ਪੰਜਾਬ ਖਬਰਨਾਮਾ

 —————————————————————

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਮ ਆਦਮੀ ਪਾਰਟੀ ਖਿਲਾਫ ਬੋਲਿਆ ਹੱਲਾ 

‘ਆਮ ਆਦਮੀ ਪਾਰਟੀ’ ਅਤੇ ‘ਬੀਜੇਪੀ’ ਕਿਸਾਨ ਵਿਰੋਧੀ ਪਾਰਟੀਆਂ -ਮਨਜੀਤ ਧਨੇਰ

ਗਿੱਦੜਬਾਹਾ / 04 ਨਵੰਬਰ 2024/ ਭਵਨਦੀਪ ਸਿੰਘ ਪੁਰਬਾ

              ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਗਿੱਦੜਬਾਹਾ ਵਿਖੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਹੱਲਾ ਬੋਲਦਿਆਂ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੈਂਕੜੇ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ। ਇਸ ਰੈਲੀ ਨੂੰ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਔਰਤ ਵਿੰਗ ਦੀ ਕਨਵੀਨਰ ਬੀਬੀ ਅੰਮ੍ਰਿਤ ਪਾਲ ਕੌਰ ਹਰੀਨੌਂ ਤੋਂ ਇਲਾਵਾ ਜ਼ਿਲਿਆਂ ਦੇ ਅਹੁਦੇਦਾਰਾਂ ਨੇ ਸੰਬੋਧਨ ਕੀਤਾ। ਇਸ ਵਿੱਚ ਮੁਕਤਸਰ ਸਾਹਿਬ ਤੋਂ ਇਲਾਵਾ ਮਾਨਸਾ, ਬਠਿੰਡਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਦੀ ਜ਼ਮੀਨ, ਜੋ ਕਿ ਉਹਨਾਂ ਨੂੰ ਚੱਕਬੰਦੀ ਵਿਭਾਗ ਵੱਲੋਂ ਅਲਾਟ ਕੀਤੀ ਗਈ ਸੀ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਸ਼ਹਿ ਤੇ ਭੂ ਮਾਫੀਆ ਵੱਲੋਂ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਭੂ ਮਾਫੀਆ ਦੇ ਗੁੰਡਿਆਂ ਵੱਲੋਂ ਕਿਸਾਨਾਂ ਤੇ ਜਾਨਲੇਵਾ ਹਮਲੇ ਕਰਕੇ ਉਹਨਾਂ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਵਾਰ-ਵਾਰ ਪਹੁੰਚ ਕੀਤੀ ਗਈ ਹੈ। ਸਾਰਿਆਂ ਨੇ ਹੀ ਇਹ ਮੰਨਿਆ ਹੈ ਕਿ ਕੁੱਲਰੀਆਂ ਦੇ ਕਿਸਾਨਾਂ ਦਾ ਪੱਖ ਬਿਲਕੁਲ ਠੀਕ ਹੈ ਪ੍ਰੰਤੂ ਪ੍ਰਿੰਸੀਪਲ ਬੁੱਧਰਾਮ ਅਤੇ ਭੂ ਮਾਫੀਆ ਦੇ ਦਬਾਅ ਹੇਠ ਪ੍ਰਸ਼ਾਸਨ ਕਿਸਾਨਾਂ ਨਾਲ ਧੱਕਾ ਕਰਨ ਤੇ ਉਤਾਰੂ ਹੈ। ਜਥੇਬੰਦੀ ਪਿਛਲੇ ਪੌਣੇ ਦੋ ਸਾਲ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਲਈ ਜਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਬਰਨਾਲਾ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਜਿਸ ਫੈਸਲੇ ਅਨੁਸਾਰ ਬੀਤੇ ਕੱਲ੍ਹ ਤਿੰਨ ਨਵੰਬਰ ਨੂੰ ਬਰਨਾਲਾ ਵਿਖੇ ਵੀ ਜਥੇਬੰਦੀ ਵੱਲੋਂ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਅੱਜ ਤੋਂ ਬਾਅਦ ਦੋਵਾਂ ਹਲਕਿਆਂ ਵਿੱਚ ਪਿੰਡ ਪਿੰਡ ਰੈਲੀਆਂ ਅਤੇ ਝੰਡਾ ਮਾਰਚ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੋਕ ਵਿਰੋਧੀ ਖਾਸੇ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਮੁਕਤਸਰ ਜਿਲੇ ਦੇ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਖੁੱਡੀਆਂ,ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾ, ਦੇਵੀ ਰਾਮ ਰੰਘੜਿਆਲ, ਬਠਿੰਡਾ ਜਿਲ੍ਹੇ ਦੇ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਜਨਰਲ ਸਕੱਤਰ ਗੁਰਨਾਮ ਸਿੰਘ, ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਜੰਗੀਰ ਸਿੰਘ ਖਹਿਰਾ, ਜਨਰਲ ਸਕੱਤਰ ਗੁਲਜ਼ਾਰ ਸਿੰਘ ਕਬਰ ਵੱਛਾ ਅਤੇ ਫਰੀਦਕੋਟ ਦੇ ਜਸਕਰਨ ਸਿੰਘ ਮੋਰਾਂਵਾਲੀ ਹਰਮੀਤ ਸਿੰਘ ਢਾਬਾ ਜਿਲਾ ਪ੍ਰਧਾਨ ਫਾਜ਼ਿਲਕਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

             ਬੁਲਾਰਿਆਂ ਨੇ ਮੰਡੀਆਂ ਵਿੱਚ ਝੋਨਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਸਾਜ਼ਿਸ਼ ਤਹਿਤ ਰੋਲਣ, ਝੋਨੇ ਦੇ ਰੇਟ ਵਿੱਚ ਕੱਟ ਲੱਗਣ, ਡੀਏਪੀ ਦੇ ਗੰਭੀਰ ਸੰਕਟ ਅਤੇ ਪਰਾਲੀ ਫੂਕਣ ਵਾਲੇ ਕਿਸਾਨਾਂ ਖਿਲਾਫ਼ ਸਖ਼ਤੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਅਤੇ ਭਾਜਪਾ ਖ਼ਿਲਾਫ਼ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਕੁੱਝ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਰਲ ਕੇ ਸਾਜਿਸ਼ ਕੀਤੀ ਗਈ ਹੈ ਤਾਂ ਕਿ ਪੰਜਾਬ ਦਾ ਮੰਡੀ ਸਿਸਟਮ ਫੇਲ੍ਹ ਕਰਕੇ ਠੇਕਾ ਖੇਤੀ ਲਾਗੂ ਕੀਤੀ ਜਾ ਸਕੇ। ਬੁਲਾਰਿਆਂ ਨੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਰਾਹੀਂ ਲੋਕਾਂ ਦੇ ਬੋਲਣ, ਲਿਖਣ ਅਤੇ ਸੰਘਰਸ਼ ਕਰਨ ਦੇ ਹੱਕ ਨੂੰ ਕੁਚਲਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਬੁਲਾਰਿਆਂ ਨੇ ਦੁਹਰਾਇਆ ਕਿ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖ਼ੀ ਹਰ ਕੁਰਬਾਨੀ ਦੇ ਕੇ ਕੀਤੀ ਜਾਵੇਗੀ ਅਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਕੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਹਰ ਹੀਲੇ ਨਾਕਾਮ ਕੀਤਾ ਜਾਵੇਗਾ। ਰੈਲੀ ਤੋਂ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ । ਇਸੇ ਦੌਰਾਨ ਬਰਨਾਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਸਮੇਂ ਜਗਰਾਜ ਸਿੰਘ ਹਰਦਾਸਪੁਰਾ ਅਤੇ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਪਾਜ਼ ਉਘੇੜਦਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

 —————————————————————

ਪੱਤਰਕਾਰਾਂ ਲਈ ਰੇਲਵੇ ਸਫਰ ਵਿੱਚ ਬੰਦ ਕੀਤੀ ਰਿਆਇਤ ਮੁੜ ਬਹਾਲ ਕਰਨ ਦੀ ਮੰਗ

ਚੰਡੀਗੜ੍ਹ / 04 ਅਕਤੂਬਰ 2024/ ਭਵਨਦੀਪ ਸਿੰਘ ਪੁਰਬਾ

               ਇੰਡੀਅਨ ਜਰਨਲਿਸਟ ਯੂਨੀਅਨ ਅਤੇ ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਪੱਤਰਕਾਰਾਂ ਲਈ ਰੇਲਵੇ ਸਫਰ ਵਿੱਚ ਬੰਦ ਕੀਤੀ ਰਿਆਇਤ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਦੀ ਅਗਵਾਈ ਹੇਠ ਵਫਦ ਨੇ ਬੁੱਧਵਾਰ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਪੱਤਰਕਾਰਾ ਨੂੰ ਭਾਰਤ ਸਰਕਾਰ ਖਾਸ ਕਰਕੇ ਰੇਲਵੇ ਮੰਤਰਾਲੇ ਨੇ ਸਫਰ ਵਿੱਚ ਅੱਧੀ ਟਿਕਟ ਦੀ ਸਹੁਲਤ ਦਿੱਤੀ ਹੋਈ ਸੀ ਪਰ ਕਰੋਨਾ ਦੇ ਸਮੇਂ ਦੌਰਾਨ ਮੋਦੀ ਸਰਕਾਰ ਨੇ ਪੱਤਰਕਾਰਾਂ ਨੂੰ ਦਿੱਤੀ ਜਾਂਦੀ ਇਹ ਸਹੂਲਤ ਬੰਦ ਕਰ ਦਿੱਤੀ ਹੈ। ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਜੰਮੂ ਅਤੇ ਜੈ ਸਿੰਘ ਛਿੱਬਰ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੀ ਬਹਾਲੀ ਲਈ ਕੰਮ ਕਰ ਰਹੇ ਹਨ। ਪੱਤਰਕਾਰਾਂ ਨੂੰ ਪੱਤਰਕਾਰੀ ਦੇ ਪੇਸ਼ੇ ਵਜੋਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਭਾਰਤ ਸਰਕਾਰ ਨੇ ਪੱਤਰਕਾਰਾਂ ਨੂੰ ਰੇਲਵੇ ਸਫਰ ਵਿੱਚ ਰਿਆਇਤ ਦਿੱਤੀ ਹੋਈ ਸੀ ਪਰ ਕਰੋਨਾ ਸਮੇਂ ਦੌਰਾਨ ਭਾਰਤ ਸਰਕਾਰ ਨੇ ਰੇਲਵੇ ਵਿੱਚ ਸਫਰ ਦੀ ਦਿੱਤੀ ਜਾਂਦੀ ਰਿਆਇਤ ਅਤੇ ਵਰਕਿੰਗ ਜਰਨਲਿਸਟ ਐਕਟ ਨੂੰ ਖਤਮ ਕਰ ਦਿੱਤਾ ਹੈ ਜਿਸ ਕਰਕੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

            ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਬੰਦ ਕੀਤੀ ਹੋਈ ਇਹ ਸੁਵਿਧਾ ਨੂੰ ਮੁੜ ਬਹਾਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।

—————————————————————

ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਗੁੰਡਾਗਰਦੀ ਕਰਨ ਵਾਲੇ ਮਾਈਨਿੰਗ ਮਾਫੀਆ ਨੂੰ ਨੱਥ ਪਾਈ ਜਾਵੇ -ਭਾਕਿਯੂ ਏਕਤਾ ਡਕੌਂਦਾ

ਹੜ੍ਹ ਮਾਰੀਆਂ ਜ਼ਮੀਨਾਂ ਵਿੱਚੋਂ ਰੇਤ ਕੱਢਣ ਵਾਲੇ ਕਿਸਾਨਾਂ ਖਿਲਾਫ ਮਾਈਨਿੰਗ ਐਕਟ ਅਧੀਨ ਕਾਰਵਾਈ ਕਰਨ ਦਾ ਕਰਾਂਗੇ ਸਖਤ ਵਿਰੋਧ -ਹਰਨੇਕ ਮਹਿਮਾ

ਫਿਰੋਜ਼ਪੁਰ/ 02 ਅਕਤੂਬਰ 2024/ ਭਵਨਦੀਪ ਸਿੰਘ ਪੁਰਬਾ

             ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੜ੍ਹ ਮਾਰੀਆਂ ਜ਼ਮੀਨਾਂ ਵਿੱਚੋਂ ਰੇਤ ਕੱਢਣ ਵਾਲੇ ਕਿਸਾਨਾਂ ਖਿਲਾਫ ਮਾਈਨਿੰਗ ਵਿਭਾਗ ਵੱਲੋਂ ਕਾਰਵਾਈ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੜਾਂ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਕਈ ਕਈ ਫੁੱਟ ਰੇਤ ਭਰ ਗਈ ਸੀ। ਇਸ ਲਈ ਦੋ ਸਾਲਾਂ ਤੋਂ ਕਿਸਾਨਾਂ ਦੀ ਜ਼ਮੀਨ ਵਿੱਚ ਕੋਈ ਵੀ ਫਸਲ ਨਹੀਂ ਬੀਜੀ ਜਾ ਸਕੀ। ਉਸ ਸਮੇਂ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੇਤਾ ਭਰ ਗਿਆ ਹੈ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਲਈ ਰੇਤਾ ਚੁੱਕਣ ਲਈ ਮਾਈਨਿੰਗ ਐਕਟ ਤੋਂ ਛੋਟ ਦਿੱਤੀ ਜਾਵੇ। ਪੰਜਾਬ ਸਰਕਾਰ ਇਸ ਮੰਗ ਨਾਲ ਸਹਿਮਤ ਹੋਈ ਸੀ। ਹੁਣ ਇਹ ਕਿਸਾਨ ਆਪਣੇ ਵਿੱਤੀ ਸਾਧਨਾਂ ਅਨੁਸਾਰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਲੱਗੇ ਹੋਏ ਹਨ ਕਿਉਂਕਿ ਰੇਤ ਚੁੱਕਣ ਤੇ ਖਰਚਾ ਕਾਫੀ ਆਉਂਦਾ ਹੈ। ਇਸ ਲਈ ਜਿੰਨਾ ਕੁ ਰੇਤਾ ਕੋਈ ਕੱਢ ਸਕਦਾ ਹੈ, ਕੱਢ ਕੇ ਜ਼ਮੀਨ ਬੀਜਣ ਯੋਗ ਕਰ ਲੈਂਦਾ ਹੈ। ਪਰੰਤੂ ਪਿਛਲੇ ਦਿਨੀ ਵਿਭਾਗ ਦੇ ਐਸਡੀਓ ਨੇ ਕੁਝ ਪ੍ਰਾਈਵੇਟ ਬਾਊਂਸਰਾਂ ਨੂੰ ਨਾਲ ਲੈ ਕੇ ਕਿਸਾਨਾਂ ਤੇ ਰੇਡ ਕੀਤੀ। ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਪ੍ਰਾਈਵੇਟ ਵਿਅਕਤੀਆਂ ਨੇ ਐਸਡੀਓ ਮਾਈਨਿੰਗ ਵਿਭਾਗ ਦੀ ਸ਼ਹਿ ਤੇ ਕਿਸਾਨਾਂ ਨਾਲ ਕੁੱਟਮਾਰ ਕੀਤੀ ਅਤੇ ਕਿਸਾਨਾਂ ਦੀਆਂ ਪੰਜ ਟਰਾਲੀਆਂ ਮਾਈਨਿੰਗ ਐਕਟ ਅਧੀਨ ਕਬਜ਼ੇ ਵਿੱਚ ਕਰਕੇ ਥਾਣੇ ਬੰਦ ਕਰ ਦਿੱਤੀਆਂ। ਦੱਸਣ ਯੋਗ ਹੈ ਕਿ ਜਿਹੜੀਆਂ ਟਰਾਲੀਆਂ ਥਾਣੇ ਬੰਦ ਕੀਤੀਆਂ ਗਈਆਂ ਹਨ, ਉਹ ਬਿਲਕੁਲ ਖਾਲੀ ਸਨ। ਇਸ ਸਬੰਧੀ ਜਦੋਂ ਜਥੇਬੰਦੀ ਨੇ ਮਾਈਨਿੰਗ ਵਿਭਾਗ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬੜੇ ਹੰਕਾਰ ਵਿੱਚ ਕਿਹਾ ਕਿ “ਮੈਂ ਆਪਣੇ ਨਾਲ ਪ੍ਰਾਈਵੇਟ ਵਿਅਕਤੀਆਂ ਨੂੰ ਲੈ ਕੇ ਗਿਆ ਸੀ ਅਤੇ ਇਹ ਗੱਲ ਮੈਂ ਕਿਸੇ ਵੀ ਥਾਂ ਤੇ ਕਹਿ ਸਕਦਾ ਹਾਂ।” ਦੱਸਣ ਯੋਗ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚੋਂ ਸਿਰਫ ਹੜ੍ਹ ਵਾਲੀ ਰੇਤਾ ਹੀ ਚੁੱਕ ਰਹੇ ਹਨ ਅਤੇ ਕਿਸੇ ਥਾਂ ਤੇ ਵੀ ਦੋ ਫੁੱਟ ਤੋਂ ਵੱਧ ਰੇਤਾ ਨਹੀਂ ਚੁੱਕੀ ਗਈ। ਪ੍ਰੰਤੂ ਮਾਈਨਿੰਗ ਵਿਭਾਗ ਦੀ ਮਾਈਨਿੰਗ ਮਾਫੀਆ ਨਾਲ ਮਿਲੀ ਭੁਗਤ ਹੋਣ ਕਾਰਨ, ਖਾਲੀ ਟਰਾਲੀਆਂ ਨੂੰ ਵੀ ਇੱਕ-ਇਕ ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ ਹੈ ਜੋ ਕਿ ਸਰਾਸਰ ਬੇਇਨਸਾਫੀ ਅਤੇ ਧੱਕੇਸ਼ਾਹੀ ਹੈ।

          ਜਥੇਬੰਦੀ ਨੇ ਦੱਸਿਆ ਕਿ  ਅੱਜ ਇੱਕ ਅਕਤੂਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲਾ ਫਿਰੋਜ਼ਪੁਰ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਜੰਗੀਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਕੜਮਾ ਅਤੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਕਬਰ ਵੱਛਾ ਦੀ ਅਗਵਾਈ ਵਿੱਚ ਕਾਰਜਕਾਰੀ ਇੰਜਨੀਅਰ ਮਾਈਨਿੰਗ ਵਿਭਾਗ ਦੇ ਦਫਤਰ ਅੱਗੇ ਦੋ ਘੰਟੇ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਜਥੇਬੰਦੀ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਫੜੀਆਂ ਟਰਾਲੀਆਂ ਛੱਡੀਆਂ ਜਾਣ, ਕਿਸਾਨਾਂ ਨੂੰ ਆਪਣੀ ਜ਼ਮੀਨ ਸਾਫ ਕਰਨ ਲਈ ਰੇਤਾ ਚੁੱਕਣ ਦੀ ਖੁੱਲ੍ਹ ਦਿੱਤੀ ਜਾਵੇ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਨਾਲ ਲਿਜਾ ਕੇ ਗੁੰਡਾਗਰਦੀ ਕਰਨ ਵਾਲੇ ਐਸਡੀਓ ਅਤੇ ਉਹਨਾਂ ਗੁੰਡਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਦੀ ਹੋਵੇਗੀ।

—————————————————————

ਨਿੰਦਰ ਘੁਗਿਆਣਵੀ ‘ਪ੍ਰੋਫ਼ੈਸਰ ਆਫ਼ ਪ੍ਰੈਕਟਿਸ’ ਨਿਯੁਕਤ

ਬਠਿੰਡਾ / 02 ਅਕਤੂਬਰ 2024/ ਰਾਜਵਿੰਦਰ ਰੌਂਤਾ

              ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਹੇ ਅਤੇ 49 ਸਾਲ ਦੀ ਉਮਰ ਵਿਚ 69 ਪੁਸਤਕਾਂ ਲਿਖਣ ਵਾਲੇ ਸਾਹਿਤਕਾਰ ਤੇ ਗਾਇਕ ਨਿੰਦਰ ਘੁਗਿਆਣਵੀ ਨੂੰ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ (ਘੁੱਦਾ) ਵਿਖੇ ਪੰਜਾਬੀ ਵਿਭਾਗ ਪੰਜਾਬ ਵਿਚ ‘ਪ੍ਰੋਫ਼ੈਸਰ ਆਫ਼ ਪ੍ਰੈਕਟਿਸ’ ਨਿਯੁਕਤ ਕੀਤਾ ਗਿਆ ਹੈ। ਖਾਸ ਗੱਲ ਇਹ ਕਿ ਇਸ ਵੱਕਾਰੀ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਲੇਖਕ ਹਨ। ਘੁਗਿਆਣਵੀ ਪੰਜਾਬੀ ਸੱਭਿਆਚਾਰ, ਸੰਗੀਤ, ਕਲਾਵਾਂ ਆਦਿ ਦੇ ਨਾਲ ਨਾਲ ਸਾਹਿਤ ਦੀਆਂ ਵਿਭਿੰਨ ਵਿਧਾਵਾਂ ‘ਤੇ 1992 ਤੋਂ ਲਿਖਦੇ ਆ ਰਹੇ। ਰੋਜਾਨਾ ਅਖ਼ਬਾਰਾਂ, ਰਸਾਲਿਆਂ ਵਿਚ ਉਹ ਬੇਸ਼ੁਮਾਰ ਛਪੇ ਹਨ। ਨਿੰਦਰ ਘੁਗਿਆਣਵੀ ਦੀ ਪੁਸਤਕ ‘ਮੈਂ ਸਾਂ ਜੱਜ ਦਾ ਅਰਦਲੀ’ ਪ੍ਰਸਿੱਧ ਪੁਸਤਕ ਹੈ।ਜੋਕਿ ਭਾਰਤ ਦੀਆਂ ਇਕ ਦਰਜਨ ਭਾਸ਼ਾਵਾਂ ਵਿਚ ਅਨੁਵਾਦ ਹੋਣ ਤੋਂ ਬਾਅਦ ਐਨ.ਬੀ.ਟੀ ਦਿੱਲੀ ਨੇ ਅੰਗਰੇਜੀ ਵਿਚ ਪ੍ਰਕਾਸ਼ਿਤ ਕੀਤੀ ਹੈ। ਨਿੰਦਰ ਘੁਗਿਆਣਵੀ ਜੀ ਦੀ ਨਵੀਂ ਨਿਯੁਕਤੀ ਬਾਰੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਕੌਰ ਨੇ ਦੱਸਿਆ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਵਿਚ ਆਪਣੀਆਂ ਸੇਵਾਵਾਂ ਦੌਰਾਨ ਨਿੰਦਰ ਘੁਗਿਆਣਵੀ ਪੰਜਾਬੀ ਦੇ ਉਸਤਾਦ ਗਜ਼ਲਗੋ ਦੀਪਕ ਜੈਤੋਈ ਬਾਰੇ ਇਕ ਵੱਡਅਕਾਰੀ ਪੁਸਤਕ ਲਿਖਣਗੇ ਅਤੇ ਵਿਦਿਆਰਥੀਆਂ ਲਈ ਲੈਕਚਰ ਦੇਣ ਦੀਆਂ ਸੇਵਾਵਾਂ ਵੀ ਨਿਭਾਉਣਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ‘ਸਾਹਿਤ ਰਤਨ’ ਨਾਲ ਸਨਮਾਨਿਤ ਹੋਏ ਨਿੰਦਰ ਘੁਗਿਆਣਵੀ, ਮਹਾਂਰਾਸ਼ਟਰ ਦੀ ਕੇਂਦਰੀ ਯੂਨੀਵਰਸਿਟੀ ਵਰਧਾ ਵਿਚ ‘ਰਾਈਟਰ ਇਨ ਰੈਜੀਡੈਂਸ’ ਵੀ ਰਹਿਣ ਵਾਲੇ ਇਕਲੌਤੇ ਪੰਜਾਬੀ ਲੇਖਕ ਹਨ।

          ਨਿੰਦਰ ਘੁਗਿਆਣਵੀ ਦੀ ਇਸ ਪ੍ਰਾਪਤੀ ਤੇ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਜੌਹਲ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫ਼ਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾਕਟਰ ਸੁਖਦੇਵ ਸਿੰਘ ਸਿਰਸਾ, ਪ੍ਰੋ ਗੁਰਭਜਨ ਗਿੱਲ, ਪ੍ਰੋ ਨਿਰਮਲ ਜੌੜਾ, ਇੰਦਰਜੀਤ ਸਿੰਘ ਮੁੱਲਾਂਪੁਰ, ਗੀਤਕਾਰ ਗਿੱਲ ਰੌਂਤਾ, ਸੁਰਿੰਦਰ ਪ੍ਰੀਤ ਘਣੀਆ, ਗੁਰਮੀਤ ਕੜਿਆਲਵੀ, ਪ੍ਰੋ ਜਸਪਾਲ ਜੀਤ, ਪ੍ਰੋ ਜਸਵਿੰਦਰ ਧਨਾਨਸੂ, ਤਰਲੋਚਨ ਲੋਚੀ, ਬਰਾੜ ਜੈਸੀ, ਕਲੇਰ ਅੰਮ੍ਰਿਤਪਾਲ, ਅਜੀਤ ਪੱਤੋ ਪਰਿਵਾਰ, ਪਰਸ਼ੋਤਮ ਪੱਤੋਂ, ਪ੍ਰੋ ਪ੍ਰਭਜੋਤ ਕੌਰ ਗਿੱਲ, ਹਰਵਿੰਦਰ ਰੋਡੇ, ਸਾਧੂ ਰਾਮ ਲੰਗੇਆਣਾ, ਬੱਬੀ ਪੱਤੋ, ਜਗਦੀਪ ਜੋਗਾ ਆਦਿ ਨੇ ਨਿੰਦਰ ਘੁਗਿਆਣਵੀ ਨੂੰ ਮੁਬਾਰਕ ਬਾਦ ਆਖਦਿਆਂ ਯੁਨੀਵਰਸਿਟੀ ਦੇ ਚਾਂਸਲਰ ਡਾ. ਜਗਬੀਰ ਸਿੰਘ ਤੇ ਵਾਈਸ ਚਾਂਸਲਰ ਡਾ. ਆਰ.ਪੀ ਤਿਵਾੜੀ ਦਾ ਧੰਨਵਾਦ ਕੀਤਾ ਹੈ।

 —————————————————————

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ. ਪੀ. ਓਬਰਾਏ ਮਨੁੱਖਤਾ ਦੀ ਸੇਵਾ ‘ਬਾਬਾ ਫਰੀਦ ਜੀ ਐਵਰਡ’ ਨਾਲ ਸਨਮਾਨਿਤ

ਫ਼ਰੀਦਕੋਟ/ 24 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

              ਬਾਬਾ ਸ਼ੇਖ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ ਦੇ ਆਖ਼ਰੀ ਦਿਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਨਗਰ-ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪ੍ਰਧਾਨ ਸ. ਸਿਮਰਜੀਤ ਸਿੰਘ ਜੀ ਸੇਖੋ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ‘ਬਾਬਾ ਫਰੀਦ ਜੀ ਐਵਰਡ’ ਉੱਘੇ ਸਮਾਜ ਸੇਵਕ ਡਾ. ਐੱਸ ਪੀ ਸਿੰਘ ਓਬਰਾਏ ਜੀ ਭੇਂਟ ਕੀਤਾ ਗਿਆ। ਜਿਕਰ ਯੋਗ ਹੈ ਕਿ ਓਬਰਾਏ ਸਾਹਿਬ ਜੋ ਕਿ ਡੁਬਈ ਦੇ ਉੱਘੇ ਕਾਰੋਬਾਰੀ ਹਨ ਅਤੇ ਸਾਰੇ ਭਾਰਤ ਵਿੱਚ ਖਾਸ਼ ਕਰਕੇ ਪੂਰੇ ਪੰਜਾਬ ਵਿੱਚ ਆਪਣੀਆਂ ਬੇਅੰਤ ਸਮਾਜ ਸੇਵੀ ਸੇਵਾਵਾਂ ਨਿਭਾ ਰਹੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਸ ਦੇ ਡਾ. ਐੱਸ ਪੀ ਸਿੰਘ ਓਬਰਾਏ ਜੀ ਮੈਨੇਜਿੰਗ ਟਰੱਸਟੀ ਹਨ ਇਸ ਟਰੱਸਟ ਦੀਆਂ ਇਕਾਈਆ ਸਾਰੇ ਜਿਲ੍ਹੀਆ ਵਿੱਚ ਹਨ ਅਤੇ ਕਈ ਥਾਵਾਂ ਤੇ ਤਹਿਸੀਲ ਪੱਧਰ ਤੇ ਵੀ ਹਨ।

            ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਡਾ. ਐੱਸ ਪੀ ਸਿੰਘ ਓਬਰਾਏ ਜੀ ਦਾ ਸਟੇਜ ਤੇ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਦੇ ਕੇ ‘ਬਾਬਾ ਫਰੀਦ ਜੀ ਐਵਰਡ’ ਨਾਲ ਸਨਮਾਨਿਤ ਕੀਤੇ ਜਾਣ ਤੇ ਇਸ ਟਰੱਸਟ ਨਾਲ ਜੁੜੇ ਸਾਰੇ ਟਰੱਸਟੀਆਂ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਬਾਬਾ ਸ਼ੇਖ ਫ਼ਰੀਦ ਜੀ ਦੇ ਇਨ੍ਹਾਂ ਸਮਾਗਮਾਂ ਦੇ ਪ੍ਰਬੰਧਕਾਂ ਦਾ ਦਿਲ ਦੀ ਗਹਿਰਾਈ ‘ਚੋ ਧੰਨਵਾਦ ਕੀਤਾ ਜਾਂ ਰਿਹਾ ਹੈ।

—————————————————————

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ -ਸੰਤ ਬਲਜੀਤ ਸਿੰਘ ਦਾਦੂਵਾਲ

ਮੋਗਾ (ਪੰਜਾਬ)/ 20 ਸਤੰਬਰ 2024/ ਭਵਨਦੀਪ ਸਿੰਘ ਪੁਰਬਾ/ ਵੈੱਬ ਡੈਸਕ 

              ਕੰਗਨਾ ਰਣੌਤ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਵਾਦਤ ਬਿਆਨਾਂ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ। ਕੰਗਨਾ ਰਣੌਤ ਦੇ ਇਸ ਬਿਆਨ ਨੂੰ ਲੈ ਕੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਐਮਪੀ ਕੰਗਨਾ ਰਣੌਤ ਇੱਕ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਉਹ ਕਦੇ ਕਿਸਾਨਾਂ ਖਿਲਾਫ਼, ਕਦੇ ਪੰਥ ਦੇ ਖਿਲਾਫ਼ ਅਤੇ ਹੁਣ ਸੰਤਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ। ਉਸ ਦਾ ਭਾਵੇਂ ਐਨਾ ਵਿਰੋਧ ਹੋ ਰਿਹਾ ਪਰ ਉਹ ਫਿਰ ਵੀ ਮਿਸ਼ਨ ਤੇ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਕੰਗਨਾ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਅਤੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਪਣੀ ਸਿਆਸਤ ਚਮਕਾਉਣਾ ਚਾਹੁੰਦੀ ਹੈ, ਜੋ ਬੜੀ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਾਰੀ ਕੌਮ ਦੁਨੀਆ ਭਰ ਵਿੱਚ ਸੰਤ ਮੰਨਦੀ ਹੈ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਦਿੱਤਾ ਗਿਆ ਹੈ। ਸੰਤ ਜਰਨੈਲ ਸਿੰਘ ਸਾਡੀ ਸਿੱਖ ਕੌਮ ਦੇ ਸ਼ਹੀਦ ਹਨ। ਅਸੀਂ ਉਨ੍ਹਾਂ ਨੂੰ ਸੰਤ ਮੰਨਦੇ ਹਾਂ, ਹੋਰ ਕੋਈ ਮੰਨੇ ਨਾ ਮੰਨੇ ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

            ਉਹਨਾਂ ਅੱਗੇ ਆਖਿਆਂ ਕਿ ਜੇ ਲੋਕਾਂ ਨੇ ਕੰਗਨਾ ਨੂੰ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਿਆ ਤਾਂ ਉਹ ਆਪਣੇ ਹਿਮਾਚਲ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰੇ। ਉਸ ਨੂੰ ਸਿੱਖ ਪੰਥ ਬਾਰੇ, ਸ਼ਹੀਦਾਂ ਬਾਰੇ ਜਾਂ ਕਿਸਾਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਕੰਗਨਾ ਨੂੰ ਸਾਡੀ ਸਿੱਖ ਵਿਰਾਸਤ ਜਾਂ ਸਿੱਖ ਇਤਿਹਾਸ ਦਾ ਪਤਾ ਹੀ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਸੰਤ ਸੀ ਜਾਂ ਅੱਤਵਾਦੀ ਸੀ।

—————————————————————

ਵੱਡੇ ਕਾਰਪੋਰੇਟ ਘਰਾਣਿਆਂ ਤੇ ਟੈਕਸ ਲਾ ਕੇ ਖੇਤੀ ਨੀਤੀ ਲਾਗੂ ਕਰਨ ਲਈ ਵਿੱਤ ਦਾ ਪ੍ਰਬੰਧ ਕੀਤਾ ਜਾਵੇ -ਮਨਜੀਤ ਧਨੇਰ

ਪੰਜਾਬ ਸਰਕਾਰ ਖਰੜੇ ਵਿੱਚ ਨਵੇਂ ਸੁਝਾਅ ਸ਼ਾਮਿਲ ਕਰਕੇ ਖੇਤੀ ਨੀਤੀ ਜਲਦ ਮਨਜ਼ੂਰ ਕਰੇ  -ਹਰਨੇਕ ਮਹਿਮਾ  

ਚੰਡੀਗੜ੍ਹ / 20 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

                   ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਦੇ ਇਤਿਹਾਸਿਕ ਕਿਸਾਨ ਅੰਦੋਲਨ ਕਾਰਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਖੇਤੀ ਨੀਤੀ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ 31 ਮਾਰਚ 2023 ਤੱਕ ਖੇਤੀ ਨੀਤੀ ਸਬੰਧੀ ਸੁਝਾਅ ਮੰਗੇ ਸਨ ਅਤੇ ਸਾਡੀ ਜਥੇਬੰਦੀ ਭਾਕਿਯੂ ਏਕਤਾ ਡਕੌਂਦਾ ਨੇ ਇਸ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਵੱਲੋਂ ਪੂਰੀ ਸੂਰੀ ਖੇਤੀ ਨੀਤੀ ਬਣਾ ਕੇ ਪੰਜਾਬ ਸਰਕਾਰ ਅਤੇ ਖੇਤੀ ਕਮਿਸ਼ਨ ਨੂੰ ਭੇਜ ਦਿੱਤੀ ਸੀ। ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਨਤੀਜੇ ਵਜੋਂ ਖੇਤੀ ਨੀਤੀ ਦਾ ਖਰੜਾ ਜਾਰੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਖੇਤੀ ਨੀਤੀ ਦੇ ਖਰੜੇ ਵਿੱਚ ਊਣਤਾਈਆਂ ਦੇ ਬਾਵਜੂਦ ਬਹੁਤ ਸਾਰੇ ਹਾਂ ਪੱਖ ਹਨ ਪਰ ਸਭ ਤੋਂ ਕੁੰਜੀਵਤ ਪੱਖ, ਖੇਤੀ ਨੀਤੀ ਲਾਗੂ ਕਰਨ ਲਈ ਵਿੱਤ ਦਾ ਪ੍ਰਬੰਧ ਕਰਨਾ ਇਸ ਵਿੱਚ ਸ਼ਾਮਿਲ ਹੀ ਨਹੀਂ ਹੈ। ਸਾਡੀ ਜਥੇਬੰਦੀ ਵੱਲੋਂ ਪੇਸ਼ ਕੀਤੇ ਗਏ ਖੇਤੀ ਨੀਤੀ ਦੇ 36 ਨੁਕਤਿਆਂ ਵਿੱਚੋਂ 15 ਨੁਕਤੇ ਇਸ ਖੇਤੀ ਨੀਤੀ ਵਿੱਚ ਦਰਜ ਕੀਤੇ ਗਏ ਹਨ। ਬਾਕੀ ਨੁਕਤਿਆਂ ਵਿੱਚੋਂ ਕਈਆਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ। ਖੇਤੀ ਖਰੜੇ ਦੀਆਂ ਊਣਤਾਈਆਂ ਬਾਰੇ ਵਿਸਥਾਰ ਵਿੱਚ ਸੁਝਾਅ ਪੰਜਾਬ ਸਰਕਾਰ ਨੂੰ ਭੇਜੇ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸਾਡੇ ਵੱਲੋਂ ਪੇਸ਼ ਕੀਤੀ ਗਈ ਖੇਤੀ ਨੀਤੀ ਦੇ ਦੂਜੇ ਨੁਕਤੇ ਵਿੱਚ ਹੀ ਇਹ ਲਿਖਿਆ ਗਿਆ ਸੀ ਕਿ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ, ਫਸਲੀ ਵਿਭਿੰਨਤਾ ਲਾਗੂ ਕਰਨ, ਕੁਦਰਤ, ਸਮਾਜ ਅਤੇ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ ਲਈ ਪੈਸੇ ਦੀ ਜ਼ਰੂਰਤ ਹੈ। ਇਸ ਪੈਸੇ ਦਾ ਪ੍ਰਬੰਧ ਕਰਨ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੋਂ ਮਾਲਕਾਂ ਤੇ ਟੈਕਸ ਲਾ ਕੇ ਸਾਧਨ ਜੁਟਾਏ ਜਾਣ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਖਰੜੇ ਵਿੱਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਖੇਤੀ ਨੀਤੀ ਨੂੰ ਲਾਗੂ ਕਰਨ ਲਈ ਹਜਾਰਾਂ ਕਰੋੜਾਂ ਰੁ. ਦੇ ਫੰਡ ਕਿੱਥੋਂ ਆਉਣਗੇ ? ਖਰੜੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਖੇਤੀ ਨੀਤੀ ਲਾਗੂ ਕਰਨ ਲਈ ਵੱਖਰਾ ਬਜਟ ਰੱਖੇ। ਪੰਜਾਬ ਦੇ ਕਿਸਾਨ ਇਸ ਸਮੇਂ 1 ਲੱਖ ਕਰੋੜ ਰੁ. ਤੋਂ ਵੱਧ ਦੇ ਕਰਜ਼ਈ ਹਨ। 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਰਜ਼ ਮੁਆਫ਼ੀ ਦੀ ਗੱਲ ਕੀਤੀ ਗਈ ਹੈ।

                ਇਸ ਸਬੰਧੀ ਆਗੂਆਂ ਨੇ ਕਿਹਾ ਕਿ 13 ਖੋਜ ਕੇਂਦਰ ਬਣਾਉਣ ਲਈ ਹਰ ਇੱਕ ਖੋਜ ਕੇਂਦਰ ਨੂੰ 12 ਕਰੋੜ ਦੀ ਗਰਾਂਟ ਦੇਣ ਦੀ ਗੱਲ ਕਹੀ ਗਈ ਹੈ, ਪ੍ਰੋਗਰੈਸਿਵ ਫਾਰਮਰ ਸੁਸਾਇਟੀਆਂ ਬਣਾਉਣ ਲਈ ਇੱਕ ਇੱਕ ਕਰੋੜ ਰੁਪਿਆ ਦੇਣਾ ਹੈ, ਜੇਕਰ 3000 ਸੁਸਾਇਟੀਆਂ ਵੀ ਬਣਾਈਆਂ ਜਾਣ ਤਾਂ 3000 ਕਰੋੜ ਰੁਪਏ ਦੀ ਲੋੜ ਪਵੇਗੀ। ਇਸੇ ਤਰਾਂ ਕੀਮਤ ਸਥਿਰਤਾ ਫੰਡ ਕਾਇਮ ਕਰਨ ਲਈ 1000 ਕਰੋੜ ਰੁਪਏ ਦੀ ਲੋੜ ਹੈ, ਫਸਲ ਬੀਮਾ ਯੋਜਨਾ ਲਾਗੂ ਕਰਨ ਲਈ ਮੁੱਢਲੇ ਤੌਰ ਤੇ 200 ਕਰੋੜ ਰੁਪਏ ਦੀ ਲੋੜ ਹੈ। ਇਸੇ ਤਰ੍ਹਾਂ 60 ਸਾਲ ਦੀ ਉਮਰ ਹੋਣ ਤੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ ਪੈਨਸ਼ਨ ਦੇਣ ਲਈ, ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਣ ਲਈ, ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ ਦੇਣ , ਕਰਜ਼ਾ ਮੁਆਫ ਕਰਨ ਲਈ, ਸਹਿਕਾਰੀ ਮਿੱਲਾਂ ਦੀ ਮੁੜ ਸੁਰਜੀਤੀ ਲਈ, ਉਹਨਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ, ਈਥਾਨੋਲ ਅਤੇ ਬਾਇਉ ਗੈਸ ਪੈਦਾ ਕਰਨ ਲਈ ਵਿਤ ਦਾ ਪ੍ਰਬੰਧ ਕਰਨਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵਿੱਚ ਨਵੀਆਂ ਪੋਸਟਾਂ ਬਣਾਉਣੀਆਂ, ਸਾਰੀਆਂ ਪੋਸਟਾਂ ਭਰਨੀਆਂ ਅਤੇ ਉਹਨਾਂ ਨੂੰ ਲੋੜੀਦੇ ਫੰਡ ਜਾਰੀ ਕਰਨੇ, ਪਿੰਡਾਂ ਵਿੱਚ ਛੱਪੜ ਅਤੇ ਦਰਿਆਵਾਂ ਦੇ ਨਾਲ ਝੀਲਾਂ ਵਗੈਰਾ ਬਣਾ ਕੇ ਸੋਲਰ ਪੰਪ ਲਾਉਣੇ, ਪਸ਼ੂ ਪਾਲਣ ਲਈ ਵਿਸ਼ੇਸ਼ ਬਜਟ ਰੱਖਣਾ, ਨਹਿਰੀ ਸਿਸਟਮ ਨੂੰ ਮੁੜ ਸੁਰਜੀਤ ਕਰਨਾ, ਪਟਵਾਰੀਆਂ ਦੀਆਂ ਸਾਰੀਆਂ ਖਾਲੀ ਪੋਸਟਾਂ ਭਰਨੀਆਂ, ਤਹਿਸੀਲਾਂ ਵਿੱਚ ਵਸੀਕਾ ਨਵੀਸਾਂ ਦੀ ਥਾਂ ਸਰਕਾਰੀ ਕਰਮਚਾਰੀ ਭਰਤੀ ਕਰਨੇ, ਟੈਸਟਿੰਗ ਲੈਬਾਂ ਬਣਾਉਣੀਆਂ ਅਤੇ ਚਾਰ ਪੰਜ ਲੱਕੜ ਮੰਡੀਆਂ ਬਣਾਉਣੀਆਂ। ਇਹਨਾਂ ਉੱਪਰ ਕਿੰਨਾ ਖਰਚ ਆਉਣਾ ਹੈ ਅਤੇ ਵਿੱਤ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ, ਇਸ ਬਾਰੇ ਖਰੜੇ ਵਿੱਚ ਕੁੱਝ ਵੀ ਲਿਖਿਆ ਨਹੀਂ ਗਿਆ।

           ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨਾਂ ਹਰੀਸ਼ ਨੱਢਾ ਅਤੇ ਅਮਨਦੀਪ ਸਿੰਘ ਲਲਤੋਂ , ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੋਂ ਮਾਲਕਾਂ ਤੇ ਟੈਕਸ ਲਾਉਣਾ ਬੁਨਿਆਦੀ ਨੁਕਤਾ ਹੈ। ਇਸ ਤੋਂ ਬਿਨਾਂ ਖੇਤੀ ਨੀਤੀ ਲਾਗੂ ਕਰਨ ਦੀ ਗੱਲ ਕਰਨਾ ਖਾਮ ਖਿਆਲੀ ਹੈ। ਇਸੇ ਤਰ੍ਹਾਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸਨਅਤਾਂ ਵਾਸਤੇ ਜੁਰਮਾਨੇ ਅਤੇ ਸਜ਼ਾ ਦੀ ਵਿਵਸਥਾ ਨਹੀਂ ਕੀਤੀ ਗਈ। ਹਾਲਾਂ ਕਿ ਸਰਕਾਰ ਕੋਲ ਨਿਸ਼ਾਨਦੇਹੀ ਹੈ ਕਿ ਪੰਜਾਬ ਦੇ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿੱਚ 1222 ਥਾਵਾਂ ਤੋਂ ਪ੍ਰਦੂਸ਼ਿਤ ਪਾਣੀ ਸੁੱਟਿਆ ਜਾ ਰਿਹਾ ਹੈ। ਝੋਨੇ ਵਾਲੀ ਜ਼ਮੀਨ ਵਿੱਚ ਬਦਲਵੀਂ ਫਸਲ ਬੀਜਣ ਲਈ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਗਈ ਸੀ ਜੋ ਕਿ ਖਰੜੇ ਵਿੱਚ ਸ਼ਾਮਿਲ ਨਹੀਂ ਹੈ। ਬਾਰਡਰ ਏਰੀਆ ਅਤੇ ਹੋਰ ਆਬਾਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣੇ, ਜਿਨਸਾਂ ਦੀ ਪ੍ਰੋਸੈਸਿੰਗ ਲਈ ਸਰਕਾਰੀ ਸਹਾਇਤਾ ਦੇਣ ਦਾ ਜ਼ਿਕਰ ਨਹੀਂ ਹੈ। ਕਿਸਾਨਾਂ, ਮਜ਼ਦੂਰਾਂ, ਦਸਤਕਾਰਾਂ ਅਤੇ ਔਰਤਾਂ ਨੂੰ ਪੈਨਸ਼ਨ ਦੇਣ ਲਈ ਲਿਖਿਆ ਗਿਆ ਹੈ ਪ੍ਰੰਤੂ ਕਿਸੇ ਵੀ ਥਾਂ ਪੈਨਸ਼ਨ ਦੀ ਰਕਮ ਦਰਜ ਨਹੀਂ ਕੀਤੀ ਗਈ ਜਦੋਂ ਕਿ ਕਿਸਾਨ ਜਥੇਬੰਦੀਆਂ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗ ਕਰ ਰਹੀਆਂ ਹਨ। ਇਸੇ ਤਰ੍ਹਾਂ ਛੋਟੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਬਦਲੇ ਮਨਰੇਗਾ ਦੀ ਦਿਹਾੜੀ ਦੇਣੀ, ਖੇਤੀ ਇਨਪੁਟ ਵਸਤਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਉਣਾ, ਫਸਲ ਬੀਮਾ ਯੋਜਨਾ ਵਿੱਚ ਇੱਕ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦੇਣਾ ਅਤੇ ਪ੍ਰੀਮੀਅਮ ਸਰਕਾਰ ਵੱਲੋਂ ਭਰਨਾ ਆਦਿ ਮੰਗਾਂ ਖਰੜੇ ਵਿੱਚ ਨਹੀਂ ਹਨ। ਫਸਲਾਂ ਦੀ ਅਦਾਇਗੀ ਸਿੱਧੀ ਕਿਸਾਨਾਂ ਨੂੰ ਕਰਨ ਬਾਰੇ ਅਤੇ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਲਏ ਜਾਂਦੇ ਵਿਆਜ਼ ਦੀ ਦਰ 10% ਤੱਕ ਸੀਮਤ ਕਰਨ ਬਾਰੇ, ਜੀਐਮ ਅਤੇ ਬੀਟੀ ਫਸਲਾਂ ਬਾਰੇ, ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣਾ, ਰੇਤਾ ਬਜਰੀ ਤੇ ਸਰਕਾਰੀ ਕੰਟਰੋਲ ਕਰਨਾ, ਖਰਾਬੇ ਦਾ 100% ਮੁਆਵਜ਼ਾ ਤਿੰਨ ਮਹੀਨੇ ਦੇ ਅੰਦਰ ਅੰਦਰ ਦੇਣਾ, ਛੋਟੇ ਕਿਸਾਨਾਂ ਨੂੰ ਬਿਜਲੀ ਦੇ ਕਨੈਕਸ਼ਨ ਪਹਿਲ ਦੇ ਅਧਾਰ ਤੇ ਦੇਣ ਬਾਰੇ ਖਰੜਾ ਚੁੱਪ ਹੈ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰਾਨ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀਬਾਘਾ ਅਤੇ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਜਥੇਬੰਦੀ ਖੇਤੀ ਨੀਤੀ ਨੂੰ ਅਮਲੀ ਤੌਰ ਤੇ ਲਾਗੂ ਹੋਣ ਯੋਗ ਬਣਾਉਣ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੋਂ ਮਾਲਕਾਂ ਤੇ ਟੈਕਸ ਲਾ ਕੇ ਵਿਤ ਦਾ ਪ੍ਰਬੰਧ ਕਰਨ ਅਤੇ ਹੋਰ ਸੁਝਾਵਾਂ ਨੂੰ ਖਰੜੇ ਵਿੱਚ ਸ਼ਾਮਿਲ ਕਰਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗੀ।

—————————————————————

ਮਨਜੀਤ ਸਿੰਘ ਧਨੇਰ ਵਾਲੀ ਕਿਸਾਨ ਜਥੇਬੰਦੀ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਮਿਲਿਆ ਵੱਡਾ ਹੁਲਾਰਾ

ਲੁਧਿਆਣਾ ਜ਼ਿਲ੍ਹੇ ਦੇ ਆਗੂ ਅਤੇ ਤਿੰਨ ਬਲਾਕਾਂ ਦੀਆਂ ਇਕਾਈਆਂ ਬੁਰਜ ਗਿੱਲ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵਿੱਚ ਹੋਈਆਂ ਸ਼ਾਮਲ 

ਮੁਲਾਂਪੁਰ / 24 ਅਗਸਤ 2024/ ਭਵਨਦੀਪ ਸਿੰਘ ਪੁਰਬਾ

                ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਤਿੰਨ ਬਲਾਕਾਂ ਮੁੱਲਾਂਪੁਰ, ਲੁਧਿਆਣਾ 1 ਅਤੇ ਲੁਧਿਆਣਾ 2 ਦੇ ਆਗੂਆਂ ਦੀ ਵਿਸ਼ੇਸ਼ ਇੱਕਤਰਤਾ ਜੀ ਟੀ ਰੋਡ ਮੁੱਲਾਂਪੁਰ ਵਿਖੇ ਯੂਨੀਅਨ ਦੇ ਦਫ਼ਤਰ ਵਿਖੇ ਹੋਈ। ਯੂਨੀਅਨ ਦੇ ਆਗੂ ਜਗਰੂਪ ਸਿੰਘ ਹਸਨਪੁਰ ਅਤੇ ਅਮਨਦੀਪ ਸਿੰਘ ਲਲਤੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਬਲਾਕ ਅਤੇ ਪਿੰਡ ਇਕਾਈਆਂ ਦੇ ਆਗੂਆਂ ਤੇ ਵਰਕਰਾਂ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਅਤੇ ਉਹਨਾਂ ਦੀ ਜਥੇਬੰਦੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਮੇਂ ਜਗਰੂਪ ਸਿੰਘ ਹਸਨਪੁਰ ਅਤੇ ਅਮਨਦੀਪ ਸਿੰਘ ਲਲਤੋਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਅਰਸੇ ਚ ਬੁਰਜਗਿੱਲ ਧਿਰ ਨੇ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਵੀ ਪ੍ਰੋਗਰਾਮ ਪੂਰੀ ਇਮਾਨਦਾਰੀ ਨਾਲ ਲਾਗੂ ਨਹੀ ਕੀਤਾ। ਹੋਰ ਸਾਂਝੇ ਸੰਘਰਸ਼ਾਂ ਵਿੱਚ ਵੀ ਸ਼ਮੂਲੀਅਤ ਕਰਨ ਦੀ ਥਾਂ, ਅਪਣੇ ਫਿੱਟ ਆਉਂਦੇ ਪ੍ਰੋਗਰਾਮ ਇੱਕਲਿਆਂ ਲਾਗੂ ਕਰਕੇ ਸਾਂਝੇ ਸੰਘਰਸ਼ਾਂ ਨੂੰ ਪਿੱਠ ਦਿਖਾਈ ਹੈ। ਮਸਲਨ ਨਵੇਂ ਫੌਜਦਾਰੀ ਕਾਨੂੰਨਾਂ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਨਾਮ ਤਾਂ ਲਿਖਾ ਦਿੱਤਾ ਪਰ ਕਿਸੇ ਵੀ ਐਕਸ਼ਨ ‘ਚ ਸ਼ਾਮਲ ਨਹੀ ਹੋਏ। ਲੋਕ ਸਭਾ ਚੋਣਾਂ ‘ਚ ਲੁਧਿਆਣਾ ਜ਼ਿਲੇ ‘ਚ ਕਿਤੇ ਵੀ ਬੀ ਜੇ ਪੀ ਦਾ ਵਿਰੋਧ ਨਹੀ ਕੀਤਾ। ਭੱਖਦੇ ਸਮਾਜਿਕ ਮਸਲਿਆਂ ਤੇ ਕੋਈ ਪ੍ਰਤੀਕਰਮ ਦੇਣ ਦੀ ਥਾਂ ਸਿਰਫ ਚੌਧਰ ਅਤੇ ਧੜੇਬੰਦੀ ਖੜੀ ਕਰਨ ਦੀ ਮਾਨਸਿਕਤਾ ਦਾ ਸ਼ਿਕਾਰ ਜਿਲਾ ਲੀਡਰ ਸ਼ਿਪ ਲੋਕਪੱਖੀ ਮਸਲੇ ਉਠਾਉਣ ਵਿੱਚ ਫੇਲ੍ਹ ਸਾਬਤ ਹੋਈ ਹੈ। ਦੋ ਸਾਲ ਪਹਿਲਾਂ ਜਥੇਬੰਦੀ ‘ਚੋਂ ਠੋਸ ਇਲਜ਼ਾਮਾਂ ਤਹਿਤ ਪਾਸੇ ਕੀਤੇ ਗਏ ਬੁਰਜ ਗਿੱਲ ਧੜੇ ਕੋਲ ਜਥੇਬੰਦੀ ਦੇ ਸਰਵਪੱਖੀ ਵਿਕਾਸ ਦਾ ਕੋਈ ਏਜੰਡਾ ਨਹੀ ਹੈ। ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜਥੇਬੰਦੀ ‘ਚ ਸ਼ਾਮਲ ਹੋਏ ਆਗੂਆਂ ਤੇ ਵਰਕਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਅਸੂਲਾਂ ਅਤੇ ਕਿਸਾਨ ਮਜ਼ਦੂਰ ਹਿਤਾਂ ਅਤੇ ਗੁਰੂਆਂ ਅਤੇ ਇਨਕਲਾਬੀ ਸ਼ਹੀਦਾਂ ਦੀ ਸੋਚ ਮੁਤਾਬਿਕ ਇੱਕ ਤਕੜੀ ਤੇ ਵਿਸ਼ਾਲ ਕਿਸਾਨ ਲਹਿਰ ਦੀ ਉਸਾਰੀ ਲਈ ਲੁਧਿਆਣਾ ਜ਼ਿਲੇ ਦੇ ਸਾਰੇ ਬਲਾਕ ਵਿਚਾਰਧਾਰਕ ਤੌਰ ਤੇ ਇੱਕ ਜੁੱਟ ਹੋ ਕੇ ਜੀਅ ਜਾਨ ਨਾਲ ਕੰਮ ਕਰਨਗੇ। ਇਸ ਸਮੇਂ ਅਮਨਦੀਪ ਸਿੰਘ ਲਲਤੋਂ ਨੂੰ ਸੂਬਾ ਕਮੇਟੀ ਮੈਂਬਰ ਅਤੇ ਜਗਰੂਪ ਸਿੰਘ ਹਸਨਪੁਰ ਨੂੰ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਨਾਮਜ਼ਦ ਕਰਦਿਆਂ ਸਾਰੀਆਂ ਇਕਾਈਆਂ ਨੂੰ ਪਹਿਲੇ ਰੂਪ ਵਿੱਚ ਹੀ ਮਾਨਤਾ ਦੇ ਦਿੱਤੀ ਗਈ।

            ਇਸ ਸਮੇਂ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਲੱਕੀ ਮੋਹੀ, ਰਣਧੀਰ ਸਿੰਘ ਰੁੜਕਾ, ਹਰਦੀਪ ਸਿੰਘ ਸਰਾਭਾ, ਰਜਿੰਦਰ ਸਿੰਘ ਰਾਜਾ ਜਿਲਾ ਮੀਤ ਪ੍ਰਧਾਨ , ਬਿਨੈਪਾਲ ਆਲੀਵਾਲ, ਪਰਮਿੰਦਰ ਕੈਲਪੁਰ, ਪਰਮਜੀਤ ਪਮਾਲ, ਹਰਵਿੰਦਰ ਸੈੰਟਾਦਾਖਾ, ਬਲਵਿੰਦਰ ਗਹੋਰ, ਕੁਲਵਿੰਦਰ ਅਯਾਲੀ, ਹਰਦੇਵ ਸਿੰਘ ਹਸਨਪੁਰ, ਪਰਮਿੰਦਰ ਬੱਲ ਬਾਸੀਆਂ, ਮਨਪ੍ਰੀਤ ਲੇਹਲ, ਫੁਲਪਰੀਤ ਸਿਂਘ, ਜਗਰੂਪ ਮੋਹੀ, ਗੁਰਸੇਵਕ ਮੋਰਕਰੀਮਾਂ, ਦਰਸ਼ਨ ਮੋਰਕਰੀਮਾਂ, ਗੁਰਪ੍ਰੀਤ ਖੇੜੀ, ਜਗਜੀਤ ਸਿੰਘ ਲਲਤੋ, ਪਰਵਿੰਦਰ ਸਿੰਘ ਦੋਲੋ, ਸੁਖਰਾਜ ਸਿੰਘ ਗੁੜੇ, ਸੁਖਦੇਵ ਸਿੰਘ ਰਕਬਾ, ਕੁਲਦੀਪ ਸਿੰਘ ਦੋਲੋ ਖੁਰਦ, ਬੰਤ ਸਿੰਘ ਧਾਂਦਰਾ, ਸੁਖਮੰਦਰ ਖੇੜੀ, ਕੇਸਰ ਸੁੰਘ ਜੱਸੋਵਾਲ ਆਦਿ ਹਾਜ਼ਰ ਸਨ।

 —————————————————————

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ

ਚੰਡੀਗੜ੍ਹ/ 24 ਅਗਸਤ 2024/ ਭਵਨਦੀਪ ਸਿੰਘ ਪੁਰਬਾ

                  ਕੇਂਦਰੀ ਟਰੇਡ ਯੂਨੀਅਨਾਂ, ਸੈਕਟਰਲ ਫੈਡਰੇਸ਼ਨਾਂ/ ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸਾਂਝੀ ਮੀਟਿੰਗ ਨੇ ਇਸ ਗੱਲ ‘ਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਆਮ ਚੋਣਾਂ ‘ਚ ਗਿਰਾਵਟ ਕਾਰਨ ਐਨਡੀਏ ਸਰਕਾਰ ਕਮਜ਼ੋਰ ਪੈਂਤੜੇ ‘ਤੇ ਹੋਣ ਦੇ ਬਾਵਜੂਦ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ-ਵਿਰੋਧੀ ਅਤੇ ਕਾਰਪੋਰੇਟ ਪੱਖੀ ਏਜੰਡਾ ਤੇ ਕੰਮ ਕਰ ਰਹੀ ਹੈ। ਸਰਕਾਰ ਦੇ ਬਜਟ ਨੇ ਉਨ੍ਹਾਂ ਦੇ ਏਜੰਡੇ ਨੂੰ ਨਜ਼ਰਅੰਦਾਜ਼ ਕਰਕੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਉਮੀਦਾਂ ਨਾਲ ਵੀ ਧੋਖਾ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਅਤੇ ਏਕਤਾ ਨੂੰ ਹੇਠਲੇ ਪੱਧਰ ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ। ਇਹ ਵੀ ਸੰਕਲਪ ਲਿਆ ਗਿਆ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਆਪਣੇ ਭਾਈਵਾਲਾਂ ਨਾਲ ਮਿਲ ਕੇ ਚਾਰ ਰਾਜਾਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਡਟ ਕੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਸਾਂਝੀਆਂ ਮੁਹਿੰਮਾਂ ਚਲਾਏਗੀ।

                 ਐੱਸਕੇਐੱਮ ਨੇ ਕੋਵਿਡ-19 ਮਹਾਂਮਾਰੀ ਦੇ ਸਮੇਂ ਦੌਰਾਨ ਸਤੰਬਰ 2020 ਵਿੱਚ ਤਿੰਨ ਲੇਬਰ ਕੋਡਾਂ ਨੂੰ ਪਾਸ ਕਰਨ ਦਾ ਦਿਨ, 23 ਸਤੰਬਰ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਟਰੇਡ ਯੂਨੀਅਨਾਂ ਦੇ ਪ੍ਰੋਗਰਾਮ ਲਈ ਹਰ ਤਰ੍ਹਾਂ ਦੀ ਇੱਕਜੁੱਟਤਾ ਦਾ ਭਰੋਸਾ ਦਿੱਤਾ। ਇਸ ਗੱਲ ‘ਤੇ ਸਹਿਮਤੀ ਬਣੀ ਕਿ ਅਕਤੂਬਰ ਮਹੀਨੇ ਵਿੱਚ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਵਿਆਪਕ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕਰਕੇ ਲਗਾਤਾਰ ਪਿਛਾਂਹਖਿੱਚੂ ਅਤੇ ਪਿਛਾਖੜੀ ਨੀਤੀਆਂ ਜੋ ਕਿ ਲੋਕਾਂ ਅਤੇ ਰਾਸ਼ਟਰ ਦੇ ਹਿੱਤਾਂ ਲਈ ਹਾਨੀਕਾਰਕ ਹਨ, ਦੇ ਖਿਲਾਫ ਇੱਕਜੁੱਟ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ। ਮੀਟਿੰਗ ਨੇ ਸਮਾਰਟ ਮੀਟਰਾਂ ਨੂੰ ਜਬਰੀ ਲਗਾਉਣ ਦੀ ਨਿਖੇਧੀ ਕੀਤੀ ਅਤੇ ਇਸ ਲਗਾਉਣ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਅੰਦੋਲਨ ਨੂੰ ਪੂਰਨ ਸਮਰਥਨ ਦਾ ਪ੍ਰਗਟਾਵਾ ਕੀਤਾ। ਮੀਟਿੰਗ ਨੇ ਸਰਕਾਰ ਤੋਂ ਪ੍ਰੀਮੀਅਮ ਅਤੇ ਲਾਭ, ਮੈਡੀਕਲ ਬੀਮਾ ਅਤੇ ਖੇਤੀਬਾੜੀ ‘ਤੇ ਲੱਗੇ ਜੀਐਸਟੀ ਨੂੰ ਹਟਾਉਣ ਦੀ ਮੰਗ ਕੀਤੀ।ਮੀਟਿੰਗ ਨੇ ਰਾਜਾਂ ਵਿੱਚ ਪ੍ਰੋਗਰਾਮਾਂ ਦੇ ਨਾਲ 26 ਨਵੰਬਰ ਨੂੰ ਰਾਸ਼ਟਰ ਵਿਆਪੀ ਜਨ ਲਾਮਬੰਦੀ ਵਜੋਂ ਮਨਾਉਣ ਦਾ ਸੰਕਲਪ ਲਿਆ (ਉਨ੍ਹਾਂ ਨੂੰ ਬਾਅਦ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ)।

              ਸੀਟੀਯੂ ਅਤੇ ਐੱਸਕੇਐੱਮ ਨੇ ਵੀ ਯੂਨੀਅਨਾਂ ਉੱਤੇ ਹਮਲਿਆਂ ਅਤੇ ਇਸ ਰਣਨੀਤਕ ਖੇਤਰ ਦੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੁਆਰਾ 28 ਅਗਸਤ ਨੂੰ ਦਿੱਤੇ ਹੜਤਾਲ ਦੇ ਸੱਦੇ ਦਾ ਸਮਰਥਨ ਕੀਤਾ। ਮੀਟਿੰਗ ਵਿੱਚ ਔਰਤਾਂ ’ਤੇ ਵੱਧ ਰਹੇ ਅੱਤਿਆਚਾਰਾਂ, ਵਹਿਸ਼ੀ ਬਲਾਤਕਾਰਾਂ ਅਤੇ ਕਤਲਾਂ ਦਾ ਨੋਟਿਸ ਲਿਆ ਗਿਆ। ਇਨ੍ਹਾਂ ਘਿਨਾਉਣੇ ਕਾਰਿਆਂ ਦੀ ਨਿਖੇਧੀ ਕਰਦਿਆਂ ਇਸ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅੰਦੋਲਨਕਾਰੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ। ਸਮਾਜ ਨੂੰ ਭੈਅ ਰਹਿਤ ਰਹਿਣ ਲਈ ਸੁਰੱਖਿਅਤ ਬਣਾਉਣ ਲਈ ਰੋਕਥਾਮ ਉਪਾਅ ਕਰਨੇ ਜ਼ਰੂਰੀ ਹਨ।

 —————————————————————

ਸ. ਜੋਗਿੰਦਰ ਸਿੰਘ ਦੀ ਮੌਤ ਤੇ ‘ਮਹਿਕ ਵਤਨ ਦੀ ਲਾਈਵ ਬਿਓਰੋ’ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਤੋਂ ਹੀ ਮੇਰਾ ਇਸ ਨਾਲ ਗਹਿਰਾ ਸਬੰਧ ਸੀ  -ਭਵਨਦੀਪ ਸਿੰਘ ਪੁਰਬਾ 

ਮੋਗਾ/ 05 ਅਗਸਤ 2024/ ਮਵਦੀਲਾ ਬਿਓਰੋ

                ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਜਿਨ੍ਹਾ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਲਈ ਫਿਕਰਮੰਦੀ ਜਾਹਿਰ ਕਰਦਿਆ ਕੌਮ ਦੇ ਮਸਲਿਆ ਦੀ ਆਵਾਜ ਚੁੱਕਣ ਲਈ ਆਪਣੀ ਸਖ਼ਤ ਮਿਹਨਤ ਨਾਲ 1 ਜਨਵਰੀ 1994 ਵਿੱਚ ਸ਼ੁਰੂ ਹੋਏ ਮਾਸਿਕ ਰਸਾਲੇ ‘ਸਪੋਕਸਮੈਨ’ ਨੂੰ 1 ਦਸੰਬਰ 2005 ਵਾਲੇ ਦਿਨ ਰੋਜ਼ਾਨਾ ਸਪੋਕਸਮੈਨ ਅਖ਼ਬਾਰ ’ਚ ਬਦਲ ਦਿੱਤਾ। ਉਨ੍ਹਾਂ ਨੇ ਸਪੋਕਸਮੈਨ ਵਰਗਾ ਵਿਸ਼ਾਲ ਅਖ਼ਬਾਰ ਪੰਜਾਬੀ ਪਾਠਕਾਂ ਨੂੰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵੱਲੋਂ ਆਪਣੇ ਮੋਗਾ ਵਿਖੇ ਸਥਿੱਤ ਨਿੱਜੀ ਦਫਤਰ ਵਿਖੇ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਵੀ ਮੇਰੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਕਿ ਮੈਂ ਸਪੋਕਸਮੈਨ ਅਖ਼ਬਾਰ ਦੀ ਸ਼ੁਰੂਆਤ ਤੋਂ ਹੀ ਇਸ ਅਖ਼ਬਾਰ ਦਾ ਹਿੱਸਾ ਬਣ ਗਿਆ ਸੀ। ਮੇਰਾ ਬਹੁੱਤ ਜਿਆਦਾ ਮੈਟਰ ਇਸ ਅਖਬਾਰ ਵਿੱਚ ਛਪਿਆ ਹੈ। ਸਪੋਕਸਮੈਨ ਸਪਤਾਹਿਕੀ ਤੋਂ ਇਲਾਵਾ ਮੇਰੀ ਮਿਡਲ ਸੰਪਾਦਕੀ ਨੂੰ ਵੀ ਸਪੋਕਸਮੈਨ ਅਖ਼ਬਾਰ ਵਿੱਚ ਵਿਸ਼ੇਸ਼ ਸਥਾਨ ਮਿਲਦਾ ਰਿਹਾ ਹੈ। ਉਨ੍ਹਾ ਕਿਹਾ ਕਿ ਸ. ਜੋਗਿੰਦਰ ਸਿੰਘ ਜੀ ਦੇ ਇਸ ਸੰਸਾਰ ਤੋਂ ਚਲੇ ਜਾਣ ਤੇ ਪੱਤਰਕਾਰੀ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਜੋਗਿੰਦਰ ਸਿੰਘ ਜੀ ਦੇ ਇਸ ਸੰਸਾਰ ਤੋਂ ਚਲੇ ਜਾਣ ਦਾ ਗਹਿਰਾ ਦੁੱਖ ਅਤੇ ਅਫਸੋਸ ਹੈ।

             ਸ. ਜੋਗਿੰਦਰ ਸਿੰਘ ਜੀ ਦੇ ਵਿਛੋੜਾ ਦੇ ਜਾਣ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਸਮੇਤ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਹਿ ਸੰਪਾਦਕ ਇਕਬਾਲ ਖੋਸਾ (ਕੈਨੇਡਾ), ਗੁਰਸੇਵਕ ਸਿੰਘ (ਕੈਨੇਡਾ), ਸੁਖਜੀਤ ਸਿੰਘ ਵਾਲੀਆ ਜਲੰਧਰ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਜਸਵੀਰ ਸਿੰਘ ਜੀ ਲੋਹਾਰਾ, ਸ. ਮਨਮੋਹਨ ਸਿੰਘ ਚੀਮਾ, ਸੁਖਦੇਵ ਸਿੰਘ ਬਰਾੜ (ਅਸਟ੍ਰੇਲੀਆ), ਡਾ. ਸਰਬਜੀਤ ਕੌਰ ਬਰਾੜ, ਸਾਹਿਤਕਾਰ ਗੁਰਮੇਲ ਬੌਡੇ, ਅਦਾਕਾਰ ਮਨਿੰਦਰ ਮੋਗਾ, ਜਗਤਾਰ ਸਿੰਘ ਪਰਮਿਲ, ਪੱਤਰਕਾਰ ਰਾਜਵਿੰਦਰ ਰੌਤਾਂ, ਹਰਜਿੰਦਰ ਸਿੰਘ ਬੱਡੂਵਾਲੀਆ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਫਸੋਸ ਜਾਹਿਰ ਕੀਤਾ।

—————————————————————

ਛੁੱਟੀਆਂ ਹੀ ਛੁੱਟੀਆਂ: ਅਗਸਤ ਮਹੀਨੇ ‘ਚ ਬੈਂਕਾਂ ਵਿੱਚ 13 ਅਤੇ ਸਕੂਲਾਂ ਵਿੱਚ 10 ਛੁੱਟੀਆਂ

ਜਲੰਧਰ/ 04 ਅਗਸਤ 2024/ ਭਵਨਦੀਪ ਸਿੰਘ

              ਆਉਣ ਵਾਲਾ ਮਹੀਨਾ ਅਗਸਤ ਤਿਉਹਾਰਾਂ ਦਾ ਮਹੀਨੇ ਹੈ। ਜਿਸ ਵਿੱਚ ਵੱਖ-ਵੱਖ ਸਟੇਟਾ ਅਨੁਸਾਰ ਬੈਂਕ 13 ਦਿਨ ਬੰਦ ਅਤੇ ਪੰਜਾਬ ਵਿੱਚ ਸਕੂਲ ਤਕਰੀਬਨ 10 ਦਿਨ ਬੰਦ ਰਹਿਣਗੇ। ਬੈਂਕਾਂ ਦੇ ਬੰਦ ਹੋਣ ਕਾਰਨ ਕਈ ਲੋਕਾਂ ਦੇ ਕੰਮ ਖੜ੍ਹ ਸਕਦੇ ਹਨ ਇਸ ਲਈ ਆਪ ਜੀ ਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਤੁਸੀਂ ਉਸ ਅਨੁਸਾਰ ਬੈਂਕਾਂ ਦੇ ਕੰਮ ਪਹਿਲਾਂ ਹੀ ਕਰ ਸਕੋ। ਆਰ.ਬੀ.ਆਈ. ਦੀ ਛੁੱਟੀਆਂ ਦੀ ਲਿਸਟ ਅਨੁਸਾਰ ਬੈਕਾਂ ਵਿੱਚ ਹੇਠ ਲਿਖੀਆਂ ਛੁੱਟੀਆਂ ਹਨ।

3 ਅਗਸਤ 2024: ਕੇਰ ਪੂਜਾ (ਅਗਰਤਲਾ ਦੀ ਛੁੱਟੀ)
4 ਅਗਸਤ 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿੱਚ ਛੁੱਟੀ)
8 ਅਗਸਤ 2024: ਟੇਂਡੋਂਗ ਲੋ ਰਮ ਫੈਟ (ਗੰਗਟੋਕ)
10 ਅਗਸਤ 2024: ਦੂਜਾ ਸ਼ਨੀਵਾਰ (ਹਰ ਥਾਂ ਬੈਂਕ ਵਿੱਚ ਛੁੱਟੀ)
11 ਅਗਸਤ 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿੱਚ ਛੁੱਟੀ)
13 ਅਗਸਤ 2024: ਦੇਸ਼ ਭਗਤ ਦਿਵਸ (ਇੰਫਾਲ ਦੀ ਛੁੱਟੀ)
15 ਅਗਸਤ 2024: ਸੁਤੰਤਰਤਾ ਦਿਵਸ (ਦੇਸ਼ ਭਰ ਦੀਆਂ ਬੈਂਕਾਂ ਵਿੱਚ ਛੁੱਟੀ)
18 ਅਗਸਤ 2024: ਐਤਵਾਰ (ਦੇਸ਼ ਭਰ ਦੀਆਂ ਬੈਂਕਾਂ ਵਿੱਚ ਛੁੱਟੀ)
19 ਅਗਸਤ 2024: ਰੱਖੜੀ ਦੀ ਛੁੱਟੀ
20 ਅਗਸਤ 2024: ਸ਼੍ਰੀ ਨਰਾਇਣ ਗੁਰੂ ਜਯੰਤੀ (ਕੋਚੀ, ਤਿਰੂਵਨੰਤ ਪੁਰਮ)
24 ਅਗਸਤ 2024: ਚੌਥਾ ਸ਼ਨੀਵਾਰ (ਹਰ ਥਾਂ ਬੈਂਕ ਛੁੱਟੀ)
25 ਅਗਸਤ 2024: ਚੌਥਾ ਐਤਵਾਰ (ਹਰ ਥਾਂ ਬੈਂਕ ਛੁੱਟੀ)
26 ਅਗਸਤ 2024: ਜਨਮ ਅਸ਼ਟਮੀ (ਲਗਭਗ ਸਾਰੇ ਰਾਜਾਂ ਵਿੱਚ ਛੁੱਟੀ)

            ਜੇਕਰ ਪੰਜਾਬ ਵਿੱਚ ਸਕੂਲ ਦੀਆਂ ਛੁੱਟੀਆਂ ਤੇ ਨਜਰ ਮਾਰੀਏ ਤਾਂ ਅਗਸਤ ਮਹੀਨੇ ਵਿੱਚ ਆਜ਼ਾਦੀ ਦਿਵਸ, ਰੱਖੜੀ ਅਤੇ ਜਨਮ ਅਸ਼ਟਮੀ ਆ ਰਹੇ ਹਨ। ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਪੰਜ ਸ਼ਨੀਵਾਰ ਅਤੇ ਚਾਰ ਐਤਵਾਰ ਆਉਂਦੇ ਹਨ। ਇਸ ਵਾਰ 15 ਅਗਸਤ 2024 (ਅਜਾਦੀ ਦਿਵਸ) ਵੀਰਵਾਰ ਦਾ ਹੈ। ਸ਼ੁੱਕਰ 16 ਅਗਸਤ ਨੂੰ ਅਜਾਦੀ ਦਿਵਸ ਵਿੱਚ ਭਾਗ ਲੈਣ ਕਾਰਨ ਛੁੱਟੀ ਹੋ ਜਾਣੀ ਹੈ।
ਸਕੂਲਾ ਵਿੱਚ ਹੇਠ ਦਿੱਤੇ ਅਨੁਸਾਰ ਛੁੱਟੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ।

03 ਅਗਸਤ 2024: ਦੂਜਾ ਸ਼ਨੀਵਾਰ (ਕਈ ਸਕੂਲਾ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਛੁੱਟੀ ਹੁੰਦੀ ਹੈ।)
04 ਅਗਸਤ 2024: ਐਤਵਾਰ (ਦੇਸ਼ ਭਰ ਦੇ ਸਕੂਲਾਂ ਵਿੱਚ ਛੁੱਟੀ)
11 ਅਗਸਤ 2024: ਐਤਵਾਰ (ਦੇਸ਼ ਭਰ ਦੇ ਸਕੂਲਾਂ ਵਿੱਚ ਛੁੱਟੀ)
15 ਅਗਸਤ 2024: ਸੁਤੰਤਰਤਾ ਦਿਵਸ (ਦੇਸ਼ ਭਰ ਦੇ ਸਕੂਲਾਂ ਵਿੱਚ ਛੁੱਟੀ)
16 ਅਗਸਤ 2024: ਅਜਾਦੀ ਦਿਵਸ ਵਿੱਚ ਭਾਗ ਲੈਣ ਕਾਰਨ ਛੁੱਟੀ ਹੋ ਜਾਦੀ ਹੈ।
18 ਅਗਸਤ 2024: ਐਤਵਾਰ (ਦੇਸ਼ ਭਰ ਦੇ ਸਕੂਲਾਂ ਵਿੱਚ ਛੁੱਟੀ)
19 ਅਗਸਤ 2024: ਰੱਖੜੀ (ਬੱਚਿਆ ਲਈ ਇਸ ਦਿਨ ਸਕੂਲਾ ਵਿੱਚ ਛੁੱਟੀ ਵਰਗਾ ਮਾਹੌਲ ਹੀ ਹੁੰਦਾ ਹੈੋ।)
24 ਅਗਸਤ 2024: ਚੌਥਾ ਸ਼ਨੀਵਾਰ (ਕਈ ਸਕੂਲਾ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਛੁੱਟੀ ਹੁੰਦੀ ਹੈ।)
25 ਅਗਸਤ 2024: ਐਤਵਾਰ (ਦੇਸ਼ ਭਰ ਦੇ ਸਕੂਲਾਂ ਵਿੱਚ ਛੁੱਟੀ)
26 ਅਗਸਤ 2024: ਜਨਮ ਅਸ਼ਟਮੀ (ਲਗਭਗ ਸਾਰੇ ਰਾਜਾਂ ਵਿੱਚ ਛੁੱਟੀ ਹੈ)

—————————————————————

Old News

———————————————————————

ਕਾਲੇ ਪਾਣੀ ਦੇ ਮੋਰਚੇ ਸਬੰਧੀ ਮੋਗਾ ਵਿਖੇ ਬਣਾਈ ਗਈ ਜਿਲ੍ਹਾ ਕਮੇਟੀ

ਕਾਲੇ ਪਾਣੀ ਦੇ ਮੋਰਚੇ ਵਿੱਚ ਲੋਕ ਕਿਸਾਨ ਅੰਦੋਲਨ ਵਾਂਗ ਜੁੜਨ –ਲੱਖਾ ਸਿਧਾਣਾ, ਅਮਿਤੋਜ ਮਾਨ  

ਮੋਗਾ / 09 ਜੁਲਾਈ 2024/ ਮਵਦੀਲਾ ਬਿਓਰੋ

                 ਕਾਲੇ ਪਾਣੀ ਦਾ ਮੋਰਚਾ ਪੰਜਾਬ ਵੱਲੋਂ ਸਤਲੁਜ ਦਰਿਆ ਦੇ ਅੰਮ੍ਰਿਤ ਵਰਗੇ ਪਾਣੀ ਨੂੰ ਜਹਿਰਾਂ ਮੁਕਤ ਕਰਵਾਉਣ ਲਈ 18 ਜੂਨ ਨੂੰ ਸਤਲੁਜ ਅਤੇ ਬੁੱਢੇ ਦਰਿਆ ਦੇ ਸੰਗਮ ਵਾਲੀ ਜਗ੍ਹਾ ਪਿੰਡ ਵਲ਼ੀਪੁਰ ਜਿਲ੍ਹਾ ਲੁਧਿਆਣਾ ਤੋਂ ਪੰਜਾਬ ਦੇ ਚਿੰਤਕ ਲੋਕਾਂ ਵੱਲੋਂ ਸਤਲੁਜ ਨੂੰ ਬਚਾਉਣ ਦੀ ਵਿੱਢੀ ਗਈ ਮੁਹਿੰਮ ਅੰਦੋਲਨ ਦਾ ਰੂਪ ਧਾਰਨ ਲੱਗ ਪਈ ਹੈ। ਮੋਰਚੇ ਦੇ ਆਗੂਆਂ ਵੱਲੋਂ ਇਸ ਸਬੰਧੀ ਜਨਤਕ ਲਾਮਬੰਦੀ ਤਹਿਤ ਜਿਿਲਆਂ ਦੀਆਂ ਮੀਟਿੰਗਾਂ ਵਿੱਚ ਤੇਜੀ ਲਿਆਂਦੀ ਗਈ ਹੈ। ਇਸੇ ਕੜੀ ਤਹਿਤ ਫਿਰੋਜ਼ਪੁਰ ਅਤੇ ਫਰੀਦਕੋਟ ਵਿਖੇ ਮੀਟਿੰਗ ਕਰਨ ਉਪਰੰਤ ਸ਼ਾਮ ਨੂੰ ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਰਚੇ ਦੇ ਆਗੂ ਡਾ. ਅਮਨਦੀਪ ਸਿੰਘ ਬੈਂਸ, ਇੰਜ: ਜਸਕੀਰਤ ਸਿੰਘ ‘ਲੱਖਾ ਸਿਧਾਣਾ’, ਅਮਿਤੋਜ ਮਾਨ, ਦਲੇਰ ਸਿੰਘ ਡੋਡ, ਮਹਿੰਦਰ ਪਾਲ ਲੂੰਬਾ ਆਦਿ ਉਚੇਚੇ ਤੌਰ ਤੇ ਹਾਜਰ ਹੋਏ। ਇਸ ਮੌਕੇ ਮੋਗਾ ਜਿਲ੍ਹੇ ਦੇ ਵਾਤਾਵਰਨ ਕਾਰਕੁੰਨਾਂ ਦੀ ਇੱਕ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਤੇ ਸਰਬ ਸੰਮਤੀ ਨਾਲ ਮਹਿੰਦਰ ਪਾਲ ਲੂੰਬਾ ਨੂੰ ਸਟੇਟ ਕਮੇਟੀ ਮੈਂਬਰ ਨਿਯੁਕਤ ਕੀਤਾ। ਹਰਭਜਨ ਸਿੰਘ ਬਹੋਨਾ ਨੂੰ ਕਨਵੀਨਰ ਤੇ ਅਮਨਦੀਪ ਸਿੰਘ ਗਿੱਲ ਨੂੰ ਕੋ-ਕਨਵੀਨਰ, ਹਰਪ੍ਰੀਤ ਸਿੰਘ ਨੂੰ ਆਰਗੇਨਾਈਜ਼ਰ, ਅਮਰਜੀਤ ਸਿੰਘ ਜੱਸਲ ਨੂੰ ਕੈਸ਼ੀਅਰ, ਨਿਰਮਲ ਕਲਿਆਣ ਅਤੇ ਪ੍ਰਭਜੀਤ ਸਿੰਘ ਮੋਗਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।

               ਉਪਰੋਕਤ ਆਗੂਆ ਨੇ ਦੱਸਿਆ ਕਿ ਸਤਲੁਜ ਦੇ ਪਾਣੀ ਅੰਦਰ ਜਹਿਰਾਂ ਮਿਲਾ ਕੇ ਪੰਜਾਬੀਆਂ ਦੇ ਕੀਤੇ ਜਾ ਰਹੇ ਸਮੂਹਿਕ ਕਤਲੇਆਮ ਵਿਰੁੱਧ ਲੜਾਈ ਵਿੱਢੇ ਨੂੰ ਅੱਠ ਸਾਲ ਹੋ ਚੁੱਕੇ ਹਨ। ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਅਨੇਕਾਂ ਆਗੂਆਂ ਵੱਲੋਂ ਪਿੰਡ ਵਲ਼ੀਪੁਰ ਤੋਂ ਕਾਲੇ ਪਾਣੀ ਦੀਆਂ ਬੋਤਲਾਂ ਭਰ-ਭਰ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਦਿਖਾਈਆਂ ਗਈਆਂ ਸਨ ਤੇ ਸਤਲੁਜ ਨੂੰ ਬਚਾਉਣ ਦੇ ਨਾਮ ਤੇ ਰੱਜ ਕੇ ਰਾਜਨੀਤੀ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਹੁਣ ਪਤਾ ਨਹੀਂ ਕਿਉਂ ਇਨ੍ਹਾਂ ਆਗੂਆਂ ਨੂੰ ਉਹ ਕਾਲਾ ਤੇ ਜਹਿਰੀਲਾ ਪਾਣੀ ਨਹੀਂ ਦਿਖਦਾ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਮੌਕੇ ਬੁੱਢੇ ਦਰਿਆ ਦੇ ਸਫਾਈ ਪ੍ਰੋਜੈਕਟਾਂ ਲਈ 840 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਫੰਡਾਂ ਦੀ ਵਰਤੋਂ ਕਰਨ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 15 ਅਗਸਤ ਤੱਕ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਗਸਤ ਮਹੀਨੇ ਲੁਧਿਆਣਾ ਸ਼ਹਿਰ ਵਿੱਚ ਇੱਕ ਲਾਮਿਸਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ 15 ਸਤੰਬਰ ਨੂੰ ਬੁੱਢੇ ਦਰਿਆ ਨੂੰ ਬੰਨ੍ਹ ਮਾਰਨ ਲਈ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਹਜਾਰਾਂ ਪੰਜਾਬੀ ਲੁਧਿਆਣੇ ਵੱਲ ਕੂਚ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲੇ ਦੋ ਮਹੀਨੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਜਨਤਕ ਲਾਮਬੰਦੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਪੰਜਾਬ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਕਿਸਾਨ, ਮਜਦੂਰ, ਮੁਲਾਜਮ, ਵਿਿਦਆਰਥੀ ਅਤੇ ਦੁਕਾਨਦਾਰ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹ ਸਾਡੀ ਹੋਂਦ ਨਾਲ ਜੁੜਿਆ ਸਾਂਝਾ ਮੁੱਦਾ ਹੈ ਤੇ ਅਸੀਂ ਹੁਣ ਨਾ ਤੁਰੇ ਤਾਂ ਫਿਰ ਤੁਰਨ ਜੋਗੇ ਵੀ ਨਹੀਂ ਰਹਾਂਗੇ। ਇਸ ਲਈ ਅੱਜ ਸਮੇਂ ਦੀ ਮੰਗ ਹੈ ਕਿ ਕਾਲੇ ਪਾਣੀ ਦੇ ਮੋਰਚੇ ਵਿੱਚ ਵੀ ਲੋਕ ਕਿਸਾਨ ਅੰਦੋਲਨ ਵਾਂਗ ਜੁੜਨ।

             ਇਸ ਮੌਕੇ ਉਕਤ ਤੋਂ ਇਲਾਵਾ ਮਹਿਕ ਵਤਨ ਦੀ ਫ਼ਾਉਂਡੇਸ਼ਨ (ਰਜਿ:) ਮੋਗਾ ਵੱਲੋਂ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ, ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ, ਬਖਤੌਰ ਸਿੰਘ ਗਿੱਲ, ਰਾਜਿੰਦਰ ਸਿੰਘ ਕੋਟਲਾ, ਡਾ. ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ, ਹਰਜਿੰਦਰ ਕੌਰ ਗਿੱਲ ਅਤੇ ਲੱਕੀ ਗਿੱਲ, ਗੁਰਨਾਮ ਸਿੰਘ ਲਵਲੀ, ਹਰਜਿੰਦਰ ਸਿੰਘ ਮੌਰਯਾ, ਚਮਕੌਰ ਸਿੰਘ ਰੱਜੀਵਾਲਾ, ਡਾ. ਹਰਨੇਕ ਸਿੰਘ ਰੋਡੇ, ਜਗਦੀਪ ਸਿੰਘ ਢਿੱਲੋਂ, ਤੇਜਾ ਸਿੰਘ ਬਰਾੜ, ਡਾ. ਅਕਬਰ ਚੜਿੱਕ, ਸਹਿਜ ਦੇਵਗਨ, ਮਨਜਿੰਦਰ ਸਿੰਘ, ਕੁਲਦੀਪ ਸਿੰਘ ਮੱਲ੍ਹੀ, ਡਾ. ਜਸਵੰਤ ਸਿੰਘ, ਜਸਵਿੰਦਰ ਰੱਖਰਾ, ਕੁਲਦੀਪ ਸਮਰਾ, ਪੋਹਲਾ ਸਿੰਘ, ਜਸਪਾਲ ਸਿੰਘ, ਗੁਰਚਰਨ ਸਿੰਘ ਬਰਾੜ, ਲਾਭ ਸਿੰਘ ਲਕਸ਼ਮੀ ਚੰਦਰ, ਗੁਰਦੀਪ ਸਿੰਘ ਦੀਪਾ, ਬਲਵਿੰਦਰ ਰੋਡੇ, ਕਰਮਜੀਤ ਘੋਲੀਆ, ਕੰਵਲਜੀਤ ਮਹੇਸਰੀ, ਰਾਜਵੰਤ ਸਿੰਘ ਮਾਹਲਾ, ਵੀ ਪੀ ਸੇਠੀ, ਕੰਵਲਜੀਤ ਸਿੰਘ ਮਹੇਸਰੀ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਸਾਰਜ ਸਿੰਘ ਸੰਧੂ, ਗੁਰਸੇਵਕ ਸਿੰਘ ਬਹੋਨਾ ਸਮੇਤ ਅਨੇਕਾਂ ਵਾਤਾਵਰਣ ਕਾਰਕੁੰਨ ਹਾਜਰ ਸਨ।

—————————————————————

ਭਗਤ ਨਾਮਦੇਵ ਜੀ ਦਾ 754 ਵਾਂ ਸੂਬਾ ਪੱਧਰੀ ਪ੍ਰਕਾਸ਼ ਪੁਰਬ ਘੁਮਾਣ ਵਿਖੇ ਮਨਾਉਣ ਸਬੰਧੀ ਕੀਤੀ ਮੀਟਿੰਗ 

ਸ਼ਾਹਕੋਟ / 16 ਜੂਨ 2024/ ਹਰਜਿੰਦਰ ਸਿੰਘ ਬੱਡੂਵਾਲੀਆ

              ਆਲ ਇੰਡੀਆ ਕਸ਼ੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਪ੍ਰਧਾਨਗੀ ਹੇਠ ਪ੍ਰਬੰਧਕ ਕਮੇਟੀ ਭਗਤ ਨਾਮਦੇਵ ਭਵਨ, ਸ਼ਾਹਕੋਟ ਵੱਲੋਂ ਇਕਾਈ ਪ੍ਰਧਾਨ ਸ੍ਰੀ ਮਨਜੀਤ ਸਿੰਘ ਦੇਦ ਸ਼ਾਹਕੋਟ ਅਤੇ ਸਮੂੰਹ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਨਿਗਰਾਨੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਇਲਾਵਾ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਇਕਾਈਆਂ ਤੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸ਼ਾਮਲ ਹੋਏ। ਮੀਟਿੰਗ ਦੌਰਾਨ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਸੰਬੋਧਨ ਕਰਦਿਆਂ ਜਿੱਥੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਉਨ੍ਹਾਂ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫ਼ਲਾ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਨੇ ਇੱਕ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਜਿੱਥੇ ਪਿਤਾ ਪੁਰਖੀ ਕਿੱਤੇ ਕੱਪੜੇ ਰੰਗਣ ਦੇ ਕੰਮ ਨੂੰ ਮਨ ਲਾ ਕੇ ਕੀਤਾ, ਉੱਥੇ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਭਗਤ ਜੀ ਦੀ ਇਸ ਮਹਾਨ ਮਾਨਵਵਾਦੀ ਸੋਚ ਕਾਰਨ ਹੀ ਉਨ੍ਹਾਂ ਦੁਆਰਾ ਰਚੇ ਇਕਾਹਠ ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰਕੇ ਸਾਡੀ ਕੌਮ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ। ਭਾਵੇਂ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ, ਪਰੰਤੂ ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਅਤੇ ਪ੍ਰਸਾਰ ਥਾਂ ਥਾਂ ‘ਤੇ ਘੁੰਮ ਕੇ ਲੋਕਾਂ ਵਿੱਚ ਜਾ ਕੇ ਕੀਤਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਜਨ ਸਧਾਰਨ ਵਿੱਚ ਲਿਜਾਣ ਲਈ ਇਹ ਜ਼ਰੂਰੀ ਹੈ ਕਿ ਭਗਤ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਵਿੱਚ ਭਗਤ ਜੀ ਦੇ ਸ਼ਬਦਾਂ ਅਤੇ ਬਾਣੀ ਤੇ ਵਿਚਾਰ ਵਟਾਂਦਰਾ ਕੀਤਾ ਜਾਵੇ। ਭਗਤ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਪੇਂਟਿੰਗਜ਼ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਜਾਣ ਅਤੇ ਭਗਤ ਜੀ ਦੀ ਬਾਣੀ ਨੂੰ ਸਿਲੇਬਸ ਵਿੱਚ ਲਾਗੂ ਕਰਵਾਇਆ ਜਾਵੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿੱਚ ਭਗਤ ਨਾਮਦੇਵ ਜੀ ਦੀ ਚੇਅਰ ਜੋ ਪਿਛਲੇ ਸਮੇਂ ਦੌਰਾਨ ਸਥਾਪਿਤ ਕੀਤੀ ਗਈ ਸੀ, ਪਰ ਫੰਡਾਂ ਦੀ ਘਾਟ ਕਾਰਨ ਹੁਣ ਬੰਦ ਪਈ ਹੈ, ਨੂੰ ਮੁੜ ਚਾਲੂ ਕੀਤਾ ਜਾਵੇ। ਚੰਡੀਗੜ੍ਹ ਦੇ ਪੈਟਰਨ ਤੇ ਸੰਤ ਨਾਮਦੇਵ ਭਵਨ ਬਣਾਏ ਜਾਣ, ਜਿੱਥੇ ਭਗਤ ਜੀ ਵੱਲੋਂ ਰਚੇ ਸ਼ਬਦਾਂ ਦੀਆਂ ਪੋਥੀਆਂ ਰੱਖੀਆਂ ਜਾਣ ਤਾਂ ਜੋ ਨਵੀਂ ਪੀੜ੍ਹੀ ਦੇ ਨੌਜਵਾਨ ਅਤੇ ਮੁਟਿਆਰਾਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜ ਸਕਣ। ਇਸ ਤੋਂ ਪਹਿਲਾਂ ਭਗਤ ਨਾਮਦੇਵ ਭਵਨ ਸ਼ਾਹਕੋਟ ਦੇ ਇਕਾਈ ਪ੍ਰਧਾਨ ਮਨਜੀਤ ਸਿੰਘ ਦੇਦ ਨੇ ਜਿਥੇ ਮੀਟਿੰਗ ਵਿੱਚ ਸ਼ਾਮਲ ਸੂਬੇ ਦੀਆਂ ਵੱਖ ਵੱਖ ਇਕਾਈਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਜੀ ਆਇਆ ਨੂੰ ਕਹਿਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਜਿੱਥੇ ਭਗਤੀ ਲਹਿਰ ਵਿੱਚ ਸ਼੍ਰੋਮਣੀ ਭਗਤ ਦਾ ਦਰਜਾ ਰੱਖਦੇ ਸਨ, ਉੱਥੇ ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ ਨਾਲ ਕਿਰਤ ਕਰਨ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਇਕ ਈਸ਼ਵਰ ਵਿੱਚ ਵਿਸ਼ਵਾਸ ਰੱਖਣ, ਮਨੁੱਖਵਾਦੀ ਸੋਚ ਦੇ ਧਾਰਨੀ ਬਣਨ, ਗਰੀਬਾਂ, ਮਸਕੀਨਾਂ ਅਤੇ ਹੋਰ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਿਆ।

             ਇਸ ਮੌਕੇ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸਿੱਧੂ, ਜਤਿੰਦਰ ਪਾਲ ਬੱਲਾ ਅਤੇ ਮਨੋਹਰ ਸਿੰਘ ਲੋਹੀਆਂ ਵੱਲੋਂ ਕੀਤੇ ਬਾਖ਼ੂਬੀ ਮੰਚ ਸੰਚਾਲਨ ਦੌਰਾਨ ਸਭਾ ਦੇ ਆਗੂ ਜੋਗਾ ਸਿੰਘ ਟਾਹਲੀ ਅੰਬਾਲਾ, ਬਲਵਿੰਦਰ ਸਿੰਘ ਚੋਹਾਨ ਬਠਿੰਡਾ, ਨਿਰੰਜਨ ਸਿੰਘ ਰੱਖਰਾ ਮੁਕਤਸਰ, ਜਰਨੈਲ ਸਿੰਘ ਧੁਰਾਲੀ, ਬਲਵਿੰਦਰ ਸਿੰਘ ਮੁਲਤਾਨੀ ਚੰਡੀਗੜ੍ਹ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ ਸੰਗਰੂਰ, ਅਮਰਜੀਤ ਸਿੰਘ ਪੁਰਬਾ ਘੁਮਾਣ, ਹਰਿੰਦਰ ਸਿੰਘ ਗਲੋਰੀ ਫਗਵਾੜਾ, ਕੌਰ ਸਿੰਘ ਉਪਲੀ, ਯਾਦਵਿੰਦਰ ਸਿੰਘ ਲਾਲੀ, ਜਸਪਾਲ ਸਿੰਘ ਬੇਦੀ, ਪਾਲੀ ਸਿੰਘ ਕਮਲ, ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਇਕਾਈਆਂ ਦੇ ਨੁਮਾਇੰਦਿਆਂ ਵੱਲੋਂ ਭਗਤ ਨਾਮਦੇਵ ਜੀ ਦਾ ਸੂਬਾ ਪੱਧਰੀ ਪ੍ਰਕਾਸ਼ ਦਿਹਾੜਾ ਘੁਮਾਣ (ਗੁਰਦਾਸਪੁਰ) ਵਿਖੇ ਮਨਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਸਾਰਿਆਂ ਵੱਲੋਂ ਸਰਬ ਸੰਮਤੀ ਨਾਲ ਘੁਮਾਣ ਵਿਖੇ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਜੈਕਾਰਿਆਂ ਦੀ ਗੂੰਜ ਵਿੱਚ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਭਾ ਦੇ ਕੌਮੀ ਪ੍ਰਧਾਨ ਤੋਂ ਇਲਾਵਾ ਸੂਬੇ ਦੀਆਂ ਵੱਖ ਵੱਖ ਇਕਾਈਆਂ ਤੋਂ ਪਹੁੰਚੇ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ।

 ——————————————————————— 

ਚੰਨੀ ਬੁਰੇ ਫਸੇ, ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣਾ ਪਿਆ ਮਹਿੰਗਾ

ਕਮਿਸ਼ਨ ਨੇ ਡੀਜੀਪੀ ਤੋਂ ਕਾਰਵਾਈ ਕਰਨ ਦੀ ਕੀਤੀ ਮੰਗ

ਮੋਗਾ/ ਮਈ 2024 / ਰਾਜਿੰਦਰ ਸਿੰਘ ਕੋਟਲਾ

            ਚੰਨੀ ਬੁਰੇ ਫਸੇ, ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣਾ ਪਿਆ ਮਹਿੰਗਾ, ਕਮਿਸ਼ਨ ਨੇ ਡੀਜੀਪੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੀਤੇ ਦਿਨੀਂ ਕਿਸੇ ਪ੍ਰੋਗਰਾਮ ਦੌਰਾਨ ਜਲੰਧਰ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਇਕੱਠੇ ਹੋਏ ਸਨ। ਉਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾ ਦਿੱਤਾ ਸੀ। ਜਿਸ ਦੀ ਵੀਡੀਓ ਵਾਇਰਲ ਹੋ ਗਈ ਤੇ ਉਸ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਚਰਨਜੀਤ ਸਿੰਘ ਚੰਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

          ਇਸ ਦੇ ਨਾਲ ਹੀ ਅੱਜ 2 ਵਜੇ ਤੱਕ ਸਟੇਟਸ ਰਿਪੋਰਟ ਦੇਣ ਲਈ ਆਖਿਆ ਗਿਆ ਸੀ। ਇਸ ਦੇ ਨਾਲ ਹੀ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ।

            ——————————————————————— 

ਕਮਲਜੀਤ ਸਿੰਘ ਪੁਰਬਾ ਨੂੰ ਸੰਤਾਂ ਮਹਾਂਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਂਜਲੀਆਂ ਕੀਤੀਆਂ ਭੇਂਟ

 ਮੋਗਾ/ 26 ਮਾਰਚ 2024/ ਮਵਦੀਲਾ ਬਿਓਰੋ

             ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਜੋ ਦਿਨੀ ਬੇ-ਵਕਤੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸੰਤਾਂ ਮਹਾਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਜਲੀਆਂ ਭੇਂਟ ਕੀਤੀਆਂ। ਰਿਸ਼ਤੇਦਾਰਾ, ਸਾਕ ਸਬੰਧੀਆਂ ਤੇ ਸੱਜਣਾ ਮਿੱਤਰਾਂ ਨੇ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਭਾਗਵੰਤੀ ਪੁਰਬਾ, ਅਮਨਦੀਪ ਕੌਰ ਤੇ ਸਮੁੱਚੇ ਪੁਰਬਾ ਤੇ ਬੇਦੀ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਪ੍ਰਗਟ ਕੀਤਾ। ਭੋਗ ਉਪਰੰਤ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਟੇਜ ਤੋਂ ਆਏ ਹੋਏ ਮਹਿਮਾਨਾ ਅਤੇ ਪਤਵੰਤੇ ਸੱਜਣਾ ਦੀ ਹਾਜਰੀ ਲਵਾਈ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਸਾਰਿਆ ਦਾ ਧੰਨਵਾਦ ਕੀਤਾ।

            ਕਮਲਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ‘ਮਹਿਕ ਵਤਨ ਦੀ ਬਿਓਰੋ’ ਦੇ ਸਟਾਫ, ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ ਮੋਗਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਜਿਲ੍ਹਾ ਮੋਗਾ, ਸਮਾਜ ਸੇਵਾ ਸੋਸਾਇਟੀ ਮੋਗਾ, ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਲੋਹਾਰਾ, ਸ਼ੋ੍ਰਮਣੀ ਰਾਗੀ ਗ੍ਰੰਥੀ ਸਭਾ ਮੋਗਾ, ਸ਼੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ, ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਮੋਗਾ, ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ, ਕਾਨਪੁਰੀਆ ਆਟੋ ਇਲੈਕਰ੍ਰੀਸ਼ਨ ਸਰਵਿਸ ਵੱਲੋਂ ਸ਼ੋਕ ਮਤੇ ਭੇਜ ਕੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਜਸਵੀਰ ਸਿੰਘ ਜੀ ਲੋਹਾਰਾ, ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ, ਬਾਬਾ ਸੋਢੀ ਜੀ, ਜਸਵਿੰਦਰ ਸਿੰਘ ਟਿੰਡਵਾ, ਹਰਜਿੰਦਰ ਸਿੰਘ ਬੱਡੂਵਾਲੀਆ, ਬਲਜਿੰਦਰ ਸਿੰਘ ਖੁਖਰਾਣਾ, ਹਰਪ੍ਰੀਤ ਸਿੰਘ ਖੁਖਰਾਣਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ, ਟਰੱਸਟ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਸਮੂੰਹ ਸਰਾਫ ਯੂਨਾਇੰਟਡ ਇੰਡੀਆਂ ਵੱਲੋਂ ਮੁਨਛੀ ਰਾਮ, ਅਸ਼ਵਨੀ ਸ਼ਰਮਾਂ, ਸੁਰਜੀਤ ਸਿੰਘ, ਮਿੱਤਲ ਜੀਰਾ, ਨੈਸਲੇ ਦੇ ਸਟਾਫ ਸਮੇਤ ਗੁਰਤੇਜ ਸਿੰਘ ਨੈਸਲੇ, ਅਮਨਦੀਪ ਸਿੰਘ ਨੈਸਲੇ, ਜਸਕੀਰਤ ਸਿੰਘ ਨੈਸਲੇ, ਜੰਗੀਰ ਸਿੰਘ ਖੋਖਰ, ਅਮਨਪ੍ਰੀਤ ਸਿੰਘ ਰਖਰਾ, ਫਿਲਮ ਅਦਾਕਾਰ ਮਨਿੰਦਰ ਮੋਗਾ, ਡਾਕਟਰ ਬਲਜੀਤ ਸਿੰਘ, ਗੋਲੂ ਕਾਲੇਕੇ, ਕੁਲਦੀਪ ਸਿੰਘ ਆਹਲੂਵਾਲੀਆ ਸਾਬਕਾਂ ਕੋਸਲਰ, ਪੱਤਰਕਾਰ ਅਮਜਦ ਖਾਨ, ਪੱਤਰਕਾਰ ਕੁਲਵਿੰਦਰ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਕੋਟਲਾ, ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਕਮਲਜੀਤ ਸਿੰਘ ਬੁੱਘੀਪੁਰਾ, ਜਗਤਾਰ ਸਿੰਘ ਜਾਨੀਆ, ਰਾਮ ਸਿੰਘ ਜਾਨੀਆ, ਮਹਿੰਦਰਪਾਲ ਲੂੰਬਾ, ਸਰਪੰਚ ਹਰਭਜਨ ਸਿੰਘ ਬਹੋਨਾ, ਡਾ. ਰਵੀਨੰਦਨ ਸ਼ਰਮਾਂ, ਕੁਲਦੀਪ ਸਿੰਘ ਬੱਸੀਆ ਸਾਬਕਾ ਪ੍ਰਧਾਨ ਨਾਮਦੇਵ ਭਵਨ, ਡਾ. ਸਰਜੀਤ ਸਿੰਘ ਦੋਧਰ, ਡਾ. ਸਰਬਜੀਤ ਕੌਰ ਬਰਾੜ, ਮੈਡਮ ਸਰਬਜੀਤ ਕੌਰ ਮਾਹਲਾ, ਸਰੂਪ ਸਿੰਘ, ਮੈਡਮ ਜਸਵੀਰ ਕੌਰ ਚੁਗਾਵਾ, ਮੈਡਮ ਸੁਖਵਿੰਦਰ ਕੌਰ, ਮੈਡਮ ਅਮਨਪ੍ਰੀਤ ਕੌਰ ਆਦਿ ਵੱਲੋਂ ਹਾਜਰ ਹੋ ਕੇ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆ।

            ਅਫਸੋੋਸ ਦੀ ਗੱਲ ਹੈ ਕਿ ਕਮਲਜੀਤ ਸਿੰਘ ਪੁਰਬਾ ਦੀ ਇਸ ਕਹਿਰ ਦੀ ਮੌਤ ਤੇ ਮੋਜੂਦਾ ਸਰਕਾਰ ਆਮ ਅਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਜਾਂ ਆਗੂ ਹਾਜਿਰ ਨਹੀਂ ਹੋਇਆ, ਨਾ ਹੀ ਕਿਸੇ ਵੱਲੋਂ ਕੋਈ ਸ਼ੋਕ ਸੰਦੇਸ ਜਾਂ ਸ਼ੋਕ ਮਤਾ ਪਹੁੰਚਿਆ।

——————————————————————— 

ਸੰਤ ਬਾਬਾ ਜਗਦੀਸ਼ ਦਾਸ ਜੀ (ਉੱਚੇ ਡੇਰੇ) ਖੋਸਿਆ ਵਾਲੇ ਪ੍ਰਲੋਕ ਗਮਨ ਕਰ ਗਏ

ਮੋਗਾ/ ਜਨਵਰੀ 2024/ ਭਵਨਦੀਪ ਸਿੰਘ

             ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਧਾਰਮਿਕ ਸਖਸ਼ੀਅਤ ਸੰਤ ਬਾਬਾ ਜਗਦੀਸ਼ ਦਾਸ ਜੀ ਅੱਜ ਸਵੇਰੇ ਪ੍ਰਲੋਕ ਗਮਨ ਕਰ ਗਏ ਹਨ। ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਉੱਚਾ ਡੇਰਾ ਬਾਬਾ ਵੀਰਮਦਾਸ ਜੀ ਖੋਸਾ ਕੋਟਲਾ ਵਿਖੇ ਕਰ ਸਕਦੀਆਂ ਹਨ। ਸੰਤ ਬਾਬਾ ਜਗਦੀਸ਼ ਦਾਸ ਜੀ ਦਾ ਸੰਸਕਾਰ ਅੱਜ 30 ਜਨਵਰੀ 2024 ਨੂੰ ਤਕਰੀਬਨ ਦੁਪਿਹਰ 2:00 ਵਜੇ ਪਿੰਡ ਖੋਸਾ ਰਣਧੀਰ (ਜਿਲ੍ਹਾ ਮੋਗਾ) ਵਿਖੇ ਕੀਤਾ।

          ‘ਮਹਿਕ ਵਤਨ ਦੀ ਲਾਈਵ’ ਬਿਓਰੋ ਸੰਤ ਬਾਬਾ ਜਗਦੀਸ਼ ਦਾਸ ਜੀ ਦੇ ਪ੍ਰਲੋਕ ਗਮਨ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆਂ ਉਨ੍ਹਾਂ ਨੂੰ ਦਿਲੀ ਸ਼ਰਧਾਜਲੀ ਅਰਪਣ ਕਰਦਾ ਹੈ।

 ——————————————————————— 

ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਪ੍ਰੋਗਰਾਮ ‘ਧੀਆਂ ਦੀ ਲੋਹੜੀ’ 

ਧੀਆਂ ਦੀ ਲੋਹੜੀ’ ਪ੍ਰੌਗਰਾਮ ਵਿੱਚ ਧਾਰਮਿਕ, ਰਾਜਨੀਤਿਕ ਸਖਸੀਅਤਾਂ, ਪ੍ਰਸਾਸ਼ਨ ਦੇ ਉੱਚ ਅਧਿਕਾਰੀ ਅਤੇ ਫਿਲਮ ਸਟਾਰਾ ਨੇ ਵੀ ਕੀਤੀ ਸਮੂਲੀਅਤ   

ਬਿਲਾਸਪੁਰ/ ਜਨਵਰੀ 2023/ ਭਵਨਦੀਪ ਸਿੰਘ ਪੁਰਬਾ

              ਇਲਾਕੇ ਦੀ ਪ੍ਰਸਿੱਧ ਸੰਸਥਾਂ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਲੋਹੜੀ ਦਾ ਪ੍ਰੋਗਰਾਮ ‘ਧੀਆਂ ਦੀ ਲੋਹੜੀ’ ਬਹੁੱਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਧਾਰਮਿਕ ਸਖਸੀਅਤਾਂ ਤੋ ਇਲਾਵਾ ਪ੍ਰਸਾਸ਼ਨ ਦੇ ਉੱਚ ਅਧਿਕਾਰੀ, ਰਾਜਨੀਤਿਕ ਸਖਸੀਅਤਾਂ ਅਤੇ ਫਿਲਮ ਸਟਾਰਾ ਨੇ ਵੀ ਸਮੂਲੀਅਤ ਕੀਤੀ।

            ਸੁਆਮੀ ਜਗਰਾਜ ਸਿੰਘ ਲੋਪੋ ਯੋਗ ਅਗਵਾਹੀ ਅਤੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਜੀ ਦੇ ਯੋਗ ਪ੍ਰਬੰਧਾਂ ਹੇਠ ਹੋਏ ਇਸ ਬਹੁੱਤ ਵੱਡੇ ਪੱਧਰ ਦੇ ਪੋ੍ਰਗਰਾਮ ‘ਧੀਆਂ ਦੀ ਲੋਹੜੀ’ ਦਾ ਉਦਘਾਟਨ ਸੁਆਮੀ ਜਗਰਾਜ ਸਿੰਘ ਜੀ ਲੋਪੋ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ੳੇੁਘੇ ਫਿਲਮ ਸਟਾਰ ਹੌਬੀ ਧਾਲੀਵਾਲ ਨੇ ਰੀਬਨ ਕੱਟ ਕੇ ਕੀਤਾ। ਉਸ ਤੋਂ ਬਾਅਦ ਪੂਰੇ ਰਸਮਾਂ ਰਿਵਾਜਾਂ ਨਾਲ ਲੋਹੜੀ ਬਾਲੀ ਗਈ ਅਤੇ ਹਾਜਰ ਸਾਰੇ ਹੀ ਲੋਕਾਂ ਨੂੰ ਧੀਆਂ ਦੀ ਲੋਹੜੀ ਵੰਡੀ ਗਈ। ਇਸ ਪ੍ਰੋਗਰਾਮ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ ਐਸ.ਡੀ.ਐਮ ਧਰਮਕੋਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਉਪਰੋਕਤ ਮਹਿਮਾਨਾ ਨੇ 51 ਅਜਿਹੇ ਮਾਪਿਆਂ ਨੂੰ ਤੋਹਫੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਦੇ ਘਰ ਪਿਛਲੇ ਸਾਲ ਦੌਰਾਨ ਧੀਆਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਮਾਪਿਆਂ ਨੇ ਧੀਆਂ ਦੇ ਵੀ ਪੁੱਤਰਾਂ ਵਾਗ ਲਾਡ ਲਡਾਏ ਹਨ।

              ਸਾਰੇ ਸਮਾਗਮ ਵਿੱਚ ਚਾਹ, ਪਕੋੜੇ ਅਤੇ ਗੁਰੂ ਘਰ ਦੇ ਲੰਗਰ ਚੱਲਦੇ ਰਹੇ। ਸਮਾਗਮ ਵਿੱਚ ਬੱਚਿਆਂ ਵੱਲੋ ਗਿੱਧਾਂ, ਭੰਗੜਾਂ, ਸੰਮੀ, ਨਾਟਕ ਅਤੇ ਸੱਭਿਆਚਾਰਕ ਗੀਤਾ ਤੇ ਗਿੱਧੇ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਟੇਜ ਤੋਂ ਬੋਲਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਫਿਲਮ ਸਟਾਰ ਹੌਬੀ ਧਾਲੀਵਾਲ, ਏ.ਡੀ.ਸੀ. ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ (ਐਸ.ਡੀ.ਐਮ ਧਰਮਕੋਟ) ਨੇ ਕਿਹਾ ਕਿ ਭਰੂਨ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਹੁਣ ਸਾਨੂੰ ਲੜਕੀਆਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦਵਾਉਣ ਦੇ ਵੱਡੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਨੂੰ ਮਾਇਕ ਤੌਰ ਤੇ ਆਤਮ ਨਿਰਭਰ ਬਣਾਉਣਾ ਸਾਡੀ ਜੁੰਮੇਵਾਰੀ ਹੈ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਰਿਟਾਇਡ ਐਸ.ਪੀ. ਸ. ਮੁਖਤਿਆਰ ਸਿੰਘ, ਟਿੱਕਾ ਸਿੱਧੂ ਲੁਧਿਆਣਾ, ਹਰਜੀਤ ਸਿੰਘ ਸਰਪੰਚ ਲੋਪੋ, ਸ. ਜੋਗਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਅਮਰੀਕ ਸਿੰਘ ਲੋਪੋ, ਤੀਰਥ ਸਿੰਘ ਲੋਪੋ, ਜੱਥੇਦਾਰ ਬਲਦੇਵ ਸਿੰਘ, ਸੁਖਦੀਪ ਸਿੰਘ ਸਿੱਧੂ, ਪ੍ਰਿੰਸੀਪਲ ਬਲਜਿੰਦਰ ਸਿੰਘ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਅਜੀਤ ਸਿੰਘ ਬਾਬੇ ਕਾ, ਮਨਜੀਤ ਕੌਰ ਸਿੱਧੂ, ਮੇਹਰ ਸਿੰਘ ਕ੍ਰਿਸ਼ਨਪੁਰਾ ਗੁਰਿੰਦਰਦੀਪ ਕੌਰ ਸਿੱਧੂ, ਭਗਵਾਨ ਸਿੰਘ ਕਿਸ਼ਨਪੁਰਾ, ਕਹਿਰੂ ਸਿੰਘ ਰਸੂਲਪੁਰ ਆਦਿ, ਸਕੂੱਲ ਦਾ ਸਟਾਫ, ਵਿਦਿਆਰਥੀ ਅਤੇ ਸੇਵਾਦਾਰ ਹਾਜ਼ਰ ਸਨ।

——————————————————————— 

ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ 

ਮੋਗਾ / ਨਵੰਬਰ 2023/ ਭਵਨਦੀਪ ਸਿੰਘ ਪੁਰਬਾ

               ਧਰਮ ਅਤੇ ਵਿਰਸੇ ਦਾ ਗਿਆਨ ਵੰਡਣ ਵਾਲੇ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਦੀ 52 ਵੀਂ ਸਾਲਾਨਾ ਬਰਸ਼ੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ। ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਧਾਰਮਿਕ ਦੀਵਾਨ ਸਜਿਆ। ਜਿਸ ਕਵੀਸ਼ਰ ਭਾਈ ਗੁਰਬਚਨ ਸਿੰਘ ਸ਼ੇਰਪੂਰੀ ਨੇ ਬਾਬਾ ਹੀਰਾ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਗੁਰ ਇਤਿਹਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

            ਬਰਸ਼ੀ ਸਮਾਗਮ ਵਿੱਚ ਬਾਬਾ ਜਸਵੀਰ ਸਿੰਘ ਜੀ ਲੋਹਾਰੇ ਵਾਲੇ ਅਤੇ ਬਾਬਾ ਮਲੂਕ ਸਿੰਘ ਜੀ ਖੁਖਰਾਣੇ ਵਾਲੇ ਮੁੱਖ ਤੌਰ ਤੇ ਹਾਜਰ ਹੋਏ। ਬਰਸ਼ੀ ਸਬੰਧੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਵਿਖੇ ਆਰੰਭਤਾ ਦੇ ਪਹਿਲੇ ਦੋ ਦਿਨਾ ਦੋਰਾਨ ਹੋਏ ਬਾਣੀ ਦੇ ਪ੍ਰਵਾਹ ਵਿੱਚ ਸੰਗਤਾ ਨੇ ਵਿਸ਼ੇਸ਼ ਉਤਸ਼ਾਹ ਵਿਖਾਇਆ। ਬਰਸ਼ੀ ਦੇ ਭੋਗ ਉਪਰੰਤ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਹਾਜਰ ਹੋਏ ਸੰਤਾਂ ਮਹਾਪੁਰਖਾਂ ਦਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਸਥਾਨ ਦੀਆਂ ਪ੍ਰਬੰਧਕ ਬੀਬੀਆਂ ਨੂੰ ਗੁਰੂਘਰ ਵੱਲੋਂ ਸ਼ਾਲਾ (ਦੁਪੱਟਿਆਂ) ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਰਸ਼ੀ ਸਮਾਗਮਾਂ ਦੌਰਾਨ ਲੜੀਆ, ਪਾਰਕਿੰਗ ਦਾ ਸੁਚੱਜਾ ਪ੍ਰਬੰਧ, ਵੱਖ-ਵੱਖ ਪ੍ਰਕਾਰ ਦੇ ਸਜੇ ਸਮਾਨ ਦੀਆਂ ਦੁਕਾਨਾ ਅਤੇ ਬੱਚਿਆਂ ਦੇ ਝੂਲੇ ਆਦਿ ਦਾ ਮਨਮੋਹਕ ਦ੍ਰਿਸ਼ ਵੇਖਣਯੋਗ ਸੀ।

              ਇਸ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਪੀਤਾ, ਸੁਖਵਿੰਦਰ ਸਿੰਘ, ਜੀਤਾ ਸਿੰਘ ਮੈਂਬਰ, ਜਗਤਾਰ ਸਿੰਘ ਤਾਰਾ, ਜਗਸੀਰ ਸਿੰਘ, ਮਨਵੀਰ ਸਿੰਘ ਨੈਸਲੇ, ਅਮਨਜੋਤ ਸਿੰਘ ਜੋਤੀ, ਰਣਵੀਰ ਸਿੰਘ ਨੇਕੀ, ਵਿਕਰਮ ਸਿੰਘ ਵਿੱਕੀ, ਹਰਬੰਸ ਸਿੰਘ, ਹਰਪਾਲ ਸਿੰਘ, ਸ. ਗੁਰਮੇਲ ਸਿੰਘ ਪੁਰਬਾ (ਰਿਟਾ. ਏ.ਏ.ਓ. ਯੂਨਾਇਟਡ ਇੰਡਿਆਂ), ਅਮਰਜੀਤ ਸਿੰਘ ਖੁਖਰਾਣਾ ਆਦਿ ਨੇ ਵਿਸ਼ੇਸ਼ ਨਿਭਾਈ ।

——————————————————————— 

ਡਾ. ਐਸ ਪੀ ਸਿੰਘ ਉਬਰਾਏ ਵੱਲੋਂ ਮਹਿਕ ਵਤਨ ਦੀ ਗਰੁੱਪ ਦੀ ਡਾਇਰੀ ਦਾ ਦੂਜਾ ਐਡੀਸ਼ਨ ਲੋਕ ਅਰਪਣ

ਮੈਨੂੰ ਮਾਣ ਹੈ ਕਿ ਮੈਂ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ -ਭਵਨਦੀਪ

ਮੋਗਾ/ ਨਵੰਬਰ 2023/ ਮਵਦੀਲਾ ਬਿਓਰੋ

                 ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਆਪਣੇ ਨਿੱਜੀ ਦਫਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2024 ਦਾ ਦੂਜਾ ਐਡੀਸ਼ਨ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਲਾਨਾ ਡਾਇਰੀ ਦਾ ਪਹਿਲਾ ਐਡੀਸ਼ਨ ਦੀਵਾਲੀ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਰੀਲੀਜ ਕੀਤਾ ਗਿਆ ਸੀ। ਡਾਇਰੀ ਦਾ ਦੂਸਰਾ ਨਵੇਂ ਸਾਲ ਦਾ ਐਡੀਸ਼ਨ ਉਬਰਾਏ ਸਾਹਿਬ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਮੌਕੇ ਭਵਨਦੀਪ ਵੱਲੋਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨਾਲ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ਆਨਲਾਈਨ ਅਖਬਾਰ ਅਤੇ ਵੈੱਬ ਟੀ.ਵੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਓਬਰਾਏ ਸਾਹਿਬ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ।

              ਇਸ ਮੌਕੇ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਅਤੇ ਟਰੱਸਟ ਦੀ ਮੋਗਾ ਜਿਲ੍ਹੇ ਦੀ ਇਕਾਈ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆ, ਹਰਭਜਨ ਸਿੰਘ ਗਗੜਾ, ਦਰਸ਼ਨ ਸਿੰਘ ਲੋਪੋ, ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ ਆਦਿ ਮੁੱਖ ਤੌਰ ਤੇ ਹਾਜਰ ਸਨ।

 

ਮਹਿਕ ਵਤਨ ਦੀ ਲਾਈਵ ਬਿਓਰੋ ਦੀ ਸਾਲਾਨਾ ਡਾਇਰੀ 2024 ਰੀਲੀਜ ਕਰਦੇ ਹੋਏ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਉਨ੍ਹਾਂ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਟਰੱਸਟੀ ਮੈਂਬਰ।

—————————————————————  

ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਸੰਨੀ ਓਬਰਾਏ ਕਲੀਨਿਕਲ ਲੈਬ ਦਾ ਉਦਘਾਟਨ

31 ਦਸੰਬਰ ਤੱਕ ਸਾਡੀਆ 100 ਲਬਾਟਰੀਆਂ ਖੁੱਲ੍ਹ ਜਾਣਗੀਆ -ਡਾ. ਐਸ.ਪੀ. ਸਿੰਘ ਉਬਰਾਏ  

 ਕੋਟ-ਈਸੇ-ਖਾਂ (ਮੋਗਾ)/ ਨਵੰਬਰ 2023/ ਮਵਦੀਲਾ ਬਿਓਰੋ

          ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਕੋਟ-ਈਸੇ-ਖਾਂ ਵਿਖੇ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਦਾ ਉਦਘਾਟਨ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਤੇ ਟਰੱਸਟੀ ਸ. ਜਗਤਾਰ ਸਿੰਘ ਜਾਨੀਆ ਦੀ ਦੇਖ-ਰੇਖ ਹੇਠ ਤਿਆਰ ਹੋਈ ਸੰਨੀ ਓਬਰਾਏ ਕਲੀਨੀਕਲ ਲੈਬ ਦਾ ਉਦਘਾਟਨ ਦਾ ਪ੍ਰਭਾਵਸ਼ਾਲੀ ਸਮਾਰੋਹ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਇਆ।

            ਇਸ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਕੋਟ-ਈਸੇ-ਖਾਂ ਪਹੁੱਚਣ ਤੇ ਟਰੱਸਟ ਦੀ ਮੋਗਾ ਜਿਲ੍ਹਾ ਇਕਾਈ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਅਹੁੱਦੇਦਾਰਾ ਵੱਲੋਂ ਭਰਵਾ ਸੁਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ। ਇਸ ਲੈਬ ਦੇ ਉਦਘਾਟਨ ਕਰਨ ਮੌਕੇ ਬੋਲਦਿਆ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨੇ ਦੱਸਿਆ ਕਿ ਲੋਕਾਂ ਨੂੰ ਸਸਤੀ ਸਿਹਤ ਸਹੂਲਤ ਲੈਬ ਟੈਸਟ ਦੇਣ ਦੇ ਮਕਸਦ ਨਾਲ ਅਸੀਂ ਸਭ ਤੋਂ ਪਹਿਲਾ ਪਟਿਆਲਾ ਅਤੇ ਸੰਗਰੂਰ ਵਿਖੇ ਦੋ ਲਬਾਟਰੀਆਂ ਖੋਲੀਆਂ ਗਈਆ ਸੀ। ਇਸੇ ਤਹਿਤ ਅੱਜ ਕੋਟ-ਈਸੇ-ਖਾਂ ਵਿਖੇ ਖੋਲੀ ਗਈ ਲਬਾਰਟੀ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 31 ਦਸੰਬਰ 2023 ਤੱਕ ਸਾਡੀਆਂ 100 ਲਬਾਟਰੀਆਂ ਖੁੱਲ ਜਾਣਗੀਆ। ਉਬਰਾਏ ਸਾਹਿਬ ਨੇ ਲਬਾਟਰੀ ਵਾਸਤੇ ਬਿਨ੍ਹਾਂ ਕਿਰਾਏ ਤੋਂ ਆਪਣੀ ਜਗ੍ਹਾ ਦੇਣ ਲਈ ਸੁਸ਼ੀਲ ਕੁਮਾਰ ਅਰੋੜਾ ਦਾ ਧੰਨਵਾਦ ਕੀਤਾ।

            ਇਸ ਸਮਾਗਮ ਵਿੱਚ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਤੇ ਟਰੱਸਟੀ ਸ. ਜਗਤਾਰ ਸਿੰਘ ਜਾਨੀਆ, ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਸ. ਗੁਰਬਚਨ ਸਿੰਘ ਗਗੜਾ, ਐਨ.ਆਰ.ਆਈ. ਸ. ਹਰਭਜਨ ਸਿੰਘ ਗਗੜਾ, ਟਰੱਸਟੀ ਸ. ਦਰਸ਼ਨ ਸਿੰਘ ਲੋਪੋ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਕਤਨਾ (ਪ੍ਰਧਾਨ ਫਿਰੋਜਪੁਰ ਇਕਾਈ), ਅਮਰਜੀਤ ਕੌਰ (ਉੱਪ ਪ੍ਰਧਾਨ ਫਿਰੋਜਪੁਰ ਇਕਾਈ), ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ, ਮਹਿੰਦਰਪਾਲ ਲੂੰਬਾ, ਜਸਵਿੰਦਰ ਸਿੰਘ ਰਖਰਾ, ਡਾ. ਸਰਜੀਤ ਸਿੰਘ ਰਾਮਗੜ੍ਹ, ਦਵਿੰਦਰ ਸਿੰਘ ਤਲਵੰਡੀ ਨੋ-ਬਹਾਰ, ਗੁਰਪ੍ਰੀਤ ਸਿੰਘ ਮਾਨ, ਕਰਨਪਾਲ ਭੁੱਲਰ, ਹਰਵਿੰਦਰ ਸੰਧੂ ਸਟਾਫ ਮੈਂਬਰ ਅਮਨਦੀਪ ਸਿੰਘ ਅਤੇ ਮੈਡਮ ਸੋਨੀਆ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————  

ਦੋ ਧਿਰਾਂ ਦੀ ਸਿਆਸੀ ਲੜਾਈ ਵਿੱਚ ਪਿੰਡ ਖੋਸਾ ਕੋਟਲਾ (ਮੋਗਾ) ਦੇ ਸਰਪੰਚ ਵੀਰ ਸਿੰਘ ਸਮੇਤ ਦੋ ਦੀ ਹੋਈ ਮੌਤ

ਮੋਗਾ/ ਅਕਤੂਬਰ 2023/ ਭਵਨਦੀਪ, ਖੋਸਾ

             ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਖੋਸਾ ਕੋਟਲਾ (ਮੋਗਾ) ਵਿੱਚ ਦੋ ਸਿਆਸੀ ਧਿਰਾਂ ਦੀ ਲੜਾਈ ਵਿੱਚ ਗੋਲੀ ਚੱਲੀ। ਜਿਸ ਵਿੱਚ ਪਿੰਡ ਦੇ ਮੋਜੂਦਾ ਸਰਪੰਚ ਸ. ਵੀਰ ਸਿੰਘ ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਨਾਲ ਹੀ ਹੋਰ ਵਿਅਕਤੀ ਰਣਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ।

             ਜਾਣਕਾਰੀ ਮੁਤਾਬਕ ਇਨ੍ਹਾਂ ਦੋ ਸਿਆਸੀ ਧਿਰਾ ਦੇ ਵਿਅਕਤੀਆ ਵਿੱਚ ਕਾਫੀ ਲੰਮੇ ਸਮੇਂ ਤੋਂ ਘਹਿਸ ਖਹਿਸ ਚੱਲ ਰਹੀ ਸੀ। ਵਟਸਐਪ ਗਰੁੱਪਾਂ ਵਿੱਚ ਇਨ੍ਹਾਂ ਦੀ ਆਮ ਹੀ ਬਹਿਸ ਹੁੰਦੀ ਰਹਿੰਦੀ ਸੀ। ਅੱਜ ਤੜਕ ਸਾਰ ਉਕਤ ਵਿਅਕਤੀ ਟਾਈਮ ਬੰਨ ਕੇ ਖੋਸਾ ਕੋਟਲਾ ਤੋਂ ਕੋਟ-ਈਸੇ-ਖਾਂ ਰੋਡ ਤੇ ਆਮਣੋ ਸਾਹਮਣੇ ਲੜੇ ਅਤੇ ਗੋਲੀਆਂ ਚੱਲਣ ਨਾਲ ਸਰਪੰਚ ਵੀਰ ਸਿੰਘ ਖੋਸਾ ਕੋਟਲਾ, ਰਣਜੀਤ ਸਿੰਘ ਪੁੱਤਰ ਮੇਜਰ ਸਿੰਘ ਦੀ ਮੋਤ ਹੋ ਗਈ ਹੈ।

—————————————————————

ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਨਾਮਦੇਵ ਭਵਨ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ 

ਮੋਗਾ / ਅਕਤੂਬਰ 2023/ ਮਵਦੀਲਾ ਬਿਓਰੋ

            ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕਮੇਟੀ ਵੱਲੋਂ ਬੋਲਦਿਆਂ ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ ਨੇ ਕਿਹਾ ਕਿ ਸਾਨੂੰ ਬਹੁੱਤ ਮਾਣ ਹੈ ਕਿ ਸਾਡੀ ਬਰਾਦਰੀ ਦੀ ਬੇਟੀ ਨੇ ਜੱਜ ਬਣਕੇ ਸਾਰੀ ਬਰਾਦਰੀ ਦਾ ਨਾਮ ਰੌਸ਼ਨ ਕੀਤਾ ਹੈ।

          ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਜੱਜ ਆਗਿਆਪਾਲ ਕੌਰ ਨੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਦੀ ਹਜੂਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਜੀ ਨੂੰ ਅਰਦਾਸ ਕੀਤੀ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਜੋ ਅਹੁੱਦਾ ਉਸ ਨੂੰ ਪ੍ਰਾਪਤ ਹੋਇਆ ਹੈ ਉਸ ਨੂੰ ਉਹ ਨਿਰਸਵਾਰਥ ਨਿਭਾਉਣ ਦਾ ਬਲ ਸਖਸ਼ਣ। ਇਸ ਮੌਕੇ ਮੈਡਮ ਆਗਿਆਪਾਲ ਕੌਰ ਦੇ ਨਾਲ ਉਨ੍ਹਾਂ ਦੇ ਪਿਤਾ ਸ. ਹਰਮੀਤ ਸਿੰਘ ਰਤਨ, ਮਾਤਾ ਸ਼੍ਰੀ ਮਤੀ ਕੁਲਦੀਪ ਕੌਰ, ਅਵਤਾਰ ਸਿੰਘ ਕੈਂਥ ਕਾਉਕੇ ਕਲਾਂ, ਡਾ. ਸੁਰਜੀਤ ਸਿੰਘ ਪੁਰਬਾ, ਡਾ. ਕੁਲਤਾਰ ਸਿੰਘ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਿਰ ਹੋਏ।

          ਗੁਰਦੁਆਰਾ ਨਾਮਦੇਵ ਭਵਨ ਮੋਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ, ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ, ਚੇਅਰਮੈਨ ਅਵਤਾਰ ਸਿੰਘ ਵਹਿਣੀਵਾਲ, ਅਵਤਾਰ ਸਿੰਘ ਸੱਪਲ, ਜਰਨਲ ਸਕੱਤਰ ਕੁਲਵੰਤ ਸਿੰਘ ਨੈਸਲੇ, ਸਕੱਤਰ ਹਰਜਿੰਦਰ ਸਿੰਘ ਨੈਸਲੇ, ਸੁਖਦੇਵ ਸਿੰਘ ਪੁਰਬਾ, ਖਜਾਨਚੀ ਹਰਪ੍ਰੀਤ ਸਿੰਘ ਨਿਜਰ, ਅਵਤਾਰ ਸਿੰਘ ਕਰੀਰ, ਕਮਲਜੀਤ ਸਿੰਘ ਬਿੱਟੂ, ਜਗਪ੍ਰੀਤ ਸਿੰਘ ਨੈਸਲੇ, ਲਖਵੀਰ ਸਿੰਘ ਬਾਬਾ, ਜੋਰਾ ਸਿੰਘ ਜੱਸਲ ਆਦਿ ਵੱਲੋਂ ਆਗਿਆਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ।

—————————————————————

ਜੇ ਤੁਹਾਡੇ ਫੋਨ ਤੇ ਵੀ ਆਇਆ ਹੈ ਇਹ ਮੈਸਿਜ! ਤਾਂ ਧਿਆਨ ਨਾਲ ਪੜੋ ਇਸ ਖਬਰ ਨੂੰ …

ਮੋਗਾ /  ਸਤੰਬਰ 2023/ਭਵਨਦੀਪ ਸਿੰਘ ਪੁਰਬਾ

              ਅੱਜ ਸ਼ੁੱਕਰਵਾਰ ਦੁਪਹਿਰ ਤੋਂ ਕੁੱਝ ਮੋਬਾਇਲ ਫੋਨਾ ਤੇ ਇਸ ਤਰ੍ਹਾਂ ਦੇ ਐਮਰਜੈਂਸੀ ਅਲਰਟ ਮੈਸੇਜ ਆ ਰਹੇ ਹਨ। ਇਸ ਮੈਸਿਜ ਨੂੰ ਵੇਖ ਕੇ ਬਹੁੱਤ ਲੋਕ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਸੁਣਾਈ ਦਿੰਦੀ ਹੈ।

            ਅੱਜ ਪੂਰਨਮਾਸ਼ੀ ਦੇ ਮੌਕੇ ਗੁਰਦੁਆਰਾ ਸਾਹਿਬ ਪਾਠ ਦੇ ਭੋਗ ਉਪਰੰਤ 2-3 ਫੋਨਾ ਤੇ ਅਜਿਹੀ ਰਿੰਗਟੋਨ ਨਾਲ ਮੈਸਿਜ ਤਾਂ ਸੰਗਤਾਂ ਵਿੱਚ ਖਲਬਲੀ ਜਿਹੀ ਮੱਚ ਗਈ। ਵੇਖਦੇ ਹੀ ਵੇਖਦੇ ਅਜਿਹਾ ਮੈਸਿਜ ਮੇਰੇ ਫੋਨ ਤੇ ਵੀ ਆਇਆ ਤਾਂ ਮੈਂ ਤੁਰੰਤ ਇਸ ਬਾਰੇ ਇੰਟਰਨੈੱਟ ਤੇ ਸਰਚ ਕੀਤਾ ਅਤੇ ਟੈਲੀਕਾਮ ਦਾ ਕੰਮ ਕਰਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਬਾਰੇ ਵਿਚਾਰ ਕੀਤਾ ਤਾਂ ਪਤਾ ਲੱਗਾ ਕਿ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।ਇਹ ਐਮਰਜੈਂਸੀ ਅਲਰਟ ਮੈਸਿਜ ਹਨ।

ਕਿਉ ਆ ਰਹੇ ਹਨ ਇਹ ਮੈਸਿਜ:

            ਜੇਕਰ ਤੁਹਾਡੇ ਮੋਬਾਇਲ ਫੋਨ ਤੇ ਵੀ ਅੱਜ ਇਹ ਮੈਸਿਜ ਆਇਆ ਹੈ ਤਾਂ ਘਬਰਾਓ ਨਾ। ਇਹ ਐਮਰਜੈਂਸੀ ਅਲਰਟ ਮੈਸਿਜ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ, ਕਿਉਕਿ ਸਰਕਾਰ ਬ੍ਰਾਡਕਾਸਟ ਅਲਰਟ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ। ਐਨ.ਡੀ.ਐਮ.ਏ. (ਦੂਰਸੰਚਾਰ ਵਿਭਾਗ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ) ਦੇ ਸਹਿਯੋਗ ਨਾਲ ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਦੀ ਜਾਂਚ ਕਰ ਰਹੀ ਹੈ। ਇਸ ਮੈਸੇਜ ਵਿੱਚ ਲਿਿਖਆ ਵੀ ਗਿਆ ਹੈ ਕਿ ਇਹ ਐੱਨ.ਡੀ.ਐੱਮ.ਏ ਦੀ ਐਮਰਜੈਂਸੀ ਚਿਤਾਵਨੀ ਪ੍ਰਣਾਲੀ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਦੀ ਵਰਤੋਂ ਕਰਕੇ ਭੇਜਿਆ ਗਿਆ ਇੱਕ ਨਮੂਨਾ ਟੈਸਟ ਸੁਨੇਹਾ ਹੈ। ਇਸ ਲਈ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।

          ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਹੋਣ ਕਾਰਨ ਵਿਅਕਤੀ (ਮੋਬਾਇਲ ਫੋਨਧਾਰਕ) ਇੱਕ ਵਾਰ ਘਬਰਾ ਜਾਂਦਾ ਹੈ ਪਰ ਇਸ ਮੈਸਿਜ ਨੂੰ ਧਿਆਨ ਨੂੰ ਪੜੀਏ ਤਾਂ ਇਹ ਸਪਸਟ ਹੋ ਜਾਂਦਾ ਹੈ ਹੈ ਕਿ ਇਸ ਮੈਸਿਜ ਦੇ ਆਉਣ ਤੇ ਘਬਰਾਉਣ ਜਾਂ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

—————————————————————

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੱਲ ਰਹੀ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਪਹੁੰਚਣ ਤੇ ਭਰਵਾ ਸਵਾਗਤ

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਹਾਜਿਰ 

ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

                ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰਚਾਉਣ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜ ਦਿਨਾ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਵਿਖੇ ਪਹੁੰਚਣ ਤੇ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’, ਅਦਾਰਾ ਲੋਹਮਣੀ, ਵੱਖ-ਵੱਖ ਸਾਹਿਤਕ ਸਭਾਵਾ ਅਤੇ ਲੇਖਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੀਨੀਅਰ ਮੀਤ ਜਨਰਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰੁਚਾਉਣ ਲਈ ਸੰਸਥਾ ਵੱਲੋਂ ਇੱਕ ਬੱਸ ਰੈਲੀ 23 ਸਤੰਬਰ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਇਹ ਰੈਲੀ ਅੱਜ ਡੀ.ਐਮ. ਕਾਲਜ ਮੋਗਾ ਵਿਖੇ ਪਹੁੰਚੀ ਹੈ। ਇਥੇ ਚਾਹ ਪਾਣੀ ਦੇ ਪ੍ਰੋਗਰਾਮ ਦੇ ਨਾਲ-ਨਾਲ ਤਕਰੀਬਨ ਦੋ ਘੰਟੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬੁਲਾਰਿਆ ਨੇ ਆਪਣੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦ ਕਿ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਬਲਦੇਵ ਸਿੰਘ ਸੜਕਨਾਮਾ (ਪ੍ਰਧਾਨ: ਲੋਕ ਸਾਹਿਤ ਅਕਾਦਮੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਮੈ ਖੁਦ ਇਸ ਲਈ ਕਈ ਉਪਰਾਲੇ ਕਰ ਰਿਹਾ ਹਾਂ। ਜਲਦੀ ਹੀ ਬਾਘਾਪੁਰਾਣਾ ਬੱਸ ਸਟੈਡ ਤੇ ਵਿਸ਼ਾਲ ਲਾਈਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਤਾ ਲਈ ਕੀ ਕੀਤਾ ਜਾਵੇ ਮੈਨੂੰ ਇਸ ਬਾਰੇ ਰਾਇ ਦਿਓ, ਮੈਂ ਦੱਸ ਗੁਣਾ ਵੱਧ ਕੇ ਇਸ ਤੇ ਕੰਮ ਕਰਾਗਾ।

               ਇਸ ਸਮਾਗਮ ਮੌਕੇ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਏਕਮਜੋਤ ਸਿੰਘ ਪੁਰਬਾ, ਸਾਹਿਤਕਾਰ ਡਾ. ਸੁਰਜੀਤ ਸਿੰਘ ਦੌਧਰ, ਲੇਖਕ ਡਾ. ਸਰਬਜੀਤ ਕੌਰ ਬਰਾੜ, ਸ. ਬਲਵਿੰਦਰ ਸਿੰਘ ਦੌਲਤਪੁਰਾ ਨੇ ਪੁਸਤਕਾਂ ਦਾ ਸੈਟ ਭੇਟ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਅਦਾਰਾ ‘ਲੋਹਮਣੀ’ ਵੱਲੋਂ ਮੈਡਮ ਕਰਮਜੀਤ ਕੌਰ ਲੰਡੇਕੇ, ਗੁਰਮੀਤ ਸਿੰਘ ਖੋਖਰ, ਪ੍ਰੋ: ਸੁਰਜੀਤ ਸਿੰਘ ਕਾਉਂਕੇ (ਪ੍ਰਧਾਨ: ਲਿਖਾਰੀ ਸਭਾ ਮੋਗਾ), ਸ. ਗਿਆਨ ਸਿੰਘ (ਰਿਟਾ. ਡੀ.ਪੀ.ਆਰ.ਓ.) ਨੇ ਲੋਹਮਣੀ ਮੈਗਜੀਨ ਦੀਆਂ ਕਾਪੀਆ ਭੇਂਟ ਕੀਤੀਆ।

            ਇਸ ਰੈਲੀ ਦੇ ਨਾਲ ਹਾਜਿਰ ਹੋਏ ਸਭਾ ਦੇ ਕੌਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ, ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਜਰਨਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ, ਜਿਲ੍ਹਾ ਮੋਗਾ ਦੀ ਪ੍ਰਧਾਨ ਏਲੀਨਾ ਧੀਮਾਨ, ਮੀਤ ਪ੍ਰਧਾਨ ਪ੍ਰਵੀਨ ਸੰਧੂ, ਜਰਨਲ ਸਕੱਤਰ ਕੰਵਲਜੀਤ ਸਿੰਘ ਲੱਕੀ, ਸੁਖਵਿੰਦਰ ਕੌਰ ਆਹੀ ਪਟਿਆਲਾ, ਸਤਨਾਮ ਸਿੰਘ ਪ੍ਰਧਾਨ ਮਹਿਤਪੁਰ, ਕੁਲਦੀਪ ਸਿੰਘ, ਮਨਜੀਤ ਕੌਰ ਮੀਤ (ਰਿਟਾ. ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਮੁਹਾਲੀ), ਲਖਵਿੰਦਰ ਲੱਖਾ (ਸਲੇਮਪੁਰੀ), ਸੋਹਣ ਸਿਮੰਘ ਗੇਦੂ (ਜਿਲ੍ਹਾ ਪ੍ਰਧਾਨ ਹੈਰਦਾਬਾਦ), ਰਾਜਦੀਪ ਕੌਰ (ਜਰਨਲ ਸਕੱਤਰ) ਆਦਿ ਨੂੰ ਮੋਗਾ ਵਾਸੀਆ ਨੇ ਸਿਰੋਪਾਓ, ਲੋਈਆ, ਪੁਸਤਕਾਂ ਅਤੇ ਬੁੱਕੇ ਆਦਿ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਲੇਖਕ ਬਬਲੀ ਮੋਗਾ, ਆਦੇਸ਼ ਇੰਦਰ ਸਿੰਘ ਸਹਿਗਲ, ਗੁਰਦੇਵ ਸਿੰਘ ਦਰਦੀ ਚੜਿੱਕ, ਅਮਰਜੀਤ ਸਿੰਘ ਰਖਰਾ, ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਲਾਡਾ, ਹਰਪ੍ਰੀਤ ਸਿੰਘ ਹੈਪੀ, ਪਵਨ ਪੁਰਬਾ ਬਾਘਾ ਪੁਰਾਣਾ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ

 

ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

                     ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਨਾਲ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਮੋਗਾ ਇਕਾਈ ਦੀ ਜਿਲ੍ਹਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਹੇਠ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ ਹੋਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਰੱਖੇ ਗਏ ਵਿਰਾਸਤੀ ਸਮਾਨ ਬਾਰੇ ਪੁਛੇ ਗਏ ਪ੍ਰਸ਼ਨ ਉੱਤਰਾਂ ਨੇ ਸਾਰੇ ਪੰਡਾਲ ਵਿੱਚ ਵਿਰਸੇ ਦੀ ਮਹਿਕ ਖਿਲਾਰ ਦਿੱਤੀ। ਇਸ ਪ੍ਰੋਗਰਾਮ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ,ਹਰਪ੍ਰੀਤ ਸਿੰਘ ਹੈਪੀ ਅਤੇ ਸੋਨੀ ਮੋਗਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਦੀ ਸੇਵਾ ਵਿਜੇਤਾ ਭਾਰਦਵਾਜ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਪ੍ਰਸਾਰਨ ਵੀਡੀਓ ਅਤੇ ਫੋਟੋਗ੍ਰਾਫੀ ਵਿੱਚ ਬਾਲ ਨਾਟਕ ਕਲਾਕਾਰ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਨੇ ਵਿਸ਼ੇਸ ਸੇਵਾ ਨਿਭਾਈ।

‘ਸ਼ੋਕਣ ਵਿਰਸੇ ਦੀ’ ਪ੍ਰੋਗਰਾਮ ਵਿੱਚ ਮੈਡਮ ਮਾਲਵਿਕਾ ਸੂਦ (ਸੀਨੀ. ਮੀਤ ਪ੍ਰਧਾਨ: ਪੰਜਾਬ ਪ੍ਰਦੇਸ ਕਾਗਰਸ ਜਿਲ੍ਹਾ ਮੋਗਾ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਜਿਨ੍ਹਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਜਦ ਕਿ ਇਸ ਮੌਕੇ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਸ. ਬਲਜੀਤ ਸਿੰਘ ਚਾਨੀ (ਮੇਅਰ: ਮਿਉਂਸੀਪਲ ਕਾਰਪੋਰੇਸ਼ਨ, ਮੋਗਾ), ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਦੀਪਕ ਕੌੜਾ (ਐਮ.ਡੀ. ਐਕਸਪਰਟ ਇੰਮੀਗ੍ਰੇਸ਼ਨ, ਮੋਗਾ), ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਮੈਡਮ ਭਾਵਨਾ ਬਾਸਲ (ਪ੍ਰਧਾਨ: ਅਗਰਵਾਲ ਸਭਾ ਵੂਮੈਨ ਸੈਲ, ਮੋਗਾ), ਮੈਡਮ ਜੋਤੀ ਸੂਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ।

ਇਸ ਮੌਕੇ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਦੀ ਪੰਜਾਬ ਟੀਮ ਦੇ ਚੇਅਰਮੈਨ ਗੁਰਵੇਲ ਕੋਹਾਲਵੀ, ਸ੍ਰਪਰਸਤ ਡਾ. ਗੁਰਚਰਨ ਕੌਰ ਕੋਚਰ ਸ੍ਰਪਰਸਤ ਡਾ. ਹਰੀ ਸਿੰਘ ਜਾਚਕ, ਰੁਪਿੰਦਰ ਕੌਰ ਸੰਧੂ ਕੋਹਾਲਵੀ (ਐਮ.ਡੀ.), ਸਰਪ੍ਰਸਤ ਡਾ. ਗੁਰਚਰਨ ਕੌਰ, ਡਾ ਆਤਮਾਂ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਡਾ. ਰਾਕੇਸ਼ ਤਿਲਕ ਰਾਜ ਸਲਾਹਕਾਰ, ਮੀਤ ਪ੍ਰਧਾਨ ਮਨਦੀਪ ਭਦੋੜ, ਉੱਪ ਪ੍ਰਧਾਨ ਮਨਦੀਪ ਕੌਰ ਮੋਗਾ, ਜਰਨਲ ਸਕੱਤਰ ਅਰਸ਼ਪ੍ਰੀਤ ਕੌਰ ਸਰੋੋਆ ਆਦਿ ਮੁੱਖ ਤੌਰ ਤੇ ਹਾਜਰ ਹੋਏ। ਇਸ ਪ੍ਰੋਗਰਾਮ ਵਿੱਚ ਸਾਰੇ ਪੰਜਾਬ ਤੋਂ ਪਹੁੰਚੀਆਂ ਕਵਿਤਰੀਆਂ ਕਰਮਜੀਤ ਕੌਰ ਲੰਡੇਕੇ, ਸੋਨੀਆ ਸਿਮਰ, ਹਰਜਿੰਦਰ ਕੌਰ ਗਿੱਲ, ਜਸਵਿੰਦਰ ਕੌਰ ਜੱਸੀ, ਨਿਰਮਲ ਕੌਰ ਨਿੰਮੀ, ਜੋਤੀ ਸ਼ਰਮਾ, ਅੰਜਨਾ ਮੈਨਨ, ਜਸਪ੍ਰੀਤ ਕੌਰ ਬੱਬੂ, ਨਿਕਤਾ ਖੁਰਾਣਾ, ਪ੍ਰਿਆ ਗਰਗ, ਕਿਰਨਦੀਪ ਕੌਰ ਦੇਹੜਕਾ, ਸੁਖਪ੍ਰੀਤ ਕੌਰ ਡਾਲਾ, ਰਣਜੀਤ ਕੌਰ ਡਾਲਾ, ਅਮਰਜੀਤ ਕੌਰ ਡਾਲਾ, ਵੀਰਪਾਲ ਕੌਰ ਬਠਿੰਡਾ, ਮਨਿੰਦਰ ਕੌਰ ਬੇਦੀ, ਪਰਮ ਪ੍ਰੀਤ ਕੌਰ ਬਠਿੰਡਾ, ਨਿੰਦਰਜੀਤ ਕੌਰ, ਹਰਲੀਨ ਕੌਰ, ਰਜਨੀ ਮੋਗਾ, ਈਲੀਨਾ ਧੀਮਾਨ, ਹਰਜੀਤ ਕੌਰ ਗਿੱਲ, ਗੁਰਵਿੰਦਰ ਕੌਰ ਗਿੱਲ, ਪਰਮਿੰਦਰ ਕੌਰ ਮੋਗਾ, ਅੰਜਨਾ ਮੈਡਮ, ਗੁਰਵਿੰਦਰ ਕੌਰ ਗਿੱਲ ਬੱਧਣੀ ਆਦਿ ਨੇ ਆਪਣੀਆਂ-ਆਪਣੀਆਂ ਕਵਿਤਾਵਾਂ, ਟੱਪੇ, ਬੋਲੀਆਂ, ਗੀਤ ਆਦਿ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਰਾਜ ਕੁਮਾਰ ਖੁਰਾਣਾ, ਸਰਵਨ ਸਿੰਘ ਡਾਲਾ, ਉਪਿੰਦਰ ਸਿੰਘ, ਹਰਦਿਆਲ ਸਿੰਘ, ਜਗਦੀਪ ਸਿੰਘ, ਚਰਨ ਸਿੰਘ ਭਦੋੜ ਅਤੇ ਬਾਲ ਕਲਾਕਾਰ ਹਰਪਿੰਦਰ ਕੌਰ ਤੇ ਸੁਖਦੀਪ ਕੌਰ ਨੇ ਵੀ ਆਪਣੀ ਹਾਜਰੀ ਲਵਾਈ। ਇਸ ਮੌਕੇ ਗੀਤਕਾਰ ਰਣਜੀਤ ਸਿੰਘ ਸਿੰਘਾਵਾਲਾ ਅਤੇ ਸੂਫੀ ਗਾਇਕ ਸੰਜੀਵ ਸੂਫੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਨ ਪ੍ਰੈਮੀ ਨੀਲਮ ਰਾਣੀ ਅਤੇ ਪਰਵ ਬਾਂਸਲ ਵੱਲੋਂ ਆਏ ਹੋਏ ਮਹਿਮਾਨਾ ਨੂੰ ਬੂਟੇ ਵੰਡੇ ਗਏ।

—————————————————————

ਮਹਿੰਦਰਪਾਲ ਲੂੰਬਾ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤੀ ਕਲੀਨ ਚਿਟ

ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

ਮੋਗਾ / ਅਗਸਤ 2023/ ਭਵਨਦੀਪ ਸਿੰਘ ਪੁਰਬਾ

                 ਬੀਤੇ ਦਿਨੀਂ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਸਮਾਜ ਸੇਵੀ ਅਤੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਵੱਲੋਂ ਲਗਾਏ ਗਏ ਸਨ, ਉਸ ਸਬੰਧੀ ਅੱਜ ਮਹਿੰਰਪਾਲ ਲੂੰਬਾ ਨੇ ਸੋਸ਼ਲ ਮੀਡਿਆ ਤੇ ਆਪਣੀ ਪੋਸਟ ਨੂੰ ਵਾਇਰਲ ਕਰਦੇ ਹੋਏ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਕਲੀਮ ਚਿਟ ਦੇ ਦਿੱਤੀ ਹੈ। ਜਿਸ ਵਿਚ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਜੋ ਮੇਰੇ ਵਲੋਂ ਪਿਛਲੇ ਦਿਨੀਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਲਗਾਏ ਗਏ ਸਨ, ਉਸ ਸਬੰਧੀ ਮੇਰੀਆਂ ਗਲਤ ਫਹਿੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਹਿਰ ਦੇ ਮੋਹਤਬਰਾਂ ਵੱਲੋਂ ਦੂਰ ਕਰਵਾ ਦਿੱਤੀਆ ਗਈਆ ਹਨ। ਇਹ ਸਭ ਉਸ ਝੂਠੇ ਨੈਗੇਟਿਵ ਦਾ ਹਿੱਸਾ ਸੀ, ਜੋ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਵੱਲੋਂ ਆਪਣੀ ਕੁਰੱਪਸ਼ਨ ਨੂੰ ਜਾਰੀ ਰੱਖਣ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਸਿਰਜਿਆ ਗਿਆ ਸੀ। ਇਸ ਗੱਲ ਤੇ ਵੀ ਸਹਿਮਤੀ ਬਣੀ ਕਿ ਐਸ.ਐਮ.ਓ. ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਵੱਡੇ ਪੱਧਰ ਤੇ ਕੁੱਰਪਸ਼ਨ ਕੀਤੀ ਗਈ ਹੈ। ਇਸ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕੀਤੀ ਕਿ ਜਨਵਰੀ 2021 ਤੋਂ ਲੈ ਕੇ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਸ ਮੌਕੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਨੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆ ਨਾਲ ਮੀਟਿੰਗ ਵਿਚ ਹਲਕਾ ਵਿਧਾਇਕ ਨੂੰ ਕਲੀਨ ਚਿਟ ਦੇ ਦਿੱਤੀ ਹੈ।

          ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਉਹਨਾਂ ਕਿਹਾ ਕਿ ਜੋ ਮਹਿੰਦਰਪਾਲ ਲੂੰਬਾ ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਉਸਨੂੰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ, ਮੁਲਾਜ਼ਮਾਂ ਦੀ ਮੰਗਾਂ ਤੇ ਉਹਨਾਂ ਦੀਆ ਸਮੱਸਿਆਵਾਂ ਨੂੰ ਹਲ ਕਰਨਾ ਹੀ ਉਹਨਾਂ ਦਾ ਮੁੱਖ ਟੀਚਾ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਲੋਕਾਂ ਦੇ ਮਸਲੇ ਹਲ ਲਈ ਉਹਨਾਂ ਦੇ ਦਫਤਰ ਅਤੇ ਘਰ ਹਮੇਸ਼ਾ ਲਈ ਖੁੱਲੇ ਹਨ।

—————————————————————

 ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆਉਣ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੂੰ ਲਿੱਖਿਆ ਪੱਤਰ   ਇਸ ਸਬੰਧ ਵਿੱਚ ਜਲਦ ਹੀ ਵਫਦ ਰੇਲਵੇ ਮੰਤਰੀ ਨੂੰ ਮਿਲੇਗਾ -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ਅਗਸਤ 2023 / ਭਵਨਦੀਪ ਸਿੰਘ ਪੁਰਬਾ

              ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਅੰਮਿ੍ਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆ ਕੇ ਉਹਨਾਂ ਦਾ ਉਦਘਾਟਨ ਕੀਤਾ ਸੀ। ਇਸ ਯੋਜਨਾ ਦੇ ਚੱਲਦੇ 30 ਰੇਲਵੇ ਸਟੇਸਨ ਬਣਾਏ ਜਾਣੇ ਸਨ, ਜਿਨ੍ਹਾਂ ਵਿਚ ਮੋਗਾ ਵੀ ਸ਼ਾਮਲ ਸੀ। ਪਰ ਸਿਆਸੀ ਦਖਲ ਅੰਦਾਜੀ ਦੇ ਚੱਲਦਿਆ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਬਾਹਰ ਕੱਢਿਆ ਗਿਆ। ਇਸਦੇ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਰੋਸ਼ ਦੀ ਲਹਿਰ ਹੈ। ਜਿਸਦੇ ਚੱਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੱਤਰ ਲਿਖਿਆ ਅਤੇ ਉਹਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਲਿਆਉਣ ਦੀ ਮੰਗ ਕੀਤੀ। 

           ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦੀ ਅਗਵਈ ਹੇਠ ਇਕ ਵਫਦ ਭਾਰਤ ਦੇ ਰੇਲਵੇ ਮੰਤਰੀ ਨੂੰ ਮਿਲੇਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਨੇ ਮੋਗਾ ਸ਼ਹਿਰ ਨੂੰ ਵਿਕਾਸ ਪੱਖੋ ਪਿਛਾੜ ਕੇ ਰੱਖ ਦਿਤਾ ਹੈ। ਉਹਨਾਂ ਕਿਹਾ ਕਿ ਮੋਗਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਗਈ ਹੈ ਅਤੇ ਮੋਗਾ ਵਿਖੇ ਕਈ ਇੰਡਸਟਰੀ ਅਤੇ ਕਈ ਵਪਾਰ ਦੇ ਕਾਰੋਬਾਰ ਹਨ ਅਤੇ ਮੋਗਾ ਵਿਖੇ ਰੋਜ਼ਾਨਾ ਲੱਗਦੀਆ ਕਣਕ, ਝੋਨੇ ਦੀ ਸਪੈਸ਼ਲਾਂ ਕਾਰਨ ਮੋਗਾ ਰੇਲਵੇ ਸਟੇਸ਼ਨ ਦੀ ਆਮਦਨੀ ਘੱਟ ਨਹੀਂ ਹੈ। ਪਰ ਬੀਤੇ ਦਿਨੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਦਾ ਨਾਮ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਭਾਰੀ ਰੋਸ਼ ਪਾਇਆ ਗਿਆ।

          ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਸ਼ਹੀਦਾਂ ਦੀ ਧਰਤੀ ਹੈ ਅਤੇ ਉਹ ਕੇਂਦਰ ਦੀ ਮੋਦੀ ਸਰਕਾਰ ਤੇ ਰੇਲਵੇ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿਚ ਲਿਆਂਦਾ ਜਾਵੇ ਤਾਂ ਜੋ ਮੋਗਾ ਰੇਲਵੇ ਸਟੇਸ਼ਨ ਨੂੰ ਵਧੀਆ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਹੋ ਸਕਣ।

————————————————————— 

ਜੇਕਰ ਮਹਿੰਦਰਪਾਲ ਲੂੰਬਾ ਵੱਡਾ ਸਮਾਜ ਸੇਵੀ ਹੈ ਤਾਂ ਆਪਣਾ ਨਿੱਜੀ ਲਾਹਾ ਛੱਡ ਕੇ ਆਪਣੀ ਡਿਉਟੀ ਵਾਲੇ ਸਟੇਸਨ ਤੇ ਹੜ੍ਹ ਪੀੜਤਾ ਦੀ ਸਹਾਇਤਾ ਕਿਉਂ ਨਹੀਂ ਕਰਦਾ -ਕੌਂਸਲਰ ਕਾਨਪੁਰੀਆ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦਾ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਉਸ ਨੂੰ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਦਿਖਾਈ ਨਹੀਂ ਦੇ ਰਹੇ। ਜਿਸ ਜਗ੍ਹਾ ਤੇ ਮਹਿੰਦਰਪਾਲ ਲੂੰਬਾ ਦੀ ਬਦਲੀ ਹੋਈ ਹੈ ਉਹ ਸਾਰਾ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਜੇਕਰ ਮਹਿੰਦਰਪਾਲ ਲੂੰਬਾ ਏਡਾ ਵੱਡਾ ਸਮਾਜ ਸੇਵੀ ਹੈ ਤਾਂ ਉਹ ਪਟਿਆਲੇ ਦੇ ਜਿਸ ਇਲਾਕੇ ਵਿੱਚ ਗਿਆ ਹੈ ਬਦਲੀ ਤੋਂ ਬਾਅਦ ਉਥੇ ਦੇ ਲੋਕਾਂ ਦੀ ਸੇਵਾ ਕਰੇ ਜੋ ਹੜਾਂ ਦੀ ਮਾਰ ਹੇਠ ਆਏ ਹੋਏ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਵਾਰਡ ਨੰਬਰ 6 ਦੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੇ ਹਨ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੇ ਹਨ ਪਰ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਅਖਵਾਉਣ ਵਾਲਾ ਅਖੌਤੀ ਸਮਾਜ ਸੇਵਕ ਸਾਰੀ ਐਨ.ਜੀ.ਓ. ਦੇ ਵਲੰਟੀਅਰਾ ਨੂੰ ਆਪਣੇ ਨਿੱਜੀ ਸਵਾਰਥ ਆਪਣੀ ਬਦਲੀ ਰਕਵਾਉਣ ਲਈ ਵਰਤ ਰਿਹਾ ਹੈ।

         ਕਾਨਪੁਰੀਆ ਨੇ ਕਿਹਾ ਕਿ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤੇ ਤੋਂ ਜਿਆਦਾ ਸਮਾਂ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਇਸ ਰੂਰਲ ਐਨ.ਜੀ.ਓ. ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ ਅਤੇ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੇ ਵਲੰਟੀਅਰਾ ਦੀਆਂ ਡਿਉਟੀਆਂ ਐਮ.ਐਲ.ਏ. ਮੈਡਮ ਅਮਨਦੀਪ ਕੌਰ ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ।

          ਕੌਂਸਲਰ ਅਰਵਿੰਦਰ ਸਿੰਘ ਉਨ੍ਹਾਂ ਕਿਹਾ ਕਿ ਜੇਕਰ ਮਹਿੰਦਰਪਾਲ ਲੂੰਬਾ ਨੇ ਸਿਆਸਤ ਹੀ ਕਰਨੀ ਹੈ ਤਾਂ ਉਹ ਐਨ.ਜੀ.ਓ. ਤੋਂ ਅਸਤੀਫਾ ਦੇ ਕੇ ਆਪਣੀ ਲੜਾਈ ਲੜੇ ਅਤੇ ਰੂਰਲ ਐਨ.ਜੀ.ਓ. ਨੂੰ ਆਪਣੇ ਫਰਜ ਨਿਭਾਉਣ ਦੇਵੇ। ਮਹਿੰਦਰਪਾਲ ਲੂੰਬਾ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਦੇ ਟਰੱਸਟ ਦਾ ਪ੍ਰਧਾਨ ਬਣ ਕੇ ਉਨ੍ਹਾਂ ਦੀ ਸਵੀ ਵੀ ਖਰਾਬ ਕਰ ਰਿਹਾ ਹੈ।

————————————————————— 

ਨਿੱਜੀ ਸਵਾਰਥ ਲਈ ਰੂਰਲ ਐਨ.ਜੀ.ਓ. ਮੋਗਾ ਆਪਣੇ ਅਸਲੀ ਫਰਜ ਭੁੱਲੀ –ਬਲਜਿੰਦਰ ਸਿੰਘ ਖੁਖਰਾਣਾ

ਡਾ. ਐਸ ਪੀ ਸਿੰਘ ਓਬਰਾਏ ਸਵਾਰਥੀ ਲੋਕਾਂ ਨੂੰ ਪਾਸੇ ਕਰਕੇ ਜੁੰਮੇਵਾਰ ਵਿਅਕਤੀ ਨੂੰ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ

 ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਕਹਿੰਦੇ ਹਨ ਕਿ ਸੱਤਾ ਦਾ ਹੰਕਾਰ ਬੰਦੇ ਦੇ ਸਿਰ ਚੜ੍ਹ ਬੋਲਦਾ ਹੈ ਤਾਂ ਉਹ ਆਪਣੇ ਫਰਜ ਭੁੱਲ ਜਾਂਦਾ ਹੈ। ਜਿਥੇ ਇਸ ਖੇਡ ਵਿੱਚ ਰਾਜਨੀਤਿਕ ਲੋਕ ਹਿਸਾ ਬਣਦੇ ਸਨ ਅੱਜ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਵਰਗੀਆ ਸੰਸਥਾਵਾਂ ਵੀ ਇਸ ਤੋਂ ਬਚ ਨਹੀਂ ਸਕੀਆਂ। ਇਸ ਦੀ ਜਿਉਦੀ ਜਾਗਦੀ ਮਿਸਾਲ ਹੈ ਮੋਗਾ ਵਿੱਚ ਮਹਿੰਦਰਪਾਲ ਲੂੰਬਾ ਅਤੇ ਐਮ.ਐਲ.ਏ. ਅਮਨਦੀਪ ਕੌਰ ਦੀ ਆਪਸੀ ਰੰਜਿਸ ਦੀ ਕਹਾਣੀ ਹੈ। ਜੇ ਕੋਈ ਭਿ੍ਰਸਚਾਰ ਦਾ ਮਸਲਾ ਸੀ। ਤਾ ਲੂੰਬਾ ਦੱਸ ਸਾਲ ਤੋ ਮੋਗੇ ਹੀ ਡਿਊਟੀ ਕਰ ਰਿਹਾ ਹੈ। ਤਾ ਉਸ ਵਖਤ ਤਾ ਕੋਈ ਵੀ ਮਸਲਾ ਇਸ ਨੇ ਉਠਿਆ ਨਹੀ। ਬਦਲੀ ਹੋ ਜਾਣ ਤੋ ਬਾਆਦ ਇਹ ਮਸਲੇ ਕਿਉ ਯਾਦ ਆਏ। ਸਿਆਸੀ ਲੋਕ ਤਾ ਸਿਆਸਤ ਕਰਦੇ ਦੇਖੇ ਨੇ। ਪਰ ਇਹ ਪਹਿਲੀ ਵਾਰ ਵੇਖਿਆ ਹੈ। ਇਕ ਸਰਕਾਰੀ ਮੁਲਾਜ਼ਮ ਸਮਾਜ ਸੇਵਾ ਦੇ ਨਾਮ ਉੱਪਰ ਸਿਆਸਤ ਕਰ ਰਿਹਾ ਹੈ। ਅਤੇ ਲੋਕਾ ਦੇ ਵਿੱਚ ਨਫਰਤ ਦੀ ਭਾਵਨਾ ਪੈਦਾ ਕਰਕੇ। ਆਪਸੀ ਝਗੜੇ ਕਰਵਾ ਰਿਹਾ ਹੈ। ਜਿਕਰਯੋਗ ਹੈ ਕਿ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਅਜਿਹੀ ਨਾਮਵਰ ਸੰਸਥਾ ਹੈ ਜੇਕਰ ਉਸ ਦੇ ਕੰਮਾਂ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਨਾ ਹੋਵੇ ਤਾਂ ਸ਼ਬਦ ਵੀ ਘੱਟ ਪੈ ਜਾਣਗੇ। ਵੱਖ-ਵੱਖ ਪ੍ਰਧਾਨਾ ਦੀ ਪ੍ਰਧਾਨਗੀ ਵਿੱਚ ਇਸ ਸੰਸਥਾ ਨੇ ਲਾ-ਜਵਾਜ ਕਾਰਜ ਕੀਤੇ ਹਨ। ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਵਰਗੇ ਮਹਾਨ ਦਾਨੀਆਂ ਦੀ ਸਤਰ ਸਾਇਆ ਹੇਠ ਚੱਲ ਰਹੀ ਇਸ ਸੰਸਥਾਂ ਦੇ ਅੱਜ ਦੇ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਅੱਜ ਦੀ ਤਾਰੀਖ ਵਿੱਚ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਉਸ ਨੂੰ ਦਿਖਾਈ ਨਹੀਂ ਦੇ ਰਹੇ। ਸਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਮੋਗਾ ਦੇ ਨਾਲ ਲੱਗਦੇ ਪਿੰਡ ਹੜ੍ਹਾ ਵਿੱਚ ਡੁੱਬ ਰਹੇ ਹਨ ਪਰ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੀਆਂ ਡਿਉਟੀਆਂ ਐਮ.ਐਲ.ਏ. ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਜੁਆਇਟ ਸਕੱਤਰ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ ਅਤੇ ਗੁਰਵੰਤ ਸਿੰਘ ਸੋਸਣ ਯੂਥ ਪ੍ਰਧਾਨ ਹਲਕਾ ਮੋਗਾ ਦਿਹਾਤੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ।

          ਬਲਜਿੰਦਰ ਸਿੰਘ ਖੁਖਰਾਣਾ ਨੇ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੀ ਹੈ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਇਸ ਐਨ.ਜੀ.ਓ. ਨੇ ਰਾਸ਼ਨ ਅਤੇ ਤੂੜੀ ਦੀਆਂ ਅਨੇਕਾ ਟਰਾਲੀਆਂ ਹੜ੍ਹ ਪ੍ਰਭਾਵਤ ਲੋਕਾਂ ਲਈ ਇਕੱਠੀਆਂ ਕਰ ਕੇ ਭੇਜੀਆ ਸਨ ਅਤੇ ਇਸੇ ਐਨ.ਜੀ.ਓ. ਦੇ ਮੈਂਬਰਾਂ ਅਤੇ ਵਲੰਟੀਅਰਜ ਨੇ ਖੁਦ ਹਾਜਰ ਹੋ ਕੇ ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਕੀਤੀ ਸੀ ਪਰ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤਾ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ।

          ਬਲਜਿੰਦਰ ਸਿੰਘ ਖੁਖਰਾਣਾ ਨੇ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਨੂੰ ਬੇਨਤੀ ਹੈ ਕਿ ਵਕਤ ਦੀ ਨਿਜਾਕਤ ਨੂੰ ਵੇਖਦੇ ਹੋਏ ਮਹਿੰਦਰਪਾਲ ਲੂੰਬਾ ਵਰਗੇ ਸਵਾਰਥੀ ਲੋਕ, ਜਿਹੜੇ ਆਪਣੇ ਨਿਜੀ ਸਵਾਰਥ ਲਈ ਐਨ.ਜੀ.ਓ. ਦਾ ਨਾਮ ਵਰਤਦੇ ਹਨ ਅਤੇ ਆਪਣੇ ਅਸਲੀ ਫਰਜ ਭੁੱਲ ਗਏ ਹਨ ਉਨ੍ਹਾਂ ਨੂੰ ਆਪਣੇ ਸਰਬੱਤ ਦਾ ਭਲਾ ਟਰੱਸਟ ਤੋਂ ਪਾਸੇ ਕੀਤਾ ਜਾਵੇ ਅਤੇ ਉਸ ਦੀ ਜਗ੍ਹਾਂ ਕਿਸੇ ਜੁੰਮੇਵਾਰ ਵਿਅਕਤੀ ਨੂੰ ਇਸ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ ਤਾਂ ਜੋ ਉਨ੍ਹਾਂ ਦੀ ਐਨ.ਜੀ.ਓ. ਵਗੈਰਾ ਤੇ ਕੋਈ ਦਾਗ ਨਾ ਲੱਗੇ ਅਤੇ ਉਨ੍ਹਾਂ ਨਾਲ ਜੂੜੇ ਐਨ.ਜੀ.ਓ. ਵਲੰਟੀਅਰਜ ਆਪਣੇ ਅਸਲੀ ਫਰਜ ਨਿਭਾ ਸਕਣ। ਇਸ ਸਮੇ ਸੁੱਖਾ ਸਾਫੂਵਾਲਾ, ਸੁੱਖਾ ਡਰੋਲੀ, ਅਮਨਦੀਪ ਚੋਟੀਆਂ, ਗੋਰਾ ਰੱਤੀਆਂ, ਕੇਵਲ ਸਾਫੂਵਾਲਾ, ਨਿਸ਼ਾਨ ਦੋਲਤਪੁਰਾ, ਸੁਰਿੰਦਰ ਦੋਲਤਪੁਰਾ, ਸੁੱਖ ਦੋਲਤਪੁਰਾ, ਹਰਨੇਕ ਸਿੰਘ, ਕੁਲਦੀਪ ਸਿੰਘ, ਪੀਤਾ ਸੇਖੋ, ਬੇਅੰਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।

————————————————————— 

‘ਮਾਨਵ ਏਕਤਾਂ ਦਿਵਸ’ ਮੌਕੇ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਮੋਗਾ/ ਅਪ੍ਰੈਲ 2023/ ਭਾਗਵੰਤੀ

             ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਮੋਗਾ ਵੱਲੋਂ ‘ਮਾਨਵ ਏਕਤਾ ਦਿਵਸ ਮੌਕੇ’ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਵਧੀਆਂ ਸੇਵਾਵਾ ਨਿਭਾਉਦਿਆ ਹੋਇਆ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅਧਿਅਤਾਮਿਕਤਾ ਨਾਲ ਜੁੜੇ ਪ੍ਰਸਿੱਧ ਲੇਖਕ ਮਾਸਟਰ ਆਤਮਾ ਸਿੰਘ ਚੜਿੱਕ ਦੀ ਪੁਸਤਕ ‘ਬੇਰੰਗੇ ਦੇ ਰੰਗ’ ਜੋ ਪਿਛਲੇ ਦਿਨੀ ਰੀਲੀਜ ਹੋਈ ਹੈ ਜਿਸ ਨੂੰ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੁਸਤਕ ਦੀ ਚਰਚਾ ਕੀਤੀ ਗਈ।

          ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜੋਨਲ ਇੰਚਾਰਜ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਹੋਰ ਵੱਖ-ਵੱਖ ਸ਼ਖਸੀਅਤਾਂ ਨੂੰ ਵੀ ਵੱਖ-ਵੱਖ ਸੇਵਾਵਾ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੋਂ ਉਪਰੋਕਤ ਤੋਂ ਇਲਾਵਾ ਮੋਗਾ ਬ੍ਰਾਂਚ ਦੇ ਸੰਯੋਜਕ ਰਾਕੇਸ਼ ਕੁਮਾਰ ਲੱਕੀ, ਮੇਅਰ ਨਿਿਤਕਾ ਭੱਲਾ ਦੇ ਪਤੀ ਦੀਪਕ ਭੱਲਾ, ਪ੍ਰਸਿੱਧ ਲੇਖਕ ਮਾ. ਆਤਮਾ ਸਿੰਘ ਚੜਿੱਕ, ਕਮਲਜੀਤ ਸਿੰਘ ਬੁੱਘੀਪੁਰਾ, ਡਾ. ਅਰਸ਼ਦੀਪ ਸਿੰਘ, ਸਰਬੱਤ ਦਾ ਭਲਾ ਟਰੱਸਟ ਮੋਗਾ ਜਿਲ੍ਹਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਰੂਰਲ ਐਨ.ਜੀ.ਓ. ਦੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਆਦਿ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਦੇ ਵਲੰਟੀਅਰ ਮੁੱਖ ਤੌਰ ਤੇ ਹਾਜਰ ਸਨ।

—————————————————————— 

 ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਉੱਤਰੀ ਖੇਤਰ ਦੇ ਪਟਿਆਲਾ ਮੁੱਖ ਦਫਤਰ ਵਿਖੇ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਰੀਲੀਜ

ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ ਹਨ –ਭਵਨਦੀਪ ਸਿੰਘ ਪੁਰਬਾ

ਪਟਿਆਲਾ/  ਮਵਦੀਲਾ ਬਿਓਰੋ

            ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ‘ਹਰ ਘਰ ਤਰੰਗਾ’ ਕੰਪੇਨ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸਾਰੇ ਜਿਲ੍ਹਿਆ ਦੇ ਕੋਆਡੀਨੇਟਰ ਅਤੇ ਇਸ ਕੰਪੇਨ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰਜ ਦੇ ਸਨਮਾਨ ਲਈ 15 ਅਗਸਤ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਮੁੱਖ ਦਫਤਰ ਪਟਿਆਲਾ ਵਿਖੇ ਇਕ ਖਾਸ ਸਮਾਗਮ ਹੋਇਆ।

          ਇਸ ਸਮਾਗਮ ਮੌਕੇ ਮੋਗਾ ਜਿਲੇ੍ ਦੀ ‘ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ’ ਅਤੇ ਮੋਗਾ ਦੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਨੂੰ ਪੇਸ਼ ਕਰਦਾ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸ੍ਰੀ ਰਾਵਿੰਦਰ ਸ਼ਰਮਾ ਵੱਲੋਂ ਰੀਲੀਜ ਕੀਤਾ ਗਿਆ। ਇਸ ਸਮਾਗਮ ਵਿੱਚ ਸੋਵੀਨਰ ਰੀਲੀਜ ਕਰਨ ਮੌਕੇ ਮਹਿਕ ਵਤਨ ਦੀ ਗਰੁੱਪ ਦੇ ਚੇਅਰਮੈਨ ਅਤੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਮੋਗਾ ਜਿਲ੍ਹੇ ਦੇ ਕੋਆਡੀਨੇਟਰ ਮਨਿੰਦਰ ਮੋਗਾ, ਗਾਇਕ ਜਸ ਸਿੱਧੂ, ਪ੍ਰੋਫੇਸਰ ਮੇਜਰ ਸਿੰਘ ਚੱਠਾ, ਜਸਵਿੰਦਰ ਸਿੰਘ ਮਿੰਟਾ ਆਦਿ ਮੁੱਖ ਤੌਰ ਤੇ ਹਾਜਰ ਸਨ।

        ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀ ਝਲਕਾਂ, ਸਹਿਯੋਗੀ ਸੱਜਣਾ ਮਿੱਤਰਾਂ ਦੀ ਕਾਰਗੁਜਾਰੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਲਾਕ-ਡੌਨ ਹੋ ਜਾਣ ਕਾਰਨ ਇਹ ਸੋਵੀਨਰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਿਆ ਸੀ। ਹੁਣ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦੇ ਨਾਲ-ਨਾਲ ਗਰੁੱਪ ਦੇ ਇਹ ਸਲਾਨਾ ਸੋਵੀਨਰ ਦੀ ਪ੍ਰਕਾਸ਼ਨਾ ਜਾਰੀ ਰਹੇਗੀ।

——————————————————————— 

ਸਾਹਿਤ ਸਭਾ ਜੀਰਾ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਜੀਰਾ/ ਮਨਮੋਹਨ ਸਿੰਘ ਚੀਮਾ

        ਬੀਤੇ ਦਿਨੀ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਦੂਸਰੀ ਪੁਸਤਕ ‘ਜਿੰਦਗੀ ਦੇ ਰੰਗ’ ਲੋਕ ਅਰਪਨ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਾਹਿਤ ਸਭਾ ਜ਼ੀਰਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਹਾਜਰ ਹੋਏ ਏਕਤਾ ਪ੍ਰੇਟਿੰਗ ਪ੍ਰੈਸ ਦੇ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਹਿਜਾਦਾ ਨੂੰ ਵੀ ਲੇਖਿਕਾ ਹਰਜੀਤ ਕੌਰ ਗਿੱਲ ਅਤੇ ਸਾਹਿਤ ਸਭਾ ਜੀਰਾ ਵੱਲੋਂ ਜੀ ਆਇਆ ਆਖਦੇ ਹੋਏ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ।

        ਸਨਮਾਨਿਤ ਕਰਨ ਸਮੇਂ ਇਸ ਸਮਾਗਮ ਵਿੱਚ ਮੋਜੂਦ ਤਕਰੀਬਨ 50 ਸਾਹਿਤਕਾਰਾ ਅਤੇ ਸੱਜਣਾ ਮਿੱਤਰਾਂ ਸਮੇਤ ਅਮਰਜੀਤ ਸਿੰਘ ਸਨੇਰਵੀ, ਕਰਮਜੀਤ ਕੌਰ ਮਾਣਕ, ਸਾਹਿਤਕਾਰ ਕਰਮਜੀਤ ਕੌਰ ਲੰਡੇਕੇ, ਲੇਖਿਕਾ ਹਰਜੀਤ ਕੌਰ ਗਿੱਲ, ਭਵਨਦੀਪ ਸਿੰਘ ਪੁਰਬਾ, ਸੁਖਵਿੰਦਰ ਸਿੰਘ ਸ਼ਹਿਜਾਦਾ, ਪ੍ਰਸਿੱਧ ਲੇਖਕ ਅਸ਼ੋਕ ਚਟਾਨੀ, ਲੇਖਿਕਾ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ, ਸੋਨੀਆ ਸਿਮਰ ਆਦਿ ਸਟੇਜ ਤੇ ਹਾਜਰ ਸਨ। ਭਵਨਦੀਪ ਸਿੰਘ ਪੁਰਬਾ ਨੇ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਜਨਮ ਦਿਨ ਅਤੇ ਪੁਸਤਕ ਰੀਲੀਜ ਹੋਣ ਦੀ ਮੁਬਾਰਕਬਾਦ ਦਿੱੱਤੀ ਅਤੇ ਹਰਜੀਤ ਕੌਰ ਗਿੱਲ ਵੱਲੋਂ ਇਨ੍ਹਾਂ ਮਾਨ ਸਨਮਾਨ ਦਿੱਤੇ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

———————————————————————

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਹੋਇਆ ਛੇ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ

ਇਸ ਅਸਥਾਨ ਤੋਂ ਹਮੇਸ਼ਾ ਹੀ ਪੱਤਰਕਾਰਾਂ ਨੂੰ ਵਿਸ਼ੇਸ ਮਾਨ ਸਨਮਾਨ ਮਿਲਿਆ ਹੈ -ਭਵਨਦੀਪ ਸਿੰਘ ਪੁਰਬਾ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੇ ਵੇਲੇ ਤੋਂ ਹੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਮਾਨ ਸਨਮਾਨ ਮਿਲਦਾ ਆ ਰਿਹਾ ਹੈ। ਉਸੇ ਤਰ੍ਹਾਂ ਇਸ ਅਸਥਾਨ ਦੇ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਵੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਤੌਰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਪੱਤਰਕਾਰਾ ਦੇ ਹੋਏ ਵਿਸ਼ੇਸ਼ ਸਨਮਾਨ ਦੌਰਾਨ ਕੀਤਾ।

              ਜਿਕਰ ਯੋਗ ਹੈ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਇੱਕ ਖਾਸ ਪ੍ਰੋਗਰਾਮ ਦੌਰਾਨ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਪੀਟੀਸੀ ਪੰਜਾਬੀ ਦੇ ਸਰਬਜੀਤ ਰੌਲੀ, ਜਗਬਾਣੀ ਦੇ ਅਕੁੰਸ਼ ਅਗਰਵਾਲ ਤੇ ਅਜੇ ਅਗਰਵਾਲ, ਨਵਾਂ ਜਮਾਨਾ ਦੇ ਮਨੀ ਸਿੰਗਲਾ ਅਤੇ ਪੰਜਾਬ 10 ਨਿਊਜ ਦੇ ਪਰਗਟ ਸਿੰਘ ਰਾਜੇਆਣਾ ਨੂੰ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਸਿਰੋਪਾਓ ਅਤੇ ਖਾਸ ਸਨਮਾਨ ਚਿੰਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

——————————————————————— 

 ਠੱਗਾਂ ਦਾ ਦਬ-ਦਬਾ ਜਾਰੀ 

ਧੜੱਲੇ ਨਾਲ ਮਾਰਦੇ ਨੇ ਮੋਬਾਈਲ ਰਾਹੀਂ ਠੱਗੀਆਂ 

 ਪ੍ਰਸਾਸ਼ਨ ਚੁੱਪ ? ਕਿਉਂਕਿ ਉਨ੍ਹਾਂ ਕੋਲ ਸ਼ਿਕਾਇਤਾਂ ਨਹੀਂ ਪੁੱਜਦੀਆਂ ! ਹੁਣ ਨਵੇਂ ਤਰੀਕੇ ਨਾਲ ਠੱਗਣ ਲਈ ਫੋਨ ਕਾਲ 

ਮੋਗਾ, ਚੰਡੀਗੜ੍ਹ / ਸ਼ਿੰਦਰ ਸਿੰਘ ਭੁਪਾਲ

       ਕਹਾਵਤ ਹੈ ਕਿ ਦੁਨੀਆਂ ਠੱਗਣ ਵੱਲੋਂ ਪਈ ਹੈ, ਜਿੰਨੀ ਮਰਜ਼ੀ ਲੁੱਟ ਲਵੋ। ਦੁਨੀਆਂ ਦੋ-ਚਾਰ ਦਿਨ ਰੌਲਾ ਪਾ ਕੇ ਚੁੱਪ ਕਰ ਜਾਂਦੀ ਹੈ। ਇਹ ਕਹਾਵਤ ਅੱਜ ਵੀ ਸੱਚ ਹੋ ਰਹੀ ਹੈ। ਏਸ ਕਹਾਵਤ ਦਾ ਫਾਇਦਾ ਚੁੱਕਦੇ ਹਨ ਮੋਬਾਇਲ ਫੋਨ ਕਰ ਕੇ ਠੱਗੀਆਂ ਮਾਰਨ ਵਾਲੇ ਠੱਗ। ਕਾਫੀ ਦੇਰ ਤੋਂ ਆਮ ਲੋਕਾਂ ਨੂੰ ਮਰਦ ਦੀ ਆਵਾਜ਼ ਵਿਚ ਫੋਨ ਆ ਰਹੇ ਹਨ ਕਿ ਉਹ ਵਿਦੇਸ਼ ਤੋਂ ਬੋਲ ਰਿਹਾ ਹੈ। ਯਾਦ ਕਰੋ ਕਿ ਮੈਂ ਕੌਣ ਹਾਂ। ਕਾਫੀ ਗੱਲਬਾਤ ਉਪਰੰਤ ਠੱਗ ਝਾਂਸਾ ਦੇ ਕੇ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣ ਲਈ ਬੈਂਕ ਖਾਤੇ ਅਤੇ ਅਧਾਰ ਨੰਬਰ ਦੀ ਮੰਗ ਕਰਦਾ ਹੈ। ਪੈਸੇ ਦੇ ਲਾਲਚ ਵਿੱਚ ਆ ਕੇ ਕਈ ਭੋਲੇ ਭਾਲੇ ਲੋਕ OTP ਦੱਸ ਕੇ ਆਪਣੇ ਆਪਣੇ ਬੈਂਕ ਖਾਤੇ ਖਾਲੀ ਕਰਵਾ ਚੁੱਕੇ ਹਨ।

          ਹੁਣ ਉਪਰੋਕਤ ਗੱਲਬਾਤ ਠੱਗ ਔਰਤ ਨੇ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਵੀ ਮਰਦ ਠੱਗਾਂ ਵਾਂਗ ਝਾਂਸਾ ਦੇ ਕੇ ਠੱਗੀਆਂ ਮਾਰ ਰਹੀ ਹੈ। ਏਥੇ ਹੀ ਬੱਸ ਨਹੀਂ, ਹੁਣ ਮੋਬਾਈਲ ਠੱਗਾਂ ਨੇ ਪੁਰਾਣਾ ਢੰਗ ਛੱਡ ਕੇ ਨਵਾਂ ਢੰਗ ਸ਼ੁਰੂ ਕਰ ਦਿੱਤਾ ਹੈ ।ਹੁਣ ਉਹ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਤੋਂ CID ਇੰਸਪੈਕਟਰ ਬੋਲ ਰਿਹਾ ਹੈ। ਤੁਹਾਡੇ ਘਰ ਦੀ ਇਕ ਇਸਤਰੀ ਦੀ ਇਕ ਕੇਸ ਵਿੱਚ ਸ਼ਮੂਲੀਅਤ ਪਾਈ ਗਈ ਹੈ ਅਤੇ ਪੁਲਿਸ ਪਾਰਟੀ ਇਸ ਕੇਸ ਸਬੰਧੀ ਤੁਹਾਡੇ ਘਰ ਆ ਕੇ ਪੰਚਾਇਤ ਜਾਂ ਮੋਹਤਬਰਾਂ ਦੇ ਸਾਹਮਣੇ ਗੱਲ ਬਾਤ ਕਰਨੀ ਚਾਹੁੰਦੀ ਹੈ। ਬੱਸ ਕਈ ਨਰਮ ਦਿਲ ਵਿਅਕਤੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਭੇਜ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਆਮ ਲੋਕਾਂ ਵਿੱਚ ਬਦਨਾਮੀ ਨਾ ਹੋ ਜਾਵੇ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਘੁੰਮ ਰਹੀਆਂ ਹਨ। ਇਸ ਖਬਰ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਭੋਲੇ ਭਾਲੇ ਲੋਕ ਸਾਈਬਰ ਠੱਗੀਆਂ ਤੋਂ ਬਚ ਸਕਣ ਅਤੇ ਠੱਗਾਂ ਤੋਂ ਗੁਮਰਾਹ ਨਾ ਹੋ ਸਕਣ।

——————————————————————— 

ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਕੀਤਾ ਭੇਂਟ 

‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ -ਭਵਨਦੀਪ ਸਿੰਘ ਪੁਰਬਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ    

           ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਰਗਰਮ ਸੰਸਥਾਵਾਂ ਦੀ ਸਾਂਝੀ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਭੇਂਟ ਕੀਤਾ ਗਿਆ।

          ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ਮੈਗਜੀਨ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਪਿਛਲੇ 21 ਸਾਲਾ ਤੋਂ ਚੱਲ ਰਿਹਾ ਹੈ। ਜਿਸ ਰਾਹੀ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਲਈ ਅਹਿਮ ਯਤਨ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਦੇ ਨਾਲ-ਨਾਲ ਸੋਸ਼ਲ ਗਤੀਵਿਧੀਆਂ, ਵਿਿਦਅਕ ਸਿੱਖਿਆ, ਸੰਪਾਦਕੀ ਲੇਖ, ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮੰਤਰੀ ਮੰਚ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ ਪਰਿਵਾਰ, ਸਿਿਖਆ ਸੰਸਾਰ, ਬਾਲ ਵਾੜੀ, ਖੇਡ ਜਗਤ, ਅਦਿ ਇਸ ਮੈਗਜੀਨ ਦੇ ਖਾਸ ਕਾਲਮ ਹਨ। ਉਨ੍ਹਾਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਮੈਗਜੀਨ ਦੇ ਨਾਲ-ਨਾਲ ਰੋਜਾਨਾ ਆਨਲਾਈਨ ਅਖਬਾਰ ਅਤੇ ਟੀ.ਵੀ. ਚੈਨਲ ਵੀ ਚੱਲ ਰਿਹਾ ਹੈ। ਜਿਸ ਰਾਹੀ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।

        ਇਸ ਮੌਕੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸਹਿ ਸੰਪਾਦਕ ਇਕਬਾਲ ਸਿੰਘ ਖੋਸਾ, ਕੋਸ਼ਲਰ ਗੁਰਪ੍ਰੀਤ ਸਿੰਘ ਸੱਚਦੇਵਾ, ਹਰਭਜਨ ਸਿੰਘ ਬਹੋਨਾ, ਮੈਡਮ ਬੇਅੰਤ ਕੌਰ ਗਿੱਲ, ਡਾ. ਸਰਬਜੀਤ ਕੌਰ ਬਰਾੜ, ਦਰਸ਼ਨ ਸਿੰਘ ਵਿਰਦੀ, ਪ੍ਰੋਮਿਲਾ ਕੁਮਾਰੀ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਮੀਨਾ ਸ਼ਰਮਾ, ਅਨੂ ਗੁਲਾਟੀ, ਡਾ. ਵਰਿੰਦਰ ਕੌਰ, ਭਾਵਨਾ ਬਾਂਸਲ, ਭਵਦੀਪ ਕੋਹਲੀ, ਪ੍ਰੋਮਿਲਾ ਮੈਨਰਾਏ, ਐਡਵੋਕੇਟ ਦਿਨੇਸ਼ ਗਰਗ, ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਰਾਜਦੀਪ ਸਿੰਘ ਤੋਂ ਇਲਾਵਾ ਹੋਰ ਐਨ.ਜੀ.ਓ. ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜਰ ਸਨ।

——————————————————————— 

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਵਿਸਾਖੀ ਅੰਕ ਲੋਕ ਅਰਪਣ

ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ  -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ  

            ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਹੋਟਲ ਨੂਰ ਮਹਿਲ ਮੋਗਾ ਵਿਖੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨੂੰ ਲੋਕ ਅਰਪਣ ਕੀਤਾ।

           ਇਸ ਸਬੰਧੀ ਗੱਲ-ਬਾਤ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਿਹਾ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਪੰਜਾਬੀ ਵਿਰਾਸਤ ਨੂੰ ਪ੍ਰਫੁਲਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਸਾਨੂੰ ਪੰਜਾਬੀ ਵਿਰਸੇ ਨਾਲ ਜੋੜ ਰਿਹਾ ਹੈ। ਉਨ੍ਹਾਂ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਾਰੀ ਟੀਮ ਨੂੰ ਵਿਸਾਖੀ ਵਿਸ਼ੇਸ ਅੰਕ ਰੀਲੀਜ ਹੋਣ ਦੀ ਵਧਾਈ ਦਿੱਤੀ।

        ਇਸ ਮੌਕੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਅਹੁੱਦੇਦਾਰਾਂ ਅਤੇ ਵੱਖ-ਵੱਖ ਐਨ.ਜੀ.ਓ. ਤੋਂ ਪਹੁੰਚੀਆਂ ਮਹਿਲਾਵਾਂ ਸਮੇਤ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਸਬੰਧਤ ਭਵਨਦੀਪ ਸਿੰਘ ਪੁਰਬਾ, ਮਹਿੰਦਰਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਬੇਅੰਤ ਕੌਰ ਗਿੱਲ, ਡਾ. ਸ਼ਰਬਜੀਤ ਕੌਰ ਬਰਾੜ, ਡਾ. ਵਰਿੰਦਰ ਕੌਰ, ਗੁਰਸੇਵਕ ਸਿੰਘ ਸੰਨਿਆਸੀ, ਦਰਸ਼ਨ ਸਿੰਘ ਵਿਰਦੀ, ਜਸਵੰਤ ਸਿੰਘ ਪੁਰਾਣੇਵਾਲਾ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਮੈਡਮ ਪ੍ਰੋਮਿਲਾ, ਕੁਲਦੀਪ ਸਿੰਘ ਕਲਸੀ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।

#ਆਮ_ਆਦਮੀ_ਪਾਰਟੀ, #DrAmandeepKaurArora#PunjabNewGovernment#Aamaadmipartypunjab#BhagwantMann#AAPPunjab,  #GovtOfPunjab#BhagwantMann, #MehakWatanDiLive, #BhawandeepSinghPurba, #ArvindKejriwal, #KultarSinghSandhwan,  #LatestNews,  #PunjabiNews#NewsUpdate,

———————————————————————

‘ਮਹਿਕ ਵਤਨ ਦੀ’ ਵੱਲੋਂ ਪ੍ਰਕਾਸ਼ਿਤ ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਲੋਕ-ਅਰਪਣ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ 2022 ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ) ਚੰਦਪੁਰਾਣਾ ਵਿਖੇ ਸੰਗਤਾਂ ਦੀ ਮੋਜੂਦਗੀ ਵਿੱਚ ਲੋਕ-ਅਰਪਣ ਕੀਤੀ ਗਈ। ਇਹ ਜੰਤਰੀ ਦੀ ਪ੍ਰਕਾਸ਼ਨਾ ਸਬੰਧੀ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਜੰਤਰੀ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੇ ਸੰਖੇਪ ਇਤਿਹਾਸ ਅਤੇ ਮੋਜੂਦਾ ਮਹਾਪੁਰਸ਼ ਸਮਾਜ ਸੇਵੀ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਤੋਂ ਇਲਾਵਾ ਮੱਸਿਆ, ਪੁੰਨਿਆ, ਸੰਗਰਾਂਦ ਦਸਵੀਂ ਅਤੇ ਹੋਰ ਖਾਸ ਦਿਨ ਤਿਉਹਾਰਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

              ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੀ ਇਹ ਪੰਜਵੀਂ ਜੰਤਰੀ ਹੈ ਜੋ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੂੰ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਭਵਨਦੀਪ ਸਿੰਘ ਪੁਰਬਾ ਨੇ ਬਾਬਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਸਾਨੂੰ ਇਹ ਜੋ ਸੇਵਾ ਬਖਸ਼ੀ ਹੈ ਇਸ ਲਈ ਅਸੀਂ ਬਾਬਾ ਜੀ ਦੇ ਬਹੁੱਤ-ਬਹੁੱਤ ਧੰਨਵਾਦੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹਮੇਸ਼ਾਂ ਇਸ ਅਸਥਾਨ ਨਾਲ ਸਬੰਧਤ ਅਜਿਹੀਆਂ ਸੇਵਾਵਾਂ ਨਿਭਾਉਂਦੇ ਰਹਾਂਗੇ।

———————————————————————

ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ ਮੌਕੇ ਚੰਗੇ ਸੰਦੇਸ਼ ਦੇਣ ਵਾਲੀਆਂ ਕਾਪੀਆਂ ਵੰਡੀਆਂ ਗਈਆਂ

ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਚੰਗੇ ਸੰਦੇਸ਼ ਪਹੁੰਚਾਉਣਾ ਹੈ –ਭਵਨਦੀਪ ਸਿੰਘ ਪੁਰਬਾ

ਮੋਗਾ / ਮਵਦੀਲਾ ਬਿਓਰੋ

                ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਖੁਖਰਾਣੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੂਸਰੇ ਦਿਨ ਰਾਤ ਨੂੰ ਹਾਜ਼ਰ ਹੋਏ ਬੱਚਿਆਂ ਨੂੰ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ, ਕੈਂਸਰ ਦੀ ਬੀਮਾਰੀ ਤੋਂ ਬਚਾਉਣ, ਪਾਣੀ ਦੀ ਸਹੀ ਵਰਤੋਂ ਕਰਨ ਅਤੇ ਟਰੈਫਿਕ ਨਿਯਮਾਂ ਦੀ ਵਰਤੋਂ ਕਰਨ ਆਦਿ ਚੰਗੇ ਸੰਦੇਸ਼ ਦੇਣ ਵਾਲੀਆਂ ਤਕਰੀਬਨ 100 ਕਾਪੀਆ ਵੰਡਿਆਂ ਗਈਆਂ।

              ਇਸ ਮੌਕੇ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਦੇ ਜਿਲ੍ਹਾਂ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਹ ਕਾਪੀਆਂ ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਰਾਹੀਂ ਬੱਚਿਆਂ ਨੂੰ ਚੰਗੀ ਸਿੱਖਿਆਂ ਦੇਣ ਲਈ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਕਾਪੀਆਂ ਨਹੀਂ ਹਨ ਜਾਂ ਇਨ੍ਹਾਂ ਕਾਪੀਆਂ ਨਾਲ ਬੱਚਿਆਂ ਦੇ ਸਾਰੇ ਵਿਸ਼ਿਆਂ ਦੀ ਜਰੂਰਤ ਪੂਰੀ ਹੋ ਜਾਵੇਗੀ ਬਲਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਵਾਤਾਵਰਣ ਦੀ ਸੁੱਧਤਾਂ ਲਈ ਰੁੱਖ ਲਗਾਉਣ, ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੇ੍ਰਿਤ ਕਰਨ, ਪਾਣੀ ਦੀ ਕੀਮਤ ਨੂੰ ਸਮਝਾਉਣ, ਪਾਣੀ ਦੀ ਸਹੀ ਵਰਤੋ ਕਰਨ ਅਤੇ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਅਤੇ ਹੋਰ ਕਈ ਚੰਗੇ ਸੰਦੇਸ਼ ਬੱਚਿਆਂ ਤੱਕ ਪਹੁੰਚਾਉਣਾ ਹੈ।

            ਇਨ੍ਹਾਂ ਪ੍ਰੋਗਰਾਮਾ ਦੌਰਾਨ ਜਗਤਾਰ ਸਿੰਘ ਤਾਰਾ, ਗੁਰਮੇਲ ਸਿੰਘ ਪੁਰਬਾ, ਹਰਪ੍ਰੀਤ ਸਿੰਘ ਪੀਤਾ, ਹਰਪ੍ਰੀਤ ਸਿੰਘ ਪੁਰਬਾ, ਸੁਖਮੰਦਰ ਸਿੰਘ, ਜਗਸ਼ੀਰ ਸਿੰਘ, ਹਰਮਨ ਸਿੰਘ, ਸੁਖਜੀਤ ਸਿੰਘ ਵਿੱਕੀ, ਅਮਨਜੋਤ ਸਿੰਘ ਯੋਤੀ, ਹਰਨੇਕ ਸਿੰਘ ਨੇਕੀ, ਕਿੰਦਰ ਸਿੰਘ, ਰਵਿੰਦਰ ਸਿੰਘ ਕਾਲਾ, ਪਰਦੀਪ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਵਿੱਕੀ ਪੁਰਬਾ, ਮਨਪ੍ਰੀਤ ਸਿੰਘ ਮੰਨੂ, ਮਨਪ੍ਰੀਤ ਸਿੰਘ ਮੰਨਾ, ਜਸਪ੍ਰੀਤ ਸਿੰਘ ਜੱਸਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

———————————————————————

Breaking News..

Breaking News…