Moga News

—————————————

ਉੱਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵੱਲੋਂ ਆਪ ਜਾ ਕੇ ਵੰਡਿਆ ਜਾ ਰਿਹਾ ਹੈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਪ੍ਰਸ਼ਾਦਾ

ਬਾਘਾ ਪੁਰਾਣਾ / 16 ਅਪ੍ਰੈਲ 2020/ ਭਵਨਦੀਪ ਸਿੰਘ ਪੁਰਬਾ

ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਦੀਨ ਦੁਖੀਆਂ ਤੇ ਲੋੜਵੰਦਾ ਦਾ ਸਹਾਰਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਉਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਸਾਡਾ ਦੇਸ਼  ਜਿਥੇਂ ਕਰੋਨਾ ਵਰਗੀ ਭਿਆਨਕ ਬਿਮਾਰੀ ਕਾਰਨ ਸੰਕਟ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਉੱਥੇ ਗਰੀਬ ਤਬਕਾ ਸਰਕਾਰ ਦਾ ਹੁਕਮ ਮੰਨਦੇ ਹੋਏ ਆਪਣੇ ਘਰਾਂ ਅੰਦਰ ਹੈ ਅਤੇ ਰੋਜ਼ੀ ਰੋਟੀ ਤੋਂ ਆਰੀ ਹੋਇਆ ਪਿਆ ਹੈ।
ਜਿਕਰ ਯੋਗ ਹੈ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵੱਲੋਂ ਇਸ ਔਖੀ ਘੜੀ ਵਿੱਚ ਕਈਆਂ ਪਿੰਡਾਂ ਵਿੱਚ ਰਾਸ਼ਨ ਦੀਆਂ ਕਿੱਟਾਂ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕਰ ਕੇ ਕਈ ਪਿੰਡਾ ਵਿੱਚ ਲੋੜਵੰਦ ਪ੍ਰੀਵਾਰਾ ਤੱਕ ਪਹੁੰਚਾਈਆਂ ਗਈਆਂ ਹਨ
ਉੱਥੇ ਗੁਰੂ ਕੇ ਲੰਗਰ ਤਿਆਰ ਕਰਕੇ ਗ਼ਰੀਬ ਬਸਤੀਆਂ ਵਿੱਚ ਬਾਬਾ ਗੁਰਦੀਪ ਸਿੰਘ ਜੀ ਖ਼ੁਦ ਜਾ ਕੇ ਵੰਡਦੇ ਆ ਰਹੇ ਹਨ। ਇਹ ਸਮਾਜ ਸੇਵਾ ਕਈ ਦਿਨਾਂ ਤੋਂ ਨਿਰੰਤਰ ਚੱਲ ਰਹੀਂ ਹੈ।
ਬਾਬਾ ਜੀ ਨੇ ਕਿਹਾ ਕਿ ਸੰਕਟ ਵਿੱਚ ਫਸੇ ਮਨੁੱਖ ਦੀ ਹਰੇਕ ਜੀਵ ਨੂੰ ਮਦਦ ਕਰਨੀ ਚਾਹੀਦੀ ਹੈ ਅਤੇ ਉਸ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਸਥਾਨ ਵੱਲੋਂ ਪਹਿਲਾਂ ਦੀ ਤਰ੍ਹਾਂ ਇਹ ਸੇਵਾਵਾਂ ਜਾਰੀ ਹਨ ਅਤੇ ਜਾਰੀ ਰਹਿਣਗੀਆਂ। ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਚਲਾਈਆਂ ਸਮਾਜ ਸੇਵਾ ਦੇ ਮਿਸ਼ਨ ਦੀਆਂ ਸਾਰੀਆਂ ਸੇਵਾਵਾਂ ਇਸੇ ਤਰ੍ਹਾਂ ਨੂੰ ਨਿਰੰਤਰ ਚਾਲੂ ਰੱਖਿਆ ਜਾਵੇਗਾ।

—————————————

ਪਟਿਆਲਾ ਘਟਨਾ ਵਿੱਚ ਇੱਕ ਧਿਰ ਨੂੰ ਸਾਰਾ ਦੋਸ਼ ਦੇਣਾ ਸਰਾਸਰ ਗਲਤ ਹੈ -ਬਾਬਾ ਰੇਸ਼ਮ ਸਿੰਘ ਖੁਖਰਾਣਾ

ਖੁਖਰਾਣਾ (ਮੋਗਾ) / 14 ਅਪ੍ਰੈਲ 2020/ ਭਵਨਦੀਪ ਸਿੰਘ ਪੁਰਬਾ

ਹੁਣ ਕਰੋਨਾ ਦੀ ਥਾਂ ਪਟਿਆਲਾ ਘਟਨਾ ਨੇ ਲੈ ਲਈ ਜਿਸ ਵਿੱਚ ਨਿਹੰਗ ਸਿੰਘਾਂ ਤੇ ਪੁਲੀਸ ਦੀ ਝੜਪ ਹੋਈ ਹੈ। ਚਾਰੇ ਪਾਸੇ ਟੀ ਵੀ ਚੈਨਲ, ਅਖਬਾਰ, ਸ਼ੋਸ਼ਲ ਮੀਡੀਆ, ਫੇਸਬੁਕ,  ਯੂ-ਟਿਊਬ, ਵਟਸਐਪ ਵਗੈਰਾ ਤੇ ਇਸ ਘਟਨਾ ਦੀ ਹੀ ਚਰਚਾ ਹੋ ਰਹੀ ਹੈ। ਬਾਕੀ ਖ਼ਬਰਾਂ ਸਭ ਗ਼ਾਇਬ ਹੋ ਗਈਆਂ ਹਨ। ਇਹ ਜੋ ਵੀ ਹੋਇਆ ਬਹੁਤ ਹੀ ਦੁੱਖਦਾਈ ਹੈ। ਇਹ ਨਹੀਂ ਹੋਣਾ ਚਾਹੀਦੈ ਸੀ। ਜਦੋਂ ਕਰਫਿਓ ਲੱਗਾ ਹੋਇਆ ਹੈ ਸਾਨੂੰ ਸਭ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਬਿਮਾਰੀ ਨੂੰ ਰੋਕਣ ਦਾ ਇਹੀ ਇਕੋ ਇਕ ਤਰੀਕਾ ਹੈ। ਮੈਂ ਖ਼ੁਦ ਪਿਛਲੇ ਦਿਨਾਂ ਤੋਂ ਰੋਜ਼ਾਨਾ ਲਿਖ ਰਿਹਾ ਹਾਂ ਕਿ ਟਿਕ ਕੇ ਘਰ ਬੈਠੋ ਇਸ ਚ ਆਪਣਾ ਸਾਰਿਆ ਦਾ ਭਲਾ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਗੁਰਦੁਆਰਾ ਦੁੱਖ ਭੰਜਨਸਰ ਸਾਹਿਬ ਪਿੰਡ ਖੁਖਰਾਣਾ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਗੱਲ-ਬਾਤ ਕਰਦਿਆ ਕੀਤਾ।

ਉਨ੍ਹਾ ਕਿਹਾ ਕਿ ਪਰ ਜਿਸ ਢੰਗ ਤਰੀਕੇ ਨਾਲ ਇਕ ਤਰਫਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ। ਮੈਂ ਇਸ ਤੋਂ ਵੀ ਦੁਖੀ ਹਾਂ। ਇੱਕ ਧਿਰ ਨੂੰ ਸਾਰਾ ਦੋਸ਼ ਦੇਣਾ ਸਰਾਸਰ ਗਲਤ ਹੈ ਕਿਓਂਕਿ ਜਦੋਂ ਉਹ ਮੰਡੀ ‘ਚ ਆ ਹੀ ਗਏ ਸਨ। ਉਹ ਜਾਂਦੇ ਸੀ ਜਾਣ ਦੇਣਾ ਚਾਹੀਦਾ ਸੀ। ਜਿਹੜੀ ਗੱਲ ਕਰਫਿਓ ਪਾਸ ਦੀ ਕੀਤੀ ਜਾ ਰਹੀ ਹੈ। ਇਹ ਵੀ ਸਾਡੇ ਸਿਸਟਮ ‘ਚ ਬਹੁਤ ਖ਼ਾਮੀਆਂ ਨੇ। ਰੋਜ਼ ਰੌਲਾ ਪੈ ਰਿਹਾ ਹੈ ਕਿ ਸਰਪੰਚ ਐਮ.ਸੀ. ਆਪੋ ਆਪਣੇ ਧੜਿਆਂ ਨੂੰ ਪਾਸ ਬਣਾ ਕੇ ਦੇ ਰਹੇ ਹਨ। ਰਾਸ਼ਨ ਵੀ ਆਪਣੀਆਂ ਵੋਟਾਂ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਹੈ। ਕਿਸੇ ਨੂੰ ਗਾਲ੍ਹੀ ਗਲੋਚ ਕਰਨਾ ਗੱਡੀਆਂ ਭੰਨਣੀਆਂ ਇਹ ਤਾਂ ਕੋਈ ਕਨੂੰਨ ਇਜਾਜਤ ਨਹੀਂ ਦਿੰਦਾ। ਮੈਂ ਸਾਰੇ ਪੁਲੀਸ ਮੁਲਾਜਮਾ ਨੂੰ ਗਲਤ ਨਹੀਂ ਕਹਿੰਦਾ। ਪਰ ਬਹੁਤ ਗਿਣਤੀ ਦੀ ਮਾਨਸ ਹਾਲਤ ਅੰਗਰੇਜਾਂ ਦੇ ਸਮੇਂ ਵਾਲੀ ਹੈ। ਜਿਸ ਦੇ ਵਿੱਚ ਤਬਦੀਲੀ ਦੀ ਅੱਤਿਅੰਤ ਲੋੜ ਹੈ।

ਬਾਬਾ ਜੀ ਨੇ ਕਿਹਾ ਕਿ ਟਰੇਨਿੰਗ ਦੇ ਤਰੀਕੇ ਬਦਲਣ ਦੀ ਬਹੁਤ ਜ਼ਰੂਰਤ ਹੈ। ਉਹ ਜੋ ਪਟਿਆਲੇ ਹੋਇਆ। ਗਤਲ ਐਕਸ਼ਨ ਦਾ ਗਲਤ ਰੀਐਕਸ਼ਨ ਹੋਇਆ। ਪੁਲੀਸ ਨੇ ਗ਼ੁੱਸੇ ‘ਚ ਆ ਕੇ ਗਾਲ੍ਹੀ ਗਲੋਚ ਕੀਤਾ ਗੱਡੀ ਤੇ ਹਮਲਾ ਕੀਤਾ। ਅੱਗੋਂ ਨਿਹੰਗ ਸਿੰਘਾਂ ਨੇ ਵੀ ਗ਼ੁੱਸੇ ਚ ਆ ਕੇ ਜੁਆਬੀ ਹਮਲਾ ਕਰ ਦਿੱਤਾ। ਕਨੂੰਨ ਦਾ ਪਾਲਣ ਦੋਹਾਂ ਧਿਰਾਂ ਨੇ ਨਹੀਂ ਕੀਤਾ। ਪੁਲੀਸ ਪਹਿਲਾਂ ਵੀ ਵਧੀਕੀਆਂ ਕਾਰਨ ਬਦਨਾਮ ਹੈ।

ਉਨ੍ਹਾ ਕਿਹਾ ਮੰਨ ਲਵੋਂ ਇਥੇ ਤਾਂ ਪੁਲੀਸ ਤੇ ਹਮਲਾ ਹੋ ਗਿਆ। ਪਰ ਅਨੇਕਾਂ ਜਗ੍ਹਾ ਤੇ ਪੁਲੀਸ ਵੱਲੋਂ ਧੱਕੇਸ਼ਾਹੀਆਂ ਹੋਈਆਂ। ਉਨ੍ਹਾਂ ਬਾਰੇ ਮੀਡਿਆ ਖਮੋਸ਼ ਕਿਓਂ ਰਿਹਾ। ਉਦੋ ਕਿਓਂ ਨੀ ਹੋ ਹੱਲਾ ਮਚਾਇਆ। ਮੈਂ ਕਿਸੇ ਧਿਰ ਦਾ ਪੱਖਪਾਤ ਨਹੀਂ ਕਰ ਰਿਹਾ। ਜੋ ਸੱਚ ਹੈ ਮੇਰੇ ਸਮਝ ਆਇਆ ਮੈਂ ਬਿਆਨ ਕਰ ਦਿੱਤਾ। ਹੋ ਸਕਦੈ ਮੈਂ ਗਲਤ ਵੀ ਹੋਵਾਂ। ਜਿਸ ਮੁਲਾਜ਼ਮ ਦਾ ਗੁੱਟ ਵੱਢਿਆ ਗਿਆ ਇਨਸਾਨੀਅਤ ਨਾਤੇ ਮੈਨੂੰ ਉਸ ਦਾ ਵੀ ਦੁੱਖ ਹੈ। ਪ੍ਰਮਾਤਮਾ ਉਸ ਨੂੰ ਜਲਦੀ ਠੀਕ ਕਰੇ। ਉਸ ਦੇ ਮਨ ਚ ਵੀ ਇਨਸਾਨੀਅਤ ਪੈਦਾ ਹੋਵੇ। ਆਪਣੇ ਫਰਜ ਨੂੰ ਸਹੀ ਢੰਗ ਨਾਲ ਨਿਭਾ ਸਕੇ।

ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਚੱਲਣ ਜਿਸ ਕਰਕੇ ਅਸੀਂ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਜੇ ਅਸੀਂ ਕਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਸੀਰੀਅਸ ਨਹੀਂ ਲੈਂਦੇ ਤਾਂ ਸਾਡੇ ਦੇਸ਼ ਵਿੱਚ ਵੀ ਅਮਰੀਕਾ ਵਰਗਾ ਹਾਲ ਹੋ ਸਕਦਾ ਹੈ ਇਸ ਕਰਕੇ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਪਿਆਰ ਨਾਲ ਸਮਝਾਵੇ ਅਤੇ ਉਨ੍ਹਾ ਨੂੰ ਇਸ ਬੀਮਾਰੀ ਤੋਂ ਜਾਣੂ ਕਰਵਾਵੇ ਅਤੇ ਘਰੇ ਰਹਿਣ ਲਈ ਪ੍ਰੇਰਿਤ ਕਰੇ ਤਾਂ ਜੋ ਅਸੀਂ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕੀਏ ਅਤੇ ਕੋਈ ਵੀ ਅਜਿਹੀ ਅਣਸੁਖਾਵੀਂ ਘਟਨਾ ਨਾ ਵਾਪਰੇ।

—————————————

ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾਂ ਤੇ ਕੀਤੇ ਹਮਲੇ ਦੀ ਇਤਰਾਜਯੋਗ ਸਮੱਗਰੀ ਫੇਸਬੁੱਕ ਉੱਪਰ ਪਾਉਣ ਤੇ ਮੋਗਾ ਦੇ ਵਿਅਕਤੀ ਗ੍ਰਿਫਤਾਰ

ਮੋਗਾ/ 13 ਅਪ੍ਰੈਲ 2020/ ਭਵਨਦੀਪ ਸਿੰਘ ਪੁਰਬਾ, ਇਕਬਾਲ ਖੋਸਾ

ਪਟਿਆਲਾ ਵਿਖੇ ਵੱਲੋ ਪੁਲਿਸ ਦੇ ਕ੍ਰਮਚਾਰੀ ਉੱਤੇ ਕੀਤੇ ਗਏ ਹਮਲੇ ਸਬੰਧੀ ਮੋਗਾ ਵਾਸੀ ਵੱਲੋ ਸੋਸ਼ਲ ਮੀਡੀਏ ਉੱਤੇ ਪਾਈ ਗਈ ਇਤਰਾਜਜੋਗ ਸਮਗਰੀ ਤੇ ਚਲਦਿਆਂ ਅੱਜ ਮੋਗਾ ਪੁਲਿਸ ਵੱਲੋ ਸੰਤ ਗੁਲਾਬ ਸਿੰਘ ਨਗਰ ਮੋਗਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਵਰਿੰਦਰਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਮੋਗਾ ਨੇ ਫੇਸਬੁੱਕ ਉੱਤੇ ਪਟਿਆਲਾ ਹਾਦਸੇ ਦੇ ਸਬੰਧੀ ਇਤਰਾਜਜੋਗ ਸਗਮਰੀ ਪਾਈ ਸੀ। ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਉਸ ਵੱਲੋ ਨਫਰਤ ਫੈਲਾਉਣ ਦੀ ਮਨਸ਼ਾ ਨਾਲ ਅਮਨ ਚੈਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ ਸਬੰਧੀ ਪਰਚਾ ਕੀਤਾ ਗਿਆ।

ਉਸ ਨੂੰ ਗ੍ਰਿਫਤਾਰ ਕਰਦਿਆਂ ਉਸ ਖਿਲਾਫ ਧਾਰਾ 153 ਏ, ਅਤੇ 505 ਡੀ ਆਈ.ਸੀ.ਸੀ. ਅਤੇ 66 ਐਫ. ਆਈ.ਟੀ. ਐਕਟ 2008 ਹੇਠ ਪ੍ਰਚਾ ਦਰਜ ਕੀਤਾ ਗਿਆ। ਪੁਲਿਸ ਵੱਲੋ ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ। ਜਿੱਥੋ ਉਸ ਨੂੰ ਇੱਕ ਦਿਨਾਂ ਪੁਲਿਸ ਰਿਮਾਂਡ ਉੱਤੇ ਭੇਂਜ ਦਿੱਤਾ ਗਿਆ।

—————————————

ਮੋਗਾ ਪੁਲਿਸ ਵੱਲੋ ਮੋਗਾ ਦੇ  ਜੋਗਿੰਦਰ ਸਿੰਘ ਚੌਂਕ ਵਿਚ ਲਗਾਏ ਗਏ ਸੈਨੀਟਾਈਜਰ ਵਾਲੇ ਪੱਖੇ

ਪੁਲਿਸ ਮੁਲਾਜ਼ਮ ਇਨ੍ਹਾਂ ਪੱਖਿਆਂ ਕੋਲੋ ਲੰਘਣ ਤੇ ਹੋਵੇਗਾ ਸੈਨੇਟਾਈਜ-ਸੀਨੀਅਰ ਕਪਤਾਨ ਪੁਲਿਸ

ਮੋਗਾ/ 12 ਅਪ੍ਰੈਲ 2020/ ਭਵਨਦੀਪ ਸਿੰਘ ਪੁਰਬਾ, ਇਕਬਾਲ ਖੋਸਾ

ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਡਿਊਟੀ ਉਪਰ ਤਾਇਨਾਤ ਮੋਗਾ ਪੁਲਿਸ ਮੁਲਾਜਮਾ ਨੂੰ ਦਿਨ ਵਿਚ 2 ਵਾਰ ਭੋਜਨ, ਫਲ ਪਹੁੰਚਾਏ ਜਾਂਦੇ ਹਨ।  ਮੁਲਾਜਮਾ ਤੱਕ ਪਹੁੰਚਣ ਵਾਲਾ ਸਾਰਾ ਭੋਜਣ ਪੁਲਿਸ ਲਾਈਨ ਮੋਗਾ ਵਿਚ ਸਾਫ-ਸੁਥਰੇ ਤਰੀਕੇ ਨਾਲ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਕੇ ਬਣਾਇਆ ਜਾਂਦਾ ਹੈ।

ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਸਾਡੀ ਪੁਲਿਸ ਵੱਲੋ ਨਿਵੇਕਲੀ ਪਹਿਲ ਕਦਮੀ ਤਹਿਤ ਮੋਗਾ ਦੇ  ਜੋਗਿੰਦਰ ਸਿੰਘ ਚੌਂਕ ਵਿਚ ਸੈਨੀਟਾਈਜਰ ਵਾਲੇ ਪੱਖੇ ਲਗਾਏ ਗਏ ਹਨ ਜੋ ਉਥੋ ਲੰਘਣ ਵਾਲੇ ਵਿਅਕਤੀਆ ਉਪਰ ਸੈਨੀਟਾਈਜਰ ਦਾ ਛਿੜਕਾਵ ਕਰਦੇ ਹਨ। ਜੋ ਵੀ ਮੁਲਾਜਮ ਜੋ ਕਰੋਨਾ ਦੇ ਕਰਫਿਊ ਵਿਚ ਡਿਊਟੀ ਕਰ ਰਿਹਾ ਹੈ ਉਹ ਇਸ ਪੱਖਿਆ ਤੋ ਸੈਨੀਟਾਇਜ ਹੋ ਕੇ ਗੁਜਰਦੇ ਹਨ। ਉਨ੍ਹ ਦੱਸਿਆ ਕਿ  ਜਦੋ ਮੋਗਾ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਮੰਡੀਆ ਵਿਚ ਸੀਜਨ ਸ਼ੁਰੂ ਹੋਵੇਗਾ ਤਾ ਇਹ ਪੱਖੇ ਮੰਡੀਆ ਵਿਚ ਵੀ ਲਾਏ ਜਾਣਗੇ।

ਉਨ੍ਹਾਂ ਕਿਹਾ ਕਿ  ਜਿਲ੍ਹਾ ਮੋਗਾ ਦੇ ਸਬ-ਡਵੀਜਨ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਸਿਟੀ ਮੋਗਾ ਵਿਚ ਲੋਕਾ ਤੇ ਨਿਗਰਾਨੀ ਰੱਖਣ ਲਈ ਡਰੋਨ ਕੈਮਰਿਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹਨਾ ਕੈਮਰਿਆ ਨਾਲ ਤੰਗ ਗਲੀਆ ਅਤੇ ਸਾਰੇ ਪਾਸੇ ਨਜਰ ਰਖਣ ਵਿਚ ਮੋਗਾ ਪੁਲਿਸ ਨੂੰ ਬਹੁਤ ਅਸਾਨੀ ਹੋ ਰਹੀ ਹੈ।

ਡੀ.ਐਸ.ਪੀ (ਸ਼ਪੈਸ਼ਲ ਕਰਾਇਮ) ਸੁਖਵਿੰਦਰ ਸਿੰਘ  ਨੇ ਪ੍ਰੀਤ ਨਗਰ ਮੋਗਾ ਦੇ 12, ਪਿੰਡ ਝੰਡੇਵਾਲਾ ਦੇ 8 ਅਤੇ ਨਿਹਾਲ ਸਿੰਘ ਵਾਲਾ ਦੇ 12 ਵਿਅਕਤੀਆਂ ਨੂੰ ਸਲਮ ਏਰੀਆ ਤੋ ਅਜੀਤਵਾਲ ਰਾਧਾ ਸੁਆਮੀ ਡੇਰੇ ਵਿਚ ਰੱਖਿਆ ਗਿਆ ਜਿਨ੍ਹਾ ਦਾ ਫੋਰਮਲ ਚੈਕਅੱਪ ਕਰਵਾਇਆ ਗਿਆ ਜੋ ਕਿ ਤੰਦਰੁਸਤ ਪਾਏ ਗਏ ਅਤੇ ਉਹਨਾ ਨੂੰ ਸਮਾਜਿਕ ਦੂਰੀ ਰੱਖਣ ਲਈ ਜਾਗਰੂਕ ਕੀਤਾ ਗਿਆ ਅਤੇ ਉਹਨਾ  ਭੋਜਨ ਅਤੇ ਫਲ ਮੁਹਈਆ ਕਰਵਾਏ ਗਏ। ਉਨ੍ਹਾਂ ਦੱਸਿਆ ਉਨ੍ਹਾਂ ਦੇ ਘਰ 10 ਦਿਨ ਦਾ ਸੁੱਕਾ ਰਾਸ਼ਨ ਵੀ ਦਿਤਾ ਗਿਆ ਅਤੇ ਘਰ ਵਿਚ ਬਾਕੀ ਬਚਦੇ ਪਰਿਵਾਰਿਕ ਮੈਂਬਰ ਨੂੰ ਸਮਝਾਇਆ ਗਿਆ ਕਿ ਕਰੋਨਾ ਦੀ ਬਿਮਾਰੀ ਤੋ ਕਿਵੇ ਬਚਾਅ ਕੀਤਾ ਜਾ ਸਕਦਾ ਹੈ। ਇਸੇ ਤਰਾ ਬਾਕੀ ਬਚਦੇ ਵਿਅਕਤੀਆਂ ਨੂੰ 15-15 ਦਾ ਗੁੱਰਪ ਬਣਾ ਕੇ ਡੇਰੇ ਵਿਚ ਰੱਖਿਆ ਜਾਵੇਗਾ ਅਤੇ  ਸਮਾਜਿਕ ਦੂਰੀ ਬਾਰੇ ਦੱਸਿਆ ਜਾਵੇਗਾ।

ਇੱਥੇ ਇਹ ਵੀ ਜਿਕਰਯੋਗ ਹੇੈ ਕਿ ਜਿਲ੍ਹਾ ਮੋਗਾ ਦੇ ਅੰਦਰ ਪੈਦੇ ਸਾਰੇ ਪਿੰਡਾ ਵਿਚ ਪਿੰਡਾ ਦੇ ਮੋਹਤਬਰ ਅਤੇ ਸਿਹਤਮੰਦ ਨਿਵਾਸੀਆ ਦੀ ਮਦਦ ਨਾਲ ਪਿੰਡਾ ਦੇ ਆਉਣ-ਜਾਣ ਵਾਲੇ ਰਸਤਿਆ ਤੇ ਠੀਕੀਰੀ ਪਹਿਰੇ ਲਗਾਏ ਗਏ ਹਨ। ਪਿੰਡ ਵਿਚ ਦਾਖਲ ਹੋਣ ਵਾਲੇ ਰਸਤਿਆ ਅਤੇ ਆਉਣ ਜਾਣ ਵਾਲੇ ਦੀ ਪੂਰੀ ਤਰਾ੍ਹਂ ਨਿਗਰਾਨੀ ਕੀਤੀ ਜਾ ਰਹੀ ਹੈ। ਪਿੰਡ ਨਿਵਾਸੀਆ ਨੂੰ ਬਿਨ੍ਹਾ ਕਿਸੇ ਐਮਰਜੰਸੀ ਤੋ ਘਰੋ ਬਾਹਰ ਨਿਕਲਣ ਤੇ ਪੂਰੀ ਤਰ੍ਹਾਂ ਪਾਬੰਧੀ ਲਗਾਈ ਗਈ ਹੈ।

—————————————

ਰਾਜਨੀਤਿਕ ਦਖਲ ਅਧੀਨ ਸਮਾਜ ਸੇਵੀ ਗੁਰਪ੍ਰੀਤ ਸੱਚਦੇਵਾ ਤੇ ਪਰਚਾ ਦਰਜ ਕਰਨ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਿਖੇਧੀ

ਨਿਰਪੱਖ ਜਾਂਚ ਕਰਵਾ ਕੇ ਝੂਠਾ ਪਰਚਾ ਦਰਜ ਕਰਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ

ਮੋਗਾ/ 12 ਅਪ੍ਰੈਲ 2020/ ਇਕਬਾਲ ਖੋਸਾ

ਲਗਭਗ ਪਿਛਲੇ ਪੰਦਰਾਂ ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਕੀਤੇ ਗਏ ਲਾਕ-ਡਾਊਨ ਦੌਰਾਨ ਘਰਾਂ ਵਿੱਚ ਭੁੱਖ ਨਾਲ ਬੁਰੀ ਤਰ੍ਹਾਂ ਪ੍ਰੇਸ਼ਾਨ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਵਿੱਚ ਜੁਟੀ ਹੋਈ ਸਮਾਜ ਸੇਵੀ ਸੰਸਥਾ ਐਂਟੀ ਕੁਰੱਪਸ਼ਨ ਅਵੇਰਨੈਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਅਤੇ ਪਾਰਸ਼ਦ ਗੁਰਪ੍ਰੀਤ ਸਿੰਘ ਸੱਚਦੇਵਾ ਤੇ ਰਾਜਨੀਤਿਕ ਸ਼ਹਿ ਅਧੀਨ ਦਰਜ ਕੀਤੇ ਝੂਠੇ ਪਰਚੇ ਕਾਰਨ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅੰਦਰ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਪਰਚਾ ਰੱਦ ਹੋਣ ਤੱਕ ਪ੍ਰਸ਼ਾਸਨ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ ਦਾ ਫੈਸਲਾ ਲਿਆ ਹੈ।

ਇਸ ਸਬੰਧੀ ਲਗਭਗ ਸੋਲਾਂ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਐਸ.ਐਸ.ਪੀ. ਮੋਗਾ ਨੂੰ ਮਿਲ ਕੇ ਇਨਕੁਆਰੀ ਲਗਾਈ ਜਾਵੇ ਅਤੇ ਪਰਚੇ ਵਿੱਚ ਦਰਜ਼ ਕੀਤੇ ਝੂਠੇ ਤੱਥਾਂ ਦੀ ਜਾਂਚ ਕਰਕੇ ਗ਼ਲਤ ਬਿਆਨਬਾਜ਼ੀ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ, ਸਰਬੱਤ ਦਾ ਭਲਾ ਮੋਗਾ ਦੇ ਐਕਟਿੰਗ ਪ੍ਰਧਾਨ ਮਹਿੰਦਰਪਾਲ ਲੂੰਬਾ,  ਰੂਲਰ ਐਨ.ਜੀ.ਓ. ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਸਿਟੀ ਐਨ.ਜੀ.ਓ. ਪ੍ਰਧਾਨ ਰਿਟਾ. ਡੀ.ਐੱਸ.ਪੀ. ਸੁਖਦੇਵ ਸਿੰਘ ਬਰਾੜ, ਖਾਲਸਾ ਸੇਵਾ ਸਿਟੀ ਮੋਗਾ ਦੇ ਪ੍ਰਧਾਨ ਪਰਮਜੋਤ ਸਿੰਘ ਖਾਲਸਾ, ਮਹਿਕ ਵਤਨ ਦੀ ਫਾਊਂਡੇਸ਼ਨ ਸੁਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ,  ਭਾਈ ਘਨ੍ਹੱਈਆ ਬਲੱਡ ਡੋਨਰਜ ਕੌਂਸਲ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ, ਕੰਜਿਊਮਰ ਰਾਈਟਰ ਆਰਗੇਨਾਈਜੇਸ਼ਨ ਦੇ ਪੰਕਜ ਸੂਦ ਅਤੇ ਭਾਰਤ ਗੁਪਤਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਹਿ ਸਿੰਘ ਸੇਵਾ ਸੁਸਾਇਟੀ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਰਿਸੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਮੋਗਾ ਅਤੇ ਐਸ.ਐਸ.ਪੀ. ਮੋਗਾ ਤੋਂ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸਮਾਜ ਸੇਵੀ ਲੋਕ ਪ੍ਰਸ਼ਾਸਨ ਦੀ ਇਕ ਆਵਾਜ਼ ਤੇ ਮਦਦ ਲਈ ਅੱਗੇ ਆ ਜਾਂਦੇ ਹਨ ਪਰ ਜਦੋਂ ਸਮਾਜ ਸੇਵੀ ਲੋਕਾਂ ਨੂੰ ਲੋੜ ਪੈਂਦੀ ਹੈ ਤਾਂ ਪ੍ਰਸ਼ਾਸਨ ਰਾਜਨੀਤਿਕ ਲੋਕਾਂ ਦੇ ਨਾਲ ਜਾ ਖੜ੍ਹਦਾ ਹੈ ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਰਾਜਨੀਤਿਕ ਸ਼ਹਿ ਤੇ ਬਿਨਾਂ ਈ-ਪਾਸ ਤੋਂ ਗੱਡੀਆਂ ਵਿੱਚ ਰਾਸ਼ਨ ਲੱਦਿਆ ਜਾ ਰਿਹਾ ਹੈ ਅਤੇ ਰਾਜਨੀਤਿਕ ਲੋਕਾਂ ਦੇ ਘਰਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਜਿਸ ਦਾ ਸਥਾਨਕ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਇਹ ਸਾਰੀ ਘਟਨਾ ਨੂੰ ਸਿਆਸੀ ਰੰਗਤ ਦੇ ਕੇ ਰੰਜਸ਼ ਦੀਨ ਪਰਚੇ ਵਿੱਚ ਮੇਰਾ ਨਾਮ ਦਰਜ ਕੀਤਾ ਗਿਆ ਹੈ ਜਦਕਿ ਇਸ ਸਾਰੀ ਘਟਨਾ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਅਤੇ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਚ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਐੱਮ.ਸੀ. ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕੁਝ ਗਿਣੇ ਚੁਣੇ ਸਿਆਸੀ ਲੋਕਾਂ ਨੂੰ ਸਮਾਜ ਸੇਵੀਆਂ ਵੱਲੋਂ ਉਭਾਰਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਦਾ ਸਮਾਜ ਸੇਵਾ ਨਾਲ ਕੋਈ ਦੂਰ ਦਾ ਨਾਤਾ ਵੀ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਐੱਮ.ਸੀ. ਚੋਣਾਂ ਲਈ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਿਹਾ ਹੈ ਇਸ ਮੌਕੇ ਉਕਤ ਤੋਂ ਇਲਾਵਾ ਜਸਵੰਤ ਸਿੰਘ ਪੁਰਾਣੇ ਵਾਲਾ, ਕੁਲਵੰਤ ਸਿੰਘ, ਵਰੁਨ ਭੱਲਾ ਆਦਿ ਵੀ ਹਾਜਰ ਸਨ।

ਜ਼ਿਆਦਾਤਰ ਸੰਸਥਾਵਾਂ ਨੇ ਫੋਨ ਤੇ ਇਸ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ, ਜਿਨ੍ਹਾ ਵਿੱਚ ਰੋਟਰੀ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਵਿਜੇ ਮਦਾਨ, ਹਿਉਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ, ਹੈਲਪਿੰਗ ਹੈਂਡਜ ਸੁਸਾਇਟੀ ਮੋਗਾ ਦੇ ਪ੍ਰਧਾਨ ਵਰਨ ਭੱਲਾ,  ਏਕਜੋਤ ਸੇਵਾ ਸਿਟੀ ਦੇ ਪ੍ਰਧਾਨ ਰਾਜਦੀਪ ਸਿੰਘ, ਭਾਈ ਘਨੱਈਆ ਜਲ ਸੇਵਾ ਜੱਥੇ ਦੇ ਮੈਂਬਰ ਬਲਕਰਨ ਸਿੰਘ ਆਦਿ ਮੁਕਤਸਰ ਆਦਿ ਸਾਮਿਲ ਹਨ।

—————————————

ਡਿਪਟੀ ਕਮਿਸ਼ਨਰ ਨੇ ਵਿਸਾਖੀ ਦੇ ਤਿਉਹਾਰ ਨੂੰ ਘਰਾਂ ਵਿੱਚ ਰਹਿ ਕੇ ਮਨਾਉਣ ਦੀ ਕੀਤੀ ਅਪੀਲ

ਮੋਗਾ / 12 ਅਪ੍ਰੈਲ  2020 / ਭਵਨਦੀਪ ਸਿੰਘ ਪੁਰਬਾ

ਸਿੱਖਾਂ ਦੇ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸਾ ਪੰਥ ਦੀ ਸਾਜਨਾ ਦਾ ਦਿਵਸ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਕਰੋਨਾ ਵਾਈਰਸ ਦੇ ਬੁਰੇ ਪ੍ਰਭਾਵ ਨੂੰ ਰੋਕਣ ਅਤੇ ਇਸ ਬਿਮਾਰੀ ਤੋ ਆਮ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹੇ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਾਲ ਦੇ ਪਵਿੱਤਰ ਵਿਸਾਖੀ ਦਿਹਾੜੇ ਨੁੰ ਸਾਰੇ ਲੋਕ ਆਪਣੇ ਘਰਾਂ ਵਿਚ ਰਹਿ ਕੇ ਹੀ ਮਨਾਉਣ, ਤਾਂ ਕਿ ਸਾਡੇ ਸਾਰਿਆਂ ਦੇ ਸਾਥ ਨਾਲ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਪ੍ਰਭਾਵਿਤ ਨਾ ਹੋਵੇ ਅਤੇ ਅਸੀਂ ਇਸ ਜੰਗ ਵਿਚ ਜੇਤੂ ਰਹੀਏ।

ਇਨ੍ਹਾਂ ਸ਼ਬਦਾਂ ਕਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ ਸਬੰਧੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੇ ਵੀ ਕੋਵਿਡ 19 ਦੇ ਚੱਲਦੇ ਇਕੱਠ ਕਰਨ ਉਤੇ ਰੋਕ ਲਗਾਈ ਹੋਈ ਹੈ, ਸੋ ਸਾਰੇ ਜ਼ਿਲ੍ਹਾ ਵਾਸੀ ਇਸ ਵਾਰ ਇੰਨਾਂ ਵੱਡੇ ਤਿਉਹਾਰਾਂ ਨੂੰ ਆਪਣੇ-ਆਪਣੇ ਘਰਾਂ ਵਿਚ ਹੀ ਮਨਾਉਣ।

  ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ, ਜੋ ਕਿ 2021 ਵਿਚ ਆਉਣਾ ਹੈ, ਨੂੰ ਵੱਡੇ ਪੱਧਰ ਉਤੇ ਮਨਾਉਣ ਲਈ ਪੰਜਾਬ ਸਰਕਾਰ ਨੇ ਜੰਗੀ ਪੱਧਰ ਉਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸ 12 ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਡਾ ਸਮਾਗਮ ਕਰਕੇ ਇੰਨਾਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ, ਪਰ ਕੋਵਿਡ 19 ਕਾਰਨ ਇਹ ਪ੍ਰੋਗਰਾਮ ਵੀ ਅੱਗੇ ਪਾ ਦਿੱਤਾ ਗਿਆ ਹੈ।

ਉਨਾਂ ਕਿਹਾ ਕਿ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਅਜੇ ਆਪਣੇ ਕੋਲ ਇਕ ਸਾਲ ਦਾ ਸਮਾਂ ਬਾਕੀ ਹੈ, ਸੋ ਇਨਾਂ ਪ੍ਰੋਗਰਾਮਾਂ ਦੀ ਰੂਪ-ਰੇਖਾ ਮੁੜ ਉਲੀਕੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਆਪਣੇ ਘਰਾਂ ਵਿਚ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਮਨਾਈਏ।

—————————————

ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੱਖ ਵੱਖ ਜਗ੍ਹਾ ਫਸੇ ਸਾਰੇ ਲੋਕਾਂ ਨੂੰ ਘਰ-ਘਰ ਪਹੁੰਚਾਉਣ -ਬਾਬਾ ਰੇਸ਼ਮ ਸਿੰਘ ਖੁਖਰਾਣਾ

ਖੁਖਰਾਣਾ (ਮੋਗਾ)/ 12 ਅਪ੍ਰੈਲ  2020 / ਭਵਨਦੀਪ ਸਿੰਘ ਪੁਰਬਾ

ਅੱਜ ਮੈਂ ਬੜੇ ਹੀ ਸੰਜੀਦਾ ਮੁੱਦੇ ਤੇ ਕੇਂਦਰ ਅਤੇ ਰਾਜ ਸਰਕਾਰਾਂ ਦਾ ਧਿਆਨ ਖਿੱਚਣਾ ਚਾਹੁੰਦਾ ਹਾਂ। ਜੋ ਸਾਰੇ ਵਿਸ਼ਵ ‘ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਮੌਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਔਰ ਹੋਣਾਂ ਵੀ ਚਾਹੀਦੈ ਹੈ। ਇਸ ਸਮੇਂ ਕੇਂਦਰ ਅਤੇ ਰਾਜ ਸਰਕਾਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵੱਖ ਵੱਖ ਜਗ੍ਹਾ ਫਸੇ ਸਾਰੇ ਲੋਕਾਂ ਨੂੰ ਘਰ-ਘਰ ਪਹੁੰਚਾਉਣ। ਇਨ੍ਹਾ ਸਬਦਾ ਦਾ ਪ੍ਰਗਟਾਵਾ ਗੁਰਦੁਆਰਾ ਦੁੱਖ ਭੰਜਨਸਰ ਸਾਹਿਬ ਪਿੰਡ ਖੁਖਰਾਣਾ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ‘ਮਹਿਕ ਵਤਨ ਦੀ ਲਾਈਵ’ ਦੇ ਪੱਤਰਕਾਰਾ ਨਾਲ ਗੱਲ-ਬਾਤ ਕਰਦਿਆ ਕੀਤਾ।

ਉਨ੍ਹਾ ਆਖਿਆ ਕਿ ਪੂਰੇ ਦੇਸ਼ ਵਿਆਪੀ ਕਰਫਿਓ ਜਾਰੀ ਹੈ। ਇਸ ਬਿਮਾਰੀ ਦੀ ਚੈਨ ਤੋੜਨ ਵਾਸਤੇ ਜ਼ਰੂਰੀ ਵੀ ਹੈ। ਪਰ ਕੁਝ ਲੋਕ ਕਰਫਿਓ ਕਾਰਨ ਵੱਖ ਵੱਖ ਰਾਜਾਂ ਚ ਫਸੇ ਬੈਠੇ ਹਨ। ਜਿਸ ਤਰਾਂ ਪੰਜਾਬ ਤੇ ਹੋਰ ਸਟੇਟਾਂ ਤੋਂ ਸੰਗਤਾਂ ਮਹਾਰਾਸ਼ਟਰ ਦੇ ਨਦੇੜ ਸ਼ਹਿਰ ਸਰੀ ਹਜ਼ੂਰ ਸਾਹਿਬ ਵਿਖੇ ਬੈਠੀਆਂ ਹਨ। ਇਸੇ ਤਰਾਂ ਪੰਜਾਬ ਤੋਂ ਟਰੱਕਾਂ ਵਾਲੇ ਗੁਜਰਾਤ ‘ਚ ਫਸੇ ਬੈਠੇ ਹਨ। ਕੁਝ ਲੋਕ ਗੱਡੀਆਂ ਵਾਲੇ ਜੰਮੂ ਸਾਇਡ ਫਸੇ ਬੈਠੇ ਹਨ। ਯੂ.ਪੀ. ਬਿਹਾਰ ਤੇ ਹੋਰ ਰਾਜਾਂ ਦੇ ਮਜ਼ਦੂਰ ਪੰਜਾਬ ਦਿੱਲੀ ਸਮੇਤ ਵੱਖ-ਵੱਖ ਰਾਜਾ ‘ਚ ਭਾਰੀ ਗਿਣਤੀ ਚ ਘਿਰੇ ਬੈਠੇ ਹਨ। ਉਹ ਆਪੋ-ਆਪਣੇ ਘਰ ਜਾਣਾ ਚਾਹੁੰਦੇ ਹਨ। ਉਹਨਾ ਕੋਲ ਰਾਸ਼ਨ ਪਾਣੀ ਦੀ ਵੀ ਘਾਟ ਹੈ।

ਬਾਬਾ ਜੀ ਨੇ ਜਿਕਰ ਕੀਤਾ ਕਿ ਗੁਜਰਾਤ ਵਾਲ਼ਿਆਂ ਨੇ ਵੀਡੀਓ ਪਾ ਕੇ ਦੱਸਿਆ ਕਿ ਕਿਵੇਂ ਹੋਟਲਾਂ ਵਾਲ਼ਿਆਂ ਨੇ ਪਾਣੀ ਦੀਆਂ ਟੂਟੀਆਂ ਵੀ ਬੰਦ ਕਰ ਦਿੱਤੀਆਂ ਹਨ ਜਿਸ ਕਾਰਨ ਉਹਨਾ ਨੂੰ ਭਾਰੀ ਦਿਕਤਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਇਸ ਤਰਾਂ ਦੇ ਹਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਵੱਖ ਵੱਖ ਜਗ੍ਹਾ ਫਸੇ ਹੋਏ ਲੋਕਾਂ ਨੂੰ ਘਰ-ਘਰ ਪਹੁੰਚਾਇਆ ਜਾਵੇ। ਕਿਓਂਂਕਿ ਆਪਣੇ ਪ੍ਰਵਾਰ ‘ਚ ਭਾਵੇਂ ਬੰਦਾ ਭੁੱਖਾ ਵੀ ਬੈਠਾ ਹੋਵੇ। ਉਹ ਫਿਰ ਵੀ ਮਾਨਸਿਕ ਤੌਰ ਤੇ ਸੰਤੁਸ਼ਟੀ ਮਹਿਸੂਸ ਕਰਦਾ ਹੈ।

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਖ਼ਾਸ ਧਿਆਨ ਦੇ ਕੇ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਵਾਪਸ ਲਿਆਦਾਂ ਜਾਵੇ। ਕਿਓਂਕਿ ਕਰਫਿਓ ਦਾ ਕੀ ਪਤਾ ਹੈ ਕਿ ਕਿੰਨਾ ਸਮਾਂ ਚੱਲੇਗਾ। ਇਸ ਤਰਾਂ ਸਾਰਿਆ ਸੰਗਤਾ ਲਈ ਉਥੇਂ ਟਾਈਮ ਲੰਘਾਉਣਾ ਬਹੁੱਤ ਔਖਾ ਹੈ।

—————————————

ਕੋਰੋਨਾ ਵਾਇਰਸ ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ ਮੰਡੀਆਂ ਵਿੱਚ-ਡਿਪਟੀ ਕਮਿਸ਼ਨਰ -ਹੋਲੋਗਰਾਮ ਵਾਲੇ ਟੋਕਨ ਨਾਲ ਹੋਵੇਗੀ ਮੰਡੀ ਵਿੱਚ ਐਂਟਰੀ

ਮੋਗਾ/ 10 ਅਪਰੈਲ  2020/ ਭਵਨਦੀਪ ਸਿੰਘ ਪੁਰਬਾ, ਇਕਬਾਲ ਖੋਸਾ :

ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਆਗਾਮੀ ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈ ਕੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਉਪ ਮੰਡਲ ਮੇਜਿਸਟ੍ਰੇਟ ਬਾਘਾਪੁਾਰਣਾ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜ਼ਿਲ੍ਹਾ ਮੋਗਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਹਦਾਇਤਾਂ ਦੀ ਪਾਲਣਾ ਹਿੱਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਹੋਲੋਗਰਾਮਯੁਕਤ ਟੋਕਨ ਜਾਰੀ ਕੀਤੇ ਜਾਣਗੇ। ਉਸ ਟੋਕਨ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੇ ਚੱਲਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵਿਸ਼ੇਸ਼ ਤੌਰ ‘ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਆੜਤੀ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ।

ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੰਡੀਆਂ ਵਿੱਚ ਆੜਤੀ ਅਤੇ ਲੇਬਰ ਦੀ ਆਮਦ ਸੰਬੰਧੀ ਉਨ੍ਹਾਂ ਨੂੰ ਕਰਫਿਊ ਈ-ਪਾਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇਨ੍ਹਾਂ ਕਰਫਿਊ ਪਾਸਾਂ ਦੇ ਸਿਰ ‘ਤੇ ਕਿਤੇ ਹੋਰ (ਘਰ ਜਾਂ ਮੰਡੀ ਤੋਂ ਬਿਨ੍ਹਾਂ) ਘੁੰਮਦਾ ਨਜ਼ਰ ਆਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆੜਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਰਦਾਨਾ ਮੁਹੱਈਆ ਕਰਵਾ ਦੇਣ ਤਾਂ ਜੋ ਅੰਤਿਮ ਸਮੇਂ ਬਾਰਦਾਨਾ ਲੈਣ ਲਈ ਕਸ਼ਮਕਸ਼ ਪੈਦਾ ਨਾ ਹੋਵੇ।

ਵਿਭਾਗੀ ਅਧਿਕਾਰੀਆਂ ਵੱਲੋਂ ਮਿਲੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ 7 ਲੱਖ 8 ਹਜ਼ਾਰ 446 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ 109 ਮੰਡੀਆਂ ਮੌਜੂਦ ਹਨ ਅਤੇ ਇਸ ਤੋਂ ਇਲਾਵਾ 121 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਣ ਦਾ ਪ੍ਰਸਤਾਵ ਹੈ। ਸਰਕਾਰੀ ਖਰੀਦ ਦਾ ਸਮਾਂ 15 ਅਪ੍ਰੈੱਲ ਤੋਂ ਲੈ ਕੇ 15 ਜੂਨ, 2020 ਤੱਕ ਰਹੇਗਾ।

—————————————

ਐਸ.ਸੀ., ਬੀ.ਸੀ.ਸਮਾਜ ਨੂੰ ਮਿਤੀ 11 ਅਪ੍ਰੈਲ ਅਤੇ 14 ਅਪ੍ਰੈਲ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਦੀ ਅਪੀਲ

ਬਾਘਾ ਪੁਰਾਣਾ/ 10 ਅਪ੍ਰੈਲ 2020/ ਰਾਜਿੰਦਰ ਸਿੰਘ ਕੋਟਲਾ, ਬਲਵੰਤ ਸਿੰਘ ਜੈਮਲ ਵਾਲਾ

ਮੋਗਾ ਵਿਖ਼ੇ ਕਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਦੇ ਹੋੲੇ ਸਰੀਰਕ ਦੂਰੀ ਨੂੰ ਬਰਕਰਾਰ ਰੱਖ਼ਦੇ ਹੋੲੇ ਮੋਗਾ ਜਿਲ੍ਹੇ ਦੀਆਂ ਐੱਸ.ਸੀ., ਬੀ.ਸੀ.ਸੰਗਠਨਾਂ ਅਤੇ ਬਾਮਸੇਫ ਦੇ ਕਾਰਕੁੰਨਾਂ ਦੀ ਮੀਟਿੰਗ ਸ. ਮੁਖਤਿਆਰ ਸਿੰਘ ਐੱਸ.ਪੀ. ਦੀ ਪ੍ਰਧਾਨਗੀ ਹੇਠ ਹੋੲੀ। ਜਿਸ ਵਿੱਚ ਸਮਾਜ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ।
ਮੀਟਿੰਗ ਵਿੱਚ ਮੁੱਖ਼ ਤੌਰ ਤੇ ਮਿਤੀ 11 ਅਪ੍ਰੈਲ ਅਤੇ 14 ਅਪ੍ਰੈਲ ਨੂੰ ਕਰਮਵਾਰ ਦੇਸ਼ ਦੇ ਮਹਾਨ ਰਹਿਬਰਾਂ ਮਹਾਤਮਾ ਜੋਤੀ ਬਾ ਰਾਓ ਫੂਲੇ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਆ ਰਹੇ ਜਨਮ ਦਿਵਸ ਨੂੰ ਮਨਾੳੁਣ ਸੰਬੰਧੀ ਵਿਚਾਰਾਂ ਕੀਤੀਆਂ ਗੲੀਆਂ।

ਸੰਗਠਨਾਂ ਦੇ ਅਹੁਦੇਦਾਰ ਸਹਿਬਾਨਾਂ ਨੇ ਸਪੱਸ਼ਟ ਕੀਤਾ ਕਿ ਇਸ ਦੇਸ਼ ਲੲੀ ਮਹਾਨ ਕੁਰਬਾਨੀਆਂ ਦੇਣ ਵਾਲੇ ਸਮਾਜ ਨੂੰ ਪਿਛੜੇ ਵਰਗ ਦਾ ਵਿਚਾਰ ਕੇ ਸਮੇਂ ਦੇ ਹੁਕਮਰਾਨਾਂ ਵੱਲੋਂ ਅੱਖ਼ੋਂ-ਪਰੋਖ਼ੇ ਕੀਤਾ ਗਿਆ ਹੈ, ਜੋ ਕਿ ਠੀਕ ਨਹੀਂ ਹੈ ਅਤੇ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਮੀਟਿੰਗ ਵਿੱਚ ਕੋਵਿਡ-19 ਦੀ ਭਿਆਨਕ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਅਤੇ ਕੌਮ ਦੇ ਮਹਾਨ ਰਹਿਬਰਾਂ ਨੂੰ ਸਮਰਪਿਤ ਪਹਿਲਾਂ ਹੀ ੳੁਲੀਕੇ ਗੲੇ ਬਾਕੀ ਪ੍ਰੋਗਰਾਮਾਂ ਨੂੰ ਰੱਦ ਕਰਦੇ ਹੋੲੇ ਸਰਬਸੰਮਤੀ ਨਾਲ ਤੈਅ ਹੋਇਆ ਕਿ ਮਿਤੀ 11 ਅਪ੍ਰੈਲ ਅਤੇ 14 ਅਪ੍ਰੈਲ ਨੂੰ ਸਮੂਹ ਐਸ.ਸੀ., ਬੀ.ਸੀ. ਸਮਾਜ ਆਪਣੇ-ਆਪਣੇ ਘਰਾਂ ਵਿੱਚ ਦੀਵੇ-ਮੋਮਬੱਤੀਆਂ ਜਲਾ ਕੇ ਰੌਸ਼ਨੀ ਕਰਕੇ ਇਹਨਾਂ ਰਹਿਬਰਾਂ ਦੁਆਰਾ ਰੌਸ਼ਨ ਕੀਤੇ ਗੲੇ ਸਮਾਜ ਦੀ ਇਕਜੁੱਟਤਾ ਅਤੇ ਜਾਗ੍ਰਿਤੀ ਦਾ ਸੰਕੇਤ ਦੇਵੇਗਾ।

ਇਸ ਦੇ ਨਾਲ ਹੀ ਦੇਸ਼ ਵਿੱਚ ਕੁਝ ਸੰਗਠਨਾਂ ਵੱਲੋਂ ਮੁਸਲਮਾਨ ਸਮਾਜ ਨੂੰ ਭਾਰਤ ਵਿੱਚ ਅਸੁਰੱਖ਼ਿਅਤ ਮਹਿਸੂਸ ਕਰਵਾੳੁਣ ਦੇ ਮੰਤਵ ਨਾਲ ਅਤੇ ੳੁਹਨਾਂ ਨੂੰ ਕਰੋਨਾ ਦੀ ਬਿਮਾਰੀ ਨਾਲ ਜੋੜ ਕੇ ਨਜਾਇਜ਼ ਵੀਡੀਓਜ਼ ਜਾਂ ਹੋਰ ਤਰੀਕੇ ਨਾਲ ਨਜਾਇਜ਼ ਬਦਨਾਮ ਕਰਨ ਦੀ ਸਾਜਿਸ਼ ਦੀ ਵੀ ਨਿਖ਼ੇਧੀ ਕੀਤੀ ਗੲੀ। ਅਹੁਦੇਦਾਰ ਸਹਿਬਾਨਾਂ ਨੇ ਕਿਹਾ ਕਿ ਅੱਜ ਦੇਸ਼ ਜਿੱਥੇ ਇਕ ਭਿਆਨਕ ਬਿਮਾਰੀ ਨਾਲ ਲੜ੍ਹ ਰਿਹਾ ਹੈ ਅਤੇ ਸਰਕਾਰੀ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਅਤੇ ਦੇਸ਼ ਦੇ ਲੋਕਾਂ ਵਿੱਚ ਮੂਰਤੀਆਂ ਅਤੇ ਮੰਦਰਾਂ ਤੇ ਨਜਾਇਜ਼ ਪੈਸਾ ਖਰਚਣ ਵਾਲੀ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ, ੳੁਸ ਸਮੇਂ ਸਰਕਾਰ ਅਤੇ ੳੁਸ ਦੀਆਂ ਕੁਝ ੲੇਜੰਸੀਆਂ ਮੁਸਲਮਾਨ ਸਮਾਜ ਦੇ ਲੋਕਾਂ ਨੂੰ ਬਦਨਾਮ ਕਰਕੇ ਆਪਣੇ ਰਾਜਨੀਤਿਕ ਅਤੇ ਧਾਰਮਿਕ ੲੇਜੰਡੇ ਨੂੰ ਨਿਖ਼ਾਰਨ ਦੀ ਕੋਸ਼ਿਸ਼ ਵਿੱਚ ਹਨ ਪਰ ਐਸ.ਸੀ., ਬੀ.ਸੀ. ਸਮਾਜ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਹਮੇਸ਼ਾਂ ਦੀ ਤਰਾਂ ਮੁਸਲਿਮ ਸਮਾਜ ਦੇ ਨਾਲ ਖੜੇਗਾ।

ਇਸ ਦੇ ਨਾਲ ਹੀ ਹਾਜਰੀਨ ਆਗੂ ਸਹਿਬਾਨਾਂ ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਸਮੇਂ ਰਾਜਨੀਤੀ ਜਾਂ ਹੋਰ ਕਿਸੇ ਅਧਾਰ ਤੇ ਕੀਤੇ ਜਾ ਰਹੇ ਭੇਦ-ਭਾਵ ਦੀ ਵੀ ਨਿਖ਼ੇਧੀ ਕੀਤੀ। ਇਸ ਦੇ ਨਾਲ ਹੀ ੳੁਹਨਾਂ ਸਮਾਜ ਦੇ ਸਾਧਨ ਸੰਪੰਨ ਲੋਕਾਂ ਨੂੰ ਅਪੀਲ ਕੀਤੀ ਕਿ ੳੁਹ ਆਪਣੇ ਸਮਾਜ ਦੇ ਲੋੜਵੰਦ ਅਤੇ ਮਜਬੂਰ ਲੋਕਾਂ ਦੀ ਹਰ ਸੰਭਵ ਮੱਦਦ ਲੲੀ ਤਿਆਰ ਰਹਿਣ ਅਤੇ ਲਗਾਤਾਰ ਮੱਦਦ ਕਰਦੇ ਰਹਿਣ ਤਾਂ ਜੋ ਸਮਾਜ ਵਿੱਚ ਸਥਿਰਤਾ ਕਾਇਮ ਰਹਿ ਸਕੇ।

ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਦਰਸ਼ਨ ਸਿੰਘ ਡਗਰੂ, ਗੁਰਪ੍ਰੀਤਮ ਸਿੰਘ ਚੀਮਾ, ਜਸਕਰਨ ਸਿੰਘ ਸੰਧੂ, ਦੀਪੂ ਸਹੋਤਾ, ਸ਼ਰਨਜੀਤ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ।

—————————————

ਮੋਗਾ ਲਈ ਰਾਹਤ ਭਰੀ ਖਬਰ: ਪਿੰਡ ਚੀਦਾ ਦੇ ਪਾਜਿਟਿਵ ਮਰੀਜ਼ਾਂ ਦੇ ਸੰਪਰਕ ਚ ਆਏ 20 ਲੋਕਾਂ ਚੋਂ 16 ਦੇ ਸੈਂਪਲ ਨੈਗੇਟਿਵ, 4 ਸੈਂਪਲ ਦੋਬਾਰਾ ਟੈਸਟ ਲਈ ਭੇਜੇ

ਮੋਗਾ/ 10 ਅਪਰੈਲ  2020/ ਭਵਨਦੀਪ ਸਿੰਘ ਪੁਰਬਾ:

ਮੋਗਾ ਲਈ ਰਾਹਤ ਭਰੀ ਖਬਰ ਦੱਸਦੇ ਹੋਏ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ  ਨੇ  ਦੱਸਿਆ ਕਿ ਪਿੰਡ ਚੀਦਾ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ 20 ਲੋਕਾਂ ਦੇ ਸੈਪਲਾਂ ਵਿੱਚੋ 16 ਵਿਅਕਤੀਆਂ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈਾ, ਜਦੋਕਿ 4 ਸੈਪਲ ਦੁਬਾਰਾ ਟੈਸਟਿੰਗ ਵਾਸਤੇ ਭੇਜੇ ਗਏ ਹਨ। ਡਾ. ਅੰਦੇਸ਼ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਨੇ 95 ਘਰਾਂ ਦਾ ਸਰਵੇਖਣ ਕਰਕੇ 242 ਵਿਅਕਤੀਆਂ ਨੂੰ ਹੋਮ ਕੋਰੋਨਟਾਈਨ ਕੀਤਾ ਅਤੇ 21 ਵਿਅਕਤੀਆਂ ਦੇ ਸੇੈਪਲ ਟੈਸਟਿੰਗ ਵਾਸਤੇ ਇਕੱਠੇ ਕੀਤੇ ਗਏ।

ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਕੋਈ ਵਿਅਕਤੀ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸਨੂੰ ਇੱਕ ਦੂਜੇ ਤੋਂ ਘੱਟੋ ਘੱਟ 3 ਫੁੱਟ ਦੀ ਦੂਰੀ ਤੇ ਸਮਾਜਕ ਦੂਰੀ ਬਣਾਈ ਰੱਖਣਾ ਯਾਦ ਰੱਖਣਾ ਚਾਹੀਦਾ ਹੈ.

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਐਪੀਡੈਮੀਨੋਲੋਜਿਸਟ ਡਾ. ਮੁਨੀਸ਼ ਨਾਲ ਮਿਲ ਕੇ ਉਨ੍ਹਾਂ ਖੇਤਰਾਂ ਦਾ ਡੋਰ ਟੂ ਡੋਰ ਸਰਵੇ ਕੀਤਾ ਜਿਥੇ ਇਹ ਚਾਰੇ ਪਾਜੀਟਿਵ ਵਿਅਕਤੀ ਠਹਿਰੇ ਅਤੇ ਜਿੰਨ੍ਹਾਂ ਦੇ ਸੰਪਰਕ ਵਿੱਚ ਆਏ ਸਨ।

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਕੁੱਲ 95 ਘਰਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ 19 ਸੁਖਾਨੰਦ ਵਿਖੇ, 40 ਚੀਦਾ ਵਿਖੇ ਅਤੇ 36 ਠੱਠੀ ਭਾਈ ਦੇ ਘਰ ਮੌਜੂਦ ਹਨ। ਉਨ੍ਹਾਂ ਦੱਸਿਆ ਇਨ੍ਹਾਂ ਘਰਾਂ ਦੇ 242 ਲੋਕ ਅਲੱਗ ਅਲੱਗ ਰਹਿ ਰਹੇ ਹਨ, ਜਿਨ੍ਹਾਂ ਵਿੱਚ 58 ਸੁਖਾਨੰਦ, 146 ਚੀਦਾ ਅਤੇ 38 ਠੱਠੀ ਭਾਈ ਦੇ ਵਿਅਕਤੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ 21 ਨਵੇਂ ਸੈਪਲ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿਚ ਸੁਖਾਨੰਦ ਤੋਂ 5, ਚੀਦਾ ਦੇ 12, ਠੱਠੀ ਭਾਈ ਤੋਂ 3 ਅਤੇ ਭਗਤਾ ਭਾਈ ਤੋਂ 1 ਵਿਅਕਤੀ ਦਾ ਸੈਪਲ ਸ਼ਾਮਿਲ ਹੈ।

ਸਿਵਲ ਸਰਜਨ ਮੋਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਸਰਕਾਰ ਨੂੰ ਕੋਰੋਨਾ ਵਿਸ਼ਾਣੂ ਵਿਰੁੱਧ ਲੜਨ ਵਿੱਚ ਸਹਾਇਤਾ ਕਰਨ।

—————————————

ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਿਵਲ ਹਸਪਤਾਲ

ਦੂਸਰੇ ਸੂਬਿਆਂ ਤੋਂ ਆਏ ਕੰਬਾਈਨਾਂ ਵਾਲੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਨੂੰ 14 ਦਿਨਾਂ ਇਕਾਂਤਵਾਸ ਭੇਜਿਆ

ਮੋਗਾ/ 10 ਅਪਰੈਲ 2020/ ਭਵਨਦੀਪ ਸਿੰਘ ਪੁਰਬਾ

ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਗਿੱਲ ਦੇ ਹੁਕਮਾਂ ‘ਤੇ ਡਰੋਲੀ ਭਾਈ ਹਸਪਤਾਲ ਦੀ ਰੇਪਿਡ ਰਿਸਪਾਂਸ ਟੀਮ ਵੱਲੋਂ ਪਿੰਡ ਸੱਦਾ ਸਿੰਘ ਵਾਲਾ ਦੇ ਵਸਨੀਕ ਕੋਵਿਡ-19 ਦੇ ਇੱਕ ਸ਼ੱਕੀ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਾਕਿਆਂ ‘ਤੇ ਰੋਕੇ ਗਏ ਵੱਖ-ਵੱਖ ਸੂਬਿਆਂ ਤੋਂ ਆਏ ਕੰਬਾਈਨਾਂ ਵਾਲਿਆਂ ਨੂੰ ਚੈੱਕਅੱਪ ਉਪਰੰਤ 14 ਦਿਨਾਂ ਦੇ ਘਰ ਵਿੱਚ ਇਕਾਂਤਵਾਸ ‘ਤੇ ਭੇਜਿਆ ਗਿਆ ਹੈ।

ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਦੱਸਿਆ ਗਿਆ ਕਿ ਸੱਦਾ ਸਿੰਘ ਵਾਲਾ ਦੇ ਵਸਨੀਕ ਵਿਅਕਤੀ ਸਬੰਧੀ ਹਸਪਤਾਲ ਦੇ ਕੰਟਰੋਲ ਰੂਮ ‘ਤੇ ਕਾਲ ਆਈ ਸੀ। ਡਾ ਗਿੱਲ ਨੇ ਦੱਸਿਆ ਕਿ ਉਕਤ ਸ਼ੱਕੀ ਵਿਅਕਤੀ ਨਾਲ ਰੇਪਿਡ ਰਿਸਪਾਂਸ ਟੀਮ ਦੇ ਮੈਂਬਰਾਂ ਵੱਲੋਂ ਪਹਿਲਾਂ ਫੋਨ ‘ਤੇ ਗੱਲ ਕੀਤੀ ਗਈ ਅਤੇ ਬਾਅਦ ‘ਚ ਉਸਦੇ ਸੈਂਪਲ ਲੈਣ ਅਤੇ ਇਕਾਂਤਵਾਸ ਰੱਖਣ ਲਈ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਰੇਪਿਡ ਰਿਸਪਾਂਸ ਟੀਮ ਦੇ ਮੈਂਬਰਾਂ ਡਾ ਨਵਪ੍ਰੀਤ ਕੌਰ, ਹਰਮੀਤ ਸਿੰਘ ਐਲ.ਟੀ., ਪਰਮਿੰਦਰ ਸਿੰਘ ਸਿਹਤ ਵਰਕਰ ਤੇ ਰਾਮ ਸਿੰਘ ਸਿਹਤ ਵਰਕਰ ਵੱਲੋਂ ਪਿੰਡ ਗਿੱਲ, ਪਿੰਡ ਸਾਫੂਵਾਲਾ, ਜੀ.ਟੀ. ਰੋਡ ਦਾਰਾਪੁਰ ਆਦਿ ਨਾਕਿਆਂ ‘ਤੇ ਰੋਕੇ ਗਏ ਕੰਬਾਈਨਾਂ ਵਾਲਿਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਉਹਨਾਂ ਨੂੰ ਘਰ ‘ਚ ਇਕਾਂਤਵਾਸ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਰੇਪਿਡ ਰਿਸਪਾਂਸ ਟੀਮ ਦੇ ਮੁਖੀ ਡਾ ਨਵਪ੍ਰੀਤ ਕੌਰ ਨੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਨਾਕੇ ‘ਤੇ ਬੈਠਣ ਵਾਲੇ ਪਿੰਡ ਵਾਸੀਆਂ ਨੂੰ ਤਿੰਨ ਫੁੱਟ ਜਾਂ ਵੱਧ ਦੂਰੀ ‘ਏ ਬਿਠਾਇਆ ਜਾਵੇ ਤੇ ਉਹ ਇਕੱਠੇ ਹੋ ਕੇ ਨਾ ਬੈਠਣ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *