ਸੁਲਘਦੇ ਸੱਚ ਦਾ ਪ੍ਰਤੀਕ -ਭਖ਼ਦੇ ਮਸਲੇ
ਭਵਨਦੀਪ ਪੁਰਬਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਇਕ ਕੌਮਾਂਤਰੀ ਕਲਮੀ ਯੋਧਾ ਹੈ। ਉਹ ਇਕ ਉਤਸ਼ਾਹੀ ਅਤੇ ਆਪਣੇ ਸੰਕਲਪਾਂ ਤੇ ਦ੍ਰਿੜ•ਤਾ ਨਾਲ ਪਹਿਰਾ ਦੇਣ ਵਾਲਾ ਸੂਝਵਾਨ ਨੌਜਵਾਨ ਹੈ। ਨਿਮਰਤਾ ਅਤੇ ਹਲੀਮੀ ਤੇ ਹਸਮੁਖਤਾ ਉਸਦੀ ਜ਼ਿੰਦਗੀ ਦਾ ਹੁਣ ਤੱਕ ਕਮਾਇਆ ਹੋਇਆ ਸਰਮਾਇਆ ਹੈ। ਭਵਨਦੀਪ ਹੋ ਕੇ ਵੀ ਉਹ ਮਹਿਲਾਂ ਮੁਨਾਰਿਆਂ ਵਾਲਿਆਂ ਦਾ ਨਹੀਂ ਸਗੋਂ ਕਿਰਤ ਕਰਨ ਵਾਲੇ ਆਮ ਲੋਕਾਂ ਦੇ ਗਰੀਬੜੇ ਘਰਾਂ ਦਾ ਦੀਪ ਬਣਿਆ ਹੈ। ਉਸ ਦੇ ਨਾਂ ਨਾਲ ਜੁੜਿਆ ਪੁਰਬਾ ਸ਼ਬਦ (ਉਸਦੀ ਆਮ ਲੋਕਾਂ ਪ੍ਰਤੀ ਸਮਰਪਤ ਸੰਪਾਦਕੀ ਲੇਖਾਂ ਦੀ ਇਬਾਰਤ) ਪੁਰਵਾਈ (ਪੁਰੇ ਦੀ ਵਾ) ਬਣ ਰੁਮਕਦੇ ਹਨ ਤਾਂ ਇਹ ਇਬਾਰਤ ਤਪਦੇ ਮਨਾਂ ਤੇ ”ਰਿਮ ਝਿਮ ਵਰਸੇ ਅੰਮ੍ਰਿਤ ਧਾਰਾ ਜੀਓ” ਬਣਦੀ ਹੈ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੰਜਾਬੀ ਪਰਚਾ ਕੱਢਣਾ ਸੱਪ ਦੀ ਖੁੱਡ ਵਿਚ ਹੱਥ ਪਾਉਣ ਵਾਲਾ ਵਰਤਾਰਾ ਹੈ। ਪਰ ਇਸ ਸਿਰੜੀ ਨੌਜਵਾਨ ਨੇ ਜਿਸ ਦ੍ਰਿੜ•ਤਾ ਨਾਲ ਪੰਜਾਬੀ ਪਰਚਾ ਕੱਢਿਆ ਹੈ ਤੇ ਉਸਨੂੰ ਸਥਾਪਤ ਕੀਤਾ ਹੈ ਉਹ ਆਪਣੇ ਆਪ ਵਿਚ ਮਿਸਾਲ ਹੈ। ਪੰਜਾਬੀ ਮਾਂ-ਬੋਲੀ ਦੇ ਅਜਿਹੇ ਪਿਆਰੇ, ਪੰਜਾਬੀ ਭਾਸ਼ਾ ਲਈ ਧਰਤੀ ਹੇਠਲਾ ਬਲਦ ਹੋ ਨਿਬੜਦੇ ਹਨ। ਜਿਨ•ਾਂ ਦੇ ਸਿਰਾਂ ‘ਤੇ ਪੰਜਾਬੀ ਮਾਂ ਬੋਲੀ ਖੜ•ੀ ਹੈ ਤੇ ਅਜੇ ਵੀ ਦੁਨੀਆਂ ਵਿਚ ਬੋਲੀ ਜਾਂਦੀ ਦੁਨੀਆਂ ਦੀ ਛੇਵੀਂ ਭਾਸ਼ਾ ਬਣੀ ਹੈ।
ਪੰਜਾਬੀ ਪਰਚੇ ਦੇ ਨਾਲ-ਨਾਲ ਪੁਸਤਕਾਂ ਕੱਢਣਾ ਇਸ ਤੋਂ ਵੀ ਅਗਲੇਰਾ ਕਦਮ ਹੈ। ਅੱਜ ਜਦੋਂ ਸਾਡੀ ਪੰਜਾਬੀ ਮਾਨਸਿਕਤਾ ਕਿਤਾਬਾਂ ਨੂੰ ਛੱਡ ਕੇ ਕੈਸਿਟਾਂ ਮਗਰ ਲੱਗ ਕਿਤਾਬਾਂ ਦੀ ਸ਼ਾਹ ਰਗ ਨੱਪੀ ਬੈਠੀ ਹੈ ਤਾਂ ਕਿਤਾਬ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਸੰਕਲਪ ”ਧੰਨ ਲੇਖਾਰੀ ਨਾਨਕਾ ਜਿਨ ਪਛਾਤਾ ਸਚੁ” ਨੂੰ ਬੁਲੰਦ ਕਰਨਾ ਭਵਨਦੀਪ ਦਾ ਇਕ ਹੋਰ ਹੌਂਸਲੇ ਭਰਿਆ ਯਤਨ ਹੈ। ਮੈਗਜ਼ੀਨ ਨੂੰ ਚਲਦਾ ਰੱਖਣ ਲਈ ਤਾਂ ਮੂੰਹ ਮੁਲਾਹਜਾ ਰੱਣ ਵਾਲੇ ਮਿੱਤਰਾਂ ਤੋਂ ਇਸ਼ਤਿਹਾਰ ਲੈ ਕੇ ਜਾਂ ਹੋਰ ਸਾਧਨ ਜੁਟਾ ਕੇ ਸਹਿਯੋਗੀ ਵਰਤਾਰੇ ਰਾਹੀਂ ਉਂਗਲ ਫੜ ਕੇ ਤੁਰਿਆ ਜਾ ਸਕਦਾ ਹੈ। ਪਰ ਕਿਤਾਬ ਦੀ ਪ੍ਰਕਾਸ਼ਨਾ ਤਾਂ ਇਕ ਨੰਗੇ ਧੜ ਲੜਨ ਵਾਲੀ ਵਿਥਾ ਹੈ। ਜੇ ਭਵਨਦੀਪ ਪੁਰਬਾ ਨੇ ਸਾਹਿਤ ਦੇ ਇਸ ਮੈਦਾਨ ਵਿਚ ਕਦਮ ਰੱਖਿਆ ਹੈ ਤਾਂ ਜਿਥੇ ਪੰਜਾਬੀ ਦੇ ਸੁਹਿਰਦ ਪਾਠਕਾਂ ਵੱਲੋਂ ਇਸ ਦਾ ਸੁਆਗਤ ਹੈ ਉਥੇ ਮਾਂ-ਬੋਲੀ ਪੰਜਾਬੀ ਵੀ ਅਜਿਹੇ ਪੁੱਤਰ ਤੋਂ ਵਾਰੇ ਨਿਆਰੇ ਜਾਂਦੀ ਹੈ। ਜੋ ਲੋਕਾਈ ਉਹਨਾਂ ਅੰਦਰ ਸੁਲਘਦੇ ਸੱਚ ਨੂੰ ਕਲਮ ਦੀ ਦ੍ਰਿਸ਼ਟੀ ਨਾਲ ਦੇਖ ਕੇ ਸਾਡੇ ਰੂ-ਬ-ਰੂ ਕਰਦਾ ਹੈ ਬਿਲਕੁਲ ਉਸੇ ਤਰ•ਾਂ ਜਿਵੇਂ ਐਕਸਰੇ ਜਾਂ ਹੋਰ ਵਿਗਿਆਨਕ ਯੰਤਰਾਂ ਦੀ ਅੱਖ ਸਾਰੇ ਸਰੀਰ ਅੰਦਰਲੀ ਪੀੜ ਦੇ ਕਾਰਨ ਨੂੰ ਸੱਚ ਦੇ ਰੂਪ ਵਿਚ ਦੇਖ ਕੇ ਪੇਸ਼ ਕਰਦੀ ਹੈ।
ਵਧੀਆ ਮਨੁੱਖ, ਵਧੀਆ ਸਮਾਜ ਸਿਰਜਣ ਦਾ ਅਕੀਦਾ ਲੈ ਕੇ ਲੋਕਾਈ ਨੂੰ ਦਰਪੇਸ਼ ਚੁਣੌਤੀਆਂ ਤੇ ਲੋਕ ਮਸਲਿਆਂ ਨੂੰ ਲੈ ਕੇ ਭਵਨਦੀਪ ਪੁਰਬਾ ਆਪਣੀ ਕਿਤਾਬ ‘ਭਖ਼ਦੇ ਮਸਲੇ’ ਰਾਹੀਂ ਇਕ ਭਖ਼ਦੀ ਹੋਈ ਸੋਚਾਂ ਦੀ ਮਿਸਾਲ ਬਾਲ• ਕੇ ਸਾਹਿਤਕ ਵਿਹੜੇ ਵਿਚ (ਮਨੁੱਖਤਾ ਲਈ ਲੜ ਮਰਨ ਦਾ ਅਕੀਦਾ ਲੈ ਕੇ) ਕੁੱਦਿਆ ਹੈ। ਭਖਦੇ ਮਸਲੇ ਵਿਚ ਉਸ ਦੁਆਰਾ ਉਠਾਏ ਗਏ ਮਸਲੇ ਹਰ ਇਕ ਦਾ ਧਿਆਨ ਖਿੱਚਦੇ ਹਨ। ਪੰਜਾਬ ਦੀ ਜਵਾਨੀ ਨੂੰ ਖਾ ਰਹੀ ਘੁਣ ਵਰਗੀ ਲਾਹਣਤ ਨਸ਼ਿਆਂ ਨੂੰ ਉਹ ਆਪਣੇ ਪਹਿਲੇ ਲੇਖ ਰਾਹੀਂ ਸਾਡੇ ਰੂ-ਬ-ਰੂ ਹੋਇਐ। ਭਵਨਦੀਪ ਇਸ ਸੱਚ ਦਾ ਧਾਰਨੀ ਹੈ ਕਿ ਨਸ਼ੇ ਤੋਂ ਰਹਿਤ ਮਨੁੱਖ ਹੀ ਚੰਗਾ ਘਰ ਤੇ ਫਿਰ ਚੰਗਾ ਸਮਾਜ ਸਿਰਜ ਸਕਦਾ ਹੈ। ਉਹ ਨਸ਼ਾ ਪ੍ਰਵਿਰਤੀ ਦੇ ਮੂਲ ਕਾਰਨਾਂ ਨੂੰ ਉਘਾੜਦਾ ਹੋਇਆ ਸਰਕਾਰੀ ਤੰਤਰ ਨੂੰ ਇਸ ਵਿਚ ਪੂਰੀ ਤਰ•ਾਂ ਖਪਤ ਤੇ ਜ਼ੁੰਮੇਵਾਰ ਮੰਨਦਾ ਹੋਇਆ ਨਸ਼ਿਆਂ ਖਿਲਾਫ਼ ਇਕ ਭਰਵੀਂ ਲੜਾਈ ਵਿੱਢਣ ਦਾ ਹੋਕਾ ਦਿੰਦਾ ਹੈ।
ਦੂਸਰੇ ਪਾਸੇ ਜੋ ਨੌਜਵਾਨ ਕੁਝ ਜਿੰਨੀ ਕਾਬਲੀਅਤ ਰੱਖਦੇ ਹਨ ਉਹ ਬੇ-ਰੁਜ਼ਗਾਰੀ ਹੱਥੋਂ ਸਤ ਕੇ ਬਾਹਰਲੇ ਮੁਲਕਾਂ ਦਾ ਰਾਹ ਫੜ ਰਹੇ ਹਨ। ਇੰਝ ਪੰਜਾਬ ਦਾ 2rain 4rain ਵਰਤਾਰਾ ਅਣਦਿਸਦਾ ਦਰਿਆ ਬਣ ਕੇ ਦੇਸ਼ ਦੀ ਪੰਜਾਬ ਦੀ ਲਿਆਕਤ ਨੂੰ ਬਾਹਰਲੇ ਮੁਲਕਾਂ ਵੱਲ ਲਿਜਾ ਰਿਹਾ ਹੈ। ਇਸ ਵਰਤਾਰੇ ਦੀ ਆੜ ਵਿਚ ਵਪਾਰਕ ਬਿਰਤੀਆਂ ਇਸਦਾ ਘਾਣ ਕਰ ਰਹੀਆਂ ਹਨ। ਜਿਸਦਾ ਜ਼ਿਕਰ ਭਵਨਦੀਪ ਪੁਰਬਾ ‘ਪੰਗਾ ਪੁਆਇੰਟ ਸਿਸਟਮ ਦਾ’ ਰਾਹੀਂ ਕਰ ਰਿਹਾ ਹੈ।
ਫਿਰਕੂ ਵਰਤਾਰੇ ਰਾਹੀਂ ਪੰਜਾਬ ਦੇ ਜਿਸਮ ਤੇ ਲੰਮੇ ਜ਼ਖ਼ਮਾਂ ਦੀ ਕਸਕ ਮਹਿਸੂਸ ਕਰਦੀ ਉਸ ਦੀ ਕਲਮ ‘ਲਹੂ ਭਿੱਜੇ ਇਤਿਹਾਸਕ ਪੱਤਰੇ’ ਵਿਚ ਗੁਜ਼ਰਦੀ ਹੋਈ ਜੂਨ 1984 ਤੇ ਨਵੰਬਰ 1984 ਦੀ ਕਸਕ ਮਹਿਸੂਸ ਕਰਦੀ ਹੈ। ਉਥੇ ਇਸ ਘਟਨਾ ਤੋਂ 25 ਸਾਲ ਬਾਅਦ ਫਿਰ ਉਸੇ ਤਰ•ਾਂ ਦੀ ਸਾਜ਼ਿਸ਼ ਤੇ ਉਸੇ ਤਰ•ਾਂ ਦੀ ਫਿਰਕੂ ਮਾਨਸਿਕਤਾ ਦਾ ਚਿਹਰਾ ਸਾਡੇ ਰੂ-ਬ-ਰ ਕਰਦੀ ਹੈ ਕਿ ਪੰਜਾਬ ਵਿਚ ਪਨਪ ਰਿਹਾ ਡੇਰਾਵਾਦ ਕਿਸੇ ਵੀ ਸਮੇਂ 1947 ਵਰਗੇ ਹਾਲਾਤ ਪੈਦਾ ਕਰਕੇ ਭਾਈਆਂ ਹੱਥੋਂ ਭਾਈਆਂ ਦਾ ਕਤਲੇਆਮ ਕਰਵਾ ਸਕਦਾ ਹੈ। ਪੰਜਾਬ ਦੀ ਗੁਰੂ ਸਾਹਿਬਾਨ ਤੇ ਫਲਸਫ਼ੇ ਤੋਂ ਭਟਕ ਕੇ ਅੰਨ•ੀ ਹੋਈ ਮਾਨਸਿਕਤਾ ਦੋ ਟਕੇ ਦੀ ਲੰਡੂ ਜਿਹੇ ਸਾਧਾਂ ਦੇ ਮਗਰ ਤੁਰ ਪਈ ਹੈ ਜਿਸਦਾ ਜ਼ਿਕਰ ਭਵਨਦੀਪ ਨੇ ‘ਫਿਰ ਲਿਸ਼ਕੀਆਂ ਨੰਗੀਆਂ ਤਲਵਾਰਾਂ’ ਰਾਹੀਂ ਇਸ਼ਾਰਾ ਕਰਦਾ ਹੈ। ਇਸ ਕੜੀ ਵਿਚ ਕਲਯੁਗੀ ਬਾਬੇ ਸੰਤਾਂ ਦੇ ਭੇਸ ਵਿਚ ਲੁਟੇਰੇ ਲੇਖ ਹੈ ਜਿਸ ਵਿਚ ਭਵਨਦੀਪ ਨੇ ਪੱਤਰਕਾਰ ਵਜੋਂ ਇਕ ਸੁਹਿਰਦ ਲੇਖਕ ਵਜੋਂ ਉਹ ਜੁਅਰਤ ਦਿਖਾਈ ਹੈ ਜਿਸ ਨੂੰ ਸਾਡੇ ਆਪਣੇ ਆਪ ਨੂੰ ਪੰਜਾਬੀਅਤ ਦੇ ਠੇਕੇਦਾਰ ਤੇ ਨਿਰਪੱਖ ਦਸਦੇ ਅਖ਼ਬਾਰਾਂ ਦੀ ਕਲਮ ਵੀ ਚੁੱਪ ਕਰ ਗਈ ਸੀ, ਵਿਕ ਗਈ ਸੀ। ਪਰ ਭਵਨਦੀਪ ਦੀ ਜੁਅਰਤਮੰਦ ਕਲਮ ਇਸ ਵਰਤਾਰੇ ਦੀ ਚਸ਼ਮਦੀਦ ਗਵਾਹ ਵਜੋਂ ਭੁਗਤੀ ਹੈ। ਜਦ ਉਹ ਪੰਜਾਬੀ ਵਿਰਾਸਤ ਦੀ ਬਾਤ ਪਾਉਂਦਾ ਹੈ ਤਾਂ ਜਿੱਥੇ ਉਹ ਪੰਜਾਬ ਦੀ ਅਲੋਪ ਹੋ ਗਈ ਵਿਰਾਸਤ ਤੇ ਝੋਰਾ ਜਾਹਿਰ ਕਰਦਾ ਹੈ ਉਥੇ ਇਸਦੇ ਨਾਲ-ਨਾਲ ਪੰਜਾਬ ਦੀ ਗੁਆਚ ਚੁੱਕੀ ਨੈਤਿਕਤਾ ਤੇ ਵੀ ਚੇਤੰਨ ਹੈ ਤੇ ਉਹ ਪੰਜਾਬ ਦੇ ਇਖਲਾਕ ਨੂੰ ਕਾਇਮ ਰੱਖਣ ਲਈ ਪੁਕਾਰਦਾ ਹੈ ਕਿਉਂਕਿ ਇਸ ਨਿਘਾਰ ਨੇ ਸਾਡੇ ਰਿਸ਼ਤਿਆਂ ਦੀ ਵੀ ਖਿੱਲੀ ਉਡਾਈ ਹੈ ‘ਵਿਦੇਸ਼ੀ ਵਿਆਹ ਵਪਾਰ’ ਇਸ ਲੜੀ ਨੂੰ ਪੇਸ਼ ਕਰਦਾ ਅਗਲਾ ਲੇਖ ਹੈ। ਪਿਛੇ ਜੇਹੇ ਆਈ ਹਿੰਦੀ ਫ਼ਿਲਮ ‘ਆ ਅਬ ਲੌਟ ਚਲੇਂ’ ਵਰਗੇ ਅਹਿਸਾਸ ਤੋਂ ‘ਆਓ ਵਾਪਸ ਚੱਲੀਏ’ ਵਿਚ ਆਪਣੇ ਅਗਲੇ ਲੇਖ ਵਿਚੋਂ ਭਵਨਦੀਪ ਉਸ ਮੋਹ-ਪਿਆਰ, ਅਪਣਤ, ਸੱਭਿਆਚਾਰਕ ਕਦਰਾਂ-ਕੀਮਤਾਂ ਵੱਲ ਮੁੜਨ ਦਾ ਜ਼ਿਕਰ ਕਰਦਾ ਹੈ। ”ਕਿਸ ਦੇ ਹਿੱਸੇ ਕੀ” ਲੇਖ ਵਿਚ ਲੇਖਕ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ-ਵਿਰੋਧੀ ਕਿਰਦਾਰ ਨੂੰ ਉਘਾੜਿਆ ਹੈ। ਪੁਲਿਸ ਤੰਤਰ ਦੀਆਂ ਆਪ-ਹੁਦਰੀਆਂ ਤੇ ਆਵਾਜਾਈ ਨੂੰ ਕਾਬੂ ਵਿਚ ਰੱਖਣ ਲਈ ਬਣੇ ਕਾਨੂੰਨਾਂ ਦੀ ਉਲੰਘਣਾ ਕਰਕੇ ਇਕ ਆਮ ਮਨੁੱਖ ਕੋਲੋਂ ਚਾਰ ਛਿੱਲੜ ਝਾੜਨ ਲਈ ਉਸਾਰੂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ”ਚਲਾਣ ਕੱਟਣਾ ਈ ਕੱਟਣਾ ਹੈ” ਲੇਖ ਵਿਚ ਪੁਲਿਸ ਦੇ ਵਰਤਾਰੇ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੁਝ ਲੇਖ ‘ਮਹਿਕ ਵਤਨ ਦੀ’ ਮੈਗਜ਼ੀਨ ਨੂੰ ਸਥਾਪਤ ਕਰਨ ਅਤੇ ਆਈਆਂ ਦੁਸ਼ਵਾਰੀਆਂ ਨਾਲ ਸੰਬੰਧਿਤ ਹਨ। ਕੁੱਲ ਮਿਲਾ ਕੇ ਸਾਰੇ ਹੀ ਲੇਖ ਕਿਸੇ ਨਾ ਕਿਸੇ ਭਖ਼ਦੇ ਮਸਲੇ ਨੂੰ ਪਾਠਕਾਂ ਦੇ ਸਨਮੁੱਖ ਕਰਦੇ ਹਨ। ਇਹ ਸਾਰੇ ਮਸਲੇ ਸਾਡੀਆਂ ਸੋਚਾਂ ਨੂੰ ਝੰਜੋੜਦੇ ਹਨ ਤੇ ਇਹਨਾਂ ਦੇ ਬੁਨਿਆਦੀ ਕਾਰਨਾਂ ਨੂੰ ਸਮਝਣ ਲਈ ਹੋਰ ਵੀ ਸੂਖਮ ਅਧਿਐਨ ਦੀ ਲੋੜ ਹੈ ਜੋ ਸਾਨੂੰ ਲੋਕ ਦੁਸ਼ਮਣ ਤੇ ਲੋਕ ਵਿਰੋਧੀ ਨੀਅਤਾਂ ਦੇ ਸਨਮੁੱਖ ਕਰਨ। ਇਸ ਤੋਂ ਇਲਾਵਾ ਇਕ ਸੇਧ ਦੇ ਸਕਣ ਤਾਂ ਜੋ ਲੋਕਾਈ ਇਹਨਾਂ ਮੁਸ਼ਕਲਾਂ ਦੇ, ਮਾਨਸਿਕ ਔਖਾਂ ਦੇ ਹੱਲ ਲਈ ਲੜਾਈ ਲੜ ਕੇ ਇਕ ਨਰੋਆ ਸਮਾਜ ਸਿਰਜ ਸਕਣ। ਭਵਨਦੀਪ ਪੁਰਬਾ ਦੀ ਇਹ ਸੋਚ ਸਕਾਰ ਹੋਵੇ। ਉਸ ਦੀ ਕਲਮ ਹੋਰ ਵੀ ਬੁਲੰਦੀਆਂ ਛੋਹੇ ਇਕ ਨਵੀਂ ਦਿਸ਼ਾ ਪ੍ਰਦਾਨ ਕਰੇ। ਸਾਹਿਤਕ ਹਲਕਿਆਂ ਨੂੰ ਉਸਦੇ ਲੇਖ ਸੰਗ੍ਰਹਿ ‘ਭਖ਼ਦੇ ਮਸਲੇ’ ਨੂੰ ਖੁਸ਼ਆਮਦੀਦ ਕਹਿਣਾ ਚਾਹੀਦਾ ਹੈ ਤੇ ਇਸ ਨਰੋਈ ਕਿਰਤ ਨੂੰ ਸਾਂਭਣਾ ਬਣਦਾ ਹੈ।
-ਗੁਰਮੇਲ ਸਿੰਘ ‘ਬੌਡੇ’
ਸੰਪਾਦਕ (ਆਨਰੇਰੀ)
ਦਸਤਕ ਐਡਮਿੰਟਨ ਕੈਨੇਡਾ
ਪੰਜਾਬ ਤਬਾਹੀ ਦੇ ਕੰਢੇ ‘ਤੇ….
ਆਮ ਹੀ ਗੱਡੀਆਂ ਦੇ ਮਗਰ ਤੇ ਇਥੋਂ ਤਕ ਕਿ ਹੁਣ ਤਾਂ ਕਾਰਾਂ ਜੀਪਾਂ ਅਤੇ ਸਕੂਟਰ ਮੋਟਰ ਸਾਈਕਲਾਂ ਤੇ ਵੀ ਪੰਜਾਬ ਬਾਰੇ ਤਰ•ਾਂ-ਤਰ•ਾਂ ਦੇ ਟੋਟਕੇ ਲਿਖੇ ਨਜ਼ਰ ਆਉਂਦੇ ਹਨ ਜਿਵੇਂ ਕਿ ਮੇਰਾ ਵਸਦਾ ਰਹੇ ਪੰਜਾਬ, ਮੇਰਾ ਰੰਗਲਾ ਦੇਸ ਪੰਜਾਬ, ਗੱਭਰੂ ਪੰਜਾਬ ਦੇ, ਸੋਹਣਾ ਵਿਰਸਾ ਪੰਜਾਬ ਦਾ, ਆਈ ਐਮ ਪਰਾਊਡ ਟੂ ਬੀ ਏ ਪੰਜਾਬ (9 am proud to be a Punjab) ਆਦਿ। ਪਰ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਪੰਜਾਬ ਤੇ ਮਾਣ ਕਰਨ ਦੀ ਗੱਲ ਕਰ ਰਹੇ ਹਾਂ। ਪੰਜਾਬ ਨੇ ਕਿਸ ਚੀਜ਼ ਵਿਚ ਮੱਲਾਂ ਮਾਰ ਲਈਆਂ ਹਨ ਜਿਸ ਤੇ ਅਸੀਂ ਮਾਣ ਕਰੀਏ। ਹਾਂ! ਕੁਝ ਚੀਜ਼ਾਂ ਹਨ ਜਿਨ•ਾਂ ਵਿਚ ਪੰਜਾਬ ਨੰਬਰ ਵਨ ਤੇ ਹੈ। ਕੀ ਅਸੀਂ ਉਹਨਾਂ ਚੀਜ਼ਾਂ ਤੇ ਮਾਣ ਕਰੀਏ…. ? ਜਿਵੇਂ ਕਿ ਕੁਰੱਪਸ਼ਨ ਵਿਚ ਮੇਰਾ ਪੰਜਾਬ ਨੰਬਰ ਵਨ ਹੈ। ਬੇਰੁਜ਼ਗਾਰੀ ਵਿਚ ਕਿਸੇ ਨਾਲੋਂ ਪਿਛੇ ਨਹੀਂ। ਨਸ਼ਿਆਂ ਵਿੱਚ ਤਾਂ ਇਹ ਸਭ ਨੂੰ ਹੀ ਪਿਛਾਂਹ ਛੱਡਦਾ ਜਾਂ ਰਿਹਾ ਹੈ। ਕੀ ਇਹ ਮਾਣ ਕਰਨ ਵਾਲੀਆਂ ਗੱਲਾਂ ਹਨ…..?
ਕੁਰੱਪਸ਼ਨ ਦੀ ਗੱਲ ਕਰਨ ਦਾ ਤਾਂ ਫਾਇਦਾ ਹੀ ਨਹੀਂ। ਇਸ ਨੂੰ ਤਾਂ ਪੰਜਾਬ ਵਿੱਚੋਂ ਜੇਕਰ ਰੱਬ ਵੀ ਹਟਾਉਣਾ ਚਾਹੇ ਤਾਂ ਉਹ ਹਟਾ ਨਹੀਂ ਸਕਦਾ। ਬੇਰੁਜ਼ਗਾਰੀ ਹਟਾਉਣ ਵਿਚ ਸਿਆਸੀ ਲੀਡਰਾਂ ਦੀ ਦਿਲਚਸਪੀ ਨਹੀਂ। ਜੇਕਰ ਸਾਰਿਆਂ ਨੂੰ ਰੁਜ਼ਗਾਰ ਮਿਲ ਗਿਆ ਤਾਂ ਉਨ•ਾਂ ਨੂੰ ਕੌਣ ਪੁੱਛੂ….। ਜੇਕਰ ਨਸ਼ਿਆਂ ਨੂੰ ਹਟਾਉਣ ਬਾਰੇ ਸੋਚੀਏ ਤਾਂ ਪੁਲਿਸ, ਅਫਸਰਾਂ ਤੇ ਸਿਆਸੀ ਨੇਤਾਵਾਂ ਦਾ ਗਠਜੋੜ ਟੁੱਟ ਜਾਵੇਗਾ।
ਨਸ਼ਿਆਂ ਦੇ ਵਧਦੇ ਜਾ ਰਹੇ ਰੁਝਾਨ ਨੂੰ ਦੇਖਕੇ ਤਾਂ ਆਪਣੇ ਆਪ ਰੋਣ ਨੂੰ ਜੀ ਕਰਦਾ ਹੈ ਤੇ ਦਿਲ ‘ਚੋਂ ਚੀਸ ਉਠਦੀ ਹੈ ਕਿ ਰੱਬਾ ਨਸ਼ੇ ਕਰਨ ਵਾਲੇ ਭੈਣਾ-ਭਰਾਵਾਂ ਨੂੰ ਸੁਮੱਤ ਬਖਸ਼ੇ। ਨਸ਼ਿਆਂ ਦੇ ਜਾਲ ਵਿਚ ਪਹਿਲਾਂ ਤਾਂ ਸਾਡੇ ਵੀਰ ਹੀ ਫਸੇ ਸਨ ਹੁਣ ਤਾਂ ਭੈਣਾਂ ਵੀ ਪਿੱਛੇ ਨਹੀਂ। ਉਹ ਵੀ ਦਿਨੋ-ਦਿਨ ਨਸ਼ਿਆਂ ਦੀਆਂ ਆਦੀ ਹੁੰਦੀਆਂ ਜਾ ਰਹੀਆਂ ਹਨ। ਉਹ ਪਿੱਛੇ ਰਹਿਣ ਵੀ ਕਿਉਂ, ”ਉਹ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਨ।” ਅੱਜ ਦੇ ਜ਼ਮਾਨੇ ਵਿੱਚ ਔਰਤ-ਮਾਰਦਾਂ ਦੇ ਬਰਾਬਰ ਹੱਕ ਰੱਖਦੀਆਂ ਹਨ। ਜੇਕਰ ਬਾਕੀ ਹੱਕਾਂ ਵਿਚ ਉਹ ਮਰਦਾ ਦੇ ਬਰਾਬਰ ਹਨ ਤਾਂ ਨਸ਼ਿਆਂ ਵਿਚ ਉਹ ਕਿਵੇਂ ਪਿੱਛੇ ਰਹਿ ਜਾਣਗੀਆਂ। ਸਕੂਲਾਂ, ਕਾਲਜਾਂ ਵਿਚ ਪੜ•ਦੀਆਂ ਆਪਣੇ ਆਪ ਨੂੰ ਮਾਡਰਨ ਅਖਵਾਉਣ ਵਾਲੀਆਂ ਲੜਕੀਆਂ ਮੁੰਡਿਆਂ ਦੀ ਰੀਸ ਕਰਕੇ ਸਿਗਰਟਾਂ-ਸ਼ਰਾਬਾਂ ਪੀਣ ਵਿਚ ਉਨ•ਾਂ ਦੇ ਬਰਾਬਰ ਹਿੱਸਾ ਵੰਡਾਉਂਦੀਆਂ ਹਨ। ਕਿਸੇ ਨੌਜਵਾਨ ਸ਼ਾਇਰ ਵੀਰ ਨੇ ਠੀਕ ਹੀ ਲਿਖਿਆ ਹੈ ਕਿ, ”ਕੁੜੀਆਂ ਨੂੰ ਆਦਤ ਪੈ ਗਈ ਜਦੋਂ ਸ਼ਰਾਬ ਦੀ, ਰੰਗਤ ਚਲੀ ਜਾਵੇਗੀ ਲੋਕੋ ਆਪਣੇ ਪੰਜਾਬ ਦੀ।” ਨਸ਼ੇ ਮਨੁੱਖ ਦੀ ਜ਼ਿੰਦਗੀ ਤੇ ਇੰਨੇ ਹਾਵੀ ਹੋ ਚੁੱਕੇ ਹਨ ਕਿ ਇਨਸਾਨ ਸਮਝਦਾ ਹੈ ਕਿ ਨਸ਼ੇ ਉਸ ਦੀ ਜ਼ਿੰਦਗੀ ਦਾ ਇਕ ਹਿੱਸਾ ਹਨ। ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਉਸ ਧਰਤੀ ਤੇ ਸ਼ਾਮ ਨੂੰ ਧਰਮ ਅਸਥਾਨਾਂ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਤੇ ਉਨੀ ਭੀੜ ਨਹੀਂ ਹੁੰਦੀ ਜਿੰਨੀ ਭੀੜ ਸ਼ਾਮ ਸਮੇਂ ਠੇਕਿਆਂ ਅਤੇ ਅਹਾਤਿਆਂ ਤੇ ਹੁੰਦੀ ਹੈ।
ਸਾਰੇ ਜਾਣਦੇ ਹਨ ਕਿ ਨਸ਼ੇ ਸਰੀਰ ਲਈ ਨੁਕਸਾਨ ਦੇਹ ਹਨ, ਪੈਸਿਆਂ ਦੀ ਬਰਬਾਦੀ ਹੈ, ਲੜਾਈ-ਝਗੜੇ ਦਾ ਕਾਰਨ ਬਣਦੇ ਹਨ, ਬੇਰੁਜ਼ਗਾਰ ਨਸ਼ਿਆਂ ਦੇ ਆਦਿ ਹੋ ਕੇ ਅਗਾਂਹ ਜਾ ਕੇ ਚੋਰੀਆਂ-ਡਾਕਿਆਂ ਵਿਚ ਸ਼ਾਮਲ ਹੋਣ ਲੱਗ ਪੈਂਦੇ ਹਨ ਅਤੇ ਆਪਣੀ ਜਾਨ ਵੀ ਗੁਆ ਬੈਠਦੇ ਹਨ। ਇਹ ਸਭ ਕੁਝ ਜਾਨਣ ਦੇ ਬਾਵਜੂਦ ਵੀ ਲੋਕ ਨਸ਼ਿਆਂ ਵਿਚ ਧਸਦੇ ਹੀ ਜਾ ਰਹੇ ਹਨ ਕਿਉਂ ਇਸ ਨਾ-ਮੁਰਾਦ ਬਿਮਾਰੀ ਤੋਂ ਦੂਰ ਨਹੀਂ ਰਹਿੰਦੇ? ਬਹੁਤੇ ਲੋਕ ਤਾਂ ਆਪਣੇ ਕੀਤੇ ਨਸ਼ੇ ਨੂੰ ਨਸ਼ਾ ਹੀ ਨਹੀਂ ਸਮਝਦੇ। ਸਾਡੇ ਪਿੰਡ ਇਕ ਨਿਹੰਗ ਸਿੰਘ ਦਾ ਘਰ ਹੈ ਜਿਸ ਦੇ ਬਾਹਰਲੇ ਗੇਟ ਤੇ ਲਿਖ ਕੇ ਲਾਇਆ ਹੋਇਆ ਹੈ ਕਿ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਅੰਦਰ ਆਉਣਾ ਸਖ਼ਤ ਮਨ•ਾਂ ਹੈ। ਪਰ ਉਸ ਨਿਹੰਗ ਨੂੰ ਸੁਖਾ ਰਗੜਦੇ ਅਤੇ ਡੋਡੇ ਪੀਂਦੇ ਨੂੰ ਮੈਂ ਆਪ ਕਈ ਵਾਰ ਦੇਖਿਆ ਹੈ। ਇਕ ਦਿਨ ਮੈਂ ਕਿਸੇ ਕੰਮ, ਉਸ ਦੇ ਘਰ ਗਿਆ। ਉਸ ਨੇ ਅਫੀਮ ਦੀ ਵੱਡੀ ਸਾਰੀ ਗੋਲੀ ਵੱਟੀ ਤੇ ਸੁੱਕੀ ਹੀ ਲੰਘਾ ਗਿਆ। ਮੈਂ ਉਸ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਬਾਹਰ ਤਾਂ ਲਿਖ ਕੇ ਲਾਇਆ ਹੈ ਕਿ ਕਿਸੇ ਕਿਸਮ ਦਾ ਨਸ਼ਾ ਕਰਕੇ ਅੰਦਰ ਆਉਣਾ ਮਨਾਂ ਹੈ ਤੇ ਆਪ ਤੁਸੀਂ ਨਸ਼ੇ ਕਰੀ ਜਾਂਦੇ ਹੋ? ਤਾਂ ਉਹ ਨਿਹੰਗ ਸਿੰਘ ਮੈਨੂੰ ਆਖਣ ਲੱਗਾ, ”ਕਾਕਾ, ਆਹ ਅਫੀਮ, ਡੋਡੇ ਤੇ ਸੁੱਖਾ ਇਹ ਕੋਈ ਨਸ਼ਾ ਥੋੜਾ…। ਨਸ਼ਾ ਤਾਂ ਸ਼ਰਾਬ ਨੂੰ ਮੰਨਿਆ ਗਿਆ ਹੈ ਉਹ ਦੈਤਾਂ ਵਾਸਤੇ ਬਣੀ ਹੈ ਇਨਸਾਨਾਂ ਵਾਸਤੇ ਨਹੀਂ।
ਜਰਦਾ, ਬੀੜ ਲਾਉਣ ਵਾਲੇ ਵੀਰ ਅਕਸਰ ਮਿਲਦੇ ਰਹਿੰਦੇ ਹਨ ਜੇਕਰ ਉਨ•ਾਂ ਨੂੰ ਪੁੱਛੀਏ ਕਿ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਤਾਂ ਹਰੇਕ ਦਾ ਇਹੋ ਜੁਆਬ ਹੁੰਦਾ ਕਿ ਜਰਦਾ ਜਾਂ ਬੀੜਾ ਕੋਈ ਨਸ਼ਾ ਥੋੜਾ ਹੈ। ਜੇਕਰ ਉਨ•ਾਂ ਨੂੰ ਪੁੱਛੀਏ ਕਿ ਤੁਸੀਂ ਇਹ ਕਿਉਂ ਲਗਾਉਂਦੇ ਹੋ ਤਾਂ ਉਨ•ਾਂ ਕੋਲ ਇਸ ਗੱਲ ਦਾ ਕੋਈ ਜੁਆਬ ਨਹੀਂ ਹੁੰਦਾ। ਕਹਿਣਗੇ ਬੱਸ….ਐਵੇ ਹੀ…ਭਲ ਜਿਹੀ ਹੈ….।
ਆਖਰ ਇਹ ਨੌਜੁਆਨ ਨਸ਼ਿਆਂ ਵਿਚ ਕਿਉਂ ਪੈਂਦੇ ਹਨ। ਸ਼ਾਇਦ ਇਸ ਦਾ ਮੁੱਖ ਕਾਰਨ ਤਾਂ ਬੇਰੁਜ਼ਗਾਰੀ ਹੀ ਹੈ। ਜੇਕਰ ਇਕੱਲੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਲੱਖਾਂ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਵਿਚੋਂ ਡਿਗਰੀਆਂ ਕਰਕੇ ਅਤੇ ਟੈਕਨੀਕਲ ਡਿਪਲੋਮੇ ਕਰਕੇ ਨਿਕਲਦੇ ਹਨ। ਪਰ ਬਹੁਤ ਹੀ ਘੱਟ ਹੁੰਦੇ ਹਨ ਜਿਨ•ਾਂ ਨੂੰ ਨੌਕਰੀ ਮਿਲਦੀ ਹੈ। ਨੌਕਰੀ ਤਾਂ ਰਾਜਸੀ ਪਹੁੰਚ, ਜ਼ਿਆਦੇ ਪੈਸੇ ਵਾਲੇ ਜਾਂ ਉਹ ਵਿਦਿਆਰਥੀ ਜਿਨ•ਾਂ ਨੇ ਪਹਿਲਾ, ਦੂਜਾ ਜਾਂ ਤੀਜਾ ਸਥਾਨ ਹਾਸਲ ਕੀਤਾ ਹੁੰਦਾ ਹੈ ਉਨ•ਾਂ ਨੂੰ ਹੀ ਨਸੀਬ ਹੁੰਦੀਆਂ ਹਨ। ਬਾਕੀ ਦੇ ਸਾਰੇ ਵਿਦਿਆਰਥੀ ਬੇਰੁਜ਼ਗਾਰੀ ਦੀ ਮਾਰ ਹੇਠ ਆ ਜਾਂਦੇ ਹਨ। ਆਪਣੀ ਡਿਗਰੀ ਤੇ ਡਿਪਲੋਮੇ ਕਾਰਨ ਉਹ ਛੋਟੀ ਮੋਟੀ ਨੌਕਰੀ ਜਾਂ ਕੰਮ ਕਰਦੇ ਨਹੀਂ ਤੇ ਉਨ•ਾਂ ਦੀ ਪੜ•ਾਈ ਲਿਖਾਈ ਦੇ ਬਰਾਬਰ ਉਨ•ਾਂ ਨੂੰ ਨੌਕਰੀ ਜਾਂ ਕੰਮ ਧੰਦਾ ਮਿਲਦਾ ਨਹੀਂ ਜਿਸ ਕਾਰਨ ਉਹ ਆਰਥਿਕ ਮਾਯੂਸੀ ਦੀ ਗੁਫਾ ਵਿੱਚ ਜਾ ਬੈਠਦੇ ਹਨ। ਉਹ ਆਪਣੀ ਮਾਯੂਸੀ ਤੋਂ ਛੁਟਕਾਰਾ ਪਾਉਣ ਲਈ, ਆਪਣੇ ਫਿਕਰਾਂ ਤੋਂ ਮੁਕਤ ਹੋਣ ਲਈ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸਹਾਰਾ ਲੈਂਦੇ ਹਨ। ਭਾਵੇਂ ਕਿ ਉਨ•ਾਂ ਨੂੰ ਪਤਾ ਹੈ ਕਿ ਇਹ ਸਹਾਰਾ ਅਸਥਾਈ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਇਸ ਵਿਚ ਝੋਕ ਦਿੰਦੇ ਹਨ ਤੇ ਹੌਲੀ-ਹੌਲੀ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ। ਵੱਡੇ ਤੇ ਰਸੂਖ ਵਾਲੇ ਲੋਕਾਂ ਨਾਲ ਮਿਲਵਰਤ ਬਣਾਉਣ ਲਈ ਉਨ•ਾਂ ਨੂੰ ਬੈਠ ਕੇ ਪੀਤਾ ਇਕ ਪੈੱਗ ਵੀ ਹੌਲੀ-ਹੌਲੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਬਾਕੀ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ। ਸਿਆਸੀ ਨੇਤਾ, ਪੁਲਿਸ ਤੇ ਅਫ਼ਸਰ ਚਾਹੇ ਅਖਬਾਰਾਂ ਵਿਚ ਨਸ਼ੇ ਖਤਮ ਕਰ ਦੇਣ ਦੇ ਵੱਡੇ-ਵੱਡੇ ਬਿਆਨ ਲਗਵਾਈ ਜਾਣ। ਪਰ ਅਸਲ ਵਿਚ ਕੁਝ ਹੋਰ ਹੀ ਹੁੰਦਾ ਹੈ। ਦੁਰਘਟਨਾ ਦਾ ਜ਼ਿਆਦਾ ਤਰ ਕਾਰਨ ਨਸ਼ਾ ਹੀ ਹੁੰਦਾ ਹੈ। ਨਸ਼ੇ ਦੇ ਕਾਰਨ ਅਨੇਕਾਂ ਵਾਰ ਅਨੇਕਾਂ ਹੀ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਫਸਦੇ ਹਨ। ਜਿਨ•ਾਂ ਦਾ ਸਮਾਜ ਵਿਚ ਥੋੜਾ ਨਾਮ ਤੇ ਰੁਤਬਾ ਹੁੰਦਾ ਹੈ ਅਕਸਰ ਹੀ ਸਿਆਸੀ ਨੇਤਾ ਉਨ•ਾਂ ਦੀ ਖੁਸ਼ੀ-ਗਮੀ ਵਿਚ ਸ਼ਰੀਕ ਹੁੰਦੇ ਹਨ। ਪਰ ਕਦੇ ਦੇਖਿਆ ਹੈ ਕਿ ਨਸ਼ੇ ਕਾਰਨ ਹੋਈ ਮੌਤ ਤੇ ਜਾ ਕੇ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਇਸ ਸ਼ਖਸ ਨੇ ਨਸ਼ਾ ਕੀਤਾ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ। ਇਸ ਗੱਲ ਤੇ ਲੋਕਾਂ ਨੂੰ ਨਸੀਹਤ ਲੈਣੀ ਚਾਹੀਦੀ ਹੈ। ਉਸ ਦੇ ਕੀਤੇ ਨਸ਼ੇ ਦੀ ਬੁਰਾਈ ਨਹੀਂ ਕੀਤੀ ਜਾਂਦੀ। ਮੌਤ ਦੇ ਅਸਲੀ ਕਾਰਨ ਤੇ ਚਾਨਣਾ ਨਹੀਂ ਪਾਇਆ ਜਾਂਦਾ ਸਗੋਂ ਉਸ ਮਰਨ ਵਾਲੇ ਦੇ ਗੁਣ-ਗਾਣ ਕੀਤੇ ਜਾਂਦੇ ਹਨ ਕਿ ਉਹ ਬਹੁਤ ਚੰਗਾ ਬੰਦਾ ਸੀ, ਬਹੁਤ ਨੇਕ ਬੰਦਾ ਸੀ। ਸਮਾਜ ਨੂੰ ਉਸ ਦਾ ਘਾਟਾ ਪੈ ਗਿਆ ਹੈ ਵਗੈਰਾ….
ਸਕੂਲਾਂ ਕਾਲਜਾਂ ਵਿਚੋਂ ਨਸ਼ਿਆਂ ਤੇ ਅਕਸਰ ਸੈਮੀਨਾਰ ਲਗਾਏ ਜਾਂਦੇ ਹਨ। ਪਰ ਅੱਧ ਨਾਲੋਂ ਵੱਧ ਇਹ ਸੈਮੀਨਾਰ ਦਿਖਾਵੇ ਲਈ ਹੀ ਹੁੰਦੇ ਹਨ। ਸੈਮੀਨਾਰ ਦੀ ਸਮਾਪਤੀ ਤੇ ਸੈਮੀਨਾਰ ਲਗਵਾਉਣ ਵਾਲੇ ਆਪ ਹੀ ਗਲਾਸੀਆਂ ਖੜਕਾਉਣ ਲੱਗ ਪੈਂਦੇ ਹਨ। ਇਸੇ ਤਰ•ਾਂ ਕਾਲਜ ਵਿਚ ਲੱਗੇ ਇਕ ਨਸ਼ਾ ਵਿਰੋਧੀ ਕੈਂਪ ਦੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਕ ਵਾਰ ਕਾਲਜ ਦੇ ਪ੍ਰਧਾਨ ਨੂੰ ਬੁਲਾਉਂਦੇ ਹੋਏ ਪ੍ਰੋ. ਕਸਤੂਰੀ ਲਾਲ ਨੇ ਆਖਿਆ, ”ਜੁਆਨਾ ਗੱਲ ਇਹ ਆ ਕਿ ਆਪਾਂ ਨਸ਼ਾ ਵਿਰੋਧੀ ਕੈਂਪ ਵਿਚ ਭਾਗ ਲੈਣਾ ਏ, ਤੂੰ ਸਵੇਰੇ ਵੱਧ ਤੋਂ ਵੱਧ ਸਟੂਡੈਂਟ ਲੈ ਕੇ ਹੀਰਾ ਗੇਟ ਤੇ ਪਹੁੰਚ ਜਾਣਾ। ਆਪਾਂ ਮੰਤਰੀ ਜੀ ਨੂੰ ਪੂਰਾ ਇਕੱਠ ਦਿਖਾਉਣਾ ਏ।” ਪ੍ਰਧਾਨ ਆਖਣ ਲੱਗਾ, ”ਸਰ, ਸਟੂਡੈਂਟ ਤਾਂ ਜਿੰਨੇ ਕਹੋਗੇ ਉਨੇ ਹੀ ਆ ਜਾਣਗੇ ਪਰ…।” ”ਪਰ ਕੀ” ”ਸਰ, ਉੁਨ•ਾਂ ਦੀ ਸੇਵਾ ਪਾਣੀ।”’ ਤਾਂ ਪ੍ਰੋਫੈਸਰ ਸਾਹਿਬ ਕਹਿਣ ਲੱਗੇ, ”ਉਹ ਤੂੰ ਫਿਕਰ ਨਾ ਕਰ, ਮੈਂ 10 ਪੇਟੀਆਂ ਸ਼ਰਾਬ ਦੀਆਂ ਤੇ 50-60 ਸ਼ੀਸ਼ੀਆਂ ਲੱਸੀ (ਫੈਂਸੀ) ਲਿਆ ਕੇ ਰੱਖੀਆਂ ਹਨ।”
ਸੋ ਜੇਕਰ ਅਜਿਹੀ ਹੀ ਨਸ਼ਾ ਵਿਰੋਧੀ ਕੈਂਪ ਆਯੋਜਤ ਹੁੰਦੇ ਰਹੇ ਤਾਂ ਨਸ਼ਿਆਂ ਨੂੰ ਠੱਲ• ਕਿਵੇਂ ਪਵੇਗੀ ਇਸ ਗੱਲ ਦਾ ਅੰਦਾਜ਼ਾ ਤਾਂ ਆਪਣੇ ਆਪ ਹੀ ਲੱਗ ਜਾਂਦਾ ਹੈ। ਨਸ਼ਿਆਂ ਦੇ ਸਰੱਹਦਾਂ ਤੋਂ ਲੈ ਕੇ ਨੌਜੁਆਨਾਂ ਦੀਆਂ ਜੇਬਾਂ ਵਿੱਚ ਪਹੁੰਚਣ ਤੱਕ ਪੁਲਿਸ, ਅਫ਼ਸਰਸ਼ਾਹੀ ਤੇ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਹੋਣੀ ਕੋਈ ਝੂਠੀ ਗੱਲ ਨਹੀਂ ਜਾਪਦੀ। ਇਨਾਂ ਦੀ ਮਿਲੀ ਭੁਗਤ ਤੋਂ ਬਗੈਰ ਐਡਾ ਵੱਡਾ ਕਾਲਾ-ਬਾਜ਼ਾਰ ਚਲਾਇਆ ਜਾਣਾ ਸੰਭਵ ਨਹੀਂ ਹੈ। ਇਕ ਨਾਮਵਰ ਅਖਬਾਰ ਦੇ ਮੁਤਾਬਕ ਮਾਝਾ 61%, ਮਾਲਵਾ 64% ਅਤੇ ਦੁਆਬਾ 68% ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। ਕੀ ਬਣੂੰਗਾ ਮੇਰੇ ਸੋਹਣੇ ਰੰਗਲੇ ਦੇਸ ਪੰਜਾਬ ਦਾ। ਇਹ ਰੰਗਲਾ ਪੰਜਾਬ, ਸੋਹਣਾ ਦੇਸ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ! ਇਹ ਸਭ ਗੱਲਾਂ ਕਿਤਾਬਾਂ ਵਿਚ ਹੀ ਛਪੀਆਂ ਰਹਿ ਜਾਣਗੀਆਂ ਤੇ ਆਉਣ ਵਾਲੇ ਸਮੇਂ ਵਿਚ ਲੋਕ ਸੋਚਿਆ ਕਰਨਗੇ ਕਿ ਪੰਜਾਬ ਨਾਲ ਇਹ ਸੋਹਣਾ, ਰੰਗਲਾ, ਪੀਰਾਂ ਦੀ ਧਰਤੀ ਆਦਿ ਸ਼ਬਦ ਕਿਉਂ ਵਰਤੇ ਜਾਂਦੇ ਹਨ।
ਨੌਜੁਆਨ ਵੀਰੋ, ਭੈਣੋ! ਜਾਗੋ, ਪੰਜਾਬ ਤਬਾਹੀ ਦੇ ਕੰਡੇ ਤੇ ਹੈ ਇਸ ਦੀ ਸੱਭਿਅਤਾ ਨੂੰ ਪੱਛਮੀ ਸਭਿਅਤਾ ਤੋਂ ਖਤਰਾ ਹੈ, ਇਸ ਦੀਆਂ ਜਵਾਨੀਆਂ ਨੂੰ ਨਸ਼ਿਆਂ ਤੋਂ ਖਤਰਾ ਹੈ, ਵਸੋਂ ਵੱਧ ਰਹੀ ਹੈ, ਬੇਰੁਜ਼ਗਾਰੀ ਵਧ ਰਹੀ ਹੈ, ਕੁਰਪਸ਼ਨ ਵਧ ਰਹੀ ਹੈ। ਮੋਹ ਪਿਆਰ ਦੇ ਰਿਸ਼ਤੇ ਨਾਤੇ ਟੁੱਟਦੇ ਜਾ ਰਹੇ ਹਨ। ਇਸ ਨੂੰ ਤੁਸੀਂ ਹੀ ਬਚਾ ਸਕਦੇ ਹੋ।ਹੁਣ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਸੱਭਿਆਚਾਰਕ ਨੂੰ ਬਚਾਉਣ ਲਈ, ਨਸ਼ਿਆਂ ਨੂੰ ਠੱਲ• ਪਾਉਣ ਲਈ, ਬੇਰੁਜ਼ਗਾਰੀ ਘਟਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਦੇਣ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਫਰਜ਼ ਪਛਾਣਦੇ ਹੋਏ ਮੁਹਰੇ ਲੱਗ ਕੇ ਸੂਝਵਾਨ ਲੋਕਾਂ ਨੂੰ ਆਪਣੇ ਵਿਚ ਸ਼ਾਮਲ ਕਰ ਕੇ ਨਸ਼ਿਆਂ ਦੇ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ, ਰੁਜ਼ਗਾਰ ਮੁਹੱਈਆਂ ਕਰਵਾਉਣ ਦੇ ਯੋਗ ਉਪਰਾਲੇ ਕਰਨ। ਵਿਦੇਸ਼ੀ ਪੂੰਜੀ ਨਿਵੇਸ਼ਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਭਾਰਤ ਵਿਚ ਲਾਏ ਜਾਣ ਵਾਲੇ ਉਦਯੋਗਾਂ ਵਿਚ ਭਾਰਤੀ ਲੋਕਾਂ ਨੂੰ ਨਿਯੁਕਤ ਕਰਨ। ਬੱਚਿਆਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਜਾਣੂ ਕਰਵਾ ਕੇ ਖੇਡਾਂ ਵਾਲੇ ਪਾਸੇ ਪ੍ਰੇਰਿਤ ਕੀਤਾ ਜਾਵੇ ਤਾਂ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ।
!!! !!! !!!
ਪੰਗਾ ਪੁਆਇੰਟ ਸਿਸਟਮ ਦਾ….
ਪੁਆਇੰਟ ਸਿਸਟਮ ਭਾਵ ਨੰਬਰਾਂ ਦੇ ਆਧਾਰ ਤੇ ਬਾਹਰ ਜਾਣਾ। ਭਾਰਤੀ ਲੋਕ ਦੇਖੋ-ਦੇਖੀ ਹੀ ਪੁਆਇੰਟ ਸਿਸਟਮ ਦੇ ਆਧਾਰ ਤੇ ਅਪਲਾਈ ਕਰੀ ਜਾਂਦੇ ਹਨ। ਬਹੁਤ ਲੋਕ ਪੁਆਇੰਟ ਸਿਸਟਮ ਰਾਹੀਂ ਵਿਦੇਸ਼ਾਂ ਵਿਚ ਜਾ ਵੀ ਰਹੇ ਹਨ। ਆਪਣੀਆਂ ਚੰਗੀਆਂ-ਚੰਗੀਆਂ ਨੌਕਰੀਆਂ ਛੱਡ ਕੇ ਵੱਡੇ-ਵੱਡੇ ਬਿਜਨੈੱਸ ਛੱਡ ਕੇ ਲੋਕ ਪੁਆਇੰਟ ਸਿਸਟਮ ਰਾਹੀਂ ਬਾਹਰ ਤੁਰੇ ਜਾ ਰਹੇ ਹਨ। ਬਹੁਤ ਜ਼ਿਆਦਾ ਕਾਬਲੀਅਤ ਰੱਖਣ ਵਾਲੇ, ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਡਿਪਲੋਮਿਆਂ ਦੇ ਮਾਲਕ ਪੁਆਇੰਟ ਸਿਸਟਮ ਰਾਹੀਂ ਬਾਹਰ ਤਾਂ ਤੁਰੇ ਜਾਂਦੇ ਹਨ ਪਰ ਉਥੇ ਉਨ•ਾਂ ਤੇ ਕੀ ਬੀਤਦੀ ਹੈ ਇਹ ਤਾਂ ਉਹੋ ਹੀ ਜਾਣਦੇ ਹਨ। ਦਿਨ-ਰਾਤ ਇਕ ਕਰਕੇ ਕੀਤੀਆਂ ਪੜ•ਾਈਆਂ-ਲਿਖਾਈਆਂ ਦਾ ਉਥੇ ਕੋਈ ਖਾਸ ਮੁੱਲ ਨਹੀਂ ਪੈਂਦਾ। ਬੇਸ਼ੱਕ ਬਹੁਤ ਪੜੇ-ਲਿਖੇ ਤੇ ਡਿਗਰੀਆਂ ਕੀਤੀਆਂ ਵਾਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਬਾਹਰ ਜਾਣਾ ਸੌਖਾ ਹੈ ਪਰ ਉਥੇ ਜਾ ਕੇ ਸੈਟਲ ਹੋਣਾ ਬਹੁਤ ਔਖਾ ਹੈ। ਬਹੁਤ ਪੜ•ੇ-ਲਿਖੇ ਭਾਰਤੀਆਂ ਨੂੰ ਜਦ ਬਾਹਰ ਜਾ ਕੇ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸਾਰਾ-ਸਾਰਾ ਦਿਨ ‘ਬੈਸਮੈਂਟਾਂ’ ਵਿਚ ਬਿਤਾ ਕੇ ਵੀ ਮਸਾ ਰੋਟੀ ਪਾਣੀ ਦਾ ਖਰਚਾ ਹੀ ਨਿਕਲਦਾ ਹੈ ਤਾਂ ਉਹ ਆਪਣੇ ਕੀਤੇ ਤੇ ਪਛਤਾਉਂਦੇ ਹਨ।
ਬਹੁਤ ਸਾਰੇ ਪੜ•ੇ-ਲਿਖੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਲਈ ‘ਪੁਆਇੰਟ ਸਿਸਟਮ’ ਅਪਲਾਈ ਕਰ ਦਿੰਦੇ ਹਨ। ਕੁਝ ਕੁ ਸਾਲਾ ਵਿਚ ਉਨ•ਾਂ ਦਾ ਨੰਬਰ ਵੀ ਆ ਜਾਂਦਾ ਹੈ ਉਹ ਸੌਖੇ ਹੀ ਬਾਹਰ ਪਹੁੰਚੇ ਜਾਂਦੇ ਹਨ ਪਰ ਜਦੋਂ ਉਨ•ਾਂ ਦੇ ਬੱਚੇ ਉਨ•ਾਂ ਦੇ ਨਹੀਂ ਰਹਿੰਦੇ ਭਾਵ ਅੰਗਰੇਜ਼ਾਂ ਦੇ ਬੱਚਿਆਂ ਦੀ ਸੰਗਤ ਵਿਚ ਪੈ ਕੇ ਉਨ•ਾਂ ਵਰਗੇ ਖੁਲ•ੇ-ਡੁਲ•ੇ ਮਾਹੌਲ ਵਾਲੇ ਬਣ ਜਾਂਦੇ ਹਨ। ਉਨ•ਾਂ ਦੀ ਬੋਲੀ ਪਹਿਰਾਵਾ ਤੇ ਸੋਚ ਬਦਲ ਕੇ ਅੰਗਰੇਜ਼ਾਂ ਵਰਗੀ ਹੋ ਜਾਂਦੀ ਹੈ। ਉਹੀ ਭਾਰਤੀ ਆਪਣੀ ਮਾੜੀ ਕਿਸਮਤ ਨੂੰ ਕੌਸਦੇ ‘ਪੁਆਇੰਟ ਸਿਸਟਮ’ ਨੂੰ ਲਾਹਨਤਾਂ ਪਾਉਂਦੇ ਹਨ।
ਇੰਡੀਆ ਵਿਚ ਪੱਕੀ ਨੌਕਰੀ ਵਾਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਬਾਹਰ ਜਾਣਾ ਹੋਰ ਵੀ ਸੌਖਾ ਹੈ ਪਰ ਇਥੇ ਚੰਗੀ ਭਲੀ ਵਧੀਆ ਨੌਕਰੀ ਛੱਡ ਕੇ ਗਿਆ ਦੀ ਉਥੇ ਕੋਈ ਬਾਤ ਨਹੀਂ ਪੁੱਛਦਾ। ਉਹ ਵੀ 8ਵੀਂ-10ਵੀਂ ਪਾਸ ਵਾਲਿਆਂ ਵਾਂਗ ਖੇਤਾਂ ਵਿਚ ਕੰਮ ਕਰਦੇ ਹਨ, ਬੇਰ ਤੋੜਦੇ ਹਨ। ਉਥੇ ਜਾ ਕੇ ਉਨ•ਾਂ ਨੂੰ ਕਈ-ਕਈ ਤਰ•ਾਂ ਦੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲਦੀ। ਜੇਕਰ ਮਿਲ ਵੀ ਜਾਵੇ ਤਾਂ ਪਤਾ ਨਹੀਂ ਉਹ ਕਿੰਨੇ ਦਿਨ ਲਈ ਹੁੰਦੀ ਹੈ। ਕੁਝ ਮਹੀਨਿਆਂ ਲਈ, ਕੁਝ ਹਫ਼ਤਿਆਂ ਲਈ, ਕੁਝ ਦਿਨਾਂ ਲਈ ਜਾਂ ਕੁਝ ਘੰਟਿਆਂ ਲਈ। ਉਥੇ ਜਾ ਕੇ ਬਹੁਤਾ ਪੜ•ੇ-ਲਿਖੇ ਪੰਜਾਬੀਆਂ ਦਾ ਬਹੁਤ ਬੁਰਾ ਹਾਲ ਹੈ ਪਰ ਫਿਰ ਵੀ ਪੜ•ੇ-ਲਿਖੇ ਹਰ ਪੰਜਾਬੀ ਦੀ ਇਹੀ ਇੱਛਾ ਹੈ ਕਿ ਉਹ ਕਿਸੇ ਨਾ ਕਿਸੇ ਤਰ•ਾਂ ਵਿਦੇਸ਼ ਪਹੁੰਚ ਜਾਵੇ।
ਬਾਹਰ ਜਾਣ ਦੇ ਮਾਮਲੇ ਵਿਚ ਪੰਜਾਬਣਾਂ ਵੀ ਕੋਈ ਮੌਕਾ ਖੁੱਜਣ ਨਹੀਂ ਦਿੰਦੀਆਂ। ਬੀ.ਏ., ਐਮ.ਏ. ਪਾਸ ਹਰ ਕੁੜੀ ਨੂੰ ਬਾਹਰਲਾ ਮੁੰਡਾ ਹੀ ਚਾਹੀਦਾ ਹੈ ਚਾਹੇ ਉਹ ਅਨਪੜ• ਹੀ ਹੋਵੇ। ਉਸ ਦੇ ਪਹਿਲੇ ਚਾਹੇ ਕਿੰਨੇ ਵੀ ਵਿਆਹ ਹੋਏ ਹੋਣ, ਚਾਹੇ ਮੁੰਡੇ ਦੀ ਉਮਰ ਜਿੰਨੀ ਮਰਜੀ ਹੋਵੇ ਉਨ•ਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬੱਸ ਕਿਸੇ ਵੀ ਤਰੀਕੇ ਉਹ ਵਿਦੇਸ਼ ਪਹੁੰਚਣੀਆਂ ਚਾਹੀਦੀਆਂ। ਬਾਹਰ ਜਾਣ ਦੇ ‘ਪੁਆਇੰਟ ਸਿਸਟਮ’ ਵਿਚ ਕੁੜੀਆਂ ਦਾ ਕਾਫੀ ਉਤਸ਼ਾਹ ਹੈ। ਪੁਆਇੰਟ ਸਿਸਟਮ ਵਿਚ ਆਈਲਿੱਟਸ ਤੇ ਟੁਆਫਿਲ ਦਾ ਕਾਫੀ ਯੋਗਦਾਨ ਹੈ। ਇਸੇ ਲਈ ਆਈਲਿੱਟਸ ਤੇ ਟੁਆਫਿਲ ਦੀ ਕੋਚਿੰਗ ਦੇਣ ਵਾਲੇ ਕੋਚਿੰਗ ਸੈਂਟਰ ਵੀ ਘਰ-ਘਰ ਖੁਲ• ਰਹੇ ਹਨ।
ਪੁਆਇੰਟ ਸਿਸਟਮ ਪੰਜਾਬੀਆਂ ਨੂੰ ਬਾਹਰ ਬੁਲਾ ਤਾਂ ਰਿਹਾ ਹੈ ਪਰ ਉਨ•ਾਂ ਦੀ ਯੋਗਤਾ ਅਨੁਸਾਰ ਉਨ•ਾਂ ਨੂੰ ਕੰਮ ਮੁਹੱਈਆ ਨਹੀਂ ਕਰਵਾ ਰਿਹਾ। ਬਹੁਤੇ ਲੋਕ ਪੁਆਇੰਟ ਸਿਸਟਮ ਦੇ ਜ਼ਰੀਏ ਵਿਦੇਸ਼ਾਂ ਵਿਚ ਜਾ ਕੇ ਬੁਰੀ ਤਰ•ਾਂ ਫਸ ਜਾਂਦੇ ਹਨ। ਇਸ ਮਿਠੀ ਜੇਲ ਵਿਚੇ ਉਹ ਵਾਪਸ ਨਹੀਂ ਆ ਸਕਦੇ ਨਾ ਹੀ ਉਥੇ ਪੂਰੀ ਤਰ•ਾਂ ਸੈਟਲ ਵੀ ਨਹੀਂ ਹੋ ਸਕਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਨੇਡਾ-ਅਮਰੀਕਾ ਵਰਗੇ ਦੇਸ਼ ਬਹੁਤੇ ਸੋਹਣੇ ਹਨ। ਉਥੋਂ ਦੇ ਕਾਨੂੰਨ ਬਹੁਤ ਵਧੀਆ ਹਨ। ਕਾਨੂੰਨ ਸੰਬੰਧੀ ਤਾਂ ਅਸੀਂ ਇਸ ਗੱਲ ਦੇ ਅੰਤਰ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਵਿਦੇਸ਼ ਵਿਚ ਜਿਥੇ ਕੋਈ ਪੁਲਿਸ ਮੁਲਾਜਮ ਦਿਸ ਪਵੇ ਉਥੇ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਥੇ ਕੋਈ ਖਤਰਾ ਨਹੀਂ। ਵਿਦੇਸ਼ਾਂ ਵਿਚ ਪੁਲਿਸ ਵਾਲਿਆਂ ਨੂੰ ਦੇਖ ਕੇ ਸਾਹ ਵਿਚ ਸਾਹ ਆ ਜਾਂਦੇ ਹਨ ਤੇ ਪੰਜਾਬ ਵਿਚ ਪੁਲਿਸ ਵਾਲਿਆਂ ਨੇ ਦੇਖ ਕੇ ਸਾਹ ਸੁੱਕਣ ਲੱਗ ਪੈਂਦੇ ਹਨ। ਗੱਲ ਕਰਦੇ ਸੀ ਪੁਆਇੰਟ ਸਿਸਟਮ ਦੀ। ਕਈ ਲੋਕ ਖੁਸਕਿਸਮਤੀ ਨਾਲ ‘ਪੁਆਇੰਟ ਸਿਸਟਮ’ ਦੇ ਜਰੀਏ ਵਿਦੇਸ਼ਾਂ ਵਿਚ ਵਧੀਆ ਤਰੀਕੇ ਸੈਟਲ ਹੋ ਵੀ ਜਾਂਦੇ ਹਨ। ਪਰ ਪੁਆਇੰਟ ਸਿਸਟਮ ਸਾਰਿਆਂ ਨੂੰ ਰਾਸ ਨਹੀਂ ਆਉਂਦਾ।
ਸੋ ਜ਼ਰੂਰਤ ਹੈ ‘ਪੁਆਇੰਟ ਸਿਸਟਮ’ ਨੂੰ ਸਹੀ ਤਰੀਕੇ ਨਾਲ ਅਪਨਾਉਣ ਦੀ। ਜਿਸ ਕੰਮ ਵਿਚ ਮੁਹਾਰਤ ਹਾਸਲ ਹੋਵੇ ਉਸ ਕੰਮ ਦੇ ਜਰੀਏ ਪੁਆਇੰਟ ਸਿਸਟਮ ਅਪਲਾਈ ਕੀਤਾ ਜਾਵੇ ਨਾ ਕਿ….। ਵੈਸੇ ਤਾਂ ਪੰਜਾਬੀਆਂ ਨੂੰ ਬਾਹਰ ਜਾਣ ਦਾ ਕੋਈ ਸੁਰਾਗ ਲੱਭਣਾ ਚਾਹੀਦਾ ਰਸਤਾ ਆਪ ਹੀ ਬਣਾ ਲੈਂਦੇ ਹਨ। ਜਿਸ ਤਰ•ਾਂ ਇਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਮਰੀਕਾ ਗਏ ਇਕ ਬੰਦੇ ਨੂੰ ਜੰਗਲ ਵਿਚ ਇਸ ਸ਼ੇਰ ਭਗਤੀ ਕਰ ਮਿਲ ਗਿਆ। ਉਸ ਆਦਮੀ ਨੇ ਸ਼ੇਰ ਨੂੰ ਕਿਹਾ ਕਿ ਮਹਾਰਾਜ ਮੈਨੂੰ ਇਥੇ ਪੱਕਾ ਹੋਣ ਦਾ ਕੋਈ ਰਾਸਤਾ ਦੱਸੋ। ਸ਼ੇਰ ਮਹਾਰਾਜ ਨੇ ਤੁਰੰਤ ਉਤਰ ਦਿੱਤਾ। ਹੌਲੀ ਬੋਲੋ ਜੀ ਮੈਂ ਤਾਂ ਆਪ ਪੰਜਾਬੀ ਹਾਂ ਮੈਂ ਵੀ ਖੋਤੇ ਦੇ ਵੀਜੇ ਤੇ ਇਥੇ ਆਇਆ ਹਾਂ। ਸੋ ਕੋਸ਼ਿਸ਼ ਕਰੋ ਕਿ ਪੰਜਾਬੀ ਸ਼ੇਰੋਂ ਤੁਹਾਨੂੰ ਖੋਤਿਆਂ ਦੇ ਵੀਜੇ ਲੈ ਕੇ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ। ਪੰਜਾਬੀ ਸ਼ੇਰਾਂ ਨੂੰ ਆਪਣੇ ਵੀਜੇ ਹੀ ਮਿਲਣ ਤਾਂ ਜੋ ਉਹ ਆਪਣੀ ਦਹਾੜਾਂ ਨਾਲ ਪੰਜਾਬੀ ਵਿਰਸੇ ਨੇ ਪੰਜਾਬੀ ਬੋਲੀ ਤੇ ਪੰਜਾਬੀ ਪਹਿਰਾਵੇ ਨੂੰ ਪ੍ਰਫੁੱਲਤ ਕਰਨ ਨਾ ਕਿ ਦਿਨ ਕੱਟੀਆਂ ਹੀ ਭਾਗਾਂ ਵਿਚ ਲਿਖੀਆਂ ਜਾਣ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਹਰ ਪੰਜਾਬੀ ‘ਪੁਆਇੰਟ ਸਿਸਟਮ’ ਦਾ ਗਲਤ ਫਾਇਦਾ ਉਠਾਉਣ ਦੀ ਬਜਾਏ ਉਸਨੂੰ ਸਹੀ ਤਰੀਕੇ ਆਪਣੇ ਪ੍ਰੋਫੈਸ਼ਨਲ ਦੇ ਮੁਤਾਬਕ ਅਪਲਾਈ ਕਰੇ। ਪਰ ਕੀ ਪੰਜਾਬੀ ਇਸ ਪੁਆਇੰਟ ਸਿਸਟਮ ਦਾ ਸੀ ਤਰੀਕੇ ਫਾਇਦਾ ਉਠਾਉਣਗੇ? ਸ਼ਾਇਦ ਕਦੇ ਵੀ ਨਹੀਂ…।’
!!! !!! !!!
ਲਹੂ ਭਿੱਜੇ ਇਤਿਹਾਸਕ ਪਤਰੇ
ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਅਨੇਕਾਂ ਸ਼ਹੀਦੀਆਂ ਦਿੱਤੀਆਂ ਹਨ ਤੇ ਅਨੇਕਾਂ ਹੀ ਜਬਰ ਜ਼ੁਲਮ ਹੰਡਾਏ ਹਨ। ਪਰ ਇਹ ਕੌਮ ਹਰ ਘਟਨਾ ਤੋਂ ਬਾਅਦ ਪਹਿਲਾ ਨਾਲੋਂ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਹੈ। ਸਿੱਖ ਇਤਿਹਾਸ ਪੜਦਿਆਂ ਰੋਣਾ ਆਉਂਦਾ ਹੈ। ਸਿੱਖਾਂ ਤੇ ਇਨ•ੇ ਕਹਿਰ ਢਾਹੇ ਹਨ ਕਿ ਉਨ•ਾਂ ਤਸ਼ੱਦਦਾਂ ਨੂੰ ਕਲਮ ਬੰਦ ਵੀ ਨਹੀਂ ਕੀਤਾ ਜਾ ਸਕਦਾ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦਾ ਸਾਹਮਣਾ ਕੀਤਾ। ਉਨ•ਾਂ ਤੋਂ ਬਾਅਦ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਗੁਰੂ ਦਾ ਭਾਣਾ ਮੰਨਦੇ ਹੋਏ ”ਤੇਰਾ ਕੀਆ ਮੀਠਾ ਲਾਗੈ£ ਹਰਿ ਨਾਮੁ ਪਦਾਰਥੁ ਨਾਨਕੁ ਮਾਗੈ£” ਸ਼ਬਦ ਦਾ ਉਚਾਰਨ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਪੰਜਵੇਂ ਪਾਤਸ਼ਾਹ ਤੋਂ ਬਾਅਦ ਨੋਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਆਪ ਵਾਰ ਦਿੱਤਾ। ਉਨ•ਾਂ ਤੋਂ ਬਾਅਦ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣਾ ਸਾਰਾ ਪਰਿਵਾਰ ਹੀ ਕੌਮ ਦੀ ਖਾਤਰ ਵਾਰ ਦਿੱਤਾ। ਬੇਅੰਤ ਸਿੰਘਾ-ਸਿੰਘਣੀਆ ਨੇ ਆਪਣੇ ਜਿਗਰ ਦੇ ਟੋਟੇ ਆਪਣੀਆਂ ਝੋਲੀਆ ਵਿਚ ਪੁਆਏ, ਆਰਿਆ ਨਾਲ ਆਪਣੇ ਤਨ ਚਿਰਵਾ ਦਿੱਤੇ, ਚਰਖੜੀਆ ਤੇ ਚੜ ਗਏ। ਪਰ ਆਪਣੇ ਸਿਦਕ ਤੇ ਨਹੀਂ ਡੋਲੇ। ਮੀਰ ਮੰਨੂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹੋਏ ਵੀ ਸਿੰਘਾ ਨੇ ਹਿੰਮਤ ਨਹੀਂ ਛੱਡੀ ਤੇ ਆਖਿਆ,
”ਮੰਨੂ ਅਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ,
ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।”
ਫਿਰ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਰਵਾਣਿਆ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਸੰਨ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪਵਿੱਤਰ ਸਰੋਵਰ ਨੂੰ ਭਰ ਦਿੱਤਾ ਅਤੇ ਦਰਬਾਰ ਸਾਹਿਬ ਨੂੰ ਆਪਣੇ ਕਬਜੇ ਵਿਚ ਲੈ ਲਿਆ। ਫਿਰ 1740 ਵਿਚ ਮੱਸੇ ਰੰਗੜ ਨੇ ਇਸ ਪਵਿੱਤਰ ਅਸਥਾਨ ਤੇ ਕੁਕਰਮ ਕੀਤੇ।
1780 ਈ: ਵਿਚੋਂ ਜਦੋਂ ਮਿਸਲਾ ਦਾ ਰਾਜ ਆਇਆ ਉਦੋ ਸ੍ਰੀ ਦਰਬਾਰ ਸਾਹਿਬ ਦੀ ਪ੍ਰਫੁਲਤਾ ਵਿਚ ਵਾਧਾ ਹੋਇਆ। ਕਈ ਨਵੇਂ ਬੁੰਗੇ ਬਣੇ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਤੇ ਸੋਨੇ ਦੇ ਪੱਤਰੇ ਚੜ•ਵਾ ਕੇ ਇਸ ਅਸਥਾਨ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੰਡੀਆ ਵਿਚ 100 ਸਾਲ ਅੰਗਰੇਜ਼ਾ ਦਾ ਰਾਜ ਰਿਹਾ। ਉਨ•ਾਂ ਨੇ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕੀਤੀ। ਅੰਗਰੇਜ਼ੀ ਹਕੂਤ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਕਾਇਮ ਰਹੀ।
ਬੜੇ ਅਫਸੋਸ ਦੀ ਗੱਲ ਹੈ ਕਿ 1984 ਵਿਚ ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਆਜ਼ਾਦ ਭਾਰਤ ਦੇਸ਼ ਦੀ ਸਰਕਾਰ ਨੇ ਇਨ•ਾਂ ਗਲਤ ਫੈਸਲਾ ਲਿਆ ਜਿਸ ਨੇ ਸਿੱਖਾਂ ਦੇ ਮਨ ਵਿਚੋਂ ਦਹਿਸ਼ਤ ਭਰ ਦਿੱਤੀ। ਬਲਿਓ ਸਟਾਰ ਉਪਰੇਸ਼ਨ ਦੇ ਤਹਿਤ, ਸਮੇਂ ਦੀ ਸਰਕਾਰ ਦੇ ਅੰਦੇਸ਼ਾ ਅਨੁਸਾਰ ਭਾਰਤੀ ਫੌਜ ਆਪਣੀਆਂ ਤੋਪਾ, ਟੈਂਕਾ ਤੇ ਹਥਿਆਰ ਸਮੇਤ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵਿਚ ਹਾਜ਼ਰ ਹੋਏ।
ਉਸ ਸਮੇਂ ਦੀ ਪ੍ਰਧਾਨ ਮੰਤਰੀ ਤੇ ਕਾਂਗਰਸ ਦੀ ਪ੍ਰਧਾਨ ਇੰਦਰਾ ਗਾਂਧੀ ਦੇ ਸਿੱਖ ਕੌਮ ਨੂੰ ਦਹਿਸ਼ਤ ਹੇਠ ਰੱਖਣ ਦੇ ਜਨੂੰਨ ਨੇ 1984 ਦਾ ਸ਼ਰਮਨਾਕ ਕਾਰਾ ਕਰ ਦਿਖਾਇਆ। ਉਸ ਸਮੇਂ ਫੌਜ ਦੇ ਲੈਫਟੀਨੇਟ ਜਨਰਲ ਐਸ.ਕੇ. ਸਿਨਹਾਂ ਨੇ ਇਸ ਅਪਰੇਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਚੋਂ ਬਾਹਰ ਕਢਣ ਦਾ ਇਹ ਆਖਰੀ ਹੱਲ ਨਹੀਂ ਹੈ। ਇਸ ਦਾ ਹੋਰ ਕੋਈ ਹੱਲ ਵੀ ਕੱਢਿਆ ਜਾ ਸਕਦਾ ਹੈ। ਲੈਫਟੀਨੇਟ ਜਨਰਲ ਐਸ.ਕੇ. ਸਿਨਹਾ ਨੇ ਦਰਬਾਰ ਸਾਹਿਬ ਦੇ ਹਮਲਾ ਕਰਨ ਦਾ ਵਿਰੋਧ ਕੀਤਾ। ਜਿਸ ਕਾਰਨ ਜਨਰਲ ਵੈਦਿਆ ਨੂੰ ਆਰਮੀ ਦਾ ਚੀਫ ਬਣਾ ਦਿੱਤਾ ਗਿਆ। ਫੌਜੀ ਕਾਰਵਾਈ ਦੀ ਪਹਿਲੀ ਬਣਾਈ ਗਈ ਪੂਰੀ ਵਿਉਂਤ ਨੂੰ ਸਰ ਅੰਜਾਮ ਦੇ ਦਿੱਤਾ ਗਿਆ। ਇੰਦਰਾ ਗਾਂਧੀ ਦੀ ਜ਼ਿਦ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ।
ਫੌਜ ਦਾ ਪਹਿਲਾਂ ਹਮਲਾ ਅਸਫਲ ਰਿਹਾ। ਸਿਰਫ ਲੰਗਰ ਹਾਲ ਦੇ ਕੋਲ ਬਣੇ ਬੁੰਗੇ ਤੇ ਬੈਠੇ ਖਾੜਕੂ ਹੀ ਖਤਮ ਹੋਏ। ਜਦ ਦਰਸ਼ਨੀ ਡਿਓੜੀ ਵਿਚੋਂ ਫੌਜ ਅੰਦਰ ਆ ਰਹੀ ਸੀ ਤਾਂ ਉਥੇ ਕੀਤੀ ਗਈ ਮੋਰਚਾਬੰਦੀ ਕਾਰਨ 50-60 ਫੌਜੀ ਉਥੇ ਹੀ ਮਾਰੇ ਗਏ। ਮੁਕਾਬਲਾ ਇਨ•ਾਂ ਜ਼ਬਰਦਸਤ ਸੀ ਕਿ ਫੌਜ ਦਾ ਕਮਾਂਡਰ ਘਬਰਾ ਗਿਆ। ਉਸ ਨੇ ਹੈਡ ਕੁਆਟਰ ਨਾਲ ਗੱਲ ਕੀਤੀ ਕਿ ਫੌਜ ਦਾ ਨੁਕਸਾਨ ਹੋਵੇਗਾ ਹੈਡ ਕੁਆਟਰ ਨੇ ਪ੍ਰਧਾਨ ਮੰਤਰੀ ਦੀ ਆਗਿਆ ਨਾਲ ਟੈਂਕ ਅੰਦਰ ਵਾੜ ਦਿੱਤੇ। ਪਹਿਲਾ ਟੈਂਕ ਖਾੜਕੂਆਂ ਵੱਲੋਂ ਤਬਾਹ ਕਰ ਦਿੱਤਾ ਗਿਆ। ਖਾੜਕੂਆਂ ਕੋਲ ਅਜਿਹੇ ਹਥਿਆਰ ਸਨ ਜਿਹੜੇ ਟੈਕਾਂ ਦਾ ਵੀ ਮੁਕਾਬਲਾ ਕਰ ਸਕਦੇ ਸਨ ਇਸ ਲਈ ਬਹੁਤ ਸਾਰੇ ਟੈਂਕ ਅਤੇ ਜ਼ਿਆਦਾ ਫੌਜ ਅੰਦਰ ਭੇਜੀ ਗਈ। ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ। ਪਵਿੱਤਰ ਅਸਥਾਨ ਜੰਗ ਦਾ ਮੈਦਾਨ ਬਣ ਗਿਆ। ਪਵਿੱਤਰ ਸਰੋਵਰ ਦਾ ਜਲ ਲਾਲ ਹੋ ਗਿਆ ਮਲਬੇ ਵਿਚ ਲਾਸ਼ਾ ਹੀ ਲਾਸ਼ਾ ਸਨ। ਇਸੇ ਸਬੰਧ ਵਿਚ ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਦੇ ਮਹਾ ਕਾਵਿ ਵਿਚੋਂ ਦੋ ਸਤਰਾ ਹਨ।
‘ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖ਼ਤ ਅਕਾਲ,
ਮੇਰਾ ਸੋਨੇ ਰੰਗਾ-ਰੰਗ ਅੱਜ, ਮੇਰੇ ਲਹੂ ਨਾਲ ਲਾਲੋ ਲਾਲ£’
ਉਸ ਵਕਤ ਜੋ ਨੁਕਸਾਨ ਦਰਬਾਰ ਸਾਹਿਬ ਦਾ ਤੇ ਅਕਾਲ ਤਖ਼ਤ ਸਾਹਿਬ ਦਾ ਹੋਇਆ ਉਸ ਦਾ ਦੁਖਦਾਈ ਘਟਨਾ ਨੂੰ ਯਾਦ ਕਰਕੇ ਇੰਦਰਾ ਗਾਂਧੀ ਪ੍ਰਤੀ ਘਿਰਣਾ ਹਮੇਸ਼ਾ ਸਿੱਖਾਂ ਦੇ ਮਨ ਵਿਚ ਰਹੇਗੀ। ਇਸ ਬਲਿਓ ਸਟਾਰ ਓਪਰੇਸ਼ਨ ਦਾ ਸਾਰੀ ਦੁਨੀਆਂ ਨੇ ਅਫਸੋਸ ਪ੍ਰਗਟ ਕੀਤਾ। ਹਰ ਧਰਮ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਲਾਹਨਤਾ ਪਾਈਆ। ਕਸੂਰ ਚਾਹੇ ਕੇਂਦਰ ਸਰਕਾਰ ਦਾ ਸੀ ਪਰ ਫਿਰ ਵੀ ਵਿਦੇਸ਼ਾ ਵਿਚ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਸੱਕੀ ਨਿਗਾ ਨਾਲ ਦੇਖਿਆ ਜਾਣ ਲੱਗ ਪਿਆ। ਸਿੱਖਾਂ ਦੀ ਇਮੇਜ ਇੰਨੀ ਖ਼ਰਾਬ ਹੋ ਗਈ ਕਿ ਸਿੱਖਾ ਦੇ ਮੁੰਡੇ ਸਰਦਾਰ ਨਹੀਂ ਰਹੇ। ਰਹਿੰਦੀ ਖੁਹਦੀ ਕਸਰ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੰਜਾਬ ਪੁਲਿਸ ਦੇ ਮੁੱਖੀ ਕੇ.ਪੀ.ਐੱਸ. ਗਿੱਲ ਦੇ ਮੌਕੇ ਨਿਕਲ ਗਈ। ਹਜ਼ਾਰਾਂ ਹੀ ਬੇਕਸੂਰ ਪੰਜਾਬੀ ਗੱਭਰੂ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਸ ਪੁਲਸੀਏ ਨੇ ਜਿੰਨੇ ਜ਼ਿਆਦਾ ਗੱਭਰੂ ਮੌਤ ਦੇ ਘਾਟ ਉਤਾਰ ਦਿੱਤੇ ਉਸ ਦੇ ਮੌਢੇ ਤੇ ਉਨੇ ਹੀ ਸਟਾਰ ਵਧਦੇ ਗਏ। ਇਸ ਕਾਰਨ ਬਹੁਤ ਸਾਰੇ ਸੁਆਰਥੀ ਤੇ ਲਾਲਚੀ ਪੁਲਿਸ ਅਫ਼ਸਰਾਂ ਨੇ ਅਸਲੀਅਤ ਪਛਾਨਣ ਦੀ ਬਜਾਏ ਆਪਣਾ ਰੁਤਬਾ ਵਿਖਾਉਣ ਤੇ ਜ਼ੋਰ ਦਿੱਤਾ। ਉਸ ਸਮੇਂ ਖਾੜਕੂ ਤੇ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਨੂੰ ਜੋ ਸਨਮਾਣ ਦਿੱਤਾ ਜਾਂਦਾ ਸੀ ਉਹ ਉਚਿਤ ਨਹੀਂ ਸੀ। ਹੌਲੀ-ਹੌਲੀ ਪੰਜਾਬ ਦਾ ਮਾਹੌਲ ਤਾਂ ਚਾਹੇ ਠੀਕ ਹੋ ਗਿਆ ਪਰ ਸਿੱਖ ਨੌਜੁਆਨਾਂ ਵਿਚ ਪਤਿਤ ਪੁਣੇ ਦੀ ਲਹਿਰ ਦੌੜ ਗਈ ਤੇ ਹੌਲੀ-ਹੌਲੀ ਨਸ਼ਿਆ ਦਾ ਰੁਝਾਨ, ਵਿਹਲੜ ਪੁਣਾ ਤੇ ਵਿਦਿਆ ਵਿਚ ਪਛੜਾਪਣ ਸਿੱਖਾਂ ਨੂੰ ਨਸੀਬ ਹੋ ਗਿਆ ਜਿਹੜਾ ਹੁਣ ਬਹੁਤ ਵੱਡੀ ਚਿੰਨਤਾ ਦਾ ਵਿਸ਼ਾ ਹੈ। ਸਿੱਖ ਦੇ ਪੰਜਾਬੀਆਂ ਦੇ ਇਸ ਨਿਘਰ ਰਹੇ ਜੀਵਨ ਵਿਚ ਸਿੱਖ ਲੀਡਰਸ਼ਿਪ ਅਤੇ ਸਿਆਸੀ ਲੀਡਰਸ਼ਿਪ ਵੀ ਘੱਟ ਦੋਸ਼ੀ ਨਹੀਂ ਹੈ ਤੇ ਉਹ ਵੀ ਬਹੁਤੀ ਵਾਰ ਆਪਣੇ ਫਰਜ਼ਾ ਦੀ ਕੁਤਾਹੀ ਕਰਦੇ ਹੋਏ ਆਪਣੀ ਸਿਆਸੀ ਸੱਤਾ ਬਰਕਰਾਰ ਰੱਖਣ ਨੂੰ ਜ਼ਿਆਦਾ ਅਹਿਮੀਅਤ ਦੇਂਦੇ ਹਨ।
ਹੁਣ ਵਿਦੇਸ਼ਾਂ ਵਿਚ ਸਿੱਖੀ ਪ੍ਰਫੁੱਲਤ ਹੋ ਰਹੀ ਹੈ। ਸਿੱਖਾਂ ਦਾ ਖਰਾਬ ਹੋਇਆ ਅਕਸ ਦੁਆਰਾ ਬਣ ਰਿਹਾ ਹੈ ਜ਼ਰੂਰਤ ਹੈ ਸਾਰਿਆ ਨੂੰ ਰਲਕੇ ਹੋਰ ਹੰਭਲਾ ਮਾਰਨ ਦੀ। ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨ ਤੋਂ ਜ਼ਿਆਦਾ ਜਿੰਦਾ ਨਹੀਂ ਰਹੇ।
ਮੱਸਾ ਰੰਗੜ ਕੇ 3-8-1740 ਨੂੰ ਹਮਲਾ ਕੀਤਾ ਤੇ
2-1-1741 ਨੂੰ ਮਾਰਿਆ ਗਿਆ।
ਬਹੀਆਂ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ
13-4-1747 ਨੂੰ ਮਾਰਿਆ ਗਿਆ।
ਜਹਾਨ ਖਾਹਨ ਨੇ 18-1-1757 ਨੂੰ ਹਮਲਾ ਕੀਤਾ ਤੇ
19-6-1757 ਨੂੰ ਮਾਰਿਆ ਗਿਆ।
ਅਹਿਮਦ ਸ਼ਾਹ ਅਬਦਾਲੀ ਨੇ 5-2-1762 ਨੂੰ ਹਮਲਾ ਕੀਤਾ ਤੇ
8-7-1762 ਨੂੰ ਮਾਰਿਆ ਗਿਆ।
ਇੰਦਰਾ ਗਾਂਧੀ ਨੇ 1-6-1984 ਨੂੰ ਹਮਲਾ ਕੀਤਾ ਤੇ
31-10-1984 ਨੂੰ ਮਾਰੀ ਗਈ।
ਚਾਹੇ ਉਪਰੋਕਤ ਹਮਲਾਵਰਾ ਵਿਚੋਂ ਕੋਈ ਜਿੰਦਾ ਨਹੀਂ ਰਿਹਾ ਪਰ ਫਿਰ ਵੀ ਬਲਿਓ ਸਟਾਰ ਓਪਰੇਸ਼ਨ ਵਾਰਗੀਆ ਘਟਨਾਵਾਂ ਦੀਆਂ ਦੁਖ ਭਰੀਆਂ ਯਾਦਾਂ ਮਿੱਟ ਨਹੀਂ ਸਕਦੀਆਂ। ਆਪਾ ਤਾਂ ਦੁਆ ਕਰ ਸਕਦੇ ਹਾਂ ਕਿ ਹੇ ਪ੍ਰਮਾਤਮਾ ਹੇ ਵਾਹਿਗੁਰੂ ਹੁਣ ਕਦੇ ਵੀ ਕਿਸੇ ਵੀ ਰਾਜ ਤੇ ਕਿਸੇ ਵੀ ਮਜ਼ਹਬ ਤੇ ਅਜਿਹੀ ਦੁਖਦਾਈ ਹਨੇਰੀ ਨਾ ਵਗਾਈ।
!!! !!! !!!
ਪੰਜਾਬ ਵਿਚ ਫਿਰ ਲਿਸ਼ਕੀਆ ਨੰਗੀਆਂ ਤਲਵਾਰਾਂ
ਸਿੱਖ ਇਤਿਹਾਸ ਪੜ•ਦਿਆਂ ਰੋਣਾ ਆਉਂਦਾ ਹੈ। ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਜਬਰ ਜ਼ੁਲਮ ਹੰਢਾਏ ਹਨ। ਅਨੇਕਾ ਹੀ ਕੁਰਬਾਨੀਆਂ ਦੇਣ ਤੋਂ ਬਾਅਦ ਸਿੱਖ ਕੌਮ ਹੋਂਦ ਵਿਚ ਆਈ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਜਣਾ-ਖਣਾ ਉੱਠ ਕੇ ਸਿੱਖ ਕੌਮ ਦੇ ਬਹਾਦਰ ਸੂਰਬੀਰਾਂ ਦੀਆਂ ਰੀਸਾ ਕਰਨ ਲੱਗ ਪੈਂਦਾ ਹੈ।
ਕੁਝ ਸਮਾਂ ਪਹਿਲਾ ਦੀ ਹੀ ਗੱਲ ਹੈ ਕਿ ਭੁਨਿਆਰੇ ਵਾਲਾ ਬਾਬਾ ਹੋਂਦ ਵਿਚ ਆਇਆ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣਾ ਹੀ ਗ੍ਰੰਥ ਛਾਪ ਦਿੱਤਾ ਪਰ ਬੜੀ ਸ਼ਰਮਨਾਕ ਗੱਲ ਹੈ ਕਿ ਸਮੇਂ ਦੀ ਸਰਕਾਰ ਵੀ ਉਸ ਬਾਬੇ ਵਿਰੁੱਧ ਕੁਝ ਨਾ ਕਰ ਸਕੀ। ਭੁਨਿਆਰੇ ਵਾਲੇ ਬਾਬੇ ਨੂੰ ਫਾਂਸੀ ਤੇ ਲਟਕਾਉਣ ਦੀ ਬਜਾਏ ਉਸ ਨੂੰ ਸੁਰੱਖਿਆ ਦੇ ਦਿੱਤੀ। ਜੇਕਰ ਉਦੋਂ ਭੁਨਿਆਰੇ ਵਾਲੇ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਤਾਂ ਹੋਰ ਕਿਸੇ ਸਾਧ ਨੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਹਿੰਮਤ ਨਹੀਂ ਸੀ ਕਰਨੀ।
ਹੁਣ ਡੇਰਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਆਪਣੀ ਦੌਲਤ-ਸ਼ੋਹਰਤ ਦੇ ਨਸ਼ੇ ਵਿਚ ਅੰਨ•ਾ ਹੋ ਕੇ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਧਾਰਨ ਕਰਕੇ ਗੁਰੂ ਸਾਹਿਬ ਦੀ ਨਕਲ ਕਰਦੇ ਹੋਏ ਗੁਰੂ ਸਾਹਿਬ ਤੋਂ ਵਧ ਕੇ ਪੰਜ ਪਿਆਰਿਆਂ ਦੀ ਥਾਂ ਸੱਤ ਪ੍ਰੇਮੀਆਂ ਨੂੰ ਜਾਮ ਪਿਲਾਇਆ ਹੈ ਇਸ ਘਿਨਾਉਣੀ ਹਰਕਤ ਤੇ ਸਮੂਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣੀ ਸੁਭਾਵਕ ਹੀ ਸੀ ਸਰਸੇ ਵਾਲੇ ਸਾਧ ਵੱਲੋਂ ਆਪਣੀ ਕੀਤੀ ਗਲਤੀ ਤੇ ਮੁਆਫੀ ਮੰਗਣ ਦੀ ਬਜਾਏ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦੀ ਗੱਲ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਸਰਸੇ ਵਾਲਾ ਸ਼ਾਂਤੀ ਦੀ ਗੱਲ ਕਰਦਾ ਹੈ ਪਰ ਸ਼ਾਂਤੀ ਚਾਹੁੰਦਾ ਨਹੀਂ ਜੇਕਰ ਉਹ ਸ਼ਾਂਤੀ ਚਾਹੁੰਦਾ ਤਾਂ ਮੁਆਫੀ ਮੰਗ ਲੈਂਦਾ। ਪੰਜਾਬੀਆਂ ਦੇ, ਸਿੱਖ ਕੌਮ ਦੇ ਵਿਸ਼ਾਲ ਹਿਰਦਿਆਂ ਨੇ ਉਸ ਨੂੰ ਮਾਫ ਕਰ ਦੇਣਾ ਸੀ ਪਰ ਸਰਸੇ ਵਾਲੇ ਦਾ ਤਾਂ ਮਕਸਦ ਹੀ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਵਦੇਂ ਤੇ ਚੱਲ ਰਹੀ ਸੀ.ਬੀ.ਆਈ. ਦੀ ਜਾਂਚ ਵੱਲੋਂ ਲੋਕਾਂ ਦਾ ਧਿਆਨ ਹਟਾਉਣਾ ਜਾਪਦਾ ਹੈ। ਸੁਨਣ ਵਿਚ ਆ ਰਿਹਾ ਹੈ ਕਿ ਉਨਾ ਦਿਨਾਂ ਵਿਚ ਡੇਰੇ ਤੇ ਚੱਲ ਰਹੇ ਕੇਸਾਂ ਸੰਬੰਧੀ ਸੀ.ਬੀ.ਆਈ. ਜਾਂਚ ਦੀ ਰਿਪੋਰਟ ਆਉਣੀ ਸੀ ਸਰਸੇ ਵਾਲੇ ਬਾਬੇ ਨੂੰ ਡਰ ਸੀ ਕਿ ਸੀ.ਬੀ.ਆਈ. ਦੀਆਂ ਰਿਪੋਰਟਾਂ ਉਸ ਦੇ ਖਿਲਾਫ ਹੋਣਗੀਆਂ। ਇਸੇ ਲਈ ਸਰਸੇ ਵਾਲੇ ਬਾਬੇ ਨੇ ਮਾਹੌਲ ਖਰਾਬ ਕਰਨ ਲਈ ਇਹ ਅਡੰਬਰ ਰਚ ਦਿੱਤਾ। ਪਰ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਕੁਰਬਾਨੀਆਂ ਭਰੇ ਸਿੱਖ ਵਿਰਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਕਿਸ ਤਰ•ਾਂ ਬਚ ਜਾਵੇਗਾ।
ਡੇਰਾ ਸੌਦਾ ਕਾਫੀ ਸਮੇਂ ਤੋਂ ਵਿਵਾਦ ਦੇ ਘੇਰੇ ਵਿਚ ਸੀ ਸਰਸੇ ਵਾਲੇ ਦਾ ਇਹ ਡੇਰਾ ਜਿਸ ਨੂੰ ਡੇਰਾ ‘ਸੱਚਾ ਸੌਦਾ’ ਦਾ ਨਾਮ ਦਿੱਤਾ ਗਿਆ ਹੈ ਤੇ ਇਸ ਦੇ ਸ਼ਰਧਾਲੂਆਂ ਨੂੰ ‘ਪ੍ਰੇੇਮੀ’ ਕਿਹਾ ਜਾਂਦਾ ਹੈ। ਵੈਸੇ ਸਿੱਖ ਇਤਿਹਾਸ ਮੁਤਾਬਕ ਸੱਚਾ ਸੌਦਾ ਤਾਂ ਸਾਡੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤਾ ਗਿਆ ਸੀ ਆਪਣੇ ‘ਕਿੱਤੇ’ ਦੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ। ਉਸ 20 ਰੁਪਇਆ ਦੇ ਕੀਤੇ ਸੱਚੇ ਸੌਦੇ ਕਾਰਨ ਹੀ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ ਵਿਚ ਮੁਫ਼ਤ ਲੰਗਰ ਚੱਲ ਰਹੇ ਹਨ। ਆਪਣੇ ਡੇਰੇ ਨੂੰ ‘ਸੱਚਾ ਸੌਦਾ ਡੇਰਾ’ ਦਾ ਨਾਮ ਦੇਣ ਵਾਲਾ ਇਹ ਸਰਸੇ ਵਾਲਾ ਬਾਬਾ ਆਪਣੇ ਪ੍ਰੇਮੀਆਂ ਤੋਂ ਆਪਣੇ ਖੇਤਾਂ ਵਿਚ ਕੰਮ ਕਰਵਾਉਂਦਾ ਹੈ ਸਬਜ਼ੀਆਂ ਤੇ ਫਸਲਾ ਉਗਵਾਉਂਦਾ ਹੈ। ਸਬਜ਼ੀਆਂ ਬਾਜ਼ਾਰ ਨਾਲੋਂ ਦੁਗਣੇ ਰੇਟਾਂ ਵਿਚ ਆਪਣੇ ਪ੍ਰੇਮੀਆਂ ਨੂੰ ਵੇਚਦਾ ਹੈ। ਪ੍ਰੇਮੀ ਲੰਗਰ ਛਕਣ ਲਈ ਟੋਕਣ ਮੁੱਲ ਲੈਂਦੇ ਹਨ। ਫਿਰ ਸਰਸੇ ਵਾਲੇ ਦਾ ਇਹ ਡੇਰਾ ‘ਸੱਚਾ ਸੌਦਾ ਡੇਰਾ’ ਕਿਸ ਤਰ•ਾਂ ਹੋ ਗਿਆ। ਆਪਣੇ ਡੇਰੇ ਦਾ ਨਾਮ ਸੱਚਾ ਸੌਦਾ ਰੱਖ ਕੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੀਤੇ ਸੱਚੇ ਸੌਦੇ ਦੀ ਬੇਕਦਰੀ ਕੀਤੀ ਹੈ।
ਕੁਝ ਸਮਾਂ ਪਹਿਲਾਂ ਇਸ ਡੇਰੇ ਦੀਆਂ ਸ਼ਰਧਾਲੂ ਔਰਤਾਂ ਨਾਲ ਬਲਾਤਕਾਰ ਹੋਣ ਦੀ ਖਬਰ ਕਾਰਨ ਇਹ ਡੇਰਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। (25 ਸਤੰਬਰ 2002 ਦੇ ‘ਦੇਸ਼ ਸੇਵਕ’ ਅਖ਼ਬਾਰ ਮੁਤਾਬਕ ਡੇਰੇ ਦੀ ਇਕ ਲੜਕੀ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ ਦੇ ਨਾਂ ਇਕ ਬੇਨਾਮ ਪੱਤਰ ਲਿਖਿਆ ਗਿਆ ਸੀ ਜਿਸ ਵਿਚ ਲੜਕੀ ਨੇ ਕਿਹਾ ਸੀ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਇਕ ਲੜਕੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿਚ ਸਾਧਣੀ ਦੇ ਤੌਰ ‘ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਵਿਚ ਹੋਰ ਵੀ ਸੈਂਕੜੇ ਕੁੜੀਆਂ ਹਨ ਜਿਹੜੀਆਂ 18 ਘੰਟੇ ਸੇਵਾ ਕਰਦੀਆਂ ਹਨ। ਪਰ ਸਾਡਾ ਇੱਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਰਾਮ ਰਹੀਮ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ। ਮੈਂ ਬੀ.ਏ.ਪਾਸ ਹਾਂ। ਮੇਰੇ ਪਰਿਵਾਰ ਦੀ ਮਹਾਰਾਜ ਵਿਚ ਅੰਨ•ੀ ਸ਼ਰਧਾ ਹੈ। ਉਨ•ਾਂ ਦੇ ਕਹਿਣ ਤੇ ਹੀ ਮੈਂ ਸਾਧਣੀ ਬਣੀ। ਸਾਧਣੀ ਬਣਨ ਤੋਂ ਦੋ ਸਾਲ ਬਾਅਦ ਮਹਾਰਾਜ ਦੀ ਖਾਸ ਚੇਲੀ ਗੁਰਜੋਤ ਰਾਤ 10 ਵਜੇ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਮਹਾਰਾਜ ਨੇ ਤੈਨੂੰ ਆਪਣੀ ਗੁਫਾ ਵਿਚ ਬੁਲਾਇਆ ਹੈ। ਮੈਨੂੰ ਬੜੀ ਖੁਸ਼ੀ ਸੀ ਕਿ ਮਹਾਰਾਜ ਨੇ ਮੈਨੂੰ ਆਪਣੇ ਕੋਲ ਬੁਲਾਇਆ ਹੈ।
ਜਦੋਂ ਮੈਂ ਮਹਾਰਾਜ ਕੋਲ ਗਈ ਤਾਂ ਮਹਾਰਾਜ ਬਿਸਤਰ ਤੇ ਬੈਠੇ ਸਨ ਉਨ•ਾਂ ਦੇ ਹੱਥ ਵਿਚ ਰਿਮੋਟ ਫੜਿਆ ਸੀ ਤੇ ਉਹ ਬਲੂ ਫ਼ਿਲਮ ਦੇਖ ਰਹੇ ਸਨ ਉਨ•ਾਂ ਦੇ ਸਿਰਹਾਣੇ ਇਕ ਰਿਵਾਲਵਰ ਪਿਆ ਸੀ ਇਹ ਸਭ ਕੁਝ ਦੇਖ ਕੇ ਮੈਂ ਘਬਰਾ ਗਈ। ਮਹਾਰਾਜ ਨੇ ਟੀ.ਵੀ. ਬੰਦ ਕਰ ਦਿੱਤਾ। ਮਹਾਰਾਜ ਨੇ ਮੈਨੂੰ ਆਪਣੀ ਪਕੜ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ ਦੀ ਗਹਿਰਾਈ ‘ਚੋਂ ਪਿਆਰ ਕਰਦੇ ਹਨ। ਮਹਾਰਾਜ ਨੇ ਕਿਹਾ ਕਿ ਮੈਂ ਚੇਲੀ ਬਣਨ ਵੇਲੇ ਆਪਣਾ ਤਨ, ਮਨ, ਧਨ ਉਨ•ਾਂ ਨੂੰ ਸੌਂਪ ਚੁੱਕੀ ਹਾਂ ਅਤੇ ਉਨ•ਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ। ਜਦੋਂ ਮੈਂ ਇਸ ਤੇ ਇਤਰਾਜ ਕੀਤਾ ਤਾਂ ਮਹਾਰਾਜ ਬੋਲੇ ”ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਂ ਰੱਬ ਹਾਂ” ਜਦੋਂ ਮੈਂ ਪੁੱਛਿਆ ਕਿ ਰੱਬ ਵੀ ਅਜਿਹੇ ਕੰਮ ਕਰਦਾ ਹੈ ਤਾਂ ਮਹਾਰਾਜ ਬੋਲੇ, ”ਸ੍ਰੀ ਕ੍ਰਿਸ਼ਨ ਵੀ ਭਗਵਾਨ ਸਨ ਤੇ ਉਨ•ਾਂ ਕੋਲ 360 ਗੋਪੀਆਂ ਸਨ ਜਿਨਾ ਨਾਲ ਉਹ ਪ੍ਰੇਮ ਲੀਲਾ ਰਚਾਉਂਦੇ ਸਨ। ਮਹਾਰਾਜ ਨੇ ਇਹ ਵੀ ਕਿਹਾ ਕਿ ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਸਕਦਾ ਹਾਂ ਤੇ ਇੱਥੇ ਹੀ ਤੇਰੀ ਲਾਸ਼ ਦਬਾ ਸਕਦਾ ਹਾਂ। ਸਰਕਾਰ ਤੇ ਵੀ ਮੇਰਾ ਚੰਗਾ ਅਸਰ ਹੈ। ਸਿਆਸਤਦਾਨ ਲੋਕ ਸਾਥੋਂ ਮਦਦ ਲੈਂਦੇ ਹਨ। ਉਹ ਸਾਥੋਂ ਪੈਸਾ ਵੀ ਲੈਂਦੇ ਹਨ। ਉਹ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ। ਅਸੀਂ ਤੇਰੇ ਪਰਿਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕੱਢਵਾ ਦਿਆਂਗੇ ਅਤੇ ਆਪਣੇ ਸੇਵਾਦਾਰਾਂ ਤੋਂ ਮੈਂ ਉਨ•ਾਂ ਨੂੰ ਕਿਤੇ ਮਰਾ ਖਪਾ ਦਿਆਂਗਾ।” ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਖੇਹ ਖਾਧੀ। ਮਹਾਰਾਜ ਪਿਛਲੇ ਤਿੰਨ ਸਾਲਾਂ ਤੋਂ ਮੇਰੇ ਨਾਲ ਇਹ ਕੁਝ ਕਰਦੇ ਆ ਰਹੇ ਹਨ। ਹਰ 20-30 ਦਿਨਾਂ ਬਾਅਦ ਮੇਰੀ ਵਾਰੀ ਆਉਂਦੀ ਹੈ। ਮੈਨੂੰ ਹੁਣ ਇਹ ਵੀ ਪਤਾ ਚਲਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ ‘ਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ ਉਨ•ਾਂ ਨਾਲ ਵੀ ਇਹ ਕੁਝ ਕੀਤਾ ”ਲੜਕੀ ਨੇ ਆਪਣੀ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਸਾਡੀ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਅਸੀਂ ਕੁਆਰੀਆਂ ਚੇਲੀਆਂ ਹਾਂ ਜਾ ਨਹੀਂ। ਜੇਕਰ ਅਸੀਂ ਕੁਆਰੀਆਂ ਨਹੀਂ ਤਾਂ ਇਸ ਦੀ ਪੜਤਾਲ ਕੀਤੀ ਜਾਵੇ ਕਿ ਕਿਸਨੇ ਸਾਡਾ ਕੁਆਰ ਭੰਗ ਕੀਤਾ। ਇਹ ਗੱਲ ਸਾਹਮਣੇ ਆਏਗੀ ਕਿ ਮਹਾਰਾਜ ਰਾਮ ਰਹੀਮ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ।” ਚਿੱਠੀ ਵਿਚ ਲਿਖੀਆਂ ਸਤਰਾਂ ਮੁਤਾਬਕ ਬਾਬਾ ਰਾਮ ਰਹੀਮ ਖੁਦ ਇਹ ਮੰਨਦਾ ਹੈ ਕਿ ਉਸ ਦੇ ਡੇਰੇ ਦੀ ਰੋਜ਼ ਦੀ ਇਨਕਮ 1 ਕਰੋੜ ਰੁਪਏ ਹੈ। ਉਹ ਕਹਿੰਦਾ ਹੈ ਕਿ ਇੰਨੇ ਪੈਸਿਆਂ ਨਾਲ ਉਹ ਸਿਆਸਤਦਾਨ, ਪੁਲਿਸ ਅਫ਼ਸਰਾਂ ਅਤੇ ਜੱਜਾਂ ਆਦਿ ਕਿਸੇ ਨੂੰ ਵੀ ਖਰੀਦ ਸਕਦਾ ਹੈ।
ਸਰਸੇ ਵਾਲੇ ਬਾਬੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਆਪਣੇ ਧਰਮ ਦੀ ਖਾਤਰ ਤਨ, ਮਨ, ਧਨ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਸਿੱਖ ਕੌਮ ਨੂੰ ਆਪਣੇ ਪੈਸੇ ਨਾਲ ਕਿਵੇਂ ਖਰੀਦ ਲਵੇਗਾ। ਸਰਸੇ ਵਾਲੇ ਬਾਬੇ ਨੂੰ ਗੁਰੂ ਸਾਹਿਬਾਨ ਦੀ ਪੁਸ਼ਾਕ ਵਰਗੀ ਪੁਸ਼ਾਕ ਪਹਿਣਦੇ ਸਮੇਂ ਨਿਰੰਕਾਰੀਆਂ ਦੀ ਯਾਦ ਵੀ ਨਹੀਂ ਆਈ ਹੋਣੀ ਕਿ 1978 ਵਿਚ ਨਿਰੰਕਾਰੀ ਦੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਜਿਸ ਦੇ ਵਿਰੋਧ ਵਿਚ ਸਿੱਖ ਭਾਈਚਾਰੇ ਵੱਲੋਂ ਸ਼ਾਂਤੀਪੂਰਵਕ ਰੋਸ ਮੁਜਾਹਰਾ ਕੀਤਾ ਗਿਆ ਸੀ। ਨਿਰੰਕਾਰੀਆਂ ਦੇ ਹਥਿਆਰਬੰਦ ਚੇਲਿਆਂ ਨੇ ਨਿਹੱਥੇ ਸਿੰਘਾਂ ਤੇ ਵਾਰ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਫਿਰ ਪੰਜਾਬ ਵਿਚ ਅਜਿਹੇ ਭਾਬੜ ਮੱਚੇ ਨਿਰੰਕਾਰੀਆਂ ਦਾ ਗੁਰੂ ਸਦਾ ਦੀ ਨੀਂਦ ਸੁਆ ਦਿੱਤਾ। ਪੰਜਾਬ ਵਿਚੋਂ ਨਿਰੰਕਾਰੀਆਂ ਦਾ ਨਾਮੋ-ਨਿਸ਼ਾਨ ਮਿੱਟ ਗਿਆ ਸੀ। ਪਰ ਉਸ ਸਮੇਂ ਜੋ ਨੰਗੀਆਂ ਤਲਵਾਰਾਂ ਲਿਸ਼ਕੀਆਂ ਉਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਦੇਣੀ ਪਈ ਸੀ। ਇਸ ਸਮੇ ਪੰਜਾਬ ਵਿਚ ਦੁਆਰਾ ਨੰਗੀਆਂ ਤਲਵਾਰਾ ਲਿਸ਼ਕਣੀਆਂ ਸ਼ੁਰੂ ਹੋ ਰਹੀਆਂ ਗਈਆਂ ਸਨ। ਜੇਕਰ ਸਰਸੇ ਵਾਲਾ ਬਾਬਾ ਚਾਹੁੰਦਾ ਕਿ ਇਤਿਹਾਸ ਦੁਆਰਾ ਨਾ ਦੁਹਰਾਇਆ ਜਾਵੇ ਤਾਂ ਉਹ ਚੁਪ-ਚਾਪ ਪੰਜਾਂ ਤਖ਼ਤਾਂ ਤੇ ਸਿੰਘ ਸਾਹਿਬਾਨ ਤੇ ਮਾਫੀ ਮੰਗ ਲੈਦਾ ਅਤੇ ਪੰਜਾਬ ਵਿਚਲੇ ਆਪਣੇ ਡੇਰੇ ਬੰਦ ਕਰ ਦੇਦਾ।
ਡੇਰੇ ਸੌਦੇ ਸੰਬੰਧੀ ਸੀ.ਬੀ.ਆਈ. ਦੀ ਜਾਂਚ ਵਿਚ ਪਹਿਲਾ ਕੇਸ ਡੇਰੇ ਦੀਆਂ ਚੇਲੀਆਂ ਨਾਲ ਬਲਾਤਕਾਰ ਹੋਣ ਸੰਬੰਧੀ ਹੈ ਅਤੇ ਦੂਸਰਾ ਕੇਸ ਇਕ ਜਰਨਲਿਸਟ ਦੇ ਅਤੇ ਡੇਰੇ ਦੇ ਮੈਨੇਜਰ ਦੇ ਕਤਲਾਂ ਸੰਬੰਧੀ ਹੈ। ਸੀ.ਬੀ.ਆਈ. ਦੀ ਜਾਂਚ ਹੋਣ ਦਾ ਸਮਾਂ ਤਾਂ ਪਤਾ ਨਹੀਂ ਕਦੇ ਆਵੇਗਾ ਜੇਕਰ ਸਿੱਖ ਆਪਣੀ ਆਈ ਤੇ ਆ ਗਏ ਤਾਂ ਉਹ ਸਰਸੇ ਵਾਲੇ ਬਾਬੇ ਦਾ ਫੈਸਲਾ ਜਲਦੀ ਹੀ ਕਰ ਦੇਣਗੇ। ਸਰਸੇ ਵਾਲੇ ਬਾਬੇ ਨੂੰ ਆਪਣੀ ਗਲਤੀ ਦਾ ਪੂਰਾ ਅਹਿਸਾਸ ਨਹੀਂ। ਸਿੱਖ ਭਾਈਚਾਰੇ ਦਾ ਜੋਸ਼ ਵੀ ਮੱਠਾ ਨਹੀਂ ਪੈ ਸਕਦਾ। ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇਹ ਆਵਾਜ਼ ਉਠ ਰਹੀ ਹੈ।
ਪ੍ਰੇਮੀਓ ਕੋ ਸਬਕ ਸਿਖਲਾ ਦੇਗੇ, ਤਲਵਾਰ ਕੀ ਤਾਕਤ ਦਿਖਲਾ ਦੇਗੇ।
ਸੁਣ ਲੈ ਇਹ ਰਾਮ ਰਹੀਮ, ਹਮ ਸੇ ਪੰਗਾ ਮੱਤ ਲੈਣਾ
ਵਰਨਾ ਬਠਿੰਡਾ ਤੋਂ ਕਿਆ, ਸਰਸੇ ਮੇਂ ਵੀ ਕੇਸਰੀ ਝੰਡਾ ਲਹਿਰਾ ਦੇਗੇ
ਇਸ ਸਾਰੇ ਵਿਵਾਦ ਪਿੱਛੇ ਚਾਹੇ ਸਿਆਸਤ ਛੁਪੀ ਹੈ ਚਾਹੇ ਇਹ ਸਰਸੇ ਵਾਲੇ ਬਾਬੇ ਦੇ ਆਪਣੇ ਕਾਰੇ ਹਨ ਇਸ ਦਾ ਹਰਜਾਨਾ ਤਾਂ ਪੰਜਾਬ ਨੂੰ, ਭੁਗਤਨਾ ਪੈ ਰਿਹਾ ਹੈ।
ਗਲਤੀ ਪਤਾ ਨਹੀਂ ਕਿਸ ਦੀ ਸੀ, ਲਹੁ-ਲੁਹਾਨ ਤਾ ਆਖਿਰ ਪੰਜਾਬ ਹੋਇਆ।
ਚੰਗਾ ਭਲਾ ਵਸਦਾ ਸੀ ਪੰਜਾਬ, ਗਹਿਰੀ ਸਾਜ਼ਿਸ਼ ਦਾ ਇਹ ਸ਼ਿਕਾਰ ਹੋਇਆ।
ਇਥੇ ਅਮਨ ਅਮਾਨ ਲਈ ਕਰੋ ਕੋਸ਼ਿਸ਼, ਪਹਿਲਾਂ ਹੀ ਪੰਜਾਬ ਦਾ ਬਹੁਤ
ਨੁਕਸਾਨ ਹੋਇਆ।
!!! !!! !!!
ਅਲੋਪ ਹੋ ਰਹੀ ਪੁਰਾਤਣ ਵਿਰਸੇ ਦੀ ਭਾਈਚਾਰਕ ਸਾਂਝ
ਸੱਭਿਆਚਾਰ ਕਿਸੇ ਵੀ ਜਾਤੀ/ਵਰਗ ਦਾ ਪ੍ਰਤੀਬਿੰਬ ਹੁੰਦਾ ਹੈ। ਜਿਸ ਵਿਚ ਅਸੀਂ ਉਸ ਵਰਗ ਦੀ ਰਹਿਣੀ-ਬਹਿਣੀ, ਖਾਣਾ-ਪੀਣਾ ਤੇ ਰੀਤੀ-ਰਿਵਾਜ਼ਾਂ ਦੇ ਦਰਸ਼ਨ ਕਰਦੇ ਹਾਂ। ਪੰਜਾਬੀ ਸੱਭਿਆਚਾਰ ਦਾ ਸਾਗਰ ਇਨ•ਾਂ ਵਿਸ਼ਾਲ ਹੈ ਕਿ ਇਸ ਦਾ ਅਥਾਹ ਨਹੀਂ ਪਾਇਆ ਜਾ ਸਕਦਾ। ਜਿਸ ਨੇ ਵੀ ਇਸ ਸਾਗਰ ਵਿਚ ਜਿੰਨੀ ਡੂੰਘੀ ਛਾਲ ਮਾਰੀ ਹੈ। ਉਹ ਉਨੀਆਂ ਹੀ ਨਿਆਮਤਾਂ ਇਸ ਵਿਚੋਂ ਕੱਢ ਲਿਆਇਆ ਹੈ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਸਾਡੇ ਜਿਹਨ ਵਿਚ ਸਿੱਧੇ ਸਾਦੇ ਨਿਰਮਲ ਅਤੇ ਅਤਿਅੰਤ ਮਿਹਨਤੀ ਪੇਂਡੂ ਜੀਵਨ ਦੀ ਤਸਵੀਰ ਆ ਜਾਂਦੀ ਹੈ। ਤਿੰਨ ਕੁ ਦਹਾਕੇ ਪਹਿਲਾਂ ਤੱਕ ਤਾਂ ਇਹ ਤਸਵੀਰ ਸਾਫ਼ ਸੀ ਪਰ ਉਸ ਤੋਂ ਜਦੋਂ ਵੀ ਸੰਚਾਰ ਮਾਧਿਅਮ ਵਿਚ ਕ੍ਰਾਂਤੀ ਆਈ ਇਸ ਤਸਵੀਰ ਤੇ ਇਨ•ਾਂ ਘੱਟਾ ਪਿਆ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਪਛਾਨਣਾ ਔਖਾ ਹੋ ਰਿਹਾ ਹੈ।
ਹਾਂ! ਜੇਕਰ ਅਸੀਂ ਇਕਾਗਰਚਿੱਤ ਹੋ ਕੇ ਵਿਹਲ ਕੱਢ ਕੇ ਪੰਜਾਬੀ ਸੱਭਿਆਚਾਰ ਬਾਰੇ ਸੋਚੀਏ ਤਾਂ ਸਾਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਖੇਤਾਂ ਵਿਚ ਹਲ ਚਲਦੇ, ਬਲਦਾਂ ਦੇ ਗਲ ਦੀਆਂ ਟੱਲੀਆਂ ਦੀ ਟਨ-ਟਨ ਅਤੇ ਹਾਲੀਆਂ ਦੀਆਂ ਲੰਮੀਆਂ ਹੇਕਾਂ ਵਿਚ ਹੀਰ ਦੀਆਂ ਕਲੀਆਂ ਸੁਣਾਈ ਦਿੰਦੀਆਂ ਹਨ। ਭੱਤਾ ਲੈ ਕੇ ਜਾਂਦੀਆਂ ਮੁਟਿਆਰਾਂ, ਚਟੂਰਿਆਂ ਵਿਚ ਮਧਾਣੀ ਦੇ ਰਿੜਕਣ ਦੀ ਆਵਾਜ਼ ਸੁਣਾਈ ਦਿੰਦੀ ਸੀ।
ਮਧਾਣੀ ਦੀ ਗੂੰਜ ਦੇ ਨਾਲ ਸਤਿਗੁਰੂ ਦੀ ਬਾਣੀ ਦੀ ਗੂੰਜ ਵੀ ਕੰਨਾਂ ਵਿਚ ਆਪ-ਮੁਹਾਰੇ ਸੁਣਾਈ ਦੇਣ ਲੱਗ ਪੈਂਦੀ ਸੀ।
ਜਦ ਕੰਨਾਂ ਵਿਚ ਗੂੰਜ ਮਧਾਣੀ ਪਾਉਂਦੀ ਸੀ,
ਆਪ ਮੁਹਾਰੇ ਬਾਣੀ ਚੇਤੇ ਆਉਂਦੀ ਸੀ।
ਪੰਜਾਬੀ ਸੱਭਿਆਚਾਰ ਦਾ ਇਕ ਅਨਿਖੜਵਾਂ ਅੰਗ ਚਰਖਾ ਅੱਜ ਵਿਰਲੇ ਘਰਾਂ ਵਿਚ ਕਿਸੇ ਖੱਲ-ਖੂੰਜੇ ਵਿਚ ਪਿਆ ਹੋਵੇਗਾ ਅਤੇ ਆਪਣੀ ਕਿਸਮਤ ਨੂੰ ਰੋ ਰਿਹਾ ਹੋਵੇਗਾ। ਉਹ ਦਿਨ ਯਾਦ ਕਰਦਾ ਹੋਵੇਗਾ ਜਦੋਂ ਮੁਟਿਆਰਾਂ ਇਕੱਠੀਆਂ ਹੋ ਕੇ ਕਿਸੇ ਦੇ ਘਰ ਦੀ ਸੁਆਤ ਵਿਚ ਰਾਤ ਨੂੰ ਦੀਵੇ ਦੀ ਲੋਅ ਵਿਚ ਤੰਦ ਪਾਉਂਦੀਆਂ ਸਨ ਤੇ ਗੀਤ ਗਾਉਂਦੀਆਂ ਹਨ। ਉਹ ਵੀ ਆਪਣੀ ਘੂਕਰ ਨਾਲ ਗੀਤਾਂ ਨੂੰ ਸੰਗੀਤਮਈ ਕਰਦਾ ਸੀ।
‘ਜੋਗੀ ਉਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ’
ਅੱਜ ਦੀ ਪੀੜ•ੀ ਦੇ ਬੱਚਿਆਂ ਨੂੰ ਕੀ ਪਤਾ ਕਿ ਚਰਮਖ ਕੀ ਹੁੰਦੀ ਹੈ, ਮੁੱਨਾਂ, ਹੱਥੀ, ਤਕਲਾ ਜਾਂ ਮਾਲ• ਕੀ ਹੁੰਦੀ ਹੈ? ਪਹਿਲਾਂ ਭਾਈਚਾਰਕ ਸਾਂਝ ਸੀ ਜਿਸ ਤੋਂ ਭਾਵ ਪੁਰਾਣੇ ਪੰਜਾਬ ਦੇ ਉਸ ਸਹਿਯੋਗ ਤੋਂ ਹੈ ਜੋ ਜ਼ਰੂਰਤ ਸਮੇਂ ਇਕ ਦੂਜੇ ਨੂੰ ਦਿੱਤਾ ਜਾਂਦਾ ਸੀ। ਪੁਰਾਣੇ ਲੋਕਾਂ ਦੀ ਇਕ ਦੂਜੇ ਨੂੰ ਸਹਿਯੋਗ ਦੇਣ ਦੀ ਭਾਵਨਾ ਦੇ ਰੂਪ ਸਨ ਛੋਪ ਪਾਉਣਾ, ਤ੍ਰਿੰਝਣਾਂ, ਤ੍ਰੀਮਤਾਂ, ਆਵਤ ਅਤੇ ਮੰਗ ਪਾਉਣੀ ਆਦਿ। ਇਸਤਰੀਆਂ ਦੇ ਜੀਵਨ ਵਿਚ ਜ਼ਿਆਦਾ ਮੌਕੇ ਆਉਂਦੇ ਸਨ ਜਦੋਂ ਇਕ ਦੂਜੇ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਸੀ। ਇਸਤਰੀਆਂ ਦੇ ਕੰਮ ਦਰੀਆਂ ਬੁਨਣਾ, ਖੇਸ ਬੁਨਣਾ, ਚਰਖੇ ਕੱਤਨਾ, ਕੱਤਣਾ ਕੱਢਣਾ ਆਦਿ ਅਜਿਹੇ ਕੰਮ ਸਨ ਜਿਹੜੇ ਇਕ ਇਸਤਰੀ ਦੇ ਵੱਸ ਦਾ ਰੋਗ ਨਹੀਂ ਸੀ। ਇਨ•ਾਂ ਹੀ ਕੰਮਾਂ ਨੂੰ ਛੇਤੀ ਨੇਪਰੇ ਚਾੜ•ਨ ਲਈ ਇਕ ਦੂਜੇ ਨੂੰ ਸਹਿਯੋਗ ਦਿੱਤਾ ਜਾਂਦਾ ਸੀ। ਇਸੇ ਸਹਿਯੋਗ ਨੂੰ ਭਾਈਚਾਰਕ ਸਾਂਝ ਦਾ ਨਾਮ ਦਿੱਤਾ ਗਿਆ। ਕੁੜੀ ਦੇ ਵਿਆਹ ਲਈ ਬਹੁਤ ਸਾਰੇ ਸੂਤ ਦੀ ਜ਼ਰੂਰਤ ਪੈਂਦੀ ਸੀ। ਇਸੇ ਲਈ ਕੁੜੀਆਂ ਇਕੱਠੀਆਂ ਹੋ ਕੇ ਸੂਤ ਕੱਤਦੀਆਂ ਜਿਸ ਨੂੰ ਤ੍ਰਿੰਝਣਾਂ ਕਿਹਾ ਜਾਂਦਾ। ਇਸੇ ਤਰ•ਾਂ ਦੇ ਕੰਮਾਂ ਦੇ ਛੇਤੀ ਨੇਪਰੇ ਚਾੜ•ਣ ਦੇ ਲਈ ਔਰਤਾਂ ਦੇ ਮੁਕਾਬਲੇ ਹੁੰਦੇ, ਇਨ•ਾਂ ਮੁਕਾਬਲਿਆਂ ਨੂੰ ਛੋਪ ਪਾਉਣਾ ਕਿਹਾ ਗਿਆ। ਪੰਜਾਬ ਵਿਚ ਸੇਵੀਆਂ ਪ੍ਰਹੁਣਾਚਾਰੀ ਦਾ ਵਿਸ਼ੇਸ਼ ਅੰਗ ਹੈ। ਸੇਵੀਆਂ ਸਾਉਣ ਤੇ ਭਾਦੋਂ ਵਿਚ ਵੱਟੀਆਂ ਜਾਂਦੀਆਂ ਸਨ। ਇਸਤਰੀਆਂ ਇਕ ਘਰ ਵਿਚ ਇਕੱਠੀਆਂ ਹੋ ਕੇ ਮੈਦੇ ਦੀਆਂ ਬਰੀਕ ਸੇਵੀਆਂ ਦੇ ਲੰਮੇ ਤੰਦ ਕੱਢਦੀਆਂ ਤੇ ਨਾਲ-ਨਾਲ ਗੀਤ ਗਾਉਂਦੀਆਂ, ਹਾਸਾ ਮਾਖੌਲ ਹੁੰਦਾ, ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਸਾਰੇ ਸਾਲ ਲਈ ਸੇਵੀਆਂ ਦਾ ਭੰਡਾਰ ਜਮ•ਾਂ ਹੋ ਜਾਂਦਾ। ਇਕੱਠੀਆਂ ਹੋ ਕੇ ਕੰਮ ਕਰਨ ਦੀ ਭਾਵਨਾ ਆਪਸੀ ਮੇਲ-ਜੋਲ ਅਤੇ ਪਿਆਰ ਨੂੰ ਹੋਰ ਗਾੜ•ਾ ਕਰ ਦਿੰਦੀ ਹੈ। ਸੇਵੀਆਂ ਦੀ ਮਕਬੂਲੀਅਤ ਖਤਮ ਤਾਂ ਨਹੀਂ ਹੋਈ ਪਰ ਹੋਰ ਕਈ ਪ੍ਰਕਾਰ ਦੇ ਮਿੱਠਾ ਖਾਣ-ਪਦਾਰਥ ਆਉਣ ਕਾਰਨ ਇਸ ਦੀ ਮੰਗ ਘੱਟ ਜ਼ਰੂਰ ਗਈ ਹੈ। ਚਾਹੇ ਮਸ਼ੀਨਾਂ ਦੇ ਆਉਣ ਨਾਲ ਸਮੇਂ ਦੀ ਬੱਚਤ ਹੋਈ ਪਰ ਭਾਈਚਾਰਕ ਸਾਂਝ ਅਤੇ ਇਸਤਰੀਆਂ ਦੇ ਇਕੱਠੇ ਹੋ ਕੇ ਬੈਠਣ ਦੇ ਮੌਕਿਆਂ ਨੂੰ ਢਾਅ ਲੱਗ ਗਈ ਹੈ।
ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਜ਼ਿਆਦਾ ਖੇਤੀ ਤੇ ਨਿਰਭਰ ਹਨ। ਜਿਮੀਂਦਾਰਾਂ ਨੂੰ ਇਸੇ ਗੱਲ ਦੀ ਚਿੰਤਾ ਹੁੰਦੀ ਸੀ ਕਿ ਉਸ ਦਾ ਕੰਮ ਸਮੇਂ ਸਿਰ ਪੁਰਿਆ ਜਾਵੇ ਤਾਂ ਜੋ ਉਹ ਕਿਸੇ ਸੰਕਟ ਦੀ ਮਾਰ ਹੇਠ ਨਾ ਆ ਜਾਵੇ ਜੇਕਰ ਕੋਈ ਜਿਮੀਂਦਾਰ ਸਮੇਂ ਜਾਂ ਕਾਮਿਆਂ ਦੀ ਘਾਟ ਕਾਰਨ ਪਛੜ ਜਾਂਦਾ ਤਾਂ ਬਿੜੀ ਜਾਂ ਮੰਗ ਪਾਉਣ ਜਿਹੀਆਂ ਰੀਤਾਂ ਉਸ ਨੂੰ ਸੁਰਖਰੂ ਕਰ ਦਿੰਦੀਆਂ ਸਨ। ਜੇਕਰ ਕੋਈ ਆਪਣੇ ਕੰਮ ਤੋਂ ਖੁੰਝਿਆ ਹੋਇਆ ਜਿਮੀਂਦਾਰ ਆਪਣੇ ਰਿਸ਼ਤੇਦਾਰ ਦੇ ਪਿੰਡ ਵਿਚੋਂ ਆਦਮੀ ਬੁਲਾ ਲੈਂਦਾ। ਉਹ ਆਪਣੇ ਕੰਮ ਤੋਂ ਖੁੱਝੇ ਹੋਏ ਰਿਸ਼ਤੇਦਾਰ ਦੇ ਘਰ ਆ ਪਹੁੰਚਦੇ ਤੇ ਖੁਜੀਆਂ ਕੰਮ ਦਿਨਾਂ ਵਿਚ ਪੁਰ ਕਰ ਦਿੰਦੇ ਤਾਂ ਇਹ ਰਿਸ਼ਤੇਦਾਰੀ ਵਿਚੋਂ ਆਇਆ ਟੋਲਾ ਆਵਤ ਅਖਵਾਉਂਦਾ। ਇਸੇ ਤਰ•ਾਂ ਪਿੰਡ ਵਿਚ ਕਿਸੇ ਦੇ ਮਕਾਨ ਦੀ ਛੱਤ ਪੈਣੀ ਹੁੰਦੀ ਤਾਂ ਪਿੰਡ ਵਿਚ ਹੋਕਾ ਆ ਜਾਂਦਾ ‘ਬਈ! ਫਲਾਨੇ ਦੇ ਘਰ ਕੱਲ• ਚੈਹਾ ਪੈਣਾ ਹੈ। ਇਸ ਲਈ ਉਨ•ਾਂ ਦੇ ਘਰ ਬੰਦੇ ਪਹੁੰਚਣ।’ ਇਸ ਤਰ•ਾਂ ਪਿੰਡ ਦੇ ਲੋਕ ਬਿਨਾਂ ਕਿਸੇ ਸੁਆਰਥ ਤੇ ਲਾਲਚ ਦੇ ਉਸ ਆਦਮੀ ਦੇ ਘਰ ਪਹੁੰਚਦੇ। ਇਹੀ ਸੀ ਪੁਰਾਤਣ ਭਾਈਚਾਰਕ ਸਾਂਝ।
ਪੁਰਾਤਣ ਪੰਜਾਬ ਵਿਚ ਜੋ ਭੂਮਿਕਾ ਭਾਈਚਾਰਕ ਸਾਂਝ ਦਾ ਰਹੀ ਹੈ ਉਸ ਨੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਸੁਖਾਲਾ ਬਣਾਈ ਰੱਖਿਆ ਹੈ। ਪਰ ਅੱਜ ਦਾ ਪੰਜਾਬ ਪਹਿਲਾ ਵਾਲੇ ਪੰਜਾਬ ਨਾਲੋਂ ਬਹੁਤ ਵੱਖ ਹੈ। ਅੱਜ ਪੰਜਾਬ ਵਿਚ ਭਈਆਂ ਦੀ ਗਿਣਤੀ ਦਾ ਇੰਨਾ ਵੱਧ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਅੱਜ ਵੀ ਫਸਲ ਦੀ ਉਗਾਈ, ਲੁਆਈ, ਕਢਾਈ ਲਈ ਕਾਮਿਆਂ ਦੀ ਜ਼ਰੂਰਤ ਹੈ। ਪਰ ਅੱਜ ਦੇ ਲੋਕ ਮੰਗ ਪਾ ਕੇ, ਬਿੜੀ ਪਾ ਕੇ ਕਿਸੇ ਤੋਂ ਅਹਿਸਾਨ ਕਰਵਾ ਕੇ ਰਾਜੀ ਨਹੀਂ ਹਨ। ਅੱਜ ਦੇ ਲੋਕ ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ, ਜ਼ਰੂਰਤ ਤੋਂ ਵੱਧ ਖਰਚਾ ਕਰ ਰਹੇ ਹਨ ਪਰ ਸਹਿਯੋਗ ਦੇਣ ਤੇ ਅਤੇ ਸਹਿਯੋਗ ਲੈਣ ਤੋਂ ਝਿਜਕਦੇ ਹਨ। ਪੁਰਾਤਨ ਪੰਜਾਬ ਦੀ ਭਾਈਚਾਰਕ ਸਾਂਝ ਦਿਨੋ-ਦਿਨ ਅਲੋਪ ਹੋ ਰਹੀ ਹੈ।
ਮਹੱਤਵਪੂਰਨ ਵਿਰਸਾ ਹੁੰਦਾ ਹੈ ਲੋਕ ਗੀਤ, ਨਾਚ ਅਤੇ ਮੇਲੇ। ਪੁਰਾਣੇ ਲੋਕ ਗੀਤ ਅੱਜ ਵੀ ਨਵੇਂ ਹਨ। ਲੋਕ ਗੀਤ ਤੇ ਨਾਚ ਕਿਸੇ ਸਮਾਜ ਦੀ ਰੂਹ ਹੁੰਦੇ ਹਨ। ਗਮੀ-ਸ਼ਾਦੀ ਵਿਚ ਲੋਕ ਗੀਤਾਂ ਰਾਹੀਂ ਹੀ ਮਨ ਦੇ ਵੇਦਨਾ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਭੰਗੜਾ, ਝੂੰਮਰ, ਗਿੱਧਾ ਤੇ ਕਿੱਕਲੀ ਨਾਚ ਦੇ ਵਿਸ਼ੇਸ਼ ਅੰਗ ਹਨ। ਜਾਂ ਇਉਂ ਕਹੀਏ ਕਿ ਇਹੀ ਸੱਭਿਆਚਾਰ ਹੈ ਪੰਜਾਬ ਦਾ। ਅੱਜ ਅਜੋਕੇ ਸਮੇਂ ਵਿਚ ਇਨ•ਾਂ ਨੂੰ ਇਤਨਾ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ ਕਿ ਇਨ•ਾਂ ਦੀ ਪਛਾਣ ਔਖੀ ਹੋ ਗਈ ਹੈ। ਅੱਜ ਸਭਿਆਚਾਰ ਦੇ ਨਾਂ ਤੇ ਸਟੇਜ ਤੇ ਚੜ•ਦੇ 10-12 ਮੁੰਡੇ ਕੁੜੀਆਂ ਇਸ ਤਰ•ਾਂ ਦਾ ਡਾਂਸ ਕਰਦੇ ਹਨ। ਇਨ•ਾਂ ਡਾਂਸ ਕਰਨ ਵਾਲੇ ਗਰੁੱਪਾਂ ਨੂੰ ਸੱਭਿਆਚਾਰਕ ਗਰੁੱਪਾਂ ਦਾ ਨਾਮ ਤਾਂ ਦਿੱਤਾ ਜਾਂਦਾ ਹੈ ਪਰ ਇਹ ਪੌਪ ਤੇ ਫੋਕ ਦਾ ਮਿਲਗੋਭਾ ਹੋ ਗਿਆ ਹੈ। ਪੰਜਾਬੀ ਗੀਤਾਂ ਵਿਚ ਵਿਦੇਸ਼ੀ ਤਰਜ਼ਾਂ ਠੋਸੀਆਂ ਜਾ ਰਹੀਆਂ ਹਨ। ਇਨ•ਾਂ ਵਿਚ ਮਿਠਾਸ ਤੇ ਸੁਰ ਤਾਲ ਖੰਭ ਲਾ ਕੇ ਉੱਡ ਗਏ ਹਨ। ਸਮਝ ਨਹੀਂ ਆਉਂਦੀ ਕਿ ਇਹ ਪੰਜਾਬੀ ਬੋਲਦੇ ਹਨ ਜਾਂ ਕੋਈ ਹੋਰ ਭਾਸ਼ਾ। ਪਹਿਰਾਵਾ ਵੀ ਭੜਕਾਊ ਜੋ ਪੰਜਾਬੀ ਪਹਿਰਾਵੇ ਨਾਲ ਕਿਸੇ ਤਰ•ਾਂ ਵੀ ਮੇਲ ਨਹੀਂ ਖਾਂਦਾ। ਪੰਜਾਬੀ ਮਾਂ ਬੋਲੀ ਆਪਣੇ ਇਨ•ਾਂ ਹੋਣਹਾਰ ਬੱਚਿਆਂ ਤੇ ਰੋ ਰਹੀ ਹੋਵੇਗੀ।
ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ ਵਰਗੇ ਕਲਾਕਾਰਾਂ ਦੇ ਗਾਏ ਗੀਤ ਅੱਜ ਵੀ ਸਾਡੇ ਕੰਨਾਂ ਵਿਚ ਰਸ ਘੋਲਦੇ ਹਨ।
ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਅਸਲੀ ਪੰਜਾਬੀ ਸੱਭਿਆਚਾਰ ਦੀ ਸੰਭਾਲ ਹੀ ਨਾ ਕਰੀਏ ਸਗੋਂ ਦਿਲ ਵਿਚ ਵਸਾ ਕੇ ਅਪਣਾਈਏ, ਇਸ ਨੂੰ ਮਿਲਗੋਭਾ ਹੋਣ ਤੋਂ ਰੋਕੀਏ, ਭਾਈਚਾਰਕ ਸਾਂਝ ਬਣਾ ਲਈਏ। ਅਲੋਪ ਹੋ ਰਹੀ ਪੁਰਾਤਣ ਵਿਰਸੇ ਦੀ ਭਾਈਚਾਰਕ ਸਾਂਝ ਕਾਇਮ ਰੱਖੀਏ। ਕਿਤੇ ਸਮੇਂ ਦੀ ਧੁੜ ਸਾਡੇ ਵਿਰਸੇ ਨੂੰ ਧੁੰਦਲਾ ਨਾ ਕਰ ਦੇਵੇ।
!!! !!! !!!
ਕਲਯੁਗੀ ਬਾਬੇ ਸੰਤਾਂ ਦੇ ਭੇਸ ਵਿਚ ਲੁਟੇਰੇ
ਭਾਰਤ ਨੂੰ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫਕੀਰਾਂ ਦੀ ਧਰਤੀ ਕਿਹਾ ਗਿਆ ਹੈ। ਜਿਥੇ ਅਨੇਕਾਂ ਮਹਾਂਪੁਰਖਾਂ ਨੇ ਅਵਤਾਰ ਧਾਰ ਕੇ ਭਾਰਤ ਹੀ ਨਹੀਂ ਬਲਕਿ ਸਾਰੀ ਦੁਨੀਆਂ ਨੂੰ ਸਹੀ ਰਾਸਤਾ ਦਿਖਾਉਣ ਵਿਚ ਸਿਖਰਾਂ ਨੂੰ ਛੂਹਿਆ ਹੈ ਤੇ ਦੁਨੀਆਂ ਨੂੰ ਸੱਚ ਦੇ ਰਸਤੇ ਤੇ ਤੋਰਿਆ ਹੈ। ਪਰ ਅੱਜਕਲ• ਧਰਮ ਦਾ ਰੂਪ ਰੰਗ ਹੀ ਬਦਲ ਗਿਆ ਹੈ। ਅੱਜ ਧਰਮ ਦੇ ਠੇਕੇਦਾਰ ਧਰਮ ਨੂੰ ਇਕ ਬਿਜਨੈਸ ਦੇ ਤੌਰ ‘ਤੇ ਲੈ ਰਹੇ ਹਨ। ਅੱਜਕਲ• ਆਮ ਹੀ ਕਾਰ ਸੇਵਾ, ਧਾਰਮਕ ਸਮਾਗਮ, ਜਗਰਾਤਾ, ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ ਦਰਬਾਰ ਆਦਿ ਦੇ ਨਾਂ ਤੇ ਚੰਦੇ ਅਤੇ ਸਮੱਗਰੀ ਇਕੱਠੀ ਕਰਦੀਆਂ ਟੋਲੀਆਂ ਦੇਖੀਆਂ ਜਾ ਸਕਦੀਆਂ ਹਨ। ਕੁਝ ਸਹੀ ਸਮਾਗਮ ਹੁੰਦੇ ਵੀ ਹਨ ਪਰ ਬਹੁਤੇ ਸਮਾਗਮ ਤਾਂ ਆਪਣੇ ਘਰ ਭਰਨ ਵਾਸਤੇ ਹੀ ਕਰਵਾਏ ਜਾਂਦੇ ਹਨ। ਬਹੁਤੇ ਸਮਾਗਮਾਂ ਵਿਚ ਤਾਂ ਸਮਾਗਮ ਤੋਂ ਬਾਅਦ ਇਹੀ ਦੇਖਿਆ ਜਾਂਦਾ ਹੈ ਕਿ ਐਤਕੀ ਇਸ ਸਮਾਗਮ ਵਿਚ ਕਿੰਨੀ ਬੱਚਤ ਹੋਈ। ਸਭ ਪਾਸੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਲੋਟੂ ਸਾਹ ਬੈਠੇ ਹਨ।
ਭਾਰਤ ਦਾ ਕਮਾਊ ਪੁੱਤਰ ਪੰਜਾਬ ਅੱਜਕਲ• ਕਈ ਪਾਸਿਓਂ ਨਿਘਾਰ ਵੱਲ ਜਾ ਰਿਹਾ ਹੈ। ਅੱਜ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਏਨਾ ਬੋਲਬਾਲਾ ਵੱਧ ਗਿਆ ਹੈ ਕਿ ਇਸ ਨੂੰ ਕਾਬੂ ਕਰਨਾ ਅਸੰਭਵ ਹੋ ਗਿਆ ਹੈ। ਹਰ ਖੇਤਰ ਵਿਚ ਹੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਥੋਂ ਤੱਕ ਕਿ ਧਰਮ ਅਤੇ ਧਾਰਮਕ ਸਥਾਨ ਵੀ ਭ੍ਰਿਸ਼ਟਾਚਾਰ ਤੋਂ ਸੱਖਣੇ ਨਹੀਂ ਰਹੇ। ਬਲਕਿ ਇਹ ਕਹਿ ਸਕਦੇ ਹਾਂ ਕਿ ਧਰਮ ਅਤੇ ਧਾਰਮਿਕ ਸਥਾਨਾਂ ਤੇ ਤਾਂ ਜ਼ਿਆਦਾ ਲੁੱਟ ਮੱਚੀ ਹੋਈ ਹੈ। ਅਖੌਤੀ ਸਾਧ ਸੰਤ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਲੁੱਟੀ ਜਾ ਰਹੇ ਹਨ।
ਜਿਨ•ਾਂ ਦੀ ਘਰੇ ਕੋਈ ਬਾਤ ਨਹੀਂ ਪੁੱਛਦਾ। ਉਹ ਲੰਮੇ-ਲੰਮੇ ਚੌਲੇ ਪਾ ਕੇ ਆਪਣੇ ਨਾਲ ਦੋ-ਚਾਰ ਲੁੱਚੇ-ਲੰਡੇ ਕਰਕੇ ਇਕੱਠੇ ਕੋਈ ਡੇਰਾ ਬਣਾ ਕੇ ਬੈਠ ਜਾਂਦੇ ਹਨ ਹੋਰ ਵੀ ਕਈ ਵਿਹਲੜ ਆ ਜਾਂਦੇ ਬਾਬਿਆਂ ਦਾ ਸਾਥ ਦੇਣ ਵਾਸਤੇ ਇਹ ਸੋਚ ਕੇ ਖਬਰੈ ਬਾਬਿਆਂ ਦਾ ਠੱਗ-ਠਗਾ ਚੱਲ ਹੀ ਪਏ ਤੇ ਅਸੀਂ ਵੀ ‘ਵਗਦੀ ਗੰਗਾ ਵਿਚ ਚੁੱਭੀ ਮਾਰ ਹੀ ਲਵਾਂਗੇ।’ ਅਜਿਹੇ ਲੋਕ ਗਰੀਬ ਤੇ ਬੇਵੱਸ ਜਨਤਾ ਨੂੰ ਬੇਰਹਿਮੀ ਨਾਲ ਲੁੱਟਦੇ ਹਨ। ਮਾਇਆ ਦੀ ਖਾਤਰ ਕਈ ਹੱਥਕੰਡੇ ਵਰਤਦੇ ਹਨ। ਉਹ ਸੰਤ ਨਹੀਂ ਜਿਹੜੇ ਘਰ-ਘਰ ਮੰਗਦੇ ਫਿਰਨ। ਸੇਵਾ, ਲੰਗਰ ਤੇ ਪਾਠਾਂ ਦੇ ਨਾਮ ਤੇ ਮਾਇਆ ਬਟੋਰਨ। ਮਾਇਆ ਨਾ ਮਿਲਣ ਤੇ ਗੁੱਸੇ ਵਿਚ ਆ ਜਾਣ ਤੇ ਸਰਾਪ ਦੇ ਦੇਣ। ਅਜਿਹੇ ਕਲਯੁਗੀ ਬਾਬੇ ਸੰਤ ਨਹੀਂ ਸੰਤ ਦੇ ਭੇਸ ਵਿਚ ਲੁਟੇਰੇ ਹਨ।
ਪਿਛਲੇ ਸਾਲਾਂ ਵਿਚ ਇਕ ਘਟਨਾ ਸੁਨਣ ਨੂੰ ਮਿਲੀ ਸੀ ਕਿ ਕਿ ਨਵ-ਵਿਵਾਹਿਤ ਜੋੜਾ ਰਾਤ ਨੂੰ ਮੋਟਰ ਸਾਈਕਲ ਤੇ ਜਾ ਰਿਹਾ ਸੀ। ਰਸਤੇ ਵਿਚ ਉਨ•ਾਂ ਦਾ ਮੋਟਰ ਸਾਈਕਲ ਖਰਾਬ ਹੋ ਗਿਆ। ਉਹ ਹੌਲੀ-ਹੌਲੀ ਤੁਰੇ ਆਏ। ਤੁਰਦੇ-ਤੁਰਦੇ ਉਹ ਦਰਿਆ ਦੇ ਪੁੱਲ ਤੇ ਪਹੁੰਚ ਗਏ। ਜਿਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਜੋੜੇ ਨੇ ਪੁਲਿਸ ਨੂੰ ਮੱਦਦ ਕਰਨ ਲਈ ਕਿਹਾ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਤੁਸੀਂ ਮੋਟਰ ਸਾਈਕਲ ਇਥੇ ਖੜ•ਾ ਕਰ ਦਿਉ ਤੇ ਉਹ ਦਰਿਆ ਦੇ ਕੰਢੇ ਤੇ ਡੇਰਾ ਹੈ ਤੁਸੀਂ ਉਥੇ ਜਾ ਕੇ ਰਾਤ ਕੱਟ ਲਵੋ। ਉਹ ਜੋੜਾ (ਪਤੀ-ਪਤਨੀ) ਮੋਟਰ ਸਾਈਕਲ ਉਥੇ ਖੜ•ਾ ਕਰਕੇ ਉਸ ਡੇਰੇ ਵਿਚ ਚਲੇ ਗਏ। ਉਥੇ ਜਾ ਕੇ ਉਨ•ਾਂ ਨੇ ਰਾਤ ਕੱਟਣ ਲਈ ਬੇਨਤੀ ਕੀਤੀ ਤਾਂ ਉਸ ਡੇਰੇ ਦਾ ਮਹੰਤ ਕਹਿਣ ਲੱਗਾ ਕਿ ਅਸੀਂ ਤੁਹਾਨੂੰ ਦੋਹਾਂ ਨੂੰ ਇਕ ਕਮਰੇ ਵਿਚ ਨਹੀਂ ਪਾ ਸਕਦੇ। ਤੁਹਾਨੂੰ ਅਲੱਗ-ਅਲੱਗ ਕਮਰਿਆਂ ਵਿਚ ਪੈਣਾ ਪਵੇਗਾ। ਉਸ ਜੋੜੇ ਦੇ ਮਨ ਵਿਚ ਡੇਰੇ ਪ੍ਰਤੀ ਸ਼ਰਧਾ ਹੋਣ ਕਰਕੇ ਉਹ ਵੱਖ-ਵੱਖ ਕਮਰਿਆਂ ਵਿਚ ਪੈਣ ਲਈ ਮੰਨ ਗਏ। ਉਨ•ਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹੀ ਘਟਨਾ ਵਾਪਰ ਜਾਵੇਗੀ। ਰਾਤ ਨੂੰ ਡੇਰੇ ਦੇ ਮਹੰਤ ਨੇ ਉਸ ਨਵ-ਵਿਵਾਹਿਤਾ ਕੁੜੀ ਤੇ ਹਮਲਾ ਕਰ ਦਿੱਤਾ। ਉਸ ਦੇ ਕੀਮਤੀ ਗਹਿਣੇ ਉਤਾਰ ਲਏ, ਉਸ ਨਾਲ ਬਦਤਮੀਜੀ ਕੀਤੀ ਤੇ ਉਸ ਨੂੰ ਮਾਰ ਕੇ ਦਰਿਆ ਵਿਚ ਰੋੜ ਦਿੱਤਾ। ਬਾਅਦ ਵਿਚ ਉਸ ਦੇ ਪਤੀ (ਉਸ ਨੌਜੁਵਾਨ) ਨੂੰ ਵੀ ਮਾਰ ਕੇ ਦਰਿਆ ਵਿਚ ਸੁੱਟ ਦਿੱਤਾ। ਉਸ ਨੌਜੁਆਨ ਕੋਲ ਮੋਬਾਇਲ ਸੀ ਉਸ ਨੇ ਰਾਤ ਨੂੰ ਪੈਣ ਲੱਗੇ ਆਪਣੇ ਘਰ ਫ਼ੋਨ ਕਰ ਦਿੱਤਾ ਸੀ ਕਿ ਅਸੀਂ ਫਲਾਨੇ ਡੇਰੇ ਵਿਚ ਰਾਤ ਕੱਟ ਰਹੇ ਹਾਂ। ਦੂਸਰੇ ਦਿਨ ਜਦ ਉਹ ਘਰ ਨਾ ਪਹੁੰਚੇ ਤਾਂ ਉਨ•ਾਂ ਦੇ ਘਰਦਿਆਂ ਨੇ ਪੜਤਾਲ ਕੀਤੀ। ਉਨ•ਾਂ ਨੇ ਡੇਰੇ ਵਿਚ ਆ ਕੇ ਮਹੰਤ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਇਥੇ ਆਏ ਹੀ ਨਹੀਂ। ਬਾਅਦ ਵਿਚ ਪੁਲਿਸ ਤੱਕ ਪਹੁੰਚੇ ਤਾਂ ਪੁਲਿਸ ਨੇ ਦੱਸਿਆ ਕਿ ਉਨ•ਾਂ ਦਾ ਮੋਟਰ ਸਾਈਕਲ ਤਾਂ ਇਥੇ ਖੜ•ਾ ਹੈ ਉਹ ਉਸ ਡੇਰੇ ਵਿਚ ਗਏ ਸਨ ਪਰ ਵਾਪਿਸ ਨਹੀਂ ਆਏ। ਜਦ ਪੁਲਿਸ ਨੇ ਡੇਰੇ ਵਿਚ ਜਾ ਕੇ ਉਸ ਮਹੰਤ ਦਾ ਕੁਟਾਪਾ ਚਾੜਿ•ਆ ਤਾਂ ਉਹ ਮੰਨ ਗਿਆ ਕਿ…। ਪਤਾ ਨਹੀਂ ਇਹ ਘਟਨਾ ਅਸਲੀਅਤ ਜਾਂ ਅਫਵਾ ਜੇਕਰ ਅਸਲੀਅਤ ਸੀ ਤਾਂ ਅਜਿਹੇ ਡੇਰਿਆਂ ਦੇ ਮਹੰਤਾਂ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ…? ਅਜਿਹੇ ਮਹੰਤਾਂ ਨੂੰ ਚੁਰਾਹੇ ਵਿਚ ਪੁੱਠਾ ਲਮਕਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ।
ਅੱਜ ਪੜਤਾਲ ਕਰੀਏ ਤਾਂ 100 ਵਿਚੋਂ 90 ਸੰਤ ਬਾਬੇ ਅਜਿਹੇ ਹੀ ਨਜ਼ਰ ਆਉਣਗੇ। ਅਜਿਹੇ ਕਲਯੁਗੀ ਬਾਬਿਆਂ ਕਾਰਨ ਸਿੱਖ ਧਰਮ ਗਿਰਾਵਟ ਵੱਲ ਜਾ ਰਿਹਾ ਹੈ। ਅਜਿਹੇ ਅਖੌਤੀ ਬਾਬੇ, ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਨਾਮ ਬਦਨਾਮ ਕਰ ਰਹੇ ਹਨ।
ਨੌਜਵਾਨ ਲੜਕੀਆਂ ਦਾ ਡੇਰੇ ਦੇ ਮਹੰਤ ਵਲੋਂ ਸਰੀਰਕ ਸੋਸ਼ਨ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਅਜਿਹੀਆਂ ਖ਼ਬਰਾਂ ਤਾਂ ਆਮ ਹੀ ਅਖ਼ਬਾਰਾਂ ਤੇ ਮੈਗਜ਼ੀਨ ਵਿਚ ਪੜ•ੀਆਂ ਜਾ ਸਕਦੀਆਂ ਹਨ। ਗੁਰਦੁਆਰਿਆਂ, ਮੰਦਰਾਂ, ਮਠਾਂ, ਅਖਾੜਿਆਂ, ਆਸ਼ਰਮਾਂ ਤੇ ਡੇਰਿਆਂ ਵਿਚ ਗੱਦੀ ਦੇ ਲਾਲਚ ਵਿਚ ਕਤਲ ਹੋ ਜਾਣੇ ਤਾਂ ਨਿਤ-ਪ੍ਰਤੀ ਦੀਆਂ ਘਟਨਾਵਾਂ ਹਨ। ਸਭ ਪਾਸੇ ਚੌਧਰ ਦਾ ਚੱਕਰ ਹੈ ਤੇ ਚੌਧਰ ਹੈ ਪੈਸੇ ਲਈ। ਪੈਸੇ ਲਈ ਸਭ ਕੁਝ ਹੋ ਰਿਹਾ ਹੈ ‘ਪੈਸੇ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ’।
ਧਰਮ ਵਿਚ ਇੰਨੀ ਗਿਰਾਵਟ ਆ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਧਰਮ ਦਾ ਸਹੀ ਰਸਤਾ ਵਿਖਾਉਣ ਵਾਲੇ ਮਹਾਂਪੁਰਸ਼ ਬਹੁਤ ਘੱਟ ਹਨ ਬਹੁਤ ਸਾਰੇ ਤਾਂ ਵਿਹਲੜ ਹੀ ਚੋਲੇ ਪਾ ਕੇ ਬੈਠ ਗਏ ਹਨ। ਲੱਖਾ ਅਜਿਹੇ ਅਗਿਆਨੀ ਮਨੁੱਖ ਹਨ ਜਿਨ•ਾਂ ਨੂੰ ਧਰਮ ਦਾ ਓ, ਅ ਵੀ ਨਹੀਂ ਆਉਂਦਾ। ਉਹ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਜਿਨ•ਾਂ ਕੋਲ ਆਪਣੇ ਕੋਲ ਕੁਝ ਨਹੀਂ ਉਹ ਕਿਸੇ ਨੂੰ ਕੀ ਦੇ ਸਕਦੇ ਹਨ। ਅਜਿਹੇ ਘਟੀਆ ਲੋਕ, ਕਾਲੇ ਕਾਰਨਾਮੇ ਕਰਕੇ ਸਹੀ ਮਹਾਂਪੁਰਸ਼ਾਂ ਤੇ ਪੀਰਾਂ, ਫਕੀਰਾਂ ਦਾ ਨਾਮ ਮਿੱਟੀ ਵਿਚ ਮਿਲਾ ਰਹੇ ਹਨ। ਇਸੇ ਕਾਰਨ ਦਿਨੋਂ-ਦਿਨ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅਜਿਹੇ ਕਾਲੇ ਕਾਰਨਾਮੇ ਕਰਨ ਵਾਲੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਗਿਰੇਵਾਨ ਤੇ ਕੋਈ ਹੱਥ ਵੀ ਨਹੀਂ ਪਾ ਸਕਦਾ। ਕਿਉਂਕਿ ਕੁਝ ਵੀ ਰੂੜੀਵਾਦੀ ਸੋਚ ਦੇ ਧਾਰਨੀ ਲੋਕਾਂ ਵਿਚ ਇਨ•ਾਂ ਦਾ ਚੰਗਾ ਮਾਨ-ਸਨਮਾਨ ਹੁੰਦਾ ਹੈ ਤੇ ਉਹ ਧਰਮ ਦੇ ਨਾਂ ਤੇ ਬਹੁਤ ਛੇਤੀ ਭੜਕ ਉੱਠਦੇ ਹਨ। ਦੂਸਰਾ ਸਮੇਂ ਦੀਆਂ ਸਰਕਾਰਾਂ ਵੀ ਇਨ•ਾਂ ਨਾਲ ਚੰਗਾ ਲਗਾਉ ਰੱਖਦੀਆਂ ਹਨ ਕਿਉਂਕਿ ਉਨ•ਾਂ ਨੂੰ ਆਪਣੀਆਂ ਵੋਟਾਂ ਨਾਲ ਮਤਲਬ ਹੁੰਦਾ ਹੈ। ਤੀਸਰਾ ਇਨ•ਾਂ ਕੋਲ ਚੜ•ਾਵੇ ਇੰਨੇ ਚੜ•ਦੇ ਹਨ ਜਿਸ ਨਾਲ ਇਹ ਕੁਝ ਵੀ ਕਰ ਸਕਦੇ ਹਨ। ਜੇਕਰ ਕੋਈ ਇਨ•ਾਂ ਦੇ ਖਿਲਾਫ਼ ਬੋਲਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਬਾਕੀ ਨਾਲ ਦੇ ਖੜ•ੇ ਤਮਾਸ਼ਾ ਦੇਖੀ ਜਾਂਦੇ ਹਨ।
ਧਰਮ ਨੂੰ ਲੋਕ ਆਪਣੇ ਸੁਆਰਥ ਲਈ ਵਰਤਨ ਲੱਗ ਪਏ ਹਨ। ਜਿਥੇ ਵੀ ਕਿਸੇ ਜ਼ਮੀਨ-ਜਾਇਦਾਦਾਂ ਦਾ ਝਗੜਾ ਹੋਵੇ ਉਥੇ ਨਿਸ਼ਾਨ ਸਾਹਿਬ ਲਗਾ ਦਿੱਤਾ ਜਾਂਦਾ ਹੈ। ਕੁਝ ਸਮੇਂ ਬਾਅਦ ਨਿਸ਼ਾਨ ਸਾਹਿਬ ਗਾਇਬ ਹੋ ਜਾਂਦਾ ਹੈ। ਕਈ ਥਾਵਾਂ ਤੇ ਗੁਰਦੁਆਰੇ ਬਣਾ ਕੇ ਬਾਅਦ ਵਿਚ ਵੇਚ ਦਿੱਤੇ ਜਾਂਦੇ ਹਨ। ਕਈ ਰੋਲੇ ਵਾਲੀਆਂ ਜਗ•ਾ ਤੇ ਕਿੰਨੇ ਲੰਮੇ ਸਮੇਂ ਤੋਂ ਨਿਸ਼ਾਨ ਸਾਹਿਬ ਗੱਡੇ ਪਏ ਹਨ। ਉਹ ਨਿਸ਼ਾਨ ਸਾਹਿਬ ਵਿੰਗੇ ਟੇਢੇ ਹੋਏ ਪਏ ਹਨ। ਉਨ•ਾਂ ਨੂੰ ਜੰਗਾਲ ਲੱਗ ਚੁੱਕਾ ਹੈ। ਕੋਈ ਇਸ ਦੀ ਸਾਰ ਨਹੀਂ ਲੈਂਦਾ। ਅਜਿਹੇ ਨਿਸ਼ਾਨ ਸਾਹਿਬ ਕਈ ਥਾਈਂ ਲੱਗੇ ਦਿੱਸਦੇ ਹਨ। ਧਰਮ ਦੇ ਪਵਿੱਤਰ ਨਿਸ਼ਾਨ ਦੀ ਕਿੱਡੀ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ ਧਰਮ ਦੀਆਂ ਨਿਸ਼ਾਨੀਆਂ ਨੂੰ ਮਾਣ-ਸਨਮਾਨ ਦੇਣ ਅਤੇ ਇਸ ਦਾ ਧਿਆਨ ਰੱਖਣ ਵੱਲ ਕਿਸੇ ਦਾ ਧਿਆਨ ਨਹੀਂ। ਬੱਸ ਧਰਮ ਦੇ ਨਾਂ ‘ਤੇ ਆਪਣੇ ਬੋਜੇ ਭਰਨ ਵੱਲ ਸਭ ਦਾ ਧਿਆਨ ਹੈ। ਅਜਿਹੇ ਹੀ ਕਾਰਨ ਧਰਮ ਨੂੰ ਗਿਰਾਵਟ ਵੱਲ ਲਿਜਾ ਰਹੇ ਹਨ।
ਲੋਕ ਫਿਰ ਵੀ ਨਹੀਂ ਸਮਝਦੇ। ਅੱਖਾਂ ਮੀਚ ਕੇ ਅਜਿਹੇ ਸਥਾਨਾਂ ਤੇ ਚੜ•ਾਵੇ ਚੜ•ਾਈ ਜਾਂਦੇ ਹਨ। ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਡੇਰੇ ਦੇ ਨਾਮ ਕਰਵਾਈ ਜਾਂਦੇ ਹਨ। ਇਹ ਵੀ ਨਹੀਂ ਸੋਚਦੇ ਕਿ ਇਹ ਪੈਸਾ ਕਿੱਥੇ ਲੱਗ ਰਿਹਾ ਹੈ, ਕਿਤੇ ਮੁਕਤੀ ਪ੍ਰਾਪਤ ਕਰਨ ਲਈ ਦਾਨ ਦਿੱਤਾ ਪੈਸਾ ਗਲਤ ਪਾਸੇ ਤਾਂ ਇਸਤੇਮਾਲ ਨਹੀਂ ਹੋ ਰਿਹਾ ਹੈ?
ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਧਰਮ ਦੀ ਆਨ-ਸ਼ਾਨ ਬਰਕਰਾਰ ਰੱਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਪਰ ਅੱਜ ਕੁਝ ਧਰਮ ਦੇ ਠੇਕੇਦਾਰ ਆਪਣੀ ਆਨ-ਸ਼ਾਨ ਬਰਕਰਾਰ ਰੱਖਣ ਲਈ ਧਰਮ ਹੀ ਵਾਰੀ ਜਾ ਰਹੇ ਹਨ। ਅਸੀਂ ਆਪਣੇ ਗੁਰੂਆਂ-ਪੀਰਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਤਾਰਿਆ? ਅਸੀਂ ਤਾਂ ਉਨ•ਾਂ ਦੀਆਂ ਕੁਰਬਾਨੀਆਂ ਦਾ ਵਿਆਜ ਵੀ ਨਹੀਂ ਤਾਰ ਰਹੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਗਏ ਸਨ ਤੇ ‘ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦੇ ਗਏ ਸਨ। ਅਸੀਂ ਉਨ•ਾਂ ਦੀ ਸੱਚੀ ਸਿੱਖਿਆ ਨੂੰ ਭੁਲਾ ਕੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਮਗਰ ਭੱਜੇ ਫਿਰਦੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਅਦ ਵਿਚ ਮੱਥਾ ਟੇਕਦੇ ਹਾਂ ਪਹਿਲਾਂ ਅਖੌਤੀ ਸਾਧਾਂ ਸੰਤਾਂ ਦੇ ਚਰਨਾਂ ਵਿਚ ਜਾ ਡਿੱਗਦੇ ਹਾਂ।
‘ਗੁਰੂ ਬਿਨਾਂ ਗਤ ਨਹੀਂ’ ਵਰਗੇ ਅਖਾਣ ਨੂੰ ਵੀ ਠੁਕਰਾਇਆ ਨਹੀਂ ਜਾ ਸਕਦਾ। ਪਰ ਗੁਰੂ ਧਾਰਨ ਕਰਨ ਤੋਂ ਪਹਿਲਾਂ ਇਨੀ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਅਜਿਹੇ ਗੁਰੂ ਦੇ ਚਰਨੀ ਲੱਗਿਆ ਜਾਵੇ ਜਿਹੜਾ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ। ਸਹੀ ਸੰਤ, ਮਹਾਂਪੁਰਖ ਗੱਡੀਆਂ ਵਿਚ ਨਹੀਂ ਘੁੰਮਦੇ, ਮਹਿਲਾ ਵਿਚ ਨਹੀਂ ਰਹਿੰਦੇ, ਬਾਡੀਗਾਰਡ ਨਹੀਂ ਰੱਖਦੇ। ਸਹੀ ਸੰਤ ਉਹੀ ਹਨ ਜਿਨ•ਾਂ ਨੇ ਆਪਣਾ ਆਪ ਵਾਰ ਦਿੱਤਾ ਗਰੀਬਾਂ, ਬੇਸਹਾਰਾ ਤੇ ਲੋੜਵੰਦਾਂ ਲਈ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਕਲੇਰਾ ਵਾਲੇ, ਜਿਹੜੇ ਕੁੱਲੀ ਵਿਚ ਰਹਿੰਦੇ ਸਨ ਤੇ ਜਾਣ ਲੱਗੇ ਆਪਣੀ ਕੁੱਲੀ ਵੀ ਢਾਅ ਜਾਂਦੇ ਸਨ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ ਜਿਨ•ਾਂ ਨੇ ਆਪਣੀ ਸਾਰੀ ਜ਼ਮੀਨ-ਜਾਇਦਾਦ ਲੋਕ ਸੇਵਾ ਵਿਚ ਲਗਾ ਦਿੱਤੀ। ਸੰਤ ਦਾ ਦਰਜਾ ਦੇਣਾ ਚਾਹੀਦਾ ਸੀ ਭਗਤ ਪੂਰਨ ਸਿੰਘ ਜੀ ਨੂੰ ਜਿਨ•ਾਂ ਨੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਪਰ ਉਨ•ਾਂ ਨੂੰ ਕਿਸੇ ਨੇ ਸੰਤ ਹੋਣ ਦਾ ਮਾਣ ਨਹੀਂ ਦਿੱਤਾ। ਸੰਤ ਕਹਾਉਣ ਦੇ ਹੱਕਦਾਰ ਹਨ। ਉਹ ਸੰਤ ਜਿਹੜੇ ਸਮਾਜ ਸੇਵਾ ਰਾਹੀਂ ਲੋਕਾਂ ਦਾ ਭਲਾ ਕਰਦੇ ਹਨ। ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ•ਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹਨ, ਟੂਰਨਾਮੈਂਟ ਕਰਵਾਉਂਦੇ ਹਨ, ਗਰੀਬਾਂ, ਬੇਸਹਾਰਾਂ ਨੂੰ ਰਾਸ਼ਨ ਆਦਿ ਦੇ ਕੇ ਉਨ•ਾਂ ਲਈ ਸਹਾਰਾ ਬਣਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ। ਸੰਤ ਹੋਣ ਦਾ ਫਰਜ਼ ਨਿਭਾਉਂਦੇ ਹਨ। ਜ਼ਰੂਰਤਮੰਦਾਂ ਦੇ ਕੰਮ ਆਉਂਦੇ ਸਨ। ਸੰਤ ਉਹੀ ਜਿਹੜੇ ਸਭ ਦਾ ਭਲਾ ਸੋਚਣ।
!!! !!! !!!
ਵਿਦੇਸ਼ੀ ਵਿਆਹ ਵਪਾਰ
ਵਿਆਹ ਇੱਕ ਪਵਿੱਤਰ ਬੰਧਣ ਮੰਨਿਆ ਜਾਂਦਾ ਸੀ। ਪਰ ਹੁਣ ਤਾਂ ਵਿਆਹ ਇਕ ਵਪਾਰ ਬਣ ਕੇ ਰਹਿ ਗਿਆ ਹੈ ਖਾਸ ਕਰਕੇ ਵਿਦੇਸ਼ੀ ਵਿਆਹ। ਵਿਦੇਸੀ ਵਿਆਹ ਤਾਂ ਪੱਕੇ ਤੌਰ ‘ੇ ਹੀ ਦੋ ਪ੍ਰਕਾਰ ਦੇ ਹੋ ਗਏ ਹਨ ਅਸਲੀ ਵਿਆਹ ਤੇ ਨਕਲੀ ਵਿਆਹ। ਵਿਦੇਸ਼ ਤੋਂ ਆਇਆ ਮੁੰਡਾ ਜਾਂ ਕੁੜੀ ਜਦ ਇੰਡੀਆ ਵਿਚ ਆ ਕੇ ਵਿਆਹ ਕਰਵਾਉਂਦਾ ਹੈ ਤਾਂ ਹਰੇਕ ਦੀ ਜ਼ੁਬਾਨ ਤੇ ਇਹੀ ਗੱਲ ਹੁੰਦੀ ਹੈ ਕਿ ਵਿਆਹ ਅਸਲੀ ਹੈ ਜਾਂ ਨਕਲੀ। ਵੈਸੇ ਤਾਂ ਪੰਜਾਬੀ ਵਿਦੇਸ਼ ਜਾਣ ਲਈ ਕਈ ਤਰ•ਾਂ ਦੇ ਪਾਪੜ ਵੇਲ ਰਹੇ ਹਨ ਪਰ ਉਨ•ਾਂ ਨੂੰ ਪਤਾ ਹੈ ਕਿ ਵਿਆਹ ਦੇ ਜ਼ਰੀਏ ਇਹ ਜਲਦੀ ਤੇ ਸੋਖੇ ਤਰੀਕੇ ਜਹਾਜੇ ਚੜ ਸਕਦੇ ਹਨ। ਇਸੇ ਕਰਕੇ ਹੀ ਵਿਆਹ ਵਪਾਰ ਬਹੁਤ ਜ਼ਿਆਦਾ ਵਧ-ਫੁੱਲ ਰਿਹਾ ਹੈ।
ਵਿਦੇਸੀ ਵਿਆਹ ਵਪਾਰ ਵਿਚ ਸਭ ਤੋਂ ਪਹਿਲਾਂ ਆਉਂਦੇ ਹਨ ਮੈਰਿਜ ਬਿਊਰੋ ਵਾਲੇ। ਮੈਰਿਜ ਬਿਊਰੋ ਵਾਲਿਆਂ ਨੇ ਬਾਹਰ ਜਾਣ ਦੇ ਚਾਹਵਾਨ ਸੱਜਣਾਂ ਨੂੰ ਲੁੱਟਣ ਦੇ ਕਈ ਤਰੀਕੇ ਬਣਾਏ ਹੋਏ ਹਨ। ਅਖਬਾਰ ਵਿਚਲੇ ਕਲਾਸੀਫਾਈਡ ਇਸ਼ਤਿਹਾਰ ਤਾਂ ਵਿਆਹ ਸ਼ਾਦੀ ਦੇ ਇਸ਼ਤਿਹਾਰਾਂ ਨਾਲ ਹੀ ਭਰੇ ਹੁੰਦੇ ਹਨ। ਕਈ ਅਖ਼ਬਾਰਾਂ ਨੇ ਤਾਂ ਵਿਆਹ ਸ਼ਾਦੀ ਦੇ ਕਲਾਸੀਫਾਈਡ ਇਸ਼ਤਿਹਾਰਾਂ ਲਈ ਵੱਖਰੇ ਪੰਨੇ ਪ੍ਰਕਾਸਿਤ ਕੀਤੇ ਹੁੰਦੇ ਹਨ। ਇਸ਼ਤਿਹਾਰ ਵਿੱਚ ਲਿਖਿਆ ਹੁੰਦਾ ਹੈ ਮਿਹਨਤੀ ਲੜਕੇ/ਲੜਕੀ ਦੀ ਜ਼ਰੂਰਤ। ਜਾਤੀ ਬੰਧਣ ਕੋਈ ਨਹੀਂ। ਵਿਦੇਸ਼ ਦੀ ਜਲਦੀ ਵਾਪਸੀ ਹੈ ਇਸ ਲਈ ਵਿਆਹ ਜਲਦੀ। ਹਰੇਕ ਜਾਤੀ ਦਾ ਇਨਸਾਨ ਇਹੀ ਸੋਚਦਾ ਹੈ ਕਿ ਮੈਂ ਬਹੁਤ ਮਿਹਨਤੀ ਹਾਂ ਤੇ ਜਾਤੀ ਦਾ ਕੋਈ ਬੰਧਣ ਨਹੀਂ ਹੈ ਕੀ ਪਤਾ ਮੇਰੀ ਕਿਸਮਤ ਚਮਕ ਪਵੇ। ਇਹ ਸੋਚ ਕੇ ਉਹ ਫ਼ੋਨ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਕਿੰਨਾ ਚਿਰ ਤਾਂ ਫ਼ੋਨ ਮਿਲਦਾ ਨਹੀਂ। ਮਿਲਦਾ ਇਸ ਲਈ ਨਹੀਂ ਕਿਉਂਕਿ ਇਸ਼ਤਿਹਾਰ ਦੇਣ ਵਾਲੇ ਨੇ ਇਹ ਸ਼ੋਅ ਕਰਨਾ ਹੁੰਦਾ ਹੈ ਕਿ ਉਹ ਬਹੁਤ ਬਿਜੀ ਆਦਮੀ ਹੈ। ‘ਮਹਿਕ ਵਤਨ ਦੀ’ ਦੇ ਪ੍ਰਤੀਨਿਧਾਂ ਅਨੁਸਾਰ ਕਈ ਮੈਰਿਜ ਬਿਊਰੋ ਵਾਲੇ ਲੈਂਡ ਲਾਈਨ ਸੈੱਟ ਦਾ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦੇ ਹਨ ਜਾਂ ਆਪਣਾ ਮੋਬਾਇਲ ਕਸਟਮਰ ਕੇਅਰ ਤੇ ਮਿਲਾਕੇ ਰੱਖ ਦਿੰਦੇ ਹਨ।…. ਜਦ ਕਿੰਨਾ ਚਿਰ ਟੱਕਰਾਂ ਮਾਰਨ ਤੋਂ ਬਾਅਦ ਫੋਨ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ ਮੈਰਿਜ ਬਿਊਰੋ ਵਾਲੇ ਦਾ ਹੈ। ਫੇਰ ਮੈਰਿਜ ਬਿਊਰੋ ਵਾਲੇ ਆਪਣੇ-ਆਪਣੇ ਢੰਗ ਨਾਲ ਆਪਣੇ ਅਨੁਸਾਰ ਫੀਸ ਰੱਖੀ ਹੁੰਦੀ ਹੈ। ਮੈਰਿਜ ਬਿਊਰੋ ਵਾਲਾ ਥੋੜੇ ਬਹੁਤੇ ਪੈਸਿਆਂ ਦੀ ਮੰਗ ਕਰਦਾ ਹੈ ਨਾਲ ਹੀ ਮੁੰਡੇ/ਕੁੜੀ ਦੀ ਫੋਟੋ ਤੇ ਬਾਇਉ ਡਾਟਾ ਮੰਗਵਾ ਲੈਂਦਾ ਹੈ। ਬਹੁਤ ਸਾਰੇ ਬਾਹਰ ਜਾਣ ਦੇ ਚਾਹਵਾਨ ਸੱਜਣ ਉਨ•ਾਂ ਦੀਆਂ ਚਾਲਾਂ ਵਿਚ ਆ ਜਾਂਦੇ ਹਨ।
ਸਾਡੀ ਨਿਗ•ਾ ਵਿਚ ਇਕ ਅਜਿਹਾ ਮੈਰਿਜ ਬਿਊਰੋ ਵਾਲਾ ਹੈ ਜਿਹੜਾ ਥੋੜੇ ਚਿਰ ਬਾਅਦ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦਾ ਹੈ ਕਿ ਵਿਦੇਸ਼ ਤੋਂ ਆਏ ਭੈਣ-ਭਰਾ ਲਈ ਮਿਹਨਤੀ ਅਤੇ ਪੜ•ੇ ਲਿਖੇ ਮੁੰਡੇ ਤੇ ਕੁੜੀ ਦੀ ਜ਼ਰੂਰਤ ਹੈ। ਜਦ ਉਸ ਨਾਲ ਸੰਪਰਕ ਕਰੀਏ ਤਾਂ ਉਹ ਆਖਦਾ ਹੈ ਕਿ 2500 ਰੁਪਏ ਜਮਾਂ ਕਰਵਾ ਦਿਉ। ਜੇਕਰ ਤੁਹਾਡੀ ਗੱਲ ਸਿਰੇ ਚੜ ਗਈ ਤਾਂ 11,000 ਰੁਪਏ ਹੋਰ ਲਵਾਂਗੇ ਨਹੀਂ ਤਾਂ ਇਸ 2500 ਵਿਚੋਂ ਆਪਣਾ ਖਰਚਾ ਕੱਟ ਕੇ ਬਾਕੀ ਤੁਹਾਨੂੰ ਵਾਪਿਸ ਕਰ ਦਿਆਂਗੇ। ਸੰਪਰਕ ਕਰਨ ਵਾਲਾ ਹਰੇਕ ਸੱਜਣ ਇਹੀ ਸੋਚਦਾ ਹੈ ਚਲੋ ਦੋ-ਢਾਈ ਸੌ ਰੁਪਏ ਹੀ ਆ। ਜੇਕਰ ਗੱਲ ਸਿਰੇ ਚੜ ਗਈ ਤਾਂ ਫਾਈਦਾ ਹੀ ਫਾਈਦਾ। ਇਹ ਸੋਚ ਕੇ ਉਹ 2500 ਰੁਪਏ ਮੈਰਿਜ ਬਿਊਰੋ ਵਾਲੇ ਨੂੰ ਦੇ ਦਿੰਦਾ ਹੈ ਮੈਰਿਜ ਬਿਊਰੋ ਵਾਲਾ ਸੰਪਰਕ ਕਰਨ ਵਾਲੇ ਸੱਜਣਾਂ ਹਫਤਾ ਕੁ ਲਾਰਿਆਂ-ਲੱਪਿਆਂ ਵਿਚ ਰੱਖਦਾ ਹੈ ਤੇ ਫੇਰ ਆਖ ਦਿੰਦਾ ਹੈ ਬਈ.. ਉਨ•ਾਂ ਦੀ ਗੱਲ ਕਿਤੇ ਹੋਰ ਸੈੱਟ ਹੋ ਗਈ ਹੈ ਤੁਸੀਂ ਆ ਕੇ ਆਪਣੇ ਪੈਸੇ ਵਾਪਸ ਲੈ ਜਾਉ।
ਪੈਸੇ ਵਾਪਸ ਲੈਣ ਆਏ ਸੱਜਣਾਂ ਨੂੰ ਉਹ ਮੈਰਿਜ ਬਿਊਰੋ ਵਾਲਾ ਆਖਦਾ ਹੈ, ”ਮੈਂ ਥੋਡੀ ਖਾਤਰ ਬਹੁਤ ਭੱਜ-ਨੱਠ ਕੀਤੀ ਹੈ। ਚਾਰ-ਪੰਜ ਵਾਰ ਮੈਂ ਉਨ•ਾਂ ਦੇ ਘਰੇ ਗੇੜੇ ਮਾਰੇ ਹਨ ਪਰ ਥੋਡੇ ਕਰਮਾਂ ਵਿਚ ਨਹੀਂ ਸੀ। ਤੁਹਾਡੇ ਤੇ ਪੈਸੇ ਤਾਂ ਬਾਹਲੇ ਖਰਚ ਹੋ ਗਏ ਹਨ ਚਲੋ ਮੈਂ ਹਜ਼ਾਰ ਕੁ ਰੁਪਏ ਕੱਟ ਲੈਨਾ। ਆਹ ਤੁਸੀਂ ਬਾਕੀ ਦਾ 1500 ਵਾਪਸ ਲੈ ਜਾਉ। ਤੁਹਾਨੂੰ ਕਿਸੇ ਹੋਰ ਤਰੀਕੇ ਬਾਹਰ ਕੱਢ ਦਿਆਂਗੇ।” ਮੈਰਿਜ ਬਿਊਰੋ ਵਾਲਾ ਖੁਸ਼ ਹੈ ਕਿ ਉਸ ਨੂੰ ਬੈਠੇ ਬਿਠਾਏ ਨੂੰ ਇਕ-ਇਕ ਬੰਦੇ ਕੋਲੇ ਹਜ਼ਾਰ ਰੁਪਇਆ ਆ ਰਿਹਾ ਹੈ। ਸੰਪਰਕ ਕਰਨ ਵਾਲੇ ਸੱਜਣ ਖੁਸ਼ ਹਨ ਕਿ ਉਨ•ਾਂ 1500 ਰੁਪਏ ਮੈਰਿਜ ਬਿਊਰੋ ਵਾਲੇ ਨੇ ਵਾਪਸ ਕਰ ਦਿੱਤੇ ਤੇ ਮੈਰਿਜ ਬਿਊਰੋ ਵਾਲੇ ਦੇ ਅਗਾਂਹ ਵਾਸਤੇ ਗਾਹਕ ਪੱਕੇ ਹੋ ਗਏ। ਉਨ•ਾਂ ਵਿਚਾਰਿਆਂ ਨੂੰ ਕੀ ਪਤਾ ਕੇ ਬਾਹਰੋਂ ਤਾਂ ਕੋਈ ਆਇਆ ਹੀ ਨਹੀਂ ਤੇ ਉਨ•ਾਂ ਵਰਗੇ ਹਜ਼ਾਰਾਂ ਹੀ ਹਨ ਜਿਨ•ਾਂ ਨੂੰ ਇਸ ਮੈਰਿਜ ਬਿਊਰੋ ਵਾਲੇ ਨੇ ਗੇੜੇ ਮਾਰੇ ਤੇ ਖਰਚਾ ਕੀਤਾ ਕਹਿ ਕੇ ਹਜ਼ਾਰ -ਹਜ਼ਾਰ ਰੁਪਏ ਵਟੋਰ ਲਏ ਹਨ। ਬਹੁਤ ਸਾਰੇ ਮੈਰਿਜ ਬਿਊਰੋ ਵਾਲੇ ਇਸ ਤਰ•ਾਂ ਦੇ ਵਿਦੇਸ਼ੀ ਵਿਆਹ ਵਪਾਰ ਕਰੀ ਜਾਂਦੇ ਹਨ।
ਅੱਗੇ ਗੱਲ ਆਉਂਦੀ ਹੈ ਉਨ•ਾਂ ਵੱਡੇ ਵਪਾਰੀਆਂ ਦੀ ਜਿਹੜੇ ਸੱਚੀ ਵਿਦੇਸ਼ਾਂ ਵਿਚੋਂ ਆਉਂਦੇ ਹਨ। ਕੈਨੇਡਾ-ਅਮਰੀਕਾ ਤੋਂ ਆਏ ਵੱਡੇ ਵਪਾਰੀ ਜਿਨਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਹਨ। ਉਹ ਆਪਣੇ ਮੁੰਡੇ/ਕੁੜੀ ਦੀ ਬੋਲੀ ਲਾਉਂਦੇ ਹਨ ਜਿਹੜੀ 10 ਕੁ ਲੱਖ ਤੋਂ ਸੁਰੂ ਹੁੰਦੀ ਹੈ। ਜਿਸ ਨੇ ਬੋਲੀ ਜ਼ਿਆਦਾ ਲਗਾ ਦਿੱਤੀ ਉਹ ਬਾਜ਼ੀ ਮਾਰ ਗਿਆ।
ਬਹੁਤੇ ਮੁੰਡੇ ਕੁੜੀਆਂ ਤਾਂ ਨਕਲੀ ਵਿਆਹ ਕਰਵਾਉਣ ਲਈ ਹੀ ਇੰਡੀਆ ਆਉਂਦੇ ਹਨ ਇਧਰੋਂ ਮੋਟੀਆਂ ਰਕਮਾਂ ਲੈ ਕੇ ਇਧਰਲੇ ਮੁੰਡੇ—ਕੁੜੀਆਂ ਨੂੰ ਬਾਹਰ ਲੈ ਜਾਂਦੇ ਹਨ ਤੇ ਉਥੇ ਜਾ ਕੇ ਤਲਾਕ ਦੇ ਦਿੰਦੇ ਹਨ। ਅਜਿਹੇ ਬਹੁਤ ਸਾਰੇ ਕੇਸਾਂ ਵਿਚ ਮੁੰਡੇ/ਕੁੜੀਆਂ ਦੇ ਪਰਿਵਾਰ ਵਾਲੇ ਉਨਾਂ ਦੀ ਇਸ ਸਾਜ਼ਿਸ਼ ਵਿਚ ਸ਼ਾਮਿਲ ਹੁੰਦੇ ਹਨ। ਚਾਹੇ ਇਸ ਵਿਦੇਸੀ ਵਿਆਹ ਵਪਾਰ ਦੇ ਨਤੀਜੇ ਬਹੁਤ ਮਾੜੇ ਨਿਕਲ ਰਹੇ ਹਨ। ਬਹੁਤ ਸਾਰੇ ਘਰਾਂ ਦਾ ਸੁਖ-ਚੈਨ ਬਰਬਾਦ ਹੋ ਗਿਆ ਹੈ ਪਰ ਫਿਰ ਵੀ ਪੰਜਾਬੀ ਇਸ ਵਪਾਰ ਵਿਚ ਧਸੇ ਤੁਰੇ ਜਾ ਰਹੇ ਹਨ।
‘ਕੌਮਾਂਤਰੀ ਪਰਦੇਸੀ’ ਵਿਚ ਛਪੇ ਇਕ ਆਰੀਟਕਲ ਮੁਤਾਬਕ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਰਹਿੰਦੇ ਕਈ ਪੰਜਾਬੀ ਵੀ ਏਨੇ ਲਾਲਚੀ ਹੋ ਗਏ ਹਨ ਕਿ ਉਹ ਵੀ ਰੁਪਈਆਂ ਤੋਂ ਡਾਲਰ ਬਣਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਜਿਹੇ ਲਾਲਚੀ ਕਈ ਜੋੜਿਆਂ ਨੇ ਆਪਣੇ ਘਰ ਹੀ ਪੱਟ ਲਏ। ਕੈਨੇਡਾ ਵਿਚ ਰਹਿੰਦੇ ਇਕ ਜੋੜੇ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਨ•ਾਂ ਦੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਨਵਾਂ ਘਰ ਖਰੀਦਣ ਲਈ ਡਾਲਰ ਇਕੱਠੇ ਕਰਨ ਵਾਸਤੇ ਆਪਣਾ ਤਲਾਕ ਕਰ ਲਿਆ ਪਤਨੀ ਨੇ ਅਮਰੀਕਾ ਵਿਚ ਕੱਚੇ ਰਹਿੰਦੇ ਇੱਕ ਵਿਆਕਤੀ ਨਾਲ ਅਤੇ ਪਤੀ ਨੇ ਪੰਜਾਬ ਤੋਂ ਇਕ ਕੁੜੀ ਦੇ ਮਾਪਿਆਂ ਨਾਲ ਲੱਖਾਂ ‘ਚ ਸੌਦਾ ਕਰ ਲਿਆ। ਮਿੱਥੀ ਸਕੀਮ ਅਨੁਸਾਰ ਦੋਵਾਂ ਨੇ ਆਪਣੇ ਕਥਿਤ ਜੀਵਨ ਸਾਥੀਆਂ ਨੂੰ ਸਪਾਂਸਰ ਕਰ ਦਿੱਤੇ। ਛੇ ਮਹੀਨਿਆਂ ਦੇ ਅੰਦਰ-ਅੰਦਰ ਪਤੀ ਦੇਵ ਪੰਜਾਬ ਚਲੇ ਆਏ। ਪੈਸੇ ਲੈ ਕੇ ਸੋਹਣੀ ਸੁਨੱਖੀ ਤੇ ਆਪਣੇ ਤੋ ਘੱਟ ਉਮਰ ਕੁੜੀ ਨਾਲ ਵਿਆਹ ਕਰ ਲਿਆ ਤੇ ਕੁਝ ਹਫਤੇ ਬਾਅਦ ਹੀ ਆਪਣੀ ਪਤਨੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਇਹ ਉਸ ਦਾ ਨਕਲੀ ਨਹੀਂ ਸਗੋਂ ਅਸਲੀ ਵਿਆਹ ਹੀ ਸਮਝੇ ਤੇ ਕੈਨੇਡਾ ਬੈਠੀ ਪਤਨੀ ਨੇ ਝੱਟ ਅਮਰੀਕਾ ਵਾਲੇ ਮੁੰਡੇ ਨੂੰ ਟਕੇ ਵਰਗਾ ਜਵਾਬ ਦੇ ਮਾਰਿਆ। ਲੈਣ ਦੇਣ ਦੇ ਰੌਲੇ ਅਜੇ ਚੱਲ ਰਹੇ ਹਨ ਤੇ ਟੱਬਰ ਖੇਰੂ ਖੇਰੂ ਹੋ ਕੇ ਰਹਿ ਗਿਆ ਹੈ।
ਇਕ ਕੇਸ ਵਿਚ ਵਿਆਹ ਦੇ ਆਧਾਰ ਤੇ ਕੁੜੀ ਨੂੰ ਬਾਹਰ ਲਿਜਾਣ ਲਈ ਪਿਉ ਨੇ ਆਪਣੀ ਸਕੀ ਧੀ ਨਾਲ ਲਾਵਾਂ ਲੈ ਲਈਆਂ ਜਿਹੜੀ ਕਿ ਉਮਰ ਵੱਡੀ ਹੋਣ ਕਰਕੇ ਸਾਰੇ ਪਰਿਵਾਰ ਨਾਲ ਵਿਦੇਸ਼ ਨਹੀਂ ਸੀ ਜਾ ਸਕੀ। ਇਹ ਕਹਾਣੀ ਉਸ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨੋਟਿਸ ਵਿਚ ਆ ਗਈ ਜਦੋਂ ਧੀ ਨੇ ਆਪਣੇ ਪਿਉ ਨੂੰ ਤਲਾਕ ਦੇ ਕੇ ਪੰਜਾਬ ਵਿਚ ਆ ਕੇ ਹੋਰ ਥਾਂ ਵਿਆਹ ਕਰਵਾ ਕੇ ਮੁੰਡੇ ਨੂੰ ਸਪਾਂਸਰ ਕੀਤਾ। ਇਮੀਗ੍ਰੇਸ਼ਨ ਅਧਿਕਾਰੀ ਉਹ ਫੋਟੋਆਂ ਦੇਖ ਕੇ ਹੱਕੇ ਬੱਕੇ ਹੋ ਗਏ ਜਦੋਂ ਪਹਿਲੀਆਂ ਫੋਟੋਆਂ ਤੇ ਸਿਹਰੇ ਬੰਨੀ ਬੈਠਾ ਉਸ ਦਾ ਪਤੀ ਬਣਨ ਵਾਲਾ ਪਿਉ ਦੂਜੇ ਵਿਆਹ ਦੀਆਂ ਫੋਟੋਆਂ ਵਿਚ ਪੱਲਾ ਫੜਾ ਰਿਹਾ ਸੀ।’ ਬਾਹਰ ਜਾਣ ਦੀ ਖਾਤਰ ਭੈਣ-ਭਰਾ ਦਾ ਨਕਲੀ ਵਿਆਹ ਕਰਵਾ ਲੈਣਾ ਤਾਂ ਮਾਮੂਲੀ ਗੱਲ ਹੋ ਗਈ ਹੈ।
ਵਿਆਹ ਅਸਲੀ ਹੋਵੇ ਜਾਂ ਨਕਲੀ ਮੁੰਡੇ-ਕੁੜੀ ਦੀ ਯੋਗਤਾ ਪੜ•ਾਈ ਲਿਖਾਈ ਤੇ ਰੰਗ ਰੂਪ ਵੱਲ ਹੁਣ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਇਹੀ ਦੇਖਿਆ ਜਾਂਦਾ ਹੈ ਕਿ ਮਾਇਆ ਕਿਧਰੋ ਜ਼ਿਆਦਾ ਆ ਰਹੀ ਹੈ। ਅੱਜ ਕਲ• ਅਸਲੀ ਵਿਦੇਸ਼ੀ ਵਿਆਹ ਵਿਚ ਵੀ ਸਵਾਰਥ ਝਲਕਦਾ ਹੈ। ਵਿਦੇਸ਼ਾਂ ਤੋਂ ਆਏ ਮੁੰਡੇ ਕੁੜੀਆਂ ਦੇ ਮਾਪੇ ਇੰਨੇ ਵੱਡੇ ਮੂੰਹ ਅੱਡਣ ਲੱਗ ਪਏ ਹਨ ਜਿਨਾਂ ਨੂੰ ਭਰਨ ਵਾਸਤੇ ਬਾਹਰ ਜਾਣ ਦੇ ਚਾਹਵਾਨ ਲੋਕਾਂ ਨੂੰ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ। ਬਹੁਤ ਸਾਰੇ ਜੱਟਾਂ ਦੇ ਮੁੱੰਡੇ ਕਿਲਿਆਂ ਦੇ ਕਿਲੇ ਵੇਚ ਕੇ ਬਾਹਰ ਜਾਣ ਨੂੰ ਉਤਾਵਲੇ ਹਨ। ਕਈਆਂ ਨਾਲ ਠੱਗੀਆਂ ਵੀ ਵੱਜੀਆਂ ਹਨ। ਪਰ ਫੇਰ ਵੀ ਬਾਹਰ ਜਾਣ ਦੀ ਚਾਹਤ ਘੱਟ ਨਹੀਂ ਹੋ ਰਹੀ। ਬਹੁਤ ਸਾਰੇ ਬਾਹਰੋਂ ਆਏ ਮੁੰਡੇ/ਕੁੜੀਆਂ ਨਾਲ ਵੀ ਧੋਖੇ ਹੋ ਜਾਂਦੇ ਹਨ। ਬਾਹਰੋ ਆਇਆ ਮੁੰਡੇ ਕੁੜੀ ਇਥੋਂ ਵਿਆਹ ਕਰਵਾ ਕੇ ਚਲਾ ਜਾਂਦਾ ਹੈ ਮਗਰ ਜਾਣ ਵਾਲਾ ਉਸ ਦਾ ਸਾਥੀ ਏਅਰਪੋਰਟ ਤੇ ਹੀ ਆਪਣੇ ਰਸਤੇ ਪੈ ਜਾਂਦਾ ਹੈ। ਬਹੁਤ ਸਾਰੇ ਵਿਦੇਸ਼ੀ ਲੋਕਾਂ ਦੀ ਜ਼ਿੰਦਗੀ ਅਸਲੀ-ਨਕਲੀ ਵਿਆਹਾਂ ਵਿਚ ਹੀ ਗੁਜ਼ਰ ਜਾਂਦੀ ਹੈ। ਉਨ•ਾਂ ਨੂੰ ਵਿਆਹ ਦਾ ਸੁੱਖ ਭੋਗਣਾ ਨਸੀਬ ਨਹੀਂ ਹੁੰਦਾ। ਉਨ•ਾਂ ਲਈ ਵਿਆਹ ਦੋ-ਦਿਲਾਂ ਦਾ ਮੇਲ ਨਹੀਂ ਹੁੰਦਾ ਸਗੋਂ ਇਕ ਵਪਾਰ ਹੁੰਦਾ ਹੈ। ਆਖਿਰ ਕਦੋਂ ਵਿਦੇਸ਼ੀ ਲੋਕ ਵਿਆਹ ਦੇ ਇਸ ਪਵਿੱਤਰ ਬੰਧਣ ਨੂੰ ਸਮਝ ਕੇ ਵਿਦੇਸੀ ਵਿਆਹ ਵਪਾਰ ਤੋਂ ਮੁੱਕਤ ਹੋਣਗੇ? ਸ਼ਾਇਦ ਕਦੇ ਵੀ ਨਹੀਂ…..
!!! !!! !!!
ਕੀ ਹਾਲ ਹੈ ਵਿਦੇਸ਼ਾਂ ਵਿਚ ਬਜ਼ੁਰਗਾਂ ਦਾ ?
ਵਿਦੇਸ਼ਾਂ ਵਿਚ ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਵੱਡੇ ਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਨੂੰ ਹਰ ਪੰਜਾਬੀ ਆਪਣੀ ਖੁਸ਼ਕਿਸਮਤੀ ਸਮਝਦਾ ਹੈ ਪਰ ”ਤੁਰ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ” ਅਨੁਸਾਰ ਉਥੇ ਪਹੁੰਚਿਆ ਹਰ ਬੰਦਾ ਵੀ ਸੁਖੀ ਨਹੀਂ ਹੈ। ਵਿਦੇਸ਼ਾਂ ਵਿਚ ਕੀ ਹਾਲ ਹੁੰਦਾ ਹੈ ਬਜ਼ੁਰਗਾਂ ਦਾ ਇਹ ਤਾਂ ਉਨ•ਾਂ ਨੂੰ ਹੀ ਪਤਾ ਹੈ ਜਿਨ•ਾਂ ਦੇ ਨਾਲ ਬੀਤਦੀ ਹੈ। ”ਜਿਸ ਤਨ ਲੱਗੀਆ ਉਹੀ ਜਾਣੇ, ਕੌਣ ਜਾਣੇ ਪੀੜ ਪਰਾਈ।”
ਸਵਰਗਾਂ ਦੇ ਸੁਪਨੇ ਦੇਖ ਕੇ ਵਿਦੇਸ਼ਾਂ ਵਿਚ ਆਏ ਬਜ਼ੁਰਗਾਂ ਨਾਲ ਜਦੋਂ ਗੁਰਦੁਆਰੇ ਗਇਆ ਨਾਲ ਜਾਂ ਸਟੋਰਾਂ ਤੇ ਫਾਰਮਾਂ ਵਿਚ ਕੰਮ ਕਰਦਿਆਂ ਨਾਲ ਗੱਲ ਕਰੀਏ ਤੰ ਉਹ ਫਿਸ-ਫਿਸ ਪੈਂਦੇ ਹਨ। ਉਨ•ਾਂ ਦਾ ਕਹਿਣਾ ਹੈ ਕਿ ਅਸੀਂ ਕਿਵੇਂ ਅੱਡੀਆਂ ਚੁੱਕ ਕੇ ਫਾਹੇ ਲਏ ਸਨ। ਔਖੇ ਹੋ ਕੇ ਧੀਆਂ-ਪੁੱਤਰਾਂ ਨੂੰ ਵਿਦੇਸ਼ ਭੇਜਿਆ ਪਰ ਇਥੇ ਆ ਕੇ ਉਹ ਸਾਡਾ ਹਾਲ ਨਹੀਂ ਪੁੱਛਦੇ। ਕਈ ਤਾਂ ਆਪਣੇ ਬਜ਼ੁਰਗਾਂ ਤੋਂ ਨੌਕਰਾਂ ਦੀ ਤਰ•ਾਂ ਕੰਮ ਕਰਵਾਉਂਦੇ ਹਨ ਤੇ ਕਈਆਂ ਨੇ ਆਪਣੇ ਬਜ਼ੁਰਗਾਂ ਨੂੰ ਲਵਾਰਿਸ ਕਰਾਰ ਦੇ ਕੇ ਧੱਕੇ ਖਾਣ ਲਈ ਛੱਡ ਦਿੱਤਾ। ਕੋਈ ਬਜ਼ੁਰਗ ਮਾਤਾ ਆਪਣੀ ਨੂੰਹ ਦੇ ਕੁਪੱਤੀ ਹੋਣ ਦਾ ਰੋਣਾ ਰੋਂਦੀ ਹੈ ਤੇ ਕੋਈ ਬਜ਼ੁਰਗ ਆਪਣੇ ਪੁੱਤਰਾਂ ਨੂੰ ਲਾਈਲੱਗ ਆਖ ਕੇ ਰੋ ਪੈਂਦੇ ਹਨ। ਕਈ ਬਜ਼ੁਰਗ ਤਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ। ਸਾਰਾ ਦਿਨ ਕੈਦ ਵਾਂਗੂੰ ਘਰ ਵਿਚ ਹੀ ਵੜੇ ਰਹਿੰਦੇ ਹਨ ਕਿਉਂਕਿ ਉਨ•ਾਂ ਨੂੰ ਉਥੇ ਦੀ ਬੋਲੀ ਨਹੀਂ ਆਉਂਦੀ ਇਸ ਲਈ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ। ਇਥੇ ਵਸਦੇ-ਰਸਦੇ ਘਰਾਂ ‘ਚੋਂ ਗਏ ਉਥੇ ਕੈਦ ਵਾਂਗੂੰ ਦਿਨ ਕੱਟ ਰਹੇ ਬਜ਼ੁਰਗ ਆਪਣੇ ਪੰਜਾਬੀ ਦੀ ਧਰਤੀ ਨੂੰ ਯਾਦ ਕਰਕੇ ਝੂਰਦੇ ਹਨ ਕਿ ਪੰਜਾਬ ਵਿਚ ਕਿਵੇਂ ਸੱਥਾਂ ਵਿਚ ਬੈਠ ਕੇ ਤਾਸ਼ਾਂ ਖੇਡਦੇ ਸਨ ਤੇ ਗੱਪਾਂ ਮਾਰਦੇ ਸਨ। ਸਾਰਾ ਦਿਨ ਉਹ ਇਕੱਲੇ ਮਿੱਠੀ ਜੇਲ• ਵਿਚ ਵੜੇ ਹੋਏ ਹਨ। ਬਜ਼ੁਰਗਾਂ ਨੂੰ ਇਸ ਗੱਲ ਦਾ ਵੀ ਬਹੁਤ ਗਿਲਾ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਉਨ•ਾਂ ਦੇ ਬੱਚੇ, ਉਨ•ਾਂ ਦੇ ਕਹਿਣੇ ਵਿਚ ਨਹੀਂ ਚੱਲਦੇ। ਆਪਣੀਆਂ ਮਨ-ਮਰਜ਼ੀਆਂ ਕਰਦੇ ਹਨ। ਬੱਸ! ਬਜ਼ੁਰਗ ਆਪਣੇ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਮਾੜੀ ਕਿਸਮਤ ਕਹਿ ਕੇ ਸਬਰ ਦਾ ਘੁੱਟ ਭਰੀ ਫਿਰਦੇ ਹਨ।
ਜਿਥੇ ਵਿਦੇਸ਼ਾਂ ਵਿਚ ਬਜ਼ੁਰਗ ਆਪਣੇ ਧੀਆਂ-ਪੁੱਤਰਾਂ ‘ਤੇ ਦੁੱਖੀ ਹਨ ਉਥੇ ਇਨ•ਾਂ ਦੀ ਔਲਾਦ ਵੀ ਇਨ•ਾਂ ‘ਤੇ ਤੰਗ ਆਈ ਹੋਈ ਹੈ। ਉਨ•ਾਂ ਨੂੰ ਗਿਲਾ ਹੈ ਕਿ ਬਜ਼ੁਰਗਾਂ ਨੇ ਆ ਕੇ ਉਨ•ਾਂ ਦੀ ਖੁਸ਼ੀ ਭਰੀ ਜ਼ਿੰਦਗੀ ਵਿਚ ਦਖਲ ਅੰਦਾਜ਼ੀ ਕਰਕੇ ਉਨ•ਾਂ ਦਾ ਸੁੱਖ ਚੈਨ ਖੋਹ ਲਿਆ ਹੈ। ਉਨ•ਾਂ ਦਾ ਕਹਿਣਾ ਹੈ ਕਿ ਬਜ਼ੁਰਗ ਆਪਣੀਆਂ ਜਿਦਾਂ ਪੁਗਾਉਣ ਲਈ ਉਨ•ਾਂ ਦੇ ਘਰ-ਪਰਿਵਾਰ ਦਾ ਮਾਹੌਲ ਖਰਾਬ ਕਰ ਦਿੰਦੇ ਹਨ। ਕਈ ਨੂੰਹਾਂ ਕਹਿੰਦੀਆਂ ਹਨ ਕਿ ਉਸ ਦੀ ਸੱਸ ਦੇ ਆਉਣ ਤੋਂ ਪਹਿਲਾਂ ਉਹ ਸੁਖੀ ਵਸਦੇ ਸਨ। ਬੁੜੀਆਂ ਆਪਣੀ ਆਦਤ ਤੋਂ ਮਜਬੂਰ ਇਕ ਦੂਜੇ ਕੋਲ ਚੁਗਲੀਆਂ ਕਰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਘਰ ਦੀ ਸ਼ਾਂਤੀ ਭੰਗ ਹੋਈ ਹੈ।
ਇਸ ਉਲਝੇ ਹੋਏ ਤਾਣੇ ਨੂੰ ਕੌਣ ਸੁਲਝਾ ਸਕਦਾ ਹੈ? ਕੋਈ ਪਤਾ ਨਹੀਂ, ਇਸ ਦਾ ਹੱਲ ਕਦੋਂ ਹੋਵੇਗਾ? ਸ਼ਾਇਦ ਕਦੇ ਵੀ ਨਹੀਂ…
!!! !!! !!!
‘ਮਾਡਲਿੰਗ ਸ਼ੋਅ’ ਕਿੰਨੇ ਕੁ ਜਾਇਜ਼…?
ਆਧੁਨਿਕ ਸਮਾਜ ਦੀ ਉਨਤੀ ਦੇ ਨਾਲ ਜਿੱਥੇ ਹਰ ਖੇਤਰ ਦੀ ਰੂਪ-ਰੇਖਾ ਬਦਲ ਗਈ ਹੈ ਤੇ ਹਰ ਕੰਮ ਸੁਖਾਲੇ ਢੰਗ ਨਾਲ ਹੋਣ ਲੱਗੇ ਹਨ, ਜਿੱਥੇ ਕ੍ਰਾਂਤੀ ਆਈ ਹੈ ਉਥੇ ਇਸ ਆਧੁਨਿਕ ਉਨਤੀ ਨੇ ਕੁਝ ਚੀਜ਼ਾਂ ਨੂੰ ਢਾਅ ਵੀ ਲਾਈ ਹੈ। ਸਰੀਰ ਕੋਮਲ ਤੇ ਸੂਖਮ ਹੋ ਗਏ ਹਨ ਜੇਕਰ ਬੀਮਾਰੀਆਂ ਦੇ ਇਲਾਜ ਆ ਗਏ ਹਨ ਤਾਂ ਬੀਮਾਰੀਆਂ ਹੋਣ ਵੀ ਜਲਦੀ ਲੱਗ ਪਈਆਂ ਹਨ। ਅੱਧੀ ਨਾਲੋਂ ਜ਼ਿਆਦਾ ਦੁਨੀਆਂ ਦਵਾਈਆਂ ਦੇ ਸਹਾਰੇ ਹੀ ਤੁਰੀ ਫਿਰਦੀ ਹੈ। ਇਸ ਮਸ਼ੀਨੀ ਯੁੱਗ ਵਿਚ ਇਨਸਾਨ ਦੀ ਜ਼ਿੰਦਗੀ ਤਾਂ ਬਹੁਤ ਹੀ ਜ਼ਿਆਦਾ ਰੁਝੇਵੇ ਭਰੀ ਹੋ ਗਈ ਹੈ। ਇਨਸਾਨ ਦੇ ਪਿਆਰ-ਮੁਹੱਬਤ ਦੇ ਰਿਸ਼ਤੇ ਤਾਂ ਚਕਨਾ ਚੂਰ ਹੋਏ ਹੀ ਹਨ ਨਾਲ-ਨਾਲ ਇਨਸਾਨ ਆਪਣੇ ਮੁੱਢ ਕਦੀਮ ਤੋਂ, ਆਪਣੇ ਵਿਰਸੇ ਤੋਂ ਆਪਣੀ ਭਾਈਚਾਰਕ ਸਾਂਝ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ।
ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਮੰਨਿਆ ਜਾਂਦਾ ਸੀ ਕਿ ਪੁਸਤਕਾ ਗਿਆਨ ਦੀ ਕੁੰਜੀ ਹਨ। ਪਰ ਅੱਜ ਕੋਈ ਵੀ ਵਿਅਕਤੀ ਗਿਆਨ ਦੀ ਇਸ ਕੁੰਜੀ ਨੂੰ ਹੱਥ ਲਾ ਕੇ ਰਾਜੀ ਨਹੀਂ। ਪਹਿਲਾ ਕਿਤਾਬਾ ਮਨੋਰੰਜਨ ਦਾ ਸਾਧਨ ਹੋਇਆ ਕਰਦੀਆਂ ਸਨ ਪਰ ਆਧੁਨਿਕ ਸਮਾਜ ਦੀ ਉੱਨਤੀ ਨਾਲ ਟੀ.ਵੀ., ਵੀ.ਸੀ.ਆਰ., ਕੇਵਲ, ਸੀ.ਡੀਜ਼ ਆਦਿ ਮਨੋਰੰਜਨ ਦੇ ਬੇਹੱਦ ਸਰੋਤ ਆ ਗਏ ਜਿਸ ਕਾਰਨ ਇਨਸਾਨ ਦਾ ਪੁਸਤਕਾਂ ਨਾਲੋਂ ਨਾਤਾ ਟੁੱਟ ਗਿਆ। ਇਹ ਪੁਸਤਕਾਂ ਹੀ ਸਨ ਜੋ ਵਿਅਕਤੀ ਨੂੰ ਆਪਣੇ ਵਿਰਸੇ, ਆਪਣੇ ਧਰਮ ‘ਤੇ ਆਪਣੀਆਂ ਪੰ੍ਰਮਪਰਾਵਾਂ ਨਾਲ ਜੋੜਦੀਆਂ ਸਨ। ਜਦ ਪੁਸਤਕਾਂ ਪੜ•ਨ ਦਾ ਰੁਝਾਨ ਹੀ ਮੁੱਕ ਗਿਆ ਤਾਂ ਆਪਣੇ ਵਿਰਸੇ ਬਾਰੇ ਆਪਣੀ ਸੱਭਿਆਤਾ ਬਾਰੇ ਗਿਆਨ ਕਿਸ ਤਰ•ਾਂ ਹੋਵੇ।
ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਕੁਝ ਸੂਝਵਾਨ ਵਿਅਕਤੀ ਨੌਜਵਾਨ ਪੀੜ•ੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਕਈ ਹੋਰ ਉਪਰਾਲੇ ਕਰ ਰਹੇ ਹਨ ਜਿਸ ਦੇ ਤਹਿਤ ਉਹ ਕਈ ਤਰ•ਾਂ ਦੇ ਸੱਭਿਆਚਾਰਕ ਸੈਮੀਨਾਰ, ਸੱਭਿਆਚਾਰਕ ਮੇਲੇ, ਪ੍ਰਾਚੀਨ ਕਲਾ ਮੇਲੇ. ਵਿਰਾਸਤ ਪ੍ਰਦਰਸ਼ਨੀਆਂ ਆਦਿ ਲਗਾ ਕੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇੰਨਾ ਦਾ ਹੀ ਇਕ ਰੂਪ ਹੈ ਸੱਭਿਆਚਾਰਕ ਸੁੰਦਰਤਾ ਮੁਕਾਬਲੇ। ਜਿਸ ਵਿਚ ਪੰਜਾਬੀ ਗੱਭਰੂ ਤੇ ਮੁਟਿਆਰਾ ਨੂੰ ਆਪਣੇ ਪੁਰਾਤਣ ਵਿਰਸੇ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਉਨ•ਾਂ ਨੂੰ ਪੁਰਾਤਨ ਪਹਿਰਾਵੇ ਵਿਚ ਪੇਸ਼ ਕੀਤਾ ਜਾਂਦਾ ਹੈ। ਉਨ•ਾਂ ਤੋਂ ਪੁਰਾਤਨ ਵਸਤਾ, ਪੁਰਾਤਨ ਸਾਹਿਤ, ਪੁਰਾਤਨ ਗਾਇਕੀ ਵਿਚੋਂ ਸੁਆਲ-ਜੁਆਬ ਪੁੱਛੇ ਜਾਂਦੇ ਹਨ। ਇੰਨਾ ਸੁੰਦਰਤਾ ਮੁਕਬਾਲਿਆਂ ਵਿਚ ਭਾਗ ਲੈਣ ਵਾਲੇ ਲੜਕੇ-ਲੜਕੀਆਂ ਮੁਕਾਬਲੇ ਦੀ/ਪ੍ਰਤੀਯੋਗਤਾ ਦੀ ਤਿਆਰੀ-ਤਿਆਰੀ ਕਰਦੇ ਸਮੇਂ ਆਪਣੇ ਵਿਰਸੇ ਤੋਂ ਜਾਣੂ ਹੁੰਦੇ ਹਨ ਅਤੇ ਮੁਕਾਬਲੇ ਦੌਰਾਨ ਉਨ•ਾਂ ਨੂੰ ਵੇਖਣ ਵਾਲੇ ਲੱਖਾਂ/ਹਜ਼ਾਰਾਂ ਦਰਸ਼ਕਾਂ ਨੂੰ ਵੀ ਪੁਰਾਤਣ ਸੱਭਿਆਚਾਰ ਦੀ ਜਾਣਕਾਰੀ ਹੁੰਦੀ ਹੈ ਅਤੇ ਨਾਲ-ਨਾਲ ਇਸ ਤਰ•ਾਂ ਦੇ ਪ੍ਰੋਗਰਾਮ ਮਨੋਰੰਜਨ ਦੇ ਸਾਧਨ ਵੀ ਬਣਦੇ ਹਨ। ਇਸ ਤਰ•ਾਂ ਦੇ ਪ੍ਰੋਗਰਾਮ ਨੂੰ ਮਾਡਲਿੰਗ ਸ਼ੌਅ ਦਾ ਨਾਂ ਵੀ ਦਿੱਤਾ ਜਾਂਦਾ ਹੈ ਪਰ ਕੁਝ ਲੋਕਾਂ ਦੇ ਮਨਾਂ ਵਿਚ ‘ਮਾਡਲਿੰਗ ਸ਼ੌਅ’ ਨਾਂ ਦਾ ਅਕਸ ਹੀ ਅਸ਼ਲੀਲਤਾ ਹੈ। ਉਹ ਮਾਡਲਿੰਗ ਸ਼ੌਅ ਸਿਰਫ ਅੱਧ ਨੰਗੀਆਂ ਲੜਕੀਆਂ ਦੇ ਅਸ਼ਲੀਲ ਢੰਗ ਨਾਲ ਸਰੀਰ ਦਿਖਾਉਣ ਨੂੰ ਹੀ ਸਮਝਦੇ ਹਨ। ਕਿਉਂਕਿ ਜੋ ਮਾਡਲਿੰਗ ਸ਼ੌਅ ਉਹ ਟੀ.ਵੀ. ਵਿਚ ਦੇਖਦੇ ਹਨ ਉਹ ਅਸ਼ਲੀਲਤਾ ਫੈਲਾਉਣ ਵਾਲੇ ਹੀ ਹੁੰਦੇ ਹਨ ਉਨ•ਾਂ ਨੂੰ ਦੇਖ ਕੇ ਲੋਕ ਹਰੇਕ ਮਾਡਲਿੰਗ ਸ਼ੌਅ ਨੂੰ ਅਸ਼ਲੀਲ ਅਤੇ ਫੈਸ਼ਨ ਸ਼ੌਅ ਦਾ ਨਾਮ ਹੀ ਦਿੰਦੇ ਹਨ। ਇਸੇ ਕਰਕੇ ਸੱਭਿਆਚਾਰਕ ਤੇ ਧਾਰਮਿਕ ਸ਼ੌਅ ਨੂੰ ‘ਮੁਟਿਆਰ ਪੰਜਾਬ ਦੀ’, ‘ਗੱਭਰੂ ਪਜਾਬ ਦਾ’, ‘ਸਿੱਖ ਬੱਚੀ’, ‘ਸਰਦਾਰ-ਏ-ਪੰਜਾਬ’, ‘ਸਿੰਘ ਇਜ਼ ਕਿੰਗ’ ਮਿਸ ਪੰਜਾਬਣ ਆਦਿ ਵੱਖ-ਵੱਖ ਨਾਂ ਦੇਣੇ ਪੈਂਦੇ ਹਨ। ਕਿਉਂਕਿ ਜਿਸ ਪ੍ਰੋਗਰਾਮ ਵਿਚ ਮਾਡਲਿੰਗ ਨਾਂ ਆ ਗਿਆ ਉਸ ਦਾ ਅਕਸ ਲੋਕਾਂ ਦੇ ਮਨ ਵਿਚ ਬੁਰਾ ਹੀ ਹੈ। ਪ੍ਰੋਗਰਾਮ ਉਹੀ ਹੁੰਦੇ ਹਨ ਬਸ ਮਾਡਲਿੰਗ ਪ੍ਰੋਗਰਾਮ ਦਾ ਨਾਂਅ ਕੁਝ ਹੋਰ ਰੱਖ ਲੈਣ ਨਾਲ ਹੀ ਬਹੁਤ ਲੋਕ ਇਨ•ਾਂ ਪ੍ਰੋਗਰਾਮਾਂ ਨਾਲ ਸਹਿਮਤ ਹੋ ਜਾਂਦੇ ਹਨ। ਪ੍ਰੋਗਰਾਮ ਦੇਖਣ ਤੋਂ ਬਾਅਦ ਉਹ ਪ੍ਰੋਗਰਾਮ ਕਰਵਾਉਣ ਵਾਲੀਆਂ ਸੰਸਥਾਵਾਂ ਦੇ ਨਾਲ ਜੁੜਨ ਲਈ ਵੀ ਉਤਸਾਹਿਤ ਵੀ ਹੋ ਜਾਂਦੇ ਹਨ। ਚਾਹੇ ਮਾਡਲਿੰਗ ਸ਼ੌਅ ਦੀ ਸ਼ੁਰੂਆਤ ਪੱਛਮੀ ਦੇਸ਼ਾਂ ਵਿਚ ਹੀ ਹੋਈ ਹੈ ਪਰ ਸੂਝਵਾਨ ਵਿਅਕਤੀਆਂ ਤੇ ਉੱਚੀ ਸੋਚ ਦੇ ਸੰਚਾਲਕਾਂ ਨੇ ਪੱਛਮੀ ਦੇਸ਼ਾਂ ਦੇ ਇਨ•ਾਂ ਮਾਡਲਿੰਗ ਸ਼ੌਅ ਨੂੰ ਪੰਜਾਬੀ ਰੂਪ ਦੇ ਕੇ ਇਸ ਨੂੰ ਸਹੀ ਢੰਗ ਨਾਲ ਪੇਸ਼ ਕਰਕੇ ਪੰਜਾਬੀ ਵਿਰਸੇ ਦੀ ਪ੍ਰਫੁੱਲਤ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਮੈਨੂੰ ਅਜੇ ਵੀ ਉਹ ਦਿਨ ਨਹੀਂ ਭੁਲਦਾ ਜਦ ਕੁਝ ਸਾਲ ਪਹਿਲਾਂ ਅਸੀਂ ਆਪਣੇ ਗਰੁੱਪ ਅਲਾਪ ਐਟਰਟੇਨਮੈਂਟ ਗਰੁੱਪ ਵਲੋਂ ਸਿੱਖ ਮਾਡਲਿੰਗ ਸ਼ੌਅ ਕਰਵਾਉਣ ਬਾਰੇ ਵਿਉਂਤ ਬਣਾਈ ਸੀ ਤਾਂ ਸਾਡੇ ਸ਼ਹਿਰ ਦੀਆਂ ਕਈ ਸਿੱਖ ਜੱਥੇਬੰਦੀਆਂ ਨੇ ਸਾਡਾ ਵਿਰੋਧ ਕੀਤਾ। ਉਨ•ਾਂ ਦਾ ਕਹਿਣਾ ਸੀ ਕਿ ਇਹ ਸਿੱਖੀ ਦਾ ਜਲੂਸ ਕੱਢਣ ਲੱਗੇ ਹਨ। ਜਦ ਇਸ ਸ਼ੌਅ ਦੀ ਗੱਲ ਅਸੀਂ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਬੇਲਾ ਜੀ ਕੋਲ ਕੀਤੀ ਤਾਂ ਉਹ ਇਕ ਦਮ ਤਾਂ ਸਿੱਖ ਮਾਡਲਿੰਗ ਬਾਰੇ ਸੁਣ ਕੇ ਸੋਚਾ ਵਿਚ ਪੈ ਗਏ ਪਰ ਜਦ ਅਸੀਂ ਉਨ•ਾਂ ਨੂੰ ਸਾਰੀ ਰੂਪ-ਰੇਖਾ ਦੱਸੀ ਤਾਂ ਉਹ ਸਾਡੇ ਇਸ ਪ੍ਰੋਗਰਾਮ ਨਾਲ ਪੂਰੀ ਤਰ•ਾਂ ਸਹਿਮਤ ਹੋ ਗਏ। ਉਨ•ਾਂ ਨੇ ਸਾਡੀ ਇਸ ਵਿਉਂਤ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਅਸੀਂ ਅਲਬੇਲਾ ਜੀ ਦੀ ਸਰਪ੍ਰਸਤੀ ਹੇਠ ਇਹ ਪ੍ਰੋਗਰਾਮ ਉਲੀਕਿਆ। ਪ੍ਰੋਗਰਾਮ ਦੇ ਦਿਨ ਸਾਡੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਉੱਥੇ ਮੌਜੂਦ ਸਨ। ਅਸੀਂ ਪ੍ਰੋਗਰਾਮ ਸ਼ੁਰੂ ਹੀ ਕੀਤਾ ਸੀ ਕਿ ਕਈ ਸੰਸਥਾਵਾਂ ਨੇ ਸਾਨੂੰ ਸਹਿਯੋਗ ਦੇਣ ਦਾ ਭਰੋਸਾ ਦੇ ਦਿੱਤਾ। ਜਦ ਇਹ ਸਿੱਖ ਮਾਡਲਿੰਗ ਸ਼ੌਅ ਖ਼ਤਮ ਹੋਇਆ ਤਾਂ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਸਾਡੇ ਇਸ ਕਾਰਜ ਦੀ ਪ੍ਰਸੰਸਾ ਕੀਤੀ। ਬਹੁਤ ਸਾਰੀਆਂ ਸੰਸਥਾਵਾਂ ਸਾਡਾ ਹੌਂਸਲਾ ਅਫਸਾਈ ਕਰ ਕੇ ਗਈਆਂ। ਸਾਰਿਆਂ ਨੇ ਮਹਿਸੂਸ ਕੀਤਾ ਕਿ ਅਜਿਹੇ ਪ੍ਰੋਗਰਾਮ ਦੀ ਜ਼ਰੂਰਤ ਸੀ। ਉਸ ਸਿੱਖ ਮਾਡਲਿੰਗ ਪ੍ਰੋਗਰਾਮ ‘ਸਿੱਖੀ ਦਾ ਮਾਣ’ ਕਾਰਨ ਅਸੀਂ ਆਪਣੇ ਧਰਮ ਦੇ ਬਹੁਤ ਸਾਰੇ ਪਹਿਲੂਆਂ ਤੋਂ ਜਾਣੂ ਹੋਏ। ਉਸ ਪ੍ਰੋਗਰਾਮ ਕਾਰਨ ਹਜ਼ਾਰਾਂ ਲੋਕਾਂ ਨੂੰ ਜੋ ਸਿੱਖ ਧਰਮ ਬਾਰੇ ਜਾਣਕਾਰੀ ਮਿਲੀ ਉਹ ਕਿਤਾਬਾਂ ਪੜ• ਕੇ ਜਾ ਧਾਰਮਿਕ ਗ੍ਰੰਥ ਪੜ• ਵੀ ਸ਼ਾਇਦ ਨਾ ਮਿਲੀ ਹੋਵੇ। ਸੋ ਅਜਿਹੇ ਸੱਭਿਆਚਾਰਕ ਮਾਡਲਿੰਗ ਸ਼ੌਅ ਅਤੇ ਧਾਰਮਿਕ ਮਾਡਲਿੰਗ ਸ਼ੌਅ ਨੌਜਵਾਨਾਂ ਨੂੰ ਆਪਣੇ ਧਰਮ ਨਾਲ, ਆਪਣੇ ਵਿਰਸੇ ਨਾਲ ਜੋੜਨ ਵਿਚ ਅਹਿਮ ਸਹਾਈ ਹੁੰਦੇ ਹਨ। ਬੱਸ! ਜ਼ਰੂਰਤ ਹੈ ਇਨ•ਾਂ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ।
ਜੇਕਰ ਅਜਿਹੇ ਪ੍ਰੋਗਰਾਮਾਂ ਨੂੰ ਅਸੀਂ ਪੈਸਾ ਕਮਾਉਣ ਦੇ ਸਾਧਨ ਵਜੋਂ ਕਰਵਾਵਾਂਗੇ ਤਾਂ ਸਾਨੂੰ ਇਸ ਵਿਚੋਂ ਕੁਝ ਵੀ ਹਾਸਿਲ ਨਹੀਂ ਹੋਵੇਗਾ। ਪੈਸੇ ਨੂੰ ਸਾਹਮਣੇ ਰੱਖ ਕੇ ਕੀਤੇ ਮਾਡਲਿੰਗ ਸ਼ੌਅ ਧਰਮ ਜਾਂ ਵਿਰਸੇ ਦੀ ਪ੍ਰਫੁੱਲਤਾ ਨਹੀਂ ਕਰਨਗੇ ਉਨ•ਾਂ ਵਿਚੋਂ ਤਾਂ ਪੱਛਮੀ ਰੰਗ ਹੀ ਝਲਕੇਗਾ ਜੋ ਸਾਡੇ ਧਰਮ ਤੇ ਵਿਰਸੇ ਨੂੰ ਢਾਅ ਲਾਵੇਗਾ। ਜੇਕਰ ਅਸੀਂ ਅਜਿਹੇ ਮਾਡਲਿੰਗ ਸ਼ੌਅ ਧਰਮ ਤੇ ਵਿਰਸੇ ਦੀ ਪ੍ਰਫੁੱਲਤਾ ਲਈ ਕਰਵਾਵਾਂਗੇ। ਤਨ, ਮਨ, ਧਨ ਨਾਲ ਆਪਣੇ ਯੋਗਦਾਨ ਪਾ ਕੇ ਅਜਿਹੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਜਿਹੇ ਪ੍ਰੋਗਰਾਮ ਮਨੋਰੰਜਨ ਦਾ ਸਾਧਨ ਤਾਂ ਬਨਣਗੇ ਹੀ ਨਾਲ ਹੀ ਧਰਮ ਤੇ ਵਿਰਸੇ ਦੀ ਪ੍ਰਫੁੱਲਤਾ ਵਿਚ ਵੀ ਅਹਿਮ ਯੋਗਦਾਨ ਪਾਉਣਗੇ। ਅਜਿਹੇ ਪ੍ਰੋਗਰਾਮਾਂ ਵਿਚੋਂ ਪੈਸਾ ਤਾਂ ਚਾਹੇ ਕੋਈ ਨਹੀਂ ਬਣੇਗਾ। ਪਰ ਦਰਸ਼ਕਾਂ ਦੇ ਪਿਆਰ ਸਤਿਕਾਰ ਦਾ ਜੋ ਅਨਮੋਲ ਖਜ਼ਾਨਾ ਸਾਨੂੰ ਹਾਸਿਲ ਹੋਵੇਗਾ ਉਸ ਦਾ ਕੋਈ ਮੁੱਲ ਹੀ ਨਹੀਂ ਹੈ।
!!! !!! !!!
ਆਓ ਵਾਪਸ ਚੱਲੀਏ…
ਕਲਾ ਦੇ ਯੁੱਗ ਕਲਯੁਗ ਵਿਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਇਸ ਤਰੱਕੀ ਦੇ ਕਾਰਨ ਜਿਥੇ ਬਹੁਤ ਫਾਇਦੇ ਹੋਏ ਹਨ ਉਥੇ ਇਸ ਦੇ ਬਹੁਤ ਨੁਕਸਾਨ ਵੀ ਹੋਏ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ ਹੈ ਕਿ ਇਨਸਾਨ ਦਾ ਆਪਸ ਵਿਚ ਪ੍ਰੇਮ-ਪਿਆਰ, ਮਿਲਾਪ ਤੇ ਥਵਾਕ ਆਮ ਤੌਰ ‘ਤੇ ਖਤਮ ਹੀ ਹੋ ਚੱਲਿਆ ਹੈ। ਹਰੇਕ ਇਨਸਾਨ ਸਿਰਫ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਹੀ ਸਭ ਕੁਝ ਸੋਚਣ ਲੱਗ ਪਿਆ ਹੈ। ਇਨਸਾਨ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਵਿਅਸਥ (ਬਿਜ਼ੀ) ਹੋ ਗਈ ਹੈ। ਇਨਸਾਨ ਦੀ ਮਾਨਸਿਕ ਸੰਤੁਸ਼ਟੀ ਖ਼ਤਮ ਹੋ ਗਈ ਹੈ ਤੇ ਇਨਸਾਨ ਭਟਕਣਾ ਵਿਚ ਵੀ ਤੁਰਿਆ ਫਿਰਦਾ ਹੈ।
ਆਪਣੇ ਬਜ਼ੁਰਗਾਂ ਤੋਂ ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣੀਏ ਤਾਂ ਵਿਸ਼ਵਾਸ਼ ਨਹੀਂ ਆਉਂਦਾ ਕਿ ਜੋ ਉਹ ਦਸਦੇ ਹਨ ਵਾਕਿਆ ਹੀ ਉਸ ਤਰ•ਾਂ ਹੁੰਦਾ ਹੋਵੇਗਾ। ਬਜ਼ੁਰਗਾਂ ਦੇ ਦੱਸਣ ਅਨੁਸਾਰ ਪੁਰਾਣੇ ਸਮਿਆਂ ਵਿਚ ਲੋਕ ਕਈ-ਕਈ ਮੀਲ ਤੁਰ ਕੇ ਹੀ ਜਾਂਦੇ ਸਨ ਫਿਰ ਉਨ•ਾਂ ਕੋਲ ਖੁੱਲਾ ਸਮਾਂ ਸੀ। ਉਹ ਆਪਣੀ ਰਿਸ਼ਤੇਦਾਰੀ ਵਿਚ ਗਏ ਕਈ-ਕਈ ਦਿਨ ਉਥੇ ਹੀ ਰਹਿ ਪੈਂਦੇ ਸਨ। ਅੱਜਕਲ• ਤਾਂ ਤੇਜ ਰਫ਼ਤਾਰ ਜ਼ਮਾਨੇ ਵਿਚ ਗੱਡੀਆਂ ਤੇ ਸਕੂਟਰਾਂ ਮੋਟਰ ਸਾਈਕਲਾਂ ਤੇ ਵੀ ਸਫ਼ਰ ਮੁੱਕਦਾ ਨਹੀਂ। ਅੱਜ ਪ੍ਰਹੁਮਚਾਰੀ ਕੁਝ ਕੁ ਘੰਟਿਆਂ ਲਈ ਹੀ ਹੁੰਦੀ ਹੈ।
ਪ੍ਰਸਿੱਧ ਲੇਖਿਕਾ ਪਰਮਜੀਤ ਕੌਰ ਫਤਹਿਗੜ• ਸਾਹਿਬ ਦੇ ਲੇਖ ‘ਕਿਧਰ ਗਏ ਉਹ ਦਿਹਾੜੇ’ ਵਿਚੋਂ ਪੁਰਾਤਨ ਭਾਈਚਾਰਕ ਸਾਂਝ ਤੇ ਆਪਣੇਪਣ ਦੀ ਮਹਿਕ ਆਉਂਦੀ ਹੈ ਉਨਾਂ ਦੇ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਮੁਟਿਆਰਾਂ ਕੋਲ ਕਿੰਨਾ ਸਮਾਂ ਸੀ ਕਢਾਈ ਕਤਾਈ ਕਰਨ ਦੇ ਨਾਲ-ਨਾਲ ਰਲ ਬੈਠਣ ਦਾ। ਭਾਦੋਂ ਦੇ ਮਹੀਨੇ ਇਕ ਬੜਾ ਹੀ ਮਨਭਾਉਂਦਾ ਕੰਮ ਔਰਤਾਂ ਲਈ ਛਿੜ ਜਾਂਦਾ ਉਹ ਸੀ ਸੇਵੀਆਂ ਵੱਟਣਾ। ਹੁਣ ਤਾਂ ਅਜਿਹੇ ਕੰਮ ਨੂੰ ਕੋਈ ਪਸੰਦ ਨਹੀਂ ਕਰਦਾ, ਇਸ ਨੂੰ ਖਲ ਜਗਣ ਹੀ ਕਹਿੰਦੇ ਹਨ ਪਰ ਉਦੋਂ ਤਾਂ ਕੁੜੀਆਂ ਕੱਤਰੀਆਂ ਨੂੰ ਇਹ ਰੌਣਕ ਭਰੇ ਕੰਮ ਵਿਆਹ ਵਰਗੇ ਲਗਦੇ ਸਨ। ਇਸ ਲੇਖਿਕਾ ਦੀ ਗੱਲ ਅਖੀਰ ਉਥੇ ਹੀ ਆ ਪੁੱਜਦੀ ਹੈ ਕਿ ਇਸ ਮਸ਼ੀਨੀ ਯੁੱਗ ਨਾਲੋਂ ਉਹ ਦਿਨ ਬਹੁਤ ਪੱਖਾਂ ਤੋਂ ਵਧੀਆ ਹੁੰਦੇ ਸਨ। ਖਾਣ ਲਈ ਹੱਥਾਂ ਦੀ ਬਣੀ ਸਾਫ਼ ਸੁਥਰੀ ਚੀਜ਼, ਚੰਗੀ ਸਿਹਤ ਲਈ ਮਿਹਨਤ ਤੇ (ਉਦਾਸੀ), (ਤਨਾਓ) ਤੋਂ ਬਚਣ ਲਈ ਦਿਲ ਫੋਲਣ ਦੇ ਮੌਕੇ, ਸੌ ਦੁੱਖਾਂ ਦਾ ਦਾਰੂ ਹੋ ਨਿਬੜਦੀਆਂ ਸਨ ਇਹ ਸੇਵੀਆਂ ਵਰਗੀਆਂ ਸਵੀਟ ਡਿਸ਼ (ਮਿੱਠੇ ਖਾਣੇ)।
ਇਕ ਦਿਨ ਮੈਂ ਸਹਿਜ ਸੁਭਾਅ ਹੀ ਆਪਣੇ ਦੋਸਤਾਂ ਨੂੰ ਕਿਹਾ ਕਿ ਜੇਕਰ ਪਹਿਲਾ ਸਮਾਂ ਫੇਰ ਆ ਜਾਵੇ। ਲੋਕ ਸਕੂਟਰ, ਮੋਟਰਸਾਈਕਲ ਤੇ ਗੱਡੀਆਂ ਛੱਡ ਕੇ ਫਿਰ ਤੁਰਕੇ, ਸਾਈਕਲਾਂ ਤੇ ਜਾ ਟਾਂਗਿਆਂ ਤੇ ਆਇਆ-ਜਾਇਆ ਕਰਨ। ਵਿਆਹ ਵਗੈਰਾ ਵੀ ਪਹਿਲਾਂ ਦੀ ਤਰ•ਾਂ ਕਈ-ਕਈ ਦਿਨ ਆਪਣੇ ਕੋਲ ਰਹਿਣ। ਵੱਡੇ-ਵੱਡੇ ਪਰਿਵਾਰ ਹੋਇਆ ਕਰਨ। ਚਾਚੇ-ਤਾਏ ਸਾਰੇ ਇੱਕ ਹੀ ਘਰ ਵਿਚ ਰਿਹਾ ਕਰਨ ਤਾਂ ਕਿੰਨੀ ਵਧੀਆ ਗੱਲ ਹੋਵੇਗੀ। ਮੇਰੀ ਇਹ ਗੱਲ ਸੁਣ ਕੇ ਮੇਰੇ ਦੋਸਤ ਹੱਸ ਪਏ ਤੇ ਕਹਿਣ ਲੱਗੇ, ”ਤੂੰ ਕਿਹੋ ਜਿਹੀਆਂ ਕਲਪਨਾਵਾਂ ਕਰਦਾ ਰਹਿੰਦਾ ਏਂ, ਇਹ ਗੱਲ ਕਿਸੇ ਹੋਰ ਨੂੰ ਨਾ ਆਖੀਂ ਉਹ ਤੈਨੂੰ ਪਾਗਲ ਆਖਣਗੇ। ਮੇਰੀ ਤਾਂ ਇਹ ਕਲਪਨਾ ਹੀ ਸੀ ਕਿ ਕਾਸ਼ ਅਜਿਹਾ ਹੋ ਸਕਦਾ ਹੋਵੇ ਪਰ ਇਕ ਵਾਰ ਮੇਰੇ ਮਾਮਾ ਜੀ ਕੈਨੇਡਾ ਤੋਂ ਇੰਡੀਆ ਆਏ ਤਾਂ ਰਾਤ ਨੂੰ ਗੱਲਾਂਬਾਤਾਂ ਕਰਦੇ ਸਮੇਂ ਉਹ ਦੱਸਣ ਲੱਗੇ ਕਿ ਕਿਊਬਾ (ਕਾਸਟਰੋ) ਅਜਿਹਾ ਦੇਸ਼ ਹੈ ਜਿਥੇ ਸਰਕਾਰ ਨੇ ਸਾਰੇ ਵਹੀਕਲਾਂ ਤੇ ਪਾਬੰਦੀ ਲਗਾ ਦਿੱਤੀ ਹੈ। ਉਥੋਂ ਦੀ ਸਰਕਾਰ ਨੇ ਬਹੁਤੇ ਸਾਰੇ ਰਿਕਸ਼ੇ ਮਾਰਕੀਟ ਵਿਚ ਉਤਾਰ ਦਿੱਤੇ ਤੇ ਲੋਕਾਂ ਨੂੰ ਉਹ ਆਉਣ-ਜਾਣ ਦੇ ਸਾਧਣ ਵਜੋਂ ਵਰਤਣ ਲਈ ਕਿਹਾ। ਖੇਤੀ ਲਈ ਬਲਦ ਤੇ ਘੋੜੇ ਵਰਤਨੇ ਸ਼ੁਰੂ ਕਰ ਦਿੱਤੇ। ਕਿਊਬਾ ਦੇਸ਼ ਦੀ ਤੇਲ ਦੀ ਬਹੁਤ ਵੱਡੀ ਸਮੱਸਿਆ ਸੀ ਜੋ ਬਿਲਕੁਲ ਹੱਲ ਹੋ ਗਈ ਹੈ। ਉਥੇ ਬੱਚਿਆਂ ਲਈ ਪੜ•ਾਈ-ਲਿਖਾਈ ਤੇ ਹਰਕੇ ਵਿਅਕਤੀ ਦਾ ਮੈਡੀਕਲ ਬਿਲਕੁਲ ਫ੍ਰੀ (ਮੁਫ਼ਤ) ਹੈ। ਕਿਊਬਾ ਦੇਸ਼ ਦੀ ਸਰਕਾਰ ਦੀ ਇਹ ਪਾਲਿਸੀ ਪੂਰੀ ਤਰ•ਾਂ ਕਾਮਯਾਬ ਹੋ ਗਈ। ਕਿਊਬਾ ਆਰਥਿਕ ਪੱਖੋਂ ਬਹੁਤ ਉਪਰ ਆ ਗਿਆ। ਉਹ ਹੁਣ ਸੰਸਾਰ ਦੇ ਕਈ ਦੇਸ਼ਾਂ ਨੂੰ ਖੰਡ, ਤੰਬਾਕੂ, ਰਮ ਆਦਿ ਭੇਜ ਰਿਹਾ ਹੈ ਜਿਥੇ ਕਿਊਬਾ ਦਾ ਸਮਾਜਕ ਢਾਂਚਾ ਵਧਿਆ ਹੈ ਉਥੇ ਕਿਊਬਾ ਵਿਚ ਵਾਤਾਵਰਣ ਵੀ ਸ਼ੁੱਧ ਹੋ ਰਿਹਾ ਹੇ ਪ੍ਰਦੂਸ਼ਣ ਦੀ ਮੁਸ਼ਕਲ ਵੀ ਹੱਲ ਹੋ ਰਹੀ ਹੈ।
ਮਾਮਾ ਜੀ ਦੀ ਗੱਲ ਸੁਣ ਕੇ ਮੈਨੂੰ ਆਪਣੀ ਕਲਪਨਾ ਫੇਰ ਯਾਦ ਆ ਗਈ। ਮੈਂ ਜੋ ਕਲਪਨਾ ਕਰਦਾ ਸੀ ਮੇਰੀ ਉਹ ਕਲਪਨਾ ਕਿਸੇ ਦੇਸ਼ ਦੀ ਪਾਲਿਸੀ ਬਣੀ ਹੋਈ ਹੈ। ਜੇਕਰ ਕਿਊਬਾ ਦੇਸ਼ ਦੀ ਇਹ ਨੀਤੀ ਕਾਮਯਾਬ ਹੋ ਰਹੀ ਹੈ ਤਾਂ ਸਾਡੇ ਦੇਸ਼ ਵਿਚ ਵੀ ਇਹ ਨੀਤੀ ਕਾਮਯਾਬ ਹੋ ਸਕਦੀ ਹੈ। ਠੀਕ ਹੈ ਜ਼ਿੰਦਗੀ ਵਿਚ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਪਰ ਫਿਰ ਵੀ ਕਿੰਨਾ ਕੁ ਭੱਜੀ ਜਾਵਾਂਗੇ, ਕਿਤੇ ਜਾ ਕੇ ਤਾਂ ਰੁਕਣਾ ਹੀ ਪਵੇਗਾ। ਜੇਕਰ ਪੁਰਾਣੇ ਸਮਿਆਂ ਦੀ ਰੂਪ-ਰੇਖਾ ਤੇ ਚੱਲ ਕੇ ਜੇਕਰ ਜ਼ਿੰਦਗੀ ਖੁਸ਼ਹਾਲ ਤੇ ਚਿੰਤਾ ਮੁਕਤ ਹੋ ਸਕਦੀ ਹੈ ਤਾਂ ਵਾਪਸ ਮੁੜਨ ਵਿਚ ਕੀ ਹਰਜ ਹੈ? ਚਾਹੇ ਇਹ ਇੰਨੀ ਸੌਖੀ ਗੱਲ ਨਹੀਂ ਹੈ ਪਰ ਜੇਕਰ ਕਿਊਬਾ ਦਾ ਰਾਸ਼ਟਰਪਤੀ ਵਾਪਸ ਮੁੜਣ (ਪੁਰਾਣੇ ਸਮਿਆਂ ਵਾਂਗ ਚੱਲਣ) ਦੀ ਪਾਲਿਸੀ ਬਣਾ ਕੇ ਦੇਸ਼ ਵਿਚ ਖੁਸ਼ਹਾਲੀ ਲਿਆ ਸਕਦਾ ਹੈ ਤਾਂ ਕਿਸੇ ਲਈ ਵੀ ਵਾਪਸ ਮੁੜਣਾ ਅਸੰਭਵ ਨਹੀਂ ਹੈ। ਜ਼ਰਾ ਪੁਰਾਣੇ ਤੇ ਹੁਣ ਦੇ ਸਮੇਂ ਦੀ ਤੁਲਨਾ ਕਰ ਕੇ ਵੇਖੋ ਤੁਹਾਨੂੰ ਕੀ ਸਹੀ ਲੱਗਦਾ ਹੈ। ਅੱਜ ਦੀ ਬਿਜ਼ੀ (ਵਿਅਸਤ) ਲਾਈਫ਼ ਜਾਂ ਪੁਰਾਤਣ ਭਾਈਚਾਰਕ ਸਾਂਝ ਤੇ ਮਾਨਸਿਕ ਸੰਤੁਸ਼ਟੀ? ਜ਼ਰੂਰ ਤੁਹਾਡੇ ਦਿਲ ਵਿਚੋਂ ਵੀ ਆਵੇਗਾ ਕਿ ਚਲੋ ਵਾਪਸ ਚੱਲੀਏ….।
!!! !!! !!!
ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ
ਕੁਝ ਸਾਲ ਪਹਿਲਾ ਦੀ ਗੱਲ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਹੋ ਰਹੀਆਂ ਸਨ। ਪਰ ਕੀ ਪਤਾ ਸੀ ਕਿ ਸਾਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਨਸੀਬ ਹੀ ਨਹੀਂ ਹੋਣਗੇ, ਕੀ ਪਤਾ ਸੀ ਕਿ ਕੁਦਰਤ ਹੋਰ ਹੀ ਕਹਿਰ ਵਰਤਾ ਦੇਵੇਗੀ। ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਪੂਰੇ ਸਿਖਰਾਂ ਤੇ ਸਨ। ਪਰ ਸਾਰੀਆਂ ਤਿਆਰੀਆਂ ਇਕ ਦਮ ਬੰਦ ਕਰਨੀਆਂ ਪਈਆਂ ਜਦੋਂ ਅੰਡੇਮਾਨ ਅਤੇ ਨਿਕੋਬਾਰ ਵਿਚੋਂ ਖਬਰਾਂ ਆਈਆਂ ਕਿ ਛੁੱਟੀਆਂ ਦਾ ਆਨੰਦ ਮਾਣ ਰਹੇ ਅਤੇ ਆਪਣੇ ਕਾਰੋਬਾਰ ਵਿਚ ਲੱਗੇ ਲੱਖਾਂ ਲੋਕਾਂ ਨੂੰ ਸੁਨਾਮੀ ਲਹਿਰ ਦੀ ਭਿਆਨਕ ਪਰਲੋ ਨੇ ਆਪਣੀ ਲਪੇਟ ਵਿਚ ਲੈ ਲਿਆ। ਮਿੰਟਾਂ-ਸਕਿੰਟਾਂ ਵਿਚ ਹੀ ਨੱਚਦੇ-ਗਾਉਂਦੇ ਲੋਕ ਲਾਸ਼ਾਂ ਬਣ ਗਏ। ਖੁਬਸੂਰਤ ਇਮਾਰਤਾਂ ਖੰਡਰਾਂ ਵਿਚ ਤਬਦੀਲ ਹੋ ਗਈਆਂ। ਚਾਰ-ਚੁਫੇਰੇ ਚੀਖ-ਚਿਹਾੜਾ ਪੈ ਗਿਆ।
ਸੁਨਾਮੀ ਇਕ ਜਪਾਨੀ ਸ਼ਬਦ ਹੈ ਜਿਸਦਾ ਅਰਥ ਹੈ ਸਮੁੰਦਰ ਵਿਚ ਉੱਠਣ ਵਾਲੀਆਂ ਖਤਰਨਾਕ ਲਹਿਰਾਂ। ਕਈ ਵਾਰ ਇਨ•ਾਂ ਲਹਿਰਾਂ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਇਨਾਂ ਦੀ ਜਾਣਕਾਰੀ ਜੇਕਰ ਸਮੇਂ ਸਿਰ ਵੀ ਮਿਲ ਜਾਏ ਤਾਂ ਇਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਕੀਤਾ ਜਾ ਸਕਦਾ। ਇਹ ਸੁਨਾਮੀ ਲਹਿਰਾਂ ਕਾਫੀ ਲੰਮੇ ਸਮੇਂ ਤੋਂ ਨੁਕਸਾਨ ਕਰਦੀਆਂ ਆ ਰਹੀਆਂ ਹਨ, ਪਰ ਇਸ ਵਾਰ ਹੋਏ ਨੁਕਸਾਨ ਨੇ ਸਭ ਰਿਕਾਰਡ ਤੋੜ ਦਿੱਤੇ ਸਨ। ਇਨਾ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਜਿਸ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ।
ਸਾਰਾ ਸੰਸਾਰ ਇਸ ਹੋਈ ਭਿਆਨਕ ਤਬਾਹੀ ਤੇ ਤ੍ਰਹਿ-ਤ੍ਰਹਿ ਕਰ ਰਿਹਾ ਸੀ ਤੇ ਇਸ ਤਬਾਹੀ ਦੀ ਮਾਰ ਹੇਠ ਆਏ ਵਿਅਕਤੀਆਂ ਦੀ ਆਪਣੇ-ਆਪਣੇ ਤਰੀਕਿਆਂ ਨਾਲ ਮਦਦ ਕਰ ਰਿਹਾ ਸੀ। ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੁਆਰਾ ਕੀਤੀ ਪਹਿਲ ਇਕ ਸ਼ਲਾਘਾਯੋਗ ਕਦਮ ਸੀ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਪੀੜਤਾਂ ਨੂੰ ਰਾਸ਼ਨ ਅਤੇ ਕੱਪੜੇ ਲੀੜੇ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਇਆਂ। ਸਾਰੇ ਸੰਸਾਰ ਵਿਚੋਂ ਹੀ ਲੋਕਾਂ ਨੇ ਦਿਲ ਖੋਲ• ਕੇ ਦਾਨ ਦਿੱਤਾ ਹੈ। ਲੋਕ ਜਾਤ-ਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਸੁਨਾਮੀ ਲਹਿਰ ਦੇ ਪੀੜਤਾਂ ਲਈ ਮਦਦਗੀਰ ਸਾਬਤ ਹੋ ਗਏ।
ਸੁਨਾਮੀ ਲਹਿਰ ਦੀ ਭਿਆਨਕ ਪਰਲੋ ਦਾ ਅਫਸੋਸ ਹਰੇਕ ਵਿਅਕਤੀਆਂ ਨੂੰ ਹੁੰਦਾ ਹੈ । ਪਰ ਕੁਦਰਤ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ, ”ਕੋਣ ਸਾਹਿਬ ਨੂੰ ਆਖੇ, ਇਉਂ ਨਹੀਂ ਇੰਜ ਕਰ” ਭਾਵੇਂ ਵਿਗਿਆਨ ਨੇ ਬਹੁਤ ਉੱਨਤੀ ਕਰ ਲਈ ਹੈ ਪਰ ਹਾਲੇ ਵੀ ਕੁਦਰਤ ਦੇ ਸਾਹਮਣੇ ਵਿਗਿਆਨ ਦੀਆਂ ਸਭ ਸੋਚਾਂ ਘੜੀਆਂ-ਘੜਾਈਆਂ ਰਹਿ ਜਾਂਦੀਆਂ ਹਨ। ਕੁਦਰਤ ਦੇ ਸਾਹਮਣੇ ਚਾਹੇ ਕਿਸੇ ਦਾ ਵੱਸ ਨਹੀਂ ਚੱਲਦਾ ਪਰ ਕੁਦਰਤ ਦੀ ਕਰੋਪੀ ਦੇ ਸਬੰਧ ਵਿਚ ਨਵੇਂ ਸਾਲ ਦੇ ਪ੍ਰੋਗਰਾਮ ਰੱਦ ਹੋ ਜਾਣੇ, ਜਸ਼ਨ ਰੱਦ ਕਰ ਦੇਣੇ, ਜਾਤ-ਪਾਤ, ਉਂਚ-ਨੀਚ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਮੁਸੀਬਤਾ ਵਿਚ ਫਸੇ ਭੈਣਾਂ-ਭਰਾਵਾਂ ਦੀ ਮਦਦ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਅਜੇ ਵੀ ਮਨੁੱਖਤਾ ਵਿਚ ਦੁੱਖ ਸੁੱਖ ਦੀਆਂ ਸਾਂਝਾਂ ਕਾਇਮ ਹਨ।
ਭਾਵੇਂ ਅਰਬਾਂ ਰੁਪਏ ਦੀ ਸਹਾਇਤਾ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸੁਨਾਮੀ ਲਹਿਰ ਦੇ ਪੀੜਤਾਂ ਲਈ ਦਿੱਤੀ ਗਈ ਪਰ ਆਪਣਿਆਂ ਦੇ ਤੁਰ ਜਾਣ ਦਾ ਗ਼ਮ ਉਨ•ਾਂ ਲਈ ਭੁਲਾਉਣਾ ਬਹੁਤ ਮੁਸ਼ਕਿਲ ਸੀ। ਜਿੱਥੇ ਲੱਖਾਂ ਲੋਕ ਮਰ ਗਏ ਹਨ ਉੱਥੇ ਇਸ ਤੋਂ ਕਿਤੇ ਵੱਧ ਗਿਣਤੀ ਬੇਘਰ ਹੋਇਆਂ ਦੀ ਹੈ। ਹਜ਼ਾਰਾਂ ਬੱਚੇ ਅਨਾਥ ਹੋ ਗਏ, ਹਜ਼ਾਰਾਂ ਧੀਆਂ ਵਿਧਵਾ ਹੋ ਗਈਆਂ। ਕੁਝ ਸਮਾ ਤਾਂ ਇਨ•ਾਂ ਪੀੜਤਾਂ ਨਾਲ ਹਮਦਰਦੀ ਜਤਾਉਣ ਵਾਲੇ ਲੋਕ ਵੀ ਕਰੋੜਾਂ ਹੀ ਸਨ ਕਈ ਮੰਤਰੀ-ਸੰਤਰੀ ਤੇ ਵੀ.ਵੀ.ਆਈ.ਪੀ. ਪਰਸਨ ਉਨ•ਾਂ ਦੇ ਇਰਦ-ਗਿਰਦ ਘੁੰਮਦੇ ਰਹੇ। ਪਰ ਸਮੇਂ ਦੀ ਚਾਲ ਅਨੁਸਾਰ ਉਹ ਕਰੋੜਾਂ ਤੋਂ ਲੱਖਾਂ ਤੇ ਲੱਖਾਂ ਤੋਂ ਹਜ਼ਾਰਾਂ, ਫੇਰ ਹਜ਼ਾਰ ਤੋਂ ਸੌ ਰਹਿ ਜਾਣਗੇ ਤੇ ਫੇਰ ਸ਼ਾਇਦ ਉਨ•ਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਾ ਰਹੇ।
ਪਰ ਸਾਡਾ ਇਨਾਂ ਫਰਜ਼ ਬਣਦਾ ਹੈ ਕਿ ਅਜਿਹੀਆਂ ਮੁਸੀਬਤਾ ਵਿਚ ਬੇਘਰਾਂ ਨੂੰ ਘਰ ਅਤੇ ਮੁੜ-ਵਸੇਬੇ ਲਈ ਜ਼ਰੂਰੀ ਸਮਾਨ ਮੁਹੱਈਆ ਕਰਾਉਣ ਲਈ ਉਨ•ਾਂ ਦੀ ਸਹਾਇਤਾ ਕਰਿਆ ਕਰੀਏ। ਆਓ ਮਨੁੱਖਤਾ ਦੇ ਦੁੱਖ-ਸੁੱਖ ਦੀ ਸਾਂਝ ਕਾਇਮ ਰੱਖਦੇ ਹੋਏ ਅਸੀਂ ਉਨ•ਾਂ ਦੁਖਿਆਰਿਆਂ ਦੀ ਮਦਦ ਵਿਚ ਤਿਲ ਮਾਤਰ ਯੋਗਦਾਨ ਪਾਓਦੇ ਰਹੀਏ ਅਤੇ ਯੋਗਦਾਨ ਇਸ ਤਰੀਕੇ ਪਾਈਏ ਕਿ ਸਾਡੀ ਦਿੱਤੀ ਮਦਦ ਉਨ•ਾਂ ਪੀੜਤਾਂ ਤੱਕ ਪਹੁੰਚ ਸਕੇ। ਨਾ ਕਿ ਵਿਚ ਵਿਚਾਲੇ ਹੀ ਰਹਿ ਜਾਵੇ। ਕਿਉਂਕਿ ਕੁਝ ਲੁਟੇਰੇ ਟੋਲਿਆਂ ਅਜਿਹੀਆਂ ਆਫਤਾਂ ਨੂੰ ਵੀ ਲੁੱਟ ਦਾ ਸੁਨਹਿਰੀ ਮੌਕਾ ਸਮਝਦੇ ਹਨ। ਉਹ ਹਮਦਰਦੀ ਦਾ ਮਖੋਟਾ ਪਾ ਕੇ ਦਾਨ ਵਿਚ ਮਿਲੀ ਨਗਦੀ, ਅਨਾਜ ਤੇ ਕੱਪੜਿਆਂ ਨੂੰ ਵੇਚ ਕੇ ਜੇਬ ਭਰਦੇ ਹਨ। ਅਜਿਹੇ ਲੋਕਾਂ ਦੀ ਪਛਾਣ ਕਰਕੇ ਸਮਾਜ ਵਿਚ ਨੰਗਾ ਕੀਤਾ ਜਾਵੇ ਤੇ ਲੋਕਾਂ ਨੂੰ ਸੁਚੇਤ ਕਰਨਾ ਵੀ ਸਮਾਜ ਦੇ ਅਸਲੀ ਪਹਿਰੇਦਾਰਾਂ ਦਾ ਕੰਮ ਹੈ। ਜੇਕਰ ਅਸੀਂ ਮਰਨ ਵਾਲਿਆਂ ਦੇ ਬਚੇ ਮੈਂਬਰਾਂ ਦੀ ਮਦਦ ਕਰ ਸਕੀਏ ਤਾਂ ਇਹ ਹੀ ਮਰਨ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
!!! !!! !!!
ਟਾਟਾ ਦੀ ਲੱਖ ਟਕੀਆ…
੧੦ ਜਨਵਰੀ 2008 ਨੂੰ ਪਰਗਤੀ ਮੈਦਾਨ ਦਿੱਲੀ ਵਿਖੇ ਆਟੋ ਐਕਸਪੋ (ਕਾਰ ਪ੍ਰਦਰਸ਼ਨੀ) ਵਿਚ ਲਾਂਚ ਹੋਈ ਟਾਟਾ ਦੀ ਲੱਖ ਟਕੀਆ ‘ਨੈਨੋ’ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ । ਟਾਟਾ ਦੀ ਲੱਖ ਟਕੀਆ ਲਾਂਚ ਹੋਈ ਤੇ ਬਾਕੀ ਦੇ ਕਾਰ ਨਿਰਮਾਤਾਵਾਂ ਨੂੰ ਭਾਂਜੜਾ ਪੈ ਗਈਆਂ। ਭਾਰਤ ਵਿਚ ਸਭ ਤੋਂ ਸਸਤੀ ਮੰਨੀ ਜਾਂਦੀ ਮਾਰੂਤੀ 800 ਸੀ.ਸੀ. ਨੂੰ ਆਪਣਾ ਸਿੰਘਾਸਨ ਡਗ-ਮਗਾਉਂਦਾ ਨਜ਼ਰ ਆਉਣ ਲੱਗਿਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਸ ਨੇ ਭਾਰਤੀ ਕਾਰ ਬਾਜ਼ਾਰ ਵਿਚ ਰਾਜ ਕੀਤਾ ਹੋਇਆ ਸੀ। 10 ਜਨਵਰੀ 2008 ਨੂੰ ਟਾਟਾ ਦੀ ਲੱਖ ਟਕੀਆ ‘ਨੈਨੋ’ ਦੀ ਲਾਂਚਿਗ ਬੜੇ ਜ਼ਬਰਦਸਤ ਤਰੀਕੇ ਨਾਲ ਹੋਈ। 9 ਜਨਵਰੀ ਰਾਤ ਨੂੰ ਪੰਜ ਨੈਨੋ ਕਾਰਾਂ, ਟਰੱਕ (ਟੈਂਕਰ) ਵਿਚ ਲਿਆ ਕੇ ਉਥੇ ਖੜ•ੇ ਕਰ ਦਿੱਤੇ ਗਏ। ਰਾਤ ਨੂੰ ਟੈਂਕਰ ਦੀ ਵਿਸ਼ੇਸ਼ ਸੁਰੱਖਿਆ ਕੀਤੀ ਗਈ। 10 ਜਨਵਰੀ ਨੂੰ ਤਕਰੀਬਨ 11 ਵਜੇ ਕੁਝ ਭਰੋਸੇਯੋਗ ਵਿਅਕਤੀ ਟੈਂਕਰ ਵਿਚ ਦਾਖਲ ਹੋਏ ਤੇ ‘ਨੈਨੋ’ ਕਾਰਾਂ ਤੇ ਲੀੜੇ ਪਾ ਕੇ ਉਨ•ਾਂ ਨੂੰ ਪੂਰੀ ਤਰ•ਾਂ ਢੱਕ ਦਿੱਤਾ ਗਿਆ। ਲੀੜਿਆਂ ਨਾਲ ਢਕੀਆ ‘ਨੈਨੋ’ ਲਾਂਚ ਕਰਨ ਲਈ ਲਿਆਂਦੀਆਂ ਗਈਆਂ।
ਟਾਟਾ ਗਰੁੱਪ ਦੇ ਮੁੱਖੀ ਰਤਨ ਟਾਟਾ ਦਾ ਸੁਪਨਾ ਸੀ ਕਿ ਉਹ ਭਾਰਤੀਆਂ ਨੂੰ ਸਸਤੀ ਤੇ ਵਧੀਆ ਕਾਰ ਪ੍ਰਦਾਨ ਕਰਨ ਕਿਉਂ ਕਿ ਰਤਨ ਟਾਟਾ ਨੇ ਕਈ ਵਾਰ ਬਾਜ਼ਾਰ ਵਿਚ ਵੇਖਿਆ ਸੀ ਕਿ ਲੋਕ ਕਈ ਵਾਰ ਇਕ ਸਕੂਟਰ ਤੇ ਚਾਰ-ਚਾਰ ਵਿਅਕਤੀ ਜਾਂਦੇ ਸਨ ਦੋ ਮੀਆ-ਬੀਬੀ ਤੇ ਦੋ ਉਨ•ਾਂ ਦੇ ਬੱਚੇ। ਇਕ ਬੱਚਾ ਸਕੂਟਰ ਦੇ ਮੂਹਰੇ ਖੜ•ਾ ਹੁੰਦਾ ਸੀ ਤੇ ਇਕ ਵਿਚਕਾਰ ਬੈਠਾ ਹੁੰਦਾ ਸੀ ਉਨ•ਾਂ ਨੂੰ ਵੇਖ ਕੇ ਰਤਨ ਟਾਟਾ ਦੇ ਮਨ ਵਿਚ ਵਿਚਾਰ ਆ ਰਿਹਾ ਸੀ ਕਿ ਅਜਿਹੇ ਪ੍ਰੀਵਾਰਾਂ ਦੀ ਸੋਚ ਵੀ ਹੋਵੇਗੀ ਕਿ ਉਨ•ਾਂ ਕੋਲ ਕਾਰ ਹੋਵੇ, ਇਹੀ ਸੋਚ ਨੇ ਰਤਨ ਟਾਟਾ ਦੇ ਮਨ ਵਿਚ ਇੱਛਾ ਪੈਦਾ ਕੀਤੀ ਕਿ ਉਹ ਭਾਰਤੀਆ ਨੂੰ ਸਸਤੀ ਕਾਰ ਬਣਾ ਕੇ ਦੇਣ ਤਾਂ ਜੋ ਹਰ ਵਰਗ ਦੇ ਲੋਕ ਆਪਣੀ ਜ਼ਰੂਰਤ ਤੇ ਇੱਛਾ ਪੂਰੀ ਕਰ ਸਕਣ। ਇਸ ਮਕਸਦ ਨੂੰ ਪੂਰਾ ਕਰਨ ਲਈ ਉਨ•ਾਂ ਨੇ ‘ਨੈਨੋ’ ਦਾ ਨਿਰਮਾਣ ਕੀਤਾ। ‘ਨੈਨੋ’ ਦੀ ਕੀਮਤ ਮੁੱਲ ਵੀ ਘੱਟ ਹੈ ਤੇ ਐਵਰੇਜ (ਮਾਈਲਜ) ਵੀ ਜ਼ਿਆਦਾ ਹੈ। ਜਿਸ ਕਾਰਨ ਕਾਰ ਖਰੀਦਣ ਤੋਂ ਬਾਅਦ ਪੈਟਰੋਲ ਦਾ ਖਰਚ ਵੀ ਘੱਟ ਹੈ ਇਸ ਲਈ ਇਹ ਸਸਤੀ ਕਾਰ ਹਰ ਤਰ•ਾਂ ਨਾਲ ਸਸਤੀ ਹੈ। ਮਾਰੂਤੀ ਦੇ ਮੁਕਾਬਲੇ ਇਸ ਦੀ ਲੰਬਾਈ ਘੱਟ ਹੋਵੇਗੀ ਪਰ ਇਸ ਵਿਚ ਥਾਂ ਜ਼ਿਆਦਾ ਹੋਵੇਗੀ। 624 ਸੀ.ਸੀ. ਇੰਜਣ ਦੀ ਇਹ ‘ਨੈਨੋ’ ਪੈਟਰੋਲ ਤੇ ਆਈ ਹੈ ਇਸ ਦਾ ਡੀਜ਼ਲ ਮਾਡਲ ਵੀ ਤਿਆਰ ਕੀਤਾ ਜਾਵੇਗਾ। ਤਕਰੀਬਨ ਪੰਜ ਸਾਲ ਪਹਿਲਾਂ ਜਦੋਂ ਇਸ ਕਾਰ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਤਾਂ ਉਦੋਂ ਦੇ ਕਾਰ ਲਾਗਤ ਮੁੱਲ ਤੇ ਲਾਂਚ ਕਰਨ ਦੇ ਸਮੇ ਦੇ ਕਾਰ ਲਾਗਤ ਮੁੱਲ ਵਿਚ ਕਾਫੀ ਵਾਧਾ ਹੋ ਗਿਆ ਹੈ ਪਰ ਵਾਅਦਾ ਤਾਂ ਵਾਅਦਾ ਹੈ। ਟਾਟਾ ਕੰਪਨੀ ਨੇ ਆਪਣਾ ਇਕ ਲੱਖ ਰੁਪਏ ਦੀ ਕਾਰ ਲਾਂਚਿੰਗ ਦਾ ਵਾਅਦਾ ਪੂਰਾ ਕਰ ਵਿਖਾਇਆ। ਪਰ ਚੇਤੇ ਰਹੇ ਕਿ ‘ਨੈਨੋ’ ਤੇ ਵੈਟ (ਟੈਕਸ) ਅਤੇ ਢੋਆ-ਢੁਆਈ ਦੇ ਖਰਚੇ ਵੱਖਰੇ ਹਨ। ਇਹ ਲੱਖ ਟਕੀਆ ‘ਨੇਨੋ’ ਤਕਰੀਬਨ ਸਵਾ ਲੱਖ ਰੁਪਏ ਵਿਚ ਪੈਦੀ ਹੈ।
ਪਿਛਲੇ ਕੁਝ ਸਾਲਾ ਵਿਚ ਮਹਿੰਗੀਆਂ-ਮਹਿੰਗੀਆਂ ਕਾਰਾਂ ਤਿਆਰ ਕਰਨ ਦਾ ਰੁਝਾਨ ਰਿਹਾ ਹੈ ਪਰ ‘ਨੈਨੋ’ ਦੀ ਲਾਂਚਿੰਗ ਕਾਰਨ ਸਾਰੀਆਂ ਕੰਪਨੀਆਂ ਦਾ ਧਿਆਨ ਸਸਤੀਆਂ ਕਾਰਾਂ ਦਾ ਨਿਰਮਾਣ ਕਰਨ ਵੱਲ ਹੋ ਜਾਵੇਗਾ।ਕਾਰਾਂ ਤਾਂ ਦਿਨੋ-ਦਿਨ ਸਸਤੀਆਂ ਹੋ ਰਹੀਆਂ ਹਨ। ਪਰ ਅਜਿਹੀਆਂ ਸਸਤੀਆਂ ਕਾਰਾਂ ਦੇ ਨਿਰਮਾਣ ਨਾਲ ਵਾਹਨਾਂ ਦੀ ਗਿਣਤੀ ਦੂਣੀ-ਚੂਣੀ ਹੋ ਰਹੀ ਹੈ। ਵਾਤਾਵਰਨ ਵਿਚ ਪ੍ਰਦੂਸ਼ਨ ਦੀ ਮਾਤਰਾ ਹੋਰ ਵੱਧ ਰਹੀ ਹੈ। ਇਸ ਦੇ ਨਾਲ-ਨਾਲ ਇਕ ਵੱਡੀ ਸਮੱਸਿਆ ਪੈਟਰੋਲ ਦੀ ਸਮੱਸਿਆ ਪੈਦਾ ਹੋ ਰਹੀ ਹੈ। ਭਾਰਤ ਤਾਂ ਪਹਿਲਾਂ ਹੀ ਵਿਦੇਸ਼ਾਂ ਤੋਂ ਕੱਚਾ ਤੇਲ ਲੈ ਕੇ ਉਸ ਨੂੰ ਸ਼ੁੱਧ ਕਰਕੇ ਬਾਜ਼ਾਰ ਵਿਚ ਭੇਜਦਾ ਹੈ। ਪੈਟਰੋਲ ਕੰਪਨੀਆਂ ਸਬਸਿਡੀ ਤੇ ਤੇਲ ਵੇਚਦੀਆਂ ਹਨ। ਟਾਟਾ ਦੀ ‘ਲੱਖ ਟਕੀਆ’ ਇਕੱਲੀ ਹੀ ਇਸ ਘਾਟੇ ਵਿਚ ਕਿਨ•ਾਂ ਹੀ ਦਾ ਵਾਧਾ ਕਰ ਦੇਵੇਗੀ।
!!! !!! !!!
ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਲਗਦੇ ਹਨ ਪੰਜਾਬ ਵਿਚ ਮੇਲੇ
ਕੁਝ ਸਾਲ ਪਹਿਲਾਂ ਤੱਕ ਦੁਆਬਾ ਖੇਤਰ ਵਿਚ ਐਨ.ਆਰ.ਆਈ. ਵੀਰਾਂ ਦੁਆਰਾ ਆਪਣੇ ਪਿੰਡਾਂ ਵਿਚ ਆ ਕੇ ਟੂਰਨਾਮੈਂਟ ਤੇ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਸਨ। ਬੀਤੇ 2-4 ਸਾਲਾਂ ਤੋਂ ਮਾਲਵਾ ਖੇਤਰ ਵਿਚ ਵੀ ਇਹ ਪਿਰਤ ਪੈ ਗਈ ਹੈ। ਜਨਵਰੀ ਤੋਂ ਅਪ੍ਰੈਲ ਤੱਕ ਤਾਂ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿਚ ਕੋਈ ਟੂਰਨਾਮੈਂਟ, ਸੱਭਿਆਚਾਰਕ ਮੇਲਾ ਜਾਂ ਕੋਈ ਕੈਂਪ ਹੁੰਦਾ ਹੈ। ਇਸ ਦੀ ਸ਼ੁਰੂਆਤ ਤਾਂ ਕੁਝ ਸੂਝਵਾਨ ਵਿਅਕਤੀਆਂ ਨੇ ਇਹ ਸੋਚ ਕੇ ਕੀਤੀ ਹੋਵੇਗੀ ਕਿ ਅਸੀਂ ਵਿਦੇਸ਼ਾਂ ‘ਚੋਂ ਪਾਸਾ ਕਮਾ ਕੇ ਆਪਣੇ ਦੇਸ਼ ਵਿਚ, ਆਪਣੇ ਪਿੰਡ ਵਿਚ ਜਾ ਕੇ ਲੋਕਾਂ ਦੀ ਸੇਵਾ ਕਰੀਏ, ਉਨਾਂ ਦੀ ਭਲਾਈ ਲਈ ਮੈਡੀਕਲ ਕੈਂਪ ਲਗਾਈਏ। ਉਨ•ਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਮੇਲੇ ਲਗਾਈਏ। ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੇ ਉਨ•ਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਲਈ ਟੂਰਨਾਮੈਂਟ ਕਰਵਾਈਏ। ਕੁਝ ਚਿਰ ਉਪਰੋਕਤ ਸੋਚ ਤੇ ਮਿਸ਼ਨ ਨਾਲ ਇਹ ਮੇਲੇ ਲੱਗਦੇ ਰਹੇ ਹਨ। ਪਰ ਅੱਜ ਕੱਲ• ਇਸ ਮਿਸ਼ਨ ਵਿਚ ਵੀ ਸਵਾਰਥ ਭਾਰੂ ਹੋ ਗਿਆ ਹੈ।
ਵਿਦੇਸ਼ਾਂ ਵਿਚ ਗਏ ਕੁਝ ਸੁਆਰਥੀ ਲੋਕਾਂ ਨੇ ਉਪਰੋਕਤ ਸੋਚ ਤੇ ਮਿਸ਼ਨ ਨੂੰ ਬਿਜਨੈੱਸ ਬਣਾ ਲਿਆ ਹੈ। ਅਜਿਹੇ ਲੋਕ ਪੰਜਾਬ ਵਿਚ ਟੂਰਨਾਮੈਂਟ ਤੇ ਮੇਲੇ ਕਰਵਾਉਣ ਦੇ ਬਹਾਨੇ ਵਿਦੇਸ਼ਾਂ ਵਿਚੋਂ ਬੇਅੰਤ ਡਾਲਰ ਇਕੱਠੇ ਕਰਦੇ ਹਨ ਤੇ ਉਨ•ਾਂ ਵਿਚ ਕੁਝ ਕੁ ਤਾਂ ਸਹੀ ਜਗ•ਾ ਤੇ ਲੱਗਦੇ ਹਨ ਪਰ ਬਾਕੀ ਸੁਆਰਥੀ ਲੋਕਾਂ ਦੇ ਬੋਝੇ ਵਿਚ ਹੀ ਚਲੇ ਜਾਂਦੇ ਹਨ। ਟੂਰਨਾਮੈਂਟ ਵਿਚ ਖੇਡਣ ਵਾਲੇ ਖਿਡਾਰੀ ਵੀ ਉਨ•ਾਂ ਦੀ ਇਸ ਚਾਲ ਨੂੰ ਭਲੀ-ਭਾਂਤੀ ਜਾਣਦੇ ਹਨ। ਇਸ ਲਈ ਉਹ ਵੀ ਮੈਚ ਫਿਕਸਿੰਗ ਕਰ ਲੈਂਦੇ ਹਨ।
ਵੈਸੇ ਵੀ ਟੂਰਨਾਮੈਂਟ ਤਾਂ ਥਾਂ-ਥਾਂ ਤੇ ਹੁੰਦੇ ਹਨ ਪਰ ਇਨ•ਾਂ ਟੂਰਨਾਮੈਂਟਾਂ ਵਿਚ ਖੇਡਣ ਵਾਲੀਆਂ ਟੀਮਾਂ ਕੁਝ ਕੁ ਹੀ ਹਨ ਉਹੀ ਟੀਮਾਂ ਹਰੇਕ ਟੂਰਨਾਮੈਂਟ ਤੇ ਖੇਡਦੀਆਂ ਨਜ਼ਰ ਆਉਂਦੀਆਂ ਹਨ। ਪੰਜੇ ਉਂਗਲਾਂ ਤਾਂ ਚਾਹੇ ਬਰਾਬਰ ਨਹੀਂ ਹੁੰਦੀਆਂ ਹਨ ਪਰ ਜ਼ਿਆਦਾ ਤਰ ਇਸ ਤਰ•ਾਂ ਹੀ ਹੋ ਰਿਹਾ ਹੈ। ਟੂਰਨਾਮੈਂਟ ਕਰਵਾਉਣਾ ਗਲਤ ਨਹੀਂ ਪਰ ਜੇਕਰ ਐਨ.ਆਰ.ਆਈ. ਵੀਰ ਸੱਚਮੁੱਚ ਹੀ ਪੰਜਾਬ ਦੀਆਂ ਜਵਾਨੀਆਂ ਨੂੰ ਬਚਾਉਣਾ ਲੋਚਦੇ ਹਨ ਤਾਂ ਸਿਰਫ਼ ਭਰਿਆ ਨੂੰ ਹੋਰ ਭਰਨ ਦੀ ਬਜਾਏ, ਫੇਮਸ ਅਕੈਡਮੀ ਟੀਮਾਂ ਤੇ ਫੇਮਸ ਖਿਡਾਰੀਆਂ ਨੂੰ ਹੀ ਵਾਰ-ਵਾਰ ਖਿਡਾਉਣ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਨਵੇਂ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ, ਤਾਂ ਹੀ ਆਉਣ ਵਾਲੀਆਂ ਜਵਾਨੀਆਂ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾਂ ਤੋਂ ਬਚ ਸਕਣਗੀਆਂ। ਜੇਕਰ ਟੂਰਨਾਮੈਂਟਜ ਵਗੈਰਾ ਵਿਚੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੀ ਕਲਾ ਦੇ ਜੌਹਰ ਵਖਾਉਣ ਦਾ ਮੌਕਾ ਮਿਲੇ ਤਾਂ ਉਨਾਂ ਵਿਚੋਂ ਪਤਾ ਨਹੀਂ ਕਿੰਨੇ ਹੀਰੇ ਪੁੱਤ ਪੰਜਾਬ ਦੇ ਲੱਭ ਜਾਣਗੇ।
ਇਸੇ ਤਰ•ਾਂ ਕੁਝ ਐਨ.ਆਰ.ਆਈ. ਵੀਰ ਅੱਖਾਂ ਵਗੈਰਾ ਦੇ ਮੈਡੀਕਲ ਕੈਂਪ ਆਪਣੇ ਪਿੰਡ ਜਾ ਆਪਣੇ ਆਸ ਪਾਸ ਦੇ ਇਲਾਕੇ ਵਿਚ ਲਗਾਉਂਦੇ ਹਨ ਪਰ ਜਿਸ ਸੋਚ ਨਾਲ ਉਹ ਆਪਣਾ ‘ਦਸਵੰਦ’ ਜਾਂ ਦਾਨ ਕੀਤਾ ਪੈਸਾ ਲਗਾਉਣਾ ਚਾਹੁੰਦੇ ਹਨ। ਉਨ•ਾਂ ਦੀ ਉਹ ਸੋਚ ਪੂਰੀ ਨਹੀਂ ਹੁੰਦੀ। ਕੈਂਪਾਂ ਵਗੈਰਾ ਤੋਂ ਬਾਅਦ ਆਮ ਹੀ ਲੋਕ ਗੱਲਾਂ ਕਰਦੇ ਹਨ ਕਿ ‘ਕਾਹਦਾ ਕੈਂਪ ਸੀ ਸਾਨੂੰ ਗੀਰਬਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਲਾਹਾ ਤਾਂ ਮੂਹਰਲੇ ਹੀ ਲੈ ਗਏ।” ਲਾਹਾ ਕਿਹੜੇ ਮੂਹਰਲੇ ਲੈ ਗਏ ਇਹ ਗੱਲ ਪਿੰਡ ਦੇ ਅਨਪੜ• ਗਰੀਬ ਲੋਕਾਂ ਨੂੰ ਕੌਣ ਸਮਝਾਵੇ ਤੇ ਕਿਵੇਂ ਸਮਝਾਵੇ। ਜਿਹੜੇ ਸਾਡੇ ਐਨ.ਆਰ.ਆਈ. ਵੀਰ ਵਿਦੇਸ਼ਾਂ ਵਿਚੋਂ ਆ ਕੇ ਇਥੇ ਕੈਂਪ ਲਗਾਉਂਦੇ ਹਨ। ਉਨ•ਾਂ ਨੇ ਕਾਹਦਾ ਲਾਹਾ ਲੈਣਾ ਹੈ। ਉਹ ਤਾਂ ਇਥੋਂ ਦੇ ਗਰੀਬਾਂ ਦੀ ਮੱਦਦ ਕਰਨ ਆਉਂਦੇ ਹਨ ਪਰ ਉਨ•ਾਂ ਨੂੰ ਕੀ ਪਤਾ ਗਰੀਬ ਕਿਥੇ ਹਨ ਤੇ ਕਿਹੜੇ ਹਨ। ਇਹ ਤਾਂ ਪਿੰਡਾਂ ਦੀਆਂ ਪੰਚਾਇਤਾਂ ਜਾਂ ਕਲੱਬਾਂ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਇਲਾਕੇ ਦੇ ਉਨਾਂ ਗਰੀਬ ਵਿਅਕਤੀਆਂ ਦੀ ਲਿਸਟਾਂ ਵਗੈਰਾ ਬਣਾਉਣ ਜਿਨ•ਾਂ ਨੂੰ ਕੈਂਪਾਂ ਵਿਚ ਇਲਾਜ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਜ਼ਰੂਰਤਮੰਦ ਨੂੰ ਇਲਾਜ ਕਰਵਾਉਣ ਦਾ ਮੌਕਾ ਮਿਲ ਸਕੇ। ਇਨ•ਾਂ ਕੈਂਪਾਂ ਵਗੈਰਾ ਦਾ ਲਾਹਾ ਲੈਂਦੇ ਕੌਣ ਹਨ? ਲਾਹਾ ਤਾਂ ਉਹ ਘੜੱਮ ਚੌਧਰੀ ਹੀ ਲੈਂਦੇ ਹਨ ਜਿਹੜੇ ਐਨ.ਆਰ.ਆਈ. ਵੀਰਾਂ ਨੂੰ ਆਉਂਦੀਆਂ ਸਾਰ ਭਰਮਾ ਲੈਂਦੇ ਹਨ। ਝੂਠੀ ਮੁਠੀ ਦੇ ਕੰਮਾਂ ਕਾਰਾ ਦਾ ਵਾਸਤਾ ਪਾ ਕੇ ਵਿਦੇਸ਼ੀਆਂ ਤੋਂ ਮੋਟੀਆਂ ਰਕਮਾਂ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਇਨ•ਾਂ ਕੈਂਪਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਦੇਖੇ ਜਾਂਦੇ ਹਨ ਜਿਨ•ਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਦਸਾਂ-ਵੀਹਾਂ ਕਿੱਲਿਆਂ ਵਾਲੇ ਤਾਂ ਆਮ ਹੀ ਕੈਂਪਾਂ ਵਿਚੋਂ ਲਾਹਾ ਖੱਟ ਜਾਂਦੇ ਹਨ ਪਰ ਗਰੀਬ ਤੇ ਅਨਪੜ• ਲੋਕ ਜਿਨ•ਾਂ ਨੂੰ ਇਸ ਦੀ ਜ਼ਰੂਰਤ ਹੈ ਉਹ ਬਹੁਤੀ ਵਾਰ ਵਾਂਝੇ ਹੀ ਰਹਿ ਜਾਂਦੇ ਹਨ। ਜ਼ਰੂਰਤ ਹੈ ਐਨ.ਆਰ.ਆਈ. ਵੀਰਾਂ ਦੇ ਕੀਤੇ ਜਾਂਦੇ ਕਾਰਜਾਂ ਵਿਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ। ਉਨ•ਾਂ ਨੂੰ ਸਹੀ ਜਾਣਕਾਰੀ ਦੇਣ ਦੀ ਤਾਂ ਜੋ ਉਨ•ਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਜੋ ਡਾਲਰ ਪੁੰਨ-ਦਾਨ ਤੇ ਲਗਾਉਣੇ ਹਨ। ਉਹ ਇਥੇ ਆ ਕੇ ੪੦-੪੫ ਗੁਣਾ ਹੋ ਕੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਸਹੀ ਤੇ ਯੋਗ ਪ੍ਰਬੰਧ ਕਰਨ ਦਾ ਫਰਜ਼ ਤਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਦਾ ਹੀ ਬਣਦਾ ਹੈ।
ਹੁਣ ਬੜੀ ਮੁਸ਼ਕਲ ਨਾਲ ਪੰਜਾਬ ਦੇ ਸਾਂਤ ਮਾਹੌਲ ਵਿਚ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਫੇਰ ਦੁਆਰਾ ਮੇਲੇ ਲੱਗਣੇ ਸ਼ੁਰੂ ਹੋਏ ਹਨ। ਕਿਤੇ ਸਾਡੇ ਐਨ.ਆਰ.ਆਈ. ਵੀਰਾਂ ਸਾਡੇ ਹੀ ਸਵਾਰਥ ਹੱਥੋਂ ਗੁੰਮਰਾਹ ਹੋ ਕੇ ਪੰਜਾਬ ਤੋਂ ਮੁੱਖ ਨਾ ਮੋੜ ਲੈਣ। ਇਸ ਲਈ ਆਓ! ਐਨ.ਆਰ.ਆਈ. ਵੀਰਾਂ ਨੇ ਪੰਜਾਬੀ ਦੀ ਤਰੱਕੀ ਲਈ ਜੋ ਸੋਚਾਂ ਸੋਚੀਆਂ ਹਨ ਉਨ•ਾਂ ਦਾ ਸੁਆਗਤ ਕਰਦੇ ਹੋਏ। ਉਨ•ਾਂ ਦੇ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਪਰਾਲੇ ਕਰੀਏ।
!!! !!! !!!
ਵਿਦੇਸ਼ ਨੂੰ ਜਾਣ ਵਾਲਿਆਂ ਨੂੰ ਲੁੱਟਣ ਦਾ ਵਸੀਲਾ
ਵਿਦੇਸ਼ ਦਾ ਤਾਂ ਨਾਮ ਹੀ ਵੱਡਾ ਹੈ । ਵਿਦੇਸ਼ ‘ਬਾਹਰ’ ਸ਼ਬਦ ਸੁਣਦੇ ਹੀ ਪੰਜਾਬੀਆਂ ਦੇ ਦੀਦੇ ਟਪਕਣ ਲੱਗ ਪੈਂਦੇ ਹਨ । ਕਿਹਾ ਜਾਂਦਾ ਹੈ ਕਿ ਏਅਰ ਪੋਟਰ ਤੇ ਜਾਣ ਸਾਰ ਹੀ ਬਾਹਰਲੇ ਨਜ਼ਾਰੇ ਦਿਸਣ ਲੱਗ ਪੈਂਦੇ ਹਨ ਪਰ ਜੇਕਰ ਭਾਰਤੀ ਏਅਰ ਪੋਰਟ ਦੀ ਤੁਲਣਾ ਵਿਦੇਸ਼ਾਂ ਨਾਲ ਕਰੀਏ ਤਾਂ ਮੇਰੇ ਖਿਆਲ ਵਿਚ ਲੋਕ ਬਾਹਰ ਜਾਣ ਬਾਰੇ ਸੋਚਣਾ ਵੀ ਛੱਡ ਦੇਣਗੇ । ਇਕ ਵਾਰ ਚਲੇ ਜਾਈਏ ਤਾਂ ਦੂਸਰੀ ਵਾਰ ਏਅਰ ਪੋਰਟ ਤੇ ਜਾਣ ਨੂੰ ਜੀਅ ਨਹੀਂ ਕਰਦਾ। ਇਨ•ਾਂ ਮੰਦਾਂ ਹਾਲ ਹੈ ਏਅਰ ਪੋਰਟ ਦਾ।
ਮੈਨੂੰ ਵੀ ਮੌਕਾ ਮਿਲਿਆ ਇੰਦਰਾਂ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਜਾਣ ਦਾ । ਪਹਿਲਾਂ ਆਪਣੇ ਵੱਡੇ ਵੀਰ ਨੂੰ ਛੱਡਣ ਗਿਆ ਸੀ ਉਦੋਂ ਤਾਂ ਦਿਨ ਦੀ ਫਲਾਇਟ ਸੀ । ਜਾਣ ਸਾਰ ਵੀਰਾਂ ਅੰਦਰ ਐਂਟਰ ਹੋ ਗਿਆ ਤੇ ਅਸੀਂ ਵਾਪਸ ਪੰਜਾਬ ਪਰਤ ਆਏ । ਪਰ ਐਂਤਕੀ ਜਦ ਛੋਟੇ ਵੀਰ ਨੂੰ ਆਸਟ੍ਰੇਲੀਆਂ ਭੇਜਣ ਲਈ ਏਅਰ ਪੋਰਟ ਤੇ ਛੱਡਣ ਗਏ ਤਾਂ ਸਵੇਰੇ 9 ਵਜੇ ਦੀ ਫਲਾਈਟ ਸੀ ਤੇ ਅਸੀਂ ਰਾਤ ਨੂੰ 11 ਵਜੇ ਉੱਥੇ ਪਹੁੰਚ ਗਏ । ਖੁੱਲ•ਾ ਟਾਈਮ ਸੀ । ਮੈਂ, ਮੇਰੇ ਮਾਮਾ ਜੀ ਤੇ ਮੇਰੇ ਮਾਸੜ ਜੀ ਨੇ ਚੰਗੀ ਤਰ•ਾਂ ਵਾਚਿਆ ਏਅਰ ਪੋਰਟ ਨੂੰ ।
ਏਅਰ ਪੋਰਟ ਤੇ ਹਰ ਵਿਅਕਤੀ ਬੇਚੈਨੀ ਤੇ ਇੰਤਜ਼ਾਰ ਵਿਚ ਹੀ ਸੀ । ਜਿਹੜੇ ਲੋਕ ਆਪਣੇ ਸਕੇ-ਸਬੰਧੀਆਂ ਨੂੰ ਛੱਡਣ ਆਏ ਸੀ ਉਹ ਜਹਾਜ ਦੀ ਉਡਾਨ ਭਰਨ ਦੀ ਉਡੀਕ ਕਰ ਰਹੇ ਸਨ ਤੇ ਜਿਹੜੇ ਕਿਸੇ ਨੂੰ ਲੈਣ ਆਏ ਸਨ ਉਹ ਆਉਣ ਵਾਲੇ ਜਹਾਜ ਦੀ ਉਡੀਕ ਕਰ ਰਹੇ ਸਨ । ਪੰਜਾਬ ਦੇ ਕਹਿੰਦੇ ਕਹਾਉਂਦੇ ਲੋਕ ਅਤੇ ਖਾਸ ਕਰਕੇ ਬਜ਼ੁਰਗ, ਜਿੰਨ•ਾਂ ਨੇ ਕਦੇ ਘਰੇ ਪਾਣੀ ਦਾ ਗਲਾਸ ਭਰ ਕੇ ਆਪ ਨਹੀਂ ਪੀਤਾ ਹੋਣਾ ਉਹ ਆਪਣੇ ਵੱਡੇ-ਵੱਡੇ ਅਟੈਚੀ ਕੇਸ ਟਰਾਲੀਆਂ ਵਿਚ ਰੱਖ ਕੇ ਉਨ•ਾਂ ਨੂੰ ਧੱਕੀ ਜਾਂਦੇ ਸਨ। ਆਪਣਾ ਆਪ ਤੁਰ ਨਹੀਂ ਹੁੰਦਾ ਪਰ ਮਜ਼ਬੂਰੀ ਵੱਸ ਉਨ•ਾਂ ਨੂੰ ਟਰਾਲੀਆਂ ਵੀ ਆਪ ਧੱਕਣੀਆਂ ਪੈਂਦੀਆਂ ਹਨ । ਬਜ਼ੁਰਗਾਂ ਦੀ ਭੀੜ ਏਅਰ ਪੋਰਟ ਤੇ ਜਿਆਦਾ ਹੈ । ਇਸ ਦਾ ਕਾਰਨ ਸ਼ਾਇਦ ਇਹੀ ਹੈ ਕਿ ਬਜ਼ੁਰਗਾਂ ਨੂੰ ਬਾਹਰ ਜਾਣ ਤੇ ਪੈਨਸ਼ਨਾਂ ਲੱਗ ਜਾਂਦੀਆਂ ਹਨ । ਉਹ ਦੋ ਚਾਰ ਮਹੀਨੇ ਬਾਹਰ ਲਾ ਆਉਂਦੇ ਹਨ ਪੈਨਸ਼ਨ ਨਾਲ ਟਿਕਟ ਜੋਗੇ ਤੇ ਖਰਚੇ ਜੋਗੇ ਪੈਸੇ ਵਧੀਆਂ ਬਣ ਜਾਂਦੇ ਹਨ। ਬੱਸ ਫੇਰ ਬਜ਼ੁਰਗ ਇਸੇ ਕੰਮ ਤੇ ਹੋ ਜਾਂਦੇ ਹਨ। ਭਾਰਤ ਤੋਂ ਵਿਦੇਸ਼ ਤੇ ਵਿਦੇਸ਼ ਤੋਂ ਭਾਰਤ ।
ਹੁਣ ਚੱਲੀਏ ਏਅਰ ਪੋਰਟ ਤੇ । ਵੇਟਿੰਗ ਰੂਮ ‘ਉਡੀਕ ਘਰ’ ਵੱਲ ਕਦਮ ਵਧਾਈਏ ਤਾਂ ਗੇਟ ਵਿਚ ਹੀ ਦੋ ਜਵਾਨ ਖੜ•ੇ ਤੁਹਾਡੇ ਸੁਆਗਤ ਕਰਦੇ ਹੋਏ ਆਖਣਗੇ, ਐਂਟਰੀ ਸਲਿਪ ਪੀਲੀਜ਼।’ ਅੰਦਰ ਬੈਠ ਕੇ ਉਡੀਕ ਕਰਨ ਦੀ ਹੀ ਇਕ ਆਦਮੀ ਨੂੰ 50 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ, ਖੂਬ ਲੁੱਟਿਆ ਜਾਂਦਾ ਹੈ ਜਨਤਾ ਨੂੰ ।
ਏਅਰ ਪੋਰਟ ਦੇ ਲਾਗੇ-ਚਾਗੇ ਕਿਤੇ ਵੀ ਚਾਹ-ਪਾਣੀ ਦਾ ਕੋਈ ਪ੍ਰਬੰਧ ਨਹੀਂ । ਬੱਸ ਸਿਵਾਏ ਏਅਰ ਪੋਰਟ ਦੀਆਂ ਕੰਨਟੀਨਾਂ ਤੋਂ। ਕੰਨਟੀਨਾਂ ਵੀ ਕਾਹਦੀਆਂ, ਉੱਥੇ ਵੀ ਲੁੱਟ ਮੱਚੀ ਏ । ਚਾਹ ਦਾ ਕੱਪ 25 ਰੁਪਏ ਅਤੇ ਕੌਫੀ ਦਾ ਕੱਪ 30 ਰੁਪਏ । ਕੌਫੀ ਵੀ ਕਾਹਦੀ, ਆਪਾਂ ਤਾਂ ਉਹੋ ਜਿਹੀ ਕੋਫੀ ਵੰਡ ਵਾਲੇ ਭਾਂਡੇ ਵਿਚ ਵੀ ਨਹੀਂ ਪਾਉਂਦੇ । ਅਸੀਂ ਚਾਰਾ ਨੇ ਕੋਫੀ ਦੇ ਕੱਪ ਤਾਂ ਲੈ ਲਏ ਪਰ ਕੋਫੀ ਦਾ ਘੁੱਟ ਭਰੀਏ ਤੇ ਬਾਹਰ ਨੂੰ ਆਵੇ । ਨਾ ਉਸ ਵਿਚ ਖੰਡ ਨਾ ਦੁੱਧ । ਮੈਂ ਤੇ ਮਾਮਾ ਜੀ ਨੇ ਤਾਂ ਔਖੇ-ਸੌਖੇ ਕੌਫੀ ਦਾ ਅੱਧਾ-ਅੱਧਾ ਕੱਪ ਪੀ ਹੀ ਲਿਆ ਪਰ ਦੋਨੇ ਮਾਸੜ ਜੀਆ ਨੇ ਤਾਂ ਇਕ-ਇਕ ਘੁੱਟ ਭਰਕੇ ਡੋਲ ਦਿੱਤੀ । ਅਸੀਂ ਕੰਨਟੀਨ ਵਾਲੇ ਨਾਲ ਕਾਫੀ ਔਖੇ ਭਾਰੇ ਹੋਏ ਕਿ ਸਾਨੂੰ ਖਰਾਬ ਕੌਫੀ ਦਿੱਤੀ ਹੈ । ਅਸੀਂ ਵੀ ਪੰਜਾਬੀਆਂ ਵਾਲੀ ਕੀਤੀ। ਕੰਨਟੀਨੇ ਦੇ ਮੂਹਰੇ ਖੜ• ਗਏ ਤੇ, ਜਿਹੜਾ ਵੀ ਚਾਹ ਜਾਂ ਕੌਫੀ ਲੈਣ ਲੱਗੇ, ਉਸ ਨੂੰ ਕਹਿ ਦੇਣਾ ਕਿ ਇਹ ਚਾਹ ਕੌਫੀ ਖਰਾਬ ਹੈ । ਅਸੀਂ ਬਹੁਤ ਗਾਹਕ ਖਰਾਬ ਕੀਤੇ ਉਸ ਕੰਨਟੀਨੇ ਵਾਲੇ ਦੇ ਪਰ ਸਦਕੇ ਜਾਈਏ, ਉਸ ਕੰਨਟੀਨ ਵਾਲੇ ਦੀ ਨਿਮਰਤਾ ਦੇ, ਜਿਹੜਾ ਸਾਨੂੰ ਇਕ ਲਫ਼ਜ਼ ਵੀ ਨਹੀਂ ਬੋਲਿਆ ।
ਫੇਰ ਮਾਮਾ ਜੀ ਕਹਿਣ ਲੱਗੇ, ‘ਚਲੋ ਚੱਲ ਕੇ ਅੰਦਰਲੀ ਕੰਨਟੀਨ ਤੋਂ ਚਾਹ ਪਾਣੀ ਪੀਨੇ ਆ, ਜਿਹੜੀ ਵੇਟਿੰਗ ਹਾਲ ਦੇ ਵਿਚ ਹੈ।’ ਸਾਡੇ ਹੋਰ ਸਾਥੀ ਵੀ ਉੱਥੇ ਗਏ ਹੋਏ ਸਨ । ਅਸੀਂ ਪਾਸ ਲੈ ਕੇ ਹੀ ਅੰਦਰ ਵੜ ਗਏ, ਅੰਦਰਲੀ ਕੰਨਟੀਨ ਦਾ ਵੀ ਇਹੋ ਹਾਲ । ਫੇਰ ਵੱਡੇ ਮਾਮਾ ਜੀ ਨੇ ਕਿਹਾ ਕਿ, ‘ਦਿੱਲੀ ਦਾ ਦੁੱਧ ਹੀ ਅਜਿਹਾ ਹੈ, ਇਹ ਸਾਡਾ ਪੰਜਾਬ ਨਹੀਂ ਹੈ, ਜਿੱਥੇ ਦੁੱਧ ਵਿਚ ਪਾਣੀ ਪਾਇਆ ਜਾਂਦਾ ਹੈ, ਇਥੇ ਤਾਂ ਪਾਣੀ ਵਿਚ ਦੁੱਧ ਪਾਇਆ ਜਾਂਦਾ ਹੈ ।
ਕਰਦੇ ਕਰਾਂਉਂਦੇ ਸਵੇਰ ਦੇ 5 ਵੱਜ ਗਏ । ਅਸੀਂ ਸੋਚਿਆ ਚਲੋ ਨਹਾਉਣ-ਧੌਣ ਵਾਲੇ ਪਾਸੇ ਵੀ ਹੋ ਲਈਏ ਪਰ ਉੱਥੇ ਨਹਾਉਣਾ ਤਾਂ ਦੂਰ ਦੀ ਗੱਲ, ਮੂੰਹ ਧੋਣ ਨੂੰ ਵੀ ਨਸੀਬ ਨਹੀਂ ਹੋਇਆ । ਜਿਹੜਾ ਵੀ ਬਾਹਰ ਨਿਕਲੇ 10-20 ਰੁਪਏ ਦਰਸ਼ਨਾਂ ਦੇ ਕੇ ਹੀ ਜਾਣੀ ਪਵੇ, ਪਤਾ ਨਹੀਂ ਇਹ 10-20 ਰੁਪਏ ਅੱਡਾ ਅਥੋਰਟੀ ਵੱਲੋਂ ਸਨ ਜਾਂ ਫਿਰ .. .. .. .. ..।
ਮੁੱਕਦੀ ਗੱਲ ਤਾਂ ਇਹ ਹੈ ਕਿ ਇਹ ਸਭ ਵਿਦੇਸ਼ ਨੂੰ ਜਾਣ ਵਾਲਿਆਂ ਨੂੰ ਲੁੱਟਣ ਦਾ ਵਸੀਲਾ ਬਣਿਆ ਹੋਇਆ ਹੈ । ਬਾਹਰ ਜਾਣ ਵਾਲਿਆਂ ਨੂੰ ਪਹਿਲਾਂ ਟਰੇਵਲ ਏਜੰਟ ਲੁੱਟਦੇ ਹਨ ਤੇ ਫਿਰ ਅਬੈਂਸੀਆਂ ਵਾਲੇ । ਉਨ•ਾਂ ਨੇ ਤਾਂ ਫੀਸ ਪਹਿਲਾਂ ਜਮ•ਾਂ ਕਰਵਾ ਲੈਣੀ ਹੈ, ਚਾਹੇ ਵੀਜਾ ਲੱਗੇ, ਚਾਹੇ ਨਾ ਲੱਗੇ । ਵੀਜਾ ਲੱਗਣ ਤੋਂ ਬਾਅਦ ਵਿਦੇਸ਼ ਜਾਣ ਵਾਲੇ ਅਤੇ ਉਨ•ਾਂ ਦੇ ਆਰ-ਪਰਿਵਾਰ ਦੀ ਲੁੱਟ ਹੁੰਦੀ ਹੈ ਏਅਰ ਪੋਰਟ ਤੇ । ਵਿਦੇਸ਼ਾਂ ਤੋਂ ਵਾਪਸ ਆ ਕੇ ਉਹੀ ਵਿਅਕਤੀ ਲੁੱਟਦੇ ਹਨ ਪੰਜਾਬ ਵਿਚ ਰਹਿੰਦੇ ਹੋਰ ਲੋਕਾਂ ਨੂੰ, ਜੋ ਵਿਦੇਸ਼ ਜਾਣ ਦੇ ਚਾਹਵਾਨ ਹਨ। ਵਿਦੇਸ਼ ਤੋਂ ਵਾਪਸ ਆਉਣ ਵਾਲੇ ਵਿਅਕਤੀ ਕੋਲ ਤਾਂ ‘ਵਿਆਹ’ ਨਾਮ ਤਾ ਲਾਇਸੈਂਸ ਬਣ ਜਾਂਦਾ ਹੈ ਲੁੱਟਣ ਲਈ । ਉਹ ਵਿਆਹਾਂ ਦੇ ਨਾਂ ਤੇ ਜਿੰਨੀ ਮਰਜੀ ਲੁੱਟ ਮਚਾ ਦੇਵੇ । ਪੰਜਾਬੀ ਸੀਅ ਨਹੀਂ ਕਰਦੇ । ਪੰਜਾਬੀਆਂ ਵਿਦੇਸ਼ੀਆਂ ਦੇ ਸਾਹਮਣੇ ਆਪਣੇ ਧੀਆਂ ਪੁੱਤਾਂ ਦੀ ਨੁਮਾਇਸ਼ ਲਾ ਦਿੰਦੇ ਹਨ ਤੇ ਆਪ ਹੀ ਹਾਜ਼ਰ ਹੋ ਜਾਂਦੇ ਹਨ ਕਿ ਲੁੱਟ ਲਉ ਵਿਦੇਸ਼ਾ ਦੇ ਨਾਮ ਤੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਇਕ ਦੂਜੇ ਪ੍ਰਤੀ ਇਹ ਲੁੱਟ ਕਦੋਂ ਖਤਮ ਹੋਵੇਗੀ ? ਸ਼ਾਇਦ ਕਦੇ ਵੀ ਨਹੀਂ।
!!! !!! !!!
ਕਿਸ ਦੇ ਹਿੱਸੇ ਕੀ ?
ਜਿਉਂ ਜਿਉਂ ਪੰਜਾਬ ਚੋਣਾਂ ਨੇੜੇ ਆਉਂਦੀਆਂ ਹਨ। ਸਾਰੀਆ ਸਿਆਸੀ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜੋਰ ਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਆਪਣੇ ਆਪ ਨੂੰ ਦੁੱਧ ਧੋਤੇ ਤੇ ਵਿਰੋਧੀ ਧਿਰ ਨੂੰ ਚੋਰ ਸਾਬਿਤ ਕਰਨ ਲਈ ਲੋਕਾਂ ਦੀ ਕਚਹਿਰੀ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹਰ ਪਾਰਟੀ ਹਰੇਕ ਸੀਟ ‘ਤੇ ਆਪਣਾ ਹੀ ਕਬਜ਼ਾ ਹੋਣ ਦੇ ਦਾਅਵੇ ਕਰ ਰਹੀ ਹੁੰਦੀ ਹੈ।
ਕੋਈ ਆਪਣੇ ਪੰਜ ਸਾਲ ਵਿਚ ਕੀਤੇ ਵਿਕਾਸ ਦੀ ਦੁਹਾਈ ਪਾ ਰਿਹਾ ਹੁੰਦਾ ਹੈ । ਕੋਈ ਆਉਣ ਵਾਲੇ ਪੰਜ ਸਾਲਾਂ ਵਿਚ ਕਰਨ ਵਾਲੇ ਵਿਕਾਸ ਦੇ ਵਾਅਦੇ ਕਰ ਰਿਹਾ ਹੁੰਦਾ ਹੈ। ਹਰੇਕ ਸਿਆਸੀ ਨੇਤਾਂ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਵਿਰੋਧੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖ ਕੇ ਲਾਹਾ ਖੱਟਣ ਦੇ ਚੱਕਰਾਂ ਵਿਚ ਲੱਗਿਆ ਹੋਇਆ ਹੁੰਦਾ ਹੈ। ਸਾਡੇ ਸਿਆਸੀ ਲੀਡਰਾਂ ਨੂੰ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੀ ਜਰੂਰਤ ਪੈ ਗਈ ਹੈ ? ਜਿਸ ਨੇ ਜੋ ਕੀਤਾ ਉਹ ਤਾਂ ਲੋਕ ਜਾਣਦੇ ਹੀ ਹਨ। ਫਿਰ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਨਣ ਦੀ ਕੀ ਜਰੂਰਤ ਹੈ। ਅਗਰ ਤੁਸੀਂ ਸਟੇਟ ਦੇ ਇਲਾਕੇ ਦੇ ਵਿਕਾਸ ਲਈ ਜਾ ਲੋਕ ਭਲਾਈ ਲਈ ਕੁਝ ਕੀਤਾ ਹੈ ਤਾਂ ਲੋਕ ਖੁਦ ਹੀ ਉਸਦਾ ਮੁੱਲ ਤਾਰਨਗੇ। ਵੱਡੇ-ਵੱਡੇ ਫਲੈਕਸ ਬੋਰਡ ਲਗਾਕੇ, ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਜਾਂ ਕਈ-ਕਈ ਕਰੋੜ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਨਾਲ ਲੋਕਾਂ ਨੂੰ ਭਰਮਾਇਆ ਨਹੀਂ ਜਾ ਸਕਦਾ। ਹੁਣ ਸ਼ੋਸ਼ਿਆਂ ਨਾਲ ਗੱਲ ਨਹੀਂ ਬਣਦੀ। ਅੱਜ ਦੇ ਵੋਟਰ ਬਹੁਤ ਸਮਝਦਾਰ ਹੋ ਗਏ ਹਨ, ਉਹ ਵਿਕਾਸ ਚਹੁੰਦੇ ਹਨ। ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਨਾਲ ਅੱਜ ਕੱਲ ਦੇ ਵੋਟਰਾਂ ਦੀ ਸੋਚ ਨਹੀਂ ਬਦਲੇਗੀ ਸਗੋਂ ਉਹ ਤਾਂ ਰੈਲੀਆਂ ਵਗੈਰਾਂ ਨੂੰ ਮੰਨੋਰੰਜਨ ਦਾ ਸਾਧਨ ਸਮਝਦੇ ਹਨ।
ਸਾਡੇ ਇਲਾਕੇ ਦੇ ਪੰਜ-ਛੇ ਬਜ਼ੁਰਗ ਅਜਿਹੇ ਹਨ ਜਿਹੜੇ ਹਰੇਕ ਪਾਰਟੀ ਦੀ ਹਰੇਕ ਰੈਲੀ ਵਿਚ ਪਹੁੰਚਦੇ ਹਨ। ਆਪਣੀਆਂ ਵਧੀਆਂ ਨੌਕਰੀਆਂ ਤੋਂ ਰਟਾਇਰ ਹੋ ਕੇ ਉਹ ਸਾਰੀਆਂ ਰੈਲੀਆਂ ਦਾ ਮਜ਼ੇ ਨਾਲ ਲੁਤਫ਼ ਉਠਾਉਂਦੇ ਹਨ। ਜੇਕਰ ਉਨ•ਾਂ ਨੂੰ ਪੁੱਛ ਲਈਏ ਕੇ ਬਜ਼ੁਰਗ ਕਿੱਧਰ ਗਏ ਸੀ? ਤਾਂ ਉਨ•ਾਂ ‘ਚ ਕੋਈ ਕਹੇ .. .. ਬਾਦਲ ਦੇ ਝੂਠੇ ਲਾਰੇ ਸੁਨਣ ਗਏ ਸੀ, .. .. .. ਕੋਈ ਕਹੇ ਅਸੀਂ ਕੈਪਟਨ ਦੇ ਫੋਕੇ ਫੈਂਟਰ ਸੁਨਣ ਗਏ ਸੀ। ਕੋਈ ਕਹੇ ਅੱਜ ਅਸੀਂ ਰਾਮੂੰਵਾਲੀਏ ਦੇ ਮਗਰਮੱਛ ਵਾਲੇ ਹੁੰਝੂ ਵੇਖਣ ਗਏ ਸੀ। ਉਨ•ਾਂ ਬਜ਼ੁਰਗਾਂ ਵਾਸਤੇ ਸਿਆਸੀ ਲੀਡਰਾਂ ਦੇ ਭਾਸ਼ਨ ਸੁਨਣੇ, ਰੇਡੀਓ ਦੇ ਪ੍ਰੋਗਰਾਮ ਸੁਨਣੇ ਦੇ ਸਮਾਨ ਹਨ। ਉਹ ਮੰਨੋਰੰਜ਼ਨ ਦੇ ਸਾਧਨ ਵਜੋਂ ਰੈਲੀਆਂ ਵਿਚ ਪਹੁੰਚਦੇ ਹਨ। ਉਹ ਤਾਂ ਸਿਆਸੀ ਲੀਡਰਾਂ ਨੂੰ ਕਲਾਕਾਰਾਂ ਵਾਂਗ ਦੇਖਦੇ ਹਨ ਕਿ ਕਿਹੜਾ ਮੰਤਰੀ ਕਿਹੋ ਜਿਹੀ ਐਕਟਿੰਗ ਕਰਦਾ ਹੈ। ਵੋਟਾਂ ਤਾਂ ਉਹ ਆਪਣੇ ਮਨ ਦੇ ਫੈਸਲੇ ਨਾਲ ਹੀ ਪਾਉਂਦੇ ਹਨ। ਉਨ•ਾਂ ਵਰਗੇ ਹਜ਼ਾਰਾਂ ਲੱਖਾਂ ਹੋਰ ਲੋਕ ਹੋਣਗੇ ਜਿਹੜੇ ਕਾਨਫਰੰਸਾਂ ਤੇ ਰੈਲੀਆਂ ਵਿਚ ਸਿਰਫ਼ ਤਮਾਸ਼ਾ ਦੇਖਣ ਹੀ ਜਾਂਦੇ ਹਨ। ਫਿਰ ਸਾਡੇ ਸਿਆਸੀ ਨੇਤਾਂ ਰੈਲੀਆਂ ਦੇ ਇਕੱਠ ਤੋਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਨ ਕਿ ਉਨ•ਾਂ ਦੀ ਸਥਿਤੀ ਕੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਕਿ ਕਿਸਦੇ ਹਿੱਸੇ ਕੀ ਹੈ।
ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਕਰੋੜਾਂ ਰੁਪਏ ਖਰਚ ਕਰਕੇ ਜਨਤਾ ਤੇ ਭਾਰ ਪਾਉਣ ਨਾਲੋਂ ਚੰਗਾ ਹੈ ਕਿ ਉਨ•ਾਂ ਹੀ ਪੈਸਾ ਦੇਸ਼-ਪ੍ਰਾਂਤ ਦੇ ਵਿਕਾਸ ਤੇ ਲਾਇਆ ਜਾਵੇ। ਜਿੰਨਾਂ ਪੈਸਾ ਚੋਣਾਂ ਸਮੇਂ ਪ੍ਰਚਾਰ ਤੇ ਰੈਲੀਆਂ ਵਗੈਰਾ ਤੇ ਖਰਚ ਹੁੰਦਾ ਹੈ ਉਨ•ਾਂ ਪੈਸਾ ਦੇਸ਼ ਦੇ ਵਿਕਾਸ ਲਈ ਲੱਗੇ ਤਾਂ ਉਹ ਮੂੰਹੋਂ ਬੋਲੇਗਾ। ਜੇਕਰ ਅਮਨ, ਖੁਸ਼ਹਾਲੀ ਤੇ ਲੋਕ ਰਾਜ ਦਿਖਾਉਣ ਦੇ ਲਈ ਚੋਣਾਂ ਜਰੂਰੀ ਹਨ ਤਾਂ ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਲੋਕਾਂ ਦੀ, ਪਾਰਟੀ ਵਰਕਰਾਂ ਦੀ, ਪੁਲਿਸ ਕਰਮਚਾਰੀਆਂ ਦੀ ਕਈ-ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਚੰਗਾ ਹੈ ਕਿ ਹਰ ਉਮੀਦਵਾਰ ਆਪਣੇ ਵਿਚਾਰ ਟੀ.ਵੀ. ਰਾਹੀਂ ਸਾਂਝੇ ਕਰ ਲਵੇ। ਘਰ-ਘਰ ਜਾ ਕੇ ਹਾੜੇ ਮਿਨਤਾਂ ਕੱਢਣ ਦੀ ਬਜਾਏ ਆਪਣਾ ਚੋਣ ਮੈਨੀਫੈਸਟੋ ਪੇਪਰ ਵਿਚ ਦੇ ਦੇਵੇ।
ਪਰ ਕੀ ਕਰੀਏ, ਸਾਡੇ ਭਾਰਤ ਦੀ ਸਾਰੀ ਅਰਥ ਵਿਵਸਥਾ ਹੀ ਵਿਗੜੀ ਪਈ ਹੈ। ਇਥੇ ਕੁਝ ਵੀ ਵਿਉਂਤਬੱਧ ਢੰਗ ਨਾਲ ਚੱਲਣਾ ਸੰਭਵ ਨਹੀਂ ਜਾਪਦਾ। ਇਥੇ ਅੰਨ•ੇ ਨੂੰ ਬੋਲਾ ਘੜੀਸੀ ਫਿਰਦਾ ਹੈ। ਅਸੀਂ ਤਾਂ ਸਿਰਫ਼ ਪ੍ਰਮਾਤਮਾਂ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ‘ਹੇ ਦਾਤਾਰ ਪਿਤਾ ਜੀਓੁ’ ਸਾਡੇ ਸਿਆਸੀ ਨੇਤਾਵਾਂ ਨੂੰ, ਵੱਡੇ ਪੁਲਿਸ ਅਫਸਰਾਂ ‘ਤੇ ਇਨੀ ਕੁ ਬਖਸ਼ਿਸ਼ ਕਰੋ, ਉਨ•ਾਂ ਨੂੰ ਅਜਿਹਾ ਬਲ ਤੇ ਬੁੱਧੀ ਬਖਸ਼ੋ ਕਿ ਉਹ ਆਪਣੇ ਲੋਭ, ਹੰਕਾਰ ਨੂੰ ਤਿਆਗ ਕੇ, ਸੱਤਾ ਦੀ ਭੁੱਖ ਮਾਰ ਕੇ, ਆਪਣੀ ਉੱਚੀ ਪਦਵੀਂ ਦੇ ਗੁਮਾਨ ਨੂੰ ਛੱਡ ਕੇ ਪੰਜਾਬੀਅਤ ਦੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਸਕਣ।
!!! !!! !!!
ਸੁਆਰਥੀ ਮਾਪੇ, ਪੰਜਾਬਣ ਧੀਆਂ
ਪੰਜਾਬ ਦੀ ਧਰਤੀ ਜਿਸ ਨੂੰ ਪੀਰਾਂ-ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਜਦੋਂ ਵੀ ਪਿਆਰ-ਮੁਹੱਬਤ ਦੀ ਗੱਲ ਹੁੰਦੀ ਤਾਂ ਪੰਜਾਬ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ। ਪਰ ਅੱਜ ਦੌਲਤ ਦੇ ਲਾਲਚ ਅਤੇ ਵਿਦੇਸ਼ ਜਾਣ ਦੀ ਅੰਨੀ ਦੌੜ ਵਿਚ ਪੰਜਾਬੀਆਂ ਨੇ ਪਿਆਰ, ਮੁਹੱਬਤ ਤੇ ਵਫਾਦਾਰੀ ਨੂੰ ਪਾਸੇ ਕਰਕੇ ਰੱਖ ਦਿੱਤਾ। ਵਿਦੇਸ਼ ਜਾਣ ਦੀ ਤਾਂਘ ਵਿਚ ਜਿਥੇ ਕਰੋੜਾਂ ਜਵਾਨੀਆਂ ਤਬਾਅ ਹੋ ਗਈਆਂ, ਬਰਬਾਦ ਹੋ ਗਈਆਂ, ਮਾਲਟਾ ਕਾਂਡ ਦਾ ਸ਼ਿਕਾਰ ਹੋ ਗਈਆਂ। ਘਰ ਦੇ ਘਰ ਬਰਬਾਦ ਹੋ ਗਏ, ਲੁਟੇ ਗਏ ਉਥੇ ਪੰਜਾਬ ਦੀਆਂ ਧੀਆਂ ਵੀ ਇਸ ਤੋਂ ਬਚ ਨਹੀਂ ਸਕੀਆਂ। ਵਿਦੇਸ਼ ਜਾਣ ਦੀ ਤਾਂਘ ਵਿਚ ਧੀਆਂ ਦਾ ਤਾਂ ਖਾਸ ਕਰਕੇ ਸ਼ੋਸ਼ਣ ਹੋ ਰਿਹੈ।
ਸੁਆਰਥੀ ਮਾਪੇ, ਵਿਦੇਸ਼ ਜਾਣ ਦੇ ਲਾਲਚ ਵਿਚ ਆਪਣੀ ਧੀ ਲਈ ਵਰ ਲੱਭਣ ਸਮੇਂ ਬੱਸ ਇਹੋ ਦੇਖਦੇ ਹਨ ਕਿ ਉਸ ਉਪਰ ਵਿਦੇਸ਼ ਹੋਣ ਦਾ ਲੇਬਲ ਲੱਗਿਆ ਹੋਵੇ। ਇਹ ਵੀ ਨਹੀਂ ਸੋਚਦੇ ਕਿ ਲਾੜਾ ਉਹਨਾਂ ਦੀ ਧੀ ਦੇ ਅਨੁਕੂਲ ਹੈ ਕਿ ਨਹੀਂ…? ਕਈ ਵਾਰ ਤਾਂ ਵਿਦੇਸ਼ੀ ਜੋੜੀ ਨੂੰ ਦੇਖ ਕੇ ਇਉਂ ਲੱਗਦਾ ਹੈ ਜਿਵੇਂ ਉਹ ਪਿਉ ਧੀ ਹੋਣ। ਲਾੜੇ ਤੇ ਵਿਦੇਸ਼ੀ ਹੋਣ ਦਾ ਲੇਵਲ ਲੱਗਿਆ ਹੋਵੇ ਫੇਰ ਚਾਹੇ ਉਹ ਅੰਨ•ਾ ਹੋਵੇ, ਕਾਣਾ ਹੋਵੇ, ਲੂਲਾ ਹੋਵੇ, ਲੰਗੜਾ ਹੋਵੇ ਸਭ ਪ੍ਰਵਾਨ ਹੁੰਦਾ ਏ।
ਧੀਆਂ ਦੇ ਕੀ ਅਰਮਾਨ ਹਨ। ਉਨ•ਾਂ ਦੇ ਦਿਲ ਦੀਆਂ ਕੀ ਰੀਝਾਂ ਹਨ ਇਸ ਬਾਰੇ ਸੁਆਰਥੀ ਮਾਪੇ ਧਿਆਨ ਨਹੀਂ ਦੇਂਦੇ, ਬੱਸ ਆਪਣਾ ਫੈਸਲਾ ਉਸ ਤੇ ਥੋਪ ਦਿੰਦੇ ਹਨ। ਧੀਆਂ ਵਿਚਾਰੀਆਂ ਆਪਣੇ ਦਿਲ ਦੀਆਂ ਸਧਰਾ ਦਿਲ ਵਿਚ ਹੀ ਲਕੋ ਲੈਂਦੀਆਂ ਹਨ। ਉਨ•ਾਂ ਨੂੰ ਪਤਾ ਵੀ ਹੈ ਕਿ ਉਨ•ਾਂ ਨੇ ਸਾਰੀ ਜ਼ਿੰਦਗੀ ਕੱਢਣੀ ਹੈ ਕਿਵੇਂ ਰੋ-ਰੋ ਕੇ ਪਹਾੜਾ ਵਰਗੀ ਜ਼ਿੰਦਗੀ ਜਿਉਣਗੀਆਂ। ਪਰ ਫੇਰ ਵੀ ਆਪਣੇ ਮਾਪਿਆਂ ਦੀ ਖੁਸ਼ੀ ਲਈ ਹਰ ਕੁਰਬਾਨੀ ਦੇ ਦਿੰਦੀਆਂ ਹਨ ਕਿਉਂਕਿ ਉਹ ਪੰਜਾਬ ਦੀਆਂ ਧੀਆਂ ਹਨ ਅਤੇ ਆਪਣੇ ਮਾਪਿਆਂ ਦੀ ਖੁਸ਼ੀ ਖਾਤਿਰ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇਣੀ ਆਪਣਾ ਫਰਜ਼ ਸਮਝਦੀਆਂ ਹਨ। ਸੱਸ ਬਣਕੇ ਤਾਂ ਚਾਹੇ ਉਨ•ਾਂ ਵੀ ਸੁਆਰਥੀ ਹੀ ਬਣ ਜਾਣਾ ਏ ਪਰ ਜਿੰਨਾ ਚਿਰ ਉਹ ਧੀਆਂ ਹਨ ਓਨਾ ਚਿਰ ਤਾਂ ਪੰਜਾਬ ਦੀ ਧਰਤੀ ਦਾ ਅਸਰ ਉਨ•ਾਂ ‘ਤੇ ਰਹਿੰਦਾ ਹੈ।
ਅੱਜਕੱਲ• ਆਈਆਂ ਕਈ ਫ਼ਿਲਮਾਂ ਵਿਚ ਵਿਦੇਸ਼ਾਂ ਵਿਚ ਗਈਆਂ ਧੀਆਂ ਨਾਲ ਹੋ ਰਹੇ ਖਿਲਵਾੜ ਦਾ ਦ੍ਰਿਸ ਪੇਸ਼ ਕੀਤਾ ਗਿਆ ਹੈ। ਇਹ ਸਿਰਫ਼ ਫ਼ਿਲਮੀ ਗੱਲ ਹੀ ਨਹੀਂ ਬਲਕਿ ਇਕ ਸੱਚਾਈ ਹੈ। ਇਕ ਨਹੀਂ, ਕਈਆਂ ਧੀਆਂ ਨਾਲ ਅਜਿਹੇ ਵਿਤਕਰੇ ਹੋ ਰਹੇ ਹਨ। ਪਰ ਫੇਰ ਵੀ ਪੰਜਾਬੀਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਬੱਸ ਵਿਦੇਸ਼ ਹੀ ਵਿਦੇਸ਼ ਦਾ ਰਾਗ ਅਲਾਪ ਰਹੇ ਹਨ।
ਇਸ ਨਾ ਇਨਸਾਫ਼ੀ ਦਾ ਸ਼ਿਕਾਰ ਜ਼ਿਆਦਾਤਰ ਉਹ ਭੋਲੀਆਂ ਭਾਲੀਆਂ ਕੁੜੀਆਂ ਹੁੰਦੀਆਂ ਹਨ ਜੋ ਆਪਣੇ ਪਰਿਵਾਰ ਮਾਤਾ-ਪਿਤਾ ਤੇ ਭੈਣ-ਭਰਾਵਾਂ ਦੀ ਖੁਸ਼ੀ ਲਈ ਉਨ•ਾਂ ਵਿਦੇਸ਼ ਪਹੁੰਚਾ ਦੇਣ ਦੀਆਂ ਗੱਲਾਂ ਵਿਚ ਆ ਜਾਂਦੀਆਂ ਹਨ। ਅਜਿਹੀਆਂ ਧੀਆਂ ਦੀਆਂ ਅੱਖਾਂ ਉਦੋਂ ਖੁਲਦੀਆਂ ਹਨ ਜਦੋਂ ਉਨ•ਾਂ ਨਾਲ ਬੇਇਨਸਾਫ਼ੀ ਹੋ ਜਾਂਦੀ ਹੈ ਤੇ ਉਹ ਆਪਣਾ ਸਭ ਕੁਝ ਗੁਆ ਕੇ ਫੇਰ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹਿੰਦੀਆਂ ਤੇ ਫੇਰ ਸਾਰੀ ਉਮਰ ਮਰ-ਮਰ ਜਿਆਉਂਦੀਆਂ ਹਨ।
ਅਜਿਹੀ ਹੀ ਘਟਨਾ ਵਾਪਰੀ ਜ਼ਿਲ•ਾ ਜਲੰਧਰ ਦੇ ਨੇੜਲੇ ਇਕ ਪਿੰਡ ਵਿਚ ਇਕ ਪੰਜਾਬਣ ਧੀ ਸਵੀਟੀ (ਫਰਜ਼ੀ ਨਾਮ) ਨਾਲ। ਸਵੀਟੀ ਐਮ.ਐਸ.ਸੀ. ਮੈਥ ਦੀ ਵਿਦਿਆਰਥਣ ਸੀ। ਉਹ ਕਾਲਜ ਦੇ ਪ੍ਰੋਫੈਸਰ ਦੀਪ (ਫਰਜ਼ੀ ਨਾਮ) ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਦੋਹਾਂ ਦੇ ਮਾਪੇ ਪਹਿਲਾਂ ਤਾਂ ਸਹਿਮਤ ਸਨ ਪਰ ਫੇਰ ਇਕ ਦਿਨ ਸਵੀਟੀ ਲਈ ਕੋਈ ਬਾਹਰਲਾ ਰਿਸ਼ਤਾ ਆ ਗਿਆ। ਸਵੀਟੀ ਦੇ ਮਾਂ-ਬਾਪ ਲਾਲਚ ਵਿਚ ਆ ਕੇ ਉਸ ਨੂੰ ਬਾਹਰ ਵਿਆਹ ਕਰਵਾਉਣ ਲਈ ਮਨਾਉਣ ਲੱਗੇ। ਪਰ ਸਵੀਟੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਫੇਰ ਸਵੀਟੀ ਦੇ ਮਾਂ-ਬਾਪ ਨੇ ਸਵੀਟੀ ਨਾਲ ਚਾਲ ਖੇਡਦੇ ਹੋਏ ਉਸ ਨੂੰ ਕਿਹਾ ਕਿ ਉਹ ਇਕ ਵਾਰ ਬਾਹਰਲੇ ਲੜਕੇ ਨਾਲ ਨਕਲੀ ਵਿਆਹ ਕਰਵਾ ਕੇ ਸਾਨੂੰ ਬਾਹਰ ਬੁਲਾ ਲਵੇ ਫੇਰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਵੀ। ਸਵੀਟੀ ਇਹ ਸ਼ਰਤ ਮੰਨ ਪਈ ਤੇ ਵਿਆਹ ਹੋਣ ਤੋਂ ਬਾਅਦ ਹੀ ਉਸ ਨੂੰ ਦੱਸਿਆ ਗਿਆ ਕਿ ਇਹ ਉਸ ਦਾ ਅਸਲੀ ਵਿਆਹ ਹੈ। ਫੇਰ ਕੀ ਹੋ ਸਕਦਾ ਸੀ। ਸਵੀਟੀ ਰੋਂਦੀ ਕੁਰਲਾਉਂਦੀ ਆਪਣੇ ਅਰਮਾਨਾਂ ਦੀ ਖੁਸ਼ੀ ਦਾ ਗਲਾ ਘੁਟਦੇ ਹੋਏ ਚੁਪ-ਚਾਪ ਵਿਦੇਸ਼ੀ ਲਾੜੇ ਨਾਲ ਤੁਰ ਗਈ ਤੇ ਕਲਯੁਗੀ ਮਾਪੇ ਖੁਸ਼ ਸਨ ਕਿ ਹੁਣ ਉਹ ਵਿਦੇਸ਼ ਪਹੁੰਚ ਜਾਣਗੇ।
ਪੰਜਾਬੀ ਧੀਆਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਪੰਜਾਬੀ ਮਾਪੇ ਇਹ ਸੋਚਦੇ ਹਨ ਕਿ ਵਿਦੇਸ਼ ਜਾਣ ਦਾ ਇਸ ਤੋਂ ਸੌਖਾ ਤਰੀਕਾ ਹੋਰ ਕੋਈ ਨਹੀਂ ਹੈ। ਪਰ ਵਿਦੇਸ਼ ਜਾਣ ਦੀ ਤਾਂਘ ਅਤੇ ਪੈਸੇ ਦੀ ਹੌੜ ਲਈ ਧੀਆਂ ਨਾਲ ਨਾ ਇਨਸਾਫ਼ੀ ਕਰਨਾ ਜਾਇਜ਼ ਹੈ…? ਪੰਜਾਬਣ ਧੀਆਂ ਨਾਲ ਹੋ ਰਹੀ ਇਹ ਨਾ ਇਨਸਾਫ਼ੀ ਕਦੋਂ ਬੰਦ ਹੋਵੇਗੀ…? ਸ਼ਾਇਦ ਕਦੇ ਵੀ ਨਹੀਂ…।
!!! !!! !!!
ਪੰਜਾਬੀ ਪਿੰ੍ਰਟ ਮੀਡੀਆ ਡਾਵਾਂਡੋਲ
ਪੱਤਰਕਾਰੀ ਲੋਕ ਰਾਜ ਦਾ ਚੌਥਾ ਥੰਮ ਹੈ। ਵਪਾਰਕ ਪੱਖੋਂ ਵੀ ਅੱਜ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਸੂਈ ਤੋਂ ਲੈ ਕੇ ਜਹਾਜ਼ ਤੱਕ ਹਰੇਕ ਨਿਰਮਾਤਾ ਕੰਪਨੀ ਨੂੰ ਮੀਡੀਏ ਦੀ ਲੋੜ ਹੈ। ਮੀਡੀਆ ਹੀ ਹੈ ਜੋ ਕੱਖ ਤੋਂ ਲੱਖ ਬਣਾ ਸਕਦਾ ਹੈ ਅਤੇ ਲੱਖ ਨੂੰ ਚੰਦ ਸ਼ਬਦਾਂ ਵਿਚ ਜਾਂ ਚੰਦ ਸਕਿੰਟਾਂ ਵਿਚ ਪੇਸ਼ ਕਰਕੇ ਕੱਖ ਬਣਾ ਦਿੰਦਾ ਹੈ।
ਮੀਡੀਆ ਮੁੱਖ ਤੌਰ ‘ਤੇ ਦੋ ਤਰ•ਾਂ ਦਾ ਹੈ ਪਿੰ੍ਰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ। ਪਹਿਲਾਂ ਤੋਂ ਹੀ ਪਿੰ੍ਰਟ ਮੀਡੀਆ ਦਾ ਜ਼ਿਆਦਾ ਜ਼ੋਰ ਰਿਹਾ ਹੈ। ਇੰਟਰਨੈਟ ਅਤੇ ਚੈਨਲਾਂ ਦਾ ਜ਼ਿਆਦਾ ਵਿਸਥਾਰ ਹੋ ਜਾਣ ਕਾਰਨ ਇਲੈਕਟ੍ਰਾਨਿਕ ਮੀਡੀਆ ਜ਼ਿਆਦਾ ਹਾਵੀ ਹੋ ਗਿਆ। ਹਰੇਕ ਦੀ ਪਸੰਦ ਦੇ ਪ੍ਰੋਗਰਾਮਾਂ ਦੇ ਵੱਖਰੇ-ਵੱਖਰੇ ਚੈਨਲ ਚੱਲ ਪਏ। ਜੀਵਨ ਵਿਅਸਥ ਹੋ ਜਾਣ ਕਾਰਨ ਲੋਕ ਨਿਊਜ਼ ਪੇਪਰ ਪੜ•ਨ ਦੀ ਬਜਾਏ ਚੈਨਲਾਂ ‘ਤੇ ਕੁਝ ਸਕਿੰਟਾਂ ਵਿਚ ਹੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਨੂੰ ਤਰਜੀਹ ਦੇਣ ਲੱਗ ਪਏ। ਮੈਨੂੰ ਆਮ ਹੀ ਪ੍ਰੈਸ ਐਸੋਸੀਏਸ਼ਨ ਅਤੇ ਪ੍ਰੈਸ ਕਾਨਫਰੰਸ ਵਿਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਆਪਣੇ ਭਾਈਚਾਰੇ ਭਾਵ ਪਿੰ੍ਰਟ ਮੀਡੀਆ ਮੈਗਜ਼ੀਨ, ਪੇਪਰ, ਅਖ਼ਬਾਰ ਦੇ ਸੰਪਾਦਕ ਸਾਹਿਬਾਨਾਂ ਨਾਲ ਰੂ-ਬ-ਰੂ ਹੁੰਦਾ ਰਹਿੰਦਾ ਹਾਂ। ਉਨ•ਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਹੈ ਕਿ ਅੱਜ ਪੰਜਾਬੀ ਪਿੰ੍ਰਟ ਮੀਡੀਆ ਡਾਵਾਂਡੋਲ ਹੋਇਆ ਪਿਆ ਹੈ। ਕੁਝ ਕੁ ਅਖ਼ਬਾਰ, ਪੇਪਰ ਅਤੇ ਮੈਗਜ਼ੀਨ ਜਿਹੜੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ। ਉਨ•ਾਂ ਨੇ ਹੀ ਪੰਜਾਬੀ ਪ੍ਰਿੰਟ ਮੀਡੀਏ ਨੂੰ ਬਰਕਰਾਰ ਰੱਖਿਆ ਹੋਇਆ ਹੈ। ਨਵੇਂ ਪੇਪਰ ਦਾ ਵਿਸਥਾਰ ਤੇ ਉਸ ਦੀ ਕਾਮਯਾਬੀ ਅੱਜਕਲ• ਖਾਲਾ ਜੀ ਦਾ ਵਾੜਾ ਨਹੀਂ ਰਹੀ।
ਪਿਛਲੇ ਕੁਝ ਸਮੇਂ ਦੌਰਾਨ ਵਰਲਡ ਲੈਵਲ ‘ਤੇ ਛਾਈ ਮੰਦੀ ਦਾ ਅਸਰ ਹਰੇਕ ਵਰਗ ‘ਤੇ ਪਿਆ ਹੈ। ਪੰਜਾਬੀ ਪ੍ਰਿੰਟ ਮੀਡੀਏ ਨੂੰ ਵੀ ਇਸ ਦੀ ਕਾਫੀ ਢਾਹ ਲੱਗੀ ਹੈ। ਪਿੰ੍ਰਟ ਮੀਡੀਏ ਨੂੰ ਬਹੁਤ ਸਾਰੇ ਕਮਰਸ਼ੀਅਲ ਇਸ਼ਤਿਹਾਰ ਮਿਲਣੇ ਬੰਦ ਹੋ ਗਏ ਜਿਸ ਕਾਰਨ ਬਹੁਤ ਸਾਰੇ ਨਵੇਂ ਮੈਗਜ਼ੀਨ ਅਤੇ ਕੁਝ ਅਖ਼ਬਾਰ ਵੀ ਬੰਦ ਹੋ ਗਏ। ਪਿਛਲੇ ਕੁਝ ਸਮੇਂ ਤੋਂ ਹੀ ਬਹੁਤ ਸਾਰੇ ਮਾਸਿਕ ਮੈਗਜ਼ੀਨ ਵਾਲਿਆਂ ਨੇ ਆਪਣੇ ਮੈਗਜ਼ੀਨ ਦੋ ਮਾਸਿਕ ਜਾਂ ਤ੍ਰੈ ਮਾਸਿਕ ਕਰ ਦਿੱਤੇ। ਬਹੁਤਿਆਂ ਨੂੰ ਤਾਂ ਆਪਣੇ ਮੈਗਜ਼ੀਨ ਬੰਦ ਹੀ ਕਰਨੇ ਪਏ।
ਬਹੁਤ ਸਾਰੇ ਅਜਿਹੇ ਮਹਾਨ ਵਿਅਕਤੀ ਸਨ ਜਿਨ•ਾਂ ਨੇ ਦਿਨ-ਰਾਤ ਇਕ ਕਰਕੇ ਆਪਣੇ ਪੇਪਰ ਨੂੰ ਚਲਾਇਆ। ਮੀਡੀਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ। ਪਰ ਅੱਜ ਉਨ•ਾਂ ਨੂੰ ਬਿਰਦ ਹੋ ਜਾਣ ਕਾਰਨ ਆਪਣੇ ਮੈਗਜ਼ੀਨ ਅਤੇ ਆਪਣੇ ਪੇਪਰ ਬੰਦ ਕਰਨੇ ਪਏ ਹਨ ਕਿਉਂਕਿ ਉਨ•ਾਂ ਦੀ ਕਮਾਈ, ਉਨ•ਾਂ ਦੀ ਸ਼ੋਹਰਤ ਅਤੇ ਨਾਮ ਨੂੰ ਭਾਵ ਉਨ•ਾਂ ਪੇਪਰਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਪੇਪਰ ਅਤੇ ਮੈਗਜ਼ੀਨ ਨਾਲ ਬਹੁਤ ਸਾਰੇ ਅਜਿਹੇ ਵਿਅਕਤੀ ਜੁੜ ਜਾਂਦੇ ਹਨ ਜਿਹੜੇ ਆਪਣਾ ਹੋਣ ਦਾ ਦਾਅਵਾ ਕਰਦੇ ਹਨ ਪਰ ਜਦੋਂ ਇਸ ਔਖੀ ਘਾਟੀ ਵਿਚੋਂ ਲੰਘਣਾ ਪੈਂਦਾ ਹੈ ਤਾਂ ਝੱਟ ਸਾਥ ਛੱਡ ਜਾਂਦੇ ਹਨ। ਆਮ ਹੀ ਆਪਣੇ ਮਿੱਤਰ ਪਿਆਰੇ ਔਖੀ ਘਾਟੀ ਵਿਚ ਸਾਥ ਛੱਡਦੇ ਦੇਖੇ ਜਾਂਦੇ ਹਨ। ਪੇਪਰ ਅਜਿਹਾ ਪ੍ਰੋਫੈਸ਼ਨਲ ਹੈ ਜਿਸ ਨੂੰ ਚਲਾਉਣਾ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ। ‘ਔਖੀ ਘਾਟੀ ਮੰਜ਼ਲ ਮਾਹੀ ਦੀ, ਸੰਭਲ-ਸੰਭਲ ਪੱਬ ਧਰਨਾ ਨਾਲੇ ਡਰਨੈ।’ ਪੇਪਰ ਦਾ ਇਕ-ਇਕ ਅੱਖਰ ਸੋਚ ਸੋਚ ਕੇ ਪਾਉਣਾ ਪੈਂਦਾ ਹੈ ਅਤੇ ਇਹ ਮੰਜ਼ਿਲ ਅਤੇ ਸ਼ੋਹਰਤ ਉਹੀ ਪਾ ਸਕਦਾ ਹੈ ਜਿਸ ‘ਤੇ ਗੁਰੂ ਦੀ ਮਿਹਰ ਹੁੰਦੀ ਹੈ। ਪ੍ਰਮਾਤਮਾ ਜਿਸ ਨੂੰ ਸਮਰੱਥਾ ਦਿੰਦਾ ਹੈ, ਗਿਆਨ ਦਿੰਦਾ ਹੈ ਅਤੇ ਉਤਸ਼ਾਹ ਦਿੰਦਾ ਹੈ ਉਹੀ ਇਸ ਮਾਰਗ ਦੀ ਪਾਂਧੀ ਬਣ ਸਕਦਾ ਹੈ। ਜਿਸ ਨੇ ਦਿਲੋਂ ਚਾਅ ਕੇ ਪੇਪਰ ਵਿਚ ਕੰਮ ਨਹੀਂ ਕੀਤਾ ਉਸ ਨੂੰ ਚਾਹੇ ਨਾਮਵਰ ਪੇਪਰ ਦੇ ਮੁੱਖ ਸੰਪਾਦਕ ਦੀ ਕੁਰਸੀ ‘ਤੇ ਹੀ ਬਿਰਾਜਮਾਨ ਕਰ ਦੇਈਏ ਉਹ ਪੇਪਰ ਦਾ ਵਜੂਦ ਖਤਮ ਕਰ ਦੇਵੇਗਾ। ਜਿਸ ਨੂੰ ਸ਼ੌਂਕ ਹੈ ਕੰਮ ਕਰਨ ਦਾ, ਪੱਤਰਕਾਰੀ ਦੇ ਫੀਲਡ ਵਿਚ ਦਿਲੋ ਜੁੜਨ ਦਾ ਉਹ ਚਾਹੇ ਛੋਟੇ ਜਿਹੇ ਪੇਪਰ ਨਾਲ ਹੀ ਜੁੜ ਜਾਵੇ ਉਸ ਨੂੰ ਵੀ ਬੁਲੰਦੀਆਂ ‘ਤੇ ਪਹੁੰਚਾਅ ਦੇਵੇਗਾ। ਸੋ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਨਾਮਵਰ ਪੇਪਰ ਦੇ ਸੰਚਾਲਕਾਂ ਨੂੰ ਇਸ ਕਰਕੇ ਆਪਣੇ ਪੇਪਰ ਬੰਦ ਕਰਨੇ ਪਏ ਕਿਉਂਕਿ ਉਨ•ਾਂ ਦੇ ਪੇਪਰਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਨਾਗਮਣੀ ਵਰਗੇ ਮੈਗਜ਼ੀਨ ਜੋ ਲੱਖਾਂ ਪਾਠਕਾਂ ਦੇ ਦਿਲ ਦੀ ਧੜਕਣ ਸਨ ਉਸ ਨੂੰ ਵੀ ਇਕ ਦਿਨ ਅੰਮ੍ਰਿਤਾ ਪ੍ਰੀਤਮ ਨੇ ਅਲਵਿਦਾ ਆਖ ਦਿੱਤਾ।
ਅੱਜ ਪੱਤਰਕਾਰੀ ਸਮਾਜ ਸੇਵਾ ਨਾ ਹੋ ਕੇ ਪ੍ਰੈਸ ਦਾ ਕਾਰਡ ਲੈਣ ਤੱਕ ਸੀਮਤ ਹੋ ਗਈ। ਇਸ ਲਈ ਨਿਤ ਨਵਾਂ ਅਖ਼ਬਾਰ ਅਤੇ ਮੈਗਜ਼ੀਨ ਸ਼ੁਰੂ ਹੁੰਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਬੰਦ ਹੋ ਜਾਂਦਾ ਹੈ। ਜਦੋਂ ਕੋਈ ਨਵਾਂ ਪੇਪਰ ਸਟਾਰਟ ਹੁੰਦਾ ਹੈ ਤਾਂ ਪੇਪਰ ਦੇ ਨਾਲ ਕੰਮ ਕਰਨ ਵਾਲੇ ਪੱਤਰਕਾਰ ਨਹੀਂ ਜੁੜਦੇ ਸਗੋਂ ਪੇਪਰ ਸਟਾਰਟ ਹੋਣ ਨਾਲ ਹੀ ਅਖੌਤੀ ਪੱਤਰਕਾਰ ਜਿਨ•ਾਂ ਨੇ ਪ੍ਰੈਸ ਦੇ ਕਾਰਡ ਲੈ ਕੇ ਆਪਣਾ ਦਬ-ਦਬਾ ਬਣਾਉਣਾ ਹੈ ਜਾਂ ਨਜਾਇਜ਼ ਕੰਮ ਕਰਨੇ ਹਨ ਉਨ•ਾਂ ਕੋਲ ਕਮਾਈ ਵੀ ਮੋਟੀ ਹੁੰਦੀ ਹੈ। ਉਹ ਕੁਝ ਰਕਮਾਂ ਦੇ ਕੇ ਪੇਪਰਾਂ ਦੀ ਪੱਤਰਕਾਰੀ ਲੈ ਲੈਂਦੇ ਹਨ। ਕੰਮ ਉਨ•ਾਂ ਨੂੰ ਆਉਂਦਾ ਨਹੀਂ ਅਤੇ ਭੁਗਤਣਾ ਪੇਪਰ ਨੂੰ ਪੈਂਦਾ ਹੈ। ਯੋਗ ਅਤੇ ਨੌਲਜ਼ ਵਾਲੇ ਪੱਤਰਕਾਰਾਂ ਨੂੰ ਆਪਣੇ ਗੁਣਾਂ ਨੂੰ ਦਿਖਾਉਣ ਦਾ ਮੌਕਾ ਨਹੀਂ ਮਿਲਦਾ।
ਚਾਹੇ ਅੱਜ ਪੰਜਾਬੀ ਪ੍ਰਿੰਟ ਮੀਡੀਏ ਦੀ ਹਾਲਤ ਡਾਵਾਂਡੋਲ ਹੋ ਗਈ ਹੈ। ਪਰ ਜਦ ਤੱਕ ਪੱਤਰਕਾਰੀ ਨੂੰ ਸਮਰਪਿਤ ਹੋਣ ਵਾਲੇ ਸੰਪਾਦਕ/ਲੇਖਕ/ਪੱਤਰਕਾਰ ਮੌਜੂਦ ਹਨ ਉਨ•ਾਂ ਚਿਰ ਇਹ ਸੱਚਾ-ਸੁੱਚਾ ਪ੍ਰੋਫੈਸ਼ਨਲ ਖਤਮ ਨਹੀਂ ਹੋਵੇਗਾ। ਜਿਹੜੇ ਪੰਜਾਬੀ ਪੱਤਰਕਾਰੀ ਦੇ ਦੀਵਾਨਿਆਂ ਨੇ ਆਪਣੇ ਜਨੂੰਨ ਲਈ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਤੋਂ ਵੀ ਪ੍ਰਹੇਜ਼ ਨਹੀਂ ਕੀਤਾ ਉਹ ਕਿਸੇ ਦੇ ਸਹਿਯੋਗ ਦੇ ਮੁਹਤਾਜ ਨਹੀਂ ਹੁੰਦੇ। ਉਨ•ਾਂ ਦਾ ਆਪਣਾ ਇਕ ਵਜੂਦ ਹੁੰਦਾ ਹੈ, ਆਪਣੀ ਵੱਖਰੀ ਪਛਾਣ ਹੁੰਦੀ ਹੈ ਜੋ ਚੰਦ ਲੋਕਾਂ ਦੀ ਬੇਕਦਰੀ, ਰੁਖੇਪਣ ਕਾਰਨ ਮਿਟ ਨਹੀਂ ਸਕਦੀ।
!!! !!! !!!
ਉਚ ਪਾਏ ਦੇ ਸਾਹਿਤਕਾਰ
ਮੈਂ ਮੈਗਜ਼ੀਨ ਦਾ ਐਡੀਟਰ ਹੋਣ ਦੇ ਬਾਵਜੂਦ ਵੀ ਕਿਸੇ ਸਾਹਿਤ ਸਭਾ ਵਿਚ ਨਹੀਂ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ਸਾਹਿਤ ਸਭਾ ਦੇ ਅਸੂਲ ਤੇ ਆਪਣੇ ਆਪ ਨੂੰ ਉਚੇ ਲੈਵਲ ਦੇ ਸਮਝਣ ਵਾਲੇ ਸਾਹਿਤਕਾਰਾਂ ਦੀ ਹਉਮੈ ਮੈਨੂੰ ਚੰਗੀ ਨਹੀਂ ਲੱਗਦੀ। ਮੈਂ ਸਿਰਫ ਇਕ ਵਾਰ ਹੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਿਆ ਸੀ ਉਸ ਤੋਂ ਬਾਅਦ ਮੈਂ ਕਦੇ ਵੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਜਾ ਕੇ ਆਪਣਾ ਟਾਈਮ ਖਰਾਬ ਕਰਨਾ ਠੀਕ ਨਹੀਂ ਸਮਝਿਆ।
ਇੱਕ ਸਾਹਿਤਕਾਰ ਡਾਬੀ ਸਾਹਿਬ (ਫਰਜੀ ਨਾਮ) ਨੇ ਮੈਨੂੰ ਇਕ ਵਾਰ ਇਨਵਾਈਟ ਕੀਤਾ ਸੀ। ਮੈਂ ਉਸ ਦਿਨ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਿਆ। ਐਤਵਾਰ ਦਾ ਦਿਨ ਸੀ। ਮੀਟਿੰਗ ਦਾ 10 ਵਜੇ ਦਾ ਟਾਈਮ ਸੀ. ਮੈਂ ਠੀਕ 10 ਵਜੇ ਨਿਸ਼ਚਿਤ ਕੀਤੇ ਸਥਾਨ ਤੇ ਪਹੁੰਚ ਗਿਆ। ਉਥੇ ਕੋਈ ਵੀ ਨਹੀਂ ਸੀ। ਉਨ•ਾਂ ਨੂੰ ਉਡੀਕ-ਉਡੀਕ ਕੇ ਮੈਂ ਸਾਢੇ ਦੱਸ ਵਜੇ ਉਥੇ ਵਾਪਸ ਆਉਣ ਲੱਗਾ ਹੀ ਸੀ ਕਿ ਇਕ ਸਾਹਿਤਕਾਰ ਸਾਹਿਬ ਆ ਗਏ। ਮੈਂ ਉਨ•ਾਂ ਤੋਂ ਮੀਟਿੰਗ ਬਾਰੇ ਪੁੱਛਿਆ ਤਾਂ ਉਨ•ਾਂ ਨੇ ਕਿਹਾ, ”ਕੋਈ ਗੱਲ ਨਹੀਂ, ਸਾਰੇ ਮੈਂਬਰ ਆ ਜਾਣਗੇ ਇਨੇ ਕੁ ਲੇਟ ਤਾਂ ਹੋ ਹੀ ਜਾਂਦੇ ਹਨ। ਮੈਂ ਉਨ•ਾਂ ਨਾਲ ਬੈਠ ਕੇ ਫੇਰ ਬਾਕੀਆਂ ਦੀ ਉਡੀਕ ਕਰਨ ਲੱਗਾ। ਉਹ ਸਾਹਿਤਕਾਰ ਸਾਹਿਬ ਆਪਣੀਆਂ ਹੀ ਰਚਨਾਵਾਂ ਕੱਢ ਕੇ ਆਪ ਮੁਹਾਰੇ ਹੀ ਪੜਦੇ ਰਹੇ। ਮੈਂ ਚੁੱਪ-ਚਾਪ ਉਨ•ਾਂ ਦੇ ਕੋਲ ਬੈਠਾ ਰਿਹਾ।
ਗਿਆਰਾ ਕੁ ਵਜੇ ਦੋ ਸਾਹਿਤਕਾਰ ਹੋਰ ਆ ਗਏ। ਤਿੰਨੇ ਕਿੰਨਾ ਚਿਰ ਆਪਣੀਆਂ ਹੀ ਗੱਲਾ ਵਿਚ ਮਸਤ ਰਹੇ। ਮੈਂ ਕੋਲ ਹੀ ਬੈਠਾ ਸੀ ਪਰ ਉਨ•ਾਂ ਨੇ ਮੇਰੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਮੈਂ ਉਨ•ਾਂ ਤੋਂ ਪੁੱਛਿਆ ਕਿ ਬਾਕੀ ਮੈਂਬਰ ਕਦੋਂ ਆਉਣਗੇ ਤਾਂ ਇਹ ਸਾਹਿਤਕਾਰ ਸਾਹਿਬ ਬੋਲੇ, ”ਕੋਈ ਨਹੀਂ ਕਾਕਾ, ਆ ਜਾਣਗੇ, ਸਾਰੇ ਮੈਂਬਰ ਹੀ ਆ ਜਾਣਗੇ, ਲੱਗਦਾ ਤੂੰ ਪਹਿਲੀ ਵਾਰ ਸਾਹਿਤ ਸਭਾ ਦੀ ਮੀਟਿੰਗ ਵਿੱਚ ਆਇਆ।” ਦੁਸਰੇ ਨੇ ਪੁੱਛਿਆ, ”ਕੁਝ ਲਿਖਣ ਦਾ ਸ਼ੌਕ ਏ…?” ਮੈਂ ਜਾਣਬੁਝ ਕੇ ਆਪਣੀ ਇਕ ਕਹਾਣੀ ਉਨ•ਾਂ ਨੂੰ ਫੜਾਈ ਤੇ ਕਿਹਾ ਕਿ ਇਸ ਵੱਲ ਨਜਰ ਮਾਰਿਓ। ਇਕ ਨੇ ਕਹਾਣੀ ਪੜੀ ਤੇ ਦੂਸਰੇ ਨੂੰ ਫੜਾ ਦਿੱਤੀ। ਦੂਸਰੇ ਨੇ ਫੜ ਕੇ ਤੀਸਰੇ ਨੂੰ ਫੜਾ ਦਿੱਤੀ ਤੇ ਤੀਸਰੇ ਤੇ ਪੜ ਕੇ ਫੇਰ ਵਾਪਸ ਮੈਨੂੰ ਫੜਾ ਦਿੱਤੀ। ਉਨ•ਾਂ ‘ਚੋਂ ਇਕ ਬੋਲਿਆ, ”ਕਾਕਾ ਥੋੜੀ ਮਿਹਨਤ ਕਰ, ਤੇਰੀ ਕਹਾਣੀ ਵਿੱਚ ਵਜਨ ਨਹੀਂ ਹੈ।” ਤੇ ਤਿੰਨੇ ਆਪਸ ਵਿਚ ਫੇਰ ਲੱਗ ਪਏ। ਇਨੇ ਨੂੰ ਦੋ ਕੁ ਸਾਹਿਤਕਾਰ ਹੋਰ ਆ ਗਏ। ਪੰਜੋ ਆਪਣੀਆਂ ਆਪਣੀਆਂ ਗੱਲਾਂ ‘ਚ ਮਸਤ ਸਨ। ਇਕ ਦੋਆ ਨੇ ਆਪਣੀ ਰਚਨਾਵਾਂ ਕੱਢ ਕੇ ਇਕ ਦੂਸਰੇ ਨੂੰ ਸੁਣਾਉਂਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ 12 ਕੁ ਵਜੇ ਡਾਬੀ ਸਾਹਿਬ ਜਿਨ•ਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਤੇ ਉਨਾ ਦੇ ਨਾਲ ਦੋ ਹੋਰ ਸਾਹਿਤਕਾਰ ਉੱਥੇ ਪਹੁੰਚ ਗਏ। ਡਾਬੀ ਸਾਹਿਬ ਨੇ ਆ ਕੇ ਮੈਨੂੰ ਬੁਲਾਇਆ ਤੇ ਮੇਰੀ ਜਾਣ-ਪਹਿਚਾਣ ਕਰਵਾਉਂਦੇ ਹੋਏ ਉਨ•ਾਂ ਨੇ ਬਾਕੀ ਸਾਹਿਤਕਾਰਾਂ ਨੂੰ ਦੱਸਿਆ ਕਿ ਇਹ ਲੜਕਾ ”ਮਹਿਕ ਵਤਨ ਦੀ” ਦਾ ਐਡੀਟਰ ਹੈ। ਇਨ•ਾਂ ਕਹਿਣ ਦੀ ਦੇਰ ਸੀ ਕਿ ਸਾਰੇ ਸਾਹਿਤਕਾਰਾਂ ਨੇ ਮੇਰੇ ਦੁਆਲੇ ਝੁਰਮਟ ਮਾਰ ਲਿਆ। ਸਾਰੇ ਸਾਹਿਤਕਾਰ ਆਪੋ-ਆਪਣੇ ਲਹਿਜੇ ਵਿੱਚ ਮੈਨੂੰ ਪੰਪ ਮਾਰਨ ਲੱਗੇ। ਕੋਈ ਕਹਿੰਦਾ ਬਹੁਤ ਵਧੀਆ ਉਪਰਾਲਾ ਹੈ ਪੇਪਰ ਕੱਢਣਾ। ਕੋਈ ਕਹਿ ਰਿਹਾ ਸੀ ਕਿ ਬੜੀ ਹਿੰਮਤ ਦਾ ਕੰਮ ਹੈ ਇਹ। ਕੋਈ ਕਹੇ ਬਹੁਤ ਸ਼ਲਾਘਾਯੋਗ ਕਦਮ ਹੈ ਇਹ। ਕੁਝ ਮੇਰੀਆਂ ਰਚਨਾਵਾਂ ਬਾਰੇ ਕਹਿ ਰਹੇ ਸਨ ਕਿ ਤੁਹਾਡੀ ਲੇਖਣੀ ਵੀ ਵਧੀਆ ਹੈ। ਉਨ•ਾਂ ਵਿਚ ਇਕ ਸਾਹਿਤਕਾਰ ਉਹ ਵੀ ਸੀ ਜਿਸ ਨੇ ਕਿਹਾ ਸੀ ਕਿ ਕਾਕਾ ਤੇਰੀ ਕਹਾਣੀ ਵਿੱਚ ਵਜਨ ਨਹੀਂ ਹੈ। ਜਦ ਉਸ ਨੇ ਕਿਹਾ ਕਿ ਲੇਖਣੀ ਵਧੀਆ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਹੁਣੇ ਤਾਂ ਕਹਿ ਰਹੇ ਸੀ ਕਿ ਮੇਰੀ ਕਹਾਣੀ ਵਿਚ ਵਜਨ ਨਹੀਂ ਹੈ। ਉਹ ਇਕ ਦਮ ਚੁੱਪ ਹੋ ਗਿਆ ਤੇ ਫੇਰ ਕਹਿਣ ਲੱਗਾ, ”ਕਹਾਣੀ ਦਾ ਵਿਸ਼ਾ ਬਹੁਤ ਵਧੀਆ ਹੈ ਬਸ ਸ਼ਬਦਾਂ ਦੇ ਹੇਰ-ਫੇਰ ਦੀ ਗੱਲ ਹੈ ਉਹ ਮੈਂ ਦੱਸ ਦੇਵੇਗਾਂ। ਵੈਸੇ ਤਾਂ ਤੁਸੀਂ ਆਪ ਹੀ ਸਮਝਦਾਰ ਹੋ, ਜਿੰਨੇ ਜੋਗੇ ਅਸੀਂ ਆ, ਅਸੀ ਤੁਹਾਡੀ ਮਦਦ ਕਰਾਂਗੇ।”
ਉਨ•ਾਂ ਸਾਹਿਤਕਾਰਾਂ ਨੇ ਮੈਨੂੰ ਕਿਹਾ ਕਿ ਜਦੋਂ ਕੋਈ ਕਿਤਾਬ ਛੱਪਦੀ ਹੈ ਤਾਂ ਅਸੀ ਉਸ ਦੇ ਵਿਚਾਰ-ਵਟਾਂਦਰਾ ਕਰਦੇ ਹਾਂ। ਉਸ ਤੇ ਗੋਸ਼ਟੀ ਕਰਦੇ ਹਾਂ। ਆਪਾਂ ਤੁਹਾਡੇ ਪੇਪਰ ਤੇ ਵੀ ਗੋਸ਼ਟੀ ਕਰਿਆ ਕਰਾਂਗੇ। ਮੈਂ ਉਨ•ਾਂ ਸਾਹਿਤਕਾਰਾਂ ਨੂੰ ‘ਮਹਿਕ ਵਤਨ ਦੀ’ ਦੇ ਪਿਛਲੇ ਦੋ-ਦੋ ਅੰਕਾਂ ਦੀਆਂ ਕਾਪੀਆਂ ਦਿੱਤੀਆਂ ਤੇ ਉਨ•ਾਂ ਤੋਂ ਇਜਾਜਤ ਲੈ ਕੇ ਵਾਪਸ ਆ ਗਿਆ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਾ ਸੀ।
ਉਸ ਦਿਨ ਸ਼ਾਮ ਤੋਂ ਹੀ ਮੈਨੂੰ ਸਾਹਿਤਕਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਤੇ ਕਈ ਦਿਨ ਆਉਂਦੇ ਰਹੇ। ਉਨ•ਾਂ ਸਾਹਿਤਕਾਰਾਂ ਦੇ ਫੋਨਾ ਨੇ ਮੈਨੂੰ ਸਾਹਿਤ ਸਭਾ ਤੋਂ ਹੋਰ ਦੂਰ ਕਰ ਦਿੱਤਾ। ਮੈਂ ਤਾਂ ਐਤਵਾਰ ਨੂੰ ਆਪਣੇ ਖਰਾਬ ਕੀਤੇ ਟਾਈਮ ਤੇ ਹੀ ਪਛਤਾ ਰਿਹਾ ਸੀ। ਉਸ ਦਿਨ ਮੈਨੂੰ ਸਾਹਿਤਕਾਰਾਂ ਨੂੰ ਮਿਲ ਕੇ ਕੋਈ ਖੁਸ਼ੀ ਨਹੀਂ ਮਹਿਸੂਸ ਹੋਈ ਸਗੋਂ ਉਨ•ਾਂ ਵਿੱਚ ਕਈ ਘਾਟਾ ਮਹਿਸੂਸ ਹੋਈਆ। ਉਨ•ਾਂ ਵਿਚੋਂ ਮੈਂ ਇਕ ਤਾਂ ਇਹ ਮਹਿਸੂਸ ਕੀਤਾ ਕਿ ਉਹ ਨਵੇਂ ਲੇਖਕਾਂ ਨੂੰ ਸਵੀਕਾਰ ਨਹੀਂ ਕਰਦੇ। ਉਨ•ਾਂ ਨੂੰ ਗਾਈਡ ਕਰਨ ਦੀ ਬਜਾਏ ਉਨ•ਾਂ ਦੇ ਹੌਂਸਲੇ ਤੋੜਦੇ ਹਨ। ਮੈਨੂੰ ਨਵਾਂ ਉਭਰਦਾ ਲੇਖਕ ਸਮਝ ਕੇ ਮੇਰੀ ਕਹਾਣੀ ਨੂੰ ਕਹਿ ਦਿੱਤਾ ਕਿ ਇਸ ਵਿੱਚ ਵਜਨ ਨਹੀਂ। ਜਦ ਪਤਾ ਲੱਗਾ ਕਿ ਮੈਂ ‘ਮਹਿਕ ਵਤਨ ਦੀ’ ਦਾ ਸੰਪਾਦਕ ਹਾਂ ਫੇਰ ਉਨ•ਾਂ ਸਾਹਿਤਕਾਰਾਂ ਨੂੰ ਮੇਰੀਆਂ ਲਿਖਤਾ ਵਧੀਆਂ ਨਜ਼ਰ ਆਉਣ ਲੱਗ ਪਈਆਂ। ਦੂਸਰਾ ਉਨ•ਾਂ ਵਿਚ ਸਮੇਂ ਦੀ ਪਾਬੰਦੀ ਬਿਲਕੁਲ ਹੀ ਨਹੀਂ ਦਿੱਸੀ। ਤੀਸਰਾ ਉਨ•ਾਂ ਨੇ ਗੱਲ ਕਹੀ ਸੀ ਕਿ ਛੱਪ ਚੁੱਕੀਆਂ ਕਿਤਾਬਾਂ ਤੇ ਗੋਸ਼ਟੀ ਕਰਨ ਬਾਰੇ। ਮੈਂ ਸਮਝਦਾਂ ਹਾਂ ਕਿ ਜਦ ਕਿਤਾਬਾਂ ਛਪ ਹੀ ਗਈ। ਫੇਰ ਉਸ ਤੇ ਗੋਸ਼ਟੀ ਕਰਨ ਦਾ ਕੀ ਫਾਈਦਾ। ਜਦ ਲੇਖ ਛਪ ਹੀ ਗਿਆ, ਪਾਠਕਾਂ ਤੱਕ ਪਹੁੰਚ ਹੀ ਗਿਆ ਫੇਰ ਗੋਸ਼ਟੀ ਦੀ ਕੀ ਲੋੜ। ਅਸੀਂ ਆਪਣੀਆਂ ਲਿਖਤਾਂ ਵਿਚ ਕਿੰਨੇ ਕੁ ਕਾਮਯਾਬ ਹਾਂ। ਸਾਡੇ ਵਿੱਚ ਕੀ ਘਾਟਾ ਹਨ ਇਹ ਤਾਂ ਪਾਠਕਾਂ ਦੇ ਖਤਾ ਤੇ ਫੋਨਾਂ ਨੇ ਸਾਨੂੰ ਦੋਸ਼ ਹੀ ਦੇਣਾ ਹੈ। ਜੇਕਰ ਕਿਤਾਬ ਸਬੰਧੀ ਗੋਸ਼ਟੀ ਕਰਵਾਉਣੀ ਹੀ ਹੈ ਤਾਂ ਕਿਤਾਬ ਛੱਪਣ ਤੋਂ ਪਹਿਲਾਂ ਕਰਵਾਈ ਜਾਵੇ ਤਾਂ ਜੋ ਉਸ ਵਿੱਚ ਜੋ ਕਮੀਆਂ ਰਹਿ ਗਈਆਂ ਹੋਣ, ਉਹ ਦੂਰ ਕੀਤੀਆਂ ਜਾਣ। ਸਾਹਿਤਕਾਰਾਂ ਦੇ ਫੋਨਾਂ ਨੇ ਮੈਨੂੰ ਸਾਹਿਤ ਸਭਾਵਾਂ ਤੋਂ ਇਸ ਕਾਰਨ ਦੂਰ ਕੀਤਾ ਕਿ ਇਹ ਸਾਹਿਤਕਾਰ ਨੇ ਮੈਨੂੰ ਫੋਨ ਤੇ ਕਿਹਾ ਕਿ ਤੁਸੀਂ ਨਵੇਂ ਲੇਖਕਾਂ ਨੂੰ ਨਾ ਛਾਪਿਆ ਕਰੋ ਸਿਰਫ ਨਾਮਵਰ ਸਾਹਿਤਕਾਰਾਂ ਦੀ ਰਚਨਾਵਾਂ ਹੀ ਛਾਪਿਆ ਕਰੋ ਤਾਂ ਹੀ ਪੇਪਰ ਉਚ ਪਾਏ ਦਾ ਬਣੇਗਾ। ਮੇਰੇ ਖਿਆਲ ਅਨੁਸਾਰ ਉਸ ਸਾਹਿਤ ਕਾਰ ਨੂੰ ਇਹ ਭੁਲ ਗਿਆ ਕਿ ਕਿਸੇ ਦਿਨ ਉਹ ਵੀ ਨਵਾਂ ਲੇਖਕ ਸੀ। ਉਸ ਨੇ ਵੀ ਸ਼ਾਈਦ ਕਿਸੇ ਵੀ ਸਿਫਾਰਸ਼ ਨਾਲ ਆਪਣੀ ਰਚਨਾ ਕਿਸੇ ਅਖਬਾਰ ਜਾਂ ਰਸਾਲੇ ਵਿਚ ਛਪਵਾਈ ਹੋਵੇਗੀ। ਜਿਹੜੇ ਅੱਜ ਨਾਮਵਰ ਲੇਖਕ ਹਨ ਉਹ ਵੀ ਇਕ ਦਿਨ ਨਵੇਂ ਲੇਖਕ ਸਨ, ਜਿਹੜੇ ਅੱਜ ਨਵੇਂ ਲੇਖਕ ਹਨ ਇਨ•ਾਂ ਵਿਚੋਂ ਹੀ ਕਈਆਂ ਨੇ ਇਕ ਦਿਨ ਨਾਮਵਰ ਲੇਖਕ ਬਣਨਾ ਹੈ। ਲਿਖਣ ਦਾ ਗੁਣ ਤਾਂ ਪ੍ਰਮਾਤਮਾ ਦੀ ਦੇਣ ਹੈ ਇਸ ਵਿੱਚ ਨਵੇਂ ਜਾਂ ਪੁਰਾਣੇ ਹੋਣ ਦਾ ਕੀ ਮਤਲਬ। ਜਿਵੇਂ ਜਿਵੇਂ ਕਿਸੇ ਲੇਖਕ ਦੀਆਂ ਰਚਨਾਵਾਂ ਛੱਪਦੀਆਂ ਰਹਿਣਗੀਆਂ ਉਹ ਨਾਮਵਰ ਬਣਦਾ ਜਾਵੇਗਾ।
ਇਕ ਸਾਹਿਤਕਾਰ ਨੇ ਮੈਨੂੰ ਫੋਨ ਕੀਤਾ ਕਿ ਤੂੰ ਮੇਰੇ ਕੋਲ ਆਈ। ਤੈਨੂੰ ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਲੇਖਕ ਛਾਪਣ ਵਾਲੇ ਹਨ। ਕਈ ਲੇਖਕ ਮਿਲ-ਵਰਤਣ ਵਾਲੇ ਨਹੀਂ ਆਪਾਂ ਉਨ•ਾਂ ਨੂੰ ਨਹੀਂ ਛਾਪਣਾ। ਮੇਰੀ ਪਾਲਸੀ ਇਹ ਹੈ ਕਿ ਕਿਸੇ ਵੀ ਲੇਖਕ ਦੀਆਂ ਰਚਨਾਵਾਂ ਮੇਰੇ ਕੋਲ ਪਹੁੰਚਦੀਆਂ ਹਨ ਤਾਂ ਸਭ ਤੋਂ ਪਹਿਲਾਂ ਇਹੀ ਦੇਖਣਾ ਹੈ ਕਿ ਕਿਹੜੀਆਂ ਰਚਨਾਵਾਂ ਸਾਡਾ ਸੰਪਾਦਕੀ ਮੰਡਲ ਸਵੀਕਾਰ ਕਰਦਾ ਹੈ। ਲੇਖਕ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹਾ ਹੈ ਉਸ ਨਾਲ ਸਾਡਾ ਕੀ ਮਤਲਬ। ਸਾਡਾ ਮਤਲਬ ਤਾਂ ਉਸ ਦੀ ਰਚਨਾ ਨਾਲ ਹੈ।
ਇਕ ਸਾਹਿਤਕਾਰ ਨੇ ਮੈਨੂੰ ਫੋਨ ਕੀਤਾ ਕਿ ਜੇਕਰ ਤੁਸੀਂ ਉਚ ਪਾਏ ਦੀ ਰਚਨਾ ਛਾਪੋਗੇ ਤਾਂ ਉਚ ਪਾਏ ਦੇ ਲੇਖਕ ਤੁਹਾਡੇ ਨਾਲ ਜੁੜਨਗੇ। ਨਹੀਂ ਤਾਂ ਇਹ ਪਰਚਾ ਆਮ ਜਨਤਾ ਵਿੱਚ ਹੀ ਰਹਿ ਜਾਵੇਗਾ। ਮੈਨੂੰ ਉਸ ਸਾਹਿਤਕਾਰ ਤੇ ਤਰਸ ਵੀ ਆ ਗਿਆ ਸੀ ਤੇ ਹਾਸਾ ਵੀ। ਜਿਸ ਨੂੰ ਇਹ ਹੀ ਨਹੀਂ ਪਤਾ ਕਿ ਪਰਚਾ ਹੁੰਦਾ ਹੀ ਆਮ ਜਨਤਾ ਲਈ ਹੈ। ਜੇਕਰ ਉਚ ਪਾਏ ਲੇਖਕ ਦੀਆਂ ਰਚਨਾਵਾਂ ਛਾਪੀਏ ਤਾਂ ਉਸ ਨੂੰ ਉਚ ਪਾਏ ਦੇ ਲੇਖਕ ਹੀ ਪੜਨਗੇ। ਜਿਨ•ਾਂ ਨੂੰ ਇਹ ਸਾਹਿਤਕਾਰ ਉਚ ਪਾਏ ਦੇ ਲੇਖਕ ਕਹਿੰਦੇ ਹਨ ਉਨ•ਾਂ ਦੀਆਂ ਰਚਨਾਵਾਂ ਆਮ ਜਨਤਾ ਨੂੰ ਸਮਝ ਨਹੀਂ ਆਉਂਦੀਆਂ। ਕੁਝ ਕੁ ਗਿਣੇ ਚੁਣਵੇਂ ਲੋਕ ਹੀ ਉਨ•ਾਂ ਨੂੰ ਪੜਦੇ ਹਨ। ਉਹ ਕੁਝ ਲੋਕਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ। ਅਜਿਹੇ ਸਾਹਿਤਕਾਰਾਂ ਦੇ ਘਰ ਦੇ ਮੈਂਬਰ ਵੀ ਸ਼ਾਇਦ ਉਨ•ਾਂ ਦੀਆਂ ਰਚਨਾਵਾਂ ਨਹੀਂ ਪੜਦੇ। ਰਚਨਾਵਾਂ ਅਜਿਹੀਆਂ ਸਰਲ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਮਝ ਆਉਣ ਉਨ•ਾਂ ਦੀ ਦਿਲਚਸਪੀ ਕਰਨ ਤੇ ਉਨ•ਾਂ ਨੂੰ ਗਿਆਨ ਦੇਣ।
ਇਕ ਲੇਖਕ ਨੇ ਮੈਨੂੰ ਫੋਨ ਤੇ ਕਿਹਾ ਕਿ ਤੁਸੀਂ ਆਪਣੇ ਪਰਚੇ ਵਿੱਚ ਕਲਾਕਾਰਾਂ ਦੇ ਇਸ਼ਤਿਹਾਰ ਲਾਏ ਹਨ। ਇਹ ਸਾਹਿਤਕ ਨਹੀਂ ਅਸਾਹਿਤਕ ਗੱਲ ਹੈ। ਉਸ ਲੇਖਕ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਜਿਹੜੇ ਸਾਹਿਤਕ ਪਰਚੇ ਕੱਢਣ ਦਾ ਜਿਕਰ ਕਰਦੇ ਹੋ। ਤੁਸੀਂ ਉਸ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਹੋ। ਇਕ-ਦੋ ਅੰਕ ਕੱਢਣ ਤੋਂ ਬਾਅਦ ਰਸਾਲਾ ਬੰਦ ਹੋ ਜਾਂਦਾ ਹੈ। ਇਨ•ਾਂ ਕੁ ਯੋਗਦਾਨ ਹੈ ਤੁਹਾਡਾ ਸਾਹਿਤ ਦੇ ਖੇਤਰ ਵਿਚ। ਅਜਿਹੇ ਸਾਹਿਤਕ ਰਸਾਲਿਆ ਦੀ ਗਿਣਤੀ ਕਿਨੁ ਕੁ ਹੁੰਦੀ ਹੈ? ਦੋ-ਚਾਰ ਸੋ ਕਾਪੀਆਂ ਛੱਪਦੀਆਂ ਹਨ ਇਨ•ਾਂ ਸਾਹਿਤਕ ਰਸਾਲਿਆ ਦੀਆਂ। ਇਸ਼ਤਿਹਾਰ ਤੋਂ ਬਗੈਰ ਮੈਗਜੀਨ/ਅਖਬਾਰ ਚੱਲ ਨਹੀਂ ਸਕਦੇ। ਜਿਨ•ਾ ਰਸਾਲਿਆ/ਅਖਬਾਰਾਂ ਵਿੱਚ ਇਸ਼ਤਿਹਾਰ ਲੱਗਦੇ ਹਨ ਉਨ•ਾਂ ਦਾ ਸਾਹਿਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਜਿਹੇ ਰਸਾਲਿਆ ਦੀਆਂ ਕਾਪੀਆਂ ਕਈ-ਕਈ ਹਜਾਰਾਂ ਵਿੱਚ ਛੱਪਦੀਆਂ ਨਹੀਂ। ਜਿਨ•ਾਂ ਸਾਹਿਤਕ ਰਸਾਲਿਆਂ ਦਾ ਸਾਡੇ ਉਚ ਪਾਏ ਦੇ ਸਾਹਿਤਕਾਰ ਜਿਕਰ ਕਰਦੇ ਹਨ। ਮੈਨੂੰ ਤਾਂ ”ਨਾਗਮਣੀ” ਵਰਗੇ ਦੋ-ਤਿੰਨ ਰਸਾਲਿਆਂ ਤੋ ਵਗੈਰ ਹੋਰ ਕੋਈ ਨਜਰ ਨਹੀਂ ਆਇਆ। ਜਿਸ ਦੀਆਂ ਕਾਪੀਆ 1000 ਤੋਂ ਵੱਧ ਨਿਕਲਦੀਆਂ ਹੋਣ ਤੇ ਉਹ ਨਿਰੰਤਰ ਚੱਲਦਾ ਰਹੇ।
ਮੈਨੂੰ ਉਨ•ਾਂ ਸਾਹਿਤਕਾਰਾਂ ਦੇ ਫੋਨਾਂ ਤੋਂ ਇਹ ਹੀ ਪਰਤੀਤ ਹੋਇਆ ਕਿ ਇਹ ਸਾਰੇ ਆਪਣੇ ਆਪ ਨੂੰ ਨਾਮਵਰ ਸਾਹਿਤਕਾਰ ਤੇ ਲੇਖਕ ਕਹਾਉਣ ਵਾਲੇ ਇਕ-ਦੂਜੇ ਦੀਆਂ ਲੱਤਾਂ ਖਿਚਣ ਤੇ ਲੱਗੇ ਹੋਏ ਹਨ। ਇਹ ਨਹੀਂ ਚਾਹੁੰਦੇ ਕਿ ਹੋਰ ਕੋਈ ਇਨ•ਾਂ ਦੇ ਬਰਾਬਰ ਆਵੇ। ਇਹ ਨਵੇਂ ਲੇਖਕਾਂ ਨੂੰ ਸਵੀਕਾਰ ਕਰਕੇ ਰਾਜੀ ਨਹੀਂ। ਇਹ ਸਿਰਫ ਆਪਣੀ ਹੀ ਹਉਮੇ ਦੇ ਮਾਰੇ ਪਏ ਹਨ। ਇਨ•ਾਂ ਵਿਚੋਂ ਕਈਆਂ ਦੀਆਂ ਰਚਨਾਵਾਂ ਦਿਨਾਂ ਦੇ ਝੋਲਿਆਂ ਵਿਚ ਹੀ ਰਹਿ ਜਾਂਦੀਆਂ ਹਨ। ਇਨ•ਾਂ ਦੀਆਂ ਰਚਨਾਵਾਂ ਸਿਰਫ ਸਾਹਿਤ ਸਭਾ ਵਿੱਚ ਜਾ ਕੇ ਬੋਲਣ ਦੇ ਕੰਮ ਹੀ ਆਉਂਦੀਆਂ ਹਨ ਸਿਰਫ ਪੰਜ-ਦੱਸ ਬੰਦੇ ਇਨ•ਾਂ ਦੀਆਂ ਰਚਨਾਵਾਂ ਸੁਣ ਕੇ ਝੂਠੀ ਵਾਹ-ਵਾਹ ਕਰ ਦਿੰਦੇ ਹਨ ਤੇ ਇਹ ਉਸ ਨਾਲ ਹੀ ਫੁਲ ਕੇ ਵਾਪਸ ਘਰ ਮੁੜ ਆਉਂਦੇ ਹਨ। ਇਨ•ਾਂ ਨੂੰ ਆਪਣੇ ਲੈਵਲ ਦਾ ਕੋਈ ਅਖਬਾਰ ਜਾਂ ਰਸਾਲਾ ਲੱਭਦਾ ਨਹੀਂ। ਜਿਥੇ ਇਹ ਆਪਣੀਆਂ ਰਚਨਾਵਾਂ ਭੇਜ ਸਕਣ। ਜਿਥੇ ਇਹ ਆਪਣੀਆਂ ਰਚਨਾਵਾਂ ਭੇਜਦੇ ਹਨ ਉਥੇ ਇਨ•ਾਂ ਦੀਆਂ ਰਚਨਾਵਾਂ ਛੱਪਦੀਆਂ ਨਹੀ। ਇਨ•ਾਂ ਨਾਲੋਂ ਤਾ ਅੱਜ ਦੇ ਨੋਜੁਆਨ ਲੇਖਕ ਕਈ ਗੁਣਾ ਵਧੀਆ ਹਨ ਜਿਹੜੇ ਯਤਨ ਕਰਕੇ ਆਪਣੀਆਂ ਰਚਨਾਵਾਂ ਹਰੇਕ ਅਖਬਾਰ ਮੈਗਜੀਨ ਨੂੰ ਭੇਜ ਦਿੰਦੇ ਹਨ। ਆਪ ਜਨਤਾ ਵਿੱਚ ਤਾਂ ਉਨ•ਾਂ ਦੀ ਪਛਾਣ ਬਣ ਜਾਂਦੀ ਹੈ।
ਉਚੇ ਲੈਵਲ ਦੇ ਸਾਹਿਤਕਾਰਾਂ ਦੇ ਉਪਰੋਕਤ ਕਾਰਨਾਮਿਆਂ ਕਰਕੇ ਮੇਰਾ ਕਦੇ ਵੀ ਕਿਸੇ ਸਾਹਿਤ ਸਭਾ ਵਿਚ ਜਾਣ ਨੂੰ ਦਿਲ ਨਹੀਂ ਕੀਤਾ। ਹੋ ਸਕਦਾ ਹੈ ਵਧੀਆ ਸਾਹਿਤ ਸਭਾਵਾਂ ਵੀ ਹੋਣ ਜੋ ਨਵੇਂ ਲੇਖਕਾਂ ਨੂੰ ਉਤਸਾਹਿਤ ਕਰਦੀਆਂ ਹੋਣ। ਪਰ ਜਿਹੜੀ ਸਾਹਿਤ ਸਭਾ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਉਸ ਦਾ ਹਾਲ ਮੈਂ ਬਿਆਨ ਕਰ ਹੀ ਦਿੱਤਾ ਹੈ ਇਸੇ ਲਈ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਕਿਸੇ ਸਾਹਿਤ ਸਭਾ ਦੀ ਮੀਟਿੰਗ ਵਿੱਚ ਨਹੀਂ ਗਿਆ।
ਬੇਨਤੀ ਹੈ ਲੇਖਕ ਵੀਰਾਂ ਨੂੰ ਕਿ ਉਹ ਉਚ ਪਾਏ ਦੀਆਂ ਰਚਨਾਵਾਂ ਦੀ ਸੋਚ ਛੱਡ ਕੇ ਸਮਾਜ ਲਈ ਲਿਖਣ ਦੀ ਖੇਚਲ ਕਰਨ। ਅਜਿਹਾ ਲਿਖੋ ਜਿਸ ਨਾਲ ਸਮਾਜ ਵਿੱਚ ਫੈਲੀ ਜਾਤ-ਪਾਤ ਖਤਮ ਹੋ ਜਾਵੇ। ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਦਾ ਖਾਤਮਾ ਹੋਵੇ। ਅੰਧ ਵਿਸ਼ਵਾਸਾਂ ਦਾ ਖਾਤਮਾ ਹੋਵੇ। ਲੋਕ ਅਨਪੜ ਬਾਬਿਆਂ ਦਾ ਖਹਿੜਾ ਛੱਡ ਕੇ, ਭੁਤਾ-ਪ੍ਰੈਤਾ ਦੇ ਚੱਕਰਾਂ ਵਿਚੋਂ ਨਿਕਲਣ। ਆਪਣੇ ਸੱਭਿਅਚਾਰ ਨੂੰ ਵਧਾਓ। ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਦੀ ਪ੍ਰਫੁਲਤਾ ਵਿਚ ਯੋਗਦਾਨ ਪਾਓ. ਅਜਿਹਾ ਲਿਖੋ ਜਿਸ ਨੂੰ ਆਮ ਜਨਤਾ ਪੜ ਸਕੇ। ਉਨ•ਾਂ ਨੂੰ ਗਿਆਨ ਪ੍ਰਾਪਤ ਹੋਵੇ ਦਿਲਚਸਪੀ ਅਤੇ ਮਨੋਰੰਜਨ ਮਿਲੇ।
ਸਾਰੇ ਅਖਬਾਰਾਂ ਤੇ ਰਸਾਲਿਆਂ ਵਾਲਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਨਾਮਵਰ ਲੇਖਕਾਂ ਦੇ ਨਾਲ-ਨਾਲ ਨਵੇਂ ਲੇਖਕਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ। ਨਾਮ ਦੇਖਣ ਦੀ ਬਜਾਏ ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਹੀ ਆਪਣੇ ਪੇਪਰ ਵਿੱਚ ਦੇਣ।
!!! !!! !!!
SMS ਨੇ ਗਰੀਟਿੰਗ ਕਾਰਡ ਤੇ ਚਿੱਠੀਆਂ ਦੀ ਮਹਾਨਤਾ ਖਤਮ ਕਰ ਦਿੱਤੀ
ਮੇਸੈਜ ਅੱਜ ਜ਼ਿੰਦਗੀ ਦਾ ਅਹਿਮ ਅੰਗ ਬਣ ਗਏ ਹਨ। ਜਦੋਂ ਮੋਬਾਇਲ ਫੋਨ ਦਾ ਪ੍ਰਸਾਰ ਹੋਇਆ ਉਦੋਂ ਮੈਸੇਜ ਹੋਂਦ ਵਿਚ ਆ ਗਏ ਪਰ ਪਿਛਲੇ 3-4 ਸਾਲਾਂ ਤੋਂ ਤਾ ਮੇਸੈਜ ਦਾ ਬਹੁਤ ਹੀ ਜਿਆਦਾ ਪ੍ਰਸਾਰ ਹੋ ਗਿਆ ਹੈ।
ਜਦੋਂ ਤੋਂ ਮੇਸੈਜ ਹੋਂਦ ਵਿਚ ਆਏ ਹਨ ਉਦੋਂ ਤੋਂ ਗਰੀਟਿੰਗ ਕਾਰਡ ਤੇ ਚਿੱਠੀਆਂ ਦੀ ਮਹਾਤਨਾ ਤਾਂ ਬਿਲਕੁਲ ਖ਼ਤਮ ਹੋ ਗਈ। ਫੋਨ ਕਾਲ ਤੇ ਵੀ ਇਸ ਦਾ ਬਹੁਤ ਪ੍ਰਭਾਵ ਪਿਆ ਹੈ। ਆਪ ਬੋਲਚਾਲ ਵਿੱਚ ਤਾਂ ਮੈਸੇਜ ਅਤੇ SMS ਇਕੋ ਹੀ ਚੀਜ਼ ਸਮਝੀ ਜਾ ਰਹੀ ਹੈ ਪਰ SMS ਦਾ ਮਤਲਬ ਉਸ ਸਾਰੇ ਪਰਸੀਜਰ ਤੋਂ ਹੈ ਜਿਸ ਰਾਹੀਂ ਅਸੀਂ ਮੇਸੈਜ ਲਿਖਣ ਤੋਂ ਲੈ ਕੇ ਦੂਸਰੇ ਆਦਮੀ ਤੱਕ ਪਹੁੰਚਾਉਂਦੇ ਹਾਂ। SMS ਦਾ ਮਤਲਬ ਹੈ S8OR“ M5SS175 S5RV935 ਭਾਵ ਛੋਟੇ ਸੰਦੇਸ਼ ਪਹੁੰਚਾਉਣ ਦੀ ਸਰਵਿੱਸ ਅਤੇ ਮੇਸੈਜ ਤੋਂ ਭਾਵ ਉਨ•ਾਂ ਸਤਰਾ, ਸ਼ੇਅਰ ਜਾਂ ਜੋਕ ਵਗੈਰਾ ਤੋਂ ਹੈ ਜੋ ਅਸੀਂ ਆਪਣੇ ਮਿਤਰ ਪਿਆਰਿਆਂ ਨੂੰ ਭੇਜਦੇ ਹਾਂ। ਮੇਸੈਜ ਦਾ ਜਿਆਦਾ ਅਦਾਨ-ਪ੍ਰਧਾਨ ਤਾਂ ਮੋਬਾਇਲ ਫੋਨ ਰਾਹੀਂ ਹੀ ਹੋ ਰਿਹਾ ਹੈ ਪਰ ਹੁਣ ਬਹੁਤ ਸਾਰੀਆ ਅਜਿਹੀਆਂ ਵੈਬ ਸਾਈਟਸ ਬਣ ਗਈਆਂ ਹਨ ਜਿਨ•ਾਂ ਦੁਆਰਾ ਅਸੀਂ ਆਪਣੇ ਈ-ਮੇਲ ਅਡਰੈਸ ਤੋਂ ਕਿਸੇ ਦੇ ਮੋਬਾਇਲ ਤੇ ਮੇਸੈਜ ਭੇਜ ਸਕਦੇ ਹਾਂ।
ਬਹੁਤ ਸਾਰੀਆਂ ਵਪਾਰਕ ਕੰਪਨੀਆਂ SMS ਸਰਵਿਸ ਨੇ ਆਪਣੇ ਕਮਰਸ਼ੀਅਲ ਪੱਖ ਲਈ ਵਰਤ ਰਹੀਆਂ ਹਨ। ਇਨ•ਾਂ ਦੁਆਰਾ ਭੇਜੇ ਗਏ ਮੇਸੈਜ ਰਾਹੀਂ ਕੁਝ ਕੁ ਲੋਕਾਂ ਨੂੰ ਫਾਈਦਾ ਵੀ ਹੁੰਦਾ ਹੈ ਪਰ ਆਪ ਲੋਕਾਂ ਲਈ ਇਹ ਕਮਰਸ਼ੀਅਲ ਮੇਸੈਜ ਸਿਰਦਰਦੀ ਬਣ ਜਾਂਦੇ ਹਨ। ਕੁਝ ਗਲਤ ਅਨਸਰ SMS ਪ੍ਰਣਾਲੀ ਨੂੰ ਗਲਤ ਵਰਤੋਂ ਲਈ ਵਰਤਦੇ ਹਨ ਜਿਸ ਕਾਰਨ ਇਹ SMS ਪ੍ਰਣਾਲੀ ਕਈਆ ਲਈ ਮੁਸੀਬਤਾਂ ਦਾ ਕਾਰਨ ਬਣ ਜਾਂਦੀ ਹੈ ਪਰ ਆਪਣੇ ਮਿੱਤਰ ਪਿਆਰਿਆਂ ਦੇ ਮਿੱਠੇ-ਮਿੱਠੇ ਮੇਸੈਜ ਦੀ ਉਡੀਕ ਤਾਂ ਸ਼ਾਇਦ ਹਰੇਕ ਇਨਸਾਨ ਨੂੰ ਹੀ ਰਹਿੰਦੀ ਹੈ।
ਇਕ ਦਿਨ ਮੈਂ ਸੁਣੀਆ ਕੁਝ ਔਰਤਾਂ ਸਾਡੀ ਦੁਕਾਨ ਤੇ ਖੜੀਆ ਗੱਲਾਂ ਕਰ ਰਹੀਆਂ ਸਨ ਕਿ ”ਇਹ ਤਾਂ ਚਿੱਠੀਆਂ ਹੀ ਦੁਆਰਾ ਚੱਲ ਪਈਆ। ਫਰਕ ਇਹ ਹੈ ਕਿ ਚਿੱਠੀਆ ਕਾਗਜ਼ਾ ਤੇ ਲਿਖੀਆਂ ਜਾਂਦੀਆਂ ਸੀ ਤੇ ਆਹ ਮੇਸੈਜ ਜੇ, ਲੋਕ ਆਪਣੇ ਮੋਬਾਇਲਾਂ ਤੇ ਭੇਜਦੇ ਰਹਿੰਦੇ ਆ।”
ਉਨ•ਾਂ ਦੀ ਗੱਲ ਕੁਝ ਹੱਦ ਤੱਕ ਸਹੀ ਵੀ ਹੈ ਪਰ ਚਿੱਠੀਆਂ ਚਿੱਠੀਆ ਹੀ ਸਨ। ਆਪਣੇ ਮਿੱਤਰ ਪਿਆਰਿਆ, ਸਾਕ-ਸਬੰਧੀਆਂ ਤੇ ਭੈਣਾ-ਭਰਾਵਾਂ ਦੀਆਂ ਲੰਮੀਆਂ-ਲੰਮੀਆਂ ਚਿੱਠੀਆਂ ਪੜਦਿਆਂ ਰਾਤਾ ਬੀਤ ਜਾਂਦੀਆਂ ਸਨ। ਕਈ-ਕਈ ਮਹੀਨੇ ਤੇ ਆਪਣੇ ਸਨੇਹੀਆਂ ਦੀ ਚਿੱਠੀਆਂ ਉਡੀਕਦਿਆਂ ਹੀ ਲੰਘ ਜਾਂਦੇ ਸਨ। ਮਹੀਨੇ ਬੱਧੀ ਉਨ•ਾਂ ਚਿੱਠੀਆਂ ਦੇ ਜੁਆਬ ਭੇਜਣੇ। ਉਨ•ਾਂ ਦੇ ਫੇਰ ਵਾਪਸ ਜੁਆਬ ਮੁੜ ਕੇ ਆਉਣੇ। ਇਹ ਚਿੱਠੀਆਂ ਦਾ ਆਦਾਨ-ਪ੍ਰਧਾਨ ਇਸੇ ਹੀ ਤਰ•ਾਂ ਚੱਲਦਾ ਰਹਿੰਦਾ ਸੀ। ਆਪਣੇ ਸੁਨੇਹੀਆਂ ਦੇ ਰਾਜੀ ਖੁਸ਼ੀ ਦੀ ਖਬਰ ਵੀ ਕੁਝ ਅਰਸੇ ਬਾਅਦ ਹੀ ਪ੍ਰਾਪਤ ਹੁੰਦੀ ਸੀ ਪਰ… ਹੁਣ ਮੋਬਾਇਲਾਂ ਰਾਹੀਂ ਇਹ ਸਾਰਾ ਪ੍ਰਸੀਜਰ ਕੁਝ ਸਕਿੰਟਾਂ ਦੀ ਖੇਡ ਬਣ ਕੇ ਰਹਿ ਗਿਆ ਹੈ।
ਚਿੱਠੀਆਂ ਤੋਂ ਬਾਅਦ ਜਦੋਂ ਫੋਨਾ ਦਾ ਜਿਆਦਾ ਪ੍ਰਸਾਰ ਹੋਇਆ ਤਾਂ ਕੁਝ ਲੋਕਾਂ ਦਾ ਮੰਨਣਾ ਸੀ ਕਿ ਚਿੱਠੀਆਂ ਰਾਹੀਂ ਅਸੀਂ ਦਿਲ ਖੋਲ ਕੇ ਆਪਣੇ ਦਿਲ ਦਾ ਹਾਲ ਬਿਆਨ ਕਰ ਸਕਦੇ ਸੀ ਕਿਉਂ ਚਿੱਠੀ ਲਿੱਖਣ ਲੱਗੇ ਕੋਈ ਸੰਗ, ਸ਼ਰਮ ਜਾਂ ਝਿਜਕ ਨਹੀਂ ਸੀ ਕਿਉਂਕਿ ਸਾਡਾ ਸਨੇਹੀ, ਸਾਡਾ ਮਿੱਤਰ ਪਿਆਰ ਜਾਂ ਭੈਣ ਭਰਾ ਸਾਡੇ ਸਾਹਮਣੇ ਨਹੀਂ ਸੀ ਹੁੰਦਾ। ਪਰ ਫੋਨ ਤੇ ਤਾਂ ਆਮੋ-ਸਾਹਮਣੇ ਗੱਲ ਕਰਨ ਵਿਚ ਝਿਜਕ ਮਹਿਸੂਸ ਹੁੰਦੀ ਹੈ। ਪਰ… ਜਮਾਨੇ ਦੇ ਬਦਲਾਅ ਦੇ ਨਾਲ ਹੀ ਸਭ ਸੰਗਾ ਸ਼ਰਮਾ ਖੰਬ ਲਾ ਕੇ ਉਡ ਗਈਆਂ। ਪਰ ਫਿਰ ਵੀ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸੰਗ ਸ਼ਰਮ ਮਹਿਸੂਸ ਕਰਦੇ ਹੋਏ ਫੋਨ ਤੇ ਗੱਲ ਕਰਨੋ ਝਿਜਕਦੇ ਹਨ। ਬਹੁਤੇ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਲਿਖਦੇ ਬਹੁਤ ਵਧੀਆ ਹਨ ਪਰ ਜਦੋਂ ਉਨ•ਾਂ ਨੂੰ ਫੋਨ ਤੇ ਗੱਲ ਕਰਨੀ ਪਏ ਤਾਂ ਉਨ•ਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਗੱਲ ਕਰੀਏ। ਅਜਿਹੇ ਵਿਅਕਤੀ ਜਿਨਾਂ ਨੂੰ ਪ੍ਰਮਾਤਮਾ ਨੇ ਵਧੀਆ ਲਿਖਣ ਦਾ ਗੁਣ ਬਖਸ਼ਿਆ ਹੈ ਉਨ•ਾਂ ਲਈ ਵੀ SMS ਪ੍ਰਣਾਲੀ ਸਾਰਥਕ ਸਿੱਧ ਹੋਈ ਹੋਵੇਗੀ।
ਸੋ ਜੇਕਰ ਅਸੀਂ ਇਸ SMS ਪ੍ਰਣਾਲੀ ਨੂੰ ਨੂੰ ਮਨੋਰੰਜਨ ਲਈ, ਆਪਣੇ ਮਿੱਤਰ ਪਿਆਰਿਆਂ ਦੀ ਪਲ-ਪਲ ਖਬਰਸਾਰ ਲੈਣ ਲਈ ਅਤੇ ਕਿਸੇ ਨੂੰ ਖੁਸ਼ੀਆਂ ਦੇਣ ਦੇ ਇਰਾਦੇ ਨਾਲ ਵਰਤੀਏ ਤਾਂ ਇਸ ਦਾ ਉਪਯੋਗ ਜਰੂਰ ਸਾਰਥਕ ਸਿੱਧ ਹੋਵੇਗਾ।
!!! !!! !!!
ਸਵਾਈਨ ਫਲੂ ਦੀ ਦਹਿਸ਼ਤ ਅੰਤਰ-ਰਾਸ਼ਟਰੀ ਪੱਧਰ ਤੇ
ਸਵਾਈਨ ਫਲੂ ਮਹਾਮਾਰੀ ਨੇ ਅੰਤਰ-ਰਾਸ਼ਟਰੀ ਪੱਧਰ ਤੇ ਦਹਿਸ਼ਤ ਪਾਈ । ‘ਸਵਾਈਨ’ ਦਾ ਅਰਥ ਆਕਸਫੋਰਡ ਦੀ ਡਿਕਸ਼ਨਰੀ ਅਨੁਸਾਰ ਸੂਰ ਜਾਂ ਗੰਦਗੀ ਨਾਲ ਭਰਿਆ ਪ੍ਰਾਣੀ ਹੈ। ਪੱਛਮੀ ਮੁਲਕਾਂ ਦੇ ਮੁਕਾਬਲੇ ਭਾਰਤ ਵਿੱਚ ਤਾਂ ਇਸ ਬੀਮਾਰੀ ਦੇ ਕੇਸ ਨਾ-ਮਾਤਰ ਹੀ ਸਨ ਪਰ ਇਸ ਬੀਮਾਰੀ ਦੀ ਦਹਿਸ਼ਤ ਬਹੁਤ ਜਿਆਦਾ ਸੀ । ਦਹਿਸ਼ਤ ਹੋਵੇ ਵੀ ਕਿਉ ਨਾ ਇਸ ਨਾਲ ਮੌਤਾਂ ਤਾਂ ਹੋਈਆ ਹੀ ਸਨ। ਚਾਹੇ ਪੱਛਮੀ ਮੁਲਕਾਂ ਦੇ ਮੁਕਾਬਲੇ ਘੱਟ ਹੀ ਸਨ ਪਰ ਜਿਹੜਾ ਇਸ ਦੀ ਲਪੇਟ ਵਿਚ ਆ ਗਿਆ। ਉਸ ਲਈ ਤਾਂ ਇਹ ਮਹਾਮਾਰੀ ਹੀ ਸੀ, ਫਿਰ ਉਸ ਨੂੰ ਇਸ ਗੱਲ ਨਾਲ ਕੀ ਮਤਲਬ ਕਿ ਇਸ ਬੀਮਾਰੀ ਦੀ ਪ੍ਰਸਨਟੈਜ਼ ਕਿੰਨੀ ਸੀ
‘ਜਿਸ ਤਨ ਲਾਗੇ ਸੋਈ ਜਾਨੇ, ਕੋਣ ਜਾਣੇ ਪੀੜ ਪਰਾਈ’।
ਸਵਾਈਨ ਫਲੂ ਦਾ ਨਾਂ ਸੁਣ ਕੇ ਡਰ ਤਾਂ ਹਰੇਕ ਇਨਸਾਨ ਨੂੰ ਲੱਗਣ ਲੱਗ ਪੈਦਾ ਹੈ, ਸਭ ਨੂੰ ਆਪਣੀ ਮੌਤ ਨਜ਼ਰ ਆਉਣ ਲੱਗ ਪੈਂਦੀ ਹੈ। ਆਪਾ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ‘ਸਵਾਈਨ’ ਸ਼ਬਦ ਦਾ ਸੰਬੰਧ ਸੂਰਾ ਨਾਲ ਹੈ। ਇਹ ਕੀਟਾਨੂੰ 1976 ਵਿੱਚ ਪਾਏ ਗਏ ਸਨ। ਜਿਸ ਕਾਰਨ ਬਹੁਤ ਸਾਰੇ ਸੂਰ ਮਾਰੇ ਗਏ ਸਨ। ਜੇਕਰ ਧਰਮ ਦੇ ਹਿਸਾਬ ਨਾਲ ਸੌਚੀਏ, ਜੇਕਰ ਰੱਬ ਦੀ ਹੋਂਦ ਹੈ ਤਾਂ ਮੇਰੇ ਖਿਆਲ ਵਿੱਚ ਉਸ ਸਮੇਂ ਸੂਰਾਂ ਨੇ ਰੱਬ ਅੱਗੇ ਬੇਨਤੀ ਕੀਤੀ ਹੋਵੇਗੀ ਕਿ ਸਾਡੇ ਨਾਲ ਇੰਨੀ ਨਾ-ਇਨਸਾਫੀ ਕਿਉਂ? ਸਾਨੂੰ ਕੁਦਰਤ ਦੀ ਬੀਮਾਰੀ ਵੀ ਮਾਰੀ ਜਾ ਰਹੀ ਹੈ ਅਤੇ ਮਨੁੱਖ ਵੀ ਸਾਨੂੰ ਆਪਣੇ ਸੁਆਦ ਲਈ ਪਲ ਵਿੱਚ ਮਾਰ ਮੁਕਾਉਂਦਾ ਹੈ। ਰੱਬ ਨੇ ਸੂਰਾ ਦੀ ਅਰਦਾਸ ਸੁਣ ਕੇ ਫੈਸਲਾ ਕੀਤਾ ਹੋਵੇਗਾ ਕਿ ਮਨੁੱਖ ਨੂੰ ਸ਼ਬਦ ਸਿਖਾਇਆ ਜਾਵੇ। ਸ਼ੁਰ ਦੀ ਇਹ ਬੀਮਾਰੀ ਨੂੰ ਸੂਰ ਖਾਣ ਵਾਲੇ ਇਨਸਾਨਾਂ ਤੱਕ ਪਹੁੰਚਾਇਆ ਜਾਵੇ। ਬੱਸ ਫੇਰ ਕੀ, ਰੱਬ ਨੇ ਬਹਾਨਾ ਬਨਾਇਆ ਤੇ ਇਹ ਬੀਮਾਰੀ ਮਨੁੱਖਾਂ ਤੱਕ ਪਹੁੰਚਾ ਦਿੱਤੀ।
ਮੈਡੀਕਲ ਸਾਇਸ ਮੁਤਾਬਕ ਸਵਾਈਨ ਫਲੂ ਦੇ ਮੁੱਖ ਲੱਛਣ ਰੋਗੀ ਨੂੰ ਜ਼ੁਕਾਮ, ਸ਼ਾਹ ਵਿੱਚ ਤਕਲੀਫ, ਤੇਜ਼ ਬੁਖਾਰ, ਗਲਾ ਦਰਦ, ਨੱਕ ਵਗਣਾ ਆਦਿ ਹਨ। ਇਹ ਬੀਮਾਰੀ ਛਿੱਕ ਮਾਰਨ, ਖੰਘਣ ਨਾਲ, ਹੱਥ ਮਿਲਾਉਣ ਨਾਲ, ਸਾਝਾ ਤੋਲੀਆ ਵਰਤਨ ਨਾਲ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਪਹੁੰਚ ਜਾਂਦੀ ਹੈ।
ਕਹਿੰਦੇ ਹਨ ਕਿ ਇਲਾਜ਼ ਨਾਲੋਂ ਪ੍ਰਹੇਜ਼ ਚੰਗਾ ਹੈ। ਇਸ ਲਈ ਸਵਾਈਨ ਫਲੂ ਤੋ ਬਚਣ ਲਈ ਵਿਦੇਸ਼ੀਆ ਤੋ ਪੱਛਮੀ ਸੱਭਿਅਤਾ ਦੀ ਰੀਸ ਕਰਦੇ ਹੋਏ ਕਿਸ ਕਰਕੇ ਮਿਲਣ, ਜੱਫੀਆ ਪਾ ਕੇ ਮਿਲਣ, ਸੇਕ ਹੋਣ ਦੀ ਬਜਾਏ ਗੁਰੂ ਸਾਹਿਬਾਨ ਦੇ ਦੱਸੇ ਮੁਤਾਬਕ ਦੂਰ ਹੱਥ ਜੋੜ ਕੇ ਫਤਿਹ ਬੁਲਾਓ। ਸਾਡੇ ਗੁਰੂ ਸਾਹਿਬਾਨ, ਕਿੰਨੇ ਦੂਰ ਅੰਦੇਸ਼ੀ ਅਤੇ ਕਿੰਨੀ ਜਿਆਦਾ ਸੂਝਵਾਨ ਸੋਚ ਦੇ ਮਾਲਕ ਸਨ। ਜਿਹੜੇ ਸਾਡੇ ਲਈ, ਸਾਡੇ ਆਉਣ ਵਾਲੇ ਸਮੇ ਵਿਚ ਆਉਣ ਵਾਲੀਆਂ ਮੁਸੀਬਤਾਂ ਤੋ ਬਚਨ ਲਈ ਸਾਡੇ ਵਾਸਤੇ ਪਹਿਲਾਂ ਹੀ ਉਚ ਪਾਏ ਦੇ ਅਸੂਲ ਬਣਾ ਗਏ ਸਨ। ਸਾਡੇ ਵਿੱਚ ਇੰਨੀ ਸਮੱਰਥਾ ਨਹੀ ਕਿ ਅਸੀ ਆਪਣੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ ਪਰ ਜੇਕਰ ਅਸੀ ਉਨ•ਾਂ ਦੀ ਸਿਖਿਆ ਨੂੰ ਥੋੜਾ ਜਿਹਾ ਵੀ ਚੱਲਣ ਦੀ ਕੋਸ਼ਿਸ ਕਰੀਏ ਤਾਂ ਅਸੀ ਕੁਦਰਤ ਦੇ ਨੇੜੇ ਹੋ ਜਾਵਾਂਗੇ ਅਤੇ ਕੁਦਰਤ/ਬਨਸਪਤੀ ਆਪ ਸਾਡੀ ਰਾਖੀ ਕਰੇਗੀ।
ਸੋ ਸਮੇਂ ਦੀ ਜਰੂਰਤ ਹੈ ਕਿ ਸਵਾਈਨ ਫਲੂ ਵਰਗੀ ਬੀਮਾਰੀ ਤੋਂ ਬਚਣ ਲਈ ਉਪਰੋਕਤ ਸੋਚ ਨੂੰ ਅਪਣਾਈਏ। ਦੂਰੋਂ ਹੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈਏ। ਨਾ ਹੱਥ ਮਿਲਾਓ ਨਾ ਬੀਮਾਰੀ ਸਹੇੜੋ। ਬਾਹਰ ਅੰਦਰ ਜਾਣ ਲੱਗੇ ਮੂੰਹ ਤੇ ਨੱਕ ਅੱਗੇ ਰੁਮਾਲ ਜਾ ਮਾਸਕ ਲਗਾਓ। ਭੀੜ ਭੜੱਕੇ ਵਿਆਹ, ਸ਼ਾਦੀਅÎਾਂ ਤੇ ਜਲਸੇ ਰੈਲੀਆਂ ਤੇ ਜਾਣ ਤੋ ਪ੍ਰਹੇਜ਼ ਕਰੋ। ਬਚਾਓ ਵਿੱਚ ਹੀ ਬਚਾਓ ਹੈ।
!!! !!! !!
ਸੱਥਾ ਵਿਚ ਗੱਲਾਂ ਹੁੰਦੀਆਂ
ਜਿੱਥੇ ਮਰਜੀ ਭੱਜ ਲੈ ਬਈ ਚਲਾਣ ਤਾਂ ਕੱਟਣਾ ਹੀ ਕੱਟਣਾ ਹੈ
‘ਆਹ ਵੀ ਕਰਤਾਰ ਸਿੰਹਾ ਸੱਥ ਵਿਚ ਚੱਲੀਏ।’
”ਚੱਲ ਸਰਦਾਰਿਆ ਮੈਂ ਤਾਂ ਪਹਿਲਾਂ ਹੀ ਤੈਨੂੰ ਉਡੀਕਦਾ ਸੀ।”
ਸਰਦਾਰਾ : ਉਏ ਆ ਟੂ-ਟੂ ਦੀ ਅਵਾਜ਼ ਕੀ ਆਈ ਜਾਂਦੀ ਏ।
ਕਰਤਾਰਾ : ਉਏ ਆ ਜਿਹੜੇ ਮੁਲਾਜ਼ਮਾਂ ਨੂੰ ਬੱਬੂ ਕਾਟ ਜਿਹੇ ਦਿੱਤੇ ਆ ਬੱਤੀਆਂ ਵਾਲੇ ਉਹ ਆ। ਉਨ•ਾਂ ਦੀ ਆਵਜ ਆਉਂਦੀ ਆ। ਬਈ ਊਂ ਤਾਂ ਇਨ•ਾਂ ਨੇ ਸੁਧਾਰ ਕਰਤਾ।
ਸਰਦਾਰਾ : ਬਈ ਕੁਝ ਚਿਰ ਪਹਿਲਾਂ ਦੀ ਗੱਲ ਆ ਜਦੋਂ ਪੰਜਾਬ ਦਾ ਮਹੋਲ ਖਰਾਬ ਸੀ। ਉਦੋਂ ਲਾਲ ਫੀਤੀਆਂ ਵਾਲੀ ਪੁਲਿਸ ਨੂੰ ਦੇਖ ਕੇ ਡਰ ਲੱਗਣ ਲੱਗ ਪੈਂਦਾ ਸੀ ਪਰ ਹੁਣ ਇਨ•ਾਂ ਨੂੰ ਦੇਖ ਕੇ ਡਰ ਨਹੀਂ ਲੱਗਦਾ, ਹੁਣ ਤਾਂ ਨੀਲੀਆਂ ਫੀਤੀਆਂ ਵਾਲੀ ਪੁਲਿਸ ਨੂੰ ਦੇਖ ਕੇ ਡਰ ਲੱਗਦਾ ਏ।
ਕਰਤਾਰਾ : ਆਹੋ ਬਈ ਉਨ•ਾਂ ਦਾ ਡੰਗ ਤਾਂ 2-3 ਹਜ਼ਾਰ ਤੋਂ ਘੱਟ ਨਹੀਂ ਹੁੰਦਾ। ਉਹ ਜਦੋਂ ਕਿਤੇ ਖੜ• ਜਾਣ ਤਾਂ ਉਨ•ਾਂ ਨੇ ਪਰਚਾ ਕੱਟ ਈ ਦੇਣਾ, ਚਾਹੇ ਕਿਸੇ ਬਹਾਨੇ ਕੱਟ ਦੇਣ। ਉਨ•ਾਂ ਤੋਂ ਤਾਂ ਅੱਖ ਬਚਾ ਕੇ ਨਿਕਲਣ ਵਿਚ ਹੀ ਫਾਇਦਾ ਹੈ।
ਮਾਸਟਰ ਜੀ : ਹੋਰ ਬਈ ਸਰਦਾਰਾ ਸਿੰਹਾ, ਕਰਤਾਰਾ ਸਿੰਹਾ ਸੁਣਾਓ ਬਈ ਕੀ ਹਾਲ ਚਾਲ ਏ?
ਕ•ੀਦੇ ਕੋਲੋਂ ਬੱਚ ਕੇ ਨਿਕਲਣ ਦੀਆਂ ਗੱਲਾਂ ਕਰੀ ਜਾਂਦੇ ਓ?
ਸਰਦਾਰਾ : ਬਈ ਅਸੀਂ ਤਾਂ ਨੀਲੀਆਂ ਫੀਤੀਆਂ ਵਾਲਿਆ ਦੀ ਗੱਲ ਕਰਦੇ ਸੀ ਕਿ ਉਹ ਬਹੁਤ ਵੱਡਾ ਡੰਗ ਮਾਰਦੇ ਆ।
ਮਾਸਟਰ ਜੀ : ਉਹ ਤਾਂ ਬਈ ਉਨ•ਾਂ ਦਾ ਫਰਜ਼ ਆ, ਕਾਗਜ਼ਾਤ ਚੈੱਕ ਕਰਨੇ ਅਤੇ ਟ੍ਰੈਫਿਕ ਦੇ ਨਿਯਮ ਲੋਕਾਂ ਤੇ ਲਾਗੂ ਕਰਨੇ। ਜਨਤਾ ਆਪਣੀ ਜਗਾ ਤੇ ਸਹੀ ਹੈ, ਟ੍ਰੈਫਿਕ ਦੇ ਨਿਯਮ ਇਨ•ੇ ਕਰੜੇ ਹਨ ਕਿ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ। ਵੈਸੇ ਵੀ ਸਾਡੇ ਦੇਸ਼ ਦੀ ਬਹੁਤੀ ਜਨਸੰਖਿਆਂ ਅਨਪੜ• ਹੈ, ਉਨ•ਾਂ ਨੂੰ ਰੂਲਾਂ ਦਾ ਪੂਰੀ ਤਰ•ਾਂ ਪਤਾ ਨਹੀਂ। ਅਨਪੜ• ਲੋਕਾਂ ਦੀ ਤਾਂ ਗੱਲ ਛੱਡੋ ਪੜੇ ਲਿਖੇ ਲੋਕਾਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਬਾਰੇ ਸਹੀ ਪਤਾ ਨਹੀਂ ਹੈ। ਕਸੂਰ ਲੋਕਾਂ ਦਾ ਨਹੀਂ, ਕਸੂਰ ਸਾਡੇ ਗਲਤ ਵਿਦਿਅਕ ਢਾਂਚੇ ਦਾ ਹੈ। ਟ੍ਰੈਫਿਕ ਨਿਯਮਾਂ ਬਾਰੇ ਤਾਂ ਜਾਣਕਾਰੀ ਕਿਸੇ ਸਿਲੈਬਸ ਵਿਚ ਹੈ ਹੀ ਨਹੀਂ। ਅਜੇ ਤੱਕ ਮੈਨੂੰ ਇਸਦੇ ਨਿਯਮਾਂ ਬਾਰੇ ਪੂਰੀ ਤਰ•ਾਂ ਪਤਾ ਨਹੀਂ ਲੱਗਾ। ਸਾਰੀ ਉਮਰ ਮਾਸਟਰੀ ਕਰਲੀ।
( ‘ਇਨ•ੇ ਨੂੰ ਦੀਪਾ ਕੋਲ ਆ ਗਿਆ ਜਿਹੜਾ ਪਰੇ ਖੜ•ਾ ਤਿੰਨਾਂ ਦੀਆਂ ਗੱਲਾਂ ਸੁਣ ਰਿਹਾ ਸੀ’ )
ਦੀਪਾ : ਮਾਸਟਰ ਜੀ ਮੈਂ ਤਾਂ ਤੁਹਾਨੂੰ ਆਪਣੀ ਗੱਲ ਸਣਾਉਂਦਾ ਹਾਂ। ਕੁਝ ਦਿਨ ਪਹਿਲਾਂ ਮੈਂ ਮੋਗੇ ਤੋਂ ਲੁਧਿਆਣੇ ਗਿਆ। ਲੁਧਿਆਣੇ ਵੜਨ ਸਾਰ ਇਕ ਟ੍ਰੈਫਿਕ ਮੁਲਾਜ਼ਮ ਨੇ ਮੈਨੂੰ ਰੋਕ ਲਿਆ। ਉਸਨੇ ਮੈਨੂੰ ਕਾਪੀ ਕੱਢਣ ਲਈ ਕਿਹਾ, ਮੈਂ ਕਾਪੀ ਚੈੱਕ ਕਰਵਾ ਦਿੱਤੀ। ਫਿਰ ਡਰਾਇਵਿੰਗ ਲਾਈਸੈਂਸ ਮੰਗਿਆਂ ਮੈਂ ਉਹ ਵੀ ਚੈਕ ਕਰਵਾ ਦਿੱਤਾ। ਮੇਰੇ ਨੋਲਜ ਅਨੁਸਾਰ ਜਿੰਨੇ ਵੀ ਸਕੂਟਰ ਦੇ ਕਾਗਜ਼ ਹੋਣੇ ਚਾਹੀਦੇ ਸਨ, ਆਰ.ਸੀ., ਡਰਾਇਵਿੰਗ ਲਾਇਸੈਂਸ, ਪ੍ਰਦੂਸ਼ਣ ਸਰਟੀਫਿਕੇਟ, ਬੀਮਾ, ਹੈਡ ਲਾਈਟ ਅੱਧੀ ਕਾਲੀ, ਮਗਰ ਨੰਬਰ ਪਲੇਟ ਚਿੱਟੀ ਉੱਪਰ ਕਾਲੇ ਅੱਖਰਾਂ ਨਾਲ, ਨੰਬਰ ਆਦਿ ਇਹ ਸਭ ਕੁਝ ਮੇਰਾ ਪੂਰਾ ਸੀ। ਇਹ ਸਭ ਕੁਝ ਦੇਖ ਕਿ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਕਹਿਣ ਲੱਗਾ ਕਿ ‘ਬਈ ! ਜਿੱਥੇ ਮਰਜੀ ਭੱਜ ਲੈ ਚਲਾਣ ਤਾਂ ਤੇਰਾ ਕੱਟਣਾ ਹੀ ਕੱਟਣਾ ਹੈ’। ਉਸ ਮੁਲਾਜ਼ਮ ਨੇ ਫਿਰ ਮੈਥੋਂ ਫਿਟਨਿਸ ਸਰਟੀਫਿਕੇਟ ਦੀ ਮੰਗ ਕੀਤੀ। ਆਖਰ ਮੈਨੂੰ ਆਪਣਾ ਪ੍ਰੈਸ ਦਾ ਕਾਰਡ ਦਿਖਾ ਕੇ ਉਸ ਕੋਲੋਂ ਖਹਿੜਾ ਛਡਾਉਣਾ ਪਿਆ।
ਕਰਤਾਰਾ : ਉਏਂ ਮੁੰਡਿਆਂ ਆ ਫੋਟੋ ਨੇਸ਼ਨ ਕੀ ਹੁੰਦਾ ਐ ?
ਦੀਪਾ : ਬਾਬਾ ਜੀ ਫੋਟੋ ਨੇਸ਼ਨ ਨਹੀਂ, ਫਿਟਨਿਸ, ਇਸ ਦਾ ਮਤਲਬ ਹੈ, ਤੰਦਰੁਸ਼ਤੀ ਦਾ ਪ੍ਰਮਾਣ ਪੱਤਰ।
ਮਾਸਟਰ ਜੀ : ਉਹ ਆ ਬਖਤੌਰ ਸਿਉਂ ਨੂੰ ਕੀ ਹੋਇਆ? ਕਿਵੇਂ ਮੂੰਹ ਲਟਕਾਈ ਤੁਰਿਆ ਆਉਂਦਾ ਏ, ਉਏ ਬਈ ਬਖਤੌਰ ਸਿੰਘ ਕੀ ਹੋਇਆ ਤੂੰ ਮੂੰਹ ਕਿਵੇਂ ਬਣਾਇਆ ਜਿਵੇਂ ਕੁੜੀ ਦੱਬ ਆਇਆ ਹੁਣੇ ?
ਬਖਤੌਰ : ਕੀ ਦੱਸਾ ਮਾਸਟਰ ਜੀ, ਸ਼ਹਿਰ ਗਿਆ ਸੀ, ਮੁੰਡਾ ਕਹਿੰਦਾ ਬਾਪੂ ਸਕੂਟਰ ਲੈ ਜਾ। ਮੈਂ ਸਕੂਟਰ ਲੈ ਗਿਆ, ਉੱਥੇ ਮੁਲਾਜ਼ਮਾਂ ਨੇ ਮੈਨੂੰ ਰੋਕ ਲਿਆ। ਮੇਰੇ ਕੋਲ ਧੂਏ ਵਾਲਾ ਕਾਗਜ਼ ਹੈ ਨਹੀਂ ਸੀ। ਉਨ•ਾਂ ਨੇ ਪਰਚਾ ਕੱਟ ਕੇ ਹੱਥ ਵਿਚ ਫੜਾ ਦਿੱਤਾ।
ਦੀਪਾ : ਬਾਬਾ ਜੀ ਉਸ ਧੂਏਂ ਵਾਲੇ ਕਾਗਜ਼ ਨੂੰ ਪਲਿਉਸਨ ਸਰਟੀਫਿਕੇਟ ਕਹਿੰਦੇ ਆ।
ਬਖਤੌਰ : ਉਹ ਮੁੰਡਿਆਂ ਜੋ ਵੀ ਕਹਿੰਦੇ ਆ, 2000 ਨੂੰ ਤਾਂ ਥੁੱਕ ਲੱਗ ਗਿਆ ਨਾ। ਖੱਜਲ ਖੁਆਰੀ ਵਾਧੂ ਦੀ।
ਦੀਪਾ : ਬਈ ਪੁੱਛਣ ਵਾਲਾ ਹੋਵੇ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਨਾਲ ਪ੍ਰਦੂਸ਼ਣ ਘੱਟ ਜਾਵੇਗਾ। ਵੀਹ ਰੁਪਏ ਦੇ ਕੇ ਜਿਹੜਾ ਮਰਜੀ ਪ੍ਰਦੂਸ਼ਣ ਸਰਟੀਫਿਕੇਟ ਬਣਾ ਲਵੇ। ਬੱਸ ਪੈਸੇ ਬਣਾਉਣ ਦੇ ਤਰੀਕੇ ਆ।
ਮਾਸਟਰ ਜੀ : ਇਕ ਆਹ ਹੁਣ ਇਨ•ਾਂ ਨੇ ਪੈਸੇ ਬਣਾਉਣ ਦਾ ਨਵਾ ਹੀ ਤਰੀਕਾ ਲੱਭ ਲਿਆ। ਸਕੂਟਰ , ਮੋਟਰ ਸਾਇਕਲਾਂ ਦੇ ਮੂਹਰੇ ਹਰੇ ਤੇ ਪਿੱਛੇ ਲਾਲ ਜਿਹੀਆਂ ਚਿੱਟਾ ਲਾ ਕੇ ਵੀਹ-ਵੀਹ ਰੁਪਏ ਲਈ ਜਾਂਦੇ ਆ। ਚਿੱਟਾ ਜਿਹੀਆਂ ਮਸਾ ਦੋ ਰੁਪਏ ਦੀਆਂ ਹੋਣਗੀਆਂ। ਦੂਜੇ ਦਿਨ ਉਹ ਲਹਿ ਜਾਂਦੀਆਂ ਨੇ। ਜੇਕਰ ਇਹ ਇਨ•ੇ ਹੀ ਲੋਕ ਸੇਵਕ ਹਨ ਤਾਂ ਉਹ ਚਿੱਟਾ ਫ੍ਰੀ ਕਿਉਂ ਨਹੀਂ ਲਾਉਂਦੇ।
ਦੀਪਾ : ਮਾਸਟਰ ਜੀ ਇਹ ਕਸੂਰ ਕਾਨੂੰਨ ਦਾ ਨਹੀਂ, ਨਾ ਹੀ ਅਫ਼ਸਰਾਂ ਦਾ ਹੈ। ਇਹ ਤਾਂ ਸਾਰਾ ਢਾਂਚਾ ਹੀ ਹਿੱਲਿਆ ਪਿਆ ਹੈ।
ਸਰਦਾਰਾ : ਉਏ ਮੁੰਡਿਆਂ ਤੂੰ ਹੀ ਦੱਸ ਲੋਕ ਵਿਚਾਰੇ ਕੀ ਕਰਨ। ਬੋਝ ਤਾਂ ਸਾਰਾ ਆਮ ਜਨਤਾ ਤੇ ਹੀ ਆਉਂਦਾ ਹੈ।
ਦੀਪਾ : ਬਾਬਾ ਜੀ ਹੱਲ ਤਾਂ ਇਹੀ ਹੈ ਕਿ ਲੋਕ ਵੱਡੇ ਅਫ਼ਸਰਾਂ ਨੂੰ ਮਿਲ ਕੇ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣੂ ਹੋਣ। ਆਪਣੇ ਪਿੰਡ/ਸ਼ਹਿਰ ਵਿਚ ਟ੍ਰੈਫਿਕ ਦੇ ਕੈਂਪ ਲਗਵਾਉਣ। ਜਿਸ ਨਾਲ ਆਮ ਜਨਤਾ ਨੂੰ ਸਹੀ ਨਿਯਮਾਂ ਬਾਰੇ ਪਤਾ ਲੱਗੇ। ਸਹੀ ਨਿਯਮਾਂ ਤੇ ਚੱਲਦੇ ਹੋਏ ਵੀ ਜੇਕਰ ਕੋਈ ਮੁਲਾਜ਼ਮ ਆਪਣੀ ਵਰਦੀ ਦਾ ਰੋਅਬ ਦਿਖਾਵੇ ਤਾਂ ਉਸ ਦੇ ਖਿਲਾਫ਼ ਕਾਨੂੰਨ ਦਾ ਦਰਵਾਜਾ ਖੜਕਾਇਆ ਜਾਵੇ।
… … … ਪਰ ਬਿੱਲੀ ਦੇ ਗਲ ਨਾਲ ਟੱਲੀ ਬੰਨੇ ਕੋਣ ?
!!! !!! !!!
ਮੁੰਡੇ ਨਾ ਡੱਕਾ ਤੋੜਦੇ, ਬਾਪੂ ਲੱਭਦਾ ਭਈਏ
ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦਾ ਕਿਸਾਨ ਤੜਕੇ 3 ਵਜੇ ਉੱਠ ਕੇ ਖੇਤਾਂ ਵਿਚ ਜਾ ਬਲਦ ਜੋੜਦਾ ਸੀ ਤੇ ਬਲਦਾਂ ਦੇ ਗੱਲ ਵਿਚ ਪਾਈਆਂ ਟੱਲੀਆਂ ਦੀ ਅਵਾਜ਼ ਸਾਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦੀ ਸੀ । ਜੱਟਾਂ ਦੇ ਮੁੰਡਿਆਂ ਨੇ ਮੁਗਲੀਆਂ ਫੇਰਨੀਆਂ, ਖੁਰਾਕਾਂ ਖਾਣੀਆਂ, ਕੁਸ਼ਤੀਆਂ ਲੜਨੀਆਂ, ਕਬੱਡੀਆਂ ਖੇਡਣੀਆਂ ਤੇ ਕੱਲੇ-ਕੱਲੇ ਨੇ ਗੱਡਾ ਪੱਠਿਆਂ ਦਾ ਕੁਤਰਨਾ .. .. .. ..। ਪਰ ਅੱਜ ਕੱਲ• ਇਹ ਸਭ ਪਰੀ ਕਥਾਵਾਂ ਬਣ ਕੇ ਰਹਿ ਗਿਆ ਹੈ ।
ਅੱਜ ਜੱਟਾਂ ਦੇ ਘਰ ਟਰੈਕਟਰ ਖੜ•ੇ ਹਨ ਚਾਹੇ ਇਹ ਕਰਜ਼ੇ ਤੇ ਹੀ ਆਏ ਹੋਣ, ਚਾਹੇ ਇਨ•ਾਂ ਨੂੰ ਜਰੂਰਤ ਨਾ ਹੀ ਹੋਵੇ, ਜਿੰਨਾਂ ਚਿਰ ਦਰਵਾਜੇ ਵਿਚ ਟਰੈਕਟਰ ਖੜ•ਾ ਨਾ ਹੋਵੇ, ਜੱਟ ਦੀ ਸ਼ਾਨ ਨਹੀਂ ਬਣਦੀ । ਕੁਝ ਪਿੰਡ ਇੰਨ•ੇ ਛੋਟੇ ਹਨ ਜਿੱਥੇ ਸਾਰੇ ਪਿੰਡ ਦਾ ਇਕ ਟਰੈਕਟਰ ਨਾਲ ਹੀ ਸਰ ਸਕਦਾ ਹੈ ਪਰ ਦੋ-ਦੋ ਢਾਈ ਕਿੱਲਿਆ ਵਾਲਾ ਕਿਸਾਨ ਵੀ ਕਹਿੰਦਾ ਹੈ ਕਿ, ”ਲੈ ਮੈਂ ਕਿਸੇ ਤੋਂ ਮੰਗ ਕੇ ਆਪਣੀ ਨੱਕ ਨਹੀਂ ਵਢਾਉਣੀ । ਆਪਣੀ ਨੱਕ ਉੱਚੀ ਰੱਖਣ ਲਈ ਉਹ ਚਾਹੇ ਧੋਣ ਤੱਕ ਕਰਜ਼ੇ ਵਿਚ ਦੱਬਿਆ ਜਾਵੇ ਇਸ ਦੀ ਕੋਈ ਪ੍ਰਵਾਹ ਨਹੀਂ । ਜੱਟਾਂ ਦੇ ਮੁੰਡਿਆਂ ਦੀ ਤਾਂ ਗੱਲ ਹੀ ਕੁਝ ਹੋਰ ਹੋ ਗਈ ਹੈ । ਪੱਛਮ ਦੇ ਪ੍ਰਭਾਵ ਵਿਚ ਰੰਗੇ ਜੱਟਾਂ ਦੇ ਪੁੱਤ ਹੁਣ ਹਲ ਤੇ ਬੈਠ ਕੇ ਗੰਨੇ ਚੂਪਦੇ ਨਜ਼ਰ ਨਹੀਂ ਆਉਂਦੇ ਸਗੋਂ ਕਿਸੇ ਬੀਅਰ ਬਾਰ ਵਿਚ ਬੈਠੇ ਸਿਗਰਟਾਂ ਪੀਂਦੇ ਦੇਖੇ ਜਾ ਸਕਦੇ ਹਨ । ਪੰਜਾਬ ਦੇ ਚੀਰੇ ਵਾਲੇ ਗੱਭਰੂ ਜਵਾਨ, ਚੀਰੇ ਵਾਲੀਆਂ ਪੱਗਾਂ ਬੰਨਦੇ ਨਜ਼ਰ ਨਹੀਂ ਆਉਂਦੇ, ਸਗੋਂ ਕਿਸੇ ਨਾਈ ਦੇ ਬੈਠੇ ਸਾਨੇ ਸਟਾਇਲ ਜਾਂ ਮਸ਼ਰੂਮ ਕੱਟ ਕਰਵਾਉਂਦੇ ਦੇਖੇ ਜਾ ਸਕਦੇ ਹਨ।
ਤੜਕੇ ਤਿੰਨ ਵਜੇ ਉੱਠ ਕੇ ਬਲਦ ਜੋੜਨੇ ਤਾਂ ਬਜ਼ੁਰਗਾਂ ਦੇ ਜਮਾਨੇ ਨਾਲ ਅਲੋਪ ਹੋ ਗਏ, ਹੁਣ ਤਾਂ ਖਾਦੀ ਪੀਤੀ ਪਿਆ ਗੱਭਰੂ ਜਵਾਨ ਸਵੇਰੇ ਅੱਠ ਵਜੇ ਤੋਂ ਪਹਿਲਾਂ ਉੱਠ ਹੀ ਨਹੀਂ ਸਕਦਾ । ਜੇਕਰ ਜੱਟਾਂ ਦੇ ਪੁੱਤ ਨੂੰ ਕੋਈ ਨਿੱਕੀ ਮੋਟੀ ਨੌਕਰੀ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਇਹ ਭਈਆਂ ਨੂੰ ਰੋਅਬ ਮਾਰਨ ਤੋਂ ਬਗੈਰ ਕੁਝ ਵੀ ਨਹੀਂ ਕਰ ਸਕਦਾ ।
ਜੱਟ ਦਾ ਪੁੱਤ ਵਿਦੇਸ਼ਾ ਵਿਚ ਜਾਣ ਲਈ ਉਤਾਵਲਾ ਹੈ । ਵਿਦੇਸ਼ਾ ਵਿਚ ਜਾ ਕੇ ਦਿਹਾੜੀਆਂ ਕਰਨ ਲÂਂੀ ਤਾਂ ਆਪਣੇ ਕਿੱਲੇ ਵੀ ਵੇਚਣ ਲਈ ਤਿਆਰ ਹੈ ਪਰ ਆਪਣੇ ਪੰਜਾਬ ਵਿਚ ਆਪਣੇ ਕੰਮ ਖੇਤੀਬਾੜੀ ਕਰਦੇ ਨੂੰ ਉਸਨੂੰ ਸ਼ਰਮ ਆਉਂਦੀ ਹੈ । ਭਈਏ ਸ਼ਮਾਂ ਤੱਕ ਸਬਜ਼ੀ ਦੀ ਰੇਹੜੀ ਲਾ ਕੇ ਵੀ ਦੋ-ਤਿੰਨ ਸੋ ਬਣਾ ਲੈਂਦੇ ਹਨ । ਸਾਡੇ ਵੀਰ ਬਿਨਾਂ ਕਿਸੇ ਗੱਲੋਂ ਦਾਰੂ ਸਿੱਕੇ ਤੇ ਦੋ-ਤਿੰਨ ਸੌ ਲਾ ਦਿੰਦੇ ਹਨ। ਜਿਹੜੀਆਂ ਸਬਜ਼ੀਆਂ ਭਈਏ ਜੱਟਾਂ ਤੋਂ ਖਰੀਦ ਕੇ ਦੁਗਣੇ ਮੁੱਲ ਵਿਚ ਵੇਚ ਰਹੇ ਹਨ ਇਹੀ ਸਬਜ਼ੀਆਂ ਜੱਟਾਂ ਦੇ ਮੁੰਡੇ ਹੀ ਵੇਚ ਸਕਦੇ ਹਨ । ਪਰ ਜੱਟਾਂ ਦੇ ਮੁੰਡੇ ਅਜਿਹੇ ਕੰਮਾਂ ਨੂੰ ਛੋਟੇ ਕੰਮ ਸਮਝਦੇ ਹਨ । ਮੁੰਡੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ, ਇਸੇ ਲਈ ਕਿਸਾਨ ਨੂੰ ਆਪਣੇ ਨਿੱਕੇ ਮੋਟੇ ਕੰਮਾਂ ਵਾਸਤੇ ਵੀ ਭਈਆਂ ਦੀ ਜਰੂਰਤ ਪੈਂਦੀ ਹੈ । ਇਸ ਸਬੰਧ ਵਿਚ ਸਾਡੇ ਵੀਰ ਭਗਵੰਤ ਮਾਨ ਨੇ ਠੀਕ ਹੀ ਗਾਇਆ ਹੈ ਕਿ ”ਮੁੰਡੇ ਨਾ ਡੱਕਾ ਤੋੜਦੇ, ਬਾਪੂ ਲੱਭਦਾ ਭਈਏ ।”
ਜੱਟਾਂ ਦੇ ਸਾਰੇ ਕੰਮ ਭਈਆਂ ਨੇ ਲੈ ਲਏ ਹਨ । ਭਈਆਂ ਦੀ ਵੱਧ ਰਹੀ ਗਿਣਤੀ ਬਹੁਤ ਵੰੱਡੀ ਚਿੰਤਾਂ ਦਾ ਵਿਸ਼ਾ ਹੈ । ਭਈਆਂ ਨੂੰ ਪੰਜਾਬ ਵਿਚ ਆਉਣ ਲਈ ਨਾ ਕਿਸੇ ਪਾਸਪੋਰਟ ਦੀ ਜਰੂਰਤ ਹੈ ਨਾ ਕਿਸੇ ਪਛਾਣ ਪੱਤਰ ਦੀ ਲੋੜ ਹੈ । ਸਰਕਾਰ ਦਾ ਇਸ ਵੱਲ ਧਿਆਨ ਹੀ ਨਹੀਂ ਹੈ । ਜਿਹੜੇ ਮਰਜ਼ੀ ਭਈਏ, ਜਿੱਥੋਂ ਮਰਜੀ ਆਉਣ, ਚੋਰੀਆਂ ਕਰਨ, ਡਾਕੇ ਮਾਰਨ ਤੇ ਕਤਲ ਕਰਕੇ ਭੱਜ ਜਾਣ । ਬਾਅਦ ਵਿਚ ਇਨ•ਾਂ ਦਾ ਕੋਈ ਥੋਹ ਟਿਕਾਣਾ ਨਹੀ ਲੱਭਦਾ । ਪਰ ਜੇਕਰ ਕਿਸੇ ਪੰਜਾਬੀ ਹੱਥੋਂ ਭਈਏ ਦਾ ਕਤਲ ਹੋ ਜਾਵੇ ਤਾਂ ਪੰਜਾਬੀ ਨੂੰ ਪੁਲਿਸ ਆ ਘੇਰਦੀ ਹੈ ਕਿਉਂ ਉੱਥੋਂ ਚਾਰ ਛਿੱਲੜ ਬਨਣਗੇ । ਭਈਆਂ ਤੋਂ ਪੁਲਿਸ ਕੀ ਲੈ ਲਵੇਗੀ ।
ਭਈਆਂ ਦੀ ਹੋ ਰਹੀ ਬਹੁਗਿਣਤੀ ਸਿੱਖ ਪੰਥ ਲਈ ਵੀ ਵਿਨਾਸ਼ਕਾਰੀ ਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਭਈਏ ਆਪਣਾ ਐਮ.ਪੀ. ਤੇ ਐਮ.ਐਲ.ਏ. ਪੰਜਾਬ ਵਿਚ ਬਣਾਇਆ ਕਰਨਗੇ ਤੇ ਹੋਲੀ-ਹੋਲੀ ਸਾਰੇ ਪੰਜਾਬ ਤੇ ਇਨ•ਾਂ ਦਾ ਕਬਜ਼ਾ ਹੋ ਜਾਵੇਗਾ ਤੇ ਕਮੇਡੀ ਕਲਾਕਾਰ ਭੋਟੂ ਸ਼ਾਹ ਦੀ ਗੱਲ ਸੱਚ ਹੋਵੇਗੀ ਕਿ
ਸਾਡਾ ਨਾ ਹੈਗਾ ਮਿੰਦਰ ਸਿੰਘ ਟੀਲੋਂ
ਹੁਣ ਤੇ ਟਰੈਕਟਰ ਵੀ ਸਾਡਾ ਤੇ ਟਰਾਲੀ ਵੀ ਸਾਡੀ ਆ
ਜਿੱਥੇ ਅਸੀਂ ਝੋਨਾ ਬੀਜਿਆ, ਇਹ ਪਿਆਲੀ ਵੀ ਸਾਡੀ ਆ
ਇਥੇ ਸੇ ਲੇਕਰ ਉੱਥੇ ਤੱਕ ਜ਼ਮੀਨ ਵੀ ਸਾਡੀ ਆ
ਤੇ ਕਣਕ ਕਾਢਣੇ ਵਾਲੀ ਮਸ਼ੀਨ ਵੀ ਸਾਡੀ ਆ
ਕਾਕਾ ਆਉਣ ਵਾਲੇ ਦਿਨਾਂ ਵਿਚ ਦੇਖ ਲੈਣਾ
ਸਭ ਪਾਸੇ ਸਾਡਾ ਹੀ ਰਾਜ ਹੋਣਾ .. .. ..
ਤੁਹਾਨੂੰ ਧੱਕੇ ਮਾਰ ਕੇ ਕੱਢ ਦੇਣਾ ਫਿਰ ਸਾਡਾ ਹੀ ਪੰਜਾਬ ਹੋਣਾ
ਚੁੱਕ ਦੇ ਫੱਟਾ .. .. .. .. .. .. .. .. .. ..
ਇਹ ਕਹਾਣੀ ਬਣਦੀ ਜਾ ਰਹੀ ਹੈ ਸਾਡੇ ਸੋਹਣੇ ਪੰਜਾਬ ਦੀ । ਜੇਕਰ ਇਸੇ ਤਰ•ਾਂ ਰਿਹਾ ਤਾਂ ਕੀ ਬਣੇਗਾ ਸਾਡੇ ਪੰਜਾਬ ਦਾ । ਸਾਡਾ ਪੰਜਾਬ ਵੀ ਬਿਹਾਰ ਹੀ ਬਣ ਜਾਵੇਗਾ ਪਰ ਇਸ ਨੂੰ ਰੋਕਿਆ ਕਿਵੇਂ ਜਾਵੇ ? ਇਸ ਦੇ ਖਿਲਾਫ਼ ਕੌਣ ਅਵਾਜ਼ ਉਠਾਵੇ ?
!!! !!! !!!
ਟੁੱਟ ਰਹੀਆਂ ਮੋਹ ਦੀਆਂ ਤੰਦਾਂ
ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਕਿਸ ਨੂੰ ਨਹੀਂ ਹੁੰਦੀ। ਮਿਲਣ ਦੀ ਤਾਂਘ ਹੋਵੇ ਤਾਂ ਮਿਲਣ ਦਾ ਕੋਈ ਨਾ ਕੋਈ ਸਬੱਬ ਬਣ ਹੀ ਜਾਂਦਾ ਹੈ। ਬੱਸ ਪ੍ਰੀਤ ਸੱਚੀ ਚਾਹੀਦੀ ਹੈ ਜਿਹੋ ਜਿਹੀ ਪ੍ਰੀਤ ਮੱਛੀ ਦੀ ਪਾਣੀ ਨਾਲ ਹੈ। ਪਾਣੀ ਤੋਂ ਬਾਹਰ ਨਿਕਲ ਕੇ ਮੱਛੀ ਤੜਫਦੀ ਹੈ ਤੇ ਪਾਣੀ ਤੋਂ ਬਿਨਾਂ ਮਰ ਹੀ ਜਾਂਦੀ ਹੈ। ਮਰੀ ਹੋਈ ਟੁਕੜਿਆਂ ਵਿਚ ਕੱਟੀ ਜਾਂਦੀ ਹੈ, ਅੱਗ ਵਿੱਚ ਮੱਚਦੀ ਹੈ ਕਿਸੇ ਦਾ ਭੋਜਨ ਬਣਦੀ ਹੈ ਤੇ ਕਿਸੇ ਦੇ ਪੇਟ ਵਿਚ ਜਾ ਕੇ ਵੀ ਪਾਣੀ ਹੀ ਮੰਗਦੀ ਹੈ। ਮਰ ਜਾਣ ਤੋਂ ਬਾਅਦ, ਬਲ ਜਾਣ ਤੋਂ ਬਾਅਦ, ਟੁਕੜੇ-ਟੁਕੜੇ ਹੋਣ ਤੋਂ ਬਾਅਦ ਵੀ ਉਸ ਦਾ ਪਾਣੀ ਨਾਲ ਮੋਹ ਘਟਦਾ ਨਹੀਂ ਹੈ। ਅਜਿਹਾ ਮੋਹ ਹੋਵੇ ਤਾਂ ਆਪਣੇ ਪਿਆਰੇ ਦੀ ਪ੍ਰਾਪਤੀ ਹੋ ਹੀ ਜਾਂਦੀ ਹੈ। ਫੇਰ ਅਜਿਹੇ ਬਹਾਨੇ ਨਹੀਂ ਲਾਉਣੇ ਪੈਂਦੇ ਕਿ
‘ਬੇਰੀਆਂ ਦੇ ਬੇਰ ਮੁੱਕ ਗਏ, ਹੁਣ ਕਿਹੜੇ ਮੈਂ ਬਹਾਨੇ ਆਵਾਂ’
ਜਿਨਾਂ ਨੇ ਕਿਸੇ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ ਉਨ•ਾਂ ਦੀਆਂ ਬੇਰੀਆਂ ਤਾਂ 12 ਮਹੀਨੇ ਹਰੀਆਂ ਹੀ ਰਹਿੰਦੀਆਂ ਹਨ। ਉਹ ਆਪਣੇ ਪਿਆਰੇ ਵੱਲ ਇਕ ਕਦਮ ਵਧਾਉਣ, ਉਨ•ਾਂ ਦਾ ਪਿਆਰ ਦਸ ਕਦਮ ਉਨ•ਾਂ ਵੱਲ ਖਿੱਚਿਆ ਆਵੇਗਾ। ਬੱਸ! ਦਿਲ ਦੀ ਖਿੱਚ ਦੋਵੇਂ ਪਾਸੇ ਇਕੋ ਜਿਹੀ ਹੋਵੇ। ਕਿਸੇ ਸਵਾਰਥ ਵੱਸ ਜਾਂ ਵਿਖਾਵੇ ਲਈ ਕੀਤਾ ਮੋਹ ਕਦੇ ਦਿਲ ਨੂੰ ਖੁਸ਼ੀ ਨਹੀਂ ਦੇ ਸਕਦਾ।
ਅੱਜ ਕੱਲ• ਮੋਹ ਪਿਆਰ ਦੇ ਨਾਮ ਤੇ ਕਿਸੇ ਨੂੰ ਵੱਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਹੁਤ ਲੋਕ ਵੱਸ ਕਰਨ ਦੇ ਉਸ ਤਰੀਕੇ ਨੂੰ ਪਿਆਰ ਸਮਝੇ ਹਨ ਤਾਹੀਓਂ ਤਾਂ ਸਾਰੀ ਉਮਰ ਨਿਭਣ ਵਾਲੇ ਰਿਸ਼ਤੇ ਪਲ ਵਿਚ ਤੜਕ ਕਰ ਕੇ ਟੁੱਟ ਜਾਂਦੇ ਹਨ। ਸਵਰਗਵਾਸੀ ਲੋਕ ਗਾਇਕ ਸੁਰਜੀਤ ਬਿੰਦਰਖੀਆ ਦੀਆਂ ਗਾਈਆਂ ਸਤਰਾਂ ਚੇਤੇ ਆਉਂਦੀਆਂ ਹਨ
‘ਕੱਚੇ ਤੰਦਾਂ ਦੀਆਂ ਅੱਜ ਕੱਲ• ਯਾਰੀਆਂ’
ਯਾਰੀ ਸ਼ਬਦ ਦੀ ਵਫ਼ਾਦਾਰੀ ਦਾ, ਨਿਭਾਉਣ ਦਾ, ਅਟੁੱਟ ਰਿਸ਼ਤੇ ਦਾ। ਲੋਕ ਯਾਰੀਆਂ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੰਦੇ ਸਨ ਸਹਿਜ ਸੁਭਾਅ ਹੀ ਪੰਜਾਬੀ ਜ਼ੁਬਾਨ ‘ਚੋਂ ਨਿਕਲਦਾ ਸੀ
‘ਯਾਰ ਦੀ ਜਿੰਦੜੀ ਤੋਂ ਮੈਂ ਸੋ-ਸੋ ਜਾਨਾਂ ਵਾਰਾਂ’
ਲੋਕ ਬੋਲੀਆਂ ਵਿਚ ਯਾਰੀ ਦਾ ਜ਼ਿਕਰ ਆਉਂਦਾ ਹੈ
‘ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ ਵਿਚਾਲੋ ਟੁਟਦੀ’
ਪਰ ਅੱਜ ਯਾਰਾਂ ਦੀਆਂ ਯਾਰੀਆਂ, ਵਫ਼ਾਦਾਰੀਆਂ ਮਾੜੀ ਜਿਹੀ ਗੱਲ ਤੇ ਤੜੱਕ ਕਰ ਕੇ ਟੁੱਟ ਜਾਂਦੀਆਂ ਹਨ।
ਹੋਰ ਤਾਂ ਹੋਰ ਸਭ ਤੋਂ ਪਵਿੱਤਰ ਤੇ ਅਟੁੱਟ ਰਿਸ਼ਤਾ ਭੈਣ-ਭਰਾ ਦੇ ਰਿਸ਼ਤੇ ਦੀਆਂ ਤੰਦਾਂ ਵੀ ਅੱਜ ਕੱਚੀਆਂ ਹੋ ਗਈਆਂ ਹਨ। ਪੰਜਾਬੀ ਲੋਕ ਟੱਪਾਂ ਭੈਣ-ਭਰਾ ਦੇ ਰਿਸ਼ਤੇ ਦੀ ਹਾਮੀ ਭਰਦਾ ਸੀ ਕਿ
‘ਭੈਣ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬਹਿ ਜਾਈਂ ਵੀਰਨਾ’
ਪਰ ਪੈਸੇ ਦੀ ਅੰਨੀ ਦੌੜ ਤੇ ਸਵਾਰਥ ਨੇ ਇਸ ਪਾਕ-ਪਵਿੱਤਰ ਰਿਸ਼ਤੇ ਦੀ ਡੋਰ ਨੂੰ ਵੀ ਟੱਕ ਲਾ ਦਿੱਤਾ ਹੈ। ਥੋੜ•ੇ ਜਿਹੇ ਸਵਾਰਥ ਕਾਰਨ ਹੀ ਬਚਪਨ ਦਾ ਪਿਆਰ ਪਲ ਵਿਚ ਖੇਰੂੰ-ਖੇਰੂੰ ਕਰ ਦਿੱਤਾ ਜਾਂਦਾ ਹੈ। ਜਿਹੜੇ ਭੈਣ-ਭਰਾ ਨਿੱਕੇ ਹੁੰਦਿਆਂ ਇਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ। 20-25 ਸਾਲ ਤੱਕ ਹਰ ਕੰਮ ਵਿਚ ਇਕ-ਦੂਜੇ ਦੇ ਸਹਾਈ ਹੁੰਦੇ ਹਨ ਉਹ ਜ਼ਰਾ ਜਿੰਨੀ ਗੱਲ ਕਾਰਨ ਜਾਂ ਛੋਟੀਆਂ ਮੋਟੀਆਂ ਗਲਤ ਫਹਿਮੀਆਂ ਕਾਰਨ ਇਕ ਦੂਜੇ ਤੋਂ ਇੰਨੇ ਦੂਰ ਹੋ ਜਾਂਦੇ ਹਨ, ਉਨ•ਾਂ ਵਿਚ ਇੰਨੀ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਉਹ ਇਕ-ਦੂਜੇ ਨਾਲ ਗੱਲ ਕਰਨਾ ਵੀ ਪੰਸਦ ਨਹੀਂ ਕਰਦੇ। ਜ਼ਮੀਨਾਂ-ਜਾਇਦਾਦਾਂ ਪਿੱਛੇ ਭੈਣ-ਭਰਾ ਵਿਚ ਫਿੱਕ ਪੈ ਜਾਣਾ ਤਾਂ ਮਾਮੂਲੀ ਗੱਲ ਹੀ ਹੋ ਗਈ ਹੈ। ਕੋਈ ਸਮਾਂ ਸੀ ਜਦੋਂ ਭੈਣ ਆਪਣੇ ਵੀਰ ਦੇ ਮੂੰਹੋਂ ਨਿਕਲੇ ਲਫਜ਼-ਲਫ਼ਜ਼ ਦੀ ਕਦਰ ਕਰਦੀ ਸੀ ਉਸ ਦੇ ਹਰ ਅਰਮਾਣ ਪੂਰੇ ਕਰਦੀ ਸੀ ਵੀਰ ਜੋ ਮੰਗੇ ਉਸ ਤੋਂ ਵੱਧ ਲਿਆ ਕੇ ਮੂਹਰੇ ਧਰਦੀ ਸੀ ਜਿਸ ਦੀ ਹਾਮੀ ਇਹ ਲੋਕ ਬੋਲੀ ਵੀ ਭਰਦੀ ਹੈ।
ਜੇ ਵੀਰ ਮੰਗੇ ਪਾਣੀ ਸਈਓਂ, ਬੂਰੀ ਮੱਝ ਚੁਆਵਾਂ,
ਜੇ ਵੀਰ ਮੰਗੇ ਰੋਟੀ ਅੜੀਓ, ਗਰੀ-ਛੁਹਾਰਾ ਖੁਆਵਾਂ।
ਅੱਜ ਦੀਆਂ ਭੈਣਾਂ ਤਾਂ ਮਾੜੀ ਜਿਹੀ ਗੱਲ ਤੋਂ ਮੂੰਹ ਵੱਟ ਲੈਂਦੀਆਂ ਹਨ ਤੇ ਆਪਣੇ ਵੀਰ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੀਆਂ। ਓਧਰ ਭਰਾ, ਭਰਾ ਵੀ ਪੈਸੇ ਪਿੱਛੇ ਆਪਸ ਵਿਚ ਢਹਿ-ਢਹਿ ਮਰਦੇ ਹਨ। ਪੈਸੇ ਪਿੱਛੇ ਆਪਣਾ ਭਰਾ ਦਾ ਕਤਲ ਕਰ ਦੇਣ ਦੀਆਂ ਖ਼ਬਰਾਂ ਤਾਂ ਆਮ ਹੀ ਅਖ਼ਬਾਰ ਵਿਚ ਪੜ•ਨ ਨੂੰ ਮਿਲਦੀਆਂ ਹਨ। ਵਿਦੇਸ਼ਾਂ ਵਿਚ ਜਾਣ ਦੀ ਇਸ ਅੰਨ•ੀ ਦੌੜ ਨੇ ਤਾਂ ਮੋਹ ਪਿਆਰ ਦੀਆਂ ਤੰਦਾਂ ਹੋਰ ਵੀ ਬੋਡੀਆਂ ਕਰ ਦਿੱਤੀਆਂ ਹਨ। ਵਿਦੇਸ਼ ਜਾਣ ਦੀ ਖਾਤਰ ਗਲਤ-ਮਲਤ ਰਿਸ਼ਤੇ ਕਰਨੇ, ਰਿਸ਼ਤੇ ਲਈ ਨਾ ਮੰਨਣ ਕਾਰਨ ਫਿਕ ਪੈ ਜਾਣਾ, ਵਿਦੇਸ਼ ਗਏ ਭੈਣ-ਭਰਾ ਦੀ ਜ਼ਮੀਨ ਹੜੱਪ ਜਾਣੀ, ਕਰਜ਼ੇ ਚੁੱਕ ਕੇ ਬਾਹਰ ਭੇਜੇ ਭੈਣ-ਭਰਾ ਨੇ ਮਗਰੋਂ ਇਧਰਲਿਆਂ ਦੀ ਸਾਰ ਨਾ ਲੈਣੀ ਆਦਿ ਗੱਲਾਂ ਤਾਂ ਹੁਣ ਅਸਲੀਅਤ ਦੇ ਨਾਲ-ਨਾਲ ਫ਼ਿਲਮਾਂ ਦਾ ਵਿਸ਼ਾ ਵੀ ਬਣਨ ਲੱਗੀਆਂ ਹਨ। ਮੋਹ ਪਿਆਰ ਦੇ ਇਨਾਂ ਰਿਸ਼ਤਿਆਂ ਦੀਆਂ ਤੰਦਾਂ ਦਿਨ ਪ੍ਰਤੀ ਦਿਨ ਕੱਚੀਆਂ ਹੀ ਹੁੰਦੀਆਂ ਜਾ ਰਹੀਆਂ ਹਨ। ਸੋਹਣੇ ਪੰਜਾਬ ਦੇ ਆਪਸੀ ਭਾਈਚਾਰੇ ਤੇ ਮਿਲਵਰਤਨ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਜਿਨਾਂ ਪੰਜਾਬੀਆਂ ਨੂੰ ਦਿਲਵਾਲੇ, ਕਦਰਦਾਨ, ਵਫ਼ਾਦਾਰ, ਪਿਆਰ ਤੇ ਅਪਨੇਪਣ ਲਈ ਸਮਰਪਿਤ ਹੋਣ ਵਾਲੇ ਸਮਝਿਆ ਜਾਂਦਾ ਸੀ। ਬਹੁਤ ਸਾਰੇ ਉਹ ਪੰਜਾਬੀ ਮਰੀਆਂ ਰੂਹਾਂ ਬਣੇ ਹੋਏ ਤੁਰੇ ਫਿਰਦੇ ਹਨ ਉਨ•ਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ, ਉਨ•ਾਂ ਲਈ ਕਿਸੇ ਦੇ ਪਿਆਰ ਦਾ ਕੋਈ ਮੁੱਲ ਨਹੀਂ ਰਿਹਾ, ਕੋਈ ਆਪਣਾ ਪਣ ਨਹੀਂ, ਕਿਸੇ ਰਿਸ਼ਤੇ ਨਾਤੇ ਦੀ ਸੂਝ-ਬੂਝ ਨਹੀਂ ਰਹੀ। ਬੱਸ ਆਪਣੇ ਹੀ ਹਊਮੈ ਵਿਚ, ਆਪਣੇ ਹੀ ਸਵਾਰਥ ਨੂੰ ਦੇਖਦੇ ਹੋਏ ਸਿਰਫ਼ ਆਪਣੀ ਹੀ ਖੁਸ਼ੀ ਦਾ ਖਿਆਲ ਰੱਖਦੇ ਹਨ ਦੂਸਰਿਆਂ ਦੀਆਂ ਭਾਵਨਾਵਾਂ ਦਾ, ਦੂਸਰਿਆਂ ਦੀਆਂ ਸਧਰਾਂ ਦਾ ਉਨ•ਾਂ ਨੂੰ ਕੋਈ ਮਤਲਬ ਨਹੀਂ। ਟੁੱਟ ਰਹੇ ਇਸ ਮੋਹ ਭਰੇ ਰਿਸ਼ਤਿਆਂ ਨੂੰ ਬਚਾਉਣ ਲਈ ਕੀ ਕੀਤਾ ਜਾਵੇ…? ਬੱਸ! ਪ੍ਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਹੇ ਪ੍ਰਮਾਤਮਾ ਸਾਨੂੰ ਸਾਰੇ ਭੈਣਾਂ-ਭਰਾਵਾਂ ਨੂੰ ਇੰਨੀ ਸੁਮੱਤ ਬਖਸ਼ ਕਿ ਅਸੀਂ ਅਸਲੀਅਤ ਨੂੰ ਜਾਣ ਸਕੀਏ, ਗਲਤ-ਫਹਿਮੀਆਂ ਤੇ ਸਵਾਰਥ ਦਾ ਸ਼ਿਕਾਰ ਨਾ ਹੋਈਏ ਸਗੋਂ ਟੁੱਟ ਰਹੀਆਂ ਮੋਹ ਦੀਆਂ ਤੰਦਾਂ ਨੂੰ ਮਜਬੂਤ ਕਰੀਏ ਤੇ ਸਭਨਾਂ ਦੇ ਘਰ ਆਪਸੀ ਮਿਲਵਰਤ ਤੇ ਪਿਆਰ ਦੇ ਦੀਵੇ ਹਮੇਸ਼ਾ ਜਗਦੇ ਰਹਿਣ…।
!!! !!! !!!
ਮੇਰਾ ‘ਮਹਿਕ ਵਤਨ ਦੀ’ ਪੇਪਰ ਦੇ ਵੀਹਵੇਂ ਅੰਕ ਤੱਕ ਦਾ ਸਫ਼ਰ
ਪਿਆਰੇ ਪਾਠਕੋ ਸਾਡੀ ਹਮੇਸ਼ਾ ਹੀ ਇਹ ਸਿਰਤੋੜ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਸਹਿਯੋਗ ਨਾਲ ‘ਮਹਿਕ ਵਤਨ ਦੀ ਨੂੰ ਖ਼ੂਬਸੂਰਤ ਤੇ ਰੋਚਿਕ ਬਣਾਇਆ ਜਾਵੇ। ਸੂਝਵਾਨ ਵਿਦਵਾਨਾਂ ਦੀਆਂ ਰਚਨਾਵਾਂ ਆਪ ਜੀ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ। ਬੱਚਿਆਂ ਲਈ ਇਸ ਮੈਗਜ਼ੀਨ ਵਿਚ ਵਿਸ਼ੇਸ਼ ਥਾਂ ਹੋਵੇ। ਖੇਡਾਂ ਤੇ ਨਵੀਨਤਮ ਖੋਜਾਂ ਬਾਰੇ ਜਾਣਕਾਰੀ ਇਸ ਦਾ ਸ਼ਿੰਗਾਰ ਹੋਵੇ। ਇਸ ਵਤਨ ਦੇ ਜਿਨ•ਾਂ ਸਦਾ ਬਹਾਰ ਫੁੱਲਾਂ ਨੇ ਦੇਸ਼-ਵਿਦੇਸ਼ਾਂ ਵਿਚ ਆਪਣੇ ਵਤਨ ਦੀ ਮਹਿਕ ਖਿਲਾਰੀ ਹੈ ਰਾਜਨੀਤੀ ਵਿਚ ਵਜੀਰ ਬਣਕੇ, ਵਿਗਿਆਨ ਦੇ ਖੇਤਰ ਵਿਚ ਪੁਲਾੜ ਵਿਚ ਜਾ ਕੇ, ਵੱਡੇ-ਵੱਡੇ ਉਦਯੋਗ ਲਾ ਕੇ, ਕਲਾਕਾਰੀ ਦੇ ਖੇਤਰ ਵਿਚ ਆਪਣੇ ਫ਼ਨ ਦਾ ਮੁਜਾਹਰਾ ਕਰਕੇ, ਆਪਣੇ ਸੱਭਿਆਚਾਰ ਦੀ ਪ੍ਰਫੁੱਲਤਾ ਵਿਚ ਯੋਗਦਾਨ ਪਾ ਕੇ ਆਪਣੇ ਵਤਨ ਦੀ ਮਹਿਕ ਨੂੰ ਮੱਧਮ ਨਹੀਂ ਹੋਣ ਦਿੱਤਾ। ਉਨ•ਾਂ ਸਾਰੇ ਹੀ ਇਨਸਾਨਾਂ ਨੂੰ ਇਸ ਮੈਗਜ਼ੀਨ ਵਿਚ ਢੁੱਕਵੀਂ ਥਾਂ ਦੇਈਏ। ਜਿਥੇ ਅਸੀਂ ਇਸ ਵਤਨ ਦੀ ਮਹਿਕ ਖਿਲਾਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਣੀ ਹੈ ਉਥੇ ਸਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਸਾਡੇ ਸਮਾਜ ਦੇ ਦੁਖਾਂਤ ਨਸ਼ੇ, ਭਰੂਨ ਹੱਤਿਆ, ਜਾਤ-ਪਾਤ, ਨੰਗੇਜ਼ਪਣ, ਦਹੇਜ ਆਦਿ ਕੁਰੀਤੀਆਂ ਬਾਰੇ ਵੀ ਪਾਠਕਾਂ ਦਾ ਧਿਆਨ ਦਿਵਾਈਏ ਤੇ ਇਨ•ਾਂ ਲਾਹਨਤਾਂ ਨੂੰ ਦੂਰ ਕਰਨ ਦਾ ਯਤਨ ਕਰੀਏ।
”ਜਿਨ•ਾਂ ਸੋਹਣਾ ਫੁਲ, ਕੰਡੇ ਉਨੇ ਤਿਖੇ ਹੋਣਗੇ’ ਅਨੁਸਾਰ ਅਸੀਂ ‘ਮਹਿਕ ਵਤਨ ਦੀ’ ਨੂੰ ਜਿਨ•ਾਂ ਵਧੀਆ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦੇ ਹਾਂ ਸਾਨੂੰ ਉਨ•ਾਂ ਹੀ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ•ਾਂ ਮੁਸ਼ਕਿਲਾਂ ਵਿਚੋਂ ਗੁਜਰਦੇ ਹੋਏ ‘ਮਹਿਕ ਵਤਨ ਦੀ’ ਦਾ ਵੀਹਵਾਂ ਅੰਕ ਜਾਰੀ ਕਰਦਿਆਂ ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ ਇਨ•ਾਂ ਲੰਮਾ ਸਫ਼ਰ ਤਹਿ ਕਰ ਲਿਆ ਹੈ। ਮੈਗਜ਼ੀਨ ਦੇ ਦਸਵੇਂ ਅੰਕ ਤੱਕ ਦਾ ਸਫ਼ਰ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਭਰਿਆ ਸੀ ਪਰ ਗਿਆਰਵੇਂ ਅੰਕ ਤੋਂ ਲੈ ਕੇ 20ਵੇਂ ਅੰਕ ਤੱਕ ਬਹੁਤ ਸਾਰੇ ਸਹਿਯੋਗੀਆਂ ਦੇ ‘ਮਹਿਕ ਵਤਨ ਦੀ’ ਨਾਲ ਜੁੜ ਜਾਣ ਕਾਰਨ ਸਾਡਾ ਇਹ ਸਫ਼ਰ ਸੌਖਾ ਹੋ ਗਿਆ। ਹੁਣ ਸਮਾਂ ਸੀ ਆਪਣੇ ‘ਮਹਿਕ ਵਤਨ ਦੀ’ ਪਰਿਵਾਰ ਨੂੰ ਵਧਾਉਣ ਦਾ। ਵੱਧ ਤੋਂ ਵੱਧ ਪਾਠਕਾਂ, ਪੱਤਰਕਾਰਾਂ, ਲੇਖਕਾਂ ਆਦਿ ਨੂੰ ਆਪਣੇ ਨਾਲ ਜੋੜਨ ਦਾ। ਅਸੀਂ ਆਪਣੇ ਇਸ ਮਕਸਦ ਵਿਚ ਪੂਰੀ ਤਰ•ਾਂ ਕਾਮਯਾਬ ਵੀ ਹੋ ਗਏ। ਜਿਨ•ਾਂ ਅਸੀਂ ਟੀਚਾ ਮਿਥਿਆ ਸੀ ਉਸ ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਪਰ ਵੀਹਵਾਂ ਅੰਕ ਜਾਰੀ ਕਰਕੇ ਤਾਂ ਅਸੀਂ ਇਹੀ ਸੋਚ ਰਹੇ ਸੀ ਕਿ ”ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ” ਕਿਉਂਕਿ ਅਸੀਂ ਬਹੁਤ ਜ਼ਿਆਦਾ ਲੇਖਕ ਤੇ ਪੱਤਰਕਾਰ ‘ਮਹਿਕ ਵਤਨ ਦੀ’ ਨਾਲ ਜੋੜ ਤਾਂ ਲਏ ਪਰ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਸਗੋਂ ਬਹੁਤ ਲੋਕ ਸਾਡੇ ਨਾਲ ਜੁੜ ਕੇ ਸਾਡੇ ਲਈ ਸਿਰਦਰਦੀ ਦਾ ਕਾਰਨ ਹੀ ਬਣੇ।
ਜੋ ਲੋਕ ਪੱਤਰਕਾਰੀ ਦੇ ਤੌਰ ‘ਤੇ ‘ਮਹਿਕ ਵਤਨ ਦੀ’ ਨਾਲ ਜੁੜੇ ਉਨ•ਾਂ ਦਾ ਮਕਸਦ ਸਿਰਫ਼ ਪ੍ਰੈੱਸ ਦਾ ਕਾਰਡ ਲੈਣਾ ਤੇ ਫ੍ਰੀ ਵਿਚ ਆਪਣਾ ਨਾਮ ਚਮਕਾਉਣਾ ਹੀ ਸੀ। ਅਸੀਂ ਗਿਆਰਵੇਂ ਤੋਂ ਵੀਹਵੇਂ ਇਨ•ਾਂ ਦਸ ਅੰਕਾਂ ਦੌਰਾਨ ਤਕਰੀਬਨ 53 ਪੱਤਰਕਾਰ ਆਪਣੇ ਨਾਲ ਜੋੜ ਲਏ ਸੀ ਪਰ ਉਨ•ਾਂ 53 ਵਿਚੋਂ 9 ਵਿਅਕਤੀ ਮੈਨੇਜਮੈਂਟ ਅਤੇ 3 ਕੁ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਛੱਡ ਕੇ ਬਾਕੀ 41 ਪੱਤਰਕਾਰਾਂ ਵੱਲੋਂ ਦੋ ਸਾਲਾਂ ਵਿਚ 41 ਸਹੀ ਰਿਪੋਰਟਾਂ ਵੀ ਸਾਡੇ ਤੱਕ ਨਹੀਂ ਪਹੁੰਚਾਈਆਂ ਗਈਆਂ। ਇਨ•ਾਂ 41 ਪੱਤਰਕਾਰਾਂ ਵੱਲੋਂ ਇਸ਼ਤਿਹਾਰ ਤਾਂ ਕੀ ਆਉਣੇ ਸੀ ਇਨ•ਾਂ ਪੱਤਰਕਾਰਾਂ ਵੱਲੋਂ 41 ਪਾਠਕ ਵੀ ‘ਮਹਿਕ ਵਤਨ ਦੀ’ ਨੂੰ ਨਹੀਂ ਦਿੱਤੇ ਗਏ। ਅਜਿਹੇ ਪੱਤਰਕਾਰਾਂ ਵੱਲੋਂ ‘ਮਹਿਕ ਵਤਨ ਦੀ’ ਦਾ ਕੁਝ ਨਹੀਂ ਸੰਵਾਰਿਆ ਗਿਆ ਸਗੋਂ ਮੈਗਜ਼ੀਨ ਦੇ ਕਾਰਡ ਦੀ ਨਜਾਇਜ਼ ਵਰਤੋਂ ਕਰਕੇ ਕਈ ਮੁਸ਼ਕਿਲਾਂ ਹੀ ਖੜ•ੀਆਂ ਕੀਤੀਆਂ ਗਈਆਂ। ਜਦ ਇਨ•ਾਂ ਨੂੰ ਕੋਈ ਚਿਤਾਵਨੀ ਦਿੱਤੀ ਜਾਂਦੀ ਤਾਂ ‘ਮਹਿਕ ਵਤਨ ਦੀ’ ਦਾ ਭੰਡੀ-ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ। ਕਈ ਸੱਜਣਾ ਨੇ ਤਾਂ ਹੋਰ ਕਈ ਪਾਸੇ ਮੂੰਹ ਮਾਰੇ ਭਾਵ ‘ਮਹਿਕ ਵਤਨ ਦੀ’ ਨੂੰ ਛੱਡ ਕੇ ਹੋਰ ਕੋਈ ਅਖ਼ਬਾਰ ਜਾਂ ਮੈਗਜ਼ੀਨ ਨਾਲ ਜੁੜ ਜਾਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਨਾ ਕਾਮਯਾਬ ਹੋਣ ‘ਤੇ ਮੁੜ ਇਥੇ ਹੀ ਆ ਪਧਾਰੇ।
ਜੇਕਰ ਸਾਹਿਤਕਾਰਾ ਦੀ ਗੱਲ ਕਰੀਏ ਤਾਂ ਕੁਝ ਅਜਿਹੇ ਸਾਹਿਤਕਾਰ ਜਿਨ•ਾਂ ਨੂੰ ਅਸੀਂ ਆਪਣੇ ਸੀਨੀਅਰ ਵਿਅਕਤੀ ਸਮਝ ਕੇ ਸਤਿਕਾਰ ਦਿੱਤਾ ਉਨ•ਾਂ ਨੇ ਆਕੜਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਆਪਣੀਆਂ ਰਚਨਾਵਾਂ ਦੇਣ ਲਈ ਵੀ ਕਈ-ਕਈ ਗੇੜੇ ਮਰਵਾਏ ਤੇ ਮੈਗਜ਼ੀਨ ਵੀ ਆਪਣੇ ਹਿਸਾਬ ਨਾਲ ਚਲਵਾਉਣ ਦੀ ਕੋਸ਼ਿਸ਼ ਕਰਨ ਲੱਗੇ। ਕਈ ਸਾਹਿਤਕਾਰਾਂ ਨੇ ਮੈਨੂੰ ਕਿਹਾ ਕਿ ਤੁਸੀਂ ਨਵੇਂ ਲੇਖਕਾਂ ਨੂੰ ਨਾ ਛਾਪਿਆ ਕਰੋ ਸਿਰਫ਼ ਨਾਮਵਰ ਸਾਹਿਤਕਾਰਾਂ ਦੀਆਂ ਰਚਨਾਵਾਂ ਹੀ ਛਾਪਿਆ ਕਰੋ ਤਾਂ ਹੀ ਮੈਗਜ਼ੀਨ ਉੱਚ ਪਾਏ ਦਾ ਬਣੇਗਾ। ਮੇਰੇ ਖਿਆਲ ਅਨੁਸਾਰ ਉਹ ਸਾਹਿਤਕਾਰ ਨੂੰ ਇਹ ਭੁੱਲ ਗਿਆ ਕਿ ਕਿਸੇ ਦਿਨ ਉਹ ਵੀ ਨਵਾਂ ਲੇਖਕ ਸੀ। ਉਸ ਨੇ ਵੀ ਸ਼ਾਇਦ ਕਿਸੇ ਦੀ ਸਿਫਾਰਸ਼ ਨਾਲ ਆਪਣੀ ਰਚਨਾ ਕਿਸੇ ਅਖ਼ਬਾਰ ਜਾਂ ਰਸਾਲੇ ਵਿਚ ਛਪਵਾਈ ਹੋਵੇਗੀ। ਜਿਹੜੇ ਅੱਜ ਨਾਮਵਰ ਲੇਖਕ ਹਨ ਉਹ ਇਕ ਦਿਨ ਨਵੇਂ ਲੇਖਕ ਸਨ ਅਤੇ ਜਿਹੜੇ ਅੱਜ ਨਵੇਂ ਲੇਖਕ ਹਨ ਇਨ•ਾਂ ਵਿਚੋਂ ਹੀ ਕਈਆਂ ਨੇ ਇਕ ਦਿਨ ਨਾਮਵਰ ਲੇਖਕ ਬਣਨਾ ਹੈ। ਲਿਖਣ ਦਾ ਗੁਣ ਤਾਂ ਪਰਮਾਤਮਾਂ ਦੀ ਦੇਣ ਹੈ ਸਮੇਂ ਦੀ ਧਾਰ ਆਪ ਹੀ ਲਿਖਣ ਵਾਲੀਆਂ ਕਲਮਾਂ ਨੂੰ ਤਿੱਖਿਆ ਕਰ ਦਿੰਦੀ ਹੈ। ਜਿਵੇਂ-ਜਿਵੇਂ ਕਿਸੇ ਲੇਖਕ ਦੀਆਂ ਰਚਨਾਵਾਂ ਛਪਦੀਆਂ ਰਹਿਣਗੀਆਂ ਉਹ ਲੇਖਕ ਨਾਮਵਰ ਬਣਦਾ ਜਾਵੇਗਾ।
ਇਕ ਸਾਹਿਤਕਾਰ ਨੇ ਮੈਨੂੰ ਕਿਹਾ ”ਤੈਨੂੰ ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਲੇਖਕ ਛਾਪਣ ਵਾਲੇ ਹਨ। ਕਈ ਲੇਖਕ ਮਿਲਵਰਤਨ ਵਾਲੇ ਨਹੀਂ, ਆਪਾ ਉਨ•ਾਂ ਨੂੰ ਨਹੀਂ ਛਾਪਣਾ।” ਕਿਸੇ ਵੀ ਲੇਖਕ ਦੀਆਂ ਰਚਨਾਵਾਂ ਮੇਰੇ ਕੋਲ ਪਹੁੰਚਦੀਆਂ ਹਨ ਤਾਂ ਸਭ ਤੋਂ ਪਹਿਲਾਂ ਇਹੀ ਦੇਖਣਾ ਹੈ ਕਿ ਕਿਹੜੀਆਂ ਰਚਨਾਵਾਂ ਸਾਡਾ ਸੰਪਾਦਕੀ ਮੰਡਲ ਸਵੀਕਾਰ ਕਰਦਾ ਹੈ। ਲੇਖਕ ਆਪਣੀ ਨਿੱਜੀ ਜ਼ਿੰਦਗੀ ਵਿਚ ਕਿਹੋ ਜਿਹਾ ਹੈ ਉਸ ਨਾਲ ਸਾਡਾ ਕੀ ਮਤਲਬ। ਸਾਡਾ ਮਤਲਬ ਤਾਂ ਉਸ ਦੀਆਂ ਰਚਨਾਵਾਂ ਨਾਲ ਹੈ। ਇਕ ਸਾਹਿਤਕਾਰ ਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਉੱਚ ਪਾਏ ਦੀ ਰਚਨਾ ਛਾਪੋਗੇ ਤਾਂ ਉਚ ਪਾਏ ਦੇ ਲੇਖਕ ਤੁਹਾਡੇ ਨਾਲ ਜੁੜਨਗੇ। ਨਹੀਂ ਤਾਂ ਇਹ ਪਰਚਾ ਆਮ ਪਾਠਕਾਂ ਵਿਚ ਹੀ ਰਹਿ ਜਾਵੇਗਾ। ਮੈਨੂੰ ਉਸ ਸਾਹਿਤਕਾਰ ਤੇ ਤਰਸ ਵੀ ਆ ਰਿਹਾ ਸੀ ਤੇ ਹਾਸਾ ਵੀ। ਜਿਸ ਨੂੰ ਇਹ ਵੀ ਨਹੀਂ ਪਤਾ ਕਿ ਪਰਚਾ ਹੈ ਹੀ ਆਮ ਪਾਠਕਾਂ ਲਈ। ਉੱਚ ਪਾਏ ਦੇ ਲੇਖਕਾਂ ਤੋਂ ਅਸੀਂ ਕੀ ਲੈਣਾ ਏ। ਜਿਨ•ਾਂ ਨੂੰ ਇਹ ਸਾਹਿਤਕਾਰ ਉੱਚ ਪਾਏ ਦੇ ਲੇਖਕ ਕਹਿੰਦੇ ਹਨ ਉਨ•ਾਂ ਦੀਆਂ ਰਚਨਾਵਾਂ ਆਮ ਪਾਠਕਾਂ ਨੂੰ ਸਮਝ ਨਹੀਂ ਆਉਂਦੀਆਂ। ਕੁਝ ਕੁ ਗਿਣੇ ਚੁਣਵੇਂ ਲੋਕ ਹੀ ਉਨ•ਾਂ ਨੂੰ ਪੜ•ਦੇ ਹਨ। ਉਹ ਕੁਝ ਲੋਕਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਰਚਨਾਵਾਂ ਅਜਿਹੀਆਂ ਸਰਲ ਹੋਣੀਆਂ ਚਾਹੀਦੀਆਂ ਹਨ। ਜਿਹੜੀਆਂ ਆਮ ਲੋਕਾਂ ਦੀ ਸਮਝ ਆਉਣ ਉਨ•ਾਂ ਦੀ ਦਿਲਚਸਪੀ ਕਰਨ ਤੇ ਉਨ•ਾਂ ਨੂੰ ਗਿਆਨ ਦੇਣ।
ਇਕ ਲੇਖਕ ਨੇ ਮੈਨੂੰ ਕਿਹਾ ”ਤੁਸੀਂ ਆਪਣੇ ਪਰਚੇ ਵਿਚ ਕਲਾਕਾਰਾਂ ਦੇ ਇਸ਼ਤਿਹਾਰ ਲਾਏ ਹਨ ਇਹ ਸਾਹਿਤਕ ਨਹੀਂ ਅਸਾਹਿਤਕ ਗੱਲ ਹੈ।” ਮੇਰੇ ਅਨੁਸਾਰ ਤਾਂ ਇਸ਼ਤਿਹਾਰ ਤੋਂ ਬਗੈਰ ਮੈਗਜ਼ੀਨ ਚੱਲ ਨਹੀਂ ਸਕਦੇ। ਜਿਨ•ਾਂ ਰਸਾਲਿਆਂ ਵਿਚ ਇਸ਼ਤਿਹਾਰ ਲੱਗਦੇ ਹਨ ਉਨ•ਾਂ ਦਾ ਸਾਹਿਤ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਹੈ ਅਜਿਹੇ ਰਸਾਲਿਆਂ ਦੀਆਂ ਕਾਪੀਆਂ ਕਈ-ਕਈ ਹਜ਼ਾਰਾਂ ਵਿਚ ਛਪਦੀਆਂ ਹਨ। ਜਿਨ•ਾਂ ਸਾਹਿਤਕ ਰਸਾਲਿਆਂ ਦਾ ਸਾਡੇ ਉੱਚ ਪਾਏ ਦੇ ਸਾਹਿਤਕਾਰ ਜ਼ਿਕਰ ਕਰਦੇ ਹਨ। ਮੈਨੂੰ ਤਾਂ ”ਨਾਗਮਣੀ” ਵਰਗੇ ਦੋ-ਤਿੰਨ ਰਸਾਲਿਆਂ ਤੋਂ ਬਗੈਰ ਹੋਰ ਕੋਈ ਨਜ਼ਰ ਨਹੀਂ ਆਏ, ਜਿਸ ਦੀਆਂ 1000 ਤੋਂ ਵੱਧ ਕਾਪੀਆਂ ਛਪਦੀਆਂ ਹੋਣ ਤੇ ਉਹ ਨਿਰੰਤਰ ਚੱਲਦਾ ਰਹੇ।
ਉਪਰੋਕਤ ਕਾਰਨਾਂ ਕਰਕੇ ਅਸੀਂ ਉਨ•ਾਂ ਉੱਚ-ਪਾਏ ਦੇ ਸਾਹਿਤਕਾਰਾਂ ਦਾ ਖਹਿੜਾ ਛੱਡ ਦੇਣਾ ਹੀ ਠੀਕ ਸਮਝਿਆ ਜੋ ਨਵੇਂ ਲੇਖਕਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਸਗੋਂ ਆਪਣਾ ਹੀ ਸਵਾਰਥ ਦੇਖਦੇ ਹਨ।
ਜਿਥੇ ਅਜਿਹੇ ਸਵਾਰਥੀ ਵਿਅਕਤੀਆਂ ਨਾਲੋਂ ‘ਮਹਿਕ ਵਤਨ ਦੀ’ ਦਾ ਨਾਤਾ ਟੁੱਟ ਜਾਣਾ ਭਲੇ ਦੀ ਗੱਲ ਹੈ ਉਥੇ ਇਕ ਬਹੁਤ ਵੱਡੀ ਦੁਖਦਾਈ ਗੱਲ ਇਹ ਹੈ ਕੁਝ ਸੂਝਵਾਨ ਲੇਖਕਾਂ/ਲੇਖਿਕਾਵਾਂ ਦਾ ਅਤੇ ਬਹੁਤ ਜ਼ਿਆਦਾ ਸਹਿਯੋਗ ਦੇਣ ਵਾਲੇ ਇਨਸਾਨਾਂ ਦਾ ਕਿਸੇ ਮਜਬੂਰੀ ਵੱਸ ‘ਮਹਿਕ ਵਤਨ ਦੀ’ ਨਾਲੋਂ ਨਾਤਾ ਟੁੱਟ ਜਾਣਾ। ਦਰਸ਼ਨ ਸਿੱਧੂ ਜੀ ਅਤੇ ਧਰਮਜੀਤ ਸਿੰਘ ਸਮਰਾ ਵਰਗੇ ਨੇਕ ਇਨਸਾਨਾਂ ਨੂੰ ਪਰਮਾਤਮਾਂ ਨੇ ‘ਮਹਿਕ ਵਤਨ ਦੀ’ ਤੋਂ ਖੋਹ ਲਿਆ। ਅਜਿਹੇ ਲੇਖਕ/ਪੱਤਰਕਾਰਾਂ ਤੇ ਸਹਿਯੋਗੀਆਂ ਦੀ ਅਣਹੋਂਦ ਨਾਲ ਅਦਾਰੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਉਨ•ਾਂ ਦੇ ਵਿਛੋੜੇ ਨੂੰ ਯਾਦ ਕਰਕੇ ਦਿਲ ‘ਚੋਂ ਅਕਹਿ ਤੇ ਅਸਹਿ ਚੀਸਾਂ ਨਿਕਲਦੀਆਂ ਹਨ। ਪਰ ਕੀ ਕਰੀਏ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ‘ਕੌਣ ਸਾਹਿਬ ਨੂੰ ਆਖੇ ਇਉਂ ਨਹੀਂ, ਇੰਜ ਕਰ’ ਜਿਨ•ਾਂ ਨੂੰ ਪਰਮਾਤਮਾਂ ਨੇ ਖੋਹ ਲਿਆ ਉਨ•ਾਂ ਦੇ ਆਉਣ ਦੀ ਝਾਕ ਛੱਡ ਕੇ ਉਨ•ਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਜਿਹੜੇ ਕਿਸੇ ਮਜਬੂਰੀ ਵੱਸ ‘ਮਹਿਕ ਵਤਨ ਦੀ’ ਨਾਲੋਂ ਟੁੱਟ ਗਏ, ਉਨ•ਾਂ ਦੇ ਮੁੜ ਆਉਣ ਦੀ ਆਸ ਨਾਲ ਹੀ ਇਹ ਸਫ਼ਰ ਤਹਿ ਕਰੀ ਜਾ ਰਹੇ ਹਾਂ।
!!! !!! !!!