ਮਾਲਵਾ :

ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਲੁਧਿਆਣਾ, ਖੰਨਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ।

Malwa News

  ———————————————————-

ਸਰਬੱਤ ਦਾ ਭਲਾ ਟਰੱਸਟ ਵੱਲੋਂ 25 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ

ਮੱਲਾਂ ਵਾਲਾ / 15 ਦਸੰਬਰ 2024/ ਭਵਨਦੀਪ ਸਿੰਘ ਪੁਰਬਾ

             ਦੁਬੱਈ ਦੇ ਉਘੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੱਲਾਂ ਵਾਲਾ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਮੱਲਾਂ ਵਾਲਾ ਇਲਾਕੇ ਨਾਲ ਸਬੰਧਿਤ 25 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਮੈਡਮ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਅਤੇ ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ।

          ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਅਤੇ ਜ਼ੀਰਾ ਪ੍ਰਧਾਨ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ. ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ। ਇਸ ਮੌਕੇ ਪ੍ਰਦੀਪ ਬਹਿਲ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਕਿਰਨ ਪੇਂਟਰ, ਹਰਜਿੰਦਰ ਸਿੰਘ ਟੱਲੀ ਗੁਲਾਮ, ਸਤਨਾਮ ਸਿੰਘ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

———————————————————-

ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਜੀ ਦੇ ਪਿੰਡ ਈਸੇਵਾਲ ਵਿਖੇ ਹੋਏ ਸਮਾਗਮ ਵਿੱਚ ਪੇਸ਼ ਕੀਤਾ ਗਿਆ ਨਾਟਕ “ਸੁਲਗਦੀ ਧਰਤੀ”

 ਨਿਹਾਲ ਸਿੰਘ ਵਾਲਾ / 15 ਦਸੰਬਰ 2024/ ਰਾਜਵਿੰਦਰ ਰੌਤਾ

              ਜੈ ਹੋ ਰੰਗਮੰਚ , ਨਿਹਾਲ ਸਿੰਘ ਵਾਲਾ ਟੀਮ ਵੱਲੋਂ ਪਿੰਡ ਈਸੇਵਾਲ ਵਿਖੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਾਟਕ ਸੁਲਗਦੀ ਧਰਤੀ ਦਾ ਮੰਚਨ ਕੀਤਾ ਗਿਆ। ਅੱਜ ਦੇ ਸਮੇਂ ਸਮਾਜ ‘ਚ ਚੱਲ ਰਹੀਆਂ ਕੁਰੀਤੀਆਂ ਬੁਰਾਈਆਂ ਉਪਰ ਚੋਟ ਕਰਦਾ ਇਹ ਨਾਟਕ ਸੁਲਗਦੀ ਧਰਤੀ ਦੀ ਪੇਸ਼ਕਾਰੀ ਸਕੂਲ ਪ੍ਰਿੰਸੀਪਲ ਭੁਪਿੰਦਰ ਕੌਰ ਜੀ,ਸਮੂਹ ਅਧਿਆਪਕ ਸਟਾਫ਼,ਸ਼ਹੀਦ ਜੀ ਦੇ ਪਰਿਵਾਰ ਅਤੇ ਸਮੂਹ ਨਗਰ ਪੰਚਾਇਤ ਵੱਲੋਂ ਕਰਵਾਈ ਗਈ।ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾਂ,ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੇ ਨਾਟਕ ਦੀ ਪ੍ਰਸੰਸਾ ਕੀਤੀ,ਟੀਮ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਵੀ ਇਦਾਂ ਦੇ ਸਮਾਜ ਸੁਧਾਰਕ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਨ ਲਈ ਹੱਲਾਸ਼ੇਰੀ ਦਿੱਤੀ।

          ਇਸ ਨਾਟਕ ਦੇ ਲੇਖਕ ਬਲਰਾਜ ਸਾਗਰ , ਨਿਰਦੇਸ਼ਕ ਹਨ ਸੁਖਦੇਵ ਲੱਧੜ ਅਤੇ ਰੰਗਕਰਮੀ ਕਲਾਕਾਰਾਂ ਵਜੋਂ ਸੁਖਦੇਵ ਲੱਧੜ, ਨਿਮਰਤ ਸੁੱਖ, ਆਸ਼ੂ ਨਈਅਰ, ਸਨੀ ਕੁਮਾਰ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ, ਸੁਖਦੇਵ ਲੱਧੜ ਨੇ ਕਿਹਾ ਕਿ “ਕਲਾ ਦੇ ਕਿਰਤੀ ਵਜੋਂ ਸੇਵਾ ਮੋਢਿਆਂ ਤੋਂ ਹਾਉਮੈਂ ਦਾ ਭਾਰ ਲਾਹਕੇ ਕੀਤੀ ਜਾਦੀ ਹੈ” ਇਹ ਪ੍ਰੇਰਨਾ ਸਭ ਨੂੰ ਸ਼ਹੀਦ ਜੀ ਦੀ ਸ਼ਹੀਦੀ ਤੋਂ ਲੈਣੀ ਚਾਹੀਦੀ ਹੈ।

———————————————————-

ਬੱਧਨੀ ਕਲਾਂ ਪੁਲਿਸ ਵੱਲੋ 03 ਚੋਰ ਲੱਖਾਂ ਰੁਪਏ ਦੇ ਸੈਨਟਰੀ ਦਾ ਸਮਾਨ ਬਰਾਮਦ

ਚੋਰ ਗਰੋਹ ਨੇ ਲੱਖਾਂ ਰੁਪਏ ਦੇ ਸਮਾਨ ਚੋਰੀ ਕਰਨਾ ਮੰਨਿਆ -ਇੰਸਪੈਕਟਰ ਗੁਰਮੇਲ ਸਿੰਘ 

ਬੱਧਨੀ ਕਲਾਂ / 15 ਦਸੰਬਰ 2024/ ਰਾਜਵਿੰਦਰ ਰੌਤਾ

              ਸ੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੀ ਰਹਿਨਮਾਈ ਹੇਠ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐਸ.ਐਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਅਨਵਰ ਅਲੀ ਡੀ ਐਸ ਪੀ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਥਾਣਾ ਬੱਧਨੀ ਕਲਾਂ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਚੋਰਾਂ ਨੂੰ ਕਾਬੂ ਕਰਕੇ ਲੱਖਾਂ ਰੁਪਏ ਦੇ ਸੈਨੇਟਰੀ ਦਾ ਸਾਮਾਨ ਬਰਾਮਦ ਕੀਤਾ ਹੈ। ਥਾਣਾ ਬੱਧਨੀ ਕਲਾਂ ਦੇ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਅਧਾਰ ‘ ਤੇ ਸਬ ਇੰਸਪੈਕਟਰ ਜਗਦੇਵ ਸਿੰਘ ਨੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਧਨੀ ਕਲਾਂ ਨੇੜਿਓਂ ਚੋਰੀ ਦੀ ਨੀਅਤ ਨਾਲ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਟੀਟੂ ਸਿੰਘ ਪੁੱਤਰ ਗੁਰਦਿਆਲ ਸਿੰਘ ,ਚਮਕੌਰ ਸਿੰਘ ਪੁੱਤਰ ਗੁਰਦਿਆਲ ਸਿੰਘ ਤੇ ਅਕਾਸ਼ ਸਿੰਘ ਪੁੱਤਰ ਬਿੱਲੂ ਸਿੰਘ ਤਿੰਨੋ ਵਾਸੀ ਧਰਮਕੋਟ ਵਜੋਂ ਹੋਈ।ਥਾਣਾ ਮੁਖੀ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਕਾਬੂ ਕੀਤੇ ਚੋਰਾਂ ਪਾਸੋਂ ਚੋਰੀ ਕੀਤਾ ਗਿਆ ਸੈਨਟਰੀ ਦਾ ਸਮਾਨ ਬਰਾਮਦ ਕੀਤਾ ਗਿਆ ਜਿਸਦੀ ਕੀਮਤ 2 ਲੱਖ 30 ਹਜਾਰ ਰੁਪਏ ਬਣਦੀ ਹੈ।

             ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤਾਨ ਦੋਸ਼ੀਆਂ ਨੇ ਵੱਖ ਵੱਖ ਥਾਵਾਂ ਤੇ ਕੀਤੀਆਂ ਵੱਡੀਆਂ ਵਾਰਦਾਤਾਂ ਵੀ ਮੰਨੀਆਂ ਹਨ। ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਮਾਨ ਦੀ ਕੀਮਤ ਲਗਭਗ ਚਾਲੀ ਲੱਖ ਰੁਪਏ ਬਣਦੀ ਹੈ। ਥਾਣਾ ਮੁਖੀ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ‘ਤੇ ਲਵਜੀਤ ਸਿੰਘ ਉਰਫ ਲਵ ਪੁੱਤਰ ਹਰਜਿੰਦਰ ਸਿੰਘ ਵਾਸੀ ਕਮਾਲ ਕੇ ਅਤੇ ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਮੁਹੰਮਦ ਖਾਂ ਨੂੰ ਵੀ ਨਾਮਜ਼ਦ ਕੀਤਾ ਹੈ। ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

———————————————————-

ਪੱਤਰਕਾਰ ਭਰਾਵਾਂ ਨੂੰ ਸਦਮਾਂ, ਮਾਤਾ ਦਾ ਦਿਹਾਂਤ

ਮਾਤਾ ਸੁਖਦੇਵ ਕੌਰ ਦੀ ਯਾਦ ਵਿੱਚ ਪੌਦੇ ਲਗਾਏ 

ਨਿਹਾਲ ਸਿੰਘ ਵਾਲਾ / 15 ਦਸੰਬਰ 2024/ ਰਾਜਵਿੰਦਰ ਰੌਤਾ

              ਨਾਮੀ ਤੇ ਸਮਾਜ ਸੇਵੀ ਪੱਤਰਕਾਰ ਭਰਾਵਾਂ ਵੀਰਪਾਲ ਸਿੰਘ ਭਗਤਾ ਅਤੇ ਸੁਖਪਾਲ ਸਿੰਘ ਸੋਨੀ ਦੇ ਮਾਤਾ ਸੁਖਦੇਵ ਕੌਰ (72) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਰਾਮਬਾਗ ਖ਼ਾਨਾ ਪੱਤੀ ਵਿਖੇ ਵੱਡੀ ਗਿਣਤੀ ਵਿੱਚ ਪੱਤਰਕਾਰ, ਰਾਜਨੀਤਕ,ਸਮਾਜ ਸੇਵੀ ਸਖਸ਼ੀਅਤਾਂ ਨੇ ਪੁੱਜ ਕੇ ਸੇਜਲ ਅੱਖਾਂ ਨਾਲ ਮਾਤਾ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਅਸਥੀਆਂ। ਚੁਗਣ ਪਿਛੋ। ਮਾਤਾ ਦੀ ਯਾਦ ਵਿੱਚ ਪੌਦੇ ਲਗਾਏ ਗਏ।

              ਮਾਤਾ ਦੇ ਪਰਿਵਾਰ ਨਾਲ ਪੰਜਾਬ ਤੇ ਚੰਡੀਗੜ ਜਨਰਲਿਸਟ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਸਮੂਹ ਮੈਂਬਰਾਂ ਅਹੁਦੇਦਾਰਾਂ, ਦੇਸ਼ ਵਿਦੇਸ਼ ਟਾਈਮਜ਼ ਦੇ ਸੰਪਾਦਕ ਇੰਦਰਜੀਤ ਸਿੰਘ ਮੁੱਲਾਂਪੁਰੀ, ਮਹਿਕ ਵਤਨ ਦੀ ਦੇ ਸੰਪਾਦਕ ਭਵਨਦੀਪ ਸਿੰਘ ਪੁਰਬਾ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਡਾਕਟਰ ਲਾਭ ਸਿੰਘ ਖੀਵਾ, ਸਾਹਿਤਕਾਰਾ ਅੰਮ੍ਰਿਤਪਾਲ ਕਲੇਰ, ਖੇਡ ਲੇਖਕ ਬੱਬੀ ਪੱਤੋ, ਸ਼ਾਇਰ ਸੁਤੰਤਰ ਰਾਏ, ਕਬੱਡੀ ਪ੍ਰਮੋਟਰ ਟੋਨਾ ਬਾਰੇਵਾਲਾ ਥਾਣੇਦਾਰ ਬਲਬੀਰ ਸਿੰਘ ਰੌਂਤਾ, ਸੰਤ ਜਗਦੇਵ ਮੁਨੀ ਖਾਈ, ਰੌਂਤਾ ਬਲਜੀਤ, ਪਰਸ਼ੋਤਮ ਪੱਤੋਂ, ਗੁਰਪ੍ਰੀਤ ਜੈਲਦਾਰ, ਰਜਿੰਦਰ ਮਰਾਹੜ, ਸਰਬ ਪਾਲ ਸ਼ਰਮਾ, ਸਿਕੰਦਰ ਭਗਤਾ, ਸੀਰਾ ਗਰੇਵਾਲ ਅਤੇ ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਆਦਿ ਸੰਸਥਾਵਾਂ ਨੇ ਪੱਤਰਕਾਰ ਭਰਾਵਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮਾਤਾ ਸੁਖਦੇਵ ਕੌਰ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 20 ਦਸੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ (ਨੇੜੇ ਭੂਤਾਂ ਵਾਲਾ ਖੂਹ) ਭਗਤਾ ਭਾਈ ਵਿਖੇ ਹੋਵੇਗਾ।

———————————————————-

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਲਈਆਂ ਨਾਮਜਗੀਆਂ ਦੀ ਪੜਤਾਲ ਮੁਕੰਮਲ

ਪੜ੍ਹਤਾਲ ਉਪਰੰਤ ਨਗਰ ਕੌਂਸਲ ਧਰਮਕੋਟ ਦੇ 22, ਨਗਰ ਕੌਂਸਲ ਬਾਘਾਪੁਰਾਣਾ ਦੇ 2 ਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਦੇ 2 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ  -ਵਧੀਕ ਜ਼ਿਲਾ ਚੋਣਕਾਰ ਅਫਸਰ 

ਮੋਗਾ / 13 ਦਸੰਬਰ 2024/ ਜਗਰਾਜ ਸਿੰਘ ਸੰਘਾ

               ਜ਼ਿਲਾ ਮੋਗਾ ਵਿੱਚ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ, ਨਗਰ ਪੰਚਾਇਤ ਫਤਹਿਗੜ ਪੰਜਤੂਰ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਅਖੀਰਲੇ ਦਿਨ ਤੱਕ ਕੁੱਲ 70 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਹਨਾਂ ਵਿੱਚ ਨਗਰ ਕੌਂਸਲ ਧਰਮਕੋਟ ਵਿੱਚ 36 ਨਾਮਜ਼ਦਗੀਆਂ, ਨਗਰ ਕੌਂਸਲ ਬਾਘਾਪੁਰਾਣਾ ਵਿੱਚ 19 ਨਾਮਜ਼ਦਗੀਆਂ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿੱਚ 15 ਨਾਮਜ਼ਦਗੀਆਂ ਭਰੀਆਂ ਗਈਆਂ। ਇਹਨਾਂ ਨਾਮਜਦਗੀਆਂ ਦੀ ਪੜਤਾਲ ਉਪਰੰਤ 44 ਨਾਮਜਦਗੀਆਂ ਸਹੀ ਪਾਈਆਂ ਗਈਆਂ। ਨਾਮਜਦਗੀਆਂ ਦੀ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਮਾਪਦੰਡ ਪੂਰੇ ਨਾ ਹੋਣ ਕਰਕੇ ਨਗਰ ਕੌਂਸਲ ਧਰਮਕੋਟ ਵਿੱਚ 22 ਉਮੀਦਵਾਰਾਂ ਦੀਆਂ, ਨਗਰ ਕੌਂਸਲ ਬਾਘਾਪੁਰਾਣਾ ਵਿੱਚ 2 ਉਮੀਦਵਾਰਾਂ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿੱਚ 2 ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਨਗਰ ਕੌਂਸਲ ਧਰਮਕੋਟ ਵਿੱਚ 14 ਉਮੀਦਵਾਰ, ਨਗਰ ਕੌਂਸਲ ਬਾਘਾਪੁਰਾਣਾ ਵਿੱਚ 17 ਉਮੀਦਵਾਰ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿੱਚ 13 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲਾ ਮੋਗਾ ਦੇ ਵਧੀਕ ਡਿਪਟੀ ਕਮਿਸਨਰ-ਕਮ-ਵਧੀਕ ਜ਼ਿਲਾ ਚੋਣਕਾਰ ਅਫਸਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਹੁਣ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 14 ਦਸੰਬਰ 2024 ਹੈ। ਵੋਟਾਂ ਪੈਣ ਦਾ ਕਾਰਜ ਮਿਤੀ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
ਉਹਨਾਂ ਉਮੀਦਵਾਰਾਂ ਦੇ ਖਰਚਾ ਸੀਮਾ ਬਾਰੇ ਜਾਣਦਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਉਮੀਦਵਾਰ ਲਈ ਖਰਚੇ ਦੀ ਹੱਦ 3.60 ਲੱਖ ਰੁਪਏ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.30 ਲੱਖ ਰੁਪਏ, ਕਲਾਸ-2 ਲਈ 2 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.40 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।

              ਤਹਿਸੀਲਦਾਰ ਮੋਗਾ ਸ਼੍ਰੀ ਲਖਵਿੰਦਰ ਸਿੰਘ ਨੂੰ ਨਗਰ ਕੌਂਸਲ ਧਰਮਕੋਟ ਦਾ ਰਿਟਰਨਿੰਗ ਅਫਸਰ ਤੇ ਇੰਸਪੈਕਟਰ ਫੂਡ ਸਪਲਾਈ ਧਰਮਕੋਟ ਰਾਜਵੰਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ। ਬੀ ਡੀ ਪੀ ਓ ਮੋਗਾ 2 ਸ਼੍ਰੀ ਸੁਖਦੀਪ ਸਿੰਘ ਨੂੰ ਨਗਰ ਕੌਂਸਲ ਬਾਘਾਪੁਰਾਣਾ ਦਾ ਰਿਟਰਨਿੰਗ ਅਫਸਰ ਤੇ ਇੰਸਪੈਕਟਰ ਫੂਡ ਸਪਲਾਈ ਬਾਘਾਪੁਰਾਣਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਇਸੇ ਤਰਾਂ ਬੀ ਡੀ ਪੀ ਓ ਧਰਮਕੋਟ ਸ਼੍ਰੀ ਸਿਤਾਰਾ ਸਿੰਘ ਨੂੰ ਨਗਰ ਪੰਚਾਇਤ ਫਤਹਿਗੜ ਪੰਜਤੂਰ ਦਾ ਰਿਟਰਨਿੰਗ ਅਫਸਰ ਤੇ ਇੰਸਪੈਕਟਰ ਫੂਡ ਸਪਲਾਈ ਕੋਟ ਈਸੇ ਖਾਂ ਸ਼੍ਰੀ ਪਿ੍ਰਤਪਾਲ ਸਿੰਘ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ।

———————————————————-

ਪੱਤੋ ਹੀਰਾ ਸਿੰਘ ਸਕੂਲ ਦੀ 100 ਵੀ ਵਰੇਗੰਢ 7 ਨੂੰ

1924 ਵਿੱਚ ਬਣਿਆ ਸਕੂਲ ਮਿਲੇਗਾ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ  

ਨਿਹਾਲ ਸਿੰਘ ਵਾਲਾ / 06 ਦਸੰਬਰ 2024/ ਰਾਜਵਿੰਦਰ ਰੌਤਾ

                 ਅੰਗਰੇਜ ਹਕੂਮਤ ਵੱਲੋਂ ਪਿੰਡ ਦੇ ਕੈਪਟਨ ਹੀਰਾ ਸਿੰਘ ਦੇ ਯਤਨਾਂ ਸਦਕਾ 1924 ਵਿਚ ਬਣੇ ਉਦੋਂ ਦੇ ਫਿਰੋਜ਼ਪੁਰ ਜਿਲ੍ਹੇ ‘ ਚ ਪੈਂਦੇ ਅਤੇ ਪਹਿਲੇ ਸਕੂਲ ਵਿੱਚ ਆਪਣੇ ਸੌ ਸਾਲ ਪੂਰੇ ਹੋਣ ਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨਾਲ ਮਿਲਣੀ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਹਰਵਿੰਦਰ ਸਿੰਘ, ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਸਦੇ ਨਗਰ ਨਿਵਾਸੀਆਂ ਅਤੇ ਇਥੋਂ ਪੜ੍ਹੇ ਹੋਏ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ 7 ਦਸੰਬਰ 2024 ਨੂੰ ਮਨਾਈ ਜਾ ਰਹੀ ਸੌਵੀਂ ਵਰ੍ਹੇ ਗੰਢ ਮੌਕੇ ਵੱਡੀ ਗਿਣਤੀ ਵਿੱਚ ਪੁਰਾਣੇ ਹੋਣਹਾਰ ਵਿਦਿਆਰਥੀ ਸ਼ਾਮਲ ਹੋਣਗੇ। ਇਸ ਸਮਾਗਮ ਲਈ ਸਕੂਲ ਦੀ ਆਲੀਸ਼ਾਨ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਫਿਰ ਦੁਲਹਨ ਵਾਂਗ ਸ਼ਿੰਗਾਰਿਆ ਹੋਇਆ ਹੈ। ਸਟੇਟ ਐਵਾਰਡੀ ਪ੍ਰਿੰਸੀਪਲ ਗੁਰਸੇਵਕ ਸਿੰਘ ਅਤੇ ਅਧਿਆਪਕ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਚੋਂ ਵਿਦਿਆ ਹਾਸਲ ਕਰਕੇ ਕਾਲਜ, ਯੂਨੀਵਰਸਿਟੀਆਂ ਤੇ ਹੋਰ ਉਚੇਰੀਆਂ ਥਾਵਾਂ ਤੇ ਮੱਲਾਂ ਮਾਰਨ ਵਾਲਿਆਂ ਸਖਸ਼ੀਅਤਾਂ ਨੂੰ ਇਸ ਸੌ ਸਾਲਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ ਹੈ। ਮਿੰਨੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਇਸ ਸਕੂਲ ਵਿੱਚ ਛੇਵੀਂ ਤੋਂ ਗਿਆਰਵੀਂ, ਪ੍ਰੈਪ, ਬੇਸਿਕ ਜੇਬੀਟੀ ਦੀ ਪੜ੍ਹਾਈ ਹੁੰਦੀ ਰਹੀ ਹੈ ਅਤੇ ਪੰਜਾਬ ਭਰ ਚੋਂ ਵਿਦਿਆਰਥੀ ਪੜ੍ਹਦੇ ਰਹੇ ਹਨ।

            ਜਿਕਰਯੋਗ ਹੈ ਕਿ ਪੱਤੋ ਦੇ ਸਕੂਲ ਦਾ ਖੇਡਾਂ ਦੇ ਖੇਤਰ ਵਿੱਚ ਵੀ ਅੰਤਰਰਾਸ਼ਟਰੀ ਪੱਧਰ ‘ ਤੇ ਨਾਮ ਹੈ। ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਕਾ ਗੁਰਬਖਸ਼ ਸਿੰਘ ਤੇ ਸਾਬਕਾ ਵਿਧਾਇਕ ਅਜਾਇਬ ਸਿੰਘ ਰੌਂਤਾ, ਡਾ. ਅਮਰ ਸਿੰਘ ਧਾਲੀਵਾਲ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਪਾਲ ਸਿੰਘ ਸਿੱਧੂ ਭੂ ਵਿਗਿਆਨੀ ਤੇ ਨਾਬਰਡ ਦੇ ਕੌਮਾਂਤਰੀ ਸਲਾਹਕਾਰ, ਪ੍ਰੀਤਮ ਸਿੰਘ ਕੁਮੇਦਾਨ (ਪਹਿਲੇ ਪੀਸੀਐਸ) ਨਛੱਤਰ ਸਿੰਘ ਮੱਲ੍ਹੀ ਵਾਈਸ ਚਾਂਸਲਰ ਤਲਵੰਡੀ ਸਾਬੋ, ਡਾ. ਹਰਚੰਦ ਸਿੰਘ ਬਰਾੜ ਪਹਿਲੇ ਪੀਐਚਡੀ, ਡਾਕਟਰ ਗੁਰਦੇਵ ਸਿੰਘ ਸਿੱਧੂ ਸਿੱਖਿਆ ਬੋਰਡ ਸਕੱਤਰ, ਕਰਨਲ ਗੁਰਪ੍ਰੀਤ ਸਿੰਘ ਬਰਾੜ, ਸ਼ਹੀਦ ਲੈਫਟੀਨੈਂਟ ਦਵਿੰਦਰ ਸਿੰਘ ਬਰਾੜ, ਕਹਾਣੀਕਾਰ ਅਜੀਤ ਸਿੰਘ ਪੱਤੋ, ਸਾਹਿਤਕਾਰ ਤੇਜਾ ਸਿੰਘ ਰੌਂਤਾ, ਡਾ.ਮੁਕੰਦ ਸਿੰਘ ਬਰਾੜ (ਕੋਇਰ ਸਿੰਘ ਵਾਲਾ), ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸਾਬਕਾ ਜਿਲ੍ਹਾ ਸਿੱਖਿਆ ਅਫਸਰ ਪ੍ਰੀਤਮ ਸਿੰਘ ਧਾਲੀਵਾਲ, ਨੰਦ ਸਿੰਘ ਬਰਾੜ, ਡਾ. ਸਤੀਸ਼ ਗੋਇਲ, ਕਬੱਡੀ ਖਿਡਾਰੀ ਸਵਰਨਾ ਬਾਰੇ ਵਾਲਿਆ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਆਦਿ ਸਖਸ਼ੀਅਤਾਂ ਇਸ ਸਕੂਲ ਵਿੱਚ ਪੜ੍ਹੀਆਂ ਹਨ। ਜਿਨ੍ਹਾਂ ਚੋਂ ਕਾਫੀ ਸਖਸ਼ੀਅਤਾਂ ਜਹਾਨੋਂ ਕੂਚ ਕਰ ਗਈਆਂ ਹਨ। ਜਿਉਂਦੇ ਪੁਰਾਣੇ ਵਿਦਿਆਰਥੀ ਮਿੱਤਰਾਂ ਲਈ ਇਹ ਵਰ੍ਹੇ ਗੰਢ ਮਿਲਣੀ ਸਮਾਗਮ ਤੀਰਥ ਤੋਂ ਘੱਟ ਨਹੀਂ ਹੋਵੇਗਾ। ਵੱਡੇ ਪੱਧਰ ਤੇ ਪੁਰਾਣੇ ਤੇ ਹੋਣਹਾਰ ਨਾਮੀ ਵਿਦਿਆਰਥੀ ਤੇ ਹੋਰ ਸਖਸ਼ੀਅਤਾਂ ਦੇ ਪੁੱਜਣਗੀਆਂ।

———————————————————-

 ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ  

ਨਿਹਾਲ ਸਿੰਘ ਵਾਲਾ / 06 ਦਸੰਬਰ 2024/ ਰਾਜਵਿੰਦਰ ਰੌਤਾ

             ਸਮਾਜਿਕ ਕਾਰਕੁੰਨ ਡਾਕਟਰ ਹਰਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਉਹਨਾਂ ਦੀ ਟੀਮ ਵੱਲੋਂ ਪਿੰਡ ਹਿੰਮਤਪੁਰਾ ਵਿੱਚ ਸਥਿਤ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਫੁੱਲ ਮਾਲਾ ਅਰਪਣ ਕਰਕੇ ਡਾਕਟਰ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ। ਇਸ ਸਮੇਂ ਬੋਲਦਿਆਂ ਡਾਕਟਰ ਹਰਗੁਰਪ੍ਰਤਾਪ ਕਿਹਾ ਕਿ ਸੰਵਿਧਾਨ ਦੇ ਘਾੜੇ ,ਅਰਥ ਸ਼ਾਸਤਰੀ ,ਭਾਰਤ ਰਤਨ ਅਤੇ ਵਿਦਵਾਨ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਦੀਆਂ ਸਿੱਖਿਆਵਾਂ, ਵਿਚਾਰਧਾਰਾ ਤੇ ਲਿਖਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਚੰਗੇ ਸੋਹਣੇ ਤੇ ਲੋਕ ਪੱਖੀ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਈਏ ।

            ਇਸ ਸਮੇਂ ਜਰਨੈਲ ਜੈਲਾ, ਮਨਪ੍ਰੀਤ ਅਪੋਲੋ, ਗੁਰਦੀਪ ਬੱਧਨੀ, ਡਾਕਟਰ ਫ਼ਕੀਰ ਮੁਹੰਮਦ ਤੇ ਡਾਕਟਰ ਜਗਦੀਪ ਸਿੰਘ ਸੇਖਾ ਵੀ ਮੌਜੂਦ ਸਨ।

———————————————————-

 ਅਕਾਲੀ ਆਗੂ ਸਰਪੰਚ ਗੁਰਬਚਨ ਸਿੰਘ ਸਮਾਲਸਰ ਵੱਲੋਂ ਬਿਰਧ ਆਸ਼ਰਮ ਚੰਦ ਪੁਰਾਣਾ ਵਿਖੇ ਵੰਡੇ ਗਏ ਬੇ-ਸਹਾਰਾ ਬਜ਼ੁਰਗਾਂ ਨੂੰ ਗਰਮ ਕੰਬਲ

ਸੰਤ ਬਾਬਾ ਗੁਰਦੀਪ ਸਿੰਘ ਜੀ ਮਾਲਵੇ ਅੰਦਰ ਉੱਘੇ ਸਮਾਜ ਸੇਵੀ ਹਨ -ਸਰਪੰਚ ਗੁਰਬਚਨ ਸਿੰਘ 

ਬਾਘਾ ਪੁਰਾਣਾ/ 04 ਦਸੰਬਰ 2024/ ਭਵਨਦੀਪ ਸਿੰਘ ਪੁਰਬਾ

              ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ) ਦੇ ਪਾਵਨ ਅਸਥਾਨਾਂ ਤੇ ਜਿੱਥੇ ਧਰਮ ਪ੍ਰਚਾਰ ਕਰਨ ਅਤੇ ਨੌਜਵਾਨ ਪੀੜੀ ਨੂੰ ਗੁਰਮਿਤ ਦੇ ਨਾਲ ਜ਼ੋੜਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਅਜਾਇਬ ਘਰ ਬਣਾਇਆ ਗਿਆ ਹੈ, ਸਿੰਘਾਂ ਸਿੰਘਣੀਆਂ ਦੇ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਸਟੈਚੂ ਬਣਾਏ ਗਏ ਹਨ, ਇਹ ਬਹੁਤ ਸਲਾਘਾਯੋਗ ਕੰਮ ਹੈ। ਉੱਥੇ ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਇਹ ਸ਼ਬਦ ਸਮਾਲਸਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਫ ਸੁਥਰੇ ਅਕਸ਼ ਵਾਲੇ ਸਰਪੰਚ ਗੁਰਬਚਨ ਸਿੰਘ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਇਸ ਸਥਾਨ ਦੇ ਮੱੁਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਕਾਰਜਾਂ ਦੀ ਭਰਪੂਰ ਸਲਾਘਾ ਕੀਤੀ। ਸਰਪੰਚ ਗੁਰਬਚਨ ਸਿੰਘ ਆਪਣੇ ਸਾਥੀਆਂ ਨਾਲ ਸਿੰਦਰ ਸਿੰਘ ਮੈਂਬਰ, ਬੋਹੜ ਸਿੰਘ ਸਮੇਤ ਬਿਰਧ ਆਸ਼ਰਮ ਵਿਖੇ ਪਹੁੰਚੇ। ਉਨਾਂ ਬਜ਼ੁਰਗਾਂ ਨਾਲ ਕੁਝ ਪਲ ਵਿਚਾਰਾਂ ਕੀਤੀਆਂ ਅਤੇ ਸਰਦੀ ਦੀ ਰੁੱਤ ਨੂੰ ਦੇਖਦਿਆਂ ਸਾਰੇ ਬਜ਼ੁਰਗਾਂ ਨੂੰ ਗਰਮ ਕੰਬਲ ਵੰਡੇ।

            ਇਸ ਮੌਕੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਜੋ ਆਸ਼ਰਮ ਵਿੱਚ ਰਹਿ ਰਹੇ ਸਾਡੇ ਸਾਰੇ ਬਜ਼ੁਰਗਾਂ, ਮਾਵਾਂ ਵਾਸਤੇ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਹੈ ਉਹ ਕਰਮਾਂ ਭਾਗਾਂ ਵਾਲਾ ਹੁੰਦਾ ਹੈ। ਕਿਉਂਕਿ ਉਸ ਨੂੰ ਸਤਿਗੁਰਾਂ ਦੀ ਮਿਹਰ ਨਾਲ ਬਜ਼ੁਰਗਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੁੰਦਾ ਹੈ। ਸਰਪੰਚ ਗੁਰਬਚਨ ਸਿੰਘ ਇੱਕ ਚੰਗੇ ਇਨਸਾਨ ਹਨ ਉਹ ਹਮੇਸ਼ਾ ਇਲਾਕੇ ਵਿੱਚ ਆਪਣਾ ਚੰਗਾ ਪ੍ਰਭਾਵ ਬਣਾਇਆ ਹੈ। ਇਹੋ ਜਿਹੀ ਸੇਵਾ ਚੰਗੇ ਇਨਸਾਨਾਂ ਦੇ ਹੱਥ ਆਉਂਦੀ ਹੈ। ਬਾਬਾ ਜੀ ਨੇ ਉਹਨਾਂ ਦਾ ਸਰੋਪਾ ਦੇ ਕੇ ਸਨਮਾਨ ਕੀਤਾ ਅਤੇ ਕਿਹਾ ਕਿ ਇਹ ਬਿਰਧ ਆਸ਼ਰਮ ਮਾਲਵੇ ਦਾ ਇੱਕ ਵੱਡਾ ਆਸ਼ਰਮ ਹੈ ਜਿੱਥੇ ਕੇਵਲ ਬੇ-ਸਹਾਰਾ ਬਜ਼ੁਰਗਾਂ ਨੂੰ ਹੀ ਰੱਖਿਆ ਜਾਂਦਾ ਹੈ ਅਤੇ ਬਹੁਤ ਸਾਰੇ ਬਜ਼ੁਰਗ ਆਪਣੀ ਜ਼ਿੰਦਗੀ ਦੇ ਅਖੀਰਲੇ ਪਲ ਇਥੇ ਖੁਸ਼ੀ ਨਾਲ ਬਤੀਤ ਕਰ ਰਹੇ ਹਨ। ਇਸ ਮੌਕੇ ਸੁੱਖਾ ਸਿੰਘ ਮੋਗਾ, ਏਐਸਆਈ ਧਲਵਿੰਦਰ ਸਿੰਘ, ਡਾਕਟਰ ਅਵਤਾਰ ਸਿੰਘ, ਠੇਕੇਦਾਰ ਦਵਿੰਦਰ ਸਿੰਘ, ਦਰਸ਼ਨ ਸਿੰਘ, ਬਿੱਲੂ ਸਿੰਘ ਆਦਿ ਹਾਜ਼ਰ ਸਨ।

———————————————————-

ਸੁਖਬੀਰ ਸਿੰਘ ਬਾਦਲ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ, ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ

ਭਾਰਤੀ ਪੱਤੋ ਵੱਲੋਂ ਹਮਲਾਵਰ ਨੂੰ ਕਾਬੂ ਕਰਨ ਵਾਲੇ ਪੁਲੀਸ ਅਧਿਕਾਰੀ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ

ਨਿਹਾਲ ਸਿੰਘ ਵਾਲਾ / 04 ਦਸੰਬਰ 2024/ ਰਾਜਵਿੰਦਰ ਰੌਂਤਾ

               ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਵੱਲੋਂ ਲਗਾਈ ਗਈ ਸਜ਼ਾ ਭੁਗਤ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਉੱਪਰ ਇਕ ਵਿਅਕਤੀ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ ।ਸ਼੍ਰੋਮਣੀ ਅਕਾਲੀ ਦਲ ਦੇ ਚਰਚਿਤ ਆਗੂ ਅਤੇ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਦੇ ਸੂਬਾ ਚੇਅਰਮੈਨ ਖਣਮੁਖ ਭਾਰਤੀ ਪੱਤੋ ਨੇ ਸੁਖਬੀਰ ਸਿੰਘ ਬਾਦਲ ‘ ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਦੋਸ਼ੀ ਦੀ ਜਾਂਚ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਉਹਨਾਂ ਇਥੋਂ ਤੱਕ ਕਿ ਕਿਹਾ ਕਿ ਗੁਰੂ ਘਰ ਵਿੱਚ ਜਾਕੇ ਗੋਲੀ ਚਲਾਉਣ ਵਾਲੇ ਇਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਕਾਬੂ ਕਰਨ ਵਾਲੇ ਪੁਲੀਸ ਦੇ ਸਹਾਇਕ ਥਾਣੇਦਾਰ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜਲਦ ਹੀ ਇਕ ਸਮਾਗਮ ਰਾਹੀਂ ਉਸ ਬਹਾਦਰ ਪੁਲੀਸ ਅਧਿਕਾਰੀ ਦਾ ਸਨਮਾਨ ਕਰਕੇ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਖਣਮੁੱਖ ਭਾਰਤੀ ਦੇ ਵੱਡੇ ਦਿਲ ਤੇ ਪਾਰਟੀ ਪ੍ਰਤੀ ਸਮਰਪਣ ਦੀ ਸਾਰੇ ਸ਼ਲਾਘਾ ਕੀਤੀ ਜਾ ਰਹੀ ਹੈ।

               ਸੁਖਬੀਰ ਸਿੰਘ ਬਾਦਲ ਉਪਰ ਹਮਲੇ ਦੀ ਖ਼ਬਰ ਸੁਣਦਿਆਂ ਤੁਰੰਤ ਪਿੰਡ ਤੋਂ ਅਮ੍ਰਿਤਸਰ ਜਾਕੇ ਸ਼੍ਰੀ ਬਾਦਲ ਨੂੰ ਮਿਲ ਕੇ ਆਏ ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਦੱਸਿਆ ਕਿ ਉਹਨਾਂ ਦੇ ਹੌਂਸਲੇ ਬੁਲੰਦ ਹਨ ਚਿਹਰੇ ਤੇ ਕੋਈ ਡਰ ਭੈਅ ਨਹੀਂ ਹੈ। ਗਲਬਾਤ ਦੌਰਾਨ ਭਾਰਤੀ ਨੇ ਦੱਸਿਆ ਕਿ ਬਾਦਲ ਜੀ ਨੇ ਕਿਹਾ ਕਿ ਉਹ ਵਾਹਿਗੁਰੂ ਦੀ ਰਜ਼ਾ ਵਿੱਚ ਹਨ। ਗੁਰੂ ਰਾਮਦਾਸ ਜੀ ਨੇ ਹੱਥ ਦੇਕੇ ਬਚਾਇਆ ਹੈ। ਸ਼੍ਰੀ ਖਣਮੁੱਖ ਭਾਰਤੀ ਨੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਿਆਂ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਸੁਖਬੀਰ ਸਿੰਘ ਬਾਦਲ ਜੀ ਇਸ ਕਾਤਲਾਨਾ ਹਮਲੇ ਵਿੱਚ ਵਾਲ ਵਾਲ ਬਚ ਗਏ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਕਰਕੇ ਅਸਲੀ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਜਾਵੇ। ਅਸੀਂ ਤੇ ਸਾਡੇ ਸਮਰਥਕ ਹਮੇਸ਼ਾ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਪੈਰ ਕਦਮ ਨਾਲ ਕਦਮ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਭਾਵੇਂ ਸਾਨੂੰ ਕਿਢੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਉਹਨਾਂ ਨਾਲ ਸਰਪੰਚ ਕੁਲਦੀਪ ਸਿੰਘ, ਬਾਈ ਸੁਖਦਰਸ਼ਨ ਸਿੰਘ, ਅਤਿੰਦਰਪਾਲ ਸਿੰਘ, ਜੀਤ ਸਿੰਘ ਪ੍ਰਧਾਨ ਤੇ ਹੋਰ ਅਕਾਲੀ ਆਗੂ ਮੌਜੂਦ ਸਨ।

———————————————————-

ਸਾਹਿਤਕ ਮੰਚ ਭਗਤਾ ਵੱਲੋਂ ਡਾ. ਖੀਵਾ ਨਾਲ ਰੂ-ਬਰੂ ਕਰਵਾਇਆ

ਭਗਤਾ ਭਾਈਕਾ / 03 ਦਸੰਬਰ 2024/ ਰਾਜਵਿੰਦਰ ਰੌਂਤਾ

               ਸਾਹਿਤਕ ਮੰਚ ਭਗਤਾ ਵੱਲੋਂ ਭਗਤਾ ਭਾਈਕਾ ਵਿਖੇ ਪੰਜਾਬੀ ਦੇ ਪ੍ਰਬੁੱਧ ਵਿਦਵਾਨ, ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਨਾਲ ਰੂਬਰੂ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਅਤੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਵੱਲੋਂ ਡਾਕਟਰ ਖੀਵਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ। ਮੰਚ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਡਾ.ਲਾਭ ਸਿੰਘ ਖੀਵਾ ਦੇ ਸਾਹਿਤਕ ਸਫ਼ਰ ਤੇ ਵਿਸਥਾਰਤ ਚਾਨਣਾ ਪਾਇਆ। ਡਾ. ਲਾਭ ਸਿੰਘ ਖੀਵਾ ਜੀ ਨੇ ਸਮਕਾਲੀ ਸਾਹਿਤ ਦੇ ਸਰੋਕਾਰਾਂ ਦੀ ਗੱਲ ਕਰਦਿਆਂ ਚੰਗੇ ਕਵੀ ਲੇਖਕ ਬਣਨ ਲਈ ਸਮਕਾਲੀ ਸਾਹਿਤ ਤੋਂ ਹਟ ਕੇ ਹੋਰ ਚੰਗੇਰਾ ਲਿਖਣਾ ਪਵੇਗਾ। ਉਹਨਾਂ ਕਿਹਾ ਕਿ ਨਾਵਲ, ਕਹਾਣੀ, ਕਵਿਤਾ ਵਿੱਚ ਬਿਰਤਾਂਤ, ਪਾਤਰਾਂ ਦੀ ਵਾਰਤਾਲਾਪ, ਸਥਾਨ ਚਿਤਰਣ ਪਾਠਕਾਂ ਨੂੰ ਇੱਕ ਸੁਨੇਹਾ ਦੇਣ ਵਾਲਾ ਹੋਣਾ ਚਾਹੀਦਾ ਹੈ। ਉਹ ਰਚਨਾ ਮਕਬੂਲ ਮੰਨੀ ਜਾਂਦੀ ਹੈ ਕਿ ਉਹ ਸਮਾਜ ਨੂੰ ਕੀ ਸੇਧ ਦਿੰਦੀ ਹੈ? ਉਹਨਾਂ ਨੇ ਕਲਾ ਨਾਲ ਸਬੰਧਿਤ ਟੋਟਕਿਆਂ ਨਾਲ ਮਾਹੌਲ ਨੂੰ ਰੋਚਿਕ ਬਣਾਈ ਰੱਖਿਆ।

              ਪਾਠਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਲਾਭ ਸਿੰਘ ਖੀਵਾ ਨੇ ਆਦਿ ਕਾਲ਼ ਤੇ ਮੱਧ ਕਾਲ ਵਿੱਚ ਸਾਹਿਤ ਵਿੱਚ ਔਰਤ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਮਾਜਿਕ ਸਰੋਕਾਰਾਂ ਨੇ ਔਰਤ ਦੀ ਆਜ਼ਾਦੀ ਦੇ ਨਾਲ਼ ਨਾਲ਼ ਉਸ ਦੇ ਸੰਵੇਦਨਸ਼ੀਲ ਮਨ ਨੂੰ ਵੀ ਆਜ਼ਾਦ ਨਹੀਂ ਹੋਣ ਦਿੱਤਾ। ਉਹਨਾਂ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚ ਪ੍ਰਪੱਕਤਾ ਤੇ ਸਥਾਪਤੀ ਲਈ ਵੱਧ ਤੋਂ ਵਧ ਆਦਿ ਤੇ ਮੌਜੂਦਾ ਸਾਹਿਤ ਪੜ੍ਹਨ, ਵਿਚਾਰਨ ਲਈ ਪ੍ਰੇਰਿਆ। ਇਸ ਸਮਾਗਮ ਵਿੱਚ ਬਠਿੰਡਾ ਤੋਂ ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਮੈਂਬਰ ਅਤੇ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ, ਕਾਮਰੇਡ ਜਰਨੈਲ ਭਾਈ ਰੂਪਾ, ਰਣਵੀਰ ਰਾਣਾ, ਗੁਰਦਰਸ਼ਨ ਸਿੰਘ ਲੁੱਧੜ, ਰਾਜਵਿੰਦਰ ਰੌਂਤਾ ਵੀ ਮੌਜੂਦ ਸਨ । ਮੰਚ ਵੱਲੋਂ ਡਾ. ਖੀਵਾ ਅਤੇ ਉਹਨਾਂ ਦੀ ਸ਼ਾਰੀਕ -ਏ ਹਿਯਾਤ ਸੱਚਪ੍ਰੀਤ ਕੌਰ ਖੀਵਾ ਦਾ ਸਨਮਾਨ ਕੀਤਾ ਗਿਆ। ਉਹਨਾਂ ਧੰਨਵਾਦ ਕਰਦਿਆਂ ਕਿਹਾ ਕਿ ਘਰਦੇ ਜੋਗੀ ਨੂੰ ਸਿੱਧ ਬਣਾ ਕੇ ਪੇਸ਼ ਕੀਤਾ ਹੈ।ਉਹ ਆਪਣੇ ਇਲਾਕੇ ਦੇ ਸਾਹਿਤਕ ਮਿੱਤਰਾਂ,ਪਿਆਰਿਆਂ ਨੂੰ ਵੀ ਮਿਲੇ।
ਮੰਚ ਦੇ ਮੀਤ ਪ੍ਰਧਾਨ ਹੰਸ ਸਿੰਘ ਸੋਹੀ ,ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

              ਸਮਾਗਮ ਵਿੱਚ ਨਛੱਤਰ ਸਿੰਘ ਸਿੱਧੂ, ਸਿਕੰਦਰਦੀਪ ਸਿੰਘ ਰੂਬਲ, ਰਜਿੰਦਰ ਕੌਰ, ਹਰਬੰਸ ਸਿੰਘ ਬਰਾੜ ਕੇਸਰ ਸਿੰਘ ਵਾਲਾ, ਨਰਿੰਦਰ ਸਿੰਘ ਨਥਾਣਾ, ਗੁਲਜਾਰ ਸਿੰਘ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਕਵੀ ਸੀਰਾ ਗਰੇਵਾਲ ਰੌਂਤਾ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਹਰਜੀਤ ਸਿੰਘ ਨਾਥਪੁਰਾ, ਹੈਪੀ ਭਗਤਾ, ਸਰਬਪਾਲ ਸ਼ਰਮਾ, ਮਾਸਟਰ ਜੋਰਾ ਸਿੰਘ, ਨਵਜੋਤ ਰਾਣਾ, ਮਾਸਟਰ ਅਮਰਜੀਤ ਸਿੰਘ ਟੌਹੜਾ ਆਦਿ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਵੀ ਪਹੁੰਚੇ ਹੋਏ ਸਨ।

———————————————————-

ਚਾਰ ਨੈਸ਼ਨਲ ਫੈਪ ਅਵਾਰਡ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਨੂੰ ਫੈਪ ਸੰਸਥਾ ਚੰਡੀਗੜ੍ਹ ਵੱਲੋਂ ਪ੍ਰਾਪਤ ਹੋਏ

ਸਮਾਧ ਭਾਈ / 26 ਨਵੰਬਰ 2024/ ਰਾਜਵਿੰਦਰ ਰੌਂਤਾ

            ਹਰ ਸਾਲ ਫੈਪ ਸੰਸਥਾ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਅਵਾਰਡ ਸਮਾਰੋਹ ਰੱਖਿਆ ਜਾਂਦਾ ਹੈ। ਜਿਸ ਵਿੱਚ ਉੱਤਮ ਪ੍ਰਿੰਸੀਪਲ ਅਵਾਰਡ, ਉੱਤਮ ਅਧਿਆਪਕ ਅਵਾਰਡ ਤੇ ਮੌਕ ਨੈਸ਼ਨਲ ਸਟੇਟ ਲੈਬਲ ਉੱਤਮ ਵਿਦਿਆਰਥੀ ਤੇ ਅਧਿਆਪਕ ਅਵਾਰਡ ਦਿੱਤੇ ਜਾਂਦੇ ਹਨ। ਜਿਸ ਵਿੱਚ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਵੱਲੋਂ ਸਮਾਜਿਕ ਪ੍ਰਾਪਤੀ ਦੇ ਤੌਰ ਤੇ ਉੱਤਮ ਪ੍ਰਿੰਸੀਪਲ ਅਵਾਰਡ ਕਿਰਨਾ ਰਾਣੀ ਤੇ ਉੱਤਮ ਮੈਨੇਜਮੈਂਟ ਅਵਾਰਡ ਜਗਜੀਤ ਸਿੰਘ ਖੋਖਰ ਨੇ ਪ੍ਰਾਪਤ ਕੀਤਾ। ਅਧਿਆਪਕ ਜਸਪ੍ਰੀਤ ਕੌਰ ਨੂੰ ਉੱਤਮ ਅਧਿਆਪਕ ਦਾ ਅਵਾਰਡ ਪ੍ਰਾਪਤ ਹੋਇਆ। ਜਸਪ੍ਰੀਤ ਕੌਰ ਸਾਇੰਸ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਮੈਂਗਾ ਉਲੰਪਿਕ ਦੁਆਰਾ ਅਯੋਜਿਤ ਮੌਕ ਟੈਸਟ ਵਿੱਚ ਸਟੇਟ ਲੈਵਲ ਚੈਂਪੀਅਨ ਵਿਦਿਆਰਥੀ ਸੁਖਰਾਜ ਸਿੰਘ ਕਲਾਸ ਦਸਵੀਂ ਨੂੰ ਉੱਤਮ ਵਿਦਿਆਰਥੀ ਦਾ ਅਵਾਰਡ ਦਿੱਤਾ ਗਿਆ। ਮੌਕ ਟੈਸਟ ਲਈ ਵਿਦਿਆਰਥੀਆਂ ਦੀ ਅਗਵਾਈ ਕਰਨ ਤੇ ਉੱਤਮ ਅਗਵਾਈ ਕਰਤਾ ਉੱਤਮ ਅਧਿਆਪਕ ਅਵਾਰਡ ਅਧਿਆਪਕ ਹਰਜੀਵਨ ਸਿੰਘ ਨੂੰ ਪ੍ਰਾਪਤ ਹੋਇਆ।

          ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪ੍ਰਿੰਸੀਪਲ ਕਿਰਨਾ ਰਾਣੀ ਨੂੰ ਸਮੂਹ ਅਧਿਆਪਕ ਸਹਿਬਾਨ ਨੇ ਮੁਬਾਰਕਬਾਦ ਦਿੱਤੀ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਕਿਰਨ ਰਾਣੀ ਨੇ ਬਹੁਤ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਸਾਡੇ ਸਕੂਲ ਦਾ ਹਰ ਇੱਕ ਅਧਿਆਪਕ ਬਹੁਤ ਮਿਹਨਤੀ ਅਤੇ ਇਮਾਨਦਾਰ ਹੈ। ਹਰ ਇੱਕ ਅਧਿਆਪਕ ਇਸ ਤਰ੍ਹਾਂ ਹੀ ਅਵਾਰਡ ਪ੍ਰਾਪਤ ਕਰਦਾ ਰਹੇ।

———————————————————-

ਕੋਟ-ਈਸੇ-ਖਾਂ ਏਰੀਏ ਦੀਆਂ ਪੈਨਸ਼ਨਾ ਇਥੇ ਸੰਨੀ ਓਬਰਾਏ ਲੈਬ ਤੇ ਵੰਡੀਆਂ ਜਾਦੀਆਂ ਤਾਂ ਕਿ ਏਰੀਏ ਦੀਆਂ ਜਰੂਰਤਮੰਦ ਔਰਤਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ -ਹਰਭਿੰਦਰ ਸਿੰਘ ਜਾਨੀਆ

ਕੋਟ-ਈਸੇ-ਖਾਂ / 23 ਨਵੰਬਰ 2024/ ਭਵਨਦੀਪ ਸਿੰਘ ਪੁਰਬਾ

            ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਮੋਗਾ ਇਕਾਈ ਦੀ ਟੀਮ ਰਾਹੀ ਜਿਲ੍ਹੇ ਦੀਆਂ 173 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਬਾਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦੇ ਕੇ ਉਨ੍ਹਾਂ ਦਾ ਸਹਾਰਾ ਬਣ ਰਹੇ ਹਨ। ਜਿਲ੍ਹੇ ਦੇ ਕੋਟ-ਈਸੇ-ਖਾਂ ਏਰੀਏ ਦੀਆਂ ਪੈਨਸ਼ਨਾ ਕੋਟ-ਈਸੇ-ਖਾਂ ਵਿਖੇ ਸੰਨੀ ਓਬਰਾਏ ਕਲੀਨਿਕਲ ਲੈਬ ਤੇ ਵੰਡੀਆਂ ਜਾਦੀਆਂ ਤਾਂ ਕਿ ਏਰੀਏ ਦੀਆਂ ਜਰੂਰਤਮੰਦ ਔਰਤਾਂ ਨੂੰ ਦੂਰ ਦੁਰਾਡੇ ਖੱਜਲ ਖੁਆਰ ਨਾ ਹੋਣਾ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਟਰੱਸਟੀ ਅਤੇ ਜਿਲ੍ਹਾ ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੇ ਕੋਟ-ਈਸੇ-ਖਾਂ ਵਿਖੇ ਏਰੀਏ ਦੀਆਂ ਪੈਨਸ਼ਨ ਵੰਡਣ ਮੌਕੇ ਕੀਤਾ।

          ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਸੇਵਾਵਾਂ ਦੇ ਨਾਲ ਕੋਟ-ਈਸੇ-ਖਾਂ ਏਰੀਏ ਦੇ ਲੋਕਾਂ ਨੂੰ ਲੈਬ ਦੀ ਬਹੁੱਤ ਵੱਡੀ ਸਹੂਲਤ ਹੈ। ਗਰੀਬ ਲੋਕਾਂ ਲਈ ਇਹ ਲੈਬ ਵਰਦਾਨ ਹੈ ਕਿਉਂਕਿ ਇਥੇ ਖੂਨ ਨਾਲ ਸਬੰਧਤ ਸਾਰੇ ਟੈਸਟ 70% ਛੋਟ ਨਾਲ ਕੀਤੇ ਜਾਦੇਂ ਹਨ। ਇਸ ਚੈਕਵੰਡ ਸਮਾਰੋਹ ਮੌਕੇ ਟਰੱਸਟੀ, ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਮੈਂਬਰ ਅਤੇ ਲਾਭਪਾਤਰੀ ਔਰਤਾਂ ਹਾਜਰ ਸਨ।

———————————————————-

ਸੰਤ ਸੀਚੇਵਾਲ ਵੱਲੋਂ ਰੌਂਤਾ ਦੀ ਢਾਬ ਲਈ ਗਿਆਰਾਂ ਲੱਖ ਰੁਪਏ ਦੇਣ ਦਾ ਐਲਾਨ

ਪਿੰਡ ਦੇ ਵਿਕਾਸ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠਣ ਦੀ ਲੋੜ –ਵਿਧਾਇਕ ਬਿਲਾਸਪੁਰ

  ਨਿਹਾਲ ਸਿੰਘ ਵਾਲਾ/ 24 ਨਵੰਬਰ 2024/ ਰਾਜਵਿੰਦਰ ਰੌਤਾ

              ਪਿੰਡ ਰੌਂਤਾ ਦੀ ਵੱਡੀ ਢਾਬ ਦੀ ਸਾਫ ਸਫਾਈ ਤੇ ਨਵੀਨੀਕਰਨ ਲਈ ਚਲ ਰਹੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਪਿੰਡ ਰੌਂਤਾ ਵਿਖੇ ਪੁੱਜੇ। ਉਹਨਾਂ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੰਤ ਨਿਰਮਲ ਦਾਸ ਜੰਗੀਆਣਾ ਵੈਦ, ਸੰਤ ਨਿਰਮਲ ਸਿੰਘ ਲੋਪੋ ਤੇ ਹੋਰ ਸੰਤ ਮਹਾਂਪੁਰਸ਼ ਆਏ। ਗੁਰਦੁਆਰਾ ਬਾਬਾ ਲਛਮਣ ਦਾਸ ਵਿਖੇ ਬੋਲਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਨੂੰ ਆਪਣੇ ਤੌਰ ਤੇ ਧਰਤੀ ਹਵਾ ਪਾਣੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਸਿਰਫ ਸਰਕਾਰਾਂ ਵੱਲ ਹੀ ਨਹੀਂ ਖੁਦ ਵੀ ਫਰਜ਼ ਨਿਭਾਉਣ ਦੀ ਲੋੜ ਹੈ। ਉਹਨਾਂ ਪਿੰਡ ਦੀ ਵੱਡੀ ਢਾਬ ਲਈ ਗਿਆਰਾਂ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੇਸ਼ ਵਿਦੇਸ਼ ਵਿੱਚ ਵੱਸਦੇ ਅਤੇ ਪਿੰਡ ਰੌਂਤਾ ਦੇ ਵਾਸੀਆਂ ਨੂੰ ਕਿਹਾ ਕਿ ਚਕਰ, ਰਣਸੀਂਹ ਵਰਗੇ ਪਿੰਡਾਂ ਵਰਗਾ ਰੌਂਤਾ ਪਿੰਡ ਬਣਾਉਣ ਲਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਯੋਗਦਾਨ ਪਾਇਆ ਜਾਵੇ। ਉਹਨਾਂ ਵੱਲੋਂ ਅਜਿਹੇ ਪਿੰਡਾਂ ਨੂੰ ਪਹਿਲ ਦੇ ਅਧਾਰ ਤੇ ਗਰਾਂਟ ਦਿੱਤੀ ਜਾਵੇਗੀ। ਆਪ ਆਗੂਆਂ ਤੇ ਪਤਵੰਤਿਆਂ ਵੱਲੋਂ ਸੰਤ ਸੀਚੇਵਾਲ ਤੇ ਵਿਧਾਇਕ ਬਿਲਾਸਪੁਰ ਦਾ ਸਨਮਾਨ ਕੀਤਾ ਗਿਆ। ਪਿੰਡ ਰੌਂਤਾ, ਦੀਨਾ ਸਾਹਿਬ, ਪਖਰਵਡ ਦੇ ਪਤਵੰਤਿਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ। ਗੁਰਦਵਾਰਾ ਬਾਬਾ ਲਛਮਣ ਦਾਸ ਵਿਖੇ ਸਾਰਾ ਦਿਨ ਜਲੇਬੀਆਂ ਦਾ ਲੰਗਰ ਚਲਾਇਆ ਗਿਆ। ਪਿੰਡ ਦੀ ਪੰਚਾਇਤ ਵੱਲੋਂ ਵੀ ਸੰਤ ਸੀਚੇਵਾਲ ਦਾ ਸਵਾਗਤ ਕੀਤਾ ਗਿਆ।

           ਇਸ ਸਮੇਂ ਆਪ ਆਗੂ ਲੱਭੀ ਰੌਂਤਾ, ਕੁਲਵੰਤ ਸਿੰਘ ਗਰੇਵਾਲ, ਵਕੀਲ ਕੁਲਦੀਪ ਸਿੰਘ, ਦਰਸ਼ਨ ਸਿੰਘ ਪੰਚ ਮਹੰਤ ਗੁਰਵੰਤ ਦਾਸ, ਅੰਮ੍ਰਿਤਪਾਲ ਸਿੰਘ ਖਾਲਸਾ ਮੀਤ ਪ੍ਰਧਾਨ ਲੋਕ ਸਭਾ ਫਰੀਦਕੋਟ, ਸਰਪੰਚ ਰਣਜੀਤ ਸਿੰਘ ਦੀਨਾ ਸਾਹਿਬ, ਸੁਰਜੀਤ ਸਿੰਘ ਪ੍ਰਧਾਨ ਰਣਸੀਂਹ ਖੁਰਦ, ਦਵਿੰਦਰ ਸਿੰਘ ਐਸ ਡੀ ਓ, ਸੰਤ ਨਿਰਮਲ ਦਾਸ ਜੰਗੀਆਣਾ, ਮਹੰਤ ਸੁੰਦਰ ਦਾਸ ਪੰਜ ਗਰਾਈ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਗੁਰਬੰਤ ਦਾਸ ਰੌਂਤਾ, ਮਹੰਤ ਗੁਰਸੇਵਕ ਦਾਸ ਢਿੱਲਵਾਂ, ਮਹੰਤ ਮਨੀ ਦਾਸ ਡੇਰਾ ਭੋਲਾ ਨਾਥ ਆਦਿ ਮੌਜੂਦ। ਇਸ ਸਮੇਂ ਪ੍ਰਧਾਨ ਗੁਰਦਿਆਲ ਸਿੰਘ, ਛਿੰਦੂ ਮੱਲ੍ਹੀ, ਰਣਜੀਤ ਸਿੰਘ, ਬਲਬੀਰ ਸਿੰਘ ਢਿੱਲੋ, ਰਾਜੂ ਬੱਬਰ, ਗਿਆਨੀ ਸੁਰਜੀਤ ਸਿੰਘ, ਬੀਰਾ ਮਲ੍ਹੀ, ਗੁਰਮੇਲ ਸਿੰਘ, ਦਰਸ਼ਨ ਸਿੰਘ ਪਨੇਸਰ (ਪੰਜਾਬੀ ਵਿਰਸਾ ਅਜਾਇਬ ਘਰ) ਆਦਿ ਸਮੇਤ ਆਪ ਆਗੂ ਤੇ ਪਿੰਡ ਵਾਸੀ ਮੌਜੂਦ ਸਨ। 

———————————————————-

ਸਰਬੱਤ ਦਾ ਭਲਾ ਟਰੱਸਟ ਵੱਲੋਂ 15 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਜੀਰਾ/ 24 ਨਵੰਬਰ 2024/ ਭਵਨਦੀਪ ਸਿੰਘ ਪੁਰਬਾ

          ਸਮਾਜ ਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੀਰਾ ਵਿੱਚ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਜੀਰਾ ਇਲਾਕੇ ਨਾਲ ਸਬੰਧਿਤ 15 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ ਅਤੇ ਇੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਜ਼ਰੂਰਤਮੰਦ ਮਰੀਜ਼‌ ਨੂੰ ਡਾਇਲਸਿਸ ਕਿੱਟ ਵੀ ਦਿੱਤੀ ਗਈ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜਗਸੀਰ ਸਿੰਘ ਜ਼ੀਰਾ ਅਤੇ ਬਲਵਿੰਦਰ ਕੌਰ ਲੋਹਕੇ ਪ੍ਰਧਾਨ ਇਸਤਰੀ ਵਿੰਗ ਜ਼ੀਰਾ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਕੀਤੇ ਜਾ ਰਹੇ ਹਨ।

             ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਜ਼ੀਰਾ ਵਿਖੇ ਇਸ਼ਾਨ ਮਾਰਕੀਟ ਵਿੱਚ ਖੋਲ੍ਹੇ ਗਏ ਫਿਜ਼ੀਓਥਰੈਪੀ ਸੈਂਟਰ ਅਤੇ ਲੈਬੋਰਟਰੀ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਇਸ ਮੋਕੇ ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਜਗਸੀਰ ਸਿੰਘ ਜੀਰਾ, ਬਲਵਿੰਦਰ ਕੌਰ ਲੋਹਕੇ ਪ੍ਰਧਾਨ ਇਸਤਰੀ ਵਿੰਗ ਜ਼ੀਰਾ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

———————————————————-

ਬਾਬਾ ਨਾਮਦੇਵ ਸਭਾ ਕੋਟ-ਈਸੇ-ਖਾ ਵੱਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਮਹਾਨ ਸਮਾਗਮ 30 ਨਵੰਬਰ ਨੂੰ  

ਕੋਟ-ਈਸੇ-ਖਾ / 24 ਨਵੰਬਰ 2024/ ਹਰਜਿੰਦਰ ਸਿੰਘ ਬੱਡੂਵਾਲੀਆ

          ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 754 ਵਾਂ ਅਵਤਾਰ ਪੁਰਬ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਤਹਿਤ ਬਾਬਾ ਨਾਮਦੇਵ ਸਭਾ ਕੋਟ-ਈਸੇ-ਖਾ ਦੀ ਮੀਟਿੰਗ ਪ੍ਰਧਾਨ ਭਾਈ ਤਰਸੇਮ ਪਾਲ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਹੈਪੀ ਟੇਲਰ ਕੋਟ-ਈਸੇ-ਖਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।  ਪ੍ਰਸਤਾਵ ਪਾਸ ਕੀਤਾ ਗਿਆ ਹੈ ਕਿ ਨਾਮਦੇਵ ਧਰਮਸ਼ਾਲਾ, ਸੁੰਦਰ ਨਗਰ ਕੋਟ-ਈਸੇ-ਖਾ ਵਿਖੇ 28 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ ਮਿਤੀ 30 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਖੁੱਲ੍ਹੇ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਭਾਈ ਲਖਵੀਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ।

              ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪ੍ਰਧਾਨ ਭਾਈ ਤਰਸੇਮ ਪਾਲ ਸਿੰਘ ਗਿੱਲ, ਮੀਤ ਪ੍ਰਧਾਨ ਭਾਈ ਸੁਰਜੀਤ ਸਿੰਘ, ਸੈਕਟਰੀ ਭਾਈ ਬੂਟਾ ਸਿੰਘ, ਭਾਈ ਗੁਰਪ੍ਰਤਾਪ ਸਿੰਘ, ਭਾਈ ਹਰਨਾਮ ਸਿੰਘ, ਭਾਈ ਤਰਲੋਚਨ ਸਿੰਘ, ਕੌਂਸਲਰ ਸੁੱਚਾ ਸਿੰਘ, ਬੂਟਾ ਸਿੰਘ ਟੇਲਰ ਮਾਸਟਰ, ਗੁਰਵਿੰਦਰ ਸਿੰਘ ਗਿੱਲ, ਭਾਈ ਅਮਰੀਕ ਸਿੰਘ ਪੱਕੀ, ਚੇਅਰਮੈਨ ਮਨਜੀਤ ਸਿੰਘ, ਬਲਜੀਤ ਸਿੰਘ ਬਿੱਟੂ, ਹਰਭਜਨ ਸਿੰਘ ਹੈਪੀ ਟੇਲਰ, ਗੁਰਜੰਟ ਸਿੰਘ ਜੱਸਲ ਜਰਨੈਲ ਸਿੰਘ ਧਾਲੀਵਾਲ ਤੋਂ ਇਲਾਵਾ ਪੰਤਵੰਤੇ ਸੱਜਣ ਹਾਜ਼ਰ ਸਨ।

———————————————————-

ਸਰਬੱਤ ਦਾ ਭਲਾ ਟਰੱਸਟ ਵੱਲੋਂ 20 ਲੋੜਵੰਦ ਪਰਿਵਾਰਾਂ ਨੂੰ ਵੰਡੇ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ

ਫਿਰੋਜ਼ਪੁਰ/ 22 ਨਵੰਬਰ 2024/ ਮਵਦੀਲਾ ਬਿਓਰੋ

           ਉੱਘੇ ਸਮਾਜ ਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਦੇ ਬਾਨੀ ਡਾ. ਐਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਵਿੱਚ ਮੌਕੇ ਟਰੱਸਟ ਵੱਲੋਂ ਫਿਰੋਜਪੁਰ ਸ਼ਹਿਰ ਦੇ ਬੱਸ ਸਟੈਂਡ ਅੰਦਰ ਬਣੇ ਕਾਮਰੇਡ ਦਿਆਲ ਸਿੰਘ ਹਾਲ ਵਿੱਚ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਫਿਰੋਜਪੁਰ ਇਲਾਕੇ ਨਾਲ ਸਬੰਧਿਤ 20 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਛਾਉਣੀ ਅਤੇ ਸਿਟੀ ਦੇ ਸਰਕਲ ਇੰਚਾਰਜ ਬਲਵਿੰਦਰਪਾਲ ਸ਼ਰਮਾ, ਛਾਉਣੀ ਅਤੇ ਸਿਟੀ ਦੇ ਇਸਤਰੀ ਵਿੰਗ ਪ੍ਰਧਾਨ ਮੈਡਮ ਤਲਵਿੰਦਰ ਕੌਰ ਅਤੇ ਹੋਰ ਮੈਂਬਰਾਂ ਵੱਲੋਂ ਵੰਡੇ ਗਏ ਇਸ ਮੌਕੇ ਟੀਮ ਵੱਲੋਂ ਅਤੇ ਪੈਨਸ਼ਨਰਾਂ ਵੱਲੋਂ ਡਾ ਓਬਰਾਏ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਅਰਦਾਸ ਕੀਤੀ ਗਈ ਅਤੇ ਸਾਰੇ ਪੈਨਸ਼ਨਰਾਂ ਵੱਲੋਂ ਓਬਰਾਏ ਸਾਬ ਦਾ ਧੰਨਵਾਦ ਕੀਤਾ ਗਿਆ।

              ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਰਣਧੀਰ ਜੋਸ਼ੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਾਰਜ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਬਗੈਰ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅਨੇਕਾਂ ਲੋਕ ਭਲਾਈ ਦੇ ਕਾਰਜ ਚੱਲ ਰਹੇ ਹਨ। ਇਸ ਮੋਕੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਰਣਧੀਰ ਜੋਸ਼ੀ ਮੋਜੂਦ ਸਨ।

———————————————————-

ਲੱਖੇ ਨੇ ਬਾਂਹ ਤੇ ਬਣਵਾਇਆ ਗਿੱਲ ਰੌਂਤਾ ਦਾ ਟੈਟੂ 

ਮੋਗਾ / 23 ਨਵੰਬਰ 2024/ ਰਾਜਵਿੰਦਰ ਰੌਂਤਾ

             ਪੰਜਾਬੀ ਗੀਤਕਾਰੀ ਫਿਲਮ, ਲੇਖਣੀ ਵਿੱਚ ਝੰਡੇ ਗੱਡਣ ਤੋਂ ਬਾਅਦ, “ਹੈਲੋ ਮੈਂ ਲਾਹੌਰ ਤੋਂ ਬੋਲਦਾ” ਪੁਸਤਕ ਨਾਲ ਵਿਸ਼ਵ ਭਰ ਵਿੱਚ ਚਰਚਿਤ ਹੋਏ ਗੁਰਵਿੰਦਰ ਸਿੰਘ ਗਿੱਲ ਰੌਤਾ ਦਾ ਦੇਸ਼ ਵਿਦੇਸ਼ ਵਿੱਚ ਥਾਂ-ਥਾਂ ਮਾਨ ਸਨਮਾਨ ਹੋ ਰਿਹਾ ਹੈ ਉਸਦੇ ਕਨੇਡਾ ਦੁਬਈ ਆਸਟ੍ਰੇਲੀਆ ਵਿੱਚ ਸ਼ੋਅ ਹੋ ਹੋਏ ਹਨ ਅਤੇ ਮੁਹਿੰਮ ਰੂਬਰੂ ਮਿਲਣੀਆਂ ਜਾਰੀ ਹਨ। ਦੁਰਾਹਾ ਦੇ ਗੀਤਕਾਰ ਲੱਖਾ ਨੇ ਗਿੱਲ ਰੌਂਤਾ ਦਾ ਟੈਟੂ ਆਪਣੀ ਬਾਂਹ ਉੱਪਰ ਖੁਣਵਾਇਆ ਹੈ ਅਤੇ ਆਪਣੀ ਅਕੀਦਤ ਮੁਹਬੱਤ ਪੇਸ਼ ਕੀਤੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਅਤੇ ਗੁਰਵਿੰਦਰ ਸਿੰਘ ਗਿੱਲ ਰੌਂਤਾ ਲਈ ਵੀ ਮਾਣ ਵਾਲੀ ਹੈ। ਆਪਣੇ ਰੋਲ ਮਾਡਲ ਗਾਇਕ ਜਾਂ ਮਾਣਯੋਗ ਸਖਸ਼ੀਅਤਾਂ, ਕੁਝ ਵੈਸਟਨ ਸਟਾਰ ਦੇ ਹਿੱਸੇ ਆਇਆ ਹੈ ਕਿ ਉਹਨਾਂ ਦੇ ਟੈਟੂ ਕਿਸੇ ਪ੍ਰਸ਼ੰਸਕ ਨੇ ਆਪਣੀ ਛਾਤੀ ਜਾਂ ਬਾਂਹ ਉੱਪਰ ਖਣਵਾਏ ਹੋਣ।

              ਲੱਖਾ ਨੌਜਵਾਨ ਉਭਰ ਰਹੀ ਕਲਮ ਹੈ। ਲੱਖੇ ਦੀਆਂ ਕਈ ਰਚਨਾਵਾਂ ਵੱਖ ਵੱਖ ਪੇਪਰਾਂ ਵਿੱਚ ਵੀ ਛਪ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਚੰਗੇ ਗੀਤਕਾਰ ਵਜੋਂ ਵੀ ਸਥਾਪਿਤ ਹੋਵੇਗਾ। ਗੀਤਕਾਰ ਗਿੱਲ ਰੌਂਤਾ ਨੇ ਲੱਖਾ ਦੁਰਾਹਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਚੰਗਾ ਮਿਹਨਤੀ, ਮੁਹੱਬਤੀ ਨੌਜਵਾਨ ਹੈ ਅਤੇ ਜਿੰਦਗੀ ਵਿਚ ਜਰੂਰ ਕੁਝ ਖਾਸ ਬਣੇਗਾ।

———————————————————-

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਵੱਲੋਂ ਪਿੰਡ ਤਲਵੰਡੀ ਨੋ-ਬਹਾਰ ਵਿਖੇ ਮੁਫਤ ਸਿਲਾਈ ਸਿੱਖਿਆ ਸੈਂਟਰ ਸ਼ੁਰੂ

ਕੋਟ-ਈਸੇ-ਖਾਂ/ 22 ਨਵੰਬਰ 2024/ ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਅਨੇਕਾ ਹੀ ਸਿਲਾਈ ਸੈਂਟਰ, ਕੰਪਿਉਟਰ ਸੈਂਟਰ ਅਤੇ ਪਾਰਲਰ ਸਿਖਲਾਈ ਸੈਂਟਰ ਚੱਲ ਰਹੇ ਹਨ ਅਤੇ ਬਹੁੱਤ ਹੀ ਸਸਤੇ ਰੇਟਾਂ ਵਿੱਚ ਖੂਨ ਦੇ ਹਰ ਤਰ੍ਹਾਂ ਦੇ ਟੈਸਟ ਕਰਨ ਲਈ ਲੈਬ ਸਥਾਪਿਤ ਕੀਤੀਆਂ ਗਈਆਂ ਹਨ। ਵਿਿਦਆ ਅਤੇ ਸਿਹਤ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਉਦਿਆ ਹੋਰ ਕਈ ਲਬਾਟਰੀਆਂ ਅਤੇ ਵਿਿਦਅਕ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਬੀਤੇ ਦਿਨੀ ਓਬਰਾਏ ਸਾਹਿਬ ਦੇ ਦਿਸ਼ਾ ਨਿਰਦੇਸ ਅਨੁਸਾਰ ਮੋਗਾ ਜਿਲ੍ਹੇ ਦੀ ਟੀਮ ਵੱਲੋਂ ਪਿੰਡ ਤਲਵੰਡੀ ਨੋ ਬਹਾਰ ਵਿਖੇ ਮੁਫਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਦੀ ਸ਼ੁਰੂਆਤ ਕਰਨ ਲਈ ਮੋਗਾ ਇਕਾਈ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਸ. ਰਾਮ ਸਿੰਘ ਮੁੱਖ ਤੌਰ ਤੇ ਹਾਜਿਰ ਹੋਏ।

            ਤਲਵੰਡੀ ਨੋ-ਬਹਾਰ ਪਿੰਡ ਵਿਖੇ ਤਕਰੀਬਨ 40 ਕੁੜੀਆਂ ਦੇ ਬੈਚ ਦਾ ਸੈਂਟਰ ਦਾ ਆਰੰਭ ਹੋਇਆ। ਇਸ ਸਿਲਾਈ ਸੈਂਟਰ ਦਾ ਉਦਘਾਟਨ ਸਰਪੰਚ ਸਾਹਿਬ ਵੱਲੋਂ ਸ. ਕੁਲਵੰਤ ਸਿੰਘ ਨੇ ਰੀਬਨ ਕੱਟ ਕੇ ਕੀਤਾ ਗਿਆ। ਉਪਰੰਤ ਹਾਜਰ ਹੋਈਆਂ ਵਿਿਦਆਰਥਣਾ ਅਤੇ ਪਤਵੰਤੇ ਸੱਜਣਾ ਨੂੰ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਜੀ ਨੇ ਅਤੇ ਸ. ਹਰਭਿੰਦਰ ਸਿੰਘ ਜਾਨੀਆ ਨੇ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸ਼ਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸਿਲਾਈ ਟੀਚਰ ਮੈਡਮ ਜਸਵੀਰ ਕੌਰ, ਐਨ.ਜੀ.ਓ. ਮੈਂਬਰ ਸ. ਦਵਿੰਦਰ ਸਿੰਘ, ਐਨ.ਜੀ.ਓ. ਮੈਂਬਰ ਸ. ਮਨਮੋਹਨ ਸਿੰਘ ਚੀਮਾ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————————-

ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਸ਼ੂਗਰ ਤੇ ਮਾਨਸਿਕ ਬਿਮਾਰੀਆਂ ਦਾ ਕੈਂਪ ਅੱਜ ਤੋਂ…

ਨਿਹਾਲ ਸਿੰਘ ਵਾਲਾ / 15 ਨਵੰਬਰ 2024/ ਰਾਜਵਿੰਦਰ ਰੌਂਤਾ

              ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਪਰਕਾਸ਼ ਪੂਰਬ ਦੀ ਖੁਸ਼ੀ ਵਿੱਚ ਦੀਪ ਹਪਸਤਾਲ ਅਤੇ ਪੋਆਇਸਨ ਟ੍ਰੀਟਮੈਂਟ ਸੈਂਟਰ (ਬਰਨਾਲਾ ਰੋਡ) ਨਿਹਾਲ ਸਿੰਘ ਵਾਲਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਮਿਤੀ 15 ਨਵੰਬਰ 2024 ਦਿਨ ਸ਼ੁਕਰਵਾਰ ਤੋਂ ਲੈ ਕੇ 18 ਨਵੰਬਰ 2024 ਤੱਕ (ਸਵੇਰੇ 10 ਵਜੇ ਤੋਂ ਬਾਦ ਦੁਪਹਿਰ 02 ਵਜੇ ਤੱਕ) ਲੱਗਣ ਵਾਲੇ ਇਸ ਮੁਫਤ ਮੈਡੀਕਲ ਕੈਂਪ ਵਿੱਚ ਸ਼ੂਗਰ ਅਤੇ ਦਿਮਾਗੀ ਟੈਂਨਸ਼ਨ ਦੇ ਮਰੀਜਾਂ ਦੀ ਜਾਂਚ ਪੜਤਾਲ ਅਤੇ ਮੁਫ਼ਤ ਇਲਾਜ ਕੀਤਾ ਜਾਵੇਗਾ।

              ਮੁੱਖ ਪ੍ਰਬੰਧਕ ਡਾਕਟਰ ਹਰਗੁਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਰਤੀ ਮਿਹਨਤੀ ਲੋਕਾਂ ਨੂੰ ਮੁਫ਼ਤ ਕੈਂਪ ਦਾ ਲਾਹਾ ਲੈਣ ਲਈ ਕਿਹਾ ਹੈ। ਇਸ ਸਮੇਂ ਅਲਾਇੰਸ ਇੰਟਰ ਨੈਸ਼ਨਲ ਕਲੱਬ ਦੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਪਰਧਾਨ ਤਾਜ ਮੁਹਿੰਦਰ ਸਿੰਘ ਪੱਤੋ, ਜਨਰਲ ਸਕੱਤਰ ਗੁਰਸੇਵਕ ਸਿੰਘ ਰਣੀਆ ਅਤੇ ਸਮੂਹ ਮੈਂਬਰਜ਼ ਤੇ ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।

———————————————————-

17 ਨਵੰਬਰ 2024 ਨੂੰ ਅੰਬਾਲਾ ਵਿਖੇ ਮਿਸਟਰ ਮਿਸ ਐਂਡ ਮਿਸਿਜ ਅੰਬਾਲਾ ਮੁਕਾਬਲੇ 

ਨਿਹਾਲ ਸਿੰਘ ਵਾਲਾ / 15 ਨਵੰਬਰ 2024/ ਰਾਜਵਿੰਦਰ ਰੌਂਤਾ

              17 ਨਵੰਬਰ 2024 ਨੂੰ ਅੰਬਾਲਾ ਵਿਖੇ ਮਿਸਟਰ ਮਿਸ ਐਂਡ ਮਿਸਿਜ ਅੰਬਾਲਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਆਰਗਨਾਈਜ਼ਰ ਕੋਮਲ ਸ਼ਰਮਾ ਨੇ ਦੱਸਿਆ ਕਿ ਅਸੀਂ ਬੱਚਿਆਂ ਦੇ ਹੁਨਰ ਨੂੰ ਪਹਿਚਾਨਣਾ ਅਤੇ ਹੁਨਰ ਦੀ ਕਦਰ ਕਰਨਾ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਆਪਣੇ ਹੁਨਰ ਨੂੰ ਮੰਚ ਦੇ ਉੱਤੇ ਆ ਕੇ ਪੇਸ਼ ਕਰੇ। ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇ । ਇਸ ਮਿਸਟਰ ਮਿਸ ਐਂਡ ਮਿਸਿਜ ਅੰਬਾਲਾ ਮੁਕਾਬਲੇ ਦੇ ਜੱਜ ਸਾਹਿਬਾਨ ਗੁਰਜੀਤ ਸਿੰਘ ਹੋਣਗੇ। ਆਰਕੇ ਫਾਉਂਡੇਸ਼ਨ ਪਬਲੀਕੇਸ਼ਨਜ਼ ਵਲੋਂ ਮਲਟੀ ਟੈਲੇਂਟ ਸ਼ੋ ਲਈ ਹਰ ਸਬੰਧਤ ਵਰਗ ਤੇ ਕਲਾਕਾਰਾਂ ਨੂੰ ਸੱਦਾ ਹੈ।

              ਮੁੱਖ ਪ੍ਰਬੰਧਕ ਕੋਮਲ ਸ਼ਰਮਾ ਨੇ ਦੱਸਿਆ ਕਿ ਰਜਲੀ ਸ਼ਰਮਾ ਦੀ ਨਿਰਦੇਸ਼ਨਾ ਹੇਠ ਅਮਨਦੀਪ ਕੌਰ, ਨਿਸ਼ਾਨ ਸ਼ੇਰ ਗਿੱਲ, ਮੋਹਿਤ ਚੌਹਾਨ, ਈਸ਼ਾ, ਜੋਤੀ ਸ਼ਰਮਾ, ਜਸਕਰਨ ਸਿੰਘ, ਹਰਪ੍ਰੇਮ ਸਿੰਘ ਦਾ ਵੀ ਇਸ ਸਮਾਗਮ ਤੇ ਚੋਣ ਵਿਚ ਸੇਵਾ ਨਿਭਾਉਣਗੇ। ਮਲਟੀ ਟੈਲੇਂਟ ਸ਼ੋ ਵਿਚ ਗਿੱਧਾ, ਭੰਗੜਾ, ਡਾਂਸ ਮੋਡਲਿੰਗ, ਬੈਸਟ ਮੋਮ, ਸ਼ੋ ਸਟੋਪਰ ਆਦਿ ਮੁਕਾਬਲੇ ਹੋਣਗੇ। ਉਹਨਾਂ ਨੇ ਕਿਹਾ ਕਿ ਉਹ ਸਾਡੇ ਸ਼ੋਅ ਵਿੱਚ ਆ ਕੇ ਕੋਈ ਨੂੰ ਆਪਣਾ ਹੁਨਰ ਪੇਸ਼ ਕਰ ਸਕਦਾ ਹੈ ਇਸ ਨੰਬਰ 86079-52180 ਤੇ ਸੰਪਰਕ ਕੀਤਾ ਜਾਵੇ।

———————————————————-

ਸਰਬੱਤ ਦਾ ਭਲਾ ਟਰੱਸਟ ਨੇ ਗੁਰਪੁਰਬ ਮੌਕੇ ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ  

 ਤਲਵੰਡੀ ਭਾਈ / 14 ਨਵੰਬਰ 2024/ ਭਵਨਦੀਪ

             ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਰਵਾਏ ਗਏ ਇੱਕ ਸਮਾਗਮ ਦੋਰਾਨ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 15 ਜਰੂਰਤ ਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਸੀਨੀਅਰ ਮੈਂਬਰ ਜਸਪ੍ਰੀਤ ਕੌਰ ਅਤੇ ਪਾਲ ਸਿੰਘ ਵੱਲੋਂ ਵੰਡੇ ਗਏ। ਸੰਸਥਾ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਸੀਨੀਅਰ ਮੈਂਬਰ ਮੈਡਮ ਜਸਪ੍ਰੀਤ ਕੌਰ ਅਤੇ ਮੈਂਬਰ ਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਡਾ ਐਸ ਪੀ ਸਿੰਘ ਓਬਰਾਏ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਮਾਰਗ ਤੇ ਚੱਲਦਿਆਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ।

            ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਅੰਦਰ ਹੋਰ ਸੇਵਾਵਾਂ ਵੀ ਸ਼ੁਰੂ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਂਬਰ ਮੈਡਮ ਜਸਪ੍ਰੀਤ, ਪਾਲ ਸਿੰਘ, ਪ੍ਰੇਮ ਮਨਚੰਦਾ ਹਾਜ਼ਰ ਸਨ।

———————————————————-

 ਪਿੰਡ ਰੌਂਤਾ ਦੀ ਵੱਡੀ ਢਾਬ ਹੁਣ ਸੁੰਦਰ ਝੀਲ ਬਣਨ ਜਾ ਰਹੀ ਹੈ

ਅਮਲੀ ਜਾਮਾ ਪਹਿਨਾਉਣ ਲਈ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ 23 ਨਵੰਬਰ ਨੂੰ ਸ਼ੁਰੂਆਤ ਕਰਨਗੇ 

ਨਿਹਾਲ ਸਿੰਘ ਵਾਲਾ / 13 ਨਵੰਬਰ 2024/ ਰਾਜਵਿੰਦਰ ਰੌਂਤਾ

               ਪਿੰਡ ਰੌਂਤਾ ਦੀ ਵੱਡੀ ਢਾਬ ਹੁਣ ਸੁੰਦਰ ਝੀਲ ਬਣਨ ਜਾ ਰਹੀ ਹੈ। ਇਸ ਮਹਾਨ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ ਇਸ ਕਾਰਜ ਦੀ ਸ਼ੁਰੂਆਤ 23 ਨਵੰਬਰ ਨੂੰ ਕਰਨਗੇ। ਆਮ ਆਦਮੀ ਪਾਰਟੀ ਦੇ ਆਗੂ ਹਰਮੇਲ ਸਿੰਘ ਲੱਬੀ ਨੇ ਦੱਸਿਆ ਕਿ ਪਿੰਡ ਰੌਤਾ ਦੀ ਵੱਡੀ ਢਾਬ ਦੀ ਸਾਫ ਸਫ਼ਾਈ ਕਰਕੇ ਸੁੰਦਰ ਝੀਲ ਦਾ ਰੂਪ ਦੇਣ ਲਈ ਜਾਰੀ ਕਾਰਜਾਂ ਨੂੰ ਅਮਲੀ ਰੂਪ ਦੇਣ ਲਈ ਇਹ ਸਮਾਗਮ ਗੁਰਦੁਆਰਾ ਬਾਬਾ ਲਛਮਣ ਦਾਸ ਪਿੰਡ ਰੌਂਤਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਇਸ ਸਮਾਗਮ ਵਿਚ ਸੰਤ ਨਿਰਮਲ ਦਾਸ ਜੀ ਵੈਦ ਆਸ਼ਰਮ ਜੰਗੀਆਣਾ ਵੀ ਵਿਸ਼ੇਸ਼ ਤੌਰ ਤੇ ਪੁੱਜਣਗੇ। ਇਸ ਸਮਾਗਮ ਵਿੱਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇ ਵਾਲਾ ਅਤੇ ਹਲਕਾ ਪ੍ਰਧਾਨ ਕੁਲਵੰਤ ਸਿੰਘ ਗਰੇਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।

              ਪਿੰਡ ਰੌਂਤਾ ਦੇ ਵੱਡੀ ਢਾਬ ਇਲਾਕੇ ਦੇ ਲੋਕ ਲੰਬੇ ਸਮੇਂ ਤੋ ਨਰਕ ਜਿਹੀ ਜ਼ਿੰਦਗੀ ਜੀਅ ਰਹੇ ਸਨ। ਬਰਸਾਤ ਤੇ ਬਾਰਸ਼ ਵਿੱਚ ਪਾਣੀ ਘਰਾਂ ਵਿਚ ਵੜ ਜਾਂਦਾ ਸੀ ਅਤੇ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਸੜਿਆਂਦ ਨਾਲ ਢਾਬ ਕੋਲੋਂ ਲੰਘਣਾ ਅਤੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਂਦਾ ਸੀ। ਲੋਕ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਸਨ। ਸੂਬਾ ਸਰਕਾਰ ਵੱਲੋਂ ਆਈ ਗਰਾਂਟ ਨਾਲ ਢਾਬ ਦੁਆਲੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾ ਦਿਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਜਾ ਰਿਹਾ ਹੈ ਕਿ ਇਤਿਹਾਸਕ, ਰਾਜਨੀਤਕ, ਖੇਡ ਤੇ ਸਾਹਿਤ ਕਲਾ ‘ਚ ਜਾਣਿਆ ਜਾਂਦਾ ਨਾਮੀ ਪਿੰਡ ਰੌਂਤਾ ਹੁਣ ਸੋਹਣੇ ਉੱਤਮ ਪਿੰਡ ਵਿਚ ਵੀ ਸ਼ਾਮਲ ਹੋਵੇਗਾ।

———————————————————-

ਜੌੜਾ ਦੀ ਕੋਸ਼ਿਸ਼ ਨਾਲ ਪੁਲੀਸ ਨੇ ਨਾਬਾਲਗ ਲੜਕੀ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ 

ਨਿਹਾਲ ਸਿੰਘ ਵਾਲਾ / 10 ਨਵੰਬਰ 2024/ ਰਾਜਵਿੰਦਰ ਰੌਂਤਾ

              ਪਿੰਡ ਬਿਲਾਸਪੁਰ ਤੋਂ ਗੋਬਿੰਦ ਬਸ ਵਿਚ ਲਾਵਾਰਸ ਮਿਲੀ ਲੜਕੀ ਨੂੰ ਬੱਸ ਦੇ ਡਰਾਈਵਰ ਕੰਡਕਟਰ ਨੇ ਹੰਡਿਆਇਆ ਚੌਂਕ ਵਿੱਚ ਤਾਇਨਾਤ ਪੁਲੀਸ ਸੜਕ ਸੁਰੱਖਿਆ ਫੋਰਸ ਨੂੰ ਵਾਰਸਾਂ ਹਵਾਲੇ ਕਰਨ ਲਈ ਬੇਨਤੀ ਕੀਤੀ ।ਪੁਲਿਸ ਵੱਲੋਂ ਉਸ ਸਾਢੇ ਪੰਜ ਸਾਲਾਂ ਦੀ ਲੜਕੀ ਦੀ ਫੋਟੋ ਸੋਸ਼ਲ ਮੀਡੀਆ ਤੇ ਭੇਜਣ ਤੋਂ ਬਾਅਦ ਸਮਾਜ ਸੇਵੀ ਭੁਪਿੰਦਰ ਸਿੰਘ ਜੌੜਾ ਬਿਲਾਸਪੁਰ ਨੇ ਮਿਹਨਤ ਕਰਦਿਆਂ ਥਾਣਾ ਹਠੂਰ ਦੇ ਇੰਸਪੈਕਟਰ ਬਲਜਿੰਦਰ ਸਿੰਘ ਸੇਖੋ ਨਾਲ ਪਹੁੰਚ ਕੀਤੀ। ਪੁਲੀਸ ਨੇ ਲੜਕੀ ਖੁਸ਼ੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਪੁਲੀਸ ਦੀ ਇਸ ਕਾਰਵਾਈ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਪਿੰਡ ਮਾਛੀ ਕੇ ਵਿਖੇ ਜਗਰਾਤਾ ਸੀ ਇਹ ਲੜਕੀ ਬਿਲਾਸਪੁਰ ਤੋਂ ਗੋਬਿੰਦ ਬੱਸ ਵਿਚ ਮਾਛੀ ਕੇ ਲਈ ਆਪਣੇ ਮਾਪਿਆਂ ਨਾਲ ਚੜ੍ਹ ਗਈ । ਮੰਦ ਬੁੱਧੀ ਹੋਣ ਕਰਕੇ ਮਾਛੀਕੇ ਉਤਰਨਾ ਭੁੱਲ ਗਈ । ਗੋਬਿੰਦ ਬੱਸ ਸਰਵਿਸ ਦੇ ਕੰਡਕਟਰ ਨੇ ਭਲਾਈ ਦਾ ਕੰਮ ਕਰਦੇ ਹੋਏ ਇਸ ਮੰਦ ਬੁੱਧੀ ਦੀ ਲੜਕੀ ਨੂੰ ਹੰਡਿਆਇਆ ਚੌਂਕ ਵਿੱਚ ਸੜਕ ਸੁਰੱਖਿਆ ਫੋਰਸ ਦੇ ਹਵਾਲੇ ਕਰ ਦਿੱਤਾ ਸੀ। ਉਹਨਾਂ ਉਸ ਲੜਕੀ ਦੀ ਫੋਟੋ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਸਮਾਜ ਸੇਵੀ ਤੇ ਪੱਤਰਕਾਰ ਭੁਪਿੰਦਰ ਸਿੰਘ ਜੌੜਾ ਨੇ ਲੜਕੀ ਦੇ ਪਿੰਡ ਦਾ ਪਤਾ ਲਗਾ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਸੇਖੋਂ ਹਠੂਰ ਨਾਲ ਸੰਪਰਕ ਕੀਤਾ।

          ਪੁਲੀਸ ਨੇ ਸਰਪੰਚ ਜਸਕਮਲਪ੍ਰੀਤ ਸਿੰਘ ਹਠੂਰ ਨੂੰ ਨਾਲ ਲੈ ਕੇ ਲੜਕੀ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਕਰ ਦਿੱਤਾ। ਲੜਕੀ ਦੇ ਮਾਪਿਆਂ ਨੇ ਥਾਣਾ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਸੇਖੋਂ ਪੁਲੀਸ ਹਠੂਰ ਅਤੇ ਸੜਕ ਸੁਰੱਖਿਆ ਫੋਰਸ ਹੰਡਿਆਇਆ ਅਤੇ ਪੱਤਰਕਾਰ ਤੇ ਸਮਾਜ ਸੇਵੀ ਭੁਪਿੰਦਰ ਸਿੰਘ ਜੌੜਾ ਦਾ ਧੰਨਵਾਦ ਕੀਤਾ।

———————————————————-

ਕਲੇਰ ਸਕੂਲ ਸਮਾਧ ਵਿਖੇ ਏ.ਟੀ.ਐਲ. ਲੈਬ ਤੇ ਰੋਬਰਟਿਕਸ ਨਾਲ ਹੋਣ ਲੱਗੀ ਪੜਾਈ 

 ਨਿਹਾਲ ਸਿੰਘ ਵਾਲਾ / 07 ਨਵੰਬਰ 2024/ ਰਾਜਵਿੰਦਰ ਰੌਂਤਾ

               ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਪੇਂਡੂ ਇਲਾਕੇ ਦੀ ਇੱਕ ਨਾਮਵਰ ਸੰਸਥਾ ਹੈ। ਜਿਹੜੀ ਦੂਰ ਅੰਦੇਸ਼ੀ ਸੋਚ ਨੂੰ ਵਿਹਾਰਕ ਸਿੱਖਿਆ ਨਾਲ ਜੋੜਦੀ ਹੈ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਇਆ ਹੀ ਨਹੀਂ ਜਾਂਦਾ ਬਲਕਿ ਬੱਚਿਆਂ ਨੂੰ ਪ੍ਰੈਕਟਿਕਲ ਸਿੱਖਿਆ ਨਾਲ ਜੋੜ ਕੇ ਹਰ ਦਿਨ ਨਵਾਂ ਸਿਖਾਇਆ ਜਾਂਦਾ ਹੈ। ਬੱਚਿਆਂ ਦੇ ਸਰੀਰਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਕਲੇਰ ਸਕੂਲ ਪਹਿਲਾਂ ਸਮਾਰਟ ਬੋਰਡ ਤੇ ਹੁਣ ਏ.ਟੀ.ਐਲ. ਲੈਬ ਤੇ ਰੋਬਰਟਿਕਸ ਲੈ ਕੇ ਆਇਆ ਹੈ। ਇਹ ਸਕੂਲ ਆਈ.ਸੀ.ਐਸ.ਈ. ਤੋਂ ਮਾਨਤਾ ਪ੍ਰਾਪਤ ਹੈ। ਜੋ ਆਪਣੇ ਵੱਖ- ਵੱਖ ਖੇਤਰਾਂ ਵਿੱਚ ਉਪਲੰਭਧੀਆਂ ਕਾਰਨ ਪ੍ਰਸਿੱਧ ਹੈ। ਇਸ ਸਕੂਲ ਨੂੰ ਸ੍ਰੀ ਮਤੀ ਰਣਧੀਰ ਕੌਰ ਕਲੇਰ ਤੇ ਕੁਲਵੰਤ ਸਿੰਘ ਮਲੂਕਾ ਨੇ ਆਪਣੀ ਮਾਤਾ ਦੀ ਯਾਦ ਵਿੱਚ 2006 ਵਿੱਚ ਥੋੜ੍ਹੇ ਜਿਹੇ ਕਮਰਿਆਂ ਤੇ ਥੋੜ੍ਹੇ ਜਿਹੇ ਵਿਦਿਆਰਥੀਆਂ ਤੋਂ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿੱਚ ਸਕੂਲ ਦੀ ਸ਼ੁਰੂਆਤ ਕੀਤੀ ਸੀ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਚੇਅਰਪਰਸਨ ਸ੍ਰੀਮਤੀ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ੍ਰੀ ਸ਼ਸ਼ੀ ਕਾਂਤ ਅਗਾਂਹਵਧੂ ਸੋਚ ਦੇ ਧਾਰਨੀ ਹੋਣ ਕਰਕੇ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਜੋੜਦੇ ਹਨ। ਸਕੂਲ ਵਿੱਚ ਰੋਬਰਟਿਕਸ ਦੀ ਪੜ੍ਹਾਈ ਸ਼ੁਰੂ ਕਰਕੇ ਬੱਚਿਆਂ ਨੂੰ ਖੋਜਾਂ ਕਰਵਾਉਂਦੇ ਹਨ। ਡਰੋਨ ਬਣਾ ਕੇ ਉਡਾਉਣਾ, ਲਾਈਨਵੋਲਡਰ ਰੋਬੋਟ ਆਦਿ ਰਾਹੀਂ ਸਿਖਾਉਣਾ ਆਦਿ।

            ਸਕੂਲ ਦੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਸਕੇਟਿੰਗ, ਚੈਸ, ਵਾਲੀਬਾਲ, ਬਾਸਕਟਬਾਲ, ਫੁੱਟਬਾਲ,ਥਰੋਬਾਲ, ਹਾਕੀ, ਕ੍ਰਿਕਟ ਆਦਿ ਖੇਡਾਂ ਰਾਹੀਂ ਸਰੀਰਕ ਤੇ ਮਨੋਵਿਗਿਆਨਕ ਵਾਧਾ ਕਰਵਾਇਆ ਜਾਂਦਾ ਹੈ। ਹਰ ਸਾਲ ਖੇਡਾਂ ਦੇ ਖੇਤਰ ਵਿੱਚ ਹਾਕੀ, ਕ੍ਰਿਕਟ, ਹੈਂਡਬਾਲ, ਅਥਲੈਟਿਕਸ ਆਦਿ ਦੇ ਮੁਕਾਬਲਿਆਂ ਵਿੱਚ ਖਿਡਾਰੀ ਨੈਸ਼ਨਲ ਪੱਧਰ ਤੱਕ ਗੋਲਡ ਮੈਡਲ ਜਿੱਤਦੇ ਰਹੇ ਹਨ। ਸਕੂਲ ਵਿੱਚ ਹਰ ਇੱਕ ਵਿਦਿਆਰਥੀ ਨੂੰ ਸਟੇਜ ਤੇ ਆ ਕੇ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ।ਹਰ ਬੱਚੇ ਵਿੱਚ ਇੰਨਾ ਕੁ ਆਤਮਵਿਸ਼ਵਾਸ ਭਰਿਆ ਜਾਂਦਾ ਹੈ ਕਿ ਹਰ ਬੱਚਾ ਸਟੇਜ ‘ਤੇ ਆ ਕੇ ਆਪਣੇ ਵਿਚਾਰਾਂ ਨੂੰ ਵਿਅਕਤ ਕਰਦਾ ਹੈ। ਇਸ ਸਕੂਲ ਦੇ ਬੱਚੇ ਵੱਖ ਵੱਖ ਖੇਡਾਂ ਰਾਹੀਂ ਸੋਨੇ, ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਨੈਤਿਕ ਸਿੱਖਿਆ ਨਾਲ ਵੀ ਜੋੜਿਆ ਜਾਂਦਾ ਹੈ ਤਾਂ ਕਿ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕੀਤਾ ਜਾਵੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਪਣੇ ਆਪ ਨਾਲ ਕੀਤੇ ਹੋਏ ਸੰਕਲਪ ਨੂੰ ਨਿਭਾਉਣ ਲਈ ਜੀਅ ਤੋੜ ਮਿਹਨਤ ਕਰ ਰਿਹਾ ਹੈ ਤੇ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾਂ ਦੋ ਕਦਮ ਅੱਗੇ ਰੱਖਣ ਲਈ ਲਗਾਤਾਰ ਯਤਨਸ਼ੀਲ ਰਿਹਾ ਹੈ।

———————————————————-

ਅਦਾਰਾ ‘ਤਾਸਮਨ’ ਵਲੋਂ 2024 ਦੇ ਚੌਥੇ “ਤਾਸਮਨ ਸਾਹਿਤ ਪੁਰਸਕਾਰਾਂ“ ਦਾ ਐਲਾਨ

ਨਿਹਾਲ ਸਿੰਘ ਵਾਲਾ / 07 ਨਵੰਬਰ 2024/ ਰਾਜਵਿੰਦਰ ਰੌਂਤਾ

              ਪੰਜਾਬੀ ਦੇ ਪ੍ਰਮੁੱਖ ਸਾਹਿਤਕ ਮੈਗਜ਼ੀਨ ‘ਤਾਸਮਨ’ ਦੀ ਪ੍ਰਬੰਧਕੀ ਟੀਮ ਦੀ ਵਿਸ਼ੇਸ਼ ਬੈਠਕ ਵਿੱਚ ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਪ੍ਰਬੰਧਕੀ ਸੰਪਾਦਕ ਤਰਨਦੀਪ ਬਿਲਾਸਪੁਰ, ਵਰਿੰਦਰ ਅਲੀਸ਼ੇਰ, ਡਾ ਸੁਮੀਤ ਸ਼ੰਮੀ, ਪ੍ਰੋਫੈਸਰ ਦੀਪਕ ਧਲੇਵਾਂ ਅਤੇ ਚਿੱਟਾ ਸਿੱਧੂ ਸ਼ਾਮਲ ਹੋਏ। ਇਸ ਮੌਕੇ ਤਾਸਮਨ ਵੱਲੋਂ ਆਪਣੇ ਸਾਲ 2024 ਦੇ ਚੌਥੇ ਸਨਮਾਨਾਂ ਦਾ ਐਲਾਨ ਕੀਤਾ ਗਿਆ। ਮੈਗਜ਼ੀਨ ਦੇ ਸੰਪਾਦਕ ਸਤਪਾਲ ਭੀਖੀ ਨੇ ਦੱਸਿਆ ਕਿ ਅਦਾਰਾ ਤਾਸਮਨ ਵੱਲੋਂ 2024 ਦੇ ਪੁਰਸਕਾਰਾਂ ਦੀ ਘੋਸ਼ਣਾ ਵਿਚ ਇਸ ਵਾਰ ਤਾਸਮਨ ‘ਸਿਰਜਣਾ ਤੇ ਅਨੁਵਾਦ ਪੁਰਸਕਾਰ’ (ਮਾਸਟਰ ਗੁਰਮੇਲ ਸਿੰਘ ਬਿਲਾਸਪੁਰ ਜੀ ਦੀ ਯਾਦ ਵਿੱਚ) ਪੰਜਾਬੀ ਕਹਾਣੀ ਦੇ ਪ੍ਰਸਿੱਧ ਹਸਤਾਖ਼ਰ ਤੇ 47 ਦੇ ਦੁਖਾਂਤ ਨੂੰ ਸਾਂਭਣ ਵਾਲੇ ਗਲਪਕਾਰ ਸਾਂਵਲ ਧਾਮੀ ਨੂੰ ਅਤੇ ‘ਸ਼ਬਦ ਪਰਵਾਹ ਪੁਰਸਕਾਰ’ ( ਹੁਕਮ ਚੰਦ ਜਿੰਦਲ ਯਾਦਗਾਰੀ) ਜੋ ਕਿ ਕਿਤਾਬਾਂ ਨੂੰ ਪਾਠਕਾਂ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਸ਼ਖ਼ਸੀਅਤਾਂ ਲਵਪ੍ਰੀਤ ਸਿੰਘ ਫੇਰੂਕੇ ਅਤੇ ਅਮਨਦੀਪ ਕੌਰ ਖੀਵਾ ਨੂੰ,  ‘ਯੁਵਾ ਸਾਹਿਤ ਪੁਰਸਕਾਰ’ (ਪ੍ਰਦੀਪ ਸਿੰਘ ਚੜਿੱਕ ਦੀ ਯਾਦ ਵਿਚ) ‘ਸੁਲਗਦੇ ਸਫਰ ‘ਤੇ’ ਕਾਵਿ ਪੁਸਤਕ ਨਾਲ ਚਰਚਿਤ ਸ਼ਾਇਰ ਅਤੇ ਆਲੋਚਕ ਗੁਰਜੰਟ ਸਿੰਘ ਰਾਜੇਆਣਾ ਨੂੰ ਅਤੇ ‘ਤਾਸਮਨ ਸਾਹਿਤ ਪੁਰਸਕਾਰ’ ਪ੍ਰਸਿੱਧ ਨਾਵਲਕਾਰ, ਅਨੁਵਾਦਕ ਤੇ ਕਹਾਣੀਕਾਰ ਮਹਿੰਦਰਪਾਲ ਸਿੰਘ ਧਾਲੀਵਾਲ U.K. ਨੂੰ ਦੇਣ ਦਾ ਫੈਸਲਾ ਕੀਤਾ ਹੈ।

            ਇਹ ਸਨਮਾਨ ਬਾਕਾਇਦਾ ਜਨਵਰੀ ਮਹੀਨੇ ‘ਚ ਤਾਸਮਨ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਵੇਰਵੇ ਜਲਦ ਸਾਂਝੇ ਕੀਤੇ ਜਾਣਗੇ।

———————————————————-

15 ਵਾ ਲੈਫਟੀਨੈਂਟ ਸ਼ਹੀਦ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਇਨਾਮ ਵੰਡ ਸਮਾਰੋਹ ਕਰਵਾਇਆ

 ਨਿਹਾਲ ਸਿੰਘ ਵਾਲਾ / 06 ਨਵੰਬਰ 2024/ ਰਾਜਵਿੰਦਰ ਰੌਂਤਾ

              ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਲੈਫਟੀਨੈਂਟ ਸ਼ਹੀਦ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ 15ਵਾਂ ਇਨਾਮ ਵੰਡ ਸਮਾਗਮ ਟਰੱਸਟ ਦੇ ਚੇਅਰਮੈਨ ਗੌਰਵ ਪ੍ਰਤਾਪ ਸਿੰਘ, ਟਰੱਸਟ ਦੇ ਮੈਂਬਰ ਜੁਗਿੰਦਰ ਸਿੰਘ ਫ਼ੌਜੀ,ਪ੍ਰਿੰਸੀਪਲ ਗੁਰਸੇਵਕ ਸਿੰਘ ਦੀ ਪ੍ਰਧਾਨਗੀ ਵਿਚ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਗਿਆਰਵੀ ਸਾਇੰਸ ਗਰੁੱਪ ਦੇ ਵਿਦਿਆਰਥੀ ਅਨਮੋਲ ਸਿੰਘ ਦੁਆਰਾ ਟਰੱਸਟ ਦੇ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਤੇ ਗ੍ਰਾਮ ਪੰਚਾਇਤ ਨੂੰ ਜੀ ਆਇਆ ਕਹਿਣ ਤੇ ਕੀਤੀ ਗਈ ।ਸਟੇਜ ਸੰਚਾਲਨ ਅਨਮੋਲ ਸਿੰਘ ਵੱਲੋਂ ਕੀਤਾ ਗਿਆ ਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਇੰਦਰਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ।ਇਸ ਉਪਰੰਤ ਸਕੂਲ ਦੇ ਵੱਖ-ਵੱਖ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਵੱਖ ਵੱਖ ਗਤੀਵਿਧੀਆ ਰਾਹੀਂ ਮੰਨੋਰੰਜਨ ਕੀਤਾ। ਇਸ ਮੌਕੇ ਪ੍ਰਭਜੋਤ ਕੌਰ ਗਿਆਰਵੀ ਸਾਇੰਸ ਗਰੁੱਪ ਦੀ ਵਿਦਿਆਰਥਣ ਨੇ ਸੋਲੋ ਡਾਂਸ, ਹਰਮਨ ਸਿੰਘ,ਰਾਜਵਿੰਦਰ ਕੌਰ, ਰਮਨਦੀਪ ਕੌਰ ,ਅਰਮਾਨਦੀਪ ਨੇ ਗੀਤ ਤੇ ਪ੍ਰਭਜੋਤ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਜਸਕੀਰਤਨ ਕੌਰ, ਸੁਖਪ੍ਰੀਤ ਕੌਰ ਨੇ ਲੋਕ ਨਾਚ ਵਿਚ ਭਾਗ ਲਿਆ। ਟਰੱਸਟ ਦੇ ਚੇਅਰਮੈਨ ਗੌਰਵ ਪ੍ਰਤਾਪ ਸਿੰਘ ਬਰਾੜ ਵਲੋ ਦੀਵਾਲੀ ਦੀਆਂ ਸ਼ੁਭਕਾਮਨਾਵਾ ਦਿੰਦੇ ਹੋਏ ਹੋਰ ਪੜ੍ਹਾਈ ਕਰਨ ਅਤੇ ਖੇਡਾਂ ਵਿਚੋਂ ਅਵਲ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਕਿਹਾ ਕਿ ਜਿਸ ਤਰਾ ਪਿਛਲੇ 14 ਸਾਲ ਤੋ ਟਰੱਸਟ ਵਲੋ ਇਨਾਮ ਦਿਤੇ ਜਾ ਰਹੇ ਹਨ ਜਿਵੇ ਜਿਵੇ ਤੁਹਾਡੀ ਪੜ੍ਹਾਈ ਵਿਚ ਨੰਬਰਾ ਦੀ ਗਿਣਤੀ ਵਧੇਗੀ ਇਸੇ ਤਰਜ ਤੇ ਇਨਾਮਾ ਦੀ ਗਿਣਤੀ ਅਗਲੇ ਸਾਲ ਹੋਰ ਵੱਧਦੀ ਜਾਵੇਗੀ। ਜਿਕਰ ਯੋਗ ਹੈ ਕਿ ਟਰੱਸਟ ਵਲੋ ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਤਕ ਦੇ ਵੱਖ-ਵੱਖ ਖੇਤਰਾਂ ‘ਚ ਪੜ੍ਹਾਈ, ਖੇਡਾਂ, ਸਕੂਲ ਦੀਆਂ ਸਹਿ- ਕਿਰਿਆਵਾਂ ‘ਚ ਅੱਵਲ, ਆਰਥਿਕ ਤੌਰ ‘ਤੇ ਕਮਜ਼ੋਰ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਭਗ 40 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋ ਇਲਾਵਾ ਸਾਇੰਸ ਗਰੁੱਪ ਦੇ ਵਿਦਿਆਰਥੀ ਦੀ ਮੰਗ ਤੇ ਨੀਟ ਦੇ ਪੇਪਰ ਦੀ ਤਿਆਰੀ ਲਈ ਸਾਰੀਆ ਕਿਤਾਬਾ ਵੀ ਉਪਲੱਬਧ ਕਰਵਾਈਆ ਗਈਆ ।

            ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਗੁਰਸੇਵਕ ਸਿੰਘ ਵੱਲੋਂ ਟਰੱਸਟ ਦੇ ਚੇਅਰਮੈਨ ,ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟਰੱਸਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗ਼ਰੀਬ ਤੇ ਹੁਸ਼ਿਆਰਪੁਰ ਵਿਦਿਆਰਥੀਆਂ ਦੀ ਨਕਦ ਰਾਸ਼ੀ ਨਾਲ ਹੌਸਲਾ ਅਫਜ਼ਾਈ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਪੱਤੋ ਹੀਰਾ ਸਿੰਘ ਅਤੇ ਵਿਦਿਆਰਥੀਆ ਦੇ ਮਾਪਿਆ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਪਤਵੰਤੇ ਗੁਰਬਖਸ਼ ਸਿੰਘ, ਜੋਗਿੰਦਰ ਸਿੰਘ ਫੌਜੀ, ਮੈਂਬਰ ਚਮਕੌਰ ਸਿੰਘ, ਰਾਜਮੀਤ ਕੌਰ, ਨੀਲਮ ਰਾਣੀ, ਕਰਮਜੀਤ ਕੌਰ, ਕੁਲਵਿੰਦਰ ਸਿੰਘ, ਰਿਪਨਦੀਪ ਕੌਰ, ਜਸਵਿੰਦਰ ਸਿੰਘ, ਜਿਤੇਸ਼ ਕੁਮਾਰ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ, ਰੁਪਿੰਦਰਪਾਲ ਸਿੰਘ, ਹਰਬਿੰਦਰ ਸਿੰਘ, ਨਵਜੀਤ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਨੇਵੀ ਮਹੇਸ਼ਵਰੀ, ਰਮਨਪ੍ਰੀਤ ਸਿੰਘ, ਸੁਰਜੀਤ ਕੌਰ ਤੋਂ ਇਲਾਵਾ ਗ੍ਰਾਮ ਪੰਚਾਇਤ ਪੱਤੋ ਹੀਰਾ ਸਿੰਘ ਤੇ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।

———————————————————-

ਟੇਲਰਿੰਗ ਅਤੇ ਤਰਖਾਣ ਦੀ ਟਰੇਨਿੰਗ ਲੈ ਚੁਕੇ 41 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ 

ਨਿਹਾਲ ਸਿੰਘ ਵਾਲਾ / 06 ਨਵੰਬਰ 2024/ ਰਾਜਵਿੰਦਰ ਰੌਂਤਾ

                ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਅਧੀਨ ਰੂਰਲ ਸਕਿਲ ਸੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਪੱਤੋ ਹੀਰਾ ਸਿੰਘ ਸਿਲਾਈ, ਰਾਜ ਮਿਸਤਰੀ ਅਤੇ ਕਾਰਪੈਂਟਰ ਦੇ ਟਰੇਂਡ ਵਿਅਕਤੀਆਂ ਲਈ ਹਫਤਾਵਰੀ ਫਰੀ ਕੋਰਸ ਕਰਵਾਏ ਜਾ ਰਹੇ ਹਨ । ਇਸ ਮੌਕੇ ਤੇ ਬੀ.ਡੀ.ਪੀ.ਓ ਰੁਪਿੰਦਰਜੀਤ ਕੌਰ ਨੇ ਕੋਰਸ ਪੂਰਾ ਕਰ ਚੁੱਕੇ 41 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ । ਉਹਨਾ ਕਿਹਾ ਕਿ ਇਸ ਸਕੀਮ ਅਧੀਨ ਟਰੈਂਡ ਵਿਅਕਤੀਆਂ ਨੂੰ ਇਹਨਾ ਟਰੇਨਿੰਗਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਰੁਜਗਾਰ ਦੇ ਨਵੇਂ ਮੌਕੇ ਮਿਲ ਸਕਣ। ਸਕਿੱਲ ਸੈਂਟਰ ਇੰਚਾਰਜ ਸੁਨੀਤਾ ਰਾਣੀ ਨੇ ਦੱਸਿਆ ਕਿ ਇਹਨਾ ਹਫਤਾਵਰੀ ਕੋਰਸਾਂ ਵਿਚ ਘੱਟੋ-ਘਟ 18 ਸਾਲ ਦੇ ਵਿਅਕਤੀ ਕਿਸੇ ਵੀ ਜਾਤੀ ਨਾਲ ਸਬੰਧਤ ਹੋਣ ਦਾਖਲਾ ਲੈ ਸਕਦੇ ਹਨ। ਇਸ ਸਕੀਮ ਅਧੀਨ ਦਾਖਲਾ ਸਿੱਧਾ ਨਹੀ ਲਿਆ ਜਾ ਸਕਦਾ, ਦਾਖਲਾ ਲੈਣ ਲਈ ਕਿਸੇ ਨਜਦੀਕੀ ਸੀ.ਐਸ.ਸੀ ਸੈਂਟਰ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਇਹਨਾ ਕੋਰਸਾਂ ਵਾਸਤੇ ਪੜਿਆ ਲਿਖਿਆ ਹੋਣ ਵੀ ਕੋਈ ਜਰੂਰੀ ਨਹੀਂ ਹੈ । ਇਹ ਕੋਰਸ 40 ਘੰਟਿਆਂ ਦੇ ਹੋਣਗੇ ਜਿਹੜੇ 7 ਦਿਨ ਵਿੱਚ ਪੂਰੇ ਹੋ ਜਾਣਗੇ । ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵੱਲੋਂ ਸਿਖਿਆਰਥੀਆਂ ਦੇ ਖਾਤਿਆਂ ਸਰਕਾਰ ਵੱਲੋਂ 500 ਪ੍ਰਤੀ ਦਿਨ ਦੇ ਹਿਸਾਬ ਨਾਲ ਪੇਮੈਂਟ ਦਿਤੀ ਜਾਵੇਗੀ। ਸਰਟੀਫਿਕੇਟ (ਲਾਇਸੰਸ) ਅਤੇ ਆਪਣਾ ਕੰਮ ਸ਼ੁਰੂ ਕਰਨ ਲਈ 15,000 ਰੁਪਏ ਦੀ ਟਰੇਡ ਅਨੁਸਾਰ ਸੰਦਾਂ ਦੀ ਕਿੱਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 5 ਦਿਨਾ ਦੀ ਟਰੇਨਿੰਗ ਵਾਲੇ ਇੱਕ ਲੱਖ ਰੁਪਏ ਤੱਕ ਦਾ ਲਨ ਅਤੇ 15 ਦਿਨਾ ਦੀ ਟਰਨਿਗ ਵਾਲੇ 3 ਲੱਖ ਰੁਪਏ ਦਾ ਲੋਨ ਬਹੁਤ ਘੱਟ ਵਿਆਜ ਤੇ ਲੈ ਸਕਦੇ ਹਨ ।

            ਇਸ ਮੌਕੇ ਤੇ ਸੰਸਥਾ ਦੇ ਐਮ.ਡੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਸਕੀਮ ਉਹਨਾ ਲੋਕਾਂ ਲਈ ਚਲਾਈ ਗਈ ਹੈ ਜਿਹੜੇ ਆਪਣੇ ਕੰਮ ਵਿਚ ਪੂਰੇ ਮਾਹਿਰ ਹਨ ਪਰ ਘੱਟ ਪੜ੍ਹੇ ਲਿਖੇ ਹੋਣ ਕਰਕੇ, ਅਧੁਨਿਕ ਸੰਦਾਂ ਦੀ ਕਮੀ ਕਰਕੇ, ਪੈਸੇ ਦੀ ਕਮੀਂ ਹੋਣ ਕਰਕੇ ਜਾਂ ਲਾਇਸਸ ਨਾ ਹੋਣ ਕਰਕੇ ਆਪਣੇ ਕਾਰੋਬਾਰਾਂ ‘ਚ ਪਿੱਛੇ ਰਹਿ ਗਏ ਹਨ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਗੁਰਸੇਵਕ ਸਿੰਘ, ਪੱਤੋ ਹੀਰਾ ਸਿੰਘ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ, ਕੁਲਦੀਪ ਸਿੰਘ ਬਲਾਕ ਸਮਤੀ ਮੈਂਬਰ, ਕਰਮ ਸਿੰਘ ਨੰਬਰਦਾਰ, ਜਗਸੀਰ ਸਿੰਘ ਸੀਰਾ ਸੁਸਾਇਟੀ ਮੈਂਬਰ, ਮੈਡਮ ਕੁਲਦੀਪ ਕੌਰ, ਮੈਡਮ ਮੁਕਤਾ ਦੇਵੀ, ਟਰੇਨਰ ਬਲਜੀਤ ਸਿੰਘ, ਸੁਖਜੀਵਨ ਸਿੰਘ ਰੌਂਤਾ ਡਿਵੀਜ਼ਨ ਪ੍ਰਧਾਨ ਫਿਰੋਜ਼ਪੁਰ ਤੋਂ ਇਲਾਵਾ ਸਕੂਲ ਦੇ ਸਟਾਫ ਮੈਂਬਰ ਵੀ ਸ਼ਾਮਿਲ ਸਨ।

———————————————————-

ਐੱਸ ਡੀ ਐਮ ਸਵਾਤੀ ਵੱਲੋਂ ਨਵੀਂ ਪਹਿਲ ਕਦਮੀ

ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ   

 ਨਿਹਾਲ ਸਿੰਘ ਵਾਲਾ / 05 ਨਵੰਬਰ 2024/ ਰਾਜਵਿੰਦਰ ਰੌਂਤਾ

              ਨਿਹਾਲ ਸਿੰਘ ਵਾਲਾ ਤਹਿਸੀਲ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਐਸ.ਡੀ.ਐਮ. ਸਵਾਤੀ ਵੱਲੋਂ ਉਹਨਾਂ ਦੇ ਪਿੰਡ ਜਾ ਕੇ ਸਨਮਾਨਿਤ ਕੀਤਾ ਗਿਆ। ਪਿੰਡ ਬੱਧਣੀ ਕਲਾਂ ਦੇ ਗੁਰਜੰਟ ਸਿੰਘ, ਲੋਪੋ ਦੇ ਧਰਮਿੰਦਰ ਸਿੰਘ ਤੇ ਕੁੱਸਾ ਦੇ ਅਮਰਪਾਲ ਸਿੰਘ ਤਿੰਨ ਕਿਸਾਨਾਂ ਨੂੰ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਅਤੇ ਏ ਡੀ ਓ ਰਚਨਦੀਪ ਕੌਰ ਨੇ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਵੱਲੋਂ ਸਨਮਾਨਤ ਕੀਤਾ।  ਐਸ.ਡੀ.ਐਮ. ਸਵਾਤੀ ਨੇ ਕਿਹਾ ਕਿ ਅਜੋਕਾ ਵਾਤਵਰਨ ਦੂਸ਼ਿਤ ਹੋ ਰਿਹਾ ਹੈ। ਸਾਫ਼ ਸੁਥਰੇ ਤੇ ਸ਼ੁੱਧ ਵਾਤਾਵਰਨ ਲਈ ਹਵਾ, ਧਰਤੀ, ਪਾਣੀ ਦੀ ਸ਼ੁੱਧਤਾ ਦੀ ਮੁੱਖ ਲੋੜ ਹੈ। ਸਾਨੂੰ ਸਭ ਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਕੇਸ ਬਹੁਤ ਘਟੇ ਹਨ ਜੋ ਕਿ ਸਾਡੇ ਦਫ਼ਤਰ ਅਮਲੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਦੋ ਮਹੀਨੇ ਦੀ ਅਣਥਕ ਕੋਸ਼ਿਸ਼ ਨੂੰ ਫ਼ਲ ਮਿਲਿਆ ਹੈ ਅਤੇ ਸਮਾਜ ਸੇਵਾ ਵਾਤਾਵਰਨ ਪ੍ਰੇਮੀਆਂ ਦਾ ਵੀ ਯੋਗਦਾਨ ਹੈ। ਹਲਕੇ ਵਿਚ ਪਰਾਲੀ ਨਾ ਸਾੜਨ ਵਾਲੇ ਪੰਜਤਾਲੀ ਕਿਸਾਨਾਂ ਨੂੰ ਸਨਮਾਨਤ ਕੀਤਾ ਜਾਵੇਗਾ। ਜਿਸ ਵਿਚ ਪ੍ਰਸੰਸ਼ਾ ਪੱਤਰ, ਇਕ ਪੌਦਾ ਅਤੇ ਮਠਿਆਈ ਦਾ ਡੱਬਾ ਦਿੱਤਾ ਜਾ ਰਿਹਾ ਹੈ।

          ਐਸ.ਡੀ.ਐਮ. ਸਵਾਤੀ ਨੇ ਸਮੂਹ ਲੋਕਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਉਹਨਾਂ ਦੱਸਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀ ਆਰ 126 ਝੋਨੇ ਦੀ ਪਰਾਲੀ ਦੀ ਖਪਤ ਲਈ ਪੰਜ ਹਜਾਰ ਰੁਪਏ ਪ੍ਰਤੀ ਏਕੜ ਖਰਚ ਆਉਂਦਾ ਹੈ। ਮੁਆਵਜ਼ਾ ਦੇਵੇ। ਇਹਨਾ ਕਿਸਾਨਾਂ ਨੇ ਕਿਹਾ ਕਿ ਅਸੀਂ ਪੰਜ ਸੱਤ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਪਹਿਲਾਂ ਪਹਿਲਾਂ ਮੁਸ਼ਕਲ ਜਰੂਰ ਆਉਂਦੀ ਹੈ ਹੁਣ ਸਾਨੂੰ ਪਰਾਲੀ ਕਿਓਂਟਣ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ। ਧਰਤੀ ਪਾਣੀ ਹਵਾ ਬਚਾਉਣ ਦੀ ਬਹੁਤ ਲੋੜ ਹੈ।

———————————————————-

ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਨੂੰ ਪੁਸਤਕ ਭੇਟ ਕੀਤੀ

ਪੁਸਤਕ ਸਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ ਹੈ  -ਸਵਾਤੀ   

ਨਿਹਾਲ ਸਿੰਘ ਵਾਲਾ / 05 ਨਵੰਬਰ 2024/ ਭਵਨਦੀਪ 

            ਲੇਖਕ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਨੇ ਆਪਣੀ ਦੂਜੀ ਪੁਸਤਕ ‘ਮੇਰਾ ਹੱਕ ਬਣਦਾ ਏ ਨਾ’ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਦੇ ਮੈਜਿਸਟਰੇਟ ਸਵਾਤੀ ਜੀ ਨੂੰ ਭੇਟ ਕੀਤੀ। ਇਸ ਸਮੇਂ ਐਸ.ਡੀ.ਐਮ. ਸਵਾਤੀ ਨੇ ਰਾਜਵਿੰਦਰ ਰੌਂਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਆਖਿਆ ਕਿ ਸਾਡੇ ਸਮਾਜ ਨੂੰ ਸੋਹਣਾ ਤੇ ਨਰੋਆ ਬਣਾਉਣ ਲਈ ਸਹਿਤ ਦੀ ਬਹੁਤ ਮਹੱਤਤਾ ਹੈ।ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ ਅਤੇ ਚੰਗਾ ਸਮਾਜ ਸਿਰਜਣ ਵਿੱਚ ਭਰਵਾਂ ਯੋਗਦਾਨ ਪਾ ਸਕਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਸਤਕ ਸਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ ਹੈ।

           ਇਸ ਸਮੇਂ ਸ਼ਾਇਰ ਸੁਤੰਤਰ ਰਾਏ, ਸੁਪਰਡੈਂਟ ਸਤਵਿੰਦਰ ਕੌਰ ਵੀ ਮੌਜੂਦ ਸਨ। ਉਹਨਾਂ ਨੇ ਰੌਂਤਾ ਦੀ ਨਵੀਂ ਪੁਸਤਕ ਨੂੰ ਜੀ ਆਇਆਂ ਨੂੰ ਆਖਦਿਆਂ ਰਾਜਵਿੰਦਰ ਰੌਂਤਾ ਨੂੰ ਮੁਬਾਰਕ ਆਖੀ।

———————————————————-

ਅਕਾਲੀ ਦਲ ਵੱਲੋਂ ਕਿਸਾਨ ਮਸਲਿਆਂ ਦੇ ਹੱਲ ਲਈ ਧਰਨਾ

ਡੀ.ਏ.ਪੀ ਖਾਦ ਦੀ ਘਾਟ ਅਤੇ ਕਾਲਾ ਬਾਜਾਰੀ ਦਾ ਹੱਲ ਕੀਤਾ ਜਾਵੇ  -ਭਾਰਤੀ ਪੱਤੋ

ਨਿਹਾਲ ਸਿੰਘ ਵਾਲਾ / 05 ਨਵੰਬਰ 2024/ ਰਾਜਵਿੰਦਰ ਰੌਂਤਾ

            ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਏਥੇ ਕਚਿਹਰੀਆਂ ਵਿੱਚ ਕੇਂਦਰ ਦੀ ਬੀ.ਜੇ.ਪੀ ਸਰਕਾਰ ਅਤੇ ਪੰਜਾਬ ਵਿੱਚਲੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਮਿਲੀ ਭੁਗਤ ਅਤੇ ਡੂੰਘੀ ਸਾਜਿਸ਼ ਤਹਿਤ ਪੰਜਾਬ ਵਿੱਚ ਝੋਨੇ ਦੀ ਖਰੀਦ ਵਿਚ ਵੱਡਾ ਸੰਕਟ ਖੜ੍ਹਾ ਕਰਨ ਦਾ ਦੋਸ਼ ਲਗਾਉਂਦਿਆਂ ਰੋਸ ਧਰਨਾ ਦੇਕੇ ਐੱਸਡੀਐਮ ਨਿਹਾਲ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਚੇਅਰਮੈਨ ਭਾਰਤੀ ਪੱਤੋ, ਸੁਖਚੈਨ ਸਿੰਘ ਢਿੱਲੋ ਬਲਦੇਵ ਸਿੰਘ ਮਾਣੂਕੇ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਕਿਸਾਨ 18-20 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ।ਕਿਸਾਨ ਨੂੰ ਐਮ.ਐਸ.ਪੀ ਤੋਂ ਘੱਟ ਰੇਟ ਤੇ ਝੋਨਾਂ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਸਾਨੀ ਦੀ ਦਿਨ ਦਿਹਾੜੇ ਖੁੱਲੀ ਲੁੱਟ ਕੀਤੀ ਜਾ ਰਹੀ ਹੈ । ਬਾਅਦ ਵਿਚ ਅਕਾਲੀ ਦਲ ਦੇ ਆਗੂਆਂ ਨੇ ਰਾਜਪਾਲ ਦੇ ਨਾਮ ਐਸਡੀਐਮ ਰਾਹੀਂ ਮੰਗ ਪੱਤਰ ਦਿੱਤਾ।

               ਇਸ ਸਮੇਂ ਚੇਅਰਮੈਨ ਖਣਮੁਖ ਭਾਰਤੀ ਪੱਤੋ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਬਲਦੇਵ ਸਿੰਘ ਮਾਣੂਕੇ, ਅਜੀਤ ਪਾਲ ਸਿੰਘ ਰਣੀਆ, ਅਤਿੰਦਰਪਾਲ ਸਿੰਘ, ਡਾਕਟਰ ਅਜਮੇਰ ਸਿੰਘ ਦੀਨਾ, ਜਸਵਿੰਦਰ ਸਿੰਘ ਦੀਦਾਰੇਵਾਲਾ, ਇੰਦਰਜੀਤ ਸਿੰਘ ਭਾਗੀਕੇ ਆਦਿ ਹਾਜਰ ਸਨ।

———————————————————-

ਮਾਸਟਰ ਹਰਜੰਟ ਸਿੰਘ ਬੌਡੇ ਦਾ ਪੰਚਾਇਤ ਵੱਲੋਂ ਸਵਾਗਤ   

ਨਿਹਾਲ ਸਿੰਘ ਵਾਲਾ / 01 ਨਵੰਬਰ 2024/ ਰਾਜਵਿੰਦਰ ਰੌਂਤਾ

           ਪਿੰਡ ਰੌਂਤਾ ਦੇ ਸ਼ਹੀਦ ਹਰਵਿੰਦਰ ਸਿੰਘ ਸੀਨੀਅਰ ਸੈਕਡਰੀ ਸਕੂਲ ਵਿਖੇ ਬੌਡੇ ਤੋਂ ਅਧਿਆਪਕ ਤੋਂ ਤਰੱਕੀ ਕਰਕੇ ਲੈਕਚਰਾਰ ਬਣੇ ਲੈਕਚਰਾਰ ਹਰਜੰਟ ਸਿੰਘ ਬੌਡੇ ਦਾ ਸਰਪੰਚ ਗੁਰਸੇਵਕ ਸਿੰਘ ਅਤੇ ਪੰਚਾਇਤ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮੇਂ ਉਹਨਾਂ ਨਾਲ ਲੇਖਕ ਰਾਜਵਿੰਦਰ ਰੌਤਾ ਵੱਲੋਂ ਆਪਣੀ ਪੁਸਤਕ ‘ਮੇਰਾ ਹੱਕ ਬਣਦਾ ਏ ਨਾ’ ਵੀ ਸੂਬਾਈ ਅਧਿਆਪਕ ਆਗੂ ਹਰਜੰਟ ਸਿੰਘ ਬੌਡੇ ਨੂੰ ਭੇਟ ਕੀਤੀ ਗਈ। ਪ੍ਰਿੰਸੀਪਲ ਤੇਜਿੰਦਰ ਸਿੰਘ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਆਖਿਆ। ਮਾਸਟਰ ਹਰਜੰਟ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮਰਪਣ ਭਾਵਨਾ ਨਾਲ ਬੱਚਿਆਂ ਦੇ ਸ਼ਾਨਦਾਰ ਭਵਿੱਖ ਲਈ ਪੜ੍ਹਾਈ ਕਰਾਵਾਂਗਾ।

           ਇਸ ਸਮੇਂ ਸਮੂਹ ਅਧਿਆਪਕ, ਸਰਪੰਚ ਗੁਰਸੇਵਕ ਸਿੰਘ, ਪੰਚ ਮਨਜੀਤ ਸਿੰਘ ਜੀਤੀ ਅਤੇ ਅਮਰਜੀਤ ਸਿੰਘ ਭੁੱਲਰ, ਕੈਪਟਨ ਹਰਬੰਸ ਸਿੰਘ ਆਦਿ ਗ੍ਰਾਮ ਪੰਚਾਇਤ ਦੇ ਨੁਮਾਇਦੇ ਹਾਜ਼ਰ ਸਨ। ਸਰਪੰਚ ਗੁਰਸੇਵਕ ਸਿੰਘ ਨੇ ਭਰੋਸਾ ਦਿਵਾਇਆ ਕਿ ਸਕੂਲ ਦੀ ਬੇਹਤਰੀ ਲਈ ਪੰਚਾਇਤ ਸਦਾ ਹਾਜ਼ਰ ਰਹੇਗੀ।

———————————————————-

ਮੈਂ ਪੱਗ ਨੂੰ ਦਾਗ਼ ਨਹੀਂ ਲੱਗਣ ਦੇਵਾਂਗਾ -ਸੁਖਹਰਪ੍ਰੀਤ ਸਿੰਘ ਰੋਡੇ   

ਨਿਹਾਲ ਸਿੰਘ ਵਾਲਾ / 01 ਨਵੰਬਰ 2024/ ਰਾਜਵਿੰਦਰ ਰੌਂਤਾ

              ਮੋਗਾ ਜਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋਂ ਹੀਰਾ ਸਿੰਘ ਵਿੱਖੇ ਸੀਨੀਅਰ ਅਕਾਲੀ ਆਗੂ ਖਣਮੁਖ ਭਾਰਤੀ ਦੇ ਗ੍ਰਹਿ ਵਿੱਖੇ ਵਰਕਰ ਮਿਲਣੀ ਅਤੇ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਬਣਨ ਤੇ ਸਨਮਾਨਿਤ ਕੀਤਾ ਗਿਆ।ਹਲਕੇ ਦੀਆਂ ਉੱਘੀਆਂ ਰਾਜਨੀਤਕ ਸ਼ਖਸੀਅਤਾਂ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਸਨ। ਸਮਾਗਮ ਦੌਰਾਨ ਖਨਮੁੱਖ ਭਾਰਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਡਾ ਦਲਜੀਤ ਸਿੰਘ ਚੀਮਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਥੇਦਾਰ ਰੋਡੇ ਦੀ ਚੋਣ ਨਾਲ ਸਮੁੱਚੇ ਮੋਗਾ ਜ਼ਿਲ੍ਹੇ ਦਾ ਮਾਣ ਸਨਮਾਨ ਵਧਿਆ ਹੈ। ਰਾਜਵਿੰਦਰ ਸਿੰਘ ਧਰਮਕੋਟ ਸੀਨੀਅਰ ਅਕਾਲੀ ਆਗੂ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਪੰਥ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਨਾਕਾਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ਦੀ ਜਿੱਤ ਹੈ।ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਅੱਜ ਪੰਜਾਬ, ਪੰਥ ਅਤੇ ਗੁਰਦੁਆਰਿਆਂ ਵਿੱਚਲੀ ਮਰਿਆਦਾ ਨੂੰ ਬਹਾਲ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ। ਜਥੇਦਾਰ ਸੁਖਹਰਪ੍ਰੀਤ ਸਿੰਘ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਦਿੱਤੀ ਹੋਈ ਪੱਗ ਨੂੰ ਦਾਗ਼ ਨਹੀਂ ਲੱਗਣ ਦੇਣਗੇ।ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਉਪਰੰਤ ਜਥੇਦਾਰ ਰੋਡੇ ਨੇ ਗੁਰਦੁਆਰਾ ਸ਼੍ਰੀ ਜ਼ਫਰਨਾਮਾ ਦੀਨਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਪੰਥਕ ਭਲਾਈ ਸੇਵਾ ਲਈ ਸਮਰਪਿਤ ਹੋਣ ਲਈ ਅਰਦਾਸ ਬੇਨਤੀ ਕੀਤੀ

          ਇਸ ਸਮੇਂ ਚੇਅਰਮੈਨ, ਪੰਡਤ ਅਵਤਾਰ ਚੰਦ, ਜਗਰੂਪ ਸਿੰਘ ਕੁੱਸਾ, ਡਾ. ਸੁਰਜੀਤ ਸਿੰਘ ਨੰਗਲ, ਸਾਬਕਾ ਸਰਪੰਚ ਤਾਰਾ ਸਿੰਘ ਮਾਣੂੰਕੇ, ਸਰਪੰਚ ਕੁਲਦੀਪ ਸਿੰਘ ਮਧੇਕੇ, ਗੁਰਮੀਤ ਸਿੰਘ ਦੀਨਾ, ਛਿੰਦਰਪਾਲ ਸਿੰਘ ਹਿੰਮਤਪੁਰਾ, ਕਰਮ ਸਿੰਘ ਹਿੰਮਤਪੁਰਾ, ਬਾਈ ਸੁਖਦਰਸ਼ਨ ਸਿੰਘ ਬਰਾੜ, ਜੀਤ ਸਿੰਘ ਬਰਾੜ ਪੱਤੋਂ, ਡਾ. ਅਜਮੇਰ ਸਿੰਘ ਦੀਨਾ, ਕਮਲਜੀਤ ਪੁਰੀ, ਜੀਵਨ ਤਿਵਾੜੀ, ਮਨੋਹਰ ਲਾਲ, ਅਤਿੰਦਰ ਸਿੰਘ ਦੀਨਾ, ਮੋਹਨ ਲਾਲ ਰੌਂਤਾ, ਗੁਰਚਰਨ ਸਿੰਘ ਰੌਂਤਾ, ਗੁਰਦੀਪ ਸਿੰਘ ਰੌਂਤਾ, ਬੂਟਾ ਸਿੰਘ, ਡਾਇਰੈਕਟਰ ਬਲਵੀਰ ਸਿੰਘ, ਰਾਮ ਸਿੰਘ ਪੱਤੋ, ਕਾਕਾ ਸਹੋਤਾ, ਗੁਰਦੀਪ ਸਿੰਘ ਨਿਹਾਲ ਸਿੰਘ ਵਾਲਾ, ਦਵਿੰਦਰ ਬਰਾੜ ਦੀਦਰੇਵਾਲਾ, ਵਿੱਕੀ ਪੱਤੋ, ਪਵਨ ਪੱਤੋ, ਨਿੱਕਾ ਪੱਤੋ, ਗੱਬਰ ਸਿੰਘ ਪੰਚ ਪੱਤੋ, ਮਿਣਕੂ ਭਾਰਤੀ ਪੱਤੋ, ਪੂਰਨ ਪੱਤੋ, ਗੋਲਡੀ ਪੱਤੋ, ਦਲਜੀਤ ਸਿੰਘ ਬਜਾਜ ਸਕੱਤਰ, ਗੁਰਮੁਖ ਸਿੰਘ, ਛਟਦਮਨ ਭਾਗ, ਜਗਦੀਪ ਸਿੰਘ ਰੋਡੇ ਪਰਮਜੀਤ ਸਿੰਘ ਮਾਣੂਕੇ, ਸੀਰਾ ਪੱਤੋ, ਬਿੱਟੂ ਪੱਤੋ ਆਦਿ ਮੌਜੂਦ ਸਨ।

———————————————————-

ਸਰਬੱਤ ਦਾ ਭਲਾ ਟਰੱਸਟ ਵੱਲੋਂ ਧਰਮਕੋਟ ਵਿਖੇ ਸਿਲਾਈ ਅਤੇ ਕੰਪਿਊਟਰ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ  

  ਧਰਮਕੋਟ/ 29 ਅਕਤੂਬਰ 2024/ ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਧਰਮਕੋਟ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੁਦ ਹਾਜਰ ਹੋ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਇਸ ਮੌਕੇ ਸਿਲਾਈ ਮੈਡਮ ਅਮਰਜੀਤ ਕੌਰ ਅਤੇ ਕੰਪਿਊਟਰ ਮੈਡਮ ਸੰਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਸਨ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਵੱਲੋਂ ਹਾਜਰ ਹੋਏ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਅਤੇ ਟਰੱਸਟੀ ਰਾਮ ਸਿੰਘ ਜਾਨੀਆ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ। ਧਰਮਕੋਟ ਦੀ ਟੀਮ ਬਲੱਡ ਡੋਨਰਜ ਕਲੱਬ ਐਂਡ ਵੈਲਫੇਅਰ ਸੋਸਾਇਟੀ ਅਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੋਸਾਇਟੀ ਧਰਮਕੋਟ ਵੱਲੋਂ ਪ੍ਰੀਖਿਆਂ ਕੇਂਦਰ ਵਿਖੇ ਹਰ ਤਰ੍ਹਾਂ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਮੈਡਮ ਭਾਵਨਾ ਸ਼ਰਮਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਅੰਚਲ ਅਰੋੜਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

             ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ, ਬਲਕਾਰ ਸਿੰਘ ਛਾਬੜਾ ਜਨਰਲ ਸੈਕਟਰੀ, ਡਾ. ਬਲਜਿੰਦਰ ਸਿੰਘ ਸਿੱਧੂ ਵਾਈਸ ਪ੍ਰਧਾਨ, ਮਾਸਟਰ ਮੋਹਿਤ, ਡਾ. ਸੁਰਿੰਦਰ ਪਾਲ ਜਨੇਜਾ ਵਾਈਸ ਪ੍ਰਧਾਨ, ਡਾਕਟਰ ਜਸਵੰਤ ਸਿੰਘ ਚੇਅਰਮੈਨ, ਪ੍ਰੀਤਮ ਲਾਲ ਭਾਰਤਵਾਜ ਚੇਅਰਮੈਨ, ਮਾਸਟਰ ਗੋਪਾਲ ਕ੍ਰਿਸ਼ਨ ਕੌੜਾ ਸਰਪ੍ਰਸਤ, ਸਿੰਦਰਪਾਲ ਸਿੰਘ, ਅਸ਼ਵਨੀ ਕੁਮਾਰ ਪੰਮਾ ਕਪੂਰ, ਮਾਸਟਰ ਪ੍ਰੇਮ ਸਿੰਘ ਪ੍ਰਧਾਨ, ਮਾਸਟਰ ਵਿਨੇ ਕੁਮਾਰ ਅਰੋੜਾ ਜਨਰਲ ਸੈਕਟਰੀ, ਮਾਸਟਰ ਅਮਨਦੀਪ ਵਰਮਾ ਕੈਸ਼ੀਅਰ, ਅਸ਼ੋਕ ਕੁਮਾਰ ਬਜਾਜ ਐਮ ਸੀ, ਹਰਦੀਪ ਸਿੰਘ ਕੰਨੀਆ, ਸਤਨਾਮ ਸਿੰਘ ਏਡੀ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————————-

ਪਿੰਡ ਦੀਆਂ ਔਰਤਾਂ ਨੂੰ ਹੁਨਰਮੰਦ ਬਣਨ ਦੀ ਲੋੜ -ਰੂਬੀ ਦਿਓਲ

  ਦੌਲਤਪੁਰਾ ਨੀਵਾਂ/ 22 ਅਕਤੂਬਰ 2024/ ਭਵਨਦੀਪ

            ਪਿੰਡ ਦੌਲਤਪੁਰਾ ਨੀਵਾਂ ਦੀ ਜੰਮਪਲ ਅਮਰੀਕਾ ਨਿਵਾਸੀ ਰੂਬੀ ਦਿਓਲ ਚੀਫ਼ ਆਪਰੇਸ਼ਨ ਅਫ਼ਸਰ, ਅਲਰਟ ਇੰਟਰਪ੍ਰਾਈਜ਼ ਆਪਣੇ ਪਿੰਡ ਦੇ ਦੌਰੇ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪੰਚਾਇਤ ਅਤੇ ਵਿਦਿਆਰਥੀ ਭਲਾਈ ਗਰੁੱਪ ਵੱਲੋਂ ਸਥਾਪਿਤ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਗਏ।ਕੇਂਦਰ ਵਿੱਚ ਪਹੁੰਚਣ ‘ਤੇ ਸੰਚਾਲਕ ਪ੍ਰੋ. ਬਲਵਿੰਦਰ ਸਿੰਘ ਨੇ ਰੂਬੀ ਦਿਓਲ ਨੂੰ ਜੀ ਆਇਆਂ ਕਿਹਾ।ਉਨ੍ਹਾਂ ਦੱਸਿਆ ਕਿ ਪਿੰਡ ਦੀ ਧਰਮਸ਼ਾਲਾ ਵਿਚ ਖੋਲ੍ਹੇ ਗਏ ਇਸ ਕੇਂਦਰ ਦੇ ਨਵੀਨੀਕਰਨ ਲਈ ਰੂਬੀ ਦਿਓਲ ਨੇ ਇੱਕ ਲੱਖ ਰਪਏ ਦਾਨ ਰਾਸ਼ੀ ਦਿੱਤੀ ਸੀ ਜਿਸ ਨਾਲ ਪੇਂਟ ਅਤੇ ਹੋਰ ਸਹੂਲਤਾਂ ਪੂਰੀਆਂ ਕੀਤੀਆਂ ਗਈਆਂ।ਨਵੀਂ ਦਿਖ ਵਾਲੀ ਇਮਾਰਤ ਨੂੰ ਦੇਖ ਕੇ ਰੂਬੀ ਦਿਓਲ ਬਹੁਤ ਖੁਸ਼ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿਚ ਰੂਬੀ ਦਿਓਲ ਨੇ ਸਿਖਿਆਰਥਣਾਂ ਨੂੰ ਹੁਨਰਮੰਦ ਹੋਣ ‘ਤੇ ਜ਼ੋਰ ਦਿੱਤਾ ਤਾਂ ਜੋ ਉਹ ਸਵੈ-ਨਿਰਭਰ ਹੋ ਸਕਣ।

          ਇਸ ਮੌਕੇ ਸੀਐਚਟੀ ਬਲਕਰਨ ਸਿੰਘ, ਪਿੰ. ਬਲਜੀਤ ਕੌਰ, ਟ੍ਰੇਨਰ ਟੀਚਰ ਬਲਜਿੰਦਰ ਕੌਰ, ਸੰਦੀਪ ਕੌਰ, ਸੀਤਾ ਰਾਣੀ ਤੋਂ ਬਿਨਾਂ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਸਿਖਿਆਰਥਣਾਂ ਹਾਜ਼ਰ ਸਨ। ਰੂਬੀ ਦਿਓਲ ਨੇ ਕੇਂਦਰ ਦੀਆਂ ਸਿਖਿਆਰਥਣਾਂ ਲਈ ਹਰ ਤਰ੍ਹਾਂ ਦੀ ਮੱਦਦ ਦੇਣ ਦਾ ਭਰੋਸਾ ਦਿਵਾਇਆ।

———————————————————-

ਗੁਰਦੁਆਰਾ ਚੰਦ ਪੁਰਾਣਾ ‘ਚ ਮਨਾਇਆ ਗਿਆ ਸੰਗਰਾਂਦ ਅਤੇ ਪੁੰਨਿਆਂ ਦਾ ਦਿਹਾੜਾ

ਜ਼ਿੰਦਗੀ ਦਾ ਹਰ ਪਲ ਸਾਨੂੰ ਪਰਮਾਤਮਾ ਦੀ ਦਾਤ ਸਮਝ ਕੇ ਜਿਉਣਾ ਚਾਹੀਦਾ ਹੈ -ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ

ਬਾਘਾ ਪੁਰਾਣਾ/ 18 ਅਕਤੂਬਰ 2024/ ਭਵਨਦੀਪ ਸਿੰਘ ਪੁਰਬਾ

             ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ, ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੁਨਿਆ ਅਤੇ ਸੰਗਰਾਂਦ ਦਾ ਪਵਿਤ੍ਰ ਦਿਹਾੜਾ ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਇਆ ਅਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਜਿਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਹਜੂਰੀ ਰਾਗੀ ਭਾਈ ਸੋਹਣ ਸਿੰਘ ਅਤੇ ਭਾਈ ਇਕਬਾਲ ਸਿੰਘ ਲੰਗੇਆਣਾ ਵੱਲੋਂ ਗੁਰਬਾਣੀ ਕੀਰਤਨ ਰਾਈਸ ਸੰਗਤਾਂ ਨੂੰ ਗੁਰੂ ਜਸ ਸੁਣਾਇਆ ਜਿਸ ਨਾਲ ਸੰਗਤਾਂ ਦੇ ਮਨ ਪਵਿੱਤਰ ਹੋ ਗਏ। ਕੀਰਤਨ ਦੌਰਾਨ ਰੱਬੀ ਬਾਣੀ ਦੇ ਸਿੱਖਿਆਕ ਅਤੇ ਆਤਮਿਕ ਮਹੱਤਵ ਨੂੰ ਬਿਆਨ ਕੀਤਾ ਗਿਆ, ਜਿਸ ਨੇ ਸ਼ਰਧਾਲੂਆਂ ਦੇ ਹਿਰਦੇ ਵਿੱਚ ਆਤਮਕ ਚੇਤਨਾ ਨੂੰ ਜਗਾਇਆ। ਇਸ ਤੋਂ ਇਲਾਵਾ, ਪ੍ਰਸਿੱਧ ਕਵੀਸਰੀ ਜਥਾ ਵੀਰਭਾਨ ਸਿੰਘ ਮਾਲਵਾ ਨੇ ਕਵੀਸ਼ਰੀਆਂ ਸੁਣਾਕੇ ਸੰਗਤਾਂ ਨੂੰ ਧਾਰਮਿਕ ਰਸ ਤੋਂ ਭਰਪੂਰ ਕੀਤਾ। ਇਸ ਮੌਕੇ ‘ਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲਿਆਂ ਨੇ ਪ੍ਰਵਚਨ ਕੀਤੇ। ਉਨ੍ਹਾਂ ਕਿਹਾ, “ਸੰਗਰਾਂਦ ਦਾ ਦਿਹਾੜਾ ਅੰਦਰੂਨੀ ਪਰਿਵਰਤਨ ਦਾ ਰਾਹ ਹੈ। ਹਰ ਮਹੀਨਾ ਸਾਨੂੰ ਇੱਕ ਨਵੀਂ ਉਮੀਦ ਅਤੇ ਨਵੀਂ ਦਿਸ਼ਾ ਦੇ ਵੱਲ ਪੇਸ਼ ਕਰਦਾ ਹੈ। ਕੱਤਕ ਮਹੀਨੇ ਵਿੱਚ, ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹਰੇਕ ਸਮਾਂ ਮੌਕੇ ਦੇ ਅਨੁਸਾਰ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ। ਸੰਗਰਾਂਦਾਂ ਦੇ ਦਿਹਾੜੇ ਸਾਨੂੰ ਯਾਦ ਦਿਲਾਉਂਦੇ ਹਨ ਕਿ ਸਾਡੇ ਜੀਵਨ ਦਾ ਹਰ ਪਲ ਮੁੱਲਵਾਨ ਹੈ ਅਤੇ ਸਾਨੂੰ ਇਸਦੀ ਕਦਰ ਕਰਨੀ ਚਾਹੀਦੀ ਹੈ।”

          ਕੱਤਕ ਮਹੀਨੇ ਦੀ ਧਾਰਮਿਕ ਮਹੱਤਤਾ ਬਾਰੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ “ਕੱਤਕ ਮਹੀਨਾ ਸਾਡੇ ਜੀਵਨ ਵਿੱਚ ਇਕ ਖਾਸ ਰੂਹਾਨੀ ਦਿਸ਼ਾ ਅਤੇ ਸਫਲਤਾ ਦੀ ਮਿਸਾਲ ਹੈ। ਜਿਵੇਂ ਰੁੱਤਾਂ ਬਦਲਦੀਆਂ ਹਨ, ਤਿਵੇਂ ਮਨੁੱਖੀ ਜੀਵਨ ਵਿੱਚ ਵੀ ਬਦਲਾਅ ਦੀ ਲੋੜ ਹੈ। ਕੱਤਕ ਮਹੀਨਾ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਵਿੱਚ ਸਫਲਤਾ ਨੂੰ ਪਾਉਣ ਲਈ ਸਿਰਫ਼ ਭਾਵਨਾਵਾਂ ਹੀ ਨਹੀਂ, ਗੁਰੂ ਘਰ ਦੀ ਸੇਵਾ ਅਤੇ ਗੁਰਬਾਣੀ ਦਾ ਅਧਿਐਨ ਵੀ ਜਰੂਰੀ ਹੈ।” ਉਨ੍ਹਾਂ ਕਿਹਾ, “ਇਸ ਮਹੀਨੇ ਵਿੱਚ ਪ੍ਰਕਿਰਤੀ ਸਾਫ਼ ਹੋਣ ਦੀ ਪੂਰੀ ਪ੍ਰਕਿਰਿਆ ਵਿੱਚ ਹੁੰਦੀ ਹੈ ਅਤੇ ਮਨੁੱਖ ਨੂੰ ਵੀ ਆਪਣੀ ਅੰਦਰੂਨੀ ਸਫ਼ਾਈ ਦੇ ਰਾਹੇ ਜਾ ਕੇ ਸੱਚਾਈ, ਦਯਾ ਅਤੇ ਧੀਰਜ ਜਿਹਾ ਗੁਣ ਅਪਣਾਉਣਾ ਚਾਹੀਦਾ ਹੈ। ਕੱਤਕ ਸਾਨੂੰ ਸਿਖਾਉਂਦਾ ਹੈ ਕਿ ਰੁਹਾਨੀ ਪ੍ਰਗਤੀ ਲਈ ਗੁਰਬਾਣੀ ਦੇ ਮੱਤ ਨੂੰ ਮੰਨਣਾ ਅਤੇ ਹਰ ਇੱਕ ਦਿਨ ਨੂੰ ਪ੍ਰਮਾਤਮਾ ਦੀ ਦਾਤ ਸਮਝ ਕੇ ਜਿਉਣਾ ਜਰੂਰੀ ਹੈ। ਇਸ ਮਹੀਨੇ ਵਿਚ ਮਨੁੱਖ ਨੂੰ ਆਪਣੀ ਆਤਮਿਕ ਚੇਤਨਾ ਨੂੰ ਜਗਾਉਣ ਲਈ ਵਧੇਰੇ ਯਤਨ ਕਰਨੇ ਚਾਹੀਦੇ ਹਨ। ਜਿਵੇਂ ਕਿਸਾਨ ਫਸਲ ਕੱਟ ਕੇ ਵੱਡੀ ਮਿਹਨਤ ਕਰਦੇ ਹਨ, ਤਿਵੇਂ ਅਸੀਂ ਵੀ ਆਤਮਿਕ ਖੇਤਾਂ ਨੂੰ ਸਾਫ਼ ਕਰਕੇ, ਸੱਚਾਈ ਅਤੇ ਪਿਆਰ ਦੇ ਬੀਜ ਬੀਜਣੇ ਹਨ।ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਮਨ ਨੂੰ ਸੰਸਾਰਕ ਮੋਹ ਮਾਇਆ ਤੋਂ ਹਟਾ ਕੇ ਪ੍ਰਭੂ ਚਰਨਾਂ ਵਿੱਚ ਲਗਾਈਏ।” ਬਾਬਾ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਸੰਗਰਾਂਦ ਦੇ ਮੌਕੇ ‘ਤੇ ਗੁਰੂ ਘਰ ਆ ਕੇ ਗੁਰਬਾਣੀ ਨੂੰ ਸੁਣਨ ਅਤੇ ਸਮਝਨ ਦਾ ਜਤਨ ਕਰਣ। “ਇਹ ਸਮੇਂ ਦੇ ਅੰਗ ਹੁੰਦੇ ਹਨ ਜਿਹੜੇ ਸਾਨੂੰ ਆਪਣੇ ਅੰਦਰ ਦੀਆਂ ਅਸਲ ਮੱਤਾਂ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ।

        ਇਸ ਧਾਰਮਿਕ ਸਮਾਗਮ ਵਿੱਚ ਸਟੇਜ ਦੀ ਸੇਵਾ ਭਾਈ ਦਰਸ਼ਨ ਸਿੰਘ ਡਰੋਲੀ ਭਾਈ ਨੇ ਸੰਭਾਲੀ। ਇਸ ਭਾਈ ਸੁਖਜੀਵਨ ਸਿੰਘ ਸੁੱਖਾ ਮੋਗਾ, ਬਿੱਲੂ ਸਿੰਘ ਚੰਦਪੁਰਾਣਾ, ਡਾਕਟਰ ਅਵਤਾਰ ਸਿੰਘ, ਚਮਕੌਰ ਸਿੰਘ ਨੰਬਰਦਾਰ, ਅਜਮੇਰ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ, ਨਛੱਤਰ ਸਿੰਘ ਬਦੇਸ਼ਾਂ ਯੂ.ਕੇ., ਦਵਿੰਦਰ ਸਿੰਘ ਠੇਕੇਦਾਰ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਗਿੱਲ ਸ਼ਾਮਿਲ ਸਨ, ਜਿਨ੍ਹਾਂ ਨੇ ਸਮਾਗਮ ਵਿੱਚ ਪੂਰੇ ਸ਼ਰਧਾ ਭਾਵ ਨਾਲ ਹਿੱਸਾ ਲਿਆ।

———————————————————-

ਰੌਂਤਾ ਦੀ ਢਾਬ ਦੇ ਫਿਰਨ ਲੱਗੇ ਦਿਨ, ਲੋਕਾਂ ਨੂੰ ਆਉਣ ਲੱਗਾ ਸੁਖ ਦਾ ਸਾਹ

ਨਿਹਾਲ ਸਿੰਘ ਵਾਲਾ/ 09 ਅਕਤੂਬਰ 2024/ ਰਾਜਵਿੰਦਰ ਰੌਤਾਂ

              ਪਿੰਡ ਰੌਂਤਾ ਦੀ ਪੁਰਾਣੀ ਵੱਡੀ ਢਾਬ ਬਿਮਾਰੀਆਂ ਦੀ ਜੜ੍ਹ ਬਣੀ ਹੋਈ ਸੀ। ਭੈੜੀ ਬਦਬੂ ਮਾਰਦੀ ਸੀ। ਜਿਸ ਕਾਰਨ ਢਾਬ ਕਿਨਾਰਿਓਂ ਰੋਜ਼ਾਨਾ ਲੰਘਣ ਵਾਲੇ ਸਕੂਲੀ ਬੱਚੇ, ਹਸਪਤਾਲ ਤੇ ਬੱਸ ਅੱਡੇ ਆਉਣ ਜਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਸੀ।ਨੱਕ ਤੇ ਹੱਥ ਜਾਂ ਰੁਮਾਲ ਰਖ ਕੇ ਜਾਣਾ ਪੈਂਦਾ ਸੀ। ਹਰ ਵਾਰ ਚੋਣਾਂ ਵੇਲੇ ਇਸ ਛੱਪੜ ਦੀ ਸਾਫ ਸਫਾਈ, ਨਵੀਨੀਕਰਨ ਦਾ ਮੁੱਦਾ ਹੁੰਦਾ ਸੀ। ਪਰ ਅਨੇਕਾਂ ਸਾਲਾਂ ਤੋਂ ਪਰਨਾਲਾ ਉਥੇ ਦਾ ਉਥੇ ਰਿਹਾ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਗਰਾਂਟਾ ਵੀ ਮੁੜ ਜਾਂਦੀਆਂ ਰਹੀਆਂ। ਪਿਛਲੇ ਸਮੇਂ ਵੀ ਛੱਪੜ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਕਿਸੇ ਕਾਰਨ ਕਰਕੇ ਕੰਮ ਵਿੱਚ ਹੀ ਰਹਿ ਗਿਆ। ਪਿੰਡ ਦੇ ਪ੍ਰਬੰਧਕ ਜੇਈ ਦਵਿੰਦਰ ਸਿੰਘ ਦੀ ਅਗਵਾਈ ਹੇਠ ਸੰਤ ਜੰਗੀਆਣਾ ਦੀ ਅਰਦਾਸ ਕਰਨ ਮਗਰੋਂ ਜਾਰੀ ਹੋਏ ਛੱਪੜ ਦੇ ਨਵੀਨੀਕਰਨ ਤੇ ਸਾਫ਼ ਸਫ਼ਾਈ ਦੇ ਕੰਮ ਨੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਛੱਪੜ ਦਾ ਪਾਣੀ ਬਾਹਰ ਕੱਢਣ ਤੋਂ ਬਾਅਦ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਪਾਈ ਗਈ ਹੈ। ਆਪ ਪਾਰਟੀ ਆਗੂ ਹਰਮੇਲ ਸਿੰਘ ਲੱਭੀ ਨੇ ਦੱਸਿਆ ਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਹੰਭਲੇ ਨਾਲ ਇਹ ਵੱਡਾ ਲੋਕ ਸੇਵੀ ਕਾਰਜ ਸ਼ੁਰੂ ਹੋਇਆ ਹੈ। ਸਾਡੇ ਵੱਲੋਂ ਪਿੰਡ ਦੇ ਭਲੇ ਲਈ ਤੇ ਜਰੂਰੀ ਕੰਮ ਸੀ ਇਸ ਲਈ ਗਰਾਂਟ ਆਈ ਹੋਈ ਸੀ। ਇਹ ਕਾਰਜ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਯੋਗ ਨਾਲ ਮੁਕੰਮਲ ਹੋਣਾ ਹੈ।

           ਜਾਣਕਾਰੀ ਅਨੁਸਾਰ ਛੱਪੜ ਵਿੱਚ ਝੀਲ ਪਾਰਕ , ਸਾਫ ਪਾਣੀ ਕਰਨ ਲਈ ਖੂਹ ਅਤੇ ਗੁਰਦਵਾਰਾ ਸਾਹਿਬ ਨਾਲ ਵੱਖਰਾ ਸਰੋਵਰ ਆਦਿ ਬਣਾਇਆ ਜਾਵੇਗਾ। ਪਿੰਡ ਦੇ ਪਤਵੰਤੇ ਲੋਕਾਂ ਨੇ ਦੇਸ਼ ਵਿਦੇਸ਼ ਵਸਦੇ ਪਿੰਡ ਵਾਸੀਆਂ ਤੋਂ ਮੰਗ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਵੱਡੀ ਢਾਬ ਨੂੰ ਗੁਰੂ ਕੀ ਢਾਬ ਬਣਾਉਣ ਲਈ ਸਹਯੋਗ ਦਿੱਤਾ ਜਾਵੇ ਤਾਂ ਜੋ ਲੋਕ ਦੂਰੋਂ ਦੂਰੋਂ ਸੋਹਣਾ ਪਿੰਡ ਤੇ ਢਾਬ ਨੂੰ ਵੇਖਣ ਆਉਣ।ਇਸ ਸਮੇਂ ਦਰਸ਼ਨ ਸਿੰਘ ਪ੍ਰਧਾਨ, ਰੇਸ਼ਮ ਸਿੰਘ ਤੂਰ, ਅਜਮੇਰ ਸਿੰਘ ਰਾਇਕਾ, ਨੀਲਾ ਰਾਏ, ਕੌਰਾ ਭੁੱਲਰ, ਗੁਰਪਿਆਰ ਸਿੰਘ ਤੂਰ, ਰਾਣਾ ਭੁੱਲਰ, ਅਮਨਾ, ਗੁਰਚਰਨ ਸਿੰਘ, ਰੁਪਿੰਦਰ ਮੱਲ੍ਹੀ ਆਦਿ ਪਤਵੰਤੇ ਮੌਜੂਦ ਸਨ।

———————————————————–

ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਵੱਲੋਂ ਜ਼ੀਰਾ ਵਿੱਚ ਖੋਲ੍ਹਿਆ ਫਿਜ਼ੀਓਥਰੈਪੀ ਸੈਂਟਰ

ਜਲਦੀ ਜ਼ੀਰਾ ਵਿੱਚ ਖੁੱਲੇਗਾ ਦੰਦਾ ਦਾ ਹਸਪਤਾਲ  -ਡਾ. ਓਬਰਾਏ

ਜ਼ੀਰਾ / 23 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

             ਸਮਾਜ ਸੇਵਾ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਜ਼ੀਰਾ ਵਿੱਚ ਨਾਂਮਾਤਰ ਰੇਟਾਂ ਤੇ ਆਧੁਨਿਕ ਸਹੂਲਤਾ ਨਾਲ ਲੈਸ ਫਿਜ਼ੀਓਥਰੈਪੀ ਸੈਂਟਰ ਖੋਲ ਦਿੱਤਾ ਗਿਆ ਹੈ। ਇਸ ਫਿਜ਼ੀਓਥਰੈਪੀ ਸੈਂਟਰ ਦਾ ਉਦਘਾਟਨ ਅੱਜ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਆਰ ਐਸ ਅਟਵਾਲ, ਵਿਧਾਇਕ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ ਚੰਦ ਸਿੰਘ ਗਿੱਲ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸੀਡੀਪੀਓ ਸਤਵੰਤ ਸਿੰਘ ਜ਼ੀਰਾ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਕੋਟ ਆਸਰਾ ਲੈਂਦੇ ਹੋਏ ਅਰਦਾਸ ਉਪਰੰਤ ਕੀਤੀ ਗਈ।

        ਇਸ ਮੌਕੇ ਡਾ ਐਸ ਪੀ ਸਿੰਘ ਓਬਰਾਏ ਵੱਲੋੰ ਫਿਜ਼ੀਓਥਰੈਪੀ ਸੈਂਟਰ ਲਈ ਆਪਣੇ ਸਵ ਬੇਟੇ ਇਸ਼ਾਨ ਜੁਨੇਜਾ ਦੀ ਯਾਦ ਵਿੱਚ ਬਗੈਰ ਕਿਰਾਏ ਤੋਂ ਦੁਕਾਨਾ ਮਹੱਈਆ ਕਰਵਾਉਣ ਵਾਲੇ ਇਸ਼ਾਨ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਜ਼ੀਰਾ ਦੇ ਸਰਪ੍ਰਸਤ ਸ਼੍ਰੀ ਸਤੀਸ਼ ਜੁਨੇਜਾ ਅਤੇ ਉਨ੍ਹਾਂ ਦੇ ਸਾਥੀਆਂ ਸੁਖਵਿੰਦਰ ਕੰਡਾ, ਕਰਨ ਛਾਬੜਾ, ਸੋਮ ਪ੍ਰਕਾਸ਼, ਸੁਨੀਲ ਜੁਨੇਜਾ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਦਾ ਸਨਮਾਨ ਕੀਤਾ।ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਡਾ. ਓਬਰਾਏ ਵੱਲੋਂ ਗੱਲਬਾਤ ਦੋਰਾਨ ਆਉਣ ਵਾਲੇ ਕੁੱਝ ਸਮੇਂ ਵਿੱਚ ਇੱਥੇ ਇੱਕ ਦੰਦਾ ਦਾ ਹਸਪਤਾਲ ਖੋਲਣ ਦਾ ਵੀ ਐਲਾਨ ਕੀਤਾ ਗਿਆ ਕਿਉਂਕਿ ਇਸ ਦੇ ਲਈ ਵੀ ਜੁਨੇਜਾ ਪਰਿਵਾਰ , ਕੰਡਾ ਪਰਿਵਾਰ ਅਤੇ ਕਰਨ ਛਾਬੜਾ ਵੱਲੋਂ ਟਰੱਸਟ ਨੂੰ ਸਮਾਜ ਸੇਵੀ ਕਾਰਜ ਸ਼ੁਰੂ ਕਰਨ ਲਈ ਹੋਰ ਦੁਕਾਨਾਂ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸ਼੍ਰੀ ਨਰੇਸ਼ ਕਟਾਰੀਆ ਵਿਧਾਇਕ ਜ਼ੀਰਾ ਨੇ ਇਸ ਨੇਕ ਕਾਰਜ ਲਈ ਡਾ. ਓਬਰਾਏ ਦਾ ਧੰਨਵਾਦ ਕੀਤਾ ਅਤੇ ਟਰੱਸਟ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਕੁਲਬੀਰ ਸਿੰਘ ਜ਼ੀਰਾ ਵੱਲੋਂ ਵੀ ਸੰਬੋਧਨ ਕਰਦਿਆਂ ਓਬਰਾਏ ਸਰ ਦਾ ਧੰਨਵਾਦ ਕੀਤਾ।

           ਇਸ ਮੋਕੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਆਰ ਐਸ ਅਟਵਾਲ, ਜਿਲ੍ਹਾ ਫਿਰੋਜਪੁਰ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕੈਸ਼ੀਅਰ ਵਿਜੈ ਕੁਮਾਰ ਬਹਿਲ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਜਗਸੀਰ ਸਿੰਘ ਸੀਨੀਅਰ ਮੈਂਬਰ, ਬਲਵਿੰਦਰ ਕੌਰ ਲੋਹਕੇ ਇਸਤਰੀ ਵਿੰਗ ਪ੍ਰਧਾਨ ਜ਼ੀਰਾ, ਮੈਡਮ ਜਸਪ੍ਰੀਤ ਕੌਰ ਸੀਨੀਅਰ ਮੈਂਬਰ, ਪਾਲ ਸਿੰਘ ,ਕਿਰਨ ਪੇਂਟਰ, ਬਲਵਿੰਦਰ ਪਾਲ ਸ਼ਰਮਾ ਇੰਚਾਰਜ ਛਾਉਣੀ ਸਿਟੀ, ਤਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਰਣਧੀਰ ਜੋਸ਼ੀ, ਬਿ੍ਜ ਭੂਸ਼ਨ, ਬਾਜ ਸਿੰਘ ਬੱਡਾ, ਨਛੱਤਰ ਸਿੰਘ ਸਹਾਰਾ ਕਲੱਬ, ਹੈਲਪਿੰਗ ਹੈਂਡ ਟੀਮ, ਪ੍ਰਿੰਸ ਘੁਰਕੀ, ਦਰਸ਼ਨ ਕੌਰ ਜੀਰਵੀ ਪੰਜਾਬ ਇਸਤਰੀ ਸਭਾ ਜ਼ੀਰਾ, ਹਜ਼ੂਰ ਸਾਹਿਬ ਸੇਵਾ ਸੁਸਾਇਟੀ ਜ਼ੀਰਾ, ਪਰਮਜੀਤ ਕੌਰ, ਹਰਜਿੰਦਰ ਸਿੰਘ, ਭਜਨ ਸਿੰਘ ਸਮੂਹ ਪੱਤਰਕਾਰ ਭਾਈਚਾਰਾਸਮੇਤ ਹੋਰ ਪਤਵੰਤੇ ਮੌਜੂਦ ਸਨ।

  ———————————————————–

ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਜਨਮ ਦਿਹਾੜੇ ਸਬੰਧੀ ਵੈਦ ਬਾਬਾ ਰਾਮ ਸਿੰਘ ਜੀ ਦੇਖ-ਰੇਖ ਹੇਠ ਹੋਇਆ ਵਿਸ਼ਾਲ ਸਮਾਗਮ

ਧਰਮਕੋਟ / 22 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

               ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 530ਵਾਂ ਸ਼ੁਭ ਜਨਮ ਦਿਹਾੜਾ ਸੇਵਾਦਾਰ ਵੈਦ ਬਾਬਾ ਰਾਮ ਸਿੰਘ ਜੀ ਦੇਖ-ਰੇਖ ਹੇਠ ਜਲੰਧਰ ਰੋਡ ਨੇੜੇ ਨਾਨਕਸਰ ਠਾਠ ਧਰਮਕੋਟ ਜਿਲ੍ਹਾ ਮੋਗਾ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰੇ 10:00 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸ਼ੁਰੂ ਹੋਇਆ ਜੋ 2:00 ਵਜੇ ਤੱਕ ਸਜਿਆ। ਜਿਸ ਵਿੱਚ ਕੀਰਤਨ ਜੱਥਿਆ, ਕਵੀਸ਼ਰੀ ਜੱਥੇ ਅਤੇ ਸੰਤਾਂ ਮਹਾਪੁਰਸ਼ਾ ਨੇ ਹਾਜਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਨੇ ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਆਰਤੀ ਕਰਕੇ, ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਤਾਂ ਨੂੰ ਗੁਰੁ ਘਰ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਸਮਾਗਮ ਵਿੱਚ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੱਖ ਸੇਵਾਦਾਰ ਨਾਨਕਸਰ ਠਾਠ ਧਰਮਕੋਟ ਵਾਲਿਆ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਦੌਰਾਨ ਕਈ ਪ੍ਰਕਾਰ ਦੇ ਪਕੋੜੇ, ਜਲੇਬੀਆਂ, ਚਾਹ-ਪਾਣੀ, ਦੁੱਧ ਅਤੇ ਗੁਰੂ ਦੇ ਅਟੁੱਟ ਲੰਗਰ ਸਾਰਾ ਦਿਨ ਵਰਤਦੇ ਰਹੇ।

              ਇਸ ਸਮਾਗਮ ਵਿੱਚ ਸ਼੍ਰੋਮਣੀ ਪੰਜਾਬੀ ਵੈਦ ਮੰਡਲ (ਰਜਿ:) ਅੰਮ੍ਰਿਤਸਰ ਤੋਂ ਵੈਦ ਮਹੰਤ ਅਮਰੀਕ ਸਿੰਘ ਜੀ (ਚੀਫ ਐਡੀਟਰ: ਸ੍ਰਿਸ਼ਟੀ ਚਕਿੱਤਸਾ), ਜਨਰਲ ਸਕੱਤਰ ਵੈਦ ਰਣਜੀਤ ਸਿੰਘ ਬਾਵਾ, ਖਜਾਨਚੀ ਵੈਦ ਮਹੰਤ ਸੁਖਚੈਨ ਸਿੰਘ, ਵੈਦ ਮਹੰਤ ਅਮਰਦੇਵ ਜੀ ਕਪੂਰਥਲਾ, ਵੈਦ ਭਾਈ ਬੂਟਾ ਸਿੰਘ ਜੀ ਅਟਾਰੀ ਸ਼ਾਮ ਸਿੰਘ, ਵੈਦ ਕੁਲਦੀਪ ਸਿੰਘ ਜੀ, ਵੈਦ ਕਰਮਜੀਤ ਸਿੰਘ ਬਾਘਾ ਪੁਰਾਣਾ, ਸੰਤ ਬਾਬਾ ਅਮਰਜੀਤ ਸਿੰਘ ਜੀ ਮੁੱਖ ਸੇਵਾਦਾਰ ਨਾਨਕਸਰ ਠਾਠ ਧਰਮਕੋਟ, ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ, ਬਾਬਾ ਜਗਦੇਵ ਸਿੰਘ ਨਿਰਮਲ ਕੁਟੀਆ ਵਾਲੇ, ਗਿਆਨੀ ਅਵਤਾਰ ਸਿੰਘ ਜੀ, ਭਾਈ ਗੁਰਬਚਨ ਸਿੰਘ ਜੀ, ਗਿਆਨੀ ਸੁਖਦੇਵ ਸਿੰਘ ਇੰਦਗੜ੍ਹ, ਬਾਬਾ ਬਲਵਿੰਦਰ ਜੀ ਧਰਮਕੋਟ ਸਮੇਤ ਹੋਰ ਕਈ ਸੰਤਾਂ ਮਹਾਪੁਰਸ਼ਾ ਨੇ ਹਾਜਰ ਹੋ ਕੇ ਸੰਗਤਾਂ ਨਾਲ ਗੁਰਮਿਤ ਸਾਂਝ ਪਾਈ।

               ਇਸ ਮੌਕੇ ਉਪਰੋਕਤ ਸੰਤਾਂ ਮਹਾਪੁਰਸ਼ਾ ਤੋਂ ਇਲਾਵਾ ਸ਼੍ਰੀ ਅਰਜਿੰਦਰ ਕੁਮਾਰ, ਸੇਵਾਦਾਰ ਹਰਦੀਪ ਸਿੰਘ (ਬਾਬਾ ਨਿੱਕਾ ਜੀ), ਜਸਵਿੰਦਰ ਸਿੰਘ ਚੱਕਕੰਨੀਆ, ਹਰਜੀਤ ਸਿੰਘ ਚੱਕਕੰਨੀਆ, ਗੁਰਬਚਨ ਸਿੰਘ ਨਸੀਰੇਵਾਲਾ, ਦਰਸ਼ਨ ਸਿੰਘ ਵਾਰਸ ਸ਼ਾਹ ਵਾਲਾ, ਡਾ. ਦਵਿੰਦਰ ਸਿੰਘ ਬਾਜੇਕੇ, ਲਵਪ੍ਰੀਤ ਸਿੰਘ ਬਾਜੇਕੇ, ਪ੍ਰਕਾਸ਼ ਸਿੰਘ, ਮੰਗਲ ਸਿੰਘ, ਲਵਪ੍ਰੀਤ ਸਿੰਘ ਨਸੀਰੇਵਾਲਾ, ਪ੍ਰਗਟ ਸਿੰਘ ਨਸੀਰੇਵਾਲਾ, ਸਤਨਾਮ ਸਿੰਘ ਧਰਮਕੋਟ, ਗੁਰਸੇਵਕ ਸਿੰਘ ਮਾਹਲਾ ਖੁਰਦ, ਸੁਖਵਿੰਦਰ ਸਿੰਘ ਕੰਨੀਆ ਕਲਾਂ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੰਨੀਆ, ਹਰਜੋਤ ਸਿੰਘ, ਸ਼ੇਰ ਸਿੰਘ ਨਸੀਰੇਵਾਲਾ, ਸਤਨਾਮ ਸਿੰਘ ਧਰਮਕੋਟ ਆਦਿ ਹੋਰ ਕਈ ਸੇਵਾਦਾਰ ਹਾਜਿਰ ਸਨ।

 ———————————————————–

ਪਿੰਡ ਰੌਤਾ ਦੀ ਵੱਡੀ ਢਾਬ ਬਣੇਗੀ ਵਿਲੱਖਣ ਝੀਲ 

ਨਿਹਾਲ ਸਿੰਘ ਵਾਲਾ / 22 ਸਤੰਬਰ 2024/ ਰਾਜਵਿੰਦਰ ਰੌਂਤਾ

             ਪਿੰਡ ਰੌਂਤਾ ਦੀ ਵੱਡੀ ਢਾਬ ਕਰਕੇ ਜਾਣੇ ਜਾਂਦੇ ਛੱਪੜ ਦੀ ਵੀ ਆਖਰ ਸੁਣੀ ਗਈ। ਬਾਰਾਂ ਘੁਮਾਵਾਂ ਵਿੱਚ ਦੱਸੀ ਜਾਂਦੀ ਇਹ ਢਾਬ ਗੰਦਗੀ ਦਾ ਘਰ ਬਣ ਗਿਆ ਸੀ ਆਸੇ ਪਾਸੇ ਦੇ ਲੋਕਾਂ ਦਾ ਰਹਿਣਾ ਦੁੱਬਰ ਉਹ ਗਿਆ ਸੀ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਵੀ ਮੁਸੀਬਤ ਦਾ ਮੰਜ਼ਰ ਸੀ। ਸੰਤ ਨਿਰਮਲ ਦਾਸ ਜੰਗੀਆਣਾ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੇ ਗਏ ਇਸ ਵੱਡੇ ਕਾਰਜ ਵੱਡੀ ਢਾਬ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਛੱਪੜ ਨੂੰ ਪਾਈਪ ਲਾਈਨ ਨਾਲ ਜੋੜ ਕੇ ਛੱਪੜ ਵਿੱਚੋ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ । ਇਹ ਗੰਦਾ ਪਾਣੀ ਬਿਮਾਰੀਆਂ ਫੈਲਾਉਂਦਾ ਸੀ । ਅਤੇ ਭੈੜੀ ਬਦਬੂ ਮਾਰਦੀ ਸੀ।ਆਮ ਆਦਮੀ ਪਾਰਟੀ ਦੇ ਆਗੂ ਲੱਬੀ ਰੌਂਤਾ ਨੇ ਦੱਸਿਆ ਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜਿਲਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਤੇ ਹੰਭਲੇ ਨਾਲ ਇਸ ਢਾਬ ਨੂੰ ਡੂੰਘਾ ਅਤੇ ਸਾਫ ਕਰਕੇ ਦੋ ਖੂਹ ਬਣਾਏ ਜਾਣਗੇ ਅਤੇ ਗੁਰਦੁਆਰਾ ਬਾਬਾ ਲਛਮਣ ਦਾਸ ਲਈ ਵੱਡਾ ਤਲਾਅ ਬਣਾਇਆ ਜਾਏਗਾ । ਪਿੰਡ ਦੇ ਪਾਣੀ ਨੂੰ ਪਾਸੇ ਤੋਂ ਪਾਈਪ ਲਾਈਨ ਰਾਹੀਂ ਸੀਵਰੇਜ ਵਿੱਚ ਪਾਇਆ ਜਾਏਗਾ ਤਾਂ ਜੋ ਪਾਣੀ ਦੂਸ਼ਤ ਨਾ ਹੋ ਸਕੇ। ਇਸ ਛੱਪੜ ਨੂੰ ਸੁੰਦਰ ਝੀਲ ਦਾ ਰੂਪ ਦਿੱਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਵੀ ਨਹਾਉਣ ਲਈ ਲਿਆਂਦੇ ਜਾਂਦੇ ਸਨ ਕਿਉਂਕਿ ਇਤਿਹਾਸਕ ਗੁਰਦੁਆਰਾ ਦੀਨਾ ਸਾਹਿਬ ਇਥੋਂ ਸਿੱਧੇ ਕੱਚੇ ਰਾਹ ਪੰਜ ਕਿਲੋਮੀਟਰ ਹੈ ਅਤੇ ਉਦੋਂ ਪਾਣੀ ਦਾ ਵੱਡਾ ਸੋਮਾ ਇਹੀ ਢਾਬ ਹੁੰਦੀ ਸੀ।

            ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਢਾਬ ਨੂੰ ਡੂੰਘਾ ਅਤੇ ਸਾਫ ਕਰਨ ਦਾ ਬੀੜਾ ਚੁੱਕਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਕੰਮ ਰੁਕ ਗਿਆ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਆਸ ਵੱਜੀ ਹੈ ਕਿ ਇਹ ਕਿਤਾਬ ਗੁਰੂ ਕੋਈ ਢਾਬ ਵਜੋਂ ਬਣ ਕੇ ਦੇਖਣ ਯੋਗ ਅਤੇ ਘੁੰਮਣ ਯੋਗ ਅਸਥਾਨ ਬਣ ਜਾਵੇਗਾ। ਪ੍ਰਬੰਧਕ ਦਵਿੰਦਰ ਸਿੰਘ , ਸੈਕਟਰੀ ਮਨਜਿੰਦਰ ਸਿੰਘ , ਪ੍ਰਧਾਨ ਕੁਲਵੰਤ ਸਿੰਘ ਗਰੇਵਾਲ,ਗੁਰਦਿਆਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਰਣਜੀਤ ਸਿੰਘ ਜੀਤਾ, ਗੁਰਬੰਤ ਦਾਸ, ਦਰਸ਼ਨ ਸਿੰਘ, ਬਲਦੇਵ ਸਿੰਘ ਮਿਸਤਰੀ, ਛਿੰਦੂ ਮੱਲ੍ਹੀ, ਪ੍ਰਧਾਨ ਨਰਿੰਦਰ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ । ਉਹਨਾਂ ਪਿੰਡ ਵਾਸੀਆਂ ਅਤੇ ਵਿਦੇਸ਼ ਵਸਦੇ ਰੌਂਤੇ ਵਾਲਿਆਂ ਨੂੰ ਅਪੀਲ ਕੀਤੀ ਕਿ ਪਾਰਟੀ ਬਾਜ਼ੀ ਤੋ ਉਪਰ ਉੱਠ ਕੇ ਰੌਂਤੇ ਦੀ ਢਾਬ ਨੂੰ ਇਲਾਕੇ ਚੋਂ ਵੱਖਰਾ ਅਤੇ ਦੇਖਣ ਯੋਗ ਬਣਾਉਣ ਲਈ ਆਪਣਾ ਸਹਿਯੋਗ ਦੇਣ।

———————————————————–

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਟ-ਈਸੇ-ਖਾਂ ਵਿਖੇ ਏਰੀਏ ਦੀਆਂ ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਵੰਡੇ ਗਏ

ਵਿਦੇਸ਼ਾ ਵਿੱਚ ਮਰ ਗਏ ਬਦਕਿਸਮਤ ਨੌ-ਜਵਾਨਾ ਦੇ ਪ੍ਰੀਵਾਰ ਲਈ ਡਾ. ਐਸ.ਪੀ. ਸਿੰਘ ਉਬਰਾਏ ਮਸੀਹਾ ਬਣ ਅੱਗੇ ਆ ਰਹੇ ਹਨ –ਹਰਭਿੰਦਰ ਜਾਨੀਆ

ਮੋਗਾ / 21 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

            ਜੋ ਨੌਜਵਾਨ ਡੁੱਬਈ ਵਰਗੇ ਦੇਸ਼ਾ ਵਿਦੇਸ਼ਾ ਵਿੱਚ ਉਜਵਲ ਭਵਿੱਖ ਲਈ ਜਾਦੇ ਹਨ ਪਰ ਬਦਕਿਸਮਤੀ ਨਾਲ ਕਿਸੇ ਘਟਨਾ ਦਾ ਸ਼ਿਕਾਰ ਹੋ ਕੇ ਉਥੇ ਹੀ ਰਹਿ ਜਾਦੇਂ ਹਨ ਉਨ੍ਹਾਂ ਪ੍ਰੀਵਾਰਾ ਦੀ ਬਾਹ ਫੜ ਕੇ ਡਾ. ਐਸ ਪੀ ਸਿੰਘ ਉਬਰਾਏ ਨੋੌਜਵਾਨਾ ਦੇ ਦੀਆਂ ਮ੍ਰਿਤਕ ਦੇਹਾ ਉਨ੍ਹਾਂ ਦੇ ਪ੍ਰੀਵਾਰਾ ਤੱਕ ਪਹੁੰਚਾਉਦੇ ਹਨ। ਅਜਿਹੇ ਪ੍ਰੀਵਾਰਾ ਲਈ ਉਬਰਾਏ ਸਾਹਿਬ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਉਬਰਾਏ ਸਾਹਿਬ ਹੁਣ ਤੱਕ 373 ਨੋੌ-ਜਵਾਨਾ ਦੇ ਦੀਆਂ ਮ੍ਰਿਤਕ ਦੇਹਾ ਉਨ੍ਹਾਂ ਦੇ ਪ੍ਰੀਵਾਰਾ ਤੱਕ ਪਹੁੰਚਾ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਟਰੱਸਟੀ ਅਤੇ ਜਿਲ੍ਹਾ ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੇ ਕੋਟ-ਈਸੇ-ਖਾਂ ਵਿਖੇ ਏਰੀਏ ਦੀਆਂ ਪੈਨਸ਼ਨ ਵੰਡਣ ਮੌਕੇ ਕੀਤਾ।

           ਜਿਕਰ ਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਮੋਗਾ ਇਕਾਈ ਦੀ ਟੀਮ ਰਾਹੀ ਜਿਲ੍ਹੇ ਦੀਆਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਬਾਰਾ ਸਾਲ ਤੋਂ ਹਰ ਮਹੀਨੇ ਪੈਨਸ਼ਨ ਦੇ ਕੇ ਉਨ੍ਹਾਂ ਦਾ ਸਹਾਰਾ ਬਣ ਰਹੇ ਹਨ। ਜਿਲ੍ਹੇ ਦੇ ਕੋਟ-ਈਸੇ-ਖਾਂ ਏਰੀਏ ਦੀਆਂ ਪੈਨਸ਼ਨਾ ਕੋਟ-ਈਸੇ-ਖਾਂ ਵਿਖੇ ਸੰਨੀ ਓਬਰਾਏ ਕਲੀਨਿਕਲ ਲੈਬ ਤੇ ਵੰਡੀਆਂ ਗਈਆਂ ਤਾਂ ਕਿ ਏਰੀਏ ਦੀਆਂ ਜਰੂਰਤਮੰਦ ਔਰਤਾਂ ਨੂੰ ਦੂਰ ਦੁਰਾਡੇ ਖੱਜਲ ਖੁਆਰ ਨਾ ਹੋਣਾ ਪਵੇ। ਉਪਰੋਕਤ ਸੇਵਾਵਾਂ ਦੇ ਨਾਲ ਕੋਟ-ਈਸੇ-ਖਾਂ ਏਰੀਏ ਦੇ ਲੋਕਾਂ ਨੂੰ ਲੈਬ ਦੀ ਬਹੁੱਤ ਵੱਡੀ ਸਹੂਲਤ ਹੈ। ਗਰੀਬ ਲੋਕਾਂ ਲਈ ਇਹ ਲੈਬ ਵਰਦਾਨ ਹੈ ਕਿਉਂਕਿ ਇਥੇ ਖੂਨ ਨਾਲ ਸਬੰਧਤ ਸਾਰੇ ਟੈਸਟ 70% ਛੋਟ ਨਾਲ ਕੀਤੇ ਜਾਦੇਂ ਹਨ। ਇਸ ਚੈਕਵੰਡ ਸਮਾਰੋਹ ਮੌਕੇ ਟਰੱਸਟੀ ਹਰਭਿੰਦਰ ਜਾਨੀਆ, ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਵੱਲੋਂ ਰਘਬੀਰ ਸਿੰਘ, ਅਜੇ ਅਰੋੜਾ, ਅਮਨਦੀਪ ਸਿੰਘ ਲੈਬ ਟੈਕਨੀਸ਼ੀਅਨ ਅਤੇ ਲਾਭਪਾਤਰੀ ਔਰਤਾਂ ਹਾਜਰ ਸਨ।

———————————————————–

ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਨੇ ਸਾਢੇ ਪੈਂਹਟ ਸਾਲ ਦੀ ਉਮਰ ਵਿੱਚ ਫ਼ੇਰ ਆਪਣੀਆਂ ਸਵੈਂ-ਇਛਿਤ ਸੇਵਾਵਾਂ ਸਕੂਲ ਨੂੰ ਅਰਪਿਤ ਕੀਤੀਆਂ

ਨਿਹਾਲ ਸਿੰਘ ਵਾਲਾ/ 18 ਸਤੰਬਰ 2024/ ਰਾਜਵਿੰਦਰ ਰੌਂਤਾ

             ਉੱਘੇ ਸਾਹਿਤਕਾਰ ਤੇ ਸੇਵਾ ਮੁਕਤ ਅਧਿਆਪਕ ਗੁਰਮੇਲ ਸਿੰਘ ਬੌਡੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿੱਚ ਇੱਕ ਵਾਰ ਫ਼ੇਰ ਆਪਣੀਆਂ ਸਵੈਂ-ਇਛਿਤ ਸੇਵਾਵਾਂ ਆਪਣੇ ਬਾਪ ਸਵ: ਚੜੵਤ ਸਿੰਘ ਜੀ ਧਾਲੀਵਾਲ ਅਤੇ ਮਾਤਾ ਗਿਆਨ ਕੌਰ ਦੀ ਯਾਦ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਇਹ ਫੈਸਲਾ ਸਕੂਲ ਦੀ ਲੋੜ ਨੂੰ ਮਹਿਸੂਸ ਕਰਦਿਆਂ ਲਿਆ ਹੈ ਕਿਉਂਕਿ ਸਕੂਲ ਵਿੱਚੋਂ ਕੁੱਝ ਲੈਕਚਰਾਰ ਸੇਵਾ ਮੁਕਤ ਹੋ ਗਏ ਹਨ। ੳਹਨਾ ਨੇ ਪਹਿਲਾਂ ਆਪਣੇ ਮਾਂ -ਬਾਪ ਦੀ ਯਾਦ ਵਿੱਚ ਪਾਰਕ ਲਈ 1,40,000 ਅਤੇ 2 ਸਾਲ ਮੁਫਤ ਸੇਵਾ ਕਰਨ ਉਪਰੰਤ 31,000 ਸਕੂਲ ਦੇ ਕਿਸੇ ਵੀ ਕਾਰਜ ਲਈ ਦਾਨ ਦਿੱਤੇ ਸਨ। ਵਰਨਣਯੋਗ ਹੈ ਕਿ ਗੁਰਮੇਲ ਸਿੰਘ ਬੌਡੇ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਦੋ ਸਾਲ ਨਵੇਂ ਅਧਿਆਪਕ ਆਉਣ ਤੱਕ (2020 ਤੋਂ ਮਾਰਚ 2022) ਵਿੱਚ ਸਕੂਲ ਨੂੰ ਮੁਫ਼ਤ ਸੇਵਾਵਾਂ ਦੇ ਚੁੱਕੇ ਹਨ। ਖਾਸ ਗੱਲ ਹੈ ਕਿ ਗੁਰਮੇਲ ਸਿੰਘ ਬੌਡੇ ਸਰੀਰਕ ਪੱਖੋਂ 80% ਅਪਾਹਿਜ ਹਨ ਅਤੇ ਉਨ੍ਹਾਂ ਦਾ ਦਿਲ 25% ਕੰਮ ਕਰਦਾ ਹੈ ਅਤੇ ਅਕਤੂਬਰ 2013 ਤੋਂ ਉਨ੍ਹਾਂ ਦਾ ਦਿਲ ਪੇਸ ਮੇਕਰ ਦੀ ਸਹਾਇਤਾ ਨਾਲ ਕੰਮ ਕਰ ਰਿਹਾ ਹੈ ਅਤੇ ਫ਼ੇਰ ਵੀ ਉਨ੍ਹਾਂ ਨੇ ਸਿੱਖਿਆ, ਸਾਹਿਤਕ, ਸੱਭਿਆਚਾਰਕ ਅਤੇ ਸਕੂਲਾਂ, ਕਾਲਜਾਂ ਵਿੱਚ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਦਿਅਕ ਸੰਸਥਾਵਾਂ ਵਿੱਚ ਪੑੇਰਨਾ ਸਰੋਤ ਭਾਸ਼ਨ ਦੇਣਾ ਨਿਰੰਤਰ ਜਾਰੀ ਰੱਖਿਆ ਹੈ।

            ਅੱਜ ਸਕੂਲ ਵਿੱਚੋਂ ਬਹੁਤ ਹੀ ਸਤਿਕਾਰਯੋਗ ਅਧਿਆਪਕ ਉਹਨਾਂ ਦੇ ਘਰ ਆਕੇ ਮਾਣ ਨਾਲ ਸਕੂਲ ਲੈਕੇ ਗਏ। ਸਕੂਲ ਵਿੱਚ ਪ੍ਰਿੰਸੀਪਲ ਰੁਪਿੰਦਰਜੀਤ ਕੌਰ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ, ਜੀਵਨ ਕੁਮਾਰ, ਅਸ਼ੋਕ ਕੁਮਾਰ, ਬੇਅੰਤ ਸਿੰਘ, ਹਰਜੀਤ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ, ਚੰਦਰ ਮੋਹਨ, ਜਸਵਿੰਦਰ ਸਿੰਘ, ਨਰਿੰਦਰ ਕੌਰ, ਰਾਜਵਿੰਦਰ ਕੌਰ, ਸੰਦੀਪ ਕੌਰ, ਬੀਰਪਾਲ ਕੌਰ, ਪ੍ਰਿਅੰਕਾ, ਰਣਜੀਤ ਕੌਰ, ਵੀਰਪਾਲ ਕੌਰ ਆਦਿ ਸਮੂਹ ਸਟਾਫ਼ ਨੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਦੇ ਸਨਮੁਖ ਕੀਤਾ। ਪੂਰੇ ਪੰਜਾਬ ਵਿੱਚ ਇਹ ਇੱਕ ਨਿਵੇਕਲੀ ਮਿਸਾਲ ਹੈ ਕਿ ਐਨੀ ਉਮਰ ਵਿੱਚ ਵੀ ਗੁਰਮੇਲ ਸਿੰਘ ਬੌਡੇ ਨੇ ਸਿਖਿਆ ਖੇਤਰ ਵਿੱਚ ਸਵੈਂ-ਇਛਿਤ ਸੇਵਾ ਸਾਂਭੀ ਹੈ ਜਿਸਦਾ ਕਿ ਸਮੂਹ ਪਿੰਡ ਵਾਸੀਆਂ ਪੱਤਰਕਾਰਾਂ, ਸਾਹਿਤਕ ਅਤੇ ਵਿਦਿਅਕ ਹਲਕਿਆਂ ਵਿੱਚ ਇਸ ਉੱਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜੋ ਕਿ ਸਮੂਹ ਅਧਿਆਪਕਾਂ ਦੇ ਸਨਮਾਨ ਲਈ ਇੱਕ ਪ੍ਰੇਰਨਾ ਸਰੋਤ ਹੈ।

———————————————————–

ਰੌਂਤਾ ਵਲੋਂ ਸਕੂਲ ਨੂੰ ਪੁਸਤਕਾਂ ਭੇਂਟ

ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਯਤਨਸ਼ੀਲ ਹਾਂ -ਪ੍ਰਿੰਸੀਪਲ ਤੇਜਿੰਦਰ ਸਿੰਘ

   ਨਿਹਾਲ ਸਿੰਘ ਵਾਲਾ/ 16 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

                 ਸਕੂਲ ਵਿੱਚ ਲਾਇਬ੍ਰੇਰੀਆਂ ਦਾ ਹੋਣਾ ਅਤੇ ਵਿਦਿਆਰਥੀਆਂ ਦਾ ਪੁਸਤਕ ਪੜ੍ਹਨ ਵੱਲ ਰੁਝਾਨ ਹੋਣਾ ਸਮੇਂ ਦੀ ਲੋੜ ਹੈ। ਬੱਚਿਆਂ ਨੂੰ ਮੁਬਾਇਲ ਫੋਨ ਦੇ ਵਧ ਰਹੇ ਰੁਝਾਨ ਤੋਂ ਬਚਾਉਣ ਲਈ ਵੀ ਪੁਸਤਕਾਂ ਲਾਹੇਵੰਦ ਸਾਬਿਤ ਹੋਣਗੀਆਂ। ਇਹ ਵਿਚਾਰ ਲੇਖਕ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਨੇ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਵਿਖੇ ਸਕੂਲ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ ਕਰਨ ਸਮੇਂ ਪ੍ਰਗਟਾਏ। ਉਹਨਾਂ ਆਪਣੀ ਨਵੀਂ ਪੁਸਤਕ ‘ਮੇਰਾ ਹੱਕ ਬਣਦਾ ਏ ਨਾ’ ਅਤੇ ਰੌਂਤਾ ਬਲਜੀਤ ਦੀ ਪੁਸਤਕ ‘ਮਿੱਟੀ ਦੇ ਪੁੱਤ’ ਵੀ ਭੇਂਟ ਕੀਤੀ। ਸਕੂਲ ਦੇ ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਸਟਾਫ਼ ਨੂੰ ਰਾਜਵਿੰਦਰ ਰੌਂਤਾ ਨਾਲ ਮਿਲਾਇਆ ਅਤੇ ਉਸ ਦੀ ਬਹੁ ਪਖੀ ਸਖਸ਼ੀਅਤ ਤੋ ਜਾਣੂ ਕਰਵਾਇਆ। ਦੂਜੀ ਪੁਸਤਕ ਦੇ ਲੇਖਕ ਸਮਾਜ ਸੇਵੀ ਬਲਜੀਤ ਰੌਂਤਾ (ਗਰੇਵਾਲ) ਦੀ ਸਖਸ਼ੀਅਤ ਤੋਂ ਵੀ ਜਾਣੂ ਕਰਵਾਇਆ। ਇਸ ਸਮੇਂ ਅਧਿਆਪਕਾਂ ਨੇ ਵੀ ਪੁਸਤਕ ਸਭਿਆਚਾਰ ਅਤੇ ਵਿਦਿਆਰਥੀਆਂ ਵਿਚ ਪੜ੍ਹਨ ਦਾ ਰੁਝਾਨ ਕਿਵੇਂ ਵਧੇ ਬਾਰੇ ਵੀ ਚਰਚਾ ਕੀਤੀ। ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਥੀ ਲਾਇਬ੍ਰੇਰੀ ਨਾਲ ਜੁੜੇ ਹੋਏ ਹਨ।

             ਇਸ ਸਮੇਂ ਪ੍ਰਿੰਸੀਪਲ ਤੇਜਿੰਦਰ ਸਿੰਘ, ਬਲਵੰਤ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ, ਹਰਪਿੰਦਰ ਕੌਰ, ਰੀਨਾ ਰਾਣੀ, ਰਾਜਪਾਲ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਚਮਕੌਰ ਸਿੰਘ, ਜਿੰਦਰ ਸਿੰਘ ਆਦਿ ਅਧਿਆਪਕ ਸਟਾਫ਼ ਮੌਜੂਦ ਸਨ। ਕੈਪਟਨ ਹਰਬੰਸ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

———————————————————–

ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਕੇਰ ਵਾਲੀ ਖੂਹੀ ਕੜਿਆਲ ਦਾ ਸਲਾਨਾ ਸੱਤ ਰੋਜਾ ਸੰਤ ਸਮਾਗਮ ਸਪੰਨ

 ਮੋਗਾ / 15 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

                ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਕੜਿਆਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਲਾਨਾ ਸੱਤ ਰੋਜਾ ਮਹਾਨ ਸੰਤ ਸਮਾਗਮ ਮੋਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਸਪੰਨ ਹੋਇਆਂ। ਇਸ ਸੱਤ ਰੋਜਾ ਸੰਤ ਸਮਾਗਮ ਦੀ ਸਮਾਪਤੀ ਤੇ ਵਿਸ਼ਾਲ ਧਾਰਮਿਕ ਦੀਵਾਨ ਸਜਿਆ। ਸੱਤ ਰੋਜਾ ਸਮਾਗਮਾਂ ਵਿੱਚ ਹਰ ਰੋਜ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਪ੍ਰਸਿੱਧ ਕਥਾ ਵਾਚਕ ਅਤੇ ਮਹਾਪੁਰਖਾ ਨੇ ਆਪਣੇ ਪ੍ਰਵਚਨਾ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ।

            ਸੱਤ ਦਿਨਾ ਦੇ ਰਾਤ ਦੇ ਦੀਵਾਨਾ ਦੀ ਸੰਪੂਰਨਤਾ ਤੇ ਸੁਭਾ 10 ਵਜੇ ਸਪਤਾਹਿਕ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਹਾਜਰ ਹੋਈ। ਭੋਗ ਉਪਰੰਤ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਸੰਤ ਬਾਬਾ ਜਗਤਾਰ ਸਿੰਘ ਵਰਿਆਂ ਵਾਲੇ, ਸੰਤ ਬਾਬਾ ਰਾਮ ਸਿੰਘ ਧਰਮਕੋਟ, ਸੰਤ ਬਾਬਾ ਜੋਰਾ ਸਿੰਘ ਧਰਮਕੋਟ, ਸੰਤ ਬਾਬਾ ਗੁਰਪ੍ਰੀਤ ਸਿੰਘ ਜੀ, ਸੰਤ ਬਾਬਾ ਮੰਗਾ ਸਿੰਘ ਜੀ ਹਜੂਰ ਸਾਹਿਬ ਵਾਲੇ, ਭਾਈ ਹਰਜੀਤ ਸਿੰਘ ਚੰਨੂਵਾਲਾ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀ ਵਾਲੇ, ਸੰਤ ਬਾਬਾ ਸਰਬਜੀਤ ਸਿੰਘ ਭਰੋਵਾਲ, ਸੰਤ ਬਾਬਾ ਪਰਮਜੀਤ ਸਿੰਘ ਭਦੋੜ, ਸੰਤ ਬਾਬਾ ਗੁਰਦੀਪ ਸਿੰਘ, ਬਾਬਾ ਕੁਲਦੀਪ ਸਿੰਘ, ਸੰਤ ਬਾਬਾ ਗੁਲਾਬ ਸਿੰਘ, ਸੰਤ ਬਾਬਾ ਅਮਰਜੀਤ ਸਿੰਘ ਨਾਨਕਸਰ ਧਰਮਕੋਟ, ਸੰਤ ਬਾਬਾ ਇਕਬਾਲ ਸਿੰਘ ਨਿਰਮਲ ਥਰਾਕਾ, ਸੰਤ ਬਾਬਾ ਜਤਿੰਦਰ ਸਿੰਘ ਢੱਕੀਆਂ ਵਾਲਾ, ਸੰਤ ਬਾਬਾ ਬਲਕਾਰ ਸਿੰਘ ਘੋਲੀਆ, ਸੰਤ ਬਾਬਾ ਬਲਵੀਰ ਸਿੰਘ ਚੁਗਾਵਾਂ, ਭਾਈ ਸਤਨਾਮ ਸਿੰਘ ਜੀ ਰਣੀਆ ਵਾਲੇ, ਭਾਈ ਹਰਦੀਪ ਸਿੰਘ ਜਲੰਧਰ, ਭਾਈ ਹਰਿਮੰਦਰ ਸਿੰਘ, ਭਾਈ ਸੁਖਮੰਦਰ ਸਿੰਘ ਲੰਡੇ, ਭਾਈ ਜਸਵਿੰਦਰ ਸਿੰਘ ਬਾਗੀ, ਭਾਈ ਗੁਰਪਿਆਰ ਸਿੰਘ ਸਿੰਘ ਸਭਾ ਧਰਮਕੋਟ, ਭਾਈ ਦਵਿੰਦਰ ਸਿੰਘ ਫਤਿਹਗੜ੍ਹ ਸਮੇਤ ਅਨੇਕਾ ਹੋਰ ਸੰਤਾ ਮਹਾਪੁਰਖਾ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾ ਦੁਆਰਾ ਨਿਹਾਲ ਕੀਤਾ। ਸਟੇਜ ਦੀ ਸੇਵਾ ਜੱਥੇਦਾਰ ਕੁਲਵਿੰਦਰ ਸਿੰਘ ਧਰਮਕੋਟ ਵਾਲਿਆ ਨੇ ਨਿਭਾਈ।

             ਸਮਾਗਮ ਦੌਰਾਨ ਠੰਡਾ ਦੁੱਧ, ਕੋਲਡ ਡਰਿੰਕ, ਠੰਡੇ ਮਿੱਠੇ ਜਲ ਦੀਆਂ ਛਬੀਲਾ, ਚਾਹ, ਜਲੇਬੀਆਂ ਅਤੇ ਗੁਰੂ ਘਰ ਦੇ ਅਟੁੱਟ ਲੰਗਰ ਚੱਲਦੇ ਰਹੇ। ਇਸ ਮਹਾਨ ਸੰਤ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਭਾਈ ਸੁਖਜੀਵਨ ਸਿੰਘ ਸੁੱਖਾ ਮੋਗਾ ਸਮੇਤ ਹੋਰ ਕਈ ਸਿਆਸੀ ਸ਼ਖਸ਼ੀਅਤਾਂ ਮੁੱਖ ਤੌਰ ਤੇ ਹਾਜ਼ਰ ਹੋਈਆਂ। ਇਹ ਸਾਰਾ ਸਮਾਗਮ ਏਕਨੂਰ ਟੀ.ਵੀ. ਚੈਨਲ ਤੇ ਲਾਈਵ ਟੈਲੀਕਾਸਟ ਅਤੇ ਮਹਿਕ ਵਤਨ ਦੀ ਲਾਈਵ ਟੀ.ਵੀ. ਤੇ ਡੀ-ਲਾਈਵ ਪ੍ਰਸਾਰਨ ਕੀਤਾ ਗਿਆ।

———————————————————–

ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਜਨਮ ਦਿਹਾੜੇ ਸਬੰਧੀ ਵਿਸ਼ੇਸ਼ ਪ੍ਰੋਗਰਾਮ 22 ਸਤੰਬਰ 2024 ਨੂੰ –ਵੈਦ ਬਾਬਾ ਰਾਮ ਸਿੰਘ ਜੀ

ਧਰਮਕੋਟ/ 15 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

               ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ 530 ਵੇਂ ਸ਼ੁਭ ਜਨਮ ਦਿਹਾੜਾ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਜਲੰਧਰ ਰੋਡ ਨੇੜੇ ਨਾਨਕਸਰ ਠਾਠ ਧਰਮਕੋਟ ਜਿਲ੍ਹਾ ਮੋਗਾ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਇਹ ਜਾਣਕਾਰੀ ਸੇਵਾਦਾਰ ਵੈਦ ਬਾਬਾ ਰਾਮ ਸਿੰਘ ਜੀ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ 22 ਸਤੰਬਰ 2024 ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜੇਗਾ ਜਿਸ ਵਿੱਚ ਕੀਰਤਨ ਜੱਥੇ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਨਿਹਾਲ ਕਰਨਗੇ।

             ਬਾਬਾ ਰਾਮ ਸਿੰਘ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੱਖ ਸੇਵਾਦਾਰ ਨਾਨਕਸਰ ਠਾਠ ਧਰਮਕੋਟ ਵਾਲਿਆ ਦਾ ਵਿਸ਼ੇਸ਼ ਸਹਿਯੋਗ ਹੈ। ਇਸ ਮੌਕੇ ਸੇਵਾਦਾਰ ਹਰਦੀਪ ਸਿੰਘ ਨਿੱਕਾ ਅਤੇ ਹੋਰ ਕਈ ਸੇਵਾਦਾਰ ਹਾਜਿਰ ਸਨ।

 ———————————————————–

ਗੁਰਦੁਆਰਾ ਸਾਹਿਬ ‘ਚ ਬਣੇ ਯਾਦਗਾਰੀ ਗੇਟ ਦਾ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਗੁਰਮਿਤ ਅਨੁਸਾਕੀਤਾ ਉਦਘਾਟਨ 

ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਸਨਮਾਨ, ਬਾਬਾ ਜੀ ਵੱਲੋਂ ਵੀ ਦਾਨੀ ਸੱਜਣਾਂ ਦਾ ਸਨਮਾਨ

ਬਾਘਾ ਪੁਰਾਣਾ/ 13 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

             ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਆਪਣੇ ਨਗਰ ਵਿੱਚ ਬਣਾਇਆ ਗਿਆ ਇਕ ਵਿਸ਼ਾਲ ਗੇਟ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਹ ਗੇਟ ਗੁਰਦੁਆਰਾ ਸੰਤ ਬਾਬਾ ਪ੍ਰੇਮ ਦਾਸ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਬਣਾਇਆ ਗਿਆ। ਇਸ ਦਾ ਉਦਘਾਟਨ  ਬਾਬਾ ਪ੍ਰੇਮ ਦਾਸ ਜੀ ਦੀ ਸਲਾਨਾ ਬਰਸੀ ਮੌਕੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਗੇਟ ਉੱਪਰ ਸਾਢੇ ਤਿੰਨ ਲੱਖ ਰੁਪਏ ਖਰਚਾ ਆਇਆ ਹੈ। ਇਸ ਮੋਕੇ ਰੱਬੀ ਬਾਣੀ ਦਾ ਕੀਰਤਨ ਭਾਈ ਸੋਹਣ ਸਿੰਘ ਨੇ ਕੀਤਾ ਅਤੇ ਕਥਾ ਵਿਚਾਰਾਂ ਵੀ ਕੀਤੀਆਂ।ਆਯੋਜਿਤ ਸਲਾਨਾ ਸਮਾਗਮ ਦੌਰਾਨ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਨੇ ਆਪਣੀ ਪ੍ਰੇਰਣਾ ਸਦਕਾ ਕਥਾ ਵਿੱਚ ਮਹਾਂਪੁਰਸ਼ਾਂ ਦੇ ਯੋਗਦਾਨ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਦਾ ਜਗਤ ਵਿੱਚ ਇੱਕ ਖਾਸ ਸਥਾਨ ਹੈ। ਬਾਬਾ ਜੀ ਨੇ ਕਿਹਾ, “ਮਹਾਂਪੁਰਸ਼ ਕਦੇ ਨਹੀਂ ਮਰਦੇ। ਉਹ ਹਮੇਸ਼ਾ ਜਗਤ ਵਿੱਚ ਆਪਣੀ ਸਿੱਖਿਆ ਅਤੇ ਆਦਰਸ਼ਾਂ ਰਾਹੀਂ ਜੀਦੇ ਰਹਿੰਦੇ ਹਨ ਜਿਵੇਂ ਸੂਰਜ ਹਮੇਸ਼ਾ ਚਮਕਦਾ ਹੈ, ਉਵੇਂ ਹੀ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਸਦਾ ਚਮਕਦੀਆਂ ਰਹਿੰਦੀਆਂ ਹਨ।” ਉਹਨਾਂ ਦੇ ਸਲਾਨਾ ਸਮਾਗਮ ਅਤੇ ਯਾਦਗਾਰ ਸਮਾਗਮ ਸਾਡੇ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਮੌਕਾ ਹੁੰਦੇ ਹਨ। ਉਹਨਾਂ ਦੇ ਸਿਧਾਂਤ, ਸਿਖਿਆਵਾਂ ਅਤੇ ਕਰਮ ਉਨ੍ਹਾਂ ਨੂੰ ਸਦੀਵ ਜੀਵਿਤ ਰੱਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਂਪੁਰਸ਼ ਸਿਰਫ ਆਪਣੇ ਸ਼ਰੀਰ ਦੇ ਨਾਲ ਹੀ ਨਹੀਂ ਬਲਕਿ ਉਹ ਆਪਣੀ ਆਤਮਕ ਬਲ  ਦੇ ਨਾਲ ਹਮੇਸ਼ਾ ਜਗਤ ਵਿੱਚ ਮੌਜੂਦ ਰਹਿੰਦੇ ਹਨ। 

             ਪਿੰਡ ਵਾਸੀਆਂ ਵੱਲੋਂ ਬਾਬਾ ਜੀ ਦਾ ਸ੍ਰੀ ਸਾਹਿਬ ਤੇ ਲੋਈ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ, ਕਮੇਟੀ ਮੈਂਬਰ ਭਾਈ ਥਾਣਾ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ, ਗੁਰਜੰਟ ਸਿੰਘ ਨੀਲਾ ਅਤੇ ਭਿੰਦਾ ਸਿੰਘ ਸਮੇਤ ਕਈ ਪਿੰਡ ਵਾਸੀਆਂ ਨੇ ਵੀ ਬਾਬਾ ਜੀ ਦਾ ਸਨਮਾਨ ਕੀਤਾ।  ਇਹ ਗੇਟ ਤਿਆਰ ਕਰਨ ਵਿੱਚ ਬਹੁਤ ਸਾਰੇ ਐਨ ਆਰ ਆਈਆਂ ਨੇ ਯੋਗਦਾਨ ਪਾਇਆ ਜਿਨਾਂ ਵਿੱਚ  ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਕਾਕਾ (ਕਨੇਡਾ), ਨਿਰਭੈ ਸਿੰਘ ਵਿਦੇਸ਼ਾਂ, ਗੁਰਪ੍ਰੀਤ ਸਿੰਘ ਗੋਗੀ ਕੈਨੇਡਾ, ਚਮਕੌਰ ਸਿੰਘ (ਜਰਮਨੀ), ਅਤੇ ਨਿਰਮਲ ਸਿੰਘ ਡੇਅਰੀ ਵਾਲਾ ਦਾ ਬਾਬਾ ਜੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ, ਬਾਬਾ ਜੀ ਨੇ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੇ ਬੇਟੇ ਦਲਜੀਤ ਸਿੰਘ ਬਿੱਟਾ ਵੱਲੋਂ ਇਕ ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਟੀਲ ਦਾ ਗੇਟ ਲਗਵਾਇਆ ਗਿਆ।

             ਇਸ ਸਮਾਗਮ ਵਿੱਚ ਪਿੰਡ ਦੇ ਕਈ ਨੌਜਵਾਨ, ਬੀਬੀਆਂ, ਭੈਣਾਂ ਹਾਜ਼ਰ ਸਨ। ਇਸ ਮੋਕੇ ਭਾਈ ਸੂਬੇਦਾਰ ਚਰਨ ਸਿੰਘ, ਗੁਰਮੀਤ ਸਿੰਘ, ਗ੍ਰੰਥੀ ਬਾਬਾ ਹਰਬੰਸ ਸਿੰਘ, ਬਾਬਾ ਦਰਸ਼ਨ ਸਿੰਘ,  ਗਿਆਨ ਦਾਸ, ਬਿੱਲੂ ਸਿੰਘ, ਛਿੰਦਾ ਸਿੰਘ, ਕਾਕਾ ਸਿੰਘ, ਪਰਦੀਪ ਕੁਮਾਰ, ਬੱਬੂ ਸਿੰਘ, ਨੈਬ ਸਿੰਘ, ਦਲਜੀਤ ਸਿੰਘ ਬਿੱਟਾ, ਜਗਸੀਰ ਸਿੰਘ ਤੇ ਹੋਰਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

  ———————————————————–

ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਧਰਮਕੋਟ ਵਿਖੇ ਸਿਲਾਈ ਅਤੇ ਕੰਪਿਉਟਰ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ 

ਧਰਮਕੋਟ / 31 ਜੁਲਾਈ 2024/ ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਧਰਮਕੋਟ ਵਿਖੇ ਚੱਲ ਰਹੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਸਿਲਾਈ ਅਤੇ ਕੰਪਿਉਟਰ ਦਾ ਕੋਰਸ ਪੂਰਾ ਹੋਣ ਉਪਰੰਤ ਪਾਸ ਹੋਏ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡਣ ਲਈ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਟਰੱਸਟ ਦੀ ਜਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਰਨਲ ਸਕੱਤਰ ਸ. ਅਵਤਾਰ ਸਿੰਘ ਘੋਲੀਆਂ, ਟਰੱਸਟੀ ਸ. ਹਰਜਿੰਦਰ ਸਿੰਘ ਚੁਗਾਵਾ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ (ਜਿਲ੍ਹਾ ਪ੍ਰਧਾਨ: ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ), ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਸ. ਰਾਮ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਹੋਏ। ਉਨ੍ਹਾਂ ਵੱਲੋਂ ਸਿਲਾਈ ਅਤੇ ਕੰਪਿਉਟਰ ਦਾ ਕੋਰਸ ਪੂਰਾ ਕਰਕੇ ਪਾਸ ਹੋਏ ਵਿਦਿਆਰਥੀਆ ਨੂੰ ਸਰਟੀਫਿਕੇਟ ਵੰਡੇ ਗਏ।

            ਇਸ ਪ੍ਰੋਗਰਾਮ ਮੌਕੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਵਿਦਿਆਰਥੀਆਂ ਨੂੰ ਸੰਬੋਧਣ ਕਰਦਿਆ ਉਨ੍ਹਾਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਬਲਾਕ ਧਰਮਕੋਟ ਦੇ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ, ਮਾਸਟਰ ਗੋਪਾਲ ਕ੍ਰਿਸ਼ਨ ਕੌੜਾ, ਬਲਕਾਰ ਸਿੰਘ ਛਾਬੜਾ, ਡਾਕਟਰ ਸੁਰਿੰਦਰ ਪਾਲ ਜੁਨੇਜਾ, ਚੇਅਰਮੈਨ ਡਾਕਟਰ ਜਸਵੰਤ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ ਕੰਨੀਆ, ਮੈਡਮ ਗੁਰਪ੍ਰੀਤ ਕੌਰ, ਮੈਡਮ ਅੰਚਲ, ਮੈਡਮ ਕਵੀਤਾ ਰਾਣੀ, ਮੈਡਮ ਸਿਮਰਨ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————————–

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਤੋਂ ਸਾਨੂੰ ਦਇਆ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ -ਸੰਤ ਬਾਬਾ ਗੁਰਦੀਪ ਸਿੰਘ ਜੀ 

ਬਾਘਾ ਪੁਰਾਣਾ/ 29 ਜੁਲਾਈ 2024/ ਭਵਨਦੀਪ ਸਿੰਘ ਪੁਰਬਾ

               ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ) ਚੰਦ ਪੁਰਾਣਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਆਪਣੀਆਂ ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬ ਦੀ ਅਸੀਸ ਬਖ਼ਸ਼ੀ। ਇਸ ਮੌਕੇ ‘ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਅਤੇ ਉਪਦੇਸ਼ਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਬਾਲ ਪੁਰਸ਼ ਦਾ ਰੂਪ ਧਾਰ ਕੇ ਮਨੁੱਖਤਾ ਦੀ ਸੇਵਾ ਲਈ ਅਨੇਕਾਂ ਪ੍ਰੇਰਕ ਉਦਾਹਰਣਾਂ ਦਿੱਤੀਆਂ ਹਨ। ਗੁਰੂ ਜੀ ਦੇ ਕਦਮਾਂ ‘ਤੇ ਚਲਦਿਆਂ ਮਨੁੱਖਤਾ ਦੀ ਸੇਵਾ, ਵਿਸ਼ਵ ਭਾਈਚਾਰੇ ਦੇ ਕਾਇਮ ਕਰਨ ਅਤੇ ਨਿਮਰਤਾ ਦੀ ਮਹੱਤਤਾ ‘ਤੇ ਜੋਰ ਦਿੱਤਾ।

            ਉਨ੍ਹਾਂ ਕਿਹਾ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਸਾਨੂੰ ਸਿਖਾਇਆ ਕਿ ਸੰਸਾਰ ਦੇ ਹਾਲਾਤਾਂ ਨਾਲ ਨਿਰਭੀਤ ਹੋ ਕੇ ਸੱਚਾਈ ਅਤੇ ਦਇਆ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੀ ਬਚਪਨ ਵਿੱਚ ਹੀ ਦੱਸੀ ਸਿਖਿਆ ਸਾਡੇ ਲਈ ਅਨੰਤ ਪ੍ਰੇਰਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਜੀ ਦਾ ਸੰਦੇਸ਼ ਸਾਨੂੰ ਸੱਚਾਈ, ਸਹਿਣਸ਼ੀਲਤਾ ਅਤੇ ਅਨੰਦ ਦੇ ਰਾਹ ਤੇ ਲੈ ਕੇ ਜਾਂਦਾ ਹੈ। ਸਾਡਾ ਧਰਮ ਹੈ ਕਿ ਅਸੀਂ ਗੁਰੂ ਸਾਹਿਬ ਦੇ ਰਸਤੇ ‘ਤੇ ਚੱਲ ਕੇ ਸੇਵਾ ਅਤੇ ਸਿਮਰਨ ਦੀ ਰਾਹੀ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੀਏ। ਸੰਗਤਾਂ ਨੇ ਬੇਹਦ ਪ੍ਰੇਮ ਤੇ ਸ਼ਰਧਾ ਨਾਲ ਕਥਾ ਵਿਚਾਰਾਂ ਨੂੰ ਸੁਣਿਆ ਅਤੇ ਆਪਣੀ ਆਤਮਿਕ ਪ੍ਰਗਤੀ ਲਈ ਗੁਰੂ ਸਾਹਿਬ ਦੀ ਬਖ਼ਸ਼ੀਸ਼ ਮੰਗੀ। ਸੰਗਤਾਂ ਨੇ ਕਥਾ ਸੁਣਦੇ ਹੋਏ ਗੁਰੂ ਸਾਹਿਬ ਦੀ ਸਿੱਖਿਆ ਅਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਸੰਕਲਪ ਕੀਤਾ।

          ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਅਖੀਰ ਵਿੱਚ ਸੰਗਤ ਨੂੰ ਦਸਿਆ ਕਿ ਸੱਚਾ ਸਿੱਖ ਉਹੀ ਹੈ ਜੋ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਮਲ ਕਰਦਾ ਹੈ ਅਤੇ ਸਾਰੇ ਜਗਤ ਦੀ ਭਲਾਈ ਲਈ ਕੰਮ ਕਰਦਾ ਹੈ। “ਅਸੀਂ ਸਭ ਨੂੰ ਗੁਰੂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ, ਸਮਾਜ ਵਿੱਚ ਇੱਕ ਸੁਧਾਰਕ ਬਦਲਾਅ ਲਿਆਉਣਾ ਚਾਹੀਦਾ ਹੈ। ਸੱਚਾ ਗੁਰਸਿੱਖ ਸਦਾ ਸੱਚ ਦੇ ਰਸਤੇ ਤੇ ਚੱਲਦਾ ਹੈ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦਾ ਹੈ।

———————————————————–

ਸਿਮਰਨ ਮਨੁੱਖ ਨੂੰ ਸ਼ਾਂਤੀ ਅਤੇ ਆਤਮਕ ਸੁੱਖ ਪ੍ਰਦਾਨ ਕਰਦਾ ਹੈ -ਸੰਤ ਬਾਬਾ ਗੁਰਦੀਪ ਸਿੰਘ ਜੀ 

ਬਾਘਾ ਪੁਰਾਣਾ/ 23 ਜੁਲਾਈ 2024/ ਭਵਨਦੀਪ ਸਿੰਘ ਪੁਰਬਾ

                ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਪ੍ਰਵਚਨਾਂ ਵਿੱਚ ਸਿਮਰਨ ਦੇ ਮਹੱਤਵ ਬਾਰੇ ਰੌਸ਼ਨੀ ਪਾਈ। ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਲੋੜਾਂ ਦੇ ਅਧੀਨ ਨਹੀਂ ਰਹਿੰਦਾ। ਸਿਮਰਨ ਕਰਨ ਵਾਲਾ ਕਦੇ ਵੀ ਚਿੰਤਾ ਦੇ ਵੱਸ ਨਹੀਂ ਹੁੰਦਾ। ਉਹਨਾਂ ਅੱਗੇ ਕਿਹਾ ਕਿ ਸਿਮਰਨ ਕਰਨ ਵਾਲਾ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ। ਉਹਨਾਂ ਨੂੰ ਸਿਫਤੀ ਸਲਾਹ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਸਹਿਜ ਅਵਸਥਾ ਵਿੱਚ ਟਿਿਕਆ ਰਹਿੰਦਾ ਹੈ। ਇਹ ਸਿਮਰਨ ਉਸ ਨੂੰ ਆਨੰਦ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ।

             ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸਮਝਾਇਆ ਕਿ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਅਡੋਲ ਰਹਿੰਦਾ ਹੈ ਸਿਮਰਨ ਦੀ ਬਰਕਤ ਨਾਲ ਉਸ ਦੇ ਹਿਰਦਾ ਫੁੱਲ ਵਾਗ ਖਿਿੜਆ ਰਹਿੰਦਾ ਹੈ। ਉਨਾਂ ਉਦਾਹਰਨ ਦਿੱਤੀ ਕਿ ਕਿਵੇਂ ਸਿਮਰਨ ਮਨੁੱਖ ਦੇ ਆਤਮਿਕ ਜੀਵਨ ਨੂੰ ਨਵੀਂ ਰੋਸ਼ਨੀ ਨਾਲ ਪ੍ਰਕਾਸ਼ ਕਰਦਾ ਹੈ ਸਿਮਰਨ ਦੇ ਫਾਇਦੇ ਸੰਗਤਾਂ ਨੂੰ ਸਮਝਾਉਂਦੇ ਹੋਏ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਅਰਦਾਸ ਕੀਤੀ ਕਿ ਹਰ ਮਨੱੁਖ ਸਿਮਰਨ ਦੀ ਮਹੱਤਤਾ ਨੂੰ ਆਪਣੇ ਜੀਵਨ ਵਿੱਚ ਅਪਣਾਵੇ ਅਤੇ ਸੱਚੇ ਸੱਚਖੰਡ ਨੂੰ ਪ੍ਰਾਪਤ ਕਰੇ। ਸਿਮਰਨ ਜੋ ਕਿ ਸਤਿਨਾਮ ਵਾਹਿਗੁਰੂ ਦੇ ਜਾਪ ਦਾ ਜਾਪ ਹੈ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸਰੋਤ ਹੈ। ਸਿਮਰਨ ਦੇ ਨਾਲ ਮਨ ਵਿੱਚ ਪਵਿੱਤਰਤਾ ਆਉਂਦੀ ਹੈ ਜੋ ਅੰਦਰੂਨੀ ਸ਼ਾਂਤੀ ਨੂੰ ਜਨਮ ਦਿੰਦੀ ਹੈ। ਇਹ ਸ਼ਾਂਤੀ ਹੀ ਹੈ ਜੋ ਅਸੀਂ ਆਪਣੀ ਰੋਜਾਨਾ ਜ਼ਿੰਦਗੀ ਨੂੰ ਲੈ ਕੇ ਹੋਣੀ ਚਾਹੀਦੀ ਹੈ। ਸਿਮਰਨ ਮਨੁੱਖ ਦੇ ਮਨ ਅਤੇ ਸਰੀਰ ਨੂੰ ਸਹੀ ਰਸਤੇ ਤੇ ਲਿਆਉਂਦਾ ਹੈ। ਸਿਮਰਨ ਕਰਕੇ ਮਨ ਦੀ ਦਿਲਚਸਪੀ ਭਰਮ ਦੇ ਵਿਸ਼ੇ ਤੇ ਰਾਗਾਂ ਤੋਂ ਹਟ ਕੇ ਸੱਚੇ ਮਾਰਗ ਤੇ ਆਉਂਦੀ ਹੈ।

              ਸੰਤ ਬਾਬਾ ਗੁਰਦੀਪ ਸਿੰਘ ਜੀ ਕਹਿੰਦੇ ਹਨ ਕਿ ਸਿਮਰਨ ਸਾਡੇ ਜੀਵਨ ਨੂੰ ਸਹੀ ਰਸਤੇ ਤੇ ਲਿਆਉਂਦਾ ਹੈ ਅਤੇ ਸਮਾਜਿਕ ਕੁਰੀਤੀਆਂ ਜਿਵੇਂ ਕਿ ਨਸ਼ਾ, ਹਿੰਸਾ ਅਤੇ ਦੂਸਰੇ ਦੁਸਕਰਮਾਂ ਤੋਂ ਬਚਾਉਂਦਾ ਹੈ। ਸਧਾਰਨ ਤੌਰ ਤੇ ਸਿਮਰਨ ਮਨੁੱਖ ਨੂੰ ਸ਼ਾਂਤੀ ਅਤੇ ਆਤਮਕ ਸੁੱਖ ਪ੍ਰਦਾਨ ਕਰਦਾ ਹੈ। ਇਹ ਉਸ ਨੂੰ ਸਮਾਜ ਵਿੱਚ ਇੱਕ ਵਧੀਆ ਜੀਵਨ ਬਿਤਾਉਣ ਲਈ ਸਹਾਇਕ ਹੈ ਅਤੇ ਸਮਾਜ ਕਰੀਤੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ।

———————————————————–

ਸੇਵਾ ਸਿਮਰਨ ਅਤੇ ਨਾਮ ਜਪ ਕੇ ਗੁਰੂ ਘਰ ਦੀਆਂ ਖੁਸ਼ੀਆਂ ਮਿਲਦੀਆਂ ਹਨ -ਸੰਤ ਬਾਬਾ ਗੁਰਦੀਪ ਸਿੰਘ ਜੀ

ਕਿਹਾ ਘੋਰ ਕਲਯੁਗ ਦੇ ਦੌਰ ‘ਚ ਮਨੁੱਖ ਰੋਜਾਨਾ ਜਾਪ ਕਰੇ ! 

ਬਾਘਾ ਪੁਰਾਣਾ/ 20 ਜੁਲਾਈ 2024/ ਭਵਨਦੀਪ ਸਿੰਘ ਪੁਰਬਾ

                 ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵੱਲੋਂ ਜਿੱਥੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ ਉੱਥੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਅਗਵਾਹੀ ਹੇਠ ਸੰਗਤਾਂ ਵੱਲੋਂ ਹੱਥੀ ਸੇਵਾ ਕੀਤੀ ਜਾਂਦੀ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸੇਵਾ ਸਿਮਰਨ ਤੇ ਨਾਮ ਜਪਣਾ ਸਭ ਕਾਰਜਾਂ ਤੋਂ ਉੱਤਮ ਹੈ ਪ੍ਰੰਤੂ ਅੱਜ ਦਾ ਮਨੁੱਖ ਦੁਨਿਆਵੀ ਕੰਮਾਂ ਵਾਲੇ ਪਾਸੇ ਪੈ ਗਿਆ ਹੈ ਜਦ ਕਿ ਮਨੱੱਖ ਦਾ ਅਸਲ ਮਨੋਰਥ ਸੇਵਾ ਤੇ ਸਿਮਰਨ ਕਰਨਾ ਹੈ। ਉਹਨਾਂ ਕਿਹਾ ਕਿ ਘੋਰ ਕਲਯੁਗ ਦੇ ਦੌਰ ਵਿੱਚ ਹਰ ਮਨੁੱਖ ਨੂੰ ਰੋਜਾਨਾ ਘੱਟੋ-ਘੱਟ ਢਾਈ ਘੰਟੇ ਦਾ ਸਮਾਂ ਜਰੂਰ ਪ੍ਰਭੂ ਭਗਤੀ ਵਿੱਚ ਲਗਾਉਣਾ ਚਾਹੀਦਾ ਹੈ ਤਾਂ ਜੋ ਭਵਸਾਗਰ ਤੋਂ ਰਾਹ ਦਸੇਰਾ ਮਿਲ ਸਕੇ। ਉਹਨਾਂ ਕਿਹਾ ਕਿ ਹਰ ਮਨੱੱਖ ਨੂੰ ਪਤਾ ਹੈ ਕਿ ਉਹ ਜਦੋਂ ਜਨਮ ਲੈਂਦਾ ਹੈ ਤਾਂ ਖਾਲੀ ਹੱਥੀ ਆਉਂਦਾ ਹੈ ਅਤੇ ਉਸ ਨੇ ਪਰਮਾਤਮਾ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ ਖਾਲੀ ਹੱਥੀ ਚਲੇ ਜਾਣਾ ਹੈ ਪਰ ਫਿਰ ਵੀ ਪਤਾ ਨਹੀਂ ਮਨੱੱਖ ਕਿਉਂ ਸਾਰੀ ਜ਼ਿੰਦਗੀ ਰੋਜ਼ ਮਰਾ ਦੌਰਾਨ ਭੱਜਿਆ ਫਿਰਦਾ ਹੈ। ਉਹਨਾਂ ਕਿਹਾ ਕਿ ਅੰਤਲੇ ਸਮੇਂ ਦੌਰਾਨ ਮਨੁੱਖ ਜਦੋਂ ਸੋਚਦਾ ਹੈ ਉਦੋਂ ਸਮਾਂ ਲੰਘ ਜਾਂਦਾ ਹੈ।

          ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਮਨੁੱਖ ਦਾ ਦਰਗਾਹ ਵਿੱਚ ਲੇਖਾ ਜੋਖਾ ਕਰਮਾਂ ਦਾ ਹੀ ਹੋਣਾ ਹੈ ਹੋਰ ਕੁਝ ਨਾਲ ਨਹੀਂ ਜਾਣਾ। ਉਹਨਾਂ ਕਿਹਾ ਕਿ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਸਾਡੇ ਵੱਲੋਂ ਕੀਤੇ ਗਏ ਕਰਮਾਂ ਨੇ ਹੀ ਨਾਲ ਜਾਣਾ ਹੈ। ਉਹਨਾਂ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਿੰਘ ਸਜਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਇਆ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਸੰਦੇਸ਼ ਹਰ ਮਨੁੱਖ ਨੂੰ ਅਪਣਾਉਣਾ ਚਾਹੀਦਾ ਹੈ।

 ———————————————————–

ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ -ਸੰਤ ਬਾਬਾ ਗੁਰਦੀਪ ਸਿੰਘ ਜੀ

ਕਿਹਾ, “ਸਾਡਾ ਵਾਤਾਵਰਨ ਸਾਡਾ ਸਭ ਤੋਂ ਵੱਡਾ ਧਨ ਹੈ”

ਮੋਗਾ / 10 ਜੁਲਾਈ 2024/ ਭਵਨਦੀਪ ਸਿੰਘ ਪੁਰਬਾ

              ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਨੇ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਪੌਣ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਬੂਟਿਆਂ ਦਾ ਲਗਾਉਣਾ ਬਹੁਤ ਜ਼ਰੂਰੀ ਹੈ। ਬਾਬਾ ਜੀ ਨੇ ਕਿਹਾ ਕਿ ਬੂਟਿਆਂ ਦੇ ਲਗਾਉਣ ਨਾਲ ਹਵਾ ਸਾਫ ਰਹਿੰਦੀ ਹੈ ਅਤੇ ਇਹ ਮਿੱਟੀ ਦੀ ਉੱਪਜਾਊ ਤਾਕਤ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਸੰਗਤਾਂ ਨੂੰ ਇਸੇ ਸੰਬੰਧੀ । ਚੇਤਾਵਨੀ ਦਿੱਤੀ ਕਿ ਸਾਡਾ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਸ ਦੀ ਸੰਭਾਲ ਲਈ ਸਾਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਇਸ ਮੁਹਿੰਮ ਨੂੰ ਇਕ ਵੱਡਾ ਕਦਮ ਕਰਾਰ ਦਿੱਤਾ ਅਤੇ ਸਾਰਿਆਂ ਨੂੰ ਇਸ ਵਿਚ ਬੜੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

          ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਇਹ ਵੀ ਕਿਹਾ ਕਿ ਗੁਰੂ ਦੀ ਬਾਣੀ ਵੀ ਸਾਨੂੰ ਵਾਤਾਵਰਨ ਦੇ ਸਿਧਾਂਤ ਸਮਝਾਉਂਦੀ ਹੈ। ਇਹ ਸਬਕ ਸਾਨੂੰ ਸਿਖਾਉਂਦਾ ਹੈ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਦੇ ਮੁੱਖ ਅੰਗ ਹਨ, ਅਤੇ ਸਾਡੇ ਲਈ ਪਵਿੱਤਰ ਹਨ। ਇਸੇ ਲਈ ਸਾਨੂੰ ਇਨ੍ਹਾਂ ਦੀ ਸੁਰੱਖਿਆ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਦੇ ਨਾਲ ਹੀ, ਬਾਬਾ ਜੀ ਨੇ ਆਮ ਲੋਕਾਂ ਨੂੰ ਪੌਣ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਹੋਰ ਵੀ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਡਾ ਵਾਤਾਵਰਨ ਸਾਡਾ ਸਭ ਤੋਂ ਵੱਡਾ ਧਨ ਹੈ, ਜਿਸਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

———————————————————–

ਬਲਜਿੰਦਰ ਨੇ ਪੁਰਾਣੇ ਸਮੇਂ ਦੀ ਸੱਚੀ ਖੂਬਸੂਰਤੀ ਨੂੰ ਬਿਆਨ ਦੀ ਖੂਬਸੂਰਤ ਪੇਂਟਿੰਗ ਬਣਾਈ  

ਨਿਹਾਲ ਸਿੰਘ ਵਾਲਾ / 09 ਜੁਲਾਈ 2024 / ਰਾਜਵਿੰਦਰ ਰੌਂਤਾ

              ਮਹਾਰਾਜਾ ਰਣਜੀਤ ਸਿੰਘ ਜੀ ਦਾ ਹਰਿਮੰਦਰ ਸਾਹਿਬ ਦਾ ਦ੍ਰਿਸ਼ – ਅਗਸਤ ਸ਼ੋਫ਼ਟ – ਵੀਅਨਾ 1850 – ਪ੍ਰਿੰਸਸ ਬੰਬਾ ਕਲੇਕਸ਼ਨ – ਲਾਹੌਰ, ਜਿਸ ਨੂੰ ਕਲਾਕਾਰ ਬਲਜਿੰਦਰ ਸਿੰਘ ਗਿੱਲ ਨੇ ਆਪਣੇ ਕਲਾਤਮਕ ਹੱਥਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਇਆ ਹੈ। ਇਹ ਪੇਂਟਿੰਗ ਸਾਡੇ ਵਿਰਸੇ ਅਤੇ ਇਤਿਹਾਸ ਨੂੰ ਯਾਦ ਦਿਵਾਉਂਦੀ ਹੈ। ਇਸ ਪੇਂਟਿੰਗ ਨੂੰ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਜਲ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਡਾ. ਊਮਾਂ ਸ਼ਰਮਾ, ਅਰਚਾ ਤੇ ਮੌਨਿਕਾ ਦੋਨੋ ਕਲਾਕਾਰਾਂ ਨੇ ਆਪਣੀ ਕਲਾ ਦਰਸਾਉਂਦਿਆਂ ਹੋਇਆਂ ਹੋਰ ਵੀ ਬਾਰੀਕੀਆਂ ਨਾਲ ਇਸ ਨੂੰ ਬਹੁਤ ਹੀ ਖ਼ੂਬਸੂਰਤ ਬਣਾਇਆ ਹੈ।

            ਇਸ ਦਾ ਫਰੇਮ ਵੀ ਹੱਥੀਂ ਤਿਆਰ ਕੀਤਾ ਤੇ ਉਸ ਵਿੱਚ ਜਲ ਨੂੰ ਦਿਖਾਇਆ ਗਿਆ ਹੈ ਜੋ ਹਮੇਸ਼ਾ ਲਈ ਬਲੈਸਿੰਗ ਹੈ ਤੇ ਇਸ ਦੇ ਨਾਲ ਹੀ ਪੇਂਟਿੰਗ ਨੂੰ ਜੇਕਰ ਹਨੇਰੇ ਵਿੱਚ ਰੱਖ ਦਿੱਤਾ ਜਾਵੇ ਤਾਂ ਫਰੇਮ ਸਫੇਦ ਰੰਗ ਨਾਲ ਚਮਕਦਾ ਹੈ ਜੋ ਕਿ ਸ਼ਾਂਤੀ ਦਾ ਪ੍ਰਤੀਕ ਦਿੰਦੇ ਹੋਏ ਅਮਨ ਦਾ ਸੁਨੇਹਾ ਕਾਇਮ ਕਰਦਾ ਹੈ।

———————————————————–

ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਾ ਵਾਲਿਆਂ ਦੀ ਯਾਦ ‘ਚ ਕਰਵਾਏ ਸਮਾਗਮ ‘ਚ ਪੁੱਜੀਆਂ ਵੱਡੀ ਗਿਣਤੀ ‘ਚ ਸੰਗਤਾਂ

ਬਾਬਾ ਜੀ ਵੱਲੋਂ ਘਾਲੀ ਗਈ ਘਾਲਣਾ ਕਰਕੇ ਅੱਜ ਇਹ ਸਥਾਨ ਮਾਲਵੇ ਵਿੱਚ ਸਿੱਖੀ ਦਾ ਧੁਰਾ ਬਣਿਆ -ਸਿੰਘ ਸਾਹਿਬ  

ਮੋਗਾ / 19 ਜੂਨ 2024 / ਭਵਨਦੀਪ ਸਿੰਘ ਪੁਰਬਾ

               ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਹਾਸਲ ਕਰ ਚੁੱਕੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ‘ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਬੰਦੀ ਛੋੜ ਦਿਵਸ ਤੋਂ ਚੱਲ ਰਹੀ ਸ੍ਰੀ ਅਖੰਡ ਪਾਠ ਦੀ ਲੜੀ ਦੇ ਭੋਗ ਉਪਰੰਤ ਰੱਬੀ ਬਾਣੀਦਾ ਕੀਰਤਨ ਭਾਈ ਕਮਲਜੀਤ ਸਿੰਘ ਆਲਮਵਾਲਾ, ਭਾਈ ਸੋਹਣ ਸਿੰਘ, ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਹਜ਼ੂਰੀ ਰਾਗੀ,ਭਾਈ ਇਕਬਾਲ ਸਿੰਘ ਲੰਗੇਆਣਾ, ਬਾਬਾ ਸੁਖਦੇਵ ਸਿੰਘ ਡਮੇਲੀ ਵਾਲੇ ਦੇ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਅਤੇ ਮਹਾਪੁਰਖਾਂ ਵੱਲੋਂ ਕੀਤੇ ਪਰਉਪਕਾਰੀ ਕਾਰਜਾਂ ਬਾਰੇ ਵੀ ਦੱਸਿਆ। ਇਸ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਦੇ ਅੰਗੀਠਾ ਸਥਾਨ ‘ਤੇ ਵੀ ਨਤਮਸਤਕ ਹੋਈਆਂ।

            ਇਸ ਸਮਾਗਮ ‘ਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਿਸ਼ੇਸ਼ ਤੋਰ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਆਪਣੇ ਜੀਵਨ ‘ਚ ਗੁਰਮਤਿ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਸਮਾਜ ਸੇਵੀ ਕਾਰਜ ਕੀਤੇ ਜੋ ਕਿਸੇ ਵਿਰਲੇ ਮਹਾਪੁਰਖਾਂ ਦੇ ਹਿੱਸੇ ਆਉਂਦੇ ਹਨ। ਉਹਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਨੇ ਜਿੱਥੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਸਿੱਖੀ ਦੇ ਨਾਲ ਜੋੜਿਆ ਉਥੇ ਸਮਾਜ ਸੇਵਾ ਦੇ ਵਿੱਚ ਵੀ ਇਹਨਾਂ ਦਾ ਬਹੁਮੁੱਲਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਬਾਬਾ ਜੀ ਧਰਮ ਪ੍ਰਚਾਰ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕੀਤੀ। ਬਾਬਾ ਨਛੱਤਰ ਸਿੰਘ ਵੱਲੋਂ ਘਾਲੀ ਗਈ ਘਾਲਣਾ ਕਰਕੇ ਅੱਜ ਇਹ ਸਥਾਨ ਪੂਰੇ ਮਾਲਵਾ ਖੇਤਰ ਦੇ ਵਿੱਚ ਸਿੱਖੀ ਦਾ ਧੁਰਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਇਕ ਲੋਹ ਪੁਰਸ਼ ਸਨ। ਇੰਨੀ ਨਿਮਰਤਾ ਸੇਵਾ ਅਤੇ ਪਿਆਰ ਉਨ੍ਹਾਂ ’ਚ ਸੀ ਅਸੀਂ ਕਿਸੇ ਹੋਰ ‘ਚ ਨਹੀਂ ਦੇਖਿਆ। ਅੱਜ ਵੀ ਉਨ੍ਹਾਂ ਦੇ ਕਾਰਜ ਬਾਬਾ ਗੁਰਦੀਪ ਸਿੰਘ ਜੀ ਬੜੇ ਪਿਆਰ ਨਾਲ ਚਲਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਸਥਾਨ ਦੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਗੁਰਦੀਪ ਸਿੰਘ ਵੀ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ‘ਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਇੱਥੇ ਬਣੇ ਅਜਾਇਬ ਘਰ ਨੂੰ ਦੇਖ ਕੇ ਕਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਹ ਇਤਿਹਾਸਕ ਯਾਦਗਾਰ ਤੋਂ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਅਸਥਾਨ ਮਾਲਵੇ ਖੇਤਰ ‘ਚ ਧਰਮ ਪ੍ਰਚਾਰ ਕੇਂਦਰ ਵਜੋਂ ਵਿਕਸਤ ਹੋ ਚੁੱਕਾ ਹੈ। ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਕੀਤੇ ਸਮਾਜ ਭਲਾਈ ਦੇ ਕਾਰਜ ਇਕ ਮਿਸਾਲ ਸਨ। ਉਹਨਾਂ ਨੇ ਇਹ ਸਥਾਨ ਤਿੰਨ ਮਰਲੇ ਤੋਂ ਸ਼ੁਰੂ ਕਰਕੇ 16 ਏਕੜ ਤੱਕ ਤੇ ਵਿਸ਼ਾਲ ਘੇਰੇ ਦੇ ਵਿੱਚ ਬਣਾਇਆ ਜੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਲਈ ਖਿੱਚ ਦਾ ਕੇਂਦਰ ਬਣ ਚੁੱਕਾ ਹੈ। ਉਹਨਾਂ ਦੱਸਿਆ ਕਿ ਬਾਬਾ ਜੀ ਇੱਕ ਦਰਵੇਸ਼ ਮਹਾਪੁਰਖ ਸਨ, ਉਨ੍ਹਾਂ ਵੱਲੋਂ ਕੀਤੇ ਕਾਰਜ ਸੰਗਤਾਂ ਦੇ ਸਹਿਯੋਗ ਅੱਜ ਵੀ ਜਾਰੀ ਹਨ। ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਜੋ ਵੀ ਇਸ ਸਥਾਨ ਤੇ ਨਤਮਸਤਕ ਹੁੰਦਾ ਹੈ ਉਸ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਜਾਂਦੀਆਂ ਹਨ। ਇਸ ਮੌਕੇ ਜਨਤਾ ਹਸਪਤਾਲ ਅਤੇ ਆਕਸਫੋਰਡ ਹਸਪਤਾਲ ਜਲੰਧਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕੈਂਪ ਵੀ ਲਗਾਏ ਗਏ ਸਨ। ਜਿੱਥੇ ਵੱਖ-ਵੱਖ ਮਰੀਜ਼ਾਂ ਨੇ ਆਪਣੇ ਸਰੀਰਕ ਜਾਂਚ ਕਰਵਾਈ।

            ਗਰਮੀ ਨੂੰ ਦੇਖਦਿਆਂ ਹੋਇਆਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਅਤੇ ਧਰਮਕੋਟ ਦੀ ਸੰਗਤ ਵੱਲੋਂ ਦਹੀਂ ਭੱਲਿਆਂ ਦਾ ਲੰਗਰ ਲਗਾਇਆ ਗਿਆ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਹੋਰ ਵੀ ਲੰਗਰ ਲਗਾਏ ਗਏ। ਇਸ ਮੌਕੇ ਚਮਕੌਰ ਸਿੰਘ ਨੰਬਰਦਾਰ ਬੰਟੀ ਢਿੱਲੋਂ ਸਾਬਕਾ ਸੰਮਤੀ ਮੈਂਬਰ, ਸੁੱਖਾ ਮੋਗਾ, ਦਰਸ਼ਨ ਸਿੰਘ ਡਰੋਲੀ ਭਾਈ, ਸੂਬੇਦਾਰ ਚਰਨ ਸਿੰਘ, ਜੀਤਾ ਸਿੰਘ ਨੰਬਰਦਾਰ ਜਨੇਰ, ਚਮਕੌਰ ਸਿੰਘ ਚੰਦ ਪੁਰਾਣਾ, ਮੇਜਰ ਸਿੰਘ ਗਿੱਲ, ਅਮਰਜੀਤ ਸਿੰਘ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ, ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ, ਹਾਕਮ ਸਿੰਘ ਚੰਦ ਨਵਾ, ਲਖਵਿੰਦਰ ਸਿੰਘ, ਮਾਸਟਰ ਨੇਕ ਸਿੰਘ ਚੰਦ ਪੁਰਾਣਾ, ਧਰਮ ਸਿੰਘ ਕਾਲੇ ਕੇ, ਬਿੱਲੂ ਸਿੰਘ, ਗੁਰਦੁਆਰਾ ਰਾਜਸਥਾਨ ਪ੍ਰਬੰਧਕ ਕਮੇਟੀ, ਐਸਡੀਓ ਪਾਵਰ ਕਾਰਪੋਰੇਸ਼ਨ ਬਾਘਾ ਪੁਰਾਣਾ, ਐਕਸੀਐਨ ਬਾਘਾ ਪੁਰਾਣਾ, ਅਮਰਜੀਤ ਸਿੰਘ ਸਿੰਘਾਂਵਾਲਾ, ਇੰਦਰਜੀਤ ਸਿੰਘ ਜੇਈ, ਬੰਟੀ ਢਿੱਲੋਂ, ਪਾਲਾ ਸਿੰਘ ਪ੍ਰਧਾਨ ਚੰਦ ਪੁਰਾਣਾ, ਹਰਜੀਤ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦੇਵ ਸਿੰਘ ਗਿੱਲ, ਸਰਬਜੀਤ ਸਿੰਘ ਚੰਦ ਪੁਰਾਣਾ, ਰਣਜੀਤ ਸਿੰਘ ਭਾਊ, ਨਿਰਮਲ ਸਿੰਘ ਡੇਅਰੀਵਾਲਾ, ਚਰਨਜੀਤ ਸਿੰਘ ਝੰਡਿਆਣਾ, ਰਾਜੂ ਸਿੰਘ ਆਦਿ ਹਾਜ਼ਰ ਸਨ। 

———————————————————–

ਪ੍ਰਸਿੱਧ ਸਾਹਿਤਕਾਰ ਤੇਜਾ ਸਿੰਘ ਰੌਤਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਪੌਦਿਆਂ ਦਾ ਲੰਗਰ ਲਗਾਇਆ 

ਨਿਹਾਲ ਸਿੰਘ ਵਾਲਾ / 09 ਜੂਨ 2024 / ‘ਮਹਿਕ ਵਤਨ ਦੀ ਲਾਈਵ’ ਬਿਓਰੋ

                ਪਿੰਡ ਰੌਂਤਾ ਸਥਿਤ ਗੁਰਦੁਆਰਾ ਬਾਬਾ ਲਛਮਣ ਦਾਸ ਵਿਖੇ ਮਾਸਟਰ ਤੇਜਾ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ ਅਤੇ ਨਾਮੀ ਸਾਹਿਤਕਾਰ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਪਾਠਾਂ ਦੇ ਭੋਗ ਪਾਏ ਗਏ ਭਾਈ ਕੁਲਦੀਪ ਸਿੰਘ ਰੌਂਤਾ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਕੀਤਾ ।ਸੁਤੰਤਰ ਰਾਏ ਦੀ ਮੰਚ ਸੰਚਾਲਣਾ ਹੇਠ ਚੇਅਰਮੈਨ ਖਣ ਮੁਖ ਭਾਰਤੀ ,ਡਾਕਟਰ ਸੁਰਜੀਤ ਬਰਾੜ, ਜਥੇਦਾਰ ਬੂਟਾ ਸਿੰਘ ਰਣਸੀਂਹ, ਕਮਲਜੀਤ ਸਿੰਘ ਬਰਾੜ ਨੇ ਬੋਲਦਿਆ ਕਿਹਾ ਕਿ ਤੇਜਾ ਸਿੰਘ ਰੋਂਤਾ ਹੱਕ ਸੱਚ ਤੇ ਖੜਨ ਵਾਲੀ ਸ਼ਖਸ਼ੀਅਤ ਸੀ ਉਹਨਾਂ ਨੇ ਕਲਮ ਰਾਹੀਂ ਅਤੇ ਵਿਦਿਆ ਰਾਹੀਂ ਵਧੀਆ ਫਰਜ਼ ਨਿਭਾਏ। ਉਹਨਾਂ ਨੂੰ ਉਹਨਾਂ ਦੇ ਵਿਦਿਆਰਥੀ ਸਾਹਿਤਕ ਮਿੱਤਰ ਤੇ ਸ਼ਾਗਿਰਦ ਬੜੇ ਮਾਣ ਨਾਲ ਯਾਦ ਕਰਦੇ ਹਨ। ਉਹਨਾਂ ਦੇ ਸਪੁੱਤਰ ਰਾਜਵਿੰਦਰ ਰੌਂਤਾ ਅਤੇ ਪੋਤਰਾ ਗਗਨਦੀਪ ਸਿੰਘ ਆਪਣੇ ਪਿਤਾ ਦੇ ਪਦ ਚਿੰਨ ਤੇ ਚੱਲ ਕੇ ਸਮਾਜ ਵਿੱਚ ਚੰਗਾ ਨਾਮ ਬਣਾ ਰਹੇ ਹਨ। ਗੁਰਚਰਨ ਸਿੰਘ ਪਬਾਰਾਲੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਤੇਜਾ ਸਿੰਘ ਰੌਂਤਾ ਦੀ ਸਾਹਿਤਕ, ਸਮਾਜਕ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹ ਸਮਾਜ ਦੇ ਪ੍ਰੇਰਨਾ ਸਰੋਤ ਹਨ।

              ਇਸ ਸਮੇਂ ਐਸ.ਡੀ.ਓ. ਗੁਰਮੀਤ ਸਿੰਘ ਸਿੱਧੂ, ਹਰੀ ਸਿੰਘ ਖਾਈ, ਕਲੇਰ ਅੰਮ੍ਰਿਤ, ਥਾਣੇਦਾਰ ਪੂਰਨ ਸਿੰਘ ਧਾਲੀਵਾਲ, ਥਾਣੇਦਾਰ ਸੁਖਰਾਜ ਸਿੰਘ ਗਿੱਲ, ਥਾਣੇਦਾਰ ਸੁਖਮੰਦਰ ਸਿੰਘ, ਥਾਣੇਦਾਰ ਜੋਗਿੰਦਰ ਸਿੰਘ, ਥਾਣੇਦਾਰ ਜਸਵਿੰਦਰ ਸਿੰਘ, ਬੱਬੀ ਪੱਤੋ, ਅੰਮ੍ਰਿਤ ਖੋਟੇ, ਹਰਪ੍ਰੀਤ ਖੋਟੇ, ਅਮਰੀਕ ਸੈਦੋ, ਜਸਵੰਤ ਰਾਉਕੇ, ਜੀਵਨ ਗਰੇਵਾਲ, ਜੀਤੀ ਗਰੇਵਾਲ, ਮੁਖਤਿਆਰ ਸਿੰਘ ਦੀਨਾ ਕਿਸਾਨ ਆਗੂ, ਅਧਿਆਪਕ ਆਗੂ ਗੁਰਜੰਟ ਸਿੰਘ ਬੌਡੇ, ਥਾਣੇਦਾਰ ਕੁਲਤਾਰ ਸਿੰਘ, ਜਿਲ੍ਹਾ ਅਟਾਰਨੀ ਨਵਦੀਪ ਸਿੰਘ, ਰਾਜਿੰਦਰ ਫਰੀਦਾਬਾਦ, ਵਕੀਲ ਦਰਸ਼ਨ ਸਿੰਘ, ਭਾਈ ਰਜਿੰਦਰ ਸਿੰਘ ਨਿਹੰਗ, ਮਾਸਟਰ ਨਛੱਤਰ ਸਿੰਘ, ਕਾਕਾ ਨਿਹਾਲੇ ਵਾਲਾ, ਡਾਕਟਰ ਤੇਜਿੰਦਰ ਸ਼ਰਮਾ, ਸੰਤ ਕਪੂਰ ਸਿੰਘ ਜੀ ਸਨੇਰਾ ਵਾਲੇ, ਬਾਬਾ ਸਾਧੂ ਰਾਮ, ਸ਼ਰਨਜੀਤ ਸਿੰਘ ਰੂਬੀ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਤੁੰਗ, ਗੁਰਪ੍ਰੀਤ ਗਿੱਲ, ਡਾਕਟਰ ਮਨਜੀਤ ਕੌਰ, ਬਹਾਦਰ ਗਿੱਲ ਰਾਮੂਵਾਲਾ, ਸੁਖਦੇਵ ਭੋਲਾ, ਹਰਮੀਤ ਵਿਦਿਆਰਥੀ, ਟਹਿਲ ਰਣਸੀਂਹ, ਡਾਕਟਰ ਰਾਜਵੀਰ ਸਿੰਘ, ਕੈਪਟਨ ਹਰਬੰਸ ਸਿੰਘ, ਰੇਸ਼ਮ ਸਿੰਘ ਖਾਈ, ਤੇਜਾ ਸਿੰਘ ਖਾਈ, ਐਡਵੋਕੇਟ ਚਮਨ ਲਾਲ, ਰਣਜੀਤ ਬਾਵਾ, ਸ਼ਮੀ ਗੁਪਤਾ, ਰਾਜੂ ਸਰੋਆ, ਪ੍ਰਦੀਪ ਬੁਰਜ, ਪ੍ਰਧਾਨ ਮਨੋਜ ਭੱਲਾ, ਪ੍ਰਧਾਨ ਹਰਮਨਜੀਤ ਬਰਾੜ, ਰੁਪਿੰਦਰ ਬਰਾੜ, ਜੋਸ਼ੀ ਹਿੰਮਤਪੁਰਾ, ਸਰਪੰਚ ਅਮਰਜੀਤ ਪੱਤੋ, ਕਾ ਕੁਲਦੀਪ ਭੋਲਾ, ਕਾ ਜਗਜੀਤ ਸਿੰਘ, ਕਾ ਗੁਰਦਿੱਤ ਦੀਨਾ, ਗਾਇਕ ਪਵਨ ਦੱਦਾਹੂਰ, ਅਵੀ ਭੱਲਾ, ਚਿਰੰਜੀ ਲਾਲ, ਪ੍ਰਧਾਨ ਕੁਲਵੰਤ ਗਰੇਵਾਲ, ਡਾਕਟਰ ਨਵਦੀਪ ਜੌੜਾ, ਰੇਸ਼ਮ ਦੋਦਾ, ਪਰਸ਼ੋਤਮ ਪੱਤੋਂ, ਗੁਰਦਿਆਲ ਸਿੰਘ ਪ੍ਰਧਾਨ, ਚੇਅਰਮੈਨ ਗੁਰਜੰਟ ਸਿੰਘ, ਐਮਐਲਏ ਮਨਜੀਤ ਸਿੰਘ ਬਿਲਾਸਪੁਰ, ਡੀਪੀਆਰਓ ਪ੍ਰਭਦੀਪ ਸਿੰਘ ਨਥੋਵਾਲ, ਅਜਮੇਰ ਸਿੰਘ ਭਾਗੀ ਕੇ, ਜਥੇਦਾਰ ਮਨਪ੍ਰੀਤ ਸਿੰਘ ਨਥੋਵਾਲ, ਮਾਸਟਰ ਭਜਨ ਸਿੰਘ ਗਿੱਲ, ਮਾਸਟਰ ਗੁਰਦੇਵ ਸਿੰਘ ਕਿਰਤੀ, ਢਾਡੀ ਪਾਲ ਸਿੰਘ ਪ੍ਰਵਾਸੀ ਪਰਿਵਾਰ, ਸਬ ਇੰਸਪੈਕਟਰ ਪਾਲ ਸਿੰਘ ਸਿੱਧੂ, ਸਬ ਬਲਜਿੰਦਰ ਸਿੰਘ, ਸਬ ਇੰਸਪੈਕਟਰ ਜਸਪਤ ਰਾਏ, ਸਰਪੰਚ ਲਾਲ ਸਿੰਘ ਲੁਧਿਆਣਾ, ਸੁਖੀ ਬਾਠ, ਪ੍ਰੀਤ ਹੀਰ ਪੰਜਾਬ ਸਰੀ, ਸ਼ਾਇਰ ਕੁਲਦੀਪ ਮਾਣੂਕੇ, ਹਰਭੇਜ ਦੌਧਰ, ਸੁਖਜਿੰਦਰ ਲੋਪੋ, ਪ੍ਰੈਸ ਕਲੱਬ ਭਗਤਾ ਭਾਈ ਕਾ ਸੁਖਪਾਲ ਸੋਨੀ, ਵੀਰਪਾਲ ਭਗਤਾ ਸਿਕੰਦਰ ਕੋਇਰ ਸਿੰਘ ਵਾਲਾ, ਮਨਪ੍ਰੀਤ ਸਿੰਘ ਮਲਿਆਣਾ, ਗੁਰਮੀਤ ਸਿੰਘ ਮਾਣੂਕੇ, ਬੂਟਾ ਸਿੰਘ ਫਿਰੋਜਪੁਰ, ਬਲਜੀਤ ਸ਼ਰਮਾ, ਬਲਕੌਰ ਸਿੰਘ ਖਾਲਸਾ, ਪਰਮਿੰਦਰ ਖਾਈ, ਰਾਜਪਾਲ ਰੋਹਤਾ, ਗੁਰਜੀਤ ਸਿੰਘ ਮਧੇ, ਬਾਂਸਲ ਨਿਹਾਲ ਸਿੰਘ ਵਾਲਾ, ਜੇਵੀਐਸ ਅਜ਼ਾਦ, ਜਗਤਾਰ ਸੈਦੋ, ਜਸਵੀਰ ਕਲਸੀ, ਡਾਕਟਰ ਨਿਰਮਲ ਜੌੜਾ, ਡਾਕਟਰ ਸੁਖਦੇਵ ਸਿੰਘ ਸਿਰਸਾ, ਡਾਕਟਰ ਸਰਬਜੀਤ ਕੌਰ, ਨਰਿੰਦਰ ਕੌਰ ਬੁਰਜ, ਗੁਰਚਰਨ ਸਿੰਘ ਸੱਗੂ, ਅਮਰਜੀਤ ਰਣੀਆਂ, ਦਿਲਬਾਗ ਪੱਤੋਂ, ਬਾਈ ਸੁਖਦਰਸ਼ਨ ਸਿੰਘ, ਹਰਦੀਪ ਢਿੱਲੋਂ, ਤਾਰੀ ਕੂਕਾ, ਨੈਬਾ ਪੱਤੋਂ, ਸੀਰਾ ਪੱਤੋਂ, ਗੁਰਦਿਆਲ ਸਿੰਘ ਪ੍ਰਧਾਨ, ਗ੍ਰੰਥੀ ਰੇਸ਼ਮ ਸਿੰਘ, ਗੁਰਚਰਨ ਮਾਣੂਕੇ, ਥਾਣੇਦਾਰ ਬਲਜੀਤ ਸਿੰਘ ਮਾਣੂਕੇ, ਸੀਰਾ ਗਰੇਵਾਲ, ਪੱਪੂ ਗਰਗ, ਸੁਖਮੰਦਰ ਹਿੰਮਤਪੁਰਾ, ਮਿੰਟੂ ਖੁਰਮੀ, ਗਾਇਕਾ ਸੁਰਿੰਦਰ ਸਾਹੋ, ਰਜਿੰਦਰ ਢੁੱਡੀ, ਸਵਰਨ ਸਿੰਘ ਆਦੀ ਵਾਲ, ਡਾਕਟਰ ਅਵਤਾਰ ਦੇਵਗਨ, ਮਹਿੰਦਰ ਸਿੰਘ ਰੱਤੀਆਂ, ਲਖਵੀਰ ਮੋਗਾ, ਸਾਧੂ ਰਾਮ ਲੰਗੇਆਣਾ, ਹਰਭਜਨ ਸਿੰਘ ਬਰਾੜ ਕੌਮੀ ਪ੍ਰਧਾਨ ਸਾਈਂ ਮੀਆਂ ਮੀਰ ਅੰਤਰਰਾਸ਼ਟਰੀ ਫਾਊਂਡੇਸ਼ਨ, ਡਾਕਟਰ ਧਰਮਿੰਦਰ ਬਾਠ, ਸਰਬਜੀਤ ਸਿੰਘ, ਡਾਕਟਰ ਦਰਸ਼ਨ ਸਿੰਘ, ਜਗਰਾਜ ਹਿੰਮਤਪੁਰਾ, ਰਣਜੀਤ ਬਾਵਾ, ਰਜਿੰਦਰ ਮਰਾਹੜ, ਗੁਰਜੰਟ ਕਲਸੀ, ਰਤਨ ਸਿੰਘ ਕੋਟ ਇਸੇ ਖਾਂ, ਮੁਕੰਦ ਕਮਲ, ਚਰਨਜੀਤ ਸਮਾਲਸਰ, ਡਾਕਟਰ ਗੁਰਪ੍ਰਤਾਪ ਸਿੰਘ, ਡਾਕਟਰ ਫਕੀਰ ਮੁਹੰਮਦ, ਗੁਰਮੇਲ ਸਿੰਘ ਬਰਨਾਲਾ, ਸਤਨਾਮ ਬੁੱਟਰ, ਲਖਵੀਰ ਸਰਪੰਚ ਦੌਧਰ, ਸੁਖਚੈਨ ਸਿੰਘ ਮਾਰਕੀਟ ਕਮੇਟੀ ਸਕੱਤਰ, ਬਾਰਾ ਸਿੰਘ ਮੱਦੋਕੇ, ਸਾਬਕਾ ਸੰਸਦ ਸਾਧੂ ਸਿੰਘ, ਗੁਰਵਿੰਦਰ ਡਾਲਾ, ਬਲਵੀਰ ਕੌਰ ਬੜੌਦਾ, ਵਕੀਲ ਕੁਲਦੀਪ ਸਿੰਘ ਸਿੱਧੂ, ਵਕੀਲ ਸੰਦੀਪ ਅਰੋੜਾ, ਸਵਰਨ ਸਿੰਘ ਭਗਤਾ, ਕੌਸ਼ਲ ਮਲ੍ਹਾ, ਸਤਵਿੰਦਰ ਸਿੰਘ ਸੋਢੀ, ਹਰਪ੍ਰੀਤ ਪੱਤੋਂ, ਭੋਲਾ ਸਿੰਘ ਸਿੱਧੂ, ਪ੍ਰੇਮ ਬਹਾਦਰ ਸਿੰਘ ਮੋਗਾ, ਕਰਨੈਲ ਸਿੰਘ ਫੌਜੀ, ਜੁਗਿੰਦਰ ਸਿੰਘ ਕਨੇਡੀਅਨ, ਨੇਕੀ ਮਲ੍ਹੀ, ਮਨਿੰਦਰ ਮੋਗਾ, ਇੰਸਪੈਕਟਰ ਜਸਵੀਰ ਸਿੰਘ ਆਦਿ ਪੁੱਜੇ ਅਤੇ ਸ਼ੋਕ ਸੰਦੇਸ਼ ਰਾਹੀਂ ਹਾਜ਼ਰੀ ਲਗਵਾਈ। ਪ੍ਰੀਵਾਰ ਵਲੋਂ ਤੇਜਾ ਸਿੰਘ ਰੌਂਤਾ ਦੀ ਯਾਦ ਵਿੱਚ ਪੌਦੇ ਵੰਡੇ ਗਏ। ਹਾਜਰ ਸੰਗਤ ਵੱਲੋਂ ਪੌਦੇ ਵੰਡਣ ਦੀ ਛਲਾਗਾ ਕਰਦਿਆਂ ਤੇਜਾ ਸਿੰਘ ਰੌਂਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ। 

———————————————————–

ਸੰਤ ਬਾਬਾ ਦਸੌਂਦਾ ਸਿੰਘ ਜੀ ਵਰ੍ਹਿਆ ਵਾਲਿਆ ਦੀ ਯਾਦ ‘ਚ ਹੋਇਆ ਧਾਰਮਿਕ ਸਮਾਗਮ ਅਤੇ ਸੱਤਾ ਪਿੰਡਾ ਵਿੱਚ ਵਿਸ਼ਾਲ ਨਗਰ ਕੀਰਤਨ  

ਮੋਗਾ / 05 ਜੂਨ 2024 / ਮਨਮੋਹਨ ਸਿੰਘ ਚੀਮਾ

                 ਪੰਜ ਪਿਆਰਿਆ ਦੀ ਅਗਵਾਹੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੇਠ ਸੱਚਖੰਡ ਵਾਸੀ ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਜੀ ਵਰ੍ਹਿਆਂ ਵਾਲਿਆਂ ਦੀ ਯਾਦ ਵਿੱਚ ਛੇਆਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਕੀਤਾ ਗਿਆ। ਮੁੱਖ ਸੇਵਾਦਾਰ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਅਤੇ ਬਾਬਾ ਜਗਤਾਰ ਸਿੰਘ ਜੀ ਵਰ੍ਹਿਆ ਵਾਲਿਆਂ ਦੀ ਦੇਖ-ਰੇਖ ਹੇਠ ਹੇਠ ਧੰਨ-ਧੰਨ ਬਾਬਾ ਦਸੋਂਦਾ ਸਿੰਘ ਜੀ ਵਰ੍ਹਿਆਂ ਵਾਲਿਆਂ ਦੀ ਬਰਸੀ ਦੇ ਸਬੰਧ ਵਿੱਚ ਸਲਾਨਾ ਸਮਾਗਮ ਸੰਪੰਨ ਹੋਏ। ਇਸੇ ਸਬੰਧ ਵਿੱਚ ਵਿੱਚ ਛੇਆਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸੱਚਖੰਡ ਵਾਸੀ ਸੰਤ ਬਾਬਾ ਦਸੋਂਧਾ ਸਿੰਘ ਜੀ ਵਰ੍ਹਿਆਂ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਅਜਾਦਸਰ ਸਾਹਿਬ ਵਰੇ੍ਹ ਤੋਂ ਆਰੰਭ ਹੋ ਕੇ ਪਿੰਡ ਅੋਗੜ, ਲੋਹਾਰਾ, ਛੋਟਾ ਚੁੱਘਾ, ਵੱਡਾ ਚੁੱਘਾ, ਫਤਹਿਗੜ੍ਹ ਅਤੇ ਕੜਿਆਲ ਵਿੱਚ ਦੀ ਹੁੰਦਾ ਹੋਇਆ ਦੇਰ ਰਾਤ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜੀ ਗੁਰੁ ਸਾਹਿਬ ਦੀ ਸੁੰਦਰ ਪਾਲਕੀ, ਪੰਜ ਪਿਆਰਿਆ ਤੇ ਫੁੱਲਾ ਦੀ ਵਰਖਾ ਕਰਦੀ ਹੋਈ ਤੋਪ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਨਗਰ ਕੀਰਤਨ ਵਿੱਚ ਰਾਗੀ ਜੱਥਿਆਂ ਤੋਂ ਇਲਾਵਾ ਅੰਤਰ-ਰਾਸ਼ਟਰੀ ਢਾਡੀ ਜੱਥਿਆਂ ਨੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਰ ਪਿੰਡ ਵਿੱਚ ਦੋ-ਦੋ, ਤਿੰਨ-ਤਿੰਨ ਪੜਾਅ ਸਨ ਜਿਥੇ ਸੰਗਤਾਂ ਨੇ ਜੱਥਿਆਂ ਪਾਸੋਂ ਬਾਣੀ ਸਰਬਨ ਕੀਤੀ। ਪਿੰਡ ਵਿੱਚ ਪੜਾਆਂ ਤੇ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ, ਚਾਹ, ਲੱਡੂਆਂ ਅਤੇ ਫਲਾ ਦੇ ਲੰਗਰ ਲਗਾਏ ਗਏ ਸਨ।

              ਧਾਰਮਿਕ ਸਮਾਗਮ ਦੇ ਅਖੀਰਲੇ ਦਿਨ ਵਿਸ਼ਾਲ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਪਿੰਡ ਦੀਆਂ ਕਈ ਐਨ.ਆਰ. ਆਈ. ਸੰਗਤਾਂ ਮੁੱਖ ਤੌਰ ਤੇ ਬਾਬਾ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜਰ ਹੋਈਆ। ਇਸ ਮੌਕੇ ਸੰਗਤਾਂ ਵੱਲੋਂ ਗੰਨੇ ਦੇ ਜੂਸ, ਸੋਢਾ, ਠੰਡੇ ਮਿੱਟੇ ਜਲ, ਤਰਬੂਜ, ਜਲੇਬੀਆਂ, ਜਲ ਜੀਰਾ ਆਦਿ ਦੇ ਵਿਸ਼ੇਸ਼ ਲੰਗਰ ਲਗਾਏ ਗਏ। ਧਾਰਮਿਕ ਸਮਾਗਮ ਵਿੱਚ ਬਾਬਾ ਜਗਤਾਰ ਸਿੰਘ ਜੀ ਵਰ੍ਹਿਆ ਵਾਲੇ, ਬਾਬਾ ਪਵਨਦੀਪ ਸਿੰਘ ਜੀ ਕੜਿਆਲ, ਬਾਬਾ ਮਹਿੰਦਰ ਸਿੰਘ ਜੀ ਜਨੇਰ ਆਦਿ ਮਹਾਪੁਰਖਾ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਸੁੱਖਾ, ਸਟੇਜ ਸਕੱਤਰ ਭਾਈ ਕੁਲਵਿੰਦਰ ਸਿੰਘ ਧਰਮਕੋਟ, ਜੱਥੇਦਾਰ ਅਗੋਰਖ ਸਿੰਘ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਚੀਫ ਐਡੀਟਰ ਸ. ਭਵਨਦੀਪ ਸਿੰਘ ਪੁਰਬਾ, ਭਾਈ ਗੁਰਜੀਤ ਸਿੰਘ, ਭਾਈ ਅਵਤਾਰ ਸਿੰਘ ਮਾਨ, ਢਾਡੀ ਜਸਵਿੰਦਰ ਸਿੰਘ ਬਾਗੀ ਆਦਿ ਮੁੱਖ ਤੌਰ ਤੇ ਹਾਜਰ ਹੋਏ।

———————————————————–

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਚੰਦ ਪੁਰਾਣਾ ਪਹੁੰਚਣ ‘ਤੇ ਬਾਬਾ ਗੁਰਦੀਪ ਸਿੰਘ ਜੀ ਨੇ ਕੀਤਾ ਸਵਾਗਤ

ਕਿਹਾ – ਇਸ ਸਥਾਨ ਤੇ ਪਹੁੰਚ ਕੇ ਆਤਮਿਕ ਸਕੂਨ ਮਿਲਿਆ

ਬਾਘਾ ਪੁਰਾਣਾ / ਫਰਵਰੀ 2024/ ਭਵਨਦੀਪ ਸਿੰਘ ਪੁਰਬਾ

               ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਜਿਨਾਂ ਦਾ ਸਵਾਗਤ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਰਦਿਆਂ ਕਿਹਾ ਕਿ ਸਾਨੂੰ ਅੱਜ ਖੁਸ਼ੀ ਮਹਿਸੂਸ ਹੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹਨ। ਉਹਨਾਂ ਨੇ ਕਿਹਾ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਆਪਣੀ ਕਾਰਜ ਪ੍ਰਣਾਲੀ ਨੂੰ ਹੋਰ ਵੀ ਬਿਹਤਰ ਬਣਾਉਗੇ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਾਲਵੇ ਦਾ ਇਹ ਪਵਿੱਤਰ ਅਤੇ ਇਤਿਹਾਸਿਕ ਸਥਾਨ ਮਨੁੱਖਤਾ ਦੇ ਭਲੇ ਦੇ ਲਈ ਆਏ ਦਿਨ ਕਾਰਜ ਕਰ ਰਿਹਾ ਹੈ ਇਸ ਸਥਾਨ ਨੇ ਜਿੱਥੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਸਿੱਖੀ ਦੇ ਪ੍ਰਚਾਰ ਦੀ ਬਹੁਤ ਜਰੂਰਤ ਹੈ ਜੋ ਬਾਬਾ ਗੁਰਦੀਪ ਸਿੰਘ ਬਖੂਬੀ ਦੇ ਨਾਲ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਕਿਹਾ ਕਿ ਇਹ ਸਥਾਨ ਮਨੁੱਖਤਾ ਦੇ ਭਲੇ ਦਾ ਕੇਂਦਰ ਬਣ ਚੁੱਕਾ ਹੈ ਜਿੱਥੇ ਬਿਰਧ ਆਸ਼ਰਮ ਬਣਿਆ ਹੋਇਆ ਹੈ ਇਸ ਆਸ਼ਰਮ ਦੇ ਵਿੱਚ ਬਜ਼ੁਰਗਾਂ ਨੂੰ ਘਰ ਵਾਂਗ ਹੀ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਇਥੋਂ ਤੱਕ ਕਿ ਇਸ ਸਥਾਨ ਤੇ ਹਰ ਸਾਲ ਲੋੜਵੰਦਾਂ ਦੇ ਵਿਆਹ ਹੁੰਦੇ ਹਨ ਅਤੇ ਪੁਰਾਤਨ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਬਾਬਾ ਗੁਰਦੀਪ ਸਿੰਘ ਵੱਲੋਂ ਵਿਸ਼ੇਸ਼ ਕਦਮ ਪੁੱਟੇ ਜਾਂਦੇ ਹਨ।

            ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਥਾਨ ਦੀ ਮਹਿਮਾ ਬਹੁਤ ਸੁਣੀ ਸੀ ਪਰ ਅੱਜ ਆ ਕੇ ਦੇਖਿਆ ਤਾਂ ਮਨ ਨੂੰ ਆਤਮਿਕ ਸੰਤੁਸ਼ਟੀ ਮਿਲੀ ਹੈ ਕਿ ਜਿਸ ਸਥਾਨ ਤੇ ਆਏ ਦਿਨ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਨਤਮਸਤਕ ਹੁੰਦੀਆਂ ਹਨ ਅਤੇ ਖੁਸੀਆਂ ਪ੍ਰਾਪਤ ਕਰਦੀਆਂ ਹਨ ਤਾਂ ਇਸ ਸਥਾਨ ਤੇ ਅਸੀਂ ਕਿਉਂ ਨਾ ਜਾ ਕੇ ਆਸ਼ੀਰਵਾਦ ਲਈਏ। ਉਹਨਾਂ ਨੇ ਕਿਹਾ ਕਿ ਪੁਰਾਤਨ ਵਿਰਸੇ ਨੂੰ ਦਰਸਾਉਂਦਾ ਹੋਇਆ ਅਜਾਇਬ ਘਰ ਵੀ ਖਿੱਚ ਦਾ ਕੇਂਦਰ ਹੈ ਜਿਸ ਨਾਲ ਅਜੋਕੀ ਪੀੜੀ ਨੂੰ ਆਪਣੀ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਹੈ।

———————————————————–

ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੇ ਵਿੱਚ ਮਾਘੀ ਦੇ ਪਵਿੱਤਰ ਦਿਹਾੜੇ ਤੇ ਲੱਗੀਆਂ ਰੌਣਕਾਂ

ਪਰਮੇਸ਼ਰ ਆਪਣੇ ਪਿਆਰਿਆਂ ਦੀ ਟੁੱਟੀ ਗੰਢਣ ਅਤੇ ਗੁਨਾਹ ਬਖਸ਼ਣਹਾਰ ਹੈ -ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ

ਬਾਘਾ ਪੁਰਾਣਾ / ਜਨਵਰੀ 2024/  ਭਵਨਦੀਪ ਸਿੰਘ ਪੁਰਬਾ

              ਮਾਲਵੇ ਦੇ ਪ੍ਰਸਿੱਧ ਪਵਿੱਤਰ ਅਤੇ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗ਼ਲ ਸਾਮਰਾਜ ਖ਼ਿਲਾਫ਼ ਆਖ਼ਰੀ ਤੇ ਨਿਰਣਾਇਕ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਚਾਲੀ ਸਿੰਘਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ।

             ਇਹ ਸਮਾਗਮ ਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਦੇ ਉਦਮ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਗੀ, ਭਾਈ ਇਕਬਾਲ ਸਿੰਘ ਦੀ ਲੰਗੇਆਣ ਵਾਲੇ, ਕਵੀਸ਼ਰ ਭਾਈ ਗੁਰਬਚਨ ਸਿੰਘ ਸ਼ੇਰਪੁਰੀ ਆਦਿ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਸਜੇ ਧਾਰਮਿਕ ਦੀਵਾਨਾਂ ਵਿੱਚ ਪ੍ਰਵਚਨ ਕਰਦਿਆਂ ਬਾਬਾ ਗੁਰਦੀਪ ਸਿੰਘ ਜੀ ਨੇ ਆਖਿਆ ਕਿ ਚਾਲੀ ਮੁਕਤਿਆਂ ਨੇ, ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ ‘ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।ਉਨ੍ਹਾਂ ਆਖਿਆ ਕਿ ਪ੍ਰੇਮ ਨਾਲ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਪਰਮਾਤਮਾ ਸਭ ਜੀਵਾਂ ਨੂੰ ਬਖਸ਼ਣਹਾਰ ਹੈ ਟੁੱਟੀ ਗੰਢਣ ਵਾਲਾ ਹੈ ਅੱਜ ਇਸ ਮਾਤ ਲੋਕ ਤੇ ਜੀਵ ਨੂੰ ਉਸ ਦੇ ਦਰ ਅੱਗੇ ਨਤਮਸਤਕ ਹੋਣ ਦੀ ਲੋੜ ਹੈ ਪਰਮਾਤਮਾ ਉਸ ਦੇ ਸਾਰੇ ਗੁਨਾਹ ਬਖ਼ਸ਼ ਦਿੰਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਦੀ ਬਾਣੀ ਜੀਵ ਦੇ ਸਾਰੇ ਬੰਧਨ ਕੱਟ ਦਿੰਦੀ ਹੈ ਆਓ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਿਮਰ ਕੇ ਲੋਕ ਅਤੇ ਪ੍ਰਲੋਕ ਨੂੰ ਸਫਲ ਕਰੀਏ । ਸਮਾਗਮ ਦੌਰਾਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਈਆਂ ਸੰਗਤਾਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਠੰਡ ਦੇ ਬਾਵਜੂਦ ਵੀ ਸੰਗਤਾਂ ਵਿੱਚ ਇਹਨਾਂ ਉਤਸ਼ਾਹ ਸੀ ਕਿ ਸੰਗਤਾਂ ਨੇ ਲੰਬੀ ਕਤਾਰ ਵਿੱਚ ਖੜ ਕੇ ਮੱਥਾ ਟੇਕਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਗੁਰੂ ਦੇ ਨਾਲ ਆਪਣੀ ਪ੍ਰੀਤ ਗੰਢੀ ਰੱਖੀ।

           ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ, ਨੰਦ ਸਿੰਘ ਬਰਾੜ, ਸਰਪੰਚ ਮੇਜਰ ਸਿੰਘ ਗਿੱਲ, ਨਿਰਮਲ ਸਿੰਘ ਡੇਰੀ ਵਾਲਾ ਚੰਦ ਪੁਰਾਣਾ, ਚਮਕੌਰ ਸਿੰਘ ਚੰਦ ਪੁਰਾਣਾ, ਬਿੱਲੂ ਸਿੰਘ ਧਰਮ ਸਿੰਘ,ਭਜਨ ਸਿੰਘ, ਰਜਿੰਦਰ ਸਿੰਘ ਕਾਲੇਕੇ, ਜੀਤਾ ਸਿੰਘ ਨੰਬਰਦਾਰ ਜਨੇਰ, ਜਸਕਰਨ ਸਿੰਘ,ਬਿੰਦਰ ਸਿੰਘ ਬੀੜ ਵਾਲੇ,ਕਾਕਾ ਸਿੰਘ ਕਨੇਡਾ ਸਮੇਤ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਹੋਈਆਂ। ਸਮਾਗਮ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।

          ————————————————————— 

 

           

————————————————————— 

 ————————————————————— 

ਮੈਡਮ ਅਨੀਤਾ ਦਰਸ਼ੀ (ਐਡੀਸ਼ਨਲ ਡਿਪਟੀ ਕਮਿਸ਼ਨਰ) ਨੇ ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਕਟਾਈ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ  

ਲੜਕੀਆਂ ਨੂੰ ਆਪਣੇ ਪੈਰਾ  ਤੇ ਖੜੇ ਹੋਣਾ ਚਾਹੀਦਾ ਹੈ  -ਮੈਡਮ ਅਨੀਤਾ ਦਰਸ਼ੀ

 ਮੋਗਾ/ ਸਤੰਬਰ 2023 / ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡਣ ਲਈ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਵੱਲੋਂ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਖਜਾਨਚੀ ਗੋਕਲ ਚੰਦ ਬੁੱਘੀਪੁਰਾ ਅਤੇ ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।

      ਮੈਡਮ ਅਨੀਤਾ ਦਰਸ਼ੀ ਜੀ ਨੇ ਰੀਬਨ ਕੱਟ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਿਲਾਈ ਵਿਦਿਆਰਥਣਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧਾ ਪੇਸ਼ ਕੀਤਾ ਗਿਆ। ਉਪਰੰਤ ਮੈਡਮ ਅਨੀਤਾ ਦਰਸ਼ੀ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਦੇ ਸਿਲਾਈ ਕਟਾਈ ਦਾ ਕੋਰਸ ਪੂਰਾ ਕਰਕੇ ਪਾਸ ਹੋਈਆ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਬੋਲਦਿਆ ਮੈਡਮ ਅਨੀਤਾ ਦਰਸ਼ੀ ਜੀ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਪੈਰਾ  ਤੇ ਖੜੇ੍ ਹੋਣਾ ਚਾਹੀਦਾ ਹੈ ਤਾਂ ਹੀ ਉਸ ਸਮਾਜ ਵਿੱਚ ਉੱਚਾ ਰੁਤਬਾ ਹਾਸਿਲ ਕਰ ਸਕਦੀਆਂ ਹਨ।   ਇਸ ਮੌਕੇ ਮੈਡਮ ਅਨੀਤਾ ਦਰਸ਼ੀ ਨੂੰ ਵਿਦਿਆਰਥਣਾ ਅਤੇ ਪ੍ਰਬੰਧਕਾਂ ਨੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ। ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਗਤੀਵਿਧੀਆਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

        ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਸੋਨੀਆ ਗਾਬਾ ਦੇ ਪਤੀ ਗੁਲਸ਼ਨ ਗਾਬਾ ਜੀ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਪੰਚ ਭੁਪਿੰਦਰ ਸਿੰਘ (ਜਿਲ੍ਹਾ ਪ੍ਰਧਾਨ: ਬੀ.ਕੇ.ਯੂ. ਲੱਖੋਵਾਲ), ਸਟੇਟ ਐਵਾਰਡੀ ਸੁਖਦੇਵ ਸਿੰਘ, ਪੰਚ ਧੀਰਜ ਕੁਮਾਰ ਚਾਵਲਾ, ਪੰਚ ਦਰਸ਼ਨ ਸਿੰਘ, ਸਾਬਕਾ ਪੰਚ ਅੰਗਰੇਜ ਸਿੰਘ, ਡਾ ਕੇਵਲ ਸਿੰਘ, ਨਰਿੰਦਰਪਾਲ, ਪ੍ਰੇਮ ਲਾਲ ਪੁਰੀ, ਗੁਰਨਾਖ ਸਿੰਘ, ਜਸਵਿੰਦਰ ਸਿੰਘ, ਹੀਰਾ ਸਿੰਘ ਕਾਹਨ ਸਿੰਘ ਵਾਲਾ, ਮਾ. ਬੰਤ ਸਿੰਘ, ਸਿਲਾਈ ਕਟਾਈ ਮੈਡਮ ਬਲਜਿੰਦਰ ਕੌਰ, ਬਿਊਟੀਸ਼ਨ ਮੈਡਮ ਬਲਜਿੰਦਰ ਕੌਰ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————— 

ਸਬਰੰਗ ਵੈਲਫੇਅਰ ਕਲੱਬ ਵੱਲੋਂ ਪਿੰਡ ਬੁੱਘੀਪੁਰਾ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਹੋਇਆ 35 ਯੂਨਿਟ ਖੁਨਦਾਨ

ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ -ਨਰੇਸ਼ ਚਾਵਲਾ

ਮੋਗਾ/ ਸਤੰਬਰ 2023 / ਭਵਨਦੀਪ ਸਿੰਘ ਪੁਰਬਾ

            ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਵੱਲੋਂ ਸਮਾਜ ਸੇਵੀ ਸ਼੍ਰੀ ਗੋਕਲ ਚੰਦ ਜੀ ਦੀ ਸ੍ਰਪਰਸਤੀ ਹੇਠ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਪਿੰਡ ਵਿੱਚ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਪੰਜ ਅੋਰਤਾਂ ਸਮੇਤ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਯੋਗਦਾਨ ਪਾਇਆ। ਇਸ ਕੈਂਪ ਵਿੱਚ ਸ਼੍ਰੀ ਨਰੇਸ਼ ਕੁਮਾਰ ਚਾਵਲਾ (ਜੋਆਇੰਟ ਸੈਕਟਰੀ: ਆਮ ਆਦਮੀ ਪਾਰਟੀ ਪੰਜਾਬ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆ ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਮੈਂ 47 ਵਾਰ ਖੁਨ ਦਾਨ ਕਰ ਚੁੱਕਾ ਹਾਂ। ਮੇਰਾ ਤਿੰਨ ਮਹੀਨੇ ਦਾ ਰਿਮਾਇਡਰ ਲੱਗਿਆ ਹੋਇਆ ਹੈ ਅਤੇ ਮੈਨੂੰ ਹਰ ਵਾਰ ਖੂਨਦਾਨ ਕਰਨ ਵਿੱਚ ਵੱਖਰੀ ਸੰਤੁਸਟੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ।

            ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸਾਮਿਲ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਖੂਨਦਾਨੀਆਂ ਦੇ ਬੈਚ ਲਗਾ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਖੂਨਦਾਨੀਆਂ ਅਤੇ ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਦੇ ਮੈਂਬਰਾਂ ਤੋਂ ਇਲਾਵਾ ਰੂਰਲ ਐੱਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸ. ਮੁਖਤਿਆਰ ਸਿੰਘ, ਛੈਬਰ ਸਿੰਘ, ਸੁਖਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਹਰਜੰਗ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਗੁਰਿੰਦਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ ਬਲਾਕ-1, ਰਮੇਸ ਖੋਖਰ, ਦਰਸ਼ਨ ਸਿੰਘ ਗਿੱਲ, ਰਵੀ ਚਾਵਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

————————————————————— 

ਉਘੇ ਸਮਾਜ ਸੇਵੀ ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਚਮਕੌਰ ਸਿੰਘ ਸੰਘਾ ਦਾ ਕਨੈਡਾ ਦੀ ਵਾਪਸੀ ਤੋ ਬਾਅਦ ਪਿੰਡ ਪਹੁੰਚਣ ਤੇ ਨਿਘਾ ਸਵਾਗਤ

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ

              ਉੱਘੇ ਸਮਾਜ ਸੇਵੀ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਨ.ਆਰ.ਆਈ ਸ. ਚਮਕੌਰ ਸਿੰਘ ਸੰਘਾ ਦਾ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਦੱਸਿਆ ਕਿ ਤਿੰਨ ਵਾਰ ਫ਼ੱਕਰ ਬਾਬਾ ਦਾਮੂ ਸ਼ਾਹ ਜੀ ਦੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਉੱਘੇ ਸਮਾਜ ਸੇਵਕ ਸ. ਚਮਕੌਰ ਸਿੰਘ ਸੰਘਾ ਆਪਣੀ ਧਰਮ ਪਤਨੀ ਸ੍ਰੀ ਮਤੀ ਮਨਜੀਤ ਕੌਰ ਸਮੇਤ ਕਈ ਸਾਲਾ ਬਾਅਦ ਕੈਨੇਡਾ ਤੋਂ ਵਾਪਿਸ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚੇ ਹਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਨਗਰ ਨਿਵਾਸੀ ਨੇ ਵੱਡਾ ਇਕੱਠ ਕਰਕੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ।

            ਇਸ ਮੌਕੇ ਸ. ਚਮਕੌਰ ਸਿੰਘ ਸੰਘਾ ਦਾ ਸਵਾਗਤ ਕਰਨ ਲਈ ਗੁਰਮੀਤ ਸਿੰਘ ਸੰਘਾ, ਪ੍ਰੀਤਮ ਸਿੰਘ ਰਾਜ ਗਿੱਲ, ਅੰਬੀ ਔਗੜ, ਨਵਤੇਜਪਾਲ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਪਿੰਦਾ, ਜਗਸੀਰ ਸਿੰਘ ਖੀਰਾ, ਗੁਰਮੀਤ ਸਿੰਘ ਗਿੱਲ, ਮੈਂਬਰ ਬਲਾਕ ਸੰਮਤੀ ਬੂਟਾ ਸਿੰਘ, ਹਰਚਰਨਪ੍ਰੀਤ ਸਿੰਘ, ਗੁਰਦਿੱਤ ਸਿੰਘ, ਬਲਬੀਰ ਸਿੰਘ, ਬਾਬੂ ਸਿੰਘ, ਬਲਰਾਜ ਸਿੰਘ ਬਾਜਾ, ਬਚਿੱਤਰ ਸਿੰਘ, ਲਛਮਣ ਸਿੰਘ, ਕਮਲ ਸਿੰਘ, ਰੈਟੂ ਸਿੰਘ, ਸੇਵਾ ਸਿੰਘ, ਮੁਖਤਿਆਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ ਕੇਦੀ, ਜੁਗਰਾਜ ਸਿੰਘ ਰਾਜੂ, ਗੁਰਸੇਵਕ ਸਿੰਘ ਮਠਾੜੂ, ਗੁਰਨਾਮ ਸਿੰਘ ਜੌਹਲ, ਨੀਲਾ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਡਾਕਟਰ ਅਮਰਦੀਪ, ਕੁਲਦੀਪ ਸਿੰਘ, ਦਵਿੰਦਰ ਸਿੰਘ ਦੀਪੂ, ਕਰਨੈਲ ਸਿੰਘ, ਜੀਤ ਸਿੰਘ, ਕਾਕਾ ਸਿੰਘ, ਹਰਜੀਵਨ ਸਿੰਘ ਜੀਵਾ, ਮੱਲ ਸਿੰਘ, ਮੈਂਬਰ ਦੇਵ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਮੰਨਾ, ਕੁਲਵਿੰਦਰ ਸਿੰਘ ਕਾਲਾ, ਬਲਵੀਰ ਸਿੰਘ, ਚਮਕੌਰ ਸਿੰਘ ਕੌਰਾ, ਬੰਸੀ ਸਿੰਘ, ਦਿਲਬਾਗ ਸਿੰਘ, ਮਿਸਤਰੀ ਬੂਟਾ ਸਿੰਘ, ਸਾਹਬ ਸਿੰਘ ਮੈਂਬਰ, ਸਵਰਨ ਸਿੰਘ ਭੋਦੂ, ਜੀਤਾ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।

 ————————————————————— 

ਮੋਗਾ ਜ਼ਿਲ੍ਹੇ ਦੇ ਹਰਜੀਤ ਸਿੰਘ (ਰਾਕੇਟ ਵਿਗਿਆਨੀ ਇਸਰੋ) ਦਾ ਚੰਦ੍ਰਯਾਨ -3 ਪੋ੍ਜੈਕਟ ਵਿੱਚ ਉੱਘਾ ਯੋਗਦਾਨ

ਨਿਹਾਲ ਸਿੰਘ ਵਾਲਾ / ਅਗਸਤ 2023/ ਰਾਜਵਿੰਦਰ ਰੌਂਤਾ

              ਕੇਰਲਾ ਦੀ ਰਾਜਧਾਨੀ ਤਿ੍ਵਿੰਦਰਮ ਵਿੱਚ ਇਸਰੋ ਦੇ ਮੁੱਖ ਕੇਂਦਰ ਵਿਖੇ ਤਾਇਨਾਤ ਮੋਗਾ ਨਿਵਾਸੀ ਹਰਜੀਤ ਸਿੰਘ ਰਾਕੇਟ ਵਿਗਿਆਨੀ ਦਾ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਸਫਲਤਾ ਪੂਰਵਕ ਨੇਪਰੇ ਚਾੜੇ ਪੋ੍ਜੈਕਟ ਚੰਦ੍ਰਯਾਨ 3 ਵਿੱਚ ਉੱਘਾ ਯੋਗਦਾਨ ਰਿਹਾ ਹੈ। ਮੁੱਖ ਡਿਜ਼ਾਈਨ ਇੰਜਨੀਅਰ ਵਜੋਂ ਪਹਿਲੇ ਪੋ੍ਜੈਕਟਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਸਾਲ 2017 ਵਿੱਚ ਟੀਮ ਐਕਸੀਲੈਂਸ ਐਵਾਰਡ ਨਾਲ ਤੇ ਸਾਲ 2018 ਵਿੱਚ ਯੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਸਾਲ 2021 ਦੌਰਾਨ ਇਸਰੋ ਨੇ ਹਰਜੀਤ ਸਿੰਘ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤਾ ਹੈ। ਦਸਮੇਸ਼ ਨਗਰ ਮੋਗਾ ਵਾਸੀ ਸੁਰਿੰਦਰ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਤੇ ਸੀ੍ਮਤੀ ਗੁਰਸ਼ਰਨ ਕੌਰ ਸੇਵਾ ਮੁਕਤ ਅਧਿਆਪਕਾ ਦੇ ਇਸ ਹੋਣਹਾਰ ਬੇਟੇ ਵੱਲੋਂ ਇਸ ਵਾਰ ਵੀ ਪਹਿਲਾਂ ਵਾਂਗ ਤਨਦੇਹੀ ਨਾਲ ਪਾਏ ਯੋਗਦਾਨ ਉੱਪਰ ਮੋਗਾ ਸ਼ਹਿਰ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਨੂੰ ਫ਼ਖਰ ਹੈ ਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਅਗਲੇ ਪੋ੍ਜੈਕਟਾਂ ਦੌਰਾਨ ਇਸੇ ਤਰ੍ਹਾਂ ਯਤਨਸ਼ੀਲ ਰਹੇਗਾ। ਹਰਜੀਤ ਸਿੰਘ ਦੇ ਜੱਦੀ ਪਿੰਡ ਮੀਨੀਆਂ ਵਿੱਚ ਵੀ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਨੇ ਕਿਹਾ ਕਿ ਵਿਗਿਆਨ ਨੇ ਚੰਦ ਤੇ ਪਹੁੰਚ ਕੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਾਡੀ ਟੀਮ ਵਰਕ ਦੀ ਘਾਲਣਾ ਤੇ ਲਗਾਤਾਰ ਮਿਹਨਤ ਦਾ ਸਿੱਟਾ ਹੈ।ਉਹਨਾਂ ਵਿਗਿਆਨਕ ਵਿਚਾਰਧਾਰਾ ਅਪਣਾਉਣ ਅਤੇ ਬਚਿਆਂ ਨੂੰ ਸਾਇੰਸ ਵਿਸ਼ੇ ਵਿੱਚ ਨਿੱਠ ਕੇ ਪੜ੍ਹਾਈ ਕਰਨ ਲਈ ਕਿਹਾ ਕਿ ਵਿਗਿਆਨਕ ਨਿਪੁੰਨਤਾ ਵਿੱਚ ਤਰੱਕੀ ਦੇ ਸੋਮੇ ਹੀ ਸੋਮੇ ਹਨ।

          ਪਿੰਡ ਮੀਨੀਆਂ ਦੇ ਗੁਰਸੇਵਕ ਸਿੰਘ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ, ਉਜਾਗਰ ਸਿੰਘ ਸੇਵਾ ਮੁਕਤ ਸਾਇੰਸ ਮਾਸਟਰ, ਭਜਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਤੇ ਜਗਸੀਰ ਸਿੰਘ ਮੌਜੂਦਾ ਸਰਪੰਚ, ਹਰਿੰਦਰ ਸਿੰਘ ਨੌਜਵਾਨ ਅਧਿਆਪਕ ਨੇ ਮੁਬਾਰਕ ਬਾਦ ਦਿੱਤੀ।

————————————————————— 

ਦਸਮੇਸ਼ ਸੇਵਾ ਕਲੱਬ ਖੁਖਰਾਣਾ ਵੱਲੋਂ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਰਾਸਤੇ ਦੀ ਕੀਤੀ ਗਈ ਸਫਾਈ

ਖੁਖਰਾਣਾ (ਮੋਗਾ)/ ਅਗਸਤ 2023/ ਭਵਨਦੀਪ ਸਿੰਘ ਪੁਰਬਾ 

            ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਦੀ ਸ੍ਰਪਰਸਤੀ ਹੇਠ ਦਸਮੇਸ਼ ਸੇਵਾ ਕਲੱਬ ਪਿੰਡ ਖੁਖਰਾਣਾ ਵੱਲੋਂ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਸੰਤ ਬਾਬਾ ਹੀਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਾਸਤੇ ਤੇ ਲੱਗੇ ਦਰਖਤਾਂ ਦੀ ਕਾਟ-ਸ਼ਾਟ ਕਰਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਗਈ। ਦਸਮੇਸ਼ ਸੇਵਾ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਂਦੇ ਰਾਸਤੇ ਵਿੱਚ ਦਰੱਖਤ ਬਹੁੱਤ ਉਚੇ ਹੋ ਗਏ ਸਨ ਜਿਸ ਕਾਰਨ ਅਕਸਰ ਬਿਜਲੀ ਦੀ ਤਾਰਾ ਉਨ੍ਹਾਂ ਵਿੱਚ ਫਸ ਜਾਦੀਆਂ ਸਨ ਅਤੇ ਟੁੱਟ ਜਾਦੀਆਂ ਸਨ। ਜਿਸ ਨਾਲ ਬਿਜਲੀ ਬੰਦ ਹੋ ਜਾਦੀ ਸੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਅੱਜ ਦਸਮੇਸ਼ ਸੇਵਾ ਕਲੱਬ ਖੁਖਰਾਣਾ ਦੇ ਮੈਬਰਾਂ ਨੇ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਦੇ ਰਾਸਤੇ ਵਿੱਚ ਲੱਗੇ ਦਰਖਤਾਂ ਨੂੰ ਸ਼ਾਗ ਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਹੈ। ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਸਾਡੇ ਐਨ.ਆਰ.ਆਈ ਵੀਰ ਸੁਖਜਿੰਦਰ ਸਿੰਘ ਕੈਨੇਡਾ, ਪਵਿੱਤਰ ਸਿੰਘ ਕੈਨੇਡਾ, ਮਨਦੀਪ ਸਿੰਘ ਮਨੀਲਾ, ਤੇਜਿੰਦਰ ਸੇਖੋ, ਨਿੱਕਾ ਮਨੀਲਾ, ਗੋਰਾ ਮਨੀਲਾ, ਦਲਜੀਤ ਮਲੇਸ਼ੀਆ, ਜਸਵਿੰਦਰ ਮਨੀਲਾ, ਸਤਨਾਮ ਅਸਟ੍ਰੇਲੀਆ, ਹਿੰਮਤ ਅਸਟ੍ਰੇਲੀਆ, ਭਿੰਦਾ ਮਨੀਲਾ,  ਹਰਮਿਲਾਪ ਮਨੀਲਾ, ਸੀਪੂ ਕੈਨੇਡਾ ਆਦਿ ਵੀਰਾਂ ਵੱਲੋਂ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

          ਇਸ ਮੌਕੇ ਮੀਤ ਪ੍ਰਧਾਨ ਦਰਸ਼ਨ ਸਿੰਘ, ਖਜਾਨਚੀ ਡਾ. ਬੇਅੰਤ ਸਿੰਘ ਸੇਖੋ, ਸੈਕਟਰੀ ਸਤਨਾਮ ਸਿੰਘ, ਮਨਪ੍ਰੀਤ ਸਿੰਘ ਸੇਖੋਂ, ਸਾਧੂ ਸਿੰਘ ਧਾਲੀਵਾਲ, ਹੈਪੀ ਸੇਖੋਂ, ਗੋਲਾ ਸੇਖੋਂ, ਨਿਹਾਲੀ ਧਾਲੀਵਾਲ, ਸੁਖਦੇਵ ਧਾਲੀਵਾਲ, ਮਲਕੀਤ ਜੋਹਲ, ਸੁਖਵੰਤ ਸੇਖੋਂ, ਹਰਪ੍ਰੀਤ ਸੇਖੋਂ, ਪਿੰਦਰ ਸੇਖੋਂ, ਸੇਮਾ ਸੇਖੋ, ਪੁਸ਼ਵਿੰਦਰ ਸੇਖੋਂ, ਦਵਿੰਦਰ ਸੇਖੋਂ, ਗਿਆਨੀ ਹਰਦੀਪ ਸਿੰਘ, ਮੋਹਣਾ ਸੇਖੋਂ, ਡਾ. ਮਨੀ, ਮਾਸਟਰ ਕੁਲਦੀਪ ਸਿੰਘ, ਖੁਸ਼ ਗਿੱਲ, ਜੀਤ ਧਾਲੀਵਾਲ, ਬੰਤ ਸੇਖੋਂ, ਕਰਨ ਪੁਰਬਾ, ਵਰਿੰਦਰ ਪੁਰਬਾ, ਮਣੂ ਪੁਰਬਾ, ਜੀਤ ਮੈਂਬਰ, ਨੇਕੀ ਪੁਰਬਾ, ਗਾਗੂ ਸੇਖੋਂ, ਸੁਖਦੀਪ ਧਾਲੀਵਾਲ, ਪੀਤਾ ਸੇਖੋਂ, ਮਾਸਟਰ ਮਨਪ੍ਰੀਤ ਸਿੰਘ, ਰਣਧੀਰ ਸੇਖੋਂ, ਹਰਮਨ ਸੇਖੋਂ, ਗੁਰਨਾਮ ਸਿੱਧੂ, ਜਿੰਦਰ ਸੇਖੋਂ, ਪਿੰਦਾ ਸੇਖੋਂ, ਜੱਗਾ ਕੈਨੇਡਾ, ਬਲਰਾਜ ਸੇਖੋਂ, ਬਲਜੀਤ ਸੇਖੋਂ, ਬਾਬੂ ਸੇਖੋਂ, ਗਿਆਨੀ ਹਰਪ੍ਰੀਤ ਸਿੰਘ ਸੇਖੋਂ, ਸ਼ਮਸ਼ੇਰ ਸਿੰਘ ਧਾਲੀਵਾਲ, ਨਿਰਭੈਅ ਸੇਖੋ, ਗੁਰਤੇਜ ਧਾਲੀਵਾਲ, ਸੁਖਦੇਵ ਧਾਲੀਵਾਲ, ਕਿੰਦਾ ਪੁਰਬਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

————————————————————— 

 ਸਰਬੱਤ ਦਾ ਭਲਾ ਮੋਗਾ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹਰੇ ਚਾਰੇ ਦੀਆਂ 300 ਗੱਠਾਂ ਦਿੱਤੀਆਂ 

ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

          ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਆਪਣੇ ਕੀਤੇ ਗਏ ਐਲਾਨ ਮੁਤਾਬਿਕ ਜਿੱਥੇ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਲਈ ਰਾਸ਼ਨ ਪਾਣੀ, ਦਵਾਈਆਂ, ਤਰਪਾਲਾਂ, ਮੱਛਰ ਦਾਨੀਆਂ, ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੁਣ ਹੜਾਂ ਦੇ ਕਾਰਨ ਡਿੱਗੇ ਜਾਂ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਦੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਸੱਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਹਾਲੇ ਵੀ ਇਨ੍ਹਾਂ ਪਿੰਡਾਂ ਵਿੱਚ ਹਰੇ ਚਾਰੇ, ਤੂੜੀ, ਫੀਡ ਅਤੇ ਡੀਜ਼ਲ ਆਦਿ ਦੀ ਜਰੂਰਤ ਹੈ ਕਿਉਂਕਿ ਕੁਦਰਤੀ ਕਰੋਪੀ ਕਾਰਨ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਇਨ੍ਹਾਂ ਪਿੰਡਾਂ ਨੂੰ ਮੁੜ ਲੀਹ ਤੇ ਪਰਤਣ ਲਈ ਹਾਲੇ ਤਿੰਨ ਮਹੀਨੇ ਤੋਂ ਜਿਆਦਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਅੱਜ ਟਰੱਸਟ ਵੱਲੋਂ ਮੱਕੀ ਦੇ ਆਚਾਰ ਦੀਆਂ 300 ਗੱਠਾਂ ਪਿੰਡ ਦੌਲੇਵਾਲਾ ਕਲਾਂ, ਮੰਦਰ ਕਲਾਂ, ਸੰਘੇੜਾ, ਕੰਬੋ ਖੁਰਦ ਅਤੇ ਕਲਾਂ, ਮਦਾਰਪੁਰ ਅਤੇ ਸ਼ੇਰੇਵਾਲਾ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ ਤੇ ਅੱਗੇ ਵੀ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਦੇ ਇੰਤਜਾਮ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਸੰਘੇੜਾ ਵਿੱਚ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਅਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਉਨ੍ਹਾਂ ਦੇ ਟਰੱਸਟ ਦੀ ਟੀਮ ਵੱਲੋਂ ਫਾਰਮ ਭਰੇ ਗਏ।

          ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਅਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆਂ, ਐਨ ਜੀ ਓ ਮੈਬਰ ਹਰਭਜਨ ਸਿੰਘ ਬਹੋਨਾ, ਬਲਾਕ ਕੋਟ ਈਸੇ ਖਾਂ ਦੇ ਪ੍ਰਧਾਨ ਜਗਤਾਰ ਸਿੰਘ ਜਾਨੀਆਂ, ਜਿਲ੍ਹਾ ਜਥੇਬੰਦਕ ਸਕੱਤਰ ਰਾਮ ਸਿੰਘ ਜਾਨੀਆਂ, ਸੁਖਬੀਰ ਸਿੰਘ ਮੰਦਰ ਨੇ ਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਕਿਸਾਨ ਆਗੂ ਦਵਿੰਦਰ ਸਿੰਘ ਭੈਣੀ, ਸਤਨਾਮ ਸਿੰਘ ਸ਼ੇਰੇਵਾਲਾ, ਸੁਖਬੀਰ ਸਿੰਘ ਮੰਦਰ, ਅਰਸ਼ਦੀਪ ਸਿੰਘ ਜੈਤੋ, ਦਲਜੀਤ ਸਿੰਘ ਮਦਾਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਸਰਪੰਚ, ਲਾਭਪਾਤਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।

  ————————————————————— 

ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਹੋਏ ਨਤਮਸਤਕ 

ਖੁਖਰਾਣਾ (ਮੋਗਾ) /ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਨਵ ਨਿਯੁਕਤ ਸ੍ਰੋਮਣੀ ਅਕਾਲੀ ਦਲ (ਅ) ਫਤਹਿ ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ (ਮੋਗਾ) ਵਿਖੇ ਪਹੁੰਚੇ। ਸਭ ਤੋ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਉਸ ਤੋਂ ਉਪਰੰਤ ਜਥੇਦਾਰ ਕਾਹਨ ਸਿੰਘ ਵਾਲਾ ਨੇ ਹਲਕੇ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨਾਲ ਮੁਲਾਕਾਤ ਕੀਤੀ। ਮੌਜੂਦਾ ਅਤੇ ਆਉਣ ਵਾਲੇ ਸਮੇਂ ‘ਚ ਪੰਥਕ ਹਲਾਤਾਂ ਤੇ ਖੁਲ ਕੇ ਵੀਚਾਰ ਚਰਚਾ ਕੀਤੀ। ਬੀਜੇਪੀ ਦੀ ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਸੌਦਾ ਸਾਧ ਨੂੰ ਵਾਰ ਵਾਰ ਪੇਰੌਲ ਦਿੱਤੇ ਜਾਣ ਉੱਪਰ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸ੍ਰੋਮਣੀ ਅਕਾਲੀ ਦਲ (ਫਤਹਿ) ਦਾ ਪ੍ਰਧਾਨ ਬਣਨ ਤੋ ਬਾਅਦ ਪਹਿਲੀ ਵਾਰ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਪਹੁੰਚੇ। ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਬਾ ਰੇਸ਼ਮ ਸਿੰਘ ਖੁਖਰਾਣਾ ਨਾਲ ਮੇਰਾ ਬਹੁਤ ਸਨੇਹ ਹੈ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਜਿੱਥੇ ਧਾਰਮਿਕ ਸ਼ਖਸੀਅਤ ਹਨ। ਉੱਥੇ ਪੰਥਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਦੇ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਹੀ ਪੰਥਕ ਸ਼ਖਸ਼ੀਅਤਾਂ ਨਾਲ ਦਿਲੋ ਪਿਆਰ ਕਰਦੇ ਹਨ।

        ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਫਤਹਿ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਜੀਓ ਆਇਆਂ ਨੂੰ ਕਿਹਾ। ਜਥੇਦਾਰ ਜੀ ਦੇ ਨਾਲ ਪ੍ਰਵਾਰਕ ਮੈਂਬਰ ਵੀ ਹਾਜ਼ਰ ਸਨ।

——————————————————————— 

ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰ ਸੇਵਾ ਆਰੰਭ

ਮੋਗਾ/ ਮਵਦੀਲਾ ਬਿਓਰੋ

            ਧੰਨ ਧੰਨ ਸੰਤ ਬਾਬਾ ਹੀਰਾ ਸਿੰਘ ਜੀ ਅਤੇ ਉਨ੍ਹਾਂ ਦੇ ਸੇਵਾਦਾਰ ਬਾਬਾ ਹਾਕਮ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰਸੇਵਾ ਬੀਤੇ ਦਿਨੀ ਆਰੰਭ ਕਰ ਦਿੱਤੀ ਗਈ ਹੈ।

           ਜਿਕਰਯੋਗ ਹੈ ਕਿ ਇਸ ਪਵਿੱਤਰ ਅਸਥਾਨ ਦੀ ਪੁਰਾਣੀ ਇਮਾਰਤ ਜਿਸ ਉਪਰ ‘ਸੰਤ ਨਿਵਾਸ 1985’ ਉਕਰਿਆ ਹੋਇਆ ਹੈ ਇਸ ਤਕਰੀਬਨ 37 ਸਾਲ ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਹੈ ਜਿਸ ਦੇ ਨਵੀਨੀਕਰਨ ਲਈ ਐਨ.ਆਰ.ਆਈ ਸੇਵਾਦਾਰ ਦੇ ਸਹਿਯੋਗ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਸੇਵਾਦਾਰ ਨੇ ਇਸ ਕਾਰਸੇਵਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਦੀ ਕਾਰਸੇਵਾ ਆਰੰਭ ਹੋ ਗਈ ਹੈ ਜਿਵੇ-ਜਿਵੇ ਸੇਵਾ ਇਕੱਠੀ ਹੋਵੇਗੀ, ਉਵੇ-ਉਵੇ ਕਾਰ ਸੇਵਾ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਹੀਰਾ ਸਿੰਘ ਜੀ ਦੀ ਪੁਰਾਤਨ ਯਾਦਗਾਰ ਨੂੰ ਵੀ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇਗਾ। ਸੇਵਾਦਾਰਾ ਵੱਲੋਂ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਦੀ ਸ਼ੁਰੂ ਹੋਈ ਇਸ ਕਾਰ ਸੇਵਾ ਲਈ ਸਮੂੰਹ ਸਾਧ ਸੰਗਤ ਨੂੰ ਇਸ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।

        ਇਸ ਮੌਕੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ, ਭਾਈ ਹਰਬੰਸ ਸਿੰਘ, ਭਾਈ ਹਰਪਾਲ ਸਿੰਘ, ਪੰਚ ਜੀਤ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਮਿਸਤਰੀ ਬੂਟਾ ਸਿੰਘ ਕਾਲੀਏ ਵਾਲਾ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਬਿਜਲੀਵਾਲਾ, ਮਾਸਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————————————     

 

 

 

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *