ਖੇਤੀਬਾੜੀ ਮੰਤਰੀ ਨੇ ਪਿੰਡ ਬੀੜ ਚੜਿੱਕ (ਮੋਗਾ) ਵਿਖੇ ਹਾਈਟੈਕ ਸਬਜ਼ੀ ਕੇਦਰ ਦਾ ਨੀਹ ਪੱਥਰ ਰੱਖਿਆ

Horticulture copy

ਬੀੜ ਚੜਿੱਕ ਦਾ ਸੈਟਰ 3 ਕਰੋੜ ਰੁਪਏ ਦੀ ਲਾਗਤ ਨਾਲ ਆਉੱਦੇ 4 ਮਹੀਨਿਆਂ ‘ਚ ਹੋ ਜਾਵੇਗਾ ਮੁਕੰਮਲ

ਮੋਗਾ / 23 ਅਪ੍ਰੈਲ/ ਮਵਦੀਲਾ ਬਿਓਰੋ
ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਪ੍ਰਫੁਲਿੱਤ ਕਰਨ ਅਤੇ ਕਿਸਾਨਾਂ ਦੀ ਮੁਨਾਫਾਕਾਰੀ ਚ’ ਵਾਧਾ ਕਰਨ ਲਈ ਸੈਟਰ ਆਫ ਐਕਸੀਲੈਸ ਸਬਜ਼ੀ, ਕਰਤਾਰਪੁਰ, ਜਿਲ•ਾ ਜਲੰਧਰ ਦੀ ਤਰਜ਼ ‘ਤੇ ਹਾਈਟੈਕ ਸਬਜ਼ੀ ਕੇਦਰ, ਪਿੰਡ ਬੀੜ ਚੜਿੱਕ ਜਿਲ•ਾ ਮੋਗਾ ਦਾ ਨੀਹ ਪੱਥਰ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਜਥੇਦਾਰ ਤੋਤਾ ਸਿੰਘ ਵੱਲੋ ਰੱਖਿਆ ਗਿਆ।ਇਸ ਸਮਾਰੋਹ ਦ’ੌਰਾਨ ਟੈਕਨੀਕਲ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋ ਕਿਸਾਨਾਂ ਨੂੰ ਸਬਜ਼ੀਆਂ ਦੀ ਪ”੍ਰੋਟੈਕਟਿਡ ਖੇਤੀ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਵੱਲੋ ਪੁੱਛੇ ਗਏ ਸਵਾਲਾਂ ਦੇ ਮੌਕੇ ‘ਤੇ ਜਵਾਬ ਦਿੱਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ  ਨੇ ਕਿਹਾ ਕਿ ਪੰਜਾਬ ‘ਚ ਇਹੋ ਜਿਹੇ 4 ਸੈਂਟਰ  ਅੰਮਿਤਸਰ ਪਟਿਆਲਾ, ਕਰਤਾਰਪੁਰ (ਜਲੰਧਰ) ਅਤੇ ਬੀੜ ਚੜਿੱਕ (ਮੋਗਾ) ਵਿਖੇ  ਬਣਾਏ ਜਾ ਰਹੇ ਹਨ, ਜਿਨ•ਾਂ ਵਿੱਚੋਂ ਕਰਤਾਰਪੁਰ ਵਿਖੇ ਇਹ ਸੈਂਟਰ ਪਹਿਲਾਂ ਹੀ ਸਫਲਤਾ ਪੂਰਵਿਕ ਚੱਲ ਰਿਹਾ ਹੈ ਜਦਕਿ ਬੀੜ ਚੜਿੱਕ ਵਿਖੇ ਇਸ ਸੈਂਟਰ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ 4 ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ।ਉਨ•ਾਂ ਕਿਹਾ ਕਿ ਇਨ•ਾਂ ਚਾਰਾਂ ਵਿੱਚੋਂ ਕਰਤਾਰਪੁਰ ਦਾ ਸੈਟਰ 10 ਕਰੋੜ ਰੁਪਏ ਦੀ ਲਾਗਤ ਨਾਲ ਇਜਰਾਇਲੀ ਟੈਕਨੋਲੌਜੀ ਨਾਲ ਤਿਆਰ ਹੋਇਆ ਹੈ ਅਤੇ ਜਿਸ ਦੀ 15 ਤੋਂ 20 ਕਿਸਮ ਦੇ 30 ਲੱਖ ਪੌਦੇ ਤਿਆਰ ਕਰਨ ਦੀ ਸਮਰੱਥਾ ਹੈ ਅਤੇ ਇਹ ਅੱਧੇ ਏਕੜ ਰਕਬੇ ‘ਚ ਬਣਿਆ ਹੋਇਆ ਹੈ।
ਇਸੇ ਤਰਾਂ ਬੀੜ ਚੜਿੱਕ ਜਿਲ•ਾ ਮੋਗਾ ਵਾਲੇ ਸੈਂਟਰ ਵਿੱਚ 60 ਲੱਖ ਪੌਦਾ ਤਿਆਰ ਕਰਨ ਦੀ ਸਮਰੱਥਾ ਹੈ, ਜਿਸ ਨਾਲ ਕਰੇਟਾਂ ‘ਚ ਪੌਦੇ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾਇਆ ਕਰਨਗੇ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਲੱਗਭੱਗ 3 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੇਦਰ ਸਥਾਪਿਤ ਕੀਤਾ ਜਾ ਰਿਹਾ ਹੈ।
ਉਨ•ਾਂ ਬਾਗਬਾਨੀ ਫਸਲਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਬਾਗਬਾਨੀ ਫਸਲਾਂ 4 ਪ੍ਰਤੀਸ਼ਤ ਰਕਬੇ ਚੋ ਰਾਜ ਦੀ ਕੁੱਲ ਖੇਤੀਬਾੜੀ ਜੀ.ਡੀ.ਪੀ. ਵਿੱਚ 10.17 ਪ੍ਰਤੀਸ਼ਤ ਹਿੱਸੇ ਦਾ ਯੋਗਦਾਨ ਪਾਉਂਦੀਆਂ ਹਨ। ਉਨ•ਾਂ ਕਿਹਾ ਕਿ ਇਸ ਕੇਦਰ ਵਿੱਚ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਵੱਖ-ਵੱਖ ਯੂਨਿਟਸ ਸਥਾਪਿਤ ਕੀਤੇ ਜਾਣਗੇ, ਜਿਨ•ਾਂ ਵਿੱਚ ਡਰਿਪ ਇਰੀਗੇਸ਼ਨ, ਫਰਟੀਗੇਸ਼ਨ ਸਿਸਟਮ ਰਾਹੀ ਵੱਖ-ਵੱਖ ਕਿਸ਼ਮ ਦੀਆਂ ਸਬਜ਼ੀਆਂ ਨੂੰ ਅਗੇਤ-ਪਿਛੇਤ ਕਰਕੇ ਲੰਮੇ ਸਮੇ— ਲਈ ਉਪਲੱਭਧ ਕਰਨ ਦੀ ਤਕਨੀਕ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਸੁਰੱਖਿਅਤ ਖੇਤੀ ਅਧੀਨ ਖੁੱਲੀ ਖੇਤੀ ਦੇ ਮੁਕਾਬਲੇ ਉਤਪਾਦਨ 4-5 ਗੁਣਾਂ ਵੱਧ ਹੈ ਅਤੇ ਆਮਦਨ ਵਿੱਚ 5-7 ਗੁਣਾਂ ਵਾਧਾ ਹੁੰਦਾ ਹੈ, ਇਸ ਨਾਲ ਕਿਸਾਨਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਉੱਚਾ ਹੋ ਸਕੇਗਾ। ਉਨ•ਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਇਸ ਲਈ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਹਰ ਸਹੂਲਤ ਮੁਹੱਈਆ ਕਰਵਾ ਕੇ ਇਸ ਕੇਦਰ ਨੂੰ ਕਿਸਾਨਾਂ ਲਈ ਇੱਕ ਚਾਨਣ ਮੁਨਾਰੇ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ ਤਾਂ ਕਿ ਨਵੀਆਂ ਤਕਨੀਕਾਂ ਦੇਖ ਕੇ ਕਿਸਾਨ ਆਪਣੇ ਖੇਤਾਂ “ਚ ਲਾਗੂ ਕਰ ਸਕਣ ਅਤੇ ਵੱਧ ਮੁਨਾਫਾ ਕਮਾ ਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।
ਸ੍ਰੀ ਗੁਰਕੰਵਲ ਸਿੰਘ, ਡਾਇਰੈਕਟਰ ਬਾਗਬਾਨੀ, ਪੰਜਾਬ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਮੇ ਬਾਗਬਾਨੀ ਫਸਲਾਂ ਅਧੀਨ 3.11 ਲੱਖ ਹੈਕਟੇਅਰ ਰਕਬਾ ਹੈ, ਜਿਸ ਤੋ 59.10 ਲੱਖ ਮੀਟਰਕ ਟਨ ਦੀ ਪੈਦਾਵਾਰ ਹੋ ਰਹੀ ਹੈ। ਰਾਜ ਵਿੱਚ ਸਬਜ਼ੀਆਂ ਅਧੀਨ ਕੁੱਲ ਰਕਬਾ 2.14 ਲੱਖ ਹੈਕਟੇਅਰ ਹੈ, ਜਿਸ ਤੋ 42.40 ਲੱਖ ਮੀਟਰਕ ਟਨ ਦੀ ਪੈਦਾਵਾਰ ਹੋ ਰਹੀ ਹੈ। ਦਿਨੋ ਦਿਨ ਲੋਕਾਂ ਵਿੱਚ ਸਿਹਤ ਪੱਖੋ ਵੱਧ ਰਹੀ ਜਾਗਰੂਕਤਾ ਨਾਲ ਫਲ, ਸਬਜ਼ੀਆਂ ਆਦਿ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। ਥੋੜ•ੇ ਰਕਬੇ ਤੋ ਵੱਧ ਝਾੜ ਲੈਣ ਲਈ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋ ਕਰਨ ਲਈ ਪ੍ਰੋਟੈਕਟਿਡ ਖੇਤੀ ਅਤੇ ਤੁਪਕਾ ਸਿੰਚਾਈ ਬਹੁਤ ਹੀ ਲਾਹੇਵੰਦ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਹਾਈਟੈਕ ਸਬਜ਼ੀ ਕੇਦਰ ਵਿਖੇ ਸਬਜ਼ੀਆਂ ਦੀ ਪਨੀਰੀ ਮਿੱਟੀ ਰਹਿਤ (Soil less) ਪ੍ਰੋ ਟਰੇਆਂ ਦੇ ਵਿੱਚ ਤਿਆਰ ਕਰਕੇ ਕਿਸਾਨਾਂ ਨੂੰ ਮੁੱਹਈਆ ਕਰਵਾਈ ਜਾਵੇਗੀ ਅਤੇ ਆਉਣ ਵਾਲੇ ਸਮੇ ਵਿੱਚ ਹੋਰ ਫੰਡ ਦੀ ਵਿਵਸਥਾ ਕਰਵਾ ਕੇ ਸਬਜੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਟ੍ਰੇਨਿੰਗ ਦੀ ਸਹੂਲਤ ਵੀ ਮੁੱਹਈਆ ਕਰਵਾਈ ਜਾਵੇਗੀ। ਇਸ ਤੋ ਇਲਾਵਾ ਉਨ•ਾਂ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਅਤੇ ਭਾਰਤ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਅਧੀਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ।
ਸਮਾਰੋਹ ‘ਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ, ਐਸ.ਡੀ.ਐਮ ਨਿਹਾਲ ਸਿੰਘ ਵਾਲਾ ਜਿਉਤੀ ਬਾਲਾ ਮੱਟੂ, ਜੱਥੇਦਾਰ ਤੀਰਥ ਸਿੰਘ ਮਾਹਲਾ ਚੇਅਰਮੈਨ ਯੋਜਨਾ ਬੋਰਡ, ਤਰਸੇਮ ਸਿੰਘ ਰੱਤੀਆਂ ਚੇਅਰਮੈਨ ਮਾਰਕੀਟ ਕਮੇਟੀ, ਖਨਮੁੱਖ ਭਾਰਤੀ ਪੱਤੋ ਸੀਨੀਅਰ ਅਕਾਲੀ ਆਗੂ, ਹਰਿੰਦਰ ਰਣੀਆਂ ਸੀਨੀਅਰ ਅਕਾਲੀ ਆਗੂ, ਗੁਰਵਿੰਦਰਜੀਤ ਸਿੰਘ ਬਬਲੂ, ਬੂਟਾ ਸਿੰਘ ਦੌਲਤਪੁਰਾ, ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ, ਕੁਲਦੀਪ ਸਿੰਘ ਜੋਗੇਆਣਾ ਸਰਕਲ ਪ੍ਰਧਾਨ, ਰੇਸ਼ਮ ਸਿੰਘ ਸੇਖੋਂ ਡਿਪਟੀ ਡਾਇਰੈਕਟਰ ਬਾਗਬਾਨੀ, ਮੁੱਖ ਖੇਤੀਬਾੜੀ ਅਫਸਰ ਡਾ: ਸੁਖਦੇਵ ਸਿੰਘ,ਡਾ: ਕ੍ਰਿਸ਼ਗੋਪਾਲ ਮਲਿਕ ਅਸਿਸਟਂੈਟ ਡਾਇਰੈਕਟਰ ਬਾਗਬਾਨੀ, ਡਾ: ਜਸਵਿੰਦਰ ਬਰਾੜ, ਡਾ: ਜਸਬੀਰ ਸਿੰਘ ਬਰਾੜ ਇਜ਼ਰਾਇਲ ਆਲੂ ਬੀਜ ਫਾਰਮ ਚੜਿੱਕ, ਡਾ: ਮਲਕੀਤ ਸਿੰਘ ਪੁੜੈਣ ਬਾਗਬਾਨੀ ਵਿਕਾਸ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕ੍ਰਮਚਾਰੀ ਹਾਜ਼ਰ ਸਨ।ਇਸ ਤੋਂ ਇਲਾਵਾ ਡਾ: ਜਸਪਾਲ ਸਿੰਘ ਭੱਟੀ ਅਬੋਹਰ ਨੇ ਬਾਖੂਬੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *