ਆਪ ਆਗੂ ਖਹਿਰਾ ਦੀ ਅਮਰੀਕਾ ਫੇਰੀ ਨੇ ਪਾਰਟੀ ਲੀਡਰਾਂ ਦੇ ਹੌਂਸਲਿਆਂ ਨੂੰ ਕੀਤਾ ਮਜਬੂਤ

A-Sਫਰੀਮਾਂਟ (ਕੈਲੀਫੋਰਨੀਆ) 20 ਅਪਰੈਲ / ਮਵਦੀਲਾ ਬਿਓਰੋ
ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜਨੋ,ਸਟਾਕਟਨ,ਬੇਕਰਸਫੀਲਡ ਤੇ ਯੂਨੀਅਨ ਸਿਟੀ ਦੇ  ਵੱਖ ਵੱਖ ਸ਼ਹਿਰਾਂ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਚੁਕੇ ਹਨ ਜਿਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇਹਨਾਂ ਸ਼ਹਿਰਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਮ ਪੰਜਾਬੀਆਂ ਵਲੋਂ ਭਰਵੇਂ ਇਕੱਠ ਕੀਤੇ ਗਏ ਹਨ ਜਿਥੇ ਸ: ਸੁਖਪਾਲ ਸਿੰਘ ਖਹਿਰਾ ਨੇ ਇਕੱਤਰ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਅਗਲੇ ਪਰੋਗਰਾਮਾਂ ਤੋਂ ਜਾਣੂ ਕਰਵਾਇਆ।ਹਰ ਇਕ ਸ਼ਹਿਰ ਵਿਚ ਇਕੱਤਰ ਹੋਏ ਲੋਕਾਂ ਵਲੋਂ ਸ: ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਹਰਿਆਂ ਨਾਲ ਲੋਕਾਂ ਨੇ ਅਸਮਾਨ ਗੁੰਜਾਈ ਰਖਿਆ।ਇਹਨਾਂ ਸਹਿਰਾਂ ਵਿਚ ਲੋਕਾਂ ਨੇ ਸ: ਖਹਿਰਾ ਨੂੰ ਸਿਰੋਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।ਸ: ਖਹਿਰਾ ਦੇ ਦੌਰੇ ਦਾ ਪਰਬੰਧ ਕਰਨ ਵਾਲਿਆਂ ਵਿਚੋਂ ਇਕ ਪਰਬੰਧਕ ਸ: ਕੁਲਵੰਤ ਸਿੰਘ ਨਿਝਰ ਨੇ ਦਸਿਆ ਕਿ ਜਿਸ ਤਰਾਂ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਨੂੰ  ਭਰਵਾਂ ਸਮਰਥਨ ਮਿਲ ਰਿਹਾ ਹੈ ਉਸ ਤੋਂ ਮਲੂਮ ਹੁੰਦਾ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਉਪਰ ਆਮ ਆਦਮੀ ਪਾਰਟੀ ਦਾ ਕਬਜਾ ਹੋ ਜਾਏਗਾ ।ਸ: ਖਹਿਰਾ ਨੂੰ ਇਥੇ ਰਹਿਣ ਵਾਲੇ ਪੰਜਾਬੀਆਂ ਵਲੋਂ ਮਿਲ ਰਹੇ ਭਰਪੂਰ ਸਮਰਥਨ ਉਪਰ ਟਿਪਣੀ ਕਰਦਿਆਂ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ  ਅਮਰੀਕਨ ਪੰਜਾਬੀਆ ਪੰਜਾਬ ਤੋਂ ਆਏ ਕਿਸੇ ਲੀਡਰ ਪ੍ਰਤੀ ਇਤਨਾ ਉਤਸ਼ਾਹ ਤੇ ਜੋਸ਼ ਸ਼ਾਇਦ ਇਥੇ ਰਹਿਣ ਵਾਲੇ ਪੰਜਾਬੀਆਂ ਵਿਚ ਉਸ ਵੇਲੇ ਵੇਖਿਆ ਗਿਆ ਸੀ ਜਿਸ ਵਕਤ ਸਾਬਕਾ ਖਜਾਨਾ ਮੰਤਰੀ ਸ: ਮਨਪਰੀਤ ਸਿੰਘ ਬਾਦਲ ਅਕਾਲੀ ਦਲ ਬਾਦਲ ਨੂੰ  ਅਲਵਿਦਾ ਆਖ ਕੇ ਆਪਣੀ ਵਖਰੀ ਪੀਪਲਜ ਪਾਰਟੀ ਆਫ ਪੰਜਾਬ ਬਣਾਉਣ ਤੋਂ ਬਾਅਦ ਅਮਰੀਕਾ ਆਏ ਸਨ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਇਸ ਰੁਝਾਨ ਤੋਂ ਇਹ ਗਲ ਸਾਫ ਵਿਖਾਈ ਦੇ ਰਹੀ ਹੈ ਕਿ ਲੋਕ ਅਜ ਸੱਤਾਧਾਰੀ ਪਾਰਟੀ ਤੋਂ ਹਰ ਹਾਲਤ ਵਿਚ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸ: ਚਾਹਲ ਨੇ ਦਸਿਆ ਕਿ ਸ਼ਾਇਦ ਹੀ ਪੰਜਾਬ ਦਾ ਕੋਈ ਲੀਡਰ ਐਸਾ ਹੋਇਆ ਹੋਵੇਗਾ ਜਿਸਨੂੰ ਪਬਲਿਕ ਤੌਰ ਤੇ ਇਤਨਾ ਪਿਆਰ ਤੇ ਸਤਿਕਾਰ ਦੇਣ ਲਈ ਲੋਕ ਭਾਰੀ ਗਿਣਤੀ ਵਿਚ ਇਕੱਠੇ ਹੋਏ ਹੋਣ। ਉਹਨਾਂ ਦਸਿਆ ਕਿ ਕਈ ਗੁਰੂਦੁਆਰਿਆਂ ਵਿਚ ਪੰਜਾਬ ਤੋਂ ਆਏ ਲੀਡਰਾਂ ਨੂੰ ਭਾਰੀ ਗਿਣਤੀ ਵਿਚ ਹਾਜਿਰ ਸੰਗਤਾਂ ਨੂੰ ਸੰਬੋਧਨ ਕਰਨ ਦਾ ਮੌਕਾ ਤਾਂ ਬਹੁਤ ਮਿਲਦਾ ਰਿਹਾ ਹੈ ਪਰ ਇਹਨਾਂ ਗੁਰੂਦੁਆਰਿਆਂ ਵਿਚ ਸੰਗਤਾਂ ਅਜਿਹੇ ਲੀਡਰਾਂ ਨੂੰ ਸੁਣਨ ਲਈ ਨਹੀਂ ਸੀ ਪਹੁੰਚਦੀਆਂ ਹੁੰਦੀਆਂ ਸਗੋਂ ਉਹ ਅਕਸਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਪਹੁੰਚਦੀਆਂ ਹੁੰਦੀਆਂ ਸਨ। ਨਿਰਸੰਦੇਹ ਅਮਰੀਕਾ ਅੰਦਰ ਸ: ਸੁਖਪਾਲ ਸਿੰਘ ਖਹਿਰਾ ਦਾ ਹੋ ਰਿਹਾ ਸ਼ਾਂਨਦਾਰ ਸਵਾਗਤ ਜਿਥੇ ਉਸਦੇ ਬੇਦਾਗ ਤੇ ਨਿਧੱੜਕ ਆਗੂ ਹੋਣ ਦਾ ਸਬੂਤ ਹੈ ਉਥੇ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਸਮੱਰਥਨ ਆਮ ਆਦਮੀ ਪਾਰਟੀ ਲਈ ਇਕ ਸ਼ੁਭ ਸੰਕੇਤ ਵੀ ਹੈ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *