‘ਮਹਿਕ ਵਤਨ ਦੀ ਐਵਾਰਡ 2015’ ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ
ਬਠਿੰਡਾ (ਭਾਈ ਰੂਪਾ) /14 ਮਾਰਚ / ਅਨੌਖ ਸਿੰੰਘ ਸੇਲਬਰਹਾ, ਰਾਜਿੰਦਰ ਸਿੰਘ ਮਰਾਹੜ, ਵਰਿੰਦਰ ਲੱਕੀ
– ਅੰਤਰ-ਰਾਸਟਰੀ ਮਾਸਿਕ ਮੈਗਜੀਨ ਅਤੇ ਰੋਜਾਨਾ ਆਨਲਾਈਨ ਅਖਬਾਰ ‘ਮਹਿਕ ਵਤਨ ਦੀ ਲਾਈਵ’ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ 2015 ਇਸ ਸਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਭਾਈਰੂਪਾ ਵਿਖੇ ਪ੍ਰਸਿੱਧ ਢਾਡੀ ਬਲਜਿੰਦਰ ਸਿੰਘ ਬਗੀਚਾ (ਭਾਈਰੂਪਾ) ਨੂੰ ਦਿੱਤਾ ਗਿਆ ਹੈ। ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ ਢਾਡੀ ਕਲਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਇਹ ਸਲਾਨਾ ‘ਮਹਿਕ ਵਤਨ ਦੀ ਐਵਾਰਡ-੨੦੧੫’ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਇਹ ਐਵਾਰਡ ਭੇਂਟ ਕਰਨ ਲਈ ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ ਉਨ•ਾ ਦੇ ਨਾਲ ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ, ਮੁੱਖ ਸਲਾਹਕਾਰ ਜਸਵੀਰ ਸਿੰਘ ਪੁੜੈਣ (ਆਰਟਿਸਟ) ਅਤੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਮੁੱਖ ਤੌਰ ਤੇ ਹਾਜਰ ਸਨ।’ਮਹਿਕ ਵਤਨ ਦੀ ਲਾਈਵ’ ਦੇ ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ ਨੇ ਢਾਡੀ ਬਲਜਿੰਦਰ ਸਿੰਘ ਬਗੀਚਾ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਰਾ ‘ਮਹਿਕ ਵਤਨ ਦੀ ਲਾਈਵ’ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਾਹਿਤ, ਕਲਾਂ ਅਤੇ ਹੋਰ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਸਖਸ਼ੀਅਤਾਂ ਦੀ ਚੋਣ ਕਰਕੇ ਇਹ ਐਵਾਰਡ ਦਿੱਤਾ ਜਾ ਰਿਹਾ ਹੈ।
ਜੱਥੇਦਾਰ ਸਤਾਨਾਮ ਸਿੰਘ ਭਾਈਰੂਪਾ ਨੇ ਢਾਡੀ ਬਗੀਚਾ ਨੂੰ ਇਹ ਸਨਮਾਨ ਦੇਣ ਲਈ ‘ਮਹਿਕ ਵਤਨ ਦੀ ਲਾਈਵ’ ਦੇ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮੇਂ ਸਾਧੂ ਸਿੰਘ ਧੰਮੂ ਦੇ ਢਾਡੀ ਜੱਥੇ ਵੱਲੋਂ ਵਾਰਾਂ ਵੀ ਪੇਸ਼ ਕੀਤੀਆ ਗਈਆ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ, ਸੀਨੀ. ਮੀਤ ਪ੍ਰਧਾਨ ਸੁਰਜੀਤ ਭਾਈਰੂਪਾ, ਕੌਰ ਸਿੰਘ ਜਵੰਧਾ, ਹਰਵਿੰਦਰ ਡੀਸੀ, ਜਗਤਾਰ ਜਵੰਧਾ, ਬਲਤੇਜ ਬਿੱਟੂ, ਚਮਕੌਰ ਸਿੰਘ ਤਪੀਆ, ਸਾਬਕਾ ਸਰਪੰਚ ਦਰਸ਼ਨ ਸਿੰਘ, ਮੱਲ ਸਿੰਘ ਮੁੱਟੇ, ਕਰਨੈਲ ਸਿੰਘ ਮੰਡੇਰ, ਅਨੋਖ ਸਿੰਘ ਸੇਲਬਰਾਹ, ਮਾਸਟਰ ਬਹਾਲ ਸਿੰਘ, ਪੂਰਨ ਸਿੰਘ ਖਾਲਸਾ, ਕੁਲਵੰਤ ਸਿੰਘ ਡਾਇਰੈਕਟਰ ਆਦਿ ਹਾਜ਼ਰ ਸਨ।