ਦੋਆਬਾ

ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਫਗਵਾੜਾ, ਰੂਪਨਗਰ ।

  ——————————————————–  

ਲੋਕ ਮੰਚ ਪੰਜਾਬ ਵਲੋਂ ਚਾਰ ਉੱਘੇ ਸਾਹਿਤਕਾਰਾਂ ਦਾ ਸਨਮਾਨ, ਵਿਜੇ ਵਿਵੇਕ ਨੂੰ ਮਿਲਿਆ “ਕਾਵਿ-ਲੋਕ ਪੁਰਸਕਾਰ”

ਜਲੰਧਰ / 04 ਨਵੰਬਰ 2024/ ਰਾਜਵਿੰਦਰ ਰੌਂਤਾ

               ਲੋਕ ਮੰਚ ਪੰਜਾਬ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਮੰਚ ਪੰਜਾਬ ਵੱਲੋਂ ਚਾਰ ਸਾਹਿਤਕਾਰਾਂ ਨੂੰ ਸਾਲ 2024 ਦੇ ਪੁਰਸਕਾਰ ਪ੍ਰਦਾਨ ਕੀਤੇ ਗਏ। ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ “ਸੁਰਜੀਤ ਪਾਤਰ ਯਾਦਗਾਰੀ ਕਾਵਿਲੋਕ ਪੁਰਸਕਾਰ 2024” ਉੱਘੇ ਗ਼ਜ਼ਲਕਾਰ ਵਿਜੇ ਵਿਵੇਕ ਨੂੰ ਪ੍ਰਦਾਨ ਕੀਤਾ ਗਿਆ। ਇਸ ਵਿੱਚ 51,000 ਰੁਪਏ, ਫੁਲਕਾਰੀ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸਨ। “ਆਪਣੀ ਆਵਾਜ਼ ਪੁਰਸਕਾਰ 2024” ਡਾਕਟਰ ਬਲਦੇਵ ਸਿੰਘ ਧਾਲੀਵਾਲ ਅਤੇ ਬੂਟਾ ਸਿੰਘ ਚੌਹਾਨ ਨੂੰ ਪ੍ਰਦਾਨ ਕੀਤਾ ਗਿਆ। ਇਸ ਵਿੱਚ 50-50 ਹਜ਼ਾਰ ਰੁਪਏ, ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ “ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ” ਉੱਘੇ ਲੇਖਕ ਪ੍ਰੋਫੈਸਰ ਨਿੰਦਰ ਘੁਗਿਆਣਵੀ ਨੂੰ ਭੇਟ ਕੀਤਾ ਗਿਆ। ਇਸ ਵਿੱਚ ਵੀ 50 ਹਜਾਰ ਰੁਪਏ, ਫੁਲਕਾਰੀ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਸੀ।
ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਜਸਵਿੰਦਰ ਸਿੰਘ ਪਟਿਆਲਾ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਬਲਦੇਵ ਸਿੰਘ ਸੜਕਨਾਮਾ, ਕੇ ਐਲ ਗਰਗ ਅਤੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਕੀਤੀ। ਡਾਕਟਰ ਹਰਜਿੰਦਰ ਸਿੰਘ ਅਟਵਾਲ, ਡਾਕਟਰ ਤੇਜਿੰਦਰ ਵਿਰਲੀ, ਡਾਕਟਰ ਗੋਪਾਲ ਸਿੰਘ ਬੁੱਟਰ ਅਤੇ ਸੁਰਿੰਦਰ ਕੌਰ ਨਰੂਲਾ ਵੱਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ ਦੇ ਸਨਮਾਨ ਪੱਤਰ ਪੜ੍ਹੇ ਗਏ। ਇਸ ਮੌਕੇ ਉੱਤੇ ਬੂਟਾ ਸਿੰਘ ਚੌਹਾਨ ਦਾ ਨਾਵਲ “ਲਵ ਪ੍ਰਾਜੈਕਟ” ਵੀ ਲੋਕ ਅਰਪਿਤ ਕੀਤਾ ਗਿਆ। ਨਾਵਲ ਬਾਰੇ ਉੱਘੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਅਤੇ ਭੁਪਿੰਦਰ ਸਿੰਘ ਬੇਦੀ ਨੇ ਆਪਣੇ ਵਿਚਾਰ ਰੱਖੇ।

          ਸਮਾਗਮ ਵਿੱਚ ਡਾਕਟਰ ਧਨਵੰਤ ਕੌਰ ਪਟਿਆਲਾ, ਡਾਕਟਰ ਮੱਖਣ ਸਿੰਘ ਪੀ ਸੀ ਐਸ, ਡਾਕਟਰ ਕੁਲਵੰਤ ਸਿੰਘ ਸੰਧੂ, ਸੁਖਪਾਲ ਸਿੰਘ ਥਿੰਦ, ਬਲਵਿੰਦਰ ਸਿੰਘ ਥਿੰਦ, ਸੁਦੇਸ਼ ਕਲਿਆਣ ਦੂਰਦਰਸ਼ਨ, ਬਲਕਾਰ ਸਿੰਘ ਦੂਰਦਰਸ਼ਨ, ਬਹਾਦਰ ਸਿੰਘ ਸੰਧੂ, ਕਾਮਰੇਡ ਅਜਮੇਰ ਸਿੰਘ ਦੇਸ਼ ਭਗਤ ਯਾਦਗਾਰ ਹਾਲ, ਕਾਮਰੇਡ ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਬਲਦੇਵ ਕਿਸ਼ੋਰ, ਵਿਜੇ ਬੰਬੇਲੀ, ਕਾਮਰੇਡ ਗੁਰਮੀਤ “ਨਵਾਂ ਜ਼ਮਾਨਾ”, ਰਮਨਪ੍ਰੀਤ ਕੌਰ, ਮਲਕੀਤ ਜੌੜਾ, ਤਰਨਜੀਤ ਸਿੰਘ, ਚਰਨਜੀਤ ਸਮਾਲਸਰ, ਕੇਸਰ ਪੰਜ ਆਬ, ਸਮੇਤ ਬਹੁਤ ਸਾਰੇ ਸਾਹਿਤਕਾਰ ਸ਼ਾਮਿਲ ਹੋਏ। ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਦਾ ਆਪਣਾ ਅਹਿਦ ਦੁਹਰਾਇਆ। ਡਾਕਟਰ ਉਮਿੰਦਰ ਸਿੰਘ ਜੌਹਲ ਨੇ ਇਸ ਸਮਾਗਮ ਦੀ ਸੰਚਾਲਨਾ ਬਾਖ਼ੂਬੀ ਕੀਤੀ ਅਤੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ।

——————————————————–  

ਪੰਜਾਬ ਭਵਨ ਵਲੋਂ ਨਿੱਘੀ ਸਾਹਿਤਿਕ ਮਿਲਣੀ ਪ੍ਰੋਗਰਾਮ ਸਫ਼ਲਤਾ ਪੂਰਵਕ ਸੰਪੰਨ 

ਜਲੰਧਰ / 21 ਨਵੰਬਰ 2023/ ਰਾਜਵਿੰਦਰ ਰੌਂਤਾ

                ਪੰਜਾਬ ਭਵਨ ਸਰੀ ਕਨੇਡਾ ਦੇ ਸਬ ਆਫ਼ਿਸ ਜਲੰਧਰ ਵਿਖੇ ਪ੍ਰਵਾਸੀ ਸਾਹਿਤਿਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਸਾਹਿਤਕਾਰ ਦਲਜਿੰਦਰ ਰਹਿਲ ਮੁੱਖ ਸਲਾਹਕਾਰ ਸਾਹਿਤ ਸੁਰ ਸੰਗਮ ਸਭਾ ਇਟਲੀ, ਪ੍ਰੋ਼. ਜਸਪਾਲ ਸਿੰਘ ਜਰਨਲ ਸਕੱਤਰ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੰਜਾਬੀ ਕਵੀ ਨਛੱਤਰ ਭੋਗਲ ਯੂਕੇ ਪਹੁੰਚੇ ਸਨ ।ਇਸ ਤੋਂ ਇਲਾਵਾ ਪੰਜਾਬ ਤੋਂ ਪੰਜਾਬੀ ਦੇ ਨਾਮਵਰ ਲੇਖਕ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਉਚੇਚੇ ਤੌਰ ‘ਤੇ ਪਹੁੰਚੇ । ਪੰਜਾਬ ਭਵਨ ਜਲੰਧਰ ਦੀ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ “ਜੀ ਆਇਆਂ “ਆਖਿਆ ਗਿਆ। ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅੱਜ ਦੇ ਸਮਾਗਮ ਦੀ ਅਹਿਮੀਅਤ ਅਤੇ ਪੰਜਾਬ ਭਵਨ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਉਪਰੰਤ ਲੇਖਕ ਸੁਰਿੰਦਰ ਮਕਸੂਦਪੁਰੀ ਵੱਲੋਂ ਆਪਣੀ ਖ਼ੂਬਸੂਰਤ ਕਵਿਤਾ ਦੁਆਰਾ ਕਵੀ ਦਰਬਾਰ ਦਾ ਮੁੱਢ ਬੰਨ੍ਹਿਆ ਗਿਆ ਅਤੇ ਵਾਰੋ ਵਾਰੀ ਹਾਜ਼ਿਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਜਿਹਨਾਂ ਵਿੱਚੋਂ ਹਰਮੀਤ ਸਿੰਘ ਅਟਵਾਲ ਪ੍ਰਧਾਨ ਪੰਜਾਬੀ ਲਿਖ਼ਾਰੀ ਸਭਾ ਜਲੰਧਰ,ਜਨਰਲ ਸਕੱਤਰ ਪਰਮਜੀਤ ਸਿੰਘ ਸੰਸੋਆ, ਨਰਿੰਦਰ ਪਾਲ ਸਿੰਘ ਕੰਗ, ਮੁਖ਼ਤਿਆਰ ਸਿੰਘ ਸ਼ਿਵਾਨ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪੰਜਾਬੀ ਲੇਖਕ ਮੱਖਣ ਮਾਨ ਨੇ ਮਨੀਪੁਰ ਘਟਨਾ ਉਪਰ ਕਵਿਤਾ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਅੱਖਰ ਮੈਗਜ਼ੀਨ ਦੇ ਮੁੱਖ ਸੰਪਾਦਕ ਵਿਸ਼ਾਲ ਵਿਆਸ ਨੇ ਆਪਣੀ ਖ਼ੂਬਸੂਰਤ ਨਜ਼ਮ ਸੁਣਾ ਕੇ ਸਾਰਿਆਂ ਤੋਂ ਵਾਹ ਵਾਹ ਖੱਟੀ। ਦਲਜਿੰਦਰ ਰਹਿਲ ਇਟਲੀ ਨੇ ਸ਼ਬਦਾਂ ਦੀ ਲੋਅ ਕਵਿਤਾ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਅਤੇ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਆਪਣੇ ਵੱਲੋਂ ਇਤਾਲਵੀ ਭਾਸ਼ਾ ਤੋਂ ਅਨੁਵਾਦਿਤ ਰਚਨਾ ਨੂੰ ਵਿਲੱਖਣ ਅੰਦਾਜ਼ ਵਿਚ ਪੇਸ਼ ਕੀਤਾ। ਆਰ ਬੀ ਆਈ ਬੈਂਕ ਆਫਿ਼ਸਰ ਅਤੇ ਉੱਘੇ ਸਾਹਿਤਕਾਰ ਮੋਹਨ ਸਿੰਘ ਮੋਤੀ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾ ਕੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ।

             ਪੰਜਾਬ ਭਵਨ ਦੀ ਮੁੱਖ ਸੰਚਾਲਿਕਾਂ ਵੱਲੋਂ ਆਏ ਹੋਏ ਪ੍ਰਵਾਸੀ ਸਾਹਿਤਕਾਰਾਂ ਦਲਜਿੰਦਰ ਰਹਿਲ ਇਟਲੀ ਨੂੰ ਅੱਖਰ ਮੈਗਜ਼ੀਨ ਮੁੱਖ ਸੰਪਾਦਕ ਵਿਸ਼ਾਲ ਵਿਆਸ ਅਤੇ ਮੁਖਤਿਆਰ ਸਿੰਘ ਸ਼ਿਵਾਨ ਅਤੇ ਮੋਹਨ ਸਿੰਘ ਮੋਤੀ ਤੋਂ ਸਨਮਾਨਿਤ ਕਰਵਾਇਆ ਗਿਆ। ਪ੍ਰੋ. ਜਸਪਾਲ ਸਿੰਘ ਇਟਲੀ ਨੂੰ ਕਾਵਿ ਸੰਸਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਿਰਦੀ ਜਲੰਧਰ ਤੋਂ ਅਤੇ ਪੰਜਾਬੀ ਕਵੀ ਨਛੱਤਰ ਸਿੰਘ ਭੋਗਲ ਯੂਕੇ ਨੂੰ ਉੱਘੇ ਸਾਹਿਤਕਾਰ ਸੁਰਿੰਦਰ ਸਿੰਘ ਮਕਸੂਦਪੁਰੀ ਪਾਸੋਂ ਪੰਜਾਬ ਭਵਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਨੂੰ ਉਹਨਾਂ ਦੇ ਮਾਣ ਸਨਮਾਨ ਵਜੋਂ ਕਿਤਾਬਾਂ ਦੇ ਕੇ ਪ੍ਰੀਤ ਹੀਰ ਵੱਲੋਂ ਸਨਮਾਨਿਤ ਕੀਤਾ ਗਿਆ। ਸੁਰਿੰਦਰ ਸਿੰਘ ਮਕਸੂਦਪੁਰੀ ਨੇ ਆਪਣੀ ਨਵੀਂ ਆਈ ਕਿਤਾਬ” “ਸ਼ਬਦਾਂ ਦੇ ਸੂਰਜ”, ਮੁਖ਼ਤਿਆਰ ਸਿੰਘ ਸ਼ਿਵਾਨ ਵੱਲੋਂ “ਯਾਦਾਂ ਦਾ ਗੁਲਦਸਤਾ” , ਨਛੱਤਰ ਭੋਗਲ ਯੂਕੇ ਦੁਆਰਾ “ਕਲਮ ” ਕਾਵਿ ਸੰਗ੍ਰਹਿ ਅਤੇ “ਸੁੱਖ ਦੇ ਸਾਥੀ” ਪੰਜਾਬ ਭਵਨ ਮੁੱਖ ਸੰਚਾਲਿਕਾਂ ਨੂੰ ਭੇਟ ਕੀਤੀਆਂ ਗਈਆਂ। । ਕਵੀ ਦਰਬਾਰ ਦੇ ਨਾਲ ਪੰਜਾਬੀ ਮਾਂ ਬੋਲੀ ਲਈ ਹੋ ਰਹੇ ਪੰਜਾਬ ਅਤੇ ਵਿਦੇਸ਼ਾਂ ਵਿਚ ਉਪਰਾਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦਲਜਿੰਦਰ ਰਹਿਲ ਨੇ ਕਿਹਾ ਕਿ ਪੰਜਾਬ ਭਵਨ ਸਰੀ ਕਨੇਡਾ ਦੇ ਬਾਨੀ ਸ਼੍ਰੀ ਸੁੱਖੀ ਬਾਠ ਬਹੁਤ ਵੱਡੇ ਪੱਧਰ ‘ਤੇ ਪੰਜਾਬੀ ਮਾਂ ਬੋਲੀ ਲਈ ਉਪਰਾਲੇ ਕਰ ਰਹੇ ਹਨ ਅਤੇ ਉਹਨਾਂ ਦੇ ਕਦਮਾਂ ਤੇ ਚਲਦੇ ਹੋਏ ਅਸੀਂ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਕੇ ਦੇਸ਼ ਵਿਦੇਸ਼ ਵਿਚ ਪੰਜਾਬੀ ਭਾਈਚਾਰੇ ਅਤੇ ਸਕੂਲਾਂ,ਕਾਲਜਾਂ ਵਿੱਚ ਕੰਮ ਰਹੇ ਹਾਂ ਤਾਂ ਜੋ ਸਾਡੇ ਬੱਚੇ ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਆਪਣੀ ਮਿੱਟੀ ਨਾਲ ਜੁੜੇ ਰਹਿਣ। ਪ੍ਰੀਤ ਹੀਰ ਵੱਲੋਂ ਪ੍ਰੋਗਰਾਮ ਦਾ ਮੰਚ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।

              ਕੁੱਲ ਮਿਲਾ ਕੇ ਇਹ ਸਾਹਿਤਿਕ ਮਿਲਣੀ ਤੇ ਕਵੀ ਦਰਬਾਰ ਅੰਤਰਰਾਸ਼ਟਰੀ ਹੋ ਨਿਬੜਿਆ ਜਿਸ ਵਿਚ ਪਰਵਾਸੀ ਸਾਹਿਤਕਾਰਾਂ ਤੋਂ ਬਿਨਾਂ ਪੰਜਾਬ ਦੇ ਮੰਨੇ ਪ੍ਰਮੰਨੇ ਲੇਖਕ ਵੀ ਪਹੁੰਚੇ। ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਬਾਰੇ ਕਿਹਾ।

——————————————————– 

 

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *