ਪੰਜਾਬ ਖਬਰਨਾਮਾ

 —————————————————————

ਕੌਮੀ ਇਨਸਾਫ਼ ਮੋਰਚਾ ਮੋਹਾਲੀ ਵਿਖੇ ‘ਮਹਿਕ ਵਤਨ ਦੀ’ ਮੈਗਜ਼ੀਨ ਦਾ ਵਿਸਾਖੀ ਵਿਸ਼ੇਸ਼ ਅੰਕ ਲੋਕ ਅਰਪਣ 

ਮੋਹਾਲੀ/ 31 ਮਾਰਚ 2025/ ਮਵਦੀਲਾ ਬਿਓਰੋ

              ਕੌਮੀ ਇਨਸਾਫ਼ ਮੋਰਚਾ ਮੋਹਾਲੀ/ ਚੰਡੀਗੜ ਵਿਖੇ ਇੱਕ ਵਿਸ਼ੇਸ਼ ਇਕਾਗਰਤਾ ਹੋਈ ਜਿਥੇਂ ਬੰਦੀ ਸਿੰਘਾਂ ਦੀ ਰਿਹਾਈ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ 328 ਸਰੂਪਾਂ ਦੀ ਹੋਈ ਗੁੰਮਸ਼ੁਦਗੀ ਦੀ ਜਾਂਚ ਲਈ, ਬਰਗਾੜੀ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਿਚਾਰ ਵਟਾਦਰਾ ਹੋਇਆ। ਇਸ ਖਾਸ ਇਕਾਗਰਤਾ ਵਿੱਚ ਪੰਥ ਦੀ ਪ੍ਰਸਿਧ ਧਾਰਮਿਕ ਸਖਸੀਅਤ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਦੀ ਸ੍ਰਪਰਸਤੀ ਹੇਠ ਖੁਖਰਾਣਾ ਅਤੇ ਮੋਗਾ ਤੋਂ ਵਿਸ਼ੇਸ਼ ਜੱਥਾਂ ਹਾਜਰ ਹੋਇਆ।

            ਇਸ ਵਿਸ਼ਾਲ ਇਕਾਗਰਤਾ ਤੋਂ ਬਾਅਦ ਕੌਮੀ ਇਨਸਾਫ਼ ਮੋਰਚਾ ਮੋਹਾਲੀ ਵਿਚ ਸਥਾਪਿਤ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਮੁੱਖ ਦਫਤਰ ਵਿਖੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਅਤੇ ਬੀ.ਕੇ.ਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੱਲੋਂ ‘ਮਹਿਕ ਵਤਨ ਦੀ’ ਮੈਗਜ਼ੀਨ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਰਪਿੰਦਰ ਸਿੰਘ ਖੁਖਰਾਣਾ, ਸਾਧੂ ਸਿੰਘ ਪੰਡੋਰੀ, ਰਮਨਦੀਪ ਸਿੰਘ, ਤਲਵਿੰਦਰ ਸਿੰਘ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਪੰਜਾਬੀ ਭਵਨ ਲੁਧਿਆਣਾ ਵਿਖੇ ਉੱਘੇ ਲੇਖਕ ਗੁਰਮੇਲ ਸਿੰਘ ਬੌਡੇ ਦਾ ਕਹਾਣੀ ਸੰਗ੍ਰਹਿ “ਦਿਆਲਾ ਬੰਦੇ ਵੱਢ” ਲੋਕ ਅਰਪਣ  

ਲੁਧਿਆਣਾ/ 27 ਮਾਰਚ 2025/ ਭਵਨਦੀਪ ਸਿੰਘ ਪੁਰਬਾ

             ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਚੱਲ ਰਹੇ “ਪੰਜ ਰੋਜ਼ਾ ਨਾਟਕ ਮੇਲੇ” ਦੇ ਪੰਜਵੇਂ ਦਿਨ ਉਘੇ ਸਾਹਿਤਕਾਰ ਸ. ਗੁਰਮੇਲ ਸਿੰਘ ਬੌਡੇ ਦੀ 27 ਵੀ ਪੁਸਤਕ “ਦਿਆਲਾ ਬੰਦੇ ਵੱਢ” ਲੋਕ ਅਰਪਣ ਕੀਤੀ ਗਈ। ਪੰਜਾਬੀ ਸਾਹਿਤਕ ਹਲਕਿਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਨਾਮਵਰ ਲੇਖਕ ਗੁਰਮੇਲ ਸਿੰਘ ਬੌਡੇ ਦਾ ਇਹ ਕਹਾਣੀ ਸੰਗ੍ਰਹਿ ‘ਦਿਆਲਾ ਬੰਦੇ ਵੱੜ’ ਨੂੰ ਖਾਸ ਸਖਸੀਅਤਾਂ ਗੁਲਜ਼ਾਰ ਪੰਧੇਰ, ਮੋਹੀ ਅਮਰਜੀਤ, ਤਰਲੋਚਨ ਲੋਚੀ, ਮਨਦੀਪ ਕੌਰ ਭੰਮਰਾ, ਅਮਨ ਭੋਗਲ, ਸਤਨਾਮ ਸਿੰਘ, ਡਾ. ਹਰੀ ਸਿੰਘ ਜਾਚਕ ਅਤੇ ਹੋਰ ਅਨੇਕਾਂ ਲੇਖਕ ਨੇ ਰਿਲੀਜ਼ ਕੀਤਾ ਜਿਹੜੇ ਰੰਗ ਮੰਚ ਨਾਲ ਜੁੜੇ ਹੋਏ ਹਨ। ਜਿਕਰ ਯੋਗ ਹੈ ਕਿ ਸ. ਗੁਰਮੇਲ ਸਿੰਘ ਬੌਡੇ ਜੋ ਪਿਛਲੇ 25 ਸਾਲਾ ਤੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜੇ ਹੋਏ ਹਨ। ‘ਮਹਿਕ ਵਤਨ ਦੀ’ ਮੈਗਜੀਨ ਵਿੱਚ ਇਨ੍ਹਾਂ ਦਾ ਲੜੀਵਾਰ ਕਾਲਮ ‘ਅਣਫੋਲੇ ਵਰਕੇ’ ਛਪਦਾ ਰਿਹਾ ਹੈ। ਬੌਡੇ ਸਾਹਿਬ ਦੀ ਪਹਿਲੀ ਪੁਸਤਕ ‘ਅਣਫੋਲੇ ਵਰਕੇ’ ਵੀ ‘ਮਹਿਕ ਵਤਨ ਦੀ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਹੜੀ ਬਹੁੱਤ ਪ੍ਰਸਿੱਧ ਹੋਈ ਸੀ।

             ਸਾਹਿਤਕਾਰ ਸ. ਗੁਰਮੇਲ ਸਿੰਘ ਬੌਡੇ ਦੀ 27 ਵੀ ਪੁਸਤਕ ਲੋਕ ਅਰਪਣ ਹੋਣ ਤੇ ਮੋਗਾ ਦੇ ਸਾਹਿਤਕਾਰਾਂ ਬਲਦੇਵ ਸਿੰਘ ਸ਼ੜਕਨਾਮਾ, ਕੇ ਐਲ ਗਰਗ, ਡਾ. ਸਰਜੀਤ ਸਿੰਘ ਦੌਧਰ, ਸੁਰਜੀਤ ਬਰਾੜ, ਹਰਨੇਕ ਰੋਡੇ, ਜੰਗੀਰ ਸਿੰਘ ਖੋਖਰ, ਅਮਰਪ੍ਰੀਤ ਕੌਰ ਸੰਘਾ, ਡਾ. ਸਰਬਜੀਤ ਕੌਰ ਬਰਾੜ, ਹਰਜੀਤ ਕੌਰ ਗਿੱਲ ਆਦਿ ਵੱਲੋਂ ਸ. ਗੁਰਮੇਲ ਸਿੰਘ ਬੌਡੇ ਨੂੰ ਮੁਬਾਰਕਾਂ ਭੇਂਟ ਕੀਤੀਆਂ ਜਾ ਰਹੀਆਂ ਹਨ।

—————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਕਲਚਰਲ ਫੈਸਟ ਦਾ ਆਯੋਜਨ 

ਚੰਡੀਗੜ੍ਹ / 23 ਮਾਰਚ 2025/ ਭਵਨਦੀਪ ਸਿੰਘ ਪੁਰਬਾ

                ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਸ.ਡੀ. ਕਾਲਜ, ਸੈਕਟਰ 32, ਚੰਡੀਗੜ੍ਹ ਵਿਚ ਇਕ ਸ਼ਾਨਦਾਰ ਨਾਟਕ ਤੇ ਨ੍ਰਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਮੋਹਾਲੀ ਦੇ ਰੀਜਨਲ ਸਪਾਈਨਲ ਇੰਜਰੀ ਸੈਂਟਰ ਦੇ ਡਾਇਰੈਕਟਰ ਡਾ. ਰਾਜ ਬਹਾਦੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਸ਼ਾਮ ਦਾ ਮੁੱਖ ਆਕਰਸ਼ਣ, ਜਿਸਦਾ ਆਯੋਜਨ ਸਤਨਾਮ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਸੀ, ਅਕਾਂਕਸ਼ਾ ਸੰਸਥਾਨ, ਜੋਧਪੁਰ ਦੇ ਕਲਾਕਾਰਾਂ ਵੱਲੋਂ ਪ੍ਰਸਤੁਤ ਨਾਟਕ “ਪੁਕਾਰ” ਰਿਹਾ। ਇਹ ਨਾਟਕ ਡਾ. ਨਿਬੇਦਿਤਾ ਵੱਲੋਂ ਲਿਖਿਆ ਗਿਆ ਅਤੇ ਡਾ. ਵਿਕਾਸ ਕਪੂਰ ਵੱਲੋਂ ਨਿਰਦੇਸ਼ਤ ਕੀਤਾ ਗਿਆ ਸੀ। ਇਸ ਨਾਟਕ ਨੇ ਯੌਨ ਹਿੰਸਾ ਦੀ ਕਠੋਰ ਹਕੀਕਤ ਅਤੇ ਪੀੜਤਾਂ ਵੱਲੋਂ ਝੇਲੀ ਜਾ ਰਹੀ ਮਾਨਸਿਕ ਤਕਲੀਫ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਇਸ ਤੋਂ ਇਲਾਵਾ, ਸਫਿੰਕਸ ਡਾਂਸ ਐਂਡ ਕ੍ਰੀਏਸ਼ਨ ਗਰੁੱਪ, ਕੋਲਕਾਤਾ ਨੇ ਇੱਕ ਸ਼ਾਨਦਾਰ ਭਰਤਨਾਟਯਮ ਪ੍ਰਸਤੁਤੀ ਦਿੱਤੀ, ਜਿਸ ਨੂੰ ਅਰੁਣਾਵਾ ਬੁਰਮਨ ਨੇ ਪਰਿਕਲਪਨਾ ਕਰਕੇ ਕੋਰਿਓਗ੍ਰਾਫ ਕੀਤਾ। ਖਾਸ ਕਰਕੇ ਉਨ੍ਹਾਂ ਦਾ “ਦ੍ਰੌਪਦੀ ਚੀਰ ਹਰਣ” (ਮਹਾਂਭਾਰਤ) ਦਾ ਦ੍ਰਿਸ਼ ਬਹੁਤ ਹੀ ਭਾਵਨਾਤਮਕ ਰਿਹਾ। ਇਹਨਾਂ ਪ੍ਰਸਤੁਤੀਆਂ ਨੇ ਦਰਸ਼ਕਾਂ ਦੀ ਵੱਡੀ ਵਾਹ-ਵਾਹ ਲੁੱਟੀ। ਦਰਸ਼ਕਾਂ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਪੀ.ਜੀ.ਆਈ. ਦੇ ਡਾਕਟਰ, ਨਿਆਯਧੀਸ਼ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।

           ਇਸ ਦੌਰਾਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਭਾਰਤ ਭਰ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਮਰਥਨ ਦਿੰਦਾ ਰਹਿੰਦਾ ਹੈ। ਇਸ ਪਹਿਲ ਦੇ ਤਹਿਤ ਹੀ ਪਟਿਆਲਾ ਵਿੱਚ ਰਾਸ਼ਟਰੀ ਪੱਧਰੀ ਦੇ ਕਲਚਰਲ ਫੈਸਟ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਨਵੇਂ ਖੇਤਰਾਂ ਵਿੱਚ ਵਖਾਉਣ ਦਾ ਮੌਕਾ ਮਿਲਦਾ ਹੈ।

—————————————————————

ਪੂਰੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ ਸ਼ਹੀਦ ਬਾਬਾ ਤੇਗਾ ਸਿੰਘ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਜੋੜ ਮੇਲਾ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਸਮਾਗਮ

ਮੇਰੇ ਕੋਲ ਅਜਿਹੇ ਕੋਈ ਸ਼ਬਦ ਨਹੀ ਹਨ ਜਿਨ੍ਹਾਂ ਦੁਆਰਾ ਮੈਂ ਆਈਆਂ ਹੋਈਆਂ ਸੰਗਤਾਂ ਅਤੇ ਸੇਵਾ ਨਿਭਾਉਣ ਵਾਲੇ ਸੇਵਾਦਾਰਾ ਦਾ ਧੰਨਵਾਦ ਕਰ ਸਕਾਂ -ਬਾਬਾ ਗੁਰਦੀਪ ਸਿੰਘ ਜੀ 

 

ਮੋਗਾ/ 16 ਮਾਰਚ 2025/ ਭਵਨਦੀਪ ਸਿੰਘ ਪੁਰਬਾ

                ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਉੱਤਰੀ ਭਾਰਤ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ) ਚੰਦ ਪੁਰਾਣਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਯਾਦ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਪੂਰੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ।

            ਇਸ ਮੌਕੇ ਸੰਗਤ ਦੁਆਰਾ ਕਰਵਾਏ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸਜਾਏ ਦੀਵਾਨ ‘ਚ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ, ਸੰਤ ਬਾਬਾ ਭਾਗ ਸਿੰਘ ਜੀ ਨਾਨਕਸਰ ਵਾਲੇ, ਬਾਬਾ ਬੰਤਾ ਸਿੰਘ ਜੀ ਮੁੰਡਾ ਸਿੰਘ ਵਾਲੇ (ਕਥਾ ਵਾਚਕ), ਬਾਬਾ ਸਤਨਾਮ ਸਿੰਘ ਜੀ ਕਪੂਰਿਆਂ ਵਾਲੇ, ਬਾਬਾ ਮੋਹਨ ਸਿੰਘ ਜੀ ਕਪੂਰੇ, ਬਾਬਾ ਮੋਹਨ ਸਿੰਘ ਜੀ ਬਰਗਾੜੀ, ਬਾਬਾ ਗੋਰੇ ਸ਼ਾਹ ਜੀ ਡੇਰਾ ਭੱਟੀਆਨਾ, ਮਹੰਤ ਦੇਵਾਨੰਦ ਜੀ ਸੁਖਾਨੰਦ, ਬਾਬਾ ਅਨੂਪ ਸਿੰਘ ਜੀ ਬਠਿੰਡਾ, ਬਾਬਾ ਜਗਰੂਪ ਸਿੰਘ, ਬਾਬਾ ਸਰਬਜੀਤ ਸਿੰਘ ਭੋਰੋਵਾਲ, ਬਾਬਾ ਭੁਪਿੰਦਰ ਸਿੰਘ ਜੀ ਲੰਗਿਆਣਾ, ਸੰਤ ਜਸਵਿੰਦਰ ਸਿੰਘ ਜੀ ਘੋਲੀਆ, ਸੰਤ ਵੀਰ ਸਿੰਘ ਜੀ ਪੰਜ ਗਰਾਈ ਕਲਾਂ ਵਾਲੇ, ਸੰਤ ਬਾਬਾ ਹਰਜਿੰਦਰ ਸਿੰਘ ਜੀ ਗੁਰੂ ਕੀ ਮਟੀਲੀ (ਬਾਘਾ ਪੁਰਾਣਾ), ਸੰਤ ਬਾਬਾ ਸੁਖਪ੍ਰੀਤ ਸਿੰਘ ਜੀ ਰਾਜੇਆਣਾ, ਗਿਆਨੀ ਅਜੀਤ ਸਿੰਘ ਖੋਸਾ ਕੋਟਲਾ ਵਾਲੇ, ਮਹੰਤ ਚਮਕੌਰ ਸਿੰਘ ਪੰਜਗਰਾਈ ਕਲਾਂ, ਭਾਈ ਬਲਜੀਤ ਸਿੰਘ ਜੀ ਅੰਮ੍ਰਿਤਸਰ, ਸੰਤ ਬਾਬਾ ਨਛੱਤਰ ਸਿੰਘ ਜੀ ਭਲੂਰ, ਬਾਬਾ ਦੀਪਕ ਸਿੰਘ ਜੀ ਦੌਧਰ ਵਾਲੇ, ਗਿਆਨੀ ਗੁਰਜੀਤ ਸਿੰਘ ਜੀ ਕੋਰੋਟਾਣਾ, ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ, ਗਿਆਨੀ ਸੁਰਜੀਤ ਸਿੰਘ ਕੋਰਟਾਣਾ ਤੋ ਇਲਾਵਾ ਰਾਗੀ ਢਾਡੀ ਜੱਥੇ ਭਾਈ ਰਜਿੰਦਰ ਸਿੰਘ ਜੀ ਨਕੋਦਰ ਵਾਲੇ, ਭਾਈ ਸੋਹਨ ਸਿੰਘ ਜੀ ਹਜੂਰੀ ਜੱਥਾ ਚੰਦ ਪੁਰਾਣਾ, ਭਾਈ ਬਲਜਿੰਦਰ ਸਿੰਘ, ਭਾਈ ਕਮਲਜੀਤ ਸਿੰਘ ਜੀ, ਭਾਈ ਸ਼ਮਿੰਦਰ ਸਿੰਘ ਜੀ ਸੂਰਤਗ੍ਹੜ ਰਾਜਸਥਾਨ ਵਾਲੇ, ਬੀਬੀ ਮਨਪ੍ਰੀਤ ਕੌਰ ਮੋਗਾ ਵਾਲੇ, ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਕਰਮਜੀਤ ਸਿੰਘ ਜੀ ਬਾਘਾ ਪੁਰਾਣਾ, ਬੀਬੀ ਅਮਨਦੀਪ ਕੌਰ ਨਕੋਦਰ ਵਾਲੇ ਢਾਡੀ ਜੱਥਾ, ਭਾਈ ਹਰਮਿੰਦਰ ਸਿੰਘ ਜੀ ਬੁੱਟਰ ਵਾਲੇ, ਭਾਈ ਗੁਰਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਹਰਜਿੰਦਰ ਸਿੰਘ ਜੀ ਮੱਦੋਕੇ (ਕਥਾ ਵਾਚਕ) ਆਦਿ ਹੋਰਨਾਂ ਅਨੇਕਾਂ ਜੱਥਿਆਂ ਨੇ ਕਥਾਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

            ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਦੇਸ਼-ਵਿਦੇਸ਼ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾ ਤੋਂ ਪੁੱਜੀਆਂ ਹੋਈਆ ਹਜ਼ਾਰਾਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਜਿਨ੍ਹੇ ਵੀ ਸੇਵਾਦਾਰਾ ਨੇ ਜੋ-ਜੋ ਸੇਵਾ ਨਿਭਾਈ ਹੈ ਪ੍ਰਮਾਤਮਾ ਉਨ੍ਹਾਂ ਦੀ ਸੇਵਾ ਲੇਖੇ ਵਿੱਚ ਲਾਉਣ। ਬਾਬਾ ਜੀ ਨੇ ਕਿਹਾ ਕਿ ਮੇਰੇ ਕੋਲ ਅਜਿਹੇ ਕੋਈ ਸ਼ਬਦ ਨਹੀ ਹਨ ਜਿਨ੍ਹਾਂ ਦੁਆਰਾ ਮੈਂ ਆਈਆਂ ਹੋਈਆਂ ਸੰਗਤਾਂ ਅਤੇ ਸੇਵਾ ਨਿਭਾਉਣ ਵਾਲੇ ਸੇਵਾਦਾਰਾ ਦਾ ਧੰਨਵਾਦ ਕਰ ਸਕਾਂ। ਪ੍ਰਸਿੱਧ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਬੁਲਾਰਿਆਂ ਵੱਲੋਂ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਅਤੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਭਾਈ ਇਕਬਾਲ ਸਿੰਘ ਲੰਗੇਆਣਾ ਨੇ ਬਾਖੂਬੀ ਨਿਭਾਈ। ਸਾਲਾਨਾ ਜੋੜ ਮੇਲੇ ਤੇ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਸੰਗਤਾਂ ਦੀਵਾਲ ਹਾਲ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਪੰਜ ਮੰਜਿਲਾ ਸੱਚਖੰਡ ਸਾਹਿਬ, ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਯਾਦਗਾਰੀ ਅਸਥਾਨ, ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਅੰਗੀਠਾ ਸਾਹਿਬ ਅਤੇ ਉੱਚੀ ਪਹਾੜੀ ਤੇ ਬਣੀ ਬਾਬਾ ਫਰੀਦ ਜੀ ਦੀ ਯਾਦਗਾਰ ਨੂੰ ਨਤਮਸਤਕ ਹੋਈਆਂ। ਵੱਡੀ ਗਿਣਤੀ ਵਿੱਚ ਹਾਜਰ ਹੋਈ ਸੰਗਤ ਵਾਸਤੇ ਕਈ ਪਿੰਡਾ ਦੀਆਂ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਗੁਰੁ ਕੇ ਲੰਗਰ, ਚਾਹ ਪਕੌੜਿਆ ਦੇ ਲੰਗਰ, ਜਲੇਬੀਆਂ ਦੇ ਲੰਗਰ, ਪ੍ਰਸ਼ਾਦੇ, ਲੱਸੀ ਦੇ ਲੰਗਰ ਅਤੇ ਛਬੀਲਾ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਵਾਸਤੇ ਕਈ ਮੈਡੀਕਲ ਕੈਪ ਲਗਾਏ ਗਏ। ਐਮਰਜੈਸੀ ਲਈ ਐਬੂਲੈਨਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਖੂਨਦਾਰ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਬਾਬਾ ਜੀ ਦੀ ਯਾਦ ਵਿੱਚ ਖੂਨਦਾਨ ਕਰਕੇ ਇਸ ਮਹਾਨ ਦਾਨ ਵਿੱਚ ਹਿੱਸਾ ਪਾਇਆ। ਇਸ ਸਮਾਗਮ ‘ਚ ਪੁੱਜਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸੇਵਾਦਾਰਾ ਅਤੇ ਸਹਿਯੋਗੀਆਂ ਨੂੰ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਵਿਸ਼ੇਸ ਸਨਮਾਨ ਅਤੇ ਸਿਰੋਪਾਓ ਦੇ ਕਰ ਸਨਮਾਨਿਤ ਕੀਤਾ ਗਿਆ।

            ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਕੈਬਨਟ ਮੰਤਰੀ ਸ. ਜੋਗਿੰਦਰ ਸਿੰਘ ਮਾਨ, ਮੈਡਮ ਮਾਲਵਿਕਾ ਸੂਦ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਮੋਗਾ ਕਾਰਪੋਰੇਸ਼ਨ ਦੇ ਮੇਅਰ ਬਲਜੀਤ ਸਿੰਘ ਚਾਨੀ, ਹਲਕਾ ਇੰਚਾਰਜ ਸੰਨੀ ਗਿੱਲ, ਡਾ. ਹਰਜੋਤ ਕਮਲ ਸਾਬਕਾ ਐਮਐਲਏ, ਚੇਅਰਮੈਨ ਬਰਜਿੰਦਰ ਸਿੰਘ ‘ਮੱਖਣ’ ਬਰਾੜ, ਗੁਰਨਾਮ ਸਿੰਘ ਭਾਈ ਘਨਈਆ ਜੀ ਸੁਸਾਇਟੀ ਮੋਗਾ, ਬਲਵੀਰ ਸਿੰਘ ਰਾਮੂੰਵਾਲਾ, 56 ਜੀਬੀ ਗੁਰੂ ਘਰ ਕਮੇਟੀ ਰਾਜਸਥਾਨ, ਭਾਈ ਬਲਦੇਵ ਸਿੰਘ ਜੀ ਗਲੋਬਲ ਸਕਿਉਰਟੀ ਵਾਲੇ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ, ਗੁਰਸੇਵਕ ਸਿੰਘ ਸੰਨਿਆਸੀ, ਸੰਤ ਰਾਮ ਮੱਲੀ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਜਗਸੀਰ ਸਿੰਘ ਚੇਅਰਮੈਨ, ਸੂਬੇਦਾਰ ਸ. ਗੁਰਬਚਨ ਸਿੰਘ ਬਾਘਾਪੁਰਾਣਾ, ਬਲਜਿੰਦਰ ਸਿੰਘ ਕਲੇਰ ਯੂਐਸਏ, ਬਲਜਿੰਦਰ ਸਿੰਘ ਕੁਕੂ ਘੱਲ ਕਲਾਂ, ਕਵਲਜੀਤ ਸਿੰਘ ਬਰਾੜ ਅਕਾਲੀ ਆਗੂ, ਪਰਮਜੀਤ ਸਿੰਘ ਇਕਨੂਰ ਮੋਗਾ, ਸ. ਅਵਤਾਰ ਸਿੰਘ, ਦਲਬੀਰ ਸਿੰਘ ਬਾਘਾ ਪੁਰਾਣਾ, ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

—————————————————————

ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸ੍ਰਪਰਸਤ ਕਮੇਟੀ ਤਬਦੀਲ

ਬਾਬਾ ਜਸਵੀਰ ਸਿੰਘ ਲੋਹਾਰਾ ਚੈਅਰਮੈਨ ਅਤੇ ਸ. ਭਵਨਦੀਪ ਸਿੰਘ ਪੁਰਬਾ ਪ੍ਰਧਾਨ ਨਿਯੁਕਤ

  ਮੋਗਾ/ 14 ਮਾਰਚ 2025/ ਮਵਦੀਲਾ ਬਿਓਰੋ

               ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸ੍ਰਪਰਸਤ ਕਮੇਟੀ ਵਿੱਚ ਫੇਰ ਬਦਲ ਕਰਦਿਆਂ ਉਸ ਵਿੱਚ ਕੁੱਝ ਨਵੇਂ ਮੈਂਬਰ ਲਏ ਗਏ ਹਨ ਅਤੇ ਪੁਰਾਣੇ ਜੋ ਲੰਮੇ ਸਮੇਂ ਤੋਂ ਗੈਰ-ਹਾਜਰ ਸਨ ਉਹ ਬਰਖਾਸਤ ਕੀਤੇ ਗਏ ਹਨ। ਮੋਜੂਦ ਮੈਂਬਰਾ ਦੀ ਸਹਿਮਤੀ ਨਾਲ ਪੁਰਾਣੀ ਕਮੇਟੀ ਨੂੰ ਭੰਗ ਕਰਦਿਆ ਉਸ ਵਿੱਚ ਤਬਦੀਲੀ ਕਰਦਿਆ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ। ਮੋਜੂਦਾ ਸ੍ਰਪਰਸਤ ਮੈਂਬਰਾ ਦੀ ਆਪਸੀ ਸਹਿਮਤੀ ਅਤੇ ਗੈਰ ਹਾਜਰ ਮੈਂਬਰਾ ਦੀ ਆਨਲਾਈਨ ਸਹਿਮਤੀ ਨਾਲ ਨਵੀਂ ਕਮੇਟੀ ਗਠਿਨ ਕੀਤੀ ਗਈ ਹੈ।

            ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਨਵੀਂ 15 ਮੈਂਬਰੀ ਸ੍ਰਪਰਸਤ ਕਮੇਟੀ ਵਿੱਚ ਚੈਅਰਮੈਨ: ਬਾਬਾ ਜਸਵੀਰ ਸਿੰਘ ਲੋਹਾਰਾ, ਪ੍ਰਧਾਨ: ਸ. ਭਵਨਦੀਪ ਸਿੰਘ ਪੁਰਬਾ, ਸੀਨੀਅਰ ਮੀਤ ਪ੍ਰਧਾਨ: ਇਕਬਾਲ ਸਿੰਘ ਖੋਸਾ, ਮੀਤ ਪ੍ਰਧਾਨ: ਬਖਤੌਰ ਸਿੰਘ ਗਿੱਲ, ਜਰਨਲ ਸਕੱਤਰ: ਮੈਡਮ ਭਾਗਵੰਤੀ ਪੁਰਬਾ, ਉਪ ਸਕੱਤਰ: ਅਮਰੀਕ ਸਿੰਘ ਰਿੰਕੂ, ਪ੍ਰੈਸ ਸਕੱਤਰ: ਮਨਮੋਹਨ ਸਿੰਘ ਚੀਮਾ, ਖਜਾਨਚੀ: ਰਾਜਿੰਦਰ ਸਿੰਘ ਖੋਸਾ, ਉੱਪ ਖਜਾਨਚੀ: ਅਮਨਦੀਪ ਕੌਰ, ਡਾਇਰੈਕਟਰ: ਸਰਬਜੀਤ ਕੌਰ ਲੋਹਾਰਾ, ਮੁੱਖ ਸਲਾਹਕਾਰ: ਸੁਖਦੇਵ ਸਿੰਘ ਬਰਾੜ, ਸਲਾਹਕਾਰ: ਜਗਤਾਰ ਸਿੰਘ ਪਰਮਿਲ, ਐਗਜਕਟਿਵ ਮੈਂਬਰ: ਹਰਕੀਰਤ ਬੇਦੀ, ਗੁਰਕੀਰਤ ਸਿੰਘ ਬੇਦੀ ਅਤੇ ਕੁਲਵਿੰਦਰ ਸਿੰਘ ਮਖਾਣਾ ਨੂੰ ਚੁਣਿਆ ਗਿਆ ਹੈ।

          ਇਸ ਕਮੇਟੀ ਦੀ ਚੋਣ ਉਪਰੰਤ ਮੌਜੂਦਾ ਪ੍ਰਧਾਨ ਸ. ਭਵਨਦੀਪ ਸਿੰਘ ਪੁਰਬਾ ਨੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਵਟਸਐਪ ਗੁਰੱਪ, ਪ੍ਰੈਸ ਅਤੇ ਸਬੰਧਤ ਮੀਡੀਆ ਰਾਹੀਂ ਇੱਕ ‘ਇਤਰਾਜ ਨੋਟਿਸ’ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਚੋਣ ਸਬੰਧੀ ਕੋਈ ਇਤਰਾਜ ਹੈ ਉਹ ਤਿੰਨ ਦਿਨ੍ਹਾਂ (17 ਮਾਰਚ 2025 ਸ਼ਾਮ 5 ਵਜੇ ਤੱਕ) ਦੇ ਅੰਦਰ-ਅੰਦਰ ਆਪਣੇ ਇਤਰਾਜ ਪ੍ਰਗਟ ਕਰ ਸਕਦਾ ਹੈ। ਉਸ ਤੋਂ ਬਾਅਦ ਕਿਸੇ ਇਤਰਾਜ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਨੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਧਾਨ ਚੁਨਣ ਲਈ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ।

            ਭਵਨਦੀਪ ਨੇ ਕਿਹਾ ਨੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀਆਂ ਸਾਰੀਆਂ ਰਹਿੰਦੀਆਂ ਕਾਗਜੀ ਕਾਰਵਾਈਆਂ ਪੂਰੀਆ ਕਰਕੇ ਉਹ 01 ਅਪ੍ਰੈਲ 2025 ਤੋਂ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਰਹਿੰਦੇ ਅਧੂਰੇ ਅਤੇ ਨਵੇਂ ਕਾਰਜ ਸ਼ੁਰੂ ਕਰਨਗੇ।

—————————————————————

ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਚਾਈਨਾ ਡੋਰ ਤੇ ਲਾਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ

ਬੱਚਿਓ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ -ਭਵਨਦੀਪ ਸਿੰਘ ਪੁਰਬਾ

ਮੋਗਾ/ 22 ਫਰਬਰੀ 2025/ ਮਵਦੀਲਾ ਬਿਓਰੋ

               ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਅਹੁੱਦੇਦਾਰਾਂ ਦੀ ਇੱਕ ਖਾਸ ਮੀਟਿੰਗ ਜ਼ਿਲ੍ਹਾ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਸੰਤ ਮੌਕੇ ਮਨਾਏ ਜਾਂਦੇ ‘ਪਤੰਗ ਉਤਸਵ’ ਵਿੱਚ ਚਾਈਨਾ ਡੋਰ ਤੇ ਪਾਬੰਧੀ ਲਗਵਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਿਚਾਰ ਵਟਾਦਰਾਂ ਕੀਤਾ ਗਿਆ। ਅਹੁੱਦੇਦਾਰਾ ਨੇ ਇਸ ਗੱਲ ਦਾ ਨਿਰਨਾ ਲਿਆਂ ਕਿ ਚਾਈਨਾ ਡੋਰ ਵਰਤਨ ਦੇ ਖਿਲਾਫ ਅਤੇ ਚਾਈਨਾ ਡੋਰ ਦੇ ਵਰਤਨ ਦੇ ਨੁਕਸਾਨ ਬਾਰੇ ਬੱਚਿਆਂ ਨੂੰ ਸਮਝਾਉਣ ਲਈ ਪੋਸਟਰ, ਫਲੈਕਸ ਅਤੇ ਬੈਨਰ ਆਦਿ ਲਗਾਏ ਜਾਣਗੇ। ਬੱਚਿਆਂ ਨੂੰ ਸਮਝਾਇਆ ਜਾਵੇਗਾ ਕਿ ਉਹ ਚਾਈਨਾ ਡੋਰ ਨਾਲ ਪਤੰਗਾਂ ਉਡਾ ਕੇ ਪੰਛੀਆਂ ਅਤੇ ਦੂਜੇ ਬੱਚਿਆਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਕਰਨ। ਅਹੁੱਦੇਦਾਰਾ ਨੇ ਕਿਹਾ ਕਿ ਚਾਈਨਾ ਡੋਰ ਖਰੀਦਣ ਅਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਧੀ ਹੈ। ਜੇਕਰ ਆਪਾ ਸਭ ਨੂੰ ਕਿਤੇ ਪਤਾ ਲੱਗਦਾ ਹੈ ਤਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ, ਬੱਚਿਆਂ ਅਤੇ ਰਾਹਗੀਰਾਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ। ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਨੇ ਪ੍ਰਸ਼ਾਸ਼ਨ ਤੋਂ ਚਾਈਨਾ ਡੋਰ ਤੇ ਲਾਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ।

            ‘ਮਹਿਕ ਵਤਨ ਦੀ ਫਾਉਡੇਸ਼ਨ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਨੇ ਬਿਓਰੋ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਬੱਚਿਓ ਪਤੰਗਾਂ ਉਡਾਓ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਹੈ ਕਿ ਕਿਤੇ ਤੁਹਾਡੀ ਮੌਜ ਮਸਤੀ ਕਿਸੇ ਪੰਛੀ ਜਾਂ ਕਿਸੇ ਇਨਸ਼ਾਨ ਦੀ ਮੌਤ ਦਾ ਕਾਰਨ ਨਾ ਬਣ ਜਾਵੇ। ਹਾਜਰ ਅਹੁੱਦੇਦਾਰਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦਾ ਪੂਰੀ ਸਖਤੀ ਨਾਲ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਦੀਆਂ ਜਾਨਾਂ, ਬੱਚਿਆਂ ਅਤੇ ਰਾਹਗੀਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਸ ਮੌਕੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਤੇ ਬਿਊਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸਨਿਆਸੀ, ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸਿਟੀ ਮੋਗਾ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਜੱਥੇਬੰਦਕ ਸਕੱਤਰ ਸ. ਰਾਮ ਸਿੰਘ ਜਾਨੀਆ, ਸ. ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਦਵਿੰਦਰ ਸਿੰਘ ਗਿੱਲ, ਟਰੱਸਟੀ ਮੈਡਮ ਨਰਜੀਤ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

 —————————————————————

ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਗਈ ਮਹਾਂਪੰਚਾਇਤ ਦੌਰਾਨ ਕਈ ਅਹਿਮ ਐਲਾਨ ਕੀਤੇ ਗਏ

ਸੰਯੁਕਤ ਕਿਸਾਨ ਮੋਰਚਾ ਵਲੋਂ 13 ਜਨਵਰੀ ਨੂੰ ਤਹਿਸੀਲ ਹੈਡਕੁਆਰਟਰਾਂ ਉੱਤੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜਨ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ

ਮੋਗਾ/ 09 ਜਨਵਰੀ 2025/ ਲਛਮਣਜੀਤ ਸਿੰਘ ਪੁਰਬਾ, ਭਵਨਦੀਪ ਸਿੰਘ ਪੁਰਬਾ

                ਸੰਯੁਕਤ ਕਿਸਾਨ ਮੋਰਚਾ ਵਲੋਂ 13 ਜਨਵਰੀ ਨੂੰ ਤਹਿਸੀਲ ਹੈਡਕੁਆਰਟਰਾਂ ਉੱਤੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜਣ ਅਤੇ ਪਿਛਲੇ ਸਾਲਾਂ ਦੀ ਤਰਜ਼ ਉੱਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਐਕਸ਼ਨ ਪ੍ਰੋਗਰਾਮਾਂ ਵਿੱਚ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਨ, ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦੀ ਮੰਗ ਕਰਨ ਦੇ ਨਾਲ ਨਾਲ ਬਾਰਡਰਾਂ ਤੇ ਸੰਘਰਸ਼ੀਲ ਕਿਸਾਨਾਂ ਦਾ ਸਮਰਥਨ ਕੀਤਾ ਜਾਵੇਗਾ। ਉਪਰੋਕਤ ਐਲਾਨ ਅੱਜ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਗਈ ਮਹਾਂਪੰਚਾਇਤ ਦੌਰਾਨ ਕੀਤੇ ਗਏ। ਵਰਣਨਯੋਗ ਹੈ ਕਿ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਵਹੀਰਾਂ ਘੱਤ ਕੇ ਸ਼ਾਮਲ ਹੋਏ ਕਿਸਾਨਾਂ ਕਾਰਨ ਰਿਕਾਰਡ ਤੋੜ ਜਨ ਸੈਲਾਬ ਉਮੜਿਆ। ਮੋਗਾ ਮਹਾਂਪੰਚਾਇਤ ਵਿੱਚ ਜੁੜੇ ਇਕੱਠ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ, ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਸਮੇਤ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਖਾਤਰ ਕਿਸਾਨ ਲਹਿਰ ਦੇ ਸਾਂਝੇ/ ਤਾਲਮੇਲਵੇ ਸੰਘਰਸ਼ ਦੀ ਲੋੜ ਦੇ ਮੱਦੇਨਜ਼ਰ ਏਕਤਾ ਮਤਾ ਪਾਸ ਕੀਤਾ। ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ ਭਲਕੇ 10 ਜਨਵਰੀ ਨੂੰ ਖਨੌਰੀ ਅਤੇ ਸ਼ੰਭੂ ਬਾਰਡਰ ਵਿਖੇ ਏਕਤਾ ਦਾ ਇਹ ਮਤਾ ਲੈਕੇ ਜਾਵੇਗੀ। ਜਿਸ ਵਿਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਲ ਹੈ।

             ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋਂ ਦਿਨ ਗੰਭੀਰ ਹੋ ਰਹੀ ਹਾਲਤ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀ ਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਦੱਸਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਜ਼ੋਰਦਾਰ ਮੰਗ ਕੀਤੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਸੰਘਰਸ਼ੀਲ ਜੱਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਨੁਕਸਾਨ ਹੋਇਆ ਤਾਂ ਮੋਰਚਾ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀ ਹਟੇਗਾ। ਮਹਾਂਪੰਚਾਇਤ ਵਿੱਚ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਇਤਿਹਾਸਕ ਸੰਘਰਸ਼ ਨਾਲ ਰੱਦ ਕਰਵਾਏ ਗਏ ਤਿੰਨ ਕਾਨੂੰਨਾਂ ਦਾ ਨਵਾਂ ਅਤੇ ਖਤਰਨਾਕ ਰੂਪ ਦੱਸਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਸ਼ਵ ਵਪਾਰ ਸੰਸਥਾ ਦੀਆਂ ਸਾਮਰਾਜੀ ਨੀਤੀਆਂ ਤਹਿਤ ਸੰਵਿਧਾਨਕ ਸੰਘਵਾਦ ਦੀ ਭਾਵਨਾ ਦੇ ਉਲਟ ਜਾਕੇ ਇੱਕ ਵਾਰ ਫਿਰ ਆਪਣੇ ਕਾਰਪੋਰੇਟ ਮਿੱਤਰਾਂ ਦੀ ਖਾਤਰ ਦੇਸ਼ ਦੇ ਕਿਸਾਨਾਂ ਵਿਰੁੱਧ ਹਮਲਾ ਵਿੱਢ ਦਿੱਤਾ ਹੈ ਜਿਸ ਨੂੰ ਮੂਕ ਦਰਸ਼ਕ ਬਣ ਕੇ ਵੇਖਿਆ ਨਹੀ ਜਾ ਸਕਦਾ। ਉਨ੍ਹਾਂ ਨੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਉਹ ਸੰਘਵਾਦ ਦੀ ਰਾਖੀ ਲਈ ਇਸ ਖਰੜੇ ਨੂੰ ਰੱਦ ਕਰਨ ਸਬੰਧੀ ਵਿਧਾਨ ਸਭਾਵਾਂ ਵਿਚ ਮਤੇ ਪਾਸ ਕਰਨ। ਵਿਰੋਧੀ ਪਾਰਟੀਆਂ ਦੀਆਂ ਸੂਬਾਈ ਸਰਕਾਰਾਂ ਨੂੰ ਇਸ ਮਾਮਲੇ ਵਿੱਚ ਪਹਿਲ ਕਰਨ ਦੀ ਅਪੀਲ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸ ਖਰੜੇ ਨੂੰ ਰੱਦ ਕਰਨ ਸਬੰਧੀ ਦਿੱਤੇ ਬਿਆਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਇਸ ਖਰੜੇ ਨੂੰ ਰੱਦ ਕਰਨ ਦਾ ਮਤਾ ਪਾਸ ਕਰਨ ਦਾ ਕੀਤਾ ਵਾਅਦਾ ਪੂਰਾ ਕਰੇ। ਆਗੂਆਂ ਨੇ ਇਸ ਖਰੜੇ ਨੂੰ ਰੱਦ ਕਰਵਾਉਣ ਲਈ ਕਿਸਾਨ ਲਹਿਰ ਦੀ ਵਿਆਪਕ ਏਕਤਾ ਬਣਾ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਲਈ ਕਿਸਾਨਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।

            ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਸਬੰਧੀ ਸੰਸਦ ਦੀ ਸਥਾਈ ਕਮੇਟੀ ਵਲੋਂ ਸਿਫਾਰਸ਼ ਕਰਨ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਥਾਈ ਕਮੇਟੀ ਨੇ ਕਿਸਾਨਾਂ ਦੀ ਮੰਗ ਸਬੰਧੀ ਸਵਾਮੀਨਾਥਨ ਫਾਰਮੂਲੇ ਨੂੰ ਵਿਸਾਰ ਕੇ ਅਧੂਰੀ ਸਿਫਾਰਸ਼ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੂੰ ਇਹ ਅਧੂਰੀ ਸਿਫਾਰਸ਼ ਮੰਜ਼ੂਰ ਨਹੀ। ਬੁਲਾਰਿਆਂ ਨੇ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਵਾਉਣ ਲਈ ਲੰਮੇ ਸੰਘਰਸ਼ ਦੀ ਲੋੜ ਤੇ ਜੋਰ ਦਿੱਤਾ। ਮਹਾਂਪੰਚਾਇਤ ਨੂੰ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ ਹਰਮੀਤ ਸਿੰਘ ਕਾਦੀਆਂ, ਡਾ ਦਰਸ਼ਨਪਾਲ, ਕ੍ਰਿਸ਼ਨਾ ਪ੍ਰਸ਼ਾਦ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਡਾ ਸਤਨਾਮ ਸਿੰਘ ਅਜਨਾਲਾ, ਰਾਜਨ ਸ੍ਰੀਸਾਗਰ, ਬਲਕਰਨ ਸਿੰਘ ਬਰਾੜ, ਬਿੰਦਰ ਸਿੰਘ ਗੋਲੇਵਾਲਾ, ਰੁਲਦੂ ਸਿੰਘ ਮਾਨਸਾ, ਜੋਗਿੰਦਰ ਨੈਨ, ਸੁਰੇਸ਼ ਕੌਥ, ਨਿਰਵੈਲ ਸਿੰਘ ਡਾਲੇਕੇ, ਹਰਜਿੰਦਰ ਸਿੰਘ ਟਾਂਡਾ, ਹਰਦੇਵ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਪ੍ਰੇਮ ਸਿੰਘ ਭੰਗੂ, ਸੁਖਦੇਵ ਸਿੰਘ ਅਰਾਈਆਂਵਾਲਾ, ਰੂਪ ਬਸੰਤ ਸਿੰਘ, ਮਲੂਕ ਸਿੰਘ ਹੀਰਕੇ, ਸੁਖ ਗਿੱਲ ਮੋਗਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਵਿੰਦਰ ਕੌਰ ਬਿੰਦੂ, ਗੁਰਦੇਵ ਸਿੰਘ ਢਿੱਲੋਂ ਆਦਿ ਸਮੇਤ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਆਉਣ ਵਾਲੇ ਭਵਿੱਖੀ ਸੰਘਰਸ਼ ਪ੍ਰੋਗਰਾਮ ਦੀ ਰਣਨੀਤੀ ਉਲੀਕਣ ਲਈ 24-25 ਜਨਵਰੀ ਨੂੰ ਦਿੱਲੀ ਵਿਖੇ ਆਪਣੀ ਕੌਮੀ ਮੀਟਿੰਗ ਸੱਦ ਲਈ ਹੈ।

—————————————————————

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ. ਪੀ. ਓਬਰਾਏ ਮਨੁੱਖਤਾ ਦੀ ਸੇਵਾ ‘ਬਾਬਾ ਫਰੀਦ ਜੀ ਐਵਰਡ’ ਨਾਲ ਸਨਮਾਨਿਤ

ਫ਼ਰੀਦਕੋਟ/ 24 ਸਤੰਬਰ 2024/ ਭਵਨਦੀਪ ਸਿੰਘ ਪੁਰਬਾ

              ਬਾਬਾ ਸ਼ੇਖ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ ਦੇ ਆਖ਼ਰੀ ਦਿਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਨਗਰ-ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪ੍ਰਧਾਨ ਸ. ਸਿਮਰਜੀਤ ਸਿੰਘ ਜੀ ਸੇਖੋ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ‘ਬਾਬਾ ਫਰੀਦ ਜੀ ਐਵਰਡ’ ਉੱਘੇ ਸਮਾਜ ਸੇਵਕ ਡਾ. ਐੱਸ ਪੀ ਸਿੰਘ ਓਬਰਾਏ ਜੀ ਭੇਂਟ ਕੀਤਾ ਗਿਆ। ਜਿਕਰ ਯੋਗ ਹੈ ਕਿ ਓਬਰਾਏ ਸਾਹਿਬ ਜੋ ਕਿ ਡੁਬਈ ਦੇ ਉੱਘੇ ਕਾਰੋਬਾਰੀ ਹਨ ਅਤੇ ਸਾਰੇ ਭਾਰਤ ਵਿੱਚ ਖਾਸ਼ ਕਰਕੇ ਪੂਰੇ ਪੰਜਾਬ ਵਿੱਚ ਆਪਣੀਆਂ ਬੇਅੰਤ ਸਮਾਜ ਸੇਵੀ ਸੇਵਾਵਾਂ ਨਿਭਾ ਰਹੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਸ ਦੇ ਡਾ. ਐੱਸ ਪੀ ਸਿੰਘ ਓਬਰਾਏ ਜੀ ਮੈਨੇਜਿੰਗ ਟਰੱਸਟੀ ਹਨ ਇਸ ਟਰੱਸਟ ਦੀਆਂ ਇਕਾਈਆ ਸਾਰੇ ਜਿਲ੍ਹੀਆ ਵਿੱਚ ਹਨ ਅਤੇ ਕਈ ਥਾਵਾਂ ਤੇ ਤਹਿਸੀਲ ਪੱਧਰ ਤੇ ਵੀ ਹਨ।

            ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਡਾ. ਐੱਸ ਪੀ ਸਿੰਘ ਓਬਰਾਏ ਜੀ ਦਾ ਸਟੇਜ ਤੇ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਦੇ ਕੇ ‘ਬਾਬਾ ਫਰੀਦ ਜੀ ਐਵਰਡ’ ਨਾਲ ਸਨਮਾਨਿਤ ਕੀਤੇ ਜਾਣ ਤੇ ਇਸ ਟਰੱਸਟ ਨਾਲ ਜੁੜੇ ਸਾਰੇ ਟਰੱਸਟੀਆਂ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਬਾਬਾ ਸ਼ੇਖ ਫ਼ਰੀਦ ਜੀ ਦੇ ਇਨ੍ਹਾਂ ਸਮਾਗਮਾਂ ਦੇ ਪ੍ਰਬੰਧਕਾਂ ਦਾ ਦਿਲ ਦੀ ਗਹਿਰਾਈ ‘ਚੋ ਧੰਨਵਾਦ ਕੀਤਾ ਜਾਂ ਰਿਹਾ ਹੈ।

—————————————————————

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ -ਸੰਤ ਬਲਜੀਤ ਸਿੰਘ ਦਾਦੂਵਾਲ

ਮੋਗਾ (ਪੰਜਾਬ)/ 20 ਸਤੰਬਰ 2024/ ਭਵਨਦੀਪ ਸਿੰਘ ਪੁਰਬਾ/ ਵੈੱਬ ਡੈਸਕ 

              ਕੰਗਨਾ ਰਣੌਤ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਵਾਦਤ ਬਿਆਨਾਂ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ। ਕੰਗਨਾ ਰਣੌਤ ਦੇ ਇਸ ਬਿਆਨ ਨੂੰ ਲੈ ਕੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਐਮਪੀ ਕੰਗਨਾ ਰਣੌਤ ਇੱਕ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਉਹ ਕਦੇ ਕਿਸਾਨਾਂ ਖਿਲਾਫ਼, ਕਦੇ ਪੰਥ ਦੇ ਖਿਲਾਫ਼ ਅਤੇ ਹੁਣ ਸੰਤਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ। ਉਸ ਦਾ ਭਾਵੇਂ ਐਨਾ ਵਿਰੋਧ ਹੋ ਰਿਹਾ ਪਰ ਉਹ ਫਿਰ ਵੀ ਮਿਸ਼ਨ ਤੇ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਕੰਗਨਾ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਅਤੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਪਣੀ ਸਿਆਸਤ ਚਮਕਾਉਣਾ ਚਾਹੁੰਦੀ ਹੈ, ਜੋ ਬੜੀ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਾਰੀ ਕੌਮ ਦੁਨੀਆ ਭਰ ਵਿੱਚ ਸੰਤ ਮੰਨਦੀ ਹੈ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਦਿੱਤਾ ਗਿਆ ਹੈ। ਸੰਤ ਜਰਨੈਲ ਸਿੰਘ ਸਾਡੀ ਸਿੱਖ ਕੌਮ ਦੇ ਸ਼ਹੀਦ ਹਨ। ਅਸੀਂ ਉਨ੍ਹਾਂ ਨੂੰ ਸੰਤ ਮੰਨਦੇ ਹਾਂ, ਹੋਰ ਕੋਈ ਮੰਨੇ ਨਾ ਮੰਨੇ ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

            ਉਹਨਾਂ ਅੱਗੇ ਆਖਿਆਂ ਕਿ ਜੇ ਲੋਕਾਂ ਨੇ ਕੰਗਨਾ ਨੂੰ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਿਆ ਤਾਂ ਉਹ ਆਪਣੇ ਹਿਮਾਚਲ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰੇ। ਉਸ ਨੂੰ ਸਿੱਖ ਪੰਥ ਬਾਰੇ, ਸ਼ਹੀਦਾਂ ਬਾਰੇ ਜਾਂ ਕਿਸਾਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਕੰਗਨਾ ਨੂੰ ਸਾਡੀ ਸਿੱਖ ਵਿਰਾਸਤ ਜਾਂ ਸਿੱਖ ਇਤਿਹਾਸ ਦਾ ਪਤਾ ਹੀ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਸੰਤ ਸੀ ਜਾਂ ਅੱਤਵਾਦੀ ਸੀ।

—————————————————————

ਸ. ਜੋਗਿੰਦਰ ਸਿੰਘ ਦੀ ਮੌਤ ਤੇ ‘ਮਹਿਕ ਵਤਨ ਦੀ ਲਾਈਵ ਬਿਓਰੋ’ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਤੋਂ ਹੀ ਮੇਰਾ ਇਸ ਨਾਲ ਗਹਿਰਾ ਸਬੰਧ ਸੀ  -ਭਵਨਦੀਪ ਸਿੰਘ ਪੁਰਬਾ 

ਮੋਗਾ/ 05 ਅਗਸਤ 2024/ ਮਵਦੀਲਾ ਬਿਓਰੋ

                ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਜਿਨ੍ਹਾ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਲਈ ਫਿਕਰਮੰਦੀ ਜਾਹਿਰ ਕਰਦਿਆ ਕੌਮ ਦੇ ਮਸਲਿਆ ਦੀ ਆਵਾਜ ਚੁੱਕਣ ਲਈ ਆਪਣੀ ਸਖ਼ਤ ਮਿਹਨਤ ਨਾਲ 1 ਜਨਵਰੀ 1994 ਵਿੱਚ ਸ਼ੁਰੂ ਹੋਏ ਮਾਸਿਕ ਰਸਾਲੇ ‘ਸਪੋਕਸਮੈਨ’ ਨੂੰ 1 ਦਸੰਬਰ 2005 ਵਾਲੇ ਦਿਨ ਰੋਜ਼ਾਨਾ ਸਪੋਕਸਮੈਨ ਅਖ਼ਬਾਰ ’ਚ ਬਦਲ ਦਿੱਤਾ। ਉਨ੍ਹਾਂ ਨੇ ਸਪੋਕਸਮੈਨ ਵਰਗਾ ਵਿਸ਼ਾਲ ਅਖ਼ਬਾਰ ਪੰਜਾਬੀ ਪਾਠਕਾਂ ਨੂੰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵੱਲੋਂ ਆਪਣੇ ਮੋਗਾ ਵਿਖੇ ਸਥਿੱਤ ਨਿੱਜੀ ਦਫਤਰ ਵਿਖੇ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਵੀ ਮੇਰੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਕਿ ਮੈਂ ਸਪੋਕਸਮੈਨ ਅਖ਼ਬਾਰ ਦੀ ਸ਼ੁਰੂਆਤ ਤੋਂ ਹੀ ਇਸ ਅਖ਼ਬਾਰ ਦਾ ਹਿੱਸਾ ਬਣ ਗਿਆ ਸੀ। ਮੇਰਾ ਬਹੁੱਤ ਜਿਆਦਾ ਮੈਟਰ ਇਸ ਅਖਬਾਰ ਵਿੱਚ ਛਪਿਆ ਹੈ। ਸਪੋਕਸਮੈਨ ਸਪਤਾਹਿਕੀ ਤੋਂ ਇਲਾਵਾ ਮੇਰੀ ਮਿਡਲ ਸੰਪਾਦਕੀ ਨੂੰ ਵੀ ਸਪੋਕਸਮੈਨ ਅਖ਼ਬਾਰ ਵਿੱਚ ਵਿਸ਼ੇਸ਼ ਸਥਾਨ ਮਿਲਦਾ ਰਿਹਾ ਹੈ। ਉਨ੍ਹਾ ਕਿਹਾ ਕਿ ਸ. ਜੋਗਿੰਦਰ ਸਿੰਘ ਜੀ ਦੇ ਇਸ ਸੰਸਾਰ ਤੋਂ ਚਲੇ ਜਾਣ ਤੇ ਪੱਤਰਕਾਰੀ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਜੋਗਿੰਦਰ ਸਿੰਘ ਜੀ ਦੇ ਇਸ ਸੰਸਾਰ ਤੋਂ ਚਲੇ ਜਾਣ ਦਾ ਗਹਿਰਾ ਦੁੱਖ ਅਤੇ ਅਫਸੋਸ ਹੈ।

             ਸ. ਜੋਗਿੰਦਰ ਸਿੰਘ ਜੀ ਦੇ ਵਿਛੋੜਾ ਦੇ ਜਾਣ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਸਮੇਤ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਹਿ ਸੰਪਾਦਕ ਇਕਬਾਲ ਖੋਸਾ (ਕੈਨੇਡਾ), ਗੁਰਸੇਵਕ ਸਿੰਘ (ਕੈਨੇਡਾ), ਸੁਖਜੀਤ ਸਿੰਘ ਵਾਲੀਆ ਜਲੰਧਰ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਜਸਵੀਰ ਸਿੰਘ ਜੀ ਲੋਹਾਰਾ, ਸ. ਮਨਮੋਹਨ ਸਿੰਘ ਚੀਮਾ, ਸੁਖਦੇਵ ਸਿੰਘ ਬਰਾੜ (ਅਸਟ੍ਰੇਲੀਆ), ਡਾ. ਸਰਬਜੀਤ ਕੌਰ ਬਰਾੜ, ਸਾਹਿਤਕਾਰ ਗੁਰਮੇਲ ਬੌਡੇ, ਅਦਾਕਾਰ ਮਨਿੰਦਰ ਮੋਗਾ, ਜਗਤਾਰ ਸਿੰਘ ਪਰਮਿਲ, ਪੱਤਰਕਾਰ ਰਾਜਵਿੰਦਰ ਰੌਤਾਂ, ਹਰਜਿੰਦਰ ਸਿੰਘ ਬੱਡੂਵਾਲੀਆ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਫਸੋਸ ਜਾਹਿਰ ਕੀਤਾ।

—————————————————————

ਕਮਲਜੀਤ ਸਿੰਘ ਪੁਰਬਾ ਨੂੰ ਸੰਤਾਂ ਮਹਾਂਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਂਜਲੀਆਂ ਕੀਤੀਆਂ ਭੇਂਟ

 ਮੋਗਾ/ 26 ਮਾਰਚ 2024/ ਮਵਦੀਲਾ ਬਿਓਰੋ

             ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਜੋ ਦਿਨੀ ਬੇ-ਵਕਤੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸੰਤਾਂ ਮਹਾਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਜਲੀਆਂ ਭੇਂਟ ਕੀਤੀਆਂ। ਰਿਸ਼ਤੇਦਾਰਾ, ਸਾਕ ਸਬੰਧੀਆਂ ਤੇ ਸੱਜਣਾ ਮਿੱਤਰਾਂ ਨੇ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਭਾਗਵੰਤੀ ਪੁਰਬਾ, ਅਮਨਦੀਪ ਕੌਰ ਤੇ ਸਮੁੱਚੇ ਪੁਰਬਾ ਤੇ ਬੇਦੀ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਪ੍ਰਗਟ ਕੀਤਾ। ਭੋਗ ਉਪਰੰਤ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਟੇਜ ਤੋਂ ਆਏ ਹੋਏ ਮਹਿਮਾਨਾ ਅਤੇ ਪਤਵੰਤੇ ਸੱਜਣਾ ਦੀ ਹਾਜਰੀ ਲਵਾਈ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਸਾਰਿਆ ਦਾ ਧੰਨਵਾਦ ਕੀਤਾ।

            ਕਮਲਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ‘ਮਹਿਕ ਵਤਨ ਦੀ ਬਿਓਰੋ’ ਦੇ ਸਟਾਫ, ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ ਮੋਗਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਜਿਲ੍ਹਾ ਮੋਗਾ, ਸਮਾਜ ਸੇਵਾ ਸੋਸਾਇਟੀ ਮੋਗਾ, ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਲੋਹਾਰਾ, ਸ਼ੋ੍ਰਮਣੀ ਰਾਗੀ ਗ੍ਰੰਥੀ ਸਭਾ ਮੋਗਾ, ਸ਼੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ, ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਮੋਗਾ, ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ, ਕਾਨਪੁਰੀਆ ਆਟੋ ਇਲੈਕਰ੍ਰੀਸ਼ਨ ਸਰਵਿਸ ਵੱਲੋਂ ਸ਼ੋਕ ਮਤੇ ਭੇਜ ਕੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਜਸਵੀਰ ਸਿੰਘ ਜੀ ਲੋਹਾਰਾ, ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ, ਬਾਬਾ ਸੋਢੀ ਜੀ, ਜਸਵਿੰਦਰ ਸਿੰਘ ਟਿੰਡਵਾ, ਹਰਜਿੰਦਰ ਸਿੰਘ ਬੱਡੂਵਾਲੀਆ, ਬਲਜਿੰਦਰ ਸਿੰਘ ਖੁਖਰਾਣਾ, ਹਰਪ੍ਰੀਤ ਸਿੰਘ ਖੁਖਰਾਣਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ, ਟਰੱਸਟ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਸਮੂੰਹ ਸਰਾਫ ਯੂਨਾਇੰਟਡ ਇੰਡੀਆਂ ਵੱਲੋਂ ਮੁਨਛੀ ਰਾਮ, ਅਸ਼ਵਨੀ ਸ਼ਰਮਾਂ, ਸੁਰਜੀਤ ਸਿੰਘ, ਮਿੱਤਲ ਜੀਰਾ, ਨੈਸਲੇ ਦੇ ਸਟਾਫ ਸਮੇਤ ਗੁਰਤੇਜ ਸਿੰਘ ਨੈਸਲੇ, ਅਮਨਦੀਪ ਸਿੰਘ ਨੈਸਲੇ, ਜਸਕੀਰਤ ਸਿੰਘ ਨੈਸਲੇ, ਜੰਗੀਰ ਸਿੰਘ ਖੋਖਰ, ਅਮਨਪ੍ਰੀਤ ਸਿੰਘ ਰਖਰਾ, ਫਿਲਮ ਅਦਾਕਾਰ ਮਨਿੰਦਰ ਮੋਗਾ, ਡਾਕਟਰ ਬਲਜੀਤ ਸਿੰਘ, ਗੋਲੂ ਕਾਲੇਕੇ, ਕੁਲਦੀਪ ਸਿੰਘ ਆਹਲੂਵਾਲੀਆ ਸਾਬਕਾਂ ਕੋਸਲਰ, ਪੱਤਰਕਾਰ ਅਮਜਦ ਖਾਨ, ਪੱਤਰਕਾਰ ਕੁਲਵਿੰਦਰ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਕੋਟਲਾ, ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਕਮਲਜੀਤ ਸਿੰਘ ਬੁੱਘੀਪੁਰਾ, ਜਗਤਾਰ ਸਿੰਘ ਜਾਨੀਆ, ਰਾਮ ਸਿੰਘ ਜਾਨੀਆ, ਮਹਿੰਦਰਪਾਲ ਲੂੰਬਾ, ਸਰਪੰਚ ਹਰਭਜਨ ਸਿੰਘ ਬਹੋਨਾ, ਡਾ. ਰਵੀਨੰਦਨ ਸ਼ਰਮਾਂ, ਕੁਲਦੀਪ ਸਿੰਘ ਬੱਸੀਆ ਸਾਬਕਾ ਪ੍ਰਧਾਨ ਨਾਮਦੇਵ ਭਵਨ, ਡਾ. ਸਰਜੀਤ ਸਿੰਘ ਦੋਧਰ, ਡਾ. ਸਰਬਜੀਤ ਕੌਰ ਬਰਾੜ, ਮੈਡਮ ਸਰਬਜੀਤ ਕੌਰ ਮਾਹਲਾ, ਸਰੂਪ ਸਿੰਘ, ਮੈਡਮ ਜਸਵੀਰ ਕੌਰ ਚੁਗਾਵਾ, ਮੈਡਮ ਸੁਖਵਿੰਦਰ ਕੌਰ, ਮੈਡਮ ਅਮਨਪ੍ਰੀਤ ਕੌਰ ਆਦਿ ਵੱਲੋਂ ਹਾਜਰ ਹੋ ਕੇ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆ।

            ਅਫਸੋੋਸ ਦੀ ਗੱਲ ਹੈ ਕਿ ਕਮਲਜੀਤ ਸਿੰਘ ਪੁਰਬਾ ਦੀ ਇਸ ਕਹਿਰ ਦੀ ਮੌਤ ਤੇ ਮੋਜੂਦਾ ਸਰਕਾਰ ਆਮ ਅਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਜਾਂ ਆਗੂ ਹਾਜਿਰ ਨਹੀਂ ਹੋਇਆ, ਨਾ ਹੀ ਕਿਸੇ ਵੱਲੋਂ ਕੋਈ ਸ਼ੋਕ ਸੰਦੇਸ ਜਾਂ ਸ਼ੋਕ ਮਤਾ ਪਹੁੰਚਿਆ।

——————————————————————— 

ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਪ੍ਰੋਗਰਾਮ ‘ਧੀਆਂ ਦੀ ਲੋਹੜੀ’ 

ਧੀਆਂ ਦੀ ਲੋਹੜੀ’ ਪ੍ਰੌਗਰਾਮ ਵਿੱਚ ਧਾਰਮਿਕ, ਰਾਜਨੀਤਿਕ ਸਖਸੀਅਤਾਂ, ਪ੍ਰਸਾਸ਼ਨ ਦੇ ਉੱਚ ਅਧਿਕਾਰੀ ਅਤੇ ਫਿਲਮ ਸਟਾਰਾ ਨੇ ਵੀ ਕੀਤੀ ਸਮੂਲੀਅਤ   

ਬਿਲਾਸਪੁਰ/ ਜਨਵਰੀ 2023/ ਭਵਨਦੀਪ ਸਿੰਘ ਪੁਰਬਾ

              ਇਲਾਕੇ ਦੀ ਪ੍ਰਸਿੱਧ ਸੰਸਥਾਂ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਲੋਹੜੀ ਦਾ ਪ੍ਰੋਗਰਾਮ ‘ਧੀਆਂ ਦੀ ਲੋਹੜੀ’ ਬਹੁੱਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਧਾਰਮਿਕ ਸਖਸੀਅਤਾਂ ਤੋ ਇਲਾਵਾ ਪ੍ਰਸਾਸ਼ਨ ਦੇ ਉੱਚ ਅਧਿਕਾਰੀ, ਰਾਜਨੀਤਿਕ ਸਖਸੀਅਤਾਂ ਅਤੇ ਫਿਲਮ ਸਟਾਰਾ ਨੇ ਵੀ ਸਮੂਲੀਅਤ ਕੀਤੀ।

            ਸੁਆਮੀ ਜਗਰਾਜ ਸਿੰਘ ਲੋਪੋ ਯੋਗ ਅਗਵਾਹੀ ਅਤੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਜੀ ਦੇ ਯੋਗ ਪ੍ਰਬੰਧਾਂ ਹੇਠ ਹੋਏ ਇਸ ਬਹੁੱਤ ਵੱਡੇ ਪੱਧਰ ਦੇ ਪੋ੍ਰਗਰਾਮ ‘ਧੀਆਂ ਦੀ ਲੋਹੜੀ’ ਦਾ ਉਦਘਾਟਨ ਸੁਆਮੀ ਜਗਰਾਜ ਸਿੰਘ ਜੀ ਲੋਪੋ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ੳੇੁਘੇ ਫਿਲਮ ਸਟਾਰ ਹੌਬੀ ਧਾਲੀਵਾਲ ਨੇ ਰੀਬਨ ਕੱਟ ਕੇ ਕੀਤਾ। ਉਸ ਤੋਂ ਬਾਅਦ ਪੂਰੇ ਰਸਮਾਂ ਰਿਵਾਜਾਂ ਨਾਲ ਲੋਹੜੀ ਬਾਲੀ ਗਈ ਅਤੇ ਹਾਜਰ ਸਾਰੇ ਹੀ ਲੋਕਾਂ ਨੂੰ ਧੀਆਂ ਦੀ ਲੋਹੜੀ ਵੰਡੀ ਗਈ। ਇਸ ਪ੍ਰੋਗਰਾਮ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ ਐਸ.ਡੀ.ਐਮ ਧਰਮਕੋਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਉਪਰੋਕਤ ਮਹਿਮਾਨਾ ਨੇ 51 ਅਜਿਹੇ ਮਾਪਿਆਂ ਨੂੰ ਤੋਹਫੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਦੇ ਘਰ ਪਿਛਲੇ ਸਾਲ ਦੌਰਾਨ ਧੀਆਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਮਾਪਿਆਂ ਨੇ ਧੀਆਂ ਦੇ ਵੀ ਪੁੱਤਰਾਂ ਵਾਗ ਲਾਡ ਲਡਾਏ ਹਨ।

              ਸਾਰੇ ਸਮਾਗਮ ਵਿੱਚ ਚਾਹ, ਪਕੋੜੇ ਅਤੇ ਗੁਰੂ ਘਰ ਦੇ ਲੰਗਰ ਚੱਲਦੇ ਰਹੇ। ਸਮਾਗਮ ਵਿੱਚ ਬੱਚਿਆਂ ਵੱਲੋ ਗਿੱਧਾਂ, ਭੰਗੜਾਂ, ਸੰਮੀ, ਨਾਟਕ ਅਤੇ ਸੱਭਿਆਚਾਰਕ ਗੀਤਾ ਤੇ ਗਿੱਧੇ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਟੇਜ ਤੋਂ ਬੋਲਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਫਿਲਮ ਸਟਾਰ ਹੌਬੀ ਧਾਲੀਵਾਲ, ਏ.ਡੀ.ਸੀ. ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ (ਐਸ.ਡੀ.ਐਮ ਧਰਮਕੋਟ) ਨੇ ਕਿਹਾ ਕਿ ਭਰੂਨ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਹੁਣ ਸਾਨੂੰ ਲੜਕੀਆਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦਵਾਉਣ ਦੇ ਵੱਡੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਨੂੰ ਮਾਇਕ ਤੌਰ ਤੇ ਆਤਮ ਨਿਰਭਰ ਬਣਾਉਣਾ ਸਾਡੀ ਜੁੰਮੇਵਾਰੀ ਹੈ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਰਿਟਾਇਡ ਐਸ.ਪੀ. ਸ. ਮੁਖਤਿਆਰ ਸਿੰਘ, ਟਿੱਕਾ ਸਿੱਧੂ ਲੁਧਿਆਣਾ, ਹਰਜੀਤ ਸਿੰਘ ਸਰਪੰਚ ਲੋਪੋ, ਸ. ਜੋਗਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਅਮਰੀਕ ਸਿੰਘ ਲੋਪੋ, ਤੀਰਥ ਸਿੰਘ ਲੋਪੋ, ਜੱਥੇਦਾਰ ਬਲਦੇਵ ਸਿੰਘ, ਸੁਖਦੀਪ ਸਿੰਘ ਸਿੱਧੂ, ਪ੍ਰਿੰਸੀਪਲ ਬਲਜਿੰਦਰ ਸਿੰਘ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਅਜੀਤ ਸਿੰਘ ਬਾਬੇ ਕਾ, ਮਨਜੀਤ ਕੌਰ ਸਿੱਧੂ, ਮੇਹਰ ਸਿੰਘ ਕ੍ਰਿਸ਼ਨਪੁਰਾ ਗੁਰਿੰਦਰਦੀਪ ਕੌਰ ਸਿੱਧੂ, ਭਗਵਾਨ ਸਿੰਘ ਕਿਸ਼ਨਪੁਰਾ, ਕਹਿਰੂ ਸਿੰਘ ਰਸੂਲਪੁਰ ਆਦਿ, ਸਕੂੱਲ ਦਾ ਸਟਾਫ, ਵਿਦਿਆਰਥੀ ਅਤੇ ਸੇਵਾਦਾਰ ਹਾਜ਼ਰ ਸਨ।

——————————————————————— 

ਡਾ. ਐਸ ਪੀ ਸਿੰਘ ਉਬਰਾਏ ਵੱਲੋਂ ਮਹਿਕ ਵਤਨ ਦੀ ਗਰੁੱਪ ਦੀ ਡਾਇਰੀ ਦਾ ਦੂਜਾ ਐਡੀਸ਼ਨ ਲੋਕ ਅਰਪਣ

ਮੈਨੂੰ ਮਾਣ ਹੈ ਕਿ ਮੈਂ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ -ਭਵਨਦੀਪ

ਮੋਗਾ/ ਨਵੰਬਰ 2023/ ਮਵਦੀਲਾ ਬਿਓਰੋ

                 ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਆਪਣੇ ਨਿੱਜੀ ਦਫਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2024 ਦਾ ਦੂਜਾ ਐਡੀਸ਼ਨ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਲਾਨਾ ਡਾਇਰੀ ਦਾ ਪਹਿਲਾ ਐਡੀਸ਼ਨ ਦੀਵਾਲੀ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਰੀਲੀਜ ਕੀਤਾ ਗਿਆ ਸੀ। ਡਾਇਰੀ ਦਾ ਦੂਸਰਾ ਨਵੇਂ ਸਾਲ ਦਾ ਐਡੀਸ਼ਨ ਉਬਰਾਏ ਸਾਹਿਬ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਮੌਕੇ ਭਵਨਦੀਪ ਵੱਲੋਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨਾਲ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ਆਨਲਾਈਨ ਅਖਬਾਰ ਅਤੇ ਵੈੱਬ ਟੀ.ਵੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਓਬਰਾਏ ਸਾਹਿਬ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ।

              ਇਸ ਮੌਕੇ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਅਤੇ ਟਰੱਸਟ ਦੀ ਮੋਗਾ ਜਿਲ੍ਹੇ ਦੀ ਇਕਾਈ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆ, ਹਰਭਜਨ ਸਿੰਘ ਗਗੜਾ, ਦਰਸ਼ਨ ਸਿੰਘ ਲੋਪੋ, ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ ਆਦਿ ਮੁੱਖ ਤੌਰ ਤੇ ਹਾਜਰ ਸਨ।

 

ਮਹਿਕ ਵਤਨ ਦੀ ਲਾਈਵ ਬਿਓਰੋ ਦੀ ਸਾਲਾਨਾ ਡਾਇਰੀ 2024 ਰੀਲੀਜ ਕਰਦੇ ਹੋਏ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਉਨ੍ਹਾਂ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਟਰੱਸਟੀ ਮੈਂਬਰ।

—————————————————————  

ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਨਾਮਦੇਵ ਭਵਨ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ 

ਮੋਗਾ / ਅਕਤੂਬਰ 2023/ ਮਵਦੀਲਾ ਬਿਓਰੋ

            ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕਮੇਟੀ ਵੱਲੋਂ ਬੋਲਦਿਆਂ ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ ਨੇ ਕਿਹਾ ਕਿ ਸਾਨੂੰ ਬਹੁੱਤ ਮਾਣ ਹੈ ਕਿ ਸਾਡੀ ਬਰਾਦਰੀ ਦੀ ਬੇਟੀ ਨੇ ਜੱਜ ਬਣਕੇ ਸਾਰੀ ਬਰਾਦਰੀ ਦਾ ਨਾਮ ਰੌਸ਼ਨ ਕੀਤਾ ਹੈ।

          ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਜੱਜ ਆਗਿਆਪਾਲ ਕੌਰ ਨੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਦੀ ਹਜੂਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਜੀ ਨੂੰ ਅਰਦਾਸ ਕੀਤੀ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਜੋ ਅਹੁੱਦਾ ਉਸ ਨੂੰ ਪ੍ਰਾਪਤ ਹੋਇਆ ਹੈ ਉਸ ਨੂੰ ਉਹ ਨਿਰਸਵਾਰਥ ਨਿਭਾਉਣ ਦਾ ਬਲ ਸਖਸ਼ਣ। ਇਸ ਮੌਕੇ ਮੈਡਮ ਆਗਿਆਪਾਲ ਕੌਰ ਦੇ ਨਾਲ ਉਨ੍ਹਾਂ ਦੇ ਪਿਤਾ ਸ. ਹਰਮੀਤ ਸਿੰਘ ਰਤਨ, ਮਾਤਾ ਸ਼੍ਰੀ ਮਤੀ ਕੁਲਦੀਪ ਕੌਰ, ਅਵਤਾਰ ਸਿੰਘ ਕੈਂਥ ਕਾਉਕੇ ਕਲਾਂ, ਡਾ. ਸੁਰਜੀਤ ਸਿੰਘ ਪੁਰਬਾ, ਡਾ. ਕੁਲਤਾਰ ਸਿੰਘ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਿਰ ਹੋਏ।

          ਗੁਰਦੁਆਰਾ ਨਾਮਦੇਵ ਭਵਨ ਮੋਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ, ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ, ਚੇਅਰਮੈਨ ਅਵਤਾਰ ਸਿੰਘ ਵਹਿਣੀਵਾਲ, ਅਵਤਾਰ ਸਿੰਘ ਸੱਪਲ, ਜਰਨਲ ਸਕੱਤਰ ਕੁਲਵੰਤ ਸਿੰਘ ਨੈਸਲੇ, ਸਕੱਤਰ ਹਰਜਿੰਦਰ ਸਿੰਘ ਨੈਸਲੇ, ਸੁਖਦੇਵ ਸਿੰਘ ਪੁਰਬਾ, ਖਜਾਨਚੀ ਹਰਪ੍ਰੀਤ ਸਿੰਘ ਨਿਜਰ, ਅਵਤਾਰ ਸਿੰਘ ਕਰੀਰ, ਕਮਲਜੀਤ ਸਿੰਘ ਬਿੱਟੂ, ਜਗਪ੍ਰੀਤ ਸਿੰਘ ਨੈਸਲੇ, ਲਖਵੀਰ ਸਿੰਘ ਬਾਬਾ, ਜੋਰਾ ਸਿੰਘ ਜੱਸਲ ਆਦਿ ਵੱਲੋਂ ਆਗਿਆਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ।

—————————————————————

ਜੇ ਤੁਹਾਡੇ ਫੋਨ ਤੇ ਵੀ ਆਇਆ ਹੈ ਇਹ ਮੈਸਿਜ! ਤਾਂ ਧਿਆਨ ਨਾਲ ਪੜੋ ਇਸ ਖਬਰ ਨੂੰ …

ਮੋਗਾ /  ਸਤੰਬਰ 2023/ਭਵਨਦੀਪ ਸਿੰਘ ਪੁਰਬਾ

              ਅੱਜ ਸ਼ੁੱਕਰਵਾਰ ਦੁਪਹਿਰ ਤੋਂ ਕੁੱਝ ਮੋਬਾਇਲ ਫੋਨਾ ਤੇ ਇਸ ਤਰ੍ਹਾਂ ਦੇ ਐਮਰਜੈਂਸੀ ਅਲਰਟ ਮੈਸੇਜ ਆ ਰਹੇ ਹਨ। ਇਸ ਮੈਸਿਜ ਨੂੰ ਵੇਖ ਕੇ ਬਹੁੱਤ ਲੋਕ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਸੁਣਾਈ ਦਿੰਦੀ ਹੈ।

            ਅੱਜ ਪੂਰਨਮਾਸ਼ੀ ਦੇ ਮੌਕੇ ਗੁਰਦੁਆਰਾ ਸਾਹਿਬ ਪਾਠ ਦੇ ਭੋਗ ਉਪਰੰਤ 2-3 ਫੋਨਾ ਤੇ ਅਜਿਹੀ ਰਿੰਗਟੋਨ ਨਾਲ ਮੈਸਿਜ ਤਾਂ ਸੰਗਤਾਂ ਵਿੱਚ ਖਲਬਲੀ ਜਿਹੀ ਮੱਚ ਗਈ। ਵੇਖਦੇ ਹੀ ਵੇਖਦੇ ਅਜਿਹਾ ਮੈਸਿਜ ਮੇਰੇ ਫੋਨ ਤੇ ਵੀ ਆਇਆ ਤਾਂ ਮੈਂ ਤੁਰੰਤ ਇਸ ਬਾਰੇ ਇੰਟਰਨੈੱਟ ਤੇ ਸਰਚ ਕੀਤਾ ਅਤੇ ਟੈਲੀਕਾਮ ਦਾ ਕੰਮ ਕਰਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਬਾਰੇ ਵਿਚਾਰ ਕੀਤਾ ਤਾਂ ਪਤਾ ਲੱਗਾ ਕਿ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।ਇਹ ਐਮਰਜੈਂਸੀ ਅਲਰਟ ਮੈਸਿਜ ਹਨ।

ਕਿਉ ਆ ਰਹੇ ਹਨ ਇਹ ਮੈਸਿਜ:

            ਜੇਕਰ ਤੁਹਾਡੇ ਮੋਬਾਇਲ ਫੋਨ ਤੇ ਵੀ ਅੱਜ ਇਹ ਮੈਸਿਜ ਆਇਆ ਹੈ ਤਾਂ ਘਬਰਾਓ ਨਾ। ਇਹ ਐਮਰਜੈਂਸੀ ਅਲਰਟ ਮੈਸਿਜ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ, ਕਿਉਕਿ ਸਰਕਾਰ ਬ੍ਰਾਡਕਾਸਟ ਅਲਰਟ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ। ਐਨ.ਡੀ.ਐਮ.ਏ. (ਦੂਰਸੰਚਾਰ ਵਿਭਾਗ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ) ਦੇ ਸਹਿਯੋਗ ਨਾਲ ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਦੀ ਜਾਂਚ ਕਰ ਰਹੀ ਹੈ। ਇਸ ਮੈਸੇਜ ਵਿੱਚ ਲਿਿਖਆ ਵੀ ਗਿਆ ਹੈ ਕਿ ਇਹ ਐੱਨ.ਡੀ.ਐੱਮ.ਏ ਦੀ ਐਮਰਜੈਂਸੀ ਚਿਤਾਵਨੀ ਪ੍ਰਣਾਲੀ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਦੀ ਵਰਤੋਂ ਕਰਕੇ ਭੇਜਿਆ ਗਿਆ ਇੱਕ ਨਮੂਨਾ ਟੈਸਟ ਸੁਨੇਹਾ ਹੈ। ਇਸ ਲਈ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।

          ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਹੋਣ ਕਾਰਨ ਵਿਅਕਤੀ (ਮੋਬਾਇਲ ਫੋਨਧਾਰਕ) ਇੱਕ ਵਾਰ ਘਬਰਾ ਜਾਂਦਾ ਹੈ ਪਰ ਇਸ ਮੈਸਿਜ ਨੂੰ ਧਿਆਨ ਨੂੰ ਪੜੀਏ ਤਾਂ ਇਹ ਸਪਸਟ ਹੋ ਜਾਂਦਾ ਹੈ ਹੈ ਕਿ ਇਸ ਮੈਸਿਜ ਦੇ ਆਉਣ ਤੇ ਘਬਰਾਉਣ ਜਾਂ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

—————————————————————

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੱਲ ਰਹੀ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਪਹੁੰਚਣ ਤੇ ਭਰਵਾ ਸਵਾਗਤ

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਹਾਜਿਰ 

ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

                ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰਚਾਉਣ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜ ਦਿਨਾ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਵਿਖੇ ਪਹੁੰਚਣ ਤੇ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’, ਅਦਾਰਾ ਲੋਹਮਣੀ, ਵੱਖ-ਵੱਖ ਸਾਹਿਤਕ ਸਭਾਵਾ ਅਤੇ ਲੇਖਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੀਨੀਅਰ ਮੀਤ ਜਨਰਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰੁਚਾਉਣ ਲਈ ਸੰਸਥਾ ਵੱਲੋਂ ਇੱਕ ਬੱਸ ਰੈਲੀ 23 ਸਤੰਬਰ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਇਹ ਰੈਲੀ ਅੱਜ ਡੀ.ਐਮ. ਕਾਲਜ ਮੋਗਾ ਵਿਖੇ ਪਹੁੰਚੀ ਹੈ। ਇਥੇ ਚਾਹ ਪਾਣੀ ਦੇ ਪ੍ਰੋਗਰਾਮ ਦੇ ਨਾਲ-ਨਾਲ ਤਕਰੀਬਨ ਦੋ ਘੰਟੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬੁਲਾਰਿਆ ਨੇ ਆਪਣੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦ ਕਿ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਬਲਦੇਵ ਸਿੰਘ ਸੜਕਨਾਮਾ (ਪ੍ਰਧਾਨ: ਲੋਕ ਸਾਹਿਤ ਅਕਾਦਮੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਮੈ ਖੁਦ ਇਸ ਲਈ ਕਈ ਉਪਰਾਲੇ ਕਰ ਰਿਹਾ ਹਾਂ। ਜਲਦੀ ਹੀ ਬਾਘਾਪੁਰਾਣਾ ਬੱਸ ਸਟੈਡ ਤੇ ਵਿਸ਼ਾਲ ਲਾਈਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਤਾ ਲਈ ਕੀ ਕੀਤਾ ਜਾਵੇ ਮੈਨੂੰ ਇਸ ਬਾਰੇ ਰਾਇ ਦਿਓ, ਮੈਂ ਦੱਸ ਗੁਣਾ ਵੱਧ ਕੇ ਇਸ ਤੇ ਕੰਮ ਕਰਾਗਾ।

               ਇਸ ਸਮਾਗਮ ਮੌਕੇ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਏਕਮਜੋਤ ਸਿੰਘ ਪੁਰਬਾ, ਸਾਹਿਤਕਾਰ ਡਾ. ਸੁਰਜੀਤ ਸਿੰਘ ਦੌਧਰ, ਲੇਖਕ ਡਾ. ਸਰਬਜੀਤ ਕੌਰ ਬਰਾੜ, ਸ. ਬਲਵਿੰਦਰ ਸਿੰਘ ਦੌਲਤਪੁਰਾ ਨੇ ਪੁਸਤਕਾਂ ਦਾ ਸੈਟ ਭੇਟ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਅਦਾਰਾ ‘ਲੋਹਮਣੀ’ ਵੱਲੋਂ ਮੈਡਮ ਕਰਮਜੀਤ ਕੌਰ ਲੰਡੇਕੇ, ਗੁਰਮੀਤ ਸਿੰਘ ਖੋਖਰ, ਪ੍ਰੋ: ਸੁਰਜੀਤ ਸਿੰਘ ਕਾਉਂਕੇ (ਪ੍ਰਧਾਨ: ਲਿਖਾਰੀ ਸਭਾ ਮੋਗਾ), ਸ. ਗਿਆਨ ਸਿੰਘ (ਰਿਟਾ. ਡੀ.ਪੀ.ਆਰ.ਓ.) ਨੇ ਲੋਹਮਣੀ ਮੈਗਜੀਨ ਦੀਆਂ ਕਾਪੀਆ ਭੇਂਟ ਕੀਤੀਆ।

            ਇਸ ਰੈਲੀ ਦੇ ਨਾਲ ਹਾਜਿਰ ਹੋਏ ਸਭਾ ਦੇ ਕੌਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ, ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਜਰਨਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ, ਜਿਲ੍ਹਾ ਮੋਗਾ ਦੀ ਪ੍ਰਧਾਨ ਏਲੀਨਾ ਧੀਮਾਨ, ਮੀਤ ਪ੍ਰਧਾਨ ਪ੍ਰਵੀਨ ਸੰਧੂ, ਜਰਨਲ ਸਕੱਤਰ ਕੰਵਲਜੀਤ ਸਿੰਘ ਲੱਕੀ, ਸੁਖਵਿੰਦਰ ਕੌਰ ਆਹੀ ਪਟਿਆਲਾ, ਸਤਨਾਮ ਸਿੰਘ ਪ੍ਰਧਾਨ ਮਹਿਤਪੁਰ, ਕੁਲਦੀਪ ਸਿੰਘ, ਮਨਜੀਤ ਕੌਰ ਮੀਤ (ਰਿਟਾ. ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਮੁਹਾਲੀ), ਲਖਵਿੰਦਰ ਲੱਖਾ (ਸਲੇਮਪੁਰੀ), ਸੋਹਣ ਸਿਮੰਘ ਗੇਦੂ (ਜਿਲ੍ਹਾ ਪ੍ਰਧਾਨ ਹੈਰਦਾਬਾਦ), ਰਾਜਦੀਪ ਕੌਰ (ਜਰਨਲ ਸਕੱਤਰ) ਆਦਿ ਨੂੰ ਮੋਗਾ ਵਾਸੀਆ ਨੇ ਸਿਰੋਪਾਓ, ਲੋਈਆ, ਪੁਸਤਕਾਂ ਅਤੇ ਬੁੱਕੇ ਆਦਿ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਲੇਖਕ ਬਬਲੀ ਮੋਗਾ, ਆਦੇਸ਼ ਇੰਦਰ ਸਿੰਘ ਸਹਿਗਲ, ਗੁਰਦੇਵ ਸਿੰਘ ਦਰਦੀ ਚੜਿੱਕ, ਅਮਰਜੀਤ ਸਿੰਘ ਰਖਰਾ, ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਲਾਡਾ, ਹਰਪ੍ਰੀਤ ਸਿੰਘ ਹੈਪੀ, ਪਵਨ ਪੁਰਬਾ ਬਾਘਾ ਪੁਰਾਣਾ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ

 

ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

                     ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਨਾਲ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਮੋਗਾ ਇਕਾਈ ਦੀ ਜਿਲ੍ਹਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਹੇਠ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ ਹੋਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਰੱਖੇ ਗਏ ਵਿਰਾਸਤੀ ਸਮਾਨ ਬਾਰੇ ਪੁਛੇ ਗਏ ਪ੍ਰਸ਼ਨ ਉੱਤਰਾਂ ਨੇ ਸਾਰੇ ਪੰਡਾਲ ਵਿੱਚ ਵਿਰਸੇ ਦੀ ਮਹਿਕ ਖਿਲਾਰ ਦਿੱਤੀ। ਇਸ ਪ੍ਰੋਗਰਾਮ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ,ਹਰਪ੍ਰੀਤ ਸਿੰਘ ਹੈਪੀ ਅਤੇ ਸੋਨੀ ਮੋਗਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਦੀ ਸੇਵਾ ਵਿਜੇਤਾ ਭਾਰਦਵਾਜ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਪ੍ਰਸਾਰਨ ਵੀਡੀਓ ਅਤੇ ਫੋਟੋਗ੍ਰਾਫੀ ਵਿੱਚ ਬਾਲ ਨਾਟਕ ਕਲਾਕਾਰ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਨੇ ਵਿਸ਼ੇਸ ਸੇਵਾ ਨਿਭਾਈ।

‘ਸ਼ੋਕਣ ਵਿਰਸੇ ਦੀ’ ਪ੍ਰੋਗਰਾਮ ਵਿੱਚ ਮੈਡਮ ਮਾਲਵਿਕਾ ਸੂਦ (ਸੀਨੀ. ਮੀਤ ਪ੍ਰਧਾਨ: ਪੰਜਾਬ ਪ੍ਰਦੇਸ ਕਾਗਰਸ ਜਿਲ੍ਹਾ ਮੋਗਾ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਜਿਨ੍ਹਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਜਦ ਕਿ ਇਸ ਮੌਕੇ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਸ. ਬਲਜੀਤ ਸਿੰਘ ਚਾਨੀ (ਮੇਅਰ: ਮਿਉਂਸੀਪਲ ਕਾਰਪੋਰੇਸ਼ਨ, ਮੋਗਾ), ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਦੀਪਕ ਕੌੜਾ (ਐਮ.ਡੀ. ਐਕਸਪਰਟ ਇੰਮੀਗ੍ਰੇਸ਼ਨ, ਮੋਗਾ), ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਮੈਡਮ ਭਾਵਨਾ ਬਾਸਲ (ਪ੍ਰਧਾਨ: ਅਗਰਵਾਲ ਸਭਾ ਵੂਮੈਨ ਸੈਲ, ਮੋਗਾ), ਮੈਡਮ ਜੋਤੀ ਸੂਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ।

ਇਸ ਮੌਕੇ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਦੀ ਪੰਜਾਬ ਟੀਮ ਦੇ ਚੇਅਰਮੈਨ ਗੁਰਵੇਲ ਕੋਹਾਲਵੀ, ਸ੍ਰਪਰਸਤ ਡਾ. ਗੁਰਚਰਨ ਕੌਰ ਕੋਚਰ ਸ੍ਰਪਰਸਤ ਡਾ. ਹਰੀ ਸਿੰਘ ਜਾਚਕ, ਰੁਪਿੰਦਰ ਕੌਰ ਸੰਧੂ ਕੋਹਾਲਵੀ (ਐਮ.ਡੀ.), ਸਰਪ੍ਰਸਤ ਡਾ. ਗੁਰਚਰਨ ਕੌਰ, ਡਾ ਆਤਮਾਂ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਡਾ. ਰਾਕੇਸ਼ ਤਿਲਕ ਰਾਜ ਸਲਾਹਕਾਰ, ਮੀਤ ਪ੍ਰਧਾਨ ਮਨਦੀਪ ਭਦੋੜ, ਉੱਪ ਪ੍ਰਧਾਨ ਮਨਦੀਪ ਕੌਰ ਮੋਗਾ, ਜਰਨਲ ਸਕੱਤਰ ਅਰਸ਼ਪ੍ਰੀਤ ਕੌਰ ਸਰੋੋਆ ਆਦਿ ਮੁੱਖ ਤੌਰ ਤੇ ਹਾਜਰ ਹੋਏ। ਇਸ ਪ੍ਰੋਗਰਾਮ ਵਿੱਚ ਸਾਰੇ ਪੰਜਾਬ ਤੋਂ ਪਹੁੰਚੀਆਂ ਕਵਿਤਰੀਆਂ ਕਰਮਜੀਤ ਕੌਰ ਲੰਡੇਕੇ, ਸੋਨੀਆ ਸਿਮਰ, ਹਰਜਿੰਦਰ ਕੌਰ ਗਿੱਲ, ਜਸਵਿੰਦਰ ਕੌਰ ਜੱਸੀ, ਨਿਰਮਲ ਕੌਰ ਨਿੰਮੀ, ਜੋਤੀ ਸ਼ਰਮਾ, ਅੰਜਨਾ ਮੈਨਨ, ਜਸਪ੍ਰੀਤ ਕੌਰ ਬੱਬੂ, ਨਿਕਤਾ ਖੁਰਾਣਾ, ਪ੍ਰਿਆ ਗਰਗ, ਕਿਰਨਦੀਪ ਕੌਰ ਦੇਹੜਕਾ, ਸੁਖਪ੍ਰੀਤ ਕੌਰ ਡਾਲਾ, ਰਣਜੀਤ ਕੌਰ ਡਾਲਾ, ਅਮਰਜੀਤ ਕੌਰ ਡਾਲਾ, ਵੀਰਪਾਲ ਕੌਰ ਬਠਿੰਡਾ, ਮਨਿੰਦਰ ਕੌਰ ਬੇਦੀ, ਪਰਮ ਪ੍ਰੀਤ ਕੌਰ ਬਠਿੰਡਾ, ਨਿੰਦਰਜੀਤ ਕੌਰ, ਹਰਲੀਨ ਕੌਰ, ਰਜਨੀ ਮੋਗਾ, ਈਲੀਨਾ ਧੀਮਾਨ, ਹਰਜੀਤ ਕੌਰ ਗਿੱਲ, ਗੁਰਵਿੰਦਰ ਕੌਰ ਗਿੱਲ, ਪਰਮਿੰਦਰ ਕੌਰ ਮੋਗਾ, ਅੰਜਨਾ ਮੈਡਮ, ਗੁਰਵਿੰਦਰ ਕੌਰ ਗਿੱਲ ਬੱਧਣੀ ਆਦਿ ਨੇ ਆਪਣੀਆਂ-ਆਪਣੀਆਂ ਕਵਿਤਾਵਾਂ, ਟੱਪੇ, ਬੋਲੀਆਂ, ਗੀਤ ਆਦਿ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਰਾਜ ਕੁਮਾਰ ਖੁਰਾਣਾ, ਸਰਵਨ ਸਿੰਘ ਡਾਲਾ, ਉਪਿੰਦਰ ਸਿੰਘ, ਹਰਦਿਆਲ ਸਿੰਘ, ਜਗਦੀਪ ਸਿੰਘ, ਚਰਨ ਸਿੰਘ ਭਦੋੜ ਅਤੇ ਬਾਲ ਕਲਾਕਾਰ ਹਰਪਿੰਦਰ ਕੌਰ ਤੇ ਸੁਖਦੀਪ ਕੌਰ ਨੇ ਵੀ ਆਪਣੀ ਹਾਜਰੀ ਲਵਾਈ। ਇਸ ਮੌਕੇ ਗੀਤਕਾਰ ਰਣਜੀਤ ਸਿੰਘ ਸਿੰਘਾਵਾਲਾ ਅਤੇ ਸੂਫੀ ਗਾਇਕ ਸੰਜੀਵ ਸੂਫੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਨ ਪ੍ਰੈਮੀ ਨੀਲਮ ਰਾਣੀ ਅਤੇ ਪਰਵ ਬਾਂਸਲ ਵੱਲੋਂ ਆਏ ਹੋਏ ਮਹਿਮਾਨਾ ਨੂੰ ਬੂਟੇ ਵੰਡੇ ਗਏ।

—————————————————————

ਮਹਿੰਦਰਪਾਲ ਲੂੰਬਾ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤੀ ਕਲੀਨ ਚਿਟ

ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

ਮੋਗਾ / ਅਗਸਤ 2023/ ਭਵਨਦੀਪ ਸਿੰਘ ਪੁਰਬਾ

                 ਬੀਤੇ ਦਿਨੀਂ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਸਮਾਜ ਸੇਵੀ ਅਤੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਵੱਲੋਂ ਲਗਾਏ ਗਏ ਸਨ, ਉਸ ਸਬੰਧੀ ਅੱਜ ਮਹਿੰਰਪਾਲ ਲੂੰਬਾ ਨੇ ਸੋਸ਼ਲ ਮੀਡਿਆ ਤੇ ਆਪਣੀ ਪੋਸਟ ਨੂੰ ਵਾਇਰਲ ਕਰਦੇ ਹੋਏ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਕਲੀਮ ਚਿਟ ਦੇ ਦਿੱਤੀ ਹੈ। ਜਿਸ ਵਿਚ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਜੋ ਮੇਰੇ ਵਲੋਂ ਪਿਛਲੇ ਦਿਨੀਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਲਗਾਏ ਗਏ ਸਨ, ਉਸ ਸਬੰਧੀ ਮੇਰੀਆਂ ਗਲਤ ਫਹਿੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਹਿਰ ਦੇ ਮੋਹਤਬਰਾਂ ਵੱਲੋਂ ਦੂਰ ਕਰਵਾ ਦਿੱਤੀਆ ਗਈਆ ਹਨ। ਇਹ ਸਭ ਉਸ ਝੂਠੇ ਨੈਗੇਟਿਵ ਦਾ ਹਿੱਸਾ ਸੀ, ਜੋ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਵੱਲੋਂ ਆਪਣੀ ਕੁਰੱਪਸ਼ਨ ਨੂੰ ਜਾਰੀ ਰੱਖਣ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਸਿਰਜਿਆ ਗਿਆ ਸੀ। ਇਸ ਗੱਲ ਤੇ ਵੀ ਸਹਿਮਤੀ ਬਣੀ ਕਿ ਐਸ.ਐਮ.ਓ. ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਵੱਡੇ ਪੱਧਰ ਤੇ ਕੁੱਰਪਸ਼ਨ ਕੀਤੀ ਗਈ ਹੈ। ਇਸ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕੀਤੀ ਕਿ ਜਨਵਰੀ 2021 ਤੋਂ ਲੈ ਕੇ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਸ ਮੌਕੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਨੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆ ਨਾਲ ਮੀਟਿੰਗ ਵਿਚ ਹਲਕਾ ਵਿਧਾਇਕ ਨੂੰ ਕਲੀਨ ਚਿਟ ਦੇ ਦਿੱਤੀ ਹੈ।

          ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਉਹਨਾਂ ਕਿਹਾ ਕਿ ਜੋ ਮਹਿੰਦਰਪਾਲ ਲੂੰਬਾ ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਉਸਨੂੰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ, ਮੁਲਾਜ਼ਮਾਂ ਦੀ ਮੰਗਾਂ ਤੇ ਉਹਨਾਂ ਦੀਆ ਸਮੱਸਿਆਵਾਂ ਨੂੰ ਹਲ ਕਰਨਾ ਹੀ ਉਹਨਾਂ ਦਾ ਮੁੱਖ ਟੀਚਾ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਲੋਕਾਂ ਦੇ ਮਸਲੇ ਹਲ ਲਈ ਉਹਨਾਂ ਦੇ ਦਫਤਰ ਅਤੇ ਘਰ ਹਮੇਸ਼ਾ ਲਈ ਖੁੱਲੇ ਹਨ।

—————————————————————

 ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆਉਣ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੂੰ ਲਿੱਖਿਆ ਪੱਤਰ   ਇਸ ਸਬੰਧ ਵਿੱਚ ਜਲਦ ਹੀ ਵਫਦ ਰੇਲਵੇ ਮੰਤਰੀ ਨੂੰ ਮਿਲੇਗਾ -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ਅਗਸਤ 2023 / ਭਵਨਦੀਪ ਸਿੰਘ ਪੁਰਬਾ

              ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਅੰਮਿ੍ਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆ ਕੇ ਉਹਨਾਂ ਦਾ ਉਦਘਾਟਨ ਕੀਤਾ ਸੀ। ਇਸ ਯੋਜਨਾ ਦੇ ਚੱਲਦੇ 30 ਰੇਲਵੇ ਸਟੇਸਨ ਬਣਾਏ ਜਾਣੇ ਸਨ, ਜਿਨ੍ਹਾਂ ਵਿਚ ਮੋਗਾ ਵੀ ਸ਼ਾਮਲ ਸੀ। ਪਰ ਸਿਆਸੀ ਦਖਲ ਅੰਦਾਜੀ ਦੇ ਚੱਲਦਿਆ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਬਾਹਰ ਕੱਢਿਆ ਗਿਆ। ਇਸਦੇ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਰੋਸ਼ ਦੀ ਲਹਿਰ ਹੈ। ਜਿਸਦੇ ਚੱਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੱਤਰ ਲਿਖਿਆ ਅਤੇ ਉਹਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਲਿਆਉਣ ਦੀ ਮੰਗ ਕੀਤੀ। 

           ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦੀ ਅਗਵਈ ਹੇਠ ਇਕ ਵਫਦ ਭਾਰਤ ਦੇ ਰੇਲਵੇ ਮੰਤਰੀ ਨੂੰ ਮਿਲੇਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਨੇ ਮੋਗਾ ਸ਼ਹਿਰ ਨੂੰ ਵਿਕਾਸ ਪੱਖੋ ਪਿਛਾੜ ਕੇ ਰੱਖ ਦਿਤਾ ਹੈ। ਉਹਨਾਂ ਕਿਹਾ ਕਿ ਮੋਗਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਗਈ ਹੈ ਅਤੇ ਮੋਗਾ ਵਿਖੇ ਕਈ ਇੰਡਸਟਰੀ ਅਤੇ ਕਈ ਵਪਾਰ ਦੇ ਕਾਰੋਬਾਰ ਹਨ ਅਤੇ ਮੋਗਾ ਵਿਖੇ ਰੋਜ਼ਾਨਾ ਲੱਗਦੀਆ ਕਣਕ, ਝੋਨੇ ਦੀ ਸਪੈਸ਼ਲਾਂ ਕਾਰਨ ਮੋਗਾ ਰੇਲਵੇ ਸਟੇਸ਼ਨ ਦੀ ਆਮਦਨੀ ਘੱਟ ਨਹੀਂ ਹੈ। ਪਰ ਬੀਤੇ ਦਿਨੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਦਾ ਨਾਮ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਭਾਰੀ ਰੋਸ਼ ਪਾਇਆ ਗਿਆ।

          ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਸ਼ਹੀਦਾਂ ਦੀ ਧਰਤੀ ਹੈ ਅਤੇ ਉਹ ਕੇਂਦਰ ਦੀ ਮੋਦੀ ਸਰਕਾਰ ਤੇ ਰੇਲਵੇ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿਚ ਲਿਆਂਦਾ ਜਾਵੇ ਤਾਂ ਜੋ ਮੋਗਾ ਰੇਲਵੇ ਸਟੇਸ਼ਨ ਨੂੰ ਵਧੀਆ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਹੋ ਸਕਣ।

————————————————————— 

ਜੇਕਰ ਮਹਿੰਦਰਪਾਲ ਲੂੰਬਾ ਵੱਡਾ ਸਮਾਜ ਸੇਵੀ ਹੈ ਤਾਂ ਆਪਣਾ ਨਿੱਜੀ ਲਾਹਾ ਛੱਡ ਕੇ ਆਪਣੀ ਡਿਉਟੀ ਵਾਲੇ ਸਟੇਸਨ ਤੇ ਹੜ੍ਹ ਪੀੜਤਾ ਦੀ ਸਹਾਇਤਾ ਕਿਉਂ ਨਹੀਂ ਕਰਦਾ -ਕੌਂਸਲਰ ਕਾਨਪੁਰੀਆ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦਾ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਉਸ ਨੂੰ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਦਿਖਾਈ ਨਹੀਂ ਦੇ ਰਹੇ। ਜਿਸ ਜਗ੍ਹਾ ਤੇ ਮਹਿੰਦਰਪਾਲ ਲੂੰਬਾ ਦੀ ਬਦਲੀ ਹੋਈ ਹੈ ਉਹ ਸਾਰਾ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਜੇਕਰ ਮਹਿੰਦਰਪਾਲ ਲੂੰਬਾ ਏਡਾ ਵੱਡਾ ਸਮਾਜ ਸੇਵੀ ਹੈ ਤਾਂ ਉਹ ਪਟਿਆਲੇ ਦੇ ਜਿਸ ਇਲਾਕੇ ਵਿੱਚ ਗਿਆ ਹੈ ਬਦਲੀ ਤੋਂ ਬਾਅਦ ਉਥੇ ਦੇ ਲੋਕਾਂ ਦੀ ਸੇਵਾ ਕਰੇ ਜੋ ਹੜਾਂ ਦੀ ਮਾਰ ਹੇਠ ਆਏ ਹੋਏ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਵਾਰਡ ਨੰਬਰ 6 ਦੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੇ ਹਨ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੇ ਹਨ ਪਰ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਅਖਵਾਉਣ ਵਾਲਾ ਅਖੌਤੀ ਸਮਾਜ ਸੇਵਕ ਸਾਰੀ ਐਨ.ਜੀ.ਓ. ਦੇ ਵਲੰਟੀਅਰਾ ਨੂੰ ਆਪਣੇ ਨਿੱਜੀ ਸਵਾਰਥ ਆਪਣੀ ਬਦਲੀ ਰਕਵਾਉਣ ਲਈ ਵਰਤ ਰਿਹਾ ਹੈ।

         ਕਾਨਪੁਰੀਆ ਨੇ ਕਿਹਾ ਕਿ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤੇ ਤੋਂ ਜਿਆਦਾ ਸਮਾਂ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਇਸ ਰੂਰਲ ਐਨ.ਜੀ.ਓ. ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ ਅਤੇ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੇ ਵਲੰਟੀਅਰਾ ਦੀਆਂ ਡਿਉਟੀਆਂ ਐਮ.ਐਲ.ਏ. ਮੈਡਮ ਅਮਨਦੀਪ ਕੌਰ ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ।

          ਕੌਂਸਲਰ ਅਰਵਿੰਦਰ ਸਿੰਘ ਉਨ੍ਹਾਂ ਕਿਹਾ ਕਿ ਜੇਕਰ ਮਹਿੰਦਰਪਾਲ ਲੂੰਬਾ ਨੇ ਸਿਆਸਤ ਹੀ ਕਰਨੀ ਹੈ ਤਾਂ ਉਹ ਐਨ.ਜੀ.ਓ. ਤੋਂ ਅਸਤੀਫਾ ਦੇ ਕੇ ਆਪਣੀ ਲੜਾਈ ਲੜੇ ਅਤੇ ਰੂਰਲ ਐਨ.ਜੀ.ਓ. ਨੂੰ ਆਪਣੇ ਫਰਜ ਨਿਭਾਉਣ ਦੇਵੇ। ਮਹਿੰਦਰਪਾਲ ਲੂੰਬਾ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਦੇ ਟਰੱਸਟ ਦਾ ਪ੍ਰਧਾਨ ਬਣ ਕੇ ਉਨ੍ਹਾਂ ਦੀ ਸਵੀ ਵੀ ਖਰਾਬ ਕਰ ਰਿਹਾ ਹੈ।

————————————————————— 

ਨਿੱਜੀ ਸਵਾਰਥ ਲਈ ਰੂਰਲ ਐਨ.ਜੀ.ਓ. ਮੋਗਾ ਆਪਣੇ ਅਸਲੀ ਫਰਜ ਭੁੱਲੀ –ਬਲਜਿੰਦਰ ਸਿੰਘ ਖੁਖਰਾਣਾ

ਡਾ. ਐਸ ਪੀ ਸਿੰਘ ਓਬਰਾਏ ਸਵਾਰਥੀ ਲੋਕਾਂ ਨੂੰ ਪਾਸੇ ਕਰਕੇ ਜੁੰਮੇਵਾਰ ਵਿਅਕਤੀ ਨੂੰ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ

 ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਕਹਿੰਦੇ ਹਨ ਕਿ ਸੱਤਾ ਦਾ ਹੰਕਾਰ ਬੰਦੇ ਦੇ ਸਿਰ ਚੜ੍ਹ ਬੋਲਦਾ ਹੈ ਤਾਂ ਉਹ ਆਪਣੇ ਫਰਜ ਭੁੱਲ ਜਾਂਦਾ ਹੈ। ਜਿਥੇ ਇਸ ਖੇਡ ਵਿੱਚ ਰਾਜਨੀਤਿਕ ਲੋਕ ਹਿਸਾ ਬਣਦੇ ਸਨ ਅੱਜ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਵਰਗੀਆ ਸੰਸਥਾਵਾਂ ਵੀ ਇਸ ਤੋਂ ਬਚ ਨਹੀਂ ਸਕੀਆਂ। ਇਸ ਦੀ ਜਿਉਦੀ ਜਾਗਦੀ ਮਿਸਾਲ ਹੈ ਮੋਗਾ ਵਿੱਚ ਮਹਿੰਦਰਪਾਲ ਲੂੰਬਾ ਅਤੇ ਐਮ.ਐਲ.ਏ. ਅਮਨਦੀਪ ਕੌਰ ਦੀ ਆਪਸੀ ਰੰਜਿਸ ਦੀ ਕਹਾਣੀ ਹੈ। ਜੇ ਕੋਈ ਭਿ੍ਰਸਚਾਰ ਦਾ ਮਸਲਾ ਸੀ। ਤਾ ਲੂੰਬਾ ਦੱਸ ਸਾਲ ਤੋ ਮੋਗੇ ਹੀ ਡਿਊਟੀ ਕਰ ਰਿਹਾ ਹੈ। ਤਾ ਉਸ ਵਖਤ ਤਾ ਕੋਈ ਵੀ ਮਸਲਾ ਇਸ ਨੇ ਉਠਿਆ ਨਹੀ। ਬਦਲੀ ਹੋ ਜਾਣ ਤੋ ਬਾਆਦ ਇਹ ਮਸਲੇ ਕਿਉ ਯਾਦ ਆਏ। ਸਿਆਸੀ ਲੋਕ ਤਾ ਸਿਆਸਤ ਕਰਦੇ ਦੇਖੇ ਨੇ। ਪਰ ਇਹ ਪਹਿਲੀ ਵਾਰ ਵੇਖਿਆ ਹੈ। ਇਕ ਸਰਕਾਰੀ ਮੁਲਾਜ਼ਮ ਸਮਾਜ ਸੇਵਾ ਦੇ ਨਾਮ ਉੱਪਰ ਸਿਆਸਤ ਕਰ ਰਿਹਾ ਹੈ। ਅਤੇ ਲੋਕਾ ਦੇ ਵਿੱਚ ਨਫਰਤ ਦੀ ਭਾਵਨਾ ਪੈਦਾ ਕਰਕੇ। ਆਪਸੀ ਝਗੜੇ ਕਰਵਾ ਰਿਹਾ ਹੈ। ਜਿਕਰਯੋਗ ਹੈ ਕਿ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਅਜਿਹੀ ਨਾਮਵਰ ਸੰਸਥਾ ਹੈ ਜੇਕਰ ਉਸ ਦੇ ਕੰਮਾਂ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਨਾ ਹੋਵੇ ਤਾਂ ਸ਼ਬਦ ਵੀ ਘੱਟ ਪੈ ਜਾਣਗੇ। ਵੱਖ-ਵੱਖ ਪ੍ਰਧਾਨਾ ਦੀ ਪ੍ਰਧਾਨਗੀ ਵਿੱਚ ਇਸ ਸੰਸਥਾ ਨੇ ਲਾ-ਜਵਾਜ ਕਾਰਜ ਕੀਤੇ ਹਨ। ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਵਰਗੇ ਮਹਾਨ ਦਾਨੀਆਂ ਦੀ ਸਤਰ ਸਾਇਆ ਹੇਠ ਚੱਲ ਰਹੀ ਇਸ ਸੰਸਥਾਂ ਦੇ ਅੱਜ ਦੇ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਅੱਜ ਦੀ ਤਾਰੀਖ ਵਿੱਚ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਉਸ ਨੂੰ ਦਿਖਾਈ ਨਹੀਂ ਦੇ ਰਹੇ। ਸਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਮੋਗਾ ਦੇ ਨਾਲ ਲੱਗਦੇ ਪਿੰਡ ਹੜ੍ਹਾ ਵਿੱਚ ਡੁੱਬ ਰਹੇ ਹਨ ਪਰ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੀਆਂ ਡਿਉਟੀਆਂ ਐਮ.ਐਲ.ਏ. ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਜੁਆਇਟ ਸਕੱਤਰ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ ਅਤੇ ਗੁਰਵੰਤ ਸਿੰਘ ਸੋਸਣ ਯੂਥ ਪ੍ਰਧਾਨ ਹਲਕਾ ਮੋਗਾ ਦਿਹਾਤੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ।

          ਬਲਜਿੰਦਰ ਸਿੰਘ ਖੁਖਰਾਣਾ ਨੇ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੀ ਹੈ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਇਸ ਐਨ.ਜੀ.ਓ. ਨੇ ਰਾਸ਼ਨ ਅਤੇ ਤੂੜੀ ਦੀਆਂ ਅਨੇਕਾ ਟਰਾਲੀਆਂ ਹੜ੍ਹ ਪ੍ਰਭਾਵਤ ਲੋਕਾਂ ਲਈ ਇਕੱਠੀਆਂ ਕਰ ਕੇ ਭੇਜੀਆ ਸਨ ਅਤੇ ਇਸੇ ਐਨ.ਜੀ.ਓ. ਦੇ ਮੈਂਬਰਾਂ ਅਤੇ ਵਲੰਟੀਅਰਜ ਨੇ ਖੁਦ ਹਾਜਰ ਹੋ ਕੇ ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਕੀਤੀ ਸੀ ਪਰ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤਾ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ।

          ਬਲਜਿੰਦਰ ਸਿੰਘ ਖੁਖਰਾਣਾ ਨੇ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਨੂੰ ਬੇਨਤੀ ਹੈ ਕਿ ਵਕਤ ਦੀ ਨਿਜਾਕਤ ਨੂੰ ਵੇਖਦੇ ਹੋਏ ਮਹਿੰਦਰਪਾਲ ਲੂੰਬਾ ਵਰਗੇ ਸਵਾਰਥੀ ਲੋਕ, ਜਿਹੜੇ ਆਪਣੇ ਨਿਜੀ ਸਵਾਰਥ ਲਈ ਐਨ.ਜੀ.ਓ. ਦਾ ਨਾਮ ਵਰਤਦੇ ਹਨ ਅਤੇ ਆਪਣੇ ਅਸਲੀ ਫਰਜ ਭੁੱਲ ਗਏ ਹਨ ਉਨ੍ਹਾਂ ਨੂੰ ਆਪਣੇ ਸਰਬੱਤ ਦਾ ਭਲਾ ਟਰੱਸਟ ਤੋਂ ਪਾਸੇ ਕੀਤਾ ਜਾਵੇ ਅਤੇ ਉਸ ਦੀ ਜਗ੍ਹਾਂ ਕਿਸੇ ਜੁੰਮੇਵਾਰ ਵਿਅਕਤੀ ਨੂੰ ਇਸ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ ਤਾਂ ਜੋ ਉਨ੍ਹਾਂ ਦੀ ਐਨ.ਜੀ.ਓ. ਵਗੈਰਾ ਤੇ ਕੋਈ ਦਾਗ ਨਾ ਲੱਗੇ ਅਤੇ ਉਨ੍ਹਾਂ ਨਾਲ ਜੂੜੇ ਐਨ.ਜੀ.ਓ. ਵਲੰਟੀਅਰਜ ਆਪਣੇ ਅਸਲੀ ਫਰਜ ਨਿਭਾ ਸਕਣ। ਇਸ ਸਮੇ ਸੁੱਖਾ ਸਾਫੂਵਾਲਾ, ਸੁੱਖਾ ਡਰੋਲੀ, ਅਮਨਦੀਪ ਚੋਟੀਆਂ, ਗੋਰਾ ਰੱਤੀਆਂ, ਕੇਵਲ ਸਾਫੂਵਾਲਾ, ਨਿਸ਼ਾਨ ਦੋਲਤਪੁਰਾ, ਸੁਰਿੰਦਰ ਦੋਲਤਪੁਰਾ, ਸੁੱਖ ਦੋਲਤਪੁਰਾ, ਹਰਨੇਕ ਸਿੰਘ, ਕੁਲਦੀਪ ਸਿੰਘ, ਪੀਤਾ ਸੇਖੋ, ਬੇਅੰਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।

————————————————————— 

‘ਮਾਨਵ ਏਕਤਾਂ ਦਿਵਸ’ ਮੌਕੇ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਮੋਗਾ/ ਅਪ੍ਰੈਲ 2023/ ਭਾਗਵੰਤੀ

             ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਮੋਗਾ ਵੱਲੋਂ ‘ਮਾਨਵ ਏਕਤਾ ਦਿਵਸ ਮੌਕੇ’ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਵਧੀਆਂ ਸੇਵਾਵਾ ਨਿਭਾਉਦਿਆ ਹੋਇਆ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅਧਿਅਤਾਮਿਕਤਾ ਨਾਲ ਜੁੜੇ ਪ੍ਰਸਿੱਧ ਲੇਖਕ ਮਾਸਟਰ ਆਤਮਾ ਸਿੰਘ ਚੜਿੱਕ ਦੀ ਪੁਸਤਕ ‘ਬੇਰੰਗੇ ਦੇ ਰੰਗ’ ਜੋ ਪਿਛਲੇ ਦਿਨੀ ਰੀਲੀਜ ਹੋਈ ਹੈ ਜਿਸ ਨੂੰ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੁਸਤਕ ਦੀ ਚਰਚਾ ਕੀਤੀ ਗਈ।

          ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜੋਨਲ ਇੰਚਾਰਜ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਹੋਰ ਵੱਖ-ਵੱਖ ਸ਼ਖਸੀਅਤਾਂ ਨੂੰ ਵੀ ਵੱਖ-ਵੱਖ ਸੇਵਾਵਾ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੋਂ ਉਪਰੋਕਤ ਤੋਂ ਇਲਾਵਾ ਮੋਗਾ ਬ੍ਰਾਂਚ ਦੇ ਸੰਯੋਜਕ ਰਾਕੇਸ਼ ਕੁਮਾਰ ਲੱਕੀ, ਮੇਅਰ ਨਿਿਤਕਾ ਭੱਲਾ ਦੇ ਪਤੀ ਦੀਪਕ ਭੱਲਾ, ਪ੍ਰਸਿੱਧ ਲੇਖਕ ਮਾ. ਆਤਮਾ ਸਿੰਘ ਚੜਿੱਕ, ਕਮਲਜੀਤ ਸਿੰਘ ਬੁੱਘੀਪੁਰਾ, ਡਾ. ਅਰਸ਼ਦੀਪ ਸਿੰਘ, ਸਰਬੱਤ ਦਾ ਭਲਾ ਟਰੱਸਟ ਮੋਗਾ ਜਿਲ੍ਹਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਰੂਰਲ ਐਨ.ਜੀ.ਓ. ਦੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਆਦਿ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਦੇ ਵਲੰਟੀਅਰ ਮੁੱਖ ਤੌਰ ਤੇ ਹਾਜਰ ਸਨ।

—————————————————————— 

 ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਉੱਤਰੀ ਖੇਤਰ ਦੇ ਪਟਿਆਲਾ ਮੁੱਖ ਦਫਤਰ ਵਿਖੇ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਰੀਲੀਜ

ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ ਹਨ –ਭਵਨਦੀਪ ਸਿੰਘ ਪੁਰਬਾ

ਪਟਿਆਲਾ/  ਮਵਦੀਲਾ ਬਿਓਰੋ

            ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ‘ਹਰ ਘਰ ਤਰੰਗਾ’ ਕੰਪੇਨ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸਾਰੇ ਜਿਲ੍ਹਿਆ ਦੇ ਕੋਆਡੀਨੇਟਰ ਅਤੇ ਇਸ ਕੰਪੇਨ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰਜ ਦੇ ਸਨਮਾਨ ਲਈ 15 ਅਗਸਤ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਮੁੱਖ ਦਫਤਰ ਪਟਿਆਲਾ ਵਿਖੇ ਇਕ ਖਾਸ ਸਮਾਗਮ ਹੋਇਆ।

          ਇਸ ਸਮਾਗਮ ਮੌਕੇ ਮੋਗਾ ਜਿਲੇ੍ ਦੀ ‘ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ’ ਅਤੇ ਮੋਗਾ ਦੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਨੂੰ ਪੇਸ਼ ਕਰਦਾ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸ੍ਰੀ ਰਾਵਿੰਦਰ ਸ਼ਰਮਾ ਵੱਲੋਂ ਰੀਲੀਜ ਕੀਤਾ ਗਿਆ। ਇਸ ਸਮਾਗਮ ਵਿੱਚ ਸੋਵੀਨਰ ਰੀਲੀਜ ਕਰਨ ਮੌਕੇ ਮਹਿਕ ਵਤਨ ਦੀ ਗਰੁੱਪ ਦੇ ਚੇਅਰਮੈਨ ਅਤੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਮੋਗਾ ਜਿਲ੍ਹੇ ਦੇ ਕੋਆਡੀਨੇਟਰ ਮਨਿੰਦਰ ਮੋਗਾ, ਗਾਇਕ ਜਸ ਸਿੱਧੂ, ਪ੍ਰੋਫੇਸਰ ਮੇਜਰ ਸਿੰਘ ਚੱਠਾ, ਜਸਵਿੰਦਰ ਸਿੰਘ ਮਿੰਟਾ ਆਦਿ ਮੁੱਖ ਤੌਰ ਤੇ ਹਾਜਰ ਸਨ।

        ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀ ਝਲਕਾਂ, ਸਹਿਯੋਗੀ ਸੱਜਣਾ ਮਿੱਤਰਾਂ ਦੀ ਕਾਰਗੁਜਾਰੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਲਾਕ-ਡੌਨ ਹੋ ਜਾਣ ਕਾਰਨ ਇਹ ਸੋਵੀਨਰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਿਆ ਸੀ। ਹੁਣ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦੇ ਨਾਲ-ਨਾਲ ਗਰੁੱਪ ਦੇ ਇਹ ਸਲਾਨਾ ਸੋਵੀਨਰ ਦੀ ਪ੍ਰਕਾਸ਼ਨਾ ਜਾਰੀ ਰਹੇਗੀ।

——————————————————————— 

ਸਾਹਿਤ ਸਭਾ ਜੀਰਾ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਜੀਰਾ/ ਮਨਮੋਹਨ ਸਿੰਘ ਚੀਮਾ

        ਬੀਤੇ ਦਿਨੀ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਦੂਸਰੀ ਪੁਸਤਕ ‘ਜਿੰਦਗੀ ਦੇ ਰੰਗ’ ਲੋਕ ਅਰਪਨ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਾਹਿਤ ਸਭਾ ਜ਼ੀਰਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਹਾਜਰ ਹੋਏ ਏਕਤਾ ਪ੍ਰੇਟਿੰਗ ਪ੍ਰੈਸ ਦੇ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਹਿਜਾਦਾ ਨੂੰ ਵੀ ਲੇਖਿਕਾ ਹਰਜੀਤ ਕੌਰ ਗਿੱਲ ਅਤੇ ਸਾਹਿਤ ਸਭਾ ਜੀਰਾ ਵੱਲੋਂ ਜੀ ਆਇਆ ਆਖਦੇ ਹੋਏ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ।

        ਸਨਮਾਨਿਤ ਕਰਨ ਸਮੇਂ ਇਸ ਸਮਾਗਮ ਵਿੱਚ ਮੋਜੂਦ ਤਕਰੀਬਨ 50 ਸਾਹਿਤਕਾਰਾ ਅਤੇ ਸੱਜਣਾ ਮਿੱਤਰਾਂ ਸਮੇਤ ਅਮਰਜੀਤ ਸਿੰਘ ਸਨੇਰਵੀ, ਕਰਮਜੀਤ ਕੌਰ ਮਾਣਕ, ਸਾਹਿਤਕਾਰ ਕਰਮਜੀਤ ਕੌਰ ਲੰਡੇਕੇ, ਲੇਖਿਕਾ ਹਰਜੀਤ ਕੌਰ ਗਿੱਲ, ਭਵਨਦੀਪ ਸਿੰਘ ਪੁਰਬਾ, ਸੁਖਵਿੰਦਰ ਸਿੰਘ ਸ਼ਹਿਜਾਦਾ, ਪ੍ਰਸਿੱਧ ਲੇਖਕ ਅਸ਼ੋਕ ਚਟਾਨੀ, ਲੇਖਿਕਾ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ, ਸੋਨੀਆ ਸਿਮਰ ਆਦਿ ਸਟੇਜ ਤੇ ਹਾਜਰ ਸਨ। ਭਵਨਦੀਪ ਸਿੰਘ ਪੁਰਬਾ ਨੇ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਜਨਮ ਦਿਨ ਅਤੇ ਪੁਸਤਕ ਰੀਲੀਜ ਹੋਣ ਦੀ ਮੁਬਾਰਕਬਾਦ ਦਿੱੱਤੀ ਅਤੇ ਹਰਜੀਤ ਕੌਰ ਗਿੱਲ ਵੱਲੋਂ ਇਨ੍ਹਾਂ ਮਾਨ ਸਨਮਾਨ ਦਿੱਤੇ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

———————————————————————

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਹੋਇਆ ਛੇ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ

ਇਸ ਅਸਥਾਨ ਤੋਂ ਹਮੇਸ਼ਾ ਹੀ ਪੱਤਰਕਾਰਾਂ ਨੂੰ ਵਿਸ਼ੇਸ ਮਾਨ ਸਨਮਾਨ ਮਿਲਿਆ ਹੈ -ਭਵਨਦੀਪ ਸਿੰਘ ਪੁਰਬਾ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੇ ਵੇਲੇ ਤੋਂ ਹੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਮਾਨ ਸਨਮਾਨ ਮਿਲਦਾ ਆ ਰਿਹਾ ਹੈ। ਉਸੇ ਤਰ੍ਹਾਂ ਇਸ ਅਸਥਾਨ ਦੇ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਵੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਤੌਰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਪੱਤਰਕਾਰਾ ਦੇ ਹੋਏ ਵਿਸ਼ੇਸ਼ ਸਨਮਾਨ ਦੌਰਾਨ ਕੀਤਾ।

              ਜਿਕਰ ਯੋਗ ਹੈ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਇੱਕ ਖਾਸ ਪ੍ਰੋਗਰਾਮ ਦੌਰਾਨ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਪੀਟੀਸੀ ਪੰਜਾਬੀ ਦੇ ਸਰਬਜੀਤ ਰੌਲੀ, ਜਗਬਾਣੀ ਦੇ ਅਕੁੰਸ਼ ਅਗਰਵਾਲ ਤੇ ਅਜੇ ਅਗਰਵਾਲ, ਨਵਾਂ ਜਮਾਨਾ ਦੇ ਮਨੀ ਸਿੰਗਲਾ ਅਤੇ ਪੰਜਾਬ 10 ਨਿਊਜ ਦੇ ਪਰਗਟ ਸਿੰਘ ਰਾਜੇਆਣਾ ਨੂੰ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਸਿਰੋਪਾਓ ਅਤੇ ਖਾਸ ਸਨਮਾਨ ਚਿੰਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

——————————————————————— 

 ਠੱਗਾਂ ਦਾ ਦਬ-ਦਬਾ ਜਾਰੀ 

ਧੜੱਲੇ ਨਾਲ ਮਾਰਦੇ ਨੇ ਮੋਬਾਈਲ ਰਾਹੀਂ ਠੱਗੀਆਂ 

 ਪ੍ਰਸਾਸ਼ਨ ਚੁੱਪ ? ਕਿਉਂਕਿ ਉਨ੍ਹਾਂ ਕੋਲ ਸ਼ਿਕਾਇਤਾਂ ਨਹੀਂ ਪੁੱਜਦੀਆਂ ! ਹੁਣ ਨਵੇਂ ਤਰੀਕੇ ਨਾਲ ਠੱਗਣ ਲਈ ਫੋਨ ਕਾਲ 

ਮੋਗਾ, ਚੰਡੀਗੜ੍ਹ / ਸ਼ਿੰਦਰ ਸਿੰਘ ਭੁਪਾਲ

       ਕਹਾਵਤ ਹੈ ਕਿ ਦੁਨੀਆਂ ਠੱਗਣ ਵੱਲੋਂ ਪਈ ਹੈ, ਜਿੰਨੀ ਮਰਜ਼ੀ ਲੁੱਟ ਲਵੋ। ਦੁਨੀਆਂ ਦੋ-ਚਾਰ ਦਿਨ ਰੌਲਾ ਪਾ ਕੇ ਚੁੱਪ ਕਰ ਜਾਂਦੀ ਹੈ। ਇਹ ਕਹਾਵਤ ਅੱਜ ਵੀ ਸੱਚ ਹੋ ਰਹੀ ਹੈ। ਏਸ ਕਹਾਵਤ ਦਾ ਫਾਇਦਾ ਚੁੱਕਦੇ ਹਨ ਮੋਬਾਇਲ ਫੋਨ ਕਰ ਕੇ ਠੱਗੀਆਂ ਮਾਰਨ ਵਾਲੇ ਠੱਗ। ਕਾਫੀ ਦੇਰ ਤੋਂ ਆਮ ਲੋਕਾਂ ਨੂੰ ਮਰਦ ਦੀ ਆਵਾਜ਼ ਵਿਚ ਫੋਨ ਆ ਰਹੇ ਹਨ ਕਿ ਉਹ ਵਿਦੇਸ਼ ਤੋਂ ਬੋਲ ਰਿਹਾ ਹੈ। ਯਾਦ ਕਰੋ ਕਿ ਮੈਂ ਕੌਣ ਹਾਂ। ਕਾਫੀ ਗੱਲਬਾਤ ਉਪਰੰਤ ਠੱਗ ਝਾਂਸਾ ਦੇ ਕੇ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣ ਲਈ ਬੈਂਕ ਖਾਤੇ ਅਤੇ ਅਧਾਰ ਨੰਬਰ ਦੀ ਮੰਗ ਕਰਦਾ ਹੈ। ਪੈਸੇ ਦੇ ਲਾਲਚ ਵਿੱਚ ਆ ਕੇ ਕਈ ਭੋਲੇ ਭਾਲੇ ਲੋਕ OTP ਦੱਸ ਕੇ ਆਪਣੇ ਆਪਣੇ ਬੈਂਕ ਖਾਤੇ ਖਾਲੀ ਕਰਵਾ ਚੁੱਕੇ ਹਨ।

          ਹੁਣ ਉਪਰੋਕਤ ਗੱਲਬਾਤ ਠੱਗ ਔਰਤ ਨੇ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਵੀ ਮਰਦ ਠੱਗਾਂ ਵਾਂਗ ਝਾਂਸਾ ਦੇ ਕੇ ਠੱਗੀਆਂ ਮਾਰ ਰਹੀ ਹੈ। ਏਥੇ ਹੀ ਬੱਸ ਨਹੀਂ, ਹੁਣ ਮੋਬਾਈਲ ਠੱਗਾਂ ਨੇ ਪੁਰਾਣਾ ਢੰਗ ਛੱਡ ਕੇ ਨਵਾਂ ਢੰਗ ਸ਼ੁਰੂ ਕਰ ਦਿੱਤਾ ਹੈ ।ਹੁਣ ਉਹ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਤੋਂ CID ਇੰਸਪੈਕਟਰ ਬੋਲ ਰਿਹਾ ਹੈ। ਤੁਹਾਡੇ ਘਰ ਦੀ ਇਕ ਇਸਤਰੀ ਦੀ ਇਕ ਕੇਸ ਵਿੱਚ ਸ਼ਮੂਲੀਅਤ ਪਾਈ ਗਈ ਹੈ ਅਤੇ ਪੁਲਿਸ ਪਾਰਟੀ ਇਸ ਕੇਸ ਸਬੰਧੀ ਤੁਹਾਡੇ ਘਰ ਆ ਕੇ ਪੰਚਾਇਤ ਜਾਂ ਮੋਹਤਬਰਾਂ ਦੇ ਸਾਹਮਣੇ ਗੱਲ ਬਾਤ ਕਰਨੀ ਚਾਹੁੰਦੀ ਹੈ। ਬੱਸ ਕਈ ਨਰਮ ਦਿਲ ਵਿਅਕਤੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਭੇਜ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਆਮ ਲੋਕਾਂ ਵਿੱਚ ਬਦਨਾਮੀ ਨਾ ਹੋ ਜਾਵੇ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਘੁੰਮ ਰਹੀਆਂ ਹਨ। ਇਸ ਖਬਰ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਭੋਲੇ ਭਾਲੇ ਲੋਕ ਸਾਈਬਰ ਠੱਗੀਆਂ ਤੋਂ ਬਚ ਸਕਣ ਅਤੇ ਠੱਗਾਂ ਤੋਂ ਗੁਮਰਾਹ ਨਾ ਹੋ ਸਕਣ।

——————————————————————— 

ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਕੀਤਾ ਭੇਂਟ 

‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ -ਭਵਨਦੀਪ ਸਿੰਘ ਪੁਰਬਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ    

           ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਰਗਰਮ ਸੰਸਥਾਵਾਂ ਦੀ ਸਾਂਝੀ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਭੇਂਟ ਕੀਤਾ ਗਿਆ।

          ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ਮੈਗਜੀਨ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਪਿਛਲੇ 21 ਸਾਲਾ ਤੋਂ ਚੱਲ ਰਿਹਾ ਹੈ। ਜਿਸ ਰਾਹੀ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਲਈ ਅਹਿਮ ਯਤਨ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਦੇ ਨਾਲ-ਨਾਲ ਸੋਸ਼ਲ ਗਤੀਵਿਧੀਆਂ, ਵਿਿਦਅਕ ਸਿੱਖਿਆ, ਸੰਪਾਦਕੀ ਲੇਖ, ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮੰਤਰੀ ਮੰਚ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ ਪਰਿਵਾਰ, ਸਿਿਖਆ ਸੰਸਾਰ, ਬਾਲ ਵਾੜੀ, ਖੇਡ ਜਗਤ, ਅਦਿ ਇਸ ਮੈਗਜੀਨ ਦੇ ਖਾਸ ਕਾਲਮ ਹਨ। ਉਨ੍ਹਾਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਮੈਗਜੀਨ ਦੇ ਨਾਲ-ਨਾਲ ਰੋਜਾਨਾ ਆਨਲਾਈਨ ਅਖਬਾਰ ਅਤੇ ਟੀ.ਵੀ. ਚੈਨਲ ਵੀ ਚੱਲ ਰਿਹਾ ਹੈ। ਜਿਸ ਰਾਹੀ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।

        ਇਸ ਮੌਕੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸਹਿ ਸੰਪਾਦਕ ਇਕਬਾਲ ਸਿੰਘ ਖੋਸਾ, ਕੋਸ਼ਲਰ ਗੁਰਪ੍ਰੀਤ ਸਿੰਘ ਸੱਚਦੇਵਾ, ਹਰਭਜਨ ਸਿੰਘ ਬਹੋਨਾ, ਮੈਡਮ ਬੇਅੰਤ ਕੌਰ ਗਿੱਲ, ਡਾ. ਸਰਬਜੀਤ ਕੌਰ ਬਰਾੜ, ਦਰਸ਼ਨ ਸਿੰਘ ਵਿਰਦੀ, ਪ੍ਰੋਮਿਲਾ ਕੁਮਾਰੀ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਮੀਨਾ ਸ਼ਰਮਾ, ਅਨੂ ਗੁਲਾਟੀ, ਡਾ. ਵਰਿੰਦਰ ਕੌਰ, ਭਾਵਨਾ ਬਾਂਸਲ, ਭਵਦੀਪ ਕੋਹਲੀ, ਪ੍ਰੋਮਿਲਾ ਮੈਨਰਾਏ, ਐਡਵੋਕੇਟ ਦਿਨੇਸ਼ ਗਰਗ, ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਰਾਜਦੀਪ ਸਿੰਘ ਤੋਂ ਇਲਾਵਾ ਹੋਰ ਐਨ.ਜੀ.ਓ. ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜਰ ਸਨ।

——————————————————————— 

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਵਿਸਾਖੀ ਅੰਕ ਲੋਕ ਅਰਪਣ

ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ  -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ  

            ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਹੋਟਲ ਨੂਰ ਮਹਿਲ ਮੋਗਾ ਵਿਖੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨੂੰ ਲੋਕ ਅਰਪਣ ਕੀਤਾ।

           ਇਸ ਸਬੰਧੀ ਗੱਲ-ਬਾਤ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਿਹਾ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਪੰਜਾਬੀ ਵਿਰਾਸਤ ਨੂੰ ਪ੍ਰਫੁਲਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਸਾਨੂੰ ਪੰਜਾਬੀ ਵਿਰਸੇ ਨਾਲ ਜੋੜ ਰਿਹਾ ਹੈ। ਉਨ੍ਹਾਂ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਾਰੀ ਟੀਮ ਨੂੰ ਵਿਸਾਖੀ ਵਿਸ਼ੇਸ ਅੰਕ ਰੀਲੀਜ ਹੋਣ ਦੀ ਵਧਾਈ ਦਿੱਤੀ।

        ਇਸ ਮੌਕੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਅਹੁੱਦੇਦਾਰਾਂ ਅਤੇ ਵੱਖ-ਵੱਖ ਐਨ.ਜੀ.ਓ. ਤੋਂ ਪਹੁੰਚੀਆਂ ਮਹਿਲਾਵਾਂ ਸਮੇਤ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਸਬੰਧਤ ਭਵਨਦੀਪ ਸਿੰਘ ਪੁਰਬਾ, ਮਹਿੰਦਰਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਬੇਅੰਤ ਕੌਰ ਗਿੱਲ, ਡਾ. ਸ਼ਰਬਜੀਤ ਕੌਰ ਬਰਾੜ, ਡਾ. ਵਰਿੰਦਰ ਕੌਰ, ਗੁਰਸੇਵਕ ਸਿੰਘ ਸੰਨਿਆਸੀ, ਦਰਸ਼ਨ ਸਿੰਘ ਵਿਰਦੀ, ਜਸਵੰਤ ਸਿੰਘ ਪੁਰਾਣੇਵਾਲਾ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਮੈਡਮ ਪ੍ਰੋਮਿਲਾ, ਕੁਲਦੀਪ ਸਿੰਘ ਕਲਸੀ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।

#ਆਮ_ਆਦਮੀ_ਪਾਰਟੀ, #DrAmandeepKaurArora#PunjabNewGovernment#Aamaadmipartypunjab#BhagwantMann#AAPPunjab,  #GovtOfPunjab#BhagwantMann, #MehakWatanDiLive, #BhawandeepSinghPurba, #ArvindKejriwal, #KultarSinghSandhwan,  #LatestNews,  #PunjabiNews#NewsUpdate,

———————————————————————

‘ਮਹਿਕ ਵਤਨ ਦੀ’ ਵੱਲੋਂ ਪ੍ਰਕਾਸ਼ਿਤ ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਲੋਕ-ਅਰਪਣ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ 2022 ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ) ਚੰਦਪੁਰਾਣਾ ਵਿਖੇ ਸੰਗਤਾਂ ਦੀ ਮੋਜੂਦਗੀ ਵਿੱਚ ਲੋਕ-ਅਰਪਣ ਕੀਤੀ ਗਈ। ਇਹ ਜੰਤਰੀ ਦੀ ਪ੍ਰਕਾਸ਼ਨਾ ਸਬੰਧੀ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਜੰਤਰੀ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੇ ਸੰਖੇਪ ਇਤਿਹਾਸ ਅਤੇ ਮੋਜੂਦਾ ਮਹਾਪੁਰਸ਼ ਸਮਾਜ ਸੇਵੀ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਤੋਂ ਇਲਾਵਾ ਮੱਸਿਆ, ਪੁੰਨਿਆ, ਸੰਗਰਾਂਦ ਦਸਵੀਂ ਅਤੇ ਹੋਰ ਖਾਸ ਦਿਨ ਤਿਉਹਾਰਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

              ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੀ ਇਹ ਪੰਜਵੀਂ ਜੰਤਰੀ ਹੈ ਜੋ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੂੰ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਭਵਨਦੀਪ ਸਿੰਘ ਪੁਰਬਾ ਨੇ ਬਾਬਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਸਾਨੂੰ ਇਹ ਜੋ ਸੇਵਾ ਬਖਸ਼ੀ ਹੈ ਇਸ ਲਈ ਅਸੀਂ ਬਾਬਾ ਜੀ ਦੇ ਬਹੁੱਤ-ਬਹੁੱਤ ਧੰਨਵਾਦੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹਮੇਸ਼ਾਂ ਇਸ ਅਸਥਾਨ ਨਾਲ ਸਬੰਧਤ ਅਜਿਹੀਆਂ ਸੇਵਾਵਾਂ ਨਿਭਾਉਂਦੇ ਰਹਾਂਗੇ।

———————————————————————

ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ ਮੌਕੇ ਚੰਗੇ ਸੰਦੇਸ਼ ਦੇਣ ਵਾਲੀਆਂ ਕਾਪੀਆਂ ਵੰਡੀਆਂ ਗਈਆਂ

ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਚੰਗੇ ਸੰਦੇਸ਼ ਪਹੁੰਚਾਉਣਾ ਹੈ –ਭਵਨਦੀਪ ਸਿੰਘ ਪੁਰਬਾ

ਮੋਗਾ / ਮਵਦੀਲਾ ਬਿਓਰੋ

                ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਖੁਖਰਾਣੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੂਸਰੇ ਦਿਨ ਰਾਤ ਨੂੰ ਹਾਜ਼ਰ ਹੋਏ ਬੱਚਿਆਂ ਨੂੰ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ, ਕੈਂਸਰ ਦੀ ਬੀਮਾਰੀ ਤੋਂ ਬਚਾਉਣ, ਪਾਣੀ ਦੀ ਸਹੀ ਵਰਤੋਂ ਕਰਨ ਅਤੇ ਟਰੈਫਿਕ ਨਿਯਮਾਂ ਦੀ ਵਰਤੋਂ ਕਰਨ ਆਦਿ ਚੰਗੇ ਸੰਦੇਸ਼ ਦੇਣ ਵਾਲੀਆਂ ਤਕਰੀਬਨ 100 ਕਾਪੀਆ ਵੰਡਿਆਂ ਗਈਆਂ।

              ਇਸ ਮੌਕੇ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਦੇ ਜਿਲ੍ਹਾਂ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਹ ਕਾਪੀਆਂ ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਰਾਹੀਂ ਬੱਚਿਆਂ ਨੂੰ ਚੰਗੀ ਸਿੱਖਿਆਂ ਦੇਣ ਲਈ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਕਾਪੀਆਂ ਨਹੀਂ ਹਨ ਜਾਂ ਇਨ੍ਹਾਂ ਕਾਪੀਆਂ ਨਾਲ ਬੱਚਿਆਂ ਦੇ ਸਾਰੇ ਵਿਸ਼ਿਆਂ ਦੀ ਜਰੂਰਤ ਪੂਰੀ ਹੋ ਜਾਵੇਗੀ ਬਲਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਵਾਤਾਵਰਣ ਦੀ ਸੁੱਧਤਾਂ ਲਈ ਰੁੱਖ ਲਗਾਉਣ, ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੇ੍ਰਿਤ ਕਰਨ, ਪਾਣੀ ਦੀ ਕੀਮਤ ਨੂੰ ਸਮਝਾਉਣ, ਪਾਣੀ ਦੀ ਸਹੀ ਵਰਤੋ ਕਰਨ ਅਤੇ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਅਤੇ ਹੋਰ ਕਈ ਚੰਗੇ ਸੰਦੇਸ਼ ਬੱਚਿਆਂ ਤੱਕ ਪਹੁੰਚਾਉਣਾ ਹੈ।

            ਇਨ੍ਹਾਂ ਪ੍ਰੋਗਰਾਮਾ ਦੌਰਾਨ ਜਗਤਾਰ ਸਿੰਘ ਤਾਰਾ, ਗੁਰਮੇਲ ਸਿੰਘ ਪੁਰਬਾ, ਹਰਪ੍ਰੀਤ ਸਿੰਘ ਪੀਤਾ, ਹਰਪ੍ਰੀਤ ਸਿੰਘ ਪੁਰਬਾ, ਸੁਖਮੰਦਰ ਸਿੰਘ, ਜਗਸ਼ੀਰ ਸਿੰਘ, ਹਰਮਨ ਸਿੰਘ, ਸੁਖਜੀਤ ਸਿੰਘ ਵਿੱਕੀ, ਅਮਨਜੋਤ ਸਿੰਘ ਯੋਤੀ, ਹਰਨੇਕ ਸਿੰਘ ਨੇਕੀ, ਕਿੰਦਰ ਸਿੰਘ, ਰਵਿੰਦਰ ਸਿੰਘ ਕਾਲਾ, ਪਰਦੀਪ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਵਿੱਕੀ ਪੁਰਬਾ, ਮਨਪ੍ਰੀਤ ਸਿੰਘ ਮੰਨੂ, ਮਨਪ੍ਰੀਤ ਸਿੰਘ ਮੰਨਾ, ਜਸਪ੍ਰੀਤ ਸਿੰਘ ਜੱਸਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

———————————————————————

Breaking News..