ਫਿਲਮ ਐਂਡ ਸੰਗੀਤ

——————————-—————-—————————————-

ਲੋਕ ਗਾਇਕ ‘ਅਟਵਾਲ’ ਧਾਰਮਿਕ ਗੀਤ ‘ਚਾਨਣ ਬਾਬੇ ਨਾਨਕ ਵੰਡਿਆ’ ਲੈ ਕੇ ਹਾਜ਼ਰ ਹੈ !

-ਰਾਜਵਿੰਦਰ ਰੌਂਤਾ

              ਮਰਹੂਮ ਲੋਕ ਗਾਇਕ “ਸੱਜਣ ਸੰਦੀਲਾ” ਦੇ ਹੋਣਹਾਰ ਸਪੁੱਤਰ ਲੋਕ ਗਾਇਕ “ਏ ਵੀ ਅਟਵਾਲ” ਆਪਣੇ ਸਰੋਤਿਆਂ ਦੀ ਕਚਹਿਰੀ ਵਿੱਚ ਲੈਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ਗੀਤ “ਚਾਨਣ ਬਾਬੇ ਨਾਨਕ ਵੰਡਿਆ”। ਜੋ ਕਿ ਅਜ-ਕਲ ਚਰਚਾ ਵਿੱਚ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ “ਏ ਵੀ ਅਟਵਾਲ” ਜੀ ਨੇ ਦੱਸਿਆ ਕੇ ਇਸ ਗੀਤ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਨੂੰ ਸੱਚ ਦਾ ਚਾਨਣ ਵੰਡਣ ਦਾ ਹੋਕਾ ਦੇ ਰਹੇ ਹਨ। ਓਹਨਾਂ ਦਸਿਆ ਇਸ ਧਾਰਮਿਕ ਸਿੰਗਲ ਟਰੈਕ ਨੂੰ ਗੀਤਕਾਰ ਤੇ ਪੇਸਕਾਰ “ਰਾਜੂ ਦੀਨਾ” ਨੇ ਬੁਹਤ ਖੂਬ ਸ਼ਬਦਾਂ ਨਾਲ ਪਰੋਇਆ ਹੈ ਇਸ ਨੂੰ ਸੰਗੀਤ ਦੀਆਂ ਧੁਨਾਂ “ਆਰ ਬੀਟ”ਵੱਲੋ ਤਿਆਰ ਕੀਤਾ ਗਿਆ।

ਇਸ ਗੀਤ ਨੂੰ “ਨਵ ਪ੍ਰੋਡਕਸ਼ਨ” ਯੂ ਟਿਊਬ ਚੈਨਲ ਤੇ ਸੰਗਤਾ ਵੱਲੋ ਖੂਬ ਪਿਆਰ ਮਿਲ ਰਿਹਾ ਹੈ। ਜਿਕਰ ਯੋਗ ਹੈ ਕਿ ਏ ਵੀ ਅਟਵਾਲ ਪੁਰਾਣੇ ਸਮੇ ਤੋ ਸੰਗੀਤ ਨਾਲ ਜੁੜੇ ਹੋਏ ਹਨ। ਸੁਰ ਤਾਲ ਤੇ ਸੰਗੀਤ ਦੇ ਧਨੀ ਹਨ।

——————————-—————-—————————————-

ਗੀਤ ‘ਟਰਾਲੇ’ ਨਾਲ ਹਿਟ ਹੋਇਆ ਹਰਿੰਦਰ ਸੰਧੂ 

-ਰਾਜਵਿੰਦਰ ਰੌਂਤਾ

               ਗਾਇਕ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਦੀ ਗਾਇਕ ਜੋੜੀ ਦੀ ਤਾਜ਼ਾ ਪੇਸ਼ਕਸ਼ ‘ਟਰਾਲੇ’ ਦੋਗਾਣਾ ਗੀਤ ਆਇਆ ਹੈ। ਅੱਜ ਕਲ ਇਹ ਗੀਤ ਚਰਚਾ ਵਿੱਚ ਹੈ। ਇਸ ਗੀਤ ਨੂੰ ਉੱਘੇ ਗੀਤਕਾਰ ਜਰਨੈਲ ਘੋਲੀਆ ਨੇ ਸਿਰਜਿਆ ਹੈ । ਇਸ ਗੀਤ ਵਿੱਚ ਡਰਾਈਵਰਾਂ ਦੀਆਂ ਮਜਬੂਰੀਆਂ, ਪਤੀ ਪਤਨੀ ਦੀ ਮਿਲਣ ਦੀ ਤਾਂਘ ਅਤੇ ਆਪਸੀ ਨੋਕ ਝੋਕ ਨੂੰ ਗਾਇਕ ਜੋੜੀ ਨੇ ਬੜੇ ਪਿਆਰੇ ਅੰਦਾਜ਼ ਅਵਾਜ਼ ਤੇ ਸੰਗੀਤ ‘ਚ ਪੰਜਾਬੀ ਸਰੋਤਿਆਂ ਅੱਗੇ ਪੇਸ਼ ਕੀਤਾ ਹੈ। ਸੰਗੀਤ ਸੰਗੀਤ ਸਮਰਾਟ ਚਰਨਜੀਤ ਅਹੂਜਾ ਨੇ ਦਿੱਤਾ ਜੋਕਿ ਅਵਾਜ਼ ਸੰਗੀਤ ਦਾ ਸਮੇਲ ਕਮਾਲ ਦਾ ਹੈ। ਵੀਡੀਓ ਵੀ ਢੁਕਵੀਂ ਤੇ ਡਰਾਈਵਰਾਂ ਦਾ ਦਿਲ ਜਿੱਤਣ ਵਾਲੀ ਹੈ। ਇਸ ਗੀਤ ਨਾਲ ਗਾਇਕ ਹਰਿੰਦਰ ਸੰਧੂ ਦਾ ਗਾਇਕੀ ਚ ਕੱਦ ਹੋਰ ਉੱਚਾ ਤੇ ਹਰਮਨ ਪਿਆਰਾ ਹੋਇਆ ਹੈ।

ਅੱਜ ਕੱਲ੍ਹ ਇਹ ਦੋਗਾਣਾ ਡਰਾਈਵਰ ਵੀਰਾਂ ਦੀ ਪਸੰਦ ਬਣਿਆਂ ਹੋਇਆ ਹੈ ਅਤੇ ਹਰ ਟਰੱਕ/ ਟਰਾਲੇ ਹੀ ਨਹੀਂ ਹੋਰ ਵਾਹਨਾਂ ਤੇ ਖਾਸਕਰ ਟਰੈਕਟਰਾਂ ਤੇ ਵੀ ਵੱਜ ਰਿਹਾ ਹੈ। ਗਾਇਕ ਹਰਿੰਦਰ ਸੰਧੂ ਅਤੇ ਜਰਨੈਲ ਘੋਲੀਆ ਨੇ ਇਸ ਗੀਤ ਟਰਾਲੇ ਨੂੰ ਮਣਾ ਮੂੰਹੀ ਪਿਆਰ ਦੇਣ ਲਈ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ।

——————————-—————-—————————————-

ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਸਰਪੰਚੀ ਚੋਣਾਂ ਨੂੰ ਸਮਰਪਿਤ ਗੀਤ ‘ਘਰ ਸਰਪੰਚਾਂ ਦਾ’

-ਰਾਜਵਿੰਦਰ ਰੌਂਤਾ

          ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਨਵਾਂ ਗੀਤ,”ਘਰ ਸਰਪੰਚਾਂ ਦਾ” ਨਵਾਂ ਨਵਾਂ ਜਾਰੀ ਹੋਇਆ ਹੈ।ਸਵਰਨਾ ਆਸਟ੍ਰੇਲੀਆ ਤੇ ਮਨਦੀਪ ਧਾਮੀ ਦੀ ਪੇਸ਼ਕਸ਼ ਨੂੰ 7ਸਟਾਰ ਕੰਪਨੀ ਨੇ ਜਾਰੀ ਕੀਤਾ ਹੈ।ਸੰਗੀਤ ਅੰਪਾਇਰ ਦਾ ਹੈ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਗੱਗੂ ਧੂੜਕੋਟ ਨੇ ਲਿਖਿਆ ਹੈ। ਜਿਸ ਦੇ ਗੀਤਾਂ ਨੂੰ ਪੰਜਾਬ ਦੇ ਨਾਮੀ ਗਾਇਕਾਂ ਨੇ ਅਵਾਜ਼ ਦਿੱਤੀ ਹੈ। ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੀ ਜੋੜੀ ਪੰਜਾਬ ਦੀ ਹਿੱਟ ਦੁਗਾਣਾ ਜੋੜੀ ਹੈ। ਇਹ ਗੀਤ ,”ਘਰ ਸਰਪੰਚਾਂ ਦਾ “ਪੰਜਾਬ ਵਿੱਚ ਹੋ ਰਹੀਆਂ ਸਰਪੰਚੀ ਦੀਆਂ ਚੋਣਾਂ ਨੂੰ ਅਧਾਰ ਬਣਾ ਕੇ ਗੱਗੂ ਧੂੜਕੋਟ ਨੇ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ। ਜਿਸ ਵਿਚ ਜੱਟੀ ਦੀ ਰੀਝ ਹੈ ਕਿ ਸਾਡਾ ਘਰ ਸਰਪੰਚਾਂ ਦਾ ਵੱਜੇ ਮੇਰੀ ਟੌਹਰ ਬਣੇ। ਇਸ ਗੀਤ ਵਿਚ ਪਤੀ ਪਤਨੀ ਦੀ ਆਪਸੀ ਨੋਕ ਝੋਕ ਵੀ ਹੈ ਪਿੰਡਾਂ ਵਿੱਚ ਵੋਟਾਂ ਦੇ ਹਾਲਾਤ , ਚੋਣ ਮਾਹੌਲ ਦੇ ਦ੍ਰਿਸ਼ ਵੀ ਹਨ। ਅਖੀਰ ਵਿੱਚ ਸਰਪੰਚੀ ਲਈ ਪਿੰਡ ਦੀ ਸਹਿਮਤੀ ਨਾਲ ਸਰਬ ਸਮਿਤੀ ਕਰਨ, ਥਾਣੇ ਕਚਿਹਰੀ ਦੀ ਥਾਂ ਪਿੰਡ ਦੇ ਝਗੜੇ ਪਿੰਡ ਚ ਹੀ ਨਿਬੇੜਨ ਅਤੇ ਪਿੰਡਾਂ ਦਾ ਵਿਕਾਸ ਕਰਨ ਦਾ ਨਿੱਗਰ ਸੁਨੇਹਾ ਹੈ।

ਉੱਤਮ ਦਰਸ਼ਨੀ ਪਿੰਡ ਰਣਸੀਂਹ ਕਲਾਂ ਦੀਆਂ ਵੀ ਵੀਡਿਓ ਵਿੱਚ ਝਲਕਾਂ ਮਿਲਦੀਆਂ ਹਨ ਜੋਕਿ ਸੋਨੇ ਤੇ ਸੁਹਾਗਾ ਹੈ। ਇਸ ਸੋਹਣੇ ਸੰਦੇਸ਼ ਤੇ ਮਨੋਰੰਜਨ ਭਰੇ ਗੀਤ ਲਈ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਅਤੇ ਗੀਤਕਾਰ ਗੱਗੂ ਧੂੜਕੋਟ ਵਧਾਈ ਦਾ ਪਾਤਰ ਹੈ। ਸਵਰਨਾ ਆਸਟ੍ਰੇਲੀਆ ਯਾਰਾਂ ਦਾ ਯਾਰ ਹੈ ਖੇਡ ਤੇ ਸਭਿਆਚਾਰ ਨੂੰ ਸਮਰਪਿਤ ਸਖਸ਼ੀਅਤ ਹੈ। ਇਸ ਗੀਤ ਲਈ ਮਨਦੀਪ ਧਾਮੀ, ਲੱਖਾ ਕਨੇਡਾ, ਕਾਲਾ ਰਣਸੀਂਹ ਤੇ ਬਿੰਦਰ ਭਲਵਾਨ ਦਾ ਵੀ ਸਹਿਯੋਗ ਰਿਹਾ ਹੈ।

——————————-—————-—————————————-

ਮੇਰੀ ਪਲੇਠੀ ਫਿਲਮ “ਹਾਏ ਬੀਬੀਏ ਕਿੱਥੇ ਫਸ ਗਏ” ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ -ਧੀਰਾ ਗਿੱਲ

-ਰਾਜਵਿੰਦਰ ਰੌਂਤਾ

              ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਿਆਰਾ ਗਾਇਕ ‘ਧੀਰਾ ਗਿੱਲ’ ਸੰਗੀਤਕ ਖੇਤਰ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਧੀਰਾ ਗਿੱਲ ਦੀ ਮਾਖਿਉਂ -ਮਿੱਠੀ ਅਵਾਜ਼ ਵਿੱਚ ਗਾਏ ਸਭਿਆਚਾਰਕ ਤੇ ਪਰਿਵਾਰਕ ਗੀਤ ਖਰਚੇ, ਫਰਾਰ, ਗਰੀਬੀ, ਕਾਲੀ ਨਾਗਣੀ ਤੋਂ ਇਲਾਵਾ ਸੈਂਕੜੇ ਗੀਤਾਂ ਨੂੰ ਮਣਾਂ ਮੂਹੀਂ ਪਿਆਰ ਬਖਸ਼ਿਆ ਗਿਆ। ਸੋਹਣਾਂ-ਸੁਨੱਖਾ ਤੇ ਸਾਊ ਜਿਹੇ ਸੁਭਾਅ ਦਾ ਗੱਭਰੂ ‘ਧੀਰਾ ਗਿੱਲ’ ਆਪਣੀਂ ਸਾਫ-ਸੁਥਰੀ ਗਾਇਕੀ ਕਲਾ ਤੋਂ ਇਲਾਵਾ ਆਪਣੀ ਪਲੇਠੀ ਪੰਜਾਬੀ ਫ਼ਿਲਮ “ਹਾਏ ਬੀਬੀਏ ਕਿੱਥੇ ਫਸ ਗਏ” ਰਾਂਹੀਂ ਬਤੌਰ ਅਦਾਕਾਰ (ਹੀਰੋ) ਵੱਡੇ ਪਰਦੇ (ਸਿਨੇਮਾਂ ਘਰਾਂ) ਵਿੱਚ ਡੈਬਿਊ ਕਰ ਰਿਹਾ ਹੈ। ਅਦਾਕਾਰ ਤੇ ਗਾਇਕ ‘ਧੀਰਾ ਗਿੱਲ’ ਨੇ ਆਪਣੀ ਪਹਿਲੀ ਫਿਲਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ 23 ਅਗੱਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਸਾਡੀ ਕਮੇਡੀ,ਸੰਗੀਤਕ ਅਤੇ ਡਰਾਮਾਂ ਫ਼ਿਲਮ ਨੂੰ ਪੰਜਾਬੀ ਜ਼ਰੂਰ ਪਸੰਦ ਕਰਨਗੇ। ਉਹਨਾਂ ਕਿਹਾ ਕਿ ਫਿਲਮ ਵਿੱਚ ਬੜੇ ਮੰਝੇ ਹੋਏ ਨਾਮਵਰ ਅਦਾਕਾਰਾਂ ਵੱਲੋਂ ਬਾਖ਼ੂਬੀ ਰੋਲ ਨਿਭਾਏ ਗਏ ਹਨ। ਉਹਨਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿ ਪ੍ਰਸਿੱਧ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬੀ ਮਨਜਿੰਦਰ ਗੁਲਸ਼ਨ ਅਤੇ ਨਾਮਵਰ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦਾ ਗੀਤ “ਲਹਿਰ ਲੱਗੀ ਪਈ” ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵਾਰਤਾਲਾਪ ਦੇ ਅਖੀਰ ਵਿੱਚ ਅਦਾਕਾਰ ‘ਧੀਰਾ ਗਿੱਲ’ ਵੱਲੋਂ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ 23 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਜਾਕੇ ਕੇ ਸਾਡੀ ਫ਼ਿਲਮ “ਹਾਏ ਬੀਬੀਏ ਕਿੱਥੇ ਫਸ ਗਏ” ਜ਼ਰੂਰ ਵੇਖਣ। ਅੰਤ ਵਿੱਚ ‘ਧੀਰਾ ਗਿੱਲ’ ਨੇ ਆਸ ਪ੍ਰਗਟਾਈ ਕਿ ਜਿੱਥੇ ਲੋਕਾਂ ਦੁਆਰਾ ਗਾਇਕ ਵਜੋਂ ਮੈਨੂੰ ਮਣਾਂ ਮੂੰਹੀਂ ਪਿਆਰ ਬਖਸ਼ਿਆ ਗਿਆ ਉੱਥੇ ਹੀ ਲੋਕ ਮੈਨੂੰ ਅਦਾਕਾਰ ਵਜੋਂ ਵੀ ਜ਼ਰੂਰ ਪਸੰਦ ਕਰਨਗੇ।

——————————-—————-—————————————-

ਹਿੰਦੀ, ਪੰਜਾਬੀ ਫਿਲਮਾਂ ਤੇ ਪ੍ਰਸਿੱਧ ਸੀਰੀਅਲਾਂ ‘ਚ ਦੇ ਚੁੱਕੇ ਹਨ ਸੰਗੀਤ ਬਾਵਰਾ ਭਰਾ ਸੰਗੀਤ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਮੇਸ਼ਾ ਸਾਡੇ ਦਿਲਾਂ ‘ਚ ਵੱਸਦੀ ਰਹੇਗੀ  -ਸਨੀ, ਇੰਦਰ ਬਾਵਰਾ

-ਰਾਜਵਿੰਦਰ ਰੌਂਤਾ

            ਕਈ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ‘ਚ ਆਪਣੇ ਲਾਜਵਾਬ ਸੰਗੀਤ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡਣ ਵਾਲੇ ਪ੍ਰਸਿੱਧ ਸੰਗੀਤਕਾਰ ਸਨੀ-ਇੰਦਰ ਬਾਵਰਾ ਭਰਾਵਾਂ ਦੀ ਅੱਜ ਕਲ੍ਹ ਸੰਗੀਤ ਜਗਤ ਵਿੱਚ ਚੰਗੀ ਪਹਿਚਾਣ ਹੈ। ਬਾਵਰਾ ਭਰਾਵਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਕਿ ਉਹ ਕਰੀਬ ਢਾਈ ਦਹਾਕਿਆਂ ਤੋਂ ਬਠਿੰਡਾ ਤੋਂ ਮੁੰਬਈ ਆ ਕੇ ਵੱਸ ਗਏ ਹਾਂ, ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਮੇਸ਼ਾ ਸਾਡੇ ਦਿਲਾਂ ‘ਚ ਧੜਕਦੇ ਹਨ ਅਤੇ ਇਸ ਦੀ ਸੁਗੰਧ ਹਮੇਸ਼ਾ ਦਿਲਾਂ ‘ਚ ਵੱਸਦੀ ਰਹੇਗੀ। ਇਸ ਮੌਕੇ ਗੱਲਬਾਤ ਕਰਦਿਆਂ ਸਨੀ-ਇੰਦਰ ਬਾਵਰਾ ਨੇ ਦੱਸਿਆ ਕਿ ਉਨ੍ਹਾਂ ਜਿੱਥੇ ਬਾਲੀਵੁੱਡ ਫਿਲਮ  ਅੰਕੁਰ ਅਰੋੜਾ ਮਰਡਰ ਕੇਸ, ਰੌਕੀ ਹੈਂਡਸਮ, ਵਧਾਈ ਹੋ, ਹੋਟਲ ਮੁੰਬਈ, ਹੈਕਡ, ਦਾ ਗਰਲ ਔਨ ਟਰੇਨ, ਤੇ ਪ੍ਰਸਿੱਧ ਵੈਬਸੀਰੀਜ਼ ‘ਆਸ਼ਰਮ’ ਵਿਚ ਗੀਤਾਂ ਦਾ ਸੰਗੀਤ ਤਿਆਰ ਕੀਤਾ, ਉਥੇ ਉਹਨਾਂ ਫਿਲਮਾਂ ਜਿਵੇਂ ਹੇਟ ਸਟੋਰੀ 2-3-4, ਰੌਕੀ ਹੈਂਡਸਮ, ਵਜਹ ਤੁਮ ਹੋ, ਮਦਾਰੀ, ਅੰਬਰਸਰੀਆ, ਕਪਤਾਨ, ਜੋਰਾ 10 ਨੰਬਰੀਆ, ਰੰਗ ਪੰਜਾਬ ਦੇ, ਜੋਰਾ ਦਾ ਸੈਂਕਡ ਚੈਪਟਰ’ ਦਾ ਬੈਂਕਰਾਊਾਡ ਸੰਗੀਤ ਵੀ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਪ੍ਰਸਿੱਧ ਗਾਇਕ ਬੱਬੂ ਮਾਨ ਦੀ ਅਦਾਕਾਰੀ ‘ਚ ਅਤੇ ਪ੍ਰਸਿੱਧ ਨਿਰਦੇਸ਼ਕ ਅਮੀਤੋਜ ਮਾਨ ਦੀ ਨਿਰਦੇਸ਼ਨਾਂ ਹੇਠ ਰਲੀਜ਼ ਹੋਣ ਜਾ ਰਹੀ ਫਿਲਮ ‘ਸੁੱਚਾ ਸੂਰਮਾ’ ਦਾ ਥੀਮ ਆਡੀਓ ਦਾ ਸੰਗੀਤ ਵੀ ਸਨੀ-ਇੰਦਰ ਬਾਵਰਾ ਭਰਾਵਾਂ ਨੇ ਹੀ ਖੂਬਸੂਰਤ ਢੰਗ ਨਾਲ ਤਿਆਰ ਕੀਤਾ ਅਤੇ ਇਸ ਥੀਮ ਆਡੀਓ ਨੂੰ ਸਪੌਟੀਫਾਈ ‘ਤੇ ਰਲੀਜ਼ ਕਰਨ ਤੋਂ ਬਾਅਦ ਕੁਝ ਹੀ ਘੰਟਿਆਂ ‘ਚ ਇਹ ਥੀਮ ਟਰੇਡਿੰਗ ‘ਚ ਆ ਗਿਆ ਹੈ। ਸਨੀ, ਇੰਦਰ ਬਾਵਰਾ ਨੇ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਫਿਲਮਾਂ ਤੋਂ ਇਲਾਵਾ ਟੀ.ਵੀ ਦੇ ਸੀਰੀਅਲ ‘ਮਹਾਰਾਣਾ ਪ੍ਰਤਾਪ’, ‘ਵੀਰ ਸ਼ਿਵਾ ਜੀ’, ‘ਬੱਧਾ ਰਾਜੋ ਕਾ ਰਾਜਾ’, ‘ਅਸ਼ੋਕਾ’, ‘ਸੀਆ ਕੇ ਰਾਮ’, ‘ਹਾਤਿਮ’, ‘ਝਾਂਸੀ ਕੀ ਰਾਣੀ’, ‘ਸੰਕਟ ਮੋਚਨ ਮਹਾਂਬਲੀ ਹਨੂੰਮਾਨ’, ‘ਗਣੇਸ਼ਾ’, ‘ਜੈ ਸ਼੍ਰੀ ਕਿ੍ਸ਼ਨਾ’ ਅਤੇ ‘ਦੇਵੋ ਕਾ ਦੇਵ ਮਹਾਂਦੇਵ’ ‘ਚ ਵੀ ਉਨ੍ਹਾਂ ਨੇ ਸੰਗੀਤ ਦਿੱਤਾ, ਜਿਸਨੂੰ ਦਰਸ਼ਕਾਂ ਨੇ ਰੱਜਵਾਂ ਪਿਆਰ ਦਿੱਤਾ ਹੈ। ਸਨੀ-ਇੰਦਰ ਬਾਵਰਾ ਨੂੰ 2018 ‘ਚ ਪੰਜਾਬੀ ਫਿਲਮ ‘ਜੋਰਾ ਦਸ ਨੰਬਰੀਆ’ ਲਈ ਉਨ੍ਹਾਂ ਨੂੰ ਬੈਸਟ ਬੈਕਰਾਊਡ ਮਿਊਜ਼ਿਕ ਦਾ ਪੰਜਾਬੀ ਫਿਲਮ ਫੇਅਰ ਐਵਾਰਡ ਮਿਲ ਚੱਕਾ ਹੈ।

 ਉਹਨਾਂ ਅਖੀਰ ‘ਚ ਕਿਹਾ ਕਿ ਉਹ ਆਪਣੇ ਇਸ ਮਾਣ ਸਨਮਾਨ ਤੇ ਪ੍ਰਾਪਤੀਆਂ ਲਈ ਦਰਸ਼ਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਭਵਿੱਖ ‘ਚ ਇਸੇ ਤਰ੍ਹਾਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਉਨ੍ਹਾਂ ਦੀਆਂ ਜਲਦ ਹੀ ਹੋਰ ਵੀ ਬਾਲੀਵੁੱਡ-ਪਾਲੀਵੁੱਡ ਫਿਲਮਾਂ ‘ਚ ਉਨ੍ਹਾਂ ਦਾ ਤਿਆਰ ਕੀਤਾ ਸੰਗੀਤ ਸਰੋਤਿਆਂ ਦੇ ਸਨਮੁੱਖ ਕੀਤਾ ਜਾਵੇਗਾ। ਉਹਨਾਂ ਨੂੰ ਉਮੀਦ ਹੈ ਕਿ ਦਰਸ਼ਕ ਪਹਿਲਾਂ ਦੀ ਤਰ੍ਹਾਂ ਭਰਵਾਂ ਹੁੰਗਾਰਾ ਦੇਣਗੇ। ਇਸ ਸਮੇਂ ਫਿਲਮ ਮੇਕਰ ਅਜੀਤ ਅਖਾੜਾ, ਸ਼ਾਇਰ ਸੁਤੰਤਰ ਰਾਏ, ਗਾਇਕ ਰਾਜੂ ਦੱਦਾਹੂਰ, ਕਵੀ ਜਗਦੀਪ ਬੌਡੇ ਤੇ ਸਾਹਿਤ ਪ੍ਰੇਮੀ ਗੁਰਪ੍ਰੀਤ ਸਿੰਘ ਜੈਲਦਾਰ ਆਦਿ ਵੀ ਮੌਜੂਦ ਸਨ। ਉਹਨਾਂ ਬਾਵਰਾ ਭਰਾਵਾਂ ਨੂੰ ਮੁਬਾਰਕਵਾਦ ਦਿੱਤੀ।

——————————-—————-—————————————-

ਕਦਮ-ਦਰ-ਕਦਮ ਕਾਮਯਾਬੀ ਦਾ ਸਫ਼ਰ ‘ਅਜੀਤ ਅਖਾੜਾ’

-ਸੁਤੰਤਰ 

            ਕਿਸੇ ਇਨਸਾਨ ਦੀ ਸੰਗਤ ਉਸਦੀ ਸਖਸ਼ੀਅਤ ਤੇ ਆਪਣਾ ਰੰਗ ਜਰੂਰ ਦਿਖਾਉਦੀ ਏ।ਇਹਨ੍ਹਾਂ ਸ਼ਬਦਾਂ ਨੂੰ ਸਾਰਥਿਕ ਕਰਦਾ ਨਜਰ ਆ ਰਿਹਾ ਪੰਜਾਬੀ ਫਿਲਮਾਂ ਦਾ ਲੇਖਕ ‘ਅਜੀਤ ਅਖਾੜਾ’। ਮੈ ਇਸ ਬੀਜ ਦੇ ਪੁੰਗਰਨ ਤੋ ਲੈ ਕਿ ਬਿਰਖ ਦਾ ਰੂਪ ਧਾਰਨ ਤੱਕ ਦੀ ਸਾਰੀ ਪ੍ਰਕਿਰਆ ਆਪਣੇ ਅੱਖੀ ਦੇਖੀ ਹੈ। ਅਜੀਤ ਅਖਾੜਾ ਨਾਮਵਰ ਅਖਬਾਰਾ ਦਾ ਕਾਲਮ ਨਵੀਸ ਬਣਨ ਤੋ ਪਹਿਲਾਂ ਇੱਕ ਮਲੂਕ ਜਿਹਾ ਸਿਖਾਦਰੂ ਹੋਇਆ ਕਰਦਾ ਸੀ। ਜਦੋ ਆਪਣੇ ਚਾਚੇ ਮਨਜੀਤ ਬਿਲਾਸਪੁਰ ਪੱਤਰਕਾਰ (ਹੁਣ ਐਮ.ਐੱਲ.ਏ.) ਦੇ ਦਫ਼ਤਰ ਹੌਲੀ-ਹੌਲੀ ਖਬਰਾਂ ਟਾਇਪ ਕਰਨੀਆਂ ਸਿਖਦਾ ਹੁੰਦਾ ਸੀ। ਉੱਥੇ ਅਜੀਤ ਦਾ ਉੱਠਣ ਬੈਠਣ ਸਹਿਤਕ ਮੱਸ ਵਾਲੀਆ ਸਖਸ਼ੀਅਤਾ ਨਾਲ ਸੀ। ਜਿਸ ਤੋ ਉਸ ਨੂੰ ਪਹਿਲਾਂ ਮਿੰਨੀ ਕਹਾਣੀਆ ਸਿਰਜਣ ਦਾ ਸ਼ੌਕ ਪੈਦਾ ਹੋਇਆ। ਉਸਦਾ ਇਹ ਕਹਾਣੀ ਸ੍ਰੰਗਹਿ ਪੰਜਾਬੀ ਸਹਿਤ ਜਗਤ ਵਿੱਚ ‘ਨਕਾਬ’ ਦੇ ਸਿਰਨਾਵੇ ਹੇਠ ਪੇਸ਼ ਹੋਇਆ। ਅਜੀਤ ਦੇ ਦੱਸਣ ਮੁਤਾਬਿਕ ਪੱਤਰਕਾਰੀ ਕਰਦਿਆ ਜਦੋ ਲੌਕਡਾਉਨ ਨਾਮ ਦਾ ਇੱਕ ਅਜੀਬ ਜਿਹਾ ਦੌਰ ਆਇਆ ਤਾਂ ਉਹ ਹੋਰ ਚੰਗਾ ਸਹਿਤ ਪੜ੍ਹਦੇ-ਪੜ੍ਹਦੇ ਕੁੱਝ ਨਵਾਂ ਲਿਖਣ ਲਈ ਪ੍ਰੇਰਿਤ ਹੋਇਆ। ਫਿਰ ਉਸ ਨੇ ਵੱਡੀਆ ਕਹਾਣੀਆ ਦੇ ਪਾਤਰ ਸਿਰਜਣੇ ਸੁਰੂ ਕੀਤੇ, ਜਿੱਥੇ ਫਿਲਮਾਂ ਦੀਆ ਕਹਾਣੀਆ ਲਿਖਣ ਦੀ ਸੁਰੂਆਤ ਹੋਈ।

ਫਿਰ ਫਿਲਮੀ ਕਹਾਣੀ ਦੇ ਤਕਨੀਕੀ ਪੱਖਾਂ ਨੂੰ ਜਾਣਨ ਲਈ ਕਿ ਕਿਵੇ ਇਹਨ੍ਹਾਂ ਕਹਾਣੀਆ ਦੇ ਪਾਤਰ ਵੱਡੀ ਸਕਰੀਨ ਤੇ ਉਤਾਰੇ ਜਾਣ ਜਿਵੇ ਕਿ ਸਕਰੀਨ ਪਲੇਅ, ਡਾਇਲਾਗ ਆਦਿ ਦੀ ਜਾਣਕਾਰੀ ਲੈਣ ਲਈ ਉਸਨੇ ਸਮੇ-ਸਮੇ ਫਿਲਮੀ ਨਗਰੀ ਮੁੰਬਈ ਵੱਲ ਵਹੀਰਾਂ ਘੱਤਣੀਆ ਸੁਰੂ ਕਰ ਦਿੱਤੀਆ।ਜਿੱਥੇ ਉਸਦਾ ਮੇਲ ਵਿਜੇ ਟੰਡਨ ਵਰਗੀਆ ਰੱਬੀ ਰੂਹਾਂ ਨਾਲ ਹੋਇਅ। ਇਸ ਤਰ੍ਹਾਂ ਉਸ ਦੇ ਸੁਭਾਅ ਮੁਤਾਬਿਕ ਫਿਰ ਉਸਦੇ ਮੇਲ ਮਿਲਾਪ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਗਿਆ ਅਤੇ ਉਹ ਪੰਜਾਬੀ ਦੀ ਸਾਰਥਕ ਕਮੇਡੀ ਵੈੱਬ ਸਿਰੀਜ਼ ‘ਬੀਅਰ ਵਰਸ਼ਿਜ ਬੀਰਾ’ ਦਾ ਲੇਖਣ ਹੋ ਨਿੱਬੜਿਆ। ਜਿਸ ਦੇ ਨਿਰਮਾਣ ਦਾ ਕਾਰਜ਼ ਸੁੱਖ ਮਾਨ ਅਤੇ ਜੈਸੀ ਬਾਜਵਾ ਵਰਗੇ ਵਪਾਰਕ ਬੰਦਿਆ ਸੰਭਾਲਿਆ। ਇਸ ਵੈੱਬ ਸਿਰੀਜ਼ ਵਿੱਚ ਪੰਜਾਬੀ ਫਿਲਮ ਜਗਤ ਦੇ ਕਈ ਨਾਮਵਰ ਕਲਾਕਾਰਾ ਹਰਬੀ ਸੰਘਾ, ਵਿਜੇ ਟੰਡਨ, ਰਾਜ ਧਾਲੀਵਾਲ, ਭਾਨਾ ਭਗੌੜਾ ਨੇ ਕੰਮ ਕੀਤਾ ਹੈ। ਜਿਸ ਕਰਕੇ ਇਸ ਵੈੱਬ ਸਿਰੀਜ਼ ਦੀ ਸੂਟਿੰਗ ਚਲਦਿਆ ਹੀ ਇਸ ਦਾ ਲੇਖਕ ਚਰਚਾ ਵਿੱਚ ਆਉਣਾ ਸੁਰੂ ਹੋ ਗਿਆ। ਇਸੇ ਕਰਕੇ ਅਜੀਤ ਕੋਲ ਅੱਜ ਪੰਜਾਬੀ ਫਿਲਮ ਜਗਤ ਦੇ ਕਈ ਵੱਡੇ ਬੈਨਰਾਂ ਦਾ ਕੰਮ ਹੈ। ਉਹ ਪਰਮਾਤਮਾ ਦਾ ਸੁਕਰਾਨਾ ਕਰਦਿਆ ਆਖਦਾ ਹੈ ਕਿ ਉਸਦੀ ਲਿਖੀ ਇੱਕ ਪੰਜਾਬੀ ਫਿਲਮ ਦਾ ਵਿਦੇਸ਼ੀ ਲੋਕੇਸ਼ਨਾਂ ਤੇ ਜਲਦ ਹੀ ਫਿਲਮਾਂਕਣ ਸੁਰੂ ਹੋਣ ਜਾ ਰਿਹਾ ਹੈ। ਪੰਜਾਬੀ ਦੇ ਇਸ ਮਾਣਮੱਤੇ ਲੇਖਕ ਦੀਆਂ ਫਿਲਮਾਂ ਤੋ ਸੁਚੱਜੇ ਸੁਨੇਹੇ ਦੀ ਆਸ ਨਾਲ ਉਡੀਕ ਕਰਾਂਗੇ। ਅਜੀਤ ਅਖਾੜਾ ਨੂੰ ਢੇਰ ਸਾਰੀਆ ਸੁੱਭ ਇਛਾਵਾਂ।

ਪਿੰਡ ਬਿਲਾਸਪੁਰ (ਮੋਗਾ) Mob. 99156-00486

——————————-—————-—————————————-

ਸੂਫੀ ਗੀਤ ਵਰਗਾ ਗਾਇਕ ‘ਸਾਂਈ ਸੁਲਤਾਨ’

-ਸੁਤੰਤਰ 

              ਦੁਨੀਆ ਦਾ ਹਰ ਇਨਸਾਨ ਬਚਪਨ ਦੀ ਅਵਸਥਾ ਤੋਂ ਬਾਅਦ ਚੜ੍ਹਦੀ ਜਵਾਨੀ ਵਿੱਚ ਹੀ ਰੋਜ਼ੀ ਰੋਟੀ ਦੇ ਸਾਧਨ ਖੋਜਣ ਲਈ ਯਤਨਸ਼ੀਲ ਹੁੰਦਾ ਹੈ। ਪਰ ਬਹੁਤ ਘੱਟ ਇਨਸਾਨ ਹੁੰਦੇ ਹਨ ਜੋ ਆਪਣੇ ਕਾਰਜ ਸਿਰਫ਼ ਰੂਹ ਦੇ ਸਕੂਨ ਲਈ ਕਰਦੇ ਹਨ। ਉਹਨ੍ਹਾਂ ਵਿੱਚੋ ਇੱਕ ਹੈ ਅਲਬੇਲਾ ਸੂਫੀ ਗਾਇਕ ‘ਸਾਂਈ ਸੁਲਤਾਨ’ ਜੋ ਬਰਨਾਲਾ ਜਿਲ੍ਹੇ ਦੇ ਪਿੰਡ ਮਹਿਲ ਖੁਰਦ ਵਿਖੇ ਅ੍ਰਮਿਤਪਾਲ ਸਿੰਘ ਦੇ ਨਾਮ ਨਾਲ ਜਨਮਿਆ। ਜਿਸ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਤੋ ਹੀ ਗ੍ਰਹਿਣ ਕੀਤੀ। ਫਿਰ ਉੱਚੇਰੀ ਸਿੱਖਿਆ ਦਾ ਸਫ਼ਰ ਐੱਸ ਡੀ ਕਾਲਜ ਬਰਨਾਲਾ ਤੋਂ ਸੁਰੂ ਹੋ ਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੱਕ ਅੱਪੜਿਆ। ਬਹੁਪੱਖੀ ਸਖਸ਼ੀਅਤ ਦੇ ਮਾਲਿਕ ਇਸ ਕਲਾਕਾਰ ਨੇ ਜਿੱਥੇ ਛੋਟੀ ਉਮਰੇ ਗਾਉਣਾ ਸੁਰੂ ਕੀਤਾ ਉੱਥੇ ਬਚਪਨ ਵਿੱਚ ਹੀ ਰੰਗਮੰਚ ਨਾਲ ਜੁੜਨ ਦਾ ਸੁਭਾਗ ਵੀ ਸਕੂਲ ਸਮੇ ਤੋਂ ਹੀ ਪ੍ਰਾਪਤ ਹੋਇਆ।ਕਿਉਂਕਿ ਉਸਦੇ ਪਿਤਾ ਜੀ ਡਾ.ਅਮਰਜੀਤ ਸਿੰਘ ਇੱਕ ਪ੍ਰਸਿੱਧ ਨਾਟਕਕਾਰ ਹਨ। ਸਕੂਲ ਦੀ ਪੜਾਈ ਖਤਮ ਹੁੰਦਿਆ ਜਦੋ ਇਸ ਕਲਾਕਾਰ ਦੇ ਪਿਤਾ ਨੂੰ ਇਹ ਅਹਿਸਾਸ ਹੋਇਆ ਕਿ ਇਸ ਖੇਤਰ ਵਿੱਚ ਕੰਮ ਕਰਨ ਨਾਲ ਘਰਾਂ ਦੇ ਗੁਜ਼ਾਰੇ ਨਹੀ ਚਲਾਏ ਜਾ ਸਕਦੇ ਤਾਂ ਉਹਨਾਂ ਇਸ ਨੂੰ ਵਰਜ ਕੇ ਹੋਰ ਪੜ੍ਹਾਈ ਕਰਨ ਲਈ ਜੋਰ ਪਾੳਣਾ ਸੁਰੂ ਕੀਤਾ।ਪਰ ਉਸਦੇ ਅੰਦਰ ਦਾ ਕਲਾਕਾਰ ਹੁਣ ਪ੍ਰੋੜ ਹੋ ਚੁੱਕਾ ਸੀ। ਜੋ ਕਿ ਆਪਣੇ ਅੰਦਰੋ ਇਸ ਸੂਖਮ ਅਹਿਸਾਸ ਨੂੰ ਖਤਮ ਨਹੀ ਹੋਣ ਦੇਣਾ ਚਾਹੁੰਦਾ ਸੀ।ਫਿਰ ਉਸਨੇ ਘਰੋ ਬਾਗੀ ਹੋ ਕਿ ਸੰਗੀਤ ਦੀ ਬਾਕਾਇਦਾ ਸਿੱਖਿਆ ਉਸਤਾਦ *ਬਰਕਤ ਸਿੱਧੂ*ਜੀ ਤੋ ਲੈਣੀ ਸੁਰੂ ਕੀਤੀ।ਇਸ ਸਮੇ ਉਸਦਾ ਸਾਥ ਉਸਦੇ ਚਚੇਰੇ ਭਰਾ ਤੇਜਿੰਦਰ ਹੈਰੀ ਨੇ ਦਿੱਤਾ। ਫਿਰ ਉਸਨੇ ਆਪਣੇ^ਆਪ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਸਥਾਪਿਤ ਕਰਨ ਲਈ ਅਤੇ ਆਪਣੇ ਅੰਦਰ ਦੇ ਕਲਾ ਪੱਖ ਨੂੰ ਜਿੰਦਾ ਰੱਖਣ ਲਈ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਰਮਤੇ ਫਕੀਰਾਂ ਵਾਂਗ ਚਿਮਟਾ ਚੁੱਕ ਸੜ੍ਹਕਾਂ ਤੇ ਗਾਉਣਾ ਸੁਰੂ ਕਰ ਦਿੱਤਾ। ਇਸ ਨਵੀ ਪਿਰਤ ਤੋਂ ਬਾਅਦ ਜਦੋ ਉਸਦਾ ਪਹਿਲਾਂ ਟਰੈਕ ‘ਪੁੱਠੇ-ਸਿੱਧੇ’ ਮਾਰਕੀਟ ਵਿੱਚ ਆਇਆ ਤਾਂ ਇਸ ਨਾਲ ਉਹ ਪੰਜਾਬੀ ਸੰਗੀਤ ਦੇ ਉੱਚ ਸ੍ਰੇਣੀ ਗਾਇਕਾ ਵਿੱਚ ਸ਼ਾਮਿਲ ਹੋ ਗਿਆ ਜਿੱੱਥੇ ਇਹ ਗੀਤ ਕੰਨਾਂ ‘ਚ ਮਿਠਾਸ ਘੋਲਦਾ ਹੈ, ਉੱਥੇ ਇਸਦੀ ਸ਼ਬਦਾਵਲੀ ਰੂਹ ਤੇ ਸਿੱਧਾ ਅਸਰ ਕਰਦੀ ਹੈ। ਇਸ ਗੀਤ ਦੇ ਬੋਲ ਦੁਨੀਆ ਭਰ ਦੇ ਧਾਰਮਿਕ ਫਲਸਫਿਆਂ ਦਾ ਸਾਰ ਹਨ। ਇਹ ਗੀਤ ਸਾਈ ਸੁਲਤਾਨ ਦੀ ਆਪਣੀ ਹੀ ਕਲਮ ‘ਚੋ ਉਪਜਿਆ ਹੈ।

ਇੱਕ ਗਾਇਕ ਦੇ ਨਾਲ-ਨਾਲ ਸ਼ਾਇਰ ਦੇ ਜਨਮ ਲਈ ਉਹ ਇਕਬਾਲ ਮਾਹਲ, ਅਸ਼ੋਕ ਬਾਂਸਲ ਅਤੇ ਸ਼ਇਰ ਗੁਰਮੀਤ ਮੀਤ ਦਾ ਸੁਕਰਗੁਜ਼ਾਰ ਹੈ। ਇਸ ਗਾਇਕ ਨੇ ਬਤੌਰ ਗਾਇਕ ਕੁੱਝ ਪੰਜਾਬੀ ਫਿਲਮਾਂ ਵਿੱਚ ਵੀ ਹਾਜ਼ਰੀ ਲਗਵਾਈ ਹੈ। ਇਸ ਗਾਇਕ ਅਤੇ ਸ਼ਾਇਰ ਦੀ ਕਲਮ ‘ਚੋ ਉਪਜੀਆ ਪੰਜਾਬੀ ਫਿਲਮਾਂ ਬਹੁਤ ਜਲਦ ਪੰਜਾਬੀ ਸਿਨੇਮਿਆ ਦਾ ਸਿੰਗਾਰ ਬਣਨ ਜਾ ਰਹੀਆ ਹਨ। ਅੱਜ ਦੇ ਇਸ ਕਮਰਸ਼ੀਅਲ ਯੁੱਗ ਵਿੱਚ ਕੱਚ ਘਰੜ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦਾ ਮੁਹਾਦਰਾਂ ਵਿਗਾੜਨ ਵਾਲੇ ਗਾਇਕਾਂ ਨਾਲੋ ‘ਸਾਂਈ ਸੁਲਤਾਨ’ ਵਰਗੇ ਗਾਇਕਾਂ ਦੀ ਹੋਂਦ ਬਹੁਤ ਜਰੂਰੀ ਹੈ। ਜੋ ਖੁਦ ਵੀ ਆਨੰਦ ਲਈ ਗਾਉਦੇ ਹਨ ਅਤੇ ਸਰੋਤਿਆ ਨੂੰ ਵੀ ਆਨੰਦਿਤ ਕਰਦੇ ਹਨ।

ਪਿੰਡ ਬਿਲਾਸਪੁਰ (ਮੋਗਾ) Mob. 99156-00486

——————————-—————-—————————————-

ਦੂਸਰੀ ਬਰਸ਼ੀ ਤੇ ਵਿਸ਼ੇਸ਼

ਲੋਕ ਗਾਇਕੀ ਦਾ ਹਸਤਾਖਰ ਲੋਕ ਗਾਇਕ ਸੱਜਣ ਸੰਦੀਲਾ

-ਰਾਜਵਿੰਦਰ ਰੌਂਤਾ

                ਗਾਇਕ ਸੱਜਣ ਸੰਦੀਲਾ ਜੀ ਦਾ ਜਨਮ ਪਿੰਡ ਆਦਮਪੁਰਾ (ਬਠਿੰਡਾ) ਵਿੱੱਚ ਪਿਤਾ ਸਰਦਾਰ ਸਾਧੂ ਸਿੰਘ ਅਤੇ ਮਾਤਾ ਗੰਤੋ ਕੌਰ ਦੀ ਕੁੱਖੋਂ ਹੋਇਆ। ਪੰਜਾਬੀ ਮਾਂ ਬੋਲੀ ਦੇ ਸਿਰਮੌਰ ਗਾਇਕ ਸੱਜਣ ਸੰਦੀਲਾ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਉਸਤਾਦ ਢਾਡੀ ਜਗਤ ਦੇ ਬਾਬਾ ਬੋਹੜ ਸ੍ਰ ਗੁਰਬਖਸ਼ ਸਿੰਘ ਅਲਬੇਲਾ, ਅਤੇ ਉਸਤਾਦ ਬਲਦੇਵ ਸਿੰਘ ਬੱਬੀ ਤੋਂ ਸਿੱਖੀਆਂ । ਉਨ੍ਹਾਂ ਨੇ ਆਪਣੇ ਉਸਤਾਦ ਸਹਿਬਾਨਾਂ ਦੇ ਅਸ਼ੀਰਵਾਦ ਸਦਕਾ ਬਤੌਰ ਪੰਜਾਬੀ ਲੋਕ ਗਾਇਕ ਆਪਣਾ ਸੰਗੀਤਕ ਸਫ਼ਰ 2006 ਤੂੰ ਆਪਣੀ ਪਹਿਲੀ ਟੇਪ “ਗਲੀ ਵਿੱਚ ਗੇੜੇ” ਨਾਲ ਸ਼ੁਰੂ ਕੀਤਾ। ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ । ਉਸ ਤੋਂ ਬਾਅਦ ਉਨ੍ਹਾਂ ਦੀਆਂ ਟੇਪਾਂ “ਸੋਨਾਲੀਕਾ”, “ ਸੁੱਪਰ ਸਟਾਰ” ਅਤੇ ਸਿੰਗਲ ਟਰੈਕ “ਖੁੱਲ੍ਹੇ ਸ਼ੇਰ” ਅਤੇ “ਲਾਈਵ ਅਖਾੜਾ” ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਗਾਇਕ ਸੱਜਣ ਸੰਦੀਲਾ ਨੇ ਤਮਾਮ ਉਮਰ ਲੱਚਰਤਾ ਤੋਂ ਦੂਰ ਰਹਿਕੇ ਸਾਫ ਸੁਥਰੇ ਪਰਵਾਰਿਕ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਆਪਣੇ ਗਾਇਕੀ ਸਫਰ ਦੌਰਾਨ ਸਾਇਦ ਹੀ ਕੋਈ ਗਾਇਕੀ ਦਾ ਮੇਲਾ ਹੋਊ ਜਿੱਥੇ ਸੱਜਣ ਸੰਦੀਲਾ ਜੀ ਨੇ ਆਪਣੀ ਗਾਇਕੀ ਦੇ ਜੌਹਰ ਨਾ ਵਿਖਾਏ ਹੋਣ ਉਨ੍ਹਾਂ ਦੀ ਲੋਕ ਗਾਇਕੀ ਦੇ ਪੇਂਡੂ ਸਰੋਤੇ ਕਾਇਲ ਸਨ। ਪਿਛਲੇ ਸਾਲ 17 ਜੂਨ 2022 ਨੂੰ ਇਹ ਸੁਰੀਲਾ ਫਨਕਾਰ ਮਹਿਜ਼ 52 ਸਾਲ ਦੀ ਉਮਰ ਭੋਗ ਕੇ ਪੰਜਾਬੀ ਗਾਇਕੀ ਦੇ ਪਿੜ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਅਲਵਿਦਾ ਆਖ ਆਪਣੇ ਪਰਿਵਾਰ ਨੂੰ ਰੋਦਿਆਂ ਕੁਰਵਾਉਂਦਿਆ ਛੱਡ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ।

ਸੱਜਣ ਸੰਦੀਲਾ ਆਪਣੇ ਪਿੱਛੇ ਪਰਿਵਾਰ ਵਿੱਚ ਧਰਮ ਪਤਨੀ ਸ੍ਰੀਮਤੀ ਚਰਨਜੀਤ ਕੌਰ, ਬੇਟੀ ਰਾਜਵੀਰ ਕੌਰ ਅਤੇ ਬੇਟਾ ਅਵਤਾਰ ਸਿੰਘ ਜੋ ਪ੍ਰੋਡਿਊਸਰ ਵਜੋਂ ਆਪਣੇ ਪਿਤਾ ਜੀ ਨਾਲ ਕੰਮ ਕਰ ਰਹੇ ਸਨ ਛੱਡ ਗਏ। ਸੰਦੀਲਾ ਜੀ ਤੋਂ ਬਾਅਦ ਹੁਣ ਉਨ੍ਹਾਂ ਦਾ ਸਪੁੱਤਰ ਏ ਵੀ ਅਟਵਾਲ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲਦਾ ਹੋਇਆ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਵਜੋਂ ਪੰਜਾਬੀ ਲੋਕ ਗਾਇਕੀ ਦੀ ਸੇਵਾ ਕਰ ਰਿਹਾ। ਅੱਜ ਸੱਜਣ ਸੰਦੀਲਾ ਜੀ ਦੀ ਦੂਸਰੀ ਬਰਸ਼ੀ ਤੇ ਅਸੀਂ ਦੁਆ ਕਰਦੇ ਹਾਂ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਚੜਦੀਆਂ ਕਲਾ ਵਿੱਚ ਰਹੇ ਅਤੇ ਪੰਜਾਬੀ ਲੋਕ ਗਾਇਕੀ ਦੇ ਆਸਮਾਨ ਉੱਤੇ ਉਨ੍ਹਾਂ ਦਾ ਨਾਂ ਹਮੇਸ਼ਾਂ ਚਮਕਦਾ ਰਹੇ।

17-06-2024

——————————-—————-—————————————-

ਹਾਸਿਆਂ-ਠੱਠਿਆਂ, ਭਾਵੁਕਤਾ ਭਰੀ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ੇ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’  ਜੋ ਕਿ ਪਿਉ ਪੁੱਤ ਦੀਆਂ ਦਿਲਚਸਪ ਸ਼ਰਾਰਤੀ ਘਟਨਾਵਾਂ ‘ਤੇ ਅਧਾਰਤ ਹੈ। ਜਿਸ ਵਿਚ ਗਿੱਪੀ ਗਰੇਵਾਲ ਅਤੇ ਉਸਦਾ ਬੇਟਾ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਉਸ ਦੇ ਕਿਊਟਨੇਸ ਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀ ਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਹ ਫ਼ਿਲਮ ਸ਼ਰਾਰਤੀ ਬੱਚਿਆਂ ਦੁਆਲੇ ਘੁੰਮਦੀ ਹੈ ਜੋ ਕਈ ਵਾਰ ਭਰੀ ਮਹਿਫ਼ਲ ਵਿਚ ਆਪਣੀਆਂ ਅਜ਼ੀਬ ਹਰਕਤਾਂ ਨਾਲ ਮਾਹੌਲ ਨੂੰ ਹਾਸੇ ਦਾ ਤਮਾਸ਼ਾ ਬਣਾ ਦਿੰਦੇ ਹਨ। ਪਿਓ-ਪੁੱਤ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਆਪਣੀ ਨੋਕ-ਝੋਕ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਫਿਲਮ ਵਿੱਚ ਪਿਓ-ਪੁੱਤ ਦੀ ਮਜ਼ੇਦਾਰ ਜੁਗਲਬੰਦੀ ਨੂੰ ਦੇਸੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ‘ਬਿੱਗ ਬੌਸ ਸੀਜ਼ਨ-11’ ਦੀ ਮੁਕਾਬਲੇਬਾਜ਼ ਹਿਨਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਇਸ ਫ਼ਿਲਮ ‘ਚ ਹਿਨਾ ਖ਼ਾਨ ਸ਼ਿੰਦਾ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨਪਲੇਅ ਨਰੇਸ਼ ਕਥੂਰੀਆ ਨੇ ਲਿਿਖਆ ਹੈ। ਫ਼ਿਲਮ ਅਮਰਪ੍ਰੀਤ ਜੀ. ਐੱਸ. ਛਾਬੜਾ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਬਿਕਰਮ ਮਹਿਰਾ ਅਤੇ ਸ਼ਿਧਾਰਤ ਆਨੰਦ ਕੁਮਾਰ ਹਨ।

ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਰੇਗਾਮਾ ਦੀ ਪੇਸ਼ਕਸ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਹੀਨਾ ਖ਼ਾਨ ਅਤੇ ਸ਼ਿੰਦਾ ਗਰੇਵਾਲ ਤੋਂ ਇਲਾਵਾ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖ਼ਾਨ, ਪ੍ਰਿੰਸ ਕੰਵਲਜੀਤ ਸਿੰਘ, ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਗੁਰੀ ਘੁੰਮਣ, ਰਘਵੀਰ ਬੋਲੀ, ਹਰਦੀਪ ਗਿੱਲ, ਸੀਮਾ ਕੌਸ਼ਲ, ਹਰਿੰਦਰ ਭੁੱਲਰ ਅਤੇ ਏਕੋਮ ਗਰੇਵਾਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਵੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ ।

– ਜਿੰਦ ਜਵੰਦਾ  Mob. 94638-28000

——————————-—————-—————————————-

ਬਾਬਾ ਗੋਕਲ ਚੰਦ ਬੁੱਘੀਪੁਰਾ ਬਣੇ ‘ਮਹਿਕ ਵਤਨ ਦੀ ਰੂ-ਬਰੂ’ ਪ੍ਰੋਗਰਾਮ ਦੇ 41 ਐਪੀਸੋਡ ਦਾ ਹਿੱਸਾ

ਅਸੀਂ ਸਿਰਫ ਪੁਲਿਸ ਤੋਂ ਬਚਨ ਲਈ ਹੈਲਮਟ ਪਹਿਨਦੇ ਹਾਂ ਜਦਕਿ ਇਸ ਨੂੰ ਆਪਣੇ ਵਾਸਤੇ ਪਹਿਨਣਾ ਚਾਹੀਦਾ ਹੈ -ਗੋਕਲ ਚੰਦ ਬੁੱਘੀਪੁਰਾ

ਮੋਗਾ/ 20 ਅਪ੍ਰੈਲ 2024/ ਮਨਮੋਹਨ ਸਿੰਘ ਚੀਮਾ

                ‘ਮਹਿਕ ਵਤਨ ਦੀ ਰੂ-ਬਰੂ’ ਪ੍ਰੋਗਰਾਮ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਦਾ ਚਰਚਿਤ ਅਤੇ ਸਭ ਤੋਂ ਖਾਸ ਪ੍ਰੋਗਰਾਮ ਹੈ। ਚੀਫ ਡਾਇਰੈਕਟਰ ਭਵਨਦੀਪ ਸਿੰਘ ਪੁਰਬਾ ਦੇ ਨਿਰਦੇਸ਼ ਹੇਠ ਬਣਦੇ ਇਸ ਪ੍ਰੋਗਰਾਮ ਵਿੱਚ ਉੱਘੀਆ ਸਮਾਜ ਸੇਵੀ ਸ਼ਖਸੀਅਤਾਂ, ਪ੍ਰਸਿੱਧ ਨਾਟਕਕਾਰ, ਪ੍ਰਸਿੱਧ ਸਾਹਿਤਕਾਰ, ਪ੍ਰਸਿੱਧ ਕਲਾਕਾਰ, ਪ੍ਰਸਿੱਧ ਰਾਗੀਆਂ-ਢਾਡੀਆਂ, ਸਮਾਜ ਸੇਵੀ ਸਖਸੀਅਤਾਂ ਅਤੇ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ ਨਾਲ ਮੁਲਾਕਾਤ ਵਿਖਾਈ ਜਾਦੀ ਹੈ।

ਇਸੇ ਕੜੀ ਤਹਿਤ ਅੱਜ ਕੱਲ੍ਹ ਵਧ ਰਹੇ ਹਾਦਸਿਆ ਦੇ ਬਾਰੇ ਗੱਲ-ਬਾਤ ਕਰਨ ਲਈ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੂੰ ‘ਮਹਿਕ ਵਤਨ ਦੀ ਲਾਈਵ’ ਵੱਲੋਂ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਕਬੂਲਦੇ ਹੋਏ ਉਹ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸਟੂਡੀਓ ਵਿਖੇ ਹਾਜਿਰ ਹੋਏ। ਇਸ ਮੌਕੇ ਉਨ੍ਹਾਂ ਨੇ ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ. ਦੇ ਮਾਧੀਅਮ ਰਾਹੀਂ ਆਪਣੀਆਂ ਹੱਡ-ਬੀਤੀਆਂ ਦਾ ਜਿਕਰ ਕਰਦੇ ਹੋਏ ਹੈਲਮੈਟ ਦੀ ਖਾਸੀਅਤ ਬਾਰੇ ਦੱਸਿਆ। ਉਨ੍ਹਾਂ ਨੇ ਉਦਾਰਨਾ ਦੇ ਦੱਸਿਆ ਕਿ ਅਸੀਂ ਸਿਰਫ ਪੁਲਿਸ ਤੋਂ ਬਚਨ ਲਈ ਹੈਲਮਟ ਪਹਿਨਦੇ ਹਾਂ ਜਦਕਿ ਇਹ ਸਾਡੀ ਰੱਖਿਆ ਕਰਦਾ ਹੈ ਇਸ ਲਈ ਇਸ ਨੂੰ ਆਪਣੇ ਵਾਸਤੇ ਪਹਿਨਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸਮਾਜਿਕ ਕਾਰਜਾ ਦਾ ਜਿਕਰ ਕੀਤਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੋ ਸ਼ੜਕ ਸੁਰੱਖਿਆਂ ਲਈ ਕਾਰਜ ਕੀਤੇ ਜਾਂਦੇ ਹਨ ਉਨ੍ਹਾਂ ਬਾਰੇ ਵੀ ਜਾਣਕਾਰੀ ਦਿੱਤੀ।

‘ਮਹਿਕ ਵਤਨ ਦੀ ਰੂ-ਬਰੂ’ ਦੇ ਇਸ 41 ਵੇਂ ਐਪੀਸੋਡ ਦੀ ਸ਼ੂਟਿੰਗ ਸਮੇਂ ਨਿਰਮਾਤਾ ਨਿਰਦੇਸ਼ਕ ਸ. ਭਵਨਦੀਪ ਸਿੰਘ ਪੁਰਬਾ ਨੇ ਖੁਦ ਗੋਕਲ ਚੰਦ ਬੁੱਘੀਪੁਰਾ ਜੀ ਨਾਲ ਮੁਲਾਕਾਤ ਕੀਤੀ, ਕੈਮਰਾ ਬੇਬੀ ਉਮੰਗਦੀਪ ਕੌਰ ਤੇ ਏਕਮਜੋਤ ਸਿੰਘ ਪੁਰਬਾ ਵੱਲੋਂ ਉਪਰੇਟ ਕੀਤਾ ਗਿਆ। ਇਸ ਪ੍ਰੋਗਰਾਮ ‘ਮਹਿਕ ਵਤਨ ਦੀ ਰੂ-ਬਰੂ’ ਦਾ 41 ਵਾਂ ਐਪੀਸੋਡ ਵੈਬ ਸਾਈਟ www.mehakwatandilive.com ਜਾਂ ਯੂ-ਟਿਊਬ ਤੇ www.youtube/ Mehak Watan Di Live ਭਰ ਕੇ ਵਰਲਡ ਵਾਈਡ ਵੇਖਿਆ ਜਾ ਸਕਦਾ ਹੈ।

——————————-—————-—————————————-

ਗੀਤਕਾਰ ਗਿੱਲ ਰੌਤਾ ਨੇ ਗਾਇਕੀ ਵਿੱਚ ਭਰੀ ਪਰਵਾਜ਼

– ਰਾਜਵਿੰਦਰ ਰੌਂਤਾ

            ਚਰਚਿਤ ਗੀਤਕਾਰ ਗਿੱਲ ਰੌਤਾ ਨੇ ਨਵੇਂ ਗੀਤ “ਡਬਲ ਫੇਸ “ਰਾਹੀਂ ਦੋਗਲੇ ਕਿਰਦਾਰ ਵਾਲੇ ਬੰਦਿਆਂ ਤੇ ਕਟਾਕਸ਼ ਕਰਦਾ ਗੀਤ ਜਾਰੀ ਕੀਤਾ ਹੈ। “ਆਰੀਆਂ ਦੇ ਦੰਦੇ ਇੱਕ ਪਾਸੇ ਵੀਰਿਆ ਦੁਨੀਆਂ ਦੇ ਦੰਦੇ ਦੋਨੇ ਪਾਸੇ ਹੁੰਦੇ ਆ” ਗੀਤ ਨਾਲ ਸਮਾਜਿਕ ਕੁਰੀਤੀਆਂ ‘ਤੇ ਚੋਟ ਕਰਦਾ ਇਹ ਗੀਤ ਸਮੇਂ ਦਾ ਸੱਚ ਬਿਆਨ ਕਰਦਾ ਹੈ। ਲੋਕਾਂ ਨੂੰ ਆਪਣੇ ਅੰਦਰ ਇਕ ਚੰਗੇ ਮਨੁੱਖੀ ਗੁਣ ਪੈਦਾ ਕਰਨ ਲਈ ਸੁਨੇਹਾ ਦਿੰਦਾ ਹੈ। ਗਿੱਲ ਰੌਂਤਾ ਦੇ ਲਿਖੇ ਤੇ ਗਾਏ ਗੀਤ ਨੂੰ ਲਾਡੀ ਗਿੱਲ ਨੇ ਸੰਗੀਤ ਦਿੱਤਾ ਹੈ ਗਿੱਲ ਪ੍ਰੋਡਕਸ਼ਨ ਦੀ ਪੇਸ਼ਕਸ਼ “ਡਬਲ ਫੇਸ” ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਗੀਤਕਾਰ ਗਿੱਲ ਰੌਂਤਾ ਨੇ ਕਿਹਾ ਕਿ ਮੈਂ ਲੇਖਕ ਤੇ ਗੀਤਕਾਰ ਹਾਂ ਪਰ ਇਸ ਗੀਤ ਰਾਹੀਂ ਮੈਂ ਆਪਣੇ ਬੋਲਾਂ ਨੂੰ ਆਵਾਜ਼ ਦੇ ਕੇ ਦੁਨੀਆਂ ਨੂੰ ਸਮੇਂ ਦਾ ਸੱਚ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਦੋਗਲੇ ਬੰਦਿਆ ਨੂੰ ਹਲੂਣਾ ਹੈ।

ਜਿਕਰ ਯੋਗ ਹੈ ਕਿ ਗਿੱਲ ਰੌਤਾ ਦੇ ਗੀਤ ਫਿਲਮਾਂ ਵਿੱਚ ਵੀ ਗੂੰਜਦੇ ਹਨ ਅਤੇ ਉਸ ਦੀ ਪੁਸਤਕ, “ਮੈਂ ਲਾਹੌਰੋਂ ਬੋਲਦਾ ਹਾਂ” ਵੀ ਜਲਦ ਆ ਰਹੀ ਹੈ। ਗਿੱਲ ਨੂੰ ਚੋਣ ਕਮਿਸ਼ਨ ਪੰਜਾਬ ਵੱਲੋਂ ਸਵੀਪ ਆਈਕਾਨ ਨਾਲ ਵੀ ਨਿਵਾਜਿਆ ਗਿਆ ਹੈ। ਗਿੱਲ ਰੌਂਤਾ ਨੇ ਕਿਹਾ ਕਿ ਡੀਸੀ ਮੋਗਾ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਵੱਲੋਂ ਮਿਲੀ ਜਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾ ਕੇ ਆਮ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਵੋਟ ਪਾਉਣ ਅਤੇ ਪ੍ਰੇਰਤ ਕਰਾਂਗਾ। ਐਸ ਪੀ ਪਿਰਥੀਪਾਲ ਸਿੰਘ, ਡੀਐਸਪੀ ਮਨਜੀਤ ਸਿੰਘ ਢੇਸੀ, ਥਾਣੇਦਾਰ ਪੂਰਨ ਸਿੰਘ ਧਾਲੀਵਾਲ, ਗੀਤਕਾਰ ਜੌਨੀ ਸਹੋਤਾ, ਰਾਜਵੀਰ ਰੌਂਤਾ, ਗਰੇਵਾਲ ਬਲਜੀਤ, ਨੇਕੀ ਮੱਲ੍ਹੀ, ਰਾਜੂ ਗਿੱਲ, ਸਰਗਮ ਰੌਂਤਾ ਨੇ ਗਿੱਲ ਰੌਂਤਾ ਦੇ ਨਵੇਂ ਗੀਤ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁਬਾਰਕ ਦਿੱਤੀ ਹੈ।

——————————-—————-—————————————-

ਵੱਡੇ ਪਰਦੇ ‘ਤੇ ਕਰਨਗੇ ਧਮਾਲ ‘ਡਰਾਮੇ ਆਲੇ’

– ਜਿੰਦ ਜਵੰਦਾ  Mob. 97795-91482

              ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ। ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ। ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ।  ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ। ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਚੜਦੇ ਪੰਜਾਬ ਤੋਂ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦ ਲਹਿੰਦੇ ਪੰਜਾਬ ਤੋਂ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਾਮਾਲ, ਮਲਿਕ ਆਸਫ ਇਕਬਾਲ, ਹਨੀ ਅਲਬੇਲਾ ਤੇ ਕੇਸਰ ਪਿਆ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਰੰਗਮੰਚ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਹਰੀਸ਼ ਵਰਮਾ ਹੁਣ ਇਸ ਫਿਲਮ ਜ਼ਰੀਏ ਫ਼ਿਲਮੀ ਪਰਦੇ ‘ਤੇ ਵੀ ਨਾਟਕ ਖੇਡਦਾ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਨੇ ਪਹਿਲੀ ਵਾਰ ਪੂਰੀ ਫਿਲਮ ਵਿੱਚ ਪੱਗ ਬੰਨੀ ਹੈ। ਫਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ ਹੋਇਆ ਹੈ ਜਿਸ ਨੂੰ ਚੁਫੇਰਿਓ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਿਲ ਟੁੰਭਦਾ ਨਜ਼ਰ ਆ ਰਿਹਾ ਹੈ।

“ਗਿੱਲ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਦੀ ਇਸ ਫਿਲਮ ਦੀ ਕਹਾਣੀ ਚੰਦਰ ਕੰਬੋਜ ਨੇ ਲਿਖੀ ਹੈ। ਫਿਲਮ ਨੂੰ ਡਾਇਰੈਕਟ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਸੰਜੀਵ ਕੁਮਾਰ,ਰਾਜਵਿੰਦਰ ਕੌਰ ਅਤੇ ਅਜਰ ਭੱਟ ਹਨ। ਕਰੇਟਿਵ ਡਾਇਰੈਕਟਰ ਆਰ ਘਾਲੀ ਦੀ ਦੇਖਰੇਖ ਹੇਠ ਬਣੀ ਇਸ ਖ਼ੂਬਸੂਰਤ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਬਾਰੇ ਬਹੁਤ ਕੁਝ ਬਿਆਨ ਕਰ ਰਿਹਾ ਹੈ। ਇਹ ਫਿਲਮ ਰੰਗਮੰਚ ਦੇ ਕਲਾਕਾਰਾਂ ਤੇ ਉਹਨਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਪਾਕਿਸਤਾਨ ਦੇ ਡਰਾਮੇ ਪੂਰੀ ਦੁਨੀਆਂ ਵਿੱਚ ਦੇਖੇ ਜਾਂਦੇ ਹਨ। ਪਾਕਿਸਤਾਨ ਤੋਂ ਲੰਡਨ ਆਪਣਾ ਨਾਟਕ ਲੈ ਕੇ ਪੁਹੰਚੀ ਇਕ ਨਾਟਕ ਮੰਡਲੀ ਦੀ ਹਾਲਤ ਉਦੋਂ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਨਾਟਕ ਦੀ ਟੀਮ ਨਾਲ ਆਇਆ ਇਕ ਕਲਾਕਾਰ ਅਚਾਨਕ ਭੱਜ ਜਾਂਦਾ ਹੈ। ਬਿਗਾਨੇ ਮਲਕ ਵਿੱਚ ਉਸ ਲਾਪਤਾ ਕਲਾਕਾਰ ਨੂੰ ਵੀ ਲੱਭਣਾ ਹੈ ਅਤੇ ਪ੍ਰੋਮੋਟਰ ਵੱਲੋ ਰੱਖੇ ਗਏ ਨਾਟਕ ਦੇ ਸ਼ੋਅ ਨੂੰ ਵੀ ਪੂਰਾ ਕਰਨਾ ਹੈ। ਇਹ ਸਾਰਾ ਡਰਾਮਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ। ਉਹ ਨਿੱਜੀ ਜ਼ਿੰਦਗੀ ਵਿੱਚ ਵੀ ਰੰਗਮੰਚ ਨਾਲ ਜੁੜਿਆ ਰਿਹਾ ਹੈ ਇਸ ਲਈ ਫਿਲਮ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਉਸ ਲਈ ਬੇਹੱਦ ਰੁਮਾਂਚਿਤ ਸੀ। ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਨ ਕੌਰ ਇਸ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਇੱਕ ਨਾਮੀ ਮੇਕਅੱਪ ਆਰਟਿਸਟ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਚੰਦਰ ਕੰਬੋਜ ਮੁਤਾਬਕ ਇਹ ਫ਼ਿਲਮ ਦੋ ਮੁਲਕਾਂ ਦੀ ਆਪਣੀ ਕਲਾਤਮਿਕ ਸਾਂਝ ਦਾ ਨਮੂਨਾ ਹੋਵੇਗੀ।

  ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ। ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦਿੰਦੀ ਇਸ ਫ਼ਿਲਮ ਨਾਲ ਉਹ ਵੀ ਬਤੌਰ ਫ਼ਿਲਮ ਨਿਰਦੇਸ਼ਕ ਆਪਣੀ ਸ਼ੁਰੂਆਤ ਕਰ ਰਹੇ ਹਨ। ਪੰਜਾਬੀ ਸਿਨਮਾ ਦੇ ਮਾਣ ਵਿੱਚ ਹੋਰ ਵਾਧਾ ਕਰਦੀ ਇਹ ਫ਼ਿਲਮ ਦੋਵਾਂ ਪੰਜਾਬ ਦੀ ਸਾਂਝ ਵੀ ਹੋਰ ਗੂੜੀ ਕਰੇਗੀ।

——————————-—————-—————————————-

ਸਾਫ਼ ਸੁਥਰੀ ਗੀਤਕਾਰੀ ਅਤੇ ਸ਼ਾਇਰੀ ਵਿੱਚ ਆਪਣੀ ਪਛਾਣ ਬਣਾ ਰਿਹਾ ਗੀਤਕਾਰ ‘ਕਰਨ ਸੈਦੋਕੇ’

– ਰਾਜਵਿੰਦਰ ਰੌਂਤਾ

          ਪੰਜਾਬੀ ਮਿਊਜਕ ਇੰਡਸਟਰੀ ਲਈ ਗੀਤਕਾਰੀ ਦੇ ਖੇਤਰ ਵਿੱਚ ਪੈਰ ਪਸਾਰ ਰਿਹਾ ਹੈ ਮੋਗੇ ਜਿਲ੍ਹੇ ਦੇ ਪਿੰਡ ਸੈਦੋਕੇ ਦਾ ਜੰਮਪਲ ਕਰਨ ਸੈਦੋਕੇ ਜੋਕਿ ਸਾਫ਼ ਸੁਥਰੀ ਗੀਤਕਾਰੀ ਅਤੇ ਸ਼ਾਇਰੀ ਨਾਲ ਨਿਵੇਕਲੀ ਪਛਾਣ ਬਣਾ ਰਿਹਾ ਹੈ। ਕਰਨ ਸੈਦੋਕੇ ਨੇ ਦੱਸਿਆ ਕਿ ਉਸਨੇ ਸ਼ਾਇਰੀ ਦੇ ਬਾਬਾ ਬੋਹੜ ਦੇਬੀ ਮਖਸੂਸਪੁਰੀ ਜੀ, ਗੀਤਕਾਰ ਰਾਜੂ ਦੱਦਾਹੂਰ, ਗੀਤਕਾਰ ਡੀ.ਸੀ ਧੂੜਕੋਟ, ਗੀਤਕਾਰ ਪੱਪੀ ਧੂੜਕੋਟ ਅਤੇ ਗਾਇਕ ਪਵਨ ਦੱਦਾਹੂਰ ਤੋਂ ਗੀਤਕਾਰੀ ਦੀਆਂ ਬਰੀਕੀਆਂ ਸਿੱਖੀਆਂ ਅਤੇ ਕਿਹਾ ਕਿ ਏਨਾ ਦਾ ਆਸ਼ੀਰਵਾਦ ਮੇਰੇ ਤੇ ਹਮੇਸ਼ਾ ਬਣਿਆ ਰਹੇਗਾ। ਉਸ ਵੱਲੋਂ ਲਿਖਿਆ “ਜ਼ਹਿਰ” ਗੀਤ ਸਟੇਅਰ ਸਟੂਡੀਓ ਕੰਪਨੀ ਤੋਂ ਰਲੀਜ਼ ਹੋਇਆ ਸੀ ।ਜਿਸਨੂੰ ਗਾਇਆ ਹੈ ਗਾਇਕ ਲਵ ਲੋਪੋ ਨੇ ਅਤੇ ਸੰਗੀਤ ਨਾਲ ਸਜਾਇਆ ਹੈ। ਮਿਊਜਕ ਡਰੈਕਟਰ ਸੁਨੀਲ ਕੁਮਾਰ ਜੀ ਨੇ ਜੋ ਅੱਜ ਕੱਲ ਯੂ ਟਿਊਬ ਅਤੇ ਵੱਖ ਵੱਖ ਚੈਨਲਾਂ ਤੇ ਵਧੀਆ ਚੱਲ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਦੀ ਪਸੰਦ ਬਣਿਆ ਹੋਇਆ ਹੈ।

ਗੱਲਬਾਤ ਕਰਦਿਆਂ ਕਰਨ ਸੈਦੋਕੇ ਨੇ ਦੱਸਿਆ ਕਿ ਪਹਿਲਾਂ ਉਸਦੇ ਦੋ ਧਾਰਮਿਕ ਗੀਤ ਆ ਚੁੱਕੇ ਨੇ ਜੋ ਸੁਰੀਲੀ ਗਾਇਕਾ ਮਿਸ ਸ਼ਹਿਨਾਜ਼ ਸਿੱਧੂ ਅਤੇ ਦੂਜਾ ਗੀਤ ਗਾਇਕ ਪਵਨ ਦੱਦਾਹੂਰ ਵੱਲੋਂ ਗਾਇਆ ਗਿਆ ਹੈ, ਉਨਾਂ ਦੱਸਿਆ ਕਿ ਅੱਗੇ ਹੋਰ ਵੀ ਵੱਖ ਵੱਖ ਕਲਾਕਾਰਾਂ ਵੱਲੋਂ ਗੀਤਾਂ ਤੇ ਤਿਆਰੀ ਚੱਲ ਰਹੀ ਹੈ ਓਹ ਵੀ ਜਲਦੀ ਸਰੋਤਿਆਂ ਦੇ ਰੂਬਰੂ ਕੀਤੇ ਜਾਣਗੇ। ਇਹਨਾਂ ਨਾਲ ਪਤਰਕਾਰ ਪ੍ਰਦੀਪ ਢਿੱਲੋ ਨੇ ਕਿਹਾ ਕਿ ਅੱਜਕਲ ਨੌਜਵਾਨ ਗੀਤਕਾਰ ਚੰਗੇ ਮੁਕਾਮ ਹਾਸਲ ਕਰ ਰਹੇ ਹਨ।

—————————————-—————————————-

ਪੰਜਾਬੀ ਨਾਟਕ ‘ਦੀਵਿਆਂ ਵਾਲੀ ਅੰਟੀ’ ਦੀ ਸ਼ੂਟਿੰਗ ਮੁਕੰਮਲ, ਦੀਵਾਲੀ ਤੇ ਹੋਵੇਗਾ ਰੀਲੀਜ -ਭਵਨਦੀਪ

 ਮੋਗਾ/ 09 ਨਵੰਬਰ 2023/ ਇਕਬਾਲ ਸਿੰਘ ਖੋਸਾ

            ‘ਮਹਿਕ ਵਤਨ ਦੀ ਲਾਈਵ’ ਪ੍ਰਡਕਸ਼ਨ ਵੱਲੋਂ ਬਣੇ ਚੌਥੇ ਪੰਜਾਬੀ ਨਾਟਕ ‘ਦੀਵਿਆਂ ਵਾਲੀ ਅੰਟੀ’ ਦੀ ਸ਼ੂਟਿੰਗ ਕੱਲ੍ਹ ਮੁਕੰਮਲ ਹੋ ਗਈ ਹੈ ਜਿਸ ਦੀ ਐਡੀਟਿੰਗ ਮਹਿਕ ਵਤਨ ਦੀ ਲਾਈਵ ਸਟੂਡੀਓ ਵਿੱਚ ਚੱਲ ਰਹੀ ਹੈ। ਦੀਵਾਲੀ ਦੇ ਸਬੰਧ ਵਿੱਚ ਮਿੱਟੀ ਦੇ ਦੀਵਿਆਂ ਨੂੰ ਜਗਾਉਣ ਲਈ ਅਤੇ ਗਰੀਬ ਦੁਕਾਨਦਾਰਾਂ ਤੋਂ ਦੀਵੇ ਆਦਿ ਖਰੀਦਣ ਲਈ ਉਤਸ਼ਾਹਿਤ ਕਰਦਾ ਇਹ ਪੰਜਾਬੀ ਨਾਟਕ ਦੀਵਾਲੀ ਤੇ ਲੋਕ ਅਰਪਣ ਹੋਵੇਗਾ। ਇਹ ਜਾਣਕਾਰੀ ਇਸ ਨਾਟਕ ਦੇ ਨਿਰਦੇਸ਼ਕ ਅਤੇ ਲੇਖਕ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ) ਨੇ ਮੀਡੀਆ ਨਾਲ ਸਾਂਝੀ ਕੀਤੀ।

ਇਸ ਨਾਟਕ ਬਾਰੇ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਦੱਸਿਆ ਕਿ ਇਹ ਨਾਟਕ ਦੀਵਾਲੀ ਨਾਲ ਸਬੰਧਤ ਹੈ ਜਿਸ ਵਿੱਚ ਫੜੀ ਤੇ ਦੀਵੇ ਵੇਚਨ ਵਾਲੇ ਛੋਟੇ ਦੁਕਾਨਦਾਰਾ ਤੋਂ ਦੀਵੇ ਆਦਿ ਸਮਾਨ ਖਰੀਦ ਕੇ ਉਨ੍ਹਾਂ ਦੀ ਦੀਵਾਲੀ ਖੁਸ਼ੀ ਭਰੀ ਬਣਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਨਾਟਕ ਵਿੱਚ ਸਮਾਜ ਸੇਵੀ ਲੇਖਿਕਾ ਡਾ. ਸਰਬਜੀਤ ਕੌਰ ਬਰਾੜ ਦਾ ‘ਦੀਵਿਆਂ ਵਾਲੀ ਅੰਟੀ’ ਦਾ ਮੁੱਖ ਰੋਲ ਅਦਾ ਕੀਤਾ ਹੈ। ਦੂਸਰਾ ਮੇਨ ਰੋਲ ‘ਦੀਵਿਆਂ ਵਾਲੀ ਅੰਟੀ’ ਦੀ ਮੱਦਦ ਕਰਨ ਵਾਲੇ ਬਾਲ ਕਲਾਕਾਰ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਦਾ ਹੈ।

ਇਸ ਤੋਂ ਇਲਾਵਾ ਨਿਰਮਾਤਾ ਮੈਡਮ ਭਾਗਵੰਤੀ ਪੁਰਬਾ, ਗਾਇਕ ਹਰਕੀਰਤ ਸਿੰਘ (ਹੈਰੀ ਬੇਦੀ), ਸੁਖਦੇਵ ਸਿੰਘ ਬਰਾੜ ਦਾ ਵੀ ਅਹਿਮ ਕਿਰਦਾਰ ਹੈ। ਬੇਬੀ ਚੰਦਨਪ੍ਰੀਤ ਕੌਰ, ਕਮਲਜੀਤ ਸਿੰਘ, ਗੁਰਕੀਰਤ ਬੇਦੀ, ਮੈਡਮ ਨਰਜੀਤ ਕੌਰ, ਸ੍ਰੀਮਤੀ ਕਰਮਜੀਤ ਕੌਰ, ਸਨਦੀਪ ਕੌਰ, ਨਵਦੀਪ ਕੌਰ, ਸਨਦੀਪ ਸਿੰਘ, ਪਰਮਜੀਤ ਸਿੰਘ ਬੇਦੀ ਆਦਿ ਵੀ ਇਸ ਨਾਟਕ ਵਿੱਚ ਨਜਰ ਆਉਣਗੇ।

——————————-—————-—————————————-

ਰੰਗਮੰਚ ਦੇ ਕਲਾਕਾਰਾਂ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਦੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

-ਜਿੰਦ ਜਵੰਦਾ  Mob. 97795-91482

             ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ ‘ਐਨੀ ਹਾਓ ਮਿੱਟੀ ਪਾਓ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ ਇੱਕ ਰੁਮਾਂਟਿਕ ਡਰਾਮਾ ਤੇ ਕਾਮੇਡੀ ਭਰਪੂਰ ਹੋਵੇਗੀ, ਜਿਸ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਦੇਖਣ ਨੂੰ ਮਿਲਣਗੇ। ਸੁਪਰ ਹਿੱਟ ਫਿਲਮ ‘ਚੱਲ ਮੇਰਾ ਪੁੱਤ’ ਨਿਰਦੇਸ਼ਿਤ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀਆਂ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਅਤੇ ਖੂਬਸੂਰਤ ਅਦਾਕਾਰਾ ਅਮਾਇਰਾ ਦਸਤੂਰ ਮੁੱਖ ਭੂਮਿਕਾ ‘ਚ, ਜਦ ਕਿ ਅਦਾਕਾਰ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਅਕਰਮ ਉਦਾਸ, ਦੀਦਾਰ ਗਿੱਲ, ਪ੍ਰਕਾਸ਼ ਗਾਧੂ, ਵਿੱਕੀ ਕੱਡੂ ਅਤੇ ਮੇਘਾ ਸ਼ਰਮਾ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਰੰਗਮੰਚ ਤੋਂ ਫਿਲਮਾਂ ਵੱਲ ਆਏ ਹਰੀਸ਼ ਵਰਮਾ ਇਸ ਫ਼ਿਲਮ ਵਿੱਚ ਥੀਏਟਰ ਅਦਾਕਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ਅਤੇ ਕਰਮਜੀਤ ਅਨਮੋਲ ਇਸ ਫਿਲਮ ਵਿੱਚ ਇਕ ਨਹੀਂ, ਬਲਕਿ ਛੇ ਵੱਖ ਵੱਖ ਕਿਰਦਾਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਫ਼ਿਲਮ ਦੀ ਕਹਾਣੀ ਨਾਮੀ ਲੇਖਕ ਜੱਸ ਗਰੇਵਾਲ ਦੀ ਲਿਖੀ ਜਿਸ ਵਿੱਚ ਪੰਜਾਬੀ ਰੰਗਮੰਚ ਅਤੇ ਰੰਗਮੰਚ ਦੇ ਕਲਾਕਾਰਾਂ ਦੀ ਜ਼ਿੰਦਗੀ ਅਤੇ ਦੁਸ਼ਵਾਰੀਆਂ ਨੂੰ ਵੱਡੇ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਲੰਡਨ ਗਏ ਦੋ ਪੰਜਾਬੀ ਦੋਸਤਾਂ ਹੈਰੀ ਅਤੇ ਜੀਤੇ ਦੁਆਲੇ ਘੁੰਮਦੀ ਹੈ, ਜੋ ਥੀਏਟਰ ਕਲਾਕਾਰ ਹਨ ਅਤੇ ਕਾਫੀ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਆਪਣਾ ਥੀਏਟਰ ਗਰੁੱਪ ਚਲਾਉਂਦੇ ਹਨ। ਪਰ ਉੱਥੋਂ ਉਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਕਿਸ ਤਰ੍ਹਾਂ ਦੇ ਲੋਕਾਂ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਇਹ ਫ਼ਿਲਮ ਦਾ ਦਿਲਚਸਪ ਪੱਖ ਹੈ। ਇਸ ਫ਼ਿਲਮ ਵਿੱਚ ਰੰਗਮੰਚ ਪ੍ਰਤੀ ਆਮ ਲੋਕਾਂ ਦੀ ਸੋਚ ਉਜਾਗਰ ਕੀਤੀ ਹੈ। ਨਿਰਮਾਤਾ ਉਪਕਾਰ ਸਿੰਘ, ਜਰਨੈਲ ਸਿੰਘ ਤੇ ਸਹਿ ਨਿਰਮਾਤਾ ਹਰਮੀਤ ਸਿੰਘ ਵਲੋਂ ਪ੍ਰੋਡਿਊਸ ਇਸ ਫਿਲਮ ਦੀ ਕਹਾਣੀ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੀ ਹੋਵੇਗੀ। ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਬਹੁਤ ਹੀ ਦਿਲ ਟੁੰਬਵਾਂ ਹੈ ਜੋ ਕਿ ਸੰਗੀਤਕਾਰ ਜੈ ਦੇਵ ਕੁਮਾਰ, ਭਾਈ ਮੰਨਾ ਸਿੰਘ,ਗੁਰਮੀਤ ਸਿੰਘ, ਗੁਰਮੋਹ ਅਤੇ ਜੇ ਬੀ ਸਿੰਘ ਨੇ ਤਿਆਰ ਕੀਤਾ ਹੈ।

ਫ਼ਿਲਮ ਦੇ ਗੀਤ ਗੀਤਕਾਰ ਹਰਮਨਜੀਤ, ਜੱਸ ਗਰੇਵਾਲ, ਸੱਤਾ ਵੈਰੋਵਾਲੀਆ, ਖੁਸ਼ੀ ਪੰਧੇਰ ਅਤੇ ਕਪਤਾਨ ਨੇ ਲਿਖੇ ਹਨ। ਜਿੰਨਾਂ ਨੂੰ ਗਾਇਕ ਐਮੀ ਵਿਰਕ, ਮਾਸਟਰ ਸਲੀਮ, ਗੁਰਸ਼ਬਦ, ਜੋਤਿਕਾ ਤਾਗੜੀ, ਸਿਮਰਨ ਭਾਰਦਵਾਜ ਅਤੇ ਅਨੁਸ਼ਿਕਾ ਬਜਾਜ ਨੇ ਗਾਇਆ ਹੈ। ਫ਼ਿਲਮ ਪ੍ਰਤੀ ਦਰਸ਼ਕਾਂ ਦੀ ਬੇਸਬਰੀ ਸੋਸ਼ਲ ਮੀਡੀਆ ‘ਤੇ ਦੇਖੀ ਜਾ ਸਕਦੀ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਵੀ ਨਵੇਂ ਰਿਕਾਰਡ ਸਥਾਪਤ ਕਰੇਗੀ।

——————————-—————-—————————————-

ਪੰਜਾਬੀ ਸਿਨੇਮਾ ‘ਚ ਨਵੀਂ ਆਮਦ ਅਦਾਕਾਰਾ ਸਿਸ਼੍ਰਟੀ ਜੈਨ!

-ਜਿੰਦ ਜਵੰਦਾ  Mob. 97795-91482

               ਸਿਸ਼੍ਰਟੀ ਜੈਨ ਛੋਟੇ ਪਰਦੇ ਯਾਨੀ ਕੀ ਟੈਲੀਵਿਜ਼ਨ ਦੀ ਨਾਮੀਂ ਅਦਾਕਾਰਾ ਹੈ ਜਿਸਨੇ ਛੋਟੇ ਪਰਦੇ ਦੇ ਵੱਡੇ ਸੀਰੀਅਲਾਂ ਵਿਚ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਡੀ ਅਤੇ ਵੱਖਰੀ ਪਛਾਣ ਬਣਾਈ ਹੈ। ਹੁਣ ਜਲਦ ਹੀ ਦਰਸ਼ਕ ਸ੍ਰਿਸ਼ਟੀ ਜੈਨ ਨੂੰ ਨਿਰਮਾਤਾ ਤੋਂ ਹੀਰੋ ਬਣੇ ਅਮੀਕ ਵਿਰਕ ਨਾਲ ਫ਼ਿਲਮ ਜੂਨੀਅਰ ਵਿੱਚ ਬਤੌਰ ਅਦਾਕਾਰਾ ਨਜ਼ਰ ਆਵੇਗੀ। ਇਸ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸ੍ਰਿਸ਼ਟੀ ਜੈਨ ਨੇ ਦੱਸਿਆ ਕਿ ਇਸ ਫ਼ਿਲਮ ਉਸਨੇ “ਸੁਮੈਰਾ” ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਬਹੁਤ ਪਿਆਰੀ, ਚੁਲਬੁਲੀ ਤੇ ਮਿਲਣਸਾਰ ਹੈ। ਇਸ ਫ਼ਿਲਮ ਵਿੱਚ ਦਰਸ਼ਕ ਰੁਮਾਂਸ ਤੋਂ ਇਲਾਵਾ ਇਕ ਮਾਂ ਦੀਆਂ ਮਮਤਾ ਭਰੀਆਂ ਭਾਵਨਾਵਾਂ ਤੇ ਦਰਦ ਵਿਛੋੜੇ ਦੇ ਵੱਖ-ਵੱਖ ਸੇਡਜ਼ ਵਾਲੇ ਕਿਰਦਾਰਾਂ ਨੂੰ ਵੇਖਣਗੇ ਸ੍ਰਿਸ਼ਟੀ ਜੈਨ ਨੇ ਅੱਗੇ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਕਲਾ ਨਾਲ ਮੋਹ ਸੀ ਤੇ ਇਕ ਐਕਟਰਸ ਬਣਨਾ ਚਾਹੁੰਦੀ ਸੀ ਪਰੰਤੂ ਘਰ ਦੇ ਹਾਲਾਤਾਂ ਤੇ ਪਰਿਵਾਰਕ ਮੰਨਜੂਰੀ ਨੇ ਉਸਨੂੰ ਬਹੁਤ ਸਮੇਂ ਲਈ ਅੱਗੇ ਨਾ ਆਉਣ ਦਿੱਤਾ ਫਿਰ ਜਦ ਉਸਦੇ ਪਿਤਾ ਜੀ ਦੀ ਜੌਬ ਬਦਲ ਕੇ ਮੁੰਬਈ ਲੱਗੀ ਤਾਂ ਕਾਲਜ ਪੜ੍ਹਦਿਆਂ ਉਸਦਾ ਸੰਪਰਕ ਕੁਝ ਸੀਨੀਅਰ ਕਲਾਕਾਰਾਂ ਨਾਲ ਹੋਇਆ ਜੋ ਪਾਰਟ ਟਾਇਮ ਫ਼ਿਲਮਾਂ ਚ ਐਕਟਿੰਗ ਕਰਦੇ ਸੀ। ਉਸਨੇ ਵੀ ਔਡੀਸ਼ਨ ਦੇਣੇ ਸ਼ੁਰੂ ਕੀਤੇ। ਕਾਫ਼ੀ ਮੇਹਨਤ ਮਗਰੋਂ ਉਸਨੂੰ ਵੀ ਕੰਮ ਮਿਲਣ ਲੱਗਿਆ ਤੇ ਉਹ ਟੈਲੀਵਿਜ਼ਨ ਦੀ ਨਾਮੀਂ ਅਭਿਨੇਤਰੀ ਬਣ ਗਈ। ਜ਼ਿਕਰਯੋਗ ਹੈ ਕਿ ਸ੍ਰਿਸ਼ਟੀ ਜੈਨ ਨੇ ਸਟਾਰ ਪਲੱਸ ਲਈ ‘ਮੇਰੀ ਦੁਰਗਾ’ ਤੇ ਸੋਨੀ ਟੀ ਵੀ ਲਈ ‘ਮੈਂ ਮਾਇਕੇ ਚਲੀ ਜਾਊਂਗੀ’ ਵਰਗੇ ਵੱਡੇ ਸੀਰੀਅਲ ਕੀਤੇ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਵਾਰ ਚੋੜ ਨਾ ਯਾਰ’ ਤੇ ‘ਦੰਡ’ ਫ਼ਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾਏ। ਟੈਲੀਵਿਜ਼ਨ ਤੇ ਉਸਦੇ ‘ਸੁਹਾਨੀ ਸੀ ਏਕ ਲੜਕੀ’, ‘ਮੇਰੀ ਦੁਰਗਾ’, ‘ਮੈਂ ਮਾਇਕੇ ਚਲੀ ਜਾਊਂਗੀ’, ‘ਏਕ ਥੀ ਰਾਣੀ ਏਕ ਥਾ ਰਾਵਨ’, ‘ਅਲੀ ਬਾਬਾ’,  ‘ਬੜੇ ਅੱਛੇ ਲਗਤੇ ਹੈ-3’  ਆਦਿ ਚਰਚਿਤ ਲੜੀਵਾਰ ਹਨ।

ਪੰਜਾਬੀ ਫ਼ਿਲਮ “ਜੂਨੀਅਰ” ਬਾਰੇ ਸ੍ਰਿਸ਼ਟੀ ਜੈਨ ਨੇ ਦੱਸਿਆ ਇਹ ਫ਼ਿਲਮ ਕਰਾਈਮ ਦੀ ਦੁਨੀਆ ਦਾ ਹਿੱਸਾ ਰਹੇ ਇਕ ਐਸੇ ਨੌਜਵਾਨ ਦੀ ਕਹਾਣੀ ਹੈ ਜੋ ਆਮ ਨਾਗਰਿਕ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਪ੍ਰੰਤੂ ਉਸਦੇ ਹੱਸਦੇ-ਵਸਦੇ ਪਰਿਵਾਰ ਵਿਚ ਉਸ ਵੇਲੇ ਸੱਥਰ ਵਿਛ ਜਾਂਦਾ ਹੈ ਜਦ ਉਸਦੀ ਮਾਸੂਮ ਬੱਚੀ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਫ਼ਿਲਮ ਵਿਚ ਇੰਨਸਾਨੀ ਜੀਵਨ ਤੇ ਕਰਾਈਮ ਦੀ ਦੁਨੀਆਂ ਦਾ ਸੱਚ ਬਹੁਤ ਹੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਇੱਕ ਹੋਰ ਗੱਲ ਕਿ ਇਹ ਫ਼ਿਲਮ  ਆਮ ਫ਼ਿਲਮਾਂ ਵਰਗੀ ਨਹੀਂ ਹੈ ਇਸ ਵਿਚ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵੀ ਹਨ।  ਨਦਰ ਫ਼ਿਲਮਜ ਦੀ ਪੇਸ਼ਕਸ ਨਿਰਮਾਤਾ ਬੀਰਇੰਦਰ ਕੌਰ ਤੇ ਅਮੀਕ ਵਿਰਦ ਦੀ ਇਸ ਫ਼ਿਲਮ ਵਿਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਯੋਗਰਾਜ ਸਿੰਘ, ਪਰਦੀਪ ਚੀਮਾ, ਅਜੇ ਜੇਠੀ, ਰੋਮੀ ਸਿੰਘ, ਰਾਮ ਔਜਲਾ, ਪਰਦੀਪ ਰਾਵਤ, ਰਾਣਾ ਜੈਸਲੀਨ ਤੇ ਕਬੀਰ ਸਿੰਘ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਹਰਮਨ ਢਿੱਲੋਂ ਤੇ ਨਦਰ ਫ਼ਿਲਮਜ ਨੇ ਦਿੱਤਾ ਹੈ।

——————————-—————-—————————————-

ਪ੍ਰਵਾਸੀ ਪੰਜਾਬੀਆਂ ਦੇ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਫ਼ਿਲਮ ‘ਮੁੰਡਾ ਸਾਊਥਹਾਲ ਦਾ’ !

-ਜਿੰਦ ਜਵੰਦਾ 

Mob. 97795-91482

                 ਪੰਜਾਬੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’ ਇੱਕ ਖੂਬਸੂਰਤ ਤੇ ਦਿਲਚਸਪ ਵਿਸ਼ੇ ‘ਤੇ ਬਣੀ ਮਨੋਰੰਜਨ ਭਰਪੂਰ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਅਜੌਕੀ ਪੀੜੀ ਅਤੇ ਸਮਾਜ ਦੀ ਕਹਾਣੀ ਹੈ, ਜੋ ਖੂਬਸੂਰਤ ਤਰੀਕੇ ਨਾਲ ਕਈ ਮੁੱਦਿਆਂ ‘ਤੇ ਵਿਅੰਗਮਈ ਅੰਦਾਜ਼ ਵਿੱਚ ਕਟਾਕਸ਼ ਕਰਦੀ ਹੈ। ਪੰਜਾਬੀ ਫ਼ਿਲਮ “ਲਾਈਏ ਜੇ ਯਾਰੀਆ” ਜ਼ਰੀਏ ਬਤੌਰ ਨਿਰਦੇਸ਼ਕ ਆਪਣੀ ਸ਼ੁਰੂਆਤ ਕਰਨ ਵਾਲੇ ਨਾਮਵਾਰ ਮਿਊਜ਼ਿਕ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਦੀ ਬਤੌਰ ਫਿਲਮ ਨਿਰਦੇਸ਼ਕ-ਲੇਖਕ ਇਹ ਦੂਜੀ ਪੰਜਾਬੀ ਫਿਲਮ ਹੈ। ਇਸ ਫਿਲਮ ਜਰੀਏ  ਚਰਚਿਤ ਨੌਜਵਾਨ ਗਾਇਕ ਅਰਮਾਨ ਬੇਦਿਲ ਵੀ ਬਤੌਰ ਹੀਰੋ ਫ਼ਿਲਮ ਇੰਡਸਟਰੀ ਵਿੱਚ ਪਲੇਠਾ ਕਦਮ ਰੱਖਣ ਜਾ ਰਹੇ ਹਨ। ਨਾਮਵਾਰ ਮਾਡਲ ਪ੍ਰੀਤ ਔਜਲਾ ਦੀ ਵੀ ਇਹ ਪਹਿਲੀ ਫ਼ਿਲਮ ਹੋਵੇਗੀ।  ਇਸ ਫ਼ਿਲਮ ਵਿੱਚ ਤੰਨੂ ਗਰੇਵਾਲ, ਪਾਕਿਸਤਾਨੀ ਨਾਮਵਰ ਅਦਾਕਾਰ ਇਫਤਿਆਰ ਠਾਕੁਰ, ਗਾਇਕ ਸਰਬਜੀਤ ਚੀਮਾ, ਗੋਲਡਬੁਆਏ, ਗੁਰਪ੍ਰੀਤ ਭੰਗੂ, ਮਲਕੀਅਤ ਰੌਣੀ ਅਤੇ ਪ੍ਰੀਤੋ ਸਮੇਤ ਕਈ ਚਰਚਿਤ ਅਦਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਮੁਤਾਬਕ ਦਰਜਨਾਂ ਨਾਮੀ ਕਲਾਕਾਰਾਂ ਦੇ ਸੈਂਕੜੇ ਮਿਊਜ਼ਿਕ ਵੀਡੀਓ ਸ਼ੂਟ ਕਰਨ ਤੋਂ ਬਾਅਦ ਉਹਨਾ  ਦਾ ਅਗਲਾ ਸੁਪਨਾ ਫ਼ਿਲਮ ਨਿਰਦੇਸ਼ਨ ਵੱਲ ਆੳਂਣਾ ਸੀ, ਜੋ ਹੁਣ ਇਸ ਫ਼ਿਲਮ ਨਾਲ ਪੂਰਾ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਵੀ ਉਹਨਾਂ ਨੇ ਖੁਦ ਹੀ ਲਿਆ ਹੈ।  ਇਸ ਫ਼ਿਲਮ ਵਿੱਚ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਦੀ ਜ਼ਿੰਦਗੀ, ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਵਰਤੇ ਜਾਂਦੇ ਹੱਥਕੰਡਿਆਂ  ਦੀ ਕਹਾਣੀ ਬਿਆਨ ਕਰਦੀ ਹੈ। ਕੈਮਰਾਮੈਨ ਸੈਮ ਮੱਲੀ ਵੱਲੋਂ ਕੈਮਰੇ ਚ ਕੈਦ ਕੀਤੇ ਗਏ ਖ਼ੂਬਸੂਰਤ ਦ੍ਰਿਸ਼ ਵੱਡੀ ਸਕਰੀਨ ‘ਤੇ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਨਗੇ।  ਇਹ ਫ਼ਿਲਮ ਸਾਊਥਾਲ ਵਿੱਚ ਰਹਿੰਦੇ ਇੱਕ ਨੌਜਵਾਨ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਜਿੰਦਗੀ ਦੇ ਵੱਖ ਵੱਖ ਰੰਗਾਂ ਦੀ ਬਾਤ ਪਾਉਂਦੀ ਹੈ। ਆਪਣੀ ਗਾਇਕੀ ਨਾਲ ਹਰਦਿਲ ਅਜ਼ੀਜ਼ ਬਣੇ ਗਾਇਕ ਅਰਮਾਨ ਬੇਦਿਲ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਵੇਗੀ। ਇਸ ਫ਼ਿਲਮ ਵਿੱਚ ਉਸਨੇ ਅਰਜੁਨ ਨਾਂ ਦੇ ਉਸ ਨੌਜਵਾਨ ਦੀ ਮੁੱਖ ਭੁਮਿਕਾ ਨਿਭਾਈ ਹੈ ਜੋ ਸਾਊਥਹਾਲ ਵਿੱਚ ਪੜਾਈ ਕਰ ਰਿਹਾ ਹੈ ਅਤੇ ਫੁੱਟਬਾਲ ਦਾ ਖਿਡਾਰੀ ਹੈ। ਉਸਦਾ ਮਕਸਦ ਫੁੱਟਬਾਲ ਦੇ ਵੱਡੇ ਮੈਚਾਂ ਵਿੱਚ ਹਿੱਸਾ ਲੈਣਾ ਹੈ। ੳਸਦੀ ਜ਼ਿੰਦਗੀ ਵਿੱਚ ਉਸ ਵੇਲੇ ਬਦਲਾਅ ਆਉਂਦਾ ਹੈ ਜਦੋਂ ਅਚਾਨਕ ਉਸਦੀ ਮੁਲਾਕਾਤ ਫਿਲਮ ਦੀ ਨਾਇਕਾ ਰਾਵੀ ਨਾਲ ਹੁੰਦੀ ਹੈ। ਅਰਜੁਨ ਰਾਵੀ ਨਾਲ ਮੁਹੱਬਤ ਕਰਨ ਲੱਗਦਾ ਹੈ ਪਰ ਇਹ ਮੁਹੱਬਤ ਉਸਦੀ ਜ਼ਿੰਦਗੀ ਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਜਾਂਦੀ ਹੈ। ਰਾਵੀ ਦਾ ਅਰਜਨ ਨੂੰ ਅਚਾਨਕ ਛੱਡਣਾ ਫ਼ਿਲਮ ਵਿੱਚ ਵੱਡਾ ਮੋੜ ਲੈ ਕੇ ਆਉਂਦਾ ਹੈ। ਅਰਮਾਨ ਮੁਤਾਬਕ ਦਰਸ਼ਕਾਂ ਨੂੰ ਇਹ ਕਿਰਦਾਰ ਬੇਹੱਦ ਪਸੰਦ ਆਵੇਗਾ।

ਤੰਨੂ ਗਰੇਵਾਲ ਇਸ ਫ਼ਿਲਮ ਵਿੱਚ ਰਾਵੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਰਾਵੀ ਫ਼ਿਲਮ ਵਿੱਚ ਉਹਨਾਂ ਕੁੜੀਆਂ ਦੀ ਗੱਲ ਕਰੇਗੀ ਜਿਨ੍ਹਾਂ ਨੂੰ ਪਰਿਵਾਰ ਦੇ ਦਬਾਅ ਕਾਰਨ ਕਈ ਅਜਿਹੇ ਫੈਸਲੇ ਕਰਨੇ ਪੈਂਦੇ ਹਨ ਜੋ ਉਹਨਾਂ ਲਈ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਕੱਚੇ- ਪੱਕੇ ਵਿਆਹਾਂ ਅਤੇ ਇਮੀਗੇਸ਼ਨ ਲਈ ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਗੱਲ ਕਰਦੀ ਇਸ ਫ਼ਿਲਮ ਜ਼ਰੀਏ ਉਸਨੇ ਪਹਿਲੀ ਵਾਰ ਇਸ ਕਿਸਮ ਦਾ ਦਮਦਾਰ ਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਹੈ। ਫ਼ਿਲਮ ਦੇ ਗੀਤ ਹਰਮਨਜੀਤ, ਰਾਜ ਰਣਜੋਧ, ਨਵੀਂ ਫਿਰੋਜਪੁਰੀਆ ਤੇ ਕਪਤਾਨ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਆਵਾਜ਼ ਪ੍ਰੇਮ ਢਿੱਲੋਂ, ਅਰਮਾਨ ਬੇਦਿਲ, ਕਪਤਾਨ ਅਤੇ ਰਾਜ ਰਣਜੋਧ ਨੇ ਦਿੱਤੀ ਹੈ। ਫ਼ਿਲਮ ਦਾ ਸੰਗੀਤ ਗੋਲਡ ਬੁਆਏ, ਰਾਜ ਰਣਜੋਧ, ਗੌਰਵ ਦੇਵ, ਕਾਰਤਿਵ ਦੇਵ ਤੇ ਓਪੀਆਈ ਮਿਊਜਿਕ ਨੇ ਤਿਆਰ ਕੀਤਾ ਹੈ। ਆਮ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ ਇਹ ਗੱਲ ਫ਼ਿਲਮ ਦੇ ਟ੍ਰੇਲਰ ਨੇ ਸਾਬਤ ਕਰ ਦਿੱਤੀ ਹੈ।

——————————-—————-—————————————-

ਅਲਵਿਦਾ ਸੁਰਿੰਦਰ ਸ਼ਿੰਦਾ !

ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ

ਚੰਡੀਗੜ੍ਹ/ 26 ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਪੰਜਾਬ ਦੇ ਬਹੁੱਤ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਜੋ ਪਿਛਲੇ ਕੁੱਝ ਦਿਨ੍ਹਾਂ ਤੋਂ ਬੀਮਾਰ ਹੋਣ ਕਾਰਨ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਦਾਖਲ ਸਨ ਉਨ੍ਹਾਂ ਨੇ ਅੱਜ ਇਸ ਫਾਨੀ ਸੰਸਾਰ ਤੇ ਸਵੇਰੇ ਕਰੀਬ 6.30 ਵਜੇ ਆਪਣੇ ਆਖਰੀ ਸਾਹ ਲੈਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ।

ਸੁਰਿੰਦਰ ਸ਼ਿੰਦਾ ਦਾਾ ਜਨਮ 20 ਮਈ, 1959 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ (ਪੰਜਾਬ) ਵਿਖੇ ਹੋਇਆ ਸੀ। ਸੁਰਿੰਦਰ ਸ਼ਿੰਦਾ ਆਪਣੀ ਦਮਦਾਰ, ਜੋਰ ਤੇ ਜੋਸ਼ੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਵਿੱਚ ਜੋ ਦੇਣ ਦੇ ਗਿਆ ਹੈ ਉਹ ਕਦੇ ਨਾ ਮਿਟਣ ਯੋਗ ਹੈ। ਉਨ੍ਹਾਂ ਨੇ ਅਣਗਿਣਤ ਗੀਤਾਂ ਨੂੰ ਆਵਾਜ ਦਿੱਤੀ ਹੈ ਅਤੇ ਸੁਪਰ ਹਿੱਟ ਪੰਜਾਬੀ ਫਿਲਮ ‘ਪੁੱਤ ਜੱਟਾ ਦੇ’ ਸਮੇਤ ਕਈ ਪੰਜਾਬੀ ਫਿਲਮਾਂ ਵਿਚ ਅਦਾਕਾਰ ਦੇ ਤੌਰ ਤੇ ਕੰਮ ਕੀਤਾ ਹੈ। ਅੱਜ ਗਾਇਕ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੋੜ ਗਈ ਹੈ।

‘ਮਹਿਕ ਵਤਨ ਦੀ ਲਾਈਵ’ ਬਿਓਰੋ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ਼ ਬਖਸ਼ਨ।

——————————-—————-—————————————-

ਫਿਲਮ ‘ਮੁੰਡਾ ਸਾਊਥਹਾਲ ਦਾ‘ ਵਿੱਚ ਬਤੌਰ ਹੀਰੋਇਨ ਨਜ਼ਰ ਆਵੇਗੀ ਦੀ ‘ਤੰਨੂ ਗਰੇਵਾਲ’

ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨਾਲ  ‘ਸ਼ਾਵਾ ਨੀ ਗਿਰਧਾਰੀ ਲਾਲ ‘ ਅਤੇ ਫਿਰ  ‘ਯਾਰ ਮੇਰਾ ਤਿੱਤਲੀਆਂ ਵਰਗਾ‘ ਵਿੱਚ ਬਤੌਰ ਹੀਰੋਇਨ ਨਜਰ ਆਈ ਤੰਨੂ ਗਰੇਵਾਲ ਹੁਣ ਪੰਜਾਬੀ ਫ਼ਿਲਮ  ‘ਮੁੰਡਾ ਸਾਊਥਹਾਲ ਦਾ‘ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਹ ਇੱਕ ਵੱਖਰੇ ਹੀ ਗੈਟਅੱਪ ਤੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਹਰ ਪਾਸੇ ਛਾਇਆ ਹੋਇਆ ਹੈ।  ਅਗਸਤ ਨੂੰ ਰਿਲੀਜ ਹੋ ਰਹੀ ਇਸ ਫਿਲਮ ਨਾਲ ਤੰਨੂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਹੋਰ ਪੱਕੀ ਕਰੇਗੀ।  ਇਸ ਫਿਲਮ ਨੂੰ ਲ਼ੈ ਕੇ ਉਹ ਹਰ ਪਾਸੇ ਖੂਬ ਚਰਚਾ ਵਿੱਚ ਹੈ। ਨਿਰਦੇਸ਼ਕ ਸੁੱਖ ਸੰਘੇੜਾ ਦੀ ਇਸ ਫ਼ਿਲਮ ਵਿੱਚ ਉਹ ਪੰਜਾਬੀ ਗਾਇਕ ਅਰਮਾਨ ਬੇਦਿਲ ਨਾਲ ਬਤੌਰ ਨਾਇਕਾ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਉਸਦਾ ‘ਰਾਵੀ‘  ਨਾਂ ਦੀ ਕੁੜੀ ਦਾ ਕਿਰਦਾਰ ਹੈ ਜੋ ਉਸਦੀ ਜ਼ਿੰਦਗੀ ਦੇ ਬਹੁਤ ਨੇੜ੍ਹੇ ਹੈ । ਇਸ ਕਿਰਦਾਰ ਨੂੰ ਨਿਭਾਉਂਦਿਆ ਉਸਨੇ ਕਲਾ ਖੇਤਰ ਦਾ ਇੱਕ ਨਵਾਂ ਤਜ਼ਰਬਾ ਹਾਸਲ ਕੀਤਾ ਹੈ। ਉਸਦਾ ਕਹਿਣਾ ਹੈ ਕਿ ਹੁਣ ਤੱਕ ਦਰਸ਼ਕਾਂ ਨੇ ਉਸਨੂੰ ਇੱਕ ਦੇਸੀ ਪੰਜਾਬਣ ਦੇ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਫ਼ਿਲਮ ‘ਮੁੰਡਾ ਸਾਊਥਹਾਲ ਵਿੱਚ’ ਦਰਸ਼ਕ ਉਸਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ। ਰਾਵੀ ਦਾ ਇਹ ਕਿਰਦਾਰ ਮੁੰਡਿਆਂ ਨੂੰ ਹੀ ਨਹੀੰ ਕੁੜੀਆਂ ਨੂੰ ਵੀ ਪਸੰਦ ਆਵੇਗਾ। ਰਾਵੀ ਦਾ ਕਿਰਦਾਰ ਹੁਣ ਉਸਦੀ ਜ਼ਿੰਦਗੀ ਦੇ ਸਭ ਤੋਂ ਨੇੜੇ ਹੈ। ਇਸ ਕਿਰਦਾਰ ਨਾਲ  ਹਰ ਉਮਰ ਵਰਗ ਦੇ ਦਰਸ਼ਕ ਆਪਣੇ ਜ਼ਜਬਾਤਾਂ ਦੀ ਸ਼ਾਝ ਪਾਉਣਗੇ ਤੇ ਉਸ ਨਾਲ ਹਮਦਰਦੀ ਜਤਾਉਣਗੇ।

ਕੈਨੇਡਾ ਦੀ ਜੰਮਪਲ ਤਨੂੰ ਗਰੇਵਾਲ ਨੇ ਦੱਸਿਆ ਕਿ ਉਸਨੂੰ ਕਲਾ ਦਾ ਸ਼ੌਂਕ ਆਪਣੇ ਪਰਿਵਾਰਕ ਮਾਹੌਲ ਤੋਂ ਹੀ ਮਿਲਿਆ। ਘਰ ਵਿਚ ਪੰਜਾਬੀ ਗਾਣੇ ਅਤੇ ਫ਼ਿਲਮਾਂ ਵੇਖਣ ਦਾ ਸ਼ੌਂਕ ਸੀ। ਉਸਨੇ ਆਪਣੀ ਕਲਾ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓਜ ਨਾਲ ਕੀਤੀ ਸੀ। ਮਸ਼ਹੂਰ ਗਾਇਕ ਕਰਨ ਔਜਲਾ ਦੇ ਚਰਚਿਤ ਗਾਣੇ ‘ਚਿੱਟਾ ਕੁੜਤਾ’ ਨਾਲ ਚਰਚਾ ਵਿੱਚ ਆਈ।  ਤੰਨੂ ਚਿੱਠੀਆਂ, ਰਿਮ ਵਰਸਿਜ਼ ਝਾਂਜਰ ਅਤੇ ਲੌਟ ਆਨਾ ਗੀਤਾਂ ਸਮੇਤ ਦਰਜਨਾਂ ਗੀਤਾਂ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਗੀਤ ‘ਲਾਈਫ ਸਟਾਇਲ’ ਅਤੇ ਰਾਜਵੀਰ ਜਵੰਦਾ ਦੇ ‘ਪੰਜਾਬਣ’ ਗੀਤਾਂ ਵਿੱਚ ਉਸਨੇ ਆਪਣੀ ਅਦਾਕਾਰੀ ਦਾ ਨਮੂਨਾ ਵੀ ਪੇਸ਼ ਕੀਤਾ। ਇਨ੍ਹਾਂ ਗੀਤਾਂ ਨੇ ਹੀ ਉਸ ਵਾਸਤੇ ਪੰਜਾਬੀ ਸਿਨੇਮੇ ਦੇ ਦਰਵਾਜ਼ੇ ਖੋਲੇ। ਜਿਸ ਸਦਕਾ ਉਸਨੂੰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਵਿੱਚ ਕੁਲਜੀਤ ਨਾਂ ਦੀ ਪੇਂਡੂ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਪਹਿਲੀ ਫ਼ਿਲਮ ਵਿਚਲੀ ਕਾਬਲੀਅਤ ਨੂੰ ਵੇਖਦਿਆਂ ਹੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲਈ ਉਸਨੂੰ ਮੁੱਖ ਕਿਰਦਾਰ ਲਈ ਚੁਣਿਆ ਗਿਆ, ਜਿਸ ਵਿੱਚ ਉਸਨੇ ਇੱਕ ਪੇਂਡੂ ਤੇ ਭੋਲੀ ਭਾਲੀ ‘ਬੇਅੰਤ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਵਿੱਚ ਵੀ ਦਰਸ਼ਕਾਂ ਨੇ ਉਸਦੀ ਅਦਾਕਾਰੀ ਬਹੁਤ ਪਸੰਦ ਕੀਤੀ। ਇਸ ਤੋਂ ਇਲਾਵਾ ਉਸਨੇ ਫ਼ਿਲਮ ‘ਮੌਜਾਂ ਹੀ ਮੌਜਾਂ’ ਅਤੇ ‘ਆਉਟ ਲਾਅ’ ਪੰਜਾਬੀ ਵੈਬ ਸਿਰੀਜ਼ ਵਿਚ ਵੀ ਕੰਮ ਕੀਤਾ ਹੈ।

ਉਸਦੀ ਆ ਰਹੀ ਫ਼ਿਲਮ ‘ਮੁੰਡਾ ਸਾਊਥਹਾਲ ਦਾ’ ਨੂੰ ਨਾਮਵਰ ਵੀਡਿਓ ਡਾਇਰੈਕਟਰ ਸੁੱਖ ਸੰਘੇੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਤੰਨੂ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇੱਕ ਵੱਖਰੇ ਕਿਸਮ ਦੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬੀ ਸਿਨਮਾ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਵੇਗੀ। ਤੰਨੂ ਮੁਤਾਬਕ ਇਹ ਫਿਲਮ ਅਜੋਕੇ ਸਮਾਜ ਦੀ ਕਹਾਣੀ ਹੈ। ਇਹ ਫ਼ਿਲਮ ਵਿਦੇਸ਼ਾਂ ਵਿੱਚ ਪੱਕੇ ਹੋਣ ਖਾਤਰ ਕੀਤੇ ਜਾਂਦੇ ਰਿਸ਼ਤਿਆਂ ਦੇ ਘਾਣ ਦੀ ਗੱਲ ਕਰਦੀ ਹੈ। ਇਸ ਫ਼ਿਲਮ ਵਿਚ ਉਸ ਨਾਲ ਅਰਮਾਨ ਬੇਦਿਲ, ਸਰਬਜੀਤ ਚੀਮਾ, ਇਫ਼ਤਕਾਰ ਨਾਕੁਰ,  ਪ੍ਰੀਤ ਔਜਲਾ, ਗੁਰਪ੍ਰੀਤ ਭੰਗੂ ਸਮੇਤ ਕਈ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ। ਤੰਨੂ ਮੁਤਾਬਕ ਇਹ ਫ਼ਿਲਮ ਉਸਦੀ ਦਰਸ਼ਕਾਂ ਵਿੱਚ ਪਹਿਚਾਣ ਹੋਰ ਗੂੜੀ ਕਰੇਗੀ।

ਜਿੰਦ ਜਵੰਦਾ 97795-91482

——————————-—————-—————————————-

‘ਮੌੜ’ ਫਿਲਮ ਦੇ ਚੌਥੇ ਹਫਤੇ ਵਿੱਚ ਪਹੁੰਚਣ ਤੇ ‘ਮਹਿਫਲ’ ਦਾ ਆਯੋਜਿਨ ਕੀਤਾ ਗਿਆ

‘ਮੌੜ’ ਫਿਲਮ ਦਾ ਚੌਥੇ ਹਫਤੇ ਵਿੱਚ ਪਹੁੰਚਣਾ ਸਾਡੇ ਲਈ ਮਾਣ ਵਾਲੀ ਗੱਲ ਹੈ -ਅਦਾਕਾਰ ਮਨਿੰਦਰ ਮੋਗਾ  

ਮੋਗਾ/ 25 ਜੂਨ 2023/ ਇਕਬਾਲ ਸਿੰਘ ਖੋਸਾ

ਫਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਮਾਤਾ ਕਾਰਜ ਗਿੱਲ ਅਤੇ ਨਿਰਦੇਸ਼ਕ ਜਤਿੰਦਰ ਮੌਰ ਵੱਲੋਂ ਬਣਾਈ ਗਈ ਪੰਜਾਬੀ ਫਿਲਮ ‘ਮੌੜ’ ਆਪਣੇ ਤਿੰਨ ਹਫਤੇ ਪੂਰੇ ਕਰਕੇ ਚੌਥੇ ਹਫਤੇ ਵਿੱਚ ਪਹੁੰਚ ਰਹੀਂ ਹੈ। ਇਸ ਸਬੰਧ ਵਿੱਚ ‘ਮੌੜ’ ਫਿਲਮ ਵਿੱਚ ਇੱਕ ਅਹਿਮ ਰੋਲ ਨਿਭਾਉਣ ਵਾਲੇ ਮੋਗਾ ਜਿਲ੍ਹੇ ਨਾਲ ਸਬੰਧਤ ਪ੍ਰਸਿੱਧ ਅਦਾਕਾਰ ਮਨਿੰਦਰ ਮੋਗਾ ਵੱਲੋਂ ਇਸ ਖੁਸ਼ੀ ਵਿੱਚ ਇੱਕ ਖਾਸ ‘ਮਹਿਫਲ’ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਕੇਕ ਕੱਟ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਇਸ ਮਹਿਫਲ ਵਿੱਚ ਸ਼ਾਮਿਲ ਸਾਰੇ ਦੋਸਤਾਂ ਮਿੱਤਰਾਂ ਵੱਲੋਂ ‘ਮੌੜ’ ਫਿਲਮ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਬੋਲਦਿਆ ਅਦਾਕਾਰ ਮਨਿੰਦਰ ਮੋਗਾ ਨੇ ਕਿਹਾ ਕਿ ‘ਮੌੜ’ ਫਿਲਮ ਦਾ ਚੌਥੇ ਹਫਤੇ ਵਿੱਚ ਪਹੁੰਚਣਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਇਸ ਮਹਿਫਲ ਵਿੱਚ ਅਦਾਕਾਰ ਮਨਿੰਦਰ ਮੋਗਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਗਾਇਕ ਹਰਮਿਲਾਪ ਗਿੱਲ, ਗਾਇਕ ਡਾ. ਬਲਜੀਤ, ਗਾਇਕ ਜੱਸ ਸਿੱਧੂ, ਗੀਤਕਾਰ ਅਮਰਜੀਤ ਘੋਲੀਆ, ਸ਼ਿੰਦਾ ਸਿੰਘ, ਜਸਵੰਤ ਸਿੰਘ ਪੁਰਾਣੇਵਾਲਾ, ਗੁਰਦੀਪ ਸਿੰਘ, ਵਰਿੰਦਰ ਭਿੰਡਰ, ਤਾਰੀ ਸੱਧੇਵਾਲਾ, ਗੀਤਕਾਰ ਗੋਲੂ ਕਾਲੇਕੇ, ਹਰਮਨਦੀਪ ਸਿੰਘ ਪੁਰਾਣੇਵਾਲਾ ਆਦਿ ਨੇ ਇਸ ਫਿਲਮ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

——————————-—————-—————————————-

ਪੰਜਾਬੀ ਫਿਲਮ ‘ਮੌੜ‘ ਮੇਰੀ ਜਿੰਦਗੀ ਦੀ ਸਭ ਤੋਂ ਬਿਹਤਰ ਫਿਲਮ -ਮਨਿੰਦਰ ਮੋਗਾ

– ਮਨਜੀਤ ਸਿੰਘ ਸਰਾਂ / ਬਰੈਂਪਟਨ

              ਮਨਿੰਦਰ ਮੋਗਾ ਨੂੰ ਮੈਂ ਤਕਰੀਬਨ ਦੋ ਦਹਾਕਿਆਂ ਤੋਂ ਜਾਣਦਾ ਹਾਂ। ਬੁਹਤ ਸਮਾਂ ਇਕੱਠੇ ਵੀ ਰਹੇ ਤੇ ਇਕੱਠਿਆਂ ਕੰਮ ਵੀ ਕੀਤਾ। ਇਹਦੇ ‘ਚ ਕੋਈ ਸ਼ੱਕ ਨਹੀ ਕਿ ਮਨਿੰਦਰ ਮੋਗਾ ਅਦਾਕਾਰੀ ‘ਚ ਇੱਕ ਮੀਲ ਪੱਥਰ ਸਾਬਿਤ ਹੋ ਚੁੱਕਿਆ ਹੈ। ਉਹ ਅਦਾਕਾਰੀ ਦੇ ਨਾਲ ਨਾਲ ਨਿਰਦੇਸ਼ਕ ਵਜੋ ਵੀ ਕੈਮਰੇ ਦੀ ਬਰੀਕੀਆਂ ਤੇ ਕੈਮਰੇ ਦੇ ਇੱਕ ਇੱਕ ਫਰੇਮ ਨੂੰ ਜਾਣਦਾ ਹੈ। ਫ਼ਿਲਮਾਂ ਤੋਂ ਇਲਾਵਾ ਉਸਨੇ ਸ਼ੈਂਕੜੇ ਗੀਤ ਦੂਰਦਰਸ਼ਨ ਜਲੰਧਰ ਤੇ ਹੋਰ ਚੈਨਲਾਂ ਤੇ ਕੰਪਨੀਆਂ ਲਈ ਡਾਇਰੈਕਟ ਕੀਤੇ ਹਨ। ਮੱਲਵਈ ਗਿੱਧੇ ਦੇ ਇਤਿਹਾਸ ‘ਚ ਤਾਂ ਬਾਈ ਮਨਿੰਦਰ ਮੋਗਾ ਦਾ ਨਾਂ ਸੁਨਹਿਰੀ ਅੱਖਰਾਂ ‘ਚ ਦਰਜ਼ ਆ। ਮਨਿੰਦਰ ਮੋਗਾ ਚਾਹੇ ਅੱਜ ਸਫ਼ਲ ਐਕਟਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਿਆ ਹੈ ਪਰ ਪੁਰਾਣੇ ਲੋਕ ਅੱਜ ਵੀ ਉਸ ਮੱਲਵਈ ਗਿੱਧੇ ਕਰਕੇ ਜ਼ਿਆਦਾ ਪਹਿਚਾਣਦੇ ਹਨ। ਸਭ ਤੋਂ ਵੱਡੀ ਗੱਲ ਆ ਕਿ ਮਨਿੰਦਰ ਮੋਗਾ ਹਲੀਮੀ,ਨਿਮਰਤਾ ਤੇ ਇਨਸਾਨੀਅਤ ਦੀ ਮੂਰਤ ਆ, ਸ਼ਾਇਦ ਇਹੀ ਉਸ ਦੀ ਕਾਮਯਾਬੀ ਦਾ ਵੱਡਾ ਰਾਜ਼ ਹੈ।

               ਹਾਲ ਹੀ ‘ਚ ਨਿਰਮਾਤਾ ਜਤਨ ਸੇਠੀ ਤੇ ਕਾਰਜ਼ ਗਿੱਲ ਦੀ ਵੱਡੀ ਤੇ ਮਹਿੰਗੀ ਦੱਸੀ ਜਾ ਰਹੀ ਪੰਜਾਬੀ ਫਿਲਮ ‘ਮੌੜ‘ ‘ਚ ਮਨਿੰਦਰ ਮੋਗਾ ਨੇ ਅਹਿਮ ਕਿਰਦਾਰ ਕੀਤਾ ਹੈ ਤੇ ਇਸ ਬਾਰੇ ਮਨਿੰਦਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਦਾ ਸਭ ਤੋ ਅਹਿਮ ਕਿਰਦਾਰ ਹੈ। ਨਿਰਦੇਸ਼ਕ ਜਤਿੰਦਰ ਮੌਹਰ ਦੀ ਇਸ ਫਿਲਮ ‘ਚ ਮਨਿੰਦਰ ਮੋਗਾ ਐਮੀ ਵਿਰਕ ਤੇ ਦੇਵ ਖਰੌੜ ਨਾਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਜੇਕਰ ਮੈਂ ਕਹਾਂ ਕਿ ਮਨਿੰਦਰ ਇੱਕ ਕਾਬਲ ਤੇ ਮਿਹਨਤਕਸ਼ ਅਦਾਕਾਰ ਹੈ ਤਾਂ ਕੋਈ ਅੱਤ-ਕਥਨੀ ਨਹੀਂ ਹੋਵੇਗੀ। ਸਾਡਾ ਮਨਿੰਦਰ ਬਾਈ ਪੰਜਾਬੀ ਫਿਲਮ ਇੰਡਸਟਰੀ, ਪੰਜਾਬ ਤੇ ਖਾਸ ਕਰਕੇ ਸਾਡੇ ਮੋਗੇ ਦੀ ਸ਼ਾਨ ਹੈ। ਜਿਸ ਤੇ ਸਾਨੂੰ ਬੇ-ਹੱਦ ਮਾਣ ਤੇ ਫਖਰ ਹੈ। ਅਸੀ ‘ਮੌੜ‘ ਲਈ ਸਮੁੱਚੇ ਪ੍ਰੋਡਕਸ਼ਨ ਹਾਊਸ ਤੇ ਮਨਿੰਦਰ ਮੋਗਾ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਭੇਜਦੇ ਹਾਂ।

——————————-—————-—————————————-

ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਯੂਵਰਾਜ ਹੰਸ ਦੀ ਫਿਲਮ ‘ਮੁੰਡਾ ਰੌਕਸਟਾਰ’ 

– ਹਰਜਿੰਦਰ ਸਿੰਘ ਜਵੰਦਾ Mob. 94638-28000

           ਪੰਜਾਬੀ ਅਦਾਕਾਰ ਯੁਵਰਾਜ ਹੰਸ ਆਪਣੀ ਆਉਣ ਵਾਲੀ ਡਰਾਮਾ ਫਿਲਮ ‘ਮੁੰਡਾ ਰਾਕਸਟਾਰ’ ਨਾਲ ਤੁਹਾਨੂੰ ਸਭ ਨੂੰ ਸੰਗੀਤ ਦੇ ਸਫ਼ਰ ‘ਤੇ ਲੈ ਕੇ ਜਾਣ ਲਈ ਤਿਆਰ ਹਨ। ਯੁਵਰਾਜ ਹੰਸ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਦੇ ਹੁਨਰ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਹ ਆਪਣੇ ਆਉਣ ਵਾਲੇ ਮਿਊਜ਼ੀਕਲ ਡਰਾਮੇ ਵਿੱਚ ਦੋਵਾਂ ਦੇ ਸੁਮੇਲ ਨੂੰ ਦਿਖਾਉਣ ਜਾ ਰਹੇ ਹਨ। ਇਹ ਫਿਲਮ ਇੰਡੀਆ ਗੋਲਡ ਫਿਲਮਜ਼ ਦੇ ਬੈਨਰ ਹੇਠ ਸੰਜੇ ਜਾਲਾਨ ਅਤੇ ਅਭਿਸ਼ੇਕ ਜਾਲਾਨ ਦੁਆਰਾ ਪੇਸ਼ ਕੀਤੀ ਜਾ ਰਹੀ ਹੈ। ਸੰਜੇ ਜਾਲਾਨ ਅਤੇ ਅਭਿਸ਼ੇਕ ਜਾਲਾਨ ਦੁਆਰਾ ਨਿਰਮਿਤ ਫਿਲਮ ‘ਮੁੰਡਾ ਰਾਕਸਟਾਰ’ ਦਾ ਨਿਰਦੇਸ਼ਨ ਸਤਿਆਜੀਤ ਪੁਰੀ ਕਰ ਰਹੇ ਹਨ, ਜੋ ਬਾਲੀਵੁੱਡ ਫਿਲਮਾਂ ‘ਚ ਬਤੌਰ ਅਭਿਨੇਤਾ ਵੀ ਕੰਮ ਕਰ ਚੁੱਕੇ ਹਨ। ਵੱਖ-ਵੱਖ ਫਿਲਮਾਂ ਵਿੱਚ ਕਈ ਭੂਮਿਕਾਵਾਂ ਨਿਭਾਉਣ ਤੋਂ ਬਾਅਦ, ਸਤਿਆਜੀਤ ਪੁਰੀ ਹੁਣ ਇੱਕ ਨਿਰਦੇਸ਼ਕ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਦੌਰਾਨ ਮੁਹੂਰਤ ਸ਼ੂਟ ਕਰਦਿਆਂ ਫਿਲਮ ‘ਮੁੰਡਾ ਰਾਕਸਟਾਰ’ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ। ਫਿਲਮ ਇਸ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਸੱਚਮੁੱਚ ਦਿਲਾਂ ਨੂੰ ਛੂਹਣ ਵਾਲੀ ਹੈ। ਜ਼ਿਕਰਯੋਗ ਹੈ ਕਿ ਫਿਲਮ ਦਾ ਸੰਗੀਤ ਜੈਦੇਵ ਕੁਮਾਰ ਡਾਇਰੈਕਟ ਕਰ ਰਹੇ ਹਨ, ਜਦਕਿ ਗੀਤਕਾਰ ਗੋਪੀ ਸਿੱਧੂ ਨੇ ਇਸ ਦੇ ਲਈ ਸੁਖਦ ਬੋਲ ਲਿਖੇ ਹਨ। ਦੱਸ ਦਈਏ ਕਿ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗਸ ਦੇ ਪਿੱਛੇ ਸਤਿਆਜੀਤ ਪੁਰੀ ਅਤੇ ਨਵਦੀਪ ਮੌਦਗਿਲ ਦਾ ਹੱਥ ਹੈ। ਜਿੱਥੇ ਫ਼ਿਲਮ ਵਿੱਚ ਸੰਗੀਤ ਹੁੰਦਾ ਹੈ, ਉੱਥੇ ਡਾਂਸ ਵੀ ਹੁੰਦਾ ਹੀ ਹੈ ਅਤੇ ਜਦੋਂ ਫ਼ਿਲਮ ਵਿੱਚ ਡਾਂਸ ਦੀ ਗੱਲ ਆਉਂਦੀ ਹੈ ਤਾਂ ਉਸਦੇ ਪਿੱਛੇ ਇੱਕ ਕੋਰੀਓਗ੍ਰਾਫਰ ਜ਼ਰੂਰ ਹੁੰਦਾ ਹੈ। ਫਿਲਮ ‘ਮੁੰਡਾ ਰਾਕਸਟਾਰ’ ‘ਚ ਰਾਕਾ ਨੇ ਕੋਰੀਓਗ੍ਰਾਫੀ ਕੀਤੀ ਹੈ ਅਤੇ ਦੂਜੇ ਪਾਸੇ ਫੋਟੋਗ੍ਰਾਫੀ ਦੇ ਨਿਰਦੇਸ਼ਕ ਪਰਵ ਡੰਡੋਨਾ ਹਨ।

ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਯੁਵਰਾਜ ਹੰਸ ਮੁੱਖ ਭੂਮਿਕਾ ਨਿਭਾਅ ਰਹੇ ਹਨ ਜਦਕਿ ਅਦਿਤੀ ਆਰੀਆ, ਮੁਹੰਮਦ ਨਾਜ਼ਿਮ, ਸਤਿਆਜੀਤ ਪੁਰੀ, ਗੁਰਚੇਤ ਚਿੱਤਰਕਾਰ, ਪ੍ਰੀਤਮ ਪਿਆਰੇ, ਗਾਮਾ ਸਿੱਧੂ, ਗੁੱਡੂ, ਰਾਜਵਿੰਦਰ ਸਮਰਾਲਾ, ਨਿਰਭੈ ਧਾਲੀਵਾਲ, ਰਣਵੀਰ ਵਧਾਵਨ, ਸੈਂਡੀ, ਸ਼ਰਮਾ, ਹੈਪੀ ਬੋਕੋਲੀਆ ਅਤੇ ਗੋਪੀ ਸਿੱਧੂ ਫਿਲਮ ‘ਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਦੂਜੇ ਪਾਸੇ ਇਸ ਫਿਲਮ ਦੇ ਐਕਸ਼ਨ ਦੇ ਪਿੱਛੇ ਮੋਸਿਸ ਫਰਨਾਂਡੀਜ਼ ਦਾ ਹੱਥ ਹੈ ਜਦਕਿ ਕਾਸਟਿਊਮ ਡਿਜ਼ਾਈਨਰ ਜੋਤੀ ਮਦਨਾਨੀ ਸਿੰਘ ਨੇ ਪੋਸ਼ਾਕਾਂ ਦਾ ਧਿਆਨ ਰੱਖਿਆ ਹੈ। ਇਸੇ ਤਰ੍ਹਾਂ ਫਿਲਮ ਦੇ ਆਰਟ ਡਾਇਰੈਕਟਰ ਸ਼ਸ਼ੀ ਭਾਰਦਵਾਜ ਹਨ, ਜਦਕਿ ਪੀਆਰ ਅਤੇ ਮਾਰਕੀਟਿੰਗ ਦਾ ਕੰਮ ਉਡਾਨ ਈਵੈਂਟਸ ਐਂਡ ਐਂਟਰਟੇਨਮੈਂਟ ਨੇ ਸੰਭਾਲਿਆ ਹੈ।

——————————-—————-—————————————-

ਸੁਰੀਲੀ ਰਸੀਲੀ ਅਵਾਜ਼ ਤੇ ਸੁਰਤਾਲ ਦਾ ਸਮੇਲ -ਮਨਦੀਪ ਖੁਰਮੀ 

– ਰਾਜਵਿੰਦਰ ਰੌਂਤਾ

            ਇੰਗਲੈਂਡ ਵੱਸਦਾ ਮਨਦੀਪ ਖੁਰਮੀ ਬੇਸ਼ਕ ਸ਼ੌਂਕ ਨਾਲ ਹੀ ਗੀਤ ਗਾਉਂਦਾ ਹੈ ਪਰ ਇਸ ਪਿੱਛੇ ਉਸ ਦਾ ਮਨੋਰਥ ਹੁੰਦਾ ਹੈ। ਉਸਨੇ ਪਹਿਲਾਂ ਆਏ ਗੀਤਾਂ ਰਾਹੀਂ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਪੰਦਰਾਂ ਸਾਲ ਤੋ ਇੰਗਲੈਂਡ ਰਹਿ ਰਿਹਾ ਮਨਦੀਪ ਖੁਰਮੀ ਪੰਜ ਦਰਿਆ ਈ ਪੇਪਰ ਤੇ ਟੀਵੀ ਚੈਨਲ ਰਾਹੀਂ ਵੀ ਆਪਣੇ ਸਮੇਂ ਚੋ ਸਮਾਂ ਕੱਢ ਕੇ ਮਾਂ ਬੋਲੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਯਤਨਸ਼ੀਲ ਸਖਸ਼ੀਅਤ ਹੈ। ਹਥਲਾ ਗੀਤ “ਮੈਂ ਪੰਜਾਬ ਬੋਲਦਾ” ਉਸ ਦਾ ਦਰਦਮੰਦੀ ਦੀਆਂ ਆਹਾਂ ਹਨ ਜੋਕਿ ਪੰਜਾਬ ਦੀ ਹੋਣੀ ਹੈ ਦਰਦਾਂ ਪਿੰਜੇ ਪੰਜਾਬ ਦੀ ਗਾਥਾ ਹੈ। ਪੰਜਾਬ ਦਾ ਮੰਦੜਾ ਹਾਲ ਕਰਨ ਵਾਲੇ ਸ਼ਾਹ ਸਿਆਸੀ ਅਖੌਤੀ ਧਰਮੀ ਹਨ ਪਰ ਹੁਣ ਤੱਕ ਭੁਗਤ ਦਾ ਪੰਜਾਬ ਹੀ ਰਿਹਾ ਹੈ। ਪੰਜਾਬ ਦੇ ਦਰਦਾਂ ਦੀ ਇਬਾਰਤ ਮਨਦੀਪ ਖੁਰਮੀ ਨੇ ਖੁਦ ਲਿਖ ਕੇ ਖੁਦ ਗਾਕੇ ਪੰਜਾਬ ਦੇ ਸਪੁਤਰ ਹੋਣ ਦਾ ਫ਼ਰਜ਼ ਅਦਾ ਕੀਤਾ ਹੈ ਜੋ ਕਿ ਖੁਰਮੀ ਦੀ ਸੁਰੀਲੀ ਰਸੀਲੀ ਅਵਾਜ਼ ਵਧੀਆ ਅਦਾਕਾਰੀ ਅਤੇ ਸੁਰ ਤਾਲ ਦਾ ਸੁਮੇਲ ਹੈ।

ਇਹ ਗੀਤ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਮੁੱਦਈ ਲੋਕਾਂ ਤੋਂ ਹੁੰਗਾਰੇ ਦੀ ਮੰਗ ਕਰਦਾ ਹੈ ਕਿ ਮਨਦੀਪ ਖੁਰਮੀ ਦੇ ਗੀਤ ਬਨਾਮ ਪੰਜਾਬ ਦੀ ਆਵਾਜ਼ ਉਸਦੇ ਦਰਦ ਦੇ ਗਲੇਡੂਆਂ, ਹੌਕਿਆਂ ਤੇ ਮਰਦੇ ਚਾਵਾਂ ਨੂੰ ਸਮੂਹ ਪੰਜਾਬੀਆਂ ਦੇ ਰੂਬਰੂ ਕੀਤਾ ਜਾਵੇ ਤਾਂ ਜੋ ਸਮੇਂ ਦੀ ਅਵਾਜ਼ ਸੁਣ ਕੇ ਪੰਜਾਬ ਹਿਤੂ ਹੋਕੇ ਆਪਣਾ ਫ਼ਰਜ਼ ਨਿਭਾਉਣ।

——————————-—————-—————————————-

ਬਾਲ ਗਾਇਕ ਹਿੰਮਤ ਖੁਰਮੀ ਸਾਊਥਹਾਲ ਵਿੱਚ ਸਨਮਾਨਤ

ਮੈ ਮਾਂ ਬੋਲੀ ਪ੍ਰਤੀ ਸ਼ਰਧਾ ਸਤਿਕਾਰ ਮੱਠਾ ਨਹੀਂ ਪੈਣ ਦੇਵਾਂਗਾ -ਹਿੰਮਤ

– ਰਾਜਵਿੰਦਰ ਰੌਂਤਾ

            ਦੇਸ਼ ਵਿਦੇਸ਼ ਵਿੱਚ ਪੈਂਤੀ ਅੱਖਰੀ ਗੀਤ ਨਾਲ ਪ੍ਰਸਿੱਧ ਹੋਏ ਅਤੇ ਇੰਗਲੈਂਡ ਵਿੱਚ ਰਹੇ ਬਾਲ ਗਾਇਕ ਹਿੰਮਤ ਸਿੰਘ ਨੂੰ ਵਿਦੇਸ਼ਾਂ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਅਹਿਮ ਯੋਗਦਾਨ ਪਾਉਣ ਬਦਲੇ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਸਾਊਥਹਾਲ (ਯੂਕੇ) ਵੱਲੋਂ ਅਚੀਵਮੈਂਟ ਐਵਾਰਡ ਨਾਲ ਪੁਰਸਕਾਰਤ ਕੀਤਾ ਗਿਆ। ਹਿੰਮਤ ਸਿੰਘ ਨੂੰ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਬੋਹੜ ਗਾਇਕ ਦੀਦਾਰ ਸਿੰਘ ਪ੍ਰਦੇਸੀ, ਗਾਡਫਾਦਰ ਆਫ ਭੰਗੜਾ ਚੰਨੀ ਸਿੰਘ ਓ ਬੀ ਈ, ਪ੍ਰਸਿੱਧ ਸ਼ਾਇਰਾ ਡਾ: ਅਮਰ ਜਯੋਤੀ ਨੂੰ ਹਿੰਮਤ ਦੇ ਨਾਲ ਨਾਲ ਸਨਮਾਨਿਤ ਕੀਤਾ ਗਿਆ। ਹਿੰਮਤ ਖੁਰਮੀ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਅਤੇ ਪੰਜ ਆਬ ਚੈਨਲ ਤੇ ਅਖਬਾਰ ਦੇ ਸੰਪਾਦਕ ਮਨਦੀਪ ਖੁਰਮੀ ਦਾ ਸਪੁੱਤਰ ਹੈ ਅਤੇ ਉਹਨਾਂ ਦਾ ਜੱਦੀ ਪਿੰਡ ਹਿੰਮਤਪੁਰਾ ( ਨਿਹਾਲ ਸਿੰਘ ਵਾਲਾ ) ਹੈ। ਹਿੰਮਤ ਨੂੰ ਸਨਮਾਨ ਮਿਲਣ ‘ ਤੇ ਹਿੰਮਤਪੁਰਾ ਵਾਸੀਆਂ ਵੱਲੋਂ ਖੁਸ਼ੀ ਤੇ ਮਾਣ ਦਾ ਪ੍ਰਗਟਾਵਾ ਕੀਤਾ ਗਿਆ।

15 ਸਾਲ ਪਹਿਲਾਂ ਬਰਤਾਨੀਆ ਵਸੇ ਮਨਦੀਪ ਖੁਰਮੀ ਨੇ ਆਪਣੇ ਪਿੰਡ ਦੇ ਨਾਮ ਨੂੰ ਜਿਉਂਦਾ ਰੱਖਣ ਲਈ ਆਪਣੇ ਪੁੱਤ ਦਾ ਨਾਮ “ਹਿੰਮਤ ਖੁਰਮੀ” ਰੱਖਿਆ। ਉਹਨਾਂ ਘਰ ਵਿੱਚ ਵੱਡ ਆਖਰੀ ਪੰਜਾਬੀ ਪੈਂਤੀ ਅਤੇ ਪੰਜਾਬੀ ਭਾਸ਼ਾ ਸ਼ਾਇਰ ਕਲਾਕਾਰਾਂ ਲੇਖਕਾਂ ਦੀਆਂ ਤਸਵੀਰਾਂ ਲਗਾਈਆਂ ਅਤੇ ਲਾਇਬ੍ਰੇਰੀ ਵੀ ਬਣਾਈ ਹੋਈ ਹੈ। ਹਿੰਮਤ ਦਾ ਪਾਲਣ ਪੋਸ਼ਣ ਘਰ ਵਿਚ ਪੂਰੇ ਪੰਜਾਬੀ ਵਾਲੇ ਦੇਸੀ ਮਹੌਲ ਵਿੱਚ ਹੋਇਆ। 2017 ‘ਚ ਆਪਣੇ ਪਿਤਾ ਮਨਦੀਪ ਖੁਰਮੀ ਨਾਲ ਪੰਜਾਬ ਆਏ ਹਿੰਮਤ ਦੀ ਉਮਰ ਸੱਤ ਸਾਲ ਸੀ। ਏਥੇ ਉਸ ਨੇ “ਮੇਰੀ ਮਾਂ ਬੋਲੀ” ਗੀਤ ਰਿਕਾਰਡ ਕਰਵਾਇਆ। ਇਸ ਗੀਤ ਨੂੰ ਦੁਨੀਆ ਭਰ ਦੇ ਰੇਡੀਓ ਨੇ ਖੂਬ ਚਲਾਇਆ। ਹਿੰਮਤ ਖੁਰਮੀ ਬਚਪਨ ਤੋਂ ਹੀ ਮਾਂ ਬੋਲੀ ਨੂੰ ਸਮਰਪਿਤ ਹੈ ਆਪਣੇ ਆੜੀਆਂ ਨੂੰ ਵੀ ਪੰਜਾਬੀ ਸਿਖਾ ਰਿਹਾ ਹੈ। ਹਿੰਮਤ ਖੁਰਮੀ ਦੀਆਂ ਛੋਟੀ ਉਮਰੇ ਵੱਡੀਆਂ ਮੱਲਾਂ ਨੂੰ ਸ਼ਾਬਾਸ਼ ਦੇਣ ਅਤੇ ਸਫਲ ਕੋਸ਼ਿਸ਼ ਨੂੰ ਮਾਣ ਮੱਤਾ ਹੋਰ ਹੌਂਸਲਾ ਦੇਣ ਲਈ ਇੰਗਲੈਂਡ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਾਊਥਾਲ ਵਿੱਚ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਯੂਕੇ ਵੱਲੋਂ ਅਚੀਵਮੈਂਟ ਐਵਾਰਡ ਦਿੱਤਾ ਗਿਆ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਤੋਂ ਸੰਮਨ ਪ੍ਰਾਪਤ ਕਰਨ ਲਈ ਪੁੱਜੇ ਹਿੰਮਤ ਖੁਰਮੀ ਦੇ ਨਾਲਉਸੇ ਮੰਚ ਤੋਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਬੋਹੜ ਗਾਇਕ ਦੀਦਾਰ ਸਿੰਘ ਪ੍ਰਦੇਸੀ, ਗਾਡਫਾਦਰ ਆਫ ਭੰਗੜਾ ਚੰਨੀ ਸਿੰਘ ਓ ਬੀ ਈ, ਪ੍ਰਸਿੱਧ ਸ਼ਾਇਰਾ ਡਾ: ਅਮਰ ਜਯੋਤੀ ਨੂੰ ਸਨਮਾਨਿਤ ਕੀਤਾ ਗਿਆ।

 ਤੇਰਾਂ ਸਾਲ ਦੇ ਬੱਚੇ ਹਿੰਮਤ ਖੁਰਮੀ ਨੇ ਉਕਤ ਸਨਮਾਨ ਆਪਣੇ ਮਰਹੂਮ ਦਾਦਾ ਗੀਤਕਾਰ ਗੁਰਬਚਨ ਸਿੰਘ ਖੁਰਮੀ ਅਤੇ ਸਕਾਟਲੈਂਡ ਦੇ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਰਦਿਆਂ ਆਪਣਾ ਚਰਚਿਤ ਗੀਤ ਸੁਣਾ ਕੇ ਖੂਬ ਤਾੜੀਆਂ ਅਤੇ ਪਿਆਰ ਖੱਟਿਆ ਕਿਹਾ ਕਿ ਮੈਨੂੰ ਆਪਣੇ ਗੀਤਾਂ ਤੇ ਬੋਲੀ ਵਿੱਚੋ ਦਾਦੀ ਅਤੇ ਨਾਨੀ ਦੀਆਂ ਲੋਰੀਆਂ ਸੁਣਦੀਆਂ ਹਨ। ਮੈਂ ਆਪਣੇ ਪਿਤਾ ਗਾਇਕ ਪਤਰਕਾਰ ਸੰਪਾਦਕ ਲੇਖਕ ਮਨਦੀਪ ਖੁਰਮੀ ਦੀ ਬਦੌਲਤ ਇਸ ਮਾਂ ਬੋਲੀ ਨੂੰ ਬੁਲੰਦ ਰੱਖਣ ਦੇ ਮਿਸ਼ਨ ਨੂੰ ਮੱਠਾ ਨਹੀਂ ਪੈਣ ਦਿਆਂਗਾ। ਰਣਜੀਤ ਬਾਵਾ, ਗੁਰਿੰਦਰਜੀਤ ਨੀਟਾ ਮਾਛੀ ਕੇ, ਡਾ ਸੁਖਵਿੰਦਰ ਸਿੰਘ ਭਦੌੜ, ਹਰਭੇਜ ਦੌਧਰ, ਮਨੋਜ ਭੱਲਾ, ਮਨਪ੍ਰੀਤ ਸਿੰਘ ਮੱਲੇਆਣਾ, ਜਗਦੇਵ ਸਿੰਘ ਸੌਂਧ, ਸਤਿੰਦਰਜੀਤ ਪਲਤਾ, ਦਾਰਾ ਭਾਗੀ ਕੇ, ਪ੍ਰੀਤ ਭਾਗੀ ਕੇ ਆਦਿ ਸਖਸ਼ੀਅਤਾਂ ਨੇ ਬਾਲ ਗਾਇਕ ਹਿੰਮਤ ਸਿੰਘ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਆਸ ਕੀਤੀ ਹੈ ਕਿ ਭਵਿਖ ਵਿੱਚ ਗਾਇਕੀ ਦੇ ਅਕਾਸ਼ ਮੰਡਲ ਤੇ ਪੰਜਾਬੀ ਮਾਂ ਬੋਲੀ ਦਾ ਪਿਆਰਾ ਤੇ ਹੀਰਾ ਪੁੱਤਰ ਬਣ ਕੇ ਰੌਸ਼ਨੀ ਬਿਖੇਰੇਗਾ।

——————————-—————-—————————————-

ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਹੋਵੇਗੀ ਫਿਲਮ ‘ਕਣਕਾਂ ਦੇ ਓਹਲੇ’ 

–ਹਰਜਿੰਦਰ ਸਿੰਘ ਜਵੰਦਾ, Mob. 94638-28000

              ਵਧਵਾ ਪ੍ਰੋਡਕਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੰਗੀਤਕ ਅਤੇ ਫ਼ਿਲਮੀ ਪੇਸ਼ਕਸ਼ਾਂ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਵਧਵਾ ਪ੍ਰੋਡਕਸ਼ਨ ਵਲੋਂ ਸੰਗੀਤ ਦੀ ਦੁਨੀਆਂ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਹੁਣ ਇੱਕ ਬਹੁਤ ਹੀ ਖੂਬਸੁਰਤ ਪੰਜਾਬੀ ਫ਼ਿਲਮ ‘ਕਣਕਾਂ ਦੇ ਓਹਲੇ ‘ ਲੈ ਕੇ ਆ ਰਹੇ ਹਨ। ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਕਰਦੀ ਇਹ ਫ਼ਿਲਮ ਦੀ ਸੂਟਿੰਗ ਇੰਨੀਂ ਦਿਨੀਂ ਪੰਜਾਬ ਅਤੇ ਰਾਜਸਥਾਨੀ ਪੰਜਾਬੀ ਇਲਾਕਿਆਂ ਵਿੱਚ ਬੜੇ ਜੋਰਾਂ ਸ਼ੋਰਾ ਨਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਤਾਨੀਆ ਅਤੇ ਬਾਲ ਕਲਾਕਾਰ ਕਿਸ਼ਟੂ ਕੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਤੇਜਿੰਦਰ ਸਿੰਘ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਕ ਗੁਰਜਿੰਦ ਮਾਨ ਹੈ। ਇਸੇ ਸਾਲ 2023 ਵਿੱਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਨਿਰਮਾਤਾ ਹਰਸ਼ ਵਧਵਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਸਨੇ ਹਮੇਸ਼ਾ ਹੀ ਮਿਆਰੀ ਸੰਗੀਤ ਅਤੇ ਵਿਰਾਸਤੀ ਮੋਹ ਨੂੰ ਤਰਜੀਹ ਦਿੰਦੇ ਫ਼ਿਲਮਾਕਣ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਦੀ ਇੱਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ।

 ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ‘ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ। ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਨਿਰਮਾਤਾ ਹਰਸ਼ ਵਧਵਾ ਦੀ ਇਹ ਫ਼ਿਲਮ ਸਾਲ 2023 ਦੇ ਵਿੱਚ ਹੀ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

——————————-—————-—————————————-

ਪ੍ਰਸਿੱਧ ਪਰਮੋਟਰ ਸ੍ਰ:ਜਸਵਿੰਦਰ ਸਿੰਘ ਖੋਸਾ ਦੀ ਦੇਖ-ਰੇਖ ਵਿੱਚ ਕਨੇਡਾ ਤੋਂ ਸ਼ੋਅ ਕਰਕੇ ਵਾਪਿਸ ਵਤਨ ਪਰਤੇ ਗਾਇਕ ਜੱਸ ਸਿੱਧੂ ਤੇ ਲਖਵਿੰਦਰ ਸੰਧੂ 

– ਦਰਸ਼ੀ ਭੱਟੀਵਾਲ (ਲਿਬਲਾਨ)

          ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੇ ਖ਼ੂਬਸੂਰਤ ਗੀਤਾਂ ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਜੱਸ ਸਿੱਧੂ ਤੇ ਲਖਵਿੰਦਰ ਸੰਧੂ ਪ੍ਰਸਿੱਧ ਪਰਮੋਟਰ ਸ੍ਰ: ਜਸਵਿੰਦਰ ਸਿੰਘ ਖੋਸਾ ਦੀ ਦੇਖ-ਰੇਖ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਸ਼ੋਅ ਕਰਨ ਉਪਰੰਤ ਵਾਪਿਸ ਵਤਨ ਪਹੁੰਚ ਚੁੱਕੇ ਹਨ। ਗੱਲ-ਬਾਤ ਕਰਦਿਆਂ ਗਾਇਕ ਜੱਸ ਸਿੱਧੂ ਤੇ ਲਖਵਿੰਦਰ ਸੰਧੂ ਨੇ ਦੱਸਿਆ ਸ੍ਰ: ਜਸਵਿੰਦਰ ਸਿੰਘ ਖੋਸਾ ਦੀ ਦੇਖ-ਰੇਖ ਵਿੱਚ ਹੋਏ ਸ਼ੋਆਂ ਵਿੱਚ ਪੰਜਾਬੀਆਂ ਨੇ ਬਹੁਤ ਮਾਣ ਬਖ਼ਸ਼ਿਆ ਤੇ ਪਰਿਵਾਰਕ ਤੇ ਸੱਭਿਆਚਾਰਿਕ ਗੀਤਾਂ ਦੀ ਬਹੁਤ ਸ਼ਲਾਗਾ ਕੀਤੀ। ਇੰਨਾ ਪ੍ਰੋਗਰਾਮਾਂ ਵਿੱਚ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਪੁੱਛਣ ਤੇ ਦੋਹਾਂ ਕਲਾਕਾਰਾਂ ਨੇ ਦੱਸਿਆ ਕਿ ਸਾਡੇ ਤੋਂ ਇਲਾਵਾ ਇੰਨਾਸ਼ੋਆਂ ਵਿੱਚ ਸੁਪਰ ਸਟਾਰ ਜੋੜੀ ਦੀਪ ਢਿੱਲੋ ਜੈਸਮੀਨ ਜੱਸੀ, ਪ੍ਰੀਤ ਬਰਾੜ ਕਮਲ ਬਰਾੜ, ਹਰਜੀਤ ਸਿੱਧੂ ਰੂਬੀ ਜੱਸਲ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਗਾਇਕ ਜੱਸ ਸਿੱਧੂ ਤੇ ਲਖਵਿੰਦਰ ਸੰਧੂ ਨੇ ਦੱਸਿਆ ਕਿ ਇੰਨਾਂ ਸ਼ੋਆਂ ਦੀ ਖਾਸ ਗੱਲ ਇਹ ਰਹੀ ਕਿ ਇੰਨਾਂ ਸ਼ੋਆਂ ਤੋਂ ਜੋ ਵੀ ਪੈਸਾ ਇਕੱਠਾ ਹੋਇਆ ਉਹ ਸ੍ਰ: ਜਸਵਿੰਦਰ ਸਿੰਘ ਖੋਸਾ ਜੀ ਦੀ ਟੀਮ ਵੱਲੋਂ ਚਲਾਈ ਜਾ ਰਹੀ ਸੇਵਾ ਕਿਚਨ ਸੋਸਾਇਟੀ ਜੋ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਨੂੰ ਹਰ ਐਤਵਾਰ ਨੂੰ ਡਾਊਨ ਟਾਊਨ ਟਰੰਟੋ ਵਿੱਚ ਲੰਗਰ ਮੁਹਈਆ ਕਰਦੀ ਹੈ ਲਈ ਵਰਤਿਆ ਜਾਵੇਗਾ।

ਅਖੀਰ ਵਿੱਚ ਗਾਇਕ ਜੱਸ ਸਿੱਧੂ ਤੇ ਲਖਵਿੰਦਰ ਸੰਧੂ ਨੇ ਖੋਸਾ ਸਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ ਸ੍ਰ: ਜਸਵਿੰਦਰ ਸਿੰਘ ਖੋਸਾ ਸਾਹਬ ਦੇ ਜਿੰਨਾ ਨੇ ਸਾਨੂੰ ਕਨੇਡਾ ਦੀ ਧਰਤੀ ਤੇ ਵੱਸਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤਾ ਤੇ ਸਾਡਾ ਜ਼ਿੰਦਗੀ ਦਾ ਅਹਿਮ ਸੁਪਨਾ ਪੂਰਾ ਕੀਤਾ। ਅਸੀਂ ਖੋਸਾ ਸਾਹਬ ਤੇ ਪੂਰੇ ਖੋਸਾ ਪਰਿਵਾਰ ਦੇ ਦਿਲੋਂ ਰਿਣੀ ਹਾਂ। ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਖੋਸਾ ਪਰਿਵਾਰ ਨੂੰ ਚੜਦੀ ਕਲਾ ਬਖਸ਼ਿਸ਼ ਕਰਨ।

——————————-—————-—————————————-

ਆਪਣੇ ਨਵੇਂ ਗੀਤ ‘ਸਿੰਪਲ ਬੰਦੇ’ ਨਾਲ ਚਰਚਾ ਵਿੱਚ ਗਾਇਕ ਡਾ. ਬਲਜੀਤ 

-ਭਵਨਦੀਪ ਸਿੰਘ ਪੁਰਬਾ

            ਪੇਸ਼ੇ ਪੱਖੋ ਸ਼ਹਿਰ ਦੇ ਨਾਮੀ ਡਾਕਟਰ ਬਲਜੀਤ ਸਿੰਘ ਗਾਇਕੀ ਦੇ ਖੇਤਰ ਵਿੱਚ ਵੀ ਕਿਸੇ ਜਾਣ ਪਹਿਚਾਨ ਦੇ ਮੁਥਾਹਜ ਨਹੀਂ ਹਨ। ਉਹ ਅਨੇਕਾ ਉਦਾਸ, ਰੋਮਾਟਿਕ ਅਤੇ ਨੱਚਣ-ਟੱਪਣ ਵਾਲੇ ਗੀਤ ਸਰੋਤਿਆ ਦੀ ਝੋਲੀ ਪਾ ਚੁੱਕੇ ਹਨ। ਬੀਤੇ ਦਿਨੀ ਡਾ. ਬਲਜੀਤ ਦਾ ਨਵਾਂ ਗੀਤ ‘ਸਿੰਪਲ ਬੰਦੇ’ ਰੀਲੀਜ ਹੋਇਆਂ ਹੈ ਜਿਸ ਨਾਲ ਗਾਇਕ ਡਾ. ਬਲਜੀਤ ਚਰਚਾ ਵਿੱਚ ਹੈ।ਇਸ ਗੀਤ ਵਿੱਚ ਡਾਕਟਰ ਬਲਜੀਤ ਸਿੰਘ ਨੇ ਫੁਕਰੇ ਬੰਦਿਆਂ ਦੀਆਂ ਨਿਸ਼ਾਨੀਆਂ ਦੱਸ ਕੇ ਸੈਪਲ ਬੰਦੀਆਂ ਨੂੰ ਮਾਣ ਦਿੱਤਾ ਹੈ। ਇਸ ਗੀਤ ਵਿੱਚ ਦਰਸਾਇਆ ਗਿਆ ਹੈ ਕਿ ਸਾਦਗੀ ਹਮੇਸ਼ਾ ਆਕੜ ਅਤੇ ਹੰਕਾਰ ਤੇ ਭਾਰੂ ਪੈਂਦੀ ਹੈ।

ਅੰਤਰ-ਰਾਸਟਰੀ ਅਦਾਕਾਰ ਮਨਿੰਦਰ ਮੋਗਾ ਇਸ ਗੀਤ ਵਿੱਚ ਤੂੰਬੀ ਸਾਜ ਨਾਲ ਨਜਰ ਆ ਰਿਹਾ ਹੈ। ਇਸ ਸਾਫ ਸੁਥਰੇ ਪ੍ਰੀਵਾਰਕ ਗੀਤ ਨੂੰ ਪਰਦੀਪ ਯਾਰ ਨੇ ਲਿਿਖਆ ਹੈ ਜਿਸ ਦਾ ਮਿਊਜਿਕ ਨਿੰਮਾ ਵਿਰਕ ਨੇ ਦਿੱਤਾ ਹੈ ਅਤੇ ਇਸ ਦੀ ਵੀਡੀਓ ਦਲਜੀਤ ਘੋਲੀਆ ਨੇ ਬਣਾਈ ਹੈ। ਸੱਗੀ ਫੁੱਲ ਫਿਲਮਜ ਦੇ ਸੁਰ-ਗੀਤ ਲੇਬਲ ਤੇ ਇਹ ਗੀਤ ਰੀਲੀਜ ਹੋਇਆਂ ਹੈ। ਇਸ ਗੀਤ ਨੂੰ ਤੁਸੀਂ ਹੇਠ ਦਿੱਤੇ ਲੰਕ ਤੇ ਕਲਿੱਕ ਕਰਕੇ ਸੁਣ ਸਕਦੇ ਹੋ।

Plz Click:

https://youtu.be/GptNLLbhfgY

——————————-—————-—————————————-

ਕਮੇਡੀ ਅਤੇ ਸ਼ਰਾਰਤਾਂ ਭਰਪੂਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ 

– ਹਰਜਿੰਦਰ ਸਿੰਘ ਜਵੰਦਾ, Mob 94638-28000

              ਕਾਮੇਡੀ ਭਰਪੂਰ ਮਸਾਲਾ ਫ਼ਿਲਮਾਂ ਬਣਾਕੇ ਹਮੇਸਾਂ ਚਰਚਾ ਵਿੱਚ ਰਹਿਣ ਵਾਲੇ ਫ਼ਿਲਮਕਾਰਾਂ ‘ਚ ਹੁਣ ਗਿੱਪੀ ਗਰੇਵਾਲ ਵੀ ਆ ਰਲਿਆ ਹੈ ਜਿਸਨੇ ਅਰਦਾਸ ਤੇ ਮਾਂ ਵਰਗੀ ਫ਼ਿਲਮ ਤੋਂ ਹਟਕੇ ਆਪਣਾ ਬਹੁਤਾ ਧਿਆਨ ਕਮਰਸ਼ੀਅਲ ਸਿਨਮੇ ਵੱਲ ਜੋੜਿਆ ਹੈ। ਲਗਾਤਾਰ ਮਨੋਰੰਚਕ ਮਸਾਲਾ ਫ਼ਿਲਮਾਂ ਦੇਣ ਵਾਲਾ ਹੰਬਲ ਮੋਸ਼ਨ ਪਿਕਰਚਰਜ ਅਤੇ ਓਮ ਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲੈ ਕੇ ਆਇਆ ਹੈ।  02 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਜਿਸ ਵਿੱਚ ਸ਼ੋਸ਼ਲ ਮੀਡੀਆ, ਫੇਸਬੁੱਕ ਆਦਿ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿਖਾਈ ਗਈ ਹੈ ਕਿ ਕਿਵੇਂ ਬਣਾਉਟੀ ਚਿਹਰਿਆਂ ਦੇ ਮੋਹ ਜਾਲ ਵਿੱਖ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਪਰਿਵਾਰਕ ਜਿੰਦਗੀ ਤਬਾਹ ਕਰਨ ਕਿਨਾਰੇ ਖੜ੍ਹਾ ਹੈ।

ਇਹ ਫ਼ਿਲਮ ਜਿੱਥੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ ਉੱਥੇ ਸ਼ੋਸ਼ਲ ਮੀਡੀਆ ਦੇ ਰਾਹੇ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ ਜਦਕਿ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ , ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁਲੱਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਆਦਿ ਨਜ਼ਰ ਆਉਣਗੇ।

ਫਿਲਮ ਸਬੰਧੀ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ‘ਚ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮਾਂਟਿਕ ਪੈਕੇਜ ਹੈ , ਜਿਸ ਵਿਚ ਰੋਮਾਂਸ, ਡਰਾਮਾ ਅਤੇ ਕਾਮੇਡੀ ਦੀ ਕੋਈ ਕਮੀ ਨਹੀਂ ਹੈ। ਫ਼ਿਲਮ ਦਾ ਸੰਗੀਤ ਬਹੁਤ ਵਧੀਆ ਹੈ। ਦਰਸ਼ਕਾਂ ਵਲੋਂ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

——————————-—————-—————————————-

ਅੱਲੜ ਦਿਲਾਂ ਦੇ ਪਿਆਰ ਦੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ਪੰਜਾਬੀ ਫ਼ਿਲਮ ‘ਸ਼ੱਕਰਪਾਰੇ’ 

– ਹਰਜਿੰਦਰ ਸਿੰਘ ਜਵੰਦਾ, Mob 94638-28000

           ਮੌਜੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਓ ਨਜ਼ਰ ਆ ਰਿਹਾ ਹੈ। ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੁਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ। ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ ਜਿਸ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਹਿਹ ਫ਼ਿਲਮ ਮਨੋਰੰਜਨ ਭਰਪੂਰ ਮਸਾਲਾ ਹੈ। ਫ਼ਿਲਮ ਦੇ ਹਰੇਕ ਕਲਾਕਾਰ ਨੇ ਆਪਣੀ ਬਾਕਮਾਲ ਅਦਾਕਾਰੀ ਦੀ ਪੇਸ਼ਕਾਰੀ ਕੀਤੀ ਹੈ।

ਫ਼ਿਲਮ ਦੇ ਟਾਇਟਲ ਦੀ ਗੱਲ ਕਰੀਏ ਤਾਂ ‘ਸ਼ੱਕਰਪਾਰੇ’ ਪੰਜਾਬ ਦੀ ਰਵਾਇਤੀ ਮਿਠਾਈ ਦਾ ਨਾਂ ਹੈ, ਜਿਸਦੀ ਮਹਿਕ ਅਤੇ ਮਿਠਾਸ ਬਿਨਾਂ ਕੋਈ ਵੀ ਵਿਆਹ ਅਧੂਰਾ ਹੁੰਦਾ ਹੈ। ਪੰਜਾਬੀ ਸਿਨਮੇ ਵਿੱਚ ‘ਸ਼ੱਕਰਪਾਰੇ’ ਦੀ ਸਮੂਲੀਅਤ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਭਰੇ ਸੁਆਦ ਨਾਲ ਜੋੜੇਗੀ। ਗੋਲਡਨ ਕੀ ਐਂਟਰਟੈਨਮੈਂਟ ਦੇ ਬੈਨਰ ਹੇਠ ਨਿਰਮਾਤਾ ਵਿਸ਼ਨੂ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ਦਾ ਹੀਰੋ ਇਕਲਵਿਆ ਪਦਮ ਹੈ ਜੋ ਇਸ ਫਿਲਮ ਰਾਹੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ। ਨਿਰਦੇਸ਼ਕ ਵਰੁਣ ਐਸ ਖੰਨਾ ਦਾ ਕਹਿਣਾ ਹੈ ਕਿ ਇਸ ਨਿਵੇਕਲੀ ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹੱਟਵੀਂ ਅਤੇ ਦਿਲਚਸਪ ਹੋਵੇਗੀ।

ਪਿਆਰ-ਮੁਹੱਬਤ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ ‘ਸ਼ੱਕਰਪਾਰੇ’ ਵਿੱਚ ਇਕਲਵਿਆ ਪਦਮ ਤੇ ਲਵ ਗਿੱਲ ਦੀ ਖੂਬਸੁਰਤ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਸਵਿੰਦਰ ਮਾਹਲ,ਨਿਰਮਲ ਰਿਸ਼ੀ, ਸੀਮਾ ਕੌਸ਼ਲ,ਹਨੀ ਮੱਟੂ, ਦਿਲਾਵਰ ਸਿੱਧੂ, ਰਮਨਦੀਪ ਜੱਗਾ,ਅਰਸ਼ ਹੁੰਦਲ, ਗੋਨੀ ਸੱਗੂ ਅਤੇ ਮੋਨਿਕਾ ਆਦਿ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਇੱਕ ਪਿਆਰੇ ਜਿਹੇ ਕਤੂਰੇ ਦਾ ਵੀ ਅਹਿਮ ਕਿਰਦਾਰ ਹੈ। ਵੇਖਦੇ ਹਾਂ ਕਿ ਇਹ ਕਤੂਰਾ ਫ਼ਿਲਮ ਵਿਚਲੇ ਦੋ ਪ੍ਰੇਮੀਆਂ ਨੂੰ ਮਿਲਾਉਂਦਾ ਹੈ ਜਾਂ ਫਿਰ ਪਿਆਰ ਵਿੱਚ ਰੋੜਾ ਬਣਦਾ ਹੈ। ਫ਼ਿਲਮ ਦੀ ਹੀਰੋਇਨ ਦੀ ਗੱਲ ਕਰੀਏ ਤਾ ਅਦਾਕਾਰਾ ਲਵ ਗਿੱਲ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਜਿਸਨੇ ਇਸ ਤੋਂ ਪਹਿਲਾਂ ਛੋਟੇ ਪਰਦੇ ਦੇ ਅਨੇਕਾਂ ਲੜੀਵਾਰਾਂ ਤੋਂ ਇਲਾਵਾ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਹੀਰੋ ਇਕਲਵਿਆ ਪਦਮ ਵੀ ਕਮਾਲ ਦਾ ਅਦਾਕਾਰ ਹੈ। ਉਸਨੇ ਇਸ ਫਿਲਮ ਰਾਹੀਂ ਵੱਡੇ ਪਰਦੇ ਵੱਲ ਕਦਮ ਵਧਾਇਆ ਹੈ ਉਮੀਦ ਹੈ ਕਿ ਦੋਵਾਂ ਦੀ ਜੋੜੀ ਪੰਜਾਬੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।

ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਨੇ ਲਿਖੀ ਹੈ। ਡਾਇਲਾਗ ਜੱਸੀ ਢਿੱਲੋਂ ਅਤੇ ਸਰਬਜੀਤ ਸੰਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਸ਼ਾਨਦਾਰ ਲੁਕੇਸ਼ਨਾਂ ’ਤੇ ਕੀਤੀ ਗਈ ਹੈ ਤੇ ਬਹੁਤ ਜਲਦ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪਿਆਰ ਮੁਹੱਬਤ ਦੀ ਨੋਕ ਝੋਕ ਅਤੇ ਕਾਮੇਡੀ ਭਰਪੂਰ ਇਹ ਫ਼ਿਲਮ 5 ਅਗਸਤ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਹੋਵੇਗੀ।

——————————-—————-—————————————-

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਦਿਲਚਸਪ ਕਹਾਣੀ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ 

– ਹਰਜਿੰਦਰ ਸਿੰਘ ਜਵੰਦਾ, Mob 94638-28000

            ਗੁਰਨਾਮ ਭੁੱਲਰ ਜਿੰਨਾ ਵਧੀਆ ਗਾਇਕ ਹੈ ਉਨਾ ਹੀ ਵਧੀਆ ਅਦਾਕਾਰ ਵੀ। ਆਪਣੀਆਂ ਕੁਝ ਕੁ ਫ਼ਿਲਮਾਂ ਸਦਕਾ ਹੀ ਉਹ ਅੱਜ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਹੈ। ਪਿਛਲੇ ਦਿਨਾਂ ਵਿੱਚ ਰਿਲੀਜ਼ ਫ਼ਿਲਮ ‘ਲੇਖ’ ਨੇ ਵੇਖਦਿਆਂ ਉਸਦੀ ਕਲਾ ਕੇ ਅਨੇਕਾਂ ਰੰਗ ਉੱਭਰ ਕੇ ਸਾਹਮਣੇ ਆਏ। ਉਸਦੀ ਜੋੜੀ ਅੱਜ ਦੀ ਹਰੇਕ ਸੁਪਰਸਟਾਰ ਨਾਲ ਫਿੱਟ ਬਹਿੰਦੀ ਹੈ। ਤਾਨੀਆ, ਸੁਰਗੁਣ ਮਹਿਤਾ, ਸੋਨਮ ਬਾਜਵਾ ਉਸਦੀਆਂ ਵੱਖ ਵੱਖ ਫ਼ਿਲਮਾਂ ਵਿੱਚ ਹੀਰੋਇਨਾਂ ਰਹੀਆਂ। ਜੇਕਰ ਗੁਰਨਾਮ ਭੁੱਲਰ ਦੀ ਨਵੀਂ ਆ ਰਹੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਉਸਦੀ ਨਾਇਕਾ ਸਰਗੁਣ ਮਹਿਤਾ ਹੈ ਜੋ ਉਸ ਨਾਲ ਪਹਿਲਾਂ ਸੁਪਰ ਹਿੱਟ ਫ਼ਿਲਮ ‘ਸੁਰਖੀ ਬਿੰਦੀ’ ਵੀ ਕਰ ਚੁੱਕੀ ਹੈ।

ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟਰੇਲਰ ਬੀਤੇ ਦਿਨੀਂ ਆਇਆ ਹੈ ਜੋ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ। ਇਹ ਫ਼ਿਲਮ ਪਿਆਰ ਮੁਹੱਬਤ ਵਿੱਚ ਕੱਚੀ ਉਮਰੇ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਦੀ ਚਾਹਤ ਭਰੀ ਰੁਮਾਂਟਿਕ ਤੇ ਮਨੋਰੰਜਨ ਭਰਪੂਰ ਕਹਾਣੀ ਹੈ। ਅੰਬਰਦੀਪ ਵਲੋਂ ਲਿਖੀ ਇਸ ਫ਼ਿਲਮ ਨੂੰ ਸ਼ਿਤਿਜ਼ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਪਰਮਿੰਦਰ ਕੌਰ ਗਿੱਲ ਤੇ ਹਰਦੀਪ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਬਹੁਤ ਵਧੀਆ ਹਨ। ਫਿਲਮ ਦੀ ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਪਿਆਰ ਦੀ ਉਲਝਣ ਭਰੀ ਕਹਾਣੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਗੱਲ ਕਰਨ ਦੀ ਅੱਜ ਵਾਂਗ ਖੁੱਲ੍ਹ ਨਹੀਂ ਸੀ ਹੁੰਦੀ। ਫ਼ਿਲਮ ਦਾ ਨਾਇਕ ਕਿਸੇ ਵਿਚੋਲੇ ਹੱਥ ਕੁੜੀ ਵਾਲਿਆਂ ਦੇ ਘਰ ਆਪਣੇ ਰਿਸ਼ਤੇ ਦੀ ਪੇਸ਼ਕਸ਼ ਭੇਜਦਾ ਹੈ ਪਰ ਅਚਾਨਕ ਪਿੰਡ ’ਚ ਇਕੋ ਨਾਂ ਦੇ ਦੋ ਘਰ ਹੋਣ ਕਰਕੇ ਰਿਸ਼ਤਾ ਕਿਸੇ ਹੋਰ ਘਰ ਚਲਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਪਿਆਰ ਵਿੱਚ ਇੱਕ ਨਵੀਂ ਉਲਝਣ ਪੈ ਜਾਂਦੀ ਹੈ ਜਿਸ ਚੋਂ ਨਿਕਲਣ ਲਈ ਉਹ ਅਨੇਕਾਂ ਯਤਨ ਕਰਦੇ ਹਨ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੇ ਫ਼ਿਲਮ ਦੇ ਦਿਲਚਸਪ ਪਹਿਲੂ ਹਨ।

ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

——————————-—————-—————————————-

ਉਹ ਕਾਹਦਾ ਗਵੱਈਆ ਜਿਸ ਨੂੰ ਸੁਣਨ ਲਈ ਲੋਕ ਸਾਹ ਨਾਂ ਰੋਕ ਲੈਣ -ਸੁੱਖੀ ਬਰਾੜ 

 ਮਨਜੀਤ ਸਿੰਘ ਸਰਾਂ / ਟਰਾਂਟੋ

            ਸੰਗੀਤ ਜਾਂ ਗਾਇਕੀ ਦਾ ਮੱਕਾ ਤਾਂ ਬੁਹਤ ਦੂਰ ਦੀ ਗੱਲ ਹੈ। ਉਂਝ ਕਹਿਣ ਨੂੰ ਤਾਂ ਹਰ ਕੋਈ ਟਿੰਡ ‘ਚ ਕਾਨਾ ਫਸਾਈ ਫਿਰਦਾ ਤੇ ਗਾਇਕ ਹੋਣ ਦਾ ਭਰਮ ਪਾਲੀ ਫਿਰਦਾ। ਕਹਿੰਦੇ ਨੇ ਜੇਕਰ ਸੰਗੀਤ ਦੇ ਸੁਰ ਸਹੀ ਲੱਗ ਜਾਣ ਤਾਂ ਰੱਬ ਵੀ ਮਸਤ ਹੋ ਜਾਂਦਾ ਹੈ ਪਰ ਅੱਜ ਤਾਂ ਬੁਹਤੇ ਬੇਸੁਰਿਆਂ ਨੇ ਸੰਗੀਤ ਤੇ ਪੰਜਾਬੀ ਗਾਇਕੀ ‘ਚ ਖੜੋਤ ਜਿਹੀ ਪੈਦਾ ਕਰ ਦਿੱਤੀ ਹੈ। “ਵਰਨਾ ਉਹ ਕਾਹਦਾ ਗਵੱਈਆ ਜਿਸ ਨੂੰ ਸੁਣਨ ਲਈ ਲੋਕ ਸਾਹ ਨਾਂ ਰੋਕ ਲੈਣ“ ਇਹ ਗੱਲ ਪੰਜਾਬੀ ਦੀ ਲੋਕ ਗਾਇਕਾ ਸੁੱਖੀ ਬਰਾੜ ਨੇ ਸਾਡੇ ਸਾਂਝੀ ਕੀਤੀ।

ਇਹ ਤਾਂ ਸਭ ਜਾਣਦੇ ਹਨ ਕਿ ਸੁੱਖੀ ਬਰਾੜ ਇਕ ਪੜੀ ਲਿਖੀ ,ਸਲੀਕੇ ਵਾਲੀ ਤੇ ਸੁਰਾਂ ਨੂੰ ਨਾਪ ਤੋਲ ਕੇ ਗਾਉਣ ਵਾਲੀ ਇੱਕ ਗਾਇਕਾ ਹੈ। ਜਿਸ ਨੂੰ ਕਈ ਰਾਜਨੀਤਕ ਤੇ ਸਭਿਆਚਾਰਕ ਅੁਹਦਿਆ ਤੇ ਰਹਿਣ ਦਾ ਮੌਕਾ ਮਿਲਿਆ ਹੈ ਪਰ ਉਸ ਨੇ ਆਪਣੇ ਵਿਰਸੇ ਤੇ ਲਿਬਾਸ ਨੂੰ ਬਾਖੂਬੀ ਜਿਉਦੇ ਰੱਖਿਆ ਹੈ। ਜਿਵੇਂ ਚੰਗੀ ਸੁਆਣੀ ਘਰ ਨੂੰ, ਚੰਗਾ ਕਿਸਾਨ ਖੇਤੀ ਨੂੰ ਤੇ ਸੁਲਝਿਆ ਵਪਾਰੀ ਆਪਣੇ ਵਪਾਰ ਨੂੰ ਸਾਫ ਸੁੱਥਰੇ ਤਰੀਕੇ ਨਾਲ ਬੁਲੰਦੀਆਂ ਤੇ ਲੈ ਜਾਂਦਾ ਹੈ। ਠੀਕ ਉਸੇ ਤਰਾਂ ਇੱਕ ਕਾਬਿਲ ਗਵੱਈਆ ਆਪਣੇ ਸੰਗੀਤ ‘ਚ ਜਿੱਥੇ ਸੁਰਾਂ ਨੂੰ ਪੂਰੇ ਮਾਪ ਦੰਡ ਨਾਲ ਮਣਕਿਆਂ ਵਾਂਗ ਜ੍ਹੜਦਾ ਹੈ। ਉੱਥੇ ਉਹ ਆਪਣੇ ਸਿਰਜੇ ਸੰਗੀਤ ਚ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਵੀ ਜਿਉਣ ਜੋਗਾ ਕਰ ਦਿੰਦਾ ਹੈ ਪਰ ਅੱਜ ਅਸੀ ਆਪਣੇ ਵਿਰਸੇ ਤੋ ਪਾਸਾ ਵੱਟ ਕੇ ਸੰਗੀਤ ਨੂੰ ਆਪਣੇ ਆਪਣੇ ਲਹਿਜੇ ਨਾਲ ਨਵੇ ਰਸਤਿਆਂ ਤੇ ਲਿਜਾ ਰਹੇ ਹਾਂ। ਆਪਣੇ ਜੱਦੀ ਵਿਰਸੇ ਨੂੰ ਕਿਤੇ ਨਾਂ ਕਿਤੇ ਵਿਸਾਰ ਰਹੇ ਹਾਂ । ਪਰ ਕੁੱਝ ਕੁ ਗਵੱਈਏ ਅਜੇ ਵੀ ਹਨ ਜੋ ਆਪਣੇ ਵਿਰਸੇ ਨੂੰ ਸ਼ਾਂਭੀ ਬੈਠੇ ਹਨ ਤੇ ਹਰ ਸਾਹ ਨਾਲ ਮਹਿਸੂਸ ਕਰ ਕਰ ਰਹੇ ਹਨ । ਮੇਰੀ ਮੁਰਾਦ ਪੰਜਾਬੀ ਦੀ ਹੋਣਹਾਰ ਗਾਇਕਾ ਭੈਣ ਸੁੱਖੀ ਬਰਾੜ ਤੋ ਹੈ।

ਸੁੱਖੀ ਬਰਾੜ ਨੇ ਆਪਣੀ ਸਾਰਥਿਕ ਗਾਇਕੀ ਦੇ ਨਾਲ ਨਾਲ ਸਾਡੇ ਵਿਰਸੇ ਨੂੰ ਸਿਰ ਉਠਾ ਕੇ ਚੱਲਣ ਜੋਗਾ ਬਣਾ ਕੇ ਰੱਖਿਆ ਹੋਇਆ ਹੈ । ਇਸ ਜਿਉਣ ਜੋਗੀ ਨੇ ਆਪਣੀ ਜਿੰਦਗੀ ਦੇ 30 ਸਾਲ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਵਿਰਸੇ ਦੀ ਪਹਿਰੇਦਾਰ ਬਣ ਕੇ ਗੁਜਾਰ ਦਿੱਤੇ। ਇਸ ਨੇ ਸਿਰ ਉਠਾ ਕੇ ਚੱਲਣ ਵਾਲੀ ਗਾਇਕੀ ਦਾ ਸਫਰ ਰੇਡੀਉ ਸਟੇਸ਼ਨ ਤੇ ਦੂਰਦਰਸ਼ਨ ਜਲੰਧਰ ਤੋ ਸ਼ੁਰੂ ਕੀਤਾ। ਮੈਨੂੰ ਅਕਸਰ ਸਵਰਗੀ ਨਰਿੰਦਰ ਬੀਬਾ ਦੀ ਗਾਇਕੀ ਦਾ ਅਕਸ ਸੁੱਖੀ ਬਰਾੜ ਦੀ ਗਾੲਕੀ ਚੋ ਝਲ਼ਕਦਾ ਨਜਰ ਆਉਦਾ ਹੈ। ਜਿੱਥੇ ਵੱਡੇ ਵੱਡੇ ਰਾਜਨੀਤਕ ਅਦਾਰਿਆਂ ਚੋ ਸਨਮਾਨ ਮਿਲਿਆ ਉੱਥੇ ਇਹ ਮਾਣ ਵਾਲੀ ਗੱਲ ਹੈ ਕਿ 2005 ‘ਚ ਅਮਰੀਕਨ ਬਾਇਉ ਗਰਾਫੀਕਲ ਸੁਸਾਇਟੀ ਸੈਂਕਟਾਮੈਟੋ (ਯੂ ਐਸ ਏ) ਨੇ ਮੋਸਟ ਪਾਪੂਲਰ ਵੋਮੈਨ ਨਾਲ ਸਨਮਾਨਿਆ ਸੀ।

ਸੁੱਖੀ ਬਰਾੜ ਦੀ ਜਿੰਦਗੀ ਪੂਰੀ ਤਰਾਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਹੈ। ਇਹ ਜਿਉਣ ਜੋਗੀ ਸਾਡੀ ਭੈਣ ਕੁੱਝ ਦਿਨਾਂ ਤੱਕ ਆਪਣੇ ਪ੍ਰੋਜੈਕਟ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਲੈ ਕੇ ਆ ਰਹੀ ਹੈ। ਸਾਨੂੰ ਜਿੱਥੇ ਉਨਾਂ ਤੇ ਮਾਣ ਹੈ ,ਉੱਥੇ ਖੁਸ਼ੀ ਵੀ ਹੈ ਕਿ ਸਾਨੂੰ ਆਉਣ ਵਾਲੇ ਦਿਨਾਂ ਚ ਚੰਗੀ ਗਾੲਕੀ ਵੀ ਸੁਣਨ ਨੂੰ ਮਿਲੇਗੀ। ਇਹ ਵੀ ਉਮੀਦ ਹੈ ਕਿ ਇੰਨਾਂ ਦੀ ਜੁਬਾਨ, ਨਜਰੀਆ ਤੇ ਹਮੇਸ਼ਾਂ ਹੀ ਵਿਰਸੇ ਨਾਲ ਸਬੰਧਿਤ ਪਹਿਨਿਆ ਜਾਂਦਾ ਲਿਬਾਸ ਕੈਨੇਡਾ ਦੀ ਨਵੀ ਪੀੜੀ ਲਈ ਖਿੱਚ ਤੇ ਸਿੱਖਿਆ ਦਾਇਕ ਸਾਬਿਤ ਹੋ ਸਕਦਾ ਹੈ। ਚੰਗੀ ਗਾਇਕੀ ਸਾਡੇ ਸਮਾਜ ਲਈ ਦੁਆ ਤੇ ਦਵਾ ਦੋਵੇ ਸਾਬਿਤ ਹੋ ਸਕਦੀ ਹੈ ਭਾਵ ਨਿਰੋਆ ਤੇ ਨਿਰੋਗ ਸਮਾਜ ਸਿਰਜਣ ‘ਚ ਸਹਾਈ ਹੋ ਸਕਦੀ ਹੈ।

——————————-—————-—————————————-

ਹਾਸੇ-ਮਖੌਲ, ਰੁਮਾਂਸ ‘ਤੇ ਚੰਗੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਫ਼ਿਲਮ ਹੋਵੇਗੀ ‘ਸ਼ੇਰ ਬੱਗਾ’

-ਹਰਜਿੰਦਰ ਸਿੰਘ ਜਵੰਦਾ Mob. 94638-28000

          ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਐਮੀ ਤੇ ਸੋਨਮ ਇੱਕ ਸਾਲ ਬਾਅਦ ਇਕੱਠੇ ਪਰਦੇ ’ਤੇ ਨਜ਼ਰ ਆਉਣਗੇ।

ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਵਿਸ਼ੇ ਅਧਾਰਤ ਹੈ। ਬੀਤੇ ਦਿਨੀਂ ‘ਸ਼ੇਰ ਬੱਗਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸਦੀ ਜਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫ਼ਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸਦੇ ਭੋਲੇਪਣ ਦਾ ਅਕਸਰ ਹੀ ਮਜ਼ਾਕ ਉਡਾਉਂਦੇ ਰਹਿੰਦੇ ਸੀ ਇਸੇ ਕਰਕੇ ਉਹ ਵੱਖ-ਵੱਖ ਵਿਦੇਸ਼ੀ ਕੁੜੀਆਂ ਨਾਲ ਆਕਸ਼ਿਤ ਫੋਟੋਆਂ ਖਿੱਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ ਪਰ ਇਸ ਚੱਕਰ ’ਚ ਪੈ ਕੇ ਉਸਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ… ਜਦਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਣੀ ਚਾਹੁੰਦਾ ਹੈ। ਅਖੀਰ ਇੱਕ ਸਮਝੋਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ ਬਹਾਨੇ ਪੈਸੇ ਮੰਗਵਾਉਂਦਾ ਹੈ ਪਰ ਸੋਨਮ ਦੀ ਪ੍ਰੈਗਨੈਂਸੀ ਵਾਲੀ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ ਇਹ ਤਹਿ ਕਰਦੇ ਨੇ, ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਚੰਗਾ ਸਮਾਂ ਬਤੀਤ ਕਰਨਗੇ ਅਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਅਤੇ ਬੱਚੇ ਲਈ ਭਾਵਨਾਵਾਂ ਵੀ ਪੈਦਾ ਹੋਣਗੀਆਂ.. ਹੁਣ ਪ੍ਰਸ਼ੰਸ਼ਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਬੱਚਾ ਯਾਨੀ ‘ਸ਼ੇਰ ਬੱਗਾ ’ ਉਨ੍ਹਾਂ ਦੀ ਜ਼ਿੰਦਗੀ ’ਚ ਆਵੇਗਾ ਤਾਂ ਐਮੀ ਅਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ। ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਦੇ ਟਰੇਲਰ ਨੂੰ ਖੂਬਸੂਰਤ ਟਿੱਪਣੀਆਂ ਤੇ ਬਹੁਤ ਪਿਆਰ ਮਿਲ ਰਿਹਾ ਹੈ।

ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ‘ਕਿਸਮਤ’,‘ਛੜਾ’ ਤੇ ‘ਸੁਪਨਾ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਇਸ ਫ਼ਿਲਮ ਨੂੰ ‘ਥਿੰਦ ਮੋਸ਼ਨ ਫਿਲਮਜ਼’ ਤੇ ਵਾਈਟ ਹਿੱਲ ਸਟੂਡੀਓ ਵੱਲੋਂ ਦੇਸ਼ ਵਿਦੇਸ਼ਾਂ ਦੇ ਸਿਨੇਮਾ-ਘਰਾਂ ਵਿੱਚ 10 ਜੂਨ 2022 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

——————————-—————-—————————————-

ਟੀ.ਵੀ. ਚੈਨਲ ‘ਸਟਾਰ ਭਾਰਤ‘ ਬਣੇਗਾ ਮੀਕੇ ਦਾ ਵਿਚੋਲਾ

‘ਮੀਕੇ ਦੀ ਵਹੁੱਟੀ‘ ਦੇ ਸ਼ੋਅ ‘ਚ ਮੀਕਾ ਸਿੰਘ ਨਾਲ ਮੇਨ ਲੀਂਡ ਵਿੱਚ ਨੀਟੂ ਪੰਧੇਰ ਵੀ ਆਪਣੀ ਕਲਾ ਦੇ ਜੌਹਰ ਦਿਖਾਊ

-ਮਨਜੀਤ ਸਿੰਘ ਸਰਾਂ / ਉਨਟਾਰੀਉ

             ਟੀ ਵੀ ਚੈਨਲ ‘ ਸਟਾਰ ਭਾਰਤ ‘ ਤੇ ਪੋਪ ਸਿੰਗਰ ਮੀਕਾ ਸਿੰਘ ਦੇ ਵਿਆਹ ਲਈ ਕੁੜੀ ਲੱਭਣ ਲਈ ਇੱਕ ਲਗਾਤਾਰ ਸ਼ੋਅ “ਮੀਕੇ ਦੀ ਵਹੁੱਟੀ” ਸ਼ੁਰੂ ਹੋ ਰਿਹਾ ਹੈ। ਜਿਵੇਂ ਕੁੱਝ ਸਾਲ ਪਹਿਲਾਂ ਰਾਖੀ ਸਾਵੰਤ ਦਾ ਸੁੰਆਬਰ ਰਚਾਇਆ ਗਿਆ ਸੀ। ਇਸ ਵਿੱਚ ਮੀਕੇ ਲਈ ਵੁਹੱਟੀ ਲੱਭਣ ਦੀ ਕੋਸ਼ਿਸ਼ ਚੈਨਲ ਸਟਾਰ ਭਾਰਤ ਸ਼ੁਰੂ ਕਰਨ ਜਾ ਰਿਹਾ ਹੈ ਭਾਵ ਹੁਣ ਚੈਨਲ ਬਣੂੰ ਮੀਕਾ ਸਿੰਘ ਦਾ ਵਿਚੋਲਾ। ਇਸ ਦੇ ਪ੍ਰੋਮੋ ਜਲਦੀ ਸ਼ੁਰੂ ਹੋ ਰਹੇ ਹਨ। ਇਸ ਵਿੱਚ ਅਨੇਕਾਂ ਪੰਜਾਬੀ ਫਿਲਮਾਂ ‘ਚ ਦਮਦਾਰ ਅਦਾਕਾਰੀ ਕਰਨ ਵਾਲੇ ਨੀਟੂ ਪੰਧੇਰ ਵੀ ਨੈਸ਼ਨਲ ਚੈਨਲ ਤੇ ਵੱਡੀ ਸਟਾਰ ਕਾਸਟ ਨਾਲ ਨਜ਼ਰ ਆਵੇਗਾ। ਨੀਟੂ ਪੰਧੇਰ ਨੂੰ ਦੇਖੀਏ ਤਾਂ ਲੱਗਦਾ ਹੈ ਕਿ ਉਹ ਅੱਜ ਕਿਸੇ ਪਹਿਚਾਣ ਦਾ ਮੁਥਾਜ ਨਹੀ ਹੈ। ਉੱਚਾ ਲੰਮਾ ਕੱਦ, ਸੋਹਣਾ ਸੁਨੱਖਾ, ਕੁੜੀਆਂ ਵਰਗਾ ਸੰਗਾਊ ਮੁੰਡਾ ਤੇ ਅੱਤ ਦਾ ਐਕਟਰ ਆ ਨੀਟੂ ਪੰਧੇਰ। ਮੇਰਾ ਬਹੁਤ ਹੀ ਪਿਆਰਾ ਤੇ ਅਜ਼ੀਜ਼ ਦੋਸਤ ਵੀ ਆ।

ਨੀਟੂ ਪੰਧੇਰ ਨੇ ਫ਼ੋਨ ਤੇ ਦੱਸਿਆ ਕਿ ਮੈ ਮੀਕਾ ਸਿੰਘ ਦੇ ਵੱਡੇ ਭਰਾ ਦਾ ਰੋਲ ਕਰ ਰਿਹਾ ਹਾਂ। ਨੀਟੂ ਨੇ ਦੱਸਿਆ ਕਿ ਮੀਕੇ ਲਈ ਕੁੜੀ ਲੱਭਣ ਲਈ ਅਲੱਗ ਅਲੱਗ ਸੂਬਿਆਂ ਚ ਸ਼ੋਅ ਕੀਤੇ ਜਾ ਰਹੇ ਹਨ। ਸ਼ੋਅ ਦਾ ਟਾਈਟਲ ਗੀਤ ਪੰਜਾਬ ‘ਚ ਸ਼ੂਟ ਕੀਤਾ ਹੈ। ਜਿਸ ਦਾ ਪ੍ਰੋਮੋ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਮੀਕੇ ਦੀ ਵੱਧਦੀ ਉਮਰ ਦਾ ਸ਼ਾਇਦ ਚੈਨਲ ਨੂੰ ਫ਼ਿਕਰ ਮਹਿਸੂਸ ਹੋਇਆ ਲੱਗਦਾ ਹੈ। ਇਹ ਸ਼ੋਅ ਚੈਨਲ ਲਈ ਵੀ ਭਰਪੂਰ ਸਾਬਿਤ ਹੋਵੇਗਾ। ਇਸ ਲਈ ਪ੍ਰੋਡਕਸ਼ਨ ਟੀਮ ਨੂੰ ਮੁਬਾਰਕਬਾਦ ਬਣਦੀ ਹੈ। ਇਸ ਸ਼ੋਅ ਦੇ ਨਿਰਦੇਸ਼ਕ ਸੁਮੀਤ ਭਾਰਦਵਾਜ ਹਨ।

ਸਾਨੂੰ ਪੂਰੀ ਉਮੀਦ ਹੈ ਕਿ ਇਹ ਸ਼ੋਅ ਮੀਕਾ ਸਿੰਘ ਲਈ ਤਾਂ ਲਾਹੇਵੰਦ ਸਾਬਿਤ ਹੋਵੇਗਾ ਹੀ ਪਰ ਅਸੀ ਆਪਣੇ ਭਰਾਵਾਂ ਵਰਗੇ ਮਿੱਤਰ ਨੀਟੂ ਪੰਧੇਰ ਨੂੰ ਨੈਸ਼ਨਲ ਟੀ ਵੀ ਤੇ ਦਿੱਗਜ਼ ਕਲਾਕਾਰਾਂ ਸਾਹਮਣੇ ਕਲਾ ਦੇ ਜੌਹਰ ਦਿਖਾਉਂਦੇ ਹੋਏ ਵੀ ਦੇਖਾਂਗੇ। ਸਾਨੂੰ ਨੀਟੂ ਤੇ ਪੂਰਾ ਮਾਣ ਹੈ ਜਿਸ ਲਈ ਅਸੀ ਪੂਰੀ ਟੀਮ ਲਈ ਸ਼ੁੱਭ ਕਾਮਨਾਵਾਂ ਭੇਜਦੇ ਹਾਂ।

——————————-—————-—————————————-

ਨੂੰਹ ਸੱਸ ਦੇ ਪਰਿਵਾਰਕ ਰਿਸ਼ਤਿਆਂ ਦੀ ਤਕਰਾਰ ਭਰੀ ਅਤੇ ਦਿਲਚਸਪ ਕਹਾਣੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀਂ’

– ਹਰਜਿੰਦਰ ਸਿੰਘ ਜਵੰਦਾ , Mob. 94638-28000

             ਨੂੰਹ ਸੱਸ ਦੇ ਰਿਸ਼ਤੇ ਦੀ ਨੋਕ ਝੋਕ ਵਾਲੀ ਪਹਿਲੀ ਕਾਮੇਡੀ ਫ਼ਿਲਮ ਨੀ ਮੈਂ ਸੱਸ ਕੁੱਟਣੀਂ ਇਸੇ ਮਹੀਨੇ 29 ਅਪ੍ਰੈਲ ਨੂੰ ਪੰਜਾਬੀ ਸਿਨੇਮਿਆਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਮਹਿਤਾਬ ਵਿਰਕ ਪਹਿਲੀ ਵਾਰ ਹੀਰੋ ਬਣਕੇ ਪੰਜਾਬੀ ਪਰਦੇ ਨੂੰ ਚਾਰ ਚੰਨ ਲਾਉਣਗੇ ਤੇ ਆਪਣੀ ਚੰਗੀ ਗਾਇਕੀ ਵਾਂਗ ਫਿਲਮਾਂ ਵਿੱਚ ਵੀ ਦਰਸ਼ਕਾਂ ਦੀ ਵਾਹ ਵਾਹ ਖੱਟਣਗੇ। ਇਸ ਫਿਲਮ ਵਿੱਚ ਉਸਦੀ ਹੀਰੋਇਨ ਤਨਵੀ ਨਾਗੀ ਹੈ ਜੋ ਅਨੇਕਾਂ ਨਾਮੀਂ ਕਲਾਕਾਰਾਂ ਦੀਆਂ ਵੀਡਿਓ ਵਿੱਚ ਕੰਮ ਕਰ ਚੁੱਕੀ ਹੈ।

ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੰਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ਬਾਰੇ ਹੋਰ ਗੱਲ ਕਰਦਿਆ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਫ਼ਿਲਮ ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।

ਇਸ ਫ਼ਿਲਮ ਦੀ ਕਹਾਣੀ ਸਦੀਆਂ ਤੋਂ ਤੁਰੇ ਆ ਰਹੇ ਨੂੰਹ ਸੱਸ ਦੇ ਰਿਸ਼ਤੇ ਤੇ ਤਿੱਖਾ ਵਿਅੰਗ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰੇਗਾ। ਇਹ ਫ਼ਿਲਮ ਕਾਮੇਡੀ ਦੇ ਇਲਾਵਾ ਸਮਾਜਿਕ ਜਾਗਰੁਕਤਾ ਵੀ ਦਿੰਦੀ ਹੈ। ਇਸ ਫ਼ਿਲਮ ਦਾ ਟਰੇਲਰ ਅਤੇ ਮਿਊਜਿਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫ਼ਿਲਮ ਦਾ ਟਾਈਟਲ ਬਾਲੀਵੁੱਡ ਦੀ ਨਾਮੀਂ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ। ਫ਼ਿਲਮ ਦੇ ਬਾਕੀ ਗੀਤ ਮਹਿਤਾਬ ਵਿਰਕ, ਜ਼ੋਰਡਨ ਸੰਧੂ ਤੇ ਰਜਾ ਹੀਰ ਨੇ ਗਾਏ ਹਨ ਜ਼ਿਹਨਾਂ ਨੂੰ ਧਰਮਵੀਰ ਭੰਗੂ ਅਤੇ ਗੁਰਬਿੰਦਰ ਮਾਨ ਨੇ ਲਿਿਖਆ ਹੈ। ਸੰਗੀਤ ਗੁਰਮੀਤ ਸਿੰਘ, ਆਰ ਸ਼ਾਨ, ਜੱਸੀ ਐਕਸ ਤੇ ਮਿਸਟਰ ਵਾਓ ਨੇ ਦਿੱਤਾ ਹੈ।

——————————-—————-—————————————-

13 ਮਈ ਨੂੰ ਆ ਰਹੀ ਹੈ ਪਤੀ-ਪਤਨੀ ਦੀ ਤਕਰਾਰ ਭਰੀ ਦਿਲਚਸਪ ਫ਼ਿਲਮ  ‘ਸੌਂਕਣ-ਸੌਂਕਣੇ’

– ਹਰਜਿੰਦਰ ਸਿੰਘ ਜਵੰਦਾ Mob. 94638-28000

              ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ। ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ਸੌਂਕਣ-ਸੌਂਕਣੇ ਵੀ ਅੰਬਰਦੀਪ ਨੇ ਲਿਖੀ ਹੈ ਜਿਸ ਵਿੱਚ ਐਮੀ ਵਿਰਕ ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਰਮਤ ਖਹਿਰਾ ਦਾ ਪਤੀ ਬਣਿਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਖੂਬ ਪਸੰਦ ਕੀਤਾ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ।

ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ,ਨਿਰਮਲ ਰਿਸ਼ੀ,ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ। ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਪਤੀ ਪਤਨੀ ਦਾ ਰਿਸਤਾ ਜਿੱਥੇ ਪਿਆਰ ਤੇ ਮੁਹੱਬਤ ਭਰਿਆ ਹੈ ਉੱਥੇ ਇੱਕ ਦੂਜੇ ਨਾਲੋਂ ਵਧ ਹੱਕ ਜਿਤਾੳਣ ਵਾਲਾ ਵੀ ਹੈ। ਜੇਕਰ ਇਹ ਹੱਕ ਦੋ ਪਤਨੀਆਂ ਵਲੋਂ ਹੋਵੇ ਤਾਂ ਕਹਾਣੀ ਹੋਰ ਵੀ ਗੁੰਝਲਦਾਰ ਤੇ ਜੱਗ ਹਸਾਉਣ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਇਹ ਫਿਲਮ ਪਰਿਵਾਰਕ ਵੰਸ ਨੂੰ ਅੱਗੇ ਚਲਾਉਣ ਲਈ ਸੰਤਾਨ ਪ੍ਰਾਪਤੀ ਦੀ ਇੱਛਾ ਤਹਿਤ ਦੋ ਪਤਨੀਆਂ ਦੇ ਮੱਕੜਜਾਲ ਵਿੱਚ ਫ਼ਸੇ ਪਤੀ ਦੀ ਸਥਿਤੀ ਬਿਆਨਦੀ ਪਰਿਵਾਰਕ ਕਹਾਣੀ ਅਧਾਰਤ ਹੈ। ਜਿੱਥੇ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਉੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਕਲਚਰ ਨਾਲ ਵੀ ਜੋੜੇਗੀ।

ਫ਼ਿਲਮ ਦਾ ਗੀਤ ਸੰਗੀਤ ਵੀ ਢੁੱਕਵਾਂ ਹੈ। ਸੰਗੀਤ ਦੇਸੀ ਕਰੀਓ ਵਲੋਂ ਦਿੱਤਾ ਗਿਆ ਹੈ। ਗੀਤ ਬੰਟੀ ਬੈਂਸ, ਰਾਜ ਰਣਜੋਧ, ਰੌਣੀ ਅੰਜਲੀ ਅਤੇ ਅਰਜਣ ਵਿਰਕ ਨੇ ਲਿਖੇ ਹਨ ਜਿੰਨ੍ਹਾਂ ਨੂੰ ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ। 13 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

——————————-—————-—————————————-

ਪੁਰਾਤਨ ਪੰਜਾਬ ਦੇ ਦਿਲਚਸਪ ਮਾਹੌਲ ਨਾਲ ਜੁੜੀ ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ਦਾ ਟਰੇਲਰ ਬੀਤੇ ਦਿਨੀਂ  ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ। ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ‘ਚ ਆਉਂਦੀਆਂ ਹਨ।  ਫਿਲਮ ‘ਚ ਪਿੰਡ ਦਾ ਕਲਚਰ ਵਿਖਾਉਣ ਲਈ 1940 ਦੇ ਸਮੇਂ ਦੇ ਪੁਰਾਣੇ ਘਰਾਂ ਦਾ ਸੈੱਟ ਲਿਆ ਗਿਆ ਹੈ।

ਟਰੇਲਰ ਮੁਤਾਬਕ ਇਹ ਫਿਲਮ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹਸੀਨ ਸੁਪਨਿਆਂ ਦੀ ਕਹਾਣੀ ਪੇਸ਼ ਕਰਦੀ ਹੈ ਜਿਸਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜ੍ਹਦਾ ਹੈ ਉਹੋ ਫਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨ। ਫਿਲਮ ਦਾ ਗੀਤ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਿੱਪੀ ਗਰੇਵਾਲ ਵਲੋਂ ਖੁਦ ਡਾਇਰੈਕਟ ਕੀਤੀ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ’ਸ਼ਾਵਾ ਨੀ ਗਿਰਧਾਰੀ ਲਾਲ’ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਅਤੇ ਫਿਲਮ ਦੇ  ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।

ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ  ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ  ਨੇ ਲਿਖੇ ਹਨ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ। ਆਉਣ ਵਾਲੀ 17 ਦਸੰਬਰ ਨੂੰ ਰਿਲੀਜ਼ ਹੋਣ ਜਾ  ਰਹੀ ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਸੌਗਾਤ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ   Mob. 94638-28000

——————————-—————-—————————————-

ਸੱਭਿਆਚਾਰਕ ਮੇਲਿਆਂ ਦੀ ਸ਼ਾਨ ਦਮਦਾਰ ਕਲਾ ਦੀ ਮਹਿਕ ਬਿਖੇਰਨ ਵਾਲੀ ਕੰਵਲਦੀਪ ਕੌਰ

ਅਜੋਕੀ ਪੰਜਾਬੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕ ਗਾਇਕਾਵਾਂ ਬੀ ਭਰਮਾਰ ਭਾਵੇਂ ਦਿਨ-ਬ-ਦਿਨ ਵਧ ਰਹੀ ਹੈ ਪਰ ਇਹਨਾਂ ਵਿੱਚੋਂ ਕੋਝ ਕ ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੈ ਕਮਲਾ ਮੁਰਝਾ ਜਾਂਦੇ ਹਨ ਤੇ ਕੁਝ ਕਰੋ ਸਖ਼ਤ ਮਿਹਨਤ ਅਟੁੱਟ ਲੱਗਣ ਤੇ ਆਪਣੇ ਦਮਦਾਰ ਕਲਾ ਦੀ ਮਹਿਕ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ ਉਨ੍ਹਾਂ ਵਿਚੋਂ ਇੱਕ ਹੈ ਜੋ ਸੰਗੀਤਕ ਖੇਤਰ ਵਿਚ ਹੈ ਆਪਣੀ ਵੱਖਰੀ ਪਹਿਚਾਣ ਬਣਾ ਕੇ ਅੱਜ ਵੀ ਆਪਣੇ ਚੋਣ ਵਾਲਿਆ ਦੇ ਦਿਲਾਂ ਤੇ ਅੱਜ ਵੀ ਰਾਜ ਕਰ ਰਹੀ ਹੈ ਸਭਿਆਚਾਰਕ ਮੇਲਿਆਂ ਦੀ ਸ਼ਾਨ ਦਮਦਾਰ ਕਲਾ ਦੀ ਮਹਿਕ ਬਿਖੇਰਨ ਵਾਲੀ ਗਾਇਕਾ ਕੰਵਲਦੀਪ ਕੌਰ

ਹਸੂੰ-ਹਸੂੰ ਕਰਦੇ ਚਿਹਰੇ ਤੇ ਮਿਲਾਪੜੇ ਜਿਹੇ ਸੁਭਾਅ ਦੀ ਮਾਲਿਕ ਗਾਇਕਾ ਕੰਵਲਦੀਪ ਕੌਰ ਸੰਗੀਤਕ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੇ ਬਾਵਜੂਦ ਵੀ ਗਾਇਕੀ ਖੇਤਰ ‘ਚ ਅੱਜ ਵੀ ਆਪਣੀ ਧਾਕ ਜਮਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ। ਸਹਿਰ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਖੇ ਪਿਤਾ ਸ. ਨਛੱਤਰ ਸਿੰਘ ਜੀ ਦੇ ਘਰ ਮਾਤਾ ਰਾਜਵੀਰ ਕੌਰ ਦੀ ਕੁੱਖੋ 30 ਨਵੰਬਰ 1990 ਨੂੰ ਜਨਮੀ ਕਮਲਦੀਪ ਕੌਰ ਦੀ ਸੰਗੀਤ ਪ੍ਰਤੀ ਬਚਪਨ ਤੋਂ ਹੀ ਜ਼ਿਆਦਾ ਰੁਚੀ ਸੀ ਸਕੂਲੀ ਵਿਦਿਆ ਦੌਰਾਨ ਸੰਗੀਤਕ ਬਾਲ ਸਭਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ  ਹੁਣ ਤੱਕ ਗਾਇਕਾ ਕੰਵਲਦੀਪ ਕੌਰ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਗਾਇਆ ਪਰ ਗਾਇਕੀ ਦੀ ਸ਼ੁਰੂਆਤ ਉਸਨੇ ਪ੍ਰਸਿੱਧ ਗਾਇਕ ਜਸਪਾਲ ਮਾਨ ਨਾਲ ਸਟੇਜ ਤੇ ਕੀਤੀ ਅਤੇ ਉਨ੍ਹਾਂ ਦੇ ਬਹੁਤ ਸਾਰੇ ਗੀਤ ਹਿੱਟ ਹੋਏ ਜਿੱਦਾਂ ਕਿ ਖੱਟਿਆ ਵੀ ਲੱਖ ਲਾ ਕੇ, ਸਰਪੰਚੀ ਹਾਰ ਗਿਆ, ਪਹਿਲਾ ਜੀਜੇ ਨੂੰ ਨੱਚਣ ਜੋ ਤਾ ਲਓ, ਅਤੇ ਹੁਣ ਤਾਂ ਤੂੰ ਮਿੱਤਰਾਂ ਦੀ ਜਾਨ ਬਣ ਗਏ ਆਦਿ ਹੋਰ ਵੀ ਬਹੁਤ ਸਾਰੇ ਚਰਚਿੱਤ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਕੰਵਲਦੀਪ ਕੌਰ ਆਪਣਾ ਨਵਾਂ ਸੋਲੋ ਟਰੈਕ ਲੈ ਕੇ ਹਾਜ਼ਰ ਹੋਵੇਗੀ।

ਗਾਇਕਾ ਕੰਵਲਦੀਪ ਕਾਹਦੇ ਅੱਜ ਵੀ ਸੰਗੀਤ ਪ੍ਰਤੀ ਮਿਹਨਤ ਨੂੰ ਦੇਖਦਿਆਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਇਕ ਵਾਰ ਫੇਰ ਉਹਦਾ ਸੰਗੀਤਕ ਖੇਤਰ ਨਾਮ ਹੋਵੇਗਾ ਪੰਜਾਬੀ ਗਾਇਕੀ ਜਗਤ ਤੇ ਉਸ ਦੇ ਸਰੋਤਿਆਂ ਨੂੰ ਵੀ ਗਾਇਕਾ ਕੰਵਲਦੀਪ ਕੌਰ ਤੋਂ ਬਹੁਤ ਆਸਾਂ ਉਮੀਦਾਂ ਹਨ ਇਹ ਮਨਮਤੀ ਗਾਇਕਾ ਕੰਵਲਦੀਪ ਕੌਰ ਹਰ ਨੂੰ ਨਵੀਂ ਬੁਲੰਦੀਆਂ ਛੂਹੇ ਅਤੇ ਹਰ ਦਿਲ ਤੇ ਰਾਜ ਕਰੇ

 – ਦਰਸ਼ੀ ਭੱਟੀਵਾਲ (ਲਿਬਲਾਨ)

——————————-—————-—————————————-

ਕਿਸਾਨੀ ਸੰਘਰਸ਼ ਦੇ ਵੱਖ –ਵੱਖ  ਪਹਿਲੂਆਂ  ਨੂੰ  ਪਰਦੇ  ਤੇ  ਪੇਸ਼  ਕਰੇਗੀ  ਪਰਿਵਾਰਕ  ਫ਼ਿਲਮ  ਤੀਜਾ ਪੰਜਾਬ

              ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸਨੂੰ ਉਸਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਆਂ ਤੋਂ ਹੱਟ ਕੇ ਲਿਿਖਆ ਹੈ। ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ ਇਸ ਫਿਲਮ ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ਨਿਮਰਤ ਖਹਿਰਾ ਨਾਲ ਨਜ਼ਰ ਆਵੇਗਾ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਹਰਦੀਪ ਗਿੱਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗ, ਬੀ. ਐਨ. ਸ਼ਰਮਾ, ਬਲਵਿੰਦਰ ਬੁਲਟ, ਸੁਖਵਿੰਦਰ ਰਾਜ, ਗੁਰਤੇਜ ਸਿੰਘ ਅਤੇ ਇੰਦਰਜੋਤ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

                ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਇਸ ਫ਼ਿਲਮ ਰਾਹੀਂ ਸੰਘਰਸ਼ ਦੇ ਹਰੇਕ ਪਹਿਲੂ ਨੂੰ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਇਹ ਫ਼ਿਲਮ ਸਮਾਜ ਨਾਲ ਜੁੜੇ ਮੁੱਦਿਆਂ ਅਧਾਰਤ ਹੈ ਜੋ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਸੰਘਰਸ਼ ਦੀ ਆੜ ‘ਚ ਸਿਆਸੀ ਸਾਜਿਸ਼ਾਂ ਰਚਣ ਵਾਲਿਆਂ ਦਾ ਸੱਚ ਵੀ ਸਾਹਮਣੇ ਲਿਆਵੇਗੀ। ਫ਼ਿਲਮ ਦੀ ਕਹਾਣੀ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਪ੍ਰਤੀ ਵੀ ਗੰਭੀਰ ਹੋਵੇਗੀ। ਫਿਲਮ ਦਾ ਗੀਤ-ਸੰਗੀਤ ਕਹਾਣੀ ਅਨੁਸਾਰ ਢੁੱਕਵਾਂ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਅੰਬਰਦੀਪ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਪੁੱਤ ਹੈ। ਧਰਤੀ ਸਾਡੀ ਮਾਂ ਹੈ ਜੋ ਅੰਨ ਪੈਦਾ ਕਰਕੇ ਆਪਣੇ ਪੁੱਤਰਾਂ ਦਾ ਢਿੱਡ ਭਰਦੀ ਹੈ। ਕਿਸਾਨੀ ਮੁੱਦਾ ਅੱਜ ਦੇਸ਼ ਦਾ ਅਹਿਮ ਮੁੱਦਾ ਹੈ। ਹਰੇਕ ਕਲਾਕਾਰ ਆਪਣੇ ਆਪਣੇ ਮਾਧਿਅਮ ਜ਼ਰੀਏ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੁੱਦੇ ਬਾਰੇ ਗੱਲ ਕਰਨ ਲਈ ਸਿਨਮਾ ਵੀ ਇਕ ਅਹਿਮ ਪਲੇਟਫਾਰਮ ਹੈ। ਸੋ ਇਹ ਫਿਲਮ ਬਣਾਉਣਾ ਮੇਰਾ ਕਿਸਾਨੀ ਸੰਘਰਸ਼ ਚ ਯੋਗਦਾਨ ਪਾਉਣਾ ਹੀ ਹੈ। ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਵਪਾਰਕ ਸਿਨੇਮੇ ਦੀ ਭੀੜ ਵਿਚ ਉਸਨੇ ਸਮਾਜਕ ਮੁੱਦੇ ਦੀ ਗੱਲ ਕਰਦਿਆਂ ਕਿਸਾਨੀ ਸੰਘਰਸ਼ ਦੇ ਅਨੋਖੇ ਸੱਚ ਨੂੰ ਪਰਦੇ ’ਤੇ ਉਤਾਰਨ ਜਾ ਰਿਹਾ ਹੈ।

– ਹਰਜਿੰਦਰ ਸਿੰਘ Mob.94638-28000

——————————-—————-—————————————-

ਸਾਜਾਂ ਤੇ ਜਹਾਜਾਂ ਦਾ ਕਪਤਾਨ -ਗੁਰਸੇਵਕ ਮਾਨ

– ਜਤਿੰਦਰ ਕੌਰ ਬੁਆਲ, (ਸਮਰਾਲਾ) Mob. 98148-82840

            ਗੁਰਸੇਵਕ ਮਾਨ ਦੀ ਗਾਇਕੀ ਵੀ ਸਿਖਰਾਂ ਦੀ ਆ ਤੇ ਉਹ ਸਾਜਾਂ ਤੇ ਜਹਾਜਾਂ ਦਾ ਕਪਤਾਨ ਆ। ਇਹੋ ਜਿਹੀ ਰੱਬੀ ਬਖਸ਼ਿਸ਼ ਆ ਗੁਰਸੇਵਕ ਮਾਨ ਤੇ ਉਹ ਹਰ ਸਾਜ ਸਹਿਜੇ ਵਜਾ ਲੈਂਦਾ, ਉਹਨੂੰ ਸਾਜ ਵਜਾਉਣ ਦੀ ਐਨੀ ਮੁਹਾਰਤ ਹਾਸਲ ਆ, ਮੈਨੂੰ ਤਾਂ ਏਦਾਂ ਲਗਦਾ ਜਿਵੇਂ ਈ ਸਾਜ ਨੂੰ ਉਹਦੇ ਹੱਥਾਂ ਦੀ ਛੋਹ ਮਿਲਦੀ ਆ ਤੇ ਸਾਜ ਪੂਰੀ ਲੈ ਵਿੱਚ ਵੱਜਣ ਲੱਗ ਪੈਂਦੇ ਨੇ। ਜਦੋਂ ਕਦੇ ਆਪਣੇ ਵੱਡੇ ਭਰਾ ਹਰਭਜਨ ਮਾਨ ਨਾਲ ਸਟੇਜ ਤੇ ਹੁੰਦਾ ਤੇ ਜਦੋਂ ਦੋਵੇਂ ਭਰਾ ਕਵੀਸ਼ਰੀ ਤੇ ਕਲੀ ਗਾਉਂਦੇ ਨੇ ਤਾਂ ਸਮਾਂ ਬੰਨ ਦਿੰਦੇ ਨੇ ਤੇ ਸਰੋਤੇ ਅਸ਼ ਅਸ਼ ਕਰ ਉੱਠਦੇ ਹਨ। ਉਹ ਰੰਗ ਵੇਖਣ ਵਾਲਾ ਹੁੰਦਾ।
 
            1979-80 ਦੀ ਸਾਰੰਗੀ ਅੱਜ ਵੀ ਗੁਰਸੇਵਕ ਨੇ ਸੰਭਾਲੀ ਹੋਈ ਆ। ਕਿੱਤੇ ਵਜੋਂ ਉਹ ਏਅਰ ਕਨੇਡਾ ਏਅਰਲਾਈਨ ਵਿੱਚ ਕੈਪਟਨ ਆ ਤੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਜਦੋਂ ਕਰੋਨਾ ਜੋਰਾਂ ਤੇ ਸੀ ਤਾਂ ਉਹ ਕਰੋਨਾ ਦੇ ਘਰ ਚੀਨ ਤੋਂ ਜਹਾਜ ਰਾਹੀਂ ਸਮਾਨ ਲਿਆ ਕੇ ਦੇਸ਼ਾਂ ਚ ਪਹੁੰਚਾ ਰਿਹਾ ਸੀ ਭਾਵੇਂ ਉਹਦੀ ਇਹ ਡਿਊਟੀ ਸੀ ਪਰ ਉਹ ਸਮਾਂ ਬਹੁਤ ਭਿਆਨਕ ਸੀ ਜਦੋਂ ਉਹਨੇ ਆਪਣੀ ਡਿਊਟੀ ਇਕ ਯੋਧਾ ਬਣ ਕੇ ਨਿਭਾਈ। ਬਹੁਤ ਮਾਣ ਆ ਗੁਰਸੇਵਕ ਮਾਨ ਉੱਤੇ ਜੋ ਆਪਣੇ ਦ੍ਰਿੜ ਇਰਾਦੇ ਤੇ ਸਖਤ ਮਿਹਨਤ ਨਾਲ ਮੁਕਾਮ ਤੇ ਪਹੁੰਚਿਆ। ਬਤੌਰ ਕੈਪਟਨ ਦੀ ਨੌਕਰੀ ਦੇ ਨਾਲ-ਨਾਲ ਉਹ ਆਪਣੇ ਵੱਡੇ ਭਰਾ ਹਰਭਜਨ ਮਾਨ ਨਾਲ ‘ਸੱਤਰੰਗੀ ਪੀਂਘ’ ਐਲਬਮ ਵਿੱਚ ਹਰ ਵਾਰ ਜਰੂਰ ਸਾਥ ਦਿੰਦਾ। ਅੱਜ 14 ਅਕਤੂਬਰ ਨੂੰ ਸਾਡੇ ਸਾਜਾਂ ਤੇ ਜਹਾਜਾਂ ਦੇ ਕਪਤਾਨ ਦਾ ਜਨਮ ਦਿਨ ਆ, ਮਾਲਕ ਗੁਰਸੇਵਕ ਮਾਨ ਨੂੰ ਲੋਕ ਗੀਤ ਜਿੰਨੀ ਲੰਮੀ ਉਮਰ ਤਰੱਕੀਆਂ ਬਖਸ਼ੇ।
ਪੇਸ਼ਕਸ਼: ਜਸਪਾਲ ਸਿੰਘ ਸਿੱਧੂ

——————————-—————-—————————————-

ਪੰਜਾਬੀ ਗੀਤਕਾਰੀ ਦੇ ਧਰੂ ਤਾਰੇ, ਮੀਲ ਪੱਥਰ ਸਰਦਾਰ ਬਾਬੂ ਸਿੰਘ ਮਾਨ

– ਜਤਿੰਦਰ ਕੌਰ ਬੁਆਲ, (ਸਮਰਾਲਾ) Mob. 98148-82840

            ਮਰਾੜਾਂ ਵਾਲੇ ਮਾਨ ਨੂੰ ਕੌਣ ਨਹੀਂ ਜਾਣਦਾ ? ਪਰ ਉਹਨਾਂ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਆ। ਸ: ਬਾਬੂ ਸਿੰਘ ਮਾਨ ਦਾ ਜਨਮ 10 ਅਕਤੂਬਰ 1942 ਨੂੰ ਫਰੀਦਕੋਟ ਜਿਲੇ ਦੇ ਪਿੰਡ ਮਰਾੜ , ਪਿਤਾ ਸਰਦਾਰ ਇੰਦਰ ਸਿੰਘ ਤੇ ਮਾਤਾ ਆਸ ਕੌਰ ਦੇ ਘਰ ਹੋਇਆ। ਇਸ ਮਹਾਨ ਸਤਿਕਾਰਤ ਸਖਸ਼ੀਅਤ ਨੇ ਪਤਾ ਨਹੀਂ ਕਿੰਨੇ ਗੀਤ, ਕਿਤਾਬਾਂ ਲਿਖ ਦਿੱਤੀਆਂ। ਇਕ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ।
            ਅਸ਼ੋਕ ਭੌਰਾ ਜੀ ਦੇ ਬੇਟੇ ਦੇ ਵਿਆਹ ਤੇ ਪ੍ਰਿੰਸੀਪਲ ਸਰਵਣ ਸਿੰਘ, ਹਰਭਜਨ ਮਾਨ, ਸਤਿੰਦਰਪਾਲ ਪਾਲ ਸਿੱਧਵਾਂ, ਮਨਪ੍ਰੀਤ ਟਿਵਾਣਾ, ਮੁਹੰਮਦ ਸਦੀਕ, ਬਾਬੂ ਸਿੰਘ ਮਾਨ ਸਾਰੇ ਬੈਠੇ ਸੀ ,ਮੈਂ ਵੀ ਉਸ ਵਿਆਹ ਚ ਸ਼ਾਮਲ ਸੀ ਗੱਲਾਂਬਾਤਾਂ,ਵਿਚਾਰ ਵਟਾਂਦਰਾ ਹੋ ਰਿਹਾ ਸੀ ਤਾਂ ਅਚਾਨਕ ਪ੍ਰਿੰਸੀਪਲ ਸਰਵਣ ਸਿੰਘ ਕਹਿੰਦੇ ਮਾਨ ਸਾਬ ਤੁਹਾਡੇ ਕਿੰਨੇ ਗੀਤ ਰਿਕਾਰਡ ਹੋ ਗਏ, ਹੌਲੀ ਜਿਹੀ ਰਲਵੀਂ ਜਿਹੀ ਅਵਾਜ ਵਿੱਚ ਬੋਲੇ 2000-2500 ਤਾਂ ਹੋ ਗਿਆ ਹੋਣਾ। ਉਹ ਕਹਿੰਦੇ ਕੋਈ ਰਿਕਾਰਡ ਤਾਂ ਹੋਣਾ ਚਾਹੀਦਾ ਤਾਂ ਇਹਨਾਂ ਦਾ ਜਵਾਬ ਸੀ ,ਬਸ ਕੰਮ ਕਰੋ ਗਿਣਤੀਆਂ ਮਿਣਤੀਆਂ ਚ ਨਾ ਪਵੋ। ਵਾਹ ਮਾਨ ਸਾਬ ਤੁਹਾਡੀ ਸੋਚ ਨੂੰ ਸਲਾਮ। ਮੈਂਨੂੰ ਕੋਈ ਇਲਮ ਨਹੀਂ ਕਿ ਬਾਬੂ ਸਿੰਘ ਮਾਨ ਦੇ ਗੀਤਾਂ ਨੂੰ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਇਆ ਪਰ ਇਹਨਾਂ ਦਾ ਪਹਿਲਾ ਗੀਤ ਗੁਰਪਾਲ ਸਿੰਘ ਨੇ ਗਾਇਆ ਉਹ ਦੱਸਦੇ ਹਨ ਕਿ ਇਕ ਵਾਰ ਮੈਂ ਕੁੱਝ ਕਵਿਤਾਵਾਂ ਲਿਖੀਆਂ ਤੇ ਉਹ ਕਵਿਤਾਵਾਂ ਆਪਣੇ ਪ੍ਰੋਫੈਸਰ ਨਰੂਲਾ ਸਾਬ ਨੂੰ ਵਿਖਾਈਆਂ ਪਰ ਅੱਗੋਂ ਉਹਨਾ ਕਿਹਾ ਇਹ ਕਵਿਤਾਵਾਂ ਤੇਰੇ ਕੰਮ ਨਹੀਂ ਆਉਣੀਆਂ ਤੂੰ ਜੋ ਆਲੇ ਦੁਆਲੇ ਵਾਪਰਦਾ ਵੇਖਦਾਂ ਏ ਉਹ ਲਿਖਿਆ ਕਰ ਸੋ ਉਹਨਾਂ ਨੇ ਪ੍ਰੋਫੈਸਰ ਦੀ ਕਹੀ ਗੱਲ ਮਨ ਵਿੱਚ ਧਾਰ ਲਈ ਤੇ ਉਹਨੂੰ ਮੰਤਰ ਬਣਾ ਲਿਆ। ਉਹ ਦੱਸਦੇ ਹਨ ਕਿ ਪਿੰਡ ਦਾ ਵਸਨੀਕ ਸੀ ਤੇ ਪਾਤਰ ਆਲੇ ਦੁਆਲੇ ਹੀ ਸਨ।  1964 ਵਿੱਚ ਉਹਨਾਂ ਦੀ ਪਹਿਲੀ ਕਿਤਾਬ ਗੀਤਾਂ ਦਾ ਵਣਜਾਰਾ ਛਪੀ। ਕਿਤਾਬ ਛਪਣ ਤੋਂ ਪਿਛੋਂ ਕਲਾਕਾਰ ਉਹਨਾਂ ਕੋਲੋਂ ਪਿੰਡ ਗੀਤ ਲੈਣ ਗਏ ਤੇ ਐਦਾਂ ਉਹਨਾਂ ਦਾ ਗੀਤਕਾਰੀ ਦਾ ਸਫਰ ਸ਼ੁਰੂ ਹੋਇਆ। ਕੁਲਦੀਪ ਮਾਣਕ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਨ ਸਾਬ ਦਾ ਗੀਤ ਗਾ ਕੇ ਕੀਤੀ।ਉਹਨਾਂ ਦਾ ਪਹਿਲਾ ਗੀਤ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਅਵਾਜ ਵਿੱਚ ਰਿਕਾਰਡ ਹੋਇਆ, ਜਿਸਦੀ ਇਕ ਲਾਈਨ ਮੈਨੂੰ ਅੱਜ ਵੀ ਯਾਦ ਆ ‘ਚੜੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ’ ਇਹ ਗੀਤ ਬੇਹੱਦ ਮਕਬੂਲ ਹੋਇਆ ਤੇ ਅੱਜ ਵੀ ਹੈ।ਉਹਨਾਂ ਦੇ ਗੀਤਾਂ ਨੂੰ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਬਹੁਤ ਗਾਇਆ।
             ਕਲਕੱਤਿਓਂ ਪੱਖੀ ਲਿਆ ਦੇ ਵੇ, ਤਲੀ ਤੇ ਪਟਾਕਾ ਜਿਹਾ ਪੈਂਦਾ, ਜਰਦੇ ਬਿਨ ਮਰਦਾ।, ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ, ਇਹ ਗੀਤ ਸੁਰਿੰਦਰ ਕੌਰ ਤੇ ਜਗਜੀਤ ਜੀਰਵੀ ਨੇ ਗਾਇਆ ਇਹਦੀਆਂ ਆਖਰੀ ਲਾਈਨਾਂ ਹੁਣ ਮਾਨ ਮਰਾੜਾਂ ਵਾਲੇ ਤੇ ਫੁੱਲ ਕਿਰਪਾ ਹੋ ਗਈ ਬਾਬਾ ਦੀ।, ਮਰਜਾਣੇ ਬੁੜੇ ਮਛੇਰੇ ਦੇ ਹੱਥ ਬੋਤਲ ਆ ਗਈ ਨਾਭੇ ਦੀ।, ਸਭ ਤੇਰੀ ਦਿਆ ਦ੍ਰਿਸ਼ਟੀ ਏ ਲੱਕੜ ਦੀ ਥੀਂ ਲੋਹਾ ਤਰ ਗਿਆ ਨੀ। ਬਾਬਾ ਬਖਤੌਰਾ, ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ।
            ਉਹਨਾਂ ਦੇ ਗੀਤਾਂ ਵਿੱਚ ਉਦਾਸੀ,ਰੁਮਾਂਟਿਕ ਤੇ ਕਾਮੇਡੀ ਤੇ ਨੋਕ ਝੋਕ ਵੀ ਆ ਇਹਨਾਂ ਵਿਸ਼ਿਆਂ ਬਾਰੇ ਉਹਨਾਂ ਦਾ ਕਹਿਣਾ ਜੇ ਗੀਤ ਉਦਾਸ ਹੈ ਤਾਂ ਮੈਂ ਜਰੂਰ ਲਿਖਣ ਵੇਲੇ ਉਦਾਸ ਹੋਵਾਂਗਾ ਜੇ ਰੁਮਾਂਟਿਕ ਹੈ ਤਾਂ ਜਰੂਰ ਉਸ ਪਲ ਨੂੰ ਮਹਿਸੂਸ ਕੀਤਾ ਹੋਵੇਗਾ ਜੇ ਮੇਰੇ ਗੀਤ ਚ ਕਾਮੇਡੀ ਹੈ ਤਾਂ ਮੈਂ ਲਿਖਣ ਵੇਲੇ ਰੱਜ ਕੇ ਹੱਸਿਆ ਹੋਵਾਂਗਾ।।ਉਹਨਾਂ ਦੇ ਸੁਭਾਅ ਦੀ ਇਹ ਬਹੁਤ ਵੱਡੀ ਗੱਲ ਹੈ ਜਿਸ ਦੀ ਮੈਂ ਵੀ ਸ਼ੈਦਾਈ ਹਾਂ, ਜਿਹੜਾ ਮੇਰਾ ਗੀਤ ਲੋਕ ਗੀਤ ਬਣ ਗਿਆ, ਜਿਸ ਵਿੱਚੋਂ ਮੈਂ ਗਾਇਬ ਹੋ ਗਿਆ, ਉਹ ਮੇਰਾ ਸਫਲ ਗੀਤ ਹੈ ਹੈ। ਬਾਬੂ ਸਿੰਘ ਮਾਨ ਧਨੀਰਾਮ ਚਾਤ੍ਰਿਕ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਗੁਰਦੇਵ ਸਿੰਘ ਮਾਨ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ। ਅੱਜ ਕੱਲ ਉਹ ਦੋਗਾਣਾ ਗੀਤ ਨਹੀਂ ਲਿਖਦੇ। ਹੁਣ ਉਹਨਾਂ ਦੇ ਜਿਆਦਾਤਰ ਗੀਤ ਹਰਭਜਨ ਮਾਨ ਗਾਉਂਦਾ ਹੈ ,ਹਰਭਜਨ ਮਾਨ ਨਾਲ ਉਹਨਾਂ ਦੀ ਨੇੜਤਾ ਸਰਦਾਰ ਅਵਤਾਰ ਸਿੰਘ ਬਰਾੜ ਰਾਹੀਂ ਹੋਈ ਤੇ ਅੱਜ ਤੱਕ ਬਰਕਰਾਰ ਹੈ ,ਰਹਿੰਦੀ ਦੁਨੀਆ ਤੱਕ ਰਹੇਗੀ। ਹਰਭਜਨ ਆਖਦਾ ਹੈ ਕਿ ਬਾਬੂ ਸਿੰਘ ਮਾਨ, ਮੇਰਾ ਪਿਓ ਵੀ ਆ,ਚਾਚਾ ਵੀ ਆ,ਯਾਰ ਵੀ ਆ ,ਦੋਹਾਂ ਮਾਨਾਂ ਦੀ ਆਪਸ ਵਿੱਚ ਬਹੁਤ ਨੇੜਤਾ ਪਿਛਲੇ ਕਾਫੀ ਸਮੇਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ। ਜੋ ਕੰਮ ਉਹਨਾਂ ਨਹੀਂ ਪਸੰਦ ਉਹ ਮੂੰਹ ਤੇ ਆਖਦੇ ਦਿੰਦੇ ਹਨ। ਇਕ ਵਾਰ ਵੀਰ ਹਰਭਜਨ ਨੇ ਦੱਸਿਆ ਕਿ ਜੇ ਅਸੀਂ ਕਈ ਵਾਰ ਆਖਦੇ ਹਾਂ ਮਾਨ ਸਾਬ ਆਪਾਂ ਵੀ ਆਹ ਕੰਮ ਐਦਾਂ ਕਰੀਏ ਤਾਂ ਉਹਨਾਂ ਦਾ ਜਵਾਬ ਹੁੰਦਾ ਹਰਭਜਨ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ।
       ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚ ਸਰਲਤਾ ਤੇ ਸੁਭਾਵਿਕਤਾ ਜੋ ਸਰੋਤਿਆਂ ਦੇ ਮਨ ਉਪਰ ਇਕ ਅਮਿੱਟ ਛਾਪ ਛੱਡ ਜਾਂਦੀ ਆ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ ਇਸ ਗੀਤ ਬਾਰੇ ਹਰਭਜਨ ਮਾਨ ਆਖਦਾ ਹੈ ਕਿ ਸ਼ਾਇਦ ਇਹ ਗੀਤ ਬਾਬੂ ਸਿੰਘ ਮਾਨ ਨੇ ਸਾਡੇ ਪਰਿਵਾਰ ਲਈ ਹੀ ਲਿਖਿਆ
ਤਿੰਨ ਰੰਗ ਨਹੀਂ ਲੱਭਣੇ
ਉਚਾ ਬੋਲ ਨਾ ਬੋਲੀਏ
ਸਦਾ ਹੀ ਚੜਦੇ ਸੂਰਜ ਨੂੰ ਸਲਾਮਾਂ ਕਰੇ ਇਹ ਦੁਨੀਆ ਵਿੱਚ ਆਖਦੇ ਹਨ
ਉਹ ਮਾਨਾ ਕਮਲਿਆ ਤੇਰੀ ਸਮਝ ਤੋਂ ਪਰੇ ਇਹ ਦੁਨੀਆ
ਇਕ ਹਾੜਾ
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ
ਭਲਕੇ ਤੇ, ਜਾਵੀਂ
ਜਦੋਂ ਨੂੰ ਅਸੀਂ ਪਰਤਾਂਗੇ
ਗੱਲਾਂ ਗੋਰੀਆਂ ਦੇ ਵਿੱਚ ਟੋਏ ਵੀ ਪਾਏ ਨੇ ਪਰ ਔਰਤ ਦੀ ਸੁੰਦਰਤਾ ਦਾ ਵਰਣਨ, ਪਟੋਲਾ, ਪੁਰਜਾ, ਪਟਾਕਾ ਤੇ ਅੱਗ ਆਖ ਕੇ ਨਹੀਂ ਕੀਤਾ ਸਗੋਂ
ਗੋਰਾ ਰੰਗ ਹੋਰ ਨਾ ਨਿਖਾਰ ਸੋਹਣੀਏ, ਸ਼ੀਸ਼ੇ ਉਤੇ ਕਹਿਰ ਨਾ ਗੁਜਾਰ ਸੋਹਣੀਏ
ਟੁੱਟੀਆਂ ਵੰਗਾਂ ਦੇ ਟੋਟੇ
ਵੰਗਾਂ ਕਾਲੀਆਂ
ਕੱਤਣੀ ਕਬਿੱਤ ਬੋਲਦੀ
ਝਾਂਜਰਾਂ ਛਣਕਦੀਆਂ ਤੇ ਸਿਫਤ ਕਰਦੇ ਉਹ ਸਾਵਧਾਨ ਵੀ ਕਰਦੇ ਹਨ।
ਨੀ ਗੱਲ ਮੰਨ ਲੈ ਮਾਨ ਦੀ ਕੁੜੀਏ , ਇਸ਼ਕ ਵਿੱਚ ਰੁੜੀਏ।ਧੀਆਂ ਹੱਥ ਹੁੰਦੀਆਂ ਘਰਾਂ ਦੀਆਂ ਅਣਖਾਂ, ਆਬਰੂ ਕੁੱਲ ਦੀ, ਬਾਪ ਦੀ ਪੱਗੜੀ ਵੀਰ ਦੀ ਰੱਖੜੀ ਰੇਤ ਵਿੱਚ ਰੁਲਦੀ ਨੀ ਹਾਏ ਮਰ, ਜਾਣੀਏ।
ਮਾਨ ਸਾਬ ਨੇ ਯਾਦਾਂ ਦੇ ਹੇਰਵੇ ਦਰਸਾਏ
ਤੇਰੇ ਪਿੰਡ ਗਈ ਸੀ ਵੀਰਾ ਵੇ ਫਿਰਨੀ ਤੋਂ ਰੋ ਕੇ ਮੁੜ ਆਈ ਆ
ਪ੍ਰਛਾਵੇਂ, ਜਿਹੜੇ ਛੱਕਾਂ ਪੂਰਦੇ ਸੀ ਵੀਰ ਵੀ ਰਹਿ ਗਏ ਟਾਵੇਂ ਟਾਂਵੇ
ਗੱਲ ਕੀ ਬਾਬੂ ਸਿੰਘ ਮਾਨ ਨੇ ਲਿਖੀਆਂ ਹੀ ਜਿੰਦਗੀ ਦੀਆਂ ਸਚਾਈਆਂ ਨੇ ਤੇ ਸੱਚੇ ਤੇ ਸਿੱਧੇ ਉਹਨਾਂ ਦੇ ਗੀਤਾਂ ਦੇ ਪਾਤਰ ਨੇ।
ਵੇਖੋ
ਰੱਬਾ ਤੂੰ ਵੀ ਆਪਣਾ ਨਵਾਂ ਵਿਧਾਨ ਬਣਾ
ਫੇਰ ਇਕ ਵਾਰੀ ਆਦਮੀ ਨੂੰ ਇਨਸਾਨ ਬਣਾ
ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਹਢਾ ਬੇਪ੍ਰਵਾਹ ਬੰਦਿਆ
ਨਰਮੇ ਵਾਲਿਆਂ ਲਈ ਵੀ ਹਾਅ ਦਾ ਨਾਹਰਾ ਮਾਰਿਆ
ਜੱਟ ਵੱਟ ਤੇ ਖਲੋਤਾ ਰੋਏ
ਸੁੰਡੀ ਖਾ ਗਈ ਨਰਮੇ ਨੂੰ
ਭੁੱਬਾਂ ਮਾਰ ਕੇ ਅੱਖਾਂ ਚੋਂ ਹੰਝੂ ਚੋਏ।
ਬਾਬੂ ਸਿੰਘ ਮਾਨ ਦੀ ਕਲਮ ਨੂੰ ਸਿਜਦਾ ਤੇ ਵਾਹਿਗੁਰੂ ਅੱਗੇ ਉਹਨਾਂ ਦੀ ਚੜਦੀ ਕਲਾ ਲਈ ਅਰਦਾਸ ਕਰਦੀ ਹਾਂ
ਮੇਰੇ ਵੱਡੇ ਮਾਨ ਸਾਬ 
ਅਜੇ ਤੁਸੀਂ ਹੋਰ ਬੜਾ ਕੁੱਝ ਕਰਨਾ

ਪੇਸ਼ਕਸ਼: ਜਸਪਾਲ ਸਿੰਘ ਸਿੱਧੂ

——————————-—————-—————————————-

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ‘ਕਿਸਮਤ 2’

              ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ੳਤਾਰਿਆ ਹੈ।
             ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਦੇ ਬੈਨਰ ਹੇਠ ਨਿਰਮਾਤਾ ਜੋੜੀ ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੀ ਇਸ ਫ਼ਿਲਮ ਨੂੰ ‘ਜੀ ਸਟੂਡੀਓਜ਼’ ਵਲੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਫ਼ਿਲਮ ਦੀ ਗੱਲ ਕਰੀਏ ਤਾਂ 2018 ‘ਚ ਰਿਲੀਜ਼ ਹੋਈ ‘ਕਿਸਮਤ’ ਨੇ ਵਿਆਹ ਕਲਚਰ ਤੇ ਕਾਮੇਡੀ ਸਿਨਮੇ ਤੋਂ ਅੱਕੇ ਦਰਸ਼ਕਾਂ ਨੂੰ ਰੁਮਾਂਟਿਕਤਾ ਭਰੇ ਸੰਗੀਤਕ ਸਿਨਮੇ ਨਾਲ ਜੋੜਿਆ। ਅਚਾਨਕ ਆਈ ਇਸ ਫ਼ਿਲਮ ਦੀ ਕਹਾਣੀ ਅਤੇ ਗੀਤ-ਸੰਗੀਤ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ਵਿੱਚ ‘ਕਿਸਮਤ 2’ ਦੀ ਕਲਪਨਾ ਸ਼ੁਰੂ ਹੋਣੀ ਲਾਜ਼ਮੀ ਸੀ, ਜਿਸਨੂੰ ਪੂਰਾ ਕਰਨ ਲਈ ਫ਼ਿਲਮ ਦੀ ਪੂਰੀ ਟੀਮ ਵਲੋਂ ਮੇਹਨਤ ਕੀਤੀ ਗਈ। ਗੀਤਕਾਰ ਜਾਨੀ ਦੇ ਲਿਖੇ ਗੀਤਾਂ ਨੂੰ ਬੀ ਪਰਾਕ ਨੇ ਸੰਗੀਤਬੱਧ ਕੀਤਾ। ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਨੂੰ ਜਬਰਦਸ਼ਤ ਡਾਇਲਾਗਾਂ ਨਾਲ ਸ਼ਿੰਗਾਰਿਆ, ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ।
            ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਂ ਹੈ ਕਿ ‘ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ। ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੇ ਮੁਤਾਬਕ ਉਨਾਂ ਨੂੰ ਪੂਰੀ ਊਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ।
            ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦਾ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹੈ। ਫ਼ਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਸਤਵੰਤ ਕੌਰ, ਅੰਮ੍ਰਿਤ ਅੰਬੇ, ਬਲਵਿੰਦਰ ਬੁਲਟ ਆਦਿ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ । ਗੀਤ ਜਾਨੀ ਨੇ ਲਿਖੇ ਹਨ।
– ਹਰਜਿੰਦਰ ਸਿੰਘ ਜਵੰਦਾ

——————————-—————-—————————————-

ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ ‘ਉੱਚਾ ਪਿੰਡ’

                ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕ ਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵੱਟ ਲਈ ਹੈ। ‘ਉੱਚਾ ਪਿੰਡ’ਬਾਰੇ ਇੱਕ ਲੇਖ ਪਹਿਲਾਂ ਸਕੂਲ ਦੇ ਸਿਲੇਬਸ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣ ਕੇ ਪੰਜਾਬੀ ਸਿਨਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਤੋਂ ਕਿਸੇ ਪੁਸਤਾਨੀ ਹਵੇਲੀ ਅਤੇ ਉਸਦੇ ਨਾਲ ਜੁੜੇ ਖਾਨਦਾਨੀ ਪੀੜ੍ਹੀਆਂ ਦੀ ਸਾਂਝ ਨਜ਼ਰ ਆਉਂਦੀ ਹੈ । ਹਰਜੀਤ ਰਿੱਕੀ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ ਐਕਸ਼ਨ, ਰੁਮਾਂਸ ਅਤੇ ਖਾਨਦਾਨੀ ਪ੍ਰੰਪਰਾਵਾਂ ਅਧਾਰਤ ਕਹਾਣੀ ਹੈ । ਫ਼ਿਲਮ ਵਿੱਚ ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸੀਸ ਦੁੱਗਲ , ਮੁਕਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰ ਵੀ ਆਪਣੇ ਜਬਰਦਸ਼ਤ ਕਿਰਦਾਰਾਂ ‘ਚ ਨਜ਼ਰ ਆਉਣਗੇ।
              ਨਿਊ ਦੀਪ ਇੰਟਰਟੈਂਨਮੈਂਟ ਅਤੇ 2 ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਇਹ ਫ਼ਿਲਮ ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨਮੇ ਤੋਂ ਹਟਕੇ ਰੁਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਥੀਏਟਰ ਅਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ‘ਨਵਦੀਪ ਕਲੇਰ ਅਤੇ ਚਰਚਿਤ ਖੂਬਸੁਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਧੂਰੀ ਸ਼ਹਿਰ ਦਾ ਜੰਮਪਲ ਨਵਦੀਪ ਕਲੇਰ ਥੀਏਟਰ ਦਾ ਪਰਪੱਕ ਕਲਾਕਾਰ ਹੈ ਜਿਸਨੇ ਰੁਪਿੰਦਰ ਗਾਂਧੀ ਗੈਂਗਸਟਰ, ਰੁਪਿੰਦਰ ਗਾਂਧੀ ਰੋਬਿਨਹੁਡ, ਸਰਦਾਰ ਮੁਹੰਮਦ, ਸਿਕੰਦਰ 2, ਪ੍ਰਾਹੁਣਾ, ਪੱਤਾ- ਪੱਤਾ ਸਿੰਘਾਂ ਦਾ ਵੈਰੀ, ਇਕੋ ਮਿੱਕੇ ਤੇ ਬਾਲੀਵੁੱਡ ਫ਼ਿਲਮ ‘ਗੋਲਡ’ ਵਰਗੀਆਂ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ। ਪਹਿਲੀ ਵਾਰੀ ਨਾਇਕ ਦੀ ਭੂਮਿਕਾ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ੳਸਨੇ ਕਿਹਾ ਕਿ, ‘‘ਮੈਂ ਜ਼ਿੰਦਗੀ ‘ਚ ਕੁਝ ਪਾਉਣ ਲਈ ਹਮੇਸ਼ਾ ਹੀ ਸਖ਼ਤ ਮਿਹਨਤ ਅਤੇ ਲਗਨ ਦਾ ਪੱਲਾ ਫੜ੍ਹਿਆ ਹੈ। ਕਿਸੇ ਵੀ ਕਿਰਦਾਰ ਨੂੰ ਨਿਭਾਉਦਿਆਂ ਉਸਦੇ ਧੁਰ ਅੰਦਰ ਤੱਕ ਉਤਰ ਜਾਣਾ ਹੀ ਮੇਰਾ ਸੁਭਾਓ ਹੈ। ਜਦ ਇਹ ਫ਼ਿਲਮ ਮਿਲੀ ਤਾਂ ਆਪਣੇ ਕਿਰਦਾਰ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਮੇਰੇ ਲਈ ਹੀ ਖ਼ਾਸ ਹੈ, ਜਿਸਨੂੰ ਮੈਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਵਾਨ ਕਰਕੇ ਬੇਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੇ ਕਿਰਦਾਰ ਨੂੰ ਜਰੂਰ ਪਸੰਦ ਕਰਨਗੇ ’’।
            ਫ਼ਿਲਮ ਦੀ ਨਾਇਕਾ ਪੂਨਮ ਸੂਦ ਬਾਰੇ ਕਹਿ ਸਕਦੇ ਹਾਂ ਕਿ ‘ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫਰੀਦਕੋਟੀਆ, ਯਾਰ ਅਣਮੁਲੇ 2, ਆਦਿ ਫ਼ਿਲਮਾਂ ਵਿੱਚ ਕੰਮ ਕਰਕੇ ਵੱਖਰੀ ਪਛਾਣ ਸਥਾਪਤ ਕਰਨ ਵਾਲੀ ਪੂਨਮ ਸੂਦ ਆਪਣੀ ਹਰਜੀਤ ਰਿੱਕੀ ਦੀ ਡਾਇਰੈਕਟ ਕੀਤੀ ਲਘੂ ਫ਼ਿਲਮ ‘ਵੰਡ ਨਾਲ ਉਹ ਪਹਿਲੀ ਵਾਰ ਚਰਚਾ ਵਿੱਚ ਆਈ ਸੀ। ਹੁਣ ਇਸ ਨਵੀਂ ਫ਼ਿਲਮ ਨਾਲ ਹੀਰੋਇਨ ਬਣ ਕੇ ਸਾਰੀ ਫ਼ਿਲਮ ਦਾ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਸੱਚਮੁਚ ਬਹੁਤ ਦਲੇਰੀ ਭਰਿਆ ਕਦਮ ਹੈ। ਇਸ ਫ਼ਿਲਮ ਤੋਂ ਪੂਨਮ ਨੂੰ ਬਹੁਤ ਆਸਾਂ ਹਨ। ਉਸਦਾ ਕਿਰਦਾਰ ਇਕ ਦਲੇਰ ਕੁੜੀ ਨਿੰਮੋ ਦਾ ਹੈ ਫ਼ਿਲਮ ਦੇ ਨਾਇਕ ਨਾਲ ਔਖੇ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ। ਇਸ ਨਵੀਂ ਫ਼ਿਲਮ ਵਿੱਚ ਬਤੋਰ ਨਾਇਕਾ ਕੰਮ ਕਰਕੇ ਉਹ ਬਹੁਤ ਖੁਸ਼ ਹੈ। ਯਕੀਨਣ ਦਰਸ਼ਕ ਉਸਨੂੰ ਪਸੰਦ ਕਰਨਗੇ।
            ਸਤੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਦੇ ਨਿਰਦੇਸ਼ਕ ਹਰਜੀਤ ਰਿੱਕੀ ਨੇ ਦੱਸਿਆ ਕਿ ਇਹ ਫ਼ਿਲਮ ਰੁਮਾਂਸ ਅਤੇ ਐਕਸ਼ਨ ਭਰਪੂਰ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਨਵਾਂ ਟੇਸਟ ਦੇਵੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਤੇ ਮਨਮੋਹਣਾ ਹੈ, ਜੋ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਆ ਹੈ। ਪੰਜਾਬ ਦੀ ਧਰਾਤਲ ਨਾਲ ਜੁੜੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ।
-ਹਰਜਿੰਦਰ ਜਵੰਦਾ,  Mob. 94638-28000

——————————-—————————-——————————————————-

ਦੋਹਾਂ ਪੰਜਾਬਾਂ ਚ’ ਗਾਇਕਾ ਗਗਨਪੀ੍ਤ ਬਠਿੰਡਾ ਦੀਆਂ ‘ਤਾਰੀਫਾਂ’ ਜੋਰਾਂ ਸ਼ੋਰਾਂ ਤੇ

                ਅੱਜ ਦੇ ਸ਼ੋਰ ਸ਼ਰਾਬੇ ਵਾਲੇ ਸੰਗੀਤ ਤੇ ਬੌਂਗੀ ਗਾਇਕੀ ਚੋਂ ਨਿਕਲ ਕੇ ਸਾਦਗੀ, ਲਗਨ ਤੇ ਸੰਗੀਤ ਦੀਆਂ ਸੁਰਾਂ ਨੂੰ ਨਾਪਦੀ ਹੋਈ ਗਾਇਕਾ ਗਗਨਪੀ੍ਤ ਬਠਿੰਡਾ ਦਾ ਗੀਤ ‘ਤਾਰੀਫਾਂ’ ਚੜਦੇ ਤੇ ਲਹਿੰਦੇ ਪੰਜਾਬ ‘ਚ ਰੱਜਵੀਂ ਸ਼ੌਹਰਤ ਖੱਟ ਰਿਹਾ ਹੈ। ਜਿਸ ਨੂੰ ਪਾਕਿਸਤਾਨੀ ਸੰਗੀਤ ਪ੍ਮੋਟਰ ਖਾਲਿਕ ਚਿਸ਼ਤੀ ਤੇ ਲਹੌਰ ਦੀ ਹੀ ਸੰਗੀਤਕ ਕੰਪਨੀ ‘ਮਿਉਜਿਕ ਵਰਲਡ’ ਨੇ ਸਾਂਝੇ ਤੌਰ ਤੇ ਰਿਲੀਜ ਕੀਤਾ ਹੈ।

ਗਗਨਪੀ੍ਤ ਦੇ ਇਸ ਸੋਲੋ ਗੀਤ ‘ਤਾਰੀਫਾਂ’ ਵਿੱਚ ਦੋਹਾਂ ਪੰਜਾਬਾਂ ਦੀ ਭਾਸ਼ਾ, ਸਾਂਝੇ ਸਭਿਆਚਾਰ ਅਤੇ ਰਸਮਾਂ ਰਿਵਾਜਾਂ ਨੂੰ ਖੂਬਸੂਰਤ ਤਰੀਕੇ ਨਾਲ ਗਾਇਆ ਤੇ ਫਿਲਮਾਇਆ ਗਿਆ ਹੈ। ਇਹ ਗੀਤ ਪਾਕਿਸਤਾਨੀ ਚੈਨਲਾਂ ਤੇ ਪੰਜਾਬੀ ਜੁਬਾਨ ਨੂੰ ਚਾਰ ਚੰਨ ਲਾ ਰਿਹਾ ਹੈ।

ਜਿਥੋਂ ਤੱਕ ਮੈਂ ਗਗਨਪੀ੍ਤ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਉਹ ਅੱਜ ਦੀ ਫੁੱਕਰਪੁਣੇ ਵਾਲੀ ਤੇ ਅੱਜ ਦੀ ਗਾਇਕੀ ਨੂੰ ਹਿੱਟ ਕਰਨ ਲਈ ਵਰਤੇ ਜਾਂਦੇ ਹੱਥ ਕੰਡਿਆਂ ਤੋਂ ਕੋਹਾਂ ਦੂਰ ਹੈ। ਗਗਨਪੀ੍ਤ ਇੱਕ ਦਰਮਿਆਨੇ ਪਰੀਵਾਰ ਚ’ ਜੰਮੀ, ਪੜੀ ਲਿਖੀ ਤੇ ਸਾਦਗੀ ਨਾਲ ਜਿਉਣ ਵਾਲੀ ਗਾਇਕਾ ਹੈ ਜਿਸ ਨੂੰ ਸੰਗੀਤ ਦੀ ਸਮਝ ਵੀ ਹੈ ਤੇ ਲਿਆਕਤ ਵੀ ਹੈ। ਅੱਜ ਕੱਲ ਉਸ ਨੂੰ ਇੱਕ ਸਮਾਜ ਸੇਵਿਕਾ ਦੇ ਰੂਪ ਵਿੱਚ ਵੀ ਦੇਖਿਆ ਜਾਂਦਾ ਹੈ। ਉਹ ‘ਕਰੋਨਾ’ ਮਹਾਂਮਾਰੀ ਚ ਵੀ ਪੀੜਤਾਂ ਤੇ ਜਰੂਰਤ ਮੰਦਾਂ ਲਈ ਫਿਕਰਮੰਦ ਨਜਰ ਆਈ ਹੈ।

ਪਾਕਿਸਤਾਨ ਦੀ ਇਸ ਕੰਪਨੀ ਚ ਪਹਿਲਾਂ ਵੀ ਉਸ ਦੇ ਗੀਤ ਆ ਚੁੱਕੇ ਹਨ। ਉਸ ਨੇ ਹੁਣ ਚੜਦੇ ਪੰਜਾਬ ਤੋਂ ਲੈ ਕੇ ਲਹਿੰਦੇ ਪੰਜਾਬ ਤੱਕ ਇੱਕ ਮੁਕਾਮ ਹਾਸਿਲ ਕਰ ਲਿਆ ਹੈ। ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਇੱਕ ਚੰਗੀ ਤੇ ਸਾਫ ਸੁੱਥਰੀ ਗਾਇਕੀ ਨੂੰ ਵਲਗਰ ਲਫਜਾਂ ਜਾਂ ਵਲਗਰ ਅਦਾਵਾਂ ਦੀ ਲੋੜ ਨਹੀ ਹੁੰਦੀ। ਉਹ ਅੱਜ ਕੱਲ ਮੋਗੇ ਚ’ ਹੀ ਆਪਣੇ ਪੀ੍ਵਾਰ ਨਾਲ ਵਧੀਆ ਤਰੀਕੇ ਨਾਲ ਜਿੰਦਗੀ ਬਸਰ ਕਰ ਰਹੀ ਹੈ। ਅਸੀ ਦੁਆ ਕਰਦੇ ਹਾਂ ਕਿ ਉਹ ਹਮੇਸ਼ਾਂ ਚੰਗੇ ਸੰਗੀਤ ਤੇ ਚੰਗੇ ਗੀਤਾਂ ਨਾਲ ਪੰਜਾਬ ਦਾ ਨਾਂ ਰੌਸ਼ਨ ਕਰਦੀ ਰਹੇ।

– ਮਨਜੀਤ ਸਿੰਘ ਸਰਾਂ (ਉਨਟਾਰੀਉ)

——————————-——————————-

“ਰੂਹ” ਦੀ ਪੇਨ ਆਫ ਲਵ ਗੀਤ ਦਰਸ਼ਕਾਂ ਦੀ ਰੂਹ ਨੂੰ ਬੇਹੱਦ ਸਕੂਨ ਦੇਵੇਗਾ -ਗਾਇਕ ਜਾਨਜੀਤ

– ਭਵਨਦੀਪ ਸਿੰਘ ਪੁਰਬਾ

               ਪੰਜਾਬੀ ਸੰਗੀਤ ਜਗਤ ਵਿਚ ਆਪਣੀ ਲਾਜਵਾਬ ਅਤੇ ਮਨਮੋਹਕ ਆਵਾਜ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਗਾਇਕ ਜਾਨਜੀਤ ਬਹੁਤ ਜਲਦੀ ਆਪਣਾ ਸਿੰਗਲ ਵੀਡੀਓ ਸੌਂਗ,” ROOH the pain of love “ਲੈ ਕੇ ਹਾਜ਼ਰ ਹੋ ਰਹੇ ਹਨ।

ਇਸ ਗੀਤ ਨੂੰ ਨਿੰਮਾ ਛਾਪਰੀ ਤੇ ਜਾਨਜੀਤ ਨੇ ਮਿਲ ਕੇ ਲਿਖਿਆ ਹੈ। ਸੋ ਇਸ ਗੀਤ ਦਾ ਮਿਊਜ਼ਿਕ ਐਮ ਵੀਰ ਨੇ ਤਿਆਰ ਕੀਤਾ ਹੈ। ਇਸ ਦਾ ਵੀਡੀਓ ਡੀ ਆਰ ਭੱਟੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ K2 records uk ਵੱਲੋਂ 6 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ।

ਇਸ ਦੀ ਸਟੋਰੀ ਤੇ ਮੇਕੳਵਰ ਆਰ .ਕੇ .ਸੱਗੂ ਵੱਲੋਂ ਕੀਤੀ ਗਈ ਹੈ ਅਤੇ ਪੋਸਟਰ ਆਡੀਟਿੰਗ ਜੋਨ ਵੱਲੋਂ ਤਿਆਰ ਕੀਤਾ ਗਿਆ ਹੈ। ਗਾਇਕ ਜਾਨਜੀਤ ਨੇ ਦੱਸਿਆ ਕਿ ਇਸ ਗੀਤ ਨੂੰ ਤਿਆਰ ਕਰਨ ਲਈ ਪੂਰੀ ਟੀਮ ਨੇ ਖੂਬ ਮਿਹਨਤ ਕੀਤੀ ਹੈ ਅਤੇ ਇਹ ਗੀਤ ਦਰਸ਼ਕਾਂ ਦੀ ਰੂਹ ਨੂੰ ਬੇਹੱਦ ਸਕੂਨ ਦੇਵੇਗਾ।

——————————-——————————-

ਉਘੇ ਫਿਲਮ ਅਦਾਕਾਰ ਬੀ. ਕੇ. ਸਿੰਘ ਰਖਰਾ ਬਣੇ ‘ਮਹਿਕ ਵਤਨ ਦੀ ਰੂ-ਬਰੂ’ ਪ੍ਰੋਗਰਾਮ ਦਾ ਹਿੱਸਾ

  • ਮੋਗਾ/ 18 ਅਪ੍ਰੈਲ 2020/ ਇਕਬਾਲ ਸਿੰਘ ਖੋਸਾ

‘ਮਹਿਕ ਵਤਨ ਦੀ ਰੂ-ਬਰੂ’ ਪ੍ਰੋਗਰਾਮ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਦਾ ਚਰਚਿਤ ਅਤੇ ਸਭ ਤੋਂ ਖਾਸ ਪ੍ਰੋਗਰਾਮ ਹੈ। ਚੀਫ ਡਾਇਰੈਕਟਰ ਭਵਨਦੀਪ ਸਿੰਘ ਪੁਰਬਾ ਦੇ ਨਿਰਦੇਸਾ ਹੇਠ ਬਣਦੇ ਇਸ ਪ੍ਰੋਗਰਾਮ ਵਿੱਚ ਉੱਘੀਆਂ ਸਮਾਜ ਸੇਵੀ ਸ਼ਖਸੀਅਤਾਂ, ਪ੍ਰਸਿੱਧ ਨਾਟਕਕਾਰ, ਪ੍ਰਸਿੱਧ ਸਾਹਿਤਕਾਰ, ਪ੍ਰਸਿੱਧ ਕਲਾਕਾਰ, ਪ੍ਰਸਿੱਧ ਰਾਗੀਆਂ-ਢਾਡੀਆਂ ਅਤੇ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ ਨਾਲ ਮੁਲਾਕਾਤ ਵਿਖਾਈ ਜਾਦੀਂ ਹੈ।

ਬੀਤੇ ਦਿਨੀਂ ਉਘੇ ਫਿਲਮ ਅਦਾਕਾਰ ਬੀ. ਕੇ. ਸਿੰਘ ਰਖਰਾ ‘ਮਹਿਕ ਵਤਨ ਦੀ ਲਾਈਵ’ ਦੇ ਸਟੂਡੀਓ ਵਿਖੇ ਹਾਜਰ ਹੋਏ। ਪੰਜਾਬੀ ਕਲਾ-ਮੰਚ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੰਜਾਬੀ ਬੋਲੀ ਦੀ ਪ੍ਰਫੁਲਤਾ ਵਿੱਚ ਪਾਏ ਵਡਮੁੱਲੇ ਯੋਗਦਾਨ ਵਜੋਂ ਉਨ੍ਹਾ ਨੂੰ ਚੀਫ ਡਾਇਰੈਕਟਰ ਭਵਨਦੀਪ ਸਿੰਘ ਪੁਰਬਾ ਵੱਲੋਂ ‘ਮਹਿਕ ਵਤਨ ਦੀ ਰੂ-ਬਰੂ’ ਪ੍ਰੋਗਰਾਮ ਵਿੱਚ ਪੇਸ਼ ਕੀਤਾ ਗਿਆ।

‘ਮਹਿਕ ਵਤਨ ਦੀ ਰੂ-ਬਰੂ’ ਦੇ ਵੀਹਵੇਂ ਐਡੀਸ਼ਨ ਦੀ ਸ਼ੂਟਿੰਗ ਸਮੇਂ ਨਿਰਮਾਤਾ ਨਿਰਦੇਸ਼ਕ ਸ. ਭਵਨਦੀਪ ਸਿੰਘ ਪੁਰਬਾ, ਕੈਮਰਾਮੈਨ ਹਰਕੀਰਤ ਬੇਦੀ, ਏਕਮਜੋਤ ਸਿੰਘ ਤੇ ਉਮੰਗਦੀਪ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

——————————-——————————-

ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਦਰਸ਼ਕਾ ਦੀ ਹਾਜਰੀ ਵਿੱਚ ਰੀਲੀਜ

ਮੋਗਾ/ 25 ਅਕਤੁਬਰ 2019/ ਮਵਦੀਲਾ ਬਿਓਰੋ

ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦੀ ਨਿਰਦੇਸ਼ਨਾ ਹੇਠ ਤਿਆਰ ਹੋਏ ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਨੂੰ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਵਿਖੇ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ.) ਵੱਲੋਂ ਦਰਸ਼ਕਾ ਦੀ ਹਾਜਰੀ ਵਿੱਚ ਰੀਲੀਜ ਕੀਤਾ ਗਿਆ।

ਇਸ ਰੀਲੀਜਿੰਗ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆ ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਦੇ ਨਿਰਦੇਸ਼ਕ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’) ਨੇ ਦੱਸਿਆ ਕਿ ਮਹਿਕ ਵਤਨ ਦੀ ਲਾਈਵ ਦੇ ਦਫਤਰ ਵਿਖੇ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ. ਯੁਨਾਇਟਿਡ ਇੰਡਿਆ ਇਨਸ਼ੋਰਸੈਸ ਕੰਪਨੀ) ਅਤੇ ਸ਼ਮਿੰਦਰ ਸਿੰਘ ਸੇਖਾ ਵੱਲੋਂ ਦਰਸ਼ਕਾ ਦੀ ਹਾਜਰੀ ਵਿੱਚ ‘ਕੱਲਰਫੁੱਲ ਦੀਵੇ’ ਨਾਟਕ ਦਾ ਪੋਸਟਰ ਰੀਲੀਜ ਕੀਤਾ ਗਿਆ। ਉਪਰੰਤ ਇਸ ਨਾਟਕ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕਲਾਕਾਰਾ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ।

ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਏ ਹੋਏ ਦਰਸ਼ਕਾ ਨੂੰ ਵੱਡੀ ਸਕਰੀਨ ਤੇ ਇਹ ਨਾਟਕ ਵਿਖਾਇਆ ਗਿਆ। ਨਾਟਕ ਵਿਖਾਉਣ ਤੋਂ ਬਾਅਦ ਹਾਜਰ ਹੋਏ ਦਰਸ਼ਕਾ ਤੋਂ ਇਸ ਨਾਟਕ ਬਾਰੇ ਵਿਚਾਰ ਅਤੇ ਰਾਇ ਲਈ ਗਈ ਜੋ ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ. ਦੇ ਪ੍ਰੋਗਰਾਮ ‘ਲੋਕ-ਰਾਇ’ ਦਾ ਹਿੱਸਾ ਬਣੇਗੀ।

ਇਸ ਨਾਟਕ ਸਬੰਧੀ ਗੱਲਬਾਤ ਦੌਰਾਨ ਨਿਰਮਾਤਾ ਭਾਗਵੰਤੀ ਪੁਰਬਾ ਨੇ ਦੱਸਿਆ ਕਿ ਇਹ ਨਾਟਕ ‘ਕੱਲਰਫੁੱਲ ਦੀਵੇ’ ਜਿਥੇ ਚਾਈਨਾ ਦੇ ਦੀਵੇਆ ਦੀ ਬਜਾਏ ਸਾਡੇ ਆਪਣੇ ਦੇਸ਼ ਦੇ ਘੁਮਿਆਰਾ ਦੇ ਬਣਾਏ ਦੀਵੀਆਂ ਨੂੰ ਜਗਾਉਣ ਲਈ ਪ੍ਰੇਰਿਤ ਕਰਦਾ ਹੈ ਉਥੇ ਇਹ ਸਾਡੇ ਮਿਹਨਤਕਸ਼ ਲੋਕਾਂ ਦੀ ਗਰੀਬੀ ਬਾਰੇ ਵੀ ਚਾਨਣਾ ਪਾਉਦਾ ਹੈ।

ਇਸ ਮੌਕੇ ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੋਰ ਪੁਰਬਾ, ਮੈਡਮ ਭਾਗਵੰਤੀ ਪੁਰਬਾ, ਸ. ਗੁਰਮੇਲ ਸਿੰਘ, ਸ੍ਰੀ ਮਤੀ ਕਰਮਜੀਤ ਕੌਰ, ਬਲਸ਼ਰਨ ਸਿੰਘ, ਅਮਨਦੀਪ ਕੌਰ, ਚੰਦਨਪ੍ਰੀਤ ਕੌਰ, ਕਮਲਜੀਤ ਸਿੰਘ, ਢਾਡੀ ਸਾਧੂ ਸਿੰਘ ਧੰਮੂ, ਸ਼ਮਿੰਦਰ ਸਿੰਘ ਸੇਖਾ, ਇਕਬਾਲ ਖੋਸਾ, ਹਰਕੀਰਤ ਬੇਦੀ, ਸਨਦੀਪ ਕੌਰ ਬੇਦੀ, ਮੈਡਮ ਨਵਦੀਪ ਕੌਰ, ਗੁਰਕੀਰਤ ਬੇਦੀ, ਮਨਮੋਹਨ ਸਿੰਘ ਚੀਮਾ, ਸੁਖਦੀਪ ਸਿੰਘ ਸੋਨਾ ਅਤੇ ਰਾਜ ਸਿੰਘ ਸਿੱਧੂ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————-

ਪਰਮਜੀਤ ਧੰਜਲ ਇਕ ਗਾਇਕਾ ਦੇ ਨਾਲ ਨਾਲ ਇਕ ਬੁਹਤ ਵਧੀਆ ਅਦਾਕਾਰਾ ਵੀ ਹੈ ਉਸ ਨੇ ਮੇਰੀ ਇਕ ਫਿਲਮ “ਇਨਸਾਫ਼” ਚ’ ਬੁਹਤ ਹੀ ਵਧੀਆ ਕਿਰਦਾਰ ਨਿਭਾਇਆ ਹੈ

Dhangalਡਾ.ਮਨਜੀਤ ਸਿੰਘ ਸਰਾਂ

ਅੱਜ ਜਦੋਂ ਹੀ ਪਰਮਜੀਤ ਧੰਜਲ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਝਟ ਇਕ ਭੋਲੀ ਜਿਹੀ ਤੇ ਹਮੇਸ਼ਾਂ ਹਸੂੰ ਹਸੂੰ ਕਰਦੀ ਧੰਜਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ I ਧੰਜਲ ਇਕ ਬੁਹਤ ਹੀ ਸੁਰੀਲੀ ਕਲਾਕਾਰ ਹੈ ਅਤੇ ਹੁਣ ਤਕ ਉਸਨੇ ਕਈ ਟੇਪਾਂ ਸੰਗੀਤਕ ਖੇਤਰ ਚ’ ਦਿੱਤੀਆਂ ਹਨ I ਪਰਮਜੀਤ ਧੰਜਲ ਜਿਥੇ ਇਕ ਬੁਹਤ ਵਧੀਆ ਗਾਇਕਾ ਹੈ I ਓਹ ਉਥੇ ਇਕ ਬੁਹਤ ਵਧੀਆ ਅਦਾਕਾਰਾ ਵੀ ਹੈ I

ਉਸਨੇ ਮੇਰੇ ਨਾਲ ਇਕ ਪੰਜਾਬੀ ਫਿਲਮ ” ਇਨਸਾਫ਼ ” ਕੀਤੀ ਸੀ I ਮੈ ਦੇਖਿਆ ਕਿ ਪਰਮਜੀਤ ਧੰਜਲ ਅੰਦਰ ਦੀ ਅਦਾਕਾਰੀ ਹਮੇਸ਼ਾਂ ਠਾਠਾਂ ਮਾਰਦੀ ਹੈ ਬਸ ਉਸ ਨੂੰ ਮੋਕਾ ਮਿਲਣਾ ਚਾਹੀਦਾ ਹੈ I ਅਦਾਕਾਰੀ ਕਰਦਿਆਂ ਓਹ ਇਕ ਦਮ ਇੰਨੀ ਭਾਵਿਕ ਹੋ ਜਾਂਦੀ ਹੈ ਕਿ ਉਸਨੂੰ ਆਲੇ ਦੁਆਲੇ ਦੀ ਸੁਧ ਬੁਧ ਨਹੀ ਰਹਿੰਦੀ I ਹੁਣ ਉਸਨੇ ਆਪਣੀ ਇਕ ਭੇਟਾਂ ਦੀ ਟੇਪ ਤੇ ਵੀਡੀਓ ਮਾਰਕੀਟ ਚ’ ਦਿੱਤੀ ਹੈ ਅਤੇ ਉਸਨੂੰ ਸਾਰੇ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ I

ਮੈ ਪਰਮਜੀਤ ਧੰਜਲ ਨੂੰ ਓਨਾਂ ਦੇ ਇਸ ਸ਼ੁਭ ਮੋਕੇ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਉਸਨੂੰ ਇਸ ਖੇਤਰ ਚ’ ਬੁਲੰਦੀਆਂ ਬਖਸ਼ਣ I

—————————————-

ਬੱਬੂ ਮਾਨ ਵਰਗਾ ਬੇਖੋਫ਼, ਸੰਗੀਤ ਦੀ ਨਬ੍ਜ਼ ਫੜਨ ਵਾਲਾ ਤੇ ਸਚ ਆਖਣ ਵਾਲਾ ਮਰਦ ਗਾਇਕ ਮੈਂ ਕੋਈ ਹੋਰ ਨਹੀ ਦੇਖਿਆ ! 

13151419_868048693322326_7189425283618842715_n

ਬੱਬੂ ਮਾਨ ਇਕ ਸਿਧਾ ਸਾਧਾ ਜਿਹਾ ਤੇ ਇਕ ਆਮ ਸਾਧਾਰਣ ਪੇਂਡੂ ਮੁੰਡਾ ਹੈ I ਲੋਕ ਕੋਈ ਉਸ ਬਾਰੇ ਕੀ ਵਿਚਾਰ ਰਖਦਾ ਹੈ ? ਇਹ ਮੈਂ ਨਹੀ ਜਾਣਦਾ ਪਰ ਸਚ ਇਹ ਹੈ ਕਿ ਮੇਰੇ ਨਾਲ ਪੰਜਾਬ ਦਾ ਬੁਹਤ ਸਾਰਾ ਗਾਇਕ ਤਬਕਾ ਕੰਮ ਕਰ ਚੁੱਕਾ ਹੈ ਪਰ ਬੱਬੂ ਮਾਨ ਵਰਗਾ ਕੋਈ ਮਰਦ ਗਾਇਕ ਮੈਂ ਨਹੀ ਦੇਖਿਆ ਜੋ ਦੇਸ਼ ਹਾਕਮਾਂ ਨੂੰ ਓਹਨਾਂ ਦੇ ਕੀਤੇ ਗੁਨਾਹਾਂ ਨੂੰ ਸ਼ਰੇਆਮ ਸਟੇਜ ਤੇ ਖੜ ਕੇ ਗਾ ਸਕਦਾ ਹੋਵੇ।

ਉਂਝ ਮੈ ਉਸ ਨੂੰ ਭਲੀ ਭਾਂਤ ਜਾਣਦਾ ਹਾਂ I ਓਹ ਜਿਥੇ ਇਕ ਫਕਰ ਕਿਸਮ ਦਾ ਗਾਇਕ ਹੈ ,ਉਥੇ ਓਹ ਇਕ ਸੰਜੀਦਾ ਤੇ ਡੂੰਗੀ ਸੋਚ ਵਾਲਾ ਗੀਤਕਾਰ ਤੇ ਇਕ ਖੂਬ ਸੂਰਤ ਅਦਾਕਾਰ ਵੀ ਹੈ I ਕੁਝ ਦਿਨ ਪਹਿਲਾਂ ਉਸਨੇ ਕੈਨੇਡਾ ਚ’ ਸਟੇਜ ਤੇ ਪਿਛਲੇ ਦਿੰਨੀ ਹਰਿਆਣਾ ਦੇ ਜਾਟ ਅੰਦੋਲਨ ਚ’ ਪੰਜਾਬੀ ਬੇਟੀਆਂ ਦੇ ਕੀਤੇ ਸ਼ੋਸ਼ਣ ਤੇ ਗੀਤ ਗਿਆ ਕਿ ਭੈਣੇ ਮੇਰੀ ਜੇ ਪੰਜਾਬ ਜਾਣਾ ਹੋਇਆ ਤਾਂ ਦਿੱਲੀ ਤੋਂ ਵਾਇਆ ਹਰਿਆਣੇ ਨਾਂ ਜਾਈ ਸਗੋਂ ਸਿਧੀ ਚੰਡੀਗੜ੍ਹ ਦੀ ਫਲੈਟ ਕਰਾਈ , ਹਰਿਆਣੇ ਚ’ ਤਾਂ ਪੰਜਾਬ ਦੀ ਧੀ ਦਾ ਲੰਗਣਾ ਵੀ ਸੁਰਖਿਅਤ ਨਹੀ। 

                    ਜਿਸ ਬਾਰੇ ਨਾਂ ਕੋਈ ਸਾਡਾ ਪੰਜਾਬ ਦਾ ਜਮੀਰ ਵਾਲਾ ਸਿਆਸਤਦਾਨ ਬੋਲਿਆ ਅਤੇ ਕੋਈ ਦੇਸ਼ ਹੋਰ ਸਿਆਸਤਦਾਨ ਬੋਲਿਆ I ਸਭ ਨੇ ਆਪਣੀਆ ਜਮੀਰਾਂ ਵੇਚਕੇ ਸ਼ਰਮਾਂ ਕਿਲੇ ਟੰਗੀਆਂ ਹੋਈਆਂ ਨੇ ਬਸ ਮੈਂਨੂੰ ਤਾਂ ਬੱਬੂ ਮਾਨ ਹੀ ਜਮੀਰ ਵਾਲਾ ਗਾਇਕ ਦਿੱਸਿਆ ਹੈ, ਜਿਸ ਨੇ ਸਚ ਆਖਣ ਦੀ ਜੁਰਤ ਕੀਤੀ। 

                 ਮੈਂ ਬੱਬੂ ਮਾਨ ਨੂੰ ਸਲੂਟ ਕਰਦਾ ਹੈ ਤੇ ਸਚ ਆਖਣ ਤੇ ਵਧਾਈ ਦਿੰਦਾ ਹਾਂ, ਵਾਹਿਗੁਰੂ ਇਸ ਮਰਦ ਗਾਇਕ ਨੂੰ ਲੰਮੀ ਉਮਰ ਬਖਸ਼ਣ।

—————————————-

ਅੰਮ੍ਰਿਤਸਰ ਦੇ ਲੱਡੂਆਂ ਦਾ ਸ਼ੌਕੀਨ ਹੈ ਪਾਕਿਸਤਾਨੀ ਸੂਫੀ ਗਾਇਕ ਆਰਿਫ ਲੁਹਾਰ

Arif_Luhar___Sukhjit_Mannਮੁਲਾਕਾਤੀ : ਸੁਖਜੀਤ ਸਿੰਘ ਮਾਨ
ਪਿੰਡ : ਕੋਟਲੀ ਖੁਰਦ (ਬਠਿੰਡਾ)
ਮੋ : 94632-59220
ਭਾਰਤ ਅਤੇ ਪਾਕਿਸਤਾਨ ਵਿਚਕਾਰ ਸੱਭਿਆਚਾਰਕ ਸਾਂਝਾਂ ਦੇ ਜਰੀਏ ਹੀ ਦੋਸਤੀ ਦੀਆਂ ਤੰਦਾਂ ਮਜਬੂਤ ਹੋ ਸਕਦੀਆਂ ਹਨ। ਪਾਕਿਸਤਾਨ ਦੇ ਕੁੱਝ ਗਾਇਕਾਂ ਨੂੰ ਭਾਰਤ ‘ਚ ਤੇ ਭਾਰਤ ਦੇ ਗਾਇਕਾਂ ਨੂੰ ਪਾਕਿਸਤਾਨ ‘ਚ ਬੜੀ ਰੀਝ ਨਾਲ ਸੁਣਿਆ ਜਾਂਦਾ ਹੈ। ਪਾਕਿਸਤਾਨ ਦੇ ਮਸ਼ਹੂਰ ਸੂਫੀ ਗਾਇਕ ਆਰਿਫ ਲੁਹਾਰ ਜਦੋਂ ਭਾਰਤ ਆਏ ਤਾਂ ਇਸ ਦੌਰਾਨ ਉਹਨਾਂ ਨਾਲ ਦੋਹਾਂ ਮੁਲਕਾਂ ਦੀ ਸਾਂਝ ਤੇ ਉਹਨਾਂ ਦੇ ਗਾਇਕੀ ਦੇ ਸਫਰ ਸਬੰਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪੇਸ਼ ਹਨ ਉਹਨਾਂ ਨਾਲ ਹੋਈ ਮੁਲਾਕਾਤ ਦੇ ਕੁੱਝ ਮੁੱਖ ਅੰਸ਼ :
ਸਵਾਲ : ਆਰਿਫ ਸਾਹਿਬ ਅਸੀਂ ਤੁਹਾਨੂੰ ਚੜ•ਦੇ ਪੰਜਾਬ ‘ਚ ਆਉਣ ‘ਤੇ ਜੀ ਆਇਆਂ ਨੂੰ ਕਹਿੰਦੇ ਹਾਂ।
ਜਵਾਬ : ਬੜੀ ਮਿਹਰਬਾਨੀ, ਸ਼ੁਕਰੀਆ ਮੇਰੇ ਵੱਲੋਂ ਸਭ ਨੂੰ ਸਲਾਮ ਏਕਮ, ਆਦਾਬ।
ਸਵਾਲ : ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਸਥਾਨ ਤੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਬਾਰੇ ਦੱਸੋ ?
ਜਵਾਬ : ਪਾਕਿਸਤਾਨ ਦਾ ਜ਼ਿਲ•ਾ ਗੁਜਰਾਤ ਜੋ ਪੰਜਾਬ ਦਾ ਹਿੱਸਾ ਹੈ। ਇਸ ਜ਼ਿਲ•ੇ ਦੇ ਸ਼ਹਿਰ ਲਾਲਾ ਮੂਸਾ ਦਾ ਮੈਂ ਰਹਿਣ ਵਾਲਾ ਹਾਂ। ਮੇਰੇ ਵਾਲਿਦ ਸਾਹਿਬ (ਪਿਤਾ) ਆਲਮ ਲੁਹਾਰ ਜੋ ਲੋਕ ਦਾਸਤਾਨਾਂ ਗਾਉਂਦੇ ਸਨ। 3 ਜੁਲਾਈ1979 ‘ਚ ਉਹਨਾਂ ਦੀ ਕਾਰ ਹਾਦਸੇ ‘ਚ ਮੌਤ ਹੋ ਗਈ। ਮੈਂ ਛੋਟੀ ਜਿਹੀ ਉਮਰ ਤੋਂਂ ਥੀਏਟਰਾਂ ‘ਚ ਕੰਮ ਕਰਦਾ ਰਿਹਾ। ਥੀਏਟਰ ਮੇਰੇ ਵਾਲਿਦ ਸਾਹਿਬ ਚਲਾਉਂਦੇ ਸਨ। ਨਾਟਕਾਂ ਆਦਿ ਦੇ ਵਿੱਚ ਜਾ ਕੇ ਮੈਂ ਗਾਉਂਦਾ ਰਿਹਾ। ਹੌਲੀ-ਹੌਲੀ ਪਿੰਡਾਂ ‘ਚੋਂ ਨਾਂਅ ਨਿੱਕਲ ਕੇ ਸ਼ਹਿਰ ‘ਚ ਆ ਗਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਲਮ ਲੁਹਾਰ ਦਾ ਪੁੱਤਰ ਵੀ ਗਾਉਣ ਲੱਗ ਪਿਆ। ਰੱਬ ਨੇ ਮੇਰੇ ‘ਤੇ ਬੜੀ ਮਿਹਰਬਾਨੀ ਕੀਤੀ, ਕਰਮਨਿਵਾਜੀ ਕੀਤੀ ਕਿ ਜਿੱਥੇ-ਜਿੱਥੇ ਵੀ ਫਿਰ ਮੈਂ ਗਾਇਆ ਲੋਕਾਂ ਦੇ ਦਿਲਾਂ ‘ਚ ਮੇਰੇ ਵਾਸਤੇ ਪਿਆਰ ਪੈਦਾ ਹੋਇਆ ਤੇ ਉਹਨਾਂ ਦੇ ਦਿਲਾਂ ‘ਚ ਮੇਰੀ ਥਾਂ ਬਣੀ।
ਸਵਾਲ : ਤੁਸੀਂ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ‘ਚ ਕਿੰਨਾਂ ਕੁ ਫਰਕ ਮਹਿਸੂਸ ਕਰਦੇ ਹੋ ?
ਜਵਾਬ : ਅਸੀਂ ਜਦੋਂ ਪੰਜਾਬ ਦੀਆਂ ਰਵਾਇਤਾਂ ਨੂੰ ਦੇਖਦੇ ਹਾਂ ਤੇ ਅਸੀਂ ਆਪਣੇ ਮੁਲਕ ਤੋਂ ਇੱਧਰ ਆਉਂਦੇ ਹਾਂ ਤਾਂ ਬੇਸ਼ੁਮਾਰ ਜਿਹੜੀਆਂ ਸੂਫੀ ਹਸਤੀਆਂ ਨੇ ਉਹਨਾਂ ਦੀਆਂ ਕਾਫੀਆਂ ਇੱਥੇ ਵੀ ਪੜੀਆਂ ਜਾਂਦੀਆਂ ਨੇ, ਗਾਈਆਂ ਜਾਂਦੀਆਂ ਨੇ ਜਿਵੇਂ ਬੁੱਲੇ ਸ਼ਾਹ, ਬਾਬਾ ਫਰੀਦ ਸਰਕਾਰ ਅਤੇ ਬਾਹੂ ਸਰਕਾਰ ਦੀਆਂ ਕਾਫੀਆਂ ਪੜੀਆਂ ਜਾਂਦੀਆਂ ਨੇ ਇਸ ਲਈ ਮੈਂ ਸਮਝਦਾ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਇੱਕੋ ਜਿਹੀ ਹੈ, ਰਹਿਣ ਸਹਿਣ ਵੀ ਸਾਡਾ ਇੱਕੋ ਜਿਹਾ ਹੀ ਹੈ। ਸਭ ਤੋਂ ਵੱਡੀ ਗੱਲ ਸਾਨੂੰ ਦੋਵੇਂ ਪਾਸਿਆਂ ਦੇ ਲੋਕ ਇੱਕੋ ਜਿਹਾ ਪਿਆਰ ਦਿੰਦੇ ਹਨ। ਬੜਾ ਵਧੀਆ ਲੱਗਦਾ ਹੈ ਜਦੋਂ ਇੱਥੇ ਆਉਂਦੇ ਹਾਂ ਤੇ ਲੱਗਦਾ ਹੈ ਕਿ ਆਪਣਿਆਂ ਨਾਲ ਹੀ ਮੁਲਾਕਾਤ ਹੋ ਰਹੀ ਹੈ ਜਿਸ ਨਾਲ ਦਿਲ ਖੁਸ਼ ਹੁੰਦਾ ਹੈ।
ਸਵਾਲ : ਆਰਿਫ ਸਾਹਿਬ ਤੁਸੀਂ ਚੜ•ਦੇ ਤੇ ਲਹਿੰਦੇ ਪੰਜਾਬ ਦੀ ਗਾਇਕੀ ‘ਚ ਕਿੰਨਾਂ ਕੁ ਫਰਕ ਮਹਿਸੂਸ ਕਰਦੇ ਹੋ?
ਜਵਾਬ : ਗਾਇਕਾਂ ‘ਚ ਮੈਂ ਸਮਝਦਾ ਹਾਂ ਕਿ ਗਾਇਕੀ ਇੱਕ ਖੁਦਾ ਦੀ ਦੇਣ ਹੁੰਦੀ ਹੈ। ਹਰ ਬੰਦੇ ਨੂੰ ਰੱਬ ਉਤਾਂਹ ਨਹੀਂ ਕਰਦਾ ਪਰ ਕੁੱਝ ਫਨਕਾਰ ਨੇ ਜਿਹੜੇ ਉਹ ਬਣਾਏ ਜਾਂਦੇ ਨੇ ਤੇ ਕੁੱਝ ਫਨਕਾਰ ਪੈਦਾ ਹੁੰਦੇ ਹਨ। ਪੈਦਾ ਹੋਣ ਵਾਲੇ ਫਨਕਾਰ ਆਪਣੀ ਪਛਾਣ ਛੱਡ ਜਾਂਦੇ ਨੇ ਜਿਵੇਂ ਮੁਹੰਮਦ ਰਫੀ, ਨੂਰ ਜਹਾਂ, ਮਹਿੰਦੀ ਹਸਨ ਖਾਂ, ਨੁਸਰਤ ਫਤਿਹ ਅਲੀ ਖਾਂ, ਕਿਸ਼ੋਰ ਕੁਮਾਰ, ਆਸਾ ਸਿੰਘ ਮਸਤਾਨਾ ਅਤੇ ਕਈ ਹੋਰ ਹਨ ਜਦੋਂ ਇਹਨਾਂ ਦੇ ਗਾਣਿਆਂ ਨੂੰ ਸੁਣੋਂਗੇ ਤਾਂ ਇਹਨਾਂ ਦੇ ਗੀਤਾਂ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਇਹ ਪੈਦਾ ਹੀ ਫਨਕਾਰ ਹੋਏ ਸਨ ਤੇ ਧੁਰ ਉੱਪਰੋਂ ਆਏ ਸਨ। ਜਿਹੜੇ ਫਨਕਾਰ ਬਣਦੇ ਨੇ ਉਹ ਵੀ ਵਧੀਆ ਕੰਮ ਕਰ ਰਹੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜੀ ਕਲਾ ਹੈ ਉਹ ਕਿਸੇ-ਕਿਸੇ ਦੇ ਹਿੱਸੇ ਆਉਂਦੀ ਹੈ। ਹਰ ਕਲਾਕਾਰ ਦੀ ਆਪਣੀ ਬੋਲੀ ਹੈ ਅਤੇ ਆਪਣੇ ਫਨ ਦਾ ਬਾਦਸ਼ਾਹ ਹੈ।
ਸਵਾਲ : ਆਰਿਫ ਜੀ ਸਰਕਾਰਾਂ ਆਪਣੇ ਇਲਾਕੇ ਦੇ ਮਹਾਨ ਕਲਾਕਾਰਾਂ ਨੂੰ ਐਵਾਰਡ ਦਿੰਦੀਆਂ ਹਨ ਤੇ ਤੁਹਾਨੂੰ ਕਿੰਨੇ ਕੁ ਐਵਾਰਡ ਨੇ ਜਿਹੜੇ ਹੁਣ ਤੱਕ ਮਿਲ ਚੁੱਕੇ ਹਨ।
ਜਵਾਬ : ਮੇਰੀਆਂ ਤਾਂ ਜੀ ਸਾਰੀਆਂ ਸੈਲਫਾਂ ਹੀ ਭਰ ਗਈਆਂ ਐਵਾਰਡਾਂ ਨਾਲ। ਸਭ ਤੋਂ ਜਿਹੜਾ ਅਹਿਮ ਐਵਾਰਡ ਹੈ ਲੋਕਾਂ ਦਾ ਪਿਆਰ ਹੈ ਉਹ ਸਮੇਂ-ਸਮੇਂ ‘ਤੇ ਮਿਲਦਾ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਜਿਹੜਾ ‘ ਸਰਦਾਰਥੀ ਐਵਾਰਡ ‘ ਹੈ ਇਹ ਆਖਰੀ ਐਵਾਰਡ ਹੁੰਦਾ ਹੈ ਜਿਹੜਾ ਜਿੰਦਗੀ ‘ਚ ਕਿਸੇ ਕਲਾਕਾਰ ਨੂੰ ਵੱਡੀਆਂ ਪ੍ਰਾਪਤੀਆਂ ਕਰਨ ਬਦਲੇ ਮਿਲਦਾ ਹੈ। ਮੈਨੂੰ ਬੜਾ ਫਖਰ ਹੈ ਕਿ ਮੇਰੇ ਵਾਲਿਦ ਸਾਹਿਬ ਨੂੰ ਸਰਦਾਰਥੀ ਐਵਾਰਡ ਮਿਲਿਆ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਮੁਲਕ ਦਾ ਪਹਿਲਾ ਪੁੱਤਰ ਸੀ ਜਿਸ ਨੂੰ ਇਹ ਐਵਾਰਡ ਮਿਲਿਆ।
ਸਵਾਲ : ਅੱਜ ਦਾ ਯੁੱਗ ਇੱਕ ਕੰਪਿਊਟਰ ਯੁੱਗ ਹੈ। ਇਸ ਦੌਰ ‘ਚ ਕਈ ਕਲਾਕਾਰ ਅਜਿਹੇ ਹਨ ਜਿੰਨਾਂ ਦੀਆਂ ਜਿਆਦਾਤਰ ਟੇਪਾਂ ‘ਚ ਕੰਪਿਊਟਰ ਰਾਹੀਂ ਅਵਾਜ ਦਿੱਤੀ ਹੁੰਦੀ ਹੈ। ਤੁਸੀਂ ਇਸ ‘ ਕੰਪਿਊਟਰ ਗਾਇਕੀ ‘ ਨਾਲ ਸਹਿਮਤ ਹੋ?
ਜਵਾਬ : (ਥੋੜ•ਾ ਹੱਸਦੇ ਹੋਏ) ਇਹ ਵੀ ਇੱਕ ਕਲਾ ਜੀ, ਕਿਸੇ ਚੀਜ ਨੂੰ ਕੰਪਿਊਟਰ ‘ਚ ਲੱਭਣਾ, ਫਿਰ ਉਹਨੂੰ ਅਵਾਮ ਤੱਕ ਪਹੁੰਚਾਉਣਾ। ਇਸ ਚੀਜ ਦੀ ਉਹਨਾਂ ਨੂੰ ਦਾਦ ਦੇਣੀ ਚਾਹੀਦੀ ਹੈ ਪਰ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਉਸਤਾਦ ਦੀ ਰਹਿਨੁਮਾਈ ‘ਚ ਰਹਿ ਕੇ ਸਿੱਖਣਾ ਅਤੇ ਆਪਣੀ ਕੁਦਰਤੀ ਅਵਾਜ ਰਾਹੀਂ ਗਾ ਕੇ ਲੋਕਾਂ ਤੱਕ ਪਹੁੰਚਾਉਣਾ ਜੋ ਜਿਆਦਾ ਅਸਰਅੰਦਾਜ ਹੁੰਦੀ ਹੈ। ਇਹੋ ਕਾਰਨ ਹੈ ਕਿ ਪੁਰਾਣੇ ਕਲਾਕਾਰ ਭਾਵੇਂ ਇਸ ਦੁਨੀਆਂ ਤੇ ਨਹੀਂ ਰਹੇ ਪਰ ਉਹਨਾਂ ਦੇ ਗੀਤ ਅਮਰ ਹਨ ਕਿਉਂਕਿ ਸੁਰ ‘ਚ ਉਹਨਾਂ ਨੇ ਗਾਇਆ ਸੀ ਤੇ ਉਹ ਸੁਰ ਅੱਜ ਵੀ ਜਿਉਂਦਾ ਹੈ ਇਸ ਲਈ ਸੁਰੀਲਾ ਬੰਦਾ ਸਦਾ ਰਾਜ ਕਰਦਾ ਹੈ।
ਸਵਾਲ : ਲੁਹਾਰ ਜੀ ਪਤਾ ਲੱਗਿਆ ਤੁਹਾਨੂੰ ਭਾਰਤ ‘ਚ ਬਣਿਆ ਪਨੀਰ ਬਹੁਤ ਪਸੰਦ ਹੈ? ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜਾਂ ਜਿਹੜੀਆਂ ਤੁਹਾਨੂੰ ਜਿਆਦਾ ਪਸੰਦ ਹਨ?
ਜਵਾਬ : ਚੀਜਾਂ ਤਾਂ ਤਕਰੀਬਨ ਸਾਡੀਆਂ ਸਾਰੀਆਂ ਹੀ ਸਾਂਝੀਆਂ ਹਨ ਪਰ ਜਿਹੜਾ ਜਾਇਕਾ ਹੈ ਜਿਵੇਂ ਲੱਡੂ ਨੇ ਅੰਮ੍ਰਿਤਸਰ ਦੇ ਉਹ ਮੈਨੂੰ ਬੜੇ ਵਧੀਆ ਲੱਗਦੇ ਨੇ। ਇੱਥੇ ਪਤੀਸਾ ਵੀ ਚੰਗਾ ਮਿਲਦਾ ਹੈ ਬਾਕੀ ਹੋਰ ਖਾਣ-ਪੀਣ ਵਾਲੀਆਂ ਚੀਜਾਂ ਸਾਡੀਆਂ ਲਗਭਗ ਇੱਕੋ ਜਿਹੀਆਂ ਹਨ।
ਸਵਾਲ : ਗਾਇਕੀ ਤੋਂ ਬਿਨਾਂ ਹੋਰ ਤੁਹਾਨੂੰ ਕਿਹੜੇ-ਕਿਹੜੇ ਸ਼ੌਂਕ ਨੇ ?
ਜਵਾਬ : ਮੈਨੂੰ ਪੜ•ਨ ਦਾ ਬੜਾ ਸ਼ੌਂਕ ਹੈ। ਸ਼ੇਅਰ ਲਿਖਣੇ ਅਤੇ ਵਿਹਲੇ ਬੈਠ ਕੇ ਆਪਣੀ ਕਲਾ ਬਾਰੇ ਹੀ ਸੋਚਦੇ ਰਹਿਣਾ ਮੇਰੇ ਸ਼ੌਂਕ ਹਨ।
ਸਵਾਲ : ਹੁਣ ਤੱਕ ਕਿੰਨੀਆਂ ਟੇਪਾਂ ਤੁਹਾਡੀਆਂ ਮਾਰਕੀਟ ‘ਚ ਆ ਚੁੱਕੀਆਂ ਹਨ ?
ਜਵਾਬ : 150 ਤੋਂ ਜਿਆਦਾ ਮੇਰੀਆਂ ਟੇਪਾਂ ਰਿਲੀਜ ਹੋ ਚੁੱਕੀਆਂ ਹਨ।
ਸਵਾਲ : ਭਾਰਤ-ਪਾਕਿਸਤਾਨ ਦੇ ਸਬੰਧਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ?
ਜਵਾਬ : ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਡੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਫਿਰ ਸੁਧਰ ਰਹੇ ਹਨ। ਕਾਫੀ ਸਮੇਂ ਤੋਂ ਰੁਕੇ ਹੋਏ ਖੇਡ ਮੁਕਾਬਲੇ ਫਿਰ ਸ਼ੁਰੂ ਹੋਏ ਹਨ। ਸਾਡੇ ਵਜੀਰ-ਏ-ਆਜਮ ਦੀ ਵੀ ਇਹੋ ਕੋਸ਼ਿਸ਼ ਹੈ ਤੇ ਉਹ ਅਮਨ ਅਤੇ ਪਿਆਰ ਦਾ ਪੈਗਾਮ ਭੇਜਦੇ ਰਹਿੰਦੇ ਹਨ। ਦੋਹਾਂ ਮੁਲਕਾਂ ‘ਚ ਇਹ ਆਪਸੀ ਸਾਂਝ ਹਮੇਸ਼ਾ ਬਣੀ ਰਹਿਣੀ ਚਾਂਹੀਦੀ ਹੈ।
ਸਵਾਲ : ਭਾਰਤ-ਪਾਕਿ ਦੀ ਮਿੱਤਰਤਾ ਸਬੰਧੀ ਕੋਈ ਤੁਹਾਡੀ ਤੁਕਬੰਦੀ ?
ਜਵਾਬ : ਮੈਂ ਤਾਂ ਬੱਸ ਇਹੋ ਕਹਾਂਗਾ ਕਿ ‘ ਇੱਕ-ਦੂਜੇ ਨਾਲ ਕਰੋ ਪਿਆਰ ਕਹਿੰਦਾ ਹੈ ਤੁਹਾਨੂੰ ਆਰਿਫ ਲੁਹਾਰ ‘।
ਸਵਾਲ : ਤੁਸੀਂ ਕਦੇ ਕਿਸੇ ਭਾਰਤੀ ਗਾਇਕ ਜਾਂ ਗਾਇਕਾ ਦੇ ਨਾਲ ਮਿਲਕੇ ਗਾਉਣ ਬਾਰੇ ਨਹੀਂ ਸੋਚਿਆ? ਭਾਰਤ ਦਾ ਕਿਹੜਾ ਕਲਾਕਾਰ ਹੈ ਜੋ ਤੁਹਾਨੂੰ ਜਿਆਦਾ ਪਸੰਦ ਹੈ ?
ਜਵਾਬ : ਸਾਰੇ ਹੀ ਜਿਉਂਦੇ ਰਹਿਣ ! ਬੜਾ ਵਧੀਆ ਕੰਮ ਕਰਦੇ ਨੇ। ਖੁਦਾ ਨੇ ਜਦੋਂ ਚਾਹਿਆ ਤੇ ਮੇਰੇ ਨਸੀਬਾਂ ‘ਚ ਹੋਇਆ ਤਾਂ ਮੈਂ ਜਰੂਰ ਗਾਵਾਂਗਾ।
ਸਵਾਲ : ਤੁਸੀਂ ‘ ਜੁਗਨੀ ‘ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਪਰ ਇਹ ਜਰੂਰ ਦੱਸੋ ਵਿਸਥਾਰ ਨਾਲ ਕਿ ਆਖਰ ‘ ਜੁਗਨੀ ‘ ਚੀਜ ਕੀ ਹੈ ?
ਜਵਾਬ : ਜੁਗਨੀ ਸਭ ਤੋਂ ਪਹਿਲਾਂ ਮੇਰੇ ਵਾਲਿਦ ਸਾਹਿਬ ਆਲਮ ਲੁਹਾਰ ਜੀ ਨੇ ਗਾਈ। ਜੁਗਨੀ ਇੱਕ ਰੂਹ ਦਾ ਅਨੁਭਵ ਹੈ। ਰੂਹ ਨੂੰ ਹੀ ਜੁਗਨੀ ਕਿਹਾ ਜਾਂਦਾ ਹੈ। ਰੂਹ ਨੂੰ ਜੋ ਅਨੁਭਵ ਹੁੰਦਾ ਹੈ ਉਹੋ ਬਿਆਨ ਕਰਦੀ ਹੈ।
ਸਵਾਲ : ਤੁਸੀਂ ਅੱਜ ਗਾਇਕੀ ਦੇ ਬਹੁਤ ਉੱਚੇ ਮੁਕਾਮ ‘ਤੇ ਹੋ ਪਰ ਜੇਕਰ ਗਾਇਕ ਨਾ ਹੁੰਦੇ ਤਾਂ ਨਿੱਜੀ ਜਿੰਦਗੀ ‘ਚ ਕੀ ਕੰਮਕਾਰ ਕਰਨਾ ਪਸੰਦ ਕਰਦੇ ?
ਜਵਾਬ : (ਮੁਸਕਰਾਉਂਦੇ ਹੋਏ) ਨਹੀਂ ਜੀ ਮੈਂ ਗਾਇਕ ਹੀ ਹੁੰਦਾ। ਮੈਨੂੰ ਖੁਦਾ ਨੇ ਬਣਾਇਆ ਹੀ ਇਸ ਕੰਮ ਵਾਸਤੇ ਤੇ ਭੇਜਿਆ ਵੀ ਇਸ ਕੰਮ ਵਾਸਤੇ ਹੈ।
ਸਵਾਲ : ਤੁਸੀਂ ਉਹਨਾਂ ਕਲਾਕਾਰਾਂ ਜਾਂ ਗੀਤਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿੰਨਾਂ ਨੇ ਅਸੱਭਿਅਕ ਗੀਤਾਂ ਰਾਹੀਂ ਸੱਭਿਆਚਾਰ ‘ਚ ਵੱਡਾ ਖਲਾਅ ਪੈਦਾ ਕੀਤਾ ਹੈ? ਸੱਭਿਆਚਾਰ ਨੂੰ ਬਚਾਈ ਰੱਖਣ ਲਈ ਕੀ ਯਤਨ ਕਰਨੇ ਚਾਹੀਦੇ ਹਨ ?
ਜਵਾਬ : ਆਪਣੀ ਮਾਂ ਬੋਲੀ ਦੀ ਖਾਤਰ ਵਧੀਆ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਸਾਡੀਆਂ ਰਵਾਇਤਾਂ ਅਨੁਸਾਰ ਹੀ ਗਾਇਆ ਤੇ ਲਿਖਿਆ ਜਾਵੇ। ਜਿਹੜੀਆਂ ਕੌਮਾਂ ਆਪਣਾ ਸੱਭਿਆਚਾਰ ਭੁੱਲ ਜਾਂਦੀਆਂ ਹਨ ਵਕਤ ਉਹਨਾਂ ਨੂੰ ਭੁਲਾ ਦਿੰਦਾ ਹੈ।
ਸਵਾਲ : ਅਖੀਰ ਦੇ ਵਿੱਚ ਤੁਸੀਂ ਭਾਰਤ-ਪਾਕਿ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ : ਮੈਂ ਤਾਂ ਬੱਸ ਇਹੋ ਕਹਾਂਗਾ ਕਿ ਦੋਹਾਂ ਪਾਸਿਆਂ ਦੇ ਲੋਕ ਵੈਰ ਵਿਰੋਧ ਨੂੰ ਭੁਲਾ ਦੇਣ। ਖੁਦਾ ਕਰੇ ਕਿ ਸਾਰੇ ਹੀ ਮੁਲਕਾਂ ‘ਚ ਅਮਨ ਸ਼ਾਂਤੀ ਅਤੇ ਭਾਈਚਾਰਾ ਬਣਿਆ ਰਹੇ।

 —-੦—-

ਡਾ. ਬਲਜੀਤ ਮੋਗਾ ਦੇ ਗੀਤ ‘ਪਿੰਕ ਨੋਟ’ ਦਾ ਪੋਸਟਰ ਜਾਰੀ

‘ਪਿੰਕ ਨੋਟ’ ਗੀਤ ਲੋਕਾਂ ਦੀਆਂ ਆਸਾ ਤੇ ਖਰਾ ਉਤਰੇਗਾ -ਡਾ. ਬਲਜੀਤ

ਮੋਗਾ/ 22 ਮਈ  2019/ ਮਵਦੀਲਾ ਬਿਓਰੋ

ਪੇਸ਼ੇ ਪੱਖੋ ਸ਼ਹਿਰ ਦੇ ਨਾਮੀ ਡਾਕਟਰ ਬਲਜੀਤ ਸਿੰਘ ਗਾਇਕੀ ਦੇ ਖੇਤਰ ਵਿੱਚ ਵੀ ਕਿਸੇ ਜਾਣ ਪਹਿਚਾਨ ਦੇ ਮੁਥਾਹਜ ਨਹੀਂ ਹਨ। ਉਹ ਅਨੇਕਾ ਉਦਾਸ, ਰੋਮਾਟਿਕ ਅਤੇ ਨੱਚਣ-ਟੱਪਣ ਵਾਲੇ ਗੀਤ ਸਰੋਤਿਆ ਦੀ ਝੋਲੀ ਪਾ ਚੁੱਕੇ ਹਨ। ਬੀਤੇ ਦਿਨੀ ਡਾ. ਬਲਜੀਤ ਦਾ ਨਵਾਂ ਗੀਤ ‘ਪਿੰਕ ਨੋਟ’ ਦਾ ਪੋਸਟਰ ਫੋਕਲ ਪੁਆਇੰਟ ਮੋਗਾ ਵਿਖੇ ਡਾ. ਹਰਮੰਦਰ ਸਿੰਘ ਬੀਰ ਵੱਲੋਂ ਜਾਰੀ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੇਸ਼ੇ ਵਜੋਂ ਡਾਕਟਰ ਬਲਜੀਤ ਸਿੰਘ ਮੋਗਾ ਨੇ ਅਨੇਕਾਂ ਉਦਾਸ, ਰੋਮਾਂਟਿਕ ਅਤੇ ਸੱਭਿਆਚਾਰਕ ਗੀਤ ਸਰੋਤਿਆ ਦੀ ਝੋਲੀ ਪਾਏ ਹਨ। ਉਨ੍ਹਾਂ ਦੱਸਿਆ ਕਿ ਪਿੰਕ ਨੋਟ ਇਕ ਵਿਆਹ ਦੇ ਮਾਹੌਲ ਦਾ ਗੀਤ ਹੈ ਜੋ ਨੱਚਣ ਲਈ ਮਜਬੂਰ ਕਰਦਾ ਹੈ। ਇਸ ਗੀਤ ਨੂੰ ਗੀਤਕਾਰ ਯਾਰ ਪ੍ਰਦੀਪ ਨੇ ਲਿਖਿਆ ਹੈ ਅਤੇ ਸੰਗੀਤ ਆਰ. ਮਨੀ ਸੰਗੀਤਕਾਰ ਨੇ ਦਿੱਤਾ ਹੈ।

ਇਸ ਮੌਕੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਮਨਿੰਦਰ ਮੋਗਾ, ਗਾਇਕ ਹਰਮਿਲਾਪ ਗਿੱਲ, ਗਾਇਕ ਦਲਜੀਤ ਘੋਲੀਆ, ਅਵਤਾਰ ਸੈਂਭੀ, ਜੱਸ ਸਿੱਧੂ, ਹਰਜੀਤ ਜੌਹਲ, ਮਾਡਲ ਜੋਤ, ਡਾ. ਸ਼ਮਸ਼ੇਰ ਸਿੰਘ, ਮੱਟਾ ਜੌਹਲ, ਡਾ. ਪਰੇਮ, ਡਾ. ਸੰਜੀਵ ਮਿੱਤਲ, ਗੁਰਦੀਪ ਸਿੰਘ ਪੱਪੀ, ਕਾਕਾ ਬਲਖੰਡੀ, ਗੁਰਜੀਤ ਸਿੰਘ, ਗੀਤਕਾਰ ਗੋਲੂ ਕਾਲੇਕੇ, ਸੋਨੀ ਮੋਗਾ, ਦੀਪ ਰਣੀਆਂ, ਕਿੰਮੀ ਢਿੱਲੋਂ, ਗੁਰਦੀਪ ਸਿੰਘ, ਆਦਿ ਮੁੱਖ ਤੌਰ ਤੇ ਸ਼ਾਮਿਲ ਸਨ।

—-੦—-

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments


Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
1 Comment

Leave a Reply

Your email address will not be published. Required fields are marked *