ਮੋਗਾ ਖਬਰਨਾਮਾ / ਸਥਾਨਕ / Moga News
————————————————————————————————
ਇਲਾਕੇ ਭਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਦਿੱਤੀ ਮਾਤਾ ਮੁਖਤਿਆਰ ਕੌਰ ਜੀ ਚੰਦ ਪੁਰਾਣਾ ਨੂੰ ਅੰਤਿਮ ਵਿਦਾਇਗੀ
ਮੋਗਾ / 17 ਦਸੰਬਰ 2024/ ਭਵਨਦੀਪ ਸਿੰਘ ਪੁਰਬਾ
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ, ਮੌਜੂਦਾ ਮਹਾਂਪੁਰਖ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਭਾਈ ਚਮਕੌਰ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ ਜੀ ਜੋ ਪਿਛਲੀ ਦਿਨੀ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੇ ਅੰਤਿਮ ਸਸਕਾਰ ਤੇ ਇਲਾਕੇ ਭਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਹਾਜ਼ਰ ਹੋ ਕੇ ਮਾਤਾ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਭਾਈ ਇਕਬਾਲ ਸਿੰਘ ਲੰਗੇਆਣਾ ਨੇ ਵੈਰਾਗਮਈ ਕੀਰਤਨ ਰਾਹੀਂ ਮਾਤਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਏ ਸੀ ਪੀ ਲੁਧਿਆਣਾ ਜਸਵਿੰਦਰ ਸਿੰਘ ਖਹਿਰਾ, ਸ. ਇੰਦਰਜੀਤ ਸਿੰਘ ਬੀੜ ਚੜਿੱਕ, ਸਾਬਕਾ ਵਿਧਾਇਕ ਤੀਰਥ ਮਾਹਲਾ, ਚੇਅਰਮੈਨ ਇਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਸੁਖਜੀਵਨ ਸਿੰਘ ਸੁੱਖਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ (ਸਿਟੀ ਪ੍ਰਧਾਨ: ਰੂਰਲ ਐਨਜੀਓ), ਬਲਵੀਰ ਸਿੰਘ ਰਾਮੂੰਵਾਲੀਆ, ਡਾ ਸੰਦੀਪ ਰਾਏ, ਕੁਲਦੀਪ ਸਿੰਘ ਬੀਡੀਪੀਓ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਗੁਰਨਾਮ ਸਿੰਘ ਗਾਮਾ, ਸਤਨਾਮ ਸਿੰਘ ਹੋਲਦਾਰ, ਜਸਵਿੰਦਰ ਸਿੰਘ ਹੋਲਦਾਰ, ਮਲਕੀਤ ਸਿੰਘ ਪੰਖੇਰੂ, ਏਐਸਆਈ ਢਲਵਿੰਦਰ ਸਿੰਘ ਖਾਲਸਾ, ਸੰਤੋਖ ਸਿੰਘ, ਏ ਐਸ ਆਈ ਮਨਜੀਤ ਸਿੰਘ, ਮੇਜਰ ਸਿੰਘ, ਨਿਧੜਕ ਸਿੰਘ ਬਰਾੜ, ਸਮੇਤ ‘ਮਹਿਕ ਵਤਨ ਦੀ’ ਫਾਊਂਡੇਸ਼ਨਸ ਸੋਸਾਇਟੀ ਮੋਗਾ ਦੇ ਮੈਂਬਰ, ਰੱਬ ਜੀ ਟਰੱਸਟ ਦੇ ਮੈਂਬਰ, ਸਮਾਜ ਸੇਵਾ ਸੋਸਾਇਟੀ ਦੇ ਮੈਂਬਰ, ਭਾਈ ਕਨ੍ਹਈਆ ਜਲ ਸੇਵਾ ਸੋਸਾਇਟੀ ਦੇ ਮੈਂਬਰ, ਸ਼ਹੀਦ ਗੁਰਜੋਤ ਸਿੰਘ ਪ੍ਰਧਾਨ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ, ਮੁੱਖ ਤੌਰ ਤੇ ਹਾਜ਼ਰ ਹੋਏ।
————————————————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਗਈਆਂ
ਮੋਗਾ / 17 ਦਸੰਬਰ 2024/ ‘ਮਹਿਕ ਵਤਨ ਦੀ ਲਾਈਵ’ ਬਿਓਰੋ
ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸਕੰਡਰੀ ਸਕੂਲ ਮੋਗਾ ਵਿਖੇ 131 ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਗਈਆਂ। ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਐਜੂਕੇਸ਼ਨ ਵਿਭਾਗ ਮੈਡਮ ਇੰਦਰਜੀਤ ਕੌਰ ਖੁਦ ਮੁੱਖ ਤੌਰ ਤੇ ਹਾਜਿਰ ਹੋਏ, ਉਨ੍ਹਾਂ ਦੇ ਨਾਲ ਸ. ਕੁਲਦੀਪ ਸਿੰਘ ਵੀ ਹਾਜਿਰ ਸਨ। ਇਸ ਮੌਕੇ ਮਿਊਸੀਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਸ. ਬਲਜੀਤ ਸਿੰਘ ਚਾਨੀ ਵੀ ਉਚੇਚੇ ਤੌਰ ਤੇ ਹਾਜਿਰ ਹੋਏ, ਉਨ੍ਹਾਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਕਾਰਜਾਂ ਦੀ ਸਲਾਘਾ ਕੀਤੀ। ਸਕੂਲ ਦੇ ਪ੍ਰਿਸੀਪਲ ਸ. ਕੁਲਵੰਤ ਸਿੰਘ ਕਲਸੀ ਨੇ ਸਕੂਲ ਵੱਲੋਂ ਟਰੱਸਟ ਦੇ ਆਏ ਹੋਏ ਮਹਿਮਾਨਾ ਦਾ ਬੁਕੇ ਭੇਂਟ ਕਰਕੇ ਸਵਾਗਤ ਕੀਤਾ ਅਤੇ ਟਰੱਸਟ ਵੱਲੋਂ ਸਕੂਲ ਦੇ 131 ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਆਦਿ ਭੇਂਟ ਕਰਨ ਤੇ ਟਰੱਸਟੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲ੍ਹਾ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟੀ ਮੈਡਮ ਪਰਮਜੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ ਤੋਂ ਇਲਾਵਾ ਸਕੂਲ ਸਟਾਫ ਸ. ਪ੍ਰਿਤਪਾਲ ਸਿੰਘ, ਸ਼੍ਰੀ ਮਤੀ ਨਰਿੰਦਰ ਕੌਰ, ਸ਼੍ਰੀ ਮਤੀ ਹਰਵੀਨ ਕੌਰ, ਸ਼੍ਰੀ ਮਤੀ ਗੁਰਜੀਤ ਕੌਰ ਅਤੇ ਸਮੂੰਹ ਸਟਾਫ ਮੈਂਬਰ ਮੁੱਖ ਤੌਰ ਤੇ ਹਾਜਰ ਸਨ।
————————————————————————————————
ਕੇਰ ਵਾਲੀ ਖੂਹੀ ਕੜਿਆਲ ਵਿਖੇ ਬਾਬਾ ਪਾਲਾ ਸਿੰਘ ਜੀ ਦਾ ਬਰਸ਼ੀ ਸਮਾਗਮ ਮਨਾਇਆ ਗਿਆ
ਮੋਗਾ / 10 ਦਸੰਬਰ 2024/ ਭਵਨਦੀਪ ਸਿੰਘ ਪੁਰਬਾ
ਕੇਰ ਵਾਲੀ ਖੂਹੀ ਕੜਿਆਲ ਵਿਖੇ ਇਸ ਸਥਾਨ ਦੇ ਬਾਨੀ ਬਾਬਾ ਪਾਲਾ ਸਿੰਘ ਜੀ ਦੀ ਸਲਾਨਾ ਬਰਸ਼ੀ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਮਨਾਈ ਗਈ। ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਿਆਂ ਜਿਸ ਵਿੱਚ ਬਾਬਾ ਹਰਵਿੰਦਰ ਸਿੰਘ ਜੀ ਰੌਲੀ, ਭਾਈ ਸਰਬਜੀਤ ਸਿੰਘ ਜੀ ਵਰ੍ਹੇ, ਭਾਈ ਸਰਬਜੀਤ ਸਿੰਘ ਜੀ ਭਰੋਵਾਲ, ਭਾਈ ਮਲਕੀਤ ਸਿੰਘ ਜੀ ਪੰਖੇਰੂ ਲੋਹਗੜ੍ਹੀ, ਭਾਈ ਗੁਰਬਚਨ ਸਿੰਘ ਖਾਲਸਾ ਸ਼ੇਰਪੁਰੀ, ਰਾਗੀ ਭਾਈ ਜਤਿੰਦਰ ਸਿੰਘ ਜੀ ਮੋਗੇ ਵਾਲੇ, ਭਾਈ ਮਨਜਿੰਦਰ ਸਿੰਘ, ਭਾਈ ਦਰਸ਼ਨ ਸਿੰਘ ਪੰਛੀ ਸਮੇਤ ਹੋਰ ਕਈ ਸੰਤਾਂ ਮਹਾਪੁਰਖਾਂ ਤੇ ਰਾਗੀ ਢਾਡੀ ਜੱਥਿਆ ਨੇ ਕਥਾ ਕੀਰਤਨ ਤੇ ਵਾਰਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਦੌਰਾਨ ਚਾਹ, ਪ੍ਰਸ਼ਾਦੇ, ਜਲੇਬੀਆਂ, ਫਲਾ ਆਦਿ ਦੇ ਲੰਗਰ ਚੱਲਦੇ ਰਹੇ। ਕਈ ਧਾਰਮਿਕ, ਸਮਾਜਿਕ ਤੇ ਸਿਆਸੀ ਸਖਸ਼ੀਅਤਾ ਨੇ ਹਾਜਰ ਹੋ ਕੇ ਬਾਬਾ ਪਾਲਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਮਾਗਮ ਦਾ ਏਕਨੂਰ ਟੀ.ਵੀ ਚੈਨਲ ਤੇ ਲਾਈਵ ਪ੍ਰਸ਼ਾਰਨ ਕੀਤਾ ਗਿਆ। ਸਮਾਗਮ ਦੌਰਾਨ ਪਾਰਕਿੰਗ, ਸੰਗਤਾਂ ਦੇ ਬੈਠਨ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਸੀ। ਮੁੱਖ ਸੇਵਾਦਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਆਏ ਹੋਏ ਸੰਤਾਂ ਮਹਾਪੁਰਖਾਂ ਅਤੇ ਜੱਥਿਆਂ ਨੂੰ ਸਿਰੋਪੇ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ। ਆਈ ਹੋਈ ਸਾਰੀ ਸੰਗਤ ਨੂੰ ਖੁਦ ਫਲਾ ਦਾ ਪ੍ਰਸ਼ਾਦ ਵੰਡਿਆ।
————————————————————————————————
ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਹੋਇਆ ਰੂ-ਬਰੂ
ਪੰਚਾਇਤ ਨੂੰ ਮੁੱਖ ਸੰਪਾਦਕ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ ਕੀਤੀ ਗਈ ਭੇਂਟ
ਮੋਗਾ/ 10 ਦਸੰਬਰ 2024/ ਮਵਦੀਲਾ ਬਿਓਰੋ
ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਸੀਨੀਅਰ ਆਪ ਆਗੂ ਕੁਲਵਿੰਦਰ ਸਿੰਘ ਮਖਾਣਾ ਦੇ ਸੱਦੇ ਤੇ ਇਸ ਮੁਲਾਕਾਤ ਲਈ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਖੁੱਦ ਮੁੱਖ ਤੌਰ ਤੇ ਪਿੰਡ ਚੜਿੱਕ ਦੇ ਪੰਚਾਇਤ ਘਰ ਵਿੱਚ ਹਾਜਿਰ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਖਦੇਵ ਸਿੰਘ ਬਰਾੜ (ਸਿੱਟੀ ਪ੍ਰਧਾਨ: ਰੂਰਲ ਐਨ.ਜੀ.ਓ.) ਵੀ ਹਾਜਿਰ ਸਨ। ਇਸ ਮਿਲਣੀ ਮੌਕੇ ਮੋਜੂਦਾ ਸਰਪੰਚ ਸ. ਗੁਰਪ੍ਰੀਤ ਸਿੰਘ ਭੱਟੀ ਨੇ ਆਪਣੀ ਨਵੀਂ ਬਣੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮ, ਆਉਣ ਵਾਲੇ ਸਮੇਂ ਦੇ ਪ੍ਰਜੈਕਟ ਅਤੇ ਸਰਕਾਰ ਤੋਂ ਕੀਤੀ ਗਈ ਮੰਗ ਬਾਰੇ ਜਾਣਕਾਰੀ ਦਿੱਤੀ ਜੋ ‘ਮਹਿਕ ਵਤਨ ਦੀ ਲਾਈਵ’ ਟੀ.ਵੀ. ਰਾਹੀਂ ਦਰਸ਼ਕਾ ਦੇ ਰੂ-ਬਰੂ ਕੀਤੀ ਜਾ ਰਹੀ ਹੈ। ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਸਰਪੰਚ ਅਤੇ ਹਾਜਿਰ ਪੰਚਾਂ ਨੂੰ ਪੰਚਾਇਤ ਲਈ ਬਿਓਰੋ ਦੀ 2025 ਦੀ ਸਲਾਨਾ ਡਾਇਰੀ, ਅਤੇ ਪੰਚਾਇਤ ਘਰ ਲਈ ਮੈਗਜੀਨ ਦੀਆਂ ਕਾਪੀਆਂ ਵੀ ਭੇਂਟ ਕੀਤੀਆਂ।
ਇਸ ਮੌਕੇ ਉਪਰੋਕਤ ਸਮੇਤ ਸਰਪੰਚ ਗੁਰਪ੍ਰੀਤ ਸਿੰਘ ਭੱਟੀ, ਰਘਵੀਰ ਸਿੰਘ ਪੰਚ, ਆਪ ਆਗੂ ਕੁਲਵਿੰਦਰ ਸਿੰਘ ਮਖਾਣਾ, ਸਾਬਕਾ ਮੈਂਬਰ ਗੁਰਦੇਵ ਸਿੰਘ ਬਿੱਟੂ, ਸੰਦੀਪ ਸਿੰਘ ਸੋਨੀ, ਜੱਗਾ ਆਦਿ ਮੌਜੂਦ ਸਨ।
————————————————————————————————
ਕੁਲਵਿੰਦਰ ਬੱਡੂਵਾਲ ਨੂੰ ਸਦਮਾ, ਮਾਸੀ ਦਾ ਹੋਇਆ ਦੇਹਾਂਤ
ਵੱਖ ਵੱਖ ਰਾਜਨੀਤਕ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮੋਗਾ/ 10 ਦਸੰਬਰ 2024/ ਜਗਰਾਜ ਸਿੰਘ ਸੰਘਾ
ਸਮਾਜ ਸੇਵੀ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਬੱਡੂਵਾਲ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਸੀ ਜੀ ਮਨਜੀਤ ਸਿੰਘ ਕੌਰ (55) ਪਤਨੀ ਧਨਵੀਰ ਸਿੰਘ ਨਿਵਾਸੀ ਮੋਗਾ ਦਾ ਅਚਾਨਕ ਦੇਹਾਂਤ ਹੋ ਗਿਆ।
ਇਸ ਦੀ ਦੁੱਖ ਦੀ ਘੜੀ ਵਿੱਚ ਸ. ਬੱਡੂਵਾਲ ਤੇ ਪਰਿਵਾਰ ਨਾਲ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਜਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਕਾਂਗਰਸ ਕਮੇਟੀ ਦੇ ਕਿਸਾਨ ਸੈਲ ਜਿਲ੍ਹਾ ਮੋਗਾ ਦੇ ਪ੍ਰਧਾਨ ਗੁਰਬੀਰ ਸਿੰਘ ਗੋਗਾ, ਕਾਂਗਰਸ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਸੋਹਣ ਸਿੰਘ ਖੇਲਾ, ਸਾਬਕਾ ਸਰਪੰਚ ਤਲਵੰਡੀ ਭੰਗੇਰੀਆਂ ਰੁਪਿੰਦਰ ਸਿੰਘ ਧਾਲੀਵਾਲ ਡੇਲੀਗੇਟ ਕਾਂਗਰਸ, ਸੰਜੀਵ ਕੋਸ਼ੜ, ਮਿਊਸਪਲ ਕਮੇਟੀ ਧਰਮਕੋਟ ਦੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਗੁਰਚਰਨ ਸਿੰਘ ਠੂਠਗੜ, ਮੈਡਮ ਪਰਮਜੀਤ ਕੌਰ ਕਪੂਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮੈਹਣਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸੰਧੂ ਸੰਘਲਾ, ਸਮਾਜ ਸੇਵੀ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫੂਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਗੁਰਭਿੰਦਰ ਸਿੰਘ ਕੋਕਰੀ, ਭਗਤ ਪੂਰਨ ਸਿੰਘ ਸੇਵਾਦਲ ਫਤਿਹਗੜ੍ਹ ਕੋਰੋਟਾਣਾ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਉੱਘੇ ਪੱਤਰਕਾਰ ਤੇ ਲੇਖਕ ਤੇ ਫਿਲਮ ਨਿਰਮਾਤਾ ਮਨਜੀਤ ਸਿੰਘ ਸਰਾਂ ਕਨੇਡਾ, ਸ. ਮੰਗਲ ਸਿੰਘ ਰੌਲੀ ਕਨੇਡਾ, ਮਨਜਿੰਦਰ ਸਿੰਘ ਲਾਲੀ ਭੁੱਲਰ ਤਲਵੰਡੀ ਭੰਗੇਰੀਆਂ (ਆਸਟ੍ਰੇਲੀਆ), ਜਗਤਾਰ ਸਿੰਘ ਸੰਘਾ ਦੋਸਾਂਝ ਕਨੇਡਾ ਤੇ ਸਮੂਹ ਪੱਤਰਕਾਰ ਭਾਈਚਾਰੇ ਤੇ ਪ੍ਰੈਸ ਕਲੱਬ ਧਰਮਕੋਟ ਅਤੇ ਹੋਰ ਵੱਖ ਸ਼ਖਸ਼ੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
————————————————————————————————
ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਵੱਲੋਂ ਪਹਿਲੀ ਮੀਟਿੰਗ ਕੀਤੀ ਗਈ
ਪਿੰਡ ਦਾ ਹਰ ਫੈਸਲਾ ਪੰਚਾਇਤ ਘਰ ਵਿੱਚ ਬੈਠ ਕੇ ਹੁੰਦਾਂ ਹੈ –ਸ. ਗੁਰਪ੍ਰੀਤ ਸਿੰਘ ਭੱਟੀ
ਮੋਗਾ/ 09 ਦਸੰਬਰ 2024/ ਭਵਨਦੀਪ ਸਿੰਘ ਪੁਰਬਾ
ਪਿਛਲੇ ਦਿਨੀ ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਵੱਲੋਂ ਪਹਿਲੀ ਮੀਟਿੰਗ ਹੋਈ ਜਿਸ ਵਿੱਚ ਸੈਕਟਰੀ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ ਅਤੇ ਸੀਨੀਅਰ ਆਪ ਆਗੂ ਕੁਲਵਿੰਦਰ ਸਿੰਘ ਮਖਾਣਾ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੀਟਿੰਗ ਵਿੱਚ ਪਿੰਡ ਦੇ ਵਿਕਾਸ ਲਈ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਅਤੇ ਵਿਕਾਸ ਕਰਾਉਣ ਲਈ ਮਤਾ ਪਾਇਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਦਵਿੰਦਰ ਸਿੰਘ ਪੰਚਾਇਤ ਸੈਕਟਰੀ ਨੇ ਕੀਤੀ ਅਤੇ ਉਹਨਾਂ ਨੇ ਪੰਚਾਇਤ ਨੂੰ ਇਮਾਨਦਾਰੀ ਤਰੀਕੇ ਨਾਲ ਕੰਮ ਕਰਨ ਦੇ ਸੁਝਾਅ ਦਿੱਤੇ ਅਤੇ ਪਿੰਡ ‘ਚ ਵਧੀਆ ਕੰਮ ਕਰਨ ਲਈ ਪ੍ਰੇਰਿਆ। ਜਿਕਰ ਯੋਗ ਹੈ ਕਿ ਇਸ ਪੰਚਾਇਤ ਨੇ ਸਭ ਤੋਂ ਪਹਿਲਾ ਪੰਚਾਇਤ ਘਰ ਦਾ ਨਿਰਮਾਣ ਕੀਤਾ ਅਤੇ ਸ. ਗੁਰਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਇਹ ਪਹਿਲੀ ਪੰਚਾਇਤ ਹੈ ਜੋ ਪਿੰਡ ਦਾ ਹਰ ਫੈਸਲਾ ਪੰਚਾਇਤ ਘਰ ਵਿੱਚ ਬੈਠ ਕੇ ਕਰਦੀ ਹੈ। ਦਵਿੰਦਰ ਸਿੰਘ ਸੈਕਟਰੀ ਨੇ ਇਸ ਦੀ ਸ਼ਲਾਂਘਾ ਕੀਤੀ।
ਸਰਪੰਚ ਅਤੇ ਪੰਚਾਂ ਵੱਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਆਸ ਕੀਤੀ ਹੈ ਕਿ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਲਈ ਪਿੰਡ ਨੂੰ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਸਮੇਤ ਸਰਪੰਚ ਕਰਨਜੀਤ ਕੌਰ ਭੱਟੀ, ਗੁਰਨੈਬ ਸਿੰਘ ਨੈਬ, ਗੁਰਮੀਤ ਕੌਰ, ਰਘਵੀਰ ਸਿੰਘ, ਹਰਪ੍ਰੀਤ ਕੌਰ, ਇਕਬਾਲ ਸਿੰਘ, ਗੁਰਦੀਪ ਸਿੰਘ, ਸੁਖਪ੍ਰੀਤ ਕੌਰ, ਵੀਰਪਾਲ ਕੌਰ, ਹਰਦੀਪ ਸਿੰਘ ਸਾਰੇ ਪੰਚ ਤੇ ਰਮਨਦੀਪ ਸਿੰਘ ਰਾਣਾ ਆਪ ਆਗੂ ਮੀਟਿੰਗ ਵਿੱਚ ਮੌਜੂਦ ਸਨ।
————————————————————————————————
ਸੰਤ ਬਾਬਾ ਵੀਰ ਸਿੰਘ ਜੀ ਔਗੜ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਹੋਇਆ ਵਿਸ਼ਾਲ ਨਗਰ ਕੀਰਤਨ
ਸੰਤ ਬਾਬਾ ਵੀਰ ਸਿੰਘ ਜੀ ਦੀ ਸਲਾਨਾ ਬਰਸ਼ੀ ਦੇ ਭੋਗ 9 ਦਸੰਬਰ 2024 ਨੂੰ ਪੈਣਗੇ –ਬਾਬਾ ਪਵਨਦੀਪ ਸਿੰਘ ਜੀ ਕੜਿਆਲ
ਮੋਗਾ/ 07 ਦਸੰਬਰ 2024/ ਭਵਨਦੀਪ ਸਿੰਘ ਪੁਰਬਾ
ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਸੱਚਖੰਡ ਵਾਸੀ ਸੰਤ ਬਾਬਾ ਵੀਰ ਸਿੰਘ ਜੀ ਔਗੜ ਅਤੇ ਸੰਤ ਬਾਬਾ ਤਾਰਾ ਸਿੰਘ ਜੀ ਔਗੜਾਂ ਵਾਲਿਆਂ ਦੇ ਅਸਥਾਨ ਤੋਂ ਚਾਰ ਪਿੰਡਾਂ ਵਿੱਚ ਵਿਸ਼ਾਲ ਨਗਰ ਕੱਢਿਆ ਗਿਆ। ਇਹ ਨਗਰ ਕੀਰਤਨ ਸੰਤ ਬਾਬਾ ਵੀਰ ਸਿੰਘ ਜੀ ਔਗੜ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੇਠ, ਪੰਜ ਪਿਆਰਿਆ ਦੀ ਅਗਵਾਹੀ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਅਤੇ ਬਾਬਾ ਜਗਤਾਰ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਦੁਆਰਾ ਮਾਲਾ ਸਾਹਿਬ ਔਗੜ ਤੋਂ ਆਰੰਭ ਹੋ ਕੇ ਪਿੰਡ ਔਗੜਾਂ, ਵਰ੍ਹੇ, ਰੱਜੀਆਲਾ ਅਤੇ ਜਨੇਰ ਵਿੱਚ ਦੀ ਹੁੰਦਾਂ ਹੋਇਆ ਦੇਰ ਰਾਤ ਵਾਪਸ ਗੁਰਦੁਆਰਾ ਮਾਲਾ ਸਾਹਿਬ ਔਗੜ ਵਿਖੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜੀ ਗੁਰੂ ਸਾਹਿਬ ਦੀ ਸੁੰਦਰ ਪਾਲਕੀ, ਫੁੱਲ ਦੀ ਵਰਖਾ ਕਰਦੀ ਤੋਪ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ ਵਰ੍ਹੇ ਅਤੇ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ ਮੁੱਖ ਤੌਰ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਇਸ ਨਗਰ ਕੀਰਤਨ ਦੌਰਾਨ ਇਸ ਨਗਰ ਕੀਰਤਨ ਵਿੱਚ ਰਾਗੀ ਜੱਥਿਆਂ ਤੋਂ ਇਲਾਵਾ ਗਿਆਨੀ ਮਲਕੀਤ ਸਿੰਘ ਪੰਖੇਰੂ ਲੋਹਗੜ੍ਹ, ਗੁਰਬਚਨ ਸਿੰਘ ਸ਼ੇਰਪੁਰੀ ਆਦਿ ਦੇ ਜੱਥਿਆਂ ਤੋਂ ਇਲਾਵਾ ਹੋਰ ਕਈ ਜੱਥਿਆ ਨੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਰ ਪਿੰਡ ਵਿੱਚ ਦੋ-ਦੋ ਤਿੰਨ-ਤਿੰਨ ਪੜਾਅ ਸਨ ਜਿਥੇ ਸੰਗਤਾਂ ਨੇ ਜੱਥਿਆਂ ਪਾਸੋਂ ਬਾਣੀ ਸਰਬਨ ਕੀਤੀ। ਪਿੰਡ ਵਿੱਚ ਪੜਾਆਂ ਤੇ ਸੰਗਤਾਂ ਵੱਲੋਂ ਜਲ, ਚਾਹ, ਦੁੱਧ, ਪਕੋੜੇ, ਪ੍ਰਸ਼ਾਦੇ, ਫਲਾਂ ਆਦਿ ਦੇ ਲੰਗਰ ਲਗਾਏ ਗਏ ਸਨ। ਇਸ ਨਗਰ ਕੀਰਤਨ ਦਾ ਏਕਨੂਰ ਟੀ.ਵੀ ਚੈਨਲ ਤੇ ਲਾਈਵ ਅਤੇ ‘ਮਹਿਕ ਵਤਨ ਦੀ ਲਾਈਵ’ ਚੈਨਲ ਤੇ ਡੀ-ਲਾਈਵ ਪ੍ਰਸ਼ਾਰਨ ਕੀਤਾ ਗਿਆ।
ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਦੱਸਿਆ ਸੱਚਖੰਡ ਵਾਸੀ ਸੰਤ ਬਾਬਾ ਵੀਰ ਸਿੰਘ ਜੀ ਦੀ 71 ਵੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 9 ਦਸੰਬਰ 2024 ਦਿਨ ਸੋਮਵਾਰ ਨੂੰ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸਜਨਗੇ ਅਤੇ ਪ੍ਰੋਗਰਾਮ ਦੀ ਸਮਾਪਤੀ ਦੁਪਿਹਰ 1 ਵਜੇ ਹੋਵੇਗੀ। ਜਿਸ ਵਿੱਚ ਪੰਥ ਪ੍ਰਸਿੱਧ ਸੰਤ ਮਹਾਪੁਰਖ ਹਾਜਰ ਹੋਣਗੇ।
————————————————————————————————
ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਅਤੇ ਬਿਊਟੀ ਪਾਰਲਰ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਦੌਲਤਪੁਰਾ ਨੀਵਾਂ (ਮੋਗਾ)/ 28 ਨਵੰਬਰ 2024/ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਹੋਣ ਉਪਰੰਤ ਪਾਸ ਹੋਏ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ। ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਦੇ ਸਹਿਯੋਗ ਨਾਲ ਚੱਲ ਰਹੇ ਇਸ ਕਿੱਤਾ ਮੁੱਖੀ ਸਿਖਲਾਈ ਸੈਂਟਰ ਵਿੱਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਅਤੇ ਰੂਰਲ ਐਨ.ਜੀ.ਓ. ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਮੈਡਮ ਨਰਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਅਤੇ ਉਨ੍ਹਾਂ ਵੱਲੋਂ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਕਰਕੇ ਪਾਸ ਹੋਈਆਂ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਹਰਭਿੰਦਰ ਸਿੰਘ ਜਾਨੀਆ, ਪ੍ਰੋ. ਬਲਵਿੰਦਰ ਸਿੰਘ ਦੋਲਤਪੁਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਆਪਣਾ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਆਉਣ ਵਾਲੀ ਜਿੰਦਗੀ ਦੀ ਕਾਮਯਾਬੀ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਲਾਈ ਟੀਚਰ ਬਲਜਿੰਦਰ ਕੌਰ, ਪਾਰਲਰ ਟੀਚਰ ਸਨਦੀਪ ਕੌਰ, ਬੂਟਾ ਸਿੰਘ ਦੌਲਤਪੁਰਾ, ਡਾ. ਕੇਵਲ ਸਿੰਘ, ਨਰਿੰਦਰਪਾਲ ਉੱਪਲ, ਗੁਰਨਾਦ ਸਿੰਘ, ਮੰਗੂ ਨਈਅਰ, ਪ੍ਰਿੰ. ਸੁਖਦੇਵ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।
————————————————————————————————
ਪੰਥ, ਪੰਜਾਬ ਤੇ ਪੰਜਾਬੀਅਤ ਦੀ ਭਲਾਈ ਦੇ ਲਈ ਅਕਾਲੀ ਦਲ ਦਾ ਤਕੜਾ ਹੋਣਾ ਅਤਿ ਜਰੂਰੀ -ਮੰਗਲ ਸਿੰਘ ਰੌਲੀ
ਕਿਹਾ, “ਜਿਨ੍ਹਾਂ ਨੇ ਸਰਕਾਰ ਦੌਰਾਨ ਪੰਥ ਨੂੰ ਢਾਹ ਲਗਾਈ ਸਾਰਿਆਂ ਤੋਂ ਅਸਤੀਫੇ ਲੈ ਕੇ ਧਾਰਮਿਕ ਤੇ ਸਿਆਸੀ ਸਜਾ ਸੁਣਾਈ ਜਾਵੇ”
ਮੋਗਾ/ 20 ਨਵੰਬਰ 2024/ ਜਗਰਾਜ ਸਿੰਘ ਸੰਘਾ
ਪੰਥ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਤਕੜਾ ਹੋਣਾ ਅਤਿ ਜਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸ ਦਾ ਆਪਣਾ ਸੌ ਵਰਿਆਂ ਤੋਂ ਉੱਪਰ ਦਾ ਸ਼ਾਨਾਮੱਤਾ ਤੇ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਦਰਦੀ ਤੇ ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਸਰਦਾਰ ਮੰਗਲ ਸਿੰਘ ਗਿੱਲ ਰੌਲੀ ( ਕਨੇਡਾ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਥ ਪੰਜਾਬ ਤੇ ਪੀ ਨੂੰ ਪਿਆਰ ਕਰਨ ਵਾਲੇ ਉਹ ਸਾਰੇ ਲੋਕ ਚਹੁੰਦੇ ਹੱਨ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਕੇ ਪਹਿਲਾਂ ਵਾਲਾ ਜੋਸ਼ ਤੇ ਸੰਜਮ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲੋਂ ਹੱਲ ਕਰਵਾਵੇ ਕਿਉਂਕਿ ਖੇਤਰੀ ਪਾਰਟੀ ਦੇ ਲੀਡਰ ਧਰਾਤਲ ਨਾਲ ਜੁੜੇ ਹੋਏ ਹੁੰਦੇ ਉਨਾਂ ਨੂੰ ਇੱਥੋਂ ਦੇ ਪੌਣ ਪਾਣੀ ਰਹਿਣ ਸਹਿਣ ਤੇ ਲੋਕਾਂ ਦੇ ਸਹਿਜ ਸੁਭਾਅ ਤੇ ਅਸਲ ਮੁੱਦਿਆਂ ਬਾਰੇ ਪਤਾ ਹੁੰਦਾ ਹੈ, ਤੇ ਜਿਹੜੇ ਲੋਕ ਦੀ ਸਰਕਾਰ ਦਿੱਲੀ ਤੋਂ ਚਲਦੀ ਹੈ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਅਸਤ ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਦੌਰਾਨ ਗਲਤੀਆਂ (ਬੱਜਰ ਗੁਨਾਹ) ਕੀਤੀਆਂ ਹੱਨ ਇਹ ਵੱਡਾ ਮਸਲਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਤੇ ਸੁਣਵਾਈ ਅਧੀਨ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਹੋਏ ਹੱਨ ਤੇ ਜੱਥੇਦਾਰ ਸ੍ਰੀ ਤਖਤ ਸਾਹਿਬ ਜੋ ਵੀ ਸਜਾ ਸੁਖਬੀਰ ਸਿੰਘ ਬਾਦਲ ਨੂੰ ਸੁਣਾਉਣਗੇ ਹਰ ਇੱਕ ਉਹ ਵਿਅਕਤੀ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਜੱਥੇਦਾਰ ਸਹਿਬਾਨ ਦਾ ਫੈਸਲਾ ਮਨਜੂਰ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਜੀਲ ਤੋਂ ਸ਼ੁਰੂ ਹੋਇਆ ਜਿਸ ਦੀ ਹੋਂਦ ਨੂੰ ਕੋਈ ਵੀ ਖਤਰਾ ਨਹੀ ਹੈ ਅੱਜ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗ੍ਰਾਫ ਬਿੱਲਕੁੱਲ ਹੇਠਾਂ ਡਿੱਗਿਆ ਹੋਇਆ ਫਿਰ ਸ਼੍ਰੋਮਣੀ ਅਕਾਲੀ ਦਲ ਕੋਲ ਹੋਰ ਪਾਰਟੀਆਂ ਦੇ ਮੁਕਾਬਲੇ ਆਪਣਾ ਪੱਕਾ ਕੇਡਰ ਹੈ ਤਾਂ ਹੀ ਹਰ ਇੱਕ ਵਿਰੋਧੀ ਪਾਰਟੀਆਂ ਦੀਆਂ ਨਿਗਾਹਾਂ ਸ਼੍ਰੋਮਣੀ ਅਕਾਲੀ ਦਲ ਵੱਲ ਰਹਿੰਦੀਆਂ ਹਨ ਉਨ੍ਹਾਂ ਨਿਮਾਣੇ ਸਿੱਖ ਵੱਜੋਂ ਜੱਥੇਦਾਰ ਸਿੰਘ ਸਾਹਿਬ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਨਿਮਰ ਬੇਨਤੀ ਕਰਦਿਆਂ ਅੱਗੇ ਕਿਹਾ ਕਿਹਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਵੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਜਾਂ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਤੇ ਜਿੰਨਾ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਅਕਾਲੀ ਸਰਕਾਰ ਵੇਲੇ ਪੰਥ ਨੂੰ ਢਾਹ ਲਾਈ ਹੈ ਉਨ੍ਹਾਂ ਤੋਂ ਪਹਿਲਾਂ ਅਹੁਦਿਆਂ ਤੋਂ ਅਸਤੀਫੇ ਲੈ ਲਏ ਜਾਣ ਤੇ ਫਿਰ ਸਖਤ ਤੋਂ ਸਖਤ ਸਜਾ ਸੁਣਾਈ ਜਾਵੇ ਜੋ ਧਾਰਮਿਕ ਤੇ ਸਿਆਸੀ ਦੋਵਾਂ ਪੱਖਾਂ ਤੇ ਢੁਕਵੀਂ ਹੋਵੇ। ਅੱਜ ਦੁਨੀਆਂ ਭਰ ਵਿੱਚ ਵਸਦਾ ਸਿੱਖ ਚਾਹੇ ਉਹ ਸਿਆਸੀ ਹੋਵੇ ਜਾਂ ਗੈਰ ਸਿਆਸੀ ਉਹ ਜੱਥੇਦਾਰ ਸਹਿਬਾਨ ਦੇ ਫੈਸਲੇ ਨੂੰ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
————————————————————————————————
ਨੰਬਰਦਾਰ ਸੁਖਜੀਤ ਸਿੰਘ ਜਨੇਰ ਦੀ ਬੇ-ਵਕਤ ਮੌਤ ਤੇ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਮੋਗਾ/ 18 ਨਵੰਬਰ 2024/ ਭਵਨਦੀਪ ਸਿੰਘ ਪੁਰਬਾ
ਮੋਗਾ ਸ਼ਹਿਰ ਦੇ ਨੇੜਲੇ ਪਿੰਡ ਜਨੇਰ ਦੇ ਨੰਬਰਦਾਰ ਸੁਖਜੀਤ ਸਿੰਘ ‘ਜੀਤਾ’ ਜੋ ਮਾਮੂਲੀ ਬੀਮਾਰੀ ਨਾਲ ਹੀ ਅਚਾਨਕ ਬੇ-ਵਕਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਬੇ-ਵਕਤ ਮੌਤ ਤੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਕਰ ਯੋਗ ਹੈ ਕਿ ਨੰਬਰਦਾਰ ਸੁਖਜੀਤ ਸਿੰਘ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਤੇ ਬਹੁਤ ਜਿਆਦਾ ਅਥਾਹ ਸ਼ਰਧਾ ਰੱਖਦਾ ਸੀ ਤੇ ਮਹਾਂਪੁਰਸ਼ਾਂ ਦਾ ਇੱਕ ਨਿੱਜੀ ਸੇਵਾਦਾਰ ਸੀ ਉਸਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਹੀ ਸਮੁੱਚੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਤੇ ਸੇਵਾਦਾਰਾਂ ਨੂੰ ਵੀ ਉਸ ਦੇ ਜਾਣ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਨੰਬਰਦਾਰ ਸੁਖਜੀਤ ਸਿੰਘ ਬੇ-ਵਕਤੀ ਮੌਤ ਤੇ ਹੋਰਨਾ ਤੋਂ ਇਲਾਵਾ ਰਾਜੂ ਸਿੰਘ ਚੰਦਪੁਰਾਣਾ, ਨਿਰਭੈਅ ਸਿੰਘ ਬਦੇਸ਼ਾ, ਚਮਕੌਰ ਸਿੰਘ ਚੰਦਪੁਰਾਣਾ, ਸਾਬਕਾ ਸਰਪੰਚ ਮੇਜਰ ਸਿੰਘ ਗਿੱਲ, ਕੁਲਵੀਰ ਸਿੰਘ ਕੋਠੇ ਪੱਤੀ ਮੁਹੱਬਤ, ਭਾਈ ਦਰਸ਼ਨ ਸਿੰਘ ਡਰੋਲੀਭਾਈ, ਭਾਈ ਸੁਖਜੀਵਨ ਸਿੰਘ ਸੁੱਖਾ ਮੋਗਾ, ਬਿੱਲੂ ਸਿੰਘ ਚੰਦਪੁਰਾਣਾ, ਡਾਕਟਰ ਅਵਤਾਰ ਸਿੰਘ, ਚਮਕੌਰ ਸਿੰਘ ਨੰਬਰਦਾਰ, ਅਜਮੇਰ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ, ਨਛੱਤਰ ਸਿੰਘ ਬਦੇਸ਼ਾਂ ਯੂ.ਕੇ., ਦਵਿੰਦਰ ਸਿੰਘ ਠੇਕੇਦਾਰ ਆਦਿ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
————————————————————————————————
ਸਮਾਈਲ ਫਾਊਂਡੇਸ਼ਨ ਵੱਲੋਂ ਤਲਵੰਡੀ ਭੰਗੇਰੀਆਂ ਵਿੱਚ ਐਨਸੀਡੀ ਜਾਗਰੂਕਤਾ ਕੈਂਪ ਦਾ ਆਯੋਜਨ
ਮੋਗਾ/ 16 ਨਵੰਬਰ 2024/ ਜਗਰਾਜ ਸਿੰਘ ਸੰਘਾ
ਸਮਾਈਲ ਫਾਊਂਡੇਸ਼ਨ ਵੱਲੋਂ ਐਸਬੀਆਈ ਕਾਰਡਸ ਅਤੇ ਪੇਮੈਂਟ ਸਰਵਿਸਜ਼ ਲਿਮਿਟਡ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵਿਸ਼ਵ ਸ਼ੂਗਰ ਦਿਵਸ ਦੇ ਮੌਕੇ ‘ਤੇ ਤਲਵੰਡੀ ਭੰਗੇਰੀਆਂ ਵਿਖੇ ਐਨਸੀਡੀ (ਗੈਰ-ਸੰਕਰਾਮਕ ਬਿਮਾਰੀਆਂ) ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਸਿਹਤ ਸੰਬੰਧੀ ਜਾਗਰੂਕਤਾ ਨੂੰ ਵਧਾਉਣਾ ਅਤੇ ਸਮਾਜ ਦੇ ਹਿੱਸੇਦਾਰਾਂ ਨੂੰ ਸ਼ੁਰੂਆਤੀ ਸਕ੍ਰੀਨਿੰਗ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਖਾਸ ਕਰਕੇ ਪਿੰਡਾਂ ਵਿੱਚ ਵਧ ਰਹੀਆਂ ਐਨਸੀਡੀ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਜਾ ਸਕੇ। ਸਿਹਤ ਸਲਾਹਕਾਰਾਂ ਨੇ ਹਿੱਸਾ ਲੈਣ ਵਾਲਿਆਂ ਨੂੰ ਮਨਪ੍ਰੀਤ ਕੌਰ ਸੀ ਐਚ ਓ ਨੇ ਵਿਅਕਤੀਗਤ ਸਲਾਹ ਦਿੰਦਿਆਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਐਨਸੀਡੀ ਰੋਕਣ ਅਤੇ ਪ੍ਰਬੰਧਨ ਲਈ ਖੁਰਾਕ, ਕਸਰਤ, ਅਤੇ ਮਨੋਵਿਗਿਆਨਿਕ ਸੁਖ ਦੀ ਮਹੱਤਤਾ ਦੀ ਜਾਣਕਾਰੀ ਦਿੱਤੀ। ਸਥਾਨਕ ਸਿਹਤ ਅਤੇ ਭਲਾਈ ਕੇਂਦਰਾਂ (ਐਚਡਬਲਯੂਸੀ) ਦੇ ਤਜਰਬੇਕਾਰ ਹੇਲਥਕੇਅਰ ਪ੍ਰੋਫੈਸ਼ਨਲਜ਼ ਨੇ ਕੈਂਪ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਮਰਦੀਪ ਸਿੰਘ ਮ.ਪ.ਹ.ਵ ਵਲੋਂ ਡੇਂਗੂ ਅਤੇ ਮਲੇਰੀਆ ਦੇ ਮੱਛਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਫਤੇ ਵਿੱਚ ਇੱਕ ਦਿਨ ਘਰਾਂ ਵਿੱਚ ਪਏ ਗਮਲੇ, ਫਰਿੱਜਾਂ ਦੇ ਪਿੱਛੇ ਟ੍ਰੇਆਂ , ਪਾਣੀ ਵਾਲੀਆਂ ਟੈਂਕੀਆਂ, ਖੇਲਾਂ, ਨੂੰ ਸਾਫ਼ ਕਰਨਾ ਤਾਂ ਜੋ ਡੇਂਗੂ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ।
ਸਮਾਈਲ ਫਾਊਂਡੇਸ਼ਨ ਦੇ ਪ੍ਰਤਿਨਿਧੀਆਂ ਨੇ ਕਿਹਾ ਕਿ ਇਹ ਕੈਂਪ ਸੰਸਥਾ ਦੇ ‘ਸਵਾਭਿਮਾਨ’ ਪ੍ਰੋਗਰਾਮ ਦੇ ਵੱਡੇ ਉਦੇਸ਼ਾਂ ਦਾ ਹਿੱਸਾ ਹੈ, ਜੋ ਕਿ ਪੰਜਾਬ ਦੇ ਪਿੰਡਾਂ ਵਿੱਚ ਐਨਸੀਡੀ ਪ੍ਰਤੀ ਰੋਕਥਾਮ ਅਤੇ ਜਾਗਰੂਕਤਾ ਵਧਾਉਣ ਉੱਤੇ ਕੇਂਦਰਿਤ ਹੈ। ਇਹ ਪ੍ਰੋਗਰਾਮ ਖਾਸ ਕਰਕੇ RMNCHA+N (ਪ੍ਰਜਨਨ, ਮਾਤਾ, ਨਵਜਾਤ ਸ਼ੀਸ਼ੂ, ਬੱਚਿਆਂ, ਕਿਸ਼ੋਰਾਂ ਦੀ ਸਿਹਤ + ਪੋਸ਼ਣ) ਅਤੇ ਐਨਸੀਡੀ ਤੋਂ ਬਚਾਅ ਲਈ ਸਮਰਪਿਤ ਹੈ। ਇਸ ਮੌਕੇ ਤੇ ਮੌਜੂਦਾ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ, ਪੰਚ ਹਰਪ੍ਰੀਤ ਸਿੰਘ, ਬਲਕਰਨ ਸਿੰਘ ਕਾਲੀ, ਵਰਿੰਦਰ ਪਾਲ ਕੌਰ, ਮਨਜੀਤ ਕੌਰ ਅਤੇ ਗੁਰਜੰਟ ਸਿੰਘ ਤਲਵੰਡੀ ਤੇ ਸਾਬਕਾ ਸਰਪੰਚ ਸਰਪੰਚ ਨਿਹਾਲ ਸਿੰਘ ਭੁੱਲਰ ਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜਰ ਸਨ। ਅਖੀਰ ਵਿੱਚ ਇਸ ਕੈਂਪ ਵਿੱਚ ਪਹੁੰਚੇ ਪਤਵੰਤਿਆਂ ਤੇ ਪਿੰਡ ਨਿਵਾਸੀਆਂ ਦਾ ਸਰਪੰਚ ਪਰਮਜੀਤ ਕੌਰ ਤੇ ਗੁਰਜੰਟ ਸਿੰਘ ਤਲਵੰਡੀ ਤੇ ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਨੇ ਧੰਨਵਾਦ ਕੀਤਾ।
————————————————————————————————
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੰਦ ਨਵਾਂ “ਬਾਲ ਦਿਵਸ” ਮਨਾਇਆ ਗਿਆ
ਮੋਗਾ/ 16 ਨਵੰਬਰ 2024/ ਭਵਨਦੀਪ ਸਿੰਘ ਪੁਰਬਾ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਨੂੰ ਸਮਰਪਿਤ ਬਾਲ ਦਿਵਸ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੰਦ ਨਵਾਂ ਵਿਖੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਬਹੁਤ ਚਾਅ ਤੇ ਉਲਾਸ ਨਾਲ ਮਨਾਇਆ ਗਿਆ। ਵੱਖ ਵੱਖ ਕਲਾਸਾਂ ਦੇ ਬੱਚਿਆਂ ਵੱਲੋਂ ਭਾਸ਼ਣ, ਕਵਿਤਾ ਉਚਾਰਨ, ਡਾਂਸ, ਭੰਗੜੇ ਅਤੇ ਗਿੱਧੇ ਵਿੱਚ ਭਾਗ ਲਿਆ। ਇਸ ਮੌਕੇ ਪ੍ਰੀ ਪ੍ਰਾਇਮਰੀ ਦੇ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਡਾਂਸ ਆਈਟਮਾਂ ਸਭ ਵੱਲੋਂ ਬਹੁਤ ਪਸੰਦ ਕੀਤੀਆਂ ਇਸ ਮੌਕੇ ਤੇ ਸੀ. ਐਚ. ਟੀ ਸ. ਕੁਲਦੀਪ ਸਿੰਘ ਨੇ ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੇ ਬੱਚਿਆਂ ਨੂੰ ਆਪਣੀ ਜਿੰਦਗੀ ਵਿੱਚ ਪੜ ਲਿਖ ਕੇ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਅਧਿਆਪਕ ਰਵੀ ਕੁਮਾਰ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਗੀਤ ਪੇਸ਼ ਕੀਤਾ ਤੇ ਅਧਿਆਪਕ ਕਮਲਦੀਪ ਸਿੰਘ, ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਅਤੇ ਅਧਿਆਪਕਾ ਸੰਜੀਵ ਕੁਮਾਰੀ ਤੇ ਸੁਰਿੰਦਰ ਕੌਰ ਵੱਲੋਂ ਵੀ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੈਡਮ ਅਮਨ ਦਾ ਵਿਸ਼ੇਸ ਸਹਿਯੋਗ ਰਿਹਾ।
————————————————————————————————
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਤੋਂ ਹੋਇਆ ਪੰਜਾਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ
ਮੋਗਾ/ 12 ਨਵੰਬਰ 2024/ ਭਵਨਦੀਪ ਸਿੰਘ ਪੁਰਬਾ
ਪੰਜ ਪਿਆਰਿਆਂ ਦੀ ਅਗਵਾਹੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਾਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਤਪ ਅਸਥਾਨ ਤੋਂ ਆਰੰਭ ਹੋਇਆ। ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੇ ਯੋਗ ਪ੍ਰਬੰਧਾਂ ਹੇਠ ਹੋਏ ਇਸ ਨਗਰ ਕੀਰਤਨ ਫੁੱਲਾਂ ਨਾਲ ਸਜੀ ਪਾਲਕੀ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਦੇ ਸੇਵਾਦਾਰਾਂ ਨੇ ਸਾਰੇ ਰਾਸਤੇ ਵਿੱਚ ਕਲੀ ਨਾ ਕੇ, ਪਾਣੀਂ ਦਾ ਛਿੜਕਾਅ ਕਰਦੇ ਹੋਏ ਸਫਾਈ ਦੀ ਸੇਵਾ ਕੀਤੀ। ਇਹ ਨਗਰ ਕੀਰਤਨ ਪਿੰਡ ਲੋਹਾਰਾ, ਲੰਡੇਕੇ, ਫਤਿਹਗੜ੍ਹ, ਚੁੱਗਾ, ਵਰੇ ਅਤੇ ਦੁਆਰਾ ਲੋਹਾਰਾ ਵਿੱਚ ਦੀ ਹੁੰਦਾ ਹੋਇਆ ਬਾਬਾ ਜੀ ਦੇ ਤਪ ਸਥਾਨ ਤੇ ਸਮਾਪਤ ਹੋਇਆ। ਫਤਿਹਗੜ੍ਹ, ਚੁੱਘਾ, ਵਰੇ ਅਤੇ ਲੋਹਾਰਾ ਆਦਿ ਪਿੰਡਾਂ ਦੇ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਸਜੀ ਪਾਲਕੀ ਵਿੱਚ ਬਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ ਗਏ। ਵਰਿਆਂ ਵਾਲੇ ਮਹਾਂਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਨੂੰ ਸਰੋਪੇ ਭੇਂਟ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਹਰੇਕ ਪਿੰਡ ਵਿੱਚ ਇਸ ਨਗਰ ਕੀਰਤਨ ਵਾਸਤੇ ਤਿੰਨ-ਤਿੰਨ ਚਾਰ ਚਾਰ ਪੜਾਅ ਸਨ ਜਿੱਥੇ ਸੰਗਤਾਂ ਨੇ ਬਾਣੀ ਸਰਵਣ ਕੀਤੀ। ਮਾਝੇ ਵਾਲੀਆਂ ਬੀਬੀਆਂ ਅਤੇ ਮਾਲਵੇ ਵਾਲੀਆਂ ਬੀਬੀਆਂ ਸਮੇਤ ਹੋਏ ਕਈ ਰਾਗੀ ਢਾਡੀ ਜੱਥਿਆਂ ਨੇ ਗੁਰੂ ਸਾਹਿਬ ਦਾ ਜਸ ਗਾਇਨ ਕੀਤਾ ਅਤੇ ਸੇਵਾਦਾਰਾਂ ਵੱਲੋਂ ਚਾਹ, ਪਾਣੀ, ਪਕੌੜੇ, ਸਮੋਸੇ, ਜਲੇਬੀਆਂ ਅਤੇ ਫਲ ਆਦਿ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਨਗਰ ਕੀਰਤਨ ਦੇ ਪ੍ਰਬੰਧ ਵਿੱਚ ਪਿੰਡ ਵਾਸੀ ਸੰਗਤ ਸਮੇਤ, ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਦੇ ਮੈਂਬਰਾਂ ਅਤੇ ਮਹਿਕ ਵਤਨ ਦੀ ਫਾਊਂਡੇਸ਼ਨ ਦੇ ਮੈਂਬਰਾਂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
————————————————————————————————
ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿਖੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦੇ ਸਬੰਧ ਵਿੱਚ ਹੋਇਆ ਵਿਸ਼ਾਲ ਸਮਾਗਮ
ਮੋਗਾ/ 11 ਨਵੰਬਰ 2024/ ਭਵਨਦੀਪ ਸਿੰਘ ਪੁਰਬਾ
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿਖੇ ਕਥਾ ਅਤੇ ਕੀਰਤਨ ਸਮਾਗਮ ਹੋਇਆ। ਇਸ ਸਮਾਗਮ ਸਮੇਂ ਸ਼ਾਮ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੇਰ ਰਾਤ ਤੱਕ ਧਾਰਮਿਕ ਦੀਵਾਨ ਸਜਿਆ ਜਿਸ ਵਿੱਚ ਇਸਤਰੀ ਸਤਿਸੰਗ ਸਭਾ, ਭਾਈ ਸੋਹਨ ਸਿੰਘ ਜੀ (ਹਜੂਰੀ ਰਾਗੀ), ਭਾਈ ਗੁਲਾਬਜਿੰਦਰ ਸਿੰਘ ਜੀ (ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਕੀਰਤਨ ਕੀਤਾ ਗਿਆ। ਸਮਾਪਤੀ ਸਮੇਂ ਭਾਈ ਬਲਦੇਵ ਸਿੰਘ ਜੀ ਵਡਾਲਾ (ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ) ਵਾਲਿਆਂ ਵੱਲੋਂ ਦੋ ਘੰਟੇ ਦੇ ਸਮੇਂ ਵਿੱਚ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਉਹਨਾਂ ਵੱਲੋਂ ਹੀ ਸ਼੍ਰੀ ਆਨੰਦ ਸਾਹਿਬ ਪੜ੍ਹ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਸਮਾਗਮ ਵਿੱਚ ਖਾਲਸਾ ਸੇਵਾ ਸੋਸਾਇਟੀ ਵੱਲੋਂ ਜੋੜਿਆਂ ਦੀ ਸੇਵਾ, ਦਸਤਾਰ ਚੇਤਨਾ ਮਾਰਚ ਵੱਲੋਂ ਲੰਗਰ ਦੀ ਸੇਵਾ ਤੇ ਭਾਈ ਘਨ੍ਹਈਆ ਜੀ ਜਲ ਸੇਵਾ ਵੱਲੋਂ ਪਾਣੀ ਦੀ ਛਬੀਲ ਦੀ ਸੇਵਾ ਕੀਤੀ ਗਈ। ਇਸ ਸਮਾਗਮ ਵਿੱਚ ਕਾਰਪੋਰੇਸ਼ਨ ਮੋਗਾ ਦੇ ਮੇਅਰ ਸ. ਬਲਜੀਤ ਸਿੰਘ ਚਾਨੀ, ਗੁਰਪ੍ਰੀਤਮ ਸਿੰਘ ਚੀਮਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਮਹਿਕ ਵਤਨ ਦੀ ਫਾਊਂਡੇਸ਼ਨ ਦੇ ਪ੍ਰੈਸ ਸਕੱਤਰ ਸ. ਮਨਮੋਹਨ ਸਿੰਘ ਚੀਮਾ ਅਤੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਮੁੱਖ ਤੌਰ ਤੇ ਹਾਜ਼ਰ ਹੋਏ।
ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੀ ਕੰਬੋ, ਕੁਲਵੰਤ ਸਿੰਘ ਕਾਂਤੀ, ਹਰਪ੍ਰੀਤ ਸਿੰਘ ਨਿਝਰ, ਕਮਲਜੀਤ ਸਿੰਘ ਬਿੱਟੂ, ਸੁਖਦੇਵ ਸਿੰਘ ਪੁਰਬਾ, ਸਰੂਪ ਸਿੰਘ, ਅਵਤਾਰ ਸਿੰਘ ਵਹਿਣੀਵਾਲ, ਕਮਲਜੀਤ ਸਿੰਘ, ਜਗਪ੍ਰੀਤ ਸਿੰਘ ਨੈਸਲੇ, ਬਲਦੇਵ ਸਿੰਘ, ਮਹਿੰਦਰ ਸਿੰਘ ਮਿੰਦੀ, ਲਖਬੀਰ ਸਿੰਘ, ਇਕਬਾਲ ਸਿੰਘ ਪੁਰਬਾ, ਗੁਰਪ੍ਰੀਤ ਸਿੰਘ ਨਿਝਰ, ਮਨਜੋਤ ਸਿੰਘ, ਕਮਲਜੀਤ ਸਿੰਘ ਨੈਸਲੇ, ਹਰਵਿੰਦਰ ਸਿੰਘ ਨੈਸਲੇ, ਮਾਸਟਰ ਅਵਤਾਰ ਸਿੰਘ ਕਰੀਰ, ਅਵਤਾਰ ਸਿੰਘ ਸੱਪਲ, ਬੀਬੀ ਜਸਵੀਰ ਕੌਰ ਆਦਿ ਨੇ ਆਪਣੀਆਂ ਸੇਵਾਵਾਂ ਬਖੂਬੀ ਨਿਭਾਈਆਂ।
————————————————————————————————
ਦੀਵਾਲੀ ਵਾਲੇ ਦਿਨ ਮੋਗਾ ਵਿਖੇ ਵਾਪਰਿਆ ਰੱਬ ਦਾ ਕਹਿਰ
ਮੋਗਾ/ 01 ਨਵੰਬਰ 2024/ ਭਵਨਦੀਪ
ਦੀਵਾਲ਼ੀ ਦੀ ਰਾਤ ਨੂੰ ਸਬਜ਼ੀ ਮੰਡੀ (ਪੁਰਾਣੀ ਦਾਣਾ ਮੰਡੀ) ਮੋਗਾ ਵਿਖੇ ਅਜਿਹਾ ਰੱਬ ਦਾ ਕਹਿਰ ਵਾਪਰੀਆ ਕਿ ਕਈ ਘਰਾਂ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ। ਇਥੇ ਮੰਡੀ ਵਿੱਚ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ 6 ਖੋਖੇ ਅੱਗ ਨਾਲ ਸੜ ਕੇ ਸਵਾਹ ਹੋ ਗਏ। ਜਿਸ ਕਾਰਨ ਇਨ੍ਹਾਂ ਆਮ ਜਿਹੇ ਦੁਕਾਨਦਾਰਾ ਨੂੰ ਨਾ ਝੱਲਣ ਯੋਗ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਕੁੱਲ ਨੁਕਸਾਨ ਦੀ ਗੱਲ ਕਰੀਏ ਤਾਂ ਇੱਕ ਕਰੋੜ ਰੁਪਏ ਤੋਂ ਉਪਰ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ। ਮੋਗਾ ਵਿਖੇ ਇਸ ਘਟਨਾ ਕਾਰਨ ਕਈ ਸ਼ਹਿਰ ਵਾਸੀਆਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ।
ਇਸ ਘਟਨਾ ਸਬੰਧੀ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਘਟਨਾ ਸਬੰਧੀ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਅਹੁੱਦੇਦਾਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
—————————————————————
Old News
—————————————————————————
ਮਹਿਕ ਵਤਨ ਦੀ ਫਾਊਂਡੇਸ਼ਨ ਵੱਲੋਂ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੂੰ ਇੰਗਲੈਂਡ ਦੇ ਟੂਰ ਲਈ ਸ਼ੁਭ ਵਿਦਾਇਗੀ
ਖੁਖਰਾਣਾ (ਮੋਗਾ)/ 29 ਅਕਤੂਬਰ 2024/ ਮਵਦੀਲਾ ਬਿਓਰੋ
ਸਿੱਖ ਪੰਥ ਦੀ ਜਾਣੀ ਪਹਿਚਾਣੀ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਿਸ਼ਨ ਤੇ ਚਲਦੇ ਹੋਏ ਇੰਗਲੈਂਡ ਲਈ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜੀ ਦੇ ਸਪੁੱਤਰ ਭਾਈ ਬਲਜਿੰਦਰ ਸਿੰਘ ਗੋਰਾ ਖੁਖਰਾਣਾ ਨੇ ਦੱਸਿਆ ਕਿ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਸੰਗਤਾਂ ਨੂੰ ਸਿੱਖ ਧਰਮ ਨਾਲ ਜੋੜਨ ਦੇ ਉਪਰਾਲੇ ਨਾਲ ਧਾਰਮਿਕ ਪ੍ਰੋਗਰਾਮਾਂ ਲਈ ਇੰਗਲੈਂਡ ਵਿਖੇ ਜਾ ਰਹੇ ਹਨ। ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਇੰਗਲੈਂਡ ਵਿਖੇ ਵੱਖ ਵੱਖ ਸ਼ਹਿਰਾਂ ਦੇ ਵੱਖ-ਵੱਖ ਗੁਰੂਘਰਾਂ ਵਿੱਚ ਧਾਰਮਿਕ ਦੀਵਾਨਾਂ ਰਾਹੀਂ ਸੰਗਤਾਂ ਨੂੰ ਗੁਰੂਘਰ ਨਾਲ ਜੋੜਨਗੇ। ਉਹ ਆਪਣੇ ਅਸਥਾਨ ਗੁਰਦੁਆਰਾ ਦੁਖ ਭੰਜਨ ਸਾਹਿਬ ਖੁਖਰਾਣਾ ਤੋਂ ਰਵਾਨਾ ਹੋਏ ਹਨ।
ਬਾਬਾ ਰੇਸ਼ਮ ਸਿੰਘ ਜੀ ਨੂੰ ਸ਼ੁਭ ਵਿਦਾਇਗੀ ਦੇਣ ਲਈ ਮਹਿਕ ਵਤਨ ਦੀ ਲਾਈਵ ਬਿਊਰੋ ਦੇ ਮੁੱਖ ਸੰਪਾਦਕ ਅਤੇ ਮਹਿਕ ਵਤਨ ਦੀ ਫਾਊਂਡੇਸ਼ਨ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਅਤੇ ਪ੍ਰੈਸ ਸਕੱਤਰ ਸ. ਮਨਮੋਹਨ ਸਿੰਘ ਚੀਮਾ ਮੁੱਖ ਤੌਰ ਤੇ ਉਨਾਂ ਦੇ ਸਥਾਨ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਮਹਿਕ ਵਤਨ ਦੀ ਫਾਉਂਡੇਸ਼ਨ ਸੁਸਾਇਟੀ ਮੋਗਾ ਵੱਲੋਂ ਬਾਬਾ ਰੇਸ਼ਮ ਸਿੰਘ ਜੀ ਨੂੰ ਸ਼ੁਭ ਵਿਦਾਇਗੀ ਦਿੱਤੀ। ਇਸ ਮੌਕੇ ਸੰਗਤਾਂ ਸਮੇਤ ਭਾਈ ਹਰਪ੍ਰੀਤ ਸਿੰਘ ਸੇਖੋਂ, ਸੁਖਦੀਪ ਸਿੰਘ, ਭਾਈ ਬੂਟਾ ਸਿੰਘ (ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ, ਖੁਖਰਾਣਾ), ਹਰਗੋਬਿੰਦ ਸਿੰਘ, ਦਰਪਿੰਦਰ ਸਿੰਘ ਦਾਰਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
————————————————————————————————
ਬੀਬੀ ਸੁਰਿੰਦਰ ਕੌਰ ਦੇ ਚੋਣ ਪ੍ਰਚਾਰ ਲਈ ਪਿੰਡ ਖੁਖਰਾਣਾ ਪੁਜੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਪਿੰਡ ਵਾਸੀ ਬੀਬੀ ਸੁਰਿੰਦਰ ਕੌਰ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਜਿਤਾ ਕੇ ਪੰਚਾਇਤ ਚੁਨਣ ਤਾਂ ਜੋ ਪਿੰਡ ਦੇ ਵਿਕਾਸ ਵਿੱਚ ਵੀ ਵਾਧਾ ਹੋਵੇ -ਡਾਕਟਰ ਅਮਨਦੀਪ ਕੌਰ ਅਰੋੜਾ
ਮੋਗਾ/ 13 ਅਕਤੂਬਰ 2024/ ਭਵਨਦੀਪ ਸਿੰਘ ਪੁਰਬਾ
ਇਲਾਕੇ ਦੀ ਪ੍ਰਸਿੱਧ ਧਾਰਮਿਕ ਸਖਸੀਅਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਦੇ ਧਰਮ ਪਤਨੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ. ਬਲਜਿੰਦਰ ਸਿੰਘ ਸੇਖੋ (ਗੋਰਾ ਖੁਖਰਾਣਾ) ਦੇ ਸਤਿਕਾਰਯੋਗ ਮਾਤਾ ਜੀ ਬੀਬੀ ਸੁਰਿੰਦਰ ਕੌਰ ਜੋ ਕਿ ਪਿੰਡ ਖੁਖਰਾਣਾ ਤੋਂ ਸਰਪੰਚੀ ਦੀ ਚੋਣ ਲੜ ਰਹੇ ਹਨ, ਉਹਨਾਂ ਦੇ ਚੋਣ ਪ੍ਰਚਾਰ ਲਈ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਮੁੱਖ ਤੌਰ ਤੇ ਪਿੰਡ ਖੁਖਰਾਣਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਉਨਾਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਪਿੰਡ ਵਾਸਿਆ ਨੂੰ ਅਪੀਲ ਕੀਤੀ ਕਿ ਉਹ ਬੀਬੀ ਸੁਰਿੰਦਰ ਕੌਰ ਜੀ ਅਤੇ ਉਨ੍ਹਾਂ ਦੀ ਟੀਮ ਦੇ ਪੰਚਾਂ ਨੂੰ ਜਿਤਾ ਕੇ ਪੰਚਾਇਤ ਚੁਨਣ ਤਾਂ ਜੋ ਪਿੰਡ ਦੇ ਵਿਕਾਸ ਵਿੱਚ ਵੀ ਵਾਧਾ ਹੋਵੇ। ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਪਿਆਰਾ ਸਿੰਘ ਬੱਧਨੀ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਕੌਸਲਰ ਗੁਰਮਿੰਦਰ ਸਿੰਘ ਬਬਲੂ, ਜਗਦੀਸ਼ ਸ਼ਰਮਾ ਅਤੇ ਹੋਰ ਕਈ ਆਗੂ ਹਾਜ਼ਰ ਹੋਏ। ਆਗੂਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੀਬੀ ਸੁਰਿੰਦਰ ਕੌਰ ਜੀ ਦਾ ਪ੍ਰੀਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸਮਾਜ ਸੇਵੀ ਪ੍ਰੀਵਾਰ ਹੈ। ਬਲਜਿੰਦਰ ਸਿੰਘ ਸੇਖੋ ਮੋਜੂਦਾ ਸਰਕਾਰ ਦਾ ਅਗਾਹ ਵਧੂ ਨੌ-ਜਵਾਨ ਆਗੂ ਹੈ। ਜੇਕਰ ਪਿੰਡ ਵਾਸੀ ਇਨ੍ਹਾਂ ਦੀ ਪੰਚਾਇਤ ਚੁਣਦੇ ਹਨ ਤਾਂ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹੇਗੀ।
————————————————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਅਤੇ ਪਾਰਲਰ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ
ਦੋਲਤਪੁਰਾ ਨੀਵਾਂ (ਮੋਗਾ)/ 02 ਅਕਤੂਬਰ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਅਤੇ ਮੁਫ਼ਤ ਪਾਰਲਰ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੁਦ ਹਾਜਰ ਹੋ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡਮ ਅਮਰਜੀਤ ਕੌਰ ਵੀ ਮੁੱਖ ਤੌਰ ਤੇ ਹਾਜਰ ਹੋਏ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਅਤੇ ਟਰੱਸਟੀ ਮੈਡਮ ਨਰਜੀਤ ਕੌਰ ਬਰਾੜ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਉਮੰਗਦੀਪ ਕੌਰ ਪੁਰਬਾ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਸਿਲਾਈ ਟੀਚਰ ਬਲਜਿੰਦਰ ਕੌਰ, ਪਾਰਲਰ ਟੀਚਰ ਸੁਰਬੀ ਗਰਗ ਆਦਿ ਮੁੱਖ ਤੌਰ ਤੇ ਹਾਜਰ ਸਨ।
————————————————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਰਜਿ ਮੋਗਾ ਦੇ ਸਹਿਯੋਗ ਨਾਲ ਅੱਖਾਂ ਦਾ ਅਪ੍ਰੇਸ਼ਨ ਕੈਂਪ ਲਗਵਾਇਆ
ਮੋਗਾ/ 02 ਅਕਤੂਬਰ 2024/ ਮਵਦੀਲਾ ਬਿਓਰੋ
ਪਿਛਲੇ ਦਿਨੀਂ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਰਜਿ ਮੋਗਾ, ਸੰਕਰਾ ਆਈ ਹਸਪਤਾਲ ਮੁੱਲਾਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਅਪ੍ਰੇਸ਼ਨ ਕੈਂਪ ਲਗਵਾਇਆ ਗਿਆ। ਜਿਸ ਦਾ ਉਦਘਾਟਨ ਮੋਗਾ ਨਗਰ ਨਿਗਮ ਦੇ ਮੇਅਰ ਸ. ਬਲਜੀਤ ਸਿੰਘ ਚਾਨੀ ਵਲੋਂ ਕੀਤਾ ਗਿਆ। ਇਸ ਆਈ ਕੈਂਪ ਵਿੱਚ ਮੇਅਰ ਸ. ਬਲਜੀਤ ਸਿੰਘ ਚਾਨੀ ਨੇ ਪ੍ਰਮੇਸ਼ਰ ਦੁਆਰ ਦਲ ਵੱਲੋਂ ਸਮਾਜ ਲਈ ਸਮੇਂ ਸਮੇਂ ਸਿਰ ਕੀਤੇ ਜਾਂਦੇ ਕੰਮਾ ਦੀ ਸ਼ਲਾਘਾ ਕੀਤੀ। ਅਪ੍ਰੇਸ਼ਨ ਕੈਂਪ ਵਿੱਚ ਡਾਕਟਰਾਂ ਦੀ ਟੀਮ ਵੱਲੋਂ 686 ਮਰੀਜ਼ਾਂ ਦਾ ਨਰੀਖਣ ਕੀਤਾ ਗਿਆ। ਜਿਸ ਵਿੱਚ ਕਰੀਬ 120 ਮਰੀਜ਼ਾਂ ਦੇ ਲੈੱਨਜ਼ ਪਾਏ ਗਏ ਅਤੇ 210 ਮਰੀਜ਼ਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ 130 ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਇਸ ਆਈ ਕੈਂਪ ਦੀ ਡਾਕਟਰਾਂ ਦੀ ਟੀਮ ਦਾ ਕੰਮ ਬਹੁਤ ਸ਼ਲਾਘਾ ਯੋਗ ਸੀ ਜਿਸ ਨੂੰ ਬੋਲਦਿਆਂ ਹੋਇਆਂ ਦਲ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਨਰੀਖਣ ਬਹੁਤ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਸੀ ਬਿਲਕੁਲ ਵੀ ਕਾਹਲੀ ਨਾਲ ਚੈਕ ਅੱਪ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ਦੂਸਰਿਆ ਵਿੱਚ ਦੇਖਿਆ ਜਾਂਦਾ।
ਇਸ ਕੈਂਪ ਵਿੱਚ ULO ਤੋਂ ਸ. ਸਪੀਕਰ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਆਕੇ ਦਲ ਦੇ ਮੈਂਬਰਾਂ ਦਾ ਹੋਸਲਾ ਅਫਜ਼ਾਈ ਕੀਤੀ। ਇਸ ਸਮੇਂ ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਆਈ ਕੈਂਪ ਵਿੱਚ ਚਲਦੇ ਆ ਕੇ ਹਾਜ਼ਰੀ ਭਰੀ ਅਤੇ ਸਾਰੇ ਦਲ ਦੇ ਮੈਂਬਰਾਂ ਨੂੰ ਇਸ ਕੈਂਪ ਦੀ ਵਧਾਈ ਦਿੱਤੀ ਅਤੇ ਦਲ ਵੱਲੋਂ ਸਮਾਜ ਦੀ ਹੋਰ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਸਾਰੇ ਡਾਕਟਰੀ ਟੀਮ ਨੂੰ ਮਿਲੇ। ਇਸ ਕੈਂਪ ਵਿੱਚ ਅਕਾਲੀ ਦਲ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ (ਧੰਮੂ) ਨੇ ਵੀ ਹਾਜ਼ਰੀ ਭਰੀ ਅਤੇ ਦਲ ਦੇ ਚਲ ਰਹੀਆ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਕੈਂਪ ਦੀ ਰੁਹਿਨਮਾਈ ਵਿੱਚ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ (ਸੋਨੂ) ਚੇਅਰਮੈਨ ਸ. ਪਿ੍ਤਪਾਲ ਸਿੰਘ ਨੈਸਲੇ ਅਤੇ ਇਸ਼ਮੀਤ ਸਿੰਘ ਸੀਨੀਅਰ ਮੈਂਬਰਾਂ ਦੀ ਨਿਗਰਾਨੀ ਹੇਠ ਹੋਈ, ਇਸ ਕੈਂਪ ਵਿੱਚ ਸਹਿਯੋਗੀ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਗੋਕਲ ਚੰਦ ਜੀ ਅਤੇ ਉਹਨਾਂ ਦੇ ਮੈਂਬਰ। ਇਸ ਵਿੱਚ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਦਾ ਖਾਸ ਯੋਗਦਾਨ ਰਿਹਾ ਇਸ ਵਿੱਚ ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਅਤੇ ਕੁਲਦੀਪ ਸਿੰਘ ਕਲਸੀ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਸਮੇਂ ਦਲ ਦੇ ਮੈਂਬਰਾਂ ਚ ਡਾਕਟਰ ਬਲਜਿੰਦਰ ਸਿੰਘ ਬਾਜਵਾ ਵਾਈਸ ਪ੍ਰਧਾਨ ਗੁਰਮੇਲ ਸਿੰਘ, ਕੈਸ਼ੀਅਰ ਕੇਵਲ ਸਿੰਘ ਨੈਸਲੇ, ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ, ਦਫਤਰ ਸਕੱਤਰ ਅਮਰੀਕ ਸਿੰਘ ਆਰਸਨ, ਕੁਲਜੀਤ ਸਿੰਘ (ਰਾਜਾ), ਏਮਨਦੀਪ ਸਿੰਘ, ਜਸ਼ਨਪ੍ਰੀਤ ਸਿੰਘ. ਜੰਮੀਰੂ ਸਿੰਘ, ਮੋਹਣ ਸਿੰਘ, ਗੁਰਜੰਟ ਸਿੰਘ। ਇਸ ਕੈਂਪ ਵਿੱਚ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ (ਲਵਲੀ) ਨੇ ਵੀ ਹਾਜ਼ਰੀ ਭਰੀ। ਇਸ ਕੈਂਪ ਵਿੱਚ ਸਾਲਾਸਰ ਧਾਮ ਤੋਂ ਉਹਨਾਂ ਦੇ ਮੁੱਖ ਸੇਵਾਦਾਰ ਸੁਸ਼ੀਲ ਮਿੱਡਾ ਤੇ ਉਹਨਾਂ ਦੇ ਸਾਥੀਆਂ ਨੇ ਵੀ ਹਾਜ਼ਰੀ ਲਵਾਈ। ਇਸ ਕੈਂਪ ਵਿੱਚ ਸਭ ਤੋ ਮੇਨ ਸਹਿਯੋਗ ਰਿਹਾ ਗੁਰਦੁਆਰਾ ਨਾਮਦੇਵ ਭਵਨ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਦਾ ਜਿਹਨਾ ਵੱਲੋਂ ਲੰਗਰ ਪ੍ਰਸ਼ਾਦਾ ਅਤੇ ਚਾਹ ਦੀ ਸੇਵਾ ਕੀਤੀ ਗਈ ਇਸ ਕੈਂਪ ਵਿੱਚ ਸਟੇਜ ਦੀ ਸੇਵਾ ਸ. ਕਰਨਵੀਰ ਸਿੰਘ ਭੰਮ ਅਤੇ ਬਲਜੀਤ ਸਿੰਘ ਖੀਵਾ ਜੀ ਵੱਲੋਂ ਕੀਤੀ ਗਈ ਅਤੇ ਆਏ ਹੋਏ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
————————————————————————————————
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਮੋਗਾ ਜਿਲ੍ਹੇ ਦੇ ਅਹੁਦੇਦਾਰ ਐਲਾਨੇ ਗਏ
ਗੋਪੀ ਰਾਉਕੇ ਪ੍ਰਧਾਨ ਤੇ ਮੱਲੇਆਣਾ ਨੂੰ ਸਕੱਤਰ ਚੁਣਿਆ
ਮੋਗਾ/ 30 ਸਤੰਬਰ 2024/ ਰਾਜਵਿੰਦਰ ਰੌਂਤਾ
ਮੋਗਾ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਜਿਲ੍ਹੇ ਦੇ ਪੱਤਰਕਾਰ ਸਾਥੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਐੰਡ ਚੰਡੀਗੜ ਜਰਨਲਿਸਟ ਯੂਨੀਅਨ ਆਗੂਆਂ ਬਲਵਿੰਦਰ ਸਿੰਘ ਜੰਮੂ (ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ) ਅਤੇ ਬਲਬੀਰ ਸਿੰਘ ਜੰਡੂ (ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ) ਵੱਲੋਂ ਅਹੁਦੇਦਾਰ ਐਲਾਨੇ ਗਏ। ਇਸ ਚੌਣ ਅਨੁਸਾਰ ਗੁਰਪ੍ਰੀਤ ਸਿੰਘ ਗੋਪੀ ਰਾਊਕੇ ਜੱਗਬਾਣੀ ਪ੍ਰਧਾਨ, ਜਗਸੀਰ ਸ਼ਰਮਾ ਸੀਨੀਅਰ ਪੱਤਰਕਾਰ ਸਰਪ੍ਰਸਤ, ਸੁਰਿੰਦਰ ਸਿੰਘ ਮਾਨ ਬੀਬੀਸੀ ਚੇਅਰਮੈਨ, ਸੁਖਦੇਵ ਸਿੰਘ ਖਾਲਸਾ ਅਜੀਤ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਜਨਰਲ ਸਕੱਤਰ, ਰਣਜੀਤ ਬਾਵਾ ਜਗਬਾਣੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਦੌਧਰ ਪੰਜਾਬੀ ਟ੍ਰਿਬਿਊਨ ਮੀਤ ਪ੍ਰਧਾਨ, ਅਮਜਦ ਖਾਨ ਅੱਜ ਦੀ ਅਵਾਜ ਮੀਤ ਪ੍ਰਧਾਨ, ਮਨੋਜ ਭੱਲਾ ਜਗਬਾਣੀ ਕੈਸ਼ੀਅਰ, ਇਕਬਾਲ ਸਿੰਘ ਖਹਿਰਾ ਨਵਾਂ ਜਮਾਨਾ ਸਕੱਤਰ, ਬਿੱਟੂ ਗਰੋਵਰ ਸਪੋਕਸਮੈਨ ਸਕੱਤਰ, ਤਰਸੇਮ ਸੱਚਦੇਵਾ ਦੈਨਿਕ ਜਾਗਰਣ ਸਕੱਤਰ, ਜਗਰੂਪ ਸਰੋਆ ਅਜੀਤ ਪ੍ਰੈੱਸ ਸਕੱਤਰ ਚੁਣਿਆ ਗਿਆ।
ਪੰਜਾਬ ਐੰਡ ਚੰਡੀਗੜ ਜਰਨਲਿਸਟ ਯੂਨੀਅਨ ਆਗੂਆਂ ਬਲਵਿੰਦਰ ਸਿੰਘ ਜੰਮੂ (ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ) ਅਤੇ ਬਲਬੀਰ ਸਿੰਘ ਜੰਡੂ (ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ) ਨੇ ਬੋਲਦਿਆਂ ਕਿਹਾ ਕਿ ਇਕਮੁੱਠਤਾ ਹੀ ਹਰ ਮਸਲੇ ਦਾ ਹੱਲ ਹੈ। ਉਹਨਾਂ ਜੱਥੇਬੰਦੀ ਵੱਲੋਂ ਕਰਵਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਫ਼ ਸੁਥਰੀ ਈਮਾਨਦਾਰਾਨਾ ਪੱਤਰਕਾਰਤਾ ਕਰਨ ਲਈ ਪ੍ਰੇਰਿਆ। ਜਿਲ੍ਹਾ ਕਮੇਟੀ ਮੈਂਬਰਾਨ ਗੁਰਮੀਤ ਮਾਣੂੰਕੇ, ਰਾਜਵਿੰਦਰ ਰੌਂਤਾ, ਪਵਨ ਗਰਗ ਅਤੇ ਕ੍ਰਿਸ਼ਨ ਸਿੰਗਲਾ ਐਲਾਨੇ ਗਏ।
————————————————————————————————
ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਕਰਵਾਇਆ ਗਿਆ ਵਿਦਿਆਰਥੀਆਂ ਦਾ ਲਿਖਤੀ ਮੁਕਾਬਲਾ
ਹਰਮਨਪ੍ਰੀਤ ਕੌਰ ਨੇ ਪਹਿਲਾ, ਨੈਨਸੀ ਨੇ ਦੂਜਾ ਅਤੇ ਅੰਜਲੀ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ
ਮੋਗਾ/ 28 ਸਤੰਬਰ 2024/ ਭਵਨਦੀਪ ਸਿੰਘ ਪੁਰਬਾ
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਅਤੇ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਵਿਦਿਅਕ ਅਦਾਰਿਆ ਦੇ ਵਿਦਿਆਰਥੀਆਂ ਦੀ ਲਿਖਤੀ ਪ੍ਰਿਖਿਆ ਕਰਵਾਈ ਗਈ। ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਅਤੇ ਉਸ ਦੀ ਸੋਚ ਬਾਰੇ ਜਾਣੂ ਕਰਵਾਉਣ ਦੇ ਮਕਸਦ ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ, ਉਸ ਦੀ ਸੋਚ ਅਤੇ ਉਸ ਦੇ ਸੁਪਨਿਆ ਨਾਲ ਸਬੰਧਤ ਪ੍ਰਸ਼ਨਾ ਉੱਤਰਾਂ ਦੀ ਲਿਖਤੀ ਪ੍ਰਿਖਿਆ ਕਰਵਾਈ ਗਈ ਜਿਸ ਵਿੱਚ ਤਕਰੀਬਨ 60 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚੋਂ ਕੰਪਿਊਟਰ ਕੋਰਸ ਦੀਆਂ ਵਿਦਿਆਰਥਨਾ ਹਰਮਨਪ੍ਰੀਤ ਕੌਰ ਨੇ ਪਹਿਲਾ, ਨੈਨਸੀ ਨੇ ਦੂਜਾ ਅਤੇ ਅੰਜਲੀ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਪ੍ਰਿਖਿਆ ਸਮੇਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੀਰਵਾਲ ਕੌਰ, ਪੁਨੀਤ ਕੌਰ, ਦੀਕਸ਼ਾ, ਗੁਰਤੇਜ ਕੌਰ ਆਦਿ ਨੇ ਕਵਿਤਾਵਾਂ ਅਤੇ ਭਾਸ਼ਨਾ ਰਾਹੀਂ ਸ਼ਹੀਦ ਭਗਤ ਸਿੰਘ ਦੀ ਉਪਮਾ ਕੀਤੀ। ਪ੍ਰੋਗਰਾਮ ਵਿੱਚ ਟਰੱਸਟੀ ਸ. ਹਰਜਿੰਦਰ ਸਿੰਘ ਚੁਗਾਵਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਸ ਸੋਚ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵੀ ਅਤੇ ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ, ਮਾਸਟਰ ਜਸਵੰਤ ਸਿੰਘ ਪੁਰਾਣੇਵਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟੀ ਸ. ਅਵਤਾਰ ਸਿੰਘ ਘੋਲੀਆ, ਟਰੱਸਟੀ ਸ. ਰਾਮ ਸਿੰਘ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਟਰੱਸਟੀ ਮੈਡਮ ਕਰਮਜੀਤ ਕੌਰ ਘੋਲੀਆ, ਟਰੱਸਟੀ ਮੈਡਮ ਪਰਮਜੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਬੁੱਘੀਪੁਰ, ਕੰਪਿਉਟਰ ਟੀਚਰ ਜਸਪ੍ਰੀਤ ਕੌਰ, ਪਾਰਲਰ ਟੀਚਰ ਮੈਡਮ ਸ੍ਰੀਆ, ਕੰਪਿਉਟਰ ਟੈਲੀ ਟੀਚਰ ਵਿਸ਼ਾਲ, ਗਣਿਤ ਟੀਚਰ ਗੁਰਪ੍ਰੀਤ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਹੋਏ।
————————————————————————————————
ਪਿੰਡ ਵਾਂਦਰ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ 30 ਨਵੰਬਰ ਨੂੰ -ਬਾਬਾ ਰੇਸ਼ਮ ਸਿੰਘ ਖੁਖਰਾਣਾ, ਭਾਈ ਰਣਜੀਤ ਸਿੰਘ ਵਾਂਦਰ
ਮੋਗਾ/ 26 ਸਤੰਬਰ 2024/ ਭਵਨਦੀਪ ਸਿੰਘ ਪੁਰਬਾ
11 ਲੋੜਵੰਦ ਲੜਕੀਆਂ ਦੇ ਵਿਆਹ ਕਾਰਜ 30 ਨਵੰਬਰ ਨੂੰ ਕੀਤੇ ਜਾਣਗੇ। ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਦੀ ਅਗਵਾਈ ਵਿੱਚ ਅਤੇ ਬਾਬਾ ਰੇਸਮ ਸਿੰਘ ਖਖਰਾਣਾ ਅਤੇ ਸਤਿਕਾਰ ਕਮੇਟੀ ਵਾਂਦਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ 30 ਨਵੰਬਰ ਦਿਨ ਸ਼ਨੀਵਾਰ 2024 ਨੂੰ ਲੋੜਵੰਦ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਾਰਜ ਆਨੰਦ ਕਾਰਜ ਦੀ ਰਸਮ ਹੋਵੇਗੀ। ਇਸ ਸਮੇਂ ਲੋੜ ਮੁਤਾਬਕ ਸਮਾਨ ਦਿੱਤਾ ਜਾਵੇਗਾ, ਇਹ ਜਾਣਕਾਰੀ ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਹਲਕੇ ਦੀ ਧਾਰਮਿਕ ਸ਼ਖਸ਼ੀਅਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਹ ਕੰਨਿਆ ਦਾਨ ਵੱਡਾ ਪੁੰਨ ਹੈ ਸੰਗਤਾਂ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਸਕਦੀਆਂ ਹਨ। ਇਸ ਸਮਾਗਮ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਵੇਗਾ ਅਤੇ ਰਾਗੀ ਢਾਡੀ ਕਥਾ ਵਾਚਕ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਸਿੰਘ ਸਾਹਿਬਾਨ ਸੰਤ ਮਹਾਂਪੁਰਖ ਸਮਾਜ ਸੇਵੀ ਪੰਥਕ ਆਗੂ ਹਾਜ਼ਰੀਆਂ ਭਰਨਗੇ। ਇਹ ਸਮਾਗਮ ਵਿੱਚ ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਸਬੰਧੀ ਨੰਬਰ 89087-75000 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਰੂਰੀ ਸੂਚਨਾ ਲੜਕਾ ਅਤੇ ਲੜਕੀ ਦੇ ਪਰਿਵਾਰ ਲੋੜਵੰਦ ਹੋਣੇ ਚਾਹੀਦੇ ਹਨ ਅਤੇ ਫਾਰਮ ਭਰਨ ਲਈ ਆਪਣੇ ਪਰੂਫ ਆਪਣੀ ਉਮਰ ਪੜ੍ਹਾਈ ਦੇ ਸਰਟੀਫਿਕੇਟ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਕੇ ਪ੍ਰਬੰਧਕਾਂ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰਨ। ਇਸ ਸਮਾਗਮ ਵਿੱਚ ਟੈਂਟ ਦੀ ਸੇਵਾ ਲੰਗਰ ਦੀ ਸੇਵਾ ਕਿਸੇ ਵੀ ਪ੍ਰਕਾਰ ਦੀ ਸੇਵਾ ਫਰਨੀਚਰ ਦੀ ਸੇਵਾ ਮਠਿਆਈ ਦੀ ਸੇਵਾ ਹਲਵਾਈ ਦੀ ਸੇਵਾ ਸਬਜੀ ਦੀ ਸੇਵਾ ਸਪੀਕਰ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਸੇਵਾ ਨਿਭਾ ਸਕਦਾ ਹੈ। ਇਸ ਸਮਾਗਮ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਹ ਸਮਾਗਮ ਐਨਆਰਆਈ ਵੀਰ ਪਿੰਡ ਵਾਂਦਰ ਦੀ ਸੰਗਤ ਸਮੂਹ ਕਲੱਬ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗ੍ਰਾਮ ਪੰਚਾਇਤ ਸਾਰਿਆਂ ਦੇ ਸਹਿਯੋਗ ਨਾਲ ਅਤੇ ਬਲਵਿੰਦਰ ਸਿੰਘ ਬਾਗੀ ਖਾਲਸਾ, ਜਥੇਦਾਰ ਹਰਿਮੰਦਰ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਖਾਲਸਾ, ਰੇਸਮ ਸਿੰਘ ਖਾਲਸਾ, ਸੁਖਦੇਵ ਸਿੰਘ ਪੱਪੀ ਖਾਲਸਾ ਅਤੇ ਸਤਿਕਾਰ ਕਮੇਟੀ ਦੇ ਗਗਨਦੀਪ ਸਿੰਘ, ਰਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜੱਗਾ ਸਿੰਘ, ਜਗਦੀਪ ਸਿੰਘ ਗੱਗੀ, ਕਰਨਦੀਪ ਸਿੰਘ, ਦਿਲਜੀਤ ਸਿੰਘ, ਡਾਕਟਰ ਸੁਖਦੀਪ ਸਿੰਘ, ਸੀਪਾ ਪਿਆਰਾ ਸਿੰਘ, ਬਲਦੇਵ ਸਿੰਘ ਮਿ. ਤਾਰਾ ਸਿੰਘ, ਅੰਗਰੇਜ ਸਿੰਘ ਗੋਰਾ, ਸੋਨਾ ਸਿੰਘ ਸੇਠ ਅਤੇ ਹੋਰ ਸੇਵਾਦਾਰ ਸਾਰੇ ਸੇਵਾਵਾਂ ਨਿਭਾਉਣਗੇ।
—————————————————————
ਪਿੰਡ ਬੁੱਘੀਪੁਰਾ ਵਿਖੇ ਸਲਾਨਾ ਖੂਨ ਕੈਂਪ ਆਯੋਜਿਤ
ਖੂਨਦਾਨ ਸਭ ਤੋਂ ਵੱਡਾ ਦਾਨ ਹੈ -ਬਾਬਾ ਗੋਕਲ ਚੰਦ ਜੀ
ਮੋਗਾ/ 08 ਸਤੰਬਰ 2024 / ਮਵਦੀਲਾ ਬਿਓਰੋ
ਮੋਗਾ ਦੇ ਨੇੜਲੇ ਪਿੰਡ ਬੁੱਘੀਪੁਰਾ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਮਾਤਾ ਦੁਰਗਾ ਮੰਦਿਰ ਵਿਖੇ ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਦੇ ਸਹਿਯੋਗ ਨਾਲ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਵੱਲੋਂ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਬਿਨਾ ਕਿਸੇ ਪ੍ਰਚਾਰ ਅਤੇ ਵਾਧੂ ਦੇ ਖਰਚਿਆ ਤੋਂ ਸਿਰਫ ਸੇਵਾ ਦੇ ਮਕਸਦ ਨਾਲ ਸਾਦਾ ਢੰਗ ਨਾਲ ਆਯੋਜਿਤ ਕੀਤੇ ਗਏ ਇਸ ਖੂਨਦਾਨ ਕੈਂਪ ਵਿੱਚ ਤਕਰੀਬਨ 30 ਯੁਨਿਟ ਖੂਨਦਾਨ ਪ੍ਰਾਪਤ ਹੋਇਆ। ਇਸ ਮੌਕੇ ਬੋਲਦਿਆਂ ਮਾਤਾ ਦੁਰਗਾ ਮੰਦਿਰ ਦੇ ਮੁੱਖ ਸੇਵਾਦਾਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਬਾਬਾ ਗੋਕਲ ਚੰਦ ਜੀ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਹਰ ਤੰਦਰੁਸ਼ਤ ਵਿਅਕਤੀ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਖੁਨਦਾਨ ਕੈਂਪ ਵਿੱਚ ਕਈ ਔਰਤਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ। ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਰੋਚ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਟਰੱਸਟ ਦੇ ਖਜਾਨਚੀ ਸ. ਜਗਤਾਰ ਸਿੰਘ ਜਾਨੀਆ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਅਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਰਾਮ ਸਿੰਘ, ਟਰੱਸਟੀ ਨਰਜੀਤ ਕੌਰ ਬਰਾੜ, ਟਰੱਸਟੀ ਤੇ ਮੋਗਾ-1 ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ, ਸਬਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਦੇ ਪ੍ਰਧਾਨ ਬਲਦੇਵ ਸਿੰਘ, ਮੈਂਬਰ ਸੇਵਕ ਸਿੰਘ ਫੌਜੀ, ਹਰਜੰਗ ਸਿੰਘ, ਗਗਨਦੀਪ ਟੰਡਨ, ਗੁਰਮੀਤ ਸਿੰਘ ਵਿੱਕੀ, ਡਾ. ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਖੋਟਾ, ਮੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਮਹਿਣਾ, ਨਿਰਮਲ ਸਿੰਘ ਨਿੰਮਾ, ਸ. ਕੁਲਦੀਪ ਸਿੰਘ ਦੌਧਰ, ਕਮਲਜੀਤ ਸਿੰਘ ਬੁੱਘੀਪੁਰਾ, ਗ੍ਰਾਮ ਪੰਚਾਇਤ ਅਤੇ ਕਲੱਬ ਦੇ ਮੈਂਬਰ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਮਹਿਣਾ ਵਿਖੇ ਸਲਾਈ ਕੋਰਸ ਪਾਸ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਵੰਡੇ ਗਏ
ਮੋਗਾ/ 01 ਸਤੰਬਰ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਵੱਲੋਂ ਪਿੰਡ ਮਹਿਣਾ ਵਿਖੇ ਘਰੇਲੂ ਔਰਤਾਂ ਨੂੰ ਹੁੱਨਰ ਸਿਖਾਉਣ ਲਈ ਸ਼ੁਰੂ ਕੀਤੇ ਗਏ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਸਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਟਰੱਸਟੀ ਸ, ਹਰਜਿੰਦਰ ਸਿੰਘ ਚੁਗਾਵਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ ਮੁੱਖ ਤੌਰ ਤੇ ਹਾਜਰ ਹੋਏ। ਉਪਰੋਕਤ ਟਰੱਸਟੀਆਂ ਨੇ ਸਿਖਿਆਰਥਣਾ ਨੂੰ ਸੰਬੋਧਣ ਕਰਦਿਆ ਉਨ੍ਹਾਂ ਕੋਰਸ ਪੂਰਾ ਕਰਨ ਉਪਰੰਤ ਸਟਰੀਫਿਕੇਟ ਪ੍ਰਾਪਤ ਕਰਨ ਲਈ ਮੁਬਾਰਕਾਂ ਅਤੇ ਚੰਗੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਹੋਰਨਾ ਤੋਂ ਇਲਾਵਾ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਸ. ਗੁਰਇਕਬਾਲ ਸਿੰਘ, ਅਧਿਆਪਕ ਅਰਵਿੰਦਰ ਸਿੰਘ, ਸਲਾਈ ਟੀਚਰ ਮੈਡਮ ਹਰਪ੍ਰੀਤ ਕੌਰ ਅਤੇ ਸਲਾਈ ਦਾ ਕੋਰਸ ਕਰਨ ਵਾਲੀਆਂ ਸਿਖਿਆਰਥਣਾ ਮੁੱਖ ਤੌਰ ਤੇ ਹਾਜਰ ਸਨ।
—————————————————————
ਕੰਗਨਾ ਰਨੌਤ ਦੀ ਫਿਲਮ ਐਮਰਜੈਂਸੀ ਤੇ ਪਾਬੰਦੀ ਲਾਈ ਜਾਵੇ -ਸੰਤ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਜਸਵਿੰਦਰ ਸਿੰਘ
ਕਿਹਾ, “ਨਹੀਂ ਦੇਸ ਦਾ ਅਮਨ ਕਾਨੂੰਨ ਹੋ ਸਕਦੈ ਭੰਗ “
ਮੋਗਾ/ 26 ਅਗਸਤ 2024/ ਰਾਜਿੰਦਰ ਸਿੰਘ ਕੋਟਲਾ
ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਤੇ ਤੁਰੰਤ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਨਾਲ ਦੇਸ਼ ਦੇ ਵਿੱਚ ਅਮਨ ਕਨੂੰਨ ਭੰਗ ਹੋ ਸਕਦਾ ਹੈ, ਦੰਗੇ ਪਸਾਦ ਹੋ ਸਕਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਕੰਗਣਾ ਨੇ ਜੋ ਫ਼ਿਲਮ ਐਮਰਜੰਸੀ ਬਣਾਈ ਹੈ ਇਹ ਸਾਰੀ ਕਹਾਣੀ ਤੱਥਾਂ ਨੂੰ ਤੋੜ ਮਰੋੜ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਸਤੇ ਸਿੱਖਾਂ ਪ੍ਰਤੀ ਪੂਰੇ ਦੇਸ ਚ ਨਫ਼ਰਤ ਪੈਦਾ ਕਰਨ ਦੀ ਬਹੁਤ ਵੱਡੀ ਸ਼ਾਜਿਸ ਘੜੀ ਜਾ ਰਹੀ ਹੈ ਜਦੋ ਕਿ ਐਮਰਜੰਸੀ ਸੰਨ ਪੰਝੱਤਰ ਦੀ ਘਟਨਾ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪੱਚੀ ਅਗਸਤ ਊਨੀ ਸੌ ਸਤੱਤਰ (25-8-1977) ਨੂੰ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ ਉਦੋਂ ਤੱਕ ਐਮਰਜੰਸੀ ਖਤਮ ਹੋ ਚੁੱਕੀ ਸੀ। ਇਸ ਦੇ ਨਾਲ ਸੰਤ ਜਰਨੈਲ ਸਿੰਘ ਜੀ ਨੂੰ ਜੋੜਨਾ ਸਰਾਸਰ ਗਲਤ ਹੈ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਬਰਾਬਰ ਹੈ ਦੂਜਾ ਇਸ ਫ਼ਿਲਮ ਚ ਜੋ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੂਆਂ ਦੇ ਕਤਲ ਬੱਸਾਂ ਚੋ ਕੱਢ ਕੱਢ ਕੇ ਸਿੱਖ ਖਾੜਕੂਆਂ ਨੇ ਕੀਤੇ ਇਹ ਵੀ ਬਿਲਕੁਲ ਗਲਤ ਹੈ। ਇਹ ਸਭ ਸਰਕਾਰੀ ਇਜੰਸੀਆਂ ਨੇ ਕੀਤੇ ਸਨ ਜੇ ਕੰਗਣਾ ‘ਚ ਹਿੰਮਤ ਹੈ ਤਾਂ ਤੇਰੀ ਬੀਜੇਪੀ ਦੀ ਕੇਂਦਰ ਚ ਸਰਕਾਰ ਹੈ ਕਰਵਾ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ।
ਕੰਗਣਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਤ ਬਿਆਨਬਾਜ਼ੀ ਕਰ ਕੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਕਿਸਾਨੀ ਅੰਦੋਲਨ ਸਮੇਂ ਅੰਦੋਲਨ ‘ਚ ਹਾਜ਼ਰੀ ਭਰ ਰਹੀਆਂ ਬੀਬੀਆਂ ਬਾਰੇ ਭੱਦੀਆਂ ਟਿੱਪਣੀਆਂ ਕਰਨਾ, ਹੁਣ ਫੇਰ ਇਹ ਕਹਿਣਾ ਕਿ ਕਿਸਾਨੀ ਅੰਦੋਲਨ ਚ ਲੜਕੀਆਂ ਦੇ ਨਾਲ ਬਲਾਤਕਾਰ ਹੁੰਦੇ ਸੀ। ਇਹ ਵੀ ਸਿੱਖਾਂ ਤੇ ਕਿਸਾਨਾਂ ਪ੍ਰਤੀ ਨਫ਼ਰਤ ਤੇ ਮਾੜੀ ਸੋਚ ਦਾ ਪ੍ਰਗਟਾਵਾ ਹੀ ਕੀਤਾ ਹੈ। ਅਸੀ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸਖ਼ਤ ਸ਼ਬਦਾਂ ਕਹਿਣਾ ਚਹੁੰਦੇ ਹਾਂ ਕਿ ਐਮਰਜੰਸੀ ਫ਼ਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਜੇ ਪਾਬੰਦੀ ਨਾ ਲਾਈ ਗਈ ਤਾਂ ਅਸੀ ਪੰਜਾਬ ਦੇ ਕਿਸੇ ਵੀ ਸਿਲਮੇ ਚ ਫ਼ਿਲਮ ਬਿਲਕੁਲ ਨਹੀਂ ਚੱਲਣ ਦੇਵਾਂਗੇ। ਇਸ ਫ਼ਿਲਮ ਦੀ ਝੂਠੀ ਕਹਾਣੀ ਦਾ ਡੱਟ ਕੇ ਵਿਰੋਧ ਕਰਾਂਗੇ। ਅਸੀ ਬੀਜੇਪੀ ਵਾਲਿਆਂ ਨੂੰ ਵੀ ਪੁੱਛਣਾ ਚਹੁੰਦੇ ਹਾਂ ਕਿ ਤੁਸੀ ਕੰਗਣਾ ਰਣਾਉਤ ਦੇ ਨਾਲ ਹੋ? ਕਿਓ ਕਿ ਕੰਗਣਾਂ ਤੁਹਾਡੀ ਪਾਰਟੀ ਦੀ MP ਹੈ ਇਹ ਕਾਰਵਾਈਆਂ ਪੰਜਾਬ ਚ ਬੀਜੇਪੀ ਦਾ ਵੀ ਨੁਕਸਾਨ ਕਰਨਗੀਆਂ। ਅਸੀ ਸਾਰੇ ਸਿੱਖ ਜਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਸਿੱਖ ਸ਼ਖਸ਼ੀਅਤਾਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਫ਼ਿਲਮ ਦਾ ਡੱਟਕੇ ਵਿਰੋਧ ਕੀਤਾ ਜਾਵੇ। ਫ਼ਿਲਮ ਕਿਤੇ ਵੀ ਚੱਲਣ ਨਾ ਦਿੱਤੇ ਜਾਵੇ।
—————————————————————
ਸ਼੍ਰੀਮਤੀ ਚਾਰੂਮਿਤਾ ਨੇ ਜ਼ਿਲ੍ਹਾ ਮੋਗਾ ਦੇ ਨਵੇਂ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਮੋਗਾ/ 21 ਅਗਸਤ 2024/ ਭਵਨਦੀਪ ਸਿੰਘ ਪੁਰਬਾ
ਸ਼੍ਰੀਮਤੀ ਚਾਰੂਮਿਤਾ ਨੇ ਅੱਜ ਜ਼ਿਲ੍ਹਾ ਮੋਗਾ ਦੇ ਨਵੇਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਕੀਤੇ ਗਏ ਤਬਾਦਲਿਆਂ ਵਿੱਚ ਉਹਨਾਂ ਨੂੰ ਫਿਰੋਜ਼ਪੁਰ ਤੋਂ ਪਦਉਨਤ ਕਰਕੇ ਮੋਗਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਦੱਸਣ ਯੋਗ ਹੈ ਕਿ ਉਹ ਸਾਲ 2014 ਬੈਚ ਦੇ ਪੀ ਸੀ ਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਸੁਲਤਾਨਪੁਰ ਲੋਧੀ, ਸ਼ਾਹਕੋਟ, ਧਰਮਕੋਟ ਅਤੇ ਫਿਰੋਜ਼ਪੁਰ ਵਿਖੇ ਐੱਸ ਡੀ ਐੱਮ ਸਮੇਤ ਹੋਰ ਕਈ ਮਹੱਤਵਪੂਰਨ ਅਹੁਦਿਆਂ ਉੱਤੇ ਸੇਵਾਵਾਂ ਨਿਭਾਅ ਚੁੱਕੇ ਹਨ।
ਅੱਜ ਅਹੁਦਾ ਸੰਭਾਲਣ ਮੌਕੇ ਉਹਨਾਂ ਦੱਸਿਆ ਕਿ ਉਹ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਵਧੀਆ ਪ੍ਰਸ਼ਾਸ਼ਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਪੁਰਜੋਰ ਯਤਨ ਕਰਨਗੇ। ਲੋਕਾਂ ਨੂੰ ਤੈਅ ਸਮਾਂ ਸੀਮਾ ਵਿੱਚ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਮੂੰਵਾਲਾ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਕੈਂਪ ਵਿੱਚ 610 ਮਰੀਜਾਂ ਦਾ ਹੋਇਆ ਚੈੱਕਅਪ, 40 ਮਰੀਜਾਂ ਦੇ ਹੋਣਗੇ ਅਪ੍ਰੈਸ਼ਨ
ਰਾਮੂੰਵਾਲਾ ਨਵਾਂ/ 21 ਅਗਸਤ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਰਾਮੂੰਵਾਲਾ ਵਿਖੇ ਲਗਾਏ ਗਏ ਅੱਖਾਂ ਦੇ ਮੁਫਤ ਚੈਕਅਪ ਕੈਂਪ ਵਿੱਚ ਤਕਰੀਬਨ 610 ਮਰੀਜਾ ਦਾ ਚੈੱਕਅਪ ਹੋਇਆ। ਜਰੂਰਤਮੰਦ ਮਰੀਜਾ ਨੂੰ ਮੁੱਫਤ ਦਵਾਈਆਂ ਦਿੱਤੀਆਂ ਗਈਆਂ। ਤਕਰੀਬਨ 315 ਜਰੂਰਤ ਮੰਦ ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ ਇਨ੍ਹਾਂ ਵਿਚੋਂ 40 ਮਰੀਜਾਂ ਦਾ ਮੁੱਫਤ ਅਪ੍ਰੈਸ਼ਨ ਕੀਤਾ ਜਾ ਰਿਹਾ ਹੈ। ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮੋਨਿਕਾ ਸਿੰਘ, ਕੈਂਪ ਇੰਚਾਰਜ ਹਰਕੋਮਲਜੀਤ ਸਿੰਘ ਦੀ ਟੀਮ ਗੁਰਪ੍ਰੀਤ ਸਿੰਘ, ਅਦਰਸ, ਰਿਸੀਕਾ, ਦਿਲਰਾਜ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਵਿਸ਼ਾਲ ਅੱਖਾਂ ਦੇ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਪ੍ਰਧਾਨ ਸ਼੍ਰੀ ਗੋਲਕਚੰਦ ਬੁੱਘੀਪੁਰਾ, ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾ, ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਅਤੇ ਜੱਥੇਦਾਰ ਰਾਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਰੀਬਨ ਕੱਟ ਕੇ ਕੀਤਾ।
ਟਰੱਸਟੀ ਸ. ਕੁਲਵਿੰਦਰ ਸਿੰਘ ਮਖਾਣਾ ਦੀ ਦੇਖ-ਰੇਖ ਅਤੇ ਯੋਗ ਅਗਵਾਹੀ ਹੇਠ ਡੇਰਾ ਬਾਬਾ ਪੂਰਨਦਾਸ ਵਿਖੇ ਲਗਾਏ ਗਏ ਇਸ ਵਿਸ਼ਾਲ ਅੱਖਾਂ ਦੇ ਕੈਂਪ ਵਿੱਚ ਭਗਤ ਪੂਰਨ ਸਿੰਘ ਜੀ ਸੇਵਾ ਕਮੇਟੀ ਵੱਲੋਂ ਸਾਰੇ ਮਰੀਜਾਂ ਵਾਸਤੇ ਲੰਗਰ, ਚਾਹ ਪਾਣੀ ਅਤੇ ਉਨ੍ਹਾਂ ਦੇ ਬੈਠਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਕਮੇਟੀ ਨੇ ਬਾਬਾ ਪੂਰਨਦਾਸ ਡੇਰੇ ਦੇ ਪ੍ਰਬੰਧਕਾਂ ਦਾ, ਛਬੀਲ ਲਗਾਉਣ ਵਾਲੇ ਵੀਰਾਂ ਦਾ ਅਤੇ ਇਸ ਕੈਂਪ ਵਾਸਤੇ ਮਾਇਕ ਸਹਾਇਤਾਂ ਭੇਜਣ ਵਾਲੇ ਕੁਲਦੀਪ ਸਿੰਘ ਗਿੱਲ ਯੂਐਸਏ, ਰਣਜੀਤ ਸਿੰਘ ਗਿੱਲ ਯੂਐਸਏ, ਲਾਡੀ ਗਿੱਲ ਯੂਐਸਏ ਬਾਰ ਵਾਲੇ, ਖੁਸ਼ਵਿੰਦਰ ਕੌਰ, ਮਨਵੀਰ ਕੌਰ, ਡਾਕਟਰ ਮੋਹਨ ਸਿੰਘ, ਨੰਬਰਦਾਰ ਗੁਰਮੀਤ ਸਿੰਘ ਪੱਤਰਕਾਰ ਤਰਨਜੀਤ ਕੌਰ ਅਤੇ ਸਹਾਇਤਾ ਭੇਜਣ ਵਾਲੇ ਹੋਰ ਵੀਰਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਹਰਜਿੰਦਰ ਸਿੰਘ ਘੋਲੀਆ, ਡਾ. ਅਕਬਰ ਚੜਿੱਕ, ਜਗਸ਼ੀਰ ਸਿੰਘ, ਠੇਕੇਦਾਰ ਲਾਲਦੀਨ ਅਤੇ ਭਗਤ ਪੂਰਨ ਸਿੰਘ ਸੇਵਾ ਕਮੇਟੀ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਪਿੰਦਰ, ਖਜਾਨਚੀ ਗੁਰਵੀਰ ਸਿੰਘ, ਗੁਰਤੇਜ ਸਿੰਘ ਤੇਜੀ, ਜਗਰਾਜ ਸਿੰਘ ਰਾਜਾ ਸੰਧੂ, ਪੀਤਾ, ਗਗਨਾ, ਸੋਨੀ, ਬਲਦੇਵ ਸਿੰਘ ਬਦਾਵਾ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਵੰਡੇ ਗਏ
ਸੰਨੀ ਉਬਰਾਏ ਚੈਰੀਟੇਬਲ ਲੈਬ ਮੋਗਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ -ਮੈਨੇਜਰ ਗੁਰਜੰਟ ਸਿੰਘ
ਮੋਗਾ/ 20 ਅਗਸਤ 2024/ ਭਵਨਦੀਪ ਸਿੰਘ ਪੁਰਬਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਬਸਤੀ ਗੋਬਿੰਦਗੜ੍ਹ ਮੋਗਾ ਵਿੱਚ ਖੋਲ੍ਹੀ ਗਈ ਸੰਨੀ ਉਬਰਾਏ ਚੈਰੀਟੇਬਲ ਲੈਬ ਮੋਗਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਕਿਉਂਕਿ ਇਸ ਲੈਬ ਵਿੱਚ ਸਾਰੇ ਟੈਸਟ ਬਜਾਰ ਨਾਲੋਂ 70% ਤੋਂ 80% ਸਸਤੇ ਰੇਟਾਂ ਤੇ ਕੀਤੇ ਜਾ ਰਹੇ ਹਨ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਮਰੀਜ ਇਸ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਗੁਰਜੰਟ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਪਿੰਡ ਰੋਲੀ ਨੇ ਪੈਨਸ਼ਨ ਵੰਡਣ ਮੌਕੇ ਕੀਤਾ।
ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਦੀ ਪ੍ਰਧਾਨਗੀ ਹੇਠ ਚੈਕਵੰਡ ਸਮਾਰੋਹ ਹੋਇਆ। ਜਿਸ ਵਿੱਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਬਾਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਐਤਕੀ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ 30 ਅਗਸਤ ਨੂੰ ਆਪਣੇ ਚੈੱਕ ਹਾਸਿਲ ਕਰ ਲੈਣਗੀਆਂ। ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਹਰ ਮਹੀਨੇ ਲਾਭਪਾਤਰੀ ਔਰਤਾਂ ਦੀ ਸਹੂਲਤ ਵਾਸਤੇ ਮਹੀਨੇ ਦੀਆਂ ਦੋ ਤਰੀਖਾਂ ਰਾਖਵੀਆਂ ਰੱਖੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਲਾਭਪਾਤਰੀ ਔਰਤ ਨੂੰ ਖੱਜਲ ਖੁਆਰ ਨਾ ਹੋਣਾ ਪਵੇ।
ਇਸ ਮੌਕੇ ਗੁਰਜੰਟ ਸਿੰਘ (ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਪਿੰਡ ਰੋਲੀ) ਦੇ ਨਾਲ ਗੋਰਵ ਗੁਪਤਾ, ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਹਰਭਿੰਦਰ ਸਿੰਘ ਜਾਨੀਆ (ਪ੍ਰਧਾਨ: ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ), ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਜੱਥੇਦਾਰ ਰਾਮ ਸਿੰਘ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਐਨ.ਜੀ.ਓ. ਹਰਜਿੰਦਰ ਸਿੰਘ ਘੋਲੀਆ, ਜਗਸ਼ੀਰ ਸਿੰਘ, ਠੇਕੇਦਾਰ ਲਾਲਦੀਨ, ਜਸਵੰਤ ਸਿੰਘ, ਜਸਪ੍ਰੀਤ ਸਿੰਘ ਮੈਂਬਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ ਆਦਿ ਮੁੱਖ ਤੌਰ ਤੇ ਹਾਜ਼ਰ ਹੋਏ।
—————————————————————
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਮੁੱਖ ਦਫਤਰ ਵਿਖੇ 15 ਅਗਸਤ ਅਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਮੋਗਾ/ 17 ਅਗਸਤ 2024/ ਮਵਦੀਲਾ ਬਿਓਰੋ
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕਾਰਜ ਨੂੰ ਕਰਦੀ ਹੋਈ ਵਿਦਿਅਕ ਸਿੱਖਿਆ ਦੇ ਰਹੀ ਹੈ ਉੱਥੇ ਵਿਦਿਆਰਥੀਆਂ ਦੇ ਗੁਣਾ ਨੂੰ ਉਤਸਾਹਿਤ ਕਰਦੀ ਹੋਈ ਦਿਨ ਤਿਉਹਾਰਾ ਮੌਕੇ ਸਮੇਂ-ਸਮੇਂ ਉਨ੍ਹਾਂ ਨੂੰ ਆਪਣੀ ਕਲਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੀ ਹੈ। ਇਸੇ ਕੜੀ ਤਹਿਤ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਮੁੱਖ ਦਫਤਰ ਵਿਖੇ 15 ਅਗਸਤ ਅਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਟਰੱਸਟੀ ਮੈਬਰਾਂ, ਉਨ੍ਹਾਂ ਦੇ ਪ੍ਰੀਵਾਰਾਂ, ਸਿੱਖਿਆ ਕੇਦਰ ਦੇ ਟੀਚਰਾ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਹੋਈ ਅਤੇ ਫਿਰ ਆਜਾਦੀ ਦਿਵਸ ਦੇ ਗੀਤ ਅਤੇ ਕਵਿਤਾਵਾਂ ਸੁਣਾਈਆਂ ਗਈਆ। ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਨੇ ਆਪਣੇ ਭਾਸ਼ਨ ਰਾਹੀਂ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਟਰੱਸਟੀ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਉਨ੍ਹਾਂ ਦੀ ਪਤਨੀ ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ) ਬੇਟੀ ਉਮੰਗਦੀਪ ਕੌਰ ਪੁਰਬਾ, ਬੇਟਾ ਏਕਮਜੋਤ ਸਿੰਘ ਪੁਰਬਾ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ ਮੁੱਖ ਤੌਰ ਤੇ ਹਾਜਰ ਹੋਏ। ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲੀਆ ਨੇ ਟਰੱਸਟ ਵੱਲੋਂ ਆਏ ਮਹਿਮਾਨਾ, ਪੋ੍ਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਟੀਚਰਾ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਮਾਸਟਰ ਜਸਵੰਤ ਸਿੰਘ ਪੁਰਾਣੇ ਵਾਲਾ ਅਤੇ ਡੀ.ਜੇ. ਦੀ ਸੇਵਾ ਗੁਰਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਕੁਇੰਜ ਮੁਕਾਬਲਾ ਮੈਡਮ ਜਸਵੀਰ ਕੌਰ ਬੁੱਘੀਪੁਰਾ ਦੀ ਨਿਰਦੇਸ ਅਨੁਸਾਰ ਹੋਇਆ ਜਿਸ ਨੂੰ ਸਭ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਮੁਟਿਆਰਾ ਨੇ ਗਿੱਧੇ, ਬੋਲੀਆ ਤੇ ਧਮਾਲਾ ਪਾਈਆ। ਇਸ ਮੌਕੇ ਲਗਾਈ ਗਈ ਗੋਲ ਗੱਪਿਆ ਦੀ ਰੇਹੜੀ ਅਤੇ ਸਮੋਸਿਆ ਨੇ ਪ੍ਰੋਗਰਾਮ ਨੂੰ ਸੱਭਿਆਚਾਰਕ ਮੇਲੇ ਦਾ ਰੂਪ ਦੇ ਦਿੱਤਾ।
ਇਸ ਸਾਰੇ ਪ੍ਰੋਗਰਾਮ ਮੌਕੇ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਸਟੀਚਿੰਗ ਟੀਚਰ ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ, ਕੰਪਿਉਟਰ ਟੀਚਰ ਜਸਪ੍ਰੀਤ ਕੌਰ, ਪਾਰਲਰ ਟੀਚਰ ਸ੍ਰੇਆ, ਟੈਲੀ ਅਤੇ ਅਕਾਉਟ ਟੀਚਰ ਵਿਸ਼ਾਲ, ਮੈਥ ਟੀਚਰ ਗੁਰਪ੍ਰੀਤ ਸਿੰਘ, ਲੈਬ ਤੋ ਲਖਵਿੰਦਰ ਸਿੰਘ, ਭਗਵੰਤ ਸਿੰਘ, ਮੈਡਮ ਸਿਮਰਨ ਤੋਂ ਇਲਾਵਾ ਪਾਰਲਰ, ਸਿਲਾਈ ਤੇ ਕੰਪਿਉਟਰ ਕੋਰਸ ਦੇ ਵਿਦਿਆਰਥੀ ਹਾਜਰ ਸਨ।
—————————————————————
ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰ ਲੇਖਕ ਰਾਜਵਿੰਦਰ ਰੌਂਤਾ ਦੀ ਪੁਸਤਕ ‘ਮੇਰਾ ਹੱਕ ਬਣਦਾ ਏ ਨਾ ?’ ਰਿਲੀਜ਼
ਲੇਖਕ ਵਰਗ ਸਮਾਜ ਨੂੰ ਸੇਧ ਦੇਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸਹਿਯੋਗ ਕਰੇ -ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ
ਮੋਗਾ/ 02 ਅਗਸਤ 2024/ ਮਵਦੀਲਾ ਬਿਓਰੋ
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਲੇਖਕ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਨੂੰ ਪਹੁੰਚਾਉਣ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰੇ। ਉਹ ਆਪਣੇ ਦਫ਼ਤਰ ਵਿਖੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਰਾਜਵਿੰਦਰ ਰੌਂਤਾ ਦੀ ਪੁਸਤਕ ‘ਮੇਰਾ ਹੱਕ ਬਣਦਾ ਏ ਨਾ ?’ ਰਿਲੀਜ਼ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰ ਗੁਰਭੇਜ ਸਿੰਘ ਬਰਾੜ ਰੀਡਰ, ਸ਼੍ਰੀ ਅੰਕਿਤ ਨਿੱਜੀ ਸਹਾਇਕ ਡਿਪਟੀ ਕਮਿਸ਼ਨਰ ਅਤੇ ਹੋਰ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਲੇਖਕ ਦੀ ਕਲਮ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਉਸ ਦੀ ਲਿਖਤ ਨੂੰ ਹਰ ਸੰਵੇਦਨਸ਼ੀਲ ਵਿਅਕਤੀ ਪੜ੍ਹਦਾ ਹੈ। ਲੋਕ ਹੋਰ ਕਿਸੇ ਮਾਧਿਅਮ ਨਾਲੋਂ ਚੰਗੀਆਂ ਲਿਖਤਾਂ ਉੱਤੇ ਜਿਆਦਾ ਵਿਸ਼ਵਾਸ਼ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਲੇਖਕ ਵਰਗ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਜਿਆਦਾ ਲਿਖਣ ਲੱਗੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਸੱਚਮੁੱਚ ਹੀ ਸੱਭਿਅਕ ਸਮਾਜ ਦੀ ਸ਼੍ਰੇਣੀ ਵਿੱਚ ਆ ਜਾਵਾਂਗੇ। ਇਸੇ ਤਰ੍ਹਾਂ ਕੋਈ ਵੀ ਵਿਅਕਤੀ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਵੀ ਨਹੀਂ ਰਹੇਗਾ। ਉਹਨਾਂ ਲੇਖਕ ਰਾਜਵਿੰਦਰ ਰੌਂਤਾ ਨੂੰ ਕਿਤਾਬ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
—————————————————————
ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਫਤਹਿਗੜ੍ਹ ਕੋਰੋਟਾਣਾ ਵਿਖੇ ਸਿਲਾਈ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ
ਮੋਗਾ/ 02 ਅਗਸਤ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਫਤਹਿਗੜ੍ਹ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ (ਡਾਇਰੈਕਟਰ: ਐਜੂਕੇਸ਼ਨ ਵਿਭਾਗ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਦੇ ਦਿਸ਼ਾ ਨਿਰਦੇਸ ਅਨੁਸਾਰ ਟਰੱਸਟ ਦੀ ਮੋਗਾ ਇਕਾਈ ਦੀ ਟੀਮ ਵੱਲੋਂ ਸੈਂਟਰ ਵਿਖੇ ਹਾਜਰ ਹੋ ਕੇ ਸਿਖਿਆਰਥਣਾ ਦੀ ਸਿਲਾਈ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਜਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਜਰਨਲ ਸਕੱਤਰ ਅਵਤਾਰ ਸਿੰਘ ਘੋਲੀਆ, ਟਰੱਸਟੀ ਹਰਜਿੰਦਰ ਸਿੰਘ ਚੁਗਾਵਾ, ਟਰੱਸਟੀ ਹਰਭਿੰਦਰ ਸਿੰਘ ਜਾਨੀਆ (ਪ੍ਰਧਾਨ: ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ), ਟਰੱਸਟੀ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਿਲਾਈ ਟੀਚਰ ਸੁਖਵਿੰਦਰ ਕੌਰ ਬੁੱਘੀਪੁਰਾ, ਸਿਲਾਈ ਟੀਚਰ ਜਸਵੀਰ ਕੌਰ ਚੀਮਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਜੱਥੇਦਾਰ ਰਾਮ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਹੋਏ।
—————————————————————
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਵੱਲੋਂ ਪਿੰਡ ਚੜਿੱਕ ਵਿਖੇ ਮੁਫਤ ਸਿਲਾਈ ਸਿੱਖਿਆ ਸੈਂਟਰ ਸ਼ੁਰੂ
ਮੋਗਾ/ 01 ਅਗਸਤ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਅਨੇਕਾ ਹੀ ਸਿਲਾਈ ਸੈਂਟਰ, ਕੰਪਿਉਟਰ ਸੈਂਟਰ ਚੱਲ ਰਹੇ ਹਨ ਅਤੇ ਬਹੁੱਤ ਹੀ ਸਸਤੇ ਰੇਟਾਂ ਵਿੱਚ ਖੂਨ ਦੇ ਹਰ ਤਰ੍ਹਾਂ ਦੇ ਟੈਸਟ ਕਰਨ ਲਈ ਲੈਬ ਸਥਾਪਿਤ ਕੀਤੀਆਂ ਗਈਆਂ ਹਨ। ਵਿਦਿਆ ਅਤੇ ਸਿਹਤ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਉਦਿਆ ਹੋਰ ਕਈ ਲਬਾਟਰੀਆਂ ਅਤੇ ਵਿਦਿਅਕ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਓਬਰਾਏ ਸਾਹਿਬ ਦੇ ਦਿਸ਼ਾ ਨਿਰਦੇਸ ਅਨੁਸਾਰ ਮੋਗਾ ਜਿਲ੍ਹੇ ਦੀ ਟੀਮ ਵੱਲੋਂ ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ ਦੀ ਦੇਖ-ਰੇਖ ਹੇਠ ਪਿੰਡ ਚੜਿੱਕ ਵਿਖੇ ਮੁਫਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਕਰਨ ਲਈ ਮੋਗਾ ਇਕਾਈ ਦੇ ਜਿਲ੍ਹਾ ਮੋਗਾ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ) ਮੁੱਖ ਤੌਰ ਤੇ ਹਾਜਿਰ ਹੋਏ।
ਚੜਿੱਕ ਪਿੰਡ ਦੇ ਗੁਰਦੁਆਰਾ ਬਾਬਾ ਖੁਸਹਾਲ ਸਿੰਘ ਜੀ ਵਿਖੇ 40 ਕੁੜੀਆਂ ਦੇ ਬੈਚ ਦਾ ਸੈਂਟਰ ਦਾ ਆਰੰਭ ਹੋਇਆ। ਇਸ ਸਿਲਾਈ ਸੈਂਟਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ। ਉਪਰੰਤ ਹਾਜਰ ਹੋਈਆਂ ਵਿਦਿਆਰਥਣਾ ਅਤੇ ਪਤਵੰਤੇ ਸੱਜਣਾ ਨੂੰ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਜੀ ਨੇ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸ਼ਥਾਰ ਪੂਰਵਕ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਪਹੁੰਚੀ ਟੀਮ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ, ਮੀਤ ਪ੍ਰਧਾਨ ਸ. ਜਸਵੀਰ ਸਿਘ, ਸੈਕਟਰੀ ਸ. ਅਜਮੇਰ ਸਿੰਘ, ਖਜਾਨਚੀ ਸ. ਬੂਟਾ ਸਿੰਘ, ਦਰਸ਼ਨ ਰਾਮ, ਸ. ਜਸਵੀਰ ਸਿੰਘ, ਸ. ਜਗਰਾਜ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਗੁਰਸੇਵਕ ਸਿੰਘ (ਸਾਬਕਾਂ ਮੈਂਬਰ) ਸਿਲਾਈ ਟੀਚਰ ਮੈਡਮ ਅਮਰਜੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਰੂਰਲ ਐਨ.ਜੀ.ਓ. ਵੱਲੋਂ ਬਿਊਟੀ ਪਾਰਲਰ ਅਤੇ ਕੰਪਿਉਟਰ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਮੋਗਾ/ 31 ਜੁਲਾਈ 2024/ ਮਵਦੀਲਾ ਬਿਓਰੋ
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਵੱਲੋਂ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਬਿਊਟੀ ਪਾਰਲਰ ਅਤੇ ਕੰਪਿਉਟਰ ਦਾ ਕੋਰਸ ਪੂਰਾ ਹੋਣ ਉਪਰੰਤ ਪਾਸ ਹੋਏ ਵਿਦਿਆਰਥੀਆ ਨੂੰ ਸਰਟੀਫਿਕੇਟ ਵੰਡਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਹੋਏ।
ਇਸ ਸਮੇਂ 40 ਵਿਦਿਆਰਥੀਆ ਨੇ ਬਿਊਟੀ ਪਾਰਲਰ ਅਤੇ ਕੰਪਿਉਟਰ ਦਾ ਕੋਰਸ ਪੂਰਾ ਕਰਕੇ ਆਪਣਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਮੌਕੇ ਉਪਰੋਕਤ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਣ ਕਰਦਿਆ ਆਪਣਾ ਕੋਰਸ ਪੂਰਾ ਕਰਕੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਆਉਣ ਵਾਲੀ ਜਿੰਦਗੀ ਦੀ ਕਾਮਯਾਬੀ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵਿਦਿਆਰਥੀਆਂ ਸਮੇਤ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਮੈਡਮ ਸੁਖਵਿੰਦਰ ਕੌਰ, ਗਰਾਮਰ ਟੀਚਰ ਮੈਡਮ ਰਮਨਦੀਪ ਕੌਰ, ਪਾਰਲਰ ਟੀਚਰ ਸ੍ਰੇਆ, ਮੈਡਮ ਅਮਰਜੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਮਹਿਲਾ ਸੈੱਲ ਆਈ.ਟੀ.ਆਈ ਵਿੱਚ ਮਨਾਇਆ ਗਿਆ ਤੀਜ ਦਾ ਤਿਉਹਾਰ
ਮੋਗਾ/ 30 ਜੁਲਾਈ 2024/ ਭਵਨਦੀਪ ਸਿੰਘ
ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦਿਆ ਆਪਣੇ ਸੱਭਿਆਚਾਰ ਦੀ ਗੂੰਜਦੀ ਤਸਵੀਰ ਪੇਸ਼ ਕਰਦੇ ਹੋਏ ਡਾ. ਵਰਿੰਦਰ ਕੌਰ ਨੇ ਸਮੂੰਹ ਅਧਿਕਾਰੀ ਔਰਤਾਂ ਨੂੰ ਸਿੰਧੇਰੇ ਦੇ ਰੂਪ ਵਿੱਚ ਬਿਸਕੁਟ ਅਤੇ ਚੂੜੀਆਂ ਦੇ ਕੇ ਸਨਮਾਨਿਤ ਕੀਤਾ। ਇਸ ਤਿਉਹਾਰ ‘ਤੇ ਮਾਪੇ ਬੱਚੀਆਂ ਨੂੰ ਤੋਹਫ਼ੇ ਭੇਜਦੇ ਹਨ। ਵਿਆਹੀਆਂ ਕੁੜੀਆਂ ਅਤੇ ਨੂੰਹਾਂ ਇਸ ਤਿਉਹਾਰ ਨੂੰ ਬੜੀ ਧੁਮ-ਧਾਮ ਨਾਲ ਮਨਾਉਂਦੀਆਂ ਹਨ। ਇਹ ਤਿਉਹਾਰ ਮਾਪਿਆਂ ਵੱਲੋਂ ਲੜਕੀਆਂ ਨੂੰ ਤੋਹਫ਼ੇ ਵਜੋਂ ਬਿਸਕੁਟ, ਚੂੜੀਆਂ ਅਤੇ ਮਠਿਆਈਆਂ ਦੇ ਕੇ ਮਨਾਇਆ ਜਾਂਦਾ ਹੈ। ਇਸੇ ਪ੍ਰਮਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਮਹਿਲਾ ਸੈੱਲ ਆਈ.ਟੀ.ਆਈ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ।
ਇਸ ਸਮੇਂ ਮਹਿਲਾ ਸੈੱਲ ਇੰਚਾਰਜ ਕੁਲਵਿੰਦਰ ਕੌਰ, ਦਰਸ਼ਨ ਸਿੰਘ, ਡਾ: ਵਰਿੰਦਰ ਕੌਰ, ਮੈਡਮ ਲਵਲੀ ਸਿੰਗਲਾ, ਹੌਲਦਾਰ ਮਨਪ੍ਰੀਤ ਕੌਰ, ਗੁਰਜੀਤ ਕੌਰ, ਸ਼ਰਨਜੀਤ ਕੌਰ, ਸੰਦੀਪ ਕੌਰ, ਸੇਵਾਦਾਰ ਜਸਵਿੰਦਰ ਕੌਰ, ਸਵਰਨਜੀਤ ਕੌਰ, ਪਰਵਿੰਦਰ ਕੌਰ ਆਦਿ ਹਾਜ਼ਰ ਸਨ।
—————————————————————
ਬਾਬਾ ਗੋਕਲ ਚੰਦ ਜੀ ਦੀ ਸ੍ਰਪਰਸਤੀ ਹੇਠ ਹੋਇਆ ਸਾਲਾਨਾ ਵਿਸ਼ਾਲ ਜਾਗਰਨ ਅਤੇ ਭੰਡਾਰਾ
ਮੋਗਾ / 24 ਜੁਲਾਈ 2024/ ‘ਮਹਿਕ ਵਤਨ ਦੀ ਲਾਈਵ’ ਬਿਓਰੋ
ਮਾਂ ਦੁਰਗਾ ਮੰਦਿਰ ਬੁੱਘੀਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਦੇ ਮਹੀਨੇ ਦਾ ਵਿਸ਼ਾਲ ਭੰਡਾਰਾ ਅਤੇ ਵਿਸ਼ਾਲ ਜਾਗਰਨ ਮੁੱਖ ਸੇਵਾਦਾਰ ਬਾਬਾ ਗੋਕਲ ਚੰਦ ਜੀ ਦੀ ਸ੍ਰਪਰਸਤੀ ਹੇਠ ਸਬਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਅਤੇ ਸਮੂੰਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਸੁਬਾ 11:00 ਵਜੇ ਤੋਂ ਆਰੰਭ ਹੋਏ ਭੰਡਾਰੇ ਵਿੱਚ ਪੂਰੀਆਂ, ਛੋਲੇ ਅਤੇ ਖੀਰ ਦਾ ਲੰਗਰ ਚੱਲਿਆ। ਕੰਜਕਾਂ ਨੂੰ ਪ੍ਰਸ਼ਾਦਾ ਛਕਾ ਕੇ ਭੰਡਾਰੇ ਦਾ ਆਰੰਭ ਕੀਤਾ ਗਿਆ। ਇਸ ਮੌਕੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆਂ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਸਿੱਟੀ ਯੂਨਿਟ ਦੇ ਸ੍ਰਪਰਸਤ ਸ. ਗੁਰਸੇਵਕ ਸਿੰਘ ਸੰਨਿਆਸੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ, ਜੱਥੇਦਾਰ ਰਾਮ ਸਿੰਘ, ਹਰਜਿੰਦਰ ਸਿੰਘ ਚੁਗਾਵਾ, ਗਗਨ ਬੁੱਘੀਪੁਰਾ ਆਦਿ ਮੁੱਖ ਤੌਰ ਤੇ ਹਾਜਿਰ ਹੋਏ।
ਰਾਤ ਨੂੰ ਮੰਦਿਰ ਵਿਖੇ ਵਿਸ਼ਾਲ ਜਾਗਰਨ ਹੋਇਆ ਜਿਸ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਮੁੱਖ ਤੌਰ ਤੇ ਹਾਜਿਰ ਹੋਏ। ਇਸ ਜਾਗਰਨ ਵਿੱਚ ਮੁੱਖ ਸੇਵਾਦਾਰ ਬਾਬਾ ਗੋਕਲ ਚੰਦ ਜੀ, ਵਿਸ਼ੇਸ਼ ਕਲਾਕਾਰ ਜਸ ਬੁੱਘੀਪੁਰਾ ਅਤੇ ਹੋਰ ਕਈ ਕਲਾਕਾਰਾ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਪਿੰਡ ਵਾਸੀਆ, ਸਭਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਦੇ ਸਹਿਯੋਗ ਨਾਲ ਇਹ ਵਿਸ਼ਾਲ ਭੰਡਾਰਾ ਅਤੇ ਵਿਸ਼ਾਲ ਜਾਗਰਨ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਸੰਪੰਨ ਹੋਇਆ। ਇਸ ਮੌਕੇ ਜੰਗ ਸਿੰਘ, ਪ੍ਰੀਤਮ ਸਿੰਘ ਪੀਤਾ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਖੋਟਾ, ਸੇਵਕ ਸਿੰਘ ਫੌਜੀ, ਦਰਸ਼ਨ ਸਿੰਘ ਚੀਮਾਂ, ਗਗਨਦੀਪ ਟੰਡਨ, ਡਾ. ਕੁਲਦੀਪ ਸਿੰਘ, ਗੁਰਮੀਤ ਸਿੰਘ, ਬਬਲੀ, ਲਖਵਿੰਦਰ ਸਿੰਘ ਜੋਤੀ, ਭੋਲਾ, ਕਾਲੂ, ਕਰਨੈਲ ਸਿੰਘ ਫੁੱਲ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਵੱਲੋਂ ਮਾਂ ਦੁਰਗਾ ਮੰਦਿਰ ਬੁੱਘੀਪੁਰਾ ਵਿਖੇ ਪੌਦਿਆਂ ਦਾ ਲੰਗਰ ਲਗਾਇਆ ਗਿਆ
ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖ-ਭਾਲ ਨੂੰ ਯਕੀਨੀ ਬਣਾਉਣ ਲਈ ਬਲਾਕਾਂ ਦੀਆਂ ਜਿੰਮੇਵਾਰੀਆਂ ਲਗਾਈਆ ਜਾਣਗੀਆ -ਹਰਭਿੰਦਰ ਸਿੰਘ ਜਾਨੀਆਂ
ਮੋਗਾ / 24 ਜੁਲਾਈ 2024/ ‘ਮਹਿਕ ਵਤਨ ਦੀ ਲਾਈਵ’ ਬਿਓਰੋ
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਵੱਲੋਂ ਹਰ ਸਾਲ ਆਪਣੇ ਬਲਾਕਾਂ ਰਾਹੀ 1000 ਤੋਂ 1500 ਰੁੱਖ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਐਤਕੀ ਵੀ 2000 ਪੌਦੇ ਲਗਾਉਣ ਦਾ ਟੀਚਾ ਮਿਿਥਆ ਗਿਆ ਹੈ ਜਿਸ ਦੀ ਸ਼ੁਰੂਆਤ ਕਰਦੇ ਹੋਏ ਸਬਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਦੇ ਸਹਿਯੋਗ ਨਾਲ ਮਾਂ ਦੁਰਗਾ ਮੰਦਿਰ ਬੁੱਘੀਪੁਰਾ ਵਿਖੇ ਮੁੱਖ ਸੇਵਾਦਾਰ ਬਾਬਾ ਗੋਕਲ ਚੰਦ ਜੀ ਅਤੇ ਐਨ.ਜੀ.ਓ. ਦੇ ਅਹੁੱਦੇਦਾਰਾ ਵੱਲੋਂ ਸੰਗਤਾਂ ਨੂੰ 200 ਦੇ ਕਰੀਬ ਪੌਦੇ ਵੰਡੇ ਗਏ ਅਤੇ ਮੰਦਰ ਵਿੱਚ ਅਮਰੂਦ ਅਤੇ ਜਾਮੁਨਾ ਦੇ ਪੌਦੇ ਲਗਾਏ ਗਏ। ਐਨ.ਜੀ.ਓ. ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਕਿ ਅਸੀਂ ਆਪਣੇ ਬਲਾਕਾਂ ਦੇ ਅਹੁੱਦੇਦਾਰਾ ਰਾਹੀਂ ਪੌਦੇ ਲਗਾਉਣੇ ਸ਼ੁਰੂ ਕੀਤੇ ਹਨ। ਬਲਾਕ ਵਾਈਜ ਮੀਟਿੰਗ ਰੱਖ ਕੇ ਅਤੇ ਜਿਲ੍ਹਾ ਕਮੇਟੀ ਖੁਦ ਹਾਜਰ ਹੋ ਕੇ ਖੁਦ ਯੋਗ ਸਥਾਨਾ ਤੇ ਪੌਦੇ ਲਗਵਾਵੇਗੀ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਪੌਦਿਆਂ ਦੇ ਵਧਣ-ਫੁੱਲਣ ਤੱਕ ਉਨ੍ਹਾਂ ਦੀ ਦੇਖ-ਭਾਲ ਨੂੰ ਯਕੀਨੀ ਬਣਾਉਣ ਲਈ ਬਲਾਕਾਂ ਦੀਆਂ ਜਿੰਮੇਵਾਰੀਆਂ ਲਗਾਈਆ ਜਾਣਗੀਆ।
ਬੁੱਘੀਪੁਰਾ ਮੰਦਿਰ ਵਿਖੇ ਪੌਦੇ ਲਗਾਉਣ ਅਤੇ ਵੰਡਣ ਮੌਕੇ ਮੁੱਖ ਸੇਵਾਦਾਰ ਬਾਬਾ ਗੋਕਲ ਚੰਦ ਜੀ, ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ (ਰਜਿ:) ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆਂ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਸਿੱਟੀ ਯੂਨਿਟ ਦੇ ਸ੍ਰਪਰਸਤ ਸ. ਗੁਰਸੇਵਕ ਸਿੰਘ ਸੰਨਿਆਸੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ, ਜੱਥੇਦਾਰ ਰਾਮ ਸਿੰਘ, ਹਰਜਿੰਦਰ ਸਿੰਘ ਚੁਗਾਵਾ, ਗਗਨਦੀਪ ਟੰਡਨ ਬੁੱਘੀਪੁਰਾ, ਜੰਗ ਸਿੰਘ, ਪ੍ਰੀਤਮ ਸਿੰਘ ਪੀਤਾ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਖੋਟਾ, ਸੇਵਕ ਸਿੰਘ ਫੌਜੀ, ਦਰਸ਼ਨ ਸਿੰਘ ਚੀਮਾਂ, ਡਾ. ਕੁਲਦੀਪ ਸਿੰਘ, ਗੁਰਮੀਤ ਸਿੰਘ, ਬਬਲੀ, ਲਖਵਿੰਦਰ ਸਿੰਘ ਜੋਤੀ, ਜਸ ਬੁੱਘੀਪੁਰੀਆ, ਭੋਲਾ, ਕਾਲੂ, ਕਰਨੈਲ ਸਿੰਘ ਫੁੱਲ ਆਦਿ ਮੁੱਖ ਤੌਰ ਤੇ ਹਾਜਿਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਵੰਡੇ ਗਏ
ਸੰਨੀ ਉਬਰਾਏ ਚੈਰੀਟੇਬਲ ਲੈਬ ਮੋਗਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ -ਗੋਕਲ ਚੰਦ ਬੁੱਘੀਪੁਰਾ
ਮੋਗਾ / 20 ਜੁਲਾਈ 2024/ ‘ਮਹਿਕ ਵਤਨ ਦੀ ਲਾਈਵ’ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਜਿਥੇ ਬਸਤੀ ਗੋਬਿੰਦਗੜ੍ਹ ਮੋਗਾ ਵਿੱਚ ਖੋਲ੍ਹੀ ਗਈ ਸੰਨੀ ਉਬਰਾਏ ਚੈਰੀਟੇਬਲ ਲੈਬ ਮੋਗਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਕਿਉਂਕਿ ਇਸ ਲੈਬ ਵਿੱਚ ਸਾਰੇ ਟੈਸਟ ਬਜਾਰ ਨਾਲੋਂ 70% ਤੋਂ 80% ਸਸਤੇ ਰੇਟਾਂ ਤੇ ਕੀਤੇ ਜਾ ਰਹੇ ਹਨ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਮਰੀਜ ਇਸ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਬਾਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਇਸ ਚੈਕਵੰਡ ਸਮਾਰੋਹ ਮੌਕੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਖਜਾਨਚੀ ਜਗਤਾਰ ਸਿੰਘ, ਟਰੱਸਟੀ ਅਤੇ ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਜੱਥੇਦਾਰ ਰਾਮ ਸਿੰਘ , ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈਕ ਭੇਂਟ ਕੀਤੇ ਗਏ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਮੈਡਮ ਸੁਖਵਿੰਦਰ ਕੌਰ ਅਤੇ ਲਾਭਪਾਤਰੀ ਔਰਤਾਂ ਹਾਜਰ ਸਨ।
—————————————————————
ਸ. ਜਸਪਾਲ ਸਿੰਘ ਹੇਰਾਂ ਦੀ ਮੌਤ ਤੇ ‘ਮਹਿਕ ਵਤਨ ਦੀ ਫਾਉਡੇਸ਼ਨ’ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਹੇਰਾਂ ਜੀ ਦੇ ਜਾਣ ਨਾਲ ਪੱਤਰਕਾਰੀ ਦੇ ਖੇਤਰ ਅਤੇ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ -ਭਵਨਦੀਪ ਸਿੰਘ
ਮੋਗਾ/ 19 ਜੁਲਾਈ 2024 / ਰਾਜਿੰਦਰ ਸਿੰਘ ਕੋਟਲਾ
ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਜੀ ਇੱਕ ਆਜ਼ਾਦ ਤੇ ਨਿਧੜਕ ਕਲਮ ਦੇ ਮਾਲਕ ਸੀ ਅਤੇ ਉਹ ਪੱਤਰਕਾਰੀ ਦੀ ਚਲਦੀ ਫਿਰਦੀ ਯੂਨੀਵਰਸਿਟੀ ਸਨ। ਉਹਨਾਂ ਦਾ ਬੇ-ਵਕਤ ਇਸ ਸੰਸਾਰ ਤੋਂ ਚਲੇ ਜਾਣਾ ਬੇਹੱਦ ਦੁੱਖ ਤੇ ਅਫਸੋਸ ਵਾਲੀ ਗੱਲ ਹੈ। ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਕਾਰਨ ਪੱਤਰਕਾਰੀ ਦੇ ਖੇਤਰ ਨੂੰ ਅਤੇ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਆਪਣੇ ਮੋਗਾ ਵਿਖੇ ਸਥਿੱਤ ਨਿੱਜੀ ਦਫਤਰ ਵਿਖੇ ਸੋਗ ਇਕਾਗਰਤਾ ਦੌਰਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਇੱਕ ਮਾਸਿਕ ਮੈਗਜੀਨ ਪ੍ਰਕਾਸ਼ਿਤ ਕਰਦਾ ਹਾਂ ਅਤੇ ਰੋਜਾਨਾ ਆਨਲਾਈਨ ਅਖਬਾਰ ਪਬਲਿਸ ਕਰਦਾ ਹਾਂ ਇਸ ਲਈ ਮੈਨੂੰ ਪਤਾ ਹੈ ਕਿ ਰੋਜਾਨਾ ਅਖਬਾਰ ਪ੍ਰਕਾਸ਼ਿਤ ਕਰਨਾ ਕਿੰਨ੍ਹਾ ਔਖਾ ਤੇ ਜੋਖਮ ਭਰਿਆ ਕਾਰਜ ਹੈ। ਖਾਸ ਕਰਕੇ ਸਿੱਖ ਪੰਥ ਦੇ ਹੱਕਾਂ ਉਤੇ ਪਹਿਰਾ ਦਿੰਦੇ ਹੋਏ ਸਰਕਾਰਾ ਦੇ ਖਿਲਾਫ ਲਿਖਣਾ।ਸਰਦਾਰ ਹੇਰਾਂ ਜੀ ਵੱਲੋਂ ਚਲਾਇਆ ਗਿਆ ਅਖਬਾਰ ਇਤਿਹਾਸਕ ਦਸਤਾਵੇਜ ਹੈ ਜੋ ਇਤਿਹਾਸ ਦਾ ਹਿੱਸਾ ਬਨੇਗਾ।
ਸ. ਜਸਪਾਲ ਸਿੰਘ ਜੀ ਹੇਰਾਂ ਦੇ ਵਿਛੋੜਾ ਦੇ ਜਾਣ ਤੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ, ਡਾਇਰੈਕਟਰ ਮੈਡਮ ਭਾਗਵੰਤੀ ਪੁਰਬਾ, ਪ੍ਰੈਸ ਸਕੱਤਰ ਇਕਬਾਲ ਖੋਸਾ (ਕੈਨੇਡਾ), ਗੁਰਸੇਵਕ ਸਿੰਘ (ਕੈਨੇਡਾ), ਗੁਰਮੇਲ ਸਿੰਘ (ਏ.ਏ.ਓ.: ਯੂਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਸੁਖਦੇਵ ਸਿੰਘ ਬਰਾੜ (ਅਸਟ੍ਰੇਲੀਆ), ਡਾ. ਸਰਬਜੀਤ ਕੌਰ ਬਰਾੜ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਹਰਜਿੰਦਰ ਸਿੰਘ ਚੁਗਾਵਾ, ਮੈਡਮ ਨਰਜੀਤ ਕੌਰ, ਕੁਲਵਿੰਦਰ ਸਿੰਘ ਰਾਮੂੰਵਾਲਾ, ਜਗਤਾਰ ਸਿੰਘ, ਜੱਥੇਦਾਰ ਰਾਮ ਸਿੰਘ, ਦਵਿੰਦਰਜੀਤ ਗਿੱਲ ਅਤੇ ਮੈਂਬਰਾ ਤੇ ਵਲੰਟੀਅਰਜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਫਸੋਸ ਜਾਹਿਰ ਕੀਤਾ।
—————————————————————
ਜਸਪਾਲ ਸਿੰਘ ਹੇਰਾਂ ਦੇ ਜਾਣ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ -ਬਾਬਾ ਜੋਗੇਵਾਲਾ, ਬਾਬਾ ਖੁਖਰਾਣਾ
ਮੋਗਾ/ 18 ਜੁਲਾਈ 2024 / ਰਾਜਿੰਦਰ ਸਿੰਘ ਕੋਟਲਾ
ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸਿਰਦਾਰ ਜਸਪਾਲ ਸਿੰਘ ਹੇਰਾਂ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ, ਉਹ ਅੱਜ ਸਾਨੂੰ ਸਰੀਰਕ ਵਿਛੋੜਾ ਦੇ ਗਏ ਹਨ। ਉਹ ਕਲਮ ਦੇ ਧਨੀ, ਬੇਬਾਕ ਬੁਲਾਰੇ ਤੇ ਨਿਡਰ ਯੋਧੇ ਸਨ। ਉਹਨਾਂ ਦੇ ਤੁਰ ਜਾਣ ਕਾਰਨ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਹਰ ਲਿਖਤ ਕੌਮ ਨੂੰ ਸੇਧ ਅਤੇ ਹਲੂਣਾ ਦਿੰਦੀ ਸੀ ਅਤੇ ਪੰਥ ਵਿਰੋਧੀਆਂ ਦੇ ਸੀਨੇ ਵਿੱਚ ਖੰਜਰ ਵਾਂਗ ਖੁੱਭਦੀ ਸੀ। ਅੱਜ ਉਹਨਾਂ ਦੇ ਤੁਰ ਜਾਣ ਨਾਲ ਇੱਕ ਅਜ਼ਾਦ ਕਲਮ ਨਿਰਭੈ ਸੋਚ ਅਤੇ ਨਿੱਡਰ ਅਵਾਜ ਦਾ ਸਦਾ ਲਈ ਅੰਤ ਹੋ ਗਿਆ ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਰਾਜਿੰਦਰ ਸਿੰਘ ਕੋਟਲਾ, ਡਾ,ਖੋਸਾ, ਭਾਈ ਰਣਜੀਤ ਸਿੰਘ ਵਾਂਦਰ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਅੱਗੇ ਕਿਹਾ ਕੇ ਸ੍ਰ ਹੇਰਾਂ ਨੇ ਬਿਖੜੇ ਹਲਾਤਾਂ ਵਿੱਚ ਵੀ ਪਹਿਰੇਦਾਰ ਅਖ਼ਬਾਰ ਨੂੰ ਚੱਲਦਾ ਰੱਖਣ ਲਈ ਹਰ ਮੁਸੀਬਤ ਦਾ ਟਾਕਰਾ ਕੀਤਾ, ਆਰਥਿਕ ਦੁਸ਼ਵਾਰੀਆਂ ਝੱਲੀਆਂ। ਉਹਨਾਂ ਨੇ ਹਕੂਮਤੀ ਕਹਿਰ ਅੱਗੇ ਵੀ ਗੋਡੇ ਨਹੀਂ ਸਨ ਟੇਕੇ। ਉਹ ਝੁਕੇ, ਲਿਫੇ ਤੇ ਵਿਕੇ ਨਹੀਂ, ਉਹਨਾਂ ਦੀ ਕਲਮ ਅਤੇ ਅਖ਼ਬਾਰ ਨਿਰਭੈ ਹੋ ਕੇ ਚੱਲਦੀ ਰਹੀ। ਉਹਨਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜੁਝਾਰੂ ਸਿੰਘਾਂ ਅਤੇ ਖ਼ਾਲਿਸਤਾਨ ਦੇ ਸੰਘਰਸ਼ ਦੀ ਗਹਿ-ਗਡਵੀਂ ਹਮਾਇਤ ਕੀਤੀ ਅਤੇ ਅਨੇਕਾਂ ਲੇਖ ਛਾਪੇ। ਉਹ ਅਖ਼ਬਾਰ ਵਿੱਚ ਹਮੇਸ਼ਾਂ ਪੰਥਕ ਮੁੱਦਿਆਂ ਨੂੰ ਤਰਜੀਹ ਦਿੰਦੇ ਸਨ, ਉਹ ਸਿੱਖ ਕੌਮ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ। ਉਹਨਾਂ ਨੇ ਪੰਥਕ ਬੁਰਕੇ ਵਿੱਚ ਲੁਕੇ ਬਾਦਲਕਿਆਂ ਨੂੰ ਵੀ ਸਮੇਂ-ਸਮੇਂ ਤੇ ਨੰਗਾ ਕੀਤਾ ਹੋਰ ਵੀ ਜੋ ਪੰਥਕ ਬੁਰਕੇ ਹੇਠ ਲੁਕ ਕੇ ਸਮੇਂ ਸਮੇਂ ਆਪਣੇ ਆਪ ਨੂੰ ਵੱਡੇ ਪੰਥਕ ਸਮਝਦੇ ਸਨ ਉਹਨਾਂ ਦੇ ਵੀ ਬੱਖੀਏ ਉਧੇੜੇ ਕਿਸੇ ਦੀ ਵੀ ਪ੍ਰਵਾਹ ਨਹੀ ਕੀਤੀ ਕਿਸੇ ਸਰਕਾਰੀ ਜਬਰ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਹਰੇਕ ਮੁਸੀਬਤ ਦਾ ਚੜਦੀ ਕਲਾ ਨਾਲ ਮੁਕਾਬਲਾ ਕੀਤਾ। ਸ੍ਰ ਜਸਪਾਲ ਸਿੰਘ ਹੇਰ੍ਹਾਂ ਦੀਆ ਨਿੱਗਰ ਲਿਖਤਾਂ ਨੂੰ ਸਦਾ ਸਤਿਕਾਰ ਨਾਲ ਯਾਦ ਕੀਤਾ ਜਾਦਾਂ ਰਹੇਗਾ।
—————————————————————
ਬੇਬੀ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਨੇ ਆਪਣੇ 12 ਵੇਂ ਜਨਮ ਦਿਨ ਤੇ ਲਗਾਏ 12 ਪੌਦੇ
ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਜਰੂਰੀ ਹੈ –ਭਵਨਦੀਪ
ਮੋਗਾ/ 14 ਜੁਲਾਈ 2024 / ਮਵਦੀਲਾ ਬਿਓਰੋ
ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਦੇ ਬੱਚੇ ਬੇਟੀ ਉਮੰਗਦੀਪ ਕੌਰ ਪੁਰਬਾ ਅਤੇ ਬੇਟਾ ਏਕਮਜੋਤ ਸਿੰਘ ਪੁਰਬਾ ਅਕਸ਼ਰ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਗਤੀਵਿਧੀਆਂ ਅਤੇ ਕਈ ਨਾਟਕਾਂ ਤੇ ਸ਼ਾਟ ਵੀਡੀਓ ਵਿੱਚ ਨਜਰ ਆਉਦੇਂ ਹਨ। ਬੀਤੇ ਦਿਨੀ ਉਨ੍ਹਾਂ ਵੱਲੋਂ ਆਪਣਾ 12 ਵਾਂ ਜਨਮ ਦਿਨ ਵੱਖ-ਵੱਖ ਜਗ੍ਹਾ ਤੇ 12 ਪੌਦੇ ਲਗਾ ਕੇ ਮਨਾਇਆ ਗਿਆ। ਵਾਤਾਵਰਣ ਦੀ ਸ਼ੁੱਧਤਾਂ ਵਿੱਚ ਅਹਿਮ ਯੋਗਦਾਨ ਪਾਉਦੇ ਹੋਏ ਇਹ ਬੱਚੇ ਪਹਿਲਾ ਵੀ ਕਈ ਵਾਰ ਆਪਣੇ ਪਿਤਾ ਸ. ਭਵਨਦੀਪ ਸਿੰਘ ਪੁਰਬਾ ਅਤੇ ਮਾਤਾ ਮੈਡਮ ਭਾਗਵੰਤੀ ਪੁਰਬਾ ਨਾਲ ਪੌਦੇ ਲਗਾਉਦੇ ਨਜਰ ਆਏ ਹਨ।
ਅੱਜ ਆਪਣੀ ਬੇਟੀ ਉਮੰਗਦੀਪ ਕੌਰ ਪੁਰਬਾ ਅਤੇ ਬੇਟਾ ਏਕਮਜੋਤ ਸਿੰਘ ਪੁਰਬਾ ਦੇ 12 ਵੇ ਜਨਮ ਦਿਨ ਤੇ 12 ਪੌਦੇ ਲਗਾਉਣ ਸਮੇਂ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਚੀਫ ਐਡੀਟਰ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਜਰੂਰ ਕਰਨੀ ਚਾਹੀਦੀ ਹੈ ਕਿਉਕਿ ਅਸੀਂ ਅਕਸਰ ਪੌਦੇ ਤਾਂ ਲਗਾ ਦਿੰਦੇ ਹਾਂ ਪਰ ਥੋੜੇ ਹੀ ਸਮੇਂ ਬਾਅਦ ਉਹ ਪਾਣੀ ਬਿਨਾਂ ਖਤਮ ਹੋ ਜਾਂਦੇ ਹਨ ਜਾਂ ਕੋਈ ਅਵਾਰਾ ਪਸ਼ੂ, ਜਾਨਵਰ ਉਨ੍ਹਾਂ ਨੂੰ ਖਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਅਸੀਂ ਅਜੀਤ ਨਗਰ ਮੋਗਾ ਵਿਖੇ ਯੋਗ ਸਥਾਨ ਤੋਂ ਇਲਾਵਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਦੇ ਗੁਰਦੁਆਰਾ ਸਾਹਿਬ ਦੀ ਚਾਰ-ਦੁਆਰੀ ਦੇ ਅੰਦਰ ਪੌਦੇ ਲਗਾਏ ਹਨ ਜਿਥੇਂ ਉਨ੍ਹਾਂ ਨੂੰ ਪਾਣੀ ਪਾਉਣ ਲਈ ਕਿਆਰੀ ਬਣੀ ਹੋਈ ਹੈ ਅਤੇ ਇਥੇ ਕੋਈ ਵੀ ਪਸ਼ੂ ਜਾਂ ਜਾਨਵਰ ਇਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।
ਗੁਰਦੁਆਰਾ ਸਾਹਿਬ ਵਿਖੇ ਪੌਦੇ ਲਗਾਉਣ ਸਮੇਂ ਉਪਰੋਕਤ ਤੋਂ ਇਲਾਵਾ ਗੁਰੂ ਘਰ ਦੀ ਸੰਗਤ ਸਮੇਤ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲੇ, ਮਾਤਾ ਮਹਿੰਦਰ ਕੌਰ ਜੀ ਅਤੇ ਅਜੀਤ ਨਗਰ ਵਿਖੇ ਪੌਦੇ ਲਗਾਉਣ ਸਮੇਂ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਬਲਸ਼ਰਨ ਸਿੰਘ ਪੁਰਬਾ, ਸ਼੍ਰੀ ਨੀਲਮ ਰਾਣੀ, ਹਰਵਿੰਦਰ ਕੌਰ ਬਜਾਜ, ਚੰਦਨਪ੍ਰੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟੀ ਅਤੇ ਅਧਿਆਪਕ ਮਿਲਣੀ ਆਯੋਜਿਤ
ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਪਿੰਡਾ ਤੇ ਬਲਾਕਾਂ ਵਿੱਚ ਸਿਲਾਈ, ਕੰਪਿਊਟਰ ਅਤੇ ਬਿਉਟੀਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ –ਗੋਕਲ ਚੰਦ ਬੁੱਘੀਪੁਰਾ
ਮੋਗਾ/ 13 ਜੁਲਾਈ 2024 / ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ ਟਰੱਸਟੀ ਅਤੇ ਅਧਿਆਪਕ ਮਿਲਣੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਟਰੱਸਟ ਵੱਲੋਂ ਚੱਲ ਰਹੇ ਕਿੱਤਾ ਮੁੱਖੀ ਮੁਫਤ ਸਿਖਲਾਈ ਸੈਟਰਾਂ ਜਿਲ੍ਹਾ ਮੋਗਾ ਦੇ ਸਾਰੇ ਅਧਿਆਪਕ ਅਤੇ ਟਰੱਸਟੀ ਇੱਕ ਦੂਜੇ ਦੇ ਰੂ-ਬਰੂ ਹੋਏ। ਇਸ ਮਿਲਣੀ ਵਿੱਚ ਅਧਿਆਪਕਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਆਪਣੇ ਆਪਣੇ ਸਿਲਾਈ, ਕੰਪਿਊਟਰ, ਬਿਉਟੀਸ਼ਨ ਸੈਟਰਾਂ ਬਾਰੇ ਪੂਰੀ ਰਿਪੋਟ ਟਰੱਸਟੀਆਂ ਨੂੰ ਦਿੱਤੀ। ਟਰੱਸਟੀਆਂ ਅਤੇ ਅਧਿਆਪਕਾਂ ਨੇ ਵਿਚਾਰ ਵਟਾਦਰਾਂ ਕੀਤਾ ਅਤੇ ਆਪਣੇ ਆਪਣੇ ਨਵੇਂ ਸੁਝਾਅ ਦਿੱਤੇ। ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਪਿੰਡਾ ਤੇ ਬਲਾਕਾਂ ਵਿੱਚ ਸਿਲਾਈ, ਕੰਪਿਊਟਰ ਅਤੇ ਬਿਉਟੀਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਤਾਂ ਕਿ ਹਰ ਜਰੂਰਤਮੰਦ ਵਿਿਦਆਰਥੀਆਂ ਤੱਕ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀਆਂ ਸੇਵਾਵਾ ਪਹੁੰਚ ਸਕਣ।
ਇਸ ਟਰੱਸਟੀ ਅਤੇ ਅਧਿਆਪਕ ਮਿਲਣੀ ਵਿੱਚ ਜਿਲ੍ਹਾ ਪ੍ਰਧਾਨ ਗੋਕਲਚੰਦ ਬੁੱਘੀਪੁਰਾ, ਜਰਨਲ ਸਕੱਤਰ ਸ. ਅਵਤਾਰ ਸਿੰਘ ਘੋਲੀਆ, ਖਜਾਨਚੀ ਸ. ਜਗਤਾਰ ਸਿੰਘ ਜਾਨੀਆ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਟਰੱਸਟੀ ਕਰਮਜੀਤ ਕੌਰ ਘੋਲੀਆ, ਟਰੱਸਟੀ ਜੱਥੇਦਾਰ ਰਾਮ ਸਿੰਘ, ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਟੀਚਰ ਗੁਰਪ੍ਰੀਤ ਕੌਰ ਉਪਲ, ਆਚਲ, ਜਸਵੀਰ ਕੌਰ ਚੀਮਾ, ਬਲਜਿੰਦਰ ਕੌਰ, ਸੁਰਭੀ ਗਰਗ, ਸੁਖਵਿੰਦਰ ਕੌਰ ਗਿੱਲ, ਪਰਮਜੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਮਹਿਕ ਵਤਨ ਦੀ ਫਾਉਡੇਸ਼ਨ ਦੀ ਟੀਮ ਹੋਈ ਫਿਲਮ ਨਿਰਦੇਸ਼ਕ ਅਮਿਤੋਜ ਮਾਨ ਨਾਲ ਰੂ-ਬਰੂ
ਮੋਗਾ/ 10 ਜੁਲਾਈ 2024/ ਬਿਓਰੋ
ਹਵਾਏ ਅਤੇ ਕਾਫਿਲਾ ਵਰਗੀਆਂ ਫਿਲਮਾਂ ਦੇ ਪ੍ਰਸਿਧ ਫਿਲਮ ਨਿਰਦੇਸ਼ਕ ਅਮਿਤੋਜ ਮਾਨ ਮੋਗਾ ਵਿਖੇ ਕਾਲੇ ਪਾਣੀ ਦੇ ਮੋਰਚੇ ਸਬੰਧੀ ਵਿਸਵਕਰਮਾਂ ਭਵਨ ਵਿਖੇ ਹਾਜਿਰ ਹੋਏ ਜਿੱਥੇ ਮਹਿਕ ਵਤਨ ਦੀ ਫ਼ਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਟੀਮ ਵੀ ਉਨ੍ਹਾਂ ਦੇ ਰੂ-ਬਰੂ ਹੋੋਈ। ਇਸ ਮੌਕੇ ਫਾਉਡੇਸ਼ਨ ਦੇ ਚੇਅਰਮੈਨ ਅਤੇ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵੱਲੋਂ ਅਮਿਤੋਜ ਮਾਨ ਨੂੰ ਮਹਿਕ ਵਤਨ ਦੀ ਮੈਗਜੀਨ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਨੂੰ ਮੈਗਜੀਨ ਦੀ ਕਾਪੀ ਭੇਂਟ ਕੀਤੀ ਗਈ।
ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ, ਮਹਿਕ ਵਤਨ ਦੀ ਫਾਉਂਡੇਸ਼ਨ ਦੇ ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ, ਬਖਤੌਰ ਸਿੰਘ ਗਿੱਲ, ਪੱਤਰਕਾਰ ਰਾਜਿੰਦਰ ਸਿੰਘ ਕੋਟਲਾ, ਡਾ. ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ, ਲੱਕੀ ਗਿੱਲ, ਹਰਜਿੰਦਰ ਕੌਰ ਗਿੱਲ ਮੋਗਾ, ਹਰਪ੍ਰੀਤ ਸਿੰਘ ਆਦਿ ਵੀ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲ੍ਹਾ ਮੋਗਾ ਦੀ ਜਰੂਰੀ ਮੀਟਿੰਗ ਹੋਈ
ਮੋਗਾ/ 07 ਜੁਲਾਈ 2024/ ਮਨਮੋਹਨ ਸਿੰਘ ਚੀਮਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਮੁੱਖ ਦਫਤਰ ਮੋਗਾ ਵਿਖੇ ਇੱਕ ਜਰੂਰੀ ਮੀਟਿੰਗ ਹੋਈ, ਜਿਸ ਵਿੱਚ ਟਰੱਸਟ ਦੀ ਮੋਗਾ ਇਕਾਈ ਦੇ ਵਿਸਥਾਰ ਸਬੰਧੀ ਅਹਿਮ ਵਿਚਾਰ ਕੀਤੀ ਗਈ। ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਅਤੇ ਕੰਪਿਉਟਰ ਸੈਂਟਰ ਦੇ ਵਿਿਦਆਰਥੀਆਂ ਦੀ ਸਹੂਲਤਾ ਵਿੱਚ ਵਾਧਾ ਕਰਨ ਬਾਰੇ ਵੀ ਵਿਚਾਰਾ ਹੋਈਆ ਅਤੇ ਨਵੇਂ ਮੁਫ਼ਤ ਸਿਲਾਈ ਸੈਂਟਰ ਅਤੇ ਕੰਪਿਉਟਰ ਸੈਂਟਰ ਖੋਲਣ ਬਾਰੇ ਰਾਇ ਸਲਾਹ ਕੀਤੀ ਗਈ। ਇਸ ਤੋਂ ਇਲਾਵਾ 150 ਦੇ ਕਰੀਬ ਵਿਧਵਾ ਔਰਤਾਂ ਨੂੰ ਜੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਗਿਆਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ ਉਹ ਪੈਨਸ਼ਨਾ ਆਪਣੇ ਆਪਣੇ ਬਲਾਕ ਵਿੱਚ ਵੰਡੀਆ ਜਾਣ ਬਾਰੇ ਬਿਉਤ ਬਣਾਈ ਗਈ ਤਾਂ ਜੋ ਪੈਨਸ਼ਨਾ ਲੈਣ ਵਾਲੀਆਂ ਗਰੀਬ ਔਰਤਾਂ ਨੂੰ ਆਪਣੇ ਨੇੜੇ ਹੀ ਇਹ ਸਹੂਲਤ ਦਿੱਤੀ ਜਾ ਸਕੇ।
ਇਸ ਮੀਟਿੰਗ ਜਿਲ੍ਹਾ ਪ੍ਰਧਾਨ ਗੋਕਲਚੰਦ ਬੁੱਘੀਪੁਰਾ, ਜਰਨਲ ਸਕੱਤਰ ਅਵਤਾਰ ਸਿੰਘ ਘੋਲੀਆ, ਖਜਾਨਚੀ ਜਗਤਾਰ ਸਿੰਘ, ਟਰੱਸਟੀ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਭਵਨਦੀਪ ਸਿੰਘ ਪੁਰਬਾ, ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਟਰੱਸਟੀ ਕਰਮਜੀਤ ਕੌਰ ਘੋਲੀਆ, ਟਰੱਸਟੀ ਜੱਥੇਦਾਰ ਰਾਮ ਸਿੰਘ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਮੁੱਖ ਤੌਰ ਤੇ ਹਾਜਰ ਹੋਏ।
—————————————————————
ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਕੀਤੇ ਗੁਨਾਹਾਂ ਦੀ ਮੁਆਫ਼ੀ ਮੰਗਣੀ ਸੱਚ ਦੀ ਜਿੱਤ -ਰਣਜੀਤ ਸਿੰਘ ਵਾਂਦਰ, ਬਾਗੀ
ਮੋਗਾ/ 05 ਜੁਲਾਈ 2024/ ਰਾਜਿੰਦਰ ਸਿੰਘ ਕੋਟਲਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਜਾ ਕੇ ਮੁਆਫੀ ਮੰਗਣੀ ਸੱਚ ਦੀ ਜਿੱਤ ਹੋਈ। ਸਰਬੱਤ ਖਾਲਸਾ ਧਿਰਾਂ ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਮੇਂ ਸਿਰਸਾ ਸਾਧ ਵੱਲੋਂ ਸਵਾਂਗ ਰਚਣਾ ਗੁਰੂ ਗੋਬਿੰਦ ਸਿੰਘ ਵਰਗੀ ਪਸਾਕ ਪਾਉਣੀ 2007 ਵਿੱਚ ਫਿਰ ਬਾਦਲ ਸਰਕਾਰ ਦੇ ਸਮੇਂ ਕੇਸ ਵਾਪਸ ਲੈਣਾ ਵੋਟਾਂ ਦੇ ਸਮਝੌਤੇ ਕਰਨੇ, ਫਿਰ ਬਾਦਲ ਸਰਕਾਰ ਸਮੇਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਣਾ ਅਤੇ ਬਾਅਦ ਵਿੱਚ ਸਿਰਸਾ ਸਾਧ ਦੇ ਚੇਲਿਆਂ ਵੱਲੋਂ ਧਮਕੀ ਪੱਤਰ ਲਾਉਣੇ ਕੌਮ ਨੂੰ ਚੈਲੰਜ ਕਰਨਾ, ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਘਾਣ ਕਰਨਾ ਸੁਖਬੀਰ ਬਾਦਲ ਦੇ ਕਹਿਣ ਤੇ ਗਿਆਨੀ ਗੁਰਬਚਨ ਸਿੰਘ ਨੇ ਸਾਧ ਨੂੰ ਮਾਫੀ ਦੇਣੀ ਅਤੇ ਬਾਅਦ ਵਿੱਚ 12 ਅਕਤੂਬਰ ਬਰਗਾੜੀ ਬੇਅਦਬੀ ਕਰਨੀ ਅਤੇ ਅੰਗ ਗਲੀਆਂ ਵਿੱਚ ਖਿਲਾਰੇ ਅਤੇ ਕੋਟਕਪੂਰਾ ਸ਼ਾਂਤਮਈ ਸੰਗਤਾਂ ਤੇ ਇਨਸਾਫ ਮੰਗ ਰਹੇ ਗੋਲੀ ਚਲਾ ਕੇ ਬਹਿਬਲ ਕਲਾਂ ਦੋ ਨੌਜਵਾਨ ਸ਼ਹੀਦ ਕਰਨੇ ਅਤੇ ਅਨੇਕਾਂ ਕੋਟਕਪੂਰਾ ਵਿੱਚ ਜਖਮੀ ਕਰਨੇ ਫਿਰ ਸਿਰਸੇ ਸਾਹ ਦੀ ਪੁਸਤ ਪਨਾਹੀ ਕਰਨੀ, ਉਸ ਸਮੇਂ ਬਾਦਲ ਪਰਿਵਾਰ ਨੇ ਸਿੱਖਾਂ ਤੇ ਕਹਿਰ ਢਾਇਆ ਪਰ ਹੁਣ ਲੋਕਾਂ ਨੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਨੂੰ ਅਨੇਕਾਂ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੁਖਬੀਰ ਨੇ ਪਹਿਲਾਂ ਮਾਫੀ ਦਾ ਡਰਾਮਾ ਕੀਤਾ ਸੀ ਇਸੇ ਤਰ੍ਹਾਂ ਪ੍ਰਕਾਸ਼ ਬਾਦਲ ਨੇ ਵੀ ਸੰਘਰਸ਼ ਸਮੇਂ ਮਾਫੀ ਦਾ ਡਰਾਮਾ ਕੀਤਾ ਸੀ ਪਰ ਸਹੀ ਨਹੀਂ ਸੀ ਸਿਧਾਂਤਾਂ ਦੇ ਮੁਤਾਬਕ ਵਿਧੀ ਵਿਧਾਨ ਹੁੰਦਾ। ਸ੍ਰੀ ਅਕਾਲ ਤਖਤ ਸਾਹਿਬ ਦਾ ਇਸ ਤਰ੍ਹਾਂ ਮਾਫੀ ਦਾ ਡਰਾਮਾ ਕੀਤਾ ਪਰ ਉਸ ਨੂੰ ਵੀ ਅਖੀਰ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਫਰੀਦਕੋਟ ਦੀ ਅਦਾਲਤ ਵਿੱਚ ਗੋਲੀਕਾਂਢ ਦੇ ਦੋਸਾਂ ਨੂੰ ਲੈ ਕੇ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਹੁਣ ਅਕਾਲੀ ਆਗੂ ਦੇਰ ਆਏ ਦਰੁਸਤ ਆਏ ਫੈਸਲਾ ਚੰਗਾ ਹੈ ਪਰ ਸੱਚ ਸਾਰਾ ਦੱਸਣਾ ਪਵੇਗਾ ਪੰਥਕ ਧਿਰਾਂ ਨਾਲ ਮਿਲ ਕੇ ਚੱਲਣਾ ਪਵੇਗਾ।
—————————————————————
ਗਿ: ਪਰਵਿੰਦਰਪਾਲ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਤੌਰ ਗ੍ਰੰਥੀ ਸਿੰਘ ਸਾਹਿਬ ਨਿਯੁਕਤ ਹੋਣ ‘ਤੇ ਬੇਅੰਤ ਵਧਾਈਆਂ ਹੋਣ -ਬਾਬਾ ਸਾਧੂ ਸਿੰਘ ਜੀ ਟੋਰਾਂਟੋ
ਮੋਗਾ/ 05 ਜੁਲਾਈ 2024/ ਰਾਜਿੰਦਰ ਸਿੰਘ ਕੋਟਲਾ
ਸਿੰਘ ਸਾਹਿਬ ਗਿ: ਪਰਵਿੰਦਰਪਾਲ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਤੌਰ ਗ੍ਰੰਥੀ (ਸਿੰਘ ਸਾਹਿਬ) ਨਿਯੁਕਤ ਹੋਣ ‘ਤੇ ਬੇਅੰਤ ਬੇਅੰਤ ਵਧਾਈਆਂ ਹੋਣ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਦੋ ਗ੍ਰੰਥੀ ਸਾਹਿਬਾਨ ਦੀਆ ਹੋਈਆ ਨਿਯੁਕਤੀਆ ਦਾ ਸਵਾਗਤ ਕਰਦਿਆ ਬਾਬਾ ਸਾਧੂ ਸਿੰਘ ਜੀ ਦਮਦਮੀ ਟਕਸਾਲ ਲੰਙਿਆਣਾ ਕਲਾਂ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗਿਆਨੀ ਪਰਵਿੰਦਰਪਾਲ ਸਿੰਘ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਹਨ, ਪੰਥ ਦੇ ਮਹਾਨ ਵਿਦਵਾਨ ਹਨ ਜੋ ਕਈ ਦਹਾਕਿਆ ਤੋ ਗੁਰਸਿੱਖੀ ਪ੍ਰਚਾਰ ਪ੍ਰਸਾਰ ਕਰ ਰਹੇ ਹਨ, ਦਮਦਮੀ ਟਕਸਾਲ ਦੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਭਿੰਡਰਾਂਵਾਲਿਆ ਦੇ ਨਾਲ ਰਹਿ ਕੇ ਦੇਸ਼ ਵਿਦੇਸ਼ ਵਿੱਚ ਵਿਚਰ ਦਿਆ ਗੁਰਮਤਿ ਪ੍ਰਚਾਰ ਕਰਦੇ ਆ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਗੁਰ ਅਸਥਾਨ ਤੇ ਹੋਏ ਸੁੱਧ ਪਾਠ ਬੋਧ ਸਮਾਗਮ ਦੌਰਾਨ ਵੀ ਆਪ ਜੀ ਦੀਆ ਪ੍ਰਮੁੱਖ ਸੇਵਾਵਾ ਰਹੀਆ ਹਨ, ਹੁਣ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਮਹਾਨ ਅਸਥਾਨ ਤੇ ਗਿਆਨੀ ਜੀ ਨੂੰ ਗ੍ਰੰਥੀ ਸਾਹਿਬਾਨ ਦੀਆ ਸੇਵਾਵਾ ਨਿਭਾਉਣ ਦੀ ਜਿ਼ੰਮੇਵਾਰੀ ਪ੍ਰਪਾਤ ਹੋਈ ਹੈ। ਇਸ ਮੌਕੇ ਗਿਆਨੀ ਦਲਜੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਲੰਗੇਆਣਾ ਆਦਿ ਹੋਰ ਸਿੰਘ ਵੀ ਹਾਜਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਮੋਗਾ ਮੁੱਖ ਦਫਤਰ ਵਿਖੇ ਸਿਲਾਈ ਅਤੇ ਕੰਪਿਉਟਰ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ
ਮੋਗਾ / ਜੁਲਾਈ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਮੁੱਖ ਦਫਤਰ ਮੋਗਾ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਅਤੇ ਕੰਪਿਉਟਰ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ (ਡਾਇਰੈਕਟਰ: ਐਜੂਕੇਸ਼ਨ ਵਿਭਾਗ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਵੱਲੋਂ ਖੁਦ ਆਪਣੀ ਟੀਮ ਸਮੇਤ ਹਾਜਰ ਹੋ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ।
ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਜਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਟਰੱਸਟੀ ਮੈਡਮ ਨਰਜੀਤ ਕੌਰ ਬਰਾੜ ਵੱਲੋਂ ਮੈਡਮ ਇੰਦਰਜੀਤ ਕੌਰ ਦਾ ਮੋਗਾ ਮੁੱਖ ਦਫਤਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਵਿਿਦਆਰਥੀਆਂ ਦੀ ਪ੍ਰਖਿਆ ਲੈਣ ਲਈ ਧੰਨਵਾਦ ਕੀਤਾ ਗਿਆ। ਉਪਰੋਕਤ ਟਰੱਸਟੀਆ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਿਲਾਈ ਟੀਚਰ ਸੁਖਵਿੰਦਰ ਕੌਰ ਬੁੱਘੀਪੁਰਾ, ਕੰਪਿਉਟਰ ਟੀਚਰ ਪਰਮਜੀਤ ਕੌਰ ਆਦਿ ਵੀ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਅਤੇ ਬਿਊਟੀ ਪਾਰਲਰ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਦੌਲਤਪੁਰਾ ਨੀਵਾਂ (ਮੋਗਾ)/ ਜੂਨ 2024 / ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਹੋਣ ਉਪਰੰਤ ਪਾਸ ਹੋਏ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡਣ ਲਈ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਦੇ ਸਹਿਯੋਗ ਨਾਲ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਫਲ ਬਿਜਨੈਸਮੈਨ ਸ. ਜੱਗਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੀ ਕਾਮਯਾਬ ਜਿੰਦਗੀ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਅਤੇ ਸੰਸਥਾ ਨੂੰ 11,000/- ਰੁਪਏ ਦੀ ਮਾਇਕ ਸਹਾਇਤਾ ਦਿੱਤੀ। ਉਨ੍ਹਾਂ ਵੱਲੋਂ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਕਰਕੇ ਪਾਸ ਹੋਈਆਂ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਖਜਾਨਚੀ ਜਗਤਾਰ ਸਿੰਘ ਜਾਨੀਆਂ, ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਰਾਮ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਹੋਏ।
ਇਸ ਪ੍ਰੋਗਰਾਮ ਮੌਕੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਹਰਭਿੰਦਰ ਸਿੰਘ ਜਾਨੀਆ, ਪ੍ਰੋ. ਬਲਵਿੰਦਰ ਸਿੰਘ ਦੋਲਤਪੁਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਆਪਣਾ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਆਉਣ ਵਾਲੀ ਜਿੰਦਗੀ ਦੀ ਕਾਮਯਾਬੀ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਸੰਚਾਲਕ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਜੱਗਾ ਸਿੰਘ ਫੌਜੀ ਸਫ਼ਲ ਉੱਦਮੀ, ਡਾ. ਕੇਵਲ ਸਿੰਘ, ਨਰਿੰਦਰ ਪਾਲ ਉੱਪਲ, ਸ. ਸਾਧੂ ਸਿੰਘ, ਪ੍ਰਿੰਸੀਪਲ ਸੁਖਦੇਵ ਸਿੰਘ, ਬਲਕਰਨ ਸਿੰਘ (ਸੀ.ਐਚ.ਟੀ.), ਇੰਜੀਨੀਅਰ ਗੁਰਮੀਤ ਸਿੰਘ, ਸਟਿਚਿੰਗ ਟੀਚਰ ਬਲਜਿੰਦਰ ਕੌਰ, ਪਾਰਲਰ ਟੀਚਰ ਜਸਮੀਤ ਕੌਰ, ਟੀਚਰ ਬਲਜਿੰਦਰ ਕੌਰ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ
ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ –ਗੋਕਲਚੰਦ ਬੁੱਘੀਪੁਰਾ
ਮੋਗਾ/ ਜੂਨ 2024 / ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ੍ਰੀ ਗੋਕਲ ਚੰਦ ਬੁੱਘੀਪੁਰਾ ਨੇ ਮੁੱਖ ਦਫਤਰ ਵਿਖੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਬਾਹਰਲਾ ਹਿੱਸਾ ਅਤੇ ਨਾਲ ਲੱਗਦੇ ਪਿੰਡਾ ਵਿੱਚ ਆਮ ਵਰਗ ਦੇ ਬਹੁੱਤ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਬੀਮਾਰੀ ਮੌਕੇ ਆਪਣੇ ਮਹਿੰਗੇ ਟੈਸਟ ਕਰਵਾਉਣੇ ਬਹੁੱਤ ਔਖੇ ਹੋ ਜਾਂਦੇ ਹਨ ਉਹ ਸਾਰੇ ਲੋਕਾਂ ਨੂੰ ਇਸ ਲੈਬ ਤੋਂ ਬਹੁੱਤ ਵੱਡਾ ਲਾਹਾ ਲੈ ਰਹੇ ਹਨ ਕਿਉਂਕਿ ਇਸ ਲੈਬ ਵਿੱਚ ਜਰੂਰਤ ਦੇ ਟੈਸਟ ਸਿਰਫ ਲਾਗਤ ਮੁੱਖ ਤਕਰੀਬਨ 30% ਰੇਟਾਂ ਤੇ ਕੀਤੇ ਜਾਂਦੇ ਹਨ।
ਚੈੱਕ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ ਦੀ ਸ੍ਰਪਰਸਤੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਜੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਗਿਆਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ 30 ਜੂਨ ਨੂੰ ਹਾਸਿਲ ਕਰ ਲੈਣਗੀਆਂ।
ਇਸ ਮੌਕੇ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਖਜਾਨਚੀ ਜਗਤਾਰ ਸਿੰਘ ਜਾਨੀਆਂ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਰਾਮ ਸਿੰਘ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।
—————————————————————
ਵੋਟਾਂ ਵਾਲੇ ਦਿਨ ਵੋਟਰ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਸਹੂਲਤ ਦਾ ਲਾਭ ਲੈਣ -ਜ਼ਿਲ੍ਹਾ ਚੋਣ ਅਫ਼ਸਰ
ਕਿਹਾ ! ਵੋਟਰ ਪੋਲਿੰਗ ਬੂਥਾਂ ਉੱਤੇ ਲੱਗੀ ਕਤਾਰ ਦੀ ਜਾਣਕਾਰੀ ਘਰ ਬੈਠੇ ਹੀ ਜਾਣ ਸਕਣਗੇ
ਮੋਗਾ/ ਮਈ 2024 / ਭਵਨਦੀਪ ਸਿੰਘ ਪੁਰਬਾ
ਪੰਜਾਬ ਦੇ ਵੋਟਰ ਵੋਟਾਂ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ ਉੱਤੇ ਕਿੰਨੇ ਕੁ ਲੋਕ ਵੋਟ ਦੇਣ ਲਈ ਕਤਾਰ ਵਿੱਚ ਖੜ੍ਹੇ ਹਨ । ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ਨਿਵਰਾਰ ਨੂੰ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਸ਼ੁਰੂ ਕੀਤਾ ਗਿਆ ਹੈ। ਇਹ ਸਿਸਟਮ ਐਨਆਈਸੀ ਪੰਜਾਬ ਅਤੇ ਮੈਟਾ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਵੋਟਰ ਕਿਊ ਇਨਫੋਰਮੇਸ਼ਨ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 74474-47217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ।
ਉਨ੍ਹਾਂ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ਉੱਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਇਲ ਦੀ ਸਕਰੀਨ ਉੱਤੇ ਇਹ ਜਾਣਕਾਰੀ ਆ ਜਾਵੇਗੀ ਕਿ ਓਸ ਬੂਥ ਉੱਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ਵਿੱਚ ਖੜ੍ਹੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਜੇਕਰ ਵੋਟਰ ਦੂਜਾ ਆਪਸ਼ਨ ਬੂਥ ਵਾਈਜ਼ ਚੁਣਦਾ ਹੈ ਤਾਂ ਉਸ ਨੂੰ ਪੰਜਾਬ ਸੂਬਾ ਚੁਣਨ ਤੋਂ ਬਾਅਦ ਆਪਣੇ ਜ਼ਿਲ੍ਹੇ ਨੂੰ ਚੁਣਨਾ ਹੋਵੇਗਾ ਅਤੇ ਉਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ ਉੱਤੇ ਆ ਜਾਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਸਬੰਧਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਨਾਲ ਵੋਟਰ ਆਪਣੇ ਬੂਥ ਉੱਤੇ ਵੋਟ ਦੇਣ ਲਈ ਖੜ੍ਹੇ ਵੋਟਰਾਂ ਦੀ ਗਿਣਤੀ ਜਾਣ ਸਕੇਗਾ। ਉਹਨਾਂ ਨੇ ਦੱਸਿਆ ਕਿ ਜਿੱਥੇ ਇਕ ਪਾਸੇ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵੋਟਿੰਗ ਕਿਊ ਸਿਸਟਮ ਜ਼ਰੀਏ ਵੋਟਰ ਆਪਣੇ ਹਿਸਾਬ ਨਾਲ ਉਸ ਸਮੇਂ ਪੋਲਿੰਗ ਬੂਥ ਉੱਤੇ ਜਾ ਕੇ ਵੋਟ ਪਾ ਸਕੇਗਾ ਜਦੋਂ ਬੂਥ ਉੱਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਵੀ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।
—————————————————————
ਐਕਸੀਡੈਟ ਦੇ ਸੀਰੀਅਸ ਕੇਸ ਲਈ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਚੇਅਰਮੈਨ ਨੇ ਕੀਤਾ ਖੂਨਦਾਨ
ਮੋਗਾ/ ਮਈ 2024 / ਮਵਦੀਲਾ ਬਿਓਰੋ
ਬੀਤੇ ਦਿਨੀ ਹੋਏ ਇੱਕ ਭਿਆਨਕ ਸ਼ੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਬਜੁਰਗ ਤਾਰਾ ਸਿੰਘ ਪਿੰਡ ਕਾਲੇਕੇ ਦੇ ਇਲਾਜ ਲਈ ਖੂਨ ਦੀ ਲੋੜ ਸੀ। ਬਜੁਰਗ ਦੇ ਖੂਨ ਦਾ ਗਰੁੱਪ ਏ-ਪੋਜਟਿਵ ਕਿਤੇ ਵੀ ਉਪਲਬਧ ਨਹੀਂ ਸੀ। ਕਿਉਂਕਿ ਇਸ ਗਰੁੱਪ ਦਾ ਖੂਨ ਬਹੁੱਤ ਘੱਟ ਮਿਲਦਾ ਹੈ ਅਤੇ ਜਰੂਰਤ ਜਿਆਦਾ ਹੁੰਦੀ ਹੈ। ਇਸ ਐਕਸੀਡੈਂਟ ਕੇਸ ਅਤੇ ਖੂਨ ਦੀ ਜਰੂਰਤ ਦੀ ਖਬਰ ਜਦ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਤੱਕ ਪਹੁੰਚੀ ਤਾਂ ਰੂਰਲ ਐਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ ਤੁਰੰਤ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਨ ਪਹੁੰਚੇ। ਖੂਨ ਦੇ ਇਸ ਗਰੁੱਪ ਦੇ ਦੂਸਰੇ ਖੂਨਦਾਨੀ ਗੁਰਦਾਸ ਸਿੰਘ ਕਾਲੇਕੇ ਨੇ ਇਸ ਮਹਾਨ ਦਾਨ ਵਿੱਚ ਯੋਗਦਾਨ ਪਾ ਕੇ ਬਜੁਰਗ ਦੇ ਇਲਾਜ ਵਿੱਚ ਸਹਾਇਤਾ ਕੀਤੀ।
ਇਸ ਮੌਕੇ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਅਤੇ ਜਸਵਿੰਦਰ ਸਿੰਘ ਐਲ.ਟੀ. ਮੌਕੇ ਤੇ ਹਾਜਰ ਸਨ। ਬਲੱਡ ਬੈਂਕ ਦੇ ਅਧਿਕਾਰੀਆਂ ਨੇ ਸਮੂੰਹ ਖੂਨਦਾਨੀਆਂ ਨੂੰ ਬੇਨਤੀ ਕੀਤੀ ਹੈ ਕਿ ਬਲੱਡ ਬੈਂਕ ਵਿੱਚ ਖੂਨ ਦੇ ਯੂਨਿਟ ਬਹੁੱਤ ਘੱਟ ਹਨ ਅਤੇ ਲੋੜ ਬਹੁੱਤ ਜਿਆਦਾ ਹੈ ਇਸ ਲਈ ਸਮੂੰਹ ਖੂਨਦਾਨੀ ਬਲੱਡ ਬੈਂਕ ਪਹੁੰਚ ਕੇ ਇਸ ਮਹਾਨ ਦਾਨ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ।
—————————————————————
ਕਮਲਜੀਤ ਸਿੰਘ ਦੀ ਯਾਦ ਨੂੰ ਸਮਰਪਿਤ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਈ 2024 ਅੰਕ ਲੋਕ ਅਰਪਣ
ਕਮਲਜੀਤ ਸਿੰਘ ਦੀ ਯਾਦ ਹਮੇਸ਼ਾ ਸਾਡੇ ਮਨਾ ਵਿੱਚ ਰਹੇਗੀ –ਸੰਨਿਆਸੀ, ਗੋਕਲਚੰਦ, ਹਰਭਜਨ ਸਿੰਘ
ਮੋਗਾ/ 08 ਮਈ 2024/ ਮਵਦੀਲਾ ਬਿਓਰੋ
ਅੰਤਰ-ਰਾਸ਼ਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਮਈ 2024 ਦਾ ਅੰਕ ਸਮਾਜ ਸੇਵਾ ਸੋਸਾਇਟੀ (ਰਜਿ:) ਦੇ ਦਫਤਰ ਹੀਰਾ ਸਿੰਘ ਬਿਲਡਿੰਗ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਸ. ਹਰਭਜਨ ਸਿੰਘ (ਪੰਜਾਬ ਪੁਲਿਸ) ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਮਨਮੋਹਨ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਹਾਜਿਰ ਸਨ। ਇਸ ਮੌਕੇ ਗੱਲ-ਬਾਤ ਕਰਦਿਆ ਉੱਕਤ ਨੇਕਿਹਾ ਕਿ ਭਾਵੇ ਸਰੀਰਕ ਤੌਰ ਤੇ ਕਮਲਜੀਤ ਸਾਡੇ ਤੋਂ ਦੂਰ ਹੋ ਗਿਆ ਹੈ ਪਰ ਉਸ ਦੀ ਯਾਦ ਹਮੇਸ਼ਾ ਸਾਡੇ ਮਨਾ ਵਿੱਚ ਰਹੇਗੀ।
ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਈ 2024 ਦਾ ਅੰਕ ਛੋਟੇ ਵੀਰ ਕਮਲਜੀਤ ਸਿੰਘ ਪੁਰਬਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਕਮਲਜੀਤ ਸਿੰਘ ਦੇ ਜੀਵਨ, ਉਸ ਦੀਆਂ ਯਾਦਗਾਰੀ ਤਸਵੀਰਾਂ, ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੀਆਂ ਦੁੱਖਦਾਈ ਯਾਂਦਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸਾਹਿਤਕਾਰ ਬਲਦੇਵ ਸਿੰਘ ਆਜਾਦ, ਕੁਲਵਿੰਦਰ ਸਿੰਘ ਤਾਰੇਵਾਲਾ, ਜਸਵੀਰ ਸ਼ਰਮਾ ਦੱਦਾਹੂਰ, ਗਗਨਦੀਪ ਕੌਰ ਧਾਲੀਵਾਲ, ਭਾਗਵੰਤੀ ਪੁਰਬਾ, ਪ੍ਰਦੀਪ ਕੁਮਾਰ ਮੀਨੀਆ, ਡਾ. ਅਮਰਜੀਤ ਟਾਡਾ ਆਦਿ ਦੀਆਂ ਰਚਨਾਵਾਂ ਸਮੇਤ ਸੰਪਾਦਕੀ ਲੇਖ ‘ਕੁੱਝ ਦਿਨਾਂ ਵਿੱਚ ਹੋ ਜਾਂਦਾ ਏ ਖੇਲ ਸਮਾਪਤ ਸਾਰਾ’ ਜਿੰਦਗੀ ਦੀ ਸਚਾਈ ਪੇਸ਼ ਕਰਦਾ ਹੈ।
—————————————————————
ਮਹਿਕ ਵਤਨ ਦੀ ਫਾਉਡੇਸ਼ਨ ਨੇ ਅਜੀਤ ਨਗਰ ਵਿਖੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ
ਜੇਕਰ ਆਪਾ ਵੋਟ ਨਹੀਂ ਵੀ ਪਾਵਾਗੇ ਤਾਂ ਐਮ.ਪੀ. ਜਾਂ ਵਿਧਾਇਕ ਤਾਂ ਚੁਣਿਆ ਹੀ ਜਾਣਾ ਹੈ ਇਸ ਲਈ ਵੋਟ ਜਰੂਰ ਪਾਓ –ਭਵਨਦੀਪ ਸਿੰਘ
ਮੋਗਾ/ ਮਈ 2024/ ਮਵਦੀਲਾ ਬਿਓਰੋ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’ ਦੇ ਸਹਿਯੋਗ ਨਾਲ ਅਜੀਤ ਨਗਰ ਵਿਖੇ ਬੱਚਿਆਂ ਨੂੰ ਵੋਟ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਮੁਹੱਲਾ ਨਿਵਾਸੀਆਂ ਨੂੰ ਵੋਟ ਪਾਉਣ ਬਾਰੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮੁਹੱਲਾ ਵਾਸੀਆਂ ਨਾਲ ਗੱਲ-ਬਾਤ ਕਰਦਿਆ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਸੰਵਿਧਾਨ ਅਨੁਸਾਰ 18 ਸਾਲ ਦਾ ਹਰੇਕ ਨਾਗਰਿਕ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਇਸ ਲਈ ਸਾਰੀਆਂ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸੋਚ ਸਮਝ ਕੇ ਸਹੀ ਵਿਅਕਤੀ ਨੂੰ ਆਪਣਾ ਵੋਟ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾ ਵੋਟ ਨਹੀਂ ਵੀ ਪਾਵਾਗੇ ਤਾਂ ਜਿੰਨੀਆਂ ਵੀ ਵੋਟਾ ਪੈਣਗੀਆਂ, ਉਨ੍ਹਾਂ ਨਾਲ ਐਮ.ਪੀ. ਜਾਂ ਵਿਧਾਇਕ ਤਾਂ ਚੁਣਿਆ ਹੀ ਜਾਣਾ ਹੈ ਇਸ ਲਈ ਇੱਛਾ ਮੁਤਾਬਕ ਜਿਸ ਨੂੰ ਜੋ ਵੀ ਉਮੀਦਵਾਰ ਚੰਗਾ ਲੱਗਦਾ ਹੈ ਉਸ ਨੂੰ ਵੋਟ ਪਾਓ, ਪਰ ਵੋਟ ਜਰੂਰ ਪਾਓ।
ਇਸ ਮੌਕੇ ਸ. ਗੁਰਮੇਲ ਸਿੰਘ (ਰਿਟਾ. ਏ.ਏ.ਓ.: ਯੂਨਾਇਟਡ ਇੰਡੀਆ), ਸ਼੍ਰੀ ਮਤੀ ਕਰਮਜੀਤ ਕੌਰ, ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ), ਸ. ਬਖਤੌਰ ਸਿੰਘ ਗਿੱਲ, ਬੇਬੀ ਉਮੰਗਦੀਪ ਕੌਰ, ਏਕਮਕੋਤ ਸਿੰਘ ਪੁਰਬਾ, ਬੇਬੀ ਸਿਮਰਨ, ਬੇਬੀ ਚੰਦਨਪ੍ਰੀਤ ਕੌਰ, ਨਵਤਾਜ ਸਿੰਘ ਆਦਿ ਮੌਜੂਦ ਸਨ।
—————————————————————
ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦਾ ਤਿੰਨ ਦਿਨਾਂ ਸਲਾਨਾ ਬਰਸ਼ੀ ਸਮਾਗਮ ਸੰਪੰਨ
ਧਾਰਮਿਕ ਸਮਾਗਮ ਦੀ ਸਮਾਪਤੀ ਤੇ ਹੋਇਆ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ
ਮੋਗਾ/ ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ
ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦਾ ਤਿੰਨ ਦਿਨ੍ਹਾਂ ਸਲਾਨਾ ਬਰਸ਼ੀ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੀ ਸ੍ਰਪਰਸਤੀ ਵਿੱਚ ਧਾਰਮਿਕ ਦੀਵਾਨ ਹੋਇਆਂ ਜਿਸ ਵਿੱਚ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ, ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੌਕੇ ਕੀਰਤਨ ਦਰਬਾਰ ਵਿੱਚ ਬਾਬਾ ਗੁਰਮੀਤ ਸਿੰਘ ਨਾਨਕਸਰ ਠਾਠ ਭਰੋਵਾਲ, ਬਾਬਾ ਜਗਸ਼ੀਰ ਸਿੰਘ ਜੀ ਲੋਹਾਰਾ, ਬਾਬਾ ਕਰਮਜੀਤ ਸਿੰਘ ਜੀ, ਬਾਬਾ ਲਵਪ੍ਰੀਤ ਸਿੰਘ ਜੀ ਪੰਜਗਰਾਈ, ਭਾਈ ਰਵਿੰਦਰ ਸਿੰਘ ਜੀ ਫਰੀਦਕੋਟ, ਸੰਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆ ਦਾ ਜੱਥਾ, ਬਾਬਾ ਸੁਖਮੰਦਰ ਸਿੰਘ ਜੀ ਬੁੱਟਰ ਵਾਲੇ ਆਦਿ ਜੱਥਿਆ ਨੇ ਰਸਭਿਨ੍ਹੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਵੱਲੋਂ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਹੋਇਆ ਜਿਸ ਵਿੱਚ 46 ਟੀਮਾ ਨੇ ਭਾਗ ਲਿਆ। ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਦੇ ਹੋਏ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਇਹ ਟੂਰਨਾਮੈਂਟ ਦੇਰ ਰਾਤ ਤੱਕ ਚੱਲਿਆ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਧਾਰਮਿਕ ਦੀਵਾਨ ਦੌਰਾਨ ਇੱਕ ਜਿੰਦਗੀ, ਇੱਕ ਰੁੱਖ ਸ਼ੰਸਥਾਂ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ।
ਇਨ੍ਹਾਂ ਪ੍ਰੋਗਰਾਮਾਂ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਭਾਈ ਬਲਜਿੰਦਰ ਸਿੰਘ ਖੁਖਰਾਣਾ, ਸ. ਬਲਦੇਵ ਸਿੰਘ ਆਜਾਦ, ਦਵਿੰਦਰ ਸਿੰਘ ਪੱਪੂ ਬੁੱਟਰ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਮੱਲ ਸਿੰਘ ਸਾਬਕਾ ਮੈਂਬਰ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਗਏ ਦਸਤਾਰ ਮੁਕਾਬਲੇ
ਮੋਗਾ/ ਅਪ੍ਰੈਲ 2024/ ਮਵਦੀਲਾ ਬਿਓਰੋ
ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 24ਵੀ ਸਲਾਨਾ ਬਰਸੀ ਮੌਕੇ ਵਿਸ਼ੇਸ਼ ਦਸਤਾਰ ਕਰਵਾਏ ਗਏ ਜਿਸ ਵਿੱਚ ਪੰਜਾਬ ਭਰ ਤੋਂ ਨੌਜਵਾਨਾ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਸੁਖਦੀਪ ਸਿੰਘ ਘਲੋਟੀ ਨੇ ਪਹਿਲਾ, ਜਸ਼ਨਦੀਪ ਸਿੰਘ ਮਲੇਰਕੋਟਲਾ ਨੇ ਦੂਸਰਾ, ਧਰਮਪ੍ਰੀਤ ਸਿੰਘ ਘਬੱਧੀ ਨੇ ਤੀਸਰਾ ਅਤੇ ਅਰਸ਼ਪ੍ਰੀਤ ਸਿੰਘ ਲੁਧਿਆਣਾ ਨੇ ਚੌਥਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਜਸਪ੍ਰੀਤ ਸਿੰਘ ਰਾੜਾ ਸ਼ਾਹਿਬ ਨੇ ਪਹਿਲਾ, ਜਸਕਰਨ ਸਿੰਘ ਜਰਗੜੀ ਨੇ ਦੂਸਰਾ, ਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਤੀਸਰਾ ਅਤੇ ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਚੌਥਾਂ ਸਥਾਨ ਹਾਸਿਲ ਕੀਤਾ।
‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਦੇ ਨਿਰਦੇਸ਼ ਤੇ ਯੋਗ ਪ੍ਰਬੰਧਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਹੋਏ ਇਸ ਦਸਤਾਰ ਮੁਕਾਬਲੇ ਵਿੱਚ ਸ. ਹਰਭਿੰਦਰ ਸਿੰਘ ਜਾਨੀਆਂ, ਬਖਤੌਰ ਸਿੰਘ ਗਿੱਲ, ਡਾ. ਗੁਲਾਬ ਸਿੰਘ, ਰਾਮ ਸਿੰਘ ਤੇ ਜਗਤਾਰ ਸਿੰਘ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਉਪਰੋਕਤ ਸਮੇਤ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਮੱਲ ਸਿੰਘ ਸਾਬਕਾ ਮੈਂਬਰ ਆਦਿ ਨੇ ਦਸਤਾਰਾ, ਸਰਟੀਫਿਕੇਟ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਰਾਣੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਯਾਦ ਵਿੱਚ ਖੂਨ ਕੈਂਪ ਆਯੋਜਿਤ
ਖੂਨਦਾਨ ਸਭ ਤੋਂ ਵੱਡਾ ਦਾਨ ਹੈ -ਬਾਬਾ ਜਸਵੀਰ ਸਿੰਘ ਲੋਹਾਰਾ
ਮੋਗਾ/ ਅਪ੍ਰੈਲ 2024/ ਮਵਦੀਲਾ ਬਿਓਰੋ
ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ (ਤਪ ਅਸਥਾਨ ਤੇ ਅੰਗੀਠਾ ਸਾਹਿਬ) ਪਿੰਡ ਲੋਹਾਰਾ ਵਿਖੇ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਸਹਿਯੋਗ ਨਾਲ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਵੱਲੋਂ ਮੁੱਖ ਤੌਰ ਤੇ ਨਵੇਂ ਖੂਨਦਾਨੀ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਹਰ ਤੰਦਰੁਸ਼ਤ ਵਿਅਕਤੀ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ।
ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 22 ਖੁਨਦਾਨੀਆ ਨੇ ਖੁਨਦਾਨ ਕੀਤਾ ਅਤੇ ਇਸ ਖੁਨਦਾਨ ਕੈਂਪ ਦੀ ਸੁਰੂਆਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਬਚਨ ਸਿੰਘ ਗਗੜਾ, ਬਲਾਕ ਪ੍ਰਧਾਨ ਜਗਤਾਰ ਸਿੰਘ, ਜੱਥੇਬੰਦਕ ਸਕੱਤਰ ਰਾਮ ਸਿੰਘ, ਸ. ਗੁਰਮੇਲ ਸਿੰਘ ਪੁਰਬਾ (ਰਿਟਾ. ਏ.ਏ.ਓ. ਯੂਨਾਇਟਡ ਇੰਡੀਆ) ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਰੋਚ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸ. ਮਨਮੋਹਨ ਸਿੰਘ ਚੀਮਾ, ਬਖਤੌਰ ਸਿੰਘ ਗਿੱਲ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਮੱਲ ਸਿੰਘ ਸਾਬਕਾ ਮੈਂਬਰ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਜੀਤ ਸਿੰਘ, ਚੰਦ ਸਿੰਘ, ਬਾਬਾ ਦੀਪਾ ਜੀ ਲੁਹਾਰਾ, ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਪੇਟਰ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਜਸਵੀਰ ਸਿੰਘ ਔਗੜ, ਬਲਜੀਤ ਸਿੰਘ ਔਗੜ, ਬਿੰਦੀ ਔਗੜ, ਸਤਨਾਮ ਸਿੰਘ ਸੈਂਭੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਡਾ. ਜਸਵੀਰ ਸਿੰਘ ਹੈਪੀ, ਗੁਰਮੁੱਖ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਸਨ। ਬਲੱਡ ਬੈਂਕ ਮੋਗਾ ਵੱਲੋਂ ਇੰਚਾਰਜ ਡਾ. ਗੁਲਾਬ ਸਿੰਘ, ਡਾ. ਸਿੰਮੀ ਗੁਪਤਾ, ਗੁਰਜਿੰਦਰ ਕੌਰ, ਨਵਦੀਪ ਸਿੰਘ, ਸੰਗੀਤ ਕੁਮਾਰ, ਅਵਤਾਰ ਸਿੰਘ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।
—————————————————————
‘ਮਹਿਕ ਵਤਨ ਦੀ’ ਬਿਓਰੋ ਦੇ ਕਮਲਜੀਤ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ
ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁ: ਗੋਬਿੰਦਸਰ ਸਾਹਿਬ ਮੋਗਾ ਵਿਖੇ
ਮੋਗਾ/ 20 ਮਾਰਚ 2024 / ਮਨਮੋਹਨ ਸਿੰਘ ਚੀਮਾ
‘ਮਹਿਕ ਵਤਨ ਦੀ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਬਿਓਰੋ ਦੇ ਚੀਫ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਭਰਾ ਕਮਲਜੀਤ ਸਿੰਘ ਪੁਰਬਾ ਦਾ ਬੀਤੇ ਦਿਨੀਂ ਪਿੰਡ ਘੱਲਕਲਾਂ ਦੇ ਪੁਲ ਤੇ ਇੱਕ ਆਵਾਰਾ ਢੱਠੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਵਕਤ ਉਹ ਜੇਰੇ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਦਾਖਿਲ ਸਨ। ਜਿਨ੍ਹਾਂ ਦੀ 16 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਹੈ। ਕਮਲਜੀਤ ਦੀ ਬੇ ਵਕਤੀ ਮੌਤ ਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਤੇ ਆਗੂਆਂ ਵੱਲੋਂ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਤੇ ਸਮੁੱਚੇ ਪੁਰਬਾ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾਂ ਰਿਹਾ ਹੈ।
ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਬਲਦੇਵ ਨਗਰ ਮੋਗਾ ਵਿਖੇ ਦੁਪਹਿਰ 12 ਵਜੇ ਤੋਂ 01 ਵਜੇ ਤੱਕ ਹੋਵੇਗੀ।
—————————————————————
ਸਰਬੱਤ ਦਾ ਭਲਾ ਟਰੱਸਟ ਦੀ ਟੀਮ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਹੋਈ ਨਤਮਸਤਕ
ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਕੀਤਾ ਗਿਆ ਸਨਮਾਨਿਤ
ਮੋਗਾ/ ਫਰਬਰੀ 2024/ ਮਵਦੀਲਾ ਬਿਓਰੋ
ਬੀਤੇ ਦਿਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸਰਦਾਰ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਧਰਮਕੋਟ ਦੇ ਪ੍ਰਧਾਨ ਤੇ ਟਰੱਸਟੀ ਜਗਤਾਰ ਸਿੰਘ ਜਾਨੀਆ ਅਤੇ ਟਰੱਸਟੀ ਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਏ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੀ ਇਸ ਟੀਮ ਨੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨਾਲ ਸਮਾਜ ਸੇਵਾ ਦੇ ਕਾਰਜਾ ਪ੍ਰਤੀ ਵਿਚਾਰ ਵਟਾਦਰਾ ਕੀਤਾ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ।
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਣ ਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਸਿਰਪਾਓ ਅਤੇ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਓਪਰੋਕਤ ਟਰੱਸਟੀਆਂ ਨੇ ਇਸ ਅਸਥਾਨ ਤੇ ਸਥਿੱਤ 40 ਫੁੱਟ ਉੱਚੀ ਪਹਾੜੀ ਤੇ ਬਣੀ ਬਾਬਾ ਸ਼ੇਖ ਫਰੀਦ ਜੀ ਦੀ ਯਾਦਗਾਰ ਦੇ ਦਰਸ਼ਨ ਕੀਤੇ ਅਤੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜੁਗਰਾਂ ਨਾਲ ਗੱਲਬਾਤ ਵੀ ਕੀਤੀ।
—————————————————————
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਤੇ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਮੋਗਾ/ ਫਰਬਰੀ 2024/ ਭਵਨਦੀਪ
ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਹਲਕੇ ਸਮੇਤ ਪਿੰਡਾਂ ਦੇ ਕੀਤੇ ਜਾ ਰਹੇ ਸਰਵਪੱਖੀ ਵਿਕਾਸ ਕਾਰਜ ਨੂੰ ਵੇਖਦਿਆ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਅਤੇ ਵਾਰਡ ਨੰ: 48 ਦੀ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਲਕਾ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਪਾਰਟੀ ’ਚ ਜੀ ਆਇਆਂ ਆਖ ਕੇ ਪਾਰਟੀ ਦਾ ਸਿਰੋਪਾ ਕੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੋਗਾ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਤੋਂ ਹਰ ਵਰਗ ਖੁਸ਼ ਹੈ ਅਤੇ ਪਾਰਟੀ ਨਾਲ ਪੂਰੇ ਜੋਸ਼ ਨਾਲ ਜੁੜ ਰਿਹਾ ਹੈ।
ਇਸ ਮੌਕੇ ਅਕਾਲੀ ਦਲ ਛੱਡ ਕੇ ’ਆਪ’ ’ਚ ਸ਼ਾਮਲ ਹੋਈ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਕੀਤੇ ਜਾ ਰਹੇ ਸਰਬਪੱਖੀ ਵਿਕਾਸ ’ਤੇ ਉਨ੍ਹਾਂ ਨੂੰ ਮਾਣ ਹੈ ਅਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਮਿਲੇ ਮਾਣ-ਸਨਮਾਨ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਣਗੇ ਅਤੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਤੇ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਬਲਾਕ ਪ੍ਰਧਾਨ ਰਿੱਕੀ ਅਰੋੜਾ ਤੋਂ ਇਲਾਵਾ ਪਾਰਟੀ ਵਰਕਰ, ਵਲੰਟੀਅਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
—————————————————————
ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ/ ਫਰਬਰੀ 2024/ ਭਵਨਦੀਪ
ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਸ਼ਹੀਦੀ ਦਿਵਸ ਦਾ ਆਯੋਜਨ ਕਰਨਾ ਚਾਹੀਦਾ ਹੈ। ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਰਗਿਲ ਦੇ ਸ਼ਹੀਦ ਜ਼ੋਰਾ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬਹਾਦਰ ਯੋਧਿਆਂ ਨੇ ਆਪਣੀ ਸ਼ਹਾਦਤ ਦੇ ਕੇ ਹਮੇਸ਼ਾ ਸੁਰੱਖਿਅਤ ਰੱਖਿਆ ਹੈ ਅਤੇ ਜ਼ੋਰਾ ਸਿੰਘ ਬਘੇਲਵਾਲਾ 2001 ’ਚ ਅੱਜ ਦੇ ਦਿਨ ਕਾਰਗਿਲ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਦੁੱਖ ਸੁੱਖ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੀ ਹੈ। ਇਸ ਦੌਰਾਨ ਹਲਕਾ ਮੋਗਾ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਪ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਰਮਨਪ੍ਰੀਤ ਬਰਾੜ ਦਦਾਹੁਰ, ਕਾਰਗਿਲ ਸ਼ਹੀਦ ਜ਼ੋਰਾ ਸਿੰਘ ਦੀ ਪਤਨੀ ਮਨਜੀਤ ਕੌਰ, ਭਰਾ ਜਗਦੇਵ ਸਿੰਘ, ਆਪ ਨੌਜਵਾਨ ਆਗੂ ਹਰਜਿੰਦਰ ਸਿੰਘ ਚਾਹਲ, ਮਨਪ੍ਰੀਤ ਮੱਲੀ, ਰਵਿੰਦਰ ਸੰਧੂ, ਬਲਜਿੰਦਰ ਸੰਧੂ, ਨਿਰਵੈਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਇਕਬਾਲ ਸਿੰਘ ਡਗਰੂ ਤੋਂ ਇਲਾਵਾ ਪਿੰਡ ਵਾਸੀ ਅਤੇ ’ਆਪ’ ਵਲੰਟੀਅਰ ਹਾਜ਼ਰ ਸਨ।
—————————————————————
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਰੱਖਿਆ ਹਲਕਾ ਘੱਲਕਲਾਂ ਵਿਖੇ 20 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ
ਮੋਗਾ/ ਫਰਬਰੀ 2024/ ਭਵਨਦੀਪ ਸਿੰਘ ਪੁਰਬਾ
ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਦੀ ਪੱਤੀ ਮਹਿਰ ਵਿਖੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਆਪਣੇ ਅਖਤਿਆਰੀ ਫੰਡ ਵਿਚੋਂ 20 ਲੱਖ ਰੁਪਏ ਦੀ ਗ੍ਰਾਂਟ ਨਾਲ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਜਲਦੀ ਹੀ ਕਮਿਊਨਿਟੀ ਹਾਲ ਦਾ ਨਿਰਮਾਣ ਕਰਵਾ ਕੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਰਹੀ ਹੈ। ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਜਿਸ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਲਈ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ’ਆਪ’ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਸਮਰਾ, ਕੌਂਸਲਰ ਜਸਵਿੰਦਰ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਲਾਲੀ, ਸੁਖਮੰਦਰ ਸਿੰਘ, ਹਰਦੀਪ ਸਿੰਘ, ਰਾਜਾ ਸਿੰਘ, ਗੁਰਨਾਮ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
—————————————————————
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤਾਂ ਦੀ ਛੇਵੀਂ ਬੱਸ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਰਵਾਨਾ
ਮੋਗਾ/ ਫਰਬਰੀ 2024/ ਭਵਨਦੀਪ
ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਉਪਰਾਲੇ ਦੇ ਚੱਲਦਿਆ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਸੰਗਤਾਂ ਦੀ ਛੇਵੀਂ ਬੱਸ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਰਵਾਨਾ ਹੋਈ। ਇਸ ਬੱਸ ਨੂੰ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਬਲਜੀਤ ਸਿੰਘ ਚੰਨੀ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਯੋਗ ਅਗਵਾਈ ’ਚ ਸੰਗਤਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਖਾਟੂ ਸ਼ਿਆਮ ਜੀ, ਸ਼੍ਰੀ ਸਾਲਾਸਰ ਧਾਮ, ਜਵਾਲਾ ਜੀ, ਚਿੰਤਪੁਰਨੀ, ਤਲਵੰਡੀ ਸਾਬੋ, ਸ਼੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਆਦਿ ਤੀਰਥ ਅਸਥਾਨਾਂ ਦੀ ਯਾਤਰਾ ਬੱਸਾਂ ਰਾਹੀਂ ਕਰਵਾਈ ਜਾ ਰਹੀ ਹੈ ਅਤੇ ਸ਼ਰਧਾਲੂਆਂ ਨੂੰ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਮਾਰਗ ਦਰਸ਼ਨ ਕਰਨ ਲਈ ਸਲਾਹਕਾਰ ਵੀ ਭੇਜੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਤੀਰਥ ਯਾਤਰਾ ’ਤੇ ਜਾਣਾ ਚਾਹੁੰਦਾ ਹੈ ਤਾਂ ਉਹ ਆਪਣਾ ਨਾਮ ਸਰਕਾਰੀ ਆਧਾਰ ਵਾਲੀ ਥਾਂ, ਹਲਕਾ ਵਿਧਾਇਕ ਦੇ ਦਫ਼ਤਰ ਵਿਖੇ ਦਰਜ ਕਰਵਾ ਸਕਦਾ ਹੈ। ਇਸ ਮੌਕੇ ਯਾਤਰਾ ’ਤੇ ਜਾ ਰਹੀਆਂ ਸੰਗਤਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ।
—————————————————————
ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
ਮੋਗਾ/ ਫਰਬਰੀ 2024/ ਭਵਨਦੀਪ
ਆਮ ਆਦਮੀ ਪਾਰਟੀ ਦੇ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਵਿਚ ਅੋਹਦੇਦਾਰਾਂ ਦੀ ਇੱਕ ਵੱਡੀ ਜਿੰਮੇਵਾਰੀ ਲਗਾਈ ਹੈ ਅਤੇ ਉਹਨਾਂ ਨੂੰ ਅਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਅਸੀਂ ਉਸ ਸ਼ਖਸੀਅਤ ਨੂੰ ਮਾਣ-ਸਨਮਾਨ ਦੇ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੋ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਤਨ-ਮਨ-ਧਨ ਨਾਲ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਬਣਦਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਦੌਲਤਪੁਰਾ ਨੂੰ ਜ਼ਿਲ੍ਹਾ ਕੈਸ਼ੀਅਰ, ਪਿਆਰਾ ਸਿੰਘ ਬੱਧਨੀ ਕਲਾਂ ਨੂੰ ਜ਼ਿਲ੍ਹਾ ਸਕੱਤਰ ਅਤੇ ਮੈਡਮ ਲਵਲੀ ਸਿੰਗਲਾ ਨੂੰ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਅੋਹਦੇਦਾਰ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਹਰਮਨ ਮਜੀਠੀਆ, ਅਮਨਦੀਪ ਸਿੰਘ ਚੋਟੀਆਂ ਕਲਾਂ, ਲਖਵਿੰਦਰ ਫੌਜੀ ਚੋਟੀਆਂ ਕਲਾਂ, ਨਿਸ਼ਾਨ ਸਿੰਘ ਦੌਲਤਪੁਰਾ, ਰੇਸ਼ਮ ਸਿੰਘ ਦੌਲਤਪੁਰਾ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਚਰਨਜੀਤ ਸਿੰਘ, ਬਲਵੰਤ ਸਿੰਘ ਸੋਸਣ, ਸੁੱਖਾ ਡਰੋਲੀ ਭਾਈ ਦੇ ਇਲਾਵਾ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ।
—————————————————————
‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਅੰਕ ‘ਬਸੰਤ ਪੰਚਮੀ’ ਤੇ ਰੀਲੀਜ
ਮੋਗਾ/ 14 ਫਰਬਰੀ 2024/ ਮਵਦੀਲਾ ਬਿਓਰੋ
ਅੰਤਰ-ਰਾਸ਼ਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਬਿਓਰੋ ਦੇ ਨਿੱਜੀ ਦਫਤਰ ਅਜੀਤ ਨਗਰ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੀਲੀਜ ਕੀਤਾ ਗਿਆ।
ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਦਾ ਅੰਕ ‘ਬਸੰਤ ਪੰਚਮੀ’ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਬੱਚਿਆਂ ਨੂੰ ਚਾਈਨਾ ਡੋਰ ਬਾਰੇ ਵਿਸ਼ੇਸ਼ ਸੰਦੇਸ਼, ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵੱਲੋਂ ਕੀਤੇ ਜਾ ਰਹੇ ਕਾਰਜ ਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਦਾ ਇਤਿਹਾਸ, ਧਾਰਮਿਕ ਸਰਗਰਮੀਆਂ, ਪੰਜਾਬੀ ਵਿਰਸਾ, ਘਰ-ਪਰਿਵਾਰ, ਫਿਲਮ ਐਂਡ ਸੰਗੀਤ, ਬਾਲ-ਵਾੜੀ, ਸਰਬੱਤ ਦਾ ਭਲਾ ਟਰੱਸਟ ਦੀਆਂ ਗਤੀਵਿਧੀਆਂ, ਪੰਜਾਬੀ ਸਾਹਿਤ ਆਦਿ ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਸ਼ਾਮਿਲ ਹੈ।
‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਰੀਲੀਜ ਕਰਨ ਮੌਕੇ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਐਨ.ਜੀ.ਓ. ਹਰਜਿੰਦਰ ਘੋਲੀਆ ਅਤੇ ਹੋਰ ਵਲੰਟੀਅਰ ਹਾਜਰ ਸਨ।
—————————————————————
ਬੱਚਿਓ ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ -ਡਾ. ਅਮਨਦੀਪ ਕੌਰ ਅਰੋੜਾ
ਮੋਗਾ/ ਫਰਬਰੀ 2024/ ਭਵਨਦੀਪ ਸਿੰਘ
ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਬੱਚਿਓ ਪਤੰਗਾਂ ਉਡਾਓ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਹੈ ਕਿ ਕਿਤੇ ਤੁਹਾਡੀ ਮੌਜ ਮਸਤੀ ਕਿਸੇ ਪੰਛੀ ਦੀ ਮੌਤ ਦਾ ਕਾਰਨ ਨਾ ਬਣ ਜਾਵੇ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਦੀਆਂ ਜਾਨਾਂ, ਬੱਚਿਆਂ ਅਤੇ ਰਾਹਗੀਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਡਾ. ਅਮਨਦੀਪ ਕੌਰ ਨੇ ਕਿਹਾ ਕਿ ਚਾਈਨਾ ਡੋਰ ਖਰੀਦਣ ਅਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਧੀ ਹੈ। ਜੇਕਰ ਆਪਾ ਸਭ ਨੂੰ ਕਿਤੇ ਪਤਾ ਲੱਗਦਾ ਹੈ ਤਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ, ਬੱਚਿਆਂ ਅਤੇ ਰਾਹਗੀਰਾਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ।
—————————————————————
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਹਾਦਸਿਆਂ ਤੋਂ ਬਚਾਅ ਲਈ ਵਾਹਨਾ ਤੇ ਰਿਫਲੈਕਟਰ ਲਗਾਏ ਗਏ
ਸਾਡੇ ਟਰੱਸਟ ਵੱਲੋਂ ਤਕਰੀਬਨ 1000 ਵਾਹਨਾ ਤੇ ਇਹ ਰੈਫਲੈਕਟਰ ਲਗਾਏ ਜਾਣਗੇ -ਗੋਕਲ ਚੰਦ ਬੁੱਘੀਪੁਰਾ
ਮੋਗਾ/ ਫਰਬਰੀ 2024/ ਮਵਦੀਲਾ ਬਿਓਰੋ
ਉੱਘੇ ਸਮਾਜ ਸੇਵੀ ਡਾਕਟਰ ਐਸ. ਪੀ. ਸਿੰਘ ਓਬਰਾਏ ਜੀ ਦੇ ਦਿਸਾ ਨਿਰਦੇਸ਼ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲ੍ਹਾ ਮੋਗਾ ਵੱਲੋਂ ਧੁੰਦ ਅਤੇ ਰਾਤ ਦੇ ਹਨੇਰਿਆ ਵਿੱਚ ਬਿਨ੍ਹਾਂ ਬੈਕ ਲਾਈਟਾਂ ਕਾਰਨ ਹੋ ਰਹੇ ਹਾਦਸਿਆਂ ਦੇ ਬਚਾਅ ਲਈ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ ਦੇ ਸਹਿਯੋਗ ਨਾਲ ਮੇਨ ਚੌਂਕ ਮੋਗਾ ਵਿਖੇ ਬਿਨਾ ਬੈਕ ਲਾਈਟਾ ਵਾਲੇ ਵਾਹਨਾ ਨੂੰ ਰੈਫਲੈਕਟਰ ਲਗਾਏ ਗਏ ਤਾਂਕੇ ਧੁੰਦ ਅਤੇ ਹਨੇਰੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ ਨੇ ਡਾਕਟਰ ਐਸ. ਪੀ. ਸਿੰਘ ਓਬਰਾਏ ਜੀ ਦੇ ਅਜਿਹੇ ਕਾਰਜਾਂ ਦੀ ਸਲਾਘਾ ਕੀਤੀ।
ਸਰਬੱਤ ਦਾ ਭਲਾ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਸਾਡੇ ਟਰੱਸਟ ਵੱਲੋਂ ਬਲਾਕਾਂ ਮੁਤਾਬਕ ਤਕਰੀਬਨ 1,000 ਵਾਹਨਾ ਤੇ ਇਹ ਰੈਫਲੈਕਟਰ ਲਗਾਏ ਗਏ ਜਿਸ ਦੀ ਸ਼ੁਰੂਆਤ ਅੱਜ ਅਸੀਂ ਮੇਨ ਚੌਕ ਮੋਗਾ ਤੋਂ ਕੀਤੀ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀ ਪ੍ਰਸ਼ੰਸਾਂ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਹੈ ਇਸ ਦੇ ਬਹੁੱਤ ਵਧੀਆਂ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਫੋਰਸ ਤਿਆਰ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ।
ਇਸ ਸਲਾਘਾ ਯੋਗ ਕਾਰਜ ਦੀ ਸ਼ੁਰੂਆਤ ਕਰਨ ਮੌਕੇ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ, ਸਰਬੱਤ ਦਾ ਭਲਾ ਟਰੱਸਟ ਇਕਾਈ ਮੋਗਾ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ ਆਦਿ ਮੁੱਖ ਤੌਰ ਤੇ ਹਾਜਰ ਹੋਏ।
—————————————————————
ਮੈਡਮ ਲਵਲੀ ਸਿੰਗਲਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਨਿਯੁਕਤ
ਮੋਗਾ/ ਫਰਬਰੀ 2024/ ਭਵਨਦੀਪ ਸਿੰਘ ਪੁਰਬਾ
ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉੁਣ ਵਾਲੇ ਮੈਡਮ ਲਵਲੀ ਸਿੰਗਲਾ ਨੂੰ 26 ਜਨਵਰੀ 2024 ਨੂੰ ਉਨ੍ਹਾਂ ਦੀ ਇਸ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਸਮਾਜ ਸੇਵਾ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਮੋਗਾ ਵੱਲੋਂ ਉਨ੍ਹਾਂ ਨੂੰ ਮਹਿਲਾ ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਗੱਲਬਾਤ ਕਰਦਿਆ ਮੈਡਮ ਲਵਲੀ ਸਿੰਗਲਾ ਨੇ ਕਿਹਾ ਕਿ ਮੈ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਮੋਗਾ ਦੇ ਮਾਨਯੋਗ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਤਹਿ ਦਿਲੋਂ ਧੰਨਵਾਦ ਹਾਂ ਜਿਨਾਂ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ ਅਤੇ ਉਹਨਾਂ ਵੱਲੋਂ ਮੈਨੂੰ ਮਹਿਲਾ ਵਿੰਗ ਦਾ ਜਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਲਵਲੀ ਸਿੰਗਲਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਵਿਧਾਇਗੀ ਡਾ. ਅਮਨਦੀਪ ਕੌਰ ਅਰੋੜਾ ਨੇ ਲਵਲੀ ਸਿੰਗਲਾ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਲਵਲੀ ਸਿੰਗਲਾ ਨੂੰ ਵਧਾਈ ਦਿੱਤੀ।
—————————————————————
ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ
ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ
ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ-ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਦੀ ਸੰਗਤ ਨੇ, ਖਾਸ ਕਰਕੇ ਪਿੰਡ ਨਾਹਲ, ਖੋਟੇ, ਸਿੰਘਾਂਵਾਲਾ ਅਤੇ ਭਿਆਨਾ ਸਾਹਿਬ ਗਊਸ਼ਾਲਾ ਤੋਂ ਸੇਵਾਦਾਰ ਤੇ ਸੰਤ ਮਹਾਂਪੁਰਸ਼ ਨੇ ਬਾਬਾ ਓਮ ਭਾਰਥੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਰਾ ਦਿਨ ਲੱਡੂ, ਜਲੇਬੀਆਂ, ਚਾਹ, ਗੁਰੂ ਘਰ ਦੇ ਲੰਗਰ, ਸੇਬ, ਸੰਤਰਿਆਂ ਦੇ ਅਟੁੱਟ ਲੰਗਰ ਚੱਲਦੇ ਰਹੇ। ਪੁਰਾਤਨ ਰਵਾਇਤ ਅਨੁਸਾਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਜਗ੍ਹਾਂ ਤੇ ਵਸਤੂਆ ਦਾ ਭੋਗ ਲਗਾਇਆ ਗਿਆ ਅਤੇ ਮੁੰਡਿਆਂ ਨੂੰ ਮਰਿਯਾਦਾ ਅਨੁਸਾਰ ਪ੍ਰਸ਼ਾਦਾ ਛਕਾਇਆ ਗਿਆ। ਉਪਰੰਤ ਕਵੀਸ਼ਰਾਂ ਅਤੇ ਪੰਜਾਬੀ ਕਲਾਕਾਰਾ ਵੱਲੋਂ ਅਖਾੜਾਂ ਲਗਾਇਆ ਗਿਆ। ਜਿਸ ਵਿੱਚ ਕਵੀਸ਼ਰ ਅਵਤਾਰ ਸਿੰਘ ਮਾਨ ਬੱਧਣੀ ਕਲਾ ਵਾਲੇ, ਲਾਲੀ ਸਿੰਘਾਂ ਵਾਲਾ, ਜਗਸੀਰ ਸਿੰਘ ਰਣੀਆਂ, ਬਲਵੀਰ ਸਿੰਘ ਡਾਲਾ, ਗੁਰਮੇਲ ਸਿੰਘ ਬੁੱਟਰ, ਹਰਭਿੰਦਰ ਸਿੰਘ ਕੋਰੇਵਾਲਾ, ਦਰਸ਼ਨ ਸਿੰਘ ਤਾਰੇਵਾਲਾ ਆਦਿ ਦੇ ਜੱਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਅਤੇ ਪੁਰਾਤਨ ਕਿਸੇ ਸੁਣਾ ਕੇ ਜੋਤੀ ਜੋਤ ਸਮਾਗਮ ਨੂੰ ਸੁਨਹਿਰੀ ਸ਼ਬਦਾਂ ਵਿੱਚ ਗੀਤਾਂ ਦੀ ਰੁਸ਼ਨਾਇਆ ਨਾਲ ਰੁਸ਼ਨਾਇਆ। ਇਸ ਮੇਲੇ ਦੇ ਪ੍ਰਸ਼ਾਰਨ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਸਟੇਜ ਦੀ ਸੇਵਾ ਸੋਸ਼ਲ ਵਰਕਰ ਡਾ. ਜਗਤਾਰ ਸਿੰਘ ਪਰਮਿਲ ਨੇ ਬਾਖੂਬੀ ਨਿਭਾਈ।
ਇਸ ਸਮਾਗਮ ਅਤੇ ਮੇਲੇ ਤੇ ਸਰਪੰਚ ਰਾਮ ਸਿੰਘ, ਬਲਵੀਰ ਸਿੰਘ ਕਮੇਟੀ ਪ੍ਰਧਾਨ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਬਿਜਲੀ ਵਾਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਮਿੱਠੂ, ਅਵਤਾਰ ਸਿੰਘ ਤਾਰਾ, ਅਵਤਾਰ ਸਿੰਘ ਗਰੀਬੂ, ਅਜੈਬ ਸਿੰਘ, ਜਗਰਾਜ ਸਿੰਘ ਰਾਜਾ, ਕੇਵਲ ਸਿੰਘ ਮੈਂਬਰ, ਰਾਮ ਸਿੰਘ ਕੁਲਾਰ, ਆਤਮਾ ਸਿੰਘ, ਕਾਲੀ, ਹਰਜਿੰਦਰ ਸਿੰਘ ਮੋਧਾ, ਬਲਦੇਵ ਸਿੰਘ ਪੁੱਤਰ ਹਰਬੰਸ ਸਿੰਘ, ਹਰਬਖਸ਼ ਸਿੰਘ ਬਖਸ਼ਾ, ਜਗਰੂਪ ਸਿੰਘ ਖੇਤਾਂ ਵਾਲੇ, ਚਮਕੌਰ ਸਿੰਘ ਕੌਰਾਂ, ਜਗਮੋਹਨ ਸਿੰਘ, ਮੋਹਨ, ਜੋਰਾ ਸਿੰਘ ਪੁੱਤਰ ਰੱਖਾ ਸਿੰਘ, ਦਾਰਾ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਡਰਾਈਵਰ, ਖੋਟੇ ਨਿਰਮਲ ਸਿੰਘ ਨਿੰਮਾਂ ਕਨੇਡਾ, ਚਰਨਜੀਤ ਸਿੰਘ ਚਰਨਾਂ ਅਮਰੀਕਾ ਵਾਲੇ, ਨਾਹਲ ਸਿੰਘਾਂਵਾਲਾ ਆਦਿ ਨੇ ਆਪਣੀਆ ਵਿਸ਼ੇਸ਼ ਸੇਵਾਵਾਂ ਨਿਭਾਇਆ।
—————————————————————
ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਭੇਦ ਭਾਵ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ -ਭਾਈ ਅਜਨਾਲਾ, ਬਾਬਾ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ
ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ
ਜਿਸ ਤਰਾਂ ਦਾ ਭੇਦ ਭਾਵ ਦੇਸ਼ ਦੇ ਅੰਦਰ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਹੈ ਇਹ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਅਪਰਾਧੀ ਬਲਾਤਕਾਰੀ ਕਾਤਲ ਡੇਰਾ ਮੁੱਖੀ ਰਾਮ ਰਹੀਮ ਨੂੰ ਵਾਰ ਵਾਰ ਪੋਰੋਲ ਦੇਣਾ ਅਤੇ ਜੇਲ੍ਹ ਦੇ ਅੰਦਰ ਤੇ ਬਾਹਰ ਵੀ ਆਈ ਪੀ ਸਹੂਲਤਾਂ ਮੁਹੱਈਆ ਕਰਵਾਉਣੀਆ ਦੇਸ਼ ਦੇ ਕਨੂੰਨ ਸੰਵਿਧਾਨ ਨਿਆਪਾਲਕ ਦਾ ਅਪਮਾਨ ਅਤੇ ਮਖ਼ੌਲ ਕਰਨ ਬਰਾਬਰ ਹੈ। ਇਹ ਸਾਰਾ ਕੁਝ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਲਈ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਜੋ ਬੰਬੇ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਹਨਾਂ ਨੂੰ ਸਮੇ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਹੈ ਅਤੇ ਬੀਜੇਪੀ ਮੁੰਤਰੀਆਂ ਵਲੋ ਸੰਸਕਾਰੀ ਬ੍ਰਹਮਣ ਕਹ ਕੇ ਸਨਮਾਨਿਤ ਕੀਤਾ ਗਿਆ ਹੈ। ਸੌਦਾ ਸਾਧ ਨੂੰ ਜਦੋ ਵੀ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ ਯੂ.ਪੀ. ‘ਚ ਕੋਈ ਵੀ ਛੋਟਾ ਮੋਟਾ ਇਲੈਸ਼ਨ ਹੋਵੇ ਉਸੇ ਵਕਤ ਜੇਲ੍ਹ ਚੋ ਬਾਹਰ ਕੱਢ ਲਿਆ ਜਾਦਾਂ ਹੈ। ਉਸ ਤੋਂ ਆਪਣੇ ਪ੍ਰੇਮੀਆਂ ਨੂੰ ਇੱਕ ਖਾਸ ਪਾਰਟੀ ਦੇ ਹੱਕ ਚ ਸੰਦੇਸ਼ ਜਾਰੀ ਕਰਵਾਏ ਜਾਂਦੇ ਹਨ। ਹੁਣ ਦੀ ਤਾਜ਼ਾ ਮਿਸਾਲ ਤੁਹਾਡੇ ਸਾਮ੍ਹਣੇ ਹੈ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਆਉਣ ਵਾਲੇ ਕੁਝ ਦਿਨਾਂ ਚ ਜਾਰੀ ਹੋਣ ਵਾਲਾ ਹੈ ਇਸੇ ਨੂੰ ਧਿਆਨ ‘ਚ ਰੱਖ ਕੇ ਸੌਦਾ ਸਾਧ ਨੂੰ ਫਿਰ ਪੰਜਾਹ ਦਿਨਾਂ ਦੀ ਪੋਰੋਲ ਦੇ ਕੇ ਬਾਹਰ ਲਿਆਂਦਾ ਗਿਆ ਹੈ। ਜਿਸ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਾਵੇਗਾ। ਦੂਸਰੇ ਪਾਸੇ ਸਿੱਖ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਵਾਵਜੂਦ ਦੀ ਰਿਹਾਈਆਂ ਨਹੀ ਦਿੱਤੀਆਂ ਜਾ ਰਹੀਆਂ। ਕਿਸੇ ਦੇ ਮਾਤਾ ਪਿਤਾ ਚੜਾਈ ਕਰਨ ਤੇ ਅੰਤਮ ਦਰਸ਼ਨ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ। ਜਿਸ ਨੂੰ ਅਸੀ ਘੱਟ ਗਿਣਤੀ ਅਤੇ ਬਹੁ ਗਿਣਤੀ ‘ਚ ਫਰਕ ਸਮਝਦੇ ਹਾਂ।
ਬਲਾਤਕਾਰੀਆਂ ਤੇ ਕਾਤਲਾਂ ਨੂੰ ਦੋਸ਼ ਸਿੱਧ ਹੋਣ ਤੇ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਨੇ ਪਰ ਸਰਕਾਰਾਂ ਅਤੇ ਉਹਨਾਂ ਦਾ ਪ੍ਰਸ਼ਾਸਨ ਇਹ ਕਹਿ ਕੇ ਸਜ਼ਾਵਾਂ ਤੋ ਮੁਆਫ਼ੀ ਅਤੇ ਪੋਰੋਲ ਫਰਲੋ ਦੇ ਰਿਹਾ ਹੈ ਕਿ ਦੋਸ਼ੀਆਂ ਦਾ ਆਚਰਨ ਬਹੁਤ ਹੀ ਵਧੀਆ ਹੈ, ਇਸ ਦਾ ਮਤਬਲ ਕੀ ਸਮਝਿਆ ਜਾਵੇ ਫਿਰ ਅਦਾਲਤਾਂ ਦੇ ਫੈਸਲੇ ਗਲਤ ਹਨ ? ਅਜਿਹੀ ਦੂਹਰੀ ਨੀਤੀ ਕਦੇ ਵੀ ਦੇਸ ਹਿੱਤ ਲਈ ਲਾਹੇਵੰਦ ਨਹੀ ਹੋ ਸਕਦੀ। ਇਸ ਨਾਲ ਘੱਟ ਗਿਣਤੀਆਂ ਦੇ ਮਨਾਂ ਚ ਅਲਿਹਦਗੀ ਵੀ ਭਾਵਨਾ ਪੈਦਾ ਹੋਣੀ ਸੁਭਾਵਕ ਹੀ ਹੈ। ਇਸ ਤੋਂ ਬਚਣਾ ਚਾਹੀਦੀ ਹੈ। ਇਸ ਮੌਕੇ ਗਿਆਨੀ ਪ੍ਰਮਿੰਦਰ ਸਿੰਘ ਗਿ ਜਸਵਿੰਦਰ ਸਿੰਘ ਜੋਗੇਵਾਲਾ ਗਿ ਅਮਰੀਕ ਸਿੰਘ ਜ਼ੀਰਾ ਭਾਈ ਕੁਲਵੰਤ ਸਿੰਘ ਗਾਦੜੀ ਵਾਲਾ ਸ੍ਰ ਰਣਜੀਤ ਸਿੰਘ ਵਾਦਰ ਹਾਜ਼ਰ ਸਨ।
—————————————————————
ਅਯੁੱਧਿਆ ਚ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਮੋਗਾ ਵਿਖੇ ਭਗਵਾਨ ਰਾਮ ਜੀ ਦੀ ਕੱਢੀ ਗਈ ਵਿਸ਼ਾਲ ਰੱਥ ਯਾਤਰਾ ਚ ਸ਼ਹਿਰ ਵਾਸੀਆ ਨੇ ਵਿਖਾਇਆ ਭਾਰੀ ਉਤਸਾਹ
ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਦੇ ਨਾਮ ਵਿਚ ਰੰਗਿਆ ਮੋਗਾ ਸ਼ਹਿਰ
ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ
22 ਜਨਵਰੀ ਨੂੰ ਅਯੁੱਧਿਆ ਵਿਖੇ ਹੋਣ ਵਾਲੇ ਭਗਵਾਨ ਸ਼੍ਰੀ ਰਾਮ ਲਲਾ ਦੇ ਵਿਰਾਜਮਾਨ ਹੋਣ ਦੀ ਖੁਸ਼ੀ ਵਿਚ ਮੋਗਾ ਵਿਕਾਸ ਮੰਚ ਵੱਲੋਂ ਅੱਜ ਮੋਗਾ ਸ਼ਹਿਰ ਦੇ ਭਾਰਤ ਮਾਤਾ ਮੰਦਰ ਤੋਂ ਭਗਵਾਨ ਸ਼੍ਰੀ ਰਾਮ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਗਈ। ਇਸ ਰਥ ਯਾਤਰਾ ਚ ਹਾਥੀ, ਊਠ, ਘੋੜੇ, ਵੱਖ-ਵੱਖ ਸ਼ਹਿਰਾਂ ਤੋਂ ਰਾਮ ਦੇ ਨਾਮ ਦੀ ਧੁਨ ਵਜਾਉਂਦੇ ਹੋਏ ਪ੍ਰਸਿੱਧ ਬੈਂਡ, ਹਨੂੰਮਾਨ ਜੀ ਨੱਚਦੇ ਹੋਏ, ਵੱਡੀ ਗਿਣਤੀ ਵਿੱਚ ਰਾਮ ਭਗਤ ਹੱਥਾਂ ਵਿੱਚ ਭਗਵੇਂ ਝੰਡੇ ਲਹਿਰਾ ਕੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾ ਰਹੇ ਸਨ। ਮੋਗਾ ਵਿਖੇ ਸ਼੍ਰੀ ਰਾਮ ਰਥ ਯਾਤਰਾ ਦੇ ਦਰਸ਼ਨਾਂ ਲਈ ਮੋਗਾ ਵਿਕਾਸ ਮੰਚ ਵੱਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਦੀ ਮੂਰਤੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵਿਸ਼ਾਲ ਸ਼੍ਰੀ ਰਾਮ ਰਥ ਯਾਤਰਾ ਵਿਚ ਸ਼ਹਿਰ ਨਿਵਾਸੀਆ ਨੇ ਹਿੱਸਾ ਲਿਆ। ਇਸ ਰੱਥ ਯਾਤਰਾ ਦੀ ਸ਼ੁਰੂਆਤ ਮੋਗਾ ਦੀ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਰ ਤੋਂ ਕੀਤੀ ਗਈ। ਇਸ ਮੌਕੇ ਭਾਰਤ ਮਾਤਾ ਮੰਦਿਰ ਦੇ ਪੁਜਾਰੀ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਪ੍ਰਧਾਨਗੀ ਹੇਠ ਮੋਗਾ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ, ਸਾਬਕਾ ਵਿਧਾਇਕ ਹਰਜੋਤ ਕਮਲ, ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਮੇਅਰ ਬਲਜੀਤ ਚਾਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਮੋਗਾ ਵਿਕਾਸ ਮੰਚ ਅਤੇੇ ਬੀਬੀਐਸ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਜ਼ਿਲ੍ਹਾ ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਆਈਐਸਐਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਗ੍ਰੇਟ ਪੰਜਾਬ ਪ੍ਰਿੰਟਰਜ਼ ਦੇ ਐਮਡੀ ਨਵੀਨ ਸਿੰਗਲਾ, ਰਾਈਟਵੇਅ ਏਅਰਲਿੰਕ ਦੀ ਡਾਇਰੈਕਟਰ ਦੇਵਪ੍ਰਿਆ ਤਿਆਗੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਰਾਮਪਾਲ ਗੁਪਤਾ, ਭਾਵਨਾ ਬਾਂਸਲ, ਰਾਜਪਾਲ ਠਾਕੁਰ ਮੇਜਰ ਪ੍ਰਦੀਪ ਸਿੰਘ, ਸੰਜੀਵ ਨਰੂਲਾ, ਭਰਤ ਗੁਪਤਾ, ਕਮਲ ਬਹਿਲ, ਰਿਸ਼ੂ ਅਗਰਵਾਲ, ਯਸ਼ਪਾਲ ਸਿੰਘ ਸੈਣੀ, ਸ਼ਿਲਪਾ ਬਾਂਸਲ, ਸੁਮਨ ਮਲਹੋਤਰਾ, ਪ੍ਰੋਮਿਲਾ ਮਨਰਾਏ, ਸੁਮਿਤ ਪੁਜਾਨਾ, ਡਾ. ਰਜਤ ਬਾਂਸਲ ਅਤੇ ਮਨਜੀਤ ਕਾਂਸਲ ਨੇ ਭਗਵਾਨ ਸ੍ਰੀ ਰਾਮ ਦੀ ਪੂਜਾ ਕਰਦਿਆਂ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਲਾਲਾ ਦੇ ਅਯੋਧਿਆ ਵਿਖੇ 22 ਜਨਵਰੀ ਨੂੰ ਆਗਮਨ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੋਗਾ ਵਿਕਾਸ ਮੰਚ ਵੱਲੋਂ ਕੱਢੀ ਗਈ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਵਿਸ਼ਾਲ ਰੱਥ ਯਾਤਰਾ ਇਹ ਇੱਕ ਇਤਿਹਾਸਕ ਕਾਰਜ ਹੈ ਅਤੇ ਲੋਕਾਂ ਨੂੰ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਕਰਕੇ ਇੱਕ ਮੰਚ ’ਤੇ ਇਕੱਠਾ ਕਰਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਮੋਗਾ ਵਿਕਾਸ ਮੰਚ ਨੂੰ ਵਿਸ਼ਾਲ ਰੱਥ ਯਾਤਰਾ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ। ਇਸ ਮੌਕੇ ਮੋਗਾ ਵਿਕਾਸ ਮੰਚ ਦੇ ਪ੍ਰਧਾਨ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਸ਼੍ਰੀ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖ ਕੇ ਖੁਸ਼ੀ ਹੋਈ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਐਨੀ ਠੰਢ ਹੋਣ ਦੇ ਬਾਵਜੂਦ ਇਸ ਰੱਥ ਯਾਤਰਾ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਰੱਥ ਯਾਤਰਾ ਵਿੱਚ ਪੂਰੇ ਸ਼ਹਿਰ ਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਇਆ।
ਰੱਥ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਤਰ੍ਹਾਂ ਦੇ ਪਕਵਾਨਾਂ ਦੇ ਭੰਡਾਰੇ ਵੀ ਲਗਾਏ ਗਏ। ਇਸ ਤੋਂ ਇਲਾਵਾ ਘੋੜਿਆਂ, ਹਾਥੀਆਂ ਅਤੇ ਰੱਥਾਂ ਨਾਲ ਲੈਸ ਇਸ ਰੱਥ ਯਾਤਰਾ ਚ ਢੋਲ ਦੀ ਗੂੰਜ ਚ ਪੂਰੇ ਮਾਹੌਲ ਨੂੰ ਰਾਮਮਈ ਬਣਾ ਦਿੱਤਾ ਗਿਆ। ਸ਼੍ਰੀ ਰਾਮ ਰਥ ਯਾਤਰਾ ਭਾਰਤ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਮੇਨ ਬਜ਼ਾਰ, ਮੈਜੇਸਟਿਕ ਰੋਡ, ਦੱਤ ਰੋਡ, ਜੀ.ਟੀ ਰੋਡ, ਦੇਵ ਹੋਟਲ, ਓਲਡ ਸਿਟੀ ਰੋਡ, ਆਰੀਆ ਸਕੂਲ, ਡੀ.ਐਮ.ਕਾਲਜ ਰੋਡ, ਗੀਤਾ ਭਵਨ ਚੌਂਕ ਤੋਂ ਹੁੰਦੀ ਹੋਈ ਸਮਾਪਤ ਹੋਈ। ਜਿਸ ਦੀ ਸਮਾਪਤੀ ਗੀਤਾ ਭਵਨ ਮੋਗਾ ਵਿਖੇ ਹੋਈ। ਜਿੱਥੇ ਭਗਵਾਨ ਸ਼੍ਰੀ ਰਾਮ ਨੂੰ ਭੋਜਨ ਭੇਟ ਕਰਕੇ ਆਰਤੀ ਕੀਤੀ ਗਈ। ਇਸ ਮੌਕੇ ਦਿਨੇਸ਼ ਬਾਂਸਲ, ਸਚਿਨ ਜਿੰਦਲ, ਚੰਦਰਸ਼ੇਖਰ ਸੂਦ, ਜਤਿੰਦਰ ਬਹਿਲ, ਲੱਕੀ ਗਿੱਲ, ਨਵੀਨ ਪੁਰੀ, ਅਮਿਤ ਗੁਪਤਾ, ਸੰਜੀਵ ਨਰੂਲਾ, ਜਸਵੀਰ ਸ਼ਰਮਾ, ਵਿਨੋਦ ਬਾਂਸਲ, ਸੌਰਵ ਗੋਇਲ, ਨਾਨਕ ਚੋਪੜਾ, ਯੋਗ ਗੁਰੂ ਗੋਪਾਲ ਕਾਂਸਲ, ਯੋਗਾਚਾਰੀਆ ਅਨਮੋਲ ਸ਼ਰਮਾ, ਹਰਸ਼ ਗੋਇਲ, ਯਸ਼ਪਾਲ ਸੈਣੀ, ਦੀਪਕ ਕੋਚਰ, ਪ੍ਰੇਮਦੀਪ ਬਾਂਸਲ, ਸੰਜੀਵ ਸ਼ਰਮਾ, ਪੰਕਜ ਸੂਦ, ਰਾਜੇਸ਼ ਅਰੋੜਾ, ਰਾਮਪਾਲ ਗੁਪਤਾ, ਪ੍ਰੋਮਿਲਾ ਮੇਨਰਾਈ, ਮੀਨਾ ਕੋਹਲੀ, ਸੁਨੀਤਾ ਚੋਪੜਾ, ਆਦਰਸ਼ ਮਿੱਤਲ, ਅਜੇ ਸ਼ਰਮਾ, ਰਿੰਪੀ ਸ਼ਰਮਾ, ਅਮਨ ਗਿੱਲ, ਜੋਤੀ ਸੂਦ, ਸ਼ਬਨਮ ਮੰਗਲਾ, ਅਨੀਤਾ ਚਾਵਲਾ, ਲੀਨਾ ਗੋਇਲ, ਸ਼ਿਖਾ ਬਾਂਸਲ, ਸ਼ੀਨਮ ਮਲਹੋਤਰਾ, ਸਰਿਤਾ ਗੁਪਤਾ, ਸੰਗੀਤਾ ਜਿੰਦਲ, ਊਸ਼ਾ ਗਰੋਵਰ, ਸੁਸ਼ਮਾ ਗੋਇਲ, ਰਾਜਨ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
—————————————————————
ਅਜੀਤ ਨਗਰ ਵਿੱਚ ਮਨਾਈ ਗਈ 4 ਧੀਆਂ ਦੀ ਲੋਹੜੀ
ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਇਸ ਲਈ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ -ਭਵਨਦੀਪ
ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ
ਪੁਰਾਤਨ ਸਮਿਆਂ ਵਿੱਚ ਲੋਕ ਸਿਰਫ ਮੁੰਡੇ ਦੇ ਜਨਮ ਤੇ ਜਾਂ ਉਸ ਦੇ ਵਿਆਹ ਹੋਣ ਤੇ ਹੀ ਲੋਹੜੀ ਮਨਾਉਦੇ ਸਨ ਪਰ ਅੱਜ੍ਹ ਕੱਲ੍ਹ ਲੋਕ ਸਮਝਦਾਰ ਹੋ ਗਏ ਹਨ ਇਸ ਲਈ ਉਹ ਮੁੰਡੇ ਕੁੜੀਆਂ ਵਿਚ ਫਰਕ ਨਹੀਂ ਕਰਦੇ। ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਚਾਹੇ ਉਹ ਮੁੰਡਾ ਹੋਵੇ ਚਾਹੇ ਕੁੱੜੀ। ਇਸ ਲਈ ਸਾਨੂੰ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਪਿਛਲੇ ਦਿਨੀ ਅਜੀਤ ਨਗਰ ਵਿਖੇ 4 ਧੀਆਂ ਦੀਆਂ ਮਨਾਈਆ ਜਾ ਰਹੀਆਂ ਲੋਹੜੀਆਂ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਾਡਾ ਅਜੀਤ ਨਗਰ ਆਪਣੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਸਾਡੇ ਨਗਰ ਦੀ ਭਾਈਚਾਰਕ ਸਾਂਝ ਬਰਕਰਾਰ ਹੈ ਅਤੇ ਹਮੇਸ਼ਾ ਸਭ ਤਿਉਹਾਰ ਆਢ-ਗੁਆਢ ਦੇ ਲੋਕ ਇਕੱਠੇ ਹੋ ਕੇ ਮਨਾਉਂਦੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਬਹੁੱਤ ਹੀ ਖੁਸ਼ੀ ਦੀ ਗੱਲ ਹੈ ਕਿ ਐਤਕੀ ਅਜੀਤ ਨਗਰ ਵਿੱਚ 4 ਧੀਆਂ ਦੀ ਲੋਹੜੀ ਮਨਾਈ ਗਈ ਹੈ ਜਿਨ੍ਹਾਂ ਵਿੱਚ 3 ਧੀਆਂ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਜੀ ਦੀਆਂ ਦੋਹਤੀਆ ਹਨ। ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਅਜੀਤ ਨਗਰ ਵਿਖੇ ਮੁੱਖ ਤੌਰ ਤੇ ਹਾਜਰ ਹੋ ਕੇ ਆਪਣੀਆ ਦੋਹਤੀਆ ਦੀ ਲੋਹੜੀ ਦੀ ਖੁਸ਼ੀ ਮੁਹੱਲਾ ਨਿਵਾਸੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਇੱਕ ਦੋਹਤੀ ਸੀਰਤ ਪੁੱਤਰੀ ਜਤਨ ਬਜਾਜ ਤੇ ਹਰਵਿੰਦਰ ਕੌਰ ਨੇ ਅਜੀਤ ਨਗਰ ਵਿਖੇ ਹੀ ਜਨਮ ਲਿਆ ਹੈ। ਦੋ ਦੋਹਤੀਆਂ ਅਮੀਰਾਂ ਅਤੇ ਸਿਫ਼ਤ ਕੌਰ ਪੁਤਰੀਆਂ ਅਮਨਪ੍ਰੀਤ ਤੇ ਰੁਪਿੰਦਰ ਕੌਰ ਲੁਧਿਆਣਾ ਤੋਂ ਹਨ ਜੋ ਮੁੱਖ ਤੌਰ ਤੇ ਇਥੇ ਹਾਜਰ ਹੋਏ। ਚੌਥੀ ਧੀ ਅਜੀਤ ਨਗਰ ਦੇ ਵਸਨੀਕ ਬਲਜੀਤ ਸਿੰਘ ਤੇ ਜਸਵੀਰ ਕੌਰ ਦੀ ਪੋਤਰੀ ਬੇਟੀ ਹਰਗੁਨ ਕੌਰ ਪੁੱਤਰੀ ਸ. ਪ੍ਰਦੀਪ ਸਿੰਘ ਤੇ ਮਨਦੀਪ ਕੌਰ ਦੀ ਲੋਹੜੀ ਮਨਾਈ ਗਈ। ਇਨ੍ਹਾਂ ਸਮਾਗਮਾ ਵਿੱਚ ਗਾਇਕ ਹਰਕੀਰਤ ਬੇਦੀ ‘ਹੈਰੀ ਬੀ’ ਨੇ ਗੀਤਾ ਰਾਹੀ ਹਾਜਰੀ ਲਵਾਈ ਅਤੇ ਨਗਰ ਦੀਆਂ ਮਹਿਲਾਵਾ ਨੇ ਪੁਰਾਤਨ ਗਿੱਧੇ ਤੇ ਬੋਲੀਆਂ ਰਾਹੀ ਰੰਗ ਬੰਨਿਆ।
ਇਸ ਮੌਕੇ ਅਜੀਤ ਨਗਰ ਵਿਖੇ ਲੋਹੜੀ ਤੇ ਬੇਬੀ ਨੂਰ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਚੰਦਨਪ੍ਰੀਤ ਕੌਰ ਪੁਰਬਾ, ਨਵਤਾਜ ਸਿੰਘ, ਪ੍ਰਭਨੂਰ ਸਿੰਘ, ਸੁਖਮਨੀ ਕੌਰ, ਪ੍ਰੀਤਇੰਦਰ ਸਿੰਘ, ਗੈਵੀ, ਹਰਜੀਤ ਸਿੰਘ ‘ਲੱਕੀ’, ਸਨਦੀਪ ਕੌਰ ਸੀਪੇ, ਸ. ਗੁਰਸੇਵਕ ਸਿੰਘ ਸੰਨਿਆਸੀ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਸ਼੍ਰੀ ਮਤੀ ਨੀਲਮ, ਗੌਰਵ ਬਜਾਜ, ਦਿਨੇਸ਼ ਕੁਮਾਰ, ਸ਼ਾਲੂ, ਮਨਪ੍ਰੀਤ, ਸ. ਗੁਰਮੇਲ ਸਿੰਘ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ ਤੇ ਮੈਡਮ ਭਾਗਵੰਤੀ ਪੁਰਬਾ, ਮੈਡਮ ਅਮਨਦੀਪ ਕੌਰ ਪੁਰਬਾ, ਗੁਰਮੀਤ ਸਿੰਘ ਸਿਰਸਾ, ਪਰਮਜੀਤ ਸਿੰਘ ਬੇਦੀ, ਸਨਦੀਪ ਕੌਰ ਬੇਦੀ, ਸਨਦੀਪ ਸਿੰਘ ਬੇਦੀ, ਨਵਦੀਪ ਕੌਰ ਬੇਦੀ, ਕੁਲਦੀਪ ਕੌਰ ਰਮਨ, ਸ. ਕਰਨੈਲ ਸਿੰਘ, ਸ਼੍ਰੀ ਮਤੀ ਸੁਰਿੰਦਰ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਖੁਖਰਾਣਾ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ
ਖੁਖਰਾਣਾ / ਜਨਵਰੀ 2024/ ਭਵਨਦੀਪ ਸਿੰਘ ਪੁਰਬਾ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਖੁਖਰਾਣਾ ਵਿਖੇ ਵਿਸ਼ਾਲ ਨਗਰ ਕੀਰਤਨ ਕੀਤਾ ਗਿਆ ਜਿਸ ਨੂੰ ਇਲਾਕੇ ਦੀਆਂ ਧਾਰਮਿਕ ਸਖਸ਼ੀਅਤਾਂ ਦਮਦਮੀ ਟਕਸਾਲ ਦੀ ਸ਼ਾਖ ਜੋਗੇਵਾਲਾ ਦੇ ਮੁੱਖੀ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਅਰਦਾਸ ਕਰਕੇ ਆਰੰਭ ਕਰਵਾਇਆ। ਉਹਨਾਂ ਦੇ ਨਜਦੀਕੀ ਸਹਿਯੋਗੀ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨਾਲ ਮੌਜੂਦ ਸਨ ਇਹ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ 6ਵੀ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾਂ ਕਰਦਾ ਹੋਇਆਂ ਸ਼ਾਮ ਨੂੰ ਮੁੜ ਇਸੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਸੰਤ ਬਾਬਾ ਰੇਸ਼ਮ ਸਿੰਘ ਜੀ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਹੀ ਹੇਠ ਗੁਰਦੁਆਰਾ ਪਤਾਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਨੌ-ਜਵਾਨਾਂ ਅਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਰਾਗੀ ਜੱਥਾ ਭਾਈ ਕਿਸ਼ਨ ਸਿੰਘ ਜੀ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਕਥਾ ਵਾਚਕ ਗਿਆਨੀ ਪਰਮਿੰਦਰ ਸਿੰਘ ਜੀ, ਗਿਆਨੀ ਅਮਰੀਕ ਸਿੰਘ ਗਿ ਜਸਵਿੰਦਰ ਸਿੰਘ ਜੋਗੇਵਾਲਾ ਅਤੇ ਪ੍ਰਸਿੱਧ ਢਾਡੀ ਜੱਥਾ ਭਾਈ ਜਸਪਾਲ ਸਿੰਘ ਉਦਾਸੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਰਤਨ ਦੀ ਆਰੰਭਤਾਂ ਮੌਕੇ ਪੰਜ ਪਿਆਰਿਆ ਦੀ ਮੋਜੂਦਗੀ ਵਿੱਚ ਦਮਦਮੀ ਟਕਸਾਲ ਯੂ.ਕੇ. ਵੱਲੋਂ ਤਿਆਰ ਕੀਤਾ ਗਿਆ ਪੁਰਾਤਨ ਕੈਲੰਡਰ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਰੀਲੀਜ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੰਚੇ ਨਗਰ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਬਲਦੇਵ ਸਿੰਘ ਜੀ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾ ਨਾਲ ਸਜੀ ਗੁਰੂ ਸਾਹਿਬ ਦੀ ਸ਼ੁੰਦਰ ਪਾਲਕੀ ਨੇ ਗੁਰੂ ਘਰ ਦੀ ਸ਼ੋਭਾ ਨੂੰ ਵਧਾਇਆ। ਤੋਪ ਰਾਹੀਂ ਫੁੱਲਾਂ ਦੀ ਵਰਖਾ ਨੇ ਨਗਰ ਕੀਰਤਨ ਦੀ ਸ਼ੋਭਾਂ ਨੂੰ ਚਾਰ ਚੰਨ ਲਗਾਏ ਗਏ। ਨੋਜਵਾਨਾ ਵੱਲੋਂ ਝਾੜੂਆਂ ਨਾਲ ਸ਼ੜਕਾਂ ਦੀ ਸਫਾਈ ਅਤੇ ਕਲੀ ਨਾਲ ਕੀਤੀ ਗਈ ਕਾਰਾਗਰੀ ਦੇਖਣਯੋਗ ਸੀ। ਪਿੰਡ ਵਿੱਚ ਪੰਜ ਪੜਾਅ ਸਨ ਹਰ ਪੜਾਅ ਤੇ ਨਗਰ ਕੀਰਤਨ ਦਾ ਭਰਵਾ ਸਵਾਗਤ ਹੋਇਆ ਜਿਥੇਂ ਸੰਗਤਾ ਨੇ ਨਾਮਵਰ ਜੱਥਿਆ ਤੋਂ ਗੁਰ ਇਤਿਹਾਸ ਸਰਵਨ ਕੀਤਾ। ਪੰਜ ਪਿਆਰਿਆਂ ਤੇ ਧਾਰਮਿਕ ਸ਼ਖਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹਰੇਕ ਪੜਾਅ ਤੇ ਸੇਵਾਦਾਰਾ ਵੱਲੋਂ ਸੰਗਤਾ ਵਾਸਤੇ ਚਾਹ, ਦੁੱਧ, ਸਮੋਸੇ, ਖੀਰ, ਗਜਰੇਲੇ ਦੇ ਲੰਗਰ ਲਾਏ ਗਏ ਅਤੇ ਰਾਮਦਿੱਤਾ ਪੱਤੀ ਵਿਖੇ ਗੁਰੂ ਘਰ ਵਿੱਚ ਪ੍ਰਸਾਦਿਆਂ ਦੇ ਅਟੁੱਟ ਲੰਗਰ ਲਗਾਏ ਗਏ ਸਨ। ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ
—————————————————————
ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਚਾਈਨਾ ਡੋਰ ਤੇ ਪਾਬੰਦੀ ਲਾਉਣ ਸਬੰਧੀ ਦਿੱਤਾ ਗਿਆ ਮੰਗ ਪੱਤਰ
ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ
ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰਾਂ ਦੀ ਇੱਕ ਖਾਸ ਮੀਟਿੰਗ ਜ਼ਿਲ੍ਹਾ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੋਹੜੀ ਅਤੇ ਮਾਘੀ ਮੌਕੇ ਮਨਾਏ ਜਾਂਦੇ ‘ਪਤੰਗ ਉਤਸਵ’ ਵਿੱਚ ਚਾਈਨਾ ਡੋਰ ਤੇ ਪਾਬੰਧੀ ਲਗਵਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਅਹੁੱਦੇਦਾਰਾ ਨੇ ਇਸ ਗੱਲ ਦਾ ਵੀ ਨਿਰਨਾ ਲਿਆਂ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕੀਤਾ ਜਾਵੇਗਾ ਤਾਂ ਜੋ ਪੰਛੀਆਂ ਅਤੇ ਬੱਚਿਆਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ। ਇਸ ਸਬੰਧੀ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਲਿਖਤੀ ਰੂਪ ਇੱਕ ਮੰਗ ਪੱਤਰ ਸ. ਸਾਰੰਗਪ੍ਰੀਤ ਸਿੰਘ ਔਜਲਾ ਉੱਪ ਮੰਡਲ ਮੈਜਿਸਟਰੇਟ ਮੋਗਾ ਰਾਹੀ ਡਿਪਟੀ ਕਮਿਸ਼ਨਰ ਮੋਗਾ ਨੂੰ ਪਹੁੰਚਾਇਆ ਗਿਆ।
ਉੱਪ ਮੰਡਲ ਮੈਜਿਸਟਰੇਟ ਮੋਗਾ ਸ. ਸਾਰੰਗਪ੍ਰੀਤ ਸਿੰਘ ਔਜਲਾ ਨੂੰ ਚਾਈਨਾ ਡੋਰ ਤੇ ਪਾਬੰਧੀ ਲਗਾਉਣ ਸਬੰਧੀ ਦਿੱਤੇ ਗਏ ਮੰਗ ਪੱਤਰ ਮੌਕੇ ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਤੇ ਬਿਊਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸਨਿਆਸੀ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਚਾਈਨਾ ਢੋਰ ਦਾ ਬਾਈਕਾਟ ਕਰੋ –ਮੈਡਮ ਲਵਲੀ ਸਿੰਗਲਾ
ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ
ਮਾਘੀ ਅਤੇ ਬਸੰਤ ਪੰਚਮੀ ਆ ਰਹੀ ਹੈ, ਜਿਸ ਵਿੱਚ ਸ਼ੁਰੂ ਤੋਂ ਹੀ ਪਤੰਗ ਉਡਾਉਣ ਦੀ ਲੋਕਾਂ ਦੀ ਪ੍ਰੰਮਪਰਾ ਅਤੇ ਸ਼ੌਕ ਹੈ। ਆਪਣੇ ਸ਼ੌਕ ਨੂੰ ਬਰਕਰਾਰ ਰੱਖੋ ਪਰ ਪਤੰਗ ਉਡਾਉਣ ਲਈ ਵਰਤੀਆਂ ਜਾਣ ਵਾਲੀਆਂ ਡੋਰਾ ਚਾਈਨੀਜ਼ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਸਾਧਾਰਨ ਹੋਣੀਆਂ ਚਾਹੀਦੀਆਂ ਹਨ। ਚਾਈਨਾ ਡੋਰ ਕਾਰਨ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਹਨ। ਸਰਕਾਰ ਵੱਲੋਂ ਇਸ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਲੋਕ ਇਸ ਦੀ ਗੁਪਤ ਵਰਤੋਂ ਕਰਦੇ ਹਨ। ਸਾਨੂੰ ਸਭ ਨੂੰ ਚਾਈਨਾ ਢੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਵੂਮੈਨ ਸੈੱਲ ਦੇ ਜਿਲ੍ਹਾ ਪ੍ਰਧਾਨ ਮੈਡਮ ਲਵਲੀ ਸਿੰਗਲਾ ਨੇ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਨੂੰ ਵੇਚਣ ਵਾਲਿਆਂ ਲਈ 5 ਸਾਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ, ਇਸ ਕਾਨੂੰਨ ਨੂੰ ਪ੍ਰਸ਼ਾਸਨ ਵੱਲੋਂ ਲਾਗੂ ਕਰਕੇ ਡੋਰ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਚੀਨੀ ਡੋਰ ਨਾ ਖਰੀਦੀਏ। ਅਸੀਂ ਤਿਉਹਾਰਾਂ ਦਾ ਆਨੰਦ ਮਾਣੀਏ, ਨਾ ਕਿ ਜੀਵਾਂ ਨੂੰ ਮਾਰਨ ਦਾ ਪਾਪ ਕਰੀਏ। ਸਧਾਰਨ ਡੋਰ ਨਾਲ ਪਤੰਗ ਉਡਾ ਕੇ ਤਿਉਹਾਰਾਂ ਦਾ ਆਨੰਦ ਮਾਣੋ ਅਤੇ ਕਿਸੇ ਦਾ ਨੁਕਸਾਨ ਨਾ ਕਰੋ।
—————————————————————
ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਨੂੰ 21,000/- ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ
ਸਾਨੂੰ ਡਾ. ਐਸ ਪੀ ਸਿੰਘ ਓਬਰਾਏ ਜੀ ਦੇ ਕਦਮ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ -ਗੋਕਲ ਚੰਦ ਬੁੱਘੀਪੁਰਾ
ਮੋਗਾ/ 08 ਜਨਵਰੀ 2024/ ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਨੂੰ 21,000/- ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਜਿਲ੍ਹਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਇਕ ਸਮਾਗਮ ਦੌਰਾਨ ਇਹ ਰਾਸ਼ੀ ਭੇਂਟ ਕਰਦਿਆ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਕਿਹਾ ਕਿ ਸਾਨੂੰ ਆਪਣੀ ਕਮਾਈ ਦਾ ਕੁੱਝ ਹਿੱਸਾ ਜਰੂਰ ਚੰਗੇ ਤੇ ਨੇਕ ਕੰਮਾਂ ਤੇ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਵਰਗੀਆਂ ਸਖਸ਼ੀਅਤਾਂ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਦੇ ਕਦਮ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਓਬਰਾਏ ਸਾਹਿਬ ਵਰਗੇ ਮਹਾਨ ਵਿਅਕਤੀਆਂ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਸਾਨੂੰ ਉਨ੍ਹਾਂ ਦੇ ਕਦਮ ਚਿੰਨ੍ਹਾਂ ਤੇ ਚੱਲਦਿਆ ਸਮਾਜ ਵਿੱਚ ਆਪਣਾ ਤਿਲ ਮਤਾਰ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।
ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ 21,000/- ਰੁਪਏ ਦੀ ਰਾਸ਼ੀ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੂੰ ਸੌਪੀ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਸ. ਗੁਰਬਚਨ ਸਿੰਘ ਗਗੜਾ, ਗੁਰਸੇਵਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਰਣਜੀਤ ਸਿੰਘ ਧਾਲੀਵਾਲ, ਰਾਮ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੀ ਮੈਨੇਜਮੈਂਟ ਤਬਦੀਲ
ਗੋਕਲ ਚੰਦ ਬੁੱਘੀਪੁਰਾ ਟਰੱਸਟ ਦੇ ਨਵੇਂ ਪ੍ਰਧਾਨ ਨਿਯੁਕਤ
ਮੋਗਾ/ ਦਸੰਬਰ 2023 /’ਮਹਿਕ ਵਤਨ ਦੀ ਲਾਈਵ’ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੀ ਮੈਨੇਜਮੈਂਟ ਵਿੱਚ ਕੁੱਝ ਅਹਿਮ ਤਬਦੀਲੀਆ ਕਰਦੇ ਹੋਏ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੂੰ ਟਰੱਸਟ ਦੇ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨਿੰਜਿੰਗ ਡਾਇਰੈਕਟਰ ਡਾ. ਐਸ ਪੀ ਸਿੰਘ ਓਬਾਰਾਏ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੱਸਟ ਦੀ ਮੋਗਾ ਇਕਾਈ ਦੀ ਮੈਨੇਜਮੈਂਟ ਵਿੱਚ ਕੁੱਝ ਅਹਿਮ ਤਬਦੀਲੀਆ ਕੀਤੀਆ ਗਈਆ ਸਨ। ਜਿਸ ਸਬੰਧੀ ਮਤਾ ਪਟਿਆਲਾ ਮੁੱਖ ਦਫਤਰ ਭੇਜਿਆ ਗਿਆ ਸੀ। ਉਸ ਸਬੰਧੀ ਟਰੱਸਟ ਦੇ ਮੁੱਖ ਦਫਤਰ ਵਿਚੋਂ ਆਈ ਮਨਜੂਰੀ ਅਨੁਸਾਰ ਸਾਰੀ ਮੈਨੇਜਮੈਂਟ ਤਬਦੀਲ ਕਰ ਦਿੱਤੀ ਗਈ ਹੈ। ਜਿਸ ਅਨੁਸਾਰ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੂੰ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੀ ਮੋਗਾ ਇਕਾਈ ਵਿੱਚ ਹਰਜਿੰਦਰ ਸਿੰਘ ਚੁਗਾਵਾਂ ਪਹਿਲਾ ਦੀ ਤਰ੍ਹਾਂ ਚੇਅਰਮੈਨ ਅਤੇ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ) ਪਹਿਲਾ ਦੀ ਤਰ੍ਹਾਂ ਜਿਲ੍ਹਾ ਪ੍ਰੈਸ ਸਕੱਤਰ ਦੇ ਅਹੁੱਦੇ ਤੇ ਰਹਿਣਗੇ।
ਨਵੇਂ ਅਹੁੱਦੇਦਾਰਾ ਵਿੱਚ ਗੋਕਲਚੰਦ ਟੰਡਨ ਬੁੱਘੀਪੁਰਾ ਨੂੰ ਪ੍ਰਧਾਨ, ਗੁਰਬਚਨ ਸਿੰਘ ਗਗੜਾ ਅਤੇ ਸੁਖਦੇਵ ਸਿੰਘ ਬਰਾੜ ਨੂੰ ਸ੍ਰਪਰਸਤ, ਰਣਜੀਤ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਘੋਲੀਆ ਨੂੰ ਜਰਨਲ ਸਕੱਤਰ, ਜਗਤਾਰ ਸਿੰਘ ਜਾਨੀਆ ਨੂੰ ਖਜਾਨਚੀ ਅਤੇ ਹਰਭਿੰਦਰ ਸਿੰਘ ਜਾਨੀਆ, ਦਵਿੰਦਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸੰਨਿਆਸੀ, ਮੈਡਮ ਨਰਜੀਤ ਕੌਰ ਬਰਾੜ, ਕਰਮਜੀਤ ਕੌਰ ਘੋਲੀਆ, ਦਰਸ਼ਨ ਸਿੰਘ ਲੋਪੋ, ਇਕਬਾਲ ਸਿੰਘ ਖੋਸਾ ਤੋਂ ਇਲਾਵਾ ਦੋ ਨਵੇਂ ਟਰੱਸਟੀ ਰਾਮ ਸਿੰਘ ਜਾਨੀਆ ਤੇ ਕੁਲਵਿੰਦਰ ਸਿੰਘ ਰਾਮੂੰਵਾਲਾ ਨੂੰ ਐਗਜਿਕਟਿਵ ਮੈਂਬਰ ਲਿਆ ਗਿਆ ਹੈ।
—————————————————————
ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ
ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ
ਪਿਛਲੇ ਦਿਨੀ ਨਾਨਕਸਰ ਕਲੇਰਾਂ ਵਿਖੇ ਹੋਏ ਫੁੱਟਬਾਲ ਕੱਪ 2023 ਵਿੱਚ 64 ਟੀਮਾਂ ਵਿਚੋਂ ਗੁਰੂ ਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਦੇ ਕੈਪਟਨ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਲਿਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਕੀਰਤ ਸਿੰਘ (ਗੈਰੀ ਬੇਦੀ) ਨੇ ਇਹ ਸਨਮਾਨ ਹਾਸਿਲ ਕਰਕੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਹੀ ਨਹੀਂ ਬਲਕਿ ਮੋਗਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੀ ਇਸ ਕਾਮਯਾਬੀ ਲਈ ਅੱਜ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਜਿਲ੍ਹਾ ਮੁੱਖ ਦਫਤਰ ਵਿਖੇ ਇਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੌ-ਜਵਾਨਾ ਨੂੰ ਇਸ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਤੋਂ ਪ੍ਰੇਰਨਾ ਲੈਦਿਆ ਨਸ਼ਿਆ ਵਰਗੀਆਂ ਭੈੜੀਆਂ ਆਦਤਾ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ ਤਾਂ ਕਿ ਸਾਡੀ ਜਵਾਨੀ ਸਹੀ ਰਾਸਤੇ ਤੇ ਤੁਰ ਸਕੇ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਨੇ ਗੁਰਕੀਰਤ ਸਿੰਘ ਦੀ ਹੋਸਲਾ ਅਫਜਾਈ ਕਰਦਿਆ ਉਸ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਉਸ ਵਾਂਗ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਮਨਪ੍ਰੀਤ ਸਿੰਘ (ਸੂਬਾ ਪ੍ਰਧਾਨ ਸਿਿਖਆ ਪਰਵਾਈਡਰ), ਐਨ.ਆਰ.ਆਈ. ਐਮ ਪੀ ਸਿੱਧੂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਗੁਰਬਚਨ ਸਿੰਘ ਗਗੜਾ, ਗੁਰਸੇਵਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਨਰਜੀਤ ਕੌਰ ਬਰਾੜ, ਰਣਜੀਤ ਸਿੰਘ ਧਾਲੀਵਾਲ, ਰਾਮ ਸਿੰਘ ਜਾਨੀਆ, ਕੁਲਵਿੰਦਰ ਸਿੰਘ ਰਾਮੂੰਵਾਲਾ, ਮੈਡਮ ਸੁਖਦੀਪ ਕੌਰ, ਬਿਊਟੀਸ਼ਨ ਟੀਚਰ ਅਮਨਦੀਪ ਕੌਰ, ਗਰਾਮਰ ਟੀਚਰ ਅਮਨਪ੍ਰੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਹਰਕੀਰਤ ਸਿੰਘ ਬੇਦੀ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਔਰਤਾਂ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ -ਮੈਡਮ ਮਾਲਵਿਕਾ ਸੂਦ
ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ
ਰੂਰਲ ਡਿਵੈਲਪਮੈਂਟ ਫਾਉਂਡੇਸ਼ਨ ਵਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਅਤੇ ਸਿਡਬੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਦੇ ਸਰਟੀਫਿਕੇਟ, ਮਸ਼ੀਨਾਂ ਅਤੇ ਮਟੀਰੀਅਲ ਵੰਡ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਮੈਡਮ ਮਾਲਵਿਕਾ ਸੂਦ ਤੇ ਗੁਰਸੇਵਕ ਸਿੰਘ ਸੰਨਿਆਸੀ (ਪ੍ਰਧਾਨ ਸਮਾਜ ਸੇਵਾ ਸੁਸਾਇਟੀ ਮੋਗਾ) ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਪਿੰਡਾਂ ਦੀਆਂ 25 ਜ਼ਰੂਰਤਮੰਦ ਔਰਤਾਂ ਨੂੰ ਟ੍ਰੇਨਿੰਗ ਦੇਣ ਉਪਰੰਤ ਸਰਟੀਫਿਕੇਟ, ਟੇਲਰਿੰਗ ਮਟੀਰੀਅਲ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਮੈਡਮ ਮਾਲਵਿਕਾ ਸੂਦ ਨੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ ਅਤੇ ਆਪਣੇ ਪਰਿਵਾਰਾਂ ਦੀ ਬੇਹਤਰੀ ਲਈ ਕੰਮ ਕਰਨ। ਸੰਸਥਾ ਸੈਕਟਰੀ ਸਮਾਜ ਸੇਵੀ ਲਛਮਣ ਸਿੰਘ ਮਾਨ ਨੇ ਮੈਡਮ ਜੀ ਦਾ ਧੰਨਵਾਦ ਕਰਦਿਆਂ ਸੰਸਥਾ ਵੱਲੋਂ ਉੱਤਮ ਸਮਾਜ ਦੀ ਸਿਰਜਣਾ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਗੁਰਜੀਤ ਕੌਰ ਮੋਗਾ ਨੇ ਵੋਮੈਨ ਹੈਲਥ ਕੇਅਰ ਬਾਰੇ ਦੱਸਿਆ।
ਅੰਤ ਵਿਚ ਡਾ. ਕਰਮਜੀਤ ਸਿੰਘ ਘੋਲੀਆ ਨੇ ਰੂਰਲ ਡਿਵੈਲਪਮੈਟ ਫਾਊਂਡੇਸ਼ਨ ਤੇ ਮੈਡਮ ਮਾਲਵਿਕਾ ਸੂਦ ਅਤੇ ਸਮੂਹ ਨਗਰ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਟੇਟ ਇੰਚਾਰਜ ਸ੍ਰੀ ਹਰੀਸ਼ ਕੁਮਾਰ ਤਿ੍ਪਾਠੀ, ਮੈਡਮ ਅਨਾਮਿਕਾ, ਅਨੂਪ੍ਰੀਤ ਮਕੈਨਿਕ ਰਾਜੇਸ਼ ਜੀ਼, ਜਗਦੇਵ ਸਿੰਘ ਗਾਹਿਲ, ਰਮਨਦੀਪ ਸਿੰਘ ਵਿਰਕ, ਲਖਵੀਰ ਸਿੰਘ ਗਿੱਲ, ਰਫ਼ੀ ਮੁਹੰਮਦ ਤੇ ਟ੍ਰੇਨਿੰਗ ਪ੍ਰਪਾਤ ਔਰਤਾਂ ਦੇ ਪ੍ਰੀਵਾਰਕ ਮੈਂਬਰ ਹਾਜ਼ਰ ਸਨ।
—————————————————————
ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਵੱਲੋਂ ਵਾਰਡ ਵਿੱਚ ਲਗਾਵੇ ਗਏ ਦਿਲ ਖਿਚਵੇ ਸਾਈਨ ਬੋਰਡ
ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ -ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ
ਮੋਗਾ/ ਦਸੰਬਰ 2023 / ਭਾਗਵੰਤੀ
ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿੱਚ ਉਸ ਦੇ ਰਹਿਣ ਲਈ ਸਾਫ ਸੁਥਰਾਂ ਤੇ ਸੁੰਦਰ ਮਾਹੋਲ ਅਤੀ ਜਰੂਰੀ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਜੋ ਮੋਗਾ ਸ਼ਹਿਰ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁੱਤ ਹੀ ਸਲਾਘਾ ਯੋਗ ਕਾਰਜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਵਾਰਡ ਨੰਬਰ 6 ਵਿਖੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਦੇ ਯਤਨਾ ਸਦਕਾ ਲੱਗ ਰਹੇ ਸਾਈਨ ਬੋਰਡਾਂ ਦੇ ਕਾਰਜ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਵੱਲੋਂ ਅਜੀਤ ਨਗਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੇਨ ਗਲੀ ਦੀਆਂ ਨਾਲੀਆਂ ਬੰਦ ਕਰਕੇ ਪਾਣੀ ਦੇ ਨਿਕਾਸ ਨੂੰ ਸਿੱਧਾ ਸੀਵਰੇਜ ਵਿੱਚ ਪਾਇਆਂ ਗਿਆ ਹੈ ਅਤੇ ਸਾਰੇ ਅਜੀਤ ਨਗਰ ਵਿੱਚ ਦਿਲ ਖਿਚਵੇ ਸਾਈਨ ਬੋਰਡ ਲਗਾਏ ਜਾ ਰਹੇ ਹਨ। ਇਸ ਕਾਰਜ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਭਵਨਦੀਪ ਨੇ ਕਿਹਾ ਕਿ ਇਨ੍ਹਾਂ ਸਾਈਨ ਬੋਰਡਾ ਨਾਲ ਜਿਥੇਂ ਰਾਹਗੀਰਾਂ ਨੂੰ ਸਹੂਲਤ ਮਿਲੇਗੀ ਉਥੇਂ ਧੁੰਦ ਦੇ ਦਿਨ੍ਹਾਂ ਵਿੱਚ ਲਾਹੇਬੰਦ ਹੋਣਗੇ ਅਤੇ ਅਜੀਤ ਨਗਰ ਦੀ ਸੁੰਦਰਤਾਂ ਵਿੱਚ ਵੀ ਵਾਧਾ ਹੋਵੇਗਾ।
ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਨੇ ਕਿਹਾ ਕਿ ਮੈਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਸ. ਬਲਜੀਤ ਸਿੰਘ ਚਾਨੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਲਈ ਪੂਰੇ ਯਤਨ ਕਰ ਰਿਹਾ ਹਾਂ। ਜਲਦੀ ਹੀ ਵਾਰਡ ਦੇ ਵਾਸੀਆਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ।
ਅਜੀਤ ਨਗਰ ਦੀ ਮੇਨ ਗਲੀ ਵਿਖੇ ਸਾਈਨ ਬੋਰਡ ਲਗਾਉਣ ਸਮੇਂ ਉਪਰੋਕਤ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਅਤੇ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਏਕਮਜੋਤ ਸਿੰਘ ਪੁਰਬਾ, ਗੁਰਸੇਵਕ ਸਿੰਘ ਸੰਨਿਆਸੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਜਗਤਾਰ ਸਿੰਘ, ਅਵਤਾਰ ਸਿੰਘ ਘੋਲੀਆ, ਰਾਮ ਸਿੰਘ, ਗੁਰਬਚਨ ਸਿੰਘ ਗਗੜਾ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਮੋਟਰਸਾਈਕਲ ਨਾਲ ਸਨਮਾਨ
ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ –ਭਵਨਦੀਪ
ਮੋਗਾ/ ਨਵੰਬਰ 2023/ਮਵਦੀਲਾ ਬਿਓਰੋ
ਨਾਨਕਸਰ ਕਲੇਰਾਂ (ਲੁਧਿਆਣਾ) ਵਿਖੇ ਫੁੱਟਬਾਲ ਕੱਪ 2023 ਕਰਵਾਇਆ ਗਿਆ ਜਿਸ ਵਿੱਚ 64 ਟੀਮਾਂ ਨੇ ਭਾਗ ਲਿਆ। ਇਸ ਫੁੱਟਬਾਲ ਕੱਪ ਵਿੱਚ ਗੁਰੂਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਵਿੱਚ ਖੇਡ ਰਹੇ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਿਲਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਇਹ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਅਤੇ ਗਾਇਕ ਤੇ ਅਦਾਕਾਰ ਹਰਕੀਰਤ ਸਿੰਘ (ਹੈਰੀ ਬੇਦੀ) ਮਹਿਕ ਵਤਨ ਦੀ ਫਾਉਡੇਸ਼ਨ ਦੇ ਵਲੰਟੀਅਰ ਵੀ ਹਨ। ਐਤਕੀ ਦੀਵਾਲੀ ਮੌਕੇ ਰੀਲੀਜ ਹੋਏ ਮਹਿਕ ਵਤਨ ਦੀ ਪ੍ਰਡਕਸ਼ਨ ਦੇ ਨਾਟਕ ਦੀਵਿਆਂ ਵਾਲੀ ਅੰਟੀ ਵਿੱਚ ਗੈਰੀ ਦਾ ਵੀ ਇੱਕ ਕਿਰਦਾਰ ਹੈ। ਸਰਦਾਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ।
ਗੁਰਕੀਰਤ ਸਿੰਘ ਬੇਦੀ ਅਤੇ ਉਨ੍ਹਾਂ ਦੇ ਪਿਤਾ ਸ. ਪਰਮਜੀਤ ਸਿੰਘ ਬੇਦੀ ‘ਪੰਮਾ’ ਵੱਲੋਂ ਇਸ ਟੂਰਨਾਮੈਂਟ ਕਮੇਟੀ, ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਨੂੰ ਇਸ ਮੋਟਰਸਾਈਕਲ ਦੇ ਸਨਮਾਨ ਨਾਲ ਨਿਵਾਜਿਆ ਹੈ। ਗੁਰਕੀਰਤ ਸਿੰਘ ਬੇਦੀ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਉਸ ਦੀ ਇਸ ਕਾਮਯਾਬੀ ਲਈ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਗੁਰਕੀਰਤ ਸਿੰਘ ਬੇਦੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
—————————————————————
ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਨੂੰ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਦੀ ਡਾਇਰੀ ਭੇਂਟ
ਮੋਗਾ/ ਨਵੰਬਰ 2023/ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਨੇਜਿੰਗ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਜਿਲ੍ਹਾ ਮੋਗਾ ਇਕਾਈ ਵੱਲੋਂ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਕੰਪਿਊਟਰ ਬੇਸਿਕ ਅਤੇ ਮੁਫਤ ਸਿਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਅਮਰਜੀਤ ਕੌਰ ਛਾਬੜਾ ਫਿਰੋਜਪੁਰ ਵੱਲੋਂ ਸਿਲਾਈ ਦੇ ਵਿਦਿਆਰਥੀਆਂ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਵੱਲੋਂ ਕੰਪਿਊਟਰ ਦੇ ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਲਈ ਗਈ।
ਪ੍ਰੀਖਿਆ ਕੇਂਦਰ ਵਿੱਚ ਮੁੱਖ ਤੌਰ ਤੇ ਹਾਜਿਰ ਹੋਏ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਨੂੰ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸਟਾਫ ਨੇ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਉਨ੍ਹਾਂ ਸੰਸਥਾਂ ਦੀ ਡਾਇਰੀ ਭੇਂਟ ਕੀਤੀ।
ਪ੍ਰੀਖਿਆ ਲੈਣ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਮੈਡਮ ਸੁਖਦੀਪ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਰੂਰਲ ਐਨ.ਜੀ.ਓ. ਵੱਲੋਂ ਗੁਰਪੁਰਬ ਦੇ ਸਬੰਧ ਵਿੱਚ ਕਰਵਾਏ ਗਏ ਧਾਰਮਿਕ ਪ੍ਰੀਖਿਆ ਦੇ ਲਿਖਤੀ ਮੁਕਾਬਲੇ
ਮੋਗਾ/ ਨਵੰਬਰ 2023 / ਭਵਨਦੀਪ ਸਿੰਘ ਪੁਰਬਾ
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਵਿਦਿਅਕ ਸੰਸਥਾਵਾਂ ਦੀ ਧਾਰਮਿਕ ਪ੍ਰੀਖਿਆਂ ਦੇ ਲਿਖਤੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਸ ਪ੍ਰੀਖਿਆਂ ਲਈ ਦੋ ਗਰੁੱਪਾਂ ਵਿੱਚ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆਂ ਵਿੱਚੋਂ ਸੀਨੀਅਰ ਗਰੁੱਪ ਵਿੱਚੋ ਮੇਹਰ ਕੌਰ ਸਪੁੱਤਰੀ ਸ. ਹਰਨੇਕ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਸਪੁੱਤਰੀ ਸ. ਸ਼ਮਸੇਰ ਸਿੰਘ ਨੇ ਦੂਜਾ ਅਤੇ ਅਮਨਦੀਪ ਕੌਰ ਸਪੁੱਤਰੀ ਸ੍ਰੀ ਇਕਬਾਲ ਮਸ਼ੀਹ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਯੂਨੀਅਰ ਗਰੁੱਪ ਵਿੱਚੋ ਦਲਜੀਤ ਸਿੰਘ ਸਪੁੱਤਰ ਸ. ਦਵਿੰਦਰ ਸਿੰਘ ਨੇ ਪਹਿਲਾ, ਬਿਕਰਮਜੀਤ ਸਿੰਘ ਸਪੁੱਤਰ ਸ. ਬਲਜੀਤ ਸਿੰਘ ਤੇ ਜੋਤਇੰਦਰ ਕੌਰ ਸਪੁੱਤਰੀ ਸ. ਗੁਰਦੀਸ਼ ਸਿੰਘ ਨੇ ਦੂਜਾ ਅਤੇ ਗੁਰਸਿਮਰਨ ਕੌਰ ਸਪੁੱਤਰੀ ਸ. ਜਸਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਪ੍ਰੋਗਰਾਮ ਵਿੱਚ ਉੱਘੇ ਸਾਹਿਤਕਾਰ ਸ. ਸੁਰਜੀਤ ਸਿੰਘ ਦੌਧਰ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਰੇ ਅਹਿਮ ਜਾਣਕਾਰੀ ਦਿੱਤੀ। ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ ਨੇ ਵੀ ਬੱਚਿਆਂ ਨਾਲ ਗੁਰੂ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਐਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਿਟੀ ਯੂਨਿਟ ਮੋਗਾ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆਂ, ਮੈਡਮ ਨਰਜੀਤ ਕੌਰ ਬਰਾੜ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਟੀਚਿੰਗ ਟੀਚਰ ਸੁਖਵਿੰਦਰ ਕੌਰ, ਬਿਊਟੀਸ਼ਨ ਟੀਚਰ ਅਮਨਦੀਪ ਕੌਰ, ਟੀਚਰ ਅਮਨਪ੍ਰੀਤ ਕੌਰ, ਹਰਸ਼ਨਦੀਪ ਸਿੰਘ ਗਿੱਲ ਪੁਰਾਣੇਵਾਲਾ, ਰਵਿੰਦਰਪਾਲ ਸਿੰਘ, ਬਲਜੀਤ ਸਿੰਘ, ਗੁਰਦੀਸ਼ ਸਿੰਘ, ਜਸਵੀਰ ਸਿੰਘ ਅਤੇ ਸਰਬੱਤ ਦਾ ਭਲਾ ਟਰੱਸਟ ਮੋਗਾ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਵਿਦਿਅਕ ਕੋਰਸਾਂ ਦੇ ਵਿਦਿਆਰਥੀ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ ਵੱਲੋਂ ਸ. ਗਗੜਾ ਨੇ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ
ਬੱਚਿਆਂ ਦੇ ਮੁੱਫਤ ਬਲੱਡ ਗਰੁੱਪ ਚੈੱਕ ਕਰਨਾ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਸਲਾਘਾ ਯੋਗ ਕਾਰਜ ਹੈ –ਹਰਭਜਨ ਸਿੰਘ ਗਗੜਾ
ਮੋਗਾ/ ਨਵੰਬਰ 2023 / ਮਵਦੀਲਾ ਬਿਓਰੋ
ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਰਕਾਰ ਦੀ ਚੱਲ ਰਹੀ ਸਕੀਮ ਬੱਚਿਆਂ ਦੇ ਖੂਨ ਦਾ ਗਰੁੱਪ ਟੈਸਟ ਕਰਨ ਵਿੱਚ ਬਹੁੱਤ ਵੱਡਾ ਯੋਗਦਾਨ ਹੈ। ਉਹ ਆਪਣੇ ਟਰੱਸਟ ਦੇ ਹਰ ਜਿਲ੍ਹੇ ਦੀ ਇਕਾਈ ਰਾਹੀਂ ਆਪਣੀਆਂ ਲਬਾਟਰੀਆਂ ਵਿੱਚ ਵਿਿਦਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰ ਰਹੇ ਹਨ। ਬੱਚਿਆਂ ਦੇ ਮੁੱਫਤ ਬਲੱਡ ਗਰੁੱਪ ਚੈੱਕ ਕਰਨਾ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਸਲਾਘਾ ਯੋਗ ਕਾਰਜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ. ਹਰਭਜਨ ਸਿੰਘ ਗਗੜਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਮੁੱਖ ਦਫਤਰ ਵਿਖੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਵੰਡਣ ਮੌਕੇ ਕੀਤਾ।
ਚੈੱਕ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਟਰੱਸਟ ਦੇ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ ਟਰੱਸਟ ਦੇ ਸਾਬਕਾ ਚੇਅਰਮੈਨ ਸਰਦਾਰ ਗੁਰਬਚਨ ਸਿੰਘ ਗਗੜਾ ਦੇ ਵੱਡੇ ਭਰਾ ਐਨ.ਆਰ.ਆਈ. ਸਰਦਾਰ ਹਰਭਜਨ ਸਿੰਘ ਗਗੜਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਅਤੇ ਉਨ੍ਹਾਂ ਨੇ ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਨੂੰ ਇਹ ਪੈਨਸ਼ਨ ਦੇ ਚੈੱਕ ਭੇਂਟ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਨੌ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ ਹਾਸਿਲ ਕਰ ਲੈਣਗੀਆਂ।
ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਤੇ ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਦਰਸ਼ਨ ਸਿੰਘ ਲੋਪੋ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।
—————————————————————
ਸਰਬੱਤ ਦਾ ਭਲਾ ਟਰੱਸਟ, ਮੋਗਾ ਵੱਲੋਂ ਬੁੱਘੀਪੁਰ ਸਕੂਲ ਦੇ 286 ਵਿਦਿਆਰਥੀਆਂ ਦਾ ਮੁਫਤ ਖੂਨ ਦਾ ਗਰੁੱਪ ਚੈੱਕ ਕੀਤਾ ਗਿਆ
ਇਸ ਕਾਰਜ ਨਾਲ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਟੈਸਟ ਦੇ ਪੈਸੇ ਬਚਦੇ ਹਨ ਉਥੇ ਉਨ੍ਹਾਂ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ -ਹਰਜਿੰਦਰ ਸਿੰਘ ਚੁਗਾਵਾਂ
ਮੋਗਾ/ ਨਵੰਬਰ 2023 / ਭਵਨਦੀਪ ਸਿੰਘ ਪੁਰਬਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਸ ਮਿਸ਼ਨ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰਕੇ ਬਹੁੱਤ ਹੀ ਮਹਾਨ ਕਾਰਜ ਕੀਤਾ ਜਾ ਰਿਹਾ ਹੈ। ਉਹ ਆਪਣੇ ਟਰੱਸਟ ਦੇ ਹਰ ਜਿਲ੍ਹੇ ਦੀ ਇਕਾਈ ਰਾਹੀਂ ਆਪਣੀਆਂ ਲਬਾਰਟਰੀਆਂ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਬੁੱਘੀਪੁਰਾ ਦੇ 286 ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਗਿਆ। ਖੂਨ ਦਾ ਗਰੁੱਪ ਚੈੱਕ ਕਰਨ ਦੀ ਸੇਵਾ ਲਖਵਿੰਦਰ ਸਿੰਘ ਬੁੱਘੀਪੁਰਾ ਨੇ ਨਿਭਾਈ।
ਇਸ ਮੌੌਕੇ ਬੋਲਦਿਆਂ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਇਸ ਮਿਸ਼ਨ ਕਾਰਨ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਖੂਨ ਦਾ ਬਲੱਡ ਗਰੁੱਪ ਟੈਸਟ ਕਰਨ ਦੇ ਪੈਸੇ ਬਚਦੇ ਹਨ ਉਥੇ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ। ਜਿਕਰਯੋਗ ਹੈ ਕਿ ਟਰੱਸਟ ਦੀ ਮੋਗਾ ਇਕਾਈ ਵੱਲੋਂ ਕੁੱਝ ਦਿਨ ਪਹਿਲਾ ਸਰਕਾਰੀ ਪ੍ਰਾਈਮਰੀ ਸਕੂਲ ਬੁੱਘੀਪੁਰਾ ਅਤੇ ਮੋਗਾ ਸ਼ਹਿਰ ਦੇ ਕਈ ਸਕੂਲਾ ਵਿੱਚ ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਜਾ ਚੁੱਕਾ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਲੱਗੇ ਅੱਜ ਦੇ ਇਸ ਕੈਂਪ ਵਿੱਚ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸੁਖਦੇਵ ਸਿੰਘ ਬਰਾੜ, ਸਕੂਲ ਦੇ ਪ੍ਰਿਸੀਪਲ ਅਸ਼ਵਨੀ ਕੁਮਾਰ ਚਾਵਲਾ ਅਤੇ ਸਕੂਲ ਦਾ ਸਮੂਹ ਸਟਾਫ ਮੁੱਖ ਤੌਰ ਤੇ ਹਾਜਰ ਸੀ।
—————————————————————
ਅਗਰਵਾਲ ਵੂਮੈਨ ਸੈੱਲ ਦੀ ਪ੍ਰਦਰਸ਼ਨੀ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਕਿਰਤੀ ਔਰਤਾਂ ਦਾ ਸਨਮਾਨ
ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਾਗੇ – ਲਵਲੀ ਸਿੰਗਲਾ
ਮੋਗਾ/ ਅਕਤੂਬਰ 2023/ ਮਵਦੀਲਾ ਬਿਓਰੋ
ਅਗਰਵਾਲ ਵੂਮੈਨ ਸੈੱਲ ਦੇ ਪ੍ਰਧਾਨ ਲਵਲੀ ਸਿੰਗਲਾ ਦੀ ਸ੍ਰਪਰਸਤੀ ਹੇਠ ਕਿਰਤੀ ਔਰਤਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਅਤੇ ਕੁੱਝ ਕੰਪਨੀਆਂ ਦੇ ਵਧੀਆਂ ਕਰਵਾ ਚੌਥ ਅਤੇ ਦੀਵਾਲੀ ਦੇ ਸਮਾਨ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ 50 ਸਟਾਲਰਜ ਨੇ ਭਾਗ ਲਿਆ। ਜਿਸ ਵਿੱਚ ਸੂਟ, ਸਾੜੀਆਂ, ਗਹਿਣੇ, ਮੇਕਅੱਪ ਆਈਟਮਾਂ, ਪੰਜਾਬੀ ਜੁੱਤੀਆਂ ਅਤੇ ਹੋਰ ਕਈ ਸਜਾਵਟੀ ਸਮਾਨ ਰੱਖਿਆ ਗਿਆ ਸੀ। ਸਿਹਤ ਨਾਲ ਸਬੰਧਤ ਉਤਪਾਦਾਂ ਦੇ ਸਟਾਲ ਵੀ ਲਗਾਏ ਗਏ। ਏ ਟੂ ਜੈਡ ਫੋਟੋ ਪਲਾਜ਼ਾ ਵੱਲੋਂ ਹੈਂਡ ਕਾਸਟਿੰਗ ਸਟਾਲ ਲਗਾਇਆ ਗਿਆ। ਦੀਵੇ, ਹਟੜੀ, ਦੀਵਾਲੀ ਅਤੇ ਕਰਵਾ ਚੌਥ ਦੇ ਤਿਉਹਾਰਾਂ ਨਾਲ ਸਬੰਧਤ ਕਈ ਮਿੱਟੀ ਦੀਆਂ ਵਸਤੂਆਂ ਦੀਆਂ ਦੁਕਾਨਾ ਵੀ ਲਗਾਈਆਂ ਗਈਆਂ ਅਤੇ ਹਰ ਆਉਣ ਵਾਲੇ ਗਾਹਕ ਨੂੰ 10 ਦੀਵੇ ਲੈਣ ਲਈ ਕਿਹਾ ਗਿਆ।
ਇਸ ਪ੍ਰਦਰਸ਼ਨੀ ਵਿੱਚ ਸਮਾਨ ਨੂੰ ਤਿਆਰ ਕਰਨ ਵਾਲੀਆਂ ਔਰਤਾ ਅਤੇ ਇਨ੍ਹਾਂ ਸਟਾਲਾ ਦਾ ਸੁਚੱਜਾ ਪ੍ਰਬੰਧ ਕਰਨ ਵਾਲੀਆਂ ਔਰਤਾਂ ਨੂੰ ਉਤਸਾਹਿਤ ਕਰਨ, ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਅਤੇ ਉਨ੍ਹਾਂ ਨੂੰ ਰੂਰਲ ਐਨ.ਜੀ.ਓ. ਦੀਆਂ ਸੇਵਾਵਾ ਬਾਰੇ ਜਾਣਕਾਰੀ ਦੇਣ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਸਟਾਲਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਗਿਆ। ਮੋਗਾ ਵਿਖੇ ਪਹਿਲੀ ਵਾਰ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਮੁੱਖ ਸੰਪਾਦਕ ਅਤੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਔਰਤਾਂ ਦਾ ਮਨੋਬਲ ਉੱਚਾ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦਾ ਬਲ ਮਿਲਦਾ ਹੈ।
ਇਸ ਪ੍ਰਦਰਸ਼ਨੀ ਵਿੱਚ ਮੇਅਰ ਸ. ਬਲਜੀਤ ਸਿੰਘ ਚਾਨੀ, ‘ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆ, ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੌਰ ਪੁਰਬਾ, ਹੈਰੀ ਬੇਦੀ, ਮੋਗਾ ਦੀਆਂ ਹੋਰ ਸੰਸਥਾਵਾਂ ਦੇ ਨੁਮਾਇੰਦੇ ਭਾਰਤੀ ਸੂਦ, ਰਚਿਤਾ ਬਾਂਸਲ, ਰਾਜਸ਼੍ਰੀ, ਭਵਦੀਪ ਕੋਹਲੀ, ਗਗਨ ਆਦਿ ਸਾਰੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਦਾ ਸਨਮਾਨ ਕੀਤਾ।
ਲਵਲੀ ਸਿੰਗਲਾ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਸਾਰੇ ਸਟਾਲਾਂ ਲਈ ਸਹਿਯੋਗ ਦਿੱਤਾ। ਕੇਦਾਰਨਾਥ ਧਰਮਸ਼ਾਲਾ ਦੇ ਮਾਲਕ ਮੋਨੂੰ ਜੀ ਅਤੇ ਅਮਿਤ ਜੀ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ। ਅਗਰਵਾਲ ਸਮਾਜ ਮਹਿਲਾ ਸੈੱਲ ਦੇ ਮੌਜੂਦਾ ਮੈਂਬਰ ਅੰਜੂ ਗੋਇਲ, ਸਮ੍ਰਿਧੀ, ਕੰਚਨ ਗੋਇਲ, ਨਿਸ਼ਾ ਸਿੰਗਲਾ, ਸ਼ਬਨਮ ਮੰਗਲ, ਨਮਿਤਾ, ਹਿਨਾ ਗੋਇਲ, ਰਵਿਤਾ, ਪਰਿੰਕਲ, ਅਮੀਸ਼ਾ ਸੁਨੈਨਾ, ਪ੍ਰੀਤੀ, ਰਿੰਕਲ ਗੁਪਤਾ, ਡਾ: ਇੰਦੂ, ਡਿੰਪਲ, ਮੀਨੂੰ, ਰਜਨੀ ਸੋਨੀਆ, ਪੂਨਮ ਅਤੇ ਚੰਚਲ ਨੇ ਆਪਣਾ ਪੂਰਾ ਯੋਗਦਾਨ ਪਾਇਆ। ਲਵਲੀ ਸਿੰਗਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ।
—————————————————————
ਮੋਗਾ ਦੀ ਧੀ ਆਗਿਆਪਾਲ ਕੌਰ ਪਹਿਲੀ ਕੋਸ਼ਿਸ਼ ਵਿੱਚ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ
ਮੋਗਾ/ ਅਕਤੂਬਰ 2023/ ਭਵਨਦੀਪ ਸਿੰਘ ਪੁਰਬਾ
ਸ਼ਹੀਦ ਭਗਤ ਸਿੰਘ ਨਗਰ ਮੋਗਾ ਦੀ ਵਾਸੀ ਆਗਿਆਪਾਲ ਕੌਰ ਪੁੱਤਰੀ ਸਰਦਾਰ ਹਰਮੀਤ ਸਿੰਘ ਨੇ ਪਹਿਲੀ ਕੋਸ਼ਿਸ਼ ਵਿੱਚ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਅਤੇ ਪ੍ਰੀਵਾਰ ਦਾ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਆਗਿਆਪਾਲ ਕੌਰ ਦੇ ਪਿਤਾ ਸਰਦਾਰ ਹਰਮੀਤ ਸਿੰਘ ਫਿਰੋਜਪੁਰ ਗਰੁੱਪ ਆਫ ਕਾਲਜਿਜ ਫਿਰੋਜਸ਼ਾਹ ਦੇ ਆਈਟੀਆਈ ਵਿੰਗ ਵਿੱਚ ਡਾਇਰੈਕਟਰ/ ਪ੍ਰਿੰਸੀਪਲ ਦੇ ਅਹੁਦੇ ਤੇ ਸੇਵਾ ਨਿਭਾਅ ਰਹੇ ਹਨ ਅਤੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਆਈ.ਟੀ.ਆਈ. ਮੋਗਾ ਵਿਖੇ ਬਤੌਰ ਲਾਇਬ੍ਰੇਰੀਅਨ ਦੇ ਤੌਰ ਨੌਕਰੀ ਕਰਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਗਿਆਪਾਲ ਕੌਰ ਦੀ ਵੱਡੀ ਭੈਣ ਅਵਨੀਤ ਕੌਰ 2020 ਵਿੱਚ ਜੱਜ ਬਣੀ ਸੀ ਇਨ੍ਹਾਂ ਦਾ ਛੋਟਾ ਭਰਾ ਅਗੰਮਜੋਤ 10+2 ਦੀ ਪੜ੍ਹਾਈ ਕਰ ਰਿਹਾ ਹੈ। ਆਗਿਆਪਾਲ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਦੇ ਕੈਬਰਿਜ ਇੰਟਰਨੈਸ਼ਨਲ ਸਕੂਲ ਤੋਂ 10+2 ਤੱਕ ਪੂਰੀ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਜੱਜ ਬਨਣ ਦੀ ਪ੍ਰੀਖਿਆ ਦੀ ਤਿਆਰੀ ਸਖਤ ਮਿਹਨਤ ਨਾਲ ਕੀਤੀ। ਆਗਿਆਪਾਲ ਕੌਰ ਨੇ ਮੋਬਾਇਲ ਇੰਟਰਨੈਟ ਤੋਂ ਦੂਰ ਰਹਿ ਕੇ ਆਪਣਾ ਇਹ ਮੁਕਾਮ ਹਾਸਿਲ ਕੀਤਾ ਹੈ। ਆਗਿਆਪਾਲ ਕੌਰ ਦੇ ਰੋਲ ਮਾਡਲ ਸ. ਉਪਕਾਰ ਸਿੰਘ (ਆਈਏਐਸ) ਮਾਮਾ ਜੀ ਅਤੇ ਸ਼੍ਰੀਮਤੀ ਮਨਜੋਤ ਕੌਰ (ਸਪੈਸ਼ਲ ਜੱਜ ਸੀਬੀਆਈ ਪੰਜਾਬ) ਮਾਮੀ ਜੀ, ਜੀਜਾ ਜੀ ਸ. ਗਗਨਦੀਪ ਸਿੰਘ ਕੈਂਥ ਪੀਸੀਐਸ (ਜੇ) ਅਤੇ ਮਨਦੀਪ ਸਿੰਘ ਕੈਂਥ ਪੀਸੀਐਸ (ਜੇ) ਰਹੇ ਹਨ। ਜਿਨਾਂ ਦੀ ਪ੍ਰੇਰਨਾ ਸਦਕਾ ਆਗਿਆਪਾਲ ਕੌਰ ਨੇ ਇਹ ਮੰਜ਼ਿਲ ਹਾਸਿਲ ਕੀਤੀ ਹੈ।
ਆਗਿਆਪਾਲ ਕੌਰ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਆਗਿਆਪਾਲ ਕੌਰ ਦੀ ਇਸ ਕਾਮਯਾਬੀ ਨੂੰ ਲੈ ਕੇ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਬੱਚੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਛੋਟੀ ਭੈਣ ਆਗਿਆਪਾਲ ਕੌਰ ਨੂੰ ਇਸ ਕਾਮਯਾਬੀ ਲਈ ਦਿਲ ਦੀਆਂ ਗਹਿਰਾਈਆ ‘ਚੋਂ ਲੱਖ-ਲੱਖ ਮੁਬਾਰਕਾਂ ਭੇਂਟ ਕਰਦਾ ਹੈ।
—————————————————————
ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਕੈਨੇਡਾ ਜਾਣ ਦੀਆਂ ਚਾਹਵਾਨ ਵਿਦਿਆਰਥਣਾ ਲਈ ਆਯੋਜਿਤ ਕੀਤਾ ਗਿਆ ਇੱਕ ਵਿਸ਼ੇਸ਼ ਸੈਮੀਨਾਰ
ਡਾ. ਸੁਰਜੀਤ ਦੌਧਰ ਅਤੇ ਲੇਖਿਕਾਂ ਹਰਜੀਤ ਕੌਰ ਗਿੱਲ ਹੋਏ ਵਿਦਿਆਰਥੀਆਂ ਦੇ ਰੂ-ਬਰੂ
ਮੋਗਾ/ ਅਕਤੂਬਰ 2023/ ਮਵਦੀਲਾ ਬਿਓਰੋ
ਸਰਕਾਰੀ ਆਈ.ਟੀ.ਆਈ (ਇਸਤਿਰੀਆਂ) ਮੋਗਾ ਵਿਖੇ ਕੈਨੇਡਾ ਜਾਣ ਦੀਆਂ ਚਾਹਵਾਨ ਵਿਦਿਆਰਥਣਾ ਨੂੰ ਸਹੀ ਜਾਣਕਾਰੀ ਦੇਣ ਅਤੇ ਉਥੋਂ ਦੇ ਮੌਜੂਦਾ ਹਾਲਾਤਾ ਬਾਰੇ ਜਾਣੂ ਕਰਵਾਉਣ ਲਈ ਪ੍ਰਿਸੀਪਲ ਸ. ਜਗਤਾਰ ਸਿੰਘ ਜੀ ਦੀ ਰਹਿਣਮਾਈ ਹੇਠ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਡਾ. ਸੁਰਜੀਤ ਸਿੰਘ ਦੌਧਰ ਅਤੇ ਪ੍ਰਵਾਸੀ ਲੇਖਿਕਾਂ ਹਰਜੀਤ ਕੌਰ ਗਿੱਲ ਕੈਨੇਡਾ ਨੇ ਵਿਦਿਆਰਥਣਾ ਦੇ ਰੂ-ਬਰੂ ਹੁੰਦੇ ਹੋਏ ਉਨ੍ਹਾਂ ਨੂੰ ਕੈਨੇਡਾ ਦੇ ਮੋਜੂਦਾ ਹਾਲਾਤਾ ਬਾਰੇ ਜਾਣੂ ਕਰਵਾਇਆ ਅਤੇ ਕੈਨੇਡਾ ਜਾਣ ਵਾਸਤੇ ਸਹੀ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆ ਡਾ. ਸੁਰਜੀਤ ਸਿੰਘ ਦੌਧਰ ਨੇ ਕੈਨੇਡਾ ਦੇ ਮੋਜੂਦਾ ਹਾਲਾਤ ਬਾਰੇ ਚਿੰਤਾਂ ਪ੍ਰਗਟ ਕਰਦਿਆ ਬੱਚੀਆਂ ਨੂੰ ਚੰਗੀ ਸਿੱਖਿਆ ਲੈ ਕੇ ਪੰਜਾਬ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਲਈ ਪ੍ਰੇਰਿਆ। ਮੈਡਮ ਹਰਜੀਤ ਕੌਰ ਗਿੱਲ ਨੇ ਕੈਨੇਡਾ ਦੇ ਅੱਖੀ ਵੇਖੇ ਹਾਲਾਤ ਆਪਣੀ ਕਵਿਤਾ ਰਾਹੀਂ ਪ੍ਰਗਟ ਕੀਤੇ। ਉਨ੍ਹਾਂ ਨੇ ਬੱਚਿਆਂ ਨੇ ਉੱਚ-ਵਿਦਿਆ ਹਾਸਿਲ ਕਰਕੇ ਹੀ ਵਿਦੇਸ਼ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਰਗਾ ਕੋਈ ਸੁਬਾ ਨਹੀਂ ਹੈ।
ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਰੂਰਲ ਐਨ.ਜੀ.ਓ. ਕਲੱਬਜ ਦੇ ਸਿਟੀ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਇਸ ਮੌਕੇ ਲੇਖਿਕਾ ਪਰਮਜੀਤ ਕੌਰ, ਆਈ.ਟੀ.ਆਈ. ਦੀਆਂ ਵਿਦਿਆਰਥਣਾ, ਟੀਚਰ, ਸਟਾਫ ਅਤੇ ਹੋਰ ਕਈ ਸਖਸ਼ੀਅਤਾ ਹਾਜਿਰ ਸਨ।
—————————————————————
ਸੰਗਤਾਂ ਚ ਵੀ ਭਾਰੀ ਰੋਸ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ – ਬਾਬਾ ਰੇਸ਼ਮ ਸਿੰਘ ਖੁਖਰਾਣਾ, ਗਿ. ਹਰਪ੍ਰੀਤ ਸਿੰਘ ਜੋਗੇਵਾਲਾ
ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ
ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਬੁਰਜ ਜਵਾਹਰ ਸਿੰਘ ਵਾਲਾ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ‘ਚੋ ਚੋਰੀ ਹੋਏ 328ਸਰੂਪਾਂ ਦਾ ਥੁਹ ਪਤਾ ਲਾਉਣ ਲਈ 6 ਸਤੰਬਰ ਨੂੰ ਧਨੌਲਾ ਤੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਰੱਖੇ ਗਏ ਰੋਸ਼ ਮਾਰਚ ਨੂੰ ਸਫ਼ਲ ਬਣਾਉਣ ਵਾਸਤੇ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਬਾਬਾ ਚਮਕੌਰ ਸਿੰਘ ਗਿ ਹਰਪ੍ਰੀਤ ਸਿੰਘ ਜੋਗੇਵਾਲਾ ਮੇਜਰ ਸਿੰਘ ਪੰਡੋਰੀ ਨੇ ਮਾਲਵੇ ਦੇ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ। ਜਿਸ ਵਿੱਚ ਸਾਧੂ ਸੰਤਾਂ ਪੰਥਕ ਸ਼ਖਸੀਅਤਾਂ ਹਮ ਖ਼ਿਆਲੀ ਲੋਕਾਂ ਨਾਲ ਸੰਪਰਕ ਬਣਾਇਆ ਗਿਆ ਅਤੇ ਮਾਰਚ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉੱਥੇ ਸੰਗਤਾਂ ਨੇ ਅਤੇ ਸਾਧੂ ਮਹਾਤਮਾ ਨੇ ਵੀ ਰੋਸ ਮਾਰਚ ਨੂੰ ਸਫਲ ਕਰਨ ਲਈ ਭਰਪੂਰ ਹੰਗਾਰਾ ਦਿੱਤਾ।
ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਗਿ. ਹਰਪ੍ਰੀਤ ਸਿੰਘ ਜੋਗੇਵਾਲਾ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਕਿ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਵਿਦੇਸ ਗਏ ਹੋਣ ਕਰਕੇ ਮੋਗਾ ਜ਼ਿਲ੍ਹੇ ਦੀ ਜਿਮੇਵਾਰੀ ਸਾਨੂੰ ਸੌਂਪੀ ਗਈ ਹੈ। ਫਰੀਦਕੋਟ ਬਠਿੰਡਾ ਦੀ ਜਿਮੇਵਾਰੀ ਬਾਬਾ ਚਮਕੌਰ ਸਿੰਘ ਭਾਈ ਰੂਪਾ ਨੂੰ ਸੌਂਪੀ ਗਈ ਹੈ। ਸਾਰੇ ਮਾਝੇ ਦੀ ਜਿਮੇਵਾਰੀ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਆਪ ਨਿਭਾ ਰਹੇ ਹਨ। ਸੰਗਤਾਂ ਨੂੰ ਲਾਮਬੰਦ ਕਰ ਰਹੇ ਹਨ। ਸੰਗਤਾਂ ਚ ਵੀ ਭਾਰੀ ਰੋਸ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ। ਜਿਸ ਹਿਸਾਬ ਦੇ ਨਾਲ ਹੰਗ੍ਹਾਰਾ ਮਿਲ ਰਿਹਾ, ਜਿਸ ਤਰਾਂ ਗੁਪਤ ਢੰਗ ਤਰੀਕਿਆਂ ਦੇ ਨਾਲ ਮਾਰਚ ਦੇ ਪ੍ਰਬੰਧਕ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਹਨ। ਉਸ ਹਿਸਾਬ ਨਾਲ ਗੱਡੀਆਂ ਦਾ ਕਾਫ਼ਲਾ ਸੈਂਕੜਿਆਂ ਦੀ ਗਿਣਤੀ ‘ਚ ਹੋਵੇਗਾ।
ਇੱਥੇ ਇਹ ਵੀ ਜਿਕਰਯੋਗ ਹੈ ਪਿਛਲੇ ਸਾਲ ਦੋ ਜੁਲਾਈ ਨੂੰ ਇਹਨਾਂ ਮੰਗਾਂ ਨੂੰ ਲੈ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਸਾਥੀ ਸਿੰਘ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਮਿਲੇ ਸਨ। ਕਲਿਆਣ ਮਾਮਲੇ ‘ਚ ਇੱਕ ਸਿੱਟ ਦਾ ਗਠਨ ਆਈ ਜੀ ਛੀਨਾਂ ਦੀ ਅਗਵਾਈ ‘ਚ ਕੀਤਾ ਗਿਆ ਸੀ। ਜਿਸ ਨੇ ਤਿੰਨ ਮਹੀਨੇ ਦਾ ਟਾਈਮ ਦਿੱਤਾ ਸੀ ਪਰ ਤੇਰਾਂ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਜਿਓ ਦਾ ਤਿਓਂ ਹੀ ਖੜਾ ਹੈ। ਜਿਸ ਨੂੰ ਪੁਲੀਸ ਅਤੇ ਸੰਗਤਾਂ ਦੋਸੀ ਮੰਨਦੀਆਂ ਹਨ। ਬਾਬੇ ਗੋਰੇ ਨੂੰ ਪਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀ ਕੀਤਾ। ਸਗੋ ਜ਼ਮਾਨਤ ਲੈਣ ਚ ਮੱਦਤ ਕੀਤੀ। ਅਹਿਜੇ ਮਸਲਿਆਂ ਤੇ ਮਿੱਟੀ ਪਾਉਣ ਇਜਾਜ਼ਤ ਹਰਗਿਜ ਨਹੀ ਦਿੱਤੀ ਜਾ ਸਕਦੀ। ਇਸ ਕਰਕੇ ਸਾਨੂੰ ਅੱਜ ਫਿਰ ਸੁੱਤੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕੱਢਣ ਵਾਸਤੇ ਮਜਬੂਰ ਹੋਣਾ ਪਿਆ। ਜੇ ਫਿਰ ਵੀ ਸਰਕਾਰ ਦੀ ਅੱਖ ਨਾ ਖੁੱਲੀ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸ੍ਰ ਊਧਮ ਸਿੰਘ ਕਲਕੱਤਾ, ਭਾਈ ਅਮਰੀਕ ਸਿੰਘ ਜ਼ੀਰਾ, ਕੁਲਵੰਤ ਸਿੰਘ ਗਾਦੜੀਵਾਲਾ, ਗਿ. ਪ੍ਰਮਿੰਦਰ ਸਿੰਘ ਹਾਜ਼ਰ ਸਨ।
—————————————————————
ਬਲਜੀਤ ਸਿੰਘ ਚਾਨੀ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ ਧੰਨਵਾਦ !
ਮੋਗਾ/ ਅਗਸਤ 2023/ਭਵਨਦੀਪ ਸਿੰਘ ਪੁਰਬਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਚਾਨੀ ਦੇ ਮੋਗਾ ਨਗਰ ਨਿਗਮ ਦਾ ਮੇਅਰ ਬਣਨ ਤੇ ਪਾਰਟੀ ਦੇ ਵਲੰਟੀਅਰ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਮੋਗਾ ਸ਼ਹਿਰ ਵਿੱਚ ਜੇਤੈ ਮਾਰਚ ਕੱਢਿਆ ਗਿਆ। ਰਾਸਤੇ ਵਿੱਚ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਸਮਾਜ ਸੇਵਕ ਬਲਜੀਤ ਸਿੰਘ ਚਾਨੀ ਦਾ ਫੁੱਲਾ ਦਾ ਹਾਰ ਪਾ ਕੇ ਸਵਾਗਤ ਕੀਤਾ। ਸਮਾਜ ਸੇਵੀ ਸਖਸ਼ੀਅਤ ਬਲਜੀਤ ਸਿੰਘ ਚਾਨੀ ਦੇ ਮੇਅਰ ਬਨਣ ਤੇ ਮਹਿਕ ਵਤਨ ਦੀ ਫਾਉਡੇਸ਼ਨ, ਸਮਾਜ ਸੇਵਾ ਸੁਸਾਇਟੀ, ਖਾਲਸਾ ਸੇਵਾ ਸੋਸਾਇਟੀ ਸਮੇਤ ਮੋਗੇ ਦੀਆਂ ਕਈ ਸੰਸਥਾਵਾ ਨੇ ਇਸ ਖੁਸ਼ੀ ਵਿੱਚ ਸਮੂਲੀਅਤ ਕੀਤੀ। ਇਨ੍ਹਾਂ ਸੰਸਥਾਵਾ ਵੱਲੋਂ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਦਾ ਧੰਨਵਾਦ ਕੀਤਾ ਗਿਆ। ਇਸੇ ਜੇਤੂ ਮਾਰਚ ਦੌਰਾਨ ਬਲਜੀਤ ਸਿੰਘ ਚਾਨੀ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਕੋਟਿ ਕੋਟਿ ਧੰਨਵਾਦ ਕੀਤਾ।
ਇਸ ਜੇਤੂ ਮਾਰਚ ਵਿੱਚ ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਭਵਨਦੀਪ ਸਿੰਘ ਪੁਰਬਾ (ਚੇਅਰਮੈਨ: ਮਹਿਕ ਵਤਨ ਦੀ ਫਾਉਡੇਸ਼ਨ), ਸ਼੍ਰੀ ਨਰੇਸ਼ ਚਾਵਲਾ, ਗੁਰਸੇਵਕ ਸਿੰਘ ਸੰਨਿਆਸੀ, ਬਲਜਿੰਦਰ ਸਿੰਘ ਗੋਰਾ (ਜੁਆਇਟ ਸੈਕਟਰੀ: ਆਪ ਮੋਗਾ), ਕੁਲਵਿੰਦਰ ਸਿੰਘ ਤਾਰੇਵਾਲਾ, ਮੈਡਮ ਸੋਨੀਆ ਢੰਡ, ਮੈਡਮ ਲਵਲੀ ਸਿੰਗਲਾ, ਕੁਲਵਿੰਦਰ ਸਿੰਘ ਰਾਮੂੰਵਾਲਾ, ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ ਖਾਲਸਾ, ਡਾ. ਰਵੀ ਸ਼ਰਮਾ, ਮਨਦੀਪ ਸਿੰਘ ਗਿੱਲ, ਗੁਰਮੁਖ ਸਿੰਘ, ਜਗਦੀਸ ਸ਼ਰਮਾ, ਅਨਿਲ ਸ਼ਰਮਾ, ਗੁਰਵੰਤ ਸੋਸਨ, ਸੁੱਖਾ ਸਾਫੂਵਾਲਾ, ਪਿਆਰਾ ਸਿੰਘ ਬੱਧਨੀ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਮੈਂਬਰ ਮੁੱਖ ਤੌਰ ਤੇ ਹਾਜਰ ਹੋਏ।
—————————————————————
ਆਜ਼ਾਦੀ ਦਿਹਾੜੇ ਦੀ 77 ਵੀਂ ਵਰ੍ਹੇਗੰਢ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਨੇ ਜ਼ਿਲ੍ਹੇ ਨੂੰ ਦਿੱਤਾ ਵੱਡਾ ਤੋਹਫ਼ਾ
ਅਧੂਰੇ ਪਏ ਡੀਸੀ ਕੰਪਲੈਕਸ ਨੂੰ ਪੂਰਾ ਕਰਨ ਲਈ 12.11 ਕਰੋੜ ਰੁਪਏ ਮਨਜ਼ੂਰ ਕਰਵਾਏ
ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ
ਆਮ ਆਦਮੀ ਪਾਰਟੀ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਨੇ ਸੱਤ ਮੰਜ਼ਿਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਧੂਰਾ ਕੰਮ ਪੂਰਾ ਕਰਕੇ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਦਿੱਤੀ ਹੈ। ਵਿਧਾਇਕ ਡਾ. ਅਮਨਦੀਪ ਕੌਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਅਧੂਰੀ ਦੋ ਮੰਜ਼ਿਲਾ ਇਮਾਰਤ ਦੇ ਨਿਰਮਾਣ ਲਈ 12 ਕਰੋੜ 11 ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਜਿਸ ਦਾ ਡੀ.ਸੀ. ਸਾਹਿਬ ਕੋਲ ਅਧਿਕਾਰਤ ਪੱਤਰ ਵੀ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸੱਤ ਮੰਜ਼ਿਲਾ ਇਮਾਰਤ ਬਣਨੀ ਸੀ, ਜਿਸ ਦਾ ਉਦਘਾਟਨ ਸਾਲ 2000 ਵਿੱਚ ਉਸ ਸਮੇਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਨੇ ਕੀਤਾ ਸੀ। ਸਾਲ 2002 ਵਿੱਚ ਕਾਂਗਰਸ ਸੱਤਾ ਵਿੱਚ ਆਈ ਸੀ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਸਮੇਂ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੰਜ ਮੰਜ਼ਿਲਾਂ ਤੱਕ ਬਣ ਚੁੱਕਾ ਸੀ। ਦੋ ਮੰਜ਼ਿਲਾਂ ਬਚੀਆਂ ਸਨ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਂਦੇ ਹੀ ਮੋਗਾ ਨੂੰ ਵੱਡਾ ਝਟਕਾ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ‘ਤੇ ਰੋਕ ਲਾ ਕੇ ਬਾਕੀ ਇਮਾਰਤ ਨੂੰ ਵਾਪਸ ਲੈ ਲਿਆ ਸੀ।
ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਮੋਗਾ ਵਿਧਾਨ ਸਭਾ ਹਲਕੇ ਤੋਂ ਚੁਣੀ ਗਈ ਤਾਂ ਡਾ. ਅਮਨਦੀਪ ਕੌਰ ਨੇ ਵਿਧਾਇਕ ਬਣਦਿਆਂ ਹੀ ਸੰਕਲਪ ਲਿਆ ਸੀ ਕਿ ਉਹ ਵਿਧਾਇਕ ਬਣ ਕੇ ਨਾ ਸਿਰਫ਼ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ ਦੇਵੇਗੀ ਸਗੋਂ ਮੋਗਾ ਹਲਕੇ ਦੇ ਰਹਿੰਦੇ ਅਧੂਰੇ ਕੰਮ ਪੂਰੇ ਕਰੇਗੀ। ਡਾ. ਅਮਨਦੀਪ ਕੌਰ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹਨ ਤਾਂ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਦੇ ਹਨ। ਇਸ ਦੇ ਨਤੀਜੇ ਵਜੋਂ ਉਹ ਸਰਕਾਰ ਤੋਂ ਅਧੂਰੇ ਪਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੱਤ ਮੰਜ਼ਿਲਾਂ ਤੱਕ ਬਣਾਉਣ ਲਈ 12.11 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਨ ਵਿੱਚ ਸਫ਼ਲ ਹੋ ਗਏ ਹਨ। ਡਾ. ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ, ਉਨ੍ਹਾਂ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ ਉਹ ਸਾਰੇ ਪੂਰਾ ਕਰਨਗੇ।
—————————————————————
ਜਰਨਲਿਸਟ ਭਵਨਦੀਪ ਸਿੰਘ ਪੁਰਬਾ ਤੇ ਸਰਬਜੀਤ ਰੌਲੀ ਦਾ ਗਤਕਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਵਿਸ਼ੇਸ਼ ਸਨਮਾਨ
ਮੋਗਾ/ ਅਗਸਤ 2023/ ਇਕਬਾਲ ਸਿੰਘ ਖੋਸਾ
ਪੰਜਾਬੀ ਨਾਟਕਾਂ ਦੇ ਨਿਰਮਾਤਾ, ਲੇਖਕ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਪ੍ਰਸਿੱਧ ਪੱਤਰਕਾਰ ਸਰਬਜੀਤ ਰੌਲੀ ਨੂੰ ਬੀਤੇ ਦਿਨੀ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾ ਅਤੇ ਸਿੱਖੀ ਦੀ ਵਿਰਾਸਤੀ ਖੇਡ ‘ਗਤਕਾ’ ਦੀ ਪ੍ਰਫੁਲਤਾ ਵਿੱਚ ਪਾਏ ਵਿਸ਼ੇਸ਼ ਯੋਗਦਾਨ ਕਾਰਨ ਗਤਕਾ ਪ੍ਰੇਮੀਆਂ ਵੱਲੋਂ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਾਨ ਮਾਈਕਰੋ ਗਲੋਬਲ ਤੋਂ ਸ. ਚਰਨਜੀਤ ਸਿੰਘ ਝੰਡੇਆਣਾ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ ਵੱਲੋਂ ਭਵਨਦੀਪ ਸਿੰਘ ਪੁਰਬਾ ਅਤੇ ਸਰਬਜੀਤ ਰੌਲੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਮੂੰਡੇ, ਗੁਰਪ੍ਰੀਤ ਸਿੰਘ ਕੰਬੋ ਆਦਿ ਤੋਂ ਇਲਾਵਾ ਹੋਰ ਕਈ ਗਤਕਾ ਪ੍ਰੇਮੀ ਮੁੱਖ ਤੌਰ ਤੇ ਹਾਜਰ ਸਨ।
—————————————————————
ਸੱਤਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਖਿਡਾਰੀਆਂ ਦਾ ਮੋਗਾ ਪਹੁੰਚਣ ਤੇ ਭਰਵਾਂ ਸਵਾਗਤ
ਵੀਡੀਓ ਵੇਖਣ ਲਈ ਕਲਿੱਕ ਕਰੋ
—————————————————————
ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ
ਦੋਲਤਪੁਰਾ ਨੀਵਾਂ (ਮੋਗਾ) / ਜੁਲਾਈ 2023/ ਇਕਬਾਲ ਸਿੰਘ ਖੋਸਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਅਤੇ ਮੈਡਮ ਨਰਜੀਤ ਕੌਰ ਬਰਾੜ ਵੱਲੋਂ ਸਿਿਖਆਰਥੀਆਂ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਬਲਵਿੰਦਰ ਸਿੰਘ ਦੌਲਤਪੁਰਾ ਨੀਵਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।
ਪ੍ਰੀਖਿਆ ਲੈਣ ਮੌਕੇ ਉਪਰੋਕਤ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਸ. ਬਲਵਿੰਦਰ ਸਿੰਘ ਦੌਲਤਪੁਰਾ ਨੀਵਾਂ, ਮੈਡਮ ਸੁਖਵਿੰਦਰ ਕੌਰ, ਮੈਡਮ ਨਰਜੀਤ ਕੌਰ ਬਰਾੜ ਸਮੇਤ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਪ੍ਰਿੰਸੀਪਲ ਸੁਖਦੇਵ ਸਿੰਘ, ਪ੍ਰੇਮ ਪੁਰੀ, ਸਿਲਾਈ ਅਧਿਆਪਕ ਮੈਡਮ ਬਲਜਿੰਦਰ ਕੌਰ ਆਦਿ ਹਾਜ਼ਰ ਸਨ।
—————————————————————
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਪਹੁੰਚਾਇਆ ਜਰੂਰਤ ਦਾ ਸਮਾਨ
ਅਗਰਵਾਲ ਸਮਾਜ ਮਹਿਲਾ ਸੈੱਲ ਹੜ੍ਹ ਪੀੜਤਾਂ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ -ਲਵਲੀ ਸਿੰਗਲਾ
ਮੋਗਾ/ ਜੁਲਾਈ 2023/ ਭਵਨਦੀਪ ਸਿੰਘ ਪੁਰਬਾ
ਅਗਰਵਾਲ ਸਮਾਜ ਵੂਮੈਨ ਸੈੱਲ ਵੱਲੋਂ ਧਰਮਕੋਟ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ, ਨਮਕੀਨ ਲੱਸੀ, ਬਿਸਕੁਟ, ਬਰੈਡ, ਜੀਰੇ ਦੀਆਂ ਬੋਤਲਾਂ, ਮੱਛਰ ਭਜਾਉਣ ਵਾਲੀਆਂ ਟਿਊਬਾਂ ਆਦਿ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ। ਇਸ ਮੌਕੇ ਬੋਲਦਿਆ ਜਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਨੇ ਕਿਹਾ ਕਿ ਇਹ ਇੱਕ ਕੁਦਰਤੀ ਪ੍ਰਕੋਪ ਹੈ ਜਿਸ ਵਿੱਚ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਅਤੇ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰਾਂ ਨਾਲ ਸੜਕਾਂ ‘ਤੇ ਰਹਿ ਰਹੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਇਹ ਸਾਰੇ ਹੀ ਪਿਆਸ ਨਾਲ ਤੜਫ ਰਹੇ ਹਨ। ਪੀਣ ਵਾਲਾ ਪਾਣੀ ਬਹੁਤ ਘੱਟ ਹੈ, ਮੀਂਹ ਦੇ ਪਾਣੀ ਕਾਰਨ ਅਤੇ ਖੇਤਾਂ ਵਿੱਚ ਝਾੜੀਆਂ ਕਾਰਨ ਮੱਛਰ ਦੀ ਭਰਮਾਰ ਹੋ ਗਈ ਹੈ। ਜਿਸ ਕਾਰਨ ਉਸ ਦੇ ਹੱਥਾਂ-ਪੈਰਾਂ ‘ਤੇ ਜ਼ਖਮ ਦਿਖਾਈ ਦੇ ਰਹੇ ਸਨ। ਇਹ ਬਹੁੱਤ ਹੀ ਦੁੱਖ ਵਾਲੀ ਗੱਲ ਹੈ।
ਲਵਲੀ ਸਿੰਗਲਾ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਸਾਥੀਆਂ ਅੰਜਲੀ ਗੁਪਤਾ ਅਤੇ ਰਜਨੀਸ਼ ਮਿੱਤਲ ਦੇ ਨਾਲ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਿੰਡ ਨੂੰ 500 ਬੋਤਲਾਂ ਪਾਣੀ, 200 ਜੀਰਾ ਪਾਣੀ, 200 ਲੱਸੀ ਦੇ ਪੈਕਟ, 50 ਬਰੈੱਡ ਦੇ ਪੈਕਟ ਅਤੇ 100 ਬਿਸਕੁਟ ਦੇ ਪੈਕਟ ਲੈ ਕੇ ਪਿੰਡ ਸੰਘੇੜੀਆ ਤੇ ਰਾਹੂ ਗਏ ਗਏ ਸਨ। ਇੱਥੇ ਕੁਝ ਸੜਕਾਂ ‘ਤੇ ਲੋਕ ਬੈਠੇ ਸਨ ਅਤੇ ਕੁਝ ਲੋਕ ਆਪਣੇ ਬੱਚਿਆਂ ਨਾਲ ਸਕੂਲਾਂ ‘ਚ ਬੈਠੇ ਸਨ। ਉਨ੍ਹਾਂ ਸਾਰਿਆਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ।
ਉਨ੍ਹਾਂ ਨੇ ਕਿਹਾ ਕਿ ਸਾਡੀ ਅਗਰਵਾਲ ਸਮਾਜ ਸਭਾ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਲਈ ਪ੍ਰਸ਼ਾਸ਼ਨ ਨੂੰ ਵੀ ਬੇਨਤੀ ਹੈ ਕਿ ਜਿੱਥੇ ਵੀ ਲੋੜ ਪਈ ਸਾਨੂੰ ਯਾਦ ਰੱਖਣ ਅਤੇ ਅਸੀਂ ਆਪਣੇ ਵੱਲੋਂ ਹਰ ਸੰਭਵ ਸੇਵਾ ਕਰਾਂਗੇ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਹੜ੍ਹ ਪੀੜਤਾ ਦੇ ਦੁੱਖ ਨੂੰ ਜਲਦੀ ਦੂਰ ਕਰੇ ਅਤੇ ਉਹ ਮੁੱੜ ਆਪਣੇ ਆਪਣੇ ਘਰਾਂ ਵਿੱਚ ਸੁਖੀ ਵਸਣ।
—————————————————————
ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਬੋਰਡ ਦਾ ਗਠਨ
ਡਾ. ਗੁਰਪ੍ਰੀਤ ਸਿੰਘ ਵਾਂਦਰ ਬੋਰਡ ਦੇ ਚੇਅਰਮੈਨ, ਮੋਗਾ ਤੋਂ ਡਾ. ਅਮਨਦੀਪ ਕੌਰ ਬੋਰਡ ਕਮੇਟੀ ਦੇ ਮੈਂਬਰ ਨਿਯੁਕਤ
ਮੋਗਾ, ਚੰਡੀਗੜ੍ਹ / ਜੁਲਾਈ 2023/ ਭਵਨਦੀਪ
ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਬੋਰਡ ਦੇ ਚੇਅਰਮੈਨ ਬਣਾਇਆ ਗਿਆ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋਂ ਨੂੰ ਕਮੇਟੀ ਵਿੱਚ ਮੈਂਬਰ ਵਜੋ ਸ਼ਾਮਲ ਕੀਤਾ ਗਿਆ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਇਸ ਯੂਨੀਵਰਸਿਟੀ ਵਿੱਚ ਮੈਂਬਰ ਵਜੋਂ ਨਿਯੁਕਤੀ ਮੋਗਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਮੈਡਮ ਅਮਨਦੀਪ ਕੌਰ ਦੀ ਇਹ ਨਿਯੁਕਤੀ ਹੋਣ ਤੇ ਮੋਗਾ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਟਵੀਟ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੱਲੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਅਤੇ ਮੈਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਯਕੀਨ ਦਵਾਉਂਦੀ ਹਾਂ ਕਿ ਮਾਨ ਸਰਕਾਰ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ।
————————————
ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਵੱਲੋਂ ਮੋਗਾ ਵਿਖੇ ਲਗਾਇਆ ਖੂਨਦਾਨ ਕੈਂਪ ਬਣ ਗਿਆ ਖੂਨਦਾਨੀਆਂ ਦਾ ਮੇਲਾ
ਖੂਨ ਨੂੰ ਸੜਕਾਂ ਤੇ ਵਹਾਉਣ ਦੀ ਬਜਾਏ ਲੋੜਵੰਦਾਂ ਲਈ ਦਾਨ ਕਰਨਾ ਚਾਹੀਦਾ ਹੈ -ਡਿਪਟੀ ਕਮਿਸ਼ਨਰ ਮੋਗਾ
ਮੋਗਾ/ ਜੂਨ 2023/ ਭਵਨਦੀਪ ਸਿੰਘ ਪੁਰਬਾ
ਵਿਸ਼ਵ ਖੂਨਦਾਤਾ ਦਿਵਸ (ਵਰਲਡ ਬਲੱਡ ਡੋਨਰਜ ਡੇਅ) ਮੌਕੇ ਤਿੰਨ ਵਾਰ ਦੀ ਸਟੇਟ ਐਵਾਰਡ ਜੇਤੂ ਸੰਸਥਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਲਗਾਇਆ ਖੂਨਦਾਨ ਕੈਂਪ ਖੂਨਦਾਨੀਆਂ ਦਾ ਮੇਲਾ ਬਣ ਗਿਆ ਅਤੇ ਇਤਿਹਾਸ ਵਿਚ ਪਹਿਲੀ ਵਾਰ ਸਿਵਲ ਹਸਪਤਾਲ ਮੋਗਾ ਵਿੱਚ ਲੱਗੇ ਖੂਨਦਾਨ ਕੈਂਪ 325 ਯੂਨਿਟ ਖੂਨਦਾਨ ਹੋਇਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਉਨ੍ਹਾਂ ਇਸ ਮੌਕੇ ਖੂਨਦਾਨੀਆਂ ਦੇ ਬੈਜ ਲਗਾ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਅਤੇ ਪੰਜਾਬ ਭਰ ਤੋਂ ਆਈਆਂ 35 ਖੂਨਦਾਨੀ ਸਖਸ਼ੀਅਤਾਂ ਤੋਂ ਇਲਾਵਾ ਮੋਗਾ ਜਿਲ੍ਹੇ ਦੀਆਂ 60 ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨ ਨੂੰ ਸੜਕਾਂ ਤੇ ਨਹੀਂ ਵਹਾਉਣਾ ਚਾਹੀਦਾ ਬਲਕਿ ਲੋੜਵੰਦਾਂ ਦੀ ਜਿੰਦਗੀ ਬਚਾਉਣ ਲਈ ਇਸ ਨੂੰ ਨਿਯਮਤ ਅੰਤਰਾਲ ਬਾਅਦ ਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਸਾਨੂੰ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਰੂਪ ਵਿੱਚ ਖੂਨ ਅਤੇ ਪਲਾਜਮਾ ਦਾਨ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਸਾਲ ਵਰਲਡ ਬਲੱਡ ਡੋਨਰਜ ਡੇਅ ਦਾ ਨਾਅਰਾ ਵੀ ਇਹੋ ਹੈ ਕਿ “ਖੂਨ ਦਿਓ, ਪਲਾਜਮਾ ਦਿਓ, ਜੀਵਨ ਸਾਂਝਾ ਕਰੋ”। ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਪੰਜਾਬ ਭਰ ਤੋਂ ਆਈਆਂ ਖੂਨਦਾਨੀ ਸਖਸ਼ੀਅਤਾਂ ਅਤੇ ਜਿਲੇ ਦੀਆਂ ਭਰ ਦੀਆਂ 60 ਦੇ ਕਰੀਬ ਸੰਸਥਾਵਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦ ਕਰਦਿਆਂ ਕਿਹਾ ਅਸੀਂ ਮੋਗਾ ਜਿਲ੍ਹੇ ਵਿੱਚ ਖੂਨਦਾਨ ਲਹਿਰ ਨੂੰ ਹੁਲਾਰਾ ਦੇਣ ਲਈ ਬਾਹਰਲੇ ਜਿਲਿਆਂ ਦੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਹੈ ਤਾਂ ਜੋ ਮੋਗਾ ਜਿਲ੍ਹੇ ਦੇ ਖੂਨਦਾਨੀਆਂ ਅਤੇ ਸੰਸਥਾਵਾਂ ਵਿੱਚ ਉਤਸ਼ਾਹ ਪੈਦਾ ਹੋਵੇ।
ਸੰਸਥਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਖੂਨਦਾਨ ਦਾ ਨਸ਼ਾ ਕਰਨਾ ਚਾਹੀਦਾ ਹੈ ਕਿਉਂਕਿ ਜੋ ਨੌਜਵਾਨ ਇੱਕ ਵਾਰ ਖੂਨਦਾਨ ਕਰ ਲੈਦਾ ਹੈ ਉਸਦੇ ਮਨ ਦਾ ਡਰ ਦੂਰ ਹੋ ਜਾਂਦਾ ਹੈ ਤੇ ਇਸ ਮੁਹਿੰਮ ਨਾਲ ਪੱਕੇ ਤੌਰ ਤੇ ਜੁੜ ਜਾਂਦਾ ਹੈ। ਇੰਪਰੂਵਮੈਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਰੂਰਲ ਐੱਨ ਜੀ ਓ ਮੋਗਾ ਨੂੰ ਇਸ ਸਫਲ ਕੈਂਪ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਸੰਸਥਾ ਦਾ ਲੰਬਾ ਸਮਾਂ ਮੈਬਰ ਰਿਹਾ ਹਾਂ। ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ ਨੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਪੰਜਾਬ ਦੇ 18 ਜਿਲਿਆਂ ਤੋਂ ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ 35 ਸਖਸ਼ੀਅਤਾਂ ਅਤੇ 60 ਦੇ ਕਰੀਬ ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਪਾਂਸਰ ਕਰਨ ਲਈ ਕੌਰ ਇੰਮੀਗਰੇਸ਼ਨ ਅਤੇ ਅਰਮਾਨ ਟ੍ਰੈਵਲਜ ਬਾਘਾ ਪੁਰਾਣਾ ਦਾ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਗੁਰਮੀਤ ਸਿੰਘ ਸਹੋਤਾ ਨੇ ਡੇਢ ਕਵਿੰਟਲ ਕੇਲੇ ਅਤੇ ਬਾਬਾ ਗੁਰਮੀਤ ਸਿੰਘ ਖੋਸਾ ਜੀ ਨੇ ਸਵਾ ਕਵਿੰਟਲ ਦੁੱਧ ਦੀ ਸੇਵਾ ਕੀਤੀ।
ਇਸ ਮੌਕੇ ਉਕਤ ਤੋਂ ਇਲਾਵਾ ਐਸ ਐਮ ਓ ਸਿਵਲ ਹਸਪਤਾਲ ਮੋਗਾ ਡਾ. ਸੁਖਪ੍ਰੀਤ ਬਰਾੜ, ਡਾ. ਸੁਰਜੀਤ ਸਿੰਘ ਦੋਧਰ, ਡਾ. ਰਵੀਨੰਦਨ ਸ਼ਰਮਾ, ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ, ਡਾ. ਸਰਬਜੀਤ ਕੌਰ ਬਰਾੜ, ਗੁਰਚਰਨ ਸਿੰਘ ਮੁੰਨਣ, ਐਡਵੋਕੇਟ ਇੰਦਰਜੀਤ ਸਿੰਘ ਨਿਆਮੀਵਾਲਾ, ਮਨਮੋਹਨ ਸਿੰਘ ਚੀਮਾ, ਹਰਜਿੰਦਰ ਚੁਗਾਵਾਂ, ਪ੍ਰੋਮਿਲਾ ਕੁਮਾਰੀ, ਜਸਵੀਰ ਕੌਰ, ਨਰਜੀਤ ਕੌਰ, ਮੈਡਮ ਕਮਲਜੀਤ ਕੌਰ ਮੋਗਾ, ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਸਲਰ ਬਲਜੀਤ ਸਿੰਘ ਚਾਨੀ, ਬਲਵੀਰ ਸਿੰਘ ਪਾਧੀ, ਕੰਵਲਜੀਤ ਮਹੇਸਰੀ, ਹਰਜਿੰਦਰ ਘੋਲੀਆ, ਰਾਜ ਕੁਮਾਰ, ਹਰਭਜਨ ਸਿੰਘ ਬਹੋਨਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਪ੍ਰਦੀਪ ਸ਼ਰਮਾ, ਇਕਬਾਲ ਸਿੰਘ ਖੋਸਾ, ਰਾਮ ਸਿੰਘ ਜਾਨੀਆਂ, ਗੋਕਲ ਚੰਦ, ਜਸਵਿੰਦਰ ਰਖਰਾ, ਦਵਿੰਦਰਜੀਤ ਗਿੱਲ, ਕੁਲਵਿੰਦਰ ਸਿੰਘ ਰਾਮੂਵਾਲਾ, ਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਹੈਪੀ, ਗੁਰਵੀਰ ਸਿੰਘ, ਡਾ. ਬਲਦੇਵ ਸਿੰਘ ਧੂੜਕੋਟ, ਅਕਬਰ ਚੜਿੱਕ, ਜਗਜੀਤ ਸਿੰਘ ਕਾਲੇਕੇ, ਜਗਤਾਰ ਸਿੰਘ ਜਾਨੀਆਂ ਅਤੇ ਕਰਮਜੀਤ ਘੋਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂ ਅਤੇ ਮੈਬਰ ਹਾਜਰ ਸਨ।
—————————————————————
ਮੋਗਾ ਵਿੱਚ ਲੁਟੇਰਿਆਂ ਦੇ ਹੋਸਲੇ ਬੁਲੰਦ, ਮਾਰੀ ਗੋਲੀ ਨਾਲ ਸੁਨਿਆਰੇ ਦੀ ਮੌਤ
ਮੋਗਾ/ ਜੂਨ 2023/ ਭਵਨਦੀਪ
ਮੋਗਾ ਸ਼ਹਿਰ ਵਿੱਚ ਲੁਟੇਰਿਆਂ ਦੇ ਹੋਸਲੇ ਇਨ੍ਹੇ ਬੁਲੰਦ ਹੋ ਗਏ ਹਨ ਕਿ ਉਹ ਬਿਨਾਂ ਮੂੰਹ ਢਕੇ ਸ਼ਹਿਰ ਦੇ ਭੀੜ ਵਾਲੇ ਰਾਮਗੰਜ ਬਜ਼ਾਰ ਵਿਚ ਦਿਨ ਦਿਹਾੜੇ ਸੋਨੇ ਦੀ ਦੁਕਾਨ ਤੇ ਆਏ, ਕਾਰੋਬਾਰੀ ਨੂੰ ਗੋਲੀਆਂ ਮਾਰੀਆ ਅਤੇ ਮੌਕੇ ਤੋਂ ਸੋਨੇ ਦੇ ਗਹਿਿਣਆਂ ਸਮੇਤ ਫਰਾਰ ਹੋ ਗਏ। ਗੋਲੀ ਸੁਨਿਆਰੇ ਦੀ ਵੱਖੀ ਵਿੱਚ ਵੱਜੀ ਜਿਸ ਕਾਰਨ ਗੰਭੀਰ ਹਾਲਤ ਵਿੱਚ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ।
ਵਾਰਦਾਤ ਵਾਲੀ ਜਗਹ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਪਹੁੰਚੀ ਪੁਲਿਸ ਨੇ ਚੰਗੀ ਤਰ੍ਹਾਂ ਵੇਖਿਆ। ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ 2:15 ਵਜੇ ਦੀ ਹੈ ਕੁਝ ਲੁਟੇਰੇ ਮੋਗਾ ਸ਼ਹਿਰ ਦੇ ਭੀੜ ਵਾਲੇ ਰਾਮਗੰਜ ਬਜ਼ਾਰ ਵਿਚ ਸਥਿਤ ਏਸ਼ੀਆ ਜਵੈਲਰਜ਼ ਦੀ ਦੁਕਾਨ ਤੇ ਆਏ ਅਤੇ ਉਨ੍ਹਾਂ ਨੇ ਵਿੱਕੀ ਨਾਮ ਦੇ ਦੁਕਾਨਦਾਰ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਸੋਨਾ ਖਰੀਦਣ ਤੋਂ ਬਾਅਦ ਜਦੋਂ ਦੁਕਾਨਦਾਰ ਬਿੱਲ ਬਣਾ ਰਿਹਾ ਸੀ ਤਾਂ ਲੁਟੇਰਿਆਂ ਨੇ ਸੁਨਿਆਰੇ ਵਿੱਕੀ ਨੂੰ ਗੋਲ਼ੀ ਮਾਰ ਦਿੱਤੀ। ਸੁਨਿਆਰੇ ਨੇ ਵੀ ਆਪਣਾ ਪਿਸਤੌਲ ਕੱਢ ਕੇ ਮੁਕਾਬਲਾ ਕਰਨ ਦੀ ਕੋਸ਼ਿਸ ਕੀਤੀ ਪਰ ਚਾਰਾ-ਪੰਜਾਂ ਲੁਟੇਰਿਆਂ ਸਾਹਮਣੇ ਉਸ ਦੀ ਪੇਸ਼ ਨਹੀਂ ਗਈ ਅਤੇ ਉਹ ਮੌਕੇ ਤੇ ਗੰਭੀਰ ਜਖਮੀ ਹੋ ਗਿਆ। ਗੰਭੀਰ ਹਾਲਤ ਦੇ ਵਿੱਚ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ। ਲੁਧਿਆਣਾ ਵਿੱਚ ਵਿੱਕੀ ਸੁਨਿਆਰੇ ਦੀ ਹੋਈ ਮੌਤ ਦੀ ਖਬਰ ਸੁਣਦਿਆਂ ਹੀ ਸਰਾਫ਼ਾ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਸਕੱਤਰ ਯਸ਼ਪਾਲ ਪਾਲੀ ਦੀ ਅਗਵਾਈ ਵਿਚ ਮੋਗਾ ਦੇ ਬਾਜ਼ਾਰ ਬੰਦ ਕਰਕੇ ਭਰਾਤਰੀ ਜੱਥੇਬੰਧੀਆਂ ਦੇ ਸਹਿਯਹਿ ਨਾਲ ਉਨ੍ਹਾਂ ਨੇ ਸ਼ਾਮਲਾਲ ਚੌਂਕ ਵਿਚ ਧਰਨਾ ਦੇ ਦਿੱਤਾ।
ਧਰਨਾਕਾਰੀ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ ਅਤੇ ਸ਼ਹਿਰ ਵਿੱਚ ਵੱਧ ਰਹੀ ਗੁੰਡਾਗਰਦੀ ਦੇ ਖਿਲਾਫ ਨਾਅਰੇ ਲਗਾਉਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਮੰਨ ਰਹੇ ਹਨ। ਧਰਨੇ ਤੇ ਬੈਠੇ ਸ਼ਰਾਫਾ ਬਜਾਰ ਦੇ ਦੁਕਾਨਦਾਰ ਅਤੇ ਭਰਾਤਰੀ ਜੱਥੇਬੰਧੀਆਂ ਇਸ ਗੱਲ ਤੇ ਵੀ ਗਿਲਾ ਕਰ ਰਹੀਆਂ ਹਨ ਕਿ ਘਟਨਾ ਬੀਤ ਜਾਣ ਦੇ ਪੰਜ ਘੰਟੇ ਬਾਅਦ ਵੀ ਮੋਜੂਦਾ ਸਰਕਾਰ ਦਾ ਕੋਈ ਪ੍ਰਤੀਨਿਧ ਘਟਨਾ ਤੇ ਹਾਜਰ ਨਹੀਂ ਹੋਇਆ।
—————————————————————
ਮੌੜ ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰ ਮਨਿੰਦਰ ਮੋਗਾ ਹੋਏ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ
‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ -ਭਵਨਦੀਪ ਸਿੰਘ ਪੁਰਬਾ
ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ
ਪਿਛਲੇ ਤਕਰੀਬਨ ਇੱਕ ਮਹੀਨਾ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਵੱਡੇ ਬੱਜਟ ਦੀ ਪੰਜਾਬੀ ਫਿਲਮ ‘ਮੌੜ’ ਦੀ ਪ੍ਰਮੋਸ਼ਨ ਵਾਸਤੇ ਪ੍ਰਡਕਸ਼ਨ ਟੀਮ ਆਪਣੇ ਰੋਲ ਮੁਤਾਬਕ ਡਾਕੂਆ ਅਤੇ ਅੰਗਰੇਜ ਸਰਕਾਰ ਦੇ ਸਿਪਾਹੀਆ ਦੀ ਵੇਸ-ਭੁਸਾ ਪਹਿਣ ਕੇ ਜਗ੍ਹਾ-ਜਗ੍ਹਾ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਇਸ ਸਬੰਧਤ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ‘ਮੌੜ’ ਫਿਲਮ ਵਿੱਚ ਇੱਕ ਅਹਿਮ ਰੋਲ ਨਿਭਾਉਣ ਵਾਲੇ ਮੋਗਾ ਜਿਲ੍ਹੇ ਨਾਲ ਸਬੰਧਤ ਪ੍ਰਸਿੱਧ ਅਦਾਕਾਰ ਮਨਿੰਦਰ ਮੋਗਾ ‘ਮੌੜ’ ਫਿਲਮ ਦੀ ਪ੍ਰਮੋਸ਼ਨ ਲਈ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ ਹੋਏ। ਇਸ ਮੌਕੇ ਅਦਾਕਾਰ ਮਨਿੰਦਰ ਮੋਗਾ ਨੂੰ ਟਰੱਸਟ ਵਿਖੇ ਪਹੁੰਚਣ ਤੇ ਮਹਿਕ ਵਤਨ ਦੀ ਫਾਉਡੇਸ਼ਨ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਨਿੰਦਰ ਮੋਗਾ ਨੇ ਸਟੇਜ ਤੋਂ ਬੋਲਦਿਆ ‘ਮੌੜ’ ਫਿਲਮ ਦੀ ਕਹਾਣੀ, ਮੇਕਿੰਗ ਅਤੇ ਆਪਣੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ।
ਭਵਨਦੀਪ ਸਿੰਘ ਪੁਰਬਾ ਨੇ ਮਨਿੰਦਰ ਮੋਗਾ ਨੂੰ ‘ਮੌੜ’ ਫਿਲਮ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਗੇ ਕਿ ਅਸੀਂ ਆਪਣੇ ਟਰੱਸਟ ਦੇ ਸਾਰੇ ਵਿਦਿਆਰਥੀਆਂ ਨੂੰ ਇਹ ਫਿਲਮ ਜਰੂਰ ਦਿਖਾਈਏ। ਟਰੱਸਟ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਅਦਾਕਾਰ ਮਨਿੰਦਰ ਮੋਗਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਸੇਵਕ ਸਿੰਘ ਸੰਨਿਆਸੀ ਅਤੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਨੇ ਸਟੇਜ ਤੋਂ ਹਾਜਰੀ ਲਵਾਉਦੇ ਹੋਏ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਵਿਦਿਆਰਥੀਆਂ ਸਮੇਤ ਮੈਡਮ ਜਸਵੀਰ ਕੌਰ ਚੁਗਾਵਾਂ, ਮੈਡਮ ਸੁਖਵਿੰਦਰ ਕੌਰ, ਅਮਨਦੀਪ ਕੌਰ, ਲਵਪ੍ਰੀਤ ਕੌਰ, ਰਮਨਦੀਪ ਕੌਰ, ਮੈਡਮ ਨਰਜੀਤ ਕੌਰ ਬਰਾੜ, ਸੁਖਦੀਪ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
‘ਮਹਿਕ ਵਤਨ ਦੀ ਫਾੳੇੁਡੇਸ਼ਨ’ ਵੱਲੋਂ ਸ. ਦਰਸ਼ਨ ਸਿੰਘ ਬਰਾੜ ਯਾਦਗਾਰੀ ਲਾਇਬ੍ਰੇਰੀ ਲਈ 51 ਪੁਸਤਕਾਂ ਭੇਂਟ
ਜਲਦੀ ਹੀ ਹੋਵੇਗੀ ਵਿਸ਼ਾਲ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ –ਡਾ. ਸਰਬਜੀਤ ਕੌਰ ਬਰਾੜ
ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ
ਖੂਨੀ ਮਸੀਤ ਰੋਡ ਮੋਗਾ ਵਿਖੇ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਵਿੱਚ ਉੱਘੇ ਸਮਾਜ ਸੇਵੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਲਾਇਬ੍ਰੇਰੀ ਦੇ ਸੰਚਾਲਕ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਜਲਦੀ ਹੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ ਜਿਸ ਵਾਸਤੇ ਪੰਜਾਬ ਦੇ ਕਈ ਨਾਮਵਰ ਲੇਖਕਾਂ ਅਤੇ ਪ੍ਰਕਾਸ਼ਕ ਵੱਲੋਂ ਪੁਸਤਕਾਂ ਲਾਇਬ੍ਰੇਰੀ ਵਾਸਤੇ ਪਹੁੰਚ ਰਹੀਆਂ ਹਨ। ਇਸੇ ਸਬੰਧ ਵਿੱਚ ਸਾਡੇ ਜਿਲ੍ਹੇ ਦੀ ਨਾਮਵਰ ਸੰਸਥਾ ‘ਮਹਿਕ ਵਤਨ ਦੀ’ ਫਾਉਡੇਸ਼ਨ ਵੱਲੋਂ 51 ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਨੂੰ ‘ਮਹਿਕ ਵਤਨ ਦੀ’ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਐਡਜਕਟਿਵ ਮੈਂਬਰ ਮਨਮੋਹਨ ਸਿੰਘ ਚੀਮਾ, ਸਮਾਜ ਸੇਵੀ ਮਹਿੰਦਰਪਾਲ ਲੰੂਬਾ, ਗੁਰਸੇਵਕ ਸਿੰਘ ਸੰਨਿਆਸੀ ਨੇ ਮੈਡਮ ਬਰਾੜ ਨੂੰ ਭੇਂਟ ਕੀਤੀਆਂ। ਇਸ ਸਬੰਧ ਵਿੱਚ ‘ਮਹਿਕ ਵਤਨ ਦੀ’ ਗਰੁੱਪ ਦੇ ਮੁੱਖੀ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਬੱਚੇ ਦਿਨੋ-ਦਿਨ ਸਾਹਿਤ ਨਾਲੋਂ ਟੁੱਟ ਰਹੇ ਹਨ। ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ ਇਸ ਕਾਰਜ ਵਾਸਤੇ ਡਾ. ਸਰਬਜੀਤ ਕੌਰ ਬਰਾੜ ਵੱਲੋਂ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਕਰਨਾ ਸਲਾਘਾਯੋਗ ਕਾਰਜ ਹੈ ਇਸ ਕਾਰਜ ਵਿੱਚ ਸਾਡੀ ‘ਮਹਿਕ ਵਤਨ ਦੀ’ ਫਾਉਡੇਸ਼ਨ ਅਤੇ ਸਾਡੀ ਐਨ.ਜੀ.ਓ. ਵੱਲੋਂ ਮੈਡਮ ਡਾ. ਬਰਾੜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਲਾਇਬ੍ਰੇਰੀ ਦੀ ਸਥਾਪਨਾ ਦੇ ਸਬੰਧ ਵਿੱਚ ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸ. ਬਲਦੇਵ ਸਿੰਘ ਆਜਾਦ, ਮਾਸਟਰ ਆਤਮਾ ਸਿੰਘ ਚੜਿੱਕ, ਸਵ. ਢਾਡੀ ਸਾਧੂ ਸਿੰਘ ਧੰਮੂ, ਬਲਵਿੰਦਰ ਸਿੰਘ ਚਾਨੀ, ਖੇਡ ਲੇਖਕ ਜਗਦੇਵ ਬਰਾੜ ਅਤੇ ਹੋਰ ਕਈ ਨਾਮਵਰ ਲੇਖਕਾਂ ਦੀਆਂ 51 ਪੁਸਤਕਾਂ ਭੇਂਟ ਕੀਤੀਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨਿਰੰਤਰ ਇਸ ਲਾਇਬ੍ਰੇਰੀ ਵਾਸਤੇ ਪਹੁੰਚਦਾ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ।
—————————————————————
ਅਮਿੱਟ ਛਾਪ ਛੱਡ ਗਈ ‘ਬਾਜ਼ੀ’ ਪਿੰਡ ਬਹੋਨੇ ਦੀ
ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ –ਹਰਭਜਨ ਸਿੰਘ ਬਹੋਨਾ
ਮੋਗਾ/ ਮਈ 2023/ ਮਵਦੀਲਾ ਬਿਓਰੋ
ਬੀਤੇ ਦਿਨੀ ਮੋਗਾ ਦੇ ਨਾਲ ਲੱਗਦੇ ਪਿੰਡ ਬਹੋਨਾ ਵਿਖੇ ਪੁਰਾਤਣ ਅਤੇ ਰਿਵਾਇਤੀ ਖੇਡਾਂ ਨੂੰ ਉਤਸਾਹਿਤ ਕਰਨ ਦੇ ਉਪਰਾਲੇ ਨਾਲ ਪਿੰਡ ਵਿੱਚ ਬਾਜ਼ੀਗਰ ਜੋਗਿੰਦਰ ਸਿੰਘ ਭਾਗੋਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਵੱਲੋਂ ਬਾਜ਼ੀ ਪਵਾਈ ਗਈ ਜਿਸ ਦਾ ਆਯੋਜਿਨ ਉੱਘੇ ਸਮਾਜ ਸੇਵਕ ਸਰਪੰਚ ਹਰਭਜਨ ਸਿੰਘ ਬਹੋਨਾ, ਮੋਜੂਦਾ ਸਰਪੰਚ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ। ਇਸ ‘ਬਾਜ਼ੀ’ ਵਿੱਚ ਬਾਜ਼ੀਗਰਾਂ ਵੱਲੋਂ ਲੰਮੀ ਛਾਲ, ਗਲ ਨਾਲ ਲੋਹੇ ਦਾ ਸਰੀਆ ਮੋੜਨਾ, ਛੋਟੇ ਜਿਹੇ ਲੋਹੇ ਦੇ ਗੋਲੇ ਤਿੰਨ ਵਿਅਕਤੀਆਂ ਨੇ ਲੰਘਣਾ, ਦੰਦਾ ਨਾਲ ਭਾਰਾ ਗਾਡਰ ਚੁੱਕਣਾ ਅਤੇ ਮੰਜੀ ਦੇ ਉਪੱਰ ਦੀ ਉੱਚੀ ਛਾਲ ‘ਬਾਜ਼ੀ ਪਾਉਣਾ’ ਆਦਿ ਕਰਤੱਬ ਵਿਖਾਉਦੇ ਹੋਏ ਨਾਲ-ਨਾਲ ਖੂਬ ਹਾਸਾ-ਠੱਠਾ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਪੁਰਾਤਨ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਕਿਹਾ ਕਿ ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ।
ਇਸ ‘ਬਾਜ਼ੀ’ ਵਿੱਚ ਪੁਰਾਤਣ ਅਤੇ ਰਿਵਾਇਤੀ ਖੇਡਾ ਨੂੰ ਵੇਖਣ ਅਤੇ ਇਨ੍ਹਾਂ ਦੀ ਪ੍ਰਫੁਲਤਾਂ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਘੀ ਲੇਖਿਕਾਂ ਬਲਜਿੰਦਰ ਕੌਰ ਕਲਸੀ, ਕੁਲਦੀਪ ਸਿੰਘ ਦੌਧਰ, ਆਰਟਿਸਟ ਗੁਰਪ੍ਰੀਤ ਸਿੰਘ ਕੋਮਲ, ਸਰਪੰਚ ਚਰਨਜੀਤ ਕੌਰ, ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਬਲਰਾਜ ਸਿੰਘ ਗਿੱਲ, ਰਾਜ ਕੁਮਾਰ, ਗੁਰਮੇਲ ਸਿੰਘ ਪ੍ਰਧਾਨ, ਅਜੈਬ ਸਿੰਘ ਮਿਸਤਰੀ, ਪਰਮਜੀਤ ਸਿੰਘ, ਸੁਖਦੇਵ ਸਿੰਘ ਫੌਜੀ, ਦਿਲਬਾਗ ਸਿੰਘ ਬਹਿਰੀਨ, ਨਛੱਤਰ ਸਿੰਘ ਦਵਾਈਆਂ ਵਾਲਾ, ਸੰਤੋਖ ਸਿੰਘ ਨੈਸਲੇ ਮੋਗਾ, ਹਰੀਸ਼ ਰਹੇਜਾ ਮੋਗਾ, ਕੈਪਟਨ ਬਖਸ਼ੀਸ ਸਿੰਘ ਵਰਗੇ, ਬੂਟਾ ਸਿੰਘ ਬਿਜਲੀ ਵਾਲਾ, ਰਿਟਾ ਇੰਸ ਬਿੱਕਰ ਸਿੰਘ ਮੋਗਾ, ਡਾ. ਬਲਵਿੰਦਰ ਸਿੰਘ ਸੇਖਾ, ਡਾ. ਪਰਮਿੰਦਰ ਸਿੰਘ ਮਿੱਠੂ, ਮਾਸਟਰ ਭੁਪਿੰਦਰ ਸਿੰਘ, ਐਨ.ਜੀ.ਓ. ਜਸਵੀਰ ਕੌਰ ਬੁੱਘੀਪੁਰਾ, ਪਿੰਡ ਨਿਵਾਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜਰ ਹੋਏ।
——————————————————————
ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਮੈਂਬਰ ਪਾਰਲੀਮੈਂਟ ਮੁਹੱਮਦ ਸਦੀਕ ਨਾਲ ਖਾਸ ਮੀਟਿੰਗ
ਰੂਰਲ ਐਨ.ਜੀ.ਓ. ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਸੋਵੀਨਾਰ ਕੀਤਾ ਭੇਟ
ਮੋਗਾ/ ਮਈ 2023/ ਇਕਬਾਲ ਖੋਸਾ
ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਇੱਕ ਖਾਸ ਪ੍ਰੋਗਰਾਮ ਤੇ ਮੋਗਾ ਦੇ ਗੋਧੇਵਾਲਾ ਸਟੇਡੀਅਮ ਵਿਖੇ ਹਾਜਰ ਹੋਏ ਜਿਥੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸ਼ਹਿਰੀ ਯੂਨਿਟ ਮੋਗਾ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ (ਰਿਟਾਇਰਡ ਡੀ.ਐਸ.ਪੀ.) ਵੱਲੋਂ ਉਨ੍ਹਾਂ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਅਤੇ ਸੁਖਦੇਵ ਸਿੰਘ ਬਰਾੜ ਵੱਲੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਜੀ ਨਾਲ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦੀ ਸ੍ਰਪਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਕੀਤੀਆਂ ਜਾ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਮੋਜੂਦ ਟਰੱਸਟੀਆ ਅਤੇ ਐਨ.ਜੀ.ਓ. ਦੇ ਅਹੁੱਦੇਦਾਰਾ ਨੇ ਸ਼੍ਰੀ ਮੁਹੱਮਦ ਸਦੀਕ ਜੀ ਨੂੰ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦੀਆਂ ਗਤੀਵਿਧੀਆ ਦਾ ਸੋਵੀਨਾਰ ਵੀ ਭੇਟ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਨਹਿਰੂ ਯੁਵਾ ਕੇਦਰ ਤੋਂ ਗੁਰਵਿੰਦਰ ਸਿੰਘ, ਮੇਜਰ ਪ੍ਰਦੀਪ, ਐਨ.ਜੀ.ਓ. ਕੋਆਡੀਨੇਸ਼ਨ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਪ੍ਰਸਿੱਧ ਸਾਹਿਤਕਾਰ ਸੁਰਜੀਤ ਦੌਧਰ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਤੇ ਖੂਨਦਾਨ ਕੈਂਪ ਆਯੋਜਿਤ
ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ –ਬਾਬਾ ਜਸਵੀਰ ਸਿੰਘ ਲੋਹਾਰਾ
ਮੋਗਾ/ ਅਪ੍ਰੈਲ 2023/ ਮਵਦੀਲਾ ਬਿਓਰੋ
ਖੂਨਦਾਨ ਸਭ ਤੋਂ ਉਤਮ ਦਾਨ ਹੈ ਕਿਉਕਿ ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਇਸ ਲਈ ਸਾਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਮੌਕੇ ਲਗਾਏ ਗਏ ਖੂਨਦਾਨ ਕੈਂਪ ਮੌਕੇ ਕੀਤਾ। ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਪਿੰਡ ਲੋਹਾਰਾ ਵਿਖੇ ਸਲਾਨਾ ਬਰਸ਼ੀ ਮੌਕੇ ‘ਮਹਿਕ ਵਤਨ ਦੀ ਫਾਉਡੇਸ਼ਨ (ਰਜਿ:) ਮੋਗਾ’ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਚੇਅਰਮੈਨ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਸੰਗਤਾਂ ਤੇ ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਸਿਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਬਾਬਾ ਜਸਵੀਰ ਸਿੰਘ ਲੋਹਾਰਾ, ਡਾ. ਅਰਸ਼ਦੀਪ ਸਿੰਘ, ਮਨਦੀਪ ਸਿੰਘ ਗਿੱਲ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਲਖਵਿੰਦਰ ਸਿੰਘ ਲੱਖਾ, ਮੋਨਟੀ ਪੁਰਬਾ, ਜਗਰਾਜ ਸਿੰਘ ਗਿੱਲ ਵੱਲੋਂ ਖੂਨਦਾਨੀਆਂ ਨੂੰ ਮੈਡਲ ਪਹਿਣਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਵਨਦੀਪ ਸਿੰਘ ਪੁਰਬਾ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਉਚੇਚਾ ਪ੍ਰਬੰਧ ਕੀਤਾ ਗਿਆ।
ਇਸ ਕੈਂਪ ਵਿੱਚ ਉਕਤ ਤੋਂ ਇਲਾਵਾ ਸ. ਗੁਰਮੇਲ ਸਿੰਘ ਪੁਰਬਾ, ਸ. ਬਲਦੇਵ ਸਿੰਘ ਆਜਾਦ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਕਮਲਜੀਤ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਬਲੱਡ ਬੈਂਕ ਮੋਗਾ ਤੋਂ ਵਿਸ਼ੇਸ਼ ਤੌਰ ਤੇ ਪੁੱਜੀ ਟੀਮ ਡਾ ਅਰਸ਼ਦੀਪ ਸਿੰਘ, ਕੌਂਸਲਰ ਕੁਲਦੀਪ ਸਿੰਘ, ਸੰਗੀਤ ਕਮਾਲ, ਲਵਦੀਪ ਗਰੋਵਰ, ਹਰਮੀਤ ਸਿੰਘ, ਸੰਦੀਪ ਸਿੰਘ, ਰੋਬਿਨ ਸਿੰਘ, ਸਤਵੀਰ ਕੌਰ, ਬਲਵਿੰਦਰ ਕੌਰ, ਰੇਣੂ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।
——————————————————————
ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ‘ਮਹਿਕ ਵਤਨ ਦੀ ਫਾਉਡੇਸ਼ਨ’ ਵੱਲੋਂ ਕਰਵਾਏ ਗਏ ਦਸਤਾਰ ਮੁਕਾਬਲੇ
ਮੋਗਾ/ ਅਪ੍ਰੈਲ 2023/ ਮਵਦੀਲਾ ਬਿਓਰੋ
ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 23ਵੀ ਸਲਾਨਾ ਬਰਸੀ ਦੇੇ ਸਬੰਧ ਵਿੱਚ ਦਸਤਾਰ ਕਰਵਾਏ ਗਏ ਜਿਸ ਵਿੱਚ 20 ਨੌਜਵਾਨਾ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਜਸਪ੍ਰੀਤ ਸਿੰਘ ਰਾੜਾ ਸਾਹਿਬ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਸਰਾ ਅਤੇ ਸਮਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਸੁਖਪ੍ਰੀਤ ਸਿੰਘ ਨੇ ਪਹਿਲਾ, ਤੇਜਿੰਦਰ ਸਿੰਘ ਨੇ ਦੂਸਰਾ ਅਤੇ ਅਬੀਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਦੀ ਡਾਇਰੈਕਸ਼ਨ ਤੇ ਯੋਗ ਪ੍ਰਬੰਧਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਹੋਏ ਇਸ ਦਸਤਾਰ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮਨਦੀਪ ਸਿੰਘ ਪੰਜਾਬ ਆਰਟ, ਬਖਤੌਰ ਸਿੰਘ ਗਿੱਲ ਅਤੇ ਅਮਰੀਕ ਸਿੰਘ ‘ਰਿੰਕੂ’ ਨੇ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ ਇੰਨਸ਼ੋਰੈਸ਼ ਕੰਪਨੀ), ਸ. ਸੁਖਦੇਵ ਸਿੰਘ ਬਰਾੜ (ਰਿਟਾਇਰਡ ਡੀ.ਐਸ.ਪੀ.), ਸਾਹਿਤਕਾਰ ਬਲਦੇਵ ਸਿੰਘ ਆਜਾਦ, ਡਾ. ਅਰਸ਼ਦੀਪ ਸਿੰਘ, ਮੋਟੀ ਪੁਰਬਾ ਨੇ ਦਸਤਾਰਾ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਜਗਰਾਜ ਸਿੰਘ ਗਿੱਲ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਲਖਵਿੰਦਰ ਸਿੰਘ ਲੱਖਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
——————————————————————
ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਅਤੇ ਪ੍ਰੀਵਾਰ ਨੂੰ ਸ਼ੁੱਭ ਵਿਧਾਇਗੀ
22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਕਰਵਾਏ ਜਾਣਗੇ ਭੰਗੜਾ ਮੁਕਾਬਲੇ
ਮੋਗਾ/ ਅਪ੍ਰੈਲ 2023/ ਇਕਬਾਲ ਸਿੰਘ ਖੋਸਾ
‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਵੀਰ ਕੈਨੇਡਾ ਦੇ ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਜੋ ਪਿਛਲੇ ਦੋ ਮਹੀਨਿਆ ਤੋਂ ਆਪਣੇ ਪ੍ਰੀਵਾਰ ਨਾਲ ਪੰਜਾਬ ਆਏ ਹੋਏ ਸਨ, ਨੂੰ ਪਿਛਲੇ ਦਿਨੀ ਵਾਪਿਸ ਆਪਣੀ ਕਰਮ ਭੂੰਮੀ ਕੈਨੇਡਾ ਜਾਣ ਤੇ ਸ਼ੁੱਭ ਵਿਦਾਇਗੀ ਦਿੱਤੀ ਗਈ।
ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਬੇਬੀ ਰਸਲੀਨ ਕੌਰ ਪੁਰਬਾ ਅਤੇ ਪਾਲਮਵੀਰ ਸਿੰਘ ਪੁਰਬਾ ਨੇ ਪਿੰਡ ਖੁਖਰਾਣਾ ਵਿਖੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਪਵਿੱਤਰ ਧਰਤੀ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਵਾਲਿਆ ਤੋਂ ਆਸ਼ੀਰਵਾਦ ਲੈ ਕੇ ਵਾਪਿਸੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਤਾਰਾ ਸਿੰਘ ਪੁਰਬਾ ਅਤੇ ਭਵਨਦੀਪ ਸਿੰਘ ਪੁਰਬਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਪਿੰਡ ਖੁਖਰਾਣਾ ਤੋਂ ਰਵਾਨਾ ਕੀਤਾ। ਦਿੱਲੀ ਏਅਰਪੋਰਟ ਤੋਂ ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਰਸਲੀਨ ਕੌਰ ਪੁਰਬਾ ‘ਰੀਤ’ ਅਤੇ ਪਾਲਮਵੀਰ ਸਿੰਘ ਪੁਰਬਾ ਨੂੰ ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਭਾਗਵੰਤੀ ਅਤੇ ਭਵਨਦੀਪ ਸਿੰਘ ਪੁਰਬਾ ਵੱਲੋਂ ਸ਼ੁੱਭ ਵਿਦਾਇਗੀ ਦੇ ਕੇ ਆਪਣੀ ਕਰਮ ਭੂੰਮੀ ਕੈਨੇਡਾ ਲਈ ਰਵਾਨਾ ਕੀਤਾ ਗਿਆ।
ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਪੁਰਬਾ ਹਰ ਸਾਲ ਕੈਨੇਡਾ ਵਿਖੇ ਬਹੁੱਤ ਵੱਡੇ ਪੱਧਰ ਤੇ ਭੰਗੜਾ ਕੰਪੀਟੀਸ਼ਨ ਕਰਵਾਉਦੇ ਹਨ। ਉਸ ਦੀਆਂ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀਆਂ ਗਤੀਵਿਧੀਆ ਬੇ-ਮਸਾਲ ਹਨ। ਐਤਕੀ 22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਭੰਗੜਾ ਮੁਕਾਬਲੇ ਕਰਵਾਏ ਜਾ ਰਹੇ ਹਨ। ਗੁਰਸੇਵਕ ਸਿੰਘ ਪੁਰਬਾ ਸ਼ੁਰੂ ਤੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜਿਆ ਹੋਇਆ ਹੈ ਅਤੇ ਉਹ ਕੈਨੇਡਾ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਵਿਸ਼ੇਸ਼ ਪ੍ਰਤੀਨਿਧਤਾ ਕਰ ਰਿਹਾ ਹੈ।
——————————————————————
ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ
ਮੋਗਾ/ ਅਪ੍ਰੈਲ 2023/ ਭਾਗਵੰਤੀ
ਪਿਛਲੇ ਦਿਨੀ ਪੰਜਾਬੀ ਗੀਤਕਾਰ ਸਭਾ ਇਕਾਈ ਮੋਗਾ ਵੱਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮਾਂ-ਬੋਲੀ ਦਾ ਸਪੂਤ ਪੰਜਾਬੀ ਲੋਕ ਗਾਇਕ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਰ ਹੋਇਆ। ਇਸ ਸਮਾਗਮ ਵਿੱਚ ਸਮੂਲੀਅਤ ਕਰਨ ਤੇ ਗੁਰਸੇਵਕ ਸਿੰਘ ਪੁਰਬਾ ਨੂੰ ਪੰਜਾਬੀ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਅਹਿਮ ਯੋਗਦਾਨ ਪਾਉਣ ਲਈ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਗਾਇਕ ਡਾ. ਬਲਜੀਤ ਸਿੰਘ ਨੇ ਕਿਹਾ ਕਿ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਵਧਾਈ ਦਾ ਪਾਤਰ ਹੈ ਜਿਸ ਨੇ ਕੈਨੇਡਾ ਵਿੱਚ ਰਹਿੰਦੀਆਂ ਹੋਇਆ ਵੀ ਉੜੇ ਤੇ ਜੂੜੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਆਪਣੇ ਬੱਚਿਆ ਨੂੰ ਪੰਜਾਬੀ ਵਿਰਸੇ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਿਆ ਹੈ। ਇਸ ਮੌਕੇ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿੱਚ ਗੁਰਸੇਵਕ ਸਿੰਘ ਪੁਰਬਾ, ਭਵਨਦੀਪ ਸਿੰਘ ਪੁਰਬਾ, ਗਾਇਕ ਡਾ. ਬਲਜੀਤ ਮੋਗਾ, ਅਦਾਕਾਰ ਮਨਿੰਦਰ ਮੋਗਾ, ਕਾਕਾ ਮੱਲੇਆਣਾ, ਗੀਤਕਾਰ ਗੋਲੂ ਕਾਲੇਕੇ, ਜਿੰਦਰ ਰਣੀਆਂ, ਜਸਵਿੰਦਰ ਸ਼ਿੰਦਾ, ਕੁਲਵੰਤ ਸਿੰਘ ਕਲਸੀ, ਵਰਿੰਦਰ ਸਿੰਘ ਭਿੰਡਰ, ਗੀਤਕਾਰ ਸੋਨੀ ਮੋਗਾ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਪ੍ਰਾਇਮਰੀ ਸਕੂਲ ਲੋਹਾਰਾ ਵਿਖੇ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ
‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਵੱਲੋਂ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਨੂੰ 50 ਪੁਸਤਕਾਂ ਭੇਂਟ
ਮੋਗਾ / ਪਰਮ ਗਿੱਲ
ਦੇਸੀ ਨਵੇਂ ਸਾਲ ਦੀ ਆਰੰਭਤਾ ਮੌਕੇ ਪਿੰਡ ਲੋਹਾਰਾ ਦੇ ਪ੍ਰਾਈਮਰੀ ਸਕੂਲ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਸ਼੍ਰੀਮਤੀ ਸੁਰਜੀਤ ਕੌਰ ਪਤਨੀ ਸ. ਲਖਵਿੰਦਰ ਸਿੰਘ ਵੱਲੋਂ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਥਾਪਤ ਕੀਤੀ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਲਾਈਬਰੇਰੀ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਾਇਬ੍ਰੇਰੀ ਦੀ ਸਥਾਪਨਾ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਵੱਲੋਂ 50 ਪੁਸਤਕਾਂ ਦਾ ਸੈੱਟ ਇਸ ਲਾਇਬ੍ਰੇਰੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਦੇ ਮੁੱਖ ਸੇਵਾਦਾਰ ਅਤੇ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੇ ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਆਖਿਆ ਕਿ ਭਵਨਦੀਪ ਸਿੰਘ ਪੁਰਬਾ ਦਾ ਪੱਤਰਕਾਰੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਵੀ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਇਸ ਮੌਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਪਿੰਡ ਨੂੰ ਦਿੱਤੀ ਗਈ ਵਡਮੁੱਲੀ ਦੇਣ ਦਾ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾ ਸਮੇਤ ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ, ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਬਲਾਕ ਧਰਮਕੋਟ ਸਰਕਲ ਪਿੰਡ ਲੋਹਾਰਾ ਦੇ ਸੁਪਰਵਾਈਜਰ ਸ੍ਰੀ ਮਤੀ ਗੁਰਸ਼ਰਨ ਕੌਰ, ਆਂਗਣਵਾੜੀ ਵਰਕਰ ਕਰਮਜੀਤ ਕੌਰ, ਆਂਗਣਵਾੜੀ ਵਰਕਰ ਕੁਲਬੀਰ ਕੌਰ, ਅਮਨਪ੍ਰੀਤ ਕੌਰ, ਦਲਜੀਤ ਕੌਰ, ਆਂਗਣਵਾੜੀ ਹੈਲਪਰ ਗੁਰਜੀਤ ਕੌਰ, ਪ੍ਰਿਸੀਪਲ ਰੀਟਾ ਰਾਣੀ, ਮੈਡਮ ਸ਼ਰਬਜੀਤ ਕੌਰ ਲੋਹਾਰਾ, ਲਖਵਿੰਦਰ ਸਿੰਘ ਲੱਖਾ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਕਿਸਾਨਾਂ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਜਹਿਰ ਮੁਕਤ ਖੇਤੀ ਵਸਤੂਆਂ ਦਾ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ
ਕਿਸਾਨ ਬਾਜਾਰ ਵਿੱਚ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਕੀਤਾ ਗਿਆ ਲੋਕ ਅਰਪਣ
ਮੋਗਾ / ਪਰਮਜੀਤ ਕੌਰ ਗਿੱਲ
ਜਿਲ੍ਹਾ ਮੰਡੀ ਦਫ਼ਤਰ ਪੰਜਾਬ ਬੋਰਡ ਮੋਗਾ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਅਗਾਂਹ ਵਧੂ ਕਿਸਾਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਵਿਖੇੇ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਜਹਿਰ ਮੁਕਤ ਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਸ਼ਹਿਦ, ਗੁੜ, ਸ਼ੱਕਰ, ਸਰੋਂ ਦਾ ਤੇਲ, ਦੇਸੀ ਘਿਉ, ਦਾਲਾਂ, ਮੁੱਖ ਅਨਾਜ, ਸਬਜੀਆਂ, ਬਾਸਮਤੀ ਚੌਲ ਅਤੇ ਦੁੱਧ ਤੋਂ ਤਿਆਰ ਕੀਤੀਆਂ ਵਸਤਾਂ ਮੱਖਣ, ਲੱਸੀ, ਪਨੀਰ ਤੇ ਦੇਸੀ ਘਿਓ ਆਦਿ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਖਰੀਦਿਆ ਗਿਆ। ਇਸ ਮੌਕੇ ਤੇ ਜਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੈਨੇਵਾਲ ਅਤੇ ਜੁਗਵੀਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨੇ ਇਸ ਕਿਸਾਨ ਬਜਾਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਕਿਸਾਨਾਂ ਵੱਲੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਖਾਣ ਵਾਲੀਆਂ ਵਸਤਾਂ ਇੱਕ ਬਹੁਤ ਹੀ ਸ਼ਲਾਂਘਾਯੋਗ ਕਦਮ ਹੈ ਅਤੇ ਇਸ ਵਾਰ ਦੂਸਰੇ ਕਿਸਾਨ ਮੇਲੇ ਨਾਲੋਂ ਗਾਹਕਾਂ ਦੀ ਗਿਣਤੀ ਵੱਧ ਰਹੀ ਹੈ। ਜਿਨ੍ਹਾਂ ਨਾਲ ਕਿਸਾਨ ਆਪਣੇ ਪਰਿਵਾਰਾਂ ਦੇ ਨਾਲ-ਨਾਲ ਸਮਾਜ ਨੂੰ ਵੀ ਤੰਦਰੁਸਤ ਰੱਖ ਰਹੇ ਹਨ ਅਤੇ ਇਹ ਕਿਸਾਨ ਮੇਲਾ ਹਰੇਕ ਮਹੀਨੇ ਦੀ 10 ਤਰੀਕ ਨੂੰ ਲਗਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਹਿਰ ਮੁਕਤ ਫਸਲਾਂ ਦੀ ਪੈਦਾਵਾਰ ਕਰਨ ਤਾਂ ਜੋ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।
ਇਸ ਕਿਸਾਨ ਬਾਜਾਰ ਵਿੱਚ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ) ਵੱਲੋਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਲੋਕ ਅਰਪਣ ਕੀਤਾ ਗਿਆ।‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਇਹ ਅੰਕ ਰੰਗਾਂ ਦੇ ਤਿਉਹਾਰ ਹੋਲੀ, ਪਾਵਣ ਤਿਉਹਾਰ ਹੋਲੇ-ਮੁਹੱਲੇ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਦੇ ਸਾਲਾਨਾ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਮੈਗਜੀਨ ਦੇ ਇਸ ਅੰਕ ਨੂੰ ਰੀਲੀਜ ਕਰਨ ਸਮੇਂ ਭਵਨਦੀਪ ਸਿੰਘ ਪੁਰਬਾ ਦੇ ਨਾਲ ਲੇਖਕ ਡਾ. ਹਰਨੇਕ ਸਿੰਘ ਰੋਡੇ, ਮਹਿੰਦਰਪਾਲ ਲੂੰਬਾ (ਸਮਾਜ ਸੇਵੀ), ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ (ਸਿਟੀ ਪ੍ਰਧਾਨ: ਰੂਰਲ ਐਨ.ਜੀ.ਓ. ਮੋਗਾ) ਆਦਿ ਮੁੱਖ ਤੌਰ ਤੇ ਹਾਜਰ ਸਨ।
ਇਸ ਕਿਸਾਨ ਬਾਜਾਰ ਵਿੱਚ ਪਰਮਜੀਤ ਸਿੰਘ ਲੇਖਾਕਾਰ, ਪਰਮਿੰਦਰ ਸਿੰਘ ਦਾਤਾ ਮੰਡੀ ਸੁਪਰਵਾਈਜ਼ਰ, ਜਸਪ੍ਰੀਤ ਸਿੰਘ ਤਤਾਰੀਏ ਵਾਲਾ ਮੰਡੀ ਸੁਪਰਵਾਈਜ਼ਰ, ਮੰਡੀ ਸੁਪਰਵਾਈਜ਼ਰ ਨਿਰਮਲ ਸਿੰਘ ਅਤੇ ਬਠਿੰਡਾ ਦੇ ਰਜਿੰਦਰ ਕਾਲਜ ਦੇ ਵਿਆਰਥੀਆਂ ਤੇ ਸਟਾਫ਼ ਵੱਲੋਂ ਇਸ ਕਿਸਾਨ ਬਾਜਾਰ ਵਿੱਚ ਸ਼ਮੂਲੀਅਤ ਕੀਤੀ ਗਈ।
——————————————————————
ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਭਵਨਦੀਪ ਸਿੰਘ ਪੁਰਬਾ, ਡਾ. ਸਰਬਜੀਤ ਕੌਰ ਬਰਾੜ ਅਤੇ ਲੇਖਕ ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਸਨਮਾਨ
ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦਾ ਹੈ –ਤੇਜਿੰਦਰਪਾਲ ਸਿੰਘ ਚੀਮਾ
ਮੋਗਾ / ਪਰਮ ਗਿੱਲ
ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਏ ਇਕ ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਅਤੇ ਪ੍ਰਸਿੱਧ ਲੇਖਕ ਸ. ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਆਪਣੇ ਕਰਕਮਲਾਂ ਨਾਲ ਉਪਰੋਕਤ ਤਿੰਨਾਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਕੌਮੀ ਚੇਅਰਮੈਨ ਅਤੇ ਅਦਾਰਾ ‘ਲੋਕ ਸੇਵਕ’ ਦੇ ਪ੍ਰਬੰਧਕ ਸੰਪਾਦਕ ਸ. ਤੇਜਿੰਦਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸੰਸਥਾਂ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ।
ਇਸ ਮੌਕੇ ਬਹੁੱਤ ਸਾਰੀਆਂ ਧਾਰਮਿਕ, ਸਮਾਜ ਸੇਵੀ ਸ਼ਖਸੀਅਤਾਂ ਸਮੇਤ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ (ਜੁਆਇੰਟ ਸਕੱਤਰ: ਆਮ ਆਦਮੀ ਪਾਰਟੀ ਜਿਲ੍ਹਾ ਮੋਗਾ), ਭਾਈ ਹਰਪ੍ਰੀਤ ਸਿੰਘ ਖੁਖਰਾਣਾ, ਭਾਈ ਰਜਿੰਦਰ ਸਿੰਘ ਕੋਟਲਾ, ਹਰਪ੍ਰੀਤ ਸਿੰਘ ਹੈਪੀ, ਸਮਾਜ ਸੇਵੀ ਲੱਕੀ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੀ ਸਾਲਾਨਾ ਡਾਇਰੀ ਰੀਲੀਜ
ਸਾਡਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ, ਸਾਡਾ ਸਬੰਧ ਚੰਗੇ ਨੇਕ ਕੰਮ ਕਰਨ ਵਾਲੇ ਵਿਧਾਇਕ ਡਾ. ਅਮਨਦੀਪ ਕੌਰ ਨਾਲ ਹੈ -ਭਵਨਦੀਪ ਸਿੰਘ ਪੁਰਬਾ
ਮੋਗਾ / ਪਰਮਜੀਤ ਕੌਰ ਗਿੱਲ
ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸਾਲਾਨਾ ਓਪਾਇਡਮੈਂਟ ਡਾਇਰੀ ਬਿਓਰੋ ਦੇ ਨਿੱਜੀ ਦਫਤਰ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾਂ ਨਾਲ ਰੀਲੀਜ ਕੀਤੀ ਗਈ। ਇਸ ਸਮਾਗਮ ਤੋਂ ਬਾਅਦ ਬਿਓਰੋ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਸਬੰਧ ਚੰਗੇ, ਨੇਕ ਕੰਮ ਤੇ ਵਿਕਾਸ ਕਾਰਜ ਕਰਨ ਵਾਲੇ ਸਾਡੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਨਾਲ ਹੈ। ਉਹ ਸਾਡੇ ਲਈ ਬਹੁੱਤ ਸਤਿਕਾਰਯੋਗ ਹਨ। ਅਸੀਂ ਮੋਗਾ ਸ਼ਹਿਰ ਦੇ ਹਰ ਵਿਕਾਸ ਕਾਰਜ, ਪੰਜਾਬੀ ਵਿਰਸੇ ਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਵਾਲੇ ਹਰ ਕਾਰਜ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਵੱਧ ਹਾਂ ਅਤੇ ਉਨ੍ਹਾਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ।
ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਕੁਲਵਿੰਦਰ ਤਾਰੇਵਾਲਾ, ਮੈਡਮ ਸੋਨੀਆ ਢੰਡ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਇਕਬਾਲ ਸਿੰਘ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਉੱਘੇ ਲੇਖਕ ਬਲਦੇਵ ਸਿੰਘ ਆਜਾਦ ਦੀ ਪੁਸਤਕ ‘ਮਹਿਕ ਵਿਰਸੇ ਦੀ’ ਲੋਕ ਅਰਪਣ
ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ -ਭਵਨਦੀਪ ਸਿੰਘ ਪੁਰਬਾ
ਮੋਗਾ / ਪਰਮਜੀਤ ਕੌਰ ਗਿੱਲ
ਉੱਘੇ ਲੇਖਕ ਸ. ਬਲਦੇਵ ਸਿੰਘ ਆਜਾਦ ਦੀ ਤੀਸਰੀ ਪੁਸਤਕ ‘ਮਹਿਕ ਵਿਰਸੇ ਦੀ’ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੋਗਾ ਸਥਿਤ ਨਿੱਜੀ ਦਫਤਰ ਵਿਖੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਮੋਜੂਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਕੋਲ ਆ ਕੇ ਸਾਡੇ ਅਦਾਰੇ ਦੇ ਲੇਖਕ ਦੀ ਪੁਸਤਕ ਰੀਲੀਜ ਕਰਨਾ, ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸ. ਬਲਦੇਵ ਸਿੰਘ ਆਜਾਦ ਵੱਲੋਂ ਵੀ ਵਿਧਾਇਕ ਮੈਡਮ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਨਵਤਾਜ ਸਿੰਘ ਪੁਰਬਾ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅਜੀਤ ਨਗਰ ਦੀਆਂ ਸ਼ੜਕਾ ਦੇ ਕੰਮ ਦਾ ਕੀਤਾ ਉਦਘਾਟਨ
ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਨਾਲ ਹੋ ਰਹੇ ਹਨ ਚਾਲੂ –ਅਰਵਿੰਦਰ ਸਿੰਘ ਕਾਨਪੁਰੀਆ
ਮੋਗਾ/ ਭਵਨਦੀਪ ਸਿੰਘ ਪੁਰਬਾ
ਮੋਗਾ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਯੋਗ ਅਗਵਾਹੀ ਵਿੱਚ ਵਾਰਡ ਵਾਇਜ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਅਜੀਤ ਨਗਰ ਵਿਖੇ ਬੜੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸ਼ੜਕਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਜੀਤ ਨਗਰ ਦੀਆਂ ਸਾਰੀਆਂ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।
ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਕਿਹਾ ਕਿ ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਹੋ ਰਹੇ ਹਨ ਚਾਲੂ ਹੋ ਰਹੇ ਹਨ। ਇਸੇ ਤਰ੍ਹਾਂ ਅਜੀਤ ਨਗਰ ਵਾਸੀਆ ਦੀ ਕਈ ਸਾਲਾ ਦੀ ਮੰਗ ਤੇ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਅਜੀਤ ਨਗਰ ਵਿੱਚ ਹਾਜਰ ਹੋਣ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਪੁਰਬਾ ਨਿਵਾਸ ਵਿਖੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੈਡਮ ਭਾਗਵੰਤੀ ਪੁਰਬਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਸ਼੍ਰੀ ਮਤੀ ਸੁਰਿੰਦਰ ਕੌਰ, ਸਨਦੀਪ ਕੌਰ, ਨਵਦੀਪ ਕੌਰ, ਪਰਮਜੀਤ ਬੇਦੀ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਸਮੇਂ ਮੈਡਮ ਅਮਨਦੀਪ ਕੌਰ ਅਰੋੜਾ ਦੇ ਨਾਲ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਤਰਨਜੀਤ ਸਿੰਘ ਮੌਗਾਂ, ਹਰਪ੍ਰੀਤ ਸਿੰਘ ਬਾਵਾ ਆਦਿ ਮੁੱਖ ਤੌਰ ਤੇ ਹਾਜਰ ਸਨ।
——————————————————————
ਐਮ.ਐਲ.ਏ. ਮੋਗਾ ਡਾ. ਅਮਨਦੀਪ ਕੌਰ ਅਰੋੜਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਹੋਏ ਨਤਮਸਤ
ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ -ਡਾ. ਅਮਨਦੀਪ ਕੌਰ ਅਰੋੜਾ
ਖੁਖਰਾਣਾ (ਮੋਗਾ) / ਬਿਓਰੋ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਜਿੱਤ ਦੀ ਖੁਸ਼ੀ ਵਿੱਚ ਨਗਰ ਦੀ ਸੁੱਖ ਸ਼ਾਤੀ ਲਈ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਡਾ: ਅਮਨਦੀਪ ਕੌਰ ਅਰੋੜਾ ਮੁੱਖ ਤੌਰ ਤੇ ਹਾਜਰ ਹੋਏ। ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਨਤਮਸਤਕ ਹੁੰਦਿਆ ਡਾ: ਅਮਨਦੀਪ ਕੌਰ ਅਰੋੜਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਮਹਾਰਾਜ ਨੂੰ ਰੁਮਾਲਾ ਭੇਟ ਕੀਤਾ ਅਤੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਅਤੇ ਇਸ ਸਮਾਗਮ ਦੇ ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਤੋਂ ਸਿਰੋਪਾਓ ਪ੍ਰਾਪਤ ਕੀਤਾ।
ਅਰਦਾਸ ਉਪਰੰਤ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ ਅਤੇ ਪਿੰਡ ਵਾਸੀਆਂ ਵੱਲੋਂ ਡਾ: ਅਮਨਦੀਪ ਕੌਰ ਅਰੋੜਾ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੀਆਂ ਕੁੱਝ ਸਾਂਝੀਆਂ ਮੰਗਾ ਅਤੇ ਕੁੱਝ ਸਕਾਇਤਾ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਡਾ: ਅਮਨਦੀਪ ਕੌਰ ਨੇ ਇਲਾਕੇ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਜਿੱਤ ਦਵਾਈ ਹੈ। ਉਨ੍ਹਾਂ ਨੇ ਪਿੰਡ ਦੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣ ਦਾ ਵਾਅਦਾ ਕੀਤਾ। ਉਨ੍ਹਾਂ ਸਮਾਗਮ ਨੂੰ ਸੰਬੌਧਨ ਕਰਦਿਆ ਆਖਿਆ ਕਿ ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੁਅਰਪਸ਼ਨ ਖਤਮ ਹੋਵੇ ਤੇ ਸਾਡੇ ਸ਼ਹਿਰ ਪਿੰਡ ਸੋਹਣੇ ਬਨਣ ਤਾਂ ਸਾਨੂੰ ਉਹਨਾਂ ਨੂੰ ਆਪਣੇ ਸਮਝ ਕੇ ਕੰਮ ਕਰਨਾ ਪਵੇਗਾ। ਇਸ ਲਈ ਅਪਨਾਹਟ ਲੈ ਕੇ ਆਉਣੀ ਬੇਹੱਦ ਜਰੂਰੀ ਹੈ।
ਇਸ ਸਮਾਗਮ ਵਿੱਚ ਪਿੰਡ ਵਾਸੀਆਂ, ਇਲਾਕਾ ਵਾਸੀਆਂ ਤੋਂ ਇਲਾਵਾ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ, ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਬਲਜਿੰਦਰ ਸਿੰਘ ‘ਗੋਰਾ’ (ਜੋਇੰਟ ਸੈਕਟਰੀ ਜਿਲ੍ਹਾ ਮੋਗਾ), ਕੌਂਸਲਰ ਹਰਜਿੰਦਰ ਸਿੰਘ ਰੋਡੇ, ਊਧਮ ਸਿੰਘ ਕਲਕੱਤਾ, ਹਰਨੇਕ ਸਿੰਘ ਸੇਖੋ, ਔਗਰੇਜ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਮੈਂਬਰ, ਦਲਜੀਤ ਸਿੰਘ ਸੇਖੋ, ਜਗਤਾਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਜਸਪ੍ਰੀਤ ਸਿੰਘ, ਕੁਲਵੰਤ ਸਿੰਘ ਆਦਿ ਨੇ ਮੁੱਖ ਤੌਰ ਆਪਣੀਆਂ ਸੇਵਾਵਾ ਨਿਭਾਈਆਂ।
ਬਾਬਾ ਹੀਰਾ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਸਮੇਂ ਦੀ ਵੀਡੀਓ ਵੇਖਣ ਲਈ 👇 ਕਲਿੱਕ ਕਰੋ।
———————————————————————
ਖੂਨਦਾਨ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਕੋਆਰਡੀਨੇਸ਼ਨ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ -ਹਰਮਨ ਬਰਾੜ
ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ -ਡਾ ਹਰਮਨਪ੍ਰੀਤ ਕੌਰ
ਮੋਗਾ/ ਭਵਨਦੀਪ ਸਿੰਘ ਪੁਰਬਾ
ਸ਼ਹੀਦਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਆਜਾਦੀ ਦੇ ਪੌਦੇ ਨੂੰ ਜਵਾਨ ਕੀਤਾ ਹੈ, ਜਿਸ ਦੀ ਠੰਡੀ ਛਾਂ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸਾਨੂੰ ਇਹ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨ ਕੇ ਵੱਡੀ ਪੱਧਰ ਤੇ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਮੇਰੇ ਖਿਆਲ ਮੁਤਾਬਕ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨ ਸਿੰਘ ਬਰਾੜ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਦਘਾਟਨ ਉਪਰੰਤ ਸ਼ਹੀਦ ਦੀ ਤਸਵੀਰ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੋਗਾ ਦੇ ਵਿਧਾਇਕ ਡਾ ਅਮਨਦੀਪ ਅਰੋੜਾ ਦੀ ਭੈਣ ਡਾ ਹਰਮਨਪ੍ਰੀਤ ਕੌਰ ਅਰੋੜਾ ਨੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਸ ਲਈ ਖੂਨ ਦੀ ਲੋੜ ਵਾਲੇ ਐਮਰਜੈਂਸੀ ਮਰੀਜ਼ਾਂ ਲਈ ਇਹ ਵਰਦਾਨ ਸਿੱਧ ਹੁੰਦਾ ਹੈ, ਕਿਉਂਕਿ ਮੌਕੇ ਤੇ ਖੂਨਦਾਨੀ ਲੱਭਣ ਵਿੱਚ ਦੇਰ ਹੋ ਸਕਦੀ ਹੈ। ਇਸ ਲਈ ਸਾਨੂੰ ਸਭ ਨੂੰ ਨਿਯਮਤ ਰੂਪ ਵਿੱਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ, ਬੈਜ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੀਆਂ ਸਮੂਹ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕਮੇਟੀ ਵੱਲੋਂ ਪਹਿਲੀ ਸਮਾਜ ਸੇਵੀ ਗਤੀਵਿਧੀ ਹੈ। ਸਾਂਝ ਕੇਂਦਰ ਮੋਗਾ ਦੇ ਕਰਮਚਾਰੀਆਂ ਨੇ ਸਬ ਇੰਸਪੈਕਟਰ ਹਰਜੀਤ ਕੌਰ ਦੀ ਅਗਵਾਈ ਵਿੱਚ ਖੂਨਦਾਨ ਕੀਤਾ। ਕੈਂਪ ਵਿੱਚ ਕੁੱਲ੍ਹ 62 ਯੂਨਿਟ ਖੂਨਦਾਨ ਹੋਇਆ। ਇਸ ਮੌਕੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।
———————————————————————
ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਕਈ ਸੰਸਥਾਵਾਂ ਵੱਲੋਂ ਪੌਦੇ ਲਗਾਏ ਗਏ
ਮੋਗਾ / ਮਵਦੀਲਾ ਬਿਓਰੋ
ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਦੀ ਸੰਗ੍ਰਾਦ ਮੌਕੇ ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਦੀ ਸ੍ਰਪਰਸਤੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਅਤੇ ਵਨ ਟ੍ਰੀ – ਵਨ ਲਾਈਫ ਵੱਲੋਂ ਪੌਦੇ ਲਗਾਏ ਕੇ ਦੇਸੀ ਨਵੇਂ ਵਰੇ੍ ਦੀ ਸ਼ੁਰੂਆਤ ਕੀਤੀ ਗਈ।
ਵਣ ਵਿਭਾਗ ਮੋਗਾ ਦੇ ਨਿਰਮਲ ਸਿੰਘ ਰੇਜ ਅਫਸਰ ਕਮਲਨੈਨ ਸਿੰਘ ਬਲਾਕ ਅਫਸਰ, ਹਰਬੰਸ ਸਿੰਘ ਸਿੰਘ ਬਲਾਕ ਅਫਸਰ, ਬਿਕਰਮਜੀਤ ਸਿੰਘ ਪ੍ਰਜੈਕਟ ਅਫਸਰ ਨੇ ਆਪਣੇ ਕਰ ਕਮਲਾ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦੇ ਆਦੇਸ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਸ. ਸੁਖਦੇਵ ਸਿੰਘ ਬਰਾੜ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ ਤੋਂ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਤੋਂ ਦਵਿੰਦਰਜੀਤ ਸਿੰਘ ਗਿੱਲ ਘਾਲੀ, ਵਨ ਟ੍ਰੀ-ਵਨ ਲਾਈਫ ਤੋਂ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਕੁਕੂ ਬਰਾੜ ਆਦਿ ਹਾਜਿਰ ਹੋਏ ਜਿਨ੍ਹਾਂ ਨੇ ਨੇਚਰ ਪਾਰਕ ਵਿਖੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ।
ਇਸ ਮੌਕੇ ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਆਦਿ ਹੋਰ ਕਈ ਵਲੰਟੀਅਰਜ ਨੇ ਵਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਪੌਦੇ ਲਗਾਉਣ ਤੋਂ ਬਾਅਦ ਆ ਰਹੀਆਂ ਮੁਸ਼ਕਿਲਾ ਵੱਲ ਧਿਆਨ ਦਿਵਾਇਆ ਅਤੇ ਪੌਦਿਆਂ ਨੂੰ ਬਚਾਉਣ ਲਈ ਟ੍ਰੀ ਗਾਰਡ ਦੀ ਮੰਗ ਕੀਤੀ। ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਨੇ ਆ ਰਹੀਆਂ ਮੁਸ਼ਕਿਲਾ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।
———————————————————————