————————————————————
ਬਟਵਾਰੇ ਦੀਆਂ ਪੈੜਾਂ
-ਸੁਖਪਾਲ ਸਿੰਘ ਗਿੱਲ
ਅਖ਼ਬਾਰ ਪੜ੍ਹ ਰਹੇ ਬਜ਼ੁਰਗ ਨੇ ਕਰਤਾਰਪੁਰ ਦਾ ਲਾਂਘਾਂ ਖੁੱਲਣ ਦੀ ਖ਼ਬਰ ਪੜ੍ਹ ਕੇ ਕਿਹਾ, “ਬਟਵਾਰੇ ਦੀ ਤਕਲੀਫ਼ ਪਿਆਰ ਨਾਲ ਰਹਿੰਦੇ ਆਮ ਲੋਕਾਂ ਨੇ ਝੱਲੀ, ਲੀਡਰ ਤਾਂ ਲੀਡਰ ਹੀ ਰਹੇ ਨਾਲ ਲੀਡਰੀ ਦੀ ਵਿਰਾਸਤ ਵੀ ਬਣਾ ਲਈ” ਹਾਂ ਹਾਂ ਇਹ ਤਾਂ ਹੈ ਹੀ… ਦੂਜੇ ਨੇ ਪਿੰਡ ‘ਚ ਬਣੇ ਚੁਬਾਰੇ ਵਾਲੇ ਘਰ ਅਤੇ ਪੁਰਾਣੀ ਇੱਟ ਦੇ ਖੂਹ ਵੱਲ ਇਸ਼ਾਰਾ ਕਰਕੇ ਕਿਹਾ, “ਆਹ ਦੇਖ ਇਸ ਘਰ ਵਿਚੋਂ ਕਰੀਮ ਬਖ਼ਸ਼ ਉਰਫ ਕਰੀਮੂ ਗੁੱਜਰ ਦਾ ਟੱਬਰ ਉੱਜੜਿਆ ਸੀ, ਵਧੀਆ ਰੱਜਿਆ ਪੁੱਜਿਆ ਪੈਸੇ ਵਾਲਾ ਟੱਬਰ ਸੀ, ਪਤਾ ਨੀ ਉਧਰ ਜਾ ਕੇ ਕੀ ਬਣਿਆ ਹੋਊ ? …. ਦੋਵਾਂ ਬਜ਼ੁਰਗਾਂ ਦੇ ਚਿਹਰੇ ਤੋਂ ਬਟਵਾਰੇ ਦੀ ਮਾਯੂਸੀ ਝਲਕ ਰਹੀ ਸੀ।
ਹੇ ਰੱਬਾ! ਅਜਿਹੇ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈਂ ਇੱਕ ਨੇ ਕਿਹਾ। …… ਤੈਨੂੰ ਯਾਦ ਹੈ ਖਟਾਣਾ ਪਿੰਡ ‘ਚ ਮਸੀਤ ਚ ਮੁਸਲਮਾਨਾਂ ਨੂੰ ਘੇਰ ਕੇ ਵੱਢ ਟੁੱਕ ਕੀਤੀ ਸੀ। ਹਾਂ ਥੌੜਾ ਥੌੜਾ ਯਾਦ ਹੈ।ਛੱਡ ਯਾਰ ….ਬਟਵਾਰਾ ਸ਼ਬਦ ਕੰਨੀਂ ਸੁਣ ਕੇ ਮੇਰੇ ਤਾਂ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇਹ ਕਤਲੇਆਮ ਦੀਆਂ ਸਾਖੀਆਂ ਹੁਣ ਦੀ ਪੀੜ੍ਹੀ ਨੇ ਬਜ਼ੁਰਗਾਂ ਅਤੇ ਕਿਤਾਬਾਂ ਚੋਂ ਸੁਣ ਪੜ੍ਹ ਲਈਆਂ ਹਨ।ਪੁੱਛਦੇ ਰਹਿੰਦੇ ਹਨ ਹੱਲੇ ਕਿਵੇਂ ਪਏ ਸਨ ? ਆਹੋ ਉਹ ਤਾਂ ਪੁੱਛਦੇ ਹਨ….ਬਟਵਾਰੇ ਦੀ ਦਾਸਤਾਨ ਹੁਣ ਦੀ ਪੀੜ੍ਹੀ ਨੂੰ ਸਿਲੇਬਸ ਵਿੱਚੋਂ ਮਿਲ ਜਾਂਦੀ ਹੈ।….. ਤੀਜਾ ਬਜ਼ੁਰਗ ਬੋਲਿਆ ਇਹ ਕਿਸੇ ਦੇ ਵਸ ਨਹੀਂ ਹੁੰਦਾ। …ਹੋਣੀ ਸੀ ? ਯਾਰ ਸੰਤ ਸਿੰਘ ਮਸਕੀਨ ਦੀ ਕਥਾ ਚ ਆਇਆ ਸੀ ਕਿ ਰਾਵੀ ਕੰਢੇ ਗੁਰੂ ਨਾਨਕ ਦੇ ਸਮਾਉਣ ਸਮੇਂ ਹਿੰਦੂ ਤੇ ਮੁਸਲਮਾਨ ਨੇ ਉਪਰ ਦਿੱਤੀ ਚਾਦਰ ਆਪਣਾ ਆਪਣਾ ਦਾਅਵਾ ਕਰ ਖਿੱਚ ਧੂਹ ਕਰ ਕੇ ਪਾੜ ਦਿੱਤੀ ਸੀ। ਅੱਧੇ ਉੱਧਰ… ਅੱਧੇ ਇੱਧਰ ਹੋ ਗਏ ਸਨ। ਇਸ ਕਰਕੇ ਬਟਵਾਰਾ ਲਿਖਿਆ ਗਿਆ ਸੀ। ਚਲੋ ਸੰਤਾਂ ਦਾ ਕਿਹਾ ਸਿਰ ਮੱਥੇ….। ਪਰ ਇੱਕ ਹੋਰ ਹੈ ਨੁਕਸਾਨ ਸਿੱਖਾਂ ਦਾ ਹੋਇਆ, ਨਾ ਹਿੰਦੂ ਦਾ ਨਾ ਲੀਡਰਾਂ ਦਾ….. ਆਮ ਮੁਸਲਮਾਨਾਂ ਨੂੰ ਉੱਜੜਨ ਦਾ ਚਾਅ ਨਹੀਂ ਸੀ, ਕਤਲੋ ਗਾਰਦ ਤੋਂ ਬਾਅਦ ਨਵੇਂ ਘਰ ਵਸਾਉਣੇ ਪਏ। ਲੀਡਰਾਂ ਨੂੰ ਐਸ਼ ਅਯਾਸ਼ੀ ਵਾਲਾ ਨਵਾਂ ਦੇਸ਼…….। ਲੀਡਰ ਤਾਂ ਵਜ਼ੀਰੇ ਆਜ਼ਮ, ਪ੍ਰਧਾਨ ਤੇ ਮੰਤਰੀ ਬਣ ਗਏ। ਆਮ ਲੋਕ ਅੱਜ ਵੀ ਸੰਤਾਪ ਹੰਢਾਉਂਦੇ ਹਨ। ….ਆਹੋ । ਇੱਕ ਹੋਰ ਵੀ ਸਾਡੀ ਸਿੱਖ਼ਾਂ ਅਤੇ ਪੰਜਾਬੀਆਂ ਦੀ ਨੀਂਹ ਅਤੇ ਵਿਰਾਸਤ ਤਾਂ ਉੱਧਰ ਚਲੀ ਗਈ। ਕੀ ਸੋਚਿਆ ਸੀ ਜਾਂ ਨਹੀਂ? ….. ਅੱਛਾ ਇੱਕ ਹੋਰ ਦੱਸੋ ਪੰਜਾਬੀਆਂ ਨੇ ਫਰੰਗੀਆਂ ਨੂੰ ਭਜਾਉਣ ਚ ਤਰੰਨਵੇਂ ਫ਼ੀਸਦੀ ਸਿਰ ਦਿੱਤੇ। … ਖੱਟਿਆ ਕੀ ? ….. ਖੱਟੀਆਂ ਤਾਂ ਦੋ ਚੀਜ਼ਾਂ ਹਨ। ਹੈਂ ਓ ਕਿਵੇਂ ? …..ਇੱਕ ਤਾਂ ਮੁੜ ਕੇ ਫਰੰਗੀਆਂ ਦੇ ਪਿੱਛੇ ਤਰਲੇ ਕੱਢ ਰਹੇ ਹਾਂ, ਦੂਜਾ ਬਟਵਾਰੇ ਦੇ ਵਿਛੋੜੇ ਨੂੰ ਮੁੜ ਮਿਲਣ ਦੀਆਂ ਅਰਦਾਸਾਂ…। ਪਰ ਹੁਣ ਇੱਕ ਤਾਂ ਅਰਦਾਸ ਪੂਰੀ ਹੋਈ ਕਰਤਾਰਪੁਰ ਨਾਲ ਤਾਂ ਮਿਲਾਪ ਹੋ ਗਿਆ।……. ਹਾਂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਂਡੀ ਪਾਤਸ਼ਾਹੀ ਵੀ ਉੱਧਰ ਹੀ ..। ਤਾਂ ਹੀ ਇੱਧਰ ਦੀ ਜਵਾਨੀ ਦੀ ਨਾਇਕ ਨਹੀਂ ਬਣ ਸਕੀ। ਸਾਡੀ ਪੀੜ੍ਹੀ ਤਾਂ ਇਹੀ ਸੋਚਦੀ ਮਰ ਚੱਲੀ, “ਰੱਬਾ ਕਰਾਈਂ ਕਿਤੇ ਮੇਲ ਦਿੱਲੀ ਤੇ ਲਾਹੌਰ ਦਾ” ….ਇਸ਼ਕ ਜਿਹਨਾਂ ਦੇ ਹੱਡੀਂ ਰਚਿਆ ਵਾਲਿਆਂ ਦੀ ਵਿਰਾਸਤ ਵੀ ਤਾਂ ਓਧਰ ਹੀ ਹੈ। ਵਾਰਿਸ ਬੁੱਲ੍ਹਾ, ਹੀਰ ਰਾਂਝੇ ਗੂੰਜਦੇ ਸਾਡੇ ਵੀ ਹਨ ਪਰ ਵਿਰਾਸਤ ਅਤੇ ਬੁਨਿਆਦ ਓਧਰ……। ਆ ਇੱਧਰ ਪਿੱਛੇ ਜਿਹੇ ਬਜਰੂੜ ਪਿੰਡ ਚ ਮੁਸਲਮਾਨ ਬਜ਼ੁਰਗ ਨੂੰ ਦਫ਼ਨ ਕਰਨ ਲਈ ਕਬਰ ਲਈ ਜਗ੍ਹਾ ਨਹੀਂ ਮਿਲੀ ਸੀ। ਸੁਣਿਆ ਰੌਲੇ ਰੱਪੇ ਤੋਂ ਬਾਅਦ ਮਿਲ ਗਈ ਸੀ…। ਆਹੋ ਪ੍ਰਸ਼ਾਸਨ ਨੇ ਜੱਦੋ-ਜਹਿਦ ਕਰਕੇ ਮਸਾਂ ਕਬਰ ਲਈ ਥਾਂ ਲਈ ਸੀ।…… ਬਟਵਾਰੇ ਦੀਆਂ ਪੈੜਾਂ ਅਤੇ ਪਰਛਾਵੇਂ ਅਜੇ ਵੀ ਇੱਧਰ-ਓਧਰ ਇੱਕੋ ਜਿਹੇ ਹਨ। ਸਿਰਫ ਸਾਹਿਤਕਾਰਾਂ ਅਤੇ ਗਾਇਕਾਂ ਨੇ ਇੱਧਰ ਉੱਧਰ ਪੁੱਲ ਦਾ ਕੰਮ ਕੀਤਾ ਹੈ।….. ਹਾਂ ਯਾਰ ਇੱਕ ਉਧਰ ਦਾ ਕਵੀ ਬਾਬਾ ਨਜ਼ਮੀ ਵੀ ਲਿਖਦਾ ਹੈ,
“ਮਸਜਿਦ ਮੇਰੀ ਨੂੰ ਤੂੰ ਕਿਉਂ ਢਾਹਵੇਂ,
ਮੈਂ ਕਿਉਂ ਤੋੜਾਂ ਮੰਦਰ ਨੂੰ,
ਆ ਜਾ ਦੋਵੇਂ ਬੈਹ ਕੇ ਪੜ੍ਹੀਏ
ਇੱਕ ਦੂਜੇ ਦੇ ਅੰਦਰ ਨੂੰ “
“ਸਦੀਆਂ ਵਾਂਗੂੰ ਅੱਜ ਵੀ ਕੁੱਝ ਨਈਂ ਜਾਣਾ ਮਸਜਿਦ ਮੰਦਰ ਦਾ,
ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜ਼ਰ ਨੂੰ “
ਅਗਲਾ ਬਜ਼ੁਰਗ ਝੱਟ ਬੋਲਿਆ ਤਾਂ ਹੀ ਮੈਂ ਕਹਿੰਦਾ ਹਾਂ ਕਿ, “ਬਟਵਾਰਾ ਆਮ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਤਕਲੀਫ਼ ਦੇ ਗਿਆ, ਲੀਡਰਾਂ ਨੂੰ ਚਾਹੁੰਦੇ ਹੋਏ ਬਾਦਸ਼ਾਹੀਆਂ! ਰੱਬ ਖੈਰ ਕਰੇ….।
————————————————————
ਲੋਕ ਲਹਿਰ ਤੇ ਲੋਕ ਏਕਤਾ ਜਿੰਦਾਬਾਦ
-ਭਵਨਦੀਪ ਸਿੰਘ ਪੁਰਬਾ
ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਦੋ ਸਾਲ ਪਹਿਲਾਂ ਸਾਰੇ ਪੰਜਾਬ ਨੇ ਜਿਸ ਪਾਰਟੀ ਨੂੰ ਸਿਰ ਤੇ ਬੈਠਾ ਲਿਆ ਸੀ। ਅੱਜ ਦੋ ਸਾਲ ਬਾਅਦ ਉਸ ਨਾਲ ਮੋਹ ਇੰਨ੍ਹਾਂ ਭੰਗ ਹੋ ਗਿਆ ਕਿ ਲੋਕ ਸਭਾ ਵਿੱਚ ਉਹ ਸਿਰਫ ਤਿੰਨ ਸੀਟਾਂ ਤੇ ਆ ਗਈ। ਜਿੱਤਦੀ ਪਾਰਟੀ ਨਹੀਂ ਹੁੰਦੀਂ, ਜਿੱਤਦੇ ਵਿਧਾਇਕ ਨਹੀਂ ਹੁੰਦੇ! ਜਿੱਤਦੀਆਂ ਹੁੰਦੀਆਂ ਲੋਕ ਲਹਿਰਾ ਤੇ ਲੋਕ ਏਕਤਾ। ਸਿਆਸਤਦਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਪਾਵਰ ਦੇ ਹੰਕਾਰ ਵਿੱਚ ਤੁਸੀਂ ਬੰਦੇ ਨੂੰ ਬੰਦਾ ਨਹੀਂ ਜਾਣਦੇ, ਇਹ ਪਾਵਰਾ ਲੋਕਾਂ ਨੇ ਪਤਾ ਨਹੀਂ ਕਦੋਂ ਖੋਹ ਲੈਣੀਆਂ ਹਨ।
ਇੱਕ ਉਹ ਉਮੀਦਵਾਰ ਜੋ ਮੋਜੂਦਾ ਸੈਂਟਰ ਸਰਕਾਰ ਦੀ ਪਾਰਟੀ ਦਾ ਹੋਵੇ ਤੇ ਇੱਕ ਉਹ ਉਮੀਦਵਾਰ ਜੋ ਸਟੇਟ ਦੀ ਮੋਜੂਦਾ ਸਰਕਾਰ ਦਾ ਹੋਵੇ ਤੇ ਤੀਸਰਾ ਉਹ ਉਮੀਦਵਾਰ ਜੋ ਵਿਰੋਧੀ ਧਿਰ ਵਿੱਚ ਬੈਠੇ ਹੋਣ। ਜਿਨ੍ਹਾਂ ਦੀਆਂ ਜੜ੍ਹਾਂ ਹਰ ਪਿੰਡ ਦੇ ਅਗਵਾੜਾ ਤੱਕ ਲੱਗੀਆਂ ਹੋਣ, ਸ਼ਹਿਰ ਦੇ ਮੁਹੱਲਿਆਂ ਤੱਕ ਜਿਨ੍ਹਾਂ ਦੇ ਕੌਂਸਲਰ ਬੈਠੇ ਹੋਣ ਅਤੇ ਉਨ੍ਹਾਂ ਕੋਲ ਕਰੋੜਾਂ ਦੇ ਫੰਡ ਹੋਣ ਤੇ ਉਹ ਸਭ ਫਿਰ ਵੀ ਹਾਰ ਜਾਣ ਤੇ ਇੱਕ ਉਹ ਅਜਾਦ ਉਮੀਦਵਾਰ ਜਿੱਤ ਜਾਵੇ ਜਿਸ ਦਾ ਕਿਸੇ ਪਿੰਡ ਸ਼ਹਿਰ ਵਿੱਚ ਕੋਈ ਐਮ.ਸੀ./ ਕੌਂਸਲਰ ਨਹੀਂ, ਕੋਈ ਪੰਚ ਸਰਪੰਚ ਨਹੀਂ ਅਤੇ ਨਾ ਹੀ ਉਸ ਕੋਲ ਕੋਈ ਫੰਡ ਹੋਵੇ ਆਪਣਾ ਪ੍ਰਚਾਰ ਕਰਨ ਤੇ ਵੋਟਾਂ ਖਰੀਦਨ ਲਈ, ਉਹ ਫਿਰ ਵੀ ਭਾਰੀ ਬਹੁਮਤ ਨਾਲ ਜਿੱਤ ਜਾਵੇ ਇਹ ਲੋਕ ਲਹਿਰ ਤੇ ਲੋਕ ਏਕਤਾ ਦੀ ਹੀ ਜਿੱਤ ਹੈ।
ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਮੋਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਲਕੁੱਲ ਨੇੜਲਾ ਵਿਅਕਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਉਹ ਇੰਨ੍ਹੀ ਬੁਰੀ ਤਰ੍ਹਾਂ ਹਾਰੇਗਾ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਫਿਲਮ ਇੰਡਸਟਰੀ ਵਿੱਚ ਖਾਸ ਮੁਕਾਮ ਹਾਸਿਲ ਕਰਨ ਵਾਲੇ ਲੋਕਾਂ ਦੇ ਇਸ ਖਾਸ ਕਲਾਕਾਰ ਨੂੰ ਕੀ ਲੋੜ ਪੈ ਗਈ ਸੀ ਸਿਆਸਤ ਵਿੱਚ ਆਉਣ ਦੀ? ਜਿਸ ਦਿਨ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਅਨਾਉਸ ਹੋਈ, ਮੇਰੇ ਵਰਗੇ ਸੈਂਕੜੇ ਲੋਕਾਂ ਦੇ ਮਨੋ ਤਾਂ ਇਹ ਉਸ ਦਿਨ ਹੀ ਲਹਿ ਗਿਆ ਸੀ। ਜਿਸ ਨੂੰ ਕਲਾਕਾਰ ਦੇ ਤੌਰ ਤੇ ਅਸੀਂ ਪਲਕਾਂ ਤੇ ਬੈਠਾਇਆ ਸੀ, ਉਸ ਦੇ ਰਾਜਨੀਤੀ ਵਿੱਚ ਆਉਣ ਸਾਰ ਉਹ ਨਾਲ ਨਫਰਤ ਜਿਹੀ ਹੋ ਗਈ ਸੀ। ਜੇ ਉਸ ਨੇ ਸਿਆਸਤ ਵਿੱਚ ਆਉਣਾ ਵੀ ਸੀ ਤਾਂ ਆਪਣੇ ਇਲਾਕੇ ਵਿਚੋਂ ਚੋਣ ਲੜਦਾ। ਉਹ ਦਾ ਫਰੀਦਕੋਟ ਇਲਾਕੇ ਨਾਲ ਕੀ ਸਬੰਧ ਸੀ ? ਕੀ ਆਮ ਆਦਮੀ ਪਾਰਟੀ ਨੂੰ ਆਪਣੇ ਇਲਾਕੇ ਵਿਚੋਂ ਕੋਈ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਹੀ ਨਹੀਂ ਮਿਿਲਆ ? ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਣ ਵਾਲੇ ਵਰਕਰਾਂ ‘ਚੋ ਕਿਸੇ ਨੂੰ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ? ਇਸ ਗੱਲ ਦਾ ਅੰਦਰ ਖਾਤੇ ਕਈ ਵਲੰਟੀਅਰਾਂ ਨੂੰ ਰੋਸ ਸੀ ਪਰ ਕਿਸੇ ਮਜਬੂਰੀ ਕਾਰਨ ਜਾਂ ਕਈ ਕਿਸੇ ਲਾਲਚ ਕਾਰਨ ਉਹ ਆਪਣੀ ਪਾਰਟੀ ਨਾਲ ਤੁਰੇ ਫਿਰਦੇ ਸਨ।
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਫਰੀਦਕੋਟ ਇਲਾਕੇ ਨਾਲ ਕੋਈ ਸਬੰਧ ਨਹੀਂ ਸੀ। ਭਾਜਪਾ ਦੇ ਵਰਕਰ ਵੀ ਅੰਦਰ ਖਾਤੇ ਨਾਰਾਜ ਸਨ। ਦੂਸਰਾ ਕਿਸਾਨਾ ਦਾ ਇਨ੍ਹਾਂ ਵਿਰੋਧ, ਜੋ ਜਾਇਜ ਵੀ ਸੀ ਪਰ ਹੰਸ ਰਾਜ ਹੰਸ ਕਿਸਾਨਾ ਦਾ ਗੁੱਸਾ ਸ਼ਾਤ ਕਰਨ ਵਿੱਚ ਨਾਕਾਮਯਾਬ ਰਿਹਾ ਜਿਸ ਕਾਰਨ ਆਮ ਵੋਟਰਾਂ ਵਿੱਚ ਵੀ ਉਹ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਵੋਟਾ ਤੋਂ 15 ਕੁ ਦਿਨ ਪਹਿਲਾ ਤਾਂ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਹਵਾ ਬਣ ਚੱਲੀ ਸੀ ਕਿਉਂਕਿ ਫਰੀਦਕੋਟ ਉਸ ਦੇ ਪੇਕੇ ਸਨ ਤੇ ਮੋਗਾ ਉਸ ਦੇ ਸਹੁੱਰੇ। ਆਪਣੇ ਇਲਾਕੇ ਦੀ ਹੋਣ ਕਾਰਨ ਉਸ ਦਾ ਗ੍ਰਾਫ ਉੱਪਰ ਹੋ ਗਿਆ ਸੀ ਪਰ ਜਦ ਭਾਈ ਸਰਬਜੀਤ ਸਿੰਘ ਮਲੋਆ ਵੱਲ ਲੋਕ ਝੁਕੇ ਤਾਂ ਉਹ ਉਪਰੋਕਤ ਸਾਰੇ ਕਾਰਨ ਭੁੱਲ ਕੇ ਸਿਰਫ ਉਸ ਦੇ ਪਿਤਾ ਜੀ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਵਹੀਰਾ ਘੱਤ ਕੇ ਉਸ ਦੇ ਨਾਲ ਤੁਰ ਪਏ। ਜੋ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਆਦਿ ਸਭ ਪਾਰਟੀਆ ਤੋਂ ਨਾਰਾਜ ਸਨ ਉਨ੍ਹਾਂ ਨੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨਾਲ ਤੁਰਨ ਦਾ ਫੈਸਲਾ ਕਰ ਲਿਆ ਤੇ ਦਿਨ੍ਹਾ ਵਿੱਚ ਹੀ ਇਹ ਲੋਕ ਲਹਿਰ ਬਣ ਗਈ। ਲੋਕਾਂ ਨੇ ਆਪ ਮੁਹਾਰੇ, ਬਿਨ੍ਹਾਂ ਕਿਸੇ ਲਾਲਚ ਤੋਂ ਭਾਈ ਸਰਬਜੀਤ ਸਿੰਘ ਮਲੋਆ ਦਾ ਸਾਥ ਦਿੱਤਾ। ਰਵਾਇਤੀ ਪਾਰਟੀਆਂ ਦੇ ਨਾਲ ਤੁਰੇ ਫਿਰਨ ਵਾਲੇ ਲੋਕ ਕਿਸੇ ਸਵਾਰਥ, ਮਜਬੂਰੀ ਜਾਂ ਪਾਰਟੀ ਦੇ ਕਾਰਨ ਨਾਲ ਤੁਰੇ ਫਿਰਦੇ ਸਨ ਪਰ ਭਾਈ ਸਰਬਜੀਤ ਸਿੰਘ ਮਲੋਆ ਨਾਲ ਫਿਰਨ ਵਾਲੇ ਲੋਕ ਸੱਚ ਵਿੱਚ ਅਸਲ ਵਿੱਚ ਉਸ ਦੇ ਨਾਲ ਸੀ। ਜਿਥੇ ਲੋਕਾਂ ਦਾ ਏਕਾ ਹੋ ਜਾਵੇ ਉਹ ਤਾਂ ਕਹਿੰਦੇ ਕਹਾਉਦੇ ਥੰਮਾਂ ਨੂੰ ਡੇਗ ਦਿੰਦੇ ਹਨ। ਇਸੇ ਏਕੇ ਦੀ ਬਰਕਤ ਲੋਕ ਏਕਤਾ ਤੇ ਲੋਕ ਲਹਿਰ ਦੀ ਜਿੱਤ ਹੋਈ।
ਕਲਾਕਾਰੀ ਜਜਬਾਤੀ ਹੁੰਦੀ ਹੈ ਅਤੇ ਸਿਆਸਤ ਬੜੀ ਨਿਰਦਈ ਹੈ। ਕਲਾਕਾਰੀ ਤੇ ਸਿਆਸਤ ਦਾ ਕੋਈ ਮੇਲ ਤਾਂ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਚੰਗੇ ਚੰਗੇ ਕਲਾਕਾਰ ਕਿਉਂ ਸਿਆਸਤ ਵਿੱਚ ਫਸ ਜਾਂਦੇ ਹਨ। ਕਰਵਾ ਤਾਂ ਉਹ ਆਪਣੀ ਬੇ-ਇੱਜਤੀ ਹੀ ਰਹੇ ਹਨ। ਉਨ੍ਹਾਂ ਨੂੰ ਚਾਹੁੱਣ ਵਾਲੇ ਲੱਖਾਂ ਦਰਸ਼ਕ ਸਿਮਟ ਕੇ ਹਜਾਰਾਂ ਵਿੱਚ ਰਹਿ ਜਾਦੇਂ ਹਨ। ਕਰਮਜੀਤ ਅਨਮੋਲ ਦੀ ਹੀ ਗੱਲ ਕਰੀਏ ਤਾਂ ਉਸ ਦੇ ਲੱਖਾਂ ਫੈਨ ਸੀ। ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਦੇ ਤੌਰ ਤੇ ਉਸ ਨੂੰ ਕੋਈ ਵੀ ਪਸੰਦ ਨਾ ਕਰਦਾ ਹੋਵੇ ਪਰ ਜਿਸ ਦਿਨ ਉਸ ਨੇ ਸਿਆਸਤ ਵਿੱਚ ਪੈਰ ਰੱਖ ਲਿਆ ਉਸੇ ਦਿਨ ਲੋਕਾਂ ਦਾ ਉਸ ਦੇ ਨਾਲ ਮੋਹ ਭੰਗ ਹੋ ਗਿਆ ਤੇ ਉਹ ਸਿਰਫ ਇੱਕ ਪਾਰਟੀ ਦਾ ਹੋ ਕੇ ਰਹਿ ਗਿਆ। ਉਸ ਦੀ ਕਲਾਕਾਰੀ ਲੋਕਾਂ ਦੇ ਮਨੋ ਵਿਸਰ ਗਈ ਤੇ ਉਸ ਨੂੰ ਸਿਰਫ ਸਿਆਸਤ ਦਾਨ ਵਜੋਂ ਦੇਖਣ ਲੱਗ ਪਏ। ਸਿਆਸਤ ਵਿੱਚ ਉਹ ਕਿਥੇ ਖੜ੍ਹਾਂ ਉਹ ਆਪ ਸਭ ਜਾਣਦੇ ਹੀ ਹੋ। ਮੈਂ ਸਮਝਦਾ ਕਿ ਸਿਆਸਤ ਵਿੱਚ ਪੈ ਕੇ ਕਰਮਜੀਤ ਅਨਮੋਲ ਦਾ ਬਹੁੱਤ ਵੱਡਾ ਨੁਕਸਾਨ ਹੋਇਆ ਹੈ। ਉਸ ਦੀ ਫਿਲਮੀ ਲਾਈਨ ਵਿੱਚ ਵੀ ਲੋਕ ਪ੍ਰੀਅਤਾ ਘੱਟ ਗਈ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਇਲਾਕੇ ਵਿੱਚ ਜੋ ਮਾਣ-ਸਨਮਾਨ ਹੋਇਆ ਇਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਹਨ। ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਪੰਜਵੇ ਨੰਬਰ ਤੇ ਆਵੇਗਾ। ਇਕ ਸੁਪਰ ਸਟਾਰ ਗਾਇਕ ਹੋਵੇ ਤੇ ਲੋਕ ਉਸ ਨੂੰ ਪਿੰਡ ਵਿੱਚ ਵੜਣ ਨਾ ਦੇਣ। ਮੂੰਹ ਤੇ ਗਾਲਾ ਕੱਢਣ! ਗਾਇਕ ਹੁੰਦਿਆਂ ਜਿਸ ਨੂੰ ਸੁਨਣ ਲਈ ਲੋਕ ਉਸ ਦੇ ਸ਼ੋਅ ਦੀਆਂ ਟਿਕਟਾਂ ਖਰੀਦਦੇ ਹੋਣ ਤੇ ਅੱਜ ਸਿਆਸਤ ਵਿੱਚ ਆਉਣ ਤੋਂ ਬਾਅਦ ਉਸ ਨੂੰ ਬੋਲਣ ਵੀ ਨਾ ਦੇਣ ਇਸ ਤੋਂ ਵੱਡੀ ਨਾਮੋਸ਼ੀ ਹੋਰ ਕੀ ਹੋ ਸਕਦੀ ਹੈ। ਜਿਨ੍ਹਾਂ ਕਲਾਕਾਰਾਂ ਦੇ ਲੋਕ ਆਟੋਗ੍ਰਾਫ ਲੈਣ ਲਈ, ਉਨ੍ਹਾਂ ਨਾਲ ਫੋਟੋਆਂ ਕਰਵਾਉਣ ਲਈ ਤਰਲੋਮੱਛੀ ਹੁੰਦੇ ਹੋਣ ਉਨ੍ਹਾਂ ਕਲਾਕਾਰਾਂ ਨੂੰ ਲੋਕ ਕੰਜਰ ਜਾਂ ਨਚਾਰ ਲਿਖ ਕੇ, ਬੋਲ ਕੇ ਸੰਬੋਧਣ ਕਰਨ ਤਾਂ ਇਸ ਤੋਂ ਵੱਡੀ ਕੋਈ ਹਾਰ ਨਹੀਂ ਹੈ।
ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਸਮੇਂ ਚੁਣੇ ਗਏ (ਐਮ.ਐਲ.ਏ.) ਵਿਧਾਇਕਾਂ ਤੋਂ ਜੋ ਲੋਕਾਂ ਨੂੰ ਆਸਾਂ ਸਨ ਉਹ ਵੀ ਪੂਰੀਆਂ ਨਹੀਂ ਹੋਇਆ। ਆਮ ਘਰਾਂ ਦੇ ਵਿਧਾਇਕ ਵੀ ਖਾਸ ਬਣ ਗਏ। ਇਹ ਗੱਲਾਂ ਵਿਧਾਇਕਾਂ ਦੇ ਨਾਲ ਫਿਰਦੀ ਜੁਡਲੀ ਉਨ੍ਹਾਂ ਨੂੰ ਨਹੀਂ ਸਮਝਾ ਸਕਦੀ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਵਿਧਾਇਕ ਨੂੰ ਕੁੱਝ ਗਲਤ ਕਰਨ ਤੋਂ ਰੋਕ-ਟੋਕ ਦਿੱਤਾ ਤਾਂ ਸਾਡਾ ਅਹੁੱਦਾ ਖੁਸ ਜਾਵੇਗਾ। ਨਾ ਚਾਹੁੰਦੇ ਹੋਏ ਵੀ ਬਹੁੱਤ ਸਾਰੇ ਪਾਰਟੀ ਵਰਕਰ ਅਹੁੱਦੇਦਾਰ ਤੇ ਵਲੰਟੀਅਰ ਆਪਣੇ ਵਿਧਾਇਕ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਉਨ੍ਹਾਂ ਦੀ ਝੂਠੀ ਖੁਸ਼ਾਮਦ ਕਰਦੇ ਹਨ। ਬਹੁੱਤੀਆਂ ਗੱਲਾਂ ਤੋਂ ਵਿਧਾਇਕ ਵੀ ਅਣਜਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਨੇੜੇ ਤਾਂ ਉਹੀ ਖਸਾਮਦ ਕਰਨ ਵਾਲੇ ਚਾਪਲੂਸ ਲੋਕ ਹੀ ਹੁੰਦੇ ਹਨ ਜਿਹੜੇ ਵਿਧਾਇਕਾਂ ਨੂੰ ਸੱਚੀ ਰਿਪੋਰਟ ਨਹੀਂ ਦਿੰਦੇ। ਇਨ੍ਹਾਂ ਗੱਲਾ ਦਾ ਹਰਜਾਨਾ ਤਾਂ ਵਿਧਾਇਕਾਂ ਨੂੰ ਫਿਰ ਵੋਟਾਂ ਵਿੱਚ ਆਕੇ ਹੀ ਭੁਗਤਨਾ ਪੈਦਾ ਹੈ। ਵੋਟਾਂ ਵੇਲੇ ਲੋਕ ਆਪਣਾ ਬਦਲਾ ਲੈਦੇ ਹਨ, ਲੈਣਾ ਚਾਹੀਦਾ ਵੀ ਹੈ। ਵੋਟਰਾਂ ਦਾ ਹੱਕ ਹੈ ਕਿ ਜਿਹੜਾ ਵਿਧਾਇਕ ਉਨ੍ਹਾਂ ਦੀ ਦੁੱਖ ਤਕਲੀਫ ਨਹੀਂ ਸੁਣਦਾ, ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੰਦਾ, ਉਸ ਨੂੰ ਬਦਲ ਦਿੱਤਾ ਜਾਵੇ। ਐਮ.ਐਲ.ਏ., ਐਮ.ਪੀ. ਵਿਧਾਇਕਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਵਰਾਂ ਸਦਾ ਨਹੀਂ ਰਹਿੰਦੀਆਂ। ਜਿੰਨ੍ਹੀ ਮਰਜੀ ਧੰਨ ਦੌਲਤ ਇਕੱਠੀ ਕਰ ਲਵੋ, ਜਦੋਂ ਸਮੇਂ ਨੇ ਆਪਣਾ ਰੰਗ ਦਿਖਾਇਆ ਤਾਂ ਮਿੰਟਾਂ, ਸਕਿੰਟਾਂ ਵਿੱਚ ਸਭ ਖਤਮ ਹੋ ਜਾਣਾ ਹੈ। ਰਾਜਿਆਂ ਤੋਂ ਭਿਖਾਰੀ ਬਣਦਿਆ ਟਾਈਮ ਨਹੀਂ ਲੱਗਦਾ।
ਖੈਰ! ਐਤਕੀ ਲੋਕ ਸਭਾ ਚੌਣਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ। 400 ਪਾਰ ਵਾਲੇ 291 ਤੇ ਆ ਗਏ। 0-13 ਵਾਲੇ ਸਿਰਫ 3 ਤੱਕ ਸੀਮਤ ਰਹਿ ਗਏ। ਹੁਣ ਤਾਂ ਸਿਆਸਤਦਾਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਛੱਡ ਕੇ, ਜੁਮਲੇਵਾਜੀਆਂ ਛੱਡ ਕੇ ਦੇਸ਼ ਤੇ ਪ੍ਰਾਤ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਹਨ। ਅੱਜ-ਕੱਲ੍ਹ ਵੋਟਰ ਤੇ ਦੇਸ਼ ਵਾਸੀ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਸਿਆਸਤਦਾਨਾਂ ਦੇ ਝੂਠੇ ਵਾਅਦੇ ਤੇ ਉਨ੍ਹਾਂ ਦੀਆਂ ਪਾਵਰਾਂ ਅੱਗੇ ਝੁੱਕ ਜਾਣ। ਅੱਜ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਮੁੱਫਤ ਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਨਿਕਾਰਾ ਬਣਾਇਆ ਜਾਂ ਰਿਹਾ ਹੈ। ਜਿਹੜੇ ਲੋਕ ਕਿਸੇ ਨੂੰ ਸਿਰ ਤੇ ਬੈਠਾਉਣਾ ਜਾਣਦੇ ਹਨ ਉਹ ‘ਚਲਾ ਕੇ ਪੈਰਾਂ ਵਿੱਚ ਮਾਰਨਾ’ ਵੀ ਜਾਣਦੇ ਹਨ। ਜੇਕਰ ਸਿਆਸਤਦਾਨਾਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦ ਵੋਟਰ ਸਿਆਸਤਦਾਨਾਂ ਦਾ ਜੁਤੀਆਂ ਦੇ ਹਾਰਾ ਨਾਲ ਸਵਾਗਤ ਵੀ ਕਰਿਆ ਕਰਨਗੇ। ਐਤਕੀ ਦੇ ਚੌਣਾਂ ਦੇ ਨਤੀਜਿਆ ਨੇ ਮਨ ਖੁਸ਼ ਕਰ ਦਿੱਤਾ, ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ। ਪ੍ਰਮਾਤਮਾਂ ਸਾਡੇ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ! ਉਹ ਆਪਣੇ ਨਿੱਜੀ ਸਵਾਰਥ ਛੱਡ ਕੇ ਦੇਸ਼, ਪ੍ਰਾਂਤ, ਸ਼ਹਿਰ ਤੇ ਹਲਕੇ ਦੇ ਵਿਕਾਸ ਲਈ ਕੰਮ ਕਰਨ।
ਫੋਨ: 9988-92-9988
ਈ-ਮੇਲ: mehakwattandi@rediffmail.com
————————————————————
Old News
———————————————————————
ਪਿੰਡ ਨਾਥੇਵਾਲਾ ਦੇ ਲੋਕਾਂ ਵੱਲੋਂ ਅਜਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਿੱਕਿਆਂ ਨਾਲ ਤੋਲਿਆ
ਮੋਗਾ / 27 ਮਈ 2024/ ਰਾਜਿੰਦਰ ਸਿੰਘ ਕੋਟਲਾ
ਮਾਲਵੇ ਅਤੇ ਮੋਗੇ ਜਿਲੇ ਦਾ ਮਸ਼ਹੂਰ ਪਿੰਡ ਨਾਥੇਵਾਲਾ ਦੇ ਲੋਕਾਂ ਵੱਲੋਂ ਸਰਬਜੀਤ ਸਿੰਘ ਲਸਾ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਮਲੋਆ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਕਰਦਿਆਂ ਦੂਜੀਆਂ ਪਾਰਟੀਆਂ ਨੂੰ ਬੂਥ ਨਾ ਲਗਾਉਣ ਦੀ ਅਪੀਲ ਕੀਤੀ ਮੋਗਾ। ਮੁੱਦਕੀ ਰੋਡ ਨੇੜੇ ਵਸੇ ਪਿੰਡ ਨਾਥੇਵਾਲਾ ਦੇ ਲੋਕਾਂ ਵੱਲੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਨੂੰ ਜਿਤਾਉਣ ਲਈ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕੀਤੀ ਗਈ। ਜਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂ ਅਤੇ ਲੋਕ ਵੀ ਪਹੁੰਚੇ। ਇਸ ਮੌਕੇ ਪਰਧਾਨ ਸੁਖਵਿੰਦਰ ਸਿੰਘ ਨਾਥੇਵਾਲਾ ਨੇ ਸੰਗਤਾਂ ਦੀ ਸਰਬ ਸੰਮਤੀ ਨਾਲ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਈ ਸਰਬਜੀਤ ਸਿੰਘ ਨੂੰ ਜਿਤਾਉਣ ਲਈ ਪਿੰਡ ਡੋਰ ਟੂ ਡੋਰ ਵੋਟਾਂ ਆਖੀਆਂ ਜਾਣਗੀਆਂ ਤੇ ਨਾਲ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਆਪਣੀਆਂ ਪਾਰਟੀਆਂ ਦੇ ਪੋਲਿੰਗ ਬੂਥ ਨਾ ਲਗਾਉਣ ਤੇ ਸਿਰਫ ਭਾਈ ਸਰਬਜੀਤ ਸਿੰਘ ਦਾ ਬੂਥ ਹੀ ਲਗਾਇਆ ਜਾਵੇ। ਵਿਸ਼ੇਸ਼ ਤੌਰ ਪਿੰਡ ਦੀ ਪੰਜ ਪੰਚਾਇਤਾਂ ਵੱਲੋਂ ਵੀ ਫੁੱਲ ਸਪੋਟ ਕਰਨ ਦਾ ਭਰੋਸਾ ਦਿੱਤਾ। ਇਹ ਮੀਟਿੰਗ ਗੁਰਦੁਆਰਾ ਸਾਹਿਬ ਵਿੱਚ ਕਰਵਾਈ ਗਈ। ਲੋਕਾਂ ਵੱਲੋਂ ਸਰਬਜੀਤ ਸਿੰਘ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪਰਧਾਨ ਸੁਖਵਿੰਦਰ ਸਿੰਘ ਨਾਥੇਵਾਲਾ ਦੀ ਅਗਵਾਈ ਵਿੱਚ ਕੌਮੀ ਅਤੇ ਅਜਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਿੱਕਿਆਂ ਨਾਲ ਤੋਲਿਆ ਗਿਆ। ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ, ਪੰਚ ਜਗਤੇਜ ਸਿੰਘ, ਜਗਸੀਰ ਸਿੰਘ ਵਪਾਰੀ, ਬੂਟਾ ਸਿੰਘ ਕਿਸਾਨ ਯੂਨੀਅਨ, ਰਛਪਾਲ ਸਿੰਘ ਕਮੇਟੀ ਮੈਬਰ, ਰਾਜਾ ਸਿੰਘ, ਠਾਣਾ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਤੇ ਹੋਰ ਨਗਰ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
————————————————————
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਦੇ ਲੋਕਾਂ ਵੱਲੋਂ ਸਰਬਜੀਤ ਸਿੰਘ ਖਾਲਸਾ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ
ਮੋਗਾ / 27 ਮਈ 2024/ ਰਾਜਿੰਦਰ ਸਿੰਘ ਕੋਟਲਾ
ਮਾਲਵੇ ਅਤੇ ਮੋਗੇ ਜਿਲੇ ਦਾ ਮਸ਼ਹੂਰ ਪਿੰਡ ਜਿਥੇ ਵੀਹਵੀਂ ਸਦੀ ਦੇ ਮਹਾਨ ਜਰਨੈਲ, ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਅਤੇ ਸਿੱਖ ਕੌਮ ਦੇ ਨਿਧੱੜਕ ਜਰਨੈਲ ਦੇ ਪਿੰਡ ਰੋਡੇ ਦੇ ਲੋਕਾਂ ਵੱਲੋਂ ਸਰਬਜੀਤ ਸਿੰਘ ਲਸਾ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਮਲੋਆ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਕਰਦਿਆਂ ਦੂਜੀਆਂ ਪਾਰਟੀਆਂ ਨੂੰ ਬੂਥ ਨਾ ਲਗਾਉਣ ਦੀ ਅਪੀਲ ਕੀਤੀ। ਪਿੰਡ ਰੋਡੇ ਦੇ ਲੋਕਾਂ ਵੱਲੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਨੂੰ ਜਿਤਾਉਣ ਲਈ ਮੀਟਿੰਗ ਕੀਤੀ ਗਈ। ਜਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਲੋਕ ਵੀ ਪਹੁੰਚੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਈ ਸਰਬਜੀਤ ਸਿੰਘ ਨੂੰ ਜਿਤਾਉਣ ਲਈ ਪਿੰਡ ਡੋਰ ਟੂ ਡੋਰ ਵੋਟਾਂ ਆਖੀਆਂ ਜਾਣਗੀਆਂ ਤੇ ਨਾਲ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਆਪਣੀਆਂ ਪਾਰਟੀਆਂ ਦੇ ਪੋਲਿੰਗ ਬੂਥ ਨਾ ਲਗਾਉਣ ਤੇ ਸਿਰਫ ਭਾਈ ਸਰਬਜੀਤ ਸਿੰਘ ਦਾ ਬੂਥ ਹੀ ਲਗਾਇਆ ਜਾਵੇ। ਵਿਸ਼ੇਸ਼ ਤੌਰ ਪਿੰਡ ਦੀ ਪੰਜ ਪੰਚਾਇਤਾਂ ਵੱਲੋਂ ਵੀ ਫੁੱਲ ਸਪੋਟ ਕਰਨ ਦਾ ਭਰੋਸਾ ਦਿੱਤਾ। ਇਹ ਮੀਟਿੰਗ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿੱਚ ਕਰਵਾਈ ਗਈ। ਲੋਕਾਂ ਵੱਲੋਂ ਸਰਬਜੀਤ ਸਿੰਘ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਯਾਦ ਰਹੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ‘ਚ ਕੱਢਿਆ ਰੋਡ ਸ਼ੋਅ ਵਿਰੋਧੀ ਧਿਰਾਂ ਨੂੰ ਕੰਬਣੀ ਛੇੜ ਗਿਆ, ਵੱਡੇ ਪੱਧਰ ਤੇ ਲੋਕਾਂ ਨੇ ਆਪ ਮੁਹਾਰੇ ਰੋਡ ਸੋ ਵਿੱਚ ਆਪੋ ਆਪਣੇ ਟਰੈਕਟਰ, ਜੀਪਾਂ ਕਾਰਾਂ ਹਾਥੀ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਰੋਡ ਸੋ ਵਿੱਚ ਸਿਖਰ ਦੁਪਹਿਰੇ ਬੇਅਦਬੀ ਦੇ ਦੋਸੀਆਂ ਨੂੰ ਸਜਾ ਦਿਓ, 35/35 ਸਾਲਾਂ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਬੰਦੀ ਸਿੰਘ ਰਿਹਾਅ ਕਰੋ, ਕੌਮੀ ਅਤੇ ਅਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਲਈ ਨਾਹਰੇ ਲਾਉਂਦੇ ਪਿੰਡਾਂ ਦੀ ਫਿਜਾ ਨੂੰ ਗੂੰਜਣ ਲਾ ਦਿੰਦੇ ਅਤੇ ਲੋਕ ਆਪੋ ਆਪਣੇ ਘਰਾਂ ਚੋਂ ਬਾਹਰ ਆ ਕੇ ਥਾਂ ਥਾਂ ਸਵਾਗਤ ਲਈ ਦੋਵੇਂ ਹੱਥ ਬੰਨਕੇ ਖੜ ਜਾਦੇਂ, ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਅਤੇ ਗੰਨਾ ਕਿਸਾਨ ਜਿਤੂਗਾ ਬਈ ਜਿਤੂਗਾ। ਇਹਦੇ ਵਿਚ ਕੋਈ ਸੱਕ ਕਿ ਜਦੋਂ ਗੁਰੂ ਸਾਹਿਬਾਨਾਂ ਦੀ ਕਲਾਂ ਵਰਤਦੀ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਵਗਦੇ ਦਰਿਆਵਾਂ ਦੇ ਬੈਹਣਾਂ ਨੂੰ ਕੋਈ ਰੋਕ ਨਹੀਂ ਸਕਦੀ ਇਸ ਲਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਯਕੀਨੀ ਹੈ। ਹੁਣ ਇਸ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ।
————————————————————
ਹਲਕਾ ਫਰੀਦਕੋਟ ਤੋਂ ਆਜਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਦਾ ਇਤਿਹਾਸਕ ਪਿੰਡ ਮਧੇਕੇ ਵਿਖੇ ਪਹੁੰਚਣ ਤੇ ਭਰਵਾ ਸਵਾਗਤ
ਨਿਹਾਲ ਸਿੰਘ ਵਾਲਾ/ 26 ਮਈ 2024/ ਰਾਜਵਿੰਦਰ ਰੌਂਤਾ
ਭਾਈ ਸਰਬਜੀਤ ਸਿੰਘ ਖਾਲਸਾ ਦੀ ਲਹਿਰ ਹਨੇਰੀ ਤੋ ਤੂਫਾਨ ‘ਚ ਬਦਲਦੀ ਨਜਰ ਆ ਰਹੀ ਹੈ। ਹਲਕੇ ਦੇ ਸਾਰੇ ਪਿੰਡਾਂ ‘ਚ ਲੋਕ ਪਾਰਟੀਬਾਜ਼ੀ, ਜਥੇਬੰਦੀਆਂ ਅਤੇ ਵੱਖ ਵੱਖ ਵਿਚਾਰਧਾਰਾ ਦੇ ਲੋਕ ਸਾਰੀਆਂ ਗੱਲਾਂ ਨੂੰ ਛੱਡ ਕੇ ਆਜਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਚ ਉੱਤਰ ਰਹੇ ਹਨ। ਇਸੇ ਕੜੀ ਤਹਿਤ ਸਰਬਜੀਤ ਸਿੰਘ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਚੋਣ ਦੌਰੇ ਦੌਰਾਨ ਇਤਿਹਾਸਕ ਪਿੰਡ ਮਧੇਕੇ ਵਿਖੇ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ।
ਮਾਲਵਾ ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਮਧੇਕੇ , ਬਲਾਕ ਪ੍ਰਧਾਨ ਸੁਖਬੀਰ ਸਿੰਘ ਅਤੇ ਇਕਾਈ ਪ੍ਰਧਾਨ ਹਰਪ੍ਰੀਤ ਸਿੰਘ ਹਰੀ ਨੇ ਆਪਣੇ ਸਾਥੀਆ ਸਮੇਤ ਸਰਬਜੀਤ ਸਿੰਘ ਖਾਲਸਾ ਦਾ ਸਵਾਗਤ ਕਰਦਿਆ ਕਿਹਾ ਕਿ ਉਹ ਤਨੋ ਮਨੋ ਧਨੋ ਹਰ ਤਰਾਂ ਨਾਲ ਆਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਕਰਣਗੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ।
————————————————————
ਹਲਕਾ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਏ ਵਾਰਡ ਨੰਬਰ 6 ਦੇ ਵਸਨੀਕਾਂ ਦੇ ਰੂ-ਬਰ
ਪਰਿਵਾਰਕ ਮਿਲਣੀ ਨੂੰ ਰੈਲੀ ਦਾ ਰੂਪ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ -ਅਰਵਿੰਦਰ ਸਿੰਘ ਕਾਨਪੁਰੀਆ
ਮੋਗਾ / 26 ਮਈ 2024/ ਭਵਨਦੀਪ ਸਿੰਘ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਮੋਗਾ ਵਿਖੇ ਵਾਰਡ ਨੰਬਰ 6 ਦੇ ਵਸਨੀਕਾਂ ਦੇ ਰੂ-ਬਰ ਹੋਏ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੀ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਸਨ। ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਦੇ ਸੱਦੇ ਤੇ ਅਤੇ ਜਿਲ੍ਹਾ ਸੈਕਟਰੀ ਪਿਆਰਾ ਸਿੰਘ ਬੱਧਣੀ ਦੇ ਯੋਗ ਪ੍ਰਬੰਧਾਂ ਹੇਠ ਹੋਈ ਇਸ ਪ੍ਰੀਵਾਰਕ ਮਿਲਣੀ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਮੁਹੱਲਾ ਵਾਸੀਆ ਨੂੰ ਸੰਬੋਧਣ ਕਰਦਿਆ ਡਾ. ਅਮਨਦੀਪ ਕੌਰ ਅਰੋੜਾ, ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਕੁਲਵਿੰਦਰ ਸਿੰਘ ਚੱਕੀਆਂ, ਪਿਆਰਾ ਸਿੰਘ ਬੱਧਣੀ, ਹਰਜਿੰਦਰ ਸਿੰਘ ਰੋਡੇ (ਚੈਅਰਮੈਨ: ਮਾਰਕੀਟ ਕਮੇਟੀ) ਆਦਿ ਨੇ ਆਪ ਸਰਕਾਰ ਦੇ ਕੀਤੇ ਕੰਮਾਂ ਦੀ ਸਲਾਘਾ ਕਰਦਿਆ ਹਲਕਾ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟਾ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਵੱਲੋਂ ਦੋ ਸਾਲਾ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਆਇਆ ਹਾਂ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਕਿਉਂਕਿ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਤੁਹਾਡੇ ਗੁਆਢੀ ਹੀ ਕੰਮ ਆਉਦੇ ਹਨ। ਇਸ ਮੌਕੇ ਮੁਹੱਲਾ ਵਾਸੀਆ ਧੰਨਵਾਦ ਕਰਦਿਆ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਕਿਹਾ ਕਿ ਅੱਜ ਮੇਰੇ ਨਿਮਾਣੇ ਜਿਹੇ ਸੱਦੇ ਤੇ ਆਪ ਜੀ ਵੱਲੋਂ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਿਰਕਤ ਕਰਕੇ ਸ. ਕਰਮਜੀਤ ਅਨਮੋਲ ਨਾਲ ਰੱਖੀ ਪਰਿਵਾਰਕ ਮਿਲਣੀ ਨੂੰ ਇੱਕ ਰੈਲੀ ਦਾ ਰੂਪ ਦੇ ਦਿੱਤਾ, ਜਿਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਦਾ ਹਾਂ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਮੋਗਾ ਕਾਰਪੋਰੇਸ਼ਨ ਦੇ ਮੇਅਰ ਸ. ਬਲਜੀਤ ਸਿੰਘ ਚਾਨੀ, ਹਰਬੰਸ ਸਿੰਘ ਧਾਲੀਵਾਲ, ਆਪ ਆਗੂ ਪੰਮਾ ਖੋਸਾ, ਅਵਤਾਰ ਸਿੰਘ, ਜਗਦੀਪ ਸਿੰਘ ਆਦਿ ਵੀ ਮੁੱਖ ਤੌਰ ਤੇ ਹਾਜਰ ਹੋਏ।
————————————————————
ਭਾਈ ਸਰਬਜੀਤ ਸਿੰਘ ਖਾਲਸਾ ਦਾ ਹੱਕ ਵਿਚ 28 ਮਈ ਦਿਨ ਮੰਗਲਵਾਰ ਨੂੰ ਮੋਗਾ ਸਹਿਰ ਵਿੱਚ ਕੀਤਾ ਜਾਵੇਗਾ ਰੋਡ ਮਾਰਚ -ਜਥੇਦਾਰ ਬੂਟਾ ਸਿੰਘ ਰਣਸੀਂਹ
ਮੋਗਾ / 26 ਮਈ 2024/ ਰਾਜਿੰਦਰ ਸਿੰਘ ਕੋਟਲਾ
ਸ਼ੇਰੇ-ਏ-ਪੰਜਾਬ ਅਕਾਲੀ ਦਲ ਦੇ ਕਰਜ਼ਕਾਰੀ ਪਰਧਾਨ ਜੱਥੇਦਾਰ ਬੂਟਾ ਸਿੰਘ ਰਣਸੀਂਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੇ ਮੋਗਾ ਸਹਿਰ ਦੇ ਪਤਵੰਤੇ ਸੱਜਣਾਂ ਦੀ ਜਗਮੀਤ ਸਿੰਘ ਮਾਧੋ ਥਰੈਸਰ ਦੇ ਦਫਤਰ ਮੁਲਾਕਾਤ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਭਾਈ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਮਲੋਆ ਦੇ ਹੱਕ ਵਿਚ ਮੋਗਾ ਸਹਿਰ ਅਤੇ ਪਿੰਡਾਂ ਵਿਚ ਰੋਡ ਮਾਰਚ 28 ਮਈ ਦਿਨ ਮੰਗਲਵਰ ਨੂੰ ਕੀਤਾ ਜਾਵੇਗਾ।ਪਿੰਡ ਡਾਲਾ ਦੀ ਦਾਣਾ ਮੰਡੀ ਵਿਚ ਸੰਗਤਾਂ ਇੱਕਤਰ ਹੋ ਕੇ 11 ਵਜੇ ਬੁੱਘੀਪੁਰਾ ਤੋਂ ਮੁੱਖ ਚੌਂਕ ਮੋਗਾ ਤੋਂ ਨੀਵਾ ਪੁਲ ਲੰਘ ਕੇ ਮੇਨ ਬਜਾਰ ਸੇਖਾਂ ਵਾਲਾ ਚੌਂਕ ਬਾਘਾ ਪੁਰਾਣਾ ਚੌਂਕ ਤੋਂ ਤਾਰੇ ਵਾਲਾ, ਮੋਗਾ ਤੋਂ ਚੜਿਕ ਬਾਈਪਾਸ ਧਵਨ ਪੈਲੇਸ ਚੌਂਕ ਤੋਂ ਬੁੱਘੀਪੁਰਾ ਚੌਂਕ ਤੋਂ ਪਿੰਡ ਤਲਵੰਡੀ ਭੰਗੇਰੀਆਂ ਰੌਲੀ ਚੁਗਾਵਾਂ ਪੁਰਾਨੇ ਵਾਲੇ ਤੋਂ ਅਜੀਤਵਾਲ ਕਿੱਲੀ ਚਾਹਲ, ਚੂਹੜਚੱਕ, ਢੁੱਢੀਕੇ, ਦੌਧਰ, ਮੱਦੋਕੇ, ਤਖਾਣਵੱਧ, ਝੰਡੇਵਾਲਾ ਸਰਕੀ, ਨੱਥੂਵਾਲਾ ਜਦੀਦ, ਮਟਵਾਣੀ ਮਹਿਣਾ ਜਾ ਕੇ ਖਤਮ ਹੋ ਜਾਵੇਗਾ ਸਮਾਪਤ ਹੋਵੇਗਾ। ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੇੈ ਕੇ 28 ਮਈ ਨੂੰ 10 ਵਾਜੇ ਦਾਣਾ ਮੰਡੀ ਡਾਲਾ ਪਹੁੰਚ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਥ ਮਜਬੂਤ ਕਰਨੇ ਅਤੇ ਸਾਰੀਆਂ ਸੰਗਤਾਂ ਆਪੋ ਆਪਣੇ ਸਕੂਟਰ ਮੋਟਰਸਾਇਕਲ ਕਾਰਾਂ ਤੇ ਜੀਪਾਂ ਟਰੈਕਟਰ ਲੈ ਕੇ ਮਾਰਚ ਵਿੱਚ ਸ਼ਾਮਿਲ ਹੋਣਾ।
ਮੀਟਿੰਗ ‘ਚ ਭਾਈ ਜਗਦੀਪ ਸਿੰਘ ਮਾਧੋ ਥਰੈਸਰ, ਭਾਈ ਗੁਰਮੁਖ ਸਿੰਘ ਏਕਨੂਰ ਫੌਜ, ਜਥੇਦਾਰ ਅਮਰਜੀਤ ਸਿੰਘ ਡਾਲਾ, ਜਥੇਦਾਰ ਬੂਟਾ ਸਿੰਘ ਨੱਥੋਕੇ, ਲਖਵੀਰ ਸਿੰਘ ਧੱਲੇਕੇ, ਹਰਪ੍ਰੀਤ ਸਿੰਘ ਧੱਲੇਕੇ, ਜਥੇਦਾਰ ਹਰਦਿਆਲ ਸਿੰਘ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ, ਉਸਤਾਦ ਸਤਪਾਲ ਸਿੰਘ ਮੋਗਾ, ਭਾਈ ਜਸਪਾਲ ਸਿੰਘ ਮੋਗਾ, ਭਾਈ ਅਮਰਜੀਤ ਸਿੰਘ ਮਹਿਣਾ, ਸੁਖਦੀਪ ਸਿੰਘ, ਭਾਈ ਜਗਜੀਤ ਸਿੰਘ ਮੋਗਾ, ਬਾਬਾ ਗਰੀਬ ਸਿੰਘ ਝੰਡੇਵਾਲਾ, ਸਰਪੰਚ ਪਰਮਿੰਦਰ ਸਿੰਘ, ਹਰਭਜਨ ਸਿੰਘ ਬਹੋਨਾ, ਅਮਰਜੀਤ ਸਿੰਘ ਸਲੀਣਾ, ਤਰਸੇਮ ਸਿੰਘ, ਜਗਦੀਸ਼ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ, ਜਗਦੇਵ ਸਿੰਘ ਸਲੀਣਾ, ਓਂਕਾਰ ਸਿੰਘ ਮੋਗਾ, ਪਰਧਾਨ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਭੁਪਿੰਦਰ ਸਿੰਘ ਵੜੈਚ, ਰੁਪਿੰਦਰ ਸਿੰਘ ਚੁਗਾਵਾ, ਹਰਵਿੰਦਰ ਸਿੰਘ ਮੋਗਾ, ਜਸਮੀਤ ਸਿੰਘ ਮੋਗਾ, ਵਿੱਕੀ ਮੋਗਾ, ਦੀਪਕ ਸਿੰਘ ਮੋਗਾ, ਜਸਮੀਤ ਸਿੰਘ ਮੋਗਾ, ਭਾਈ ਹਰਪ੍ਰੀਤ ਸਿੰਘ ਮੋਗਾ, ਗੁਰਮੀਤ ਸਿੰਘ ਲੋਹਾਰਾ, ਗੁਰਮੇਲ ਸਿੰਘ, ਜਸਵੀਰ ਸਿੰਘ, ਹਰਨੇਕ ਸਿੰਘ ਕੰਗ ਮੋਗਾ ਸ਼ਾਮਲ ਹੋਏ।
————————————————————
ਫਰੀਦਕੋਟ ਤੋਂ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਹੱਕ ਬਾਘਾਪੁਰਾਣਾ ਤੋਂ ਕੱਢੇ ਰੋਡ ਸੋ ਨੇ ਵਿਰੋਧੀਆਂ ਦੀਆਂ ਜੜਾਂ ਹਿਲਾਈਆਂ
ਬਾਘਾ ਪੁਰਾਣਾ / 26 ਮਈ 2024/ ਰਾਜਿੰਦਰ ਸਿੰਘ ਕੋਟਲਾ
ਲੋਕ ਸਭਾ ਹਲਕਾ ਫਰੀਦਕੋਟ ਤੋਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ ਹੱਕ ਵਿੱਚ ਅੱਜ ਗੁਰੂ ਅੱਗੇ ਸਾਹਿ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਸਹਿਰ ਬਾਘਾਪੁਰਾਣਾ ਮੁੱਖ ਦਫਤਰ ਬਾਘਾਪੁਰਾਣਾ ਤੋਂ ਸੁਰੂ ਹੋ ਕੇ ਸਹਿਰ ਵਿੱਚ ਦੀ ਹੁੰਦਾ ਹੋਇਆ ਪਿੰਡ ਨੱਥੋਕੇ, ਉਗੋਕੇ, ਫੂਲੇਵਾਲਾ, ਸਮਾਧਭਾਈ, ਮਾਣੂਕੇ, ਖੋਟੇ, ਜਵਾਹਰ ਸਿੰਘ ਵਾਲਾ, ਨਿਹਾਲ ਸਿੰਘ ਵਾਲਾ, ਧੂਲਕੋਟ ਰਣਸੀਂਹ ਕਲਾਂ, ਘੋਲੀਆ ਖੁਰਦ, ਘੋਲੀਆਂ ਕਲਾਂ, ਕਾਲੇਕੇ, ਚੰਨੂਵਾਲਾ, ਬਾਘਾਪੁਰਾਣਾ ਵਿਖੇ ਸਮਾਪਤ ਅਤੇ ਮੁਗਲੂ ਪੱਤੀ ਬਾਘਾਪੁਰਾਣਾ ਆਦਿ ਵੱਖ ਵੱਖ ਪਿੰਡਾਂ ਅਤੇ ਸਹਿਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਕਰ ਕੇ ਭਾਈ ਸਰਬਜੀਤ ਸਿੰਘ ਮਲੋਆ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਹੁਲਾਰਾ ਮਿਲਿਆ ਜਦੋਂ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਅਤੇ ਪਿੰਡਾਂ ਦੇ ਨੌਜੁਆਨਾਂ ਅਤੇ ਬਜੁਰਗਾਂ ਮਾਵਾਂ ਅਤੇ ਲੋਕਾਂ ਨੇ ਇਸ ਕੁਰਬਾਨੀ ਵਾਲੇ ਪਰਿਵਾਰ ਦੇ ਬੱਚੇ ਭਾਈ ਸਰਬਜੀਤ ਸਿੰਘ ਮਲੋਆ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਐਲਾਨ ਕਰ ਦਿੱਤਾ। ਪਰਧਾਨ ਦਲੇਰ ਸਿੰਘ ਡੋਡ ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ, ਦਵਿੰਦਰ ਸਿੰਘ ਹਰੀਏ ਵਾਲਾ, ਭਾਈ ਜਸਵਿੰਦਰ ਸਿੰਘ ਸਾਹੋਕੇ ਨੇ ਬੜੀ ਨਿਮਰਤਾ ਨਾਲ ਪਰੇਰਿਤ ਕੀਤਾ ਅਤੇ ਵੱਧ ਤੋਂ ਵੱਧ ਵੋਟਾਂ ਪਾਕੇ ਸਰਬਜੀਤ ਸਿੰਘ ਮਲੋਆ ਨੂੰ ਜਿਤਾਉਣ ਲਈ ਅਤੇ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ।
ਇਸ ਮੌਕੇ ਪਰਧਾਨ ਡੋਡ ਅਤੇ ਜਥੇਦਾਰ ਬੂਟਾ ਸਿੰਘ ਰਣਸੀਂਹ,ਭਾਈ ਗੁਰਪਰੀਤ ਸਿੰਘ ਖਾਲਸਾ ਅਤੇ ਬਾਬਾ ਬਲਕਾਰ ਸਿੰਘ ਘੋਲੀਆ ਨੇ ਦੱਸਿਆ ਕਿ ਜਿਥੇ ਹਰ ਪਿੰਡ ਵਿੱਚੋਂ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਈ ਸਰਬਜੀਤ ਸਿੰਘ ਮਲੋਆ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਅਤੇ ਪਿੰਡਾਂ ਵਿੱਚੋਂ ਵੱਖ ਵੱਖ ਜੱਥੇਬੰਦੀਆਂ ਨੇ ਇਸ ਕੁਰਬਾਨੀਵਾਲੇ ਪਰਿਵਾਰ ਦੇ ਮੈਬਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਰਹੀਆਂ ਹਨ। ਇਸ ਮੌਕੇ ਸੋ੍ਮਣੀ ਅਕਾਲੀ ਦਲ ਅੰਮਿ੍ਤਸਰ (ਫਤਹਿ) ਦੇ ਪਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਬੂਟਾ ਸਿੰਘ ਰਣਸੀਂਹ, ਭਾਈ ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਸੁਖਵਿੰਦਰ ਸਿੰਘ ਅਗਵਾਨ ਭੁਧੀਜਾ ਸ਼ਹੀਦ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘਜੀ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਸਪੁੱਤਰ ਅਤੇ ਹੋਰ ਪੰਥਕ ਆਗੂਆਂ ਦੀ ਅਗਵਾਈ ਹੇਠ ਜਦ ਹੀ ਰੋਡ ਸ਼ੋ ਪਿੰਡ ਬਾਘਾਪੁਰਾਣਾ ਸ਼ਹਿਰ ਤੋਂ ਸੁਰੂ ਹੋ ਕੇ ਸਹਿਰ ਵਿਚ ਦੀ ਹੁੰਦਾ ਹੋੋਇਆਂ ਤੋਂ ਰਵਾਨਾ ਹੋਇਆ ਤਾਂ ਸਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪਰਧਾਨ ਦਲੇਰ ਸਿੰਘ ਡੋਡ ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਆਦਿ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਸਰਬਜੀਤ ਸਿੰਘ ਮਲੋਆ ਦੇ ਪਿਤਾ ਭਾਈ ਬੇਅੰਤ ਸਿੰਘ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਹੈ। ਇਸ ਕੁਰਬਾਨੀ ਵਾਲੇ ਪਰਿਵਾਰ ਦੇ ਸਾਹਮਣੇ ਸਾਡੀ ਵੋਟ ਤਾਂ ਬਹੁਤ ਛੋਟੀ ਹੈ। ਉਕਤ ਆਗੂਆਂ ਨੇ ਕਿਹਾ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਜਾਂ ਪਰਿਵਾਰਾਂ ਨੇ ਪੰਜਾਬ ਲਈ ਕੀ ਕੀਤਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਸ ਪੰਥਕ ਅਤੇ ਕੌਮੀ ਸ਼ਹੀਦੀ ਪਰਿਵਾਰ ਦੇ ਭਾਈ ਸਰਬਜੀਤ ਸਿੰਘ ਮਲੋਆ ਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੀਏ ਅਤੇ ਸ਼ਹੀਦ ਬੇਅੰਤ ਸਿੰਘ ਮਲੋਆ ਵੱਲੋਂ ਕੌਮ ਲਈ ਕੀਤੀ ਕੁਰਬਾਨੀ ਦਾ ਥੋੜ੍ਹਾ ਬਹੁਤ ਕਰਜ਼ ਉਤਾਰਨ ਦੀ ਕੋਸ਼ਿਸ਼ ਕਰੀਏ।
ਇਸ ਤੋਂ ਇਲਾਵਾ ਕਈ ਪਿੰਡਾਂ ਸਮੂਹ ਸੰਗਤਾਂ ਨੇਬੀਬੀ ਸੰਦੀਪ ਕੌਰ ਮਲੋਆ ਧਰਮ ਸਪੱਤਨੀ ਭਾਈ ਸਰਬਜੀਤ ਸਿੰਘ ਮਲੋਆ ਦੇ ਮਾਰਚ ਦਾ ਭਰਵਾਂ ਸਵਾਗਤ ਕੀਤਾ। ਇਹ ਮਾਰਚ ਆਲ ਇੰਡੀਆ ਸਿੱਖ ਸਟੂਡੈਂਟ ਦੇ ਪਰਧਾਨ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਪਿੰਡਾਂ ਦੀਆਂ ਸੰਗਤਾਂ ਨੇ ਬੀਬੀ ਸੰਦੀਪ ਕੌਰ ਮਲੋਆ ਨੂੰ ਲੱਡੂਆਂ ਨਾਲ ਤੋਲਿਆ ਅਤੇ ਹਰ ਇਕ ਪਿੰਡ ਵਿੱਚ ਸੰਗਤਾਂ ਵੱਲੋਂ ਸਿਰੋਪਾਓ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਭਾਈ ਅਮਰ ਸਿੰਘ ਝੋਕ ਹਰੀਹਰ, ਜਥੇਦਾਰ ਸੂਬਾ ਸਿੰਘ ਡੋਡ, ਗੁਰਪਰੀਤ ਸਿੰਘ ਖਾਲਸਾ, ਰਾਜਾ ਸਿੰਘ ਨਾਥੇਵਾਲਾ, ਭਾਈ ਰਾਜਾ ਸਿੰਘ ਖੁਖਰਾਣਾ, ਭਾਈ ਜਗਰੂਪ ਸਿੰਘ ਲੰਗੇਆਨਾਗੁਰਮੁਤ ਸਿੰਘ ਹਕੂਮਤ ਵਾਲਾ, ਮਨਜਿੰਦਰ ਸਿੰਘ ਖਾਲਸਾ ਨੱਥੋਕੇ ਆਦਿ ਨੇ ਦੱਸਿਆ ਕਿ ਬੀਬੀ ਸੰਦੀਪ ਕੌਰ ਮਲੋਆ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹਰੇਕ ਪਿਡ ਵਿੱਚੋਂ ਨੌਜੁਆਨਾਂ ਅਤੇ ਲੋਕਾਂ ਭਰਪੂਰ ਸਮਰਥਨ ਮਿਲ ਰਿਹਾ ਹੈ ਪਿੰਡਾਂ ਦੇ ਲੋਕ ਬਹੁਤ ਪਿਆਰ ਸਤਿਕਾਰ ਨਾਲ ਪੇਸ਼ ਆਉਦੇ ਹਨ ਅਤੇ ਪਿੰਡ ਵੜਦਿਆਂ ਹੀ ਗਰਮ ਜੋਸੀ ਨਾਲ ਸਵਾਗਤ ਕਰਦੇ ਹਨ ਇਸ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਤੇ ਆਗੂ ਵਰਕਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਅਤੇ ਵੱਖ-ਵੱਖ ਅਕਾਲੀ ਦਲਾਂ ਦੇ ਅਹੁਦੇਦਾਰ ਸਾਹਿਬਾਨ ਵੀ ਹਾਜਰ ਸਨ।
————————————————————
ਚਾਪਲੂਸੀਆਂ ਕਰਨ ਵਾਲੇ ਵੱਡੇ ਵੱਡੇ ਅਦਾਰਿਆਂ ਦੇ ਮਾਲਿਕ ਬਣੇ ਬੈਠੇ ਆ
ਕਿਸੇ ਨੇ ਸੱਚ ਕਿਹਾ ਹੈ ਕਿ ਐਨਾ ਵੀ ਸੱਚ ਨਾਂ ਬੋਲ ਕੇ ਆਖ਼ਰੀ ਸਮੇਂ ਮੋਢਾ ਦੇਣ ਲਈ ਚਾਰ ਮੋਢੇ ਨਸੀਬ ਨਾਂ ਹੋਣ
✍️ ਮਨਜੀਤ ਸਿੰਘ ਸਰਾਂ / ਟਰਾਂਟੋ
ਮੈਂ ਆਪਣੀ ਜ਼ਿੰਦਗੀ ‘ਚ ਬੁਹਤ ਕੁੱਝ ਲਿਖਿਆ । ਦੁਨੀਆਂ ਭਰ ਦੇ ਅਖਬਾਰਾਂ ਲਈ ਮਣਾਂ ਮੂੰਹ ਲਿੱਖਿਆ ਤੇ ਬੋਖੌਫ ਹੋ ਕੇ ਲਿਖਿਆ। ਪੰਜਾਬ ਦੇ ਹਰ ਅਖਬਾਰ ‘ਚ ਬੁਹਤ ਸਮਾਂ ਲਿਖਿਆ। ਪੰਜਾਬੀ ‘ਚ ਹਮੇਸ਼ਾਂ ਰੱਜ ਕੇ ਲਿੱਖਿਆ ਥੋੜਾ ਬੁਹਤਾ ਅੰਗਰੇਜ਼ੀ ਵਿੱਚ ਲਿਖਿਆ ਕਿਉਕਿ ਜੋ ਸੁੱਖ ਆਪਣੀ ਮਾਤ ਭਾਸ਼ਾ ‘ਚ ਲਿੱਖ ਕੇ ਆਉਂਦਾ ਹੈ,ਉਹ ਕਿਸੇ ਦੂਜੀ ਭਾਸ਼ਾ ‘ਚ ਨਹੀਂ ਆਉਂਦਾ। ਪਿੱਛਲੇ ਦਿਨੀ ਪੰਜਾਬ ਦੇ ਸਭ ਤੋਂ ਵੱਡੇ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਸਾਹਿਬ ਨੇ ਮੈਨੂੰ ਫੋਨ ਕਰ ਕਿਹਾ ਕਿ ‘ ਤੂੰ ਬੁਹਤ ਸੋਹਣਾ ਲਿੱਖਦਾਂ ਯਾਰ ਪਰ ਇੰਨਾ ਸੱਚ ਨਾਂ ਲਿਖ ਕਿ ਕਿਸੇ ਤੋ ਬਰਦਾਸ਼ਤ ਨਾਂ ਹੋਵੇ ‘।
‘ਮੈ ਸਮਝਿਆ ਨਹੀਂ ਭਾਅ ਜੀ ?’ ਮੈਂ ਹੈਰਾਨ ਹੁੰਦੇ ਨੇ ਪੁੱਛਿਆ।
‘ਅਖਬਾਰ ਲਈ ਭੇਜਿਆ ਤੇਰਾ ਇਹ ਆਰਟੀਕਲ ਪੜ੍ਹ ਰਿਹਾ ਸੀ, ਮੈਨੂੰ ਸਬ ਐਡੀਟਰ ਦੇ ਕੇ ਗਿਆ ਸੀ। ਆਰਟੀਕਲ ਕਾਬਲੇ-ਤਾਰੀਫ਼ ਹੈ ਪਰ ਮਨਜੀਤ ਜੀ ਐਨਾ ਕੋਰਾ ਸੱਚ ਲਿਖਣ ਦੀ ਕੀ ਲੋੜ ਆ ? ਆਪਾਂ ਸਰਕਾਰਾਂ ਤੇ ਇਸ ਲੀਡਰਸ਼ਿੱਪ ਤੋ ਮੋਟੇ ਇਸ਼ਤਿਹਾਰ ਤੇ ਹੋਰ ਫਾਇਦੇ ਲੈਣੇ ਆਂ,ਅਖਬਾਰ ਇੰਨਾ ਸਹਾਰੇ ਹੀ ਚੱਲਦੇ ਆ ਸੋ ਥੋੜਾ ਮਰਿਯਾਦਾ ਨਾਲ ਲਿਖਿਆ ਕਰੋ, ਮੇਰਾ ਮੱਤਲਬ ਸਰਕਾਰ ਨਲ ਮਿਲ ਕੇ ਚੱਲੀਏ, ਤੈਨੂੰ ਕੁੱਝ ਭੁੱਲਿਆ ਥੋੜੀ ਆ‘ ਆਖ ਉਹ ਖਚਰੀ ਜਿਹਾ ਹੱਸਿਆ।
ਮੈਨੂੰ ਇਹ ਸਮਝ ਨਹੀਂ ਆਇਆ ਕਿ ਜੇ ਇਹ ਲੋਕ ਸੱਚ ਨਹੀਂ ਲਿੱਖ ਸਕਦੇ ਤਾਂ ਇੰਨਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਢੰਡੋਰਾ ਕਿਉਂ ਪਿੱਟਿਆ ਹੋਇਆ ? ਫੇਰ ਅਖਬਾਰ ਦੀ ਥਾਂ …… ਕਿਉਂ ਨਹੀ ਖੋਲ ਲੈਦੇ ? ਉਸ ਤੋਂ ਬਾਅਦ ਕਾਫ਼ੀ ਦੇਰ ਤੱਕ ਮੈ ਕੁੱਝ ਨਹੀਂ ਲਿੱਖਿਆ ਕਿਉਂਕਿ ਮੈਨੂੰ ਮਾਨਸਿਕ ਤੌਰ ਤੇ ਤਕਲੀਫ ਹੋਈ ਸੀ ਕਿ ਅਜਿਹੇ ਬੀਬੇ ਬੰਦੇ ਦੇ ਮੂੰਹੋ ਇਹ ਲਫ਼ਜ਼ ਸੁਣਕੇ, ਮੈਨੂੰ ਲਿੱਖਣ ਤੋ ਤਾਂ ਜਿਵੇਂ ਨਫ਼ਰਤ ਹੀ ਹੋ ਗਈ ਸੀ ਤੇ ਉਸ ਅਖਬਾਰ ਲਈ ਤਾਂ ਬਿਲਕੁੱਲ ਹੀ ਲਿੱਖਣਾ ਬੰਦ ਕਰ ਦਿੱਤਾ ਜੋ ਅੱਜ ਤੱਕ ਬੰਦ ਹੈ। ਜ਼ਿੰਦਗੀ ਦਾ ਕੀ ਭਰੋਸਾ ? ਸੋ ਮੈ ਮਨ ਤੇ ਕੋਈ ਬੋਝ ਨਹੀ ਰੱਖਣਾ ਚਾਹੁੰਦਾ ਹਾਂ। ਸੱਚ ਜਾਣਿਉ ਉਸ ਦਿਨ ਤੋ ਬਾਅਦ ਮੈਨੂੰ ਜਿਵੇ ਲਿੱਖਣ ਤੋ ਹੀ ਨਫ਼ਰਤ ਹੋ ਗਈ। ਕਈ ਵਾਰ ਇਹ ਮਹਿਸੂਸ ਵੀ ਹੋਇਆ ਕਿ ਆਖ਼ਰ ਇਹ ਲੋਕ ਸੱਚ ਵੀ ਕਹਿੰਦੇ ਹਨ ਤੇ ਇਹ ਆਪਣੀ ਥਾਂ ਸਹੀ ਵੀ ਹਨ। ਮੇਰੇ ਸੱਚ ਲਿਖਣ ਕਰਕੇ ਉਸ ਸਮੇਂ ਦੇ ਸਾਡੇ ਹਲਕੇ ਦੇ ਮੰਤਰੀ ਨੇ 10 ਸਾਲ ਮੇਰੀ ਜ਼ਿੰਦਗੀ ਨਰਕ ਬਣਾ ਛੱਡੀ। ਮੈਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਅਪਾਹਿਜ਼ ਬਣਾ ਦਿੱਤਾ ਗਿਆ ਸੀ। ਮੈਨੂੰ ਆਪਣੇ ਸਾਏ ਤੋ ਵੀ ਡਰ ਲੱਗਣ ਲੱਗ ਪਿਆ ਸੀ। ਮੈਂ ਜਿਸ ਵੀ ਅਦਾਰੇ ‘ਚ ਜਾਂਦਾ ਸੀ ਤਾਂ ਕੁੱਝ ਦਿਨਾ ਬਾਅਦ ਮੈਨੂੰ ਮੁਆਫ ਕਰਨਾ ਕਹਿ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ । ਸੱਚ ਜਾਣਿਉ ਮੈਨੂੰ ਉਦੋ ਮਹਿਸੂਸ ਹੋਣ ਲੱਗ ਪਿਆ ਸੀ ਕਿ ਮਨਜੀਤ ਸਿਆਂ ! ਅਜਿਹੀ ਜ਼ਿੰਦਗੀ ‘ਚ ਰੱਖਿਆ ਹੀ ਹੈ ? ਕਿਉ ਤੈਨੂੰ ਸੱਚ ਲਿੱਖਣ ਦਾ ਭੂਤ ਸਵਾਰ ਆ ? ਤੂੰ ਕਿਸੇ ਦਾ ਠੇਕਾ ਲੈ ਰੱਖਿਆ ਹੈ। ਤੂੰ ਕਿਉ ਨਹੀ ਤਮਾਸ਼ਬੀਨ ਬਣ ਜਾਂਦਾ,ਸਾਡੇ ਅਜਿਹੇ ਲੋਕ ਹਮੇਸ਼ਾਂ ਚਾਪਲੂਸੀਆਂ ਚਾਹੁੰਦੇ ਹਨ। ਸੱਚ ਤੇ ਸਮਾਜ ਦੀ ਦਿਖਾਈ ਗਈ ਹਕੀਕਤ ਕਿਸੇ ਨੂੰ ਪਸੰਦ ਨਹੀਂ ਹੈ। ਇਸੇ ਕਰਕੇ ਬੁਹਤੇ ਮੀਡੀਆ ਅਦਾਰੇ ਸਰਕਾਰ ਪੱਖੀ ਹੀ ਢੋਲ ਵਜਾਈ ਜਾਂਦੇ ਹਨ। ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪ੍ਰਾਪੇਗੰਡੇ ਚਲਾਏ ਜਾਂਦੇ ਹਨ।
ਅਸੀ ਤਾਂ ਫ਼ੱਕਰ ਬੰਦੇ ਆਂ, ਸਾਫ ਸੁੱਥਰੇ ਤੇ ਸਿੱਧ ਪੱਧਰੇ ਤਰੀਕੇ ਨਾਲ ਲਿੱਖਦੇ ਹਾਂ, ‘ਚਾਹੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ’ ਵਿੰਗ ਵਲੇਵੇ ਪਾਕੇ ਸਾਨੂੰ ਚਾਪਲੂਸੀ ਕਰਨੀ ਆਉਂਦੀ ਨਹੀ ਹੈ। ਜਿੰਨਾਂ ਨੂੰ ਇਸ ਖੇਤਰ ‘ਚ ਉਂਗਲ ਫੜ੍ਹ ਕੇ ਚੱਲਣਾ ਸਿਖਾਇਆ ਸੀ। ਅੱਜ ਉਹ ਵੱਡੇ ਮੀਡੀਆ ਅਦਾਰਿਆਂ ‘ਚ ਹਿੱਸੇਦਾਰ ਜਾਂ ਮਾਲਕ ਬਣੇ ਬੈਠੇ ਆ। ਮੈਂ ਨਾਂ ਨਹੀਂ ਲੈਦਾ ਪਰ ਇੱਕ ਸ਼ਖਸ਼ ਜੋ ਕਦੇ ਮੇਰੇ ਕੋਲੋ ਇੱਕ ਖ਼ਬਰ ਤੱਕ ਲਿਖਾਉਣ ਲਈ ਲੇਲੜੀਆਂ ਕੱਢਦਾ ਹੁੰਦਾ ਸੀ,ਅੱਜ ਵੱਡੇ ਅਦਾਰੇ ਦਾ ਮਾਲਿਕ ਬਣਿਆ ਬੈਠਾ ਹੈ। ਇਹ ਸਿਆਸੀ ਧਿਰਾਂ ਦੀ ਚਾਪਲੂਸੀ ਕਿਸ ਕਦਰ ਕਰਦਾ ਹੋਵੇਗਾ ਜੋ ਕਿ ਥੋੜੇ ਜਿਹੇ ਸਮੇਂ ਅੰਦਰ ਅੱਜ ਵੱਡੇ ਅਦਾਰੇ ਦਾ ਮਾਲਿਕ ਬਣਿਆ ਬੈਠਾ। ਤੁਸੀ ਸੋਚ ਕੇ ਦੇਖਿਉ। ਸੋ ਮੈਨੂੰ ਕਿਸੇ ਸਿਆਣੇ ਬੰਦੇ ਦੀ ਕਹੀ ਗੱਲ ਯਾਦ ਆ ਗਈ ਕਿ ‘ਯਾਰ ਸੱਚ ਬੋਲਣ ਵਾਲਿਆਂ ਨੂੰ ਆੰਖਰੀ ਸਮੇ 4 ਬੰਦਿਆਂ ਦਾ ਮੋਢਾ ਨਸੀਬ ਨਹੀ ਹੁੰਦਾ’। ਉਸਦੀ ਗੱਲ ਸੋਲਾਂ ਆਨੇ ਸੱਚ ਆ ਪਰ ਜੋ ਸੱਚ ਕਹਿਣ ਦੀ ਆਦਤ ਬਣੀ ਆ, ਇਹ ਜ਼ਿੰਦਗੀ ਦੇ ਆਖ਼ਰ ਤੱਕ ਜਾ ਕੇ ਹੀ ਪਿੱਛਾ ਛੱਡੂ।
————————————————————
ਸਰਪੰਚ ਗੁਰਨਾਮ ਸਿੰਘ ਭਾਗੀਕੇ ਨੂੰ ਯਾਦ ਕਰਦਿਆਂ
✍️ ਰਾਜਵਿੰਦਰ ਰੌਂਤਾ
ਪਿੰਡ ਭਾਗੀਕੇ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਸਿੱਧੂ ਪਿਛਲੇ ਦਿਨੀਂ ਇਸ ਰੰਗਲੀ ਦੁਨਿਆਂ ਨੂੰ ਅਲਵਿਦਾ ਕਹਿ ਗਏ। ਸਰਪੰਚ ਗੁਰਨਾਮ ਸਿੰਘ ਤੀਹ ਸਾਲ ਸਰਪੰਚ ਅਤੇ ਪੰਜ ਸਾਲ ਬਲਾਕ ਸੰਮਤੀ ਦੇ ਮੈਂਬਰ ਰਹੇ। ਉਹ ਇਮਾਨਦਾਰ, ਗਊ ਗਰੀਬ ਦੇ ਮੁੱਦਈ ਤੇ ਕਿਰਤੀ ਲੋਕਾਂ ਦੇ ਹਮਦਰਦ ਸਨ। ਉਹਨਾਂ ਦੇ ਪੋਤਰੇ ਹਰਦੀਪ ਸਿੰਘ ਨੇ ਦੱਸਿਆ ਕਿ ਬਾਪੂ ਜੀ ਪਿੰਡ ਦੇ ਝਗੜੇ ਝੇੜੇ ਪਿੰਡ ਚ ਹੀ ਨਿਬੇੜਨ ਵਾਲੇ ਲੋਕਾਂ ਦੇ ਕੰਮ ਭੱਜ ਭੱਜ ਕਰਵਾਉਂਦੇ ਰਹੇ ਕਿਸੇ ਤੋ ਚਾਹ ਦਾ ਕੱਪ ਤੱਕ ਨਹੀਂ ਪੀਂਦੇ ਸਨ। ਸਾਨੂੰ ਵੀ ਮਿੱਟੀ ਨਾਲ ਜੁੜਨ, ਸਖ਼ਤ ਮਿਹਨਤ ਤੇ ਨਿਵ ਕੇ ਚੱਲਣ ਲਈ ਪ੍ਰੇਰਦੇ ਸਨ। ਨਰਮ, ਸ਼ਾਂਤ ਸੁਭਾਅ ਦੇ ਸਰਪੰਚ ਗੁਰਨਾਮ ਸਿੰਘ ਸਾਦਗੀ ਪਸੰਦ ਇਨਸਾਨ ਸਨ। ਚੰਗੇ ਲੋਕਪੱਖੀ ਮਿਲਾਪੜੇ ਗੁਣਾ ਕਰਕੇ ਲਗਾਤਾਰ ਸਰਪੰਚ ਬਣਨ ਵਾਲੇ ਅਤੇ ਹਰਮਨ ਪਿਆਰੇ ਇਨਸਾਨ ਸਨ। ਇਹਨਾਂ ਦੇ ਤਿੰਨ ਪੁੱਤਰਾਂ ਬਲਦੇਵ ਸਿੰਘ, ਬਲਵੰਤ ਸਿੰਘ ਤੇ ਨਿਰਭੈ ਸਿੰਘ ਆਪਣੇ ਪਿਤਾ ਦੀ ਸੋਚ ਤੇ ਪਹਿਰਾ ਦੇ ਰਹੇ ਹਨ।
ਸਰਪੰਚ ਪਰਵਾਰ ਨੇ ਮੈਰਿਜ਼ ਪੈਲੇਸ, ਆੜਤ ਤੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਅਚਾਨਕ ਆਏ ਹਾਰਟ ਅਟੈਕ ਨਾਲ ਸਦਾ ਲਈ ਵਿਛੋੜਾ ਦੇ ਗਏ ਸਰਪੰਚ ਗੁਰਨਾਮ ਸਿੰਘ ਸਿਆਸਤ, ਸਮਾਜ ਤੇ ਲੋਕ ਸੇਵਾ ਵਿੱਚ ਆਪਣੀ ਚੰਗੀ ਛਾਪ ਛੱਡ ਗਏ।
————————————————————
ਅਸੀਂ ਕਿਹੜੀ ਇਮਾਨਦਾਰੀ ਦਾ ਢਿੰਡੋਰਾ ਪਿਟਦੇ ਹਾਂ ! ਕੀ ਅਸੀਂ ਆਪਣੇ ਫਰਜਾਂ ਪ੍ਰਤੀ ਇਮਾਨਦਾਰ ਹਾਂ ?
ਆਓ ਝਾਤੀ ਮਾਰਦੇ ਹਾਂ
✍️ – ਡਾ. ਸਰਬਜੀਤ ਕੌਰ ਬਰਾੜ
ਮੋਬਾ : 79866-52927
ਅੱਜ ਅਸੀਂ ਗੱਲ ਕਰਦੇ ਹਾਂ ਦਰਪਣ ਸਪੈਸ਼ਲ ਬੱਚਿਆਂ ਦਾ ਬੰਦ ਪਏ ਸਕੂਲ ਦੀ ਜੋ 2004 ਵਿੱਚ ਖੁੱਲਿਆ ਸੀ ਅਤੇ ਇਸ ਵਿੱਚ 50 ਤੋਂ ਵੱਧ ਡਿਸਏਬਲ ਬੱਚੇ ਪੜ੍ਹਦੇ ਸਨ। ਮਾਰਚ 2020 ਵਿੱਚ ਇਹ ਕੋਵਿਡ ਦੌਰਾਨ ਬੰਦ ਕਰ ਦਿੱਤਾ ਗਿਆ। ਇਸ ਸਕੂਲ ਦੀ ਬਦਕਿਸਮਤੀ ਇਹ ਰਹੀ ਕੇ ਕੋਵਿਡ ਖਤਮ ਹੋ ਜਾਣ ਤੋਂ ਬਾਅਦ ਵੀ ਇਹ ਖੁੱਲ ਨਹੀਂ ਸਕਿਆ ਅਤੇ ਪ੍ਰਸ਼ਾਸ਼ਨ ਨੇ ਬਿਨਾਂ ਕਾਰਨ ਦੱਸੇ ਇਸ ਨੂੰ ਤਾਲਾ ਲਗਾ ਦਿੱਤਾ ਜਦੋਂਕਿ ਇਸ ਸਕੂਲ ਦੀ ਪ੍ਰਿੰਸੀਪਲ ਮੈਡਮ ਮੀਨਾ ਜੀ ਇਸ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੇ ਸਨ। ਲੱਖਾਂ ਜਤਨ ਕਰਨ ਦੇ ਬਾਵਜੂਦ ਵੀ ਇਹ ਖੁੱਲ ਨਹੀਂ ਸਕਿਆ, ਅਫਸੋਸ ਤਾਂ ਇਹ ਹੈ ਕਿ ਇਮਾਨਦਾਰੀ ਵਾਲਾ ਪ੍ਰਸ਼ਾਸ਼ਨ ਵੀ ਅਤੇ ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੀ ਮਾਨ ਸਰਕਾਰ ਵੀ ਆਪਣੀ ਇਮਾਨਦਾਰੀ ਇਸ ਸਕੂਲ ਪ੍ਰਤੀ ਇਹਨਾਂ ਬੱਚਿਆਂ ਪ੍ਰਤੀ ਨਹੀਂ ਦਿਖਾ ਸਕੀ। ਕਿਨੇ ਤਰਲੇ ਮਿੰਨਤਾਂ ਅਤੇ ਯਤਨ ਮੈਡਮ ਮੀਨਾ ਵੱਲੋਂ ਇਹਨਾਂ ਬੱਚਿਆਂ ਦਾ ਭਵਿੱਖ ਬਣਾਉਣ ਲਈ ਬੰਦ ਪਏ ਸਕੂਲ ਨੂੰ ਖੁਲਵਾਉਣ ਲਈ ਕੀਤੇ ਗਏ ਅਤੇ ਨਤੀਜਾ ਜ਼ੀਰੋ। ਸਾਨੂੰ ਸਮਝ ਨਹੀਂ ਆਉਂਦੀ ਕੇ ਮੋਗੇ ਦੇ ਇਹਨਾ ਵਿਕਲਾਂਗ ਬੱਚਿਆਂ ਨਾਲ ਸਰਕਾਰ ਦੀ ਕੀ ਦੁਸ਼ਮਣੀ ਹੈ ਕਿ ਸੁਣਵਾਈ ਨਹੀਂ ਹੋ ਰਹੀ। ਪ੍ਰਸ਼ਾਸ਼ਨ ਅਤੇ ਲੀਡਰਾਂ ਦਾ ਧਿਆਨ ਦਿਵਾਉਣ ਦੇ ਬਾਵਜੂਦ ਵੀ ਰੈਡ ਕਰਾਸ ਦੇ ਦਿਵਿਆਂਗ ਬੱਚਿਆਂ ਦੇ ਬੰਦ ਪਏ ਸਕੂਲ ਨੂੰ ਮੁੜ ਤੋਂ ਖੋਲਣ ਦਾ ਮੂਡ ਨਹੀਂ ਬਣਿਆ ਅਤੇ ਨਾ ਹੀ ਭਰੋਸਾ ਦਿੱਤਾ ਗਿਆ।
ਸੋ ਮੇਰੀ ਇੱਕ ਬੇਨਤੀ ਵੀ ਹੈ ਕਿ ਲੋੜਵੰਦਾਂ ਲਈ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਲੀਡਰ ਅਤੇ ਪ੍ਰਸ਼ਾਸ਼ਨ ਸਹਿਯੋਗ ਦੇਵੇ ਅਤੇ ਓਹਨਾ ਵੱਲੋਂ ਕੀਤੀ ਜਾ ਰਹੀ ਸਮਾਜ ਪ੍ਰਤੀ ਸੇਵਾ ਲਈ ਹੌਸਲਾ ਅਫ਼ਜ਼ਾਈ ਕਰਨ ਤਾਂ ਕੇ ਓਹ ਸਮਾਜ ਲਈ ਹੋਰ ਬਿਹਤਰ ਸੇਵਾਵਾਂ ਨਿਭਾ ਸਕਣ। ਅੱਗੇ ਦੱਸ ਦੇਵਾਂ ਕੇ ਪ੍ਰਸ਼ਾਸ਼ਨ ਤੋਂ ਸਹਿਯੋਗ ਨਾ ਮਿਲਣ ਤੇ ਥੱਕ ਹਾਰ ਕੇ ਦਰਪਣ ਸਪੈਸ਼ਲ ਬੱਚਿਆਂ ਦੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੀਨਾ ਜੀ ਨੇ ਅੰਤ ਸਮਾਜਿਕ ਸੰਸਥਾਵਾਂ ਨੂੰ ਗੁਹਾਰ ਲਗਾਈ ਹੈ ਕਿ ਮਾਰਚ 2020 ਤੋਂ ਬੰਦ ਪਿਆ ਇਹ ਰੈਡ ਕਰਾਸ ਦਾ ਸਕੂਲ ਦੁਬਾਰਾ ਖੁਲਵਾਇਆ ਜਾਵੇ ਤਾਂ ਜੋ ਇਹ ਬੱਚੇ ਜਿੰਨਾ ਨੂੰ ਮਾਪੇ ਵੀ ਅਪਣਾਉਣ ਲਈ ਤਿਆਰ ਨਹੀਂ ਹੁੰਦੇ ਓਹਨਾ ਬੱਚਿਆਂ ਦੀ ਚੰਗੀ ਦੇਖਭਾਲ ਇਸ ਸਕੂਲ ਰਾਹੀਂ ਹੋ ਸਕੇ ਤਾਂ ਕੇ ਓਹਨਾ ਨੂੰ ਕੰਮ ਸੇ ਕੰਮ ਇਸ ਕਾਬਿਲ ਬਣਾਇਆ ਜਾ ਸਕੇ ਕੇ ਰੱਬ ਨਾ ਕਰੇ ਕੇ ਜੇਕਰ ਓਹਨਾ ਦੇ ਮਾਂ ਬਾਪ ਨੂੰ ਕੁੱਝ ਹੋ ਜਾਵੇ ਤਾਂ ਉਹ ਆਪਣੀ ਦੇਖ ਭਾਲ ਆਪ ਕਰ ਸਕਣ। ਏਥੇ ਮੈ ਸਾਡੀਆਂ ਸਮਾਜਿਕ ਸੰਸਥਾਵਾਂ ਖਾਸ ਕਰ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਨੂੰ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕੇ ਇਸ ਸਕੂਲ ਨੂੰ ਖੁਲਵਾਉਣ ਲਈ ਉਪਰਾਲਾ ਕੀਤਾ ਜਾਵੇ ਤਾਂ ਜੋ ਓਸ ਸਮੇਂ ਤੋਂ ਸਮਾਜ ਸੇਵੀਆਂ ਵਲੋਂ ਬੱਚਿਆਂ ਨੂੰ ਖੇਡਾਂ ਅਤੇ ਹੋਰ ਫਰਨੀਚਰ ਅਤੇ ਜਰੂਰਤ ਦਾ ਸਮਾਨ ਜੋ ਦਾਨ ਵਿੱਚ ਦਿੱਤਾ ਗਿਆ ਸੀ ਉਹ ਜੰਗਾਲ ਲੱਗਣ ਤੋਂ ਬਚ ਜਾਵੇ ਅਤੇ ਓਹ ਦੁਬਾਰਾ ਵਰਤੋਂ ਵਿੱਚ ਆ ਸਕੇ।
ਦੱਸਣ ਯੋਗ ਹੈ ਕਿ ਦਰਪਣ ਸਪੈਸ਼ਲ ਬੱਚਿਆਂ ਦਾ ਸਕੂਲ ਬੰਦ ਹੋਣ ਤੋਂ ਬਾਅਦ ਮੀਨਾ ਮੈਡਮ ਆਪਣੇ ਤੌਰ ਤੇ ਪ੍ਰਾਈਵੇਟ ਚਲਾ ਰਹੇ ਹਨ ਜਿਸ ਵਿੱਚ ਉਹ ਬੱਚਿਆਂ ਨੂੰ ਖੇਡਾਂ ਤੋਂ ਲੈਕੇ ਡਾਂਸ, ਸਰੀਰਕ ਕਸਰਤ, ਹੱਥੀ ਕਿਰਤ ਕਮਾਈ ਦਾ ਸਾਧਨ ਬਣਨ ਤੱਕ ਹਰ ਐਕਟੀਵਿਟੀ ਕਰਵਾ ਰਹੇ ਹਨ ਅਤੇ ਓਹਨਾਂ ਦੇ ਸਕੂਲ ਦੇ ਬੱਚੇ ਇੰਟਰਨੈਸ਼ਨਲ ਤੱਕ ਖੇਡ ਕੇ ਮੈਡਲ ਜਿੱਤ ਚੁੱਕੇ ਹਨ ਜਿਸਦਾ ਸਿਹਰਾ ਮੈਂ ਇਸ ਮਿਹਨਤੀ ਪ੍ਰਿੰਸੀਪਲ ਅਤੇ ਓਸਦਾ ਸਾਥ ਦੇ ਰਹੇ ਓਸਦੇ ਪਰਿਵਾਰਿਕ ਮੈਂਬਰ ਅਤੇ ਸਮੂਹ ਸਟਾਫ ਨੂੰ ਦਿੰਦੀ ਹਾਂ ਅਤੇ ਇਹ ਸਾਰੀ ਟੀਮ ਵਧਾਈ ਦੀ ਪਾਤਰ ਹੈ। ਅਖੀਰ ਵਿੱਚ ਮੈਂ ਪਰਮਾਤਮਾਂ ਅੱਗੇ ਇਹ ਅਰਦਾਸ ਬੇਨਤੀ ਕਰਦੀ ਹਾਂ ਕੇ ਸਾਰਿਆਂ ਦੇ ਯਤਨਾਂ ਸਦਕਾ ਇਹ ਦੁਬਾਰਾ ਸ਼ੁਰੂ ਹੋ ਸਕੇ ਤਾਂ ਕੇ ਮੋਗਾ ਸ਼ਹਿਰ ਦੇ ਦਿਵਿਆਂਗ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਇਹਨਾਂ ਪ੍ਰਤੀ ਜਾਗ੍ਰਿਤ ਕਰ ਕੇ ਇਹਨਾ ਦਾ ਭਵਿੱਖ ਸਵਾਰ ਸਕੀਏ।
——————————————————————-
ਗੁਲਾਮ ਰਹਿ ਕੇ ਜ਼ਿੰਦਗੀ ਜਿਊਣੀ ਕਿੰਨੀ ਔਖੀ ਹੁੰਦੀ ਹੈ ਓਹ ਸਾਡੇ ਪੁਰਖਿਆਂ ਨੇ ਇਹ ਹੰਢਾਈ ਹੈ
✍️ ਲੇਖ਼ਕ : ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ
ਮੋਬਾ : 79866-52927
ਬਹੁਤ ਸਾਰੇ ਲੋਕ ਆਜ਼ਾਦੀ ਨੂੰ ਹਲਕੇ ‘ਚ ਲੈਂਦੇ ਹਨ। ਜੋ ਲੋਕ ਆਜ਼ਾਦੀ ਨੂੰ ਹਲਕੇ ‘ਚ ਲੈਂਦੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਦਾ ਗੁਲਾਮ ਰਹਿ ਕੇ ਜ਼ਿੰਦਗੀ ਜਿਊਣੀ ਕਿੰਨੀ ਔਖੀ ਹੁੰਦੀ ਹੈ। ਸਾਡੇ ਪੁਰਖਿਆਂ ਨੇ ਇਹ ਹੰਢਾਈ ਹੈ। ਗੋਰਿਆ ਦੇ ਰਾਜ ਵਿੱਚ ਅੰਗਰੇਜ਼ੀ ਹਕੂਮਤ ਦੇ ਦਫ਼ਤਰਾਂ ਵਿੱਚ ਭਾਰਤੀਆਂ ਨੂੰ ਕੁਰਸੀ ਤੇ ਬੈਠਣ ਦੀ ਆਗਿਆ ਨਹੀਂ ਸੀ ਤੇ ਅੰਗਰੇਜ਼ੀ ਹਕੂਮਤ ਵੱਲੋ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਜਿਸ ਕੋਲ ਵੀ ਓਹ ਸਰਟੀਫਿਕੇਟ ਹੁੰਦਾ ਓਹ ਦਿਖਾ ਕੇ ਕੁਰਸੀ ਤੇ ਬੈਠ ਸਕਦਾ ਸੀ ਤੇ ਦੂਜੇ ਨੂੰ ਇਜਾਜ਼ਤ ਨਹੀਂ ਸੀ ਬੈਠਣ ਦੀ।
ਇੰਗਲੈਂਡ ਕਦੇ ਵੀ ਤੁਹਾਨੂੰ ਆਪਣਾ ਇਤਿਹਾਸ ਨਹੀਂ ਦਸੇਗਾ ਤੇ ਨਾਂ ਹੀ ਲਿਖਦਾ ਹੈ। ਓਹ ਕਹਿੰਦੇ ਹਨ ਕਿ ਆਪਣੇ ਆਪ ਸਪੱਸ਼ਟ ਹੋ ਜਾਵੇਗਾ ਜਦੋਂ ਤੁਸੀਂ ਓਹ 90 ਦੇਸ਼ਾਂ ਦੀ ਹਿਸਟਰੀ ਪੜ੍ਹੋਗੇ ਜਿੰਨਾ ਤੇ ਅਸੀਂ ਰਾਜ ਕੀਤਾ, ਇਥੋਂ ਦੇ ਬੁੱਧੀਜੀਵੀ ਵੀ ਮਾਣ ਨਾਲ ਦੱਸਦੇ ਹਨ ਕਿ ਅਸੀਂ ਬੇ-ਸਮਝ ਲੋਕਾਂ ਨੂੰ ਉਠਣ, ਬੈਠਣ, ਖਾਣ ਪੀਣ ਦਾ ਢੰਗ ਤੇ ਸੋਚਣਾ ਸਮਝਣਾ ਸਿਖਾਇਆ ਹੈ। ਬ੍ਰਿਟਿਸ਼ ਹਕੂਮਤ ਤਾਂ ਇਥੋਂ ਤੱਕ ਵੀ ਕਹਿੰਦੀ ਹੈ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਹਨ ਓਹਨਾਂ ਨੇ ਸਿਖਾਈ ਹੈ। ਵਾਕਿਆਂ ਹੀ ਅਸੀਂ ਸਾਨੂੰ ਆਜ਼ਾਦੀ ਕਿਵੇਂ ਮਿਲੀ ਤੇ ਕਿਸ ਨੇ ਸਿਖਾਈ ਨਹੀਂ ਭੁੱਲ ਸਕਦੇ ਜਦੋਂ ਤੱਕ ਦੁਨੀਆਂ ਦੀ ਹੋਂਦ ਰਹੇਗੀ ।
ਬ੍ਰਿਟਿਸ਼ ਵਿਦਵਾਨਾਂ ਦਾ ਮੰਨਣਾ ਹੈ ਕਿ ਦੁਨੀਆਂ ਦੀ ਬਹੁਤ ਸਾਰੀ ਆਬਾਦੀ ਨੂੰ ਓਹਨਾਂ ਨੇ ਜਾਨਵਰ ਤੋਂ ਇਨਸਾਨ ਬਣਨਾ ਸਿਖਾਇਆ ਪਰ ਲੋਕ ਸਾਨੂੰ ਲੁਟੇਰੇ ਕਹਿੰਦੇ ਹਨ ਤੇ ਅਸੀਂ ਇਸ ਦੀ ਕੀਮਤ ਵਸੂਲੀ ਹੈ। ਜੋ ਸਾਡਾ ਹੱਕ ਬਣਦਾ ਸੀ ਨਾਂ ਕੇ ਅਸੀਂ ਕਿਸੇ ਦੀ ਲੁੱਟ ਕੀਤੀ। ਓਹ ਇਹ ਸੋਚਦੇ ਹਨ ਕਿ ਅਸੀਂ ਜ਼ਿਆਦਾ ਦਿਮਾਗ ਫਾਲਤੂ ਗੱਲਾਂ ਤੇ ਨਹੀਂ ਗਾਲਦੇ ਕਿਉਕਿ ਬਾਕੀ ਫੈਸਲਾ ਇਹਨਾਂ ਦੇਸ਼ਾਂ ਦੀਆਂ ਆਉਣ ਵਾਲੀਆਂ ਨਸਲਾਂ ਕਰ ਲੈਣਗੀਆਂ ਕਿ ਬ੍ਰਿਟਿਸ਼ ਨੇ ਦੁਨੀਆਂ ਨੂੰ ਕੀ ਦਿੱਤਾ ਹੈ ਅਤੇ ਕੀ ਖੋਇਆ ਹੈ। ਜਿਸ ਹਿਸਾਬ ਨਾਲ ਸਾਡਾ ਦੇਸ਼ ਬਾਹਰਲੇ ਮੁਲਕਾਂ ‘ਚ ਜਾ ਕੇ ਵੱਸ ਰਿਹਾ ਹੈ ਅਸੀਂ ਵੀ ਸਮਝਣ ‘ਚ ਦੇਰ ਨਹੀਂ ਕਰਾਂਗੇ ਇਹਨਾਂ ਦੀਆਂ ਇਹ ਗੱਲਾਂ ਕਿਉਕਿ ਸਾਨੂੰ ਵੀ ਇਤਿਹਾਸ ਫਰੋਲਣਾ ਪੈ ਜਾਂਦਾ ਹੈ। ਕਿਉਕਿ ਜਦੋਂ ਵੀ ਕੋਈ ਇੱਦਾ ਦੀ ਤਰਕ ਦੀ ਗੱਲ ਹੁੰਦੀ ਹੈ ਤਾਂ ਮੈਂ ਕੁਝ ਪੰਨੇ ਫਰੋਲ ਰਹੀ ਸੀ ਤੇ ਇਹ ਜਾਣਕਾਰੀ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ।
——————————————————————-
ਦੇਸ਼ ਦੀ ਅਜ਼ਾਦੀ ਦਾ ਖਮਿਆਜ਼ਾ
ਬੇਇੰਤਹਾ ਤਸ਼ੱਦਦ ਦਰਿੰਦਗੀ ਦੇ ਰੂਪ ਚ ਭੁਗਤਣ ਵਾਲੀਆਂ ਨੂੰ ਦੇਸ਼ ਕਿਉ ਵਿਸਾਰ ਗਿਆ ?
✍️ -ਇਕਬਾਲ ਕਲਿਆਣ
ਸ਼ਹੀਦ ਭਗਤ ਸਿੰਘ ਨਗਰ ਮੋਗਾ, ਮੋ. 98559-64415
ਭਾਰਤ ਪਾਕਿ ਦੀ ਵੰਡ ਦੋਵੇਂ ਮੁਲਕਾਂ ਦੇ ਸਿਆਸੀ ਰਹਿਬਰਾਤਾਂ ਦੀ ਆਪੋ ਆਪਣੇ ਸਿੰਘਾਂਸਣਾ ਦੀ ਚੇਸ਼ਟਾ ਦੀ ਉਪਜ ਸੀ। ਉਸ ਚੇਸ਼ਟਾ ਦੇ ਪੇਟ ਚੋ ਹੀ ਦੁਨੀਆਂ ਦੀ ਇਹ ਇਕ ਬਹੁਤ ਵੱਡੀ ਤ੍ਰਾਸਦੀ ਨੇ ਜਨਮ ਲਿਆ। ਇਹ 1947 ‘ਚ ਦੋ ਮੁਲਕਾਂ ਦੀ ਹੋਈ ਵੰਡ ਦਾ ਖਮਿਆਜ਼ਾ ਦਸ ਲੱਖ ਦੇ ਕਰੀਬ ਚਿੜੀਆਂ ਵਰਗੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਰਹਿਣ ਬਸੇਰੇ ਉਜਾੜ, ਇੱਜ਼ਤ ਆਬਰੂ ਗਵਾ ਲੁਟਾ ਕੇ ਭੁਗਤਣਾ ਪਿਆ। ਪੂਰੀ ਦੁਨੀਆਂ ਦੇ ਇਤਿਹਾਸ ਚ ਕਿਸੇ ਦੇਸ਼ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਮੁਲਕੀ ਵੰਡ ਨੂੰ ਲੈ ਕੇ ਹੋਈ ਐਨੀ ਵੱਡੀ ਕਤਲੋਗਾਰਦ, ਮਰ ਚੁੱਕੀ ਇਨਸਾਨੀਅਤ, ਬੱਚੀਆਂ ਨੋਜਵਾਨ ਬਜ਼ੁਰਗ ਔਰਤਾਂ ਦੀ ਨਿਲਾਮ ਹੋਈ ਇੱਜ਼ਤ ਆਬਰੂ ਦੀ ਮਿਸਾਲ ਸ਼ਾਇਦ ਹੀ ਕਿਤੋਂ ਹੋਰ ਮਿਲਦੀ ਹੋਵੇ। ਇਸ ਮੁਲਕੀ ਵੰਡ ਦੌਰਾਨ ਜੋ ਕਰੂਰਤਾ ਨਿਰਦਈਪੁਣਾ ਬਹਿਸ਼ੀਪੁਣਾ ਔਰਤਾਂ ਬੱਚੀਆਂ ਤੇ ਢਾਹਿਆ ਗਿਆ ਕਹਿਰ ਤੇ ਇਸ ਕਹਿਰ ਨਾਲ ਜੋ ਵੱਡੀ ਪੱਧਰ ਤੇ ਹੋਇਆ ਜਾਨੀ ਨੁਕਸਾਨ ਦੀ ਅਜਿਹੀ ਮਿਸਾਲ ਵੀ ਕਿਤੋਂ ਹੋਰ ਲੱਭਣੀ ਮੁਸ਼ਕਿਲ ਹੈ।
ਜੇਕਰ 1947 ਦੀ ਵੰਡ ਚ ਵਾਪਰੀ ਤ੍ਰਾਸਦੀ ਦੇ ਦੌਰਾਨ ਜੋ ਪੀੜਾ ਤਸ਼ੱਦਦ ਔਰਤ ਬੱਚੀਆਂ ਨੇ ਪਿੰਡੇ ਤੇ ਹੰਢਾਈਆਂ ਉਸ ਦੇ ਸੰਪੂਰਨ ਵੇਰਵਿਆਂ ਅਤੇ ਇਕੱਤਰ ਕੀਤੇ ਗਏ ਅੰਕੜਿਆਂ ਨੂੰ ਵੇਖੀਏ ਵਾਚੀਏ ਤਾਂ ਰੂਹ ਕੰਬ ਜਾਂਦੀ ਹੈ। ਇੰਗਲੈਂਡ ਦੀ ਇਕ ਯੂਨੀਵਰਸਿਟੀ ਦੀ ਪ੍ਰੋਫੈਸਰ ਪੀਪਾ ਬੇਦੀ ਵੱਲੋਂ ਭਾਰਤ ਪਾਕਿ ਦੀ ਵੰਡ ਦੇ ਸੰਦਰਭ ਚ ਲਿਖੀ ਗਈ ਕਿਤਾਬ ਸਬੰਧੀ ਪੀ ਬੀ ਸੀ ਵੱਲੋਂ ਕੀਤੀ ਗਈ ਇੰਟਰਵਿਊ ਸਮੇਂ ਪ੍ਰੋਫੈਸਰ ਪੀਪਾ ਬੇਦੀ ਨੇ ਕਿਹਾ ਸੀ ਕਿ ਕਰੀਬ 97,000 ਹਜਾਰ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ। ਜਿਨਾਂ ਨੂੰ ਜਗੀਰਦਾਰਾਂ ਜਾਂ ਹੋਰ ਧਨਾਢਾਂ ਵੱਲੋਂ ਆਪਣੇ ਘਰਾਂ ਜਾਂ ਅਲੱਗ ਥਾਵਾਂ ਤੇ ਨੌਕਰਾਣੀਆਂ, ਬੰਧੂਆ ਮਜ਼ਦੂਰ ਜਾ ਫਿਰ ਆਪਣੀਆਂ ਰਖੈਲ ਬਣਾਕੇ ਜਬਰ ਜੁਲਮ ਢਾਹੇ ਜਾਂਦੇ ਸਨ। ਉਨਾਂ ਜ਼ਿਕਰ ਕੀਤਾ ਕਿ ਕਈ ਜਗੀਰਦਾਰਾਂ ਵੱਲੋਂ ਅੱਠ-ਅੱਠ ਸੌ ਇਕੱਠੀਆਂ ਔਰਤਾਂ ਨੂੰ ਆਪਣੇ ਕੋਲ ਰੱਖਿਆ ਜਾਂਦਾ ਸੀ ਜਿਨਾਂ ਨਾਲ ਵੀਹ ਵੀਹ ਬੰਦਿਆਂ ਵੱਲੋਂ ਜਬਰਨਾਂਹ ਕੀਤਾ ਜਾਂਦਾ ਸੀ। ਉਸ ਵਕਤ ਦੋਵਾਂ ਮੁਲਕਾਂ ਦੇ ਬਹੁਤੇ ਲੋਕ ਦੀ ਇਨਸਾਨੀਅਤ ਬਿਲਕੁੱਲ ਮਰ ਚੁੱਕੀ ਸੀ ਤੇ ਹੈਵਾਨੀਅਤ ਐਨੀ ਚਰਮਸੀਮਾ ਤੇ ਪਹੁੰਚ ਚੁੱਕੀ ਸੀ ਕਿ ਇਕ ਔਰਤ ਜਾਂ ਬੱਚੀ ਨਾਲ ਵੀਹ ਵੀਹ ਪੱਚੀ ਪੱਚੀ ਬੰਦਿਆਂ ਵੱਲੋਂ ਜਬਰਨਾਂਹ ਕਰਨ ਤੋਂ ਬਾਅਦ ਉਨਾਂ ਨਾਲ ਅਜਿਹਾ ਤਸੱਦਦ ਕੀਤਾ ਜਾਂਦਾ ਸੀ ਕਿ ਜਦੋਂ ਉਹ ਅਧਮੋਈਆਂ ਹੋ ਜਾਂਦੀਆਂ ਸਨ ਤਾਂ ਉਨ੍ਹਾਂ ਦੇ ਸਰੀਰਾਂ ਤੇ ਗਰਮ ਲੋਹੇ ਦੇ ਸਰੀਏ ਜਾਂ ਰਾਡਾਂ ਨਾਲ ਪਾਕਸਿਤਾਨ ਜ਼ਿੰਦਾਬਾਦ, ਹਿੰਦੋਸਤਾਨ ਜ਼ਿੰਦਾਬਾਦ ਜਾਂ ਫਿਰ ਜੈ ਹਿੰਦ ਤੇ ਦੂਜੇ ਪਾਸੇ ਵਾਲਿਆਂ ਵੱਲੋਂ ਅੱਲ੍ਹਾ ਹੂ ਅਕਬਰ ਲਿਖਿਆ ਜਾਂਦਾ ਸੀ। ਐਥੇ ਹੀ ਬਸ ਨਹੀਂ ਜਦੋਂ ਉਨ੍ਹਾਂ ਔਰਤਾਂ ਨੂੰ ਇਕ ਦੂਜੇ ਦੇ ਦੇਸ਼ ਭੇਜਿਆ ਜਾਂਦਾ ਸੀ ਤਾਂ ਉਨ੍ਹਾਂ ਦੇ ਮੱਥੇ ਤੇ ਲਿਖ ਦਿੱਤਾ ਜਾਂਦਾ ਸੀ ਕਿ ਇਹ ਔਰਤਾਂ ਨਹੀਂ ਇਹ ਟਰੌਫੀਆਂ ਨੇ ਤੁਹਾਨੂੰ ਸ਼ਰਮਸਾਰ ਕਰਨ ਲਈ ਇਸ ਹਾਲਤ ‘ਚ ਭੇਜਕੇ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ।
ਪ੍ਰੋਫੈਸਰ ਯਸ਼ਮੀਨ ਖਾਨ ਨੇ ਵੀ ਆਪਣੀ ਕਿਤਾਬ ‘ਚ ਉਸ ਵਕਤ ਦੀਆਂ ਔਰਤਾਂ ਦੇ ਦੁਖਾਂਤ ਦਾ ਵਰਣਨ ਕੀਤਾ ਕਿ ਜਦੋ ਔਰਤਾਂ ਵਾਪਸ ਭੇਜੀਆਂ ਗਈਆਂ ਸਨ ਤਾਂ ਉਹ ਬੋਲਣ ਯੋਗ ਨਹੀਂ ਸਨ ਕਿਉਂਕਿ ਉਨ੍ਹਾਂ ਦੇ ਜੁਬਾੜੇ ਤੇ ਦੰਦ ਭੰਨ ਤੋੜ ਦਿਤੇ ਗਏ ਸਨ ਤੇ ਉਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਦੇ ਜੋੜ ਖਿੱਚ ਖਿੱਚ ਕੇ ਖੋਲ ਦਿਤੇ ਗਏ ਸਨ ਤੇ ਬਾਹਾਂ ਲਟਕ ਰਹੀਆਂ ਸਨ ਕਿਉਂਕਿ ਹੱਢੀਆ ਸਰੀਰ ਚੋ ਬਾਹਰ ਕੱਢ ਦਿਤੀਆਂ ਜਾਂਦੀਆਂ ਸਨ। ਉਨਾਂ ਔਰਤਾਂ ‘ਚੋ ਬਹੁਤੀਆਂ ਮਾਨਸਿਕ ਰੋਗੀ ਬਣ ਗਈਆਂ ਸਨ ਤੇ ਬਾਅਦ ‘ਚ ਨਰਕ ਦੀ ਜ਼ਿੰਦਗੀ ਬਤੀਤ ਕਰਦੀਆਂ ਕਰਦੀਆਂ ਮਰ ਖੱਪ ਗਈਆਂ। ਇੰਗਲੈਂਡ ਦੀ ਡੀਮੋਫੌਰਟ ਯੂਨੀਵਰਸਿਟੀ ਦੀ ਪ੍ਰੋ ਪੀਪਾ ਬੇਦੀ ਨੇ ਘਰ-ਘਰ ਜਾ ਕੇ ਉਨ੍ਹਾਂ ਔਰਤਾਂ ਦੇ ਵੇਰਵੇ ਅੰਕੜੇ ਤੇ ਤਸਵੀਰਾਂ ਵੀ ਇਕੱਠੀਆਂ ਕੀਤੀਆਂ ਸਨ। ਪ੍ਰੋ ਬੇਦੀ ਨੇ ਉਹ ਤੱਥ ਵੀ ਲੱਭੇ ਕਿ ਔਰਤਾਂ ਨੂੰ ਟਰਾਫੀਆਂ ਕਿਵੇਂ ਬਣਾਇਆ ਜਾਂਦਾ ਸੀ। ਪ੍ਰੋ ਬੇਦੀ ਨੇ ਆਪਣੀ ਇਕ ਇੰਟਰਵਿਊ ‘ਚ ਜ਼ਿਕਰ ਕੀਤਾ ਕਿ ਜਦੋਂ ਮੈਂ ਮਾਸੂਮ ਭੋਲੀਆਂ ਭਾਲੀਆਂ ਬੇਕਸੂਰ ਔਰਤਾਂ ਤੇ ਬੱਚੀਆਂ ਤੇ ਤਸ਼ੱਦਦ ਦੀਆਂ ਸਭੇ ਹੱਦਾਂ ਪਾਰ ਕਰਨ ਵਾਲੇ ਤੇ ਔਰਤਾਂ ਨੂੰ ਟਰਾਫੀਆਂ ਬਣਾਉਣ ਵਾਲੇ ਦਰਿੰਦਿਆ ਨਾਲ ਇੰਟਰਵਿਊ ਕੀਤੀ ਤਾਂ ਉਹ ਬਹੁਤ ਹੀ ਫਖਰ ਨਾਲ ਹੱਸ ਹੱਸ ਕੇ ਦੱਸ ਰਹੇ ਸਨ ਕਿ ਅਸੀਂ ਪਹਿਲਾਂ ਔਰਤਾਂ ਨੂੰ ਰੱਜ ਕੇ ਜਲੀਲ ਕਰਦੇ ਸੀ ਫਿਰ ਇਕੱਠੇ ਹੋ ਕੇ ਜਬਰਨਾਂਹ ਕਰਦੇ ਤੇ ਉਨਾਂ ਦੀਆਂ ਛਾਤੀਆਂ ਨੂੰ ਕੱਟਦੇ ਸੀ ਤੇ ਆਖਿਰ ਚ ਵੀਹ ਵੀਹ ਬੰਦੇ ਉਨਾਂ ਦੇ ਸਰੀਰਾਂ ਨੂੰ ਦੰਦਾਂ ਨਾਲ ਨੋਚਦੇ ਸੀ।
ਜ਼ਿਕਰਯੋਗ ਹੈ ਕਿ ਉਸ ਵਕਤ ਦੀ ਪੋਸਟਮਾਰਟਮ ‘ਚ ਇਹ ਖੁਲਾਸਾ ਹੋਇਆ ਸੀ ਕਿ ਕਈ ਔਰਤਾਂ ਦੇ ਸਰੀਰਾਂ ਨੂੰ ਵੀਹ ਵੱਖ-ਵੱਖ ਤਰਾਂ ਦੇ ਬੰਦਿਆਂ ਵੱਲੋਂ ਚੱਕਾਂ (ਦੰਦਾਂ) ਨਾਲ ਨੋਚਿਆ ਗਿਆ ਸੀ। ਜਦੋਂ ਉਹ ਔਰਤਾਂ ਅਧਮਰੀਆਂ ਹੋ ਜਾਂਦੀਆਂ ਸਨ ਤਾਂ ਉਨ੍ਹਾਂ ਦੇ ਸਰੀਰਾਂ ਤੇ ਇਕ ਦੂਸਰੇ ਦੇ ਦੇਸ਼ ਨੂੰ ਗਾਲਾਂ ਲਿਖੀਆਂ ਜਾਂਦੀਆ ਸਨ ਤੇ ਗਾਲਾਂ ਗਰਮ ਗਰਮ ਲੋਹੇ ਦੇ ਠੱਪਿਆਂ ਨਾਲ ਲਿਖੀਆਂ ਜਾਂਦੀਆ ਸੀ। ਉਸ ਤੋਂ ਬਾਅਦ ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਛਾਪਿਆ ਜਾਂਦਾ ਸੀ। ਉਸ ਤੋਂ ਬਾਅਦ ਲੱਤਾਂ ਦੇ ਜੋੜਾਂ ਨੂੰ ਕਢਿਆ ਜਾਂਦਾ ਸੀ ਤੇ ਫਿਰ ਬਾਹਾਂ ਵੱਢ ਦਿੱਤੀਆਂ ਜਾਂਦੀਆਂ ਸਨ। ਅਖੀਰ ਚ ਦੰਦਾਂ ਨੂੰ ਪੁਟਕੇ ਧੋਣ ਨੂੰ ਜਿਸਮ ਤੋ ਅਲੱਗ ਕੀਤਾ ਜਾਂਦਾ ਤੇ ਇਕ ਦੂਸਰੇ ਦੇ ਦੇਸ਼ ਨੂੰ ਟਰਾਫੀਆਂ ਰੂਪ ਵਿਚ ਭੇਜਿਆ ਜਾਂਦਾ ਸੀ। ਜਦੋ ਕਰੀਤੋ ਮੈਨਨ ਅਤੇ ਕਮਲਾ ਭਸੀਨ ਨੇ ਉਨਾਂ ਲੋਕਾਂ ਦੀ ਇੰਟਰਵਿਊ ਕੀਤੀ ਤਾਂ ਉਨ੍ਹਾਂ ਦਰਿੰਦਿਆ ਨੇ ਮੁਸਰਾ ਮੁਸਰਾਕੇ ਬਹੁਤ ਖੁਸ਼ੀ ਨਾਲ ਦਾਅਵਾ ਕੀਤਾ ਕਿ ਅਸੀਂ ਇਕ ਦੂਸਰੇ ਨਾਲੋ ਵੱਧ ਤੋਂ ਵੱਧ ਔਰਤਾਂ ਤੇ ਜ਼ੁਲਮ ਢਾਹੇ ਹਨ।
ਉਸ ਸਮੇਂ ਰਫਿਊਜੀ ਕੈਪਾਂ ‘ਚ ਰੱਖੀਆਂ ਗਈਆਂ ਉਨਾਂ ਔਰਤਾਂ ਬੱਚੀਆਂ ਦੀ ਰੂਹ ਕੰਬਾਊ ਹਾਲਤ ਜਦੋ ਸ਼ੇਖੂਪੁਰਾ ਦੇ ਇਕ ਡਾਕਟਰ ਨੇ ਵੇਖੀ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਸੀ। ਉਹ ਉਨਾਂ ਔਰਤਾਂ ਦੀ ਹਾਲਤ ਤੇ ਪੀੜਾ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਿਆ। ਉਸ ਡਾਕਟਰ ਨੇ ਬਾਅਦ ‘ਚ ਦੁਖੀ ਮਨ ਨਾਲ ਇਕ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਸੀ ਕਿ ਮੇਰੇ ਕੈਂਪ ਚ ਆਈਆਂ ਬਹੁਤੀਆਂ ਔਰਤਾਂ ਦੀ ਬੱਚੇਦਾਨੀ ਫਟ ਚੁੱਕੀ ਸੀ ਤੇ ਇਸ ਤਰਾਂ ਦਾ ਤਸ਼ੱਦਦ ਕੀਤਾ ਗਿਆ ਸੀ ਕਿ ਮੈਂ ਕਿਸੇ ਵੀ ਔਰਤ ਨੂੰ ਬਚਾ ਨਹੀਂ ਸਕਿਆ ਕਿਉਂਕਿ ਉਨਾਂ ਦਰਿੰਦਿਆਂ ਨੇ ਬਚਣ ਵਾਲਾ ਸਰੀਰ ਵਿਚ ਕੁਝ ਛੱਡਿਆ ਹੀ ਨਹੀਂ ਸੀ। ਸਾਡੇ ਦੇਸ਼ ਦੀ ਖਾਸਕਰ ਪੰਜਾਬ ਦੀਆਂ ਔਰਤਾਂ ਬੱਚੀਆਂ ਦੇ ਸੰਵੇਦਨਸ਼ੀਲ ਮੁੱਦਿਆਂ ਮਾਮਲਿਆਂ ਦੀ ਉੱਘੀ ਵਿਸ਼ਲੇਸ਼ਕ ਤੇ ਚਿੰਤਕ ਸਮਾਜ ਸੇਵੀ ਡਾ ਹਰਸ਼ਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ 1950 ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਭਾਰਤ ਚ 50 ਹਜ਼ਾਰ ਤੇ ਪਾਕਿਸਤਾਨ ਚ 33 ਹਜ਼ਾਰ ਔਰਤਾਂ ਜਿਨ੍ਹਾਂ ਨੂੰ ਬੇਹੱਦ ਤਸੀਹੇ ਦੇ ਕੇ ਮਾਰਿਆ ਗਿਆ ਸੀ। ਉਸ ਸਮੇਂ ਰਫਿਊਜੀ ਕੈਂਪਾਂ ਵਿਚ ਕੰਮ ਕਰਨ ਵਾਲਿਆ ਨੇ ਮਰਨ ਤੋਂ ਪਹਿਲਾਂ ਸਟੇਟਮੈਂਟ ਦਿੰਦਿਆਂ ਕਿਹਾ ਸੀ ਕਿ ਇਹ ਜੋ ਸਰਕਾਰਾਂ ਦੇ ਅੰਕੜੇ ਨੇ ਦੋਵਾਂ ਦੇਸ਼ਾਂ ਦੀ ਅਵਾਮ ਦੇ ਅੱਖਾਂ ‘ਚ ਘੱਟਾ ਪਾਉਣ ਵਾਲੇ ਨੇ ਜਦ ਕਿ ਅਸਲ ਅੰਕੜੇ ਇਸ ਤੋਂ ਕਿਤੇ ਜਿਆਦਾ ਵੱਡੇ ਹਨ। ਉਨਾਂ ਦੱਸਿਆ ਸੀ ਕਿ 25 ਹਜ਼ਾਰ ਔਰਤਾਂ ਬਾਰੇ ਤਾਂ ਅਸੀਂ ਜਾਣਦੇ ਹਾਂ ਜਿਨਾਂ ਨੂੰ ਕਾਫਲਿਆਂ ਤੇ ਹਮਲੇ ਕਰਕੇ ਚੁੱਕਿਆ ਗਿਆ ਸੀ ਤੇ ਬਾਅਦ ਵਿਚ ਉਨਾਂ ਤੇ ਬੇਇੰਤਹਾਸ਼ਾ ਤਸ਼ੱਦਦ ਕਰਕੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਪੁੱਠਿਆਂ ਟੰਗਿਆ ਗਿਆ ਸੀ ਤੇ ਪਿੱਛੋਂ ਜਿਨਾਂ ਦੇ ਟੋਟੇ-ਟੋਟੇ ਕੀਤੇ ਗਏ ਜੋ ਬਾਅਦ ਵਿਚ ਲੱਭੇ ਸਨ | ਇਕ ਵਾਰ ਇਸੇ ਖੂਨੀ ਮੰਜਰ ਤੇ ਚਾਨਣਾ ਪਾਉਂਦਿਆਂ ਕਮਲ ਪਟੇਲ ਨੇ ਕਿਹਾ ਕਿ ਸੀ ਕਿ ਵੰਡ ਤੋਂ ਅੱਠ ਸਾਲ ਬਾਅਦ ਵੀਹ ਹਜ਼ਾਰ ਸੱਤ ਸੌ ਅਠਾਈ ਔਰਤਾਂ ਅਤੇ ਵੀਹ ਸਾਲ ਤੋਂ ਛੋਟੀਆਂ ਬੱਚੀਆਂ ਜੋ ਕਾਫਲਿਆਂ ਚੋ ਚੁੱਕੀਆਂ ਗਈਆਂ ਸਨ ਜਿਨਾਂ ਚੋ ਛੇ ਸੌ ਨੂੰ ਵਾਪਸ ਉਨਾਂ ਦੇ ਮਾਤਾ ਪਿਤਾ ਕੋਲ ਭੇਜਿਆ ਗਿਆ ਸੀ ਪਰ ਉਨਾਂ ਦੇ ਮਾਪਿਆਂ ਨੇ ਅਪਨਾਇਆ ਨਹੀਂ ਗਿਆ। ਉਨਾਂ ਬੱਚੀਆਂ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਹ ਦੁਸ਼ਮਣਾਂ ਕੋਲ ਰਹਿਕੇ ਆਈਆਂ ਹਨ ਤੇ ਦੁਸ਼ਮਣ ਲੋਕਾਂ ਦੇ ਹੱਥ ਇਹਨਾਂ ਦੇ ਸਰੀਰਾਂ ਨੂੰ ਲੱਗੇ ਹੋਏ ਹਨ ਤੇ ਹੁਣ ਇਹ ਸਰੀਰਕ ਤੌਰ ਭਿਟੀਆਂ (ਭ੍ਰਿਸ਼ਟ) ਗਈਆਂ ਹਨ ਇਸ ਕਰਕੇ ਅਸੀਂ ਇਨਾਂ ਨੂੰ ਅਪਨਾ ਭਾਵ ਆਪਣੇ ਪਰਿਵਾਰ ‘ਚ ਨਹੀਂ ਰੱਖ ਸਕਦੇ। ਉਸ ਵਕਤ ਉਨਾਂ ਨੂੰ ਲਵਾਰਿਸ ਛੱਡ ਦਿੱਤਾ ਗਿਆ ਨਰਕ ਦੀ ਜ਼ਿੰਦਗੀ ਜਿਊਣ ਲਈ ਅਖੀਰ ਉਹ ਮਸੂਮ ਬੇਗੁਨਾਹ ਬੇਕਸੂਰ ਹੁੰਦੀਆਂ ਹੋਈਆਂ ਵੀ ਆਪਣੇ ਅਜ਼ਾਦ ਭਾਰਤ ਦੇਸ਼ ਜਲਾਲਤ ਦੀ ਮੌਤੇ ਮਰ ਖਪ ਗਈਆਂ।
ਅੱਜ ਜਦੋ ਅਸੀਂ ਦੇਸ਼ ਦੀ ਅਜ਼ਾਦੀ ਦੇ ਦਿਹਾੜੇ ਮਨਾ ਰਹੇ ਹੁੰਦੇ ਹਾਂ ਇਹਨਾਂ ਦਿਹਾੜਿਆਂ ਤੇ ਦੇਸ਼ ਦੀ ਅਜ਼ਾਦੀ ਲਈ ਹਰ ਕੁਰਬਾਨੀ ਕਰਨ ਵਾਲੇ ਦਾ ਜ਼ਿਕਰ ਕੀਤਾ ਜਾਂਦਾ ਤੇ ਇਹ ਕਰਨਾ ਬਣਦਾ ਵੀ ਹੈ ਪਰ ਅਜ਼ਾਦੀ ਦੇ ਇਵਜ਼ ਚ ਬੇਇੰਤਹਾ ਪੀੜਾ, ਜਲਾਲਤ ਇਥੋਂ ਤਕ ਕਿ ਆਪਣੀ ਛਾਤੀਆਂ ਛਲਣੀ ਛਲਣੀ ਕਰਵਾਉਣ ਵਾਲੀਆਂ ਉਨਾਂ ਆਭਾਗਣਾ ਨੂੰ ਦੇਸ਼ ਦੀ ਅਵਾਮ ਤੇ ਸਰਕਾਰਾਂ ਨੇ ਬਿਲਕੁੱਲ ਹੀ ਵਿਸਾਰ ਦਿਤਾ ਹੈ। ਅੱਜ ਲੋੜ ਹੈ 15 ਅਗੱਸਤ ਜਾਂ ਹੋਰ ਦਿਹਾੜਿਆਂ ਤੇ ਉਨਾਂ ਨੂੰ ਕਿਸੇ ਨਾ ਕਿਸੇ ਰੂਪ ‘ਚ ਯਾਦ ਕਰਨ ਦੀ ਅਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਉਨਾਂ ਦੀ ਯਾਦ ਚ ਵੀ ਕੋਈ ਯਾਦਗਾਰੀ ਸਮਾਰਕ ਬਣਾਵੇ ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਸਾਡੇ ਸ਼ਹੀਦੀ ਪ੍ਰਵਾਨਿਆਂ ਦੇ ਨਾਲ ਨਾਲ ਇਨਾਂ ਬਾਰੇ ਜਾਣ ਸਕਣ ਅਤੇ ਸਾਡੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਸਕੇ ਕਿ ਦੇਸ਼ ਦੀ ਅਜ਼ਾਦੀ ਦੇ ਅਸਲ ਮਾਇਨੇ ਕੀ ਹਨ।
——————————————————————-
ਲੋਕ ਸੰਗਰਾਮਾਂ ਦਾ ਪ੍ਰਤੀਕ ਪ੍ਰਿਥੀਪਾਲ ਸਿੰਘ ਰੰਧਾਵਾ…
-ਗੁਰਮੇਲ ਸਿੰਘ ਬੌਡੇ, Mob. 98143-04213
ਅੱਜ ਦੇ ਦਿਨ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਦੀ ਸ਼ਹਾਦਤ ਦਾ ਦਿਨ ਵਿਦਿਆਰਥੀ ਵਰਗ ਲਈ ਪ੍ਰਰਨਾਂ ਸ੍ਰੋਤ ਹੈ ਜਿੰਨਾ ਨੇ ਆਪਣੇ ਬੌਧਿਕ ਚੇਤਨਤਾ ਨਾਲ ਬਰਾਬਰੀ ਦਾ ਸਮਾਜ ਸਿਰਜਣਾ ਹੈ। ਅਸੀਂ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਦੀ ਸ਼ਹੀਦੀ ਦੇ ਉਸ ਸਮੇਂ ਦੇ ਉਨ੍ਹਾਂ ਦੇ ਸਾਥੀ ਹਾਂ, ਉਸ ਸਮੇਂ 17/07/1979 ਦੀ ਰਾਤ ਨੂੰ ਬਾਦਲ ਸਰਕਾਰ ਦੇ ਅਨੈਤਿਕ ਕਿਰਦਾਰ ਦੀ ਇਹ ਝੂਠੇ ਪੁਲਿਸ ਮੁਕਾਬਲਿਆਂ ਵਰਗੀ ਉਦਾਹਰਣ ਸੀ। ਜਦੋਂ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਨੂੰ ਲੁਧਿਆਣੇ ਘਰ ਵਿੱਚੋਂ ਅਕਾਲੀ ਦਲ ਦੇ ਐਮ ਐਲ ਏ ਪਵਾਹ ਅਤੇ ਨਿਰਲੇਪ ਕੌਰ ਦੇ ਟੁੱਕੜਬੋਚਾਂ ਨੇ ਰਾਤ ਵੇਲੇ ਸਿਰ ਨੂੰ ਸੱਬਲਾਂ ਮਾਰ ਕੇ ਫੇਹ ਦਿੱਤਾ ਸੀ ਅਤੇ ਲੱਤਾਂ ਬਾਹਾਂ ਨੂੰ ਲੋਹੇ ਦੀਆਂ ਰਾਡਾਂ ਮਾਰ ਕੇ ਭੰਨ ਦਿੱਤਾ ਸੀ ਅਤੇ ਲਾਸ਼ ਨੂੰ ਨਿਰਵਸਤਰ ਕਰਕੇ ਝਾਂਡੇ ਪਿੰਡ ਵਾਲੀ ਸੜਕ ਉੱਤੇ ਸੁੱਟ ਦਿੱਤਾ ਸੀ। ਕਸੂਰ ਸਿਰਫ਼ ਏਹੀ ਸੀ ਕਿ ਉਹ ਪੰਜਾਬ ਵਿੱਚ ਭਵਿੱਖ ਦੀ ਇਨਕਲਾਬੀ ਲਹਿਰ ਦੀ, ਬੌਧਿਕ ਚੇਤਨਤਾ ਦਾ ਪਤੀਕ ਸੀ। ਜਿਸਨੇ ਇਸ ਨਿਹੱਥੇ ਅਤੇ ਨਿਹੱਕੇ ਕਤਲ ਤੇ ਪੰਜਾਬ ਵਿੱਚ ਕਿਰਤੀ ਲੋਕਾਂ ਦੇ ਰੋਹ ਅਤੇ ਸੰਘਰਸ਼ ਨੇ ਵਿਦਰੋਹ ਪੈਦਾ ਕਰ ਦਿੱਤਾ ਸੀ।
ਪ੍ਰਿਥੀਪਾਲ ਸਿੰਘ ਰੰਧਾਵਾ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਮ ਐਸ ਸੀ ਦੇ ਗੋਲਡ ਮੈਡਲਿਸਟ ਅਤੇ ਜ਼ਹੀਨ ਵਿਦਵਾਨ ਸਨ। ਉਸ ਉਨ੍ਹਾਂ ਦੇ ਇਸ ਡਿਗਰੀ ਵਿੱਚੋਂ ਪਪਤ ਅੰਕ ਉਸ ਸਮੇਂ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲੋਂ ਵੀ ਵੱਧ ਸਨ। ਉਹ 1972 ਦੇ ਮੋਗਾ ਗੋਲੀਕਾਂਡ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪਪਤੀਆਂ ਕੀਤੀਆਂ ਅਤੇ ਸਰਕਾਰ ਕੋਲੋ ਸੰਘਰਸ਼ ਕਰ ਕੇ ਅਨੇਕਾਂ ਰਿਆਇਤਾਂ ਲਈਆਂ ਤਾਂ ਜੋ ਗਰੀਬ ਘਰਾਂ ਦੇ ਬੱਚੇ ਵੀ ਉੱਚ ਵਿਦਿਆ ਪ੍ਰਾਪਤ ਕਰ ਸਕਣ। ਲੋਕਾਂ ਨੂੰ ਅਨਪੜ੍ਹ ਅਤੇ ਗੁਰਬਤ ਵਿੱਚ ਸਿਰਫ਼ ਵੋਟ ਦੀ ਪਰਚੀ ਬਣਾਉਣ ਲਈ ਸਰਕਾਰ ਲਈ ਇਹ ਲਹਿਰ ਉਨ੍ਹਾਂ ਦੀ ਸਥਾਪਤੀ ਦੀ ਬਰਕਰਾਰੀ ਦੇ ਸੰਘ ਦੀ ਹੱਡੀ ਸੀ। ਜਿਸਨੂੰ ਉਸ ਸਮੇਂ ਦੀ ਸਰਕਾਰ ਨੇ ਬੜੇ ਕੁੱਢਰ ਢੰਗ ਨਾਲ ਇਹ ਕਤਲ ਕਰਕੇ ਵਿਦਿਆਰਥੀ ਲਹਿਰ ਨੂੰ ਖਤਮ ਕਰਨ ਦਾ ਭਰਮ ਪਾਲਿਆ ਸੀ। ਪਰ ਇਸ ਵਰਤਾਰੇ ਨੇ ਬਾਦਲ ਸਰਕਾਰ ਦੀ ਕੁਰਸੀ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ ਸਨ। ਇਸ ਕਤਲ ਨੇ ਸਮਾਜ ਦੇ ਸਾਰੇ ਮਿਹਨਤਕਸ਼ ਵਰਗਾਂ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ ਸੀ।
ਅਸੀਂ ਉਸ ਸਮੇਂ ਦੇ ਇਸ ਵਿਦਿਆਰਥੀ ਲਹਿਰ ਦੀ ਇਤਿਹਾਸਕ ਘਟਨਾ ਦੇ ਚਸ਼ਮਦੀਦ ਗਵਾਹ ਹਾਂ। ਉਸ ਸਮੇਂ ਮੋਗਾ ਜ਼ਿਲ੍ਹਾ ਫ਼ਰੀਦਕੋਟ ਜਿਲ੍ਹੇ ਦੀ ਤਹਿਸੀਲ ਸੀ ਅਤੇ ਸਿਮਰਨਜੀਤ ਸਿੰਘ ਮਾਨ 1978-79 ਵਿੱਚ ਫ਼ਰੀਦਕੋਟ ਜਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸਨ ਜੋ ਕਿ ਆਪਣੇ ਜਬਰ ਦਾ ਕਹਿਰ ਢਾਹੁਣ ਵਿੱਚ ਬਾਦਲ ਸਰਕਾਰ ਦੇ ਅਹਿਲਕਾਰ ਸਨ ਅਤੇ ਸਰਾਏਨਾਗਾ ਵਿੱਚ ਚਾਰ ਨਹਿੰਗ ਸਿੰਘਾਂ ਜੋ ਕਿ ਸਰਾਵਾਂ ਵਾਲੇ ਕਾਕੇ ਦੇ ਤਬੇਲੇ ਦੀ ਸਰੋਵਰ ਵੱਲ ਆ ਰਹੀ ਮੁਤਰਾਲ ਦਾ ਵਿਰੋਧ ਕਰ ਰਹੇ ਸਨ। ਜਿੰਨਾ ਨੂੰ ਇਸ ਐਸ ਐਸ ਪੀ ਨੇ ਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾ ਕੇ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਉਨ੍ਹਾਂ ਨੇ ਇਸਨੂੰ ਗੁਰਸਿੱਖ ਭਾਈ ਦੀ ਸੱਚੀ ਕਸਮ ਸਮਝ ਕੇ ਆਤਮ ਸਮਰਪਣ ਕਰ ਦਿੱਤਾ ਅਤੇ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਨਹਿੰਗ ਸਿੰਘਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਖਿਲਾਫ਼ ਲੋਕਾਂ ਨੇ, ਪੰਜਾਬ ਸਟੂਡੈਂਟਸ ਯੂਨੀਅਨ ਨੇ ਫ਼ਰੀਦਕੋਟ ਜਿਲ੍ਹੇ ਵਿੱਚ ਰੋਸ ਮੁਜਾਹਰੇ ਕੀਤੇ ਪਰ ਇਸ ਨੂੰ ਬਾਦਲ ਸਰਕਾਰ ਦਾ ਥਾਪੜਾ ਸੀ ਅਤੇ ਇਸ ਮਾਮਲੇ ਵਿੱਚ ਵੀ ਅਤੇ ਮਈ 1978 ਵਿੱਚ ਪੁਲਿਸ ਮੁਲਾਜ਼ਮਾਂ ਦੀ ਹੜਤਾਲ ਵਿੱਚ ਵੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਸ਼ਮੂਲੀਅਤ ਸਰਕਾਰ ਨੂੰ ਰੜਕਦੀ ਸੀ ਜਿਸਦਾ ਕੇਂਦਰ ਬਿੰਦੂ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਸਨ ਅਤੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੰਘਰਸ਼ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗਫਤਾਰੀਆਂ ਦੇਣਾ ਵੀ ਰੜਕ ਰਿਹਾ ਸੀ।
ਇਸ ਕਤਲ ਖਿਲਾਫ਼ ਉੱਠੇ ਲੋਕ ਰੋਹ ਅਤੇ ਪੁਲਿਸ ਨਾਲ ਵਿਦਿਆਰਥੀਆਂ ਦੀਆਂ ਝੜਪਾਂ ਕਾਰਨ ਬਾਦਲ ਸਰਕਾਰ ਨੇ ਪੰਜਾਬ ਦੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਅਗਵਾਈ ਕਰਨ ਵਾਲੇ ਸੂਬਾ ਕਮੇਟੀ ਦੇ ਆਗੂਆਂ ਦੇ ਵਰੰਟ ਕੱਢ ਦਿੱਤੇ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਇਨਾਮ ਰੱਖ ਦਿੱਤੇ ਅਤੇ ਉਨ੍ਹਾਂ ਨੂੰ ਰੂਪੋਸ਼ ਹੋਣਾ ਪਿਆ ਅਤੇ ਇਸ ਤਰ੍ਹਾਂ ਇਹ ਅਗਵਾਈ ਹੇਠਲੀ ਲੀਡਰਸ਼ਿਪ ਨੇ ਕੀਤੀ ਉਸ ਸਮੇਂ ਮੈਂ ਡੀ ਐਮ ਕਾਲਜ ਮੋਗਾ ਦੀ ਲੀਡਰਸ਼ਿਪ ਦਾ ਸੱਤ ਮੈਂਬਰੀ ਕਾਰਜਕਾਰੀ ਕਮੇਟੀ ਦਾ ਮੈਂਬਰ ਸੀ ਅਤੇ ਅਸੀਂ ਮੋਗਾ ਤਹਿਸੀਲ ਦੇ ਸੱਤ ਅੱਠ ਕਾਲਜਾਂ ਦੀ ਅਗਵਾਈ ਕਰਦੇ ਸੀ। ਰਾਤ ਨੂੰ ਕਿਸੇ ਨਾ ਕਿਸੇ ਪਿੰਡ ਵਿੱਚ ਜਨਤਕ ਲਾਮਬੰਦੀ ਲਈ ਗੁਰਸ਼ਰਨ ਭਾਅ ਜੀ ਦੇ ਨਾਟਕ ਖੇਡੇ ਜਾਂਦੇ ਅਤੇ ਦਿਨ ਵੇਲੇ ਕਾਲਜਾਂ ਵਿੱਚ ਹੁੰਦੇ। ਉਸ ਸਮੇਂ ਅਸੀਂ ਨਾਟਕਾਂ ਦੇ ਪਾਤਰ ਵੀ ਬਣਦੇ ਅਤੇ ਮੰਚ ਸੰਚਾਲਨ ਕਰਦੇ ਇਨਕਲਾਬੀ ਕਵਿਤਾਵਾਂ ਅਤੇ ਗੀਤ ਪੇਸ਼ ਕਰਦੇ ਭੇਸ ਵਟਾਅ ਕੇ ਸੂਬੇ ਦੇ ਆਗੂ ਲੋਕਾਂ ਨੂੰ, ਵਿਦਿਆਰਥੀਆਂ ਨੂੰ ਸੰਬੋਧਨ ਵੀ ਕਰ ਜਾਂਦੇ ਸਨ ਅਤੇ ਸ਼ਹਿਰਾਂ ਵਿੱਚ ਪੁਲਿਸ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੇ ਡਾਂਗਾ ਹੱਥਾਂ ਵਿੱਚ ਫੜਕੇ ਮੁਜ਼ਾਹਰੇ ਕਰਦੇ ਅਤੇ ਵਿਦਿਆਰਥਣਾਂ ਏਨਾ ਦੀ ਅਗਵਾਈ ਕਰਦੀਆਂ।
ਉਸ ਸਮੇਂ ਮੈਂ ਸ਼ਰੀਰਕ ਤੌਰ ਤੇ ਬਿਲਕੁਲ ਠੀਕ ਸੀ। ਕਾਲਜ ਮੈਗਜ਼ੀਨ ਦਾ ਸੰਪਾਦਕ ਹੋਣ ਦੀ ਹੈਸੀਅਤ ਵਿੱਚ ਚੰਗੀਆਂ ਅਤੇ ਲੋਕ ਪੱਖੀ ਸੰਗਰਾਮੀ ਰਚਨਾਵਾਂ ਵਿਦਿਆਰਥੀਆਂ ਵਿੱਚ ਉੁਸਾਰੂ ਸਾਹਿਤ ਪੜਨ ਅਤੇ ਲਿਖਣ ਲਈ ਉਤਸਾਹਿਤ ਕਰਦੀਆਂ। ਇਸ ਸੰਘਰਸ਼ ਦੌਰਾਨ ਹੀ ਵਿਦਿਆਰਥੀਆਂ ਵਿੱਚ ਸਹਿਮ ਪੈਦਾ ਕਰਨ ਲਈ ਉਸ ਸਮੇਂ ਦੇ ਬਾਘਾਪੁਰਾਣਾ ਥਾਣੇ ਦੇ ਮੁੱਖੀ ਵੱਲੋਂ ਨਵੰਬਰ ਦੇ ਅਖੀਰ ਵਿੱਚ ਪੁਲਿਸ ਨਾਲ ਪੌਲਿਟਿਕਨਕ ਕਾਲਜ ਦੇ ਹੋਸਟਲ ਵਿੱਚ ਵੜ ਕੇ ਵਿਦਿਆਰਥਣਾਂ ਨਾਲ ਬਦ ਤਮੀਜ਼ੀ ਕੀਤੀ ਅਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਕਮਰਿਆਂ ਵਿੱਚੋਂ ਬਾਹਰ ਸੁਟਿਆ ਗਿਆ। ਇਸ ਬਰਬਰਤਾ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਦੇ ਕਾਤਲਾਂ ਨੂੰ ਗਫਤਾਰ ਕਰਵਾਉਣ ਲਈ ਪੰਜ ਮਹੀਨਿਆਂ ਤੋਂ ਚੱਲ ਰਹੇ ਘੋਲ ਨੂੰ ਪਚੰਡ ਕਰਨ ਲਈ ਤੀਲੀ ਲਗਾ ਕੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ।
ਵਿਦਿਆਰਥੀਆਂ ਦੀ ਹੰਗਾਮੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਸ ਧੱਕੇਸ਼ਾਹੀ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਹਾਜ਼ਰ ਵਿਦਿਆਰਥੀਆਂ ਨੇ ਆਪਣੀਆਂ ਉਂਗਲੀਆਂ ਵਿੱਚ ਸੂਈ ਪਿੰਨ ਮਾਰ ਕੇ ਲਹੂ ਨਾਲ ਦਸਤਖਤ ਕੀਤੇ ਗਏ ਜਿਸ ਵਿੱਚ ਮੇਰੇ ਦਸਤਖਤ ਵੀ ਸਨ। ਅਗਲੇ ਦਿਨ ਬੀ ਐੱਡ ਕਾਲਜ ਵਿੱਚ ਦਸ ਵਜੇ ਸਵੇਰੇ ਮੀਟਿੰਗ ਸੀ ਕਿਉਂ ਕਿ ਧੁੰਦ ਦਾ ਮੌਸਮ ਸੀ। ਅਗਲੇ ਦਿਨ 20/12/1979 ਨੂੰ ਮੈਂ ਸਵੇਰੇ ਘਰੋਂ ਸਾਢੇ ਕੁ ਸੱਤ ਤੋਂ ਬਾਅਦ ਰਵਾਨਾ ਹੋਇਆ ਤਾਂ ਬੱਸ ਸੇਵਾ ਬਹੁਤ ਘੱਟ ਅਤੇ ਲੇਟ ਸੀ। ਫ਼ੇਰ ਮੇਰੇ ਗੁਆਂਢੀ ਦੇ ਵਾਕਫ਼ ਵਿਦਿਆਰਥੀ ਦਾ ਸਾਥੀ ਮੋਟਰਸਾਇਕਲ ਤੇ ਪਹੁੰਚਿਆ ਅਤੇ ਉਸਨੂੰ ਵੇਖਿਆ ਅਤੇ ਮੋਟਰਸਾਇਕਲ ਤੇ ਬੈਠਾ ਲਿਆ ਅਤੇ ਮੈਂ ਏਨਾ ਦੋਹਾਂ ਦੇ ਪਿੱਛੇ ਬੈਠਾ ਸੀ ਕਿ ਲਿੰਕ ਸੜਕ ਹੋਣ ਕਰਕੇ ਦੂਸਰਾ ਧੁੰਦ ਅਤੇ ਤੀਸਰਾ ਬੱਸ ਵੱਲੋਂ ਕੋਈ ਸਾਧਨ ਪਾਰ ਕਰਨ ਤੇ ਉਡਾਈ ਧੂੜ ਵਿੱਚ ਮੋਟਰਸਾਇਕਲ ਚਾਲਕ ਤੋਂ ਮੋਟਰਸਾਇਕਲ ਸੜਕ ਦੇ ਵਿਚਕਾਰ ਖੜਾਈ ਟਰਾਲੀ ਦੇ ਪਿੱਛੇ ਵੱਜਿਆ ਅਤੇ ਅਸੀਂ ਬੇਹੋਸ਼ ਹੋ ਗਏ। ਪਿੰਡ ਪਤਾ ਲੱਗਣ ਤੇ ਮੋਗਾ ਦੇ ਹਸਪਤਾਲਾਂ ਨੇ ਗੰਭੀਰ ਕੇਸ ਹੋਣ ਕਰਕੇ ਸੀ ਐਮ ਸੀ ਲੁਧਿਆਣੇ ਭੇਜ ਦਿੱਤਾ ਗਿਆ ਅਤੇ ਮੈਂ ਤੀਸਰੇ ਦਿਨ ਹੋਸ਼ ਵਿੱਚ ਆਇਆ ਅਤੇ ਮੈਂ ਦਿਮਾਗੀ ਪੱਖੋਂ ਠੀਕ ਸੀ ਅਤੇ ਐਕਸੀਡੈਂਟ ਕਿਵੇਂ ਹੋਇਆ ਸਭ ਦੱਸ ਦਿੱਤਾ। ਅਗਲੇ ਦਿਨ ਲੱਤ ਦੀ ਟੁੱਟੀ ਹੋਈ ਹੱਡੀ ਦੇ ਜ਼ਖਮ ਵਿੱਚ ਗੈਂਗਰੀਨ (ਪਲਮ) ਫੈਲਣ ਲੱਗੀ ਜੋ ਕਿ ਕਾਬੂ ਨਾ ਹੋ ਸਕੀ ਅਤੇ 31/12/1979 ਨੂੰ ਮੇਰੀ ਖੱਬੀ ਲੱਤ ਗੋਡੇ ਦੇ ਉਪਰੋਂ ਕੱਟਣੀ ਪਈ। ਮਹੀਨੇ ਬਾਅਦ ਹਸਪਤਾਲੋਂ ਛੁੱਟੀ ਮਿਲੀ ਅਤੇ ਦੋ ਮਹੀਨੇ ਜ਼ਖਮੀ ਹਾਲਤਾਂ ਵਿੱਚ ਰਹਿਣ ਕਾਰਨ ਯੂਨੀਵਰਸਿਟੀ ਦੇ ਪੇਪਰ ਦੇਣ ਤੋਂ ਅਸਮਰੱਥ ਹੋ ਗਿਆ। ਹੁਣ ਭਵਿੱਖ ਵਿੱਚ ਕਾਲਜ ਕਿਵੇਂ ਜਾਵਾਂਗਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਮੁਜ਼ਾਹਰਿਆਂ ਦੀ ਅਗਵਾਈ, ਨਾਹਰੇ ਲਿਖਣੇ, ਪੋਸਟਰ ਲਗਾਉਣੇ, ਸਾਈਕਲ, ਸਕੂਟਰ ਕਿਵੇਂ ਚਲਾਵਾਂਗਾ। ਕਾਲਜ ਵਿੱਚ ਕਿਵੇਂ ਦੌੜਾਂਗਾ ਜਾਂ ਹਾਕੀ ਟੀਮ ਵਿੱਚ ਲੈਫਟ ਆਊਟ ਪੁਜੀਸ਼ਨ ਤੇ ਕਿਵੇਂ ਖੇਡਾਂਗਾ ਏਨਾ ਸਵਾਲਾਂ ਨੇ ਜ਼ਿੰਦਗੀ ਦਾ ਰਾਹ ਮੱਲ ਲਿਆ ਪਰ ਇਸ ਨਾਜ਼ੁਕ ਸਮੇਂ ਸਾਹਿਤ ਨੇ ਉਂਗਲੀ ਫੜੀ ਅਤੇ ” ਅਸਲੀ ਇਨਸਾਨ ਦੀ ਕਹਾਣੀ ” ਅਤੇ “ਮਾਂ” ਨਾਵਲ ਨੇ ਰਹਿਨੁਮਾਈ ਕੀਤੀ ਅਤੇ ਉਸੇ ਸਾਲ 15/07/1980 ਵਿੱਚ ਮੋਗਾ ਦੇ ਬੀ ਐੱਡ ਕਾਲਜ ਵਿੱਚ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਡੈਲੀਗੇਟ ਇਜਲਾਸ ਵਿੱਚ ਮੈਨੂੰ ਸਤਿਕਾਰ ਵੱਜੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪਰਚਮ ਭੇਟ ਕੀਤਾ ਗਿਆ।
ਇਹ ਪਰਚਮ ਅੱਜ ਵੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ। ਸਾਹਿਤ ਦੀ ਅਗਵਾਈ ਵਿੱਚ ਮੈ ਦੋਹਾਂ ਬਗਲਾਂ ਹੇਠਾਂ ਫੌਹੜੀਆਂ ਸਹਾਰੇ ਤੁਰ ਕੇ ਅਤੇ ਬਹੁਤ ਕੁਝ ਤਿਆਗ ਕੇ ਜੋ ਸਰਗਰਮੀਆਂ ਸਰੀਰਕ ਸੰਪੂਰਨਤਾ ਨਾਲ ਸਬੰਧਿਤ ਸਨ ਅੰਦਰੇ ਅੰਦਰ ਦਬਾ ਕੇ ਰਹਿ ਗਈ ਕਲਾਸ ਪਾਸ ਕੀਤੀ ਪਰ ਮੈਂ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਰਿਹਾ ਅਤੇ ਕਾਲਜ ਮੈਗਜ਼ੀਨ ਦਾ ਸੰਪਾਦਕ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫੈਸਟੀਵਲਾਂ, ਕਾਲਜ ਸਟੇਜਾਂ ਤੇ ਕਾਵਿ ਉਚਾਰਨ ਅਤੇ ਭਾਸ਼ਨ ਮੁਕਾਬਲਿਆਂ ਵਿੱਚ ਜੇਤੂ ਰਿਹਾ। ਫ਼ੇਰ ਬਨਾਵਟੀ ਲੱਤ ਲਗਵਾ ਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੁਜ਼ਾਹਰਿਆਂ ਵਿੱਚ ਭਾਗ ਲੈਂਦਾ ਰਿਹਾ। 1983 ਵਿੱਚ ਬੀ ਏ ਕਰਕੇ ਅਤੇ 1985 ਵਿੱਚ ਬੀ ਐੱਡ ਕਰਕੇ ਜੂਨ 1988 ਵਿੱਚ ਸਰਕਾਰੀ ਅਧਿਆਪਕ ਬਣ ਗਿਆ ਅਤੇ 1989 ਵਿੱਚ ਸ਼ਾਦੀ ਹੋ ਗਈ ਅਤੇ ਫ਼ੇਰ ਜੀਵਨ ਸਾਥਣ ਨੂੰ ਪਲੱਸ ਟੂ ਤੋਂ ਬਾਅਦ ਬੀ ਏ ਬੀ ਐੱਡ ਫ਼ੇਰ ਐਮ ਏ ਪੰਜਾਬੀ ਸਾਹਿਤ ਕਰਵਾਈ ਅਤੇ ਖੁਦ ਐਮ ਏ ਇਤਿਹਾਸ ਅਤੇ ਐਮ ਐੱਡ ਪਾਸ ਕਰਕੇ 2012 ਵਿੱਚ ਲੈਕਚਰਾਰ ਇਤਿਹਾਸ ਵਿੱਚ ਪਦ ਉਨਤ ਹੋ ਕੇ 32 ਸਾਲ ਅਧਿਆਪਨ ਕਾਰਜ ਨਿਭਾ ਕੇ ਮਾਰਚ 2020 ਵਿੱਚ ਸੇਵਾ ਮੁਕਤ ਹੋਇਆ ਹਾਂ। ਇਸ ਉਪਰੰਤ ਸਕੂਲ ਵਿੱਚ ਲੈਕਚਰਾਰ ਦੀ ਕੋਈ ਵੀ ਅਸਾਮੀ ਨਾਂ ਹੋਣ ਕਰਕੇ ਗਰੀਬ ਘਰਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਦੋ ਸਾਲ ਮੁਫ਼ਤ ਸੇਵਾਵਾਂ ਦੇ ਕੇ ਕਈ ਵਿਸ਼ੇ ਪੜਾਏ ਅਤੇ ਨਵੰਬਰ 2021 ਅਤੇ ਜਨਵਰੀ 2022 ਵਿੱਚ ਇਤਹਾਸ ਦਾ ਲੈਕਚਰਾਰ ਆਉਣ ਤੇ 31/03/22 ਨੂੰ ਸੇਵਾ ਮੁਕਤ ਹੋਇਆ ਹਾਂ ਜਿਸਦੀ ਬੁਨਿਆਦ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੰਦੇਸ਼ ਅਤੇ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਦੇ ਭਾਸ਼ਨਾ ਦਾ ਪਭਾਵ ਹੈ। ਅਧਿਆਪਨ ਕਾਰਜ ਦੌਰਾਨ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਤੇ 24 ਪੁਸਤਕਾਂ ਲਿਖੀਆਂ ਅਤੇ ਕੌਮਾਂਤਰੀ ਪੱਧਰ ਤੇ ਪਸਿੱਧ ਅੰਗਹੀਣਾਂ ਦੀਆਂ ਪਪਤੀਆਂ ਤੇ ਲਿਖੀ ਪੁਸਤਕ ਨੂੰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਸ਼ਮਣੀ ਸਾਹਿਤਕਾਰ ਭਾਈ ਵੀਰ ਸਿੰਘ ਵਾਰਤਿਕ ਅਤੇ ਟੀਕਾਕਾਰੀ ਦਾ ਪੁਰਸਕਾਰ ਵੀ ਮਿਲਿਆ ਹੈ।
ਅੱਜ ਜਦੋਂ ਆਪਣੇ ਹਾਣੀ ਸਾਥੀਆਂ ਨੂੰ ਜੋ ਕਿ ਪ੍ਰਿਥੀਪਾਲ ਸਿੰਘ ਰੰਧਾਵਾ ਐਜੀਟੇਸ਼ਨ ਦੇ ਬਹਾਦਰ ਸੰਗਰਾਮੀ ਹਨ ਉਨ੍ਹਾਂ ਨੂੰ ਵੱਖ ਵੱਖ ਸੈਮੀਨਾਰਾਂ ਵਿੱਚ ਸੰਗਰਾਮੀ ਗੀਤ ਗਾਉਂਦੇ ਸੁਣ ਕੇ ਆਪਣਾ ਸਮਾਂ ਯਾਦ ਆ ਗਿਆ ਜੋ ਕਿ ਜ਼ਿੰਦਗੀ ਦੀ ਕਮਾਈ ਜਾਂ ਸਰਮਾਇਆ ਕਹਿ ਸਕਦੇ ਹਾਂ ਉਸਦੀ ਪੋਟਲੀ ਆਪਣੇ ਸਾਥੀਆਂ ਨਾਲ ਸਾਂਝੀ ਕਰ ਲਈ ਹੈ ਕਿ ਪ੍ਰਿਥੀਪਾਲ ਸਿੰਘ ਰੰਧਾਵਾ ਅੱਜ ਲੋਕ ਸੰਗਰਾਮਾਂ ਦਾ ਪਤੀਕ ਹੈ। ਜਿਸ ਦੇ ਨਾਲ ਰਹੇ ਸਾਥੀਆਂ ਨੇ ਇਤਿਹਾਸਕ ਕਿਸਾਨੀ ਘੋਲ ਨੂੰ ਹੁਲਾਰਾ ਦੇ ਕੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਜੀ ਦੇ ਜੁਲਾਈ 1979 ਦੇ ਪਹਿਲੇ ਹਫ਼ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਮਪੁਰਾ ਫੂਲ ਵਿੱਚ ਹੋਏ ਡੈਲੀਗੇਟ ਇਜਲਾਸ ਵਿੱਚ ਸੰਬੋਧਨ ਕਰਦਿਆਂ ਕਿਹਾ ਸੀ ਕਿ “ਜੇ ਅਸੀਂ ਲੋਕ ਘੋਲਾਂ ਵਿੱਚ ਲੋਕਾਂ ਉਪਰ ਵਿਸ਼ਵਾਸ ਕਰਕੇ ਚੱਲ ਪਈਏ ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ”
– ਗੁਰਮੇਲ ਸਿੰਘ ਬੌਡੇ ( ਐਮ ਏ ਐਮ ਐੱਡ)
ਰੀਟਾਇਰਡ ਲੈਕਚਰਾਰ ਇਤਿਹਾਸ
——————————————————————-
ਗੁੱਜਰਾਂ ਦੀਆਂ ਗਊਆਂ !…
-ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ), Mob. 98557-38113
ਹਰ ਸਾਲ ਜੁਲਾਈ ਅਗਸਤ ਦੇ ਮਹੀਨੇ ਪੰਜਾਬ ਭਰ ਵਿੱਚ ਨਵੇਂ ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ। ਸਰਕਾਰ ਦੇ ਜੰਗਲ਼ਾਤ ਵਿਭਾਗ ਵੱਲੋਂ ਅਤੇ ਹੋਰ ਸਰਗਰਮ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਰਖ਼ਤਾਂ ਦੀ ਮਹੱਤਤਾ ਬਾਰੇ ਵੱਡੀ ਪੱਧਰ ‘ਤੇ ਪ੍ਰਚਾਰ ਕਰਨ ਦੇ ਨਾਲ ਨਾਲ ਖ਼ੁਦ ਦਰਖ਼ਤ ਲਗਾਉਣ ਵਿੱਚ ਉੱਘਾ ਯੋਗਦਾਨ ਪਾਇਆ ਜਾਂਦਾ ਹੈ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਵੱਡੀ ਗਿਣਤੀ ਵਿੱਚ ਦਰਖ਼ਤ ਲਗਾ ਤਾਂ ਦਿੱਤੇ ਜਾਂਦੇ ਹਨ, ਪਰ ਇਹਨਾਂ ਦਰਖ਼ਤਾਂ ਦੀ ਸੇਵਾ ਸੰਭਾਲ਼, ਰਾਖੀ ਕਰਨ ਅਤੇ ਨਿਯਮਤ ਪਾਣੀ ਦੇਣ ਦਾ ਪ੍ਰਬੰਧ ਬਿਲਕੁਲ ਨਹੀਂ ਕੀਤਾ ਜਾਂਦਾ। ਸਾਲ ਵਿੱਚ ਕਿੰਨੇ ਦਰਖ਼ਤ ਲਗਾਏ ਸੀ ਤੇ ਕਿੰਨੇ ਕਾਮਯਾਬ ਹੋਏ ਹਨ, ਇਸਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਕੋਈ ਜ਼ੁੰਮੇਵਾਰੀ ਤਹਿ ਨਹੀਂ ਕੀਤੀ ਜਾਂਦੀ।
ਠੀਕ ਇਸੇ ਸਮੇਂ ਰਾਜਸਥਾਨ ਵੱਲੋਂ ਗੁੱਜਰ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਆਪਣੀਆਂ ਮੱਝਾਂ ਅਤੇ ਗਊਆਂ ਦੇ ਵੱਗ ਲੈ ਕੇ ਪੰਜਾਬ ਵੱਲ ਚਾਲੇ ਪਾ ਦਿੰਦੇ ਹਨ। ਭਾਵੇਂ ਪੰਜਾਬ ਵਿੱਚ ਪਸ਼ੂਆਂ ਵਾਸਤੇ ਕੋਈ ਨਿਸਚਿਤ ਚਰਾਂਦ ਮੌਜੂਦ ਨਹੀਂ ਹੈ। ਫਿਰ ਵੀ ਇਹ ਗੁੱਜਰ ਲੋਕ ਆਪਣੇ ਬਰਾਨੀ ਤੇ ਖੁਸ਼ਕ ਖ਼ਿੱਤੇ ਨੂੰ ਛੱਡਕੇ ਬਿਨਾ ਕਿਸੇ ਰੋਕ ਟੋਕ ਦੇ, ਪੰਜਾਬ ਵਿੱਚ ਆ ਧਮਕਦੇ ਹਨ। ਇਹਨਾਂ ਦੀਆਂ ਮੱਝਾਂ ਅਤੇ ਗਾਵਾਂ ਨੂੰ ਪੇਟ ਭਰ ਘਾਹ ਮਿਲ ਜਾਂਦਾ ਹੋਵੇਗਾ, ਇਸ ਬਾਰੇ ਤਾਂ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹਨਾਂ ਦੇ ਪਸ਼ੂ ਸੜਕਾਂ ਗੰਦੀਆਂ ਕਰਨ ਦੇ ਨਾਲ ਨਾਲ, ਆਵਾਜਾਈ ਵਿੱਚ ਬਹੁਤ ਜ਼ਿਆਦਾ ਵਿੱਘਨ ਪਾਉਂਦੇ ਹਨ। ਸੜਕਾਂ ‘ਤੇ ਐਕਸੀਡੈਂਟ ਕਰਕੇ ਗੱਡੀਆਂ ਟੁੱਟਣ ਅਤੇ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣਦੇ ਹਨ। ਹੋਰ ਤਾਂ ਹੋਰ ਪੰਜਾਬ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲਗਾਏ ਜਾਂਦੇ ਦਰਖ਼ਤਾਂ ਨੂੰ ਤੋੜ-ਭੰਨ ਕਰਕੇ, ਮੁੱਛਕੇ, ਮਿੱਧਕੇ ਤਬਾਹ ਕਰਕੇ ਵਾਪਸ ਚਲੇ ਜਾਂਦੇ ਹਨ।
ਮਨੁੱਖੀ ਅਧਾਰ ‘ਤੇ ਭਾਵੇਂ ਇਹਨਾਂ ਪ੍ਰਵਾਸੀ ਗੁੱਜਰਾਂ ਨਾਲ ਲੱਖ ਹਮਦਰਦੀ ਹੈ। ਪਰ ਅਸੀਂ ਆਪਣਾ ਪੰਜਾਬ ਦਰਖ਼ਤਾਂ ਤੋਂ ਰੋਡਾ-ਭੋਡਾ ਵੀ ਤਾਂ ਨਹੀਂ ਦੇਖ ਸਕਦੇ। ਇਸ ਲਈ ਸਖ਼ਤੀ ਕਰਕੇ ਪੁੱਖਤਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ।
-0-
#ਆਮ ਆਦਮੀ ਪਾਰਟੀ ਹਲਕਾ ਮੋਗਾ, #BhawandeepSinghPurba , #DrAmandeepKaurArora, #PunjabNewGovernment, #Aamaadmipartypunjab, #BhagwantMann, #farmer, #AAPPunjab, #GovtOfPunjab, #BhagwantMann, #ਮੋਗਾ,
——————————————————————-
ਨੇਤਾਵਾਂ ਨੂੰ ਦੋ ਟੁਕ
ਰਾਜਨੀਤਿਕ ਨੇਤਾਵਾਂ ਨੂੰ ਹੁਣ ਸਨਮਾਨ ਸਮਾਰੋਹਾਂ ਵਿੱਚ ਆਪਣਾ ਸਮਾਂ ਨਹੀਂ ਗਾਲਣਾਂ ਚਾਹੀਦਾ…
ਲੇਖਿਕਾ: ਡਾ.ਸਰਬਜੀਤ ਕੌਰ ਬਰਾੜ, ਮੋਗਾ।
ਮੋਬਾ. 79866-52927
ਬਹੁਤ ਸਾਲਾਂ ਬਾਅਦ ਬਦਲਾਵ ਆਇਆ ਹੈ ਸਿਆਸਤ ਵਿੱਚ, ਸਰਕਾਰ ਬਦਲੀ ਏ। ਆਸਾਂ ਉਮੀਦਾਂ ਦਾ ਮੌਸਮ ਆਇਆ ਹੈ, ਸਾਡੇ ਸਾਰੇ ਹੀ ਰਾਜਨੀਤਿਕ ਨੇਤਾਵਾਂ ਨੂੰ ਹੁਣ ਸਨਮਾਨ ਸਮਾਰੋਹਾਂ ਵਿੱਚ ਆਪਣਾ ਸਮਾਂ ਨਹੀਂ ਗਾਲਣਾਂ ਚਾਹੀਦਾ ਸਗੋਂ ਇੰਨਾਂ ਸਮਾਂਰੋਹਾਂ ‘ਚੋ’ ਨਿਕਲ ਕੇ ਕੋਈ ਡਿਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ ਹੈ। ਇਹ ਨਿੱਕੇ ਮੋਟੇ ਫੰਕਸ਼ਨਾਂ ਦਾ ਖਹਿੜਾ ਛੱਡ ਕੇ ਕੋਈ ਗੰਭੀਰ ਮੁੱਦੇ ਚੁੱਕਣੇ ਚਾਹੀਦੇ ਹਨ ਕਿਉਂਕਿ ਸਾਡੀਆਂ ਪਹਿਲੀਆਂ ਸਰਕਾਰਾਂ ਵੀ ਇਹੀ ਕੰਮ ਕਰ ਚੁੱਕੀਆਂ ਹਨ। ਸੋ ਇਸ ਕਰਕੇ ਬਹੁਤ ਮੁੱਦੇ ਹਨ ਜੋ ਗੌਰ ਤਲਬ ਹਨ ਇਸ ਲਈ ਸਮਾਂ ਬੜਾ ਕੀਮਤੀ ਹੈ ਇਸ ਨੂੰ ਇੰਝ ਨੀ ਜ਼ਾਇਆ ਕਰਨਾਂ ਚਾਹੀਦਾ।
ਮੈਂ ਕਈ ਫੰਕਸ਼ਨਾਂ ਤੇ ਜਾ ਚੁੱਕੀ ਹਾਂ ਜੋ ਬੇ-ਮਤਲਵੇ ਤੇ ਟਾਈਮ ਵੇਸਟ ਸਨ। ਸੋ ਸਾਡੀਆਂ ਸਮਾਜਿਕ ਸੰਸਥਾਂਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਆਸੀ ਰੰਗਤ ਤੋਂ ਦੂਰ ਰਹਿਣ, ਜੇ ਕਿਸੇ ਮੁਦਿਆ ਤੇ ਉਹਨਾਂ ਨਾਲ ਗਲ ਕਰਨ ਦੀ ਨੌਬਤ ਆਉਦੀ ਹੈ ਤਾਂ ਸਾਨੂੰ ਹੋਟਲਾ ਜਾਂ ਪੈਲਿਸਾ ‘ਚ ਖਰਚ ਕਰਨ ਦੀ ਬਜਾਏ ਕਿਸੇ ਢੁਕਵੀਂ ਜਗਾ ਤੇ ਉਹਨਾਂ ਨਾਲ ਟੇਬਲ ਟੌਕ ਕਰਨੀ ਚਾਹੀਦੀ ਹੈ ਜਿਸ ਵਿਚ ਆਪਣੇ ਮੁੱਦੇ ਉਹਨਾਂ ਨੂੰ ਦੱਸਣੇ ਚਾਹੀਦੇ ਹਨ ਤੇ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਸੰਸਥਾਂਵਾਂ ਨੂੰ ਬਣਦਾ ਸਮਾਂ ਤੇ ਸਹਿਯੋਗ ਦੇਣ ਕਿਉਕਿ ਸਮਾਜ ਸੇਵੀ ਹੋਣ ਦੇ ਨਾਤੇ ਸਾਨੂੰ ਉਹੀ ਫੰਡ ਕਿਸੇ ਲੋੜਵੰਦਾਂ ਲਈ ਵਰਤ ਲੈਣਾ ਚਾਹੀਦਾ ਹੈ। ਪਹਿਲੀਆਂ ਸਰਕਾਰਾਂ ਨੂੰ ਅਸੀ ਬਥੇਰੇ ਫੁੱਲ ਗੁਲਦਸਤੇ ਭੇਂਟ ਕਰ ਚੁੱਕੇ ਹਾਂ। ਸੋ ਸਾਨੂੰ ਲੋੜ ਹੈ ਗਰਾਊਂਡ ਪੱਧਰ ਤੇ ਰਹਿ ਕੇ ਕੰਮ ਕਰਨ ਦੀ। ਇਸ ਲਈ ਆਓ ਆਪਾ ਸਾਰੇ ਰਲਕੇ ਇੱਕ ਨਰੌਏ ਸਮਾਜ ਦੀ ਸਿਰਜਣਾ ਕਰੀਏ। ਤੁਸੀਂ ਸਮਾਜ ਲਈ ਇੰਨਾ ਕੁ ਚੰਗਾ ਕਰੋ ਕਿ ਤੁਹਾਨੂੰ ਇਹੀ ਨੇਤਾ ਖੁਦ ਸਨਮਾਨਿਤ ਕਰਨ ਨਾਂ ਕਿ ਤੁਸੀਂ। ਸੋ ਇਸ ਲਈ ਅਸੀਂ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦੇਈਏ ਤੇ ਆਪਣਾ ਵੀ ਸਮਾਂ ਬਚਾਈਏ ।
——————————————————————-
ਪੰਜਾਬ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ…
-ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ), Mob. 98557-38113
ਸੇਵਾ ਵਿਖੇ,
ਮਾਣਯੋਗ ਮੁੱਖ ਮੰਤਰੀ ਸਾਹਿਬ,
ਪੰਜਾਬ, ਚੰਡੀਗੜ੍ਹ।
ਵਿਸ਼ਾ: ਪੰਜਾਬ ਭਰ ਵਿੱਚ ਜ਼ਮੀਨਾਂ ਦੇ ਸਾਂਝੇ (ਮੁਸ਼ਤਰਕਾ) ਚੱਲੇ ਆ ਰਹੇ ਖਾਤੇ ਤਕਸੀਮ ਕਰਨ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਪੰਜਾਬ ਵਿੱਚ ਸਾਲ 1954-55 ਵਿੱਚ ਚੱਕਬੰਦੀ (ਮੁਰੱਬੇਬੰਦੀ) ਹੋਈ ਸੀ। ਉਸ ਸਮੇਂ ਪੰਜਾਬ ਦੀ ਆਬਾਦੀ ਬਹੁਤ ਘੱਟ ਸੀ। ਇਕ ਮੋਟੇ ਜਟਕੇ ਹਿਸਾਬ ਨਾਲ ਉਸ ਸਮੇਂ 80 ਕਿੱਲੇ ਜ਼ਮੀਨ ਦਾ ਇਕੱਲਾ ਮਾਲਕ ਵਿਅਕਤੀ, ਜਿਸਦੀ ਹੁਣ ਤੱਕ ਚੌਥੀ ਪੀੜ੍ਹੀ ਤੱਕ ਵਾਰਸਾਂ ਦੀ ਗਿਣਤੀ 32 ਦੇ ਕਰੀਬ ਹੋ ਚੁੱਕੀ ਹੈ ਅਤੇ ਜ਼ਮੀਨ ਦੀ ਮਾਲਕੀ ਢਾਈ ਤੋਂ ਪੰਜ ਏਕੜ ਤੱਕ ਪਹੁੰਚ ਗਈ ਹੈ। ਜ਼ਮੀਨਾਂ ਦੇ ਸਾਂਝੇ ਖਾਤੇ ਲਗਾਤਾਰ ਚੱਲਦੇ ਰਹਿਣ ਕਰਕੇ ਅਤੇ ਜ਼ਮੀਨਾਂ ਦੀ ਅਥਾਹ ਅਦਲਾ-ਬਦਲੀ ਹੋਣ ਕਰਕੇ, ਬੀਤੇ ਇਹਨਾਂ 65-66 ਸਾਲਾਂ ਵਿੱਚ ਜ਼ਮੀਨਾਂ ਦਾ ਮੁੱਖ ਰਿਕਾਰਡ ਜਮ੍ਹਾਬੰਦੀਆਂ, ਗਿਰਦਾਵਰੀਆਂ, ਮੁਸਾਵੀਆਂ ਆਦਿ ਗਲਤੀਆਂ ਅਤੇ ਤਰੁੱਟੀਆਂ ਦਾ ਪੁਲੰਦਾ ਬਣ ਚੁੱਕੀਆਂ ਹਨ।
ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਹੁਣ ਤੱਕ ਕਿੰਨੀਆਂ ਹੀ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਕਿਸੇ ਵੀ ਸਰਕਾਰ ਨੇ ਜ਼ਮੀਨਾਂ ਦੇ ਰਿਕਾਰਡ ਦੀ ਦਰੁਸਤੀ ਕਰਨ ਵੱਲ ਅਤੇ ਸੁਧਾਰ ਕਰਨ ਵੱਲ ਧਿਆਨ ਨਹੀਂ ਦਿੱਤਾ। ਹੁਣ ਤਰੁੱਟੀਆਂ ਭਰੇ, ਅਧੂਰੇ ਚੱਲੇ ਆ ਰਹੇ ਰਿਕਾਰਡ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ। ਸਾਂਝੇ ਖਾਤਿਆਂ ਕਾਰਨ ਲੋਕ ਮੁਕੱਦਮੇਬਾਜੀ ਦੇ ਸ਼ਿਕਾਰ ਹਨ। ਸਮਾਜਿਕ ਤੌਰ ‘ਤੇ ਪਰਿਵਾਰਕ ਅਤੇ ਭਾਈਚਾਰਕ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਜ਼ਮੀਨਾਂ ਸੰਬੰਧੀ ਰੋਜਮਰ੍ਹਾ ਦੇ ਕੰਮ ਫ਼ਰਦਾਂ ਲੈਣੀਆਂ, ਬੈਂਕਾਂ ਅਤੇ ਸੁਸਾਇਟੀਆਂ ਤੋਂ ਕਰਜ਼ੇ ਲੈਣੇ, ਕੇਸਾਂ ਵਿੱਚ ਜ਼ਮਾਨਤਾਂ ਦੇਣੀਆਂ, ਰਿਕਾਰਡ ਵਿੱਚ ਦਰੁਸਤੀਆਂ ਕਰਵਾਉਣੀਆਂ ਆਦਿ ਹੁਣ ਸੌਖੇ ਨਹੀਂ ਰਹੇ।
ਹੁਣ ਜਦੋਂ ਪੰਜਾਬੀਆਂ ਨੇ ਇਕਜੁੱਟ ਹੋ ਕੇ ਬਹੁਤ ਵੱਡੀਆਂ ਆਸਾਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਰੀ ਬਹੁਮੱਤ ਦੇ ਕੇ ਚੁਣਿਆ ਹੈ। ਤਾਂ ਸਰਕਾਰ ਦੇ ਕਰਨ ਵਾਲਾ ਸਭ ਤੋਂ ਅਹਿਮ ਅਤੇ ਜ਼ਰੂਰੀ ਕੰਮ ਇਹ ਹੈ ਕਿ ਇਕ ਯੋਜਨਾਬੱਧ ਪੰਜ ਸਾਲਾ ਮੁਹਿੰਮ ਚਲਾਈ ਜਾਵੇ, ਜਿਸ ਵਿੱਚ ਜ਼ਮੀਨਾਂ ਦੇ ਚਿਰਾਂ ਤੋਂ ਸਾਂਝੇ ਚੱਲੇ ਆ ਰਹੇ ਅਤੇ ਗੁੰਝਲਦਾਰ ਹੋ ਚੁੱਕੇ ਖਾਤਿਆਂ ਦੀ ਤਕਸੀਮ ਕੀਤੀ ਜਾਵੇ। ਜਿਸ ਨਾਲ ਜ਼ਮੀਨਾਂ ਦਾ ਰਿਕਾਰਡ ਸਾਫ਼ ਸੁਥਰਾ ਹੋ ਜਾਵੇਗਾ ਤੇ ਲੋਕਾਂ ਨੂੰ ਆਪਸੀ ਝਗੜਿਆਂ ਅਤੇ ਵੱਧ ਰਹੀਆਂ ਦੂਰੀਆਂ ਤੋਂ ਨਿਯਾਤ ਮਿਲ ਜਾਵੇਗੀ। ਇਹ ਇਕ ਇਤਿਹਾਸਿਕ ਸਚਾਈ ਹੈ ਕਿ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਜੀ ਨੂੰ ਪੇਂਡੂ ਲਿੰਕ ਸੜਕਾਂ ਦਾ ਨਿਰਮਾਤਾ ਹੋਣ ਕਰਕੇ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਦਿੱਲ ਦੀਆਂ ਗਹਿਰਾਈਆਂ ‘ਚੋਂ ਚਾਹੁੰਦੇ ਹਾਂ ਕਿ ਸਾਡੇ ਵਰਤਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਨਾਮ ਇਤਿਹਾਸ ਵਿੱਚ ‘ਜ਼ਮੀਨਾਂ ਦੀਆਂ ਤਕਸੀਮਾਂ ਕਰਨ ਵਾਲ਼ਾ’ ਮੁੱਖ ਮੰਤਰੀ ਵਜੋਂ ਦਰਜ ਹੋਵੇ।
ਤੇ ਅਖੀਰ ਵਿੱਚ ਇਕ ਤਲਖ਼ ਹਕੀਕਤ ਅਤੇ ਕੌੜੀ ਸਚਾਈ ‘ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ। ਅਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾ ਮਾਲ ਵਿਭਾਗ ਵੱਲੋਂ ਮੁਰੱਬੇਬੰਦੀ ਕਰਨ ਵਾਲ਼ਾ ਕੀਤਾ ਗਿਆ ਕੰਮ, ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵਾਲ਼ਾ ਮੀਲ ਪੱਥਰ ਸਾਬਿਤ ਹੋਇਆ। ਪਰ ਸਾਰੀਆਂ ਸਰਕਾਰਾਂ ਨੇ ਹੁਣ ਤੱਕ ਇਸ ਵਿਭਾਗ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕਰੀ ਰੱਖਿਆ ਹੈ। ਬੇਸਕੀਮਤੀ ਰਿਕਾਰਡ ਦੀ ਸਾਂਭ ਸੰਭਾਲ਼ ਕਰਨ ਵਾਸਤੇ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ। ਮਾਲ ਵਿਭਾਗ ਦੇ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ, ਤਹਿਸੀਲਦਾਰਾਂ ਅਤੇ ਇਹਨਾਂ ਪਾਸ ਕੰਮ ਕਰਵਾਉਣ ਲਈ ਆਉਣ ਵਾਲ਼ੇ ਲੋਕਾਂ ਵਾਸਤੇ ਸਹੂਲਤਾਂ ਭਰਪੂਰ ਚੰਗੇ ਵਾਤਾਵਰਨ ਵਾਲ਼ੇ ਪਟਵਾਰਖਾਨੇ ਬਣਾਉਣ ਵੱਲ ਉੱਕਾ ਧਿਆਨ ਨਹੀਂ ਦਿੱਤਾ। ਉਲਟਾ ਸਿਆਸਤਦਾਨਾਂ ਅਤੇ ਉੱਚ ਅਫਸਰਸ਼ਾਹੀ ਨੇ ਇਸ ਵਿਭਾਗ ਤੋਂ ਰੱਜਕੇ ਨਿੱਜੀ ਲਾਹੇ ਲਏ। ਸਹੂਲਤਾਂ ਤੋਂ ਸੱਖਣੇ ਇਸ ਵਿਭਾਗ ਦੇ ਕਰਮਚਾਰੀਆਂ ਦੀ ਅਣਖ, ਸਵੈਮਾਨ, ਖ਼ੁਦਦਾਰੀ ਅਤੇ ਇਨਸਾਨੀ ਗੁਣਾਂ ਨੂੰ ਲੋਹੜੇ ਦਾ ਹਰਜਾ ਪਹੁੰਚਾਇਆ। ਹੁਣ ਜੇਕਰ ਤਕਸੀਮਾਂ ਦੇ ਪਰੋਜੈਕਟ ਨੂੰ ਸਰਕਾਰ ਸੁਹਿਰਦਤਾ ਨਾਲ ਮੁਕੰਮਲ ਕਰਨਾ ਚਾਹੁੰਦੀ ਹੈ। ਲੋਕਾਂ ਨੂੰ ਸੁੱਖ ਦਾ ਸਾਹ ਲੈਣ ਦੇਣ ਦੀ ਇੱਛਾ ਸ਼ਕਤੀ ਰੱਖਦੀ ਹੈ ਤਾਂ ਤੁਰੰਤ ਲਗਪਗ ਤਿੰਨ ਹਜ਼ਾਰ ਪਟਵਾਰੀਆਂ ਦੀ ਨਵੀਂ ਭਰਤੀ ਕਰਨੀ ਪਵੇਗੀ। ਇਸਤੋਂ ਬਾਅਦ 2050 ਤੱਕ ਕੋਈ ਨਵੇਂ ਪਟਵਾਰੀ ਭਰਤੀ ਕਰਨ ਦੀ ਲੋੜ ਨਹੀਂ ਪਵੇਗੀ। ਇਸ ਲਈ ਬੇਨਤੀ ਹੈ ਕਿ ਲੋਕ ਹਿੱਤ ਵਿੱਚ ਸਰਕਾਰ ਤੁਰੰਤ ਫੈਸਲਾ ਲਵੇ।
ਭਰਪੂਰ ਹੁੰਗਾਰੇ ਦੀ ਆਸ ਵਿੱਚ ਤੁਹਾਡਾ ਆਪਣਾ,
ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ)
Mob. 98557-38113, Date: 01.05.2022
#ਆਮ ਆਦਮੀ ਪਾਰਟੀ ਹਲਕਾ ਮੋਗਾ, #BhawandeepSinghPurba , #DrAmandeepKaurArora, #PunjabNewGovernment, #Aamaadmipartypunjab, #BhagwantMann, #farmer, #AAPPunjab, #GovtOfPunjab, #BhagwantMann, #ਮੋਗਾ,
——————————————————————-
ਪੰਜਾਬ ਹੋਇਆ ਆਮ ਆਦਮੀ ਪਾਰਟੀ ਦਾ…
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਹੋਵੇਗਾ ‘ਭਗਵੰਤ ਮਾਨ’ ਦਾ ਸਹੁੰ ਚੁੱਕ ਸਮਾਰੋਹ
ਚੰਡੀਗੜ੍ਹ/ 11 ਮਾਰਚ 2022/ ਬਿਓਰੋ
ਦਿੱਲੀ ਦੀ ਸਰਹੱਦ ਦੇ ਬਾਹਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 45,000 ਤੋਂ ਵੱਧ ਵੋਟਾਂ ਨਾਲ ਰਿਕਾਰਡ ਜਿੱਤ ਹਾਸਿਲ ਕੀਤੀ ਹੈ। ਜਿੱਤ ਤੋਂ ਬਾਅਦ ਭਗਵੰਤ ਮਾਨ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ਵੀ ਰਾਜ ਭਵਨ ਦੀ ਜਗ੍ਹਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਹੋਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੁੰਦਾ ਰਿਹਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 13,000 ਅਤੇ ਸੁਖਬੀਰ ਬਾਦਲ 12,000 ਵੋਟਾਂ ਨਾਲ ਚੋਣ ਹਾਰ ਗਏ ਹਨ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦੇ ਸਾਹਮਣੇ ਮਹਿਲਾ ਉਮੀਦਵਾਰ ਜੀਵਨ ਜੋਤ ਨੂੰ ਉਤਾਰਿਆ ਸੀ। ਹਾਲਾਂਕਿ ਪੂਰਾ ਫੋਕਸ ਸਿੱਧੂ-ਮਜੀਠੀਆ ਦੀ ਲੜਾਈ ਸੀ। ਲੇਕਿਨ ਸਾਰੀ ਮੁਸ਼ਕਲਾਂ ਦੇ ਵਿਚ ਜੀਵਨ ਜੋਤ ਨੇ ਕਮਾਲ ਕਰਕੇ ਦਿਖਾਇਆ। ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਸਰਕਾਰ ਦਾ ਪੂਰੇ ਪੰਜ ਸਾਲ ਦਾ ਕਾਰਜਕਾਲ ਅੰਦਰੂਨੀ ਕਲੇਸ਼ ਵਿਚ ਬੀਤਿਆ। ਇਸ ਕਲੇਸ਼ ਦਾ ਹੀ ਨਤੀਜਾ ਰਿਹਾ ਕਿ ਸੂਬੇ ਦੀ ਰਾਜਨੀਤੀ ਵਿੱਚ ਪਛਾਣ ਬਣ ਚੁੱਕੇ ਕੈਪਟਨ ਨੂੰ ਨਾ ਸਿਰਫ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਬਲਕਿ ਕੈਪਟਨ ਨੇ ਕਾਂਗਰਸ ਨੂੰ ਅਲਵਿਦਾ ਵੀ ਕਹਿ ਦਿੱਤਾ। ਕਾਂਗਰਸ ਹਾਈਕਮਾਨ ਨੇ ਆਪਣੀ ਪਾਰਟੀ ਦਾ ਵਜੂਦ ਬਣਾਉਣ ਲਈ ਚਰਨਜੀਤ ਚੰਨੀ ਨੂੰ 111 ਦਿਨ ਲਈ ਮੁੱਖ ਮੰਤਰੀ ਬਣਾ ਕੇ 2022 ਚੋਣਾਂ ਵਿਚ ਰਾਜਸ਼ੀ ਖੇਡਣਾ ਚਾਹਿਆ ਪਰ ਤਦ ਤੱਕ ਬਹੁਤ ਦੇਰ ਹੋ ਗਈ ਸੀ। ਕੈਪਟਨ ਦੀ ਤਰ੍ਹਾਂ ਚੰਨੀ ਨੂੰ ਵੀ ਅਪਣੇ ਕਾਰਜਕਾਲ ਦੌਰਾਨ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪਿਆ। ਪਾਰਟੀ ਦੇ ਅੰਦਰ ਮੁੱਖ ਵਿਵਾਦ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਹੀ ਰਿਹਾ, ਜਿਸ ਦੇ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਸਿਧੇ ਤੌਰ ਤੇ ਦਾਅਵੇਦਾਰੀ ਪੇਸ਼ ਕਰਦੇ ਰਹੇ। ਕੈਪਟਨ ਦੇ ਅਸਤੀਫੇ ਤੋਂ ਬਾਅਦ ਇਸ ਅਹੁਦੇ ਦੇ ਲਈ ਸਿੱਧੂ ਦੇ ਨਾਲ ਨਾਲ ਕਈ ਹੋਰ ਸੀਨੀਅਰ ਨੇਤਾ ਵੀ ਮੈਦਾਨ ਵਿਚ ਉਤਰ ਗਏ ਅਤੇ ਇੱਕ ਸਮੇਂ ਪੰਜਾਬ ਕਾਂਗਰਸ ਕਈ ਧੜਿਆਂ ਵਿਚ ਵੰਡਦੀ ਨਜ਼ਰ ਆਉਣ ਲੱਗੀ। ਹਾਈਕਮਾਨ ਨੇ ਸੁਨੀਲ ਜਾਖੜ ਨੁੂੰ ਹਟਾ ਕੇ ਸਿੱਧੂ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਸੌਂਪਿਆ ਪਰ ਕੁਰਸੀ ਦੀ ਲੜਾਈ ਅਤੇ ਅੰਦਰੂਨੀ ਕਲੇਸ਼ ਖਤਮ ਨਹੀਂ ਹੋ ਸਕਿਆ। 2017 ਵਿਚ 77 ਸੀਟਾਂ ਜਿੱਤ ਕੇ ਸੱਤਾ ਵਿਚ ਆਈ ਕਾਂਗਰਸ ਨੂੰ ਲੋਕਾਂ ਨੇ 2022 ਵਿੱਚ ਵਿਰੋਧੀ ਧਿਰ ਵਿਚ ਬੈਠਣ ਦਾ ਵੀ ਮਸਾ ਹੀ ਮੌਕਾ ਦਿੱਤਾ ਹੈ।
ਕਿਸਾਨ ਅੰਦੋਲਨ ਦੇ ਨੇਤਾਵਾਂ ਨੂੰ ਪੰਜਾਬ ਦੇ ਲੋਕਾਂ ਦਾ ਨਹੀਂ ਮਿਿਲਆ ਸਮਰਥਨ: ਖੇਤੀ ਕਾਨੂੰਨ ਦੇ ਵਿਰੋਧ ਵਿਚ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਵਿਚ ਪੰਜਾਬ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਪਰ ਇਹ ਸਮਰਥਨ ਵੋਟਾਂ ਵਿਚ ਤਬਦੀਲ ਨਹੀਂ ਹੋਇਆ। ਹਾਲਾਂਕਿ ਪੰਜਾਬ ਵਿਚ 75 ਪ੍ਰਤੀਸ਼ਤ ਆਬਾਦੀ ਖੇਤੀ ਕਿਸਾਨੀ ਨਾਲ ਜੁੜੀ ਹੈ। ਕਿਸਾਨ ਅੰਦੋਲਨ ਦੇ ਕਾਰਨ ਇਹ ਕਿਆਸ ਲਗਾਏ ਜਾ ਰਹੇ ਸੀ ਕਿ 2022 ਦੀ ਚੋਣ ਖੇਤੀ ਕਿਸਾਨੀ ਦੇ ਮੁੱਦੇ ਆਲੇ ਦੁਆਲੇ ਹੀ ਲੜੀ ਜਾਵੇਗੀ। ਉਸ ਸਮੇਂ ਸੂਬੇ ਦੇ ਸਾਰੇ ਸਿਆਸਤਦਾਨ ਖੇਤੀ ਕਾਨੂੰਨ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹਮਦਰਦ ਬਣੇ ਹੋਏ ਸੀ। ਚੋਣਾਂ ਵਿਚ ਇਨ੍ਹਾਂ ਸਿਆਸਤਦਾਨਾਂ ਨੇ ਪ੍ਰਚਾਰ ਦੌਰਾਨ ਕਿਸਾਨਾਂ ਦੀ ਸਮੱਸਿਆਵਾਂ ਤੋਂ ਮੂੰਹ ਫੇਰ ਲਿਆ।
ਕਿਸਾਨਾਂ ਨੇ ਆਪਣੀ ਪਾਰਟੀ ਬਣਾਈ ਲੇਕਿਨ ਉਨ੍ਹਾਂ ਚੋਣਾਂ ਵਿਚ ਉਮੀਦ ਅਨੁਸਾਰ ਸਫਲਤਾ ਨਹਂੀਂ ਮਿਲੀ। ਕੇਂਦਰੀ ਦੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਭਗ 14 ਮਹੀਨੇ ਤੱਕ ਚੱਲਣ ਵਾਲੇ ਕਿਸਾਨ ਅੰਦੋਲਨ ਦੇ ਕਾਰਨ ਸਿਆਸੀ ਮਾਹਰ ਇਹ ਮੰਨ ਕੇ ਚਲ ਰਹੇ ਸੀ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਖੇਤੀ ਕਿਸਾਨੀ ਵੱਡਾ ਮੁੱਦਾ ਬਣੇਗਾ। ਕਿਸਾਨ ਅੰਦੋਲਨ ਵਿਚ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਵੀ ਹੋ ਗਈ। ਜਿਸ ਨੁੰ ਲੈ ਕੇ ਸਿਆਸੀ ਦਲਾਂ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਕਿਸਾਨਾਂ ਦੀ ਹਮਦਰਦੀ ਹਾਸਲ ਕੀਤੀ। ਪੰਜਾਬ ਦੀ ਕੁਲ 117 ਵਿਧਾਨ ਸਭਾ ਸੀਟਾਂ ਵਿਚੋਂ 77 ਸੀਟਾਂ ਅਜਿਹੀਆਂ ਸਨ ਜਿਨ੍ਹਾਂ ’ਤੇ ਕਿਸਾਨੀ ਦਾ ਪ੍ਰਭਾਵ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀ ਸੱਤਾ ਦੀ ਚਾਬੀ ਕਿਸਾਨਾਂ ਦੇ ਕੋਲ ਹੀ ਹੈ। ਲੇਕਿਨ ਚੋਣ ਨਤੀਜਿਆਂ ਨੇ ਸਭ ਕੁਝ ਡਾਵਾਂਡੋਲ ਕਰ ਦਿਤਾ।
——————————————————————-
ਵਿਸ਼ੇਸ਼ ਨੋਟ: ਕਿਸੇ ਵੀ ਲੇਖ (Article) ਵਿੱਚ ਕਿਸੇ ਲੇਖਕ ਦੇ ਵਿਚਾਰਾ ਨਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ। ਇਹ ਲੇਖਕ ਦੇ ਆਪਣੇ ਵਿਚਾਰ ਹੁੰਦੇ ਹਨ।
——————————————————————-
“ਵਿਧਾਨ ਸਭਾ ਚੋਣਾਂ 2022”
ਸ਼ਾਬਾਸ਼ ਮਾਲਵਾ ਖਿੱਤੇ ਵਾਲਿਓ ਨਜ਼ਾਰਾ ਲਿਆਤਾ! ਦਿਗਜ਼ ਡਿੱਗੇ-ਰਿਕਾਰਡ ਟੁੱਟੇ
ਬਦਲਾਅ ਵਾਲੇ ਸਲੋਗਨ ਨੂੰ ਪੰਜਾਬੀਆਂ ਨੇ ਦਿੱਤਾ ਫਤਵਾ…
ਵੀਹ ਸੌ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸੱਭ ਦੇ ਸਾਹਮਣੇ ਆ ਚੁੱਕੇ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਵਾਰ ਜੋ ਬਦਲਾਅ ਵਾਲੀ ਹੂੰਝਾ ਫੇਰ ਹਨੇਰੀ ਚੱਲੀ ਸੀ ਉਸ ਨੂੰ ਸਾਰੇ ਹੀ ਅਣਖੀ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਵੱਡਾ ਫ਼ਤਵਾ ਦਿੱਤਾ ਗਿਆ ਹੈ। ਇਹ ਦੋਸਤੋ ਆਮ ਕਹਾਵਤ ਵੀ ਹੈ ਕਿ ਪੰਜਾਬੀ ਜਿਥੇ ਵੀ ਝੰਡੇ ਗੱਡਦੇ ਨੇ ਜੀਅ ਜਾਨ ਨਾਲ ਗੱਡਦੇ ਹਨ, ਤੇ ਪਿਛਾਂਹ ਮੁੜਨਾ ਤਾਂ ਪੰਜਾਬੀਆਂ ਦੇ ਸੁਭਾਅ ਵਿਚ ਸ਼ਾਮਿਲ ਹੀ ਨਹੀਂ, ਇਸ ਦੀ ਜਿਉਂਦੀ ਜਾਗਦੀ ਮਿਸਾਲ ਹੁਣੇ ਹੁਣੇ ਸਵਾ ਸਾਲ ਚੱਲੇ ਕਿਸਾਨੀ ਸੰਘਰਸ਼ ਤੋਂ ਭਲੀਭਾਂਤ ਮਿਲੀ ਅਤੇ ਬਾਕੀ ਕਸਰ ਇਸ ਵਿਧਾਨ ਸਭਾ ਚੋਣਾਂ ਵਿੱਚ ਆਪ ਵੇਖ ਰਹੇ ਹਾਂ।
ਆਮ ਆਦਮੀ ਪਾਰਟੀ ਦੀਆਂ ਦਿੱਲੀ ਵਿਖੇ ਇੱਕ ਨਹੀਂ ਬਲਕਿ ਦੋ ਵਾਰ ਹੋਈਆਂ ਚੋਣਾਂ ਦੀ ਜਿੱਤ ਤੋਂ ਬਾਅਦ ਅਤੇ ਦਿੱਲੀ ਦੇ ਲੋਕਾਂ ਵੱਲੋਂ ਕੇਜਰੀਵਾਲ ਸਾਹਿਬ ਨੂੰ ਦਿੱਤੇ ਫ਼ਤਵੇ ਤੋਂ ਇਹ ਗੱਲ ਜੱਗ ਜਾਹਿਰ ਸੀ ਕਿ ਇਹ ਬਿਗੁਲ ਨਿਰਸੰਦੇਹ ਇੱਕ ਦਿਨ ਪੰਜਾਬ ਵਿੱਚ ਵੀ ਵੱਜੇਗਾ।ਓਹ ਗੱਲ ਵੱਖਰੀ ਹੈ ਕਿ ਕਿ ਵਿਰੋਧੀਆਂ ਨੇ ਕੇਜਰੀਵਾਲ ਨੂੰ ਭਾਂਤ-ਭਾਂਤ ਦੀਆਂ ਅਨੇਕਾਂ ਊਂਝਾਂ ਵੀ ਲਾਈਆਂ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਲੀਡਰ ਸਾਹਿਬ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਵਿੱਢੀ ਇਸ ਬਦਲਾਅ ਦੀ ਭਾਵਨਾ ਨੂੰ ਹੁਣ ਬੂਰ ਪੈ ਗਿਆ ਹੈ। ਬੇਸ਼ੱਕ ਸੱਤ ਸਾਲ ਦੀ ਬਾਮੁਸ਼ੱਕਤ ਮਿਹਨਤ ਤੋਂ ਬਾਅਦ ਹੀ ਸਹੀ। ਪਰ ਸ਼ਾਬਾਸ਼ ਪੰਜਾਬੀ ਭਾਈਚਾਰੇ ਦੇ, ਜਿਨ੍ਹਾਂ ਨੇ ਧਰਮ ਜਾਤੀਵਾਦ ਅਤੇ ਡੇਰਾਵਾਦ ਨੂੰ ਨਕਾਰਦਿਆਂ ਆਪਣੇ ਵੱਲੋਂ ਉਲੀਕੇ ਹੋਏ ਸਲੋਗਨ ਨੂੰ ਸਿੱਖਰਾਂ ਤੇ ਪਚਾਇਆ ਤੇ ਜਿੱਤ ਦੇ ਬੇਮਿਸਾਲ ਝੰਡੇ ਗੱਡੇ, ਇਸ ਲਈ ਸਾਰਾ ਪੰਜਾਬ ਹੀ ਵਧਾਈ ਦਾ ਹੱਕਦਾਰ ਹੈ।
ਬਹੁਤ ਹੀ ਸਤਿਕਾਰਤ ਦੋਸਤੋ ਰੱਬ ਅਤੇ ਅੱਤ ਦਾ ਵੈਰ ਹੁੰਦਾ ਹੈ ਇਹ ਆਪਾਂ ਸਭਨਾਂ ਨੂੰ ਭਲੀਭਾਂਤ ਪਤਾ ਹੈ। ਪਿਛਲੇ ਸੱਤਰ ਪਝੱਤਰ ਸਾਲਾਂ ਤੋਂ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਗੱਲ ਹੀ ਹੁੰਦੀ ਰਹੀ ਹੈ ਜੋ ਕਿ ਆਪਾਂ ਸਭਨਾਂ ਦੀ ਇੱਕ ਬਹੁਤ ਵੱਡੀ ਭੁੱਲ ਸੀ। ਚਲੋ ਦੇਰ ਆਏ ਦਰੁਸਤ ਆਏ। ਇਨ੍ਹਾਂ ਪਿਛਲੇ ਸਾਲਾਂ ਦੇ ਵਿੱਚ ਕੇਂਦਰੀ ਅਤੇ ਖੇਤਰੀ ਪਾਰਟੀਆਂ ਤੋਂ ਆਪਾਂ ਕਿਵੇਂ ਕੁੱਟੇ ਗਏ ਕਿਵੇਂ ਲੁੱਟੇ ਗਏ, ਕਿੰਨਾ ਕੁ ਵਿਕਾਸ ਹੋਇਆ, ਕਿਨੇਂ ਕੁ ਮਾਵਾਂ ਦੇ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਫਸੇ, ਕਿੰਨੇ ਕੁ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਗਏ, ਕਿੰਨੀਆਂ ਕੁ ਧੀਆਂ ਭੈਣਾਂ ਬੇਪੱਤ ਹੋਈਆਂ, ਕਿੰਨੀ ਕੁ ਧਰਮਾਂ ਦੀ ਦੁਰਗਤੀ ਹੋਈ। ਇਹ ਉਪਰੋਕਤ ਗੱਲਾਂ ਤੋਂ ਹਰ ਇੱਕ ਪੰਜਾਬੀ ਚੰਗੀ ਤਰ੍ਹਾਂ ਜਾਣੂੰ ਹੈ। ਇਸੇ ਲਈ ਇਸ ਵਾਰ ਬੱਚੇ-ਬੱਚੇ ਦੀ ਜ਼ੁਬਾਨ ਤੇ ਬਦਲਾਅ ਵਾਲਾ ਸਲੋਗਨ ਰਟਿਆ ਹੋਇਆ ਸੀ ਤੇ ਓਹੀ ਕਰ ਵਿਖਾਇਆ ਅਣਖੀ ਯੋਧਿਆਂ ਪੰਜਾਬੀਆਂ ਨੇ। ਜਿਸ ਤਰ੍ਹਾਂ ਖੇਤਰੀ/ ਰਵਾਇਤੀ ਪਾਰਟੀਆਂ ਤੋਂ ਤੰਗ ਪ੍ਰੇਸ਼ਾਨ ਸਨ ਲੋਕ ਓਸੇ ਹਿਸਾਬ ਨਾਲ ਹੀ ਫਤਵਾ ਦੇਣ ਵਿੱਚ ਸੈਂਟ ਪਰਸੈਂਟ ਕਾਮਯਾਬ ਹੋਇਆ ਹੈ ਸਮੁੱਚਾ ਪੰਜਾਬ। ਕੋਈ ਵੀ ਦਿਗਜ਼ ਲੀਡਰ ਵਿਰੋਧੀ ਪਾਰਟੀਆਂ ਚੋਂ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਪੰਜਾਬ ਵਿੱਚ ਇਸ ਵਾਰ। ਲੋਕਾਂ ਦੇ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਸਭਨਾਂ ਨੇ।
ਹਰ ਇੱਕ ਪਾਰਟੀ ਦੇ ਲੀਡਰ ਆਪੋ ਆਪਣੀਆਂ ਪਾਰਟੀਆਂ ਨੂੰ ਜਿਤਾਉਣ ਅਤੇ ਮੁੱਖ ਮੰਤਰੀ ਦੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਜੋ ਦਾਅਵੇ ਕਰਦੇ ਸਨ ਸੱਭ ਧਰੇ ਧਰਾਏ ਰਹਿ ਗਏ। ਦੋਸਤੋ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਧਨਾਢ ਲੋਕਾਂ ਨੂੰ ਪੰਜਾਬੀਆਂ ਨੇ ਨਕਾਰਿਆ ਅਤੇ ਸੱਚ ਮੁੱਚ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਜਾਣਦੇ ਵੀ ਨਹੀਂ ਸਨ ਅਤੇ ਪਹਿਲੀ ਵਾਰ ਚੋਣ ਲੜ ਰਹੇ ਸਨ ਤੇ ਇਸ ਤੋਂ ਪਹਿਲਾਂ ਕਦੇ ਪੰਚ ਸਰਪੰਚ ਜਾਂ ਐਮ.ਸੀ. ਮਤਲਬ ਕਿਸੇ ਵੀ ਕਿਸਮ ਦੀ ਕੋਈ ਚੋਣ ਹੀ ਨਹੀਂ ਲੜੀ ਸੀ ਓਨਾਂ ਨੂੰ ਸਿੱਧੇ ਐਮ ਐਲ ਏ ਬਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਤੋਂ ਪੱਕਾ ਹੋ ਗਿਆ ਹੈ ਕਿ ਇਹ ਪਾਰਟੀ ਵਾਕਿਆ ਹੀ ਆਮ ਲੋਕਾਂ ਦੀ ਪਾਰਟੀ ਹੈ। ਐਸੀ ਹੂੰਝਾ ਫੇਰ ਜਿੱਤ ਪਹਿਲਾਂ ਕੇਜਰੀਵਾਲ ਸਾਹਿਬ ਨੇ ਦਿੱਲੀ ਵਿੱਚ ਤੇ ਹੁਣ ਕੇਜਰੀਵਾਲ ਸਾਹਿਬ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਇਤਹਾਸਕ ਜਿੱਤ ਹੈ।
ਆਮ ਆਦਮੀ ਪਾਰਟੀ ਦੀ ਵੱਡੀ ਜ਼ਿੰਮੇਵਾਰੀ: ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਦੀ ਇੱਕੋ ਇੱਕ ਸੋਚ ਰਹੀ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇ। ਹੁਣ ਵੇਖਣਾ ਹੋਵੇਗਾ ਕਿ ਕੀ ਲੋਕਾਂ ਨਾਲ ਕੀਤੇ ਵਾਅਦੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਕਿਸ ਤਰ੍ਹਾਂ ਸਾਕਾਰ ਕੀਤਾ ਜਾਵੇਗਾ, ਜਦੋਂ ਕਿ ਵਿਰੋਧੀਆਂ ਨੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਤੇ ਛੱਡਣੀ ਹੁਣ ਵੀ ਨਹੀਂ। ਕਿਉਂਕਿ ਅਪੋਜ਼ੀਸ਼ਨ ਦਾ ਕੰਮ ਹੀ ਅੜਿੱਕਾ ਡਾਹੁਣਾ ਹੁੰਦਾ ਹੈ। ਅਗਲੀ ਗੱਲ ਕਿ ਜੋ ਵੀ ਸਿਆਸਤਦਾਨ ਹੋਰਨਾਂ ਪਾਰਟੀਆਂ ਚੋਂ ਆ ਕੇ ਆਮ ਆਦਮੀ ਪਾਰਟੀ ਦੀ ਬੇੜੀ ਵਿੱਚ ਅਸਵਾਰ ਹੋ ਕੇ ਪਾਰ ਹੋਏ ਹਨ ਓਹ ਇਸੇ ਪਾਰਟੀ ਵਿੱਚ ਹੀ ਟਿੱਕੇ ਰਹਿਣ ਤਾਂ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਕੋਈ ਭਲਾਈ ਹੋ ਸਕੇ। ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਹੀ ਵੱਡੀਆਂ ਆਸਾਂ ਹਨ ਕਿ ਪੰਜਾਬ ਦੇ ਮਸਲਿਆਂ ਬਾਰੇ ਧਿਆਨ ਦਿੱਤਾ ਜਾਵੇ, ਹੁਣ ਇਹ ਵੇਖਣਾ ਹੋਵੇਗਾ ਕਿ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਿਵੇਂ ਨੇਪਰੇ ਚਾੜ੍ਹਦੀ ਹੈ।
ਆਖਿਰ ਵਿੱਚ ਆਮ ਆਦਮੀ ਪਾਰਟੀ ਦੀ ਨਿਰੋਲ ਸਰਕਾਰ ਬਨਣ ਤੇ ਕਨਵੀਨਰ ਕੇਜਰੀਵਾਲ ਸਾਹਿਬ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਪੰਜਾਬ ਪੰਜਬੀ ਅਤੇ ਪੰਜਾਬੀਅਤ ਸਦਾ ਜ਼ਿੰਦਾਬਾਦ ਰਹੇ। ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਵਾਹਿਗੁਰੂ ਹਿੰਮਤ ਬਖਸ਼ੇ।
——————————————————————-
ਆਖ ਦਮੋਦਰ ਮੈਂ ਅੱਖੀਂ ਡਿੱਠਾ…
-ਬਲਵਿੰਦਰ ਸਿੰਘ ਰੋਡੇ (ਜ਼ਿਲ੍ਹਾ ਮੋਗਾ)
—————————————————————————————-
ਹਾਥਰਸ ਦੀ ਮਨੀਸ਼ਾ ਕਾਂਡ ਦਾ ਪੂਰਾ ਸੱਚ
ਮਨੂੰਵਾਦੀ ਸੋਚ ਨੇ ਦਲਿਤ ਬੇਟੀ ਦੀ ਲਈ ਬਲੀ…
-ਇਕਬਾਲ ਸਿੰਘ ਕਲਿਆਣ ,
ਸ਼ਹੀਦ ਭਗਤ ਸਿੰਘ ਨਗਰ ਮੋਗਾ Mob. 98559-64415
—————————————————————————————-
NGO ਦੋ ਚਾਰ ਕੈਮਰੇ ਵਾਲਿਆਂ ਜਾਂ ਬਾਊਂਸਰਾਂ ਦੇ ਸਮੂਹ ਨੂੰ ਨਹੀਂ ਕਹਿੰਦੇ ਬਲਕਿ ਅਜਿਹੇ ਸਮੂਹ ਨੂੰ ਕਹਿੰਦੇ ਹਨ ਜੋ ਪਾਕ ਅਤੇ ਸਾਫ ਦਿਲ ਲੈ ਕੇ, ਪੱਲਿਓਂ ਪੈਸਾ ਲਗਾ ਕੇ ਪਰਿਵਾਰ ਦੇ ਸਮੇਂ ਨੂੰ ਬਰਬਾਦ ਕਰਕੇ ਲੋਕਾਂ ਦਾ ਭਲਾ ਕਰਨ ਲਈ ਘਰੋਂ ਨਿਕਲਦੇ ਹਨ -ਲੂੰਬਾ
ਦੋਸਤੋ, ਅਸੀਂ ਵੀ ਪਿਛਲੇ 19 ਸਾਲ ਤੋਂ ਜਿਲ੍ਹਾ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਦੇ ਨਾਮ ਤੇ ਮੋਗਾ ਜਿਲ੍ਹੇ ਵਿੱਚ NGO ਚਲਾ ਰਹੇ ਹਾਂ, ਜੋ ਕਿ ਜਿਲ੍ਹੇ ਦੀਆਂ 170 ਦੇ ਕਰੀਬ ਪੇਂਡੂ ਕਲੱਬਾਂ ਦਾ ਸੰਗਠਨ ਹੈ, ਜਿਸ ਦੀ ਪੂਰੇ ਲੋਕਤੰਤਰਿਕ ਤਰੀਕੇ ਨਾਲ ਹਰ ਦੋ ਸਾਲ ਬਾਅਦ ਪਹਿਲਾਂ ਬਲਾਕਾਂ ਦੀ ਚੋਣ ਹੁੰਦੀ ਹੈ ਤੇ ਫਿਰ ਬਲਾਕਾਂ ਦੇ ਡੈਲੀਗੇਟ ਜਿਲ੍ਹਾ ਕਮੇਟੀ ਦੀ ਚੋਣ ਕਰਦੇ ਹਨ। ਪਹਿਲੇ ਅੱਠ ਸਾਲ ਡਾ ਮਹਿੰਦਰ ਸਿੰਘ ਸੈਦੋਕੇ ਇਸ ਦੇ ਪ੍ਰਧਾਨ ਰਹੇ ਹਨ ਤੇ ਅੱਠ ਸਾਲ ਮੈਂ ਇਸਦੀ ਪ੍ਰਧਾਨਗੀ ਕੀਤੀ ਹੈ, ਦੋ ਸਾਲ ਗੋਕਲ ਚੰਦ ਬੁੱਘੀਪੁਰਾ ਇਸਦੇ ਪ੍ਰਧਾਨ ਰਹੇ ਹਨ ਤੇ ਹੁਣ ਫਰਵਰੀ 2020 ਤੋਂ ਦਵਿੰਦਰਜੀਤ ਸਿੰਘ ਗਿੱਲ ਇਸਦੇ ਪ੍ਰਧਾਨ ਹਨ। ਸਾਡੀ ਸੰਸਥਾ ਨੇ ਅੱਜ ਤੱਕ ਸਹਾਇਤਾ ਦੇ ਨਾਮ ਤੇ ਸਰਕਾਰ ਤੋਂ ਇੱਕ ਦਮੜੀ ਵੀ ਨਹੀਂ ਲਈ ਤੇ ਨਾ ਹੀ ਕਿਸੇ ਸਰਕਾਰੀ ਪ੍ਰੋਜੈਕਟ ਤੇ ਕੰਮ ਕਰਕੇ ਪੈਸਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਤੱਕ ਅਸੀਂ ਸਿਰਫ ਪੰਜ ਜਾਂ ਛੇ ਵਾਰ ਲੋੜਵੰਦਾਂ ਲਈ ਪੈਸੇ ਮੰਗੇ ਸਨ, ਜਿਸਦਾ ਪਾਈ ਪਾਈ ਦਾ ਹਿਸਾਬ ਦਾਨ ਕਰਨ ਵਾਲੇ ਸੱਜਣਾਂ ਨੂੰ ਦਿੰਦੇ ਰਹੇ ਹਾਂ। ਸਾਡੀ ਐਨ ਜੀ ਓ ਬਹੁਤ ਸਾਰੇ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ, ਜਿਸਦੇ ਫੰਡਾਂ ਦਾ ਪ੍ਰਬੰਧ ਸਾਡੇ ਮੈਂਬਰ ਖੁਦ ਕਰਦੇ ਹਨ।
ਅੱਜ ਤੱਕ ਸਾਡੀ ਸੰਸਥਾ 30 ਹਜਾਰ ਤੋਂ ਉਪਰ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁਖੀ ਸਿਖਲਾਈ ਦੇ ਚੁੱਕੀ ਹੈ। 50 ਸੈਲਫ ਹੈਲਪ ਗਰੁੱਪ ਤੇ 44 ਕਿਸਾਨ ਕਲੱਬਾਂ ਦਾ ਗਠਨ ਕੀਤਾ ਹੈ। 50 ਹਜਾਰ ਦੇ ਕਰੀਬ ਯੂਨਿਟ ਖੂਨਦਾਨ ਕੀਤਾ ਹੈ ਤੇ ਇਸ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਹਾਸਲ ਕੀਤਾ ਹੈ। 62 ਅਪਾਹਜ ਵਿਅਕਤੀਆਂ ਨੂੰ ਟ੍ਰਾਈਸਾਈਕਲ ਦਿੱਤੇ ਹਨ (ਇੱਕ ਪੈਂਡਿੰਗ ਹੈ)। ਹੜਾਂ ਦੌਰਾਨ ਲੋਕਾਂ ਦੀ ਪੂਰੀ ਮੱਦਦ ਕੀਤੀ ਹੈ ਤੇ ਹੁਣ ਕਰੋਨਾ ਮਹਾਂਮਾਰੀ ਦੌਰਾਨ ਵੀ ਸਾਡੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਅਨੇਕਾਂ ਅੱਖਾਂ ਦੇ ਮੁਫਤ ਲੈਂਜ ਕੈਂਪ, ਮੈਡੀਕਲ ਚੈਕਅੱਪ ਕੈਂਪ ਅਤੇ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਵਾ ਚੁੱਕੇ ਹਾਂ। ਇਸ ਤੋਂ ਇਲਾਵਾ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਨੇਕਾਂ ਸਾਈਕਲ ਰੈਲੀਆਂ, ਸਾਈਕਲ ਟੂਰਨਾਮੈਂਟ ਕਰਵਾ ਚੁੱਕੇ ਹਾਂ ਤੇ ਇੱਕ ਲੱਖ ਤੋਂ ਉਪਰ ਪੌਦੇ ਲਗਵਾ ਚੁੱਕੇ ਹਾਂ। ਪੰਜਾਬ ਦੇ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਨਰੋਆ ਪੰਜਾਬ ਮੰਚ ਦਾ ਹਿੱਸਾ ਬਣਕੇ ਆਵਾਜ ਬੁਲੰਦ ਕਰ ਚੁੱਕੇ ਹਾਂ। ਪੰਜਾਬੀ ਮਾਤ ਭਾਸ਼ਾ ਨੂੰ ਬਚਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦਾ ਹਿੱਸਾ ਬਣਕੇ ਲੜਾਈ ਲੜ ਰਹੇ ਹਾਂ। ਪੰਜਾਬ ਸਰਕਾਰ ਵੱਲੋਂ 2013 ਵਿੱਚ ਵਧਾਈਆਂ ਖੂਨਦਾਨ ਟੈਸਟ ਕੀਮਤਾਂ ਦਾ ਸੰਘਰਸ਼ ਜਿੱਤਕੇ ਦਮ ਲਿਆ ਹੈ। ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਨਾਲ ਰਲਕੇ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 90% ਤੱਕ ਘਟਾਉਣ ਵਿੱਚ ਕਾਮਯਾਬ ਰਹੇ ਹਾਂ ਤੇ ਹੁਣ ਵੀ ਦਵਾਈਆਂ ਤੇ ਪ੍ਰਿੰਟ ਰੇਟ ਸਹੀ ਕਰਵਾਉਣ ਅਤੇ ਜੈਨਰਿਕ ਮੈਡੀਕਲ ਸਟੋਰਾਂ ਨੂੰ ਸਫਲ ਕਰਨ ਦਾ ਸੰਘਰਸ਼ ਲੜ ਰਹੇ ਹਾਂ। ਹੋਰ ਵੀ ਅਨੇਕਾਂ ਕੰਮ ਹਨ, ਜਿੰਨ੍ਹਾਂ ਨੂੰ ਲਿਖਣ ਲੱਗਿਆ ਤਾਂ ਲੇਖ ਬੜਾ ਲੰਬਾ ਹੋ ਜਾਵੇਗਾ।
ਮੈਂ ਵੀ #PPGOLDY, #Puneet ਵਾਂਗ ਇੱਕ ਸਰਕਾਰੀ ਮੁਲਾਜ਼ਮ ਹਾਂ ਤੇ ਸਿਹਤ ਵਿਭਾਗ ਦਫਤਰ ਸਿਵਲ ਸਰਜਨ ਮੋਗਾ ਵਿੱਚ ਹੈਲਥ ਸੁਪਰਵਾਈਜਰ ਦੇ ਅਹੁਦੇ ਤੇ ਤਾਇਨਾਤ ਹਾਂ। ਖੂਨਦਾਨ ਕੀਮਤਾਂ ਘਟਾਉਣ ਦੇ ਸੰਘਰਸ਼ ਵੇਲੇ ਸਿਹਤ ਮੰਤਰੀ ਨੇ ਮੈਨੂੰ ਸਸਪੈਂਡ ਕੀਤਾ ਤਾਂ ਲੋਕਾਂ ਨੇ ਇੱਕ ਵਿਸ਼ਾਲ ਏਕਤਾ ਉਸਾਰ ਕੇ ਮੈਨੂੰ ਬਹਾਲ ਕਰਵਾਇਆ। ਅਕਾਲੀ ਸਰਕਾਰ ਕਈ ਸਾਲ ਮੈਨੂੰ ਇਹ ਕਹਿ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਇੱਕ ਸਰਕਾਰੀ ਮੁਲਾਜ਼ਮ ਐਨ ਜੀ ਓ ਨਹੀਂ ਚਲਾ ਸਕਦਾ ਪਰ ਮੈਂ ਹਠਧਰਮੀ ਸੀ, ਨਹੀਂ ਹਟਿਆ। ਸਰਕਾਰ ਨੇ ਆਪਣੇ ਪਿੱਠੂਆਂ ਰਾਹੀਂ ਮੇਰੇ ਖਿਲਾਫ ਸੈਂਕੜੇ ਸ਼ਿਕਾਇਤਾਂ ਕਰਵਾ ਕੇ ਮੇਰੇ ਕਈ ਇੰਕਰੀਮੈਂਟ ਨਿਗਲ ਲਏ, ਜਿਸ ਕਾਰਨ ਮੈਂ ਅੱਜ ਆਪਣੇ ਜੂਨੀਅਰ ਕਰਮਚਾਰੀਆਂ ਤੋਂ ਵੀ ਘੱਟ ਤਨਖਾਹ ਲੈ ਰਿਹਾ ਹਾਂ ਪਰ ਐਨ ਜੀ ਓ ਵਿੱਚ ਕੰਮ ਕਰਕੇ ਜੋ ਮਾਨਸਿਕ ਸੰਤੁਸ਼ਟੀ ਅਤੇ ਸੁੱਖ ਦੀ ਨੀਂਦ ਮਿਲਦੀ ਹੈ ਉਸ ਦੇ ਸਾਹਮਣੇ ਇਹ ਨੁਕਸਾਨ ਤੁੱਛ ਹਨ।
ਮੇਰੇ ਖਿਆਲ ਮੁਤਾਬਿਕ ਐਨ ਜੀ ਓ ਦਾ ਮੁੱਖ ਕੰਮ ਆਮ ਲੋਕਾਂ ਅਤੇ ਸਰਕਾਰ ਵਿਚਾਲੇ ਕੜੀ ਦਾ ਕੰਮ ਕਰਨਾ ਹੈ। ਸਰਕਾਰ ਦੀ ਜੋ ਨੀਤੀ ਲੋਕ ਵਿਰੋਧੀ ਹੈ, ਉਸ ਬਾਰੇ ਸਰਕਾਰ ਨੂੰ ਨੀਤੀ ਬਦਲਣ ਲਈ ਮਜਬੂਰ ਕਰਨਾ ਤੇ ਲੋਕ ਪੱਖੀ ਨੀਤੀਆਂ ਦਾ ਨਿਰਮਾਣ ਕਰਵਾਉਣਾ ਅਤੇ ਆਮ ਲੋਕਾਂ ਨੂੰ ਇਹਨਾਂ ਨੀਤੀਆਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਇਹਨਾਂ ਨੀਤੀਆਂ ਦਾ ਫਾਇਦਾ ਲੈ ਸਕਣ ਤੇ ਬੇਲੋੜੀ ਲੁੱਟ ਅਤੇ ਏਜੰਟਵਾਦ ਤੋਂ ਬਚ ਸਕਣ। ਕਈ ਐਨ ਜੀ ਓ ਸੰਸਥਾਵਾਂ ਸਰਕਾਰ ਤੋਂ ਲੋਕ ਭਲਾਈ ਦੇ ਪ੍ਰੋਜੈਕਟ ਅਤੇ ਫੰਡ ਲੈ ਕੇ ਕੰਮ ਕਰ ਰਹੀਆਂ ਹਨ, ਇਸ ਵਿੱਚ ਵੀ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ ਕਿਉਂਕਿ ਪ੍ਰੋਜੈਕਟ ਅਪਲਾਈ ਕਰਨ ਤੋਂ ਲੈ ਕੇ ਉਸਦੇ ਖਤਮ ਹੋਣ ਤੱਕ ਸਬੰਧਤ ਅਫਸਰ ਆਪਣਾ ਕਮਿਸ਼ਨ ਰੇਟ ਪਹਿਲਾਂ ਹੀ ਦੱਸ ਦਿੰਦੇ ਹਨ, ਜਿਸ ਕਾਰਨ ਉਸ ਪ੍ਰੋਜੈਕਟ ਦੇ ਅਸਲ ਮਾਇਨੇ ਖਤਮ ਹੋ ਜਾਂਦੇ ਹਨ ਤੇ ਸਾਡੀ ਸੰਸਥਾ ਨੇ ਇਸੇ ਕਰਕੇ ਅੱਜ ਤੱਕ ਕਿਸੇ ਸਰਕਾਰੀ ਪ੍ਰੋਜੈਕਟ ਤੇ ਕੰਮ ਨਹੀਂ ਕੀਤਾ ਤੇ ਸ਼ਾਇਦ ਇਸੇ ਕਰਕੇ ਸਾਡੇ ਅੰਦਰ ਅੱਜ ਵੀ ਇਹ ਹਿੰਮਤ ਬਚੀ ਹੈ ਕਿ ਜਿੱਥੇ ਸਰਕਾਰ ਗਲਤ ਹੈ, ਉਸਨੂੰ ਹਿੱਕ ਠੋਕ ਕੇ ਗਲਤ ਕਹਿੰਦੇ ਹਾਂ।
NGO ਦੋ ਚਾਰ ਕੈਮਰੇ ਵਾਲਿਆਂ ਜਾਂ ਬਾਊਂਸਰਾਂ ਦੇ ਸਮੂਹ ਨੂੰ ਨਹੀਂ ਕਹਿੰਦੇ ਬਲਕਿ ਅਜਿਹੇ ਸਮੂਹ ਨੂੰ ਕਹਿੰਦੇ ਹਨ ਜੋ ਪਾਕ ਅਤੇ ਸਾਫ ਦਿਲ ਲੈ ਕੇ, ਪੱਲਿਓਂ ਪੈਸਾ ਲਗਾ ਕੇ ਪਰਿਵਾਰ ਦੇ ਸਮੇਂ ਨੂੰ ਬਰਬਾਦ ਕਰਕੇ ਲੋਕਾਂ ਦਾ ਭਲਾ ਕਰਨ ਲਈ ਘਰੋਂ ਨਿਕਲਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਜਿਸ ਤਰ੍ਹਾਂ ngo ਸੰਸਥਾਵਾਂ ਦਾ ਮਖੌਲ ਉਡਾਇਆ ਜਾ ਰਿਹਾ ਹੈ, ਉਸ ਨਾਲ ਮੇਰੀ ਸੰਸਥਾ ਦੇ 500 ਦੇ ਕਰੀਬ ਮੈਂਬਰਾਂ ਦੇ ਮਾਨ ਸਨਮਾਨ ਨੂੰ ਸੱਟ ਜਰੂਰ ਲੱਗੀ ਹੈ। ਅਸੀਂ ਕਿਸੇ ਨੂੰ ਮਾਫੀ ਮੰਗਣ ਲਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਐਨੀ ਸਾਡੀ ਔਕਾਤ ਨਹੀਂ ਤੇ ਨਾ ਹੀ ਅਸੀਂ ਕਿਸੇ ਤੋਂ ਸਪੈਸ਼ਲ ਮਾਣ ਸਤਿਕਾਰ ਦੀ ਝਾਕ ਰੱਖਦੇ ਹਾਂ ਕਿਉਂਕਿ ਇਹ ਸਮਾਜ ਸੇਵੀ ਦੀ ਪਰਿਭਾਸ਼ਾ ਦੇ ਉਲਟ ਹੈ।
ਬੱਸ ਐਨੀ ਤਾਕੀਦ ਹੈ ਕਿ ਜੋ ਵੀ ਕੁੱਝ ਗਲਤ ਕਰ ਰਿਹਾ ਹੈ ਉਸ ਨੂੰ ngo ਕਹਿਕੇ ਸਾਨੂੰ ਬਦਨਾਮ ਨਾ ਕੀਤਾ ਜਾਵੇ, ਉਸਨੂੰ ਸਿਰਫ ਉਸਦੇ ਨਾਮ ਨਾਲ ਹੀ ਜਾਣਿਆ ਜਾਵੇ।
ਧੰਨਵਾਦੀ ਹੋਵਾਂਗੇ।
ਮਹਿੰਦਰ ਪਾਲ ਲੂੰਬਾ (ਚੇਅਰਮੈਨ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ।)
Mob. 94172-30506
—————————————————————————————-
ਸਿਰਸਾ ਡੇਰਾ ਮੁਖੀ ਤੇ ਸਿੱਖ ਕੌਮ ਦੇ ਟਕਰਾ ਦਾ ਅਸਲ ਸੱਚ
ਸ਼ਾਹ ਸਤਿਨਾਮ ਸਮੇ ਬਾਣੀ ਦੇ ਨਿਰਾਦਰ ਦਾ ਹੋਇਆ ਸੀ ਅਗਾਜ
(ਭਾਗ – 1)
-ਇਕਬਾਲ ਸਿੰਘ ਕਲਿਆਣ ,
ਸ਼ਹੀਦ ਭਗਤ ਸਿੰਘ ਨਗਰ ਮੋਗਾ
Mob. 98559-64415
ਸਿੱਖ ਕੌਮ ਆਲਮੇ ੲੇ ਵਜੂਦ ਹੋਣ ਵੇਲੇ ਤੋ ਹੀ ਹਾਦਸਿਆਂ ਚੋ ਗੁਜਰੀ ਹੈ ਭਾਵੇ ਉਹ ਸਾਕਾ ਨਨਕਾਣਾ ਸਾਹਿਬ, ਨਿਰੰਕਾਰੀ ਕਾਂਡ, ਸ੍ਹੀ ਦਰਬਾਰ ਸਹਿਬ ਤੇ ਹਮਲਾ ਜਾਂ ਚੌਰਾਸੀ ਦੇ ਦਿਲੀ ਦੇ ਦੰਗਿਆਂ ਦੇ ਰੂਪ ਚ ਹੋਵੇ। ਜੇਕਰ ਅਜੋਕੇ ਸਮੇ ਦੀ ਗੱਲ ਕਰੀੲੇ ਤਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਿੱਖ ਜਗਤ ਨਾਲ ਵਿਵਾਦ ਲੰਬੇ ਸਮੇ ਤੋ ਚਲਦਾ ਆ ਰਿਹਾ ਅਤੇ ਤਫਤੀਸ ਕਰ ਰਹੀ ਸਿਟ ਵੱਲੋ ਬੇਅਦਬੀ ਦਾ ਦੋਸ਼ੀ ਨਾਮਜਦ ਕਰਨ ਨਾਲ ਸ੍ਹੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਤਾਰਾਂ ਪ੍ਹੇਮੀਆਂ ਰਾਹੀ ਸਿੱਧੀਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜਾ ਜੁੜੀਆਂ ਹਨ।
ਜੇਕਰ ਡੇਰੇ ਸਿਰਸਾ ਦੀਆਂ ਪਿਛਲੀਆ ਗਤੀਵਿਧੀਆਂ ਤੇ ਪ੍ਹੰਪਰਾਵਾਂ ਨੂੰ ਗੌਹ ਨਾਲ ਵਾਚੀੲੇ ਤੇ ਘੌਖੀੲੇ ਤਾਂ ਡੇਰੇ ਦੇ ਮੁਖੀ ਸ਼ਾਹ ਸਤਿਨਾਮ ਵੇਲੇ ਤੋ ਹੀ ਸਾਹਿਬ ਸ੍ਹੀ ਗੁਰੂ ਗਰੰਥ ਸਾਹਿਬ ਜੀ ਦਾ ਨਿਰਾਦਰ ਹੋਣਾ ਅਰੰਭ ਹੋ ਗਿਆ ਸੀ ਅਤੇ ਗੁਰੂ ਸਹਿਬਾਨਾਂ ਦੀ ਸ਼੍ਹੀ ਗੁਰੂ ਗਰੰਥ ਸਾਹਿਬ ਜੀ ‘ਚ ਦਰਜ ਗੁਰਬਾਣੀ ਦੇ ਬਰਾਬਰ ਆਪਣੀ ਬਾਣੀ (ਗੀਤ ਨਮਾਂ) ਰਚਣ ਦਾ ਢੌਗ ਸ਼ੁਰੂ ਹੋ ਚੁੱਕਾ ਸੀ। ਡੇਰਾ ਸਿਰਸਾ ਵੱਲੋ ਅਪ੍ਹੈਲ 1969 ਚ ੲਿਕ ਕਿਤਾਬ “ਸਚਖੰਡ ਦਾ ਸੰਦੇਸ਼ਾ” ਆਈ ਸੀ ਜਿਸ ਨੂੰ ਬਾਬੂ ੲਿੰਦਰ ਸੈਨ ਨੇ ਪ੍ਹਕਾਸ਼ਿਤ ਕੀਤਾ ਸੀ ੲਿਹ ਕਿਤਾਬ ਅਨੇਕਾਂ ਵਾਰ ਕੁਝ ਬਦਲਵੇ ਮੈਟਰ ਨਾਲ ਅਨੇਕਾਂ ਭਾਗਾਂ ਚ ਪ੍ਹਕਾਸ਼ਿਤ ਕੀਤੀ ਗਈ ਹੈ। “ਸਚਖੰਡ ਦਾ ਸੰਦੇਸ਼ਾ” ਕਿਤਾਬ ‘ਚ ਹੀ ਬਾਬੂ ੲਿੰਦਰ ਸੈਨ ਵੱਲੋ ਲਿਖਿਆ ਗਿਆ ਹੈ ਕਿ ਸ਼ਾਹ ਸਤਿਨਾਮ ਅਮ੍ਹਿਤਧਾਰੀ ਮਹਾਂਪੁਰਸ਼ ਸਨ ਅਤੇ ਉਸਨੇ ਤਲਵੰਡੀ ਸਾਬੋ (ਬਠਿੰਡਾ) ਵਿਖੇ ਅਮ੍ਹਿਤਪਾਨ ਕੀਤਾ ਸੀ ਅਤੇ ਹਰ ਰੋਜ ਪੰਜ ਬਾਣੀਆਂ ਦੇ ਪੱਕੇ ਧਾਰਨੀ ਸਨ ਨਿੱਤਨੇਮੀ ਸਨ ਅਤੇ ਸਹਿਜ ਅਤੇ ਅਖੰਡ ਪਾਠਾਂ ਦੇ ਇਕ ਪਰਪੱਕ ਪਾਠੀ ਸਨ ੲਿਸੇ ਕਰਕੇ ਸ਼ਾਹ ਸਤਿਨਾਮ ਨੇ ਪਿੰਡ ਜਲਾਲਆਣਾ ਚ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਣਵਾਈ ਸੀ ਅਤੇ ਆਪ ਆਪਣੇ ਨਗਰ ਦੇ ਆਸ ਪਾਸ ਪਿੰਡਾਂ ‘ਚ ਆਪਣੇ ਜੱਥੇ ਨਾਲ ਕੀਰਤਨ ਕਰਨ ਵੀ ਜਾਈਆ ਕਰਦੇ ਸਨ, ਪਰ ਪੰਜ ਬਾਣੀਅਾਂ ਦੇ ਧਾਰਨੀ ਤੇ ਗੁਰਬਾਣੀ ਦੇ ਗਿਆਨੀ ਅਤੇ ਨਿਤਨੇਮੀ ਹੋਵਣ ਦੇ ਬਾਵਯੂਦ ਵੀ ਸ਼ਾਹ ਸਤਿਨਾਮ ਨੂੰ ਕੋੲੀ ਅਨੰਦ, ਸਕੂਨ ਨਹੀ ਮਿਲਿਆ ਪਰ ਜਦੋ ਸ਼ਾਹ ਸਤਿਨਾਮ ਡੇਰਾ ਸੱਚਾ ਸੌਦਾ ਦੇ ਗੱਦੀ ਨਸ਼ੀਨ ਸ਼ਾਹ ਮਸਤਾਨਾ ਨੂੰ ਮਿਲੇ ਤਾਂ ਅਨੰਦ ਸਕੂਨ ਤੇ ਲੋਕ ਪ੍ਹਲੋਕ ਦਾ ਗਿਆਨ ਪ੍ਹਾਪਤ ਹੋ ਗਿਆ।
ਹੁਣ ਉਕਤ ਗੱਲ ਦਾ ਨਿਚੋੜ ਤਾਂ ਇਹ ਹੀ ਕੱਢ ਰਹੇ ਹਨ ਕਿ ਗੁਰਬਾਣੀ ਪੜਨ ਸੁਣਨ ਨਾਲ ਕੁਝ ਵੀ ਨਹੀ ਸੰਵਰਦਾ ਅਤੇ ਇਸ ੲਿਨਸਾਨੀ ਦੁੱਨੀਆਂ ‘ਚ ਗੁਰਬਾਣੀ ਨਾਲ ਕਿਸੇ ਦਾ ਕੋਈ ਅਧਾਰ ਨਹੀ ਹੁੰਦਾ। ਲੇਖਕ ਇਦਰ ਸੈਨ ਵੱਲੋ ਡੇਰਾ ਮੁਖੀ ਸ਼ਾਹ ਸਤਿਨਾਮ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਜਿਹੜੀ ਬਾਣੀ ਸ਼੍ਹੀ ਗੁਰੂ ਗਰੰਥ ਸਾਹਿਬ ਚ ਦਰਜ ਹੈ ਉਹ ਭੈਰਉ, ਮਾਰੂ, ਸੋਰਠਿ ਅਤੇ ਬਿਹਾਗੜਾ ਆਦਿ ਰਾਗਾਂ ਦੇ ਅਧਾਰ ਤੇ ਹੋਣ ਕਾਰਨ ਬਹੁਤ ਹੀ ਗੁੰਝਲਦਾਰ ਸ਼ਬਦਾਵਲੀ ‘ਚ ਹੈ ਜਿਸ ਨੂੰ ਅੱਜ ਦੇ ਸਮੇ ‘ਚ ਨਾ ਤਾਂ ਕੋਈ ਪੜ ਸਕਦਾ ਨਾ ਹੀ ਸਮਝ ਸਕਦਾ ਅਤੇ ਨਾ ਹੀ ਚੰਗੀ ਤਰਾਂ ਗਾਈਨ ਕਰ ਸਕਦਾ ਹੈ। ੲਿਸੇ ਕਰਕੇ ਸ਼ਾਹ ਸ਼ਤਿਨਾਮ ਨੇ ਦੁੱਨੀਆ ਦੇ ਦੁਖ ਦਰਦ ਸੰਤਾਪ ਕੱਟਣ ਲਈ ਅਤੇ ੲਿਨਸਾਨੀਅਤ ਨੂੰ 84 ਦੇ ਗੇੜ ਤੋ ਮੁਕਤੀ ਦਿਵਾੳੁਣ ਲਈ ਬਹੁਤ ਹੀ ਸੌਖੀ ਤੇ ਸਰਲ ਭਾਸ਼ਾ ‘ਚ ਆਪਣੀ ਬਾਣੀ ਰਚੀ ਹੈ। ਸ਼ਾਹ ਸ਼ਤਿਨਾਮ ਵੱਲੋ ਦੁੱਨੀਆਂ ਦੀ ਇਸ਼ਕ ਮਸ਼ੂਕੀ ਭਰੀ ਸ਼ਬਦਾਵਲੀ ਵਾਲੇ ਗੀਤਾਂ ਦੀਆਂ ਤਰਜਾਂ ਤੇ ਲਿਖੀ ਬਾਣੀ ਦਾ ਇਕ ਨਮੂਨਾਂ ਸਿਖ ਸੰਗਤਾਂ ਦੇ ਰੂਬਰੂ ਕਰਦਾ ਹਾਂ. ਇਸੇ ਕਿਤਾਬ “ਸਚਖੰਡ ਦਾ ਸੰਦੇਸ਼ਾ” ਚ ਸ੍ਹੀ ਗੁਰੂ ਗਰੰਥ ਸਹਿਬ ਜੀ ‘ਚੋ ਵੱਖ ਵੱਖ ਗੁਰੂ ਸਹਿਬਾਨਾਂ, ਭਗਤਾਂ ਦੀ ਬਾਣੀ ਨੂੰ ਚੁੱਕ ਕੇ ਆਪਣੀ ਉਕਤ ਕਿਤਾਬ ‘ਚ ਜਿਸ ਤਰਾਂ ਰਲਗੱਡ ਕਰਕੇ ਬਾਣੀ ਦੀ ਤੌਹੀਨ ਤੇ ਬੇ-ਅਦਬੀ ਕੀਤੀ ਗਈ ਹੈ ਸਚਖੰਡ ਦਾ ਸੰਦੇਸ਼ਾ ਕਿਤਾਬ ਦਾ ਬਿਲਕੁਲ ਅੱਖਰ ਟੂ ਅੱਖਰ ਸੰਗਤ ਦੇ ਸਨਮੁਖ ਕਰ ਰਿਹਾ ਹਾਂ…. ਕਿਤਾਬ “ਸਚਖੰਡ ਦਾ ਸੰਦੇਸ਼ਾ.” .ਸਫਾ ਨੰ : 96…. ਗੁਰਬਾਣੀ : ਰੈਣ ਗਵਾਈ ਸੋੲਿਕੇ ਦਿਵਸੁ ਗਵਾਇਆ ਖਾੲਿ॥ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ ॥ …ਗੀਤ ਦੀ ਤਰਜ : ਰੱਸੀ ਉਤੇ ਟੰਗਿਆ…….। ਝੂੂਠਾ ਜੱਗ ਛੱਡ ਸੌਦਾ ਸੱਚ ਵਾਲਾ ਕਰ ਲੈ, ਤਨ ਰੂਪੀ ਹੱਟੀ ਵਿੱਚ ਰਾਮ ਨਾਮ ਭਰ ਲੈ, ਬਣ ਸੇਵਾਦਾਰ “ਸਤਿਨਾਮ ਜੀ” ਰੋਜ ਬੋਲਦਾ। ਇਸੇ ਤਰਾਂ ਹੀ ਸ਼ਾਹ ਸਤਿਨਾਮ ਵੱਲੋ ਰਚਿਆ ਕਿਤਾਬ ਨੁਮਾਂ ਗਰੰਥ “ਬੰਦੇ ਤੋ ਰੱਬ” ਚ ਵੀ ਸ੍ਹੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਅਧਾਰ ਬਣਾਇਆ ਹੈ। ਡੇਰਾ ਸਿਰਸਾ ਦੇ ਗੱਦੀ ਨਸ਼ੀਨਾਂ ਵੱਲੋ ਆਪਣੀ ਹਰੇਕ ਕਿਤਾਬ ‘ਚ ਪਵਿੱਤਰ, ਅਲਾਹੀ ਗੁਰਬਾਣੀ ਦੇ ਬਰਾਬਰ ਆਪਣੇ ਗੀਤ (ਜਿਸ ਨੂੰ ਇਹ ਗੁਰਬਾਣੀ ਦੇ ਬਰਾਬਰ ਮਾਨਤਾ ਦਿੰਦੇ ਹੋੲੇ ਸ਼ਬਦ ਕਹਿੰਦੇ ਹਨ) ਛਾਪ ਕੇ ਬਹੁਤ ਲੰਬੇ ਸਮੇ ਤੋ ਸ੍ਹੀ ਗੁਰੂ ਗਰੰਥ ਸਹਿਬ ਜੀ ਮਹਾਰਾਜ ਦੀ ਅਲਾਹੀ, ਅਨਹਦ ਬਾਣੀ ਦਾ ਨਿਰਾਦਰ ਤੇ ਬੇ-ਅਦਬੀ ਕੀਤੀ ਜਾ ਰਹੀ ਹੈ।
ਡੇਰਾ ਸਿਰਸਾ ਦੇ ਗੱਦੀ ਨਸ਼ੀਨ ਸ਼ਾਹ ਸਤਿਨਾਮ ਵੱਲੋ ਬਹੁਤ ਸਮਾਂ ਪਹਿਲਾਂ ਹੀ ਗੁਰਬਾਣੀ ਦਾ ਨਿਰਾਦਰ ਤੇ ਬੇ-ਅਦਬੀ ਕਰਨ ਅਤੇ ਸਿੱਖ ਕੌਮ ਦੀਆਂ ਜੜਾਂ ਨੂੰ ਤੇਲ ਦੇਣ ਵਾਲੇ ਬੂਟੇ ਦਾ ਬੀਜ ਬੀਜ ਦਿਤਾ ਗਿਆ ਸੀ ਮੌਜੂਦਾ ਗੱਦੀ ਨਸ਼ੀਨ ਗੁਰਮੀਤ ਰਾਮ ਰਹੀਮ ਨੇ ਤਾਂ ਇਸ ਪਾਪ ਦੇ ਬੂਟੇ ਨੂੰ ਆਪਣੇ ਗੁਨਾਹਾਂ ਰੂਪੀ ਪਾਣੀ ਨਾਲ ਫਲੀਪੂਤ ਕੀਤਾ ਹੈ। ਜੇਕਰ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਗੱਲ ਕਰੀੲੇ ਤਾਂ ੲਿਥੇ ਹਰੇਕ ਧਰਮ ਦੇ ਲੋਕ ਆਉਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਆਪਣੇ ਅਖੌਤੀ ਗਰੰਥਾਂ, ਰਸਾਲਿਆ, ਅਖਬਾਰ ‘ਚ ਸਿਰਫ ਗੁਰਬਾਣੀ ਨੂੰ ਹੀ ਅਧਾਰ ਕਿਉ ਬਣਾਇਆ ਗਿਆ ਦੂਸਰੇ ਧਰਮਾਂ ਚੋ ਕਿਉ ਨਹੀ। ਇਹ ਡੇਰੇ ਦਾ ਮੁਖੀ ਤੇ ਪੈਰੋਕਾਰ ਸਿੱਖ ਕੌਮ ਦੇ ਮੂਹਰੇ ਹੀ ਕਿੳ ਹਿੱਕ ਤਾਣ ਕੇ ਖੜੇ ਕਿਸੇ ਹੋਰ ਧਰਮ ਖਿਲਾਫ ਕਿਉ ਨਹੀ। ਅਸਲ ਚ ਸ਼ਾਹ ਸਤਿਨਾਮ ਅਤੇ ਗੁਰਮੀਤ ਰਾਮ ਰਹੀਮ ਇਕ ਸਿੱਖ ਹੋਣ ਦੇ ਨਾਤੇ ਸਿੱਖਾਂ ਕੌਮ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਅੰਦਰਲੀਆਂ ਕਮਜੋਰੀਆਂ ਨੂੰ ਬਹੁਤ ਹੀ ਗਹਿਰਾਈ ਨਾਲ ਨਾਪ ਚੁੱਕੇ ਸਨ। ਜੇਕਰ ਸਿੱਖ ਕੌਮ ਤੇ ਡੇਰੇ ਦੇ ਸਿੱਧੇ ਟਕਰਾ ਦੀ ਗੱਲ ਕਰੀੲੇ ਤਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਹੁਤ ਚੰਗੀ ਤਰਾਂ ਭਾਂਪ ਗਿਆ ਸੀ ਕਿ ਹਰ ਸਿੱਖ ਸ੍ਹੀ ਅਕਾਲ ਤਖਤ ਸਾਹਿਬ ਤੋ ਜਾਰੀ ਹੋੲੇ ਹੁਕਮਨਾਮੇ ਨੂੰ ਰੱਬੀ ਹੁਕਮ ਮੰਨਦਾ ਹੈ ਅਤੇ ੲਿਹਨਾਂ ਹੁਕਮਨਾਮਿਆਂ ਨੂੰ ਜਾਰੀ ਕਰਦੇ ਨੇ ਜੱਥੇਦਾਰ ਤੇ ਜਦੋ ਜੱਥੇਦਾਰਾਂ ਨੂੰ ਜੱਥੇਦਾਰੀਅਾਂ ਦੇਣ ਤੇ ਖੋਹਣ ਵਾਲੇ ਹੀ ਉਹਦੇ ਮੂਹਰੇ ਆਪਣੀਆਂ ਸਰਕਾਰਾਂ ਬਣਾੳੁਣ ਲਈ ਉਸ ਦੇ ਦਰ ਤੇ ਆਕੇ ਵੋਟਾਂ ਦੀ ਭੀਖ ਮੰਗਦੇ ਹਨ ਤਾਂ ਫਿਰ ਗੁਰਮੀਤ ਰਾਮ ਰਹੀਮ ਵਰਗੇ ਸ਼ਾਤਰ ਖਿਡਾਰੀ ਨੂੰ ਡਰ ਕਿਹੜੀ ਸਿੱਖ ਕੌਮ ਦਾ ?
ਸਿਆਣੇ ਕਹਿੰਦੇ ਹਨ ਹੱਦੋ ਵੱਧ ਸ਼ਾਤਰ ਅਤੇ ਹੱਦੋ ਵੱਧ ਆਤਮ ਵਿਸ਼ਵਾਸ਼ੀ ਬੰਦਾ ਅਜਿਹੀ ਖਾਈ ‘ਚ ਡਿਗਦਾ ਹੈ ਕਿ ਆਪਣੇ ਸ਼ਾਤਰਪੁਣੇ ਅਤੇ ਚਲਾਕ ਬਿਰਤੀ ਜਰੀੲੇ ਸ਼ਿਖਰਤਾ ਤੇ ਬੈਠਾ ਉਹ ਬੰਦਾ ਆਪਣੀ ਹੋਦ ਹੀ ਗਵਾ ਬੈਠਦਾ ਹੈ। ਅਜਿਹੀ ਚਲਾਕ ਅਤੇ ਬੁਹਰੂਪੀੲੇ ਵਾਲੀ ਮਾਨਸਿਕਤਾ ‘ਚੋ ਹੀ ਨਿਕਲੀ ਸੀ ਸਲਾਬਤਪੁਰੇ ਵਾਲੀ ਪਸ਼ਾਕ ਦੀ ਤਰਾਸਦੀ। ਜੇਕਰ ਗਿੱਦੜ ਸ਼ੇਰ ਦੀ ਪਸ਼ਾਕ ਪਾਕੇ ਜੰਗਲ ਦਾ ਰਾਜਾ ਹੋਣ ਦਾ ਭਰਮ ਪਾਲ ਲਵੇ ਤਾਂ ਉਹ ਸ਼ੇਰ ਹੋਣ ਦਾ ਹਨੇਰੇ ‘ਚ ਕੁੱਤਿਆਂ ਨੂੰ ਤਾਂ ਭਲੇਖਾ ਪਾ ਸਕਦਾ ਪਰ ਚੇਤਿੰਨ ਤੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਨਹੀ। ਅਸਲ ਚ ਪੰਜਾਬ ਦੇ ਦਿਗਜ ਸਿਆਸੀ ਲੀਡਰਾਂ ਨੂੰ ਜੋ ਉਸ ਦੇ ਦਰ ਤੇ ਵੋਟਾਂ ਦੀ ਭੀਖ ਮੰਗਣ ਲੲੀ ਗੋਡਿਆ ਪਰਨੇ ਸਿਰ ਝੁਕਾਈ ਬੈਠੇ ਰਹਿੰਦੇ ਸੀ ਅਤੇ ਮਾਲਵੇ ਖਿਤੇ ਦੇ ਬੁਹਤਾਤ ‘ਚ ਸਿੱਖ ਦਲਿਤ ਸਮਾਜ ਦੇ ਕੁਝ ਕੁ ਲੋਕ ਜੋ ਡੇਰੇ ਨੂੰ ਹੀ ਸਭ ਤੋ ਵੱਡਾ ਤੀਰਥ ਅਸਥਾਨ ਮੰਨਕੇ ਵਹੀਰਾਂ ਘੱਤਕੇ ਜਾ ਰਹੇ ਸਨ ਅਤੇ ਗੁਰਮੀਤ ਰਾਮ ਰਹੀਮ ਨੂੰ ਰੱਬ ਮੰਨ ਰਹੇ ਸੀ ਇਨਾਂ ਮੁੱਠੀ ਕੁ ਭਰ ਲੋਕਾਂ ਨੂੰ ਹੀ ਪੂਰੀ ਸਿੱਖ ਕੌਮ ਮੰਨਣ ਦੀ ਰਾਮ ਰਹੀਮ ਸਭ ਤੋ ਵੱਡੀ ਭੁਲ ਕਰ ਬੈਠਾ ਸੀ।
ਉਹ ਭੁੱਲ ਗਿਆ ਸੀ ਕਿ ਸਿੱਖ ਕੌਮ ਚ ਅਜੇ ਵੀ ਜਾਗਦੀਆਂ ਜਮੀਰਾਂ ਵਾਲੇ ਗੁਰੂ ਦੇ ਸਿੱਖ ਬੈਠੇ ਹਨ ਜੋ ਆਪਣੇ ਦਸ਼ਮੇਸ਼ ਪਿਤਾ ਜੀ ਅਤੇ ਸ੍ਹੀ ਗੁਰੂ ਗਰੰਥ ਸਹਿਬ ਜੀ ਦੀ ਅਦਬਤਾ ਦੀ ਸਦਾ ਬਹਾਲੀ ਕਾਇਮ ਰੱਖਣ ਲਈ ਸਿਰ ਦੇ ਵੀ ਸਕਦੇ ਹਨ ਤੇ ਬੇਅਦਬੀ ਕਰਨ ਵਾਲਿਆਂ ਦੇ ਸਿਰ ਲਾਹ ਵੀ ਸਕਦੇ ਨੇ। ਅਜਿਹੇ ਭਰਮ ਭਲੇਖਿਆਂ ‘ਚ ਹੀ ਸਿੱਖੀ ਦੀ ਮਰਿਆਦਾ ਤੇ ਸਿੱਖੀ ਸਿਧਾਂਤਿਕ ਵਾਲੀ ਸ਼ਬਦਾਵਲੀ ਵਾਲੇ ਸ਼ਹਿਨਸ਼ਾਹ, ਦੋ ਜਹਾਨ ਦਾ ਵਾਲੀ, ਪਾਤਿਸ਼ਾਹ, ਪਾਤਿਸ਼ਾਹੀ, ਸੱਤ ਸਿਤਾਰੇ, ਅਰਦਾਸ, ਸਹਿਬਜਾਦਾ ਤੋ ਇਲਾਵਾ ਅਮ੍ਹਿਤ ਛਕਾਉਣ ਦੀ ਪ੍ਹਥਾ ਦੇ ਬਰਾਬਰ ਜਾਮ (ਰੂਹ ਅਫਜਾ ਪਿਲਾਉਣ) ਵਰਗੇ ਸ਼ਬਦਾਂ ਦਾ ਪ੍ਹਚਲਣ ਡੇਰੇ ਦੇ ਨਾਲ ਨਾਲ ਆਪਣੀਆਂ ਕਿਤਾਬਾਂ, ਸੱਚੀ ਸ਼ਿਕਸ਼ਾ ਮੈਗਜੀਨ ਅਤੇ ਸੱਚ ਕਹੂੰ ਅਖਬਾਰ ‘ਚ ਕਰਵਾਇਆ ਸੀ। ਅੱਜ ਵੀ ਸਿੱਖੀ ਤੋ ਬਾਗੀ ਹੋਕੇ ਬਣੇ ਡੇਰਾ ਪ੍ਹੇਮੀਆਂ ਵੱਲੋ ਦਿਨ ਤਿਹਾਉਹਾਰ ਸੁਖ ਦੁੱਖ ਜਾਂ ਸਵੇਰ ਸ਼ਾਮ ਡੇਰੇ ਦੀ ਮਰਿਆਦਾ ਵਾਲੀ ਅਰਦਾਸ ਪੜੀ ਜਾਦੀ ਹੈ। ਕਰੀਬ ਸਾਰੇ ਡੇਰਾ ਪ੍ਹੇਮੀਆਂ ਦੇ ਘਰਾਂ ਚ ਕੰਧ ਤੇ ਲਟਕਦਾ ਕਲੰਡਰ ਦਿਖਾਈ ਦੇਵੇਗਾ ਜਿਸ ਤੇ ਡੇਰੇ ਦੀ ਅਰਦਾਸ ਲਿਖੀ ਹੋਈ ਮਿਲੇਗੀ।
ਸ਼ਾਹ ਸਤਿਨਾਮ ਸਮੇ ਬਾਣੀ ਦੇ ਨਿਰਾਦਰ ਦਾ ਹੋਇਆ
ਸੀ ਅਗਾਜ
(ਭਾਗ – 2)
-ਇਕਬਾਲ ਸਿੰਘ ਕਲਿਆਣ ,
ਸ਼ਹੀਦ ਭਗਤ ਸਿੰਘ ਨਗਰ ਮੋਗਾ
Mob. 98559-64415
ਸਿੱਖ ਜਗਤ ਦੇ ਦਲਿਤ ਭਾੲੀਚਾਰੇ ਦਾ ਬੁਹ ਗਿਣਤੀ ‘ਚ ਡੇਰਾ ਸਿਰਸਾ ਨਾਲ ਜੁੜਨ ਦਾ ਕੌੜਾ ਸੱਚ ਇਹ ਵੀ ਹੈ ਕਿ ਗੁਰਦੁਆਰਿਆਂ ਤੇ ਧਾਰਮਿਕ ਸਮਾਗਮਾਂ ਚ ਹੋ ਰਹੇ ਜਾਤੀ ਭੇਦ ਭਾਵ ਨੇ ਵੀ ਦਲਿਤਾਂ ਨੂੰ ਡੇਰਿਆਂ ਦਾ ਰਾਹ ਲੱਭਣ ਅਤੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਵਰਗੇ ਅਸਾਧ ਨੂੰ ਆਪਣਾ ਰੱਬ ਬਣਾੳੁਣ ਲਈ ਮਜਬੂਰ ਕੀਤਾ ਹੈ ਦੂਸਰਾ ਕਾਰਨ ਗੁਰਮੀਤ ਰਾਮ ਰਹੀਮ ਵਰਗੇ ੲਿਕ ਮੰਝੇ ਹੋੲੇ ਖਿਡਾਰੀ ਵੱਲੋ ਲੋਕਾਂ ਦੇ ਹੀ ਪੈਸੇ ਨਾਲ ਘਰ ਬਣਾਕੇ ਦੇਣਾ, ਕੁੜੀਆਂ ਦੇ ਵਿਆਹ ਕਰਨਾ ਇਲਾਜ ਕਰਵਾਉਣਾ ਆਦਿ ਕੰਮਾਂ ਦੇ ਖਿਲਾਰੇ ਗੲੇ ਚੋਗੇ ਵੱਲ ਆਰਥਿਕ ਪੱਖੋ ਕਮਜੋਰ ਦਲਿਤਾਂ ਦਾ ਭੁੱਖੇ ਪੰਛੀਆਂ ਵਾਂਗ ਟੁਟ ਪੈਣਾ ਵੀ ਸੁਭਾਵਕ ਸੀ। ਡੇਰਾ ਸਿਰਸਾ ਮੁਖੀ ਨੇ ਆਪਣੇ ਅਖੌਤੀ ਗਰੰਥਾਂ, ਕਿਤਾਬਾਂ, ਮੈਗਜੀਨਾਂ, ਨਾਮ ਚਰਚਾ ਅਤੇ ਹੋਰ ਵਸੀਲਿਅਾਂ ਰਾਹੀ ਆਪਣੇ ਆਪ ਨੂੰ ੲਿਕ ਅਵਤਾਰ, ਇਕ ਰਹਿਬਰ ਦੇ ਰੂਪ ਚ ਪ੍ਹਚਾਰਿਆ ਇਨਾਂ ਦੇ ਅੰਧਵਿਸ਼ਵਾਸ਼ੀ ਕੱਟੜਵਾਦੀ ਸੇਵਾਦਾਰ (ੲੇਜੰਟ) ਭੋਲੇ ਭਾਲੇ ਲੋਕਾਂ ਨੂੰ ੲਿਸ ਤਰਾਂ ਦੇ ਸਬਜਵਾਗ ਦਿਖਾਉਦੇ ਕਿ ਉਹ ਸੱਚਮੁਚ ਇਨਾਂ ਡੇਰੇਦਾਰਾਂ ਨੂੰ ਅਵਤਾਰ ਮੰਨਣ ਲੱਗ ਪੈਦੇ।
ਦੂਸਰਾ ਨਾਮ ਚਰਚਾ ਜਾ ਸਤਿਸੰਗ ਚ ਤਨਖਾਹਦਾਰ ਜਾ ਲਾਲਚ ਵਸ ਸੇਵਾਦਾਰ ਖੜੇ ਹੋਕੇ ਰਾਮ ਰਹੀਮ ਦੇ ਮਨਘੜਤ ਤੇ ਅਖੌਤੀ ਚਮਤਕਾਰਾਂ ਦਾ ਅਜਿਹੇ ਢੰਗ ਨਾਲ ਵਿਖਿਆਨ ਕਰਦੇ ਕਿ ਮੂਹਰੇ ਬੈਠੇ ਪੜੇ ਲਿਖੇ ਪਤਰਕਾਰ, ਡਾਕਟਰ, ਵਕੀਲ ਆਦਿ ਜਿਸ ਨੂੰ ਜਾਗਰੂਕ ਵਰਗ ਸਮਝਿਆ ਜਾਦਾ ਹੈ ਉਨਾਂ ਦਾ ਵੀ ਬਰੇਨ ਵਾਸ਼ ਕਰ ਦਿੰਦੇ ਤੇ ੳੁਹਨੂੰ ਵੀ ਡੇਰਾ ਸਿਰਸਾ ਸਭ ਤੋ ਵੱਡਾ ਤੀਰਥ ਅਤੇ ਗੁਰਮੀਤ ਰਾਮ ਰਹੀਮ ਤੋ ਵੱਡਾ ਕੋਈ ਗੁਰੂ ਪੀਰ, ਦੇਵੀ ਦੇਵਤਾ ਨਜਰ ਹੀ ਨਹੀ ਆਉਦਾ ਸੀ ਤੇ ਰਹਿੰਦੀ ਕਸਰ ਰਾਮ ਰਹੀਮ ਕੱਢ ਦਿੰਦਾ ਜਦੋ ਮੰਚ ਤੇ ਇਕ ਹੀਰੋ ਵਾਗ ਅੈਟਰੀ ਕਰਦਾ ਤੇ ਫਿਲਮ ਦੇ ਸੀਨ ਵਾਂਗ ਮਿੰਟ ਮਿੰਟ ਬਾਅਦ ਨਵੇ ਡਿਜਾਇਜਨ ਦੀਆਂ ਪਸ਼ਾਕਾਂ ਪਾਕੇ ਦਹਾੜਦਾ ਅਤੇ ਕਦੇ ਫਕੀਰਾਨਾਂ ਲਹਿਜੇ ਚ ਨਾਟਕ ਕਰਦਾ ਤਾਂ ਤੰਦਰੁਸਤ ਮਾਨਸਿਕਤਾ ਵਾਲੀ ਬੰਦਾ ਵੀ ਅਜਿਹੀ ਬਿਮਾਰ ਮਾਨਸਿਕਤਾ ‘ਚ ਗ੍ਹਸਤ ਹੋ ਜਾਂਦਾ ਸੀ ਤੇ ਉਸ ਨੂੰ ਵੀ ਗੁਰਮੀਤ ਰਾਮ ਰਹੀਮ ਤੋ ਵਗੈਰ ਦੂਸਰਾ ਰੱਬ ਨਜਰ ਨਹੀ ਆਉਦਾ ਸੀ।
ਇਹਨਾਂ ਡੇਰੇ ਦੇ ਪੈਰੋਕਾਰਾਂ ਦੀ ਜਮੀਰ ਤੇ ਮਾਨਸਿਕਤਾ ੲੇਨੀ ਕਮਜੋਰ ਤੇ ਬਿਮਾਰ ਕਰ ਦਿਤੀ ਗੲੀ ਹੈ ਕਿ ਜਨਮ ਜਾਤ ਤੋ ਸਿੱਖ ਹੋਣ ਵਾਲੇ ਪ੍ਹੇਮੀ ਸ਼੍ਹੀ ਗਰੂ ਗਰੰਥ ਸਾਹਿਬ ਮਹਾਰਾਜ ਨੂੰ ਇਕ ਆਮ ਕਿਤਾਬ ਤੋ ਵੱਧ ਕੁੱਝ ਨਹੀ ਸਮਝਦੇ ਤੇ ਡੇਰੇ ਤੋ ਆਈ ਮਹੀਨਾਵਰੀ ਮੈਗਜੀਨ “ਸੱਚੀ ਸ਼ਿਕਸ਼ਾ” ਅਤੇ ‘ਸੱਚ ਕਹੂੰ’ ਅਖਬਾਰ ਨੂੰ ਧੁਰ ਤੋ ਆਈ ਅਲਾਹੀ ਬਾਣੀ ਸਮਝਦੇ ਹਨ। ਜਿਸ ਦੀ ੲਿਕ ਮੈ ਆਪਣੀ ਹੱਢ ਬੀਤੀ ੳੁਦਾਹਰਨ ਦਿੰਦਾ ਹਾਂ….ਮੈ ਕਾਫੀ ਸਮਾਂ ਪਹਿਲਾਂ ਬਠਿੰਡਾ ਛਾਉਣੀ ‘ਚ ਸਰਵਿਸ ਕਰਦਾ ਸੀ ਅਤੇ ਮੇਰੇ ਨਾਲ ਡੇਰਾ ਪ੍ਹੇਮੀ ਦਰਸ਼ਨ ਸਿੰਹ ਵਾਸੀ ਕਟਾਰ ਸਿੰਘ ਵਾਲਾ ਵੀ ਡਿਉਟੀ ਕਰਦਾ ਸੀ ਮੈ ਜੰਗਲ ‘ਚ ਡਿਉਟੀ ਹੋਣ ਕਾਰਨ ਵਿਹਲੇ ਸਮੇ ‘ਚ ਸ੍ਹੀ ਜੁਪਜੀ ਸਾਹਿਬ ਦਾ ਪਾਠ ਕਰਦਾ ਸੀ ਇਕ ਦਿਨ ਮੇਰੇ ਆਉਣ ਤੋ ਪਹਿਲਾਂ ਦਰਸਨ ਸਿੰਹ ਮੇਰਾ ਰੱਖਿਆ ਹੋਇਆ ਗੁਟਕਾ ਸਹਿਬ ਚੁੱਕੇ ਨੰਗੇ ਸਿਰ ਤੇ ਜੁੱਤੀ ਸਮੇਤ ਪੜ ਰਿਹਾ ਸੀ ਜਦ ਕਿ ਡੇਰੇ ਦੀ ਮੈਗਜੀਨ ਸੱਚੀ ਸ਼ਿਕਸ਼ਾ ਨੂੰ ਜੁੱਤੀ ਉਤਾਰ ਕੇ ਹੱਥ ਧੋਕੇ ਪੂਰੀ ਡੇਰੇ ਦੀ ਮਰਿਆਦਾ ਨਾਲ ਪੜਦਾ ਸੀ ਜਦੋ ਮੈ ਦਰਸ਼ਨ ਦੀ ਇਸ ਕਰਤੂਤ ਨੂੰ ਲੈਕੇ ਆਪਣੇ ਨਾਲ ਦੇ ਮਲਾਜਮ ਦਾ ਇਕੱਠੇ ਕੀਤੇ ਅਤੇ ਕਨੂੰਨੀ ਕਾਰਵਾਈ ਕਰਨ ਬਾਰੇ ਕਿਹਾ ਤਾਂ ਉਹ ਪੈਰੀ ਪੈਕੇ ਮਾਫੀ ਮੰਗਣ ਲੱਗ ਪਿਆ। ਡੇਰਾ ਸਿਰਸਾ ਦੇ ਅੰਧਵਿਸ਼ਵਾਸ਼ੀ ਅਤੇ ਬਿਮਾਰੀ ਮਾਨਸਿਕਤਾ ਵਾਲੇ ਪ੍ਹੇਮੀ ਤਾਂ ਆਪਣੇ ਦੇਸ਼ ਦੀਆਂ ਅਦਾਲਤਾਂ ਅਤੇ ਸਵਿਧਾਨ ਨੂੰ ਵੀ ਨਹੀ ਮੰਨਦੇ ਜਦੋ ਬਲਾਤਕਾਰ ਮਾਮਲੇ ‘ਚ ਅਦਾਲਤ ਵੱਲੋ ਪ੍ਹਤੱਖ ਅਤੇ ਪੁਖਤਾ ਸਬੂਤ ਹੋਣ ਤੇ ਰਾਮ ਰਹੀਮ ਨੂੰ ਸਜਾ ਸਣਾਈ ਤਾਂ ਡੇਰਾ ਮੁਖੀ ਨੂੰ ਅਦਾਲਤਾਂ ਤੇ ਸਵਿਧਾਨ ਤੋ ਉਪਰ ਸਮਝਦੇ ਹਨ ਇਨਾਂ ਡੇਰਾ ਪ੍ਹੇਮੀਆਂ ਨੇ ਸੰਵਿਧਾਨ ਅਤੇ ਅਦਾਲਤ ਦੇ ਹੁਕਮ ਦੇ ਖਿਲਾਫ ਅੱਗ ਨਾਲ ਸਾੜ ਫੂਕ ਕਰਦੇ ਹੋੲੇ ਦੇਸ਼ ਦੀ ਕਰੋੜਾਂ ਰੂਪੇ ਦੀ ਸੰਪਤੀ ਦਾ ਨੁਕਸਾਨ ਕਰਕੇ ਦੇਸ਼ ਚ ਤੁਬਾਹੀ ਲਿਆ ਦਿਤੀ ਸੀ ਇਸ ਭਿਆਨਕ ਤਬਾਹੀ ‘ਚ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਵੀ ਲਈਆਂ ਸਨ।
ਕਹਿੰਦੇ ਹਨ ਕਿ ਚਿੱਕੜ ਦੀ ਗਹਿਰਾੲੀ ਨਾਪਣ ਲਈ ਖੁਦ ਚਿੱਕੜ ‘ਚ ਉਤਰਨਾ ਪੈਦਾਂ ਹੈ ਇਸ ਚਿੱਕੜ ਨੂੰ ਨਾਪਣ ਲਈ ਜਦ ਮੈ ਡੇਰਾ ਪ੍ਹੇਮੀ ਬਣਕੇ ਡੇਰੇ ਦਾ ਸਰਵੇਖਣ ਕੀਤਾ ਤਾਂ ਮੈਨੂੰ ਇਹੋ ਅਨੁਭਵ ਹੋਇਆ ਸੀ ਕਿ ਡੇਰਾ ਮੁਖੀ ਦੀ ਨਿਜੀ ਅਤੇ ਸਰੁੱਖਿਆ ਦਸਤਿਆਂ ਦੀ ਅੈਨੀ ਸਖਤ ਪਹਿਰੇਦਾਰੀ ਹੈ ਕਿ ਆਮ ਡੇਰਾ ਪ੍ਹੇਮੀ ਭਾਵੇ ਕਿੰਨੇ ਵੀ ਲੰਬੇ ਸਮੇ ਤੋ ਡੇਰੇ ਨਾਲ ਜੁੜੇ ਹੋਣ ਪਰ ਡੇਰੇ ਅਤੇ ਡੇਰਾ ਮੁਖੀ ਦੀਆਂ ਅਦਰੂਨੀ ਗਤੀਵਿਧੀਆਂ ਬਾਰੇ ਕੱਖ ਵੀ ਨਹੀ ਜਾਣ ਸਕਦੇ, ਸਿਰਫ ਦੂਰ ਤੋ ਹੀ ਨੱਕ ਗੋਡੇ ਰਗੜਕੇ ਘਰਾਂ ਨੂੰ ਵਾਪਿਸ ਮੁੜ ਆਉਦੇ ਸਨ। ਜਦੋ ਵੀ ਗੁਰਮੀਤ ਰਾਮ ਰਹੀਮ ਦੇ ਬਲਾਤਕਾਰ, ਕਤਲ ਵਰਗੇ ਘਿਨਾਉਣਾ ਸੰਗੀਨ ਗੁਨਾਹਾਂ ਦੀਆ ਪਰਤਾਂ ਜਗ ਜਾਹਰ ਹੋਈਆ ਡੇਰੇ ਤੇ ਡੇਰਾ ਮੁਖੀ ਦੇ ਅਤਿ ਨਿਕਟਵਰਤੀ ਘੇਰੇ ਚੋ ਹੀ ਹੋਈਅਾਂ ਸਨ ਪਰ ਆਮ ਪ੍ਹੇਮੀ ਡੇਰਾ ਮੁਖੀ ਦੀਆਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਿਅਾਂ ਹਰਕਤ ਤੋ ਅਣਜਾਣ ਹੋਣ ਕਾਰਨ ਅਤੇ ਅੰਧਵਿਸ਼ਵਾਸ਼ ਦੀ ਅੱਖਾਂ ਤੇ ਪੱਟੀ ਬੱਝੀ ਹੋਣ ਕਾਰਨ ਪ੍ਹੇਮੀ ਅਜੇ ਵੀ ਡੇਰਾ ਮੁੱਖੀ ਨੂੰ ਆਪਣਾ ਰੱਬ ਤੇ ਪਾਕਿ ਪਵਿੱਤਰ ਸਮਝਦੇ ਹਨ। ਇਸੇ ਤਰਾਂ ਹੀ ਅੰਧ ਵਿਸ਼ਵਾਸ਼ ਅਤੇ ਸੁੱਤੀਆਂ ਜਮੀਰਾਂ ਦਾ ਫਾੲਿਦਾ ਲੈਦੇ ਹੋੲੇ ਡੇਰਾ ਮੁਖੀ ਨੇ ਪੰਜਾਂਹ ਪੈਸੇ ਦੀ ਮਿਰਚ ਅਤੇ ਇਕ ਰੂਪੈ ਦੀ ਚੀਜ ਹਜਾਰਾਂ ਰੂਪੈ ਚ ਵੇਚ ਵੇਚ ਕੇ ਆਪਣਾ ਸਾਮਰਾਜ ਪ੍ਹਫੁੱਲਤ ਕੀਤਾ ਸੀ । ਇਸੇ ਅੰਧੇ ਵਿਸ਼ਵਾਸ਼ ਚ ਤੇ ਮਰ ਚੁੱਕੀ ਜਮੀਰ ਕਾਰਨ ਪ੍ਹੇਮੀਆਂ ਨੇ ਪਰਮਾਰਥ ਦੇ ਨਾਮ ਕੀਤੀ ਜਾ ਰਹੀ ਲੁੱਟ ‘ਚ ਹੱਕ ਹਲਾਲ ਦੀ ਕਮਾੲੀ ਤੋ ੲਿਲਾਵਾ ਮੋਟਰਸਾਈਕਲ, ਛੋਟਾ ਹਾਥੀ (ਮਾਲ ਢੋਹਣ ਵਾਲੀ ਗੱਡੀ) ਵਾਹਨ ਤਕ ਲੁਟਾਕੇ ਆਪਣੇ ਬੱਚਿਅਾਂ ਦਾ ਭਵਿਖ ਤਬਾਹ ਕੀਤਾ ਹੈ। ਦਿਹਾੜੇ ਕਰਕੇ ਪਰਿਵਾਰ ਪਾਲਣੇ ਵਾਲੇ ਅੰਧਵਿਸ਼ਵਾਸ਼ੀ ਗਰੀਬ ਪ੍ਹੇਮੀਆਂ ਨੇ ਡੇਰੇ ਦੀ ਸੇਵਾ ਦੇ ਨਾ ਤੇ ਡੇਰਾ ਮੁਖੀ ਦੇ ਵੱਡੇ ਵੱਡੇ ਮਹਿਲ ਉਸਾਰੇ ਕੇ ਆਪਣਾ ਤੇ ਆਪਣੇ ਬੱਚਿਆ ਦਾ ਸਨਿਹਰੀ ਵਕਤ ਤੁਬਾਹ ਕੀਤਾ ਹੈ ।
ਇਸ ਤੋ ਇਲਾਵਾ ਬੱਚੀਆਂ ਦੀਆਂ ਲੁੱਟੀਆ ਗਈਆਂ ਈਜਤਾਂ ਦੀ ਦਾਸਤਾਨ ਪਤਾ ਨਹੀ ਕਿੰਨੇ ਵਾਰ ਮੀਡੀੲੇ ਨ ਦਿਖਾੲੀ ਜਿਸ ਨੂੰ ਸੁਣ ਵੇਖਕੇ ਨਿਰਦਈ ਤੋ ਨਿਰਦਈ ਬੰਦੇ ਦੀ ਆਤਮਾਂ ਕਰਲਾ ਉਠਦੀ ੲੇ ਪਰ ਸਮਝ ਨਹੀ ਆੳੁਦੀ ਸੁੱਤੀ ਜਮੀਰ ਵਾਲੇ ਪ੍ਹੇਮੀਅਾਂ ਦੀ ਜਮੀਰ ਕਦੋ ਜਾਗੇਗੀ। ਦੁੱਨੀਆਂ ਦੇ ਚਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਤੇ ਕਿਤੇ ਵੀ ਸੰਗਤ ਜਾ ਪੈਰੋਕਾਰਾਂ ਦਾ ਬਿਉਰਾ ਨਹੀ ਰੱਖਿਆ ਜਾਦਾ ਸਿਰਫ ਇਕ ਡੇਰਾ ਸਿਰਸਾ ਹੈ ਜਿੱਥੇ ਹਰ ਪ੍ਹੇਮੀ ਦੇ ਗਲ ਚ ਪਾੲੇ ਲੋਕਟ ਦੇ ਪਿਛੇ ਬਕਾਇਦਾ ਸੀਰੀਅਲ ਨੰਬਰ ਹੈ (ਕੋਡ) ਜੋ ਡੇਰੇ ਦੇ ਕੰਮਪਿਉਟਰ ਸਿਸਟਮ ‘ਚ ਦਰਜ ਹੈ । ਇਸੇ ਕੋਡ ਤੋ ਹੀ ਪਤਾ ਚਲਦਾ ਹੈ ਕਿ ਡੇਰੇ ਦੇ ਪ੍ਹੇਮੀਆਂ ਦੀ ਅਸਲ ਗਿਣਤੀ ਕਿੰਨੀ ਅਤੇ ਇਸੇ ਕੋਡ ਤੋ ਹੀ ਸਬੰਧਿਤ ਪ੍ਹੇਮੀ ਦੇ ਪੂਰੇ ਥਾ ਟਿਕਾਣੇ ਦਾ ਪਤਾ ਚਲਦਾ ਹੈ। ਇਨਾਂ ਕੋਡ ਸਿਸਟਮ ਜਰੀੲੇ ਹੀ ਪੈਰੋਕਾਰਾਂ ਨੂੰ ਇਕ ਦਮ ਇਕੱਤਰ ਕਰਕੇ ਪੰਚਕੂਲੇ ਵਰਗੇ ਅਤੇ ਸਲਾਬਪੁਰੇ ਵਰਗੇ ਕਾਂਡਾਂ ਕਰਵਾੲੇ ਜਾਦੇ ਹਨ। ਅਜਿਹੇ ਕੋਡ ਸਿਸਟਮ ਜਰੀੲੇ ਅਸਲ ਗਿਣਤੀ ਤੋ ਕਈ ਗੁਣਾਂ ਜਿਆਦਾ ਕਰੋੜਾਂ ‘ਚ ਪੈਰੋਕਾਰਾਂ ਦੀ ਗਿਣਤੀ ਦੱਸਕੇ ਵੋਟਾਂ ਦੀ ਸੌਦੇ ਬਾਜੀ ਕੀਤੀ ਜਾਦੀ ਸੀ।
ਡੇਰੇ ਦੇ ਪੈਰੋਕਾਰਾਂ ਦੀ ਇਹ ਅਖੌਤੀ ਗਿਣਤੀ ਮਿਣਤੀ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਲਈ ਸ੍ਹੀ ਅਕਾਲ ਤਖਤ ਸਾਹਿਬ ਤੋ ਕਦੇ ਹਕਮਨਾਮੇ ਜਾਰੀ ਕਰਵਾਉਦੀ ੲੇ, ਕਦੇ ਵਗੈਰ ਪੇਸ਼ ਹੋੲੇ ਤੋ ਮਾਫੀ ਦਿਵਾਉਦੀ ਹੈ। ਡੇਰਾ ਸਿਰਸਾ ਅਤੇ ਨਾਮ ਚਰਚਾਂ ਘਰਾਂ ਚ ਲੱਗੇ ਬੋਰਡਾਂ ਤੋ ਇਲਾਵਾ ਗਰੰਥਾਂ, ਮੈਗਜੀਨਾਂ ਆਦਿ ‘ਚ ਇਸ ਗੱਲ ਨੂੰ ਵੱਡੇ ਪੱਧਰ ਤੇ ਉਭਾਰਿਆ ਜਾਦਾਂ ਹੈ ਕਿ ਇਥੇ ਕਿਸੇ ਦਾ ਧਰਮ ਨਹੀ ਛਡਾਈਆ ਪਰ ਕੌੜਾਂ ਸੱਚ ਇਹ ਹੈ ਕਿ ਡੇਰਾ ਮੁਖੀਆਂ ਅਤੇ ਡੇਰਾ ਮਨੈਜਮੈਨਟ ਵੱਲੋ ਬਹੁਤ ਹੀ ਚਤਰਾਈ ਤੇ ਨਾਟਕੀ ਢੰਗ ਨਾਲ ਉਨਾਂ ਨੂੰ (ਪ੍ਹੇਮੀਆਂ) ਉਨਾਂ ਦੇ ਜਨਮ ਜਾਤ ਧਰਮ ਤੋ ਹੀ ਪਾਸੇ ਨਹੀ ਕੀਤਾ ਜਾਦਾ ਸਗੋ ਸਮਾਜ ਰਿਸ਼ਤੇਦਾਰਾਂ ਤੋ ਵੀ ਅਲੱਗ ਕੀਤਾ ਜਾਦਾ ਹੈ। ਜਿਵੇ ਕਿ ਸਿਰ ਤੇ ਦਸਤਾਰਾਂ, ਪੱਗੜੀ ਦਾੜੇ ਪ੍ਹਕਾਸ਼ ਕੀਤੇ ਹੋੲੇ ਸਿੱਖ ਧਰਮ ਚੋ ਪ੍ਹੇਮੀ ਬਣੇ ਸਿੱਖ ਕਦੇ ਵੀ ਆਪਣੇ ਘਰ ਚ ਜਨਮ ਮਰਨ ਖੁਸ਼ੀ ਗਮੀ ਵੇਲੇ ਸ੍ਹੀ ਗੁਰੂ ਗਰੰਥ ਸਹਿਬ ਦੇ ਚਰਨ ਕਦੇ ਵੀ ਨਹੀ ਪਵਾਉਣਗੇ ਭਾਵ ਪ੍ਹਕਾਸ਼ ਨਹੀ ਕਰਵਾਉਣਗੇ ਅਤੇ ਕੋਈ ਵੀ ਧਾਰਮਿਕ ਕਾਰਜ ਡੇਰੇ ਦੀ ਮਰਿਆਦਾ ਅਨਸਾਰ ਹੀ ਹੋਵੇਗਾ ਨਾ ਕਿ ਸਿਖ ਮਰਿਆਦਾ ਅਨਸਾਰ, ਭਾਵੇ ਇਨਾਂ ਪ੍ਹੇਮੀਆਂ ਨੂੰ ਪਿੰਡ ਅਾਦਿ ਥਾਵਾਂ ਤੇ ਕਿੰਨਾਂ ਵੀ ਵਿਰੋਧ ਕਿੳੁ ਨਾ ਝੱਲਣਾ ਪਵੇ ਅਤੇ ਇਕ ਡੇਰਾ ਪ੍ਹੇਮੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਡੇਰਾ ਪ੍ਹੇਮੀ ਪਰਿਵਾਰ ‘ਚ ਹੀ ਕਰੇਗਾ, ਗੁਰੂ ਘਰ ਨਾਲ ਜੁੜੇ ਪਰਿਵਾਰ ‘ਚ ਨਹੀ। ਭਾਵੇ ਗੁਰੂ ਘਰ ਨਾਲ ਜੁੜਿਅਾ ਪਰਿਵਾਰ ਕਿੰਨਾਂ ਵੀ ਇਮਾਨਦਾਰ, ਸਰੀਫ ਜਾ ਰੁਤਬਵਾਨ ਹੋਵੇ ਪ੍ਹੇਮੀਆਂ ਲਈ ਇਹ ਕੋੲੀ ਮਾਈਨੇ ਨਹੀ ਰੱਖਦਾ।
ਮੈ ਬਹੁਤ ਨੇੜੇ ਹੋਕੇ ਵੇਖਿਆ ਸਿੱਖ ਧਰਮ ਤੇ ਗੁਰੂ ਘਰਾਂ ਨਾਲ ਜੁੜੇ ਲੋਕਾਂ ਨੂੰ ਇਹ ਪ੍ਹੇਮੀ ਆਪਣੇ ਦੁਸ਼ਮਣਾਂ ਵਾਂਗ ਮੰਨਦੇ ਹਨ। ਮੈ ੲਿਹ ਵੀ ਵੇਖਿਆ ਕਿ ਮਜਬੂਰੀ ਬਸ ਜਾਂ ਲਾਲਚ ਵਸ ਜਾ ਅਹੁਦੇਦਾਰੀਆ ਲੲੀ ਸ੍ਹੀ ਗੁਰੂ ਗਰੰਥ ਸਹਿਬ ਦੀ ਹਜੂਰੀ ‘ਚ ਡੇਰਾ ਦਾ ੲੇਕੇ ਨੁਮਾ ਲੌਕਟ ਲਾਹ ਕੇ ਗੁਰੂ ਸਹਿਬ ਦੀ ਕਸਮਾਂ ਖਾ ਕੇ ਵੀ ਇਨਾਂ ਦੀਆਂ ਤਾਰਾਂ ਡੇਰੇ ਨਾਲ ਹੀ ਜੁੜੀਆਂ ਰਹਿੰਦੀਆਂ ਤੇ ਸਮਾਂ ਨਿਕਲਣ ਤੇ ਸਿੱਖ ਕੌਮ ਦੇ ਖਿਲਾਫ ਵਿਚਾਰਧਾਰਾ ਤੇ ਦੁਬਾਰਾ ਡਟ ਜਾਦੇ ਹਨ। ਡੇਰਾ ਸਿਰਸਾ ਦਾ ਮਾਨਸਿਕ ਤੌਰ ਤੇ ਇਨਾਂ ਡੂੰਘਾ ਪ੍ਹਭਾਵ ਪੈ ਚੁੱਕਾ ਹੈ ਕਿ ਸਿੱਖ ਜੋ ਪ੍ਹੇਮੀ ਹਨ ਆਪਣੇ ਨਾਮ ਨਾਲ ਸਿੰਘ ਜਾ ਕੌਰ ਲਿਖਣ ਦੀ ਜਗਾ ਇਸਾਂ ਲਿਖਣ ‘ਚ ਫਖਰ ਮਹਿਸੂਸ ਕਰਦੇ ਹਨ। ਸਿੱਖ ਕੌਮ ਨੂੰ ਤਿਆਗ ਕੇ ਪ੍ਹੇਮੀ ਨੋਜਵਾਨ ਕੁੜੀਆਂ ਤੇ ਬੀਬੀਆਂ ਸ੍ਹੀ ਗੁਰੂ ਗਰੰਥ ਸਹਿਬ ਜੀ ਅੱਗੇ ਸਿਰ ਝਕਾੳੁਣ ਦੀ ਬਜਾੲੇ ਡੇਰੇ ਦੇ ਗੀਤਾਂ ਤੇ ਨੱਚਣ ਚ ਮਾਣ ਤੇ ਫਖਰ ਮਹਿਸੂਸ ਕਰਦੀਆਂ । ਮੈ ੲਿਹ ਵੀ ਦੇਖਿਆ ਕਿ ਪ੍ਹੇਮੀ ਆਪਣੇ ਬੁੱਢੇ ਮਾਂ ਪਿਉ ਦੀ ਸੇਵਾ ਜਾ ਦਿਵਾਈ ਦਿਵਾਉਣ ਨਾਲੋ ਪਿਤਾ ਜੀ (ਡੇਰਾ ਮੁਖੀ) ਦੀ ਉਸਤਿਤ ‘ਚ ਨਾਮ ਚਰਚਾ ‘ਚ ਗੀਤ ਗਾਉਣ ਨੂੰ ਜਿਆਦਾ ਮਹੁੱਤਵ ਦਿੰਦੇ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲਾਂ ਹੀ ਦੋ ਪ੍ਹਤੀਸ਼ਤ ਤੋ ਵੀ ਘਟਕੇ ਨੀਵਾਣ ਵੱਲ ਜਾ ਰਹੀ ਅਤੇ ਅੰਦੂਰਨੀ ਸਮੱਸਿਆਵਾਂ ‘ਚ ੳੁਲਝੀ ਸਿੱਖ ਕੌਮ ਆਪਣੇ ਹੀ ਅਟੱਟ ਅੰਗ ਦਲਿਤ ਸਿੱਖ ਜੋ ਗੁਰੂ ਘਰਾਂ ਚ ਅਤੇ ਸਮਾਜਿਕ ਜਾਤੀ ਭੇਦ ਭਾਵ, ਧੱਕੇਸ਼ਾਹੀ ਕਾਰਨ ਸਿਖੀ ਤੋ ਕਿਨਾਰਾ ਕਰ ਡੇਰਿਆਂ ਵੱਲ ਪਰਿਵਾਰਾਂ ਸਮੇਤ (ਸਾਰੇ ਨਹੀ) ਵਹੀਰਾਂ ਘੱਤ ਕੇ ਜਾ ਰਹੇ ਸਿੱਖਾ ਨੂੰ ਸ਼੍ਹੋਮਣੀ ਕਮੇਟੀ, ਪੰਥਕ, ਸਮਾਜਿਕ ਆਗੂ ਕਦੋ ਤਕ ਅਣਗੋਲਿਆ ਕਰੀ ਜਾਣਗੇ। ਦਲਿਤ ਸਿੱਖ ਕੌਮ ਜਿੰਨਾਂ ਦੇ ਵੱਡ ਵਡੇਰਿਅਾਂ ਦੀਅਾਂ ਸ਼ਹਾਦਤਾਂ ਕੁਰਬਾਨੀਆਂ ਦਾ ਸਿੱਖ ਜਗਤ ‘ਚ ਸਨਹਿਰੀ ਇਤਿਹਾਸ ਹੈ ੳੁਨਾਂ ਨੂੰ ਕਦੋ ਤਕ ਡੇਰਿਆਂ ਦਾ ਰਸਤਾ ਲੱਭਣ ਲਈ ਮਜਬੂਰ ਹੋਣਾ ਪਵੇਗਾ।
============================================
ਸਿੱਖ ਕੌਮ ਨੂੰ ਕੌਮੀ ਘਰ ਲਈ ਦਲਿਤ ਸਿਖਾਂ ਨੂੰ ਵੀ ਭਰੋਸੇ ‘ਚ ਲੈਣਾ ਪਵੇਗਾ
-ਇਕਬਾਲ ਸਿੰਘ ਕਲਿਆਣ ,
ਸ਼ਹੀਦ ਭਗਤ ਸਿੰਘ ਨਗਰ ਮੋਗਾ Mob. 98559-64415
ਜਦੋ ਵੀ ਸਿੱਖ ਕੌਮ ਦੀ ਧਰੋਹਰ ਜਾਂ ਧਾਰਮਿਕ ਸਥਲਾਂ ਤੇ ਹਮਲਾ ਹੋਇਆ ਜਾ ਕਿਸੇ ਬੁਹਗਿਣਤੀ ਚੋ ਕੋਈ ਹਥ ਕਿਸੇ ਸਿਖ ਦੀ ਪਗੜੀ ਤਕ ਪਹੁੰਚਿਆ ਤਾਂ ਸਿੱਖ ਜਗਤ ਚੋ ਆਪਣੀ ਇਜਤ ਆਬਰੂ ਅਤੇ ਵਿਲੱਖਣਤਾ ਦੀ ਸਦਾ ਬਹਾਲੀ ਲਈ ਆਪਣੇ ਘਰ ਭਾਵ ਖਾਲਿਸਤਾਨ ਦੀ ਮੰਗ ਦੀਆਂ ਸੁਰਾਂ ਪਨਪਦੀਆਂ ਹਨ। ਜੇਕਰ ਸਿੱਖ ਜਗਤ ਲਈ ਆਪਣੇ ਸਿੱਖਸਤਾਨ ਦੀ ਮੰਗ ਲਈ ਉਭਰਨ ਵਾਲੀ ਸਰਾਂ ਦੀ ਘੋਖ ਕਰੀਏ ਤਾਂ ਇਹ ਤਿੰਨ ਸਦੱਰਭਾਂ ਚ ਉਠਦੀਆਂ ਹਨ।
ਪਹਿਲਾਂ ਤਾਂ ਉਹ ਲੋਕ ਜੋ ਲੰਬੇ ਸਮੇ ਤੋ ਵਿਦੇਸ਼ਾਂ ਚ ਬੈਠੇ ਹਨ ਤੇ ਗਰਮ ਮਿਜਾਜੀ ਕਾਰਨ ਵਗੈਰ ਭਗੋਲਿਕ ਪ੍ਹਸਥਿਤੀ ਅਤੇ ਵਗੈਰ ਜਮੀਨੀ ਹਕੀਕਤ ਸਮਝਿਆਂ ਇਸ ਮੰਗ ਨੂੰ ਉਭਾਰਦੇ ਹਨ ਦੂਸਰੇ ਕੁਝ ਕੁ ਉਹ ਲੋਕ ਜੋ ਇਸ ਮੰਗ ਜਰੀਏ ਆਪਣੀ ਚੌਧਰ ਅਤੇ ਆਪਣੇ ਨਿਜੀ ਹਿਤਾਂ ਦੀ ਪੂਰਤੀ ਕਰਨੀ ਲੋੜਦੇ ਹਨ ਅਤੇ ਸਿਖ ਜਗਤ ਚ ਤੀਜਾ ਵਰਗ ਅਜਿਹਾ ਵੀ ਹੈ ਜੋ ਹਿਰਦੇ ਵਲੂੰਧਰਨ ਵਾਲੀ ਤਰਾਸਦੀ ਸਮੇ ਹੀ ਇਸ ਭਾਵਨਾ ਨੂੰ ਉਜਾਗਰ ਕਰਦਾ ਹੈ ਸਦੀਵੀ ਨਹੀ। ਜੇਕਰ ਖਾਲਸਿਤਾਨ ਦੀ ਮੰਗ ਦੇ ਨਜਰੀਏ ਤੋ ਸਿਖ ਕੌਮ ਵੱਲ ਵੇਖੀਏ ਤਾਂ ਸਿੱਖ ਕੌਮ ਖੁਦ ਹੀ ਅਜਿਹੇ ਵਰਗਾਂ ਚ ਵੰਡੀ ਪਈ ਹੈ ਜਿਸ ਦਾ ਇਕ ਝੰਡੇ ਅਤੇ ਇਕ ਪਲੇਟਫਾਰਮ ਤੇ ਇਕੱਠੇ ਹੋ ਜਾਣਾ ਦੂਰ ਦੂਰ ਤਕ ਵੀ ਨਜਰ ਨਹੀ ਆ ਰਿਹਾ। ਸਿੱਖ ਕੌਮ ਨੂੰ ਵੀ ਦੂਸਰੇ ਧਰਮਾਂ ਵਾਂਗ ਜਾਤ ਪਾਤ ਉਚ ਨੀਚ ਦੇ ਜਹਿਰੀਲੇ ਸੱਪ ਨੇ ਡੱਸ ਲਿਆ ਜਿਸ ਦਾ ਪ੍ਹਤੱਖ ਪ੍ਹਮਾਣ ਹੈ ਪਿੰਡਾਂ ਸ਼ਹਿਰਾਂ ‘ਚ ਸਿੱਖ ਕੌਮ ਦੇ ਵੱਖ ਵੱਖ ਫਿਰਕਿਆਂ ਵੱਲੋ ਆਪਣੇ ਰਹਿਬਰਾਂ ਦੇ ਨਾਵਾਂ ਤੇ ਬਣਾਏ ਗਏ ਅਲੱਗ ਅਲੱਗ ਗਰੂ ਘਰ।
ਜਿਹੜੀ ਸਿੱਖ ਕੌਮ ਮਰਨ ਵਾਲੀ ਥਾਂ (ਸ਼ਮਸ਼ਾਨ ਘਾਟ) ਵੀ ਸਾਂਝੀ ਨਾ ਰੱਖ ਸਕੀ ਹੋਵੇ ਅਤੇ ਕਰਬਾਨੀਆਂ ਅਤੇ ਮਰ ਮਿੱਟਣ ਦਾ ਜਜਬਾ ਰੱਖਣ ਵਾਲੇ ਸਿੱਖ ਦਲਿਤ ਭਾੲੀਚਾਰੇ ਨੂੰ ਫਿਟਕਾਰਨ, ਧੁਰਕਾਰਨ ਤੇ ਮਜਬੂਰਨ ਡੇਰਿਆਂ ਮਸਾਵਿਆਂ ਦੀ ਝੋਲੀ ਪੈਣਾ ਪਵੇ ਉਸ ਸਿੱਖ ਕੌਮ ਦੇ ਪੰਥਕ ਆਗੂ ਕਿਹੜੇ ਮੂੰਹ ਨਾਲ ਦੂਸਰੇ ਧਰਮੋ ਤੋ ਵਿਲੱਖਣਤਾ ਦੀ ਗੱਲ ਕਰ ਰਹੇ ਹਨ। ਲੋਕਤੰਤਰ ਦੇਸ਼ ਚ ਬੁਹਗਿਣਤੀ ਦਾ ਹੀ ਅਧਾਰ ਤੇ ਰੁਤਬਾ ਹੋਇਆ ਕਰਦਾ ਹੈ, ਇਸੇ ਅਧਾਰ ਤੇ ਹੀ ਸਰਕਾਰਾਂ ਹੱਕ ਹਕੂਕ ਅਤੇ ਨਿਆ ਦਿੰਦੀਆਂ ਹੈ। ਜੇਕਰ ਭਾਰਤ ਵਰਗੇ ਲੋਕਤੰਤਰੀ ਦੇਸ਼ ‘ਚ ਸਿਰਫ ਤੇ ਸਿਰਫ 2% ਪ੍ਹਤੀਸ਼ਤ ਤੇ ਖੜੀ ਸਿੱਖ ਕੌਮ ਆਪਣੀ ਅਖੰਡਤਾ ਨੂੰ ਇਸੇ ਤਰਾਂ ਹੀ ਵਿਸਾਰਦੀ ਰਹੀ ਤਾਂ ਜਿਸ ਤਰਾਂ ਮਜਹਬੀ ਸਿੱਖ ਭਾਈਚਾਰੇ ਦਾ ਮਾਲਵੇ ‘ਚੋ ਕੁਝ ਹਿੱਸਾ ਜੋ ਡੇਰਾ ਸਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦਾ ਪ੍ਹੇਮੀ ਬਣਕੇ ਸਿੱਖੀ ਅਤੇ ਸਿੱਖ ਕੌਮ ਨੂੰ ਦਰਕਿਨਾਰ ਕਰ ਚੁੱਕਾ ਹੈ ਤਾਂ ਅਜਿਹੇ ਦੌਰ ਦੇ ਚਲਦਿਆਂ ਸਿੱਖ ਕੌਮ ਦੇ ਅੰਕੜਿਆਂ ਦਾ ਗਰਾਫ ਦੋ ਤੋ ਵੀ ਘਟਕੇ ਨੀਚੇ ਆਉਦਿਆਂ ਬਹੁਤੀ ਦੇਰ ਨਹੀ ਲੱਗਣੀ। ਮਨ ਨੂੰ ਪੀੜਾ ਦੇਣ ਅਤੇ ਚਿੰਤਾਂ ਵਾਲੀ ਗੱਲ ਹੈ ਕਿ ਖਾਸ ਕਰਕੇ ਮਜਹਬੀ ਸਿੱਖ ਜਾਂ ਰਵਿਦਾਸੀਏ ਸਮਾਜ ਵੱਲੋ ਆਪਣੇ ਰਹਿਬਰਾਂ ਦੇ ਮਨਾੲੇ ਜਾ ਰਹੇ ਦਿਹਾੜੇ ਅਤੇ ਸਜਾਏ ਜਾ ਰਹੇ ਨਗਰ ਕੀਰਤਨ ਸਮੇ ਜੱਟ ਤੇ ਦੂਸਰੇ ਸਿੱਖ ਫਿਰਕਿਆਂ ਵੱਲੋ ਨਜਰ ਅੰਦਾਜ ਕਰਕੇ ਇਨਾਂ ਦਲਿਤ ਸਿਖਾਂ ਤੋ ਕਿਨਾਰਾ ਕਰ ਲੈਣਾ ਵੀ ਸਿੱਖ ਕੌਮ ਦੀ ਸਾਂਝੀ ਭਾੲੀਵਾਲਤਾ ਤੇ ਪ੍ਹਸ਼ਨ ਚਿੰਨ ਖੜੇ ਕਰਦਾ ਹੈ।
ਜੇਕਰ ਇਸੇ ਤਰਾਂ ਹੀ ਕੲੀ ਫਿਰਕਿਆਂ ਚ ਵੰਡੀ ਹੋਈ ਸਿਖ ਕੌਮ ਦਾ ਕਝ ਹਿੱਸਾ ਸਰਕਾਰਾਂ ਤੇ ਸਿਆਸੀ ਲੀਡਰਾਂ ਦੀ ਪੁਸ਼ਤਪੁਨਾਹੀ ਹੇਠ ਚਲ ਰਹੇ ਡੇਰੇ ਅਤੇ ਡੇਰੇਦਾਰਾਂ ਦੀ ਝੋਲੀ ਪੈਦਾਂ ਰਿਹਾ ਤਾਂ ਇਸ ਖਿੰਡਰੀ ਪੁੰਡਰੀ ਸਿੱਖ ਕੌਮ ਨੂੰ ਦੇਸ਼ ਦੀਆਂ-ਦੀਆਂ ਹਕੂਮਤਾਂ ਤੋ ਹੱਕੀ ਹੱਕ ਹਕੂਕ ਤਾਂ ਮਿਲਣੇ ਦੂਰ ਦੀ ਗੱਲ ਪਹਿਲੇ ਸਮਿਆਂ ਵਾਂਗ ਇਜਤ ਆਬਰੂ ਤੇ ਦਸਤਾਰ ਬਚਾਉਣੀ ਵੀ ਅੌਖੀ ਹੋ ਜਾਵੇਗੀ।
ਕਿਸੇ ਵੀ ਲੋਕਤੰਤਰੀ ਦੇਸ਼ ਦਾ ਹਕੂਮਤੀ ਢਾਚਾਂ ਕਿਸੇ ਕੌਮ ਜਾਂ ਫਿਰਕੇ ਦੀ ਬੁਹਗਿਣਤੀ ਭਾਵ ਵੋਟ ਅਧਾਰ ਦੇ ਸਿਰ ਤੇ ਹੀ ਉਸ ਕੌਮ ਜਾ ਭਾਈਚਾਰੇ ਦੇ ਹਿਤਾਂ ਤੇ ਹੱਕਾਂ ਦੀ ਨਜਰਸਾਨੀ ਕਰਦੀ ਹੈ। ਜਦੋ ਹਕੂਮਤਾਂ ਦੇ ਨਜਰੀੲੇ ਤੋ ਕਿਸੇ ਦਾ ਵੋਟ ਬੈਕ ਕੋਈ ਜਿਅਾਦਾ ਮਾਈਨਾ ਨਹੀ ਰੱਖਦਾ ਤਾਂ ਉਸ ਕੌਮ ਦੇ ਹਿਤਾਂ ਤੇ ਜਾਈਜ ਹੱਕਾਂ ਦੀ ਹਕੂਮਤਾਂ ਵੱਲੋ ਅਣਦੇਖੀ ਕਰਨਾ ਸਭਾਵਕ ਹੁੰਦਾ ਹੈ। ਜੇਕਰ ਸਾਡੀ ਸਿੱਖ ਕੌਮ ਦੇ ਦੇਸ਼ ਵਿਦੇਸ਼ ਚ ਬੈਠੇ ਪੰਥਕ ਆਗੂਆਂ ਜਾਂ ਆਮ ਅਵਾਮ ਵੱਲੋ ਆਪਣੇ ਹੋਮ ਲੈਡ ਭਾਵ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਉਨਾਂ ਨੂੰ ਪਹਿਲਾਂ ਜਮੀਨੀ ਹਕੀਕਤ ਨੂੰ ਸਮਝ ਲੈਣਾ ਚਾਹੀਦਾ ਹੈ।
ਉਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿੰਨਾਂ ਚਿਰ ਸਿੱਖ ਕੌਮ ਦਾ ਅਲੱਗ ਅਲੱਗ ਫਿਰਕਿਆਂ ਚ ਵੰਡਿਆ ਅਵਾਮ ਅਤੇ ਉਚ ਨੀਚ ਜਾਤ ਪਾਤ ਦੇ ਅਭਾਵ ਤੋ ਨਿਕਾਰਿਆ ਦੁਰਕਾਰਿਆ ਸਿੱਖ ਦਲਿਤ ਭਾਈਚਾਰੇ ਨੂੰ ਵਿਸ਼ਵਾਸ਼ ‘ਚ ਨਹੀ ਲਿਆ ਜਾਦਾ ਅਤੇ ਉਨਾਂ ਦੀ ਅਦਬਤਾ ਨੂੰ ਆਮ ਜਨ ਜੀਵਨ ‘ਚ ਅਤੇ ਧਾਰਮਿਕ ਸਥਲਾਂ ਚ ਬਰਾਬਰਤਾ ਮਾਣ ਸਨਮਾਨ ਬਹਾਲ ਨਹੀ ਕੀਤਾ ਜਾਦਾਂ ਅਤੇ ੳੁਨਾਂ ਦਲਿਤ ਸਿੱਖਾਂ ਨੂੰ ਸਿੱਖੀ ਦਾ ਅਹਿਮ ਅੰਗ ਨਹੀ ਸਮਝਿਆ ਜਾਦਾ ਉਨਾਂ ਚਿਰ ਸਿੱਖਸਤਾਨ ਦੀ ਮੰਗ ਕਬੂਲ ਕਰਨੀ ਤਾਂ ਦੂਰ ਹਕੂਮਤਾਂ ਆਮ ਜਾਇਜ ਹੱਕਾਂ ਦੀ ਵੀ ਅਣਦੇਖੀ ਕਰਦੀਆਂ ਰਹਿਣਗੀਆਂ।
============================================
ਡਾ ਅੰਬੇਡਕਰ ਨਾਲ ਸਿੱਖ ਮਤ ਗ੍ਹਹਿਣ ਕਰਨ ਆਏ 6 ਕਰੋੜ ਦਲਿਤਾਂ ਨੂੰ ਪੰਥਕ ਆਗੂ ਨਾ ਧਿਰਕਾਰਦੇ ਤਾਂ ਅੱਜ ਸਿੱਖ ਕੌਮ ਬੁਹਗਿਣਤੀਆਂ ਚ ਸ਼ਾਮਲ ਹੁੰਦੀ…
-ਇਕਬਾਲ ਸਿੰਘ ਕਲਿਆਣ ,
ਸ਼ਹੀਦ ਭਗਤ ਸਿੰਘ ਨਗਰ ਮੋਗਾ Mob. 98559-64415
ਲਉ ਜੀ ਦੂਰ ਅੰਦੇਸੀ ਸੋਚ ਨੇਪਰੇ ਚੜ ਜਾਦੀ ਤਾਂ ਸਿੱਖ ਸਮਾਜ ਨੇ ਆਪਣੀ ਬੁਹਲਤਾ ਦੇ ਸਿਰ ਤੇ ਕੇਦਰ ਅਤੇ ਪੰਜਾਬ ਵਰਗੇ ਸੂਬੇ ਚ ਸਰਕਾਰਾਂ ਬਣਾੳੁਣ ਚ ਸਪੂਰਨ ਸਮਰੱਥਾ ਹਾਸਲ ਕਰ ਲੈਣੀ ਸੀ। ਪਰ ਹੁਣ ਸਮੁੱਚੇ ਦੇਸ਼ ਦੀ ਅਜਾਦੀ ਲਈ ਸਭ ਤੋ ਵੱਧ ਕੁਰਬਾਨੀਆਂ ਦੇਣ ਵਾਲੀ ਅਤੇ ਖੇਤੀ ਪੈਦਾਵਰ ਚ ਵੀ ਅੰਨ ਨਾਲ ਪੂਰੇ ਦੇਸ਼ ਦਾ ਢਿੱਡ ਭਰਨ ਦੇ ਬਾਵਜੂਦ ਵੀ ਸਿੱਖ ਕੌਮ ਦੀਆਂ ਹੱਕੀ ਤੇ ਜਾਈਜ ਮੰਗਾਂ ਦੀ ਵੀ ਕੇਦਰ ਸਰਕਾਰਾਂ ਵੱਲੋ ਅਣਦੇਖੀ ਕਰਨ ਦਾ ਸਭ ਤੋ ਵੱਡਾ ਕਾਰਨ ਪੂਰੇ ਭਾਰਤ ‘ਚ ਸਿਖਾਂ ਦਾ ਸਿਰਫ 2 ਪ੍ਹਤੀਸ਼ਤ ਹੋਣਾ ਵੀ ਹੈ।
ਸਾਡੀ ਸਿਖ ਕੌਮ ਦੇ ਪੰਥਕ, ਸਿਆਸੀ, ਸਮਾਜਿਕ ਆਗੂਆਂ ਵੱਲੋ ਵਾਰ ਵਾਰ ਵੱਡੀਆਂ ਕੁਤਾਹੀਆਂ ਕਾਰਨ ਸਮੁੱਚੀ ਸਿੱਖ ਕੌਮ ਨੂੰ ਬਹੁਤ ਵੱਡੇ ਖੁਮਿਆਜੇ ਭੁਗਤਣੇ ਪਏ ਹਨ। ਪੂਰੇ ਭਾਰਤ ਚ ਸਿਰਫ 2 ਪ੍ਹਤੀਸ਼ਤ ਦੇ ਅੰਕੜੇ ਵਾਲੀ ਸਿੱਖ ਕੌਮ ਜੇਕਰ ਅਜੇ ਵੀ ਬੁਹਗਿਣਤੀ ਵਾਲੇ ਦਲਿਤ ਸਿਖ ਸਮਾਜ ਨੂੰ ਜਾਤ ਪਾਤ ਉਚ ਨੀਚ ਭੇਦਭਾਵ ਵਾਲੇ ਨਜਰੀਏ ਨਾਲ ਪਾਸੇ ਕਰਦੀ ਰਹੀ ਅਤੇ ਦਲਿਤ ਸਿੱਖ ਸਮਾਜ ਨੂੰ ਆਪਣੇ ਗੁਰੂ ਘਰ ਆਪਣੇ ਨਗਰ ਕੀਰਤਨ, ਆਪਣੇ ਸ਼ਮਸ਼ਾਨ ਘਾਟ ਤਕ ਵੀ ਅਲੱਗ ਬਣਾਉਣ ਲਈ ਮਜਬੂਰ ਕਰਦੀ ਰਹੀ ਤਾਂ ਇਹ ਦਲਿਤ ਸਿਖ ਭਾਈਚਾਰਾ ਦਾ ਵੱਡਾ ਹਿਸਾ ਸਿਖੀ ਨੂੰ ਸਦਾ ਲਈ ਛੱਡਕੇ ਬਾਬਾ ਸਹਿਬ ਵਾਂਗ ਕਿਸੇ ਹੋਰ ਧਰਮ ਦਾ ਪੱਲਾ ਫੜ ਲਵੇਗਾ ਜਿਸ ਨਾਲ ਪਹਿਲਾਂ ਤੋ ਹੀ ਘੱਟ ਗਿਣਤੀ ਦੀ ਮਾਰ ਝੱਲ ਰਹੀ ਸਿੱਖ ਕੌਮ ਨੂੰ ਆਉਣ ਵਾਲੇ ਸਮੇ ‘ਚ ਹੋਰ ਵੀ ਵੱਡੀਆਂ ਤਰਾਸਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਨਾ ਮੁਕਣ ਵਾਲਾ ਦੁਖਾਂਤ ਸਿਖ ਕੌਮ ਦੇ ਗਲ ਪੈ ਜਾਵੇਗਾ।
ਹੁਣ ਵੇਖਣਾ ਇਹ ਹੋਵੇਗਾ ਕਿ ਸਿਖ ਕੌਮ ਦੇ ਪੰਥਕ ਅਹੁਦੇਦਾਰ ਤੇ ਆਗੂ ਵਰਗ ਕਦੋ ਤਕ ਸਿਖ ਕੌਮ ਦੀ ਦਿਨੋ ਦਿਨ ਕਮਜੋਰ ਹੋ ਰਹੀ ਅਤੇ ਅੰਦਰੋ ਅੰਦਰ ਘੁਣ ਵਾਂਗ ਖਾਦੀ ਜਾ ਰਹੀ ਅੰਦਰੂਨੀ ਸ਼ਕਤੀ ਨੂੰ ਕਦੋ ਤਕ ਭਾਂਪਣ ਚ ਸਮਰੱਥ ਹੁੰਦਾ ਹੈ। ਜੇਕਰ ਅੈਸ.ਜੀ.ਪੀ.ਸੀ. ਅਤੇ ਸਿਖ ਜਗਤ ਦੇ ਵਾਹਿਦ ਪੰਥਕ, ਸਿਆਸੀ, ਸਮਾਜਿਕ ਅਹੁਦੇਦਾਰ ਤੇ ਆਗੂ ਸਿਖੀ ਤੇ ਸਿਖ ਕੌਮ ਨੂੰ ਅੰਦਰੂਨੀ ਮਜਬੂਤੀ ਦੇਣ ਦੀ ਬਜਾਏ ਆਪਣੀਆਂ ਲੰਬੜਦਾਰੀਆਂ, ਕੁਰਸੀਆਂ ਤੇ ਪਦਵੀਆਂ ਬਚਾਉਣ ਦੇ ਰਾਹ ਤੇ ਹੀ ਚਲਦੇ ਰਹੇ ਤਾਂ ਇਨਾਂ ਦੀਆਂ ਗੁਸਤਾਖੀਆਂ, ਬੇਸਮਝੀਆਂ ਦਾ ਖਮਿਆਜਾ ਸਮੁੱਚੇ ਸਿਖ ਜਗਤ ਨੂੰ ਪਹਿਲਾਂ ਵਾਂਗ ਜਲੀਲਤਾ ਤੇ ਜਲਾਲਤ ਦੇ ਰੂਪ ‘ਚ ਭੁਗਤਣਾ ਪਵੇਗਾ।
============================================
ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ…
ਕਿਰਨਪ੍ਰੀਤ ਕੌਰ । Mob + 436 886 401 3133
ਦੋਸਤੋ !! ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੀ ਸਰਕਾਰ ਤੇ ਹੀ ਨਹੀਂ ਬਲਕਿ ਨਾਗਰਿਕਾਂ ਤੇ ਵੀ ਨਿਰਭਰ ਹੁੰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਹੁਣ ਚੋਣਾਂ ਦਾ ਸਮਾਂ ਹੈ । ਹਰ ਪਾਰਟੀ ਦਾ ਮੈਂਬਰ ਆਪਣੀ – ਆਪਣੀ ਪਾਰਟੀ ਦੇ ਗੁਣ ਗਾਉਂਦਾ ਦਿਖਾਈ ਦੇਵੇਗਾ । ਰੱਜ ਕੇ ਇੱਕ ਦੂਸਰੀ ਦੀ ਪਾਰਟੀ ਨੂੰ ਭੰਡਿਆ ਜਾਵੇਗਾ ਅਤੇ ਦੇਸ਼ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਣਗੀਆਂ । ਪਰ ਇਹ ਹਰ ਇੱਕ ਪਾਰਟੀ ਦਾ ਨਿੱਜੀ ਧਰਮ ਹੀ ਹੈ ਕਿ ਉਹ ਆਪਣੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਲੋਕਾਂ ਵਿੱਚ ਅੱਗੇ ਲੈ ਕੇ ਜਾਵੇ । ਇਸ ਵਾਸਤੇ ਉਹ ਕਈ ਤਰ੍ਹਾਂ ਦੀਆਂ ਝੂਠੀਆਂ ਦਲੀਲਾਂ ਅਤੇ ਝੂਠੇ ਵਾਅਦੇ ਵੀ ਕਰਦੇ ਹਨ । ਵੋਟਾਂ ਵਿੱਚ ਜਿੱਤਣ ਲਈ ਉਹ ਕਿਸੇ ਵੀ ਹੱਦ ਤੱਕ ਜਾਂਦੇ ਹਨ ਕਈ ਵਾਰ ਘਰਾਂ ਵਿੱਚ ਜਾ ਕੇ ਪੈਸੇ ਵੰਡਦੇ ਹਨ ਕਈਆਂ ਨੂੰ ਸ਼ਰਾਬ ਅਤੇ ਹੋਰ ਵੀ ਕਈ ਹੋਰ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨਾਲ ਉਹ ਵੋਟਾਂ ਨੂੰ ਹਾਸਲ ਕਰ ਸਕਣ ।
ਪਰ ਦੋਸਤੋ ਇਹ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਇੱਕ ਸੱਚੇ ਇਨਸਾਨ ਨੂੰ ਵੋਟ ਪਾ ਕੇ ਅਗਾਂਹ ਵਧੂ ਕਰੀਏ ਤਾਂ ਕਿ ਅੱਗੇ ਜਾ ਕੇ ਦੇਸ਼ ਦਾ ਸੱਚਮੁੱਚ ਵਿਕਾਸ ਹੋ ਸਕੇ । ਅਸੀਂ ਸਾਰੇ ਲੋਕ ਕਈ ਵਾਰ ਲਾਲਚ ਜਾਂ ਦੋਸਤੀ ਦੇ ਬਹਿਕਾਵੇ ਵਿੱਚ ਆ ਕੇ ਗਲਤ ਪਾਰਟੀ ਨੂੰ ਵੋਟ ਪਾ ਦਿੰਦੇ ਹਾਂ । ਜਿਸ ਦਾ ਸਾਨੂੰ ਅੱਗੇ ਜਾ ਕੇ ਬਹੁਤ ਹੀ ਗਲਤ ਨਤੀਜਾ ਮਿਲਦਾ ਹੈ । ਇਹੋ ਜਿਹੀਆਂ ਪਾਰਟੀਆਂ ਅਗਾਂਹ ਜਾ ਕੇ ਸਿਰਫ ਆਪਣੀ ਹੀ ਚਿੰਤਾ ਕਰਦੀਆਂ ਹਨ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਨਾਲ ਕੋਈ ਮਤਲਬ ਨਹੀਂ ਹੁੰਦਾ । ਅਸੀਂ ਉਸ ਪਲ ਆਪਣੀ ਕੁੱਝ ਕੁ ਨਿਜੀ ਫਾਇਦਿਆਂ ਲਈ ਗਲਤ ਇਨਸਾਨ ਨੂੰ ਵੋਟ ਪਾ ਕੇ ਆਪਣੇ ਪੂਰੇ ਦੇਸ਼ ਦਾ ਭਵਿੱਖ ਖਰਾਬ ਕਰ ਦਿੰਦੇ ਹਾਂ ।
ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਨਿੱਜੀ ਮਤਲਬ ਨੂੰ ਤਿਆਗ ਕੇ ਇਕ ਸੱਚੇ ਇਨਸਾਨ, ਸੱਚੀ ਪਾਰਟੀ ਨੂੰ ਵੋਟ ਪਾਈਏ । ਵੋਟ ਪਾਉਣਾ ਸਾਡਾ ਸਭ ਦਾ ਆਪਣਾ ਨਿੱਜੀ ਹੱਕ ਹੈ ਇਸ ਲਈ ਸਾਨੂੰ ਵੋਟ ਪਾਉਣ ਸਮੇਂ ਆਪਣੇ ਦੋਸਤ, ਰਿਸ਼ਤੇਦਾਰਾਂ ਜਾਂ ਫਿਰ ਕਿਸੇ ਹੋਰ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ ਬਲਕਿ ਖੁਦ ਆਪਣੇ ਦਿਮਾਗ਼ ਦੀ ਵਰਤੋਂ ਕਰ ਸਹੀ ਚੋਣ ਕਰਨੀ ਚਾਹੀਦੀ ਹੈ ।
ਪਾਰਟੀਆਂ ਪਹਿਲਾਂ ਕੁਝ ਕੁ ਸਕੀਮਾਂ ਚਲਾ ਕੇ ਲੋਕਾਂ ਦਾ ਦਿਲ ਜਿੱਤਦੀਆਂ ਹਨ ਜਿਵੇਂ ਕਿ ਆਟਾ ਦਾਲ ਸਕੀਮ ਨੂੰ ਹੀ ਲੈ ਲਓ ।ਪਰ ਇਹ ਸਕੀਮਾਂ ਨੌਜਵਾਨਾਂ ਨੂੰ ਅਪਾਹਜ ਬਣਾ ਰਹੀਆਂ ਹਨ । ਉਨ੍ਹਾਂ ਨੂੰ ਘਰ ਬੈਠੇ ਹੀ ਦਾਣਾ ਪਾਣੀ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ । ਪਰ ਮੇਰੇ ਵਿਚਾਰਾਂ ਨਾਲ ਇਹੋ ਜਿਹੀ ਸਕੀਮਾਂ ਨੂੰ ਚਲਾਉਣ ਨਾਲੋਂ ਸਾਨੂੰ ਲੋਕਾਂ ਨੂੰ ਕਾਰੋਬਾਰ ਦੇਣਾ ਚਾਹੀਦਾ ਹੈ । ਹਾਂ ! ਉਨ੍ਹਾਂ ਲੋਕਾਂ ਨੂੰ ਦਾਣਾ ਪਾਣੀ ਸਕੀਮ ਜ਼ਰੂਰ ਮਿਲਣੀ ਚਾਹੀਦੀ ਹੈ ਜੋ ਕਿ ਅਪਾਹਜ ਹਨ ਜਾਂ ਫਿਰ ਬਹੁਤ ਬਜ਼ੁਰਗ ਹਨ ਅਤੇ ਆਪਣਾ ਕੰਮ ਨਹੀਂ ਕਰ ਸਕਦੇ । ਸਾਨੂੰ ਦੇਖਣਾ ਚਾਹੀਦਾ ਹੈ ਕਿ ਸਰਕਾਰ ਸਾਨੂੰ ਕਿਸ ਤਰ੍ਹਾਂ ਦੀਆਂ ਸਕੀਮਾਂ ਮੁਹੱਈਆ ਕਰਵਾ ਰਹੀ ਹੈ । ਦੇਸ਼ ਦੀ ਤਰੱਕੀ ਦੀ ਜ਼ਿੰਮੇਵਾਰੀ ਹਰ ਨਾਗਰਿਕ ਦੇ ਹੱਥ ਹੈ । ਇਸ ਲਈ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ।
———————————————
ਕਿਸ ਰਸਤੇ ਤੁਰ ਪਿਆ ਸਾਡਾ ਸੰਤ ਸਮਾਜ ?
ਢੱਡਰੀਆਂ ਵਾਲਿਆਂ ਤੇ ਹਰਨਾਮ ਸਿਘ ਧੁੰਮਾ ਵਿਚਕਾਰ ਛਿੜੀ ਜੰਗ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦੀ ਹੈ
ਡਾ.ਮਨਜੀਤ ਸਿੰਘ ਸਰਾਂ
ਮੁਖ ਸੰਪਦਕ ‘ਸਿਆਸੀ ਦਲ ਦਲ ‘
ਚੰਡੀਗੜ੍ਹ I
ਅਜੇ ਸਾਡੇ ਸਮਾਜ ਦੀ ਮਾੜੀ ਦੁਰਦਸ਼ਾ ਇਹ ਹੈ ਕਿ ਸਮਾਜ ਨੂੰ ਸੇਧ ਦੇਣ ਵਾਲਾ ਸੰਤ ਸਮਾਜ ਹੀ ਕੁਰਾਹੇ ਪੈ ਰਿਹਾ ਹੈ ਕਿਓਂਕਿ ਅੱਜ ਨਾਂ ਤਾਂ ਕਿਸੇ ਚ’ ਨਿਮਰਤਾ ਹੈ, ਨਾਂ ਧਰਮ ਤੇ ਨਾਂ ਹੀ ਧਰਮੀਆਂ ਲਈ ਸਤਕਾਰ ਹੈ ਬਸ ਪੈਸਾ ਇਕਠਾ ਕਰਨਾ, ਵਿਦੇਸ਼ ਘੁਮਣਾ, ਮਹਿਂਗਈਆਂ ਕਾਰਾਂ ਅਤੇ ਆਲੀਸ਼ਾਨ ਗੁਰਦਵਾਰੇ ਜਾਂ ਡੇਰੇ ਬਣਾਕੇ ਰੱਬ ਦੇ ਨਾਂ ਤੇ ਲੋਕਾਂ ਨੂੰ ਠਗਨਾ ਹੈ i ਇਥੇ ਹੀ ਬਸ ਨਹੀ ਹੈ ਇਨਾਂ ਦੇ ਡੇਰਿਆਂ ਚ’ ਹਰ ਸੁਖ ਮੁਹਈਆ ਹੁੰਦਾ ਹੈ ਪਰ ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਦੋ ਸਿਰਕਢ ਬਾਬਿਆਂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਦਮਦਮੀ ਟਕਸਾਲ ਦੇ ਹਰਨਾਮ ਸਿਘ ਧੁੰਮਾ ਵਿਚਕਾਰ ਛਿੜੀ ਜੰਗ ਆਖਰਕਾਰ ਕਿਥੇ ਜਾ ਕੇ ਰੁਕਦੀ ਹੈ ?.
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਪਰ ਹੋਏ ਹਮਲੇ ਨੂੰ ਲੈ ਕੇ ਸੋਮਵਾਰ ਨੂੰ ਪਟਿਆਲਾ ਵਿਚ ਡੀ. ਸੀ. ਦਫਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਰੈਲੀ ਕੱਢੀ ਗਈ ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਢੱਡਰੀਆਂ ਵਾਲਿਆਂ ਦੇ ਸਮਰਥਕਾਂ ਨੇ ਹਿੱਸਾ ਲਿਆ ਪਰ ਇਸ ਕਿਸੇ ਠੋਸ ਹਲ ਲਈ ਨਾਂ ਤਾਂ ਕੋਈ ਸੰਤ ਸਮਾਜ ਅਗੇ ਆ ਰਿਹਾ ਹੈ ਤੇ ਨਾਂ ਹੀ ਪੁਲਿਸ ਪ੍ਰਸ਼ਾਸ਼ਨ ਵਾਲੇ ਕੋਈ ਕੁਝ ਨਿਭੇੜਦੇ ਆ i ਹੁਣ ਧੁਮੇ ਦੇ ਪਿਛੇ ਸਰਕਾਰ ਖੜੀ ਆ ਤੇ ਧੁਮਾ ਢੱਡਰੀਆਂ ਵਾਲਿਆਂ ਦੇ ਪਿਛੇ ਆ.. ਗਲ ਕੀ ਧਰਮ ਨੂੰ ਇਕ ਇਮਤਿਹਾਨ ਦੀ ਘੜੀ ਚੋ ਗੁਰਨ ਲਈ ਮਜਬੂਰ ਕਰ ਰਹੇ ਹਨ ਇਹ ਲੋਕ ਅਤੇ ਦੁਨੀਆਂ ਨੂੰ ਇਹ ਦਸ ਰਹੇ ਹਨ ਕਿ ਅਸੀਂ ਆਪਿਸ ਚ’ ਕੁਤੇ ਖਾਣੀ ਕਰਨ ਤੋਂ ਵੀ ਨਹੀ ਪਰਹੇਜ ਕਰਦੇ ਅਤੇ ਚੌਦਰ ਲਈ ਅਕਸਰ ਅਸੀਂ ਜੁਤੀਓ ਜੁਤੀ ਵੀ ਹੁੰਦੇ ਰਹਿੰਦੇ ਹਾਂ i
———————————————————
ਭਾਰਤ ਮੇਰਾ ਘਰ ਹੈ, ਮੈਂ ਆਪਣਾ ਆਖਰੀ ਸਾਹ ਇਸੇ ਧਰਤੀ ਤੇ ਲਵਾਂਗੀ -ਸੋਨੀਆ ਗਾਂਧੀ
ਡਾ.ਮਨਜੀਤ ਸਿੰਘ ਸਰਾਂ
ਮੁਖ ਸੰਪਾਦਕ : ਸਿਆਸੀ ਦਲਦਲ
ਚੰਡੀਗੜ੍ਹ I
ਕੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੂਰੇ ਜੋਰ ਸ਼ੋਰ ਨਾਲ ਵਰ੍ਹੀ ਕਿਓਂਕਿ ਓਨਾਂ ਦਾ ਆਖਣਾ ਹੈ ਆਖਰ ਕਾਰ ਇਕ ਸਿਆਸੀ ਹੋਣ ਤੋਂ ਇਲਾਵਾ ਮੋਦੀ ਦੀ ਮੇਰੇ ਨਾਲ ਕੀ ਦੁਸ਼ਮਣੀ ਹੈ ? ਕਿ ਓਹ ਮੇਰੀ ਨਿੱਜੀ ਜਿੰਦਗੀ ਨੂੰ ਵਾਰ ਵਾਰ ਤਕਲੀਫ਼ ਦੇ ਰਹੇ ਹਨ I ਓਨਾਂ ਕਿਹਾ ਕਿ ਇਹ ਠੀਕ ਹੈ ਕਿ ਮੇਰਾ ਜਨਮ ਇਟਲੀ ਚ’ ਹੋਇਆ ਪਰ ਮੇਰਾ ਵਿਆਹ ਭਾਰਤ ਚ’ ਹੋਇਆ ਤੇ ਮੇਰੇ ਬਚੇ ਭਾਰਤ ਚ’ ਹੋਏ I ਇਸ ਦੇਸ਼ ਲਈ ਮੇਰੀ ਸੱਸ ਨੇ ਜਾਨ ਦਿੱਤੀ ਅਤੇ ਮੇਰੇ ਪਤੀ ਵੀ ਦੇਸ਼ ਲਈ ਮਰੇ ਤੇ ਫੇਰ ਵੀ ਮੋਦੀ ਮੇਰੇ ਤੇ ਇਹ ਘਟੀਆ ਇਲਜ਼ਾਮ ਕਿਓਂ ਲਾ ਰਹੇ ਹਨ ?
ਓਨਾਂ ਕਿਹਾ ਕਿ ਮੋਦੀ ਮੈਨੂੰ ਦਸਣ ਕਿ ਓਨਾਂ ਦੇ ਪਰਿਵਾਰ ਨੇ ਦੇਸ਼ ਲਈ ਕੋਈ ਕੁਰਬਾਨੀ ਦਿੱਤੀ ..? ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਹੀ ਮੇਰਾ ਘਰ ਹੈ, ਅਤੇ ਮੈ ਆਖਰੀ ਸਾਹ ਵੀ ਇਥੇ ਹੀ ਲਵਾਂਗੀ ਅਤੇ ਮੇਰੀ ਰਾਖ ਇਥੋ ਦੀ ਮਿੱਟੀ ‘ਚ ਹੀ ਮਿਲੇਗੀ ਜਿਥੋ ਦੇ ਲੋਕਾਂ ਨਾਲ ਮੈ ਪਿਆਰ ਕਰਦੀ ਹਾਂ। ਓਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਪ੍ਰਤੀ ਮੇਰਾ ਪਿਆਰ ਤੇ ਸਮਰਪਣ ਨਹੀਂ ਖੋਹ ਸਕਦੇ ਅਤੇ ਮੇਰੀਆਂ ਅਸਥੀਆਂ ਵੀ ਮੇਰੇ ਆਪਣਿਆਂ ਵਾਂਗ ਇਸੇ ਮਿੱਟੀ ‘ਚ ਮਿਲਣਗੀਆਂ। ਅਸੀਂ ਇਥੇ ਸੋਨੀਆ ਗਾਂਧੀ ਨਾਲ ਸਹਿਮਤ ਹਾਂ ਕਿਓਂਕਿ ਹੁਣ ਓਹ ਭਾਰਤ ਦੀ ਨਾਗਰਿਕ ਹੈ ,ਜਿਵੇਂ ਅੱਜ ਸਾਡੇ ਦੇਸ਼ ਦੇ ਲੋਕ ਬਾਕੀ ਦੇਸ਼ਾਂ ਚ’ ਸਿਆਸਤ ਦੇ ਹਿੱਸੇਦਾਰ ਹਨ I ਸਿਆਸਤ ਦੇ ਸਾਰੇ ਦਾਅ ਪੇਚ ਖੇਲੋ ਪਰ ਕਿਸੇ ਦੀ ਨਿੱਜੀ ਜਿੰਦਗੀ ਨੂੰ ਕੁਰੇਦੋ ਮੋਦੀ ਸਾਹਿਬ…
——————————————————————-