ਬਾਬਾ ਭੋਲਾ ਭਗਤ ਜੀ ਦੀ ਸ੍ਰਪਰਸਤੀ ਵਿੱਚ ਚੁੱਘਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਥਾਪਨਾ ਦਿਵਸ ਮਨਾਇਆਂ ਗਿਆ
ਮੋਗਾ,ਚੁੱਘਾ ਖੁਰਦ / 28 ਅਪ੍ਰੈਲ 2016/ ਮਨਮੋਹਨ ਚੀਮਾਂ
ਪਿੰਡ ਚੁੱਘਾ ਖੁਰਦ ਵਿਖੇ ਬਾਬਾ ਭੋਲਾ ਭਗਤ ਜੀ ਦੀ ਸ੍ਰਪਰਸਤੀ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਥਾਪਨਾ ਦਿਵਸ ਮਨਾਇਆਂ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਵਨਦੀਪ ਸਿੰਘ ਪੁਰਬਾ ਨੇ ਦੱਸਿਆਂ ਕਿ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਜੀ ਦੀ ਸ੍ਰਪਰਸਤੀ ਵਿੱਚ ਪਿੰਡ ਚੁੱਘਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਥਾਪਨਾ ਦਿਵਸ ਮਨਾਇਆਂ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾ ਉਪਰੰਤ ਧਾਰਮਿਕ ਦੀਵਾਨ ਸਜਿਆ ਜਿਸ ਵਿੱਚ ਗੋਲਡ ਮੈਡਲਿਸਟ ਰਾਮ ਪ੍ਰਕਾਸ਼ ਸ਼ਾਸ਼ਤਰੀ ਜੀ ਦਤਾਰੀਏ ਵਾਲੇ, ਬਾਬਾ ਪਵਨਦੀਪ ਸਿੰਘ ਕੜਿਆਲ ਅਤੇ ਧਾਰਮਿਕ ਜੱਥਿਆਂ ਵਿੱਚ ਅੰਤਰ-ਰਾਸਰਟੀ ਢਾਡੀ ਜੱਥਾ ਸਾਧੂ ਸਿੰਘ ਧੰਮੂ, ਗੁਰਬਚਨ ਸਿੰਘ ਸੇਰਪੁਰੀ ਤੋਂ ਇਲਾਵਾ ਹੋਰ ਕਈ ਮਹਾਪੁਰਖਾ ਅਤੇ ਜੱਥਿਆਂ ਨੇ ਕਥਾ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਪ੍ਰਸਿਧ ਪੰਜਾਬੀ ਗਾਇਕਾ ਪਰਮਜੀਤ ਧੰਜਲ ਦੀ ਧਾਰਮਿਕ ਕੈਸਿਟ ‘ਦਰ ਅੰਬੇ ਰਾਣੀ ਦਾ’ ਰੀਲੀਜ ਕੀਤੀ ਗਈ। ਇਸ ਮੌਕੇ ਦੇ ਗਾਇਕਾ ਪਰਮਜੀਤ ਧੰਜਲ ਨੇ ਧਾਰਮਿਕ ਗੀਤਾ ਰਾਹੀ ਸੰਗਤਾ ਸਾਹਮਣੇ ਹਾਜਰੀ ਲਵਾਈ।
ਇਸ ਸਮਾਗਮ ਵਿੱਚ ਮੰਨਿਆਂ ਪ੍ਰਮੰਨੀਆ ਧਾਰਮਿਕ ਸਖਸੀਅਤਾ ਵਿੱਚ ਬਾਬਾ ਜਗਦੀਸ਼ ਦਾਸ ਜੀ ਉਚੇ ਡੇਰੇ ਵਾਲੇ, ਬਾਬਾ ਪਵਨਦੀਪ ਸਿੰਘ ਜੀ ਕੇਰਵਾਲੀ ਖੂਹੀ ਕੜਿਆਲ ਵਾਲੇ, ਬਾਬਾ ਫਨਿੰਦਰ ਸਿੰਘ ਜੀ ਵੱਡਾ ਚੁੱਘਾ, ਸੰਤ ਸ਼ਮਸ਼ੇਰ ਸਿੰਘ ਜਗੇੜਾ, ਬਾਬਾ ਛੋਟੂ ਖਾਨ ਜੀ, ਤੋ ਇਲਾਵਾ ਨੰਬਰਦਾਰ ਹਰਜਿੰਦਰ ਸਿੰਘ, ਅਵਤਾਰ ਸਿੰਘ ਔਲਖ, ਸੁਖਦੇਵ ਸਿੰਘ ਢਿਲੋ, ਮੰਦਰ ਸਿੰਘ, ਬੋਹੜ ਸਿੰਘ, ਗੁਰਦੀਪ ਸਿੰਘ ਕਲਸੀ, ਕਾਲਾ ਸਿੰਘ, ਤਰਨੀ ਸਿੰਘ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ (ਈ.ਓ.), ਕੁਲਦੀਪ ਸਿੰਘ, ਸੁਮਿੱਤਰ ਸਿੰਘ, ਮਨਜਿੰਦਰ ਲਾਲੀ, ਕੋਠੀ ਵਾਲਾ ਲਾਲੀ, ਜਸਪਾਲ ਸਿੰਘ ਮਖੂ (ਐਮ.ਸੀ.), ਮੋਹਨ ਸਿੰਘ, ਕਮਲਦੀਪ ਸਰਮਾ, ਗੋਲਡੀ, ਕੁਲਜੀਤ ਸਰਮਾ, ਰਮੇਸ਼ ਬਤਰਾ, ਸਤਪਾਲ ਕਲਰਕ, ਭਿੰਦਰ ਚੂਹੜਚੱਕ, ਜੋਨ ਚੂਹੜਚੱਕ ਆਦਿ ਮੁੱਖ ਤੌਰ ਤੇ ਹਾਜਰ ਸਨ।