ਸੰਪਾਦਕੀ ਲੇਖ


——————————————————————

ਸੰਪਾਦਕੀ – Oct 2024

ਸਭ ਤੋਂ ਵੱਡੇ ਕ੍ਰਾਂਤੀਕਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ!

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

                ਐਤਕੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 556ਵਾਂ ਅਵਤਾਰ ਪੁਰਬ ਮਨਾ ਰਹੇ ਹਾਂ। ਵੈਸੇ ਸਾਡੇ ਲਈ ਤਾਂ ਹਰ ਦਿਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਨ ਹੈ ਉਨ੍ਹਾਂ ਦੇ ਸਿਧਾਂਤਾਂ ਤੋਂ ਬਿਨਾ ਅਸੀਂ ਕੁੱਝ ਵੀ ਨਹੀਂ ਹਾਂ। ਪਰ ਉਨ੍ਹਾਂ ਦੇ ਅਵਤਾਰ ਦਿਵਸ ਦਾ ਦਿਨ ਇਸ ਕਰਕੇ ਖਾਸ ਹੋ ਜਾਦਾ ਹੈ ਕਿ ਜੋ ਭ੍ਰਿਸਟਾਚਾਰ ਅਤੇ ਅੱਤਿਆਚਾਰ ਦੀ ਧੁੰਦ ਫੈਲੀ ਹੋਈ ਸੀ ਉਸ ਵਿੱਚ ਇੱਕ ਪ੍ਰਕਾਸ਼ ਹੋਇਆ ਸੀ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

               ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਢਲੇ ਜੀਵਨ ਬਾਰੇ ਸਭ ਸਿੱਖ ਸੰਗਤ ਜਾਣੂ ਹੈ। ਮੁੱਖ ਤੌਰ ਤੇ ਜਾਣੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ (15 ਅਪ੍ਰੈਲ 1469) ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਪਿਤਾ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਦੇ ਘਰ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਪ੍ਰਲੋਕ ਗਮਨ 22 ਸਤੰਬਰ 1539 (70 ਸਾਲ ਦੀ ਉਮਰ ਵਿੱਚ) ਕਰਤਾਰਪੁਰ (ਲਾਹੌਰ, ਪਾਕਿਸਤਾਨ) ਵਿਖੇ। ਧਰਮ ਪਤਨੀ ਮਾਤਾ ਸੁਲੱਖਣੀ ਜੀ, ਬੱਚੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ, ਭੈਣ ਬੇਬੇ ਨਾਨਕੀ ਜੀ ਸਨ। ਆਪ ਜੀ ਦੇ ਪੱਕੇ ਸਾਥੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਸੀ।

            ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਬਾਣੀਆਂ ਜਪੁਜੀ ਸਾਹਿਬ, ਆਸਾ ਦੀ ਵਾਰ ਤੇ ਸਿੱਧ ਗੋਸ਼ਟ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਫ਼ਗ਼ਾਨਿਸਤਾਨ ਵਿੱਚ ਪੀਰ ਬਾਲਗਦਾਨ, ਸ਼੍ਰੀ ਲੰਕਾ ਵਿੱਚ ਨਾਨਕਚਰਿਆਯਾ, ਤਿੱਬਤ ਵਿੱਚ ਨਾਨਕ ਲਾਮ, ਸਿੱਕਮ ਅਤੇ ਭੂਟਾਨ ਵਿੱਚ ਗੁਰੂ ਰਿਨਪੋਚ, ਨੇਪਾਲ ਵਿੱਚ ਨਾਨਕ ਰਿਿਸ, ਇਰਾਕ ਵਿੱਚ ਨਾਨਕ ਪੀਰ, ਸਾਊਦੀ ਅਰਬ ਵਿੱਚ ਵਾਲੀ ਹਿੰਦੀ, ਮਿਸਰ ਵਿੱਚ ਨਾਨਕ ਵਾਲੀ, ਰੂਸ ਵਿੱਚ ਨਾਨਕ ਕਦਮਦਾਰ, ਚੀਨ ਵਿੱਚ ਬਾਬਾ ਫੂਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਜੇਕਰ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਭ ਤੋਂ ਵੱਡੇ ਕ੍ਰਾਂਤੀਕਾਰੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ। ਬਚਪਨ ਵਿੱਚ ਜਨੇਉ ਪਾਉਣ ਤੋਂ ਇਨਕਾਰ ਕਰਨਾ ਉਨ੍ਹਾਂ ਦਾ ਪਾਖੰਡ ਵਾਦ ਨੂੰ ਤਿਆਗ ਕਰਨ ਦਾ ਪਹਿਲਾ ਸੰਦੇਸ਼ ਸੀ। ਉਨ੍ਹਾਂ ਨੇ ਜੀਵਨ ਭਰ ਅਧਿਆਤਮਿਕਤਾ ਦੇ ਨਾਲ-ਨਾਲ ਤਰਕਸ਼ੀਲਤਾ ਦਾ ਹੋਕਾ ਦਿੱਤਾ ਹੈ। ਉਨ੍ਹਾਂ ਨੇ ਹਰ ਇੱਕ ਗੱਲ ਨੂੰ ਦਲੀਲ ਦੇ ਨਾਲ ਕੀਤਾ ਹੈ ਚਾਹੇ ਗੰਗਾ ਤੇ ਖੜ੍ਹ ਕੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣ ਦੇ ਗੱਲ ਕਹੀ ਹੋਵੇ ਜਾਂ ਮੱਕਾ ਵਿਖੇ ਪਿੱਠ ਕਰਕੇ ਖੜ੍ਹ ਜਾਣ ਦੀ ਗੱਲ ਹੋਵੇ। ਉਨ੍ਹਾਂ ਨੇ ਹਮੇਸ਼ਾ ਜੁਲਮ ਦੇ ਖਿਲਾਫ ਆਵਾਜ਼ ਉਠਾਈ ਹੈ ਉਹ ਚਾਹੇ ਬਾਬਰ ਨੂੰ ਜਾਲਮ ਕਹਿਣ ਵਾਲੀ ਗੱਲ ਹੋਵੇ ਇਸ ਬਾਰੇ ਰੱਬ ਨੂੰ ਉਲਾਮਾ ਦਿੱਤਾ

‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਜਾਂ

ਇਸਤਰੀ ਜਾਤੀ ਤੇ ਹੋ ਰਹੇ ਜੁਲਮਾਂ ਦੀ ਗੱਲ ਹੋਵੇ ਤਾਂ

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਰਾਹੀਂ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਸਾਰੀ ਉਮਰ ਗਿਆਨ ਹਾਸਿਲ ਕੀਤਾ ਅਤੇ ਸਾਰੀ ਦੁਨੀਆਂ ਨੂੰ ਵੰਡੀਆ। ਇਸੇ ਕਾਰਨ ਚਾਰੇ ਦਿਸ਼ਾਵਾਂ ਦੇ ਵਿੱਚ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ) ‘ਇਕ ਰੱਬ’ ਦਾ ਸੰਦੇਸ਼ ਦਿੱਤਾ। ਉਹਨਾਂ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸੇ ਗਿਆਨ ਕਾਰਨ ਉਹ ਆਉਣ ਵਾਲੇ ਹਜਾਰਾਂ ਸਾਲਾਂ ਬਾਰੇ ਪਹਿਲਾ ਹੀ ਦੱਸ ਗਏ ਸਨ ਜੋ ਵਿਿਗਆਨ ਹੁਣ ਖੋਜ ਰਿਹਾ ਹੈ। ਵਿਿਗਆਨੀਆਂ ਨੇ ਹੁਣ ਖੋਜ ਕੀਤੀ ਹੈ ਕਿ ਇਸ ਧਰਤੀ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਧਰਤੀਆਂ ਹਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਜਾਰਾਂ ਸਾਲ ਪਹਿਲਾ ਕਹਿ ਦਿੱਤਾ ਸੀ

ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਸੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਵਸ ਤੇ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ‘ਵੰਡ ਛਕੋ, ਕਿਰਤ ਕਰੋ, ਨਾਮ ਜਪੋ ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ। ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਵਿੱਚ ਕਮਾਉਣਾ। ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ’ ਨੂੰ ਅਪਣਾਈਏ। ਉਨ੍ਹਾਂ ਦੀਆਂ ਸਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਲੋਕਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਬਾਣੀ ਦੇ ਨਾਲ ਜੋੜਿਆ ਜਾਵੇ ਤਾਂ ਜੋ ਇੱਕ ਸੁੰਦਰ ਅਤੇ ਸੱਭਿਅਕ ਸਮਾਜ ਦੀ ਸਥਾਪਨਾ ਹੋ ਸਕੇ।

——————————————————————

ਸੰਪਾਦਕੀ – ਜੂਨ 2024

ਲੋਕ ਲਹਿਰ ਤੇ ਲੋਕ ਏਕਤਾ ਜਿੰਦਾਬਾਦ

ਐਤਕੀ ਦੇ ਚੌਣਾਂ ਦੇ ਨਤੀਜਿਆ ਨੇ ਮਨ ਖੁਸ਼ ਕਰ ਦਿੱਤਾ, ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਦੋ ਸਾਲ ਪਹਿਲਾਂ ਸਾਰੇ ਪੰਜਾਬ ਨੇ ਜਿਸ ਪਾਰਟੀ ਨੂੰ ਸਿਰ ਤੇ ਬੈਠਾ ਲਿਆ ਸੀ। ਅੱਜ ਦੋ ਸਾਲ ਬਾਅਦ ਉਸ ਨਾਲ ਮੋਹ ਇੰਨ੍ਹਾਂ ਭੰਗ ਹੋ ਗਿਆ ਕਿ ਲੋਕ ਸਭਾ ਵਿੱਚ ਉਹ ਸਿਰਫ ਤਿੰਨ ਸੀਟਾਂ ਤੇ ਆ ਗਈ। ਜਿੱਤਦੀ ਪਾਰਟੀ ਨਹੀਂ ਹੁੰਦੀਂ, ਜਿੱਤਦੇ ਵਿਧਾਇਕ ਨਹੀਂ ਹੁੰਦੇ! ਜਿੱਤਦੀਆਂ ਹੁੰਦੀਆਂ ਲੋਕ ਲਹਿਰਾ ਤੇ ਲੋਕ ਏਕਤਾ। ਸਿਆਸਤਦਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਪਾਵਰ ਦੇ ਹੰਕਾਰ ਵਿੱਚ ਤੁਸੀਂ ਬੰਦੇ ਨੂੰ ਬੰਦਾ ਨਹੀਂ ਜਾਣਦੇ, ਇਹ ਪਾਵਰਾ ਲੋਕਾਂ ਨੇ ਪਤਾ ਨਹੀਂ ਕਦੋਂ ਖੋਹ ਲੈਣੀਆਂ ਹਨ।

ਇੱਕ ਉਹ ਉਮੀਦਵਾਰ ਜੋ ਮੋਜੂਦਾ ਸੈਂਟਰ ਸਰਕਾਰ ਦੀ ਪਾਰਟੀ ਦਾ ਹੋਵੇ ਤੇ ਇੱਕ ਉਹ ਉਮੀਦਵਾਰ ਜੋ ਸਟੇਟ ਦੀ ਮੋਜੂਦਾ ਸਰਕਾਰ ਦਾ ਹੋਵੇ ਤੇ ਤੀਸਰਾ ਉਹ ਉਮੀਦਵਾਰ ਜੋ ਵਿਰੋਧੀ ਧਿਰ ਵਿੱਚ ਬੈਠੇ ਹੋਣ। ਜਿਨ੍ਹਾਂ ਦੀਆਂ ਜੜ੍ਹਾਂ ਹਰ ਪਿੰਡ ਦੇ ਅਗਵਾੜਾ ਤੱਕ ਲੱਗੀਆਂ ਹੋਣ, ਸ਼ਹਿਰ ਦੇ ਮੁਹੱਲਿਆਂ ਤੱਕ ਜਿਨ੍ਹਾਂ ਦੇ ਕੌਂਸਲਰ ਬੈਠੇ ਹੋਣ ਅਤੇ ਉਨ੍ਹਾਂ ਕੋਲ ਕਰੋੜਾਂ ਦੇ ਫੰਡ ਹੋਣ ਤੇ ਉਹ ਸਭ ਫਿਰ ਵੀ ਹਾਰ ਜਾਣ ਤੇ ਇੱਕ ਉਹ ਅਜਾਦ ਉਮੀਦਵਾਰ ਜਿੱਤ ਜਾਵੇ ਜਿਸ ਦਾ ਕਿਸੇ ਪਿੰਡ ਸ਼ਹਿਰ ਵਿੱਚ ਕੋਈ ਐਮ.ਸੀ./ ਕੌਂਸਲਰ ਨਹੀਂ, ਕੋਈ ਪੰਚ ਸਰਪੰਚ ਨਹੀਂ ਅਤੇ ਨਾ ਹੀ ਉਸ ਕੋਲ ਕੋਈ ਫੰਡ ਹੋਵੇ ਆਪਣਾ ਪ੍ਰਚਾਰ ਕਰਨ ਤੇ ਵੋਟਾਂ ਖਰੀਦਨ ਲਈ, ਉਹ ਫਿਰ ਵੀ ਭਾਰੀ ਬਹੁਮਤ ਨਾਲ ਜਿੱਤ ਜਾਵੇ ਇਹ ਲੋਕ ਲਹਿਰ ਤੇ ਲੋਕ ਏਕਤਾ ਦੀ ਹੀ ਜਿੱਤ ਹੈ।

ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਮੋਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਲਕੁੱਲ ਨੇੜਲਾ ਵਿਅਕਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਉਹ ਇੰਨ੍ਹੀ ਬੁਰੀ ਤਰ੍ਹਾਂ ਹਾਰੇਗਾ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਫਿਲਮ ਇੰਡਸਟਰੀ ਵਿੱਚ ਖਾਸ ਮੁਕਾਮ ਹਾਸਿਲ ਕਰਨ ਵਾਲੇ ਲੋਕਾਂ ਦੇ ਇਸ ਖਾਸ ਕਲਾਕਾਰ ਨੂੰ ਕੀ ਲੋੜ ਪੈ ਗਈ ਸੀ ਸਿਆਸਤ ਵਿੱਚ ਆਉਣ ਦੀ? ਜਿਸ ਦਿਨ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਅਨਾਉਸ ਹੋਈ, ਮੇਰੇ ਵਰਗੇ ਸੈਂਕੜੇ ਲੋਕਾਂ ਦੇ ਮਨੋ ਤਾਂ ਇਹ ਉਸ ਦਿਨ ਹੀ ਲਹਿ ਗਿਆ ਸੀ। ਜਿਸ ਨੂੰ ਕਲਾਕਾਰ ਦੇ ਤੌਰ ਤੇ ਅਸੀਂ ਪਲਕਾਂ ਤੇ ਬੈਠਾਇਆ ਸੀ, ਉਸ ਦੇ ਰਾਜਨੀਤੀ ਵਿੱਚ ਆਉਣ ਸਾਰ ਉਹ ਨਾਲ ਨਫਰਤ ਜਿਹੀ ਹੋ ਗਈ ਸੀ। ਜੇ ਉਸ ਨੇ ਸਿਆਸਤ ਵਿੱਚ ਆਉਣਾ ਵੀ ਸੀ ਤਾਂ ਆਪਣੇ ਇਲਾਕੇ ਵਿਚੋਂ ਚੋਣ ਲੜਦਾ। ਉਹ ਦਾ ਫਰੀਦਕੋਟ ਇਲਾਕੇ ਨਾਲ ਕੀ ਸਬੰਧ ਸੀ ? ਕੀ ਆਮ ਆਦਮੀ ਪਾਰਟੀ ਨੂੰ ਆਪਣੇ ਇਲਾਕੇ ਵਿਚੋਂ ਕੋਈ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਹੀ ਨਹੀਂ ਮਿਿਲਆ ? ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਣ ਵਾਲੇ ਵਰਕਰਾਂ ‘ਚੋ ਕਿਸੇ ਨੂੰ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ? ਇਸ ਗੱਲ ਦਾ ਅੰਦਰ ਖਾਤੇ ਕਈ ਵਲੰਟੀਅਰਾਂ ਨੂੰ ਰੋਸ ਸੀ ਪਰ ਕਿਸੇ ਮਜਬੂਰੀ ਕਾਰਨ ਜਾਂ ਕਈ ਕਿਸੇ ਲਾਲਚ ਕਾਰਨ ਉਹ ਆਪਣੀ ਪਾਰਟੀ ਨਾਲ ਤੁਰੇ ਫਿਰਦੇ ਸਨ।

ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਫਰੀਦਕੋਟ ਇਲਾਕੇ ਨਾਲ ਕੋਈ ਸਬੰਧ ਨਹੀਂ ਸੀ। ਭਾਜਪਾ ਦੇ ਵਰਕਰ ਵੀ ਅੰਦਰ ਖਾਤੇ ਨਾਰਾਜ ਸਨ। ਦੂਸਰਾ ਕਿਸਾਨਾ ਦਾ ਇਨ੍ਹਾਂ ਵਿਰੋਧ, ਜੋ ਜਾਇਜ ਵੀ ਸੀ ਪਰ ਹੰਸ ਰਾਜ ਹੰਸ ਕਿਸਾਨਾ ਦਾ ਗੁੱਸਾ ਸ਼ਾਤ ਕਰਨ ਵਿੱਚ ਨਾਕਾਮਯਾਬ ਰਿਹਾ ਜਿਸ ਕਾਰਨ ਆਮ ਵੋਟਰਾਂ ਵਿੱਚ ਵੀ ਉਹ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਵੋਟਾ ਤੋਂ 15 ਕੁ ਦਿਨ ਪਹਿਲਾ ਤਾਂ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਹਵਾ ਬਣ ਚੱਲੀ ਸੀ ਕਿਉਂਕਿ ਫਰੀਦਕੋਟ ਉਸ ਦੇ ਪੇਕੇ ਸਨ ਤੇ ਮੋਗਾ ਉਸ ਦੇ ਸਹੁੱਰੇ। ਆਪਣੇ ਇਲਾਕੇ ਦੀ ਹੋਣ ਕਾਰਨ ਉਸ ਦਾ ਗ੍ਰਾਫ ਉੱਪਰ ਹੋ ਗਿਆ ਸੀ ਪਰ ਜਦ ਭਾਈ ਸਰਬਜੀਤ ਸਿੰਘ ਮਲੋਆ ਵੱਲ ਲੋਕ ਝੁਕੇ ਤਾਂ ਉਹ ਉਪਰੋਕਤ ਸਾਰੇ ਕਾਰਨ ਭੁੱਲ ਕੇ ਸਿਰਫ ਉਸ ਦੇ ਪਿਤਾ ਜੀ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਵਹੀਰਾ ਘੱਤ ਕੇ ਉਸ ਦੇ ਨਾਲ ਤੁਰ ਪਏ। ਜੋ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਆਦਿ ਸਭ ਪਾਰਟੀਆ ਤੋਂ ਨਾਰਾਜ ਸਨ ਉਨ੍ਹਾਂ ਨੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨਾਲ ਤੁਰਨ ਦਾ ਫੈਸਲਾ ਕਰ ਲਿਆ ਤੇ ਦਿਨ੍ਹਾ ਵਿੱਚ ਹੀ ਇਹ ਲੋਕ ਲਹਿਰ ਬਣ ਗਈ। ਲੋਕਾਂ ਨੇ ਆਪ ਮੁਹਾਰੇ, ਬਿਨ੍ਹਾਂ ਕਿਸੇ ਲਾਲਚ ਤੋਂ ਭਾਈ ਸਰਬਜੀਤ ਸਿੰਘ ਮਲੋਆ ਦਾ ਸਾਥ ਦਿੱਤਾ। ਰਵਾਇਤੀ ਪਾਰਟੀਆਂ ਦੇ ਨਾਲ ਤੁਰੇ ਫਿਰਨ ਵਾਲੇ ਲੋਕ ਕਿਸੇ ਸਵਾਰਥ, ਮਜਬੂਰੀ ਜਾਂ ਪਾਰਟੀ ਦੇ ਕਾਰਨ ਨਾਲ ਤੁਰੇ ਫਿਰਦੇ ਸਨ ਪਰ ਭਾਈ ਸਰਬਜੀਤ ਸਿੰਘ ਮਲੋਆ ਨਾਲ ਫਿਰਨ ਵਾਲੇ ਲੋਕ ਸੱਚ ਵਿੱਚ ਅਸਲ ਵਿੱਚ ਉਸ ਦੇ ਨਾਲ ਸੀ। ਜਿਥੇ ਲੋਕਾਂ ਦਾ ਏਕਾ ਹੋ ਜਾਵੇ ਉਹ ਤਾਂ ਕਹਿੰਦੇ ਕਹਾਉਦੇ ਥੰਮਾਂ ਨੂੰ ਡੇਗ ਦਿੰਦੇ ਹਨ। ਇਸੇ ਏਕੇ ਦੀ ਬਰਕਤ ਲੋਕ ਏਕਤਾ ਤੇ ਲੋਕ ਲਹਿਰ ਦੀ ਜਿੱਤ ਹੋਈ।

ਕਲਾਕਾਰੀ ਜਜਬਾਤੀ ਹੁੰਦੀ ਹੈ ਅਤੇ ਸਿਆਸਤ ਬੜੀ ਨਿਰਦਈ ਹੈ। ਕਲਾਕਾਰੀ ਤੇ ਸਿਆਸਤ ਦਾ ਕੋਈ ਮੇਲ ਤਾਂ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਚੰਗੇ ਚੰਗੇ ਕਲਾਕਾਰ ਕਿਉਂ ਸਿਆਸਤ ਵਿੱਚ ਫਸ ਜਾਂਦੇ ਹਨ। ਕਰਵਾ ਤਾਂ ਉਹ ਆਪਣੀ ਬੇ-ਇੱਜਤੀ ਹੀ ਰਹੇ ਹਨ। ਉਨ੍ਹਾਂ ਨੂੰ ਚਾਹੁੱਣ ਵਾਲੇ ਲੱਖਾਂ ਦਰਸ਼ਕ ਸਿਮਟ ਕੇ ਹਜਾਰਾਂ ਵਿੱਚ ਰਹਿ ਜਾਦੇਂ ਹਨ। ਕਰਮਜੀਤ ਅਨਮੋਲ ਦੀ ਹੀ ਗੱਲ ਕਰੀਏ ਤਾਂ ਉਸ ਦੇ ਲੱਖਾਂ ਫੈਨ ਸੀ। ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਦੇ ਤੌਰ ਤੇ ਉਸ ਨੂੰ ਕੋਈ ਵੀ ਪਸੰਦ ਨਾ ਕਰਦਾ ਹੋਵੇ ਪਰ ਜਿਸ ਦਿਨ ਉਸ ਨੇ ਸਿਆਸਤ ਵਿੱਚ ਪੈਰ ਰੱਖ ਲਿਆ ਉਸੇ ਦਿਨ ਲੋਕਾਂ ਦਾ ਉਸ ਦੇ ਨਾਲ ਮੋਹ ਭੰਗ ਹੋ ਗਿਆ ਤੇ ਉਹ ਸਿਰਫ ਇੱਕ ਪਾਰਟੀ ਦਾ ਹੋ ਕੇ ਰਹਿ ਗਿਆ। ਉਸ ਦੀ ਕਲਾਕਾਰੀ ਲੋਕਾਂ ਦੇ ਮਨੋ ਵਿਸਰ ਗਈ ਤੇ ਉਸ ਨੂੰ ਸਿਰਫ ਸਿਆਸਤ ਦਾਨ ਵਜੋਂ ਦੇਖਣ ਲੱਗ ਪਏ। ਸਿਆਸਤ ਵਿੱਚ ਉਹ ਕਿਥੇ ਖੜ੍ਹਾਂ ਉਹ ਆਪ ਸਭ ਜਾਣਦੇ ਹੀ ਹੋ। ਮੈਂ ਸਮਝਦਾ ਕਿ ਸਿਆਸਤ ਵਿੱਚ ਪੈ ਕੇ ਕਰਮਜੀਤ ਅਨਮੋਲ ਦਾ ਬਹੁੱਤ ਵੱਡਾ ਨੁਕਸਾਨ ਹੋਇਆ ਹੈ। ਉਸ ਦੀ ਫਿਲਮੀ ਲਾਈਨ ਵਿੱਚ ਵੀ ਲੋਕ ਪ੍ਰੀਅਤਾ ਘੱਟ ਗਈ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਇਲਾਕੇ ਵਿੱਚ ਜੋ ਮਾਣ-ਸਨਮਾਨ ਹੋਇਆ ਇਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਹਨ। ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਪੰਜਵੇ ਨੰਬਰ ਤੇ ਆਵੇਗਾ। ਇਕ ਸੁਪਰ ਸਟਾਰ ਗਾਇਕ ਹੋਵੇ ਤੇ ਲੋਕ ਉਸ ਨੂੰ ਪਿੰਡ ਵਿੱਚ ਵੜਣ ਨਾ ਦੇਣ। ਮੂੰਹ ਤੇ ਗਾਲਾ ਕੱਢਣ! ਗਾਇਕ ਹੁੰਦਿਆਂ ਜਿਸ ਨੂੰ ਸੁਨਣ ਲਈ ਲੋਕ ਉਸ ਦੇ ਸ਼ੋਅ ਦੀਆਂ ਟਿਕਟਾਂ ਖਰੀਦਦੇ ਹੋਣ ਤੇ ਅੱਜ ਸਿਆਸਤ ਵਿੱਚ ਆਉਣ ਤੋਂ ਬਾਅਦ ਉਸ ਨੂੰ ਬੋਲਣ ਵੀ ਨਾ ਦੇਣ ਇਸ ਤੋਂ ਵੱਡੀ ਨਾਮੋਸ਼ੀ ਹੋਰ ਕੀ ਹੋ ਸਕਦੀ ਹੈ। ਜਿਨ੍ਹਾਂ ਕਲਾਕਾਰਾਂ ਦੇ ਲੋਕ ਆਟੋਗ੍ਰਾਫ ਲੈਣ ਲਈ, ਉਨ੍ਹਾਂ ਨਾਲ ਫੋਟੋਆਂ ਕਰਵਾਉਣ ਲਈ ਤਰਲੋਮੱਛੀ ਹੁੰਦੇ ਹੋਣ ਉਨ੍ਹਾਂ ਕਲਾਕਾਰਾਂ ਨੂੰ ਲੋਕ ਕੰਜਰ ਜਾਂ ਨਚਾਰ ਲਿਖ ਕੇ, ਬੋਲ ਕੇ ਸੰਬੋਧਣ ਕਰਨ ਤਾਂ ਇਸ ਤੋਂ ਵੱਡੀ ਕੋਈ ਹਾਰ ਨਹੀਂ ਹੈ।

ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਸਮੇਂ ਚੁਣੇ ਗਏ (ਐਮ.ਐਲ.ਏ.) ਵਿਧਾਇਕਾਂ ਤੋਂ ਜੋ ਲੋਕਾਂ ਨੂੰ ਆਸਾਂ ਸਨ ਉਹ ਵੀ ਪੂਰੀਆਂ ਨਹੀਂ ਹੋਇਆ। ਆਮ ਘਰਾਂ ਦੇ ਵਿਧਾਇਕ ਵੀ ਖਾਸ ਬਣ ਗਏ। ਇਹ ਗੱਲਾਂ ਵਿਧਾਇਕਾਂ ਦੇ ਨਾਲ ਫਿਰਦੀ ਜੁਡਲੀ ਉਨ੍ਹਾਂ ਨੂੰ ਨਹੀਂ ਸਮਝਾ ਸਕਦੀ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਵਿਧਾਇਕ ਨੂੰ ਕੁੱਝ ਗਲਤ ਕਰਨ ਤੋਂ ਰੋਕ-ਟੋਕ ਦਿੱਤਾ ਤਾਂ ਸਾਡਾ ਅਹੁੱਦਾ ਖੁਸ ਜਾਵੇਗਾ। ਨਾ ਚਾਹੁੰਦੇ ਹੋਏ ਵੀ ਬਹੁੱਤ ਸਾਰੇ ਪਾਰਟੀ ਵਰਕਰ ਅਹੁੱਦੇਦਾਰ ਤੇ ਵਲੰਟੀਅਰ ਆਪਣੇ ਵਿਧਾਇਕ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਉਨ੍ਹਾਂ ਦੀ ਝੂਠੀ ਖੁਸ਼ਾਮਦ ਕਰਦੇ ਹਨ। ਬਹੁੱਤੀਆਂ ਗੱਲਾਂ ਤੋਂ ਵਿਧਾਇਕ ਵੀ ਅਣਜਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਨੇੜੇ ਤਾਂ ਉਹੀ ਖਸਾਮਦ ਕਰਨ ਵਾਲੇ ਚਾਪਲੂਸ ਲੋਕ ਹੀ ਹੁੰਦੇ ਹਨ ਜਿਹੜੇ ਵਿਧਾਇਕਾਂ ਨੂੰ ਸੱਚੀ ਰਿਪੋਰਟ ਨਹੀਂ ਦਿੰਦੇ। ਇਨ੍ਹਾਂ ਗੱਲਾ ਦਾ ਹਰਜਾਨਾ ਤਾਂ ਵਿਧਾਇਕਾਂ ਨੂੰ ਫਿਰ ਵੋਟਾਂ ਵਿੱਚ ਆਕੇ ਹੀ ਭੁਗਤਨਾ ਪੈਦਾ ਹੈ। ਵੋਟਾਂ ਵੇਲੇ ਲੋਕ ਆਪਣਾ ਬਦਲਾ ਲੈਦੇ ਹਨ, ਲੈਣਾ ਚਾਹੀਦਾ ਵੀ ਹੈ। ਵੋਟਰਾਂ ਦਾ ਹੱਕ ਹੈ ਕਿ ਜਿਹੜਾ ਵਿਧਾਇਕ ਉਨ੍ਹਾਂ ਦੀ ਦੁੱਖ ਤਕਲੀਫ ਨਹੀਂ ਸੁਣਦਾ, ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੰਦਾ, ਉਸ ਨੂੰ ਬਦਲ ਦਿੱਤਾ ਜਾਵੇ। ਐਮ.ਐਲ.ਏ., ਐਮ.ਪੀ. ਵਿਧਾਇਕਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਵਰਾਂ ਸਦਾ ਨਹੀਂ ਰਹਿੰਦੀਆਂ। ਜਿੰਨ੍ਹੀ ਮਰਜੀ ਧੰਨ ਦੌਲਤ ਇਕੱਠੀ ਕਰ ਲਵੋ, ਜਦੋਂ ਸਮੇਂ ਨੇ ਆਪਣਾ ਰੰਗ ਦਿਖਾਇਆ ਤਾਂ ਮਿੰਟਾਂ, ਸਕਿੰਟਾਂ ਵਿੱਚ ਸਭ ਖਤਮ ਹੋ ਜਾਣਾ ਹੈ। ਰਾਜਿਆਂ ਤੋਂ ਭਿਖਾਰੀ ਬਣਦਿਆ ਟਾਈਮ ਨਹੀਂ ਲੱਗਦਾ।

ਖੈਰ! ਐਤਕੀ ਲੋਕ ਸਭਾ ਚੌਣਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ। 400 ਪਾਰ ਵਾਲੇ 291 ਤੇ ਆ ਗਏ। 0-13 ਵਾਲੇ ਸਿਰਫ 3 ਤੱਕ ਸੀਮਤ ਰਹਿ ਗਏ। ਹੁਣ ਤਾਂ ਸਿਆਸਤਦਾਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਛੱਡ ਕੇ, ਜੁਮਲੇਵਾਜੀਆਂ ਛੱਡ ਕੇ ਦੇਸ਼ ਤੇ ਪ੍ਰਾਤ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਹਨ। ਅੱਜ-ਕੱਲ੍ਹ ਵੋਟਰ ਤੇ ਦੇਸ਼ ਵਾਸੀ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਸਿਆਸਤਦਾਨਾਂ ਦੇ ਝੂਠੇ ਵਾਅਦੇ ਤੇ ਉਨ੍ਹਾਂ ਦੀਆਂ ਪਾਵਰਾਂ ਅੱਗੇ ਝੁੱਕ ਜਾਣ। ਅੱਜ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਮੁੱਫਤ ਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਨਿਕਾਰਾ ਬਣਾਇਆ ਜਾਂ ਰਿਹਾ ਹੈ। ਜਿਹੜੇ ਲੋਕ ਕਿਸੇ ਨੂੰ ਸਿਰ ਤੇ ਬੈਠਾਉਣਾ ਜਾਣਦੇ ਹਨ ਉਹ ‘ਚਲਾ ਕੇ ਪੈਰਾਂ ਵਿੱਚ ਮਾਰਨਾ’ ਵੀ ਜਾਣਦੇ ਹਨ। ਜੇਕਰ ਸਿਆਸਤਦਾਨਾਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦ ਵੋਟਰ ਸਿਆਸਤਦਾਨਾਂ ਦਾ ਜੁਤੀਆਂ ਦੇ ਹਾਰਾ ਨਾਲ ਸਵਾਗਤ ਵੀ ਕਰਿਆ ਕਰਨਗੇ। ਐਤਕੀ ਦੇ ਚੌਣਾਂ ਦੇ ਨਤੀਜਿਆ ਨੇ ਮਨ ਖੁਸ਼ ਕਰ ਦਿੱਤਾ, ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ। ਪ੍ਰਮਾਤਮਾਂ ਸਾਡੇ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ! ਉਹ ਆਪਣੇ ਨਿੱਜੀ ਸਵਾਰਥ ਛੱਡ ਕੇ ਦੇਸ਼, ਪ੍ਰਾਂਤ, ਸ਼ਹਿਰ ਤੇ ਹਲਕੇ ਦੇ ਵਿਕਾਸ ਲਈ ਕੰਮ ਕਰਨ।

ਫੋਨ: 9988-92-9988
ਈ-ਮੇਲ: mehakwattandi@rediffmail.com

——————————————————–

ਸੰਪਾਦਕੀ – ਅਗਸਤ  2022

ਅਰਥ ਵਿਵਸਥਾ ਨੂੰ ਵੀ ਪ੍ਰਭਾਵਿਤ ਕਰੇਗੀ ਪਸ਼ੂਆਂ ਦੀ ‘ਲੰਪੀ ਸਕਿੰਨ’ ਦੀ ਬੀਮਾਰੀ… 

‘ਲਛਕੋਰ ਕੇ ਛਿਪਣਾ’ ਇਕ ਖਾਸ ਸੰਦੇਸ਼ ਹੈ ਪਰ ਅਸੀਂ ਕੁਦਰਤ ਨੂੰ ਅਤੇ ਕੁਦਰਤ ਦੀਆਂ ਨਿਸ਼ਾਨੀ ਨੂੰ ਨਹੀਂ ਮੰਨਦੇ… 

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

ਬੀਤੀ ਸ਼ਾਮ ਮੈਂ ਤੇ ਮੇਰਾ ਬੇਟਾ ਏਕਮਜੋਤ ਸਿੰਘ ਪੁਰਬਾ ਬਾਜਾਰ ਗਏ ਤਾਂ ਚੜ੍ਹਦੇ ਪਾਸੇ ਸਾਰੀਆਂ ਦੁਕਾਨਾ ਨੇ ਪੀਲੇ ਤੇ ਸੰਤਰੀ ਰੰਗ ਦੀ ਤੇਜ ਲਾਈਟ ਪੈ ਰਹੀ ਸੀ। ਮੇਰੇ ਬੇਟੇ ਨੇ ਮੈਨੂੰ ਕਿਹਾ ਦੇਖੋ ਪਾਪਾ ਸਾਰੀਆਂ ਸ਼ੌਪ ਤੇ ਇਕੋ ਜਿਹੀ ਲਾਈਟ ਹੈ ਇਹ ਕੀ ਹੈ ?

ਮੈਂ ਵੀ ਉਸ ਨੂੰ ਧਿਆਨ ਨਾਲ ਵੇਖਿਆ ਤਾਂ ਆਪਣੇ ਬਜੁਰਗਾਂ ਦੀ ਗੱਲ ਯਾਦ ਆਈ। ਮੇਰੇ ਦਾਦਾ ਜੀ ਸ. ਕਰਤਾਰ ਸਿੰਘ ਜੋ ਮੇਰੇ ਛੋਟੇ ਹੁੰਦੇ ਤੋਂ ਮੇਰੇ ਨਾਲ ਪੰਜਾਬੀ ਵਿਰਾਸਤ, ਪਿਛੋਕੜ, ਰੀਤੀ-ਰਿਵਾਜ ਅਤੇ ਕੁਦਰਤੀ ਵਰਤਾਰਿਆਂ ਬਾਰੇ ਬਹੁੱਤ ਗੱਲਾਂ ਕਰਿਆ ਕਰਦੇ ਸਨ। ਇਸ ਲਾਈਟ ਨੂੰ ਵੇਖ ਕੇ ਮੇਰੇ ਜਹਿਣ ਵਿੱਚ ਉਨ੍ਹਾਂ ਦੀਆਂ ਗੱਲਾਂ ਯਾਦ ਆਇਆਂ।
ਇਸ ਤਰ੍ਹਾਂ ਦੇ ਪ੍ਰਕਾਸ਼ ਬਾਰੇ ਇੱਕ ਤਾਂ ਉਹ ਕਹਿੰਦੇ ਸਨ ਕਿ ‘ਲਛਕੋਰ ਕੇ ਛਿਪਣਾ’ ਭਾਵ ਦਿਨ ਛਿਪਣ ਵੇਲੇ ਇਸ ਤਰ੍ਰਾਂ ਪ੍ਰਕਾਸ਼ ਹੋ ਜਾਣਾ। ‘ਲਛਕੋਰ ਕੇ ਛਿਪਣਾ’ ਇਕ ਤਾਂ ਇਸ ਗੱਲ ਦੀ ਨਿਸ਼ਾਨੀ ਸੀ ਕਿ ਰਾਤ ਨੂੰ ਭਾਰੀ ਮੀਂਹ ਆਉਂਦਾ ਹੈ। ਦੂਸਰਾ ਇਹ ‘ਲਛਕੋਰ ਕੇ ਛਿਪਣਾ’ ਕਿਸੇ ਅਣਹੋਣੀ ਦੀ ਨਿਸ਼ਾਨੀ ਹੁੰਦੀ ਹੈ। ਭਾਵ ਕੋਈ ਕਰੋਪੀ ਆਉਣ ਦਾ ਸੰਦੇਸ਼ ਹੁੰਦੀ ਹੈ।

ਘਰ ਆਇਆ ਤਾਂ ਮੇਰੇ ਸਾਡੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸਹਿ ਸੰਪਾਦਕ ਇਕਬਾਲ ਸਿੰਘ ਖੋਸਾ ਵੱਲੋਂ ਮੈਨੂੰ ਇਹੋ ਫੋਟੋਆ ਭੇਜੀਆਂ ਗਈਆਂ। ਕੁਝ ਸਮੇਂ ਬਾਅਦ ਮੈਂ ਇਕਬਾਲ ਦੇ ਫੇਸਬੁੱਕ ਅਕਾਉਂਟ ਤੇ ਇਸ ਲਾਲੀ ਬਾਰੇ ਲਿਖੀਆਂ ਸਤਰਾਂ ਨੂੰ ਪੜਿਆ। ਮੈਂ ਇਕਬਾਲ ਦੀਆਂ ਲਿਖੀਆਂ ਸਤਰਾਂ ਅਤੇ ਦਾਦਾ ਜੀ ਦੇ ਦੱਸੇ ਇਨ੍ਹਾਂ ਕਾਰਨਾਂ ਦਾ ਵਿਸ਼ਲੇਸ਼ਨ ਕਰਨ ਦੀ ਕੋਸ਼ਿਸ ਕੀਤੀ। ਵਾਕਿਆ ਹੀ ‘ਲਛਕੋਰ ਕੇ ਛਿਪਣਾ’ ਇਕ ਖਾਸ ਸੰਦੇਸ਼ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਅਲੋਕਿਕ ਨਜਾਰਾ ਸੀ। ਦੁਕਾਨਾਂ ਅਤੇ ਪਿੰਡ ਦੇ ਘਰਾਂ ਤੇ ਪੈ ਰਹੀ ਰੋਸ਼ਨੀ ਜਿਵੇਂ ਲਿਸਕਾਂ ਮਾਰ ਰਹੀ ਸੀ ਉਹ ਸੂਰਜ ਦੀ ਲਾਲੀ ਬੱਦਲਾਂ ਨਾਲ ਗੱਲਾਂ ਕਰਦੀ ਜਾਪ ਰਹੀ ਸੀ। ਵਾਕਿਆ ਹੀ ਇੱਕ ਟਾਈਮ ਤਾਂ ਇਜ ਲੱਗਾ ਜਿਵੇ ਮੌਸਮ ਵਿਚ ਕੋਈ ਪ੍ਰਦੂਸ਼ਣ ਹੈ ਹੀ ਨਹੀਂ। ਸਾਫ-ਸਾਫ ਮੌਸਮ ਜਿਵੇ ਸਾਵਨ ਮਹੀਨੇ ਦੀਆਂ ਲੱਗੀਆਂ ਤੀਆਂ ਦਾ ਅਨੰਦ ਮਾਨ ਰਿਹਾ ਹੋਵੇ ਪਰ ਇਹ ਨਜਾਰਾ ਕੁਝ ਪਲਾਂ ਦਾ ਹੀ ਸੀ।

ਅੱਜ ਅਸੀਂ ਜਿਆਦਾ ਐਡਵਾਂਸ ਹੋ ਗਏ ਹਾਂ ਅਸੀਂ ਕੁਦਰਤ ਨੂੰ ਅਤੇ ਕੁਦਰਤ ਦੀਆਂ ਨਿਸ਼ਾਨੀ ਨੂੰ ਨਹੀਂ ਮੰਨਦੇ ਪਰ ਪਰ ‘ਲਛਕੋਰ ਕੇ ਛਿਪਣਾ’ ਦਾ ਦੂਜਾ ਕਾਰਨ ਵੀ ਕੁਦਰਤ ਦੀ ਕਰੋਪੀ ਸੱਚ ਹੀ ਲੱਗ ਰਿਹਾ ਹੈ ਕਿਉਂਕਿ ਪਸ਼ੂਆਂ ਦੀ ‘ਲੰਪੀ ਸਕਿੰਨ’ ਨਾਂ ਦੀ ਭਿਆਨਕ ਬਿਮਾਰੀ ਦਾ ਪੂਰਾ ਜੋਰ ਹੈ। ਇਹ ਇੱਕ ਤਰ੍ਹਾਂ ਦਾ ਕੁਦਰਤੀ ਕਹਿਰ ਹੀ ਹੈ। ਗਊਆਂ ਦਾ ਦੁੱਧ ਜੋ ਸਾਡੇ ਲਈ ਖਾਸ ਕਰਕੇ ਬੱਚਿਆਂ ਲਈ ਇੱਕ ਨਿਆਮਤ ਹੈ ਪਰ ਅੱਜ ਉਸ ਦੀ ਵਰਤੋਂ ਨਾਲ ਬੱਚਿਆਂ ਨੂੰ ਬੀਮਾਰੀਆਂ ਲੱਗਣ ਦਾ ਖਤਰਾ ਬਣ ਗਿਆ ਹੈ। ਲੋਕ ਡੇਅਰੀ ਅਤੇ ਦੋਧੀਆਂ ਤੋਂ ਦੁੱਧ ਲੈਣ ਤੋਂ ਪ੍ਰਹੇਜ ਕਰਨ ਲੱਗੇ ਹਨ। ਲੋਕ ਚਾਹ ਦੇ ਢਾਬਿਆਂ ਅਤੇ ਰੇਸਟੋਰੈਟਾਂ ਤੋਂ ਚਾਹ ਪੀਣ ਤੋਂ ਪ੍ਰਹੇਜ ਕਰ ਲੱਗ ਪਏ ਹਨ। ਵਿਦੇਸ਼ਾਂ ਵਿੱਚੋ ਸਾਡੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗ ਪਏ ਹਨ ਕਿ ਕੁਝ ਸਮੇਂ ਲਈ ਸਿਰਫ ਚੰਗੀਆਂ ਕੰਪਨੀਆਂ ਦੇ ਬਰੈਡਡ ਦੁੱਧ ਹੀ ਵਰਤੋ ਕਿਉਂਕਿ ਪਸ਼ੂਆਂ ਦੇ ਦੁੱਧ ਤੋਂ ਬਹੁਤ ਬੀਮਾਰੀਆਂ ਮਨੁੱਖਾਂ ਨੂੰ ਲੱਗ ਰਹੀਆਂ ਹਨ। ਜੇਕਰ ਇਸੇ ਤਰ੍ਹਾਂ ਕੁਝ ਦੇਰ ਚੱਲਦਾ ਰਿਹਾਂ ਤਾਂ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਮਠਿਆਈ, ਬਰਫੀਆਂ, ਪਨੀਰ, ਮੱਖਣ, ਲੱਸੀ ਆਦਿ ਵੀ ਸਾਡੇ ਲਈ ਖਤਰਨਾਕ ਹੋ ਜਾਣਗੀਆਂ। ਇਸ ਸਭ ਦੇ ਚੱਲਦਿਆ ਪਸ਼ੂਆਂ ਦੀ ਲੰਪੀ ਸਕਿੰਨ ਦੀ ਬਿਮਾਰੀ ਸਾਡੀ ਅਰਥ ਵਿਵਸਥਾ ਨੂੰ ਵੀ ਪ੍ਰਭਾਵਿਤ ਕਰੇਗੀ।

ਇਸ ਭਿਆਨਕ ਬੀਮਾਰੀ ਦੀ ਰੋਕ-ਥਾਮ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਕਈ ਸੰਸਥਾਵਾਂ ਅਤੇ ਕਈ ਵਿਅਕਤੀ ਆਪਣੇ ਤੌਰ ਤੇ ਵੀ ਇਸ ਬੀਮਾਰੀ ਨਾਲ ਨਜਿੱਠਨ ਲਈ ਕਾਰਜਸ਼ੀਲ ਹਨ। ਪ੍ਰਮਾਤਮਾਂ ਕ੍ਰਿਪਾ ਕਰੇ। ਸੋ ਪ੍ਰਮਾਤਮਾਂ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸਭ ਦੇ ਪਸ਼ੂ ਤੰਦਰੁਸਤ ਰਹਿਣ ਅਤੇ ਪਸ਼ੂਆਂ ਦੀ ਲੰਪੀ ਸਕਿੰਨ ਦੀ ਬਿਮਾਰੀ ਜਲਦੀ ਤੋਂ ਜਲਦੀ ਠੀਕ ਹੋ ਜਾਵੇ।

——————————————————–

ਸੰਪਾਦਕੀ – ਜੁਲਾਈ  2022

ਪੰਜਾਬੀਓ ! ਇਕ ਦੂਜੇ ਨੂੰ ਭੇਡਾਂ-ਭੇਡਾਂ ਕਹਿ ਕੇ ਆਪਣਾ ਅਪਮਾਣ ਆਪ ਨਾ ਕਰੋ… 

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

ਹਰ ਖੇਤਰ ਵਿੱਚ ਦਿਨੋ ਦਿਨ ਬਦਲਾਅ ਆ ਰਿਹਾ ਹੈ। ਇਸੇ ਤਰ੍ਹਾਂ ਰਾਜਨੀਤੀ ਵਿੱਚ ਵੀ ਬਹੁੱਤ ਵੱਡੇ ਬਦਲਾਅ ਆ ਗਏ ਹਨ। ਰਾਜਨੀਤੀ ਅੱਜ ਹਾਸੋਹੀਣੀ ਅਤੇ ਬੇਲੋੜੀ ਬਹਿਸ ਬਾਜੀ ਦਾ ਹਿੱਸਾ ਬਣ ਗਈ ਹੈ। ਬੱਚਿਆ ਤੋਂ ਲੈ ਕੇ ਬੁਢਿਆਂ ਤੱਕ ਹਰ ਬੰਦਾ ਰਾਜਨੀਤੀ ਦਾ ਹਿੱਸਾ ਬਣ ਰਿਹਾ ਹੈ। ਧਰਮ, ਕਲਾਕਾਰੀ, ਸਾਹਿਤ, ਫਿਲਮ ਇੰਡਸਟਰੀ ਆਦਿ ਸਭ ਨੂੰ ਪਛਾੜ ਕੇ ਰਾਜਨੀਤੀ ਸਭ ਤੇ ਭਾਰੂ ਪੈ ਰਹੀ ਹੈ। ਹਰ ਖੇਤਰ ਦਾ ਬੰਦਾ ਆਪਣੇ ਵਿੱਤ ਮੁਤਾਬਕ ਰਾਜਨੀਤੀ ਖੇਡ ਰਿਹਾ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਨੇ ਪਾਇਆ ਹੈ।

ਅੱਜ ਦੇ ਲੀਡਰ ਤਾਂ ਆਪਣੀਆ ਸਿਆਸੀ ਪਾਰਟੀ ਪ੍ਰਤੀ ਜਾਂ ਆਪਣੇ ਵਰਕਰਾਂ ਪ੍ਰਤੀ ਵਫਾਦਾਰ ਨਹੀਂ ਹਨ ਪਰ ਇਨ੍ਹਾਂ ਪਾਰਟੀਆਂ ਨਾਲ ਜੁੜੇ ਬਹੁੱਤੇ ਲੋਕ ਜਾਂ ਕਹਿ ਲਵੋਂ ਪਾਰਟੀਆਂ ਦੇ ਵਲੰਟੀਅਰ ਉਹ ਬੇਲੋੜੀ ਬਹਿਸ ਬਾਜੀ ਜਾਂ ਫਾਲਤੂ ਦੀ ਫੋਕੀ ਸ਼ੌਹਰਤ ਲਈ ਆਪਣਾ ਝੱਗਾ ਚੌੜ ਕਰਵਾ ਰਹੇ ਹਨ। ਫੇਸਬੁੱਕ, ਟਵੀਟਰ ਆਦਿ ਸੋਸ਼ਲ ਮੀਡੀਆ ਤੇ ਬਹੁੱਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਹੜੇ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ। ਉਹ ਸਿਆਸੀ ਰੰਗ ਵਿੱਚ ਰੰਗੇ ਬੇਲੋੜੀ ਬਹਿਸ ਬਾਜੀ ਕਰਦੇ ਹੋਏ ਇੱਕ ਦੂਜੇ ਨੂੰ ਆਪਣੇ ਦੁਸ਼ਮਣ ਸਮਝਣ ਲੱਗ ਪੈਦੇ ਹਨ।

ਬੀਤੇ ਕੁਝ ਸਾਲਾਂ ਤੋਂ ਇਸ ਬੇਲੋੜੀ ਬਹਿਸ ਬਾਜੀ ਦਾ ਕੁੱਝ ਜਿਆਦਾ ਹੀ ਵਿਸਥਾਰ ਹੋ ਗਿਆ ਹੈ। ਸਾਡੀਆਂ ਬੀਬੀਆਂ ਭੈਣਾਂ ਵੀ ਇਸ ਮਾਮਲੇ ਵਿੱਚ ਕਿਸੇ ਨਾਲੋਂ ਘੱਟ ਨਹੀਂ ਹਨ। ਜਿੱਥੇ ਔਰਤਾਂ ਸਿਆਸਤ ਵਿੱਚ ਸਰਗਰਮ ਹੋਈਆਂ ਹਨ ਉਥੇ ਮੁਟਿਆਰਾਂ ਵੀ ਇਸ ਗੰਦਲੀ ਸਿਆਸਤ ਦਾ ਹਿੱਸਾ ਬਣ ਗਈਆਂ ਹਨ ਅਤੇ ਗੱਲ ਗੱਲ ਤੇ ਆਪਣੀ ਸਿਆਸੀ ਪਾਰਟੀ ਦਾ ਪੱਖ ਪੂਰਦੀਆਂ ਆਪਸ ਵਿੱਚ ਦੁਸ਼ਮਣੀਆਂ ਕੱਢਣ ਤੱਕ ਪਹੁੰਚ ਜਾਦੀਆਂ ਹਨ। ਆਪਣੇ ਆਪ ਨੂੰ ਉੱਘੀਆਂ ਸਾਹਿਤਕਾਰ ਅਖਵਾਉਣ ਵਾਲੀਆਂ ਕਈ ਇੱਕ ਦੂਜੇ ਨੂੰ ਸਿਆਸੀ ਭੇਡਾਂ ਕਹਿੰਦੀਆਂ ਸੁਣੀਆਂ ਗਈਆਂ ਹਨ।

ਕੁੱਝ ਸਾਲ ਪਹਿਲਾਂ ਆਪਣੀ ਸਿਆਸੀ ਪਾਰਟੀ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਵਾਲਿਆਂ ਨੂੰ ‘ਅੰਨ੍ਹੇ ਭਗਤ’ ਕਿਹਾ ਜਾਣ ਲੱਗ ਪਿਆ ਸੀ ਉਹ ਕੁੱਝ ਹੱਦ ਤੱਕ ਸਹੀ ਸੀ ਪਰ ਐਤਕੀ ਪੰਜਾਬ ਵਿਧਾਨ ਸਭਾ ਵੋਟਾਂ ਦੌਰਾਨ ‘ਭੇਡਾਂ’ ਸ਼ਬਦ ਇਸਤਮਾਲ ਕੀਤਾ ਜਾਣ ਲੱਗ ਪਿਆ ਹੈ। ਇਕ ਦੂਜੇ ਨੂੰ ਤਾਅਨੇ ਦਿੰਦੇ ਹੋਏ ਕਾਂਗਰਸੀ ਭੇਡਾਂ, ਅਕਾਲੀ ਭੇਡਾਂ, ਆਮ ਆਦਮੀ ਪਾਰਟੀ ਦੀਆਂ ਭੇਡਾਂ ਆਦਿ ਸ਼ਬਦ ਆਮ ਹੀ ਸੋਸ਼ਲ ਮੀਡੀਆ ਤੇ ਪੜ੍ਹੇ ਜਾ ਰਹੇ ਹਨ। ਪੰਜਾਬੀਓ! ਕੁੱਝ ਹੋਸ਼ ਕਰੋ। ਇੱਕ ਦੂਜੇ ਲਈ ਅਜਿਹੀ ਮਾੜੀ ਸ਼ਬਦਾਵਲੀ ਵਰਤ ਕੇ ਆਪ ਹੀ ਆਪਣੀਆਂ ਪਾਰਟੀਆਂ ਦੀਆਂ ਭੇਡਾਂ ਬਣ ਰਹੇ ਹੋ। ਤੁਹਾਡੇ ਉਪਰ ਬੈਠੇ ਨੇਤਾ ਇੱਕ ਦੂਜੇ ਨੂੰ ਆਜੜੀ ਕਹਿੰਦੇ ਸੁਣੇ ਆ ਕਦੇ ? ਉਹ ਤਾਂ ਆਪਣੀ ਸੱਤਾ ਤਾਂ ਲੁਤਫ ਉਠਾ ਰਹੇ ਹਨ। ਤੁਸੀਂ ਬਣੇ ਰਹੋ ਭੇਡਾਂ।

ਭੇਡਾਂ ਕੀ ਹੁੰਦੀਆਂ ਹਨ ? ਜੋ ਲੋਕ ਸਰਕਾਰਾਂ ਤੋਂ ਦੁਖੀ ਹੋ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਨਵੇਂ ਬੰਦੇ ਜਾਂ ਨਵੀਂ ਪਾਰਟੀ ਨੂੰ ਚੁਣ ਲੈਣ ਉਹ ਭੇਡਾਂ ਨਹੀਂ! ਭੇਡਾਂ ਅਸਲ ‘ਚ ਓਹ ਹਨ ਜਿਹੜੀਆਂ ਅੱਖਾਂ ਮੀਚ ਕੇ ਕਿਸੇ ਤੇ ਵਿਸ਼ਵਾਸ ਕਰਨ। ਭੇਡਾਂ ਓ ਹੁੰਦੀਆ ਹੋ ਮਾਲਕ ਦੇ ਹਮੇਸ਼ਾ ਤੰਗ ਕਰਨ ਤੇ, ਉਸ ਦਾ ਜੁਲਮ ਸਹਿਤ ਤੇ ਵੀ ਆਪਣੇ ਮਾਲਕ ਦਾ ਸਾਥ ਦੇਣ। ਜੇਕਰ ਅਸੀਂ ਕਿਸੇ ਵੀ ਸਿਆਸੀ ਪਾਰਟੀ ਤੇ ਜਾਂ ਕਿਸੇ ਸਿਆਸੀ ਆਗੂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਹਾਂ, ਜੇਕਰ ਅਸੀਂ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਅਸੀਂ ਆਪਣੇ ਦਿਮਾਗ ਦੀ ਬੱਤੀ ਨਹੀਂ ਜਗਾਉਦੇ। ਜੇਕਰ ਸਾਨੂੰ ਨਹੀਂ ਪਤਾ ਕਿ ਸਾਡੀ ਆਪਣੀ ਕੌਮ ਕਿਹੜੀ ਹੈ ਤੇ ਅਸੀਂ ਜੁਲਮ ਦੇ ਖਿਲਾਫ ਬੋਲਣਾ ਹੈ ਅਸੀਂ ਕਦੋਂ ਤੇ ਕਿਥੇ ਖੜਨਾ ਹੈ ਤਾਂ ਅਸੀਂ ਇੱਕ ਦੂਜੇ ਤੋਂ ਭੇਡਾਂ ਹੀ ਅਖਵਾਂਵਾਂਗੇ…

ਸਾਨੂੰ ਬੋਲਣ ਲੱਗੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ਕਿਸੇ ਵੀ ਪਾਰਟੀ ਦੇ ਵਰਕਰ ਨੂੰ ‘ਭੇਡਾਂ’ ਸ਼ਬਦ ਨਾਲ ਸੰਬੋਧਣ ਕਰਦੇ ਤਾਂ ਅਗਲਾ ਸਾਨੂੰ ‘ਗੁੜ’ ਨਹੀਂ ਪਾਉਗਾ। ਉਹ ਹੋਰ ਨਾਲ ਚਾਰ ਸ਼ਬਦ ਜੋੜ ਕੇ ਤੁਹਾਨੂੰ ਜਵਾਬ ਦੇਵੇਗਾ। ਕਿਸੇ ਦੀ ਕੋਈ ਪਾਰਟੀ ਹੋ ਸਕਦੀ ਹੈ ਇਹ ਉਸ ਦੀ ਆਪਣੀ ਚੋਣ ਹੈ ਪਰ ਤੁਸੀਂ ਤਾਂ ਆਪਣੀ ਬੋਲ ਬਾਣੀ ਸ਼ੁੱਧ ਰੱਖੋ। ਪੰਜਾਬੀਓ ਇਕ ਦੂਜੇ ਨੂੰ ਭੇਡਾਂ-ਭੇਡਾਂ ਕਹਿ ਕੇ ਆਪਣਾ ਅਪਮਾਣ ਆਪ ਨਾ ਕਰੋ! ਜਿੱਤ ਹਾਰ ਵੱਖਰੀ ਗੱਲ ਹੈ ਪਰ ਇਹ ਗੱਲ ਤਾਂ ਠੀਕ ਨਹੀਂ ਕਿ ਕਿਸੇ ਨੂੰ ਭੇਡਾਂ-ਭੇਡਾਂ ਕਹਿ ਕੇ ਕਿਸੇ ਦੀ ਭਾਵਨਾ ਠੇਸ ਪਹੁੰਚਾਈ ਜਾਵੇ। ਬਦਲਾਅ ਵੀ ਲੋਕ ਲੈਕੇ ਆਉਂਦੇ ਆ ਤੇ ਬਦਲਾ ਵੀ ਲੋਕ ਲੈਂਦੇ ਆ। ਜੇਕਰ ਅੱਜ ਤੁਸੀਂ ਕਹਿੰਦੇ ਹੋ ਕਿ ਭੇਡਾਂ ਮੁਨੀਆਂ ਗਈਆ ਤਾਂ ਯਾਦ ਰੱਖਿਓ ਬਚਨਾ ਤੁਸੀਂ ਵੀ ਨਹੀਂ। ਜੇਕਰ ਤੁਸੀਂ ਇਸ ਤਰ੍ਹਾਂ ਇੱਕ ਦੂਜੇ ਨੂੰ ਭੇਡਾਂ ਬਣਾਉਦੇ ਰਹੇ ਤਾਂ ਸਭ ਨੇ ਮੁਨੀਆਂ ਜਾਣਾ ਤੇ ਉੱਨ ਤਾਂ ਲਿਜਾਣ ਵਾਲਿਆ ਨੇ ਹੀ ਲੈ ਜਾਣੀ ਹੈ। ਤੁਸੀਂ ਤਾਂ ਬੱਸ ਇੱਕ ਦੂਜੇ ਨੂੰ ਭੇਡਾਂ-ਭੇਡਾਂ ਕਰਦੇ ਹੀ ਰਹਿ ਜਾਣਾ।

ਸਭ ਤੋ ਵੱਡੀ ਗੱਲ ਅਸੀ ਆਮ ਲੋਕ ਜਿਨ੍ਹਾ ਨੂੰ ਸਰਕਾਰ ਵੱਲੋਂ ਕੀਤੇ ਜਾਦੇ ਕਾਰਜਾਂ ਦਾ ਫਾਇਦਾ ਹੋਣਾ ਹੁੰਦਾ ਪਰ ਅਸੀਂ ਸਿਆਸਤ ਵਿੱਚ ਰੰਗੇ ਸਿਰਫ ਆਪਣੀ ਸਬੰਧਤ ਪਾਰਟੀ ਦੇ ਕੰਮਾਂ ਦੀ ਹੀ ਸਲਾਉਤਾ ਕਰਦੇ ਹਾਂ। ਅਸੀਂ ਸਿਰਫ ਆਪਣੀ ਸਬੰਧਤ ਪਾਰਟੀ ਦਾ ਸਾਥ ਦਿੰਦੇ ਹਾਂ, ਉਸ ਦੇ ਹੱਕ ਵਿੱਚ ਹੀ ਲਿਖਦੇ ਤੇ ਬੋਲਦੇ ਹਾਂ ਚਾਹੇ ਉਹ ਗਲਤ ਹੀ ਹੋਵੇ ਅਸੀਂ ਉਸ ਦਾ ਹੀ ਸਾਥ ਦਿੰਦੇ ਹਾਂ। ਮੈਂ ਇਹ ਨਹੀ ਕਹਿੰਦਾ ਕਿ ਸਮੇਂ ਅਨੁਸਾਰ ਪਾਰਟੀ ਬਦਲ ਲਵੋ ਪਰ ਆਪਣੀ ਪਾਰਟੀ ਦੀ ਹਰ ਗਲਤ ਗੱਲ ਵਿੱਚ ਹਾਂ ਨਾ ਮਿਲਾਉ। ਜੋ ਗੱਲ ਸਹੀ ਹੈ ਉਸ ਨੂੰ ਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕਿ ਪੰਜਾਬ ਦੇ ਭਲੇ ਲਈ ਸਵੀਕਾਰ ਕਰੋ। ਕੀ ਪੰਜਾਬ ਦੇ ਵੋਟਰਾਂ ਦੇ ਦਿਮਾਗ ਦੇ ਤਾਲੇ ਖੁਲਣਗੇ ਜਾਂ ਫਿਰ ਇਹ ਇਸੇ ਤਰ੍ਹਾਂ ਇਕ ਦੂਜੇ ਲਈ ਸਿਆਸੀ ਭੇਡਾਂ ਬਣੇ ਰਹਿਣਗੇ? ਇਹ ਸਭ ਅਜੇ ਭਵਿੱਖ ਦੇ ਗਰਭ ਵਿੱਚ ਹੈ।

Help Line: (+91) 9988-92-9988

ਈ-ਮੇਲ: bhawandeep.purba@gmail.com
ਵੈੱਬ ਸਾਈਟ: www.mehakwatandilive.com

——————————————————–

ਸੰਪਾਦਕੀ – ਅਪ੍ਰੈਲ  2022

ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਤੇ ਆਰਥਿਕ ਮਹੱਤਤ

ਆਧੁਨਿਕ ਤਰੱਕੀ ਕਾਰਨ ਜਾਨ ਸਹਿ-ਸਹਿ ਕਰਦੀ ਰਹਿੰਦੀ ਹੈ। ਪੁਰਾਣੇ ਸਮਿਆਂ ਵਿੱਚ ਕਣਕ ਦੀ ਨਾੜ ਨੂੰ ਇਨ੍ਹੀ ਅੱਗ ਨਹੀਂ ਸੀ ਲੱਗਦੀ ਜਿੰਨ੍ਹੀ ਅੱਜ ਦੇ ਆਧੁਨਿਕ ਯੁਗ ਵਿੱਚ ਲੱਗ ਰਹੀ ਹੈ…

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

     ਵਿਸਾਖੀ ਦੇਸ਼ਾਂ-ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿੱਚ ਬਹੁਤ ਲੋਕਪ੍ਰਿਆ ਤਿਉਹਾਰ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ‘ਵਿਸਾਖੀ’ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਪਰੰਤੂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਧਾਰਮਿਕ ਹੈ, ਇਤਿਹਾਸਕ ਵੀ ਹੈ ਅਤੇ ਆਰਥਿਕ ਵੀ ਹੈ।

           

ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂੰਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿੱਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਤਾਂ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ ਪਰ ਇਸ ਆਧੁਨਿਕ ਤਰੱਕੀ ਕਾਰਨ ਜਾਨ ਸਹਿ-ਸਹਿ ਕਰਦੀ ਰਹਿੰਦੀ ਹੈ। ਪੁਰਾਤਣ ਸਮੇਂ ਕੰਮ-ਕਾਰ ਦੀ ਰਫਤਾਰ ਚਾਹੇ ਧੀਮੀ ਸੀ ਪਰ ਉਦੋਂ ਜੋਖਮ ਘੱਟ ਸੀ। ਪੁਰਾਣੇ ਸਮਿਆਂ ਵਿੱਚ ਕਣਕ ਦੀ ਨਾੜ ਨੂੰ ਇਨ੍ਹੀ ਅੱਗ ਨਹੀਂ ਸੀ ਲੱਗਦੀ ਜਿੰਨ੍ਹੀ ਅੱਜ ਦੇ ਆਧੁਨਿਕ ਯੁਗ ਵਿੱਚ ਲੱਗ ਰਹੀ ਹੈ। ਅੱਜ-ਕੱਲ੍ਹ ਕਣਕ ਦੇ ਸੀਜ਼ਨ ਵਿੱਚ ਕਿਸਾਨਾਂ ਦੀ ਮਿਹਨਤ ਨਾਲ ਪਾਲੀ ਹੋਈ ਕਣਕ ਨੂੰ ਅੱਗ ਲੱਗਣ ਦੀਆਂ ਸਮੱਸਿਆਵਾਂ ਆਮ ਹਨ। ਕਣਕ ਨੂੰ ਅੱਗ ਸਿਰਫ਼ ਬਿਜਲੀ ਦੀਆਂ ਤਾਰਾਂ ਤੋਂ ਹੀ ਨਹੀਂ ਲੱਗਦੀ ਸਗੋਂ ਕਣਕ ਨੂੰ ਮਸ਼ੀਨਰੀ ਵਿੱਚੋਂ ਨਿਕਲੇ ਧੂੰਏਂ ਅਤੇ ਬੈਟਰੀਆਂ ਦੇ ਸਪਾਰਕ ਤੋਂ ਵੀ ਅੱਗ ਲੱਗਦੀ ਹੈ। ਪੰਜਾਬ ਵਿੱਚ ਲੱਖਾਂ ਕੰਬਾਇਨਾ, ਮਸ਼ੀਨਾਂ ਅਤੇ ਲੱਖਾਂ ਟਰੈਕਟਰ ਹਨ ਪਰ ਇੱਕ ਵੀ ਕੰਬਾਇਨ, ਮਸ਼ੀਨ ਜਾਂ ਟਰੈਕਟਰ ਉਤੇ ਕਦੇ ਅੱਗ ਬੁਝਾਉਣ ਵਾਲੀ ਗੈਸ ਦਾ ਸਿਲੰਡਰ ਨਹੀਂ ਵੇਖਿਆ। ਹਰ ਸਾਲ ਪੰਜਾਬ ਵਿੱਚ ਅੱਗ ਲੱਗਣ ਨਾਲ ਕਰੋੜਾਂ ਦੀ ਫ਼ਸਲ ਤਬਾਹ ਹੋ ਜਾਦੀ ਹੈ ਕਈ ਕਰਜੇ ਵਿਚ ਡੁੱਬੇ ਜ਼ਿਮੀਂਦਾਰ ਅੱਗ ਲੱਗਣ ਦੀਆਂ ਦੁਰਘਟਨਾਵਾਂ ਕਾਰਨ ਆਤਮ ਹੱਤਿਆ ਵੀ ਕਰ ਲੈਂਦੇ ਹਨ।

ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਕਿਸਾਨ ਦੇ ਪੈਰ ਕਿਵੇਂ ਢੋਲ ਦੇ ਡਗੇ ਤੇ ਥਿਰਕਣਗੇ। ਜਿਹੜੇ ਕਿਸਾਨ ਕਰਜੇ ਦੀ ਮਾਰ ਨਾ ਝੱਲਦੇ ਹੋਏ ਖੁਦਕੁਸੀਆ ਕਰ ਗਏ ਉਨ੍ਹਾ ਵਾਸਤੇ ਤਾਂ ਸਭ ਕੁਝ ਖਤਮ ਹੋ ਹੀ ਗਿਆਂ ਪਰ ਮਗਰ ਵਿਲਕਦੇ ਨਿਆਣਿਆ ਲਈ ਵੀ ਵਿਸਾਖੀ ਦੀਆਂ ਕਾਹਦੀਆਂ ਖੁਸੀਆਂ! ਨਸ਼ਿਆ ਦੀ ਮਾਰ ਹੇਠ ਰੁੜ ਰਹੀ ਜਵਾਨੀ, ਬੇਰੁਜਗਾਰੀ, ਕੁਰਅਪਸ਼ਨ ਤੇ ਧੀਆਂ ਭੈਣਾ ਦੀਆਂ ਲੁਟੀਆਂ ਜਾ ਰਹੀਆਂ ਇੱਜਤਾ! ਅਜਿਹੇ ਹਾਲਾਤਾ ਵਿੱਚ ਵਿਸ਼ਾਖੀਆ ਦੇ ਮੇਲੇ ਨਹੀਂ ਸੋਭਦੇ ਸਗੋਂ ਵਿਸਾਖੀ ਦੇ ਦੂਸਰੇ ਪੱਖ ਤੇ ਪਹਿਰਾ ਦੇਣ ਦੀ ਲੋੜ ਹੈ। ਉਹ ਪੱਖ ਜਿਹੜਾ ਸਾਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿਖਾਇਆ ਸੀ।

ਵਿਸਾਖੀ ਦਾ ਦੂਜਾ ਪੱਖ ਚਾਹੇ ਆਪਾ ਧਾਰਮਿਕ ਕਹਿ ਲਈਏ ਪਰ ਅਸਲ ਵਿੱਚ ਗੁਰੂ ਜੀ ਨੇ ਸਾਨੂੰ ਸਾਡੀ ਹੋਦ ਲਈ ਲੜਨਾ ਸਿਖਾਇਆ ਸੀ। ਜੁਲਮ ਦੇ ਖਿਲਾਫ ਤਲਵਾਰ ਚੁੱਕਣੀ ਸਿਖਾਈ ਸੀ। ਜੁਲਮ ਚਾਹੇ ਕਿਸੇ ਵੀ ਕਿਸਮ ਦਾ ਹੋਵੇ। ਇਸੇ ਲਈ ਵਿਸਾਖੀ ਵਾਲੇ ਦਿਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਛਕਾ ਪਾਹੁਲ ਪਿਲਾਕੇ ਗਿਦੜੋਂ ਸ਼ੇਰ ਬਣਾ ਦਿੱਤਾ। ਪੰਜ ਪਿਆਰੇ ਸਾਜਕੇ ਕੌਮ ਨੂੰ ਇਕ ਵਿਲੱਖਣ ਸ਼ਾਨ ਦਿੱਤੀ। ਇਹ ਪੰਜੇ ਸਿੰਘ ਵੱਖ-ਵੱਖ ਜਾਤਾਂ ਵਿਚੋਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਲੈ ਕੇ ਕੌਮ ਨੂੰ ਨਵੀਂ ਸੇਧ ਦਿੱਤੀ। ਗੁਰੂ ਜੀ ਨੇ ਜਾਤ-ਪਾਤ ਅਤੇ ਪ੍ਰਾਂਤਾਂ ਨੂੰ ਇਕੋ ਰੂਪ ਕਰ ਦਿੱਤਾ। ਸਿੰਘ ਬਣਾ ਦਿੱਤੇ। ਇਥੇ ਹੀ ਬਸ ਨਹੀਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਗੁਰੂ-ਚੇਲੇ ਦੇ ਭੇਦ ਨੂੰ ਵੀ ਖਤਮ ਕਰ ਦਿੱਤਾ। ਇਸ ਤਰ੍ਹਾਂ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ ਮਿਲਦੀ। ਪਰ ਅੱਜ ਅਸੀਂ ਇਨ੍ਹਾਂ ਅਸੂਲਾਂ ਤੋਂ ਮੁਨਕਰ ਹੋ ਕੇ ਫਿਰ ਜਾਤਾਂ ਪਾਤਾਂ ਵਿਚ ਵੰਡੇ ਗਏ ਹਾਂ। ਇਥੋਂ ਤੱਕ ਕਿ ਗੁਰਦੁਆਰਿਆਂ ਮੰਦਰਾਂ ਆਦਿ ਦੇ ਨਾਂ ਵੀ ਧਰਮਾਂ, ਜਾਤਾਂ-ਪਾਤਾਂ ਦੇ ਨਾਂ ਤੇ ਰੱਖ ਲਏ ਹਨ। ਜਿਵੇਂ ਇਹ ਰਾਮਗੜ੍ਹੀਆਂ ਦਾ ਗੁਰਦੁਆਰਾ ਹੈ, ਇਹ ਰਾਮਦਾਸੀਆਂ ਦਾ ਗੁਰਦੁਆਰਾ ਹੈ ਅਤੇ ਇਹ ਟਾਂਕਸ਼ਤਰੀਆਂ ਦਾ ਹੈ। ਅਸੀਂ ਵਿਸਾਖੀ ਦੇ ਮਹੱਤਵ ਨੂੰ ਵੀ ਤਾਂ ਸਮਝ ਸਕਦੇ ਹਾਂ ਜੇਕਰ ਅਸੀਂ ਜਾਤ-ਪਾਤ ਤੋਂ ਉੱਪਰ ਉਠਕੇ ਰਲਕੇ ਦਿਲੋਂ ਇਕ ਹੋ ਕੇ ਇਸ ਤਿਉਹਾਰ ਨੂੰ ਮਨਾਈਏ।

ਵਿਸਾਖੀ ਦਾ ਤੀਸਰਾ ਇਤਿਹਾਸਕ ਪੱਖ ਵਿਚਾਰੀਏ ਤਾਂ ਇਤਫਾਕ ਨਾਲ ਇਸੇ ਹੀ ਦਿਨ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਇਕੱਠੇ ਹੋਏ ਮਾਸੂਮ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ। ਇਸ ਘਟਨਾ ਦੀ ਕਲਪਨਾ ਕਰਕੇ ਇਨਸਾਨੀ ਰੂਹ ਕੰਬ ਉੱਠਦੀ ਹੈ। ਉਹ ਰਾਜ ਕਰਨ ਦੀ ਖਾਤਰ ਲੋਕਾਂ ਤੇ ਅੱਤਿਆਚਾਰ ਕਰਦੇ ਰਹੇ। ਜੇ ਅੱਜ ਅਸੀਂ ਆਪਣੇ ਹੀ ਦੇਸ਼ ਵਿਚ ਝਾਤ ਮਾਰਦੇ ਹਾਂ ਤਾਂ ਉਸ ਤੋਂ ਵੀ ਘਿਨਾਉਣੇ ਕਾਰੇ ਹੋ ਰਹੇ ਹਨ। ਅੱਜ ਮਨੁੱਖਤਾ ਬਾਰੇ ਸੋਚਣ ਦੀ ਲੋੜ ਹੈ। ਹੰਕਾਰ ਨੂੰ ਸਾੜਨ ਦੀ ਲੋੜ ਹੈ ਨਫ਼ਰਤ ਨੂੰ ਕਤਲ ਕਰਨ ਦੀ ਲੋੜ ਹੈ। ਅਪਨਤ ਲਿਆਉਣ ਦੀ ਲੋੜ ਹੈ।

——————————————————–

ਸੰਪਾਦਕੀ – ਜਨਵਰੀ  2022

ਸਿਆਸੀ ਅਖਾੜਾ ਪੂਰੀ ਤਰ੍ਹਾਂ ਮਘਿਆ ਹੋਇਆ ਹੈ

‘ਮੈਂ ਠੀਕ ਠਾਕ ਦਿੱਲੀ ਵਾਪਸ ਜਾ ਰਿਹਾ ਹਾਂ’ ਵਰਗੇ ਸ਼ਬਦ ਮੋਦੀ ਜੀ ਨੂੰ ਸ਼ੋਭਾ ਨਹੀਂ ਦਿੰਦੇ…

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

       ਜਿਉਂ-ਜਿਉਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਦਾ ਆਪਣਾ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਹੈ। ਹਰੇਕ ਹਲਕੇ ਵਿੱਚ ਹਰੇਕ ਸੀਟ ਤੇ 2 ਤੋਂ 4 ਉਮੀਦਵਾਰ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਸਮਝ ਰਹੇ ਹਨ। ਹਰੇਕ ਨੇ ਆਪਣੇ ਆਪ ਨੂੰ ਦੁੱਧ ਧੋਤਾ ਅਤੇ ਵਿਰੋਧੀ ਨੂੰ ਚੋਰ ਸਾਬਿਤ ਕਰਨ ਲਈ ਲੋਕਾਂ ਦੀ ਕਚਹਿਰੀ ਵਿਚ ਪਹੁੰਚਣਾ ਸ਼ੁਰੂ ਕਰ ਰਿਹਾ ਹੈ। ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕਰ ਰਿਹਾ ਹੈ। ਜਿਨ੍ਹਾਂ ਨੂੰ ਅਜੇ ਟਿਕਟ ਨਹੀਂ ਮਿਲੀ ਉਨ੍ਹਾਂ ਨੇ ਵੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕੁੱਝ ਅਜਿਹੇ ਵੀ ਹਨ ਜਿਨ੍ਹਾਂ ਦੇ ਅਜੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੰਿਕ ਨਹੀਂ ਹੈ ਉਹ ਵੀ ਆਪਣੇ ਆਪ ਨੂੰ ਉਮੀਦਵਾਰ ਵਜੋਂ ਲੋਕਾਂ ਵਿੱਚ ਪੇਸ਼ ਕਰ ਰਹੇ ਹਨ। ਗੱਲ ਕੀ ਸਿਆਸੀ ਅਖਾੜਾ ਪੂਰੀ ਤਰ੍ਹਾਂ ਮਘਿਆ ਹੋਇਆ ਹੈ।

              ਇਸ ਵਕਤ ਹਰ ਪਾਰਟੀ ਹਰੇਕ ਸੀਟ ’ਤੇ ਆਪਣਾ ਹੀ ਕਬਜ਼ਾ ਹੋਣ ਦੇ ਦਾਅਵੇ ਕਰ ਰਹੀ ਹੈ। ਜਦ ਕਿ ਅਸਲ ਵਿੱਚ ਕਿਸੇ ਦੇ ਪੱਲੇ ਕੱਖ ਵੀ ਨਹੀਂ ਹੈ ਤਾਂਹੀ ਵੋਟਰਾਂ ਨੂੰ ਮੁਫਤ ਦੀ ਚੀਜਾਂ ਦੇਣ ਦੇ ਲਾਰਿਆਂ ਨਾਲ ਭਰਮਾਇਆ ਜਾ ਰਿਹਾ ਹੈ। ਬੀਤੇ ਸਮੇਂ ਵਿੱਚ ਕੀਤੇ ਕਾਰਜਾਂ ਦੀ ਕਿਸੇ ਕੋਲ ਕੋਈ ਠੋਸ ਦਲੀਲ ਨਹੀਂ ਹੈ। ਆਪਣੇ ਪੰਜ ਸਾਲ ਵਿਚ ਕੀਤੇ ਜਾਣ ਵਾਲੇ ਵਿਕਾਸ ਦੀ ਦੁਹਾਈ ਪਾਈ ਜਾ ਰਹੀ ਹੈ।

               ਲੋਕਾਂ ਦੇ ਠੱਪ ਹੋਏ ਬਿਜਨੈਸ, ਬੇਰੁਜਗਾਰੀ, ਅੰਤਾਂ ਦੀ ਮਹਿੰਗਾਈ, ਗੈਸ ਤੇ ਤੇਲ ਦੀਆਂ ਸਿਰ ਚੜ੍ਹੀਆਂ ਕੀਮਤਾਂ, ਸਿਆਸੀ ਲੋਕਾਂ ਨੂੰ ਲਾਹਨਤਾਂ ਪਾ ਰਹੀਆਂ ਹਨ। ਲੋਕਾਂ ਨੂੰ ਮੁਫਤ ਦੀ ਚੀਜਾਂ ਦੇ ਕੇ ਮੰਗਤੇ ਬਣਾਉਣ ਦੀ ਯੋਜਨਾ ਸਿਖਰਾਂ ਤੇ ਹੈ ਜਿਸ ਦਾ ਸੂਝਵਾਨ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਵਿਰੋਧ ਕਾਲੇ ਕਾਨੂੰਨਾਂ ਖਿਲਾਫ ਹੋਏ ਅੰਦੋਲਨ ਨੇ ਪੰਜਾਬੀਆਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਜਿਸ ਕਾਰਨ ਲੋਕਾਂ ਵਿੱਚ ਜਾਗਰੂਕਤਾ ਆਈ ਹੈ ਅਤੇ ਉਸ ਸਿਆਸੀ ਲੋਕਾਂ ਨੂੰ ਸਵਾਲ ਕਰ ਰਹੇ ਹਨ। ਇਹ ਆਉਣ ਵਾਲੇ ਸਮੇਂ ਲਈ ਸ਼ੁਭ ਸੰਦੇਸ਼ ਹੈ ਜੋ ਸਾਨੂੰ ਅਗਾਹ ਕਰ ਰਿਹਾ ਹੈ ਕਿ ਨੋਕਰਾਂ (ਸਾਡੇ ਚੁਣੇ ਲੀਗਰਾਂ) ਨੂੰ ਪੈਰਾਂ ਵਿੱਚ ਰੱਖੀਦਾ ਹੈ ਸਿਰ ਤੇ ਨਹੀਂ ਬੈਠਾਈਦਾ।

             ਪਰ ਅੱਜ ਦੇ ਸਮੇਂ ਵੋਟਰ ਡਾਵਾਂਡੋਲ ਹੈ ਕਿ ਉਹ ਕਿਸ ਸਿਆਸੀ ਪਾਰਟੀ ਜਾਂ ਕਿਸ ਲੀਡਰ ਦੇ ਨਾਲ ਤੁਰਨ। ਕਿਹੜੀ ਅਜਿਹੀ ਪਾਰਟੀ ਹੈ ਜੋ ਉਨ੍ਹਾਂ ਦੇ ਸੋਚਾਂ ਤੇ ਖਰੀ ਉਤਰੇਗੀ। ਕਿਉਂਕਿ ਹਰੇਕ ਸਿਆਸੀ ਨੇਤਾਂ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਵਿਰੋਧੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖ ਕੇ ਲਾਹਾ ਖੱਟਣ ਦੇ ਚੱਕਰਾਂ ਵਿਚ ਲੱਗਿਆ ਹੋਇਆ ਹੈ। ਸਾਡੇ ਸਿਆਸੀ ਲੀਡਰਾਂ ਨੂੰ ਵੱਡੇ-ਵੱਡੇ ਫਲੈਕਸ ਲਗਾ ਕੇ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੀ ਜਰੂਰਤ ਪੈ ਗਈ? ਜੇਕਰ ਵਾਕਿਆ ਹੀ ਉਨ੍ਹਾਂ ਨੇ ਕੁੱਝ ਕੀਤਾ ਹੁੰਦਾ ਤਾਂ ਲੋਕਾਂ ਨੂੰ ਪਤਾ ਹੀ ਹੋਣਾ ਸੀ ਫਿਰ ਆਪਣੇ ਮੂੰਹੋ ਆਪ ਮੀਆਂ ਮਿੱਠੂ ਬਨਣ ਦੀ ਕੀ ਜਰੂਰਤ ਹੈ। ਜੇਕਰ ਉਨ੍ਹਾਂ ਨੇ ਸਟੇਟ ਦੇ, ਇਲਾਕੇ ਦੇ ਵਿਕਾਸ ਲਈ ਜਾਂ ਲੋਕ ਦੀ ਸਹੂਲਤ ਲਈ ਕੁੱਝ ਕੀਤਾ ਹੁੰਦਾ ਤਾਂ ਲੋਕਾਂ ਨੇ ਖੁਦ ਹੀ ਉਸਦਾ ਮੁੱਲ ਤਾਰਨਾ ਸੀ। ਅੱਜ ਦੇ ਵੋਟਰ ਸਿਆਸੀ ਲੋਕਾਂ ਦੀਆਂ ਲੂੰਬੜ ਚਾਲਾਂ ਸਮਝ ਚੁੱਕੇ ਹਨ। ਵੱਡੇ-ਵੱਡੇ ਫਲੈਕਸ ਬੋਰਡ ਲਗਾਕੇ, ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਜਾਂ ਕਈ-ਕਈ ਕਰੋੜ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਨਾਲ ਹੁਣ ਵੋਟਰਾਂ ਨੂੰ ਭਰਮਾਇਆ ਨਹੀਂ ਜਾ ਸਕਦਾ। ਹੁਣ ਸ਼ੋਸ਼ਿਆਂ ਨਾਲ ਗੱਲ ਨਹੀਂ ਬਣਦੀ। ਅੱਜ ਦੇ ਵੋਟਰ ਵਿਕਾਸ ਚਾਹੁੰਦੇ ਹਨ। ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਨਾਲ ਹੁਣ ਵੋਟਰਾਂ ਦੀ ਸੋਚ ਨਹੀਂ ਬਦਲੇਗੀ।

            ਫਿਰੋਜਪੁਰ ਦੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਫਲਾਪ ਹੋਣਾ ਸਿਆਸੀ ਲੋਕਾਂ ਦੇ ਮੂੰਹ ਤੇ ਵੱਜੀ ਬਹੁੱਤ ਵੱਡੀ ਚਪੇੜ ਹੈ। ਪ੍ਰਧਾਨ ਮੰਤਰੀ ਦਾ ਰੈਲੀ ਨੂੰ ਸੰਬੋਧਨ ਨਾ ਕਰਨਾ ਜਾਂ ਰੈਲੀ ਵਾਲੀ ਜਗਾ ਤੇ ਨਾ ਪਹੁੰਚਣਾ ਸਿਆਸੀ ਖੇਡ ਹੋ ਸਕਦੀ ਹੈ ਪਰ ਪੰਡਾਲ ਵਿੱਚ ਪਈਆਂ ਵੀ.ਆਈ.ਪੀ. ਕੁਰਸੀਆਂ ਵੀ ਖਾਲੀ ਰਹਿ ਜਾਣੀਆਂ, ਇਸ ਵਿਚੋਂ ਲੋਕਾਂ ਦਾ ਵਿਰੋਧ ਝਲਕਦਾ ਹੈ। ਉਹ ਨਹੀਂ ਭੁਲੇ ਕੇ ਦਿੱਲੀ ਅੰਦੋਲਣ ਵਿੱਚ ਉਨ੍ਹਾਂ ਨੇ ਆਪਣੇ ਤਕਰੀਬਨ 700 ਭੈਣ-ਭਰਾ ਗਵਾਏ ਹਨ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਤੋਂ ਹੀ ਇਹ ਤਹਿ ਕੀਤਾ ਹੋਇਆ ਸੀ ਕਿ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕੀਤਾ ਜਾਵੇਗਾ, ਉਨ੍ਹਾਂ ਨੇ ਓਹੀ ਕੀਤਾ। ਇਹ ਓਹੀ ਕਿਸਾਨ ਹਨ ਜਿਨ੍ਹਾਂ ਨੂੰ ਮੋਦੀ ਨੇ ਅੱਤਵਾਦੀ, ਵੱਖਵਾਦੀ, ਅੰਦੋਲਣਜੀਵੀ ਕਿਹਾ ਸੀ। ਇਨ੍ਹਾਂ ਦੇ ਸ਼ਾਂਤਮਈ ਸੰਘਰਸ਼ ਨੂੰ ਰੋਕਣ ਲਈ ਕਿਹੜੇ-ਕਿਹੜੇ ਹੱਥਕੰਡੇ ਨਹੀਂ ਵਰਤੇ ਗਏ। ਪੱਥਰ ਰੱਖੇ, ਬੈਰੀਕੇਟ ਲਾਏ, ਪਾਣੀ ਦੀਆਂ ਬੁਛਾਰਾਂ ਛੱਡੀਆਂ, ਸੜਕਾਂ ਪੱਟੀਆਂ ਅਤੇ ਕਿੱਲ ਗੱਡੇ। ਪਰ ਇਨ੍ਹਾਂ ਅਣਖੀ ਯੋਧਿਆਂ ਨੇ ਸ਼ਾਂਤਮਈ ਸੰਘਰਸ਼ ਕਰਕੇ ਦੁਨੀਆ ਵਿੱਚ ਮਿਸਾਲ ਕਾਇਮ ਕੀਤੀ ਹੈ। ਫਿਰ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਮੋਦੀ ਦਾ ਵਿਰੋਧ ਹੋਣਾ ਸੁਭਾਵਿਕ ਹੀ ਸੀ। ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਾ ਬਿਗੁਲ ਪਹਿਲਾ ਹੀ ਵਜਾ ਦਿੱਤਾ ਗਿਆ ਸੀ।

             ਜੇਕਰ ਮੋਦੀ ਸਾਹਿਬ ਵਾਕਿਆਂ ਪੰਜਾਬ ਵਾਸੀਆਂ ਨੂੰ ਕੁੱਝ ਦੇਣ ਲਈ ਆਏ ਸੀ ਤਾਂ ਚਾਹੇ ਕੁਰਸੀਆਂ ਖਾਲੀ ਹੀ ਸੀ ਪਰ ਫਿਰ ਵੀ ਓਸ ਥਾਂ ਭਾਵ ਰੈਲੀ ਵਾਲੀ ਥਾਂ ਤੇ ਜਰੂਰ ਜਾਂਦੇ, ਜੋ ਵੀ ਸੀ ਇਕੱਠ ਘੱਟ ਸੀ ਜਾਂ ਵੱਧ ਸੀ ਉਸ ਨੂੰ ਮੁੱਦਾ ਨਾ ਬਣਾਉਂਦੇ, ਓਥੇ ਜਾ ਕੇ ਚਾਰ ਸ਼ਬਦ ਬੋਲਦੇ, ਉਸ ਤੋਂ ਪਹਿਲਾਂ ਜੋ ਉਸ ਦਾ ਨਿਸ਼ਾਨਾ ਸੀ, ਉਦਘਾਟਨ ਸਮਾਰੋਹ ਓਹ ਵੀ ਨਿਭਾਉਂਦੇ। ਇਸ ਨਾਲ ਮੋਦੀ ਸਾਹਿਬ ਦਾ ਕੱਦ ਉੱਚਾ ਹੋਣਾ ਸੀ ਨਾ ਕਿ ਨੀਵਾਂ। ਹੋ ਸਕਦਾ ਸੀ ਕਿ ਇਸ ਨਾਲ ਭਾਜਪਾ ਦੀ ਵੋਟ ਬੈਂਕ ‘ਚ ਵਾਧਾ ਵੀ ਹੋ ਜਾਂਦਾ, ਪਰ ਮੋਦੀ ਸਾਹਿਬ ਵੱਲੋਂ ਇਹ ਕਹਿਣਾ ਕਿ ‘ਚੰਨੀ ਸਰਕਾਰ ਨੂੰ ਕਹਿ ਦਿਓ ਕਿ ਮੈਂ ਠੀਕ ਠਾਕ ਦਿੱਲੀ ਵਾਪਸ ਜਾ ਰਿਹਾ ਹਾਂ’ ਵਰਗੇ ਸ਼ਬਦ ਮੋਦੀ ਜੀ ਨੂੰ ਸ਼ੋਭਾ ਨਹੀਂ ਦਿੰਦੇ। ਇਨ੍ਹਾਂ ਸ਼ਬਦਾਂ ਵਿਚੋਂ ਪੂਰੀ ਤਰ੍ਹਾਂ ਕੋਈ ਸਿਆਸਤ ਝਲਕਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੂਹਰੇ ਆਪਣਾ ਰੋਸ ਜ਼ਾਹਿਰ ਕਰਨਾ ਲੋਕਾਂ ਦਾ ਹੱਕ ਹੈ ਜੇਕਰ ਲੋਕ ਮੋਦੀ ਸਾਹਿਬ ਨੂੰ ਘੇਰ ਕੇ ਨਾਅਰੇ-ਬਾਜ਼ੀ ਕਰ ਵੀ ਦਿੰਦੇ ਤਾਂ ਵੀ ਇਹ ਲੋਕਾਂ ਦਾ ਗੁਣਾਹ ਨਹੀਂ ਸੀ ਪਰ ਫਿਰ ਵੀ ਇਹ ਜਿਕਰਯੋਗ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਨਹੀਂ ਘੇਰਿਆ, ਮੋਦੀ ਨੇ ਆਪ ਸੜਕੀ ਰੂਟ ਦੀ ਚੋਣ ਕੀਤੀ ਅਤੇ ਇਸ ਦੌਰਾਨ ਹੋ ਰਹੇ ਪ੍ਰਦਰਸ਼ਨਾਂ ਕੋਲ ਉਸ ਨੂੰ 10 ਮਿੰਟ ਰੁਕਣਾ ਪੈ ਗਿਆ। ਕਿਸੇ ਨੇ ਪ੍ਰਧਾਨ ਮੰਤਰੀ ਦੇ ਨੇੜੇ ਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ।

             ਇਤਿਹਾਸ ਗਵਾਹ ਹੈ ਕਿ ਪੰਜਾਬੀ ਕਦੇ ਘਰ ਆਏ ਮਹਿਮਾਣ ਤੇ ਵਾਰ ਨਹੀਂ ਕਰਦੇ ਅਤੇ ਉਨ੍ਹਾਂ ਨੇ ਕਿਸੇ ਦੀ ਪਰਾਉਣ-ਚਾਰੀ ਕਦੇ ਕੋਈ ਕਮੀ ਨਹੀਂ ਛੱਡੀ। ਪਰ ਮੋਦੀ ਸਿਆਸਤਦਾਨ ਹੁੰਦੇ ਹੋਏ ਵੀ ਅਜੇ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕਿਆ ਹੈ।

——————————————————–

ਸੰਪਾਦਕੀ – ਮਈ  2021

ਕਦੇ ਕਿਸੇ ਨੇ ਸੋਚਿਆ ਸੀ ਵਿਆਹ ਵਾਲੀ ਕਾਰ ਦੇ ਮੂਹਰੇ ਕਿਸਾਨ ਅੰਦੋਲਨ ਦਾ ਝੰਡਾ ਲੱਗਿਆ ਹੋਵੇਗਾ

ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੋਂ! ਜਿੱਤ ਪੱਕੀ ਹੈ…

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

                  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਸਿਖਰ ਤੇ ਹੈ। ਕਿਸਾਨ ਅੰਦੋਲਨ ਵਿੱਚ ਸਿਰਫ ਓਹੀ ਲੋਕ ਸ਼ਾਮਿਲ ਨਹੀਂ ਹਨ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਦਿਸ ਰਹੇ ਹਨ ਬਲਕਿ ਕਿਸਾਨ ਅੰਦੋਲਨ ਤਾਂ ਅੱਜ ਘਰ-ਘਰ ਵਿੱਚ ਚੱਲ੍ਹ ਰਿਹਾ ਹੈ। ਜਿਸ ਦੀਆਂ ਨਿਗਾਹਾ ਜਾਂ ਕੰਨ ਕਿਸਾਨ ਅੰਦੋਲਨ ਦੀ ਜਿੱਤ ਵੱਲ ਹਨ ਉਹ ਸਾਰੇ ਕਿਸਾਨ ਅੰਦੋਲਨ ਦੇ ਸਮਰਥਕ ਹਨ।  ਅੱਜ ਸ਼ਹਿਰ–ਸ਼ਹਿਰ ਵਿੱਚ ਨੋ-ਜਵਾਨ, ਬਜੁਰਗ ਅਤੇ ਸਾਡੀਆਂ ਭੈਣਾ, ਬੀਬੀਆਂ ਹੱਥਾਂ ਵਿੱਚ ਸਰਕਾਰ ਵਿਰੁੱਧ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤਖਤੀਆਂ ਲੈ ਕੇ ਚੌਕਾਂ ਵਿੱਚ ਖੜੇ ਹਨ, ਉਨ੍ਹਾਂ ਨੂੰ ਇਸ ਲਈ ਕਿਤੋ ਕੋਈ ਤਨਖਾਹ ਨਹੀਂ ਮਿਲਦੀ ਸਗੋ ਉਹ ਆਪਣੇ ਕੰਮ ਧੰਦੇ ਛੱਡ ਕੇ ਇਨ੍ਹਾਂ ਧਰਨਿਆ ਵਿੱਚ ਆਉਂਦੇ ਹਨ। ਇਹ ਇੱਕ ਜਜਬਾ ਹੈ। ਸਾਡੇ ਭੈਣ, ਭਰਾਂ, ਵੀਰ ਦੋਸਤ ਮਿੱਤਰ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ।

              ਇਨ੍ਹਾਂ ਦਿਨਾ ਵਿੱਚ ਮਈ-ਜੂਨ ਦੇ ਮਹੀਨੇ ਜਦ ਇਨ੍ਹੀ ਜਿਆਦਾ ਗਰਮੀ ਹੈ ਅਤੇ ਝੋਨਾ ਲਗਾਉਣ ਦਾ ਕੰਮ ਵੀ ਸ਼ੁਰੂ ਹੈ। ਕਿਸਾਨਾ ਦਾ ਕੰਮ ਪੂਰੇ ਜੋਰ ਤੇ ਹੈ ਇਸ ਵਕਤ ਜੇ ਦਿੱਲੀ ਦੇ ਬਾਰਡਰਾਂ ਤੇ ਲੋਕਾਂ ਦਾ ਇਨ੍ਹਾਂ ਇਕੱਠ ਹੈ ਤਾਂ ਸਮਾਂ ਆਉਣ ਤੇ, ਜਰੂਰਤ ਪੈਣ ਤੇ, ਜਦ ਕਿਸਾਨੀ ਆਗੂਆ ਦਾ ਬੁਲਾਵਾ ਆ ਗਿਆ ਤਾਂ ਦਿੱਲੀ ਦੇ ਬਾਰਡਰਾ ਤੇ ਤਿਲ ਸੁੱਟਨ ਨੂੰ ਥਾਂ ਨਹੀਂ ਮਿਲਣੀ। ਜਿਹੜੇ ਲੋਕ ਕਹਿੰਦੇ ਹਨ ਕਿ ਹੁਣ ਕਿਸਾਨ ਅੰਦੋਲਨ ਵਿੱਚ ਪਹਿਲਾ ਵਾਲੀ ਗੱਲ ਨਹੀਂ ਰਹੀਂ ਉਹ ਆਪਣੇ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਣ। ਦੇਖੋ! ਅੱਜ ਦੀ ਨੋ-ਜਵਾਨੀ। ਅੱਜ ਕਾਰਾ, ਗੱਡੀਆਂ ਵਿੱਚ ਹਥਿਆਰਾ ਜਾਂ ਆਰਕੈਸਟਰਾ ਵਾਲੀਆਂ ਨਾਲ ਨੱਚਨ ਟੱਪਣ ਵਾਲੇ ਗੀਤ ਨਹੀਂ ਚੱਲਦੇ ਸਗੋਂ ਕਿਸਾਨੀ ਸੰਘਰਸ਼ ਦੇ ਗੀਤ ਚੱਲਦੇ ਹਨ। ਕਦੇ ਕਿਸੇ ਨੇ ਸੋਚਿਆ ਸੀ ਵਿਆਹ ਵਾਲੀ ਕਾਰ ਦੇ ਮੂਹਰੇ ਕਿਸਾਨ ਅੰਦੋਲਨ ਦਾ ਝੰਡਾ ਲੱਗਿਆ ਹੋਵੇਗਾ ਜਾਂ ਕੋਈ ਵਿਆਹ ਦਾ ਫੇਰਾ ਪਾਉਣ ਕਿਸਾਨੀ ਧਰਨੇ ਤੇ ਆਵੇਗਾ? ਸਾਡੇ ਨੋ-ਜਵਾਨਾ ਦੀ ਸੋਚ ਏਨੀ ਛੇਤੀ ਚੰਗੇ ਪਾਸੇ ਮੁੜ ਆਵੇਗੀ? ਇਹ ਸਭ ਕਿਸਾਨ ਅੰਦੋਲਨ ਦੀ ਹੀ ਦੇਣ ਹੈ। ਅਸੀਂ ਇਸ ਕਿਸਾਨ ਅੰਦੋਲਨ ਵਿਚੋਂ ਬਹੁੱਤ ਕੁਝ ਖੱਟ ਲਿਆ ਅਤੇ ਖੱਟ ਰਹੇ ਹਨ। ਸਰਕਾਰਾ ਦੀਆਂ ਕਿਸਾਨ ਅੰਦੋਲਨ ਵਿਰੁੱਧ ਲੱਖਾਂ ਕੋਸਿਸਾ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਪੂਰੀ ਚੜ੍ਹਦੀ ਕਲਾਂ ਵਿੱਚ ਹੈ।

              ਕਿਸਾਨ ਅੰਦੋਲਨ ਦਾ ਇੱਕ ਜਾਬਾਜ ਸਿਪਾਹੀ ਦੀਪ ਸਿੱਧੂ ਕਈ ਮਹੀਨੇ ਸਾਲਾਖਾ ਪਿਛੇ ਰਹਿ ਕੇ ਜੇਲ੍ਹ ‘ਚੋ ਬਾਹਰ ਆਇਆ ਹੈ। ਕਾਲ ਕੋਠਰੀ ਵਿੱਚ ਵੀ ਉਸ ਦੇ ਹੋਸਲੇ ਪਸਤ ਨਹੀਂ ਹੋਏ ਸਗੋਂ ਉਸ ਦੇ ਬਾਹਰ ਆਉਣ ਨਾਲ ਨੌ-ਜਵਾਨਾ ਦੇ ਹੋਸਲੇ ਬੁਲੰਦ ਹੋ ਗਏ। ਇਥੇਂ ਇਹ ਵੀ ਜਿਕਰਯੋਗ ਗੱਲ ਹੈ ਕਿ ਦੀਪ ਸਿੱਧੂ ਖਿਲਾਫ ਕੁਝ ਲੋਕਾਂ ਵੱਲੋਂ ਬਹੁੱਤ ਕੂੜ ਪ੍ਰਚਾਰ ਕੀਤਾ ਗਿਆ। ਕਿਸੇ ਨੇ ਦੀਪ ਸਿੱਧੂ ਨੂੰ ਭਾਜਪਾ ਦਾ ਏਜੰਟ ਕਿਹਾ, ਕਿਸੇ ਨੇ ਗਦਾਰ ਕਿਹਾ ਤੇ ਕਿਸੇ ਨੇ ਉਸ ਨੂੰ ਨੋਟੰਕੀਬਾਜ ਕਿਹਾ, ਕੋਈ ਕਹਿੰਦਾ ਉਹ ਨੌ-ਜਵਾਨਾ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਬੀ.ਜੇ.ਪੀ. ਦਾ ਬੰਦਾ ਤਿੰਨ-ਤਿੰਨ ਮਹੀਨੇ ਕਾਲ ਕੋਠੜੀ ਵਿੱਚ ਰਹਿ ਕੇ ਆਉਗਾ? ਜੇ ਉਹ ਭਾਜਪਾ ਦਾ ਬੰਦਾ ਹੁੰਦਾ ਤਾਂ ਪੁਲਿਸ ਵੱਲੋਂ ਉਸ ਨੂੰ ਤਿੰਨ-ਤਿੰਨ ਦਿਨ ਭੁੱਖਾ ਨਹੀਂ ਰੱਖਿਆਂ ਜਾਣਾ ਸੀ? ਕਈ-ਕਈ ਦਿਨ ਉਸ ਨੂੰ ਸੋਣ ਨਹੀਂ ਦਿੱਤਾ ਗਿਆ! ਅਜਿਹੇ ਤਸੀਹੇ ਸਰਕਾਰ ਦੇ ਬੰਦੇ ਨੂੰ ਨਹੀਂ ਦਿੱਤੇ ਜਾਦੇ। ਦੀਪ ਸਿੱਧੂ ਸੈਲੀਬਰੇਟੀ ਪਰਸਨ ਹੈ ਉਹ ਫਿਲਮ ਇੰਡਸਟਰੀ ਨਾਲ ਸਬੰਧ ਰੱਖਦਾ ਹੈ। ਪੈਸ਼ੇ ਤੋਂ ਵਕੀਲ ਹੈ ਉਸ ਨੂੰ ਕੀ ਲੋੜ ਸੀ ਇਨ੍ਹਾਂ ਸੰਘਰਸ਼ਾ ਵਿੱਚ ਕੁੱਦਨ ਦੀ ? ਬੱਸ ਉਸ ਦੇ ਮਨ ਵਿੱਚ ਜਜਬਾ ਹੈ ਆਪਣੇ ਵਤਨ ਨੂੰ ਖੁਸਹਾਲ ਵੇਖਣ ਦਾ। ਕਈਆ ਦਾ ਕਹਿਣਾ ਹੈ ਕਿ ਦੀਪ ਸਿੱਧੂ ਖਾਲਸਤਾਨੀ ਸੋਚ ਵਾਲਾ ਹੈ, ਉਹ ਭਿੰਡਰਾ ਵਾਲੇ ਸੰਤਾ ਦਾ ਉਪਾਸਕ ਹੈ। ਪਿਆਰਿਓ! ਦੀਪ ਸਿੱਧੂ ਜੇਕਰ ਖਾਲਸਤਾਨੀ ਸੋਚ ਵਾਲਾ ਹੈ ਵੀ ਤਾਂ ਕਿਹੜੀ ਗੱਲ ਹੈ ਹਰ ਇੱਕ ਇਨਸਾਨ ਦੀ ਆਪਣੀ-ਆਪਣੀ ਸੋਚ ਹੁੰਦੀ ਹੈ। ਅੱਜ ਲੱਖਾ ਨੌ-ਜਵਾਨਾ ਦੇ ਮਨ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਵਸਦੇ ਹਨ, ਉਨ੍ਹਾਂ ਦੇ ਉਪਾਸਕ ਹੋਣ ਵਿੱਚ ਕੀ ਹਰਜ ਹੈ। ਪਰ ਸਾਨੂੰ ਇਹ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨੀ ਸੰਘਰਸ਼ ਵਿੱਚ ਨੌ-ਜਵਾਨਾ ਨੂੰ ਨਾਲ ਤੋਰਨ ਵਿੱਚ ਦੀਪ ਸਿੱਧੂ ਦਾ ਬਹੁੱਤ ਵੱਡਾ ਰੋਲ ਹੈ।

              ਕਿਸਾਨੀ ਸੰਘਰਸ਼ ਵਿੱਚ ਸਰਕਾਰ ਦਾ ਲਾਡਲਾ ਪੁੱਤ ਕੋਰੋਨਾ ਸਰਕਾਰ ਪ੍ਰਤੀ ਆਪਣੇ ਪੂਰੇ ਫਰਜ ਨਿਭਾ ਰਿਹਾ ਹੈ। ਇਥੇ ਇਹ ਜਿਕਰ ਯੋਗ ਗੱਲ ਹੈ ਕਿ ਸਾਡੇ ਕਿਸਾਨ ਅੰਦੋਲਨ ਵਿੱਚ 200 ਤੋਂ ਵੱਧ ਕਿਸਾਨ ਵੀਰ ਸ਼ਹੀਦ ਹੋ ਗਏ ਹਨ ਪਰ ਉਨ੍ਹਾਂ ਵਿਚੋਂ ਕੋਈ ਵੀ ਕਰੋਨਾ ਨਾਲ ਨਹੀਂ ਮਰਿਆ। ਇਹ ਗੱਲ ਗਵਾਹ ਹੈ ਗੁਰੂ ਮਹਾਰਾਜ ਸਾਡੇ ਅੰਗ-ਸੰਗ ਸਹਾਈ ਹਨ। ਕੋਰੋਨਾ ਬੀਮਾਰੀ ਹੋ ਸਕਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਥੇਂ ਇਹ ਗੱਲ ਸੋਚਣ ਵਾਲੀ ਹੈ ਕਿ ਜਿਹੜੇ ਵਿਚਾਰੇ ਲੋਕ ਹਸਪਤਾਲਾ ਵਿੱਚ ਜਾ ਰਹੇ ਹਨ ਉਨ੍ਹਾਂ ਵਿਚੋਂ ਕੋਈ ਹੀ ਮੁੜ ਕੇ ਆਉਦਾ ਹੈ ਜਦ ਕਿ ਘਰਾਂ ਵਿੱਚ ਕੋਰਟਾਈਨ ਹੋਏ ਕੋਰੋਨਾ ਦੇ ਮਰੀਜ ਠੀਕ ਹੋ ਜਾਦੇ ਹਨ? ਇਸ ਦਾ ਸਿੱਟਾ ਕੀ ਨਿਕਲਦਾ ਹੈ? ਜਾਂ ਤਾਂ ਵੱਡੇ ਹਸਪਤਾਲਾ ਵਿੱਚ ਮਰੀਜ ਦੀ ਸਹੀ ਦੇਖ-ਭਾਲ ਨਹੀਂ ਹੋ ਰਹੀਂ ਜਾਂ ਫਿਰ ਕੋਰੋਨਾ ਸਿਆਸੀ ਡਰਾਮਾ ਹੈ। ਆਪਣੀ ਸੱਤਾ ਲਈ ਜਾਂ ਕਿਸੇ ਵੱਡੇ ਮਕਸਦ ਨੂੰ ਇਨਜਾਮ ਦੇਣ ਲਈ ਵੱਡੇ ਪੱਧਰ ਤੇ ਇਹ ਡਰਾਮਾ ਖੇਡਿਆਂ ਜਾਂ ਰਿਹਾ ਹੈ।

            ਕਿਤੇ ਇਹ ਤਾਂ ਨਹੀਂ ਕਿ ਸਰਕਾਰ ਆਮ ਲੋਕਾਂ ਨੂੰ ਕੁੱਟ-ਮਾਰ ਕਰਕੇ, ਘਰਾਂ ਵਿੱਚ ਬੰਦ ਕਰਕੇ ਆਪਣੇ ਮਨਸੂਬੇ ਪੂਰੇ ਕਰਨਾ ਚਾਹੁੰਦੀ ਹੈ? ਜੇਕਰ ਵਾਕਿਆਂ ਹੀ ਸਰਕਾਰ ਨੂੰ ਆਪਣੇ ਦੇਸ਼ ਵਾਸੀਆਂ ਦੀ ਫਿਕਰ ਹੈ, ਜੇਕਰ ਵਾਕਿਆਂ ਹੀ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਕਾਰਨ ਘਰਾਂ ਅੰਦਰ ਵਾੜ ਰਹੀ ਹੈ ਤਾਂ ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਦਾ ਫਰਜ ਸਿਰਫ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਕਾਰਨ ਕੁੱਟ-ਮਾਰ ਕੇ ਘਰਾਂ ਅੰਦਰ ਵਾੜਣਾ ਹੀ ਨਹੀਂ ਹੈ ਸਗੋਂ ਘਰਾਂ ਅੰਦਰ ਬੈਠੇ ਦੇਸ਼ ਵਾਸੀਆਂ ਦੇ ਰੋਟੀ-ਪਾਣੀ ਅਤੇ ਰੋਜਮਰਾ ਦੀਆਂ ਚੀਜਾਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦਾ ਹੀ ਫਰਜ ਹੈ।

             ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਬੈਠੇ ਵੀਰਾ, ਭੈਣਾ ਲਈ ਇਹ ਹੀ ਕਹਾਂਗਾ ਕਿ ਸਿਆਸੀ ਲੂੰਬੜ ਚਾਲਾ ਤਾਂ ਹਾਰ ਸਕਦੀਆਂ ਹਨ ਪਰ ਸਾਡੇ ਪਿੰਡਾ ਵਾਲੇ ਭੋਲੇ-ਭਾਲੇ ਲੋਕਾਂ ਦਾ ਇਕੱਠ ਕਦੇ ਨਹੀਂ ਹਾਰ ਸਕਦਾ। ਇਸ ਲਈ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੋਂ! ਜਿੱਤ ਪੱਕੀ ਹੈ।

——————————————————–

ਸੰਪਾਦਕੀ ਮਾਰਚ 2021

ਦਿੱਲੀ ਦੇ ‘ਕਿਸਾਨ ਮੋਰਚਾ’ ਨੇ ਪੰਜਾਬੀਆਂ ਦੀ ਖਰਾਬ ਹੋਈ ਸਬੀ ਨੂੰ ਦੁਬਾਰਾ ਬਹਾਲ ਕੀਤਾ

ਵੱਡੀ ਜਿੱਤ ਤੋਂ ਪਹਿਲਾ ਹੀ ਅਸੀਂ ਕਈ ਹੋਰ ਜੰਗਾਂ ਜਿੱਤ ਲਈਆਂ ਹਨ

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

              ਦਿੱਲੀ ਦਾ ਕਿਸਾਨ ਮੋਰਚਾ ਜਿਥੇ ਤਿਖੇ ਸੰਘਰਸ਼ ਦਾ ਪ੍ਰਤੀਕ ਹੈ ਉਥੇ ਇਸ ਮੋਰਚੇ ਨੇ ਪੰਜਾਬੀਆਂ ਦੀ ਖਰਾਬ ਹੋਈ ਸਬੀ ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ। ਗੈਰਾਂ ਵੱਲੋਂ ਕਿਹਾ ਜਾਣ ਲੱਗ ਪਿਆ ਸੀ ਕਿ ਪੰਜਾਬੀ ਹੁਣ ਖਤਮ ਹੋ ਗਏ ਹਨ। ਪੰਜਾਬੀਆਂ ਦੀ ਨੌ-ਜਵਾਨੀ ਨਸ਼ਿਆਂ ਤੇ ਲੱਗ ਗਈ ਹੈ ਤੇ ਜਿਹੜੀ ਨੋ-ਜਵਾਨੀ ਬਚੀ ਸੀ ਉਹ ਵਿਦੇਸ਼ਾਂ ਵਿੱਚ ਚਲੀ ਗਈ ਹੈ।

                  ਪੰਜਾਬੀ ਸੂਬੇ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਸੀ ਪਰ ਜਦ ਪੰਜਾਬੀਆਂ ਦੀ ਗੈਰਤ ਨੂੰ ਲਲਕਾਰਿਆ ਤਾਂ ਉਨ੍ਹਾਂ ਦੀ ਸੁੱਤੀ ਅਣਖ ਜਾਗ ਪਈ। ਕਿਸਾਨ ਵਿਰੋਧੀ ਪਾਸ ਹੋਏ ਆਰਡੀਨੈਸ ਨੇ ਕਿਸਾਨਾ ਵਿੱਚ ਰੋਸ ਹੀ ਨਹੀਂ ਭਰਿਆ ਸਗੋਂ ਪੰਜਾਬੀਆਂ ਦੀ ਸੁੱਤੀ ਅਣਖ ਨੂੰ ਜਗਾ ਦਿੱੱਤਾ। ਜਿਹੜੇ ਕਹਿੰਦੇ ਸੀ ਕਿ ਪੰਜਾਬੀ ਹੁਣ ਖਤਮ ਹੋ ਗਏ ਹਨ, ਪੰਜਾਬੀਆਂ ਦੀ ਨੌ-ਜਵਾਨੀ ਨਸ਼ਿਆਂ ਤੇ ਲੱਗ ਗਈ ਹੈ ਉਨ੍ਹਾਂ ਨੂੰ ਪੰਜਾਬੀ ਨੌ-ਜਵਾਨਾਂ ਨੇ ਵਿਖਾ ਦਿੱਤਾ ਕਿ ਅਜੇ ਪੰਜਾਬੀਆਂ ਦੀ ਅਣਖ, ਗੈਰਤ ਬਰ-ਕਰਾਰ ਹੈ ਅਤੇ ਜਵਾਨੀ ਛਾਲਾ ਮਾਰਦੀ ਹੈ। ਸਰਕਾਰ ਵੱਲੋਂ ਪੁੱਟੇ ਗਏ 20-20 ਫੁੱਟ ਦੇ ਟੋਏ ਪੰਜਾਬੀ ਨੌ-ਜਵਾਨਾਂ ਨੇ ਬੁੱਕਾਂ ਨਾਲ ਹੀ ਭਰ ਦਿੱਤੇ। ਪਹਾੜਾਂ ਵਰਗੇ ਵੱਡੇ-ਵੱਡੇ ਪੱਥਰ, ਜਿਹੜੇ ਸਰਕਾਰ ਨੇ ਜੇ.ਸੀ.ਬੀ. ਰਾਹੀਂ ਰਾਸਤੇ ਰੋਕਣ ਵਾਸਤੇ ਸੜਕਾਂ ਤੇ ਰੱਖੇ ਸੀ ਉਹ ਪੰਜਾਬੀ ਨੌ-ਜਵਾਨਾਂ ਨੇ ਹੱਥਾ ਨਾਲ ਰੋੜ ਕੇ ਪਾਸੇ ਕਰ ਦਿੱਤੇ। ਪੰਜਾਬੀਆਂ ਨੇ ਵਿਖਾ ਦਿੱਤਾ ਕਿ ਅਸੀਂ ਅੱਜ ਵੀ ਅਣਖ, ਗੈਰਤ, ਹੋਸਲੇ, ਹਿੰਮਤ ਅਤੇ ਤਾਕਤ ਵਾਲੇ ਹਾਂ। ਪੰਜਾਬੀਆਂ ਨੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ।

                   ਪੰਜਾਬੀ ਕਿਰਦਾਰ ਦੀ ਗੱਲ ਕਰੀਏ ਤਾਂ ਇਸ ਕਿਸਾਨ ਮੋਰਚੇ ਦੇ ਟਾਈਮ ਦਿੱਲੀ ਵਿੱਚ ਕਿਸੇ ਵੀ ਨੌਜਵਾਨ ਵੱਲੋਂ ਕੋਈ ਹੁਲੜਬਾਜੀ ਨਹੀਂ ਕੀਤੀ ਗਈ। ਕਿਸੇ ਧੀ-ਭੈਣ ਦੀ ਚੁੰਨੀ ਨਹੀਂ ਖਿੱਚੀ ਗਈ, ਕਿਸੇ ਦੁਕਾਨ ਨੂੰ ਅੱਗ ਨਹੀਂ ਲਾਈ ਗਈ, ਕਿਸੇ ਦੀ ਗੱਡੀ ਨਹੀਂ ਭੰਨੀ ਗਈ, ਕਿਸੇ ਦੀ ਕੁਟਮਾਰ ਨਹੀਂ ਕੀਤੀ ਗਈ। ਸਗੋਂ ਹਰੇਕ ਵਿਅਕਤੀ ਦੀ ਹਰੇਕ ਪ੍ਰਕਾਰ ਦੀ ਮੱਦਦ ਕੀਤੀ ਗਈ ਹੈ। ਜਿਨ੍ਹਾਂ ਪੁਲਿਸ ਵਾਲਿਆਂ ਨੇ ਪੰਜਾਬੀਆਂ ਤੇ ਡਾਗਾਂ ਵਰਾਈਆਂ, ਪੰਜਾਬੀਆਂ ਨੇ ਉਨ੍ਹਾ ਪੁਲਿਸ ਵਾਲਿਆਂ ਨੂੰ ਹੀ ਲੰਗਰ ਅਤੇ ਚਾਹ-ਪਾਣੀ ਪਿਲਾਇਆ। ਭਾਈ ਘਨ੍ਹਈਆ ਜੀ ਦੇ ਵਾਰਿਸ ਹੋਣ ਦਾ ਸਬੂਤ ਦਿੱਤਾ।

              ਪੰਜਾਬ ਤੋਂ ਉੱਠੀ ਅਵਾਜ਼ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਆ ਬਿਠਾਇਆ। ਪੰਜਾਬ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਕ ਡੋਰ ਵਿੱਚ ਪਰੋ ਕੇ ਰੱਖ ਦਿੱਤਾ। ਸਰਕਾਰਾਂ ਨੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਵੱਖਵਾਦੀ ਆਖਦਿਆਂ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਹਰ ਹੱਥ ਕੰਡਾ ਅਪਣਾਇਆ। 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਈ ਘਟਨਾ ਵੀ ਸਰਕਾਰ ਦੀ ਸੋਚੀ ਸਮਝੀ ਸਾਜਿਸ ਹੀ ਜਾਪਦੀ ਹੈ ਜਿਸ ਦੇ ਤਹਿਤ ਕੁਝ ਨੋਜਵਾਨਾਂ ਨੂੰ ਉਕਸਾ ਕੇ ਤੇ ਵਰਗਲਾ ਕੇ ਹੁਲੜਵਾਜੀ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਪਰ ਸਰਕਾਰ ਇਥੇ ਵੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੀ। ਦ੍ਰਿੜ ਇਰਾਦੇ ਨਾਲ ਬੈਠੇ ਕਿਸਾਨਾਂ ਦੇ ਆਗੂਆਂ ਨੇ ਆਪਣੀ ਸੂਝ-ਬੂਝ ਨਾਲ ਇਸ ਮੁਸ਼ਕਿਲ ਦਾ ਹੱਲ ਕਰ ਲਿਆ। ਜਿਸ ਤਰ੍ਹਾਂ ਚਲਦੀ ਗੱਡੀ ਦੇ ਰਸਤੇ ਵਿੱਚ ਅਚਾਨਕ ਸਪੀਡ ਬਰੇਕਰ ਆ ਜਾਂਦਾ ਹੈ ਤੇ ਸੂਝਵਾਨ ਡਰਾਈਵਰ ਗੱਡੀ ਨੂੰ ਕੰਟਰੋਲ ਕਰਕੇ ਫਿਰ ਗੱਡੀ ਨੂੰ ਉਸੇ ਸਪੀਡ ਤੇ ਚਲਾ ਲੈਂਦਾ ਹੈ।

              ਦਿੱਲੀ ਦਾ ਬਾਰਡਰ, ਕੜਾਕੇ ਦੀ ਠੰਢ ਤੇ ਠੰਡ! ਕਈ ਵਾਰ ਬਾਰਿਸ਼ ਨੇ ਵੀ ਆਪਣਾ ਰੰਗ ਵਿਖਾਇਆ ਪਰ ਸਿਦਕੀ ਯੋਧੇ ਡੋਲੇ ਨਹੀਂ, ਬਾਰਡਰਾਂ ਤੋਂ ਹਿਲੇ ਨਹੀਂ, ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਅਤੇ ਹਜਾਰਾਂ ਗੱਡੀਆਂ, ਮੋਟਰਸਾਈਕਲ ਦਿੱਲੀ ਦੀਆਂ ਸੜਕਾਂ ਤੇ ਸਰਕਾਰ ਦੀ ਹਿੱਕ ਤੇ ਨੱਚਦੇ ਹੋਏ ਸਰਕਾਰ ਨੂੰ ਆਪਣੀ ਹਾਰ ਮੰਨਣ ਲਈ ਮਜਬੂਰ ਕਰ ਰਹੇ ਹਨ। ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਦਾ ਟੀਚਾ ਇੱਕ ਹੀ ਹੈ ਤਿੰਨੇ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣਾ ਹੈ। ਜਿਸ ਦੇ ਜਰੀਏ ਅਸੀਂ ਆਪਣੀ ਪਹਿਚਾਣ ਤੇ ਹੋਂਦ ਨੂੰ ਬਚਾਉਣਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਤੋਂ ਨਿਜਾਤ ਪਾਉਣਾ ਹੈ। ਉਹ ਤਾਂ ਅਸੀਂ ਅਜੇ ਜਿੱਤਣ ਦੀਆਂ ਬਰੂਹਾਂ ਤੇ ਬੈਠੇ ਹਾਂ ਪਰ ਇਸ ਵੱਡੀ ਜਿੱਤ ਤੋਂ ਪਹਿਲਾ ਹੀ ਅਸੀਂ ਕਈ ਜੰਗਾਂ ਜਿੱਤ ਲਈਆਂ ਹਨ ਇਨ੍ਹਾਂ ਜਿੱਤਾ ਵਿੱਚ ਕਈ ਅਜਿਹੀਆਂ ਜਿੱਤਾ ਹਨ ਜਿਨ੍ਹਾਂ ਦੀ ਅਸੀਂ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਸੀ। ਜਿਵੇਂ ਕਿ ਦੁਨੀਆਂ ਭਰ ਦੇ ਲੋਕ ਮਨਾ ਵਿੱਚ ਪੰਜਾਬ ਦੇ ਨੋਜਵਾਨਾਂ ਬਾਰੇ ਗਲਤ ਧਾਰਨਾ ਬਣ ਚੁੱਕੀ ਸੀ ਕਿ ਇਹ ਗਾਇਕਾਂ ਦੇ ਭਗਤ ਹਨ, ਨਸ਼ੇੜੀ ਹਨ, ਵਿਹਲੜ, ਨਿਕੰਮੇ ਤੇ ਐਸ਼ ਪ੍ਰਸਤੀ ਜੋਗੇ ਹੀ ਹਨ।

                ਇਸ ਮੋਰਚੇ ਨੇ ਪੰਜਾਬੀ ਨੋਜਵਾਨਾਂ ਦੇ ਇਸ ਕਲੰਕ ਨੂੰ ਮਿਟਾ ਦਿੱਤਾ ਹੈ। ਧਰਨਿਆਂ ਦੀ ਕਾਮਯਾਬੀ ਵਿੱਚ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਇਨ੍ਹਾਂ ਨੂੰ ਨਸ਼ਈ ਆਖਦੇ ਸੀ ਉਹ ਅੱਜ ਮੂੰਹ ਵਿੱਚ ਉਂਗਲਾਂ ਪਾਈ ਬੈਠੇ ਹਨ। ਇਹ ਨੋਜਵਾਨ ਕਿਧਰੇ ਲੰਗਰਾਂ ਵਿੱਚ ਸੇਵਾ ਕਰਦੇ ਦਿਸਦੇ ਹਨ ਅਤੇ ਕਿਧਰੇ ਆਪਣੇ ਬਜੂਰਗ ਲੀਡਰਾਂ ਨਾਲ ਬੈਠ ਕੇ ਰਣਨੀਤੀਆਂ ਬਣਾਉਂਦੇ ਵੇਖੇ ਜਾ ਸਕਦੇ ਹਨ। ਜਿਹੜੇ ਸਾਡੇ ਨੌਜਵਾਨਾਂ ਨੂੰ ਅਨਪੜ੍ਹ ਗਵਾਹ ਆਖਦੇ ਸੀ ਉਹ ਨੋਜਵਾਨਾਂ ਦੀ ਸਿਆਸੀ ਸੂਝ ਬੂਝ ਨੂੰ ਵੇਖਕੇ ਦੰਦਾਂ ਥੱਲੇ ਜੀਭਾਂ ਦੇਈ ਬੈਠੇ ਹਨ। ਇਹ ਵੀ ਵੱਡੀ ਜਿੱਤ ਤੋਂ ਪਹਿਲਾ ਦੀ ਇੱਕ ਜਿੱਤ ਹੈ।

              ਦੂਸਰਾ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਜਿੱਤ ਲਿਆ। ਇਹ ਵੀ ਇੱਕ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਹੈ। ਜਿਹੜੇ ਭਰਾਵਾਂ ਨੂੰ ਕਦੇ ਸਮੇਂ ਦੀਆਂ ਸਰਕਾਰਾਂ ਨੇ ਕਦੇ ਪਾਣੀਆਂ ਦੀ ਲੜਾਈ ਤੇ ਕਦੇ ਹੱਦ ਬੰਨਿਆਂ ਦੀ ਲੜਾਈ ਵਿੱਚ ਉਲਝਾਇਆ ਹੋਇਆ ਸੀ। ਜਿਨ੍ਹਾਂ ਨੂੰ ਇਕ ਦੂਸਰੇ ਦੀ ਜਾਨ ਦੇ ਦੁਸ਼ਮਣ ਬਣਾ ਦਿੱਤਾ ਸੀ ਅੱਜ ਉਹੀ ਹਰਿਆਣਵੀ, ਪੰਜਾਬੀ ਭਰਾ ਇਕ ਦੂਸਰੇ ਲਈ ਜਾਨਾਂ ਵਾਰਨ ਲਈ ਤਿਆਰ ਬੈਠੇ ਹਨ। ਗੱਲ ਇੱਕਲੀ ਪੰਜਾਬ ਹਰਿਆਣਾ ਦੀ ਸਾਂਝ ਦੀ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਕਈ ਵੀਰ ਇਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਸੀ ਉਹ ਜਦੋ ਇੱਕਠੇ ਹੋਕੇ ਜਾਂ ਦਿੱਲੀ ਦੇ ਬਾਰਡਰਾਂ ਤੇ ਬੈਠ ਗਏ ਤਾਂ ਉਹੀ ਦੁਸ਼ਮਣ ਇਕ ਦੂਸਰੇ ਨੂੰ ਉਠਾ, ਉਠਾ ਕੇ ਚਾਹ ਪਿਲਾਉਦੇ ਦਿਸਦੇ ਹਨ। ਸਾਲਾਂ ਤੋਂ ਚੱਲੀਆਂ ਆ ਰਹੀਆਂ ਦੁਸ਼ਮਣ ਨੂੰ ਭੁਲਾ ਕੇ ਇਕੋ ਬਿਸਤਰ ਦਾ ਨਿੱਘ ਮਾਨ ਰਹੇ ਹਨ। ਇਹ ਵੀ ਸਾਡੀ ਵੱਡੀ ਜਿੱਤ ਹੈ। ਦਿੱਲੀ ਬਾਰਡਰ ਲਈ ਪਿੰਡੋਂ ਤੁਰੀ ਟਰਾਲੀ ਵਿੱਚ ਦੋ ਪਾਰਟੀਆਂ ਨਹੀਂ ਹਨ। ਸਗੋਂ ਪਾਰਟੀ ਬਾਜੀ ਤੋਂ ਉਪਰ ਉਠੇ ਨੇਕ ਇਨਸਾਨ ਹਨ। ਮਨ ਦੀਆਂ ਨਿੱਕੀਆਂ ਮੋਟੀਆਂ ਤਰੇੜਾਂ ਵੀ ਇਸ ਟਰਾਲੀ ਦੀ ਸਾਂਝ ਨੇ ਜੜ੍ਹਾਂ ਤੋਂ ਖਤਮ ਕਰ ਦਿੱਤੀਆਂ ਹਨ। ਆਪਸੀ ਗਿਲੇ ਸਿਕਵੇ ਦੂਰ ਹੋ ਗਏ।

                ਇਸ ਕਿਸਾਨ ਅੰਦੋਲਣ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਆਪਣੀ ਹੋਂਦ ਗੁਆਚਣ ਤੋਂ ਬਚਾਉਣ ਲਈ ਇਸ ਅੰਦੋਲਨ ਦੀ ਲੜਾਈ ਤੋਂ ਵੱਡੀ ਹੋਰ ਕੋਈ ਲੜਾਈ ਨਹੀਂ ਹੈ। ਸਾਡੀ ਇਤਿਹਾਸਕ ਏਕਤਾ ਨੂੰ ਵੇਖ ਕੇ ਦੁਸ਼ਮਣ ਸਰਕਾਰ ਨੂੰ ਕਮਰਿਆਂ ਵਿੱਚ ਹੀਟਰ ਲਾ ਕੇ ਰਜਾਈਆਂ ਵਿੱਚ ਬੈਠਿਆਂ ਨੂੰ ਵੀ ਕੰਬਣੀਆਂ ਆਉਣ ਲਾ ਦਿੱਤੀਆਂ ਹਨ। ਇਹ ਸਾਡੀਆਂ ਜਿੱਤ ਤੋਂ ਪਹਿਲਾ ਦੀਆਂ ਜਿੱਤਾ ਹਨ। ਪੰਜਾਬ ਅਤੇ ਹਰਿਆਣੇ ਦੀਆਂ ਧੀਆਂ ਨੇ ਵੀ ਇਸ ਜਨ ਅੰਦੋਲਨ ਵਿੱਚ ਆਪਸੀ ਏਕਤਾ ਦਾ ਸਬੂਤ ਦਿੱਤਾ ਅਤੇ ਵੱਧ ਤੋਂ ਵੱਧ ਜਨ ਅੰਦੋਲਨ ਵਿੱਚ ਸਮੂਲੀਅਤ ਕੀਤੀ। ਸਟੇਜਾਂ ਤੇ ਸ਼ੇਰਾਂ ਵਾਂਗ ਗਰਜਦੀਆਂ ਅਤੇ ਆਪਣੇ ਪਿਤਾ ਆਪਣੇ ਭਰਾਵਾਂ ਨਾਲ ਬਰਾਬਰ ਤੇ ਖੜ੍ਹਦੀਆਂ ਵੇਖ ਰਹੇ ਹਾਂ। ਪਹਿਲੇ ਦਿਨ ਤੋਂ ਲੈ ਕੇ ਮਹੀਨਿਆ ਤੱਕ ਚੱਲ ਰਹੇ ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਸਾਰੇ ਹੀ ਭੈਣਾ-ਭਰਾਵਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ!

                ਪ੍ਰਮਾਤਮਾ ਕਰੇ ਇਹ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਸਰਕਾਰ ਦੀਆਂ ਕੋਜੀਆਂ ਚਾਲਾਂ ਤੋਂ ਬਚਿਆ ਰਹੇ ਅਤੇ ਇਸ ਕਿਸਾਨੀ ਸੰਘਰਸ਼ ਵਿੱਚ ਸਾਮਿਲ ਸਾਡੇ ਭੈਣ, ਭਰਾਂ, ਦੋਸਤ ਮਿੱਤਰ ਜਲਦੀ ਹੀ ਇਤਿਹਾਸਕ ਜਿੱਤ ਨੂੰ ਜਿੱਤ ਕੇ ਸੁਖੀ ਸਾਂਦੀ ਆਪਣੇ ਘਰ ਨੂੰ ਪਰਤਣ। ਸ਼ਹੀਦ ਹੋਏ ਸਾਰੇ ਕਿਸਾਨ ਜੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ। ਪਹਿਲਾਂ ਕੜਾਕੇ ਦੀ ਠੰਡ ਵਿਚ ਅਤੇ ਹੁਣ ਅਤਿ ਦੀ ਗਰਮੀ ਵਿੱਚ ਮੋਰਚੇ ਤੇ ਬੈਠੇ ਹਰ ਕਿਸਾਨ, ਬੱਚੇ, ਬੀਬੀਆਂ ਨੂੰ ਸੋ-ਸੋ ਵਾਰ ਸੀਸ ਝੁਕਾਉਂਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨੀ ਧਰਨੇ ਤੇ ਬੈਠੇ ਸਾਡੇ ਵੀਰ, ਸਾਡੀਆਂ ਭੈਣਾ, ਸਾਡੀਆਂ ਮਾਤਾਵਾ ਅਤੇ ਬਜੁਰਗ ਜਲਦੀ ਤੋਂ ਜਲਦੀ ਇਹ ਇਤਿਹਾਸਕ ਜਿੱਤ ਜਿੱਤਕੇ ਆਪਣੇ ਆਪਣੇ ਘਰਾਂ ਪਰਿਵਾਰਾਂ ਵਿੱਚ ਸੁੱਖੀ ਸਾਂਦੀ ਵਾਪਸ ਪਰਤਨ। ਵਾਹਿਗੁਰੂ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ !

———————————————————-

ਸੰਪਾਦਕੀ ਅਪ੍ਰੈਲ 2020

ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਨੂੰ ਘੁਮਿਆਰ ਜਾਤੀ ਦੇ ਲੋਕਾਂ ਵੱਲੋਂ ਬਣਾਏ ਮਿੱਟੀ ਦੇ ਦੀਵੇ ਜਗਾਉਂਦੇ ਸਨ

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)

                ਸਾਡੇ ਦਿਨ-ਤਿਉਹਾਰ ਸਾਡੇ ਸੱਭਿਆਚਾਰ ਦਾ ਅਹਿਮ ਅੰਗ ਹਨ। ਸਾਡੇ ਦੇਸ਼ ਦੀ ਆਰਥਿਕਤਾ ਵੀ ਸਾਡੇ ਤਿਉਹਾਰਾਂ ਨਾਲ ਜੁੜੀ ਹੋਈ ਹੈ। ਸਾਡੇ ਦੇਸ਼ ਦੇ ਹਰ ਪ੍ਰਾਂਤ ਦੇ ਆਪਣੇ-ਆਪਣੇ ਖਾਸ ਤਿਉਹਾਰ ਹਨ ਪਰ ਕੁਝ ਤਿਉਹਾਰ ਅਜਿਹੇ ਹਨ ਜਿਹੜੇ ਸਾਰੇ ਭਾਰਤ ਵਿੱਚ ਸਾਂਝੇ ਤੌਰ ਤੇ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਸਾਡੇ ਦੇਸ਼ ਦੀ ਆਰਥਿਕਤਾ ਨਾਲ ਗਹਿਰਾ ਸਬੰਧ ਹੈ। ਕਿਉਂਕਿ ਸਾਡੇ ਲੋਕ ਤਿਉਹਾਰਾਂ ਤੇ ਜਿਆਦਾ ਖਰੀਦਦਾਰੀ ਕਰਦੇ ਹਨ। ਤਿਉਹਾਰਾ ਤੇ ਖੁਲ ਕੇ ਪੈਸਾ ਖਰਚਦੇ ਹਨ। ਅਜਿਹੇ ਤਿਉਹਾਰਾ ਵਿੱਚ ਦੀਵਾਲੀ ਸਭ ਤੋਂ ਖਾਸ ਤਿਉਹਾਰ ਹੈ।
ਦੀਵਾਲੀ ਪੂਰੇ ਭਾਰਤ ਵਿੱਚ ਮਨਾਇਆ ਜਾਣ ਵਾਲਾ ਸਭ ਤੋਂ ਖਾਸ ਤਿਉਹਾਰ ਹੈ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਸਾਡੇ ਹੀ ਦੇਸ ਦੇ ਵਾਸੀਆਂ ਘੁਮਿਆਰ ਜਾਤੀ ਦੇ ਲੋਕਾਂ ਵੱਲੋਂ ਮਿੱਟੀ ਦੇ ਬਣਾਏ ਦੀਵੇ ਜਗਾਉਂਦੇ ਸਨ। ਇਹ ਪ੍ਰਮਪਰਾ ਕਾਫੀ ਲੰਮਾ ਸਮਾਂ ਚੱਲਦੀ ਰਹੀ। ਫਿਰ ਮੋਮਬੱਤੀਆਂ ਹੋਦ ਵਿੱਚ ਆਈਆਂ ਤਾਂ ਲੋਕ ਦੀਵੇਆਂ ਦੇ ਨਾਲ-ਨਾਲ ਮੋਮਬੱਤੀਆਂ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਲਗਾਉਣ ਲੱਗ ਪਏ। ਮੋਮਬੱਤੀਆਂ ਦੀਵੇਆਂ ਦੇ ਮੁਕਾਬਲੇ ਜਗਾਉਣੀਆਂ ਆਸਾਨ ਸਨ ਪਰ ਉਨ੍ਹਾ ਦੀ ਉਮਰ ਦੀਵੇ ਦੇ ਮੁਕਾਬਲੇ ਘੱਟ ਸੀ। ਦੂਸਰਾ ਮੋਮਬੱਤੀਆਂ ਦੀਵੇਆਂ ਦੇ ਮੁਕਾਬਲੇ ਹਵਾ ਨਾਲ ਜਲਦੀ ਬੁਝ ਜਾਦੀਆਂ ਸਨ। ਇਸੇ ਕਾਰਨ ਬਜੁਰਗਾਂ ਵਿੱਚ ਦੀਵੇ ਦੀ ਅਹਿਮੀਅਤ ਸਦਾ ਬਰਕਰਾਰ ਰਹੀਂ।
ਸਮੇਂ ਨੇ ਤਰੱਕੀ ਕੀਤੀ। ਬਿਜਲੀ ਹਰ ਘਰ ਵਿੱਚ ਪਹੁੰਚ ਗਈ। ਲੋਕ ਦੀਵਾਲੀ ਨੂੰ ਬਿਜਲੀ ਦੇ ਛੋਟੇ ਬਲਬ (ਲੜੀਆਂ) ਆਦਿ ਜਗਾਉਣ ਲੱਗ ਪਏ, ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ  ਲੜੀਆਂ ਨੇ  ਦੀਵੇ ਤੇ ਮੋਮਬੱਤੀਆਂ ਖ਼ਤਮ ਹੀ ਕਰ ਦਿੱਤੀਆਂ ਸਨ। ਸਿਰਫ ਰਸਮ ਪੂਰੀ ਕਰਨ ਲਈ ਹੀ ਕੁਝ ਘਰਾਂ ਵਿਚ ਪੰਜ ਸੱਤ ਦੀਵੇ ਜਗਾ ਲਏ ਜਾਂਦੇ ਸਨ। ਪਰ ਕਹਿੰਦੇ ਹਨ ਕਿ ‘ਕਿਸੇ ਚੀਜ ਦਾ ਬੀਜ ਨਾਸ ਨਹੀਂ ਹੁੰਦਾ’ ਉਸੇ ਅਨੁਸਾਰ ਪਿਛਲੇ ਦੋ ਕੁ ਸਾਲਾ ਤੋਂ ਲੋਕਾਂ ਨੇ ਮੋਮਬੱਤੀਆਂ ਅਤੇ ਦੀਵੇਆਂ ਨੂੰ ਮੁੜ ਸਵਿਕਾਰਨਾ ਸ਼ੁਰੂ ਕਰ ਦਿੱਤਾ ਹੈ। ਚਾਹੇ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਸਾਡੇ ਤੇ ਭਾਰੂ ਹਨ ਪਰ ਫਿਰ ਵੀ ਦੀਵੇਆਂ ਅਤੇ ਮੋਮਬੱਤੀਆਂ ਦੀ ਮਹਾਨਤਾ ਵਧੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਸਾਡੇ ਦੇਸ਼ ਦੀ ਅਰਥਿਕਤਾ ਡਾਵਾਡੋਲ ਹੋਣ ਕਾਰਨ ਹਰ ਵਿਅਕਤੀ ਦੁੱਖੀ ਹੈ, ਹਰ ਇਨਸਾਨ ਖੁਸ਼ੀ ਅਤੇ ਸੰਤੁਸ਼ਟੀ ਲਈ ਕਿਸੇ ਦੈਵੀ ਸ਼ਕਤੀ ਦਾ ਸਹਾਰਾ ਭਾਲ ਰਿਹਾ ਹੈ ਤਾਂਹੀ ਸਾਡੇ ਦੇਸ਼ ਵਿੱਚ ਧਰਮ ਦਾ ਬੋਲ-ਬਾਲਾ ਜਿਆਦਾ ਵਧ ਰਿਹਾ ਹੈ। ਅੱਜ ਲੋਕ ਜਿਆਦਾ ਤਰ ਨਾਸ਼ਤਿਕ ਹੋਣ ਦਾ ਦਿਖਾਵਾ ਕਰ ਰਹੇ ਹਨ ਪਰ ਅਸਲ ਵਿੱਚ ਰੱਬ ਦੀ ਹੋਦ ਨੂੰ ਜਿਆਦਾ ਮੰਨ ਰਹੇ ਹਨ।
ਤਕਰੀਬਨ ਸਾਰੇ ਹੀ ਧਰਮਾਂ ਅਨੁਸਾਰ ਦੀਵੇ ਦੀ ਅਹਿਮ ਖਾਸੀਅਤ ਹੈ। ਵੈਸੇ ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ। ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਸਿੰਘ ਜੀ ਨੇ ਸ਼ੁਰੂ ਕੀਤੀ ਸੀ। ਸਿੱਖ ਧਰਮ ਅਨੁਸਾਰ ਗੁਰੂ ਮਹਾਰਾਜ ਦੀ ਦੇਸੀ ਘਿਉ ਦੀ ਜੋਤ ਜਗਾਈ ਜਾਦੀ ਹੈ, ਹਿੰਦੂ ਧਰਮ ਅਨੁਸਾਰ ਮਾਤਾ ਦੀਆਂ ਜੋਤਾ ਜਗਦੀਆਂ ਹਨ। ਪੀਰਾ ਦੇ ਦੀਵੇ ਜਗਾਏ ਜਾਦੇ ਹਨ। ਇਸਾਈਆ ਦੇ ਕੈਡਲ (ਮੋਮਬੱਤੀ) ਜਗਦੀ ਹੈ। ਸਭ ਦਾ ਮਕਸਦ ਇੱਕ ਹੀ ਹੈ ਰੋਸ਼ਨੀ ਪੈਦਾ ਕਰਨਾ। ਦੀਵਾਲੀ ਮੌਕੇ ਦੀਵੇ, ਮੋਮਬੱਤੀਆਂ, ਲੜੀਆਂ ਆਦਿ ਜਗਾਉਣ ਦਾ ਵੀ ਇਹੋ ਮਤਲਬ ਹੈ। ਚੀਨ ਸਾਡੀ ਇਸ ਪ੍ਰਮਪਰਾ ਵਿਚੋਂ ਵੀ ਆਰਥਿਕ ਲਾਹਾ ਲੈ ਗਿਆ। ਪਿਛਲੇ ਦੋ ਕੁ ਸਾਲਾ ਤੋਂ ਚੀਨ ਦੀਆਂ ਬਣੀਆਂ ਲੜੀਆਂ ਨੂੰ ਸਵਦੇਸੀ ਆਖ ਕੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਇਸ ਦਾ ਸਬੰਧ ਵੀ ਸਾਡੀ ਆਰਥਿਕਤਾ ਨਾਲ ਹੀ ਹੈ।
ਪਿਛਲੇ ਸਾਲਾਂ ਦੌਰਾਨ ਮੈਨੂੰ ਦੋ ਦੀਵਾਲੀਆਂ ਕੇਨੈਡਾ ਵਿਖੇ ਵੇਖਣ ਦਾ ਮੌਕਾ ਮਿਲਿਆ। ਮੈਨੂੰ ਆਪਣੇ ਆਪ ਤੇ ਅਫਸੋਸ ਹੋ ਰਿਹਾ ਸੀ ਕਿ ਦੀਵਾਲੀ ਨੂੰ ਮੈਂ ਆਪਣੇ ਪੰਜਾਬ ਕਿਉਂ ਨਹੀਂ ਵਾਪਸ ਆਇਆ। ਕੇਨੈਡਾ ਵਿੱਚ ਦੀਵਾਲੀ ਮੌਕੇ ਨਾ ਹੀ ਪਟਾਕਿਆਂ ਦੀਆਂ ਵਿਸ਼ੇਸ਼ ਦੁਕਾਨਾ ਸਨ, ਨਾ ਹੀ ਮਠਿਆਈਆਂ ਦੀਆਂ। ਨਾ ਹੀ ਉਥੇਂ ਦੀਵਾਲੀ ਤੇ ਵਿਸ਼ੇਸ ਸੇਲਾਂ ਲੱਗੀਆਂ ਹਨ ਅਤੇ ਨਾ ਹੀ ਬਾਜਾਰ ਵਿਸ਼ੇਸ ਤੌਰ ਤੇ ਸਜੇ ਹੋਏ ਹੁੰਦੇ ਹਨ। ਕੇਨੈਡਾ ਵਿੱਚ ਦੀਵਾਲੀ ਮੌਕੇ ਜਿਆਦਾਤਰ ਲੋਕ ਘਰਾਂ ਵਿੱਚ ਲੜੀਆਂ ਵੀ ਨਹੀਂ ਲਗਾਉਦੇ। ਫਿਰ ਕੇਨੈਡਾ ਵਿੱਚ ਦੀਵਾਲੀ ਮੌਕੇ ਖਰੀਦੋ-ਖਰੋਪਤ ਕਿਵੇਂ ਵਿਸ਼ੇਸ਼ ਹੋ ਸਕਦੀ ਹੈ ਜੋ ਉਥੇ ਦੀ ਆਰਥਿਕਤਾ ਤੇ ਅਸਰ ਪਾਵੇ। ਕੇਨੈਡਾ ਵਿੱਚ ਦੀਵਾਲੀ ਵਾਲਾ ਦਿਨ ਆਮ ਦਿਨਾਂ ਵਰਗਾ ਹੀ ਬੀਤ ਜਾਦਾ ਹੈ।
ਭਾਰਤ ਵਿੱਚ ਦੀਵਾਲੀ ਦੀ ਗਹਿਮਾ ਗਹਿੰਮੀ ਤਕਰੀਬਨ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਤੋਂ ਤਾਂ ਦੀਵਾਲੀ ਦੀਆਂ ਤਿਆਰੀਆਂ ਅਤੇ ਖਰੀਦੋ-ਖਰੋਪਤ ਪੂਰੇ ਜੋਰਾ ਤੇ ਹੁੰਦੀ ਹੈ। ਸਭ ਦੇ ਕੰਮ-ਕਾਰ ਵਧੀਆ ਤਰੀਕੇ ਨਾਲ ਚੱਲਦੇ ਹਨ। ਜੇਕਰ ਮਨ ਖੁਸ਼ ਹੋਵੇ ਤਾਂ ਦੀਵਾਲੀਆਂ ਵੀ ਫੇਰ ਹੀ ਚੰਗੀਆ ਲੱਗਦੀਆ ਹਨ। ਹੁਣ ਪਿਛਲੇ ਸਾਲਾਂ ਦੌਰਾਨ ਹੋਈ ਨੋਟਬੰਦੀ ਕਾਰਨ ਆਮ ਲੋਕਾਂ ਦੇ ਮੰਦੇ ਹੋਏ ਕਾਰੋਬਾਰ ਕਾਰਨ ਜੇਬਾਂ ਖਾਲੀ ਹੋ ਗਈਆਂ ਅਤੇ ਜੀ.ਐਸ.ਟੀ. ਲਾਗੂ ਹੋਣ ਕਾਰਨ ਵਪਾਰੀ ਵਰਗ ਪ੍ਰੇਸ਼ਾਨ ਹੋ ਗਿਆ ਇਸ ਦਾ ਭਾਰ ਵੀ ਆਮ ਲੋਕਾਂ ਦੀ ਜੇਬਾਂ ਤੇ ਹੀ ਪਿਆ ਸੀ। ਐਤਕੀ ਤਾਂ ਕੋਰੋਨਾ ਮਹਾਮਾਰੀ ਨੇ ਸਭ ਦੇ ਕੰਮ ਬਿਲਕੁੱਲ ਹੀ ਖਤਮ ਕਰ ਦਿੱਤੇ ਹਨ, ਜਿਸ ਕਾਰਨ ਕਿਸੇ ਦੇ ਮਨ ਵਿੱਚ ਖੁਸ਼ੀ ਨਹੀਂ ਹੈ। ਉਤੋਂ ਕਿਸਾਨ ਵੀਰਾ ਆਪਣੀਆਂ ਮੰਗਾ ਨੂੰ ਲੈ ਕੇ ਕੇਦਰ ਸਰਕਾਰ ਵਿਰੁੱਧ ਲਗਾਏ ਗਏ ਧਰਨੇ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ੩੨੮ ਸਰੂਪਾ ਵਿਰੁੱਧ ਲੱਗੇ ਧਰਨਿਆਂ ਕਾਰਨ ਇਸ ਵਾਰ ਦੀਵਾਲੀ ਵੀ ਚੰਗੀ ਨਹੀਂ ਲੱਗ ਰਹੀ।
ਫਿਰ ਵੀ ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਾਣਿਆ ਜਾਵੇ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਦੋਸਤੀ ਦਾ, ਪਿਆਰ ਦਾ, ਮੁਹੱਬਤ ਦਾ ਹੋਵੇ। ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਅਤੇ ਹੋਰ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ। ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਣਾ, ਪਿਆਰ ਦੇ ਅਹਿਸਾਸਾਂ ਨੂੰ ਜਗਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਨਵੰਬਰ ਵਿਚ ਆਉਂਦਾ ਹੈ। ਵੈਸੇ ਇਸ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ।
ਖੁਸ਼ੀਆਂ ਤੇ ਖੇੜਿਆਂ ਦਾ ਸੂਚਕ ਦੀਵਾਲੀ ਜਦ ਆਉਂਦੀ ਹੈ ਤਾਂ ਮਨ ਖੁਸ਼ੀ ਦੀ ਕਲਪਨਾ ਕਰਦਾ ਹੈ। ਰੱਬ ਕਰੇ! ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ, ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ। ਦੇਸ਼ ਦੇ ਕੋਨੇ-ਕੋਨੇ ਅਤੇ ਕੁਝ ਵਿਦੇਸ਼ਾਂ ਵਿਚ ਮਨਾਏ ਜਾਣ ਵਾਲੇ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਤੇ ਚਾਹੇ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ। ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ। ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ।
ਸਮੂੰਹ ਪਾਠਕਾਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਾ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾ ਜਗਦੇ ਰਹਿਣ। ਸਭ ਦੇ ਦਿਲਾਂ ਦੀ ਨਫਰਤ ਦੂਰ ਹੋਵੇ ਤੇ ਪਿਆਰ ਦਾ ਦੀਵਾ ਹਮੇਸ਼ਾ ਜਗਦਾ ਰਹੇ।

———————————————————-

ਸੰਪਾਦਕੀ ਅਪ੍ਰੈਲ 2020

ਕੁਦਰਤ ਨੇ ਮਹਾਮਾਰੀ ਦੇ ਬਹਾਨੇ ਕੀਤੀ ਦੁਨੀਆਂ ਰੀਸੈਟ

-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਅਜੀਤ ਨਗਰ, ਮੋਗਾ (ਪੰਜਾਬ)

ਅੱਜ ਰੀਸੈਟ ਦਾ ਮਤਲਬ ਸਾਰੇ ਸਮਝਦੇ ਹਨ। ਖਾਸ ਕਰਕੇ ਮੋਬਾਇਲ ਫੋਨ ਵਰਤਨ ਵਾਲੇ ਲੋਕ। ਜਦ ਗੈਰ ਜਰੂਰੀ ਐਪ ਜਾਂ ਹੋਰ ਵਾਧੂ ਸਮੱਗਰੀ ਜਿਆਦਾ ਇਕੱਠੀ ਹੋ ਜਾਵੇ। ਚਾਹੇ ਗਲਤੀ ਨਾਲ ਚਾਹੇ ਜਰੂਰਤ ਮੁਤਾਬਕ ਅਪਲੋਡ ਕੀਤੇ ਪ੍ਰੋਗਰਾਮ ਸਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰਨ ਲੱਗ ਪੈਣ, ਸਾਡਾ ਫੋਨ ਬੰਦ ਹੋਣ ਲੱਗ ਪਵੇ, ਹੈਗ ਹੋਣ ਲੱਗ ਪਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਫੋਨ ਮੁੜ ਪਹਿਲਾ ਵਾਲੀ ਸਥਿਤੀ ਵਿੱਚ ਆ ਜਾਵੇਂ। ਇਸ ਵਾਸਤੇ ਅਸੀਂ ਆਪਣੇ ਫੋਨ ਨੂੰ ਰੀਸੈਟ ਕਰ ਦਿੰਦੇ ਹਾਂ। ਅੱਜ ਦੀ ਤਾਰੀਖ ਵਿੱਚ ਕੁਦਰਤ ਨੇ ਵੀ ਅਜਿਹਾ ਹੀ ਕੀਤਾ ਹੈ।

ਅੱਜ ਦੇ ਹਾਲਾਤ ਵਿੱਚ ਸਾਰੀ ਦੁਨੀਆਂ ਦੇ ਲੋਕ ਵਿਗਿਆਨਕ ਤਰੱਕੀ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਨ। ਕਈ ਲੋਕ ਆਪਣੇ ਨਿਜੀ ਮੁਨਾਫਿਆਂ ਲਈ ਲੋਕਾਈ ਨਾਲ ਲੁੱਟ-ਘਸੁੱਟ ਕਰਨ ਲੱਗੇ ਹੋਏ ਹਨ। ਮਿੰਟ-ਮਿੰਟ ਬਾਅਦ ਹਰ ਦੇਸ਼ ਦੇ ਏਅਰਪੋਰਟ ਤੋਂ ਆਕਾਸ਼ ਵਿੱਚ  ਉਡਦੇ ਜਹਾਜਾਂ ਨੇ ਸਾਰੇ ਅਕਾਸ਼ ਦੀ ਹਵਾ ਪਲੀਤ ਕਰ ਰੱਖੀ ਹੈ। ਤਰੱਕੀ ਦੇ ਨਾਮ ਤੇ ਸਰਕਾਰਾਂ ਵੱਲੋਂ ਵੇਚੀਆਂ ਜਾ ਰਹੀਆਂ ਸੜਕਾਂ ਤੇ ਰੋਡ ਚੋੜੇ ਕਰਨ ਦੇ ਬਹਾਨੇ ਕਈ ਦੇਸ਼ਾ ਵੱਲੋਂ ਕੱਟੇ ਗਏ ਕਰੋੜਾਂ ਦਰਖਤਾਂ ਨਾਲ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ। ਚੀਨ ਅਤੇ ਇਸ ਵਰਗੇ ਹੋਰ ਕਈ ਦੇਸ਼ਾ ਵਿੱਚ ਆਪਣੇ ਵਪਾਰ ਨੂੰ ਸਾਰੀ ਦੁਨੀਆਂ ਵਿੱਚ ਫੈਲਾਉਣ ਦੇ ਮਨਸੂਬਿਆ ਕਾਰਨ ਸਮੁੰਦਰ ਵਿਚ ਚੱਲ ਰਹੇ ਵੱਡੇ-ਵੱਡੇ ਸਮੁੰਦਰੀ ਜਹਾਜ਼ਾ ਕਾਰਨ ਸਮੁੰਦਰ ਵਿੱਚ ਉਥਲ-ਪੁਥਲ ਕੀਤੀ ਜਾ ਰਹੀ ਸੀ। ਚੀਨ ਵਰਗੇ ਦੇਸ਼ਾ ਦੇ ਲੋਕ ਰਾਕਸ਼ਸਾ ਵਾਲੀਆ ਭੈੜੀਆ ਪ੍ਰਵਿਰਤੀ ਰੱਖਦੇ ਹੋਏ ਕੁਦਰਤੀ ਜੀਵ ਜੰਤੂਆ ਨੂੰ ਜਿਉਂਦਿਆਂ ਨੂੰ ਖਾਂ ਜਾਦੇ ਹਨ। ਸਾਰੀ ਦੁਨੀਆਂ ਆਪਣੇ ਕੰਮਾ ਕਾਰਾਂ ਵਿੱਚ ਵਿਅਸਤ ਹੋਈ ਪਈ ਹੈ, ਅੱਜ ਕੋਈ ਵਿਅਕਤੀ ਆਪਣੇ ਬੁੱਢੇ ਮਾਪਿਆਂ ਕੋਲ ਬੈਠ ਕੇ ਉਨ੍ਹਾ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ, ਬੱਚੇ ਫੋਨਾਂ ਨਾਲ ਖੇਡ ਰਹੇ ਸਨ ਕਿਉਂਕਿ ਮਾਪਿਆਂ ਕੋਲ ਆਪਣੇ ਬੱਚਿਆ ਨਾਲ ਖੇਡਣ ਦਾ ਟਾਈਮ ਨਹੀਂ ਸੀ। ਪਤੀ-ਪਤਨੀ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਸੀ ਉਨ੍ਹਾ ਕੋਲ ਇਕ ਦੂਜੇ ਨਾਲ ਕਿਸੇ ਕਿਸਮ ਦੀ ਕੋਈ ਵਿਚਾਰ ਕਰਨ ਦਾ ਟਾਈਮ ਨਹੀਂ ਸੀ। ਕਿਸੇ ਕੋਲ ਇਕ ਦੂਜੇ ਨੂੰ ਸਮਝਣ ਦਾ ਟਾਈਮ ਨਹੀਂ ਸੀ ਜਿਸ ਕਾਰਨ ਰਿਸ਼ਤੇ, ਨਾਤੇ ਟੁਟਦੇ ਜਾ ਰਹੇ ਸਨ।

ਇਸ ਸਭ ਕੁੱਝ ਦੇ ਬਚਾਅ ਲਈ ਜਰੂਰੀ ਸੀ ਇੱਕ ਖੜੋਤ। ਪਰ ਇਹ ਕਿਵੇਂ ਸੰਭਵ ਸੀ। ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਇਸ ਤਰ੍ਹਾਂ ਕੋਈ ਸਾਰੇ ਸੰਸਾਰ ਨੂੰ ਰੋਕ ਦੇਵੇਗਾ। ਦੁਨੀਆਂ ਦੇ ਕਿਸੇ ਵੀ ਰਾਜੇ ਮਹਾਰਾਜੇ ਵਿੱਚ ਸੀ ਸਕਤੀ ਅਜਿਹਾ ਕਰਨ ਦੀ ? ਪਰ ਕੁਦਰਤ ਨੇ ਕੁੱਝ ਪਲਾ ਵਿੱਚ ਇਹ ਸਭ ਕੁੱਝ ਕਰਨ ਲਈ ਮਜਬੂਰ ਕਰ ਦਿੱਤਾ। ਇਹ ਹੈ ਕੁਦਰਤ ! ਕੁਦਰਤ ਨੇ ਕਰੋਨਾ ਵਰਗੀ ਮਹਾ-ਮਾਰੀ ਦੇ ਬਹਾਨੇ ਦੁਨੀਆਂ ਨੂੰ ਰੀਸੈਟ ਕਰ ਦਿੱਤਾ।

ਕੁਦਰਤ ਨੂੰ ਨਾ ਮੰਨਣ ਵਾਲੇ ਲੋਕ ਕਹਿਣਗੇ ਕਿ ਇਹ ਮਹਾਮਾਰੀ ਤਾਂ ਚੀਨ ‘ਚੋ ਆਈ ਹੈ, ਕੁਦਰਤ ਨੇ ਨਹੀਂ ਲਿਆਂਦੀ ! ਪਰ ਯਾਦ ਰੱਖਿਓ ਕਿ ਕੁਦਰਤ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾਉਂਦੀ ਹੈ। ਚੀਨ ਜਿਹੜਾ ਸਾਰੀ ਦੁਨੀਆਂ ਨਾਲ ਆਪਣੇ ਬਣਾਏ ਸਾਮਾਨ ਦਾ ਵਪਾਰ ਕਰਦਾ ਸੀ ਉਹ ਕਦੋਂ ਚਾਹੁੰਦਾ ਸੀ ਕਿ ਹੁਣ ਸਾਰੀ ਦੁਨੀਆਂ ਉਸ ਨੂੰ ਲਾਹਨਤਾਂ ਪਾਵੇ। ਚੀਨ ਨੇ ਨਕਲੀ ਚੰਦ ਬਣਾ ਕੇ ਕੁਦਰਤ ਦੀ ਰੀਸ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਆਪ ਰੱਬ ਬਣ ਕੇ ਬੈਠ ਗਿਆ ਸੀ। ਇਸ ਲਈ ਰੱਬ ਨੇ ਚੀਨ ਨੂੰ ਇੱਕ ਟਰੇਲਰ ਵਿਖਾਇਆ ਹੈ ਕਿ ਕੁਦਰਤ ਚਾਹੇ ਤਾਂ ਪਲ ਵਿੱਚ ਸਭ ਅਸਤ-ਵਿਅਸਤ ਕਰ ਸਕਦੀ ਹੈ।

ਕੋਈ ਕਹਿ ਰਿਹਾ ਹੈ ਕਿ ਕਰੋਨਾ ਰਾਈਰਸ ਚਮਗਾਦੜ ਦੇ ਸੂਪ ‘ਚੋਂ ਆਇਆ ਹੈ। ਕੋਈ ਕਹਿ ਰਿਹਾ ਹੈ ਕਿ ਚੀਨ ਕੋਈ ਖਤਰਨਾਕ ਪ੍ਰਮਾਣੂ ਬਣਾ ਰਿਹਾ ਸੀ ਉਹ ਲੀਕ ਹੋ ਗਿਆ। ਕਈ ਪੁਰਾਣੇ ਬਜੂਰਗਾਂ ਤੋਂ ਸੁਣੀਆਂ ਹੈ ਕਿ ੧੯੬੫ ਦੀ ਜੰਗ ਵੇਲੇ ਚੀਨ ਨੇ ਕੁੱਝ ਨਕਲੀ ਆਰਮੀ ਮੈਨ (ਫੋਜੀ) ਬਣਾ ਕੇ ਸਰਹੰਦ ਤੇ ਬਿਠਾ ਦਿਤੇ ਸੀ ਜਿਹੜੇ ਰਿਮੋਟ ਤੇ ਚਲਦੇ ਸਨ। ਮਰਦਾ ਤਾਂ ਉਹ ਵਿਅਕਤੀ ਹੈ ਜਿਸ ਵਿੱਚ ਜਾਨ ਹੁੰਦੀ ਹੈ, ਬੇ-ਜਾਨ ਚੀਜ ਕਿਵੇਂ ਮਰੇਗੀ ਇਸ ਕਾਰਨ ਚੀਨ ਦੇ ਨਕਲੀ ਫੋਜੀ ਜੰਗ ਵਿੱਚ ਕਈ-ਕਈ ਫੋਜਾ ਨੂੰ ਮਾਤ ਪਾਉਦੇ ਰਹੇ। ਇਸੇ ਆਧਾਰ ਤੇ ਚੀਨ ਵਾਈਰਸ ਤਿਆਰ ਕਰ ਰਿਹਾ ਸੀ ਕਿ ਲੜਾਈਆ ਕਰਨ ਦੇ ਬਜਾਏ ਵਾਈਰਸ ਨਾਲ ਹੀ ਜੰਗਾਂ ਜਿੱਤੀਆਂ ਜਾ ਸਕਣ ਅਤੇ ਹੋ ਉਲਟ ਗਿਆ। ਉਨ੍ਹਾ ਦਾ ਵਾਈਰਸ ਲੀਕ ਹੋ ਕੇ ਸਭ ਤੋਂ ਪਹਿਲਾ ਉਨ੍ਹਾ ਤੇ ਹੀ ਭਾਰੂ ਪੈ ਗਿਆ। ਖੈਰ! ਇਨ੍ਹਾ ਗੱਲਾ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਟਾਈਮ ਪੈ ਕੇ ਹੀ ਪਤਾ ਲੱਗੇਗਾ। ਅੱਜ ਤਾਂ ਸਾਰੀ ਦੁਨੀਆ ਦੀ ਲੜਾਈ ਕਰੋਨਾ ਵਾਈਰਸ ਨਾਲ ਹੈ।

ਰੱਬ ਦੀ ਹੋਦ ਨਾ ਮੰਨਣ ਵਾਲੇ ਅੱਜ ਰੌਲਾ ਪਾ ਰਹੇ ਹਨ ਕਿ ਗੁਰਦੁਆਰੇ ਬਹੁਤ ਬਣ ਗਏ, ਮੰਦਿਰ ਬਹੁਤ ਬਣਾ ਲਏ ਸਾਨੂੰ ਚਾਹੀਦਾ ਸੀ ਕਿ ਅਸੀਂ ਹਸਪਤਾਲ ਬਣਾਉਂਦੇ ਤਾਂ ਆਹ ਦਿਨ ਨਾ ਵੇਖਣੇ ਪੈਦੇ। ਭਲਿਓ ਮਾਨਸੋ! ਜਰਾ ਸੋਚੋ? ਜਿਥੋਂ ਇਹ ਬੀਮਾਰੀ ਆਈ ਹੈ ‘ਚੀਨ’ ਉਥੇਂ ਤਾਂ ਕੋਈ ਗੁਰਦੁਆਰਾ ਵੀ ਨਹੀਂ ਹੈ, ਕੋਈ ਮੰਦਿਰ ਵੀ ਨਹੀਂ ਹੈ ਤੇ ਹਸਪਤਾਲ ਵੀ ਵਾਧੂ ਹਨ। ਡਾਕਟਰੀ ਸਹੂਲਤਾ ਬੇਸ਼ੁਮਾਰ ਹਨ। ਫਿਰ ਉਥੇਂ ਇਹ ਬੀਮਾਰੀ ਕਿਵੇਂ ਆ ਗਈ। ਜੋ ਹੋਣਾ ਹੈ ਉਹ ਹੋਣਾ ਹੈ, ਜੋ ਕੁਦਰਤ ਨੇ ਕਰਨਾ ਹੈ ਉਸ ਨੂੰ ਕੋਈ ਵਿਗਿਆਨੀ ਨਹੀਂ ਰੋਕ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਹਸਪਤਾਲ ਨਾ ਬਣਾਓ, ਜੰਮ-ਜੰਮ ਬਣਾਓ। ਪਰ ਹਸਪਤਾਲ ਆਪਣੀ ਜਗ੍ਹਾ ਹਨ, ਗੁਰਦੁਆਰਾ, ਮਸਜਿਦ, ਚਰਚ ਤੇ ਮੰਦਿਰ ਆਪਣੀ ਜਗ੍ਹਾ। ਪੰਜਾਬ, ਸਾਰਾ ਭਾਰਤ ਹੀ ਕਹਿ ਲਵੋ (ਦਿੱਲੀ ਨੂੰ ਛੱਡ ਕੇ) ਇਸ ਵਿੱਚ ਜਿਹੜੇ ਹਸਪਤਾਲ ਬਣੇ ਹੋਏ ਹਨ ਉਨ੍ਹਾਂ ਵਿੱਚ ਕੀ ਸਹੂਲਤਾਂ ਹਨ? ਇਕੱਲੀਆਂ ਹਸਪਤਾਲਾ ਦੀ ਬਿਲਡਿੰਗਾਂ ਬਣਾਉਣ ਨਾਲ ਤਾਂ ਹੱਲ ਨਹੀਂ ਹੋਣਾ! ਖਾਲਸਾ ਏਡ ਵਰਗੀਆਂ ਸੰਸਥਾਵਾਂ ਨੂੰ ਕਹਿ ਕੇ ਵੇਖੋ! ਅੱਜ ਪੰਜਾਬ ਵਿੱਚ ੧੦੦ ਹਸਪਤਾਲ ਖੜਾ ਕਰ ਦੇਣਗੀਆਂ, ਪਰ ਇਨ੍ਹਾ ਨੂੰ ਚਲਾਓ ਕੌਣ? ਡਾਕਟਰ ਕਿਥੋਂ ਆਉਣਗੇ? ਲੈਬਾ ਤਾਂ ਬਣ ਜਾਣਗੀਆਂ ਪਰ ਲੈਬ ਟੈਕਨੀਸੀਅਨ ਕਿਥੋਂ ਲਿਆਉਗੇ।

ਜੇਕਰ ਚੀਨ ਵਿੱਚ ਗੁਰਦੁਆਰੇ, ਮਸਜਿਦ, ਚਰਚ ਤੇ ਮੰਦਿਰ ਹੁੰਦੇ ਤਾਂ ਘੱਟੋ-ਘੱਟ ਅੱਧੇ ਲੋਕ ਤਾਂ ਧਰਮ ਦੇ ਪ੍ਰਭਾਵ ਥੱਲੇ ਆ ਕੇ ਜਿਆਉਦੇਂ ਜੀਵ ਜੰਤੂ ਨਾ ਖਾਦੇ ਹੁੰਦੇ। ਫਿਰ ਸਾਈਦ ਅਜਿਹੀ ਮਹਾ-ਮਾਰੀ ਨਾ ਹੀ ਫੈਲਦੀ। ਜਿਉਂਦੇ ਜੀਵਾ ਨੂੰ ਖਾਣ ਵਾਲੇ ਲੋਕਾਂ ਵਿੱਚ ਕਿਸੇ ਲਈ ਕਦੇ ਕੋਈ ਦਿਆ ਭਾਵਨਾ ਹੋ ਸਕਦੀ ਹੈ? ਜਿਹੜੇ ਜਿਉਂਦੇ ਜੀਵ ਜੰਤੂਆ ਨੂੰ ਖਾ ਸਕਦੇ ਹਨ ਉਹ ਇਨਸਾਨ ਨੂੰ ਵੀ ਖਾ ਸਕਦੇ ਹਨ। ਜਿਹੜੇ ਰਾਕਸ਼ਸਾਂ ਦੀਆਂ ਆਪਾਂ ਕਹਾਣੀਆਂ ਪੜ੍ਹਦੇ ਸੁਣਦੇ ਹਾਂ ਉਹ ਸਿੰਗਾ ਵਾਲੇ ਨਹੀਂ ਹੁੰਦੇ, ਉਹ ਅਜਿਹੇ ਲੋਕ ਹੀ ਹੁੰਦੇ ਹਨ। ਧਰਮ ਨਾਲ ਜੁੜੇ ਲੋਕ ਫਿਰ ਵੀ ਦਿਆ, ਭਾਵਨਾ ਅਤੇ ਦਾਨ ਪੁੰਨ ਵਾਲੇ ਬਣਦੇ ਹਨ।

ਜਿਨ੍ਹਾ ਨਿਯਮਾਂ ਦੀ ਪਾਲਣਾ ਅਸੀਂ ਅੱਜ ਕਰੋਨਾ ਦੀ ਮਹਾਮਾਰੀ ਦੇ ਡਰੋਂ ਕਰ ਰਹੇ ਹਾਂ ਅਜਿਹੇ ਨਿਯਮ ਸਾਡੇ ਗੁਰੂ ਸਾਹਿਬਾਨ ਸਾਡੇ ਲਈ ਸੈਕੜੇ ਸਾਲ ਪਹਿਲਾਂ ਬਣਾ ਗਏ ਸਨ। ਪਰ ਉਨ੍ਹਾ ਦੀਆਂ ਸਖਿਆਵਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਉਨ੍ਹਾ ਨੇ ਨਿਯਮ ਬਣਾਇਆ ਸੀ ਕਿ ਹੱਥ ਸੁਚੇ ਰੱਖਣੇ ਭਾਵ ਵਾਰ-ਵਾਰ ਹੱਥ ਧੋਣੇ, ਕਿਸੇ ਨੂੰ ਹੱਥ ਮਿਲਾ ਕੇ ਮਿਲਣ ਦੀ ਜਗਾ ਹੱਥ ਜੋੜ ਕੇ ਫਤਹਿ ਬੁਲਾਉਣੀ, ਕਿਸੇ ਨਸ਼ੇ ਕਰਨ ਵਾਲੇ ਬੰਦੇ ਦੇ ਹੱਥ ਦਾ ਬਣਿਆ ਭੋਜਣ ਨਾ ਛਕਣਾ, ਆਪਣਾ ਬਰਤਨ ਆਪ ਸਾਫ ਕਰਣਾ, ਟੂਟੀ/ ਨਲਕੇ ਤੋਂ ਜਲ ਛਕਣ ਲੱਗਿਆ ਪਹਿਲੇ ਟੂਟੀ ਨੂੰ ਮਾਂਝਣਾ, ਖੰਘਣ ਜਾਂ ਛਿਕ ਮਾਰਣ ਲੱਗੇ ਮੂੰਹ ਅੱਗੇ ਕੱਪੜਾ ਕਰਣਾ, ਕਿਸੇ ਨਾਲ ਖਾਣਾ ਨਾ ਖਾਣਾ। ਅੱਜ ਇਹ ਸਭ ਸਲਾਹਾਂ ਡਾਕਟਰ ਦੇ ਰਹੇਂ ਹਨ ਤਾਂ ਅਸੀਂ ਇਹ ਠੀਕ ਮੰਨਣ ਲੱਗ ਪਏ ਜਾਂ ਮਜਬੂਰੀ ਕਾਰਨ ਇਹ ਸਭ ਕਰਨ ਲੱਗ ਪਏ।

ਅੱਜ ਦੁਨੀਆਂ ਭਰ ਵਿੱਚ ਮਾਨਵਤਾ ਦੀ ਸੇਵਾ ਨਿਭਾਉਣ ਵਾਲੇ ਲੋਕ ਗੁਰਦੁਆਰਾ ਸਾਹਿਬ, ਮਸਜਿਦ, ਚਰਚ ਤੇ ਮੰਦਿਰਾ ਨਾਲ ਸਬੰਧਿਤ ਹਨ। ਉਹ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਦੇ ਹਨ। ਕੱਟੜਤਾ ਤੇ ਵਿਖਾਵਾ ਕਰਨ ਵਾਲਿਆ ਦਾ ਕੋਈ ਧਰਮ ਨਹੀਂ ਹੁੰਦਾ, ਉਨ੍ਹਾ ਦੀ ਸੇਵਾ ਵੀ ਨੇਫਲ ਹੁੰਦੀ ਹੈ। ਅੱਜ ਦੁਨੀਆਂ ਭਰ ਵਿੱਚ ਲੋਕਾਂ ਨੂੰ ਸਰਨ ਦੇਣ ਲਈ ਗੁਰਦੁਆਰਾ ਸਾਹਿਬ ਹੀ ਕੰਮ ਆ ਰਹੇ ਹਨ। ਰੱਬ ਨਾ ਕਰੇ ਜੇਕਰ ਮਹਾਮਾਰੀ ਫੈਲਦੀ ਹੈ ਤਾਂ ਲੰਗਰ ਗੁਰਦੁਆਰਾ ਸਾਹਿਬ ਵਿੱਚੋਂ ਹੀ ਆਉਣਗੇ ਅਤੇ ਲੰਗਰ ਬਣਾਉਣ ਤੇ ਵਰਤਾਉਣ ਦੀ ਸੇਵਾ ਵੀ ਗੁਰੂ ਘਰ ਦੀਆਂ ਸੰਗਤਾ ਹੀ ਨਿਭਾਉਣਗੀਆਂ। ਪ੍ਰਮਾਤਮਾ ਕਰੇ ਅਜਿਹਾ ਮੌਕਾ ਨਾ ਆਵੇ। ਅਸੀਂ ਲੰਗਰ ਖੁਸ਼ੀ ਅਤੇ ਸ਼ੁਕਰਾਨੇ ਵਜੋਂ ਹੀ ਲਾਈਏ।

ਮੰਨੋ ਜਾਂ ਨਾ ਮੰਨੋ ਪਰ ਅਰਦਾਸ ਵਿੱਚ ਸ਼ਕਤੀ ਹੈ। ਸਾਡੇ ਭਾਰਤ ਕੋਲ ਕੀ ਸਹੂਲਤਾਂ ਹਨ? ਜੇਕਰ ਇਥੇ ਮਹਾ-ਮਾਰੀ ਫੈਲ ਜਾਦੀ ਤਾਂ ਮਿੰਟਾ ਵਿੱਚ ਪਰਲੋ ਆ ਜਾਣੀ ਸੀ। ਸਾਡੀਆਂ ਸਹੂਲਤਾਂ ਦੇ ਮੁਕਾਬਲੇ ਸਾਡੀ ਆਬਾਦੀ ਇੰਨੀ ਹੈ ਕਿ ਅਸੀਂ ਕਿਸੇ ਬੀਮਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਨੂੰ ਸਿਰਫ ਅਰਦਾਸਾ ਹੀ ਬਚਾ ਰਹੀਆਂ ਹਨ। ਸਿਆਣਿਆਂ ਨੇ ਕਿਹਾ ਹੈ ਕਿ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਮੁੜ ਆਵੇ ਉਸ ਨੂੰ ਭੁਲਿਆ ਨਹੀਂ ਕਹਿੰਦੇ। ਹੁਣ ਵੀ ਵੇਲਾ ਹੈ ਗੁਰੂ ਸਾਹਿਬ ਜੀ ਨੂੰ ਸਮਰੱਥ ਸਮਝਦੇ ਹੋਏ ਗੁਰ ਪੰਰਪਰਾਵਾਂ ਨੂੰ ਮੰਨੀਏ।

ਅਰਦਾਸਾਂ ਕਰੋ ਕਿ ਹੇ ਪ੍ਰਮਾਤਮਾ ਅਸੀਂ ਤੁਹਾਡੀ ਤਾਕਤ ਵੇਖ ਲਈ ਹੈ। ਤੁਸੀਂ ਦੁਨੀਆਂ ਰੀਸੈਟ ਕਰਨ ਲਈ ਜੋ ਖੜੋਤ ਲਿਆਦੀ ਮਹਾ-ਮਾਰੀ ਦੇ ਬਹਾਨੇ ਉਹ ਮਹਾ-ਮਾਰੀ ਦੂਰ ਕਰੋ। ਅੱਜ ਕੁਦਰਤ ਨੇ ਥੋੜਾ ਹੱਥ ਵਿਖਾਇਆ ਹੈ ਤਾਂ ਇਸ ਬ੍ਰਹਿਮੰਡ ਦੀਆਂ ਗਲੀਆਂ ਖਾਲੀ ਹੋ ਗਈਆਂ ਹਨ। ਪੂਰੀ ਦੁਨੀਆਂ ਵਿੱਚ ਸਾਰੇ ਰੁੱਖ ਸ਼ੁੱਧ ਹਵਾ ਵਿੱਚ ਝੂਲ ਰਹੇ ਹਨ। ਸਮੁੰਦਰੀ ਜਹਾਜ ਸਮੁੰਦਰ ਦੇ ਪਾਣੀ ਵਿਚ ਉਥਲ-ਪੁਥਲ ਨਹੀਂ ਕਰ ਰਹੇ, ਕੋਈ ਵੀ ਹੁਣ ਸਮੁੰਦਰ ਦੇ ਪਾਣੀ ਨੂੰ ਗੰਦਾ ਨਹੀਂ ਕਰ ਰਿਹਾ ਹੈ। ਲੋਕ ਜੀਵ ਹੱਤਿਆ ਨੂੰ ਬੰਦ ਕਰਕੇ ਸ਼ਾਕਾਹਾਰੀ ਭੋਜਨ ਖਾਣ ਲੱਗੇ ਹਨ। ਵੈਨੇਸ ਦੇਸ਼ ਵਿੱਚ ਨਹਿਰਾਂ ਦੇ ਪਾਣੀ ਦਾ ਰੰਗ ਨੀਲਾ ਹੋ ਗਿਆ ਹੈ। ਜਪਾਨ ਦੀਆਂ ਗਲੀਆਂ ਵਿੱਚ ਹਿਰਨ ਦਿਖਾਈ ਦੇ ਰਹੇਂ ਹਨ। ਥਾਈਲੈਂਡ ਵਿੱਚ ਬਾਦਰ ਸੈਰ ਸਪਾਟਾ ਕਰ ਰਹੇ ਹਨ। ਸਾਰੀ ਦੁਨੀਆਂ ਦੇ ਦੇਸ਼ਾ ਵਿੱਚ ਖਾਸ ਕਰਕੇ ਚੀਨ ਵਿੱਚ ਪ੍ਰਦੂਸ਼ਨ ਦੀ ਰਿਕਾਰਡ ਤੋੜ ਗਿਰਾਵਟ ਹੋ ਗਈ ਹੈ। ਮਨੁੱਖਾ ਦੇ ਅੰਦਰ ਵੜ ਜਾਣ ਕਾਰਨ ਕੁਦਰਤੀ ਦੇ ਜੀਵ ਜੰਤੂਆ ਨੇ ਟਹਿਲਨਾ ਸ਼ੁਰੂ ਕਰ ਦਿੱਤਾ ਹੈ। ਅੱਜ ਕਈ ਹਮੇਸ਼ਾ ਵਿਅਸਤ ਰਹਿਣ ਵਾਲੇ ਵਿਅਕਤੀ ਆਪਣੇ ਬੁੱਢੇ ਮਾਪਿਆਂ ਕੋਲ ਬੈਠ ਕੇ ਉਨ੍ਹਾ ਨਾਲ ਗੱਲਾਂ ਕਰ ਰਹੇ ਹਨ, ਨਿੱਕੇ ਬੱਚੇ ਆਪਣੇ ਮੰਮੀ-ਪਾਪਾ ਨਾਲ ਖੇਡ ਰਹੇ ਹਨ, ਪਤੀ-ਪਤਨੀ ਇਕ ਦੂਜੇ ਨਾਲ ਸਮਾਂ ਬਿਤਾ ਰਹੇ ਹਨ।

ਹੋਰ ਤਾਂ ਹੋਰ ਅੱਜ ਨਸ਼ਾ ਤਸਕਰਾਂ ਦੀ ਚੈਨ ਵੀ ਟੁੱਟ ਗਈ ਹੋਵੇਗੀ। ਨਸ਼ਈ ਲੋਕ ਵੀ ਨਸ਼ੇ ਤੋਂ ਬਗੈਰ ਜਿਉਣ ਦੇ ਯੋਗ ਬਣ ਚੱਲੇ ਹੋਣਗੇ। ਇਹ ਸਭ ਸਾਡੇ ਵੱਸ ਦਾ ਰੋਗ ਨਹੀਂ ਸੀ। ਬੰਦੇ ਦੀ ਕੀ ਔਕਾਤ ਹੈ ਕਿ ਉਹ ਕਿਸੇ ਵੀ ਤਰੀਕੇ ਕੁੱਦਰਤ ਦਾ ਸੰਤੁਲਨ ਕਰ ਸਕੇ। ਇਹ ਸਭ ਕੁਦਰਤ ਦੀਆਂ ਖੇਡਾਂ ਹਨ।

—————————————————————

ਸੰਪਾਦਕੀ ਮਾਰਚ 2020

… Page errar

—————————————————————

ਸੰਪਾਦਕੀ ਫਰਬਰੀ 2020

… Page errar

—————————————————————

ਸੰਪਾਦਕੀ ਜਨਵਰੀ 2020

… Page errar

—————————————————————

ਸੰਪਾਦਕੀ ਦਸੰਬਰ 2019

… Page errar

—————————————————————

ਸੰਪਾਦਕੀ ਨਵੰਬਰ 2019

… Page errar

—————————————————————

ਸੰਪਾਦਕੀ ਅਕਤੂਬਰ 2019

… Page errar

—————————————————————

ਸੰਪਾਦਕੀ ਸਤੰਬਰ 2019

… Page errar

—————————————————————

ਸੰਪਾਦਕੀ ਅਗਸਤ 2019

ਔਖੀਆਂ ਘਾਟੀਆਂ ਲੰਘਣ ਤੋਂ ਬਾਅਦ ਕੀਤੀ ‘ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ.‘ ਦੀ ਸ਼ੁਰੂਆਤ -ਭਵਨਦੀਪ ਸਿੰਘ ਪੁਰਬਾ

‘ਮਹਿਕ ਵਤਨ ਦੀ‘ ਨਾਲ ਸਬੰਧਤ ਭੈਣ, ਭਰਾਵੋ ਤੇ ਦੋਸਤੋ! ਅਸੀਂ ਅੱਜ ਤੋਂ ਤਕਰੀਬਨ 19 ਵਰ੍ਹੇ ਪਹਿਲਾਂ ਸੰਨ 2000 ਦਸੰਬਰ ਵਿੱਚ ‘ਮਹਿਕ ਵਤਨ ਦੀ‘ ਮੈਗਜੀਨ ਸ਼ੁਰੂ ਕੀਤਾ ਸੀ। ਪਤਾ ਹੀ ਨਹੀਂ ਲੱਗਾ ਕਦੋਂ ਵੇਖਦਿਆਂ ਹੀ ਵੇਖਦਿਆਂ ਅਸੀਂ ਇਨ੍ਹਾ ਲੰਮਾ ਪੈੜਾ ਤਹਿ ਕਰ ਲਿਆ।

ਸੋਲਾਂ ਸਾਲਾਂ ਬਾਅਦ ਫਰਬਰੀ 2016 ਵਿੱਚ ਅਸੀਂ ‘ਮਹਿਕ ਵਤਨ ਦੀ‘ ਮੈਗਜੀਨ ਦੀ ਵੈਬ ਸਾਈਟ ਲਾਂਚ ਕੀਤੀ ਅਤੇ ਨਵੀਂ ਪ੍ਰਕਾਸ਼ਨਾ ਵਿੱਚ ਅਸੀਂ ‘ਮਹਿਕ ਵਤਨ ਦੀ‘ ਦਾ ਨਾਮ ਥੋੜਾ ਬਦਲ ਕੇ ‘ਮਹਿਕ ਵਤਨ ਦੀ ਲਾਈਵ‘ ਕਰ ਦਿੱਤਾ। ਸਾਰੀਆਂ ਸਰਕਾਰੀ ਫਾਰਮੈਲਟੀਆਂ ਪੂਰੀਆਂ ਕਰ ਕੇ ‘ਮਹਿਕ ਵਤਨ ਦੀ ਲਾਈਵ‘ ਦੇ ਨਾਮ ਤੇ ਨਵੀਂ ਪ੍ਰਕਾਸ਼ਨਾ ਸ਼ੁਰੂ ਕੀਤੀ। 2016 ਤੋਂ 31 ਦਸੰਬਰ 2018 ਤੱਕ ‘ਮਹਿਕ ਵਤਨ ਦੀ ਲਾਈਵ‘ ਵੈਬਸਾਈਟ ਨੂੰ ਪੰਜਾਬੀ ਪਾਠਕਾਂ ਵੱਲੋਂ ਬਹੁੱਤ ਵੱਡਾ ਹੁੰਗਾਰਾ ਮਿਲਿਆ। ਤਕਰੀਬਨ 50,000 ਪਾਠਕ ਸਾਡੀ ਇਸ ਵੈਬਸਾਈਟ ਨਾਲ ਜੁੜ ਗਏ।

ਪਰ ਇਹ ਸਮਾਂ ਮੇਰੇ ਲਈ ਬਹੁੱਤ ਹੀ ਜਿਆਦਾ ਸੰਘਰਸ਼ ਮਈ ਅਤੇ ਮੁਸ਼ਕਿਲਾਂ ਵਾਲਾ ਬੀਤਿਆ। ਜਿਨ੍ਹਾ ਨੂੰ ਆਪਣੇ ਸਮਝ ਕੇ ਨਾਲ ਤੋਰਿਆ ਸੀ ਉਨ੍ਹਾ ਨੇ ਹੀ ਆਪਣੇ ਸਵਾਰਥ ਲਈ ਨਾਲ ਹੋਣ ਦਾ ਨਾਟਕ ਤਾਂ ਕੀਤਾ ਅਤੇ ਮੇਰੇ ਵਿਰੋਧੀਆਂ ਦਾ ਸਾਥ ਦਿੱਤਾ। ਕਈ ਸਵਾਰਥੀ ਅਨਸਰਾ ਨੇ ਦੋਸਤੀ ਦਾ ਢੋਂਗ ਰਚਿਆ ਅਤੇ ਆਪਣੇ ਮਕਸਦਾ ਦੀ ਪੂਰਤੀ ਨਾ ਹੁੰਦੀ ਵੇਖ ਕੇ ਮੇਰੇ ਤੇ ਕਰੀ ਤਰ੍ਹਾਂ ਦੇ ਝੂਠੇ ਇਲਜਾਮ ਲਗਾਉਦੇ ਹੋਏ ਮੈਨੂੰ ਭੰਡਨਾ ਸ਼ੁਰੂ ਕੀਤਾ। ਸਮਾਂ ਕਈ ਵਾਰ ਬਹੁੱਤ ਵੱਡੇ ਇਮਤਿਹਾਨ ਲੈਂਦਾ ਹੈ।

23 ਅਕਤੂਬਰ 2017 ਤੋਂ 31 ਦਸੰਬਰ 2018 ਤੱਕ ਦੇ ਸਮੇਂ ਵਿੱਚ ਇੰਨੀਆਂ ਜਿਆਦਾ ਮੁਸ਼ਕਿਲਾਂ ਆਈਆਂ। ਸ਼ਾਈਦ ਹੀ ਕੋਈ ਅਜਿਹੀ ਮੁਸੀਬਤ ਹੋਵੇਗੀ ਜੋ ਮੈਂ ਇਸ ਸਮੇਂ ਵਿੱਚ ਨਾ ਆਈ ਹੋਵੇਂ। ਕੋਟ, ਕਚਹਿਰੀਆਂ ਅਤੇ ਪੁਲਿਸ ਕੋਲ ਝੂਠੀਆਂ ਸਿਕਾਇਤਾ। ਜਿਹੜੀਆਂ ਗੱਲਾ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀਆਂ ਉਹ ਇਸ ਤਨ ਤੇ ਹੰਡਾਈਆਂ। ਖੈਰ! ਪ੍ਰਮਾਤਮਾ ਦੇ ਫੜੇ ਪੱਲੇ ਨੇ ਹਰ ਮੁਸੀਬਤ ਨਾਲ ਜੂਝਨ ਦਾ ਵੱਲ ਸਿਖਾਇਆ। ਪ੍ਰਮਾਤਮਾ ਦੀ ਕ੍ਰਿਪਾ ਸਦਕਾ ਇਹ ਮਾੜਾ ਵਕਤ ਬੀਤ ਗਿਆ ਪਰ ਕੁੱਝ ਅਜਿਹੇ ਨਿਸ਼ਾਨ ਜਰੂਰ ਛੱਡ ਗਿਆ ਜੋ ਸਾਇਦ ਕਦੇ ਨਾ ਭਰਨ। ਜਿਨ੍ਹਾ ਵਿਅਕਤੀਆਂ ਤੇ ਰੱਬ ਜਿੱਡਾ ਮਾਣ ਸੀ ਉਨ੍ਹਾ ਨੇ ਆਪਣੇ ਥੋੜੇ ਜਿਹੇ ਸਵਾਰਥ ਲਈ ਮੇਰੇ ਵਿਰੋਧੀਆਂ ਦੀ ਹਾਂ ਵਿੱਚ ਹਾਂ ਮਿਲਾਈ। ਜਿਨ੍ਹਾ ਨੂੰ ਮੈਂ ਆਪਣੇ ਸਮਝਦਾ ਸੀ ਉਨ੍ਹਾ ਨੇ ਆਪਣੇ ਨਿੱਜੀ ਸਵਾਰਥ ਲਈ ਮੇਰੇ ਨਾਲ ਵਿਸ਼ਵਾਸਘਾਤ ਕੀਤਾ। ਮੇਰੇ ਦੁਸ਼ਮਣ ਨਾਲ ਲਿੰਕ ਰੱਖਿਆ ਤੇ ਤੁਰੇ ਮੇਰੇ ਨਾਲ ਫਿਰਦੇ ਰਹੇ। ਕਈਆ ਨੇ ਸੱਚੇ-ਸੁਚੇ ਰਿਸ਼ਤਿਆ ਦੀ ਅਤੇ ਮੇਰੇ ਵਿਸ਼ਵਾਸ ਦੀ ਕੋਈ ਕੀਮਤ ਨਹੀਂ ਸਮਝੀ।

ਕਹਿੰਦੇ ਹਨ ਕਿ ਦਿਲ ਦੇ ਦਰਦ ਆਪਣਿਆਂ ਨਾਲ ਸਾਝੇ ਕੀਤੇ ਜਾਦੇ ਹਨ। ਮੇਰੇ ਲਈ ਮੇਰੇ ਪਾਠਕ/ ਦਰਸ਼ਕ ਹੀ ਮੇਰੇ ਆਪਣੇ ਹਨ ਜਿਨ੍ਹਾ ਨਾਲ ਮੇਰਾ 19 ਸਾਲਾ ਤੋਂ ਵਾਅ ਹੈ ਤਾਂਹੀ ਤੁਹਾਡੇ ਨਾਲ ਮੈਂ ਆਪਣੇ ਦੁਖੜੇ ਸਾਝੇ ਕਰ ਰਿਹਾਂ। ਦਿਲ ਤਾਂ ਕਰਦਾ ਕਿ ਆਪਣੇ ਅਣਫੋਲੇ ਵਰਕੇ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿਆ। ਪਰ ਮੈਂ ਪਬਲੀਕੇਸ਼ਨ ਅਤੇ ਪ੍ਰਸ਼ਾਰਨ ਅਦਾਰੇ ਰਾਹੀਂ ਤੁਹਾਡੇ ਸਨਮੁੱਖ ਹੋ ਰਿਹਾ। ਇਸ ਲਈ ਡਰ ਵੀ ਹੈ ਕਿ ਮੇਰੀਆਂ ਇਨ੍ਹਾ ਗੱਲਾ ਨਾਲ ਕਈ ਜਿੰਦਗੀਆ ਜੁੜੀਆ ਹੋਇਆ ਹਨ ਕਿਤੇ ਆਪਣੇ ਦਰਦ ਵਡਾਉਦਾ ਮੈਂ ਕਿਸੇ ਦੀ ਜਿੰਦਗੀ ਵਿੱਚ ਮੁਸ਼ਕਿਲਾ ਨਾ ਖੜੀਆਂ ਕਰ ਦੇਵਾ। ਜਿਸ ਨੇ ਜੋ ਕੁਝ ਕੀਤਾ ਉਸ ਨੂੰ ਪਤਾ ਹੀ ਹੈ।

ਵੈਸੇ ਮੈਂ ਕੇਨੈਡਾ ਦੀ ਧਰਤੀ ਤੋਂ ਵੀ ਗਹਿਰੇ ਜਖਮ ਖਾ ਕੇ ਵਾਪਸ ਪਰਤਿਆ ਸੀ। ਪਰ ਮੈਂ ਕੈਨੇਡਾ ਵਿੱਚ ਰਹਿੰਦੇ ਸਮੇਂ ਹੀ ਆਪਣੇ ਅਗਲੇਰੇ ਕਦਮ ਪੁਟਦਿਆਂ ‘ਮਹਿਕ ਵਤਨ ਦੀ ਟੀ.ਵੀ.‘ ਦਾ ਪ੍ਰਜੈਕਟ ਸ਼ੁਰੂ ਕਰ ਦਿੱਤਾ ਸੀ। ਕੈਨੇਡਾ ਵਿੱਚ ਸਭ ਕੁੱਝ ਮੇਰੀ ਆਸ ਦੇ ਉਲਟ ਹੋਇਆ। ਮੈਂ ਕੈਨੇਡਾ ਆਪਣੇ ਮੀਡੀਆ ਦੇ ਕੈਰੀਅਰ ਨੂੰ ਪ੍ਰਫੁਲਤ ਕਰਨ ਗਿਆ ਸੀ। ਪਰ ਉਥੋਂ ਕੋਈ ਵਧੀਆ ਰਿਜਲਟ ਨਹੀਂ ਮਿਲੇ। ਇਸ ਲਈ ਮੈਂ ਕੈਨੇਡਾ ਦੀ ਬਜਾਏ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਵੈਬ ਟੀ.ਵੀ. ਚੈਨਲ ਦੇ ਪ੍ਰਜੈਕਟ ਤੇ ਕੰਮ ਕਰਨ ਦਾ ਮਨ ਬਣਾਇਆ। ਕੈਨੇਡਾ ਤੋਂ ਵਾਪਸ ਆਉਣ ਸਮੇਂ ਤੋਂ ਹੀ ਮੁਸ਼ਕਿਲਾ ਨੇ ਘੇਰ ਲਿਆ (ਜਿਸ ਦੀ ਗਾਥਾ ਮੈਂ ਉਪਰ ਬਿਆਨ ਕੀਤੀ ਹੈ) ਅਤੇ ਮੈਂ ਆਪਣੀ ਆਸ ਮੁਤਾਬਕ ਕੰਮ ਨਹੀਂ ਕਰ ਸਕਿਆ। ਮਾਇਕ ਤੌਰ ਤੇ ਵੀ ਖਾਲੀ ਹੋ ਗਿਆ ਸੀ। ਪਰ ਇਨਾਂ ਮੁਸ਼ਕਿਲਾਂ ਦੀਆਂ ਘੜੀਆਂ ਦੌਰਾਨ ਵੀ ਮੇਰੇ ਕੁੱਝ ਸਾਥੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲੇ, ਜਿਨ੍ਹਾ ਵਿੱਚ ਸਾਧੂ ਸਿੰਘ ਧੰਮੂ, ਇਕਬਾਲ ਖੋਸਾ, ਮਨਦੀਪ ਸਿੰਘ ਗਿੱਲ, ਬਾਬਾ ਜਸਵੀਰ ਸਿੰਘ ਲੋਹਾਰਾ ਤੇ ਕੁਲਵਿੰਦਰ ਤਾਰੇਵਾਲਾ ਆਦਿ ਜਿਕਰ ਯੋਗ ਨਾਮ ਹਨ। ਜਿਨਾਂ ਦੀ ਬਦੋਲਤ ਇੱਕ-ਇੱਕ ਕਰਕੇ ਸਾਰੀਆਂ ਔਖੀਆਂ ਘਾਟੀਆਂ ਪਾਰ ਕੀਤੀਆਂ। ਮੁਸ਼ਕਿਲ ਦੀਆਂ ਘੜੀਆਂ ਖਤਮ ਹੋਣ ਤੇ ‘ਮਹਿਕ ਵਤਨ ਦੀ ਵੈਬ ਟੀ.ਵੀ.‘ ਦੇ ਪ੍ਰਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਜਿਸ ਵਿੱਚ ਸਾਡੇ ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ ਨੇ ਮੈਨੂੰ ਬਹੁੱਤ ਉਤਸ਼ਾਹ ਵਿਖਾਇਆ।

ਅਸੀਂ 01 ਜਨਵਰੀ 2016 ਨੂੰ ਮਹਿਕ ਵਤਨ ਦੀ ਵੈਬ ਟੀ.ਵੀ. ਚੈਨਲ ਪੂਰੀ ਤਰ੍ਹਾ ਲਾਂਚ ਕਰ ਦਿੱਤਾ। ਜਿਸ ਵਿੱਚ ਹਰ ਤਰ੍ਹਾਂ ਦੇ ਸੱਭਿਆਚਾਰਕ, ਸਾਹਿਤਕ, ਰਾਜਨੀਤਿਕ, ਧਾਰਮਿਕ ਤੇ ਖੇਡਾਂ ਦੇ ਪ੍ਰੋਗਰਾਮ ਲਾਈਵ ਅਤੇ ਡੀ-ਲਾਈਵ ਕਰਨੇ ਸ਼ੁਰੂ ਕੀਤੇ। ‘ਮਹਿਕ ਵਤਨ ਦੀ ਰੂ-ਬਰੂ‘ ਇਸ ਚੈਨਲ ਦਾ ਸਭ ਤੋਂ ਖਾਸ ਪ੍ਰੋਗਰਾਮ ਹੈ ਜਿਸ ਵਿੱਚ ਧਾਰਮਿਕ, ਰਾਜਨੀਤਿਕ, ਸਾਹਿਤਕ ਅਤੇ ਹੋਰ ਮਾਣਯੋਗ ਸਖਸ਼ੀਅਤਾ ਦੀ ਮੁਲਾਕਾਤ ਦਿਖਾਈ ਜਾਦੀ ਹੈ। ਇਸ ਪ੍ਰੋਗਰਾਮ ਨੂੰ ਦਰਸ਼ਕਾਂ ਵੱਲੋਂ ਬਹੁੱਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ‘ ਵੈਬ ਟੀ.ਵੀ. ਤੇ ਖਾਸ਼ ਖਬਰਾਂ ਵਿਖਾਈਆਂ ਜਾਦੀਆਂ ਹਨ। ਖਬਰਾਂ ਦੇ ਨਾਲ-ਨਾਲ ਨਾਟਕ, ਸੱਭਿਆਚਾਰਕ ਪ੍ਰੋਗਰਾਮ, ਗਤੀਵਿਧੀਆਂ, ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਇਸ ਚੈਨਲ ਤੇ ਪ੍ਰਸ਼ਾਰਨ ਕੀਤੀ ਜਾਦੀ ਹੈ।

‘ਮਹਿਕ ਵਤਨ ਦੀ ਲਾਈਵ‘ ਵੈਬ ਟੀ.ਵੀ. ਚੈਨਲ ਨੂੰ ਤੁਸੀਂ ‘ਮਹਿਕ ਵਤਨ ਦੀ ਲਾਈਵ‘ ਦੀ ਵੈਬ ਸਾਈਟ www.mehakwatandilive.com ਤੇ ਕਲਿੱਕ ਕਰਕੇ ਵੇਖ ਸਕਦੇ ਹੋ ਜਾਂ ਯੂ-ਟਿਊਬ ਵਿੱਚ Youtube/ Mehak Watan Di Live ਭਰ ਕੇ ਇਹ ਚੈਨਲ ਵੇਖ ਸਕਦੇ ਹੋ। ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ. ਚੈਨਲ ਨੂੰ ਚਲਾਉਣ ਲਈ ਆਪ ਸਭ ਤੋਂ ਪਹਿਲਾ ਵਰਗੇ ਸਹਿਯੋਗ ਦੀ ਆਸ ਕਰਦੇ ਹਾਂ। ਸਾਨੂੰ ਇਸ ਵੈਬ ਚੈਨਲ ਨੂੰ ਚਲਾਉਣ ਲਈ ਸ਼ੁਰੂਆਤ ਵਿੱਚ 5,000 ਸਬ-ਸਕਰਾਈਬਰ ਚਾਹੀਦੇ ਹਨ ਜਿਸ ਵਿੱਚ ਤੁਸੀਂ ਯੋਗਦਾਨ ਪਾ ਸਕਦੇ ਹੋ। ਆਪ ਖੁਦ ਇਸ ਚੈਨਲ ਨੂੰ ਸਬ-ਸਕਰਾਈਬਰ ਕਰੋ ਤੇ ਘੰਟੀ ਦੇ ਬਟਨ ਨੂੰ ਦਬਾਓ ਅਤੇ ਆਪਣੇ ਨਾਲ ਸਬੰਧਤ ਆਪਣੇ ਯਾਰਾਂ ਦੋਸਤਾਂ ਤੇ ਭੈਣਾਂ ਭਰਾਵਾਂ ਨੂੰ ਵੀ ਕਹਿ ਕੇ ‘ਮਹਿਕ ਵਤਨ ਦੀ ਲਾਈਵ‘ ਵੈਬ ਟੀ.ਵੀ. ਨੂੰ ਸਬ-ਸਕਰਾਈਬਰ ਕਰਵਾਓ ਤਾਂ ਜੋ ਸਮਾਜਕ ਬੁਰਾਈਆਂ ਦੇ ਵਿਰੁੱਧ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਵਾਲੇ ਪ੍ਰੋਗਰਾਮ ਨੂੰ ਚਲਾਉਣ ਲਈ ਅਸੀਂ ਜੋ ਉਪਰਾਲਾ ਕੀਤਾ ਹੈ ਉਹ ਸਾਰਥਕ ਹੋ ਸਕੇ। ਇਸ ਵੈਬ ਚੈਨਲ ਨੂੰ ਆਪਣੀ ਮੰਜਿਲ ਤੱਕ ਪਹੁੰਚਣ ਲਈ ਤੁਹਾਡੇ ਵਰਗੇ ਸੁਹਿਰਦ ਪਾਠਕਾਂ ਅਤੇ ਦਰਸ਼ਕਾ ਦੀ ਜਰੂਰਤ ਹੈ। ‘ਮਹਿਕ ਵਤਨ ਦੀ ਲਾਈਵ‘ ਪੇਪਰ ਦੇ ਇਸ ਅਗਲੇਰੇ ਕਦਮ ‘ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ.‘ ਲਈ ਤੁਹਾਡੇ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ।

—————————————————————

ਸੰਪਾਦਕੀ 01-01-2019

ਨਵਾਂ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ

– ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ- ‘ਮਹਿਕ ਵਤਨ ਦੀ ਲਾਈਵ’)

ਨਵੇ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਹੀ ਬੀਤੇ ਕੁਝ ਸਾਲਾਂ ਦੀ ਯਾਦ ਤਾਜ਼ਾ ਹੋ ਜਾਦੀ ਹੈ । ਪਹਿਲਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੀਆਂ ਤਿਆਰੀਆਂ ਕਈ ਕਈ ਦਿਨ ਪਹਿਲਾ ਸ਼ੁਰੂ ਹੋ ਜਾਂਦੀਆਂ ਸਨ ਪਰ ਹੁਣ ਤਾ ਨਵੇਂ ਵਰ•ੇ ਦੀ ਵਧਾਈ ਕੁਝ ਮਿੰਟਾਂ ਦੀ ਖੇਡ ਰਹਿ ਗਈ । ਐਸ. ਐਮ. ਐਸ. ਅਤੇ ਈ-ਮੇਲ ਨੇ ਗਰੀਟਿੰਗ ਕਾਰਡ ਦੀ ਮਹੱਤਤਾ ਬਿਲਕੁਲ ਖਤਮ ਕਰ ਦਿੱਤੀ ਹੈ । ਮੇਸੈਜ ਅੱਜ ਜ਼ਿੰਦਗੀ ਦਾ ਅਹਿਮ ਅੰਗ ਬਣ ਗਏ ਹਨ। ਜਦੋਂ ਮੋਬਾਇਲ ਫੋਨ ਦਾ ਪ੍ਰਸਾਰ ਹੋਇਆ ਉਦੋਂ ਮੈਸੇਜ ਹੋਂਦ ਵਿਚ ਆ ਗਏ ਪਰ ਪਿਛਲੇ 7-8 ਸਾਲਾਂ ਤੋਂ ਤਾ ਮੇਸੈਜ ਦਾ ਬਹੁਤ ਹੀ ਜ਼ਿਆਦਾ ਪ੍ਰਸਾਰ ਹੋ ਗਿਆ ਹੈ। ਜਦੋਂ ਤੋਂ ਮੇਸੈਜ ਹੋਂਦ ਵਿਚ ਆਏ ਹਨ ਉਦੋਂ ਤੋਂ ਗਰੀਟਿੰਗ ਕਾਰਡ ਤੇ ਚਿੱਠੀਆਂ ਦੀ ਮਹੱਤਤਾ ਤਾਂ ਬਿਲਕੁਲ ਖ਼ਤਮ ਹੋ ਗਈ।
ਪਰ ਆਪਣੇ ਮਿਤਰ ਪਿਆਰਿਆਂ ਦੀਆਂ ਨਵੇਂ ਸਾਲ ਦੀ ਮੁਬਾਰਕਾਂ ਦੀ ਉਡੀਕ ਤਾਂ ਸ਼ਾਇਦ ਹਰੇਕ ਇਨਸਾਨ ਨੂੰ ਹੀ ਰਹਿੰਦੀ ਹੈ। ਇਕ ਦਿਨ ਮੈਂ ਸੁਣੀਆ ਕੁਝ ਔਰਤਾਂ ਸਾਡੇ ਦਫਤਰ ਮੂਹਰੇ ਖੜੀਆਂ ਐਸ.ਐਮ.ਐਸ. ਬਾਰੇ ਗੱਲਾਂ ਕਰ ਰਹੀਆਂ ਸਨ ਕਿ ”ਇਹ ਤਾਂ ਚਿੱਠੀਆਂ ਹੀ ਦੁਆਰਾ ਚੱਲ ਪਈਆਂ। ਫਰਕ ਇਹ ਹੈ ਕਿ ਚਿੱਠੀਆਂ ਕਾਗਜ਼ਾਂ ਤੇ ਲਿਖੀਆਂ ਜਾਂਦੀਆਂ ਸੀ ਤੇ ਆਹ ਮੇਸੈਜ ਜੇ, ਲੋਕ ਆਪਣੇ ਮੋਬਾਇਲਾਂ ਤੇ ਭੇਜਦੇ ਰਹਿੰਦੇ ਆ।”
ਉਨ•ਾਂ ਦੀ ਗੱਲ ਕੁਝ ਹੱਦ ਤੱਕ ਸਹੀ ਵੀ ਹੈ ਪਰ ਚਿੱਠੀਆਂ ਚਿੱਠੀਆਂ ਸਨ। ਆਪਣੇ ਮਿੱਤਰ ਪਿਆਰਿਆਂ, ਸਾਕ-ਸਬੰਧੀਆਂ ਤੇ ਭੈਣਾ-ਭਰਾਵਾਂ ਦੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਦੀਆਂ ਲੰਮੀਆਂ-ਲੰਮੀਆਂ ਚਿੱਠੀਆਂ ਪੜ•ਦਿਆਂ ਰਾਤਾਂ ਬੀਤ ਜਾਂਦੀਆਂ ਸਨ। ਕਈ-ਕਈ ਦਿਨ ਤਾ ਆਪਣੇ ਸਨੇਹੀਆਂ ਦੇ ਨਵੇਂ ਸਾਲ ਦੇ ਗਰੀਟਿੰਗ ਕਾਰਡ ਉਡੀਕਦਿਆਂ ਹੀ ਲੰਘ ਜਾਂਦੇ ਸਨ। ਪਰ… ਹੁਣ ਮੋਬਾਇਲਾਂ ਰਾਹੀਂ ਇਹ ਸਾਰਾ ਪ੍ਰਸੀਜਰ ਕੁਝ ਸਕਿੰਟਾਂ ਦੀ ਖੇਡ ਬਣ ਕੇ ਰਹਿ ਗਿਆ ਹੈ।
ਨਵੇਂ ਸਾਲ ਦਾ ਚਾਅ ਵੀ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਪਹਿਲਾਂ ਦੂਰਦਰਸ਼ਨ ਕੇਦਰ ਜਲੰਧਰ ਤੋ ਪ੍ਰਸਾਰਨ ਹੋਣ ਵਾਲਾ ਨਵੇ ਸਾਲ ਦਾ ਪ੍ਰੋਗਰਾਮ ਬਹੁਤ ਖਾਸੀਅਤ ਰੱਖਦਾ ਸੀ । ਕਈ ਹਫਤਿਆਂ ਦੇ ਇੰਤਜ਼ਾਰ ਮਗਰੋ ਨਵੇ ਸਾਲ ਦਾ ਪ੍ਰੋਗਰਾਮ ਦੇਖਣਾ ਨਸੀਬ ਹੁੰਦਾ ਸੀ । ਹੁਣ ਤਾਂ ਦੂਰਦਰਸ਼ਨ ਨੂੰ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ, ਬੱਸ! ਪਿੰਡਾਂ ਦੇ ਕੁਝ ਦਰਸ਼ਕ ਜਾਂ ਜੋ ਦਰਸ਼ਕ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਉਹ ਹੀ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਹਨ । ਹੁਣ ਚੈਨਲਾਂ ਦੀ ਭਰਮਾਰ ਹੀ ਇੰਨੀ ਹੋ ਗਈ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਚੈਨਲ ਤੇ ਕਿਹੜਾ ਪ੍ਰੋਗਰਾਮ ਆਉਣਾ ਹੈ।
ਹਰ ਬੀਤੇ ਸਾਲ ਦੀਆਂ ਕੁੱਝ ਮਾੜੀਆਂ ਚੰਗੀਆਂ ਘਟਨਾਵਾਂ ਹੁੰਦੀਆਂ ਹਨ ਜੋ ਆਪਣੇ ਨਿਸ਼ਾਨ ਛੱਡ ਜਾਦੀਆਂ। ਖੈਰ! ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਅਤੇ ਕਰਵਾਉਣ ਵਾਲਿਆਂ ਨੂੰ ਸੁਮੱਤ ਬਖਸ਼ੇ। ਬਹੁਤੀਆਂ ਘਟਨਾਵਾਂ ਤਾ ਅਜਿਹੀਆ ਹੁੰਦੀਆਂ ਹਨ ਜੋ ਹਰ ਸਾਲ ਹੀ ਵਾਪਰਦੀਆਂ ਹਨ। ਹਰ ਸਾਲ ਦੇ ਸ਼ੁਰੂ ਵਿੱਚ ਅਸੀ ਦੁਆਵਾਂ ਕਰਦੇ ਹਾਂ ਕਿ ਜੋ ਮਾੜਾ ਬੀਤੇ ਵਰ•ੇ ਬੀਤਿਆ ਹੈ ਉਹ ਨਵੇਂ ਸਾਲ ਵਿੱਚ ਨਾ ਵਾਪਰੇ ਪਰ……? ਹਰ ਸਾਲ ਕੈਲੰਡਰ ਬਦਲ ਜਾਦੇ ਹਨ, ਡਾਈਰੀਆਂ ਬਦਲ ਜਾਦੀਆਂ ਹਨ, ਜੰਤਰੀਆ ਬਦਲ ਜਾਦੀਆਂ ਹਨ ਪਰ……? ਸਿਆਸਤਦਾਨਾਂ ਵੱਲੋਂ ਸੱਤਾ ਵਿੱਚ ਕਾਬਜ ਹੋਣ ਲਈ ਵਰਤੇ ਜਾਂਦੇ ਜਾਇਜ਼ ਅਤੇ ਨਜਾਇਜ਼ ਢੰਗ ਨਹੀਂ ਬਦਲਦੇ। ਸਰਕਾਰੀ ਮੁਲਾਜਮਾਂ ਵੱਲੋ ਮਾੜੇ ਮੋਟੇ ਕੰਮ ਲਈ, ਲਈ ਜਾਣ ਵਾਲੀ ਰਿਸ਼ਵਤ ਦੇ ਢੰਗ ਨਹੀ ਬਦਲਦੇ। ਆਪਣੀ ਸੱਤਾ ਤੇ ਲੰਮਾ ਸਮਾਂ ਕਾਬਜ ਰਹਿਣ ਲਈ ਪਾਣੀ ਵਾਗ ਵਹਾਏ ਜਾਣ ਵਾਲੇ ਨਜਾਇਜ਼ ਪੈਸਾ ਬਣਾਉਣ ਦੇ ਢੰਗ ਨਹੀ ਬਦਲਦੇ। ਨਿੱਤ ਸੁਨਣ ਵਿੱਚ ਆਉਦੀਆਂ ਬਲਾਤਕਾਰ ਦੀਆਂ ਮਾੜੀਆਂ ਘਟਨਾਵਾਂ ਨਹੀ ਬਦਲਦੀਆਂ। ਪੈਸੇ ਦੀ ਅੰਨੀ ਦੌੜ ਮਗਰ ਭੱਜਦੇ ਹੋਏ ਭਰਾ ਹੱਥੋਂ ਭਰਾ ਦਾ ਕਤਲ ਹੋ ਜਾਣ ਵਰਗੀਆ ਘਟਨਾਵਾਂ ਨਹੀ ਬਦਲਦੀਆਂ।
ਇਹ ਸਭ ਕੁੱਝ ਕਿਵੇ ਬਦਲੇਗਾ? ਇਹ ਸਭ ਕੁਝ ਕਿਸੇ ਦੈਵੀ ਸ਼ਕਤੀ ਨੇ ਨਹੀ ਬਦਲਣਾ ਇਹ ਤਾਂ, ਤਾਂ ਹੀ ਬਦਲੇਗਾ ਜੇਕਰ ਹਰ ਇਨਸਾਨ ਆਪਣੇ ਬੀਤੇ ਵਰ•ੇ ਵਿੱਚ ਜੋ ਵੀ ਬੀਤਿਆ ਉਸ ਸਾਰੇ ਦਾ ਆਪਣੇ ਆਪ ਵਿੱਚ ਵਿਸ਼ਲੇਸ਼ਨ ਕਰੇ ਅਤੇ ਮਾੜੇ ਵਰਤਾਰੇ ਦੇ ਖਿਲਾਫ, ਆਪਣੇ ਹੱਕਾਂ, ਹਿੱਤਾਂ ਲਈ ਲੜ ਮਰਨ ਲਈ ਤਤਪਰ ਹੋਵੇ। ਪਰ ਅੱਜ ਇਨਸਾਨ ਅੰਦਰ ਆਪਣੇ ਹੱਕਾਂ, ਹਿੱਤਾਂ ਤੇ ਮਾੜੇ ਵਰਤਾਰੇ ਦੇ ਖਿਲਾਫ ਲੜਨ ਦੀ ਤਾਕਤ ਘੱਟ ਗਈ ਹੈ। ਸਮੂੰਹਿਕ ਬਲਾਤਕਾਰ ਵਰਗੀਆਂ ਭੈੜੀਆਂ ਤੇ ਦਿਲ ਕੰਬਾਊ ਘਟਨਾਵਾਂ ਬਾਰੇ ਸੋਚ ਕੇ ਵੀ ਉਸ ਦਾ ਖੂਨ ਨਹੀਂ ਖੌਲਦਾ। ਜੇਕਰ ਕਿਸੇ ਹਿੰਮਤੀ ਪੁਰਸ਼ ਦਾ ਖੂਨ ਖੌਲਦਾ ਵੀ ਹੈ ਤਾ ਉਸ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਕੁਝ ਬੋਲ ਸਕੇ। ਕਿਉਂਕਿ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਨਾਲ ਸਮੇਂ ਦੀਆਂ ਸਰਕਾਰਾਂ ਦਾ ਚੰਗਾ ਲਗਾਉ ਹੁੰਦਾ ਹੈ। ਹਿੰਮਤੀ ਇਨਸਾਨ ਦੀ ਹਿੰਮਤ ਸਿਆਸਤ ਸਕਿੰਟਾਂ ਵਿੱਚ ਦਬਾ ਦਿੰਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜ਼ੁਲਮ ਖਿਲਾਫ ਕੁਝ ਹੋ ਹੀ ਨਹੀਂ ਸਕਦਾ। ਲੋਕ ਏਕਤਾ ਵਿਚ ਬਹੁਤ ਸ਼ਕਤੀ ਹੈ। ਬੱਸ! ਜ਼ਰੂਰਤ ਹੈ ਅਮਨ, ਸ਼ਾਂਤੀ ਲਈ ਅਤੇ ਜਬਰ ਜ਼ੁਲਮ ਖਿਲਾਫ ਮਸ਼ਾਲ ਬਾਲਣ ਦੀ। ਫੇਰ ਬੀਤੇ ਸਾਲ ਦਾ ਲੇਖਾ ਜੋਖਾ ਕਰਕੇ, ਬੁਰਾਈ ਖਿਲਾਫ ਵਿੱਢੀ ਲੜਾਈ ਦਾ ਮੋਰਚਾ ਫਤਹਿ ਕਰਕੇ ਨਵਾਂ ਸਾਲ ਮੁਬਾਰਕ ਕਹਿਣ ਦਾ ਆਨੰਦ ਆਵੇਗਾ।
ਆਓ ਕਾਮਨਾ ਕਰੀਏ ਕਿ ਆਉਣ ਵਾਲੇ ਸਾਲ ਵਿੱਚ ਸਭ ਨੂੰ ਸੁੱਖ ਮਿਲੇ। ਮਨੁੱਖ ਏਨਾ ਸੋਝੀਵਾਨ ਹੋ ਜਾਵੇ ਕਿ ਉਹ ਰੁੱਖਾਂ ਨੂੰ ਕੱਟਣ ਦੀ ਬਜਾਏ ਆਪਣੇ ਦੇਸ, ਆਪਣੀ ਧਰਤੀ ਨੂੰ ਹਰਾ ਭਰਿਆ ਰੱਖੇ। ਕੋਈ ਮਨੁੱਖ ਦਾਜ ਦਾ ਲਾਲਚੀ ਨਾ ਰਹੇ, ਕੰਨਿਆਂ ਆਪਣੇ ਬਾਬਲ ਦੀ ਪੱਗੜੀ ਦੀ ਲਾਜ ਰੱਖਣ ਦੇ ਸਮਰੱਥ ਹੋਵੇ ਤਾਂ ਜੋ ਉਨ•ਾਂ ਨੂੰ ਵੇਖ ਕੇ ਕੋਈ ਕੰਨਿਆਂ ਨੂੰ ਪੇਟ ਵਿੱਚ ਨਾ ਮਾਰੇ। ਨੇਤਾਵਾਂ ਦੇ ਅੰਦਰਲੇ ਸ਼ੈਤਾਨ ਮਰ ਜਾਣ, ਸਾਰੇ ਨੇਤਾ ਰਿਸ਼ਵਤ ਮੁਕਤ ਹਿੰਦੁਸਤਾਨ ਦੀ ਸਿਰਜਣਾ ਕਰਨ। ਕੋਈ ਸਰਕਾਰ ਜ਼ਰੂਰਤ ਦੀਆਂ ਚੀਜ਼ਾਂ ਮਹਿੰਗੀਆਂ ਨਾ ਕਰੇ ਸਕੇ। ਇਸ ਧਰਤੀ ਤੇ ਕੋਈ ਭੁੱਖਾ ਨਾ ਸੌਵੇ। ਵਿਦਿਆ ਦਾ ਚਾਨਣ ਘਰ ਘਰ ਪਹੁੰਚੇ। ਆਉਣ ਵਾਲਾ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ।

—————————————————————

ਸੰਪਾਦਕੀ

ਹੇ ਵਾਹਿਗੁਰੂ ! ਕਦੇ ਵੀ ਦੁਖਦਾਈ ਹਨੇਰੀ ਨਾ ਵਗਾਈ

sirsa 1
-ਭਵਨਦੀਪ ਸਿੰਘ ਪੁਰਬਾ

(ਮੁੱਖ ਸੰਪਾਦਕ- ‘ਮਹਿਕ ਵਤਨ ਦੀ ਲਾਈਵ’)

ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਅਨੇਕਾਂ ਸ਼ਹੀਦੀਆਂ ਦਿੱਤੀਆਂ ਹਨ ਤੇ ਅਨੇਕਾਂ ਹੀ ਜਬਰ ਜ਼ੁਲਮ ਹੰਡਾਏ ਹਨ। ਪਰ ਇਹ ਕੌਮ ਹਰ ਘਟਨਾ ਤੋਂ ਬਾਅਦ ਪਹਿਲਾ ਨਾਲੋਂ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਹੈ। ਸਿੱਖ ਇਤਿਹਾਸ ਪੜਦਿਆਂ ਰੋਣਾ ਆਉਂਦਾ ਹੈ। ਸਿੱਖਾਂ ਤੇ ਇਨੇ ਕਹਿਰ ਢਾਹੇ ਹਨ ਕਿ ਉਨਾਂ ਤਸ਼ੱਦਦਾਂ ਨੂੰ ਕਲਮ ਬੰਦ ਵੀ ਨਹੀਂ ਕੀਤਾ ਜਾ ਸਕਦਾ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦਾ ਸਾਹਮਣਾ ਕੀਤਾ। ਉਨਾਂ ਤੋਂ ਬਾਅਦ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਗੁਰੂ ਦਾ ਭਾਣਾ ਮੰਨਦੇ ਹੋਏ ”ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਗੈ॥” ਸ਼ਬਦ ਦਾ ਉਚਾਰਨ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਪੰਜਵੇਂ ਪਾਤਸ਼ਾਹ ਤੋਂ ਬਾਅਦ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਆਪ ਵਾਰ ਦਿੱਤਾ। ਉਨ੍ਹਾਂ ਤੋਂ ਬਾਅਦ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣਾ ਸਾਰਾ ਪਰਿਵਾਰ ਹੀ ਕੌਮ ਦੀ ਖਾਤਰ ਵਾਰ ਦਿੱਤਾ। ਬੇਅੰਤ ਸਿੰਘਾ-ਸਿੰਘਣੀਆ ਨੇ ਆਪਣੇ ਜਿਗਰ ਦੇ ਟੋਟੇ ਆਪਣੀਆਂ ਝੋਲੀਆ ਵਿਚ ਪੁਆਏ, ਆਰਿਆ ਨਾਲ ਆਪਣੇ ਤਨ ਚਿਰਵਾ ਦਿੱਤੇ, ਚਰਖੜੀਆ ਤੇ ਚੜ ਗਏ। ਪਰ ਆਪਣੇ ਸਿਦਕ ਤੇ ਨਹੀਂ ਡੋਲੇ। ਮੀਰ ਮੰਨੂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹੋਏ ਵੀ ਸਿੰਘਾ ਨੇ ਹਿੰਮਤ ਨਹੀਂ ਛੱਡੀ ਤੇ ਆਖਿਆ,
”ਮੰਨੂ ਅਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ,
ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।”
ਫਿਰ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਰਵਾਣਿਆ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਸੰਨ ੧੭੬੨ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪਵਿੱਤਰ ਸਰੋਵਰ ਨੂੰ ਭਰ ਦਿੱਤਾ ਅਤੇ ਦਰਬਾਰ ਸਾਹਿਬ ਨੂੰ ਆਪਣੇ ਕਬਜੇ ਵਿਚ ਲੈ ਲਿਆ। ਫਿਰ ੧੭੪੦ ਵਿਚ ਮੱਸੇ ਰੰਗੜ ਨੇ ਇਸ ਪਵਿੱਤਰ ਅਸਥਾਨ ਤੇ ਕੁਕਰਮ ਕੀਤੇ।
੧੭੮੦ ਈ: ਵਿਚੋਂ ਜਦੋਂ ਮਿਸਲਾ ਦਾ ਰਾਜ ਆਇਆ ਉਦੋ ਸ੍ਰੀ ਦਰਬਾਰ ਸਾਹਿਬ ਦੀ ਪ੍ਰਫੁਲਤਾ ਵਿਚ ਵਾਧਾ ਹੋਇਆ। ਕਈ ਨਵੇਂ ਬੁੰਗੇ ਬਣੇ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਤੇ ਸੋਨੇ ਦੇ ਪੱਤਰੇ ਚੜਵਾ ਕੇ ਇਸ ਅਸਥਾਨ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਇੰਡੀਆ ਵਿਚ ੧੦੦ ਸਾਲ ਅੰਗਰੇਜ਼ਾ ਦਾ ਰਾਜ ਰਿਹਾ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕੀਤੀ। ਅੰਗਰੇਜ਼ੀ ਹਕੂਤ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਕਾਇਮ ਰਹੀ।
ਬੜੇ ਅਫਸੋਸ ਦੀ ਗੱਲ ਹੈ ਕਿ ੧੯੮੪ ਵਿਚ ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਆਜ਼ਾਦ ਭਾਰਤ ਦੇਸ਼ ਦੀ ਸਰਕਾਰ ਨੇ ਇਨ੍ਹਾਂ ਗਲਤ ਫੈਸਲਾ ਲਿਆ ਸੀ ਜਿਸ ਨੇ ਸਿੱਖਾਂ ਦੇ ਮਨ ਵਿਚੋਂ ਦਹਿਸ਼ਤ ਭਰ ਦਿੱਤੀ। ਬਲਿਓ ਸਟਾਰ ਉਪਰੇਸ਼ਨ ਦੇ ਤਹਿਤ, ਸਮੇਂ ਦੀ ਸਰਕਾਰ ਦੇ ਅੰਦੇਸ਼ਾ ਅਨੁਸਾਰ ਭਾਰਤੀ ਫੌਜ ਆਪਣੀਆਂ ਤੋਪਾ, ਟੈਂਕਾ ਤੇ ਹਥਿਆਰ ਸਮੇਤ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵਿਚ ਹਾਜ਼ਰ ਹੋਏ। ਉਸ ਸਮੇਂ ਦੀ ਪ੍ਰਧਾਨ ਮੰਤਰੀ ਤੇ ਕਾਂਗਰਸ ਦੀ ਪ੍ਰਧਾਨ ਇੰਦਰਾ ਗਾਂਧੀ ਦੇ ਸਿੱਖ ਕੌਮ ਨੂੰ ਦਹਿਸ਼ਤ ਹੇਠ ਰੱਖਣ ਦੇ ਜਨੂੰਨ ਨੇ ੧੯੮੪ ਦਾ ਸ਼ਰਮਨਾਕ ਕਾਰਾ ਕਰ ਦਿਖਾਇਆ। ਇੰਦਰਾ ਗਾਂਧੀ ਦੀ ਜ਼ਿਦ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ। ਪਵਿੱਤਰ ਅਸਥਾਨ ਜੰਗ ਦਾ ਮੈਦਾਨ ਬਣ ਗਿਆ। ਪਵਿੱਤਰ ਸਰੋਵਰ ਦਾ ਜਲ ਲਾਲ ਹੋ ਗਿਆ। ਮਲਬੇ ਵਿਚ ਲਾਸ਼ਾ ਹੀ ਲਾਸ਼ਾ ਸਨ।
ਉਸ ਵਕਤ ਜੋ ਨੁਕਸਾਨ ਦਰਬਾਰ ਸਾਹਿਬ ਦਾ ਤੇ ਅਕਾਲ ਤਖ਼ਤ ਸਾਹਿਬ ਦਾ ਹੋਇਆ ਉਸ ਦਾ ਦੁਖਦਾਈ ਘਟਨਾ ਨੂੰ ਯਾਦ ਕਰਕੇ ਇੰਦਰਾ ਗਾਂਧੀ ਪ੍ਰਤੀ ਘਿਰਣਾ ਹਮੇਸ਼ਾ ਸਿੱਖਾਂ ਦੇ ਮਨ ਵਿਚ ਰਹੇਗੀ। ਇਸ ਬਲਿਓ ਸਟਾਰ ਓਪਰੇਸ਼ਨ ਦਾ ਸਾਰੀ ਦੁਨੀਆਂ ਨੇ ਅਫਸੋਸ ਪ੍ਰਗਟ ਕੀਤਾ। ਹਰ ਧਰਮ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਲਾਹਨਤਾ ਪਾਈਆ। ਰਹਿੰਦੀ ਕਸਰ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੰਜਾਬ ਪੁਲਿਸ ਦੇ ਮੁੱਖੀ ਕੇ.ਪੀ.ਐੱਸ. ਗਿੱਲ ਦੇ ਮੌਕੇ ਨਿਕਲ ਗਈ। ਹਜ਼ਾਰਾਂ ਹੀ ਬੇਕਸੂਰ ਪੰਜਾਬੀ ਗੱਭਰੂ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਸ ਪੁਲਸੀਏ ਨੇ ਜਿੰਨੇ ਜ਼ਿਆਦਾ ਗੱਭਰੂ ਮੌਤ ਦੇ ਘਾਟ ਉਤਾਰ ਦਿੱਤੇ, ਉਸ ਦੇ ਮੌਢੇ ਤੇ ਉਨੇ ਹੀ ਸਟਾਰ ਵਧਦੇ ਗਏ। ਇਸ ਕਾਰਨ ਬਹੁਤ ਸਾਰੇ ਸੁਆਰਥੀ ਤੇ ਲਾਲਚੀ ਪੁਲਿਸ ਅਫਸਰਾਂ ਨੇ ਅਸਲੀਅਤ ਪਛਾਨਣ ਦੀ ਬਜਾਏ ਆਪਣਾ ਰੁਤਬਾ ਵਿਖਾਉਣ ਤੇ ਜ਼ੋਰ ਦਿੱਤਾ।
ਸਿੱਖ ਨੌਜੁਆਨਾਂ ਵਿਚ ਪਤਿਤ ਪੁਣੇ ਦੀ ਲਹਿਰ ਦੌੜ ਗਈ ਤੇ ਹੌਲੀ-ਹੌਲੀ ਨਸ਼ਿਆ ਦਾ ਰੁਝਾਨ, ਵਿਹਲੜ ਪੁਣਾ ਤੇ ਵਿਦਿਆ ਵਿਚ ਪਛੜਾਪਣ ਸਿੱਖਾਂ ਨੂੰ ਨਸੀਬ ਹੋ ਗਿਆ ਜਿਹੜਾ ਹੁਣ ਬਹੁਤ ਵੱਡੀ ਚਿੰਨਤਾ ਦਾ ਵਿਸ਼ਾ ਹੈ। ਸਿੱਖ ਦੇ ਪੰਜਾਬੀਆਂ ਦੇ ਇਸ ਨਿਘਰ ਰਹੇ ਜੀਵਨ ਵਿਚ ਸਿੱਖ ਲੀਡਰਸ਼ਿਪ ਅਤੇ ਸਿਆਸੀ ਲੀਡਰਸ਼ਿਪ ਵੀ ਘੱਟ ਦੋਸ਼ੀ ਨਹੀਂ ਹੈ ਤੇ ਉਹ ਵੀ ਬਹੁਤੀ ਵਾਰ ਆਪਣੇ ਫਰਜ਼ਾ ਦੀ ਕੁਤਾਹੀ ਕਰਦੇ ਹੋਏ ਆਪਣੀ ਸਿਆਸੀ ਸੱਤਾ ਬਰਕਰਾਰ ਰੱਖਣ ਨੂੰ ਜ਼ਿਆਦਾ ਅਹਿਮੀਅਤ ਦੇਂਦੇ ਹਨ।
ਹੁਣ ਹੌਲੀ-ਹੌਲੀ ਪੰਜਾਬ ਦਾ ਮਾਹੌਲ ਠੀਕ ਹੋਣ ਲੱਗਾ ਸੀ। ਪੰਜਾਬੀ ਮੁੰਡਿਆ ਨੇ ਪੱਗਾ ਬੰਨਣੀਆ ਸ਼ੁਰੂ ਕਰ ਦਿੱਤੀਆ ਸਨ। ਅੰਮ੍ਰਿਤਧਾਰੀ ਪੰਜਾਬੀਆ ਦੀ ਗਿਣਤੀ ਵਧਣ ਲੱਗੀ ਸੀ। ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜੋਰਾ ਤੇ ਹੋ ਗਿਆ ਸੀ। ਪਰ ਪੰਥਕ ਦੋਸ਼ੀਆ ਨੇ ਕੌਮ ਨੂੰ ਦੋ-ਫਾੜ ਕਰਨ ਲਈ ਨਵੀਆਂ-ਨਵੀਆਂ ਸ਼ਾਜਸ਼ਾ ਸ਼ੁਰੂ ਕਰ ਦਿੱਤੀਆ। ਸਾਡੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਜਿਸ ਨੂੰ ਸਾਰੀ ਦੁਨੀਆਂ ਵਿੱਚ ਸਭ ਤੋਂ ਉੱਚਾ ਦਰਜਾ ਹਾਸਿਲ ਹੈ) ਦੇ ਪਵਿੱਤਰ ਅੰਗ ਗਲੀਆਂ ਵਿੱਚ ਰੋਲ ਦਿੱਤੇ ਗਏ। ਪੰਜਾਬ ਪ੍ਰਾਤ ਹੋਵੇਂ, ਪੰਜਾਬੀਆ ਦੀ ਸਰਕਾਰ ਹੋਵੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ਵਿੱਚ ਰੋਲਣ ਵਾਲੇ ਫੜੇ ਨਾਂ ਜਾਣ? ਇਹ ਸਾਫ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ‘ਅਖੌਣੀ ਸਿੱਖ’ ਆਪਣੀ ਸੱਤਾ ਬਰਕਰਾਰ ਰੱਖਣ ਲਈ ਇਨ੍ਹਾ ਕੋਝੀਆ ਹਰਕਤਾ ਕਰਨ ਵਾਲਿਆਂ ਦੀ ਪਿੱਠ ਥਾਪੜ ਰਹੇ ਹਨ।
ਇਹੀ ਕਾਰਨ ਹੈ ਕਿ ਹੁਣ ਸਾਡੇ ਸਤਿਕਾਰ ਯੋਗ ਸਿੰਘ ਸਾਹਿਬਾਨ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਜੀ ਨੂੰ ਪੰਥ ਦੀਆਂ ਜਾਇਜ ਮੰਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆ ਦੀ ਗ੍ਰਿਫਤਾਰੀ, ਬੰਦੀ ਸਿੰਘ ਰਿਹਾਈ, ਸ਼ਾਤਮਈ ਧਰਨੇ ਤੇ ਬੈਠੇ ਦੋ ਨੋਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕਰਨ ਵਾਲੇ ਪੁਲਿਸ ਵਾਲਿਆ ਦੀ ਗ੍ਰਿਫਤਾਰੀ, ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਬਾਰੇ ਇਨਸਾਫ ਮੋਰਚਾ ਲਗਾਉਣਾ ਪਿਆ ਹੈ।
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸਾਡੇ ਬਹੁੱਤ ਹੀ ਸਤਿਕਾਰ ਯੋਗ ਅਤੇ ਸਨਮਾਣਯੋਗ ਸਿੰਘ ਸਾਹਿਬਾਨ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜ਼ਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਜੋ ਇਨਸਾਫ ਮੋਰਚਾ ਕੌਮ ਦੀਆਂ ਹੱਕੀ ਮੰਗਾ ਵਾਸਤੇ ਪਿੰਡ ਬਰਗਾੜੀ ਵਿਖੇ ੦੧ ਜੂਨ ਤੋਂ ਲਗਾਇਆ ਗਿਆ ਹੈ ਉਸ ਦੀ ਡਟਵੀ ਹਮਾਇਤ ਕਰਨ ਵਾਸਤੇ ਅੱਜ ਸਮੂੰਹ ਸਿੱਖ ਪੱਥ ਇੱਕਜੁਟ ਹੋ ਰਿਹਾ ਹੈ ਜੋ ਆਉਣ ਵਾਲੇ ਸਮੇਂ ਲਈ ਆਸ਼ਾ ਦੀ ਕਿਰਨ ਦਿੱਸ ਰਿਹਾ ਹੈ।
ਰੱਬ ਅੱਗੇ ਦੁਆ ਕਰਦੇ ਹਾਂ ਕਿ ਹੇ ਪ੍ਰਮਾਤਮਾ, ਹੇ ਵਾਹਿਗੁਰੂ ਹੁਣ ਕਦੇ ਵੀ ਕਿਸੇ ਵੀ ਰਾਜ ਤੇ ਕਿਸੇ ਵੀ ਮਜ਼ਹਬ ਤੇ ਕਦੇ ਕੋਈ ਦੁਖਦਾਈ ਹਨੇਰੀ ਨਾ ਵਗਾਈ।

—————————————————————

 ਸੰਪਾਦਕੀ – ਸਤੰਬਰ 2017

ਕਿਰਪਾ ਤੋਂ ਕਰੋਪੀ ਤੱਕ – ਸ਼ਰਸੇ ਵਾਲਾ ਸਾਧ

sirsa 1ਕਿਤੇ ਪੜਿਆ ਸੀ ਕਿ ਕਿਰਪਾ ਤੇ ਕਰੋਪੀ ਦੇ ਅੱਖਰ ਉਹੀ ਤਿੰਨ ਹਨ ਬੱਸ ਲਗਾਂ ਮਾਤਰਾਵਾਂ ਬਦਲ ਜਾਂਦੀਆਂ ਹਨ। ਸ਼ਰਸੇ ਵਾਲੇ ਬਾਬੇ ਮਾਫ ਕਰਨਾ ਇਸ ਨੂੰ ਬਾਬਾ ਕਹਿੰਣਾ ਤਾਂ ਸੌਭਾ ਨਹੀਂ ਦਿੰਦਾ ਚਲੋਂ ਸ਼ਰਸੇ ਵਾਲੇ ਸਾਧ ਕਹਿ ਲਵੋਂ। ਵੈਸੇ ਤਾਂ ਸਾਧ ਵੀ ਉਹ ਹੈ ਜਿਸ ਨੇ ਆਪਣੇ ਤਨ, ਮਨ ਨੂੰ ਸਾਧ ਲਿਆ ਹੋਵੇਂ। ਇਸ ਢੋਗੀ ਲਈ ਤਾਂ ਸਾਰੇ ਸਬਦ ਹੀ ਅਢੁਕਮੇ ਹੋਣਗੇ। ਪਾਠਕ ਖੁਦ ਸਮਝਦਾਰ ਹਨ, ਸਮਝਦਾਰ ਲੋਕਾਂ ਲਈ ਇਸ਼ਾਰਾ ਕਾਫੀ ਹੁੰਦਾ ਹੈ। ਚਲੋਂ ਆਪਾਂ ਇਸ ਢੋਗੀ ਨੂੰ ਸ਼ਰਸੇ ਵਾਲਾ ਸਾਧ ਦੇ ਨਾਮ ਨਾਲ ਸੰਬੌਧਨ ਕਰ ਲੈਦੇ ਹਾਂ।
ਸੋ ਸ਼ਰਸੇ ਵਾਲੇ ਸਾਧ ਨਾਲ ਵੀ ਕੁਝ ਅਜਿਹਾ ਹੀ ਭਾਣਾ ਵਾਪਰਿਆ ਹੈ। ਸ਼ਰਸੇ ਵਾਲਾ ਸਾਧ ਜੋ ਆਪਣੇ ਆਪ ਨੂੰ ਪਿਤਾ ਜੀ ਕਹਾਉਦਾ ਸੀ ਅਤੇ ਖੁਦ ਨੂੰ ਰੱਬ ਦਾ ਦੂਤ ਆਖਦਾ ਸੀ। ‘ਮੇਸੈਜਰ ਆਫ ਗੋਡ’ ਇਹ ਰੱਬ ਦਾ ਦੂਤ ਕਹਾਉਣ ਵਾਲਾ ਸ਼ਰਸੇ ਵਾਲਾ ਸਾਧ ਕਿਸੇ ਵੇਲੇ ਆਮ ਇਨਸਾਨਾਂ ਵਾਂਗ ਜ਼ਿੰਦਗੀ ਬਸਰ ਕਰ ਰਿਹਾ ਸੀ। ਜੇਕਰ ਇਸ ਸ਼ਰਸੇ ਵਾਲੇ ਸਾਧ ਦੇ ਇਤਹਾਸ ਨੂੰ ਫਰੋਲੀਏ ਤਾਂ ਸਾਨੂੰ ਸ਼ੋਸਲ ਮੀਡੀਆ, ਇੰਟਰਨੈਟ ਅਤੇ ਸਿੰਘ ਸਭਾ ਕੈਨੇਡਾ ਬਿਊਰੋ ਨੇ ਵੱਖਰੇ-ਵੱਖਰੇ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਉਸ ਅਨੁਸ਼ਾਰ ਸ਼ਰਸੇ ਵਾਲਿਆ ਦੇ ਪਹਿਲੇ ਗੁਰੂ ਸ਼ਾਹ ਮਸਤਾਨੇ ਨੇ ਬਲੋਚਿਸਤਾਨ (ਹੁਣ ਪਾਕਿਸਤਾਨ) ਤੋਂ ਆ ਕੇ ਪਿੰਡ ਬੇਗੂ,  ਜ਼ਿਲਾ ਸਿਰਸਾ ਦੇ ਕੋਲ ਜੋ ਹੁਣ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਖੂੰਜੇ ਤੇ ਹੈ ਉਥੇ ਆ ਕੇ ਡੇਰਾ ਲਾ ਲਿਆ ਸੀ ਇਸ ਪਿੰਡ ਤੇ ਆਲੇ ਦੁਆਲੇ ਸਿੱਧੂ, ਪੰਨੂ ਤੇ ਹੋਰ ਸਿੱਖਾਂ ਦੀ ਬਹੁਗਿਣਤੀ ਸੀ ਜੋ ਮਾਲਵੇ ਅਤੇ ਮਾਝੇ ਤੋਂ ਆ ਕੇ ਇੱਥੇ ਵਸੇ ਹੋਏ ਸਨ। ਸ਼ਾਹ ਮਸਤਾਨ ਵੇਲੇ ਡੇਰੇ ਵਿੱਚ ਆਮਦਨ ਦਾ ਕੋਈ ਖਾਸ ਸ਼ੋਰਸ ਨਹੀਂ ਸੀ। ਆਲੇ ਦੁਆਲੇ ਦੇ ਲੋਕ ਹੀ ਉਸ ਨੂੰ ਰੋਟੀ ਪਾਣੀ ਦੇ ਦਿਆ ਕਰਦੇ ਸਨ। ਲੋਕ ਸ਼ਾਹ ਮਸਤਾਨ ਨੂੰ ਇੱਕ ਫਕੀਰ ਹੀ ਸਮਝਦੇ ਸਨ ਉਹ ਫਕੀਰਾ ਵਾਗ ਹੀ ਸੀ। ਉਹ ਨੰਗੇ ਪੈਂਰੀ ਹੀ ਤੁਰਿਆ ਫਿਰਦਾ ਰਹਿੰਦਾ ਸੀ ਤੇ ਕਿਸੇ ਤੋਂ ਕੋਈ ਝਾਕ ਵੀ ਨਹੀਂ ਸੀ ਰੱਖਦਾ। ਫਿਰ ਹੌਲੀ-ਹੌਲੀ ਲੋਕ ਉਸਦੇ ਕੋਲ ਆਉਣ ਲੱਗੇ ਪਰ ਫਿਰ ਵੀ ਬੇਗੂ ਪਿੰਡ ਦੀ ਖਾਸ ਗਿਣਤੀ ਉਸਦੀ ਸ਼ਰਧਾਲੂ ਨਾ ਬਣੀ। ਅੜਬ ਮਲਵਈ ਤੇ ਖਰਾਂਟ ਮਝੈਲ ਇਸ ਦੇ ਸ਼ਰਧਾਲੂ ਨਾ ਬਣੇ, ਹੁਣ ਵੀ ਪਿੰਡ ਬੇਗੂ ਦੀ ਬਹੁਗਿਣਤੀ ਇਸ ਦੇ ਡੇਰੇ ਨਹੀਂ ਜਾਦੀ ਹੈ। ਪਿੰਡ ਵਿੱਚੋਂ ਸਿਰਫ 4-5 ਘਰ ਹੀ ਇਸਦੇ ਸ਼ਰਧਾਲੂ ਹਨ।
1969 ਵਿੱਚ ਸਿੱਧੂ ਜੱਟ, ਸਤਨਾਮ ਸਿੰਘ (ਸ਼ਾਹ ਸਤਨਾਮ) ਜਨਮ ਦਾ ਨਾਮ ਹਰਬੰਸ ਸਿੰਘ ਸਿੱਧੂ ਪੁੱਤਰ ਵਰਿਆਮ ਸਿੰਘ ਅਤੇ ਆਸ ਕੌਰ, ਪਿੰਡ ਜਲਾਣਾ ਜ਼ਿਲਾ ਸਿਰਸਾ ਨੇ ਸ਼ਾਹ ਮਸਤਾਨੇ ਨਾਲ ਨੇੜਤਾ ਬਣਾ ਲਈ। ਸ਼ਾਹ ਸਤਨਾਮ ਪੜਿਆ ਹੋਣ ਕਰਕੇ ਸ਼ਾਹ ਮਸਤਾਨੇ ਨਾਲੋਂ ਜ਼ਿਆਦਾ ਚੁਸਤ ਚਲਾਕ ਸੀ। ਸ਼ਾਹ ਸਤਨਾਮ ਨੇ ਸ਼ਾਹ ਮਸਤਾਨੇ ਦੇ ਮਰਨ ਉਪਰੰਤ ਡੇਰੇ ਦਾ ਚਾਰਜ ਸੰਭਾਲ ਲਿਆ। ਉਸ ਨੇ ਇਸ ਡੇਰੇ ਨੂੰ ਹੋਰ ਵਧਾ ਲਿਆ। ਬੁਲਾਰਾ ਹੋਣ ਕਰਕੇ ਉਸਨੇ ਕਾਫੀ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਤੇ ਕਈ ਤਰਾਂ ਦੀਆਂ ਕਹਾਣੀਆਂ ਵੀ ਉਸ ਨਾਲ ਜੁੜ ਗਈਆਂ। ਪਿੰਡ ਗੁਰੂਸਰ ਮੋੜੀਆਂ, ਜ਼ਿਲਾ ਗੰਗਾਨਾਗਰ, ਰਾਜਸਥਾਨ ਤੋਂ ਨੰਬਰਦਾਰਾਂ ਦਾ ਪਰਿਵਾਰ ਵੀ ਸ਼ਾਹ ਸਤਨਾਮ ਦਾ ਸ਼ਰਧਾਲੂ ਸੀ। ਸਿੱਧੂ ਗੋਤ ਹੋਣ ਕਰਕੇ ਵੀ ਉਸ ਦੀ ਨੇੜਤਾ ਇਸ ਪਰਿਵਾਰ ਨਾਲ ਸੀ। ਨੰਬਰਦਾਰ ਮੱਘਰ ਸਿੰਘ ਅਤੇ ਉਸਦੀ ਪਤਨੀ ਨਸੀਬ ਕੌਰ ਦਾ ਡੇਰੇ ਵਿੱਚ ਬਹੁਤ ਆਉਣ ਜਾਣ ਸੀ।
1984 ਤੋਂ ਬਾਅਦ ਚੱਲੀ ਸਿੱਖ ਖਾੜਕੂ ਲਹਿਰ ਦੌਰਾਨ ਸਿਰਸਾ ਡੇਰਾ ਕਾਫੀ ਵਧ ਚੁੱਕਿਆ ਸੀ। ਇਹ ਗੱਲ ਸ਼ਾਇਦ ਹਲਕ ਤੋਂ ਥੱਲੇ ਨਾ ਉੱਤਰੇ ਪਰ ਸਰੋਤ ਇਹੀ ਕਹਿੰਦੇ ਹਨ ਕਿ ਇਸ ਡੇਰੇ ਵਿੱਚ ਖਾੜਕੂਆਂ ਦਾ ਆਉਣ ਜਾਣ, ਰਾਤਾਂ ਦੀ ਠਹਿਰ ਆਮ ਗੱਲ ਸੀ। ਖਾਲਿਸਤਾਨ ਕਮਾਂਡੋ ਫੋਰਸ ਦੇ ਗੁਰਜੰਟ ਸਿੰਘ ਰਾਜਸਥਾਨੀ ਦਾ ਇੱਥੇ  ਖਾਸ ਆਉਣ ਜਾਣ ਸੀ। ਮੱਘਰ ਸਿੰਘ ਦਾ ਮੁੰਡਾ ਗੁਰਮੀਤ ਸਿੰਘ (ਗੁਰਮੀਤ ਰਾਮ ਰਹੀਮ ਸਿੰਘ), ਗੁਰਜੰਟ ਸਿੰਘ ਰਾਜਸਥਾਨੀ ਤੋਂ 2 ਸਾਲ ਛੋਟਾ ਸੀ ਪਰ ਆਪਸ ਵਿੱਚ ਦੋਹਾਂ ਦੀ ਬਹੁਤ ਸਾਂਝ ਸੀ। ਕਿਉਂਕਿ ਮੱਘਰ ਸਿੰਘ ਦਾ ਟੱਬਰ ਸਿਰਸੇ ਡੇਰੇ ਦਾ ਸ਼ਰਧਾਲੂ ਸੀ ਇਸ ਕਰਕੇ ਗੁਰਮੀਤ ਵੀ ਡੇਰੇ ਆਓਂਦਾ ਸੀ ਤੇ ਕਈ ਵਾਰ ਰਾਤਾਂ ਨੂੰ ਵੀ ਗੁਰਜੰਟ ਜਾਂ ਹੋਰ ਸਾਥੀਆਂ ਨਾਲ ਗਾਹੇ ਬਗਾਹੇ ਡੇਰੇ ਆ ਸੌਂਦਾ। ਹੌਲੀ-ਹੌਲੀ ਗੁਰਮੀਤ ਤੇ ਗੁਰਜੰਟ ਦੇ ਦਿਮਾਗ ਵਿੱਚ ਡੇਰੇ ਤੇ ਕਬਜ਼ਾ ਕਰਨ ਦੀ ਗੱਲ ਘਰ ਕਰ ਗਈ।
ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੱਕ ਖਤਰਨਾਕ ਸਕੀਮ ਅਨੁਸਾਰ ਗੁਰਜੰਟ ਸਿੰਘ ਰਾਜਸਥਾਨੀ ਤੇ ਗੁਰਮੀਤ ਸਿੰਘ ਸਿੱਧੂ (ਗੁਰਮੀਤ ਰਾਮ ਰਹੀਮ ਸਿੰਘ) ਨੇ ਸ਼ਾਹ ਸਤਨਾਮ (ਹਰਬੰਸ ਸਿੰਘ ਸਿੱਧੂ) ਦੇ ਲੱਕ ਨਾਲ ਰਾਤ ਨੂੰ ਬੰਬ ਬੰਨ ਲਿਆ ਤੇ ਉਸਨੂੰ ਕਿਹਾ ਕਿ ਸਵੇਰੇ ਆਪਣੇ ਜਿਉਂਦੇ ਜੀ ਗੁਰਮੀਤ ਨੂੰ ਡੇਰੇ ਦਾ ਅਗਲਾ ਮੁਖੀ ਐਲਾਨ ਕਰ ਦੇਵੇ। ਲੋਕਾਂ ਨੂੰ ਮੁਕਤੀ ਦੇਣ ਵਾਲੇ ਸ਼ਾਹ ਸਤਨਾਮ ਨੇ ਮੌਤ ਦੇ ਡਰੋਂ ਗੁਰਮੀਤ ਨੂੰ ਅਗਲਾ ਗੱਦੀ ਨਸ਼ੀਨ ਬਨਾਉਣ ਦਾ ਐਲਾਨ ਕਰ ਦਿੱਤਾ। ਸ਼ਰਸੇ ਵਾਲੇ ਸਾਧ ਗੁਰਮੀਤ ਸਿੰਘ ਇਸ ਤੋਂ ਬਾਅਦ ਪਿੱਛੇ ਮੁੜਕੇ ਨਹੀਂ ਦੇਖਿਆ।
23 ਸਤੰਬਰ 1990 ਨੂੰ ਸ਼ਾਹ ਸਤਨਾਮ ਚਲਾਣਾ ਕਰ ਗਿਆ। ਪਤਾ ਨਹੀਂ ਮਰ ਗਿਆ ਜਾ ਮਾਰਿਆ ਗਿਆ ? 1992 ਦੇ ਅਖੀਰ ਤੱਕ ਮਤਲਵ ਗੁਰਜੰਟ ਦੇ ਜਿਉਂਦੇ ਰਹਿਣ ਤੱਕ ਗੁਰਮੀਤ ਰਾਮ ਰਹੀਮ ਨੇ ਕੋਈ ਬਹੁਤੀ ਹਲਚਲ ਨਹੀਂ ਸੀ ਕੀਤੀ। ਪਰ ਪਿਛਲੇ 10-12 ਸਾਲਾਂ ਵਿੱਚ ਉਹ ਇੱਕ ਵੱਡੀ ਤਾਕਤ ਬਣ ਕੇ ਉੱਭਰ ਪਿਆ। ਸ਼ਰਸੇ ਵਾਲੇ ਸਾਧ ਦੀ ਸਿੱਖਾਂ ਨਾਲ ਸਿੱਧੀ ਟੱਕਰ ਉਸ ਵੇਲੇ ਹੋਈ ਜਦੋਂ ਉਸ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਦੇ ਹੋਏ ਉਨਾਂ ਵਾਗ ਬਸਤਰ ਧਾਰਨ ਕੀਤੇ। ਸ਼ਰਸੇ ਵਾਲੇ ਸਾਧ ਨਾਲ ਹੋਈਆਂ ਕਈ ਮੁਠਭੇੜਾਂ ਵਿੱਚ ਕਈ ਸਿੱਖ ਮਰੇ, ਕਈ ਸਿੱਖ ਸਰਕਾਰੀ ਤੰਤਰ ਦੇ ਤਸ਼ੱਦਦ ਦਾ ਸ਼ਿਕਾਰ ਬਣੇ।
ਬੀਤੇ ਦਿਨੀ ਸਾਧਵੀਆਂ ਨਾਲ ਬਲਾਤਕਾਰ ਕੇਸ ਵਿੱਚ ਸ਼ਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਨੂੰ 20 ਸਾਲ ਕੈਦ ਹੋਣ ਦੇ ਨਾਲ ਸ਼ਰਸੇ ਵਾਲੇ ਸਾਧ ਤੇ ਹੋਈ ਕਿਰਪਾ ਦੀਆਂ ਲਗਾ-ਮਾਤਾਰਾਵਾਂ ਬਦਲ ਗਈਆਂ ਅਤੇ ਸ਼ਰਸੇ ਵਾਲਾ ਸਾਧ ਰੱਬ ਵੱਲੋਂ ਪ੍ਰਾਪਤ ਹੋਈ ਕਿਰਪਾ ਤੋਂ ਕਰੋਪੀ ਵੱਲ ਚਲਾ ਗਿਆ। ਮਾਨਯੋਗ ਜੱਜ ਜਗਦੀਪ ਸਿੰਘ ਜੀ ਦੇ ਸਲਾਘਾ ਯੋਗ ਫੈਸਲੇ ਨਾਲ ਜਿਥੇਂ ਭਾਰਤੀ ਕਾਨੂੰਨ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਉਥੇਂ ਮਾਨਯੋਗ ਜੱਜ ਜਗਦੀਪ ਸਿੰਘ ਨੇ ਸਾਬਤ ਕਰ ਦਿੱਤਾ ਕਿ ਇਨਸ਼ਾਫ ਅਜੇ ਜਿੰਦਾ ਹੈ। ਸਾਨੂੰ ਮਾਣ ਹੈ ਸਤਿਕਾਰ ਯੋਗ ਜਗਦੀਪ ਸਿੰਘ ਜੀ ਵਰਗੇ ਜੱਜ ਤੇ ਜਿਨ•ਾ ਨੂੰ ਨਾ ਸਰਕਾਰੀ ਦਬਾਅ ਝੁਕਾ ਸਕਿਆ, ਨਾ ਬਾਬੇ ਦਾ ਲਾਲਚ ਅਤੇ ਨਾ ਹੀ ਪੰਚਕੂਲਾ ਵਿੱਚ ਲੱਖਾ ਦੀ ਗਿਣਤੀ ਵਿੱਚ ਪਹਚੇ ਸ਼ਰਸੇ ਵਾਲੇ ਸਾਧ ਦੇ ਗੁਡੇ ਤੇ ਸਮਰਥਕ ਸਹੀ ਫੈਸਲਾ ਲੈਣ ਤੋਂ ਭਟਕਾ ਸਕੇ। ਮਾਨਯੋਗ ਜੱਜ ਜਗਦੀਪ ਸਿੰਘ ਨੇ ਸ਼ਰਸੇ ਵਾਲੇ ਸਾਧ ਨੂੰ ਜੰਗਲੀ ਦਰਿੰਦਾ ਕਰਾਰ ਦਿੰਦਿਆ ਕਿਹਾ ਕਿ ਉਸ ਨੂੰ ਹੁਣ ਆਮ ਕੈਦੀ ਵਾਗ ਹੀ ਜੇਲ• ਵਿੱਚ ਰਹਿਣਾ ਪਵੇਗਾ। ਫੈਸਲੇ ਸੁਣਾਏ ਜਾਣ ਤੋਂ ਬਾਅਦ ਜੱਜ ਜਗਜੀਤ ਸਿੰਘ ਨੂੰ ਜੈਡ ਸੁਰੱਖਿਆ ਦਿੱਤੀ ਗਈ ਜੋ ਕਿ ਸਮੇਂ ਦੀ ਨਿਜਾਕਤ ਅਨੁਸਾਰ ਸਹੀ ਹੈ।
ਅਦਾਲਤ ਵਿੱਚ ਸੀ. ਬੀ. ਆਈ. ਦੇ ਜੱਜਾਂ ਸਾਹਮਣੇ ਦੋ ਸਾਧਵੀਆਂ ਵੱਲੋਂ ਦਿੱਤੇ ਗਏ ਬਿਆਨਾਂ ਨੇ ਸ਼ਰਸੇ ਵਾਲੇ ਸਾਧ ਵੱਲੋਂ ਕੀਤੀਆਂ ਕਰਤੂਤਾਂ ਨੂੰ ਉਜਾਗਰ ਕੀਤਾ। ਸੀ. ਬੀ. ਆਈ. ਜੱਜਾਂ ਦੇ ਸਾਹਮਣੇ ਦਿੱਤੇ ਬਿਆਨਾ ਵਿੱਚ ਸਾਧਵੀਆਂ ਨੇ ਪੂਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਕਿਸ ਤਰ•ਾਂ ਡੇਰਾ ਮੁਖੀ ਸ਼ਰਸੇ ਵਾਲਾ ਸਾਧ ਉਨ•ਾਂ ਦਾ ਅਤੇ ਡੇਰੇ ਦੀਆਂ ਹੋਰਨਾਂ ਔਰਤਾਂ ਦਾ ਆਪਣੀ ਗੁਫਾ (ਡੇਰਾ ਮੁਖੀ ਦੀ ਨਿੱਜੀ ਰਿਹਾਇਸ਼) ‘ਚ ਜਬਰ ਜਨਾਹ ਕਰਦਾ ਸੀ ਅਤੇ ਡੇਰੇ ‘ਚ ਜਬਰ ਜਨਾਹ ਲਈ ਕੋਡ ਵਰਡ ਵਜੋਂ ਪਿਤਾ ਜੀ ਦੀ ਮੁਆਫੀ ਵਰਤਿਆ ਜਾਂਦਾ ਸੀ। ਸਾਧਵੀਆਂ ਨੇ ਦੱਸਿਆ ਕਿ ਡੇਰਾ ਮੁਖੀ ਦੇ ਚੇਲੇ ਜਬਰ ਜਨਾਹ ਦੇ ਲਈ ਪਿਤਾ ਜੀ ਦੀ ਮੁਆਫੀ ਸ਼ਬਦ ਦਾ ਇਸਤੇਮਾਲ ਕਰਦੇ ਸੀ। ਜਿਥੇ ਡੇਰਾ ਮੁਖੀ ਰਹਿੰਦਾ ਸੀ, ਉਥੇ ਸਿਰਫ ਮਹਿਲਾ ਸ਼ਰਧਾਲੂਆਂ ਦੀ ਤਾਇਨਾਤੀ ਹੀ ਹੋਇਆ ਕਰਦੀ ਸੀ। ਜ਼ਿਆਦਾਤਾਰ ਲੜਕੀਆਂ ਡੇਰੇ ‘ਚ ਇਸ ਲਈ ਵੀ ਰਹਿਣ ਲਈ ਮਜ਼ਬੂਰ ਸੀ ਕਿਉਂਕਿ ਉਨ•ਾਂ ਦੇ ਪਰਿਵਾਰ ਵਾਲੇ ਡੇਰਾ ਮੁਖੀ ਦੇ ਅੰਨੇ ਭਗਤ ਸੀ। ਸ਼ਿਕਾਇਤਾਂ ਦੇ ਬਾਵਜੂਦ ਘਰ ਵਾਲੇ ਉਨ•ਾਂ ਦੀ ਇਕ ਨਹੀਂ ਸੁਣਦੇ ਸੀ। ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਇਕ ਪੀੜਤਾ ਨੇ ਵਿਸ਼ੇਸ਼ ਸੀ. ਬੀ. ਆਈ. ਜੱਜ ਏ. ਕੇ. ਵਰਮਾ ਦੇ ਸਾਹਮਣੇ 28 ਫਰਵਰੀ 2009 ‘ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਜਿਸ ਦੇ ਮੁਤਾਬਿਕ ਉਹ ਆਪਣੇ ਭਰਾ ਦੇ ਕਰ ਕੇ ਜੁਲਾਈ 1999 ਤੋਂ ਡੇਰੇ ‘ਚ ਰਹਿ ਰਹੀ ਸੀ। ਬਾਅਦ ‘ਚ ਆਪਣੀ ਭੈਣ ਦੇ ਲਈ ਇਨਸਾਫ ਹਾਸਿਲ ਕਰਨ ਦੇ ਸੰਘਰਸ਼ ਦੌਰਾਨ ਉਸ ਦੇ ਭਰਾ ਦੀ ਹੱਤਿਆ ਕਰਵਾ ਦਿੱਤੀ ਗਈ ਸੀ। ਸਾਧਵੀ ਦੇ ਮੁਤਾਬਿਕ ਸ਼ੁਰੂਆਤ ‘ਚ ਤਾਂ ਉਸ ਨੂੰ ਸਮਝ ਨਹੀਂ ਆਈ, ਪਰ ਜਦੋਂ ਡੇਰੇ ਵਿਚਲੀਆਂ ਮਹਿਲਾ ਸ਼ਰਧਾਲੂਆਂ ਨੇ ਉਸ ਤੋਂ ਪੁੱਛਿਆ ਕੀ ਉਸ ਨੂੰ ਪਿਤਾ ਜੀ ਦੀ ਮੁਆਫੀ ਮਿਲੀ ਤਾਂ ਸੱਚ ਉਸ ਸਮੇਂ ਸਾਹਮਣੇ ਆਇਆ। ਉਸ ਨੇ ਦੱਸਿਆ ਕਿ ਡੇਰਾ ਮੁਖੀ ਨੇ 26 ਤੇ 27 ਅਗਸਤ 1999 ਦੀ ਦਰਮਿਆਨੀ ਰਾਤ ਨੂੰ ਉਸ ਨੂੰ ਆਪਣੀ ਗੁਫਾ ‘ਚ ਬੁਲਾਇਆ ਤੇ ਉਸ ਨਾਲ ਜਬਰ ਜਨਾਹ ਕੀਤਾ। 7 ਸਤੰਬਰ 2010 ਨੂੰ ਇਕ ਹੋਰ ਸਾਧਵੀ ਨੇ ਆਪਣੇ ਬਿਆਨ ‘ਚ ਦੱਸਿਆ ਸੀ ਕਿ ਉਹ ਜੂਨ 1998 ‘ਚ ਡੇਰੇ ਨਾਲ ਜੁੜੀ ਸੀ। ਡੇਰਾ ਮੁਖੀ ਨੇ ਉਸ ਨੂੰ ਨਜ਼ਮ ਨਾਂਅ ਦਿੱਤਾ। ਸਿਰਸਾ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਸੀ ਕਿ ਉਹ ਵੀ ਆਪਣੇ ਘਰ ਵਾਲਿਆਂ ਦੇ ਕਹਿਣ ਤੇ ਡੇਰੇ ‘ਚ ਆਈ ਸੀ। 1999 ‘ਚ ਜਦੋਂ ਉਸ ਦੀ ਸੇਵਾ ਗੁਫਾ ‘ਚ ਲੱਗੀ ਸੀ ਤਾਂ ਉਸ ਨੂੰ ਅੰਦਰ ਬੁਲਾਇਆ ਗਿਆ ਤੇ ਡੇਰਾ ਮੁਖੀ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਕਿਸੇ ਨੂੰ ਵੀ ਇਸ ਬਾਰੇ ‘ਚ ਨਾ ਦੱਸਣ ਦੀ ਧਮਕੀ ਦਿੱਤੀ।
ਉਪਰੋਕਤ ਬਿਆਨਾ ਅਤੇ ਕਈ ਸਬੂਤਾ ਦੇ ਆਧਾਰ ਤੇ ਸ਼ਰਸੇ ਵਾਲੇ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਹਿੰਸਾ ਦੌਰਾਨ 38 ਪ੍ਰੇਮੀਆਂ ਦੇ ਮਾਰੇ ਜਾਣ, ਸੈਂਕੜਿਆਂ ਦੇ ਜ਼ਖ਼ਮੀ ਹੋਣ ਅਤੇ ਡੇਰੇ ਦੀ ਸੰਪਤੀ ਜ਼ਬਤ ਕੀਤੇ ਜਾਣ ਕਾਰਨ ਪ੍ਰੇਮੀ ਨਿਰਾਸ਼ਾ ਦੇ ਆਲਮ ਵਿੱਚ ਹਨ। ਸੁਰੱਖਿਆ ਦੇ ਮੱਦੇਨਜ਼ਰ ਸਜਾ ਸੁਣਾਏ ਜਾਣ ਵਾਲੇ ਦਿਨ ਡੇਰਾ ਪ੍ਰੇਮੀ ਦੇ ਹੋ ਰਹੇ ਹਿੰਸਾ ਪ੍ਰਦਰਸ਼ਨ ਨੂੰ ਖਦੇੜਣ ਲਈ ਪੁਲਿਸ ਨੇ ਸਭ ਤੋਂ ਪਹਿਲਾਂ ਅਥਰੂ ਗੈਸ ਛੱਡੀ, ਉਸ ਦੇ ਬਾਅਦ ਮਜਬੂਰਨ ਲਾਠੀਚਾਰਜ ਕਰਨਾ ਪਿਆ। ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਮੰਤਰਾਲੇ ਵੱਲੋਂ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ‘ਤੇ ਕਰਫਿਊ ਲਾਇਆ ਗਿਆ, ਜਦਕਿ ਉੱਤਰ ਪ੍ਰਦੇਸ਼ ਦੇ 7, ਦਿੱਲੀ ਦੇ 11 ਅਤੇ ਰਾਜਸਥਾਨ ਦੇ 1 ਜ਼ਿਲ•ੇ ‘ਚ ਕਰਫਿਊ ਲਾਇਆ ਗਿਆ। ਹਾਲਾਤ ਨਾਲ ਨਜਿੱਠਣ ਲਈ ਸਥਾਨਕ ਪੁਲਿਸ ਦੀ ਮਦਦ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ• ‘ਚ ਘੱਟੋ-ਘੱਟ 20 ਹਜ਼ਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ। ਹਾਲਾਤਾ ਤੇ ਕਾਬੂ ਕਰਨ ਲਈ 101 ਅਰਧ ਸੈਨਿਕ ਬਲ ਦੀਆਂ ਕੰਪਨੀਆਂ ਤੇ ਫੌਜ ਦੇ 10 ਕਾਲਮ ਤਾਇਨਾਤ ਕੀਤੇ ਜਿਨ•ਾਂ ‘ਚੋਂ ਛੇ ਕਾਲਮ ਪੰਚਕੂਲਾ ‘ਚ, ਬਾਕੀ ਚਾਰ ਕਾਲਮ ਸਿਰਸਾ ‘ਚ ਤਾਇਨਾਤ ਕੀਤੇ ਗਏ। ਇੱਕ ਬਲਾਤਕਾਰੀ ਨੂੰ ਫੜਨ ਵਾਸਤੇ ਇੰਨਾ ਕੁਝ ਕਰਨਾ ਪਿਆ।
ਇੱਕ ਪੜਾਈ ਤੋਂ ਸੱਖਣਾ, ਇੱਕ ਨਾਲਾਇਕ, ਹਵਸੀ ਵਿਅਕਤੀ ਇੰਡੀ ਵੱਡੀ ਸਕਤੀ ਬਣ ਕੇ ਉਭਰ ਆਇਆ ਇਸ ਸਭ ਤੋਂ ਵੱਡਾ ਦੋਸ਼ ਤਾਂ ਸਾਡੇ ਮੂਰਖ ਸ਼ਰਧਾਲੂਆਂ ਦਾ ਹੀ ਹੈ। ਦੂਸਰਾ ਰਾਜਨੀਤਿਕ ਵਿਅਕਤੀ ਜੋ ਸਿਰਫ ਆਪਣੇ ਵੋਟ ਬੈਂਕ ਲਈ ਸਾਰੀਆ ਸੰਗਾ ਸ਼ਰਮਾ ਤੇ ਆਪਣਾ ਦੀਨ ਇਮਾਨ ਗਵਾਂ ਕੇ ਇੱਕ ਬਲਾਤਕਾਰੀ ਦਾ ਸਾਂਥ ਦੇ ਰਹੇ ਹਨ। ਜਿਸ ਦੇਸ਼ ਵਿੱਚ ਇੱਕ ਬਲਾਤਕਾਰੀ ਨੂੰ ਫੜਨ ਵਾਸਤੇ ਮਿਲਟਰੀ ਲਗਾਉਣੀ ਪਵੇਂ ਉਸ ਦੇਸ਼ ਦੇ ਹਾਲਾਤ ਕਿਤੇ ਬਿਆਨ ਕਰਨ ਯੋਗ ਨਹੀਂ। ਪ੍ਰਮਤਾਮਾ ਸਭ ਨੂੰ ਸਮੱਤ ਬਖਸ਼ੇ।

-ਭਵਨਦੀਪ ਸਿੰਘ

—————————————————————

 ਸੰਪਾਦਕੀ – ਅਗਸਤ 2017

ਸ਼ੋਹਣੇ ਦੇਸ਼ਾ ਵਿਚੋਂ ਦੇਸ਼ ਪੰਜਾਬ ਨੀ ਸਈਓ

Name editiorਵਿਦੇਸ਼ ਜਾਣ ਦੀ ਲਲਕ ਨੇ ਪੰਜਾਬੀਆ ਨੂੰ ਇਨ੍ਹਾ ਪਾਗਲ ਕਰ ਦਿੱਤਾ ਹੈ ਕਿ ਉਹ ਕੈਨੇਡਾ, ਅਮਰੀਕਾ ਅਤੇ ਇੰਗਲੈਡ ਵਰਗੇ ਦੇਸ਼ਾ ਵਿੱਚ ਜਾਣ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੰਦੇ ਹਨ। ਏਜੰਟਾ ਦੇ ਵਿਖਾਏ ਸਬਜਬਾਦ ਅਤੇ ਵਿਦੇਸ਼ਾ ਤੋਂ ਗਏ ਐਨ.ਆਰ.ਆਈ ਜਦ ਭਾਰਤ ਵਿੱਚ ਜਾ ਕੇ ਖੁਲਾ-ਡੁੱਲਾ ਖਰਚਾ ਕਰਦੇ ਹਨ ਤਾਂ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਨੋਜਵਾਨ ਵਿਦੇਸ਼ਾ ਵਿੱਚ ਜਾਣ ਲਈ ਤਰਲੋਮੱਛੀ ਹੋ ਜਾਦੇ ਹਨ।
ਉਨ੍ਹਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਦੇਸ਼ਾ ਵਿੱਚ ਵਸਦੇ ਪੰਜਾਬੀਆ ਦੇ ਅਸਲ ਵਿੱਚ ਹਾਲਾਤ ਕੀ ਹਨ। ਉਹ ੪-੫ ਹਜਾਰ ਕਰੇਡਿਟ ਚੁੱਕ ਕੇ ਪੰਜਾਬ ਦੇ ਟੂਰ ਤੇ ਜਾਦੇ ਹਨ ਅਤੇ ਉਥੇ ਜਾ ਕੇ ਉਹ ਲੱਖਾ ਬਣ ਜਾਦੇ ਹਨ ਜਿੰਨ੍ਹਾ ਨਾਲ ਉਹ ਖੁਲ੍ਹਾ-ਡੁਲ੍ਹਾ ਖਰਚਾ ਤੇ ਐਸ ਪ੍ਰਸਤੀ ਕਰਦੇ ਹਨ। ਉਨ੍ਹਾ ਨੂੰ ਵੇਖ ਕੇ ਪੰਜਾਬੀ ਨੋਜਵਾਨ ਸੋਚਦੇ ਹਨ ਕਿ ਬਾਹਰਲੇ ਮੁਲਕਾ ਵਿੱਚ ਪਤਾ ਨਹੀਂ ਕਿਹੜਾ ਕੁਬੈਰ ਦਾ ਖਜਾਨਾ ਪਿਆ ਹੈ। ਪਰ ‘ਜਿਸ ਤਨ ਲੱਗੀਆ ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ’ ਕੈਨੇਡਾ ਵਗੈਰਾ ਦੇਸ਼ਾ ਵਿੱਚ ਪਹੁੰਚ ਕੇ ਹੀ ਪਤਾ ਲੱਗਦਾ ਹੈ ਕਿ ਇਹ ਦੇਸ਼ ਕਲਪਨਾ ਵਿੱਚ ਕੁਝ ਹੋਰ ਹਨ ਅਤੇ ਅਸਲ ਵਿੱਚ ਕੁੱਝ ਹੋਰ।
ਸਭ ਤੋਂ ਪਹਿਲਾ ਤਾਂ ਇਨ੍ਹਾ ਯੂਰਪ ਕੰਨਟਰੀਆ ਵਿੱਚ ਆਉਣਾ ਔਖਾ ਹੈ, ਫਿਰ ਇਥੇਂ ਆ ਕੇ ਕੰਮ ਲੱਭਣੇ ਔਖੇ ਹਨ ਅਤੇ ਕੰਮ ਮਿਲ ਜਾਣ ਤੇ ਕੰਮ ਕਰਨੇ ਔਖੇ ਹਨ। ਕੱਚੇ ਤੌਰ ਤੇ ਵਿਦੇਸ਼ਾ ਵਿੱਚ ਰਹਿ ਰਹੇ ਵਿਅਕਤੀਆ ਲਈ ਤਾਂ ਇਹ ਜਿਆਦਾ ਹੀ ਮੁਸ਼ਕਿਲਾ ਦੀ ਘੜੀ ਹੁੰਦੀ ਹੈ। ਪੰਜਾਬ ਵਾਗ ਕੈਨੇਡਾ ਵਰਗੇ ਦੇਸ਼ਾ ਵਿੱਚ ਵੀ ਲਾਲਚੀ ਏਜੰਟ ਪੰਜਾਬੀਆ ਦਾ ਰੱਜ ਕੇ ਸ਼ੋਸਨ ਕਰਦੇ ਹਨ। ਪੰਜਾਬੀ ਏਜੰਟ ਹੀ ਆਪਣੇ ਪੰਜਾਬੀ ਵੀਰਾ ਦੀ ਮਜਬੂਰੀ ਦਾ ਫਾਇਦਾ ਉਠਾਉਦੇ ਹੋਏ ਜੋਬ ਲੈਟਰ ਅਤੇ ਪੀ.ਆਰ ਕਰਵਾਉਣ ਦੇ ਝਾਸਿਆ ਵਿੱਚ ਕਈ-ਕਈ ਹਜਾਰ ਡਾਲਰ ਵਸੂਲਦੇ ਹਨ। ਸੁਨਹਿਰੇ ਭਵਿੱਖ ਦੀ ਕਲਪਨਾ ਵਿੱਚ ਵਿਅਕਤੀ ਕਈ-ਕਈ ਸਾਲ ਹੱਡ-ਭੰਨਵੀ ਮਿਹਨਤ ਕਰ ਕੇ ਕੀਤੀ ਸਾਰੀ ਕਮਾਈ ਏਜੰਟਾ ਨੂੰ ਦੇਣ ਲਈ ਮਜਬੂਰ ਹੋ ਜਾਦਾ ਹੈ।
ਸਟੱਡੀ ਬੈਸ ਤੇ ਆਏ ਬੱਚਿਆ ਦਾ ਤਾਂ ਇਥੇਂ ਬਿਲਕੁਲ ਬੁਰਾ ਹਾਲ ਹੈ। ਜਿਨ੍ਹਾ ਵਿਦਿਆਰਥੀਆਂ ਦੇ ਮਾਪੇ ਚੰਗੇ ਪੈਸੇ-ਧੈਲੇ ਵਾਲੇ ਹਨ ਉਹ ਤਾਂ ਐਸਾ ਕਰਦੇ ਹਨ ਪਰ ਆਮ ਘਰਾ ਦੇ ਬੱਚਿਆ ਦੀ ਹਾਲਤ ਤਰਸਯੋਗ ਹੈ। ਕਈ ਵਿਦਿਆਰਥੀ ਰਾਤ ਨੂੰ ਕੰਮ ਕਰਦੇ ਹਨ, ਦਿਨੇ ਕਾਲਿਜ ਜਾਦੇ ਹਨ। ਉਨ੍ਹਾ ਦੀਆਂ ਨੀਦਾ ਵੀ ਪੂਰੀਆਂ ਨਹੀਂ ਹੁੰਦਿਆ। ਮਾਪਿਆ ਦੇ ਦੁਧ ਮੱਖਣਾ ਨਾਲ ਪਾਲੇ ਮੁੰਡੇ-ਕੁੜੀਆ ਇਥੇਂ ਹੋਟਲਾ, ਫੈਕਟਰੀਆ ਅਦਿ ਵਿੱਚ ਨੋਕਰਾ ਦੀ ਤਰ੍ਹਾ ਕੰਮ ਕਰਦੇ ਹਨ। ਸੁਨਹਿਰੇ ਭਵਿਖ ਦੀ ਆਸ ਵਿੱਚ ਆਪਣੇ ਮਾਪਿਆ ਦੇ ਪਿਆਰ ਤੋਂ ਵਾਝੇ ਬੱਚਿਆ ਦੇ ਸੁਪਨੇ ਸਾਕਾਰ ਹੋਣਗੇ ਜਾ ਨਹੀਂ ਇਹ ਦਾ ਵਕਤ ਹੀ ਦੱਸੇਗਾ।
ਜਦੋਂ ਕਦੇ ਦਿਨ, ਕਦੇ ਰਾਤ! ਕਦੀ ਕੋਈ ਕੰਮ ਅਤੇ ਕਦੇ ਕੋਈ ਕੰਮ ਕਰਕੇ ਆਪਣੇ ਮਾਤਾ ਪਿਤਾ ਅਤੇ ਧੀਆ ਪੁੱਤਰਾ ਤੋਂ ਦੂਰ ਹੋ ਕੇ ਕੀਤੀਆ ਜਾਦੀਆ ਕਮਾਈਆ ਅਤੇ ਵਿਛੋੜੇ ਦਾ ਦਰਦ ਝੱਲਣਾ ਪੈਦਾ ਹੈ ਤਾਂ ਆਪਣੇ ਸੋਹਣੇ ਦੇਸ਼ ਪੰਜਾਬ ਬਾਰੇ ਖਿਆਲ ਆਉਦਾ ਹੈ ‘ਸੋਹਣੇ ਦੇਸ਼ਾ ਅੰਦਰ ਦੇਸ਼ ਪੰਜਾਬ ਨੀ ਸਈਓ।’ ਸਾਡਾ ਰੰਗਲਾ ਪੰਜਾਬ ਜਿਸ ਦੀ ਧਰਤੀ ਤੇ ਅੱਜ ਭ੍ਰਿਸਟਾਚਾਰ, ਬੇਰੁਜਗਾਰੀ, ਨਸ਼ੇ ਆਦਿ ਕੁਰੀਤੀਆ ਨੇ ਡੇਰੇ ਲਾਏ ਹੋਏ ਹਨ। ਇਸ ਸਭ ਦੇ ਬਾਵਜੂਦ ਵੀ ਪੰਜਾਬ ਵਿੱਚ ਕਦੇ ਕੋਈ ਭੁੱਖਾ ਨਹੀਂ ਸਾਉਦਾ, ਇੱਕ-ਇੱਕ ਆਦਮੀ ਕਮਾਈ ਕਰਕੇ ਸਾਰੇ ਟੱਬਰ ਦਾ ਪੇਟ ਪਾਲ ਸਕਦਾ ਹੈ। ਪਰ ਕੈਨੇਡਾ ਵਰਗੇ ਵਿਕਸਿਤ ਦੇਸ਼ਾ ਵਿੱਚ ਸਾਰਾ-ਸਾਰਾ ਟੱਬਰ ਕਮਾ ਕੇ ਹੀ ਆਪਣਾ ਘਰ ਤੌਰ ਸਕਦਾ ਹੈ।
ਚਾਹੇ ਪਹਿਲਾ ਆਏ ਪੰਜਾਬੀਆ ਨੇ ਕੈਨੇਡਾ ਵਿੱਚ ਕਈ ਮੁਕਾਮ ਹਾਸਲ ਕੀਤੇ ਹਨ। ਇਥੇਂ ਪੜਾਈ ਕਰਕੇ ਚੰਗੀਆ ਨੋਕਰੀਆ ਲਈਆ ਹਨ। ਉਚੇ ਅਹੁੱਦਿਆ ਤੇ ਬਿਰਾਜਮਾਨ ਹੋਏ ਹਨ। ਆਪਣੇ ਘਰ ਅਤੇ ਆਪਣੇ ਬਿਜਨੈਸ ਕਰਜਾ ਮੁੱਕਤ ਕਰ ਲਏ ਹਨ ਪਰ ਅਜਿਹੇ ਪੰਜਾਬੀ ਦੀ ਗਿਣਤੀ ਬਹੁੱਤ ਥੋੜੀ ਹੈ। ਇਥੇਂ ਇਹ ਵੀ ਜਿਕਰਯੋਗ ਗੱਲ ਹੈ ਕਿ ਉਹ ਚਾਹੇ ਆਪਣੇ ਆਪ ਨੂੰ ਪੰਜਾਬੀ ਅਖਵਾਉਦੇ ਹਨ ਪਰ ਉਨ੍ਹਾ ਦੇ ਪੌਤੇ–ਪੜੋਤੇ ਪੰਜਾਬੀ ਨਹੀਂ ਹੋਣਗੇ। ਉਹ ਆਪ ਪੰਜਾਬ ਵਿੱਚ ਗੇੜੇ ਲਾਉਣਗੇ। ਉਨ੍ਹਾ ਨੂੰ ਪੰਜਾਬ ਦਾ ਮੋਹ ਹੈ। ਉਨ੍ਹਾ ਦੇ ਧੀਆ ਪੁੱਤ ਕਦੇ ਕਦਾਈ ਪੰਜਾਬ ਵੇਖਣ ਜਾ ਸਕਦੇ ਹਨ। ਪਰ ਉਨ੍ਹਾ ਦੇ ਪੌਤੇ–ਪੜੋਤੇ ਕਦੇ ਪੰਜਾਬ ਨਹੀਂ ਜਾਣਗੇ। ਉਹ ਕੈਨੇਡਾ ਵਿੱਚ ਜੰਮਣਗੇ, ਕੈਨੇਡਾ ਵਿੱਚ ਪੜ੍ਹਨਗੇ ਅਤੇ ਕੈਨੇਡਾ ਦੇ ਮਾਹੋਲ ਨੂੰ ਅਪਣਾ ਕੇ ਆਪਣੀ ਮਰਜੀ ਨਾਲ ਵਿਆਹ-ਮੰਗਣੇ ਕਰਵਾਉਣਗੇ। ਉਹ ਪੰਜਾਬੀ ਨਹੀਂ ਹੋਣਗੇ, ਉਹ ਸਿਰਫ ਕੈਨੇਡੀਅਨ ਹੀ ਹੋਣਗੇ।
ਕੈਨੇਡਾ ਦੀਆਂ ਖੂਬੀਆ ਅਤੇ ਮੁਸ਼ਕਿਲਾ ਦਾ ਸਿਰਫ ਉਸ ਇਨਸ਼ਾਨ ਨੂੰ ਹੀ ਫਰਕ ਨਜਰ ਆਵੇਗਾ। ਜਿਸ ਨੇ ਪੰਜਾਬ ਦੀ ਜਿੰਦਗੀ ਨੂੰ ਵੇਖਿਆ ਹੈ। ਕੈਨੇਡਾ ਵਿੱਚ ਜੰਮੇ ਬੱਚਿਆ ਨੂੰ ਕੀ ਪਤਾ ਕਿ ਪੰਜਾਬ ਚੰਗਾ ਹੈ ਜਾ ਕੈਨੇਡਾ।  ਜਿਹੜੇ ਵਿਅਕਤੀ ਪੰਜਾਬ ਤੋਂ ਕਈ-ਕਈ ਮੁਸ਼ਕਿਲਾ ਝੱਲ ਕੇ ਕੈਨੇਡਾ ਪਹੁੰਚੇ ਹਨ ਅਤੇ ਕੈਨੇਡਾ ਆ ਕੇ ਕਈ-ਕਈ ਮੁਸਕਿਲਾ ਮੁਸੀਬਤ ਝੱਲ ਕੇ ਕੈਨੇਡਾ ਸੈਟਲ ਹੋਏ ਹਨ ਉਹ ਹੀ ਜਾਣਦੇ ਹਨ ਕਿ ਇਸ ਮਿਹਨਤ ਨੇ ਕੀ ਖੁਸ਼ੀਆ ਦਿੱਤੀਆ ਹਨ। ਜਿਸ ਨੂੰ ਸਭ ਕੁਝ ਕੀਤਾ ਕਿਰਾਇਆ ਮਿਲ ਗਿਆ। ਉਸ ਨੂੰ ਇਨ੍ਹਾ ਖੁਸ਼ੀਆ ਦਾ ਕੋਈ ਆਨੰਦ ਨਹੀਂ ਹੋਵੇਗਾ।
ਭਾਵੇਂ ਕੈਨੇਡਾ ਵਰਗੇ ਦੇਸ਼ਾ ਵਿੱਚ ਲੱਖ ਮੁਸੀਬਤਾ ਝੱਲ ਕੇ ਗੁਜਾਰਾ ਹੁੰਦਾ ਹੈ ਪਰ ਇਥੋਂ ਦੀਆਂ ਸੁੱਖ ਸਹੁਲਤਾ ਅਤੇ ਆਪਣੀ ਕੀਤੀ ਮਿਹਨਤ ਦਾ ਮੁੱਲ਼ ਵੇਖ ਕੇ ਇਹ ਦੇਸ਼ ਜਰੂਰ ਸਵਰਗਾ ਦਾ ਅਹਿਸ਼ਾਸ ਕਰਵਾਉਦੇ ਹਨ। ਇਹ ਵੀ ਇੱਕ ਸਚਾਈ ਹੈ ਕਿ ਕੈਨੇਡਾ ਦੀ ਮੁਸਕਿਲ ਭਰੀ ਜਿੰਦਗੀ ਹਰ ਕੋਈ ਬਿਆਨ ਕਰਦਾ ਹੈ ਪਰ ਪੰਜਾਬ ਨੂੰ ਵਾਪਿਸ ਬਹੁੱਤ ਘੱਟ ਲੋਕ ਮੁੜਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਵਸਦੇ ਲੋਕ ਐਨ.ਆਰ.ਆਈਜ ਦੁਆਰਾ ਦੱਸੀਆ ਮੁਸ਼ਕਿਲਾ ਨੂੰ ਸੱਚ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਜੇਕਰ ਕੈਨੇਡਾ ਵਿੱਚ ਇੰਨੀਆ ਮੁਸਕਿਲਾ ਹਨ ਤਾਂ ਤੁਸੀਂ ਵਾਪਸ ਕਿਉਂ ਨਹੀਂ ਆ ਜਾਦੇ। ਐਨ.ਆਰ.ਆਈਜ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ। ਜਿਸ ਕਾਰਨ ਪੰਜਾਬ ਵਾਸੀ ਐਨ.ਆਰ.ਆਈਜ ਨੂੰ ਨੂੰ ਝੂਠਾ ਸਮਝਦੇ ਹਨ ਕਿ ਸਾਨੂੰ ਬੁਲਾਉਣ ਦੇ ਮਾਰੇ ਇਹ ਗੱਲਾ ਆਖਦੇ ਹਨ ਪਰ ਸਭ ਨੂੰ ਕਿੰਝ ਸਮਜਾਇਆ ਜਾਵੇ ਕਿ ਕੈਨੇਡਾ ਮਿਠੀ ਜੇਲ੍ਹ ਹੈ ਜਿਸ ਵਿਚੋਂ ਵਾਪਸ ਆਉਣ ਨੂੰ ਵੀ ਦਿਲ ਨਹੀਂ ਕਰਦਾ।

—————————————————————

 ਸੰਪਾਦਕੀ -07- 2017

errer …

—————————————————————

 ਸੰਪਾਦਕੀ -06- 2017

errer …

—————————————————————

 ਸੰਪਾਦਕੀ -05- 2017

errer …

—————————————————————

 ਸੰਪਾਦਕੀ – ਅਪ੍ਰੈਲ 2017

ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਅੰਦਾਜਿਆਂ ਦੇ ਉਲਟ ਨਤੀਜਾ

Name editiorਪੰਜਾਬ ਵਿਧਾਨ ਸਭਾ ਚੌਣਾ 2017 ਵਿੱਚ ਨਤੀਜੇ ਕਾਫੀ ਹੈਰਾਨੀਜਨਕ ਆਏ ਹਨ। ਕਾਂਗਰਸ ਨੂੰ ਚੋਣਾਂ ਦੇ ਨਤੀਜਿਆਂ ਵਿਚ ਵੱਡਾ ਫਤਵਾ ਮਿਲਿਆ ਹੈ। ਪਾਰਟੀ ਨੇ 77 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਦੋਂ ਕਿ ਮੌਜੂਦਾ ਸਰਕਾਰ ਦੀ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਰਫ 15 ਅਤੇ ਉਸਦੀ ਭਾਈਵਾਲ ਪਾਰਟੀ ਭਾਜਪਾ ਨੂੰ ਸਿਰਫ 3 ਸੀਟਾਂ ਪ੍ਰਾਪਤ ਕਰਕੇ ਨਾਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵੀ ਜਿਕਰਯੋਗ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਿਰਫ ੪ ਮੰਤਰੀ ਚੋਣ ਜਿਤਣ ਵਿਚ ਸਫਲ ਹੋਏ ਹਨ। ਅਕਾਲੀ ਦਲ ਅਤੇ ਭਾਜਪਾ ਦੇ ਆਮ ਆਦਮੀ ਪਾਰਟੀ ਤੋਂ ਵੀ ਪਿਛੇ ਰਹਿ ਜਾਣ ਕਾਰਨ ਅਕਾਲੀ ਦਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਆਪਣਾ ਦਾਅਵਾ ਨਹੀਂ ਪੇਸ਼ ਕਰ ਸਕੇਗਾ।
ਪੰਜਾਬ ‘ਚ ਚੋਣਾਂ ਦੇ ਨਤੀਜੇ ਅੰਦਾਜਿਆਂ ਦੇ ਉਲਟ ਨਿਕਲੇ। ਪੰਜਾਬ ਵਿਧਾਨ ਸਭਾ ਚੌਣਾ 2017 ਵਿੱਚ ਆਮ ਆਦਮੀ ਪਾਰਟੀ ਅਤੇ ਕਾਗਰਸ ਦਾ ਮੁਕਾਬਲਾ ਸਮਝਿਆ ਜਾ ਰਿਹਾ ਸੀ ਪਰ ਕਾਗਰਸ ਨੇ ਇੰਨ•ੇ ਵੱਡੇ ਫਰਕ ਨਾਲ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਾਲਵਾ ਖੇਤਰ ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ ਸਮਝਿਆ ਜਾਂਦਾ ਸੀ ਉਸ ਦੀਆਂ ਵੀ ੬੯ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਸਿਰਫ 18 ਸੀਟਾਂ ਜਿਤ ਸਕੀ ਅਤੇ ਉਨਾਂ ਦੀ ਸਹਾਇਕ ਲੋਕ ਇਨਸਾਫ ਪਾਰਟੀ ਨੂੰ 2 ਜਦ ਕਿ  ਕਾਂਗਰਸ ੪੦ ਸੀਟਾਂ ‘ਤੇ ਜੇਤੂ ਰਹੀ ਹੈ ਜਦੋਂ ਕਿ ਮਾਝੇ ਦੀਆ 25 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਇਕ ਵੀ ਸੀਟ ਜਿਤਣ ਵਿਚ ਕਾਮਯਾਬ ਨਹੀਂ ਹੋ ਸਕੀ। ਇਸੇ ਤਰਾਂ ਦੁਆਬੇ ਖੇਤਰ ਵਿਚ ਵੀ ਆਮ ਆਦਮੀ ਪਾਰਟੀ 2 ਸੀਟਾ ‘ਤੇ ਜੇਤੂ ਹੋਈ। ਪੰਜਾਬ ਤੋਂ ਇਲਾਵਾ ਹੋਰ ਪ੍ਰਾਤਾ ਵਿੱਚ ਵੀ ਆਪ ਦਾ ਪ੍ਰਭਾਵ ਮਾੜਾ ਹੀ ਰਿਹਾ। ਗੋਆ ਇਕ ਛੋਟਾ ਜਿਹਾ ਪ੍ਰਾਂਤ ਹੈ। ਇਸ ਵਾਰ ਆਮ ਆਦਮੀ ਪਾਰਟੀ ਨੂੰ ਉਥੋ ਵੀ ਇਨ•ਾਂ ਚੋਣਾਂ ਤੋਂ ਕਾਫੀ ਉਮੀਦ ਸੀ ਪਰ ਇਥੇ ਵੀ ਉਹ ਬੁਰੀ ਤਰ•ਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਬੀਤੇ ਕੁਝ ਸਮੇਂ ਦੌਰਾਣ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇ-ਅਦਬੀ ਕਾਰਨ ਲੋਕਾਂ ਦੀ ਨਫਰਤ ਦਾ ਸਿਕਾਰ ਸੀ ਅਤੇ ਪੰਜਾਬ ਵਿੱਚ ਨਸ਼ੇ ਦੇ ਵਾਧੇ ਕਾਰਨ ਵੀ ਲੋਕ ਦੇ ਮਨਾਂ ਵਿੱਚ ਅਕਾਲੀ ਦਲ ਬਾਦਲ ਪ੍ਰਤੀ ਨਫਰਤ ਸੀ। ਕਾਗਰਸ ਪਾਰਟੀ ਨੂੰ ਸੈਂਟਰ ਵਿੱਚ ਮਿਲੀ ਭਾਰੀ ਹਾਰ ਕਾਰਨ ਖਤਮ ਹੋਈ ਪਾਰਟੀ ਵਜੋਂ ਵੇਖਿਆ ਜਾ ਰਿਹਾ ਸੀ। ਇਸੇ ਲਈ ਲੋਕ ਆਮ ਆਦਮੀ ਪਾਰਟੀ ਨੂੰ ਤੀਸਰੇ ਬਦਲ ਵਜੋਂ ਦੇਖ ਰਹੇ ਸਨ ਅਤੇ ਉਸ ‘ਤੇ ਆਸਾਂ ਵੀ ਲਾਈ ਬੈਠੇ ਸਨ। ਪਰ ਅੰਦਰੂਨੀ ਮਤ ਭੇਤਾ ਅਤੇ ਜਲਦਬਾਜੀ ਵਿੱਚ ਲਏ ਗਏ ਫੈਸਲਿਆਂ ਕਾਰਨ ਕੁਝ ਹੀ ਸਮੇਂ ਵਿਚ ਆਮ ਆਦਮੀ ਪਾਰਟੀ ਵੱਡੇ ਵਿਵਾਦਾਂ ਵਿਚ ਘਿਰੀ ਨਜ਼ਰ ਆਈ, ਜਿਸ ਕਾਰਨ ਆਮ ਆਦਮੀ ਪਾਰਟੀ ਆਪਣੇ-ਆਪ ਨੂੰ ਤੀਸਰੇ ਬਦਲ ਵਜੋਂ ਪੇਸ਼ ਨਹੀਂ ਕਰ ਸਕੀ। ਕਿਉਂ ਆਮ ਆਦਮੀ ਪਾਰਟੀ ਦੇ ਨਤੀਜੇ ਅੰਦਾਜਿਆਂ ਦੇ ਉਲਟ ਨਿਕਲੇ ਇਹ ਉਸ ਲਈ ਵਿਚਾਰਨ ਵਾਲੀ ਗੱਲ ਹੈ।
ਜਿਥੋਂ ਤੱਕ ਲੋਕਾਂ ਦਾ ਵਿਚਾਰ ਹੈ ਸੋਸਲ ਮੀਡੀਆ ਅਨੁਸਾਰ ਆਪ ਦੀ ਹਾਰ ਦੇ ਮੁੱਖ ਕਾਰਨਾਂ ਵਿੱਚ ਭਗਵੰਤ ਮਾਨ ਦਾ ਇਕੱਲੇ ਦੇ ਝਾੜੂ ਨੂੰ ਜੱਫਾ ਮਾਰਨਾ ਹੈ ਜਿਸ ਕਾਰਨ ਮਨਪ੍ਰੀਤ ਬਾਦਲ, ਪਰਗਟ ਸਿੰਘ, ਨਵਜੋਤ ਸਿਧੂ ਵਰਗੇ ਸਾਫ ਸੁਥਰੇ ਅਕਸ ਵਾਲੇ ਲੀਡਰ ਕਾਂਗਰਸ ਦੀ ਝੋਲੀ ਵਿਚ ਚਲੇ ਗਏ। ਕੇਂਦਰੀ ਲੀਡਰਸ਼ਿਪ ਵਲੋਂ ਇਮਾਨਦਾਰ ਅਕਸ ਵਾਲੇ ਜੋਗਿੰਦਰ ਯਾਦਵ, ਧਰਮਵੀਰ ਗਾਂਧੀ ਵਰਗੇ ਲੀਡਰਾਂ ਨੂੰ ਕੱਢਣ ਬਾਰੇ ਕੋਈ ਤਰਕਸੰਗਤ ਉੱਤਰ ਨਾ ਦੇ ਸਕਣਾ, ਸੁੱਚਾ ਸਿੰਘ ਛੋਟੇਪੁਰ ਨੂੰ ਜਲਦਬਾਜ਼ੀ ਵਿਚ ਕੱਢਣਾ ਤੇ ਵਲੰਟਰੀਅਰਾਂ ਵਿਚ ਡਰ ਤੇ ਨਿਰਾਸ਼ਾ ਦਾ ਮਾਹੌਲ ਬਣਾਉਣਾ ਅਤੇ ਸੀਰੀਅਸ ਲੀਡਰਸ਼ਿਪ ਨੂੰ ਦਰਕਿਨਾਰ ਕਰਕੇ ਕਾਮੇਡੀਅਨ ਲੀਡਰਾਂ ਨੂੰ ਪਾਰਟੀ ਕਮਾਨ ਸੰਭਾਲਣਾ ਵੀ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਬਣਿਆ।
ਆਮ ਆਦਮੀ ਪਾਰਟੀ ਦੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਹੋਇਆ ਕਿ ਆਪ ਨੇ ਸਿਰਫ ਅਕਾਲੀ ਦਲ ਬਾਦਲ ਨੂੰ ਮੁੱਖ ਵਿਰੋਧੀ ਧਿਰ ਮੰਨਿਆ ਤੇ ਉਸ ਨੂੰ ਹੀ ਭੰਡਦੀ ਰਹੀ। ਜਦ ਕਿ ਅਕਾਲੀ ਦਲ ਬਾਦਲ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਅਤੇ ਪੰਜਾਬ ਵਿੱਚ ਨਸ਼ੇ ਦੇ ਵਾਧੇ ਕਾਰਨ ਲੋਕ ਦੇ ਮਨਾਂ ਵਿੱਚ ਨਫਰਤ ਦੀ ਸ਼ਿਕਾਰ ਸੀ। ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਵਿਚ ਕਾਂਗਰਸ ਵਿਰੋਧੀ ਰਾਇ ਬਣਾਉਣ ਵਿਚ ਅਸਫਲ ਰਹੀ। ਇਸ ਪੱਖੋਂ ਕਾਂਗਰਸ ਸਮਝਦਾਰ ਰਹੀਂ ਅਤੇ ਉਸ ਨੇ ਆਪ ਨੂੰ ਮੁੱਖ ਵਿਰੋਧੀ ਧਿਰ ਮੰਨ ਕੇ ਉਸ ਦੀਆਂ ਕਮਜ਼ੋਰੀਆਂ ਨੂੰ ਵੱਧ ਉਭਾਰਿਆ ਤੇ ਲੋਕ ਮਨਾਂ ਵਿਚ ਆਪ ਨੂੰ ਅਨਾੜੀ ਸਿੱਧ ਕਰਨ ਵਿਚ ਕਾਮਯਾਬ ਰਹੀ। ਕਾਂਗਰਸ ਨੂੰ ਅਕਾਲੀ ਦਲ ਦਾ ਵਿਰੋਧ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਇਹ ਕੰਮ ਉਸ ਲਈ ਆਮ ਆਦਮੀ ਪਾਰਟੀ ਨੇ ਕਰ ਦਿੱਤਾ।
ਇਹ ਵੀ ਇੱਕ ਕੌੜੀ ਸਚਾਈ ਹੈ ਕਿ ਅਕਾਲੀ ਦਲ ਤੇ ਕਾਂਗਰਸ ਵਿਚਲੇ ਅੰਦਰੂਨੀ ਗਠਜੋੜ ਨੇ (ਉਮੀਦਦਾਰ ਖੜੇ ਕਰਨ ਦੇ ਮਾਮਲੇ ਵਿੱਚ) ਵੀ ਵੋਟ ਹਿੱਸੇਦਾਰੀ ਤੋੜਨ ਵਿਚ ਵੱਡੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਟਿਕਟਾਂ ਵੰਡਣ ਸਮੇਂ ਆਮ ਦੀ ਥਾਂ ਖ਼ਾਸ ਦੀ ਚੋਣ ਕਰਨੀ ਵੀ ਮਹਿੰਗੀ ਪਈ। ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁੱਦੇ ਦਾ ਦਾਅਵੇਦਾਰ ਨਾ ਪੇਸ਼ ਕਰਨਾ ਵੀ ਆਪ ਦੇ ਜੇਤੂਆ ਦੀ ਗਿਣਤੀ ਘੱਟ ਹੋਣ ਦਾ ਕਾਰਨ ਬਣਿਆ।
ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਲੋਕ ਮਨਾਂ ਵਿਚ ਆਪ ਦੀ ਲੀਡਰਸ਼ਿਪ ਬਾਰੇ ਸੰਦੇਹ ਵੱਧਦਾ ਗਿਆ ਜੋ ਹੌਲੀ ਹੌਲੀ ਕਾਂਗਰਸ ਪ੍ਰਤੀ ਵਿਸ਼ਵਾਸ ਵਿਚ ਵੱਟਦਾ ਗਿਆ। ਇਸੇ ਦੇ ਨਾਲ ਦਲ ਬਦਲੂਆਂ ਨੂੰ ਟਿਕਟਾਂ ਦੇਣਾਂ ਵੀ ਆਮ ਆਦਮੀ ਪਾਰਟੀ ਦੀ ਹਾਰ ਦਾ ਇਕ ਕਾਰਨ ਰਿਹਾ। ਜਿਥੋਂ ਤੱਕ ਭਗਵੰਤ ਮਾਨ ਦੀ ਖੁਦ ਦੀ ਹਾਰ ਦੀ ਗੱਲ ਹੈ ਉਸ ਦਾ ਮੁੱਖ ਕਾਰਨ ਇਹੀ ਰਿਹਾ ਕਿ ਉਸ ਨੇ ਖੁਦ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜੀ ਜੋ ਕਿ ਜਿੱਤਨੀ ਸੰਭਵ ਹੀ ਨਹੀ ਸੀ।
ਰਾਜਨੀਤੀ ਆ ਚਲੋ ਜਿੱਤ ਹਾਰ ਤਾਂ ਬਣੀ ਆਂ। ਪਰ ਜਦੋਂ ਸੋਚੀਦਾ ਭਗਵੰਤ ਮਾਨ ਬਾਰੇ ਤਾਂ ਨਿਰਾਸ਼ਾ ਜਰੂਰ ਹੁੰਦੀ ਹੈ। ਜਿੰਨੀ ਮਿਹਨਤ ਇਸ ਨੇ ਕੀਤੀ ਆਪਣੀ ਪਾਰਟੀ ਲਈ, ਮੈਨੂੰ ਨੀ ਲੱਗਦਾ ਕਿਸੇ ਹੋਰ ਲੀਡਰ ਨੇ ਕੀਤੀ ਹੋਉ। ਪਰ ਅਫਸੋਸ! ਉਸਦੀ ਮਿਹਨਤ ਦਾ ਕੀ ਮੁੱਲ ਨਹੀਂ ਮੁੜਿਆ? ਦਿਨ ਰਾਤ ਰੈਲੀਆਂ ਕੀਤੀਆਂ। ਰਾਜਨੀਤੀ ਦਾ ਥੰਮ ਮੰਨੇ ਜਾਂਦੇ ਸਿਆਸਤਦਾਨਾ ਨਾਲ ਮੱਥਾ ਲਾਇਆ। ਪੰਜਾਬ ਦੇ ਲੋਕਾਂ ‘ਚ ਆਸ ਜਗਾਈ। ਜਿੰਨਾ ਨੂੰ ਰਾਜਨੀਤੀ ਨਾਲ ਨਫਰਤ ਸੀ, ਉਹ ਵੀ ਇਸ ਨੇ ਨਾਲ ਜੋੜੇ। ਭਾਵੇਂ ਨਤੀਜੇ ਆਸ ਮੁਤਾਬਿਕ ਨਹੀਂ ਆਏ, ਪਰ ਭਗਵੰਤ ਮਾਨ ਦਾ ਅਸਰ ਸੀ ਜੀਹਦੇ ਕਰਕੇ ਬਾਬੇ ਬਾਦਲ ਨੂੰ ਵੀ ਜਿੱਤਣ ਲਈ ਦਾਅ ਖੇਡਣਾ ਪਿਆ ਕੈਪਟਨ ਨੂੰ ਲੰਬੀ ਬੁਲਾ ਕੇ। ਅੱਜ ਅਸੀਂ ਉਹ ਬੰਦਾ ਰਵਾਤਾ, ਜੀਹਨੇ ਸਾਨੂੰ ਹਮੇਸ਼ਾ ਹੀ ਹਸਾਇਆ। ਕਦੇ ਕੁਲਫੀ ਗਰਮਾ ਗਰਮ ਰਾਹੀਂ ਤੇ ਕਦੇ ਜੁਗਨੂੰ ਬਣ ਕੇ। ਸਿਆਸਤਦਾਨ ਆਉਂਦੇ ਜਾਂਦੇ ਰਹਿੰਦੇ ਆ, ਦਿਲੋਂ ਲਹਿ ਜਾਂਦੇ ਆ। ਪਰ ਭਗਵੰਤ ਮਾਨ ਦੀ ਤਰੀਫ ਲੋਕ ਰਹਿੰਦੀ ਦੁਨੀਆ ਤੱਕ ਕਰਦੇ ਰਹਿਣਗੇ। ਭਗਵੰਤ ਮਾਨ ਨੇ ਹਾਰ ਕੇ ਵੀ ਲੱਖਾਂ ਪੰਜਾਬੀਆਂ ਦੇ ਦਿਲ ਜਿੱਤ ਲਏ। ਉਸ ਦੇ ਹੌਂਸਲੇ, ਜਜਬੇ ਤੇ ਮਿਹਨਤ ਨੂੰ ਸਲਾਮ।
ਇਨ•ਾਂ ਚੋਣਾਂ ਵਿਚ ਚਾਹੇ ਪੰਜਾਬ ਵਿਚ ਕਾਂਗਰਸ ਨੂੰ ਵੱਡਾ ਬਹੁਮਤ ਪ੍ਰਾਪਤ ਹੋਇਆ ਹੈ ਪਰ ਪੰਜਾਬ ਦਾ ਰਾਜ ਭਾਗ ਸੰਭਾਲਣਾ ਕੈਪਟਨ ਅਮਰਿੰਦਰ ਸਿੰਘ ਲਈ ਚੁਣੌਤੀਆਂ ਭਰਿਆ ਕਾਰਜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੌਣਾ ਤੋਂ ਪਹਿਲਾ ਜੋ ਵੱਡੇ-ਵੱਡੇ ਵਾਅਦੇ ਕੀਤੇ ਸਨ। ੫੦ ਲੱਖ ਨੌਕਰੀਆਂ, ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ, ਸਮਾਰਟ ਮੁਫਤ ਬਿਜਲੀ, ਪਾਣੀ। ਇਹ ਸਭ ਵੀ ਪੂਰਾ ਕਰਨਾ ਪਵੇਗਾ। ਕੈਪਟਨ ਸਾਹਿਬ ਤੋਂ ਲੋਕਾਂ ਨੇ ਸੁਭਾਵਿਕ ਤੌਰ ‘ਤੇ ਵੱਡੀਆਂ ਆਸਾਂ ਲਗਾਈਆਂ ਹੋਈਆਂ ਹਨ। ਪਹਿਲਾ ਲੋਕਾਂ ਨੂੰ ਰਾਜਨੀਤੀ ਬਾਰੇ ਸਮਝ ਨਹੀਂ ਸੀ ਪਰ ਅੱਜ ਦਾ ਵੋਟਰ ਬਹੁਤ ਸਮਝਦਾਰ ਆ। ਕੈਪਟਨ ਅਮਰਿੰਦਰ ਸਿੰਘ ਦੀ ਇਹ ਸ਼ਾਇਦ ਓਹਦੀ ਆਖਰੀ ਚੋਣ ਆ। ਇਸ ਲਈ ਉਨ•ਾ ਨੂੰ ਆਪਣੇ ਕੀਤੇ ਵਾਅਦਿਆਂ ਨੂੰ ਸਿਰੇ ਚੜਾਉਣਾ ਪਵੇਗਾ ਨਹੀਂ ਤਾਂ ਉਨ•ਾ ਦੀ ਉਮਰ ਭਰ ਦੀ ਕੀਤੀ ਕਰਾਈ ਤੇ ਦਾਗ ਲੱਗ ਸਕਦਾ।
ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕ ਲਈ ਕੋਈ ਜਿਆਦਾ ਨਿਰਾਸ਼ ਹੋਣ ਦੀ ਵੀ ਲੋੜ ਨਹੀਂ ਹੈ ਇਹ ਤਾਂ ਸ਼ੁਰੂਆਤ ਸੀ। ਬਹੁਤ ਕੁਝ ਕਰਨਾ ਬਾਕੀ ਹੈ, ਪਹਿਲੀ ਵਾਰ ਵਿਰੋਧੀ ਧਿਰ ਦਾ ਰੁਤਬਾ ਕੋਈ ਘੱਟ ਪ੍ਰਾਪਤੀ ਨਹੀਂ ਹੈ।

—————————————————————

 ਸੰਪਾਦਕੀ -03- 2017

errer …

—————————————————————

 ਸੰਪਾਦਕੀ – ਫਰਬਰੀ 2017

ਵੱਜ ਗਿਆ ਵਿਧਾਨ ਸਭਾ ਚੋਣਾਂ 2017 ਦਾ ਬਿਗੁਲ

Name editiorਪੰਜਾਬ ਵਿੱਚ 4 ਫਰਬਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ 2017 ਲਈ ਪਿਛਲੇ ਕੁਝ ਮਹੀਨੀਆਂ ਤੋਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਖਿੱਚੀ ਹੋਈ ਹੈ ਪਰ-ਪਰ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਸਾਰੀਆਂ ਸਿਆਸੀ ਪਾਰਟੀਆਂ ਦਾ ਆਪਣਾ ਅੱਡੀ ਚੋਟੀ ਦਾ ਜੋਰ ਲੱਗਣਾ ਸ਼ੁਰੂ ਹੋ ਰਿਹਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ, ਕਾਗਰਸ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਇਹ ਤਿੰਨ ਪਾਰਟੀਆਂ ਮੁੱਖ ਤੌਰ ਤੇ ਮੁਕਾਬਲੇ ਵਿੱਚ ਹਨ। ਇਨ•ਾ ਤੋਂ ਇਲਾਵਾ ਇੱਕ-ਦੋ ਨਵੀਆਂ ਪਾਰਟੀਆਂ ਜਿਨ•ਾ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਵੀ ਸਾਮਿਲ ਹੈ ਅਤੇ ਪੁਰਾਣੀ ਸਿਆਸੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਨ•ਾ ਪਾਰਟੀਆਂ ਤੋਂ ਇਲਾਵਾ ਬਸਪਾ, ਤ੍ਰਿਮੂਲ ਕਾਂਗਰਸ ਜਿਸ ਦੀ ਅਗਵਾਹੀ ਸਾਬਕਾ ਮੰਤਰੀ ਜਗਮੀਤ ਬਰਾੜ ਕਰ ਰਹੇ ਹਨ ਅਤੇ ਸੀ.ਪੀ.ਆਈ, ਸੀ.ਪੀ.ਐਮ ਆਦਿ ਕਈ ਪਾਰਟੀਆਂ ਕੁੱਝ ਜਗਾ ਤੋਂ ਆਪਣੇ ਉਮੀਦਵਾਰ ਖੜਾਏ ਹਨ। ਕਈ ਅਜਿਹੀਆ ਪਾਰਟੀਆ ਵੀ ਹਨ ਜਿਨ•ਾ ਦਾ ਕਦੇ ਬਹੁੱਤੇ ਲੋਕਾ ਨੇ ਨਾਮ ਵੀ ਨਹੀਂ ਸੁਣਿਆ ਹੋਣਾ ਉਹ ਵੀ ਕਈ ਜਗ•ਾ ਤੋਂ ਵੱਡਿਆਂ ਪਾਰਟੀਆ ਦੇ ਇਸ਼ਾਰਿਆਂ ਤੇ ਵਿਰੋਧੀ ਧਿਰ ਦੀਆਂ ਵੋਟਾ ਖਰਾਬ ਕਰਨ ਲਈ ਆਪਣੇ ਬੰਦਿਆ ਨੂੰ ਟਿਕਟਾ ਨਾਲ ਨਿਵਾਜ ਰਹੇ ਹਨ। ਕੁੱਝ ਬਿਗਾਨੀ ਮਾਇਆ ਦੀ ਝਾਕ ਰੱਖਣ ਵਾਲੇ ਅਜਾਦ ਉਮੀਦਵਾਰ ਦੇ ਤੌਰ ਤੇ ਵੀ ਆਪਣੇ ਨਾਮ ਨਾਮਜਦ ਕਰ ਰਹੇ ਹਨ।
ਹਰ ਪਾਰਟੀ ਨੇ ਆਪਣੇ ਆਪ ਨੂੰ ਦੁੱਧ ਧੋਤੇ ਤੇ ਵਿਰੋਧੀ ਧਿਰ ਨੂੰ ਚੋਰ ਸਾਬਿਤ ਕਰਨ ਲਈ ਲੋਕਾਂ ਦੀ ਕਚਹਿਰੀ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਪਾਰਟੀ ਹਰੇਕ ਸੀਟ ‘ਤੇ ਆਪਣਾ ਹੀ ਕਬਜ਼ਾ ਹੋਣ ਦੇ ਦਾਅਵੇ ਕਰ ਰਹੀ ਹੈ। ਕੋਈ ਆਪਣੇ ਦਸ ਸਾਲ ਵਿਚ ਕੀਤੇ ਵਿਕਾਸ ਦੀ ਦੁਹਾਈ ਪਾ ਰਿਹਾ ਹੈ। ਕੋਈ ਆਉਣ ਵਾਲੇ ਸਮੇਂਂ ਵਿਚ ਕਰਨ ਵਾਲੇ ਵਿਕਾਸ ਦੇ ਵਾਅਦੇ ਕਰ ਰਿਹਾ ਹੈ। ਹਰੇਕ ਸਿਆਸੀ ਨੇਤਾ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਵਿਰੋਧੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖ ਕੇ ਲਾਹਾ ਖੱਟਣ ਦੇ ਚੱਕਰਾਂ ਵਿਚ ਲੱਗਿਆ ਹੋਇਆ ਹੈ।
ਸਾਡੇ ਸਿਆਸੀ ਲੀਡਰਾਂ ਨੂੰ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੀ ਜਰੂਰਤ ਪੈ ਗਈ ਹੈ? ਜਿਸ ਨੇ ਜੋ ਕੀਤਾ ਉਹ ਤਾਂ ਲੋਕ ਜਾਣਦੇ ਹੀ ਹਨ। ਫਿਰ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਨਣ ਦੀ ਕੀ ਜਰੂਰਤ ਹੈ। ਅਗਰ ਤੁਸੀਂ ਸਟੇਟ ਦੇ ਇਲਾਕੇ ਦੇ ਵਿਕਾਸ ਲਈ ਜਾ ਲੋਕ ਭਲਾਈ ਲਈ ਕੁਝ ਕੀਤਾ ਹੈ ਤਾਂ ਲੋਕ ਖੁਦ ਹੀ ਉਸਦਾ ਮੁੱਲ ਤਾਰਨਗੇ ਅਤੇ ਜੇਕਰ ਤੁਸੀਂ ਆਪਣੇ ਰਾਜਭਾਗ ਦੌਰਾਨ ਲੋਕਾ ਦਾ ਲਹੂ ਪੀਤਾ ਹੈ ਤਾਂ ਉਸ ਦਾ ਨਤੀਜਾ ਵੀ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਣਾ ਹੈ। ਵੋਟਰਾ ਨੇ ਤੁਹਾਡੇ ਕੀਤੇ ਦਾ ਮੁੱਲ ਤਾਰਨਾ ਹੈ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ, ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਜਾਂ ਕਈ-ਕਈ ਕਰੋੜ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਨਾਲ ਲੋਕਾਂ ਨੂੰ ਭਰਮਾਇਆ ਨਹੀਂਂ ਜਾ ਸਕਦਾ। ਹੁਣ ਸ਼ੋਸ਼ਿਆਂ ਨਾਲ ਗੱਲ ਨਹੀਂ ਬਣਦੀ। ਅੱਜ ਦੇ ਵੋਟਰ ਬਹੁਤ ਸਮਝਦਾਰ ਹੋ ਗਏ ਹਨ, ਉਹ ਵਿਕਾਸ ਚਾਹੁੰਦੇ ਹਨ। ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਨਾਲ ਅੱਜ ਕੱਲ ਦੇ ਵੋਟਰਾਂ ਦੀ ਸੋਚ ਨਹੀਂ ਬਦਲੇਗੀ ਸਗੋਂ ਉਹ ਤਾਂ ਰੈਲੀਆਂ ਵਗੈਰਾਂ ਨੂੰ ਮੰਨੋਰੰਜਨ ਦਾ ਸਾਧਨ ਸਮਝਦੇ ਹਨ।
ਕਈ ਵੋਟਰ ਹਰੇਕ ਪਾਰਟੀ ਦੀ ਹਰੇਕ ਰੈਲੀ ਵਿਚ ਪਹੁੰਚਦੇ ਹਨ। ਕਈ ਬਜੁਰਗ ਆਪਣੀਆਂ ਵਧੀਆਂ ਨੌਕਰੀਆਂ ਤੋਂ ਰਟਾਇਰ ਹੋ ਕੇ ਸਾਰੀਆਂ ਰੈਲੀਆਂ ਦਾ ਮਜ਼ੇ ਨਾਲ ਲੁਤਫ਼ ਉਠਾਉਂਦੇ ਹਨ। ਜੇਕਰ ਉਨਾਂ ਨੂੰ ਪੁੱਛ ਲਈਏ ਕੇ ਬਜ਼ੁਰਗ ਕਿੱਧਰ ਗਏ ਸੀ? ਤਾਂ ਉਨਾਂ ‘ਚ ਕੋਈ ਕਹੇ .. .. ਬਾਦਲ ਦੇ ਗੱਪ ਸੁਨਣ ਗਏ ਸੀ, .. .. .. ਕੋਈ ਕਹੇਗਾ ਅਸੀਂ ਕੈਪਟਨ ਦੇ ਫੋਕੇ ਫੈਂਟਰ ਸੁਨਣ ਗਏ ਸੀ। ਕੋਈ ਕਹੇਗਾ ਅੱਜ ਅਸੀਂ ਟੋਪੀਆ ਵਾਲਿਆ ਸਟੰਟ ਵੇਖਣ ਗਏ ਸੀ। ਬਹੁਤੇ ਵੋਟਰਾ ਵਾਸਤੇ ਸਿਆਸੀ ਲੀਡਰਾਂ ਦੇ ਭਾਸ਼ਨ ਸੁਨਣੇ, ਰੇਡੀਓ ਦੇ ਪ੍ਰੋਗਰਾਮ ਸੁਨਣੇ ਦੇ ਸਮਾਨ ਹਨ। ਉਹ ਮੰਨੋਰੰਜ਼ਨ ਦੇ ਸਾਧਨ ਵਜੋਂ ਰੈਲੀਆਂ ਵਿਚ ਪਹੁੰਚਦੇ ਹਨ। ਉਹ ਤਾਂ ਸਿਆਸੀ ਲੀਡਰਾਂ ਨੂੰ ਕਲਾਕਾਰਾਂ ਵਾਂਗ ਦੇਖਦੇ ਹਨ ਕਿ ਕਿਹੜਾ ਮੰਤਰੀ ਕਿਹੋ ਜਿਹੀ ਐਕਟਿੰਗ ਕਰਦਾ ਹੈ। ਵੋਟਾਂ ਤਾਂ ਉਹ ਆਪਣੇ ਮਨ ਦੇ ਫੈਸਲੇ ਨਾਲ ਹੀ ਪਾਉਂਦੇ ਹਨ। ਲੋਕ ਕਾਨਫਰੰਸਾਂ ਤੇ ਰੈਲੀਆਂ ਵਿਚ ਸਿਰਫ਼ ਤਮਾਸ਼ਾ ਦੇਖਣ ਹੀ ਜਾਂਦੇ ਹਨ। ਫਿਰ ਸਾਡੇ ਸਿਆਸੀ ਨੇਤਾਂ ਰੈਲੀਆਂ ਦੇ ਇਕੱਠ ਤੋਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਨ ਕਿ ਉਨਾਂ ਦੀ ਸਥਿਤੀ ਕੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਕਿ ਕਿਸ ਦੇ ਹਿੱਸੇ ਕੀ ਹੈ।
ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਕਰੋੜਾਂ ਰੁਪਏ ਖਰਚ ਕਰਕੇ ਜਨਤਾ ਤੇ ਭਾਰ ਪਾਉਣ ਨਾਲੋਂ ਚੰਗਾ ਹੈ ਕਿ ਉਨਾਂ ਹੀ ਪੈਸਾ ਦੇਸ਼-ਪ੍ਰਾਂਤ ਦੇ ਵਿਕਾਸ ਤੇ ਲਾਇਆ ਜਾਵੇ। ਜਿੰਨਾਂ ਪੈਸਾ ਚੋਣਾਂ ਸਮੇਂ ਪ੍ਰਚਾਰ ਤੇ ਰੈਲੀਆਂ ਵਗੈਰਾ ਤੇ ਖਰਚ ਹੁੰਦਾ ਹੈ ਉਨਾਂ ਪੈਸਾ ਦੇਸ਼ ਦੇ ਵਿਕਾਸ ਲਈ ਲੱਗੇ ਤਾਂ ਉਹ ਮੂੰਹੋਂ ਬੋਲੇਗਾ। ਜੇਕਰ ਅਮਨ, ਖੁਸ਼ਹਾਲੀ ਤੇ ਲੋਕ ਰਾਜ ਦਿਖਾਉਣ ਦੇ ਲਈ ਚੋਣਾਂ ਜਰੂਰੀ ਹਨ ਤਾਂ ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਲੋਕਾਂ ਦੀ, ਪਾਰਟੀ ਵਰਕਰਾਂ ਦੀ, ਪੁਲਿਸ ਕਰਮਚਾਰੀਆਂ ਦੀ ਕਈ-ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਚੰਗਾ ਹੈ ਕਿ ਹਰ ਉਮੀਦਵਾਰ ਆਪਣੇ ਵਿਚਾਰ ਟੀ.ਵੀ. ਰਾਹੀਂ ਸਾਂਝੇ ਕਰ ਲਵੇ। ਘਰ-ਘਰ ਜਾ ਕੇ ਹਾੜੇ ਮਿਨਤਾਂ ਕੱਢਣ ਦੀ ਬਜਾਏ ਆਪਣਾ ਚੋਣ ਮੈਨੀਫੈਸਟੋ ਪੇਪਰ ਵਿਚ ਦੇ ਦੇਵੇ।
ਪਰ ਕੀ ਕਰੀਏ, ਸਾਡੇ ਭਾਰਤ ਦੀ ਸਾਰੀ ਅਰਥ ਵਿਵਸਥਾ ਹੀ ਵਿਗੜੀ ਪਈ ਹੈ। ਇਥੇ ਕੁਝ ਵੀ ਵਿਉਂਤਬੱਧ ਢੰਗ ਨਾਲ ਚੱਲਣਾ ਸੰਭਵ ਨਹੀਂ ਜਾਪਦਾ। ਇਥੇ ਅੰਨੇ ਨੂੰ ਬੋਲਾ ਘੜੀਸੀ ਫਿਰਦਾ ਹੈ। ਅਸੀਂ ਤਾਂ ਸਿਰਫ਼ ਪ੍ਰਮਾਤਮਾਂ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ‘ਹੇ ਦਾਤਾਰ ਪਿਤਾ ਜੀਓੁ’ ਸਾਡੇ ਸਿਆਸੀ ਨੇਤਾਵਾਂ ਨੂੰ, ਵੱਡੇ ਪੁਲਿਸ ਅਫਸਰਾਂ ‘ਤੇ ਇਨੀ ਕੁ ਬਖਸ਼ਿਸ਼ ਕਰੋ, ਉਨਾਂ ਨੂੰ ਅਜਿਹਾ ਬਲ ਤੇ ਬੁੱਧੀ ਬਖਸ਼ੋ ਕਿ ਉਹ ਆਪਣੇ ਲੋਭ, ਹੰਕਾਰ ਨੂੰ ਤਿਆਗ ਕੇ, ਸੱਤਾ ਦੀ ਭੁੱਖ ਮਾਰ ਕੇ, ਆਪਣੀ ਉੱਚੀ ਪਦਵੀਂ ਦੇ ਗੁਮਾਨ ਨੂੰ ਛੱਡ ਕੇ ਪੰਜਾਬੀਅਤ ਦੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਸਕਣ।
ਆਪਣੇ ਭੈਣਾ ਭਰਾਂਵਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਵੀਰੋ! ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੋਜੁਆਨੇ ਸਿਆਸਤ ਵਿੱਚ ਪੈਰ ਰੱਖਣਾ ਗਲਤ ਨਹੀਂ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਿਚੋਂ ਹੀ ਲੀਡਰ ਬਨਣੇ ਹਨ। ਪਰ ਇੱਕ ਗੱਲ ਯਾਦ ਰੱਖਿਓ! ਆਪਣੀ ਗਲੀ, ਆਪਣਾ ਮੁਹੱਲਾ, ਆਪਣਾ ਪਿੰਡ ਜਿਥੇਂ ਅਸੀਂ ਵੋਟਾ ਲਈ ਇੱਕ ਦੂਸਰੇ ਨਾਲ ਲੜਦੇ ਹਾਂ। ਜਿਥੇਂ ਅਸੀਂ ਸਿਆਸੀ ਲੀਡਰਾ ਦੇ ਇਸ਼ਾਰਿਆ ਤੇ ਪਾਰਟੀ ਬਾਜੀ ਵਿੱਚ ਵੰਡੇ ਗਏ ਹਾਂ। ਜਿਥੇਂ ਅਸੀਂ ਇੱਕ ਦੂਜੇ ਦੇ ਖੁਨ ਦੇ ਪਿਆਸੇ ਹੋ ਜਾਦੇ ਹਾਂ, ਯਾਦ ਰੱਖਿਓ ਅਸੀਂ ਇਥੇਂ ਹੀ ਜੰਮੇ ਪਲੇ ਹਾਂ। ਸਾਡਾ ਗਲੀ ਗੁਆਢ, ਖੁਸ਼ੀ-ਗਮੀ ਵਿੱਚ ਉਹ ਹੀ ਸਾਡੇ ਕੰਮ ਆਉਦਾ ਹੈ। ਵੋਟਾ ਦਾ ਕੀ ਹੈ ਇਹ ਤਾਂ ਆਇਆਂ ਤੇ ਲੰਘ ਗਈਆ। ਲੜਾਈ-ਝਗੜੇ ਵਿੱਚ ਹੋਏ ਤੁਹਾਡੇ ਜਾਨੀ-ਮਾਲੀ ਨੁਕਸ਼ਾਨ ਦੀ ਪੂਰਤੀ ਕਿਸੇ ਨੇ ਨਹੀਂ ਕਰਨੀ। ਕੇਸ ਤੁਹਾਡੇ ਤੇ ਹੋਣੇ ਹਨ, ਤਾਰੀਖਾ ਤੁਸੀਂ ਭੁਗਤਨੀਆਂ ਹਨ। ਖੱਜਲ ਖੁਆਰੀ ਤੁਹਾਡੀ ਹੋਣੀ ਹੈ ਉਦੋਂ ਕਿਸੇ ਲੀਡਰ ਨੇ ਤੁਹਾਡੀ ਬਾਹ ਨਹੀਂ ਫੜਨੀ। ਵੇਖਿਓ ਕਿਤੇ ਲੀਡਰਾਂ ਦੀਆਂ ਲੂਬੜ ਚਾਲਾਂ ਵਿੱਚ ਆ ਕੇ ਆਪਣੇ ਮੁਹੱਲੇ, ਆਪਣਾ ਪਿੰਡ ਵਿੱਚ ਪੱਕੀਆਂ ਦੁਸ਼ਮਣੀਆਂ ਨਾ ਪਾ ਲਈਓ। ਆਪਣਾ ਭਾਈਚਾਰਾ ਤੇ ਆਪਸੀ ਸਾਂਝ ਬਰਕਰਾਰ ਰੱਖਿਓ, ਕਿਤੇ ਮਾਮੂਲੀ ਚੌਧਰ ਪਿਛੇ ਆਪਸੀ ਭਾਈਚਾਰਕ ਸਾਂਝ ਖਤਮ ਨਾ ਕਰ ਲਿਓ।

—————————————————————

 ਸੰਪਾਦਕੀ – ਜਨਵਰੀ 2017

ਨਵਾਂ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ …

Name editiorਨਵੇ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਹੀ ਬੀਤੇ ਕੁਝ ਸਾਲਾਂ ਦੀ ਯਾਦ ਤਾਜ਼ਾ ਹੋ ਜਾਦੀ ਹੈ । ਪਹਿਲਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੀਆਂ ਤਿਆਰੀਆਂ ਕਈ ਕਈ ਦਿਨ ਪਹਿਲਾ ਸ਼ੁਰੂ ਹੋ ਜਾਂਦੀਆਂ ਸਨ ਪਰ ਹੁਣ ਤਾ ਨਵੇਂ ਵਰ•ੇ ਦੀ ਵਧਾਈ ਕੁਝ ਮਿੰਟਾਂ ਦੀ ਖੇਡ ਰਹਿ ਗਈ । ਐਸ. ਐਮ. ਐਸ. ਅਤੇ ਈ-ਮੇਲ ਨੇ ਗਰੀਟਿੰਗ ਕਾਰਡ ਦੀ ਮਹੱਤਤਾ ਬਿਲਕੁਲ ਖਤਮ ਕਰ ਦਿੱਤੀ ਹੈ । ਮੇਸੈਜ ਅੱਜ ਜ਼ਿੰਦਗੀ ਦਾ ਅਹਿਮ ਅੰਗ ਬਣ ਗਏ ਹਨ। ਜਦੋਂ ਮੋਬਾਇਲ ਫੋਨ ਦਾ ਪ੍ਰਸਾਰ ਹੋਇਆ ਉਦੋਂ ਮੈਸੇਜ ਹੋਂਦ ਵਿਚ ਆ ਗਏ ਪਰ ਪਿਛਲੇ 7-8 ਸਾਲਾਂ ਤੋਂ ਤਾ ਮੇਸੈਜ ਦਾ ਬਹੁਤ ਹੀ ਜ਼ਿਆਦਾ ਪ੍ਰਸਾਰ ਹੋ ਗਿਆ ਹੈ। ਜਦੋਂ ਤੋਂ ਮੇਸੈਜ ਹੋਂਦ ਵਿਚ ਆਏ ਹਨ ਉਦੋਂ ਤੋਂ ਗਰੀਟਿੰਗ ਕਾਰਡ ਤੇ ਚਿੱਠੀਆਂ ਦੀ ਮਹੱਤਤਾ ਤਾਂ ਬਿਲਕੁਲ ਖ਼ਤਮ ਹੋ ਗਈ।
ਪਰ ਆਪਣੇ ਮਿਤਰ ਪਿਆਰਿਆਂ ਦੀਆਂ ਨਵੇਂ ਸਾਲ ਦੀ ਮੁਬਾਰਕਾਂ ਦੀ ਉਡੀਕ ਤਾਂ ਸ਼ਾਇਦ ਹਰੇਕ ਇਨਸਾਨ ਨੂੰ ਹੀ ਰਹਿੰਦੀ ਹੈ। ਇਕ ਦਿਨ ਮੈਂ ਸੁਣੀਆ ਕੁਝ ਔਰਤਾਂ ਸਾਡੇ ਦਫਤਰ ਮੂਹਰੇ ਖੜੀਆਂ ਐਸ.ਐਮ.ਐਸ. ਬਾਰੇ ਗੱਲਾਂ ਕਰ ਰਹੀਆਂ ਸਨ ਕਿ ”ਇਹ ਤਾਂ ਚਿੱਠੀਆਂ ਹੀ ਦੁਆਰਾ ਚੱਲ ਪਈਆਂ। ਫਰਕ ਇਹ ਹੈ ਕਿ ਚਿੱਠੀਆਂ ਕਾਗਜ਼ਾਂ ਤੇ ਲਿਖੀਆਂ ਜਾਂਦੀਆਂ ਸੀ ਤੇ ਆਹ ਮੇਸੈਜ ਜੇ, ਲੋਕ ਆਪਣੇ ਮੋਬਾਇਲਾਂ ਤੇ ਭੇਜਦੇ ਰਹਿੰਦੇ ਆ।”
ਉਨ•ਾਂ ਦੀ ਗੱਲ ਕੁਝ ਹੱਦ ਤੱਕ ਸਹੀ ਵੀ ਹੈ ਪਰ ਚਿੱਠੀਆਂ ਚਿੱਠੀਆਂ ਸਨ। ਆਪਣੇ ਮਿੱਤਰ ਪਿਆਰਿਆਂ, ਸਾਕ-ਸਬੰਧੀਆਂ ਤੇ ਭੈਣਾ-ਭਰਾਵਾਂ ਦੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਦੀਆਂ ਲੰਮੀਆਂ-ਲੰਮੀਆਂ ਚਿੱਠੀਆਂ ਪੜ•ਦਿਆਂ ਰਾਤਾਂ ਬੀਤ ਜਾਂਦੀਆਂ ਸਨ। ਕਈ-ਕਈ ਦਿਨ ਤਾ ਆਪਣੇ ਸਨੇਹੀਆਂ ਦੇ ਨਵੇਂ ਸਾਲ ਦੇ ਗਰੀਟਿੰਗ ਕਾਰਡ ਉਡੀਕਦਿਆਂ ਹੀ ਲੰਘ ਜਾਂਦੇ ਸਨ। ਪਰ… ਹੁਣ ਮੋਬਾਇਲਾਂ ਰਾਹੀਂ ਇਹ ਸਾਰਾ ਪ੍ਰਸੀਜਰ ਕੁਝ ਸਕਿੰਟਾਂ ਦੀ ਖੇਡ ਬਣ ਕੇ ਰਹਿ ਗਿਆ ਹੈ।
ਨਵੇਂ ਸਾਲ ਦਾ ਚਾਅ ਵੀ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਪਹਿਲਾਂ ਦੂਰਦਰਸ਼ਨ ਕੇਦਰ ਜਲੰਧਰ ਤੋ ਪ੍ਰਸਾਰਨ ਹੋਣ ਵਾਲਾ ਨਵੇ ਸਾਲ ਦਾ ਪ੍ਰੋਗਰਾਮ ਬਹੁਤ ਖਾਸੀਅਤ ਰੱਖਦਾ ਸੀ । ਕਈ ਹਫਤਿਆਂ ਦੇ ਇੰਤਜ਼ਾਰ ਮਗਰੋ ਨਵੇ ਸਾਲ ਦਾ ਪ੍ਰੋਗਰਾਮ ਦੇਖਣਾ ਨਸੀਬ ਹੁੰਦਾ ਸੀ । ਹੁਣ ਤਾਂ ਦੂਰਦਰਸ਼ਨ ਨੂੰ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ, ਬੱਸ! ਪਿੰਡਾਂ ਦੇ ਕੁਝ ਦਰਸ਼ਕ ਜਾਂ ਜੋ ਦਰਸ਼ਕ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਉਹ ਹੀ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਹਨ । ਹੁਣ ਚੈਨਲਾਂ ਦੀ ਭਰਮਾਰ ਹੀ ਇੰਨੀ ਹੋ ਗਈ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਚੈਨਲ ਤੇ ਕਿਹੜਾ ਪ੍ਰੋਗਰਾਮ ਆਉਣਾ ਹੈ।
ਹਰ ਬੀਤੇ ਸਾਲ ਦੀਆਂ ਕੁੱਝ ਮਾੜੀਆਂ ਚੰਗੀਆਂ ਘਟਨਾਵਾਂ ਹੁੰਦੀਆਂ ਹਨ ਜੋ ਆਪਣੇ ਨਿਸ਼ਾਨ ਛੱਡ ਜਾਦੀਆਂ ਹਨ ਜਿਵੇਂ ਕਿ ਬੀਤੇ ਵਰ•ੇ 2015 ਵਿਚ ਦਿਲਾਂ ਨੂੰ ਵਲੂੰਧਰ ਦੇਣ ਵਾਲੀ ਘਟਨਾ ਵਾਪਰੀ, ਜਿਸ ਬਾਰੇ ਆਪ ਸਭ ਭਲੀ ਭਾਂਤ ਜਾਣੂੰ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ•ਾਂ ਦਾ ਓਟ ਆਸਰਾ ਲੈ ਕੇ ਅਸੀਂ ਹਰ ਕੰਮ ਆਰੰਭ ਕਰਦੇ ਹਾਂ ਅਤੇ ਸੰਪੂਰਨਾ ਤੇ ਉਨ•ਾਂ ਦਾ ਹੀ ਧੰਨਵਾਦ ਕਰਦੇ ਹਾਂ। ਸਿਆਸੀ ਸਤਰੰਜ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੀ ਬੇਅਦਬੀ ਕੀਤੀ ਗਈ। ਇਸ ਤੋਂ ਘਿਨਾਉਣੀ ਹਰਕਤ ਹੋਰ ਕੀ ਹੋ ਸਕਦੀ ਹੈ। 2016 ਵੀ ਬੀਤ ਗਿਆ ਅਤੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਪਤਾ ਥੇਹ ਲੱਗਿਆ ਅਤੇ ਨਾ ਹੀ ਅਜਿਹੀਆਂ ਘਿਨਾਉਣੀਆਂ ਹਰਕਤਾਂ ਬੰਦ ਹੋਈਆਂ।
ਖੈਰ! ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਅਤੇ ਕਰਵਾਉਣ ਵਾਲਿਆਂ ਨੂੰ ਸੁਮੱਤ ਬਖਸ਼ੇ। ਬਹੁਤੀਆਂ ਘਟਨਾਵਾਂ ਤਾ ਅਜਿਹੀਆ ਹੁੰਦੀਆਂ ਹਨ ਜੋ ਹਰ ਸਾਲ ਹੀ ਵਾਪਰਦੀਆਂ ਹਨ। ਹਰ ਸਾਲ ਦੇ ਸ਼ੁਰੂ ਵਿੱਚ ਅਸੀ ਦੁਆਵਾਂ ਕਰਦੇ ਹਾਂ ਕਿ ਜੋ ਮਾੜਾ ਬੀਤੇ ਵਰ•ੇ ਬੀਤਿਆ ਹੈ ਉਹ ਨਵੇਂ ਸਾਲ ਵਿੱਚ ਨਾ ਵਾਪਰੇ ਪਰ……? ਹਰ ਸਾਲ ਕੈਲੰਡਰ ਬਦਲ ਜਾਦੇ ਹਨ, ਡਾਈਰੀਆਂ ਬਦਲ ਜਾਦੀਆਂ ਹਨ, ਜੰਤਰੀਆ ਬਦਲ ਜਾਦੀਆਂ ਹਨ ਪਰ……? ਸਿਆਸਤਦਾਨਾਂ ਵੱਲੋਂ ਸੱਤਾ ਵਿੱਚ ਕਾਬਜ ਹੋਣ ਲਈ ਵਰਤੇ ਜਾਂਦੇ ਜਾਇਜ਼ ਅਤੇ ਨਜਾਇਜ਼ ਢੰਗ ਨਹੀਂ ਬਦਲਦੇ। ਸਰਕਾਰੀ ਮੁਲਾਜਮਾਂ ਵੱਲੋ ਮਾੜੇ ਮੋਟੇ ਕੰਮ ਲਈ, ਲਈ ਜਾਣ ਵਾਲੀ ਰਿਸ਼ਵਤ ਦੇ ਢੰਗ ਨਹੀ ਬਦਲਦੇ। ਆਪਣੀ ਸੱਤਾ ਤੇ ਲੰਮਾ ਸਮਾਂ ਕਾਬਜ ਰਹਿਣ ਲਈ ਪਾਣੀ ਵਾਗ ਵਹਾਏ ਜਾਣ ਵਾਲੇ ਨਜਾਇਜ਼ ਪੈਸਾ ਬਣਾਉਣ ਦੇ ਢੰਗ ਨਹੀ ਬਦਲਦੇ। ਨਿੱਤ ਸੁਨਣ ਵਿੱਚ ਆਉਦੀਆਂ ਬਲਾਤਕਾਰ ਦੀਆਂ ਮਾੜੀਆਂ ਘਟਨਾਵਾਂ ਨਹੀ ਬਦਲਦੀਆਂ। ਪੈਸੇ ਦੀ ਅੰਨੀ ਦੌੜ ਮਗਰ ਭੱਜਦੇ ਹੋਏ ਭਰਾ ਹੱਥੋਂ ਭਰਾ ਦਾ ਕਤਲ ਹੋ ਜਾਣ ਵਰਗੀਆ ਘਟਨਾਵਾਂ ਨਹੀ ਬਦਲਦੀਆਂ।
ਇਹ ਸਭ ਕੁੱਝ ਕਿਵੇ ਬਦਲੇਗਾ? ਇਹ ਸਭ ਕੁਝ ਕਿਸੇ ਦੈਵੀ ਸ਼ਕਤੀ ਨੇ ਨਹੀ ਬਦਲਣਾ ਇਹ ਤਾਂ, ਤਾਂ ਹੀ ਬਦਲੇਗਾ ਜੇਕਰ ਹਰ ਇਨਸਾਨ ਆਪਣੇ ਬੀਤੇ ਵਰ•ੇ ਵਿੱਚ ਜੋ ਵੀ ਬੀਤਿਆ ਉਸ ਸਾਰੇ ਦਾ ਆਪਣੇ ਆਪ ਵਿੱਚ ਵਿਸ਼ਲੇਸ਼ਨ ਕਰੇ ਅਤੇ ਮਾੜੇ ਵਰਤਾਰੇ ਦੇ ਖਿਲਾਫ, ਆਪਣੇ ਹੱਕਾਂ, ਹਿੱਤਾਂ ਲਈ ਲੜ ਮਰਨ ਲਈ ਤਤਪਰ ਹੋਵੇ। ਪਰ ਅੱਜ ਇਨਸਾਨ ਅੰਦਰ ਆਪਣੇ ਹੱਕਾਂ, ਹਿੱਤਾਂ ਤੇ ਮਾੜੇ ਵਰਤਾਰੇ ਦੇ ਖਿਲਾਫ ਲੜਨ ਦੀ ਤਾਕਤ ਘੱਟ ਗਈ ਹੈ। ਸਮੂੰਹਿਕ ਬਲਾਤਕਾਰ ਵਰਗੀਆਂ ਭੈੜੀਆਂ ਤੇ ਦਿਲ ਕੰਬਾਊ ਘਟਨਾਵਾਂ ਬਾਰੇ ਸੋਚ ਕੇ ਵੀ ਉਸ ਦਾ ਖੂਨ ਨਹੀਂ ਖੌਲਦਾ। ਜੇਕਰ ਕਿਸੇ ਹਿੰਮਤੀ ਪੁਰਸ਼ ਦਾ ਖੂਨ ਖੌਲਦਾ ਵੀ ਹੈ ਤਾ ਉਸ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਕੁਝ ਬੋਲ ਸਕੇ। ਕਿਉਂਕਿ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਨਾਲ ਸਮੇਂ ਦੀਆਂ ਸਰਕਾਰਾਂ ਦਾ ਚੰਗਾ ਲਗਾਉ ਹੁੰਦਾ ਹੈ। ਹਿੰਮਤੀ ਇਨਸਾਨ ਦੀ ਹਿੰਮਤ ਸਿਆਸਤ ਸਕਿੰਟਾਂ ਵਿੱਚ ਦਬਾ ਦਿੰਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜ਼ੁਲਮ ਖਿਲਾਫ ਕੁਝ ਹੋ ਹੀ ਨਹੀਂ ਸਕਦਾ। ਲੋਕ ਏਕਤਾ ਵਿਚ ਬਹੁਤ ਸ਼ਕਤੀ ਹੈ। ਬੱਸ! ਜ਼ਰੂਰਤ ਹੈ ਅਮਨ, ਸ਼ਾਂਤੀ ਲਈ ਅਤੇ ਜਬਰ ਜ਼ੁਲਮ ਖਿਲਾਫ ਮਸ਼ਾਲ ਬਾਲਣ ਦੀ। ਫੇਰ ਬੀਤੇ ਸਾਲ ਦਾ ਲੇਖਾ ਜੋਖਾ ਕਰਕੇ, ਬੁਰਾਈ ਖਿਲਾਫ ਵਿੱਢੀ ਲੜਾਈ ਦਾ ਮੋਰਚਾ ਫਤਹਿ ਕਰਕੇ ਨਵਾਂ ਸਾਲ ਮੁਬਾਰਕ ਕਹਿਣ ਦਾ ਆਨੰਦ ਆਵੇਗਾ।
ਆਓ ਕਾਮਨਾ ਕਰੀਏ ਕਿ ਆਉਣ ਵਾਲੇ ਸਾਲ ਵਿੱਚ ਸਭ ਨੂੰ ਸੁੱਖ ਮਿਲੇ। ਮਨੁੱਖ ਏਨਾ ਸੋਝੀਵਾਨ ਹੋ ਜਾਵੇ ਕਿ ਉਹ ਰੁੱਖਾਂ ਨੂੰ ਕੱਟਣ ਦੀ ਬਜਾਏ ਆਪਣੇ ਦੇਸ, ਆਪਣੀ ਧਰਤੀ ਨੂੰ ਹਰਾ ਭਰਿਆ ਰੱਖੇ। ਕੋਈ ਮਨੁੱਖ ਦਾਜ ਦਾ ਲਾਲਚੀ ਨਾ ਰਹੇ, ਕੰਨਿਆਂ ਆਪਣੇ ਬਾਬਲ ਦੀ ਪੱਗੜੀ ਦੀ ਲਾਜ ਰੱਖਣ ਦੇ ਸਮਰੱਥ ਹੋਵੇ ਤਾਂ ਜੋ ਉਨ•ਾਂ ਨੂੰ ਵੇਖ ਕੇ ਕੋਈ ਕੰਨਿਆਂ ਨੂੰ ਪੇਟ ਵਿੱਚ ਨਾ ਮਾਰੇ। ਨੇਤਾਵਾਂ ਦੇ ਅੰਦਰਲੇ ਸ਼ੈਤਾਨ ਮਰ ਜਾਣ, ਸਾਰੇ ਨੇਤਾ ਰਿਸ਼ਵਤ ਮੁਕਤ ਹਿੰਦੁਸਤਾਨ ਦੀ ਸਿਰਜਣਾ ਕਰਨ। ਕੋਈ ਸਰਕਾਰ ਜ਼ਰੂਰਤ ਦੀਆਂ ਚੀਜ਼ਾਂ ਮਹਿੰਗੀਆਂ ਨਾ ਕਰੇ ਸਕੇ। ਇਸ ਧਰਤੀ ਤੇ ਕੋਈ ਭੁੱਖਾ ਨਾ ਸੌਵੇ। ਵਿਦਿਆ ਦਾ ਚਾਨਣ ਘਰ ਘਰ ਪਹੁੰਚੇ। ਆਉਣ ਵਾਲਾ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਹੋਵੇ।

—————————————————————

 ਸੰਪਾਦਕੀ – ਦਸੰਬਰ 2016

ਆਰਕੈਸਟਰਾ ਵਾਲੀ ਦੀ ਨਹੀਂ, ਸਾਡੀ ਜਮੀਰ ਦੀ ਮੌਤ ਹੋਈ ਹੈ …

Name editiorਪਿਛਲੇ ਦਿਨੀਂ ਮੌੜ ਮੰਡੀ ਵਿਖੇ ਅਸ਼ੀਰਵਾਦ ਰਿਜੋਰਟ ਵਿਚ ਵਿਆਹ ਦੌਰਾਨ ਚੱਲੀ ਗੋਲੀ ‘ਚ ਆਰਕੈਸਟਰਾ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਹੋਈ ਹੱਤਿਆ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ। ਇਸ ਸਬੰਧੀ ਸਭ ਤੋਂ ਪਹਿਲਾਂ ਤਾਂ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੁਲਵਿੰਦਰ ਕੌਰ ਗਰਭਵਤੀ ਹੋਣ ਦੇ ਬਾਵਜੂਦ ਸਟੇਜ ਤੇ ਡਾਂਸ ਕਰ ਰਹੀ ਸੀ। ਆਪਣੇ ਪਿਛੋਕੜ ਤੇ ਝਾਤੀ ਮਾਰੀਏ ਅਜੇ ਕੁੱਝ ਸਾਲ ਪਹਿਲਾਂ ਦੀ ਹੀ ਗੱਲ ਹੈ ਕਿ ਸਾਡੇ ਪਿੰਡ, ਸਾਡੇ ਮੁਹੱਲੇ ਵਿੱਚ ਕੋਈ ਗਰਭਵਤੀ ਅੋਰਤ ਦਿਸਦੀ ਸੀ ਤਾਂ ਸਾਡੇ ਘਰ ਦੇ ਅਤੇ ਆਂਢ-ਗੁਆਂਢ ਦੇ ਲੋਕ ਉਸ ਨੂੰ ਉਚੀ – ਨੀਂਵੀ ਥਾਂ ਤੇ ਵੀ ਨਹੀਂ ਸੀ ਚੱਲਣ ਦਿੰਦੇ। ਸਾਰੇ ਉਸ ਅੋਰਤ ਨੂੰ ਸਤਿਕਾਰ ਦੀ ਨਿਗਾ ਨਾਲ ਵੇਖਦੇ ਸਨ ਅਤੇ ਉਸ ਦੀ ਹਰ ਸੁਖ ਸਹੂਲਤ ਦਾ ਖਿਆਲ ਕਰਦੇ ਸਨ।
ਇਥੋਂ ਤੱਕ ਕਿ ਜੇਕਰ ਸਾਡੇ ਨੇੜ-ਤੇੜ ਕਿਤੇ ਕੋਈ ਕੁੱਤੀ ਸੂਣ ਵਾਲੀ ਹੁੰਦੀ ਸੀ ਤਾਂ ਸਾਡੀਆਂ ਅੋਰਤਾਂ ਉਸ ਨੂੰ ਰੋਟੀ ਪਾਉਣਾ ਨਹੀਂ ਸੀ ਭੁਲਦੀਆਂ ਅਤੇ ਅੱਜ ਅਸੀਂ ਇੰਨੇਂ ਨਿਰਦਈ ਹੋ ਗਏ ਕਿ ਇੱਕ ਔਰਤ ਨੂੰ ਆਪਣਾ ਘਰ-ਬਾਰ ਚਲਾਉਣ ਲਈਂ ਗਰਭਵਤੀ ਹੁੰਦੇ ਹੋਏ ਵੀ ਸਟੇਜਾਂ ਤੇ ਡਾਂਸ਼ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਸਹਾਇਤਾ ਕਰਨ ਦੀ ਬਜਾਏ ਭੀੜ ਖੜੀ ਇਹ ਤਮਾਸ਼ਾ ਵੇਖ ਰਹੀ ਹੈ ਕਿ ਕੋਈ ਮੁਸਟੰਡਾ ਗਰਭਵਤੀ ਔਰਤ ਨੂੰ ਨਾਲ ਨਚਾਉਣ ਲਈ ਉਸ ਤੇ ਗੋਲੀਆਂ ਚਲਾ ਰਿਹਾ ਹੈ। ਇਸ ਗੋਲੀ ਨਾਲ ਇੱਕ ਆਰਕੈਸਟਰਾ ਵਾਲੀ ਦੀ ਨਹੀਂ, ਸਾਡੀ ਜਮੀਰ ਦੀ ਮੌਤ ਹੋਈ ਹੈ …।
ਪਹਿਲੀ ਸ਼ਰਮ ਆਉਣੀ ਚਾਹੀਦੀ ਹੈ ਉਸ ਦਾ ਪਤੀ ਤੇ ਭਰਾ ਕਹਾਉਣ ਵਾਲੇ ਮਰਦਾ ਨੂੰ। ਜਾਂ ਤਾਂ ਉਹਨਾ ਦੀ ਜਮੀਰ ਮਰ ਚੁੱਕੀ ਹੈ ਜਾਂ@ ਉਹ ਇਨ੍ਹੇ ਨਸ਼ਈ ਹੋ ਗਏ ਹਨ ਕਿ ਉਨ੍ਹਾ ਨੁੰ ਆਪਣੇ ਘਰ-ਬਾਰ ਚਲਾਉਣ ਲਈ ਆਪਣੀਆਂ ਗਰਭਵਤੀ ਜਨਾਨੀਆਂ ਤੋਂ ਡਾਂਸ਼ ਕਰਵਾਉਣਾ ਪੈ ਰਿਹਾ ਹੈ। ਦੂਸਰੀ ਨੱਕ ਡਬੋ ਕੇ ਮਰ ਜਾਣ ਅਜਿਹੇ ਦੱਲਿਆ ਨੂੰ ਜਿਹੜੇ ਪੈਸੇ ਵਾਸਤੇ, ਆਪਣੇ ਸਵਾਰਥ ਲਈ ਗਰਭਵਤੀ ਅੋਰਤ ਨੂੰ ਡਾਂਸ ਕਰਵਾਉਦੇ ਹਨ। ਪਿਛਲੇ ਜਮਾਨੇ ਵਿੱਚ ਤਵਾਇਫ ਜਾ ਕੋਠੇ ਤੇ ਨੱਚਣ ਵਾਲੀਆਂ ਜਨਾਨੀਆਂ ਨੂੰ ਸਿਰਫ ਭੋਗ-ਵਿਲਾਸ ਦਾ ਸਾਧਣ ਸਮਝਿਆ ਜਾਂਦਾ ਸੀ। ਅੱਜ ਆਰਕੈਸਟਰਾ ਵਾਲੀਆਂ ਦੀ ਵੀ ਉਹੀ ਪਹਿਚਾਨ ਬਣ ਚੁੱਕੀ ਹੈ। ਕਦੇ ਕਿਸੇ ਨੇ ਸੋਚਿਆ ਕਿ ਉਨ੍ਹਾ ਵਿਚਾਰੀਆਂ ਦੀ ਕੀ ਮਜਬੂਰੀ ਹੋਵੇਗੀ ਜਿਹੜਾ ਉਹ ਇਨ੍ਹਾ ਸ਼ਰਮ ਭਰਿਆ ਕੰਮ ਕਰ ਰਹੀਆਂ ਹਨ।
ਸਟੇਜਾਂ ਤੇ ਡਾਂਸ ਕਰਦੀਆਂ ਕੁੜੀਆਂ ਨੂੰ ਲਲਚਾਈਆ ਨਜਰਾਂ ਨਾਲ ਵੇਖਣ ਵਾਲਿਓ! ਜਰਾ ਸੋਚੇ, ਉਹ ਵਿਚਾਰੀਆਂ ਆਪਣਾ ਦੀਨ ਇਮਾਨ ਗਵਾ ਕੇ ਤੁਹਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਉਣ ਆਈਆਂ ਹਨ। ਖੁਸ਼ੀਂ ਦੇ ਮੌਕੇ ਸਾਡੀਆਂ ਘਰ ਦੀਆਂ ਜਨਾਨੀਆਂ, ਸਾਡੀਆਂ ਭੈਣਾ ਵੀ ਸਾਡੇ ਨਾਲ ਡਾਂਸ ਕਰਦੀਆ ਹਨ, ਸਾਡੇ ਨਾਲ ਨੱਚਦੀਆਂ ਟੱਪਦੀਆਂ ਹਨ ਉਨ੍ਹਾ ਨੂੰ ਵੇਖ ਕੇ ਮਨ ਵਿੱਚ ਗੰਦੇ ਵਿਚਾਰ ਕਿਉਂ ਨਹੀਂ ਆਉਦੇ ? ਆਪਣੀ ਰੋਜੀ-ਰੋਟੀ ਚਲਾਉਣ ਲਈ ਕੁੱਝ ਪੈਸੇ ਲੈ ਕੇ ਸਟੇਜਾਂ ਤੇ ਨੱਚਣਾ ਉਨ੍ਹਾ ਦੀ ਪਤਾ ਨਹੀਂ ਕੀ ਮਜਬੂਰੀ ਹੋਉ, ਕੋਈ ਸ਼ੌਕ ਨਾਲ ਅਜਿਹਾ ਪ੍ਰਫੈਸ਼ਨ ਨਹੀਂ ਚੁਣਦਾ। ਉਨ੍ਹਾ ਨੇ ਸਟੇਜਾਂ ਤੇ ਨੱਚਣਾ ਹੈ ਅਤੇ ਤੁਸੀਂ ਥੱਲੇ ਆਪਣੇ ਯਾਰਾਂ ਦੋਸਤਾਂ, ਭੈਣਾ-ਭਰਾਵਾਂ ਨਾਲ ਖੁਸ਼ੀ ਮਨਾਉਣੀ ਇਹ ਤਾਂ ਸੱਭਿਅਕ ਗੱਲ ਹੈ ਪਰ ਤੁਸੀਂ ਤਾਂ ਸਟੇਜਾਂ ਤੇ ਚੜ੍ਹ ਕੇ ਉਨ੍ਹਾਂ ਨੂੰ ਖਾ ਜਾਣਾ ਲੋਚਦੇ ਆ। ਇਹ ਕੀ ਗੱਲ ਹੋਈ ਕਿ ਜੇਕਰ ਡਾਨਸਰ ਜਾਂ ਪ੍ਰਬੰਧਕ ਤੁਹਾਨੂੰ ਸਟੇਜਾਂ ਤੇ ਨਾ ਚੜਨ ਦੇਣ ਤਾਂ ਗੋਲੀ ਚਲਾ ਦਿਓ?
ਇਸ ਦੁਖਿਆਰੇ ਘਟਨਾ ਕ੍ਰਮ ਵਿੱਚ ਮੌਤ ਚਾਹੇ ਹੁਣ ਇੱਕ ਲਾਚਾਰ ਕੁੜੀ ਅਤੇ ਉਸ ਦੇ ਹੋਣ ਵਾਲੇ ਬੱਚੇ ਦੀ ਹੋਈ ਹੈ। ਪਰ ਵਿਆਹਾਂ ਵਿੱਚ ਗੋਲੀਆਂ ਚੱਲਣਾ ਆਮ ਜਿਹੀ ਗੱਲ ਹੋ ਗਈ ਹੈ। ਕੋਣ ਚਲਾਉਂਦਾ ਹੈ ਇਹ ਗੋਲੀਆਂ ? ਕੋਈ ਬਾਹਰੋਂ ਆ ਕੇ ਨਹੀਂ ਚਲਾਉਂਦਾ। ਅਸੀਂ ਆਪ ਹੀ ਅਜਿਹੇ ਘਟੀਆ ਕਾਰੇ ਕਰਦੇ ਹਾਂ। ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਲੱਖ ਲਾਹਨਤਾ ਅਜਿਹੇ ਸ਼ੋਂਕ ਤੇ। ਸਾਡੇ ਕੁੱਝ ਅਖੋਤੀ ਗਾਇਕਾ ਨੇ ਸਾਡੀ ਪੀੜੀ ਦੀ ਸੋਚ ਨੂੰ ਘਟਿਆ ਪਾਸੇ ਮੌੜ ਕੇ ਰੱਖ ਦਿੱਤਾ। ਸਾਡੀਆਂ ਧੀਆਂ ਭੈਣਾਂ ਦੇ ਹੱਥਾ ਵਿੱਚ ਹਥਿਆਰ ਫੜਾ ਦਿੱਤੇ। ਔਰਤ ਜਿਸ ਨੂੰ ਕੋਮਲਤਾ, ਸ਼ਾਤੀ ਤੇ ਪਿਆਰ ਦੀ ਮੂਰਤ ਕਿਹਾ ਜਾਦਾ ਸੀ ਜੇਕਰ ਉਸ ਦੇ ਹੱਥਾਂ ਵਿੱਚ ਵੀ ਹਥਿਆਰ ਆ ਗਏ ਤਾਂ ਪਿਆਰ ਤਾਂ ਦੁਨੀਆਂ ਤੋਂ ਹੀ ਖਤਮ ਹੋ ਜਾਵੇਗਾ। ਔਰਤ ਹੀ ਤਾਂ ਪਿਆਰ ਕਰਨਾ ਸਖਾਉਂਦੀ ਹੈ। ਸਭ ਤੋਂ ਪਹਿਲਾ ਉਹ ਆਪਣੇ ਪਿਤਾ ਨੂੰ ਪਿਆਰ ਦਿੰਦੀ ਹੈ, ਫਿਰ ਭਰਾਵਾਂ ਨੂੰ, ਫਿਰ ਪਤੀ ਨੂੰ ਉਸ ਤੋਂ ਬਾਅਦ ਆਪਣੇ ਬੱਚਿਆ ਨੂੰ। ਜਦੋਂ ਕੋਈ ਅੋਰਤ ਆਪਣੇ ਕੋਲ ਹਥਿਆਰ ਰੱਖਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਸ ਨੂੰੰ ਕੋਈ ਵੀ ਪਸੰਦ ਨਹੀ ਕਰਦਾ, ਸਾਡੇ ਅਖੋਤੀ ਗਾਇਕਾ ਨੇ ਤਾਂ ਪਿਆਰ ਦੀ ਮੂਰਤ ਦੇ ਹੱਥਾਂ ਵਿੱਚ ਵੀ ਹਥਿਆਰ ਫੜਾ ਦਿੱਤੇ।
ਜਦੋਂ ਸਾਡੇ ਬੱਚੇ ਸੁਣਨਗੇ ਕਿ ‘ਜਿਥੇਂ ਹੁੰਦੀ ਏ ਪਾਬੰਦੀ ਹਥਿਆਰ ਦੀ ਨੀ ਉਥੇ ਜੱਟ ਫਾਇਰ ਕਰਦਾ’ ਤਾਂ ਉਹਨਾ ਦੀ ਸੋਚ ਵੀ ਉਧਰ ਹੀ ਜਾਉਗੀ ਕਿ ਪੈਲਿਸ ਵਿੱਚ ਹਥਿਆਰਾਂ ਦੀ ਪਾਬੰਧੀ ਹੈ ਇਥੇਂ ਹੀ ਫਾਇਰ ਕਰਨਾ ਹੈ। ਕਿਉ ਨਹੀਂ ਲਾਗੂ ਹੁੰਦੇ ਇਹ ਕਾਨੂੰਨ। ਇਹ ਸਰਕਾਰ ਦੀ ਨਲਾਈਕੀ ਹੈ। ਹੁਣ ਇੱਕ ਮਾਸੁਮ ਨੇ ਬਲੀ ਦੇ ਦਿੱਤੀ ਸਰਕਾਰ ਦੀਆਂ ਕੁੱਝ ਅੱਖਾਂ ਖੁਲ੍ਹ ਜਾਣਗੀਆਂ। ਕੁੱਝ ਦਿਨਾਂ ਬਾਅਦ ਫਿਰ ਉਹੀ ਸਭ ਕੁੱਝ। ਸਾਡੀਆਂ ਸਰਕਾਰਾ ਆਪਣੀ ਸੱਤਾ ਕਾਇਮ ਰੱਖਣ ਲਈ ਬਿਨਾ ਸੋਚੇ ਸਮਝੇ ਅੱਖਾਂ ਮੀਟ ਕੇ ਆਪਣੇ ਨਜਦੀਕੀਆਂ ਨੂੰ ਹਥਿਆਰਾਂ ਦੇ ਲਾਈਸੰਸ ਦੇਈ ਜਾ ਰਹੀਅਂ ਹਨ।
ਰੱਬ ਨਾ ਕਰੇ! ਜੇਕਰ ਕੋਈ ਅਜਿਹਾ ਵਕਤ ਆ ਜਾਵੇ ਕਿ ਲੋਕ ਸਰਕਾਰ ਦੇ ਵਿਰੁੱਧ ਹੋ ਜਾਣ ਤਾਂ ਸਰਕਾਰ ਇਸ ਮਾਹੋਲ ਨੂੰ ਸੰਭਾਲ ਨਹੀਂ ਸਕੇਗੀ। ਜਿਨ੍ਹੇ ਅਸਲੇ ਦੇ ਲਾਈਸੰਸ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਜਿਨ੍ਹਾ ਅਸਲਾ ਲੋਕਾ ਕੋਲ ਹੈ ਉਨ੍ਹਾਂ ਤਾਂ ਪੁਲਿਸ ਕੋਲ ਨਹੀਂ ਹੋਵੇਗਾ। ਫਿਰ ਕਿਵੇਂ ਸੰਭਾਲਿਆ ਜਾਉ ਇਹ ਉਲਝਿਆ ਤਾਨਾ।
ਇਸ ਦੁਨੀਆਂ ਤੇ ਸਭ ਕੁੱਝ ਸੰਭਵ ਹੈ ਬੱਸ! ਜਰੂਰਤ ਹੈ ਕਿਸੇ ਮੁਹਿੰਮ ਦੇ ਸ਼ੁਰੂਆਤ ਦੀ। ਮੇਰਾ ਦੋਸਤ ਅਤੇ ਵੱਡਾ ਵੀਰ ਫਿਲਮ ਆਰਟਿਸਟ ਮਨਿੰਦਰ ਮੋਗਾ ਨੇ ਇਸ ਮੰਦਭਾਗੀ ਘਟਨਾ ਸਬੰਧੀ ਹਾਅ! ਦਾ ਨਾਹਰਾ ਮਾਰਦਿਆਂ ਇੱਕ ਪੈਗਾਮ ਦਿੱਤਾ ਹੈ ਆਪਣਿਆ ਦੇ ਨਾਮ। ਜਿਸ ਵਿੱਚ ਉਸ ਨੇ ਇਨ੍ਹਾ ਦੁਖਆਰੀਆਂ ਧੀਆਂ ਭੈਣਾਂ ਦੀ ਰੱਖਿਆ ਲਈ ਇੱਕ ਮੁਹਿੰਮ ਛੇੜੀ ਹੈ ਜਿਸ ਲਈ ਉਹ ਵਧਾਈ ਦਾ ਪਾਤਰ ਹੈ। ਉਸ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨਸਾਨੀਅਤ ਸੱਚ ਵਿਚ ਮਰ ਚੁੱਕੀ ਹੈ। ੪ ਦਸੰਬਰ ੨੦੧੬ ਨੂੰ ਬਠਿੰਡਾ ਵਿਚ ਹੋਈ ਘਟਨਾ ਜਿਸ ਵਿਚ ਇੱਕ ਗਰਭਵਤੀ ੨੫ ਸਾਲਾਂ ਸਟੇਜ ਡਾਂਸਰ ਲੜਕੀ ਦੀ ਲਾੜੇ ਦੇ ਦੋਸਤ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਮੋਤ … ਭੀੜ ਦਾ ਤਮਾਸ਼ਾ … ਤੇ ਲੋਕਾਂ ਵੱਲੋਂ ਮਰੇ ਹੋਏ ਜਾਨਵਰ ਦੀ ਤਰਾਂ ਉਸ ਲੜਕੀ ਨੂੰ ਸਟੇਜ ਤੋਂ ਘਸੀਟਨਾ … ਇਨਸਾਨੀਅਤ ਦੇ ਮਰਨ ਦੀ ਗਵਾਹੀ ਹੈ … ਇਹ ਵਿਚਾਰੀਆਂ ਤਾਂ ਪਤੀ … ਭਰਾ  ਦੇ ਫਰਜ ਨਿਭਾਓਦੀਆਂ ਹਨ ਜੋ ਆਪ  ਨਸ਼ਿਆਂ ਵਿਚ ਡੁਬੇ ਹਨ … ਕੀ ਤੁਹਾਡਾ ਮਨ ਮੰਨਦਾ ਕਿ ਤੁਹਾਡੀ ਧੀ … ਭੈਣ ਸ਼ਰਾਬੀਆਂ ਸਾਹਮਣੇ ਸਟੇਜ ਤੇ ਨੱਚੇ … ਜੇ ਨਹੀਂ ਮੰਨਦਾ ਤਾਂ ਇਨਾਂ ਦੀ ਮਜ਼ਬੂਰੀ ਸਮਝੀਏ … ਇਹਨਾ ਲਈ ਕਿਸੇ ਕਾਨੂੰਨ ਦੀ ਨਹੀ, ਸਾਡੇ ਸਾਥ ਦੀ ਲੋੜ ਹੈ … ਮੇਰੀ ਇਸ ਮੁਹਿੰਮ ਵਿਚ ਮੇਰਾ ਸਾਥ ਦਿਉ … ਬਸ ਇੱਕ ਤਰੀਕੇ ਨਾਲ … ਕਿਸੇ ਫੰਕਸ਼ਨ ਵਿਚ ਜਾਦੇਂ ਹੋ … ਕਿਸੇ ਦੇ ਹੱਥ  ਵਿਚ ਹਥਿਆਰ ਦੇਖੋ ਤਾਂ ਬਸ ਆਪਣੇ ਪਰਿਵਾਰ ਸਮੇਤ ਬਿਨਾ ਸ਼ਗਨ ਦਿਤੇ ਵਾਪਿਸ ਆ  ਜਾਉ …  ਚਾਹੇ ਤੁਹਾਡੇ ਕਿੰਨੇ ਹੀ ਨਜਦੀਕੀ ਕਿਉਂ ਨਾ ਹੋਣ … ਕਿਉਂਕਿ ਹਵਾ ਕਦੇ ਨਹੀਂ ਦੱਸਦੀ ਕਿ ਗੋਲੀ ਕਿਧਰ ਨੂੰ ਚਲਣੀ ਹੈ … ਮਰਨ ਵਾਲੇ ਵਿਚ ਆਪਣੀ  ਧੀ, ਨੂੰਹ, ਭੈਣ, ਭਰਾ, ਪੁੱਤਰ, ਪਿਉ ਵੀ ਹੋ ਸਕਦਾ। ਇਹੋ ਜਿਹੇ ਫੰਕਸ਼ਨ ਦਾ ਬਾਈਕਾਟ ਤੁਹਾਡੇ ਪਰਿਵਾਰ ਦੀ ਲ਼ਾਈਫ ਇਨਸ਼ੋਰੇਨਸ ਪਾਲਿਸੀ ਹੈ। … ਮੇਰੇ ਮੈਸੇਜ ਨਾਲ ਜੁੜੋ … ਇਸ ਨੂੰ  ਬਹੁਤਾ ਨਹੀਂਂ ਤਾ ਇੰਨੇ ਨੰਬਰਾਂ ਨੂੰ ਹੀ ਭੇਜ ਦਿਉ ਜਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਹਨ … ਤੁਸੀਂ ਜੁੜੋ ਲੋਕ ਵੀ ਜੁੜਣਗੇ … ਤੇ ਇਸ ਮੈਸੇਜ ਨੂੰ ਇਨਾ ਕੁ ਸ਼ੇਅਰ ਕਰਨਾ ਕਿ ਗੋਲੀਆਂ ਵਾਲੇ ਵਿਆਹ ਵਿਚ ਕੋਈ ਬਾਰਾਤੀ ਨਾ ਹੋਏ … ਸਾਰੇ ਕੰਮ ਸਰਕਾਰ ਨੇ ਨਹੀਂ ਕਰਨੇ … ਕੁਝ ਆਪ ਵੀ ਕਰਨੇ ਚਾਹੀਦੇ … ਜੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਹੋ .. ਤਾਂ ਇਸ ਸੁਨੇਹੇ ਦਾ ਹਿਸਾ ਬਣੋ … ਤੁਸੀ ਜਾਗੋ … ਲੋਕ ਵੀ ਜਾਗਣਗੇ  … ਸਮਾਜ ਵੀ ਜਾਗੇਗਾ … ਦੋਸਤੋ ਵਸਦੇ ਰਹੋਂ।

-ਭਵਨਦੀਪ ਸਿੰਘ ਪੁਰਬਾ
ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ

—————————————————————

 ਸੰਪਾਦਕੀ -11- 2016

errer …

—————————————————————

 ਸੰਪਾਦਕੀ – ਅਕਤੂਬਰ 2016

ਸਾਡਾ ਆਲਾ ਦੁਆਲਾ ਹੀ ਰਾਵਣਾਂ ਨਾਲ ਭਰਿਆ ਪਿਆ ਹੈ

Name editiorਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ। ਪਰ ਸਾਉਣ ਦਾ ਮਹੀਨਾ ਸੁਰੂ ਹੋਣ ਸਾਰ ਖਾਸ ਤਿਉਹਾਰਾਂ ਦਾ ਆਰੰਭ ਹੋ ਜਾਂਦਾ ਹੈ। ਸਭ ਤੋ ਪਹਿਲਾਂ ਭੈਣ ਭਰਾ ਦੇ ਪਿਆਰ ਦੇ ਨਿੱਘ ਮਾਨਣ ਦਾ ਤਿਉਹਾਰ ਰੱਖੜੀ ਆਉਦਾਂ ਹੈ। ਫੇਰ ਦੁਸਹਿਰਾ ਅਤੇ ਵੀਹ ਦਿਨ ਬਾਅਦ ਦੀਵਾਲੀ।
ਦੁਸਹਿਰੇ ਦੇ ਤਿਉਹਾਰ ਬਾਰੇ ਦੇਖਿਏ ਤਾਂ ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ’ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ‘ਵਿਜਯ’ ਜਿਸ ਦਾ ਅਰਥ ਹੈ ਜਿੱਤ। ਦੁਸਹਿਰਾ ਦਾ ਸਬੰਧ ਭਗਵਾਨ ਸ਼੍ਰੀ ਰਾਮ ਚੰਦਰ ਜੀ ਨਾਲ ਹੈ। ਜਦੋਂ ਸ਼੍ਰੀ ਰਾਮ ਚੰਦਰ ਉਨ•ਾਂ ਦੀ ਪਤਨੀ ਸੀਤਾ ਅਤੇ ਛੋਟਾ ਭਰਾ ਲਛਮਣ ੧੪ ਸਾਲਾਂ ਦਾ ਬਨਵਾਸ ਕੱਟਦੇ ਹੋਏ ਜੰਗਲ ਵਿਚ ਰਹਿ ਰਹੇ ਸਨ ਉਦੋਂ ਰਾਵਣ ਨੇ ਆਪਣੀ ਭੈਣ ਸਰੂਪਨਖਾਂ ਦੇ ਲਛਮਣ ਵੱਲੋ ਕੀਤੇ ਅਪਮਾਨ ਦਾ ਬਦਲਾ ਲੈਣ ਲਈ ਮਾਤਾ ਸੀਤਾ ਨੂੰ ਧੋਖੇ ਨਾਲ ਅਗ਼ਵਾ ਕੀਤਾ ਅਤੇ ਲੰਕਾ ਦੇ ਇਕ ਬਾਗ ਵਿਚ ਕੈਦ ਕਰ ਲਿਆ। ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਮੁਕਤ ਕਰਵਾਉਣ ਲਈ ਸੈਨਾ ਦਾ ਗਠਨ ਕਰਕੇ ਲੰਕਾ ‘ਤੇ ਹਮਲਾ ਕੀਤਾ। ਰਾਵਣ ਵੀ ਇਕ ਸ਼ਕਤੀਸ਼ਾਲੀ ਰਾਜਾ ਸੀ। ਉਂਝ ਤਾਂ ਰਾਵਣ ਬਹੁਤ ਗਿਆਨੀ ਪੰਡਤ ਸੀ, ਪਰ ਮਨ ‘ਚ ਹੰਕਾਰ ਹੋਣ ਕਾਰਨ ਯੁੱਧ ਵਿਚ ਉਸਦੀ ਹਾਰ ਹੋਈ। ਰਾਵਣ ਦਾ ਖਾਤਮਾ ਕਰਕੇ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਆਜ਼ਾਦ ਕਰਵਾਇਆ। ਇਸ ਦਿਨ ਨੂੰ ਹਰ ਸਾਲ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਕਰਕੇ ਦੁਸਹਿਰੇ ਨੂੰ ਬਦੀ ‘ਤੇ ਨੇਕੀ ਦੀ ਜਿੱਤ ਕਿਹਾ ਜਾਦਾ ਹੈ। ਕੁੱਝ ਪੁਸਤਕਾ ਅਨੁਸਾਰ ਦੁਸਹਿਰੇ ਦੇ ਤਿਉਹਾਰ ਦਾ ਸੰਬੰਧ ਮਹਾਭਾਰਤ ਦੇ ਨਾਲ ਵੀ ਹੈ।
ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਰਾਵਣ ਬਹੁਤ ਵੱਡਾ ਵਿਦਵਾਨ ਸੀ। ਉਸਦਾ ਕਸੂਰ ਇਹ ਸੀ ਕਿ ਉਸਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ। ਪੜ•ਣ ਤੇ ਸੁਣਨ ਦੇ ਮੁਤਾਬਿਕ ਇਸ ਦਾ ਕਾਰਨ ਇਹ ਸੀ ਕਿ ਰਾਵਣ ਦੀ ਭੈਣ ਸਰੂਪਨਖ਼ਾ ਲਕਸ਼ਮਣ ਨੂੰ ਪਸੰਦ ਕਰਦੀ ਸੀ ਤੇ ਜਤੀ ਸਤੀ ਹੋਣ ਕਰਕੇ ਲਕਸ਼ਮਣ ਨੇ ਗੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਢ ਦਿੱਤਾ ਸੀ। ਭੈਣ ਨਾਲ਼ ਹੋਈ ਇਸ ਬੇਇਨਸਾਫੀ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਹਰਣ ਕੀਤਾ। ਰਾਵਣ ਨੇ ਸੀਤਾ ਨੂੰ ਅਸ਼ੋਕ ਵਾਟਿਕਾ ‘ਚ ਰੱਖਿਆ, ਜਿੱਥੇ ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ। ਉਹ ਪੂਰੀ ਤਰ•ਾ ਮਹਿਫੂਜ ਸੀ। ਇਹ ਵੀ ਜਿਕਰ ਯੋਗ ਗੱਲ ਹੈ ਕਿ ਰਾਵਣ ਨੇ ਸੀਤਾ ਦਾ ਹਰਨ ਕੀਤਾ ਸੀ ਪਰ ਉਸਦੇ ਚਰਿੱਤਰ ਉੱਪਰ ਵੀ ਕੋਈ ਦਾਗ਼ ਨਹੀ ਹੈ।
ਜੁਰਮ ਕੋਈ ਵੀ ਹੋਵੇ ਉਸ ਦੀ ਸਜਾ ਤਾਂ ਜਰ੍ਰੂਰ ਮਿਲਣੀ ਚਾਹੀਦੀ ਹੈ। ਰਾਵਣ ਨੂੰ ਉਸ ਦੇ ਕੀਤੇ ਦੀ ਸਜਾ ਮਿਲੀ। ਅੱਜ ਕਈ ਸਦੀਆਂ ਬਾਅਦ ਵੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰੇ ਨੂੰ ਬਦੀ ‘ਤੇ ਨੇਕੀ ਦੀ ਜਿੱਤ ਕਹਿ ਦਿੱਤਾ ਜਾਦਾ ਹੈ।
ਪਰ ਅੱਜ ਜੋ ਰਾਵਣ ਸ਼ਰੇਆਮ ਤੁਰੇ ਫਿਰਦੇ ਹਨ। ਅਸਲੀ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ। ਮਾਸੂਮ ਬੱਚਿਆਂ ਨਾਲ ਬਲਾਤਕਾਰ ਕਰਕੇ ਉਨ•ਾ ਨੂੰ ਮਾਰ ਦਿੱਤਾ ਜਾਂਦਾ ਹੈ। ਕੀ ਉਨ•ਾ ਰਾਵਣਾ ਦੇ ਪੁਤਲੇ ਸਾੜਨ ਦੀ ਜਰੂਰਤ ਨਹੀਂ? ਉਹ ਤਾਂ ਅਪੀਲਾ ਕਰ ਕਰ ਕੇ ਆਪਣੇ ਕੀਤੇ ਜੁਰਮਾ ਨੂੰ ਠੰਡਾ ਕਰ ਦਿੰਦੇ ਹਨ ਤੇ ਜਿਸ ਦਿਨ ਉਨ•ਾ ਦੇ ਜੁਰਮ ਲੋਕਾ ਦੇ ਮਨੋ ਵਿਸਰ ਜਾਦੇ ਹਨ, ਉਹ ਚੁੱਪ ਚੁੱਪੀਤੇ ਰਿਹਾਅ ਹੋ ਕੇ ਲੋਕਾ ਦੀ ਭੀੜ ਵਿੱਚ ਸ਼ਾਮਲ ਹੋ ਜਾਦੇ ਹਨ। ਆਮ ਹੀ ਲੋਕ ਥੋੜੇ ਚਿਰ ਬਾਅਦ ਕਿਸੇ ਦੇ ਕੀਤੇ ਜੁਰਮਾ ਨੂੰ ਅੱਖੋ ਪਰੋਖੇ ਕਰ ਦਿੰਦੇ ਹਨ। ਪਰ ਫਿਰ ਵੀ ਰਾਵਣ ਵਿਚਾਰਾ ਪਤਾ ਨਹੀਂ ਕਿਉਂ ਸਦੀਆਂ ਤੋ ਆਪਣੇ ਕੀਤੇ ਦੀ ਸਜਾ ਭੁਗਤ ਰਿਹਾ ਹੈ। ਅਸਲ ਵਿੱਚ ਅਸੀਂਂ ਅਜੇ ਤੱਕ ਆਪਣੇ ਅੰਦਰ ਘੁਸ ਕੇ ਬੈਠੇ ਰਾਵਣਾਂ ਨੂੰ ਨਹੀਂ ਜਲਾ ਸਕੇ। ਅੱਜ ਇਸ ਕਲਯੁਗ ਦੇ ਸਮੇਂ ਆਸੇ ਪਾਸੇ ਨਜ਼ਰ ਮਾਰ ਕੇ ਦੇਖਿਏ ਤਾਂ ਸਾਡਾ ਆਲਾ ਦੁਆਲਾ ਹੀ ਰਾਵਣਾਂ ਨਾਲ ਭਰਿਆ ਪਿਆ ਹੈ। ਅੱਜ ਤਾਂ ਰਾਵਣ ਹੀ ਹਰ ਪਾਸੇ ਪ੍ਰਧਾਨ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਵੀ ਆਉਣ ਵਾਲੇ ਸਮੇਂ ਵੱਲ ਨਜ਼ਰ ਮਾਰ ਕੇ ਕਿਹਾ ਸੀ ”ਕੂੜ ਹੋਇਆ ਪ੍ਰਧਾਨ ਵੇ ਲਾਲੋ।” ਉਨਾਂ ਦੀ ਰਚੀ ਬਾਣੀ ਅੱਜ ਸੱਚ ਹੋਈ ਜਾ ਰਹੀ ਹੈ।
ਦੁਸਹਿਰਾ ਮਨਾਉਣਾ ਅੱਜ ਸਾਡੇ ਲਈ ਧਾਰਮਿਕ ਪ੍ਰੰਮਪਰਾ ਨਾ ਹੋ ਕੇ ਸਿਰਫ ਮੇਲਾ ਵੇਖਣ ਵਾਲੀ ਪ੍ਰਵਿਰਤੀ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ। ਜਿਹੜਾ ਦੁਸਹਿਰਾ ਅਸੀਂ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਾਂ ਉਸ ਦੀ ਗੱਲ ਕਰੀਏ ਤਾਂ ਸਾਰੇ ਦੇਸ਼ ਵਿੱਚ ਦੁਸਹਿਰਾ ਕਿਸੇ ਨਾ ਕਿਸੇ ਰੂਪ ਵਿੱਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਤਰ ਵਿੱਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿੱਚ ਮੈਸੂਰ ਦਾ ਦੁਸਹਿਰਾ ਇਸ ਤੋਂ ਵੱਧ ਮਹੱਤਤਾ ਰੱਖਦਾ ਹੈ। ਮੈਸੂਰ ਵਿੱਚ ਦੁਸਹਿਰੇ ਨੂੰ ‘ਵਿਜਯ ਦਸ਼ਮੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਸਾਡੇ ਇਥੇ ਸ਼ਹਿਰਾਂ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਬਣਾਏ ਜਾਂਦੇ ਹਨ ਇਨ•ਾ ਬੁੱਤਾਂ ‘ਤੇ ੬੦-੬੫ ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਖਰਚ ਆਉਂਦਾ ਹੈ। ਦੁਸਹਿਰਾ ਕਮੇਟੀਆਂ ਨੇ ਬੜੀ ਮਿਹਨਤ ਕਰਦੀਆਂ ਹਨ। ਦੁਸਹਿਰਾ ਕਮੇਟੀਆਂ ਨੇ ਆਪਣੇ ਆਪਣੇ ਸ਼ਹਿਰਾਂ ਦੇ ਮਾਲਕਾਂ ਡਿਪਟੀ ਕਮਿਸ਼ਨਰ ਸਾਹਿਬਾਨਾ ਨੂੰ, ਐਸ.ਡੀ.ਐਮ. ਸਾਹਿਬਾਨਾ, ਭਰਿਆ ਜੇਬਾ ਵਾਲੇ ਵਪਾਰੀਆ ਨੂੰ ਜਾ ਕੋਈ ਮੰਤਰੀ-ਸੰਤਰੀ ਜਿਸ ਕੋਲੋਂ ਚਾਰ ਸ਼ਿਲੜ ਮਿਲਣ ਦੀ ਆਸ ਹੋਵੇ ਉਨ•ਾ ਨੂੰ ਮੁੱਖ ਮਹਿਮਾਣ ਬਣ ਕੇ ਆਉਣ ਦਾ ਸੱਦਾ ਪੱਤਰ ਦਿੰਦਿਆਂ ਹਨ। ਮੁੱਖ ਮਹਿਮਾਣ ਦੇ ਆਉਣ ਸਾਰ ਮਿੰਟਾ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਸਾਰੇ ਖੁਸ਼ ਹੋ ਜਾਂਦੇ ਹਨ ਕਿ ਬਦੀ ਉਪਰ ਨੇਕੀ ਦੀ ਜਿੱਤ ਹੋ ਗਈ। ਬੁੱਤ ਸੜਣ ਉਪਰੰਤ ਲੋਕ ਖਿੰਡਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਚੁੱਕ ਕੇ ਘਰ ਲੈ ਜਾਂਦੇ ਹਨ ਉਹਨਾ ਦਾ ਮੰਨਣਾ ਹੈ ਕਿ ਇਨ•ਾਂ ਲੱਕੜਾਂ ਨੂੰ ਘਰ ਵਿੱਚ ਰੱਖਣ ਨਾਲ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ, ਧੰਨ ਵਿੱਚ ਵਾਧਾ ਹੁੰਦਾ ਹੈ ਤੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ।
ਖੂਬਸੂਰਤ ਪਹਾੜੀਆਂ ਵਿਚ ਬਿਆਸ ਦਰਿਆ ਦੇ ਕਿਨਾਰੇ ਸਥਿਤ ਸੁੰਦਰ ਸ਼ਹਿਰ ਕੁੱਲੂ (ਹਿਮਾਚਲ ਪ੍ਰਦੇਸ਼) ਦਾ ਦੁਸਹਿਰਾ ਬੜਾ ਮਸ਼ਹੂਰ ਹੈ ਪਰ ਉਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਨਹੀ ਸਾੜੇ ਜਾਦੇ। ਉਥੇ ਦੁਸਹਿਰਾ ਹਫਤਾ ਭਰ ਮਨਾਇਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਥੇ ਦੁਸਹਿਰਾ ਦੇਖਣ ਲਈ ਪਹੁੰਚਦੇ ਹਨ। ਕੁੱਲੂ ਵਾਦੀ ਦੇ ਲੋਕ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੇ ਪਿੰਡ ਵਿਚ ਆਪਣੇ ਦੇਵੀ-ਦੇਵਤੇ ਦੀ ਪਾਲਕੀ ਤਿਆਰ ਕਰਦੇ ਹਨ। ਆਪਣੇ ਦੇਵੀ-ਦੇਵਤੇ ਦੀ ਮੂਰਤੀ ਪਾਲਕੀ ਵਿੱਚ ਰੱਖ ਕੇ ਉਸਨੂੰ ਮੋਢਿਆਂ ‘ਤੇ ਚੁੱਕ ਕੇ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਕੁੱਲੂ ਸ਼ਹਿਰ ਤੱਕ ਜਾਦੇ ਹਨ। ਸ਼ਰਧਾਲੂ ਨੱਚਦੇ ਟੱਪਦੇ ਹੋਏ ਬੈਂਡ ਵਾਜਿਆਂ ਸਮੇਤ ਕੁੱਲੂ ਦੇ ਬਾਜ਼ਾਰਾਂ ਵਿਚੋਂ ਦੀ ਗੁਜ਼ਰਦੇ ਹੋਏ ਰਘੁਨਾਥ ਜੀ ਦੇ ਮੰਦਰ ਵਿਚ ਪਹੁੰਚਦੇ ਹਨ ਅਤੇ ਪੂਜਾ ਅਚਰਨਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਰਾਜਾ ਤੋਂਂ ਤੇ ਵੱਖ-ਵੱਖ ਬੋਲੀਆਂ ਦੇ ਗਾਇਕ, ਕਲਾਕਾਰ ਇਸ ਮੇਲੇ ਵਿਚ ਸ਼ਾਮਲ ਹੋਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਕਈ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵਲੋਂ ਪ੍ਰਦਰਸ਼ਨੀਆਂ ਵੀ ਲੱਗਾਈਆਂ ਜਾਦੀਆਂ ਹਨ ਜਿਥੇ ਵਾਜਬ ਰੇਟਾ ‘ਤੇ ਵਸਤੂਆਂ ਮਿਲਦੀਆ ਹਨ। ਇਥੇ ਇੱਕ ਖਾਸੀਅਤ ਹੈ ਕਿ ਦੁਸਹਿਰੇ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਨਹੀਂ ਆਉਦਾ। ਇਹ ਸਾਰਾ ਨਜ਼ਾਰਾ ਵੇਖਣਯੋਗ ਹੁੰਦਾ ਹੈ।
ਸ਼ਮੁੱਚੇ ਦੇਸ਼ ਵਿੱਚ ਦੁਸਹਿਰੇ ਵਾਲੇ ਦਿਨ ਖਰੀਦਦਾਰੀ ਕਰਨੀ ਵਧੀਆ ਮੰਨੀ ਜਾਂਦੀ ਹੈ, ਜਿਸ ‘ਚ ਸੋਨਾ, ਚਾਂਦੀ ਅਤੇ ਵਾਹਨਾਂ ਦੀ ਖਰੀਦਦਾਰੀ ਬਹੁਤ ਮਹੱਤਵਪੂਰਣ ਹੈ। ਬਹੁੱਤ ਲੋਕ ਇਸ ਦਿਨ ਨਵੇ ਕੰਮ ਦਾ ਆਰੰਭ ਕਰਨਾ ਸ਼ੁੱਭ ਮੰਨਦੇ ਹਨ। ਵਪਾਰੀ ਲੋਕ ਇਸ ਦਿਨ ਨਵੇਂ ਵਹੀ ਖਾਤੇ ਸ਼ੁਰੂ ਕਰਨਾ ਸ਼ੁੱਭ ਸਮਝਦੇ ਹਨ। ਦੁਸਹਿਰੇ ਦੇ ਮੇਲੇ ਤੋਂ ਵਾਪਸੀ ਤੇ ਲੋਕ ਜਲੇਬੀਆਂ, ਪਕੌੜੇ, ਪਟਾਕੇ, ਲੜੀਆ ਆਦਿ ਦੀ ਖਰੀਦੋ-ਫਰੋਖਤ ਕਰਦੇ ਹਨ। ਦੁਸਹਿਰੇ ਪਿਛੇ ਇਤਿਹਾਸਕ, ਰਾਜਨੀਤਿਕ ਤੇ ਸਮਾਜਿਕ ਕਾਰਣਾ ਦਾ ਅਧਿਐਨ ਕਰਨ ਦੀ ਆਮ ਆਦਮੀ ਜਰੂਰਤ ਨਹੀ ਸਮਝਦਾ। ਉਸ ਲਈ ਤਾਂ ਦੁਸਹਿਰੇ ਕੁੱਝ ਮਿੰਟਾ ਦਾ ਮਨੋਰੰਜਣ ਬਣ ਗਿਆ ਹੈ …ਚਲੋ… ਦੁਸਹਿਰੇ ਦੇ ਬਹਾਨੇ ਆਪਸੀ ਭਾਈਚਾਰਕ ਸਾਝ ਤਾਂ ਪੈਦਾ ਹੁੰਦੀ ਹੈ। ਦੁਸ਼ਹਿਰਾ ਮਨਾਉਣਾ ਸਾਡੇ ਲਈ ਫੇਰ ਵੀ ਸਫਲ ਹੀ ਸਮਝਿਆ ਜਾ ਸਕਦਾ ਹੈ, ਜੇਕਰ ਦੁਸਹਿਰਾ ਅਸੀਂ ਆਪਸੀ ਪ੍ਰੇਮ, ਸਦਭਾਵਨਾ ਨਾਲ ਮਿਲ ਕੇ ਮਨਾਈਏ। ਸਮਾਜ ਵਿੱਚੋਂ ਨਫਰਤ, ਪਾਪ, ਜਬਰ-ਜ਼ੁਲਮ, ਅਹੰਕਾਰ ਦਾ ਖਾਤਮਾ ਕਰੀਏ ਤੇ ਆਪਣਾ ਅਤੇ ਸਰਬੱਤ ਦਾ ਭਲਾ ਕਰਨ ਦਾ ਯਤਨ ਕਰੀਏ ।

—————————————————————

ਸੰਪਾਦਕੀ – ਸਤੰਬਰ 2016

ਵਿਦੇਸ਼ਾ ਵਿੱਚ ਪੰਜਾਬੀ ਭਾਸ਼ਾ ਦੀ ਚੜਦੀ ਕਲਾ, ਪੰਜਾਬੀ ਸਾਹਿਤ ਦੀ ਫਿਕਰਮੰਦੀ

Name editior

ਪੰਜਾਬ ਵਿੱਚ ਚੱਲ ਰਹੀਆਂ ਕਈ ਸੰਸਥਾਵਾ ਵੱਲੋਂ ਵਿਸਰ ਰਹੀ ਪੰਜਾਬੀ ਬੋਲੀ, ਪੰਜਾਬੀ ਭਾਸਾ ਦੀ ਬਹੁੱਤ ਚਿੰਤਾ ਪ੍ਰਗਟਾਈ ਜਾ ਰਹੀ ਹੈ ਪਰ ਵਿਦੇਸ਼ ਪਹੁੰਚ ਕੇ ਪਤਾ ਲੱਗਾ ਕਿ ਪੰਜਾਬੀ ਭਾਸਾ, ਸਾਡੀ ਬੋਲੀ, ਸਾਡੀ ਭਾਸ਼ਾ ਤਾਂ ਕਿੰਨੀ ਪ੍ਰਫੁਲਤ ਹੋ ਗਈ ਹੈ। ਵਿਦੇਸ਼ਾ ਵਿੱਚ ਪੰਜਾਬੀ ਭਾਸ਼ਾ ਆਮ ਬੋਲੀ ਜਾ ਰਹੀਂ ਹੈ। ਚਾਹੇ ਵਿਦੇਸ਼ਾ ਵਿੱਚ ਸਰਕਾਰ ਵੱਲੋਂ ਇਹ ਭਾਸ਼ਾ ਲਾਗੂ ਨਹੀਂ ਪਰ ਹੋਰ ਤਕਰੀਬਨ ਹਰ ਜਗ੍ਹਾ ਤੇ ਪੰਜਾਬੀ ਚੱਲਦੀ ਹੈ। ਅੰਗਰੇਜੀ ਅੰਤਰ-ਰਾਸਟਰੀ ਭਾਸ਼ਾ ਹੈ ਇਸ ਲਈ ਅੰਗਰੇਜੀ ਭਾਸ਼ਾ ਦਾ ਥੋੜਾ ਬਹੁੱਤਾ ਗਿਆਨ ਹੋਣਾ ਤਾਂ ਸਾਡੇ ਲਈ ਜਰੂਰੀ ਵੀ ਹੈ।
ਕੈਨੇਡਾ ਦੇ ਟੂਰ ਦੌਰਾਨ ਮੈਨੂੰ ਪਤਾ ਲੱਗਾ ਕਿ ਪੰਜਾਬੀਆ ਨੇ ਵਿਦੇਸ਼ਾ ਵਿੱਚ ਆ ਕੇ ਜੋ ਮੱਲਾ ਮਾਰੀਆਂ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਜਦ ਲੰਡਨ ਪਹੁੰਚਿਆਂ ਤਾਂ… ਸਕਿਉਰਟੀ ਚੈਕਿੰਗ ਲਈ ਇੱਕ ਸਿੱਖ ਮੁੰਡਾ ਚੈਕਿੰਗ ਅਫਸਰ ਸੀ ਜਿਸ ਦੇ ਗੋਲ ਪੱਗ ਬੰਨੀ ਹੋਈ ਸੀ। ਉਸ ਨੂੰ ਵੇਖ ਕੇ ਬਹੁੱਤ ਖੁਸੀਂ ਹੋਈ। ਇਸ ਤਰ੍ਹਾ ਲੱਗਾ ਕਿ ਪੰਜਾਬੀ ਦੀ ਪ੍ਰਫੁਲਤਾ ਅਜਿਹੇ ਪੜ੍ਹੇ ਲਿਖੇ ਸਿੱਖ ਨੋਜੁਆਨਾ ਕਰਕੇ ਹੋਈ ਹੈ। ਪੰਜਾਬੀ ਭਾਸਾ ਅਤੇ ਪੰਜਾਬੀਅਤ ਨੂੰ ਅਜਿਹੇ ਪੰਜਾਬੀਆਂ ਨੇ ਹੀ ਬਚਾਇਆਂ ਹੋਇਆ ਹੈ ਜਿਨ੍ਹਾ ਨੇ ਵਿਦੇਸ਼ਾ ਵਿੱਚ ਆ ਕੇ ਉਚ ਵਿਦਿਆਂ ਹਾਸਲ ਕੀਤੀ ਹੈ ਅਤੇ ਉਹ ਖਾਸ ਅਹੁੰਦਿਆਂ ਤੇ ਬਿਰਾਜਮਾਨ ਹੋਏ ਹਨ ਅਤੇ ਉਹਨਾ ਨੇ ਆਪਣੀ ਭਾਸ਼ਾ ਤੇ ਆਪਣੇ ਪਹਿਰਾਵੇ ਨੂੰ ਬਰਕਰਾਰ ਰੱਖਿਆਂ ਹੋਇਆਂ ਹੈ। ਸੋ ਮੈਂ ਜਲਦੀ ਨਾਲ ਉਸ ਦੇ ਕਾਉਟਰ ਵੱਲ ਵਧਿਆ। ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ! ਉਸ ਨੇ ਵੀ ਸਤਿ ਸ੍ਰੀ ਅਕਾਲ ਵਿੱਚ ਜਵਾਬ ਦਿੱਤਾ ਤੇ ਮੈਂ ਵੇਖਿਆ ਕਿ ਹਰੇਕ ਪੰਜਾਬੀ ਵਿਅਕਤੀ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ। ਉਸ ਦੇ ਬੋਲਣ ਦੇ ਅੰਦਾਜ ਤੋਂ ਤਾਂ ਪਤਾ ਲੱਗ ਰਿਹਾ ਸੀ ਕਿ ਉਹ ਵਿਦੇਸ਼ੀ ਜਮ–ਪਲ ਹੈ ਪਰ ਉਸ ਨੇ ਆਪਣੀ ਮਾਂ ਬੋਲੀ ਨੂੰ ਸੰਭਾਲਿਆਂ ਹੋਇਆਂ ਸੀ।
ਜਦ ਮੈਂ ਟੋਰਾਟੋ ਦੇ ਬਾਜਾਰਾ ਵਿੱਚ ਵਿਚਰਿਆਂ ਤਾਂ ਪਤਾ ਲੱਗਾ ਕਿ ਇਥੇ ਆਮ ਹੀ ਪੰਜਾਬੀ ਚੱਲਦੀ ਹੈ। ਅੰਗਰੇਜੀ ਤੋਂ ਬਾਅਦ ਪੰਜਾਬੀ ਹੀ ਹੈ ਜੋ ਜਿਆਦਾ ਬੋਲੀ ਜਾਦੀ ਹੈ। ਕਈ ਅੰਗਰੇਜ ਤੇ ਹੋਰ ਕੰਟਰੀਆਂ ਦੇ ਲੋਕ ਵੀ ਥੋੜੀ ਬਹੁੱਤੀ ਪੰਜਾਬੀ ਬੋਲਣ ਲੱਗ ਪਏ ਹਨ। ਬੜੀ ਹੂਰਾਨੀ ਹੁੰਦੀ ਹੈ ਜਦੋਂ ਕਈ ਗੋਰੇ ਸਤਿ ਸ੍ਰੀ ਅਕਾਲ ਕਹਿ ਕੇ ਵੀ ਬੁਲਾਉਦੇ ਹਨ। ਵਿਦੇਸ਼ਾ ਵਿੱਚ ਪੰਜਾਬੀ ਦੀ ਚੜਦੀ ਕਲਾ ਹੈ। ਵਿਦੇਸਾ ਵਿੱਚ ਪੰਜਾਬੀ ਭਾਸ਼ਾ ਦੀ ਇੰਨੀ ਪ੍ਰਫੋਲਤਾ ਹੋ ਰਹੀ ਕਿ ਵੈਨਕੂਵਰ (ਕੇਨੈਡਾ) ਦੇ ਕਈ ਬਾਜਾਰਾ ਵਿੱਚ ਤਾਂ ਸਾਈਨ ਬੋਰਡ ਵੀ ਪੰਜਾਬੀ ਵਿੱਚ ਲੱਗ ਚੁੱਕੇ ਹਨ।
ਫਿਰ ਆਪਾ ਕਿਵੇ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਖਤਰਾ ਹੈ। ਪੰਜਾਬ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਪੰਜਾਬੀ ਲੋਕ ਆਪਣੇ ਬੱਚਿਆਂ ਨੂੰ ਅੰਗਰੇਜੀ ਸਿਖਾਉਣ ਲਈ ਮਾਡਲ ਸਕੂਲਾ ਵਿੱਚ ਹੀ ਲਗਾ ਰਹੇ ਹਨ। ਬਹੁਤੇ ਅਜਿਹੇ ਮਾਡਲ ਸਕੂਲ ਹਨ ਜਿਥੇਂ ਪੰਜਾਬੀ ਬੋਲਣ ਦੀ ਵੀ ਮਨਾਹੀ ਹੈ। ਉਹ ਬੱਚੇ ਪੰਜਾਬੀ ਕਿੱਦਾ ਸਿੱਖਣਗੇ। ਇਸ ਲਈ ਪੰਜਾਬੀ ਭਾਸ਼ਾ ਦੀ ਹੋਦ ਨੂੰ ਵਿਦੇਸ਼ਾ ਵਿੱਚ ਨਹੀਂ ਪੰਜਾਬ ਵਿੱਚ ਖਤਰਾ ਹੈ।
ਪੰਜਾਬੀ ਭਾਸ਼ਾ ਤਾਂ ਨਹੀਂ ਵਿਦੇਸ਼ਾ ਵਿੱਚ ਪੰਜਾਬੀ ਸਾਹਿਤ ਦੇ ਪਾਠਕ ਜਰੂਰ ਘੱਟ ਰਹੇ ਹਨ। ਇਹ ਜਰੂਰ ਚਿੰਤਾ ਦਾ ਵਿਸ਼ਾ ਹੈ। ਵਿਦੇਸ਼ਾ ਵਿੱਚ ਪੰਜਾਬੀ ਪਾਠਕ ਸਿਰਫ ਬਜੁਰਗ (ਸੀਨੀਅਰ ਸਿਟੀਜਨ) ਹੀ ਹਨ। 25 ਤੋਂ 50 ਸਾਲ ਦੇ ਜਿਨ੍ਹੇ ਵੀ ਪੰਜਾਬੀ ਵਿਦੇਸ਼ਾ ਵਿੱਚ ਹਨ ਉਨ੍ਹਾ ਦੀ ਆਪਣੀ ਨੋਕਰੀ ਅਤੇ ਉਨ੍ਹਾ ਦੇ ਆਪਣੇ ਕੰਮ-ਕਾਰ ਜਰੂਰੀ ਹਨ ਇਸ ਲਈ ਉਹਨਾ ਦੇ ਕੋਲ ਸਾਹਿਤ ਪੜਨ ਲਿਖਣ ਦਾ ਸਮਾਂ ਹੀ ਨਹੀਂ ਹੈ। ਇਸ ਉਮਰ ਵਿੱਚਲੇ ਬਹੁੱਤ ਸਾਰੇ ਪੰਜਾਬੀ ਦੇ ਪਾਠਕ ਅਤੇ ਲੇਖਕ ਹਨ ਪਰ ਉਹ ਮਜਬੂਰੀ ਵੱਸ ਸਾਹਿਤ ਨਾਲੋਂ ਟੁੱਟ ਰਹੇ ਹਨ।
ਉਹਨਾ ਦੇ ਬੱਚੇ ਘਰਾ ਦੇ ਮਾਹੋਲ ਮੁਤਾਬਕ ਪੰਜਾਬੀ ਭਾਸ਼ਾ ਦਾ ਤਾਂ ਗਿਆਨ ਰੱਖਦੇ ਹਨ ਪਰ ਸਕੂਲੀ ਪੜਾਈ ਵਿੱਚ ਪੰਜਾਬੀ ਨਾ ਹੋਣ ਕਾਰਨ ਉਹ ਪੰਜਾਬੀ ਸਾਹਿਤ ਨਾਲ ਬਿਲਕੁਲ ਵੀਂ ਨਹੀਂ ਜੁੜ ਸਕਣਗੇ। ਕਈ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪਰਿਵਾਰਾ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਕਮਿਊਨਿਟੀ ਦੇ ਸਕੂਲਾਂ ਵਿੱਚ ਜਾ ਗੁਰਦੁਆਰਿਆਂ ਵਿੱਚ ਪੰਜਾਬੀ ਪੜਾਈ ਕਰਵਾਉਣੀ ਜਾਰੀ ਰੱਖੀ ਹੋਈ ਹੈ ਪਰ ਇਥੋਂ ਦੀ ਬਿਜੀ ਲਾਈਫ ਵਿੱਚ ਮਾਪੇ ਵੀ ਇਨ੍ਹਾ ਧਿਆਨ ਨਹੀਂ ਦੇ ਸਕਦੇ ਕਿ ਉਨ੍ਹਾ ਨੂੰ ਪੰਜਾਬੀ ਭਾਸ਼ਾ ਲਿਖਣੀ ਪੜਨੀ ਸਿਖਾਉਣ ਤੇ ਨਾਲ-ਨਾਲ ਸਾਹਿਤ ਨਾਲ ਵੀ ਜੋੜ ਸਕਣ। ਵੇਸ਼ੈ ਵੀ ਬਦਲਦੇ ਜਮਾਨੇ ਅਨੁਸਾਰ ਬੱਚਿਆਂ ਵਿੱਚ ਪੜਨ ਦੀ ਰੁਚੀ ਦਿਨੋ-ਦਿਨ ਘੱਟ ਰਹੀ ਹੈ। ਪੰਜਾਬ ਵਿੱਚ ਵੀ ਬੱਚੇ ਦਿਲਚਸਪ ਕਿਤਾਬਾ ਪੜਨ ਦੀ ਬਜਾਏ ਫੋਨ, ਟੈਬਲਟ ਤੇ ਲੇਪਟੋਪ ਦੇ ਜਿਆਦਾ ਸਮਾਂ ਗੁਜਾਰਦੇ ਹਨ। ਬਾਕੀ ਅੱਜ ਦੇ ਸ਼ੋਸ਼ਲ ਮੀਡੀਏ ਫੇਸਬੁੱਕ ਅਤੇ ਵਟਸਐਪ ਨੇ ਪੰਜਾਬੀ ਪਾਠਕਾ ਦਾ ਨਜਰੀਆਂ ਬਦਲ ਕੇ ਰੱਖ ਦਿੱਤਾ। ਪੰਜਾਬੀ ਪਾਠਕ ਨੈਟ ਰਾਹੀ ਆਪਣੇ ਵਿਚਾਰਾ ਦਾ ਅਦਾਨ ਪ੍ਰਦਾਨ ਕਰ ਰਹੇ ਹਨ ਇਸ ਲਈ ਉਹ ਪੰਜਾਬੀ ਅਖਬਾਰ ਜਾ ਮੈਗਜੀਨ ਦੀ ਜਰੂਰਤ ਮਹਿਸ਼ੂਸ ਨਹੀਂ ਕਰਦੇ। ਪੰਜਾਬੀ ਸਾਹਿਤ ਪੜਨ ਵਾਲੇ ਵੀ ਆਨਲਾਈਨ ਅਖਬਾਰ ਹੀ ਪੜ ਕੇ ਰਾਜੀ ਹਨ।
ਪੰਜਾਬੀ ਭਾਸ਼ਾ ਦੀ ਬਜਾਏ ਪੰਜਾਬੀ ਸਾਹਿਤ ਦੇ ਵਿਸਥਾਰ ਨਾ ਹੋਣ ਦੀ ਫਿਕਰਮੰਦੀ ਜਰੂਰ ਹੈ।

—————————————————————

ਸੰਪਾਦਕੀ – ਅਗਸਤ 2016

—————————————————————–

ਸੰਪਾਦਕੀ – ਜੁਲਾਈ 2016

ਜਦੋਂ ਵਿਛੜੇ ਦਿਲਾ ਦੇ  ਜਾਂਨੀ *** ਮੇਲਾ ਚਾਰ ਦਿਨਾਂ ਦਾ ਉਏ ਮੇਲਾ ਚਾਰ ਦਿਨਾਂ ਦਾ

Name editiorਮੌਤ ਅਤੇ ਗੂੜੀ ਨੀਂਦ ਦਾ ਬਿਲਕੁਲ ਨੇੜੇ ਦਾ ਸੰਬੰਧ ਹੈ। ਸ਼ਾਇਦ ਮੌਤ ਵੀ ਗੁੜੀ ਨੀਂਦ ਵਾਲਾ ਆਨੰਦ ਹੀ ਹੋਵੇ ਪਰ ਇਸ ਦਾ ਕਦੇ ਕੋਈ ਤਜ਼ਰਬਾ ਕਰ ਕੇ ਨਹੀਂ ਦੇਖ ਸਕਿਆ ਤੇ ਨਾ ਕੋਈ ਇਹ ਤਜ਼ਰੁਬਾ ਕਰਕੇ ਵੇਖ ਸਕਦਾ ਹੈ। ਅਸਲ ਵਿਚ ਤਾਂ ਜ਼ਿੰਦਗੀ ਚਾਰ ਕੁ ਦਿਨਾਂ ਦਾ ਮੇਲਾ ਹੀ ਹੈ ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ ਹੈ।

ਜਦੋਂ ਛੋਟੇ ਹੁੰਦੇ ਸੀ ਤਾਂ ਆਪਣੇ ਦਾਦਾ ਜੀ ਸ. ਕਰਤਾਰ ਸਿੰਘ ਪੁਰਬਾ ਤੋਂ ਸੁਣਦੇ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ। ਪਰ ਉਦੋਂ ਇਨ•ਾਂ ਗੱਲਾ ਦੀ ਸਮਝ ਨਹੀਂ ਸੀ ਆਉਂਦੀ ਕਿ ਬਜ਼ੁਰਗ ਕੀ ਕਹਿ ਰਹੇ ਹਨ। ਹੁਣ ਜਦੋਂ ਕਿਸੇ ਤੋਂ ਸੁਣੀਦਾ ਹੈ ਕਿ ਫਲਾਨਾ ਰਾਤ ਨੂੰ ਚੰਗਾ ਭਲਾ ਪਿਆ ਸੀ ਪਰ ਸਵੇਰੇ ਉੱਠਿਆ ਹੀ ਨਹੀਂ ਤਾਂ ਯਕੀਨ ਨਹੀਂ ਆਉਂਦਾ ਕਿ ਇਹ ਕਿਵੇਂ ਹੋ ਸਕਦਾ ਹੈ। ਪਰ ਜਦੋਂ ਅੱਖਾਂ ਸਾਹਮਣੇ ਸਭ ਕੁਝ ਵਾਪਰ ਜਾਂਦਾ ਹੈ ਤਾਂ ਦਾਦਾ ਜੀ ਦੀ ਕਹੀ ਗੱਲ ਚੇਤੇ ਆਉਂਦੀ ਹੈ ਕਿ ਵਾਕਿਆ ਹੀ ਮਰਨਾ ਸੱਚ ਤੇ ਜਿਉਣਾ ਝੂਠ। ਵੈਸੇ ਮੌਤ ਹੀ ਜ਼ਿੰਦਗੀ ਨੂੰ ਰੋਮਾਂਚਕਾਰੀ ਬਣਾਉਂਦੀ ਹੈ। ਮੌਤ ਦੇ ਡਰ ਕਾਰਨ ਹੀ ਜ਼ਿੰਦਗੀ ਦੀ ਕਸ਼ਮਕਸ਼ ਚੱਲ ਰਹੀ ਹੈ ਜੇਕਰ ਮੌਤ ਦਾ ਡਰ ਨਾ ਹੋਵੇ ਤਾਂ ਜ਼ਿੰਦਗੀ ਬੇ-ਅਰਥ ਤੇ ਬੇ-ਰਸ ਹੋ ਜਾਵੇ। ਫੇਰ ਮੌਤ ਨੂੰ ਤਲੀ ਤੇ ਧਰਨ ਵਾਲੇ ਯੋਧਿਆਂ ਵੀਰਾਂ ਦੀ ਤਾਂ ਕੋਈ ਗੱਲ ਹੀ ਨਾ ਕਰੇ। ਵੱਡੇ-ਵੱਡੇ ਮੰਤਰੀ, ਨੇਤਾ ਆਪਣੇ ਸੁਰੱਖਿਆ ਗਾਰਡਾ ਤੋਂ ਵਾਂਝੇ ਹੋ ਜਾਣ। ਦੇਸ਼ ਆਪਣੀਆਂ ਫੌਜਾਂ ਬਣਾਉਣੀਆਂ ਬੰਦ ਕਰ ਦੇਣ। ਨੀਮ ਹਕੀਮ ਡਾਕਟਰ ਵਿਹਲੇ ਹੋ ਜਾਣ, ਫੇਰ ਨਾ ਹਵਾਈ ਜਹਾਜਾਂ ਦੇ ਡਿੱਗਣ ਖਤਰਾਂ ਹੋਵੇ ਨਾ ਸਮੁੰਦਰੀ ਜਹਾਜ਼ਾ ਦੇ ਡੁੱਬਣ ਦਾ। ਫੇਰ ਤਾਂ ਬਜ਼ੁਰਗ ਵੀ ‘ਜੁਗ-ਜੁਗ ਜੀਓ, ਜਵਾਵੀਓ ਮਾਣੋ’ ਤੇ ‘ਲੰਮੀਆਂ ਉਮਰਾਂ ਹੋਣ’ ਵਰਗੀਆਂ ਅਸੀਸਾਂ ਦੇਣੀਆਂ ਭੁਲ ਜਾਣ। ਮੌਤ ਦੇ ਡਰ ਤੋਂ ਬਗੈਰ ਹੋਰ ਪਤਾ ਨਹੀਂ ਕੀ ਕੁਝ ਬਦਲ ਜਾਵੇਗਾ ਜਿਸਦੀ ਆਪਾ ਕਲਪਨਾ ਵੀ ਨਹੀਂ ਕਰ ਸਕਦੇ।

ਜ਼ਿੰਦਗੀ ਜਿਉਣਾ ਤੇ ਜ਼ਿੰਦਗੀ ਲਗਾਉਣਾ ਬਹੁਤ ਵੱਡਾ ਫਰਕ ਹੈ। ਸੁਖੀ ਵਿਅਕਤੀ ਜ਼ਿੰਦਗੀ ਜਿਉਂਦਾ ਹੈ ਉਸ ਦੀਆਂ ਇਛਾਵਾਂ ਵੀ ਬਹੁਤ ਵੱਡੀਆਂ ਹੁੰਦੀਆਂ ਹਨ  ਉਸ ਨੂੰ ਮੌਤ ਦਾ ਡਰ ਵੀ ਜ਼ਿਆਦਾ ਹੁੰਦਾ ਹੈ। ਉਸ ਨੂੰ ਮੌਤ ਘੱਟ ਚੇਤੇ ਆਉਂਦੀ ਹੈ ਪਰ ਉਹ ਮੌਤ ਤੋਂ ਬਹੁਤ ਜ਼ਿਆਦਾ ਡਰਦਾ ਹੈ। ਆਮ ਬੰਦਾ ਜ਼ਿੰਦਗ ਲੰਘਾਉਂਦਾ ਹੈ। ਉਹ ਜ਼ਿੰਦਗੀ ਲਈ ਕਈ ਤਰ•ਾਂ ਦੇ ਪਾਪੜ ਵੇਲਦਾ ਹੈ ਉਸ ਦੀਆਂ ਇਛਾਵਾਂ ਸੀਮਤ ਹੁੰਦੀਆਂ ਹਨ ਪਰ ਉਸ ਨੂੰ ਹਰ ਵੇਲੇ ਆਪਣੇ ਘਰ-ਪਰਿਵਾਰ ਦੀ ਚਿੰਤਾ ਵੱਢ-ਵੱਢ ਖਾਂਦੀ ਰਹਿੰਦੀ ਹੈ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਕੀ ਬਣੇਗਾ। ਕਿਸੇ ਭਿਆਨਕ ਬੀਮਾਰੀ ਜਾਂ ਦੁੱਖਾਂ ਦਾ ਮਾਰਿਆ ਵਿਅਕਤੀ ਮੌਤ ਤੋਂ ਡਰਦਾ ਨਹੀਂ ਸਗੋਂ ਮੌਤ ਮੰਗਦਾ ਹੈ ਕਿ ਕਦੋਂ ਉਹ ਇਸ ਨਰਕ ਵਿਚੋਂ ਨਿਕਲੇ ਪਰ ਮੌਤ ਉਸ ਕੋਲ ਜਲਦੀ ਆਉਂਦੀ ਨਹੀਂ। ਕਈ ਅਜਿਹੇ ਬਜ਼ੁਰਗ ਆਮ ਹੀ ਦਿਸਦੇ ਹਨ ਜਿਹੜੇ ਆਪਣੀ ਕਿਰਿਆ ਵੀ ਸੋਧ ਨਹੀਂ ਸਕਦੇ ਉਹ ਮੌਤ ਨੂੰ ਆਵਾਜ਼ਾ ਮਾਰਦੇ ਹਨ ਪਰ ਮੌਤ ਉਨ•ਾਂ ਦੇ ਕੋਲ ਨਹੀਂ ਆਉਂਦੀ। ਮੌਤ ਦਾ ਨਾਮ ਹੀ ਦੁਖਦਾਈ ਹੈ। ਮੌਤ ਚਾਹੇ ਕਿਸੇ ਦੀ ਵੀ ਹੋਣੇ ਇਹ ਦਰਦ ਜ਼ਰੂਰ ਦਿੰਦੀ ਹੈ। ਜਿਸ ਦੀ ਮੌਤ ਹੋ ਗਈ ਉਸ ਨੇ ਤਾਂ ਪਤਾ ਨਹੀਂ ਕਿੱਥੇ ਚਲੇ ਜਾਣਾ ਹੈ ਇਸ ਗੱਲ ਦਾ ਤਾਂ ਵੱਡੇ-ਵੱਡੇ ਵਿਗਿਆਨਕ ਵੀ ਪਤਾ ਨਹੀਂ ਲਗਾ ਸਕੇ ਕਿ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਪਰ ਉਸ ਜਾਣ ਵਾਲੇ ਨਾਲ ਜਿਸ -ਜਿਸ ਦਾ ਜਿਨ•ਾਂ-ਜਿਨ•ਾਂ ਪਿਆਰ ਹੁੰਦਾ ਹੈ ਉਹ ਉਨਾ-ਉਨਾ ਤੜਫਦੇ ਹਨ। ਜਿਹੜਾ ਮਰ ਗਿਆ ਉਸ ਨੇ ਸਾਨੂੰ ਦੁਆਰਾ ਕਦੇ ਵੀ ਨਹੀਂ ਮਿਲਣਾ ਹੁੰਦਾ। ਜਵਾਨ ਪੁੱਤਰ ਦੀ ਮੌਤ ਹੋ ਜਾਵੇ ਤਾਂ ਮਾਂ ਨਾਲ ਮਰਨ ਤੱਕ ਜਾਂਦੀ ਹੈ। ਜਵਾਨ ਪੁੱਤ ਦੀ ਮੌਤ ਮਾਂ-ਬਾਪ ਲਈ ਸਭ ਤੋਂ ਭਿਆਨਕ ਹੁੰਦੀ ਹੈ ਮਾਂ-ਬਾਪ ਦਾ ਵੱਸ ਚੇਲੇ ਤਾਂ ਉਹ ਪੁੱਤ ਦੀ ਥਾਂ ਆਪ ਮੌਤ ਦੇ ਨਾਲ ਚਲੇ ਜਾਣ।

ਆਪਣਿਆਂ ਦੀ ਮੌਤ ਕਿੰਨੀ ਦੁਖਦਾਈ ਹੁੰਦੀ ਹੈ ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਸਾਡਾ ਕੋਈ ਪਿਆਰਾ ਸਾਥੋਂ ਸਦਾ ਲਈ ਵਿਛੜ ਜਾਂਦਾ ਹੈ। ਇਕ ਦਿਨ ਸਾਡੇ ਸੀਨੀਅਰ ਪੱਤਰਕਾਰ ਧਰਮਜੀਤ ਸਮਰਾ ਜੀ ਸਾਡੀ ਮੀਟਿੰਗ ਵਿਚ ਆਏ ਉਹ ਸਾਡੇ ਨਾਲ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਉਲੀਕ ਰਹੇ ਸਨ। ਅਸੀਂ ਮੀਟਿੰਗ ਦੀ ਸਮਾਪਤੀ ਤੇ ਅਗਲੀ ਮੀਟਿੰਗ ਦਾ ਟਾਈਮ ਇਕ ਹਫ਼ਤੇ ਤੇ ਪਾ ਦਿੱਤਾ। ਮੀਟਿੰਗ ਤੋਂ ਤੀਸਰੇ ਦਿਨ ਸਾਨੂੰ ਕਿਸੇ ਦਾ ਫੌਨ ਆਇਆ ਕਿ ਸਮਰਾ ਜੀ ਦਾ ਦੇਹਾਂਤ ਹੋ ਗਿਆ ਹੈ। ਇਹ ਸੁਣ ਕੇ ਸਾਡੇ ਪੈਰਾਂ ਹੇਠੋ ਜਮੀਨ ਨਿਕਲ ਗਈ। ਸਾਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸਮਰਾ ਜੀ ਦਾ ਦੇਹਾਂਤ ਹੋ ਗਿਆ ? ਦੋ ਦਿਨ ਪਹਿਲਾਂ ਤਾਂ ਉਹ ਸਾਡੇ ਨਾਲ ਪ੍ਰੋਗਰਾਮ ਕਰਵਾਉਣ ਦੀ ਬਿਉਂਤ ਬਣਾ ਕੇ ਗਏ ਹਨ ਉਹ ਚੰਗੇ ਭਲੇ ਰਿਸ਼ਟ-ਪੁਸ਼ਟ ਆਦਮੀ ਸਨ ਕਿਸੇ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਵੇਗੀ। ਪਰ ਤਾਇਆ ਜੀ ਸਾਡੀਆਂ ਗੱਲਾਂ ਸੁਣ ਕੇ ਕਹਿਣ ਲੱਗੇ ਕਾਕਾ, ਮਰਨਾ ਸੱਚ ਤੇ ਜਿਉਣਾ ਝੂਠ। ਅਸੀਂ ਜਦੋਂ ਸਮਰਾ ਜੀ ਦੇ ਪਿੰਡ ਜਾ ਕੇ ਵੇਖਿਆ ਤਾਂ ਵਾਕਿਆ ਹੀ ‘ਮਰਨਾ ਸੱਚ’ ਵਾਲੀ ਗੱਲ ਹੋਈ ਪਈ ਸੀ । ਸਾਨੂੰ ਉਥੇ ਜਾ ਕੇ ਪਤਾ ਲੱਗਾ ਕੇ ਸਵੇਰੇ ਉਨ•ਾਂ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਤਾਂ ਬਹਾਨਾ ਬਣ ਗਿਆ। ਮੌਤ ਨੇ ਇਲਜਾਮ ਆਪਣੇ ਸਿਰ ਨਹੀਂ ਸੀ ਲੈਣਾ। ਜਿਸ ਦਿਨ ਸਮਰਾ ਜੀ ਮੀਟਿੰਗ ਤੇ ਆਏ ਸਨ ਉਨ•ਾਂ ਦੇ ਨਾਲ ਉਨ•ਾਂ ਦਾ 10-11 ਸਾਲ ਦਾ ਬੱਚਾ ਵੀ ਸੀ। ਸਮਰਾ ਜੀ ਕਹਿੰਦੇ, ਇਹ ਮੇਰੇ ਬਿਨਾਂ ਬਿਲਕੁਲ ਨਹੀਂ ਰਹਿੰਦਾ। ਇਸ ਲਈ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਆਇਆ ਪਰ ਕੀ ਪਤਾ ਸੀ ਕਿ ਤੁਸੀਂ ਤਾਂ ਉਥੋਂ ਚਲੇ ਜਾਣਾ ਹੈ ਜਿਥੋਂ ਕਦੇ ਨਹੀਂ ਮੁੜਣਾ। ਹੁਣ ਸਮਰਾ ਜੀ ਤੋਂ ਕੋਣ ਪੁੱਛੇ ਕਿ ਤੁਹਾਡਾ ਬੇਟਾ ਹੁਣ ਤੁਹਾਡੇ ਬਿਨਾਂ ਕਿਵੇਂ ਰਹੇਗਾ। ਹੁਣ ਉਸ ਬੱਚੇ ਦਾ ਸਹਾਰਾ ਕੌਣ ਬਣੇਗਾ।

‘ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ’ ਰੱਬ ਨੂੰ ਕੌਣ ਕਹੇ ਕਿ ਤੂੰ ਆਪਣਾ ਮੌਤ ਦਾ ਸਿਸਟਮ ਬਦਲ। ਜਿਹੜੇ ਮੌਤ ਮੰਗਦੇ ਹਨ ਨਰਕ ਤੋਂ ਬੱਤਰ ਜ਼ਿੰਦਗੀ ਜਿਉਂ ਰਹੇ ਹਨ ਉਨ•ਾਂ ਨੂੰ ਮੌਤ  ਨਹੀਂ ਮਿਲਦੀ ਹੈ ਜਿਸਦੀ ਸਭ ਨੂੰ ਜ਼ਰੂਰਤ ਹੁੰਦੀ  ਹੈ ਉਸ ਨੂੰ ਮੌਤ ਬਹੁਤ ਜਲਦੀ ਲੈ ਜਾਦੀ। ਪਰ ਉਲਾਭਾ ਕਿਸ ਨੂੰ ਦੇਈਏ …? ਕਹਿੰਦੇ ਹਨ ਜਦੋਂ  ਪ੍ਰਮਾਤਮਾ ਨੇ  ਸ਼੍ਰਿਸ਼ਟੀ ਸਾਜੀ ਤਾਂ ਸਾਰੇ ਦੇਵੀ  ਦੇਵਤਿਆਂ ਨੂੰ ਵੱਖਰੇ-ਵੱਖਰੇ ਕਾਰਜ ਸੋਪ ਦਿੱਤੇ ਪਰ ਜਦੋਂ ਇਹ ਡਿਉਟੀ ਲਗਾਉਣੀ ਸੀ ਕਿ ਬੰਦਿਆਂ ਦੀ ਜਾਨ ਕੱਢ ਕੇ ਲਿਆਉਣੀ ਹੈ ਤਾਂ ਇਸ ਡਿਊਟੀ ਤੇ ਸਾਰਿਆਂ ਨੇ ਇੰਨਕਾਰ ਕਰ ਦਿੱਤਾ ਕਿ ਅਸੀਂ ਅਜਿਹੀ ਡਿਊਟੀ ਨਹੀਂ ਕਰਨੀ, ਲੋਕ ਸਾਨੂੰ ਬਦ-ਅਸੀਸਾਂ ਦੇਣਗੇ।  ਜਦੋਂ ਕੋਈ ਵੀ  ਇਸ ਡਿਊਟੀ ਲਈ ਨਹੀਂ ਮੰਨਿਆ ਤਾਂ ਸਾਰੀ ਸੋਚ ਵਿਚਾਰ ਕਰਕੇ ਰੱਬ ਨੇ ਮੌਤ ਨੂੰ ਇਸ ਡਿਊਟੀ ਲਈ ਇਹ ਕਹਿ ਕੇ ਮਨਾ ਲਿਆ ਕੇ ਤੇਰੇ ਤੋਂ ਕੋਈ ਇਲਜਾਮ ਨਹੀਂ ਆਵੇਗਾ। ਜਦੋਂ ਵੀ  ਕੋਈ ਮਰਿਆ ਕਰੇਗਾ ਤਾਂ ਉਸ ਦਾ ਜ਼ਰੂਰ ਕੋਈ ਨਾ  ਕੋਈ ਬਹਾਨਾ ਬਣਿਆ ਕਰੇਗਾ। ਕੋਈ ਤੇਰੇ ਤੇ ਇਲਜਾਮ ਨਹੀਂ ਲਾਵੇਗਾ ਕਿ ਮੌਤ ਫਲਾਨੇ ਨੂੰ ਲੈ ਗਈ। ਉਸ ਦਿਨ ਤੋਂ ਹੀ ਅੱਜ ਤੱਕ ਜਦੋਂ ਵੀ ਕੋਈ ਮਰਦਾ ਹੈ ਤਾਂ ਉਸ ਦਾ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ। ਪਤਾ ਨਹੀਂ ਉਪਰੋਕਤ ਕਹਾਣੀ ਇਤਿਹਾਸਕ ਹੈ ਜਾਂ ਮਿਥਿਹਾਸਕ। ਇਸ ਦਾ ਸੱਚਾਈ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਪਰ ਹਰੇਕ ਵੀ ਮੌਤ ਦਾ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ।

ਸਭ ਨੂੰ ਪਤਾ ਹੈ ਕਿ  ਜ਼ਿੰਦਗੀ ਚਾਰ ਕੁ ਦਿਨਾਂ ਦਾ ਮੇਲਾ ਹੈ ਅਸਾਂ ਸਭ ਨੇ ਇਕ ਦਿਨ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਤੁਰ ਜਾਣਾ ਹੈ ਫਿਰ ਵੀ ਬੰਦਾ ਦਿਨ-ਰਾਤ ਮੇਰੀ- ਮੇਰੀ ਕਰਦਾ ਭੱਜਿਆ ਫਿਰਦਾ ਹੈ। ਦਿਨ ਰਾਤ  ਧੰਨ-ਦੌਲਤ ਸ਼ੋਹਰਤ ਨੂੰ ਇਕੱਠੀ ਕਰਨ ਤੇ ਜ਼ੋਰ ਦਿੰਦਾ ਰਹਿੰਦਾ ਹੈ। ਆਪਣੇ ਸਵਾਰਥ ਦੀ ਖਾਤਰ ਬੁਰੇ ਤੇ ਬੁਰੇ ਕਰਨ ਤੋਂ ਵੀ ਪ੍ਰਹੇਜ ਨਹੀਂ ਕਰਦਾ। ਸਭ ਨੂੰ ਸਭ ਕੁਝ ਦਿਸ ਰਿਹਾ ਹੈ ਕੋਈ ਕੁਝ ਨਹੀਂ ਲੈ ਕੇ ਗਿਆ, ਅਸੀਂ ਵੀ ਨਹੀਂ ਲਿਜਾ ਸਕਣਾ ਪਰ ਫਿਰ ਵੀ ਅਸੀਂ ਭਟਕਦੇ ਹੀ ਕਿਉਂ ਫਿਰਦੇ ਹਾਂ ? ਜਦੋਂ ਅਸੀਂ ਕਿਸੇ ਅਰਥੀ ਦੇ ਨਾਲ ਜਾਂ ਕਿਸੇ ਸੰਸਕਾਰ ਤੇ ਜਾਈਏ ਉਸ ਸਮੇਂ ਅਸੀਂ ਸੱਚਾਈ ਦੇ ਨੇੜੇ ਹੁੰਦੇ ਹਾਂ ਉਨ•ਾਂ ਚਿਰ ਅਸਲੀਅਤ ਦੇ ਦਰਸ਼ਨ ਹੁੰਦੇ ਹਨ ਪਰ ਘਰ ਆਉਂਦਿਆਂ ਸਾਰ ਹੀ ਮੋਹ ਮਾਇਆ ਵਿਚ ਫਸ ਕੇ ਫੇਰ ਮੌਤ ਵਿਸਰ ਜਾਂਦੀ ਹੈ ।

ਸੰਪਾਦਕੀ – ਜੂਨ 2016

ਵਿਚਾਰਾਂ ਦੀ ਲੜਾਈ ਵਿਚਾਰਾਂ ਨਾਲ ਲੜੀ ਜਾ ਸਕਦੀ ਹੈ *** ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਤੇ ਹਮਲਾ ਮੰਦਭਾਗਾ

Name editior

ਪਿਛਲੇ ਕੁਝ ਦਿਨਾ ਦੌਰਾਨ ਹਥਿਆਰਬੰਦ ਹਮਲਾਵਰਾਂ ਵੱਲੋਂ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜੋ ਸੁਰਾਖ ਮਿਲੇ ਹਨ ਉਹ ਸਾਫ ਸਾਫ ਸਪੱਸਟ ਸੰਕੇਤ ਦੇ ਰਹੇ ਹਨ ਕਿ ਇਸ ਮੰਦਭਾਗੇ ਕਾਰਜ ਪਿਛੇ ਕਿਸੇ ਨਾਮਵਰ ਟਕਸਾਲ ਦੇ ਮੁੱਖੀ ਦਾ ਹੱਥ ਹੈ। ਕਿਸੇ ਨਾਮਵਰ ਟਕਸਾਲ ਜਿਸ ਟਕਸਾਲ ਦੇ ਸਿੰਘਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋਣ। ਜਿਸ ਟਕਸਾਲ ਨਾਲ ਸਬੰਧ ਰੱਖਣਾ ਵੀ ਮਾਣ ਵਾਲੀ ਗੱਲ ਸਮਝਿਆ ਜਾਦਾ ਹੋਵੇ ਉਸ ਦੇ ਮੁੱਖੀ ਵੱਲੋਂ ਅਜਿਹਾ ਘਟੀਆ ਕਾਰਨਾਮਾ ਕਰਨਾ ਬੜਾ ਸ਼ਰਮਨਾਕ ਕਾਰਾ ਹੈ।
ਵਿਚਾਰਾਂ ਦੇ ਮੱਤਭੇਦ ਹੋ ਸਕਦੇ ਹਨ ਪਰ ਵਿਚਾਰਾਂ ਦੇ ਮੰਤਭੇਦ ਕਾਰਨ ਕਾਤਲਾਨਾ ਹਮਲਾ ਕਰਨਾ, ਕਿਸੇ ਦੀ ਆਵਾਜ ਦਬਾਉਣ ਲਈ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਨੀ? ਇਹ ਕੀ ਤਰੀਕਾ ਹੈ? ਵਿਚਾਰਾਂ ਦੀ ਲੜਾਈ ਵਿਚਾਰਾਂ ਨਾਲ ਲੜੀ ਜਾ ਸਕਦੀ ਹੈ। ਵਿਚਾਰਾਂ ਦੀ ਲੜਾਈ ਦੇ ਬਦਲੇ ਕਾਤਲਾਨਾ ਹਮਲਾ ਤਾਂ ਸਾਹਮਣੇ ਵਾਲੇ ਦੀ ਅਗਿਆਨਤਾ ਦਰਸ਼ਾਉਦਾਂ ਹੈ। ਕਾਤਲਾਨਾ ਹਮਲਾ ਸਿੱਧ ਕਰਦਾ ਹੈ ਕਿ ਸਾਹਮਣੇ ਵਾਲੇ ਕੋਲ ਵਿਚਾਰਾਂ ਦੀ ਲੜਾਈ ਕਰਨ ਜੋਗਾ ਗਿਆਨ ਨਹੀਂ ਹੈ ਜਾ ਫਿਰ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਦਾ ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਹਮਲਾਵਰ ਕਿਸੇ ਨਾ ਕਿਸੇ ਸਿਆਸੀ ਆਗੂਆਂ ਦੇ ਹੱਥ ਦੀ ਕਠਪੁਤਲੀ ਬਣ ਕੇ ਸੱਚ ਦੀ ਆਵਾਜ ਦਬਾਉਣ ਦਾ ਕੌਝਾ ਯਤਨ ਕਰ ਰਿਹਾ ਹੈ।
ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਲੱਖਾਂ ਸਮਰਥਕ ਹਨ ਅਤੇ ਕਈ ਅਜਿਹੀਆ ਟਕਸਾਲਾਂ ਤੇ ਸੰਪ੍ਰਦਾਇ ਹਨ ਜਿਨ•ਾ ਦੇ ਨਾਲ ਲੱਖਾਂ ਹੀ ਸਰਧਾਲੂ ਜੁੜੇ ਹੋਏ ਹਨ। ਕਿਸੇ ਵੀ ਟਕਸਾਲ ਤੇ ਸੰਪ੍ਰਦਾਇ ਦੇ ਮੁੱਖੀ ਅਤੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਸਮਰਥਕਾਂ ਦੀ ਜੇਕਰ ਭਰਾ ਮਾਰੂ ਜੰਗ ਛਿੜ ਜਾਂਦੀ ਤਾਂ ਨਿੰਰਕਾਰੀਆਂ ਵਾਲਾ ਕਾਂਡ ਬਣ ਸਕਦਾ ਸੀ। ਇਤਿਹਾਸ ਮੁੜ ਦੁਹਰਾਇਆ ਜਾਣਾ ਸੀ। ਇਥੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਸਿਫਤ ਕਰਨੀ ਬਣਦੀ ਹੈ ਕਿ ਉਸ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਬਜਾਏ ਆਪਣੇ ਸਮ੍ਰਥਕਾਂ ਨੂੰ ਸ਼ਾਤ ਰਹਿਣ ਦਾ ਸੰਦੇਸ਼ ਦਿੱਤਾ। ਉਸ ਦੇ ਚੈਨਲਾ, ਮੈਗਜੀਨ ਅਤੇ ਅਖਬਾਰਾਂ ਵਿੱਚ ਆ ਰਹੇ ਬਿਆਨਾ ਵਿੱਚ ਇਹੀ ਕਹਿੰਦਾ ਦਿਸਿਆ ਹੈ ਅਸੀਂ ਅਜਿਹੇ ਤਰੀਕੇ ਨਾਲ ਆਪਣੇ ਹਮਲਾਵਰਾ ਖਿਲਾਫ ਕਾਰਵਾਈ ਕਰਨੀ ਹੈ ਕਿ ਜਿਸ ਨਾਲ ਸਾਡਾ ਕੌਮ ਦਾ ਕੋਈ ਨੁਕਸਾਨ ਨਾ ਹੋਵੇ, ਸਾਡੇ ਵਿੱਚ ਕੋਈ ਭਰਾਮਾਰੂ ਜੰਗ ਵੀ ਨਾ ਹੋਵੇ। ਸਾਡਾ ਸਿੱਖਾਂ ਦਾ ਵਰਲਡ ਵਿੱਚ ਜਲੂਸ ਵੀ ਨਾ ਨਿਕਲੇ ਕਿ ਸਿੱਖ ਤਲਵਾਰਾਂ ਲਹਿਰਾਉਂਦੇ ਫਿਰਦੇ ਹਨ। ਅਜਿਹਾ ਨਾ ਹੋਵੇ ਕਿ ਸਿੱਖ ਦੁਕਾਨਾ ਭੰਨਦੇ ਫਿਰਨ, ਜਿਸ ਕਾਰਨ ਪਬਲਿਕ ਦਾ ਨੁਕਸਾਨ ਹੋਵੇ। ਉਨ•ਾਂ ਕਿਹਾ ਕਿ ਅਸੀਂ ਕੋਈ ਅਜਿਹਾ ਤਰੀਕਾ ਅਪਣਾਉਣਾ ਹੈ ਕਿ ਸਾਡਾ ਸੰਘਰਸ਼ ਵੀ ਚੱਲੇ ਤੇ ਸਾਡੀ ਕੌਮ ਦਾ ਜਲੂਸ ਵੀ ਨਾ ਨਿਕਲੇ। ਇਸ ਨਾਜੁਕ ਸਮੇਂ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਦਾ ਆਪਣੇ ਸਮਰਥਕਾ ਨੂੰ ਸ਼ਾਂਤ ਰਹਿਣ ਦਾ ਸੰਦੇਸ਼ ਚੰਗੇ ਆਗੂ ਦਾ ਗਿਆਨ ਵਾਨ ਸੁਲਝਿਆ ਫੈਸਲਾ ਸਾਬਿਤ ਹੋਇਆ ਹੈ।
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ‘ਚੋ ਸੰਤ ਢੱਡਰੀਆਂ ਵਾਲੇ ਤਾਂ ਚਾਹੇ ਬਚ ਗਏ ਪਰ ਇਸ ਹਮਲੇ ਵਿੱਚ ਜੋ ਪ੍ਰਚਾਰਕ ਬਾਬਾ ਭੁਪਿੰਦਰ ਸਿੰਘ ਜੀ ਢੱਕੀ ਸਾਹਿਬ ਵਾਲਿਆਂ ਦੀ ਜਾਨ ਚਲੀ ਗਈ ਕੀ ਉਸ ਦਾ ਕੋਈ ਮੁੱਲ ਨਹੀਂ? ਉਹ ਵੀ ਸਿੱਖ ਕੌਮ ਦੇ ਵਧੀਆਂ ਪ੍ਰਚਾਰਕ ਸਨ। ਉਹ ਆਪਣੇ ਜੀਵਨ ਸਾਥੀ ਨੂੰ ਬੇ-ਵਕਤ ਵਿਛੋੜਾਂ ਦੇ ਗਏ ਹਨ। ਆਪਣੇ ਨਿਕੇ ਨਿਕੇ ਦੋ ਬੱਚਿਆਂ ਨੂੰ ਰੋਦੇ ਵਿਲਕਦੇ ਛੱਡ ਗਏ ਹਨ। ਦੋ ਧਿਰਾ ਦੀ ਆਪਸੀ ਲੜਾਈ ਕਾਰਨ ਉਂਨ•ਾ ਨੂੰ ਜੋ ਆਪਣੇ ਜਾਨ ਤੋਂ ਹੱਥ ਧੋਣੇ ਪਏ ਹਨ ਉਸ ਦਾ ਮੁੱਲ ਕੌਣ ਉਤਾਰੇਗਾ। ਉਨ•ਾਂ ਦੇ ਛੋਟੇ- ਛੋਟੇ ਬੱਚਿਆਂ ਤੇ ਇਸ ਘਟਣਾ ਦਾ ਕੀ ਪ੍ਰਭਾਵ ਪਵੇਗਾ। ਉਨ•ਾ ਕੋਮਲ ਬੱਚਿਆਂ ਦੇ ਚਿਹਰੇ ਆਪਣੇ ਪਿਤਾ ਦੀ ਤਸਵੀਰ ਤੋਂ ਪੁਛਦੇ ਹੋਣਗੇ ਕਿ ਪਾਪਾ ਤੁਸੀਂ ਤਾਂ ਸਾਨੂੰ ਹੁਣ ਤੱਕ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀਆਂ ਕੁਰਬਾਨੀਆਂ ਤੇ ਨੇਕੀਆਂ ਦੀਆਂ ਸਾਖੀਆਂ ਸੁਣਾਉਦੇ ਰਹੇ ਹੋ। ਉਨ•ਾਂ ਦੇ ਸ਼ਿਧਾਤਾ ਦਾ ਪ੍ਰਚਾਰ ਕਰਦੇ ਰਹੇ ਹੋ ਫਿਰ ਉਨ•ਾਂ ਦੀ ਟਕਸ਼ਾਲ ਦੇ ਬੰਦਿਆਂ ਨੇ ਹੀ ਤੁਹਾਨੂੰ ਕਿਉਂ ਮਾਰ ਦਿੱਤਾ? ਕੋਣ ਦੇਵੇਗਾ ਇਸ ਗੱਲ ਦਾ ਜਵਾਬ?
ਕਿਉਕਿ ਸਾਡੇ ਪੰਜਾਬ ਦਾ ਮਾਹੋਲ ਅਜਿਹਾ ਬਣ ਗਿਆ ਹੈ ਕਿ ਟਕਸਾਲਾਂ ਤੇ ਸੰਪ੍ਰਦਾਇ ਦੇ ਮੁਖੀਆਂ ਨਾਲ ਜਾਂ ਕਿਸੇ ਵਿਅਕਤੀ ਵਿਸ਼ੇਸ ਦੇ ਲੱਖਾ ਕਰੋੜਾਂ ਉਪਾਸਕ ਹਨ ਜਿਹੜੇ ਆਪਣੇ ਧਰਮ ਗੁਰੂ ਦੇ ਕਹਿਣ ਤੇ ਜਾਨ ਦੇਨੋ ਵੀ ਪਿਛੇ ਨਹੀੰ ਹਟਦੇ। ਅਖਵਾਉਣ ਨੂੰ ਅਸੀਂ ਗੁਰੁ ਦੇ ਸਿੱਖ ਅਖਵਾਈ ਜਾ ਰਹੇ ਹਾਂ ਪਰ ਅਸੀਂ ਆਪਣੇ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਬਜਾਏ ਕਿਸੇ ਟਕਸਾਲ, ਸੰਪ੍ਰਦਾਇ ਦੇ ਮੁਖੀ ਜਾਂ ਕਿਸੇ ਵਿਅਕਤੀ ਵਿਸ਼ੇਸ ਨਾਲ ਜੁੜੇ ਹੋਏ ਹਾਂ। ਅੱਜ ਸਾਡੀਆਂ ਟਕਸਾਲਾਂ ਤੇ ਸੰਪ੍ਰਦਾਇ ਵਿਚ ਵੈਰ ਵਿਰੋਧ ਇਨ•ਾ ਵੱਧ ਗਿਆ ਹੈ ਕਿ ਸਿੱਖਾਂ ਨੂੰ ਕਿਸੇ ਬਾਹਰੀ ਸਕਤੀਆਂ ਤੋਂ ਜਿਆਦਾ ਆਪਣੀ ਅੰਦਰੂਨੀ ਜੰਗ ਤੋਂ ਖਤਰਾ ਹੈ। ਜਿਵੇਂ ਕਿਸੇ ਲੇਖਕ ਨੇ ਕਿਹਾ ਹੈ ਕਿ ‘ਜੇ ਸਿੱਖ, ਸਿੱਖ ਨੂੰ ਨਾ ਮਾਰੇ ਤਾਂ ਇਹ ਕੌਮ ਕਦੇ ਨਾ ਹਾਰੇ’ ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਅਸਲੀ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਬਜਾਏ ਧਰਮ ਦੇ ਨਾਮ ਤੇ ਲੜੀ ਮਰੀ ਜਾਦੇ ਹਾਂ। ਜੇਕਰ ਸਾਰੇ ਸਿੱਖ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਤਾ ਨਾਲ ਜੁੜ ਜਾਣ ਤਾਂ ਸਿੱਖ ਕੌਮ ਦੁਨੀਆਂ ਦੀ ਸਭ ਤੋਂ ਵੱਡੀ ਸਕਤੀ ਬਣ ਜਾਏ। ਪਰ ਸਿਆਸੀ ਦਿਮਾਗਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਦੇ ਮਨਾ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਦਾ ਜੋ ਬੀ ਬੀਜ ਦਿੱਤਾ ਹੈ ਉਹ ਦਿਨ ਪ੍ਰਤੀ ਦਿਨ ਪੁਗਰਦਾ ਹੀ ਜਾ ਰਿਹਾ ਹੈ। ਜਿਨ•ਾ ਚਿਰ ਕੱਟੜਵਾਦ ਅਤੇ ਧਾਰਮਿਕ ਨਫਰਤ ਦੀਆਂ ਜੜਾ ਨਹੀਂ ਕੱਟੀਆਂ ਜਾਦੀਆਂ ਉਨ•ਾ ਚਿੱਰ ਧਰਮ ਵਿਰੋਧੀ ਅਤੇ ਧਰਮ ਦੀਆਂ ਅੰਦਰੂਨੀ ਜੰਗਾਂ ਚੱਲਦੀਆਂ ਰਹਿਣਗੀਆਂ ਜਿਸ ਦਾ ਖਮਿਆਜਾ ਆਮ ਜਨਤਾ ਨੂੰ ਹੀ ਭੁਗਤਨਾ ਪਵੇਗਾ।

—————————————-

ਸੰਪਾਦਕੀ – ਅਪਰੈਲ 2016

ਕਰਜਾਈ ਕਿਸਾਨ ਦੇ ਪੈਰ ਕਿਵੇਂ ਢੋਲ ਦੇ ਡਗੇ ਤੇ ਥਿਰਕਣਗੇ … ?

Name editiorਵਿਸਾਖੀ ਦੇਸ਼ਾਂ-ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ  ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਪਰੰਤੂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਧਾਰਮਿਕ ਹੈ, ਇਤਿਹਾਸਕ ਵੀ ਹੈ ਅਤੇ ਆਰਥਿਕ ਵੀ ਹੈ।
ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ•ਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਕਿਸਾਨ ਦੇ ਪੈਰ ਕਿਵੇਂ ਢੋਲ ਦੇ ਡਗੇ ਤੇ ਥਿਰਕਣਗੇ। ਜਿਹੜੇ ਕਿਸਾਨ ਕਰਜੇ ਦੀ ਮਾਰ ਨਾ ਝੱਲਦੇ ਹੋਏ ਖੁਦਕੁਸੀਆ ਕਰ ਗਏ ਉਨ•ਾ ਵਾਸਤੇ ਤਾਂ ਸਭ ਕੁਝ ਖਤਮ ਹੋ ਹੀ ਗਿਆਂ ਪਰ ਮਗਰ ਵਿਲਕਦੇ ਨਿਆਣਿਆ ਲਈ ਵੀ ਵਿਸਾਖੀ ਦੀ ਕਾਹਦੀਆਂ ਖੁਸੀਆਂ। ਨਸ਼ਿਆ ਦੀ ਮਾਰ ਹੇਠ ਰੁੜ ਰਹੀ ਜਵਾਨੀ, ਬੇਰੁਜਗਾਰੀ, ਕੁਰਅਪਸ਼ਨ ਤੇ ਧੀਆਂ ਭੈਣਾ ਦੀਆਂ ਲੁਟੀਆਂ ਜਾ ਰਹੀਆਂ ਇੱਜਤਾ! ਅਜਿਹੇ ਹਾਲਾਤਾ ਵਿੱਚ ਵਿਸ਼ਾਖੀਆ ਦੇ ਮੇਲੇ ਨਹੀਂ ਸੋਭਦੇ ਸਗੋਂ ਵਿਸਾਖੀ ਦੇ ਦੂਸਰੇ ਪੱਖ ਤੇ ਪਹਿਰਾ ਦੇਣ ਦੀ ਲੋੜ ਹੈ। ਉਹ ਪੱਖ ਜਿਹੜਾ ਸਾਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿਖਾਇਆ ਸੀ।
ਵਿਸਾਖੀ ਦਾ ਦੂਜਾ ਪੱਖ ਧਾਰਮਿਕ ਹੈ। ਇਸੇ ਹੀ ਦਿਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਛਕਾ ਪਾਹੁਲ ਪਿਲਾਕੇ ਗਿਦੜੋਂ ਸ਼ੇਰ ਬਣਾ ਦਿੱਤਾ। ਪੰਜ ਪਿਆਰੇ ਸਾਜਕੇ ਕੌਮ ਨੂੰ ਇਕ ਵਿਲੱਖਣ ਸ਼ਾਨ ਦਿੱਤੀ। ਇਹ ਪੰਜੇ ਸਿੰਘ ਵੱਖ-ਵੱਖ ਜਾਤਾਂ ਵਿਚੋਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਲੈ ਕੇ ਕੌਮ ਨੂੰ ਨਵੀਂ ਸੇਧ ਦਿੱਤੀ। ਗੁਰੂ ਜੀ ਨੇ ਜਾਤ-ਪਾਤ ਅਤੇ ਪ੍ਰਾਂਤਾਂ ਨੂੰ ਇਕੋ ਰੂਪ ਕਰ ਦਿੱਤਾ। ਸਿੰਘ ਬਣਾ ਦਿੱਤੇ ਇਥੇ ਹੀ ਬਸ ਨਹੀਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਉਨ•ਾਂ ਤੋਂ ਅੰਮ੍ਰਿਤ ਛਕਿਆ। ਇਸ ਤਰ•ਾਂ ਗੁਰੂ-ਚੇਲੇ ਦੇ ਭੇਦ ਨੂੰ ਵੀ ਖਤਮ ਕਰ ਦਿੱਤਾ। ਇਸ ਤਰ•ਾਂ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ ਮਿਲਦੀ। ਪਰ ਅੱਜ ਅਸੀਂ ਇਨ•ਾਂ ਅਸੂਲਾਂ ਤੋਂ ਮੁਨਕਰ ਹੋ ਕੇ ਫਿਰ ਜਾਤਾਂ ਪਾਤਾਂ ਵਿਚ ਵੰਡੇ ਗਏ ਹਾਂ। ਇਥੋਂ ਤੱਕ ਕਿ ਗੁਰਦੁਆਰਿਆਂ ਮੰਦਰਾਂ ਆਦਿ ਦੇ ਨਾਂ ਵੀ ਧਰਮਾਂ-ਜਾਤਾਂ-ਪਾਤਾਂ ਦੇ ਨਾਂ ਤੇ ਰੱਖ ਲਏ ਹਨ। ਜਿਵੇਂ ਇਹ ਰਾਮਗੜ•ੀਆਂ ਦਾ ਗੁਰਦੁਆਰਾ ਹੈ, ਇਹ ਰਾਮਦਾਸੀਆਂ ਦਾ ਗੁਰਦੁਆਰਾ ਹੈ ਅਤੇ ਇਹ ਟਾਂਕਸ਼ਤਰੀਆਂ ਦਾ ਹੈ। ਅਸੀਂ ਵਿਸਾਖੀ ਦੇ ਮਹੱਤਵ ਨੂੰ ਵੀ ਤਾਂ ਸਮਝ ਸਕਦੇ ਹਾਂ ਜੇਕਰ ਅਸੀਂ ਜਾਤ-ਪਾਤ ਤੋਂ ਉੱਪਰ ਉਠਕੇ ਰਲਕੇ ਦਿਲੋਂ ਇਕ ਹੋ ਕੇ ਇਸ ਤਿਉਹਾਰ ਨੂੰ ਮਨਾਈਏ।
ਇਸ ਦਾ ਇਕ ਮਹੱਤਵ ਇਤਿਹਾਸਕ ਹੈ। ਇਤਫਾਕ ਨਾਲ ਇਸੇ ਹੀ ਦਿਨ ਅੰਮ੍ਰਿਤਸਰ ਵਿਚ ਜਲਿ•ਆਂ ਵਾਲੇ ਬਾਗ ਵਿਚ ਇਕੱਠੇ ਹੋਏ ਮਾਸੂਮ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਸੀ। ਇਸ ਘਟਨਾ ਦੀ ਕਲਪਨਾ ਕਰਕੇ ਇਨਸਾਨੀ ਰੂਹ ਕੰਬ ਉੱਠਦੀ ਹੈ। ਉਹ ਰਾਜ ਕਰਨ ਦੀ ਖਾਤਰ ਲੋਕਾਂ ਤੇ ਅੱਤਿਆਚਾਰ ਕਰਦੇ ਰਹੇ। ਜੇ ਅੱਜ ਅਸੀਂ ਆਪਣੇ ਹੀ ਦੇਸ਼ ਵਿਚ ਝਾਤ ਮਾਰਦੇ ਹਾਂ ਤਾਂ ਉਸ ਤੋਂ ਵੀ ਘਿਨਾਉਣੇ ਕਾਰੇ ਹੋ ਰਹੇ ਹਨ। ਕਿਸੇ ਰੇਲ ਗੱਡੀਆਂ ਨੂੰ ਅੱਗਾਂ ਲਾ ਕੇ ਬੇਮਸੂਮਾਂ ਨੂੰ ਜਲਾਇਆ ਜਾ ਰਿਹਾ ਹੈ ਤੇ ਕਿਸੇ ਬਦਲਾ ਲੈਣ ਲਈ ਛੁਰਿਆਂ-ਹਥਿਆਰਾਂ ਨਾਲ ਇਕੋ ਦਿਨ ਵਿਚ ਸੈਂਕੜੇ ਆਦਮੀ ਕਤਲ ਕੀਤੇ ਜਾ ਰਹੇ ਹਨ। ਜਾਇਦਾਦਾਂ ਫੂਕੀਆਂ ਜਾ ਰਹੀਆਂ। ਅੱਜ ਮਨੁੱਖਤਾ ਬਾਰੇ ਸੋਚਣ ਦੀ ਲੋੜ ਹੈ। ਹੰਕਾਰ ਨੂੰ ਸਾੜਨ ਦੀ ਲੋੜ ਹੈ ਨਫ਼ਰਤ ਨੂੰ ਕਤਲ ਕਰਨ ਦੀ ਲੋੜ ਹੈ।

ਪੰਜਾਬ ਤਬਾਹੀ ਦੇ ਕੰਢੇ ‘ਤੇ….

Name editiorਆਮ ਹੀ ਗੱਡੀਆਂ ਦੇ ਮਗਰ ਤੇ ਇਥੋਂ ਤਕ ਕਿ ਹੁਣ ਤਾਂ ਕਾਰਾਂ ਜੀਪਾਂ ਅਤੇ ਸਕੂਟਰ ਮੋਟਰ ਸਾਈਕਲਾਂ ਤੇ ਵੀ ਪੰਜਾਬ ਬਾਰੇ ਤਰ•ਾਂ-ਤਰ•ਾਂ ਦੇ ਟੋਟਕੇ ਲਿਖੇ ਨਜ਼ਰ ਆਉਂਦੇ ਹਨ ਜਿਵੇਂ ਕਿ ਮੇਰਾ ਵਸਦਾ ਰਹੇ ਪੰਜਾਬ, ਮੇਰਾ ਰੰਗਲਾ ਦੇਸ ਪੰਜਾਬ, ਗੱਭਰੂ ਪੰਜਾਬ ਦੇ, ਸੋਹਣਾ ਵਿਰਸਾ ਪੰਜਾਬ ਦਾ, ਆਈ ਐਮ ਪਰਾਊਡ ਟੂ ਬੀ ਏ ਪੰਜਾਬ (9 am proud to be a Punjab) ਆਦਿ। ਪਰ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਪੰਜਾਬ ਤੇ ਮਾਣ ਕਰਨ ਦੀ ਗੱਲ ਕਰ ਰਹੇ ਹਾਂ। ਪੰਜਾਬ ਨੇ ਕਿਸ ਚੀਜ਼ ਵਿਚ ਮੱਲਾਂ ਮਾਰ ਲਈਆਂ ਹਨ ਜਿਸ ਤੇ ਅਸੀਂ ਮਾਣ ਕਰੀਏ। ਹਾਂ! ਕੁਝ ਚੀਜ਼ਾਂ ਹਨ ਜਿਨ•ਾਂ ਵਿਚ ਪੰਜਾਬ ਨੰਬਰ ਵਨ ਤੇ ਹੈ। ਕੀ ਅਸੀਂ ਉਹਨਾਂ ਚੀਜ਼ਾਂ ਤੇ ਮਾਣ ਕਰੀਏ…. ? ਜਿਵੇਂ ਕਿ ਕੁਰੱਪਸ਼ਨ ਵਿਚ ਮੇਰਾ ਪੰਜਾਬ ਨੰਬਰ ਵਨ ਹੈ। ਬੇਰੁਜ਼ਗਾਰੀ ਵਿਚ ਕਿਸੇ ਨਾਲੋਂ ਪਿਛੇ ਨਹੀਂ। ਨਸ਼ਿਆਂ ਵਿੱਚ ਤਾਂ ਇਹ ਸਭ ਨੂੰ ਹੀ ਪਿਛਾਂਹ ਛੱਡਦਾ ਜਾਂ ਰਿਹਾ ਹੈ। ਕੀ ਇਹ ਮਾਣ ਕਰਨ ਵਾਲੀਆਂ ਗੱਲਾਂ ਹਨ…..?
ਕੁਰੱਪਸ਼ਨ ਦੀ ਗੱਲ ਕਰਨ ਦਾ ਤਾਂ ਫਾਇਦਾ ਹੀ ਨਹੀਂ। ਇਸ ਨੂੰ ਤਾਂ ਪੰਜਾਬ ਵਿੱਚੋਂ ਜੇਕਰ ਰੱਬ ਵੀ ਹਟਾਉਣਾ ਚਾਹੇ ਤਾਂ ਉਹ ਹਟਾ ਨਹੀਂ ਸਕਦਾ। ਬੇਰੁਜ਼ਗਾਰੀ ਹਟਾਉਣ ਵਿਚ ਸਿਆਸੀ ਲੀਡਰਾਂ ਦੀ ਦਿਲਚਸਪੀ ਨਹੀਂ। ਜੇਕਰ ਸਾਰਿਆਂ ਨੂੰ ਰੁਜ਼ਗਾਰ ਮਿਲ ਗਿਆ ਤਾਂ ਉਨ•ਾਂ ਨੂੰ ਕੌਣ ਪੁੱਛੂ….। ਜੇਕਰ ਨਸ਼ਿਆਂ ਨੂੰ ਹਟਾਉਣ ਬਾਰੇ ਸੋਚੀਏ ਤਾਂ ਪੁਲਿਸ, ਅਫਸਰਾਂ ਤੇ ਸਿਆਸੀ ਨੇਤਾਵਾਂ ਦਾ ਗਠਜੋੜ ਟੁੱਟ ਜਾਵੇਗਾ।
ਨਸ਼ਿਆਂ ਦੇ ਵਧਦੇ ਜਾ ਰਹੇ ਰੁਝਾਨ ਨੂੰ ਦੇਖਕੇ ਤਾਂ ਆਪਣੇ ਆਪ ਰੋਣ ਨੂੰ ਜੀ ਕਰਦਾ ਹੈ ਤੇ ਦਿਲ ‘ਚੋਂ ਚੀਸ ਉਠਦੀ ਹੈ ਕਿ ਰੱਬਾ ਨਸ਼ੇ ਕਰਨ ਵਾਲੇ ਭੈਣਾ-ਭਰਾਵਾਂ ਨੂੰ ਸੁਮੱਤ ਬਖਸ਼ੇ। ਨਸ਼ਿਆਂ ਦੇ ਜਾਲ ਵਿਚ ਪਹਿਲਾਂ ਤਾਂ ਸਾਡੇ ਵੀਰ ਹੀ ਫਸੇ ਸਨ ਹੁਣ ਤਾਂ ਭੈਣਾਂ ਵੀ ਪਿੱਛੇ ਨਹੀਂ। ਉਹ ਵੀ ਦਿਨੋ-ਦਿਨ ਨਸ਼ਿਆਂ ਦੀਆਂ ਆਦੀ ਹੁੰਦੀਆਂ ਜਾ ਰਹੀਆਂ ਹਨ। ਉਹ ਪਿੱਛੇ  ਰਹਿਣ ਵੀ ਕਿਉਂ, ”ਉਹ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਨ।” ਅੱਜ ਦੇ ਜ਼ਮਾਨੇ ਵਿੱਚ ਔਰਤ-ਮਾਰਦਾਂ ਦੇ ਬਰਾਬਰ ਹੱਕ ਰੱਖਦੀਆਂ ਹਨ। ਜੇਕਰ ਬਾਕੀ ਹੱਕਾਂ ਵਿਚ ਉਹ ਮਰਦਾ  ਦੇ ਬਰਾਬਰ ਹਨ ਤਾਂ ਨਸ਼ਿਆਂ ਵਿਚ ਉਹ ਕਿਵੇਂ ਪਿੱਛੇ ਰਹਿ ਜਾਣਗੀਆਂ। ਸਕੂਲਾਂ, ਕਾਲਜਾਂ ਵਿਚ ਪੜ•ਦੀਆਂ ਆਪਣੇ ਆਪ ਨੂੰ ਮਾਡਰਨ ਅਖਵਾਉਣ ਵਾਲੀਆਂ ਲੜਕੀਆਂ ਮੁੰਡਿਆਂ ਦੀ ਰੀਸ ਕਰਕੇ ਸਿਗਰਟਾਂ-ਸ਼ਰਾਬਾਂ ਪੀਣ ਵਿਚ ਉਨ•ਾਂ ਦੇ ਬਰਾਬਰ ਹਿੱਸਾ ਵੰਡਾਉਂਦੀਆਂ ਹਨ। ਕਿਸੇ ਨੌਜਵਾਨ ਸ਼ਾਇਰ ਵੀਰ ਨੇ ਠੀਕ ਹੀ ਲਿਖਿਆ ਹੈ ਕਿ, ”ਕੁੜੀਆਂ ਨੂੰ ਆਦਤ ਪੈ  ਗਈ ਜਦੋਂ ਸ਼ਰਾਬ ਦੀ, ਰੰਗਤ ਚਲੀ ਜਾਵੇਗੀ ਲੋਕੋ ਆਪਣੇ ਪੰਜਾਬ ਦੀ।” ਨਸ਼ੇ ਮਨੁੱਖ ਦੀ ਜ਼ਿੰਦਗੀ ਤੇ ਇੰਨੇ ਹਾਵੀ ਹੋ ਚੁੱਕੇ ਹਨ ਕਿ ਇਨਸਾਨ ਸਮਝਦਾ ਹੈ ਕਿ ਨਸ਼ੇ ਉਸ ਦੀ ਜ਼ਿੰਦਗੀ  ਦਾ ਇਕ ਹਿੱਸਾ ਹਨ। ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਉਸ ਧਰਤੀ ਤੇ ਸ਼ਾਮ ਨੂੰ ਧਰਮ ਅਸਥਾਨਾਂ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਤੇ ਉਨੀ ਭੀੜ ਨਹੀਂ ਹੁੰਦੀ ਜਿੰਨੀ ਭੀੜ ਸ਼ਾਮ ਸਮੇਂ ਠੇਕਿਆਂ ਅਤੇ ਅਹਾਤਿਆਂ ਤੇ ਹੁੰਦੀ ਹੈ।
ਸਾਰੇ ਜਾਣਦੇ ਹਨ ਕਿ ਨਸ਼ੇ ਸਰੀਰ ਲਈ ਨੁਕਸਾਨ ਦੇਹ ਹਨ, ਪੈਸਿਆਂ ਦੀ ਬਰਬਾਦੀ ਹੈ, ਲੜਾਈ-ਝਗੜੇ ਦਾ ਕਾਰਨ ਬਣਦੇ ਹਨ, ਬੇਰੁਜ਼ਗਾਰ ਨਸ਼ਿਆਂ ਦੇ ਆਦਿ ਹੋ ਕੇ ਅਗਾਂਹ ਜਾ ਕੇ ਚੋਰੀਆਂ-ਡਾਕਿਆਂ ਵਿਚ ਸ਼ਾਮਲ ਹੋਣ ਲੱਗ ਪੈਂਦੇ ਹਨ  ਅਤੇ ਆਪਣੀ ਜਾਨ ਵੀ ਗੁਆ ਬੈਠਦੇ ਹਨ। ਇਹ ਸਭ ਕੁਝ ਜਾਨਣ ਦੇ ਬਾਵਜੂਦ ਵੀ ਲੋਕ ਨਸ਼ਿਆਂ ਵਿਚ ਧਸਦੇ ਹੀ ਜਾ ਰਹੇ ਹਨ। ਕਿਉਂ ਇਸ ਨਾ-ਮੁਰਾਦ ਬਿਮਾਰੀ ਤੋਂ ਦੂਰ ਨਹੀਂ ਰਹਿੰਦੇ? ਬਹੁਤੇ ਲੋਕ ਤਾਂ ਆਪਣੇ ਕੀਤੇ ਨਸ਼ੇ ਨੂੰ ਨਸ਼ਾ ਹੀ ਨਹੀਂ ਸਮਝਦੇ। ਸਾਡੇ ਪਿੰਡ ਇਕ ਨਿਹੰਗ ਸਿੰਘ ਦਾ ਘਰ ਹੈ ਜਿਸ ਦੇ ਬਾਹਰਲੇ ਗੇਟ ਤੇ ਲਿਖ ਕੇ ਲਾਇਆ ਹੋਇਆ ਹੈ ਕਿ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਅੰਦਰ ਆਉਣਾ ਸਖ਼ਤ ਮਨ•ਾਂ ਹੈ। ਪਰ ਉਸ ਨਿਹੰਗ  ਨੂੰ ਸੁਖਾ ਰਗੜਦੇ ਅਤੇ ਡੋਡੇ ਪੀਂਦੇ ਨੂੰ ਮੈਂ ਆਪ ਕਈ ਵਾਰ ਦੇਖਿਆ ਹੈ। ਇਕ ਦਿਨ ਮੈਂ ਕਿਸੇ ਕੰਮ, ਉਸ ਦੇ ਘਰ ਗਿਆ। ਉਸ ਨੇ ਅਫੀਮ ਦੀ ਵੱਡੀ ਸਾਰੀ ਗੋਲੀ ਵੱਟੀ ਤੇ ਸੁੱਕੀ ਹੀ ਲੰਘਾ ਗਿਆ। ਮੈਂ ਉਸ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਬਾਹਰ ਤਾਂ ਲਿਖ ਕੇ ਲਾਇਆ ਹੈ ਕਿ ਕਿਸੇ ਕਿਸਮ ਦਾ ਨਸ਼ਾ ਕਰਕੇ ਅੰਦਰ ਆਉਣਾ ਮਨਾਂ ਹੈ ਤੇ ਆਪ ਤੁਸੀਂ ਨਸ਼ੇ ਕਰੀ ਜਾਂਦੇ ਹੋ? ਤਾਂ ਉਹ ਨਿਹੰਗ ਸਿੰਘ ਮੈਨੂੰ ਆਖਣ ਲੱਗਾ, ”ਕਾਕਾ, ਆਹ ਅਫੀਮ, ਡੋਡੇ ਤੇ ਸੁੱਖਾ ਇਹ ਕੋਈ ਨਸ਼ਾ ਥੋੜਾ…। ਨਸ਼ਾ ਤਾਂ ਸ਼ਰਾਬ ਨੂੰ ਮੰਨਿਆ ਗਿਆ ਹੈ ਉਹ ਦੈਤਾਂ  ਵਾਸਤੇ ਬਣੀ ਹੈ ਇਨਸਾਨਾਂ ਵਾਸਤੇ ਨਹੀਂ।
ਜਰਦਾ, ਬੀੜ ਲਾਉਣ ਵਾਲੇ ਵੀਰ ਅਕਸਰ ਮਿਲਦੇ ਰਹਿੰਦੇ ਹਨ ਜੇਕਰ ਉਨ•ਾਂ ਨੂੰ  ਪੁੱਛੀਏ  ਕਿ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਤਾਂ ਹਰੇਕ ਦਾ ਇਹੋ ਜੁਆਬ ਹੁੰਦਾ  ਕਿ ਜਰਦਾ ਜਾਂ ਬੀੜਾ ਕੋਈ ਨਸ਼ਾ ਥੋੜਾ ਹੈ। ਜੇਕਰ ਉਨ•ਾਂ ਨੂੰ ਪੁੱਛੀਏ ਕਿ ਤੁਸੀਂ ਇਹ ਕਿਉਂ ਲਗਾਉਂਦੇ ਹੋ ਤਾਂ ਉਨ•ਾਂ ਕੋਲ ਇਸ ਗੱਲ ਦਾ ਕੋਈ ਜੁਆਬ ਨਹੀਂ ਹੁੰਦਾ। ਕਹਿਣਗੇ ਬੱਸ….ਐਵੇ ਹੀ…ਭਲ ਜਿਹੀ ਹੈ….।
ਆਖਰ ਇਹ ਨੌਜੁਆਨ ਨਸ਼ਿਆਂ ਵਿਚ ਕਿਉਂ ਪੈਂਦੇ ਹਨ। ਸ਼ਾਇਦ ਇਸ ਦਾ ਮੁੱਖ ਕਾਰਨ ਤਾਂ ਬੇਰੁਜ਼ਗਾਰੀ ਹੀ ਹੈ। ਜੇਕਰ ਇਕੱਲੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਲੱਖਾਂ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਵਿਚੋਂ ਡਿਗਰੀਆਂ ਕਰਕੇ ਅਤੇ ਟੈਕਨੀਕਲ ਡਿਪਲੋਮੇ ਕਰਕੇ ਨਿਕਲਦੇ ਹਨ। ਪਰ ਬਹੁਤ ਹੀ ਘੱਟ ਹੁੰਦੇ ਹਨ ਜਿਨ•ਾਂ ਨੂੰ ਨੌਕਰੀ ਮਿਲਦੀ ਹੈ। ਨੌਕਰੀ ਤਾਂ ਰਾਜਸੀ ਪਹੁੰਚ, ਜ਼ਿਆਦੇ ਪੈਸੇ ਵਾਲੇ ਜਾਂ ਉਹ ਵਿਦਿਆਰਥੀ ਜਿਨ•ਾਂ ਨੇ ਪਹਿਲਾ, ਦੂਜਾ ਜਾਂ ਤੀਜਾ ਸਥਾਨ ਹਾਸਲ ਕੀਤਾ ਹੁੰਦਾ ਹੈ ਉਨ•ਾਂ ਨੂੰ ਹੀ ਨਸੀਬ ਹੁੰਦੀਆਂ ਹਨ। ਬਾਕੀ ਦੇ ਸਾਰੇ ਵਿਦਿਆਰਥੀ ਬੇਰੁਜ਼ਗਾਰੀ ਦੀ ਮਾਰ ਹੇਠ ਆ ਜਾਂਦੇ ਹਨ। ਆਪਣੀ ਡਿਗਰੀ ਤੇ ਡਿਪਲੋਮੇ ਕਾਰਨ ਉਹ ਛੋਟੀ ਮੋਟੀ ਨੌਕਰੀ ਜਾਂ ਕੰਮ ਕਰਦੇ ਨਹੀਂ ਤੇ ਉਨ•ਾਂ ਦੀ ਪੜ•ਾਈ ਲਿਖਾਈ ਦੇ ਬਰਾਬਰ ਉਨ•ਾਂ ਨੂੰ ਨੌਕਰੀ ਜਾਂ ਕੰਮ ਧੰਦਾ ਮਿਲਦਾ ਨਹੀਂ ਜਿਸ ਕਾਰਨ ਉਹ ਆਰਥਿਕ ਮਾਯੂਸੀ ਦੀ ਗੁਫਾ ਵਿੱਚ ਜਾ ਬੈਠਦੇ ਹਨ। ਉਹ ਆਪਣੀ ਮਾਯੂਸੀ ਤੋਂ ਛੁਟਕਾਰਾ ਪਾਉਣ ਲਈ, ਆਪਣੇ ਫਿਕਰਾਂ ਤੋਂ ਮੁਕਤ ਹੋਣ ਲਈ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸਹਾਰਾ ਲੈਂਦੇ ਹਨ। ਭਾਵੇਂ ਕਿ ਉਨ•ਾਂ ਨੂੰ ਪਤਾ ਹੈ ਕਿ ਇਹ ਸਹਾਰਾ ਅਸਥਾਈ ਹੈ ਪਰ ਫਿਰ ਵੀ ਉਹ ਆਪਣੇ ਆਪ ਨੂੰ ਇਸ ਵਿਚ ਝੋਕ ਦਿੰਦੇ ਹਨ ਤੇ ਹੌਲੀ-ਹੌਲੀ ਇਸ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ। ਵੱਡੇ ਤੇ ਰਸੂਕ ਵਾਲੇ ਲੋਕਾਂ ਨਾਲ ਮਿਲਵਰਤ ਬਣਾਉਣ ਲਈ ਉਨ•ਾਂ ਨੂੰ ਬੈਠ ਕੇ ਪੀਤਾ ਇਕ ਪੈੱਗ ਵੀ ਹੌਲੀ-ਹੌਲੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਬਾਕੀ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ। ਸਿਆਸੀ ਨੇਤਾ, ਪੁਲਿਸ ਤੇ ਅਫ਼ਸਰ  ਚਾਹੇ ਅਖਬਾਰਾਂ ਵਿਚ ਨਸ਼ੇ ਖਤਮ ਕਰ ਦੇਣ ਦੇ ਵੱਡੇ-ਵੱਡੇ ਬਿਆਨ ਲਗਵਾਈ ਜਾਣ। ਪਰ ਅਸਲ ਵਿਚ ਕੁਝ ਹੋਰ ਹੀ ਹੁੰਦਾ ਹੈ। ਦੁਰਘਟਨਾ ਦਾ ਜ਼ਿਆਦਾ ਤਰ ਕਾਰਨ ਨਸ਼ਾ ਹੀ ਹੁੰਦਾ ਹੈ। ਨਸ਼ੇ ਦੇ ਕਾਰਨ ਅਨੇਕਾਂ ਵਾਰ ਅਨੇਕਾਂ ਹੀ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਫਸਦੇ ਹਨ। ਜਿਨ•ਾਂ ਦਾ ਸਮਾਜ ਵਿਚ ਥੋੜਾ ਨਾਮ ਤੇ ਰੁਤਬਾ ਹੁੰਦਾ ਹੈ ਅਕਸਰ ਹੀ ਸਿਆਸੀ ਨੇਤਾ ਉਨ•ਾਂ ਦੀ ਖੁਸ਼ੀ-ਗਮੀ ਵਿਚ ਸ਼ਰੀਕ ਹੁੰਦੇ ਹਨ। ਪਰ ਕਦੇ ਦੇਖਿਆ ਹੈ ਕਿ ਨਸ਼ੇ ਕਾਰਨ ਹੋਈ ਮੌਤ ਤੇ ਜਾ ਕੇ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਇਸ ਸ਼ਖਸ ਨੇ ਨਸ਼ਾ ਕੀਤਾ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ। ਇਸ ਗੱਲ ਤੇ ਲੋਕਾਂ ਨੂੰ ਨਸੀਹਤ ਲੈਣੀ ਚਾਹੀਦੀ ਹੈ। ਉਸ ਦੇ ਕੀਤੇ ਨਸ਼ੇ ਦੀ ਬੁਰਾਈ ਨਹੀਂ ਕੀਤੀ ਜਾਂਦੀ। ਮੌਤ ਦੇ ਅਸਲੀ ਕਾਰਨ ਤੇ ਚਾਨਣਾ। ਨਹੀਂ ਪਾਇਆ ਜਾਂਦਾ ਸਗੋਂ ਉਸ ਮਰਨ ਵਾਲੇ ਦੇ ਗੁਣ-ਗਾਣ ਕੀਤੇ ਜਾਂਦੇ ਹਨ ਕਿ ਉਹ ਬਹੁਤ ਚੰਗਾ ਬੰਦਾ ਸੀ, ਬਹੁਤ ਨੇਕ ਬੰਦਾ ਸੀ। ਸਮਾਜ ਨੂੰ ਉਸ ਦਾ ਘਾਟਾ ਪੈ ਗਿਆ ਹੈ ਵਗੈਰਾ….
ਸਕੂਲਾਂ ਕਾਲਜਾਂ ਵਿਚੋਂ ਨਸ਼ਿਆਂ ਤੇ ਅਕਸਰ  ਸੈਮੀਨਾਰ ਲਗਾਏ ਜਾਂਦੇ ਹਨ। ਪਰ ਅੱਧ ਨਾਲੋਂ ਵੱਧ ਇਹ ਸੈਮੀਨਾਰ ਦਿਖਾਵੇ ਲਈ ਹੀ ਹੁੰਦੇ ਹਨ। ਸੈਮੀਨਾਰ ਦੀ ਸਮਾਪਤੀ ਤੇ ਸੈਮੀਨਾਰ ਲਗਵਾਉਣ ਵਾਲੇ ਆਪ ਹੀ ਗਲਾਸੀਆਂ ਖੜਕਾਉਣ ਲੱਗ ਪੈਂਦੇ ਹਨ। ਇਸੇ ਤਰ•ਾਂ ਕਾਲਜ ਵਿਚ ਲੱਗੇ ਇਕ ਨਸ਼ਾ ਵਿਰੋਧੀ ਕੈਂਪ ਦੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਕ ਵਾਰ ਕਾਲਜ ਦੇ ਪ੍ਰਧਾਨ ਨੂੰ ਬੁਲਾਉਂਦੇ ਹੋਏ ਪ੍ਰੋ. ਕਸਤੂਰੀ ਲਾਲ ਨੇ ਆਖਿਆ, ”ਜੁਆਨਾ ਗੱਲ  ਇਹ ਆ ਕਿ ਆਪਾਂ ਨਸ਼ਾ ਵਿਰੋਧੀ ਕੈਂਪ ਵਿਚ ਭਾਗ ਲੈਣਾ ਏ, ਤੂੰ ਸਵੇਰੇ ਵੱਧ ਤੋਂ ਵੱਧ ਸਟੂਡੈਂਟ ਲੈ ਕੇ ਹੀਰਾ ਗੇਟ ਤੇ ਪਹੁੰਚ ਜਾਣਾ। ਆਪਾਂ ਮੰਤਰੀ ਜੀ ਨੂੰ ਪੂਰਾ ਇਕੱਠ ਦਿਖਾਉਣਾ ਏ।” ਪ੍ਰਧਾਨ ਆਖਣ ਲੱਗਾ, ”ਸਰ, ਸਟੂਡੈਂਟ ਤਾਂ ਜਿੰਨੇ ਕਹੋਗੇ ਉਨੇ ਹੀ ਆ ਜਾਣਗੇ ਪਰ…।” ”ਪਰ ਕੀ” ”ਸਰ, ਉੁਨ•ਾਂ ਦੀ ਸੇਵਾ ਪਾਣੀ।”’ ਤਾਂ ਪ੍ਰੋਫੈਸਰ ਸਾਹਿਬ ਕਹਿਣ ਲੱਗੇ, ”ਉਹ ਤੂੰ ਫਿਕਰ ਨਾ ਕਰ, ਮੈਂ 10 ਪੇਟੀਆਂ ਸ਼ਰਾਬ ਦੀਆਂ ਤੇ 50-60 ਸ਼ੀਸ਼ੀਆਂ ਲੱਸੀ (ਫੈਂਸੀ) ਲਿਆ ਕੇ ਰੱਖੀਆਂ ਹਨ।”
ਸੋ ਜੇਕਰ ਅਜਿਹੀ ਹੀ ਨਸ਼ਾ ਵਿਰੋਧੀ ਕੈਂਪ ਆਯੋਜਤ ਹੁੰਦੇ ਰਹੇ ਤਾਂ ਨਸ਼ਿਆਂ ਨੂੰ ਠੱਲ• ਕਿਵੇਂ ਪਵੇਗੀ ਇਸ ਗੱਲ ਦਾ ਅੰਦਾਜ਼ਾ ਤਾਂ ਆਪਣੇ ਆਪ ਹੀ ਲੱਗ ਜਾਂਦਾ ਹੈ। ਨਸ਼ਿਆਂ ਦੇ ਸਰੱਹਦਾਂ  ਤੋਂ ਲੈ ਕੇ ਨੌਜੁਆਨਾਂ ਦੀਆਂ ਜੇਬਾਂ ਵਿੱਚ ਪਹੁੰਚਣ ਤੱਕ ਪੁਲਿਸ, ਅਫ਼ਸਰਸ਼ਾਹੀ ਤੇ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਹੋਣੀ ਕੋਈ ਝੂਠੀ ਗੱਲ ਨਹੀਂ ਜਾਪਦੀ। ਇਨਾਂ ਦੀ ਮਿਲੀ ਭੁਗਤ ਤੋਂ ਬਗੈਰ ਐਡਾ ਵੱਡਾ ਕਾਲਾ-ਬਾਜ਼ਾਰ ਚਲਾਇਆ ਜਾਣਾ ਸੰਭਵ ਨਹੀਂ ਹੈ। ਇਕ ਨਾਮਵਰ ਅਖਬਾਰ ਦੇ ਮੁਤਾਬਕ ਮਾਝਾ 61%, ਮਾਲਵਾ 64% ਅਤੇ ਦੁਆਬਾ 68% ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। ਕੀ ਬਣੂੰਗਾ ਮੇਰੇ ਸੋਹਣੇ ਰੰਗਲੇ ਦੇਸ ਪੰਜਾਬ ਦਾ। ਇਹ ਰੰਗਲਾ ਪੰਜਾਬ, ਸੋਹਣਾ ਦੇਸ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ! ਇਹ ਸਭ ਗੱਲਾਂ ਕਿਤਾਬਾਂ ਵਿਚ ਹੀ ਛਪੀਆਂ ਰਹਿ ਜਾਣਗੀਆਂ ਤੇ ਆਉਣ ਵਾਲੇ ਸਮੇਂ ਵਿਚ ਲੋਕ ਸੋਚਿਆ ਕਰਨਗੇ ਕਿ ਪੰਜਾਬ ਨਾਲ ਇਹ ਸੋਹਣਾ, ਰੰਗਲਾ,  ਪੀਰਾਂ ਦੀ ਧਰਤੀ ਆਦਿ ਸ਼ਬਦ ਕਿਉਂ ਵਰਤੇ ਜਾਂਦੇ ਹਨ।
ਨੌਜੁਆਨ ਵੀਰੋ, ਭੈਣੋ! ਜਾਗੋ, ਪੰਜਾਬ ਤਬਾਹੀ ਦੇ ਕੰਡੇ ਤੇ ਹੈ ਇਸ ਦੀ ਸੱਭਿਅਤਾ ਨੂੰ ਪੱਛਮੀ ਸਭਿਅਤਾ ਤੋਂ ਖਤਰਾ ਹੈ, ਇਸ ਦੀਆਂ ਜਵਾਨੀਆਂ  ਨੂੰ ਨਸ਼ਿਆਂ ਤੋਂ ਖਤਰਾ ਹੈ, ਵਸੋਂ ਵੱਧ ਰਹੀ ਹੈ,  ਬੇਰੁਜ਼ਗਾਰੀ ਵਧ ਰਹੀ ਹੈ, ਕੁਰਪਸ਼ਨ ਵਧ ਰਹੀ ਹੈ। ਮੋਹ ਪਿਆਰ ਦੇ ਰਿਸ਼ਤੇ ਨਾਤੇ ਟੁੱਟਦੇ ਜਾ ਰਹੇ ਹਨ। ਇਸ ਨੂੰ ਤੁਸੀਂ ਹੀ ਬਚਾ ਸਕਦੇ ਹੋ।ਹੁਣ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੇ ਸੱਭਿਆਚਾਰਕ ਨੂੰ ਬਚਾਉਣ ਲਈ, ਨਸ਼ਿਆਂ ਨੂੰ ਠੱਲ• ਪਾਉਣ ਲਈ, ਬੇਰੁਜ਼ਗਾਰੀ ਘਟਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਦੇਣ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਫਰਜ਼ ਪਛਾਣਦੇ ਹੋਏ ਮੁਹਰੇ ਲੱਗ ਕੇ ਸੂਝਵਾਨ ਲੋਕਾਂ ਨੂੰ ਆਪਣੇ ਵਿਚ ਸ਼ਾਮਲ ਕਰ ਕੇ ਨਸ਼ਿਆਂ ਦੇ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ, ਰੁਜ਼ਗਾਰ ਮੁਹੱਈਆਂ ਕਰਵਾਉਣ ਦੇ ਯੋਗ ਉਪਰਾਲੇ ਕਰਨ। ਵਿਦੇਸ਼ੀ ਪੂੰਜੀ ਨਿਵੇਸ਼ਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਭਾਰਤ ਵਿਚ ਲਾਏ ਜਾਣ ਵਾਲੇ ਉਦਯੋਗਾਂ ਵਿਚ ਭਾਰਤੀ ਲੋਕਾਂ ਨੂੰ ਨਿਯੁਕਤ ਕਰਨ। ਬੱਚਿਆਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਜਾਣੂ ਕਰਵਾ ਕੇ ਖੇਡਾਂ ਵਾਲੇ ਪਾਸੇ ਪ੍ਰੇਰਿਤ ਕੀਤਾ ਜਾਵੇ ਤਾਂ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ।

***  ***  ***

ਸੁਆਰਥੀ ਮਾਪੇ ਪੰਜਾਬਣ ਧੀਆਂ…

Name editiorਪੰਜਾਬ ਦੀ ਧਰਤੀ ਜਿਸ ਨੂੰ ਪੀਰਾਂ-ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਜਦੋਂ ਵੀ ਪਿਆਰ-ਮੁਹੱਬਤ ਦੀ ਗੱਲ ਹੁੰਦੀ ਤਾਂ ਪੰਜਾਬ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ। ਪਰ ਅੱਜ ਦੌਲਤ ਦੇ ਲਾਲਚ ਅਤੇ ਵਿਦੇਸ਼ ਜਾਣ ਦੀ ਅੰਨੀ ਦੌੜ ਵਿਚ ਪੰਜਾਬੀਆਂ ਨੇ ਪਿਆਰ, ਮੁਹੱਬਤ ਤੇ ਵਫਾਦਾਰੀ ਨੂੰ ਪਾਸੇ ਕਰਕੇ ਰੱਖ ਦਿੱਤਾ। ਵਿਦੇਸ਼ ਜਾਣ ਦੀ ਤਾਂਘ ਵਿਚ ਜਿਥੇ ਕਰੋੜਾਂ ਜਵਾਨੀਆਂ ਤਬਾਅ ਹੋ ਗਈਆਂ, ਬਰਬਾਦ ਹੋ ਗਈਆਂ, ਮਾਲਟਾ ਕਾਂਡ ਦਾ ਸ਼ਿਕਾਰ ਹੋ ਗਈਆਂ। ਘਰ ਦੇ ਘਰ ਬਰਬਾਦ ਹੋ ਗਏ, ਲੁਟੇ ਗਏ ਉਥੇ ਪੰਜਾਬ ਦੀਆਂ ਧੀਆਂ ਵੀ ਇਸ ਤੋਂ ਬਚ ਨਹੀਂ ਸਕੀਆਂ। ਵਿਦੇਸ਼ ਜਾਣ ਦੀ ਤਾਂਘ ਵਿਚ ਧੀਆਂ ਦਾ ਤਾਂ ਖਾਸ ਕਰਕੇ ਸ਼ੋਸ਼ਣ ਹੋ ਰਿਹੈ।
ਸੁਆਰਥੀ ਮਾਪੇ, ਵਿਦੇਸ਼ ਜਾਣ ਦੇ ਲਾਲਚ ਵਿਚ ਆਪਣੀ ਧੀ ਲਈ ਵਰ ਲੱਭਣ ਸਮੇਂ ਬੱਸ ਇਹੋ ਦੇਖਦੇ ਹਨ ਕਿ ਉਸ ਉਪਰ ਵਿਦੇਸ਼ ਹੋਣ ਦਾ ਲੇਬਲ ਲੱਗਿਆ ਹੋਵੇ। ਇਹ ਵੀ ਨਹੀਂ ਸੋਚਦੇ ਕਿ ਲਾੜਾ ਉਹਨਾਂ ਦੀ ਧੀ ਦੇ ਅਨੁਕੂਲ ਹੈ ਕਿ ਨਹੀਂ…? ਕਈ ਵਾਰ ਤਾਂ ਵਿਦੇਸ਼ੀ ਜੋੜੀ ਨੂੰ ਦੇਖ ਕੇ ਇਉਂ ਲੱਗਦਾ ਹੈ ਜਿਵੇਂ ਉਹ ਪਿਉ ਧੀ ਹੋਣ। ਲਾੜੇ ਤੇ ਵਿਦੇਸ਼ੀ ਹੋਣ ਦਾ ਲੇਵਲ ਲੱਗਿਆ ਹੋਵੇ ਫੇਰ ਚਾਹੇ ਉਹ ਅੰਨ•ਾ ਹੋਵੇ, ਕਾਣਾ ਹੋਵੇ, ਲੂਲਾ ਹੋਵੇ, ਲੰਗੜਾ ਹੋਵੇ ਸਭ ਪ੍ਰਵਾਨ ਹੁੰਦਾ ਏ।
ਧੀਆਂ ਦੇ ਕੀ ਅਰਮਾਨ ਹਨ। ਉਨ•ਾਂ ਦੇ ਦਿਲ ਦੀਆਂ ਕੀ ਰੀਝਾਂ ਹਨ ਇਸ ਬਾਰੇ ਸੁਆਰਥੀ ਮਾਪੇ ਧਿਆਨ ਨਹੀਂ ਦੇਂਦੇ, ਬੱਸ ਆਪਣਾ ਫੈਸਲਾ ਉਸ ਤੇ ਥੋਪ ਦਿੰਦੇ ਹਨ। ਧੀਆਂ ਵਿਚਾਰੀਆਂ ਆਪਣੇ ਦਿਲ ਦੀਆਂ ਸਧਰਾ ਦਿਲ ਵਿਚ ਹੀ ਲੈਂਦੀਆਂ ਹਨ। ਉਨ•ਾਂ ਨੂੰ ਪਤਾ ਵੀ ਹੈ ਕਿ ਉਨ•ਾਂ ਨੇ ਸਾਰੀ ਜ਼ਿੰਦਗੀ ਕੱਢਣੀ ਹੈ ਕਿਵੇਂ ਰੋ-ਰੋ ਕੇ ਪਹਾੜਾ ਵਰਗੀ ਜ਼ਿੰਦਗੀ ਜਿਉਣਗੀਆਂ। ਪਰ ਫੇਰ ਵੀ ਆਪਣੇ ਮਾਪਿਆਂ ਦੀ ਖੁਸ਼ੀ ਲਈ ਹਰ ਕੁਰਬਾਨੀ ਦੇ ਦਿੰਦੀਆਂ ਹਨ ਕਿਉਂਕਿ ਉਹ ਪੰਜਾਬ ਦੀਆਂ ਧੀਆਂ ਹਨ ਅਤੇ ਆਪਣੇ ਮਾਪਿਆਂ ਦੀ ਖੁਸ਼ੀ ਖਾਤਿਰ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇਣੀ ਆਪਣਾ ਫਰਜ਼ ਸਮਝਦੀਆਂ ਹਨ। ਮਾਂ ਬਣਕੇ, ਸੱਸ ਬਣਕੇ ਤਾਂ ਚਾਹੇ ਉਨ•ਾਂ ਵੀ ਸੁਆਰਥੀ ਹੀ ਬਣ ਜਾਣਾ ਏ ਪਰ ਜਿੰਨਾ ਚਿਰ ਉਹ ਮਾਂ ਹਨ ਓਨਾ ਚਿਰ ਤਾਂ ਪੰਜਾਬ ਦੀ ਧਰਤੀ ਦਾ ਅਸਰ ਉਨ•ਾਂ ‘ਤੇ ਰਹਿੰਦਾ ਹੈ।
ਅੱਜਕੱਲ• ਆਈਆਂ ਕਈ ਫ਼ਿਲਮਾਂ ਵਿਚ ਵਿਦੇਸ਼ਾਂ ਵਿਚ ਗਈਆਂ ਧੀਆਂ ਨਾਲ ਹੋ ਰਹੇ ਖਿਲਵਾੜ ਦਾ ਦ੍ਰਿਸ ਪੇਸ਼ ਕੀਤਾ ਗਿਆ ਹੈ। ਇਹ ਸਿਰਫ਼ ਫ਼ਿਲਮੀ ਗੱਲ ਹੀ ਨਹੀਂ ਬਲਕਿ ਇਕ ਸੱਚਾਈ ਹੈ। ਇਕ ਨਹੀਂ, ਕਈਆਂ ਧੀਆਂ ਨਾਲ ਅਜਿਹੇ ਵਿਤਕਰੇ ਹੋ ਰਹੇ ਹਨ। ਪਰ ਫੇਰ ਵੀ ਪੰਜਾਬੀਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਬੱਸ ਵਿਦੇਸ਼ ਹੀ ਵਿਦੇਸ਼ ਦਾ ਰਾਗ ਅਲਾਪ ਰਹੇ ਹਨ।
ਇਸ ਨਾ ਇਨਸਾਫ਼ੀ ਦਾ ਸ਼ਿਕਾਰ ਜ਼ਿਆਦਾਤਰ ਉਹ ਧੀਆਂ ਭਾਲੀਆ ਕੁੜੀਆਂ ਹੁੰਦੀਆਂ ਹਨ ਜੋ ਆਪਣੇ ਪਰਿਵਾਰ ਮਾਤਾ-ਪਿਤਾ ਤੇ ਭੈਣ-ਭਰਾਵਾਂ ਦੀ ਖੁਸ਼ੀ ਲਈ ਉਨ•ਾਂ ਵਿਦੇਸ਼ ਪਹੁੰਚਾ ਦੇਣ ਦੀਆਂ ਗੱਲਾਂ ਵਿਚ ਆ ਜਾਂਦੀਆਂ ਹਨ। ਅਜਿਹੀਆਂ ਧੀਆਂ ਦੀਆਂ ਅੱਖਾਂ ਉਦੋਂ ਖੁਲਦੀਆਂ ਹਨ ਜਦੋਂ ਉਨ•ਾਂ ਨਾਲ ਬੇਇਨਸਾਫ਼ੀ ਹੋ ਜਾਂਦੀ ਹੈ ਤੇ ਉਹ ਆਪਣਾ ਸਭ ਕੁਝ ਗੁਆ ਕੇ ਫੇਰ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹਿੰਦੀਆਂ ਤੇ ਫੇਰ ਸਾਰੀ ਉਮਰ ਮਰ-ਮਰ ਜਿਆਉਂਦੀਆਂ ਹਨ।
ਅਜਿਹੀ ਹੀ ਘਟਨਾ ਵਾਪਰੀ ਜ਼ਿਲ•ਾ ਜਲੰਧਰ ਦੇ ਨੇੜਲੇ ਇਕ ਪਿੰਡ ਵਿਚ ਇਕ ਪੰਜਾਬਣ ਧੀ ਸਵੀਟੀ (ਫਰਜ਼ੀ ਨਾਮ) ਨਾਲ। ਸਵੀਟੀ ਐਮ.ਐਸ.ਸੀ. ਮੈਥ ਦੀ ਵਿਦਿਆਰਥਣ ਸੀ। ਉਹ ਕਾਲਜ ਦੇ ਪ੍ਰੋਫੈਸਰ ਦੀਪ (ਫਰਜ਼ੀ ਨਾਮ) ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਦੋਹਾਂ ਦੇ ਮਾਪੇ ਪਹਿਲਾਂ ਤਾਂ ਸਹਿਮਤ ਸਨ ਪਰ ਫੇਰ ਇਕ ਦਿਨ ਸਵੀਟੀ ਲਈ ਕੋਈ ਬਾਹਰਲਾ ਰਿਸ਼ਤਾ ਆ ਗਿਆ। ਸਵੀਟੀ ਦੇ ਮਾਂ-ਬਾਪ ਲਾਲਚ ਵਿਚ ਆ ਕੇ ਉਸ ਨੂੰ ਬਾਹਰ ਵਿਆਹ ਕਰਵਾਉਣ ਲਈ ਮਨਾਉਣ ਲੱਗੇ। ਪਰ ਸਵੀਟੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਫੇਰ ਸਵੀਟੀ ਦੇ ਮਾਂ-ਬਾਪ ਨੇ ਸਵੀਟੀ ਨਾਲ ਚਾਲ ਖੇਡਦੇ ਹੋਏ ਉਸ ਨੂੰ ਕਿਹਾ ਕਿ ਉਹ ਇਕ ਵਾਰ ਬਾਹਰਲੇ ਲੜਕੇ ਨਾਲ ਨਕਲੀ ਵਿਆਹ ਕਰਵਾ ਕੇ ਸਾਨੂੰ ਬਾਹਰ ਬੁਲਾ ਲਵੇ ਫੇਰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਵੀ। ਸਵੀਟੀ ਇਹ ਸ਼ਰਤ ਮੰਨ ਪਈ ਤੇ ਵਿਆਹ ਹੋਣ ਤੋਂ ਬਾਅਦ ਹੀ ਉਸ ਨੂੰ ਦੱਸਿਆ ਗਿਆ ਕਿ ਇਹ ਉਸ ਦਾ ਅਸਲੀ ਵਿਆਹ ਹੈ। ਫੇਰ ਕੀ ਹੋ ਸਕਦਾ ਸੀ। ਸਵੀਟੀ ਰੋਂਦੀ ਕੁਰਲਾਉਂਦੀ ਆਪਣੇ ਅਰਮਾਨਾਂ ਦੀ ਖੁਸ਼ੀ ਦਾ ਗਲਾ ਘੁਟਦੇ ਹੋਏ ਚੁਪ-ਚਾਪ ਵਿਦੇਸ਼ੀ ਲਾੜੇ ਨਾਲ ਤੁਰ ਗਈ ਤੇ ਕਲਯੁਗੀ ਮਾਪੇ ਖੁਸ਼ ਸਨ ਕਿ ਹੁਣ ਉਹ ਵਿਦੇਸ਼ ਪਹੁੰਚ ਜਾਣਗੇ।
ਪੰਜਾਬੀ ਧੀਆਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਪੰਜਾਬੀ ਮਾਪੇ ਇਹ ਸੋਚਦੇ ਹਨ ਕਿ ਵਿਦੇਸ਼ ਜਾਣ ਦਾ ਇਸ ਤੋਂ ਸੌਖਾ ਤਰੀਕਾ ਹੋਰ ਕੋਈ ਨਹੀਂ ਹੈ। ਪਰ ਵਿਦੇਸ਼ ਜਾਣ ਦੀ ਤਾਂਘ ਅਤੇ ਪੈਸੇ ਦੀ ਹੌੜ ਲਈ ਦੀਆਂ ਨਾਲ ਨਾ ਇਨਸਾਫ਼ੀ ਕਰਨਾ ਜਾਇਜ਼ ਹੈ…? ਪੰਜਾਬਣ ਧੀਆਂ ਨਾਲ ਹੋ ਰਹੀ ਇਹ ਨਾ ਇਨਸਾਫ਼ੀ ਕਦੋਂ ਬੰਦ ਹੋਵੇਗੀ…? ਸ਼ਾਇਦ ਕਦੇ ਵੀ ਨਹੀਂ…।

***  ***  ***

ਕੀ ਹਾਲ ਹੈ ਵਿਦੇਸ਼ਾਂ ਵਿਚ ਬਜ਼ੁਰਗਾਂ ਦਾ ?

Name editior

ਵਿਦੇਸ਼ਾਂ ਵਿਚ ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਵੱਡੇ ਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਨੂੰ ਹਰ ਪੰਜਾਬੀ ਆਪਣੀ ਖੁਸ਼ਕਿਸਮਤੀ ਸਮਝਦਾ ਹੈ ਪਰ ”ਤੁਰ ਜਾ ਬਰਮਾ ਨੂੰ ਲੇਖ ਜਾਣਗੇ ਨਾ ਅਨੁਸਾਰ ਉਥੇ ਪਹੁੰਚਿਆ ਹਰ ਬੰਦਾ ਵੀ ਸੁਖੀ ਨਹੀਂ ਹੈ। ਵਿਦੇਸ਼ਾਂ ਵਿਚ ਕੀ ਹਾਲ ਹੁੰਦਾ ਹੈ ਬਜ਼ੁਰਗਾਂ ਦਾ ਇਹ ਤਾਂ ਉਨ•ਾਂ ਨੂੰ ਹੀ ਪਤਾ ਹੈ ਜਿਨ•ਾਂ ਦੇ ਨਾਲ ਬੀਤਦੀ ਹੈ। ”ਜਿਸ ਤਨ ਲੱਗੀਆ ਉਹੀ ਜਾਣੇ, ਕੌਣ ਜਾਣੇ ਪੀੜ ਪਰਾਈ।”
ਸਵਰਗਾਂ ਦੇ ਸੁਪਨੇ ਦੇਖ ਕੇ ਵਿਦੇਸ਼ਾਂ ਵਿਚ ਆਏ ਬਜ਼ੁਰਗਾਂ ਨਾਲ ਜਦੋਂ ਗੁਰਦੁਆਰੇ ਗਇਆ ਨਾਲ ਜਾਂ ਸਟੋਰਾਂ ਤੇ ਫਾਰਮਾਂ ਵਿਚ ਕੰਮ ਕਰਦਿਆਂ ਨਾਲ ਗੱਲ ਕਰੀਏ ਤੰ ਉਹ ਫਿਸ-ਫਿਸ ਪੈਂਦੇ ਹਨ। ਉਨ•ਾਂ ਦਾ ਕਹਿਣਾ ਹੈ ਕਿ ਅਸੀਂ ਕਿਵੇਂ ਅੱਡੀਆਂ ਚੁੱਕ ਕੇ ਫਾਹੇ ਲਏ ਸਨ। ਔਖੇ ਹੋ ਕੇ ਧੀਆਂ-ਪੁੱਤਰਾਂ ਨੂੰ ਵਿਦੇਸ਼ ਭੇਜਿਆ ਪਰ ਇਥੇ ਆ ਕੇ ਉਹ ਸਾਡਾ ਹਾਲ ਨਹੀਂ ਪੁੱਛਦੇ। ਕਈ ਤਾਂ ਆਪਣੇ ਬਜ਼ੁਰਗਾਂ ਤੋਂ ਨੌਕਰਾਂ ਦੀ ਤਰ•ਾਂ ਕੰਮ ਕਰਵਾਉਂਦੇ ਹਨ ਤੇ ਕਈਆਂ ਨੇ ਆਪਣੇ ਬਜ਼ੁਰਗਾਂ ਨੂੰ ਲਵਾਰਿਸ ਕਰਾਰ ਦੇ ਕੇ ਧੱਕੇ ਖਾਣ ਲਈ ਛੱਡ ਦਿੱਤਾ। ਕੋਈ ਬਜ਼ੁਰਗ ਮਾਤਾ ਆਪਣੀ ਨੂੰਹ ਦੇ ਕੁਪੱਤੀ ਹੋਣ ਦਾ ਰੋਣਾ ਰੋਂਦੀ ਹੈ ਤੇ ਕੋਈ ਬਜ਼ੁਰਗ ਆਪਮੇ ਪੁੱਤਰਾਂ ਨੂੰ ਲਾਈਲੱਗ ਆਖ ਕੇ ਰੋ ਪੈਂਦੇ ਹਨ। ਕਈ ਬਜ਼ੁਰਗ ਤਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ। ਸਾਰਾ ਦਿਨ ਕੈਦ ਵਾਂਗੂੰ ਘਰ ਵਿਚ ਹੀ ਵੜੇ ਰਹਿੰਦੇ ਹਨ ਕਿਉਂਕਿ ਉਨ•ਾਂ ਨੂੰ ਉਥੇ ਦੀ ਬੋਲੀ ਨਹੀਂ ਆਉਂਦੀ ਇਸ ਲਈ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ। ਇਥੇ ਵਸਦੇ-ਰਸਦੇ ਘਰਾਂ ‘ਚੋਂ ਗਏ ਉਥੇ ਕੈਦ ਵਾਂਗੂੰ ਦਿਨ ਕੱਟ ਰਹੇ ਬਜ਼ੁਰਗ ਆਪਣੇ ਪੰਜਾਬੀ ਦੀ ਧਰਤੀ ਨੂੰ ਯਾਦ ਕਰਕੇ ਝੂਰਦੇ ਹਨ ਕਿ ਪੰਜਾਬ ਵਿਚ ਕਿਵੇਂ ਸੱਥਾਂ ਵਿਚ ਬੈਠ ਕੇ ਤਾਸ਼ਾਂ ਖੇਡਦੇ ਸਨ ਤੇ ਗੱਪਾਂ ਮਾਰਦੇ ਸਨ। ਸਾਰਾ ਦਿਨ ਉਹ ਇਕੱਲੇ ਮਿੱਠੀ ਜੇਲ• ਵਿਚ ਵੜੇ ਹੋਏ ਹਨ। ਬਜ਼ੁਰਗਾਂ ਨੂੰ ਇਸ ਗੱਲ ਦਾ ਵੀ ਬਹੁਤ ਗਿਲਾ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਉਨ•ਾਂ ਦੇ ਬੱਚੇ, ਉਨ•ਾਂ ਦੇ ਕਹਿਣੇ ਵਿਚ ਨਹੀਂ ਚੱਲਦੇ। ਆਪਣੀਆਂ ਮਨ-ਮਰਜ਼ੀਆਂ ਕਰਦੇ ਹਨ। ਬੱਸ! ਬਜ਼ੁਰਗ ਆਪਣੇ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਮਾੜੀ ਕਿਸਮਤ ਕਹਿ ਕੇ ਸਬਰ ਦਾ ਘੁੱਟ ਭਰੀ ਫਿਰਦੇ ਹਨ।
ਜਿਥੇ ਵਿਦੇਸ਼ਾਂ ਵਿਚ ਬਜ਼ੁਰਗ ਆਪਣੇ ਧੀਆਂ-ਪੁੱਤਰਾਂ ‘ਤੇ ਦੁੱਖੀ ਹਨ ਉਥੇ ਇਨ•ਾਂ ਦੀ ਔਲਾਦ ਵੀ ਇਨ•ਾਂ ‘ਤੇ ਤੰਗ ਆਈ ਹੋਈ ਹੈ। ਉਨ•ਾਂ ਨੂੰ ਗਿਲਾ ਹੈ ਕਿ ਬਜ਼ੁਰਗਾਂ ਨੇ ਆ ਕੇ ਉਨ•ਾਂ ਦੀ ਖੁਸ਼ੀ ਭਰੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਕਰਕੇ ਉਨ•ਾਂ ਦਾ ਸੁੱਖ ਚੈਨ ਖੋਹ ਲਿਆ ਹੈ। ਉਨ•ਾਂ ਦਾ ਕਹਿਣਾ ਹੈ ਕਿ ਬਜ਼ੁਰਗ ਆਪਣੀਆਂ ਜਿਦਾਂ ਪੁਗਾਉਣ ਲਈ ਉਨ•ਾਂ ਦੇ ਘਰ-ਪਰਿਵਾਰ ਦਾ ਮਾਹੌਲ ਖਰਾਬ ਕਰ ਦਿੰਦੇ ਹਨ। ਕਈ ਨੂੰਹਾਂ ਕਹਿੰਦੀਆਂ ਹਨ ਕਿ ਉਸ ਦੀ ਸੱਸ ਦੇ ਆਉਣ ਤੋਂ ਪਹਿਲਾਂ ਉਹ ਸੁਖੀ ਵਸਦੇ ਸਨ। ਬੁੜੀਆਂ ਆਪਣੀ ਆਦਤ ਤੋਂ ਮਜਬੂਰ ਇਕ ਦੂਜੇ ਕੋਲ ਚੁਗਲੀਆਂ ਕਰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਘਰ ਦੀ ਮਾਨਤੀ ਭੰਗ ਹੋਈ ਹੈ।
ਇਸ ਉਲਝੇ ਹੋਏ ਤਾਣੇ ਨੂੰ ਕੌਣ ਸੁਲਝਾ ਸਕਦਾ ਹੈ? ਕੋਈ ਪਤਾ ਨਹੀਂ, ਇਸ ਦਾ ਹੱਲ ਕਦੋਂ ਹੋਵੇਗਾ? ਸ਼ਾਇਦ ਕਦੇ ਵੀ ਨਹੀਂ…

***  ***  ***

ਕਿਸ ਦੇ ਹਿੱਸੇ ਕੀ ?

Name editiorਜਿਉਂ ਜਿਉਂ ਪੰਜਾਬ ਚੋਣਾਂ ਨੇੜੇ ਆਉਂਦੀਆਂ ਹਨ। ਸਾਰੀਆ ਸਿਆਸੀ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜੋਰ ਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਆਪਣੇ ਆਪ ਨੂੰ ਦੁੱਧ ਧੋਤੇ ਤੇ ਵਿਰੋਧੀ ਧਿਰ ਨੂੰ ਚੋਰ ਸਾਬਿਤ ਕਰਨ ਲਈ ਲੋਕਾਂ ਦੀ ਕਚਹਿਰੀ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹਰ ਪਾਰਟੀ ਹਰੇਕ ਸੀਟ ‘ਤੇ ਆਪਣਾ ਹੀ ਕਬਜ਼ਾ ਹੋਣ ਦੇ ਦਾਅਵੇ ਕਰ ਰਹੀ ਹੁੰਦੀ ਹੈ।
ਕੋਈ ਆਪਣੇ ਪੰਜ ਸਾਲ ਵਿਚ ਕੀਤੇ ਵਿਕਾਸ ਦੀ ਦੁਹਾਈ ਪਾ ਰਿਹਾ ਹੁੰਦਾ ਹੈ । ਕੋਈ ਆਉਣ ਵਾਲੇ ਪੰਜ ਸਾਲਾਂ ਵਿਚ ਕਰਨ ਵਾਲੇ ਵਿਕਾਸ ਦੇ ਵਾਅਦੇ ਕਰ ਰਿਹਾ ਹੁੰਦਾ ਹੈ। ਹਰਕੇ ਸਿਆਸੀ ਨੇਤਾਂ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਅਤੇ ਵਿਰੋਧੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖ ਕੇ ਲਾਹਾ ਖੱਟਣ ਦੇ ਚੱਕਰਾਂ ਵਿਚ ਲੱਗਿਆ ਹੋਇਆ ਹੁੰਦਾ ਹੈ। ਸਾਡੇ ਸਿਆਸੀ ਲੀਡਰਾਂ ਨੂੰ ਆਪਣੇ ਕੀਤੇ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੀ ਜਰੂਰਤ ਪੈ ਗਈ ਹੈ ? ਜਿਸ ਨੇ ਜੋ ਕੀਤਾ ਉਹ ਤਾਂ ਲੋਕ ਜਾਣਦੇ ਹੀ ਹਨ। ਫਿਰ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਨਣ ਦੀ ਕੀ ਜਰੂਰਤ ਹੈ। ਅਗਰ ਤੁਸੀਂ ਸਟੇਟ ਦੇ ਇਲਾਕੇ ਦੇ ਵਿਕਾਸ ਲਈ ਜਾ ਲੋਕ ਭਲਾਈ ਲਈ ਕੁਝ ਕੀਤਾ ਹੈ ਤਾਂ ਲੋਕ ਖੁਦ ਹੀ ਉਸਦਾ ਮੁੱਲ ਤਾਰਨਗੇ। ਵੱਡੇ-ਵੱਡੇ ਫਲੈਕਸ ਬੋਰਡ ਲਗਾਕੇ, ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਜਾਂ ਕਈ-ਕਈ ਕਰੋੜ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਨਾਲ ਲੋਕਾਂ ਨੂੰ ਭਰਮਾਇਆ ਨਹੀਂ ਜਾ ਸਕਦਾ। ਹੁਣ ਸ਼ੋਸ਼ਿਆਂ ਨਾਲ ਗੱਲ ਨਹੀਂ ਬਣਦੀ। ਅੱਜ ਦੇ ਵੋਟਰ ਬਹੁਤ ਸਮਝਦਾਰ ਹੋ ਗਏ ਹਨ, ਉਹ ਵਿਕਾਸ ਚਹੁੰਦੇ ਹਨ। ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਨਾਲ ਅੱਜ ਕੱਲ ਦੇ ਵੋਟਰਾਂ ਦੀ ਸੋਚ ਨਹੀਂ ਬਦਲੇਗੀ ਸਗੋਂ ਉਹ ਤਾਂ ਰੈਲੀਆਂ ਵਗੈਰਾਂ ਨੂੰ ਮੰਨੋਰੰਜਨ ਦਾ ਸਾਧਨ ਸਮਝਦੇ ਹਨ।
ਸਾਡੇ ਇਲਾਕੇ ਦੇ ਪੰਜ-ਛੇ ਬਜ਼ੁਰਗ ਅਜਿਹੇ ਹਨ ਜਿਹੜੇ ਹਰੇਕ ਪਾਰਟੀ ਦੀ ਹਰੇਕ ਰੈਲੀ ਵਿਚ ਪਹੁੰਚਦੇ ਹਨ। ਆਪਣੀਆਂ ਵਧੀਆਂ ਨੌਕਰੀਆਂ ਤੋਂ ਰਟਾਇਰ ਹੋ ਕੇ ਉਹ ਸਾਰੀਆਂ ਰੈਲੀਆਂ ਦਾ ਮਜ਼ੇ ਨਾਲ ਲੁਤਫ਼ ਉਠਾਉਂਦੇ ਹਨ। ਜੇਕਰ ਉਨ•ਾਂ ਨੂੰ ਪੁੱਛ ਲਈਏ ਕੇ ਬਜ਼ੁਰਗ ਕਿੱਧਰ ਗਏ ਸੀ ਤਾਂ ਉਨ•ਾਂ ‘ਚ ਕੋਈ ਕਹੇ .. .. ਬਾਦਲ ਦੇ ਝੂਠੇ ਲਾਰੇ ਸੁਨਣ ਗਏ ਸੀ, .. .. .. ਕੋਈ ਕਹੇ ਅਸੀਂ ਕੈਪਟਨ ਦੇ ਫੋਕੇ ਫੈਂਟਰ ਸੁਨਣ ਗਏ ਸੀ। ਕੋਈ ਕਹੇ ਅੱਜ ਅਸੀਂ ਰਾਮੂੰਵਾਲੀਏ ਦੇ ਮਗਰਮੱਛ ਵਾਲੇ ਹੁੰਝੂ ਵੇਖਣ ਗਏ ਸੀ। ਉਨ•ਾਂ ਬਜ਼ੁਰਗਾਂ ਵਾਸਤੇ ਸਿਆਸੀ ਲੀਡਰਾਂ ਦੇ ਭਾਸ਼ਨ ਸੁਨਣੇ, ਰੀਡੀਓ ਦੇ ਪ੍ਰੋਗਰਾਮ ਸੁਨਣ ਦੇ ਸਮਾਨ ਹਨ। ਉਹ ਮੰਨੋਰੰਜ਼ਨ ਦੇ ਸਾਧਨ ਵਜੋਂ ਰੈਲੀਆਂ ਵਿਚ ਪਹੁੰਚਦੇ ਹਨ। ਉਹ ਤਾਂ ਸਿਆਸੀ ਲੀਡਰਾਂ ਨੂੰ ਕਲਾਕਾਰਾਂ ਵਾਂਗ ਦੇਖਦੇ ਹਨ ਕਿ ਕਿਹੜਾ ਮੰਤਰੀ ਕਿਹੋ ਜਿਹੀ ਐਕਟਿੰਗ ਕਰਦਾ ਹੈ। ਵੋਟਾਂ ਤਾਂ ਉਹ ਆਪਣੇ ਮਨ ਦੇ ਫੈਸਲੇ ਨਾਲ ਹੀ ਪਾਉਂਦੇ ਹਨ। ਉਨ•ਾਂ ਵਰਗੇ ਹਜ਼ਾਰਾਂ ਲੱਖਾਂ ਹੋਰ ਲੋਕ ਹੋਣਗੇ ਜਿਹੜੇ ਕਾਨਫਰੰਸਾਂ ਤੇ ਰੈਲੀਆਂ ਵਿਚ ਸਿਰਫ਼ ਤਮਾਸ਼ਾ ਦੇਖਣ ਹੀ ਜਾਂਦੇ ਹਨ। ਫਿਰ ਸਾਡੇ ਸਿਆਸੀ ਨੇਤਾਂ ਰੈਲੀਆਂ ਦੇ ਇਕੱਠ ਤੋਂ ਕਿਵੇਂ ਅੰਦਾਜ਼ਾ ਲਗਾ ਸਕਦੇ ਹਨ ਕਿ ਉਨ•ਾਂ ਦੀ ਸਥਿਤੀ ਕੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਕਿ ਕਿਸਦੇ ਹਿੱਸੇ ਕੀ ਹੈ।
ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਕਰੋੜਾਂ ਰੁਪਏ ਖਰਚ ਕਰਕੇ ਜਨਤਾ ਤੇ ਭਾਰ ਪਾਉਣ ਨਾਲੋਂ ਚੰਗਾ ਹੈ ਕਿ ਉਨ•ਾਂ ਹੀ ਪੈਸਾ ਦੇਸ਼-ਪ੍ਰਾਂਤ ਦੇ ਵਿਕਾਸ ਤੇ ਲਾਇਆ ਜਾਵੇ। ਜਿੰਨਾਂ ਪੈਸਾ ਚੋਣਾਂ ਸਮੇਂ ਪ੍ਰਚਾਰ ਤੇ ਰੈਲੀਆਂ ਵਗੈਰਾ ਤੇ ਖਰਚ ਹੁੰਦਾ ਹੈ ਉਨ•ਾਂ ਪੈਸਾ ਦੇਸ਼ ਦੇ ਵਿਕਾਸ ਲਈ ਲੱਗੇ ਤਾਂ ਉਹ ਮੂੰਹੋਂ ਬੋਲੇਗਾ। ਜੇਕਰ ਅਮਨ, ਖੁਸ਼ਹਾਲੀ ਤੇ ਲੋਕ ਰਾਜ ਦਿਖਾਉਣ ਦੇ ਲਈ ਚੋਣਾਂ ਜਰੂਰੀ ਹਨ ਤਾਂ ਵੱਡੀਆਂ-ਵੱਡੀਆਂ ਰੈਲੀਆਂ ਰੱਖ ਕੇ ਲੋਕਾਂ ਦੀ, ਪਾਰਟੀ ਵਰਕਰਾਂ ਦੀ, ਪੁਲਿਸ ਕਰਮਚਾਰੀਆਂ ਦੀ ਕਈ-ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਚੰਗਾ ਹੈ ਕਿ ਹਰ ਉਮੀਦਵਾਰ ਆਪਣੇ ਵਿਚਾਰ ਟੀ.ਵੀ. ਰਾਹੀਂ ਸਾਂਝੇ ਕਰ ਲਵੇ। ਘਰ-ਘਰ ਜਾ ਕੇ ਹਾੜੇ ਮਿਨਤਾਂ ਕੱਢਣ ਦੀ ਬਜਾਏ ਆਪਣਾ ਚੋਣ ਮੈਨੀਫੈਸਟੋ ਪੇਪਰ ਵਿਚ ਦੇ ਦੇਵੇ।
ਪਰ ਕੀ ਕਰੀਏ, ਸਾਡੇ ਭਾਰਤ ਦੀ ਸਾਰੀ ਅਰਥ ਵਿਵਸਥਾ ਹੀ ਵਿਗੜੀ ਪਈ ਹੈ। ਇਥੇ ਕੁਝ ਵੀ ਸਿਸਟੇਮੈਟੀਕਲ ਢੰਗ ਨਾਲ ਚੱਲਣਾ ਸੰਭਵ ਨਹੀਂ ਜਾਪਦਾ। ਇਥੇ ਅੰਨ•ੇ ਨੂੰ ਬੋਲਾ ਘੜੀਸੀ ਫਿਰਦਾ ਹੈ। ਅਸੀਂ ਤਾਂ ਸਿਰਫ਼ ਪ੍ਰਮਾਤਮਾਂ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ‘ਹੇ ਦਾਤਾਰ ਪਿਤਾ ਜੀਓੁ’ ਸਾਡੇ ਸਿਆਸੀ ਨੇਤਾਵਾਂ ਨੂੰ, ਵੱਡੇ ਪੁਲਿਸ ਅਫਸਰਾਂ ‘ਤੇ ਇਨੀ ਕੁ ਬਖਸ਼ਿਸ਼ ਕਰੋ, ਉਨ•ਾਂ ਨੂੰ ਅਜਿਹਾ ਬਲ ਤੇ ਬੁੱਧੀ ਬਖਸ਼ੋ ਕਿ ਉਹ ਆਪਣੇ ਲੋਭ, ਹੰਕਾਰ ਨੂੰ ਤਿਆਗ ਕੇ, ਸੱਤਾ ਦੀ ਭੁੱਖ ਮਾਰ ਕੇ, ਆਪਣੀ ਉੱਚੀ ਪਦਵੀਂ ਦੇ ਗੁਮਾਨ ਨੂੰ ਛੱਡ ਕੇ ਪੰਜਾਬੀਅਤ ਦੇ ਡਿੱਗ ਰਹੇ ਮਨੋਬਲ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਸਕਣ।

***  ***  ***

ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਲਗਦੇ ਹਨ ਪੰਜਾਬ ਵਿਚ ਮੇਲ

Name editior

ਕੁਝ ਸਾਲ ਪਹਿਲਾਂ ਤੱਕ ਦੁਆਬਾ ਖੇਤਰ ਵਿਚ ਐਨ.ਆਰ.ਆਈ. ਵੀਰਾਂ ਦੁਆਰਾ ਆਪਣੇ ਪਿੰਡਾਂ ਵਿਚ ਆ ਕੇ ਟੂਰਨਾਮੈਂਟ ਤੇ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਸਨ। ਬੀਤੇ 2-4 ਸਾਲਾਂ ਤੋਂ ਮਾਲਵਾ ਖੇਤਰ ਵਿਚ ਵੀ ਇਹ ਪਿਰਤ ਪੈ ਗਈ ਹੈ। ਜਨਵਰੀ ਤੋਂ ਅਪ੍ਰੈਲ ਤੱਕ ਤਾਂ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿਚ ਕੋਈ ਟੂਰਨਾਮੈਂਟ, ਸੱਭਿਆਚਾਰਕ ਮੇਲਾ ਜਾਂ ਕੋਈ ਕੈਂਪ ਹੁੰਦਾ ਹੈ। ਇਸ ਦੀ ਸ਼ੁਰੂਆਤ ਤਾਂ ਕੁਝ ਸੂਝਵਾਨ ਵਿਅਕਤੀਆਂ ਨੇ ਇਹ ਸੋਚ ਕੇ ਕੀਤੀ ਹੋਵੇਗੀ ਕਿ ਅਸੀਂ ਵਿਦੇਸ਼ਾਂ ‘ਚੋਂ ਪਾਸਾ ਕਮਾ ਕੇ ਆਪਣੇ ਦੇਸ਼ ਵਿਚ, ਆਪਣੇ ਪਿੰਡ ਵਿਚ ਜਾ ਕੇ ਲੋਕਾਂ ਦੀ ਸੇਵਾ ਕਰੀਏ, ਉਨਾਂ ਦੀ ਭਲਾਈ ਲਈ ਮੈਡੀਕਲ ਕੈਂਪ ਲਗਾਈਏ। ਉਨ•ਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਮੇਲੇ ਲਗਾਈਏ। ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੇ ਉਨ•ਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਲਈ ਟੂਰਨਾਮੈਂਟ ਕਰਵਾਈਏ। ਕੁਝ ਚਿਰ ਉਪਰੋਕਤ ਸੋਚ ਤੇ ਮਿਸ਼ਨ ਨਾਲ ਇਹ  ਮੇਲੇ ਲੱਗਦੇ ਰਹੇ ਹਨ। ਪਰ ਅੱਜ ਕੱਲ• ਇਸ ਮਿਸ਼ਨ ਵਿਚ ਵੀ ਸਵਾਰਥ ਭਾਰੂ ਹੋ ਗਿਆ ਹੈ।
ਵਿਦੇਸ਼ਾਂ ਵਿਚ ਗਏ ਕੁਝ ਸੁਆਰਥੀ ਲੋਕਾਂ ਨੇ ਉਪਰੋਕਤ ਸੋਚ ਤੇ ਮਿਸ਼ਨ ਨੂੰ ਬਿਜਨੈੱਸ ਬਣਾ ਲਿਆ ਹੈ। ਅਜਿਹੇ ਲੋਕ ਪੰਜਾਬ ਵਿਚ ਟੂਰਨਾਮੈਂਟ ਤੇ ਮੇਲੇ ਕਰਵਾਉਣ ਦੇ ਬਹਾਨੇ ਵਿਦੇਸ਼ਾਂ ਵਿਚੋਂ ਬੇਅੰਤ ਡਾਲਰ ਇਕੱਠੇ ਕਰਦੇ ਹਨ ਤੇ ਉਨ•ਾਂ ਵਿਚ ਕੁਝ ਕੁ ਤਾਂ ਸਹੀ ਜਗ•ਾ ਤੇ ਲੱਗਦੇ ਹਨ ਪਰ ਬਾਕੀ ਸੁਆਰਥੀ ਲੋਕਾਂ ਦੇ ਬੋਝੇ ਵਿਚ ਹੀ ਚਲੇ ਜਾਂਦੇ ਹਨ। ਟੂਰਨਾਮੈਂਟ ਵਿਚ ਖੇਡਣ ਵਾਲੇ ਖਿਡਾਰੀ ਵੀ ਉਨ•ਾਂ ਦੀ ਇਸ ਚਾਲ ਨੂੰ ਭਲੀ-ਭਾਂਤੀ ਜਾਣਦੇ ਹਨ। ਇਸ ਲਈ ਉਹ ਵੀ ਮੈਚ ਫਿਕਸਿੰਗ ਕਰ ਲੈਂਦੇ ਹਨ।
ਵੈਸੇ ਵੀ ਟੂਰਨਾਮੈਂਟ ਤਾਂ ਥਾਂ-ਥਾਂ ਤੇ ਹੁੰਦੇ ਹਨ ਪਰ ਇਨ•ਾਂ ਟੂਰਨਾਮੈਂਟਾਂ ਵਿਚ ਖੇਡਣ ਵਾਲੀਆਂ ਟੀਮਾਂ ਕੁਝ ਕੁ ਹੀ ਹਨ ਉਹੀ ਟੀਮਾਂ ਹਰੇਕ ਟੂਰਨਾਮੈਂਟ ਤੇ ਖੇਡਦੀਆਂ ਨਜ਼ਰ ਆਉਂਦੀਆਂ ਹਨ। ਪੰਜੇ ਉਂਗਲਾਂ ਤਾਂ ਚਾਹੇ ਬਰਾਬਰ ਨਹੀਂ ਹੁੰਦੀਆਂ ਹਨ ਪਰ ਜ਼ਿਆਦਾ ਤਰ ਇਸ ਤਰ•ਾਂ ਹੀ ਹੋ ਰਿਹਾ ਹੈ। ਟੂਰਨਾਮੈਂਟ ਕਰਵਾਉਣਾ ਗਲਤ ਨਹੀਂ ਪਰ ਜੇਕਰ ਐਨ.ਆਰ.ਆਈ. ਵੀਰ ਸੱਚਮੁੱਚ ਹੀ ਪੰਜਾਬ ਦੀਆਂ ਜਵਾਨੀਆਂ ਨੂੰ ਬਚਾਉਣਾ ਲੋਚਦੇ ਹਨ ਤਾਂ ਸਿਰਫ਼ ਭਰਿਆ ਨੂੰ ਹੋਰ ਭਰਨ ਦੀ ਬਜਾਏ, ਫੇਮਸ ਅਕੈਡਮੀ ਟੀਮਾਂ ਤੇ ਫੇਮਸ ਖਿਡਾਰੀਆਂ ਨੂੰ ਹੀ ਵਾਰ-ਵਾਰ ਖਿਡਾਉਣ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਨਵੇਂ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ, ਤਾਂ ਹੀ ਆਉਣ ਵਾਲੀਆਂ ਜਵਾਨੀਆਂ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾਂ ਤੋਂ ਬਚ ਸਕਣਗੀਆਂ। ਜੇਕਰ ਟੂਰਨਾਮੈਂਟਜ ਵਗੈਰਾ ਵਿਚੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੀ ਕਲਾ ਦੇ ਜੌਹਰ ਵਖਾਉਣ ਦਾ ਮੌਕਾ ਮਿਲੇ ਤਾਂ ਉਨਾਂ ਵਿਚੋਂ ਪਤਾ ਨਹੀਂ ਕਿੰਨੇ ਹੀਰੇ ਪੁੱਤ ਪੰਜਾਬ ਦੇ ਲੱਭ ਜਾਣਗੇ।
ਇਸੇ ਤਰ•ਾਂ ਕੁਝ ਐਨ.ਆਰ.ਆਈ. ਵੀਰ ਅੱਖਾਂ ਵਗੈਰਾ ਦੇ ਮੈਡੀਕਲ ਕੈਂਪ ਆਪਣੇ ਪਿੰਡ ਜਾ ਆਪਣੇ ਆਸ ਪਾਸ ਦੇ ਇਲਾਕੇ ਵਿਚ ਲਗਾਉਂਦੇ ਹਨ ਪਰ ਜਿਸ ਸੋਚ ਨਾਲ ਉਹ ਆਪਣਾ ‘ਦਸਵੰਦ’ ਜਾਂ ਦਾਨ ਕੀਤਾ ਪੈਸਾ ਲਗਾਉਣਾ ਚਾਹੁੰਦੇ ਹਨ। ਉਨ•ਾਂ ਦੀ ਉਹ ਸੋਚ ਪੂਰੀ ਨਹੀਂ ਹੁੰਦੀ। ਕੈਂਪਾਂ ਵਗੈਰਾ ਤੋਂ ਬਾਅਦ ਆਮ ਹੀ ਲੋਕ ਗੱਲਾਂ ਕਰਦੇ ਹਨ ਕਿ ‘ਕਾਹਦਾ ਕੈਂਪ ਸੀ ਸਾਨੂੰ ਗੀਰਬਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਲਾਹਾ ਤਾਂ ਮੂਹਰਲੇ ਹੀ ਲੈ ਗਏ।” ਲਾਹਾ ਕਿਹੜੇ  ਮੂਹਰਲੇ ਲੈ ਗਏ ਇਹ ਗੱਲ ਪਿੰਡ ਦੇ ਅਨਪੜ• ਗਰੀਬ ਲੋਕਾਂ ਨੂੰ ਕੌਣ ਸਮਝਾਵੇ ਤੇ ਕਿਵੇਂ ਸਮਝਾਵੇ। ਜਿਹੜੇ ਸਾਡੇ ਐਨ.ਆਰ.ਆਈ. ਵੀਰ ਵਿਦੇਸ਼ਾਂ ਵਿਚੋਂ ਆ ਕੇ ਇਥੇ ਕੈਂਪ ਲਗਾਉਂਦੇ ਹਨ। ਉਨ•ਾਂ ਨੇ ਕਾਹਦਾ ਲਾਹਾ ਲੈਣਾ ਹੈ। ਉਹ ਤਾਂ ਇਥੋਂ ਦੇ ਗਰੀਬਾਂ ਦੀ ਮੱਦਦ ਕਰਨ ਆਉਂਦੇ ਹਨ ਪਰ ਉਨ•ਾਂ ਨੂੰ ਕੀ ਪਤਾ ਗਰੀਬ ਕਿਥੇ ਹਨ ਤੇ ਕਿਹੜੇ ਹਨ। ਇਹ ਤਾਂ ਪਿੰਡਾਂ ਦੀਆਂ ਪੰਚਾਇਤਾਂ ਜਾਂ ਕਲੱਬਾਂ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਇਲਾਕੇ ਦੇ ਉਨਾਂ ਗਰੀਬ ਵਿਅਕਤੀਆਂ ਦੀ ਲਿਸਟਾਂ ਵਗੈਰਾ ਬਣਾਉਣ ਜਿਨ•ਾਂ ਨੂੰ ਕੈਂਪਾਂ ਵਿਚ ਇਲਾਜ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਜ਼ਰੂਰਤਮੰਦ ਨੂੰ ਇਲਾਜ ਕਰਵਾਉਣ ਦਾ ਮੌਕਾ ਮਿਲ ਸਕੇ। ਇਨ•ਾਂ ਕੈਂਪਾਂ ਵਗੈਰਾ ਦਾ ਲਾਹਾ ਲੈਂਦੇ ਕੌਣ ਹਨ? ਲਾਹਾ ਤਾਂ ਉਹ ਘੜੱਮ ਚੌਧਰੀ ਹੀ ਲੈਂਦੇ ਹਨ ਜਿਹੜੇ ਐਨ.ਆਰ.ਆਈ. ਵੀਰਾਂ ਨੂੰ ਆਉਂਦੀਆਂ ਸਾਰ ਭਰਮਾ ਲੈਂਦੇ ਹਨ। ਝੂਠੀ ਮੁਠੀ ਦੇ ਕੰਮਾਂ ਕਾਰਾ ਦਾ ਵਾਸਤਾ ਪਾ ਕੇ ਵਿਦੇਸ਼ੀਆਂ ਤੋਂ ਮੋਟੀਆਂ ਰਕਮਾਂ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਇਨ•ਾਂ ਕੈਂਪਾਂ ਵਿਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਦੇਖੇ ਜਾਂਦੇ ਹਨ ਜਿਨ•ਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਦਸਾਂ-ਵੀਹਾਂ ਕਿੱਲਿਆਂ ਵਾਲੇ ਤਾਂ ਆਮ ਹੀ ਕੈਂਪਾਂ ਵਿਚੋਂ ਲਾਹਾ ਖੱਟ ਜਾਂਦੇ ਹਨ ਪਰ ਗਰੀਬ ਤੇ ਅਨਪੜ• ਲੋਕ ਜਿਨ•ਾਂ ਨੂੰ ਇਸ ਦੀ ਜ਼ਰੂਰਤ ਹੈ ਉਹ ਬਹੁਤੀ ਵਾਰ ਵਾਂਝੇ ਹੀ ਰਹਿ ਜਾਂਦੇ ਹਨ। ਜ਼ਰੂਰਤ ਹੈ ਐਨ.ਆਰ.ਆਈ. ਵੀਰਾਂ ਦੇ ਕੀਤੇ ਜਾਂਦੇ ਕਾਰਜਾਂ ਵਿਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ। ਉਨ•ਾਂ ਨੂੰ ਸਹੀ ਜਾਣਕਾਰੀ ਦੇਣ ਦੀ ਤਾਂ ਜੋ ਉਨ•ਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਜੋ ਡਾਲਰ ਪੁੰਨ-ਦਾਨ ਤੇ ਲਗਾਉਣੇ ਹਨ। ਉਹ ਇਥੇ ਆ ਕੇ 40 ਗੁਣਾ ਹੋ ਕੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਸਹੀ ਤੇ ਯੋਗ ਪ੍ਰਬੰਧ ਕਰਨ ਦਾ ਫਰਜ਼ ਤਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਦਾ ਹੀ ਬਣਦਾ ਹੈ।
ਹੁਣ ਬੜੀ ਮੁਸ਼ਕਲ ਨਾਲ ਪੰਜਾਬ ਦੇ ਸਾਂਤ ਮਾਹੌਲ ਵਿਚ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਫੇਰ ਦੁਆਰਾ ਮੇਲੇ ਲੱਗਣੇ ਸ਼ੁਰੂ ਹੋਏ ਹਨ। ਕਿਤੇ ਸਾਡੇ ਐਨ.ਆਰ.ਆਈ. ਵੀਰਾਂ ਸਾਡੇ ਹੀ ਸਵਾਰਥ ਹੱਥੋਂ ਗੁੰਮਰਾਹ ਹੋ ਕੇ ਪੰਜਾਬ ਤੋਂ ਮੁੱਖ ਨਾ ਮੋੜ ਲੈਣ। ਇਸ ਲਈ ਆਓ! ਐਨ.ਆਰ.ਆਈ. ਵੀਰਾਂ ਨੇ ਪੰਜਾਬੀ ਦੀ ਤਰੱਕੀ ਲਈ ਜੋ ਸੋਚਾਂ ਸੋਚੀਆਂ ਹਨ ਉਨ•ਾਂ ਦਾ ਸੁਆਗਤ ਕਰਦੇ ਹੋਏ। ਉਨ•ਾਂ ਦੇ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਉਪਰਾਲੇ ਕਰੀਏ।

***  ***  ***

ਵਿਦੇਸ਼ੀ ਵਿਆਹ ਵਪਾਰ

Name editiorਵਿਆਹ ਇੱਕ ਪਵਿੱਤਰ ਬੰਧਣ ਮੰਨਿਆ ਜਾਂਦਾ ਸੀ। ਪਰ ਹੁਣ ਤਾਂ ਵਿਆਹ ਇਕ ਵਪਾਰ ਬਣ ਕੇ ਰਹਿ ਗਿਆ ਹੈ ਖਾਸ ਕਰਕੇ ਵਿਦੇਸ਼ੀ ਵਿਆਹ। ਵਿਦੇਸੀ ਵਿਆਹ ਤਾਂ ਪੱਕੇ ਤੌਰ ‘ੇ ਹੀ ਦੋ ਪ੍ਰਕਾਰ ਦੇ ਹੋ ਗਏ ਹਨ ਅਸਲੀ ਵਿਆਹ ਤੇ ਨਕਲੀ ਵਿਆਹ। ਵਿਦੇਸ਼ ਤੋਂ ਆਇਆ ਮੁੰਡਾ ਜਾਂ ਕੁੜੀ ਜਦ ਇੰਡੀਆ ਵਿਚ ਆ ਕੇ ਵਿਆਹ ਕਰਵਾਉਂਦਾ ਹੈ ਤਾਂ ਹਰੇਕ ਦੀ ਜ਼ੁਬਾਨ ਤੇ ਇਹੀ ਗੱਲ ਹੁੰਦੀ ਹੈ ਕਿ ਵਿਆਹ ਅਸਲੀ ਹੈ ਜਾਂ ਨਕਲੀ। ਵੈਸੇ ਤਾਂ ਪੰਜਾਬੀ ਵਿਦੇਸ਼ ਜਾਣ ਲਈ ਕਈ ਤਰ•ਾਂ ਦੇ ਪਾਪੜ ਵੇਲ ਰਹੇ ਹਨ ਪਰ ਉਨ•ਾਂ ਨੂੰ ਪਤਾ ਹੈ ਕਿ ਵਿਆਹ ਦੇ ਜ਼ਰੀਏ ਇਹ ਜਲਦੀ ਤੇ ਸੋਖੇ ਤਰੀਕੇ ਜਹਾਜੇ ਚੜ ਸਕਦੇ ਹਨ। ਇਸੇ ਕਰਕੇ ਹੀ ਵਿਆਹ ਵਪਾਰ ਬਹੁਤ ਜ਼ਿਆਦਾ ਵਧ-ਫੁੱਲ ਰਿਹਾ ਹੈ।
ਵਿਦੇਸੀ ਵਿਆਹ ਵਪਾਰ ਵਿਚ ਸਭ ਤੋਂ ਪਹਿਲਾਂ ਆਉਂਦੇ ਹਨ ਮੈਰਿਜ ਬਿਊਰੋ ਵਾਲੇ। ਮੈਰਿਜ ਬਿਊਰੋ ਵਾਲਿਆਂ ਨੇ ਬਾਹਰ ਜਾਣ ਦੇ ਚਾਹਵਾਨ ਸੱਜਣਾਂ ਨੂੰ ਲੁੱਟਣ ਦੇ ਕਈ ਤਰੀਕੇ ਬਣਾਏ ਹੋਏ ਹਨ। ਅਖਬਾਰ ਵਿਚਲੇ ਕਲਾਸੀਫਾਈਡ ਇਸ਼ਤਿਹਾਰ ਤਾਂ ਵਿਆਹ ਸ਼ਾਦੀ ਦੇ ਇਸ਼ਤਿਹਾਰਾਂ ਨਾਲ ਹੀ ਭਰੇ ਹੁੰਦੇ ਹਨ। ਕਈ ਅਖ਼ਬਾਰਾਂ ਨੇ ਤਾਂ ਵਿਆਹ  ਸ਼ਾਦੀ ਦੇ ਕਲਾਸੀਫਾਈਡ ਇਸ਼ਤਿਹਾਰਾਂ ਲਈ ਵੱਖਰੇ ਪੰਨੇ ਪ੍ਰਕਾਸਿਤ ਕੀਤੇ ਹੁੰਦੇ ਹਨ। ਇਸ਼ਤਿਹਾਰ ਵਿੱਚ ਲਿਖਿਆ ਹੁੰਦਾ ਹੈ ਮਿਹਨਤੀ ਲੜਕੇ/ਲੜਕੀ ਦੀ ਜ਼ਰੂਰਤ। ਜਾਤੀ ਬੰਧਣ ਕੋਈ ਨਹੀਂ। ਵਿਦੇਸ਼ ਦੀ ਜਲਦੀ ਵਾਪਸੀ ਹੈ ਇਸ ਲਈ ਵਿਆਹ ਜਲਦੀ। ਹਰੇਕ ਜਾਤੀ ਦਾ ਇਨਸਾਨ ਇਹੀ ਸੋਚਦਾ ਹੈ ਕਿ ਮੈਂ ਬਹੁਤ ਮਿਹਨਤੀ ਹਾਂ ਤੇ ਜਾਤੀ ਦਾ ਕੋਈ ਬੰਧਣ ਨਹੀਂ ਹੈ ਕੀ ਪਤਾ ਮੇਰੀ ਕਿਸਮਤ ਚਮਕ ਪਵੇ। ਇਹ ਸੋਚ ਕੇ ਉਹ ਫ਼ੋਨ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਕਿੰਨਾ ਚਿਰ ਤਾਂ ਫ਼ੋਨ ਮਿਲਦਾ ਨਹੀਂ। ਮਿਲਦਾ ਇਸ ਲਈ ਨਹੀਂ ਕਿਉਂਕਿ ਇਸ਼ਤਿਹਾਰ ਦੇਣ ਵਾਲੇ ਨੇ ਇਹ ਸ਼ੋਅ ਕਰਨਾ ਹੁੰਦਾ ਹੈ ਕਿ ਉਹ ਬਹੁਤ ਬਿਜੀ ਆਦਮੀ ਹੈ। ‘ਮਹਿਕ ਵਤਨ ਦੀ’ ਦੇ ਪ੍ਰਤੀਨਿਧਾਂ ਅਨੁਸਾਰ ਕਈ ਮੈਰਿਜ ਬਿਊਰੋ ਵਾਲੇ ਲੈਂਡ ਲਾਈਨ ਸੈੱਟ ਦਾ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦੇ ਹਨ ਜਾਂ ਆਪਣਾ ਮੋਬਾਇਲ ਕਸਟਮਰ ਕੇਅਰ ਤੇ ਮਿਲਾਕੇ ਰੱਖ ਦਿੰਦੇ ਹਨ।…. ਜਦ ਕਿੰਨਾ ਚਿਰ ਟੱਕਰਾਂ ਮਾਰਨ ਤੋਂ ਬਾਅਦ ਫੋਨ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ ਮੈਰਿਜ ਬਿਊਰੋ ਵਾਲੇ ਦਾ ਹੈ। ਫੇਰ ਮੈਰਿਜ ਬਿਊਰੋ ਵਾਲੇ ਆਪਣੇ-ਆਪਣੇ ਢੰਗ ਨਾਲ ਆਪਣੇ ਅਨੁਸਾਰ ਫੀਸ ਰੱਖੀ ਹੁੰਦੀ ਹੈ। ਮੈਰਿਜ ਬਿਊਰੋ ਵਾਲਾ ਥੋੜੇ  ਬਹੁਤੇ ਪੈਸਿਆਂ ਦੀ ਮੰਗ ਕਰਦਾ ਹੈ ਨਾਲ ਹੀ ਮੁੰਡੇ/ਕੁੜੀ ਦੀ ਫੋਟੋ ਤੇ ਬਾਇਉ ਡਾਟਾ ਮੰਗਵਾ ਲੈਂਦਾ ਹੈ। ਬਹੁਤ ਸਾਰੇ ਬਾਹਰ ਜਾਣ ਦੇ ਚਾਹਵਾਨ ਸੱਜਣ ਉਨ•ਾਂ ਦੀਆਂ ਚਾਲਾਂ ਵਿਚ ਆ ਜਾਂਦੇ ਹਨ।
ਸਾਡੀ ਨਿਗ•ਾ ਵਿਚ ਇਕ ਅਜਿਹਾ ਮੈਰਿਜ ਬਿਊਰੋ ਵਾਲਾ ਹੈ ਜਿਹੜਾ ਥੋੜੇ ਚਿਰ ਬਾਅਦ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦਾ ਹੈ ਕਿ ਵਿਦੇਸ਼ ਤੋਂ ਆਏ ਭੈਣ-ਭਰਾ ਲਈ ਮਿਹਨਤੀ ਅਤੇ ਪੜ•ੇ ਲਿਖੇ ਮੁੰਡੇ ਤੇ ਕੁੜੀ ਦੀ ਜ਼ਰੂਰਤ ਹੈ। ਜਦ ਉਸ ਨਾਲ ਸੰਪਰਕ ਕਰੀਏ ਤਾਂ ਉਹ ਆਖਦਾ ਹੈ ਕਿ 2500 ਰੁਪਏ ਜਮਾਂ ਕਰਵਾ ਦਿਉ। ਜੇਕਰ ਤੁਹਾਡੀ ਗੱਲ ਸਿਰੇ ਚੜ ਗਈ ਤਾਂ 11,000 ਰੁਪਏ ਹੋਰ ਲਵਾਂਗੇ ਨਹੀਂ ਤਾਂ ਇਸ 2500 ਵਿਚੋਂ ਆਪਣਾ ਖਰਚਾ ਕੱਟ ਕੇ ਬਾਕੀ ਤੁਹਾਨੂੰ  ਵਾਪਿਸ ਕਰ ਦਿਆਂਗੇ। ਸੰਪਰਕ ਕਰਨ ਵਾਲਾ ਹਰੇਕ ਸੱਜਣ ਇਹੀ ਸੋਚਦਾ ਹੈ ਚਲੋ ਦੋ-ਢਾਈ ਸੌ ਰੁਪਏ ਹੀ ਆ। ਜੇਕਰ ਗੱਲ ਸਿਰੇ ਚੜ ਗਈ ਤਾਂ ਫਾਈਦਾ ਹੀ ਫਾਈਦਾ। ਇਹ ਸੋਚ ਕੇ ਉਹ 2500 ਰੁਪਏ ਮੈਰਿਜ ਬਿਊਰੋ ਵਾਲੇ ਨੂੰ ਦੇ ਦਿੰਦਾ ਹੈ ਮੈਰਿਜ ਬਿਊਰੋ ਵਾਲਾ ਸੰਪਰਕ ਕਰਨ ਵਾਲੇ ਸੱਜਣਾਂ  ਹਫਤਾ ਕੁ ਲਾਰਿਆਂ-ਲੱਪਿਆਂ ਵਿਚ ਰੱਖਦਾ ਹੈ ਤੇ ਫੇਰ ਆਖ ਦਿੰਦਾ ਹੈ  ਬਈ.. ਉਨ•ਾਂ  ਦੀ ਗੱਲ ਕਿਤੇ ਹੋਰ ਸੈੱਟ ਹੋ ਗਈ ਹੈ ਤੁਸੀਂ ਆ ਕੇ ਆਪਣੇ ਪੈਸੇ ਵਾਪਸ ਲੈ ਜਾਉ।
ਪੈਸੇ ਵਾਪਸ ਲੈਣ ਆਏ ਸੱਜਣਾਂ ਨੂੰ ਉਹ ਮੈਰਿਜ ਬਿਊਰੋ ਵਾਲਾ ਆਖਦਾ ਹੈ, ”ਮੈਂ ਥੋਡੀ ਖਾਤਰ ਬਹੁਤ ਭੱਜ-ਨੱਠ ਕੀਤੀ ਹੈ। ਚਾਰ-ਪੰਜ ਵਾਰ ਮੈਂ ਉਨ•ਾਂ ਦੇ ਘਰੇ ਗੇੜੇ ਮਾਰੇ ਹਨ ਪਰ ਥੋਡੇ ਕਰਮਾਂ ਵਿਚ ਨਹੀਂ ਸੀ। ਤੁਹਾਡੇ ਤੇ ਪੈਸੇ ਤਾਂ ਬਾਹਲੇ ਖਰਚ ਹੋ ਗਏ ਹਨ ਚਲੋ ਮੈਂ ਹਜ਼ਾਰ ਕੁ ਰੁਪਏ ਕੱਟ ਲੈਨਾ। ਆਹ ਤੁਸੀਂ ਬਾਕੀ ਦਾ 1500 ਵਾਪਸ ਲੈ ਜਾਉ। ਤੁਹਾਨੂੰ ਕਿਸੇ ਹੋਰ ਤਰੀਕੇ ਬਾਹਰ ਕੱਢ ਦਿਆਂਗੇ।” ਮੈਰਿਜ ਬਿਊਰੋ ਵਾਲਾ ਖੁਸ਼ ਹੈ ਕਿ ਉਸ ਨੂੰ ਬੈਠੇ ਬਿਠੇ ਨੂੰ ਇਕ-ਇਕ ਬੰਦੇ ਕੋਲੇ ਹਜ਼ਾਰ ਰੁਪਇਆ ਆ ਰਿਹਾ ਹੈ। ਸੰਪਰਕ ਕਰਨ ਵਾਲੇ ਸੱਜਣ ਖੁਸ਼ ਹਨ ਕਿ ਉਨ•ਾਂ 1500 ਰੁਪਏ ਮੈਰਿਜ ਬਿਊਰੋ ਵਾਲੇ  ਨੇ ਵਾਪਸ ਕਰ ਦਿੱਤੇ ਤੇ ਮੈਰਿਜ ਬਿਊਰੋ ਵਾਲੇ ਦੇ ਅਗਾਂਹ ਵਾਸਤੇ ਗਾਹਕ ਪੱਕੇ ਹੋ ਗਏ। ਉਨ•ਾਂ ਵਿਚਾਰਿਆਂ ਨੂੰ ਕੀ ਪਤਾ ਕੇ ਬਾਹਰੋਂ ਤਾਂ ਕੋਈ ਆਇਆ ਹੀ ਨਹੀਂ ਤੇ ਉਨ•ਾਂ ਵਰਗੇ ਹਜ਼ਾਰਾਂ ਹੀ ਹਨ ਜਿਨ•ਾਂ ਨੂੰ ਇਸ ਮੈਰਿਜ ਬਿਊਰੋ ਵਾਲੇ ਨੇ ਗੇੜੇ ਮਾਰੇ ਤੇ ਖਰਚਾ ਕੀਤਾ ਕਹਿ ਕੇ ਹਜ਼ਾਰ -ਹਜ਼ਾਰ ਰੁਪਏ ਵਟੋਰ ਲਏ ਹਨ। ਬਹੁਤ ਸਾਰੇ ਮੈਰਿਜ ਬਿਊਰੋ ਵਾਲੇ ਇਸ ਤਰ•ਾਂ ਦੇ ਵਿਦੇਸ਼ੀ ਵਿਆਹ ਵਪਾਰ ਕਰੀ ਜਾਂਦੇ ਹਨ।
ਅੱਗੇ ਗੱਲ ਆਉਂਦੀ ਹੈ ਉਨ•ਾਂ ਵੱਡੇ ਵਪਾਰੀਆਂ ਦੀ ਜਿਹੜੇ ਸੱਚੀ ਵਿਦੇਸ਼ਾਂ ਵਿਚੋਂ ਆਉਂਦੇ ਹਨ। ਕੈਨੇਡਾ-ਅਮਰੀਕਾ ਤੋਂ ਆਏ ਵੱਡੇ ਵਪਾਰੀ ਜਿਨਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਹਨ। ਉਹ ਆਪਣੇ ਮੁੰਡੇ/ਕੁੜੀ ਦੀ ਬੋਲੀ ਲਾਉਂਦੇ ਹਨ ਜਿਹੜੀ 10 ਕੁ ਲੱਖ ਤੋਂ ਸੁਰੂ ਹੁੰਦੀ ਹੈ। ਜਿਸ ਨੇ ਬੋਲੀ ਜ਼ਿਆਦਾ ਲਗਾ ਦਿੱਤੀ ਉਹ ਬਾਜ਼ੀ ਮਾਰ ਗਿਆ।
ਬਹੁਤੇ ਮੁੰਡੇ ਕੁੜੀਆਂ ਤਾਂ ਨਕਲੀ ਵਿਆਹ ਕਰਵਾਉਣ ਲਈ ਹੀ ਇੰਡੀਆ ਆਉਂਦੇ ਹਨ ਇਧਰੋਂ ਮੋਟੀਆਂ ਰਕਮਾਂ ਲੈ ਕੇ ਇਧਰਲੇ ਮੁੰਡੇ–ਕੁੜੀਆਂ ਨੂੰ ਬਾਹਰ ਲੈ ਜਾਂਦੇ ਹਨ ਤੇ ਉਥੇ ਜਾ ਕੇ ਤਲਾਕ ਦੇ ਦਿੰਦੇ ਹਨ। ਅਜਿਹੇ ਬਹੁਤ ਸਾਰੇ ਕੇਸਾਂ ਵਿਚ ਮੁੰਡੇ/ਕੁੜੀਆਂ ਦੇ ਪਰਿਵਾਰ ਵਾਲੇ ਉਨਾਂ ਦੀ ਇਸ ਸਾਜ਼ਿਸ਼ ਵਿਚ ਸ਼ਾਮਿਲ ਹੁੰਦੇ ਹਨ। ਚਾਹੇ ਇਸ ਵਿਦੇਸੀ ਵਿਆਹ ਵਪਾਰ ਦੇ ਨਤੀਜੇ ਬਹੁਤ ਮਾੜੇ ਨਿਕਲ ਰਹੇ ਹਨ। ਬਹੁਤ ਸਾਰੇ ਘਰਾਂ ਦਾ ਸੁਖ-ਚੈਨ ਬਰਬਾਦ ਹੋ ਗਿਆ ਹੈ ਪਰ ਫਿਰ ਵੀ ਪੰਜਾਬੀ ਇਸ ਵਪਾਰ ਵਿਚ ਧਸੇ ਤੁਰੇ ਜਾ ਰਹੇ ਹਨ।
‘ਕੌਮਾਂਤਰੀ ਪਰਦੇਸੀ’ ਵਿਚ ਛਪੇ ਇਕ ਆਰੀਟਕਲ ਮੁਤਾਬਕ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਰਹਿੰਦੇ ਕਈ ਪੰਜਾਬੀ ਵੀ ਏਨੇ ਲਾਲਚੀ ਹੋ ਗਏ ਹਨ ਕਿ ਉਹ ਵੀ ਰੁਪਈਆਂ ਤੋਂ ਡਾਲਰ ਬਣਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਜਿਹੇ ਲਾਲਚੀ ਕਈ ਜੋੜਿਆਂ ਨੇ ਆਪਣੇ ਘਰ ਹੀ ਪੱਟ ਲਏ। ਕੈਨੇਡਾ ਵਿਚ ਰਹਿੰਦੇ ਇਕ ਜੋੜੇ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਨ•ਾਂ ਦੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਨਵਾਂ ਘਰ ਖਰੀਦਣ ਲਈ ਡਾਲਰ ਇਕੱਠੇ ਕਰਨ ਵਾਸਤੇ ਆਪਣਾ ਤਲਾਕ ਕਰ ਲਿਆ ਪਤਨੀ ਨੇ ਅਮਰੀਕਾ ਵਿਚ ਕੱਚੇ ਰਹਿੰਦੇ ਇੱਕ ਵਿਆਕਤੀ ਨਾਲ ਅਤੇ ਪਤੀ ਨੇ ਪੰਜਾਬ ਤੋਂ ਇਕ ਕੁੜੀ ਦੇ ਮਾਪਿਆਂ ਨਾਲ ਲੱਖਾਂ ‘ਚ ਸੌਦਾ ਕਰ ਲਿਆ। ਮਿੱਥੀ ਸਕੀਮ ਅਨੁਸਾਰ ਦੋਵਾਂ ਨੇ ਆਪਣੇ ਕਥਿਤ ਜੀਵਨ ਸਾਥੀਆਂ ਨੂੰ ਸਪਾਂਸਰ ਕਰ ਦਿੱਤੇ। ਛੇ ਮਹੀਨਿਆਂ ਦੇ ਅੰਦਰ-ਅੰਦਰ ਪਤੀ ਦੇਵ ਪੰਜਾਬ ਚਲੇ ਆਏ। ਪੈਸੇ ਲੈ ਕੇ ਸੋਹਣੀ ਸੁਨੱਖੀ ਤੇ ਆਪਣੇ ਤੋ ਘੱਟ ਉਮਰ ਕੁੜੀ ਨਾਲ ਵਿਆਹ ਕਰ ਲਿਆ ਤੇ ਕੁਝ ਹਫਤੇ ਬਾਅਦ ਹੀ ਆਪਣੀ ਪਤਨੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਇਹ ਉਸ ਦਾ ਨਕਲੀ ਨਹੀਂ ਸਗੋਂ ਅਸਲੀ ਵਿਆਹ ਹੀ ਸਮਝੇ ਤੇ ਕੈਨੇਡਾ ਬੈਠੀ ਪਤਨੀ ਨੇ ਝੱਟ ਅਮਰੀਕਾ ਵਾਲੇ ਮੁੰਡੇ ਨੂੰ ਟਕੇ ਵਰਗਾ ਜਵਾਬ ਦੇ ਮਾਰਿਆ। ਲੈਣ ਦੇਣ ਦੇ ਰੌਲੇ ਅਜੇ ਚੱਲ ਰਹੇ ਹਨ ਤੇ ਟੱਬਰ ਖੇਰੂ ਖੇਰੂ ਹੋ ਕੇ ਰਹਿ ਗਿਆ ਹੈ।
ਇਕ ਕੇਸ ਵਿਚ ਵਿਆਹ ਦੇ ਆਧਾਰ ਤੇ ਕੁੜੀ ਨੂੰ ਬਾਹਰ ਲਿਜਾਣ ਲਈ ਪਿਉ ਨੇ ਆਪਣੀ ਸਕੀ ਧੀ ਨਾਲ ਲਾਵਾਂ ਲੈ ਲਈਆਂ ਜਿਹੜੀ ਕਿ ਉਮਰ ਵੱਡੀ ਹੋਣ ਕਰਕੇ ਸਾਰੇ ਪਰਿਵਾਰ ਨਾਲ ਵਿਦੇਸ਼ ਨਹੀਂ ਸੀ ਜਾ ਸਕੀ। ਇਹ ਕਹਾਣੀ ਉਸ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨੋਟਿਸ ਵਿਚ ਆ ਗਈ ਜਦੋਂ ਧੀ ਨੇ ਆਪਣੇ ਪਿਉ ਨੂੰ ਤਲਾਕ ਦੇ ਕੇ ਪੰਜਾਬ ਵਿਚ ਆ ਕੇ ਹੋਰ ਥਾਂ ਵਿਆਹ ਕਰਵਾ ਕੇ ਮੁੰਡੇ ਨੂੰ ਸਪਾਂਸਰ ਕੀਤਾ। ਇਮੀਗ੍ਰੇਸ਼ਨ ਅਧਿਕਾਰੀ ਉਹ ਫੋਟੋਆਂ ਦੇਖ ਕੇ ਹੱਕੇ ਬੱਕੇ ਹੋ ਗਏ ਜਦੋਂ ਪਹਿਲੀਆਂ ਫੋਟੋਆਂ ਤੇ ਸਿਹਰੇ ਬੰਨੀ ਬੈਠਾ ਉਸ ਦਾ ਪਤੀ ਬਣਨ ਵਾਲਾ ਪਿਉ ਦੂਜੇ ਵਿਆਹ ਦੀਆਂ ਫੋਟੋਆਂ ਵਿਚ ਪੱਲਾ ਫੜਾ ਰਿਹਾ ਸੀ।’ ਬਾਹਰ ਜਾਣ ਦੀ ਖਾਤਰ ਭੈਣ-ਭਰਾ ਦਾ ਨਕਲੀ ਵਿਆਹ ਕਰਵਾ ਲੈਣਾ ਤਾਂ ਮਾਮੂਲੀ ਗੱਲ ਹੋ ਗਈ ਹੈ।
ਵਿਆਹ ਅਸਲੀ ਹੋਵੇ ਜਾਂ ਨਕਲੀ ਮੁੰਡੇ-ਕੁੜੀ ਦੀ ਯੋਗਤਾ ਪੜ•ਾਈ ਲਿਖਾਈ ਤੇ ਰੰਗ ਰੂਪ ਵੱਲ ਹੁਣ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਇਹੀ ਦੇਖਿਆ ਜਾਂਦਾ ਹੈ ਕਿ ਮਾਇਆ ਕਿਧਰੋ ਜ਼ਿਆਦਾ ਆ ਰਹੀ ਹੈ। ਅੱਜ ਕਲ• ਅਸਲੀ ਵਿਦੇਸ਼ੀ ਵਿਆਹ ਵਿਚ ਵੀ ਸਵਾਰਥ ਝਲਕਦਾ ਹੈ। ਵਿਦੇਸ਼ਾਂ ਤੋਂ ਆਏ ਮੁੰਡੇ ਕੁੜੀਆਂ ਦੇ ਮਾਪੇ ਇੰਨੇ ਵੱਡੇ ਮੂੰਹ ਅੱਡਣ ਲੱਗ ਪਏ ਹਨ ਜਿਨਾਂ ਨੂੰ ਭਰਨ ਵਾਸਤੇ ਬਾਹਰ ਜਾਣ ਦੇ ਚਾਹਵਾਨ ਲੋਕਾਂ ਨੂੰ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ। ਬਹੁਤ ਸਾਰੇ ਜੱਟਾਂ ਦੇ ਮੁੱੰਡੇ ਕਿਲਿਆਂ ਦੇ ਕਿਲੇ ਵੇਚ ਕੇ ਬਾਹਰ ਜਾਣ ਨੂੰ ਉਤਾਵਲੇ ਹਨ। ਕਈਆਂ ਨਾਲ ਠੱਗੀਆਂ ਵੀ ਵੱਜੀਆਂ ਹਨ। ਪਰ ਫੇਰ ਵੀ ਬਾਹਰ ਜਾਣ ਦੀ ਚਾਹਤ ਘੱਟ ਨਹੀਂ ਹੋ ਰਹੀ। ਬਹੁਤ ਸਾਰੇ ਬਾਹਰੋਂ ਆਏ ਮੁੰਡੇ/ਕੁੜੀਆਂ ਨਾਲ ਵੀ ਧੋਖੇ ਹੋ ਜਾਂਦੇ ਹਨ। ਬਾਹਰੋ ਆਇਆ ਮੁੰਡੇ ਕੁੜੀ ਇਥੋਂ ਵਿਆਹ ਕਰਵਾ ਕੇ ਚਲਾ ਜਾਂਦਾ ਹੈ ਮਗਰ ਜਾਣ ਵਾਲਾ ਉਸ ਦਾ ਸਾਥੀ  ਏਅਰਪੋਰਟ ਤੇ ਹੀ ਆਪਣੇ ਰਸਤੇ ਪੈ ਜਾਂਦਾ ਹੈ। ਬਹੁਤ ਸਾਰੇ ਵਿਦੇਸ਼ੀ ਲੋਕਾਂ ਦੀ ਜ਼ਿੰਦਗੀ ਅਸਲੀ-ਨਕਲੀ ਵਿਆਹਾਂ ਵਿਚ ਹੀ ਗੁਜ਼ਰ ਜਾਂਦੀ ਹੈ। ਉਨ•ਾਂ ਨੂੰ ਵਿਆਹ ਦਾ ਸੁੱਖ ਭੋਗਣਾ ਨਸੀਬ ਨਹੀਂ ਹੁੰਦਾ। ਉਨ•ਾਂ ਲਈ ਵਿਆਹ ਦੋ-ਦਿਲਾਂ ਦਾ ਮੇਲ ਨਹੀਂ ਹੁੰਦਾ ਸਗੋਂ ਇਕ ਵਪਾਰ ਹੁੰਦਾ ਹੈ। ਆਖਿਰ ਕਦੋਂ ਵਿਦੇਸ਼ੀ ਲੋਕ ਵਿਆਹ ਦੇ ਇਸ ਪਵਿੱਤਰ ਬੰਧਣ ਨੂੰ ਸਮਝ ਕੇ ਵਿਦੇਸੀ ਵਿਆਹ ਵਪਾਰ ਤੋਂ ਮੁੱਕਤ ਹੋਣਗੇ? ਸ਼ਾਇਦ ਕਦੇ ਵੀ ਨਹੀਂ…..

***  ***  ***

ਪੰਗਾ ਪੁਆਇੰਟ ਸਿਸਟਮ ਦਾ….

Name editiorਪੁਆਇੰਟ ਸਿਸਟਮ ਭਾਵ ਨੰਬਰਾਂ ਦੇ ਆਧਾਰ ਤੇ ਬਾਹਰ ਜਾਣਾ। ਭਾਰਤੀ ਲੋਕ ਦੇਖੋ-ਦੇਖੀ ਹੀ ਪੁਆਇੰਟ ਸਿਸਟਮ ਦੇ ਆਧਾਰ ਤੇ ਅਪਲਾਈ ਕਰੀ ਜਾਂਦੇ ਹਨ। ਬਹੁਤ ਲੋਕ ਪੁਆਇੰਟ ਸਿਸਟਮ ਰਾਹੀਂ ਵਿਦੇਸ਼ਾਂ ਵਿਚ ਜਾ ਵੀ ਰਹੇ ਹਨ। ਆਪਣੀਆਂ ਚੰਗੀਆਂ-ਚੰਗੀਆਂ ਨੌਕਰੀਆਂ ਛੱਡ ਕੇ ਵੱਡੇ-ਵੱਡੇ ਬਿਜਨੈੱਸ ਛੱਡ ਕੇ ਲੋਕ ਪੁਆਇੰਟ ਸਿਸਟਮ ਰਾਹੀਂ ਬਾਹਰ ਤੁਰੇ ਜਾ ਰਹੇ ਹਨ। ਬਹੁਤ ਜ਼ਿਆਦਾ ਕਾਬਲੀਅਤ ਰੱਖਣ ਵਾਲੇ, ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਡਿਪਲੋਮਿਆਂ ਦੇ ਮਾਲਕ ਪੁਆਇੰਟ ਸਿਸਟਮ ਰਾਹੀਂ ਬਾਹਰ ਤਾਂ ਤੁਰੇ ਜਾਂਦੇ ਹਨ ਪਰ ਉਥੇ ਉਨ•ਾਂ ਤੇ ਕੀ ਬੀਤਦੀ ਹੈ ਇਹ ਤਾਂ ਉਹੋ ਹੀ ਜਾਣਦੇ ਹਨ। ਦਿਨ-ਰਾਤ ਇਕ ਕਰਕੇ ਕੀਤੀਆਂ ਪੜ•ਾਈਆਂ-ਲਿਖਾਈਆਂ ਦਾ ਉਥੇ ਕੋਈ ਖਾਸ ਮੁੱਲ ਨਹੀਂ ਪੈਂਦਾ। ਬੇਸ਼ੱਕ ਬਹੁਤ ਪੜੇ-ਲਿਖੇ ਤੇ ਡਿਗਰੀਆਂ ਕੀਤੀਆਂ ਵਾਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਬਾਹਰ ਜਾਣਾ  ਸੌਖਾ ਹੈ ਪਰ ਉਥੇ ਜਾ ਕੇ ਸੈਟਲ ਹੋਣਾ ਬਹੁਤ ਔਖਾ ਹੈ। ਬਹੁਤ ਪੜ•ੇ-ਲਿਖੇ ਭਾਰਤੀਆਂ ਨੂੰ ਜਦ ਬਾਹਰ ਜਾ ਕੇ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸਾਰਾ-ਸਾਰਾ ਦਿਨ ‘ਬੈਸਮੈਂਟਾਂ’ ਵਿਚ ਬਿਤਾ ਕੇ ਵੀ ਮਸਾ ਰੋਟੀ ਪਾਣੀ ਦਾ ਖਰਚਾ ਹੀ ਨਿਕਲਦਾ ਹੈ ਤਾਂ ਉਹ ਆਪਣੇ ਕੀਤੇ ਤੇ ਪਛਤਾਉਂਦੇ ਹਨ।
ਬਹੁਤ ਸਾਰੇ ਪੜ•ੇ-ਲਿਖੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਲਈ ‘ਪੁਆਇੰਟ ਸਿਸਟਮ’ ਅਪਲਾਈ ਕਰ ਦਿੰਦੇ ਹਨ। ਕੁਝ ਕੁ ਸਾਲਾ ਵਿਚ ਉਨ•ਾਂ ਦਾ ਨੰਬਰ ਵੀ ਆ ਜਾਂਦਾ ਹੈ ਉਹ ਸੌਖੇ ਹੀ ਬਾਹਰ ਪਹੁੰਚੇ ਜਾਂਦੇ  ਹਨ ਪਰ ਜਦੋਂ ਉਨ•ਾਂ ਦੇ ਬੱਚੇ ਉਨ•ਾਂ ਦੇ ਨਹੀਂ ਰਹਿੰਦੇ ਭਾਵ ਅੰਗਰੇਜ਼ਾਂ ਦੇ ਬੱਚਿਆਂ ਦੀ ਸੰਗਤ ਵਿਚ ਪੈ ਕੇ ਉਨ•ਾਂ ਵਰਗੇ ਖੁਲ•ੇ-ਡੁਲ•ੇ ਮਾਹੌਲ ਵਾਲੇ ਬਣ ਜਾਂਦੇ ਹਨ। ਉਨ•ਾਂ ਦੀ ਬੋਲੀ ਪਹਿਰਾਵਾ ਤੇ ਸੋਚ ਬਦਲ ਕੇ ਅੰਗਰੇਜ਼ਾਂ ਵਰਗੀ ਹੋ ਜਾਂਦੀ ਹੈ। ਉਹੀ ਭਾਰਤੀ ਆਪਣੀ ਮਾੜੀ ਕਿਸਮਤ ਨੂੰ ਕੌਸਦੇ ‘ਪੁਆਇੰਟ ਸਿਸਟਮ’ ਨੂੰ ਲਾਹਨਤਾਂ ਪਾਉਂਦੇ ਹਨ।
ਇੰਡੀਆ ਵਿਚ ਪੱਕੀ ਨੌਕਰੀ ਵਾਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਬਾਹਰ ਜਾਣਾ ਹੋਰ ਵੀ ਸੌਖਾ ਹੈ ਪਰ ਇਥੇ ਚੰਗੀ ਭਲੀ ਵਧੀਆ ਨੌਕਰੀ ਛੱਡ ਕੇ ਗਿਆ ਦੀ ਉਥੇ ਕੋਈ ਬਾਤ ਨਹੀਂ ਪੁੱਛਦਾ। ਉਹ ਵੀ 8ਵੀਂ-10ਵੀਂ ਪਾਸ ਵਾਲਿਆਂ ਵਾਂਗ ਖੇਤਾਂ ਵਿਚ ਕੰਮ ਕਰਦੇ ਹਨ, ਬੇਰ ਤੋੜਦੇ ਹਨ। ਉਥੇ ਜਾ ਕੇ ਉਨ•ਾਂ ਨੂੰ ਕਈ-ਕਈ ਤਰ•ਾਂ ਦੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲਦੀ। ਜੇਕਰ ਮਿਲ ਵੀ ਜਾਵੇ ਤਾਂ ਪਤਾ ਨਹੀਂ ਉਹ ਕਿੰਨੇ ਦਿਨ ਲਈ ਹੁੰਦੀ ਹੈ। ਕੁਝ ਮਹੀਨਿਆਂ ਲਈ, ਕੁਝ ਹਫ਼ਤਿਆਂ ਲਈ, ਕੁਝ ਦਿਨਾਂ ਲਈ ਜਾਂ ਕੁਝ ਘੰਟਿਆਂ ਲਈ। ਉਥੇ ਜਾ ਕੇ ਬਹੁਤਾ ਪੜ•ੇ-ਲਿਖੇ ਪੰਜਾਬੀਆਂ ਦਾ ਬਹੁਤ ਬੁਰਾ ਹਾਲ ਹੈ ਪਰ ਫਿਰ ਵੀ ਪੜ•ੇ-ਲਿਖੇ ਹਰ ਪੰਜਾਬੀ ਦੀ ਇਹੀ ਇੱਛਾ ਹੈ ਕਿ ਉਹ ਕਿਸੇ ਨਾ ਕਿਸੇ ਤਰ•ਾਂ ਵਿਦੇਸ਼ ਪਹੁੰਚ ਜਾਵੇ।
ਬਾਹਰ ਜਾਣ ਦੇ ਮਾਮਲੇ ਵਿਚ ਪੰਜਾਬਣਾਂ ਵੀ ਕੋਈ ਮੌਕਾ ਖੁੱਜਣ ਨਹੀਂ ਦਿੰਦੀਆਂ। ਬੀ.ਏ., ਐਮ.ਏ. ਪਾਸ ਹਰ ਕੁੜੀ ਨੂੰ ਬਾਹਰਲਾ ਮੁੰਡਾ ਹੀ ਚਾਹੀਦਾ ਹੈ ਚਾਹੇ ਉਹ ਅਨਪੜ• ਹੀ ਹੋਵੇ। ਉਸ ਦੇ ਪਹਿਲੇ ਚਾਹੇ ਕਿੰਨੇ ਵੀ ਵਿਆਹ ਹੋਏ ਹੋਣ, ਚਾਹੇ ਮੁੰਡੇ ਦੀ ਉਮਰ ਜਿੰਨੀ ਮਰਜੀ ਹੋਵੇ ਉਨ•ਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬੱਸ ਕਿਸੇ ਵੀ ਤਰੀਕੇ ਉਹ ਵਿਦੇਸ਼ ਪਹੁੰਚਣੀਆਂ ਚਾਹੀਦੀਆਂ। ਬਾਹਰ ਜਾਣ ਦੇ ‘ਪੁਆਇੰਟ ਸਿਸਟਮ’ ਵਿਚ ਕੁੜੀਆਂ ਦਾ ਕਾਫੀ ਉਤਸ਼ਾਹ ਹੈ। ਪੁਆਇੰਟ ਸਿਸਟਮ ਵਿਚ ਆਈ ਲਿੱਟ ਤੇ ਟੁਆਫਿਲ ਦਾ ਕਾਫੀ ਯੋਗਦਾਨ ਹੈ। ਇਸ ੇਲਈ ਆਈ ਲਿੱਟ ਤੇ ਟੁਆਫਿਲ ਦੀ ਕੋਚਿੰਗ ਦੇਣ ਵਾਲੇ ਕੋਚਿੰਗ ਸੈਂਟਰ ਵੀ ਘਰ-ਘਰ ਖੁਲ• ਰਹੇ ਹਨ।
ਪੁਆਇੰਟ ਸਿਸਟਮ ਪੰਜਾਬੀਆਂ ਨੂੰ ਬਾਹਰ ਬੁਲਾ ਤਾਂ ਰਿਹਾ ਹੈ ਪਰ ਉਨ•ਾਂ ਦੀ ਯੋਗਤਾ ਅਨੁਸਾਰ ਉਨ•ਾਂ ਨੂੰ ਕੰਮ ਮੁਹੱਈਆ ਨਹੀਂ ਕਰਵਾ ਰਿਹਾ। ਬਹੁਤੇ ਲੋਕ ਪੁਆਇੰਟ ਸਿਸਟਮ ਦੇ ਜ਼ਰੀਏ ਵਿਦੇਸ਼ਾਂ ਵਿਚ ਜਾ ਕੇ ਬੁਰੀ ਤਰ•ਾਂ ਫਸ ਜਾਂਦੇ ਹਨ। ਇਸ ਮਿਠੀ ਜੇਲ ਵਿਚੇ ਉਹ ਵਾਪਸ ਨਹੀਂ ਆ ਸਕਦੇ ਨਾ ਹੀ ਉਥੇ ਪੂਰੀ ਤਰ•ਾਂ ਸੈਟਲ ਵੀ ਨਹੀਂ ਹੋ ਸਕਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਨੇਡਾ-ਅਮਰੀਕਾ ਵਰਗੇ ਦੇਸ਼ ਬਹੁਤੇ ਸੋਹਣੇ ਹਨ। ਉਥੋਂ ਦੇ ਕਾਨੂੰਨ ਬਹੁਤ ਵਧੀਆ ਹਨ। ਕਾਨੂੰਨ ਸੰਬੰਧੀ ਤਾਂ ਅਸੀਂ ਇਸ ਗੱਲ ਦੇ ਅੰਤਰ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਵਿਦੇਸ਼ ਵਿਚ ਜਿਥੇ ਕੋਈ ਪੁਲਿਸ ਮੁਲਾਜਮ ਦਿਸ ਪਵੇ ਉਥੇ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਥੇ ਕੋਈ ਖਤਰਾ ਨਹੀਂ। ਵਿਦੇਸ਼ਾਂ ਵਿਚ ਪੁਲਿਸ ਵਾਲਿਆਂ ਨੂੰ ਦੇਖ ਕੇ ਸਾਹ ਵਿਚ ਸਾਹ ਆ ਜਾਂਦੇ ਹਨ ਤੇ ਪੰਜਾਬ ਵਿਚ ਪੁਲਿਸ ਵਾਲਿਆਂ ਨੇ ਦੇਖ ਕੇ ਸਾਹ ਸੁੱਕਣ ਲੱਗ ਪੈਂਦੇ ਹਨ। ਗੱਲ ਕਰਦੇ ਸੀ ਪੁਆਇੰਟ ਸਿਸਟਮ ਦੀ। ਕਈ ਲੋਕ ਖੁਸਕਿਸਮਤੀ ਨਾਲ ‘ਪੁਆਇੰਟ ਸਿਸਟਮ’ ਦੇ ਜਰੀਏ ਵਿਦੇਸ਼ਾਂ ਵਿਚ ਵਧੀਆ ਤਰੀਕੇ ਸੈਟਲ ਹੋ ਵੀ ਜਾਂਦੇ ਹਨ। ਪਰ ਪੁਆਇੰਟ ਸਿਸਟਮ ਸਾਰਿਆਂ ਨੂੰ ਰਾਸ ਨਹੀਂ ਆਉਂਦਾ।
ਸੋ ਜ਼ਰੂਰਤ ਹੈ ‘ਪੁਆਇੰਟ ਸਿਸਟਮ’ ਨੂੰ ਸਹੀ ਤਰੀਕੇ ਨਾਲ ਅਪਨਾਉਣ ਦੀ। ਜਿਸ ਕੰਮ ਵਿਚ ਮੁਹਾਰਤ ਹਾਸਲ ਹੋਵੇ ਉਸ ਕੰਮ ਦੇ ਜਰੀਏ ਪੁਆਇੰਟ ਸਿਸਟਮ ਅਪਲਾਈ ਕੀਤਾ ਜਾਵੇ ਨਾ ਕਿ….। ਵੈਸੇ ਤਾਂ ਪੰਜਾਬੀਆਂ ਨੂੰ ਬਾਹਰ ਜਾਣ ਦਾ ਕੋਈ ਸੁਰਾਗ ਲੱਭਣਾ ਚਾਹੀਦਾ ਰਸਤਾ ਆਪ ਹੀ ਬਣਾ ਲੈਂਦੇ ਹਨ। ਜਿਸ ਤਰ•ਾਂ ਇਕ  ਗੱਲ ਸੁਣਨ ਨੂੰ ਮਿਲਦੀ ਹੈ ਕਿ ਅਮਰੀਕਾ ਗਏ ਇਕ ਬੰਦੇ ਨੂੰ ਜੰਗਲ ਵਿਚ ਇਸ ਸ਼ੇਰ ਭਗਤੀ ਕਰ ਮਿਲ ਗਿਆ। ਉਸ ਆਦਮੀ ਨੇ ਸ਼ੇਰ ਨੂੰ ਕਿਹਾ ਕਿ ਮਹਾਰਾਜ ਮੈਨੂੰ ਇਥੇ ਪੱਕਾ ਹੋਣ ਦਾ ਕੋਈ ਰਾਸਤਾ ਦੱਸੋ। ਸ਼ੇਰ ਮਹਾਰਾਜ ਨੇ ਤੁਰੰਤ ਉਤਰ ਦਿੱਤਾ। ਹੌਲੀ ਬੋਲੋ ਜੀ ਮੈਂ ਤਾਂ ਆਪ ਪੰਜਾਬੀ ਹਾਂ ਮੈਂ ਵੀ  ਖੋਤੇ ਦੇ ਵੀਜੇ ਤੇ ਇਥੇ ਆਇਆ ਹਾਂ। ਸੋ ਕੋਸ਼ਿਸ਼ ਕਰੋ ਕਿ ਪੰਜਾਬੀ ਸ਼ੇਰੋਂ ਤੁਹਾਨੂੰ ਖੋਤਿਆਂ ਦੇ ਵੀਜੇ ਲੈ ਕੇ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ। ਪੰਜਾਬੀ ਸ਼ੇਰਾਂ ਨੂੰ ਆਪਣੇ ਵੀਜੇ ਹੀ ਮਿਲਣ ਤਾਂ ਜੋ ਉਹ ਆਪਣੀ ਦਹਾੜਾਂ ਨਾਲ ਪੰਜਾਬੀ ਵਿਰਸੇ ਨੇ ਪੰਜਾਬੀ ਬੋਲੀ ਤੇ ਪੰਜਾਬੀ ਪਹਿਰਾਵੇ ਨੂੰ ਪ੍ਰਫੁੱਲਤ ਕਰਨ ਨਾ ਕਿ ਦਿਨ ਕੱਟੀਆਂ ਹੀ ਭਾਗਾਂ ਵਿਚ ਲਿਖੀਆਂ ਜਾਣ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਹਰ ਪੰਜਾਬੀ ‘ਪੁਆਇੰਟ ਸਿਸਟਮ’ ਦਾ ਗਲਤ ਫਾਇਦਾ ਉਠਾਉਣ ਦੀ ਬਜਾਏ ਉਸਨੂੰ ਸਹੀ ਤਰੀਕੇ ਆਪਣੇ ਪ੍ਰੋਫੈਸ਼ਨਲ ਦੇ ਮੁਤਾਬਕ ਅਪਲਾਈ ਕਰੇ। ਪਰ ਕੀ ਪੰਜਾਬੀ ਇਸ ਪੁਆਇੰਟ ਸਿਸਟਮ ਦਾ ਸੀ ਤਰੀਕੇ ਫਾਇਦਾ ਉਠਾਉਣਗੇ? ਸ਼ਾਇਦ ਕਦੇ ਵੀ ਨਹੀਂ…।’

***  ***  ***

ਲਹੂ ਭਿੱਜੇ ਇਤਿਹਾਸਕ ਪਤਰੇ

Name editior

ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਅਨੇਕਾਂ ਸ਼ਹੀਦੀਆਂ ਦਿੱਤੀਆਂ ਹਨ ਤੇ ਅਨੇਕਾਂ ਹੀ ਜਬਰ ਜ਼ੁਲਮ ਹੰਡਾਏ ਹਨ। ਪਰ ਇਹ ਕੌਮ ਹਰ ਘਟਨਾ ਤੋਂ ਬਾਅਦ ਪਹਿਲਾ ਨਾਲੋਂ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਹੈ। ਸਿੱਖ ਇਤਿਹਾਸ ਪੜਦਿਆਂ ਰੋਣਾ ਆਉਂਦਾ ਹੈ। ਸਿੱਖਾਂ ਤੇ ਇਨ•ੇ ਕਹਿਰ ਢਹਿਏ ਹਨ ਕਿ ਉਨ•ਾਂ ਤਸ਼ੱਦਦਾਂ ਨੂੰ ਕਲਮ ਬੰਦ ਵੀ ਨਹੀਂ ਕੀਤਾ ਜਾ ਸਕਦਾ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦਾ ਸਾਹਮਣਾ ਕੀਤਾ। ਉਨ•ਾਂ ਤੋਂ ਬਾਅਦ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ  ਤੱਤੀ ਤਵੀ ਤੇ ਬੈਠ ਕੇ ਗੁਰੂ ਦਾ ਭਾਣਾ ਮੰਨਦੇ ਹੋਏ ”ਤੇਰਾ ਕੀਆ ਮੀਠਾ ਲਾਗੈ£ ਹਰਿ ਨਾਮੁ ਪਦਾਰਥੁ ਨਾਨਕੁ ਮਾਗੈ£” ਸ਼ਬਦ ਦਾ ਉਚਾਰਨ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਪੰਜਵੇਂ ਪਾਤਸ਼ਾਹ ਤੋਂ ਬਾਅਦ ਨੋਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਆਪ ਵਾਰ ਦਿੱਤਾ। ਉਨ•ਾਂ ਤੋਂ ਬਾਅਦ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣਾ ਸਾਰਾ ਪਰਿਵਾਰ ਹੀ ਕੌਮ ਦੀ ਖਾਤਰ ਵਾਰ ਦਿੱਤਾ। ਬੇਅੰਦ ਸਿੰਘਾ-ਸਿੰਘਣੀਆ ਨੇ ਆਪਣੇ ਜਿਗਰ ਦੇ ਟੋਟੇ ਆਪਣੀਆਂ ਕੋਲੀਆ ਵਿਚ ਪੁਆਏ, ਆਰਿਆ ਨਾਲ ਆਪਣੇ ਤਨ ਚੁਰਵਾ ਦਿੱਤੇ, ਚਰਖੜੀਆ ਤੇ ਚੜ ਗਏ। ਪਰ ਆਪਣੇ ਸਿਦਕ ਤੇ ਨਹੀਂ ਡੋਲੇ। ਮੀਰ ਮੰਨੂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹੋਏ ਵੀ ਸਿੰਘਾ ਨੇ ਹਿੰਮਤ ਨਹੀਂ ਛੱਡੀ ਤੇ ਆਖਿਆ,
”ਮੰਨੂ ਅਸਾਡੀ ਦਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।”
ਫਿਰ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਰਵਾਣਿਆ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਸੰਨ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪਵਿੱਤਰ ਸਰੋਵਰ ਨੂੰ ਭਰ ਦਿੱਤਾ ਅਤੇ ਦਰਬਾਰ ਸਾਹਿਬ ਨੂੰ ਆਪਣੇ ਕਬਜੇ ਵਿਚ ਲੈ ਲਿਆ। ਫਿਰ 1740 ਵਿਚ ਮੱਸੇ ਰੰਗੜ ਨੇ ਇਸ ਪਵਿੱਤਰ ਅਸਥਾਨ ਤੇ ਕੁਕਰਮ ਕੀਤੇ।
1780 ਈ: ਵਿਚੋਂ ਜਦੋਂ ਮਿਸਲਾ ਦਾ ਰਾਜ ਆਇਆ ਉਦੋ ਸ੍ਰੀ ਦਰਬਾਰ ਸਾਹਿਬ ਦੀ ਪ੍ਰਫੁਲਤਾ ਵਿਚ ਵਾਧਾ ਹੋਇਆ। ਕਈ ਨਵੇਂ ਬੁੰਗੇ ਬਣੇ। ਮੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਤੇ ਸੋਨੇ ਦੇ ਪੱਤਰੇ ਚੜ•ਵਾ ਕੇ ਇਸ ਅਸਥਾਨ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜਾ ਤੋਂ ਬਾਅਦ ਇੰਡੀਆ ਵਿਚ 100 ਸਾਲ ਅੰਗਰੇਜ਼ਾ ਦਾ ਰਾਜ ਰਿਹਾ।  ਉਨ•ਾਂ ਨੇ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕੀਤੀ। ਅੰਗਰੇਜ਼ੀ ਹਕੂਤ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਕਾਇਮ ਰਹੀ।
ਬੜੇ ਅਫਸੋਸ ਦੀ ਗੱਲ ਹੈ ਕਿ 1984 ਵਿਚ ਅਜ਼ਾਦੀ ਲੈਣ ਤੋਂ ਬਾਅਦ ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਆਜ਼ਾਦ ਭਾਰਤ ਦੇਸ਼ ਦੀ ਸਰਕਾਰ ਨੇ ਇਨ•ਾਂ ਗਲਤ ਫੈਸਲਾ ਲਿਆ ਜਿਸ ਨੇ ਸਿੱਖਾਂ ਦੇ ਮਨ ਵਿਚੋਂ ਦਹਿਸ਼ਤ ਭਰ ਦਿੱਤੀ। ਬਲਿਓ ਸਟਾਰ ਉਪਰੇਸ਼ਨ ਦੇ ਤਹਿਤ, ਸਮੇਂ ਦੀ ਸਰਕਾਰ ਦੇ ਅੰਦੇਸ਼ਾ ਅਨੁਸਾਰ ਭਾਰਤੀ ਫੌਜ ਆਪਣੀਆਂ ਤੋਪਾ, ਟੈਂਕਾ ਤੇ ਹਥਿਆਰ ਸਮੇਤ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਵਿਚ ਹਾਜ਼ਰ ਹੋਏ।
ਉਸ ਸਮੇਂ ਦੀ ਪ੍ਰਧਾਨ ਮੰਤਰੀ ਤੇ ਕਾਂਗਰਸ ਦੀ ਪ੍ਰਧਾਨ ਇੰਦਰਾ ਗਾਂਧੀ ਦੇ ਸਿੱਖ ਕੌਮ ਨੂੰ ਦਹਿਸ਼ਤ ਹੇਠ ਰੱਖਣ ਦੇ ਜਨੂੰਨ ਨੇ 1984 ਦਾ ਸ਼ਰਮਨਾਕ ਕਾਰਾ ਕਰ ਦਿਖਾਇਆ। ਉਸ ਸਮੇਂ ਫੌਜ ਦੇ ਲੈਫਟੀਨੇਟ ਜਨਰਲ ਐਸ.ਕੇ. ਸਿਨਹਾਂ ਨੇ ਇਸ ਅਪਰੇਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਚੋਂ ਬਾਹਰ ਕਢਣ ਦਾ ਇਹ ਆਖਰੀ ਹੱਲ ਨਹੀਂ ਹੈ। ਇਸ ਦਾ ਹੋਰ ਕੋਈ ਹੱਲ ਵੀ ਕੱਢਿਆ ਜਾ ਸਕਦਾ ਹੈ। ਲੈਫਟੀਨੇਟ ਜਨਰਲ ਐਸ.ਕੇ. ਸਿਨਹਾ ਨੇ ਦਰਬਾਰ ਸਾਹਿਬ ਦੇ ਹਮਲਾ ਕਰਨ ਦਾ ਵਿਰੋਧ ਕੀਤਾ। ਜਿਸ ਕਾਰਨ ਜਨਰਲ ਵੇਦਬਾ ਨੂੰ ਆਰਮੀ ਦਾ ਚੀਫ ਬਣਾ ਦਿੱਤਾ ਗਿਆ। ਫੌਜੀ ਕਾਰਵਾਈ ਦੀ ਪਹਿਲੀ ਬਣਾਈ ਗਈ ਪੂਰੀ ਵਿਉਂਤ ਨੂੰ ਅਸਲੀ ਇਲਜਾਮ ਦੇ ਦਿੱਤਾ ਗਿਆ। ਇੰਦਰਾ ਗਾਂਧੀ ਦੀ ਜਿੱਦ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ।
ਫੌਜ ਦਾ ਪਹਿਲਾਂ ਹਮਲਾ ਅਸਫਲ ਰਿਹਾ। ਸਿਰਫ ਲੰਗਰ ਹਾਲ ਦੇ ਕੋਲ ਬਣੇ ਬੁੱਗੇ ਤੇ ਬੈਠੇ ਖਾੜਕੂ ਹੀ ਖਤਮ ਹੋਏ। ਜਦ ਦਰਸ਼ਨੀ ਡਿਓੜੀ ਵਿਚੋਂ ਫੌਜ ਅੰਦਰ ਆ  ਰਹੀ ਸੀ ਤਾਂ ਉਥੇ ਕੀਤੀ ਗਈ ਮੋਰਚਾਬੰਦੀ ਕਾਰਨ 50-60 ਫੌਜੀ ਉਥੇ ਹੀ ਮਾਰੇ ਗਏ। ਮੁਕਾਬਲਾ ਇਨ•ਾਂ ਜ਼ਬਰਦਸਤ ਸੀ ਕਿ ਫੌਜ ਦਾ ਕਮਾਂਡਰ ਘਬਰਾ ਗਿਆ। ਉਸ ਨੇ ਹੈਡ ਕੁਆਟਰ ਨਾਲ ਗੱਲ ਕੀਤੀ ਕਿ ਫੌਜ ਦਾ ਨੁਕਸਾਨ ਹੋਵੇਗਾ ਹੈਡ ਕੁਆਟਰ ਨੇ ਪ੍ਰਧਾਨ ਮੰਤਰੀ ਦੀ ਆਗਿਆ ਨਾਲ ਟੈਂਕ ਅੰਦਰ ਵਾੜ ਦਿੱਤੇ। ਪਹਿਲਾ ਟੈਂਕ ਖਾੜਕੂਆਂ ਵੱਲੋਂ ਤਬਾਹ ਕਰ ਦਿੱਤਾ ਗਿਆ। ਖਾੜਕੂਆਂ ਕੋਲ ਅਜਿਹੇ ਹਥਿਆਰ ਸਨ ਜਿਹੜੇ ਟੈਕਾਂ ਦਾ ਵੀ ਮੁਕਾਬਲਾ ਕਰ ਸਕਦੇ ਸਨ ਇਸ ਲਈ ਬਹੁਤ ਸਾਰੇ ਟੈਂਕ ਅਤੇ ਜ਼ਿਆਦਾ ਫੌਜ ਅੰਦਰ ਭੇਜੀ ਗਈ। ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ। ਪਵਿੱਤਰ ਅਸਥਾਨ ਜੰਗ ਦਾ ਮੈਦਾਨ ਬਣ ਗਿਆ। ਪਵਿੱਤਰ ਸਰੋਵਰ ਦਾ ਜਲ ਲਾਲ ਹੋ ਗਿਆ ਮਲਬੇ ਵਿਚ ਲਾਸ਼ਾ ਹੀ ਲਾਸ਼ਾ ਸਨ। ਇਸੇ ਸਬੰਧ ਵਿਚ ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਦੇ ਮਹਾ ਕਾਵਿ ਵਿਚੋਂ ਦੋ ਸਤਰਾ ਹਨ।
‘ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖ਼ਤ ਅਕਾਲ,
ਮੇਰਾ ਸੋਨੇ ਰੰਗਾ-ਰੰਗ ਅੱਜ, ਮੇਰੇ ਲਹੂ ਨਾਲ ਲਾਲੋ ਲਾਲ£’
ਉਸ ਵਕਤ ਜੋ ਨੁਕਸਾਨ ਦਰਬਾਰ ਸਾਹਿਬ ਦਾ ਤੇ ਅਕਾਲ ਤਖ਼ਤ ਸਾਹਿਬ ਦਾ ਹੋਇਆ ਉਸ ਦਾ ਦੁਖਦਾਈ ਘਟਨਾ ਨੂੰ ਯਾਦ ਕਰਕੇ ਇੰਦਰਾ ਗਾਂਧੀ ਪ੍ਰਤੀ ਘਿਰਣਾ ਹਮੇਸ਼ਾ ਸਿੱਖਾਂ ਦੇ ਮਨ ਵਿਚ ਰਹੇਗੀ। ਇਸ ਬਲਿਓ ਸਟਾਰ ਓਪਰੇਸ਼ਨ ਦਾ ਸਾਰੀ ਦੁਨੀਆਂ ਨੇ ਅਫਸੋਸ ਪ੍ਰਗਟ ਕੀਤਾ। ਹਰ ਧਰਮ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਲਾਹਨਤਾ ਪਾਈਆ। ਕਸੂਰ ਚਾਹੇ ਕੇਂਦਰ ਸਰਕਾਰ ਦਾ ਸੀ ਪਰ ਫਿਰ ਵੀ ਵਿਦੇਸ਼ਾ ਵਿਚ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਸੱਕੀ ਨਿਗਾ ਨਾਲ ਦੇਖਿਆ ਜਾਣ ਲੱਗ ਪਿਆ। ਸਿੱਖਾਂ ਦੀ ਇਮੇਜ ਇੰਨੀ ਖ਼ਰਾਬ ਹੋ ਗਈ ਕਿ ਸਿੱਖਾ ਦੇ ਮੁੰਡੇ ਸਰਦਾਰ ਨਹੀਂ ਰਹੇ। ਰਹਿੰਦੀ ਖੁਹਦੀ ਕਸਰ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੰਜਾਬ ਪੁਲਿਸ ਦੇ ਮੁੱਖੀ ਕੇ.ਪੀ.ਐੱਸ. ਗਿੱਲ ਦੇ ਮੌਕੇ ਨਿਕਲ ਗਈ। ਹਜ਼ਾਰਾ ਹੀ ਬੇਕਸੂਰ ਪੰਜਾਬੀ ਗੱਭਰੂ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਸ ਪੁਲਸੀਏ ਨੇ ਜਿੰਨੇ ਜ਼ਿਆਦਾ ਗੱਭਰੂ ਮੌਤ ਦੇ ਘਾਟ ਉਤਾਰ ਦਿੱਤੇ ਉਸ ਦੇ ਮੌਢੇ ਤੇ ਉਨੇ ਹੀ ਸਟਾਰ ਵਧਦੇ ਗਏ। ਇਸ ਕਾਰਨ ਬਹੁਤ ਸਾਰੇ ਸੁਆਰਥੀ ਤੇ ਲਾਲਚੀ ਪੁਲਿਸ ਅਫ਼ਸਰਾਂ ਨੇ ਅਸਲੀਅਤ ਪਛਾਨਣ ਦੀ ਬਜਾਏ ਆਪਣਾ ਰੁਤਬਾ ਵਿਖਾਉਣ ਤੇ ਜ਼ੋਰ ਦਿੱਤਾ। ਉਸ ਸਮੇਂ ਖਾੜਕੂ ਤੇ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਨੂੰ ਜੋ ਸਨਮਾਣ ਦਿੱਤਾ ਜਾਂਦਾ ਸੀ ਉਹ ਉਚਿਤ ਨਹੀਂ ਸੀ। ਹੌਲੀ-ਹੌਲੀ ਪੰਜਾਬ ਦਾ ਮਾਹੌਲ ਤਾਂ ਚਾਹੇ ਠੀਕ ਹੋ ਗਿਆ ਪਰ ਸਿੱਖ ਨੌਜੁਆਨਾਂ ਵਿਚ ਪਤਿਤ ਪੁਣੇ ਦੀ ਲਹਿਰ ਦੌੜ ਗਈ ਤੇ ਹੌਲੀ-ਹੌਲੀ ਨਸ਼ਿਆ ਦਾ ਰੁਝਾਨ, ਵਿਹਲੜ ਪੁਣਾ ਤੇ ਵਿਦਿਆ ਵਿਚ ਪਛੜਾਪਣ ਸਿੱਖਾਂ ਨੂੰ ਨਸੀਬ ਹੋ ਗਿਆ ਜਿਹੜਾ ਹੁਣ ਬਹੁਤ ਵੱਡੀ ਚਿੰਨਤਾ ਦਾ ਵਿਸ਼ਾ ਹੈ। ਸਿੱਖ ਦੇ ਪੰਜਾਬੀਆਂ ਦੇ ਇਸ ਨਿਘਰ ਰਹੇ ਜੀਵਨ ਵਿਚ ਸਿੱਖ ਲੀਡਰਸ਼ਿਪ ਅਤੇ ਸਿਆਸੀ ਲੀਡਰਸ਼ਿਪ ਵੀ ਘੱਟ ਦੋਸ਼ੀ ਨਹੀਂ ਹੈ ਤੇ ਉਹ ਵੀ ਬਹੁਤੀ ਵਾਰ ਆਪਣੇ ਫਰਜ਼ਾ ਦੀ ਕੁਤਾਹੀ ਕਰਦੇ ਹੋਏ ਆਪਣੀ ਸਿਆਸੀ ਸੱਤਾ ਬਰਕਰਾਰ ਰੱਖਣ ਨੂੰ ਜ਼ਿਆਦਾ ਅਹਿਮੀਅਤ ਦੇਂਦੇ ਹਨ।
ਹੁਣ ਵਿਦੇਸ਼ਾਂ ਵਿਚ ਸਿੱਖੀ ਪ੍ਰਫੁੱਲਤ ਹੋ ਰਹੀ ਹੈ। ਸਿੱਖਾਂ ਦੀ ਖਰਾਬ ਹੋਈ ਏਮੰਜ ਦੁਆਰਾ ਬਣ ਰਹੀ ਹੈ ਜ਼ਰੂਰਤ ਹੈ ਸਾਰਿਆ ਨੂੰ ਰਲਕੇ ਹੋਰ ਹੰਭਲਾ ਮਾਰਨ ਦੀ।
ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨ ਤੋਂ ਜ਼ਿਆਦਾ ਜਿੰਦਾ ਨਹੀਂ ਰਹੇ।
ਮੱਸਾ ਰੰਗੜ ਕੇ 3-8-1740 ਨੂੰ ਹਮਲਾ ਕੀਤਾ ਤੇ 2-1-1741 ਨੂੰ ਮਾਰਿਆ ਗਿਆ।
ਬਹੀਆਂ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ 13-4-1747 ਨੂੰ ਮਾਰਿਆ ਗਿਆ।
ਜਹਾਨ ਖਾਹਨ ਨੇ 18-1-1757 ਨੂੰ ਹਮਲਾ ਕੀਤਾ ਤੇ 19-6-1757 ਨੂੰ ਮਾਰਿਆ ਗਿਆ।
ਅਹਿਮਦ ਸ਼ਾਹ ਅਬਦਾਲੀ ਨੇ 5-2-1762 ਨੂੰ ਹਮਲਾ ਕੀਤਾ ਤੇ 8-7-1762 ਨੂੰ ਮਾਰਿਆ ਗਿਆ।
ਇੰਦਰਾ ਗਾਂਧੀ ਨੇ 1-6-1984 ਨੂੰ ਹਮਲਾ ਕੀਤਾ ਤੇ 31-10-1984 ਨੂੰ ਮਾਰੀ ਗਈ।
ਚਾਹੇ ਉਪਰੋਕਤ ਹਮਲਾਵਰਾ ਵਿਚੋਂ ਕੋਈ ਜਿੰਦਾ ਨਹੀਂ ਰਿਹਾ ਪਰ ਫਿਰ ਵੀ ਬਲਿਓ ਸਟਾਰ ਓਪਰੇਸ਼ਨ ਵਾਰਗੀਆ ਘਟਨਾਵਾਂ ਦੀਆਂ ਦੁਖ ਭਰੀਆਂ ਯਾਦਾਂ ਮਿੱਟ ਨਹੀਂ ਸਕਦੀਆਂ। ਆਪਾ ਤਾਂ ਦੁਆ ਕਰ ਸਕਦੇ ਹਾਂ ਕਿ ਹੇ ਪ੍ਰਮਾਤਮਾ ਹੇ ਵਾਹਿਗੁਰੂ ਹੁਣ ਕਦੇ ਵੀ ਕਿਸੇ ਵੀ ਰਾਜ ਤੇ ਕਿਸੇ ਵੀ ਮਜ਼ਹਬ ਤੇ ਅਜਿਹੀ ਦੁਖਦਾਈ ਹਨੇਰੀ ਨਾ ਵਗਾਈ।

***  ***  ***

‘ਮਾਡਲਿੰਗ ਸ਼ੋਅ’ ਕਿੰਨੇ ਕੁ ਜਾਇਜ਼…?

Name editiorਆਧੁਨਿਕ ਸਮਾਜ ਦੀ ਉਨਤੀ ਦੇ ਨਾਲ ਜਿੱਥੇ ਹਰ ਖੇਤਰ ਦੀ ਰੂਪ-ਰੇਖਾ ਬਦਲ ਗਈ ਹੈ ਤੇ ਹਰ ਕੰਮ ਸੁਖਾਲੇ ਢੰਗ ਨਾਲ ਹੋਣ ਲੱਗੇ ਹਨ, ਜਿੱਥੇ ਕ੍ਰਾਂਤੀ ਆਈ ਹੈ ਉਥੇ ਇਸ ਆਧੁਨਿਕ ਉਨਤੀ ਨੇ ਕੁਝ ਚੀਜ਼ਾਂ ਨੂੰ ਢਾਅ ਵੀ ਲਾਈ ਹੈ। ਸਰੀਰ ਕੋਮਲ ਤੇ ਸੂਖਮ ਹੋ ਗਏ ਹਨ ਜੇਕਰ ਬੀਮਾਰੀਆਂ ਦੇ ਇਲਾਜ ਆ ਗਏ ਹਨ ਤਾਂ ਬੀਮਾਰੀਆਂ ਹੋਣ ਵੀ ਜਲਦੀ ਲੱਗ ਪਈਆਂ ਹਨ। ਅੱਧੀ ਨਾਲੋਂ ਜ਼ਿਆਦਾ ਦੁਨੀਆਂ ਦਵਾਈਆਂ ਦੇ ਸਹਾਰੇ ਹੀ ਤੁਰੀ ਫਿਰਦੀ ਹੈ। ਇਸ ਮਸ਼ੀਨੀ ਯੁੱਗ ਵਿਚ ਇਨਸਾਨ ਦੀ ਲਾਈਫ ਤਾਂ ਬਹੁਤ ਹੀ ਜ਼ਿਆਦਾ ਬੀਜ਼ੀ ਹੋ ਗਈ ਹੈ। ਇਨਸਾਨ ਦੇ ਪਿਆਰ-ਮੁਹੱਬਤ ਦੇ ਰਿਸ਼ਤੇ ਤਾਂ ਚਕਨਾ ਚੂਰ ਹੋਏ ਹੀ ਹਨ ਨਾਲ-ਨਾਲ ਇਨਸਾਨ ਆਪਣੇ ਮੁੱਢ ਕਦੀਮ ਤੋਂ, ਆਪਣੇ ਵਿਰਸੇ ਤੋਂ ਆਪਣੀ ਭਾਈਚਾਰਕ ਸਾਂਝ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ।
ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਮੰਨਿਆ ਜਾਂਦਾ ਸੀ ਕਿ ਪੁਸਤਕਾ ਗਿਆਨ ਦੀ ਕੁੰਜੀ ਹਨ। ਪਰ ਅੱਜ ਕੋਈ ਵੀ ਵਿਅਕਤੀ ਗਿਆਨ ਦੀ ਇਸ ਕੁੰਜੀ ਨੂੰ ਹੱਥ ਲਾ ਕੇ ਰਾਜੀ ਨਹੀਂ। ਪਹਿਲਾ ਕਿਤਾਬਾ ਮਨੋਰੰਜਨ ਦਾ ਸਾਧਨ ਹੋਇਆ ਕਰਦੀਆਂ ਸਨ ਪਰ ਆਧੁਨਿਕ ਸਮਾਜ ਦੀ ਉੱਨਤੀ ਨਾਲ ਟੀ.ਵੀ., ਵੀ.ਸੀ.ਆਰ., ਕੇਵਲ, ਸੀ.ਡੀਜ਼ ਆਦਿ ਮਨੋਰੰਜਨ ਦੇ ਬੇਹੱਦ ਸੋਰਸ ਆ ਗਏ ਜਿਸ ਕਾਰਨ ਇਨਸਾਨ ਦਾ ਪੁਸਤਕਾਂ ਨਾਲੋਂ ਨਾਤਾ ਟੁੱਟ ਗਿਆ। ਇਹ ਪੁਸਤਕਾਂ ਹੀ ਸਨ ਜੋ ਵਿਅਕਤੀ ਨੂੰ ਆਪਣੇ ਵਿਰਸੇ, ਆਪਣੇ ਧਰਮ ‘ਤੇ ਆਪਣੀਆਂ ਪੰ੍ਰਮਪਰਾਵਾਂ ਨਾਲ ਜੋੜਦੀਆਂ ਸਨ। ਜਦ ਪੁਸਤਕਾਂ ਪੜ•ਨ ਦਾ ਰੁਝਾਨ ਹੀ ਮੁੱਕ ਗਿਆ ਤਾਂ ਆਪਣੇ ਵਿਰਸੇ ਬਾਰੇ ਆਪਣੀ ਸੱਭਿਆਤਾ ਬਾਰੇ ਗਿਆਨ ਕਿਸ ਤਰ•ਾਂ ਹੋਵੇ।
ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਕੁਝ ਸੂਝਵਾਨ ਵਿਅਕਤੀ ਨੌਜਵਾਨ ਪੀੜ•ੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਕਈ ਹੋਰ ਉਪਰਾਲੇ ਕਰ ਰਹੇ ਹਨ ਜਿਸ ਦੇ ਤਹਿਤ ਉਹ ਕਈ ਤਰ•ਾਂ ਦੇ ਸੱਭਿਆਚਾਰਕ ਸੈਮੀਨਾਰ, ਸੱਭਿਆਚਾਰਕ ਮੇਲੇ, ਪ੍ਰਾਚੀਨ ਕਲਾ ਮੇਲੇ. ਵਿਰਾਸਤ ਪ੍ਰਦਰਸ਼ਨੀਆਂ ਆਦਿ ਲਗਾ ਕੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇੰਨਾ ਦਾ ਹੀ ਇਕ ਰੂਪ ਹੈ ਸੱਭਿਆਚਾਰਕ ਸੁੰਦਰਤਾ ਮੁਕਾਬਲੇ। ਜਿਸ ਵਿਚ ਪੰਜਾਬੀ ਗੱਭਰੂ ਤੇ ਮੁਟਿਆਰਾ ਨੂੰ ਆਪਣੇ ਪੁਰਾਤਣ ਵਿਰਸੇ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਉਨ•ਾਂ ਨੂੰ ਪੁਰਾਤਣ ਪਹਿਰਾਵੇ ਵਿਚ ਪੇਸ਼ ਕੀਤਾ ਜਾਂਦਾ ਹੈ। ਉਨ•ਾਂ ਤੋਂ ਪੁਰਾਤਣ ਵਸਤਾ, ਪੁਰਾਤਨ ਸਾਹਿਤ, ਪੁਰਾਤਨ ਗਾਈਕੀ ਵਿਚੋਂ ਸੁਆਲ-ਜੁਆਬ ਪੁੱਛੇ ਜਾਂਦੇ ਹਨ। ਇੰਨਾ ਸੁੰਦਰਤਾ ਮੁਕਬਾਲਿਆਂ ਵਿਚ ਭਾਗ ਲੈਣ ਵਾਲੇ ਲੜਕੇ-ਲੜਕੀਆਂ ਮੁਕਾਬਲੇ ਦੀ/ ਪ੍ਰਤੀਯੋਗਤਾ ਦੀ ਤਿਆਰੀ-ਤਿਆਰੀ ਕਰਦੇ ਸਮੇਂ ਆਪਣੇ ਵਿਰਸੇ ਤੋਂ ਜਾਣੂ ਹੁੰਦੇ ਹਨ ਅਤੇ ਮੁਕਾਬਲੇ ਦੌਰਾਨ ਉਨ•ਾਂ ਨੂੰ ਵੇਖਣ ਵਾਲੇ ਲੱਖਾਂ/ ਹਜ਼ਾਰਾਂ ਦਰਸ਼ਕਾਂ ਨੂੰ ਵੀ ਪੁਰਾਤਣ ਸੱਭਿਆਚਾਰ ਦੀ ਜਾਣਕਾਰੀ ਹੁੰਦੀ ਹੈ ਅਤੇ ਨਾਲ-ਨਾਲ ਇਸ ਤਰ•ਾਂ ਦੇ ਪ੍ਰੋਗਰਾਮ ਮਨੋਰੰਜਨ ਦੇ ਸਾਧਨ ਵੀ ਬਣਦੇ ਹਨ। ਇਸ ਤਰ•ਾਂ ਦੇ ਪ੍ਰੋਗਰਾਮ ਨੂੰ ਮਾਡਲਿੰਗ ਸ਼ੌਅ ਦਾ ਨਾਂ ਵੀ ਦਿੱਤਾ ਜਾਂਦਾ ਹੈ ਪਰ ਕੁਝ ਲੋਕਾਂ ਦੇ ਮਨਾਂ ਵਿਚ ‘ਮਾਡਲਿੰਗ ਸ਼ੌਅ’ ਨਾਂ ਦਾ ਅਕਸ ਹੀ ਅਸ਼ਲੀਲਤਾ ਹੈ। ਉਹ ਮਾਡਲਿੰਗ ਸ਼ੌਅ ਸਿਰਫ ਅੱਧ ਨੰਗੀਆਂ ਲੜਕੀਆਂ ਦੇ ਅਸ਼ਲੀਲ ਢੰਗ ਨਾਲ ਸਰੀਰ ਦਿਖਾਉਣ ਨੂੰ ਹੀ ਸਮਝਦੇ ਹਨ। ਕਿਉਂਕਿ ਜੋ ਮਾਡਲਿੰਗ ਸ਼ੌਅ ਉਹ ਟੀ.ਵੀ. ਵਿਚ ਦੇਖਦੇ ਹਨ ਉਹ ਅਸ਼ਲੀਲਤਾ ਫੈਲਾਉਣ ਵਾਲੇ ਹੀ ਹੁੰਦੇ ਹਨ ਉਨ•ਾਂ ਨੂੰ ਦੇਖ ਕੇ ਲੋਕ ਹਰੇਕ ਮਾਡਲਿੰਗ ਸ਼ੌਅ ਨੂੰ ਅਸ਼ਲੀਲ ਅਤੇ ਫੈਸ਼ਨ ਸ਼ੌਅ ਦਾ ਨਾਮ ਹੀ ਦਿੰਦੇ ਹਨ। ਇਸੇ ਕਰਕੇ ਸੱਭਿਆਚਾਰਕ ਤੇ ਧਾਰਮਿਕ ਸ਼ੌਅ ਨੂੰ ‘ਮੁਟਿਆਰ ਪੰਜਾਬ ਦੀ’, ‘ਗੱਭਰੂ ਪਜਾਬ ਦਾ’, ‘ਸਿੱਖ ਬੱਚੀ’, ‘ਸਰਦਾਰ-ਏ-ਪੰਜਾਬ’, ‘ਸਿੰਘ ਇਜ਼ ਕਿੰਗ’ ਮਿਸ ਪੰਜਾਬਣ ਆਦਿ ਵੱਖ-ਵੱਖ ਨਾਂ ਦੇਣੇ ਪੈਂਦੇ ਹਨ। ਕਿਉਂਕਿ ਜਿਸ ਪ੍ਰੋਗਰਾਮ ਵਿਚ ਮਾਡਲਿੰਗ ਨਾਂ ਆ ਗਿਆ ਉਸ ਦਾ ਅਕਸ ਲੋਕਾਂ ਦੇ ਮਨ ਵਿਚ ਬੁਰਾ ਹੀ ਹੈ। ਪ੍ਰੋਗਰਾਮ ਉਹੀ ਹੁੰਦੇ ਹਨ ਬਸ ਮਾਡਲਿੰਗ ਪ੍ਰੋਗਰਾਮ ਦਾ ਨਾਂਅ ਕੁਝ ਹੋਰ ਰੱਖ ਲੈਣ ਨਾਲ ਹੀ ਬਹੁਤ ਲੋਕ ਇਨ•ਾਂ ਪ੍ਰੋਗਰਾਮਾਂ ਨਾਲ ਸਹਿਮਤ ਹੋ ਜਾਂਦੇ ਹਨ। ਪ੍ਰੋਗਰਾਮ ਦੇਖਣ ਤੋਂ ਬਾਅਦ ਉਹ ਪ੍ਰੋਗਰਾਮ ਕਰਵਾਉਣ ਵਾਲੀਆਂ ਸੰਸਥਾਵਾਂ ਦੇ ਨਾਲ ਜੁੜਨ ਲਈ ਵੀ ਉਤਸਾਹਿਤ ਵੀ ਹੋ ਜਾਂਦੇ ਹਨ। ਚਾਹੇ ਮਾਡਲਿੰਗ ਸ਼ੌਅ ਦੀ ਸ਼ੁਰੂਆਤ ਪੱਛਮੀ ਦੇਸ਼ਾਂ ਵਿਚ ਹੀ ਹੋਈ ਹੈ ਪਰ ਸੂਝਵਾਨ ਵਿਅਕਤੀਆਂ ਤੇ ਉੱਚੀ ਸੋਚ ਦੇ ਸੰਚਾਲਕਾਂ ਨੇ ਪੱਛਮੀ ਦੇਸ਼ਾਂ ਦੇ ਇਨ•ਾਂ ਮਾਡਲਿੰਗ ਸ਼ੌਅ ਨੂੰ ਪੰਜਾਬੀ ਰੂਪ ਦੇ ਕੇ ਇਸ ਨੂੰ ਸਹੀ ਢੰਗ ਨਾਲ ਪੇਸ਼ ਕਰਕੇ ਪੰਜਾਬੀ ਵਿਰਸੇ ਦੀ ਪ੍ਰਫੁੱਲਤ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਮੈਨੂੰ ਅਜੇ ਵੀ ਉਹ ਦਿਨ ਨਹੀਂ ਭੁਲਦਾ ਜਦ ਕੁਝ ਸਾਲ ਪਹਿਲਾਂ ਅਸੀਂ ਆਪਣੇ ਗਰੁੱਪ ਅਲਾਪ ਐਟਰਟੇਨਮੈਂਟ ਗਰੁੱਪ ਵਲੋਂ ਸਿੱਖ ਮਾਡਲਿੰਗ ਸ਼ੌਅ ਕਰਵਾਉਣ ਬਾਰੇ ਵਿਉਂਤ ਬਣਾਈ ਸੀ ਤਾਂ ਸਾਡੇ ਸ਼ਹਿਰ ਦੀਆਂ ਕਈ ਸਿੱਖ ਜੱਥੇਬੰਦੀਆਂ ਨੇ ਸਾਡਾ ਵਿਰੋਧ ਕੀਤਾ। ਉਨ•ਾਂ ਦਾ ਕਹਿਣਾ ਸੀ ਕਿ ਇਹ ਸਿੱਖੀ ਦਾ ਜਲੂਸ ਕੱਢਣ ਲੱਗੇ ਹਨ। ਜਦ ਇਸ ਸ਼ੌਅ ਦੀ ਗੱਲ ਅਸੀਂ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਬੇਲਾ ਜੀ ਕੋਲ ਕੀਤੀ ਤਾਂ ਉਹ ਇਕ ਦਮ ਤਾਂ ਸਿੱਖ ਮਾਡਲਿੰਗ ਬਾਰੇ ਸੁਣ ਕੇ ਸੋਚਾ ਵਿਚ ਪੈ ਗਏ ਪਰ ਜਦ ਅਸੀਂ ਉਨ•ਾਂ ਨੂੰ ਸਾਰੀ ਰੂਪ-ਰੇਖਾ ਦੱਸੀ ਤਾਂ ਉਹ ਸਾਡੇ ਇਸ ਪ੍ਰੋਗਰਾਮ ਨਾਲ ਪੂਰੀ ਤਰ•ਾਂ ਸਹਿਮਤ ਹੋ ਗਏ। ਉਨ•ਾਂ ਨੇ ਸਾਡੀ ਇਸ ਵਿਉਂਤ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਅਸੀਂ ਅਲਬੇਲਾ ਜੀ ਦੀ ਸਰਪ੍ਰਸਤੀ ਹੇਠ ਇਹ ਪ੍ਰੋਗਰਾਮ ਉਲੀਕਿਆ। ਪ੍ਰੋਗਰਾਮ ਦੇ ਦਿਨ ਸਾਡੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਉੱਥੇ ਮੌਜੂਦ ਸਨ। ਅਸੀਂ ਪ੍ਰੋਗਰਾਮ ਸ਼ੁਰੂ ਹੀ ਕੀਤਾ ਸੀ ਕਿ ਕਈ ਸੰਸਥਾਵਾਂ ਨੇ ਸਾਨੂੰ ਸਹਿਯੋਗ ਦੇਣ ਦਾ ਭਰੋਸਾ ਦੇ ਦਿੱਤਾ। ਜਦ ਇਹ ਸਿੱਖ ਮਾਡਲਿੰਗ ਸ਼ੌਅ ਖ਼ਤਮ ਹੋਇਆ ਤਾਂ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਸਾਡੇ ਇਸ ਕਾਰਜ ਦੀ ਪ੍ਰਸੰਸਾ ਕੀਤੀ। ਬਹੁਤ ਸਾਰੀਆਂ ਸੰਸਥਾਵਾਂ ਸਾਡਾ ਹੌਂਸਲਾ ਅਫਸਾਈ ਕਰ ਕੇ ਗਈਆਂ। ਸਾਰਿਆਂ ਨੇ ਮਹਿਸੂਸ ਕੀਤਾ ਕਿ ਅਜਿਹੇ ਪ੍ਰੋਗਰਾਮ ਦੀ ਜ਼ਰੂਰਤ ਸੀ। ਉਸ ਸਿੱਖ ਮਾਡਲਿੰਗ ਪ੍ਰੋਗਰਾਮ ‘ਸਿੱਖੀ ਦਾ ਮਾਣ’ ਕਾਰਨ ਅਸੀਂ ਆਪਣੇ ਧਰਮ ਦੇ ਬਹੁਤ ਸਾਰੇ ਪਹਿਲੂਆਂ ਤੋਂ ਜਾਣੂ ਹੋਏ। ਉਸ ਪ੍ਰੋਗਰਾਮ ਕਾਰਨ ਹਜ਼ਾਰਾਂ ਲੋਕਾਂ ਨੂੰ ਜੋ ਸਿੱਖ ਧਰਮ ਬਾਰੇ ਨਾਲਿਜ਼ ਮਿਲੀ ਉਹ ਕਿਤਾਬਾਂ ਪੜ• ਕੇ ਜਾ ਧਾਰਮਿਕ ਗ੍ਰੰਥ ਪੜ• ਵੀ ਸ਼ਾਇਦ ਨਾ ਮਿਲੀ ਹੋਵੇ। ਸੋ ਅਜਿਹੇ ਸੱਭਿਆਚਾਰਕ ਮਾਡਲਿੰਗ ਸ਼ੌਅ ਅਤੇ ਧਾਰਮਿਕ ਮਾਡਲਿੰਗ ਸ਼ੌਅ ਨੌਜਵਾਨਾਂ ਨੂੰ ਆਪਣੇ ਧਰਮ ਨਾਲ, ਆਪਣੇ ਵਿਰਸੇ ਨਾਲ ਜੋੜਨ ਵਿਚ ਅਹਿਮ ਸਹਾਈ ਹੁੰਦੇ ਹਨ। ਬੱਸ! ਜ਼ਰੂਰਤ ਹੈ ਇਨ•ਾਂ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ।
ਜੇਕਰ ਅਜਿਹੇ ਪ੍ਰੋਗਰਾਮਾਂ ਨੂੰ ਅਸੀਂ ਪੈਸਾ ਕਮਾਉਣ ਦੇ ਸਾਧਨ ਵਜੋਂ ਕਰਵਾਵਾਂਗੇ ਤਾਂ ਸਾਨੂੰ ਇਸ ਵਿਚੋਂ ਕੁਝ ਵੀ ਹਾਸਿਲ ਨਹੀਂ ਹੋਵੇਗਾ। ਬਿਜਨੈਸ ਨੂੰ ਸਾਹਮਣੇ ਰੱਖ ਕੇ ਕੀਤੇ ਮਾਡਲਿੰਗ ਸ਼ੌਅ ਧਰਮ ਜਾਂ ਵਿਰਸੇ ਦੀ ਪ੍ਰਫੁੱਲਤਾ ਨਹੀਂ ਕਰਨਗੇ ਉਨ•ਾਂ ਵਿਚੋਂ ਤਾਂ ਪੱਛਮੀ ਰੰਗ ਹੀ ਝਲਕੇਗਾ ਜੋ ਸਾਡੇ ਧਰਮ ਤੇ ਵਿਰਸੇ ਨੂੰ ਢਾਅ ਲਾਵੇਗਾ। ਜੇਕਰ ਅਸੀਂ ਅਜਿਹੇ ਮਾਡਲਿੰਗ ਸ਼ੌਅ ਧਰਮ ਤੇ ਵਿਰਸੇ ਦੀ ਪ੍ਰਫੁੱਲਤਾ ਲਈ ਕਰਵਾਵਾਂਗੇ। ਤਨ, ਮਨ, ਧਨ ਨਾਲ ਆਪਣੇ ਯੋਗਦਾਨ ਪਾ ਕੇ ਅਜਿਹੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਜਿਹੇ ਪ੍ਰੋਗਰਾਮ ਮਨੋਰੰਜਨ ਦਾ ਸਾਧਨ ਤਾਂ ਬਨਣਗੇ ਹੀ ਨਾਲ ਹੀ ਧਰਮ ਤੇ ਵਿਰਸੇ ਦੀ ਪ੍ਰਫੁੱਲਤਾ ਵਿਚ ਵੀ ਅਹਿਮ ਯੋਗਦਾਨ ਪਾਉਣਗੇ। ਅਜਿਹੇ ਪ੍ਰੋਗਰਾਮਾਂ ਵਿਚੋਂ ਪੈਸਾ ਤਾਂ ਚਾਹੇ ਕੋਈ ਨਹੀਂ ਬਣੇਗਾ। ਪਰ ਦਰਸ਼ਕਾਂ ਦੇ ਪਿਆਰ ਸਤਿਕਾਰ ਦਾ ਜੋ ਅਨਮੋਲ ਖਜ਼ਾਨਾ ਸਾਨੂੰ ਹਾਸਿਲ ਹੋਵੇਗਾ ਉਸ ਦਾ ਕੋਈ ਮੁੱਲ ਹੀ ਨਹੀਂ ਹੈ।
***  ***  ***

ਆਓ ਵਾਪਸ ਚੱਲੀਏ…

Name editior

ਕਲਾ ਦੇ ਯੁੱਗ ਕਲਯੁਗ ਵਿਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਇਸ ਤਰੱਕੀ ਦੇ ਕਾਰਨ ਜਿਥੇ ਬਹੁਤ ਫਾਇਦੇ ਹੋਏ ਹਨ ਉਥੇ ਇਸ ਦੇ ਬਹੁਤ ਨੁਕਸਾਨ ਵੀ ਹੋਏ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ ਹੈ ਕਿ ਇਨਸਾਨ ਦਾ ਆਪਸ ਵਿਚ ਪ੍ਰੇਮ-ਪਿਆਰ, ਮਿਲਾਪ ਤੇ ਥਵਾਕ  ਆਮ ਤੌਰ ‘ਤੇ ਖਤਮ ਹੀ ਹੋ  ਚੱਲਿਆ ਹੈ। ਹਰੇਕ ਇਨਸਾਨ ਸਿਰਫ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਹੀ ਸਭ ਕੁਝ ਸੋਚਣ ਲੱਗ ਪਿਆ ਹੈ। ਇਨਸਾਨ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਵਿਅਸਥ (ਬਿਜ਼ੀ) ਹੋ ਗਈ ਹੈ। ਇਨਸਾਨ ਦੀ ਮਾਨਸਿਕ ਸੰਤੁਸ਼ਟੀ ਖ਼ਤਮ ਹੋ ਗਈ ਹੈ ਤੇ ਇਨਸਾਨ ਭਟਕਣਾ ਵਿਚ ਵੀ ਤੁਰਿਆ ਫਿਰਦਾ ਹੈ।
ਆਪਣੇ ਬਜ਼ੁਰਗਾਂ ਤੋਂ ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣੀਏ ਤਾਂ ਵਿਸ਼ਵਾਸ਼ ਨਹੀਂ ਆਉਂਦਾ ਕਿ ਜੋ ਉਹ ਦਸਦੇ ਹਨ ਵਾਕਿਆ ਹੀ ਉਸ ਤਰ•ਾਂ ਹੁੰਦਾ ਹੋਵੇਗਾ। ਬਜ਼ੁਰਗਾਂ ਦੇ ਦੱਸਣ ਅਨੁਸਾਰ ਪੁਰਾਣੇ ਸਮਿਆਂ ਵਿਚ ਲੋਕ ਕਈ-ਕਈ ਮੀਲ ਤੁਰ ਕੇ ਹੀ ਜਾਂਦੇ ਸਨ ਫਿਰ ਉਨ•ਾਂ ਕੋਲ ਖੁੱਲਾ ਸਮਾਂ ਸੀ। ਉਹ ਆਪਣੀ ਰਿਸ਼ਤੇਦਾਰੀ ਵਿਚ ਗਏ ਕਈ-ਕਈ ਦਿਨ ਉਥੇ ਹੀ ਰਹਿ ਪੈਂਦੇ ਸਨ। ਅੱਜਕਲ• ਤਾਂ ਤੇਜ ਰਫ਼ਤਾਰ ਜ਼ਮਾਨੇ ਵਿਚ ਗੱਡੀਆਂ ਤੇ ਸਕੂਟਰਾਂ ਮੋਟਰ ਸਾਈਕਲਾਂ ਤੇ ਵੀ ਸਫ਼ਰ ਮੁੱਕਦਾ ਨਹੀਂ। ਅੱਜ ਪ੍ਰਹੁਮਚਾਰੀ ਕੁਝ ਕੁ ਘੰਟਿਆਂ ਲਈ ਹੀ ਹੁੰਦੀ ਹੈ।
ਪ੍ਰਸਿੱਧ ਲੇਖਿਕਾ ਪਰਮਜੀਤ ਕੌਰ ਫਤਹਿਗੜ• ਸਾਹਿਬ ਦੇ ਲੇਖ ‘ਕਿਧਰ ਗਏ ਉਹ ਦਿਹਾੜੇ’ ਵਿਚੋਂ ਪੁਰਾਤਨ ਭਾਈਚਾਰਕ ਸਾਂਝ ਤੇ ਆਪਣੇਪਣ ਦੀ ਮਹਿਕ ਆਉਂਦੀ ਹੈ ਉਨਾਂ ਦੇ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਮੁਟਿਆਰਾਂ ਕੋਲ ਕਿੰਨਾ ਸਮਾਂ ਸੀ ਕਢਾਈ ਕਤਾਈ ਕਰਨ ਦੇ ਨਾਲ-ਨਾਲ ਰਲ ਬੈਠਣ ਦਾ। ਭਾਦੋਂ ਦੇ ਮਹੀਨੇ ਇਕ ਬੜਾ ਹੀ ਮਨਭਾਉਂਦਾ ਕੰਮ ਔਰਤਾਂ ਲਈ ਛਿੜ ਜਾਂਦਾ ਉਹ ਸੀ ਸੇਵੀਆਂ ਵੱਟਣਾ। ਹੁਣ ਤਾਂ ਅਜਿਹੇ ਕੰਮ ਨੂੰ ਕੋਈ ਪਸੰਦ ਨਹੀਂ ਕਰਦਾ, ਇਸ ਨੂੰ ਖਲ ਜਗਣ ਹੀ ਕਹਿੰਦੇ ਹਨ ਪਰ ਉਦੋਂ ਤਾਂ ਕੁੜੀਆਂ ਕੱਤਰੀਆਂ ਨੂੰ  ਇਹ ਰੌਣਕ ਭਰੇ ਕੰਮ ਵਿਆਹ ਵਰਗੇ ਲਗਦੇ ਸਨ। ਇਸ ਲੇਖਿਕਾ ਦੀ ਗੱਲ ਅਖੀਰ ਉਥੇ ਹੀ ਆ ਪੁੱਜਦੀ ਹੈ ਕਿ ਇਸ ਮਸ਼ੀਨੀ ਯੁੱਗ ਨਾਲੋਂ ਉਹ ਦਿਨ ਬਹੁਤ ਪੱਖਾਂ ਤੋਂ ਵਧੀਆ ਹੁੰਦੇ ਸਨ। ਖਾਣ ਲਈ ਹੱਥਾਂ ਦੀ ਬਣੀ ਸਾਫ਼ ਸੁਥਰੀ ਚੀਜ਼, ਚੰਗੀ ਸਿਹਤ ਲਈ ਮਿਹਨਤ ਤੇ (ਉਦਾਸੀ), (ਤਨਾਓ) ਤੋਂ ਬਚਣ ਲਈ ਦਿਲ ਫੋਲਣ ਦੇ ਮੌਕੇ, ਸੌ ਦੁੱਖਾਂ ਦਾ ਦਾਰੂ ਹੋ ਨਿਬੜਦੀਆਂ ਸਨ ਇਹ ਸੇਵੀਆਂ ਵਰਗੀਆਂ ਸਵੀਟ ਡਿਸ਼ (ਮਿੱਠੇ ਖਾਣੇ)।
ਇਕ ਦਿਨ ਮੈਂ ਸਹਿਜ ਸੁਭਾਅ ਹੀ ਆਪਣੇ ਦੋਸਤਾਂ ਨੂੰ ਕਿਹਾ ਕਿ ਜੇਕਰ ਪਹਿਲਾ ਸਮਾਂ ਫੇਰ ਆ ਜਾਵੇ। ਲੋਕ ਸਕੂਟਰ, ਮੋਟਰਸਾਈਕਲ ਤੇ ਗੱਡੀਆਂ ਛੱਡ ਕੇ ਫਿਰ ਤੁਰਕੇ, ਸਾਈਕਲਾਂ ਤੇ ਜਾ ਟਾਂਗਿਆਂ ਤੇ ਆਇਆ-ਜਾਇਆ ਕਰਨ। ਵਿਆਹ ਵਗੈਰਾ ਵੀ ਪਹਿਲਾਂ ਦੀ ਤਰ•ਾਂ ਕਈ-ਕਈ ਦਿਨ ਆਪਣੇ ਕੋਲ ਰਹਿਣ। ਵੱਡੇ-ਵੱਡੇ ਪਰਿਵਾਰ ਹੋਇਆ ਕਰਨ। ਚਾਚੇ-ਤਾਏ ਸਾਰੇ ਇੱਕ ਹੀ ਘਰ ਵਿਚ ਰਿਹਾ ਕਰਨ ਤਾਂ ਕਿੰਨੀ ਵਧੀਆ  ਗੱਲ ਹੋਵੇਗੀ। ਮੇਰੀ ਇਹ ਗੱਲ ਸੁਣ ਕੇ ਮੇਰੇ ਦੋਸਤ ਹੱਸ ਪਏ ਤੇ ਕਹਿਣ ਲੱਗੇ, ”ਤੂੰ ਕਿਹੋ ਜਿਹੀਆਂ ਕਲਪਨਾਵਾਂ ਕਰਦਾ ਰਹਿੰਦਾ ਏਂ, ਇਹ ਗੱਲ ਕਿਸੇ ਹੋਰ ਨੂੰ ਨਾ ਆਖੀਂ ਉਹ ਤੈਨੂੰ ਪਾਗਲ ਆਖਣਗੇ। ਮੇਰੀ ਤਾਂ ਇਹ ਕਲਪਨਾ ਹੀ ਸੀ ਕਿ ਕਾਸ਼ ਅਜਿਹਾ ਹੋ ਸਕਦਾ ਹੋਵੇ ਪਰ ਕੁਝ ਦਿਨ ਪਹਿਲਾਂ ਮੇਰੇ ਮਾਮਾ ਜੀ ਕੈਨੇਡਾ ਤੋਂ ਇੰਡੀਆ ਆਏ ਤਾਂ ਰਾਤ ਨੂੰ ਗੱਲਾਂਬਾਤਾਂ ਕਰਦੇ ਸਮੇਂ ਉਹ ਦੱਸਣ ਲੱਗੇ ਕਿ ਕਿਊਬਾ (ਕਾਸਟਰੋ) ਅਜਿਹਾ ਦੇਸ਼ ਹੈ ਜਿਥੇ ਸਰਕਾਰ ਨੇ ਸਾਰੇ ਵਹੀਕਲਾਂ ਤੇ ਬੈਨ ਲਗਾ ਦਿੱਤੀ ਹੈ। ਉਥੋਂ ਦੀ ਸਰਕਾਰ ਨੇ ਬਹੁਤੇ ਸਾਰੇ ਰਿਕਸ਼ੇ ਮਾਰਕੀਟ ਵਿਚ ਉਤਾਰ ਦਿੱਤੇ ਤੇ ਲੋਕਾਂ ਨੂੰ ਉਹ ਆਉਣ-ਜਾਣ ਦੇ ਸਾਧਣ ਵਜੋਂ ਵਰਤਣ ਲਈ ਕਿਹਾ। ਖੇਤੀ ਲਈ ਬਲਦ ਤੇ ਘੋੜੇ ਵਰਤਨੇ ਸ਼ੁਰੂ ਕਰਕ ਦਿੱਤੇ। ਕਿਊਬਾ ਦੇਸ਼ ਦੀ ਤੇਲ ਦੀ ਬਹੁਤ ਵੱਡੀ ਸਮੱਸਿਆ ਸੀ ਜੋ ਬਿਲਕੁਲ ਹੱਲ ਹੋ ਗਈ ਹੈ। ਉਥੇ ਬੱਚਿਆਂ ਲਈ ਪੜ•ਾਈ-ਲਿਖਾਈ ਤੇ ਹਰਕੇ ਵਿਅਕਤੀ ਦਾ ਮੈਡੀਕਲ ਬਿਲਕੁਲ ਫ੍ਰੀ (ਮੁਫ਼ਤ) ਹੈ। ਕਿਊਬਾ ਦੇਸ਼ ਦੀ ਸਰਕਾਰ ਦੀ ਇਹ ਪਾਲਿਸੀ ਪੂਰੀ ਤਰ•ਾਂ ਕਾਮਯਾਬ ਹੋ ਗਈ। ਕਿਊਬਾ ਆਰਥਿਕ ਪੱਖੋਂ ਬਹੁਤ ਉਪਰ ਆ ਗਿਆ। ਉਹ ਹੁਣ ਸੰਸਾਰ ਦੇ ਕਈ ਦੇਸ਼ਾਂ ਨੂੰ ਖੰਡ, ਤੰਬਾਕੂ, ਰਮ ਆਦਿ ਭੇਜ ਰਿਹਾ ਹੈ ਜਿਥੇ ਕਿਊਬਾ ਦਾ ਸੋਸ਼ਲ ਸਟਰਕਚਲ ਵਧਿਆ ਹੈ ਉਥੇ ਕਿਊਬਾ ਵਿਚ ਵਾਤਾਵਰਣ ਵੀ ਸ਼ੁੱਧ ਹੋ ਰਿਹਾ ਹੇ ਪਲਿਉਸਨ ਦੀ ਮੁਸ਼ਕਲ ਵੀ ਹੱਲ ਹੋ ਰਹੀ ਹੈ।
ਮਾਮਾ ਜੀ ਦੀ ਗੱਲ ਸੁਣ ਕੇ ਮੈਨੂੰ ਆਪਣੀ ਕਲਪਨਾ ਫੇਰ ਯਾਦ ਆ ਗਈ। ਮੈਂ ਜੋ ਕਲਪਨਾ ਕਰਦਾ ਸੀ ਮੇਰੀ ਉਹ ਕਲਪਨਾ ਕਿਸੇ ਦੇਸ਼ ਦੀ ਪਾਲਿਸੀ ਬਣੀ ਹੋਈ ਹੈ। ਜੇਕਰ ਕਿਊਬਾ ਦੇਸ਼ ਦੀ ਇਹ ਪਾਲਿਸੀ ਕਾਮਯਾਬ ਹੋ  ਰਹੀ ਹੈ ਤਾਂ ਸਾਡੇ ਦੇਸ਼ ਵਿਚ ਵੀ ਇਹ ਪਾਲਿਸੀ ਕਾਮਯਾਬ ਹੋ ਸਕਦੀ ਹੈ। ਠੀਕ ਹੈ ਜ਼ਿੰਦਗੀ ਵਿਚ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਪਰ ਫਿਰ ਵੀ ਕਿੰਨਾ ਕੁ ਭੱਜੀ ਜਾਵਾਂਗੇ, ਕਿਤੇ ਜਾ ਕੇ ਤਾਂ ਰੁਕਣਾ ਹੀ ਪਵੇਗਾ। ਜੇਕਰ ਪੁਰਾਣੇ ਸਮਿਆਂ ਦੀ ਰੂਪ-ਰੇਖਾ ਤੇ ਚੱਲ ਕੇ ਜੇਕਰ ਜ਼ਿੰਦਗੀ ਖੁਸ਼ਹਾਲ ਤੇ ਚਿੰਤਾ ਮੁਕਤ ਹੋ ਸਕਦੀ ਹੈ ਤਾਂ ਵਾਪਸ ਮੁੜਨ ਵਿਚ  ਕੀ ਹਰਜ ਹੈ? ਚਾਹੇ ਇਹ ਇੰਨੀ ਸੌਖੀ ਗੱਲ ਨਹੀਂ ਹੈ ਪਰ ਜੇਕਰ ਕਿਊਬਾ ਦਾ ਰਾਸ਼ਟਰਪਤੀ ਵਾਪਸ ਮੁੜਣ (ਪੁਰਾਣੇ ਸਮਿਆਂ ਵਾਂਗ ਚੱਲਣ) ਦੀ ਪਾਲਿਸੀ ਬਣਾ ਕੇ ਦੇਸ਼ ਵਿਚ ਖੁਸ਼ਹਾਲੀ ਲਿਆ ਸਕਦਾ ਹੈ ਤਾਂ ਕਿਸੇ  ਲਈ ਵੀ ਵਾਪਸ ਮੁੜਣਾ ਅਸੰਭਵ ਨਹੀਂ ਹੈ। ਜ਼ਰਾ ਪੁਰਾਣੇ ਤੇ ਹੁਣ ਦੇ ਸਮੇਂ ਦਾ ਕੰਪੈਰੀਜ਼ਨ ਕਰ ਕੇ ਵੇਖੋ ਤੁਹਾਨੂੰ ਕੀ ਸਹੀ ਲੱਗਦਾ ਹੈ। ਅੱਜ ਦੀ ਬਿਜ਼ੀ (ਵਿਅਸਤ) ਲਾਈਫ਼ ਜਾਂ ਪੁਰਾਤਣ ਭਾਈਚਾਰਕ ਸਾਂਝ ਤੇ ਮਾਨਸਿਕ ਸੰਤੁਸ਼ਟੀ? ਜ਼ਰੂਰ ਤੁਹਾਡੇ ਦਿਲ ਵਿਚੋਂ ਵੀ ਆਵੇਗਾ ਕਿ ਚਲੋ ਵਾਪਸ ਚੱਲੀਏ….।

***  ***  ***

ਕਲਯੁਗੀ ਬਾਬੇ, ਸੰਤਾਂ ਦੇ ਭੇਸ ਵਿਚ ਲੁਟੇਰੇ

Name editior

ਭਾਰਤ ਨੂੰ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫਕੀਰਾਂ ਦੀ ਧਰਤੀ ਕਿਹਾ ਗਿਆ ਹੈ। ਜਿਥੇ ਅਨੇਕਾਂ ਮਹਾਂਪੁਰਖਾਂ ਨੇ ਅਵਤਾਰ ਧਾਰ ਕੇ ਭਾਰਤ ਹੀ ਨਹੀਂ ਬਲਕਿ ਸਾਰੀ ਦੁਨੀਆਂ ਨੂੰ ਸਹੀ ਰਾਸਤਾ ਦਿਖਾਉਣ ਵਿਚ ਸਿਖਰਾਂ ਨੂੰ ਛੂਹਿਆ ਹੈ ਤੇ ਦੁਨੀਆਂ ਨੂੰ ਸੱਚ ਦੇ ਰਸਤੇ ਤੇ ਤੋਰਿਆ ਹੈ। ਪਰ ਅੱਜਕਲ• ਧਰਮ ਦਾ ਰੂਪ ਰੰਗ ਹੀ ਬਦਲ ਗਿਆ ਹੈ। ਅੱਜ ਧਰਮ ਦੇ ਠੇਕੇਦਾਰ ਧਰਮ ਨੂੰ ਇਕ ਬਿਜਨੈਸ ਦੇ ਤੌਰ ‘ਤੇ ਲੈ ਰਹੇ ਹਨ। ਅੱਜਕਲ• ਆਮ ਹੀ ਕਾਰ ਸੇਵਾ, ਧਾਰਮਕ ਸਮਾਗਮ, ਜਗਰਾਤਾ, ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ ਦਰਬਾਰ ਆਦਿ ਦੇ ਨਾਂ ਤੇ ਚੰਦੇ ਅਤੇ ਸਮੱਗਰੀ ਇਕੱਠੀ ਕਰਦੀਆਂ ਟੋਲੀਆਂ ਦੇਖੀਆਂ ਜਾ ਸਕਦੀਆਂ ਹਨ। ਕੁਝ ਸਹੀ ਸਮਾਗਮ ਹੁੰਦੇ ਵੀ ਹਨ ਪਰ ਬਹੁਤੇ ਸਮਾਗਮ ਤਾਂ ਆਪਣੇ ਘਰ ਭਰਨ ਵਾਸਤੇ ਹੀ ਕਰਵਾਏ ਜਾਂਦੇ ਹਨ। ਬਹੁਤੇ ਸਮਾਗਮਾਂ ਵਿਚ ਤਾਂ ਸਮਾਗਮ ਤੋਂ ਬਾਅਦ ਇਹੀ ਦੇਖਿਆ ਜਾਂਦਾ ਹੈ ਕਿ ਐਤਕੀ ਇਸ ਸਮਾਗਮ ਵਿਚ ਕਿੰਨੀ ਬੱਚਤ ਹੋਈ। ਸਭ ਪਾਸੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਲੋਟੂ ਸਾਹ ਬੈਠੇ ਹਨ।
ਭਾਰਤ ਦਾ ਕਮਾਊ ਪੁੱਤਰ ਪੰਜਾਬ ਅੱਜਕਲ• ਕਈ ਪਾਸਿਓਂ ਨਿਘਾਰ ਵੱਲ ਜਾ ਰਿਹਾ ਹੈ। ਅੱਜ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਏਨਾ ਬੋਲਬਾਲਾ ਵੱਧ ਗਿਆ ਹੈ ਕਿ ਇਸ ਨੂੰ ਕਾਬੂ ਕਰਨਾ ਅਸੰਭਵ ਹੋ ਗਿਆ ਹੈ। ਹਰ ਖੇਤਰ ਵਿਚ ਹੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਥੋਂ ਤੱਕ ਕਿ ਧਰਮ ਅਤੇ ਧਾਰਮਕ ਸਥਾਨ ਵੀ ਭ੍ਰਿਸ਼ਟਾਚਾਰ ਤੋਂ ਸੱਖਣੇ ਨਹੀਂ ਰਹੇ। ਬਲਕਿ ਇਹ ਕਹਿ ਸਕਦੇ ਹਾਂ ਕਿ ਧਰਮ ਅਤੇ ਧਾਰਮਿਕ ਸਥਾਨਾਂ ਤੇ ਤਾਂ ਜ਼ਿਆਦਾ ਲੁੱਟ ਮੱਚੀ ਹੋਈ ਹੈ। ਅਖੌਤੀ ਸਾਧ ਸੰਤ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਲੁੱਟੀ ਜਾ ਰਹੇ ਹਨ।
ਜਿਨ•ਾਂ ਦੀ ਘਰੇ ਕੋਈ ਬਾਤ ਨਹੀਂ ਪੁੱਛਦਾ। ਉਹ ਲੰਮੇ-ਲੰਮੇ ਚੌਲੇ ਪਾ ਕੇ ਆਪਣੇ ਨਾਲ ਦੋ-ਚਾਰ ਲੁੱਚੇ-ਲੰਡੇ ਕਰਕੇ ਇਕੱਠੇ ਕੋਈ ਡੇਰਾ ਬਣਾ ਕੇ ਬੈਠ ਜਾਂਦੇ ਹਨ ਹੋਰ ਵੀ ਕਈ ਵਿਹਲੜ ਆ ਜਾਂਦੇ ਬਾਬਿਆਂ ਦਾ ਸਾਥ ਦੇਣ ਵਾਸਤੇ ਇਹ ਸੋਚ ਕੇ ਖਬਰੈ ਬਾਬਿਆਂ ਦਾ ਠੱਗ-ਠੱਗਾ ਚੱਲ ਹੀ ਪਏ ਤੇ ਅਸੀਂ ਵੀ ‘ਵਗਦੀ ਗੰਗਾ ਵਿਚ ਚੁੱਭੀ ਮਾਰ ਹੀ ਲਵਾਂਗੇ।’ ਅਜਿਹੇ ਲੋਕ ਗਰੀਬ ਤੇ ਬੇਵੱਸ ਜਨਤਾ ਨੂੰ ਬੇਰਹਿਮੀ ਨਾਲ ਲੁੱਟਦੇ ਹਨ। ਮਾਇਆ ਦੀ ਖਾਤਰ ਕਈ ਹੱਥਕੰਡੇ ਵਰਤਦੇ ਹਨ। ਉਹ ਸੰਤ ਨਹੀਂ ਜਿਹੜੇ ਘਰ-ਘਰ ਮੰਗਦੇ ਫਿਰਨ। ਸੇਵਾ, ਲੰਗਰ ਤੇ ਪਾਠਾਂ ਦੇ ਨਾਮ ਤੇ ਮਾਇਆ ਬਟੋਰਨ। ਮਾਇਆ ਨਾ ਮਿਲਣ ਤੇ ਗੁੱਸੇ ਵਿਚ ਆ ਜਾਣ ਤੇ ਸਰਾਪ ਦੇ ਦੇਣ। ਅਜਿਹੇ ਕਲਯੁਗੀ ਬਾਬੇ ਸੰਤ ਨਹੀਂ ਸੰਤ ਦੇ ਭੇਸ ਵਿਚ ਲੁਟੇਰੇ ਹਨ।
ਪਿਛਲੇ ਸਾਲਾਂ ਵਿਚ ਇਕ ਘਟਨਾ ਸੁਨਣ ਨੂੰ ਮਿਲੀ ਸੀ ਕਿ ਕਿ ਨਵ-ਵਿਵਾਹਿਤ ਜੋੜਾ ਰਾਤ ਨੂੰ ਮੋਟਰ ਸਾਈਕਲ ਤੇ ਜਾ ਰਿਹਾ ਸੀ। ਰਸਤੇ ਵਿਚ ਉਨ•ਾਂ ਦਾ ਮੋਟਰ ਸਾਈਕਲ ਖਰਾਬ ਹੋ ਗਿਆ। ਉਹ ਹੌਲੀ-ਹੌਲੀ ਤੁਰੇ ਆਏ। ਤੁਰਦੇ-ਤੁਰਦੇ ਉਹ ਦਰਿਆ ਦੇ ਪੁੱਲ ਤੇ ਪਹੁੰਚ ਗਏ। ਜਿਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਜੋੜੇ ਨੇ ਪੁਲਿਸ ਨੂੰ ਮੱਦਦ ਕਰਨ ਲਈ ਕਿਹਾ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਤੁਸੀਂ ਮੋਟਰ ਸਾਈਕਲ ਇਥੇ ਖੜ•ਾ ਕਰ ਦਿਉ ਤੇ ਉਹ ਦਰਿਆ ਦੇ ਕੰਢੇ ਤੇ ਡੇਰਾ ਹੈ ਤੁਸੀਂ ਉਥੇ ਜਾ ਕੇ ਰਾਤ ਕੱਟ ਲਵੋ। ਉਹ ਜੋੜਾ (ਪਤੀ-ਪਤਨੀ) ਮੋਟਰ ਸਾਈਕਲ ਉਥੇ ਖੜ•ਾ ਕਰਕੇ ਉਸ ਡੇਰੇ ਵਿਚ ਚਲੇ ਗਏ। ਉਥੇ ਜਾ ਕੇ ਉਨ•ਾਂ ਨੇ ਰਾਤ ਕੱਟਣ ਲਈ ਬੇਨਤੀ ਕੀਤੀ ਤਾਂ ਉਸ ਡੇਰੇ ਦਾ ਮਹੰਤ ਕਹਿਣ ਲੱਗਾ ਕਿ ਅਸੀਂ ਤੁਹਾਨੂੰ ਦੋਹਾਂ ਨੂੰ ਇਕ ਕਮਰੇ ਵਿਚ ਨਹੀਂ ਪਾ ਸਕਦੇ। ਤੁਹਾਨੂੰ ਅਲੱਗ-ਅਲੱਗ ਕਮਰਿਆਂ ਵਿਚ ਪੈਣਾ ਪਵੇਗਾ। ਉਸ ਜੋੜੇ ਦੇ ਮਨ ਵਿਚ ਡੇਰੇ ਪ੍ਰਤੀ ਸ਼ਰਧਾ ਹੋਣ ਕਰਕੇ ਉਹ ਵੱਖ-ਵੱਖ ਕਮਰਿਆਂ ਵਿਚ ਪੈਣ ਲਈ ਮੰਨ ਗਏ। ਉਨ•ਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹੀ ਘਟਨਾ ਵਾਪਰ ਜਾਵੇਗੀ। ਰਾਤ ਨੂੰ ਡੇਰੇ ਦੇ ਮਹੰਤ ਨੇ ਉਸ ਨਵ-ਵਿਵਾਹਿਤਾ ਕੁੜੀ ਤੇ ਹਮਲਾ ਕਰ ਦਿੱਤਾ। ਉਸ ਦੇ ਕੀਮਤੀ ਗਹਿਣੇ ਉਤਾਰ ਲਏ, ਉਸ ਨਾਲ ਬਦਤਮੀਜੀ ਕੀਤੀ ਤੇ ਉਸ ਨੂੰ ਮਾਰ ਕੇ ਦਰਿਆ ਵਿਚ ਰੋੜ ਦਿੱਤਾ। ਬਾਅਦ ਵਿਚ ਉਸ ਦੇ ਪਤੀ (ਉਸ ਨੌਜੁਵਾਨ) ਨੂੰ ਵੀ ਮਾਰ ਕੇ ਦਰਿਆ ਵਿਚ ਸੁੱਟ ਦਿੱਤਾ। ਉਸ ਨੌਜੁਆਨ ਕੋਲ ਮੋਬਾਇਲ ਸੀ ਉਸ ਨੇ ਰਾਤ ਨੂੰ ਪੈਣ ਲੱਗੇ ਆਪਣੇ ਘਰ ਫ਼ੋਨ ਕਰ ਦਿੱਤਾ ਸੀ ਕਿ ਅਸੀਂ ਫਲਾਨੇ ਡੇਰੇ ਵਿਚ ਰਾਤ ਕੱਟ ਰਹੇ ਹਾਂ। ਦੂਸਰੇ ਦਿਨ ਜਦ ਉਹ ਘਰ ਨਾ ਪਹੁੰਚੇ ਤਾਂ ਉਨ•ਾਂ ਦੇ ਘਰਦਿਆਂ ਨੇ ਪੜਤਾਲ ਕੀਤੀ। ਉਨ•ਾਂ ਨੇ ਡੇਰੇ ਵਿਚ ਆ ਕੇ ਮਹੰਤ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਇਥੇ ਆਏ ਹੀ ਨਹੀਂ। ਬਾਅਦ ਵਿਚ ਪੁਲਿਸ ਤੱਕ ਪਹੁੰਚੇ ਤਾਂ ਪੁਲਿਸ ਨੇ ਦੱਸਿਆ ਕਿ ਉਨ•ਾਂ ਦਾ ਮੋਟਰ ਸਾਈਕਲ ਤਾਂ ਇਥੇ ਖੜ•ਾ ਹੈ ਉਹ ਉਸ ਡੇਰੇ ਵਿਚ ਗਏ ਸਨ ਪਰ ਵਾਪਿਸ ਨਹੀਂ ਆਏ। ਜਦ ਪੁਲਿਸ ਨੇ ਡੇਰੇ ਵਿਚ ਜਾ ਕੇ ਉਸ ਮਹੰਤ ਦਾ ਕੁਟਾਪਾ ਚਾੜਿ•ਆ ਤਾਂ ਉਹ ਮੰਨ ਗਿਆ ਕਿ…। ਪਤਾ ਨਹੀਂ ਇਹ ਘਟਨਾ ਅਸਲੀਅਤ ਜਾਂ ਅਫਵਾ ਜੇਕਰ ਅਸਲੀਅਤ ਸੀ ਤਾਂ ਅਜਿਹੇ ਡੇਰਿਆਂ ਦੇ ਮਹੰਤਾਂ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ…? ਅਜਿਹੇ ਮਹੰਤਾਂ ਨੂੰ ਚੁਰਾਹੇ ਵਿਚ ਪੁੱਠਾ ਲਮਕਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ।
ਅੱਜ ਪੜਤਾਲ ਕਰੀਏ ਤਾਂ 100 ਵਿਚੋਂ 90 ਸੰਤ ਬਾਬੇ ਅਜਿਹੇ ਹੀ ਨਜ਼ਰ ਆਉਣਗੇ। ਅਜਿਹੇ ਕਲਯੁਗੀ ਬਾਬਿਆਂ ਕਾਰਨ ਸਿੱਖ ਧਰਮ ਗਿਰਾਵਟ ਵੱਲ ਜਾ ਰਿਹਾ ਹੈ। ਅਜਿਹੇ ਅਖੌਤੀ ਬਾਬੇ, ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਨਾਮ ਬਦਨਾਮ ਕਰ ਰਹੇ ਹਨ।
ਨੌਜਵਾਨ ਲੜਕੀਆਂ ਦਾ ਡੇਰੇ ਦੇ ਮਹੰਤ ਵਲੋਂ ਸਰੀਰਕ ਸੋਸ਼ਨ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਅਜਿਹੀਆਂ ਖ਼ਬਰਾਂ ਤਾਂ ਆਮ ਹੀ ਅਖ਼ਬਾਰਾਂ ਤੇ ਮੈਗਜ਼ੀਨ ਵਿਚ ਪੜ•ੀਆਂ ਜਾ ਸਕਦੀਆਂ ਹਨ। ਗੁਰਦੁਆਰਿਆਂ, ਮੰਦਰਾਂ, ਮਠਾਂ, ਅਖਾੜਿਆਂ, ਆਸ਼ਰਮਾਂ ਤੇ ਡੇਰਿਆਂ ਵਿਚ ਗੱਦੀ ਦੇ ਲਾਲਚ ਵਿਚ ਕਤਲ ਹੋ ਜਾਣੇ ਤਾਂ ਨਿਤ-ਪ੍ਰਤੀ ਦੀਆਂ ਘਟਨਾਵਾਂ ਹਨ। ਸਭ ਪਾਸੇ ਚੌਧਰ ਦਾ ਚੱਕਰ ਹੈ ਤੇ ਚੌਧਰ ਹੈ ਪੈਸੇ ਲਈ। ਪੈਸੇ ਲਈ ਸਭ ਕੁਝ ਹੋ ਰਿਹਾ ਹੈ ‘ਪੈਸੇ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ’।
ਧਰਮ ਵਿਚ ਇੰਨੀ ਗਿਰਾਵਟ ਆ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਧਰਮ ਦਾ ਸਹੀ ਰਸਤਾ ਵਿਖਾਉਣ ਵਾਲੇ ਮਹਾਂਪੁਰਸ਼ ਬਹੁਤ ਘੱਟ ਹਨ ਬਹੁਤ ਸਾਰੇ ਤਾਂ ਵਿਹਲੜ ਹੀ ਚੋਲੇ ਪਾ ਕੇ ਬੈਠ ਗਏ ਹਨ। ਲੱਖਾ ਅਜਿਹੇ ਅਗਿਆਨੀ ਮਨੁੱਖ ਹਨ ਜਿਨ•ਾਂ ਨੂੰ ਧਰਮ ਦਾ ਓ, ਅ ਵੀ ਨਹੀਂ ਆਉਂਦਾ। ਉਹ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। ਜਿਨ•ਾਂ ਕੋਲ ਆਪਣੇ ਕੋਲ ਕੁਝ ਨਹੀਂ ਉਹ ਕਿਸੇ ਨੂੰ ਕੀ ਦੇ ਸਕਦੇ ਹਨ। ਅਜਿਹੇ ਘਟੀਆ ਲੋਕ, ਕਾਲੇ ਕਾਰਨਾਮੇ ਕਰਕੇ ਸਹੀ ਮਹਾਂਪੁਰਸ਼ਾਂ ਤੇ ਪੀਰਾਂ, ਫਕੀਰਾਂ ਦਾ ਨਾਮ ਮਿੱਟੀ ਵਿਚ ਮਿਲਾ ਰਹੇ ਹਨ। ਇਸੇ ਕਾਰਨ ਦਿਨੋਂ-ਦਿਨ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅਜਿਹੇ ਕਾਲੇ ਕਾਰਨਾਮੇ ਕਰਨ ਵਾਲੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਗਿਰੇਵਾਨ ਤੇ ਕੋਈ ਹੱਥ ਵੀ ਨਹੀਂ ਪਾ ਸਕਦਾ। ਕਿਉਂਕਿ ਕੁਝ ਵੀ ਰੂੜੀਵਾਦੀ ਸੋਚ ਦੇ ਧਾਰਨੀ ਲੋਕਾਂ ਵਿਚ ਇਨ•ਾਂ ਦਾ ਚੰਗਾ ਮਾਨ-ਸਨਮਾਨ ਹੁੰਦਾ ਹੈ ਤੇ ਉਹ ਧਰਮ ਦੇ ਨਾਂ ਤੇ ਬਹੁਤ ਛੇਤੀ ਭੜਕ ਉੱਠਦੇ ਹਨ। ਦੂਸਰਾ ਸਮੇਂ ਦੀਆਂ ਸਰਕਾਰਾਂ ਵੀ ਇਨ•ਾਂ ਨਾਲ ਚੰਗਾ ਲਗਾਉ ਰੱਖਦੀਆਂ ਹਨ ਕਿਉਂਕਿ ਉਨ•ਾਂ ਨੂੰ ਆਪਣੀਆਂ ਵੋਟਾਂ ਨਾਲ ਮਤਲਬ ਹੁੰਦਾ ਹੈ। ਤੀਸਰਾ ਇਨ•ਾਂ ਕੋਲ ਚੜ•ਾਵੇ ਇੰਨੇ ਚੜ•ਦੇ ਹਨ ਜਿਸ ਨਾਲ ਇਹ ਕੁਝ ਵੀ ਕਰ ਸਕਦੇ ਹਨ। ਜੇਕਰ ਕੋਈ ਇਨ•ਾਂ ਦੇ ਖਿਲਾਫ਼ ਬੋਲਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਬਾਕੀ ਨਾਲ ਦੇ ਖੜ•ੇ ਤਮਾਸ਼ਾ ਦੇਖੀ ਜਾਂਦੇ ਹਨ। ਮੀਡੀਆ ਇਸ ਦੇ ਵਿਰੁੱਧ ਆਵਾਜ਼ ਇਸ ਲਈ ਵੀ ਨਹੀਂ ਉਠਾਉਂਦਾ ਕਿਉਂਕਿ ਉਸ ਨੂੰ ਅਜਿਹੇ ਅਖੌਤੀ ਸਾਧਾਂ-ਸੰਤਾਂ ਤੋਂ ਮੋਟੀਆਂ ਰਕਮਾਂ ਮਿਲਦੀਆਂ ਹਨ ਇਸ਼ਤਿਹਾਰਾਂ ਦੇ ਰੂਪ ਵਿਚ।
ਧਰਮ ਨੂੰ ਲੋਕ ਆਪਣੇ ਸੁਆਰਥ ਲਈ ਵਰਤਨ ਲੱਗ ਪੇ ਹਨ। ਜਿਥੇ ਵੀ ਕਿਸੇ ਜ਼ਮੀਨ-ਜਾਇਦਾਦਾਂ ਦਾ ਝਗੜਾ ਹੋਵੇ ਉਥੇ ਨਿਸ਼ਾਨ ਸਾਹਿਬ ਲਗਾ ਦਿੱਤਾ ਜਾਂਦਾ ਹੈ। ਕੁਝ ਸਮੇਂ ਬਾਅਦ ਨਿਸ਼ਾਨ ਸਾਹਿਬ ਗਾਇਬ ਹੋ ਜਾਂਦਾ ਹੈ। ਕਈ ਥਾਵਾਂ ਤੇ ਗੁਰਦੁਆਰੇ ਬਣਾ ਕੇ ਬਾਅਦ ਵਿਚ ਵੇਚ ਦਿੱਤੇ ਜਾਂਦੇ ਹਨ। ਕਈ ਰੋਲੇ ਵਾਲੀਆਂ ਜਗ•ਾ ਤੇ ਕਿੰਨੇ ਲੰਮੇ ਸਮੇਂ ਤੋਂ ਨਿਸ਼ਾਨ ਸਾਹਿਬ ਗੱਡੇ ਪਏ ਹਨ। ਉਹ ਨਿਸ਼ਾਨ ਸਾਹਿਬ ਵਿੰਗੇ ਟੇਢੇ ਹੋਏ ਪਏ ਹਨ। ਉਨ•ਾਂ ਨੂੰ ਜੰਗਾਲ ਲੱਗ ਚੁੱਕਾ ਹੈ। ਕੋਈ ਇਸ ਦੀ ਸਾਰ ਨਹੀਂ ਲੈਂਦਾ। ਅਜਿਹੇ ਨਿਸ਼ਾਨ ਸਾਹਿਬ ਕਈ ਥਾਈਂ ਲੱਗੇ ਦਿੱਸਦੇ ਹਨ। ਧਰਮ ਦੇ ਪਵਿੱਤਰ ਨਿਸ਼ਾਨ ਦੀ ਕਿੱਡੀ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ ਧਰਮ ਦੀਆਂ ਨਿਸ਼ਾਨੀਆਂ ਨੂੰ ਮਾਣ-ਸਨਮਾਨ ਦੇਣ ਅਤੇ ਇਸ ਦਾ ਧਿਆਨ ਰੱਖਣ ਵੱਲ ਕਿਸੇ ਦਾ ਧਿਆਨ ਨਹੀਂ। ਬੱਸ ਧਰਮ ਦੇ ਨਾਂ ‘ਤੇ ਆਪਣੇ ਬੋਜੇ ਭਰਨ ਵੱਲ ਸਭ ਦਾ ਧਿਆਨ ਹੈ। ਅਜਿਹੇ ਹੀ ਕਾਰਨ ਧਰਮ ਨੂੰ ਗਿਰਾਵਟ ਵੱਲ ਲਿਜਾ ਰਹੇ ਹਨ।
ਲੋਕ ਫਿਰ ਵੀ ਨਹੀਂ ਸਮਝਦੇ। ਅੱਖਾਂ ਮੀਚ ਕੇ ਅਜਿਹੇ ਸਥਾਨਾਂ ਤੇ ਚੜ•ਾਵੇ ਚੜ•ਾਈ ਜਾਂਦੇ ਹਨ। ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਡੇਰੇ ਦੇ ਨਾਮ ਕਰਵਾਈ ਜਾਂਦੇ ਹਨ। ਇਹ ਵੀ ਨਹੀਂ ਸੋਚਦੇ ਕਿ ਇਹ ਪੈਸਾ ਕਿੱਥੇ ਲੱਗ ਰਿਹਾ ਹੈ, ਕਿਤੇ ਮੁਕਤੀ ਪ੍ਰਾਪਤ ਕਰਨ ਲਈ ਦਾਨ ਦਿੱਤਾ ਪੈਸਾ ਗਲਤ ਪਾਸੇ ਤਾਂ ਇਸਤੇਮਾਲ ਨਹੀਂ ਹੋ ਰਿਹਾ ਹੈ?
ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਧਰਮ ਦੀ ਆਨ-ਸ਼ਾਨ ਬਰਕਰਾਰ ਰੱਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਪਰ ਅੱਜ ਕੁਝ ਧਰਮ ਦੇ ਠੇਕੇਦਾਰ ਆਪਣੀ ਆਨ-ਸ਼ਾਨ ਬਰਕਰਾਰ ਰੱਖਣ ਲਈ ਧਰਮ ਹੀ ਵਾਰੀ ਜਾ ਰਹੇ ਹਨ। ਅਸੀਂ ਆਪਣੇ ਗੁਰੂਆਂ-ਪੀਰਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਤਾਰਿਆ? ਅਸੀਂ ਤਾਂ ਉਨ•ਾਂ ਦੀਆਂ ਕੁਰਬਾਨੀਆਂ ਦਾ ਵਿਆਜ ਵੀ ਨਹੀਂ ਤਾਰ ਰਹੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਗਏ ਸਨ ਤੇ ‘ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦੇ ਗਏ ਸਨ। ਅਸੀਂ ਉਨ•ਾਂ ਦੀ ਸੱਚੀ ਸਿੱਖਿਆ ਨੂੰ ਭੁਲਾ ਕੇ ਪਾਖੰਡੀ ਸਾਧਾਂ ਤੇ ਅਖੌਤੀ ਬਾਬਿਆਂ ਦੇ ਮਗਰ ਭੱਜੇ ਫਿਰਦੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਅਦ ਵਿਚ ਮੱਥਾ ਟੇਕਦੇ ਹਾਂ ਪਹਿਲਾਂ ਅਖੌਤੀ ਸਾਧਾਂ ਸੰਤਾਂ ਦੇ ਚਰਨਾਂ ਵਿਚ ਜਾ ਡਿੱਗਦੇ ਹਾਂ।
‘ਗੁਰੂ ਬਿਨਾਂ ਗਤ ਨਹੀਂ’ ਵਰਗੇ ਅਖਾਣ ਨੂੰ ਵੀ ਠੁਕਰਾਇਆ ਨਹੀਂ ਜਾ ਸਕਦਾ। ਪਰ ਗੁਰੂ ਧਾਰਨ ਕਰਨ ਤੋਂ ਪਹਿਲਾਂ ਇਨੀ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਅਜਿਹੇ ਗੁਰੂ ਦੇ ਚਰਨੀ ਲੱਗਿਆ ਜਾਵੇ ਜਿਹੜਾ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ। ਸਹੀ ਸੰਤ, ਮਹਾਂਪੁਰਖ ਗੱਡੀਆਂ ਵਿਚ ਨਹੀਂ ਘੁੰਮਦੇ, ਮਹਿਲਾ ਵਿਚ ਨਹੀਂ ਰਹਿੰਦੇ, ਬਾਡੀਗਾਰਡ ਨਹੀਂ ਰੱਖਦੇ। ਸਹੀ ਸੰਤ ਉਹੀ ਹਨ ਜਿਨ•ਾਂ ਨੇ ਆਪਣਾ ਆਪ ਵਾਰ ਦਿੱਤਾ ਗਰੀਬਾਂ, ਬੇਸਹਾਰਾ ਤੇ ਲੋੜਵੰਦਾਂ ਲਈ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਕਲੇਰਾ ਵਾਲੇ, ਜਿਹੜੇ ਕੁੱਲੀ ਵਿਚ ਰਹਿੰਦੇ ਸਨ ਤੇ ਜਾਣ ਲੱਗੇ ਆਪਣੀ ਕੁੱਲੀ ਵੀ ਢਾਅ ਜਾਂਦੇ ਸਨ। ਸਹੀ ਸੰਤ ਸਨ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ ਜਿਨ•ਾਂ ਨੇ ਆਪਣੀ ਸਾਰੀ ਜ਼ਮੀਨ-ਜਾਇਦਾਦ ਲੋਕ ਸੇਵਾ ਵਿਚ ਲਗਾ ਦਿੱਤੀ। ਸੰਤ ਦਾ ਦਰਜਾ ਦੇਣਾ ਚਾਹੀਦਾ ਸੀ ਭਗਤ ਪੂਰਨ ਸਿੰਘ ਜੀ ਨੂੰ ਜਿਨ•ਾਂ ਨੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਪਰ ਉਨ•ਾਂ ਨੂੰ ਕਿਸੇ ਨੇ ਸੰਤ ਹੋਣ ਦਾ ਮਾਣ ਨਹੀਂ ਦਿੱਤਾ। ਸੰਤ ਕਹਾਉਣ ਦੇ ਹੱਕਦਾਰ ਹਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲੇ ਜਿਨ•ਾਂ ਨੇ ਟਰੱਕਾਂ ਦੇ ਟਰੱਕ ਗੁਜਰਾਤ ਦੇ ਪੀੜਤਾਂ ਲਈ ਭੇਜ ਦਿੱਤੇ। ਸੰਤ ਹੋਣ ਦਾ ਫਰਜ਼ ਨਿਭਾਇਆ। ਜ਼ਰੂਰਤਮੰਦਾਂ ਦੇ ਕੰਮ ਆਏ। ਸੰਤ ਉਹੀ ਜਿਹੜਾ ਸਭ ਦਾ ਭਲਾ ਸੋਚੇ।

***  ***  ***

ਅਲੋਪ ਹੋ ਰਹੀ ਪੁਰਾਤਣ ਵਿਰਸੇ ਦੀ ਭਾਈਚਾਰਕ ਸਾਂਝ

Name editior

ਸੱਭਿਆਚਾਰ ਕਿਸੇ ਵੀ ਜਾਤੀ/ਵਰਗ ਦਾ ਪ੍ਰਤੀਬਿੰਬ ਹੁੰਦਾ ਹੈ। ਜਿਸ ਵਿਚ ਅਸੀਂ ਉਸ ਵਰਗ ਦੀ ਰਹਿਣੀ-ਬਹਿਣੀ, ਖਾਣਾ-ਪੀਣਾ ਤੇ ਰੀਤੀ-ਰਿਵਾਜ਼ਾਂ ਦੇ ਦਰਸ਼ਨ ਕਰਦੇ ਹਾਂ। ਪੰਜਾਬੀ ਸੱਭਿਆਚਾਰ ਦਾ ਸਾਗਰ ਇਨ•ਾਂ ਵਿਸ਼ਾਲ ਹੈ ਕਿ ਇਸ ਦਾ ਅਥਾਹ ਨਹੀਂ ਪਾਇਆ ਜਾ ਸਕਦਾ। ਜਿਸ ਨੇ ਵੀ ਇਸ ਸਾਗਰ ਵਿਚ ਜਿੰਨੀ ਡੂੰਘੀ ਛਾਲ ਮਾਰੀ ਹੈ। ਉਹ ਉਨੀਆਂ ਹੀ ਨਿਆਮਤਾਂ ਇਸ ਵਿਚੋਂ ਕੱਢ ਲਿਆਇਆ ਹੈ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਸਾਡੇ ਜਿਹਨ ਵਿਚ ਸਿੱਧੇ ਸਾਦੇ ਨਿਰਮਲ ਅਤੇ ਅਤਿਅੰਤ ਮਿਹਨਤੀ ਪੇਂਡੂ ਜੀਵਨ ਦੀ ਤਸਵੀਰ ਆ ਜਾਂਦੀ ਹੈ। ਤਿੰਨ ਕੁ ਦਹਾਕੇ ਪਹਿਲਾਂ ਤੱਕ ਤਾਂ ਇਹ ਤਸਵੀਰ ਸਾਫ਼ ਸੀ ਪਰ ਉਸ ਤੋਂ ਜਦੋਂ ਵੀ ਸੰਚਾਰ ਮਾਧਿਅਮ ਵਿਚ ਕ੍ਰਾਂਤੀ ਆਈ ਇਸ ਤਸਵੀਰ ਤੇ ਇਨ•ਾਂ ਘੱਟਾ ਪਿਆ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਪਛਾਨਣਾ ਔਖਾ ਹੋ ਰਿਹਾ ਹੈ।
ਹਾਂ! ਜੇਕਰ ਅਸੀਂ ਇਕਾਗਰਚਿੱਤ ਹੋ ਕੇ ਵਿਹਲ ਕੱਢ ਕੇ ਪੰਜਾਬੀ ਸੱਭਿਆਚਾਰ ਬਾਰੇ ਸੋਚੀਏ ਤਾਂ ਸਾਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਖੇਤਾਂ ਵਿਚ ਹਲ ਚਲਦੇ, ਬਲਦਾਂ ਦੇ ਗਲ ਦੀਆਂ ਟੱਲੀਆਂ ਦੀ ਟਨ-ਟਨ ਅਤੇ ਹਾਲੀਆਂ ਦੀਆਂ ਲੰਮੀਆਂ ਹੇਕਾਂ ਵਿਚ ਹੀਰ ਦੀਆਂ ਕਲੀਆਂ ਸੁਣਾਈ ਦਿੰਦੀਆਂ ਹਨ। ਭੱਤਾ ਲੈ ਕੇ ਜਾਂਦੀਆਂ ਮੁਟਿਆਰਾਂ, ਚਟੂਰਿਆਂ ਵਿਚ ਮਧਾਣੀ ਦੇ ਰਿੜਕਣ ਦੀ ਆਵਾਜ਼ ਸੁਣਾਈ ਦਿੰਦੀ ਸੀ।
ਮਧਾਣੀ ਦੀ ਗੂੰਜ ਦੇ ਨਾਲ ਸਤਿਗੁਰੂ ਦੀ ਬਾਣੀ ਦੀ ਗੂੰਜ ਵੀ ਕੰਨਾਂ ਵਿਚ ਆਪ-ਮੁਹਾਰੇ ਸੁਣਾਈ ਦੇਣ ਲੱਗ ਪੈਂਦੀ ਸੀ।
ਜਦ ਕੰਨਾਂ ਵਿਚ ਗੂੰਜ ਮਧਾਣੀ ਪਾਉਂਦੀ ਸੀ,
ਆਪ ਮੁਹਾਰੇ ਬਾਣੀ ਚੇਤੇ ਆਉਂਦੀ ਸੀ।
ਪੰਜਾਬੀ ਸੱਭਿਆਚਾਰ ਦਾ ਇਕ ਅਨਿਖੜਵਾਂ ਅੰਗ ਚਰਖਾ ਅੱਜ ਵਿਰਲੇ ਘਰਾਂ ਵਿਚ ਕਿਸੇ ਖੱਲ-ਖੂੰਜੇ ਵਿਚ ਪਿਆ ਹੋਵੇਗਾ ਅਤੇ ਆਪਣੀ ਕਿਸਮਤ ਨੂੰ ਰੋ ਰਿਹਾ ਹੋਵੇਗਾ। ਉਹ ਦਿਨ ਯਾਦ ਕਰਦਾ ਹੋਵੇਗਾ ਜਦੋਂ ਮੁਟਿਆਰਾਂ ਇਕੱਠੀਆਂ ਹੋ ਕੇ ਕਿਸੇ ਦੇ ਘਰ ਦੀ ਸੁਆਤ ਵਿਚ ਰਾਤ ਨੂੰ ਦੀਵੇ ਦੀ ਲੋਅ ਵਿਚ ਤੰਦ ਪਾਉਂਦੀਆਂ ਸਨ ਤੇ ਗੀਤ ਗਾਉਂਦੀਆਂ ਹਨ। ਉਹ ਵੀ ਆਪਣੀ ਘੂਕਰ ਨਾਲ ਗੀਤਾਂ ਨੂੰ ਸੰਗੀਤਮਈ ਕਰਦਾ ਸੀ।
‘ਜੋਗੀ ਉਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ’
ਅੱਜ ਦੀ ਪੀੜ•ੀ ਦੇ ਬੱਚਿਆਂ ਨੂੰ ਕੀ ਪਤਾ ਕਿ ਚਰਮਖ ਕੀ ਹੁੰਦੀ ਹੈ, ਮੁੱਨਾਂ, ਹੱਥੀ, ਤਕਲਾ ਜਾਂ ਮਾਲ• ਕੀ ਹੁੰਦੀ ਹੈ?
ਪਹਿਲਾਂ ਭਾਈਚਾਰਕ ਸਾਂਝ ਸੀ ਜਿਸ ਤੋਂ ਭਾਵ ਪੁਰਾਣੇ ਪੰਜਾਬ ਦੇ ਉਸ ਸਹਿਯੋਗ ਤੋਂ ਹੈ ਜੋ ਜ਼ਰੂਰਤ ਸਮੇਂ ਇਕ ਦੂਜੇ ਨੂੰ ਦਿੱਤਾ ਜਾਂਦਾ ਸੀ। ਪੁਰਾਣੇ ਲੋਕਾਂ ਦੀ ਇਕ ਦੂਜੇ ਨੂੰ ਸਹਿਯੋਗ ਦੇਣ ਦੀ ਭਾਵਨਾ ਦੇ ਰੂਪ ਸਨ ਛੋਪ ਪਾਉਣਾ, ਤ੍ਰਿੰਝਣਾਂ, ਤ੍ਰੀਮਤਾਂ, ਆਵਤ ਅਤੇ ਸੰਗ ਪਾਉਣੀ ਆਦਿ। ਇਸਤਰੀਆਂ ਦੇ ਜੀਵਨ ਵਿਚ ਜ਼ਿਆਦਾ ਮੌਕੇ ਆਉਂਦੇ ਸਨ ਜਦੋਂ ਇਕ ਦੂਜੇ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਸੀ। ਇਸਤਰੀਆਂ ਦੇ ਕੰਮ ਦਰੀਆਂ ਬੁਨਣਾ, ਖੇਸ ਬੁਨਣਾ, ਚਰਖੇ ਕੱਤਨਾ, ਕਸੀਦਾ ਕੱਢਣਾ ਆਦਿ ਅਜਿਹੇ ਕੰਮ ਸਨ ਜਿਹੜੇ ਇਕ ਇਸਤਰੀ ਦੇ ਵੱਸ ਦਾ ਰੋਗ ਨਹੀਂ ਸੀ। ਇਨ•ਾਂ ਹੀ ਕੰਮਾਂ ਨੂੰ ਛੇਤੀ ਨੇਪਰੇ ਚਾੜ•ਨ ਲਈ ਇਕ ਦੂਜੇ ਨੂੰ ਸਹਿਯੋਗ ਦਿੱਤਾ ਜਾਂਦਾ ਸੀ। ਇਸੇ ਸਹਿਯੋਗ ਨੂੰ ਭਾਈਚਾਰਕ ਸਾਂਝ ਦਾ ਨਾਮ ਦਿੱਤਾ ਗਿਆ। ਕੁੜੀ ਦੇ ਵਿਆਹ ਲਈ ਬਹੁਤ ਸਾਰੇ ਸੂਤ ਦੀ ਜ਼ਰੂਰਤ ਪੈਂਦੀ ਸੀ। ਇਸੇ ਲਈ ਕੁੜੀਆਂ ਇਕੱਠੀਆਂ ਹੋ ਕੇ ਸੂਤ ਕੱਤਦੀਆਂ ਜਿਸ ਨੂੰ ਤ੍ਰਿੰਝਣਾਂ ਕਿਹਾ ਜਾਂਦਾ। ਇਸੇ ਤਰ•ਾਂ ਦੇ ਕੰਮਾਂ ਦੇ ਛੇਤੀ ਨੇਪਰੇ ਚਾੜ•ਣ ਦੇ ਲਈ ਔਰਤਾਂ ਦੇ ਮੁਕਾਬਲੇ ਹੁੰਦੇ, ਇਨ•ਾਂ ਮੁਕਾਬਲਿਆਂ ਨੂੰ ਛੋਪ ਪਾਉਣਾ ਕਿਹਾ ਗਿਆ। ਪੰਜਾਬ ਵਿਚ ਸੇਵੀਆਂ ਪ੍ਰਹੁਣਾਚਾਰੀ ਦਾ ਵਿਸ਼ੇਸ਼ ਅੰਗ ਹੈ। ਸੇਵੀਆਂ ਸਾਉਣ ਤੇ ਭਾਦੋਂ ਵਿਚ ਵੱਟੀਆਂ ਜਾਂਦੀਆਂ ਸਨ। ਇਸਤਰੀਆਂ ਇਕ ਘਰ ਵਿਚ ਇਕੱਠੀਆਂ ਹੋ ਕੇ ਮੈਦੇ ਦੀਆਂ ਬਰੀਕ ਸੇਵੀਆਂ ਦੇ ਲੰਮੇ ਤੰਦ ਕੱਢਦੀਆਂ ਤੇ ਨਾਲ-ਨਾਲ ਗੀਤ ਗਾਉਂਦੀਆਂ, ਹਾਸਾ ਮਾਖੌਲ ਹੁੰਦਾ, ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਸਾਰੇ ਸਾਲ ਲਈ ਸੇਵੀਆਂ ਦਾ ਭੰਡਾਰ ਜਮ•ਾਂ ਹੋ ਜਾਂਦਾ। ਇਕੱਠੀਆਂ ਹੋ ਕੇ ਕੰਮ ਕਰਨ ਦੀ ਭਾਵਨਾ ਆਪਸੀ ਮੇਲ-ਜੋਲ ਅਤੇ ਪਿਆਰ ਨੂੰ ਹੋਰ ਗਾੜ•ਾ ਕਰ ਦਿੰਦੀ ਹੈ। ਸੇਵੀਆਂ ਦੀ ਮਕਬੂਲੀਅਤ ਖਤਮ ਤਾਂ ਨਹੀਂ ਹੋਈ ਪਰ ਹੋਰ ਕਈ ਪ੍ਰਕਾਰ ਦੇ ਮਿੱਠਾ ਖਾਣ-ਪਦਾਰਥ ਆਉਣ ਕਾਰਨ ਇਸ ਦੀ ਮੰਗ ਘੱਟ ਜ਼ਰੂਰ ਗਈ ਹੈ। ਚਾਹੇ ਮਸ਼ੀਨਾਂ ਦੇ ਆਉਣ ਨਾਲ ਸਮੇਂ ਦੀ ਬੱਚਤ ਹੋਈ ਪਰ ਭਾਈਚਾਰਕ ਸਾਂਝ ਅਤੇ ਇਸਤਰੀਆਂ ਦੇ ਇਕੱਠੇ ਹੋ ਕੇ ਬੈਠਣ ਦੇ ਮੌਕਿਆਂ ਨੂੰ ਢਾਅ ਲੱਗ ਗਈ ਹੈ।
ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਜ਼ਿਆਦਾ ਖੇਤੀ ਤੇ ਨਿਰਭਰ ਹਨ। ਜਿਮੀਂਦਾਰਾਂ ਨੂੰ ਇਸੇ ਗੱਲ ਦੀ ਚਿੰਤਾ ਹੁੰਦੀ ਸੀ ਕਿ ਉਸ ਦਾ ਕੰਮ ਸਮੇਂ ਸਿਰ ਪੁਰਿਆ ਜਾਵੇ ਤਾਂ ਜੋ ਉਹ ਕਿਸੇ ਸੰਕਟ ਦੀ ਮਾਰ ਹੇਠ ਨਾ ਆ ਜਾਵੇ ਜੇਕਰ ਕੋਈ ਜਿਮੀਂਦਾਰ ਸਮੇਂ ਜਾਂ ਕਾਮਿਆਂ ਦੀ ਘਾਟ ਕਾਰਨ ਪਛੜ ਜਾਂਦਾ ਤਾਂ ਬਿੜੀ ਜਾਂ ਮੰਗ ਪਾਉਣ ਜਿਹੀਆਂ ਰੀਤਾਂ ਉਸ ਨੂੰ ਸੁਰਖਰੂ ਕਰ ਦਿੰਦੀਆਂ ਸਨ। ਜੇਕਰ ਕੋਈ ਆਪਣੇ ਕੰਮ ਤੋਂ ਖੂੰਜਿਆ ਹੋਇਆ ਜਿਮੀਂਦਾਰ ਆਪਣੇ ਰਿਸ਼ਤੇਦਾਰ ਦੇ ਪਿੰਡ ਵਿਚੋਂ ਆਦਮੀ ਬੁਲਾ ਲੈਂਦਾ। ਉਹ ਆਪਣੇ ਕੰਮ ਤੋਂ ਖੁੱਜੇ ਹੋਏ ਰਿਸ਼ਤੇਦਾਰ ਦੇ ਘਰ ਆ ਪਹੁੰਚਦੇ ਤੇ ਖੁਜੀਆਂ ਕੰਮ ਦਿਨਾਂ ਵਿਚ ਪੁਰ ਕਰ ਦਿੰਦੇ ਤਾਂ ਇਹ ਰਿਸ਼ਤੇਦਾਰੀ ਵਿਚੋਂ ਆਇਆ ਟੋਲਾ ਆਵਤ ਅਖਵਾਉਂਦਾ। ਇਸੇ ਤਰ•ਾਂ ਪਿੰਡ ਵਿਚ ਕਿਸੇ ਦੇ ਮਕਾਨ ਦੀ ਛੱਤ ਪੈਣੀ ਹੁੰਦੀ ਤਾਂ ਪਿੰਡ ਵਿਚ ਹੋਕਾ ਆ ਜਾਂਦਾ ‘ਬਈ! ਫਲਾਨੇ ਦੇ ਘਰ ਕੱਲ• ਚੈਹਾ ਪੈਣਾ ਹੈ। ਇਸ ਲਈ ਉਨ•ਾਂ ਦੇ ਘਰ ਬੰਦੇ ਪਹੁੰਚਣ।’ ਇਸ ਤਰ•ਾਂ ਪਿੰਡ ਦੇ ਲੋਕ ਬਿਨਾਂ ਕਿਸੇ ਸੁਆਰਥ ਤੇ ਲਾਲਚ ਦੇ ਉਸ ਆਦਮੀ ਦੇ ਘਰ ਪਹੁੰਚਦੇ। ਇਹੀ ਸੀ ਪੁਰਾਤਣ ਭਾਈਚਾਰਕ ਸਾਂਝ।
ਪੁਰਾਤਣ ਪੰਜਾਬ ਵਿਚ ਜੋ ਰੋਲ ਭਾਈਚਾਰਕ ਸਾਂਝ ਦਾ ਰਿਹਾ ਹੈ ਉਸ ਨੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਸੁਖਾਲਾ ਬਣਾਈ ਰੱਖਿਆ ਹੈ। ਪਰ ਅੱਜ ਦਾ ਪੰਜਾਬ ਪਹਿਲਾ ਵਾਲੇ ਪੰਜਾਬ ਨਾਲੋਂ ਬਹੁਤ ਵੱਖ ਹੈ। ਅੱਜ ਪੰਜਾਬ ਵਿਚ ਭਈਆਂ ਦੀ ਗਿਣਤੀ ਦਾ ਇੰਨਾ ਵੱਧ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਅੱਜ ਵੀ ਫਸਲ ਦੀ ਉਗਾਈ, ਲੁਆਈ, ਕਢਾਈ ਲਈ ਕਾਮਿਆਂ ਦੀ ਜ਼ਰੂਰਤ ਹੈ। ਪਰ ਅੱਜ ਦੇ ਲੋਕ ਮੰਗ ਪਾ ਕੇ, ਬਿੜੀ ਪਾ ਕੇ ਕਿਸੇ ਤੋਂ ਅਹਿਸਾਨ ਕਰਵਾ ਕੇ ਰਾਜੀ ਨਹੀਂ ਹਨ। ਅੱਜ ਦੇ ਲੋਕ ਆਪਣੇ ਵਿਰਸੇ ਤੋਂ ਬੇਮੁੱਖ ਹੋ ਕੇ, ਜ਼ਰੂਰਤ ਤੋਂ ਵੱਧ ਖਰਚਾ ਕਰ ਰਹੇ ਹਨ ਪਰ ਸਹਿਯੋਗ ਦੇਣ ਤੇ ਅਤੇ ਸਹਿਯੋਗ ਲੈਣ ਤੋਂ ਝਿਜਕਦੇ ਹਨ। ਪੁਰਾਤਣ ਪੰਜਾਬ ਦੀ ਭਾਈਚਾਰਕ ਸਾਂਝ ਦਿਨੋ-ਦਿਨ ਅਲੋਪ ਹੋ ਰਹੀ ਹੈ।
ਮਹੱਤਵਪੂਰਨ ਵਿਰਸਾ ਹੁੰਦਾ ਹੈ ਲੋਕ ਗੀਤ, ਨਾਚ ਅਤੇ ਮੇਲੇ। ਪੁਰਾਣੇ ਲੋਕ ਗੀਤ ਅੱਜ ਵੀ ਨਵੇਂ ਹਨ। ਲੋਕ ਗੀਤ ਤੇ ਨਾਚ ਕਿਸੇ ਸਮਾਜ ਦੀ ਰੂਹ ਹੁੰਦੇ ਹਨ। ਗਮੀ-ਸ਼ਾਦੀ ਵਿਚ ਲੋਕ ਗੀਤਾਂ ਰਾਹੀਂ ਹੀ ਮਨ ਦੇ ਵੇਦਨਾ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਭੰਗੜਾ, ਝੂੰਮਰ, ਗਿੱਧਾ ਤੇ ਕਿੱਕਲੀ ਨਾਚ ਦੇ ਵਿਸ਼ੇਸ਼ ਅੰਗ ਹਨ। ਜਾਂ ਇਉਂ ਕਹੀਏ ਕਿ ਇਹੀ ਸੱਭਿਆਚਾਰ ਹੈ ਪੰਜਾਬ ਦਾ। ਅੱਜ ਅਜੋਕੇ ਸਮੇਂ ਵਿਚ ਇਨ•ਾਂ ਨੂੰ ਇਤਨਾ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ ਕਿ ਇਨ•ਾਂ ਦੀ ਪਛਾਣ ਔਖੀ ਹੋ ਗਈ ਹੈ। ਅੱਜ ਸਭਿਆਚਾਰ ਦੇ ਨਾਂ ਤੇ ਸਟੇਜ ਤੇ ਚੜ•ਦੇ 10-12 ਮੁੰਡੇ ਕੁੜੀਆਂ ਇਸ ਤਰ•ਾਂ ਦਾ ਡਾਂਸ ਕਰਦੇ ਹਨ। ਇਨ•ਾਂ ਡਾਂਸ ਕਰਨ ਵਾਲੇ ਗਰੁੱਪਾਂ ਨੂੰ ਸੱਭਿਆਚਾਰਕ ਗਰੁੱਪਾਂ ਦਾ ਨਾਮ ਤਾਂ ਦਿੱਤਾ ਜਾਂਦਾ ਹੈ ਪਰ ਇਹ ਪੌਪ ਤੇ ਫੋਕ ਦਾ ਮਿਲਗੋਭਾ ਹੋ ਗਿਆ ਹੈ। ਪੰਜਾਬੀ ਗੀਤਾਂ ਵਿਚ ਵਿਦੇਸ਼ੀ ਤਰਜ਼ਾਂ ਠੋਸੀਆਂ ਜਾ ਰਹੀਆਂ ਹਨ। ਇਨ•ਾਂ ਵਿਚ ਮਿਠਾਸ ਤੇ ਸੁਰ ਤਾਲ ਖੰਭ ਲਾ ਕੇ ਉੱਡ ਗਏ ਹਨ। ਸਮਝ ਨਹੀਂ ਆਉਂਦੀ ਕਿ ਇਹ ਪੰਜਾਬੀ ਬੋਲਦੇ ਹਨ ਜਾਂ ਕੋਈ ਹੋਰ ਭਾਸ਼ਾ। ਪਹਿਰਾਵਾ ਵੀ ਭੜਕਾਊ ਜੋ ਪੰਜਾਬੀ ਪਹਿਰਾਵੇ ਨਾਲ ਕਿਸੇ ਤਰ•ਾਂ ਵੀ ਮੇਲ ਨਹੀਂ ਖਾਂਦਾ। ਪੰਜਾਬੀ ਮਾਂ ਬੋਲੀ ਆਪਣੇ ਇਨ•ਾਂ ਹੋਣਹਾਰ ਬੱਚਿਆਂ ਤੇ ਰੋ ਰਹੀ ਹੋਵੇਗੀ।
ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ ਵਰਗੇ ਕਲਾਕਾਰਾਂ ਦੇ ਗਾਏ ਗੀਤ ਅੱਜ ਵੀ ਸਾਡੇ ਕੰਨਾਂ ਵਿਚ ਰਸ ਘੋਲਦੇ ਹਨ। ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਅਸਲੀ ਪੰਜਾਬੀ ਸੱਭਿਆਚਾਰ ਦੀ ਸੰਭਾਲ ਹੀ ਨਾ ਕਰੀਏ ਸਗੋਂ ਦਿਲ ਵਿਚ ਵਸਾ ਕੇ ਅਪਣਾਈਏ, ਇਸ ਨੂੰ ਮਿਲਗੋਭਾ ਹੋਣ ਤੋਂ ਰੋਕੀਏ, ਭਾਈਚਾਰਕ ਸਾਂਝ ਬਣਾ ਲਈਏ। ਅਲੋਪ ਹੋ ਰਹੀ ਪੁਰਾਤਣ ਵਿਰਸੇ ਦੀ ਭਾਈਚਾਰਕ ਸਾਂਝ ਕਾਇਮ ਰੱਖੀਏ। ਕਿਤੇ ਸਮੇਂ ਦੀ ਧੁੜ ਸਾਡੇ ਵਿਰਸੇ ਨੂੰ ਧੁੰਦਲਾ ਨਾ ਕਰ ਦੇਵੇ।
***  ***  ***

ਪੰਜਾਬੀ ਪਿੰ੍ਰਟ ਮੀਡੀਆ ਡਾਵਾਂਡੋਲ

Name editior

ਪੱਤਰਕਾਰੀ ਲੋਕ ਰਾਜ ਦਾ ਚੌਥਾ ਥੰਮ ਹੈ। ਵਪਾਰਕ ਪੱਖੋਂ ਵੀ ਅੱਜ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਸੂਈ ਤੋਂ ਲੈ ਕੇ ਜਹਾਜ਼ ਤੱਕ ਹਰੇਕ ਨਿਰਮਾਤਾ ਕੰਪਨੀ ਨੂੰ ਮੀਡੀਏ ਦੀ ਲੋੜ ਹੈ। ਮੀਡੀਆ ਹੀ ਹੈ ਜੋ ਕੱਖ ਤੋਂ ਲੱਖ ਬਣਾ ਸਕਦਾ ਹੈ ਅਤੇ ਲੱਖ ਨੂੰ ਚੰਦ ਸ਼ਬਦਾਂ ਵਿਚ ਜਾਂ ਚੰਦ ਸਕਿੰਟਾਂ ਵਿਚ ਪੇਸ਼ ਕਰਕੇ ਕੱਖ ਬਣਾ ਦਿੰਦਾ ਹੈ। ਮੀਡੀਆ ਮੁੱਖ ਤੌਰ ‘ਤੇ ਦੋ ਤਰ•ਾਂ ਦਾ ਹੈ ਪਿੰ੍ਰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ। ਪਹਿਲਾਂ ਤੋਂ ਹੀ ਪਿੰ੍ਰਟ ਮੀਡੀਆ ਦਾ ਜ਼ਿਆਦਾ ਜ਼ੋਰ ਰਿਹਾ ਹੈ। ਇੰਟਰਨੈਟ ਅਤੇ ਚੈਨਲਾਂ ਦਾ ਜ਼ਿਆਦਾ ਵਿਸਥਾਰ ਹੋ ਜਾਣ ਕਾਰਨ ਇਲੈਕਟ੍ਰਾਨਿਕ ਮੀਡੀਆ ਜ਼ਿਆਦਾ ਹਾਵੀ ਹੋ ਗਿਆ। ਹਰੇਕ ਦੀ ਪਸੰਦ ਦੇ ਪ੍ਰੋਗਰਾਮਾਂ ਦੇ ਵੱਖਰੇ-ਵੱਖਰੇ ਚੈਨਲ ਚੱਲ ਪਏ। ਜੀਵਨ ਵਿਅਸਥ ਹੋ ਜਾਣ ਕਾਰਨ ਲੋਕ ਨਿਊਜ਼ ਪੇਪਰ ਪੜ•ਨ ਦੀ ਬਜਾਏ ਚੈਨਲਾਂ ‘ਤੇ ਕੁਝ ਸਕਿੰਟਾਂ ਵਿਚ ਹੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਨੂੰ ਤਰਜੀਹ ਦੇਣ ਲੱਗ ਪਏ।
ਮੈਨੂੰ ਆਮ ਹੀ ਪ੍ਰੈਸ ਐਸੋਸੀਏਸ਼ਨ ਅਤੇ ਪ੍ਰੈਸ ਕਾਨਫਰੰਸ ਵਿਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਆਪਣੇ ਭਾਈਚਾਰੇ ਭਾਵ ਪਿੰ੍ਰਟ ਮੀਡੀਆ ਮੈਗਜ਼ੀਨ, ਪੇਪਰ, ਅਖ਼ਬਾਰ ਦੇ ਸੰਪਾਦਕ ਸਾਹਿਬਾਨਾਂ ਨਾਲ ਰੂ-ਬ-ਰੂ ਹੁੰਦਾ ਰਹਿੰਦਾ ਹਾਂ। ਉਨ•ਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਹੈ ਕਿ ਅੱਜ ਪੰਜਾਬੀ ਪਿੰ੍ਰਟ ਮੀਡੀਆ ਡਾਵਾਂਡੋਲ ਹੋਇਆ  ਪਿਆ ਹੈ। ਕੁਝ ਕੀ ਅਖ਼ਬਾਰ, ਪੇਪਰ ਅਤੇ ਮੈਗਜ਼ੀਨ ਜਿਹੜੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ। ਉਨ•ਾਂ ਨੇ ਹੀ ਪੰਜਾਬੀ ਪ੍ਰਿੰਟ ਮੀਡੀਏ ਨੂੰ ਬਰਕਰਾਰ ਰੱਖਿਆ ਹੋਇਆ ਹੈ। ਨਵੇਂ ਪੇਪਰ ਦਾ ਵਿਸਥਾਰ ਤੇ ਉਸ ਦੀ ਕਾਮਯਾਬੀ ਅੱਜਕਲ• ਖਾਲਾ ਜੀ ਦਾ ਵਾੜਾ ਨਹੀਂ ਰਹੀ।
ਪਿਛਲੇ ਕੁਝ ਸਮੇਂ ਦੌਰਾਨ ਵਰਲਡ ਲੈਵਲ ‘ਤੇ ਛਾਈ ਮੰਦੀ ਦਾ ਅਸਰ ਹਰੇਕ ਵਰਗ ‘ਤੇ ਪਿਆ ਹੈ। ਪੰਜਾਬੀ ਪ੍ਰਿੰਟ ਮੀਡੀਏ ਨੂੰ ਵੀ ਇਸ ਦੀ ਕਾਫੀ ਢਾਹ ਲੱਗੀ ਹੈ। ਪਿੰ੍ਰਟ ਮੀਡੀਏ ਨੂੰ ਬਹੁਤ ਸਾਰੇ ਕਮਰਸ਼ੀਅਲ ਇਸ਼ਤਿਹਾਰ ਮਿਲਣੇ ਬੰਦ ਹੋ ਗਏ ਜਿਸ ਕਾਰਨ ਬਹੁਤ ਸਾਰੇ ਨਵੇਂ ਮੈਗਜ਼ੀਨ ਅਤੇ ਕੁਝ ਅਖ਼ਬਾਰ ਵੀ ਬੰਦ ਹੋ ਗਏ। ਪਿਛਲੇ ਕੁਝ ਸਮੇਂ ਤੋਂ ਹੀ ਬਹੁਤ ਸਾਰੇ ਮਾਸਿਕ ਮੈਗਜ਼ੀਨ ਵਾਲਿਆਂ ਨੇ ਆਪਣੇ ਮੈਗਜ਼ੀਨ ਦੋ ਮਾਸਿਕ ਜਾਂ ਤ੍ਰੈ ਮਾਸਿਕ ਕਰ ਦਿੱਤੇ। ਬਹੁਤਿਆਂ ਨੂੰ ਤਾਂ ਆਪਣੇ ਮੈਗਜ਼ੀਨ ਬੰਦ ਹੀ ਕਰਨੇ ਪਏ।
ਬਹੁਤ ਸਾਰੇ ਅਜਿਹੇ ਮਹਾਨ ਵਿਅਕਤੀ ਸਨ ਜਿਨ•ਾਂ ਨੇ ਦਿਨ-ਰਾਤ ਇਕ ਕਰਕੇ ਆਪਣੇ ਪੇਪਰ ਨੂੰ ਚਲਾਇਆ। ਮੀਡੀਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ। ਪਰ ਅੱਜ ਉਨ•ਾਂ ਨੂੰ ਬਿਰਦ ਹੋ ਜਾਣ ਕਾਰਨ ਆਪਣੇ ਮੈਗਜ਼ੀਨ ਅਤੇ ਆਪਣੇ ਪੇਪਰ ਬੰਦ ਕਰਨੇ ਪਏ ਹਨ ਕਿਉਂਕਿ ਉਨ•ਾਂ ਦੀ ਕਮਾਈ, ਉਨ•ਾਂ ਦੀ ਸ਼ੋਹਰਤ ਅਤੇ ਨਾਮ ਨੂੰ ਭਾਵ ਉਨ•ਾਂ ਪੇਪਰਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਪੇਪਰ ਅਤੇ ਮੈਗਜ਼ੀਨ ਨਾਲ ਬਹੁਤ ਸਾਰੇ ਅਜਿਹੇ ਵਿਅਕਤੀ ਜੁੜ ਜਾਂਦੇ ਹਨ ਜਿਹੜੇ ਆਪਣਾ ਹੋਣ ਦਾ ਦਾਅਵਾ ਕਰਦੇ ਹਨ ਪਰ ਜਦੋਂ ਇਸ ਔਖੀ ਘਾਟੀ ਵਿਚੋਂ ਲੰਘਣਾ ਪੈਂਦਾ ਹੈ ਤਾਂ ਝੱਟ ਸਾਥ ਛੱਡ ਜਾਂਦੇ ਹਨ। ਆਮ ਹੀ ਆਪਣੇ ਮਿੱਤਰ ਪਿਆਰੇ ਔਖੀ ਘਾਟੀ  ਵਿਚ ਸਾਥ ਛੱਡਦੇ ਦੇਖੇ ਜਾਂਦੇ ਹਨ। ਪੇਪਰ ਅਜਿਹਾ ਪ੍ਰੋਫੈਸ਼ਨਲ ਹੈ ਜਿਸ ਨੂੰ ਚਲਾਉਣਾ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ। ‘ਔਖੀ ਘਾਟੀ ਮੰਜ਼ਲ ਮਾਹੀ ਦੀ, ਸੰਭਲ-ਸੰਭਲ ਪੱਬ ਧਰਨਾ ਨਾਲੇ ਡਰਨੈ।’ ਪੇਪਰ ਦਾ ਇਕ-ਇਕ ਅੱਖਰ ਸੋਚ ਸੋਚ ਕੇ ਪਾਉਣਾ ਪੈਂਦਾ ਹੈ ਅਤੇ ਇਹ ਮੰਜ਼ਿਲ ਅਤੇ ਸ਼ੋਹਰਤ ਉਹੀ ਪਾ ਸਕਦਾ ਹੈ ਜਿਸ ‘ਤੇ ਗੁਰੂ ਦੀ ਮਿਹਰ ਹੁੰਦੀ ਹੈ। ਪ੍ਰਮਾਤਮਾ ਜਿਸ ਨੂੰ ਸਮਰੱਥਾ ਦਿੰਦਾ ਹੈ, ਗਿਆਨ ਦਿੰਦਾ ਹੈ ਅਤੇ ਉਤਸ਼ਾਹ ਦਿੰਦਾ ਹੈ ਉਹੀ ਇਸ ਮਾਰਗ ਦੀ ਪਾਂਧੀ ਬਣ ਸਕਦਾ ਹੈ। ਜਿਸ ਨੇ ਦਿਲੋਂ ਚਾਅ ਕੇ ਪੇਪਰ ਵਿਚ ਕੰਮ ਨਹੀਂ ਕੀਤਾ ਉਸ ਨੂੰ ਚਾਹੇ ਨਾਮਵਰ ਪੇਪਰ ਦੇ ਮੁੱਖ ਸੰਪਾਦਕ ਦੀ ਕੁਰਸੀ ‘ਤੇ ਹੀ ਬਿਰਾਜਮਾਨ ਕਰ ਦੇਈਏ ਉਹ ਪੇਪਰ ਦਾ ਵਜੂਦ ਖਤਮ ਕਰ ਦੇਵੇਗਾ। ਜਿਸ ਨੂੰ ਸ਼ੌਂਕ ਹੈ ਕੰਮ ਕਰਨ ਦਾ, ਪੱਤਰਕਾਰੀ ਦੇ ਫੀਲਡ ਵਿਚ ਦਿਲੋ ਜੁੜਨ ਦਾ ਉਹ ਚਾਹੇ ਛੋਟੇ ਜਿਹੇ ਪੇਪਰ ਨਾਲ ਹੀ ਜੁੜ ਜਾਵੇ ਉਸ ਨੂੰ ਵੀ ਬੁਲੰਦੀਆਂ ‘ਤੇ ਪਹੁੰਚਾਅ ਦੇਵੇਗਾ। ਸੋ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਨਾਮਵਰ ਪੇਪਰ ਦੇ ਸੰਚਾਲਕਾਂ ਨੂੰ ਇਸ ਕਰਕੇ ਆਪਣੇ ਪੇਪਰ ਬੰਦ ਕਰਨੇ ਪਏ ਕਿਉਂਕਿ ਉਨ•ਾਂ ਦੇ ਪੇਪਰਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਨਾਗਮਣੀ ਵਰਗੇ ਮੈਗਜ਼ੀਨ ਜੋ ਲੱਖਾਂ ਪਾਠਕਾਂ ਦੇ ਦਿਲ ਦੀ ਧੜਕਣ ਸਨ ਉਸ ਨੂੰ ਵੀ ਇਕ ਦਿਨ ਅੰਮ੍ਰਿਤਾ ਪ੍ਰੀਤਮ ਨੇ ਅਲਵਿਦਾ ਆਖ ਦਿੱਤਾ।
ਅੱਜ ਪੱਤਰਕਾਰੀ ਸਮਾਜ ਸੇਵਾ ਨਾ ਹੋ ਕੇ ਪ੍ਰੈਸ ਦਾ ਕਾਰਡ ਲੈਣ ਤੱਕ ਸੀਮਤ ਹੋ ਗਈ। ਇਸ ਲਈ ਨਿਤ ਨਵਾਂ ਅਖ਼ਬਾਰ ਅਤੇ ਮੈਗਜ਼ੀਨ ਸ਼ੁਰੂ ਹੁੰਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਬੰਦ ਹੋ ਜਾਂਦਾ ਹੈ। ਪੇਪਰ ਦੇ ਨਾਲ ਕੰਮ ਕਰਨ ਵਾਲੇ ਜਾਂ ਜੋ ਪੱਤਰਕਾਰੀ ਨਹੀਂ ਜੁੜਦੇ ਸਗੋਂ ਪੇਪਰ ਸਟਾਰਟ ਹੋਣ ਨਾਲ ਹੀ ਅਖੌਤੀ ਪੱਤਰਕਾਰ ਜਿਨ•ਾਂ ਨੇ ਪ੍ਰੈਸ ਦੇ ਕਾਰਡ ਲੈ ਕੇ ਆਪਣਾ ਦਬ-ਦਬਾ ਬਣਾਉਣਾ ਹੈ ਜਾਂ ਨਜਾਇਜ਼ ਕੰਮ ਕਰਨੇ ਹਨ ਉਨ•ਾਂ ਕੋਲ ਕਮਾਈ ਵੀ ਮੋਟੀ ਹੁੰਦੀ ਹੈ। ਉਹ ਕੁਝ ਰਕਮਾਂ ਦੇ ਕੇ ਪੇਪਰਾਂ ਦੀ ਪੱਤਰਕਾਰੀ ਲੈ ਲੈਂਦੇ ਹਨ। ਕੰਮ ਉਨ•ਾਂ ਨੂੰ ਆਉਂਦਾ ਨਹੀਂ ਅਤੇ ਭੁਗਤਣਾ ਪੇਪਰ ਨੂੰ ਪੈਂਦਾ ਹੈ। ਯੋਗ ਅਤੇ ਨੌਲਜ਼ ਵਾਲੇ ਪੱਤਰਕਾਰਾਂ ਨੂੰ ਆਪਣੇ ਗੁਣਾਂ ਨੂੰ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਚਾਹੇ ਅੱਜ ਪੰਜਾਬੀ ਪ੍ਰਿੰਟ ਮੀਡੀਏ ਦੀ ਹਾਲਤ ਡਾਵਾਂਡੋਲ ਹੋ ਗਈ ਹੈ। ਪਰ ਜਦ ਤੱਕ ਪੱਤਰਕਾਰੀ ਨੂੰ ਸਮਰਪਿਤ ਹੋਣ ਵਾਲੇ ਸੰਪਾਦਕ/ਲੇਖਕ/ਪੱਤਰਕਾਰ ਮੌਜੂਦ ਹਨ ਉਨ•ਾਂ ਚਿਰ ਇਹ ਸੱਚਾ-ਸੁੱਚਾ ਪ੍ਰੋਫੈਸ਼ਨਲ ਖਤਮ ਨਹੀਂ ਹੋਵੇਗਾ। ਜਿਹੜੇ ਪੰਜਾਬੀ ਪੱਤਰਕਾਰੀ ਦੇ ਦੀਵਾਨਿਆਂ ਨੇ ਆਪਣੇ ਜਨੂੰਨ ਲਈ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਤੋਂ ਵੀ ਪ੍ਰਹੇਜ਼ ਨਹੀਂ ਕੀਤਾ ਉਹ ਕਿਸੇ ਦੇ ਸਹਿਯੋਗ ਦੇ ਮੁਹਤਾਜ ਨਹੀਂ ਹੁੰਦੇ। ਉਨ•ਾਂ ਦਾ ਆਪਣਾ ਇਕ ਵਜੂਦ ਹੁੰਦਾ ਹੈ, ਆਪਣੀ ਵੱਖਰੀ ਪਛਾਣ ਹੁੰਦੀ ਹੈ ਜੋ ਚੰਦ ਲੋਕਾਂ ਦੀ ਬੇਕਦਰੀ, ਰੁਖੇਪਣ ਕਾਰਨ ਮਿਟ ਨਹੀਂ ਸਕਦੀ ।

***  ***  ***

ਵਿਦੇਸ਼ ਜਾਣ ਦੀ ਮਾਰੀ, ਕਰਦੀ ਆਈ-ਲੈਟਸ ਦੀ ਤਿਆਰੀ

Name editior

ਇਸ ਵਿਚੋਂ ਕੋਈ ਸ਼ੱਕ ਨਹੀ ਕਿ I-Lets ਇਟਰਨੈਸ਼ਨਲ ਲੇਂਗੁਏਜ਼ ਟੇਸਟ ਹੈ (International Languase English Testem,) ਸਾਰੀ ਦੁਨੀਆ ਇਸ ਟੈਸਟ ਤੋਂ ਵਾਕਫ ਹੈ। ਪੰਜਾਬ ਦੇ ਤਾਂ ਅਨਪੜ ਲੋਕ ਵੀ ਇਸ ਟੈਸਟ ਬਾਰੇ ਜਾਣਦੇ ਹਨ। ਪਿੰਡਾ ਦੀਆ ਅਨਪੜ ਔਰਤਾਂ ਜਿਨ•ਾਂ ਨੂੰ a-b-c ਬਾਰੇ ਚਾਹੇ ਗਿਆਨ ਨਾ ਹੋਵੇ ਪਰ ਉਨ•ਾਂ ਨੂੰ I-Lets ਟੈਸਟ ਬਾਰੇ ਜ਼ਰੂਰ ਪਤਾ ਹੈ ਕਿ ਇਹ ਟੈਸਟ ਪਾਸ ਕਰਨ ਨਾਲ ਬਾਹਰ ਜਾਣ ਦਾ ਕੋਈ ਨਾ ਕੋਈ ਜਗਾੜ ਬਣ ਜਾਂਦਾ ਹੈ। ਬਹੁਤ ਸਾਰੇ ਅਜਿਹੇ ਪੰਜਾਬੀ ਹਨ ਜਿਨ•ਾਂ ਨੂੰ I-Lets ਦਾ ਨਾਮ ਲੈਣਾ ਨਹੀ ਆਉਂਦਾ ਪਰ ਉਨ•ਾਂ ਨੂੰ I-Lets ਟੈਸਟ ਬਾਰੇ ਜਾਣਕਾਰੀ ਹੈ।
ਬਹੁਤ ਸਾਰੇ ਪੰਜਾਬੀਆਂ ਨੂੰ ਤਾਂ ਇਹ ਟੈਸਟ ਰਾਸ ਆ ਗਿਆ। ਪੰਜਾਬ ਵਿਚ ਤਾਂ ਇਹ ਟੈਸਟ ਸਮਾਜ ਸੇਵਾ ਦੇ ਰੋਲ ਅਦਾ ਵੀ ਕਰ ਰਿਹਾ ਹੈ। ਬਹੁਤ ਸਾਰੇ ਧੀਆਂ ੇਦੇ ਮਾਪੇ ਤਾਂ ਆਪਣੀ ਧੀ ਨੂੰ  I-Lets ਕਰਾ ਕੇ ਕੇ ਸੁਰਖਰੂ ਹੋ ਗਏ। ਕਈਆ ਨੇ ਤਾਂ ਸੋਚ ਲਿਆ ਕਿ ਆਪਣੀ ਧੀ ਨੂੰ  I-Lets ਕਰਵਾ ਦਿਉ। ਸੰਸੇਂ ਖਤਮ, ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਕਰਨ। ਕਈਆ ਦੇ ਤਾਂ ਇਹ ਜੁਗਾੜ ਫਿੱਟ ਵੀ ਆ ਗਿਆ। ਪਰ ਜ਼ਿਆਦਾ ਤਾਂ ਇਹ ਭੇਡ ਚਾਲ ਹੀ ਹੋ ਗਈ। ਹਰੇਕ ਸਟੂਡੈਂਟ ਅੋਖਾ ਸੋਖਾ ਮੈਟ੍ਰਿਕ ਲੰਘਿਆ ਤੇ ਇਕ ਵਾਰ ਜ਼ਰੂਰ ਕਿਸਮਤ ਅਜਮਾ ਕੇ ਦੇਖਦਾ ਹੈ। ਪਰ ਸਫਲਤਾ ਤਾ ਵਿਰਲਿਆ ਨੂੰ ਹੀ ਮਿਲਦੀ ਹੈ।
ਅੱਜ ਕੱਲ 50% ਸਟੂਡੈਂਟ  I-Lets  ਦਾ ਪੇਪਰ ਦਿੰਦੇ ਹਨ। ਜਿਨ•ਾਂ ਵਿਚੋਂ 20%  ਪ੍ਰੀਤਸ਼ਤ ਇਹ ਟੈਸਟ ਪਾਸ ਕਰਦੇ ਹਨ। ਉਨ•ਾਂ ਵਿਚੋਂ ਮਸਾ 10 ਕੁ ਪ੍ਰਤੀਸ਼ਤ ਮੁੰਡੇ ਕੁੜੀਆਂ ਦੇ ਕੰਮ ਸਿਰੇ ਚੜਦੇ ਹਨ। ਬਾਕੀ ਇਹ ਕਹਿ ਕੇ ਬਹਿ ਜਾਂਦੇ ਹਨ ਕਿ ਸਾਡੀ ਕਿਸਮਤ ਵਿਚ ਬਾਹਰ ਜਾਣਾ ਨਹੀ ਸੀ। ਕਿਸਮਤ ਦੇ ਨਾਮ ਲਾ ਕੇ ਆਪਣਾ ਖਹਿਰਾ ਛੁਡਵਾ ਲੈਂਦੇ ਹਨ।
I-Lets ਕਰਦੇ ਦੋ ਤਰ•ਾਂ ਦੇ ਨਾਲ ਬਾਹਰ ਜਾਣ ਵਾਸਤੇ ਅਪਲਾਈ ਕੀਤਾ ਜਾਂਦਾ ਹੈ। ਸਟੂਡੈਂਟ ਬੇਸ ਤੇ ਪੁਆਇਟ ਬੇਸ। ਸਟੱਡੀ ਕੇਸ ਜਲਦੀ ਕਲੀਅਰ ਹੋ ਜਾਂਦੇ ਹਨ ਪਰ ਸਟੂਡੈਂਟਸ ਨੂੰ ਉਥੇ ਜਾ ਕੇ ਬਹੁਤ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ। ਹੁਸ਼ਿਆਰ ਵਿਦਿਆਰਥੀ ਤਾਂ ਉਨ•ਾਂ ਮੁਸ਼ਕਲਾ ਨਾਲ ਜੁੜ ਕੇ ਮਿਹਨਤਾ ਕਰਦੇ ਸੈਟਲ ਹੋ ਜਾਂਦੇ ਹਨ ਤੇ ਆਮ ਵਿਦਿਆਰਥੀ ਇਹ ਕੇ ਵਾਪਸ ਆ ਜਾਂਦੇ ਹਨ ਕਿ ਬਾਹਰ ਕੀ ਹੈ? ਬਾਹਰ ਤਾ ਧੱਕੇ ਹੀ ਹਨ। ਇਥੇ ਐਸ਼ ਵਗੇਰਾ।
ਜਿਹੜੇ ਲੋਕ (P R) ਪੁਆਇੰਟ ਸਿਸਟਮ ਰਾਹੀ ਜਾਂਦੇ ਹਨ ਉਨ•ਾਂ ਲਈ ਜਾਣਾ ਥੋੜਾ ਮੁਸ਼ਕਲ ਹੈ ਉਥੇ ਜਾ ਕੇ ਸੈਟ ਹੋਣਾ ਆਸਾਨ ਹੈ ਪਰ ਸਾਰਿਆ ਦੇ ਪੁਆਇੰਟ ਸਿਸਟਮ ਵੀ ਰਾਸ ਨਹੀ ਆਉਂਦਾ।
ਪੁਆਇੰਟ ਸਿਸਟਮ ਭਾਵ ਨੰਬਰਾਂ ਦੇ ਆਧਾਰ ਤੇ ਬਾਹਰ ਜਾਣਾ। ਭਾਰਤੀ ਲੋਕ ਦੇਖੋ-ਦੇਖੀ ਹੀ ਪੁਆਇੰਟ ਸਿਸਟਮ ਦੇ ਆਧਾਰ ਤੇ ਅਪਲਾਈ ਕਰੀ ਜਾਂਦੇ ਹਨ। ਬਹੁਤ ਲੋਕ ਪੁਆਇੰਟ ਸਿਸਟਮ ਰਾਹੀ ਵਿਦੇਸ਼ਾਂ ਵਿਚ ਜਾ ਵੀ ਰਹੇ ਹਨ। ਆਪਣੀਆਂ ਚੰਗੀਆਂ-ਚੰਗੀਆਂ ਨੌਕਰੀਆਂ ਛੱਡ ਕੇ ਵੱਡੇ-ਵੱਡੇ ਬਿਜਨੈੱਸ ਛੱਡ ਕੇ ਲੋਕ ਪੁਆਇੰਟ ਸਿਸਟਮ ਰਾਹੀ ਬਾਹਰ ਤੁਰੇ ਜਾ ਰਹੇ ਹਨ। ਬਹੁਤ ਜ਼ਿਆਦਾ ਕਾਬਲੀਅਤ ਰੱਖਣ ਵਾਲੇ, ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਡਿਪਲੋਮਿਆਂ ਦੇ ਮਾਲਕ ਪੁਆਇੰਟ ਸਿਸਟਮ ਰਾਹੀ ਬਾਹਰ ਤਾਂ ਤੁਰੇ ਜਾਂਦੇ ਹਨ ਪਰ ਉਥੇ ਉਨ•ਾਂ ਤੇ ਕੀ ਬੀਤਦੀ ਹੈ ਇਹ ਤਾਂ ਉਹੋ ਹੀ ਜਾਣਦੇ ਹਨ। ਦਿਨ-ਰਾਤ ਇਕ ਕਰਕੇ ਕੀਤੀਆਂ ਪੜ•ਾਈਆਂ-ਲਿਖਾਈਆਂ ਦਾ ਉਥੇ ਕੋਈ ਖਾਸ ਮੁੱਲ ਨਹੀਂ ਪੈਂਦਾ। ਬੇਸ਼ੱਕ ਬਹੁਤ ਪੜੇ-ਲਿਖੇ ਤੇ ਡਿਗਰੀਆਂ ਕੀਤੀਆਂ ਵਾਲਿਆਂ ਨੂੰ I-Lets ਕਰਕੇ ਪੁਆਇੰਟ ਸਿਸਟਮ ਰਾਰੀ ਬਾਹਰ ਜਾਣਾ ਸੌਖਾ ਹੈ ਪਰ ਉÎਥੇ ਜਾ ਕੇ ਸੈਟਲ ਹੋਣਾ ਬਹੁਤ ਔਖਾ ਹੈ। ਬਹੁਤ ਪੜ•ੇ-ਲਿਖੇ ਭਾਰਤੀਆਂ ਨੂੰ ਜਦ ਬਾਹਰ ਜਾ ਕੇ ਕਰ²ੜੀ ਮਿਹਨਤ ਕਰਨੀ ਪੈਂਦੀ ਹੈ। ਸਾਰਾ-ਸਾਰਾ ਦਿਨ  ‘ਬੈਸਮੈਂਟਾ’ ਵਿਚ ਬਿਤਾ ਕੇ ਵੀ ਮਸਾ ਰੋਟੀ ਪਾਣੀ ਦਾ ਖਰਚਾ ਹੀ ਨਿਕਲਦਾ ਹੈ ਤਾਂ ਆਪਣੇ ਕੀਤੇ ਤੇ ਪਛਤਾਉਂਦੇ ਹਨ। ਬਹੁਤੇ ਸਾਰੇ ਪੜ•ੇ-ਲਿਖੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਲਈ I-Lets  ਕਰਕੇ ਪੁਆਇੰਟ ਸਿਸਟਮ ਤੇ ਅਪਲਾਈ ਕਰ ਦਿੰਦੇ ਹਨ। ਕੁਝ ਕੁ ਸਾਲਾ ਵਿਚ ਉਨ•ਾਂ ਦਾ ਨੰਬਰ ਵੀ ਆ ਜਾਂਦਾ ਹੈ ਉਹ ਸੋਖੇ ਹੀ ਬਾਹਰ ਪਹੁੰਚ ਜਾਂਦੇ ਹਨ ਪਰ ਜਦੋ ਉਨ•ਾਂ ਦੇ ਬੱਚੇ ਉਨ•ਾਂ ਦੇ ਨਹੀ ਰਹਿੰਦੇ ਭਾਵ ਅੰਗਰੇਜ਼ਾ ਦੇ ਬੱਚਿਆਂ ਦੀ ਸੰਗਤ ਵਿਚ ਪੈ ਕੇ ਉਨ•ਾਂ ਵਰਗੇ ਖੁਲ•ੇ-ਡੁਲ•ੇ ਮਾਹੌਲ ਵਾਲੇ ਬਣ ਜਾਂਦੇ ਹਨ। ਉਨ•ਾਂ ਦੀ ਬੋਲੀ ਪਹਿਰਾਵਾ ਤੇ ਸੋਚ ਬਦਲ ਕੇ ਅੰਗਰੇਜ਼ਾ ਵਰਗੀ ਹੋ ਜਾਂਦੀ ਹੈ।  ਉਹੀ ਭਾਰਤੀ ਆਪਣੀ ਕਿਸਮਤ ਨੂੰ ਕੌਸਦੇ ‘ਪੁਆਇੰਟ ਸਿਸਟਮ’ ਨੂੰ ਲਾਹਨਤਾ ਪਾਉਂਦੇ ਹਨ।
ਇੰਡੀਆ ਵਿਚ ਪੱਕੀ ਨੌਕਰੀ ਵਾਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਬਾਹਰ ਜਾਣਾ ਹੋਰ ਵੀ ਸੌਖਾ ਹੈ ਪਰ ਇਥੇ ਚੰਗੀ ਭਲੀ ਵਧੀਆ ਨੌਕਰੀ ਛੱਡ ਕੇ ਗਿਆ ਦੀ ਉਥੇ ਕੋਈ ਬਾਤ ਨਹੀਂ ਪੁੱਛਦਾ। ਉਹ ਵੀ 8ਵੀ-10ਵੀ ਪਾਸ ਵਾਲਿਆਂ ਵਾਂਗ ਖੇਤਾਂ ਵਿਚ ਕੰਮ ਕਰਦੇ ਹਨ, ਬੇਰ ਤੋੜਦੇ ਹਨ। ਉਥੇ ਜਾ ਕੇ ਉਨ•ਉਾਂ ਨੂੰ ਕਈ-ਕਈ ਤਰ•ਾਂ ਦੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲਦੀ। ਜੇਕਰ ਮਿਲ ਵੀ ਜਾਵੇ ਤਾਂ ਪਤਾ ਨਹੀ ਉਹ ਕਿੰਨੇ ਦਿਨ ਲਈ ਹੁੰਦੀ ਹੈ। ਕੁਝ ਮਹੀਨਿਆਂ ਲਈ, ਕੁਝ ਹਫਤਿਆਂ ਲਈ, ਕੁਝ ਦਿਨਾਂ ਲਈ ਜਾਂ ਕੁਝ ਘੰਟਿਆਂ ਲਈ। ਉਥੇ ਜਾ ਕੇ ਬਹੁਤਾ ਪੜ•ੇ-ਲਿਖੇ ਪੰਜਾਬੀਆਂ ਦਾ ਬਹੁਤ ਬੁਰਾ ਹਾਲ ਹੈ ਪਰ ਫਿਰ ਵੀ ਪੜ•ੇ-ਲਿਖੇ ਹਰ ਪੰਜਾਬੀ ਦੀ ਇਹੀ ਇੱਛਾ ਹੈ ਕਿ ਉਹ ਕਿਸੇ ਨਾ ਕਿਸੇ ਤਰ•ਾਂ ਵਿਦੇਸ਼ ਪਹੁੰਚ ਜਾਵੇ।
ਬਾਹਰ ਜਾਣ ਦੇ ਮਾਮਲੇ ਵਿਚ ਪੰਜਾਬਣਾਂ ਵੀ ਕੋਈ ਮੌਕਾ ਖੁੱਜਣ ਨਹੀਂ ਦਿੰਦੀਆਂ। ਬੀ.ਏ., ਐਮ.ਏ. ਪਾਸ ਕੁੜੀ ਨੂੰ ਬਾਹਰਲਾ ਮੁੰਡਾ ਹੀ ਚਾਹੀਦਾ ਹੈ ਚਾਹੇ ਕਿੰਨੇ ਵੀ ਵਿਆਹ ਹੋਏ ਹੋਣ, ਚਾਹੇ ਮੁੰਡੇ ਦੀ ਉਮਰ ਜਿੰਨੀ ਮਰਜੀ ਹੋਵੇ ਉਨ•ਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬੱਸ ਕਿਸੇ ਵੀ ਤਰੀਕੇ ਉਹ ਵਿਦੇਸ਼ ਪਹੁੰਚਣੀਆਂ ਚਾਹੀਦੀਆਂ। ਬਾਹਰ ਜਾਣ ਦੇ ਲਈ I-Lets ਕਰਨ ਵਿਚ ਕੁੜੀਆਂ ਦਾ ਉਤਸ਼ਾਹ ਹੈ। ਇਸੇ ਲਈ I-Lets ਵੀ ਤੇ ਟੁਆਫਿਲ ਦੀ ਕੋਚਿੰਗ ਦੇਣ ਵਾਲੇ ਕੋਚਿੰਗ ਸੈਟਰ ਵੀ ਘਰ-ਘਰ ਖੁਲ ਰਹੇ ਹਨ।
I-Lets ਪੰਜਾਬੀਆਂ ਨੂੰ ਬਾਹਰ ਬੁਲਾ ਤਾਂ ਰਿਹਾ ਹੈ ਪਰ ਉਨ•ਾਂ ਨੂੰ ਉਥੇ ਸੈਟਲ ਨਹੀਂ ਕਰਵਾ ਰਿਹਾ। ਬਹੁਤੇ ਲੋਕ I-Lets ਕਰਕੇ ਵਿਦੇਸ਼ਾਂ ਵਿਚ ਜਾ ਕੇ ਬੁਰੀ ਤਰ•ਾਂ ਫਸ ਜਾਂਦੇ ਹਨ। ਇਸ ਮਿੱਠੀ ਜੇਲ ਵਿਚੋਂ ਉਹ ਵਾਪਸ ਨਹੀਂ ਆ ਸਕਦੇ ਅਤੇ ਨਾ ਹੀ ਉਥੇ ਪੂਰੀ ਤਰ•ਾਂ ਸੈਟਲ ਹੋ ਸਕਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਨੇਡਾ-ਅਮਰੀਕਾ ਵਰਗੇ ਦੇਸ਼ ਬਹੁਤੇ ਸੋਹਣੇ ਹਨ। ਉਥੋਂ ਦੇ ਕਾਨੂੰਨ ਬਹੁਤ ਵਧੀਆਂ ਹਨ। ਕਾਨੂੰਨ ਸੰਬੰਧੀ ਤਾਂ ਅਸੀਂ ਇਸ ਗੱਲ ਦੇ ਅੰਤਰ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਵਿਦੇਸ਼ ਵਿਚ ਜਿਥੇ ਕੋਈ ਪੁਲਿਸ ਮੁਲਾਜ਼ਮ ਦਿਸ ਪਵੇ ਉਥੇ ਇਹ ਮਹਿਸੂਸ ਹਣ ਲੱਗ ਪੈਂਦਾ ਹੈ ਕਿ ਇਥੇ ਕੋਈ ਖਤਰਾ ਨਹੀਂ। ਵਿਦੇਸ਼ਾਂ ਵਿਚ ਪੁਲਿਸ ਵਾਲਿਆਂ ਨੂੰ ਦੇਖ ਕੇ ਸਾਹ ਵਿਚ ਸਾਹ ਆ ਜਾਂਦੇ ਹਨ ਤੇ ਪੰਜਾਬ ਵਿਚ ਪੁਲਿਸ ਵਾਲਿਆਂ ਨੂੰ ਦੇਖ ਕੇ ਸਾਹ ਸੁੱਕਣ ਲੱਗ ਪੈਂਦੇ ਹਨ। ਗੱਲ ਕਰਦੇ ਸੀ  I-Lets ਤੇ ਪੁਆਇੰਟ ਸਿਸਟਮ ਦੀ ਕਈ ਲੋਕ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋ ਵੀ ਜਾਂਦੇ ਹਨ ਪਰ  I-Lets ਤੇ ਪੁਆਇੰਟ ਸਿਸਟਮ ਵੀ ਸਾਰਿਆਂ ਨੂੰ ਰਾਸ ਨਹੀਂ ਆਉਂਦਾ।
ਸੋ ਜ਼ਰੂਰਤ ਹੈ  I-Lets ਟੈਸਟ ਨੂੰ ਸਹੀ ਤਰੀਕੇ ਨਾਲ ਅਪਣਾਉਣ ਦੀ ਵੈਸੇ ਤਾਂ ਪੰਜਾਬੀਆਂ ਨੂੰ ਬਾਹਰ ਜਾਣ ਦਾ ਕੋਈ ਸੁਰਾਗ ਲੱਭਣਾ ਚਾਹੀਦਾ ਰਸਤਾ ਆਪ ਹੀ ਬਣਾ ਲੈਂਦੇ ਹਨ। ਜਿਸ ਤਰ•ਾਂ ਇਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਮਰੀਕਾ ਗਏ ਇਕ ਬੰਦੇ ਨੂੰ ਜੰਗਲ ਵਿਚ ਇਕ ਸ਼ੇਰ ਭਗਤੀ ਕਰਦੇ ਮਿਲ ਗਿਆ। ਉਸ ਆਦਮੀ ਨੇ ਸ਼ੇਰ ਨੂੰ ਕਿਹਾ ਕਿ ਮਹਾਰਾਜ ਮੈਨੂੰ ਇਥੇ ਪੱਕਾ ਹੋਣ ਦਾ ਕੋਈ ਰਾਸਤਾ ਦੱਸੋ। ਸ਼ੇਰ ਮਹਾਰਾਜ ਨੇ ਤੁਰੰਤ ਉਤਰ ਦਿੱਤਾ। ਹੌਲੀ ਬੋਲੋ ਜੀ ਮੈਂ ਤਾਂ ਆਪ ਪੰਜਾਬੀ ਹਾਂ ਮੈਂ ਵੀ ਖੋਤੇ ਦੇ ਵੀਜੇ ਲੈ ਕੇ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ। ਪੰਜਾਬੀ ਸ਼ੇਰਾਂ ਨੂੰ ਆਪਣੇ ਵੀਜੇ ਹੀ ਮਿਲਣ ਤਾਂ ਜੋ ਉਹ ਆਪਣੀ ਦਹਾੜਾਂ ਨਾਲ ਪੰਜਾਬੀ ਨਾਲ ਪੰਜਾਬੀ ਵਿਰਸੇ ਨੇ ਪੰਜਾਬੀ ਬੋਲੀ ਤੇ ਪੰਜਾਬੀ ਪਹਿਰਾਵੇ ਵੂੰ ਪ੍ਰਫੁੱਲਤ ਕਰਨਾ ਨਾ ਕਿ ਦਿਨ ਕੱਟੀਆਂ ਹੀ ਭਾਗਾਂ ਵਿਚ ਲਿਖੀਆਂ ਜਾਣ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਹਰ ਪੰਜਾਬੀ ਦਾ ਗਲਤ ਫਾਇਦਾ ਉਠਾਉਣ ਦੀ ਬਜਾਏ ਉਸਨੂੰ ਸਹੀ ਤਰੀਕੇ ਆਪਣੇ ਪ੍ਰੋਫੈਸ਼ਨਲ ਦੇ ਮੁਤਾਬਕ ਅਪਲਾਈ ਕਰੇ। ਪਰ ਕੀ ਪੰਜਾਬੀ ਇਸ ਦਾ ਸਹੀ ਤਰੀਕੇ ਫਾਇਦਾ ਉਠਾਉਣਗੇ? ਸ਼ਾਇਦ ਕਦੇ ਵੀ ਨਹੀਂ…।’

***  ***  ***

ਉਚ ਪਾਏ ਦੇ ਸਾਹਿਤਕਾਰ

-ਭਵਨਦੀਪ ਸਿੰਘ ਪੁਰਬਾ
ਮੈਂ ਮੈਗਜ਼ੀਨ ਦਾ ਐਡੀਟਰ ਹੋਣ ਦੇ ਬਾਵਜੂਦ ਵੀ ਕਿਸੇ ਸਾਹਿਤ ਸਭਾ ਵਿਚ ਨਹੀਂ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ਸਾਹਿਤ ਸਭਾ ਦੇ ਅਸੂਲ ਤੇ ਆਪਣੇ ਆਪ ਨੂੰ ਉਚੇ ਲੈਵਲ ਦੇ ਸਮਝਣ ਵਾਲੇ ਸਾਹਿਤਕਾਰਾਂ ਦੀ ਹਉਮੈ ਮੈਨੂੰ ਚੰਗੀ ਨਹੀਂ ਲੱਗਦੀ। ਮੈਂ ਸਿਰਫ ਇਕ ਵਾਰ ਹੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਿਆ ਸੀ ਉਸ ਤੋਂ ਬਾਅਦ ਮੈਂ ਕਦੇ ਵੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਜਾ ਕੇ ਆਪਣਾ ਟਾਈਮ ਖਰਾਬ ਕਰਨਾ ਠੀਕ ਨਹੀਂ ਸਮਝਿਆ।
ਇੱਕ ਸਾਹਿਤਕਾਰ ਡਾਬੀ ਸਾਹਿਬ (ਫਰਜੀ ਨਾਮ) ਨੇ ਮੈਨੂੰ ਇਕ ਵਾਰ ਇਨਵਾਈਟ ਕੀਤਾ ਸੀ। ਮੈਂ ਉਸ ਦਿਨ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਿਆ। ਐਤਵਾਰ ਦਾ ਦਿਨ ਸੀ। ਮੀਟਿੰਗ ਦਾ 10 ਵਜੇ ਦਾ ਟਾਈਮ ਸੀ. ਮੈਂ ਠੀਕ 10 ਵਜੇ ਨਿਸ਼ਚਿਤ ਕੀਤੇ ਸਥਾਨ ਤੇ ਪਹੁੰਚ ਗਿਆ। ਉਥੇ ਕੋਈ ਵੀ ਨਹੀਂ ਸੀ। ਉਨ•ਾਂ ਨੂੰ ਉਡੀਕ-ਉਡੀਕ ਕੇ ਮੈਂ ਸਾਢੇ ਦੱਸ ਵਜੇ ਉਥੇ ਵਾਪਸ ਆਉਣ ਲੱਗਾ ਹੀ ਸੀ ਕਿ ਇਕ ਸਾਹਿਤਕਾਰ ਸਾਹਿਬ ਆ ਗਏ। ਮੈਂ ਉਨ•ਾਂ ਤੋਂ ਮੀਟਿੰਗ ਬਾਰੇ ਪੁੱਛਿਆ ਤਾਂ ਉਨ•ਾਂ ਨੇ ਕਿਹਾ, ”ਕੋਈ ਗੱਲ ਨਹੀਂ, ਸਾਰੇ ਮੈਂਬਰ ਆ ਜਾਣਗੇ ਇਨੇ ਕੁ ਲੇਟ ਤਾਂ ਹੋ ਹੀ ਜਾਂਦੇ ਹਨ। ਮੈਂ ਉਨ•ਾਂ ਨਾਲ ਬੈਠ ਕੇ ਫੇਰ ਬਾਕੀਆਂ ਦੀ ਉਡੀਕ ਕਰਨ ਲੱਗਾ। ਉਹ ਸਾਹਿਤਕਾਰ ਸਾਹਿਬ ਆਪਣੀਆਂ ਹੀ ਰਚਨਾਵਾਂ ਕੱਢ ਕੇ ਆਪ ਮੁਹਾਰੇ ਹੀ ਪੜਦੇ ਰਹੇ। ਮੈਂ ਚੁੱਪ-ਚਾਪ ਉਨ•ਾਂ ਦੇ ਕੋਲ ਬੈਠਾ ਰਿਹਾ।
ਗਿਆਰਾ ਕੁ ਵਜੇ ਦੋ ਸਾਹਿਤਕਾਰ ਹੋਰ ਆ ਗਏ। ਤਿੰਨੇ ਕਿੰਨਾ ਚਿਰ ਆਪਣੀਆਂ ਹੀ ਗੱਲਾ ਵਿਚ ਮਸਤ ਰਹੇ। ਮੈਂ ਕੋਲ ਹੀ ਬੈਠਾ ਸੀ ਪਰ ਉਨ•ਾਂ ਨੇ ਮੇਰੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਮੈਂ ਉਨ•ਾਂ ਤੋਂ ਪੁੱਛਿਆ ਕਿ ਬਾਕੀ ਮੈਂਬਰ ਕਦੋਂ ਆਉਣਗੇ ਤਾਂ ਇਹ ਸਾਹਿਤਕਾਰ ਸਾਹਿਬ ਬੋਲੇ, ”ਕੋਈ ਨਹੀਂ ਕਾਕਾ, ਆ ਜਾਣਗੇ, ਸਾਰੇ ਮੈਂਬਰ ਹੀਆ ਜਾਣਗੇ, ਲੱਗਦਾ ਤੂੰ ਪਹਿਲੀ ਵਾਰ ਸਾਹਿਤ ਸਭਾ ਦੀ ਮੀਟਿੰਗ ਵਿੱਚ ਆਇਆ।” ਦੁਸਰੇ ਨੇ ਪੁੱਛਿਆ, ”ਕੁਝ ਲਿਖਣ ਦਾ ਸ਼ੌਕ ਏ…?” ਮੈਂ ਜਾਣਬੁਝ ਕੇ ਆਪਣੀ ਇਕ ਕਹਾਣੀ ਉਨ•ਾਂ ਨੂੰ ਫੜਾਈ ਤੇ ਕਿਹਾ ਕਿ ਇਸ ਵੱਲ ਨਜਰ ਮਾਰਿਓ। ਇਕ ਨੇ ਕਹਾਣੀ ਪੜੀ ਤੇ ਦੂਸਰੇ ਨੂੰ ਫੜਾ ਦਿੱਤੀ। ਦੂਸਰੇ ਨੇ ਫੜ ਕੇ ਤੀਸਰੇ ਨੂੰ ਫੜਾ ਦਿੱਤੀ ਤੇ ਤੀਸਰੇ ਤੇ ਪੜ ਕੇ ਫੇਰ ਵਾਪਸ ਮੈਨੂੰ ਫੜਾ ਦਿੱਤੀ। ਉਨ•ਾਂ ‘ਚੋਂ ਇਕ ਬੋਲਿਆ, ”ਕਾਕਾ ਥੋੜੀ ਮਿਹਨਤ ਕਰ, ਤੇਰੀ ਕਹਾਣੀ ਵਿੱਚ ਵਜਨ ਨਹੀਂ ਹੈ।” ਤੇ ਤਿੰਨੇ ਆਪਸ ਵਿਚ ਫੇਰ ਲੱਗ ਪਏ। ਇਨੇ ਨੂੰ ਦੋ ਕੁ ਸਾਹਿਤਕਾਰ ਹੋਰ ਆ ਗਏ। ਪੰਜੋ ਆਪਣੀਆਂ ਆਪਣੀਆਂ ਗੱਲਾਂ ‘ਚ ਮਸਤ ਸਨ। ਇਕ ਦੋਆ ਨੇ ਆਪਣੀ ਰਚਨਾਵਾਂ ਕੱਢ ਕੇ ਇਕ ਦੂਸਰੇ ਨੂੰ ਸੁਣਾਉਂਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ 2 ਕੁ ਵਜੇ ਡਾਬੀ ਸਾਹਿਬ ਜਿਨ•ਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਤੇ ਉ•ਾਂ ਦੇ ਨਾਲ ਦੋ ਹੋਰ ਸਾਹਿਤਕਾਰ ਉੱਥੇ ਪਹੁੰਚ ਗਏ। ਡਾਬੀ ਸਾਹਿਬ ਨੇ ਆ ਕੇ ਮੈਨੂੰ ਬੁਲਾਇਆ ਤੇ ਮੇਰੀ ਜਾਣ-ਪਹਿਚਾਣ ਕਰਵਾਉਂਦੇ ਹੋਏ ਉਨ•ਾਂ ਨੇ ਬਾਕੀ ਸਾਹਿਤਕਾਰਾਂ ਨੂੰ ਦੱਸਿਆ ਕਿ ਇਹ ਲੜਕਾ ”ਮਹਿਕ ਵਤਨਾ ਦੀ” ਦਾ ਐਡੀਟਰ ਹੈ। ਇਨ•ਾਂ ਕਹਿਣ ਦੀ ਦੇਰ ਸੀ ਕਿ ਸਾਰੇ ਸਾਹਿਤਕਾਰਾਂ ਨੇ ਮੇਰੇ ਦੁਆਲੇ ਝੁਰਮਟ ਮਾਰ ਲਿਆ। ਸਾਰੇ ਸਾਹਿਤਕਾਰ ਆਪੋ-ਆਪਣੇ ਲਹਿਜੇ ਵਿੱਚ ਮੈਨੂੰ ਪੰਪ ਮਾਰਨ ਲੱਗੇ। ਕੋਈ ਕਹਿੰਦਾ ਬਹੁਤ ਵਧੀਆ ਉਪਰਾਲਾ ਹੈ। ਪੇਪਰ ਕੱਢਣਾ। ਕੋਈ ਕਹਿ ਰਿਹਾ ਸੀ ਕਿ ਬੜੀ ਹਿੰਮਤ ਦਾ ਕੰਮ ਹੈ ਇਹ। ਕੋਈ ਕਹੇ ਬਹੁਤ ਸ਼ਲਾਘਾਯੋਗ ਕਦਮ ਹੈ ਇਹ। ਕੁਝ ਮੇਰੀਆਂ ਰਚਨਾਵਾਂ ਬਾਰੇ ਕਹਿ ਰਹੇ ਸਨ ਕਿ ਤੁਹਾਡੀ ਲੇਖਣੀ ਵੀ ਵਧੀਆ ਹੈ। ਉਨ•ਾਂ ਵਿਚ ਇਕ ਸਾਹਿਤਕਾਰ ਉਹ ਵੀ ਸੀ ਜਿਸ ਨੇ ਕਿਹਾ ਸੀ ਕਿ ਕਾਕਾ ਤੇਰੀ ਕਹਾਣੀ ਵਿੱਚ ਵਜਨ ਨਹੀਂ ਹੈ। ਜਦ ਉਸ ਨੇ ਕਿਹਾ ਕਿ ਲੇਖਣੀ ਵਧੀਆ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਹੁਣੇ ਤਾਂ ਕਹਿ ਰਹੇ ਸੀ ਕਿ ਮੇਰੀ ਕਹਾਣੀ ਵਿਚ ਵਜਨ ਨਹੀਂ ਹੈ। ਉਹ ਇਕ ਦਮ ਚੁੱਪ ਹੋ ਗਿਆ ਤੇ ਫੇਰ ਕਹਿਣ ਲੱਗਾ, ”ਕਹਾਣੀ ਦਾ ਵਿਸ਼ਾ ਬਹੁਤ ਵਧੀਆ ਹੈ ਬਸ ਸ਼ਬਦਾਂ ਦੇ ਹੇਰ-ਫੇਰ ਦੀ ਗੱਲ ਹੈ ਉਹ ਮੈਂ ਦੱਸ ਦੇਵੇਗਾਂ। ਵੈਸੇ ਤਾਂ ਤੁਸੀਂ ਆਪ ਹੀ ਸਮਝਦਾਰ ਹੋ, ਜਿੰਨੇ ਜੋਗੇ ਅਸੀਂ ਆ, ਅਸੀ ਤੁਹਾਡੀ ਮਦਦ ਕਰਾਂਗੇ।”
ਉਨ•ਾਂ ਸਾਹਿਤਕਾਰਾਂ ਨੇ ਮੈਨੂੰ ਕਿਹਾ ਕਿ ਕਿਤਾਬ ਛੱਪਦੀ ਹੈ ਤਾਂ ਅਸੀ ਉਸ ਦੇ ਵਿਚਾਰ-ਵਟਾਂਦਰਾ ਕਰਦੇ ਹਾਂ। ਉਸ ਤੇ ਗੋਸ਼ਟੀ ਕਰਦੇ ਹਾਂ। ਆਪਾਂ ਤੁਹਾਡੇ ਪੇਪਰ ਤੇ ਵੀ ਗੋਸ਼ਟੀ ਕਰਿਆ ਕਰਾਂਗੇ। ਮੈਂ ਉਨ•ਾਂ ਸਾਹਿਤਕਾਰਾਂ ਨੂੰ ‘ਮਹਿਕ ਵਤਨ ਦੀ’ ਦੇ ਪਿਛਲੇ ਦੋ-ਦੋ ਅੰਕਾਂ ਦੀਆਂ ਕਾਪੀਆਂ ਦਿੱਤੀਆਂ ਤੇ ਉਨ•ਾਂ ਤੋਂ ਇਜਾਜਤ ਲੈ ਕੇ ਵਾਪਸ ਆ ਗਿਆ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਾ ਸੀ.
ਉਸ ਦਿਨ ਸ਼ਾਮ ਤੋਂ ਹੀ ਮੈਨੂੰ ਸਾਹਿਤਕਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਤੇ ਕਈ ਦਿਨ ਆਉਂਦੇ ਰਹੇ। ਉਨ•ਾਂ ਸਾਹਿਤਕਾਰਾਂ ਦੇ ਫੋਨਾ ਨੇ ਮੈਨੂੰ ਸਾਹਿਤ ਸਭਾ ਤੋਂ ਹੋਰ ਦੂਰ ਕਰ ਦਿੱਤਾ। ਮੈਂ ਤਾਂ ਐਤਵਾਰ ਨੂੰ ਆਪਣੇ ਖਰਾਬ ਕੀਤੇ ਟਾਈਮ ਤੇ ਹੀ ਪਛਤਾ ਰਿਹਾ ਸੀ। ਉਸ ਦਿਨ ਮੈਨੂੰ ਸਾਹਿਤਕਾਰਾਂ ਨੂੰ ਮਿਲ ਕੇ ਕੋਈ ਖੁਸ਼ੀ ਨਹੀਂ ਮਹਿਸੂਸ ਹੋਈ ਸਗੋਂ ਉਨ•ਾਂ ਵਿੱਚ ਕਈ ਘਾਟਾ ਮਹਿਸੂਸ ਹੋਈਆ। ਉਨ•ਾਂ ਵਿਚੋਂ ਮੈਂ ਇਕ ਤਾਂ ਇਹ ਮਹਿਸੂਸ ਕੀਤਾ ਕਿ ਉਹ ਨਵੇਂ ਲੇਖਕਾਂ ਨੂੰ ਸਵੀਕਾਰ ਨਹੀਂ ਹਰਦੇ। ਉਨ•ਾਂ ਨੂੰ ਗਾਈਡ ਕਰਨ ਦੀ ਬਜਾਏ ਉਨ•ਾਂ ਦੇ ਹੌਂਸਲੇ ਤੋੜਦੇ ਹਨ। ਮੈਨੂੰ ਨਵਾਂ ਉਭਰਦਾ ਲੇਖਕ ਸਮਝ ਕੇ ਮੇਰੀ ਕਹਾਣੀ ਨੂੰ ਕਹਿ ਦਿੱਤਾ ਕਿ ਇਸ ਵਿੱਚ ਵਜਨ ਨਹੀਂ। ਜਦ ਪਤਾ ਲੱਗਾ ਕਿ ਮੈਂ ‘ਮਹਿਕ ਵਤਨ ਦੀ’ ਦਾ ਸੰਪਾਦਕ ਹਾਂ ਫੇਰ ਉਨ•ਾਂ ਸਾਹਿਤਕਾਰਾਂ ਨੂੰ ਮੇਰੀਆਂ ਲਿਖਤਾ ਵਧੀਆਂ ਨਚਜਰ ਆਉਣ ਲੱਗ ਪਈਆਂ। ਦੂਸਰਾ ਉਨ•ਾਂ ਵਿਚ ਸਮੇਂ ਦੀ ਪਾਬੰਦੀ ਬਿਲਕੁਲ ਹੀ ਨਹੀਂ ਦਿੱਸੀ। ਤੀਸਰਾ ਉਨ•ਾਂ ਨੇ ਗੱਲ ਕਹੀ ਸੀ ਕਿ ਛੱਪ ਚੁੱਕੀਆਂ ਕਿਤਾਬਾਂ ਤੇ ਗੋਸ਼ਟੀ ਕਰਨ ਬਾਰੇ। ਮੈਂ ਸਮਝਦਾਂ ਹਾਂ ਕਿ ਜਦ ਕਿਤਾਬਾਂ ਛਪ ਹੀ ਗਈ। ਫੇਰ ਉਸ ਤੇ ਗੋਸ਼ਟੀ ਕਰਨ ਦਾ ਕੀ ਫਾਈਦਾ। ਜਦ ਲੇਖ ਛਪ ਹੀ ਗਿਆ। ਪਾਠਕਾਂ ਤੱਕ ਪਹੁੰਚ ਹੀ ਗਿਆ ਫੇਰ ਗੋਸ਼ਟੀ ਦੀ ਕੀ ਲੋੜ। ਅਸੀਂ ਆਪਣੀਆਂ ਲਿਖਤਾਂ ਵਿਚ ਕਿੰਨੇ ਕੁ ਕਾਮਯਾਬ ਹਾਂ। ਸਾਡੇ ਵਿੱਚ ਕੀ ਘਾਟਾ ਹਨ ਇਹ ਤਾਂ ਪਾਠਕਾਂ ਦੇ ਖਤਾ ਤੇ ਫੋਨਾਂ ਨੇ ਸਾਨੂੰ ਦੋਸ਼ ਹੀ ਦੇਣਾ ਹੈ। ਜੇਕਰ ਕਿਤਾਬ ਸਬੰਧੀ ਗੋਸ਼ਟੀ ਕਰਵਾਉਣੀ ਹੀ ਹੈ ਤਾਂ ਕਿਤਾਬ ਛੱਪਣ ਤੋਂ ਪਹਿਲਾਂ ਕਰਵਾਈ ਜਾਵੇ ਤਾਂ ਜੋ ਉਸ ਵਿੱਚ ਜੋ ਕਮੀਆਂ ਰਹਿ ਗਈਆਂ ਹੋ। ਉਹ ਦੂਰ ਕੀਤੀਆਂ ਜਾਣ। ਸਾਹਿਤਕਾਰਾਂ ਦੇ ਫੋਨਾਂ ਨੇ ਮੈਨੂੰ ਸਾਹਿਤ ਸਭਾਵਾਂ ਤੋਂ ਇਸ ਕਾਰਨ ਦੂਰ ਕੀਤਾ ਕਿ ਇਹ ਸਾਹਿਤਕਾਰ ਨੇ ਮੈਨੂੰ ਫੋਨ ਤੇ ਕਿਹਾ ਕਿ ਤੁਸੀਂ ਨਵੇਂ ਲੇਖਕਾਂ ਨੂੰ ਨਾ ਛਾਪਿਆ ਕਰੋ ਸਿਰਫ ਨਾਮਵਰ ਸਾਹਿਤਕਾਰਾਂ ਦੀ ਰਚਨਾਵਾਂ ਹੀ ਛਾਪਿਆ ਕਰੋ ਤਾਂ ਹੀ ਪੇਪਰ ਉਚ ਪਾਏ ਦਾ ਬਣੇਗਾ। ਮੇਰੇ ਖਿਆਲ ਅਨੁਸਾਰ ਉਸ ਸਾਹਿਤ ਕਾਰ ਨੂੰ ਇਹ ਭੁਲ ਗਿਆ ਕਿ ਕਿਸੇ ਦਿਨ ਉਹ ਵੀ ਨਵਾਂ ਲੇਖਕ ਸੀ। ਉਸ ਨੇ ਵੀ ਸ਼ਾਈਦ ਕਿਸੇ ਵੀ ਸਿਫਾਰਸ਼ ਨਾਲ ਆਪਣੀ ਰਚਨਾ ਕਿਸੇ ਅਖਬਾਰ ਜਾਂ ਰਸਾਲੇ ਵਿਚ ਛਪਵਾਈ ਹੋਵੇਗੀ। ਜਿਹੜੇ ਅੱਜ ਨਾਮਵਰ ਲੇਖਕ ਹਨ ਉਹ ਇਕ ਦਿਨ ਨਵੇਂ ਲੇਖਕ ਹਨ ਇਨ•ਾਂ ਵਿਚੋਂ ਹੀ ਕਈਆਂ ਨੇ ਇਕ ਦਿਨ ਨਾਮਵਰ ਲੇਖਕ ਬਣਨਾ ਹੈ। ਲਿਖਣ ਦਾ ਗੁਣ ਤਾਂ ਪ੍ਰਮਾਤਮਾ ਦੀ ਦੇਣ ਹੈ ਇਸ ਵਿੱਚ ਨਵੇਂ ਜਾਂ ਪੁਰਾਣੇ ਹੋਣ ਦਾ ਕੀ ਮਤਲਬ। ਜਿਵੇਂ ਜਿਵੇਂ ਕਿਸੇ ਲੇਖਕ ਦੀਆਂ ਰਚਨਾਵਾਂ ਛੱਪਦੀਆਂ ਰਹਿਣਗੀਆਂ ਉਹ ਨਾਮਵਰ ਬਣਦਾ ਜਾਵੇਗਾ।
ਇਕ ਸਾਹਿਤਕਾਰ ਨੇ ਮੈਨੂੰ ਫੋਨ ਕੀਤਾ ਕਿ ਤੂੰ ਮੇਰੇ ਕੋਲ ਆਈ। ਤੈਨੂੰ ਮੈਂ ਦੱਸਾਂਗਾ ਕਿ ਕਿਹੜੇ-ਕਿਹੜੇ ਲੇਖਕ ਛਾਪਣ ਵਾਲੇ ਹਨ। ਕਈ ਲੇਖਕ ਮਿਲ-ਵਰਤਣ ਵਾਲੇ ਨਹੀਂ ਆਪਾਂ ਉਨ•ਾਂ ਨੂੰ ਨਹੀਂ ਛਾਪਣਾ। ਮੇਰੀ ਪਾਲਸੀ ਇਹ ਹੈ ਕਿ ਕਿਸੇ ਵੀ ਲੇਖਕ ਦੀਆਂ ਰਚਨਾਵਾਂ ਮੇਰੇ ਕ੍ਰੋ ਪਹੁੰਚਦੀਆਂ ਹਨ ਤਾਂ ਸਭ ਤੋਂ ਪਹਿਲਾਂ ਇਹੀ ਦੇਖਣਾ ਹੈ ਕਿ ਕਿਹੜੀਆਂ ਰਚਨਾਵਾਂ ਸਾਡਾ ਸੰਪਾਦਕੀ ਮੰਡਲ ਸਵੀਕਾਰ ਕਰਦਾ ਹੈ। ਲੇਖਕ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹਾ ਹੈ ਉਸ ਨਾਲ ਸਾਡਾ ਕੀ ਮਤਲਬ। ਸਾਡਾ ਮਤਲਬ ਤਾਂ ਉਸ ਦੀ ਰਚਨਾ ਨਾਲ ਹੈ।
ਇਕ ਸਾਹਿਤਕਾਰ ਨੇ ਮੈਨੂੰ ਫੋਨ ਕੀਤਾ ਕਿ ਜੇਕਰ ਤੁਸੀਂ ਉਚ ਪਾਏ ਦੀ ਰਚਨਾ ਛਾਪੋਗੇ ਤਾਂ ਉਚ ਪਾਏ ਦੇ ਲੇਖਕ ਤੁਹਾਡੇ ਨਾਲ ਜੁੜਨਗੇ। ਨਹੀਂ ਤਾਂ ਇਹ ਪਰਚਾ ਆਮ ਜਨਤਾ ਵਿੱਚ ਹੀ ਰਹਿ ਜਾਵੇਗਾ। ਮੈਨੂੰ ਉਸ ਸਾਹਿਤਕਾਰ ਤੇ ਤਰਸ ਵੀ ਆ ਗਿਆ ਸੀ ਤੇ ਹਾਸਾ ਵੀ। ਜਿਸ ਨੂੰ ਇਹ ਹੀ ਨਹੀਂ ਪਤਾ ਕਿ ਪਰਚਾ ਹੈ ਹੀ ਆਮ ਜਨਤਾ ਲਈ। ਜੇਕਰ ਉਚ ਪਾਏ ਲੇਖਕ ਦੀਆਂ ਰਚਨਾਵਾਂ ਛਾਪੀਏ ਤਾਂ ਉਸ ਨੂੰ ਉਚ ਪਾਏ ਦੇ ਲੇਖਕ ਹੀ ਪੜਨਗੇ। ਜਿਨ•ਾਂ ਨੂੰ ਇਹ ਸਾਹਿਤਕਾਰ ਉਚ ਪਾਏ ਦੇ ਲੇਖਕ ਕਹਿੰਦੇ ਹਨ ਉਨ•ਾਂ ਦੀਆਂ ਰਚਨਾਵਾਂ ਆਮ ਜਨਤਾ ਨੂੰ ਸਮਝ ਨਹੀਂ ਆਉਂਦੀਆਂ। ਕੁਝ ਕੁ ਗਿਣੇ ਚੁਣਵੇਂ ਲੋਕ ਹੀ ਉਨ•ਾਂ ਨੂੰ ਪੜਦੇ ਹਨ। ਉਹ ਕੁਝ ਲੋਕਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ। ਅਜਿਹੇ ਸਾਹਿਤਕਾਰਾਂ ਦੇ ਘਰ ਦੇ ਮੈਂਬਰ ਵੀ ਸ਼ਾਇਦ ਉਨ•ਾਂ ਦੀਆਂ ਰਚਨਾਵਾਂ ਨਹੀਂ ਪੜਦੇ। ਰਚਨਾਵਾਂ ਅਜਿਹੀਆਂ ਸਰਲ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਮਝ ਆਉਣ ਉਨ•ਾਂ ਦੀ ਦਿਲਚਸਪੀ ਕਰਨ ਤੇ ਉਨ•ਾਂ ਨੂੰ ਗਿਆਨ ਦੇਣ।
ਇਕ ਲੇਖਕ ਨੇ ਮੈਨੂੰ ਫੋਨ ਤੇ ਕਿਹਾ ਕਿ ਤੁਸੀਂ ਆਪਣੇ ਪਰਚੇ ਵਿੱਚ ਕਲਾਕਾਰਾਂ ਦੇ ਇਸ਼ਤਿਹਾਰ ਲਾਏ ਹਨ। ਇਹ ਸਾਹਿਤਕ ਨਹੀਂ ਅਸਾਹਿਤਕ ਗੱਲ ਹੈ। ਉਸ ਲੇਕਕ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਜਿਹੜੇ ਸਾਹਿਤਕ ਪਰਚੇ ਕੱਢਣ ਦਾ ਜਿਕਰ ਕਰਦੇ ਹੋ। ਤੁਸੀਂ ਉਸ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਹੋ। ਇਕ-ਦੋ ਅੰਕ ਕੱਢਣ ਤੋਂ ਬਾਅਦ ਰਸਾਲਾ ਬੰਦ ਹੋ ਜਾਂਦਾ ਹੈ। ਇਨ•ਾਂ ਕੁ ਯੋਗਦਾਨ ਹੈ ਤੁਹਾਡਾ ਸਾਹਿਤ ਦੇ ਖੇਤਰ ਵਿਚ। ਅਜਿਹੇ ਸਾਹਿਤਕ ਰਸਾਲਿਆ ਦੀ ਗਿਣਤੀ ਕਿਨੁ ਕੁ ਹੁੰਦੀ ਹੈ? ਦੋ-ਚਾਰ ਸੋ ਕਾਪੀਆਂ ਛੱਪਦੀਆਂ ਹਨ ਇਨ•ਾਂ ਸਾਹਿਤਕ ਰਸਾਲਿਆ ਦੀਆਂ। ਇਸ਼ਤਿਹਾਰ ਤੋਂ ਬਗੈਰ ਮੈਗਜੀਨ/ਅਖਬਾਰ ਚੱਲ ਨਹੀਂ ਸਕਦੇ। ਇਨ•ਾਂ ਰਸਾਲਿਆ/ਅਖਬਾਰਾਂ ਵਿੱਚ ਇਸ਼ਤਿਹਾਰ ਲੱਗਦੇ ਹਨ ਉਨ•ਾਂ ਦਾ ਸਾਹਿਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਜਿਹੇ ਰਸਾਲਿਆ ਦੀਆਂ ਕਾਪੀਆਂ ਕਈ-ਕਈ ਹਜਾਰਾਂ ਵਿੱਚ ਛੱਪਦੀਆਂ ਨਹੀਂ। ਜਿਨ•ਾਂ ਸਾਹਿਤਕ ਰਸਾਲਿਆਂ ਦਾ ਸਾਡੇ ਉਚ ਪਾਏ ਦੇ ਸਾਹਿਤਕਾਰ ਜਿਕਰ ਕਰਦੇ ਹਨ। ਮੈਨੂੰ ਤਾਂ ”ਨਾਗਮਣੀ” ਵਰਗੇ ਦੋ-ਤਿੰਨ ਰਸਾਲਿਆਂ ਤੋ ਵਗੈਰ ਹੋਰ ਕੋਈ ਨਜਰ ਨਹੀਂ ਆਇਆ। ਜਿਸ ਦੀਆਂ ਕਾਪੀਆ 1000 ਤੋਂ ਵੱਧ ਨਿਕਲਦੀਆਂ ਹੋਣ ਤੇ ਉਹ ਨਿਰੰਤਰ ਚੱਲਦਾ ਰਹੇ।
ਮੈਨੂੰ ਉਨ•ਾਂ ਸਾਹਿਤਕਾਰਾਂ ਦੇ ਫੋਨਾਂ ਤੋਂ ਇਹ ਹੀ ਪਰਤੀਤ ਹੋਇਆ ਕਿ ਇਹ ਸਾਰੇ ਆਪਣੇ ਆਪ ਨੂੰ ਨਾਮਵਰ ਸਾਹਿਤਕਾਰ ਤੇ ਲੇਖਕ ਕਹਾਉਣ ਵਾਲੇ ਇਕ-ਦੂਜੇ ਦੀਆਂ ਲੱਖਾ ਖਿਚਨ ਤੇ ਲੱਗੇ ਹੋਏ ਹਨ। ਇਹ ਨਹੀਂ ਚਾਹੁੰਦੇ ਕਿ ਹੋਰ ਕੋਈ ਇਨ•ਾਂ ਦੇ ਬਰਾਬਰ ਆਵੇ। ਇਹ ਨਵੇਂ ਲੇਖਕਾਂ ਨੂੰ ਸਵੀਕਾਰ ਕਰਕੇ ਰਾਜੀ ਨਹੀਂ। ਇਹ ਸਿਰਫ ਆਪਣੀ ਹੀ ਹਉਮੇ ਦੇ ਮਾਰੇ ਪਏ ਹਨ। ਇਨ•ਾਂ ਵਿਚੋਂ ਕਈਆਂ ਦੀਆਂ ਰਚਨਾਵਾਂ ਦਿਨਾਂ ਦੇ ਝੋਲਿਆਂ ਵਿਚ ਹੀ ਰਹਿ ਜਾਂਦੀਆਂ ਹਨ। ਇਨ•ਾਂ ਦੀਆਂ ਰਚਨਾਵਾਂ ਸਿਰਫ ਸਾਹਿਤ ਸਭਾ ਵਿੱਚ ਜਾ ਕੇ ਬੋਲਣ ਦੇ ਕੰਮ ਹੀ ਆਉਂਦੀਆਂ ਹਨ ਸਿਰਫ ਪੰਜ-ਦੱਸ ਬੰਦੇ ਇਨ•ਾਂ ਦੀਆਂ ਰਚਨਾਵਾਂ ਸੁਣ ਕੇ ਝੂਠੀ ਵਾਹ-ਵਾਹ ਕਰ ਦਿੰਦੇ ਹਨ ਤੇ ਇਹ ਉਸ ਨਾਲ ਹੀ ਫੁਲ ਕੇ ਵਾਪਸ ਘਰ ਮੁੜ ਆਉਂਦੇ ਹਨ। ਇਨ•ਾਂ ਨੂੰ ਾਪਣੇ ਲੈਵਲ ਦਾ ਕੋਈ ਅਖਬਾਰ ਜਾਂ ਰਸਾਲਾ ਲੱਭਦਾ ਨਹੀਂ। ਜਿਥੇ ਇਹ ਆਪਣੀਆਂ ਰਚਨਾਵਾਂ ਭੇਜ ਸਕਣ। ਜਿਥੇ ਇਹ ਆਪਣੀਆਂ ਰਚਨਾਵਾਂ ਭੇਜਦੇ ਹਨ ਉਥੇ ਇਨ•ਾਂ ਦੀਆਂ ਰਚਨਾਵਾਂ ਛੱਪਦੀਆਂ ਨਹੀ। ਇਨ•ਾਂ ਨਾਲੋਂ ਤਾ ਅੱਜ ਦੇ ਨੋਜੁਆਨ ਲੇਖਕ ਕਈ ਗੁਣਾ ਵਧੀਆ ਹਨ ਜਿਹੜੇ ਯਤਨ ਕਰਕੇ ਆਪਣੀਆਂ ਰਚਨਾਵਾਂ ਹਰੇਕ ਅਖਬਾਰ ਮੈਗਜੀਨ ਨੂੰ ਭੇਜ ਦਿੰਦੇ ਹਨ। ਆਪ ਜਨਤਾ ਵਿੱਚ ਤਾਂ ਉਨ•ਾਂ ਦੀ ਪਛਾਣ ਬਣ ਜਾਂਦੀ ਹੈ।
ਉਚੇ ਲੈਵਲ ਦੇ ਸਾਹਿਤਕਾਰਾਂ ਦੇ ਉਪਰੋਕਤ ਕਾਰਨਾਮਿਆਂ ਕਰਕੇ ਮੇਰਾ ਕਦੇ ਵੀ ਕਿਸੇ ਸਾਹਿਤ ਸਭਾ ਵਿਚ ਜਾਣ ਨੂੰ ਦਿਲ ਨਹੀਂ ਕੀਤਾ। ਹ ਸਕਦਾ ਹੈ ਵਧੀਆ ਸਾਹਿਤ ਸਭਾਵਾਂ ਵੀ ਹੋਣ ਜੇ ਨਵੇਂ ਲੇਖਕਾਂ ਨੂੰ ਉਤਸਾਹਿਤ ਕਰਦੀਆਂ ਹੋਣ। ਪਰ ਜਿਹੜੀ ਸਾਹਿਤ ਸਭਾ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਉਸ ਦਾ ਹਾਲ ਮੈਂ ਬਿਆਨ ਕਰ ਹੀ ਦਿੱਤਾ ਹੈ ਇਸੇ ਲਈ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਕਿਸੇ ਸਾਹਿਤ ਸਭਾ ਦੀ ਮੀਟਿੰਗ ਵਿੱਚ ਨਹੀਂ ਗਿਆ।
ਬੇਨਤੀ ਹੈ ਲੇਖਕ ਵੀਰਾਂ ਨੂੰ ਕਿ ਉਹ ਉਚ ਪਾਏ ਦੀਆਂ ਰਚਨਾਵਾਂ ਦੀ ਸੋਚ ਛੱਡ ਕੇ ਸਮਾਜ ਲਈ ਲਿਕਣ ਦੀ ਖੇਚਲ ਕਰਨ। ਅਜਿਹਾ ਲਿਖੋ ਜਿਸ ਨਾਲ ਸਮਾਜ ਵਿੱਚ ਫੈਲੀ ਜਾਤ-ਪਾਤ ਖਤਮਹੋ ਜਾਵੇ। ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਦਾ ਖਾਤਮਾ ਹੋਵੇ। ਅੰਤ ਵਿਸ਼ਵਾਸਾਂ ਦਾ ਖਾਤਮਾ ਹੋਵੇ। ਲੋਕ ਅਨਪੜ ਬਾਬਿਆਂ ਦਾ ਖਹਿੜਾ ਛੱਡ ਕੇ, ਭੁਤਾ-ਪ੍ਰੈਤਾ ਦੇ ਚੱਕਰਾਂ ਵਿਚੋਂ ਨਿਕਲਣ। ਆਪਣੇ ਸੱਭਿਅਚਾਰ ਨੂੰ ਵਧਆਓ। ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਦੀ ਪ੍ਰਫੁਲਤਾ ਵਿਚ ਯੋਗਦਾਨ ਪਾਓ. ਅਜਿਹਾ ਲਿਖੋ ਜਿਸ ਨੂੰ ਆਮ ਜਨਤਾ ਪੜ ਸਕੇ। ਉਨ•ਾਂ ਨੂੰ ਗਿਆਨ ਪ੍ਰਾਪਤ ਹੋਵੇ ਦਿਲਚਸਪੀ ਅਤੇ ਮਨੋਰੰਜਨ ਮਿਲੇ।
ਸਾਰੇ ਅਖਬਾਰਾਂ ਤੇ ਰਸਾਲਿਆਂ ਵਾਲਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਨਾਮਵਰ ਲੇਖਕਾਂ ਦੇ ਨਾਲ-ਨਾਲ ਨਵੇਂ ਲੇਖਕਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ। ਨਾਮ ਦੇਖਣ ਦੀ ਬਜਾਏ ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਹੀ ਆਪਣੇ ਪੇਪਰ ਵਿੱਚ ਦੇਣ।

***  ***  ***

SMS ਨੇ ਗਰੀਟਿੰਗ ਕਾਰ ਤੇ ਚਿੱਠੀਆਂ ਦੀ ਮਹਾਨਤਾ ਖਤਮ ਕਰ ਦਿੱਤੀ

-ਭਵਨਦੀਪ ਸਿੰਘ ਪੁਰਬਾ
ਮੇਸੈਜ ਅੱਜ ਜ਼ਿੰਦਗੀ ਦਾ ਅਹਿਮ ਅੰਗ ਬਣ ਗਏ ਹਨ। ਜਦੋਂ ਮੋਬਾਇਲ ਫੋਨ ਦਾ ਪ੍ਰਸਾਰ ਹੋਇਆ ਉਦੋਂ ਮੈਸੇਜ ਹੋਂਦ ਵਿਚ ਆ ਗਏ ਪਰ ਪਿਛਲੇ 3-4 ਸਾਲਾਂ ਤੋਂ ਤਾ ਮੇਸੈਜ ਦਾ ਬਹੁਤ ਹੀ ਜਿਆਦਾ ਪ੍ਰਸਾਰ ਹੋ ਗਿਆ ਹੈ।
ਜਦੋਂ ਤੋਂ ਮੇਸੈਜ ਹੋਂਦ ਵਿਚ ਆਏ ਹਨ ਉਦੋਂ ਤੋਂ ਗਰੀਟਿੰਗ ਕਾਰਡ ਤੇ ਚਿੱਠੀਆਂ ਦੀ ਮਹਾਤਨਾ ਤਾਂ ਬਿਲਕੁਲ ਖ਼ਤਮ ਹੋ ਗਈ। ਫੋਨ ਕਾਲ ਤੇ ਵੀ ਇਸ ਦਾ ਬਹੁਤ ਪ੍ਰਭਾਵ ਪਿਆ ਹੈ। ਆਪ ਬੋਲਚਾਲ ਵਿੱਚ ਤਾਂ ਮੈਸੇਜ ਅਤੇ SMS ਇਕੋ ਹੀ ਚੀਜ਼ ਸਮਝੀ ਜਾ ਰਹੀ ਹੈ ਪਰ SMS ਦਾ ਮਤਲਬ ਉਸ ਸਾਰੇ ਪਰਸੀਜਰ ਤੋਂ ਹੈ ਜਿਸ ਰਾਹੀਂ ਅਸੀਂ ਮੇਸੈਜ ਲਿਖਣ ਤੋਂ ਲੈ ਕੇ ਦੂਸਰੇ ਆਦਮੀ ਤੱਕ ਪਹੁੰਚਾਉਂਦੇ ਹਾਂ। SMS ਦਾ ਮਤਲਬ ਹੈ S8OR“ M5SS175 S5RV935 ਭਾਵ ਛੋਟੇ ਸੰਦੇਸ਼ ਪਹੁੰਚਾਉਣ ਦੀ ਸਰਵਿੱਸ ਅਤੇ ਮੇਸੈਜ ਤੋਂ ਭਾਵ ਉਨ•ਾਂ ਸਤਰਾ, ਸ਼ੇਅਰ ਜਾਂ ਜੋਕ ਵਗੈਰਾ ਤੋਂ ਹੈ ਜੋ ਅਸੀਂ ਆਪਣੇ ਮਿਤਰ ਪਿਆਰਿਆਂ ਨੂੰ ਭੇਜਦੇ ਹਾਂ। ਮੇਸੈਜ ਦਾ ਜਿਆਦਾ ਅਦਾਨ-ਪ੍ਰਧਾਨ ਤਾਂ ਮੋਬਾਇਲ ਫੋਨ ਰਾਹੀਂ ਹੀ ਹੋ ਰਿਹਾ ਹੈ ਪਰ ਹੁਣ ਬਹੁਤ ਸਾਰੀਆ ਅਜਿਹੀਆਂ ਵੈਬ ਸਾਈਟਸ ਬਣ ਗਈਆਂਮ ਹਨ ਜਿਨ•ਾਂ ਦੁਆਰਾ ਅਸੀਂ ਆਪਣੇ ਈ-ਮੇਲ ਅਡਰੈਸ ਤੋਂ ਕਿਸੇ ਦੇ ਮੋਬਾਇਲ ਤੇ ਮੇਸੈਜ ਭੇਜ ਸਕਦੇ ਹਾਂ।
ਬਹੁਤ ਸਾਰੀਆਂ ਵਪਾਰਕ ਕੰਪਨੀਆਂ SMS ਸਰਵਿਸ ਨੇ ਆਪਣੇ ਕਮਰਸ਼ੀਅਲ ਪੱਖ ਲਈ ਵਰਤ ਰਹੀਆਂ ਹਨ। ਇਨ•ਾਂ ਦੁਆਰਾ ਭੇਜੇ ਗਏ ਮੇਸੈਜ ਰਾਹੀਂ ਕੁਲ ਕੁ ਲੋਕਾਂ ਨੂੰ ਫਾਈਦਾ ਵੀ ਹੁੰਦਾ ਹੈ ਪਰ ਆਪ ਲੋਕਾਂ ਲਈ ਇਹ ਕਮਰਸ਼ੀਅਲ ਮੇਸੈਜ ਸਿਰਦਰਦੀ ਬਣ ਜਾਂਦੇ ਹਨ। ਕੁਝ ਗਲਤ ਅਨਸਰ SMS ਪ੍ਰਣਾਲੀ ਨੂੰ ਗਲਤ ਵਰਤੋਂ ਲਈ ਵਰਤਦੇ ਹਨ ਜਿਸ ਕਾਰਨ ਇਹ SMS ਪ੍ਰਣਾਲੀ ਕਈਆ ਲਈ ਮੁਸੀਬਤਾਂ ਦਾ ਕਾਰਨ ਬਣ ਜਾਂਦੀ ਹੈ ਪਰ ਆਪਣੇ ਮਿਤਰ ਪਿਆਰਿਆਂ ਦੇ ਮਿੱਠੇ-ਮਿੱਠੇ ਮੇਸੈਜ ਦੀ ਉਡੀਕ ਤਾਂ ਸ਼ਾਇਦ ਹਰੇਕ ਇਨਸਾਨ ਨੂੰ ਹੀ ਰਹਿੰਦੀ ਹੈ।
ਇਕ ਦਿਨ ਮੈਂ ਸੁਣੀਆ ਕੁਝ ਔਰਤਾਂ ਸਾਡੀ ਦੁਕਾਨ ਤੇ ਖੜੀਆ ਗੱਲਾਂ ਕਰ ਰਹੀਆਂ ਸਨ ਕਿ ”ਇਹ ਤਾਂ ਚਿੱਠੀਆਂ ਹੀ ਦੁਆਰਾ ਚੱਲ ਪਈਆ। ਫਰਕ ਇਹ ਹੈ ਕਿ ਚਿੱਠੀਆ ਕਾਗਜ਼ਾ ਤੇ ਲਿਖੀਆਂ ਜਾਂਦੀਆਂ ਸੀ ਤੇ ਆਹ ਮੇਸੈਜ ਜੇ, ਲੋਕ ਆਪਣੇ ਮੋਬਾਇਲਾਂ ਤੇਭੇਜਦੇ ਰਹਿੰਦੇ ਆ।”
ਉਨ•ਾਂ ਦੀ ਗੱਲ ਕੁਝ ਹੱਦ ਤੱਕ ਸਹੀ ਵੀ ਹੈ ਪਰ ਚਿੱਠੀਆਂ ਚਿੱਠੀਆ ਹਨ ਸਨ। ਆਪਣੇ ਮਿੱਤਰ ਪਿਆਰਿਆ, ਸਾਕ-ਸਬੰਧੀਆਂ ਤੇ ਭੈਣਾ-ਭਰਾਵਾਂ ਦੀਆਂ ਲੰਮੀਆਂ-ਲੰਮੀਆਂ ਚਿੱਠੀਆਂ ਪੜਦਿਆਂ ਰਾਤਾ ਬੀਤ ਜਾਂਦੀਆਂ ਸਨ। ਕਈ-ਕਈ ਮਹੀਨੇ ਤੇ ਆਪਣੇ ਸਨੇਹੀਆਂ ਦੀ ਚਿੱਠੀਆਂ ਉਡੀਕਦਿਆਂ ਹੀ ਲੰਘ ਜਾਂਦੇ ਸਨ। ਇਹ ਮਹੀਨੇ ਬਾਦ ਉਨ•ਾਂ ਚਿੱਠੀਆਂ ਦੇ ਜੁਆਬ ਭੇਜਣੇ। ਉਨ•ਾਂ ਦੇ ਫੇਰ ਵਾਪਸ ਜੁਆਬ ਮੁੜ ਕੇ ਆਉਣੇ। ਇਹ ਚਿੱਠੀਆਂ ਦਾ ਆਦਾਨ-ਪ੍ਰਧਾਨ ਇਸੇ ਹੀ ਤਰ•ਾਂ ਚੱਲਦਾ ਰਹਿੰਦਾ ਸੀ। ਆਪਣੇ ਸੁਨੇਹੀਆਂ ਦੇ ਰਾਜੀ ਖੁਸ਼ੀ ਦੀ ਖਬਰ ਵੀ ਕੁਝ ਅਰਸੇ ਬਾਅਦ ਹੀ ਪ੍ਰਾਪਤ ਹੁੰਦੀ ਸੀ ਪਰ… ਹੁਣ ਮੋਬਾਇਲਾਂ ਰਾਹੀਂ ਇਹ ਸਾਰਾ ਪ੍ਰਸੀਜਰ ਕੁਝ ਸਕਿੰਟਾਂ ਦੀ ਖੇਡ ਬਣ ਕੇ ਰਹਿ ਗਿਆ ਹੈ।
ਚਿੱਠੀਆਂ ਤੋਂ ਬਾਅਦ ਜਦੋਂ ਫੋਨਾ ਦਾ ਜਿਆਦਾ ਪ੍ਰਸਾਰ ਹੋਇਆ ਤਾਂ ਕੁਝ ਲੋਕਾਂ ਦਾ ਮੰਨਣਾ ਸੀ ਕਿ ਚਿੱਠੀਆਂ ਰਾਹੀਂ ਅਸੀਂ ਦਿਲ ਖੋਲ ਕੇ ਆਪਮੇ ਦਿਲ ਦਾ ਹਾਲ ਧਿਆਨ ਕਰ ਸਕਦੇ ਸਨ ਕਿਉਂ ਚਿੱਠੀ ਲਿੱਖਣ ਲੱਗੇ। ਕੋਈ ਸੰਗ, ਸ਼ਰਮ ਜਾਂ ਝਿਜਕ ਨਹੀਂ ਸੀ ਕਿਉਂਕਿ ਸਾਡਾ ਸਨੇਹੀ, ਸਾਡਾ ਮਿੱਤਰ ਪਿਆਰ ਜਾਂ ਭੈਣ ਭਰਾ ਸਾਡੇ ਸਾਹਮਣੇ ਨਹੀਂ ਸੀ ਹੁੰਦਾ। ਪਰ ਫੋਨ ਤੇ ਤਾਂ ਆਮੇ-ਸਾਹਮਣੇ ਗੱਲ ਕਰਨ ਵਿਚ ਝਿਜਕ ਮਹਿਸੂਸ ਹੁੰਦੀ ਹੈ। ਪਰ… ਜਮਾਨੇ ਦੇ ਬਦਲਾਅ ਦੇ ਨਾਲ ਹੀ ਸਭ ਸੰਗਾ ਸ਼ਰਮਾ ਖੰਬ ਲਾ ਕੇ ਉਡ ਗਈਆਂ। ਪਰ ਫਿਰ ਵੀ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸੰਗ ਸ਼ਰਮ ਮਹਿਸੂਸ ਕਰਦੇ ਹੋਏ ਫੋਨ ਤੇ ਗੱਲ ਕਰਨੇ ਝਿਜਕਦੇ ਹਨ। ਬਹੁਤੇ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਲੱਗਦੇ ਬਹੁਤ ਵਧੀਆ ਹਨ ਪਰ ਜਦੋਂ ਉਨ•ਾਂ ਨੂੰ ਫੋਨ ਤੇ ਗੱਲ ਕਰਨੀ ਪਏ ਤਾਂ ਉਨ•ਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਗੱਲ ਕਰੀਏ। ਅਜਿਹੇ ਵਿਅਕਤੀ ਜਿਨਾਂ ਦੇ …………. ਤੇ ਵਧੀਆ ਲਿਖਣ ਦਾ ਗੁਣ ਬਖਸ਼ਿਆ ਹੈ ਉਨ•ਾਂ ਲਈ ਵੀ SMS ਪ੍ਰਣਾਲੀ ਕਈ ਸਾਰਥਕ ਸਿੱਧੇ ਹੋਈ ਹੋਵੇਗੀ।
ਸੋ ਜੇਕਰ ਅਸੀਂ ਇਸ SMS ਪ੍ਰਣਾਲੀ ਨੂੰ ਨੂੰ ਮਨੋਰੰਜਨ ਲਈ, ਆਪਣੇ ਮਿੱਤਰ ਪਿਆਰਿਆਂ ਦੀ ਪਲ-ਪਲ ਖਬਰਸਾਰ ਲੈਣ ਲਈ ਅਤੇ ਕਿਸੇ ਨੂੰ ਖੁਸ਼ੀਆਂ ਦੇਣ ਦੇ ਇਰਾਦੇ ਨਾਲ ਵਰਤੀਏ ਤਾਂ ਇਸ ਦਾ ਉਪਯੋਗ ਜਰੂਰ ਸਾਰਥਕ ਸਿੱਧ ਹੋਵੇਗਾ।

***  ***  ***

ਜਦੋਂ ਵਿਛੜੇ ਦਿਲਾ ਦੇ  ਜਾਂਨੀ

ਮੇਲਾ ਚਾਰ ਦਿਨਾਂ ਦਾ ਉਏ ਮੇਲਾ ਚਾਰ ਦਿਨਾਂ ਦਾ
-ਭਵਨਦੀਪ ਸਿੰਘ ਪੁਰਬਾ
ਮੌਤ ਅਤੇ ਗੂੜੀ ਨੀਂਦ ਦਾ ਬਿਲਕੁਲ ਨੇੜੇ ਦਾ ਸੰਬੰਧ ਹੈ। ਸ਼ਾਇਦ ਮੌਤ ਵੀ ਗੁੜੀ ਨੀਂਦ ਵਾਲਾ ਆਨੰਦ ਹੀ ਹੋਵੇ ਪਰ ਇਸ ਦਾ ਕਦੇ ਕੋਈ ਤਜ਼ਰਬਾ ਕਰ ਕੇ ਨਹੀਂ ਦੇਖ ਸਕਿਆ ਤੇ ਨਾ ਕੋਈ ਇਹ ਤਜ਼ਰੁਬਾ ਕਰਕੇ ਵੇਖ ਸਕਦਾ ਹੈ। ਅਸਲ ਵਿਚ ਤਾਂ ਜ਼ਿੰਦਗੀ ਚਾਰ ਕੁ ਦਿਨਾਂ ਦਾ ਮੇਲਾ ਹੀ ਹੈ ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ ਹੈ। ਜਦੋਂ ਛੋਟੇ ਹੁੰਦੇ ਸੀ ਤਾਂ ਆਪਣੇ ਦਾਦਾ ਜੀ ਸ. ਕਰਤਾਰ ਸਿੰਘ ਪੁਰਬਾ ਤੋਂ ਸੁਣਦੇ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ। ਪਰ ਉਦੋਂ ਇਨ•ਾਂ ਗੱਲਾ ਦੀ ਸਮਝ ਨਹੀਂ ਸੀ ਆਉਂਦੀ ਕਿ ਬਜ਼ੁਰਗ ਕੀ ਕਹਿ ਰਹੇ ਹਨ। ਹੁਣ ਜਦੋਂ ਕਿਸੇ ਤੋਂ ਸੁਣੀਦਾ ਹੈ ਕਿ ਫਲਾਨਾ ਰਾਤ ਨੂੰ ਚੰਗਾ ਭਲਾ ਪਿਆ ਸੀ ਪਰ ਸਵੇਰੇ ਉੱਠਿਆ ਹੀ ਨਹੀਂ ਤਾਂ ਯਕੀਨ ਨਹੀਂ ਆਉਂਦਾ ਕਿ ਇਹ ਕਿਵੇਂ ਹੋ ਸਕਦਾ ਹੈ। ਪਰ ਜਦੋਂ ਅੱਖਾਂ ਸਾਹਮਣੇ ਸਭ ਕੁਝ ਵਾਪਰ ਜਾਂਦਾ ਹੈ ਤਾਂ ਦਾਦਾ ਜੀ ਦੀ ਕਹੀ ਗੱਲ ਚੇਤੇ ਆਉਂਦੀ ਹੈ ਕਿ ਵਾਕਿਆ ਹੀ ਮਰਨਾ ਸੱਚ ਤੇ ਜਿਉਣਾ ਝੂਠ। ਵੈਸੇ ਮੌਤ ਹੀ ਜ਼ਿੰਦਗੀ ਨੂੰ ਰੋਮਾਂਚਕਾਰੀ ਬਣਾਉਂਦੀ ਹੈ। ਮੌਤ ਦੇ ਡਰ ਕਾਰਨ ਹੀ ਜ਼ਿੰਦਗੀ ਦੀ ਕਸ਼ਮਕਸ਼ ਚੱਲ ਰਹੀ ਹੈ ਜੇਕਰ ਮੌਤ ਦਾ ਡਰ ਨਾ ਹੋਵੇ ਤਾਂ ਜ਼ਿੰਦਗੀ ਬੇ-ਅਰਥ ਤੇ ਬੇ-ਰਸ ਹੋ ਜਾਵੇ। ਫੇਰ ਮੌਤ ਨੂੰ ਤਲੀ ਤੇ ਧਰਨ ਵਾਲੇ ਯੋਧਿਆਂ ਵੀਰਾਂ ਦੀ ਤਾਂ ਕੋਈ ਗੱਲ ਹੀ ਨਾ ਕਰੇ। ਵੱਡੇ-ਵੱਡੇ ਮੰਤਰੀ, ਨੇਤਾ ਆਪਣੇ ਸੁਰੱਖਿਆ ਗਾਰਡਾ ਤੋਂ ਵਾਂਝੇ ਹੋ ਜਾਣ। ਦੇਸ਼ ਆਪਣੀਆਂ ਫੌਜਾਂ ਬਣਾਉਣੀਆਂ ਬੰਦ ਕਰ ਦੇਣ। ਨੀਮ ਹਕੀਮ ਡਾਕਟਰ ਵਿਹਲੇ ਹੋ ਜਾਣ, ਫੇਰ ਨਾ ਹਵਾਈ ਜਹਾਜਾਂ ਦੇ ਡਿੱਗਣ ਖਤਰਾਂ ਹੋਵੇ ਨਾ ਸਮੁੰਦਰੀ ਜਹਾਜ਼ਾ ਦੇ ਡੁੱਬਣ ਦਾ। ਫੇਰ ਤਾਂ ਬਜ਼ੁਰਗ ਵੀ ‘ਜੁਗ-ਜੁਗ ਜੀਓ, ਜਵਾਵੀਓ ਮਾਣੋ’ ਤੇ ‘ਲੰਮੀਆਂ ਉਮਰਾਂ ਹੋਣ’ ਵਰਗੀਆਂ ਅਸੀਸਾਂ ਦੇਣੀਆਂ ਭੁਲ ਜਾਣ। ਮੌਤ ਦੇ ਡਰ ਤੋਂ ਬਗੈਰ ਹੋਰ ਪਤਾ ਨਹੀਂ ਕੀ ਕੁਝ ਬਦਲ ਜਾਵੇਗਾ ਜਿਸਦੀ ਆਪਾ ਕਲਪਨਾ ਵੀ ਨਹੀਂ ਕਰ ਸਕਦੇ।
ਜ਼ਿੰਦਗੀ ਜਿਉਣਾ ਤੇ ਜ਼ਿੰਦਗੀ ਲਗਾਉਣਾ ਬਹੁਤ ਵੱਡਾ ਫਰਕ ਹੈ। ਸੁਖੀ ਵਿਅਕਤੀ ਜ਼ਿੰਦਗੀ ਜਿਉਂਦਾ ਹੈ ਉਸ ਦੀਆਂ ਇਛਾਵਾਂ ਵੀ ਬਹੁਤ ਵੱਡੀਆਂ ਹੁੰਦੀਆਂ ਹਨ  ਉਸ ਨੂੰ ਮੌਤ ਦਾ ਡਰ ਵੀ ਜ਼ਿਆਦਾ ਹੁੰਦਾ ਹੈ। ਉਸ ਨੂੰ ਮੌਤ ਘੱਟ ਚੇਤੇ ਆਉਂਦੀ ਹੈ ਪਰ ਉਹ ਮੌਤ ਤੋਂ ਬਹੁਤ ਜ਼ਿਆਦਾ ਡਰਦਾ ਹੈ। ਆਮ ਬੰਦਾ ਜ਼ਿੰਦਗ ਲੰਘਾਉਂਦਾ ਹੈ। ਉਹ ਜ਼ਿੰਦਗੀ ਲਈ ਕਈ ਤਰ•ਾਂ ਦੇ ਪਾਪੜ ਵੇਲਦਾ ਹੈ ਉਸ ਦੀਆਂ ਇਛਾਵਾਂ ਸੀਮਤ ਹੁੰਦੀਆਂ ਹਨ ਪਰ ਉਸ ਨੂੰ ਹਰ ਵੇਲੇ ਆਪਣੇ ਘਰ-ਪਰਿਵਾਰ ਦੀ ਚਿੰਤਾ ਵੱਢ-ਵੱਢ ਖਾਂਦੀ ਰਹਿੰਦੀ ਹੈ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੇ ਪਰਿਵਾਰ ਦਾ ਕੀ ਬਣੇਗਾ। ਕਿਸੇ ਭਿਆਨਕ ਬੀਮਾਰੀ ਜਾਂ ਦੁੱਖਾਂ ਦਾ ਮਾਰਿਆ ਵਿਅਕਤੀ ਮੌਤ ਤੋਂ ਡਰਦਾ ਨਹੀਂ ਸਗੋਂ ਮੌਤ ਮੰਗਦਾ ਹੈ ਕਿ ਕਦੋਂ ਉਹ ਇਸ ਨਰਕ ਵਿਚੋਂ ਨਿਕਲੇ ਪਰ ਮੌਤ ਉਸ ਕੋਲ ਜਲਦੀ ਆਉਂਦੀ ਨਹੀਂ। ਕਈ ਅਜਿਹੇ ਬਜ਼ੁਰਗ ਆਮ ਹੀ ਦਿਸਦੇ ਹਨ ਜਿਹੜੇ ਆਪਣੀ ਕਿਰਿਆ ਵੀ ਸੋਧ ਨਹੀਂ ਸਕਦੇ ਉਹ ਮੌਤ ਨੂੰ ਆਵਾਜ਼ਾ ਮਾਰਦੇ ਹਨ ਪਰ ਮੌਤ ਉਨ•ਾਂ ਦੇ ਕੋਲ ਨਹੀਂ ਆਉਂਦੀ। ਮੌਤ ਦਾ ਨਾਮ ਹੀ ਦੁਖਦਾਈ ਹੈ। ਮੌਤ ਚਾਹੇ ਕਿਸੇ ਦੀ ਵੀ ਹੋਣੇ ਇਹ ਦਰਦ ਜ਼ਰੂਰ ਦਿੰਦੀ ਹੈ। ਜਿਸ ਦੀ ਮੌਤ ਹੋ ਗਈ ਉਸ ਨੇ ਤਾਂ ਪਤਾ ਨਹੀਂ ਕਿੱਥੇ ਚਲੇ ਜਾਣਾ ਹੈ ਇਸ ਗੱਲ ਦਾ ਤਾਂ ਵੱਡੇ-ਵੱਡੇ ਵਿਗਿਆਨਕ ਵੀ ਪਤਾ ਨਹੀਂ ਲਗਾ ਸਕੇ ਕਿ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਪਰ ਉਸ ਜਾਣ ਵਾਲੇ ਨਾਲ ਜਿਸ -ਜਿਸ ਦਾ ਜਿਨ•ਾਂ-ਜਿਨ•ਾਂ ਪਿਆਰ ਹੁੰਦਾ ਹੈ ਉਹ ਉਨਾ-ਉਨਾ ਤੜਫਦੇ ਹਨ। ਜਿਹੜਾ ਮਰ ਗਿਆ ਉਸ ਨੇ ਸਾਨੂੰ ਦੁਆਰਾ ਕਦੇ ਵੀ ਨਹੀਂ ਮਿਲਣਾ ਹੁੰਦਾ। ਜਵਾਨ ਪੁੱਤਰ ਦੀ ਮੌਤ ਹੋ ਜਾਵੇ ਤਾਂ ਮਾਂ ਨਾਲ ਮਰਨ ਤੱਕ ਜਾਂਦੀ ਹੈ। ਜਵਾਨ ਪੁੱਤ ਦੀ ਮੌਤ ਮਾਂ-ਬਾਪ ਲਈ ਸਭ ਤੋਂ ਭਿਆਨਕ ਹੁੰਦੀ ਹੈ ਮਾਂ-ਬਾਪ ਦਾ ਵੱਸ ਚੇਲੇ ਤਾਂ ਉਹ ਪੁੱਤ ਦੀ ਥਾਂ ਆਪ ਮੌਤ ਦੇ ਨਾਲ ਚਲੇ ਜਾਣ।
ਆਪਣਿਆਂ ਦੀ ਮੌਤ ਕਿੰਨੀ ਦੁਖਦਾਈ ਹੁੰਦੀ ਹੈ ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਸਾਡਾ ਕੋਈ ਪਿਆਰਾ ਸਾਥੋਂ ਸਦਾ ਲਈ ਵਿਛੜ ਜਾਂਦਾ ਹੈ। ਇਕ ਦਿਨ ਸਾਡੇ ਸੀਨੀਅਰ ਪੱਤਰਕਾਰ ਧਰਮਜੀਤ ਸਮਰਾ ਜੀ ਸਾਡੀ ਮੀਟਿੰਗ ਵਿਚ ਆਏ ਉਹ ਸਾਡੇ ਨਾਲ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਉਲੀਕ ਰਹੇ ਸਨ। ਅਸੀਂ ਮੀਟਿੰਗ ਦੀ ਸਮਾਪਤੀ ਤੇ ਅਗਲੀ ਮੀਟਿੰਗ ਦਾ ਟਾਈਮ ਇਕ ਹਫ਼ਤੇ ਤੇ ਪਾ ਦਿੱਤਾ। ਮੀਟਿੰਗ ਤੋਂ ਤੀਸਰੇ ਦਿਨ ਸਾਨੂੰ ਕਿਸੇ ਦਾ ਫੌਨ ਆਇਆ ਕਿ ਸਮਰਾ ਜੀ ਦਾ ਦੇਹਾਂਤ ਹੋ ਗਿਆ ਹੈ। ਇਹ ਸੁਣ ਕੇ ਸਾਡੇ ਪੈਰਾਂ ਹੇਠੋ ਜਮੀਨ ਨਿਕਲ ਗਈ। ਸਾਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸਮਰਾ ਜੀ ਦਾ ਦੇਹਾਂਤ ਹੋ ਗਿਆ ? ਦੋ ਦਿਨ ਪਹਿਲਾਂ ਤਾਂ ਉਹ ਸਾਡੇ ਨਾਲ ਪ੍ਰੋਗਰਾਮ ਕਰਵਾਉਣ ਦੀ ਬਿਉਂਤ ਬਣਾ ਕੇ ਗਏ ਹਨ ਉਹ ਚੰਗੇ ਭਲੇ ਰਿਸ਼ਟ-ਪੁਸ਼ਟ ਆਦਮੀ ਸਨ ਕਿਸੇ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਵੇਗੀ। ਪਰ ਤਾਇਆ ਜੀ ਸਾਡੀਆਂ ਗੱਲਾਂ ਸੁਣ ਕੇ ਕਹਿਣ ਲੱਗੇ ਕਾਕਾ, ਮਰਨਾ ਸੱਚ ਤੇ ਜਿਉਣਾ ਝੂਠ। ਅਸੀਂ ਜਦੋਂ ਸਮਰਾ ਜੀ ਦੇ ਪਿੰਡ ਜਾ ਕੇ ਵੇਖਿਆ ਤਾਂ ਵਾਕਿਆ ਹੀ ‘ਮਰਨਾ ਸੱਚ’ ਵਾਲੀ ਗੱਲ ਹੋਈ ਪਈ ਸੀ । ਸਾਨੂੰ ਉਥੇ ਜਾ ਕੇ ਪਤਾ ਲੱਗਾ ਕੇ ਸਵੇਰੇ ਉਨ•ਾਂ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਤਾਂ ਬਹਾਨਾ ਬਣ ਗਿਆ। ਮੌਤ ਨੇ ਇਲਜਾਮ ਆਪਣੇ ਸਿਰ ਨਹੀਂ ਸੀ ਲੈਣਾ। ਜਿਸ ਦਿਨ ਸਮਰਾ ਜੀ ਮੀਟਿੰਗ ਤੇ ਆਏ ਸਨ ਉਨ•ਾਂ ਦੇ ਨਾਲ ਉਨ•ਾਂ ਦਾ 10-11 ਸਾਲ ਦਾ ਬੱਚਾ ਵੀ ਸੀ। ਸਮਰਾ ਜੀ ਕਹਿੰਦੇ, ਇਹ ਮੇਰੇ ਬਿਨਾਂ ਬਿਲਕੁਲ ਨਹੀਂ ਰਹਿੰਦਾ। ਇਸ ਲਈ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਆਇਆ ਪਰ ਕੀ ਪਤਾ ਸੀ ਕਿ ਤੁਸੀਂ ਤਾਂ ਉਥੋਂ ਚਲੇ ਜਾਣਾ ਹੈ ਜਿਥੋਂ ਕਦੇ ਨਹੀਂ ਮੁੜਣਾ। ਹੁਣ ਸਮਰਾ ਜੀ ਤੋਂ ਕੋਣ ਪੁੱਛੇ ਕਿ ਤੁਹਾਡਾ ਬੇਟਾ ਹੁਣ ਤੁਹਾਡੇ ਬਿਨਾਂ ਕਿਵੇਂ ਰਹੇਗਾ। ਹੁਣ ਉਸ ਬੱਚੇ ਦਾ ਸਹਾਰਾ ਕੌਣ ਬਣੇਗਾ।
‘ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ’ ਰੱਬ ਨੂੰ ਕੌਣ ਕਹੇ ਕਿ ਤੂੰ ਆਪਣਾ ਮੌਤ ਦਾ ਸਿਸਟਮ ਬਦਲ। ਜਿਹੜੇ ਮੌਤ ਮੰਗਦੇ ਹਨ ਨਰਕ ਤੋਂ ਬੱਤਰ ਜ਼ਿੰਦਗੀ ਜਿਉਂ ਰਹੇ ਹਨ ਉਨ•ਾਂ ਨੂੰ ਮੌਤ  ਨਹੀਂ ਮਿਲਦੀ ਹੈ ਜਿਸਦੀ ਸਭ ਨੂੰ ਜ਼ਰੂਰਤ ਹੁੰਦੀ  ਹੈ ਉਸ ਨੂੰ ਮੌਤ ਬਹੁਤ ਜਲਦੀ ਲੈ ਜਾਦੀ। ਪਰ ਉਲਾਭਾ ਕਿਸ ਨੂੰ ਦੇਈਏ …? ਕਹਿੰਦੇ ਹਨ ਜਦੋਂ  ਪ੍ਰਮਾਤਮਾ ਨੇ  ਸ਼੍ਰਿਸ਼ਟੀ ਸਾਜੀ ਤਾਂ ਸਾਰੇ ਦੇਵੀ  ਦੇਵਤਿਆਂ ਨੂੰ ਵੱਖਰੇ-ਵੱਖਰੇ ਕਾਰਜ ਸੋਪ ਦਿੱਤੇ ਪਰ ਜਦੋਂ ਇਹ ਡਿਉਟੀ ਲਗਾਉਣੀ ਸੀ ਕਿ ਬੰਦਿਆਂ ਦੀ ਜਾਨ ਕੱਢ ਕੇ ਲਿਆਉਣੀ ਹੈ ਤਾਂ ਇਸ ਡਿਊਟੀ ਤੇ ਸਾਰਿਆਂ ਨੇ ਇੰਨਕਾਰ ਕਰ ਦਿੱਤਾ ਕਿ ਅਸੀਂ ਅਜਿਹੀ ਡਿਊਟੀ ਨਹੀਂ ਕਰਨੀ, ਲੋਕ ਸਾਨੂੰ ਬਦ-ਅਸੀਸਾਂ ਦੇਣਗੇ।  ਜਦੋਂ ਕੋਈ ਵੀ  ਇਸ ਡਿਊਟੀ ਲਈ ਨਹੀਂ ਮੰਨਿਆ ਤਾਂ ਸਾਰੀ ਸੋਚ ਵਿਚਾਰ ਕਰਕੇ ਰੱਬ ਨੇ ਮੌਤ ਨੂੰ ਇਸ ਡਿਊਟੀ ਲਈ ਇਹ ਕਹਿ ਕੇ ਮਨਾ ਲਿਆ ਕੇ ਤੇਰੇ ਤੋਂ ਕੋਈ ਇਲਜਾਮ ਨਹੀਂ ਆਵੇਗਾ। ਜਦੋਂ ਵੀ  ਕੋਈ ਮਰਿਆ ਕਰੇਗਾ ਤਾਂ ਉਸ ਦਾ ਜ਼ਰੂਰ ਕੋਈ ਨਾ  ਕੋਈ ਬਹਾਨਾ ਬਣਿਆ ਕਰੇਗਾ। ਕੋਈ ਤੇਰੇ ਤੇ ਇਲਜਾਮ ਨਹੀਂ ਲਾਵੇਗਾ ਕਿ ਮੌਤ ਫਲਾਨੇ ਨੂੰ ਲੈ ਗਈ। ਉਸ ਦਿਨ ਤੋਂ ਹੀ ਅੱਜ ਤੱਕ ਜਦੋਂ ਵੀ ਕੋਈ ਮਰਦਾ ਹੈ ਤਾਂ ਉਸ ਦਾ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ। ਪਤਾ ਨਹੀਂ ਉਪਰੋਕਤ ਕਹਾਣੀ ਇਤਿਹਾਸਕ ਹੈ ਜਾਂ ਮਿਥਿਹਾਸਕ। ਇਸ ਦਾ ਸੱਚਾਈ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਪਰ ਹਰੇਕ ਵੀ ਮੌਤ ਦਾ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ। ਸਭ ਨੂੰ ਪਤਾ ਹੈ ਕਿ  ਜ਼ਿੰਦਗੀ ਚਾਰ ਕੁ ਦਿਨਾਂ ਦਾ ਮੇਲਾ ਹੈ ਅਸਾਂ ਸਭ ਨੇ ਇਕ ਦਿਨ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਤੁਰ ਜਾਣਾ ਹੈ ਫਿਰ ਵੀ ਬੰਦਾ ਦਿਨ-ਰਾਤ ਮੇਰੀ- ਮੇਰੀ ਕਰਦਾ ਭੱਜਿਆ ਫਿਰਦਾ ਹੈ। ਦਿਨ ਰਾਤ  ਧੰਨ-ਦੌਲਤ ਸ਼ੋਹਰਤ ਨੂੰ ਇਕੱਠੀ ਕਰਨ ਤੇ ਜ਼ੋਰ ਦਿੰਦਾ ਰਹਿੰਦਾ ਹੈ। ਆਪਣੇ ਸਵਾਰਥ ਦੀ ਖਾਤਰ ਬੁਰੇ ਤੇ ਬੁਰੇ ਕਰਨ ਤੋਂ ਵੀ ਪ੍ਰਹੇਜ ਨਹੀਂ ਪਤਾ  ਕਰਦਾ। ਸਭ ਨੂੰ ਸਭ ਕੁਝ ਦਿਸ ਰਿਹਾ ਹੈ ਕੋਈ ਕੁਝ ਨਹੀਂ ਲੈ ਕੇ ਗਿਆ ਅਸੀਂ ਵੀ ਨਹੀਂ ਲਿਜਾ ਸਕਣਾ ਪਰ ਫਿਰ ਵੀ ਅਸੀਂ ਭਟਕਦੇ ਹੀ ਕਿਉਂ ਫਿਰਦੇ ਹਾਂ ? ਜਦੋਂ ਅਸੀਂ ਕਿਸੇ ਅਰਥੀ ਦੇ ਨਾਲ ਜਾਂ ਕਿਸੇ ਸੰਸਕਾਰ ਤੇ ਜਾਈਏ ਉਸ ਸਮੇਂ ਅਸੀਂ ਸੱਚਾਈ ਦੇ ਨੇੜੇ ਹੁੰਦੇ ਹਾਂ ਉਨ•ਾਂ ਚਿਰ ਅਸਲੀਅਤ ਦੇ ਦਰਸ਼ਨ ਹੁੰਦੇ ਹਨ ਪਰ ਘਰ ਆਉਂਦਿਆਂ ਸਾਰ ਹੀ ਮੋਹ ਮਾਇਆ ਵਿਚ ਫਸ ਕੇ ਫੇਰ ਮੌਤ ਵਿਸਰ ਜਾਂਦੀ ਹੈ ।

***  ***  ***

Categories: Uncategorized
Notice: Only variables should be passed by reference in /home2/mehaknq3/public_html/wp-content/themes/silver-blue-gold/functions.php on line 198
| Comments

Leave a Reply

Your email address will not be published. Required fields are marked *