋਣ ਦੇ ਬਾਵਜ਼ੂਦ ਜੇਕਰ ਕਰੋਨਾ ਮਰੀਜਾਂ ਦੀ ਗਿਣਤੀ 236 ਤੋਂ 29,000 ਦੇ ਕਰੀਬ ਪਹੁੰਚ ਗਈ ਹੈ ਤਾਂ ਉਸਦਾ ਮੁੱਖ ਕਾਰਨ ਇਹ ਹੈ ਕਿ ਲਾਕਡਾਊਨ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਲਾਗੂ ਕੀਤਾ ਗਿਆ। ਲਾਕਡਾਊਨ ਲੋਕਾਂ ਦੀਆਂ ਜਰੂਰਤਾਂ ਕਾਰਨ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਨਹੀਂ ਹੋ ਸਕਿਆ ਤੇ ਲੋਕਾਂ ਦੀ ਆਵਾਜਾਈ ਚਲਦੀ ਰਹੀ। ਲੱਖਾਂ ਲੋਕ ਹਜਾਰਾਂ ਕਿਲੋਮੀਟਰ ਪੈਦਲ ਘਰਾਂ ਲਈ ਚੱਲ ਪਏ, ਲੱਖਾਂ ਰੋਟੀ ਦੀ ਤਲਾਸ਼ ਵਿੱਚ ਇੱਧਰ ਉਧਰ ਭਟਕਦੇ ਰਹੇ, ਲੱਖਾਂ ਆਪਣੀ ਦਵਾਈ ਬੂਟੀ ਲਈ ਭੱਜ ਦੌੜ ਕਰਦੇ ਰਹੇ ਤੇ ਲੱਖਾਂ ਲੋਕ ਆਪਣੇ ਨਸ਼ਿਆਂ ਦੀ ਪੂਰਤੀ ਲਈ ਗਲੀਆਂ ਦੀ ਖਾਕ ਛਾਣਦੇ ਰਹੇ ਤੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਧਾਰਮਿਕ ਸਥਾਨਾਂ, ਸਕੂਲਾਂ ਆਦਿ ਵਿੱਚ ਤੇ ਰੁਕਣ ਲਈ ਮਜਬੂਰ ਹੋ ਗਏ ਕਿਉਂਕਿ ਕਿਸੇ ਨੂੰ ਵੀ ਲੰਬੀ ਲੜਾਈ ਲਈ ਤਿਆਰ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ।

ਪੁਲਿਸ ਦੀ ਕੁੱਟ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਘਰਾਂ ਵਿੱਚ ਡੱਕਣ ਵਿੱਚ ਕਾਮਯਾਬ ਨਹੀਂ ਰਹੀ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਲਾਕਡਾਊਨ ਸਫਲ ਨਹੀਂ ਰਿਹਾ ਤਾਂ ਸਰਕਾਰ ਨੂੰ ਇਸ ਨੂੰ ਸਫਲ ਬਨਾਉਣ ਲਈ ਕੀ ਕਰਨਾ ਚਾਹੀਦਾ ਸੀ, ਜਿਸਦਾ ਜਵਾਬ ਮੇਰੀ ਤੁੱਛ ਬੁੱਧੀ ਅਨੁਸਾਰ ਇਸ ਤਰ੍ਹਾਂ ਹੈ।

ਸਰਕਾਰ ਨੇ 19 ਮਾਰਚ ਨੂੰ ਐਲਾਨ ਕੀਤਾ ਕਿ 22 ਮਾਰਚ ਨੂੰ ਜਨਤਾ ਕਰਫਿਊ ਹੋਵੇਗਾ। ਸਰਕਾਰ ਨੂੰ ਉਸੇ ਦਿਨ ਐਲਾਨ ਕਰ ਦੇਣਾ ਚਾਹੀਦਾ ਸੀ ਕਿ 26 ਮਾਰਚ ਨੂੰ ਪੂਰੇ ਦੇਸ਼ ਵਿੱਚ ਲਾਕਡਾਊਨ ਹੋਵੇਗਾ ਤੇ ਸਭ ਨੂੰ 25 ਮਾਰਚ ਤੱਕ ਆਪਣੇ ਘਰ ਪਹੁੰਚਣ ਲਈ ਕਹਿ ਦਿੱਤਾ ਜਾਂਦਾ। ਇਸ ਦੌਰਾਨ ਕਾਲਬਜਾਰੀ ਅਤੇ ਜਮਾਂਖੋਰੀ ਤੇ ਬਾਜ ਅੱਖ ਰੱਖੀ ਜਾਂਦੀ। ਇਸ ਸਬੰਧੀ ਸਾਰੇ ਮਹਿਕਮਿਆਂ ਨੂੰ ਤਿਆਰੀਆਂ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ। ਲਾਕਡਾਊਨ ਦੌਰਾਨ ਕਰਿਆਨਾ, ਸਬਜੀ, ਦਵਾਈਆਂ ਅਤੇ ਹੋਰ ਜਰੂਰੀ ਸਮਾਨ ਦੀਆਂ ਦੁਕਾਨਾਂ, ਹਸਪਤਾਲ ਅਤੇ ਸਰਕਾਰੀ ਅਦਾਰੇ ਜਰੂਰੀ ਨਿਯਮਾਂ ਦੇ ਪਾਲਣ ਕਰਵਾ ਕੇ ਖੁਲ੍ਹੇ ਰੱਖੇ ਜਾਂਦੇ ਅਤੇ ਜਰੂਰੀ ਸਮਾਨ ਦੀ ਖਰੀਦੋ ਫਰੋਖਤ ਲਈ ਹਰ ਘਰ ਦੇ ਇੱਕ ਨੌਜਵਾਨ ਮੈਂਬਰ ਨੂੰ ਕਰਫਿਊ ਪਾਸ ਜਾਰੀ ਕੀਤਾ ਜਾਂਦਾ ਤੇ ਹਰ 14 ਦਿਨ ਬਾਦ ਉਸ ਦਾ ਕਰੋਨਾ ਟੈਸਟ ਕਰਕੇ ਪਾਸ ਰਿਨਿਊ ਕੀਤਾ ਜਾਂਦਾ, ਜਿਸ ਨਾਲ ਕਰੋਨਾ ਦੇ ਪਸਾਰ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ।

ਲਾਕਡਾਊਨ ਦੌਰਾਨ ਸ਼ੱਕੀ ਮਰੀਜਾਂ, ਦੁਕਾਨਦਾਰਾਂ, ਮੁਲਾਜਮਾਂ ਦੇ ਵੱਧ ਤੋਂ ਵੱਧ ਟੈਸਟ ਕੀਤੇ ਜਾਂਦੇ ਤੇ ਮਨੁੱਖੀ ਆਵਾਜਾਈ ਤੇ ਰੋਕ, ਸਰੀਰਕ ਦੂਰੀ ਆਦਿ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਵਾਇਆ ਜਾਂਦਾ। ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਹਰ ਸੁਰੱਖਿਆ ਸਮਾਨ ਸਸਤੇ ਰੇਟਾਂ ‘ਤੇ ਜਾਂ ਮੁਫਤ ਮੁਹੱਈਆ ਕਰਵਾਇਆ ਜਾਂਦਾ ਅਤੇ ਉਨ੍ਹਾਂ ਦੇ ਜਾਗਰੂਕਤਾ ਪੱਧਰ ਨੂੰ ਉਪਰ ਚੁੱਕਿਆ ਜਾਂਦਾ। ਸਰਕਾਰ ਆਪਣੇ ਪੱਧਰ ਤੇ ਇਹ ਯਕੀਨੀ ਬਣਾਉਂਦੀ ਕਿ ਕੋਈ ਨਾਗਰਿਕ ਭੁੱਖਾ ਨਾ ਸੌਂਵੇ। ਐਨ ਜੀ ਓ ਸੰਸਥਾਵਾਂ ਦੇ ਵਲੰਟੀਅਰਾਂ ਨੂੰ ਕਰੋਨਾ ਨਾਲ ਨਿਪਟਣ ਦੀ ਸਿਖਲਾਈ ਅਤੇ ਸੁਰੱਖਿਆ ਸਮਾਨ ਮੁਹੱਈਆ ਕਰਵਾ ਕੇ ਸਹਿਯੋਗ ਲਿਆ ਜਾਂਦਾ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਹਰ ਤਹਿਸੀਲ ਅਤੇ ਜਿਲਾ ਪੱਧਰ ਤੇ ਹੈਲਪ ਡੈਸਕ ਸਥਾਪਤ ਕੀਤੇ ਜਾਂਦੇ, ਜਿੱਥੇ ਲੰਗਰ, ਰਾਸ਼ਨ, ਵਿਆਹ, ਮੌਤ, ਹੋਰ ਰੋਗਾਂ ਦੇ ਇਲਾਜ, ਐਂਬੂਲੈਂਸ, ਵਾਢੀ ਆਦਿ ਵਿਸ਼ਿਆਂ ਤੇ ਲੋਕਾਂ ਨੂੰ ਹੱਲ ਦਿੱਤੇ ਜਾਂਦੇ। ਇਸ ਤਰ੍ਹਾਂ ਨਾਲ ਅਸੀਂ ਰਲ ਮਿਲ ਕੇ ਤਿੰਨ ਮਹੀਨੇ ਵਿੱਚ ਆਪਣੇ ਸੂਬੇ ਨੂੰ ਪੂਰੀ ਤਰ੍ਹਾਂ ਕਰੋਨਾ ਮੁਕਤ ਕਰ ਸਕਦੇ ਸੀ।

ਸ਼ਾਇਦ ਉਪਰਲੇ ਪੱਧਰ ਤੇ ਜਮੀਨੀ ਹਕੀਕਤਾਂ ਦੀ ਅਣਦੇਖੀ ਕਰੋਨਾ ਮੁਕਤੀ ਵੱਲ ਵਧਦੇ ਪੰਜਾਬ ਨੂੰ ਬਹੁਤ ਪਿੱਛੇ ਧੱਕ ਦੇਵੇਗੀ। ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਿਊਰੋਕਰੇਸੀ ਵਿੱਚ ਬਹੁਤ ਸਾਰੇ ਸੂਝਵਾਨ ਲੋਕ ਬੈਠੇ ਹਨ ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਅਜਿਹੇ ਸਮੇਂ ਵਿੱਚ ਅਸਲ ਮੁੱਦੇ ਤੋਂ ਭਟਕ ਕੇ ਕੀਤਾ ਗਿਆ ਹਰ ਕੰਮ ਸਾਨੂੰ ਵੱਡੇ ਖਤਰੇ ਵਿੱਚ ਪਾ ਸਕਦਾ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖੋ ਕਿ ਕਿਵੇਂ ਉਹ ਤੁਹਾਡੀ ਇੱਕ ਗਲਤੀ ਦੀ ਉਡੀਕ ਵਿੱਚ ਘਾਤ ਲਗਾ ਕੇ ਬੈਠਾ ਹੈ।

ਉਮੀਦ ਹੈ ਕਿ ਤੁਸੀਂ ਸਭ ਮੇਰੀ ਇਸ ਪੋਸਟ ਦੀ ਭਾਵਨਾ ਨੂੰ ਸਮਝੋਗੇ। ਰਹੀ ਗੱਲ ਮੇਰੇ ਵਿਚਾਰਾਂ ਦੀ, ਐਹੋ ਜੇ ਹੱਲ ਤਾਂ ਹੁਣ ਹਰ ਨਾਗਰਿਕ ਦੱਸ ਸਕਦਾ ਹੈ, ਕਿਉਂਕਿ ਉਹ ਪਿੰਡੇ ਤੇ ਝੱਲ ਰਹੇ ਹਨ ਪਤਾ ਨਹੀਂ ਉਪਰਲਿਆਂ ਨੂੰ ਸਮਝ ਕਦੋਂ ਆਊਗੀ।

——————————————————————————–

ਤੱਤੀਆਂ ਲੋਆਂ ਦਰਮਿਆਂਨ ਠੰਡੀ ਹਵਾ ਦਾ ਬੁੱਲਾ

ਦੇਸ਼ ਦੇ ਮੌਜੂਦਾ ਹਾਲਾਤ ਦੇ ਦੌਰਾਨ ਜਦੋਂ ਸਵੇਰੇ ਸਵੇਰੇ ਕੰਬਦੇ ਹੱਥਾਂ ਨਾਲ ਘਰ ਦੀ ਦਹਿਲੀਜ਼ ਤੋ ਅਖਬਾਰ ਚੁੱਕੀ ਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਅਖਬਾਰ ਚੋਂ ਖੂਨ ਨੁੱਚੜ ਰਿਹਾ ਹੋਵੇ।ਖਬਰਾਂ ਹੁੰਦੀਆਂ ਹਨ -ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਦੋ ਨੌਜਵਾਨਾਂ ਦੀ ਮੌਤ, ਕਰਜਾੲੀ ਕਿਸਾਨ ਵੱਲੋਂ ਖੁਦਕੁਸ਼ੀ, ਦੋ ਗੱਡੀਆ ਦੀ ਆਹਮੋ ਸਾਹਮਣੀ ਟੱਕਰ ੲਿਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ, ਨਾਬਾਲਗ ਬੱਚੀ ਨਾਲ ਗੈਂਗ ਰੇਪ, ਲਾੲਿਸੈਂਸੀ ਰਿਵਾਲਵਰ ਨਾਲ ਪਰਿਵਾਰ ਦੇ ਤਿੰਨ ਮੈਬਰਾਂ ਦੀ ਹੱਤਿਅਾ ਤੋ ਬਾਅਦ ਖੁਦ ਨੂੰ ਮਾਰੀ ਗੋਲੀ, ਲੁਟੇਰੇ ATM ਚੋ ਲੱਖਾਂ ਰੁਪੲੇ ਲੈ ਕੇ ਫਰਾਰ, ਅਵਾਰਾ ਪਸ਼ੂ ਨਾਲ ਮੋਟਰ ਸਾੲਿਕਲ ਟਕਰਾੲਆਂ ਦੋ ਦੀ ਮੌਤ, ਪ੍ਰੇਮੀ ਪ੍ਰੇਮਿਕਾ ਨੇ ਮਿਲ ਕੇ ਕੀਤਾ ਪਤੀ ਦਾ ਕਤਲ ਅਤੇ ਰਾਜਸੀ ਨੇਤਾਵਾਂ ਮੂੰਹੋ ਨਿਕਲੇ ਅੱਗ ਵਰਗੇ ਬਿਆਂਨ।

ਪਿਅਾਰੇ ਪਾਠਕੋ ਅਜਿਹੀਆਂ ਲਹੁੂ ਭਿੱਜੀਆਂਖਬਰਾਂ ਦੌਰਾਨ ਅੱਜ ਤੁਹਾਡੇ ਨਾਲ ੲਿਕ ਰੂਹ ਨੂੰ ਸਕੂਨ ਦੇਣ ਵਾਲੀ ਖਬਰ ਸਾਂਝੀ ਕਰਨ ਜਾ ਰਿਹਾ ਹਾਂ।

ਇਹ ਵਾਕਿਆਂ 23 ਫਰਵਰੀ 2020 ਦਿਨ ਅੈਤਵਾਰ ਦਾ ਹੈ। ਮੇਰੇ ਹੀ ਪਿੰਡ ਦੇ ਸੇਵਾ ਮੁਕਤ ਫੌਜੀ ਸ.ਪਰਸਨ ਸਿੰਘ ਸਪੁੱਤਰ ਸ. ਜੀਤ ਸਿੰਘ ਬਰਾੜ ਦੀ ਬੇਟੀ ਅਮਨਪ੍ਰੀਤ ਕੌਰ ਦੀ ਸ਼ਾਦੀ ਗੁਰਲਾਲ ਸਿੰਘ ਸਪੁੱਤਰ ਸਰਦਾਰ ਆਂਤਮ ਪ੍ਰਕਾਸ਼ ਸਿੰਘ ਵਾਸੀ ਸ੍ਰੀ ਅੰਮਿ੍ਰਤਸਰ ਸਾਹਿਬ ਨਾਲ ਚੌਹਾਨ ਰੀਜੋਰਟ ਨੇੜੇ ਤਲਵੰਡੀ ਭਾੲੀ (ਫਿਰੋਜ਼ਪੁਰ )ਵਿਖੇ ਹੋ ਰਹੀ ਸੀ ਜਦੋਂ ਮੈ ਆਂਪਣੇ ਸਾਥੀਆਂ ਨਾਲ ਪੈਲਿਸ ਦਾਖ਼ਲ ਹੋਇਅਾਂ ਤਾਂ ਸਾਹਮਣੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸਟਾਲਾਂ ਦੇ ਨਾਲ ਹੀ ੲਿਕ ਕਿਤਾਬਾਂ ਦੀ ਸਟਾਲ ਵੀ ਲੱਗੀ ਹੋੲੀ ਸੀ। ਮੈਂ ਮਨ ਹੀ ਮਨ ਵਿੱਚ ਸੋਚਿਆਂ ਕਿ ੲਿਥੇ ਛੱਤੀ ਪ੍ਰਕਾਰ ਦੇ ਲਜੀਜ ਪਕਵਾਨਾ ਤੇ ਸ਼ਰਾਬ ਦੇ ਦੌਰ ਵਿੱਚ ਕਿਤਾਬਾਂ ਦਾ ਕੀ ਕੰਮ ਪਹਿਲੇ ਨਜ਼ਰੇ ਲੱਗਾ ਜਿਵੇਂ ਕਿਸੇ ਨੇ ਵਿਆਂਹ ਵਿੱਚ ਬੀਅ ਦਾ ਲੇਖਾ ਪਾ ਦਿੱਤਾ ਹੋਵੇ । ਮੈ ਜਕਦੇ ਅਜਿਹੇ ਨੇ ਸਟਾਲ ਤੇ ਖੜੇ ਨੌਜਵਾਨ (ਜੋ ਕਿ ਪੰਜਾਬੀ ਯੂਨੀਵਿਰੀਸਟੀ ਪਟਿਅਾਲਾ ਦਾ ਵਿਦਿਅਾਰਥੀ ਸ਼ਾਹ ਮੁਹੰਮਦ ਸੀ ਜੋ ਪੜਾੲੀ ਦੇ ਨਾਲ ਕਿਤਾਬਾਂ ਵੇਚਣ ਦਾ ਕੰਮ ਵੀ ਕਰਦਾ ਹੈ) ਨੂੰ ਪੁੱਛ ਹੀ ਲਿਆਂ ਕਿ ੲਿਹ ਕੀ ਮਾਜਰਾ ਹੈ ?

ੳੁਸ ਨੇ ਦੱਸਿਆ ਕਿ ੲਿਹ ਸਟਾਲ ਵਿਆਹ ਵਾਲੀ ਲੜਕੀ ਅਮਨਪ੍ਰੀਤ ਕੌਰ ਵੱਲੋਂ (ਮਾਤਾ ਪਿਤਾ ਨੂੰ ਦੱਸੇ ਬਗੈਰ ) ਆਪਣੇ ਤੌਰ ਤੇ ਲਗਵਾੲੀ ਹੈ ਅਤੇ ਵੀਹ ਹਜ਼ਾਰ ਰੁਪੲੇ ਦਿਆਂ ਕਿਤਾਬਾਂ ਮਹਿਮਾਨਾਂ ਨੂੰ ਮੁਫਤ ਵੰਡਣੀਅਾਂ ਹਨ। ਲੜਕੇ ਵਾਲਿਆ ਨੇ ਵੀ ਦਾਜ ਲੈਣ ਤੋਂ ਮਨ੍ਹਾਂ ਕੀਤਾ ਹੋੲਿਅਾਂ ਹੈ ਅਤੇ ਦਾਜ ਵਿੱਚ ਵੀ ਸਿਰਫ ਕਿਤਾਬਾਂ ਹੀ ਲੈਣੀਆ ਹਨ। ਜਦੋਂ ਲੜਕੀ ਦੇ ਪਿਤਾ ਸ. ਪਰਸਨ ਸਿੰਘ ਨਾਲ ਗੱਲ ਕੀਤੀ ਤਾਂ ੳੁਹਨਾਂ ਦੱਸਿਆ ਕਿ ਅਸੀਂ ਸਿਰਫ ਸਿਰੋਪੇ ਪਾ ਕੇ ਹੀ ਮਿਲਣੀ ਕੀਤੀ ਹੈ। ਸਾਢੇ ਗਿਅਾਰਾਂ ਵਜੇ ਤੋਂ ਪਹਿਲਾਂ ਆਨੰਦ ਕਾਰਜ ਦੀ ਰਸਮ ਸੰਪੂਰਨ ਹੋ ਗੲੀ ਸੀ।  ੲਿੱਥੇ ਸਿਰਫ ਵੈਸ਼ਨੂੰ ਖਾਣਾ ਹੀ ਪਰੋਸਿਆ ਜਾਰਿਹਾ ਹੈ ਅਤੇ ਸ਼ਰਾਬ ਪੀਣ ਤੇ ਵੀ ਰੋਕ ਲਗਾੲੀ ਗੲੀ ਹੈ।  ਆਨੰਦ ਕਾਰਜ ਤੋ ਬਿਨਾਂ ਹੋਰ ਫਾਲਤੂ ਰਸਮਾਂ ਵੀ ਨਹੀਂ ਕੀਤੀਆ ਗੲੀ।

ਪਰਸਨ ਸਿੰਘ ਨੇ ਅੱਗੇ ਦੱਸਿਆ ਕਿ ਬੇਟੀ ਨੇ ਸਾਨੂੰ ਇਨ੍ਹਾਂ ਹੀ ਕਿਹਾ ਸੀ ਕਿ ਤੁਹਾਨੂੰ ਸਰਪ੍ਰਾੲਿਜ਼ ਦੇਣਾ ਹੈ। ਇਕ ਹੋਰ ਵਿਲੱਖਣ ਗੱਲ ਕਿ ਵਿਆਹ ਦਾ ਕਾਰਡ ਜੋ ਕਿ ਸ਼ੇਅਰੋ -ਸ਼ਾਇਰੀ ਨਾਲ ਲਬਰੇਜ਼ ਹੈ ਅਤੇ ਪੰਜਾਬੀ ਵਿੱਚ ਛਾਪਿਆ ਗਿਆ ਹੈ। ੲਿਹ ਵੀ ਬੇਟੀ ਅਮਨਪ੍ਰੀਤ ਕੌਰ ਨੇ ਹੀ ਤਿਆਰ ਕੀਤਾ ਹੈ।

ਜਿਸ ਤਰ੍ਹਾਂ ਪੈਲਿਸਾਂ ਵਿੱਚ ਖਾਣ ਪੀਣ ਦੀਅਾਂ ਚੀਜ਼ਾਂ ਵੇਟਰਾਂ (ਬਹਿਰੇ) ਰਾਹੀਂ ਮਹਿਮਾਨਾਂ ਤੱਕ ਪਹੁੰਚਾੲੀਅਾਂ ਜਾਦੀਆ ਹਨ ਇਸੇ ਤਰ੍ਹਾਂ ਕਿਤਾਬਾਂ ਵੀ ਟਰੇਅਾਂ ਵਿੱਚ ਰੱਖ ਕੇ ਅਾੲੇ ਮਹਿਮਾਨਾਂ ਤੱਕ ਟੇਬਲਾਂ ਤੇ ਵੀ ਪਹੁੰਚਾੲੀਆਂ ਗੲੀਆਂ। ਜਿਸ ਤਰ੍ਹਾਂ ਖਾਂਣ ਪੀਣ ਵਾਲੀਆਂ ਸਟਾਲਾਂ ਤੇ ਮਹਿਮਾਨਾਂ ਦੀ ਭੀੜ ਸੀ ੳੁਸੇ ਤਰ੍ਹਾਂ ਹੀ ਕਿਤਾਬਾਂ ਦੀ ਸਟਾਲ ਤੇ ਵੀ ਸ਼ਾਮ ਤੱਕ ਪੁਸਤਕ ਪ੍ਰੇਮੀਆਂ ਦੀ ਭੀੜ ਸੀ। ਘਰ ਆ ਕੇ ਮੈ ਕਿਤਾਬਾਂ ਦੀ ਸਟਾਲ ਲਾੳੁਣ ਵਾਲੇ ਲੜਕੇ ਸ਼ਾਹ ਮੁਹੰਮਦ ਨੂੰ ਪੁਛਿਅਾ ਕਿ ਕਿੰਨੀਆ ਕੁ ਕਿਤਾਬਾਂ ਲੱਗ ਗੲੀਆਂ ਤਾਂ ੳੁਸ ਨੇ ਖੁਸ਼ੀ ਜ਼ਾਹਿਰ ਕਰਦੇ ਹੋੲੇ ਕਿਹਾ ਕਿ ਵੀਹ ਹਜ਼ਾਰ ਤੋਂ ੳੁਪਰ ਦੀਆ ਕਿਤਾਬਾਂ ਅਸੀਂ ਮਹਿਮਾਨਾਂ ਵਰਤਾ ਆੲੇ ਹਾਂ। ਜਿੱਥੇ ਸ਼ਾਹ ਮੁਹੰਮਦ ਨੇ ਸੁਭਾਗੀ ਜੋੜੀ ਨੂੰ ਤੋਹਫੇ ਵਜੋਂ ਕਿਤਾਬਾਂ ਭੇਟ ਕੀਤੀਆਂ ਤੇ ਮੇਰੇ ਪਿੰਡ ਚਲ ਰਹੀ (ਲੋਕ ਚੇਤਨਾ ਲਾਇਬ੍ਰੇਰੀ) ਲੲੀ ਵੀ ਕਿਤਾਬਾਂ ਭੇਟ ਕੀਤੀਆਂ ।

ਇਸ ਸ਼ਾਨਦਾਰ ਤੇ ਨਿਵੇਕਲੀ ਪਹਿਲ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ। ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਹੈ ਕਿ ਨੱਕ ਰੱਖਣ ਵਾਲੀਆਂ ਫਾਲਤੁੂ ਅਤੇ ਖਰਚੀਲ਼ੀਆਂ ਰਸਮਾਂ ਨੁੂੰ ਤਿਅਾਗ ਕੇ ਇਸ ਤਰ੍ਹਾਂ ਦੀਆਂ ਨਵੀਅਾਂ ਲੀਹਾਂ ਪਾਈਏ ਤਾਂ ਕਿ ਨਿੱਗਰ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ। ਮੇਰੇ ਵੱਲੋਂ ਬੇਟੀ ਅਤੇ ਪਰਿਵਾਰ ਨੂੰ ਇਸ ਨਿੱਗਰ ੳੁਪਰਾਲੇ ਲੲੀ ਬਹੁਤ ਬਹੁਤ ਮੁਬਾਰਕਬਾਦ।

  • ਜਸਵੀਰ ਸਿੰਘ ਭਲੂਰੀਅਾਂ
    ਪਿੰਡ ਤੇ ਡਾਕ: ਭਲੂਰ (ਮੋਗਾ) ਮੋਬਾ: 99159-95505

——————————————————————————–

ਅਸੀ ਸਰਕਾਰ ਨੂੰ ਸਹਿਯੋਗ ਕਿਂਉ ਨਹੀ ਕਰਦੇ ? ਕੀ ਅਸੀ ਸਿਰਫ ਇੱਕੋ ਭਾਸ਼ਾ ਸਮਝਦੇ ਹਾਂ ?

ਇਸ ਵਕਤ ਪੂਰੀ ਦੁਨੀਆਂ ਇਕ ਖਤਰਨਾਕ ਸਮੇ ਚੋ ਗੁਜਰ ਰਹੀ ਹੈ। ਹਰ ਪਾਸੇ ਲਾਸ਼ਾਂ ਦੇ ਢੇਰ ਨਜਰ ਆਂ ਰਹੇ ਹਨ। ਦੁਨੀਆਂ ਦੇ ਵੱਡੇ ਵੱਡੇ ਮੁਲਕ ਗੋਡਿਆਂ ਪਰਨੇ ਹੋਏ ਪਏ ਹਨ। ਹਰ ਕੋਈ ਸਾਹ ਰੋਕ ਕੇ ਬੈਠਾ ਹੈ ਕਿ ਪਤਾ ਨਹੀ ਕਦੋ ਕਿਸ ਮੋੜ ਤੇ ਮੌਤ ਨਾਲ ਸਾਹਮਣਾ ਕਰਨਾ ਪੈ ਜਾਣਾ ਹੈ ਪਰ ਅਫਸੋਸ ਸਾਡੇ ਦੇਸ਼ ਦੇ ਮੂਰਖ ਲੋਕ ਵੱਡੇ ਵੱਡੇ ਝੁੰਡ ਬਣਾਕੇ ਤਾੜੀਆਂ ਮਾਰਦੇ ਫਿਰਦੇ ਆਂ, ਕੋਈ ਥਾਲੀਆਂ ਕੁੱਟਦਾ ਫਿਰਦਾ। ਹੋਰ ਤਾਂ ਹੋਰ ਢੋਲ ਵਜਾਈ ਫਿਰਦੇ ਆਂ ਜਿਵੇ ਭੂਆਂ ਦੇ ਵਿਆਂਹ ਤੇ ਆਂਏ ਹੋਣ ?

ਅਸੀ ਕਦੋ ਭੇਡਾਂ ਤੋ ਇਨਸਾਨ ਬਣਾਂਗੇ ? ਬਜਾਰਾਂ ਚ ਝੁੰਡਾਂ ਦੇ ਝੁੰਡ ਨਿਕਲ ਪਏ ਨੇ ਥਾਲੀਆਂ ਲੈ ਕੇ… ਲਾਹਣਤ ਸਾਡੀ ਮੂਰਖਤਾ ਭਰੀ ਸੋਚ ਦੇ ….ਜੇਕਰ ਅਸੀ ਅਜੇ ਵੀ ਨਾਂ ਸਮਝੇ ਤੇ ਘਰਾਂ ਚ ਨਾਂ ਵੜੇ ਤਾਂ ਸਾਡੇ ਹਾਲਾਤ ਇਟਲੀ ਵਰਗੇ ਬਣਨੋ ਕੋਈ ਨਹੀ ਰੋਕ ਸਕਦਾ। ਜੋ ਗਲਤੀ ਇਟਲੀ ਦੇ ਲੋਕਾਂ ਨੇ ਕੀਤੀ ਸੀ। ਅਸੀ ਵੀ ਹੂ-ਬ-ਹੂ ਕਰ ਰਹੇ ਹਾਂ। ਅਜੇ ਵੀ ਸਮਾਂ ਹੈ ਕਿ ਅਸੀ ਸਰਕਾਰ ਦਾ ਸਹਿਯੋਗ ਕਰੀਏ ਤੇ ਕੁੱਤੇ ਦੀ ਮੌਤ ਮਰਨੋ ਬਚ ਸਕੀਏ।

ਸਰਕਾਰਾਂ ਹਰ ੳੁਪਰਾਲੇ ਕਰ ਰਹੀਆਂ ਹਨ ਪਰ ਅਫਸੋਸ ਕਿ ਅਸੀ ਇਨਸਾਨ ਬਣਨ ਦੇ ਕਾਬਿਲ ਹੀ ਨਹੀ ਹਾਂ। ਮੌਤ ਤੋ ਬਚਾੳੁਣ ਲਈ ਸਰਕਾਰਾਂ ਨੂੰ ਪੁਲਿਸ ਦੁਆਂਰਾ ਡਾਂਗਾਂ ਰਾਹੀ ਰੋਕਣਾ ਪੈ ਰਿਹਾ ਹੈ ਲੋਕਾਂ ਨੂੰ। ਅੱਗੇ ਫੈਸਲਾ ਤੁਹਾਡੇ ਹੱਥ ਚ ਹੈ ਕਿ ਜਿੰਦਗੀ ਚਾਹੀਦੀ ਹੈ ਜਾਂ ਭਿਆਂਨਕ ਮੌਤ ..?

             – ਮਨਜੀਤ ਸਿੰਘ ਸਰਾਂ, ਉਨਟਾਰੀਓ (ਕਨੇਡਾ )

——————————————————————————–

ਸ਼ਰਧਾਂਜਲੀ              ਗਿਆਨ ਦਾ ਮੋਕਸ਼      

ਕਲਮ ਸੁੰਨ ਹੈ। ਹਰਫ ਗੁੰਮ ਹੈ।ਦਿਮਾਗ ਖਾਲੀ ਹੈ।ਜਿੰਦ ਵਿਛੋੜੇ ਖਾ ਲਈ ਹੈ। ਮਾਂ ਦਾ ਵਿਛੋੜਾ।ਉਮਰਾਂ ਦਾ ਝੋਰਾ।ਅਪਾਹਜ ਵਜੂਦ ਬੇਬੱਸ ਹੈ। ਜ਼ਿੰਦਗੀ ਬੇ-ਰਸ ਹੈ। ਅੱਜ ਚਾਰੇ ਕੂਟਾਂ ਸੁੰਨੀਆਂ ਹਨ। ਅੱਖਾਂ ਹੰਝੂਆਂ ਨੇ ਪਰੁੰਨੀਆਂ ਹਨ। ਮਾਂ ਘਰ ਦਾ ਭਾਗ ਹੈ।ਇਹਨਾਂ ਬਿਨ ਭਰਿਆ ਘਰ ਵੀ ਉਜਾੜ ਹੈ। ਜਦ ਤੁਰ ਜਾਵਣ ਮਾਵਾਂ। ਬੰਦੇ ਖੋਹ ਲੈਂਦੇ ਟੁੱਕ ਵਾਂਗੂੰ ਕਾਵਾਂ। ਇੰਜ ਲਗਦੈ ਬੰਦ ਨੇ ਸਭ ਰਾਹਵਾਂ।ਜਾਵਾ ਤਾਂ ਦੱਸ ਕਿੱਧਰ ਜਾਵਾਂ? ਬੁੱਢੀ ਉਮਰੇ ਬੱਚੇ ਡੰਗੋਰੀ ਹੁੰਦੇ ਹਨ। ਪਰ ਮਾਵਾਂ ਬਿਰਧ ਹੋ ਕੇ ਵੀ ਮਮਤਾ ਦੀ ਧਰੋੜੀ ਹੁੰਦੀਆਂ ਹਨ।ਅੱਜ ਸੱਭੈ ਦੌਲਤਾਂ ਤੁੱਛ ਹਨ।ਜਦ ਮਾਵਾਂ ਜਾਂਦੀਆਂ ਖੁੱਸ ਹਨ।

ਗਿਆਨ ਅਖੰਡ ਹੈ।ਅਣ ਖੋਜਿਆ ਬ੍ਰਹਿਮੰਡ ਹੈ।ਮਮਤਾ ਦੇ ਸੰਪੂਰਨ ਅਰਥਾਂ ਵਾਂਗ ਅਭੇਦ ਐ।ਏਹੀ ਫਲਸਫਾ ਦਸਦੇ ਵੇਦ ਐ।ਅੰਧੀ ਰਈਅਤ ਗਿਆਨ ਵਿਹੂਣੀ ਹੈ। ਸਮੇਂ ਦੇ ਹੁਕਮਰਾਨਾਂ ਲਈ ਇਹ ਦੰਗੇ ਫਸਦਾਂ ਦੀ ਧੂਣੀ ਹੈ।ਜੇ ਹੋਵੇ ਮਮਤਾ ਦੀ ਸਮਝ, ਤਾਂ ਸੁੱਖਾਂ ਵਿੱਚ ਲੋਕਾਈ ਖੇਡੇ, ਬਣਨ ਨਾਂ ਹਾਕਮ ਏਥੇ ਬਦਮਗਜ਼।

ਮਾਤਾ ਗਿਆਨ ਕੌਰ ਸਿਰਫ ਨਾਮ ਦੀ ਹੀ ਗਿਆਨ ਨਹੀ ਸੀ।ਜ਼ਿੰਦਗੀ ਦੇ ਹਾਲਾਤਾਂ ਦੇ ਆਰੇ ਦੇ ਦੰਦਿਆਂ ਤੇ ਲਿਸ਼ਕਦੀ ਉਹਦੀ ਮੁਸਕਾਨ ਸੀ। ਸੱਚ ਸੰਘਰਸ਼ ਤੇ ਮਮਤਾ ਦੀ ਮੂਰਤ ਸੀ।ਬੇਸ਼ੱਕ ਗਰੀਬੀ ਦੀਆਂ ਹਾਲਤਾਂ ਨੇ ਰੋਲ ਦਿੱਤੀ ਉਹਦੀ ਸੂਰਤ ਸੀ।ਪ੍ਰੀਵਾਰ ਪ੍ਰਤੀ ਵਫਾਦਾਰ ਸੀ। ਉੱਚਾ ਕਿਰਦਾਰ ਸੀ। ਪੱਠਿਆਂ ਦੀ ਭਰੀ ਬੱਚਿਆਂ ਤੋਂ ਚੁਕਾਕੇ ਸਿਰ ਉੱਤੇ ਧਰੀ ਸੀ ਚਾਹੇ ਉਹ ਘਾਹ ਸੀ ਜਾਂ ਚਾਹੇ ਉਹ ਚਰੀ ਸੀ। ਉਹਦਾ ਭਰੋਸਾ ਪਰਵਰ ਦਿਗਾਰ ਸੀ। ਗੁਰਬਤ ਉਸਦੀ ਅਮੀਰੀ ਸੀ। ਜਨਮ ਦੇਣ ਵਾਲੇ ਮਾਪਿਆਂ ਦੀ ਬੱਚਿਆਂ ਖਾਤਰ ਕੀਤੀ ਖਤਮ ਸਕੀਰੀ ਇਹ ਪਰਖ ਦਾ ਦੌਰ ਸੀ। ਸਿਰੜ ਨਾਲ ਗਿਆ ਸਭ ਸੌਰ ਸੀ। ਮਰਦਾਂ ਵਾਂਗ ਭਾਵੇ ਨਹੀਂ ਦਾਹੜੀ ਸੀ। ਬਣਕੇ ਮਰਦ ਉਸ ਘਾਹ ਵੀ ਖੋਤੇ ਨਾਲੇ ਵੱਢੀ ਹਾੜੀ ਸੀ। ਸਭ ਰਿਸ਼ਤਿਆਂ ਤੋੜੀਆਂ ਸਾਂਝਾ ਸੀ। ਭੁੱਖੇ ਰਹਿਕੇ, ਬੱਚਿਆਂ ਤਾਂਈ ਰਿਜ਼ਕ ਦਾ ਭਰਦੀ ਭਾਂਡਾ ਸੀ। ਉਹਵੀ ਵੇਚ ਮੁਰਗੀ ਦਾ ਆਂਡਾਂ ਸੀ।ਚੁੱਲਿਆਂ ‘ਚ ਉੱਗਿਆ ਘਾਹ ਸੀ ਬੱਸ ਸਕਤਿਆਂ ਨਾਲ ਵਾਹ ਸੀ।ਕੂੜ ਪ੍ਰਧਾਨ ਸੀ, ਦਰੜਿਆ ਗਿਆਨ ਸੀ। ਸਿਰੜ ਦਾ ਲਾਲ ਰੂੜਿਆ ਤੇ ਵੀ ਦਗਦਾ ਸੀ। ਜ਼ਿੰਦਗੀ ਦਾ ਸੰਘਰਸ਼ ਨਿਰੰਤਰ ਰਿਹਾ ਵਗਦਾ ਸੀ।ਨਵੀਂ ਪਨੀਰੀ ਇਹ ਦੁੱਖ ਕੀ ਜਾਣੇ ਪੈਂਦੇ ਕਾਲਜੇ ਹੌਲ ਸੀ। ਜਦ ਆਂਡਾਂ ਵੇਚ ਤਪਾਉਣੇ ਚੁੱਲੇ ਦੀ ਗੱਲ ਸੁਣਕੇ ਆਪਣੇ ਹੀ ਕਰਦੇ ਮਖੌਲ ਸੀ। ਉਸਦਾ ਗਿਆਨ ਅਥਾਹ ਸੀ ਨਗਰ ਦਾ ਹਰ ਵਾਸੀ ਲੈਦਾ ਉਸਦੀ ਸਲਾਹ ਸੀ। ਸਾਰੇ ਪਿੰਡ ਦੀ ਉਹ ਸ਼ਾਨ ਸੀ। ਰਹਿਣੀ ਬਹਿਣੀ ਪੱਖੋਂ ਉਹ ਪਿੰਡ ਦੀ ਰਕਾਨ ਸੀ। ਬੁੱਲਾਂ ਉੱਤੇ ਖੇੜਾ ਸੀ। ਜੀਵਨ ਸਾਥੀ ਨਾਲ ਨਿਭਾਈਆਂ ਲਾਵਾਂ ਚਾਰ ਸੀ। ਸੋਚ ਇਨਕਲਾਬੀ ਸੀ। ਸੰਦੂਕ ਵਿੱਚ ਪਏ ਹੁੰਦੇ ਉਹਨਾਂ ਸੂਰਮਿਆਂ ਦੇ ਹਥਿਆਰ ਸੀ।ਸਾਰੀ ਉਮਰ ਗੁਆ ਲਈ ਤੂੰ ਜ਼ਿੰਦੜੀਏ ਕੁਝ ਨਾਂ ਜਹਾਨ ਵਿੱਚੋਂ ਖੱਟਿਆ ਉਸਦਾ ਆਪਣੇ ਆਪ ਨਾਲ ਝੇੜਾ ਸੀ।

ਵੋਟਾਂ ਵਾਲੇ ਹਾਕਮਾਂ ਵਹਾਇਆ ਘਰ ਦਾ ਵੇਹੜਾ ਸੀ। ਸੋਚ ਜਿਹਨਾਂ ਦੀ ਕਮੀਨੀ ਸੀ। ਰੁਪਈਏ ਵਾਲੀ ਜ਼ਮੀਨ ਲੈ ਕੇ ਮੁਰੱਬੇਬੰਦੀ ਵੇਲੇ ਦਿੱਤੀ ਬੇਜ਼ਮੇਨੀ ਸੀ। ਪਲੇਠੀ ਧੀ ਅਤੇ ਪੁੱਤ ਪੋਤਰੇ ਵਿਆਹੇ ਸੀ। ਹੱਥੋਂ ਕੰਨੋਂ ਬੁੱਚੀ ਹੋ ਕੇ ਗਹਿਣੇ ਉਹਨਾਂ ਨੋਹਾਂ ਦੇ ਕਦਮਾਂ ‘ਚ ਵਿਛਾਏ ਸੀ। ਚੋਰੀ ਨਹੀ ਕੀਤੀ ਨਾ ਕਿਸੇ ਦੀ ਛੱਲੀ ਕੋਈ ਭੰਨੀ ਸੀ। ਚੁਗੀਆਂ ਕਪਾਹਾਂ ਨਾਲੇ ਚੁੱਲਾ ਚੌਕਾ ਸਾਂਭਿਆ ਸੱਚੀ ਸੁੱਚੀ ਕਿਰਤ ਤੋਂ ਨਾ ਕਤਰਾਈ ਕਦੇ ਕੰਨੀ ਸੀ। ਬੋਲਾਂ ਵਿੱਚੋਂ ਰਾਗ ਸੀ। ਗਾਉਂਦੀ ਉਹ ਸੁਹਾਗ ਸੀ।ਆਪਣੀ ਮਿਹਨਤ ਤੇ ਨਾਜ਼ ਸੀ ਜਿਸ ਧੀ ਦਿੱਤੀ ਉਸ ਪਿੱਛੇ ਕੀ ਰੱਖ ਲਿਆ ਕਿਸੇ ਤੋਂ ਨਾਂ ਮੰਗਿਆ ਦਾਜ ਸੀ। ਪਦਾਰਥਾਂ (ਧਨ ਦੌਲਤਾਂ) ਤੋਂ ਨਿਰਲੇਪ ਸੀ ਪਰ ਈਨ ਨਹੀ ਸੀ ਮੰਨੀ ਤੇ ਨਾਂ ਹੀ ਕੋਈ ਝੇਪ ਸੀ ਪੁੱਤਰ ਕੁਰਾਹੇ ਪਏ ਜੋ ਨਾਂ ਕਦੇ ਚਾਹਿਆ ਸੀ।ਦੁਨੀਆਂ ਦੇ ਕੋਲ ਉਸ ਪੁੱਤਾਂ ਨੂੰ ਸਲਾਹਿਆ ਸੀ। ਸਭਦਾ ਭਲਾ ਸੋਚਿਓ,ਗੱਲ਼ ਸਮਝਾਈ ਸੀ। ਕਿਸੇ ਵੀ ਬਿਗਾਨੇ ਥਾਂ ਨਾ ਨੀਤ ਦਿਖਾਈ ਸੀ। ਹੋ ਗਈਆਂ ਅਕਲ ਵਿਹੂਣੀਆਂ ਪੈਂਦੀਆਂ ਹੱਸ ਸੀ। ਆਇਆ ਬੁਢਾਪਾ ਜ਼ਿੰਦਗੀ ‘ਚ ਰਹੀ ਨਾਂ ਰੜਕ ਸੀ।ਪਰ ਮੌਤ ਜਿੰਨਾਂ ਨੂੰ ਚੇਤੇ ਨਾਂਹੀ ਉਹਨਾਂ ਲਈ ਸਬਕ ਸੀ। ਕੀ ਜਾਣੇ ਕੋਈ ਕਿਸੇ ਤੇ ਵਕਤ ਕੇਹੋ ਜਿਹਾ ਆਵੇ। ਹੱਸੋ ਖੇਡੋ ਮਾਣੋ ਜਵਾਨੀ ਅਸੀਸ ਬੁੱਲਾਂ ਤੇ ਆਵੇ। ਸ਼ੰਘਰਸ ਸਰੋਵਰ ਜ਼ਿੰਦਗੀ ਦਿਆਂ ਨੂੰ ਛੱਪੜ ਨੇ ਜੋ ਕਹਿੰਦੇ।ਜਦੋਂ ਉਹ ਅਸਮਾਨੋਂ ਡਿੱਗ ਦੇ ਥੱਪੜ ਲਾਹਨਤ ਦੇ ਉਹਨਾਂ ਨੂੰ ਪੈਂਦੇ। ਸੱਤ ਜਨਮਾਂ ਤੱਕ ਮਾਂ ਮੇਰੀ ਬਣਜੇ ਏਹੀ ਮੇਰਾ ਮਨ ਮਸਤਕ ਚਾਹਵੇ।

ਮੇਰੀ ਮਾਂ ਗਿਆਨ ਕੌਰ ਦਾ ਜਨਮ ਪਿੰਡ ਤਲਵੰਡੀ ਮੱਝੂਕੇ ਵਿਖੇ ਪਿਤਾ ਮੱਲ ਸਿੰਘ, ਮਾਤਾ ਨੰਦ ਕੌਰ (ਮਾੜੋ) ਦੇ ਘਰ 1916-17  ਨੂੰ ਸਧਾਰਨ ਗਰੀਬ ਕਿਸਾਨ ਦੇ ਘਰ ਹੋਇਆ । ਪ੍ਰੀਵਾਰ ਵਿੱਚ ਪਲੇਠੀ ਧੀ ਸੀ। ਦੋ ਭੈਣਾਂ ਤੇ ਇੱਕ ਭਰਾ ਨੇ ਬਾਅਦ ਵਿੱਚ ਜਨਮ ਲਿਆ।

1938 ਵਿੱਚ ਮਾਂ ਪਿਓ ਵਿਹੂਣੇ ਯਤੀਮ ਪੁਣੇ ਦੇ ਹੁਲੂਣੇ ਬੇਘਰ ਹੋਏ ਸਾ ਚੜਤ ਸਿੰਘ ਨਾਲ ਸ਼ਾਦੀ ਹੋਈ। ਉਹਨਾਂ ਦਿਨਾਂ ਵਿੱਚ ਮੁਕਲਾਵਾ ਕੁਝ ਸਾਲ ਬਾਅਦ ਦਿੱਤਾ ਜਾਂਦਾ ਸੀ। ਸ.ਚੜਤ ਸਿੰਘ ਦੀ ਇੱਕ ਭੈਣ ਧਨ ਕੁਰ ਸੀ। ਦੋਹਵੇ ਭੈਣ ਭਰਾ ਭੂਆ ਦੇ ਪੁੱਤਰਾਂ ਤੇ ਨੋਹਾਂ ਕੋਲ ਬੇਗਾਨੀਆਂ ਬਰੂਹਾਂ ਤੇ ਦੁਰਕਾਰਿਆਂ ਵਾਂਗ,ਸ਼ਰਨਾਰਥੀਆਂ ਵਾਂਗ ਪਲੇ। 1945 ਵਿੱਚ ਵੱਡੀ ਬੇਟੀ ਸੁਰਜੀਤ ਕੌਰ ਨੇ , 1947 ਵਿੱਚ ਪਲੇਠੇ ਪੁੱਤਰ ਸ਼ਮਸੇਰ ਸਿੰਘ ਨੇ ਜਨਮ ਲਿਆ। 1947 ਦੇ ਦੰਗਿਆਂ ਦੌਰਾਨ ਮੁਸਲਮਾਨ ਪ੍ਰੀਵਾਰਾਂ ਨੂੰ ਛੇ ਮਹੀਨੇ ਆਪਣੇ ਘਰ ਰੱਖਿਆ। 1949 ਵਿੱਚ ਦੂਸਰੇ ਪੁੱਤਰ ਗੁਰਦੇਵ ਸਿੰਘ ਨੇ ਜਨਮ ਲਿਆ। ਚੜਤ ਸਿੰਘ ਦੇ 18 ਸਾਲ ਬੇਗਾਨੀਆਂ ਬਰੂਹਾਂ ਦੇ ਦੌਰਾਨ ਉਸਦੀ ਜ਼ਮੀਨ ਨੂੰ ਸ਼ਾਮਲਾਟ ਸਮਝ ਕੇ ਵਾਹ ਰਹੇ ਲੋਕਾਂ ਨੇ ਉਸਨੂੰ ਕਤਲ ਕੇਸ ਵਿੱਚ ਫਸਾ ਦਿੱਤਾ। ਜਨਮ ਦੇਣ ਵਾਲੇ ਘਰ ਛੱਡਣ ਲਈ ਜੋਰ ਦੇਣ ਲੱਗੇ ਕਿ ਤੇਰਾ ਜੀਜਾ ਕੇਸ ਦੀ ਪੈਰਵੀ ਕਰੇਗਾ। ਪਰ ਗਿਆਨ ਕੌਰ ਦੇ ਜਵਾਬ ਦੇਣ ਕਰਕੇ ਮਾਪੇ ਹਮੇਸ਼ਾ ਲਈ ਸਬੰਧ ਤੋੜ ਗਏ। ਗਿਆਨ ਕੌਰ ਨੇ ਨਣਦੋਈਏ ਸ.ਚੰਨਣ ਸਿੰਘ, ਪਿੰਡ ਦੇ ਸ਼ੁਹਿਰਦ ਹਮਦਰਦ ਕਾਮਰੇਡ ਜੋਰਾ ਸਿੰਘ, ਸੋਹਣ ਸਿੰਘ, ਗਿਆਨ ਕੌਰ ਦੇ ਵਿਚੋਲੇ ਮਾਮੇ ਜੇਠਾ ਸਿੰਘ, ਉਜਾਗਰ ਸਿੰਘ, ਪੂਰਨ ਚੰਦ ਪੰਡਤ ਤੇ ਤੋਤਾ ਸਿੰਘ ਵਰਗਿਆ ਦੇ ਪ੍ਰੀਵਾਰਾਂ ਦਾ ਆਸਰਾ ਲੈ ਕੇ ਕੇਸ ਦੀ ਪੈਰਵੀ ਕੀਤੀ। ਖੇਤੀ ਕੀਤੀ। ਕਤਲ ਦੇ ਮੁੱਖ ਗਵਾਹ ਡਾਕਟਰ ਅੱਗੇ ਝੋਲੀ ਅੱਡ ਕੇ ਸੁਹਾਗ ਮੰਗਿਆ। ਬੱਚੇ ਪੜਏ। ਪੰਜ ਸਾਲ ਬਾਅਦ ਸ. ਚੜਤ ਸਿੰਘ ਨੇ ਘਰ ਸਾਂਭਿਆ।

1959 ਵਿੱਚ ਛੋਟੇ ਪੁੱਤਰ ਨੇ ਕਮਜ਼ੋਰ ਤੇ ਅਪਾਹਜ ਹਾਲਤਾਂ ‘ਚ ਜਨਮ ਲਿਆ। ਜਿਸਦੇ ਬਚਨ ਦੀ ਕੋਈ ਆਸ ਨਹੀਂ ਸੀ। ਜਿਸ ਨਾਲ ਸਾਰੇ ਪ੍ਰੀਵਾਰ ਦਾ ਵਿਸ਼ੇਸ਼ ਸਨੇਹ ਸੀ। ਪਰ ਹਾਦਸਿਆਂ ਨੇ ਗਿਆਨ ਕੌਰ ਦਾ ਪਿੱਛਾ ਨਹੀਂ ਛੱਡਿਆ। ਵੱਡੀ ਧੀ ਦਾ ਚਾਹ ਕਰਦੇ ਸਮੇਂ ਤੇਲ ਪੈਣ ਕਾਰਨ ਜਿਸਮ ਝੁਲਸਿਆ ਗਿਆ ਮੰਗ ਛੁੱਟ ਗਈ। ਜਿਸਨੂੰ 1974 ਵਿੱਚ ਦੁਹਾਜੂ ਨੂੰ ਵਿਆਹੁਣਾ ਪਿਆ। ਇਸ ਤੋਂ ਪੰਜ ਸਾਲ ਬਾਅਦ ਕਨੇਡਾ ਭੇਜ ਕੇ ਸੁੱਖ ਪਾਲਣ ਦੀ ਇੱਛਾ ਉਸ ਸਮੇਂ ਖਤਮ ਹੋ ਗਈ ਜਦ ਕਾਲਜ ਪੜਦੇ ਸਮੇਂ ਦਸੰਬਰ 1979 ਵਿੱਚ ਸੜਕ ਹਾਦਸੇ ਵਿੱਚ ਵੱਡੀਆਂ ਆਸਾਂ ਵਾਲੇ ਛੋਟੇ ਪੁੱਤਰ ਦੀ ਲੱਤ ਕੱਟੀ ਗਈ। ਮਾਂ ਬਾਪ ਅੰਧ ਵਿਸ਼ਵਾਸ਼ੀ ਨਹੀ ਸਨ। ਲਾਲ ਪਾਰਟੀ, ਮੁਜ਼ਾਰਾ ਲਹਿਰ, ਕਮਿਊਨਿਸਟ ਪਾਰਟੀ ਤੇ ਨਕਸਲਬਾੜੀ ਲਹਿਰ ਨਾਲ ਸਬੰਧਿਤ ਰਹਿਣ ਕਰਕੇ ਸੰਘਰਸ਼ਾ ਨੂੰ ਪਰਨਾਏ ਹੋਏ ਸਨ। ਉਹਨਾਂ ਦੇ ਉਤਸ਼ਾਹ ਸਦਕਾ ਛੋਟੇ ਪੁੱਤਰ ਨੇ ਇੱਕ ਲੱਤ ਤੋ ਬਿਨਾਂ ਤੇ ਬਨਾਵਟੀ ਲੱਤ ਸਹਾਰੇ ਪੜਈ ਜਾਰੀ ਰੱਖੀ। ਇਸ ਤੋਂ ਪਹਿਲਾ ਦਸੰਬਰ 1968 ਵਿੱਚ ਸ਼ਮਸੇਰ ਸਿੰਘ ਦਾ ਅਤੇ 1972 ਵਿੱਚ ਗੁਰਦੇਵ ਸਿੰਘ ਦੀ ਸ਼ਾਦੀ ਹੋ ਚੁੱਕੀ ਸੀ। 1988 ਵਿੱਚ ਛੋਟਾ ਪੁੱਤਰ ਅਧਿਆਪਕ ਬਣਿਆ। 1989 ਵਿੱਚ ਉਸਦੀ ਸ਼ਾਦੀ ਕੀਤੀ ਗਿਆਨ ਕੌਰ ਨੇ ਛੋਟੀ ਨੂੰਹ ਨੂੰ ਐਮ.ਏ,ਬੀ.ਐਡ ਤੱਕ ਪੜਾਇਆ। 1982 ਵਿੱਚ ਪ੍ਰੀਵਾਰ ਚੋਂ ਸਮਸ਼ੇਰ ਸਿੰਘ ਮਨੀਲਾ ਹੁੰਦਾ ਹੋਇਆ ਕੈਨੇਡਾ ਸੈਟ ਹੋ ਗਿਆ। ਜਸਵੀਰ ਕੌਰ 84 ‘ਚ ਮਨੀਲਾ ਚਲੀ ਗਈ ਸੀ। 1990 ਵਿਚ ਗੁਰਦੇਵ ਸਿੰਘ ਮਨੀਲਾ ਗਿਆ। ਪੋਤਰੇ ਰਾਜਪ੍ਰੀਤ  ਸਿੰਘ ਤੇ ਪੋਤਰੀ ਪ੍ਰਮਿੰਦਰ ਕੌਰ ਵੀ ਕਨੇਡਾ ਚਲੇ ਗਏ। 1993 ਵਿੱਚ ਇਹ ਪੰਜਾਬ ਆਏ ਤੇ ਸਭ ਤੋਂ ਛੋਟੇ ਪੋਤਰੇ ਪ੍ਰਭਜੋਤ ਸਿੰਘ ਨੇ ਜਨਮ ਲਿਆ।  1995 ਵਿੱਚ ਵਿਚਕਾਰਲੀ ਨੌਂਹ ਮਨੀਲਾ ਗਈ ਜਿਸ ਦੀ ਫਰਵਰੀ 1999 ਵਿੱਚ ਕੈਂਸਰ ਨਾਲ ਮੌਤ ਹੋ ਗਈ।  ੧੯੯੯ ਵਿੱਚ ਹੀ ਗੁਰਦੇਵ ਸਿੰਘ ਨੇ ਕਮਲਜੀਤ ਸਿੰਘ ਅਤੇ 2000 ਵਿਚ ਰੇਸ਼ਮ ਸਿੰਘ ਦਾ ਵਿਆਹ ਕੀਤਾ। ਇਸੇ ਸਾਲ ਹੀ ਪ੍ਰਮਿੰਦਰ ਕੌਰ ਦੀ ਸ਼ਾਦੀ ਹੋਈ। 1996 ਵਿੱਚ ਰੇਸ਼ਮ ਸਿੰਘ, 2002 ਵਿੱਚ ਕੁਲਦੀਪ ਸਿੰਘ ਮਨੀਲਾ ਚਲੇ ਗਏ ਤੇ ਫੇਰ ਇਹ ਵੀ 2002 ਵਿੱਚ ਤੇ 2006 ਵਿੱਚ ਕੈਨੇਡਾ ਚਲੇ ਗਏ। 2009 ਵਿੱਚ ਕੁਲਦੀਪ ਸਿੰਘ ਦੀ ਸ਼ਾਦੀ ਹੋਈ। ਉਸ ਸਮੇਂ ਸ.ਚੜਤ ਸਿੰਘ ਜੀ ਬਿਰਧ ਹੋ ਚੁੱਕੇ ਸਨ ਤੇ ਜਨਵਰੀ 2004 ਵਿੱਚ ਉਹਨਾਂ ਦੀ ਬਾਂਹ ਕੂਹਣੀ ਕੋਲੋ ਕੱਟਣੀ ਪਈ। 18 ਸਤੰਬਰ 2009 ਵਿਚ ਸ. ਚੜਤ ਸਿੰਘ ਜੀ ਇੱਕ ਸਦੀ ਦੇ ਕਰੀਬ ਉਮਰ ਹੰਢਾ ਕੇ ਸਰੀਰਕ ਚੋਲਾ ਤਿਆਗ ਗਏ।

1972 ਤੋਂ ਲੈ ਕੇ 2015 ਤੱਕ ਗਿਆਨ ਕੌਰ ਦੇ ਪ੍ਰੀਵਾਰ ‘ਚ ਪੰਜ ਪੋਤਰੇ, ਇੱਕ ਦੋਹਤਾ, ਦੋ ਦੋਹਤੀਆਂ ਤਿੰਨ ਪੜਪੋਤਰੀਆਂ, ਚਾਰ ਪੜਪੋਤਰੇ, ਪੜਦੋਹਤੇ ਜਨਮ ਲੈ ਚੁੱਕੇ ਸਨ। 2015 ਵਿੱਚ ਛੋਟੇ ਪੋਤਰੇ ਪ੍ਰਭਜੋਤ ਦਾ ਸ਼ਗਨ ਤੇ ਮਾਰਚ 2016 ਵਿੱਚ ਸ਼ਾਦੀ ਹੋਈ। ਇਸੇ ਦੌਰਾਨ ਮਾਤਾ ਗਿਆਨ ਕੌਰ ਦੀ ਯਾਦ ਸ਼ਕਤੀ ਘਟਦੀ ਘਟਦੀ 2019-20 ਤੱਕ ਬਿਲਕੁਲ ਜਾਂਦੀ ਰਹੀ। ਉਸ ਨੂੰ ਕੋਈ ਯਾਦ ਨਹੀ ਕਿ ਦਸੰਬਰ 2019 ਨੂੰ ਉਸਦਾ ਛੋਟਾ ਪੋਤਰਾ ਕਨੇਡਾ ਜਾ ਰਿਹਾ ਹੈ। ਉਹ ਪੋਤਰਾ ਜਿਸਦੀ ਉਗਲ ਫੜਕੇ ਉਹ ਲਗਾਤਾਰ ਪੰਜ ਸਾਲ ਸਕੂਲ ਲਿਜਾਂਦੀ ਰਹੀ। ਇਸੇ ਦੌਰਾਨ ਉਸਨੂੰ ਸਿਰਫ ਆਪਣੇ ਪੇਕੇ ਯਾਦ ਸਨ। ਹਰ ਸਮੇਂ ਉਹ ਏਹੀ ਰੱਟ ਲਾਈ ਰੱਖਦੀ ਕਿ “ਤਲਵੰਤੀ ਜਾਣੈ ਉਥੇ ਮੇਰੇ ਪੇਕੇ ਹਨ ਭਤੀਜੇ ਹਨ” ਜਦੋਂ ਘਰੋਂ ਸਕੂਟਰ ਮੋਟਰਸਾਈਕਲ ਜਾਂ ਕਾਰ ਤੇ ਕਿਸੇ ਨੇ ਜਾਣਾ ਤਾਂ ਉਸਨੇ ਤਰਲਾ ਕਰਨਾ ਕਿ “ਮੈਨੂੰ ਤਲਵੰਡੀ ਲੈ ਜਾਵੋ”। ਪਰ ਤਲਵੰਡੀ ਵਾਲਿਆ ਨੇ ਕਦੇ ਗਿਆਨ ਕੌਰ ਦੀ ਸਾਰ ਨਹੀਂ ਲਈ। ਹਾਲ ਨਹੀਂ ਪੁੱਛਿਆ। ਭਤੀਜਿਆਂ ਦੇ ਖੂਨ ‘ਚ ਕੋਈ ਜੁਆਰੀਆ ਖੂਨ ਸੀ। ਜੋ ਭੁਆ ਦੇ ਰਿਸ਼ਤੇ ਦੇ ਨਾਲ ਵੀ ਜੂਆ ਖੇਡ ਗਏ। ਬੱਸ ਤਰਸਦੀ ਤੁਰ ਗਈ। 1952 ਤੋਂ ਟੁੱਟੀ ਸਾਂਝ ਆਖਰੀ ਸਾਹਾਂ ਤੱਕ ਨਹੀਂ ਜੁੜ ਸਕੀ। ਜੇ ਜੁੜੀ ਵੀ ਤਾਂ ਪਤੰਗ ਦੀ ਡੋਰ ਵਾਂਗ ਅਨੇਕਾਂ ਗੰਢਾਂ ਸਨ। ਭਤੀਜਿਆਂ ਨੇ ਗਿਆਨ ਕੌਰ ਦਾ 2016 ਵਿੱਚ ਢਿੱਡ ਵੀ ਧੋ ਲਿਆ ਸੀ। ਜੋ ਗਿਆਨ ਕੌਰ ਦੇ ਢਿੱਲੀ ਹੋਣ ਦਾ ਸੁਨੇਹਾਂ ਭੇਜਣ ਤੇ ਵੀ ਨਹੀਂ ਆਏ।

ਆਖਰੀ ਮੌਕੇ ਪੇਕਿਆਂ ਤੋਂ ਉਸਦਾ ਭਤੀਜਾ ਤੇ ਭਤੀਜ ਨੌਹਾਂ ਲੋਕ ਦਿਖਾਵਾਂ ਕਰਨ ਲਈ ਆਈਆਂ।ਉਸ ਨਾਲ ਜੋ ਕੀਤਾ ਉਹ ਕਿਸੇ ਤੋਂ ਵੀ ਗੁੱਝਾ ਨਹੀ ਸੀ। ਉਹਨਾਂ ਵੱਲ਼ੋਂ ਲਿਆਦੇ ਪੌਣੇ ਦੋ ਮੀਟਰ ਦੇ ਕੱਪੜੇ ਉਹਨਾਂ ਦੇ ਪਾਪ ਨਹੀਂ ਢਕ ਸਕਦੇ ਸਨ। ਅਣਖ ਵਾਲਿਆਂ ਨੇ ਉਹਨਾਂ ਦੇ ਇਸ ਵਿਹਾਰ ਤੇ ਇਹ ਕੱਪੜਾ ਇੰਝ ਪਾਸੇ ਕਰ ਦਿੱਤਾ ਜਿਵੇਂ ਕੋਈ ਗੰਦੀ ਲੀਰ ਪਾਸੇ ਸੁੱਟ ਦਿੰਦਾ ਹੈ। ਜਿਸ ਘਰ ਨਾਲ ਉਸਨੇ ਵਫਾ ਨਿਭਾਈ। ਕਿਰਤ ਕੀਤੀ। ਉਸਦੀ ਕਿਰਤ ਦੇ ਮਾਣ ਜਾਂ ਪੁੱਤ ਪੋਤਰਿਆਂ ਦੇ ਸੌਹਰਿਆਂ ਤੋਂ ਆਏ ਮਾਨ-ਸਨਮਾਨ ਦੇ ਦੌਸਾਲਿਆਂ ਨਾਲ 8 ਫਰਵਰੀ 2020 ਨੂੰ ਅਨੇਕਾ ਰੀਝਾਂ, ਅਨੇਕਾਂ ਸੱਧਰਾਂ ਲੈ ਕੇ ਚਲੀ ਗਈ। ਗਿਆਨ ਕੌਰ ਸਰੀਰਕ ਪੱਖੋਂ ਪੂਰੀ ਹੋ ਕੇ ਵੀ ਅਪੂਰਨ ਹੈ। ਉਸ ਪ੍ਰਤੀ ਇਹ ਸ਼ਬਦ ਇਹ ਹਰਫ ਉਹਨਾਂ ਵੱਲ਼ੋਂ ਹੱਥ ਵਿੱਚ ਫੜਾਈ ਕਲਮ ਦੇ ਤਿਲ ਫੁਲ ਹਨ ਜੋ ਉਹਨਾਂ ਦੇ ਚਰਨਾਂ ਵਿੱਚ ਅਰਪਤ ਹਨ। ਲੱਸੀ ਤੇ ਆਏ ਮੱਖਣ ਵਾਂਗ ਪਤਾ ਨਹੀਂ ਇਹ ਸ਼ਬਦ ਕਿਵੇ ਵਿਛ ਗਏ। ਕਿਸੇ ਵੀ ਵੱਡੇ ਹਾਦਸੇ ਤੋਂ ਬਾਅਦ ਸਭ ਕੁਝ ਉਥਲ ਪੁਥਲ ਹੋ ਜਾਂਦਾ ਹੈ। ਜ਼ਿੰਦਗੀ ਵੀ ਹੋ ਜਾਂਦੀ ਹੈ। ਜਿਵੇਂ ਪਾਣੀ ਨੂੰ ਭਾਫ ਬਣਕੇ ਮੌਨਸੂਨ ਬਣਨ ਲਈ ਜਾਂ ਬਰਫ ਤੋਂ ਪਿੰਘਲ ਕੇ ਚਸ਼ਮਾ ਬਣਕੇ ਵਗਣ ਲਈ ਵਕਤ ਲੱਗਦਾ ਹੈ। ਉਸ ਤਰ•ਾਂ ਹੀ ਔੜ ਮਾਰੀ ਧਰਤੀ ਵਾਂਗ ਮਾਂ ਦੇ ਵਿਛੋੜੇ ਦੀਆਂ ਤ੍ਰੇੜਾਂ ਦਿਲ ਤੇ ਹਨ। ਉਹਨਾਂ ਚੋ ਜੋ ਕੁਝ ਸਿੰਮਿਆਂ ਹੈ ਉਹਨਾਂ ਦੀ ਹੀ ਹੋਂਦ ਦਾ ਹਿੱਸਾ ਹੈ।

ਹਕੀਕਤ ਇਹ ਹੈ ਕਿ ਮਮਤਾ ਪਾਣੀ ਵਾਂਗ ਹੈ। ਦੁਨੀਆਂ ‘ਚ ਇਸ ਤੋਂ ਨਰਮ ਕੋਈ ਚੀਜ਼ ਨਹੀ। ਪਾਣੀ ਜ਼ਿੰਦਗੀ ਦਾ ਆਧਾਰ ਹੈ।ਮਾਂ ਦੀ ਸ਼ਕਲ ਸੂਰਤ ਅਤੇ ਸੀਰਤ ਵੀ ਪਾਣੀ ਵਰਗੀ ਹੁੰਦੀ ਹੈ।ਪਾਣੀ ਵਿੱਚ ਲੋਕ ਕੂੜਾ ਕਰਕਟ ਖਿਲਾਰ ਕੇ ਮਲੀਨ ਵੀ ਕਰਦੇ ਹਨ। ਪਰ ਪਾਣੀ ਕੁਝ ਨੀ ਕਹਿੰਦਾ।ਉਹ ਫਿਰ ਵੀ ਤ੍ਰੇਲ ਜਾਂ ਮੀਹ ਦੀ ਕਣੀਂ ਵਾਂਗ ਪਵਿੱਤਰ ਰਹਿੰਦਾ ਹੈ।ਕਹਿਰ ਸਮੇਂ ਉਹ ਗੜਾ ਵੀ ਬਣ ਜਾਂਦਾ ਹੈ।ਹਵਾ ਵੀ ਮਾਂ ਦੀ ਮਮਤਾਂ ਵਾਂਗ ਅਦਿੱਖ ਹੈ। ਹਰ ਪ੍ਰਾਣੀ ਮਾਂ ਦੇ ਪੇਟ ਜਾਂ ਆਂਡੇ ਵਿੱਚ ਵੀ ਇਹ ਆਕਸੀਜ਼ਨ ਗ੍ਰਹਿਣ ਕਰਦਾ ਹੈ। ਪਰ ਜਦੋਂ ਇਹ ਦੋਵੇ ਨਰਮ ਪਦਾਰਥ ਪਾਣੀ,ਹਵਾ ਤੇ ਮਾਂ ਦੀ ਮਮਤਾ ਪਾਪੀਆਂ ਪ੍ਰਤੀ ਵਿਰਾਟ ਰੂਪ ਧਾਰਨ ਕਰਦੇ ਹਨ ਤਾਂ ਸਮੁੰਦਰ ਦੀਆਂ ਸੁਨਾਮੀਆਂ ਮਹਿਲਾਂ ਨੂੰ ਮਿੱਟੀ ‘ਚ ਮਿਲਾ ਦਿੰਦੀਆਂ ਹਨ। ਪਾਣੀ ਦਾ ਤੇਜ ਵਿਹਾਓ ਪਹਾੜਾਂ ਨੂੰ,ਚਟਾਨਾਂ ਨੂੰ ਵੀ ਤੋੜ ਦਿੰਦਾ ਹੈ। ਕਿਉਕਿ ਪਾਪੀ ਪੱਥਰ ਦਿਲ ਹੁੰਦੇ ਹਨ। ਹਵਾ ਹਨੇਰੀ ਬਣਕੇ ਚੱਖੜ ਬਣਕੇ ਮਨੁੱਖ ਦੀਆਂ ਬਣਾਈਆਂ ਚੀਜ਼ਾਂ ਨੂੰ ਪਾਣੀ ਵੱਲ਼ੋਂ ਪਹਾੜਾ ਨੂੰ ਤੋੜਨ ਵਾਂਗ ਸਭ ਕੁਝ ਉਡਾ ਕੇ ਲੈ ਜਾਂਦੀ ਹੈ। ਇਹਨਾਂ ਅਰਥਾਂ ਵਿੱਚ ਮਮਤਾਂ ਦਾ ਪਿਆਰ ਅਤੇ ਸਰਾਪ ਛੁਪਿਆ ਹੋਇਆ ਹੈ। ਇਹ ਗਿਆਨ ਵੀ ਹੈ ਮਾਂ ਤਾਂ ਫਿਰ ਵੀ ਗਿਆਨ+ਕੌਰ ਸੀ। ਉਹਨਾਂ ਦੀ ਹੋਂਦ ਦੀ ਸਿਰਜਣਾ ਦਾ ਹਿੱਸਾ।

‘ਮਹਿਕ ਵਤਨ ਦੀ ਲਾਈਵ’ ਬਿਓਰੋ ਗੁਰਮੇਲ ਸਿੰਘ ਬੌਡੇ ਦੀ ਮਾਤਾ ਗਿਆਨ ਕੌਰ ਪਤਨੀ ਸਵ.ਚੜ੍ਹਤ ਸਿੰਘ ਦੇ ਦਿਹਾਂਤ ਤੇ ਗੁਰਮੇਲ ਸਿੰਘ ਬੌਡੇ ਦੀ ਮਮਤਾ ਤੋਂ ਸੱਖਣੀ ਹੋਈ ਝੋਲੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਦੁਆ ਕਰਦਾ ਹੈ ਕਿ ਗਿਆਨ ਕੌਰ ਦਾ ਦਿੱਤਾ ਗਿਆਨ ਉਸਨੂੰ ਸਹਿਜ ਅਤੇ ਘਾਟੇ ਨੂੰ ਬਰਦਾਸਤ ਕਰਨ ਦਾ ਬਲ ਬਖਸੇ।
——————————————————————————–

ਚਿੱਟੇ ਤੇ ਸਮੈਕ ਵਰਗੇ ਨਸੇ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਕੀਤਾ ਕੱਖੋ ਹੋਲਾ

ਪੰਜਾਬ ਵਿੱਚ ਜੇਕਰ 100 ਹੁੰਦੀਅਾ ਨੇ ਤਾ 50 ਦੇ ਕਰੀਬ ਮੋਤਾ ਸਿਰਫ ਨਸੇ ਕਾਰਨ

ਨਸੇ ਕਾਰਨ ਅੱਧ ਵਿਚਕਾਰੋ ਟੁੱਟ ਰਹੇ ਪਰਿਵਾਰਕ ਰਿਸਤੇ

ਜੇਕਰ ਵੱਖ ਵੱਖ ਦੇਸ ਸਾਡੇ ਦੇਸ ਦੇ ਨੋਜਵਾਨਾ ਨੂੰ ਰੁਜਗਾਰ ਦੇ ਸਕਦੇ ਹਨ ਤਾ ਸਾਡਾ ਦੇਸ ਕਿੳੁ ਨਹੀ ?

ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦੀ ਦਲ ਦਲ ਵਿੱਚ ਬੁਰੀ ਤਰ੍ਹਾਂ ਨਾਲ ਧਸ ਚੁੱਕੀ ਹੈ।ਨੌਜਵਾਨ ਵਰਗ ਦਾ ਦਿਨੋ ਦਿਨ ਨਸ਼ਿਆਂ ਵੱਲ ਵੱਧਣਾ ਚਿੰਤਾ ਦਾ ਵਿਸਾ ਬਣ ਚੁੱਕਿਅਾ ਹੈ।ਪੰਜ ਦਰਿਅਾਵਾ ਨਾਲ ਜਾਣਿਅਾ ਜਾਣ ਵਾਲਾ ਪੰਜਾਬ ਅੱਜ ਨਸਿਅਾ ਦੇ ਛੇਵੇ ਦਰਿਅਾ ਨਾਲ ਪ੍ਰਚਲਿਤ ਹੋਣ ਵਾਲਾ ਸਭ ਤੋ ਮੋਹਰੀ ਸੂਬਾ ਬਣਕੇ ੳੁੱਭਰ ਰਿਹਾ ਹੈ!ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 45 ਫੀਸਦੀ ਹਿੱਸਾ ਅੱਜ ਨਸ਼ਿਆਂ ਦਾ ਆਦੀ ਹੋ ਚੁੱਕਿਅਾ ਹੈ। ਦਿਨੋ ਦਿਨ ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗੀ ਪਈ ਨਜ਼ਰ ਆਉਂਦੀ ਹੈ। ਅਾੲੇ ਦਿਨ ਸਰੋਅਾ ਵਰਗੇ ਨੋਜਵਾਨ ਨਸਿਅਾ ਦੀ ਵੱਧ ਡੋਜ ਲੈਣ ਕਾਰਨ ਮੋਤ ਦੇ ਮੂੰਹ ਵਿੱਚ ਜਾ ਰਹੇ ਹਨ! ਨਸੇ ਕਾਰਨ ਅੱਜ ਪਰਿਵਾਰਕ ਰਿਸਤਿਅਾ ਵਿੱਚ ਤਰੇੜਾ ਪੈ ਰਹੀਅਾ ਹਨ ਪਿੳੁ ਅਾਪਣੇ ਹੱਥੀ ਪਾਲਕੇ ਵੱਡੇ ਕੀਤੇ ਪੁੱਤਰਾ ਨੂੰ ਹੱਥੀ ਵੱਡਕੇ ਨਹਿਰਾ ਵਿੱਚ ਸੁੱਟਕੇ ਮਾਰਦੇ ਦਿਸਣ ਲੱਗੇ ਨੇ ੲਿੱਥੇ ਹੀ ਬੱਸ ਨਹੀ ਵਿਅਾਹ ਤੋ ਕੁੱਝ ਸਮੇ ਬਅਾਦ ਹੀ ਲੜਕੀਅਾ ਦੇ ਰਿਸਤੇ ਟੁੱਟਦੇ ਨਜਰ ਅਾ ਰਹੇ ਹਨ ਕੁੱਝ ਲੜਕੀਅਾ ਦੇ ਸੁਹਾਗ ੳੁੱਜੜ ਰਹੇ ਹਨ ਨਿੱਕੇ ਨਿੱਕੇ ਬੱਚੇ ਗੋਦੀਅਾ ਵਿੱਚ ਚੁੱਕੀ ਲੜਕੀਅਾ ਕਚਹਿਰੀਅਾ ਤੇ ਵੋਮੈਨ ਸੈਲ ਦੇ ਦਫਤਰਾ ਵਿੱਚ ਅਾਪਣੀ ਕਿਸਮਤ ਨੂੰ ਕੋਸਦੀਅਾ ਅਾਪਣੇ ਅਾਪ ਨੂੰ ਤਾਹਨੇ ਮਾਰਦੀਅਾ ਅਾਮ ਹੀ ਦੇਖਣ ਨੂੰ ਮਿਲ ਰਹੀਅਾ ਹਨ! ਜਿਸ ਦਾ ਮੁੱਖ ਕਾਰਨ ਨਸਾ ਹੀ ਹੈ! ਨਸੇ ਦੇ ਅਾਦੀ ਨੋਜਵਾਨ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ। ਨਸ਼ਿਆਂ ਕਾਰਨ ਘਰਾ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ।ਪੰਜਾਬ ਵਿੱਚ ਕੁੱਝ ਸਮਾ ਪਹਿਲਾ ਅਫੀਮ ਤੇ ਪੋਸਤ ਦੇ ਨਸੇ ਨੂੰ ਲੋਕ ਸੋਕ ਨਾਲ ਕਰਦੇ ਸਨ ਤੇ ਕੰਮ ਵੀ ਸਿਰਤੋੜ ਕਰਦੇ ਸਨ! ਅਫੀਮ ਤੇ ਪੋਸਤ ਤੇ ਪਬੰਦੀ ਤੋ ਬਾਅਦ ਪੰਜਾਬ ਵਿੱਚ 1989-2002 ਤੱਕ ਫੈਸ਼ੀ,ਆਇਓਡੈਕਸ, ਬੂਟ ਪਾਲਿਸ਼, ਦੇ ਨਸੇ ਦਾ ਦੋਰ ਦਾ ਹੜ੍ਹ ਵਾਗ ਅਾੲਿਅਾ ੲਿਸ ਨਸੇ ਦੀ ਗਿਰਫ ਵਿੱਚ ਨੋਜਵਾਨ ਵਰਗ ਦੇ 20-25 ਫਸ਼ੀਦੀ ਨੋਜਵਾਨ ਅਾਦੀ ਹੋ ਗੲੇ ਸਨ!ੲਿੱਥੇ ਹੀ ਬੱਸ ਨਹੀ ਅੱਜ ਸਾਡੇ ਪੰਜਾਬ ਦੀ ਜਵਾਨੀ ਨਸੇ ਦੇ ਦਰਿਅਾ ਵਿੱਚ ਪੂਰੀ ਡੁੱਬ ਚੁੱਕੀ ਹੈ

ਕੀ ਕਹਿਣਾ ਹੈ ਮਾਹਰ ਡਾਕਟਰਾ ਤੇ ਸਮਾਜ ਸੇਵੀ ਲੋਕਾ ਦਾ : ਨਸੇ ਦੇ ਮੁੰਦੇ ਤੇ ਗੱਲਬਾਤ ਕਰਦਿਅਾ ਡਾ ਜਗਤਾਰ ਸਿੰਘ ਸੇਖੋ , ਡਾ ਹਰਗੁਰਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ,ਲਵਜੀਤ ਸਿੰਘ ਦੱਦਾਹੂਰ , ਬਾਬਾ ਕੁਲਵਿੰਦਰ ਸਾਬਰੀ ਕਪੂਰੇ , ਜਗਰੂਪ ਸਿੰਘ ਸੰਘਾ ਦੋਸ਼ਾਝ ਦਾ ਕਹਿਣਾ ਹੈ ਕਿ ਬੇਰੁਜਗਾਰੀ ਕਾਰਨ ਅੱਜ ਸਾਡੀ ਨੋਜਵਾਨ ਪੀੜ੍ਹੀ ਕੋਡੀਓੁ ਖੋਟੀ ਹੋ ਚੁੱਕੀ ਹੈ । ਇਸ ਵੇਲੇ 55 ਫੀਸਦੀ ਨੋਜਵਾਨ ਅਜਿਹੇ ਹਨ ਜੋ ਨਸੇ ਦੀ ਲਪੇਟ ਵਿੱਚ ਅਾ ਚੁੱਕੇ ਹਨ ਹੈਰੋੲਿਨ, ਸਮੈਕ(ਚਿੱਟਾ) ਨਸਾ ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਦੇ ਨੋਜਵਾਨ ਹਨ। ਸਮੈਕ (ਚਿੱਟਾ)ਅਜਿਹਾ ਮਹਿੰਗਾ ਨਸ਼ਾ ਹੈ ਜੋ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ੲਿਹ ਨਸਾ ਸਾਡੀ ਨੋਜਵਾਨ ਪੀੜੀ ਨੂੰ ਤਬਾਹ ਕਰ ਰਿਹਾ ਹੈ ।ਅੱਜ ਸਾਡੇ ਪਿੰਡਾ ਸਹਿਰਾ ਵਿੱਚ ਹੋਣ ਵਾਲੀਅਾ ਮੋਤਾ ਵਿੱਚ ਜਿਅਾਦਾ ਤਾਰ ਨੋਜਵਾਨਾ ਦੀ ਵਧੇਰੇ ਗਿਣਤੀ ਹੀ ਦੇਖਣ ਮਿਲ ਰਹੀ ਹੈ ।ਪੰਜਾਬ ਵਿੱਚ ਜੇਕਰ 100 ਲੋਕਾ ਦੀ ਮੋਤ ਹੁੰਦੀ ਹੈ ਤਾ ੳੁਨਾ ਵਿੱਚੋ 50ਮੋਤਾ ਸਿਰਫ ਨਸੇ ਕਾਰਕੇ ਨੋਜਵਾਨਾ ਦੀਅਾ ਹੋ ਰਹੀਅਾ ਨੇ ।ਨਸੇ ਦੇ ਕਾਰਣ ਅੱਜ ਨੋਜਵਾਨਾ ਨੂੰ ਹਾਟ ਅਟੈਕ ਹੋਣ ਨਾਲ ਨੋਜਵਾਨਾ ਦੀ ਮੋਤ ਦਰ ਦਿਨੋ ਦਿਨ ਵਧ ਰਹੀ ਹੈ ਜਿਸ ਦਾ ਮੁੱਖ ਕਾਰਨ ਨਸਾ ਹੀ ਹੈ । ੳੁੱਕਤ ਅਾਗੂਅਾ ਦਾ ਕਹਿਣਾ ਹੈ ਕਿ ਨੋਜਵਾਨਾ ਨੂੰ ਨਸਿਅਾ ਤੋ ਬਹਾਰ ਕੱਢਣ ਲੲੀ ਬੱਚਿਅਾ ਦੇ ਮਾਪੇ ਬੱਚਿਅਾ ਵੱਲ ੳੁਚੇਚਾ ਧਿਅਾਨ ਦੇਣ।

ਮਹਿਲਾ ਡਾ ਕਮਲਜੀਤ ਕੌਰ ਸੇਖੋ, ਪਰਮਜੀਤ ਕੌਰ ਕਪੂਰੇ ਦਾ ਕਹਿਣਾ ਹੈ ਅੱਜ ਸਾਡਾ ਪੰਜਾਬ ਪਹਿਲਾ ਵਾਲਾ ਪੰਜਾਬ ਨਹੀ ਰਿਹਾ । ਸਾਡਾ ਪੰਜਾਬ ਨੋਜਵਾਨਾ ਤੋ ਬਿਨਾ ਦਿਨੋ ਦਿਨ ਖਾਲੀ ਹੋ ਰਿਹਾ ਹੈ।ਸਾਡੇ ਪੰਜਾਬ ਦੇ 50 ਫੀਸ਼ਦੀ ਨੋਜਵਾਨਾ ਅਾੲਿਲੈਟਸ਼ ਕਰਕੇ ਵਿਸੇਸ ਵਿੱਚ ਜਾ ਚੁੱਕੇ ਨੇ 35ਤੋ 40 ਫੀਸ਼ਦੀ ਨੋਜਵਾਨ ਅੱਜ ਚਿੱਟੇ ਤੇ ਸਮੈਕ ਵਰਗੇ ਨਸਿਅਾ ਵਿੱਚ ਲਿਪਤ ਹੋ ਚੁੱਕੇ ਜਿੰਨਾ ਨੂੰ ਦੁਨੀਅਾ ਦਾਰੀ ਦੀ ਕੋੲੀ ਸੂੰਝੀ ਨਹੀ ਹੈ ।ਅਹਿਜੇ ਨੋਜਵਾਨਾ ਦੇ ਪਰਿਵਾਰ ਪੂਰੀ ਤਰਾ ਨਾਲ ਦੁਖੀ ਹਨ ਨਸੇ ਦੇ ਅਾਦੀ ਹੋ ਚੁੱਕੇ ਨੋਜਵਾਨਾ ਦੇ ਜਿਅਾਦਾਤਾਰ ਪਰਿਵਾਰਕ ਰਿਸਤੇ ਵੀ ਟੁੱਟ ਰਹੇ ਹਨ ।ਅਾੲੇ ਦਿਨ ਸਹੋਣੇ ਸਨੁੱਖੇ ਨੋਜਵਾਨ ਮੋਤ ਦੇ ਮੂੰਹ ਜਾ ਰਹੇ ਹਨ ।ਮੈਡਮ ਪਰਮਜੀਤ ਕੌਰ ਦਾ ਕਹਿਣਾ ਹੈ ਨਸੇ ਨੇ ਪਿਓੁ ਪੁੱਤਰ ਦੇ ਪਿਅਾਰ ਨੂੰ ਵੀ ਖੱਤਮ ਕਰ ਕੇ ਰੱਖ ਦਿੱਤਾ ਹੈ ਦੁੱਖੀ ਹੋੲੇ ਮਾਪੇ ਅਾਪਣੇ ਹੱਥੀ ਪਾਲੇ ਦਿਲ ਦੇ ਟੁੱਕੜਿਅਾ ਨੂੰ ਮਾਰਦੇ ਵੀ ਨਜਰ ਅਾ ਰਹੇ ਹਨ। ੳੁਨਾ ਕਿਹਾ ਕਿ ਸਾਡਾ ਸਾਰਿਅਾ ਦਾ ਫਰਜ ਬਣਦਾ ਹੈ ਕਿ ਅਾਪਣੇ ਬੱਚਿਅਾ ਨੂੰ ਪੂਰਾ ਮਾਣ ਸਤਿਕਾਰ ਦੇੲੀੲੇ ਤੇ ੳੁਨਾ ਨੂੰ ਨਸਿਅਾ ਤੋ ਦੂਰ ਰੱਖੀੲੇ । ੲਿਸ ਮੋਕੇ ਡਾ ਕਮਲਜੀਤ ਕੌਰ ਸੇਖੋ ਨੇ ਕਿਹਾ ਕਿ ਅੱਜ ਤੋ ਦਸ ਸਾਲ ਪਹਿਲਾ ਕਦੇ ਕਦੇ 45-50 ਸਾਲ ਦੇ ਵਿਅਾਕਤੀ ਨੂੰ ਹਾਰਟਅਾਟੈਕ ਹੁੰਦਾ ਸੀ ਪਰ ਅੱਜ ੲਿਹ ਬਿਮਾਰੀ ਸਾਡੇ 18 ਤੋ 35 ਸਾਲ ਤੱਕ ਦੇ ਨੋਜਵਾਨਾ ਨੂੰ ਵਧੇਰੇ ਹੋਣ ਲੱਗੀ ਹੈ ਜਿਸ ਮੁੱਖ ਕਾਰਨ ਨਸਾ ਹੀ ੳੁੱਭਰ ਕੇ ਸਾਹਮਣੇ ਅਾ ਰਿਹਾ ਹੈ । ਡਾ ਸੇਖੋ ਦਾ ਕਹਿਣਾ ਹੈ ਕਿ ਦਸ ਪਰਿਵਾਰਾ ਮਗਰ ੲਿੱਕ ਨੋਜਵਾਨ ਨਸੇ ਵਿੱਚ ਗੁਲਤਾਨ ਹੋ ਚੁੱਕਿਅਾ ਹੈ ੳੁਨਾ ਕਿਹਾ ਨਸਾ ਕਰਨ ਵਾਲੇ ਨੋਜਵਾਨਾ ਵਿੱਚੋ ਬਹੁਤੇ ਨੋਜਵਾਨਾ ਨੂੰ ਕਾਲਾ ਪੀਲੀਅਾ ਤੇ ੲੇਡਜ ਵਰਗੀਅਾ ਭਿਅਾਨਕ ਬਿਮਾਰੀਅਾ ਲੱਗ ਚੁੱਕੀਅਾ ਹਨ ।ੳੁਨਾ ਕਿਹਾ ਕਿ ਜੇਕਰ ਸਾਡੀਅਾ ਸਰਕਾਰਾ ਨੇ ਠੋਸ਼ ਕਦਮ ਨਾ ਚੁੱਕੇ ਤਾ ਕੋੲੀ ਦਿਨ ਅਜਿਹਾ ਅਾਵੇਗਾ ਜਦੋ ਸਾਡੇ ਪੰਜਾਬ ਦੇ ਪਿੰਡਾ ਸਹਿਰਾ ਵਿੱਚ ਬਿਹਾਰੀ ਭੲੀੲੇ ਭਾਰੂ ਪੈ ਜਾਣਗੇ ।

ਕੀ ਕਹਿਣਾ ਹੈ ਸਾਡੇ ਨੋਜਵਾਨਾ ਦਾ: ੲਿਸ ਮੋਕੇ ਲਵਕਰਨ ਸਿੰਘ ਗੁੱਗੂ ਗਿੱਲ ਰੌਲੀ ,ਦਵਿੰਦਰ ਸਿੰਘ ਗਿੱਲ ,ਦਾ ਕਹਿਣਾ ਹੈ ਸਾਡਾ ਦੇਸ ਦੂਸਰੇ ਦੇਸਾ ਦੇ ਮੁੱਕਾਬਲੇ ਰੋਜਗਾਰ ਦੇਣ ਵਿੱਚ ਸਭ ਤੋ ਪਿੱਛੇ ਹੈ ਨੋਜਵਾਨਾ ਦਾ ਨਸਿਅਾ ਵੱਲ ਜਾਣਾ ਬਹਿਲੇ ਰਹਿਣਾ ਹੀ ਮੁੱਖ ਕਾਰਣ ਹੈ ਸਰਕਾਰਾ ਨੂੰ ਚਾਹੀਦਾ ਹੈ ਨੋਜਵਾਨਾ ਦੀ ਵਿਦਿਅਕ ਯੋਗਤਾ ਦੇ ਅਧਾਰ ਤੇ ੳੁਨਾ ਨੂੰ ਰੋਜਗਾਰ ਦੇਵੇ ।ਤਾ ਜੋ ਨੋਜਵਾਨ ਅਾਪਣੇ ਕੰਮਕਾਰ ਵਿੱਚ ਬਿਜੀ ਰਹਿਣ ।ੳੁਨਾ ਕਿਹਾ ਕਿ ਜੇਕਰ ਕਨੈਡਾ ਅਮਰੀਕਾ,ਅਾਸਟ੍ਰੇਲ਼ੀਅਾ ਵਰਗੇ ਦੇਸ ਸਾਡੇ ਦੇਸ ਦੇ ਨੋਜਵਾਨਾ ਨੂੰ ਰੋਜਗਾਰ ਦੇ ਸਕਦੇ ਹਨ ਤਾ ਸਾਡਾ ਦੇਸ ਸਾਡੇ ਦੇਸ ਦੇ ਨੋਜਵਾਨਾ ਨੂੰ ਰੋਜਗਾਰ ਕਿੳੁ ਨਹੀ ਦੇ ਸਕਦਾ ।ੳੁਨਾ ਕਿਹਾ ਕਿ ਨੋਜਵਾਨਾ ਨੂੰ ਨਸਿਅਾ ਵੱਲ ਤੋਰਨ ਵਿੱਚ ਸਰਕਾਰਾ ਦਾ ਵੱਡਾ ਯੋਗਦਾਨ ਹੈ ।

ਮੋਗਾ ਤੋ ਪੱਤਰਕਾਰ ਸਰਬਜੀਤ ਰੌਲੀ
Mob. 97800-66541

E-mail: sarbjeetrauli285@gmailcom

—————————————————————————————

ਆਓ ਕੁਝ ਤਾਂ ਸੋਚੀਏ ਕਿ ਅਸੀ ਕਿਸ ਢੰਗ ਨਾਲ ਪੰਜਾਬ ਦੀ ਅਤੇ ਆਉਣ ਵਾਲੀਆ ਪੀੜੀਆਂ ਦੀ ਬਰਬਰਾਦੀ ਦਾ ਰਾਹ ਪੱਧਰਾ ਕਰਨ ਲੱਗੇ ਹੋਏ ਹਾਂ !

ਬਾਬਾ ਰੇਸ਼ਮ ਸਿੰਘ ਖੁਖਰਾਣਾ

ਪ੍ਰਧਾਨ —ਦੁਖ ਭੰਜਣ ਸੇਵਾ ਸੁਸਾਇਟੀ ਪੰਜਾਬ, ਮੁਖ ਸੇਵਾਦਾਰ — ਗੁਰਦੁਆਰਾ ਦੁੱਖਭੰਜਣਸਰ ਖੁਖਰਾਣਾ

ਹਵਾ ਪਾਣੀ ਦੂਸ਼ਿਤ ਹੋ ਰਿਹੈ ਹੈ ਤਰਾਂ ਤਰਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ। ਕੁਦਰਤੀ ਨਿਆਮਿਤ ਬਾਰਸਾਂ ਘਟ ਰਹੀਆਂ ਨੇ। ਧਰਤੀ ਹੇਠਲਾ ਪਾਣੀ ਦਿਨੋ ਦਿਨ ਘਟਦਾ ਜਾ ਰਿਹਾ ਹੈ। ਸਾਹ ਦਮਾ ਟੀਬੀ ਅਲੱਰਜੀ ਕੈਸਰ ਕਾਲਾ ਪੀਲੀਆ ਖਾਜ ਖੁਜਲੀ ਵਰਗੀਆਂ ਬਿਮਾਰੀਆਂ ਭਿਆਨਿਕ ਰੂਪ ਧਾਰਨ ਕਰ ਚੁਕੀਆਂ ਨੇ। ਮਾਲਵਾ ਖੇਤਰ ਸਾਰਾ ਇਹ੍ਹਾਂ ਬਿਮਾਰੀਆਂ ਦੀ ਲਪੇਟ ਚ ਆ ਚੁੱਕਾ ਹੈ। ਧਰਤੀ ਹੇਠਲੇ ਪਾਣੀ ਦਾ ਲੈਵਲ ਬੜੀ ਹੀ ਸਪੀਟ ਨਾਲ ਥੱਲੇ ਜਾ ਹਿਹਾ ਹੈ। ਜੇ ਇਹ ਸਾਰਾ ਕੁਝ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਆੳਣ ਵਾਲੇ ਕੁਝ ਕੁ ਸਾਲਾਂ ਚ ਹੀ ਅਸੀ ਸਭ ਕੁਝ ਬਰਬਾਦ ਕਰ ਬੈਠਾਂਗੇ। ਪੰਜਾਬ ਦੀ ਧਰਤੀ ਬਿਲਕੁਲ ਬੰਜਰ ਹੋ ਜਾਵੇਗੀ। ਇਸ ਸਾਰੀ ਬਰਬਾਦੀ ਦੇ ਪਹਿਲੇ ਜਿੰਮੇਵਾਰ ਅਸੀ ਖੁਦ ਹੋਵਾਂਗੇ।

ਦੂਜੀ ਜਿਮੇਵਾਰੀ ਭ੍ਰਿਸ਼ਟ ਸਿਸਟਮ ਤੇ ਮੰਦਬੁਧੀ ਸਿਆਸਿਤਦਾਨਾਂ ਦੀ ਹੋਵੇਗੀ। ਅਸੀ ਲੋਕ ਥੋੜੇ ਥੋੜੇ ਨਫੇ ਨੁਕਸਾਨ ਨੂੰ ਮੁਖ ਰੱਖ ਕੇ ਆਪਣੀਆਂ ਜੜਾਂ ਚ ਦਾਤੀ ਫੇਰ ਰਹੇ ਹਾਂ। ਅਤੇ ਸਿਆਸਤਦਾਨ ਆਪਣੀ ਕੁਰਸੀ ਨੂੰ ਸਥਿਰ ਰੱਖਣ ਵਾਸਤੇ ਡੰਗ ਟਪਾਊ ਲੋਕ ਲੁਭਾਉਣੇ ਨਾਹਰੇ ਤੇ ਨੀਤੀਆਂ ਤਿਆਰ ਕਰਨ ਚ ਲੱਗੇ ਰਹਿੰਦੇ ਨੇ। ਅਸੀ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਨੂੰ ਤਬਾਹੀ ਦੇ ਕੱਢੇ ਤੇ ਲਿਆਕੇ ਖੜਾ ਕਰ ਦਿੱਤਾ। ਹੁਣ ਇਸ ਬਰਬਾਦੀ ਤੋ ਬਚ ਹੋਣਾ ਬਹੁਤ ਹੀ ਮੁਸ਼ਕਿਲ ਹੈ। ਪਰ ਉਮੀਦ ਨਹੀ ਛੱਡਣੀ ਚਾਹੀਦੀ ਜਤਨ ਜਰੂਰ ਕਰਨਾ ਚਾਹੀਦੈ। ਉਹ ਵੀ ਪੂਰੇ ਜੋਰ ਸ਼ੋਰ ਨਾਲ। ਅਸੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਕੇ ਮਨੁਖਤਾ ਦਾ ਤਾਂ ਨੁਕਸਾਨ ਕੀਤਾ ਹੀ ਹੈ।

ਪਸ਼ੂ ਪੰਛੀਆਂ ਦੀ ਹੋਦ ਨੂੰ ਵੀ ਖਤਰਾ ਪੈਦਾ ਕਰ ਦਿੱਤਾ। ਪੰਛੀਆਂ ਦੀਆਂ ਅਨੇਕਾਂ ਪਰਜਾਤੀਆਂ ਜਾਂ ਤਾ ਆਪਣੀ ਹੋਦਹੀ ਖੋ ਚੁੱਕੀਆਂ ਹਨ। ਜਾਂ ਪੰਜਾਬ ਦੀ ਧਰਤੀ ਤੋ ਸਦਾ ਵਾਸਤੇ ਪਰਵਾਸ ਦੀ ਉਡਾਣ ਭਰ ਚੁੱਕੀਆਂ ਨੇ। ਜਿਨ੍ਹਾਂ ਦੇ ਦਰਸ਼ਨ ਮੁੜ ਹੋਣ ਦੀ ਸੁਭਾਵਨਾ ਨਹੀ। ਜਿਨ੍ਹਾਂ ਚ ਘੋਗੜ ਤਿਲੀਅਰ ਇਲਾਂ ਚਿੜੀਆਂ ਉਕਾਬ ਘੁੱਗੀਆਂ ਟੋਟਰੂ ਗਟਾਰ ਕਾਲੇ ਤਿੱਤਰ ਬਟੇਰੇ ਚੱਕੀਰਾਹੇ ਮੋਰ ਖਰਗੋਸ ਊਲੂ ਗਿੱਧਾਂ ਆਦਿਕ ਅਨੇਕਾਂ ਜਾਤੀਆਂ ਅਲੋਪ ਹੋ ਚੁੱਕੀਆਂ ਹਨ। ਚਾਰ ਪੈਰਾਂ ਵਾਲੇ ਜਾਨਵਰ ਜਿਵੇ ਹਿਰਣ ਰੋਜ ਗਿਦੜ ਲੂੰਬੜ ਸੇਹ ਆਪਣਾ ਵਜੂਦ ਕਈ ਸਾਲ ਪਹਿਲਾਂ ਹੀ ਪੰਜਾਬ ਦੀ ਪਧਰਤੀ ਤੋ ਗੁਵਾ ਚੁੱਕੇ ਨੇ। ਇਸ ਸਭ ਦੀ ਬਰਬਾਦੀ ਦੇ ਮੁੱਖ ਜਿੰਮੇਵਾਰ ਅਸੀ ਖੁਦ ਹਾਂ।

ਅਸੀ ਵੱਧ ਪੈਸਾ ਕਮਾਉਣ ਦੇ ਚੱਕਰ ਚ ਆਪਣੀ ਤੇ ਹੋਰਾਂ ਪਰਜਾਤੀਆਂ ਦੀ ਹੋਦ ਹੀ ਸੰਕਟ ਚ ਪਾ ਦਿੱਤਾ। ਇਹ ਸਭ ਕੁਝ ਦਰੱਖਤਾਂ ਦੀ ਅੰਨੇਵਾਹ ਕਟਾਈ ਤੇ ਬੇਤਰਤੀਬੀ ਨਵੇਨੀਕਰਣ ਦੀ ਹਨ੍ਹੇਰੀ ਦੇ ਵੇਗ ਚ ਵਹਿ ਕੇ ਅਤੇ ਪਾਣੀ ਦੀ ਬੇਮਤਲਬ ਬਰਬਾਦੀ ਤੇ ਸਰਕਾਂਰਾਂ ਦੀ ਨਾਲਈਕੀ ਗੈਰ ਸੰਜੀਦਾ ਪਹੁੰਚ ਕਾਰਣ ਵਾਪਰਿਆ ਹੈ। ਅਜੇ ਵੀ ਸੰਭਲਣ ਦਾ ਮੌੋਕਾ ਹੈ। ਆਪਣੇ ਹੱਥੀ ਪੈਦਾ ਕੀਤੇ ਇਸ ਭਿਆਨਿਕ ਵਿਨਾਸ਼ਕਾਰੀ ਸੰਕਟ ਚੋ ਨਿਕਲਣ ਵਾਸਤੇ ਹੁਣ ਸਾਨੂੰ ਸਾਰਿਆਂ ਨੂੰ ਸਾਂਝੇ ਰੂਪ ਚ ਜਿਮੇਵਾਰੀ ਨਾਭਾਉਣੀ ਪਵੇਗੀ। ਅੱਜ ਤੋ ਜਤਨ ਅਰੰਭ ਕਰ ਦੇਈਏ। ਜਿਨੇ ਵੀ ਇੱਕ ਪਰਵਾਰ ਦੇ ਮੈਬਰ ਹਨ। ਉਹ ਦੋ ਦੋ ਬੂਟੇ ਹਰੇਕ ਮੈਬਰ ਲਾਵੇ। ਅਤੇ ਅਪਣੇ ਘਰ ਦੇ ਜਾਂ ਖੇਤ ਦੇ ਨੇੜੇ ਲੱਗੇ ਬੂਟਿਆਂ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਖੁਦ ਸੰਭਾਲੇ ਅੱਗ ਲਾਉਣ ਤੋ ਮੁਕੰਮਲ ਤੌਰ ਤੇ ਸੰਕੋਚ ਕੀਤਾ ਜਾਵੇ। ਅੱਗ ਲਾਉਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ। ਜਮੀਨ ਨੂੰ ਸ਼ਕਤੀ ਪਰਦਾਨ ਕਰਨ ਵਾਲੇ ਗਡੋਏ ਅਤੇ ਹੋਰ ਮਿੱਤਰ ਕੀੜੇ ਮਕੌੜੇ ਸੜ ਜਾਂਦੇ ਹਨ।

ਅੱਗ ਲੱਗੀ ਜਮੀਨ ਚ ਯੂਰੀਆ ਡਾਈ ਤੇ ਹੋਰ ਰੇਹ ਘੱਟਾ ਵੱਧ ਮਾਤਰਾ ਚ ਪਾਉਣਾ ਪੈਂਦੈ। ਜਿਸ ਨਾਲ ਖਰਚਾ ਵੀ ਵਧਦੈ ਤੇ ਜਮੀਨੀ ਪ੍ਰਦੂਸ਼ਨ ਵੀ। ਇਸੇ ਕਾਰਨ ਹੀ ਕੈਸ਼ਰ ਕਾਲਾ ਪੀਲੀਆ ਤੇ ਹੋਰ ਖਤਰਨਾਕ ਬਿਮਾਰੀਆਂ ਫੈਲ ਰਹੀਆਂ ਨੇ। ਪਰਾਲੀ ਦੇ ਧੂੰਏ ਨਾਲ ਵਾਤਾਵਰਣ ਗੰਧਲਾ ਹੋ ਰਿਹੈ। ਸਾਹ ਲੈਣਾ ਔਖਾ ਹੋਇਐ ਪਿਆ। ਇਸ ਵਾਸਤੇ ਡੀਜਲ ਮਹਿੰਗਾ ਹੋਣ ਕਰਕੇ ਕਿਸਾਨਾਂ ਨੂੰ ਵੀ ਭਾਰੀ ਦਿਕਤਾਂ ਦਾ ਸਾਮ੍ਹਣਾ ਕਰਨਾ ਪੈ ਹਿਹਾ ਹੈ। ਇਸ ਲਈ ਸਰਕਾਰ ਨੂੰ ਕਿਸਾਨਾ ਵਾਸਤੇ ਡੀਜਲ ਉਪਰ ਸਬਸਿਡੀ ਜਾਂ ਕਿਸੇ ਹੋਰ ਰੂਪ ਚ ਆਰਥਿਕ ਮਦਤ ਦਿੱਤੀ ਜਾਵੇ। ਜਿਸ ਨਾਲ ਉਹ ਪਰਾਲੀ ਨੂੰ ਜਮੀਨ ਵਿੱਚ ਵਾਹ ਸਕਣ। ਜੇ ਅੱਗ ਲੱਗਣੀ ਬੰਦ ਹੋ ਜਾਵੇ ਤਾਂ ਦਰੱਖਤ ਵੀ ਬਚ ਜਾਣ। ਕਿਉ ਕਿ ਪਹਿਲੀ ਗੱਲ ਤਾਂ ਦਰੱਖਤ ਕੋਈ ਲਾਉਦਾ ਹੀ ਨਹੀ। ਜੇ ਕੋਈ ਸਾਡੇ ਵਰਗਾ ਵੀਹ ਤੀਹ ਬੂਟੇ ਕਿਸੇ ਵੱਟ ਬੰਨੇ ਲਾਉਦਾ ਵੀ ਹੈ। ਤਾਂ ਉਸ ਦੇ ਆਂਢੀ ਗੁਆਂਢੀ ਅੱਗ ਲਾ ਕੇ ਸਾੜ ਦਿੰਦੇ ਹਨ। ਇਥੇ ਇੱਕ ਗੱਲ ਸ਼ਪੱਸਟ ਤੌਰ ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਨੀਆਂ ਵੀ ਸਮੱਸਿਆਂਵਾਂ ਦਾ ਆਪਾਂ ਲੇਖ ਦੇ ਅਰੰਭ ਚ ਜਿਕਰ ਕੀਤਾ ਹੈ। ਉਨ੍ਹਾਂ ਸਾਰੀਆਂ ਦਾ ਇਕੋ ਇੱਕ ਹੱਲ ਵੱਧ ਤੋ ਵੱਧ ਬੂਟੇ ਲਾਏ ਜਾਣ। ਜੇ ਬੂਟੇ ਲਾਏ ਜਾਣਗੇ ਤਾਂ ਹਰਿਆਲੀ ਹੋਵੇਗੀ। ਹਵਾ ਸਾਫ ਹੋਵੇਗੀ ਔਕਸੀਜਨ ਦੀ ਮਾਤਰਾ ਹਵਾ ਚ ਵਧੇਗੀ ਸਾਹ ਲੈਣਾ ਸੌਖਾ ਹੋਵੇਗਾ। ਬਿਮਾਰੀਆਂ ਘਟਣਗੀਆਂ। ਤਾਪਮਾਨ ਘਟੇਗਾ ਬਾਰਸ਼ਾਂ ਵੱਧ ਪੈਣਗੀਆਂ। ਫਸਲਾਂ ਦਾ ਝਾੜ ਵਧੇਗਾ। ਜੋ ਧਰਤੀ ਹੇਠਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਹੈ। ਉਸ ਦਾਾ ਲੈਵਲ ਉਪਰ ਵਲ ਵਧੇਗਾ। ਜਿਹੜੇ ਸੂਬਿਆਂ ਚ ਜੰਗਲਾਤ ਭਾਰੀ ਸੰਘਣੇ ਹਨ। ਉਥੇ ਬਾਰਸ਼ਾ ਬਹੁਤ ਜਿਆਦਾ ਪੈਦੀਆਂ ਨੇ।

ਮਿਸਾਲ ਦੇ ਤੌਰ ਤੇ ਉਤਰਾਖੰਡ ਹਿਮਾਚਲ ਪ੍ਰਦੇਸ ਝਾਰਖੰਡ ਅਸ਼ਾਮ ਪੱਛਮੀ ਬੰਗਾਲ ਜੰਮੂ-ਕਸ਼ਮੀਰ ਛੱਤੀਸ਼ਗੜ ਉਤਰ ਪ੍ਰਦੇਸ ਮਿਜੋਰਮ ਉਡੀਸਾ ਵਰਗੀਆਂ ਸਟੇਟਾਂ ਚ ਜਿਆਦਾ ਬਾਰਸ਼ਾ ਦਾ ਕਾਰਣ ਸੰਘਣੇ ਦਰੱਖਤਾਂਦਾ ਹੋਣਾ ਹੀ ਹੈ। ਜੇ ਵੱਡੀ ਗਿਣਤੀ ਚ ਅਸੀ ਦਰੱਖਤ ਲਾਵਾਂਗੇ। ਜੋ ਪਸ਼ੂ ਪੰਛੀਆਂ ਦੀਆਂ ਪਰਜਾਤੀਆਂ ਖਤਮ ਹੋਣ ਕਿਨਾਰੇ ਹਨ। ਉਹਨਾਂ ਦੀ ਹੋਦ ਵੀ ਬਚ ਜਾਵੇਗੀ। ਅੱਜ ਪਿੰਡਾਂ ਚ ਆਮ ਵੇਖਣ ਨੂੰ ਮਿਲਦੈ ਹੈ। ਕਿ ਜਾਨਵਰ ਪ੍ਰੇਮੀਆਂ ਵਲੋ ਬਿਜਲੀ ਦੇ ਖੰਬਿਆਂ ਨਾਲ ਪੰਛੀਆਂ ਵਾਸਤੇ ਲ਼ੱਕੜ ਦੇ ਆਲ੍ਹਣੇ ਟੰਗੇ ਹੋਏ ਨੇ। ਆਲ੍ਹਣੇ ਟੰਗਣ ਵਾਲੇ ਭਲੇਮਾਣਸਾਂ ਨੇ ਕਦੇ ਸੋਚਿਆ ਵੀ ਨਹੀ ਹੋਣਾ। ਕਿ ਪੰਤਾਲੀ -ਛਿਆਲੀ ਡਿਗਰੀ ਤਾਪ ਚ ਖੰਬਿਆਂ ਤੇ ਟੰਗੇ ਆਲ੍ਹਣਿਆਂ ਵਿੱਚ ਪੰਛੀ ਜਾਂ ਪੰਛੀ ਦੇ ਬੱਚੇ ਕੀ ਬਚ ਸਕਣਗੇ। ਲੱਕੜ ਦੇ ਆਲ੍ਹਣੇ ਲਗਾਉਣ ਦੀ ਬਜਾਏ ਜੇ ਆਪਾਂ ਦਰੱਖਤ ਲਗਾਉਣ ਵੱਲ ਵੱਧ ਤਵੱਜੋ ਦੇਈਏ ਅਤੇ ਪੰਛੀਆਂ ਨੂੰ ਘਰ ਬਣਾਉਣ ਵਾਸਤੇ ਜਗ੍ਹਾ ਤੇ ਚੰਗਾ ਵਾਤਾਵਰਣ ਮੁਹੱਈਆ ਕਰਵਾਈਏ। ਇਹ ਉਨ੍ਹਾਂ ਦੀ ਬਹੁਤ ਵੱਡੀ ਮੱਦਤ ਹੋਵੇਗੀ। ਆਲ੍ਹਣੇ ਤਾਂ ਉਹ ਆਪੇ ਬਣਾ ਲੈਣਗੇ। ਜਿਹੜੇ ਵੱਡੇ ਪੰਛੀ ਨੇ ਜਿਵੇ ਬਾਜ ਗਿਲਝਾਂ ਮੋਰ ਉਕਾਬ ਇੱਲ੍ਹਾਂ ਆਦਿ ਜਾਨਵਰ ਉਹ ਖੰਬਿਆਂ ਤੇ ਰੈਣ ਬਸੇਰਾ ਨਹੀ ਕਰਦੇ। ਉਹਨਾਂ ਦੀ ਰਹੈਸ਼ ਵਾਸਤੇ ਪਿੱਪਲ ਬੋਹੜ ਟਾਲੀ ਪਿਲਕਨ ਕਿੱਕਰ ਨਿੰਮ ਅਤੇ ਸ਼ਰੀਹ ਵਰਗੇ ਵੱਡੇ ਉਚੇ ਲੰਮੇ ਤੇ ਸੰਘਣੇ ਰੁਖਾਂ ਦੀ ਖਾਸ਼ ਜਰੂਰਤ ਹੈ। ਇਸ ਵਾਸਤੇ ਸਾਨੂੰ ਦਰੱਖਤਾਂ ਵੱਲ ਖਾਸ਼ ਧਿਆਨ ਦੇਣਾ ਪਵੇਗਾ।

ਦੂਸਰਾ ਸਰਕਾਰਾਂ ਦਾ ਰੋਲ ਕੀ ਹੋਵੇ। ਇਸ ਬਾਰੇ ਵੀ ਵੀਚਾਰ ਕਰਨੀ ਬਣਦੀ ਐ। ਜੰਗਲਾਤ ਵਿਭਾਗ ਵਲੋ ਲੋਕਾਂ ਨੂੰ ਬਾਗਬਾਨੀ ਨੂੰ ਉਤਸ਼ਾਹਤ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਕ ਵੱਖਰਾ ਕਨੂੰਨ ਬਣੇ। ਪਿੰਡਾਂ ਦੀਆਂ ਲਿੰਕ ਸੜਕਾਂ ਤੇ ਦਰੱਖਤ ਲਾਉਣੇ ਚਾਹੀਦੇ ਨੇ ਜਿਸ ਜਿਮੀਦਾਰ ਦੀ ਜਮੀਨ ਸੜਕ ਦੇ ਨਾਲ ਲਗਦੀ ਹੈ। ਉਸ ਨੂੰ 50%ਹਿਸਾ ਦਿੱਤਾ ਜਾਵੇ। ਜਿਨਾ ਕੁ ਛਾਂ ਨਾਲ ਜੱਟ ਦੀ ਫਸਲ ਦਾ ਨੁਕਸਾਨ ਹੁੰਦੈ ਉਸ ਦਾ ਘਾਟਾ ਪੂਰਾ ਕੀਤਾ ਜਾਵੇ। ਕਿਉ ਕਿ ਵਾਹੀਯੋਗ ਜਮੀਨਾਂ ਦਿਨੋ ਦਿਨ ਘਟ ਰਹੀਆਂ ਨੇ ਜਿਮੀਦਾਰ ਨੂੰ ਇੱਕ ਇੱਕ ਇੰਚ ਦਾ ਵੀ ਲਾਲਚ ਹੁੰਦੈ। ਜੋ ਨੈਸ਼ਨਲ ਰੋਡ ਹਨ ਇਥੇ ਲੱਗੇ ਦਰੱਖਤਾਂ ਚ 30% ਹਿੱਸਾ ਜਿਮੀਦਾਰ ਦਾ ਹੋਵੇ। ਪਰ ਜੇ ਜਿਮੀਦਾਰ ਆਪਣੇ ਮੱਥੇ ਲੱਗੇ ਬੂਟਿਆਂ ਨੂੰ ਅੱਗ ਨਾਲ ਸਾੜੇ ਜਾਂ ਵੱਡੇ ਟੁੱਕੇ ਨੁਕਸਾਨ ਪਹੁੰਚਾਵੇ ਤਾ ਸਰਕਾਰ ਦਾ ਹਿਸਾ ਵੀ ਜਿਮੀਦਾਰ ਤੋ ਵਿਸੂਲੀਆ ਜਾਵੇ। ਇਸ ਦੇ ਨਾਲ ਹੀ ਹਰੇਕ ਕਿਸਾਨ ਨੂੰ ਹਦਾਇਤ ਹੋਵੇ ਕਿ ਇੱਕ ਏਕੜ ਪਿਛੇ ਇੱਕ ਕਨਾਲ ਦਰੱਖਤ ਲਾਏ ਜਾਣ। ਉਹ ਭਾਵੇ ਬਾਗ ਦੇ ਰੂਪ ਚ ਹੋਵੇ ਜਿਵੇ ਕਿੰਨੂ ਨਸ਼ਪਾਤੀ ਆੜੂ ਨਿੰਬੂ ਅਮਰੂਦ ਜਾਮਣ ਆਵਲਾ ਚੀਕੂ ਅਲੂਚਾ ਬੇਰੀ ਵਗੈਰਾ ਇਹ ਬੂਟੇ ਪੰਜਾਬ ਦੀ ਧਰਤੀ ਤੇ ਸਾਰੇ ਹੀ ਹੁੰਦੇ ਨੇ। ਜਾਂ ਲੱਕੜੀ ਵਾਲੇ ਪੌਦੇ ਸਾਗਵਾਨ ਬਰਮਾ ਡੇਕ ਤੁਣ ਅਰਜਨ ਨਿੰਮ ਅਤੇ ਹੋਰ ਕਈ ਕਿਸਮ ਦੇ ਨਵਾ ਪੌਦੇ ਆਏ ਹੋਏ ਨੇ। ਜਿਸ ਨਾਲ ਜਿਮੀਦਾਰ ਨੂੰ ਆਮਦਨ ਵੀ ਹੋਵੇ। ਤੇ ਵਾਤਾਵਰਣ ਦੀ ਸ਼ੁਧ ਹੋਵੇ ਪੰਜਾਬ ਹਰਿਆ ਭਰਿਆ ਹੋਵੇ। ਜੋ ਇਹਨਾ ਹਦਾਇਤਾ ਨੂੰ ਨਹੀ ਮੰਨਦਾ ਉਸ ਨੂੰ ਬਿਜਲੀ ਦਾ ਕਨੈਕਸ਼ਨ ਨ ਦਿੱਤਾ ਜਾਵੇ। ਨਾ ਹੀ ਉਸ ਦਾ ਰਾਸ਼ਨ ਕਾਰਡ ਬਣੇ। ਇਸ ਲਈ ਸਰਕਾਰ ਨੂੰ ਵੀ ਕੁਝ ਸਖਤ ਫੈਸਲੇ ਲੈਣੇ ਪੈਣਗੇ। ਸਾਨੂੰ ਸਾਰਿਆ ਨੂੰ ਲੰਬੀ ਸੋਚ ਰੱਖਕੇ ਚੱਲਣਾ ਪੈਣਾ ਫਿਰ ਹੀ ਔਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰਿੱਖਅਤ ਰਹਿ ਸਕੇਗਾ। ਆਪਣੇ ਗੁਆਢੀ ਸੂਬੇ ਹਿਮਾਚਲ ਪ੍ਰਦੇਸ ਚ ਕਿਨ੍ਹੇ ਹੀ ਜੰਗਲ ਹਨ। ਪਰ ਜੇ ਕਿਸੇ ਨੇ ਦਰੱਖਤ ਕੱਟਣਾ ਹੋਵੇ। ਲੱਗਾ ਵੀ ਉਸ ਘਰ ਹੋਵੇ ਫਿਰ ਵੀ ਜਗਲਾਤ ਵਿਭਾਗ ਤੋ ਮਨਜੂਰੀ ਲੈਣੀ ਪੈਦੀ ਹੈ। ਔਰ ਕਾਰਣ ਦੱਸਣਾ ਪੈਦੈ ਕਿ ਸਾਨੂੰ ਇਸ ਦੀ ਕੀ ਦਿੱਕਤ ਹੈ। ਐਸਾ ਹੀ ਸਿਸਟਮ ਪੰਜਾਬ ਚ ਵੀ ਲਾਗੂ ਹੋਵੇ।

ਪਿਛੇ ਜਿਹ ਕਈ ਸੰਸਥਾਂਵਾਂ ਨੇ ਉਪਰਾਲੇ ਵੀ ਕੀਤੇ ਕਰੋੜਾਂ ਦੀ ਗਿਣਤੀ ਚ ਪੌਦੇ ਲਾਉਣ ਦੇ ਦਾਅਵੇ ਵੀ ਕੀਤੇ ਸਨ ਧੜਾਧੜ ਅਖਵਾਰਾਂ ਚ ਤਸਵੀਰਾਂ ਵੀ ਛਪੀਆਂ ਸਨ। ਪਰ ਜਮੀਨ ਤੇ ਕੁਝ ਵੀ ਨਜਰ ਨਹੀ ਆ ਰਿਹੈ। ਉਹ ਕਰੋੜਾਂ ਪੌਦੇ ਕਿਥੇ ਗਏ ਜਿਨ੍ਹਾਂ ਨੂੰ ਲਾਉਣ ਵਾਸਤੇ ਲੋਕਾਂ ਨੇ ਦਿਲ ਖੋਲਕੇ ਕਰੋੜਾਂ ਰੁਪਏ ਵੀ ਦਿੱਤੇ ਸਨ। ਮੈ ਇਹ ਵੀ ਨਹੀ ਕਹਿੰਦਾ ਕਿ ਪੌਦੇ ਲੱਗੇ ਨਹੀ ਪਰ ਬਿਨਾਂ ਸਿਸਟਮ ਤੋ ਕੀਤੇ ਕੰਮ ਕਦੇ ਸਫਲ ਨਹੀ ਹੁੰਦੇ। ਬੂਟੇ ਭਾਵੇ ਕਰੋੜਾਂ ਦੀ ਗਿਣਤੀ ਚ ਨਾ ਲਗਦੇ। ਕੁਝ ਕੁ ਹਜਾਰ ਹੀ ਲਾਏ ਜਾਦੇ ਪਰ ਉਨ੍ਹਾਂ ਦੀ ਸਾਭ ਸੁਭਾਲ ਦਾ ਪ੍ਰਬੰਧ ਚੰਗੀ ਤਰਾਂ ਕੀਤਾ ਜਾਂਦਾਂ। ਉਨ੍ਹਾਂ ਦੇ ਬਚਾਓ ਵਾਸਤੇ ਜੰਗਲੇ ਲਾਏ ਜਾਦੇ ਕਿਉ ਕਿ ਆਪਣਾ ਦੇਸ ਗਊ ਭਗਤ ਦੇਸ ਹੈ। ਹਰੇਕ ਕੰਮ ਕਰਨ ਤੋ ਪਹੀਲਾਂ ਇਸ ਦਾ ਧਿਆਨ ਰੱਖਣਾਵੀ ਜਰੂਰੀ ਹੈ। ਜਿਹੜਾ ਬੰਦਾ ਗਊ ਮਾਤਾ ਨੂੰ ਯਾਦ ਕੀਤੇ ਬਿਨਾਂ ਕੋਈ ਕੰਮ ਕਰੇਗਾ। ਉਹ ਕਦੇ ਵੀ ਸਫਲ ਨਹੀ ਹੋਵੇਗਾ। ਭਾਵੇ ਡੰਗਰਾਂ ਵਾਸਤੇ ਪੱਠੇ ਬੀਜਣੇ ਹੋਣ ਜਾਂ ਕੋਈ ਫਸਲ ਬੀਜਣੀ ਹੋਵੇ ਜਾਂ ਫਿਰ ਬੂਟੇ ਲਾਉਣੇ ਹੋਣ। ਗਊਆਂ ਦਾ ਧਿਆਨ ਧਰਨਾ ਜਰੂਰੀ ਹੈ। ਮੇਰੀਆਂ ਇਹ ਗੱਲਾਂ ਕਈਆਂ ਨੂੰ ਕੌੜੀਆਂ ਜਰੂਰ ਲੱਗਣਗੀਆਂ। ਪਰ ਇਸ ਕੌੜੀ ਸਚਾਈ ਨੂੰ ਇੱਕ ਨਾ ਇੱਕ ਦਿਨ ਸਭ ਨੂੰ ਕਬੂਲ ਕਰਨਾ ਹੀ ਪਵੇਗਾ।

ਮੇਰੇ ਸਭ ਕੁਝ ਕਹਿਣ ਦਾ ਮਤਲਬ ਅੱਜ ਬਰਬਾਦੀ ਕੰਢੇ ਖੜੇ ਪੰਜਾਬ ਨੂੰ ਬਚਾਉਣ ਵਾਸਤੇ। ਸਾਨੂੰ ਸਭ ਨੂੰ ਰਲ ਮਿਲ ਜਿੰਨਾ ਵੀ ਅਸੀ ਯੋਗ ਦਾਨ ਪਾ ਸਕਦੇ ਹਾਂ। ਪਾਉਣਾ ਚਾਹੀਦੈ ਹੈ। ਜਿਸ ਤਰਾਂ ਇੱਕ ਕਹਾਣੀ ਹੈ ਕਿ ਜੰਗਲ ਨੂੰ ਅੱਗ ਲੱਗ ਗਈ ਸਾਰੇ ਜਾਨਵਰ ਜੰਗਲ ਚੋ ਬਾਹਰ ਆ ਕੇ ਤਮਾਸ਼ਾ ਦੇਖਣ ਲੱਗੇ। ਅਤੇ ਇੱਕ ਛੋਟੀ ਜਿਹੀ ਚਿੱੜੀ ਪਾਣੀ ਦੀਆਂ ਚੁੰਝਾਂ ਭਰ ਭਰ ਕੇ ਅੱਗ ਚ ਪਉਣ ਲੱਗ ਗਈ। ਉਸ ਨੂੰ ਹਾਥੀ ਸਮੇਤ ਸਾਰੇ ਜੰਗਲੀ ਜਾਨਵਰ ਟਿੱਚਰਾਂ ਕਰਨ ਲੱਗੇ ਕਿ ਤੇਰੀ ਚੁੰਝ ਨਾਲ ਅੱਗ ਨਹੀ ਬੁੱਝਣੀ। ਚਿੱੜੀ ਅੱਗੋ ਕਹਿੰਦੀ ਮੈਨੂੰ ਸਭ ਪਤਾ ਹੈ ਕਿ ਨਹੀ ਬੁੱਝਣੀ ਪਰ ਜਦੋ ਜੰਗਲ ਦਾ ਇਤਿਹਾਸ ਲਿਖਿਆ ਜਾਵੇਗਾ। ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਵੇਗਾ। ਨਾ ਕਿ ਤੁਹਾਡੇ ਵਾਂਗ ਤਮਾਸ਼ਾ ਦੇਖਣ ਵਾਲਿਆਂ ਚ। ਇਸ ਲਈ ਮੇਰੀ ਸਾਰੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ। ਕਿ ਤਮਾਸ਼ਬੀਨ ਨ ਬਣੀਏ ਹਰੇਕ ਮਨੁਖ ਲਾਵੇ ਦੋ ਰੁਖ ਦੇ ਸਲੋਗਨ ਨੂੰ ਸਾਕਾਰ ਕਰੀਏ। ਅਗਲਾ ਲੇਖ ਪਾਣੀਆਂ ਦੇ ਮੁੱਦੇ ਤੇ ਲਿੱਖਾਂਗੇ। ਅੱਜ ਦੀ ਇਥੇ ਹੀ ਸਮਾਪਤੀ।

ਗੁਰੂ ਪੰਥ ਦਾ ਦਾਸ
ਬਾਬਾ ਰੇਸ਼ਮ ਸਿੰਘ ਖੁਖਰਾਣਾ
ਪ੍ਰਧਾਨ — ਦੁਖ ਭੰਜਣ ਸੇਵਾ ਸੁਸਾਇਟੀ ਪੰਜਾਬ
ਮੁਖ ਸੇਵਾਦਾਰ — ਗੁਰਦੁਆਰਾ ਦੁੱਖਭੰਜਣਸਰ ਖੁਖਰਾਣਾ

Publish: 13 July 2019, 12:44 P.M.

—————————————————————————————

ਮੋਬਾਇਲ ਸਬੰਧੀ ਕੀ ਹਨ ਬੁੱਧੀ ਜੀਵੀਆ ਦੇ ਵਿਚਾਰ :

ਸਾਡੇ ਦੇਸ ਅੰਦਰ ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਸੁੱਖ ਸੁਨੇਹਾ ਤਾਰ ਜਾਂ ਡਾਕ ਚਿੱਠੀ ਰਾਹੀਂ ਭੇਜੇ ਜਾਦੇ ਸਨ ਅਤੇ ਉਹ ਸਮਾਂ ਕਿੰਨਾ ਵਧੀਆ ਹੁੰਦਾ ਸੀ ਜਦੋ ਰਿਸ਼ਤੇ ਨਾਤਿਆ ਵਿੱਚ ਵੱਡੇ ਛੋਟੇ ਆਸ ਪਾਸ ਦੇ ਘਰਾ ਦੇ ਮੈਂਬਰਾ ਦੀ ਕਦਰ ਹੁੰਦੀ ਸੀ। ਸਮੇ ‘ਚ ਬਦਲਾਅ ਆਉਣ ਮਗਰੋ ੧੯੮੯-੯੦ ਵਿੱਚ ਮੋਬਾਇਲ ਫੋਨਾ ਦੇ ਆਉਣ ਨਾਲ ਬੇਸੱਕ ਸਾਨੂੰ ਮੁਬਾਇਲ ਨਾਲ ਕੰਮ ਕਰਨ ਵਿੱਚ ਜਿੱਥੇ ਸਮੇਂ ਦੀ ਬੱਚਤ ਹੋਣ ਲੱਗੀ ਉੱਥੇ ਕਾਰੋਬਾਰ ਕਰਨ ਵਾਲਿਆ ਲਈ ਇਹ ਮੋਬਾਇਲ ਫੋਨ ਕਾਫੀ ਲਾਹੇਵੰਦ ਸਾਬਿਤ ਹੋਏ ਹਨ ਨਾਲ ਹੀ ਵਿਦੇਸਾ ਵੱਸਦੇ ਰਿਸਤੇਦਾਰ ਦੋਸਤਾ ਮਿੱਤਰਾ ਨੂੰ ਸੁੱਖ ਸਨੇਹੇ ਭੇਜਣ ਲਈ ਕਾਫੀ ਹੱਦ ਤੱਕ ਵਧੀਆ ਸਾਬਿਤ ਹੋਇਆ। ਪਰ ਅੱਜ ਸਾਡੇ ਦੇਸ ਅੰਦਰ ਇਸ ਮੋਬਾਇਲ ਫੋਨ ਦੇ ਤੇਜੀ ਨਾਲ ਵੱਧਣ ਕਰਕੇ ਬੇਸੱਕ ਮੋਬਾਇਲਾ ਦੀਆਂ ਵੱਖੋ ਵੱਖਰੀਆ ਕੰਪਨੀ ਬੇਸੱਕ ਅੱਜ ਕਰੋੜਾ ਅਰਬਾ ਵਿੱਚ ਪਰਵੇਸ ਕਰ ਗਈਆ ਉਸ ਦੇ ਦੂਸਰੇ ਪਾਸੇ ਸਾਡੇ ਦੇਸ ਅੰਦਰ ਮੋਬਾਇਲ ਫੋਨ ਜਰੀਏ ਕਰਾਇਮ ਦੀ ਘਟਨਾ ਵਿੱਚ ਦਿਨੋ ਦਿਨ ਰਿਕਾਡ ਤੋੜ ਵਾਧਾ ਹੋਇਆ ਅਯੋਕੇ ਸਮੇਂ ਵਿੱਚ ਮੋਬਾਇਲ ਫੋਨ ਸਾਡੇ ਲੋਕਾ ਇਨਾ ਭਾਰੂ ਹੋ ਚੁੱਕਿਆ ਹੈ ਪੰਜ ਸਾਲ ਦੇ ਬੱਚੇ ਤੋਂ ਲੈ ਕੇ ਬਜੁੱਰਗਾ ਤੱਕ ਇਹ ਫੋਨ ਵੱਖਰੋ ਵੱਖਰੇ ਰੱਖੇ ਹੋਏ ਹਨ ਇਨਾ ਮੋਬਾਇਲ ਫੋਨ ਵੱਧਣ ਨਾਲ ਜਿੱਥੇ ਸਾਡੇ ਸਕੂਲੀ ਬੱਚਿਆ ਅਨਮੋਲ ਗਿਆਨ ਦੇਣ ਵਾਲੀ ਕਿਤਾਬਾ ਜਿੰਨਾ ਦੇ ਜਰੀਆ ਬੱਚਿਆ ਦਾ ਆਉਣ ਵਾਲਾ ਭਵਿੱਖ ਬਣਨਾ ਹੁੰਦਾ ਹੈ ਉਹ ਕਿਤਾਬਾ ਬੱਚਿਆ ਦੇ ਹੱਥਾ ਵਿੱਚ ਖੁਸ ਰਹੀਆ ਹਨ। ੧੯੮੯-੯੦ ਤੋਂ ਲੈ ਕਿ ਜੇਕਰ ਸਕੂਲ ਬੱਚਿਆ ਦੇ ਵਿਦਿਅਕ ਨਤੀਜਿਆ ਵੱਲ ਧਿਆਨ ਮਾਰਿਆ ਜਾਵੇ ਤਾਂ ਇਹ ਬੜੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਲਗਾਤਰ ਹਰ ਸਾਲ ਬੱਚਿਆ ਬੱਚਿਆ ਦੇ ਨਤੀਜਿਆ ਦੀ ਪਾਸ ਪ੍ਰਤੀਸ਼ਤ ਵਿੱਚ ਕਾਫੀ ਗਿਰਾਵਟ ਆਈ ਹੈ ਜੋ ਬੱਚਿਆ ਦੇ ਆਉਣ ਵਾਲੇ ਸਨਹਿਰੀ ਭਵਿੱਖ ਲਈ ਕਈ ਤਰ੍ਹਾ ਦੇ ਸਵਾਲੀਆ …? ਲਗਾ ਰਹੀ ਹੈ ਅਤੇ ਸਾਡੇ ਬੱਚਿਆਂ ਤੇ ਇਹ ਮੋਬਾਇਲ ਇਨ੍ਹਾ ਭਾਰੂੰ ਪੈ ਚੁੱਕਿਆ ਹੈ ਕਿ ਬੱਚੇ ਰਿਸਤੇ ਨਾਤਿਆ ਨੂੰ ਪਿਛਾੜ ਕੇ ਜਿੰਦਗੀ ਦੇ ਗਲਤ ਫੈਸਲੇ ਕਰਨ ਤੱਕ ਤੁਲ ਰਹੇ ਹਨ ਜੋ ਸਾਡੇ ਸਮਾਜਿਕ ਰਿਸਤੇ ਨਾਤਿਆ ਨੂੰ ਕਾਲਾ ਗ੍ਰਹਿਣ ਲੱਗ ਚੁੱਕਾ ਹੈ.. ਇਹ ਯਕੀਨੀ ਹੈ ਕਿ ਮੋਬਾਇਲ ਫੋਨ ਸਾਡੇ ਬੱਚਿਆ ਦਾ ਮਿੱਤਰ ਨਹੀਂ ਬਲਕਿ ਆਉਣ ਵਾਲੇ ਸੁਨਹਿਰੀ ਭਵਿੱਖ ਦਾ ਦੁਸਮਣ ਸਿੱਧ ਹੋ ਰਿਹਾ ਹੈ।

ਆਓ ਮੋਬਾਇਲ ਸਬੰਧੀ ਬੁੱਧੀ ਜੀਵੀਆ ਦੇ ਵਿਚਾਰ ਜਾਣੀਏ:
ਮੋਬਾਇਲ ਦੇ ਆਉਣ ਨਾਲ ਜਿੱਥੇ ਸਮੱਸਿਆ ਨੂੰ ਹੱਲ ਕਰਨ ਵਿੱਚ ਰਾਹਤ ਮਿਲੀ ਹੈ ਉੱਥੇ ਫੇਸਬੁੱਕ ਤੇ ਵੱਟਸਐਪ ਜਰੀਏ ਹੋ ਰਹੀ ਮੋਬਾਇਲ ਫੋਨਾ ਦੀ ਦੁਰਵਰਤੋ ਤੇ ਪਾਬੰਧੀ ਲੱਗਣੀ ਚਾਹੀਦੀ ਹੈ। ਤਾਂ ਜੋ ਸਾਡੇ ਸਮਾਜ ਅੰਦਰ ਤਾਰ ਤਾਰ ਹੋ ਰਹੇ ਰਿਸ਼ਤੇ ਨਾਤਿਆ ਨੂੰ ਬਚਾਇਆ ਜਾ ਸਕੇ।

ਮੈਡਮ ਅਮਨਦੀਪ ਕੋਰ
ਚੈਅਰਮੇਨ: ਪੰਜਾਬ ਆਈ ਟੀ ਆਈ

ਅੱਜ ਸਾਡੇ ਸਮਾਜ ਅੰਦਰ ਮੋਬਾਇਲ ਦੀ ਸਹੀ ਵਰਤੋ ਘੱਟ ਤੇ ਦੁਰਵਰਤੋ ਜਿਆਦਾ ਹੋ ਰਹੀ ਹੈ ਮੋਬਾਇਲ ਫੋਨ ਆਉਣ ਨਾਲ ਲੋਕਾ ਤੇ ਭਾਰੀ ਬੋਝ ਪੈ ਰਿਹਾ ਹੈ। ਮੋਬਾਇਲ ਕੰਪਨੀਆ ਮਾਲੋ-ਮਾਲ ਹੋ ਕਿ ਅਰਬਾ ਪਤੀ ਬਣ ਚੁੱਕੀਆ ਹਨ। ਸਾਨੂੰ ਲਿਮਟ ਵਿੱਚ ਰਹਿ ਕੇ ਫੋਨ ਦੀ ਵਰਤੋ ਕਰਨ ਚਾਹਦੀ ਹੈ। ਜੇਕਰ ਅਸੀਂ ਯੋਗ ਵਰਤੋ ਕਰਦੇ ਤਾਂ ਇਹ ਸਾਡੇ ਵਧੀਆ ਵੀ ਹੈ। ਅੱਜ ਪੰਜ ਸਾਲ ਦੇ ਬੱਚੇ ਤੋ ਲੈ ਕਿ ੬੦ ਸਾਲ ਦੇ ਬਜੁੱਰਗਾ ਤੱਕ ਹਰੇਕ ਕੋਲ ਵੱਖੋ ਵੱਖਰੇ ਮੋਬਾਇਲ ਰੱਖੇ ਹੋਏ ਹਨ! ਸਾਨੂੰ ਘਰਾ ਅੰਦਰ ਲੋੜ ਅਨੁਸਾਰ ਫੋਨ ਰੱਖਣੇ ਚਾਹੀਦੇ ਹਨ।

ਮੈਡਮ ਪਰਮਜੀਤ ਕੋਰ ਕਪੂਰੇ
ਜਰਨਲ ਸਕੱਤਰ ਕਾਗਰਸ ਪਾਰਟੀ

ਮੋਬਾਇਲ ਫੋਨ ਆਉਣ ਨਾਲ ਜਿੱਥੇ ਕਾਰੋਬਾਰੀਆ ਨੂੰ ਵੱਡਾ ਫਾਇਦਾ ਹੋਇਆ ਉੱਥੇ ਮੋਬਾਇਲ ਫੋਨ ਦੀ ਦੁਰਵਰਤੋ ਕਾਰਨ ਸਾਡੇ ਦੇਸ ਅੰਦਰ ਕਰਾਇਮ ਵੀ ਵਧਿਆ ਅਤੇ ਸਮਾਜਿਕ ਰਿਸਤਿਆ ਨੂੰ ਮੋਬਾਇਲ ਫੋਨਾ ਵੱਡੀ ਢਾਹ ਲਗਾਈ! ਮੋਬਾਇਲ ਫੋਨ ਅੱਜ ਸਾਡੇ ਬੱਚਿਆ ਤੇ ਵੀ ਬਿਨਾ ਭਾਰੂੰ ਪੈ ਚੁੱਕਿਆ ਹੈ ਕਿ ਬੱਚਿਆ ਦੇ ਹੱਥਾ ਵਿੱਚ ਕਿਤਾਬਾ ਦੀ ਥਾ ਮੋਬਾਇਲ ਹੀ ਹੱਥਾ ਵਿੱਚ ਦਿੱਖਦੇ ਨੇ। ਮੋਬਾਇਲ ਦੀ ਗਿਣਤੀ ਹਰ ਘਰ ਵਿੱਚ ਪਰਿਵਾਰਕ ਮੈਂਬਰਾ ਜਿੰਨੀ ਹੈ ਜਿਸ ਨਾਲ ਹਰ ਦੀ ਪੋਕਟ ਮਨੀ ਤੇ ਵੀ ਵਾਧੂ ਵੋਝ ਪੈਦਾ ਜਿਸ ਨਾਲ ਅਸੀ ਖੁੱਦ ਆਪਣੀ ਆਰਥਿੱਕਤਾ ਨੂੰ ਕੰਮਜੋਰ ਕਰਦੇ ਹਾਂ! ਸਾਨੂੰ ਲੋੜ ਤੋ ਵੱਧ ਮੋਬਾਇਲ ਫੋਨ ਨਹੀਂ ਰੱਖਣੇ ਚਾਹਦੀਦੇ!

– ਲਾਲ ਸਿੰਘ ਗਿੱਲ ਰੋਲੀ
ਰਿਟਾ. ਖੇਤੀਬਾੜੀ ਅਫਸ਼ਰ

ਜਿੱਥੇ ਮੋਬਾਇਲ ਫੋਨ ਸਾਡੇ ਕੰਮਾ ਲਈ ਲਾਹੇਵੰਦ ਸਿੱਧ ਹੋਏ ਹਨ। ਉੱਥੇ ਕਈ ਕਾਰੋਬਾਰੀਆ ਤੇ ਵੀ ਅਸਰ ਪਿਆ। ਮੋਬਾਇਲ ਫੋਨ ਨਾਲ ਘੜ੍ਹੀਆ ਦਾ ਕਾਰੋਬਾਰ ਕਰਨ ਵਾਲਿਆ ਤੇ ਵੀ ਬੁਰਾ ਅਸਰ ਪਿਆ ਹੈ। ਸਾਨੂੰ ਮੋਬਾਇਲ ਦੀ ਲੋੜ ਤਂੋ ਜਿਆਦਾ ਵਰਤੋ ਨਹੀਂ ਕਰਨੀ ਚਾਹਦੀ ਕਿਉਕਿ ਇਸ ਵਿੱਚੋ ਨਿਕਲਣ ਵਾਲੀਆ ਭਿਆਨਕ ਕਿਰਣਾ ਸਾਡੇ ਸਰੀਰ ਤੇ ਬੂਰਾ ਅਸਰ ਪਾਉਦੀਆ ਹਨ। ਉਨਾ ਕਿਹਾ ਸਾਡਾ ਫਰਜ ਬਣਦਾ ਹੈ ਕਿ ਬੱਚਿਆ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਬੱਚਿਆ ਨੁੰ ਮੋਬਾਇਲ ਦੇ ਸ਼ੋਕ ਦੂਰ ਰੱਖਿਆ ਜਾਵੇ ਤਾਂ ਜੋ ਬੱਚਿਆ ਦਾ ਆਉਣ ਵਾਲਾ ਭਵਿੱਖ ਵਧੀਆ ਬਣ ਸਕੇ!

– ਸਤਵੰਤ ਸਿੰਘ ਸੱਤਾ ਮੀਨੀਆ
ਸਮਾਜ ਸੇਵੀ

ਸਾਇਦ ਹੀ ਭਾਰਤ ਦਾ ਕੋਈ ਅਜਿਹਾ ਘਰ ਹੋਵੇਗਾ ਜਿਸ ਘਰ ਵਿੱਚ ਕੋਈ ਮੋਬਾਇਲ ਫੋਨ ਨਹੀਂ ਹੋਵੇਗਾ! ਮੋਬਾਇਲ ਫੋਨ ਆਉਣ ਨਾਲ ਸਾਡੇ ਸਮਾਜਿਕ ਰਿਸਤਿਆ ਵਿੱਚ ਵੱਡੇ ਪੱਧਰ ਗਿਰਾਵਟ ਆਈ ਹੈ! ਮੋਬਾਇਲ ਫੋਨ ਕੁਝ ਹੱਦ ਤੱਕ ਸਾਨੂੰ ਸੁੱਖ ਸਹੂਲਤਾ ਵੀ ਪਰਦਾਨ ਕਰਦਾ ਪਰ ਸਾਨੂੰ ਇਸ ਦੀ ਲੋੜ ਤੋ ਵੱਧ ਵਰਤੋ ਨਹੀਂ ਕਰਨੀ ਚਾਹੀਦੀ ਇਸ ਨਾਲ ਸਾਡੇ ਪੋਕਟ ਮਨੀ ਤੇ ਬੋਝ ਘੱਟ ਪਵੇਗਾ!

– ਕੁਲਵਿੰਦਰ ਸਾਬਰੀ ਕਪੂਰੇ
ਸਮਾਜ ਸੇਵੀ

ਅਸੀਂ ਜੇਕਰ ਮੋਬਾਇਲ ਸਮੇਂ ਅਨੁਸਾਰ ਸਹੀ ਵਰਤੋ ਕਰਦੇ ਹਾ ਤਾਂ ਇਹ ਸਾਨੂੰ ਸਮੇਂ ਦੀ ਕਦਰ ਕਰਨਾ ਸਿੱਖਾਉਦਾ ਹੈ ਪਰ ਜਦੋਂ ਅਸੀ ਲਗਤਾਰ ਦੁਰਵਰਤੋ ਕਦਰੇ ਹਾਂ ਤਾਂ ਇਹ ਜਿੱਥੇ ਸਮਾਜਿਕ ਰਿਸਤਿਆ ਵਿੱਚ ਤਰੇੜਾ ਪਾਉਦਾ ਹੈ ਉੱਥੇ ਸਾਡੇ ਸਰੀਰ ਨੂੰ ਕਈ ਭਿਆਨ ਬਿਮਾਰੀਆ ਨਾਲ ਜੋੜਦਾ ਹੈ! ਪੜ੍ਹਾਈ ਕਰਨ ਵਾਲੇ ਬੱਚਿਆ ਨੂੰ ਮੋਬਾਇਲ ਫੋਨ ਦੀ ਉਨ੍ਹਾ ਚਿਰ ਵਰਤੋ ਨਹੀਂ ਕਰਨੀ ਚਾਹੀਦੀ, ਜਿੰਨਾ ਚਿਰ ਉਨਾ ਦੀ ਪੜਾਈ ਚੱਲਦੀ ਹੈ!

– ਪੱਤਰਕਾਰ ਜੋਗਿੰਦਰ ਸਿੰਘ ਮੋਗਾ

ਜਿੱਥੇ ਮੋਬਾਇਲ ਫੋਨ ਕਈ ਕੰਮਾਂ ਲਈ ਲਾਹੇਵੰਦ ਸਿੱਧ ਹੋਏ ਹਨ ਉੱਥੇ ਕਈ ਕਾਰੋਬਾਰੀਆ ਤੇ ਵੀ ਅਸਰ ਪਿਆ ਹੈ। ਘੜ੍ਹੀਆ ਦਾ ਕਾਰੋਬਾਰ ਕਰਨ ਵਾਲਿਆ ਤੇ ਵੀ ਬੁਰਾ ਅਸਰ ਪਿਆ ਹੈ ਅੱਜ ਗੁੱਟ ਤੇ ਘੜੀਆ ਸਜਾਉਣ ਵਾਲੇ ਵੀ ਮੋਬਾਇਲ ਤੇ ਟਾਇਮ ਹੀ ਦੇਖਕੇ ਕੰਮਕਾਜ ਕਰਨ ਲੱਗੇ। ਲੋੜ ਤੋਂ ਵੱਧ ਸਾਡੇ ਸਮਾਜ ਅੰਦਰ ਮੋਬਾਇਲ ਦੀ ਦੁਰਵਰਤੋ ਕਰਨ ਨਾਲ ਪੈਸੇ ਦਾ ਵੀ ਵੱਡੇ ਪੱਧਰ ਤੇ ਨੁਸਕਸਾਨ ਹੋ ਹੀ ਰਿਹਾ ਹੈ।

– ਦਿਲਵਾਗ ਸਿੰਘ ਹੈਪੀ ਭੁੱਲਰ
ਸੀਨੀ. ਅਕਾਲੀ ਆਗੂ

ਪੇਸਕਸ਼: ਪੱਤਰਕਾਰ ਸਰਬਜੀਤ ਰੋਲੀ। ਮੋ. 97800-66541

 

ਭਲਾਈ ਕਾਰਜਾਂ ਦੇ ਨਾਮ ਤੇ ਦਸਵੰਧ ਦੀ ਮੰਗ ਬਣ ਰਿਹਾ ਕਾਰੋਬਾਰ -ਚਿੰਤਾ ਦਾ ਵਿਸ਼ਾ

bhattਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
0 99140 – 62205

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਸਰਕਾਰੀ ਵੀ ਹੋਵੇ ਉਹ ਵੀ ਕਿਸੇ ਪ੍ਰਕਾਰ ਤੋਂ ਉਦਾਹਰਨ – ਧਰਮ ਦੇ ਨਾਮ ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ ਜਾਂ ਇਲਾਜ ਲਈ ਇਸ ਤੋਂ ਇਲਾਵਾ ਹੋਰ ਵੀ ਭਲਾਈ ਕਾਰਜਾਂ ਲਈ ਦਾਨ ਮੰਗਣ (ਧਿਆਨ ਮੰਗਣ ਵਾਲੀ ਭਾਵਨਾ ਤੇ ਕੇਂਦਰਿਤ ਕੀਤਾ ਜਾਵੇ) ਦੀ ਲੜੀ ਨੂੰ ਦਸਵੰਧ ਦੇ ਨਾਮ ਤੇ ਵਧਾਉਂਦੇ ਜਾ ਰਹੇ ਹਨ। ਇਸ ਵਿਚ ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਇਹ ਇੱਕ ਰਿਵਾਜ ਜਿਹਾ ਚੱਲ ਪਿਆ ਹੈ ਜੋ ਕਿ ਹੋਲੀ ਹੋਲੀ ਇੱਕ ਕਾਰੋਬਾਰ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ ਬਾਕਾਇਦਾ ਆਏ ਦਿਨ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਹਨ।
ਜਿਸ ਤੋਂ ਇਨ•ਾਂ ਦੇ ਆਪਣੇ ਨਿੱਜੀ ਖ਼ਰਚੇ ਵੀ ਪੂਰੇ ਪ੍ਰਤੀਤ ਹੋ ਰਹੇ ਹਨ। ਖ਼ਾਸਕਰ ਨੌਜੁਆਨ ਵਰਗ ਵੱਲੋਂ ”ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਵਾਲੇ ਸਿਧਾਂਤਾਂ ਨੂੰ ਵੀ ਅੱਖੋਂ ਪਰੇ ਕਰ ਕੇ ਇਸ ਰਾਹ ਨੂੰ ਆਮਦਨ ਦਾ ਮੁੱਖ ਸਰੋਤ ਬਣਾਉਂਦੇ ਜਾਣਾ ਸੱਚ ਜਾਣੋ ਦੋਸਤੋ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦਸਵੰਧ ਮੰਗ ਕੇ ਭਲਾਈ ਦੇ ਕਾਰਜ ਕਰਨਾ ਗੰਭੀਰ ਵਿਸਾਂ ਹੈ ਬਹੁਤ ਸਾਰੇ ਲੋਕ ਇਸੇ ਆੜ ਵਿਚ ਬੇਈਮਾਨੀਆਂ ਵੀ ਕਰਦੇ ਹਨ।  ਹਾਂ ਮੈਂ ਇੰਜ ਨਹੀਂ ਕਹਾਂਗਾ ਕਿ ਦਾਨ ਦੇਣਾ ਕੋਈ ਗੁਨਾਹ ਜਾਂ ਗ਼ਲਤ ਹੈ ਦਾਨ ਦਸਵੰਧ ਦੇ ਰੂਪ ਵਿਚ ਦੇਣਾ ਮਹਾਂ ਦਾਨ ਹੈ । ਪਰ ਬਗੈਰ ਅੱਖਾਂ ਮੀਚ ਕੇ, ਬਿਨਾ ਜਾਂਚੇ ਪਰਖੇ ਦੇਣਾ ਅਤੇ ਦਿੱਤੇ ਗਏ ਦਾਨ ਜਾਂ ਦਸਵੰਧ ਦਾ ਕੋਈ ਅਤਾ ਪਤਾ ਨਾ ਲਏ ਬਗੈਰ ਸੋਚਣਾ ਕਿ ਅਗਲਾ ਚਾਹੇ ਜਿੱਥੇ ਮਰਜ਼ੀ ਲਾਵੇ ਅਸੀਂ ਆਪਣਾ ਦਸਵੰਧ ਕੱਢ ਦਿੱਤਾ ਹੈ ਇਹ ਸੋਚ ਰੱਖਣਾ ਵੀ ਆਪਣੇ ਆਪ ਨੂੰ ਧੋਖਾ ਦੇਣਾ ਕੋਈ ਗੁਨਾਹ ਤੋਂ ਘੱਟ ਵੀ ਨਹੀਂ ਹੋਵੇਗਾ। ਕਿਸੇ ਗ਼ਰੀਬ, ਲੋੜਵੰਦ ਦੀ ਸਹਾਇਤਾ ਕਰਨੀ ਹੈ ਤਾਂ ਆਪਣੇ ਹੱਥੀ ਕੀਤੀ ਜਾਵੇ। ਮੈਂ ਇਸ ਲੇਖ ਰਾਹੀ ਆਪਣੇ ਵਿਚਾਰ ਦਸਵੰਧ, ਦਾਨ ਜਾਂ ਗੋਲਕਾਂ ਨੂੰ ਭਰਨ ਦੇ ਸੰਬੰਧ ਵਿੱਚ ਰੱਖਣਾ ਚਾਹਾਂਗੇ। ਸੋ ਜੋ ਇਸ ਤਰ•ਾਂ ਹਨ :
ਦਸਵੰਧ ਉਹ ਰਾਹ ਹੈ ਜਿਸ ਦੁਆਰਾ ਸਰਬ ਧਰਮਾਂ ਨੇ ਇਨਸਾਨ ਨੂੰ ਕੁਦਰਤ ਨਾਮੀ ਧਰਮ ਦੀ ਰੱਖਿਆ ਲਈ ਅਤੇ ਸਮਾਜ ਪ੍ਰਤੀ ਜ਼ੁੰਮੇਵਾਰੀ ਦਿੱਤੀ ਹੈ। ਭਾਵੇਂ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ ਪੱਖ ਨੂੰ ਲੈ ਕੇ ਤੁਰ ਲਵੋ। ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਧ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ ਸਹੀ ਲੋੜ ਦੀ ਪੂਰਤੀ ਦਾਨ ਅਖਵਾਉਂਦੀ ਹੈ। ਆਪਣੇ ਧਰਮ ਅਨੁਸਾਰ ਧਾਰਮਿਕ ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਦਰਜ ਬਾਣੀ ਅਨੁਸਾਰ ਵਿਚਾਰ ਕਰਨਾ ਵੀ ਇੱਕ ਦਾਨ ਦਾ ਰੂਪ ਹੈ ਬਸ਼ਰਤੇ ਵਿਚ ਹਉਮੈ ਨਾਂਹ ਆ ਖੜੇ। ਭੁੱਖੇ ਨੂੰ ਰੋਟੀ ਖਾਵਣਾ, ਨੰਗੇ ਨੂੰ ਤਨ ਢੱਕਣ ਲਈ ਬਸਤਰ ਦੇਣਾ, ਢੁਕਵੇਂ ਪਾਣੀ ਪੀਣ ਦਾ ਪ੍ਰਬੰਧ ਕਰਨਾ (ਜਿਵੇਂ ਗੁਰੂ ਜੀ ਨੇ ਬਾਉਲੀਆਂ , ਖੂਹ ਲਵਾਏ ਸਨ) ਪਰ ਜੋ ਯਾਦ ਰੱਖਣ ਵਾਲੀ ਗੱਲ ਹੈ ਦਾਨ ਪਿੱਛੇ ਮੁੜ ਕੁੱਝ ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਜਾਂ ਯਾਦਗਾਰੀ ਚਿੰਨ• ਲਗਵਾਉਣਾ ਵੀ ਆਪਣੇ ਆਪ ਨੂੰ ਉੱਚਾ ਜਾਂ ਦਾਨੀ ਕਹਾਉਣਾ ਵੀ ਯੋਗ ਗਲ ਨਹੀਂ ਹੈ।  ਇਹ ਨਾਂਹ ਹੋਵੇ ਕੇ 1 ਦੇ ਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ। ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ (ਕਿਸੇ ਵੀ ਧਰਮ ਵਿਚ) ਪ੍ਰਵਾਨ ਨਹੀਂ ਕਰਦੀ।
ਜੇ ਕੋਈ ਭੁੱਖਾ ਹੈ ਤਾਂ ਇਹ ਨਾਂਹ ਦੇਖੋ ਕੇ ਇਸ ਦੇ ਹੱਥ ਪੈਰ ਹਨ ਖ਼ੁਦ ਕਮਾ ਕੇ ਖਾ ਸਕਦਾ ਹੈ, ਪਹਿਲਾ ਉਸ ਨੂੰ ਪਰਸ਼ਾਦਾ ਛਕਾਓ (ਬਗੈਰ ਤੱਥਾਂ ਤੋਂ ਜਾਣੂੰ ਹੋਏ ਬਿਨਾ ਭੇਟਾ ਦੇਣ ਤੋਂ ਗੁਰੇਜ਼ ਕਰੋ) ਬਾਅਦ ਵਿਚ ਸਮਝਾਓ ਕੇ ਭਾਈ ਸੁਕ੍ਰਿਤ ਕਰਿਆ ਕਰ। ਕੋਈ ਨਸ਼ੇ ਆਦਿਕ ਕਰਦਾ ਹੈ ਤਾਂ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿੱਚੋਂ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਓ। ”ਅਕਲੀਂ ਕੀਚੈ ਦਾਨੁ” ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ ਕੱਢਣਾ ਸਗੋਂ ਸੁਚੱਜਾ ਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ ।  ਜਦ ਧਰਮ ਅਨੁਸਾਰ ਜੀਵਨ ਜਿਊਣਾ ਆ ਜਾਵੇ ਤਾਂ ਜੀਵ ਖ਼ੁਦ ਬਰ ਖ਼ੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜ਼ਰੂਰ ਹੈ ਤੇ ਕੀ ਬੇਲੋੜਾ ਹੈ। ਧਰਮ ਨੂੰ ਜੀਵਨ ਮੰਨ ਕੇ ਚੱਲਣ ਉੱਤੇ ਦਸਵੰਧ ਦੇ ਵੱਖ ਵੱਖ ਪੱਖ ਸਮਝ ਆਉਂਦੇ ਹਨ। ਇਹ ਗੱਲ ਸਹਿਜੇ ਹੀ ਖਾਣੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ, ਆਰਥਿਕਤਾ ਆਦਿ ਸਭ ਦਸਵੰਧ ਦੇ ਘੇਰੇ ਵਿਚ ਹਨ। ਸੋ ਆਪਣੇ ਦਸਵੰਧ ਨੂੰ, ਆਪਣੇ ਹੱਥੀ, ਆਪਣੇ ਇਨਸਾਨੀ ਧਰਮ ਦੀ ਰੱਖਿਆ ਤੇ ਪ੍ਰਚਾਰ ਦੇ ਕੰਮਾਂ ਲਈ ਖ਼ਰਚ ਕਰੋ, ਇਨਸਾਨੀ ਧਰਮ ਨੂੰ ਬਚਾਓ! ਇਨ•ਾਂ  ਹੀ ਗੋਲਕਾਂ ਨੂੰ ਪਹਿਲਾਂ ”ਗੁਰੂ ਕੀ ਗੋਲਕ” ਕਹਿਆਂ ਜਾਂਦਾ ਸੀ।
ਹੁਣ ਗੋਲਕ ਵਾਲੇ ਪਹਿਲੂ ਤੇ ਵੀ ਵਿਚਾਰ ਰੱਖਣੇ ਅਹਿਮ ਹਨ ਖ਼ਾਸਕਰ ਧਾਰਮਿਕ ਅਸਥਾਨਾਂ ਤੇ ਗੋਲਕਾਂ ਦੇ ਸੰਬੰਧ ਵਿਚ ਪਰ ਅਫ਼ਸੋਸ ਹੁਣ ਜੋ ਕਿ ਇਹ ਧਾਰਮਿਕ ਅਸਥਾਨਾਂ ਦੇ ”ਪ੍ਰਧਾਨਾਂ ਦੀਆਂ ਗੋਲਕਾਂ” ਬਣ ਚੁੱਕੀਆਂ ਹਨ।  ਗੋਲਕਾਂ ਵਿੱਚ ਪਾਇਆ ਤੁਹਾਡਾ ਧਨ ਹੀ ਸਾਰੇ ਪੁਆੜੇ ਦੀ ਜੜ ਹੈ। ਆਪਣਾ ਦਸਵੰਧ, ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿੱਚ ਪਾ ਕੇ,  ਕਮੇਟੀਆਂ ਵਿੱਚ ਵੱਧ ਰਹੀ ਕਲਿਹ ਅਤੇ ਝਗੜੇ ਦੇ ਭਾਗੀਦਾਰ ਨਾ ਬਣੋ! ਇਹ ਪ੍ਰਧਾਨ ਇਨ•ਾਂ ਗੋਲਕਾਂ ‘ਤੇ ਕਾਬਜ਼ ਹੋਣ ਲਈ ਇੱਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ ਹੀ ਰਹਿੰਦੇ ਹਨ ਜਿਸ ਦੇ ਪ੍ਰਮਾਣ ਆਮ ਹੀ ਚਰਚਾ ਵਿਚ ਸੁਣੇ ਜਾਂ ਅਖ਼ਬਾਰਾਂ ਰਾਹੀ ਪੜੇ ਜਾ ਸਕਦੇ ਹਨ, ਦੁੱਖ ਤਾਂ ਇਸ ਗੱਲ ਦਾ ਵੀ ਹੈ  ਕਿ ਧਾਰਮਿਕ ਅਸਥਾਨਾਂ ਅਤੇ ਤੁਹਾਡੇ ਆਪਣੇ ਦਸਵੰਧ ਦੀ ਮਾਇਆ ਨੂੰ ਸਾਲਾਨਾ ਠੇਕਿਆਂ ਦੇ ਰੂਪ ਵਿਚ ਵੀ ਤਬਦੀਲ ਕੀਤਾ ਜਾ ਰਿਹਾ ਹੈ।
ਮਹਾਨ ਅਤੇ ਸਮਰੱਥ ਗੁਰੂ ਦੇ ਘਰ ਦੇ ਫ਼ੈਸਲੇ ਦੁਨਿਆਵੀ ਅਦਾਲਤਾਂ ਵਿਚ, ਅਨਮਤ ਦੇ ਮਾਮੂਲੀ ਜਿਹੇ ਜੱਜ ਕਰ ਰਹੇ ਨੇ, ਫਿਰ ਵੀ ਚੌਧਰ ਦੇ ਇਨ•ਾਂ ਭੁੱਖਿਆਂ ਨੂੰ ਕੋਈ ਸ਼ਰਮ ਨਹੀਂ। ਕੀ ਧਾਰਮਿਕ ਅਸਥਾਨਾਂ ਦੀ ਸਥਾਪਨਾ ਇਸੇ ਲਈ ਹੁੰਦੀ ਹੈ? ਕੀ ਇਨ•ਾਂ ਪ੍ਰਧਾਨਾਂ ਨੂੰ ਗੁਰੂ ਕੋਲੋਂ ਇਹ ਹੀ ਸਿੱਖਿਆ ਮਿਲੀ ਹੈ?… ਵੀਰੋ ! ਗੁਰੂ ਤੁਹਾਡੇ ਧਨ ਦਾ ਭੁੱਖਾ ਨਹੀਂ, ਉਸ ਨੂੰ ਤੁਹਾਡੇ ਧਨ ਦੀ ਜ਼ਰੂਰਤ ਨਹੀਂ, ਉਹ ਤੁਹਾਡੇ ਪਿਆਰ ਦਾ ਭੁੱਖਾ ਹੈ, ਅਤੇ ਤੁਹਾਨੂੰ ਹਮੇਸ਼ਾ ਚੜ•ਦੀਕਲਾ ਵਿਚ ਵੇਖਣਾ ਚਾਹੁੰਦਾ ਹੈ। ਆਪਣੇ ਦਸਵੰਧ ਨੂੰ ਆਪਣੇ ਹੱਥੀਂ ਕੁਦਰਤ ਅਤੇ ਇਨਸਾਨੀ ਧਰਮ ਦੇ ਭਲੇ ਲਈ ਵਰਤੋ! ਕੁੱਝ ਪ੍ਰਧਾਨ ਆਪਣੀ ਪਾਵਰ ਅਤੇ ਰਸੂਖ਼ ਦਾ ਗ਼ਲਤ ਇਸਤੇਮਾਲ ਆਪਣੇ ਨਿੱਜੀ ਕੰਮਾਂ ਲਈ ਕਰਦੇ ਹਨ। ਇਹ ਵੀ ਗੁਰੂ ਨਾਲ ਧੋਖਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ•ਾਂ ਗੋਲਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਨਾ ਰਹਿਣਗੀਆਂ ਇਹ ਗੋਲਕਾਂ, ਤੇ ਨਾਂ ਹੋਣਗੇ ਇਹ ਜਿਹੇ ਪ੍ਰਧਾਨ ਜੋ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਕਰੋੜਾਂ ਰੁਪਏ ਦਾ ਪੈਟ੍ਰੋਲ ਪੀ ਜਾਂਦਾ ਹਨ। ਹੋਰ ਕੀ ਕੀ ਪੀ ਜਾਂਦੇ ਹਨ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ।
ਆਖ਼ਰ ਵਿਚ ਮੇਰੀ ਬੇਨਤੀ ਹੈ ਕਿ ਜੋ ਹੱਥੀ ਕੋਈ ਕੰਮ ਨਹੀ ਕਰਦੇ ਭਲਾਈ ਦੇ ਕਾਰਜਾਂ ਲਈ ਮੰਗਣ ਤੁਰ ਪੈਂਦੇ ਹਨ ਜੋ ਖ਼ੁਦ ਮਿਹਨਤ ਨਹੀ ਕਰਦੇ ਉਨ•ਾਂ ਨੂੰ ਕਦੀ ਲੋਕ ਭਲਾਈ ਦੇ ਨਾ ਤੇ ਦਾਨ ਨਾ ਦਿਓ ਖ਼ੁਦ ਕਿਸੇ ਲੋੜਵੰਦ ਦੀ ਮਦਦ ਕਰ ਦਿਓ। ਭਲਿਓ ਆਪਣਾ ਦਸਵੰਧ, ਆਪਣੇ ਹੱਥੀਂ, ਆਪਣੀ ਅਕਲ ਨਾਲ ਵਰਤੋ !

ਤਿਉਹਾਰਾਂ ਵਿਚ ਨਕਲੀ ਦੁੱਧ ਦੀ ਮਿਲਾਵਟ ਖੋਰੀ

ਸਾਡੇ ਦੇਸ਼ ਅੰਦਰ ਮਿਲਾਵਟ ਖੋਰੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ• ਹੀ ਆਵੇਗੀ। ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ, ਉਸੇ ਹੀ ਤਰ•ਾਂ ਦੁੱਧ ਵੀ ਮਿਲਾਵਟ ਵਾਲਾ ਖੁੱਲੇ•ਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰ•ਾਂ-ਤਰ•ਾਂ ਦੀਆਂ ਮਿਠਾਈਆਂ ਬਣਾ ਕੇ ਖਪਤਕਾਰਾਂ ਨੂੰ ਵੇਚਦੇ ਹਨ। ਸੂਬੇ ਵਿਚ ਆਬਾਦੀ ਜ਼ਿਆਦਾ ਹੈ ਅਤੇ ਇਸ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ।
ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜ•ਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ। ਜ਼ਿਨ•ੇ ਕੁ ਪੰਜਾਬ ‘ਚ ਦੁਧਾਰੂ ਪਸ਼ੂ ਹਨ, ਉਨ•ਾਂ ਨਾਲ ਤਾਂ ਸਿਰਫ਼ ਮਹਿਜ਼ ਸੂਬੇ ਦੇ 10ਵੇਂ ਹਿੱਸੇ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੋਵੇਗਾ। ਸਵਾਲ ਇੱਥੇ ਖੜ•ਾ ਹੁੰਦਾ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਸੈਂਕੜੇ ਕੁਇੰਟਲ ਮਿਠਾਈਆਂ ਬਣਾਉਣ ਲਈ ਦੁੱਧ ਦੀ ਪੈਦਾਇਸ਼ ਕਿੱਥੋਂ ਹੁੰਦੀ ਹੈ ? ਕੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ? ਕੀ ਮਿਠਾਈਆਂ ਨਕਲੀ ਦੁੱਧ ਤੋਂ ਤਿਆਰ ਹੁੰਦੀਆਂ ਹਨ? ਦੁੱਧ ਦੀ ਘਾਟ ਇਹ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਕਰਦੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਵੇਲੇ ਜ਼ਿਆਦਾਤਰ ਮਿਠਾਈਆਂ ਨਕਲੀ ਦੁੱਧ ਤੋਂ ਹੀ ਤਿਆਰ ਹੁੰਦੀਆਂ ਹਨ। ਅਜਿਹੇ ਮੌਕੇ ‘ਤੇ ਸਿਹਤ ਵਿਭਾਗ ਨੂੰ ਚੌਕਸ ਹੋ ਕੇ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।
ਨਕਲੀ ਦੁੱਧ ਤੋਂ ਤਿਆਰ ਮਿਠਾਈਆਂ ਹਜ਼ਾਰਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡਦੀਆਂ ਹਨ। ਵੈਸੇ ਨਕਲੀ ਦੁੱਧ ਬਣਾਉਣ ਦੇ ਖ਼ਿਲਾਫ਼ ਇੱਕ ਵਧੀਆ ਐਕਟ ਵੀ ਹੈ ਜਿਸ ਅਧੀਨ ਮਿਲਾਵਟ ਖੋਰਾਂ ਨੂੰ ਸਖ਼ਤ ਸਜਾ ਹੋ ਸਕਦੀ ਹੈ। ਪਰ ਆਮ ਲੋਕਾਂ ਨੂੰ ਵੀ ਨਕਲੀ ਮਿਠਾਈਆਂ ਦੇ ਪਰਹੇਜ਼ ਕਰਦੇ ਹੋਏ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਭੱਟ ਹਰਮਿੰਦਰ ਸਿੰਘ
ਬਿਸਨਗੜ • (ਬਈਏਵਾਲ) ਸੰਗਰੂਰ
099140 – 62205

ਕਾਲੇ ਪਾਣੀ ਦੀ ਸਜ਼ਾ ?

kale-pani-di-sazzaਜਦੋਂ ਕਿਸੇ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਜਾਂਦੀ ਸੀ ਤਾਂ ਉਸ ਦੇ ਮੁੜ ਆਉਣ ਦੀ ਆਸ ਆਮ ਤੌਰ ‘ਤੇ ਲਾਹ ਦਿੱਤੀ ਜਾਂਦੀ ਸੀ। ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਕੈਦੀਆਂ ‘ਤੇ ਅਕਸਰ ਹੀ ਏਨਾ ਤਸ਼ੱਦਦ ਕੀਤਾ ਜਾਂਦਾ ਸੀ ਕਿ ਉਨ੍ਹਾਂ ਦੀ ਮੌਤ ਹੋ ਜਾਂਦੀ ਸੀ। ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਨਹੀਂ ਸੀ ਬਣੀ, ਓਨਾ ਚਿਰ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜ਼ਹਿਰੀਲੇ ਸੱਪਾਂ ਦੇ ਟਾਪੂ) ‘ਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਉਥੋਂ ਕਿਸੇ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। ਕਾਲੇ ਪਾਣੀਆਂ ਦੀ ਸਜ਼ਾ ਕੱਟ ਰਹੇ ਕੈਦੀਆਂ ਵਿਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ ਅਤੇ ਦੂਜੇ ਨੰਬਰ ‘ਤੇ ਬੰਗਾਲੀ ਸਨ। ਵਾਈਪਰ ਆਈ ਲੈਂਡ ‘ਤੇ ਦਿਨੇ ਤਾਂ ਸਾਰਾ ਦਿਨ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਨੂੰ ਭੁੱਖੇ- ਪਿਆਸਿਆਂ ਨੂੰ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਸਵੇਰ ਹੋਣ ਤੱਕ ਕਾਫ਼ੀ ਸਾਰੇ ਕੈਦੀ ਸੱਪਾਂ ਦੇ ਡੰਗਣ ਨਾਲ ਹੀ ਮਰ ਜਾਂਦੇ ਸਨ। ਮਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਸਮੁੰਦਰ ਵਿਚ ਰੋੜ੍ਹ ਦਿੱਤਾ ਜਾਂਦਾ ਸੀ। ਮੋਟੀਆਂ ਲੱਕੜਾਂ ਪਹਾੜੀ ‘ਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਅਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ‘ਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਤੱਕ ਉਹ ਮੋਟੀ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਨਾ ਚੜ੍ਹਾ ਦਿੰਦੇ। ਇਸ ਕਾਰਜ ਵਿਚ ਅਸਮਰੱਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ ਸੀ। ਸੈਲੂਲਰ ਜੇਲ੍ਹ ਦੇ ਹਰ ਇਕ ਸੈੱਲ (ਕਾਲ ਕੋਠੜੀ) ਦਾ ਆਕਾਰ 7×4 ਫ਼ੁੱਟ ਹੈ। ਇਕ ਸੈੱਲ ਵਿਚ ਇਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਉਸ ਦੇ ਸੈੱਲ ਵਿਚ ਲੋਹੇ ਦਾ ਇਕ ਭਾਰਾ ਕੋਹਲੂ ਅਤੇ ਇਕ ਚੱਕੀ ਲੱਗੀ ਹੁੰਦੀ ਸੀ। ਹਰ ਕੈਦੀ ਲਈ ਹਰ ਰੋਜ਼ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਪਹਿਲਾਂ ਪੱਥਰ ਉੱਤੇ ਮਾਰ-ਮਾਰ ਕੇ ਨਾਰੀਅਲ ਤੋੜਨਾ ਅਤੇ ਫਿਰ ਉਸ ਦਾ ਤੇਲ ਕੱਢਣਾ।
ਜਿਹੜਾ ਵੀ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ। ਕਾਲ-ਕੋਠੜੀਆਂ ਵਿਚ ਬਿਜਲੀ ਦੀ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਨ੍ਹਾਂ ਕਾਲ-ਕੋਠੜੀਆਂ ਵਿਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਤੇ ਜਾਂ ਤਸੀਹੇ ਦੇਣੇ ਹੁੰਦੇ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਾ ਉਧੜ ਜਾਂਦਾ। ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿਚ ਖਾਣਾ ਦਿੱਤਾ ਜਾਂਦਾ ਸੀ। ਲੋਹੇ ਦੇ ਭਾਂਡੇ ਵਿਚ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਭਾਵੇਂ ਕਿਸੇ ਨੂੰ ਭੁੱਖ ਹੁੰਦੀ ਜਾਂ ਨਾ, ਖਾਣਾ ਤੁਰੰਤ ਹੀ ਖਾਣਾ ਪੈਂਦਾ ਸੀ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ- ਕੋਠੜੀ ਵਿਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ। ਪਹਿਨਣ ਲਈ ਕੈਦੀਆਂ ਨੂੰ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸਨ ਤੇ ਪੈਰ ਨੰਗੇ ਰੱਖਣੇ ਪੈਂਦੇ ਸਨ। ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।
ਬਿਮਾਰੀ ਦੀ ਹਾਲਤ ਵਿਚ ਕਿਸੇ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਬਿਮਾਰ ਹੋ ਕੇ ਮਰ ਜਾਣ ਵਾਲੇ ਕੈਦੀ ਦੀ ਲਾਸ਼ ਨੂੰ ਸਮੁੰਦਰ ਵਿਚ ਹੀ ਰੋੜ੍ਹ ਦਿੱਤਾ ਜਾਂਦਾ ਸੀ। ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਅੱਜ ਵੀ ਉਹ ਤਿੰਨ ਰੱਸੇ ਲਟਕ ਰਹੇ ਹਨ, ਜਿਨ੍ਹਾਂ ਨਾਲ ਹਜ਼ਾਰਾਂ ਮਹਾਨ ਯੋਧੇ ਮੌਤ ਦੀ ਗੋਦ ਵਿਚ ਸੁਆ ਦਿੱਤੇ ਗਏ। ਜੇਲ੍ਹ ਦੇ ਵਿਹੜੇ ਵਿਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ। ਪੋਰਟ ਬਲੇਅਰ ਵਿਚ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿਚ ਸੈਲੂਲਰ ਜੇਲ੍ਹ ਤੋਂ ਥੋੜ੍ਹਾ ਜਿਹਾ ਦੂਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਦੀਵਾਨ ਸਿੰਘ ਕਾਲੇਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ। ਡਾਕਟਰ ਹੋਣ ਦੇ ਨਾਲ-ਨਾਲ ਉਹ ਬਹੁਤ ਵੱਡੇ ਸਾਹਿਤਕਾਰ ਵੀ ਸਨ। ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਸਨ। ਸਜ਼ਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਇਕੱਲੇ ਉਹ ਹੀ ਨਹੀਂ, ਪਤਾ ਨਹੀਂ ਕਿੰਨੇ ਦੀਵਾਨ ਸਿੰਘ ਆਪਣੇ ਨਹੁੰ ਜਮੂਰਾਂ ਨਾਲ ਖਿਚਵਾ ਕੇ ਦੇਸ਼ ਨੂੰ ਆਜ਼ਾਦ ਕਰਵਾ ਗਏ। ਸੈਲੂਲਰ ਜੇਲ੍ਹ ਦਾ ਤਤਕਾਲੀਨ ਜੇਲ੍ਹਰ ਜਨਰਲ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ- ਜਾਂਦਿਆਂ ਜਹਾਜ਼ ਵਿਚ ਹੀ ਪਰਿਵਾਰ ਨੂੰ ਮਿਲੇ ਬਿਨਾਂ ਹੀ ਉਸ ਦੀ ਮੌਤ ਹੋ ਗਈ। ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਨਰਲ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਵਿਛੜਿਆ ਉਸੇ ਤਰ੍ਹਾਂ ਹੀ ਮਰ ਗਿਆ, ਜਿਸ ਤਰ੍ਹਾਂ ਦੇਸ਼ ਭਗਤਾਂ ਨੂੰ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਗਿਆ ਸੀ। ਮੇਰੀ ਦਿਲੀ ਤਮੰਨਾ ਹੈ ਕਿ ਭਾਰਤ ਦਾ ਹਰ ਵਿਅਕਤੀ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਜ਼ਰੂਰ ਵੇਖੇ,ਤਾਂ ਕਿ ਪਤਾ ਲੱਗੇ ਕਿ ਜਿਸ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ ਉਸ ਲਈ ਸਿੱਖਾ ਨੇ ਕਿੰਨੀ ਕੁਰਬਾਨੀ ਦਿੱਤੀ ਹੈ । ਭਾਰਤ ਦੀ ਕੁੱਲ ਵੱਸੇ ਦਾ ਸਿੱਖ ਲਗਭਗ ਸਿਰਫ ਦੋ ਪਰਸੈਂਟ ਹਿੱਸਾ ਹਨ । ਪਰ ਜੇਕਰ ਕੁਰਬਾਨੀ ਦੀ ਗੱਲ ਕਰੀਏ ਤਾਂ 80% ਅੱਜ ਵੀ ਸਾਡੇ ਵਿੱਚ ਦੇਸ਼ ਕੌਮ ਤੇ ਲੋਕਾਈ ਲਈ ਕੁਰਬਾਨੀ ਦੇ ਜਜਬੇ ਦੀ ਘਾਟ ਨਹੀਂ ਪਰ ਮਿਲ ਰਹੇ ਧੋਖਿਆ ਅਤੇ ਬੇਵਿਸ਼ਵਾਸ਼ੀ ਨੇ ਉਤਸ਼ਾਹ ਵਿੱਚ ਕਮੀ ਜਰੂਰ ਪੈਦਾ ਕੀਤੀ ਹੈ । ਦੂਸਰੇ ਨੰਬਰ ਤੇ ਅਸੀਂ ਆਪਸੀ ਫੁੱਟ ਅਤੇ ਵਿਕਾਊ ਲੀਡਰਸ਼ਿਪ ਦੇ ਸ਼ਿਕਾਰ ਹਾਂ।
ਸੋ ਉੱਪਰ ਜਿਕਰ ਕੀਤਾ ਹੋਇਆ ਹੈ ਕਿ ਸਭ ਤੋਂ ਵੱਧ ਪੰਜਾਬੀ ਸਨ ਅਤੇ ਦੂਸਰੇ ਨੰਬਰ ਤੇ ਬੰਗਾਲੀ ਇਸੇ ਤਰ੍ਹਾਂ ਪੂਰੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਇਹ ਦੋ ਕੌਮਾਂ ਹੀ ਸਨ । ਅੰਗਰੇਜ਼ ਜਾਂਦੇ ਹੋਏ ਇਨ੍ਹਾਂ ਦੋ ਕੌਮਾਂ ਨੂੰ ਹੀ ਸਬਕ ਸਿਖਾਉਂਣਾ ਚਾਹੁੰਦੇ ਸੀ । ਮੌਜੂਦਾ ਬੰਗਲਾ ਦੇਸ਼ ਜੋ ਕਦੇ ਪਾਕਿਸਤਾਨ ਦਾ ਹਿੱਸਾ ਸੀ । ਭਾਰਤ ਦੀ ਵੰਡ ਸਮੇਂ ਸਭ ਤੋਂ ਵੱਧ ਇਨ੍ਹਾਂ ਦੋ ਕੌਮਾਂ ਨੂੰ ਹੀ ਹਰਜਾਨਾ ਭੁਗਤਣਾ ਪਿਆ।

ਮੈਂ ਖੁਦਕੁਸ਼ੀ ਕਿਉਂ ਕਰਾਂ ?

Sukhwinder_2– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
sukhwinderhariao@gmail.com

ਅੱਜ-ਕੱਲ੍ਹ ਨਿੱਤ ਅਖ਼ਬਾਰਾਂ ਦੀ ਸੁਰਖੀ ਹੁੰਦੀ ਹੈ ਕਿ ਕਰਜੇ ਤੋਂ ਤੰਗ ਆ ਕੇ ਕਿਸਾਨ ਨੇ ਫਾਹਾ ਲੈ ਜਾਂ ਕੋਈ ਜ਼ਹਿਰ (ਸਪਰੇਅ) ਪੀ ਕੇ ਆਤਮ-ਹੱਤਿਆ ਕਰ ਲਈ ਹੈ। ਖ਼ਬਰ ਪੜ੍ਹਨ ਵਾਲੇ ਹਰ ਇਨਸਾਨ ਦੇ ਦਿਮਾਗ ‘ਚ ਸਰਕਾਰ ਪ੍ਰਤੀ ਗੁੱਸਾ ਅਤੇ ਕਿਸਾਨ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ। ਕਿਸਾਨ ਤਰਸ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਕਿਸਾਨ ਯੂਨੀਅਨ ਦੀਆਂ ਜੱਥੇਬੰਦੀਆਂ ਵਲੋਂ ਧਰਨੇ ਦਿੱਤੇ ਜਾਂਦੇ ਹਨ। ਫਿਰ ਰੋਸ-ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਹਨਾਂ ਜੱਥੇਬੰਦੀਆਂ ਵਲੋਂ ਕਿਸਾਨ ਦਾ ਕਰਜਾ ਮਾਫ਼ੀ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਜਾਂਦੀਆਂ ਹਨ। ਕਿਸਾਨ ਦਾ ਪਰਿਵਾਰ ਦਾਣੇ-ਦਾਣੇ ਤੋਂ ਤਰਸ ਜਾਂਦਾ ਹੈ। ਕਈ ਵਾਰ ਤਾਂ ਜ਼ਮੀਨ ਘਰ ਵੀ ਨਿਲਾਮ ਹੋ ਜਾਂਦੇ ਹਨ। ਇਸ ਦੀ ਦੋਸ਼ੀ ਸਰਕਾਰ ਮੰਨੀ ਜਾਂਦੀ ਹੈ। ਜੇਕਰ ਇਕ ਨਜ਼ਰ ਨਾਲ ਵੇਖੀਏ ਤਾਂ ਆਪਣੀ ਮੌਤ ਦਾ ਜ਼ਿੰਮੇਵਾਰ ਕਿਸਾਨ ਖੁਦ ਹੁੰਦਾ ਹੈ।
ਜੇਕਰ ਕਿਸਾਨ ਨੇ ਬੈਂਕ ਵਲੋਂ ਕਰੁਕੀ ਲਈ ਹੁੰਦੀ ਹੈ ਤਾਂ ਹੀ ਆਉਂਦੇ ਹਨ। ਕਿਸਾਨ ਬੈਂਕਾਂ ਵਲੋਂ ਲੋਨ ਅਤੇ ਆੜਤੀਏ ਤੋਂ ਲੋੜ ਨਾਲੋਂ ਵੱਧ ਕਰਜ ਚੁੱਕ ਲੈਂਦਾ ਹੈ। ਆੜਤੀਆ ਮੱਲੋ-ਮੱਲੀ ਤਾਂ ਵੱਧ ਪੈਸੇ ਨਹੀਂ ਦਿੰਦਾ। ਪੈਸੇ ਦਾ ਲੈਣ ਦੇਣ ਧੁਰੋਂ ਚਲਦਾ ਆਇਆ ਹੈ। ਜੇਕਰ ਕੋਈ ਚਾਦਰ ਤੋਂ ਵੱਧ ਪੈਰ ਪਸਾਰਦਾ ਹੈ ਤਾਂ ਦੋਸ਼ ਚਾਦਰ ਦਾ ਨਹੀਂ ਪੈਰ ਪਸਾਰਨ ਵਾਲੇ ਦਾ ਹੁੰਦਾ ਹੈ। ਵਿੱਤੋਂ ਵੱਧ ਖ਼ਰਚ, ਫੋਕੀ ਟੌਹਰ, ਦਿਖਾਵੇ ਭਰਪੂਰ ਜ਼ਿੰਦਗੀ ਕਿਸਾਨ ਦੇ ਪਤਨ ਦਾ ਕਾਰਨ ਬਣਦੀ ਹੈ। ਜੇਕਰ ਕਿਸਾਨ ਕਾਮੇ ਤੋਂ ਘੱਟ ਕੰਮ ਲੈ ਕੇ ਆਪ ਹੱਥੀਂ ਕੰਮ ਕਰੇ ਤਾਂ ਪੈਸੇ ਦੀ ਬੱਚਤ ਵੀ ਹੁੰਦੀ ਹੈ ਅਤੇ ਸਰੀਰਕ ਕਸਰਤ ਵੀ ਹੁੰਦੀ ਹੈ। ‘ਆਪਣਾ ਕੰਮ ਕਰਦੀ ਰਾਣੀ ਨੌਕਰਾਣੀ ਨਹੀਂ ਕਹਾਉਂਦੀ’ ਕਹਾਵਤ ਸਹੀ ਹੈ। ਇਹ ਮੰਨਦੇ ਹਾਂ ਕਿ ਮਹਿੰਗਾਈ ਬਹੁਤ ਵੱਧੀ ਹੈ ਪਰ ਕਿਸਾਨ ਘਰੇਲੂ ਖਾਣ-ਪੀਣ ਵਾਲੀਆਂ ਵਸਤਾਂ ਦੀ ਖੇਤੀ ਆਪ ਵੀ ਕਰ ਸਕਦਾ ਹੈ। ਜਿਸ ਨਾਲ ਨਾ ਤਾਂ ਮਿਲਾਵਟ ਦਾ ਖਤਰਾ ਅਤੇ ਨਾ ਹੀ ਜ਼ਿਆਦਾ ਖ਼ਰਚ ਹੂੰਦਾ ਹੈ। ਕੱਪੜੇ ਮਹਿੰਗੇ ਖ੍ਰੀਦਾਣ ਦੀ ਬਜਾਏ ਲੋੜ ਮੁਤਾਬਕ ਪਹਿਨਣ ਤਾਂ ਕਿ ਹਰਜ ਹੈ। ਅੱਜ-ਕੱਲ੍ਹ ਲੋਕ ਕੱਪੜੇ ਆਪਣਾ ਸਰੀਰ ਕੱੱਜਣ ਅਤੇ ਆਰਮ ਲਈ ਘੱਟ ਦਿਖਾਵੇ ਲਈ ਜ਼ਿਆਦਾ ਪਾਉਂਦੇ ਹਨ।
ਨਸ਼ਾ ਵੀ ਅੱਜ ਕਿਸਾਨੀ ਜੀਵਨ ਨੂੰ ਬਹੁਤ ਬਰਬਾਦ ਕਰ ਰਿਹਾ ਹੈ। ਨਸ਼ੇ ਕਿਸਾਨ ਨੂੰ ਅੰਦਰੋਂ ਅਤੇ ਬਾਹਰੋਂ ਦੋਵੇਂ ਤੌਰ ਤੇ ਖੋਖਲਾ ਕਰਦੇ ਹਨ। ਗੀਤਾਂ ਵਾਲੇ ਕਿੰਨੀ ਟੌਹਰ ਨਾਲ ਸ਼ਰਾਬ ‘ਤੇ ਗੀਤ ਗਾ ਜਾਂਦੇ ਹਨ। ਪਰ ਉਹੀ ਬੋਤਲ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੀਂਦੀ ਨਜ਼ਰ ਕਿਉਂ ਨਹੀਂ ਆਉਂਦੀ? ਜਦਕਿ ਹਰ ਕੋਈ ਜਾਣਦਾ ਹੈ ਕਿ ਨਸ਼ਾ ਨਾ ਤਾਂ ਛੁਟਦਾ ਹੈ ਅਤੇ ਨਾ ਹੀ ਜ਼ਿੰਦਗੀ ਨੂੰ ਛੱਡਦਾ ਹੈ। ਫਿਰ ਕਿਉਂ ਕਿਸਾਨ ਫ਼ਸਲ ਵੇਚ ਕੇ ਮੰਡੀਓ ਘਰ ਜਾਣ ਦੀ ਬਜਾਏ ਸਿੱਧਾ ਠੇਕੇ ਜਾਂਦਾ ਹੈ? ਗ਼ਲ ਵਿਚ ਪਾਉਣ ਵਾਲੇ ਫਾਹੇ ਦਾ ਰੱਸਾ ਉਹ ਖੁਦ ਤਿਆਰ ਕਰਦਾ ਹੈ।
ਇਹ ਸੱਚ ਹੈ ਕਿ ਕਿਸਾਨ ਦਾ ਨੱਕ ਹੀ ਕਿਸਾਨ ਨੂੰ ਮੌਤ ਵੱਲ ਲੈ ਕੇ ਜਾਂਦਾ ਹੈ। ਵਿਆਹ-ਸ਼ਾਦੀਆਂ ਦੇ ਮੌਕੇ ਦਾਜ, ਪੇਲਸਾਂ ਦੀ ਬੁਕਿੰਗ, ਵਿਸ਼ੇਸ਼ ਗੱਡੀਆਂ, ਵੱਧ-ਤੋਂ-ਵੱਧ ਬਰਾਤ, ਸ਼ਰਾਬ-ਮੀਟ ਦਾ ਪ੍ਰਬੰਧ ਆਦਿ ‘ਤੇ ਕਿੰਨਾ ਖ਼ਰਚ ਕਰਦਾ ਹੈ। ਸਿਰਫ਼ ਆਪਣੇ ਸ਼ਰੀਕੇ ਵਿਚ ਆਪਣਾ ਨੱਕ ਰੱਖਣ ਦੇ ਲਈ ਹੀ ਇਹ ਸਭ ਕਰਦਾ ਹੈ ਕਿ ਲੋਕ ਕਹਿਣਗੇ ਕਿ ਫਲ੍ਹਾਣੇ ਨੇ ਬਈ ਕਿੰਨਾ ਖ਼ਰਚ ਕਰ ਦਿੱਤਾ ਹੈ, ਬੱਲੇ-ਬੱਲੇ ਕਰਵਾ ਦਿੱਤੀ ਹੈ। ਪਰ ਜਦੋਂ ਕਿਸਾਨ ਕਰਜੇ ਦੇ ਬੋਝ ਥੱਲੇ ਦੱਬ ਜਾਂਦਾ ਹੈ ਤਾਂ ਫਿਰ ਉਹੀ ਸ਼ਰੀਕਾ ਕਿੱਤੇ ਨਜ਼ਰ ਨਹੀਂ ਆਉਂਦਾ। ਜੰਮਣ ਤੋਂ ਲੈ ਕੇ ਮਰਨ ਤੱਕ ਫਾਲਤੂ ਖ਼ਰਚ ਹੀ ਕਰਦਾ ਹੈ। ਭਾਵੇਂ 80 ਸਾਲਾ ਬੁੱਢਾ ਮਰੇ ਜਾਂ ਨੌਜਵਾਨ ਮਰੇ, ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਲੋਕ ਵੀ ਕਹਿਣਗੇ, ‘ਬਈ ਚਲੋ ਜਾਣ ਵਾਲਾ ਤਾਂ ਤੁਰ ਗਿਆ ਲੋਕ ਲਿਹਾਜ ਦਾ ਵਿਹਾਰ ਤਾਂ ਕਰਨਾ ਹੀ ਪਉ’। ਬੁੱਢਿਆਂ ਦਾ ਮਰਨਾ ਉਹਨਾਂ ਦੇ ਵਿਆਹ ਤੋਂ ਵੀ ਵੱਧ ਹੋ ਨਿਬੜਦਾ ਹੈ। ਜਲੇਬੀਆਂ, ਖੀਰਾਂ ਤੇ ਲਈ ਤਰ੍ਹਾਂ ਦੇ ਕੜਾਹ ਪ੍ਰਸ਼ਾਦ ਆਦਿ ਬਣਦੇ ਹਨ। ਬੁੱਢਾ ਭਾਵੇਂ ਪਾਣੀ ਵਲੋਂ ਤਿਹਾਇਆ ਮਰ ਜਾਵੇ ਪਰ ਮਹਿਮਾਨਾਂ ਨੂੰ ਭੋਗ ਤੇ ਕੋਲਡ-ਡਰਿੰਕ ਪੇਸ਼ ਕੀਤੇ ਜਾਂਦੇ ਹਨ। ਫਿਰ ਮਕਾਣਾਂ ਰਹਿੰਦੀ-ਖੁੰਹਦੀ ਬੱਸ ਕਰਵਾ ਦਿੰਦੀਆਂ ਹਨ। ਅਗਲਾ ਬੁੱਢੇ ਨੂੰ ਘੱਟ ਅਤੇ ਖ਼ਰਚ ਨੂੰ ਵੱਧ ਰੌਂਦਾ ਹੈ। ਸਭ ਕੁੱਝ ਸਾਦੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਕਿਸੇ ਦੀ ਰੀਸ ਕਰਕੇ ਆਪਣੀ ਬਰਬਾਦੀ ਖੁਦ ਸਹੇੜਦੇ ਹਾਂ। ਜੇਕਰ ਨਾ ਕਰੀਏ ਤਾਂ ਚਾਰ ਦਿਨ ਲੋਕ ਇਹੀ ਕਹਿਣਗੇ, ‘ਆ ਨਹੀਂ ਕੀਤਾ, ਉਹ ਨਹੀਂ ਕੀਤਾ’ ਪਰ ਜ਼ਿੰਦਗੀ ਜਿਉਣ ਦਾ ਸਹਾਰਾ ਰਹਿ ਸਕਦਾ ਹੈ।
ਜਿਹੜਾ ਕਿਸਾਨ ਸਾਰੇ ਪਿੰਡ ਨੂੰ ਰਜਾਉਂਦਾ ਹੋਇਆ ਮਰ ਜਾਂਦਾ ਹੈ, ਇਕ ਦਿਨ ਉਸੇ ਦੇ ਹੀ ਬੱਚੇ ਭੁੱਖੇ ਮਰਦੇ ਹਨ। ਇਹ ਸ਼ਰੀਕੇਬਾਜੀ ਦਾ ਕੋਈ ਵੀ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਦਾ। ਅਸੀਂ ਜਾਣਦੇ ਹਾਂ ਪਾਣੀ ਉਪਰ ਦੀ ਲੰਘ ਰਿਹਾ ਹੈ ਫਿਰ ਕਿਉਂ ਅੱਗੇ ਵੱਧਦੇ ਹਾਂ। ਪੁਰਾਣੇ ਸਮਿਆਂ ‘ਚ ਕਦੀ ਨਹੀਂ ਸੀ ਸੁਣਿਆ ਕਿ ਕਿਸਾਨ ਕਰਜੇ ਤੋਂ ਤੰਗ ਆ ਕੇ ਮਰਿਆ ਹੋਵੇ। ਕਿਉਂਕਿ ਉਸ ਵੱਕਤ ਸਾਦੀ ਜ਼ਿੰਦਗੀ ਅਤੇ ਸੱਚਾ ਰਹਿਣ-ਸਹਿਣ ਸੀ।
ਆਓ! ਹਰ ਕਦਮ ਆਪਣੇ ਬੱਚਿਆਂ ਦੇ ਭਵਿੱਖ ਵੱਲ ਵੇਖ ਕੇ ਉਠਾਈਏ। ਪੈਸੇ ਦੀ ਵਰਤੋਂ ਸਹੀ ਅਤੇ ਸੰਭਾਲ ਕੇ ਕਰੀਏ। ਫੋਕੇ ਦਿਖਾਵਿਆਂ ਨੂੰ ਤਿਆਗੀਏ ਅਤੇ ਨਵੀਆਂ ਪੈੜਾਂ ਪਾਈਏ, ਨਾ ਕਿ ਖੁਦਕੁਸ਼ੀ ਕਰਕੇ ਆਪਣੇ-ਆਪ ਨੂੰ ਮਿਟਾ ਦੇਈਏ। ਜੇਕਰ ਅੱਜ ਸੰਭਲ ਕੇ ਤੁਰਾਂਗੇ ਤਾਂ ਹੀ ਕੱਲ੍ਹ ਦੇ ਰਾਹ ਸਾਫ਼ ਹੋਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ‘ਤੇ ਮਾਣ ਕਰ ਸਕਣ ਗਈਆਂ।

ਕਿਉਂ ਨਾ ਆਪਾਂ ਆਪਣੇ ਘਰ ਤੋਂ ਹੀ ਪਾਣੀ ਬੱਚਤ ਦੀ ਸ਼ੁਰੂਆਤ ਕਰੀਏ …

Jasveer_Sharma_Dadahoorਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ: 94176-22046

ਪਾਣੀ ਵਾਹਿਗੁਰੂ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ, ਇਸ ਦਾ ਵਰਨਣ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿਚ ਵੀ ਖੋਲ ਕੇ ਕੀਤਾ ਹੋਇਆ ਹੈ। ਪਰ ਜੋ ਅੱਜ ਦੇ ਹਾਲਾਤ ਨੇ ਇਹ ਵੀ ਕਿਸੇ ਤੋਂ ਗੁੱਝੇ ਨਹੀਂ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਸੋਕੇ ਜਿਹੇ ਹਾਲਾਤਾਂ ਨੇ ਮਨੁਖਤਾ ਨੂੰ ਫਿਕਰਾਂ ਦੇ ਵਿੱਚ ਪਾਇਆ ਹੋਇਆ ਹੈ। ਪਰ ਕੀ ਅਸੀਂ ਇਸ ਦੀ ਸੰਭਾਲ ਲਈ ਦਿਲੋਂ ਸੰਜੀਦਾ ਵੀ ਹਾਂ? ਇਸ ਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ ਕਿ ਨਹੀਂ।
water_articul_photo_jasveer_sharma_dadahoorਕੋਈ ਸਮਾਂ ਸੀ ਜਦੋਂ ਰਫਾ ਹਾਜਤ ਲਈ ਇਕ ਲੋਟਾ (ਬੋਤਲ) ਪਾਣੀ ਲੈ ਕੇ ਖੇਤਾਂ ਦੇ ਵਿੱਚ ਜਾਂਦੇ ਸਾਂ, ਇਕ ਗੜਵੀ ਪਾਣੀ ਦੀ ਲੈ ਕੇ ਦਾਤਣ ਜਾਂ ਸਮੇਂ ਦੇ ਨਾਲ ਬੁਰਸ਼ ਕਰ ਲੈਂਦੇ ਸਾਂ। ਉਨ•ਾਂ ਸਮਿਆਂ ਦੇ ਵਿੱਚ ਐਸੀ ਪਾਣੀ ਦੀ ਕਿੱਲਤ ਵਾਲੀ ਕੋਈ ਗੱਲ ਵੀ ਨਹੀ ਸੀ। ਪਰ ਅੱਜ ਇਨ•ਾਂ ਗੱਲਾਂ ਵੱਲ ਅਤਿਅੰਤ ਧਿਆਨ ਦੇਣ ਦੀ ਲੋੜ ਹੈ, ਪਰ ਕੋਈ ਧਿਆਨ ਦਿੰਦਾ ਨਹੀਂ। ਕਦੇ ਨਲਕੇ ਲਗਾਉਣ ਲਈ ਸਿਰਫ਼ 50 ਜਾਂ 60 ਫੁੱਟ ਬੋਰ ਕਰਕੇ ਵਧੀਆ ਪੀਣ ਵਾਲਾ ਪਾਣੀ ਨਿਕਲ ਆਉਂਦਾ ਸੀ। ਪਰ ਅੱਜ 300/400 ਫੁੱਟ ਥੱਲੇ ਜਾ ਕੇ ਵੀ ਪਾਣੀ ਨਹੀਂ ਲੱਭ ਰਿਹਾ ਹੈ। ਜਿਹੋ ਜਿਹਾ ਮਨੁੱਖ ਦਿਨੋਂ ਦਿਨ ਹੋ ਰਿਹਾ ਹੈ, ਵਾਹਿਗੁਰੂ ਵੀ ਓਸਾ ਹੀ ਹੋ ਰਿਹਾ ਹੈ। ਅੱਜ ਅਸੀ ਫਾਲਤੂ ਪਾਣੀ ਡੋਲਣ ਨੂੰ ਆਪਣੀ ਬਹਾਦਰੀ ਸਮਝਦੇ ਹਾਂ। ਵੇਖਿਆ ਜਾਂਦਾ ਹੈ ਕਿ ਇਕ ਇੰਚੀ ਦੀ ਪਾਈਪ ਲਾ ਕੇ ਕਾਰਾਂ ਧੋਣੀਆਂ, ਐਵੇਂ ਮਤਲਬ ਤੋਂ ਬਿਨਾ ਹੀ ਘਰਾਂ ਦੇ ਮੂਹਰੇ ਪਾਣੀ ਦਾ ਛਿੜਕਾਅ ਕਰਨਾ, ਬਗੀਚੀਆਂ ਨੂੰ ਫਾਲਤੂ ਪਾਣੀ ਦੇਣੀ ਜਾਣਾ, ਹੋਰ ਤਾਂ ਹੋਰ ਬੁਰਛ ਕਰਨ ਲੱਗਿਆਂ ਘੱਟੋ ਘੱਟ 10 ਲੀਟਰ ਪਾਣੀ ਡੋਲਣਾਂ ਅੱਜ ਹਰ ਇਕ ਦੀ ਆਦਤ ਬਣ ਚੁੱਕੀ ਹੈ, ਫਲੱਸ਼ ਦੇ ਬਾਥਰੂਮ ਕਰਨ ਵੇਲੇ ਵੀ ਘੜੀ ਘੜੀ ਪਾਣੀ ਛੱਡ ਦੇਣਾ ਜੋ ਕਿ ਇਕ ਵਾਰ ਟੈਂਕ ਚੋਂ ਪਾਣੀ ਛੱਡਣ ਤੇ ਘੱਟੋ ਘੱਟ 8 ਲੀਟਰ ਪਾਣੀ ਡੋਲਿਆ ਜਾਂਦਾ ਹੈ, ਇਸ ਨੂੰ ਅਸੀਂ ਆਪਣੀ ਸ਼ਾਨ ਸਮਝਦੇ ਹਾਂ। ਪਾਣੀ ਦੀ ਕੀਮਤ ਉਨ•ਾਂ ਰਾਜਾਂ ਨੂੰ ਪੁੱਛ ਵੇਖੋ, ਜਿੱਥੇ ਸੋਕਾ ਗ੍ਰਸਤ ਰਾਜ ਐਲਾਨੇ ਜਾ ਚੁੱਕੇ ਹਨ, 4-4 ਘੰਟੇ ਲਾਈਨ ਦੇ ਵਿੱਚ ਖੜਕੇ 10 ਲੀਟਰ ਪਾਣੀ ਦੀ ਵਾਰੀ ਆਉਂਦੀ ਹੈ, ਜਾਂ ਚਾਰ ਘੰਟੇ ਖੜਨ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਵੇ ਤਾਂ ਟੈਂਕ ਵਿੱਚੋਂ ਪਾਣੀ ਖਤਮ ਹੋ ਜਾਵੇ ਤਾਂ ਫਿਰ ਤੁਹਾਡੇ ਤੇ ਕੀ ਬੀਤੇਗੀ ? ਇਸ ਦਾ ਅੰਦਾਜ਼ਾ ਹਰ ਇਕ ਇਨਸਾਨ ਹੀ ਲਾ ਸਕਦਾ ਹੈ। ਆਮ ਹੀ ਲੋਕ ਗਰਮੀਆਂ ਦੇ ਸੀਜਨ ਦੇ ਵਿਚ ਪਹਾੜੀ ਇਲਾਕਿਆਂ ਲਈ ਨਿਕਲ ਜਾਂਦੇ ਹਨ, ਇਸ ਵਾਰ ਮੈਨੂੰ ਵੀ 13-14-15-16 ਮਈ ਨੂੰ ਚਾਰ ਦਿਨ ਪਹਾੜੀ ਇਲਾਕੇ, (ਚਿੰਤਪੁਰਨੀ, ਜਵਾਲਾ ਜੀ, ਕਾਂਗੜਾ ਤੇ ਚਮੁੰਡਾ ਜੀ) ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਪਰ ਉੱਥੇ ਜਾਕੇ ਮੈਦਾਨੀ ਇਲਾਕੇ ਨਾਲੋਂ ਜ਼ਿਆਦਾ ਗਰਮੀ ਸੀ। ਸਾਰੇ ਹੀ ਚੋਅ ਜਾਂ ਨਦੀਆਂ ਸੁੱਕੀਆਂ ਸਨ। ਅੰਤਾਂ ਦੀ ਗਰਮੀ ਨਾਲ ਹਾਲੋ ਬੇਹਾਲ ਹੋਏ ਲੋਕ ਲੰਮੀਆਂ-ਲੰਮੀਆਂ ਲਾਈਨਾਂ ਲਾ ਕੇ ਆਪਣੀ ਆਸਥਾ ਲਈ ਮਾਤਾ ਜੀ ਦੇ ਦਰਸ਼ਨ ਕਰਨ ਲਈ ਘੰਟਿਆਂ ਬੱਧੀ ਖੜ•ੇ ਰਹੇ। ਸੰਗਰਾਂਦ, ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਕਰਕੇ ਬਹੁਤ ਹੀ ਜ਼ਿਆਦਾ ਭੀੜ ਨੇ ਜਿਵੇਂ ਕਿ ਸਾਵਣ ਮਹੀਨੇ ਵਿੱਚ ਮੇਲੇ ਦਾ ਰੂਪ ਧਾਰਨ ਕੀਤਾ ਹੋਇਆ ਸੀ। ਛੋਟੇ ਬੱਚਿਆਂ ਤੇ ਵੱਡਿਆਂ ਦਾ ਪਾਣੀ ਖੁਣੋ ਅੰਤਾਂ ਦਾ ਬੁਰਾ ਹਾਲ ਹੋ ਰਿਹਾ ਸੀ। ਮੈਦਾਨੀ ਇਲਾਕਿਆਂ ਨਾਲੋਂ ਵੀ ਤਪਸ ਜ਼ਿਆਦਾ ਸੀ। ਕੀ ਹਾਲ ਹੋਵੇਗਾ ਆਉਣ ਵਾਲੇ ਸਮਿਆਂ ਵਿੱਚ ਜੇਕਰ ਅੱਜ ਵੀ ਅਸੀਂ ਆਪਣੇ ਕਰਤੱਵ ਤੋਂ ਮੂੰਹ ਮੋੜਿਆ। ਗੱਲਾਂ ਕਰਨ ਵਾਲੇ ਤਾਂ ਇਹ ਵੀ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਸਾਹਮਣੇ ਬੱਚਿਆਂ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਮਿਲਣੀ। ਬੱਚੇ ਮਾਪਿਆਂ ਦੇ ਸਾਹਮਣੇ ਤੜਪ-ਤੜਪ ਕੇ ਮਰਨਗੇ। ਐਸੇ ਭਿਆਨਕ ਸਮੇਂ ਵਾਹਿਗੁਰੂ ਕਿਸੇ ਤੇ ਕਦੇ ਵੀ ਨਾ ਲਿਆਵੇ, ਪਰ ਆਪਾਂ ਨੂੰ ਵੀ ਆਪਣੇ ਫ਼ਰਜ਼ਾਂ ਤੇ ਮੁਨਕਰ ਨਹੀ ਹੋਣਾ ਚਾਹੀਦਾ। ਪਾਣੀ ਦੀ ਬੂੰਦ-ਬੂੰਦ ਬਚਾਈ ਕਿਸੇ ਲਾਚਾਰ ਨੂੰ ਜਿੰਦਗੀ ਬਖਸ਼ਣ ਵਿੱਚ ਸਹਾਈ ਹੋ ਸਕਦੀ ਹੈ ਪਰ ਅੱਜ ਹਰ ਘਰ ਦੇ ਵਿੱਚ ਇੰਨ•ਾਂ ਗੱਲਾਂ ਤੋਂ ਲੜਾਈਆਂ ਪੈਂਦੀਆਂ ਹਨ, ਜੇਕਰ ਕੋਈ ਸਿਆਣਾ ਬੰਦਾ ਬੱਚਿਆਂ ਨੂੰ ਫਾਲਤੂ ਪਾਣੀ ਡੋਲਣ ਤੋਂ ਵਰਜਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਛੱਡੋ ਜੀ ਸਾਰੀ ਦੁਨੀਆਂ ਦੇ ਨਾਲ ਹੀ ਹਾਂ, ਜਿਵੇਂ ਲੋਕਾਂ ਨਾਲ ਬੀਤੇਗੀ ਉਹੀ ਸਾਡੇ ਨਾਲ ਹੋਵੇਗਾ। ਪਰ ਦੋਸਤੋ ਇੱਥੇ ਹੀ ਅਸੀ ਗਲਤ ਹੋ ਜਾਨੇ ਆਂ, ਕਿਉਂਕਿ ਹੋ ਸਕਦਾ ਹੈ ਕਿ ਸਾਰੇ ਲੋਕ ਪਹਿਲਾਂ ਹੀ ਆਪਣਾ ਫ਼ਰਜ਼ ਸਮਝ ਕੇ ਪਾਣੀ ਦੀ ਬੱਚਤ ਕਰਦੇ ਹੋਣ ਤੇ ਆਪਾਂ ਹੀ ਲੇਟ ਹੋਈਏ। ਕਹਿਣ ਤੋਂ ਭਾਵ ਕਿ ਕਿਉਂ ਨਾ ਆਪਾਂ ਆਪਣੇ ਘਰ ਤੋਂ ਹੀ ਪਾਣੀ ਬੱਚਤ ਦੀ ਸ਼ੁਰੂਆਤ ਕਰੀਏ ਤਾਂ ਕਿ ਸੋਕਾ ਗ੍ਰਸਤ ਇਲਾਕਿਆਂ ਨੂੰ ਵੀ ਜ਼ਿੰਦਗੀ ਜੀਣ ਲਈ ਪਾਣੀ ਮਿਲ ਸਕੇ। ਐਸੇ ਨੇਕ ਕੰਮਾਂ ਵਿੱਚ ਬਿਲਕੁਲ ਦੇਰ ਨਾ ਕਰੀਏ, ਆਉਣ ਵਾਲੇ ਭਿਆਨਕ ਸਮੇਂ ਤੋਂ ਬਚਣ ਲਈ ਇਸ ਪਾਣੀ ਦੀ ਬੂੰਦ-ਬੂੰਦ ਨੂੰ ਸੰਭਾਲਣ ਦਾ ਅੱਜ ਤੋਂ ਹੀ ਤੋਹੱਈਆ ਕਰੀਏ। ਗੁਰੂ ਸਾਬਾਨਾਂ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ” ਦੇਰ ਆਏ ਦਰੁਸਤ ਆਏ ਦੇ ਮਹਾਂ ਵਾਕਾਂ ਅਨੁਸਾਰ ਅੱਜ ਤੋਂ ਹੀ ਨਹੀਂ ਹੁਣੇ ਤੋਂ ਹੀ ਆਪਾਂ ਇਸ ਤੇ ਅਮਲ ਕਰਕੇ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਸਕਦੇ ਹਾਂ, ਜੋ ਕਿ ਮਨੁੱਖਤਾ ਦਾ ਪਹਿਲਾ ਫ਼ਰਜ਼ ਵੀ ਹੈ।

ਆਸੇ ਪਾਸੇ ਦੂਰ ਨਜ਼ਰ ਪਈ ਤਾਂ

ਜਸਪਾਲ ਸਿੰਘ ਲੋਹਾਮjaspal_singh_loham
ਈਮੇਲ: jaspal.loham0gmail.com
ਮੋਬਾਇਲ ਨੰਬਰ: 9781040140
ਮੌਸਮ ਨੇ ਕਰਵਟ ਲਈ ਤਿੰਨ ਦਿਨ ਲਗਾਤਾਰ ਗਰਮੀ ਪਈ, ਵੱਟ ਨਿੱਕਲ ਗਏ ਦੂਜਾ ਮਿੱਟੀ ਵਾਲਾ ਗੰਧਲਾ ਵਾਤਾਵਰਨ ਸੀ। ਚੌਥੇ ਦਿਨ ਸ਼ਾਮ ਨੂੰ ਬਹੁਤ ਹੀ ਤੇਜ਼ ਹਨੇਰੀ ਚੱਲੀ। ਘਰ ਦੀਆਂ ਬਾਰ ਬਾਰੀਆਂ ਬੰਦ ਕਰ ਲਈਆਂ। ਕਮਰੇ ਮਿੱਟੀ ਘੱਟੇ ਤੋਂ ਬਚ ਗਏ ਪਰ ਵਿਹੜਾ ਮਿੱਟੀ ਨਾਲ ਭਰ ਗਿਆ ਅਤੇ ਸਾਰੀ ਫਰਸ਼ ਕਾਲਸ ਨਾਲ ਭਰ ਗਈ। ਸਾਰੀ ਫਰਸ਼ ਕਾਲੀ ਦਿਸ ਰਹੀ ਸੀ। ਘੰਟਾ ਭਰ ਤੇਜ਼ ਹਨੇਰੀ ਚੱਲੀ ਫਿਰ ਲੱਗਿਆ ਜਿਵੇਂ ਘਟ ਗਈ ਹੋਵੇ ਤੇ ਬਾਹਰ ਜਾ ਕੇ ਦੇਖਿਆ ਅਜੇ ਵੀ ਹਨੇਰੀ ਚੱਲ ਰਹੀ ਸੀ ਪਰ ਪਹਿਲਾਂ ਨਾਲੋਂ ਘੱਟ ਸੀ। ਸ਼ਾਮ ਦਾ ਸਮਾਂ ਸੀ। ਸੈਰ ਦਾ ਵੇਲਾ ਹੋ ਗਿਆ ਤੇ ਆਪਣੇ ਦੋਸਤ ਨੂੰ ਫੋਨ ਲਾਇਆ ਤੇ ਸੈਰ ਤੇ ਜਾਣ ਲਈ ਕਿਹਾ। ਉਨ•ਾਂ ਨੇ ਵੀ ਹਾਂ ਵਿਚ ਹਾਂ ਮਿਲਾ ਕੇ ਕਿਹਾ ਕਿ ਜਲਦੀ ਮਿੱਟੀ ਉÎੱਡਣੀ ਬੰਦ ਹੋ ਜਾਵੇਗੀ ਆਪਾਂ ਸੈਰ ਕਰ ਹੀ ਆਉਣੇ ਆਂ। ਮੌਸਮ ਸੁਹਾਵਨਾ ਏ ਕੁਦਰਤ ਦਾ ਆਨੰਦ ਮਾਣੀਏ। ਹੁਣੇ ਹੀ ਚੱਲ ਪਓ।
ਗੱਲ ਕਿ ਜੇ ਸੈਰ ਤੇ ਨਾ ਜਾਈਏ ਤਾਂ ਆਂਏਂ ਲੱਗਦਾ ਹੈ ਕਿ ਕੁੱਝ ਰਹਿ ਗਿਆ। ਜਲਦੀ ਨਾਲ ਮੈਂ ਪਟਕੀ ਬੰਨੀ ਤੇ  ਐਨਕ ਲਾ ਕੇ ਘਰੋਂ ਸਕੂਟਰੀ ਤੇ ਸਵਾਰ ਹੋ ਕੇ ਪਾਰਕ ਦੇ ਸਾਹਮਣੇ ਪਹੁੰਚ ਗਿਆ। ਗੇਟ ਦੇ ਆਲੇ ਦੁਆਲੇ ਗਿਣਤੀ ਦੇ ਹੀ ਵਹੀਕਲ ਖੜ•ੇ ਸੀ। ਲੱਗਦਾ ਹੈ ਹਨੇਰੀ ਕਰਕੇ ਅੱਜ ਲੋਕ ਘੱਟ ਆਏ। ਅਜੇ ਸਕੂਟਰੀ ਪਾਰਕ ਹੀ ਕੀਤੀ ਸੀ ਕਿ ਗੇਟ ਦੇ ਨੇੜੇ ਹੀ ਮੇਰਾ ਦੋਸਤ ਮਿਲ ਪਿਆ। ਅਸੀਂ ਦੋਨੋ ਪਾਰਕ ਦੇ ਅੰਦਰ ਚਲੇ ਗਏ। ਅਜੇ ਵੀ ਮਿੱਟੀ ਉÎੱਡ ਰਹੀ ਸੀ ਅਤੇ ਸਾਡੇ ਤੇ ਸਿੱਧੀ ਪੈ ਰਹੀ ਸੀ। ਸਾਨੂੰ ਸਾਡੀਆਂ ਐਨਕਾਂ ਹੀ ਬਚਾ ਰਹੀਆਂ ਸਨ। ਜਿੱਥੇ ਅਸੀਂ ਸੈਰ ਕਰਦੇ ਹਾਂ ਉਹ ਟਰੈਕ ਦੀ ਚੌੜਾਈ ਕਾਫੀ ਹੈ ਜਿਸ ਕਰਕੇ ਸਾਨੂੰ ਕਦੇ ਵੀ ਸੈਰ ਕਰਨ ਵਿਚ ਰੁਕਾਵਟ ਨਹੀਂ ਪਈ। ਇਸੇ ਕਰਕੇ ਸੈਰ ਕਰਨ ਸਮੇਂ ਅਸੀਂ ਚੌੜੇ ਟਰੈਕ ਤੇ ਜਾਂਦੇ ਹਾਂ। ਸੈਰ ਕਰਨੀ ਸੌਖੀ ਲੱਗਦੀ ਹੈ ਨਹੀਂ ਤਾਂ ਜਗ•ਾ ਥੋੜੀ ਹੋਣ ਕਰਕੇ ਕਦੇ ਖੱਬੇ ਕਦੇ ਸੱਜੇ ਹੋਣਾ ਪੈਂਦਾ ਹੈ। ਅੱਜ ਫੁੱਟਬਾਲ, ਬਾਸਕਿਟਬਾਲ ਅਤੇ ਕ੍ਰਿਕਟ ਖੇਡਣ ਵਾਲੇ ਖਿਡਾਰੀ ਬੱਚੇ ਵੀ ਨਹੀਂ ਦਿਸੇ। ਹਨੇਰੀ ਦੀ ਵਜਾ ਕਰਕੇ ਉਹ ਵੀ ਨਹੀਂ ਆਏ। ਹੁਣ ਪਹਿਲਾਂ ਨਾਲੋਂ ਹਵਾ ਘਟ ਗਈ ਅਤੇ ਮਿੱਟੀ ਵੀ ਨਾ ਮਾਤਰ ਉÎੱਡ ਰਿਹਾ ਸੀ।
ਪਾਰਕ ਦਾ ਵੱਡਾ ਟੋਇਆ ਸਫੈਦਿਆਂ ਨਾਲ ਭਰਿਆ ਹੋਇਆ ਸੀ ਅਤੇ ਘਾਹ ਫੂਸ ਨਾਲ ਗੱਚ ਸੀ। ਦੇਖਣ ਨੂੰ ਜੰਗਲੀ ਖੇਤਰ ਲੱਗਦਾ। ਇਥੇ ਕੋਈ ਵੀ ਨਹੀਂ ਜਾਂਦਾ। ਅਜੇ ਟਰੈਕ ਦੇ ਦੋ ਕੁ ਗੇੜੇ ਲਗਾਏ ਸੀ ਕਿ ਪਾਰਕ ਦੇ ਵੱਡੇ ਟੋਏ ਵਿਚ ਦੋ ਮੁੰਡੇ ਆਹਮਣੇ ਸਾਹਮਣੇ ਬੈਠੇ ਹੋਏ ਦਿਸੇ ਅਤੇ ਜਦੋਂ ਗੁਹ ਨਾਲ ਦੇਖਿਆ ਤਾਂ ਲੱਗਿਆ ਕਿ ਉਹ 17 ਕੁ ਸਾਲ ਦੇ ਸੀ। ਉਨ•ਾਂ ਦੇ ਜੀਨਾਂ ਪਾਈਆਂ ਸੀ, ਛਤਰੀ ਕੱਟ ਵਾਲ ਰੱਖੇ ਹੋਏ ਸੀ, ਪਤਲੇ ਜਿਹੇ ਸੀ, ਸ਼ੌਕੀ ਜਿਹੇ ਲੱਗਦੇ ਸੀ, ਦੋਵੇਂ ਘੇਰਾ ਬਣਾ ਕੇ ਬੈਠੇ ਸੀ। ਉਨ•ਾਂ ਦੇ ਹੱਥ ਵਿਚ ਚਮਕਦੀ ਸ਼ੀਟ ਜਿਹੀ ਸੀ ਅਤੇ ਉਹ ਮਾਚਿਸ ਵਾਲੀ ਡੱਬੀ ਵਿਚੋਂ ਤੀਲੀ ਕੱਢਕੇ ਅੱਗ ਲਾ ਕੇ ਧੂੰਏ ਨੂੰ ਪਾਇਪ ਰਾਹੀਂ ਸੁੰਘ ਰਹੇ ਸੀ। ਉਹ ਵਾਰ ਵਾਰ ਮਾਚਿਸ ਜਗਾ ਰਹੇ ਸੀ ਅਤੇ ਵਾਰ ਵਾਰ ਸੁੰਘ ਰਹੇ ਸੀ। ਨਸ਼ਾ ਕਰ ਰਹੇ ਸੀ। ਇਹ ਦੇਖ ਕੇ ਅੱਜ ਤਾਂ ਹੱਦ ਹੋ ਗਈ। ਫਿਰ ਉਹ ਉਥੋਂ ਉÎੱਠ ਗਏ ਤੇ ਦੂਜੇ ਪਾਰਕ ਦੇ ਵਿਚ ਦੀ ਲੰਘਦੇ ਹੋਏ ਟੈਂਕੀ ਦੇ ਪਿੱਛੇ ਚਲੇ ਗਏ ਅਤੇ ਲੁਕ ਕੇ ਬੈਠੇ ਗਏ। ਅਸੀਂ ਦੋਨੋ ਇਹ ਦ੍ਰਿਸ਼ ਦੇਖ ਕੇ ਦੰਗ ਰਹਿ ਗਏ।
ਨਸ਼ੇ ਕਰਨ ਵਾਲੇ ਰੋਜ਼ਾਨਾ ਆਪਣੀ ਜਿੰਦਗੀ ਨੂੰ ਖਾਤਮੇ ਦੀ ਕਗਾਰ ਵੱਲ ਲਿਜਾ ਰਹੇ ਹਨ, ਉਨ•ਾਂ ਦੀ ਉਮਰ ਘਟ ਰਹੀ ਹੈ। ਪਰ ਪਤਾ ਨਹੀਂ ਫਿਰ ਵੀ ਮੁੰਡੇ ਕਿਉਂ ਬੇਖਬਰ ਹਨ। ਸ਼ਾਇਦ ਉਨ•ਾਂ ਨੂੰ ਜਿੰਦਗੀ ਤੇ ਮੌਤ ਦੀ ਰੂਪਰੇਖਾ ਦਾ ਗਿਆਨ ਕਿਸੇ ਨੇ ਨਹੀਂ ਕਰਾਇਆ ਹੋਵੇਗਾ। ਜਿੰਦਗੀ ਦੇ ਵਿਚ ਉਹ ਗਿਆਨ ਤੋਂ ਕੋਰੇ ਰਹੇ ਹੋਣਗੇ। ਮਾਂ ਬਾਪ ਆਪਣੇ ਬੱਚਿਆਂ ਪ੍ਰਤੀ ਸੁਚੇਤ ਹੋਣ ਤੇ ਸਦਾ ਹੀ ਉਨ•ਾਂ ਦਾ ਧਿਆਨ ਰੱਖਣ। ਉਨ•ਾਂ ਦੇ ਦੋਸਤ ਕਿਹੜੇ ਹਨ ਕਿਹੋ ਜਿਹੇ ਹਨ। ਰਾਤ ਨੂੰ ਦੇਰ ਨਾਲ ਤੱਕ ਨਹੀਂ ਆਉਂਦੇ। ਮੂੰਹ ਵਿੱਚੋਂ ਹਮਕ ਤਾਂ ਨਹੀਂ ਮਾਰਦੀ। ਬਾਥਰੂਮ ਵਿਚ ਵਾਰ ਵਾਰ ਤਾਂ ਨਹੀਂ ਜਾਂਦੇ। ਘਰ ਵਿਚ ਪਾਸੇ ਪਾਸੇ ਤਾਂ ਨਹੀਂ ਰਹਿੰਦੇ। ਜੇਕਰ ਅਜਿਹਾ ਤੱਥ ਧਿਆਨ ਵਿਚ ਆਉਂਦਾ ਹੈ ਤਾਂ ਜਰੁਰ ਗੜ•ਬੜ• ਹੋ ਸਕਦੀ ਹੈ। ਬੱਚੇ ਨੂੰ ਧਿਆਨ ਨਾਲ ਪਿਆਰ ਨਾਲ ਸਮਝਾਉ। ਉਨ•ਾਂ ਨੂੰ ਜੀਵਨ ਵਿਚ ਜਿੰਦਗੀ ਅਤੇ ਮੌਤ ਬਾਰੇ ਦੱਸੋ। ਬੀਤੇ ਸਮੇਂ ਦੀਆਂ ਉਦਾਹਰਨਾ ਦੇਵੋ। ਸਦਾ ਹੀ ਉਨ•ਾਂ ਤੇ ਚੁੱਪਮਈ ਦ੍ਰਿਸ਼ਟੀ ਰੱਖੋ। ਮਾਪੇ ਬੱਚੇ ਤੋਂ ਕਿਸ਼ੋਰ ਦੇ ਸਫਰ ਤੱਕ ਬੱਚੇ ਲਈ ਰਾਹ ਦਸੇਰਾ ਬਣਨ। ਚੰਗਾ ਹੋਵੇਗਾ ਜੇ ਮਾਪੇ ਬੱਚਿਆਂ ਨਾਲ ਦੋਸਤਾਨਾ ਸਬੰਧ ਰੱਖਣ। ਉਨ•ਾਂ ਨਾਲ ਹਰ ਚੰਗੀ ਮਾੜੀ ਗੱਲ ਸਾਂਝੀ ਕਰਨ। ਇਸ ਲਈ ਆਓ! ਆਪਣੇ ਬੱਚਿਆਂ ਨੂੰ ਸੰਭਾਲੀਏ ਤੇ ਚੰਗੀ ਸੇਧ ਦੇਈਏ।

———————————————————————————————

ਇਹ ਤਾਂ ਏਦਾਂ ਹੀ ਰਹਿੰਦਾ ਹੈ

ਜਸਪਾਲ ਸਿੰਘ ਲੋਹਾਮjaspal_singh_loham
ਈਮੇਲ: jaspal.loham0gmail.com
ਮੋਬਾਇਲ ਨੰਬਰ: 9781040140

ਬੀਤਾ ਸਮਾਂ ਇੱਕ ਵਾਰ ਫਿਰ ਅੱਖਾਂ ਦੇ ਸਾਹਮਣੇ ਇੱਕ ਮੰਜ਼ਰ ਦਾ ਰੂਪ ਧਾਰ ਗਿਆ ਅਤੇ ਫਿਲਮੀ ਸੀਨ ਵਾਂਗ ਸਭ ਕੁੱਝ ਦਿਖਾ ਗਿਆ। ਸਾਲਾਨਾ ਪ੍ਰੀਖਿਆਵਾਂ ਦੀ ਗੱਲ ਸੀ। ਬੱਸ ਲਿਖਤੀ ਅਜੇ ਖਤਮ ਹੋਈਆਂ ਸਨ ਤੇ ਪ੍ਰਯੋਗੀ ਬਾਕੀ ਰਹਿੰਦੀਆਂ ਸਨ। ਅਜੇ ਗੱਲਾਂ ਹੀ ਚੱਲ ਰਹੀਆਂ ਸਨ ਕਿ ਇਹ ਵੀ ਫੁਰਮਾਨ ਆ ਗਿਆ ਕਿ ਤੁਹਾਡੀ ਪ੍ਰਯੋਗੀ ਪ੍ਰੀਖਿਆ ਵਿਚ ਡਿਊਟੀ ਲੱਗੀ ਹੈ। ਆਪਣੇ ਸਕਲ ਤੋਂ ਫਾਰਗ ਹੋ ਕੇ ਪ੍ਰਯੋਗੀ ਸੈਂਟਰ ਤੇ ਗਿਆ। ਬੱਚੇ ਬਾਹਰ ਖੜ•ੇ ਆਪਣੀਆਂ ਹਾਸੀਆਂ ਖੇਡੀਆਂ ਵਿਚ ਮਸਤ ਸਨ, ਜੱਕੜੀਆਂ ਮਾਰ ਰਹੇ ਸਨ, ਲਿਖਤੀ ਪੇਪਰ ਦੇ ਕੇ ਸੁਖਾਲੇ ਜਿਹੇ ਮਹਿਸੂਸ ਲੱਗ ਰਹੇ ਸਨ। ਉਹ ਦੇਖ ਕੇ ਸ਼ਾਂਤ ਤੇ ਚੁਕੰਨੇ ਹੋ ਗਏ। ਪਿੰ੍ਰਸੀਪਲ ਸਾਹਿਬ ਨੂੰ ਮਿਲਕੇ ਅਤੇ ਸਾਰੇ ਕਾਗਜ ਪੱਤਰ ਲੈ ਕੇ ਸਕੂਲ ਦੇ ਸਾਇੰਸ ਮਾਸਟਰ ਨੂੰ ਲੈ ਕੇ ਪ੍ਰਯੋਗਸ਼ਾਲਾ ਵੱਲ ਚਲੇ ਗਏ। ਤਾਲਾ ਖੋਲਿਆ, ਅੰਦਰ ਵੜੇ, ਮੇਜ਼ ਕੁਰਸੀਆਂ ਪਹਿਲਾਂ ਹੀ ਸਾਫ ਕੀਤੀਆਂ ਪਈਆਂ ਸਨ। ਲੈਬ ਦੀ ਬਾਰੀ ਖੋਲ ਕੇ ਸਲੈਬ, ਪਿੰ੍ਰਜ਼ਮ, ਸਮਤਲ ਦਰਪਣ, ਸੂਈ ਪਿੰਨ, ਸ਼ੀਟਾਂ, ਲੱਕੜ ਸਟੈਡ, ਪੀ.ਐਚ. ਪੇਪਰ, ਤਰਲ ਪਦਾਰਥ ਤੇ ਹੋਰ ਬਹੁਤ ਕੁੱਝ ਬਾਹਰ ਵੱਡੇ ਮੇਜ ਤੇ ਬੱਚਿਆਂ ਦੇ ਪ੍ਰਯੋਗ ਕਰਨ ਲਈ ਰੱਖ ਦਿੱਤਾ। ਸਾਰਾ ਕੰਮ ਸੈਟ ਕਰ ਦਿੱਤਾ।
ਬਾਹਰ ਜਾ ਕੇ ਬੱਚਿਆਂ ਨੂੰ ਆਵਾਜ ਮਾਰੀ ਤੇ ਉਨ•ਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਰੋਲ ਨੰਬਰ ਅਨੁਸਾਰ ਪ੍ਰਯੋਗਸ਼ਾਲਾ ਦੇ ਅੰਦਰ ਟੇਬਲ ਦੇ ਕੋਲ ਖੜ• ਜਾਣ। ਸਾਰੇ ਆਪਣੀਆਂ ਥਾਵਾਂ ਤੇ ਖੜ•ੇ ਸਨ। ਬੱਚਿਆਂ ਨੂੰ ਸ਼ੀਟਾਂ ਅਤੇ ਪ੍ਰਸ਼ਨ ਪੱਤਰ ਵੰਡੇ ਗਏ। ਉÎੱਤਰ ਪੱਤਰੀਆਂ ਦੇ ਬਾਹਰੇ ਪੰਨੇ ਭਰਨ ਲਈ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੇ ਇਹ ਮੁਕੰਮਲ ਕਰ ਲਈ। ਪੇਪਰ ਅਨੁਸਾਰ ਤਿੰਨ ਭਾਗਾਂ ਦੇ ਪ੍ਰਯੋਗ ਬੱਚਿਆਂ ਨੂੰ ਕਰਨ ਲਈ ਦੱਸ ਦਿੱਤੇ। ਬੱਚੇ ਫਟਾਫਟ ਪ੍ਰਯੋਗ ਕਰਨ ਲੱਗ ਪਏ ਅਤੇ ਕਈ ਉਤਰ ਪੱਤਰੀਆਂ ਵਿਚ ਲਿਖਣ ਲੱਗ ਪਏ। ਕਈ ਰੀਡਿੰਗ ਲੈ ਰਹੇ ਸਨ। ਸਾਰੇ ਬੱਚੇ ਆਪਣੇ ਕੰਮਾਂ ਵਿਚ ਵਿਅਸਥ ਹੋ ਗਏ। ਕਦੇ ਕਦੇ ਬੱਚੇ ਵਿਚ ਦੀ ਗੱਲਾਂ ਕਰਨ ਲੱਗ ਪੈਂਦੇ। ਸਾਡੇ ਕਹਿਣ ਤੇ ਉਹ ਚੁੱਪ ਕਰ ਜਾਂਦੇ। ਸਾਰੇ ਬੱਚਿਆਂ ਦੇ ਹਾਜਰੀ ਚਾਰਟ ਤੇ ਦਸਤਖਤ ਕਰਵਾਏ ਗਏ ਜਿਹੜੇ ਇਸ ਕਾਰਜ ਦਾ ਅਹਿਮ ਹਿੱਸਾ ਹੁੰਦੇ ਹਨ।
ਸਾਡਾ ਹਰ ਬੱਚੇ ਵੱਲ ਧਿਆਨ ਸੀ ਕਿ ਉਹ ਕੀ ਕਰ ਰਹੇ ਹਨ ਕਿੱਥੇ ਖੜ•ੇ ਹਨ। ਕਾਫੀ ਸਮਾਂ ਲੰਘ ਗਿਆ ਤੇ ਅਸੀਂ ਬੱਚਿਆਂ ਨੂੰ ਪ੍ਰਸ਼ਨ-ਉÎੱਤਰ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ। ਉਨ•ਾਂ ਦੀ ਨੋਟਬੁੱਕ ਦੇ ਅੰਦਰ ਲਿਖੇ ਪ੍ਰਯੋਗ ਚੈਕ ਕੀਤੇ ਕਿ ਬੱਚੇ ਨੇ ਲਿਖੇ ਹਨ ਕਿ ਨਹੀਂ। ਕਈਆਂ ਦੇ ਰੋਲ ਨੰਬਰ ਹੀ ਨਹੀਂ ਲਿਖੇ ਜਿਹੜੇ ਸਭ ਤੋਂ ਕਹਿ ਕੇ ਲਿਖਵਾਏ। ਕਈ ਬੱਚਿਆਂ ਨੇ ਬਹੁਤ ਹੀ ਸੁੰਦਰ ਮਾਡਲ ਬਣਾਏ ਹੋਏ ਸਨ। ਉਹ ਆਪਣੀਆਂ ਪ੍ਰੋਜੈਕਟ ਫਾਇਲਾਂ, ਚਾਰਟ ਵੀ ਬਣਾਕੇ ਲਿਆਏ ਸਨ ਅਤੇ ਉਨ•ਾਂ ਨੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵੀ ਠੀਕ ਦਿੱਤੇ। ਇਸ ਤਰ•ਾਂ ਲੱਗਿਆ ਕਿ ਇਹ ਬੱਚੀਆਂ ਜਰੂਰ ਵਧੀਆ ਨੰਬਰ ਲੈ ਕੇ ਆਪਣੇ ਨਿਸ਼ਾਨੇ ਨੂੰ ਸਰ ਕਰਨਗੀਆਂ। ਬੱਚਿਆਂ ਦੀ ਕਾਰਗੁਜਾਰੀ ਦੇਖ ਕੇ ਅਸੀਂ ਵੀ ਖੁਸ਼ ਹੋਏ।
ਕੁੱਝ ਸਮੇਂ ਬਾਅਦ ਚਾਹ ਆ ਗਈ। ਚਾਹ ਪੀਂਦੇ ਹੋਏ ਅਸੀਂ ਆਪਣਾ ਕੰਮ ਨਿਪਟਾਉਦੇ ਗਏ। ਇੱਕਲੇ ਇਕੱਲੇ ਬੱਚੇ ਕੋਲ ਜਾ ਕੇ ਉਨ•ਾਂ ਦੇ ਰੋਲ ਲੰਬਰ ਚੈਕ ਕੀਤੇ ਜਿਹੜੇ ਸਭ ਨੇ ਠੀਕ ਭਰੇ ਹੋਏ ਸਨ। ਸਮਾਂ ਪੂਰਾ ਹੋ ਗਿਆ। ਅਸੀਂ ਰੋਲ ਨੰਬਰ ਵਾਰ ਉਤਰ ਕਾਪੀਆਂ, ਨੋਟ ਬੁੱਕ, ਮਾਡਲ ਚਾਰਟ ਪ੍ਰੋਜੈਕਟ ਫਾਇਲਾਂ ਇੱਕਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬੱਚੇ ਆਪਣੀਆਂ ਕਾਪੀਆਂ ਫੜਾਕੇ ਜਾ ਰਹੇ ਸਨ। ਤਦ ਇੱਕ ਬੱਚਾ ਮੇਜ ਦੇ ਨੇੜੇ ਆਇਆ ਤੇ ਕਹਿਣ ਲੱਗਾ,” ਸਰ ਜੀ! ਮੈਥੋਂ ਖੜ•ਾ ਨਹੀਂ ਹੋਇਆ ਜਾਂਦਾ?” ਉਹਦੀ ਉਮਰ 15 ਕੁ ਸਾਲ ਦੀ ਲੱੱਗਦੀ ਸੀ ਤੇ ਉਹ ਪਤਲਾ ਜਿਹਾ ਸੀ, ਉਸਦੀਆਂ ਅੱਖਾਂ ਚੜ•ੀਆਂ ਹੋਈਆਂ, ਚੇਹਰਾ ਕਾਲਾ, ਬੁੱਲ ਵੀ ਕਾਲੇ ਹੋਏ ਪਏ ਸਨ। ਉਹ ਕਦੇ ਅੱਗੇ ਜਾਵੇ ਕਦੇ ਪਿੱਛੇ ਜਾਵੇ। ਇੱਕ ਵਾਰ ਤਾਂ ਉਹ ਅੱਗੇ ਨੂੰ ਉਲਰ ਗਿਆ ਤੇ ਮੇਜ ਤੇ ਪਏ ਕੱਚ ਦੇ ਸਮਾਨ ਵਿਚ ਵੱਜਿਆ ਤੇ ਸਾਰਾ ਸਮਾਨ ਥੱਲੇ ਡਿੱਗ ਕੇ ਟੁੱਟ ਗਿਆ ਅਤੇ ਫਰਸ਼ ਤੇ ਚਾਰੇ ਪਾਸੇ ਦੂਰ ਤੱਕ ਖਿੱਲਰ ਗਿਆ। ਮੈਨੂੰ ਲੱਗਾ ਕਿ ਉਹ ਰੋਟੀ ਖਾ ਕੇ ਨੀ ਆਇਆ ਹੋਣਾ, ਖਾਲੀ ਪੇਟ ਹੋਣਾ ਹੈ ਇਸੇ ਕਰਕੇ ਚੱਕਰ ਆ ਗਿਆ ਹੋਣਾ। ਉਸਦੀ ਤਬੀਅਤ ਠੀਕ ਨਹੀਂ ਹੋਣੀ, ਬੁਖਾਰ ਹੋਵੇਗਾ। ਕਈ ਸਵਾਲ ਮਨ ਵਿਚ ਆ ਗਏ। ਮੈਂ ਮੁੰਡਿਆਂ ਨੂੰ ਕਿਹਾ ਕਿ, ” ਬੇਟਾ! ਇਸਨੂੰ ਕੀ ਹੋਇਆ?”। ਇੱਕ ਮੁੰਡੇ ਨੇ ਕਿਹਾ ਜੀ ਇਹ ਤਾਂ ਏਦਾਂ ਹੀ ਰਹਿੰਦਾ ਹੈ। ਮੈਂ ਕਿਹਾ ਕਿਵੇਂ ਰਹਿੰਦਾ ਹੈ। ਨਾਲ ਖੜ•ੇ ਦੂਜੇ ਬੱਚੇ ਨੇ ਕਿਹਾ ਕਿ ਇਹ ਤਾਂ ਫੁੱਲ ਹੋਇਆ ਪਿਆ ਹੈ, ਟੁੱਲ ਹੈ ਤੇ ਏਦਾਂ ਹੀ ਰਹਿੰਦਾ ਹੈ। ਦੂਜੇ ਬੱਚੇ ਦੀ ਇਹ ਗੱਲ ਸੁਣ ਕੇ ਮੈਂ ਦੰਗ ਰਹਿ ਗਿਆ। ਦੋ ਬੱਚਿਆਂ ਨੇ ਆ ਕੇ ਉਸਨੂੰ ਦੋਨਾ ਪਾਸਿਆਂ ਤੋਂ ਫੜ ਲਿਆ ਤੇ ਪ੍ਰਯੋਗਸ਼ਾਲਾ ਤੋਂ ਬਾਹਰ ਲੈ ਗਏ। ਸੋਚਾਂ ਵਿਚਾਰਾਂ ਦੇ ਵਿਚ ਮੈਂ ਗੁੰਮ ਹੋ ਗਿਆ? ਕੋਈ ਵੀ ਮਾਂ ਬਾਪ ਅਜਿਹੀ ਉਲਾਦ ਨਹੀਂ ਚਾਹੁੰਦਾ, ਕਿਸੇ ਵੀ ਅਧਿਆਪਕ ਨੂੰ ਨਸ਼ੱਈ ਬੱਚੇ ਪਸੰਦ ਨਹੀਂ। ਇਹ ਦੇਖ ਕੇ ਮਨ ਦਹਿਲ ਗਿਆ। ਇਸ ਬੱਚੇ ਦੀ ਹਾਲਤ ਲਈ ਕਿਤੇ ਨਾ ਕਿਤੇ, ਕੋਈ ਨਾ ਕੋਈ ਜੁੰਮੇਵਾਰ ਤਾਂ ਹੋਵੇਗਾ ਇਹ ਸੋਚਣ ਲਈ ਵਿਚਾਰਾਂ ਦੀ ਲੜੀ ਵਹਿ ਗਈ।

ਆਪਣੇ ਆਪ ਨੂੰ ਬਦਲੋ ਜਿੰਦਗੀ ਖੁਦ ਬਦਲ ਜਾਵੇਗੀ

Sahilian
ਜਸਪਾਲ ਸਿੰਘ ਲੋਹਾਮ
ਦੇਸ਼ ਦੀ ਆਬਾਦੀ ਬਹੁਤ ਜਿਆਦਾ ਵਧ ਗਈ ਹੈ ਅਤੇ ਦੇਸ਼ ਦੇ ਹਰ ਪਾਸੇ ਲੋਕ ਕੰਮਾਂ ਧੰਦਿਆਂ ‘ਚ ਕੁਰਬਲ ਕੁਰਬਲ ਕਰ ਰਹੇ ਹਨ। ਹਰ ਪਾਸੇ ਬੇਰੁਜਗਾਰੀ ਦਾ ਆਲਮ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਦਿਨੋਂ ਦਿਨ ਵਧ ਰਿਹਾ ਹੈ ਜਿਸ ਕਰਕੇ ਨੌਜਵਾਨਾਂ ਦੇ ਹੌਂਸਲੇ ਪਸਤ ਹੋ ਰਹੇ ਹਨ। ਦੂਸਰੇ ਪਾਸੇ ਦੇਸ਼ ਦੇ ਵਿਚ ਨਿਜੀਕਰਨ ਦਾ ਬੋਲਬਾਲਾ ਵਧ ਰਿਹਾ ਹੈ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਇਹ ਖਾਤਮੇ ਦੇ ਕਿਗਾਰ ਤੇ ਖ਼ੜ•ੀਆਂ ਹਨ। ਹੁਣ ਬੱਚੇ ਕਰਨ ਤਾਂ ਕੀ ਕਰਨ? ਜਿਹੜੇ ਲੋਕ ਕੰਮ ਕਰ ਰਹੇ ਹਨ ਉਨ•ਾਂ ਦਾ ਵੀ ਰੱਬ ਰਾਖਾ ਅਤੇ ਉਹ ਵੀ ਹੋਰ ਕੰਮਾਂ ਕਾਰਾਂ ਵਿਚ ਉਲਝੇ ਰਹਿੰਦੇ ਹਨ। ਕਿਤੇ ਵੀ ਨਜ਼ਰ ਮਾਰੋ ਕਿਸੇ ਵੀ ਕੰਪਨੀ ਵਿਚ ਦੇਖੋ, ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਕਿਸੇ ਵੀ ਦਫ਼ਤਰ ਜਾਉ, ਦੇਖਣ ਤੇ ਪਤਾ ਲੱਗਦਾ ਹੈ ਕਿ ਪੁੱਛ ਪੜਤਾਲ ਅਤੇ ਕਾਊਟਰਾਂ ਤੇ ਲੜਕੀਆਂ ਕੰਮ ਕਰ ਰਹੀਆਂ ਹਨ ਅਤੇ ਉਨ•ਾਂ ਵਿਚ ਕਿਸੇ ਕਿਸਮ ਦੀ ਝਿਜਕ ਨਹੀਂ ਹੈ। ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਧੀਆਂ ਧਿਆਣੀਆਂ ਨੇ ਆਪਣੀ ਪਹਿਚਾਣ ਹਰ ਖੇਤਰ ਵਿਚ ਬਣਾ ਲਈ ਹੈ। ਹੁਣ ਤਾਂ ਕਈ ਥਾਵਾਂ ਤੇ ਪੈਟਰੋਲ ਪੰਪਾਂ ਤੇ ਵੀ ਲੜਕੀਆਂ ਕੰਮ ਕਰ ਰਹੀਆਂ ਹਨ। ਪਰ ਫ਼ਿਰ ਵੀ ਜੇਕਰ ਸਮੁੱਚੇ ਸਮਾਜ ਦੀ ਗੱਲ ਕਰੀਏ ਤਾਂ ਅਜੇ ਵੀ ਇਕ ਸਾਰ ਸਮਾਜ ਦੀ ਬਣਤਰ ਨਹੀਂ ਹੋ ਰਹੀ। ਊਚ ਨੀਚ, ਵੱਡਾ ਛੋਟਾ ਅਤੇ ਅਮੀਰੀ ਗਰੀਬੀ ਦਾ ਬੋਲ ਬਾਲਾ ਅਜੇ ਵੀ ਹੈ। ਨੈਤਿਕ ਕਦਰਾਂ ਕੀਮਤਾਂ ਦੇ ਮਿਆਰ ਦਾ ਪੱਧਰ ਘਟ ਰਿਹਾ ਹੈ ਜਿਸਦਾ ਮਾਰੂ ਅਸਰ ਸਾਡੇ ਸਮਾਜ ਤੇ ਪੈ ਜਿਹਾ ਹੈ। ਸਮਾਜ ਵਿਚ ਤਬਦੀਲੀਆਂ ਲਿਆ ਕੇ ਸੁਧਾਰ ਕੀਤਾ ਜਾ ਸਕਦਾ ਹੈ।
ਮਹਾਤਮਾਂ ਗਾਂਧੀ ਜੀ ਦੇ ਸਿਧਾਂਤ ਬੁਰਾ ਮੱਤ ਦੇਖੋ, ਬੁਰਾ ਮੱਤ ਸੁਣੋ ਅਤੇ ਬੁਰਾ ਮੱਤ ਕਹੋ ਨੂੰ ਲੋਕ ਭੁੱਲ ਚੁੱਕੇ ਹਨ। ਉਨ•ਾਂ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ ਵਾਸਤੇ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਲਗਾ ਦਿੱਤਾ ਸੀ ਪਰ ਫ਼ਿਰ ਵੀ ਲੋਕ ਉਨ•ਾਂ ਦੇ ਜੀਵਨ ਤੋਂ ਮਿਲਦੇ ਦਿਸ਼ਾ ਨਿਰਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਜਿਹੜੇ ਹਰ ਇਕ ਕਾਰਗਾਰ ਸਾਬਤ ਹੋ ਸਕਦੇ ਹਨ। ਅੱਜ ਦੇ ਸਮਾਜ ਵਿਚ ਹਰ ਕੋਈ ਆਪਣੇ ਆਪ ਨੂੰ ਬਹੁਤ ਹੀ ਵੱਧ ਸਮਝਦਾਰ ਸਮਝਦਾ ਹੈ ਕਿਸੇ ਨੂੰ ਸਮਝਾਉਣਾ ਔਖਾ ਕੰਮ ਹੈ ਅਤੇ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਜਿਹੇ ਲੋਕਾਂ ਨੂੰ ਕੀ ਸਮਝਾਇਆ ਜਾ ਸਕਦਾ ਹੈ? ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਸਾਨੂੰ ਪਲ ਪਲ ਤੇ ਸੱਚ ਤੇ ਚੱਲਣ ਦਾ ਰਾਹ ਦਿਖਾਉਂਦੀ ਹੈ ” ਏਕ ਪਿਤਾ ਏਕਸ ਕੇ ਹਮ ਬਾਰਕ।” ਧਰਤੀ ਤੇ ਰਹਿਣ ਵਾਲਾ ਹਰ ਪ੍ਰਾਣੀ ਇਕ ਹੀ ਪ੍ਰਮਾਤਮਾ ਦੀ ਸੰਤਾਨ ਹੈ ਪਰ ਫ਼ਿਰ ਵੀ ਸਾਰੇ ਧਰਮਾਂ ਦੇ ਲੋਕ ਅਜੇ ਤੱਕ ਇਸਨੂੰ ਸਮਝ ਨਹੀਂ ਪਾ ਰਹੇ। ਵੋਟਾਂ ਦੀ ਖਾਤਰ ਖੇਤਰਵਾਦ, ਧਰਮਵਾਦ ਅਤੇ ਜਾਤੀਵਾਦ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਮਹਾਂਰਾਸ਼ਟਰ ਸੂਬੇ ਦੇ ਵਿਚ ਉÎੱਤਰੀ ਭਾਰਤੀਆਂ ਨਾਲ ਹੋਈ ਦੁਰਦੁਸ਼ਾ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਕਿਸ ਕਦਰ ਸਾਡੇ ਦੇਸ਼ ਦੇ ਨਾਗਰਿਕ, ਸਾਡੇ ਹੀ ਲੋਕਾਂ ਦੀ ਕੁੱਟ ਮਾਰ ਕੇ ਪਤਾ ਨਹੀਂ ਉਹ ਦੇਸ਼ ਵਾਸੀਆਂ ਨੂੰ ਕੀ ਸਮਝਾਉਣਾ ਚਾਹੰਦੇ ਹਨ? ਸਾਫ਼ ਸੁਥਰੇ ਲੋਕ ਸਭ ਕੁੱਝ ਜਾਣਦੇ ਹਨ। ਇਹ ਨੀਤੀ ਦੇਸ਼ ਵਿਰੋਧੀ ਹੈ ਅਤੇ ਚੰਦ ਵੋਟਾਂ ਪਿੱਛੇ ਨੇਤਾ ਲੋਕ ਭਰਾ ਨੂੰ ਭਰਾ ਨਾਲ ਲੜਾ ਰਹੇ ਹਨ। ਕੁਦਰਤ ਹੀ ਇਨ•ਾਂ ਨੂੰ ਸਮੁੱਤ ਬਖ਼ਸ਼ੇ। ਹਰ ਪ੍ਰਾਂਤ ਦੇ ਲੋਕ ਦੂਸਰੇ ਪ੍ਰਾਤਾਂ ਵਿਚ ਰਹਿ ਰਹੇ ਹਨ ਅਤੇ ਅਜਿਹੇ ਹਾਲਾਤ ਕਈ ਵਾਰ ਦੇਸ਼ ਵਿਚ ਖਲਬਲੀ ਮਚਾ ਸਕਦੇ ਹਨ। ਸੁਲਝੇ ਹੋਏ ਨਾਗਰਿਕ ਅਜਿਹੇ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਇਸ ਤਰਾਂ ਵਿਚਰਨਾ ਹੀ ਅਸਲ ਸ਼ਬਦਾਂ ਵਿਚ ਦੇਸ਼ ਭਗਤੀ ਹੈ।
ਜਿਸ ਨੇ ‘ਘੱਟ ਬੋਲੋ, ਹੋਲੀ ਬੋਲੋ ਅਤੇ ਮਿੱਠਾ ਬੋਲੋ’ ਦੇ ਬਚਨਾਂ ਨੂੰ ਮਨ ਦੇ ਅੰਦਰ ਬਸਾ ਲਿਆ ਤਾਂ ਸਮਝੋ ਉਸਨੇ ਆਪਣਾ ਜੀਵਨ ਸੁਧਾਰ ਲਿਆ ਅਤੇ ਉਸਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਪਰ ਅਮਲ ਕਰਨਾ ਬਹੁਤ ਔਖਾ ਲੱਗਦਾ ਹੈ। ਜਿਸ ਨੇ ਸੋਚ ਲਿਆ ਕਿ ਮੈਂ ਘੱਟ ਬੋਲਣਾ ਹੈ, ਪਿਆਰ ਨਾਲ ਬੋਲਣਾ ਹੈ ਅਤੇ ਮਿੱਠਾ ਬੋਲਣਾ ਹੈ। ਉਹ ਵਿਅਕਤੀ ਹਰ ਪਾਸੇ ਮਿਠਾਸ ਦੀ ਫੁਹਾਰ ਖਲੇਰਦੇ ਹਨ। ਅੱਜ ਹਰ ਵਿਅਕਤੀ ਆਪਣੇ ਦੁਨਿਆਈ ਕੰਮਾਂ ਵਿਚ ਇਸ ਕਦਰ ਉਲਝ ਕੇ ਰਹਿ ਗਿਆ ਹੈ ਕਿ ਉਸ ਕੋਲ ਸੋਚਣ ਲਈ ਸਮਾਂ ਨਹੀਂ। ਉਹ ਸੁਭਾ ਤੋਂ ਲੈ ਕੇ ਸ਼ਾਮ ਤੱਕ ਦਿਨ ਭਰ ਭੱਜ ਦੌੜ ਕਰਦਾ ਹੈ। ਉਹ ਵੀ ਸ਼ਾਂਤੀ ਚਾਹੁੰਦਾ ਹੈ ਪਰ ਸਮੇਂ ਦੀ ਘਾਟ ਰਹਿ ਜਾਂਦੀ ਹੈ ਜਿਸ ਕਰਕੇ ਲੋਕ ਸ਼ਾਂਤੀ ਤੋਂ ਵਾਂਝੇ ਰਹਿ ਜਾਂਦੇ ਹਨ। ਵਿਰਲੇ ਲੋਕਾਂ ਨੂੰ ਹੀ ਸ਼ਾਂਤੀ ਨਸੀਬ ਹੋ ਰਹੀ ਹੈ। ਹਰ ਪਾਸੇ ਰੌਲੇ ਰੱਪੇ ਦੇ ਵਿਚ ਅਸੀਂ ਜੀਵਨ ਬਤੀਤ ਕਰ ਰਹੇ ਹਾਂ। ਇਸ ਸੰਸਾਰ ਵਿਚ ਉਹ ਲੋਕ ਭਾਗਾਂ ਵਾਲੇ ਹਨ ਜਿਹੜੇ ਸੁੱਖ ਸ਼ਾਂਤੀ ਨਾਲ ਜੀਵਨ ਬਸਰ ਕਰ ਰਹੇ ਹਨ ਅਤੇ ਤੇਜ਼ ਜਿੰਦਗੀ ਤੋਂ ਕੋਹਾਂ ਦੂਰ ਹਨ। ਅਜਿਹੇ ਲੋਕ ਜੀਵਨ ਦੇ ਵਿਚ ਹਰ ਪਲ ਦਾ ਨਜ਼ਾਰਾ ਪਿਆਰ ਦੇ ਨਾਲ ਲੈਂਦੇ ਹਨ। ਸੁਖ, ਸ਼ਾਂਤੀ ਅਤੇ ਪਿਆਰ ਜੀਵਨ ਦੇ ਹਿੱਸੇ ਵਿਚ ਹੋਣੇ ਚਾਹੀਦੇ ਹਨ ਅਤੇ ਇਸ ਦਾ ਨਜ਼ਾਰਾ ਚੱਖਣਾ ਅਤੀ ਜਰੂਰੀ ਹੈ। ਬਹੁਤ ਸਾਰੇ ਲੋਕਾਂ ਦੇ ਮੂੰਹ ਲਟਕਾਏ ਹੋਏ ਹੁੰਦੇ ਹਨ ਜਿਹੜੇ ਦੂਸਰਿਆਂ ਦਾ ਵੀ ਮੂਡ ਖਰਾਬ ਕਰ ਦਿੰਦੇ ਹਨ ਅਤੇ ਇਹ ਲੋਕ ਸਾਰਾ ਜੀਵਨ ਇਸ ਤਰਾਂ ਹੀ ਢਿਲਕੇ ਜਿਹੇ ਮੂੰਹ ਨਾਲ ਗੁਜਾਰ ਦਿੰਦੇ ਹਨ। ਇਕ ਖਿੜਿ•ਆ ਚੇਹਰਾ ਕਈਆਂ ਨੂੰ ਹਸਾ ਦਿੰਦਾ ਹੈ ਅਤੇ ਕਈ ਪਲ ਖੁਸ਼ੀ ਦੇ ਦਿਖਾ ਦਿੰਦਾ ਹੈ। ਅੱਜ ਦੇ ਸਮੇਂ ਵਿਚ ਇਕ ਨਵੀਂ ਪ੍ਰੰਪਰਾ ਚੱਲੀ ਹੈ ਕਿ ਬਹੁਤ ਸਾਰੇ ਲੋਕ ਦੂਸਰੇ ਦੇ ਗੁਣਾਂ ਅਤੇ ਔਗਣਾਂ ਨੂੰ ਪਰਖ ਦੇ ਰਹਿੰਦੇ ਹਨ। ਚੰਗੇ ਗੁਣ ਤਾਂ ਗ੍ਰਹਿਣ ਨਹੀਂ ਕਰਦੇ ਪਰ ਦੂਸਰੇ ਦੇ ਔਗਣਾਂ ਨੂੰ ਸਮਾਜ ਦੇ ਵਿਚ ਉਭਾਰ ਰਿੜਕਦੇ ਹਨ। ਹਰ ਵੇਲੇ ਭੰਡੀ ਪ੍ਰਚਾਰ ਹਰ ਵੇਲੇ ਨੁਕਤਾਚੀਨੀ ਕਰਨੀ ਕਈਆਂ ਦੀ ਫ਼ਿਤਰਤ ਹੈ। ਕਿਸੇ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ ਹੈ। ਹਰ ਜੀਵ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਹਮੇਸ਼ਾ ਹੀ ਪਵਿੱਤਰ ਅਤੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਹਮੇਸ਼ਾ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਝੂਠ ਦੇ ਨੇੜੇ ਵੀ ਫਟਕਣਾ ਨਹੀਂ ਚਾਹੀਦਾ। ਜੇਕਰ ਅਸੀਂ ਖੁਦ ਈਮਾਨਦਾਰ ਹੋਵਾਂਗੇ ਤਾਂ ਸਾਡੇ ਬੱਚੇ ਵੀ ਈਮਾਨਦਾਰ ਹੋਣਗੇ। ਜਿਹੜੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣਗੇ।
ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਅਤੇ ਆਪਣੇ ਆਪ ਨਾਲ ਵਿਚਾਰ ਵਿਟਾਂਦਰਾਂ ਕਰਕੇ ਆਪਣੇ ਅਤੇ ਆਪਣੇ ਘਰ ਪਰਿਵਾਰ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ। ਕਦੇ ਸੋਚਿਆ ਹੈ ਕਿ ਮੈਂ ਸਮਾਜ ਵਿਚ ਹਰ ਇਕ ਨਾਲ ਠੀਕ ਵਿਚਰ ਰਿਹਾ ਹਾਂ ਕਦੇ ਕਿਸੇ ਦੇ ਮਨ ਨੂੰ ਠੇਸ ਤਾਂ ਨਹੀਂ ਪਹੁੰਚਾਈ ਜਾਂ ਕਿਸੇ ਨਾਲ ਧੱਕਾ ਤਾਂ ਨਹੀਂ ਕੀਤਾ। ਸਾਨੂੰ ਕਦੇ ਕਦੇ ਆਪਣੇ ਆਪ ਨਾਲ, ਵੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਆਪਣੇ ਆਪ ਨੂੰ ਸ਼ੁੱਧ ਰੱਖ ਸਕੀਏ। ”ਪਵਿੱਤਰ ਮਨ ਰੱਖੋ, ਪਵਿੱਤਰ ਤਨ ਰੱਖੋ, ਪਵਿੱਤਰਤਾ ਹੀ ਮਨੁੱਖਤਾ ਦੀ ਸ਼ਾਨ ਹੈ” ਦੇ ਕਥਨ ਵਿਚ ਜਾਨ ਹੈ। ਪਵਿੱਤਰ ਮਨ ਰੱਖ ਕੇ ਰਾਜਯੋਗੀ ਬਣਿਆ ਜਾ ਸਕਦਾ ਹੈ। ਸਿਰਫ਼ ਹੰਬਲੇ ਨਾਲ ਸਹੀ ਕਦਮ ਚੁੱਕਣ ਦੀ ਜਰੂਰਤ ਹੈ। ਚੰਗੇ ਰਸਤੇ ਤੇ ਰੱਖਿਆ ਇਕ ਕਦਮ ਜਿੰਦਗੀ ਵਿਚ ਸੁਧਾਰ ਲਿਆ ਸਕਦਾ ਹੈ। ਅੱਜ ਦੇ ਸਮੇਂ ਵਿਚ ਜਿਆਦਾਤਰ ਲੋਕ ਤਣਾਅ ਨਾਲ ਭਰੇ ਪਏ ਹਨ ਅਤੇ ਹਰ ਕੋਈ ਆਪਣੇ ਆਪ ਨੂੰ ਕੱਸਿਆ, ਨਿਰਾਸ਼, ਕਸੂਰਵਾਰ ਅਤੇ ਅਸ਼ਾਂਤ ਜਿਹਾ ਸਮਝਦਾ ਹੈ। ਫ਼ਿਰ ਅਜਿਹੇ ਲੋਕ ਸ਼ਰਾਬ ਪੀ ਕੇ ਇਸ ਤਣਾਅ ਨੂੰ ਘਟਾਉਂਦੇ ਹਨ। ਪਰ ਫ਼ਿਰ ਵੀ ਇਹ ਨਹੀਂ ਘਟਦੀ। ਸਹੀ ਸੋਚ ਅਪਣਾ ਕੇ ਆਪਣੀਆਂ ਇੱਛਾ ਸ਼ਕਤੀਆਂ ਨੂੰ ਕਾਬੂ ਕਰਕੇ, ਆਸ਼ਾਵਾਦੀ ਵਿਚਾਰਧਾਰਾ ਰੱਖ ਕੇ, ਕਿਸੇ ਤੋਂ ਅਸ਼ੀਰਵਾਦ ਲੈ ਕੇ, ਚੰਗੀ ਸੋਚ ਅਪਣਾ ਕੇ, ਪਿਆਰ ਸਤਿਕਾਰ ਦੇ ਵਿਚਾਰ ਉਭਾਰ ਕੇ, ਠੰਢਾ ਰੱਖ ਕੇ, ਖੁਸ਼ਤਬੀਅਤ ਅਤੇ ਹਸਮੁੱਖ ਰਹਿ ਕੇ ਅਸ਼ਾਂਤੀ ਦੇ ਮਹੌਲ ਵਿਚੋਂ ਸ਼ਾਂਤੀ ਲੱਭੀ ਜਾ ਸਕਦੀ ਹੈ।
ਸਾਨੂੰ ”ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ” ਵਾਲੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਸੁਭਾ ਸਵੇਰੇ ਜਲਦੀ ਉÎੱਠ ਕੇ ਸੈਰ ਕਰਨੀ ਚਾਹੀਦੀ ਹੈ ਅਤੇ ਪ੍ਰਮਾਤਮਾਂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਵੇਰ ਦੇ ਸਮੇਂ 4 ਵਜੇ ਰੱਬ ਦੇ ਯੋਗੀ ਬੱਚੇ, 5 ਵਜੇ ਭਗਤ, 6 ਵਜੇ ਭੋਗੀ ਅਤੇ 7 ਵਜੇ ਰੋਗੀ ਉÎੱਠਦੇ ਹਨ। ਇਸ ਲਈ ਸਾਨੂੰ ਰੋਗੀ ਨਹੀਂ ਬਣਨਾ ਚਾਹੀਦਾ। ਅਸੀਂ ਹਰ ਇਕ ਲਈ ਸਮਾਂ ਕੱਢਦੇ ਹਾਂ ਪਰ ਆਪਣੇ ਆਪ ਲਈ ਅਤੇ ਆਪਣੇ ਸਰੀਰ ਲਈ ਯੋਗਾ ਅਤੇ ਕਸਰਤ ਕਰਨ ਤੋਂ ਵੀ ਵਾਂਝੇ ਰਹਿ ਜਾਂਦੇ ਹਾਂ। ਇਸ ਲਈ ਸਰੀਰ ਨੂੰ ਪੂਰੀ ਤਰਾਂ ਫਿੱਟ ਕਰਨ ਲਈ ਅਜਿਹਾ ਕਰਨਾ ਅਤੀ ਜਰੂਰੀ ਹੈ। ਹਰ ਇਕ ਦੀ ਦੇਖਣ ਅਤੇ ਸੋਚਣ ਸ਼ਕਤੀ ਤੇ ਨਿਰਭਰ ਕਰਦਾ ਹੈ। ”ਖਿੜਕੀਉਂ ਕੀ ਸਲਾਖੋਂ ਮੇਂ ਸੇ, ਕਭੀ ਉਪਰ ਚਾਂਦ, ਕਭੀ ਨੀਚੇ ਕੀਚੜ ਦੇਖਾ, ਕਿਸੀ ਨੇ ਕੀਚੜ ਮੇਂ ਕਮਲ ਕਾ ਫੂਲ ਦੇਖਾ, ਚਾਂਦ ਮੇਂ ਦਾਗ ਦੇਖਾ।” ਭਾਰਤ ਵਿਚ ਹਰ ਮਹੀਨੇ 4 ਹਜਾਰ ਕਰੋੜ ਰੁਪਏ ਦੀ ਦਵਾਈ ਸਿਰਫ਼ ਚਿੰਤਾ ਨੂੰ ਦੂਰ ਕਰਨ ਲਈ ਲੋਕ ਖਾ ਰਹੇ ਹਨ। ਦੇਖੋ ਗੱਲ ਕਿਧਰ ਨੂੰ ਜਾ ਰਹੀ ਹੈ। ਆਮ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ। ਫਾਸਟ ਫੂਡ ਵੀ ਸਰੀਰ ਦੀ ਜੜ• ਕੱਢ ਰਹੇ ਹਨ। ਫਾਸਟ ਫੂਡ ਅਤੇ ਫਾਸਟ ਲਾਈਫ ਵਾਲੇ ਲੋਕਾਂ ਦਾ ਕੀਰਤਨ ਸੋਹਲਾ ਜਲਦੀ ਪੜਿ•ਆ ਜਾਂਦਾ ਹੈ ਅਤੇ ਅਜਿਹੇ ਲੋਕ ਫਾਸਟ ਡੈਥ ਦਾ ਖਿਤਾਬ ਜਲਦੀ ਹਾਸਿਲ ਕਰ ਲੈਂਦੇ ਹਨ।
ਮਹਾਨ ਲੋਕਾਂ ਨੇ ਸਮੇਂ ਦੀ ਕਦਰ ਕੀਤੀ ਹੈ। ਕਿਸੇ ਵਿਅਕਤੀ ਨੇ ਮਹਾਤਮਾਂ ਗਾਂਧੀ ਜੀ ਤੋਂ ਮਿਲਣ ਲਈ ਸਮਾਂ ਲਿਆ। ਉਹ ਵਿਅਕਤੀ ਖੁਦ ਗਾਂਧੀ ਜੀ ਨੂੰ ਲੇਟ ਮਿਲਣ ਗਿਆ ਪਰ ਗਾਂਧੀ ਜੀ ਸਮੇਂ ਦੀ ਕਦਰ ਕਰਦੇ ਸਨ ਅਤੇ ਜਿਸ ਕਰਕੇ ਉਹ ਸਮੇਂ ਸਿਰ ਪ੍ਰਾਰਥਨਾ ਕਰਨ ਚਲੇ ਗਏ। ਸਾਨੂੰ ਕਦੇ ਵੀ ਕਿਸੇ ਨੂੰ ਲਾਰਿਆਂ ਵਿਚ ਨਹੀਂ ਰੱਖਣਾ ਚਾਹੀਦਾ ਅਤੇ ਹਰ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ। ਸਮਾਂ ਬਹੁਤ ਕੀਮਤੀ ਹੈ ਅਤੇ ਇਸਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਜੀਵਨ ਵਿਚ ਸੁਧਾਰ ਲਿਆਉਣ ਲਈ, ਆਪਣੇ ਆਪ ਨੂੰ ਖੁਦ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਆਨੰਦਮਈ ਗੁਜਾਰਿਆ ਜਾ ਸਕੇ।

ਆਰਥਿਕ ਢਾਂਚੇ ਨੂੰ ਡਾਵਾਂ ਡੋਲ ਕਰਨਗੇ ਜਾਅਲੀ ਨੋਟ

ਜਸਪਾਲ ਸਿੰਘ ਲੋਹਾਮ
10577201_726804797432470_3487438254236441118_n
ਦੇਸ਼ ਦੇ ਆਰਥਿਕ ਢਾਂਚੇ ਨੂੰ ਹੋਰ ਡਾਵਾਂ ਡੋਲ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਬਾਹਰਲੇ ਦੇਸ਼ਾਂ ਦੇ ਇਸ਼ਾਰਿਆਂ ਤੇ ਚੱਲ ਕੇ ਭਾਰਤ ਨੂੰ ਨੁਕਸਾਨ ਪਹੁੰਚਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਅਤੇ ਇਹ ਗੱਲਾਂ ਸਮੇਂ ਸਮੇਂ ਸਿਰ ਉਜਾਗਰ ਹੁੰਦੀਆਂ ਰਹੀਆਂ ਹਨ। ਅਜੌਕੇ ਹਾਲਾਤਾਂ ਵਿਚ ਜਾਅਲੀ ਨੋਟਾਂ ਨੂੰ ਵੇਚਣ ਦੀ ਪ੍ਰਵਿਰਤੀ ਵਿਚ ਵਧਾ ਹੋ ਰਿਹਾ  ਹੈ ਅਤੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ। ਕੀ ਦੇਸ਼ ਦੇ ਨੌਜਵਾਨ ਏਨੇ ਨਿਕੰਮੇ ਹੋ ਗਏ ਹਨ ਕਿ ਉਹ ਮਿਹਨਤ ਕਰਨ ਤੋਂ ਵੀ ਪਾਸਾ ਵੱਟ ਰਹੇ ਹਨ ਅਤੇ ਅਜਿਹੀਆਂ ਸਥਿਤੀਆਂ ਵਿਚ ਰਹਿ ਕੇ ਜਾਅਲੀ ਨੋਟਾਂ ਦਾ ਕਾਰੋਬਾਰ ਕਰ ਰਹੇ ਹਨ। ਜਿਸ ਕਰਕੇ ਜਾਅਲੀ ਨੋਟਾਂ ਦਾ ਕਾਰੋਬਾਰ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਵਿਚ ਖਿੜੋਤ ਨਹੀਂ ਆਈ ਅਤੇ ਜਾਲਸਾਜ ਵਿਅਕਤੀ ਸਮਾਜ ਵਿਚ ਗਲਤ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਵੀ ਇਕ ਸਕੈਂਡਲ ਜਾਅਲੀ ਨੋਟਾਂ ਨੂੰ ਤਿਆਰ ਕਰਨ ਤੇ ਤਕਸੀਮ ਕਰਨ ਲਈ ਪੁਲਿਸ ਨੇ ਬਹੁਤ ਵੱਡਾ ਹੰਬਲਾ ਮਾਰਕੇ, ਸਬੰਧਤ ਲੋਕਾਂ ਨੂੰ ਫੜਿ•ਆ ਸੀ ਅਤੇ ਜਿਹੜੇ ਇਕ ਮਸ਼ੀਨ ਰਾਹੀਂ ਪਹਿਲਾਂ ਜਾਅਲੀ ਨੋਟ ਤਿਆਰ ਕਰਦੇ ਸਨ ਅਤੇ ਫ਼ਿਰ ਨਕਲੀ ਜਿਆਦਾ ਨੋਟ ਦੇ ਕੇ, ਘੱਟ ਅਸਲੀ ਨੋਟ ਹਾਸਿਲ ਕਰਦੇ ਸਨ ਅਤੇ ਪੁਲਿਸ ਨੂੰ ਇਸ ਸਕੈਂਡਲ ਵਿਚ ਭਾਰੀ ਸਫ਼ਲਤਾ ਮਿਲੀ ਸੀ ਅਤੇ ਅਜਿਹੇ ਪੁਲਿਸ ਅਧਿਕਾਰੀ ਸ਼ਬਾਸ਼ੀ ਦੇ ਹੱਕਦਾਰ ਹਨ ਜਿੰਨਾਂ ਨੇ ਹਰਕਤ ਵਿਚ ਆ ਕੇ ਇਹ ਪਰਦਾ ਫਾਸ਼ ਕੀਤਾ ਅਤੇ ਸੱਚਾਈ ਜਨਤਾ ਦੇ ਸਾਹਮਣੇ ਰੱਖੀ।
ਸਾਰੀ ਦੁਨੀਆ ਪੈਸੇ ਦੇ ਮਗਰ ਭੱਜੀ ਫਿਰਦੀ ਹੈ ਅਤੇ ਹਰ ਕੋਈ ਇਕ ਦੂਸਰੇ ਤੋਂ ਵੱਧ ਪੈਸੇ ਕਮਾਉਣ ਦੇ ਚੱਕਰ ਵਿਚ ਹੈ ਅਤੇ ਭਾਵੇਂ ਇਸ ਵਿਚ ਗੈਰ ਕਾਨੂੰਨੀ ਕੰਮ ਕਿਉਂ ਨਾਂ ਕਰਨਾ ਪਵੇ ਅਜਿਹੀ ਸੋਚ ਸ਼ਰਾਰਤੀ ਅਨਸਰਾਂ ਦੀ ਬਣ ਚੁੱਕੀ ਹੈ। ਅਜਿਹੇ ਕਾਰਜਾਂ ਵਿਚ ਆਮ ਲੋਕ ਠੱਗੇ ਜਾ ਰਹੇ ਹਨ ਅਤੇ ਉਨ•ਾਂ ਦੇ ਆਪਣੇ ਪੈਸੇ ਖੁਰਦ ਬੁਰਦ ਹੋ ਕੇ ਰਹਿ ਜਾਂਦੇ ਹਨ। ਬਿਨਾਂ ਸਿਆਣਪ ਤੋਂ ਕੰਮ ਕਰਨਾ ਲਾਹੇਵੰਦ ਨਹੀਂ ਹੋ ਸਕਦਾ ਅਤੇ ਹਮੇਸ਼ਾ ਨੁਕਸਾਨ ਹੁੰਦਾ ਹੈ। ਸ਼ਰਾਰਤੀ ਅਨਸਰ ਹਮੇਸ਼ਾ ਗਲਤ ਸੋਚਦੇ ਹਨ ਅਤੇ ਘਟੀਆਂ ਤਕਰੀਬਾਂ ਘੜ•ਦੇ ਰਹਿੰਦੇ ਹਨ ਕਿ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਵੇ ਅਤੇ ਅਜਿਹਾ ਸਭ ਸਮਾਜ ਵਿਚ ਹੋ ਰਿਹਾ ਹੈ ਅਤੇ ਸਾਨੂੰ ਇਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ।
ਕੰਪਨੀਆਂ ਵਾਲੇ ਆਪਣੇ ਮੁਨਾਫੇ ਵਾਸਤੇ ਅਤੇ ਲੋਕਾਂ ਦੀ ਸਹੂਲਤ ਲਈ ਮਸ਼ੀਨਾਂ ਤਿਆਰ ਕਰਦੀਆਂ ਹਨ ਅਤੇ ਉਸਦਾ ਲਾਭ ਲੋਕਾਂ ਨੂੰ ਮਿਲਦਾ ਹੈ ਪਰ ਫਿਰ ਵੀ ਸ਼ਰਾਰਤੀ ਅਨਸਰ ਇਨਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਗਲਤ ਕੰਮ ਕਰ ਬੈਠਦੇ ਹਨ ਅਤੇ ਇਸ ਵਿਚ ਕੰਪਨੀ ਵਾਲੇ ਕਿਸ ਤਰਾਂ ਦੋਸ਼ੀ ਨਹੀਂ ਹੋ ਸਕਦੇ ਅਤੇ ਮਸ਼ੀਨਾਂ ਦੀ ਦੁਰਵਰਤੋਂ ਕਰਨ ਵਾਲੇ ਅਸਲੀ ਤੌਰ ਤੇ ਜੁੰਮੇਵਾਰ ਹਨ। ਅਜਿਹੇ ਗਲਤ ਅਨਸਰਾਂ ਨੂੰ ਫੜ• ਕੇ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੇ ਘਟੀਆ ਕਿਸਮ ਦੇ ਲੋਕ ਜੁਰਅਤ ਨਾ ਕਰ ਸਕਣ। ਪਰ ਇਸ ਤਰਾਂ ਦੇ ਅਨਸਰ ਸਿਰਫ ਛਿੱਤਰਾਂ ਦੇ ਯਾਰ ਹਨ ਅਤੇ ਇਹ ਗੱਲਾਂ ਨਾਲ ਨਹੀਂ ਸੁਧਰਦੇ।
ਕਰੰਸੀ ਨੋਟਾਂ ਬਾਰੇ ਆਮ ਲੋਕ ਅਜੇ ਵੀ ਪੂਰੀ ਤਰਾਂ ਜਾਗਰੂਕ ਨਹੀਂ ਹਨ ਅਤੇ ਜਨਤਾ ਨੂੰ ਸਹੀ ਗਲਤ ਨੋਟਾਂ ਬਾਰੇ ਪਤਾ ਹੋਣਾ ਚਾਹੀਦਾ ਹੈ। 100, 500 ਅਤੇ 1000 ਦੇ ਨੋਟਾਂ ਉਪਰ ਤਿਰਛੇ ਕਰਨ ਤੇ ਦੇਖਣ ਤੇ 100, 500 ਅਤੇ 1000 ਦੇ ਅੰਕ ਦਿਸਦੇ ਹਨ, ਸੀਰੀਅਲ ਨੰਬਰ ਲਿਖਿਆ ਹੁੰਦਾ ਹੈ ,ਮਹਾਤਮਾਂ ਗਾਂਧੀ ਦੀ ਤਸਵੀਰ ਸਾਫ ਖਾਨੇ ‘ਚ ਅਤੇ ਨੋਟਾਂ ਦੇ ਵਿਚ ਤਾਰ ਦਿਸਦੀ ਹੈ ਅਤੇ ਸਾਰੇ ਨੋਟ ਰਜਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਹੁੰਦੇ ਹਨ। ਇਸ ਤਰਾਂ ਨਕਲੀ ਅਤੇ ਅਸਲੀ ਨੋਟਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਜਦੋਂ ਕਿਸੇ ਨਾਲ ਪੈਸਿਆਂ ਦਾ ਲੈਣ ਦੇਣ ਕਰਦੇ ਹੋ ਤਾਂ ਨੋਟ ਦੇਖ ਕੇ ਅਦਾਨ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਆਦਮੀ ਨਕਲੀ ਨੋਟਾਂ ਦੇ ਜੰਜਾਲ ਤੋਂ ਬਚਿਆ ਰਹਿੰਦਾ ਹੈ। ਕਈ ਵਾਰ ਨੋਟਾਂ ਦੀਆਂ ਗੁੱਟੀਆਂ ਵਿਚ ਨਕਲੀ ਨੋਟ ਆ ਸਕਦੇ ਹਨ ਅਤੇ ਹਰ ਪੱਖ ਤੋਂ ਚੁਕੰਨੇ ਹੋ ਕੇ ਰਹਿਣ ਦੀ ਲੋੜ ਹੈ। ਇਸ ਮਾਮਲੇ ਵਿਚ ਲੋਕ ਸਭਾ ‘ਚ ਵੀ ਅਵਾਜ਼ ਉਠੀ ਸੀ ਕਿ ਦੇਸ਼ ਵਿਚ ਜਾਅਲੀ ਕਰੰਸੀ ਦੇ ਜਾਰੀ ਹੋਣ ਪਿੱਛੇ ਲਸ਼ਕਰ ਏ ਤਾਇਬਾ, ਸੰਗਠਿਤ ਅਪਰਾਧੀ ਤਾਣਾਬਾਣਾ ਤੇ ਸਿੰਡੀਕੇਟ ਦਾ ਹੱਥ ਹੈ।
ਕੁੱਝ ਸਮਾਂ ਪਹਿਲਾਂ ਚੰਡੀਗੜ• ਪੁਲਿਸ ਨੇ ਸਵੇਰੇ ਪੰਜਾਬ ਦੇ ਸਰਹੱਦੀ ਸ਼ਹਿਰ ਅੰਮ੍ਰਿਤਸਰ ਵਿਚੋਂ ਇਕ ਅਧਖੜ ਔਰਤ ਨੂੰ 4 ਲੱਖ 80 ਹਜਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਸਬੰਧ ਰੱਖਣ ਵਾਲੇ ਇਕ ਅੰਤਰਰਾਜੀ ਤਸਕਰ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਸੀ ਅਤੇ ਪੁਲਿਸ ਅਧਿਕਾਰੀਆਂ ਨੇ ਇਕ ਔਰਤ ਨੂੰ ਫੜਿ•ਆ ਸੀ ਜਿਸ ਕੋਲੋਂ 4 ਲੱਖ 80 ਹਜਾਰ ਰੁਪਏ ਦੇ ਜਾਅਲੀ ਨੋਟ ਜਿੰਨਾਂ ਵਿਚੋਂ 2 ਲੱਖ ਰੁਪਏ 1000 ਰੁਪਏ ਦੇ ਨੋਟਾਂ ਦੀ ਸ਼ਕਲ ਵਿਚ ਅਤੇ ਬਾਕੀ ਦੇ 500 ਰੁਪਏ ਦੇ ਰੂਪ ਵਿਚ ਬਰਾਮਦ ਹੋਏ ਸੀ। ਜਦੋਂ ਉਸਨੂੰ ਚੰਡੀਗੜ• ਲਿਆਂਦਾ ਤਾਂ ਉਸਨੇ ਆਈ.ਐਸ.ਆਈ. ਦਾ ਏਜੰਟ ਹੋਣਾ ਕਬੂਲਿਆ ਅਤੇ ਉਹ ਕਈ ਵਾਰ ਧਾਰਮਿਕ ਵਿਅਕਤੀਆਂ ਨਾਲ ਪਾਕਿਸਤਾਨ ਜਾ ਚੁੱਕੀ ਹੈ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਅਗਲੇਰੀ ਜਾਂਚ ਤੋਂ ਬਾਅਦ ਸਭ ਕੁੱਝ ਸਾਹਮਣੇ ਆ ਜਾਵੇਗਾ। ਜਾਣਕਾਰੀ ਅਨੁਸਾਰ ਫੜ•ੇ ਗਏ ਜਾਅਲੀ ਨੋਟ ਵੀ ਬਿਲਕੁੱਲ ਅਸਲੀ ਦੀ ਤਰਾਂ ਦਿਸਦੇ ਹਨ ਅਤੇ ਉਨ•ਾਂ ਦੀ ਪਛਾਣ ਕਰਨੀ ਬਹੁਤ ਔਖੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਹਨ। ਪੁਲਿਸ ਦੀ ਸੂਹ ਤੇ ਹੀ ਇਸ ਰੈਕਟ ਦੇ ਮਾਸਟਰਮਾਈਂਡ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਇਸੇ ਤਰਾਂ ਨਵਾਂ ਸ਼ਹਿਰ ਪੁਲਿਸ ਨੇ ਇਕ ਨੇਪਾਲੀ ਸਮੇਤ 4 ਵਿਅਕਤੀਆਂ ਨੂੰ 5 ਲੱਖ  ਰੁਪਏ ਤੋਂ ਵੀ ਵੱਧ ਦੀ ਨਕਲੀ ਕਰੰਸੀ ਸਮੇਤ ਕਾਬੂ ਕੀਤਾ ਅਤੇ ਇਸ ਵੱਡੀ ਸਾਜਿਸ਼ ਦੇ ਰਚੇਤੇ ਚੇਹਰੇ ਨੂੰ ਬੇਨਿਕਾਬ ਕੀਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਗੁਪਤ ਸੂਚਨਾ ਦੇ ਅਧਾਰ ਤੇ ਮਾਰੇ ਛਾਪੇ ਦੌਰਾਨ ਗ੍ਰਿਫਤਾਰੀ ਹੋਈ ਅਤੇ ਫੜ•ੇ ਗਏ 4 ਵਿਅਕਤੀਆਂ ਵਿਚੋਂ ਇਕ ਨੇਪਾਲ ਦਾ ਰਹਿਣਵਾਲਾ, 1 ਹਿਮਾਚਲ ਪ੍ਰਦੇਸ਼ ਅਤੇ 2 ਪੰਜਾਬ ਦੇ ਵਸਨੀਕ ਹਨ। ਉਨ•ਾਂ ਕਿਹਾ ਕਿ ਇਹ ਲੋਕ ਨੋਟ ਨੇਪਾਲ ਤੋਂ ਲੈ ਕੇ ਆਉਂਦੇ ਸਨ ਅਤੇ 1 ਲੱਖ ਰੁਪਏ ਦੇ ਨੋਟਾਂ ਬਦਲੇ 25 ਹਜ਼ਾਰ ਅਦਾ ਕਰਦੇ ਸਨ ਅਤੇ 1 ਲੱਖ ਰੁਪਏ ਦੇ ਨੋਟਾਂ ਨੂੰ ਬਾਜ਼ਾਰ ਵਿਚ ਚਲਾਉਣ ਲਈ 65 ਹਾਜ਼ਾਰ ਰੁਪਏ ਮਿਲਦੇ ਸਨ। ਪੁਲਿਸ ਵੱਖ ਵੱਖ ਥਿਊਰੀਆਂ ਤੇ ਕੰਮ ਕਰ ਰਹੀ ਹੈ।
ਪੁਰਾਣੇ ਸਮਿਆਂ ਵਿਚ ਆਮ ਆਦਮੀ ਕੋਲ ਪੈਸੇ ਦੀ ਬਹੁਤ ਘਾਟ ਸੀ ਅਤੇ ਲੋਕਾਂ ਦੀ ਰਹਿਣੀ ਸਹਿਣੀ ਅਤੇ ਜੀਵਨ ਬਸਰ ਕਰਨ ਦਾ ਢੰਗ ਸਧਾਰਨ ਸੀ। ਹਰ ਕੋਈ ਮਿਹਨਤ ਕਰਦਾ ਸੀ ਅਤੇ ਅੱਜ ਕੱਲ ਹੱਥੀਂ ਮਿਹਨਤ ਕਰਨ ਤੋਂ ਬਹੁਤ ਸਾਰੇ ਲੋਕ ਭੱਜ ਰਹੇ ਹਨ ਅਤੇ ਹਰ ਆਦਮੀ ਵੱਧ ਰੁਪਏ ਕਮਾਉਣਾ ਚਾਹੁੰਦਾ ਹੈ ਅਤੇ ਤਜੀ ਨਾਲ ਅਜਿਹੀ ਕਮਾਈ ਨਹੀਂ ਹੋ ਸਕਦੀ। ਪਰ ਮਜੂਦਾ ਸਮੇਂ ਵਿਚ ਧੰਨ ਪ੍ਰਾਪਤੀ ਦੀ ਲਾਲਸਾ ਵਧ ਰਹੀ ਹੈ ਅਤੇ ਹਰ ਕੋਈ ਨਵੇਂ ਢੰਗ ਤਰੀਕੇ ਲੱਭ ਲੈਂਦਾ ਹੈ ਅਤੇ ਜਲਦੀ ਤੋਂ ਜਲਦੀ ਪੈਸੇ ਇਕੱਠਾ ਕਰਨਾ ਚਾਹੁੰਦਾ ਹੈ। ਇਸ ਲਈ ਗਲਤ ਕੰਮ ਕਰ ਬੈਠਦਾ ਹੈ। ਪੁਲਿਸ ਅਧਿਕਾਰੀ ਅਜਿਹੇ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆ ਰਹੇ ਹਨ ਅਤੇ ਨਕਲੀ ਨੋਟਾਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਮੌਕੇ ਤੇ ਬੋਚਿਆ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਹੀ ਮਾੜੇ ਅਨਸਰਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹੇ ਅਨਸਰਾਂ ਤੇ ਵੱਧ ਤੋਂ ਵੱਧ ਦਬਾਅ ਬਨਾਉਣਾ ਚਾਹੀਦਾ ਹੈ ਅਤੇ ਫੜੇ ਗਏ ਟਲਸਰ ਦੂਸਰਿਆਂ ਲਈ ਚਾਨਣ ਮੁਨਾਰਾ ਬਣਨਗੇ ਅਤੇ ਸਮਾਜ ਵੀ ਬਹੁਤ ਕੁਝ ਸਿੱਖੇਗਾ।

ਸੜਕਾਂ ‘ਤੇ ਹੱਥ ਅੱਡ ਕੇ ਮੰਗ ਰਿਹਾ ਸਾਡਾ ਭਵਿੱਖ

ਜਸਪਾਲ ਸਿੰਘ ਲੋਹਾਮ
ਸੰਸਾਰ ਦੇ ਵਿਕਸਤ ਦੇਸ਼ ਆਪਣੇ ਦੇਸ਼ ਦੇ ਬੱਚਿਆਂ ਪ੍ਰਤੀ ਚਿੰਤਤ ਹਨ ਅਤੇ ਉਨ•ਾਂ ਦੇ ਉਜਵਲ ਭਵਿੱਖ ਲਈ ਨਵੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ ਜਿਸਦੀ ਮਾਪਿਆਂ ਨੂੰ ਵੀ ਬਹੁਤੀ ਚਿੰਤਾ ਨਹੀਂ ਹੁੰਦੀ। ਸੁਖ ਸਹੂਲਤਾਂ ਹਰ ਇਨਸਾਨ ਨੂੰ ਬਰਾਬਰ ਮਿਲਦੀਆਂ ਹਨ ਅਤੇ ਕਿਸੇ ਨਾਲ ਭੇਦ ਭਾਵ ਨਹੀਂ ਹੁੰਦਾ। ਪਰ ਸਾਡਾ ਦੇਸ਼ ‘ਚ ਰੱਬ ਆਸਰੇ ਚੱਲਦਾ ਹੈ ਅਤੇ ਸਾਨੂੰ ਹਮੇਸ਼ਾ ਚਿੰਤਾ ਬਣੀ ਰਹਿੰਦੀ ਹੈ। ਮਾਪੇ ਆਪਣੇ ਬੱਚਿਆਂ ਲਈ ਸਾਰੀ ਜਿੰਦਗੀ ਜੂਝਦੇ ਹਨ। ਦੇਸ਼ ਦੀ ਸਹੀ ਤਸਵੀਰ ਸਾਡੇ ਸਾਹਮਣੇ ਹੈ। ਮਾਰੋ ਝਾਤੀ ਸ਼ਹਿਰਾਂ ਦੇ ਚੌਂਕਾਂ ਵਿਚ ਛੋਟੇ ਜਿਹੇ ਬੱਚੇ ਨਿੱਕੇ ਨਿੱਕੇ ਹੱਥਾਂ ਨਾਲ ਮੰਗਦੇ ਫਿਰਦੇ ਹਨ ਜਦੋਂ ਕਿ ਇਹ ਉਮਰ ਉਨ•ਾਂ ਦੀ ਸਕੂਲ ਵਿਚ ਪੜ•ਨ ਦੀ ਹੈ ਅਤੇ ਉਨ•ਾਂ ਦੀ ਹਾਲਤ ਦੇਖ ਕੇ ਮਨ ਖਰਾਬ ਹੁੰਦਾ ਹੈ। ਕਿਸੇ ਕੋਲ ਦੋ ਘੜੀਆਂ ਵਿਚਾਰਨ ਲਈ ਸਮਾਂ ਨਹੀਂ ਹੈ ਅਤੇ ਹਰ ਕੋਈ ਕੰਮਾਂ ਕਾਰਾਂ ‘ਚ ਰੁੱਝਿਆ ਹੋਇਆ ਹੈ।
ਪਰ ਇਸ ਵਿਚ ਕੋਈ ਸ਼ੱਕ ਨਹੀਂ ਚਿੰਤਕ ਲੇਖਕਾਂ ਨੇ ਹਮੇਸ਼ਾ ਹੀ ਆਪਣਾ ਪੱਖ ਲੋਕਾਂ ਦੀ ਕੋਰਟ ‘ਚ ਰੱਖਿਆ ਅਤੇ ਫਿਰ ਵੀ ਇਹ ਅਹਿਮ ਤੱਥ ਅਣਗੋਲਿਆ ਰਹਿ ਗਿਆ ਹੈ। ਇਹ ਸਾਡੀ ਬਦਕਿਸਮਤੀ ਹੈ ਅਤੇ ਸਾਡਾ ਭਵਿੱਖ ਸੜਕਾਂ ‘ਤੇ ਰੁਲ ਰਿਹਾ ਹੈ ਅਤੇ ਰਾਹਗੀਰਾਂ ਤੋਂ ਮੰਗਦਾ ਹੈ। ਗੱਲ ਕਿੱਧਰ ਨੂੰ ਤੁਰਦੀ ਹੈ ਸਮਝਣ ਦੀ ਲੋੜ ਹੈ। ਚੁਰਸਤਿਆਂ ਵਿਚ ਕਿੰਨੇ ਬੱਚੇ ਦੌੜਦੇ ਫਿਰਦੇ ਹਨ ਸ਼ਾਇਦ ਅਜੇ ਵੀ ਉਹ ਕਿਸੇ ਨੂੰ ਦਿਸਦੇ ਨਹੀਂ। ਕਮਾਲ ਦੀ ਗੱਲ ਹੈ। ਜਿਆਦਤਰ ਲੋਕ ਸੋਚਦੇ ਹਨ ਕਿ ਮੈਂ ਕੀ ਲੈਣਾ ਇਸ ਕੰਮ ਤੋਂ ਅਤੇ ਇਹ ਕੰਮ ਤਾਂ ਮੇਰਾ ਨਹੀਂ। ਹਰ ਇਕ ਦੀ ਸੋਚ ਮਾੜੀਂ ਹੋਵੇ ਤਾਂ ਬਣੂ ਕੀ? ਇਹ ਦੇਸ਼ ਦੀ ਬਦਕਸਮਤੀ ਹੋਵੇਗੀ । ਧਾਰਮਿਕ ਅਸਥਾਨ, ਬੱਸ ਅੱਡੇ, ਰੇਲਵੇ ਸਟੇਸ਼ਨ, ਲਾਈਟਾਂ ਵਾਲੇ ਚੌਂਕਾਂ ‘ਚ ਗੰਦੇ ਹੱਥਾਂ ਨਾਲ ਮੰਗਦੇ ਹਨ ਅਤੇ ਉਨ•ਾਂ ਦੇ ਹੱਥਾਂ ਤੇ ਬਿਆਈਆਂ ਪਈਆਂ ਹੋਈਆਂ ਹਨ ਅਤੇ ਕਾਲੇ ਪਾਟੇ ਨਜ਼ਰ ਆਉਂਦੇ ਹਨ। ਗੰਦੇ ਮੈਲੇ ਕੱਪੜਿਆਂ ਤੋਂ ਇਸ ਤਰਾਂ ਲੱਗਦਾ ਹੈ ਸ਼ਾਇਦ ਉਹ ਕਈ ਦਿਨਾਂ ਤੋਂ ਨਹਾਏ ਹੀ ਨਾ ਹੋਣ ਅਤੇ ਉਨ•ਾਂ ਕੋਲ ਲੰਘਣ ਤੇ ਬਦਬੂ ਜਿਹੀ ਆਉਂਦੀ ਹੈ। ਇਹ ਦੇਖ ਕੇ ਮਨ ਉਦਾਸ ਹੁੰਦਾ ਹੈ ਅਤੇ ਉਨ•ਾਂ ਤੇ ਤਰਸ ਆਉਂਦਾ ਹੈ। ਬਾਕੀ ਰਾਹਗੀਰਾਂ ਦਾ ਮੰਗਣ ਵਾਲੇ ਬੱਚਿਆਂ ਪ੍ਰਤੀ ਵਤੀਰਾ ਅਕਸਰ ਮਾੜਾ ਹੁੰਦਾ ਹੈ। ਸਾਰੇ ਲੋਕ ਨਫਰਤ ਦੀ ਨਿਗ•ਾ ਨਾਲ ਦੇਖਦੇ ਹਨ ਅਤੇ ਕਈ ਲੋਕ ਤਾਂ ਉਨ•ਾਂ ਦੇ ਮਾਤਾ ਪਿਤਾ ਨੂੰ ਵੀ ਬੁਰਾ ਭਲਾ ਕਹਿ ਦਿੰਦੇ ਹਨ। ਆਮ ਲੋਕ ਅੱਖਾਂ ਫਾੜ ਕੇ ਝਾਕਦੇ ਹਨ। ਇਹ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਅਤੇ ਉਹ ਵੀ ਪੈਸੇ ਲਏ ਬਿਨ•ਾ ਖਹਿੜਾ ਨਹੀਂ ਛੱਡਦੇ ਅਤੇ ਜਲਦੀ ਪੱਲਾ ਨਹੀਂ ਛੱਡਦੇ ਅਤੇ ਉਨ•ਾਂ ਦੀ ਏਨੀ ਜਿਦ ਲੋਕਾਂ ਨੂੰ ਖਿਝ ਚੜਾਉਣ ਲਈ ਕਾਫੀ ਹੈ। ਖਿਝੇ ਹੋਏ ਲੋਕ ਚੰਗਾ ਮਾੜਾ ਬੋਲਦੇ ਹਨ ਤੇ ਕਹਿੰਦੇ ਹੋਏ ਸੁਣਦੇ ਹਾਂ ਕਿ ਕਿਵੇਂ ਮੰਗਦੇ ਫਿਰਦੇ ਨੇ? Ðਰੱਬ ਨੇ ਕੰਮ ਲਈ ਹੱਥ ਦਿੱਤੇ ਹਨ? ਕੰਮ ਕਰੋ ਕਿਰਤ ਕਰੋ? ਕਿਵੇਂ ਮਾਪ ਪਿਓ ਨੇ ਜੰਮ ਕੇ ਸੁੱਟ ਦਿੱਤੇ ਨੇ। ਬੱਚਿਆਂ ਨੂੰ ਵਿਅੰਗ ਸੁਣਨੇ ਪੈਂਦੇ ਹਨ। ਬਹੁਤ ਸਾਰੇ ਬੱਚੇ ਲੀਰਾਂ ਟਾਕੀਆਂ ਫੜ ਕੇ ਕਾਰਾਂ ਗੱਡੀਆਂ ਧੱਕੇ ਨਾਲ ਸਾਫ ਕਰਨ ਲਈ ਭੱਜਦੇ ਹਨ ਅਤੇ ਹੱਥ ਅੱਡ ਕੇ ਪੈਸੇ ਮੰਗਦੇ ਹਨ। ਬੰਦੇ ਬੰਦੇ ਦੀ ਸੋਚ ਦਾ ਫਰਕ ਹੈ ਅਤੇ ਕਈ ਤਾਂ ਕਾਮੁਕਤਾ ਭਰੇ ਅੰਦਾਜ ਨਾਲ ਕੁੜੀਆਂ ਨੂੰ ਦੇਖ ਲੁਤਫ ਉਠਾਉਂਦੇ ਹਨ ਅਤੇ ਉਨ•ਾਂ ਨਾਲ ਮਸ਼ਕਰੀ ਵੀ ਕਰ ਜਾਂਦੇ ਹਨ। ਇਹ ਵੀ ਕਿਸੇ ਦੇ ਬੱਚੇ ਹਨ ਪਰ ਚਿੰਤਾ ਕਿਸੇ ਨੂੰ ਨਹੀਂ।
ਗਰੀਬੀ ਦੀ ਹਾਲਤ ‘ਚ ਕੰਮ ਕਰਨ ਤੋਂ ਇਨਕਾਰੀ ਅਤੇ ਮੰਗਣ ਦੀ ਲਾਲਸਾ ਨੇ ਅਜਿਹੇ ਪਰਿਵਾਰਾਂ ਨੂੰ ਹੋਰ ਨਿੰਕਮਾ ਕਰ ਦਿੱਤਾ ਹੈ। ਦੇਸ਼ ਆਜ਼ਾਦ ਹੋਇਆਂ ਨੂੰ ਕਿੰਨੇ ਸਾਲ ਹੋ ਗਏ ਤੇ ਅਸੀਂ ਗਰੀਬੀ ਨਹੀਂ ਹਟਾ ਸਕੇ ਸਗੋਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਵਿਚਕਾਰਲਾ ਪਾੜਾ ਵਧ ਰਿਹਾ ਹੈ। ਅਮੀਰ ਮਾੜੇ ਨੂੰ ਦੇਖ ਕੇ ਰਾਜੀ ਨਹੀਂ ਅਤੇ ਗਰੀਬ ਅਮੀਰ ਬਣਨ ਦੇ ਸੁਪਨੇ ਸਜਾਈ ਬੈਠੇ ਹਨ। ਸੁਭਾ ਸਵੇਰੇ ਮਾੜੇ ਹਾਲਾਤਾਂ ‘ਚ ਇਕੱਲੀਆਂ ਛੋਟੀਆਂ ਲੜਕੀਆਂ ਬੋਰੇ ਮੋਢੇ ਤੇ ਚੱਕ ਕੇ ਪਲਾਸਟਿਕ ਦੇ ਲਿਫਾਫੇ ਚੁੱਕਦੀਆਂ ਫਿਰਦੀਆਂ ਹਨ ਅਤੇ ਕਈ ਤਾਂ ਡੰਡੇ ਨਾਲ ਚੁੰਬਕ ਬੰਨ ਕੇ ਲੋਹਾ ਇਕੱਠਾ ਕਰਦੀਆਂ ਹਨ ਅਤੇ ਕਈ ਵਾਰ ਉਹ ਵੇਲੇ ਕੁਵੇਲੇ ਦਾ ਸ਼ਿਕਾਰ ਹੋਈਆਂ ਹਨ ਪਰ ਇਹ ਬੱਚੇ ਕਿਸੇ ਨੂੰ ਨਜ਼ਰ ਨਹੀਂ ਆÀੁਂਦੇ। । ਫਿਰ ਵੀ ਸਥਿਤੀ ਜਿਉਂ ਦੀ ਤਿÀੁਂ ਹੈ। ਨਿਗ•ਾ ਮਾਰੋ ਝੁੱਗੀਆਂ ਝੌਪੜੀਆਂ ਵੱਲ ਹਾਲਾਤ ਚਿੰਤਾਜਨਕ ਹਨ। ਕਾਲੀਆਂ ਤਰਪੈਲਾਂ ਵਿਚ ਗਰਮੀ ਸਰਦੀ ਝੱਲਦੇ ਹਨ ਅਤੇ ਗਰੀਬੀ ਦੇ ਮਾਰੇ ਲੋਕ ਖਾਣ ਲਈ ਤਰਸ ਰਹੇ ਹਨ ਅਤੇ ਉਨ•ਾਂ ਦੇ ਬੱਚੇ ਪੜ•ਾਈ ਤੋਂ ਕੋਹਾਂ ਦੂਰ ਹਨ। ਇਥੇ ਹੀ ਬੱਸ ਨਹੀਂ ਛੋਟੇ ਬੱਚੇ ਦੁਕਾਨਾਂ, ਢਾਬਿਆਂ, ਹੋਟਲਾਂ ਅਤੇ ਫੈਕਟਰੀਆਂ ‘ਚ ਕੰਮ ਕਰ ਰਹੇ ਹਨ। ਸਰਦੀਆਂ ਵਿਚ ਠੰਢੇ ਪਾਣੀ ਨਾਲ ਸਾਰਾ ਦਿਨ ਬਰਤਨ ਮਾਂਜਦੇ ਹਨ ਅਤੇ ਸੁੰਨ ਹੱਥਾਂ ਨਾਲ ਬੱਚੇ ਕਿੰਨਾ ਤੜਫਦੇ ਹੋਣਗੇ। ਤੇਜ ਗਰਮੀਆਂ ‘ਚ ਬੌਂਦਲ ਕੇ ਡਿੱਗਦੇ ਹੋਣਗੇ। ਕਈ ਮਾਲਕ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹਨ ਅਤੇ ਕੁੱਟਮਾਰ ਵੀ ਆਪਣੇ ਪਿੰਡੇ ਤੇ ਝੱਲਦੇ ਹਨ। ਸ਼ਾਇਦ ਇੰਨ•ਾਂ ਦੀ ਕੀ ਮਜਬੂਰੀ ਹੋਵੇਗੀ ਜਿਹੜੇ ਇਸ ਉਮਰ ਵਿਚ ਨਰਕ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਬਾਲ ਮਜਦੂਰੀ ਕਰ ਰਹੇ ਬੱਚੇ ਲੋਕਤੰਤਰ ਦੇ ਅਰਥਾਂ ਤੋਂ ਅਣਜਾਣ ਹਨ।
ਬੇਸ਼ੱਕ ਬਾਲ ਮਜਦੂਰੀ ਲਈ ਸਖਤ ਕਾਨੂੰਨ ਬਣੇ ਹਨ ਪਰ ਫਿਰ ਵੀ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਬਾਲ ਮਜਦੂਰੀ ਕਰਦੇ ਹਨ। ਆਮ ਨਾਗਰਿਕ ਕਦੋਂ ਸੁਧਰਨਗੇ ਕੁੱਝ ਨਹੀਂ ਕਿਹਾ ਜਾ ਸਕਦਾ ਫ਼ਿਰ ਸੁਧਾਰ ਦੀ ਆਸ ਕਿੱਧਰੋਂ ਲੱਗੇਗੀ। ਕ੍ਰਾਂਤੀਕਾਰੀ ਦੇਸ਼ ਭਗਤਾਂ ਦੀ ਸੋਚ ਅਨੁਸਾਰ ਸਮਾਜਿਕ ਬਦਲਾਅ ਅਜੇ ਨਹੀਂ ਆਇਆ ਤੇ ਅਜੇ ਪਤਾ ਨਹੀਂ ਕਿੰਨੇ ਕੁ ਸਾਲ ਹੋਰ ਗੁਜਰ ਜਾਣਗੇ।

” height=”20″ width=”20″>

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *