‘ਮਹਿਕ ਵਤਨ ਦੀ ਲਾਈਵ’ ਬਾਰੇ
‘ਮਹਿਕ ਵਤਨ ਦੀ’ ਮੈਗਜੀਨ ਅਸੀਂ 2000 ਵਿੱਚ ਮੋਗਾ (ਪੰਜਾਬ) ਤੋਂ ਸ਼ੁਰੂ ਕੀਤਾ ਸੀ। 2015 ਤੱਕ ‘ਮਹਿਕ ਵਤਨ ਦੀ’ ਮੈਗਜੀਨ ਪੂਰੀ ਕਾਮਯਾਬੀ ਨਾਲ ਚੱਲਦਾ ਰਿਹਾ ਹੈ। 2015 ਵਿੱਚ ਅਸੀਂ ‘ਮਹਿਕ ਵਤਨ ਦੀ’ ਮੈਗਜੀਨ ਨੂੰ ਹੋਰ ਪ੍ਰਫੁਲਤ ਕਰਨ ਅਤੇ ਇਸ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਅਤੇ ‘ਮਹਿਕ ਵਤਨ ਦੀ’ ਨੂੰ ਆਨਲਾਈਨ ਅਤੇ ਲਾਈਵ ਚਲਾਉਣ ਲਈ ਇਸ ਦੀ ਵੈਬ ਸਾਈਟ ਬਣਾਉਣ ਦਾ ਵਿਚਾਰ ਬਣਾਇਆ। ਕੁੱਝ ਖਾਸ ਕਾਰਨਾਂ ਕਰਕੇ ਸਾਨੂੰ ਇਸ ਦੀ ਮੇਨੈਜਮੈਂਟ ਵੀ ਤਬਦੀਲ ਕਰਨੀ ਪਈ। ਇਸੇ ਕਾਰਨ ‘ਮਹਿਕ ਵਤਨ ਦੀ’ ਮੈਗਜੀਨ ਦਾ ਨਾਮ ਵੀ ਅਸੀਂ ਬਦਲ ਕੇ ‘ਮਹਿਕ ਵਤਨ ਦੀ ਲਾਈਵ’ ਕਰ ਦਿੱਤਾ ਗਿਆ।
‘ਮਹਿਕ ਵਤਨ ਦੀ ਲਾਈਵ’ ਮਾਸਿਕ ਅੰਤਰ-ਰਾਸ਼ਟਰੀ ਪੰਜਾਬੀ ਪੇਪਰ ਹੈ ਜੋ ਪ੍ਰਿੰਟ ਹੋਣ ਦੇ ਨਾਲ-ਨਾਲ ਵੈਬ ਸਾਈਟ ਤੇ ਸਾਰੀ ਦੁਨੀਆਂ ਵਿੱਚ ਪੜ੍ਹਿਆ ਜਾਂਦਾ ਹੈ। ਇਹ ਪੇਪਰ ਜਲੰਧਰ ਤੋਂ ਪ੍ਰਿੰਟ ਹੁੰਦਾ ਹੈ ਅਤੇ ਮੋਗਾ ‘ਪੰਜਾਬ’ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਵਿਚਲਾ ਸਾਰਾ ਮੈਟਰ ਵੱਖ-ਵੱਖ ਪਹਿਲੂਆਂ ਦੇ ਅਧਾਰਿਤ ਹੈ। ਇਸ ਵਿਚ ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮਾਂਤਰੀ ਮੰਚ, ਖਬਰਨਾਮਾ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ-ਪਰਿਵਾਰ, ਖੇਡ ਜਗਤ, ਬੱਚਿਆਂ ਦੀ ਦੁਨੀਆਂ, ਪੰਜਾਬੀ ਸਾਹਿਤ ਆਦਿ ਮੁੱਖ ਕਾਲਮ ਹਨ। ਸਾਰੀ ਮੈਨੇਜਮੈਂਟ ਆਨਰੇਰੀ ਹੈ। ਇਸ ਪੇਪਰ ਵਿਚ ਕੰਮ ਕਰਨ ਵਾਲੇ ਸਾਰੇ ਸਟਾਫ ਮੈਂਬਰਾ/ ਪੱਤਰਕਾਰਾਂ/ ਪ੍ਰਤੀਨਿਧਾਂ ਨੂੰ ਮਿਹਨਤਾਨੇ ਵਜੋਂ ਉਨਾਂ ਦੁਆਰਾ ਇਕੱਠੇ ਕੀਤੇ ਇਸ਼ਤਿਹਾਰਾਂ ਵਿਚੋਂ ਸਨਿਉਲਟੀ (ਗਰੇਡ) ਵਾਈਜ ਦਸ ਤੋਂ ਪੰਜਾਹ ਪ੍ਰਤੀਸ਼ਤ ਤੱਕ (੧੦% ਟੋ ੫੦%) ਕਮਿਸ਼ਨ ਦਿੱਤਾ ਜਾਂਦਾ ਹੈ ਜੋ ਕਿ ਸਾਰੇ ਪੰਜਾਬੀ ਪੇਪਰਾ ਤੋਂ ਵੱਧ ਹੈ।
‘ਮਹਿਕ ਵਤਨ ਦੀ ਲਾਈਵ’ ਦਾ ਸਾਰਾ ਦਫਤਰੀ ਕੰਮ ਮੁੱਖ ਸੰਪਾਦਕ ਅਤੇ ਉਪ ਮੁੱਖ ਸੰਪਾਦਕ ਦੀ ਦੇਖ-ਰੇਖ ਹੇਠ ਹੁੰਦਾ ਹੈ। ਨਵੇਂ ਪੱਤਰਕਾਰ ਨਿਯੁਕਤ ਕਰਨਾ, ਪੁਰਾਣੇ ਪੱਤਰਕਾਰਾਂ ਦੇ ਕੰਮ ਨੂੰ ਚੈਕ ਕਰਨ ਅਤੇ ਪੱਤਰਕਾਰੀ ਦੀ ਦੁਰਵਰਤੋਂ ਕਰਨ ਤੇ ਉਨਾਂ ਨੂੰ ਬਰਖਾਸਿਤ ਕਰਨ ਦਾ ਹੱਕ ਵੀ ਮੁੱਖ ਸੰਪਾਦਕ ਅਤੇ ਉਪ ਮੁੱਖ ਸੰਪਾਦਕ ਦੋਨਾਂ ਕੋਲ ਹੈ।
‘ਮਹਿਕ ਵਤਨ ਦੀ’ ਪੇਪਰ ਦੇ ਆਪਣੀ ਹੋਂਦ ਤੋਂ ਬਾਅਦ ਕਈ ਪ੍ਰਾਪਤੀਆਂ ਕੀਤੀਆਂ ਹਨ ਜਿਵੇ ਕਿ ਜਿਸ ਦਿਨ ‘ਮਹਿਕ ਵਤਨ ਦੀ’ ਪੇਪਰ ਸੁਰੂ ਹੋਇਆ ਸੀ ਉਸ ਦਿਨ ਇਸ ਦਾ ਸਾਈਜ ਸਮਾਲ ਸੀ ਤੇ ‘ਮਹਿਕ ਵਤਨ ਦੀ’ ਪੇਪਰ ਦੇ ੨੮ਵਂੇ ਅੰਕ ਸਮੇਂ ਇਸ ਦਾ ਸਾਈਜ ਵਧਾ ਕੇ ਮੀਡੀਅਮ ਕਰ ਦਿਤਾ ਗਿਆ। ਫੇਰ ੫੦ਵੇਂ ਗੋਲਡਨ ਜੁਬਲੀ ਅੰਕ ਸਮੇ ਇਸ ਦਾ ਸਾਈਜ ਵਧਾ ਕੇ ਲੋਗ ਕਰ ਦਿਤਾ ਗਿਆ। ‘ਮਹਿਕ ਵਤਨ ਦੀ’ ਪੇਪਰ ਦਾ ਪੁਆਇੰਟ ਸਾਇਜ਼ ਪਹਿਲਾਂ ੧੪ ਤੋਂ ੧੨ ਕਰ ਦਿੱਤਾ ਗਿਆ। ਮੌਜੂਦਾ ਸਮੇਂ ਵਿਚ ”ਮਹਿਕ ਵਤਨ ਦੀ’ ਪੇਪਰ ਦਾ ਪੁਆਇੰਟ ਸਾਇਜ਼ 8.5 ਤੋਂ 10 ਹੈ।
‘ਮਹਿਕ ਵਤਨ ਦੀ’ ਪੇਪਰ ਦਾ ਮੁੱਲ ਪਹਿਲਾਂ ੧੫ ਰੁਪਏ ਸੀ ਪਰ ਖਰਚੇ ਵਧਣ ਦੇ ਬਾਵਜੂਦ ਵੀ ‘ਮਹਿਕ ਵਤਨ ਦੀ’ ਦਾ ਪੇਪਰ ਦਾ ਮੁੱਲ 15 ਤੋਂ ਘਟਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਦਿਨੋ ਦਿਨ ਹੋ ਰਹੇ ਤਜਰਬਿਆਂ ਕਾਰਨ ‘ਮਹਿਕ ਵਤਨ ਦੀ’ ਪੇਪਰ ਦੀ ਡਿਜ਼ਾਈਨਿੰਗ ਅਤੇ ਮੈਟਰ ਵਿਚ ਬਹੁਤ ਸੁਧਾਰ ਹੋਇਆ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ‘ਮਹਿਕ ਵਤਨ ਦੀ’ ਪੇਪਰ ਨੂੰ ਸਮੇਂ ਦੇ ਹਾਣੀ ਬਣਾਈ ਰੱਖਦਿਆਂ ਆਧੁਨਿਕ ਤਕਨਾਲੋਜੀ ਨਾਲ ਕਦਮ ਮਿਲਾਉਂਦੇ ਰਹੀਏ। ਹੁਣ ‘ਮਹਿਕ ਵਤਨ ਦੀ’ ਪੇਪਰ ‘ਫੈਸਬੁੱਕ’ ਤੇ www.facebook.com/mehakwattandimoga ਬਲਾਗ www.mehakwattandi.blogspot.com ਤੋਂ ਇਲਾਵਾ ਇਸ ਵੈਬ ਸਾਈਟ www.mehakwatandilive.com ਰਾਹੀਂ ਵਿਦੇਸ਼ੀ ਪਾਠਕਾਂ ਵੱਲੋਂ ਪੜਿਆ ਜਾਂਦਾ ਹੈ।
ਵਿਸ਼ੇਸ ਨੋਟ: ਤੁਸੀਂ ‘ਮਹਿਕ ਵਤਨ ਦੀ ਲਾਈਵ’ ਪੇਪਰ ਅਤੇ ‘ਮਹਿਕ ਵਤਨ ਦੀ ਟਰੱਸਟ’ ਸਬੰਧੀ ਕਿਸੇ ਵੀ ਪ੍ਰਕਾਰ ਦੀ ਰਕਮ ਕਾਰਪੋਰੇਸ਼ਨ ਬੈਂਕ ਦੀ ਕਿਸੇ ਵੀ ਬ੍ਰਾਚ ਵਿੱਚ ‘ਮਹਿਕ ਵਤਨ ਦੀ’ ਦੇ ਨਾਮ ਤੇ A.C. No. CA – 066400201000066 / MEHAK WATTAN DI ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। ਅਕਾਉਟ ਵਿੱਚ ਰਕਮ ਜਮ੍ਹਾ ਕਰਵਾਉਣ ਉਪਰੰਤ ਸਾਨੂੰ ਦੱਸੋਂ ਕਿ ਤੁਸੀਂ ਕਿਸ ਮਕਸਦ ਵਾਸਤੇ ਰਕਮ ਜਮ੍ਹਾ ਕਰਵਾਈ ਹੈ। ਤੁਹਾਡੀ ਐਂਟਰੀ ਹੋਣ ਉਪਰੰਤ ਤੁਹਾਨੂੰ ‘ਮਹਿਕ ਵਤਨ ਦੀ’ ਵੱਲੋਂ ਰਕਮ ਪ੍ਰਾਪਤੀ ਦੀ ਰਸੀਦ ਭੇਜ ਦਿੱਤੀ ਜਾਵੇਗੀ।
ਜਾਰੀ ਕਰਤਾ:
ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)