———————————————————————
ਗੁੱਜਰਾਂ ਦੀਆਂ ਗਊਆਂ !
– ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ।)
Mob. 98557-38113
ਹਰ ਸਾਲ ਜੁਲਾਈ ਅਗਸਤ ਦੇ ਮਹੀਨੇ ਪੰਜਾਬ ਭਰ ਵਿੱਚ ਨਵੇਂ ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ। ਸਰਕਾਰ ਦੇ ਜੰਗਲ਼ਾਤ ਵਿਭਾਗ ਵੱਲੋਂ ਅਤੇ ਹੋਰ ਸਰਗਰਮ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਰਖ਼ਤਾਂ ਦੀ ਮਹੱਤਤਾ ਬਾਰੇ ਵੱਡੀ ਪੱਧਰ ‘ਤੇ ਪ੍ਰਚਾਰ ਕਰਨ ਦੇ ਨਾਲ ਨਾਲ ਖ਼ੁਦ ਦਰਖ਼ਤ ਲਗਾਉਣ ਵਿੱਚ ਉੱਘਾ ਯੋਗਦਾਨ ਪਾਇਆ ਜਾਂਦਾ ਹੈ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਵੱਡੀ ਗਿਣਤੀ ਵਿੱਚ ਦਰਖ਼ਤ ਲਗਾ ਤਾਂ ਦਿੱਤੇ ਜਾਂਦੇ ਹਨ, ਪਰ ਇਹਨਾਂ ਦਰਖ਼ਤਾਂ ਦੀ ਸੇਵਾ ਸੰਭਾਲ਼, ਰਾਖੀ ਕਰਨ ਅਤੇ ਨਿਯਮਤ ਪਾਣੀ ਦੇਣ ਦਾ ਪ੍ਰਬੰਧ ਬਿਲਕੁਲ ਨਹੀਂ ਕੀਤਾ ਜਾਂਦਾ। ਸਾਲ ਵਿੱਚ ਕਿੰਨੇ ਦਰਖ਼ਤ ਲਗਾਏ ਸੀ ਤੇ ਕਿੰਨੇ ਕਾਮਯਾਬ ਹੋਏ ਹਨ, ਇਸਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਕੋਈ ਜ਼ੁੰਮੇਵਾਰੀ ਤਹਿ ਨਹੀਂ ਕੀਤੀ ਜਾਂਦੀ।
ਠੀਕ ਇਸੇ ਸਮੇਂ ਰਾਜਸਥਾਨ ਵੱਲੋਂ ਗੁੱਜਰ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਆਪਣੀਆਂ ਮੱਝਾਂ ਅਤੇ ਗਊਆਂ ਦੇ ਵੱਗ ਲੈ ਕੇ ਪੰਜਾਬ ਵੱਲ ਚਾਲੇ ਪਾ ਦਿੰਦੇ ਹਨ। ਭਾਵੇਂ ਪੰਜਾਬ ਵਿੱਚ ਪਸ਼ੂਆਂ ਵਾਸਤੇ ਕੋਈ ਨਿਸਚਿਤ ਚਰਾਂਦ ਮੌਜੂਦ ਨਹੀਂ ਹੈ। ਫਿਰ ਵੀ ਇਹ ਗੁੱਜਰ ਲੋਕ ਆਪਣੇ ਬਰਾਨੀ ਤੇ ਖੁਸ਼ਕ ਖ਼ਿੱਤੇ ਨੂੰ ਛੱਡਕੇ ਬਿਨਾ ਕਿਸੇ ਰੋਕ ਟੋਕ ਦੇ, ਪੰਜਾਬ ਵਿੱਚ ਆ ਧਮਕਦੇ ਹਨ। ਇਹਨਾਂ ਦੀਆਂ ਮੱਝਾਂ ਅਤੇ ਗਾਵਾਂ ਨੂੰ ਪੇਟ ਭਰ ਘਾਹ ਮਿਲ ਜਾਂਦਾ ਹੋਵੇਗਾ, ਇਸ ਬਾਰੇ ਤਾਂ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹਨਾਂ ਦੇ ਪਸ਼ੂ ਸੜਕਾਂ ਗੰਦੀਆਂ ਕਰਨ ਦੇ ਨਾਲ ਨਾਲ, ਆਵਾਜਾਈ ਵਿੱਚ ਬਹੁਤ ਜ਼ਿਆਦਾ ਵਿੱਘਨ ਪਾਉਂਦੇ ਹਨ। ਸੜਕਾਂ ‘ਤੇ ਐਕਸੀਡੈਂਟ ਕਰਕੇ ਗੱਡੀਆਂ ਟੁੱਟਣ ਅਤੇ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣਦੇ ਹਨ। ਹੋਰ ਤਾਂ ਹੋਰ ਪੰਜਾਬ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲਗਾਏ ਜਾਂਦੇ ਦਰਖ਼ਤਾਂ ਨੂੰ ਤੋੜ-ਭੰਨ ਕਰਕੇ, ਮੁੱਛਕੇ, ਮਿੱਧਕੇ ਤਬਾਹ ਕਰਕੇ ਵਾਪਸ ਚਲੇ ਜਾਂਦੇ ਹਨ। ਮਨੁੱਖੀ ਅਧਾਰ ‘ਤੇ ਭਾਵੇਂ ਇਹਨਾਂ ਪ੍ਰਵਾਸੀ ਗੁੱਜਰਾਂ ਨਾਲ ਲੱਖ ਹਮਦਰਦੀ ਹੈ। ਪਰ ਅਸੀਂ ਆਪਣਾ ਪੰਜਾਬ ਦਰਖ਼ਤਾਂ ਤੋਂ ਰੋਡਾ-ਭੋਡਾ ਵੀ ਤਾਂ ਨਹੀਂ ਦੇਖ ਸਕਦੇ। ਇਸ ਲਈ ਸਖ਼ਤੀ ਕਰਕੇ ਪੁੱਖਤਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ।
07.07.2024
————————————————————————————
ਮੇਰਾ ਮਕਸਦ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਣਾ ਹੈ –ਸੁਖਜਿੰਦਰ ਸਿੰਘ ਪੰਜਗਰਾਈਂ
ਕਿਸਾਨ ਸੁਖਜਿੰਦਰ ਸਿੰਘ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਖੁਦ ਘੁਲਾੜੀ ਚਲਾ ਕੇ ਘਰਦੇ ਤਿਆਰ ਕੀਤੇ ਔਰਗਾਇਨਕ ਗੰਨੇ ਦਾ ਤਾਜਾ ਰਸ਼ ਪਿਲਾਉਦਾ ਹੈ
– ਭਵਨਦੀਪ ਸਿੰਘ ਪੁਰਬਾ
ਪੰਜਗਰਾਈਂ ਕਲਾਂ ਦਾ ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਖੁਦ ਘੁਲਾੜੀ ਚਲਾ ਕੇ ਲੋਕਾਂ ਨੂੰ ਆਪਣੇ ਘਰਦੇ ਤਿਆਰ ਕੀਤੇ ਅਤਿ ਮਿੱਠੇ ਔਰਗਾਇਨਕ ਗੰਨੇ ਦਾ ਤਾਜਾ ਰਸ਼ ਪਿਲਾ ਕੇ ਸ਼ਲਾਘਾਯੋਗ ਉਪਰਾਲਾ ਕਰ ਰਿਹਾ ਹੈ। ਇਸ ਕੰਮ ਵਿੱਚ ਉਸ ਦਾ ਸਾਥ ਉਸਦੀ ਪਤਨੀ ਰਮਨਜੋਤ ਕੌਰ ਤੇ ਪੁੱਤਰ ਤਰਨਪ੍ਰੀਤ ਸਿੰਘ ਦੇ ਰਹੇ ਹਨ। ਸੁਖਜਿੰਦਰ ਸਿੰਘ ਪਹਿਲਾਂ ਜਿਥੇ ਪੰਥ ਤੇ ਗ੍ਰੰਥ ਦੇ ਦਰਦ ਨੂੰ ਸਮਝਦਿਆਂ ਸੰਘਰਸ਼ੀ ਪ੍ਰੋਗਰਾਮਾਂ ਵਿਚ ਹਿੱਸਾ ਲੈਂਦਾ ਰਹਿੰਦਾ ਹੈ ਓਥੇ ਉਸ ਨੇ ਕਈ ਸਾਲਾਂ ਤੋਂ ਨਾ ਤਾਂ ਕਦੇ ਝੋਨੇ ਦੀ ਪਰਾਲੀ ਤੇ ਕਣਕ ਨਾੜ ਨੂੰ ਅੱਗ ਲਗਾਈ ਹੈ ਤੇ ਉਸ ਨੇ ਆਪਣੀ ਢਾਣੀ ‘ਚ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਚਾਰ ਦਰਜਨ ਤੋਂ ਵੱਧ ਫੁੱਲ, ਫਲ ਤੇ ਛਾਂਦਾਰ ਪੌਦੇ ਲਗਾਏ ਹੋਏ ਹਨ। ਸੁਖਜਿੰਦਰ ਸਿੰਘ ਹੋਰ ਵੀ ਸਮਾਜ ਭਲਾਈ ਦੇ ਕਾਰਜ ਕਰਨ ਵਿਚ ਦਿਲਚਸਪੀ ਰੱਖਦਾ ਹੈ। ਇਸ ਮਿਹਨਤੀ ਕਿਸਾਨ ਸੁਖਜਿੰਦਰ ਸਿੰਘ ਦੇ ਇਹਨਾਂ ਕਾਰਜਾਂ ਦੀ ਵਾਤਾਵਰਣ ਪ੍ਰੇਮੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਸਾਨੂੰ ਚਾਹੀਦਾ ਹੈ ਕੇ ਇਸ ਤਰ੍ਹਾਂ ਦੇ ਆਰਥਿਕ ਪੱਖੋਂ ਕਮਜੋਰ ਉਦਮੀ ਤੇ ਮਿਹਨਤੀ ਕਿਸਾਨਾਂ ਦਾ ਹਰ ਕਾਰਜ ਲਈ ਵੱਧ ਚੜ੍ਹ ਕੇ ਸਾਥ ਦੇਈਏ ਤਾਂ ਉਹ ਮਿਸ਼ਾਲ ਪੈਦਾ ਕਰਕੇ ਹੋਰਾਂ ਲਈ ਪ੍ਰੇਰਣਾ ਸਰੋਤ ਬਣ ਸਕਣ।
ਕਿਸਾਨ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਕੇ ਲੋਕਾਂ ਨੂੰ ਚੰਗੀਆਂ ਚੀਜਾਂ ਪੈਦਾ ਕਰ ਕੇ ਦੇਣੀਆਂ ਤਾਂ ਕੇ ਉਹ ਘਟੀਆਂ ਚੀਜਾਂ ਖਾਣ-ਪੀਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚ ਸਕਣ। ਉਹਨਾਂ ਚਿੰਤਾ ਜਾਹਰ ਕਰਦਿਆਂ ਕਿਹਾ ਕੇ ਸਰਕਾਰ ਤੇ ਸਿਹਤ ਵਿਭਾਗ ਦੀ ਨਲਾਇਕੀ ਕਾਰਨ ਪਿੰਡਾਂ ਸ਼ਹਿਰਾਂ ਦੀਆਂ ਦੁਕਾਨਾਂ ਉੱਤੇ ਦੁੱਧ ਦਹੀਂ ਸਮੇਤਹਰ ਚੀਜ ਮਿਲਾਵਟੀ ਤੇ ਜਹਿਰਲੀ ਵਿਕ ਰਹੀ ਹੈ ਜਿਸ ਨਾਲ ਲੋਕ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕੇ ਸਮਾਜਿਕ ਜਥੇਬੰਦੀਆਂ ਨੂੰ ਚਾਹੀਦਾ ਹੈ ਕੇ ਉਹ ਮਿਲਾਵਟਖੋਰੀਨੂੰ ਬੰਦ ਕਰਵਾਉਣ ਲਈ ਸ਼ੰਘਰਸ਼ ਵਿੱਢਣ ਨਹੀ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ।
ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਂ ਨੂੰ ਉਕਤ ਕਾਰਜਾਂ ਬਦਲੇ ਹੌਂਸਲਾ ਵਧਾਉਣ ਲਈ ਭਾਈ ਕਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਅਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।
————————————————————————————
ਮੁੱਦਾ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਗੰਭੀਰਤਾ ਨਾਲ ਵਿਚਾਰਣ ਦਾ… !
– ਹਰਕੀਰਤ ਕੌਰ, Mob. 97791-18066
ਪੰਜਾਬ ਇੱਕ ਖੇਤੀ ਪ੍ਧਾਨ ਸੂਬਾ ਹੈ,ਜਿਸਦੇ ਕਣ ਕਣ ਵਿੱਚ ਮਿੱਟੀ ਦੀ ਖੁਸ਼ਬੂ,ਖੇਤਾ ਵਿੱਚ ਲਹਿਰਾਉਂਦੀਆਂ ਫਸਲਾਂ, ਖਾਲਾਂ ਵਿੱਚ ਵੱਗਦਾ ਚਾਂਦੀ ਵਰਗਾ ਪਾਣੀ, ਚਿੜੀਆਂ, ਕਬੂਤਰਾਂ ਦੀ ਚਹਿਕ ਤੇ ਵਿਹੜਿਆਂ ਵਿੱਚ ਲੱਗੇ ਫਲ ਤੇ ਫੁੱਲਦਾਰ ਬੂਟਿਆਂ ਦੀ ਮਹਿਕ ਪੰਜਾਬ ਦੀ ਧਰਤ ਨੂੰ ਚੁਫੇਰਿਓ ਮਹਿਕਾਈ ਰੱਖਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਅੰਨਦਾਤੇ ਦੇ ਨਾਮ ਨਾਲ ਨਿਵਾਜਿਆ ਗਿਆ ਹੈ। ਥੋੜ੍ਹੇ ਸਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਪੰਜਾਬ ਦੀ ਅਸਲ ਪਹਿਚਾਣ ਇਸਦੀ ਕਿਸਾਨੀ, ਖੇਤੀਬਾੜੀ ਹੈ। ਖੇਤੀਬਾੜੀ ਦੇ ਖੇਤਰ ਵਿੱਚ ਵਿਕਾਸ ਅਤੇ ਵਿਦਿਆਰਥੀ ਨੂੰ ਇਸ ਖੇਤਰ ਨਾਲ ਜੋੜਣ ਲਈ 1962 ਵਿੱਚ ਸੁੰਯੁਕਤ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਬਣਾਈ ਗਈ। ਇਹ ਪੰਜਾਬ ਲਈ ਬਹੁਤ ਵੱਡਾ ਮਾਣ ਹੈ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ, ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਐਂਡ ਹੁਮੈਨਿਅਟੀਜ। 2005 ਵਿੱਚ, ਇਸ ਯੂਨੀਵਰਸਿਟੀ ਵਿੱਚੋਂ ਹੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਂਇਸਸ ਯੂਨੀਵਰਸਿਟੀ ਨੇ ਜਨਮ ਲਿਆ। ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜ੍ਹਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ।
ਕਈ ਖੇਤੀਬਾੜੀ ਮਾਹਿਰ ਇਸੇ ਯੂਨੀਵਰਸਿਟੀ ਦੀ ਦੇਣ ਹਨ। ਅੱਜ ਵੀ ਹਜ਼ਾਰਾਂ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਆਪਣੀ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਹਨ। ਅਸੀਂ ਅਕਸਰ ਹੀ ਪੰਜਾਬ ਦੀ ਜਵਾਨੀ ਦਾ ਪੰਜਾਬ ਛੱਡਣ, ਵਿਦੇਸ਼ਾਂ ਵਿੱਚ ਜਾ ਪੜ੍ਹਾਈ ਕਰਨ ਦੀ ਚਿੰਤਾਂ ਜਾਹਿਰ ਕਰਦੇ ਹਾਂ ਕਿ ਜੇਕਰ ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਵਿੱਚ ਤਾਂ ਜਵਾਨੀ ਬਚੇਗੀ ਹੀ ਨਹੀ! ਫਿਰ ਸਵਾਲ ਉੱਠਦਾ ਹੈ ਕਿ ਅਜਿਹੇ ਕਿਹੜੇ ਹੀਲੇ ਵਸੀਲੇ ਕੀਤੇ ਜਾਣ ਕਿ ਨੌਜਵਾਨੀ ਨੂੰ ਪੰਜਾਬ ਛੱਡ ਕੇ ਨਾ ਜਾਣਾ ਪਵੇ, ਜਿਸਦਾ ਜਵਾਬ ਇਹ ਹੈ ਕਿ ਪੰਜਾਬ ਵਿੱਚ ਹੀ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਦਾਨ ਕੀਤੇ ਜਾਣ। ਪਰ ਅੱਜ ਪੰਜਾਬ ਦੀ ਅੱਧੇ ਤੋਂ ਜਿਆਦਾ ਨੌਜਵਾਨੀ ਵਿਦੇਸ਼ ਤੁਰ ਗਈ ਜੋ ਬਾਕੀ ਬਚੀ ਹੈ, ਉਹ ਆਪਣੇ ਹੱਕਾਂ ਲਈ, ਨੌਕਰੀਆਂ ਲਈ ਸੜਕਾਂ ਉੱਪਰ ਧਰਨੇ ਲਗਾ ਰਹੀ ਹੈ, ਮਰਨ ਵਰਤ ਰੱਖ ਰਹੀ ਹੈ, ਭੁੱਖ ਹੜਤਾਲਾਂ ਕਰ ਰਹੀ ਹੈ। ਵੇਰਵਾ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਜਾਏ ਇਕੱਲੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਗਵਾਉਣ ਲਈ ਸੜਕਾਂ ਤੇ ਧੱਕੇ ਨਹੀਂ ਖਾਣੇ ਪੈਂਦੇ ਬਲਕਿ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਹੁਤ ਸਾਰੇ ਵਿਦਿਆਰਥੀ ਆਪਣੀਆਂ ਕੁਝ ਖਾਸ ਮੰਗਾਂ ਨੂੰ ਲੈਕੇ ਧਰਨੇ ਉੱਪਰ ਬੈਠੇ ਹਨ ।ਇਹ ਮੰਗਾਂ ਇਸ ਪ੍ਰਕਾਰ ਹਨ :
ਪੰਜਾਬ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਿੱਚ ਜਿੰਨੀਆਂ ਵੀ ਅਸਾਮੀਆਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਵੇ।ਖੇਤੀਬਾੜੀ ਵਿਭਾਗ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਸਮੇਂ ਸਿਰ ਪੁਹੰਚਾਈ ਜਾ ਸਕੇ। * ਖੇਤੀਬਾੜੀ ਵਿਕਾਸ ਅਧਿਕਾਰੀਆਂ ਅਤੇ ਬਾਗਬਾਨੀ ਵਿਕਾਸ ਅਧਿਕਾਰੀਆਂ ਦੀ ਤਨਖਾਹ ਸਕੇਲ ਵੈਟਰਨਰੀ ਅਧਿਕਾਰੀਆਂ ਦੇ ਬਰਾਬਰ ਨੀਯਤ ਕੀਤਾ ਜਾਵੇ ਇਸਦੇ ਨਾਲ ਹੀ ਹਰ ਸਾਲ ਜਿੰਨੀਆਂ ਵੀ ਅਸਾਮੀਆਂ ਖਾਲੀ ਹਨ ਵਿੱਤੀ ਸਾਲ ਦੇ ਖਤਮ ਹੋਣ ਦੇ ਨਾਲ ਹੀ ਅਸਾਮੀਆਂ ਨੂੰ ਭਰਿਆ ਜਾਵੇ।
ਜੇਕਰ ਅਸੀ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ ਕੁੱਲ 934 ਅਸਾਮੀਆਂ ਹਨ, ਜਿੰਨਾਂ ਵਿਚੋਂ 501 ਅਸਾਮੀਆਂ ਖਾਲੀ ਹਨ, ਬਾਗਬਾਨੀ ਵਿਕਾਸ ਅਫ਼ਸਰ ਦੀਆਂ ਕੁੱਲ 225 ਅਸਾਮੀਆਂ ਹਨ ਜਿਸ ਵਿੱਚੋਂ 133 ਖਾਲੀ ਹਨ, ਸੋਇਲ ਕੰਜ਼ਰਵੇਸ਼ਨ ਅਫ਼ਸਰ ਦੀਆਂ ਕੁੱਲ 226 ਅਸਾਮੀਆਂ ਹਨ ਜਿੰਨਾਂ ਵਿੱਚ 129 ਖਾਲੀ ਹਨ, ਖੇਤੀਬਾੜੀ ਸਬ ਇੰਸਪੈਕਟਰ ਦੀਆਂ ਕੁੱਲ 725 ਅਸਾਮੀਆਂ ਹਨ ਜਿਸ ਵਿੱਚ 372 ਅਸਾਮੀਆਂ ਖਾਲੀ ਹਨ ਅਤੇ ਮਾਰਕੀਟ ਸੈਕਟਰੀ ਮੰਡੀ ਬੋਰਡ ਦੀਆਂ ਕੁੱਲ 120 ਅਸਾਮੀਆਂ ਹਨ ਜਿਸ ਵਿਚੋਂ 56 ਖਾਲੀ ਹਨ। ਇਹਨਾਂ ਅੰਕੜਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ 24 ਪਿੰਡਾਂ ਪਿੱਛੇ ਇੱਕ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ ਹੈ ਅਤੇ 135 ਪਿੰਡਾਂ ਪਿੱਛੇ ਇੱਕ ਹਾਰਟੀਕਲਚਰ ਡਵੈਲਪਮੈਂਟ ਅਫਸਰ ਤਾਇਨਾਤ ਹੈ। ਇਹ ਅੰਕੜੇ ਬਹੁਤ ਕੁਝ ਬਿਆਨ ਕਰਦੇ ਹਨ । ਜੇਕਰ ਇਹਨਾਂ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਕੀ ਜਿਹੜੇ ਕਿਸਾਨ ਕਰਜੇ ਦੇ ਸਤਾਏ, ਵੱਧ ਖਰਚਿਆਂ ਅਤੇ ਘੱਟ ਆਮਦਨ, ਮਾੜਾ ਝਾੜ ਆਦਿ ਸਮੱਸਿਆਵਾਂ ਦੇ ਵਸ ਪੈ ਅੰਤ ਖੁਦਕੁਸ਼ੀਆਂ ਕਰਦੇ ਹਨ ਕੀ ਇਹ ਨੌਜਵਾਨ ਉਹਨਾਂ ਕਿਸਾਨਾਂ ਦੀ ਸਹੀ ਅਗਵਾਈ ਕਰ ਉਹਨਾਂ ਦੀਆਂ ਜਾਨਾਂ ਨਹੀਂ ਬਚਾ ਸਕਦੇ। ਜੇਕਰ ਇਹਨਾਂ ਨੌਜਵਾਨ ਵਿਦਿਆਰਥੀਆਂ ਨੂੰ ਪੰਜਾਬ ਦੀ ਫ਼ਿਕਰ ਹੈ ਸ਼ਾਇਦ ਤਾਂ ਹੀ ਹੋਰਾਂ ਨੌਜਵਾਨਾਂ ਦੀ ਤਰ੍ਹਾਂ ਪੰਜਾਬ ਛੱਡ ਵਿਦੇਸ਼ ਨਹੀ ਗਏ, ਪਰ ਜੇਕਰ ਸਾਡੀਆਂ ਸਰਕਾਰਾਂ, ਸਾਡੀ ਵਿਵਸਥਾ ਇਹਨਾਂ ਵਿਦਿਆਰਥੀਆਂ ਦੀ ਸਾਰ ਨਹੀਂ ਲੈਂਦੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਾ ਤਾਂ ਇਹਨਾਂ ਯੂਨੀਵਰਸਿਟੀਆਂ, ਕਾਲਜਾਂ ਵਿੱਚ ਵਿਦਿਆਰਥੀ ਹੋਣਗੇ ਨਾ ਇਹ ਚਹਿਲ ਪਹਿਲ ਹੋਵੇਗੀ ਅਤੇ ਨਾ ਹੀ ਪੰਜਾਬ ਕੋਲ ਪੰਜਾਬ ਦੇ ਹਿੱਤ ਚ ਸੋਚਣ ਵਾਲੀ ਜਵਾਨੀ ਹੋਵੇਗੀ।
ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਜੋ ਪੰਜਾਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ ਮੁੱਦੇ ਪ੍ਤੀ ਵਰਤਿਆ ਅਵੇਸਲਾਪਣ ਪੰਜਾਬ ਦੀ ਕਿਸਾਨੀ, ਜਵਾਨੀ ਤੇ ਭਵਿੱਖ ਤਿੰਨਾਂ ਦੀ ਨੁਕਸਾਨ ਕਰੇਗਾ। ਇਹ ਉਹ ਨੌਜਵਾਨ ਹਨ ਜੋ ਆਪਣੇ ਹੁਨਰ ਆਪਣੀ ਕਾਬਲੀਅਤ ਦੇ ਬਲਬੂਤੇ ਪੰਜਾਬ ਦੀ ਕਿਸਾਨੀ ਦੀ ਨੁਹਾਰ ਬਦਲਣਾ ਚਾਹੁੰਦੇ ਹਨ, ਇਹਨਾਂ ਨੂੰ ਲੋੜ ਹੈ ਇੱਕ ਮੌਕੇ ਦੀ, ਸਹਿਯੋਗ ਦੀ। ਪ੍ਸਾਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਇਹ ਸਾਰੀਆਂ ਮੰਗਾਂ ਵੱਲ ਗੌਰ ਫੁਰਮਾਇਆ ਜਾਵੇ ਤਾਂ ਜੋ ਛੇ-ਛੇ ਫੁੱਟੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਮਰਨ ਵਰਤ ਨਾ ਰੱਖਣਾ ਪਵੇ। ਕਿਤੇ ਇਹਨਾਂ ਪੁੰਗਰਦੀਆਂ ਕਰੂਬਲਾਂ ਦੇ ਸਾਹ ਖਿੜਣ ਤੋਂ ਪਹਿਲਾਂ ਹੀ ਨਾ ਦੱਬੇ ਜਾਣ, ਕਿਤੇ ਇਹਨਾਂ ਪਰਿੰਦਿਆਂ ਦੀ ਪਰਵਾਜ ਲਈ ਅਸਮਾਨ ਨਾ ਖੋਹ ਲਿਆ ਜਾਵੇ, ਇਹ ਪੰਜਾਬ ਦੇ ਬੱਚੇ ਮਿੱਟੀ ਦੇ ਜਾਏ , ਮਿੱਟੀ ਦੀ ਰਾਖੀ ਲਈ ਲੜ੍ ਰਹੇ ਹਨ। ਆਓ! ਇਹਨਾਂ ਦੇ ਕਦਮ ਨਾਲ ਕਦਮ ਮਿਲਾ ਪੰਜਾਬ ਦੇ ਖੇਤਾਂ ਦੀ ਖੁਸ਼ਹਾਲੀ ਵਾਪਿਸ ਲੈਕੇ ਆਈਏ, ਆਓ ਪੰਜਾਬ ਦੀ ਜਵਾਨੀ ਨੂੰ ਸੜਕਾਂ ਤੇ ਰੁਲਣ ਤੋਂ ਬਚਾ ਲਈਏ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ, ਆਪਣੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਦੇ ਹੋਏ, ਇਹਨਾਂ ਨੌਜਵਾਨਾਂ ਦੀ ਸਾਰ ਲਈ ਜਾਵੇ, ਪੰਜਾਬ ਅਤੇ ਨੌਜਵਾਨੀ ਦੋਨਾਂ ਦੇ ਭਵਿੱਖ ਨੂੰ ਉੱਜਲਾ ਬਣਾਉਣ ਲਈ ਇਹਨਾਂ ਨੌਜਵਾਨਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਖੇਤੀਬਾੜੀ ਵਿਕਾਸ ਦੇ ਰਾਹਾਂ ਤੇ ਆਪਣੀ ਰਫ਼ਤਾਰ ਤੇਜ਼ ਕਰ ਸਕੇ।
————————————————————————————
ਦਰੱਖਤਾਂ ਦੀ ਨਿਲਾਮੀ ਤੇ ਸਰਕਾਰ ਲਾਵੇ ਰੋਕ
– ਇਕਬਾਲ ਸਿੰਘ ਖੋਸਾ ਕੋਟਲਾ
ਮੀਤ ਪ੍ਰਧਾਨ ਰੂਰਲ ਐਨ ਜੀ ਓ ਜਿਲਾ ਮੋਗਾ
Mob. 99157-77346
ਅਜੇ ਇਕ ਦੋ ਮਹੀਨੇ ਵੀ ਨਹੀ ਹੋਏ ਜਦੋ ਅਸੀ ਆਕਸੀਜਨ ਲਈ ਤੜਫ ਰਹੇ ਸੀ। ਆਕਸੀਜਨ ਦੀ ਕਮੀ ਨਾਲ ਪੂਰੇ ਭਾਰਤ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ। ਅਨੇਕਾ ਇਨਸਾਨੀ ਜਾਨਾਂ ਚੱਲੀਆਂ ਗਈਆਂ ਸਿਰਫ ਆਕਸੀਜਨ ਦੀ ਕਮੀ ਕਰਕੇ। ਸਾਡੇ ਗੁਰੂ ਸਾਹਿਬਾਨਾਂ ਦੀ ਮਹਿਰ ਹੋਈ ਸਿੱਖ ਕੌਮ ਅਤੇ ਸੋਸਲ ਵਰਕਰ ਅੱਗੇ ਆਏ ਦਿਸ ਵਿਦੇਸ਼ਾਂ ਤੋ ਆਕਸੀਜਨ ਇਕੱਠੀ ਕੀਤੀ ਗਈ ਤਾਂ ਜਾਕੇ ਕੀਮਤੀ ਜਾਨਾਂ ਬਚਾਈਆਂ ਗਈਆਂ। ਪਰ ਫਿਰ ਵੀ ਬਹੁਤ ਸਾਰੇ ਲੋਕ ਅਨਿਆਈ ਮੋਤ ਮਰ ਗਏ ਕਈ ਤਾ ਪਰਿਵਾਰਾਂ ਦੇ ਪਰਿਵਾਰ ਹੀ ਆਕਸੀਜਨ ਦੀ ਕਮੀ ਕਰਕੇ ਦੁਨੀਆਂ ਤੋ ਰੂਕਸਤ ਹੋ ਗਏ। ਇਹ ਸਭ ਕੁਝ ਆਕਸੀਜਨ ਦੀ ਕਮੀ ਨਾਲ ਹੋਇਆ।
ਪਰ ਅਸੀ ਰਹੇ ਨਾਂ ਸਮਝ ਦੇ ਨਾਂ ਸਮਝ ਕੁਝ ਦਿਨਾਂ ਮਹੀਨਿਆ ਦੀ ਗੱਲ ਨੂੰ ਭੁੱਲ ਕੇ ਅੱਜ ਕਈ ਪਿੰਡਾਂ ਦੇ ਮੋਹਤਬਰ ਸਰਪੰਚਾਂ ਅਤੇ ਸੰਸਥਾਂ ਵਲੋ ਦਰੱਖਤਾਂ ਨੂੰ ਪੁਚਾਉਣ ਲਈ ਨਿਲਾਮੀਆਂ ਕੀਤੀਆਂ ਜਾ ਰਹੀਆਂ ਹਨ। ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਕਰੋੜਾ ਅਰਬਾਂ ਦੀ ਆਕਸੀਜਨ ਦੇਣ ਵਾਲੇ ਬੋਹ ਕੀਮਤੀ ਦਰੱਖਤਾਂ ਨੂੰ ਕੁਝ ਪੈਸਿਆਂ ਦੇ ਲਾਲਚ ਵਿੱਚ ਕਟਾਇਆ ਜਾ ਰਿਹਾ ਹੈ। ਇਹ ਦਰੱਖਤ ਵੀ ਉਹ ਹਨ ਜਿਹੜੇ ਕੇ ਸਾਝੀਆਂ ਥਾਂਵਾਂ ਤੇ ਲੱਗੇ ਹਨ ਤੇ ਹਰ ਇਨਸਾਨ ਦਾ ਇਹਨਾ ਤੇ ਹੱਕ ਹੈ ਤੇ ਜਿਹੜੇ ਲੋਕ ਇਹਨਾ ਨੂੰ ਪਟਾ ਰਹੇ ਹਨ। ਇਹ ਮੋਹਤਬਰਾਂ ਨੇ ਇਹਨਾ ਨੂੰ ਲਾਇਆ ਵੀ ਨਹੀ ਅਤੇ ਮੈਨੂੰ ਲੱਗਦਾ ਹੈ ਕਿ ਪਾਣੀ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਇਹਨਾ ਨੂੰ ਕੋਈ ਹੱਕ ਨਹੀ ਹੈ ਕਿ ਕੁਝ ਕੁ ਪੈਸਿਆਂ ਦੇ ਲਾਲਚ ਵਿੱਚ ਇਹ ਦਰੱਖਤ ਪਟਵਾਉਣ। ਅੱਜ ਸਾਨੂੰ ਜਾਗਣਾ ਪਵੇਗਾ ਇਹਨਾ ਮੋਹਤਬਰਾਂ ਤੋ ਦਰੱਖਤਾਂ ਨੂੰ ਬਚਾਉਣ ਲਈ ਦਰੱਖਤ ਬਚਾਉਣੇ ਸਾਡੀ ਜੁਮੇਵਾਰੀ ਵੀ ਹੈ ਤੇ ਸਾਡੀ ਲੋੜ ਵੀ ਜੇ ਅਸੀ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀ ਪੀੜੀਆਂ ਲਈ ਆਕਸੀਜਨ ਬਚਾਕੇ ਰੱਖਣੀ ਹੈ ਤਾਂ ਅਸੀ ਅੱਜ ਹੀ ਇਹ ਪ੍ਰਣ ਕਰੀਏ ਕਿ ਅਸੀ ਹੁਣ ਆਉਣ ਵਾਲੇ 10 ਸਾਲਾਂ ਤੱਕ ਦਰੱਖਤ ਨਹੀ ਪਟਣ ਦੇਵਾਂਗੇ।
ਨਰੋਆ ਪੰਜਾਬ ਮੰਚ ਦੇ ਮੈਬਰਾਂ ਅਤੇ ਅਹੁਦੇਦਾਰਾਂ ਵਲੋ ਇਹ ਇਕ ਅਵਾਜ ਉਠਾਈ ਗਈ ਹੈ। ਜਿਸ ਦੀ ਅਗਵਾਈ ਗੁਰਪ੍ਰੀਤ ਸਿੰਘ ਚੰਦਬਾਜਾ, ਮਹਿੰਦਰਪਾਲ ਲੂੰਬਾ ਅਤੇ ਪੂਰੀ ਸਾਡੀ ਟੀਮ ਨਰੋਆ ਪੰਜਾਬ ਮੰਚ ਕਰ ਰਹੇ ਹਨ ਕਿ ਆਉਣ ਵਾਲੇ 10 ਸਾਲਾਂ ਤੱਕ ਦਰੱਖਤਾਂ ਦੀ ਪਟਾਈ ਤੇ ਪੂਰਨ ਰੂਪ ਵਿੱਚ ਸਰਕਾਰ ਪਾਬੰਦੀ ਲਾਵੇ। ਨਰੋਆ ਪੰਜਾਬ ਮੰਚ ਵਲੋ ਉਠੀ ਗਈ ਇਸ ਅਵਾਜ ਨੂੰ ਬੁਲੰਦ ਕਰਨ ਲਈ ਆਉ ਆਪਾ ਸਾਰੇ ਰਲਕੇ ਅਵਾਜ ਉਠਾਈਏ ਤੇ ਸਰਕਾਰ ਤੋ ਦਰੱਖਤਾਂ ਦੀ ਪਟਾਈ ਤੇ ਰੋਕ ਲਵਾਈਏ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਈਏ। ਆਪਾ ਸਾਰੇ ਆਪਣੇ-ਆਪਣੇ ਪਿੰਡਾਂ ਸ਼ਹਿਰਾਂ ਵਿੱਚ ਇਸ ਗੱਲ ਦਾ ਪੂਰਾ ਖਿਆਲ ਰੱਖੀਏ ਕਿ ਕਿਤੇ ਕੋਈ ਸਾਝੀਆਂ ਥਾਂਵਾਂ ਤੇ ਲੱਗੇ ਦਰੱਖ਼ਤਾਂ ਨੂੰ ਪਟਾ ਤਾਂ ਨਹੀ ਰਹੇ ਜੇਕਰ ਕੋਈ ਇਹ ਗਲਤੀ ਕਰ ਰਿਹਾ ਹੈ ਤਾਂ ਉਸ ਨੂੰ ਰੋਕੀਏ। ਆਕਸੀਜਨ ਵਿੱਚ ਸਾਡੀ ਜਾਨ ਹੈ ਤੇ ਇਹ ਜਾਨ ਅਸੀ ਲਾਲਚੀ ਲੋਕਾਂ ਕਰਕੇ ਨਹੀ ਜਾਣ ਦੇਣੀ ।
ਇਹ ਅਵਾਜ ਕਰੋ ਬੁਲੰਦ।
ਰੁੱਖਾਂ ਨੂੰ ਪੁੱਟਣਾਂ ਕਰੀਏ ਬੰਦ।
————————————————————————————
ਪੋਹ ਦੀ ਠੰਡ ਤੇ ਬਾਰਸ ਵਿੱਚ ਬੈਠੇ ਜੁਝਾਰੂ ਕਿਸਾਨਾਂ ਨੂੰ ਸੋ-ਸੋ ਸਲਾਮ
ਬੱਚਿਆਂ ਨਾਲ ਬੈਠੀਆਂ ਬੀਬੀਆਂ ਨੂੰ ਦਿਲੋ ਸਿਜਦਾ
– ਇਕਬਾਲ ਸਿੰਘ ਖੋਸਾ ਕੋਟਲਾ Mob. 99157-77346
ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਮਜਦੂਰ ਜੋਧਿਆ, ਮਾਈਆਂ ਅਤੇ ਬੱਚਿਆਂ ਨੂੰ ਇਕ ਮਹੀਨੇ ਤੋ ਉਪਰ ਦਾ ਸਮਾ ਹੋ ਗਿਆ। ਕਿਸਾਨ ਅੰਦੋਲਨ ਇਕ ਵੱਡੇ ਮੋਰਚੇ ਦਾ ਰੂਪ ਧਾਰਨ ਕਰ ਗਿਆ । ਪੰਜਾਬ ਤੋ ਉੱਠੀ ਅਵਾਜ਼ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਆ ਬਠਾਇਆ। ਮੋਦੀ ਦੀ ਜਾਲਮ ਸਰਕਾਰ ਨੇ ਕਾਲੇ ਕਨੂੰਨਾ ਨਾਲ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਕ ਹੀ ਡੋਰ ਵਿੱਚ ਪਰੋ ਕੇ ਰੱਖ ਦਿੱਤਾ। ਭਾਰਤ ਹੀ ਨਹੀ ਪੂਰੀ ਦੁਨੀਆਂ ਵਿੱਚ ਬੈਠੇ ਹਰ ਵਰਗ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਅੰਦੋਲਨ ਦਾ ਸਾਥ ਦਿੱਤਾ। ਸਰਕਾਰਾਂ ਨੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ ਕਦੇ ਅੱਤਵਾਦੀ ਵੱਖਵਾਦੀ ਅਤੇ ਭਰਮ ਵਿੱਚ ਫਸੇ ਹੋਏ ਲੋਕ ਵੀ ਆਖਿਆ। ਕਿਸਾਨ ਮੋਰਚੇ ਨੂੰ ਫੇਲ ਕਰਨ ਲਈ ਸਰਕਾਰ ਨੇ ਹਰ ਹੱਥ ਕੰਡਾ ਅਪਣਾਇਆ। ਪਰ ਦ੍ਰਿੜ ਇਰਾਦੇ ਨਾਲ ਬੈਠੇ ਕਿਸਾਨਾਂ ਨੂੰ ਸੂਝਵਾਨ ਕਿਸਾਨ ਲੀਡਰਾਂ ਦੀ ਅਗਵਾਈ ਵਿਚ ਟੱਸ ਤੋ ਮੱਸ ਨਾ ਕਰ ਸਕੇ। ਦਿੱਲੀ ਦਾ ਬਾਰਡਰ ਕੜਾਕੇ ਦੀ ਠੰਢ ਤੇ ਠੰਡ ਵਿਚ ਲਗਾਤਾਰ ਬਾਰਸ ਨੇ ਵੀ ਜੋਰ ਅਜ਼ਮਾਈ ਕਰਕੇ ਵੇਖ ਲਈ ਪਰ ਸਿਦਕੀ ਯੋਧੇ ਬਾਰਡਰਾਂ ਤੋ ਹਿਲੇ ਤੱਕ ਨਹੀ ਧਰਤੀ ਤੇ ਵਿਸੇ ਗੱਦਿਆ ਵਿੱਚ ਮੀਂਹ ਦਾ ਪਾਣੀ ਭਰ ਆਇਆ ਉਪਰੋ ਟਰਾਲੀਆਂ ਦੀਆ ਤਰਪਾਲ ਚੋਣ ਲੱਗੀਆਂ 70 ਜੋਧਿਆਂ ਨੇ ਸਹੀਦੀਆਂ ਪਾ ਦਿੱਤੀ। ਪਰ ਕਿਸਾਨਾਂ ਵਿਚ ਜਿੱਤਣ ਦਾ ਜਜ਼ਬਾ ਪੂਰਾ ਕਾਇਮ ਹੈ।
ਕਿਸਾਨ ਦੇ ਨਾਲ ਨਾਲ ਕਿਸਾਨ ਬੀਬੀਆਂ ਦੇ ਨਹਾਰਿਆ ਵਿੱਚ ਇਕੋ ਹੀ ਅਵਾਜ਼ ਆਉਦੀ ਹੈ ਜਿੱਤਣ ਲਈ ਆਏ ਹਾ ਜਿੱਤ ਕੇ ਜਾਵਾਂਗੇ ਭੈਣਾਂ ਦੇ ਨਾਲ ਛੋਟੇ ਛੋਟੇ ਬੱਚੇ ਮੋਬਾਇਲ ਤੇ ਬੈਠੇ ਆਨ ਲਾਈਨ ਆਪਣੀਆਂ ਕਲਾਸਾਂ ਲਵਾ ਰਹੇ ਹਨ ਜਿਵੇ ਘਰ ਆਪਣੇ ਕਮਰੇ ਵਿੱਚ ਬੈਠੇ ਹੋਣ। ਕਿਸਾਨਾਂ ਦੇ ਨਾਲ ਨਾਲ ਇਨ੍ਹਾਂ ਬੱਚਿਆਂ ਦਾ ਨਾਮ ਵੀ ਆਉ ਵਾਲੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਝ ਲੱਗ ਰਿਹਾ ਹੈ ਕਿ ਜਹਾਂਗੀਰ ਨੇ ਦੁਬਾਰਾ ਜਨਮ ਲੈ ਲਿਆ ਮੋਦੀ ਦੇ ਰੂਪ ਵਿੱਚ ਤੇ ਦਿੱਲੀ ਦੇ ਬਾਰਡਰ ਨੂੰ ਪਾਪੀ ਨੇ ਠੰਡਾ ਬੁਰਜ ਬਨਾ ਦਿੱਤਾ ਤੇ ਇਸ ਠੰਡੇ ਬੁਰਜ ਵਿੱਚ ਦੁਬਾਰਾ ਦਾਦੀ ਆਪਣੇ ਪੋਤਿਆਂ ਨੂੰ ਲੈ ਕੇ ਬੈਠੀ ਹੈ ਤੇ ਜਾਲਮ ਮੋਦੀ ਉਨ੍ਹਾਂ ਨੂੰ ਤਸੀਹੇ ਦੇ ਰਿਹਾ ਹੈ। ਲਾਹਣਤ ਹੈ ਤੇਰੇ ਵਰਗੇ ਪ੍ਰਧਾਨ ਮੰਤਰੀ ਤੇ ਪ੍ਰਮਾਤਮਾ ਨੇ ਤੈਨੂੰ ਇਸੇ ਲਈ ਸਾਇਦ ਔਲਾਦ ਨਹੀ ਦਿੱਤੀ ਕਿਉਂਕਿ ਤੇਰੇ ਦਿਲ ਵਿੱਚ ਬੱਚਿਆ ਲਈ ਕੋਈ ਮੋਹ ਨਹੀ ਹੈ ਇਸੇ ਲਈ ਮੋਦੀ ਜਾਲਮਾ ਰੱਬ ਨੇ ਤੈਨੂੰ ਬੇਔਲਾਦ ਰੱਖਿਆ ਹੈ।
95-95 ਸਾਲ ਦੇ ਪਿਤਾ ਸਮਾਨ ਬਜੂਰਗਾ ਨੂੰ ਤੂੰ ਕੜਾਕੇ ਦੀ ਠੰਡ ਵਿਚ ਬੈਠਣ ਲਈ ਮਜਬੂਰ ਕੀਤਾ ਮੋਦੀ ਤੈਨੂੰ ਦੋਵਾਂ ਜਹਾਨਾ ਵਿੱਚ ਠੋਈ ਨਹੀ ਮਿਲਣੀ। ਮੀਟਿੰਗ ਤੇ ਮੀਟਿੰਗ ਬਲਾਕੇ ਪਤਾ ਨਹੀ ਤੂੰ ਕੀ ਸਾਬਤ ਕਰਨਾ ਚਾਹੁੰਦਾ ਹੈ। ਇਕ ਗੱਲ ਤਾ ਤੈਨੂੰ ਹੁਣ ਪਤਾ ਲੱਗ ਹੀ ਗਈ ਹੈ ਕਿ ਜਿਹੜੇ ਜੋਧੇ ਕਿਸਾਨ ਲਗਾਤਾਰ ਪੈਂਦੇ ਮੀਂਹ ਵਿੱਚ ਵੀ ਨਹੀ ਡੋਲੇ ਉਹ ਹੁਣ ਜਿੱਤੇ ਤੋ ਬਗੈਰ ਵਾਪਸ ਨਹੀ ਜਾਣਗੇ। ਤੇਰੇ ਕਾਲੇ ਕਨੂੰਨ ਤੈਨੂੰ ਮਜਬੂਰ ਹੋ ਕੇ ਵਾਪਸ ਲੈਣ ਪੈਣੇ ਹਨ। ਕਿਤੇ ਇਹ ਨਾ ਹੋਵੇ ਕਿ ਤੇਰੀ ਵਜਾ ਨਾਲ ਦਿੱਲੀ ਨੂੰ ਬਲੀ ਦੇਣੀ ਪੈ ਜਾਵੇ। ਪੂਰੇ ਭਾਰਤ ਵਿਚ ਤੇਰੇ ਖਿਲਾਫ ਹਵਾ ਨਹੀ ਹਨੇਰੀ ਝੂਲ ਗਈ ਹੈ। ਇਹ ਤੇਰੇ ਗੰਦੇ ਸਾਮਰਾਜ ਨੂੰ ਮਿਟਾ ਕੇ ਰੱਖ ਦੇਵੇਗੀ । 7 ਜਨਵਰੀ ਦੀ ਟਰੈਕਟਰ ਟਰੈਲ ਨੇ ਸਰਕਾਰ ਦੇ ਘਰ ਵਿੱਚ ਜਾਕੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈ।
ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰ, ਗੱਡੀਆਂ, ਮੋਟਰਸਾਈਕਲ ਦਿੱਲੀ ਦੀਆਂ ਸੜਕਾਂ ਤੇ 26 ਜਨਵਰੀ ਦਾ ਟਰੈਲ ਕਰ ਰਹੀਆਂ ਸਨ। ਜੇਕਰ 7 ਤਰੀਕ ਦਾ ਟਰੈਲ ਹੀ ਇਨ੍ਹਾਂ ਲੰਬਾ ਸਾਬਤ ਹੋਇਆ ਤਾਂ ਸੋਚੋ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਇਹ ਟਰੈਕਟਰ ਰੈਲੀ ਇਨ੍ਹੇ ਕਿਲੋਮੀਟਰ ਲੰਬੀ ਹੋਵੇਗੀ ਤੇ ਟਰੈਕਟਰ ਤਾ ਹਜਾਰਾਂ ਵਿੱਚ ਨਹੀ ਲੱਖਾ ਵਿੱਚ ਹੋਣਗੇ। ਸਰਕਾਰ ਦੀ ਹਿੱਕ ਤੇ ਨੱਚਦੇ ਇਹ ਭਾਰਤ ਦੇ ਕਿਸਾਨਾਂ ਦੇ ਗੱਡੇ ਸਰਕਾਰ ਨੂੰ ਆਪਣੀ ਹਾਰ ਮੰਨਣ ਲਈ ਮਜਬੂਰ ਕਰਨਗੇ। ਅਜੇ ਵੀ ਵੇਲਾ ਹੈ ਸਰਕਾਰ ਆਪਣੀ ਕੀਤੀ ਗਲਤੀ ਨੂੰ ਮੰਨ ਲਵੇ ਨਹੀ ਤਾਂ ਸਰਕਾਰ ਕੋਲ ਪਛਤਾਵੇ ਤੋ ਬਿਨਾਂ ਉਸ ਦੇ ਹੱਥ ਕੁਝ ਵੀ ਨਹੀ ਰਹਿਣਾ ਆਉਣ ਵਾਲੀ 2022 ਦੀਆਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚੋ ਤਾ ਭਾਜਪਾ ਦਾ ਪੱਤਾ ਕੱਟਿਆ ਹੀ ਗਿਆ ਹੈ 2024 ਵਿੱਚ ਪੂਰੇ ਭਾਰਤ ਵਿਚੋ ਵੀ ਸਫਾਇਆ ਹੋਣਾ ਤਹਿ ਹੈ।
ਮੈ ਆਪਣੇ ਪਹਿਲੇ ਲੇਖ ਵਿੱਚ ਵੀ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਸੀ ਤੇ ਹੁਣ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾ ਰਵੀ ਸਿੰਘ ਜੀ ਖਾਲਸਾ ਏਡ, ਉਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਮੋਗਾ, ਐਸ ਪੀ ਸਿੰਘ ਉਬਰਾਏ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਹੋਰ ਵੀ ਬਹੁਤ ਸਮਾਜ ਸੇਵੀ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਇਸ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਰ ਵਰਗ ਦੀਆਂ ਸੰਗਤਾਂ ਨੂੰ ਹਰ ਲੋੜੀਂਦਾ ਸਮਾਨ ਸਮੇਂ ਸਮੇਂ ਸਿਰ ਪਚਾਉਣ ਵਿੱਚ ਕਦੇ ਵੀ ਕੋਈ ਦੇਰੀ ਨਹੀ ਕੀਤੀ। ਹਰ ਵਕਤ ਕਿਸਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਮਦਦ ਲਈ ਤੱਤਪਰ ਰਹੇ।
ਜਿਥੇ ਹਰ ਵਰਗ ਦੇ ਲੋਕਾਂ ਨੇ ਇਸ ਮੋਰਚੇ ਨੂੰ ਸਫਲ ਬਣਾਉਣ ਲਈ ਆਪਣੀਆਂ ਜਾਨਾਂ ਨੂੰ ਤਲੀ ਤੇ ਰੱਖ ਕੇ ਕੜਾਕੇ ਦੀ ਠੰਡ ਵਿਚ ਸਾਥ ਦਿੱਤਾ ਉਥੇ ਸੋਸਲ ਮੀਡੀਆ ਨੇ ਵੀ ਇਸ ਮੋਰਚੇ ਨੂੰ ਸਫਲਤਾ ਤੱਕ ਲੈ ਕੇ ਜਾਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੋਸਲ ਮੀਡੀਆ ਦੇ ਹਰ ਉਸ ਚੈਨਲ ਦਾ ਮਹਿਕ ਵਤਨ ਦੀ ਲਾਈਵ ਵਿੱਬ ਟੀ ਵੀ ਚੈਨਲ ਵਲੋ ਧੰਨਵਾਦ ਜਿਸ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਅਵਾਜ਼ ਉਠਾਈ।
ਕੜਾਕੇ ਦੀ ਠੰਡ ਵਿਚ ਮੋਰਚੇ ਤੇ ਬੈਠੇ ਹਰ ਕਿਸਾਨ, ਬੱਚੇ, ਬੀਬੀਆਂ ਦੇ ਚਰਨਾ ਵਿੱਚ ਮੈ ਸੋ ਸੋ ਵਾਰ ਸੀਸ ਝਕਾਉਦਾ ਹਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ ਕਿ ਮੇਰੇ ਜੋਧੇ ਕਿਸਾਨ ਵੀਰ ਜਲਦੀ ਜਲਦੀ ਇਕ ਇਤਿਹਾਸਕ ਜਿੱਤ ਜਿੱਤਕੇ ਆਪਣੇ ਆਪਣੇ ਘਰਾਂ ਪਰਿਵਾਰਾਂ ਵਿੱਚ ਸੁੱਖੀ ਸਾਂਦੀ ਵਾਪਸ ਆਉਣ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
————————————————————————————
ਕਿਸਾਨ ਲਹਿਰ ਤੋਂ ਲੋਕ ਲਹਿਰ ਤੱਕ !
– ਕੁਲਵਿੰਦਰ ਤਾਰੇਵਾਲਾ ਮੋਗਾ
ਕਿਸਾਨ ਅੰਦੋਲਨ ਪੂਰੇ ਦੋ ਮਹੀਨੇ ਪੰਜਾਬ ‘ਚ ਮੱਘਿਆਂ ਆਪਣੀ ਵਿਉਂਤਬੰਦੀ ਨਾਲ ਅੰਦੋਲਨ ਨੂੰ ਪੂਰੇ ਸਿਖਰ ਤੇ ਲੈਕੇ ਜਾਣਾ ਤੇ ਕਿਸਾਨ ਜਥੇਬੰਦੀਆਂ ਚ ਏਕਤਾ ਹੋਣੀ ਇਹ ਸਿਆਣੀ ਲੀਡਰਸ਼ਿਪ ਦੇ ਕਰਕੇ ਹੀ ਸੰਭਵ ਹੋਇਆਂ ਹੈ। ਘਰ-ਘਰ ਜਾ ਕੇ ਪ੍ਰਚਾਰ ਕਰਕੇ ਬਹੁਤ ਹੀ ਸਰਲ ਭਾਸ਼ਾ ਚ ਲੋਕਾਂ ਨੂੰ ਖੇਤੀ ਆਰਡੀਨੈਂਸ ਬਾਰੇ ਸਮਝਾ ਕੇ ਲੋਕ ਲਾਮਬੰਦੀ ਕੀਤੀ ਸਿਆਸੀ ਲੀਡਰਾ ਦੀ ਘੇਰਾਬੰਦੀ ਕਰਕੇ ਮਜਬੂਰ ਕੀਤਾ ਲੋਕਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣੀ ਸਾਖ ਬਣਾਈ।
ਜੋ ਲੋਕ ਮਨਾ ਵਿੱਚ ਨੋਜਵਾਨ ਤਬਕੇ ਬਾਰੇ ਦਿਮਾਗ ਚ ਗਲਤ ਧਾਰਨਾ ਬਣ ਚੁੱਕੀ ਸੀ ਕਿ ਇਹ ਗਾਇਕਾ ਦੇ ਭਗਤ ਹਨ ਨਸੇੜੀ ਹਨ ਉਂਨਾਂ ਨੋਜਵਾਨਾ ਨੇ ਕਿਸਾਨ ਲੀਡਰਾ ਦੀ ਅਗਵਾਈ ਵਿੱਚ ਇਹੋ ਜਿਹੇ ਕੰਮ ਕਰ ਦਿੱਤੇ ਜੋ ਕਿਸਾਨ ਜਥੇਬੰਦੀਆਂ ਲਈ ਅਸੰਭਵ ਸੀ।
ਕੇਂਦਰ ਸਰਕਾਰ ਨੇ ਆਪਣੇ ਹੱਕ ਮੰਗਣ ਜਾ ਰਹੇ ਕਿਸਾਨਾ ਲਈ ਆਪਣ ਸੂਬੇਦਾਰਾਂ ਰਾਹੀਂ ਰਾਹਾਂ ਚ ਅੜਿੱਕੇ ਡਾਹੇ ਬਾਡਰ ਸੀਲ ਕੀਤੇ ਕਿਸਾਨਾ ਨੂੰ ਅੱਤਵਾਦੀ ਕਿਹਾ ਪਰ ਨੋਜਵਾਨਾ ਨੇ ਹੋਸ਼ ਅਤੇ ਜੋਸ਼ ਨਾਲ ਬਾਡਰ ਸਰ ਕੀਤੇ ਹਰਿਆਣਵੀ ਗੱਭਰੂ ਵੀ ਆਪਣੀ ਹੋਂਦ ਨੂੰ ਖੋਰਾ ਲੱਗਦਾ ਵੇਖ ਕੇ ਘਰਾ ਚੋ ਟਰੈਕਟਰਾ ਦੀਆ ਸਿਲਫਾ ਮਾਰਕੇ ਪੰਜਾਬੀ ਗੱਭਰੂਆ ਨਾਲ ਆ ਰਲੇ ਤੇ ਰਲਕੇ ਮੋਰਚੇ ਫ਼ਤਿਹ ਕਰ ਲਏ।
ਇੱਥੋ ਹੀ ਕਿਸਾਨ ਅੰਦੋਲਨ ਲਈ ਿੲੱਕ ਹਮਦਰਦੀ ਦੀ ਲਹਿਰ ਉੱਠੀ ਹਰ ਵਰਗ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਆਪਣੇ ਲਈ ਨਹੀਂ ਸਾਡੇ ਹੱਕਾਂ ਲਈ ਲੜ ਰਹੇ ਹਨ ਲੋਕ ਆਪ ਮੁਹਾਰੇ ਅੰਦੋਲਨ ਵਿੱਚ ਸਾਮਲ ਹੋ ਗਏ। ਦਿੱਲੀ ਦੇ ਬਾਡਰਾਂ ਤੇ ਖੁੱਲੇ ਅਸਮਾਨ ਹੇਠ ਨੱਬੇ ਸਾਲਾ ਦੇ ਬਜ਼ੁਰਗ ਰਾਤ ਨੂੰ ਪੱਲੀਆਂ ਲੈ ਕੇ ਸੋਂਦੇ ਹਨ ਬਜ਼ੁਰਗ ਮਤਾਵਾਂ ਵੀ ਪੂਰੇ ਰੋਹਬ ਚ ਹਨ ਨੋਜਵਾਨ ਕੁੜੀਆਂ ਆਪਣਾ ਫਰਜ ਸਮਝਕੇ ਇਸ ਕਿਸਾਨ ਅੰਦੋਲਨ ਵਿੱਚ ਸਾਮਲ ਹੋ ਗਈਆਂ ਹਨ।
ਦੂਸਰੇ ਵਰਗਾ ਦੇ ਲੋਕ ਵੀ ਆਪਣੇ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਕਿਸੇ ਵੀ ਚੀਜ਼ ਦੀ ਥੋੜ ਨਹੀਂ ਆਉਣ ਦੇ ਰਹੇ । ਥਾਂ ਥਾਂ ਤੇ ਲੋਹ ਲੰਗਰ ਚੱਲਦੇ ਹਨ ਇਹੋ ਜਿਹੀ ਇੱਕਜੁੱਟਤਾ ਪਹਿਲਾ ਕਿਸੇ ਵੀ ਅੰਦੋਲਨ ਚ ਨਹੀਂ ਵੇਖਣ ਨੂੰ ਮਿਲੀ। ਵਿਸ਼ਵ ਭਰ ਚ ਖੇਤੀ ਆਰਡੀਨੈਂਸ ਦਾ ਵਿਰੋਧ ਹੋਣ ਲੱਗ ਪਿਆਂ ਕੋਮਾਂਤਰੀ ਮੀਡੀਆ ਪੂਰੀ ਪ੍ਰਮੁੱਖਤਾ ਨਾਲ ਇਸ ਲੋਕ ਲਹਿਰ ਨੂੰ ਕਵਰ ਕਰ ਰਿਹਾ ਹੈ। ਭਾਰਤ ਭਰ ਚ ਫੈਲ ਰਿਹਾ ਇਹ ਅੰਦੋਲਨ ਹੁਣ ਿੲੱਕ ਲੋਕ ਲਹਿਰ ਬਣ ਗਿਆ ਹੈ ਜਿਸਦਾ ਟੀਚਾ ਿੲੱਕ ਹੀ ਹੈ ਆਪਣੀ ਪਹਿਚਾਣ ਤੇ ਹੋਂਦ ਨੂੰ ਬਚਾਉਣਾ ਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਤੋਂ ਨਿਜਾਤ ਪਾਉਣਾ ।
————————————————————————————
ਕਸ਼ਮੀਰ ‘ਚ ਧਾਰਾ 370 ਜਬਰੀ ਲਾਗੂ ਕਰਨ ਦੀ ਤਰਜ ਤੇ ਹੀ ਪੰਜਾਬ ‘ਚ ਲਿਆਂਦਾ ਗਿਆ ਇਹ ਖੇਤੀ ਬਿੱਲ
ਮਨਜੀਤ ਸਿੰਘ ਸਰਾਂ / ਉਨਟਾਰੀਉ (ਕੈਨੇਡਾ)
ਭਾਜਪਾ ਸਰਕਾਰ ਦੀ ਹੈਂਕੜਬਾਜੀ ਤੇ ਘੱਟ ਗਿਣਤੀਆਂ ਪ੍ਰਤੀ ਮਾਰੂ ਸੋਚ ਦਾ ਨਤੀਜਾ ਹੈ ….ਇਹ ਕਿਸਾਨ ਵਿਰੋਧੀ ਬਿੱਲ। ਸਰਕਾਰ ਦੀ ਸੋਚ ਸੀ ਕਿ ਜਿਸ ਤਰਾਂ ਕਸ਼ਮੀਰ ‘ਚ ਧਾਰਾ 370 ਜਬਰੀ ਬੰਦੂਕ ਦੀ ਨੋਕ ਸਥਾਪਿਤ ਕੀਤੀ ਗਈ। ਠੀਕ ਉਸੇ ਤਰਾਂ ਕੋਵਿਡ ਦੇ ਚੱਲਦਿਆਂ ਇਹ ਕਿਸਾਨ ਵਿਰੋਧੀ ਬਿੱਲ ਜਬਰੀ ਲਾਗੂ ਕਰ ਦਿੱਤੇ ਜਾਣ ਵਰਨਾ ਇੱਡਾ ਕੀ ਪਹਾੜ ਟੁੱਟ ਪਿਆ ਸੀ ਕਿ ਕੋਵਿਡ ਦੇ ਚੱਲਦੇ ਭਿਆਨਕ ਸਮੇ ‘ਚ ਇਹ ਬਿੱਲ ਲਿਆਉਣ ਦੀ ਤੇ ਉੱਪਰੋ ਨਾਲ ਦੀ ਨਾਲ ਰਾਸ਼ਟਰਪਤੀ ਤੋ ਪਾਸ ਕਰਾਉਣ ਦੀ ? ਭਾਜਪਾ ਦੀ ਕਾਰਪੋਰੇਟ ਘਰਾਣਿਆਂ ਪ੍ਰਤੀ ਯਾਰੀ ਕਿਸਾਨ ਵਰਗ ਲਈ ਇੱਕ ਵੱਡਾ ਖਤਰਾ ਨਜਰ ਆ ਰਿਹਾ ਹੈ। ਇਹ ਜਲਦਬਾਜੀ ਸਰਕਾਰ ਦੀ ਮਾੜੀ ਨੀਯਤ ਨੂੰ ਸਾਫ ਸਾਫ ਬਿਆਨ ਰਹੀ ਹੈ । ਬੇਸ਼ੱਕ ਸਰਕਾਰ ਨੇ ਅਮੀਰ ਘਰਾਣਿਆਂ ਕੋਲ ਕਿਸਾਨ ਨੂੰ ਵੇਚ ਕੇ ਖੁਸ਼ ਨਜਰ ਆ ਰਹੀ ਹੈ ਪਰ ਉਹ ਇਹ ਨਹੀ ਜਾਣਦੀ ਕਿ ਉਸਨੇ ਕਿੱਧਰੇ ਨਾਂ ਕਿੱਧਰੇ ਆਪਣੀ ਕਬਰ ਨੂੰ ਪਹਿਲਾ ਟੱਕ ਖੁਦ ਲਾ ਲਿਆ ਹੈ।
ਜਦੋਂ ਤੋਂ ਮੋਦੀ ਸੱਤਾ ‘ਚ ਆਏ ਹਨ। ਉਦੋਂ ਤੋਂ ਹੀ ਉਨਾਂ ਦੀ ਸਰਕਾਰ ਹਰ ਖੇਤਰ ‘ਚ ਹਰ ਵਰਗ ਨਾਲ ਧੱਕਾ ਕਰ ਕੇ ਆਪਣੀ ਧਾਂਕ ਜਮਾਂਉਦੇ ਆਏ ਹਨ। ਚਾਹੇ ਮਸਲਾ ਬਾਬਰੀ ਮਸਜਿੱਦ ਨੂੰ ਢਾਅ ਕੇ ਰਾਮ ਮੰਦਿਰ ਬਣਾੳਣ ਦਾ ਹੋਵੇ, ਰਾਤੋ ਰਾਤ ਕਸ਼ਮੀਰ ‘ਚ ਧਾਰਾ 370 ਬਿਨਾਂ ਸਹਿਮਤੀ ਦੇ ਲਾਗੂ ਕਰਨ ਦੀ ਗੱਲ ਹੋਵੇ, ਘੱਟ ਗਿਣਤੀਆਂ ਨੂੰ ਕੁਚਲਣ ਦੀ ਗੱਲ ਹੋਵੇ , ਗੈਰ ਭਾਜਪਾ ਰਾਜ ਸਰਕਾਰਾਂ ਨੂੰ ਤੋੜ ਆਪਣੀ ਸਰਕਾਰ ਬਣਾਉਣ ਦਾ ਮੁੱਦਾ ਹੋਵੇ ਜਾਂ ਫਿਰ ਕਿਸਾਨ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੀ ਗੱਲ ਹੋਵੇ ਪਰ ਕਹਿੰਦੇ ਨੇ ਕਿ ਹਰ ਚੀਜ ਦਾ ਇੱਕ ਅੰਤ ਹੁੰਦਾ ਹੈ ਤੇ ਹਰ ਜੁਲਮ ਦਾ ਅਖੀਰ ਵੀ ਤੈਅ ਹੁੰਦਾ ਹੈ।
ਸਾਫ ਤੌਰ ਤੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ ਕਿਸਾਨ , ਮਜਦੂਰ , ਆੜਤੀਏ ਤੇ ਹਰ ਆਮ ਆਦਮੀ ਨੂੰ ਲੱਖਾਂ ਦੀ ਤਦਾਦ ‘ਚ ਸੜਕਾਂ ਤੇ ਉੱਤਰਣ ਲਈ ਮਜਬੂਰ ਕਰ ਦਿੱਤਾ ਹੈ ਕਿਉਕਿ ਮੋਦੀ ਸਾਹਿਬ ਦੀ ਸੋਚ ਸੀ ਕਿ ਕੋਵਿਡ ਦੇ ਚੱਲਦਿਆਂ ਇਹ ਬਿੱਲ ਲਿਆਉਣਾ ਅਸਾਨ ਹੋਵੇਗਾ ਕਿਉਕਿ ਲੋਕ ਕਰੋਨਾ ਦੇ ਡਰ ਤੋ ਲੋਕ ਅੰਦਰ ਡੱਕੇ ਰਹਿਣਗੇ ਪਰ ਉਹ ਇਹ ਨਹੀ ਜਾਣਦੇ ਕਿ ਅੱਜ ਦੇਸ਼/ ਪੰਜਾਬ ਦਾ ਕਿਸਾਨ ਬਰਬਾਦੀ ਦੀ ਕਗਾਰ ਤੇ ਖੜਾ ਹੈ। ਜਿੱਥੇ ਉਸ ਲਈ ਅੱਗੇ ਖੂਹ ਤੇ ਪਿੱਛੇ ਖਾਤਾ ਹੈ। ਇਸ ਲਈ ਕਿਸਾਨ ਖਤਰੇ ਦੇ ਚੱਲਦੇ ਵੀ ਆਪਣੇ ਭਵਿੱਖ ਲਈ ਸੜਕਾਂ ਤੇ ਕਫਨ ਬੰਨ ਕੇ ਉੱਤਰ ਆਇਆ ਹੈ। ਉਹ ਸਿੱਧੇ ਤੌਰ ਤੇ ਕਰੋਨਾ ਦੇ ਚੱਕਰਵਿਊ ‘ਚ ਜਾ ਵੜਿਆ ਹੈ। ਹੁਣ ਦੇਖਣਾ ਇਹ ਹੈ ਕਿ ਰੱਬ ਨਾਂ ਕਰੇ ਕਿ ਲੱਖਾਂ ਦੀ ਤਦਾਦ ‘ਚ ਸੜਕਾਂ ਤੇ ਬੈਠੇ ਕਿਸਾਨਾਂ ਤੇ ਕੋਵਿਡ ਦੀ ਬੁਰੀ ਨਜਰ ਪਵੇ …ਨਹੀ ਤਾਂ ਸਮਾਂ ਤੇ ਇਤਿਹਾਸ ਕਦੇ ਵੀ ਇਸ ਸਰਕਾਰ ਨੂੰ ਮੁਆਫ ਨਹੀ ਕਰੇਗਾ।
ਹੁਣ ਪੰਜਾਬ ਦੇ ਕਿਸਾਨ ਵੱਲੋ ਪੰਜਾਬ ‘ਚ ਅੰਬਾਨੀਆਂ – ਅੰਡਾਨੀਆਂ ਦੇ ਗੋਦਾਮਾਂ, ਪੰਪਾਂ ਤੇ ਸਟੋਰਾਂ ਨੂੰ ਘੇਰਣਾ ਤੇ ਅੰਦੋਲਨ ਨੂੰ ਅਣ ਮਿੱਥੇ ਸਮੇ ਲਈ ਲੜਨ ਦਾ ਫੈਸਲਾ ਆਰ ਪਾਰ ਦੀ ਲੜਾਈ ਬਣ ਗਿਆ ਹੈ। ਕਿਸਾਨ ਵਰਗ ਵੱਲੋ ਇਹ ਫੈਸਲਾ ਵੱਡੇ ਤੇ ਭਿਆਨਕ ਸਮੇ ਵੱਲ ਸੰਕੇਤ ਕਰ ਰਿਹਾ ਹੈ। ਜਿਸ ਲਈ ਸਰਕਾਰ ਨੂੰ ਮੁੜ ਵਿਚਾਰਣ ਦੀ ਲੋੜ ਹੈ …ਨਹੀ ਤਾਂ ਇਹ ਸੰਘਰਸ਼ ਸਰਕਾਰ ਦੀ ਅਰਥੀ ‘ਚ ਆਖਰੀ ਕਿੱਲ ਸਾਬਿਤ ਹੋਵੇਗਾ ।
————————————————————————————
ਮੱਚਦੇ ਸਿਵੇ ਤੇ ਪਰੋਠੇ ਨਾ ਸੇਕੋ
ਕੁਲਵਿੰਦਰ ਤਾਰੇਵਾਲਾ, ਮੋਗਾ
ਕਿਸਾਨ ਇਸ ਵਕਤ ਬਹੁਤ ਜ਼ਿਆਦਾ ਦੁੱਖੀ ਤੇ ਨਰਾਜ਼ਗੀ ‘ਚ ਹੈ। ਸਿਆਸਤਦਾਨਾ ਵੱਲੋਂ ਕਮਾਇਆ ਧ੍ਰੋਹ ਕਰਕੇ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਭਾਂਵੇ ਦਰਜਨ ਦੇ ਕਰੀਬ ਕਿਸਾਨ ਯੂਨੀਅਨਾਂ ਹਨ ਪਰ ਹੁਣ ਇਸ ਵਕਤ ਸਭ ਗਿਲੇ ਸ਼ਿਕਵੇ ਭੁਲਾ ਕੇ ਹਾਕਮਾਂ ਨੂੰ ਵਖਤ ਪਾ ਰਹੀਆਂ ਹਨ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਰਹੀਆ ਹਨ।
ਰਾਜਨੇਤਾ ਵੀ ਤੇਲ ਦੀ ਧਾਰ ਵੇਖ ਕੇ ਪਾਸਾ ਪਲਟ ਰਹੇ ਹਨ । ਜੋ ਅਸਤੀਫ਼ਿਆਂ ਦੀ ਖੇਡ ਖੇਡੀ ਜਾ ਰਹੀ ਹੈ ਕਿਸਾਨ ਬਚਾਉਣ ਲਈ ਨਹੀਂ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਖੇਡੀ ਜਾ ਰਹੀ ਹੈ। ਪਿਛਲੇ ਦੋ ਕੁ ਦਿਨਾਂ ਤੋਂ ਨੋਜਵਾਨ ਧਰਨਿਆਂ ਚ ਆ ਕੇ ਬੈਠ ਗਏ ਹਨ । ਬਾਪੂ ਵੀ ਹੋਰ ਹੋਸਲੇ ਨਾਲ ਤਕੜੇ ਹੋ ਕੇ ਨਾਹਰੇ ਮਾਰਦੇ ਹਨ। ਖੇਤੀ ਕਰਨ ਵਾਲੇ ਹਰ ਵਿਅਕਤੀ ਨੂੰ ਪਤਾ ਲੱਗ ਗਿਆ ਹੈ ਕਿ ਮੋਦੀ ਸਰਕਾਰ ਨੇ ਸਾਡੇ ਗੱਲ ਵਿੱਚ ਬਿੱਲ ਪਾਸ ਕਰਕੇ ਮੋਟਾ ਰੱਸਾ ਪਾ ਦਿੱਤਾ ਹੈ ਇਸ ਰੱਸੇ ਨੂੰ ਪਾਉਣ ਵਿੱਚ ਸਹਾਇਤਾ ਬਾਦਲ ਤੇ ਕੈਪਟਨ ਸਰਕਾਰ ਨੇ ਕੀਤੀ ਹੈ।
ਚੁਸਤ ਸਿਆਸੀ ਨੇਤਾ ਹੁਣ ਝੂਠੀ ਹਮਦਰਦੀ ਬਟੋਰ ਰਹੇ ਹਨ ਆਪ ਹੀ ਕਿਰਸਾਨੀ ਦਾ ਸੱਥਰ ਵਿਛਾ ਕੇ ਹੁਣ ਭੋਲੇ ਅੰਨਦਾਤੇ ਦੀ ਬਾਂਹ ਫੜਨ ਦੀ ਹਾਮੀ ਓਟ ਰਹੇ ਹਨ ਜੋ ਸਭ ਸਿਆਸੀ ਛਲਾਵੇ ਹਨ। ਸੇਵੀਆ ‘ਚ ਲੂਣ ਤਾਂ ਪਾ ਦਿੱਤਾ ਹੁਣ ਝੂਠੇ ਦਿਲਾਸਿਆਂ ਤੇ ਬਗਲਗੀਰ ਹੋਣ ਦਾ ਕੀ ਫ਼ਾਇਦਾ।
————————————————————————————
ਆਪਣੇ ਹੱਥੀ ਆਪਣੀ ਜੜ ਆਪ ਨਾ ਪੁਟੋ
ਪਿਛਲੇ ਕੁਝ ਦਿਨਾਂ ਤੋਂ ਜੋ ਰੋਲਾ ਰੱਪਾ ਪੈ ਰਿਹਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ। ਇਹ ਬਹੁਤ ਹੀ ਸ਼ਲਾਗਾ ਯੋਗ ਫੈਸਲਾ ਹੈ। ਕਿਉਕਿ ਪ੍ਰਦੂਸ਼ਣ ਦੇ ਨਾਲ ਜੋ ਵਾਤਾਵਰਣ ਖਰਾਬ ਹੋ ਰਿਹਾ ਹੈ ਉਹ ਜਿਥੇ ਮਨੁੱਖ ਜਾਤੀ ਵਾਸਤੇ ਖਤਰਨਾਕ ਰੁਜਾਨ ਹੈ । ਉਥੇ ਪਸ਼ੂ ਪੰਛੀਆਂ ਅਤੇ ਬਨਸਪਤੀ ਵਾਸਤੇ ਅਤਿ ਖਤਰਨਾਕ ਹੈ ਅਸੀਂ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹਾਂ ਕਿ ਆਰਥਿਕ ਪੱਖ ਤੋ ਟੁੱਟੇ ਤੇ ਕਰਜਾਈ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਬਹੁਤ ਬੋਝ ਮਹਿਸੂੁਸ ਹੋ ਿਰਹਾ ਹੈ ਕਿਉਕਿ ਇਸ ਨਾਲ ਡੀਜਲ ਦਾ ਕੁਝ ਖਰਚਾ ਵਧ ਰਿਹਾ ਹੈ। ਫਸਲਾਂ ਦਾ ਲਾਗਤ ਮੁੱਲ ਨਾ ਮਿਲਣ ਕਾਰਨ ਕਿਰਸਾਨੀ ਪਹਿਲਾਂ ਤੋਂ ਹੀ ਘਾਟੇ ਦਾ ਸੌਦਾ ਬਣੀ ਹੋਈ ਹੈ। ਇਸ ਲਈ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਫੈਸਲੇ ਨੂੰ ਲਾਗੂ ਕਰਵਾਉਣ ਵਾਸਤੇ ਕਿਸਾਨ ਭਰਾਵਾਂ ਦੀ ਕੁਝ ਅਰਥਿਕ ਮਦਦ ਕੀਤੀ ਜਾਵੇ ਦੂਸਰੇ ਪਾਸੇ ਅੱਗ ਲਾਉਣ ਕਾਰਨ ਜੋ ਨੁਕਸਾਨ ਹੋ ਰਿਹਾ ਹੈ ਉਸ ਦਾ ਖਮਿਆਜਾ ਆਉਣ ਵਾਲੀਆ ਪੀੜੀਆਂ ਨੂੰ ਭੁਗਤਣਾ ਪਵੇਗਾ। ਵਾਤਾਵਰਨ ਨੂੰ ਸ਼ੁਧ ਰੱਖਣ ਵਾਸਤੇ ਜੋ ਵੱਡੀ ਗਿਣਤੀ ਦੇ ਵਿਚ ਦਰੱਖਤ ਲਗਣੇ ਚਾਹੀਦੇ ਹਨ ਉਹ ਅਸੀ ਨਹੀ ਲਾਉਦੇ ਜੋ ਪਹਿਲਾਂ ਲਗੇ ਹਨ ਉਹ ਅੱਗ ਦੀ ਲਪੇਟ ਵਿਚ ਆ ਕੇ ਸੜ ਜਾਦੇ ਹਨ। ਜਿਸ ਨਾਲ ਪ੍ਰਦੂਸ਼ਣ ਦਿਨੋ ਦਿਨ ਵੱਧ ਰਿਹਾ ਹੈ ਹਵਾ ਜਿਹਰੀਲੀ ਹੋ ਰਹੀ ਹੈ। ਜਿਸ ਵਿਚ ਸਾਹ ਲੈਣਾ ਅੌਖਾ ਹੋਿੲਆ ਪਿਆ ਹੈ।
ਬਿਮਾਰੀਆ ਦੀ ਤਾਦਾਤ ਦਿਨੋ ਦਿਨ ਵਧ ਰਹੀ ਹੈ। ਜਿਸ ਨਾਲ ਸਾਹ ਦਮਾ ਟੀਬੀ ਚਮੜੀ ਦੇ ਰੋਗ ਖਾਜ ਖੁਜਲੀ ਦੀ ਲਪੇਟ ਦੇ ਵਿਚ ਆਮ ਹੀ ਲੋਗ ਆ ਰਹੇ ਹਨ ਜੋ ਆਪਣੇ ਵਾਸਤੇ ਬਹੁਤ ਹੀ ਘਾਤਕ ਹੈ। ਜੇ ਅਸੀ ਪਰਾਲੀ ਨੂੰ ਅਗਾਂ ਲਾ ਕੇ ਪ੍ਰਦੂਸ਼ਣ ਇਸੇ ਤਰਾਂ ਜਾਰੀ ਰਖਿਆ ਤਾਂ ਇਸ ਦਾ ਬਹੁਤ ਵਡਾ ਨੁਕਸਾਨ ਉਠਾਉਣਾ ਪਵੇਗਾ। ਨਵੇ ਪੈਦਾ ਹੋਣ ਵਾਲੇ ਬੱਚੇ ਸਾਹ ਦੇ ਰੋਗੀ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਤੋ ਗ੍ਰਸਤ ਪੈਦਾ ਹੋਣਗੇ। ਇਹ ਕਨੂੰਨ ਤਾਂ ਪਹਿਲਾਂ ਦਾ ਹੀ ਬਣਿਆ ਹੋਇਆ ਹੈ ਪਰ ਬਾਦਲਾਂ ਨੇ ਵੋਟਾ ਲੈਣ ਖਾਤਰ ਇਸ ਨੂੰ ਲਾਗੂ ਨਹੀ ਹੋਣ ਦਿੱਤਾ। ਜੇ ਕੈਪਟਨ ਸਰਕਾਰ ਇਸ ਨੂ ਸਖਤੀ ਦੇ ਨਾਲ ਲਾਗੂ ਕਰਵਾਉਦੀ ਹੈ ਤਾਂ ਇਹ ਇਕ ਸ਼ਲਾਗਾ ਯੋਗ ਕਦਮ ਹੋਵੇਗਾ। ਇਸ ਲਈ ਇਸ ਦਾ ਵਿਰੋਧ ਨਹੀ ਕਰਨਾ ਚਾਹੀਦਾ ਸਗੋਂ ਸਹਿਯੋਗ ਦੇਣਾ ਚਾਹੀਦਾ ਹੈ। ਿੲਸ ਲਈ ਅਗ ਲਾਉਣੀ ਬੰਦ ਕਰੋ ਵਧ ਤੋ ਵਧ ਦਰੱਖਤ ਲਾਉ ਜਿਸ ਨਾਲ ਪ੍ਰਦੂਸ਼ਣ ਰਹਿਤ ਹਵਾ ਦੇ ਵਿਚ ਆਪਾਂ ਸਾਹ ਲੈ ਸਕੀਏ। ਜਿਨਾ ਖਰਚਾ ਪਰਾਲੀ ਨੂੰ ਵਿਚ ਵਾਹੁਣ ਤੇ ਆਉਦਾ ਹੈ ਉਸ ਤੋਂ ਕਈ ਗੁੁਣਾ ਵਧ ਅਸੀ ਡਾਕਟਰਾਂ ਨੂ ਦੇ ਰਹੇ ਹਾਂ ਉਸ ਦੀ ਵੀ ਬਚਤ ਕਰੀਏ। ਜੇ ਆਪਾ ਨਾ ਸੰਭਲੇ ਤਾਂ ਆਉਣ ਵਾਲੇ ਸਮੇ ਦੇ ਵਿਚ ਬਹੁਤ ਨੁਕਸਾਨ ਉਠਾਵਾਂਗੇ। ਇਹ ਕਦਮ ਆਪਣੇ ਹੱਥੀ ਆਪਣੀਆਂ ਜੜਾ ਪੁਟਣ ਵਾਲਾ ਸਿਧ ਹੋਵੇਗਾ।
ਗੁਰੂ ਪੰਥ ਦੇ ਦਾਸ
ਬਾਬਾ ਰੇਸ਼ਮ ਸਿੰਘ ਖੁਖਾਣਾ
(ਸੀਨੀਅਰ ਮੀਤ ਪ੍ਰਧਾਨ ਗੁਰ ਸ਼ਬਦ ਪ੍ਰਚਾਰ ਸੰਤ ਸਮਾਜ)
————————————————————————————
ਵਾਧੂ ਮੁਨਾਫ਼ਾ ਲੈਣ ਲਈ ਕਿਸਾਨ ਸਾਉਣੀ ਦੀ ਫ਼ਸਲ ਤੋਂ ਪਹਿਲਾਂ ਮੂੰਗੀ ਦੀ ਕਾਸ਼ਤ ਕਰਨ -ਮੁੱਖ ਖੇਤੀਬਾੜੀ ਅਫ਼ਸਰ
• ਮੂੰਗੀ ਦੀ ਕਾਸ਼ਤ ਕਰਨ ਨਾਲ ਵਧਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ
ਡਾ: ਕੁਲਵਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਮੋਗਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕੋਲ ਮੂੰਗੀ ਦਾ ਬੀਜ ਉਪਦਾਨ ‘ਤੇ ਉਪਲਬੱਧ ਹੈ ਅਤੇ ਇਸ ਬੀਜ ਦੀ ਉਪਦਾਨ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਵਿਭਾਗ ਵੱਲੋਂ ਟਰਾਂਸਫਰ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਲੋੜਵੰਦ ਕਿਸਾਨ ਫ਼ਾਰਮ ਭਰ ਕੇ ਇਹ ਬੀਜ ਬਲਾਕ ਖੇਤੀਬਾੜੀ ਅਫ਼ਸਰ, ਮੋਗਾ-1 ਦੇ ਦਫ਼ਤਰ ਵਿਚੋਂ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਡਾ: ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਨੇ ਮੂੰਗੀ ਦੀ ਫ਼ਸਲ ‘ਤੇ ਹਮਲਾ ਕਰਨ ਵਾਲੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜ਼ਿਨ•ਾਂ ਕਿਸਾਨਾਂ ਨੇ ਕਣਕ ਦੇ ਖੇਤ ਵਿੱਚ ਮੂੰਗੀ ਦੀ ਕਾਸ਼ਤ ਕਰਨੀ ਹੈ, ਉਹ ਇਸ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਕਰਕੇ ਜਿੱਥੇ ਘੱਟ ਖਰਚੇ ‘ਤੇ ਫ਼ਸਲ ਦੀ ਬਿਜਾਈ ਕਰ ਸਕਦੇ ਹਨ, ਉਥੇ ਕਾਫੀ ਹੱਦ ਤੱਕ ਨਦੀਨਾਂ ਦੀ ਰੋਕਥਾਮ ਵੀ ਹੋ ਜਾਂਦੀ ਹੈ।
ਡਾ: ਸੁਖਰਾਜ ਕੌਰ ਨੇ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਸਾਨ ਵੀਰ ਆਪਣੇ ਪ੍ਰੀਵਾਰ ਸਮੇਤ ਕਿਸਾਨ ਸਿਖਲਾਈ ਕੈਂਪਾਂ ਵਿੱਚ ਆਉਣ ਤਾਂ ਜੋ ਖੇਤੀ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਮਿਸ ਮਨਦੀਪ ਕੌਰ ਨੇ ਕਿਸਾਨਾਂ ਨੂੰ ਹਰੀ ਖਾਦ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੂੰਗੀ ਦੀ ਫ਼ਸਲ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਇਸ ਸਮੇਂ ਕਿਸਾਨਾਂ ਵੱਲੋਂ ਖੇਤੀ ਸੰਦਾਂ ਦੀ ਸਬਸਿਡੀ ਅਤੇ ਖੇਤੀਬਾੜੀ ਨਾਲ ਸਬੰਧਤ ਸਵਾਲ ਵੀ ਪੁੱਛੇ ਗਏ, ਜਿਨ•ਾਂ ਦਾ ਮਾਹਿਰਾਂ ਵੱਲੋਂ ਮੌਕੇ ‘ਤੇ ਜਵਾਬ ਦਿੱਤਾ ਗਿਆ।
ਇਸ ਕਿਸਾਨ ਸਿਖਲਾਈ ਕੈਂਪ ਵਿੱਚ ਰਘਵੀਰ ਸਿੰਘ ਟੈਕਨੀਸ਼ੀਅਨ, ਸਤਵੀਰ ਸਿੰਘ, ਨਵਜੋਤ ਸਿੰਘ ਏ.ਟੀ.ਐਮ ਤੋਂ ਇਲਾਵਾ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਪ੍ਰਧਾਨ, ਕਰਨੈਲ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਸਕੱਤਰ, ਹਰਨੇਕ ਸਿੰਘ, ਡਾ: ਗੁਰਦੇਵ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।
————————————————————————————
ਕਦੋ ਤੱਕ ਫਾਹਾ ਲੈਂਦੇ ਰਹਿਣਗੇ ਕਿਸਾਨ ?
ਹਰ ਸਮੇਂ ਦੀ ਸਰਕਾਰ ਨੇ ਕਿਸਾਨਾ ਨੂੰ ਹਮੇਸਾ ਅਣਗੋਲਿਆ ਕੀਤਾ ਹੈ ਉਨਾ ਦੇ ਮੁੱਦਿਆ ਨੂੰ ਨਾ ਤਾ ਮੀਡੀਆ ਨੇ ਤਰਜੀਹ ਦਿੱਤੀ ਤੇ ਨਾਹੀ ਸਿਆਸੀ ਪਾਰਟੀਆ ਨੇ । ਹਮੇਸਾ ਰਾਜਨੀਤਿਕ ਮੁੱਦਾ ਬਣਾ ਕੇ ਕਿਸਾਨਾ ਨੂੰ ਵਰਤਿਆ ਹੈ। ਵਧ ਰਹੀ ਮਹਿੰਗਾਈ ਤੇ ਫਸਲ ਦੇ ਝਾੜ ਚ ਆਈ ਖੜੋਤ ਨੇ ਕਿਸਾਨਾ ਦੀ ਮਤ ਹੀ ਮਾਰ ਦਿੱਤੀ ਹੈ । ਜਮੀਨਾ ਦੇ ਠੇਕੇ ਅਸਮਾਨੀ ਚੜ ਗਏ ਹਨ। ਅਾਪਣੇ ਪਰਿਵਾਰ ਦਾ ਜੂਨ ਗੁਜਾਰਾ ਕਰ ਰਹੇ ਕਿਸਾਨ ਨੂੰ ਮਹਿੰਗੇ ਭਾਅ ਤੇ ਠੇਕੇ ਤੇ ਜਮੀਨ ਲੇ ਕੇ ਵੀ ਖੇਤੀ ਕਰਨਾ ਹੁਣ ਲਾਹੇਵੰਦ ਧੰਦਾ ਨਹੀ ਰਿਹਾ। ਕਸਾਨ ਹਰ ਪਾਸਿਉ ਲੁੱਟਿਆ ਜਾ ਰਿਹਾ ਹੈ । ਵਪਾਰੀ ਨਾਲ ਰਲੀ ਸਰਕਾਰ ਵੀ ਕਿਸਾਨਾ ਦੇ ਹਿੱਤ ਪੂਰੇ ਕਰਨ ਚ ਨਾਕਾਮਯਾਬ ਰਹੀ ਹੈ ।ਿਜਣਸ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾ ਦੇ ਘਰਾ ਦੇ ਚੁੱਲੇ ਠੰਡੇ ਹਨ ਤੇ ਮਜਦੂਰੀ ਕਰਨ ਲਈ ਮਜਬੂਰ ਹਨ। ਭਾਰਤ ਭਰ ਚ ਹਰ ਪਾਸੇ ਕਿਸਾਨ ਮੁੱਦਿਆ ਤੇ ਬਹਿਸ ਹੁੰਦੀ ਹੈ ਪਰ ਉਸ ਦਾ ਕੋਈ ਸਰਲ ਉਪਾਅ ਨਹੀ ਨਿਕਲਦਾ ਕਿਉਕਿ ਜੇ ਕਿਸਾਨ ਦੇ ਮਸਲੇ ਹਲ ਹੋ ਗਏ ਤਾਂ ਕਿਸਾਨ ਸਿਆਸੀ ਮਸਲਿਆ ਚ ਵੀ ਹਿੱਸਾ ਲਉ ਤਾ ਕਰਕੇ ਕਿਸਾਨ ਨੂੰ ਇਸ ਤਾਣੇਬਾਣੇ ਚ ਹੀ ਉਲਝਾਈ ਰੱਖਣਾ ਸਿਆਸੀ ਲੀਡਰਾ ਦੀ ਪਹਿਲੀ ਨੀਤੀ ਹੈ। ਆਪਣੀ ਸੱਚੀ ਸੁੱਚੀ ਕਿਰਤ ਕਰਕੇ ਖਾਣ ਵਾਲੇ ਕਿਸਾਨ ਨੂੰ ਇਕ ਸੋਚੀ ਸਮਝੀ ਨੀਤੀ ਤਹਿਤ ਸਰਕਾਰਾ ਨੇ ਬੈਂਕ ਦੇ ਕਰਜਿਆ ਦੇ ਮੱਕੜਜਾਲ ਚ ਇਸ ਤਰਾ ਫਸਾਇਆ ਹੈ ਕਿ ਉਹ ਸਾਰੀ ਉਮਰ ਇਸ ਮੱਕੜੀ ਜਾਲ ਚੋ ਨਿਕਲ ਨਹੀ ਸਕਦਾ ਕਿਉਂਕਿ ਚੰਗਾ ਭਾਅ ਮਿਲਣਾ ਨਹੀ ਉਪਜ ਵੱਧਣੀ ਨਹੀ ਹਰ ਸਮੇ ਗੁਲਾਮੀ ਦੇ ਚੱਕਰ ਚ ਹੀ ਫਸਿਆ ਰਹਿੰਦਾ ਹੈ। ਕਿਸਾਨ ਯੂਨੀਅਨਾ ਵੀ ਸਰਕਾਰੀ ਭੋਂਪੂ ਹੀ ਲਗਭਗ ਬਣ ਗਈਆ ਹਨ ਇਕ ਦੋ ਨੂੰ ਛੱਡ ਕੇ ਸਾਰੇ ਯੂਨੀਅਨ ਲੀਡਰ ਕਿਸਾਨ ਮਸਲੇ ਵਿਸਾਰ ਕੇ ਹਾਕਮ ਧਿਰ ਨਾਲ ਸਾਝ ਪਾ ਕੇ ਸੱਤਾ ਦਾ ਸੁਖ ਮਾਣ ਰਹੇ ਹਨ ।ਿਕਸਾਨਾ ਦੇ ਮੁੜਕੇ ਵਾਲੀ ਕਮਾਈ ਚੋ ਦਿੱਤੇ ਫੰਡਾ ਨਾਲ ਆਪਣੀਆ ਉੱਚੀਆ ਖਾਂਹਿਸਾ ਨੂੰ ਪਾਲ ਰਹੇ ਹਨ ।ਖੁਦਕਸੀ ਕਰ ਰਹੇ ਕਿਸਾਨ ਦੇ ਪਰਿਵਾਰ ਦੀ ਬਾਂਹ ਨਹੀ ਫੜ ਰਹੇ । ਬੁੰਦੇਲਖੰਡ ਦੇ ਕਿਸਾਨਾ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਕਿ ਕੁਝ ਪਰਿਵਾਰ ਆਪਣਾ ਪੇਟ ਪਾਲਣ ਲਈ ਘਾਹ ਫੂਸ ਦੀ ਰੋਟੀ ਪਕਾ ਕੇ ਖਾਹ ਰਹੇ ਹਨ ਉਥੇ ਖੁਦਕਸੀਆ ਅਏ ਦਿਨ ਕਿਸਾਨ ਕਰ ਰਹੇ ਹਨ ਕੋਈ ਸਰਕਾਰ ਸਾਰ ਨਹੀ ਲੈ ਰਹੀ ।ਿਪੱਛੇ ਜਿਹੇ ਨਾਨਾ ਪਾਟੇਕਰ ਫਿਲਮ ਐਕਟਰ ਨੇ ਆਪਣੇ ਨਿੱਜੀ ਵਸੀਲਿਆ ਚੋ ਮਦਦ ਕਰਨ ਦੀ ਕੋਸਿਸ ਕੀਤੀ ਹੈ ਪਰ ਸਰਕਾਰ ਕੁਝ ਨਹੀ ਕਰ ਰਹੀ । ਜੇ ਮਰਾਠੀ ਕਿਸਾਨਾ ਲਈ ਨਾਨਾ ਪਾਟੇਕਰ ਰੱਬ ਬਣ ਬਹੁੜਿਆ ਹੈ ਤਾਂ ਪੰਜਾਬੀ ਕਿਸਾਨਾ ਲਈ ਤਾ ਰੱਬ ਦੇ ਦਰਵਾਜੇ ਵੀ ਬੰਦ ਹਨ ਕੋਈ ਵੀ ਸੱਜਣ ਮਦਦ ਕਰਨ ਲਈ ਤਿਆਰ ਨਹੀ ਹੈ ।ਖੁਦਕਸੀ ਕਰ ਚੁੱਕੇ ਕਿਸਾਨ ਦੇ ਭੋਗ ਤੋ ਬਾਅਦ ਜੋ ਮੁਸੀਬਤਾ ਦੇ ਪਹਾੜ ਉਸ ਦੇ ਪਰਿਵਾਰ ਤੇ ਟੁੱਟਦੇ ਹਨ ਉਹ ਲਿਖਣਾ ਅਸੰਭਵ ਹੈ ਹਰ ਕੋਈ ਉਸ ਦਾ ਸੋਸਣ ਕਰਦਾ ਹੈ ਠਾਣੇ ਕਚਹਿਰੀਆ ਚ ਰੁਲਦਾ ਪਰਿਵਾਰ ਹਰ ਵਕਤ ਆਪਣੀ ਜਮੀਰ ਦੀ ਖੁਦਕਸੀ ਕਰਦਾ ਹੈ। ਮਹਿੰਗੀਆ ਰੇਹਾ ਸਪਰੇਆ ਤੇ ਨਕਲੀ ਬੀਜਾ ਨੇ ਜੋ ਐਂਤਕੀ ਬਠਿੰਡੇ ਇਲਾਕੇ ਚ ਕਿਸਾਨਾ ਦੀ ਹਾਲਤ ਪਤਲੀ ਕੀਤੀ ਹੈ ਉਹ ਸਾਰੀ ਉਮਰ ਤੱਕ ਨਹੀ ਉੱਠ ਸਕਦੇ ।ਸਾਹੂਕਾਰਾ ਮਹਿੰਗਾ ਕਰਜਾ ਇੰਨਾ ਕਿਸਾਨਾ ਨੂੰ ਅਏ ਦਿਨ ਨਿਗਲ ਰਿਹਾ ਹੈ ।ਅਾੜਤੀਅਾ ਅਮੀਰ ਹੋ ਰਿਹਾ ਹੈ ਤੇ ਕਿਸਾਨ ਗਰੀਬ ਹੋ ਰਿਹਾ ਹੈ। ਵੱਡਿਆ ਘਰਾਣਿਆ ਤੇ ਉਦਯੋਗਪਤੀਆ ਨੂੰ ਸਰਕਾਰ ਬਚਾਉਣ ਲਈ ਮੋਟੀ ਰਕਮ ਦੇ ਰੂਪ ਚ ਸਬਸਿਡੀਆ ਦੇ ਗੱਫੇ ਦਿੰਦੀ ਹੈ।ਮਨਮੋਹਨ ਸਰਕਾਰ ਨੇ ਟਾਟਾ ਦੀ ਨੈਨੋ ਕਾਰ ਕੰਪਨੀ ਭਾਰੀ ਸਭਸਿਡੀ ਦਿੱਤੀ ਪਰ ਜਦੋ ਕਿਸਾਨਾ ਦੇ ਕਰਜਾ ਮੁਆਫੀ ਦਾ ਐਲਾਨ ਕਰਨਾ ਸੀ ਤਾਂ ਬਸ ਤਰ ਤੇ ਲੂਣ ਘਸਾਉਣ ਵਾਲਾ ਕੰਮ ਕੀਤਾ ਕਿਸਾਨਾ ਨੁੰ ਘੱਟ ਤੇ ਬੈਂਕਾ ਨੂੰ ਜਿਆਦਾ ਲਾਭ ਹੋਇਆ।
ਦੇਸ ‘ਚ ਪੈਰ ਪੈਰ ਤੇ ਕਿਾਸਨ ਨਾਲ ਠੱਗੀ ਹੋ ਰਹੀ ਹੈ ਕਿਸਾਨਾ ਦੀ ਲੁੱਟ ਦਿਨ ਦਿਹਾੜੇ ਹੋ ਰਹੀ ਹੈ ।ਸਸਤੇ ਚ ਬਾਸਮਤੀ ਕਿਸਾਨਾ ਤੋ ਖਰੀਦ ਕੇ ਵਪਾਰੀ ਮਹਿੰਗੇ ਭਾਅ ਚੋਲ ਵੇਚ ਰਹੇ ਹਨ ਇਹ ਲੁੱਟ ਖਸੁੱਟ ਉਦੋ ਤੱਕ ਜਾਰੀ ਰਹੇਗੀ ਜਦੋ ਤਕ ਕਿਸਾਨ ਖੁਦ ਆਪਣੇ ਹੱਕ ਲੈਣ ਲਈ ਜਾਗਰੂਕ ਨਹੀ ਹੁੰਦਾ ਨਹੀ ਤਾਂ ਇਸ ਤਰਾਂ ਦਾ ਵਰਤਾਰਾ ਆਏ ਦਿਨ ਹੂੰਦਾ ਰਹੇਗਾ ਕਿ ਬਾਪ ਦੀ ਅਰਥੀ ਉੱਠਦੀ ਰਹਿਗੀ ਤੇ ਦੁਜੇ ਪਾਸੇ ਧੀ ਦੀਆ ਡੋਲੀ ਦੀਆ ਚੀਕਾ ਜਹਾਨੋ ਵਿਛੜੇ ਬਾਪ ਲਈ ਵੱਜਦੀਆ ਰਹਿਣਗੀਆ। ਕਿਸਾਨ ਜਥੇਬੰਦੀਆ ਤੇ ਸਰਕਾਰਾ ਤੇ ਟੇਕ ਰੱਖ ਕੇ ਹੱਕ ਲੈਣ ਦੀ ਆਦਤ ਦਾ ਤਿਆਗ ਕਰਨਾ ਪਵੇਗਾ ਤਾਂ ਹੀ ਕਿਸਾਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਇਸ ਚੱਕਰਵਿਊ ਚੋ ਨਿਕਲਣਗੇ ।
ਕੁਲਵਿੰਦਰ ਤਾਰੇਵਾਲਾ (ਮੋਗਾ)
991 464 3373
ਖੇਤੀ ਬਾੜੀ ਯੂਨੀਵਰਸਿਟੀ ਨੇ ਤਿਆਰ ਕੀਤਾ ਜਾਮਨੀ ਰੰਗ ਦਾ ਅੰਬ
ਖੇਤੀ ਬਾੜੀ ਯੂਨੀਵਰਸਿਟੀ ਦੇ ਵਗਿਆਨੀਆ ਵਲੋਂ 10 ਸਾਲ ਦੀ ਸਖਤ ਮੇਹਨਤ ਪਿੱਛੋਂ ਜਾਮਨੁ ਅਤੇ ਅੰਬ ਦੀ ਪਿਓਂਦ ਤੋਂ ਤਿਆਰ ਕੀਤਾ ਜਾਮਨੀ ਰੰਗ ਦਾ ਅੰਬ, ਜੋ ਉਤਰ ਪ੍ਰਦੇਸ਼ ਦੇ ਖੇਤਾਂ ਵਿੱਚ ਪੱਕ ਕੇ ਖਾਣ ਲਈ ਤਿਆਰ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੰਬ ਸ਼ੂਗਰ ਦੇ ਰੋਗੀਆਂ ਲਈ ਵਰਦਾਨ ਸਾਬਿਤ ਹੋਵੇਗਾ ।