ਮੋਗਾ ਖਬਰਨਾਮਾ / ਸਥਾਨਕ

ਮੋਗਾ ਖਬਰਨਾਮਾ / ਸਥਾਨਕ  / Moga News  

————————————————————————————————

ਐਮ.ਐਲ.ਏ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ

ਮੋਗਾ / 31 ਮਾਰਚ 2025/ ਰਾਜਿੰਦਰ ਸਿੰਘ ਕੋਟਲਾ

               ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰੈਸ ਸਕੱਤਰ ਜਗਮੋਹਨ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਐਸ.ਕੇ.ਐਮ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਸੱਦੇ ਤੇ ਕਿਸਾਨਾਂ ਨੇ ਮੋਗਾ ਦੀ ਐਮ.ਐਲ.ਏ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੀ ਹਮਾਇਤ ਕੀਤੀ। ਘਰ ਦੇ ਅੱਗੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਜਗਮੋਹਨ ਸਿੰਘ ਕੰਗ, ਜੀਤ ਸਿੰਘ ਮਹੇਸਰੀ, ਬੀਕੇਯੂ (ਆਜ਼ਾਦ) ਦੇ ਸੂਬਾ ਆਗੂ ਲਖਬੀਰ ਸਿੰਘ ਦੌਧਰ, ਬੀ ਕੇ ਯੂ ਖੋਸਾ ਦੇ ਸੂਬਾ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇ ਕੇ, ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਗਜੀਤ ਸਿੰਘ ਖੋਸਾ ਬੀਕੇਯੂ ਉਗਰਾਹਾਂ ਦੇ ਬਲੌਰ ਸਿੰਘ ਘਾਲੀ ਨੋ ਸੰਬੋਧਨ ਕੀਤਾ। ਦੋਨਾਂ ਫੋਰਮਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਮੋਦੀ ਹਕੂਮਤ ਦੇ ਨਾਲ ਮਿਲ ਕੇ ਸ਼ੰਬੂ ਅਤੇ ਖਨੌਰੀ ਬਾਰਡਰਾਂ ਤੋਂ ਪੁਲਿਸ ਦੇ ਜੋਰ ਤੇ, ਜੋ ਧਰਨਾ ਉਖੇੜਿਆ ਹੈ ਅਤੇ ਕਰੀਬ 25 ਕਰੋੜ ਰੂਪਏ ਦੇ ਸਮਾਨ ਨੂੰ ਬਰਬਾਦ ਕੀਤਾ ਅਤੇ ਲੁੱਟਿਆ ਹੈ ਅਤੇ ਕਿਸਾਨਾਂ ਨੂੰ ਅਤੇ ਔਰਤਾਂ ਨੂੰ ਜੇਲਾਂ ਚ ਬੰਦ ਕੀਤਾ ਹੈ, ਉਸ ਦੇ ਰੋਸ ਵਜੋਂ ਦਿੱਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਨੇ ਵੀ ਸਹਿਯੋਗ ਦਿੱਤਾ ਜੋ ਸਲਾਹਣ ਯੋਗ ਹੈ। ਆਮ ਆਦਮੀ ਪਾਰਟੀ ਦੇ ਆਗੂ ਇਹ ਪ੍ਰਚਾਰ ਰਹੇ ਹਨ ਕਿ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਰੋਕੀਆਂ ਹੋਈਆਂ ਸਨ, ਜਿਸ ਨਾਲ ਪੰਜਾਬ ਦੇ ਵਪਾਰ ਨੂੰ ਘਾਟਾ ਪੈ ਰਿਹਾ ਸੀ। ਜਦ ਕਿ ਸਾਰੇ ਜਾਣਦੇ ਹਨ ਕਿ ਇਹ ਸੜਕਾਂ ਹਰਿਆਣਾ ਸਰਕਾਰ ਨੇ ਕੰਧਾਂ ਕਰਕੇ, ਬੰਦ ਕੀਤੀਆਂ ਹੋਈਆਂ ਸਨ ਨਾ ਕਿ ਕਿਸਾਨਾਂ ਨੇ। ਇਹ ਝੂਠ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵੀ ਸਾਬਤ ਹੋ ਚੁੱਕਿਆ ਹੈ। ਆਮ ਆਦਮੀ ਦੇ ਕਈ ਐਮਐਲਏ ਹਾਲੇ ਵੀ ਕਿਸਾਨ ਅੰਦੋਲਨ ਤੇ ਵਿਓ ਘੋਲ ਰਹੇ ਹਨ। ਅੱਜ ਧਰਮਕੋਟ ਦੇ ਵਿੱਚ ਉਥੋਂ ਦੇ ਐਮਐਲਏ ਲਾਡੀ ਢੋਸ ਨੇ ਧਰਨਾ ਦੇ ਰਹੇ ਕਿਸਾਨਾਂ ਦੇ ਨਾਲ ਪੁਲਿਸ ਨੂੰ ਨਾਲ ਲੈ ਕੇ ਦੁਰਵਿਹਾਰ ਕੀਤਾ। ਸਟੇਜ ਓ ਖੇਡੀ ਕੁਝ ਆਤਮਾ ਨੂੰ ਗਿਰਫਤਾਰ ਵੀ ਕਰਵਾਇਆ। ਇਸ ਗੁੰਡਾਗਰਦੀ ਦੀ ਜੋਰਦਾਰ ਸ਼ਬਦਾਂ ਵਿੱਚ ਆਗੂਆਂ ਨੇ ਨਿੰਦਾ ਕੀਤੀ। ਆਗੂਆਂ ਨੇ ਐਲਾਨ ਕੀਤਾ ਕਿ ਇਸ ਸੰਘਰਸ਼ ਨੂੰ ਪਹਿਲਾਂ ਨਾਲੋਂ ਹੋਰ ਜਿਆਦਾ ਜੋਰ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਤੇ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ, ਕਰਜਾ ਮਾਫੀ ਸਮੇਤ 12 ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਇਹਨਾਂ ਮੰਗਾਂ ਦੇ ਨਾਲ ਕਿਸਾਨਾਂ ਦੇ ਕੀਤੇ ਨੁਕਸਾਨ ਦੀ ਭਰਭਾਈ, ਕਿਸਾਨ ਆਗੂ ਬ੍ਰਹਮ ਕੇ ਨੂੰ ਕੁੱਟਣ ਵਾਲੇ ਸ਼ੰਭੂ ਦੇ ਇੰਸਪੈਕਟਰ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਅਤੇ ਟਰੈਕਟਰ ਚੋਰੀ ਕਰਨ ਵਾਲੇ ਪੁਲਿਸ ਕਰਮੀ ਨੂੰ ਸਜ਼ਾ ਕਰਾਉਣ ਦੀਆਂ ਮੰਗਾਂ ਹੋਰ ਜੁੜ ਗਈਆਂ ਹਨ।

          ਆਉਣ ਵਾਲੇ ਸਮਿਆਂ ਦੇ ਵਿੱਚ ਕਿਸਾਨਾਂ ਦੀ ਲਾਮਬੰਦੀ ਵਧਾਉਣ ਦੇ ਲਈ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਹੋਰ ਵੀ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। ਕ੍ਰਾਂਤੀਕਾਰੀ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸਰਬਣ ਸਿੰਘ ਬਰਾੜ ਅਤੇ ਉਸ ਦੀ ਟੀਮ ਨੇ ਇਸ ਧਰਨੇ ਵਿੱਚ ਜੋਰਦਾਰ ਮਦਦ ਕੀਤੀ ਚਾਹ ਪਾਣੀ ਦਾ ਪ੍ਰਬੰਧ ਵੀ ਕਿਸਾਨਾਂ ਲਈ ਉਹਨਾਂ ਨੇ ਕੀਤਾ।

————————————————————————————————

Old News

————————————————————————————————

ਪਿੰਡ ਗਗੜਾ ਵਿਖੇ ਢੇਸੀ ਪ੍ਰੀਵਾਰ ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਚੈਕਅਪ ਕੈਂਪ 

ਮੋਗਾ / 28 ਮਾਰਚ 2025/ ਮਵਦੀਲਾ ਬਿਓਰੋ

              ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ ਦੀ ਯੋਗ ਅਗਵਾਹੀ ਹੇਠ ਮੋਗਾ ਨੇੜਲੇ ਪਿੰਡ ਭਾਗਪੁਰ ਗਗੜਾ ਵਿਖੇ ਮਾਤਾ ਚੰਦ ਕੌਰ ਜੀ ਅਤੇ ਬਾਪੂ ਆਤਮਾਂ ਸਿੰਘ ਢੇਸੀ ਦੀ ਮਿੱਠੀ ਯਾਦ ਵਿੱਚ ਢੇਸੀ ਪ੍ਰੀਵਾਰ ਵੱਲੋਂ ਮਾਨਵਤਾ ਦੀ ਭਲਾਈ ਲਈ ਵਿਸ਼ਾਲ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਦਾ ਸ਼ੁਰੂਆਤ ਇਲਾਕੇ ਦੀ ਪ੍ਰਸਿੱਧ ਧਾਰਮਿਕ ਸਖਸ਼ੀਅਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਬਾਬਾ ਮਹਿੰਦਰ ਸਿੰਘ ਜੀ ਨੇ ਢੇਸੀ ਪ੍ਰੀਵਾਰ ਦੇ ਇਸ ਤੇ ਸਲਾਘਾ ਯੋਗ ਕਾਰਜ ਦੀ ਪ੍ਰਸ਼ੰਸਾਂ ਕੀਤੀ। ਢੇਸੀ ਪ੍ਰੀਵਾਰ ਵੱਲੋਂ ਲਗਾਏ ਗਏ ਇਸ ਦਵਾਈਆਂ ਦੇ ਲੰਗਰ ਵਿੱਚ 200 ਦੇ ਕਰੀਬ ਜਰੂਰਤਮੰਦ ਮਰੀਜ਼ਾਂ ਨੇ ਲਾਹਾ ਲਿਆ। ਇਹ ਕੈਂਪ ਵਿੱਚ ਸ. ਗੁਰਬਚਨ ਸਿੰਘ ਢੇਸੀ ਉਹਨਾਂ ਦਾ ਭਰਾ ਬੇਅੰਤ ਸਿੰਘ ਢੇਸੀ, ਸੁਖਦੇਵ ਸਿੰਘ ਢੇਸੀ, ਉਦੇ ਸਿੰਘ ਢੇਸੀ ਵੱਲੋਂ ਲਗਾਇਆ ਗਿਆ।

          ਇਸ ਕੈਂਪ ਵਿੱਚ ਉਪਰੋਕਤ ਸਮੇਤ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮਹਿਕ ਵਤਨ ਦੀ), ਜੱਥੇਬੰਧਕ ਸਕੱਤਰ ਸ. ਰਾਮ ਸਿੰਘ, ਬਲਾਕ ਪ੍ਰਧਾਨ ਸ. ਜਗਤਾਰ ਸਿੰਘ, ਸਾਬਕਾ ਸਰਪੰਚ ਸ. ਗੁਰਮੀਤ ਸਿੰਘ, ਮੇਹਰ ਸਿੰਘ, ਬੋਹੜ ਸਿੰਘ, ਗੁਰਚਰਨ ਸਿੰਘ ਕਾਕਾ ਮੁੰਨਣ, ਗੁਰਪ੍ਰੀਤ ਮਾਨ, ਬੱਬੂ, ਅਮਨਾ ਤੇ ਗਗਨਦੀਪ ਸਿੰਘ ਆਦਿ ਨੇ ਮੁੱਖ ਤੌਰ ਤੇ ਹਾਜਰ ਹੋ ਕੇ ਆਪਣੀ ਵਿਸ਼ੇਸ਼ ਸੇਵਾ ਨਿਭਾਈ।

————————————————————————————————

“ਸਿਰਜਣਾ ਪੁਰਸਕਾਰ” ਵੰਡ ਸਮਾਗਮ 35 ਪ੍ਰਤਿਭਾ ਸ਼ਾਲੀ ਔਰਤਾਂ ਨੂੰ ਕੀਤਾ ਸਨਮਾਨਿਤ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਭਵਿੱਖ ਵਿਚ ਵੀ ਔਰਤਾਂ ਦਾ ਸਨਮਾਨ ਜਾਰੀ ਰੱਖੇਗੀ -ਡਾ. ਸਰਬਜੀਤ ਬਰਾੜ

ਮੋਗਾ / 18 ਮਾਰਚ 2025/ ਮਵਦੀਲਾ ਬਿਓਰੋ

               ਡੀ.ਐਮ. ਕਾਲਜ ਵਿਖੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ 35 ਪ੍ਰਤਿਭਾਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਆਪਣੇ ਕਿੱਤਿਆਂ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਨਿਸ਼ਕਾਮ ਭਾਵ ਨਾਲ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀਆਂ ਹਨ। ਸਭਾ ਦੇ ਇਸ ਉਪਰਾਲੇ ਸਦਕਾ ਜਿੱਥੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਮਿਲੇਗਾ, ਉੱਥੇ ਔਰਤਾਂ ਨੂੰ ਇਸ ਸੇਵਾ ਭਾਵਨਾ ਲਈ ਹੌਸਲਾ ਅਫਜ਼ਾਈ ਮਿਲੇਗੀ । ਸਭਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਬੋਲਦਿਆਂ ਕਿਹਾ ਇਸ ਸਾਕਾਰਾਤਮਕ ਉਪਰਾਲੇ ਨਾਲ ਸਮਾਜ ਵਿੱਚ ਔਰਤਾਂ ਨੂੰ ਆਤਮ ਨਿਰਭਰ ਅਤੇ ਅਗਾਂਹ ਵਧੂ ਸਮਾਜ ਦੀ ਸਿਰਜਣਾ ਲਈ ਪ੍ਰੇਰਨਾ ਮਿਲੇਗੀ। ਉਹਨਾਂ ਕਿਹਾ ਸਭਾ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਸਾਰੂ ਉਪਰਾਲੇ ਜਾਰੀ ਰਹਿਣਗੇ। ਇਸ ਸਮਾਗਮ ਵਿਚ ਵਿਸ਼ੇਸ਼ ਬੁਲਾਰਿਆਂ ਅਮਨ ਦਿਉਲ ਪ੍ਰਧਾਨ ਇਸਤ੍ਰੀ ਜਾਗ੍ਰਿਤੀ ਮੰਚ ਪਟਿਆਲਾ, ਭਵਦੀਪ ਕੋਹਲੀ ਪਬਲਿਕ ਸਪੀਕਰ, ਸਟੇਟ ਐਵਾਰਡੀ ਲੈਕਚਰਾਰ ਗੁਰਮੇਲ ਸਿੰਘ ਬੌਡੇ ਨੇ “ਅਜੋਕੇ ਸੰਦਰਭ ਵਿੱਚ ਔਰਤਾਂ ਨੂੰ ਗੰਭੀਰ ਚੁਣੌਤੀਆਂ” ਵਿਸ਼ੇ ਤੇ ਸੰਵਾਦ ਅਤੇ ਵਿਚਾਰ ਚਰਚਾ ਕੀਤੀ। ਫਰੀਦਕੋਟ ਤੋ ਪਹੁਂਚੇ ਵਕੀਲ ਅਦਿੱਤੀ ਗੁਪਤਾ ਨੇ ਔਰਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਸਬੰਧੀ ਨਿੱਡਰਤਾ ਨਾਲ ਨਜਿੱਠਣ ਲਈ ਪਰੇਰਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋੰ ਸ੍ਰੀਮਤੀ ਮਾਲਵਿਕਾ ਸੂਦ ਸੱਚਰ ਸੀਨੀਅਰ ਮੀਤ ਪ੍ਰਧਾਨ, ਹਲਕਾ ਇੰਚਾਰਜ ਮੋਗਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਸਭਾ ਦੀ ਸਰਪ੍ਰਸਤ ਅੰਜਨਾ ਮੈਨਨ, ਸਰਪ੍ਰਸਤ ਮਨਦੀਪ ਕੌਰ ਭਦੌੜ, ਨਰਿੰਦਰ ਕੌਰ, ਚਰਨਜੀਤ ਕੌਰ ਪ੍ਰਧਾਨ ਇਸਤ੍ਰੀ ਜਾਗ੍ਰਿਤੀ ਮੰਚ ਬਰਨਾਲਾ, ਅਮਨ ਦਿਓਲ ਪ੍ਰਧਾਨ ਇਸਤ੍ਰੀ ਜਾਗ੍ਰਤੀ ਮੰਚ ਪਟਿਆਲਾ ਨੇ ਨਿਭਾਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰਸਪੈਕਟਰ ਕੁਲਵਿੰਦਰ ਕੌਰ ਇੰਨਚਾਰਜ ਵੋਮੈਨ ਸੈੱਲ ਸਾਮਲ ਹੋਏ। ਸਨਮਾਨਿਤ ਸਕਸੀਅਤਾਂ ਵਿਚ ਡਾ. ਸੁਖਜਿੰਦਰ ਗਰਚਾ, ਡਾ. ਅਵੰਤਿਕਾ ਬਾਂਸਲ, ਮੀਨਾਕਸ਼ੀ ਗਲੋਬਲ ਇੰਮੀਗ੍ਰੇਸ਼ਨ, ਸ਼ਬਨਮ ਮੰਗਲਾ, ਜਸਪ੍ਰੀਤ ਕੌਰ ਕਾਲੜਾ ਡਾਇਰੈਕਟਰ ਫੂਡ ਕਰਾਫਟ, ਪਾਇਲ ਧਵਨ, ਸੀਮਾ ਸੱਚਰ ਨੇਲ ਆਰਟ, ਇੰਸਪੈਕਟਰ ਨਗਰ ਬਲਵਿੰਦਰ ਕੌਰ ਇੰਨਸਪੈਕਟਰ ਨਗਰ ਨਿਗਮ, ਡਾ.ਵਰਿੰਦਰ ਕੌਰ, ਗੁਰਵਿੰਦਰ ਕੌਰ, ਪੱਤਰਕਾਰ, ਅਨਮੋਲ ਸ਼ਰਮਾ, ਯੋਗਾ ਅਧਿਆਪਕ, ਅੰਜੂ ਸਿੰਗਲਾ, ਈ ਪੀ ਕਮਲਜੀਤ ਕੌਰ ਸੇਖੋਂ, ਡੀਟੀ ਸੁਨੈਨਾ ਅਗਰਵਾਲ, ਗਗਨਦੀਪ ਕੌਰ ਭੂਪਾਲ, ਲਵਲੀ ਸਿੰਗਲਾ, ਜੋਤੀ ਸੂਦ, ਮਨਰੀਤ ਕੌਰ ਢਿੱਲੋਂ, ਮੀਨਾ ਸ਼ਰਮਾ, ਨੰਨੂ ਭੰਡਾਰੀ, ਵਾਈਸ ਪ੍ਰਿੰ. ਕੰਵਲਜੀਤ ਕੌਰ, ਰਾਧਿਕਾ ਠੁਕਰਾਲ, ਰਾਜਸ਼੍ਰੀ ਸ਼ਰਮਾ ਯੋਗਾ ਟੀਚਰ, ਸੰਧਿਆ ਤੜੀਵਾਲ, ਸੁਖਜੀਤ ਕੌਰ, ਸ਼੍ਰੀਮਤੀ ਕਾਜਲ ਕਪੂਰ, ਜਗਵਿੰਦਰ ਕੌਰ ਰਾਜੇਆਣਾ ਕਿਰਤੀ ਕਿਸਾਨ ਯੂਨੀਅਨ, ਸ਼ਿੰਦਰਪਾਲ ਕੌਰ, ਰਚਿਤਾ ਬਾਂਸਲ, ਨਿਸ਼ਾ ਸਿੰਗਲਾ ਸ਼ਾਮਲ ਹਨ। ਮੰਚ ਸੰਚਾਲਨ ਦੀ ਭੂਮਿਕਾ ਗੁਰਬਿੰਦਰ ਕੌਰ ਬੱਧਨੀ ਨੇ ਬਾਖ਼ੂਬੀ ਨਿਭਾਈ ਅਤੇ ਆਪਣੇ ਅੰਦਾਜ਼ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਿਆ। ਰੁਪਿੰਦਰ ਕੌਰ ਬਲਾਸੀ ਅੱਖਰਕਾਰ ਅਧਿਆਪਕਾ, ਮਨਧੀਰ ਕੌਰ ਮਨੂ ਮਾਲਕ/ ਸੰਚਾਲਕ ਰੇਡੀਓ/ ਟੀਵੀ ਆਪਣਾ ਵਿੰਨੀਪੈਗ ਕੈਨੇਡਾ ਅਤੇ ਡਾਇਟੀਸ਼ੀਅਨ ਪਾਇਲ ਵੀ ਸਨਮਾਨਿਤ ਸਕਸੀਅਤਾਂ ਵਿਚ ਸਾਮਲ ਹਨ।

            ਪ੍ਰੋਫੈਸਰ ਡਾ. ਸੁਰਜੀਤ ਸਿੰਘ ਦੌਧਰ, ਅਵਤਾਰ ਸਿੰਘ ਸਿੱਧੂ, ਕਮਲ, ਹਰਦਿਆਲ ਸਿੰਘ, ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਰਾਜਵਿੰਦਰ ਸਿੰਘ, ਵਿਸਾਖਾ ਸਿੰਘ ਅਤੇ ਸਿਮਰ ਸਿੱਧੂ, ਹਰਬਿੰਦਰ ਸਿੰਘ ਭੁਪਾਲ, ਮਿੰਟੂ ਖੁਰਮੀ ਹਿੰਮਤਪੁਰਾ ਸਮਾਗਮ ਵਿਚ ਸਾਮਲ ਹੋਏ। ਗੁਰਮੇਲ ਸਿੰਘ ਬੌਡੇ ਦਾ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ। ਔਰਤਾਂ ਦੇ ਸਨਮਾਨ ਲਈ ਆਯੋਜਿਤ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਸਨਮਾਨਿਤ ਔਰਤਾਂ ਨੇ ਸਨਮਾਨ ਮਿਲਣ ਤੇ ਆਪਣਾ ਆਪਣਾ ਸਵੈਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਮਿਲਿਆ ਸਨਮਾਨ ਉਹਨਾਂ ਨੂੰ ਸਮਾਜ ਦੀ ਸੇਵਾ ਲਈ ਪਰੇਰਨਾ ਕਰਦਾ ਰਹੇਗਾ।

————————————————————————————————

ਬੀਕੇਯੂ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਵਿੱਚ ਦੌਰਾਨ ਪੰਜਾਬ ਸਰਕਾਰ ਨਾਲ ਸੰਬੰਧਿਤ ਕਿਸਾਨੀ ਮੰਗਾਂ ਯਾਦ ਕਰਵਾਈਆਂ

ਮੋਗਾ / 15 ਮਾਰਚ 2025/ ਮਵਦੀਲਾ ਬਿਓਰੋ

                ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਮੋਗਾ ਦੀ ਮਹੀਨਾਵਾਰ ਮੀਟਿੰਗ ਮੁੱਖ ਦਫਤਰ ਵਿਖੇ ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਜਿਲਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ ਨੇ ਚਲਾਈ। ਮੀਟਿੰਗ ਦੌਰਾਨ ਹੋਈਆਂ ਵਿਚਾਰਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੀਡੀਆ ਇਨਚਾਰਜ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਪੰਜਾਬ ਦੇ ਅਹੁਦੇਦਾਰ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘਲ ਕਲਾਂ, ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਕਾਦਰ ਵਾਲਾ, ਭਗਤ ਸਿੰਘ ਲੰਗਿਆਣਾ ਜ਼ਿਲਾ ਖਜਾਂਨਚੀ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਇਕਬਾਲ ਸਿੰਘ ਗਲੋਟੀ ਸਰਪੰਚ, ਲਾਭ ਸਿੰਘ, ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਸਮੇਂ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਅਲੱਗ ਅਲੱਗ ਆਗੂਆਂ ਨੇ ਮੰਗਾਂ ਪੜੀਆਂ ਅਤੇ ਕਿਸਾਨਾਂ ਨੂੰ ਮੰਗਾ ਤੋਂ ਜਾਣੂ ਕਰਵਾਇਆ।

            ਇਸ ਸਮੇਂ ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਜ਼ਿਲ੍ਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਜਸਬੀਰ ਸਿੰਘ ਬਲਾਕ ਪ੍ਰਧਾਨ ਬੱਧਨੀ, ਬਲਾਕ ਪ੍ਰਧਾਨ ਗੁਰਦੇਵ ਸਿੰਘ ਬਰਾੜ, ਬਲਾਕ ਪ੍ਰਧਾਨ ਪਿਸ਼ੋਰਾ ਸਿੰਘ, ਬਲਾਕ ਪ੍ਰਧਾਨ ਜਸਵੰਤ ਸਿੰਘ ਪਡੋਰੀ,ਦਫਤਰ ਇੰਚਾਰਜ ਪ੍ਰਕਾਸ਼ ਸਿੰਘ, ਅਮਰਜੀਤ ਸਿੰਘ ਸੈਦੋਕੇ, ਪ੍ਰੇਮ ਲਾਲ ਪੁਰੀ ਜਿਲ੍ਹਾ ਮੀਤ ਪ੍ਰਧਾਨ, ਅਮਰਜੀਤ ਸਿੰਘ, ਬਾਬੂ ਸਿੰਘ ਸੈਦੋਕੇ, ਸਰਬਜੀਤ ਸਿੰਘ ਬੱਧਨੀ, ਕੇਵਲ ਸਿੰਘ ਕਾਨੂੰਗੋ ਨਿਹਾਲ ਸਿੰਘ ਵਾਲਾ ਬਲਾਕ ਜਰਨਲ ਸਕੱਤਰ, ਪਿਆਰਾ ਸਿੰਘ, ਬਲਵੀਰ ਸਿੰਘ, ਪਰਗਟ ਸਿੰਘ, ਰਸ਼ਪਾਲ ਸਿੰਘ ਪਟਵਾਰੀ, ਹਰਬੰਸ ਸਿੰਘ, ਸੁਰਿੰਦਰ ਸਿੰਘ, ਸੁਖਵੰਤ ਸਿੰਘ, ਨਛਤਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਦਾਰਾ ਸਿੰਘ ਸੈਦੋਕੇ, ਮੇਜਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਪ੍ਰਭਜੀਤ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਗੁਰਸੇਵਕ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਖਦੀਪ ਸਿੰਘ, ਜਗਰੂਪ ਸਿੰਘ, ਇਕੱਤਰ ਸਿੰਘ, ਅਵਤਾਰ ਸਿੰਘ, ਇਕਬਾਲ ਸਿੰਘ ਗਲੋਟੀ, ਰਾਜਪਾਲ ਸਿੰਘ ਘੱਲ, ਮੋਦਨ ਸਿੰਘ ਨਿਧਾਂਵਾਲਾ, ਇਕਬਾਲ ਸਿੰਘ ਨਿਧਾਵਾਲਾ, ਜਗਨ ਸਿੰਘ ਨੰਬਰਦਾਰ, ਬੰਤ ਸਿੰਘ, ਜਸਵੰਤ ਸਿੰਘ, ਜਗਦੇਵ ਸਿੰਘ, ਗੁਰਮੇਲ ਸਿੰਘ, ਗੁਰਮੇਲ ਸਿੰਘ ਡਗਰੂ, ਸ਼ਰਮਾ, ਨਰਿੰਦਰ, ਅਮਰਜੀਤ ਸਿੰਘ, ਜਤਿੰਦਰ ਪਾਲ ਸਿੰਘ, ਨਿਰਮਲ ਸਿੰਘ ਮੌਜਗੜ੍ਹ, ਸੁਰਜੀਤ ਸਿੰਘ ਮੌਜਗੜ੍ਹ, ਬਲਵੰਤ ਸਿੰਘ ਮੌਜਗੜ੍ਹ, ਗੁਰਦੇਵ ਸਿੰਘ, ਸੁਖਦੇਵ ਸਿੰਘ, ਭਾਨ ਸਿੰਘ, ਮੇਜਰ ਸਿੰਘ ਬਾਘਾ ਪੁਰਾਣਾ, ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਸੰਦੀਪ ਸਿੰਘ ਸਮਾਧ ਭਾਈ, ਜਗਸੀਰ ਸ਼ਰਮਾ, ਦਰਸ਼ਨ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਸਮਾਧ ਭਾਈ, ਭਵਿੰਦਰ ਸਿੰਘ ਸਮਾਧ ਭਾਈ, ਗੁਰਮੀਤ ਸਿੰਘ ਸੰਧੂਆਣਾ, ਸੁਰਿੰਦਰ ਸਿੰਘ ਸੰਧੂਆਣਾ ਆਦਿ ਹਾਜ਼ਰ ਸਨ।

————————————————————————————————

ਬਾਦਲ ਕਿਆ ਨੇ ਜਥੇਦਾਰਾਂ ਨੂੰ ਬਦਲਾ ਲਊ ਭਾਵਨਾ ਨਾਲ ਕਢਵਾ ਕੇ ਪੰਥ ਦੀਆਂ ਸਰਬ ਉੱਚ ਸੰਸਥਾਵਾਂ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਹੈ -ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ  

ਖੁਖਰਾਣਾ (ਮੋਗਾ) / 09 ਮਾਰਚ 2025/ ਭਵਨਦੀਪ ਸਿੰਘ ਪੁਰਬਾ 

            ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆ ਹੱਥਾਂ ਹੇਠ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਕਾਰਨੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਬਦਲਾ ਲਉ ਭਾਵਨਾ ਨਾਲ ਅਹੁਦਿਆਂ ਤੋਂ ਅਪਮਾਨ ਜਨਕ ਤਰੀਕੇ ਨਾਲ ਹਟਾ ਕੇ ਖਾਲਸਾ ਪੰਥ ਦੀਆਂ ਸਰਬ ਉੱਚ ਸੰਸਥਾਵਾਂ ਦੀ ਮਾਨ ਮਰਿਯਾਦਾ ਨੂੰ ਵੱਡੀ ਢਾਅ ਲਾਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਅਤੇ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ ਨੇ ‘ਮਹਿਕ ਵਤਨ ਦੀ ਲਾਈਵ’ ਬਿਊਰੋ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਤੋਂ ਇਹ ਕਾਰਵਾਈ ਕਰਵਾ ਕੇ ਸੁਖਬੀਰ ਸਿੰਘ ਬਾਦਲ ਨੇ ਖਾਲਸਾ ਪੰਥ ਦੀ ਸਰਬ ਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸਿੱਧਮ ਸਿੱਧਾ ਮੱਥਾ ਲਾ ਕੇ ਅਜਿਹਾ ਬੱਜਰ ਗੁਨਾਹ ਕਰ ਲਿਆ ਹੈ ਜਿਸ ਨੂੰ ਖਾਲਸਾ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ। ਉਹਨਾਂ ਅੱਗੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅੰਤਰਿੰਕ ਕਮੇਟੀ ਤੋਂ ਇਹ ਪਾਪ ਕਰਵਾ ਕੇ ਆਪਣੇ ਰਾਹ ਵਿੱਚ ਅਜਿਹੇ ਕੰਡੇ ਬੀਜ ਲਏ ਹਨ ਉਹ ਸੁਖਬੀਰ ਬਾਦਲ ਤੋਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਨਹੀਂ ਚੁਗੇ ਜਾਣਗੇ। ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਤੋਂ ਇਹ ਫੈਸਲਾ ਇਸ ਕਰਕੇ ਕਰਵਾਇਆ ਹੈ ਤਾਂ ਕਿ ਆਪਣੇ ਜੀ ਹਜੂਰੀਏ ਜਥੇਦਾਰ ਲਾਕੇ ਦੋ ਸਤੰਬਰ ਦੇ ਇਤਿਹਾਸਕ ਹੁਕਮਨਾਮੇ ਨੂੰ ਵਾਪਸ ਕਰਵਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਹੁਣ ਅਕਾਲੀ ਦਲ ਦੀ ਭਰਤੀ ਲਈ ਬਣਾਈ ਸੱਤ ਮੈਂਬਰੀ ਕਮੇਟੀ ਭੰਗ ਹੋਵੇਗੀ। ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ‘ਪੰਥ ਰਤਨ’ ਅਤੇ ‘ਫਕਰ-ਏ- ਕੌਮ’ ਦਾ ਰੁਤਬਾ ਬਹਾਲ ਹੋਵੇਗਾ ਅਤੇ ਵਿਰਸਾ ਸਿੰਘ ਵਲਟੋਆ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਤੋਂ ਜਾਰੀ ਹੋਏ ਇਤਿਹਾਸਿਕ ਹੁਕਮਨਾਮੇ ਤੋਂ ਖਫਾ ਸੁਖਬੀਰ ਸਿੰਘ ਬਾਦਲ ਨੇ ਬਦਲਾ ਲਊ ਭਾਵਨਾ ਨਾਲ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਉੱਤੇ ਬਹੁਤ ਹੀ ਘਟੀਆ ਬੇਹੂਦਾ ਮਨਘੜਤ ਝੂਠੇ ਦੋਸ਼ ਲਾਏ ਹਨ ਜਿਨਾਂ ਦੀ ਰੱਤੀ ਭਰ ਵੀ ਸੱਚਾਈ ਨਹੀਂ ਹੈ ਉਹਨਾਂ ਕਿਹਾ ਕਿ ਅੱਜ ਦੀ ਕਾਰਵਾਈ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਬੜੀ ਘਟੀਆ ਤਰੀਕੇ ਦੀ ਕਿਰਦਾਰ ਕੁਸ਼ੀ ਕਰਕੇ ਬਦਲਾ ਲਊ ਭਾਵਨਾ ਤਹਿਤ ਕੱਢਿਆ ਗਿਆ ਸੀ।

          ਉਪਰੋਕਤ ਪੰਥਕ ਸਖਸ਼ੀਅਤਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਕਾਰਵਾਈ ਨਾਲ ਕਰੋੜਾਂ ਸਿੱਖਾਂ ਦੀ ਸ਼ਰਧਾ ਆਸਥਾ ਤੇ ਭਾਵਨਾ ਨੂੰ ਠੇਸ ਪਹੁੰਚੀ ਹੈ ਇਸ ਲਈ ਕੋਈ ਪੰਥ ਪ੍ਰਸਤ ਸਿੱਖ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਨਹੀਂ ਮੰਨੇਗਾ ਅਤੇ ਬਰਖਾਸ਼ਤ ਕੀਤੇ ਗਏ ਸਿੰਘ ਸਾਹਿਬਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਮਾਣ ਸਤਿਕਾਰ ਦਿੰਦਾ ਰਹੇਗਾ। ਉਪਰੋਕਤ ਪੰਥਕ ਸਖਸ਼ੀਅਤਾਂ ਨੇ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਸਾਥ ਦੇ ਰਹੇ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਭੋਰਾ ਵੀ ਪੰਥ ਪ੍ਰਸਤੀ ਹੈ ਤਾਂ ਉਹ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਨ।

————————————————————————————————

ਕੇਰ ਵਾਲੀ ਖੂਹੀ ਕੜਿਆਲ ਦਾ ਸਲਾਨਾ ਸੱਤ ਰੋਜਾ ਮਹਾਨ ਸੰਤ ਸਮਾਗਮ ਸਪੰਨ   

  ਮੋਗਾ/ 07 ਮਾਰਚ 2025/ ਮਵਦੀਲਾ ਬਿਓਰੋ

             ਧੰਨ ਧੰਨ ਬਾਬਾ ਨਰਾਇਨ ਹਰੀ ਜੀ ਦੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਦੀ ਯਾਦ ਵਿੱਚ ਗੁੁਰਦੁਆਰਾ ਕੇਰ ਵਾਲੀ ਖੂਹੀ ਕੜਿਆਲ ਵਿਖੇ ਸਲਾਨਾ ਸੱਤ ਦਿਨਾ ਮਹਾਨ ਸੰਤ ਸਮਾਗਮ 01 ਮਾਰਚ 2025 ਤੋਂ 07 ਮਾਰਚ 2025 ਤੱਕ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਸਪੰਨ ਹੋਇਆਂ। ਇਨ੍ਹਾਂ ਸਮਾਗਮਾ ਵਿੱਚ ਹਰ ਰੋਜ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਪ੍ਰਸਿਧ ਕਥਾ ਵਾਚਕ ਅਤੇ ਮਹਾਪੁਰਖਾ ਨੇ ਆਪਣੇ ਪ੍ਰਵਚਨਾ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ। 6 ਮਾਰਚ ਨੂੰ ਅੰਮ੍ਰਿਤ ਸੰਚਾਰ ਹੋਇਆ।

            ਸੱਤ ਦਿਨਾ ਦੇ ਰਾਤ ਦੇ ਦੀਵਾਨਾ ਦੀ ਸੰਪੂਰਨਤਾ ਤੇ ਸੁਭਾ 10 ਵਜੇ ਸਪਤਾਹਿਕ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਧਾਰਮਿਕ ਦੀਵਾਨ ਸਜੇ। ਸੱਤ ਦਿਨ੍ਹਾਂ ਸਮਾਗਮ ਦੌਰਾਨ ਵਿੱਚ ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ, ਭਾਈ ਸਗਨਦੀਪ ਸਿੰਘ ਜੀ ਅੰਮ੍ਰਿਤਸਰ, ਸੰਤ ਬਾਬਾ ਲਵਪ੍ਰੀਤ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ, ਸੰਤ ਬਾਬਾ ਪਰਮਜੀਤ ਸਿੰਘ ਜੀ ਬਾਘਾ ਪੁਰਾਣਾ, ਸੰਤ ਬਾਬਾ ਸਤਨਾਮ ਸਿੰਘ ਜੀ ਮਸਕੀਨ ਕਪੂਰੇ, ਬੀਬੀ ਪਰਮਜੀਤ ਕੌਰ, ਭਾਈ ਹਰਕ੍ਰਿਸ਼ਨ ਸਿੰਘ ਜੀ, ਬਾਬਾ ਗੁਰਦੀਪ ਸਿੰਘ ਜੀ ਭੈਣੀ ਖੁਰਦ, ਬਾਬਾ ਜਗਮੀਤ ਸਿੰਘ ਅਵਾਲ ਕੋਟਲੀ, ਸੰਤ ਬਾਬਾ ਗੁਰਪ੍ਰੀਤ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਭਰੋਵਾਲ, ਭਾਈ ਹਰਮੰਦਰ ਸਿੰਘ ਬੁੱਟਰ, ਭਾਈ ਯਾਦਵਿੰਦਰ ਸਿੰਘ ਫਤਿਹਗੜ੍ਹ ਪੰਜਤੂਰ, ਭਾਈ ਮਨਜਿੰਦਰ ਸਿੰਘ ਰੌਲੀ, ਸੰਤ ਬਾਬਾ ਰਛਪਾਲ ਸਿੰਘ ਜੀ ਰੌਲੀ, ਸੰਤ ਬਾਬਾ ਗੁਰਸ਼ਰਨ ਸਿੰਘ ਜੀ ਤਲਵੰਡੀ ਭਾਈ, ਸੰਤ ਬਾਬਾ ਭੋਲਾ ਸਿੰਘ ਜੀ ਬੱਡੂਵਾਲ, ਸੰਤ ਬਾਬਾ ਸ਼ੇਰ ਸਿੰਘ ਜੀ ਕੋਟ ਈਸੇ ਖਾਂ, ਸੰਤ ਬਾਬਾ ਜਤਿੰਦਰ ਸਿੰਘ ਜੀ, ਭਾਈ ਗੁਰਮੇਲ ਸਿੰਘ ਕਿਸ਼ਨਪੁਰਾ, ਭਾਈ ਲਵਪ੍ਰੀਤ ਸਿੰਘ ਕਪੂਰੇ, ਸੰਤ ਬਾਬਾ ਜਤਿੰਦਰ ਸਿੰਘ ਜੀ ਢੱਕੀਆਂ ਵਾਲੇ, ਸੰਤ ਬਾਬਾ ਭੋਲਾ ਸਿੰਘ ਜੀ ਬੱਡੂਵਾਲ, ਭਾਈ ਬਲਵਿੰਦਰ ਸਿੰਘ ਜੀ ਰੌਲੀ, ਸੰਤ ਬਾਬਾ ਸ਼ਿੰਦਰ ਸਿੰਘ ਜੀ ਕੋਟ ਸਦਰ ਖਾਂ, ਮਨਜਿੰਦਰ ਸਿੰਘ ਜੀ ਰੌਲੀ ਆਦਿ ਹੋਰ ਕਈ ਸੰਤਾ ਮਹਾਪੁਰਖਾ ਨੇ ਆਪਣੇ ਪ੍ਰਵਚਨਾ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ।

             ਸਮਾਗਮਾਂ ਦਾ ਏਕਨੂਰ ਟੀ.ਵੀ. ਚੈਨਲ ਤੇ ਸਿੱਧਾ ਪ੍ਰਸ਼ਾਰਨ ਹੋਇਆ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਸਮੁੱਚੇ ਸਮਾਗਮ ਦੀ ਪ੍ਰੈਸ ਕਵਰੇਜ ਕੀਤੀ ਗਈ। ਸਟੇਜ ਦੀ ਸੇਵਾ ਜੱਥੇਦਾਰ ਕੁਲਵਿੰਦਰ ਸਿੰਘ ਧਰਮਕੋਟ ਵਾਲਿਆ ਨੇ ਨਿਭਾਈ। ਇਹ ਸਮਾਗਮਾ ਵਿੱਚ ਹੋਰਨਾ ਤੋਂ ਇਲਾਵਾ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਸੁਖਜੀਵਨ ਸਿੰਘ ਸੁੱਖਾ ਮੋਗਾ, ਭਾਈ ਮਲਕੀਤ ਸਿੰਘ ਪੰਖੇਰੂ ਲੋਹਗੜ੍ਹ, ਢਾਡੀ ਜਸਵਿੰਦਰ ਸਿੰਘ ਸਰਾਵਾ ਆਦਿ ਤੋਂ ਇਲਾਵਾ ਕਈ ਨਾਮਵਰ ਸ਼ਖਸੀਅਤਾ ਮੁੱਖ ਤੌਰ ਤੇ ਹਾਜਰ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਛੋਟੇ ਬੱਚਿਆਂ ਨੂੰ ਗਤਕਾ ਕਿੱਟਾ ਵੰਡੀਆਂ ਗਈਆਂ    

 ਮੋਗਾ/ 02 ਮਾਰਚ 2025/ ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਮੋਗਾ ਟੀਮ ਵੱਲੋਂ ਜਿਲ੍ਹਾ ਬੱਗੇਆਣਾ ਬਸਤੀ ਮੋਗਾ ਦੇ ਸਟੇਡੀਅਮ ਵਿਖੇ ਗੱਤਕਾ ਸਿੱਖ ਰਹੇ ਛੋਟੇ ਬੱਚਿਆਂ ਨੂੰ ਗਤਕਾ ਦੇ ਸ਼ਾਸਤਰਾਂ ਦੀਆਂ ਕਿੱਟਾ ਵੰਡੀਆਂ ਗਈਆਂ। ਪੰਥ ਅਕਾਲੀ ਤਰਨਾ ਦਲ (ਪੰਜਵਾਂ ਨਿਸ਼ਾਨ ਚਲਦਾ ਵਹੀਰ) ਵੱਲੋਂ ਗਤਕੇ ਦੀ ਸਿੱਖਿਆਂ ਦੇ ਰਹੇ ਬਾਬਾ ਅਰਜਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾ ਤੋਂ ਮੁਫਤ ਗਤਕਾ ਸਿਖਾ ਰਹੇ ਹਨ। ਛੋਟੇ ਬੱਚੇ ਜੋ ਗਤਕੇ ਦੀ ਸਿਿਖਆ ਲੈ ਰਹੇ ਹਨ ਉਨ੍ਹਾਂ ਨੂੰ ਗਤਕੇ ਦੇ ਸ਼ਾਸਤਰਾਂ ਦੀ ਲੋੜ ਸੀ ਜਿਸ ਲਈ ਉਨਾਂ ਨੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਰਾਹੀਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨੂੰ ਗਤਕਾ ਕਿੱਟਾ ਲਈ ਬੇਨਤੀ ਕੀਤੀ ਸੀ ਜਿਸ ਨੂੰ ਸਵੀਕਾਰ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਹ ਕਿੱਟਾ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਮੌਕੇ ਹਾਜਰ ਗੱਤਕਾ ਸਿੱਖ ਰਹੇ ਛੋਟੇ ਬੱਚਿਆਂ ਨੇ ਹਾਜਰ ਲੋਕਾਂ ਨੂੰ ਗਤਕੇ ਦੇ ਜੌਹਰ ਵੀ ਵਿਖਾਏ।

            ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਟੀਮ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਅਤੇ ਟਰੱਸਟੀ ਸ. ਸੁਖਦੇਵ ਸਿੰਘ ਬਰਾੜ ਨੇ ਬੱਚਿਆਂ ਨੂੰ ਇਹ ਗਤਕੇ ਦੇ ਸ਼ਾਸਤਰਾਂ ਦੀਆਂ ਕਿੱਟਾਂ ਭੇਂਟ ਕੀਤੀਆਂ। ਇਸ ਮੌਕੇ ਜਸਵੰਤ ਸਿੰਘ ਪੁਰਾਣੇਵਾਲਾ, ਰਵੀ ਕੁਮਾਰ ਫਾਜਿਲਕਾਂ ਆਦਿ ਵੀ ਹਾਜਿਰ ਸਨ। ਭਾਈ ਅਰਜਨ ਸਿੰਘ ਜੀ ਨੇ ਐਸ.ਪੀ. ਸਿੰਘ ਉਬਰਾਏ ਜੀ ਅਤੇ ਪਹੁੰਚੀ ਮੋਗਾ ਟੀਮ ਦਾ ਧੰਨਵਾਦ ਕੀਤਾ। 

————————————————————————————————

ਸਰਬੱਤ ਦਾ ਭਲਾ ਟਰੱਸਟ ਮੋਗਾ ਦੀ ਟੀਮ ਨੇ ਏ.ਡੀ.ਸੀ. ਮੈਡਮ ਚਾਰੂਮਿਤਾ ਨੂੰ ਡਾਇਲੈਸਿਜ ਮਸ਼ੀਨ ਦੇ ਓਪਰੇਟਰ ਮੁਹੱਈਆਂ ਲਈ ਦਿੱਤਾ ਮੰਗ ਪੱਤਰ    

ਮੋਗਾ/ 02 ਮਾਰਚ 2025/ ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਮੋਗਾ ਟੀਮ ਵੱਲੋਂ ਪਿਛਲੇ ਦਿਨੀ ਮੋਗਾ ਦੇ ਏ.ਡੀ.ਸੀ. ਮੈਡਮ ਚਾਰੂਮਿਤਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਮੋਗਾ ਦੇ ਸਿਵਲ ਹਸਪਤਾਲ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਂਟ ਕੀਤੀ ਗਈ ਡਾਇਲੈਸਿਜ ਮਸ਼ੀਨ ਨੂੰ ਚਾਲੂ ਕਰਨ ਲਈ ਮਸ਼ੀਨ ਦਾ ਓਪਰੇਟਰ ਮੁਹੱਈਆਂ ਕੀਤਾ ਜਾਵੇ ਤਾਂ ਜੋ ਮਰੀਜਾਂ ਨੂੰ ਇਸ ਦੀ ਸਹੂਲਤ ਮਿਲ ਸਕੇ। ਜਿਕਰ ਯੋਗ ਹੈ ਕਿ ਇਸ ਮਸ਼ੀਨ ਲਈ ਉਪਰੇਟਰ ਲਗਾਉਣ ਬਾਰੇ ਸਿਵਲ ਸਰਜਨ ਮੈਡਮ ਨੂੰ ਵੀ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਹੋਇਆ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ ਵੱਲੋਂ ਏ.ਡੀ.ਸੀ. ਮੈਡਮ ਚਾਰੂਮਿਤਾ ਨੂੰ ਟਰੱਸਟ ਵੱਲੋਂ ਚੱਲ ਰਹੀਆਂ ਸੇਵਾਵਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

           ਟਰੱਸਟੀਆਂ ਵੱਲੋਂ ਲੋਕ ਸੇਵਾ ਹਿੱਤ ਦਿੱਤਿਆ ਜਾਣ ਵਾਲੀਆ ਸੇਵਾਵਾ ਵਿੱਚ ਕੁੱਝ ਪੈਡਿੰਗ ਪਏ ਕੇਸ਼ਾ ਨੂੰ ਜਲਦੀ ਹੱਲ ਕਰਨ ਲਈ ਵੀ ਨੂੰ ਬੇਨਤੀ ਕੀਤੀ ਗਈ। ਏ.ਡੀ.ਸੀ. ਮੈਡਮ ਚਾਰੂਮਿਤਾ ਨੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ ਅਤੇ ਟਰੱਸਟੀ ਸ. ਸੁਖਦੇਵ ਸਿੰਘ ਬਰਾੜ ਵੀ ਹਾਜਰ ਸਨ।

————————————————————————————————

ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਕਰਵਾਇਆ ਗਿਆ ਅਲੋਕਿਕ ਕੀਰਤਨ ਦਰਬਾਰ   

ਮੋਗਾ / 26 ਫਰਵਰੀ 2025 / ਮਵਦੀਲਾ ਬਿਓਰੋ

              ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਚੋਜੀ ਪ੍ਰੀਤਮ, ਨੀਲੇ ਘੋੜੇ ਦੇ ਸ਼ਾਹ ਅਸਵਾਰ, ਸਰਬੰਸਦਾਨੀ, ਤੇਗ ਦੇ ਧਨੀ, ਖਾਲਸਾ ਪੰਥ ਦੇ ਸਿਰਜਣਹਾਰੇ, ਦਸਮੇਸ਼ ਪਿਤਾ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਲੋਂ ਅਲੋਕਿਕ ਕੀਰਤਨ ਦਰਬਾਰ ਗੁਰੂ ਨਾਨਕ ਕਾਲਜ ਦੀ ਗਰਾਉਂਡ ਵਿਖੇ 24 ਫਰਵਰੀ ਦਿਨ ਰਾਤ 7 ਤੋਂ 10 ਵਜੇ ਤੱਕ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਸ਼ਾਮ ਵੇਲੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਭਾਈ ਰਣਜੀਤ ਸਿੰਘ ਮਾਲਵਾ ਅਤੇ ਗੁਰਦੁਆਰਾ ਬੀਬੀ ਕਾਨ ਕੌਰ ਦੇ ਹੈਡ ਰਾਗੀ ਭਾਈ ਰਵਿੰਦਰ ਸਿੰਘ ਜੀ ਵੱਲੋਂ ਗੁਰਬਾਣੀ ਕੀਰਤਨ ਨਿਹਾਲ ਕੀਤਾ ਗਿਆ। ਉਸ ਉਪਰੰਤ ਪਰਮੇਸ਼ਰ ਦੁਆਰ ਤੋਂ ਆਏ ਜਿੱਥੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਵੱਲੋਂ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨਾਲ ਜੋੜਿਆ ਗਿਆ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਏ ਜਥੇ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਕੇ ਨਿਹਾਲ ਕੀਤਾ।  ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕਥਾ ਦੁਆਰਾ ਸੰਗਤਾਂ ਨੂੰ ਦਾੜੀ ਕੇ ਸਿਰ ਅੱਖਾਂ ਨੂੰ ਗੁਰਸਿੱਖੀ ਜੀਵਨ ਜੁੜਨ ਅਤੇ ਅੰਮ੍ਰਿਤ ਛਕਣ ਸਿੰਘ ਸਜਣ ਲਈ ਪ੍ਰੇਰਿਆ। ਜਿੱਥੇ ਇਸ ਮਹਾਨ ਗੁਰਮਤ ਸਮਾਗਮ ਦੇ ਵਿੱਚ ਬਾਬਾ ਮੰਗਾ ਸਿੰਘ ਜੀ ਲੰਗਰਾਂ ਵਾਲੇ ਅਤੇ ਬਾਬਾ ਹਰਜਿੰਦਰ ਸਿੰਘ ਜੀ ਗੁਰੂ ਕੀ ਮਟੀਲੀ ਵਾਲੇ ਪਹੁੰਚੇ ਉੱਥੇ ਹੀ ਮੁਸਲਿਮ ਅਤੇ ਹਿੰਦੂ ਭਾਈਚਾਰੇ ਦੇ ਵੀਰਾਂ ਨੇ ਵੀ ਹਾਜ਼ਰੀ ਲਗਵਾਈ। ਇਸ ਸਮਾਗਮ ਵਿੱਚ ਖਾਲਸਾ ਸੇਵਾ ਸੋਸਾਇਟੀ ਵੱਲੋਂ ਕਾਰ ਪਾਰਕਿੰਗ ਅਤੇ ਜੋੜਾ ਘਰ ਦੀ ਸੇਵਾ ਨਿਭਾਈ ਗਈ ਅਤੇ ਸਤਿਕਾਰ ਕਮੇਟੀ ਧੱਲੇਕੇ ਵੱਲੋਂ ਲੰਗਰ ਵਰਤਾਉਣ ਦੀ ਦੀ ਸੇਵਾ ਕੀਤੀ।  ਭਾਈ ਘਨੱਈਆਂ ਜੀ ਜਲ ਸੇਵਾ ਵੱਲੋਂ ਜਲ ਦੀ ਸੇਵਾ ਅਤੇ ਬਾਬਾ ਬੁੱਢਾ ਜੀ ਸੇਵਾ ਸੋਸਾਇਟੀ ਵੱਲੋਂ ਚਾਹ ਕਾਫੀ ਦੀ ਸੇਵਾ ਨਿਭਾਈ ਗਈ।  ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਇਆ ਰੁਮਾਲਾ ਸਾਹਿਬ ਲਗਾਉਣ ਦੀ ਸੇਵਾ ਇਸ਼ਨਾਨ ਜੱਥਾ ਨਾਨਕ ਘਰ ਕੇ ਗੋਲੇ ਗੁਰਦੁਆਰਾ ਬੀਬੀ ਕਾਹਨ ਮੋਗਾ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ। ਦਲ ਦੇ ਮੁੱਖ ਸੇਵਾਦਾਰ ਭਾਈ ਕੁਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜਿੱਥੇ ਇਸ ਦਲ ਵੱਲੋਂ ਗੁਰਮਤ ਸਮਾਗਮ ਕਰਾਏ ਜਾਂਦੇ ਹਨ ਉੱਥੇ ਹੀ ਸਮਾਜਿਕ ਕੰਮਾਂ ਦੇ ਲਈ ਹਰਿਆਵਲ ਲਹਿਰ ਤਹਿਤ ਬੂਟੇ ਵੀ ਲਗਾਏ ਜਾਂਦੇ ਹਨ, ਅੱਖਾਂ ਦੇ ਫਰੀ ਚੈੱਕ ਕੈਂਪ, ਬਲੱਡ ਕੈਂਪ, ਲੋੜਵੰਦਾਂ ਦੀ ਮਦਦ ਕਰਨਾ ਇਸ ਪ੍ਰਕਾਰ ਦੀਆਂ ਹੋਰ ਕਈ ਸੇਵਾਵਾਂ ਦਲ ਵੱਲੋਂ ਨਿਭਾਈਆਂ ਜਾਂਦੀਆਂ ਹਨ।

            ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਵੀਰ ਸਿੰਘ ਭੰਮ, ਅਸ਼ਮੀਤ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ ਆਰਸਨ, ਜਸ਼ਨਦੀਪ ਸਿੰਘ, ਕੇਵਲ ਸਿੰਘ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ ਹੈਪੀ, ਪਰਮਜੋਤ ਸਿੰਘ, ਦਿਲਬਾਗ ਸਿੰਘ, ਕੁਲਜੀਤ ਸਿੰਘ ਰਾਜਾ, ਹਰਿਮੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਦੇਵ ਸਿੰਘ ਕਾਲਾ, ਡਾਕਟਰ ਸੁਰਿੰਦਰ ਕੌਰ ਸੋਡੀ, ਬਲਜਿੰਦਰ ਸਿੰਘ ਬਾਜਵਾ, ਮਨਜੀਤ ਸਿੰਘ ਮੰਨਾ, ਬਲਵਿੰਦਰ ਸਿੰਘ ਮਾਛੀਕੇ, ਲਖਬੀਰ ਸਿੰਘ ਮਾਛੀਕੇ, ਬਲਵਿੰਦਰ ਸਿੰਘ ਮਿੰਟੂ, ਲਾਭ ਸਿੰਘ, ਪਿੰਦਰਪਾਲ ਸਿੰਘ, ਪ੍ਰਗਟ ਸਿੰਘ, ਰਵਿੰਦਰ ਸਿੰਘ ਕਾਨਪੁਰੀ, ਸ਼ੰਟੀ, ਮੰਡਲੀ, ਤਰਸੇਮ ਸਿੰਘ ਔਲਖ, ਰਣਜੀਤ ਸਿੰਘ ਮਾਲਵਾ, ਡਾਕਟਰ ਜਗਦੇਵ, ਮੇਅਰ ਬਲਜੀਤ ਸਿੰਘ ਚਾਨੀ, ਗੁਰਸੇਵਕ ਸਿੰਘ ਸਨਿਆਸੀ, ਇੰਦਰਪਾਲ ਸਿੰਘ ਬੱਬੀ, ਗਿਆਨੀ ਚਰਨ ਸਿੰਘ, ਨਿਰਧੜਕ ਸਿੰਘ ਬਰਾੜ, ਐਮਸੀ ਮਨਜੀਤ ਸਿੰਘ ਧੰਮੂ, ਡਾਕਟਰ ਅਜੇ ਕੌਂਸਲ, ਡਾਕਟਰ ਮਾਮਦੀਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਚ ਸ਼ਮੂਲੀਅਤ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

————————————————————————————————

ਸਰਬੱਤ ਦਾ ਭਲਾ ਟਰੱਸਟ ਮੋਗਾ ਦੀ ਟੀਮ ਨੇ ਸਿਵਲ ਸਰਜਨ ਮੋਗਾ ਨਾਲ ਕੀਤੀ ਖਾਸ ਮੀਟਿੰਗ  

ਮੋਗਾ / 20 ਫਰਵਰੀ 2025 / ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਮੋਗਾ ਟੀਮ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ ਮੋਗਾ ਦੇ ਸਿਵਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਇਸ ਮੀਟਿੰਗ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਂਟ ਕੀਤੀ ਗਈ ਡਾਇਲੈਸਿਜ ਮਸ਼ੀਨ ਬਾਰੇ ਵਿਸ਼ਥਾਰ ਪੂਰਵਕ ਗੱਲਬਾਤ ਕੀਤੀ ਅਤੇ ਇਸ ਮਸ਼ੀਨ ਲਈ ਉਪਰੇਟਰ ਲਗਾਉਣ ਬਾਰੇ ਸਿਵਲ ਸਰਜਨ ਮੈਡਮ ਨੂੰ ਲਿਖਤੀ ਰੂਪ ਵਿੱਚ ਪੱਤਰ ਦਿੱਤਾ। ਇਸ ਤੋਂ ਇਲਾਵਾ ਟਰੱਸਟ ਵੱਲੋਂ ਅੱਖਾਂ ਦੇ ਲਗਾਏ ਜਾਣ ਵਾਲੇ ਕੈਪਾਂ ਦੀ ਮਨਜੂਰੀ ਵਿੱਚ ਆ ਰਹੀਆਂ ਮੁਸਕਿਲਾ ਬਾਰੇ ਗੱਲ-ਬਾਤ ਕੀਤੀ ਜਿਸ ਦਾ ਸਿਵਲ ਸਰਜਨ ਮੈਡਮ ਨੇ ਮੌਕੇ ਤੇ ਹੀ ਹੱਲ ਕਰ ਦਿੱਤਾ। ਟਰੱਸਟੀਆਂ ਵੱਲੋਂ ਸਿਵਲ ਹਸਪਤਾਲ ਨੂੰ ਲੋਕ ਸੇਵਾ ਹਿੱਤ ਦਿੱਤਿਆ ਜਾਣ ਵਾਲੀਆ ਸੇਵਾਵਾ ਵਿੱਚ ਆਪਣਾ ਪੂਰਨ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ ਗਿਆ। ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ ਨੇ ਸਿਵਲ ਸਰਜਨ ਮੈਡਮ ਨੂੰ ਟਰੱਸਟ ਵੱਲੋਂ ਚੱਲ ਰਹੀਆਂ ਸੇਵਾਵਾਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਵੀ ਦਿੱਤੀ।

             ਇਸ ਮੀਟਿੰਗ ਮੌਕੇ ਸਿਵਲ ਸਰਜਨ ਮੈਡਮ ਰਮਨਦੀਪ ਆਹਲੂਵਾਲੀਆ ਦੇ ਨਾਲ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਖਜਾਨਚੀ ਸ. ਜਗਤਾਰ ਸਿੰਘ ਜਾਨੀਆ, ਜਰਨਲ ਸਕੱਤਰ ਸ. ਅਵਤਾਰ ਸਿੰਘ ਘੋਲੀਆ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ (ਜਿਲ੍ਹਾ ਪ੍ਰਧਾਨ: ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ) ਮੁੱਖ ਤੌਰ ਤੇ ਹਾਜਰ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ 173 ਜਰੂਰਤਮੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ 

ਮੋਗਾ / 20 ਫਰਵਰੀ 2025 / ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਮੋਗਾ ਟੀਮ ਵੱਲੋਂ ਜਿਲ੍ਹਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ ਦੀ ਪ੍ਰਧਾਨਗੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ ਟਰੱਸਟ ਦੀ ਮੋਗਾ ਇਕਾਈ ਵੱਲੋਂ 173 ਦੇ ਕਰੀਬ ਵਿਧਵਾ ਜਰੂਰਤਮੰਦ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਚੈੱਕ ਵੰਡੇ ਗਏ। ਇਸ ਮੌਕੇ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਆਉਦੇ ਦਿਨ੍ਹਾਂ ਵਿੱਚ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ ਹਾਸਿਲ ਕਰ ਲੈਣਗੀਆਂ।

            ਇਸ ਚੈੱਕ ਵੰਡ ਸਮਾਗਮ ਮੌਕੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਖਜਾਨਚੀ ਸ. ਜਗਤਾਰ ਸਿੰਘ ਜਾਨੀਆ, ਜਰਨਲ ਸਕੱਤਰ ਸ. ਅਵਤਾਰ ਸਿੰਘ ਘੋਲੀਆ ਤੋਂ ਇਲਾਵਾ ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮੈਡਮ ਕਰਮਜੀਤ ਕੌਰ ਘੋਲੀਆ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਮੈਡਮ ਜਸਪ੍ਰੀਤ ਕੌਰ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।

————————————————————————————————

 ਸਰਕਾਰੀ ਪ੍ਰਾਈਮਰੀ ਸਕੂਲ ਤੇ ਮਿਡਲ ਸਕੂਲ ਦੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ  -ਤਹਿਸੀਲਦਾਰ ਗੁਰਮੀਤ ਸਿੰਘ 

ਮੋਗਾ / 10 ਫਰਵਰੀ 2025 / ਮਵਦੀਲਾ ਬਿਓਰੋ

             ਸ. ਗੁਰਮੀਤ ਸਿੰਘ ਤਹਿਸੀਲਦਾਰ ਸਾਹਿਬ ਪ੍ਰੇਰਨਾ ਸਦਕਾ ਅੱਜ  ਉਨਾਂ ਦੇ ਪੁਰਾਣੇ ਮਿੱਤਰ ਐਨਆਰਆਈ ਯਾਦਵਿੰਦਰ ਸਿੰਘ ਯੂਐਸਏ ਪੁੱਤਰ ਸ. ਰਾਜ ਸਿੰਘ ਵੱਲੋਂ ਸਰਕਾਰੀ ਮਿਡਲ ਸਕੂਲ ਫਤਿਹਗੜ੍ਹ ਕੋਰੋਟਾਣਾ ਵਿਖੇ 50 ਬੱਚਿਆਂ ਨੂੰ ਬੂਟ ਅਤੇ ਜਰਾਬਾ ਵੰਡੇ ਗਏ। ਸ. ਗੁਰਮੀਤ ਸਿੰਘ ਤਹਿਸੀਲਦਾਰ ਸਾਹਿਬ ਸਮਰੋਹ ਵਿੱਚ ਸੰਬੋਧਨ ਕਰਦਿਆਂ ਹੋਇਆਂ ਆਪਣੇ ਪੁਰਾਣੇ ਮਿੱਤਰ ਯਾਦਵਿੰਦਰ ਸਿੰਘ ਐਨਆਰਆਈ ਦਾ ਧੰਨਵਾਦ ਕੀਤਾ। ਉਹਨਾਂ ਨੇ ਹੋਰ ਵੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸਰਕਾਰੀ ਪ੍ਰਾਈਮਰੀ ਸਕੂਲ ਤੇ ਮਿਡਲ ਸਕੂਲ ਦੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਵਿੱਚ ਕੋਈ ਵੀ ਜਰੂਰਤ ਹੋਵੇ ਸਾਰੇ ਐਨਆਰਆਈ ਵੀਰ ਸਟਾਫ ਦੇ ਨਾਲ ਹਨ ਉਹਨਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਨ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ।

              ਸ. ਜਸਵੰਤ ਸਿੰਘ ਸ. ਸਰਬਜੀਤ ਸਿੰਘ ਸੈਕਟਰੀ ਗੁਰਦੁਆਰਾ ਅਕਾਲਸਰ ਸੁਖਮਣੀ ਸੇਵਾ ਸੰਸਥਾ ਤੋਂ ਕੁਲਦੀਪ ਕੌਰ, ਕਮਲਜੀਤ ਕੌਰ, ਸਿੰਦਰ ਕੌਰ, ਕੁਲਦੀਪ ਕੌਰ, ਮਨਜੀਤ ਕੌਰ ਤੇ ਸ੍ਰੀ ਸੰਜੀਵ ਕੁਮਾਰ C HT ਹਾਜ਼ਰ ਸਨ। ਐਸ ਓ ਕੇ ਸਕੂਲ ਮੁਖੀ ਅਨੂ ਸ਼ਰਮਾ ਵੱਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟਾਫ ਮੈਂਬਰ ਸ੍ਰੀ ਮਤੀ ਨਵਦੀਪ ਕੌਰ, ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਜੋਤੀ, ਸ਼੍ਰੀ ਕਪਲ ਜੈ ਸਵਾਲ, ਡਾਕਟਰ ਸ਼ਵਿੰਦਰ ਸਿੰਘ ਹਾਜਰ ਸਨ।

————————————————————————————————

‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਮੈਡਮ ਅਮਰਜੀਤ ਕੌਰ ਛਾਬੜਾ ਦਾ ਵਿਸ਼ੇਸ਼ ਸਨਮਾਨ 

ਮੋਗਾ / 05 ਫਰਵਰੀ 2025 / ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜ਼ਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਪਿਛਲੇ ਦਿਨੀ ਟਰੱਸਟ ਦੇ ਮੋਗਾ ਜ਼ਿਲਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਹਾਜਰ ਹੋਏ ਜਿੱਥੇ ਉਨ੍ਹਾਂ ਦਾ “ਮਹਿਕ ਵਤਨ ਦੀ ਲਾਈਵ” ਬਿਓਰੋ ਵੱਲੋਂ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ “ਮਹਿਕ ਵਤਨ ਦੀ ਲਾਈਵ” ਬਿਓਰੋ ਤੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਮੈਡਮ ਅਮਰਜੀਤ ਕੌਰ ਛਾਬੜਾ ਜੋ ਕਿ ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਓਬਰਾਏ ਸਾਹਿਬ ਦੇ ਟਰੱਸਟ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਇਕਾਈ ਜਿਲਾ ਫਿਰੋਜਪੁਰ ਦੇ ਪ੍ਰਧਾਨ ਹਨ, ਉਹਨਾਂ ਦਾ ਸਮਾਜ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ-ਨਾਲ ਉਹ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੂੰ ਵੀ ਵਿਸ਼ੇਸ਼ ਸੇਵਾਵਾਂ ਦੇ ਰਹੇ ਹਨ। ਓਬਰਾਏ ਸਾਹਿਬ ਅਤੇ ਟਰੱਸਟ ਦੀਆਂ ਵਿਸ਼ੇਸ਼ ਗਤੀਵਿਧੀਆਂ ਉਹ ਮਹਿਕ ਵਤਨ ਦੀ ਲਾਈਵ ਬਿਓਰੋ ਤੱਕ ਪਹੁੰਚਾਉਂਦੇ ਹਨ। ਉਹਨਾਂ ਦੀਆਂ ਇਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮਹਿਕ ਵਤਨ ਦੀ ਲਾਈਵ ਬਿਓਰੋ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

          ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ, ਮੈਡਮ ਜਸਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਐਨ.ਜੀ.ਓ. ਮੈਬਰਜ ਬਵਨੀਤ ਸਿੰਘ ਨੈਸਲੇ, ਕੁਕੂ ਗਿੱਲ, ਲਖਵਿੰਦਰ ਸਿੰਘ, ਭਗਵੰਤ ਸਿੰਘ, ਮੈਡਮ ਸਿਮਰਨ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ ਸਿਲਾਈ ਅਤੇ ਕੰਪਿਊਟਰ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ 

ਮੋਗਾ / 04 ਫਰਵਰੀ 2025 / ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸਾ ਨਿਰਦੇਸ਼ ਅਨੁਸਾਰ ਮੈਡਮ ਅਮਰਜੀਤ ਕੌਰ ਛਾਬੜਾ (ਜਿਲ੍ਹਾ ਪ੍ਰਧਾਨ: ਫਿਰੋਜਪੁਰ) ਨੇ ਹਾਜਰ ਹੋ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਇਸ ਮੌਕੇ ਕੰਪਿਊਟਰ ਟੀਚਰ ਮਨਪ੍ਰੀਤ ਸਿੰਘ ਵੀ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਸਨ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਵੱਲੋਂ ਹਾਜਰ ਹੋਏ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।

        ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ (ਸਿਲਾਈ ਟੀਚਰ), ਮੈਡਮ ਜਸਪ੍ਰੀਤ ਕੌਰ (ਕੰਪਿਊਟਰ ਟੀਚਰ), ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਐਨ.ਜੀ.ਓ. ਮੈਬਰਜ ਬਵਨੀਤ ਸਿੰਘ ਨੈਸਲੇ, ਕੁਕੂ ਗਿੱਲ, ਲਖਵਿੰਦਰ ਸਿੰਘ, ਭਗਵੰਤ ਸਿੰਘ, ਮੈਡਮ ਸਿਮਰਨ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਚੜਿੱਕ ਵਿਖੇ ਸਿਲਾਈ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ 

ਮੋਗਾ / 03 ਫਰਵਰੀ 2025 / ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਚੜਿੱਕ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਪਿਛਲੇ ਦਿਨੀ ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਲਾਈ ਟੀਚਰ ਮੋਗਾ ਮੈਡਮ ਸੁਖਵਿੰਦਰ ਕੌਰ ਬੁੱਘੀਪੁਰਾ ਵੱਲੋਂ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਲੈਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਸ. ਕੁਲਵਿੰਦਰ ਸਿੰਘ ਮਖਾਣਾ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਵੀ ਉਨ੍ਹਾਂ ਦੇ ਨਾਲ ਪਿੰਡ ਚੜਿੱਕ ਵਿਖੇ ਮੁੱਖ ਤੌਰ ਤੇ ਹਾਜਿਰ ਹੋਏ। ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।

           ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ ਅਤੇ ਸਿਲਾਈ ਟੀਚਰ ਮੈਡਮ ਅਮਰਜੀਤ ਕੌਰ ਆਦਿ ਹਾਜਰ ਸਨ। ਉਨ੍ਹਾਂ ਵੱਲੋਂ ਪਹੁੱਚੀ ਹੋਈ ਜਿਲ੍ਹਾ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦਾ ਧੰਨਵਾਦ ਕੀਤਾ ਗਿਆ।

————————————————————————————————

ਪਿੰਡ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ 

ਮੋਗਾ / 28 ਜਨਵਰੀ 2025 / ਮਵਦੀਲਾ ਬਿਓਰੋ

             ਮੋਗਾ ਦੇ ਨੇੜਲੇ ਪਿੰਡ ਖੋਟੋ ਵਿਖੇ ਨਾਹਲ ਅਤੇ ਖੋਟੋ ਦੀ ਸੰਗਤ ਵੱਲੋਂ ਬਾਬਾ ਓਮ ਭਾਰਥੀ ਜੀ ਦੇ ਜੋਤੀ-ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਦੀ ਸੰਗਤ ਨੇ, ਖਾਸ ਕਰਕੇ ਪਿੰਡ ਨਾਹਲ, ਖੋਟੇ, ਸਿੰਘਾਂਵਾਲਾ ਆਦਿ ਪਿੰਡਾਂ ਦੀ ਸੰਗਤ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਰਾ ਦਿਨ ਲੱਡੂ, ਜਲੇਬੀਆਂ, ਪਕੋੜੇ, ਚਾਹ, ਗੁਰੂ ਘਰ ਦੇ ਲੰਗਰ, ਸੇਬ, ਸੰਤਰਿਆਂ ਦੇ ਅਟੁੱਟ ਲੰਗਰ ਚੱਲਦੇ ਰਹੇ। ਪੁਰਾਤਨ ਰਵਾਇਤ ਅਨੁਸਾਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਜਗ੍ਹਾਂ ਤੇ ਵਸਤੂਆ ਦਾ ਭੋਗ ਲਗਾਇਆ ਗਿਆ ਅਤੇ ਮੁੰਡਿਆਂ ਨੂੰ ਮਰਿਯਾਦਾ ਅਨੁਸਾਰ ਪ੍ਰਸ਼ਾਦਾ ਛਕਾਇਆ ਗਿਆ। ਉਪਰੰਤ ਕਵੀਸ਼ਰਾਂ ਅਤੇ ਪੰਜਾਬੀ ਕਲਾਕਾਰਾ ਵੱਲੋਂ ਅਖਾੜਾਂ ਲਗਾਇਆ ਗਿਆ। ਜਿਸ ਵਿੱਚ ਜਗਤਾਰ ਸਿੰਘ ਪਰਮਿਲ, ਜਗਰਾਜ ਸਿੰਘ ਸ਼ੌਂਕੀ, ਤਰਸੇਮ ਸਿੰਘ ਭਾਗਥਲਾ, ਗੁਰਲਾਲ ਸਿੰਘ ਲਾਲੀ ਸਿੰਘਾਂਵਾਲਾ, ਨਿਰੰਜਣ ਸਿੰਘ ਲੋਪੋਂ, ਬੀਬੀ ਮਹਿੰਦਰ ਕੌਰ, ਬਲਦੇਵ ਸਿੰਘ, ਕਸ਼ਮੀਰ ਸਿੰਘ ਮੋਂਗਾ, ਜਗਸੀਰ ਸਿੰਘ ਰਣੀਆਂ, ਬਲਬੀਰ ਸਿੰਘ ਡਾਲਾ,ਨਾਇਬ ਸਿੰਘ ਮੁਦਕੀ ਨੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਅਤੇ ਪੁਰਾਤਨ ਕਿਸੇ ਸੁਣਾ ਕੇ ਜੋਤੀ ਜੋਤ ਸਮਾਗਮ ਨੂੰ ਚਾਰ ਚੰਨ ਲਾਏ।ਇਸ ਮੇਲੇ ਦੇ ਪ੍ਰਸ਼ਾਰਨ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਸਟੇਜ ਦੀ ਸੇਵਾ ਸੋਸ਼ਲ ਵਰਕਰ ਡਾ. ਜਗਤਾਰ ਸਿੰਘ ਪਰਮਿਲ ਨੇ ਬਾਖੂਬੀ ਨਿਭਾਈ ਗਈ।

           ਇਸ ਸਮਾਗਮ ਅਤੇ ਮੇਲੇ ਤੇ ਬਾਬਾ ਓਮ ਭਾਰਥੀ ਜੀ ਦੇ ਸੇਵਕ ਸਰਪੰਚ ਗੁਰਚਰਨ ਸਿੰਘ, ਮੈਂਬਰ ਪੰਚਾਇਤ ਸੁਖਦੇਵ ਸਿੰਘ, ਮੈਂਬਰ ਪੰਚਾਇਤ ਗੁਰਨਾਮ ਸਿੰਘ, ਮੈਂਬਰ ਪੰਚਾਇਤ ਯਾਦਵਿੰਦਰ ਸਿੰਘ, ਮੈਂਬਰ ਪੰਚਾਇਤ ਲਵਪ੍ਰੀਤ ਸਿੰਘ ਅਤੇ ਪਿੰਡ ਖੋਟੇ ਮੋਗਾ-1 ਅਤੇ ਪਿੰਡ ਦੇ ਸੇਵਕਾਂ ਹਾਕਮ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਜ਼ੋਰਾਂ ਸਿੰਘ, ਅਜ਼ੈਬ ਸਿੰਘ, ਜਗਰਾਜ ਸਿੰਘ, ਦਰਬਾਰਾ ਸਿੰਘ, ਤਰਸੇਮ ਸਿੰਘ, ਕਰਨੈਲ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਗੁਰਮੁਖ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ ਅਮਰੀਕਾ ਵਾਲ਼ੇ, ਬੂਟਾ ਸਿੰਘ ਕਨੇਡਾ, ਆਤਮਾ ਸਿੰਘ ਕਨੇਡਾ, ਸੂਬੇਦਾਰ ਚਮਕੌਰ ਸਾਹਿਬ, ਹਰਜਿੰਦਰ ਸਿੰਘ, ਜਿੰਦਰ, ਗੁਰਮੇਲ ਸਿੰਘ ਮਰਾੜ ਕਲਾਂ ਬਲਦੇਵ ਸਿੰਘ ਪਰਮਜੀਤ ਸਿੰਘ ਸਾਬਕਾ ਮੈਂਬਰ, ਸੁਖਦੇਵ ਸਿੰਘ ਨੰਬਰਦਾਰ, ਜਗਮੋਹਨ ਸਿੰਘ ਸਾਬਕਾ ਮੈਂਬਰ, ਪਿੰਡ ਨਾਹਲ ਦੇ ਸਰਪੰਚ ਹਰਜਿੰਦਰ ਸਿੰਘ ਅਤੇ ਸਮੂਹ ਪੰਚਾਇਤ ਨਾਹਲ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਆਪਣੀਆ ਵਿਸ਼ੇਸ਼ ਸੇਵਾਵਾਂ ਨਿਭਾਇਆ।

————————————————————————————————

ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੀ ਹੋਣ ਵਾਲੀ ਜਿਲ੍ਹਾ ਚੋਣ ਸਬੰਧੀ ਹੋਈ ਸ਼ਹਿਰੀ ਯੂਨਿਟ ਮੋਗਾ ਦੀ ਖਾਸ ਮੀਟਿੰਗ

ਡਾ. ਸਰਬਜੀਤ ਕੌਰ ਬਰਾੜ ਸਿਟੀ ਯੂਨਿਟ ਦੇ ਜਰਨਲ ਸਕੱਤਰ ਅਤੇ ਡਾ. ਰਵੀਨੰਦਨ ਕੁਮਾਰ ਸ਼ਰਮਾ ਜੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ 

ਮੋਗਾ / 24 ਜਨਵਰੀ 2025 / ਮਵਦੀਲਾ ਬਿਓਰੋ

            ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੀ ਮਾਰਚ ਵਿੱਚ ਹੋ ਰਹੀ ਚੋਣ ਸਬੰਧੀ ਸਿਟੀ ਯੂਨਿਟ ਦੀ ਇੱਕ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ ਦੀ ਸ੍ਰਪਰਸਤੀ ਹੇਠ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸਿਟੀ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ ਵੱਲੋਂ ਹਾਜਰ ਮੈਬਰਾਂ ਦੀ ਸਹਿਮਤੀ ਨਾਲ ਲੰਮੇ ਸਮੇਂ ਤੋਂ ਗੈਰਹਾਜਰ ਅਹੁੱਦੇਦਾਰਾਂ ਦੀ ਜਗ੍ਹਾਂ ਨਵੇਂ ਅਹੁੱਦੇਦਾਰ ਨਿਯੁਕਤ ਕੀਤੇ ਗਏ ਜਿਸ ਅਨੁਸਾਰ ਉੱਘੇ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਨੂੰ ਸਿਟੀ ਯੂਨਿਟ ਦੇ ਜਰਨਲ ਸਕੱਤਰ ਅਤੇ ਡਾ. ਰਵੀਨੰਦਨ ਕੁਮਾਰ ਸ਼ਰਮਾ ਜੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ ਵੱਲੋਂ ਐਸੋਸੀਏਸ਼ਨ ਦੇ ਕੰਮਾਂ ਵਿੱਚ ਤੇਜੀ ਲਿਆਉਣ ਲਈ ਯੋਗ ਵਿਅਕਤੀਆਂ ਅਤੇ ਕਲੱਬਾ ਨੂੰ ਨਾਲ ਜੋੜਨ ਲਈ ਉਤਸਾਹਿਤ ਕੀਤਾ ਗਿਆ ਜਿਸ ਤਹਿਤ ਰਜਿੰਦਰ ਸਿੰਘ, ਬਵਨੀਤ ਸਿੰਘ, ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਨੂੰ ਐਨਜੀਓ ਸਿਟੀ ਯੂਨਿਟ ਵਿੱਚ ਨਵੇਂ ਮੈਂਬਰਾਂ ਦੇ ਤੌਰ ਤੇ ਲਿਆ ਗਿਆ। ਮਾਰਚ ਵਿੱਚ ਹੋ ਰਹੀ ਜਿਲ੍ਹਾ ਰੂਲਰ ਐਨਜੀਓ ਕਲੱਬਜ ਐਸੋਸੀਏਸ਼ਨ ਦੀ ਚੋਣ ਸਬੰਧੀ ਹੋਈ ਇਸ ਪਹਿਲੀ ਮੀਟਿੰਗ ਵਿੱਚ ਮਿਆਦ ਪੂਰੀ ਹੋਣ ਤੇ ਚੁਣੀ ਗਈ ਸਿਟੀ ਬਲਾਕ ਦੀ ਮੈਨੇਜਮੈਟ ਵਿੱਚ ਬਾਕੀ ਕਮੇਟੀ ਮੈਂਬਰ ਪਹਿਲਾ ਦੀ ਤਰ੍ਹਾਂ ਹੀ ਆਪਣੇ ਅਹੁੱਦਿਆ ਤੇ ਰਹਿਣਗੇ।

            ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸਿਟੀ ਯੂਨਿਟ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ, ਸਿਟੀ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਮੀਤ ਪ੍ਰਧਾਨ ਰਵੀਨੰਦਰ ਕੁਮਾਰ ਸ਼ਰਮਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਸਿਟੀ ਯੂਨਿਟ ਦੇ ਜਰਨਲ ਸਕੱਤਰ ਡਾ. ਸਰਬਜੀਤ ਕੌਰ ਬਰਾੜ, ਜਸਪਿੰਦਰ ਸਿੰਘ ਚਾਵਲਾ, ਸੁਰਿੰਦਰਪਾਲ ਸਿੰਘ, ਬਵਨੀਤ ਸਿੰਘ, ਅਮਨਦੀਪ ਸਿੰਘ, ਚਮਕੌਰ ਸਿੰਘ, ਹਰਜੀਤ ਸਿੱਧੂ, ਚਮਕੌਰ ਸਿੰਘ, ਹਰਜੀਤ ਸਿੰਘ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

————————————————————————————————

ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਇੰਗਲੈਂਡ ਦੇ ਟੂਰ ਤੋਂ ਵਾਪਿਸ ਪਰਤੇ

ਮੋਗਾ / 20 ਜਨਵਰੀ 2025 / ਮਵਦੀਲਾ ਬਿਓਰੋ

            ਪ੍ਰਸਿੱਧ ਧਾਰਮਿਕ ਸਖਸ਼ੀਅਤ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਪਿਛਲੇ ਦਿਨੀ ਇੰਗਲੈਂਡ ਤੋਂ ਵਾਪਿਸ ਪਰਤੇ ਹਨ। ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਇੰਗਲੈਂਡ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵਾਪਿਸ ਆਪਣੇ ਸਥਾਨ ਗੁਰਦੁਆਰਾ ਦੁੱਖਭੰਜਨਸਰ ਸਾਹਿਬ ਪਿੰਡ ਖੁਖਰਾਣਾ ਵਿਖੇ ਪਹੁੱਚ ਕੇ ਸੰਗਤਾਂ ਨੂੰ ਮਿਲੇ। ਇਸ ਮੌਕੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ ਮੋਗਾ ਦੇ ਅਹੁੱਦੇਦਾਰ ਮੁੱਖ ਤੌਰ ਤੇ ਬਾਬਾ ਜੀ ਨੂੰ ਜੀ ਆਇਆਂ ਆਖਣ ਲਈ ਉਨ੍ਹਾਂ ਦੇ ਸਥਾਨ ਤੇ ਹਾਜਿਰ ਹੋਏ। ਉਨ੍ਹਾਂ ਨੇ ਬਾਬਾ ਜੀ ਦਾ ਵਾਪਿਸ ਪੰਜਾਬ ਪਹੁੱਚਣ ਤੇ ਨਿੱਘਾ ਸਵਾਗਤ ਕੀਤਾ।

            ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਨੇ ਬਾਬਾ ਜੀ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਨਵੇਂ ਵਰ੍ਹੇ 2025 ਦੀ ਡਾਇਰੀ ਅਤੇ ਜੰਤਰੀ ਭੇਂਟ ਕੀਤੀ ਅਤੇ ਉਨ੍ਹਾਂ ਨੇ ਬਾਬਾ ਜੀ ਨਾਲ ਇੰਗਲੈਂਡ ਦੇ ਟੂਰ ਬਾਰੇ ਖੁਲੀਆਂ ਵਿਚਾਰਾਂ ਕੀਤੀਆਂ। ਇਸ ਮੌਕੇ ਉਪਰੋਕਤ ਤੋ ਇਲਾਵਾ ਭਾਈ ਬਲਜਿੰਦਰ ਸਿੰਘ ਖੁਖਰਾਣਾ (ਜਿਲ੍ਹਾ ਜੁਆਇਟ ਸਕੱਤਰ: ਆਮ ਆਦਮੀ ਪਾਰਟੀ), ਹਰਪ੍ਰੀਤ ਸਿੰਘ ਸੇਖੋ, ਸੇਵਾਦਾਰ ਅਤੇ ਸੰਗਤਾਂ ਹਾਜਿਰ ਸਨ।

————————————————————————————————

ਡਾ. ਐਸ ਪੀ ਸਿੰਘ ਉਬਰਾਏ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ ਲੋਕ ਅਰਪਣ

ਮੈਨੂੰ ਮਾਣ ਹੈ ਕਿ ਮੈਂ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ -ਭਵਨਦੀਪ 

ਮੋਗਾ / 07 ਜਨਵਰੀ 2025 / ਮਵਦੀਲਾ ਬਿਓਰੋ

              ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2025 ਨੂੰ ਪਿਛਲੇ ਦਿਨੀ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਪਿੰਡ ਘੱਲ੍ਹ-ਕਲਾਂ ਵਿਖੇ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜਾਰਜੀਆਂ ਦੇ ਗੈਸ ਹਾਦਸੇ ਵਿੱਚ ਮਾਰੇ ਗਏ ਘੱਲਕਲ੍ਹਾਂ ਦੇ ਨੋ-ਜਵਾਨ ਦੇ ਘਰ ਦੀ ਹਾਲਤ ਵੇਖਣ ਅਤੇ ਉਨ੍ਹਾਂ ਦੀ ਮੱਦਦ ਕਰਨ ਲਈ ਘੱਲਕਲਾਂ ਪਹੁੰਚੇ ਸਨ। ਉਹ ਇਸ ਪਿੰਡ ਦੇ ਮੂਰਤੀ ਆਰਟਿਸਟ ਮਨਜੀਤ ਸਿੰਘ ਘੱਲ ਕਲਾਂ ਦੇ ਘਰ ਉਸ ਨੂੰ ਮਿਲਣ ਲਈ ਵੀ ਪਹੁੰਚੇ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2025 ਨੂੰ ਰੀਲੀਜ ਕਰਨ ਮੌਕੇ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉਨ੍ਹਾਂ ਦਾ ਬੇਟਾ ਏਕਮਜੋਤ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਰ ਸਨ। ਇਸ ਮੌਕੇ ਭਵਨਦੀਪ ਸਿੰਘ ਵੱਲੋਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨਾਲ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ਆਨਲਾਈਨ ਅਖਬਾਰ ਅਤੇ ਵੈੱਬ ਟੀ.ਵੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਨ੍ਹੇ ਵੱਡੇ ਸਮਾਜ ਸੇਵੀ ਡਾ. ਓਬਰਾਏ ਸਾਹਿਬ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ।

        ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਮੋਗਾ ਜਿਲ੍ਹੇ ਦੀ ਇਕਾਈ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟੀ ਸ. ਰਾਮ ਸਿੰਘ ਜਾਨੀਆ, ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਮੈਡਮ ਪਰਮਜੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਟ-ਈਸ਼ੇ-ਖਾਂ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਕੈਂਪ ਵਿੱਚ 300 ਤੋਂ ਜਿਆਦਾ ਮਰੀਜਾਂ ਦਾ ਹੋਇਆ ਚੈੱਕਅਪ, 42 ਮਰੀਜਾਂ ਦੇ ਹੋਣਗੇ ਅਪ੍ਰੈਸ਼ਨ

ਕੋਟ-ਈਸੇ-ਖਾਂ/ 07 ਜਨਵਰੀ 2025/ ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਕੋਟ-ਈਸੇ-ਖਾਂ ਵਿਖੇ ਲਗਾਏ ਗਏ ਅੱਖਾਂ ਦੇ 670 ਵੇਂ ਚੈਕਅਪ ਕੈਂਪ ਵਿੱਚ 300 ਤੋਂ ਜਿਆਾ ਮਰੀਜਾ ਦਾ ਚੈੱਕਅਪ ਹੋਇਆ। ਜਰੂਰਤਮੰਦ ਮਰੀਜਾ ਨੂੰ ਮੁੱਫਤ ਦਵਾਈਆਂ ਦਿੱਤੀਆਂ ਗਈਆਂ। ਜਰੂਰਤ ਮੰਦ 42 ਮਰੀਜਾਂ ਦਾ ਮੁੱਫਤ ਅਪ੍ਰੈਸ਼ਨ ਕੀਤਾ ਜਾ ਰਿਹਾ ਹੈ। ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ।

           ਇਹ ਵਿਸ਼ਾਲ ਅੱਖਾਂ ਦਾ ਕੈਂਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਅਤੇ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਜਿਲ੍ਹਾਂ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਦੇ ਯੋਗ ਪ੍ਰਬੰਧਾਂ ਅਤੇ ਦੇਖ-ਰੇਖ ਹੇਠ ਸਫਲਤਾ ਪੂਰਬਕ ਸੰਪੰਨ ਹੋਇਆ। ਇਸ ਮੌਕੇ ਜਿਲ੍ਹਾਂ ਟੀਮ ਤੋਂ ਮੋਗਾ ਇਕਾਈ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਸੀਨੀਅਰ ਟਰੱਸਟੀ ਸ. ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ ਆਦਿ ਮੁੱਖ ਤੌਰ ਤੇ ਹਾਜਰ ਹੋਏ।

            ਇਸ ਸਾਰੇ ਕੈਂਪ ਦੌਰਾਨ ਸਾਬਕਾ ਤਹਿਸੀਲਦਾਰ ਸ਼੍ਰੀ ਗੁਰਮੀਤ ਸਿੰਘ ਸਹੋਤਾ, ਸੁਖਦੇਵ ਸਿੰਘ ਢੇਸੀ, ਗੁਰਦੇਵ ਸਿੰਘ, ਬੰਟੀ ਬਿੱਟੂ, ਬਿੱਟੂ ਗਗੜਾ, ਗੁਰਚਰਨ ਸਿੰਘ ਕਾਕਾ ਮੁਨਣ, ਗੁਰਪ੍ਰੀਤ ਮਾਨ, ਹਰਮਨਵੀਰ ਸਿੰਘ ਹੈਰੀ, ਕਰਨ ਪਾਲ ਸਿੰਘ, ਗੁਰਮੀਤ ਸਿੰਘ ਖਾਲਸਾ, ਦਵਿੰਦਰ ਸਿੰਘ ਤਲਵੰਡੀ ਨੌ-ਬਹਾਰ, ਨਰਿੰਦਰ ਸਿੰਘ, ਦਵਿੰਦਰ ਸਿੰਘ, ਗ੍ਰੰਥੀ ਬਾਜ ਸਿੰਘ ਜੀ ਨੇ ਆਪਣੀਆਂ ਆਪਣੀਆਂ ਸੇਵਾਵਾ ਬਾਖੂਬੀ ਨਿਭਾਈਆਂ।

————————————————————————————————

ਜਾਰਜੀਆ ਹਾਦਸੇ ‘ਚ ਮਰਨ ਵਾਲੇ ਗਗਨਦੀਪ ਸਿੰਘ ਦੇ ਘਰ ਪਹੁੰਚੇ ਡਾ. ਐਸ ਪੀ ਸਿੰਘ ਉਬਰਾਏ

ਪਿਤਾ ਦੀ 5,000/- ਰੁਪਏ ਮਹੀਨਾਵਾਰ ਪੈਨਸ਼ਨ ਸ਼ੁਰੂ, ਜਲਦ ਬਣੇਗਾ ਨਵਾਂ ਘਰ

ਮੋਗਾ / 6 ਜਨਵਰੀ 2025 / ਏਕਮਜੋਤ ਸਿੰਘ ਪੁਰਬਾ

             ਪਿਛਲੇ ਦਿਨੀਂ ਜਾਰਜੀਆ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਸ਼ਾਮਲ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਨਾਲ ਸਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਘਰ ਦੁੱਖ ਵੰਡਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.  ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਪਹੁੰਚੇ। ਜਿਸ ਦੌਰਾਨ ਉਨ੍ਹਾਂ ਮ੍ਰਿਤਕ ਗਗਨਦੀਪ ਦੇ ਬਜ਼ੁਰਗ ਪਿਤਾ ਦੀ ਮਹੀਨਾਵਾਰ ਪੈਨਸ਼ਨ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਖ੍ਰੀਦ ਕੇ ਦੇਣ ਦੇ ਨਾਲ ਨਵਾਂ ਘਰ ਵੀ ਬਣਾਉਣ ਦਾ ਬੀੜਾ ਚੁੱਕਿਆ।

            ਇਸ ਦੌਰਾਨ ਗੱਲਬਾਤ ਕਰਦਿਆਂ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਿਨ੍ਹਾਂ ਕਿਸੇ ਕੋਲੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਨਿਰੋਲ ਉਨ੍ਹਾਂ ਵੱਲੋਂ ਹੀ ਆਪਣੀ ਆਮਦਨ ‘ਚੋਂ ਦਾਨ ਵੱਜੋਂ ਦਿੱਤੇ ਜਾਂਦੇ ਲੱਗਭਗ 98 ਫੀਸਦੀ ਹਿੱਸੇ ਨਾਲ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਵੱਖ-ਵੱਖ ਸਕੀਮਾਂ ਰਾਹੀਂ ਮਦਦ ਕੀਤੀ ਜਾ ਰਹੀ, ਜਿਸ ਨਾਲ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਉਹ ਪਿਛਲੇ ਦਿਨੀਂ ਜਾਰਜੀਆ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾ ਰਹੇ ਹਨ ਅਤੇ ਅੱਜ ਇੱਥੇ ਘੱਲ ਕਲਾਂ ਵਿਖੇ ਮਿਤ੍ਰਕ ਗਗਨਦੀਪ ਸਿੰਘ ਦੇ ਘਰ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਮਾਤਾ ਅਤੇ ਇੱਕ ਮੰਦਬੁੱਧੀ ਭਰਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ, ਇਥੋਂ ਤੱਕ ਕਿ ਉਨ੍ਹਾਂ ਦਾ ਮਕਾਨ ਵੀ ਰਹਿਣਯੋਗ ਨਹੀਂ ਹੈ। ਸੋ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਟਰੱਸਟ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ
ਮਹੀਨਾਵਾਰ ਪੈਨਸ਼ਨ ਦੇਵੇਗੀ, ਜਿਸ ਦਾ ਪਹਿਲਾ ਚੈੱਕ ਅੱਜ ਹੀ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੀੜ੍ਹਤ ਪਰਿਵਾਰ ਨੂੰ ਹੋਰ ਨਵੀਂ ਜਗ੍ਹਾ ਖ੍ਰੀਦ ਕੇ ਦੇਣ ਦੇ ਨਾਲ-ਨਾਲ ਇੱਕ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ, ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

          ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਗੋਕਲ ਚੰਦ, ਹਰਜਿੰਦਰ ਸਿੰਘ ਚੁਗਾਵਾਂ, ਹਰਭਿੰਦਰ ਸਿੰਘ ਜਾਨੀਆ, ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਬਿਓਰੋ), ਸੁਖਦੇਵ ਸਿੰਘ ਬਰਾੜ, ਗੁਰਸੇਵਕ ਸਿੰਘ ਸੰਨਿਆਸੀ, ਕੁਲਵਿੰਦਰ ਸਿੰਘ ਰਾਮੂਵਾਲੀਆ, ਰਾਮ ਸਿੰਘ ਜਾਨੀਆ, ਮੈਡਮ ਪਰਮਜੀਤ ਕੌਰ (ਸਾਰੇ ਟਰੱਸਟ ਮੈਂਬਰ) ਸਮੇਤ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।

————————————————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਗਈਆਂ

ਮੋਗਾ / 17 ਦਸੰਬਰ 2024/ ‘ਮਹਿਕ ਵਤਨ ਦੀ ਲਾਈਵ’ ਬਿਓਰੋ

             ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੁਪਿੰਦਰਾ ਖਾਲਸਾ ਸੀਨੀਅਰ ਸਕੰਡਰੀ ਸਕੂਲ ਮੋਗਾ ਵਿਖੇ 131 ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਗਈਆਂ। ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਵੰਡਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਐਜੂਕੇਸ਼ਨ ਵਿਭਾਗ ਮੈਡਮ ਇੰਦਰਜੀਤ ਕੌਰ ਖੁਦ ਮੁੱਖ ਤੌਰ ਤੇ ਹਾਜਿਰ ਹੋਏ, ਉਨ੍ਹਾਂ ਦੇ ਨਾਲ ਸ. ਕੁਲਦੀਪ ਸਿੰਘ ਵੀ ਹਾਜਿਰ ਸਨ। ਇਸ ਮੌਕੇ ਮਿਊਸੀਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਸ. ਬਲਜੀਤ ਸਿੰਘ ਚਾਨੀ ਵੀ ਉਚੇਚੇ ਤੌਰ ਤੇ ਹਾਜਿਰ ਹੋਏ, ਉਨ੍ਹਾਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਕਾਰਜਾਂ ਦੀ ਸਲਾਘਾ ਕੀਤੀ। ਸਕੂਲ ਦੇ ਪ੍ਰਿਸੀਪਲ ਸ. ਕੁਲਵੰਤ ਸਿੰਘ ਕਲਸੀ ਨੇ ਸਕੂਲ ਵੱਲੋਂ ਟਰੱਸਟ ਦੇ ਆਏ ਹੋਏ ਮਹਿਮਾਨਾ ਦਾ ਬੁਕੇ ਭੇਂਟ ਕਰਕੇ ਸਵਾਗਤ ਕੀਤਾ ਅਤੇ ਟਰੱਸਟ ਵੱਲੋਂ ਸਕੂਲ ਦੇ 131 ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਜੈਕਟਾਂ ਆਦਿ ਭੇਂਟ ਕਰਨ ਤੇ ਟਰੱਸਟੀਆਂ ਦਾ ਧੰਨਵਾਦ ਕੀਤਾ।

            ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲ੍ਹਾ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟੀ ਮੈਡਮ ਪਰਮਜੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ ਤੋਂ ਇਲਾਵਾ ਸਕੂਲ ਸਟਾਫ ਸ. ਪ੍ਰਿਤਪਾਲ ਸਿੰਘ, ਸ਼੍ਰੀ ਮਤੀ ਨਰਿੰਦਰ ਕੌਰ, ਸ਼੍ਰੀ ਮਤੀ ਹਰਵੀਨ ਕੌਰ, ਸ਼੍ਰੀ ਮਤੀ ਗੁਰਜੀਤ ਕੌਰ ਅਤੇ ਸਮੂੰਹ ਸਟਾਫ ਮੈਂਬਰ ਮੁੱਖ ਤੌਰ ਤੇ ਹਾਜਰ ਸਨ।

————————————————————————————————

ਕੇਰ ਵਾਲੀ ਖੂਹੀ ਕੜਿਆਲ ਵਿਖੇ ਬਾਬਾ ਪਾਲਾ ਸਿੰਘ ਜੀ ਦਾ ਬਰਸ਼ੀ ਸਮਾਗਮ ਮਨਾਇਆ ਗਿਆ

ਮੋਗਾ / 10 ਦਸੰਬਰ 2024/ ਭਵਨਦੀਪ ਸਿੰਘ ਪੁਰਬਾ

            ਕੇਰ ਵਾਲੀ ਖੂਹੀ ਕੜਿਆਲ ਵਿਖੇ ਇਸ ਸਥਾਨ ਦੇ ਬਾਨੀ ਬਾਬਾ ਪਾਲਾ ਸਿੰਘ ਜੀ ਦੀ ਸਲਾਨਾ ਬਰਸ਼ੀ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਮਨਾਈ ਗਈ। ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਿਆਂ ਜਿਸ ਵਿੱਚ ਬਾਬਾ ਹਰਵਿੰਦਰ ਸਿੰਘ ਜੀ ਰੌਲੀ, ਭਾਈ ਸਰਬਜੀਤ ਸਿੰਘ ਜੀ ਵਰ੍ਹੇ, ਭਾਈ ਸਰਬਜੀਤ ਸਿੰਘ ਜੀ ਭਰੋਵਾਲ, ਭਾਈ ਮਲਕੀਤ ਸਿੰਘ ਜੀ ਪੰਖੇਰੂ ਲੋਹਗੜ੍ਹੀ, ਭਾਈ ਗੁਰਬਚਨ ਸਿੰਘ ਖਾਲਸਾ ਸ਼ੇਰਪੁਰੀ, ਰਾਗੀ ਭਾਈ ਜਤਿੰਦਰ ਸਿੰਘ ਜੀ ਮੋਗੇ ਵਾਲੇ, ਭਾਈ ਮਨਜਿੰਦਰ ਸਿੰਘ, ਭਾਈ ਦਰਸ਼ਨ ਸਿੰਘ ਪੰਛੀ ਸਮੇਤ ਹੋਰ ਕਈ ਸੰਤਾਂ ਮਹਾਪੁਰਖਾਂ ਤੇ ਰਾਗੀ ਢਾਡੀ ਜੱਥਿਆ ਨੇ ਕਥਾ ਕੀਰਤਨ ਤੇ ਵਾਰਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਦੌਰਾਨ ਚਾਹ, ਪ੍ਰਸ਼ਾਦੇ, ਜਲੇਬੀਆਂ, ਫਲਾ ਆਦਿ ਦੇ ਲੰਗਰ ਚੱਲਦੇ ਰਹੇ। ਕਈ ਧਾਰਮਿਕ, ਸਮਾਜਿਕ ਤੇ ਸਿਆਸੀ ਸਖਸ਼ੀਅਤਾ ਨੇ ਹਾਜਰ ਹੋ ਕੇ ਬਾਬਾ ਪਾਲਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

            ਇਸ ਸਮਾਗਮ ਦਾ ਏਕਨੂਰ ਟੀ.ਵੀ ਚੈਨਲ ਤੇ ਲਾਈਵ ਪ੍ਰਸ਼ਾਰਨ ਕੀਤਾ ਗਿਆ। ਸਮਾਗਮ ਦੌਰਾਨ ਪਾਰਕਿੰਗ, ਸੰਗਤਾਂ ਦੇ ਬੈਠਨ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਸੀ। ਮੁੱਖ ਸੇਵਾਦਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਆਏ ਹੋਏ ਸੰਤਾਂ ਮਹਾਪੁਰਖਾਂ ਅਤੇ ਜੱਥਿਆਂ ਨੂੰ ਸਿਰੋਪੇ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ। ਆਈ ਹੋਈ ਸਾਰੀ ਸੰਗਤ ਨੂੰ ਖੁਦ ਫਲਾ ਦਾ ਪ੍ਰਸ਼ਾਦ ਵੰਡਿਆ।

————————————————————————————————

ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਹੋਇਆ ਰੂ-ਬਰੂ

ਪੰਚਾਇਤ ਨੂੰ ਮੁੱਖ ਸੰਪਾਦਕ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ ਕੀਤੀ ਗਈ ਭੇਂਟ

ਮੋਗਾ/ 10 ਦਸੰਬਰ 2024/ ਮਵਦੀਲਾ ਬਿਓਰੋ

            ਸਰਕਾਰ ਪੱਤੀ ਪਿੰਡ ਚੜਿੱਕ ਦੀ ਗ੍ਰਾਮ ਪੰਚਾਇਤ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਸੀਨੀਅਰ ਆਪ ਆਗੂ ਕੁਲਵਿੰਦਰ ਸਿੰਘ ਮਖਾਣਾ ਦੇ ਸੱਦੇ ਤੇ ਇਸ ਮੁਲਾਕਾਤ ਲਈ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਖੁੱਦ ਮੁੱਖ ਤੌਰ ਤੇ ਪਿੰਡ ਚੜਿੱਕ ਦੇ ਪੰਚਾਇਤ ਘਰ ਵਿੱਚ ਹਾਜਿਰ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਖਦੇਵ ਸਿੰਘ ਬਰਾੜ (ਸਿੱਟੀ ਪ੍ਰਧਾਨ: ਰੂਰਲ ਐਨ.ਜੀ.ਓ.) ਵੀ ਹਾਜਿਰ ਸਨ। ਇਸ ਮਿਲਣੀ ਮੌਕੇ ਮੋਜੂਦਾ ਸਰਪੰਚ ਸ. ਗੁਰਪ੍ਰੀਤ ਸਿੰਘ ਭੱਟੀ ਨੇ ਆਪਣੀ ਨਵੀਂ ਬਣੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮ, ਆਉਣ ਵਾਲੇ ਸਮੇਂ ਦੇ ਪ੍ਰਜੈਕਟ ਅਤੇ ਸਰਕਾਰ ਤੋਂ ਕੀਤੀ ਗਈ ਮੰਗ ਬਾਰੇ ਜਾਣਕਾਰੀ ਦਿੱਤੀ ਜੋ ‘ਮਹਿਕ ਵਤਨ ਦੀ ਲਾਈਵ’ ਟੀ.ਵੀ. ਰਾਹੀਂ ਦਰਸ਼ਕਾ ਦੇ ਰੂ-ਬਰੂ ਕੀਤੀ ਜਾ ਰਹੀ ਹੈ। ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਸਰਪੰਚ ਅਤੇ ਹਾਜਿਰ ਪੰਚਾਂ ਨੂੰ ਪੰਚਾਇਤ ਲਈ ਬਿਓਰੋ ਦੀ 2025 ਦੀ ਸਲਾਨਾ ਡਾਇਰੀ, ਅਤੇ ਪੰਚਾਇਤ ਘਰ ਲਈ ਮੈਗਜੀਨ ਦੀਆਂ ਕਾਪੀਆਂ ਵੀ ਭੇਂਟ ਕੀਤੀਆਂ।
                ਇਸ ਮੌਕੇ ਉਪਰੋਕਤ ਸਮੇਤ ਸਰਪੰਚ ਗੁਰਪ੍ਰੀਤ ਸਿੰਘ ਭੱਟੀ, ਰਘਵੀਰ ਸਿੰਘ ਪੰਚ, ਆਪ ਆਗੂ ਕੁਲਵਿੰਦਰ ਸਿੰਘ ਮਖਾਣਾ, ਸਾਬਕਾ ਮੈਂਬਰ ਗੁਰਦੇਵ ਸਿੰਘ ਬਿੱਟੂ, ਸੰਦੀਪ ਸਿੰਘ ਸੋਨੀ, ਜੱਗਾ ਆਦਿ ਮੌਜੂਦ ਸਨ।

————————————————————————————————

ਸੰਤ ਬਾਬਾ ਵੀਰ ਸਿੰਘ ਜੀ ਔਗੜ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਹੋਇਆ ਵਿਸ਼ਾਲ ਨਗਰ ਕੀਰਤਨ

ਸੰਤ ਬਾਬਾ ਵੀਰ ਸਿੰਘ ਜੀ ਦੀ ਸਲਾਨਾ ਬਰਸ਼ੀ ਦੇ ਭੋਗ 9 ਦਸੰਬਰ 2024 ਨੂੰ ਪੈਣਗੇ –ਬਾਬਾ ਪਵਨਦੀਪ ਸਿੰਘ ਜੀ ਕੜਿਆਲ 

ਮੋਗਾ/ 07 ਦਸੰਬਰ 2024/ ਭਵਨਦੀਪ ਸਿੰਘ ਪੁਰਬਾ

               ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਸੱਚਖੰਡ ਵਾਸੀ ਸੰਤ ਬਾਬਾ ਵੀਰ ਸਿੰਘ ਜੀ ਔਗੜ ਅਤੇ ਸੰਤ ਬਾਬਾ ਤਾਰਾ ਸਿੰਘ ਜੀ ਔਗੜਾਂ ਵਾਲਿਆਂ ਦੇ ਅਸਥਾਨ ਤੋਂ ਚਾਰ ਪਿੰਡਾਂ ਵਿੱਚ ਵਿਸ਼ਾਲ ਨਗਰ ਕੱਢਿਆ ਗਿਆ।  ਇਹ ਨਗਰ ਕੀਰਤਨ ਸੰਤ ਬਾਬਾ ਵੀਰ ਸਿੰਘ ਜੀ ਔਗੜ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੇਠ, ਪੰਜ ਪਿਆਰਿਆ ਦੀ ਅਗਵਾਹੀ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਅਤੇ ਬਾਬਾ ਜਗਤਾਰ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਦੁਆਰਾ ਮਾਲਾ ਸਾਹਿਬ ਔਗੜ ਤੋਂ ਆਰੰਭ ਹੋ ਕੇ ਪਿੰਡ ਔਗੜਾਂ, ਵਰ੍ਹੇ, ਰੱਜੀਆਲਾ ਅਤੇ ਜਨੇਰ ਵਿੱਚ ਦੀ ਹੁੰਦਾਂ ਹੋਇਆ ਦੇਰ ਰਾਤ ਵਾਪਸ ਗੁਰਦੁਆਰਾ ਮਾਲਾ ਸਾਹਿਬ ਔਗੜ ਵਿਖੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜੀ ਗੁਰੂ ਸਾਹਿਬ ਦੀ ਸੁੰਦਰ ਪਾਲਕੀ, ਫੁੱਲ ਦੀ ਵਰਖਾ ਕਰਦੀ ਤੋਪ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ ਵਰ੍ਹੇ ਅਤੇ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ ਮੁੱਖ ਤੌਰ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਇਸ ਨਗਰ ਕੀਰਤਨ ਦੌਰਾਨ ਇਸ ਨਗਰ ਕੀਰਤਨ ਵਿੱਚ ਰਾਗੀ ਜੱਥਿਆਂ ਤੋਂ ਇਲਾਵਾ ਗਿਆਨੀ ਮਲਕੀਤ ਸਿੰਘ ਪੰਖੇਰੂ ਲੋਹਗੜ੍ਹ, ਗੁਰਬਚਨ ਸਿੰਘ ਸ਼ੇਰਪੁਰੀ ਆਦਿ ਦੇ ਜੱਥਿਆਂ ਤੋਂ ਇਲਾਵਾ ਹੋਰ ਕਈ ਜੱਥਿਆ ਨੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਰ ਪਿੰਡ ਵਿੱਚ ਦੋ-ਦੋ ਤਿੰਨ-ਤਿੰਨ ਪੜਾਅ ਸਨ ਜਿਥੇ ਸੰਗਤਾਂ ਨੇ ਜੱਥਿਆਂ ਪਾਸੋਂ ਬਾਣੀ ਸਰਬਨ ਕੀਤੀ। ਪਿੰਡ ਵਿੱਚ ਪੜਾਆਂ ਤੇ ਸੰਗਤਾਂ ਵੱਲੋਂ ਜਲ, ਚਾਹ, ਦੁੱਧ, ਪਕੋੜੇ, ਪ੍ਰਸ਼ਾਦੇ, ਫਲਾਂ ਆਦਿ ਦੇ ਲੰਗਰ ਲਗਾਏ ਗਏ ਸਨ। ਇਸ ਨਗਰ ਕੀਰਤਨ ਦਾ ਏਕਨੂਰ ਟੀ.ਵੀ ਚੈਨਲ ਤੇ ਲਾਈਵ ਅਤੇ ‘ਮਹਿਕ ਵਤਨ ਦੀ ਲਾਈਵ’ ਚੈਨਲ ਤੇ ਡੀ-ਲਾਈਵ ਪ੍ਰਸ਼ਾਰਨ ਕੀਤਾ ਗਿਆ।

          ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਦੱਸਿਆ ਸੱਚਖੰਡ ਵਾਸੀ ਸੰਤ ਬਾਬਾ ਵੀਰ ਸਿੰਘ ਜੀ ਦੀ 71 ਵੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 9 ਦਸੰਬਰ 2024 ਦਿਨ ਸੋਮਵਾਰ ਨੂੰ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸਜਨਗੇ ਅਤੇ ਪ੍ਰੋਗਰਾਮ ਦੀ ਸਮਾਪਤੀ ਦੁਪਿਹਰ 1 ਵਜੇ ਹੋਵੇਗੀ। ਜਿਸ ਵਿੱਚ ਪੰਥ ਪ੍ਰਸਿੱਧ ਸੰਤ ਮਹਾਪੁਰਖ ਹਾਜਰ ਹੋਣਗੇ।

————————————————————————————————

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਤੋਂ ਹੋਇਆ ਪੰਜਾਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ  

ਮੋਗਾ/ 12 ਨਵੰਬਰ 2024/ ਭਵਨਦੀਪ ਸਿੰਘ ਪੁਰਬਾ

               ਪੰਜ ਪਿਆਰਿਆਂ ਦੀ ਅਗਵਾਹੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਾਂ ਪਿੰਡਾਂ ਦਾ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਤਪ ਅਸਥਾਨ ਤੋਂ ਆਰੰਭ ਹੋਇਆ। ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੇ ਯੋਗ ਪ੍ਰਬੰਧਾਂ ਹੇਠ ਹੋਏ ਇਸ ਨਗਰ ਕੀਰਤਨ ਫੁੱਲਾਂ ਨਾਲ ਸਜੀ ਪਾਲਕੀ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਦੇ ਸੇਵਾਦਾਰਾਂ ਨੇ ਸਾਰੇ ਰਾਸਤੇ ਵਿੱਚ ਕਲੀ ਨਾ ਕੇ, ਪਾਣੀਂ ਦਾ ਛਿੜਕਾਅ ਕਰਦੇ ਹੋਏ ਸਫਾਈ ਦੀ ਸੇਵਾ ਕੀਤੀ। ਇਹ ਨਗਰ ਕੀਰਤਨ ਪਿੰਡ ਲੋਹਾਰਾ, ਲੰਡੇਕੇ, ਫਤਿਹਗੜ੍ਹ, ਚੁੱਗਾ, ਵਰੇ ਅਤੇ ਦੁਆਰਾ ਲੋਹਾਰਾ ਵਿੱਚ ਦੀ ਹੁੰਦਾ ਹੋਇਆ ਬਾਬਾ ਜੀ ਦੇ ਤਪ ਸਥਾਨ ਤੇ ਸਮਾਪਤ ਹੋਇਆ। ਫਤਿਹਗੜ੍ਹ, ਚੁੱਘਾ, ਵਰੇ ਅਤੇ ਲੋਹਾਰਾ ਆਦਿ ਪਿੰਡਾਂ ਦੇ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਸਜੀ ਪਾਲਕੀ ਵਿੱਚ ਬਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ ਗਏ। ਵਰਿਆਂ ਵਾਲੇ ਮਹਾਂਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਨੂੰ ਸਰੋਪੇ ਭੇਂਟ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

          ਹਰੇਕ ਪਿੰਡ ਵਿੱਚ ਇਸ ਨਗਰ ਕੀਰਤਨ ਵਾਸਤੇ ਤਿੰਨ-ਤਿੰਨ ਚਾਰ ਚਾਰ ਪੜਾਅ ਸਨ ਜਿੱਥੇ ਸੰਗਤਾਂ ਨੇ ਬਾਣੀ ਸਰਵਣ ਕੀਤੀ। ਮਾਝੇ ਵਾਲੀਆਂ ਬੀਬੀਆਂ ਅਤੇ ਮਾਲਵੇ ਵਾਲੀਆਂ ਬੀਬੀਆਂ ਸਮੇਤ ਹੋਏ ਕਈ ਰਾਗੀ ਢਾਡੀ ਜੱਥਿਆਂ ਨੇ ਗੁਰੂ ਸਾਹਿਬ ਦਾ ਜਸ ਗਾਇਨ ਕੀਤਾ ਅਤੇ ਸੇਵਾਦਾਰਾਂ ਵੱਲੋਂ ਚਾਹ, ਪਾਣੀ, ਪਕੌੜੇ, ਸਮੋਸੇ, ਜਲੇਬੀਆਂ ਅਤੇ ਫਲ ਆਦਿ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਨਗਰ ਕੀਰਤਨ ਦੇ ਪ੍ਰਬੰਧ ਵਿੱਚ ਪਿੰਡ ਵਾਸੀ ਸੰਗਤ ਸਮੇਤ, ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਦੇ ਮੈਂਬਰਾਂ ਅਤੇ ਮਹਿਕ ਵਤਨ ਦੀ ਫਾਊਂਡੇਸ਼ਨ ਦੇ ਮੈਂਬਰਾਂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

————————————————————————————————

ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿਖੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦੇ ਸਬੰਧ ਵਿੱਚ ਹੋਇਆ ਵਿਸ਼ਾਲ ਸਮਾਗਮ  

ਮੋਗਾ/ 11 ਨਵੰਬਰ 2024/ ਭਵਨਦੀਪ ਸਿੰਘ ਪੁਰਬਾ

            ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਮੋਗਾ ਵਿਖੇ ਕਥਾ ਅਤੇ ਕੀਰਤਨ ਸਮਾਗਮ ਹੋਇਆ। ਇਸ ਸਮਾਗਮ ਸਮੇਂ ਸ਼ਾਮ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੇਰ ਰਾਤ ਤੱਕ ਧਾਰਮਿਕ ਦੀਵਾਨ ਸਜਿਆ ਜਿਸ ਵਿੱਚ ਇਸਤਰੀ ਸਤਿਸੰਗ ਸਭਾ, ਭਾਈ ਸੋਹਨ ਸਿੰਘ ਜੀ (ਹਜੂਰੀ ਰਾਗੀ), ਭਾਈ ਗੁਲਾਬਜਿੰਦਰ ਸਿੰਘ ਜੀ (ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਕੀਰਤਨ ਕੀਤਾ ਗਿਆ। ਸਮਾਪਤੀ ਸਮੇਂ ਭਾਈ ਬਲਦੇਵ ਸਿੰਘ ਜੀ ਵਡਾਲਾ (ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ) ਵਾਲਿਆਂ ਵੱਲੋਂ ਦੋ ਘੰਟੇ ਦੇ ਸਮੇਂ ਵਿੱਚ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਉਹਨਾਂ ਵੱਲੋਂ ਹੀ ਸ਼੍ਰੀ ਆਨੰਦ ਸਾਹਿਬ ਪੜ੍ਹ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਸਮਾਗਮ ਵਿੱਚ ਖਾਲਸਾ ਸੇਵਾ ਸੋਸਾਇਟੀ ਵੱਲੋਂ ਜੋੜਿਆਂ ਦੀ ਸੇਵਾ, ਦਸਤਾਰ ਚੇਤਨਾ ਮਾਰਚ ਵੱਲੋਂ ਲੰਗਰ ਦੀ ਸੇਵਾ ਤੇ ਭਾਈ ਘਨ੍ਹਈਆ ਜੀ ਜਲ ਸੇਵਾ ਵੱਲੋਂ ਪਾਣੀ ਦੀ ਛਬੀਲ ਦੀ ਸੇਵਾ ਕੀਤੀ ਗਈ। ਇਸ ਸਮਾਗਮ ਵਿੱਚ ਕਾਰਪੋਰੇਸ਼ਨ ਮੋਗਾ ਦੇ ਮੇਅਰ ਸ. ਬਲਜੀਤ ਸਿੰਘ ਚਾਨੀ, ਗੁਰਪ੍ਰੀਤਮ ਸਿੰਘ ਚੀਮਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਮਹਿਕ ਵਤਨ ਦੀ ਫਾਊਂਡੇਸ਼ਨ ਦੇ ਪ੍ਰੈਸ ਸਕੱਤਰ ਸ. ਮਨਮੋਹਨ ਸਿੰਘ ਚੀਮਾ ਅਤੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਮੁੱਖ ਤੌਰ ਤੇ ਹਾਜ਼ਰ ਹੋਏ।

              ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੀ ਕੰਬੋ, ਕੁਲਵੰਤ ਸਿੰਘ ਕਾਂਤੀ, ਹਰਪ੍ਰੀਤ ਸਿੰਘ ਨਿਝਰ, ਕਮਲਜੀਤ ਸਿੰਘ ਬਿੱਟੂ, ਸੁਖਦੇਵ ਸਿੰਘ ਪੁਰਬਾ, ਸਰੂਪ ਸਿੰਘ, ਅਵਤਾਰ ਸਿੰਘ ਵਹਿਣੀਵਾਲ, ਕਮਲਜੀਤ ਸਿੰਘ, ਜਗਪ੍ਰੀਤ ਸਿੰਘ ਨੈਸਲੇ, ਬਲਦੇਵ ਸਿੰਘ, ਮਹਿੰਦਰ ਸਿੰਘ ਮਿੰਦੀ, ਲਖਬੀਰ ਸਿੰਘ, ਇਕਬਾਲ ਸਿੰਘ ਪੁਰਬਾ, ਗੁਰਪ੍ਰੀਤ ਸਿੰਘ ਨਿਝਰ, ਮਨਜੋਤ ਸਿੰਘ, ਕਮਲਜੀਤ ਸਿੰਘ ਨੈਸਲੇ, ਹਰਵਿੰਦਰ ਸਿੰਘ ਨੈਸਲੇ, ਮਾਸਟਰ ਅਵਤਾਰ ਸਿੰਘ ਕਰੀਰ, ਅਵਤਾਰ ਸਿੰਘ ਸੱਪਲ, ਬੀਬੀ ਜਸਵੀਰ ਕੌਰ ਆਦਿ ਨੇ ਆਪਣੀਆਂ ਸੇਵਾਵਾਂ ਬਖੂਬੀ ਨਿਭਾਈਆਂ।

————————————————————————————————

ਦੀਵਾਲੀ ਵਾਲੇ ਦਿਨ ਮੋਗਾ ਵਿਖੇ ਵਾਪਰਿਆ ਰੱਬ ਦਾ ਕਹਿਰ  

ਮੋਗਾ/ 01 ਨਵੰਬਰ 2024/ ਭਵਨਦੀਪ 

            ਦੀਵਾਲ਼ੀ ਦੀ ਰਾਤ ਨੂੰ ਸਬਜ਼ੀ ਮੰਡੀ (ਪੁਰਾਣੀ ਦਾਣਾ ਮੰਡੀ) ਮੋਗਾ ਵਿਖੇ ਅਜਿਹਾ ਰੱਬ ਦਾ ਕਹਿਰ ਵਾਪਰੀਆ ਕਿ ਕਈ ਘਰਾਂ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ। ਇਥੇ ਮੰਡੀ ਵਿੱਚ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ 6 ਖੋਖੇ ਅੱਗ ਨਾਲ ਸੜ ਕੇ ਸਵਾਹ ਹੋ ਗਏ। ਜਿਸ ਕਾਰਨ ਇਨ੍ਹਾਂ ਆਮ ਜਿਹੇ ਦੁਕਾਨਦਾਰਾ ਨੂੰ ਨਾ ਝੱਲਣ ਯੋਗ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਕੁੱਲ ਨੁਕਸਾਨ ਦੀ ਗੱਲ ਕਰੀਏ ਤਾਂ ਇੱਕ ਕਰੋੜ ਰੁਪਏ ਤੋਂ ਉਪਰ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ।  ਮੋਗਾ ਵਿਖੇ ਇਸ ਘਟਨਾ ਕਾਰਨ ਕਈ ਸ਼ਹਿਰ ਵਾਸੀਆਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ।

         ਇਸ ਘਟਨਾ ਸਬੰਧੀ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਘਟਨਾ ਸਬੰਧੀ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਅਹੁੱਦੇਦਾਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

—————————————————————————

ਬੀਬੀ ਸੁਰਿੰਦਰ ਕੌਰ ਦੇ ਚੋਣ ਪ੍ਰਚਾਰ ਲਈ ਪਿੰਡ ਖੁਖਰਾਣਾ ਪੁਜੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

 ਪਿੰਡ ਵਾਸੀ ਬੀਬੀ ਸੁਰਿੰਦਰ ਕੌਰ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਜਿਤਾ ਕੇ ਪੰਚਾਇਤ ਚੁਨਣ ਤਾਂ ਜੋ ਪਿੰਡ ਦੇ ਵਿਕਾਸ ਵਿੱਚ ਵੀ ਵਾਧਾ ਹੋਵੇ -ਡਾਕਟਰ ਅਮਨਦੀਪ ਕੌਰ ਅਰੋੜਾ

ਮੋਗਾ/ 13 ਅਕਤੂਬਰ 2024/ ਭਵਨਦੀਪ ਸਿੰਘ ਪੁਰਬਾ

               ਇਲਾਕੇ ਦੀ ਪ੍ਰਸਿੱਧ ਧਾਰਮਿਕ ਸਖਸੀਅਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਦੇ ਧਰਮ ਪਤਨੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ. ਬਲਜਿੰਦਰ ਸਿੰਘ ਸੇਖੋ (ਗੋਰਾ ਖੁਖਰਾਣਾ) ਦੇ ਸਤਿਕਾਰਯੋਗ ਮਾਤਾ ਜੀ ਬੀਬੀ ਸੁਰਿੰਦਰ ਕੌਰ ਜੋ ਕਿ ਪਿੰਡ ਖੁਖਰਾਣਾ ਤੋਂ ਸਰਪੰਚੀ ਦੀ ਚੋਣ ਲੜ ਰਹੇ ਹਨ, ਉਹਨਾਂ ਦੇ ਚੋਣ ਪ੍ਰਚਾਰ ਲਈ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਮੁੱਖ ਤੌਰ ਤੇ ਪਿੰਡ ਖੁਖਰਾਣਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਉਨਾਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਪਿੰਡ ਵਾਸਿਆ ਨੂੰ ਅਪੀਲ ਕੀਤੀ ਕਿ ਉਹ ਬੀਬੀ ਸੁਰਿੰਦਰ ਕੌਰ ਜੀ ਅਤੇ ਉਨ੍ਹਾਂ ਦੀ ਟੀਮ ਦੇ ਪੰਚਾਂ ਨੂੰ ਜਿਤਾ ਕੇ ਪੰਚਾਇਤ ਚੁਨਣ ਤਾਂ ਜੋ ਪਿੰਡ ਦੇ ਵਿਕਾਸ ਵਿੱਚ ਵੀ ਵਾਧਾ ਹੋਵੇ। ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਦੇਣ ਦਾ ਵਾਅਦਾ ਕੀਤਾ।

          ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਪਿਆਰਾ ਸਿੰਘ ਬੱਧਨੀ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਕੌਸਲਰ ਗੁਰਮਿੰਦਰ ਸਿੰਘ ਬਬਲੂ, ਜਗਦੀਸ਼ ਸ਼ਰਮਾ ਅਤੇ ਹੋਰ ਕਈ ਆਗੂ ਹਾਜ਼ਰ ਹੋਏ। ਆਗੂਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੀਬੀ ਸੁਰਿੰਦਰ ਕੌਰ ਜੀ ਦਾ ਪ੍ਰੀਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸਮਾਜ ਸੇਵੀ ਪ੍ਰੀਵਾਰ ਹੈ। ਬਲਜਿੰਦਰ ਸਿੰਘ ਸੇਖੋ ਮੋਜੂਦਾ ਸਰਕਾਰ ਦਾ ਅਗਾਹ ਵਧੂ ਨੌ-ਜਵਾਨ ਆਗੂ ਹੈ। ਜੇਕਰ ਪਿੰਡ ਵਾਸੀ ਇਨ੍ਹਾਂ ਦੀ ਪੰਚਾਇਤ ਚੁਣਦੇ ਹਨ ਤਾਂ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹੇਗੀ।

ਕੰਗਨਾ ਰਨੌਤ ਦੀ ਫਿਲਮ ਐਮਰਜੈਂਸੀ ਤੇ ਪਾਬੰਦੀ ਲਾਈ ਜਾਵੇ -ਸੰਤ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਜਸਵਿੰਦਰ ਸਿੰਘ 

ਕਿਹਾ, “ਨਹੀਂ ਦੇਸ ਦਾ ਅਮਨ ਕਾਨੂੰਨ ਹੋ ਸਕਦੈ ਭੰਗ

ਮੋਗਾ/ 26 ਅਗਸਤ 2024/ ਰਾਜਿੰਦਰ ਸਿੰਘ ਕੋਟਲਾ

                 ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਤੇ ਤੁਰੰਤ ਪਾਬੰਦੀ ਲਾਈ ਜਾਵੇ ਕਿਉਂਕਿ ਇਸ ਨਾਲ ਦੇਸ਼ ਦੇ ਵਿੱਚ ਅਮਨ ਕਨੂੰਨ ਭੰਗ ਹੋ ਸਕਦਾ ਹੈ, ਦੰਗੇ ਪਸਾਦ ਹੋ ਸਕਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਕੰਗਣਾ ਨੇ ਜੋ ਫ਼ਿਲਮ ਐਮਰਜੰਸੀ ਬਣਾਈ ਹੈ ਇਹ ਸਾਰੀ ਕਹਾਣੀ ਤੱਥਾਂ ਨੂੰ ਤੋੜ ਮਰੋੜ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਸਤੇ ਸਿੱਖਾਂ ਪ੍ਰਤੀ ਪੂਰੇ ਦੇਸ ਚ ਨਫ਼ਰਤ ਪੈਦਾ ਕਰਨ ਦੀ ਬਹੁਤ ਵੱਡੀ ਸ਼ਾਜਿਸ ਘੜੀ ਜਾ ਰਹੀ ਹੈ ਜਦੋ ਕਿ ਐਮਰਜੰਸੀ ਸੰਨ ਪੰਝੱਤਰ ਦੀ ਘਟਨਾ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪੱਚੀ ਅਗਸਤ ਊਨੀ ਸੌ ਸਤੱਤਰ (25-8-1977) ਨੂੰ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ ਉਦੋਂ ਤੱਕ ਐਮਰਜੰਸੀ ਖਤਮ ਹੋ ਚੁੱਕੀ ਸੀ। ਇਸ ਦੇ ਨਾਲ ਸੰਤ ਜਰਨੈਲ ਸਿੰਘ ਜੀ ਨੂੰ ਜੋੜਨਾ ਸਰਾਸਰ ਗਲਤ ਹੈ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਬਰਾਬਰ ਹੈ ਦੂਜਾ ਇਸ ਫ਼ਿਲਮ ਚ ਜੋ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੂਆਂ ਦੇ ਕਤਲ ਬੱਸਾਂ ਚੋ ਕੱਢ ਕੱਢ ਕੇ ਸਿੱਖ ਖਾੜਕੂਆਂ ਨੇ ਕੀਤੇ ਇਹ ਵੀ ਬਿਲਕੁਲ ਗਲਤ ਹੈ। ਇਹ ਸਭ ਸਰਕਾਰੀ ਇਜੰਸੀਆਂ ਨੇ ਕੀਤੇ ਸਨ ਜੇ ਕੰਗਣਾ ‘ਚ ਹਿੰਮਤ ਹੈ ਤਾਂ ਤੇਰੀ ਬੀਜੇਪੀ ਦੀ ਕੇਂਦਰ ਚ ਸਰਕਾਰ ਹੈ ਕਰਵਾ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ।

          ਕੰਗਣਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਤ ਬਿਆਨਬਾਜ਼ੀ ਕਰ ਕੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਕਿਸਾਨੀ ਅੰਦੋਲਨ ਸਮੇਂ ਅੰਦੋਲਨ ‘ਚ ਹਾਜ਼ਰੀ ਭਰ ਰਹੀਆਂ ਬੀਬੀਆਂ ਬਾਰੇ ਭੱਦੀਆਂ ਟਿੱਪਣੀਆਂ ਕਰਨਾ, ਹੁਣ ਫੇਰ ਇਹ ਕਹਿਣਾ ਕਿ ਕਿਸਾਨੀ ਅੰਦੋਲਨ ਚ ਲੜਕੀਆਂ ਦੇ ਨਾਲ ਬਲਾਤਕਾਰ ਹੁੰਦੇ ਸੀ। ਇਹ ਵੀ ਸਿੱਖਾਂ ਤੇ ਕਿਸਾਨਾਂ ਪ੍ਰਤੀ ਨਫ਼ਰਤ ਤੇ ਮਾੜੀ ਸੋਚ ਦਾ ਪ੍ਰਗਟਾਵਾ ਹੀ ਕੀਤਾ ਹੈ। ਅਸੀ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸਖ਼ਤ ਸ਼ਬਦਾਂ ਕਹਿਣਾ ਚਹੁੰਦੇ ਹਾਂ ਕਿ ਐਮਰਜੰਸੀ ਫ਼ਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਜੇ ਪਾਬੰਦੀ ਨਾ ਲਾਈ ਗਈ ਤਾਂ ਅਸੀ ਪੰਜਾਬ ਦੇ ਕਿਸੇ ਵੀ ਸਿਲਮੇ ਚ ਫ਼ਿਲਮ ਬਿਲਕੁਲ ਨਹੀਂ ਚੱਲਣ ਦੇਵਾਂਗੇ। ਇਸ ਫ਼ਿਲਮ ਦੀ ਝੂਠੀ ਕਹਾਣੀ ਦਾ ਡੱਟ ਕੇ ਵਿਰੋਧ ਕਰਾਂਗੇ। ਅਸੀ ਬੀਜੇਪੀ ਵਾਲਿਆਂ ਨੂੰ ਵੀ ਪੁੱਛਣਾ ਚਹੁੰਦੇ ਹਾਂ ਕਿ ਤੁਸੀ ਕੰਗਣਾ ਰਣਾਉਤ ਦੇ ਨਾਲ ਹੋ? ਕਿਓ ਕਿ ਕੰਗਣਾਂ ਤੁਹਾਡੀ ਪਾਰਟੀ ਦੀ MP ਹੈ ਇਹ ਕਾਰਵਾਈਆਂ ਪੰਜਾਬ ਚ ਬੀਜੇਪੀ ਦਾ ਵੀ ਨੁਕਸਾਨ ਕਰਨਗੀਆਂ। ਅਸੀ ਸਾਰੇ ਸਿੱਖ ਜਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਸਿੱਖ ਸ਼ਖਸ਼ੀਅਤਾਂ ਦੀ ਕਿਰਦਾਰਕੁਸ਼ੀ ਕਰਨ ਵਾਲੀ ਫ਼ਿਲਮ ਦਾ ਡੱਟਕੇ ਵਿਰੋਧ ਕੀਤਾ ਜਾਵੇ। ਫ਼ਿਲਮ ਕਿਤੇ ਵੀ ਚੱਲਣ ਨਾ ਦਿੱਤੇ ਜਾਵੇ।

—————————————————————

ਸ. ਜਸਪਾਲ ਸਿੰਘ ਹੇਰਾਂ ਦੀ ਮੌਤ ਤੇ ‘ਮਹਿਕ ਵਤਨ ਦੀ ਫਾਉਡੇਸ਼ਨ’ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਹੇਰਾਂ ਜੀ ਦੇ ਜਾਣ ਨਾਲ ਪੱਤਰਕਾਰੀ ਦੇ ਖੇਤਰ ਅਤੇ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ -ਭਵਨਦੀਪ ਸਿੰਘ

ਮੋਗਾ/ 19 ਜੁਲਾਈ  2024 / ਰਾਜਿੰਦਰ ਸਿੰਘ ਕੋਟਲਾ

            ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਜੀ ਇੱਕ ਆਜ਼ਾਦ ਤੇ ਨਿਧੜਕ ਕਲਮ ਦੇ ਮਾਲਕ ਸੀ ਅਤੇ ਉਹ ਪੱਤਰਕਾਰੀ ਦੀ ਚਲਦੀ ਫਿਰਦੀ ਯੂਨੀਵਰਸਿਟੀ ਸਨ। ਉਹਨਾਂ ਦਾ ਬੇ-ਵਕਤ ਇਸ ਸੰਸਾਰ ਤੋਂ ਚਲੇ ਜਾਣਾ ਬੇਹੱਦ ਦੁੱਖ ਤੇ ਅਫਸੋਸ ਵਾਲੀ ਗੱਲ ਹੈ। ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਕਾਰਨ ਪੱਤਰਕਾਰੀ ਦੇ ਖੇਤਰ ਨੂੰ ਅਤੇ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਆਪਣੇ ਮੋਗਾ ਵਿਖੇ ਸਥਿੱਤ ਨਿੱਜੀ ਦਫਤਰ ਵਿਖੇ ਸੋਗ ਇਕਾਗਰਤਾ ਦੌਰਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਇੱਕ ਮਾਸਿਕ ਮੈਗਜੀਨ ਪ੍ਰਕਾਸ਼ਿਤ ਕਰਦਾ ਹਾਂ ਅਤੇ ਰੋਜਾਨਾ ਆਨਲਾਈਨ ਅਖਬਾਰ ਪਬਲਿਸ ਕਰਦਾ ਹਾਂ ਇਸ ਲਈ ਮੈਨੂੰ ਪਤਾ ਹੈ ਕਿ ਰੋਜਾਨਾ ਅਖਬਾਰ ਪ੍ਰਕਾਸ਼ਿਤ ਕਰਨਾ ਕਿੰਨ੍ਹਾ ਔਖਾ ਤੇ ਜੋਖਮ ਭਰਿਆ ਕਾਰਜ ਹੈ। ਖਾਸ ਕਰਕੇ ਸਿੱਖ ਪੰਥ ਦੇ ਹੱਕਾਂ ਉਤੇ ਪਹਿਰਾ ਦਿੰਦੇ ਹੋਏ ਸਰਕਾਰਾ ਦੇ ਖਿਲਾਫ ਲਿਖਣਾ।ਸਰਦਾਰ ਹੇਰਾਂ ਜੀ ਵੱਲੋਂ ਚਲਾਇਆ ਗਿਆ ਅਖਬਾਰ ਇਤਿਹਾਸਕ ਦਸਤਾਵੇਜ ਹੈ ਜੋ ਇਤਿਹਾਸ ਦਾ ਹਿੱਸਾ ਬਨੇਗਾ।

            ਸ. ਜਸਪਾਲ ਸਿੰਘ ਜੀ ਹੇਰਾਂ ਦੇ ਵਿਛੋੜਾ ਦੇ ਜਾਣ ਤੇ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ, ਡਾਇਰੈਕਟਰ ਮੈਡਮ ਭਾਗਵੰਤੀ ਪੁਰਬਾ, ਪ੍ਰੈਸ ਸਕੱਤਰ ਇਕਬਾਲ ਖੋਸਾ (ਕੈਨੇਡਾ), ਗੁਰਸੇਵਕ ਸਿੰਘ (ਕੈਨੇਡਾ), ਗੁਰਮੇਲ ਸਿੰਘ (ਏ.ਏ.ਓ.: ਯੂਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਸੁਖਦੇਵ ਸਿੰਘ ਬਰਾੜ (ਅਸਟ੍ਰੇਲੀਆ), ਡਾ. ਸਰਬਜੀਤ ਕੌਰ ਬਰਾੜ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਹਰਜਿੰਦਰ ਸਿੰਘ ਚੁਗਾਵਾ, ਮੈਡਮ ਨਰਜੀਤ ਕੌਰ, ਕੁਲਵਿੰਦਰ ਸਿੰਘ ਰਾਮੂੰਵਾਲਾ, ਜਗਤਾਰ ਸਿੰਘ, ਜੱਥੇਦਾਰ ਰਾਮ ਸਿੰਘ, ਦਵਿੰਦਰਜੀਤ ਗਿੱਲ ਅਤੇ ਮੈਂਬਰਾ ਤੇ ਵਲੰਟੀਅਰਜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਫਸੋਸ ਜਾਹਿਰ ਕੀਤਾ।

—————————————————————

ਜਸਪਾਲ ਸਿੰਘ ਹੇਰਾਂ ਦੇ ਜਾਣ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ -ਬਾਬਾ ਜੋਗੇਵਾਲਾ, ਬਾਬਾ ਖੁਖਰਾਣਾ

ਮੋਗਾ/ 18 ਜੁਲਾਈ  2024 / ਰਾਜਿੰਦਰ ਸਿੰਘ ਕੋਟਲਾ

              ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸਿਰਦਾਰ ਜਸਪਾਲ ਸਿੰਘ ਹੇਰਾਂ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ, ਉਹ ਅੱਜ ਸਾਨੂੰ ਸਰੀਰਕ ਵਿਛੋੜਾ ਦੇ ਗਏ ਹਨ। ਉਹ ਕਲਮ ਦੇ ਧਨੀ, ਬੇਬਾਕ ਬੁਲਾਰੇ ਤੇ ਨਿਡਰ ਯੋਧੇ ਸਨ। ਉਹਨਾਂ ਦੇ ਤੁਰ ਜਾਣ ਕਾਰਨ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਹਰ ਲਿਖਤ ਕੌਮ ਨੂੰ ਸੇਧ ਅਤੇ ਹਲੂਣਾ ਦਿੰਦੀ ਸੀ ਅਤੇ ਪੰਥ ਵਿਰੋਧੀਆਂ ਦੇ ਸੀਨੇ ਵਿੱਚ ਖੰਜਰ ਵਾਂਗ ਖੁੱਭਦੀ ਸੀ। ਅੱਜ ਉਹਨਾਂ ਦੇ ਤੁਰ ਜਾਣ ਨਾਲ ਇੱਕ ਅਜ਼ਾਦ ਕਲਮ ਨਿਰਭੈ ਸੋਚ ਅਤੇ ਨਿੱਡਰ ਅਵਾਜ ਦਾ ਸਦਾ ਲਈ ਅੰਤ ਹੋ ਗਿਆ ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਰਾਜਿੰਦਰ ਸਿੰਘ ਕੋਟਲਾ, ਡਾ,ਖੋਸਾ, ਭਾਈ ਰਣਜੀਤ ਸਿੰਘ ਵਾਂਦਰ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

          ਉਹਨਾਂ ਅੱਗੇ ਕਿਹਾ ਕੇ ਸ੍ਰ ਹੇਰਾਂ ਨੇ ਬਿਖੜੇ ਹਲਾਤਾਂ ਵਿੱਚ ਵੀ ਪਹਿਰੇਦਾਰ ਅਖ਼ਬਾਰ ਨੂੰ ਚੱਲਦਾ ਰੱਖਣ ਲਈ ਹਰ ਮੁਸੀਬਤ ਦਾ ਟਾਕਰਾ ਕੀਤਾ, ਆਰਥਿਕ ਦੁਸ਼ਵਾਰੀਆਂ ਝੱਲੀਆਂ। ਉਹਨਾਂ ਨੇ ਹਕੂਮਤੀ ਕਹਿਰ ਅੱਗੇ ਵੀ ਗੋਡੇ ਨਹੀਂ ਸਨ ਟੇਕੇ। ਉਹ ਝੁਕੇ, ਲਿਫੇ ਤੇ ਵਿਕੇ ਨਹੀਂ, ਉਹਨਾਂ ਦੀ ਕਲਮ ਅਤੇ ਅਖ਼ਬਾਰ ਨਿਰਭੈ ਹੋ ਕੇ ਚੱਲਦੀ ਰਹੀ। ਉਹਨਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜੁਝਾਰੂ ਸਿੰਘਾਂ ਅਤੇ ਖ਼ਾਲਿਸਤਾਨ ਦੇ ਸੰਘਰਸ਼ ਦੀ ਗਹਿ-ਗਡਵੀਂ ਹਮਾਇਤ ਕੀਤੀ ਅਤੇ ਅਨੇਕਾਂ ਲੇਖ ਛਾਪੇ। ਉਹ ਅਖ਼ਬਾਰ ਵਿੱਚ ਹਮੇਸ਼ਾਂ ਪੰਥਕ ਮੁੱਦਿਆਂ ਨੂੰ ਤਰਜੀਹ ਦਿੰਦੇ ਸਨ, ਉਹ ਸਿੱਖ ਕੌਮ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ। ਉਹਨਾਂ ਨੇ ਪੰਥਕ ਬੁਰਕੇ ਵਿੱਚ ਲੁਕੇ ਬਾਦਲਕਿਆਂ ਨੂੰ ਵੀ ਸਮੇਂ-ਸਮੇਂ ਤੇ ਨੰਗਾ ਕੀਤਾ ਹੋਰ ਵੀ ਜੋ ਪੰਥਕ ਬੁਰਕੇ ਹੇਠ ਲੁਕ ਕੇ ਸਮੇਂ ਸਮੇਂ ਆਪਣੇ ਆਪ ਨੂੰ ਵੱਡੇ ਪੰਥਕ ਸਮਝਦੇ ਸਨ ਉਹਨਾਂ ਦੇ ਵੀ ਬੱਖੀਏ ਉਧੇੜੇ ਕਿਸੇ ਦੀ ਵੀ ਪ੍ਰਵਾਹ ਨਹੀ ਕੀਤੀ ਕਿਸੇ ਸਰਕਾਰੀ ਜਬਰ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਹਰੇਕ ਮੁਸੀਬਤ ਦਾ ਚੜਦੀ ਕਲਾ ਨਾਲ ਮੁਕਾਬਲਾ ਕੀਤਾ। ਸ੍ਰ ਜਸਪਾਲ ਸਿੰਘ ਹੇਰ੍ਹਾਂ ਦੀਆ ਨਿੱਗਰ ਲਿਖਤਾਂ ਨੂੰ ਸਦਾ ਸਤਿਕਾਰ ਨਾਲ ਯਾਦ ਕੀਤਾ ਜਾਦਾਂ ਰਹੇਗਾ।

—————————————————————

ਬੇਬੀ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਨੇ ਆਪਣੇ 12 ਵੇਂ ਜਨਮ ਦਿਨ ਤੇ ਲਗਾਏ 12 ਪੌਦੇ

ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਜਰੂਰੀ ਹੈ –ਭਵਨਦੀਪ

ਮੋਗਾ/ 14 ਜੁਲਾਈ  2024 / ਮਵਦੀਲਾ ਬਿਓਰੋ

             ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਦੇ ਬੱਚੇ ਬੇਟੀ ਉਮੰਗਦੀਪ ਕੌਰ ਪੁਰਬਾ ਅਤੇ ਬੇਟਾ ਏਕਮਜੋਤ ਸਿੰਘ ਪੁਰਬਾ ਅਕਸ਼ਰ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਗਤੀਵਿਧੀਆਂ ਅਤੇ ਕਈ ਨਾਟਕਾਂ ਤੇ ਸ਼ਾਟ ਵੀਡੀਓ ਵਿੱਚ ਨਜਰ ਆਉਦੇਂ ਹਨ। ਬੀਤੇ ਦਿਨੀ ਉਨ੍ਹਾਂ ਵੱਲੋਂ ਆਪਣਾ 12 ਵਾਂ ਜਨਮ ਦਿਨ ਵੱਖ-ਵੱਖ ਜਗ੍ਹਾ ਤੇ 12 ਪੌਦੇ ਲਗਾ ਕੇ ਮਨਾਇਆ ਗਿਆ। ਵਾਤਾਵਰਣ ਦੀ ਸ਼ੁੱਧਤਾਂ ਵਿੱਚ ਅਹਿਮ ਯੋਗਦਾਨ ਪਾਉਦੇ ਹੋਏ ਇਹ ਬੱਚੇ ਪਹਿਲਾ ਵੀ ਕਈ ਵਾਰ ਆਪਣੇ ਪਿਤਾ ਸ. ਭਵਨਦੀਪ ਸਿੰਘ ਪੁਰਬਾ ਅਤੇ ਮਾਤਾ ਮੈਡਮ ਭਾਗਵੰਤੀ ਪੁਰਬਾ ਨਾਲ ਪੌਦੇ ਲਗਾਉਦੇ ਨਜਰ ਆਏ ਹਨ।

          ਅੱਜ ਆਪਣੀ ਬੇਟੀ ਉਮੰਗਦੀਪ ਕੌਰ ਪੁਰਬਾ ਅਤੇ ਬੇਟਾ ਏਕਮਜੋਤ ਸਿੰਘ ਪੁਰਬਾ ਦੇ 12 ਵੇ ਜਨਮ ਦਿਨ ਤੇ 12 ਪੌਦੇ ਲਗਾਉਣ ਸਮੇਂ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਚੀਫ ਐਡੀਟਰ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਜਰੂਰ ਕਰਨੀ ਚਾਹੀਦੀ ਹੈ ਕਿਉਕਿ ਅਸੀਂ ਅਕਸਰ ਪੌਦੇ ਤਾਂ ਲਗਾ ਦਿੰਦੇ ਹਾਂ ਪਰ ਥੋੜੇ ਹੀ ਸਮੇਂ ਬਾਅਦ ਉਹ ਪਾਣੀ ਬਿਨਾਂ ਖਤਮ ਹੋ ਜਾਂਦੇ ਹਨ ਜਾਂ ਕੋਈ ਅਵਾਰਾ ਪਸ਼ੂ, ਜਾਨਵਰ ਉਨ੍ਹਾਂ ਨੂੰ ਖਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਅਸੀਂ ਅਜੀਤ ਨਗਰ ਮੋਗਾ ਵਿਖੇ ਯੋਗ ਸਥਾਨ ਤੋਂ ਇਲਾਵਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਦੇ ਗੁਰਦੁਆਰਾ ਸਾਹਿਬ ਦੀ ਚਾਰ-ਦੁਆਰੀ ਦੇ ਅੰਦਰ ਪੌਦੇ ਲਗਾਏ ਹਨ ਜਿਥੇਂ ਉਨ੍ਹਾਂ ਨੂੰ ਪਾਣੀ ਪਾਉਣ ਲਈ ਕਿਆਰੀ ਬਣੀ ਹੋਈ ਹੈ ਅਤੇ ਇਥੇ ਕੋਈ ਵੀ ਪਸ਼ੂ ਜਾਂ ਜਾਨਵਰ ਇਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।

          ਗੁਰਦੁਆਰਾ ਸਾਹਿਬ ਵਿਖੇ ਪੌਦੇ ਲਗਾਉਣ ਸਮੇਂ ਉਪਰੋਕਤ ਤੋਂ ਇਲਾਵਾ ਗੁਰੂ ਘਰ ਦੀ ਸੰਗਤ ਸਮੇਤ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲੇ, ਮਾਤਾ ਮਹਿੰਦਰ ਕੌਰ ਜੀ ਅਤੇ ਅਜੀਤ ਨਗਰ ਵਿਖੇ ਪੌਦੇ ਲਗਾਉਣ ਸਮੇਂ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਬਲਸ਼ਰਨ ਸਿੰਘ ਪੁਰਬਾ, ਸ਼੍ਰੀ ਨੀਲਮ ਰਾਣੀ, ਹਰਵਿੰਦਰ ਕੌਰ ਬਜਾਜ, ਚੰਦਨਪ੍ਰੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਕਮਲਜੀਤ ਸਿੰਘ ਦੀ ਯਾਦ ਨੂੰ ਸਮਰਪਿਤ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਈ 2024 ਅੰਕ ਲੋਕ ਅਰਪਣ 

ਕਮਲਜੀਤ ਸਿੰਘ ਦੀ ਯਾਦ ਹਮੇਸ਼ਾ ਸਾਡੇ ਮਨਾ ਵਿੱਚ ਰਹੇਗੀ –ਸੰਨਿਆਸੀ, ਗੋਕਲਚੰਦ, ਹਰਭਜਨ ਸਿੰਘ 

ਮੋਗਾ/ 08 ਮਈ 2024/ ਮਵਦੀਲਾ ਬਿਓਰੋ

              ਅੰਤਰ-ਰਾਸ਼ਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਮਈ 2024 ਦਾ ਅੰਕ ਸਮਾਜ ਸੇਵਾ ਸੋਸਾਇਟੀ (ਰਜਿ:) ਦੇ ਦਫਤਰ ਹੀਰਾ ਸਿੰਘ ਬਿਲਡਿੰਗ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਸ. ਹਰਭਜਨ ਸਿੰਘ (ਪੰਜਾਬ ਪੁਲਿਸ) ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਮਨਮੋਹਨ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਹਾਜਿਰ ਸਨ। ਇਸ ਮੌਕੇ ਗੱਲ-ਬਾਤ ਕਰਦਿਆ ਉੱਕਤ ਨੇਕਿਹਾ ਕਿ ਭਾਵੇ ਸਰੀਰਕ ਤੌਰ ਤੇ ਕਮਲਜੀਤ ਸਾਡੇ ਤੋਂ ਦੂਰ ਹੋ ਗਿਆ ਹੈ ਪਰ ਉਸ ਦੀ ਯਾਦ ਹਮੇਸ਼ਾ ਸਾਡੇ ਮਨਾ ਵਿੱਚ ਰਹੇਗੀ।

            ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਈ 2024 ਦਾ ਅੰਕ ਛੋਟੇ ਵੀਰ ਕਮਲਜੀਤ ਸਿੰਘ ਪੁਰਬਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਕਮਲਜੀਤ ਸਿੰਘ ਦੇ ਜੀਵਨ, ਉਸ ਦੀਆਂ ਯਾਦਗਾਰੀ ਤਸਵੀਰਾਂ, ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੀਆਂ ਦੁੱਖਦਾਈ ਯਾਂਦਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸਾਹਿਤਕਾਰ ਬਲਦੇਵ ਸਿੰਘ ਆਜਾਦ, ਕੁਲਵਿੰਦਰ ਸਿੰਘ ਤਾਰੇਵਾਲਾ, ਜਸਵੀਰ ਸ਼ਰਮਾ ਦੱਦਾਹੂਰ, ਗਗਨਦੀਪ ਕੌਰ ਧਾਲੀਵਾਲ, ਭਾਗਵੰਤੀ ਪੁਰਬਾ, ਪ੍ਰਦੀਪ ਕੁਮਾਰ ਮੀਨੀਆ, ਡਾ. ਅਮਰਜੀਤ ਟਾਡਾ ਆਦਿ ਦੀਆਂ ਰਚਨਾਵਾਂ ਸਮੇਤ ਸੰਪਾਦਕੀ ਲੇਖ ‘ਕੁੱਝ ਦਿਨਾਂ ਵਿੱਚ ਹੋ ਜਾਂਦਾ ਏ ਖੇਲ ਸਮਾਪਤ ਸਾਰਾ’ ਜਿੰਦਗੀ ਦੀ ਸਚਾਈ ਪੇਸ਼ ਕਰਦਾ ਹੈ।

—————————————————————

ਮਹਿਕ ਵਤਨ ਦੀ ਫਾਉਡੇਸ਼ਨ ਨੇ ਅਜੀਤ ਨਗਰ ਵਿਖੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ 

ਜੇਕਰ ਆਪਾ ਵੋਟ ਨਹੀਂ ਵੀ ਪਾਵਾਗੇ ਤਾਂ ਐਮ.ਪੀ. ਜਾਂ ਵਿਧਾਇਕ ਤਾਂ ਚੁਣਿਆ ਹੀ ਜਾਣਾ ਹੈ ਇਸ ਲਈ ਵੋਟ ਜਰੂਰ ਪਾਓ –ਭਵਨਦੀਪ ਸਿੰਘ

ਮੋਗਾ/ ਮਈ 2024/ ਮਵਦੀਲਾ ਬਿਓਰੋ

              ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’ ਦੇ ਸਹਿਯੋਗ ਨਾਲ ਅਜੀਤ ਨਗਰ ਵਿਖੇ ਬੱਚਿਆਂ ਨੂੰ ਵੋਟ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਮੁਹੱਲਾ ਨਿਵਾਸੀਆਂ ਨੂੰ ਵੋਟ ਪਾਉਣ ਬਾਰੇ ਪ੍ਰੇਰਿਤ ਕੀਤਾ ਗਿਆ।

            ਇਸ ਮੌਕੇ ਮੁਹੱਲਾ ਵਾਸੀਆਂ ਨਾਲ ਗੱਲ-ਬਾਤ ਕਰਦਿਆ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਸੰਵਿਧਾਨ ਅਨੁਸਾਰ 18 ਸਾਲ ਦਾ ਹਰੇਕ ਨਾਗਰਿਕ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਇਸ ਲਈ ਸਾਰੀਆਂ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸੋਚ ਸਮਝ ਕੇ ਸਹੀ ਵਿਅਕਤੀ ਨੂੰ ਆਪਣਾ ਵੋਟ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾ ਵੋਟ ਨਹੀਂ ਵੀ ਪਾਵਾਗੇ ਤਾਂ ਜਿੰਨੀਆਂ ਵੀ ਵੋਟਾ ਪੈਣਗੀਆਂ, ਉਨ੍ਹਾਂ ਨਾਲ ਐਮ.ਪੀ. ਜਾਂ ਵਿਧਾਇਕ ਤਾਂ ਚੁਣਿਆ ਹੀ ਜਾਣਾ ਹੈ ਇਸ ਲਈ ਇੱਛਾ ਮੁਤਾਬਕ ਜਿਸ ਨੂੰ ਜੋ ਵੀ ਉਮੀਦਵਾਰ ਚੰਗਾ ਲੱਗਦਾ ਹੈ ਉਸ ਨੂੰ ਵੋਟ ਪਾਓ, ਪਰ ਵੋਟ ਜਰੂਰ ਪਾਓ।

          ਇਸ ਮੌਕੇ ਸ. ਗੁਰਮੇਲ ਸਿੰਘ (ਰਿਟਾ. ਏ.ਏ.ਓ.: ਯੂਨਾਇਟਡ ਇੰਡੀਆ), ਸ਼੍ਰੀ ਮਤੀ ਕਰਮਜੀਤ ਕੌਰ, ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ), ਸ. ਬਖਤੌਰ ਸਿੰਘ ਗਿੱਲ, ਬੇਬੀ ਉਮੰਗਦੀਪ ਕੌਰ, ਏਕਮਕੋਤ ਸਿੰਘ ਪੁਰਬਾ, ਬੇਬੀ ਸਿਮਰਨ, ਬੇਬੀ ਚੰਦਨਪ੍ਰੀਤ ਕੌਰ, ਨਵਤਾਜ ਸਿੰਘ ਆਦਿ ਮੌਜੂਦ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦਾ ਤਿੰਨ ਦਿਨਾਂ ਸਲਾਨਾ ਬਰਸ਼ੀ ਸਮਾਗਮ ਸੰਪੰਨ

ਧਾਰਮਿਕ ਸਮਾਗਮ ਦੀ ਸਮਾਪਤੀ ਤੇ ਹੋਇਆ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ

ਮੋਗਾ/ ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

                ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦਾ ਤਿੰਨ ਦਿਨ੍ਹਾਂ ਸਲਾਨਾ ਬਰਸ਼ੀ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੀ ਸ੍ਰਪਰਸਤੀ ਵਿੱਚ ਧਾਰਮਿਕ ਦੀਵਾਨ ਹੋਇਆਂ ਜਿਸ ਵਿੱਚ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ, ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੌਕੇ ਕੀਰਤਨ ਦਰਬਾਰ ਵਿੱਚ ਬਾਬਾ ਗੁਰਮੀਤ ਸਿੰਘ ਨਾਨਕਸਰ ਠਾਠ ਭਰੋਵਾਲ, ਬਾਬਾ ਜਗਸ਼ੀਰ ਸਿੰਘ ਜੀ ਲੋਹਾਰਾ, ਬਾਬਾ ਕਰਮਜੀਤ ਸਿੰਘ ਜੀ, ਬਾਬਾ ਲਵਪ੍ਰੀਤ ਸਿੰਘ ਜੀ ਪੰਜਗਰਾਈ, ਭਾਈ ਰਵਿੰਦਰ ਸਿੰਘ ਜੀ ਫਰੀਦਕੋਟ, ਸੰਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆ ਦਾ ਜੱਥਾ, ਬਾਬਾ ਸੁਖਮੰਦਰ ਸਿੰਘ ਜੀ ਬੁੱਟਰ ਵਾਲੇ ਆਦਿ ਜੱਥਿਆ ਨੇ ਰਸਭਿਨ੍ਹੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

          ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਵੱਲੋਂ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਹੋਇਆ ਜਿਸ ਵਿੱਚ 46 ਟੀਮਾ ਨੇ ਭਾਗ ਲਿਆ। ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਦੇ ਹੋਏ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਇਹ ਟੂਰਨਾਮੈਂਟ ਦੇਰ ਰਾਤ ਤੱਕ ਚੱਲਿਆ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਧਾਰਮਿਕ ਦੀਵਾਨ ਦੌਰਾਨ ਇੱਕ ਜਿੰਦਗੀ, ਇੱਕ ਰੁੱਖ ਸ਼ੰਸਥਾਂ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ। 

          ਇਨ੍ਹਾਂ ਪ੍ਰੋਗਰਾਮਾਂ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਭਾਈ ਬਲਜਿੰਦਰ ਸਿੰਘ ਖੁਖਰਾਣਾ, ਸ. ਬਲਦੇਵ ਸਿੰਘ ਆਜਾਦ, ਦਵਿੰਦਰ ਸਿੰਘ ਪੱਪੂ ਬੁੱਟਰ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਮੱਲ ਸਿੰਘ ਸਾਬਕਾ ਮੈਂਬਰ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਗਏ ਦਸਤਾਰ ਮੁਕਾਬਲੇ   

ਮੋਗਾ/ ਅਪ੍ਰੈਲ 2024/ ਮਵਦੀਲਾ ਬਿਓਰੋ

                 ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 24ਵੀ ਸਲਾਨਾ ਬਰਸੀ ਮੌਕੇ ਵਿਸ਼ੇਸ਼ ਦਸਤਾਰ ਕਰਵਾਏ ਗਏ ਜਿਸ ਵਿੱਚ ਪੰਜਾਬ ਭਰ ਤੋਂ ਨੌਜਵਾਨਾ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਸੁਖਦੀਪ ਸਿੰਘ ਘਲੋਟੀ ਨੇ ਪਹਿਲਾ, ਜਸ਼ਨਦੀਪ ਸਿੰਘ ਮਲੇਰਕੋਟਲਾ ਨੇ ਦੂਸਰਾ, ਧਰਮਪ੍ਰੀਤ ਸਿੰਘ ਘਬੱਧੀ ਨੇ ਤੀਸਰਾ ਅਤੇ ਅਰਸ਼ਪ੍ਰੀਤ ਸਿੰਘ ਲੁਧਿਆਣਾ ਨੇ ਚੌਥਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਜਸਪ੍ਰੀਤ ਸਿੰਘ ਰਾੜਾ ਸ਼ਾਹਿਬ ਨੇ ਪਹਿਲਾ, ਜਸਕਰਨ ਸਿੰਘ ਜਰਗੜੀ ਨੇ ਦੂਸਰਾ, ਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਤੀਸਰਾ ਅਤੇ ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਚੌਥਾਂ ਸਥਾਨ ਹਾਸਿਲ ਕੀਤਾ।

              ‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਦੇ ਨਿਰਦੇਸ਼ ਤੇ ਯੋਗ ਪ੍ਰਬੰਧਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਹੋਏ ਇਸ ਦਸਤਾਰ ਮੁਕਾਬਲੇ ਵਿੱਚ ਸ. ਹਰਭਿੰਦਰ ਸਿੰਘ ਜਾਨੀਆਂ, ਬਖਤੌਰ ਸਿੰਘ ਗਿੱਲ, ਡਾ. ਗੁਲਾਬ ਸਿੰਘ, ਰਾਮ ਸਿੰਘ ਤੇ ਜਗਤਾਰ ਸਿੰਘ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਉਪਰੋਕਤ ਸਮੇਤ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਮੱਲ ਸਿੰਘ ਸਾਬਕਾ ਮੈਂਬਰ ਆਦਿ ਨੇ ਦਸਤਾਰਾ, ਸਰਟੀਫਿਕੇਟ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

              ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਰਾਣੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਯਾਦ ਵਿੱਚ ਖੂਨ ਕੈਂਪ ਆਯੋਜਿਤ 

ਖੂਨਦਾਨ ਸਭ ਤੋਂ ਵੱਡਾ ਦਾਨ ਹੈ -ਬਾਬਾ ਜਸਵੀਰ ਸਿੰਘ ਲੋਹਾਰਾ 

ਮੋਗਾ/ ਅਪ੍ਰੈਲ 2024/ ਮਵਦੀਲਾ ਬਿਓਰੋ

               ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ (ਤਪ ਅਸਥਾਨ ਤੇ ਅੰਗੀਠਾ ਸਾਹਿਬ) ਪਿੰਡ ਲੋਹਾਰਾ ਵਿਖੇ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਸਹਿਯੋਗ ਨਾਲ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਵੱਲੋਂ ਮੁੱਖ ਤੌਰ ਤੇ ਨਵੇਂ ਖੂਨਦਾਨੀ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਹਰ ਤੰਦਰੁਸ਼ਤ ਵਿਅਕਤੀ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ।

           ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 22 ਖੁਨਦਾਨੀਆ ਨੇ ਖੁਨਦਾਨ ਕੀਤਾ ਅਤੇ ਇਸ ਖੁਨਦਾਨ ਕੈਂਪ ਦੀ ਸੁਰੂਆਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਬਚਨ ਸਿੰਘ ਗਗੜਾ, ਬਲਾਕ ਪ੍ਰਧਾਨ ਜਗਤਾਰ ਸਿੰਘ, ਜੱਥੇਬੰਦਕ ਸਕੱਤਰ ਰਾਮ ਸਿੰਘ, ਸ. ਗੁਰਮੇਲ ਸਿੰਘ ਪੁਰਬਾ (ਰਿਟਾ. ਏ.ਏ.ਓ. ਯੂਨਾਇਟਡ ਇੰਡੀਆ) ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਰੋਚ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।

          ਇਸ ਮੌਕੇ ਉਪਰੋਕਤ ਤੋਂ ਇਲਾਵਾ ਸ. ਮਨਮੋਹਨ ਸਿੰਘ ਚੀਮਾ, ਬਖਤੌਰ ਸਿੰਘ ਗਿੱਲ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਮੱਲ ਸਿੰਘ ਸਾਬਕਾ ਮੈਂਬਰ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਜੀਤ ਸਿੰਘ, ਚੰਦ ਸਿੰਘ, ਬਾਬਾ ਦੀਪਾ ਜੀ ਲੁਹਾਰਾ, ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਪੇਟਰ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਜਸਵੀਰ ਸਿੰਘ ਔਗੜ, ਬਲਜੀਤ ਸਿੰਘ ਔਗੜ, ਬਿੰਦੀ ਔਗੜ, ਸਤਨਾਮ ਸਿੰਘ ਸੈਂਭੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਡਾ. ਜਸਵੀਰ ਸਿੰਘ ਹੈਪੀ, ਗੁਰਮੁੱਖ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਸਨ। ਬਲੱਡ ਬੈਂਕ ਮੋਗਾ ਵੱਲੋਂ ਇੰਚਾਰਜ ਡਾ. ਗੁਲਾਬ ਸਿੰਘ, ਡਾ. ਸਿੰਮੀ ਗੁਪਤਾ, ਗੁਰਜਿੰਦਰ ਕੌਰ, ਨਵਦੀਪ ਸਿੰਘ, ਸੰਗੀਤ ਕੁਮਾਰ, ਅਵਤਾਰ ਸਿੰਘ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।

—————————————————————

‘ਮਹਿਕ ਵਤਨ ਦੀ’ ਬਿਓਰੋ ਦੇ ਕਮਲਜੀਤ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ  

ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁ: ਗੋਬਿੰਦਸਰ ਸਾਹਿਬ ਮੋਗਾ ਵਿਖੇ 

ਮੋਗਾ/ 20 ਮਾਰਚ 2024 / ਮਨਮੋਹਨ ਸਿੰਘ ਚੀਮਾ

          ‘ਮਹਿਕ ਵਤਨ ਦੀ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਬਿਓਰੋ ਦੇ ਚੀਫ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਭਰਾ ਕਮਲਜੀਤ ਸਿੰਘ ਪੁਰਬਾ ਦਾ ਬੀਤੇ ਦਿਨੀਂ ਪਿੰਡ ਘੱਲਕਲਾਂ ਦੇ ਪੁਲ ਤੇ ਇੱਕ ਆਵਾਰਾ ਢੱਠੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਵਕਤ ਉਹ ਜੇਰੇ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਦਾਖਿਲ ਸਨ। ਜਿਨ੍ਹਾਂ ਦੀ 16 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਹੈ। ਕਮਲਜੀਤ ਦੀ ਬੇ ਵਕਤੀ ਮੌਤ ਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਤੇ ਆਗੂਆਂ ਵੱਲੋਂ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਤੇ ਸਮੁੱਚੇ ਪੁਰਬਾ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾਂ ਰਿਹਾ ਹੈ।

        ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਬਲਦੇਵ ਨਗਰ ਮੋਗਾ ਵਿਖੇ ਦੁਪਹਿਰ 12 ਵਜੇ ਤੋਂ 01 ਵਜੇ ਤੱਕ ਹੋਵੇਗੀ।

—————————————————————

ਸਰਬੱਤ ਦਾ ਭਲਾ ਟਰੱਸਟ ਦੀ ਟੀਮ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਹੋਈ ਨਤਮਸਤਕ

ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਕੀਤਾ ਗਿਆ ਸਨਮਾਨਿਤ 

ਮੋਗਾ/ ਫਰਬਰੀ 2024/ ਮਵਦੀਲਾ ਬਿਓਰੋ

                ਬੀਤੇ ਦਿਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸਰਦਾਰ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਧਰਮਕੋਟ ਦੇ ਪ੍ਰਧਾਨ ਤੇ ਟਰੱਸਟੀ ਜਗਤਾਰ ਸਿੰਘ ਜਾਨੀਆ ਅਤੇ ਟਰੱਸਟੀ ਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਏ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੀ ਇਸ ਟੀਮ ਨੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨਾਲ ਸਮਾਜ ਸੇਵਾ ਦੇ ਕਾਰਜਾ ਪ੍ਰਤੀ ਵਿਚਾਰ ਵਟਾਦਰਾ ਕੀਤਾ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ।

               ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਣ ਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਸਿਰਪਾਓ ਅਤੇ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਓਪਰੋਕਤ ਟਰੱਸਟੀਆਂ ਨੇ ਇਸ ਅਸਥਾਨ ਤੇ ਸਥਿੱਤ 40 ਫੁੱਟ ਉੱਚੀ ਪਹਾੜੀ ਤੇ ਬਣੀ ਬਾਬਾ ਸ਼ੇਖ ਫਰੀਦ ਜੀ ਦੀ ਯਾਦਗਾਰ ਦੇ ਦਰਸ਼ਨ ਕੀਤੇ ਅਤੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜੁਗਰਾਂ ਨਾਲ ਗੱਲਬਾਤ ਵੀ ਕੀਤੀ।

—————————————————————

ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

 ਮੋਗਾ/ ਫਰਬਰੀ 2024/ ਭਵਨਦੀਪ

              ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਸ਼ਹੀਦੀ ਦਿਵਸ ਦਾ ਆਯੋਜਨ ਕਰਨਾ ਚਾਹੀਦਾ ਹੈ। ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਰਗਿਲ ਦੇ ਸ਼ਹੀਦ ਜ਼ੋਰਾ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬਹਾਦਰ ਯੋਧਿਆਂ ਨੇ ਆਪਣੀ ਸ਼ਹਾਦਤ ਦੇ ਕੇ ਹਮੇਸ਼ਾ ਸੁਰੱਖਿਅਤ ਰੱਖਿਆ ਹੈ ਅਤੇ ਜ਼ੋਰਾ ਸਿੰਘ ਬਘੇਲਵਾਲਾ 2001 ’ਚ ਅੱਜ ਦੇ ਦਿਨ ਕਾਰਗਿਲ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਦੁੱਖ ਸੁੱਖ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੀ ਹੈ। ਇਸ ਦੌਰਾਨ ਹਲਕਾ ਮੋਗਾ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

            ਇਸ ਮੌਕੇ ਆਪ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਰਮਨਪ੍ਰੀਤ ਬਰਾੜ ਦਦਾਹੁਰ, ਕਾਰਗਿਲ ਸ਼ਹੀਦ ਜ਼ੋਰਾ ਸਿੰਘ ਦੀ ਪਤਨੀ ਮਨਜੀਤ ਕੌਰ, ਭਰਾ ਜਗਦੇਵ ਸਿੰਘ, ਆਪ ਨੌਜਵਾਨ ਆਗੂ ਹਰਜਿੰਦਰ ਸਿੰਘ ਚਾਹਲ, ਮਨਪ੍ਰੀਤ ਮੱਲੀ, ਰਵਿੰਦਰ ਸੰਧੂ, ਬਲਜਿੰਦਰ ਸੰਧੂ, ਨਿਰਵੈਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਇਕਬਾਲ ਸਿੰਘ ਡਗਰੂ ਤੋਂ ਇਲਾਵਾ ਪਿੰਡ ਵਾਸੀ ਅਤੇ ’ਆਪ’ ਵਲੰਟੀਅਰ ਹਾਜ਼ਰ ਸਨ।

—————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਰੱਖਿਆ ਹਲਕਾ ਘੱਲਕਲਾਂ ਵਿਖੇ 20 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ 

ਮੋਗਾ/ ਫਰਬਰੀ 2024/ ਭਵਨਦੀਪ ਸਿੰਘ ਪੁਰਬਾ

              ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਦੀ ਪੱਤੀ ਮਹਿਰ ਵਿਖੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਆਪਣੇ ਅਖਤਿਆਰੀ ਫੰਡ ਵਿਚੋਂ 20 ਲੱਖ ਰੁਪਏ ਦੀ ਗ੍ਰਾਂਟ ਨਾਲ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ।  ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਜਲਦੀ ਹੀ ਕਮਿਊਨਿਟੀ ਹਾਲ ਦਾ ਨਿਰਮਾਣ ਕਰਵਾ ਕੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਰਹੀ ਹੈ। ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਜਿਸ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਲਈ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

          ਇਸ ਮੌਕੇ ’ਆਪ’ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਸਮਰਾ, ਕੌਂਸਲਰ ਜਸਵਿੰਦਰ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਲਾਲੀ, ਸੁਖਮੰਦਰ ਸਿੰਘ, ਹਰਦੀਪ ਸਿੰਘ, ਰਾਜਾ ਸਿੰਘ, ਗੁਰਨਾਮ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

—————————————————————

ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ 

ਮੋਗਾ/ ਫਰਬਰੀ 2024/ ਭਵਨਦੀਪ

               ਆਮ ਆਦਮੀ ਪਾਰਟੀ ਦੇ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਵਿਚ ਅੋਹਦੇਦਾਰਾਂ ਦੀ ਇੱਕ ਵੱਡੀ ਜਿੰਮੇਵਾਰੀ ਲਗਾਈ ਹੈ ਅਤੇ ਉਹਨਾਂ ਨੂੰ ਅਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਅਸੀਂ ਉਸ ਸ਼ਖਸੀਅਤ ਨੂੰ ਮਾਣ-ਸਨਮਾਨ ਦੇ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੋ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਤਨ-ਮਨ-ਧਨ ਨਾਲ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਬਣਦਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਹੈ।

               ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਦੌਲਤਪੁਰਾ ਨੂੰ ਜ਼ਿਲ੍ਹਾ ਕੈਸ਼ੀਅਰ, ਪਿਆਰਾ ਸਿੰਘ ਬੱਧਨੀ ਕਲਾਂ ਨੂੰ ਜ਼ਿਲ੍ਹਾ ਸਕੱਤਰ ਅਤੇ ਮੈਡਮ ਲਵਲੀ ਸਿੰਗਲਾ ਨੂੰ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਅੋਹਦੇਦਾਰ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

            ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਹਰਮਨ ਮਜੀਠੀਆ, ਅਮਨਦੀਪ ਸਿੰਘ ਚੋਟੀਆਂ ਕਲਾਂ, ਲਖਵਿੰਦਰ ਫੌਜੀ ਚੋਟੀਆਂ ਕਲਾਂ, ਨਿਸ਼ਾਨ ਸਿੰਘ ਦੌਲਤਪੁਰਾ, ਰੇਸ਼ਮ ਸਿੰਘ ਦੌਲਤਪੁਰਾ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਚਰਨਜੀਤ ਸਿੰਘ, ਬਲਵੰਤ ਸਿੰਘ ਸੋਸਣ, ਸੁੱਖਾ ਡਰੋਲੀ ਭਾਈ ਦੇ ਇਲਾਵਾ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ।

—————————————————————

‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਅੰਕ ‘ਬਸੰਤ ਪੰਚਮੀ’ ਤੇ ਰੀਲੀਜ 

ਮੋਗਾ/ 14 ਫਰਬਰੀ 2024/ ਮਵਦੀਲਾ ਬਿਓਰੋ

              ਅੰਤਰ-ਰਾਸ਼ਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਬਿਓਰੋ ਦੇ ਨਿੱਜੀ ਦਫਤਰ ਅਜੀਤ ਨਗਰ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੀਲੀਜ ਕੀਤਾ ਗਿਆ।

             ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਦਾ ਅੰਕ ‘ਬਸੰਤ ਪੰਚਮੀ’ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਬੱਚਿਆਂ ਨੂੰ ਚਾਈਨਾ ਡੋਰ ਬਾਰੇ ਵਿਸ਼ੇਸ਼ ਸੰਦੇਸ਼, ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵੱਲੋਂ ਕੀਤੇ ਜਾ ਰਹੇ ਕਾਰਜ ਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਦਾ ਇਤਿਹਾਸ, ਧਾਰਮਿਕ ਸਰਗਰਮੀਆਂ, ਪੰਜਾਬੀ ਵਿਰਸਾ, ਘਰ-ਪਰਿਵਾਰ, ਫਿਲਮ ਐਂਡ ਸੰਗੀਤ, ਬਾਲ-ਵਾੜੀ, ਸਰਬੱਤ ਦਾ ਭਲਾ ਟਰੱਸਟ ਦੀਆਂ ਗਤੀਵਿਧੀਆਂ, ਪੰਜਾਬੀ ਸਾਹਿਤ ਆਦਿ ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਸ਼ਾਮਿਲ ਹੈ।

          ‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਰੀਲੀਜ ਕਰਨ ਮੌਕੇ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਐਨ.ਜੀ.ਓ. ਹਰਜਿੰਦਰ ਘੋਲੀਆ ਅਤੇ ਹੋਰ ਵਲੰਟੀਅਰ ਹਾਜਰ ਸਨ।

—————————————————————

ਬੱਚਿਓ ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ  -ਡਾ. ਅਮਨਦੀਪ ਕੌਰ ਅਰੋੜਾ

ਮੋਗਾ/ ਫਰਬਰੀ 2024/ ਭਵਨਦੀਪ ਸਿੰਘ

          ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਬੱਚਿਓ ਪਤੰਗਾਂ ਉਡਾਓ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਹੈ ਕਿ ਕਿਤੇ ਤੁਹਾਡੀ ਮੌਜ ਮਸਤੀ ਕਿਸੇ ਪੰਛੀ ਦੀ ਮੌਤ ਦਾ ਕਾਰਨ ਨਾ ਬਣ ਜਾਵੇ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਦੀਆਂ ਜਾਨਾਂ, ਬੱਚਿਆਂ ਅਤੇ ਰਾਹਗੀਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।

        ਡਾ. ਅਮਨਦੀਪ ਕੌਰ ਨੇ ਕਿਹਾ ਕਿ ਚਾਈਨਾ ਡੋਰ ਖਰੀਦਣ ਅਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਧੀ ਹੈ। ਜੇਕਰ ਆਪਾ ਸਭ ਨੂੰ ਕਿਤੇ ਪਤਾ ਲੱਗਦਾ ਹੈ ਤਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ, ਬੱਚਿਆਂ ਅਤੇ ਰਾਹਗੀਰਾਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ।

—————————————————————

ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ   

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

               ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ-ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਦੀ ਸੰਗਤ ਨੇ, ਖਾਸ ਕਰਕੇ ਪਿੰਡ ਨਾਹਲ, ਖੋਟੇ, ਸਿੰਘਾਂਵਾਲਾ ਅਤੇ ਭਿਆਨਾ ਸਾਹਿਬ ਗਊਸ਼ਾਲਾ ਤੋਂ ਸੇਵਾਦਾਰ ਤੇ ਸੰਤ ਮਹਾਂਪੁਰਸ਼ ਨੇ ਬਾਬਾ ਓਮ ਭਾਰਥੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਰਾ ਦਿਨ ਲੱਡੂ, ਜਲੇਬੀਆਂ, ਚਾਹ, ਗੁਰੂ ਘਰ ਦੇ ਲੰਗਰ, ਸੇਬ, ਸੰਤਰਿਆਂ ਦੇ ਅਟੁੱਟ ਲੰਗਰ ਚੱਲਦੇ ਰਹੇ। ਪੁਰਾਤਨ ਰਵਾਇਤ ਅਨੁਸਾਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਜਗ੍ਹਾਂ ਤੇ ਵਸਤੂਆ ਦਾ ਭੋਗ ਲਗਾਇਆ ਗਿਆ ਅਤੇ ਮੁੰਡਿਆਂ ਨੂੰ ਮਰਿਯਾਦਾ ਅਨੁਸਾਰ ਪ੍ਰਸ਼ਾਦਾ ਛਕਾਇਆ ਗਿਆ। ਉਪਰੰਤ ਕਵੀਸ਼ਰਾਂ ਅਤੇ ਪੰਜਾਬੀ ਕਲਾਕਾਰਾ ਵੱਲੋਂ ਅਖਾੜਾਂ ਲਗਾਇਆ ਗਿਆ। ਜਿਸ ਵਿੱਚ ਕਵੀਸ਼ਰ ਅਵਤਾਰ ਸਿੰਘ ਮਾਨ ਬੱਧਣੀ ਕਲਾ ਵਾਲੇ, ਲਾਲੀ ਸਿੰਘਾਂ ਵਾਲਾ, ਜਗਸੀਰ ਸਿੰਘ ਰਣੀਆਂ, ਬਲਵੀਰ ਸਿੰਘ ਡਾਲਾ, ਗੁਰਮੇਲ ਸਿੰਘ ਬੁੱਟਰ, ਹਰਭਿੰਦਰ ਸਿੰਘ ਕੋਰੇਵਾਲਾ, ਦਰਸ਼ਨ ਸਿੰਘ ਤਾਰੇਵਾਲਾ ਆਦਿ ਦੇ ਜੱਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਅਤੇ ਪੁਰਾਤਨ ਕਿਸੇ ਸੁਣਾ ਕੇ ਜੋਤੀ ਜੋਤ ਸਮਾਗਮ ਨੂੰ ਸੁਨਹਿਰੀ ਸ਼ਬਦਾਂ ਵਿੱਚ ਗੀਤਾਂ ਦੀ ਰੁਸ਼ਨਾਇਆ ਨਾਲ ਰੁਸ਼ਨਾਇਆ। ਇਸ ਮੇਲੇ ਦੇ ਪ੍ਰਸ਼ਾਰਨ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਸਟੇਜ ਦੀ ਸੇਵਾ ਸੋਸ਼ਲ ਵਰਕਰ ਡਾ. ਜਗਤਾਰ ਸਿੰਘ ਪਰਮਿਲ ਨੇ ਬਾਖੂਬੀ ਨਿਭਾਈ।

            ਇਸ ਸਮਾਗਮ ਅਤੇ ਮੇਲੇ ਤੇ ਸਰਪੰਚ ਰਾਮ ਸਿੰਘ, ਬਲਵੀਰ ਸਿੰਘ ਕਮੇਟੀ ਪ੍ਰਧਾਨ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਬਿਜਲੀ ਵਾਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਮਿੱਠੂ, ਅਵਤਾਰ ਸਿੰਘ ਤਾਰਾ, ਅਵਤਾਰ ਸਿੰਘ ਗਰੀਬੂ, ਅਜੈਬ ਸਿੰਘ, ਜਗਰਾਜ ਸਿੰਘ ਰਾਜਾ, ਕੇਵਲ ਸਿੰਘ ਮੈਂਬਰ, ਰਾਮ ਸਿੰਘ ਕੁਲਾਰ, ਆਤਮਾ ਸਿੰਘ, ਕਾਲੀ, ਹਰਜਿੰਦਰ ਸਿੰਘ ਮੋਧਾ, ਬਲਦੇਵ ਸਿੰਘ ਪੁੱਤਰ ਹਰਬੰਸ ਸਿੰਘ, ਹਰਬਖਸ਼ ਸਿੰਘ ਬਖਸ਼ਾ, ਜਗਰੂਪ ਸਿੰਘ ਖੇਤਾਂ ਵਾਲੇ, ਚਮਕੌਰ ਸਿੰਘ ਕੌਰਾਂ, ਜਗਮੋਹਨ ਸਿੰਘ, ਮੋਹਨ, ਜੋਰਾ ਸਿੰਘ ਪੁੱਤਰ ਰੱਖਾ ਸਿੰਘ, ਦਾਰਾ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਡਰਾਈਵਰ, ਖੋਟੇ ਨਿਰਮਲ ਸਿੰਘ ਨਿੰਮਾਂ ਕਨੇਡਾ, ਚਰਨਜੀਤ ਸਿੰਘ ਚਰਨਾਂ ਅਮਰੀਕਾ ਵਾਲੇ, ਨਾਹਲ ਸਿੰਘਾਂਵਾਲਾ ਆਦਿ ਨੇ ਆਪਣੀਆ ਵਿਸ਼ੇਸ਼ ਸੇਵਾਵਾਂ ਨਿਭਾਇਆ।

—————————————————————

ਅਜੀਤ ਨਗਰ ਵਿੱਚ ਮਨਾਈ ਗਈ 4 ਧੀਆਂ ਦੀ ਲੋਹੜੀ

ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਇਸ ਲਈ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ -ਭਵਨਦੀਪ

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

                  ਪੁਰਾਤਨ ਸਮਿਆਂ ਵਿੱਚ ਲੋਕ ਸਿਰਫ ਮੁੰਡੇ ਦੇ ਜਨਮ ਤੇ ਜਾਂ ਉਸ ਦੇ ਵਿਆਹ ਹੋਣ ਤੇ ਹੀ ਲੋਹੜੀ ਮਨਾਉਦੇ ਸਨ ਪਰ ਅੱਜ੍ਹ ਕੱਲ੍ਹ ਲੋਕ ਸਮਝਦਾਰ ਹੋ ਗਏ ਹਨ ਇਸ ਲਈ ਉਹ ਮੁੰਡੇ ਕੁੜੀਆਂ ਵਿਚ ਫਰਕ ਨਹੀਂ ਕਰਦੇ। ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਚਾਹੇ ਉਹ ਮੁੰਡਾ ਹੋਵੇ ਚਾਹੇ ਕੁੱੜੀ। ਇਸ ਲਈ ਸਾਨੂੰ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਪਿਛਲੇ ਦਿਨੀ ਅਜੀਤ ਨਗਰ ਵਿਖੇ 4 ਧੀਆਂ ਦੀਆਂ ਮਨਾਈਆ ਜਾ ਰਹੀਆਂ ਲੋਹੜੀਆਂ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਾਡਾ ਅਜੀਤ ਨਗਰ ਆਪਣੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਸਾਡੇ ਨਗਰ ਦੀ ਭਾਈਚਾਰਕ ਸਾਂਝ ਬਰਕਰਾਰ ਹੈ ਅਤੇ ਹਮੇਸ਼ਾ ਸਭ ਤਿਉਹਾਰ ਆਢ-ਗੁਆਢ ਦੇ ਲੋਕ ਇਕੱਠੇ ਹੋ ਕੇ ਮਨਾਉਂਦੇ ਹਾਂ।

              ਉਨ੍ਹਾਂ ਨੇ ਦੱਸਿਆ ਕਿ ਬਹੁੱਤ ਹੀ ਖੁਸ਼ੀ ਦੀ ਗੱਲ ਹੈ ਕਿ ਐਤਕੀ ਅਜੀਤ ਨਗਰ ਵਿੱਚ 4 ਧੀਆਂ ਦੀ ਲੋਹੜੀ ਮਨਾਈ ਗਈ ਹੈ ਜਿਨ੍ਹਾਂ ਵਿੱਚ 3 ਧੀਆਂ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਜੀ ਦੀਆਂ ਦੋਹਤੀਆ ਹਨ। ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਅਜੀਤ ਨਗਰ ਵਿਖੇ ਮੁੱਖ ਤੌਰ ਤੇ ਹਾਜਰ ਹੋ ਕੇ ਆਪਣੀਆ ਦੋਹਤੀਆ ਦੀ ਲੋਹੜੀ ਦੀ ਖੁਸ਼ੀ ਮੁਹੱਲਾ ਨਿਵਾਸੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਇੱਕ ਦੋਹਤੀ ਸੀਰਤ ਪੁੱਤਰੀ ਜਤਨ ਬਜਾਜ ਤੇ ਹਰਵਿੰਦਰ ਕੌਰ ਨੇ ਅਜੀਤ ਨਗਰ ਵਿਖੇ ਹੀ ਜਨਮ ਲਿਆ ਹੈ। ਦੋ ਦੋਹਤੀਆਂ ਅਮੀਰਾਂ ਅਤੇ ਸਿਫ਼ਤ ਕੌਰ ਪੁਤਰੀਆਂ ਅਮਨਪ੍ਰੀਤ ਤੇ ਰੁਪਿੰਦਰ ਕੌਰ ਲੁਧਿਆਣਾ ਤੋਂ ਹਨ ਜੋ ਮੁੱਖ ਤੌਰ ਤੇ ਇਥੇ ਹਾਜਰ ਹੋਏ। ਚੌਥੀ ਧੀ ਅਜੀਤ ਨਗਰ ਦੇ ਵਸਨੀਕ ਬਲਜੀਤ ਸਿੰਘ ਤੇ ਜਸਵੀਰ ਕੌਰ ਦੀ ਪੋਤਰੀ ਬੇਟੀ ਹਰਗੁਨ ਕੌਰ ਪੁੱਤਰੀ ਸ. ਪ੍ਰਦੀਪ ਸਿੰਘ ਤੇ ਮਨਦੀਪ ਕੌਰ ਦੀ ਲੋਹੜੀ ਮਨਾਈ ਗਈ। ਇਨ੍ਹਾਂ ਸਮਾਗਮਾ ਵਿੱਚ ਗਾਇਕ ਹਰਕੀਰਤ ਬੇਦੀ ‘ਹੈਰੀ ਬੀ’ ਨੇ ਗੀਤਾ ਰਾਹੀ ਹਾਜਰੀ ਲਵਾਈ ਅਤੇ ਨਗਰ ਦੀਆਂ ਮਹਿਲਾਵਾ ਨੇ ਪੁਰਾਤਨ ਗਿੱਧੇ ਤੇ ਬੋਲੀਆਂ ਰਾਹੀ ਰੰਗ ਬੰਨਿਆ।

              ਇਸ ਮੌਕੇ ਅਜੀਤ ਨਗਰ ਵਿਖੇ ਲੋਹੜੀ ਤੇ ਬੇਬੀ ਨੂਰ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਚੰਦਨਪ੍ਰੀਤ ਕੌਰ ਪੁਰਬਾ, ਨਵਤਾਜ ਸਿੰਘ, ਪ੍ਰਭਨੂਰ ਸਿੰਘ, ਸੁਖਮਨੀ ਕੌਰ, ਪ੍ਰੀਤਇੰਦਰ ਸਿੰਘ, ਗੈਵੀ, ਹਰਜੀਤ ਸਿੰਘ ‘ਲੱਕੀ’, ਸਨਦੀਪ ਕੌਰ ਸੀਪੇ, ਸ. ਗੁਰਸੇਵਕ ਸਿੰਘ ਸੰਨਿਆਸੀ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਸ਼੍ਰੀ ਮਤੀ ਨੀਲਮ, ਗੌਰਵ ਬਜਾਜ, ਦਿਨੇਸ਼ ਕੁਮਾਰ, ਸ਼ਾਲੂ, ਮਨਪ੍ਰੀਤ, ਸ. ਗੁਰਮੇਲ ਸਿੰਘ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ ਤੇ ਮੈਡਮ ਭਾਗਵੰਤੀ ਪੁਰਬਾ, ਮੈਡਮ ਅਮਨਦੀਪ ਕੌਰ ਪੁਰਬਾ, ਗੁਰਮੀਤ ਸਿੰਘ ਸਿਰਸਾ, ਪਰਮਜੀਤ ਸਿੰਘ ਬੇਦੀ, ਸਨਦੀਪ ਕੌਰ ਬੇਦੀ, ਸਨਦੀਪ ਸਿੰਘ ਬੇਦੀ, ਨਵਦੀਪ ਕੌਰ ਬੇਦੀ, ਕੁਲਦੀਪ ਕੌਰ ਰਮਨ, ਸ. ਕਰਨੈਲ ਸਿੰਘ, ਸ਼੍ਰੀ ਮਤੀ ਸੁਰਿੰਦਰ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਚਾਈਨਾ ਡੋਰ ਤੇ ਪਾਬੰਦੀ ਲਾਉਣ ਸਬੰਧੀ ਦਿੱਤਾ ਗਿਆ ਮੰਗ ਪੱਤਰ

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

              ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰਾਂ ਦੀ ਇੱਕ ਖਾਸ ਮੀਟਿੰਗ ਜ਼ਿਲ੍ਹਾ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੋਹੜੀ ਅਤੇ ਮਾਘੀ ਮੌਕੇ ਮਨਾਏ ਜਾਂਦੇ ‘ਪਤੰਗ ਉਤਸਵ’ ਵਿੱਚ ਚਾਈਨਾ ਡੋਰ ਤੇ ਪਾਬੰਧੀ ਲਗਵਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਅਹੁੱਦੇਦਾਰਾ ਨੇ ਇਸ ਗੱਲ ਦਾ ਵੀ ਨਿਰਨਾ ਲਿਆਂ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕੀਤਾ ਜਾਵੇਗਾ ਤਾਂ ਜੋ ਪੰਛੀਆਂ ਅਤੇ ਬੱਚਿਆਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ। ਇਸ ਸਬੰਧੀ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਲਿਖਤੀ ਰੂਪ ਇੱਕ ਮੰਗ ਪੱਤਰ ਸ. ਸਾਰੰਗਪ੍ਰੀਤ ਸਿੰਘ ਔਜਲਾ ਉੱਪ ਮੰਡਲ ਮੈਜਿਸਟਰੇਟ ਮੋਗਾ ਰਾਹੀ ਡਿਪਟੀ ਕਮਿਸ਼ਨਰ ਮੋਗਾ ਨੂੰ ਪਹੁੰਚਾਇਆ ਗਿਆ।

              ਉੱਪ ਮੰਡਲ ਮੈਜਿਸਟਰੇਟ ਮੋਗਾ ਸ. ਸਾਰੰਗਪ੍ਰੀਤ ਸਿੰਘ ਔਜਲਾ ਨੂੰ ਚਾਈਨਾ ਡੋਰ ਤੇ ਪਾਬੰਧੀ ਲਗਾਉਣ ਸਬੰਧੀ ਦਿੱਤੇ ਗਏ ਮੰਗ ਪੱਤਰ ਮੌਕੇ ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਤੇ ਬਿਊਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸਨਿਆਸੀ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਚਾਈਨਾ ਢੋਰ ਦਾ ਬਾਈਕਾਟ ਕਰੋ –ਮੈਡਮ ਲਵਲੀ ਸਿੰਗਲਾ

ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ

               ਮਾਘੀ ਅਤੇ ਬਸੰਤ ਪੰਚਮੀ ਆ ਰਹੀ ਹੈ, ਜਿਸ ਵਿੱਚ ਸ਼ੁਰੂ ਤੋਂ ਹੀ ਪਤੰਗ ਉਡਾਉਣ ਦੀ ਲੋਕਾਂ ਦੀ ਪ੍ਰੰਮਪਰਾ ਅਤੇ ਸ਼ੌਕ ਹੈ। ਆਪਣੇ ਸ਼ੌਕ ਨੂੰ ਬਰਕਰਾਰ ਰੱਖੋ ਪਰ ਪਤੰਗ ਉਡਾਉਣ ਲਈ ਵਰਤੀਆਂ ਜਾਣ ਵਾਲੀਆਂ ਡੋਰਾ ਚਾਈਨੀਜ਼ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਸਾਧਾਰਨ ਹੋਣੀਆਂ ਚਾਹੀਦੀਆਂ ਹਨ। ਚਾਈਨਾ ਡੋਰ ਕਾਰਨ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਹਨ। ਸਰਕਾਰ ਵੱਲੋਂ ਇਸ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਲੋਕ ਇਸ ਦੀ ਗੁਪਤ ਵਰਤੋਂ ਕਰਦੇ ਹਨ। ਸਾਨੂੰ ਸਭ ਨੂੰ ਚਾਈਨਾ ਢੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਵੂਮੈਨ ਸੈੱਲ ਦੇ ਜਿਲ੍ਹਾ ਪ੍ਰਧਾਨ ਮੈਡਮ ਲਵਲੀ ਸਿੰਗਲਾ ਨੇ ਕੀਤਾ।

            ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਨੂੰ ਵੇਚਣ ਵਾਲਿਆਂ ਲਈ 5 ਸਾਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ, ਇਸ ਕਾਨੂੰਨ ਨੂੰ ਪ੍ਰਸ਼ਾਸਨ ਵੱਲੋਂ ਲਾਗੂ ਕਰਕੇ ਡੋਰ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਚੀਨੀ ਡੋਰ ਨਾ ਖਰੀਦੀਏ। ਅਸੀਂ ਤਿਉਹਾਰਾਂ ਦਾ ਆਨੰਦ ਮਾਣੀਏ, ਨਾ ਕਿ ਜੀਵਾਂ ਨੂੰ ਮਾਰਨ ਦਾ ਪਾਪ ਕਰੀਏ। ਸਧਾਰਨ ਡੋਰ ਨਾਲ ਪਤੰਗ ਉਡਾ ਕੇ ਤਿਉਹਾਰਾਂ ਦਾ ਆਨੰਦ ਮਾਣੋ ਅਤੇ ਕਿਸੇ ਦਾ ਨੁਕਸਾਨ ਨਾ ਕਰੋ।

—————————————————————

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ 

ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ

                ਪਿਛਲੇ ਦਿਨੀ ਨਾਨਕਸਰ ਕਲੇਰਾਂ ਵਿਖੇ ਹੋਏ ਫੁੱਟਬਾਲ ਕੱਪ 2023 ਵਿੱਚ 64 ਟੀਮਾਂ ਵਿਚੋਂ ਗੁਰੂ ਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਦੇ ਕੈਪਟਨ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਲਿਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਕੀਰਤ ਸਿੰਘ (ਗੈਰੀ ਬੇਦੀ) ਨੇ ਇਹ ਸਨਮਾਨ ਹਾਸਿਲ ਕਰਕੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਹੀ ਨਹੀਂ ਬਲਕਿ ਮੋਗਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੀ ਇਸ ਕਾਮਯਾਬੀ ਲਈ ਅੱਜ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਜਿਲ੍ਹਾ ਮੁੱਖ ਦਫਤਰ ਵਿਖੇ ਇਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੌ-ਜਵਾਨਾ ਨੂੰ ਇਸ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਤੋਂ ਪ੍ਰੇਰਨਾ ਲੈਦਿਆ ਨਸ਼ਿਆ ਵਰਗੀਆਂ ਭੈੜੀਆਂ ਆਦਤਾ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ ਤਾਂ ਕਿ ਸਾਡੀ ਜਵਾਨੀ ਸਹੀ ਰਾਸਤੇ ਤੇ ਤੁਰ ਸਕੇ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਨੇ ਗੁਰਕੀਰਤ ਸਿੰਘ ਦੀ ਹੋਸਲਾ ਅਫਜਾਈ ਕਰਦਿਆ ਉਸ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਉਸ ਵਾਂਗ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਮਨਪ੍ਰੀਤ ਸਿੰਘ (ਸੂਬਾ ਪ੍ਰਧਾਨ ਸਿਿਖਆ ਪਰਵਾਈਡਰ), ਐਨ.ਆਰ.ਆਈ. ਐਮ ਪੀ ਸਿੱਧੂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਗੁਰਬਚਨ ਸਿੰਘ ਗਗੜਾ, ਗੁਰਸੇਵਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਨਰਜੀਤ ਕੌਰ ਬਰਾੜ, ਰਣਜੀਤ ਸਿੰਘ ਧਾਲੀਵਾਲ, ਰਾਮ ਸਿੰਘ ਜਾਨੀਆ, ਕੁਲਵਿੰਦਰ ਸਿੰਘ ਰਾਮੂੰਵਾਲਾ, ਮੈਡਮ ਸੁਖਦੀਪ ਕੌਰ, ਬਿਊਟੀਸ਼ਨ ਟੀਚਰ ਅਮਨਦੀਪ ਕੌਰ, ਗਰਾਮਰ ਟੀਚਰ ਅਮਨਪ੍ਰੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਹਰਕੀਰਤ ਸਿੰਘ ਬੇਦੀ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਔਰਤਾਂ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ -ਮੈਡਮ ਮਾਲਵਿਕਾ ਸੂਦ

ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ

             ਰੂਰਲ ਡਿਵੈਲਪਮੈਂਟ ਫਾਉਂਡੇਸ਼ਨ ਵਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਅਤੇ ਸਿਡਬੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਦੇ ਸਰਟੀਫਿਕੇਟ, ਮਸ਼ੀਨਾਂ ਅਤੇ ਮਟੀਰੀਅਲ ਵੰਡ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਮੈਡਮ ਮਾਲਵਿਕਾ ਸੂਦ ਤੇ ਗੁਰਸੇਵਕ ਸਿੰਘ ਸੰਨਿਆਸੀ (ਪ੍ਰਧਾਨ ਸਮਾਜ ਸੇਵਾ ਸੁਸਾਇਟੀ ਮੋਗਾ) ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਪਿੰਡਾਂ ਦੀਆਂ 25 ਜ਼ਰੂਰਤਮੰਦ ਔਰਤਾਂ ਨੂੰ ਟ੍ਰੇਨਿੰਗ ਦੇਣ ਉਪਰੰਤ ਸਰਟੀਫਿਕੇਟ, ਟੇਲਰਿੰਗ ਮਟੀਰੀਅਲ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਮੈਡਮ ਮਾਲਵਿਕਾ ਸੂਦ ਨੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ ਅਤੇ ਆਪਣੇ ਪਰਿਵਾਰਾਂ ਦੀ ਬੇਹਤਰੀ ਲਈ ਕੰਮ ਕਰਨ। ਸੰਸਥਾ ਸੈਕਟਰੀ ਸਮਾਜ ਸੇਵੀ ਲਛਮਣ ਸਿੰਘ ਮਾਨ ਨੇ ਮੈਡਮ ਜੀ ਦਾ ਧੰਨਵਾਦ ਕਰਦਿਆਂ ਸੰਸਥਾ ਵੱਲੋਂ ਉੱਤਮ ਸਮਾਜ ਦੀ ਸਿਰਜਣਾ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।  ਗੁਰਜੀਤ ਕੌਰ ਮੋਗਾ ਨੇ ਵੋਮੈਨ ਹੈਲਥ ਕੇਅਰ ਬਾਰੇ ਦੱਸਿਆ।

          ਅੰਤ ਵਿਚ ਡਾ. ਕਰਮਜੀਤ ਸਿੰਘ ਘੋਲੀਆ ਨੇ ਰੂਰਲ ਡਿਵੈਲਪਮੈਟ ਫਾਊਂਡੇਸ਼ਨ ਤੇ ਮੈਡਮ ਮਾਲਵਿਕਾ ਸੂਦ ਅਤੇ ਸਮੂਹ ਨਗਰ ਪੰਚਾਇਤ ਦਾ ਧੰਨਵਾਦ ਕੀਤਾ।  ਇਸ ਮੌਕੇ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਟੇਟ ਇੰਚਾਰਜ ਸ੍ਰੀ ਹਰੀਸ਼ ਕੁਮਾਰ ਤਿ੍ਪਾਠੀ, ਮੈਡਮ ਅਨਾਮਿਕਾ, ਅਨੂਪ੍ਰੀਤ ਮਕੈਨਿਕ ਰਾਜੇਸ਼ ਜੀ਼, ਜਗਦੇਵ ਸਿੰਘ ਗਾਹਿਲ, ਰਮਨਦੀਪ ਸਿੰਘ ਵਿਰਕ, ਲਖਵੀਰ ਸਿੰਘ ਗਿੱਲ, ਰਫ਼ੀ ਮੁਹੰਮਦ ਤੇ ਟ੍ਰੇਨਿੰਗ ਪ੍ਰਪਾਤ ਔਰਤਾਂ ਦੇ ਪ੍ਰੀਵਾਰਕ ਮੈਂਬਰ ਹਾਜ਼ਰ ਸਨ।

—————————————————————

ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਵੱਲੋਂ ਵਾਰਡ ਵਿੱਚ ਲਗਾਵੇ ਗਏ ਦਿਲ ਖਿਚਵੇ ਸਾਈਨ ਬੋਰਡ

ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ -ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ  

ਮੋਗਾ/ ਦਸੰਬਰ 2023 / ਭਾਗਵੰਤੀ

              ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿੱਚ ਉਸ ਦੇ ਰਹਿਣ ਲਈ ਸਾਫ ਸੁਥਰਾਂ ਤੇ ਸੁੰਦਰ ਮਾਹੋਲ ਅਤੀ ਜਰੂਰੀ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਜੋ ਮੋਗਾ ਸ਼ਹਿਰ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁੱਤ ਹੀ ਸਲਾਘਾ ਯੋਗ ਕਾਰਜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਵਾਰਡ ਨੰਬਰ 6 ਵਿਖੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਦੇ ਯਤਨਾ ਸਦਕਾ ਲੱਗ ਰਹੇ ਸਾਈਨ ਬੋਰਡਾਂ ਦੇ ਕਾਰਜ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਵੱਲੋਂ ਅਜੀਤ ਨਗਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੇਨ ਗਲੀ ਦੀਆਂ ਨਾਲੀਆਂ ਬੰਦ ਕਰਕੇ ਪਾਣੀ ਦੇ ਨਿਕਾਸ ਨੂੰ ਸਿੱਧਾ ਸੀਵਰੇਜ ਵਿੱਚ ਪਾਇਆਂ ਗਿਆ ਹੈ ਅਤੇ ਸਾਰੇ ਅਜੀਤ ਨਗਰ ਵਿੱਚ ਦਿਲ ਖਿਚਵੇ ਸਾਈਨ ਬੋਰਡ ਲਗਾਏ ਜਾ ਰਹੇ ਹਨ। ਇਸ ਕਾਰਜ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਭਵਨਦੀਪ ਨੇ ਕਿਹਾ ਕਿ ਇਨ੍ਹਾਂ ਸਾਈਨ ਬੋਰਡਾ ਨਾਲ ਜਿਥੇਂ ਰਾਹਗੀਰਾਂ ਨੂੰ ਸਹੂਲਤ ਮਿਲੇਗੀ ਉਥੇਂ ਧੁੰਦ ਦੇ ਦਿਨ੍ਹਾਂ ਵਿੱਚ ਲਾਹੇਬੰਦ ਹੋਣਗੇ ਅਤੇ ਅਜੀਤ ਨਗਰ ਦੀ ਸੁੰਦਰਤਾਂ ਵਿੱਚ ਵੀ ਵਾਧਾ ਹੋਵੇਗਾ।

            ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਨੇ ਕਿਹਾ ਕਿ ਮੈਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਸ. ਬਲਜੀਤ ਸਿੰਘ ਚਾਨੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਲਈ ਪੂਰੇ ਯਤਨ ਕਰ ਰਿਹਾ ਹਾਂ। ਜਲਦੀ ਹੀ ਵਾਰਡ ਦੇ ਵਾਸੀਆਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ।

              ਅਜੀਤ ਨਗਰ ਦੀ ਮੇਨ ਗਲੀ ਵਿਖੇ ਸਾਈਨ ਬੋਰਡ ਲਗਾਉਣ ਸਮੇਂ ਉਪਰੋਕਤ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਅਤੇ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਏਕਮਜੋਤ ਸਿੰਘ ਪੁਰਬਾ, ਗੁਰਸੇਵਕ ਸਿੰਘ ਸੰਨਿਆਸੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਜਗਤਾਰ ਸਿੰਘ, ਅਵਤਾਰ ਸਿੰਘ ਘੋਲੀਆ, ਰਾਮ ਸਿੰਘ, ਗੁਰਬਚਨ ਸਿੰਘ ਗਗੜਾ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਮੋਟਰਸਾਈਕਲ ਨਾਲ ਸਨਮਾਨ

ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ –ਭਵਨਦੀਪ  

 ਮੋਗਾ/ ਨਵੰਬਰ 2023/ਮਵਦੀਲਾ ਬਿਓਰੋ

             ਨਾਨਕਸਰ ਕਲੇਰਾਂ (ਲੁਧਿਆਣਾ) ਵਿਖੇ ਫੁੱਟਬਾਲ ਕੱਪ 2023 ਕਰਵਾਇਆ ਗਿਆ ਜਿਸ ਵਿੱਚ 64 ਟੀਮਾਂ ਨੇ ਭਾਗ ਲਿਆ। ਇਸ ਫੁੱਟਬਾਲ ਕੱਪ ਵਿੱਚ ਗੁਰੂਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਵਿੱਚ ਖੇਡ ਰਹੇ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਿਲਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ।

          ਜਿਕਰਯੋਗ ਹੈ ਕਿ ਇਹ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਅਤੇ ਗਾਇਕ ਤੇ ਅਦਾਕਾਰ ਹਰਕੀਰਤ ਸਿੰਘ (ਹੈਰੀ ਬੇਦੀ) ਮਹਿਕ ਵਤਨ ਦੀ ਫਾਉਡੇਸ਼ਨ ਦੇ ਵਲੰਟੀਅਰ ਵੀ ਹਨ। ਐਤਕੀ ਦੀਵਾਲੀ ਮੌਕੇ ਰੀਲੀਜ ਹੋਏ ਮਹਿਕ ਵਤਨ ਦੀ ਪ੍ਰਡਕਸ਼ਨ ਦੇ ਨਾਟਕ ਦੀਵਿਆਂ ਵਾਲੀ ਅੰਟੀ ਵਿੱਚ ਗੈਰੀ ਦਾ ਵੀ ਇੱਕ ਕਿਰਦਾਰ ਹੈ। ਸਰਦਾਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ।

            ਗੁਰਕੀਰਤ ਸਿੰਘ ਬੇਦੀ ਅਤੇ ਉਨ੍ਹਾਂ ਦੇ ਪਿਤਾ ਸ. ਪਰਮਜੀਤ ਸਿੰਘ ਬੇਦੀ ‘ਪੰਮਾ’ ਵੱਲੋਂ ਇਸ ਟੂਰਨਾਮੈਂਟ ਕਮੇਟੀ, ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਨੂੰ ਇਸ ਮੋਟਰਸਾਈਕਲ ਦੇ ਸਨਮਾਨ ਨਾਲ ਨਿਵਾਜਿਆ ਹੈ। ਗੁਰਕੀਰਤ ਸਿੰਘ ਬੇਦੀ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਉਸ ਦੀ ਇਸ ਕਾਮਯਾਬੀ ਲਈ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਗੁਰਕੀਰਤ ਸਿੰਘ ਬੇਦੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

—————————————————————

ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਨੂੰ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਦੀ ਡਾਇਰੀ ਭੇਂਟ  

 ਮੋਗਾ/ ਨਵੰਬਰ 2023/ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਨੇਜਿੰਗ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਜਿਲ੍ਹਾ ਮੋਗਾ ਇਕਾਈ ਵੱਲੋਂ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਕੰਪਿਊਟਰ ਬੇਸਿਕ ਅਤੇ ਮੁਫਤ ਸਿਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਅਮਰਜੀਤ ਕੌਰ ਛਾਬੜਾ ਫਿਰੋਜਪੁਰ ਵੱਲੋਂ ਸਿਲਾਈ ਦੇ ਵਿਦਿਆਰਥੀਆਂ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਵੱਲੋਂ ਕੰਪਿਊਟਰ ਦੇ ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਲਈ ਗਈ।

            ਪ੍ਰੀਖਿਆ ਕੇਂਦਰ ਵਿੱਚ ਮੁੱਖ ਤੌਰ ਤੇ ਹਾਜਿਰ ਹੋਏ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਨੂੰ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸਟਾਫ ਨੇ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਉਨ੍ਹਾਂ ਸੰਸਥਾਂ ਦੀ ਡਾਇਰੀ ਭੇਂਟ ਕੀਤੀ। 

              ਪ੍ਰੀਖਿਆ ਲੈਣ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਮੈਡਮ ਸੁਖਦੀਪ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸਰਬੱਤ ਦਾ ਭਲਾ ਟਰੱਸਟ, ਮੋਗਾ ਵੱਲੋਂ ਬੁੱਘੀਪੁਰ ਸਕੂਲ ਦੇ 286 ਵਿਦਿਆਰਥੀਆਂ ਦਾ ਮੁਫਤ ਖੂਨ ਦਾ ਗਰੁੱਪ ਚੈੱਕ ਕੀਤਾ ਗਿਆ 

ਇਸ ਕਾਰਜ ਨਾਲ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਟੈਸਟ ਦੇ ਪੈਸੇ ਬਚਦੇ ਹਨ ਉਥੇ ਉਨ੍ਹਾਂ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ -ਹਰਜਿੰਦਰ ਸਿੰਘ ਚੁਗਾਵਾਂ 

ਮੋਗਾ/  ਨਵੰਬਰ 2023 / ਭਵਨਦੀਪ ਸਿੰਘ ਪੁਰਬਾ

          ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਸ ਮਿਸ਼ਨ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰਕੇ ਬਹੁੱਤ ਹੀ ਮਹਾਨ ਕਾਰਜ ਕੀਤਾ ਜਾ ਰਿਹਾ ਹੈ। ਉਹ ਆਪਣੇ ਟਰੱਸਟ ਦੇ ਹਰ ਜਿਲ੍ਹੇ ਦੀ ਇਕਾਈ ਰਾਹੀਂ ਆਪਣੀਆਂ ਲਬਾਰਟਰੀਆਂ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਬੁੱਘੀਪੁਰਾ ਦੇ 286 ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਗਿਆ। ਖੂਨ ਦਾ ਗਰੁੱਪ ਚੈੱਕ ਕਰਨ ਦੀ ਸੇਵਾ ਲਖਵਿੰਦਰ ਸਿੰਘ ਬੁੱਘੀਪੁਰਾ ਨੇ ਨਿਭਾਈ।

ਇਸ ਮੌੌਕੇ ਬੋਲਦਿਆਂ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਇਸ ਮਿਸ਼ਨ ਕਾਰਨ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਖੂਨ ਦਾ ਬਲੱਡ ਗਰੁੱਪ ਟੈਸਟ ਕਰਨ ਦੇ ਪੈਸੇ ਬਚਦੇ ਹਨ ਉਥੇ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ। ਜਿਕਰਯੋਗ ਹੈ ਕਿ ਟਰੱਸਟ ਦੀ ਮੋਗਾ ਇਕਾਈ ਵੱਲੋਂ ਕੁੱਝ ਦਿਨ ਪਹਿਲਾ ਸਰਕਾਰੀ ਪ੍ਰਾਈਮਰੀ ਸਕੂਲ ਬੁੱਘੀਪੁਰਾ ਅਤੇ ਮੋਗਾ ਸ਼ਹਿਰ ਦੇ ਕਈ ਸਕੂਲਾ ਵਿੱਚ ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਜਾ ਚੁੱਕਾ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਲੱਗੇ ਅੱਜ ਦੇ ਇਸ ਕੈਂਪ ਵਿੱਚ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸੁਖਦੇਵ ਸਿੰਘ ਬਰਾੜ, ਸਕੂਲ ਦੇ ਪ੍ਰਿਸੀਪਲ ਅਸ਼ਵਨੀ ਕੁਮਾਰ ਚਾਵਲਾ ਅਤੇ ਸਕੂਲ ਦਾ ਸਮੂਹ ਸਟਾਫ ਮੁੱਖ ਤੌਰ ਤੇ ਹਾਜਰ ਸੀ।

—————————————————————

ਅਗਰਵਾਲ ਵੂਮੈਨ ਸੈੱਲ ਦੀ ਪ੍ਰਦਰਸ਼ਨੀ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਕਿਰਤੀ ਔਰਤਾਂ ਦਾ ਸਨਮਾਨ

ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਾਗੇ – ਲਵਲੀ ਸਿੰਗਲਾ

  ਮੋਗਾ/ ਅਕਤੂਬਰ 2023/ ਮਵਦੀਲਾ ਬਿਓਰੋ

             ਅਗਰਵਾਲ ਵੂਮੈਨ ਸੈੱਲ ਦੇ ਪ੍ਰਧਾਨ ਲਵਲੀ ਸਿੰਗਲਾ ਦੀ ਸ੍ਰਪਰਸਤੀ ਹੇਠ ਕਿਰਤੀ ਔਰਤਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਅਤੇ ਕੁੱਝ ਕੰਪਨੀਆਂ ਦੇ ਵਧੀਆਂ ਕਰਵਾ ਚੌਥ ਅਤੇ ਦੀਵਾਲੀ ਦੇ ਸਮਾਨ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ 50 ਸਟਾਲਰਜ ਨੇ ਭਾਗ ਲਿਆ। ਜਿਸ ਵਿੱਚ ਸੂਟ, ਸਾੜੀਆਂ, ਗਹਿਣੇ, ਮੇਕਅੱਪ ਆਈਟਮਾਂ, ਪੰਜਾਬੀ ਜੁੱਤੀਆਂ ਅਤੇ ਹੋਰ ਕਈ ਸਜਾਵਟੀ ਸਮਾਨ ਰੱਖਿਆ ਗਿਆ ਸੀ। ਸਿਹਤ ਨਾਲ ਸਬੰਧਤ ਉਤਪਾਦਾਂ ਦੇ ਸਟਾਲ ਵੀ ਲਗਾਏ ਗਏ। ਏ ਟੂ ਜੈਡ ਫੋਟੋ ਪਲਾਜ਼ਾ ਵੱਲੋਂ ਹੈਂਡ ਕਾਸਟਿੰਗ ਸਟਾਲ ਲਗਾਇਆ ਗਿਆ। ਦੀਵੇ, ਹਟੜੀ, ਦੀਵਾਲੀ ਅਤੇ ਕਰਵਾ ਚੌਥ ਦੇ ਤਿਉਹਾਰਾਂ ਨਾਲ ਸਬੰਧਤ ਕਈ ਮਿੱਟੀ ਦੀਆਂ ਵਸਤੂਆਂ ਦੀਆਂ ਦੁਕਾਨਾ ਵੀ ਲਗਾਈਆਂ ਗਈਆਂ ਅਤੇ ਹਰ ਆਉਣ ਵਾਲੇ ਗਾਹਕ ਨੂੰ 10 ਦੀਵੇ ਲੈਣ ਲਈ ਕਿਹਾ ਗਿਆ।

            ਇਸ ਪ੍ਰਦਰਸ਼ਨੀ ਵਿੱਚ ਸਮਾਨ ਨੂੰ ਤਿਆਰ ਕਰਨ ਵਾਲੀਆਂ ਔਰਤਾ ਅਤੇ ਇਨ੍ਹਾਂ ਸਟਾਲਾ ਦਾ ਸੁਚੱਜਾ ਪ੍ਰਬੰਧ ਕਰਨ ਵਾਲੀਆਂ ਔਰਤਾਂ ਨੂੰ ਉਤਸਾਹਿਤ ਕਰਨ, ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਅਤੇ ਉਨ੍ਹਾਂ ਨੂੰ ਰੂਰਲ ਐਨ.ਜੀ.ਓ. ਦੀਆਂ ਸੇਵਾਵਾ ਬਾਰੇ ਜਾਣਕਾਰੀ ਦੇਣ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਸਟਾਲਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਗਿਆ। ਮੋਗਾ ਵਿਖੇ ਪਹਿਲੀ ਵਾਰ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਮੁੱਖ ਸੰਪਾਦਕ ਅਤੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਔਰਤਾਂ ਦਾ ਮਨੋਬਲ ਉੱਚਾ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦਾ ਬਲ ਮਿਲਦਾ ਹੈ।

            ਇਸ ਪ੍ਰਦਰਸ਼ਨੀ ਵਿੱਚ ਮੇਅਰ ਸ. ਬਲਜੀਤ ਸਿੰਘ ਚਾਨੀ, ‘ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆ, ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੌਰ ਪੁਰਬਾ, ਹੈਰੀ ਬੇਦੀ, ਮੋਗਾ ਦੀਆਂ ਹੋਰ ਸੰਸਥਾਵਾਂ ਦੇ ਨੁਮਾਇੰਦੇ ਭਾਰਤੀ ਸੂਦ, ਰਚਿਤਾ ਬਾਂਸਲ, ਰਾਜਸ਼੍ਰੀ, ਭਵਦੀਪ ਕੋਹਲੀ, ਗਗਨ ਆਦਿ ਸਾਰੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਦਾ ਸਨਮਾਨ ਕੀਤਾ।

          ਲਵਲੀ ਸਿੰਗਲਾ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਸਾਰੇ ਸਟਾਲਾਂ ਲਈ ਸਹਿਯੋਗ ਦਿੱਤਾ। ਕੇਦਾਰਨਾਥ ਧਰਮਸ਼ਾਲਾ ਦੇ ਮਾਲਕ ਮੋਨੂੰ ਜੀ ਅਤੇ ਅਮਿਤ ਜੀ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ। ਅਗਰਵਾਲ ਸਮਾਜ ਮਹਿਲਾ ਸੈੱਲ ਦੇ ਮੌਜੂਦਾ ਮੈਂਬਰ ਅੰਜੂ ਗੋਇਲ, ਸਮ੍ਰਿਧੀ, ਕੰਚਨ ਗੋਇਲ, ਨਿਸ਼ਾ ਸਿੰਗਲਾ, ਸ਼ਬਨਮ ਮੰਗਲ, ਨਮਿਤਾ, ਹਿਨਾ ਗੋਇਲ, ਰਵਿਤਾ, ਪਰਿੰਕਲ, ਅਮੀਸ਼ਾ ਸੁਨੈਨਾ, ਪ੍ਰੀਤੀ, ਰਿੰਕਲ ਗੁਪਤਾ, ਡਾ: ਇੰਦੂ, ਡਿੰਪਲ, ਮੀਨੂੰ, ਰਜਨੀ ਸੋਨੀਆ, ਪੂਨਮ ਅਤੇ ਚੰਚਲ ਨੇ ਆਪਣਾ ਪੂਰਾ ਯੋਗਦਾਨ ਪਾਇਆ। ਲਵਲੀ ਸਿੰਗਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ।

—————————————————————

ਮੋਗਾ ਦੀ ਧੀ ਆਗਿਆਪਾਲ ਕੌਰ ਪਹਿਲੀ ਕੋਸ਼ਿਸ਼ ਵਿੱਚ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ

 ਮੋਗਾ/  ਅਕਤੂਬਰ 2023/ ਭਵਨਦੀਪ ਸਿੰਘ ਪੁਰਬਾ

               ਸ਼ਹੀਦ ਭਗਤ ਸਿੰਘ ਨਗਰ ਮੋਗਾ ਦੀ ਵਾਸੀ ਆਗਿਆਪਾਲ ਕੌਰ ਪੁੱਤਰੀ ਸਰਦਾਰ ਹਰਮੀਤ ਸਿੰਘ ਨੇ ਪਹਿਲੀ ਕੋਸ਼ਿਸ਼ ਵਿੱਚ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਅਤੇ ਪ੍ਰੀਵਾਰ ਦਾ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਆਗਿਆਪਾਲ ਕੌਰ ਦੇ ਪਿਤਾ ਸਰਦਾਰ ਹਰਮੀਤ ਸਿੰਘ ਫਿਰੋਜਪੁਰ ਗਰੁੱਪ ਆਫ ਕਾਲਜਿਜ ਫਿਰੋਜਸ਼ਾਹ ਦੇ ਆਈਟੀਆਈ ਵਿੰਗ ਵਿੱਚ ਡਾਇਰੈਕਟਰ/ ਪ੍ਰਿੰਸੀਪਲ ਦੇ ਅਹੁਦੇ ਤੇ ਸੇਵਾ ਨਿਭਾਅ ਰਹੇ ਹਨ ਅਤੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਆਈ.ਟੀ.ਆਈ. ਮੋਗਾ ਵਿਖੇ ਬਤੌਰ ਲਾਇਬ੍ਰੇਰੀਅਨ ਦੇ ਤੌਰ ਨੌਕਰੀ ਕਰਦੇ ਹਨ।

            ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਗਿਆਪਾਲ ਕੌਰ ਦੀ ਵੱਡੀ ਭੈਣ ਅਵਨੀਤ ਕੌਰ 2020 ਵਿੱਚ ਜੱਜ ਬਣੀ ਸੀ ਇਨ੍ਹਾਂ ਦਾ ਛੋਟਾ ਭਰਾ ਅਗੰਮਜੋਤ 10+2 ਦੀ ਪੜ੍ਹਾਈ ਕਰ ਰਿਹਾ ਹੈ। ਆਗਿਆਪਾਲ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਦੇ ਕੈਬਰਿਜ ਇੰਟਰਨੈਸ਼ਨਲ ਸਕੂਲ ਤੋਂ 10+2 ਤੱਕ ਪੂਰੀ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਜੱਜ ਬਨਣ ਦੀ ਪ੍ਰੀਖਿਆ ਦੀ ਤਿਆਰੀ ਸਖਤ ਮਿਹਨਤ ਨਾਲ ਕੀਤੀ। ਆਗਿਆਪਾਲ ਕੌਰ ਨੇ ਮੋਬਾਇਲ ਇੰਟਰਨੈਟ ਤੋਂ ਦੂਰ ਰਹਿ ਕੇ ਆਪਣਾ ਇਹ ਮੁਕਾਮ ਹਾਸਿਲ ਕੀਤਾ ਹੈ। ਆਗਿਆਪਾਲ ਕੌਰ ਦੇ ਰੋਲ ਮਾਡਲ ਸ. ਉਪਕਾਰ ਸਿੰਘ (ਆਈਏਐਸ) ਮਾਮਾ ਜੀ ਅਤੇ ਸ਼੍ਰੀਮਤੀ ਮਨਜੋਤ ਕੌਰ (ਸਪੈਸ਼ਲ ਜੱਜ ਸੀਬੀਆਈ ਪੰਜਾਬ) ਮਾਮੀ ਜੀ, ਜੀਜਾ ਜੀ ਸ. ਗਗਨਦੀਪ ਸਿੰਘ ਕੈਂਥ ਪੀਸੀਐਸ (ਜੇ) ਅਤੇ ਮਨਦੀਪ ਸਿੰਘ ਕੈਂਥ ਪੀਸੀਐਸ (ਜੇ) ਰਹੇ ਹਨ। ਜਿਨਾਂ ਦੀ ਪ੍ਰੇਰਨਾ ਸਦਕਾ ਆਗਿਆਪਾਲ ਕੌਰ ਨੇ ਇਹ ਮੰਜ਼ਿਲ ਹਾਸਿਲ ਕੀਤੀ ਹੈ।

          ਆਗਿਆਪਾਲ ਕੌਰ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਆਗਿਆਪਾਲ ਕੌਰ ਦੀ ਇਸ ਕਾਮਯਾਬੀ ਨੂੰ ਲੈ ਕੇ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਬੱਚੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਛੋਟੀ ਭੈਣ ਆਗਿਆਪਾਲ ਕੌਰ ਨੂੰ ਇਸ ਕਾਮਯਾਬੀ ਲਈ ਦਿਲ ਦੀਆਂ ਗਹਿਰਾਈਆ ‘ਚੋਂ ਲੱਖ-ਲੱਖ ਮੁਬਾਰਕਾਂ ਭੇਂਟ ਕਰਦਾ ਹੈ।

—————————————————————

ਬਲਜੀਤ ਸਿੰਘ ਚਾਨੀ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ ਧੰਨਵਾਦ ! 

ਮੋਗਾ/ ਅਗਸਤ 2023/ਭਵਨਦੀਪ ਸਿੰਘ ਪੁਰਬਾ

               ਮੋਗਾ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਚਾਨੀ ਦੇ ਮੋਗਾ ਨਗਰ ਨਿਗਮ ਦਾ ਮੇਅਰ ਬਣਨ ਤੇ ਪਾਰਟੀ ਦੇ ਵਲੰਟੀਅਰ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਮੋਗਾ ਸ਼ਹਿਰ ਵਿੱਚ ਜੇਤੈ ਮਾਰਚ ਕੱਢਿਆ ਗਿਆ। ਰਾਸਤੇ ਵਿੱਚ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਸਮਾਜ ਸੇਵਕ ਬਲਜੀਤ ਸਿੰਘ ਚਾਨੀ ਦਾ ਫੁੱਲਾ ਦਾ ਹਾਰ ਪਾ ਕੇ ਸਵਾਗਤ ਕੀਤਾ। ਸਮਾਜ ਸੇਵੀ ਸਖਸ਼ੀਅਤ ਬਲਜੀਤ ਸਿੰਘ ਚਾਨੀ ਦੇ ਮੇਅਰ ਬਨਣ ਤੇ ਮਹਿਕ ਵਤਨ ਦੀ ਫਾਉਡੇਸ਼ਨ, ਸਮਾਜ ਸੇਵਾ ਸੁਸਾਇਟੀ, ਖਾਲਸਾ ਸੇਵਾ ਸੋਸਾਇਟੀ ਸਮੇਤ ਮੋਗੇ ਦੀਆਂ ਕਈ ਸੰਸਥਾਵਾ ਨੇ ਇਸ ਖੁਸ਼ੀ ਵਿੱਚ ਸਮੂਲੀਅਤ ਕੀਤੀ। ਇਨ੍ਹਾਂ ਸੰਸਥਾਵਾ ਵੱਲੋਂ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਦਾ ਧੰਨਵਾਦ ਕੀਤਾ ਗਿਆ। ਇਸੇ ਜੇਤੂ ਮਾਰਚ ਦੌਰਾਨ ਬਲਜੀਤ ਸਿੰਘ ਚਾਨੀ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਕੋਟਿ ਕੋਟਿ ਧੰਨਵਾਦ ਕੀਤਾ।

              ਇਸ ਜੇਤੂ ਮਾਰਚ ਵਿੱਚ ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਭਵਨਦੀਪ ਸਿੰਘ ਪੁਰਬਾ (ਚੇਅਰਮੈਨ: ਮਹਿਕ ਵਤਨ ਦੀ ਫਾਉਡੇਸ਼ਨ), ਸ਼੍ਰੀ ਨਰੇਸ਼ ਚਾਵਲਾ, ਗੁਰਸੇਵਕ ਸਿੰਘ ਸੰਨਿਆਸੀ, ਬਲਜਿੰਦਰ ਸਿੰਘ ਗੋਰਾ (ਜੁਆਇਟ ਸੈਕਟਰੀ: ਆਪ ਮੋਗਾ), ਕੁਲਵਿੰਦਰ ਸਿੰਘ ਤਾਰੇਵਾਲਾ, ਮੈਡਮ ਸੋਨੀਆ ਢੰਡ, ਮੈਡਮ ਲਵਲੀ ਸਿੰਗਲਾ, ਕੁਲਵਿੰਦਰ ਸਿੰਘ ਰਾਮੂੰਵਾਲਾ, ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ ਖਾਲਸਾ, ਡਾ. ਰਵੀ ਸ਼ਰਮਾ, ਮਨਦੀਪ ਸਿੰਘ ਗਿੱਲ, ਗੁਰਮੁਖ ਸਿੰਘ, ਜਗਦੀਸ ਸ਼ਰਮਾ, ਅਨਿਲ ਸ਼ਰਮਾ, ਗੁਰਵੰਤ ਸੋਸਨ, ਸੁੱਖਾ ਸਾਫੂਵਾਲਾ, ਪਿਆਰਾ ਸਿੰਘ ਬੱਧਨੀ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਮੈਂਬਰ ਮੁੱਖ ਤੌਰ ਤੇ ਹਾਜਰ ਹੋਏ।

—————————————————————

ਆਜ਼ਾਦੀ ਦਿਹਾੜੇ ਦੀ 77 ਵੀਂ ਵਰ੍ਹੇਗੰਢ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਨੇ ਜ਼ਿਲ੍ਹੇ ਨੂੰ ਦਿੱਤਾ ਵੱਡਾ ਤੋਹਫ਼ਾ

ਅਧੂਰੇ ਪਏ ਡੀਸੀ ਕੰਪਲੈਕਸ ਨੂੰ ਪੂਰਾ ਕਰਨ ਲਈ 12.11 ਕਰੋੜ ਰੁਪਏ ਮਨਜ਼ੂਰ ਕਰਵਾਏ 

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ

             ਆਮ ਆਦਮੀ ਪਾਰਟੀ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਨੇ ਸੱਤ ਮੰਜ਼ਿਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਧੂਰਾ ਕੰਮ ਪੂਰਾ ਕਰਕੇ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਦਿੱਤੀ ਹੈ। ਵਿਧਾਇਕ ਡਾ. ਅਮਨਦੀਪ ਕੌਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਅਧੂਰੀ ਦੋ ਮੰਜ਼ਿਲਾ ਇਮਾਰਤ ਦੇ ਨਿਰਮਾਣ ਲਈ 12 ਕਰੋੜ 11 ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਜਿਸ ਦਾ ਡੀ.ਸੀ. ਸਾਹਿਬ ਕੋਲ ਅਧਿਕਾਰਤ ਪੱਤਰ ਵੀ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸੱਤ ਮੰਜ਼ਿਲਾ ਇਮਾਰਤ ਬਣਨੀ ਸੀ, ਜਿਸ ਦਾ ਉਦਘਾਟਨ ਸਾਲ 2000 ਵਿੱਚ ਉਸ ਸਮੇਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਨੇ ਕੀਤਾ ਸੀ। ਸਾਲ 2002 ਵਿੱਚ ਕਾਂਗਰਸ ਸੱਤਾ ਵਿੱਚ ਆਈ ਸੀ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਸਮੇਂ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੰਜ ਮੰਜ਼ਿਲਾਂ ਤੱਕ ਬਣ ਚੁੱਕਾ ਸੀ। ਦੋ ਮੰਜ਼ਿਲਾਂ ਬਚੀਆਂ ਸਨ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਂਦੇ ਹੀ ਮੋਗਾ ਨੂੰ ਵੱਡਾ ਝਟਕਾ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ‘ਤੇ ਰੋਕ ਲਾ ਕੇ ਬਾਕੀ ਇਮਾਰਤ ਨੂੰ ਵਾਪਸ ਲੈ ਲਿਆ ਸੀ।

            ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਮੋਗਾ ਵਿਧਾਨ ਸਭਾ ਹਲਕੇ ਤੋਂ ਚੁਣੀ ਗਈ ਤਾਂ ਡਾ. ਅਮਨਦੀਪ ਕੌਰ ਨੇ ਵਿਧਾਇਕ ਬਣਦਿਆਂ ਹੀ ਸੰਕਲਪ ਲਿਆ ਸੀ ਕਿ ਉਹ ਵਿਧਾਇਕ ਬਣ ਕੇ ਨਾ ਸਿਰਫ਼ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ ਦੇਵੇਗੀ ਸਗੋਂ ਮੋਗਾ ਹਲਕੇ ਦੇ ਰਹਿੰਦੇ ਅਧੂਰੇ ਕੰਮ ਪੂਰੇ ਕਰੇਗੀ। ਡਾ. ਅਮਨਦੀਪ ਕੌਰ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹਨ ਤਾਂ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਦੇ ਹਨ। ਇਸ ਦੇ ਨਤੀਜੇ ਵਜੋਂ ਉਹ ਸਰਕਾਰ ਤੋਂ ਅਧੂਰੇ ਪਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੱਤ ਮੰਜ਼ਿਲਾਂ ਤੱਕ ਬਣਾਉਣ ਲਈ 12.11 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਨ ਵਿੱਚ ਸਫ਼ਲ ਹੋ ਗਏ ਹਨ। ਡਾ. ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ, ਉਨ੍ਹਾਂ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ ਉਹ ਸਾਰੇ ਪੂਰਾ ਕਰਨਗੇ।

—————————————————————

ਜਰਨਲਿਸਟ ਭਵਨਦੀਪ ਸਿੰਘ ਪੁਰਬਾ ਤੇ ਸਰਬਜੀਤ ਰੌਲੀ ਦਾ ਗਤਕਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਵਿਸ਼ੇਸ਼ ਸਨਮਾਨ 

ਮੋਗਾ/ ਅਗਸਤ 2023/ ਇਕਬਾਲ ਸਿੰਘ ਖੋਸਾ

            ਪੰਜਾਬੀ ਨਾਟਕਾਂ ਦੇ ਨਿਰਮਾਤਾ, ਲੇਖਕ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਪ੍ਰਸਿੱਧ ਪੱਤਰਕਾਰ ਸਰਬਜੀਤ ਰੌਲੀ ਨੂੰ ਬੀਤੇ ਦਿਨੀ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾ ਅਤੇ ਸਿੱਖੀ ਦੀ ਵਿਰਾਸਤੀ ਖੇਡ ‘ਗਤਕਾ’ ਦੀ ਪ੍ਰਫੁਲਤਾ ਵਿੱਚ ਪਾਏ ਵਿਸ਼ੇਸ਼ ਯੋਗਦਾਨ ਕਾਰਨ ਗਤਕਾ ਪ੍ਰੇਮੀਆਂ ਵੱਲੋਂ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

          ਇਹ ਸਨਮਾਨ ਮਾਈਕਰੋ ਗਲੋਬਲ ਤੋਂ ਸ. ਚਰਨਜੀਤ ਸਿੰਘ ਝੰਡੇਆਣਾ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ ਵੱਲੋਂ ਭਵਨਦੀਪ ਸਿੰਘ ਪੁਰਬਾ ਅਤੇ ਸਰਬਜੀਤ ਰੌਲੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਮੂੰਡੇ, ਗੁਰਪ੍ਰੀਤ ਸਿੰਘ ਕੰਬੋ ਆਦਿ ਤੋਂ ਇਲਾਵਾ ਹੋਰ ਕਈ ਗਤਕਾ ਪ੍ਰੇਮੀ ਮੁੱਖ ਤੌਰ ਤੇ ਹਾਜਰ ਸਨ।

—————————————————————

ਸੱਤਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਖਿਡਾਰੀਆਂ ਦਾ ਮੋਗਾ ਪਹੁੰਚਣ ਤੇ ਭਰਵਾਂ ਸਵਾਗਤ 

ਵੀਡੀਓ ਵੇਖਣ ਲਈ ਕਲਿੱਕ ਕਰੋ

—————————————————————

ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਵੱਲੋਂ ਮੋਗਾ ਵਿਖੇ ਲਗਾਇਆ ਖੂਨਦਾਨ ਕੈਂਪ ਬਣ ਗਿਆ ਖੂਨਦਾਨੀਆਂ ਦਾ ਮੇਲਾ

ਖੂਨ ਨੂੰ ਸੜਕਾਂ ਤੇ ਵਹਾਉਣ ਦੀ ਬਜਾਏ ਲੋੜਵੰਦਾਂ ਲਈ ਦਾਨ ਕਰਨਾ ਚਾਹੀਦਾ ਹੈ -ਡਿਪਟੀ ਕਮਿਸ਼ਨਰ ਮੋਗਾ

 ਮੋਗਾ/ ਜੂਨ 2023/ ਭਵਨਦੀਪ ਸਿੰਘ ਪੁਰਬਾ

            ਵਿਸ਼ਵ ਖੂਨਦਾਤਾ ਦਿਵਸ (ਵਰਲਡ ਬਲੱਡ ਡੋਨਰਜ ਡੇਅ) ਮੌਕੇ ਤਿੰਨ ਵਾਰ ਦੀ ਸਟੇਟ ਐਵਾਰਡ ਜੇਤੂ ਸੰਸਥਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਲਗਾਇਆ ਖੂਨਦਾਨ ਕੈਂਪ  ਖੂਨਦਾਨੀਆਂ ਦਾ ਮੇਲਾ ਬਣ ਗਿਆ ਅਤੇ ਇਤਿਹਾਸ ਵਿਚ ਪਹਿਲੀ ਵਾਰ ਸਿਵਲ ਹਸਪਤਾਲ ਮੋਗਾ ਵਿੱਚ ਲੱਗੇ ਖੂਨਦਾਨ ਕੈਂਪ 325 ਯੂਨਿਟ ਖੂਨਦਾਨ ਹੋਇਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਉਨ੍ਹਾਂ ਇਸ ਮੌਕੇ ਖੂਨਦਾਨੀਆਂ ਦੇ ਬੈਜ ਲਗਾ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਅਤੇ ਪੰਜਾਬ ਭਰ ਤੋਂ ਆਈਆਂ 35 ਖੂਨਦਾਨੀ ਸਖਸ਼ੀਅਤਾਂ ਤੋਂ ਇਲਾਵਾ ਮੋਗਾ ਜਿਲ੍ਹੇ ਦੀਆਂ 60 ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨ ਨੂੰ ਸੜਕਾਂ ਤੇ ਨਹੀਂ ਵਹਾਉਣਾ ਚਾਹੀਦਾ ਬਲਕਿ ਲੋੜਵੰਦਾਂ ਦੀ ਜਿੰਦਗੀ ਬਚਾਉਣ ਲਈ ਇਸ ਨੂੰ ਨਿਯਮਤ ਅੰਤਰਾਲ ਬਾਅਦ ਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਸਾਨੂੰ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਰੂਪ ਵਿੱਚ ਖੂਨ ਅਤੇ ਪਲਾਜਮਾ ਦਾਨ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਸਾਲ ਵਰਲਡ ਬਲੱਡ ਡੋਨਰਜ ਡੇਅ ਦਾ ਨਾਅਰਾ ਵੀ ਇਹੋ ਹੈ ਕਿ “ਖੂਨ ਦਿਓ, ਪਲਾਜਮਾ ਦਿਓ, ਜੀਵਨ ਸਾਂਝਾ ਕਰੋ”।  ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਪੰਜਾਬ ਭਰ ਤੋਂ ਆਈਆਂ ਖੂਨਦਾਨੀ ਸਖਸ਼ੀਅਤਾਂ ਅਤੇ ਜਿਲੇ ਦੀਆਂ ਭਰ ਦੀਆਂ 60 ਦੇ ਕਰੀਬ ਸੰਸਥਾਵਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦ ਕਰਦਿਆਂ ਕਿਹਾ ਅਸੀਂ ਮੋਗਾ ਜਿਲ੍ਹੇ ਵਿੱਚ ਖੂਨਦਾਨ ਲਹਿਰ ਨੂੰ ਹੁਲਾਰਾ ਦੇਣ ਲਈ ਬਾਹਰਲੇ ਜਿਲਿਆਂ ਦੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਹੈ ਤਾਂ ਜੋ ਮੋਗਾ ਜਿਲ੍ਹੇ ਦੇ ਖੂਨਦਾਨੀਆਂ ਅਤੇ ਸੰਸਥਾਵਾਂ ਵਿੱਚ ਉਤਸ਼ਾਹ ਪੈਦਾ ਹੋਵੇ।

ਸੰਸਥਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਖੂਨਦਾਨ ਦਾ ਨਸ਼ਾ ਕਰਨਾ ਚਾਹੀਦਾ ਹੈ ਕਿਉਂਕਿ ਜੋ ਨੌਜਵਾਨ ਇੱਕ ਵਾਰ ਖੂਨਦਾਨ ਕਰ ਲੈਦਾ ਹੈ ਉਸਦੇ ਮਨ ਦਾ ਡਰ ਦੂਰ ਹੋ ਜਾਂਦਾ ਹੈ ਤੇ ਇਸ ਮੁਹਿੰਮ ਨਾਲ ਪੱਕੇ ਤੌਰ ਤੇ ਜੁੜ ਜਾਂਦਾ ਹੈ। ਇੰਪਰੂਵਮੈਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਰੂਰਲ ਐੱਨ ਜੀ ਓ ਮੋਗਾ ਨੂੰ ਇਸ ਸਫਲ ਕੈਂਪ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਸੰਸਥਾ ਦਾ ਲੰਬਾ ਸਮਾਂ ਮੈਬਰ ਰਿਹਾ ਹਾਂ। ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ ਨੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਪੰਜਾਬ ਦੇ 18 ਜਿਲਿਆਂ ਤੋਂ ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ 35 ਸਖਸ਼ੀਅਤਾਂ ਅਤੇ 60 ਦੇ ਕਰੀਬ ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਪਾਂਸਰ ਕਰਨ ਲਈ ਕੌਰ ਇੰਮੀਗਰੇਸ਼ਨ ਅਤੇ ਅਰਮਾਨ ਟ੍ਰੈਵਲਜ ਬਾਘਾ ਪੁਰਾਣਾ ਦਾ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਗੁਰਮੀਤ ਸਿੰਘ ਸਹੋਤਾ ਨੇ ਡੇਢ ਕਵਿੰਟਲ ਕੇਲੇ ਅਤੇ ਬਾਬਾ ਗੁਰਮੀਤ ਸਿੰਘ ਖੋਸਾ ਜੀ ਨੇ ਸਵਾ ਕਵਿੰਟਲ ਦੁੱਧ ਦੀ ਸੇਵਾ ਕੀਤੀ।

ਇਸ ਮੌਕੇ ਉਕਤ ਤੋਂ ਇਲਾਵਾ ਐਸ ਐਮ ਓ ਸਿਵਲ ਹਸਪਤਾਲ ਮੋਗਾ ਡਾ. ਸੁਖਪ੍ਰੀਤ ਬਰਾੜ, ਡਾ. ਸੁਰਜੀਤ ਸਿੰਘ ਦੋਧਰ, ਡਾ. ਰਵੀਨੰਦਨ ਸ਼ਰਮਾ, ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ, ਡਾ. ਸਰਬਜੀਤ ਕੌਰ ਬਰਾੜ, ਗੁਰਚਰਨ ਸਿੰਘ ਮੁੰਨਣ, ਐਡਵੋਕੇਟ ਇੰਦਰਜੀਤ ਸਿੰਘ ਨਿਆਮੀਵਾਲਾ, ਮਨਮੋਹਨ ਸਿੰਘ ਚੀਮਾ, ਹਰਜਿੰਦਰ ਚੁਗਾਵਾਂ, ਪ੍ਰੋਮਿਲਾ ਕੁਮਾਰੀ, ਜਸਵੀਰ ਕੌਰ, ਨਰਜੀਤ ਕੌਰ, ਮੈਡਮ ਕਮਲਜੀਤ ਕੌਰ ਮੋਗਾ, ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਸਲਰ ਬਲਜੀਤ ਸਿੰਘ ਚਾਨੀ, ਬਲਵੀਰ ਸਿੰਘ ਪਾਧੀ, ਕੰਵਲਜੀਤ ਮਹੇਸਰੀ, ਹਰਜਿੰਦਰ ਘੋਲੀਆ, ਰਾਜ ਕੁਮਾਰ, ਹਰਭਜਨ ਸਿੰਘ ਬਹੋਨਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਪ੍ਰਦੀਪ ਸ਼ਰਮਾ, ਇਕਬਾਲ ਸਿੰਘ ਖੋਸਾ, ਰਾਮ ਸਿੰਘ ਜਾਨੀਆਂ,  ਗੋਕਲ ਚੰਦ, ਜਸਵਿੰਦਰ ਰਖਰਾ, ਦਵਿੰਦਰਜੀਤ ਗਿੱਲ, ਕੁਲਵਿੰਦਰ ਸਿੰਘ ਰਾਮੂਵਾਲਾ, ਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਹੈਪੀ, ਗੁਰਵੀਰ ਸਿੰਘ, ਡਾ. ਬਲਦੇਵ ਸਿੰਘ ਧੂੜਕੋਟ, ਅਕਬਰ ਚੜਿੱਕ, ਜਗਜੀਤ ਸਿੰਘ ਕਾਲੇਕੇ, ਜਗਤਾਰ ਸਿੰਘ ਜਾਨੀਆਂ ਅਤੇ ਕਰਮਜੀਤ ਘੋਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂ ਅਤੇ ਮੈਬਰ ਹਾਜਰ ਸਨ।

————————————————————— 

ਮੌੜ ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰ ਮਨਿੰਦਰ ਮੋਗਾ ਹੋਏ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ

‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ -ਭਵਨਦੀਪ ਸਿੰਘ ਪੁਰਬਾ

 ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ

              ਪਿਛਲੇ ਤਕਰੀਬਨ ਇੱਕ ਮਹੀਨਾ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਵੱਡੇ ਬੱਜਟ ਦੀ ਪੰਜਾਬੀ ਫਿਲਮ ‘ਮੌੜ’ ਦੀ ਪ੍ਰਮੋਸ਼ਨ ਵਾਸਤੇ ਪ੍ਰਡਕਸ਼ਨ ਟੀਮ ਆਪਣੇ ਰੋਲ ਮੁਤਾਬਕ ਡਾਕੂਆ ਅਤੇ ਅੰਗਰੇਜ ਸਰਕਾਰ ਦੇ ਸਿਪਾਹੀਆ ਦੀ ਵੇਸ-ਭੁਸਾ ਪਹਿਣ ਕੇ ਜਗ੍ਹਾ-ਜਗ੍ਹਾ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਇਸ ਸਬੰਧਤ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ‘ਮੌੜ’ ਫਿਲਮ ਵਿੱਚ ਇੱਕ ਅਹਿਮ ਰੋਲ ਨਿਭਾਉਣ ਵਾਲੇ ਮੋਗਾ ਜਿਲ੍ਹੇ ਨਾਲ ਸਬੰਧਤ ਪ੍ਰਸਿੱਧ ਅਦਾਕਾਰ ਮਨਿੰਦਰ ਮੋਗਾ ‘ਮੌੜ’ ਫਿਲਮ ਦੀ ਪ੍ਰਮੋਸ਼ਨ ਲਈ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ ਹੋਏ। ਇਸ ਮੌਕੇ ਅਦਾਕਾਰ ਮਨਿੰਦਰ ਮੋਗਾ ਨੂੰ ਟਰੱਸਟ ਵਿਖੇ ਪਹੁੰਚਣ ਤੇ ਮਹਿਕ ਵਤਨ ਦੀ ਫਾਉਡੇਸ਼ਨ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਨਿੰਦਰ ਮੋਗਾ ਨੇ ਸਟੇਜ ਤੋਂ ਬੋਲਦਿਆ ‘ਮੌੜ’ ਫਿਲਮ ਦੀ ਕਹਾਣੀ, ਮੇਕਿੰਗ ਅਤੇ ਆਪਣੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ।

ਭਵਨਦੀਪ ਸਿੰਘ ਪੁਰਬਾ ਨੇ ਮਨਿੰਦਰ ਮੋਗਾ ਨੂੰ ‘ਮੌੜ’ ਫਿਲਮ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਗੇ ਕਿ ਅਸੀਂ ਆਪਣੇ ਟਰੱਸਟ ਦੇ ਸਾਰੇ ਵਿਦਿਆਰਥੀਆਂ ਨੂੰ ਇਹ ਫਿਲਮ ਜਰੂਰ ਦਿਖਾਈਏ। ਟਰੱਸਟ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਅਦਾਕਾਰ ਮਨਿੰਦਰ ਮੋਗਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਸੇਵਕ ਸਿੰਘ ਸੰਨਿਆਸੀ ਅਤੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਨੇ ਸਟੇਜ ਤੋਂ ਹਾਜਰੀ ਲਵਾਉਦੇ ਹੋਏ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਵਿਦਿਆਰਥੀਆਂ ਸਮੇਤ ਮੈਡਮ ਜਸਵੀਰ ਕੌਰ ਚੁਗਾਵਾਂ, ਮੈਡਮ ਸੁਖਵਿੰਦਰ ਕੌਰ, ਅਮਨਦੀਪ ਕੌਰ, ਲਵਪ੍ਰੀਤ ਕੌਰ, ਰਮਨਦੀਪ ਕੌਰ, ਮੈਡਮ ਨਰਜੀਤ ਕੌਰ ਬਰਾੜ, ਸੁਖਦੀਪ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————— 

‘ਮਹਿਕ ਵਤਨ ਦੀ ਫਾੳੇੁਡੇਸ਼ਨ’ ਵੱਲੋਂ ਸ. ਦਰਸ਼ਨ ਸਿੰਘ ਬਰਾੜ ਯਾਦਗਾਰੀ ਲਾਇਬ੍ਰੇਰੀ ਲਈ 51 ਪੁਸਤਕਾਂ ਭੇਂਟ

ਜਲਦੀ ਹੀ ਹੋਵੇਗੀ ਵਿਸ਼ਾਲ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ –ਡਾ. ਸਰਬਜੀਤ ਕੌਰ ਬਰਾੜ  

ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ

             ਖੂਨੀ ਮਸੀਤ ਰੋਡ ਮੋਗਾ ਵਿਖੇ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਵਿੱਚ ਉੱਘੇ ਸਮਾਜ ਸੇਵੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਲਾਇਬ੍ਰੇਰੀ ਦੇ ਸੰਚਾਲਕ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਜਲਦੀ ਹੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ ਜਿਸ ਵਾਸਤੇ ਪੰਜਾਬ ਦੇ ਕਈ ਨਾਮਵਰ ਲੇਖਕਾਂ ਅਤੇ ਪ੍ਰਕਾਸ਼ਕ ਵੱਲੋਂ ਪੁਸਤਕਾਂ ਲਾਇਬ੍ਰੇਰੀ ਵਾਸਤੇ ਪਹੁੰਚ ਰਹੀਆਂ ਹਨ। ਇਸੇ ਸਬੰਧ ਵਿੱਚ ਸਾਡੇ ਜਿਲ੍ਹੇ ਦੀ ਨਾਮਵਰ ਸੰਸਥਾ ‘ਮਹਿਕ ਵਤਨ ਦੀ’ ਫਾਉਡੇਸ਼ਨ ਵੱਲੋਂ 51 ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਨੂੰ ‘ਮਹਿਕ ਵਤਨ ਦੀ’ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਐਡਜਕਟਿਵ ਮੈਂਬਰ ਮਨਮੋਹਨ ਸਿੰਘ ਚੀਮਾ, ਸਮਾਜ ਸੇਵੀ ਮਹਿੰਦਰਪਾਲ ਲੰੂਬਾ, ਗੁਰਸੇਵਕ ਸਿੰਘ ਸੰਨਿਆਸੀ ਨੇ ਮੈਡਮ ਬਰਾੜ ਨੂੰ ਭੇਂਟ ਕੀਤੀਆਂ। ਇਸ ਸਬੰਧ ਵਿੱਚ ‘ਮਹਿਕ ਵਤਨ ਦੀ’ ਗਰੁੱਪ ਦੇ ਮੁੱਖੀ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਬੱਚੇ ਦਿਨੋ-ਦਿਨ ਸਾਹਿਤ ਨਾਲੋਂ ਟੁੱਟ ਰਹੇ ਹਨ। ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ ਇਸ ਕਾਰਜ ਵਾਸਤੇ ਡਾ. ਸਰਬਜੀਤ ਕੌਰ ਬਰਾੜ ਵੱਲੋਂ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਕਰਨਾ ਸਲਾਘਾਯੋਗ ਕਾਰਜ ਹੈ ਇਸ ਕਾਰਜ ਵਿੱਚ ਸਾਡੀ ‘ਮਹਿਕ ਵਤਨ ਦੀ’ ਫਾਉਡੇਸ਼ਨ ਅਤੇ ਸਾਡੀ ਐਨ.ਜੀ.ਓ. ਵੱਲੋਂ ਮੈਡਮ ਡਾ. ਬਰਾੜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਲਾਇਬ੍ਰੇਰੀ ਦੀ ਸਥਾਪਨਾ ਦੇ ਸਬੰਧ ਵਿੱਚ ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸ. ਬਲਦੇਵ ਸਿੰਘ ਆਜਾਦ, ਮਾਸਟਰ ਆਤਮਾ ਸਿੰਘ ਚੜਿੱਕ, ਸਵ. ਢਾਡੀ ਸਾਧੂ ਸਿੰਘ ਧੰਮੂ, ਬਲਵਿੰਦਰ ਸਿੰਘ ਚਾਨੀ, ਖੇਡ ਲੇਖਕ ਜਗਦੇਵ ਬਰਾੜ ਅਤੇ ਹੋਰ ਕਈ ਨਾਮਵਰ ਲੇਖਕਾਂ ਦੀਆਂ 51 ਪੁਸਤਕਾਂ ਭੇਂਟ ਕੀਤੀਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨਿਰੰਤਰ ਇਸ ਲਾਇਬ੍ਰੇਰੀ ਵਾਸਤੇ ਪਹੁੰਚਦਾ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

————————————————————— 

ਅਮਿੱਟ ਛਾਪ ਛੱਡ ਗਈ ‘ਬਾਜ਼ੀ’ ਪਿੰਡ ਬਹੋਨੇ ਦੀ

ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ –ਹਰਭਜਨ ਸਿੰਘ ਬਹੋਨਾ 

ਮੋਗਾ/ ਮਈ 2023/ ਮਵਦੀਲਾ ਬਿਓਰੋ 

             ਬੀਤੇ ਦਿਨੀ ਮੋਗਾ ਦੇ ਨਾਲ ਲੱਗਦੇ ਪਿੰਡ ਬਹੋਨਾ ਵਿਖੇ ਪੁਰਾਤਣ ਅਤੇ ਰਿਵਾਇਤੀ ਖੇਡਾਂ ਨੂੰ ਉਤਸਾਹਿਤ ਕਰਨ ਦੇ ਉਪਰਾਲੇ ਨਾਲ ਪਿੰਡ ਵਿੱਚ ਬਾਜ਼ੀਗਰ ਜੋਗਿੰਦਰ ਸਿੰਘ ਭਾਗੋਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਵੱਲੋਂ ਬਾਜ਼ੀ ਪਵਾਈ ਗਈ ਜਿਸ ਦਾ ਆਯੋਜਿਨ ਉੱਘੇ ਸਮਾਜ ਸੇਵਕ ਸਰਪੰਚ ਹਰਭਜਨ ਸਿੰਘ ਬਹੋਨਾ, ਮੋਜੂਦਾ ਸਰਪੰਚ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ। ਇਸ ‘ਬਾਜ਼ੀ’ ਵਿੱਚ ਬਾਜ਼ੀਗਰਾਂ ਵੱਲੋਂ ਲੰਮੀ ਛਾਲ, ਗਲ ਨਾਲ ਲੋਹੇ ਦਾ ਸਰੀਆ ਮੋੜਨਾ, ਛੋਟੇ ਜਿਹੇ ਲੋਹੇ ਦੇ ਗੋਲੇ ਤਿੰਨ ਵਿਅਕਤੀਆਂ ਨੇ ਲੰਘਣਾ, ਦੰਦਾ ਨਾਲ ਭਾਰਾ ਗਾਡਰ ਚੁੱਕਣਾ ਅਤੇ ਮੰਜੀ ਦੇ ਉਪੱਰ ਦੀ ਉੱਚੀ ਛਾਲ ‘ਬਾਜ਼ੀ ਪਾਉਣਾ’ ਆਦਿ ਕਰਤੱਬ ਵਿਖਾਉਦੇ ਹੋਏ ਨਾਲ-ਨਾਲ ਖੂਬ ਹਾਸਾ-ਠੱਠਾ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਪੁਰਾਤਨ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਕਿਹਾ ਕਿ ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ।

 ਇਸ ‘ਬਾਜ਼ੀ’ ਵਿੱਚ ਪੁਰਾਤਣ ਅਤੇ ਰਿਵਾਇਤੀ ਖੇਡਾ ਨੂੰ ਵੇਖਣ ਅਤੇ ਇਨ੍ਹਾਂ ਦੀ ਪ੍ਰਫੁਲਤਾਂ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਘੀ ਲੇਖਿਕਾਂ ਬਲਜਿੰਦਰ ਕੌਰ ਕਲਸੀ, ਕੁਲਦੀਪ ਸਿੰਘ ਦੌਧਰ, ਆਰਟਿਸਟ ਗੁਰਪ੍ਰੀਤ ਸਿੰਘ ਕੋਮਲ, ਸਰਪੰਚ ਚਰਨਜੀਤ ਕੌਰ, ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਬਲਰਾਜ ਸਿੰਘ ਗਿੱਲ, ਰਾਜ ਕੁਮਾਰ, ਗੁਰਮੇਲ ਸਿੰਘ ਪ੍ਰਧਾਨ, ਅਜੈਬ ਸਿੰਘ ਮਿਸਤਰੀ, ਪਰਮਜੀਤ ਸਿੰਘ, ਸੁਖਦੇਵ ਸਿੰਘ ਫੌਜੀ, ਦਿਲਬਾਗ ਸਿੰਘ ਬਹਿਰੀਨ, ਨਛੱਤਰ ਸਿੰਘ ਦਵਾਈਆਂ ਵਾਲਾ, ਸੰਤੋਖ ਸਿੰਘ ਨੈਸਲੇ ਮੋਗਾ, ਹਰੀਸ਼ ਰਹੇਜਾ ਮੋਗਾ, ਕੈਪਟਨ ਬਖਸ਼ੀਸ ਸਿੰਘ ਵਰਗੇ, ਬੂਟਾ ਸਿੰਘ ਬਿਜਲੀ ਵਾਲਾ, ਰਿਟਾ ਇੰਸ ਬਿੱਕਰ ਸਿੰਘ ਮੋਗਾ, ਡਾ. ਬਲਵਿੰਦਰ ਸਿੰਘ ਸੇਖਾ, ਡਾ. ਪਰਮਿੰਦਰ ਸਿੰਘ ਮਿੱਠੂ, ਮਾਸਟਰ ਭੁਪਿੰਦਰ ਸਿੰਘ, ਐਨ.ਜੀ.ਓ. ਜਸਵੀਰ ਕੌਰ ਬੁੱਘੀਪੁਰਾ, ਪਿੰਡ ਨਿਵਾਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜਰ ਹੋਏ।

—————————————————————— 

ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਮੈਂਬਰ ਪਾਰਲੀਮੈਂਟ ਮੁਹੱਮਦ ਸਦੀਕ ਨਾਲ ਖਾਸ ਮੀਟਿੰਗ 

ਰੂਰਲ ਐਨ.ਜੀ.ਓ. ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਸੋਵੀਨਾਰ ਕੀਤਾ ਭੇਟ 

ਮੋਗਾ/ ਮਈ 2023/ ਇਕਬਾਲ ਖੋਸਾ

ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਇੱਕ ਖਾਸ ਪ੍ਰੋਗਰਾਮ ਤੇ ਮੋਗਾ ਦੇ ਗੋਧੇਵਾਲਾ ਸਟੇਡੀਅਮ ਵਿਖੇ ਹਾਜਰ ਹੋਏ ਜਿਥੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸ਼ਹਿਰੀ ਯੂਨਿਟ ਮੋਗਾ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ (ਰਿਟਾਇਰਡ ਡੀ.ਐਸ.ਪੀ.) ਵੱਲੋਂ ਉਨ੍ਹਾਂ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਅਤੇ ਸੁਖਦੇਵ ਸਿੰਘ ਬਰਾੜ ਵੱਲੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਜੀ ਨਾਲ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦੀ ਸ੍ਰਪਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਕੀਤੀਆਂ ਜਾ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਮੋਜੂਦ ਟਰੱਸਟੀਆ ਅਤੇ ਐਨ.ਜੀ.ਓ. ਦੇ ਅਹੁੱਦੇਦਾਰਾ ਨੇ ਸ਼੍ਰੀ ਮੁਹੱਮਦ ਸਦੀਕ ਜੀ ਨੂੰ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦੀਆਂ ਗਤੀਵਿਧੀਆ ਦਾ ਸੋਵੀਨਾਰ ਵੀ ਭੇਟ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਨਹਿਰੂ ਯੁਵਾ ਕੇਦਰ ਤੋਂ ਗੁਰਵਿੰਦਰ ਸਿੰਘ, ਮੇਜਰ ਪ੍ਰਦੀਪ, ਐਨ.ਜੀ.ਓ. ਕੋਆਡੀਨੇਸ਼ਨ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਪ੍ਰਸਿੱਧ ਸਾਹਿਤਕਾਰ ਸੁਰਜੀਤ ਦੌਧਰ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਅਤੇ ਪ੍ਰੀਵਾਰ ਨੂੰ ਸ਼ੁੱਭ ਵਿਧਾਇਗੀ

22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਕਰਵਾਏ ਜਾਣਗੇ ਭੰਗੜਾ ਮੁਕਾਬਲੇ 

ਮੋਗਾ/ ਅਪ੍ਰੈਲ 2023/ ਇਕਬਾਲ ਸਿੰਘ ਖੋਸਾ

‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਵੀਰ ਕੈਨੇਡਾ ਦੇ ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਜੋ ਪਿਛਲੇ ਦੋ ਮਹੀਨਿਆ ਤੋਂ ਆਪਣੇ ਪ੍ਰੀਵਾਰ ਨਾਲ ਪੰਜਾਬ ਆਏ ਹੋਏ ਸਨ, ਨੂੰ ਪਿਛਲੇ ਦਿਨੀ ਵਾਪਿਸ ਆਪਣੀ ਕਰਮ ਭੂੰਮੀ ਕੈਨੇਡਾ ਜਾਣ ਤੇ ਸ਼ੁੱਭ ਵਿਦਾਇਗੀ ਦਿੱਤੀ ਗਈ।

ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਬੇਬੀ ਰਸਲੀਨ ਕੌਰ ਪੁਰਬਾ ਅਤੇ ਪਾਲਮਵੀਰ ਸਿੰਘ ਪੁਰਬਾ ਨੇ ਪਿੰਡ ਖੁਖਰਾਣਾ ਵਿਖੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਪਵਿੱਤਰ ਧਰਤੀ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਵਾਲਿਆ ਤੋਂ ਆਸ਼ੀਰਵਾਦ ਲੈ ਕੇ ਵਾਪਿਸੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਤਾਰਾ ਸਿੰਘ ਪੁਰਬਾ ਅਤੇ ਭਵਨਦੀਪ ਸਿੰਘ ਪੁਰਬਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਪਿੰਡ ਖੁਖਰਾਣਾ ਤੋਂ ਰਵਾਨਾ ਕੀਤਾ। ਦਿੱਲੀ ਏਅਰਪੋਰਟ ਤੋਂ ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਰਸਲੀਨ ਕੌਰ ਪੁਰਬਾ ‘ਰੀਤ’ ਅਤੇ ਪਾਲਮਵੀਰ ਸਿੰਘ ਪੁਰਬਾ ਨੂੰ ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਭਾਗਵੰਤੀ ਅਤੇ ਭਵਨਦੀਪ ਸਿੰਘ ਪੁਰਬਾ ਵੱਲੋਂ ਸ਼ੁੱਭ ਵਿਦਾਇਗੀ ਦੇ ਕੇ ਆਪਣੀ ਕਰਮ ਭੂੰਮੀ ਕੈਨੇਡਾ ਲਈ ਰਵਾਨਾ ਕੀਤਾ ਗਿਆ।

ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਪੁਰਬਾ ਹਰ ਸਾਲ ਕੈਨੇਡਾ ਵਿਖੇ ਬਹੁੱਤ ਵੱਡੇ ਪੱਧਰ ਤੇ ਭੰਗੜਾ ਕੰਪੀਟੀਸ਼ਨ ਕਰਵਾਉਦੇ ਹਨ। ਉਸ ਦੀਆਂ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀਆਂ ਗਤੀਵਿਧੀਆ ਬੇ-ਮਸਾਲ ਹਨ। ਐਤਕੀ 22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਭੰਗੜਾ ਮੁਕਾਬਲੇ ਕਰਵਾਏ ਜਾ ਰਹੇ ਹਨ। ਗੁਰਸੇਵਕ ਸਿੰਘ ਪੁਰਬਾ ਸ਼ੁਰੂ ਤੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜਿਆ ਹੋਇਆ ਹੈ ਅਤੇ ਉਹ ਕੈਨੇਡਾ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਵਿਸ਼ੇਸ਼ ਪ੍ਰਤੀਨਿਧਤਾ ਕਰ ਰਿਹਾ ਹੈ।

——————————————————————

ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਮੋਗਾ/ ਅਪ੍ਰੈਲ 2023/ ਭਾਗਵੰਤੀ 

ਪਿਛਲੇ ਦਿਨੀ ਪੰਜਾਬੀ ਗੀਤਕਾਰ ਸਭਾ ਇਕਾਈ ਮੋਗਾ ਵੱਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮਾਂ-ਬੋਲੀ ਦਾ ਸਪੂਤ ਪੰਜਾਬੀ ਲੋਕ ਗਾਇਕ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਰ ਹੋਇਆ। ਇਸ ਸਮਾਗਮ ਵਿੱਚ ਸਮੂਲੀਅਤ ਕਰਨ ਤੇ ਗੁਰਸੇਵਕ ਸਿੰਘ ਪੁਰਬਾ ਨੂੰ ਪੰਜਾਬੀ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਅਹਿਮ ਯੋਗਦਾਨ ਪਾਉਣ ਲਈ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਗਾਇਕ ਡਾ. ਬਲਜੀਤ ਸਿੰਘ ਨੇ ਕਿਹਾ ਕਿ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਵਧਾਈ ਦਾ ਪਾਤਰ ਹੈ ਜਿਸ ਨੇ ਕੈਨੇਡਾ ਵਿੱਚ ਰਹਿੰਦੀਆਂ ਹੋਇਆ ਵੀ ਉੜੇ ਤੇ ਜੂੜੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਆਪਣੇ ਬੱਚਿਆ ਨੂੰ ਪੰਜਾਬੀ ਵਿਰਸੇ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਿਆ ਹੈ। ਇਸ ਮੌਕੇ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਸਮਾਗਮ ਵਿੱਚ ਗੁਰਸੇਵਕ ਸਿੰਘ ਪੁਰਬਾ, ਭਵਨਦੀਪ ਸਿੰਘ ਪੁਰਬਾ, ਗਾਇਕ ਡਾ. ਬਲਜੀਤ ਮੋਗਾ, ਅਦਾਕਾਰ ਮਨਿੰਦਰ ਮੋਗਾ, ਕਾਕਾ ਮੱਲੇਆਣਾ, ਗੀਤਕਾਰ ਗੋਲੂ ਕਾਲੇਕੇ, ਜਿੰਦਰ ਰਣੀਆਂ, ਜਸਵਿੰਦਰ ਸ਼ਿੰਦਾ, ਕੁਲਵੰਤ ਸਿੰਘ ਕਲਸੀ, ਵਰਿੰਦਰ ਸਿੰਘ ਭਿੰਡਰ, ਗੀਤਕਾਰ ਸੋਨੀ ਮੋਗਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਪ੍ਰਾਇਮਰੀ ਸਕੂਲ ਲੋਹਾਰਾ ਵਿਖੇ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ

‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਵੱਲੋਂ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਨੂੰ 50 ਪੁਸਤਕਾਂ ਭੇਂਟ

ਮੋਗਾ / ਪਰਮ ਗਿੱਲ

ਦੇਸੀ ਨਵੇਂ ਸਾਲ ਦੀ ਆਰੰਭਤਾ ਮੌਕੇ ਪਿੰਡ ਲੋਹਾਰਾ ਦੇ ਪ੍ਰਾਈਮਰੀ ਸਕੂਲ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਸ਼੍ਰੀਮਤੀ ਸੁਰਜੀਤ ਕੌਰ ਪਤਨੀ ਸ. ਲਖਵਿੰਦਰ ਸਿੰਘ ਵੱਲੋਂ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਥਾਪਤ ਕੀਤੀ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਲਾਈਬਰੇਰੀ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਾਇਬ੍ਰੇਰੀ ਦੀ ਸਥਾਪਨਾ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਵੱਲੋਂ 50 ਪੁਸਤਕਾਂ ਦਾ ਸੈੱਟ ਇਸ ਲਾਇਬ੍ਰੇਰੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਦੇ ਮੁੱਖ ਸੇਵਾਦਾਰ ਅਤੇ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੇ ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਆਖਿਆ ਕਿ ਭਵਨਦੀਪ ਸਿੰਘ ਪੁਰਬਾ ਦਾ ਪੱਤਰਕਾਰੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਵੀ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਇਸ ਮੌਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਪਿੰਡ ਨੂੰ ਦਿੱਤੀ ਗਈ ਵਡਮੁੱਲੀ ਦੇਣ ਦਾ ਵਿਸਥਾਰ ਨਾਲ ਚਾਨਣਾ ਪਾਇਆ।

ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾ ਸਮੇਤ ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ, ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਬਲਾਕ ਧਰਮਕੋਟ ਸਰਕਲ ਪਿੰਡ ਲੋਹਾਰਾ ਦੇ ਸੁਪਰਵਾਈਜਰ ਸ੍ਰੀ ਮਤੀ ਗੁਰਸ਼ਰਨ ਕੌਰ, ਆਂਗਣਵਾੜੀ ਵਰਕਰ ਕਰਮਜੀਤ ਕੌਰ, ਆਂਗਣਵਾੜੀ ਵਰਕਰ ਕੁਲਬੀਰ ਕੌਰ, ਅਮਨਪ੍ਰੀਤ ਕੌਰ, ਦਲਜੀਤ ਕੌਰ, ਆਂਗਣਵਾੜੀ ਹੈਲਪਰ ਗੁਰਜੀਤ ਕੌਰ, ਪ੍ਰਿਸੀਪਲ ਰੀਟਾ ਰਾਣੀ, ਮੈਡਮ ਸ਼ਰਬਜੀਤ ਕੌਰ ਲੋਹਾਰਾ, ਲਖਵਿੰਦਰ ਸਿੰਘ ਲੱਖਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਕਿਸਾਨਾਂ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਜਹਿਰ ਮੁਕਤ ਖੇਤੀ ਵਸਤੂਆਂ ਦਾ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ

ਕਿਸਾਨ ਬਾਜਾਰ ਵਿੱਚ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਕੀਤਾ ਗਿਆ ਲੋਕ ਅਰਪਣ 

 ਮੋਗਾ / ਪਰਮਜੀਤ ਕੌਰ ਗਿੱਲ

ਜਿਲ੍ਹਾ ਮੰਡੀ ਦਫ਼ਤਰ ਪੰਜਾਬ ਬੋਰਡ ਮੋਗਾ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਅਗਾਂਹ ਵਧੂ ਕਿਸਾਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਵਿਖੇੇ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਜਹਿਰ ਮੁਕਤ ਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਸ਼ਹਿਦ, ਗੁੜ, ਸ਼ੱਕਰ, ਸਰੋਂ ਦਾ ਤੇਲ, ਦੇਸੀ ਘਿਉ, ਦਾਲਾਂ, ਮੁੱਖ ਅਨਾਜ, ਸਬਜੀਆਂ, ਬਾਸਮਤੀ ਚੌਲ ਅਤੇ ਦੁੱਧ ਤੋਂ ਤਿਆਰ ਕੀਤੀਆਂ ਵਸਤਾਂ ਮੱਖਣ, ਲੱਸੀ, ਪਨੀਰ ਤੇ ਦੇਸੀ ਘਿਓ ਆਦਿ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਖਰੀਦਿਆ ਗਿਆ। ਇਸ ਮੌਕੇ ਤੇ ਜਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੈਨੇਵਾਲ ਅਤੇ ਜੁਗਵੀਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨੇ ਇਸ ਕਿਸਾਨ ਬਜਾਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਕਿਸਾਨਾਂ ਵੱਲੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਖਾਣ ਵਾਲੀਆਂ ਵਸਤਾਂ ਇੱਕ ਬਹੁਤ ਹੀ ਸ਼ਲਾਂਘਾਯੋਗ ਕਦਮ ਹੈ ਅਤੇ ਇਸ ਵਾਰ ਦੂਸਰੇ ਕਿਸਾਨ ਮੇਲੇ ਨਾਲੋਂ ਗਾਹਕਾਂ ਦੀ ਗਿਣਤੀ ਵੱਧ ਰਹੀ ਹੈ। ਜਿਨ੍ਹਾਂ ਨਾਲ ਕਿਸਾਨ ਆਪਣੇ ਪਰਿਵਾਰਾਂ ਦੇ ਨਾਲ-ਨਾਲ ਸਮਾਜ ਨੂੰ ਵੀ ਤੰਦਰੁਸਤ ਰੱਖ ਰਹੇ ਹਨ ਅਤੇ ਇਹ ਕਿਸਾਨ ਮੇਲਾ ਹਰੇਕ ਮਹੀਨੇ ਦੀ 10 ਤਰੀਕ ਨੂੰ ਲਗਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਹਿਰ ਮੁਕਤ ਫਸਲਾਂ ਦੀ ਪੈਦਾਵਾਰ ਕਰਨ ਤਾਂ ਜੋ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।

ਇਸ ਕਿਸਾਨ ਬਾਜਾਰ ਵਿੱਚ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ) ਵੱਲੋਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਲੋਕ ਅਰਪਣ ਕੀਤਾ ਗਿਆ।‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਇਹ ਅੰਕ ਰੰਗਾਂ ਦੇ ਤਿਉਹਾਰ ਹੋਲੀ, ਪਾਵਣ ਤਿਉਹਾਰ ਹੋਲੇ-ਮੁਹੱਲੇ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਦੇ ਸਾਲਾਨਾ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਮੈਗਜੀਨ ਦੇ ਇਸ ਅੰਕ ਨੂੰ ਰੀਲੀਜ ਕਰਨ ਸਮੇਂ ਭਵਨਦੀਪ ਸਿੰਘ ਪੁਰਬਾ ਦੇ ਨਾਲ ਲੇਖਕ ਡਾ. ਹਰਨੇਕ ਸਿੰਘ ਰੋਡੇ, ਮਹਿੰਦਰਪਾਲ ਲੂੰਬਾ (ਸਮਾਜ ਸੇਵੀ), ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ (ਸਿਟੀ ਪ੍ਰਧਾਨ: ਰੂਰਲ ਐਨ.ਜੀ.ਓ. ਮੋਗਾ) ਆਦਿ ਮੁੱਖ ਤੌਰ ਤੇ ਹਾਜਰ ਸਨ।

ਇਸ ਕਿਸਾਨ ਬਾਜਾਰ ਵਿੱਚ ਪਰਮਜੀਤ ਸਿੰਘ ਲੇਖਾਕਾਰ, ਪਰਮਿੰਦਰ ਸਿੰਘ ਦਾਤਾ ਮੰਡੀ ਸੁਪਰਵਾਈਜ਼ਰ, ਜਸਪ੍ਰੀਤ ਸਿੰਘ ਤਤਾਰੀਏ ਵਾਲਾ ਮੰਡੀ ਸੁਪਰਵਾਈਜ਼ਰ, ਮੰਡੀ ਸੁਪਰਵਾਈਜ਼ਰ ਨਿਰਮਲ ਸਿੰਘ ਅਤੇ ਬਠਿੰਡਾ ਦੇ ਰਜਿੰਦਰ ਕਾਲਜ ਦੇ ਵਿਆਰਥੀਆਂ ਤੇ ਸਟਾਫ਼ ਵੱਲੋਂ ਇਸ ਕਿਸਾਨ ਬਾਜਾਰ ਵਿੱਚ ਸ਼ਮੂਲੀਅਤ ਕੀਤੀ ਗਈ।

——————————————————————

ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਭਵਨਦੀਪ ਸਿੰਘ ਪੁਰਬਾ, ਡਾ. ਸਰਬਜੀਤ ਕੌਰ ਬਰਾੜ ਅਤੇ ਲੇਖਕ ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਸਨਮਾਨ

ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦਾ ਹੈ –ਤੇਜਿੰਦਰਪਾਲ ਸਿੰਘ ਚੀਮਾ

 ਮੋਗਾ / ਪਰਮ ਗਿੱਲ 

ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਏ ਇਕ ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਅਤੇ ਪ੍ਰਸਿੱਧ ਲੇਖਕ ਸ. ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਆਪਣੇ ਕਰਕਮਲਾਂ ਨਾਲ ਉਪਰੋਕਤ ਤਿੰਨਾਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਕੌਮੀ ਚੇਅਰਮੈਨ ਅਤੇ ਅਦਾਰਾ ‘ਲੋਕ ਸੇਵਕ’ ਦੇ ਪ੍ਰਬੰਧਕ ਸੰਪਾਦਕ ਸ. ਤੇਜਿੰਦਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸੰਸਥਾਂ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ।

ਇਸ ਮੌਕੇ ਬਹੁੱਤ ਸਾਰੀਆਂ ਧਾਰਮਿਕ, ਸਮਾਜ ਸੇਵੀ ਸ਼ਖਸੀਅਤਾਂ ਸਮੇਤ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ (ਜੁਆਇੰਟ ਸਕੱਤਰ: ਆਮ ਆਦਮੀ ਪਾਰਟੀ ਜਿਲ੍ਹਾ ਮੋਗਾ), ਭਾਈ ਹਰਪ੍ਰੀਤ ਸਿੰਘ ਖੁਖਰਾਣਾ, ਭਾਈ ਰਜਿੰਦਰ ਸਿੰਘ ਕੋਟਲਾ, ਹਰਪ੍ਰੀਤ ਸਿੰਘ ਹੈਪੀ, ਸਮਾਜ ਸੇਵੀ ਲੱਕੀ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੀ ਸਾਲਾਨਾ ਡਾਇਰੀ ਰੀਲੀਜ

ਸਾਡਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ, ਸਾਡਾ ਸਬੰਧ ਚੰਗੇ ਨੇਕ ਕੰਮ ਕਰਨ ਵਾਲੇ ਵਿਧਾਇਕ ਡਾ. ਅਮਨਦੀਪ ਕੌਰ ਨਾਲ ਹੈ -ਭਵਨਦੀਪ ਸਿੰਘ ਪੁਰਬਾ 

  ਮੋਗਾ / ਪਰਮਜੀਤ ਕੌਰ ਗਿੱਲ 

ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸਾਲਾਨਾ ਓਪਾਇਡਮੈਂਟ ਡਾਇਰੀ ਬਿਓਰੋ ਦੇ ਨਿੱਜੀ ਦਫਤਰ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾਂ ਨਾਲ ਰੀਲੀਜ ਕੀਤੀ ਗਈ। ਇਸ ਸਮਾਗਮ ਤੋਂ ਬਾਅਦ ਬਿਓਰੋ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਸਬੰਧ ਚੰਗੇ, ਨੇਕ ਕੰਮ ਤੇ ਵਿਕਾਸ ਕਾਰਜ ਕਰਨ ਵਾਲੇ ਸਾਡੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਨਾਲ ਹੈ। ਉਹ ਸਾਡੇ ਲਈ ਬਹੁੱਤ ਸਤਿਕਾਰਯੋਗ ਹਨ। ਅਸੀਂ ਮੋਗਾ ਸ਼ਹਿਰ ਦੇ ਹਰ ਵਿਕਾਸ ਕਾਰਜ, ਪੰਜਾਬੀ ਵਿਰਸੇ ਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਵਾਲੇ ਹਰ ਕਾਰਜ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਵੱਧ ਹਾਂ ਅਤੇ ਉਨ੍ਹਾਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ।

ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਕੁਲਵਿੰਦਰ ਤਾਰੇਵਾਲਾ, ਮੈਡਮ ਸੋਨੀਆ ਢੰਡ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਇਕਬਾਲ ਸਿੰਘ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਉੱਘੇ ਲੇਖਕ ਬਲਦੇਵ ਸਿੰਘ ਆਜਾਦ ਦੀ ਪੁਸਤਕ ‘ਮਹਿਕ ਵਿਰਸੇ ਦੀ’ ਲੋਕ ਅਰਪਣ

ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ -ਭਵਨਦੀਪ ਸਿੰਘ ਪੁਰਬਾ

  ਮੋਗਾ / ਪਰਮਜੀਤ ਕੌਰ ਗਿੱਲ

ਉੱਘੇ ਲੇਖਕ ਸ. ਬਲਦੇਵ ਸਿੰਘ ਆਜਾਦ ਦੀ ਤੀਸਰੀ ਪੁਸਤਕ ‘ਮਹਿਕ ਵਿਰਸੇ ਦੀ’ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੋਗਾ ਸਥਿਤ ਨਿੱਜੀ ਦਫਤਰ ਵਿਖੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਮੋਜੂਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਕੋਲ ਆ ਕੇ ਸਾਡੇ ਅਦਾਰੇ ਦੇ ਲੇਖਕ ਦੀ ਪੁਸਤਕ ਰੀਲੀਜ ਕਰਨਾ, ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸ. ਬਲਦੇਵ ਸਿੰਘ ਆਜਾਦ ਵੱਲੋਂ ਵੀ ਵਿਧਾਇਕ ਮੈਡਮ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਨਵਤਾਜ ਸਿੰਘ ਪੁਰਬਾ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅਜੀਤ ਨਗਰ ਦੀਆਂ ਸ਼ੜਕਾ ਦੇ ਕੰਮ ਦਾ ਕੀਤਾ ਉਦਘਾਟਨ

ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਨਾਲ ਹੋ ਰਹੇ ਹਨ ਚਾਲੂ –ਅਰਵਿੰਦਰ ਸਿੰਘ ਕਾਨਪੁਰੀਆ

ਮੋਗਾ/  ਭਵਨਦੀਪ ਸਿੰਘ ਪੁਰਬਾ

ਮੋਗਾ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਯੋਗ ਅਗਵਾਹੀ ਵਿੱਚ ਵਾਰਡ ਵਾਇਜ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਅਜੀਤ ਨਗਰ ਵਿਖੇ ਬੜੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸ਼ੜਕਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਜੀਤ ਨਗਰ ਦੀਆਂ ਸਾਰੀਆਂ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।

ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਕਿਹਾ ਕਿ ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਹੋ ਰਹੇ ਹਨ ਚਾਲੂ ਹੋ ਰਹੇ ਹਨ। ਇਸੇ ਤਰ੍ਹਾਂ ਅਜੀਤ ਨਗਰ ਵਾਸੀਆ ਦੀ ਕਈ ਸਾਲਾ ਦੀ ਮੰਗ ਤੇ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਅਜੀਤ ਨਗਰ ਵਿੱਚ ਹਾਜਰ ਹੋਣ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਪੁਰਬਾ ਨਿਵਾਸ ਵਿਖੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੈਡਮ ਭਾਗਵੰਤੀ ਪੁਰਬਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਸ਼੍ਰੀ ਮਤੀ ਸੁਰਿੰਦਰ ਕੌਰ, ਸਨਦੀਪ ਕੌਰ, ਨਵਦੀਪ ਕੌਰ, ਪਰਮਜੀਤ ਬੇਦੀ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਸਮੇਂ ਮੈਡਮ ਅਮਨਦੀਪ ਕੌਰ ਅਰੋੜਾ ਦੇ ਨਾਲ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਤਰਨਜੀਤ ਸਿੰਘ ਮੌਗਾਂ, ਹਰਪ੍ਰੀਤ ਸਿੰਘ ਬਾਵਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਐਮ.ਐਲ.ਏ. ਮੋਗਾ ਡਾ. ਅਮਨਦੀਪ ਕੌਰ ਅਰੋੜਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਹੋਏ ਨਤਮਸਤ

ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ -ਡਾ. ਅਮਨਦੀਪ ਕੌਰ ਅਰੋੜਾ

ਖੁਖਰਾਣਾ (ਮੋਗਾ) / ਬਿਓਰੋ

                ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਜਿੱਤ ਦੀ ਖੁਸ਼ੀ ਵਿੱਚ ਨਗਰ ਦੀ ਸੁੱਖ ਸ਼ਾਤੀ ਲਈ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਡਾ: ਅਮਨਦੀਪ ਕੌਰ ਅਰੋੜਾ ਮੁੱਖ ਤੌਰ ਤੇ ਹਾਜਰ ਹੋਏ। ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਨਤਮਸਤਕ ਹੁੰਦਿਆ ਡਾ: ਅਮਨਦੀਪ ਕੌਰ ਅਰੋੜਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਮਹਾਰਾਜ ਨੂੰ ਰੁਮਾਲਾ ਭੇਟ ਕੀਤਾ ਅਤੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਅਤੇ ਇਸ ਸਮਾਗਮ ਦੇ ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਤੋਂ ਸਿਰੋਪਾਓ ਪ੍ਰਾਪਤ ਕੀਤਾ।

          ਅਰਦਾਸ ਉਪਰੰਤ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ ਅਤੇ ਪਿੰਡ ਵਾਸੀਆਂ ਵੱਲੋਂ ਡਾ: ਅਮਨਦੀਪ ਕੌਰ ਅਰੋੜਾ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੀਆਂ ਕੁੱਝ ਸਾਂਝੀਆਂ ਮੰਗਾ ਅਤੇ ਕੁੱਝ ਸਕਾਇਤਾ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਡਾ: ਅਮਨਦੀਪ ਕੌਰ ਨੇ ਇਲਾਕੇ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਜਿੱਤ ਦਵਾਈ ਹੈ। ਉਨ੍ਹਾਂ ਨੇ ਪਿੰਡ ਦੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣ ਦਾ ਵਾਅਦਾ ਕੀਤਾ। ਉਨ੍ਹਾਂ ਸਮਾਗਮ ਨੂੰ ਸੰਬੌਧਨ ਕਰਦਿਆ ਆਖਿਆ ਕਿ ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੁਅਰਪਸ਼ਨ ਖਤਮ ਹੋਵੇ ਤੇ ਸਾਡੇ ਸ਼ਹਿਰ ਪਿੰਡ ਸੋਹਣੇ ਬਨਣ ਤਾਂ ਸਾਨੂੰ ਉਹਨਾਂ ਨੂੰ ਆਪਣੇ ਸਮਝ ਕੇ ਕੰਮ ਕਰਨਾ ਪਵੇਗਾ। ਇਸ ਲਈ ਅਪਨਾਹਟ ਲੈ ਕੇ ਆਉਣੀ ਬੇਹੱਦ ਜਰੂਰੀ ਹੈ।

          ਇਸ ਸਮਾਗਮ ਵਿੱਚ ਪਿੰਡ ਵਾਸੀਆਂ, ਇਲਾਕਾ ਵਾਸੀਆਂ ਤੋਂ ਇਲਾਵਾ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ, ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਬਲਜਿੰਦਰ ਸਿੰਘ ‘ਗੋਰਾ’ (ਜੋਇੰਟ ਸੈਕਟਰੀ ਜਿਲ੍ਹਾ ਮੋਗਾ), ਕੌਂਸਲਰ ਹਰਜਿੰਦਰ ਸਿੰਘ ਰੋਡੇ, ਊਧਮ ਸਿੰਘ ਕਲਕੱਤਾ, ਹਰਨੇਕ ਸਿੰਘ ਸੇਖੋ, ਔਗਰੇਜ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਮੈਂਬਰ, ਦਲਜੀਤ ਸਿੰਘ ਸੇਖੋ, ਜਗਤਾਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਜਸਪ੍ਰੀਤ ਸਿੰਘ, ਕੁਲਵੰਤ ਸਿੰਘ ਆਦਿ ਨੇ ਮੁੱਖ ਤੌਰ ਆਪਣੀਆਂ ਸੇਵਾਵਾ ਨਿਭਾਈਆਂ।

ਬਾਬਾ ਹੀਰਾ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਸਮੇਂ ਦੀ ਵੀਡੀਓ ਵੇਖਣ ਲਈ 👇 ਕਲਿੱਕ ਕਰੋ।

———————————————————————  

ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ  -ਡਾ ਹਰਮਨਪ੍ਰੀਤ ਕੌਰ

  ਮੋਗਾ/  ਭਵਨਦੀਪ ਸਿੰਘ ਪੁਰਬਾ 

            ਸ਼ਹੀਦਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਆਜਾਦੀ ਦੇ ਪੌਦੇ ਨੂੰ ਜਵਾਨ ਕੀਤਾ ਹੈ, ਜਿਸ ਦੀ ਠੰਡੀ ਛਾਂ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸਾਨੂੰ ਇਹ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨ ਕੇ ਵੱਡੀ ਪੱਧਰ ਤੇ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਮੇਰੇ ਖਿਆਲ ਮੁਤਾਬਕ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨ ਸਿੰਘ ਬਰਾੜ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਦਘਾਟਨ ਉਪਰੰਤ ਸ਼ਹੀਦ ਦੀ ਤਸਵੀਰ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

        ਇਸ ਮੌਕੇ ਮੋਗਾ ਦੇ ਵਿਧਾਇਕ ਡਾ ਅਮਨਦੀਪ ਅਰੋੜਾ ਦੀ ਭੈਣ ਡਾ ਹਰਮਨਪ੍ਰੀਤ ਕੌਰ ਅਰੋੜਾ ਨੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਸ ਲਈ ਖੂਨ ਦੀ ਲੋੜ ਵਾਲੇ ਐਮਰਜੈਂਸੀ ਮਰੀਜ਼ਾਂ ਲਈ ਇਹ ਵਰਦਾਨ ਸਿੱਧ ਹੁੰਦਾ ਹੈ, ਕਿਉਂਕਿ ਮੌਕੇ ਤੇ ਖੂਨਦਾਨੀ ਲੱਭਣ ਵਿੱਚ ਦੇਰ ਹੋ ਸਕਦੀ ਹੈ। ਇਸ ਲਈ ਸਾਨੂੰ ਸਭ ਨੂੰ ਨਿਯਮਤ ਰੂਪ ਵਿੱਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ, ਬੈਜ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਵੀ ਕੀਤਾ।

      ਇਸ ਮੌਕੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੀਆਂ ਸਮੂਹ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕਮੇਟੀ ਵੱਲੋਂ ਪਹਿਲੀ ਸਮਾਜ ਸੇਵੀ ਗਤੀਵਿਧੀ ਹੈ। ਸਾਂਝ ਕੇਂਦਰ ਮੋਗਾ ਦੇ ਕਰਮਚਾਰੀਆਂ ਨੇ ਸਬ ਇੰਸਪੈਕਟਰ ਹਰਜੀਤ ਕੌਰ ਦੀ ਅਗਵਾਈ ਵਿੱਚ ਖੂਨਦਾਨ ਕੀਤਾ। ਕੈਂਪ ਵਿੱਚ ਕੁੱਲ੍ਹ 62 ਯੂਨਿਟ ਖੂਨਦਾਨ ਹੋਇਆ। ਇਸ ਮੌਕੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

         ——————————————————————— 

ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਕਈ ਸੰਸਥਾਵਾਂ ਵੱਲੋਂ ਪੌਦੇ ਲਗਾਏ ਗਏ

ਮੋਗਾ / ਮਵਦੀਲਾ ਬਿਓਰੋ

              ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਦੀ ਸੰਗ੍ਰਾਦ ਮੌਕੇ ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਦੀ ਸ੍ਰਪਰਸਤੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਅਤੇ ਵਨ ਟ੍ਰੀ – ਵਨ ਲਾਈਫ ਵੱਲੋਂ ਪੌਦੇ ਲਗਾਏ ਕੇ ਦੇਸੀ ਨਵੇਂ ਵਰੇ੍ ਦੀ ਸ਼ੁਰੂਆਤ ਕੀਤੀ ਗਈ।

            ਵਣ ਵਿਭਾਗ ਮੋਗਾ ਦੇ ਨਿਰਮਲ ਸਿੰਘ ਰੇਜ ਅਫਸਰ ਕਮਲਨੈਨ ਸਿੰਘ ਬਲਾਕ ਅਫਸਰ, ਹਰਬੰਸ ਸਿੰਘ ਸਿੰਘ ਬਲਾਕ ਅਫਸਰ, ਬਿਕਰਮਜੀਤ ਸਿੰਘ ਪ੍ਰਜੈਕਟ ਅਫਸਰ ਨੇ ਆਪਣੇ ਕਰ ਕਮਲਾ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦੇ ਆਦੇਸ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਸ. ਸੁਖਦੇਵ ਸਿੰਘ ਬਰਾੜ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ ਤੋਂ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਤੋਂ ਦਵਿੰਦਰਜੀਤ ਸਿੰਘ ਗਿੱਲ ਘਾਲੀ, ਵਨ ਟ੍ਰੀ-ਵਨ ਲਾਈਫ ਤੋਂ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਕੁਕੂ ਬਰਾੜ ਆਦਿ ਹਾਜਿਰ ਹੋਏ ਜਿਨ੍ਹਾਂ ਨੇ ਨੇਚਰ ਪਾਰਕ ਵਿਖੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ।

            ਇਸ ਮੌਕੇ ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਆਦਿ ਹੋਰ ਕਈ ਵਲੰਟੀਅਰਜ ਨੇ ਵਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਪੌਦੇ ਲਗਾਉਣ ਤੋਂ ਬਾਅਦ ਆ ਰਹੀਆਂ ਮੁਸ਼ਕਿਲਾ ਵੱਲ ਧਿਆਨ ਦਿਵਾਇਆ ਅਤੇ ਪੌਦਿਆਂ ਨੂੰ ਬਚਾਉਣ ਲਈ ਟ੍ਰੀ ਗਾਰਡ ਦੀ ਮੰਗ ਕੀਤੀ। ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਨੇ ਆ ਰਹੀਆਂ ਮੁਸ਼ਕਿਲਾ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।

——————————————————————— 

…Breaking News