—————————————————————-
ਟੋਕਾ-ਟਾਕੀ !
✍️ -ਬਬਲੀ ਮੋਗਾ ✍️
babalirjpt@gmail.com
ਇਹ ਘਰ-ਘਰ ਦੀ ਕਹਾਣੀ ਆ ਟੋਕਾ-ਟਾਕੀ, ਕਿਸੇ-ਕਿਸੇ ਦੀ ਬਹੁਤ ਆਦਤ ਹੁੰਦੀ ਆ ਟੋਕਣ ਦੀ। ਕੋਈ ਗੁਆਂਢੀ, ਕੋਈ ਘਰ ਦਾ ਮੈਂਬਰ ਹੁੰਦਾ, ਕੋਈ ਰਿਸ਼ਤੇਦਾਰ ਬਹੁਤ ਟੋਕਦਾ ਹੁੰਦਾ। ਕੋਈ ਖਾਣ ਪੀਣ-ਪਿੱਛੇ ਟੋਕਦਾ, ਕੋਈ ਕੰਮ -ਕਾਰ ਪਿੱਛੇ, ਕੋਈ ਕਿਸੇ ਆਦਤ ਪਿੱਛੇ, ਕੋਈ ਉਈਂ ਆਦਤ ਤੋਂ ਮਜ਼ਬੂਰ ਹੁੰਦਾ ਵੀ ਟੋਕੇ ਬਿਨ੍ਹਾਂ ਨਹੀਂ ਰਹਿ ਸਕਦਾ। ਕਿਸੇ ਨੂੰ ਆਵਦੇ ਕੰਮ ਨੂੰ ਸਹੀ ਤੇ ਦੂਜੇ ਨੂੰ ਟੋਕ ਕੇ ਗ਼ਲਤ ਠਹਿਰਾਉਣ ਦੀ ਆਦਤ ਹੁੰਦੀ ਹੈ। ਕਿਸੇ-ਕਿਸੇ ਮੇਰੇ ਵਰਗੇ ਮੈਂਬਰ ਨੂੰ ਘਰ ਵਿੱਚ ਬਹੁਤ ਟੋਕਿਆ ਜਾਂਦਾ। ਕਿਸੇ ਆਦਤ ਪਿੱਛੇ, ਫੇਰ ਤਾਂ ਉਹ ਉਈਂ ਘੜੀਸਿਆ ਜਾਂਦਾ ਵਿਹਲਾ ਬੈਠਾ ਵੀ ਨਹੀਂ ਜਰ ਹੁੰਦਾ।
ਇਸ ਟੋਕਾ-ਟਾਕੀ ਤੋਂ ਮੇਰੇ ਵਰਗਾ ਬਹੁਤ ਤੰਗ ਆ ਜਾਂਦਾ, ਪਤਾ ਹੁੰਦਾ ਲਾਹ-ਪਾਹ ਹੋਊ ਮਾੜੀ ਜਿਹੀ ਗੱਲ ‘ਤੇ ਜੇ ਵਿਹਲਾ ਬੈਠਾ ਦਿਸ ਵੀ ਗਿਆ, ਪੁੱਛੋ ਨਾ ਬੁਰੀ ਹਾਲਤ ਕਰ ਦਿੰਦੀ ਇਹ ਟੋਕਾ -ਟਾਕੀ।
ਗੱਲ ਬੱਸ ਐਨੀ ਆ, ਸਵੈ ਦੀ ਪੜ੍ਹਚੋਲ ਕਰੋ, ਜੇਕਰ ਖੁਦ ਨੂੰ ਗ਼ਲਤ ਨਹੀਂ ਲੱਗਦੇ ਫੇਰ ਪਰਵਾਹ ਨਾ ਕਰੋ ਤੇ ਬਸ, ਫੇਰ ਗੱਲ ਦਿਲ ‘ਤੇ ਲੈਕੇ ਨਹੀਂ ਬੈਠੋ ਆਪਣਾ ਕੰਮ ਕਰੋ ਤੇ ਜਿਹਨਾਂ ਨੇ ਟੋਕਾ-ਟਾਕੀ ਕਰਨਾ ਹੁੰਦਾ ਕਰਦੇ ਹੀ ਰਹਿਣਾ ਹੁੰਦਾ। ਭਾਵ ਰਾਹ ‘ਚ ਪੱਥਰ ਰੋੜੇ ਜਰੂਰ ਹੁੰਦੇ ਨੇ ਕੋਈ ਵੀ ਮੰਜ਼ਿਲ ‘ਤੇ ਜਾਣ ਵਾਲਿਆਂ ਨੂੰ ਨਹੀਂ ਰੋਕ ਸਕਦੇ। ਸੋ, ਤੁਸੀਂ ਤੁਰਦੇ ਰਹੋ ਮੰਜ਼ਿਲ ਹਾਸਲ ਕਰੋ।
—————————————————————-
ਔਰਤ ਦਾ ਸਮਾਜ ਵਿੱਚ ਰੁਤਬਾ !
✍️ – ਇੰਦਰਪੑੀਤ ਕੌਰ ਬਰਾੜ, ਪੱਤੋ ਹੀਰਾ ਸਿੰਘ
ਸਦੀਆਂ ਤੋਂ ਮਰਦ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆ ਰਿਹਾ ਹੈ। ਉਸਨੂੰ ਲਗਦਾ ਹੈ ਕਿ ਮਰਦ ਤੋ ਬਿਨਾ ਔਰਤ ਕੁਝ ਵੀ ਨਹੀ। ਔਰਤ ਸਿਰਫ ਬੱਚੇ ਨੂੰ ਜਨਮ ਦੇਣ ਵਾਲੀ ਤੇ ਘਰ ਦਾ ਕੰਮ ਕਰਨ ਵਾਲੀ ਮਸ਼ੀਨ ਹੈ। ਔਰਤ ਆਪਣੀ ਮਰਜ਼ੀ ਨਾਲ ਕੁਝ ਵੀ ਕਰਨ ਦਾ ਅਧਿਕਾਰ ਨਹੀ ਰੱਖਦੀ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕਿਉ ਔਰਤ ਨੂੰ ਆਪਣੀ ਅਜ਼ਾਦੀ ਨਾਲ ਜਿੰਦਗੀ ਜਿਉਂਣ ਦਾ ਹੱਕ ਸਮਾਜ ਵਿੱਚ ਨਹੀਂ ਦਿੱਤਾ ਜਾਂਦਾ। ਕਿਉ ਉਸ ਤੋ ਉਸਦੇ ਸਾਰੇ ਹੱਕ, ਚਾਅ ਖੋਹ ਲਏ ਜਾਂਦੇ ਹਨ? ਕੀ ਉਸਦਾ ਕੋਈ ਅਧਿਕਾਰ ਨਹੀ ਕਿ ਜੋ ਜਨਮ ਇੱਕ ਵਾਰ ਮਿਲਿਆ ਉਹ ਉਸਨੂੰ ਆਪਣੀ ਮਰਜ਼ੀ ਨਾਲ ਜੀਅ ਸਕੇ। ਭਾਵੇ ਅੱਜ ਅਸੀ ਬੋਲਦੇ ਹਾਂ ਕਿ ਸਮਾਜ ਬਦਲ ਗਿਆ ਔਰਤ ਅਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਪਰ ਇਹ ਅਧੂਰਾ ਸੱਚ ਹੈ ਜੋ ਕਿ ਕਹਿਣ ਲਈ ਬਣਿਆ ਪਰ ਪੂਰੀ ਤਰਾਂ ਲਾਗੂ ਕਿਤੇ ਵੀ ਨਹੀ ਹੋਇਆ। ਅੱਜ ਦੀ ਔਰਤ ਇੰਨੀ ਸਮਰਥ ਹੋ ਗਈ ਹੈ ਕਿ ਉਹ ਪੂਰੇ ਸਮਾਜ ਨੂੰ ਬਦਲਣ ਦਾ ਦਮ ਰੱਖਦੀ ਹੈ। ਪਰ ਸਮਾਜ ਵਿੱਚ ਕੁੁਝ ਰਾਕਸ਼ਸ਼ ਬਿਰਤੀ ਲੋਕਾਂ ਨੇ ਔਰਤ ਨੂੰ ਅੱਗੇ ਵਧਦਾ ਦੇਖ ਉਸਦੇ ਰਾਹ ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿੰਨਾ ਨੂੰ ਚਾਹ ਕੇ ਵੀ ਉਹ ਪਾਰ ਕਰਨ ਤੋਂ ਡਰਦੀ ਹੈ। ਔਰਤ ਨੂੰ ਪਿੱਛੇ ਖਿੱਚਣ ਲਈ ਔਰਤਾਂ ਨਾਲ ਆਏ ਦਿਨ ਛੇੜਛਾੜ ਦੀਆ ਘਟਨਾ, ਰੇਪ ਵਰਗੀਆ ਕੁਰੀਤੀਆਂ ਸਾਡੇ ਸਮਾਜ ਦੀ ਔਰਤ ਨੂੰ ਅੰਦਰੋ ਝਿੰਜੋੜ ਕੇ ਰੱਖ ਰਹੀਆ ਹਨ। ਸਾਡੇ ਸਮਾਜ ਵਿੱਚ ਔਰਤਾਂ ਨੂੰ ਪੂਰੀ ਅਜ਼ਾਦੀ ਨਹੀਂ ਕਿ ਆਪਣਾ ਪੱਖ ਖੁੱਲ ਕੇ ਸਮਾਜ ਅੱਗੇ ਰੱਖ ਸਕਣ। ਔਰਤ ਦਾ ਜੀਵਨ ਉਸਦੇ ਜਨਮ ਤੋ ਮਰਨ ਸਮੇਂ ਤੱਕ ਬਹੁਤ ਸ਼ੰਘਰਸ਼ ਮਈ ਰਿਹਾ ਹੈ। ਜਦੋਂ ਇੱਕ ਧੀ ਜਨਮ ਲੈਦੀ ਹੈ ਤਾਂ ਘਰ ਵਿੱਚ ਮਾਤਮ ਛਾਅ ਜਾਂਦਾ ਹੈ। ਜਿਸ ਨੇ ਉਸਨੂੰ ਜਨਮ ਦਿੱਤਾ ਉਹ ਵੀ ਤਾਂ ਇੱਕ ਔਰਤ ਹੈ ਫਿਰ ਇੱਕ ਔਰਤ ਹੀ ਔਰਤ ਦੀ ਦੁਸ਼ਮਨ ਬਣੀ ਬੈਠੀ ਹੈ ਇੱਕ ਧੀ ਹੀ ਤਾਂ ਅੱਗੇ ਮਾਂ, ਭੈਣ, ਪਤਨੀ ਬਣੇਗੀ ਤੇ ਨਵਾਂ ਸਮਾਜ ਸਿਰਜੇਗੀ। ਜੇਕਰ ਧੀ ਹੈ ਤਾਂ ਸਮਾਜ ਰੌਸ਼ਨ ਹੈ ਕਿਉਂਕਿ ਔਰਤ ਦਿਨ ਦੀ ਰੌਸ਼ਨੀ ‘ਚ ਸੁਪਨੇ ਸਜਾਉਦੀ ਹੈ, ਰਾਤਾਂ ਦੀ ਨੀਂਦ ਬੱਚਿਆਂ ਨੂੰ ਸੁਲਾਉਣ ‘ਚ ਗੁਜਰ ਜਾਂਦੀ ਹੈ। ਉਸ ਦੀ ਸਾਰੀ ਉਸ ਘਰ ਨੂੰ ਸਜਾਉਣ ‘ਚ ਲੰਘ ਜਾਦੀ ਹੈ।
ਕਦੇ-ਕਦੇ ਦਿਲ ਕਰਦਾ ਏ ਕਿ ਦੱਸ ਦੇਵਾ ਸਭ ਨੂੰ ਕਿ ਮੈਨੂੰ ਕਿੰਨੇ ਦੁੱਖ ਨੇ ਜਿੰਨਾਂ ਦਾ ਕੋਈ ਇਲਾਜ ਨਹੀ, ਦੱਸਾਂ ਵੀ ਕਿਸ ਨੂੰ ? ਉਹਨਾਂ ਰਿਸ਼ਤਿਆ ਨੂੰ ਜਿੰਨਾ ‘ਚ ਮੈਨੂੰ ਆਪਣੇਪਣ ਦਾ ਅਹਿਸਾਸ ਹੋਇਆ ਹੀ ਨਹੀ। ਮੈਂ ਪੁੱਛਾ ਇਸ ਸਮਾਜ ਨੂੰ ਕਦੋਂ ਬਦਲੇਗੀ। ਇਹ ਰੀਤ ਭੈੜੀ ਕਦੋ ਮਿਲੂ ਅਸਲੀ ਰੁਤਬਾ ਇਸ ਸਮਾਜ ‘ਚ ਇੱਕ ਔਰਤ ਨੂੰ, ਪੂਰਨ ਆਜ਼ਾਦੀ ਤੇ ਬਰਾਬਰੀ…
—————————————————————-
ਜੰਕ ਫੂਡ ਇੱਕ ਧੀਮਾ ਜ਼ਹਿਰ ਹੈ !
✍️ – ਡਾਕਟਰ ਹਰਗੁਰਪ੍ਰਤਾਪ ਸਿੰਘ
ਦੀਪ ਹਸਪਤਾਲ ਅਤੇ ਪੋਆਇਜ਼ਨ ਟ੍ਰੀਟਮੈਂਟ ਸੈਂਟਰ
ਬਰਨਾਲਾ ਰੋਡ, ਨਿਹਾਲ ਸਿੰਘ ਵਾਲਾ (ਮੋਗਾ)
ਪਿਆਰੇ ਦੋਸਤੋ, ਬੱਚਿਓ, ਮਾਤਾਓ, ਭੈਣੋ, ਭਰਾਵੋ ਅਤੇ ਬਜ਼ੁਰਗੋ
ਕੁਰਕਰੇ, ਚਿਪਸ, ਬਰਗਰ, ਸਮੋਸੇ, ਚਟਨੀਆਂ, ਚੂਰਨ, ਕਿੰਡਰ-ਜੁਆਏ, ਨੂਡਲਜ਼, ਚਾਉਮਿਨ, ਪੈਟੀਜ਼, ਟਿੱਕੀਆਂ, ਪੀਜ਼ਾ, ਗੋਲਗੱਪੇ, ਚੌਕਲੇਟ, ਭੂਜੀਆ, ਪੇਸਟਰੀਜ਼, ਕੇਕ, ਕੋਲਡ ਡਰਿੰਕਸ, ਤੇ ਹੋਰ ਰੰਗ ਬਿਰੰਗੀਆਂ ਬਜ਼ਾਰੂ ਖਾਣ ਵਾਲੀਆਂ ਆਈਟਮਾਂ ਥੋੜੇ ਸਮੇਂ ਲਈ ਤੁਹਾਡੀ ਜੀਭ ਨੂੰ ਸੁਆਦ ਤਾਂ ਦੇ ਸਕਦੀਆਂ ਹਨ, ਪ੍ਰੰਤੂ ਇਹ ਸਭ ਨੂੰ ਨਹੀਂ ਪਤਾ ਕਿ ਚੀਜ਼ਾਂ ਜ਼ਹਿਰੀਲੇ ਕੈਮੀਕਲ ਪਾ ਕੇ ਬਣਾਈਆਂ ਜਾਂਦੀਆਂ ਹਨ। ਰੰਗ ਬਿਰੰਗੇ ਨਕਲੀ ਕੈਮੀਕਲਜ਼ ਇਹਨਾਂ ਨੂੰ ਸੋਹਣਾ, ਸੁਆਦੀ ਤੇ ਖੁਸ਼ਬੂਦਾਰ ਬਣਾ ਦਿੰਦੇ ਹਨ ਪ੍ਰੰਤੂ ਇਹ ਜ਼ਹਿਰੀਲੇ ਕੈਮੀਕਲ ਸਾਨੂੰ ਹੌਲੀ-ਹੌਲੀ ਬੀਮਾਰ ਤੇ ਕਮਜ਼ੋਰ ਕਰ ਰਹੇ ਹਨ।
ਆਓ ਆਪਣੇ ਮਨ ਨਾਲ ਵਾਅਦਾ ਕਰੀਏ ਅਜਿਹੀਆਂ ਕੈਮੀਕਲ ਨਾਲ ਤਿਆਰ ਕੀਤੀਆਂ ਚੀਜ਼ਾਂ ਫਾਸਟ ਫੂਡ ਨਾ ਖਾਈਏ ਅਤੇ ਇਸ ਦੀ ਜਗ੍ਹਾ ਜੋ ਸਾਡੇ ਬਜ਼ੁਰਗ ਦੇਸੀ ਖਾਣਾ-ਪੀਣਾ ਖਾਂਦੇ ਸਨ, ਉਸ ਵੱਲ ਮੁੜੀਏ ਤੇ ਤੰਦਰੁਸਤੀ ਹਾਸਲ ਕਰੀਏ।
—————————————————————-
ਲੋਕਾਂ ਲਈ ਵਰਧਾਨ ਖਾਲਸਾ ਸੇਵਾ ਸੋਸਾਇਟੀ ਮੋਗਾ ਵੱਲੋਂ ਸਥਾਪਿਤ ਗੁਰੂ ਦੀ ਗੋਲਕ ਫ੍ਰੀ ਹਸਪਤਾਲ
✍️ -ਭਾਈ ਹਰਜਿੰਦਰ ਸਿੰਘ ਬੱਡੂਵਾਲੀਆ
ਖਾਲਸਾ ਸੇਵਾ ਸੋਸਾਇਟੀ ਰਜਿ ਮੋਗਾ ਵੱਲੋਂ ਸਥਾਪਿਤ ਕੀਤੇ ਗਏ ਸਰਦਾਰ ਨਗਰ ਅਕਾਲਸਰ ਰੋਡ ਮੋਗਾ ਵਿਖੇ ਗੁਰੂ ਦੀ ਗੋਲਕ ਫ੍ਰੀ ਹਸਪਤਾਲ ਇਲੈਕਟ੍ਰੋਹੋਮਿਓਪੈਥਿਕ ਕੇਅਰ ਸੈਂਟਰ ਵਿਖੇ ਰੋਜ਼ਾਨਾ ਹੀ ਸੈਂਕੜੇ ਮਰੀਜ ਦਵਾਈ ਲੈ ਕੇ ਠੀਕ ਹੋ ਰਹੇ ਹਨ। ਇਹ ਹਸਪਤਾਲ ਹਰ ਰੋਜ 11 ਵਜੇ ਤੋਂ 2 ਵਜੇ ਤੱਕ ਖੁਲਦਾ ਹੈ ਜਿਸ ਵਿਚ ਸਾਰਾ ਇਲਾਜ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਮਹੀਨੇ ਦੀ ਹਰ 15 ਤਾਰੀਕ ਅਤੇ ਐਤਵਾਰ ਨੂੰ ਇਹ ਹਸਪਤਾਲ ਬੰਦ ਰਹਿੰਦਾ ਹੈ। ਅੱਜ ਜਦੋਂ ਹਰ ਪਾਸੇ ਮਹਿੰਗਾਈ ਹੈ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਉਸ ਵੇਲੇ ਇਹ ਹਸਪਤਾਲ ਲੋਕਾਂ ਲਈ ਵਰਧਾਨ ਤੋਂ ਘੱਟ ਨਹੀਂ।
ਪਿਛਲੀ ਦਿਨੀ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੂੰ ਆਪਨੀ ਟੀਮ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ, ਨਾਲ ਹਸਪਤਾਲ ਜਾਣ ਦਾ ਮੌਕਾ ਮਿਲਿਆ। ਹਸਪਤਾਲ ਵਿਚ ਬਤੌਰ ਸੇਵਾਵਾਂ ਨਿਭਾ ਰਹੇ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਅਤੇ ਡਾਕਟਰ ਹਰਪ੍ਰੀਤ ਕੌਰ ਸਿੱਧੂ ਨਾਲ ਦਾਸ ਦਾ ਕਾਫੀ ਪ੍ਰੇਮ ਪਿਆਰ ਹੈ। ਵੈਸੇ ਤਾਂ ਮੈਂ ਅਕਸਰ ਹੀ ਦਵਾਈ ਲੈਣ ਜਾਇਆ ਕਰਦਾ ਹਾਂ ਉਸ ਦਿਨ ਹਸਪਤਾਲ ਵਿਚ ਦਵਾਈ ਲੈਣ ਆਏ ਮਰੀਜਾਂ ਨਾਲ ਗੱਲਬਾਤ ਵੀ ਹੋਈ। ਓਹਨਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਬਹੁਤ ਹੀ ਵਧੀਆ ਇਲਾਜ ਹੁੰਦਾ ਹੈ। ਡਾਕਟਰ ਸਾਬ ਅਤੇ ਡਾਕਟਰ ਮੈਡਮ ਬਹੁਤ ਹੀ ਪਿਆਰ ਨਾਲ ਅਤੇ ਧਿਆਨ ਨਾਲ ਗੱਲ ਸੁਣਦੇ ਹਨ ਫਿਰ ਦਵਾਈ ਦੇਂਦੇ ਹਨ। ਇਕ ਮਰੀਜ ਜੋ ਜੀਰਕਪੁਰ ਤੋਂ ਆਏ ਹੋਏ ਸਨ ਦੱਸਿਆ ਕਿ ਉਹ ਜੀਰਕਪੁਰ ਤੋਂ ਏਥੇ ਦਵਾਈ ਲੈਣ ਆਉਂਦੇ ਹਨ। ਉਹਨਾਂ ਨੇ ਹਰ ਪਾਸੇ ਜਾ ਕੇ ਦੇਖ ਲਿਆ ਸੀ ਆਖਿਰ ਓਹਨਾ ਨੂ ਏਥੇ ਆ ਕੇ ਅਰਾਮ ਮਿਲਿਆ। ਉਹਨਾਂ ਨੇ ਡਾਕਟਰ ਸਾਬ ਦਾ ਧੰਨਵਾਦ ਵੀ ਕੀਤਾ। ਹੋਰ ਵੀ ਕਈ ਮਰੀਜਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਹਸਪਤਾਲ ਵਿਚ ਹਰ ਸੁਵਿਧਾ ਉਪਲੱਭਧ ਹੈ। ਪੀਣ ਵਾਲੇ ਪਾਣੀ ਤੋਂ ਲੈਕੇ ਬੈਠਣ ਤਕ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ। ਡਾਕਟਰ ਜੋੜੀ ਬਹੁਤ ਹੀ ਸਹਿਜਤਾ ਨਾਲ ਮਰੀਜਾਂ ਦੀ ਗੱਲਬਾਤ ਸੁਣਦੇ ਹਨ ਮੇਰਾ ਆਪਣਾ ਵੀ ਇਹ ਮੰਨਣਾ ਹੈ ਕੇ ਇਹ ਹਸਪਤਾਲ ਲੋਕਾਂ ਲਈ ਉਮੀਦ ਦੀ ਕਿਰਨ ਹੈ ਕਰੋਨਾ ਕਾਲ ਦੌਰਾਨ ਜਦੋ ਡਾਕਟਰ ਪੈਸੇ ਲੈ ਕੇ ਵੀ ਮਰੀਜ਼ ਨਹੀਂ ਸਨ ਦੇਖਦੇ, ਉਸ ਵੇਲੇ ਵੀ ਇਸ ਹਸਪਤਾਲ ਵਿਚ ਇਸ ਡਾਕਟਰ ਜੋੜੀ ਨੇ ਲੋਕਾਂ ਦਾ ਫ੍ਰੀ ਇਲਾਜ ਕੀਤਾ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਅਤੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਇਹਨਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁਕਾ ਹੈ।
ਸਭ ਤੋਂ ਵੱਧ ਸ਼ੁਕਰਾਨਾ ਖਾਲਸਾ ਸੇਵਾ ਸੋਸਾਇਟੀ ਦਾ ਜਿੰਨਾ ਕਰਕੇ ਇਹ ਹਸਪਤਾਲ ਖੋਲਿਆ ਗਿਆ। ਵਾਹਿਗੁਰੂ ਸੋਸਾਇਟੀ ਦੇ ਹਰ ਮੈਂਬਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ। ਸੋਸਾਇਟੀ ਵੱਲੋਂ ਖੋਲ੍ਹਿਆ ਗਿਆ ਇਹ ਹਸਪਤਾਲ ਬਹੁਤ ਹੀ ਕਾਬੀਲੇ ਤਾਰੀਫ਼ ਹੈ। ਇਕ ਚੀਜ਼ ਦੀ ਸ਼ੁਰੂਆਤ ਕਰਨੀ ਅਤੇ ਉਸ ਤੋਂ ਵੀ ਵੱਧ ਇਹ ਹੈ ਕੇ ਉਸ ਨੂੰ ਨਿਰੰਤਰ ਸਫਲਤਾ ਪੂਰਵਕ ਚਲਾਉਣਾ ਬਹੁਤ ਹੀ ਕਾਬੀਲੇ ਤਾਰੀਫ਼ ਹੈ। ਇਸ ਲਈ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਅਤੇ ਸੋਸਾਇਟੀ ਦੇ ਮੈਂਬਰ ਸਹਿਬਾਨ ਵਧਾਈ ਦੇ ਪਾਤਰ ਹਨ। ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਅਤੇ ਡਾਕਟਰ ਹਰਪ੍ਰੀਤ ਕੌਰ ਸਿੱਧੂ ਨੂੰ ਅਤੇ ਹਸਪਤਾਲ ਦੀ ਪੂਰੀ ਟੀਮ ਨੂੰ ਗੁਰੂ ਸਾਹਿਬ ਇਸ ਤਰਾਂ ਹੀ ਸੇਵਾ ਨਾਲ ਜੋੜੀ ਰੱਖਣ ਅਤੇ ਇਹ ਨਿਰੰਤਰ ਆਪਣੀਆਂ ਸੇਵਾਵਾਂ ਇਸ ਤਰਾਂ ਦੇਂਦੇ ਰਹਿਣ। ਡਾਕਟਰ ਦਿਵਸ ਦੇ ਮੌਕੇ ਹਸਪਤਾਲ ਦੀ ਪੂਰੀ ਟੀਮ ਨੂੰ ਇਸ ਨੇਕ ਕਾਰਜ ਲਈ ਸਲਾਮ।
—————————————————————-
ਡਾ. ਸ਼ਰਬਜੀਤ ਕੌਰ ਬਰਾੜ ਦੇ ਜਨਮ ਦਿਨ ਤੇ ਵਿਸ਼ੇਸ਼
✍️ -ਭਵਨਦੀਪ ਸਿੰਘ
ਅੱਜ ਸਾਡੇ ਮਹਿਕ ਵਤਨ ਦੀ ਫਾਉਡੇਸ਼ਨ ਅਤੇ ਐਨ.ਜੀ.ਓ. ਦੇ ਮੈਂਬਰ ਡਾ. ਸ਼ਰਬਜੀਤ ਕੌਰ ਬਰਾੜ ਦਾ ਜਨਮ ਦਿਨ ਹੈ ਇਸ ਲਈ ਇਨ੍ਹਾਂ ਬਾਰੇ ਕੁੱਝ ਦੱਸ ਰਿਹਾ ਹਾਂ। ਡਾ. ਸ਼ਰਬਜੀਤ ਕੌਰ ਬਰਾੜ ਪੇਸ਼ੇ ਤੋਂ ਡਾਕਟਰ ਹਨ ਨਾਲ ਹੀ ਇਹ ਬਹੁੱਤ ਵੱਡੇ ਸਮਾਜ ਸੇਵਕ ਅਤੇ ਪ੍ਰਸਿੱਧ ਲੇਖਕ ਹਨ। ਇਨ੍ਹਾਂ ਦੀਆਂ ਰਚਨਾਵਾਂ ਆਮ ਹੀ ‘ਮਹਿਕ ਵਤਨ ਦੀ’ ਮੈਗਜੀਨ ਅਤੇ ਰੋਜਾਨਾ ਆਨਲਾਈਨ ਅਖਬਾਰ ਵਿੱਚ ਛਪਦੀਆਂ ਹਨ। ਇਹ ਅੱਜ ਤੱਕ ਅਣਗਿਣਤ ਰੁੱਖ/ ਪੌਦੇ ਲਗਾ ਚੁੱਕੇ ਹਨ ਜੋ ਕਿ ਬਹੁੱਤ ਵੱਡੀ ਸੇਵਾ ਹੈ। ਇਸ ਦੇ ਨਾਲ ਹੀ ਇਹ ਕਈ ਬਿਰਧ ਆਸ਼ਰਮਾਂ ਵਿੱਚ ਜਾ ਕੇ ਬਜੁਰਗਾਂ ਅਤੇ ਲੋੜਵੰਦਾ ਦਾ ਮੁੱਫਤ ਮੈਡੀਕਲ ਚੈਕਅਪ ਕਰਦੇ ਹਨ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੰਦੇ ਹਨ। ਡਾ. ਸ਼ਰਬਜੀਤ ਕੌਰ ਬਰਾੜ ਬਹੁੱਤ ਸਾਰੇ ਤਿਉਹਾਰ ਵੀ ਉਨ੍ਹਾਂ ਬਜੁਰਗਾਂ ਦੇ ਕੋਲ ਜਾ ਕੇ ਮਨਾਉਦੇ ਹਨ। ਬੇ-ਸਹਾਰਾ ਬਜੁਰਗਾ ਨੂੰ ਤੋਹਫੇ ਅਤੇ ਹੋਰ ਲੋੜੀਦਾ ਸਮਾਨ ਭੇਂਟ ਕਰਦੇ ਹਨ।
ਮਿਤੀ 5 ਜੂਨ 2024 ਨੂੰ ਡਾਕਟਰ ਸਰਬਜੀਤ ਕੌਰ ਬਰਾੜ ਜੀ ਨੇ ਆਪਣਾ ਜਨਮ ਦਿਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਬਰਾੜ ਜੀ ਨੇ ਆਪਣਾ ਜਨਮ ਦਿਨ ਜਿੱਥੇ ਬਿਰਧ ਆਸ਼ਰਮ ਵਿੱਚ ਜਾ ਕੇ ਬਜ਼ੁਰਗਾਂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਮਨਾਇਆ, ਉੱਥੇ ਨਾਲ ਹੀ ਸਮਾਜ ਨੂੰ ਇਹ ਅਪੀਲ ਕੀਤੀ ਕਿ ਉਹ ਆਪ ਅਤੇ ਆਪਣੇ ਬੱਚਿਆਂ ਨੂੰ ਫ਼ਾਲਤੂ ਖਰਚ ਕਰਨ ਤੋਂ ਰੋਕਣ। ਕੇਕ ਆਦਿ ਕੱਟਣਾ ਜਾਂ ਬੇਲੋੜੀਆਂ ਪਾਰਟੀਆਂ ਦੀ ਬਜਾਇ ਉਹਨਾਂ ਨੇ ਕਿਹਾ ਕਿ ਜਨਮ ਦਿਨ ਮਨਾਉਣ ਦੇ ਸਾਰਥਕ ਢੰਗ ਤਰੀਕਿਆਂ ਨੂੰ ਅਪਣਾਇਆ ਜਾਵੇ। ਬੇਲੋੜਾ ਖਰਚ ਘਟਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਤਾਂਕਿ ਇਸ ਸਮਾਜ ਨੂੰ ਅਸੀਂ ਹੋਰ ਸੋਹਣਾ ਬਣਾ ਸਕੀਏ। ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਵਾਤਾਵਰਨ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੁੱਖ ਲਗਾਏ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ ਤੇ ਇੱਕ ਰੁੱਖ ਜਰੂਰ ਲਗਾਉਣ, ਸਿਰਫ ਲਗਾਉਣ ਹੀ ਨਹੀਂ ਬਲਕਿ ਵੱਡਾ ਹੋਣ ਤੱਕ ਉਸ ਦੀ ਦੇਖਭਾਲ ਵੀ ਕਰਨ ਤਾਂ ਕਿ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਓਹਨਾ ਦੱਸਿਆ ਕਿ ਅਜਿਹੇ ਸਕਾਰਾਤਮਕ ਉਪਰਾਲੇ ਉਹ ਅਕਸਰ ਕਰਦੇ ਰਹਿੰਦੇ ਹਨ ਅਤੇ ਅਜਿਹੀਆਂ ਹੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹਨ ਐਨ.ਜੀ.ਓ. ਅਤੇ ਸਾਹਿਤ ਸਭਾਵਾਂ।
ਸਾਹਿਤ ਦੇ ਖੇਤਰ ਵਿੱਚ ਵੀ ਡਾਕਟਰ ਬਰਾੜ ਨੇ ਦੱਸਿਆ ਕਿ ਉਪਰਾਲਿਆਂ ਰਾਹੀਂ ਉਹ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ । ਦੱਸਣ ਯੋਗ ਹੈ ਕਿ ਸਾਹਿਤ ਸਿਰਜਣਾ ਰਾਹੀਂ ਵੀ ਉਹ ਸਮਾਜ ਦੇ ਮੁੱਦਿਆਂ ਬਾਰੇ ਸਮੇਂ ਸਮੇਂ ਤੇ ਆਪਣੀਆਂ ਕਵਿਤਾਵਾਂ ਰਾਹੀਂ ਵੱਖ ਵੱਖ ਵਿਸ਼ਿਆਂ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਦੇ ਹਨ ਅਤੇ ਆਪਣਾ ਜ਼ਿੰਮੇਵਾਰ ਅਤੇ ਸੁਹਿਰਦ ਲੇਖਕ ਹੋਣ ਦਾ ਫ਼ਰਜ਼ ਬਾਖ਼ੂਬੀ ਨਿਭਾਉਂਦੇ ਹਨ। ਸਾਨੂੰ ਆਪਣੀ ਇਸ ਵੱਡੀ ਭੈਣ ਤੇ ਮਾਣ ਹੈ। ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਡਾ. ਸ਼ਰਬਜੀਤ ਕੌਰ ਬਰਾੜ ਸਾਡੀ ਮਹਿਕ ਵਤਨ ਦੀ ਫਾਉਡੇਸ਼ਨ ਦੇ ਐਡਜਕਟਿਵ ਮੈਬਰ ਹਨ। ਪ੍ਰਮਾਤਮਾਂ ਇਨ੍ਹਾਂ ਦੀ ਉਮਰ ਲੰਮੀ ਕਰੇ। ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸ਼ਤੀ ਬਖਸ਼ੇ।
ਮਾਂ ਤਾਂ ਮਾਂ ਹੀ ਹੁੰਦੀ ਹੈ
✍️ -ਜਗਰੂਪ ਕੌਰ ਗਰੇਵਾਲ
ਮਾਂ ਤਾਂ ਮਾਂ ਹੀ ਹੁੰਦੀ ਹੈ ਫਿਰ ਭਾਵੇਂ ਉਹ ਜਨਮ ਦੇਣ ਵਾਲੀ ਹੋਵੇ ਜਾਂ ਸਾਰੀ ਉਮਰ ਪੈਰ ਪੈਰ ਤੇ ਮੱਤਾਂ ਦੇ ਕੇ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਵਿੱਚ ਸਹਾਈ ਹੋਣ ਵਾਲੀ ਸੱਸ ਮਾਂ ਹੋਵੇ। ਮੈਨੂੰ ਲੱਗਦਾ ਹੈ ਕਿ ਮਾਪਿਆਂ ਨਾਲ ਅਸੀਂ ਅਠਾਰਾਂ ਉਨੀਂ ਵਰ੍ਹੇ ਬਿਤਾਏ ਹੁੰਦੇ ਹਨ ਤੇ ਲੰਮਾ ਸਮਾਂ ਸੱਸ ਮਾਂ ਨਾਲ ਬਤੀਤ ਕਰਨ ਕਰਕੇ ਉਹਨਾਂ ਦਾ ਵਿਛੋੜਾ ਜ਼ਿਆਦਾ ਤਕਲੀਫ਼ ਦਿੰਦਾ ਹੈ। ਕੱਲ੍ਹ ਯਾਨਿ ਪਹਿਲੀ ਅਪ੍ਰੈਲ ਨੂੰ ਮੰਮੀ ਨੂੰ ਪੂਰੇ ਹੋਇਆਂ ਦੋ ਸਾਲ ਹੋਗੇ ਪਰ ਮਨ ਹਾਲੇ ਵੀ ਭਰ ਭਰ ਆਉਂਦਾ ਹੈ। ਮੇਰਾ ਤੇ ਮੇਰੀ ਸੱਸ ਮਾਂ ਦਾ ਸਫ਼ਰ ਪੈਂਤੀ ਸਾਲ ਦੋ ਦਿਨਾਂ ਦਾ ਰਿਹਾ। ਇਸ ਲੰਮੇਰੇ ਸਫ਼ਰ ਵਿੱਚ ਸਾਡੀਆਂ ਕੋਟੀਆਂ, ਸ਼ਾਲਾਂ ਤੇ ਜੁੱਤੀਆਂ ਦੀ ਸਾਂਝ ਤੋਂ ਇਲਾਵਾ ਦੋਵਾਂ ਦੇ ਦੁੱਖ ਸੁੱਖ ਦੀ ਸਾਂਝ ਵੀ ਬਹੁਤ ਪਕੇਰੀ ਸੀ। ਸ਼ਾਇਦ ਇਸ ਕਰਕੇ ਵੀ ਕਿਓਂਕਿ ਮੰਮੀ ਨੇ ਵੀ ਆਪਣੇ ਬਾਪ ਦਾ ਪਿਆਰ ਨਹੀਂ ਸੀ ਦੇਖਿਆ ਤੇ ਮੈਂ ਤਾਂ ਭਲਾ ਮਾਂ ਬਾਪ ਦੋਵਾਂ ਦਾ ਹੀ ਨਹੀਂ ਦੇਖਿਆ ਸੀ। ਪਾਲਣ ਵਾਲੀ ਮਾਂ ਵੀ ਅੱਧ ਵਿਚਾਲੇ ਛੱਡ ਕੇ ਤੁਰ ਗਈ ਸੀ। ਉਹ ਵੀ ਆਪਣੇ ਪੇਕੇ ਪਰਿਵਾਰ ਵਿੱਚ ਸਭ ਤੋਂ ਛੋਟੀ ਤੇ ਵੱਧ ਲਾਡਲੀ ਸੀ ਤੇ ਮੈਂ ਵੀ ਆਪਣੇ ਪੇਕੇ ਪਰਿਵਾਰ ਵਿੱਚ ਛੋਟੀ ਤੇ ਵਧੇਰੇ ਲਾਡਲੀ ਸੀ। ਮੈਨੂੰ ਕਈ ਵਾਰ ਅਕਸਰ ਹੀ ਕਿਹਾ ਕਰਦੇ ਕਿ ਤੇਰੇ ਨਾਲ ਵੀ ਮੇਰੇ ਵਾਲ਼ੀ ਬਣੀ ਆ ਧੀਏ, ਬੱਸ ਇਹ ਸੋਚ ਕੇ ਚੱਲੀਂ ਕਿ ਜਦੋਂ ਉੱਖਲੀ ‘ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਉਹ ਆਪਣੀ ਜ਼ਿੰਦਗੀ ਦੇ ਅਨੁਭਵ ਮੇਰੇ ਨਾਲ ਸਾਂਝਿਆਂ ਕਰਦੇ ਮੈਨੂੰ ਵਿਆਹੁਤਾ ਜੀਵਨ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਬਾਰੇ ਸਮਝਾਉਂਦੇ ਰਹਿੰਦੇ ਸਨ। ਆਪਣੀ ਪੜ੍ਹਾਈ ਹੋਸਟਲ ਵਿੱਚ ਰਹਿ ਕੇ ਪੜ੍ਹਨ ਵਾਲੀ ਮਿਲਟਰੀ ਵਿੱਚ ਐਮ ਡੀ ਦੀ ਧੀ ਨੇ ਸਹੁਰੇ ਪਰਿਵਾਰ ਵਿੱਚ ਡੰਗਰ ਵੱਛੇ ਦਾ ਕੰਮ ਵੀ ਹੱਥੀਂ ਕੀਤਾ, ਖੇਤਾਂ ਵਿੱਚ ਭੱਤਾ ਵੀ ਆਪ ਲੈ ਕੇ ਜਾਂਦੀ ਸੀ। ਸੁਭਾਅ ਵਿੱਚ ਸਹਿਜ ਤੇ ਠਰੰਮਾ ਉਹਨਾਂ ਦੀ ਸ਼ਖ਼ਸੀਅਤ ਦੀ ਖਾਸੀਅਤ ਸੀ। ਜੇ ਕਦੀ ਉਹਨਾਂ ਨੂੰ ਗੁੱਸਾ ਆ ਵੀ ਜਾਂਦਾ ਤਾਂ ਚੁੱਪ ਕਰ ਜਾਂਦੇ ਤੇ ਮੈਂ ਸਮਝ ਜਾਂਦੀ ਕਿ ਕੋਈ ਭਾਣਾ ਵਾਪਰ ਗਿਆ ਤੇ ਮੈਂ ਮੰਮੀ ਦੇ ਅੱਗੇ ਪਿੱਛੇ ਹੋ ਕਿ ਉਹਨਾਂ ਨੂੰ ਮਨਾ ਲੈਂਦੀ। ਜਦੋਂ ਕਦੇ ਮੇਰੀ ਤੇ ਸਰਦਾਰ ਜੀ ਦੀ ਖੜਕ ਜਾਂਦੀ ਤਾਂ ਮੰਮੀ ਨੇ ਮੈਨੂੰ ਕਹਿਣਾ ਘੜੇ ਵੱਟੇ ਦਾ ਕਾਹਦਾ ਵੈਰ, ਤੀਵੀਂ ਆਦਮੀ ਤਾਂ ਘੜੇ ਵੱਟੇ ਦੀ ਨਿਆਈਂ ਹੁੰਦੇ ਨੇ ਤੇ ਆਦਮੀ ਇੱਟ ਵਾਂਗ ਸਖ਼ਤ ਤੇ ਤੀਵੀਂ ਘੜੇ ਵਾਂਗ ਠੰਢੇ ਤੇ ਨਰਮ ਸੁਭਾਅ ਦੀ ਹੁੰਦੀ ਆ। ਲੜਾਈ ਵਿੱਚ ਨੁਕਸਾਨ ਹਮੇਸ਼ਾਂ ਔਰਤ ਦਾ ਹੀ ਹੁੰਦਾ ਹੈ। ਮਾਤਾ ਨੇ ਵਡਿਆ ਕੇ ਮੇਰਾ ਗੁੱਸਾ ਦੂਰ ਕਰ ਦੇਣਾ ਤੇ ਮੌਕਾ ਦੇਖ ਕੇ ਸਰਦਾਰ ਜੀ ਦੇ ਕੰਨ ਵੀ ਖਿੱਚ ਦੇਣੇ.. ਨਾਲ਼ੇ ਕਹਿਣਾ ਕਾਕਾ ਤੇਰੇ ਕੋਈ ਭੈਣ ਨਹੀਂ ਤਾਂ ਹੀ ਤੈਨੂੰ ਅਹਿਸਾਸ ਨਹੀਂ ਹੁੰਦਾ ਕਿ ਤੂੰ ਬਿਗਾਨੀ ਧੀ ਨਾਲ ਗਲਤ ਕਰਦਾ ਹੈਂ । ਬੱਸ ਮਾਂ ਦੀਆਂ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਲੜਾਈ ਕਰਕੇ ਭੁੱਲ ਜਾਂਦੇ ਹਾਂ ਤੇ ਅਗਲੇ ਪਲ ਹੀ ਸਹਿਜ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ। ਇਹ ਸੱਚਾਈ ਹੈ ਕਿ ਜੇ ਸਚਮੁੱਚ ਸਾਡੇ ਵਿੱਚ ਮੰਮੀ ਨਾ ਹੁੰਦੇ ਤਾਂ ਸ਼ਾਇਦ ਅਸੀਂ ਵੱਖ ਹੋ ਗਏ ਹੁੰਦੇ।ਪਰ ਹੁਣ ਹਾਂ ਕਿ ਅਸੀਂ ਇੱਕ ਦੂਜੇ ਤੋਂ ਬਗ਼ੈਰ ਇੱਕ ਪਲ ਵੀ ਨਹੀਂ ਰਹਿ ਸਕਦੇ। ਮੰਮੀ ਦੇ ਜਾਣ ਤੋਂ ਦੋ ਸਾਲ ਬਾਅਦ ਵੀ ਉਹਨਾਂ ਦੀ ਕਮੀ ਹਮੇਸ਼ਾਂ ਲੱਗਦੀ ਹੈ ਉਮਰ ਦੇ ਉਣਾਂਨਵੇਂ ਵਰ੍ਹੇ ਮਾਣ ਕੇ ਗਏ ਹਨ ਪਰ ਸਾਨੂੰ ਹਾਲੇ ਵੀ ਲੱਗਦਾ ਕਿ ਉਹ ਛੇਤੀ ਚਲੇ ਗਏ।
ਮੰਮੀ ਦੀਆਂ ਯਾਦਾਂ ਉਨ੍ਹਾਂ ਦੀ ਜ਼ਿੰਦਗੀ ਦੀ ਤਲਖ਼ ਹਕੀਕਤ ਨੂੰ ਇੱਕ ਵਾਰ ਲਿਖਣਾ ਸੰਭਵ ਨਹੀਂ ਹੈ। ਸਮੇਂ ਸਮੇਂ ਤੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੀ ਰਹਾਂਗੀ। ਜੇ ਹਰ ਕੋਈ ਸੱਸ ਆਪਣੇ ਨੂੰਹ ਨੂੰ ਪੂਰਾ ਮਾਣ ਸਤਿਕਾਰ ਦੇਵੇ ਤਾਂ ਘਰਾਂ ਵਿੱਚ ਹਮੇਸ਼ਾਂ ਪਿਆਰ ਦੀ ਮਹਿਕ ਆਉਂਦੀ ਰਹੇਗੀ। ਉੱਥੇ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਖੁਸ਼ਬੋ ਦੂਰ ਤੱਕ ਮਹਿਕਾਂ ਵੰਡਦੀ ਰਹੂਗੀ। ਮੇਰੀ ਸੱਸ ਮਾਂ ਦੇ ਲਈ ਉਹਨਾਂ ਦੀ ਯਾਦ ਵਿੱਚ ਛੋਟੀ ਜਿਹੀ ਸਾਂਝ ਲਿਖਤ ਦੇ ਰੂਪ ਵਿੱਚ।
————————————————————————
ਕੌਮਾਂਤਰੀ ਇਸਤਰੀ ਦਿਵਸ ‘ਤੇ ਔਰਤ ਬਾਰੇ ਵੱਖ-ਵੱਖ ਸਖਸ਼ੀਅਤਾਂ ਦੇ ਵਿਚਾਰ
✍️ ਪੇਸ਼ਕਸ : ਰਾਜਵਿੰਦਰ ਰੌਂਤਾ
ਔਰਤ ਤੋਂ ਬਿਨਾਂ ਮਨੁੱਖੀ ਜੀਵਨ ਕਿਆਸਿਆ ਵੀ ਨਹੀਂ ਜਾ ਸਕਦਾ, ਸਾਰੀ ਸ੍ਰਿਸ਼ਟੀ ਦਾ ਕੇਂਦਰ-ਬਿੰਦੂ ਔਰਤ ਨੂੰ ਹੀ ਹੈ। ਪਰ ਔਰਤ ‘ਤੇ ਸਮਾਜਕ ਬੰਧਨਾਂ ਦਾ ਭਾਰੀ ਬੋਝ ਪਾ ਦਿੱਤਾ ਤੇ ਉਸ ਨੂੰ ਸਰੀਰਕ ਪੱਖ ਦੇ ਨਾਲ-ਨਾਲ ਮਾਨਸਿਕ ਪੱਖ ਤੋਂ ਵੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ । ਆਓ ਜਾਣੀਏ ਔਰਤ ਬਾਰੇ ਵੱਖ ਵੱਖ ਸਖਸ਼ੀਅਤਾਂ ਦੇ ਵਿਚਾਰ:
ਪ੍ਰੋ ਪ੍ਰਭਜੋਤ ਕੌਰ ਘੋਲੀਆ ਨੇ ਕਿਹਾ ਕਿ ਇਸਤਰੀ ਨੂੰ ਭਾਰਤੀ ਮਰਦ ਪ੍ਰਧਾਨ ਸਮਾਜ ਵਿੱਚ ਵਸਤੂ ਬਣਾ ਦਿੱਤਾ ਗਿਆ ਹੈ।ਭਾਰਤੀ ਸਮਾਜ ਵਿਚ ਔਰਤ ਦਾ ਸਰੂਪ ਇਨ੍ਹਾਂ ਕੱਟੜ ਅਤੇ ਮਾਰੂ ਸੀ ਕਿ ਉਸ ਨੂੰ ਅਸ਼ੁੱਧ ਅਤੇ ਅਪਵਿੱਤ੍ਰ ਵੀ ਕਿਹਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਔਰਤ ਨੂੰ ਜਗ ਜਨਨੀ ਕਹਿ ਕੇ ਸਤਿਕਾਰਿਆ। ਉਸ ਦੇ ਪ੍ਰਤੀ ਵਿਨਾਸ਼ਕਾਰੀ ਹਿੰਸਾ ਕਰਨ ਵਾਲਿਆਂ ਦੇ ਵਿਰੋਧ ਵਿਚ ਇਨਕਲਾਬੀ ਕਦਮ ਚੁੱਕਿਆ। ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੀ ਸੰਕੀਰਣ ਮਾਨਸਿਕਤਾ ਦਾ ਵਿਰੋਧ ਕਰਦਿਆਂ ਔਰਤ ਅਤੇ ਮਰਦ ਨੂੰ ਇੱਕ ਪਰਮਾਤਮਾ ਦੀ ਜੋਤ ਨਾਲ ਨਿਵਾਜਿਆ ਹੈ। ਸਮਾਜ ਗੁਰੂ ਜੀ ਦੇ ਵਚਨਾਂ ਤੇ ਪਹਿਰਾ ਦੇਣ ਦੀ ਲੋੜ੍ ਹੈ।
ਡਾਕਟਰ ਰਜਨੀ ਸ਼ਰਮਾ ਨੇ ਕਿਹਾ ਕਿ ਔਰਤ ਵੱਲੋਂ ਆਪਣੀ ਸਥਾਪਤੀ ਲਈ ਸੰਘਰਸ਼ ਜਾਰੀ ਹੈ। ਇੱਕੀਵੀਂ ਸਦੀ ਵਿੱਚ ਵੀ ਉਹ ਪੂਰੀ ਤਰਾਂ ਅਜ਼ਾਦ ਅਤੇ ਸੁਰੱਖਿਅਤ ਨਹੀਂ ਹੈ। ਜਿਸ ਲਈ ਸਮਾਜਕ ਬਦਲਾਅ ਜਰੂਰੀ ਹੈ। ਜਿਸ ਦਾ ਉਸ ਹਿੱਸਾ ਬਣਨਾ ਪਵੇਗਾ।ਉਸ ਨੂੰ ਖੁਦ ਅਤੇ ਆਪਣੇ ਆਲੇਦੁਆਲੇ ਨੂੰ ਜਾਗਰੂਕ ਕਰਨ ਦੀ ਲੋੜ ਹੈ। ਚੰਡੀ ਮਾਈ ਭਾਗੋ ਤੇ ਰਾਣੀ ਝਾਂਸੀ ਖੁਦ ਬਣਨਾ ਪਵੇਗਾ।
ਕੰਵਲਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤ ਅਜ਼ਾਦ ਤੇ ਬੇਖੌਫ ਮਹਿਸੂਸ ਨਾ ਕਰੇ ਸਮਾਜ ਲਈ ਸੁਆਲ ਹੈ। ਝਾਰਖੰਡ ਵਿਖੇ ਵਾਪਰੀ ਸ਼ਰਮਨਾਕ ਘਟਨਾ ਬਾਰੇ ਉਹਨਾਂ ਕਿਹਾ ਕਿ ਇਹ ਗੈਂਗਰੇਪ ਭਾਰਤ ਦੇ ਮੱਥੇ ਤੇ ਕਲੰਕ ਹੈ। ਖਤਰੇ ਵਾਲੇ ਦੱਸੇ ਜਾਂਦੇ ਦੇਸ਼ਾਂ ਚੋਂ ਘੁੰਮ ਕੇ ਆਏ ਇਸ ਜੋੜੇ ਨੂੰ ਚੰਗੇ ਬੇਟੀ ਬਚਾਓ ਬੇਟੀ ਪੜ੍ਹਾਓ ਵਾਲੇ ਨਾਹਰੇ ਮਾਰਦੇ ਦੇਸ਼ ਵਿਚ ਗੈਂਗਰੇਪ,ਖੋਹ ਤੇ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਹੈ। ਔਰਤ ਦੇ ਅਸਲ ਚ ਮਾਣ ਸਨਮਾਨ ਹੋਣ ਦੀ ਲੋੜ ਹੈ।
ਸ਼ਾਇਰਾ ਰੂਪੀ ਹੁੰਦਲ ਨੇ ਕਿਹਾ ਕਿ ਔਰਤ ਹੁਣ ਪੈਰ ਦੀ ਜੁੱਤੀ ਨਹੀਂ ਰਹੀ ਹੈ ਹੁਣ ਉਹ ਅਸਮਾਨ ਤੇ ਉਡਾਰੀਆਂ ਲਗਾ ਰਹੀ ਹੈ। ਹਰ ਖੇਤਰ ਵਿੱਚ ਅੱਗੇ ਹੈ। ਅੱਜਕਲ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ। ਕੁੜੀ ਦੇ ਪੜ੍ਹੀ ਲਿਖੀ ਤੇ ਯੋਗ ਹੋਣ ਨਾਲ ਦੋ ਪਰਿਵਾਰਾਂ ਦਾ ਜੀਵਨ ਬਦਲ ਜਾਂਦਾ ਹੈ।ਉਸ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ।ਸਰਕਾਰ ਤੇ ਸਾਨੂੰ ਸਭ ਨੂੰ ਫ਼ਰਜ਼ ਪਹਿਚਾਣ ਕਰਨ ਦੀ ਲੋੜ ਹੈ।
ਲੈਕਚਰਾਰ ਗਗਨਦੀਪ ਕੌਰ ਸਿੱਧੂ ਨੇ ਕਿਹਾ ਕਿ ਅੱਜ ਦੀ ਲੜਕੀ ਨੂੰ ਅੱਜ ਵੀ ਸਮਾਜ ਵਿੱਚ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਜੱਗ ਜਣਨੀ ਨੂੰ ਜਿਨਸੀ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਪਰ ਉਸ ਨੂੰ ਅੱਗੇ ਵਧਣ ਲਈ ਖੁਦ ਹੀ ਔਰਤ ਸ਼ਕਤੀ ਨੂੰ ਪਹਿਚਾਣ ਕੇ ਇਕਜੁਟ ਹੋਣ ਦੀ ਲੋੜ ਹੈ। ਮਾਪੇ ਤੇ ਅਧਿਆਪਕ ਆਪਣੇ ਬੱਚਿਆਂ ਨੂੰ ਜਵਾਨ ਹੋਣ ਦੀ ਉਮਰ ਚ ਬਦਲਾਅ ਤੇ ਗਲਤੀਆਂ ਬਾਰੇ ਜਰੂਰ ਜਾਗਰੂਕ ਕਰਦੇ ਰਹਿਣ। ਕਾਨੂੰਨ ਤੇ ਇਨਸਾਫ਼ ਹਰ ਇਕ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ।
ਸਮਾਜ ਸੇਵੀ ਕ੍ਰਿਸ਼ਨਾ ਰਾਣੀ ਨੇ ਕਿਹਾ ਕਿ ਔਰਤ ਨਾਲ ਹੀ ਘਰ ਹੁੰਦਾ।ਘਰ ਦੀ ਸੰਭਾਲ ਤੇ ਬੱਚਿਆਂ ਨੂੰ ਸਿੱਖਿਅਤ ਕਰਨਾ ਤੇ ਪਾਲਣ ਪੋਸ਼ਣ ਕਰਨਾ ਵੀ ਵੱਡੀ ਜਿੰਮੇਵਾਰੀ ਵਾਲਾ ਕੰਮ ਹੈ। ਮਾਵਾਂ ਨੂੰ ਆਪਣੇ ਧੀਆਂ, ਪੁੱਤਰਾਂ ਨੂੰ ਚੰਗੇ ਆਚਰਣ ਵਿਹਾਰ ਬਾਰੇ ਸਿੱਖਿਅਤ ਕਰਨਾ ਵੀ ਅਤਿ ਜਰੂਰੀ ਹੈ। ਉਹਨਾਂ ਨੂੰ ਆਪਣੇ ਦੋਸਤ ਸਮਝਣਾ ਚਾਹੀਦਾ ਹੈ।ਜੋਕਿ ਹਰ ਅੰਦਰਲੀ ਬਾਹਰਲੀ ਗੱਲ ਮਾਪਿਆਂ ਨਾਲ ਸਾਂਝੀ ਕਰਨ।
ਸਾਹਿਤਕਾਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਔਰਤ ਦੀ ਅਜ਼ਾਦੀ ਦੇ ਸਬੰਧ ਸ਼ਾਇਰੀ ਚ ਆਖਿਆ ਹੈ
ਨਾ ਮੈਂ ਸੀਤਾ, ਨਾ ਮੈਂ ਮੀਰਾ,
ਨਾ ਸਿਆਲਾਂ ਦੀ ਹੀਰ ਕਹੀਂ ਤੂੰ।
ਮੇਰੇ ਉੱਚੇ ਅੰਬਰਾਂ ਉੱਤੇ,
ਨਾ ਕਦਮਾਂ ਦੀ ਪੀੜ ਬਣੀ ਤੂੰ।
ਉਹਨਾਂ ਕਿਹਾ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਪੇਕੇ ਮਾਪੇ ਉਸ ਨੂੰ ਉਤਸ਼ਾਹਿਤ ਕਰਨ ਸਹੁਰਾ ਪਰਵਾਰ ਉਸ ਨੂੰ ਹੱਲਾਸ਼ੇਰੀ ਹੌਂਸਲਾ ਬਰਕਰਾਰ ਰੱਖੇ ਅਤੇ ਅੱਗੇ ਵਧਣ ਤੋਂ ਰੋਕਿਆ ਨਾ ਜਾਵੇ ਤਾਂ। ਭਵਿੱਖੀ ਤਸਵੀਰ ਬਹੁਤ ਸੁੰਦਰ ਬਣੇਗੀ।
ਹਰਪ੍ਰੀਤ ਗਰੇਵਾਲ ਕਨੇਡਾ ਨੇ ਕਿਹਾ ਕਿ ਅੱਜਕਲ ਕੁੜੀ ਦਾ ਪੈਦਾ ਹੋਣਾ ਪਾਪ ਨਹੀਂ ਹੈ। ਦੁਨੀਆਂ ਪੱਧਰ ਤੇ ਕੁੜੀਆਂ ਦੀ ਝੰਡੀ ਹੈ । ਕੁੜੀਆਂ ਦੇ ਪਾਲਣ ਪੋਸ਼ਣ ਵਿੱਚ ਕਮੀ ਨਹੀਂ ਰੱਖਣੀ ਚਾਹੀਦੀ ਨਾਂ ਹੀ ਉਸ ਦੀ ਪੜ੍ਹਾਈ ਲਿਖਾਈ ਵਿਚ ਪੱਖਪਾਤ ਕਰਨੀ ਚਾਹੀਦੀ ਹੈ। ਕੁੜੀਆਂ ਅਜ਼ਾਦੀ ਦਾ ਹੱਕ ਮਿਲਣਾ ਚਾਹੀਦਾ ਹੈ ਕੁੜੀਆਂ ਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਔਰਤ ਦੇਵੀ ਪਿਆਰ ਸਤਿਕਾਰ ਸਨਮਾਨ ਦੀ ਮੂਰਤ ਹੈ ।
ਥਾਣੇਦਾਰ ਪ੍ਰਿਆਂਸ਼ੁ ਸਿੰਘ ਕਿਹਾ ਕਿ ਔਰਤ ਨੇ ਅੱਜ ਦੇ ਸਿਵਲ ,ਪੁਲੀਸ, ਮੈਡੀਕਲ,ਪ੍ਰਸਾਸ਼ਨ, ਵਿਦਿਆ ਤੇ ਸਿਆਸਤ ਦੇ ਖੇਤਰ ਵਿੱਚ ਬਹੁਤ ਮੱਲਾਂ ਮਾਰੀਆਂ ਹਨ।ਗੁਰੂ ਸਾਹਿਬਾਨ ਨੇ ਔਰਤ ਨੂੰ ਸਤਿਕਾਰ ਦਿੱਤਾ ਹੈ। ਕੁੜੀਆਂ ਨੂੰ ਚੰਗੀ ਤੇ ਉੱਚ ਸਿੱਖਿਆ ਦੇਣੀ ਚਾਹੀਦੀ ਹੈ । ਉਸ ਨੂੰ ਸਰੀਰਕ ਮਾਨਸਿਕ ਤੌਰ ਤੇ ਦਲੇਰ ਤੇ ਤਾਕਤਵਰ ਬਣਾਉਣਾ ਚਾਹੀਦਾ ਹੈ। ਅੰਦਰਲੀ ਖੂਬਸੂਰਤੀ ਲਈ ਨਿਮਰਤਾ, ਸਵੈ ਵਿਸ਼ਵਾਸ਼,ਆਤਮ ਸਨਮਾਨ ਅਤੇ ਪਬਲਿਕ ਤੇ ਘਰ ਵਿਚ ਦਰਜਾ ਬ ਦਰਜਾ ਪਿਆਰ ਸਤਿਕਾਰ ਜਿਹੇ ਗੁਣ ਸਖਸ਼ੀਅਤ ਨੂੰ ਉੱਚਾ ਕਰਦੇ ਹਨ।
ਹਵਾ ਕੀ ਕਰ ਲਊਗੀ ਚਿਹਰਿਆਂ ‘ ਤੇ ਧੂੜ ਪਾ ਕੇ।
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ।
ਐਡਵੋਕੇਟ ਵੀਨਾ ਅਰੋੜਾ ਨੇ ਕਿਹਾ ਕਿ ਅਜਿਹਾ ਮਹੌਲ ਬਣਨਾ ਚਾਹੀਦਾ ਹੈ ਕਿ ਕੁੜੀਆਂ ਸੁਰੱਖਿਅਤ ਹੋਣ ਓਹਨਾ ਨੂੰ ਮੁਫ਼ਤ ਉਚੇਰੀ ਵਿਦਿਆ ਮਿਲੇ ਬਰਾਬਰਤਾ ਕਾਗਜ਼ੀ ਨਾ ਹੋਵੇ ਅਮਲੀ ਰੂਪ ਚ ਹੋਵੇ। ਸਰਕਾਰਾਂ ਨੂੰ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਔਰਤ ਦੇ ਸਨਮਾਨ ਸੁਰੱਖਿਆ ਵੱਲ ਲਾਜ਼ਮੀ ਹੋਣਾ ਪਵੇਗਾ ਔਰਤ ਵੀ ਆਪਣੇ ਫਰਜ਼ ਪਹਿਚਾਣੇ।
————————————————————————
ਇਸ਼ਕ ਦੇ ਰੂਪ
ਮੇਰੇ ਅਨੁਭਵ ਮੇਰੇ ਜਜ਼ਬਾਤ
✍️ ਬਬਲੀ ਮੋਗਾ
ਇਨਸਾਨ ਦੀ ਸਾਰੀ ਉਮਰ ਇਸ਼ਕ ‘ਚ ਹੀ ਲੰਘ ਜਾਂਦੀ ਆ, ਜਨਮ ਤੋਂ ਲੈ ਕੇ ਮਰਨ ਤੱਕ ਉਹ ਇਸ਼ਕ ਹੀ ਕਰਦਾ ਰਹਿੰਦਾ। ਇਹ ਇਸ਼ਕ ਉਹਦਾ ਮਾਂ ਬਾਪ ਤੋਂ ਸ਼ੁਰੂ ਹੁੰਦਾ, ਫਿਰ ਖੂਨ ਦੇ ਰਿਸ਼ਤਿਆਂ ਨਾਲ, ਬਾਹਰੋਂ ਮਿਲਿਆ ਇਨਸਾਨੀ ਰੂਹਾਂ ਨਾਲ, ਜਾਨਵਰਾਂ ਨਾਲ, ਚੀਜ਼ਾਂ ਨਾਲ, ਰੱਬ ਨਾਲ, ਸ਼ੌਂਕਾਂ ਨਾਲ, ਕੈਰੀਅਰ ਨਾਲ, ਇਹ ਸਭ ਨੂੰ ਇਨਸਾਨ ਇਸ਼ਕ ਹੀ ਤਾ ਕਰਦਾ। ਇਹ ਇਸ਼ਕ ਉਸ ਤੋਂ ਪਤਾ ਨਹੀਂ ਕੀ-ਕੀ ਕਰਾ ਦਿੰਦਾ ?
ਆਉਂਦਾ ਉਸ ਨੂੰ ਫਿਰ ਵੀ ਨਹੀਂ ਇਸ਼ਕ ਕਰਨਾ, ਫੇਰ ਵੀ ਉਹ ਮਾਤ ਇਸੇ ਇਸ਼ਕ ਵਿੱਚ ਹੀ ਖਾਂਦਾ! ਇਹੀ ਇਸ਼ਕ ਇਨਸਾਨ ਤੋਂ ਬਹੁਤ ਕੁਝ ਗਲਤ ਵੀ ਕਰਾ ਦਿੰਦਾ। ਜੋ ਉਹ ਹੁੰਦਾ ਨਹੀਂ ਉਸਨੂੰ ਉਹ ਬਣਾ ਦਿੰਦਾ। ਖੁਦ ਦੀ ਸੁੱਧ ਬੁੱਧ ਭੁਲਾ ਦਿੰਦਾ। ਕਿਉਂਕਿ ਕਿ ਓਸ ਨੂੰ ਇਸ਼ਕ ਕਰਨਾ ਆਉਂਦਾ ਹੀ ਨਹੀਂ। ਪਰ ਜਿਸਨੂੰ ਇਹ ਇਸ਼ਕ ਕਰਨ ਦੀ ਸਮਝ ਆ ਗਈ ਤਾਂ ਉਹਦੇ ਵਰਗਾ ਕੋਈ ਨਹੀਂ। ਜਿਨਾਂ ਨੂੰ ਨਹੀਂ ਆਈ ਤੇ ਫਿਰ ਇਹਦੇ ਵਰਗੇ ਮਾੜੀ ਚੀਜ਼ ਵੀ ਕੋਈ ਨਹੀਂ।
ਅਸਲ ਵਿੱਚ ਇਹ ਇਸ਼ਕ ਹੋਣਾ ਤਾਂ ਖੁਦ ਨਾਲ ਹੀ ਚਾਹੀਦਾ, ਜਦੋਂ ਤੁਸੀਂ ਖੁਦ ਨਾਲ ਇਸ਼ਕ ਕਰਨਾ ਸਿੱਖ ਲਿਆ ਨਾ, ਫਿਰ ਦੁਨੀਆਂ ਦੇ ਝੰਜਟਾਂ ਵਿੱਚੋਂ ਬੰਦਾ ਬਾਹਰ ਆ ਜਾਂਦਾ। ਫਿਰ ਇਹ ਫਰਕ ਨਹੀਂ ਪੈਂਦਾ ਕੌਣ ਕੀ ਕਹਿ ਰਿਹਾ ? ਕੌਣ ਕੀ ਸੋਚਦਾ ? ਖੁਦ ਨਾਲ ਇਸ਼ਕ ਬੰਦੇ ਨੂੰ ਝੂਮਣ ਲਾ ਦਿੰਦਾ। ਖੁਦ ਨਾਲ ਇਸ਼ਕ ਬੰਦੇ ਨੂੰ
ਬੇਪਰਵਾਹ ਬਣਾ ਦਿੰਦਾ। ਖੁਦ ਨਾਲ ਇਸ਼ਕ ਬੰਦੇ ਨੂੰ ਜੀਣਾ ਸਿਖਾ ਦਿੰਦਾ। ਜਦੋਂ ਸਮਝ ਆ ਗਿਆ ਕਿ ਤੁਸੀਂ ਕੀ ਕਰਨ ਆਏ ਹੋ ? ਕਿਸ ਲਈ ਆਏ ਹੋ ? ਫਿਰ ਪ੍ਰਵਾਹ ਨਹੀਂ ਰਹਿੰਦੀ ਚਾਹੇ ਕੋਈ ਕਿੰਨਾ ਵੀ ਆਪਣਾ ਕਿਉਂ ਨਾ ਹੋਵੇ।
ਖੁਦ ਨਾਲ ਇਸ਼ਕ ਕਰਨਾ, ਕੁਦਰਤ ਨਾਲ ਇਸ਼ਕ ਕਰਨਾ, ਇਹ ਜਨਮ ਤੁਹਾਡੇ ਲਈ ਬਹੁਮੁੱਲਾ ਬਣਾ ਦਿੰਦਾ। ਉਹਦੇ ਨਾਲ ਇਸ਼ਕ ਬੰਦੇ ਨੂੰ ਅੰਦਰ ਵੱਸਦੇ ਪਰਮਾਤਮਾ ਦਾ ਗਿਆਨ ਕਰਾ ਜਾਂਦਾ। ਮੈ ਖੁਦ ਨਾਲ ਇਸ਼ਕ ਕਰਦੀ ਆ। ਇਸੇ ਕਰਕੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇਹ ਸਮਝ ਆਉਂਦੇ ਹੀ ਜਨਮ ਬਹੁਤ ਪਿਆਰਾ ਲਗਣ ਲੱਗ ਜਾਂਦਾ। ਮਹਿਸੂਸ ਕੀਤੇ ਇਹਸਾਸਾ ਵਿੱਚੋ।
————————————————————————
ਦੋ- ਮੂੰਹੇਂ ਸੱਪ
Montreal, QC, Canada.
ਕਈ ਵਾਰ ਲੋਕਾਂ ਦੀ ਸੋਚ ਤੇ ਹੈਰਾਨੀ ਵੀ ਹੁੰਦੀ ਹੈ ਅਤੇ ਹਾਸਾ ਵੀ ਆਉਂਦਾ ਹੈ। ਕਈ ਇਨਸਾਨ ਗਿਰਗਟ ਤੋਂ ਵੀ ਜ਼ਿਆਦਾ ਰੰਗ ਬਦਲਦੇ ਹਨ ਕਿ ਗਿਰਗਟ ਵੀ ਦੇਖ ਕੇ ਸ਼ਰਮਾ ਜਾਵੇ ।” ਮੂੰਹ ਦੇ ਮਿੱਠੇ ਤੇ ਦਿਲ ਦੇ ਕਾਲੇ।” ਸੋਚ, ਦੂਜਿਆਂ ਨੂੰ ਨੀਵਾਂ ਦਿਖਾ ਕੇ ਚੰਗਾ ਬਣਨ ਦੀ। ਉੱਤੋਂ-ਉੱਤੋਂ ਲੱਗਦਾ ਹੈ ਕਿ ਇਹ ਜਿੰਨੀ ਫ਼ਿਕਰ ਤੁਹਾਡੀ ਕਰਦੇ ਹਨ, ਦੁਨੀਆਂ ਦਾ ਹੋਰ ਕੋਈ ਵੀ ਇਨਸਾਨ ਕਰ ਨਹੀਂ ਸਕਦਾ। ਫਿਰ ਵਿਚਾਰੇ ਬਣ ਜਾਂਦੇ ਹਨ। ਕਈ ਵਾਰ ਏਨੇ ਮਿੱਠੇ ਅਹਿਸਾਨਾਂ ਨਾਲ ਮਾਰਦੇ ਹਨ ਕਿ ਬੰਦੇ ਨੂੰ ਭੁਲੇਖਾ ਪੈਂਦਾ ਹੈ ਕਿ ਇਸ ਤੋਂ ਵੱਧ ਮੇਰਾ ਭਲਾ ਸੋਚਣ ਵਾਲਾ ਹੋਰ ਕੋਈ ਹੋ ਹੀ ਨਹੀਂ ਸਕਦਾ। ਮੈਂ ਐਵੇਂ ਹੀ ਇਹਦੇ ਬਾਰੇ ਗਲਤ ਸੋਚਦਾ ਰਿਹਾ। ਪਿੱਠ ਪਿੱਛੇ ਤੁਹਾਡੀ ਬੁਰਾਈ ਤੇ ਮੂੰਹ ਤੇ ਭਰਾ ਨਾਲ ਖੜ੍ਹਾ ਤੇਰੇ ਜਾਂ ਭੈਣ ਨਾਲ ਖੜ੍ਹੀ ਤੇਰੇ ਹਮੇਸ਼ਾ” ਵਰਗੇ ਦਿਲਾਸੇ ਦਿੰਦੇ ਹਨ ਕਿ ਸੁਣਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ।
ਸੋ ਸਮਾਂ ਰਹਿੰਦੇ ਹੀ, ਅਜਿਹੇ ਲੋਕਾਂ ਤੋਂ ਸੰਭਲ ਜਾਵੋ ! ਜੋ ਦੋ-ਮੂੰਹੇ ਸੱਪ ਬਣ ਕੇ ਮਿੱਠੇ ਜ਼ਹਿਰ ਦਾ ਐਸਾ ਡੰਗ ਮਾਰਦੇ ਹਨ ਕਿ ਇਹਨਾਂ ਦਾ ਡੰਗਿਆ ਬੰਦਾ ਪਾਣੀਂ ਵੀ ਨਹੀਂ ਮੰਗਦਾ। ਬਸ ਇਹੋ ਜਿਹੇ ਬੰਦਿਆਂ ਤੇ ਭਰੋਸਾ ਕਰਕੇ , ਇਨਸਾਨ ਸਾਰੀ ਉਮਰ ਪਛਤਾਉਂਦਾ ਰਹਿੰਦਾ ਹੈ। ਜ਼ਰਾ ਕੁ , ਆਪਣੇ ਆਸੇ-ਪਾਸੇ ਨਜ਼ਰ ਮਾਰੋ, ਇਹ ਤੁਹਾਨੂੰ ਤੁਹਾਡੀ ਬੁੱਕਲ ਵਿੱਚ ਬੈਠੇ ਹੀ ਮਿਲਣਗੇ ਅਤੇ ਸਮਾਂ ਰਹਿੰਦਿਆਂ ਹੀ ਸੰਭਲ ਜਾਓ! ਤਾਂ ਜੋ ਤੁਸੀਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਵਿਗੜਨ ਤੋਂ ਪਹਿਲਾਂ ਹੀ ਬਚਾ ਸਕੋ। ਮਾਰੋ ਝਾਤੀ, ਆਲੇ-ਦੁਆਲੇ ਅਤੇ ਲੱਭੋ ਕਿੰਨੇ ਕੁ ਹਨ ਅਜਿਹੇ ਦੋ ਧਾਰੀ ਤਲਵਾਰ? ਜੋ ਹਮਦਰਦ ਬਣ ਕੇ ਤੁਹਾਡੇ ਜ਼ਖਮਾਂ ਤੇ ਮਲਹਮ ਲਗਾਉਂਦੇ ਹਨ ਤੇ ਸਮਾਂ ਆਉਣ ਤੇ ਦੁਸ਼ਮਣੀ ਕੱਢਦੇ ਹਨ। ਅਜਿਹੇ ਲੋਕਾਂ ਨੂੰ ਰੱਬ ਵੀ ਕਦੇ ਮਾਫ ਨਹੀ ਕਰਦਾ।
ਸੋ, ਰਿਸ਼ਤੇ ਅਤੇ ਦੋਸਤੀ ਦਿਲ ਤੋਂ ਨਿਭਾਉ । ਕਿਉਂਕਿ ਜ਼ਿੰਦਗੀ ਬਹੁਤ ਛੋਟੀ ਜਿਹੀ ਤੇ ਖ਼ੂਬਸੂਰਤ ਹੈ। ਇਸ ਲਈ ਝੂਠ, ਫਰੇਬ, ਧੋਖਾ ਅਤੇ ਬਣਾਵਟੀ ਰਿਸ਼ਤਿਆਂ ਤੋਂ ਦੂਰ ਰਹੋ। ਪਿਆਰ , ਸੱਚਾਈ ਇਮਾਨਦਾਰੀ, ਵਫ਼ਾਦਾਰੀ ਤੇ ਦਿਲੀ ਹਮਦਰਦੀ ਨਾਲ ਰਿਸ਼ਤੇ ਨਿਭਾਓ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਵੋ। ਖੁਸ਼ੀਆਂ ਬੀਜੋ, ਹਾਸੇ ਉੱਗਣਗੇ! ਤੁਸੀਂ ਸਾਰੇ ਹੱਸਦੇ ਵਸਦੇ ਰਹੋ। ਲੰਮੀਆਂ ਉਮਰਾਂ ਮਾਣੋ। ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਰਹੋ।
————————————————————————
ਸਭ ਤੋਂ ਪਹਿਲਾਂ ਤਾਂ ਇੱਕ ਔਰਤ ਹੀ ਔਰਤ ਨੂੰ ਮੁਕਤੀ ਦੇਵੇ !
Mob. 79866-52927
————————————————————————
ਆਪਣਿਆਂ ਹੱਥੋਂ ਹਾਰੇ ਰਿਸ਼ਤੇ !
————————————————————————
ਰੱਖੜੀ ਦੇ ਤਿਉਹਾਰ ਤੇ ਵਿਸ਼ੇਸ਼
ਬਹੁਤ ਭਰਾ ਗੂੜ੍ਹੇ ਪਿਆਰ ਵਾਲ਼ੇ ਵੀ ਹੁੰਦੇ ਹਨ ਜੋ ਭੈਣਾਂ ਦੀ ਅੱਖ ਵਿੱਚ ਹੰਝੂ ਨਹੀਂ ਆਉਣ ਦਿੰਦੇ !
ਲ਼ੈ ਕੇ ਭੈਣ ਭਾਈ ਦਾ ਪਿਆਰ
ਉਮਰ ਤੋਂ ਪਹਿਲਾਂ ਗੁੱਟ ਵਡਾ ਲਏ
ਭੈਣਾਂ ਆ ਬੂਹੇ ਬਹਿੰਦੀਆਂ ਨੇ
ਕਿਹੜੇ ਗੁੱਟ ਤੇ ਰੱਖੜੀ ਬੰਨੀਏ
ਭੈਣਾਂ ਰੋ ਰੋ ਕੇ ਕਹਿੰਦੀਆਂ ਨੇ।
————————————————————————
ਸਰੀਰਕ ਰੋਗਾਂ ਨਾਲੋਂ ਵੱਡੇ ਮਨੋਰੋਗ !
————————————————————————
ਸਭ ਤੋਂ ਵਡਾ ਰੋਗ… ਜਮਾਨਾਂ ਕੀ ਕਹੂ ?
————————————————————————
ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਕੜੀ …ਮਾਂ
————————————————————————
ਰੱਬ ਦੇ ਘੱਲੇ ਹੋਏ ਕਿਰਾਏਦਾਰ
————————————————————————
ਮਤਲਬ ਦੇ ਰਿਸ਼ਤਿਆਂ ਦੇ ਟੁੱਟ ਜਾਣ ਤੇ ਕਦੇ ਅਫ਼ਸੋਸ ਨਾ ਕਰੋ
ਪਲ ਵਿੱਚ ਆਪਣਾ ਬਣਾ ਲੈਣ,
ਪਲ ਵਿੱਚ ਵਿਸਾਰ ਦੇਣ,
ਇਹੋ ਜਿਹੇ ਖੁਦਗਾਰ ਬੜੇ ਨੇ।
ਪੈਸੇ ਦੇ ਯਾਰ ਬੜੇ ਨੇ।
ਕਈ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ,
ਪਰ ਫੁੱਲਾਂ ਨਾਲ ਵੀ ਖਾਰ ਬੜੇ ਨੇ।
‘ਧਾਲੀਵਾਲ’ ਕਈ ਝੂਠ ਨੂੰ ਸੱਚ ਕਹਿੰਦੇ,
ਤੇ ਸੱਚ ਨੂੰ ਝੁਠਲਾਉਂਦੇ,
‘ਗਗਨ’ ਦੁਨੀਆਂ ਤੇ ਮਤਲਬੀ ਯਾਰ ਬੜੇ ਨੇ।
————————————————————————
ਬਦਲਦੇ ਜ਼ਮਾਨੇ ਦੀ ਬਦਲਦੀ ਸੁਆਣੀ ਅਤੇ ਬੱਚੇ
————————————————————————
ਤੁਰ ਜਾਵਣ ਇੱਕ ਵਾਰ ਤਾਂ ਮਾਵਾਂ ਲੱਭਦੀਆ ਨਹੀਂ
– ਹਰਕੀਰਤ ਕੌਰ Mob. 97791-18066
ਦਰਦੀ ਕੋਈ ਨਹੀ ਮਾਂ ਦੇ ਦਿਲ ਵਰਗਾ,
ਜਿਹਦੇ ਸਿਰ ਤੇ ਮਾਂ ਦਾ ਹੱਥ ਹੋਵੇ,
————————————————————————
ਕਿਵੇਂ ਛੱਡੀਏ ਚਿੰਤਾਂ ਕਰਨੀ
————————————————————————
ਰਿਸ਼ਤੇ ਖੂਨ ਦੇ ਨਹੀਂ ਆਪਸੀ ਪਾਕਿ ਸੁੰਨੇਹ ਵਾਲੀ ਵਿਚਾਰਧਾਰਾ ਦੇ ਪਵਿਤਰ ਤੇ ਪ੍ਰਪੱਕ ਹੁੰਦੇ ਹਨ
========================================
ਪ੍ਰੋਹਣਾਚਾਰੀ ਦੇ ਬਦਲਦੇ ਢੰਗ
========================================
ਜੋ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਆਪਣੇ ਕੰਮ ਵੱਲ ਤੁਰ ਪੈਂਦੇ ਹਨ ਉੁਨ੍ਹਾਂ ਨੂੰ ਗੁੱਟ ਉੱਤੇ ਕਦੇ ਘੜੀ ਦਾ ਭਾਰ ਨਹੀਂ ਚੁੱਕਣਾ ਪੈਂਦਾ
ਦੋਸਤੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹੀ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨ ਜੋ ਸਮੇਂ ਦੇ ਪਾਬੰਦ ਹੁੰਦੇ ਹਨ। ਸਮਾਂ ਬਹੁਤ ਜ਼ਰੂਰੀ ਹੈ। ਜੇਕਰ ਇੱਕ ਵਾਰ ਸਮਾਂ ਲੰਘ ਜਾਵੇ ਤਾਂ ਮੁੜ ਵਾਪਿਸ ਨਹੀਂ ਆਉਂਦਾ। ਜਿੰਮੇਵਾਰੀ ਮਨੁੱਖ ਨੂੰ ਸਮਝਦਾਰ ਬਣਾ ਦਿੰਦੀ ਹੈ। ਜੋ ਵਿਅਕਤੀ ਸਾਜਰੇ ਸੂਰਜ ਚੜ੍ਹਨ ਤੋਂ ਪਹਿਲਾ ਹੀ ਆਪਣੇ ਕੰਮਾਂ ਵੱਲ ਤੁਰ ਪੈਂਦੇ ਹਨ ਸ਼ਾਮ ਨੂੰ ਤ੍ਰਿਕਾਲਾਂ ਪੈਣ ਤੇ ਵਾਪਿਸ ਪਰਤਦੇ ਹਨ ਉਹ ਜ਼ਿੰਦਗੀ ਵਿੱਚ ਕਦੇ ਵੀ ਅਸਫ਼ਲ ਨਹੀਂ ਹੁੰਦੇ। ਹਮੇਸ਼ਾ ਮੰਜ਼ਿਲ ਨੂੰ ਹਾਸਿਲ ਕਰਕੇ ਵਾਪਿਸ ਮੁੜਦੇ ਹਨ। ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਕੁੱਟ -ਕੁੱਟ ਕੇ ਭਰਿਆ ਹੁੰਦਾ ਹੈ ਉਹ ਕਦੇ ਵੀ ਕੰਮ ਕਰਨ ਲਈ ਸਮਾਂ ਨਹੀਂ ਦੇਖਦੇ ਸਗੋਂ ਕੰਮ ਮੁਕਾ ਕੇ ਸਮਾਂ ਦੇਖਦੇ ਹਨ।
ਮਨੁੱਖ ਦੇ ਚੰਗੇ ਮਾੜੇ ਹਾਲਾਤ ਹੀ ਉਸਨੂੰ ਮਜ਼ਬੂਤ ਬਣਾਉਂਦੇ ਹਨ ਆਪਣਿਆਂ ਦੀ ਪਹਿਚਾਣ ਕਰਵਾਉਂਦੇ ਹਨ। ਜੋ ਲੋਕ ਮਿਹਨਤ ਵਿੱਚ ਜੁਟ ਜਾਂਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਇੱਧਰ-ਉੱਧਰ ਕੀ ਚਲ ਰਿਹਾ ਹੈ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਆਪਣੀ ਮੰਜਿਲ ਪ੍ਰਾਪਤੀ ਦੇ ਉਦੇਸ਼ ਵੱਲ ਹੁੰਦਾ ਹੈ। ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਜੇਕਰ ਸੁਪਨੇ ਪੂਰੇ ਕਰਨੇ ਹੋਣ ਤਾਂ ਸੁਪਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਣੇ ਚਾਹੀਦੇ ਹਨ ਨਾ ਕਿ ਬੰਦ ਅੱਖਾਂ ਨਾਲ। ਜੋ ਲੋਕ ਸਵੇਰੇ ਅੱਠ-ਨੌ ਵਜੇ ਤੱਕ ਬਿਸਤਰਾ ਮੱਲ ਕੇ ਪਏ ਰਹਿੰਦੇ ਹਨ ਉਹ ਲੋਕ ਆਲਸੀ ਹੋ ਜੋ ਜਾਦੇ ਹਨ। ਜਿੰਮੇਵਾਰੀ ਤੋਂ ਭੱਜਦੇ ਹਨ।
ਪਹਿਲਾ ਸਮਾਂ ਹੋਰ ਸੀ। ਦਾਦੀ ਮਾਂ ਦੱਸਿਆ ਕਰਦੀ ਸੀ ਕਿ ਪਾਠੀ ਸਿੰਘ ਦੇ ਬੋਲਣ ਤੇ ਪਹਿਲਾਂ ਸਵੇਰੇ ਸਾਜਰੇ ਉੱਠਣਾ, ਦੁੱਧ ਰਿੜਕਣਾ, ਡੰਗਰਾਂ ਨੂੰ ਪੱਠੇ ਪਾਉਣੇ, ਧਾਰਾ ਕੱਢਣੀਆਂ, ਗੋਹਾ ਕੂੜਾ ਸੁੱਟਣਾ ਆਦਿ ਕੰਮ ਸੂਰਜ ਚੜ੍ਹਨ ਤੋਂ ਪਹਿਲਾ ਹੋਇਆਂ ਕਰਦੇ ਸਨ। ਕਿਸਾਨ ਖੇਤਾਂ ਵੱਲ ਚਲੇ ਜਾਂਦੇ ਸਨ। ਘਰ ਦੀਆਂ ਸੁਆਣੀਆਂ ਘਰ-ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਸਨ।ਸਮੇਂ ਦਾ ਅੰਦਾਜ਼ਾ ਵੀ ਪਰਛਾਵਾਂ ਦੇਖ ਕੇ ਹੀ ਲਾਇਆ ਜਾਂਦਾ ਸੀ। ਮੇਰੀ ਦਾਦੀ ਵੀ ਸਵੇਰੇ ਚਾਰ ਕੁ ਵਜੇ ਉੱਠ ਕੇ ਚਾਹ ਪੀ ਕੇ ਦੁੱਧ ਰਿੜਕਨ ਲਈ ਚਾਟੀ ਵਿੱਚ ਮਧਾਣੀ ਪਾ ਦਿੰਦੇ ਸਨ ਉਹ ਸਮੇਂ ਦਾ ਅੰਦਾਜ਼ਾ ਪਰਛਾਵਾਂ ਦੇਖ ਕੇ ਲਗਾਉਂਦੇ ਸਨ। ਪਹਿਲਾ ਲੋਕ ਆਪਣੇ ਕੰਮਾਂ ਵਿੱਚ ਏਨੇ ਵਿਆਸਤ ਰਹਿੰਦੇ ਸਨ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਸੀ। ਪਰ ਅੱਜ ਸਮਾਂ ਬਦਲ ਗਿਆ ਹੈ ਕਿ ਅੱਜ ਦਾ ਵਿਅਕਤੀ ਘੜੀ ਪਹਿਲਾ ਦੇਖਦਾ ਹੈ ਕੰਮ ਬਾਅਦ ਵਿੱਚ ਸ਼ੁਰੂ ਕਰਦਾ ਹੈ। ਪੁਰਾਣੇ ਸਮੇਂ ਵਿੱਚ ਕੰਮ ਹੀ ਪੂਜਾ ਹੁੰਦਾ ਸੀ। ਤਾਹੀਓ ਸਾਰੇ ਪਰਿਵਾਰ ਖੁਸ਼ਹਾਲ ਰਹਿੰਦੇ ਸਨ। ਅੱਜ ਪਰਿਵਾਰਾਂ ਨੂੰ ਪਾਲਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਅੱਜ ਕੱਲ ਲੋਕ ਐਸੋ ਅਰਾਮ ਜ਼ਿਆਦਾ ਭਾਲਦੇ ਹਨ ਕੰਮ ਘੱਟ ਕਰਦੇ ਹਨ। ਜੋ ਮਿਹਨਤ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਜਲਦੀ ਹੀ ਉਦਾਸ ਹੋ ਜਾਂਦੇ ਹਨ। ਜੋ ਲੋਕ ਮੰਜਿਲ ਨੂੰ ਪ੍ਰਾਪਤ ਕਰਨ ਦਾ ਬੀੜਾ ਸਿਰ ਉੱਪਰ ਚੁੱਕ ਕੇ ਚੱਲਦੇ ਹਨ ਉਹ ਕਦੇ ਵੀ ਘੜੀ ਦੀਆਂ ਸੂਈ ਵੱਲ ਨਜ਼ਰ ਨਹੀਂ ਮਾਰਦੇ। ਨਾ ਹੀ ਧੁੱਪ ਦੇਖਦੇ ਹਨ ਨਾ ਹੀ ਛਾਂ ਨਾ ਹੀ ਠੰਡ ਨਾ ਹੀ ਉਹਨਾਂ ਉੱਪਰ ਗਰਮੀ ਤੇ ਮੀਂਹ ਹਨ੍ਹੇਰੀ ਦਾ ਕੋਈ ਅਸਰ ਹੁੰਦਾ ਹੈ। ਦੋਸਤੋਂ ਆਪਣੀ ਮੰਜਿਲ ਲਈ ਉਦੇਸ਼ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰੋ ਜ਼ਿੰਦਗੀ ਦਾ ਮਿਲਿਆ ਹਰ ਪਲ ਤੁਹਾਡੇ ਲਈ ਕੀਮਤੀ ਹੈ।
========================================
ਖੁਸ਼ ਰਹਿਣ ਦਾ ਰਾਜ
ਜਿੰਦਗੀ ਬਹੁਤ ਖੂਬਸੂਰਤ ਹੈ ਪਰ ਸ਼ਰਤ ਇਹ ਕਿ ਸਾਨੂੰ ਜਿਊਣਾ ਆਉਂਦਾ ਹੋਵੇ। ਸਾਡੇ ਕੋਲ ਉਹ ਨਜ਼ਰੀਆ ਹੋਵੇ, ਉਹ ਅੱਖ ਹੋਵੇ ਜਿਸ ਨਾਲ ਜਿੰਦਗੀ ਵਿੱਚ ਸਭ ਚੰਗਾ ਹੀ ਵੇਖੀਏ। ਹਰ ਕੋਈ ਚਾਹੁੰਦਾ ਹੈ ਕਿ ਖੁਸ਼ਨੁਮਾ ਜਿੰਦਗੀ ਜੀਏ। ਚਿਹਰਾ ਖਿੜਿਆ ਰਹੇ, ਰੰਗ ਬਹਾਰ ਲੱਗੇ ਰਹਿਣ। ਵਿਹੜੇ ਵਿੱਚ ਹਾਸਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ। ਚਿਹਰਿਆਂ ਦੀਆਂ ਰੌਣਕਾਂ ਹਮੇਸ਼ਾ ਬਰਕਰਾਰ ਰਹਿਣ, ਚੈਨ, ਸ਼ਾਂਤੀ ਸਕੂਨ ਹੋਵੇ। ਪਰ ਇਹ ਸਭ ਸੋਚਣ ਤੱਕ ਸੀਮਤ ਹੈ, ਅਸਲ ਵਿੱਚ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਅਸੀਂ ਆਪਣੇ ਚਿਹਰਿਆਂ ਦੇ ਹਾਸੇ ਪਤਾ ਨਹੀਂ ਕਿੱਥੇ ਗਵਾ ਬੈਠੇ ਹਾਂ। ਕਦੇ ਇਕੱਲਿਆਂ ਬੈਠ ਕੇ ਸੋਚੀਏ ਤਾਂ ਕਿਸੇ ਵਿਰਲੇ ਨੂੰ ਹੀ ਯਾਦ ਆਊ ਕਿ ਉਹ ਕਦੋਂ ਖੁਲ੍ਹ ਕੇ ਖਿੜ ਖਿੜਾ ਕੇ ਹੱਸਿਆ ਹੋਵੇਗਾ।
ਜਿਸ ਵੀ ਚਿਹਰੇ ਨੂੰ ਵੇਖੀ ਦਾ ਹੈ ਮੁਰਝਾਏ ਹੋਏ, ਖੇੜੇ ਤੋਂ ਸੱਖਣੇ, ਤਮਾਮ ਚਿੰਤਾਵਾਂ ਵਿੱਚ ਘਿਰੇ ਹੋਏ ਨਜ਼ਰੀ ਪੈਂਦੇ ਹਨ। ਸਾਡਿਆਂ ਚਿਹਰਿਆਂ ਤੋਂ ਖੁਸ਼ੀ ਦੀਆਂ ਤਰੰਗਾਂ ਦਾ ਦੂਰ ਹੋਣ ਦਾ ਮੁੱਖ ਕਾਰਨ ਸਾਡੀਆਂ ਜਰੂਰਤ ਤੋਂ ਵੱਧ ਇਛਾਵਾਂ ਦਾ ਵੱਧਣਾ ਹੈ। ਸਹੂਲਤਾਂ ਨਾਲ ਲਬਰੇਜ਼ ਜਿੰਦਗੀ ਜਿਊਣ ਦੀ ਆਸ ਰੱਖਣੀ, ਉਹਨਾਂ ਸਹੂਲਤਾਂ ਨੂੰ ਪੂਰਿਆਂ ਕਰਨ ਲਈ ਮਹਿਨਤ ਕਰਨੀ ਸਹੀ ਹੈ ਪਰ ਇੱਕ ਹੱਦ ਤੱਕ । ਜੇਕਰ ਸਾਡੀਆਂ ਇਛਾਵਾਂ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਵੱਧਦੀਆਂ ਜਾਣਗੀਆਂ ਤਾਂ ਅਸੀਂ ਕਦੇ ਜਿੰਦਗੀ ਆਨੰਦ ਨਹੀਂ ਲੈ ਸਕਾਂਗੇ। ਹੁਣ ਆਨੰਦ ਕੇਵਲ ਮਹਿੰਗੀਆਂ ਚੀਜ਼ਾਂ ਲੈਕੇ, ਮਹਿੰਗੀਆਂ ਜਗਾਵਾਂ ਤੇ ਘੁੰਮ ਕੇ, ਮਹਿੰਗੇ ਕੱਪੜੇ ਖਰੀਦ ਕੇ ਨਹੀਂ ਮਿਲਦਾ ਬਲਕਿ ਘਰ ਦੇ ਜੀਆਂ ਨਾਲ ਦੋ ਘੜੀਆਂ ਸਕੂਨ ਨਾਲ ਬੈਠ ਕੇ ਇੱਕ ਦੂਸਰੇ ਦੇ ਦਿਲ ਦਾ ਹਾਲ ਜਾਣ ਕੇ ਮਿਲਦਾ ਹੈ।ਕੁਦਰਤ ਨੂੰ ਮਾਣ ਕੇ, ਹਵਾ ਦੇ ਰੁਮਕਣ ਨਾਲ ਜਦੋਂ ਤੁਹਾਡੇ ਸਰੀਰ ਵਿੱਚ ਝਨਝਨਾਹਟ ਜਿਹੀ ਹੋਵੇ ਤਾਂ ਮਹਿਸੂਸ ਕਰੋ ਕਿ ਕੁਦਰਤ ਤੁਹਾਡੇ ਨਾਲ ਖੇਡ ਰਹੀ ਹੈ। ਪੇੜ ਪੌਦਿਆਂ, ਪੰਛੀਆਂ ਦੀਆਂ ਰੰਗ ਬਿਰੰਗੀਆਂ ਕਿਸਮਾਂ ਦੇਖੋ ਤੇ ਵਾਰੇ ਵਾਰੇ ਜਾਓ ਉਸ ਕਾਦਰ ਦੀ ਕੁਦਰਤ ਤੋਂ ਜਿਸ ਨੇ ਬਿਨਾ ਕਿਸੇ ਮੁੱਲ ਸਾਨੂੰ ਇਹ ਅਣਮੁੱਲੀਆਂ ਅਨਾਮਤਾ ਨਾਲ ਨਵਾਜਿਆ ਹੈ। ਇਹ ਨਿੱਕੀਆਂ ਨਿੱਕੀਆਂ ਤੇ ਆਮ ਜਿਹੀਆਂ ਗੱਲਾਂ ਸਾਨੂੰ ਬਹੁਤ ਸਾਰੀ ਖੁਸ਼ੀ ਦਿੰਦੀਆਂ ਹਨ।
ਮੈਂ ਦੇਖਦੀ ਹਾਂ ਹਜ਼ਾਰਾਂ ਮਾਨਸਿਕ ਰੋਗਾਂ ਤੋਂ ਪ੍ਰੇਸ਼ਾਨ ਲੋਕ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ। ਉਹ ਡਾਕਟਰ ਇਹ ਦੱਸਣ ਦਾ ਹੀ ਹਜ਼ਾਰਾਂ ਰੁਪਏ ਫੀਸ ਲੈ ਲੈਂਦੇ ਹਨ ਕਿ ਜੇਕਰ ਮਾਨਸਿਕ ਰੋਗਾਂ ਤੋਂ ਮੁਕਤ ਹੋਣਾ ਹੈ , ਖੁਸ਼ ਰਹਿਣਾ ਹੈ ਤਾਂ ਸਵੇਰੇ ਜਲਦੀ ਉੱਠੋ, ਸੈਰ ਕਰੋ, ਸੰਤੁਲਿਤ ਭੋਜਨ ਖਾਉ, ਖੁਸ਼ ਰਹੋ, ਪੂਰੀ ਨੀਂਦ ਲਉ, ਪਰਿਵਾਰ ਨਾਲ ਸਮਾਂ ਬਿਤਾਓ, ਉਦਾਸ ਨਾ ਹੋਵੋ, ਜਿਆਦਾ ਸੋਚੋ ਨਾ, ਕਿਤਾਬਾਂ ਪੜੋ ਆਦਿ। ਜੋ ਬਹੁਤ ਹੀ ਆਮ ਗੱਲਾਂ ਹਨ, ਜਿੰਨਾ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਇਹ ਸਭ ਕਰਨਾ ਚਾਹੀਦਾ ਹੈ ਪਰ ਅਸੀਂ ਆਪਣੇ ਵਿੱਚ ਤਬਦੀਲੀ ਲਿਆਉਣ ਦੀ ਬਜਾਇ ਮਾਨਸਿਕ ਬਿਮਾਰੀਆਂ ਲਗਾ ਡਾਕਟਰਾਂ ਕੋਲ ਧੱਕੇ ਖਾਂਦੇ ਰਹਿੰਦੇ ਹਾਂ।
ਖੁਸ਼ੀ ਕਿਤੇਉ ਵੀ ਮੁੱਲ ਨਹੀਂ ਮਿਲਦੀ। ਇਹ ਸਿਰਜਣੀ ਪੈਂਦੀ ਹੈ । ਖੁਸ਼ ਰਹਿਣ ਦਾ ਰਾਜ ਇਹੀ ਹੈ ਕਿ ਹਮੇਸ਼ਾ ਚੜਦੀਕਲਾ ਵਿੱਚ ਰਹੋ। ਹਲਾਤ ਕਿਹੋ ਜਿਹੇ ਵੀ ਹੋਣ ਉਸਨੂੰ ਨਹੀਂ ਹਰਾ ਸਕਦੇ ਜਿਸਨੂੰ ਜੀਊਣ ਦੀ ਕਲਾ ਹੋਵੇ। ਗੁਰਬਾਣੀ ਪੜੋ, ਵਧੀਆ ਲੇਖਕਾਂ ਦੀਆਂ ਕਿਤਾਬਾਂ ਪੜੋ, ਚੰਗਾ ਸੰਗੀਤ ਸਣੋ, ਆਪਣੇ ਸ਼ੌਕਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਾਂ ਦਿਉ। ਯਾਦ ਰੱਖਣਾ ਹਲਾਤ ਕਦੇ ਵੀ ਇੱਕੋ ਜਿਹੇ ਨਹੀਂ ਰਹਿੰਦੇ, ਇਹਨਾਂ ਦਾ ਬਦਲਣਾ ਨਿਸ਼ਚਿਤ ਹੈ, ਹੂਬਹੂ ਮੌਸਮਾਂ ਦੀ ਤਰ੍ਹਾਂ ਕਦੇ ਬਹਾਰ ਕਦੇ ਪੱਤਝੜ। ਜੀਵਨ ਇੱਕ ਹੈ, ਜੋ ਬੀਤ ਗਿਆ ਉਸ ਉੱਤੇ ਪਛਤਾਉਣਾ ਛੱਡੋ, ਉਸ ਤੋਂ ਸਬਕ ਲਉ, ਅੱਜ ਨੂੰ ਜੀਓ ਤੇ ਕੱਲ ਦੀ ਫ਼ਿਕਰ ਨਾ ਕਰੋ। ਕੇਵਲ ਅੱਜ ਸਾਡਾ ਆਪਣਾ ਹੈ, ਬੀਤ ਚੁੱਕੇ ਨੂੰ ਤੇ ਨਾ ਹੀ ਆਉਣ ਵਾਲੇ ਕੱਲ ਨੂੰ ਬਦਲਿਆ ਨਹੀਂ ਜਾ ਸਕਦਾ। ਸਾਡੇ ਅੱਜ ਤੇ ਸਾਡਾ ਜੋਰ ਹੈ, ਅੱਜ ਦੀ ਲਗਾਮ ਇੱਕ ਚੰਗੇ ਘੋੜਸਵਾਰ ਦੀ ਤਰ੍ਹਾਂ ਫੜੋ ਤਾਂ ਜੋ ਪਿੱਛੇ ਮੁੜ ਕੇ ਬੀਤੇ ਨੂੰ ਯਾਦ ਕਰੋ ਤਾਂ ਤੁਹਾਡੇ ਚਿਹਰੇ ਤੇ ਉਦੋਂ ਵੀ ਸੰਤੁਸ਼ਟੀ ਨਾਲ ਭਰੀ ਇੱਕ ਹਸੀਨ ਜਿਹੀ ਮੁਸਕਾਨ ਹੋਵੇ।ਸੁੱਖ ਸਹੂਲਤਾਂ ਸਾਨੂੰ ਕਦੇ ਵੀ ਸਦੀਵੀ ਖੁਸ਼ੀ ਨਹੀਂ ਦੇ ਸਕਦੀਆਂ। ਅਸੀਂ ਥੋੜ ਚਿਰੀ ਨਹੀਂ ਬਲਕਿ ਸਦੀਵੀ ਖੁਸ਼ੀ ਲੱਭਣ ਦਾ ਯਤਨ ਕਰਨਾ ਹੈ ਜੋ ਝਖੜਾਂ, ਹਨੇਰਿਆਂ, ਦੁੱਖਾਂ ਸੁੱਖਾਂ ਬਹਾਰਾਂ ਵਿੱਚ ਵੀ ਕਾਇਮ ਰਹੇ। ਇਹੀ ਹੈ ਖੁਸ਼ ਰਹਿਣ ਦਾ ਰਾਜ ਇਹੀ ਹੈ ਆਬਾਦ ਰਹਿਣ ਦਾ ਰਾਜ !
========================================
ਬਹੁਤ ਖੂਬਸੂਰਤ ਹੈ ਹਿਮਾਚਲ ਦੀ “ਪਰਾਸ਼ਰ ਝੀਲ”
– ਸਹਿਜਪ੍ਰੀਤ ਕੌਰ Mob. 81462-11644
ਅੱਜ ਮੈਂ ਪਹਿਲੀ ਵਾਰ ਆਪਣੀ ਯਾਤਰਾ ਬਾਰੇ ਇੱਕ ਲੇਖ ਲਿਖ ਰਹੀ ਹਾਂ ।ਹਰ ਸਾਲ ਸਰਦੀ ਅਤੇ ਗਰਮੀ ਦੀਆਂ ਛੁੱਟੀਆਂ ਵਿੱਚ ਮੇਰਾ ਪਰਿਵਾਰ ਵੱਖ ਵੱਖ ਥਾਵਾਂ ਤੇ ਘੁੰਮਣ ਜਾਂਦਾ ਹੈ। ਇਸ ਵਾਰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਮੇਰੇ ਪਾਪਾ ਨੇ ਸਾਨੂੰ ਕਿਤੇ ਘੁੰਮਣ ਲਈ ਪੁੱਛਿਆ ਕੁਝ ਸੋਚ ਵਿਚਾਰ ਤੋਂ ਬਾਅਦ ਅਸੀਂ ਦੋ ਥਾਵਾਂ ਤੇ ਜਾਣ ਬਾਰੇ ਸੋਚਿਆ ਇਕ ਸੀ ਹਿਮਾਚਲ ਤੇ ਦੂਜਾ ਰਾਜਸਥਾਨ। ਦਸੰਬਰ ਦਾ ਮਹੀਨਾ ਹੋਣ ਕਾਰਨ ਹਿਮਾਚਲ ਵਿਚ ਬਰਫ਼ਬਾਰੀ ਹੁੰਦੀ ਹੈ ਇਸ ਲਈ ਅਸੀਂ ਇਸ ਵਾਰ ਬਰਫ਼ ਦੇਖਣ ਲਈ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਬਾਰ ਸਾਡੇ ਨਾਲ਼ ਪਾਪਾ ਦੇ ਦੋਸਤ ਸੁਖਜਿੰਦਰ ਅੰਕਲ ਦਾ ਪਰਿਵਾਰ ਵੀ ਗਿਆ। ਪਾਪਾ ਨੇ ਦੱਸਿਆ ਕਿ ਜਿਆਦਾਤਰ ਲੋਕ ਸ਼ਿਮਲਾ, ਕੁੱਲੂ, ਮਨਾਲ਼ੀ ਆਦਿ ਘੁੰਮਣ ਜਾਂਦੇ ਹਨ ਪਰ ਅਸੀਂ ਇੱਕ ਅਜਿਹੀ ਥਾਂ ਤੇ ਜਾਣਾ ਚਾਹੁੰਦੇ ਸੀ ਜਿਥੇ ਸਿੱਖਣ ਲਈ ਵੱਧ ਤੋਂ ਵੱਧ ਹੋਵੇ ਪਰ ਉੱਥੇ ਬਹੁਤ ਘੱਟ ਭੀੜ ਹੋਵੇ। ਇੰਟਰਨੈੱਟ ਤੇ ਕਈ ਥਾਂਵਾਂ ਦੇਖੀਆਂ ਤਾਂ ਸਾਨੂੰ ਹਿਮਾਚਲ ਦੇ ਪਹਾੜਾਂ ਤੇ ਦੱਸ ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਪਰਾਸ਼ਰ ਝੀਲ ਪਸੰਦ ਆਈ। ਅਸੀ ਪਰਾਸ਼ਰ ਝੀਲ ਜਾਣ ਦਾ ਪ੍ਰੋਗਰਾਮ ਫਾਈਨਲ ਕਰ ਲਿਆ। ਉੱਥੇ ਜਾਣ ਤੋਂ ਇਕ ਦਿਨ ਪਹਿਲਾਂ ਅਸੀਂ ਤਿਆਰੀ ਕੀਤੀ ਲੋੜੀਂਦੇ ਗਰਮ ਕੱਪੜੇ ਖਰੀਦੇ ਅਤੇ ਹੋਰ ਜ਼ਰੂਰੀ ਸਾਮਾਨ ਪੈਕ ਕੀਤਾ । ਅਸੀਂ ਸਾਰੇ ਬੱਚੇ ਫੋਨ ਤੇ ਪਰਾਸ਼ਰ ਲੇਕ ਦੀਆਂ ਫੋਟੋਆਂ ਦੇਖਣ ਲੱਗੇ ।ਪਾਪਾ ਤੇ ਅੰਕਲ ਨੇ ਟੂਰ ਦਾ ਰੂਟ ਤਿਆਰ ਕੀਤਾ।
ਅਗਲੀ ਸਵੇਰ ਜਲਦੀ ਹੀ ਅਸੀਂ ਘਰ ਤੋਂ ਚੱਲ ਪਏ ਫਿਰ ਅਸੀਂ ਅੰਕਲ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਸਾਮਾਨ ਗੱਡੀ ਵਿੱਚ ਰਖਵਾਇਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਹਿਮਾਚਲ ਵੱਲ ਰਵਾਨਾ ਹੋਏ। ਸਰਹੰਦ ਤਕ ਪਹੁੰਚਣ ਤੇ ਸਾਨੂੰ ਬਹੁਤ ਭੁੱਖ ਲੱਗਣ ਲੱਗੀ। ਇਸ ਲਈ ਅਸੀਂ ਸਰਹਿੰਦ ਦੇ ਆਮ ਖਾਸ ਬਾਗ ਵਿੱਚ ਰੁਕੇ। ਉੱਥੇ ਅਸੀਂ ਕਈ ਇਤਿਹਾਸਕ ਇਮਾਰਤਾਂ ਦੇਖੀਆਂ। ਪਾਪਾ ਨੇ ਦੱਸਿਆ ਇਹ ਬਾਗ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਬਣਾਇਆ ਗਿਆ ਹੈ। ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਉਹ ਸਰਹਿੰਦ ਵਿੱਚ ਆਰਾਮ ਕਰਨ ਲਈ ਇਸ ਥਾਂ ਤੇ ਰੁਕਦੇ ਸਨ। ਆਮ ਖਾਸ ਬਾਗ ਵਿਚ ਇਕ ਵੱਡਾ ਸਰੋਵਰ ਵੀ ਬਣਾਇਆ ਹੋਇਆ ਹੈ ਜਿਸ ਦੇ ਚਾਰ ਚੁਫੇਰੇ ਵੱਡੀਆਂ-ਵੱਡੀਆਂ ਪੌੜੀਆਂ ਹਨ ਇਸ ਬਾਗ਼ ਦੀਆਂ ਕੰਧਾਂ ਕਿਲੇ ਵਾਂਗੂ ਉੱਚੀਆਂ ਉੱਚੀਆਂ ਸਨ। ਇਸ ਦੇ ਇੱਕ ਕੋਨੇ ਵਿੱਚ ਇੱਕ ਬਹੁਤ ਸੁੰਦਰ ਬਗੀਚਾ ਬਣਿਆ ਹੋਇਆ ਹੈ ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਰੁੱਖ ਲੱਗੇ ਹੋਏ ਸਨ । ਸੁੰਦਰ ਸੁੰਦਰ ਰੁੱਖ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਹਨ। ਅਸੀਂ ਇਥੇ ਬੈਠ ਕੇ ਰੋਟੀ ਖਾਧੀ ਤੇ ਸਾਰਾ ਬਾਗ ਘੁੰਮਿਆ। ਅਸੀਂ ਵੇਖਿਆ ਕਿ ਕੁਝ ਲੋਕ ਇੱਥੇ ਬਣੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਦੀ ਨਵ-ਉਸਾਰੀ ਕਰ ਰਹੇ ਸਨ ਉਹ ਮਿਹਨਤ ਨਾਲ ਆਪਣਾ ਕੰਮ ਕਰ ਰਹੇ ਸਨ। ਫਿਰ ਅਸੀਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਗਏ । ਇੱਥੇ ਸਿੰਘ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਅਤੇ ਠੰਢਾ ਬੁਰਜ ਵੀ ਦੇਖਿਆ। ਇਸ ਥਾਂ ਤੇ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ।
ਸਰਹਿੰਦ ਤੋਂ ਚੱਲ ਕੇ ਅਸੀਂ ਸੰਘੋਲ ਪਹੁੰਚੇ ਇੱਥੇ ਅਸੀਂ ਆਰਕਿਓਲੌਜੀਕਲ ਮਿਊਜ਼ੀਅਮ ਵਿੱਚ ਗਏ। ਇਸ ਮਿਊਜ਼ੀਅਮ ਵਿੱਚ ਹੜੱਪਾ ਸੱਭਿਅਤਾ ਨਾਲ ਸਬੰਧਿਤ ਕਈ ਚੀਜ਼ਾਂ ਸਨ ,ਜਿਵੇਂ ਮਿੱਟੀ ਦੀਆਂ ਬਣੀਆਂ ਵੱਖ ਵੱਖ ਤਰ੍ਹਾਂ ਦੀਆਂ ਮੂਰਤੀਆਂ, ਮਿੱਟੀ ਦੇ ਭਾਂਡੇ, ਗਹਿਣੇ, ਹਾਥੀ ਦੇ ਦੰਦ ਨਾਲ ਬਣੇ ਗਹਿਣੇ ਅਤੇ ਹੋਰ ਸਾਮਾਨ ,ਮਿੱਟੀ ਦੇ ਘੜੇ ਆਦਿ। ਇੱਥੇ ਗਾਈਡ ਅੰਕਲ ਨੇ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ। ਮਿਊਜ਼ੀਅਮ ਤੋਂ ਥੋੜ੍ਹੀ ਦੂਰੀ ਤੇ ਅਸੀਂ ਬੋਧੀ ਸਤੂਪ ਦੀਆਂ ਨੀਂਹਾਂ ਦੇਖੀਆਂ ਜਿਸ ਦਾ ਇਕ ਛੋਟਾ ਜਿਹਾ ਮਾਡਲ ਮਿੳੂਜ਼ੀਅਮ ਵਿੱਚ ਵੀ ਰੱਖਿਆ ਗਿਆ ਸੀ ਪਰ ਇਸ ਸਤੂਪ ਹੁਣ ਟੁੱਟ ਚੁੱਕਾ ਸੀ ਸਿਰਫ ਨੀਹਾਂ ਬਾਕੀ ਸਨ। ਇਹ ਗੋਲ ਆਕਾਰ ਦਾ ਬਣਿਆ ਹੋਇਆ ਸੀ ਉੱਥੇ ਇੱਕ ਗਾਈਡ ਨੇ ਸਾਨੂੰ ਉਸ ਸਤੂਪ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਇਸ ਸਤੂਪ ਵਿੱਚ ਪੁਰਾਣੇ ਸਮੇਂ ਦੇ ਬੋਧੀ ਅਧਿਆਪਕ ਆਪਣੇ ਭਿਕਸ਼ੂ ਚੇਲਿਆਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ ਇਸ ਵਿੱਚ ਆਲੇ ਦੁਆਲੇ ਕਮਰੇ ਬਣੇ ਹੋਏ ਸਨ। ਇਨ੍ਹਾਂ ਵਿੱਚ ਵਿਦਿਆਰਥੀ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਥੇ ਵੀ ਮਹਾਤਮਾ ਬੁੱਧ ਦਾ ਸਤੂਪ ਬਣਾਇਆ ਜਾਂਦਾ ਹੈ ਉਸ ਸਤੂਪ ਦੇ ਐਨ ਵਿਚਕਾਰ ਕੋਈ ਉਨ੍ਹਾਂ ਨਾਲ ਸਬੰਧਤ ਕੋਈ ਨਿਸ਼ਾਨੀ ਜ਼ਰੂਰ ਰੱਖੀ ਜਾਂਦੀ ਸੀ । ਗਾਈਡ ਅੰਕਲ ਨੇ ਦੱਸਿਆ ਕਿ ਸੰਘੋਲ ਪਿੰਡ ਦੀ ਜ਼ਮੀਨ ਵਿੱਚੋਂ ਹੀ ਇਹ ਸਾਰੀਆਂ ਮੂਰਤੀਆਂ ਤੇ ਹੋਰ ਸਾਮਾਨ ਖੁਦਾਈ ਕਰਕੇ ਕੱਢਿਆ ਗਿਆ ਹੈ ਜਿਸ ਨੂੰ ਮਿਊਜ਼ੀਅਮ ਵਿੱਚ ਅਸੀਂ ਦੇਖਿਆ ਸੀ। ਇਹ ਅੱਜ ਤੋਂ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਬੱਸ ਦੀ ਹੜੱਪਾ ਸਭਿਅਤਾ ਨਾਲ ਸਬੰਧਤ ਇਤਿਹਾਸਕ ਸਾਮਾਨ ਸੀ।
ਅਸੀਂ ਇਥੋਂ ਚੱਲ ਪਏ ਅਤੇ ਆਨੰਦਪੁਰ ਸਾਹਿਬ ਪਹੁੰਚਦੇ ਪਹੁੰਚਦੇ ਰਾਤ ਹੋ ਚੁੱਕੀ ਸੀ, ਇਸ ਲਈ ਅਸੀਂ ਉੱਥੇ ਰੁਕਣ ਦਾ ਫ਼ੈਸਲਾ ਕੀਤਾ। ਪੁੱਛਣ ਤੇ ਇੱਕ ਅੰਕਲ ਨੇ ਸਾਨੂੰ ਦੱਸਿਆ ਕਿ ਵਿਰਾਸਤ-ਏ-ਖ਼ਾਲਸਾ ਕੋਲ ਭਾਈ ਬਚਿੱਤਰ ਸਿੰਘ ਸਰਾਂ ਹੈ ਜਿਸ ਵਿੱਚ ਬਹੁਤ ਵਧੀਆ ਕਮਰੇ ਮਿਲਦੇ ਹਨ। ਅਸੀਂ ਸਰਾਂ ਵਿੱਚ ਕਮਰਾ ਲਿਆ ਸਾਮਾਨ ਰੱਖ ਕੇ ਅਸੀਂ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ। ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਅਤੇ ਬਾਜ਼ਾਰ ਘੁੰਮਿਆ ਰਾਤ ਨੂੰ ਸੜਕਾਂ ਉੱਤੇ ਜਗਮਗਾਉਂਦੀਆਂ ਲਾਈਟਾਂ ਨਾਲ ਸਜੀਆਂ ਦੁਕਾਨਾਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਇਹ ਦੁਕਾਨਾਂ ਬਿਲਕੁਲ ਮੇਲੇ ਵਾਂਗ ਲੱਗ ਰਹੀਆਂ ਸਨ। ਅਸੀਂ ਇੱਥੇ ਕੁਝ ਸਾਮਾਨ ਖ਼ਰੀਦਿਆ ਤੇ ਸੈਰ ਕਰਦੇ ਹੋਏ ਆਪਣੇ ਕਮਰੇ ਵਿੱਚ ਪਹੁੰਚ ਕੇ ਸੌਂ ਗਏ।
ਅਗਲੇ ਦਿਨ ਸਵੇਰੇ ਪੰਜ ਵਜੇ ਅਸੀਂ ਕਮਰੇ ਦੀ ਚਾਬੀ ਜਮ੍ਹਾਂ ਕਰਾ ਕੇ ਹਿਮਾਚਲ ਦੇ ਸਫ਼ਰ ਤੇ ਤੁਰ ਪਏ। ਅਸੀਂ ਇਕ ਅਜਿਹੀ ਸੜਕ ਉੱਪਰੋਂ ਜਾ ਰਹੇ ਸੀ ਜਿਸ ਦੇ ਇੱਕ ਪਾਸੇ ਨਦੀ ਸੀ ਤੇ ਦੂਜੇ ਪਾਸੇ ਝਾੜੀਆਂ ਸਨ। ਰਸਤਾ ਕੱਚਾ ਅਤੇ ਟੁੱਟਿਆ ਹੋਇਆ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ। ਇੱਥੋਂ ਬਿਲਾਸਪੁਰ, ਸੁੰਦਰਨਗਰ ਹੁੰਦੇ ਹੋਏ ਅਸੀਂ ਦੁਪਹਿਰ ਤਕ ਮੰਡੀ ਪਹੁੰਚ ਗਏ। ਮੰਡੀ ਦਾ ਗੁਰਦੁਆਰਾ ਸਾਹਬ ਬਹੁਤ ਸੁੰਦਰ ਸੀ ਜੋ ਪਹਾੜਾਂ ਵਿਚਕਾਰ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਸੜਕ ਤੋਂ ਹੇਠਾਂ ਵੱਲ ਬਿਆਸ ਦਰਿਆ ਚਲਦਾ ਹੈ। ਅਸੀਂ ਇੱਥੇ ਗੱਡੀ ਖੜ੍ਹਾਈ ਅਤੇ ਸਰਾਂ ਵਿੱਚ ਕਮਰਾ ਲੈ ਲਿਆ ਅਸੀਂ ਇੱਥੇ ਸਾਮਾਨ ਰੱਖ ਕੇ ਲੰਗਰ ਛਕਿਆ ਅਤੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਵਿਚ ਅਸੀਂ ਇਕ ਸੱਤ ਫੁੱਟ ਲੰਬੀ ਬੰਦੂਕ ਦੇਖੀ। ਬਾਬਾ ਜੀ ਨੇ ਦੱਸਿਆ ਕਿ ਇਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਆਸ ਨਦੀ ਵਿੱਚ ਤੈਰਦੀ ਹਾਂਡੀ ਤੇ ਨਿਸ਼ਾਨਾ ਲਗਾਇਆ ਸੀ। ਥੋੜ੍ਹੀ ਦੇਰ ਬਾਅਦ ਅਸੀਂ ਪਰਾਸ਼ਰ ਝੀਲ ਜਾਣ ਲਈ ਰਵਾਨਾ ਹੋ ਗਏ ਰਸਤੇ ਵਿੱਚ ਇੱਕ ਅਜਿਹਾ ਪਹਾੜ ਸੀ ਜਿੱਥੇ ਅਕਸਰ ਪੱਥਰ ਡਿੱਗਦੇ ਰਹਿੰਦੇ ਸਨ ਪਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਸੀ ਲੰਘੇ ਤਾਂ ਕੋਈ ਪੱਥਰ ਨਹੀਂ ਡਿੱਗਿਆ। ਸੜਕ ਤੇ ਜਾਂਦੀ ਸਾਡੀ ਗੱਡੀ ਇੱਕ ਵਾਰ ਹੇਠਾਂ ਵੱਜੀ ਜਿਸ ਨਾਲ ਸਾਡੀ ਗੱਡੀ ਦੇ ਰੇਡੀਏਟਰ ਦੇ ਪਾਣੀ ਵਾਲੇ ਪਾਈਪ ਵਿੱਚ ਸੁਰਾਖ ਹੋ ਗਿਆ ਸਾਨੂੰ ਇਸ ਬਾਰੇ ਬਾਅਦ ਵਿੱਚ ਜਾ ਕੇ ਪਤਾ ਲੱਗਾ। ਜਿਸ ਕਾਰਨ ਗੱਡੀ ਵਿਚਲਾ ਪਾਣੀ ਡੁੱਲ੍ਹ ਗਿਆ ਸੀ। ਸਾਨੂੰ ਨਹੀਂ ਸੀ ਪਤਾ ਕਿ ਇਹ ਸਾਡੇ ਲਈ ਕਿੰਨੀ ਵੱਡੀ ਮੁਸੀਬਤ ਖੜ੍ਹੀ ਕਰੇਗਾ। ਜਦੋਂ ਭਰਾ ਸਿਰਲੇਖ ਤੇ ਪਹੁੰਚਣ ਲਈ ਸਿਰਫ ਦੱਸ ਕਿਲੋਮੀਟਰ ਬਾਕੀ ਰਹਿ ਗਏ ਸੀ ਉਸ ਸਮੇਂ ਪਹਾੜ ਦੇ ਕਿਨਾਰੇ ਗੱਡੀ ਰੁਕ ਗਈ। ਜਦੋਂ ਅਸੀਂ ਗੱਡੀ ਦਾ ਬੌਰਨਟ ਖੋਲ੍ਹਿਆ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗਾ ਸਾਨੂੰ ਕਾਫੀ ਟੈਨਸ਼ਨ ਹੋ ਗਈ। ਪਾਪਾ ਨੇ ਫੋਨ ਤੇ ਮਕੈਨਿਕ ਅੰਕਲ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਦੇ ਰੇਡੀਏਟਰ ਦੇ ਪਾਣੀ ਨਿਕਲਣ ਕਾਰਨ ਗੱਡੀ ਗਰਮ ਹੋ ਗਈ ਹੈ ਵੱਧ ਤੋਂ ਵੱਧ ਪਾਣੀ ਰੇਡਿਟ ਉੱਤੇ ਪਾਓ ਇਹ ਸੁਣ ਕੇ ਅਸੀਂ ਆਪਣੀਆਂ ਪੀਣ ਵਾਲੀਆਂ ਪਾਣੀ ਦੀਆਂ ਬੋਤਲਾਂ ਨਾਲ ਰੇਡੀਏਟਰ ਤੇ ਪਾਣੀ ਪਾਉਣ ਲੱਗੇ। ਸਾਨੂੰ ਦੇਖ ਕੇ ਕੁਝ ਲੋਕ ਰੁਕ ਗਏ ਉਨ੍ਹਾਂ ਨੇ ਆਪਣੀਆਂ ਪਾਣੀ ਦੀਆਂ ਬੋਤਲਾਂ ਸਾਨੂੰ ਰੇਡੀਏਟਰ ਤੇ ਪਾਉਣ ਲਈ ਦਿੱਤੀਆਂ। ਲੋਕ ਸਾਡੀ ਮਦਦ ਕਰਕੇ ਚਲੇ ਗਏ ਪਰ ਸਾਡੀ ਗੱਡੀ ਉੱਥੇ ਹੀ ਖ਼ਰਾਬ ਹੋਈ ਖੜ੍ਹੀ ਰਹੀ। ਮੌਸਮ ਖ਼ਰਾਬ ਹੋਣ ਲੱਗਾ ਸੀ ਬਾਹਰ ਬਹੁਤ ਠੰਢ ਹੋ ਰਹੀ ਸੀ। ਸਾਨੂੰ ਚਿੰਤਾ ਹੋਣ ਲੱਗੀ ਪਰ ਅਚਾਨਕ ਇਕ ਗੱਡੀ ਆਈ ਜੋ ਖਾਲੀ ਸੀ। ਗੱਡੀ ਵਾਲੇ ਅੰਕਲ ਨੇ ਸਾਨੂੰ ਸਾਰਿਆਂ ਨੂੰ ਗੱਡੀ ਵਿੱਚ ਬਿਠਾ ਕੇ ਨੀਚੇ ਇਕ ਹੋਟਲ ਤਕ ਛੱਡਿਆ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਨੂੰ ਮੁਆਫ਼ ਕਰਨਾ ਮੈਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਲਿਜਾ ਸਕਦਾ ਕਿਉਂਕਿ ਜੇ ਮੈਂ ਤੁਹਾਨੂੰ ਮੰਡੀ ਤਕ ਛੱਡਣ ਗਿਆ ਤਾਂ ਪੁਲਸ ਨੇ ਮੇਰਾ ਚਲਾਨ ਕੱਟ ਦੇਣਾ। ਅਸੀਂ ਕਿਹਾ ਕਿ ਕੋਈ ਗੱਲ ਨਹੀਂ ਵੈਸੇ ਵੀ ਤੁਸੀਂ ਸਾਡੇ ਇੰਨੀ ਮਦਦ ਕੀਤੀ ਇਸ ਲਈ ਤੁਹਾਡਾ ਬਹੁਤ -ਬਹੁਤ ਧੰਨਵਾਦ। ਅਸੀਂ ਉਨ੍ਹਾਂ ਦਾ ਧੰਨਵਾਦ ਕਰਕੇ ਹੋਟਲ ਵਿੱਚ ਗਏ ਅਤੇ ਉੱਥੇ ਕਮਰੇ ਲੈ ਲਏ। ਅਸੀਂ ਉੱਥੋਂ ਦੇ ਮਾਲਕ ਨੂੰ ਪੁੱਛਿਆ ਕਿ ਸਾਡੀ ਗੱਡੀ ਪਹਾੜੀ ਤੇ ਖ਼ਰਾਬ ਹੋ ਗਈ ਹੈ ਕਿ ਤੁਸੀਂ ਕਿਸੇ ਚੰਗੇ ਮਕੈਨਿਕ ਨੂੰ ਜਾਣਦੇ ਹੋ? ਉਨ੍ਹਾਂ ਨੇ ਇਕ ਕਾਰਡ ਦਿੰਦੇ ਹੋਏ ਕਿਹਾ ਕਿ ਇਹ ਇਸ ਇਲਾਕੇ ਦਾ ਵਧੀਆ ਮਕੈਨਿਕ ਹੈ। ਅਸੀਂ ਉਸ ਨੂੰ ਬੁਲਾਇਆ। ਮਕੈਨਿਕ ਤੇ ਸੁਖਜਿੰਦਰ ਅੰਕਲ ਗੱਡੀ ਨੂੰ ਬਿਨਾਂ ਸਟਾਰਟ ਕੀਤੇ ਉੱਪਰੋਂ ਹੋਟਲ ਤਕ ਲੈ ਆਏ। ਸਾਡੇ ਸਾਮਾਨ ਵਾਲੇ ਬੈਗ ਪਿੱਛੇ ਮੰਡੀ ਗੁਰਦੁਆਰੇ ਦੇ ਕਮਰੇ ਵਿਚ ਪਏ ਸਨ। ਮਕੈਨਿਕ ਨੇ ਰਾਤ ਤੱਕ ਗੱਡੀ ਠੀਕ ਕਰ ਕੇ ਹੋਟਲ ਦੇ ਬਾਹਰ ਖੜ੍ਹਾ ਦਿੱਤੀ। ਇਸ ਨਾਲ ਸਾਨੂੰ ਬਹੁਤ ਖੁਸ਼ੀ ਹੋਈ।
ਅਗਲੀ ਸਵੇਰ ਅਸੀਂ ਪ੍ਰਾਸ਼ਰ ਲੇਖ ਵੱਲ ਚੱਲ ਪਏ ਸਾਡੇ ਮਨ ਵਿੱਚ ਡਰ ਸੀ ਕਿ ਕੱਲ੍ਹ ਵਾਂਗ ਕੋਈ ਸਮੱਸਿਆ ਨਾ ਆ ਜਾਵੇ ਪਰ ਅਸੀਂ ਥੋੜ੍ਹੇ ਸਮੇਂ ਵਿੱਚ ਹੀ ਉੱਥੇ ਪਹੁੰਚ ਗਏ। ਚਾਰ ਚੁਫ਼ੇਰੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਬਰਫ਼ ਵਾਲ਼ੀ ਸੜਕ ਉਪਰ ਗੱਡੀ ਅੱਗੇ ਨਹੀਂ ਜਾ ਸਕਦੀ ਸੀ ਇਸ ਲਈ ਅਸੀਂ ਗੱਡੀ ਪਹਾਡ਼ੀ ਨਾਲ ਸਾਈਡ ਤੇ ਲਗਾ ਕੇ ਖੜ੍ਹਾ ਦਿੱਤੀ ਅਤੇ ਪੈਦਲ ਹੀ ਪਰਾਸ਼ਰ ਝੀਲ ਵੱਲ ਚੱਲ ਪਏ । ਝੀਲ ਇੱਥੋਂ ਤਿੰਨ ਚਾਰ ਕਿਲੋਮੀਟਰ ਦੂਰ ਸੀ। ਤਿੰਨ -ਚਾਰ ਕਿਲੋਮੀਟਰ ਪੈਦਲ ਬਰਫ਼ ਵਾਲੇ ਰਸਤੇ ਉੱਪਰ ਚੱਲਣ ਦਾ ਬਹੁਤ ਆਨੰਦ ਆਇਆ। ਇੱਥੇ ਅਸੀਂ ਬਰਫ਼ ਉਪਰ ਫੋਟੋਆਂ ਖਿੱਚੀਆਂ ਅਤੇ ਬਰਫ਼ ਇੱਕ ਦੂਜੇ ਦੇ ਮਾਰ ਕੇ ਖੇਡਦੇ-ਖੇਡਦੇ ਪਰਾਸ਼ਰ ਲੇਕ ਤੱਕ ਪਹੁੰਚ ਗਏ। ਸਾਨੂੰ ਬਹੁਤ ਠੰਢ ਲੱਗ ਰਹੀ ਸੀ। ਅਸੀਂ ਉੱਥੇ ਬਣੀ ਛੋਟੀ ਜਿਹੀ ਦੁਕਾਨ ਉੱਪਰੋਂ ਗਰਮ ਗਰਮ ਚਾਹ ਪੀਤੀ ਅਤੇ ਮੈਗੀ ਖਾਧੀ। ਝੀਲ ਦਾ ਦ੍ਰਿਸ਼ ਬਹੁਤ ਸੁੰਦਰ ਸੀ। ਪਾਪਾ ਨੇ ਦੱਸਿਆ ਕਿ ਇਸ ਝੀਲ ਦਾ ਨਾਮ ਪਰਾਸ਼ਰ ਰਿਸ਼ੀ ਦੇ ਨਾਮ ਤੇ ਰੱਖਿਆ ਗਿਆ ਹੈ, ਪਰਾਸ਼ਰ ਰਿਸ਼ੀ ਦਾ ਲੱਕੜ ਦਾ ਬਣਿਆ ਖ਼ੂਬਸੂਰਤ ਮੰਦਰ ਝੀਲ ਦੇ ਬਿਲਕੁਲ ਕੋਲ ਹੀ ਹੈ। ਇਸ ਝੀਲ ਦੀ ਖਾਸੀਅਤ ਹੈ ਕਿ ਇਸ ਵਿਚ ਇਕ ਛੋਟਾ ਜਿਹਾ ਟਾਪੂ ਤੈਰਦਾ ਰਹਿੰਦਾ ਹੈ ਜਿਸ ਨੂੰ ਫਲੋਟਿੰਗ ਆਈਲੈਂਡ ਕਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਆਪਣੀ ਜਗ੍ਹਾ ਬਦਲਦਾ ਰਹਿੰਦਾ ਹੈ। ਪਾਪਾ ਇਸ ਝੀਲ ਤੇ ਪਹਿਲਾਂ ਵੀ ਆ ਚੁੱਕੇ ਸਨ ਇਸ ਲਈ ਉਨ੍ਹਾਂ ਨੇ ਦੱਸਿਆ ਕਿ ਹਾਂ ਇਹ ਪਹਿਲਾਂ ਝੀਲ ਦੇ ਦੂਸਰੇ ਪਾਸੇ ਹੁੰਦਾ ਸੀ ਸਾਲ ਵਿੱਚ ਇਹ ਕਈ ਵਾਰ ਆਪਣਾ ਸਥਾਨ ਬਦਲ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮੌਸਮ ਵਿੱਚ ਝੀਲ ਦਾ ਆਪਣਾ ਰੰਗ ਹੁੰਦਾ ਹੈ। ਗਰਮੀਆਂ ਵਿੱਚ ਇੱਥੇ ਚਾਰ ਚੁਫੇਰਾ ਹਰਾ-ਭਰਾ ਹੁੰਦਾ ਹੈ, ਸਤੰਬਰ ਅਕਤੂਬਰ ਵਿਚ ਏਥੇ ਦੇ ਪਹਾੜਾਂ ਭੂਰਾ ਰੰਗ ਹੁੰਦਾ ਹੈ ਅਤੇ ਦਸੰਬਰ ਜਨਵਰੀ ਦੀਆਂ ਸਰਦੀਆਂ ਵਿਚ ਬਰਫ ਪੈਣ ਕਾਰਨ ਆਲਾ ਦੁਆਲਾ ਚਿੱਟਾ ਹੋ ਜਾਂਦਾ ਹੈ ਅਤੇ ਝੀਲ ਜੰਮ ਜਾਂਦੀ ਹੈ। ਅਸੀਂ ਪਰਾਸ਼ਰ ਰਿਸ਼ੀ ਦਾ ਮੰਦਿਰ ਦੇਖਿਆ ਜਿੱਥੇ ਬਹੁਤ ਸਾਰੇ ਲੋਕ ਮੱਥਾ ਟੇਕ ਰਹੇ ਸਨ। ਕਈ ਲੋਕ ਝੀਲ ਕਿਨਾਰੇ ਪਹਾੜ ਦੇ ਕੋਲ ਪੱਥਰਾਂ ਦੇ ਉੱਪਰ ਪੱਥਰ ਰੱਖ ਕੇ ਨਿੱਕੇ ਨਿੱਕੇ ਪਿਰਾਮਿਡ ਬਣਾ ਰਹੇ ਸਨ, ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ। ਅਸੀਂ ਬਰਫ਼ ਤੇ ਖੇਡਦੇ ਰਹੇ ਸ਼ਾਮ ਹੋਣ ਵਾਲੀ ਸੀ ਇਸ ਲਈ ਅਸੀਂ ਸਾਰੇ ਉਥੋਂ ਫੋਟੋਆਂ ਖਿੱਚ ਕੇ ਵਾਪਸ ਪੈਦਲ ਤੁਰਦੇ ਆਪਣੀ ਗੱਡੀ ਤਕ ਆ ਗਏ। ਮੈਨੂੰ ਹਿਮਾਚਲ ਦੀ ਪਰਾਸ਼ਰ ਝੀਲ ਦੀ ਇਹ ਯਾਤਰਾ ਬਹੁਤ ਵਧੀਆ ਲੱਗੀ । ਇਸ ਸਫ਼ਰ ਤੋਂ ਮੈਂਨੂੰ ਇੱਕ ਨਵੀਂ ਗੱਲ ਸਿੱਖਣ ਨੂੰ ਵੀ ਮਿਲੀ ਕਿ ਮੁਸੀਬਤ ਤੋਂ ਅੱਗੇ ਜਾ ਕੇ ਹੀ ਸਫ਼ਲਤਾ ਮਿਲਦੀ ਹੈ।
========================================
ਅਲੋਪ ਹੋ ਰਹੇ ਹਨ ਪਿੱਤਲ ਦੇ ਭਾਂਡੇ
– ਰਾਜਿੰਦਰ ਰਾਣੀ (ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ) Mob. 81468-59585
ਅਜੋਕੇ ਸਮੇਂ ‘ਚ ਸਾਡੇ ਰਹਿਣ ਸਹਿਣ ਦੇ ਢੰਗ, ਜੀਵਨ ਜਾਂਚ ਤੇ ਆਪੂ ਸਹੇੜੇ ਮਾਨਸਿਕ ਦਬਾਅ ਕਾਰਨ ਅੱਜ ਹਰ ਇਨਸਾਨ ਕਿਸੇ ਨਾ ਕਿਸੇ ਛੋਟੀ ਜਾਂ ਵੱਡੀ ਬਿਮਾਰੀ ਤੋਂ ਪੀੜਤ ਹੈ। ਮਿਠਆਈਆਂ, ਫ਼ਸਲਾਂ, ਸਬਜ਼ੀਆਂ, ਦਾਲਾਂ ਆਦਿ ਖਾਣ-ਪੀਣ ਦੀਆਂ ਵਸਤਾਂ ਪੈਸੇ ਦੀ ਅੰਨ੍ਹੀ ਦੌੜ ਤੇ ਵੱਧ ਮੁਨਾਫ਼ਾ ਕਮਾਉਣ ਦੀ ਹੋੜ ਨੇ ਮਿਲਾਵਟੀ ਵਸਤਾਂ, ਜ਼ਹਿਰੀਲੀਆਂ ਦਵਾਈਆਂ, ਸਪ੫ੇਆਂ ਤੇ ਖਾਦਾਂ ਆਦਿ ਦੀ ਵਰਤੋਂ ‘ਚ ਬੇਤਹਾਸ਼ਾ ਵਾਧਾ ਕੀਤਾ ਹੈ ਜਿਸ ਕਾਰਨ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੇ ਇਨਸਾਨ ਨੂੰ ਆ ਘੇਰਿਆ ਹੈ।ਇਸ ਸਭ ਕਾਸੇ ਲਈ ਦੂਸਰਿਆਂ ਨੂੰ ਦੋਸ਼ ਦੇਣ ਨਾਲੋਂ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ ‘ਚ ਇਸ ਕਦਰ ਤਬਦੀਲੀ ਲੈ ਆਉਂਦੀ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਮਕੜਜਾਲ ‘ਚ ਫਸਦੇ ਜਾ ਰਹੇ ਹਾਂ।ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਅੱਜ ਅਸੀਂ ਦੋ ਦਹਾਕੇ ਪਹਿਲਾਂ ਵਰਤੇ ਜਾਣ ਵਾਲੇ ਬਰਤਨਾਂ ਨੂੰ ਵੀ ਪੂਰੀ ਤਰ੍ਹਾਂ ਅਲਵਿਦਾ ਆਖ ਚੁੱਕੇ ਹਾਂ।
ਹਰ ਰਸੋਈ ‘ਚੋਂ ਗਾਇਬ ਹੋਏ ਪਿੱਤਲ ਦੇ ਭਾਂਡੇ: ਪਿਛਲੇ ਸਮੇਂ ਦੌਰਾਨ ਘਰਾਂ ‘ਚ ਵਰਤੇ ਜਾਣ ਵਾਲੇ ਪਿੱਤਲ ਦੇ ਭਾਂਡੇ ਅੱਜ ਹਰ ਰਸੋਈ ‘ਚੋਂ ਗਾਇਬ ਹੋ ਚੁੱਕੇ ਹਨ।ਇਹ ਭਾਂਡੇ ਹੁਣ ਹੋਟਲਾਂ ਤੇ ਰੈਸਟੋਰੈਂਟਾਂ ‘ਚ ਇਕ ਪ੍ਰਦਰਸ਼ਨੀ ਦੇ ਰੂਪ ‘ਚ ਵੇਖਣ ਨੂੰ ਹੀ ਮਿਲਦੇ ਹਨ। ਇਹ ਹੁਣ ਰਸੋਈ ਦਾ ਸ਼ਿੰਗਾਰ ਨਹੀਂ ਰਹੇ। ਇਨ੍ਹਾਂ ‘ਚ ਆਟਾ ਗੁੰਨਣ ਤੋਂ ਲੈ ਕੇ ਸਬਜ਼ੀ ਬਣਾਉਣ ਤੇ ਥਾਲੀ ‘ਚ ਪਰੋਸ ਕੇ ਖਾਣ ਤਕ ਦਾ ਜ਼ਾਇਕਾ ਹੀ ਵੱਖਰਾ ਸੀ। ਇਹ ਤਾਂਬਾ ਤੇ ਜਿਸਤ ਦੋ ਧਾਤਾਂ ਦਾ ਸੁਮੇਲ ਹੈ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਫਾਇਦੇਮੰਦ ਧਾਤਾਂ ਹਨ ਪਰ ਅੱਜ ਰਸੋਈ ‘ਚ ਵਰਤੇ ਜਾਣ ਵਾਲੇ ਅਲੂਮੀਨੀਅਮ ਦੇ ਭਾਂਡੇ ਕੈਂਸਰ ਜਿਹੀਆਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ।
ਗਹਿਣੇ ਦੇ ਰੂਪ ‘ਚ ਲੜਕੀਆਂ ਨੂੰ ਦਿੱਤੇ ਜਾਂਦੇ ਸਨ ਪਿੱਤਲ ਦੇ ਬਰਤਨ: ਲੜਕੀ ਦੇ ਵਿਆਹ ਸਮੇਂ ਲੜਕੀ ਨੂੰ ਪਿੱਤਲ ਦੇ ਬਰਤਨ ਦੇਣਾ ਸ਼ੱੁਭ ਸਮਿਝਆ ਜਾਂਦਾ ਸੀ।¢ਉਸ ਸਮੇਂ ਇਹ ਉੱਨਾ ਹੀ ਜ਼ਰੂਰੀ ਸਮਿਝਆ ਜਾਂਦਾ ਸੀ ਜਿੰਨਾ ਕਿ ਲੜਕੀ ਨੂੰ ਗਹਿਣੇ ਦੇਣਾ ਲੜਕੀ ਵੱਲੋਂ ਵੀ ਇਨ੍ਹਾਂ ਨੂੰ ਆਪਣੇ ਬੱਚਿਆਂ ਲਈ ਗਹਿਣਿਆਂ ਵਾਂਗ ਹੀ ਸੰਭਾਲ ਕੇ ਰੱਖਿਆ ਜਾਂਦਾ ਸੀ।
ਸਿਰਫ਼ ਇਕ ਫ਼ੀਸਦੀ ਗਾਹਕ ਹੀ ਖ਼ਰੀਦਦੇ ਹਨ ਪਿੱਤਲ ਦੇ ਬਰਤਨ: ਇਸ ਸਬੰਧੀ ਬਰਤਨਾਂ ਦੀ ਦੁਕਾਨ ਕਰਨ ਵਾਲੇ ਵਿਜੇ ਕਪੂਰ ਨੇ ਦੱਸਿਆ ਕਿ ਅੱਜ-ਕਲ੍ਹ ਸਿਰਫ਼ ਇਕ ਫ਼ੀਸਦੀ ਲੋਕ ਹੀ ਪਿੱਤਲ ਦੇ ਬਰਤਨ ਖ਼ਰੀਦਦੇ ਹਨ।ਉਹ ਵੀ ਵਿਆਹ ‘ਚ ਨਾਨਕੀਸ਼ੱਕ ਦੇ ਤੌਰ ‘ਤੇ ਦਿੱਤੀ ਜਾਣ ਵਾਲੀ ਇਕ ਪਰਾਤ ਜੋ ਕਿ ਮਾਤਰ ਸ਼ਗਨ ਰੂਪ ‘ਚ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਿਰਫ਼ ਗੁੱਜਰ ਪਰਿਵਾਰਾਂ ‘ਚ ਹੀ ਪਿੱਤਲ ਦੇ ਭਾਂਡੇ ਦੇਣ ਦਾ ਰਿਵਾਜ਼ ਹੈ ਜਦਕਿ ਪੰਜਾਬੀ ਪਰਿਵਾਰ ਤਾਂ ਕੇਵਲ ਸਟੀਲ ਹੀ ਖ਼ਰੀਦਦੇ ਹਨ। ਇਸ ਦਾ ਇਕ ਕਾਰਨ ਸਟੀਲ ਦੇ ਬਰਤਨਾਂ ਨੂੰ ਸਾਫ਼ ਕਰਨਾ ਆਸਾਨ ਹੈ ਜਦਕਿ ਪਿੱਤਲ ਨੂੰ ਰਗੜ-ਰਗੜ ਕੇ ਸਾਫ਼ ਕਰਨਾ ਪੈਂਦਾ ਹੈ ਜੋ ਕਿ ਅਜੋਕੇ ਸਮੇਂ ‘ਚ ਕੰਮਕਾਜੀ ਅੌਰਤਾਂ ਲਈ ਮੁਸ਼ਕਲ ਹੈ।
ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਓ ਦਾ ਹੋਕਾ: ਦੋ ਢਾਈ ਦਹਾਕੇ ਪਹਿਲਾਂ ਗਲੀਆਂ, ਮੁਹੱਲਿਆਂ, ਪਿੰਡਾਂ ‘ਚ ਇਹ ਹੋਕਾ ਅਕਸਰ ਸੁਣਨ ਨੂੰ ਮਿਲਦਾ ਸੀ ‘ਭਾਂਡੇ ਕਲੀ ਕਰਾ ਲਓ’ ਪਰ ਅੱਜ ਇਹ ਆਵਾਜ਼ ਅਲੋਪ ਹੋ ਚੁੱਕੀ ਹੈ। ਸਾਈਕਲ ‘ਤੇ ਛੋਟੀ ਜਿਹੀ ਭੱਠੀ ਲਈ ਇਕ ਵਿਅਕਤੀ ਅਕਸਰ ਪਿੱਤਲ ਦੇ ਭਾਂਡੇ ਕਲੀ ਕਰਨ ਲਈ ਆਉਂਦਾ ਤੇ ਪੂਰਾ ਮੁਹੱਲਾ ਵਾਰੀ-ਵਾਰੀ ਆ ਕੇ ਆਪਣੇ ਭਾਂਡੇ ਕਲੀ ਕਰਵਾ ਲੈਂਦਾ ਕਿਉਂਕਿ ਪਿੱਤਲ ਦੇ ਬਰਤਨ ਕੁੱਝ ਸਮਾਂ ਵਰਤਣ ਤੋਂ ਬਾਅਦ ਕੁਸੈਲਾਪਣ ਛੱਡਣ ਲੱਗ ਪੈਂਦੇ ਹਨ ਜਿਸ ਲਈ ਉਨ੍ਹਾਂ ਨੂੰ ਕਲੀ ਕਰਨਾ ਜ਼ਰੂਰੀ ਹੈ¢ ਇਹ ਕੰਮ ਕਰਨ ਵਾਲਿਆਂ ਵੀ ਹੁਣ ਇਨ੍ਹਾਂ ਭਾਂਡਿਆਂ ਵਾਂਗ ਅਲੋਪ ਹੋ ਚੁੱਕੇ ਹਨ¢ ਜਿਸ ਦਾ ਕਾਰਨ ਪਿੱਤਲ ਦੀ ਘੱਟ ਵਰਤੋਂ ਤੇ ਕਲੀ ਦਾ ਬਹੁਤ ਮਹਿੰਗਾ ਹੋਣਾ ਹੈ। ਜਿਸ ਦੀ ਕੀਮਤ ਲਗਭਗ ਪੰਜ ਹਜ਼ਾਰ ਪ੫ਤੀ ਕਿਲੋਗ੫ਾਮ ਹੈ। ਇਸ ਸਬੰਧੀ ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਪਿੱਤਲ ਦੇ ਭਾਂਡੇ ਸਿਹਤ ਲਈ ਬੇਹੱਦ ਲਾਭਕਾਰੀ ਹਨ। ਬਾਜ਼ਾਰ ‘ਚ ਵਿਕ ਰਹੀਆਂ ਬਹੁਤ ਸਾਰੀਆਂ ਦਵਾਈਆਂ ‘ਚ ਤਾਂਬਾ ਤੇ ਜਿਸਤ ਯੁਕਤ ਮਿਲਦੀਆਂ ਹਨ¢ ਤਾਂਬੇ ਦੇ ਬਰਤਨਾਂ ‘ਚ ਪਾਣੀ-ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ
ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ‘ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪਰਿਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ। ਪੁਰਾਣੇ ਬਜ਼ੁਰਗ ਆਮ ਤੌਰ ‘ਤੇ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਨਾਲ ਹੀ ਹੰਢਣਸਾਰ ਭਾਂਡੇ ਵੀ ਵਰਤਦੇ ਸਨ। ਮਿੱਟੀ ਦੇ ਭਾਂਡੇ ਅਕਸਰ ਜਲਦੀ ਟੁੱਟ ਜਾਂਦੇ ਹਨ, ਇਸ ਲਈ ਜਿਆਦਾ ਵਰਤੋਂ ਵਿਚ ਆਉਣ ਵਾਲੇ ਭਾਂਡੇ ਜਿਵੇਂ ਪਰਾਤ, ਜੱਗ, ਗਲਾਸ, ਬਾਟੀਆਂ, ਥਾਲ ਆਦਿ ਪਿੱਤਲ ਦੇ ਹੀ ਵਰਤਦੇ ਸਨ। ਮਿੱਟੀ ਦੇ ਭਾਂਡੇ ਸਸਤੇ ਅਤੇ ਚੁੱਲ੍ਹੇ ‘ਤੇ ਚਾੜ੍ਹਨ ਲਈ ਟਿਕਾਉ ਹੁੰਦੇ ਸਨ। ਦੂਜੇ ਪਾਸੇ ਪਿੱਤਲ ਦੇ ਭਾਂਡੇ ਲੰਮੇ ਸਮੇਂ ਲਈ ਵਰਤਣਯੋਗ ਅਤੇ ਕਿੰਨੇ ਸਾਲ ਵਰਤਣ ਤੋਂ ਬਾਅਦ ਵੀ ਤਕਰੀਬਨ ਓਨੇ ਹੀ ਪੈਸਿਆਂ ਵਿਚ ਵਿਕ ਜਾਂਦੇ ਸਨ। ਪਿੱਤਲ ਦੇ ਭਾਂਡਿਆਂ ਦੀ ਉਮਰ ਲੰਬੀ ਕਰਨ ਲਈ ਕਈ ਵਾਰ ਉਨ੍ਹਾਂ ਨੂੰ ਕਲੀ ਵੀ ਕਰਵਾਈ ਜਾਂਦੀ ਸੀ ਜਿਸ ਕਾਰਨ ਕਲੀ ਕਰਨ ਵਾਲਿਆਂ ਦਾ ਧੰਦਾ ਵੀ ਖ਼ੂਬ ਵਧਦਾ ਫੁੱਲਦਾ ਰਹਿੰਦਾ ਸੀ।
ਉਨ੍ਹਾਂ ਦਿਨਾਂ ਵਿਚ ਪਿੱਤਲ ਦੀ ਪਰਾਤ ਅਤੇ ਪਿੱਤਲ ਦੇ ਜੱਗ ਜਾਂ ਗੰਗਾਸਾਗਰ ਬਹੁਤ ਪ੍ਰਚੱਲਿਤ ਸਨ। ਵਿਆਹਾਂ ਵਿਚ ਤਾਂ ਮਠਿਆਈਆਂ ਸਾਂਭਣ ਅਤੇ ਵਰਤਾਉਣ ਸਮੇਂ ਪਰਾਤ ਦੀ ਭੂਮਿਕਾ ਅਹਿਮ ਹੁੰਦੀ ਸੀ। ਜਦੋਂ ਵੀ ਵਿਆਹਾਂ ਵਿਚ ਜ਼ਮੀਨ ‘ਤੇ ਬੈਠੇ ਜੰਞ ਵਾਲਿਆਂ ਨੂੰ ਰੋਟੀ ਖੁਆਈ ਜਾਂਦੀ ਸੀ ਤਾਂ ਲੱਡੂ ਅਤੇ ਜਲੇਬੀਆਂ ਨਾਲ ਭਰੀਆਂ ਪਰਾਤਾਂ ਵਾਲੇ ਉਨ੍ਹਾਂ ਨੂੰ ਮਠਿਆਈ ਵਰਤਾਉਂਦੇ ਸਨ। ਰੋਟੀ ਸਮੇਂ ਉਨ੍ਹਾਂ ਨੂੰ ਪਾਣੀ ਵਰਤਾਉਣ ਲਈ ਗੰਗਾਸਾਗਰ ਬਹੁਤ ਸਹਾਈ ਹੁੰਦੇ ਸਨ। ਚਾਹ ਵਰਤਾਉਣ ਲਈ ਵੀ ਇਨ੍ਹਾਂ ਦੀ ਹੀ ਵਰਤੋਂ ਹੁੰਦੀ ਸੀ। ਨਾਨਕਾ ਮੇਲ ਆਉਣ ਸਮੇਂ ਨਾਨਕਿਆਂ ਨੂੰ ਪਿੱਤਲ ਦੀਆਂ ਪਰਾਤਾਂ ਵਿਚ ਹੀ ਮਠਿਆਈਆਂ ਭਰ ਭਰ ਕੇ ਦਿੱਤੀਆਂ ਜਾਂਦੀਆਂ ਸਨ। ਨਾਨਕਾ ਮੇਲ ਵੀ ਇਨ੍ਹਾਂ ਲੱਡੂਆਂ ਅਤੇ ਜਲੇਬੀਆਂ ਭਰੀਆਂ ਪਰਾਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ। ਇਹੀ ਕਾਰਨ ਸੀ ਕਿ ਪਿੱਤਲ ਦੀਆਂ ਪਰਾਤਾਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਸਨ। ਬਹੁਤ ਸਾਰੇ ਗੀਤ, ਲੋਕ ਗੀਤ ਅਤੇ ਬੋਲੀਆਂ ਇਨ੍ਹਾਂ ਬਾਰੇ ਸੁਣਨ ਨੂੰ ਮਿਲਦੀਆਂ ਸਨ:
ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਤ ਵੇ,
ਧਰਤੀ ਨੂੰ ਕਲੀ ਕਰਾ ਦੇ, ਮੈਂ ਨੱਚੂੰਗੀ ਸਾਰੀ ਰਾਤ ਵੇ।
ਇਸੇ ਤਰ੍ਹਾਂ ਪਿੱਤਲ ਦੇ ਦੂਜੇ ਭਾਂਡਿਆਂ ਦਾ ਜਿਕਰ ਵੀ ਸਾਡੇ ਪੰਜਾਬੀ ਲੋਕ ਗੀਤਾਂ ਵਿਚ ਮਿਲਦਾ ਹੈ।
ਥਾਲੀ ਥਾਲੀ ਥਾਲੀ ਨੀ ਅੱਜ, ਮੇਰੇ ਵੀਰੇ ਦੀ ਭੱਜੀ ਫਿਰੂਗੀ ਸਾਲੀ।
ਪਿੱਤਲ ਦੇ ਭਾਂਡਿਆਂ ਨਾਲ ਕਾਂਸੀ ਦਾ ਛੰਨਾ ਵੀ ਅਹਿਮ ਰਿਹਾ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਵਿਚ ਇਹ ਆਮ ਸੁਣਨ ਨੂੰ ਮਿਲਦਾ ਹੈ:
ਛੰਨੇ ਉੱਤੇ ਛੰਨਾ, ਛੰਨਾ ਭਰਿਆ ਜਮੈਣ ਦਾ
ਦੇਖ ਲੈ ਸ਼ੁਕੀਨਾਂ ਗਿੱਧਾ ਜੱਟੀ ਮਲਵੈਣ ਦਾ।
ਬੀਤ ਸਮੇਂ ਦੇ ਨਾਲ ਕੱਚੇ ਕੋਠਿਆਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਕੱਚੀਆਂ ਰਸੋਈਆਂ ਦੀ ਥਾਂ ਮਾਡਰਨ ਟਾਈਲਾਂ ਵਾਲੀਆਂ ਪੱਕੀਆਂ ਰਸੋਈਆਂ ਬਣ ਗਈਆਂ। ਉਨ੍ਹਾਂ ਵਿਚ ਪੁਰਾਣੇ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡਿਆਂ ਨੇ ਲੈ ਲਈ। ਇਸ ਕਾਰਨ ਪਿੱਤਲ ਦੀਆਂ ਪਰਾਤਾਂ, ਪਿੱਤਲ ਦੇ ਥਾਲ ਅਤੇ ਜੱਗ ਤਾਂ ਲੋਪ ਹੀ ਹੋ ਗਏ ਹਨ।
ਅੱਜ ਸਮਾਜ ਵਿਚ ਸਭ ਕੁਝ ਬਦਲ ਗਿਆ ਹੈ। ਵਿਆਹਾਂ ਵਿਚ ਖਾਣਾ ਹੇਠਾਂ ਬੈਠ ਕੇ ਨਹੀਂ ਸਗੋਂ ਆਲੀਸ਼ਾਨ ਮੈਰਿਜ ਪੈਲੇਸਾਂ ਵਿਚ ਭਾਂਤ-ਭਾਂਤ ਦੇ ਚੀਨੀ ਬਰਤਨਾਂ ਵਿਚ ਖੁਆਇਆ ਜਾਂਦਾ ਹੈ। ਅੰਤਾਂ ਦਾ ਖ਼ਰਚ ਵੀ ਕੀਤਾ ਜਾਂਦਾ ਹੈ, ਪਰ ਪਹਿਲੇ ਵਿਆਹਾਂ ਜਿਹਾ ਆਨੰਦ ਵੀ ਨਹੀਂ ਆਉਂਦਾ। ਭਾਵੇਂ ਅੱਜ ਸਾਡੇ ਘਰਾਂ ਵਿਚੋਂ ਪਿੱਤਲ ਦੇ ਥਾਲ, ਪਰਾਤਾਂ ਅਤੇ ਜੱਗ ਲੋਪ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਮਨਾਂ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਇਹ ਦੂਰ ਨਹੀਂ ਹੋਏ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹੀ ਰਹਿੰਦੇ ਹਨ।
========================================
ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਸਭ ਤੋਂ ਸੱਚਾ ਹੈ
– ਗਗਨਦੀਪ ਧਾਲੀਵਾਲ
ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ। ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ। ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ। ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ। ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ। ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ। ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ। ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ। ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ। ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ। ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸਿਰਵਾਦ ਪ੍ਰਾਪਤ ਕਰਦੇ ਹਨ।
ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ ”ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ, ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।” ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ। ਮਾਂ ਤਾਂ ਰੱਬ ਦਾ ਦੂਜਾ ਰੂਪ ਹੈ। ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ।
ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ। ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ। ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ –
ਮਾਂ ਦੇ ਲਈ ਸੱਭ ਨੂੰ ਛੱਡ ਦਿਓ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ। ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ। ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ। ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ। ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੀ ਹੈ। ਦੋਸਤੋਂ ਸਭ ਤੋਂ ਅਨਮੋਲ, ਸਦੀਵੀ, ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ। ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ, ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ।
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋੲੀ ਤੱਤੀ ਵਾਹ ਨਾ ਲੱਗੇ। ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —
ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ।
========================================
ਅਖ਼ਬਾਰ ਪੜ੍ਹਨ ਦੀ ਆਦਤ ਹੁਣ ਨਹੀਂ ਰਹੀ ਲੋਕਾਂ ਨੂੰ
-ਦਿਨੇਸ਼ ਦਮਾਥੀਆ Mob. 94177-14390
ਕਦੇ ਉਹ ਵੀ ਸਮਾਂ ਸੀ ਜਦੋਂ ਸਵੇਰੇ ਉੱਠਦੇ ਸਾਰ ਸਾਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਸੀ ਤੇ ਉਹ ਸੀ ਅਖ਼ਬਾਰ। ਕਈ ਵਾਰ ਤਾਂ ਪੂਰੇ ਪਰਿਵਾਰ ਵਿੱਚ ਇੱਕ ਮੁਕਾਬਲੇ ਦੀ ਭਾਵਨਾ ਹੁੰਦੀ ਸੀ ਕਿ ਸਵੇਰੇ ਅਖ਼ਬਾਰ ਨੂੰ ਸਭ ਤੋਂ ਪਹਿਲਾਂ ਕੌਣ ਪੜ੍ਹੇਗਾ। ਜਿਸ ਦਿਨ ਘਰ ਵਿੱਚ ਕਿਸੇ ਕਾਰਨ ਕਰਕੇ ਅਖ਼ਬਾਰ ਨਹੀਂ ਆਉਂਦਾ ਸੀ ਤਾਂ ਲਗਦਾ ਸੀ ਜਿਵੇਂ ਜ਼ਿੰਦਗੀ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਵੇ।
ਅਖ਼ਬਾਰ ਪੜ੍ਹਨਾ ਕਦੇ ਸਾਡੀਆਂ ਚੰਗੀਆਂ ਆਦਤਾਂ ਵਿੱਚ ਸ਼ਾਮਿਲ ਹੁੰਦਾ ਸੀ। ਤਾਜ਼ਾ ਖ਼ਬਰਾਂ, ਮਿਆਰੀ ਜਾਣਕਾਰੀ ਅਤੇ ਹਰ ਤਰਾਂ ਦਾ ਮੋਰੰਜਨ ਸਿਰਫ਼ ਸਾਨੂੰ ਅਖ਼ਬਾਰ ਵਿੱਚ ਹੀ ਮਿਲਦਾ ਸੀ। ਅਖ਼ਬਾਰ ਇੱਕ ਅਜਿਹਾ ਸਾਧਨ ਹੈ ਜਿਸ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਲਈ ਖ਼ਬਰਾਂ ਅਤੇ ਜਾਣਕਾਰੀ ਮਿਲਦੀ ਹੈ। ਇਹ ਮੰਨਿਆਂ ਜਾਂਦਾ ਹੈ ਕਿ ਅਖ਼ਬਾਰ ਨੂੰ ਰੁਜ਼ਾਨਾ ਪੜ੍ਹਨ ਵਲੇ ਨੂੰ ਹੋਰ ਦੂਜੇ ਲੋਕਾਂ ਨਾਲੋਂ ਵਧੇਰੇ ਜਾਣਕਾਰੀ ਹੁੰਦੀ ਹੈ। ਸਮਾਂ ਬਿਤਾਉਣ ਦਾ ਇੱਕ ਸਾਰਥਕ ਸਾਧਨ ਵੀ ਅਖ਼ਬਾਰ ਨੂੰ ਹੀ ਮੰਨਿਆਂ ਜਾਂਦਾ ਹੈ। ਕੁਝ ਘਰਾਂ ਵਿੱਚ ਅੱਜ ਵੀ ਕਿਸੇ ਨੂੰ ਸਮਾਂ ਬਿਤਾਉਣ ਲਈ ਅਖ਼ਬਾਰ ਪੇਸ਼ ਕੀਤੀ ਜਾਂਦੀ ਹੈ।
ਅਖ਼ਬਾਰ ਨਾਲ ਨਿਰੰਤਰ ਜੁੜੇ ਰਹਿਣ ਵਾਲੇ ਇਨਸਾਨ ਦਾ ਕਦੇ ਵੀ ਮੰਨ ਭਟੱਕਦਾ ਨਹੀਂ ਉਹ ਸਿਰਫ਼ ਆਪਣੇ ਆਸ-ਪਾਸ ਦੇ ਮਾਹੌਲ ਪ੍ਰਤੀ ਹਮੇਸ਼ਾਂ ਜਾਣੂ ਰਹਿੰਦਾ ਹੈ। ਅਖ਼ਬਾਰ ਵਿੱਚ ਪੂਰੀ ਦੁਨੀਆਂ ਦੇ ਵੱਖ-ਵੱਖ ਕੋਣੇ ਤੋਂ ਖ਼ਬਰਾਂ ਮਿਲਦੀਆਂ ਹਨ ਅਤੇ ਘਰ ਬੈਠੇ ਹੀ ਇਹਨਾਂ ਦਾ ਪਤਾ ਲਗ ਜਾਂਦਾ ਹੈ। ਹਰ ਖੇਤਰ ਨਾਲ ਸੰਬੰਧਤ ਜਾਣਕਾਰੀ ਵੀ ਮਿਲਦੀ ਹੈ। ਨੌਕਰੀਆਂ, ਵਿਆਹਾਂ ਅਤੇ ਹੋਰ ਕਈ ਤਰਾਂ ਦੇ ਪਰਿਵਾਰਕ ਅਤੇ ਵਪਾਰਕ ਵਿਗਿਆਪਨ ਅਖ਼ਬਾਰ ਵਿੱਚ ਦੇਖੇ ਜਾਂਦੇ ਹਨ। ਮਨੋਰੰਜਨ ਦੇ ਹੋਰ ਦੂਜੇ ਸਭ ਸਾਧਨਾਂ ਨਾਲੋਂ ਅਖ਼ਬਾਰ ਇੱਕ ਵਧੀਆ ਸਾਧਨ ਹੈ। ਪਰ ਅੱਜ ਟੈਲੀਵਿਜ਼ਨ, ਮੋਬਾਈਲ, ਇੰਟਰਨੈੱਟ ਅਤੇ ਇਸ ਤਰਾਂ ਦੇ ਹੋਰ ਕਈ ਸਾਧਨ ਆ ਚੁਕੇ ਹਨ ਜਿਸ ਕਰਕੇ ਅਖ਼ਬਾਰ ਪੜ੍ਹਨ ਦਾ ਚਲਨ ਖਤਮ ਹੋ ਗਿਆ ਹੈ ਜਾਂ ਬਹੁਤ ਘੱਟ ਗਿਆ ਹੈ।
ਜੇਕਰ ਕੁਝ ਲੋਕ ਅਜੇ ਵੀ ਅਖ਼ਬਾਰ ਨਾਲ ਜੁੜੇ ਹਨ ਤਾਂ ਉਹ ਵੀ ਇੰਟਰਨੈੱਟ ਜਾਂ ਆਨਲਾਈਨ ਅਖ਼ਬਾਰਾਂ ਨੂੰ ਮੋਬਾਈਲ ਜਾਂ ਕੰਪਿਊਟਰ ਦੁਆਰਾ ਪੜ੍ਹ ਲੈਂਦੇ ਹਨ। ਹੁਣ ਕਿਸੇ ਕੋਲ ਸਮਾਂ ਨਹੀਂ ਕਿ ਉਹ ਸਾਹਮਣੇ ਪਈ ਅਖ਼ਬਾਰ ਨੂੰ ਦੇਖ ਸਕੇ ਜਾਂ ਪੜ੍ਹ ਸਕੇ। ਸਾਡੀ ਸਾਰਿਆਂ ਦੀ ਜ਼ਿੰਦਗੀ ਬਹੁਤ ਤੇਜ਼ੀ ਨਾਲ ਦੌੜ ਰਹੀ ਹੈ ਅਤੇ ਜਿਸਦੇ ਕਰਕੇ ਅਸੀਂ ਵੀ ਬਹੁਤ ਤੇਜ਼ੀ ਨਾਲ ਦੌੜ ਰਹੇ ਹਾਂ। ਬਜ਼ੁਰਗਾਂ ਵਿੱਚ ਅਜੇ ਵੀ ਨਿਰੰਤਰ ਅਖ਼ਬਾਰ ਪੜ੍ਹਨ ਦੀ ਆਦਤ ਬਰਕਰਾਰ ਹੈ। ਪੁਰਾਣੇ ਸਮੇਂ ਵਿੱਚ ਸਵੇਰ ਦੀ ਚਾਹ ਦੇ ਨਾਲ ਅਖ਼ਬਾਰ ਪੜ੍ਹਿਆ ਜਾਂਦਾ ਸੀ। ਹੁਣ ਵੱਟਸਐਪ ਅਤੇ ਫ਼ੇਸਬੁੱਕ ਨੇ ਤਾਂ ਲੋਕਾਂ ਦੀਆਂ ਬਹੁਤੀਆਂ ਚੰਗੀਆਂ ਆਦਤਾਂ ਉਹਨਾ ਕੋਲੋਂ ਬਿਲਕੁਲ ਛੁਡਾਅ ਦਿੱਤੀਆਂ ਹਨ।
ਲੋਕ ਤਾਂ ਹੁਣ ਸਵੇਰੇ ਉੱਠਦੇ ਸਾਰ ਹੀ ਵੱਟਸਐਪ ਅਤੇ ਫ਼ੇਸਬੁੱਕ ਦੇ ਜ਼ਰੀਏ ਸਾਰੀ ਦੁਨੀਆਂ ਨੂੰ ਫ਼ਤਹਿ ਕਰ ਲੈਂਦੇ ਹਨ। ਨੌਜਵਾਨ ਪੀੜ੍ਹੀ ਤਾਂ ਬਸ ਵੱਟਸਐਪ ਅਤੇ ਫ਼ੇਸਬੁੱਕ ਨੂੰ ਹੀ ਆਪਣਾ ਸਭ ਕੁਝ ਮੰਨਣ ਲੱਗ ਪਈ ਹੈ। ਨਵੀਂ ਪੀੜ੍ਹੀ ਨੂੰ ਅਖ਼ਬਾਰ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ। ਨੌਜਵਾਨ ਤਾਂ ਇਸ ਨੂੰ ਸਿਰਫ਼ ਰੱਦੀ ਪੈਦਾ ਕਰਨ ਵਾਲਾ ਸਾਧਨ ਸਮਝਦੇ ਹਨ। ਉਹ ਤਾਂ ਵੱਟਸਐਪ ਅਤੇ ਫ਼ੇਸਬੁੱਕ ਦੇ ਜ਼ਰੀਏ ਹੀ ਦੁਨੀਆਂ ਭਰ ਦੀ ਹਰ ਜਾਣਕਾਰੀ ਹਾਸਲ ਕਰ ਲੈਂਦੇ ਹਨ। ਉਹ ਇਹ ਨਹੀਂ ਜਾਣਦੇ ਕਿ ਮੋਬਾਈਲ ਅਤੇ ਕੰਪਿਊਟਰ ਦੀ ਵਧੇਰੇ ਵਰਤੋਂ ਕਰਕੇ ਉਹ ਮਾਨਸਿਕ ਰੋਗੀ ਹੋ ਰਹੇ ਹਨ। ਉਹਨਾਂ ਦੀ ਨਿਗ੍ਹਾ ਭਾਵ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਰਹੀ ਹੈ। ਇਸੇ ਦੇ ਕਰਕੇ ਹੀ ਸੁਭਾਅ ਦੇ ਚਿੱੜਚਿੜੇ ਅਤੇ ਆਲਸੀ ਵੀ ਹੋ ਗਏ ਹਨ ਸਾਡੇ ਨੌਜਵਾਨ।
ਇਹ ਦੇਖਣ ਵਿੱਚ ਆਇਆ ਹੈ ਕਿ ਸਿਰਫ਼ ਅਖ਼ਬਾਰ ਪੜ੍ਹਨਾ ਹੀ ਨਹੀਂ ਸਗੋਂ ਇਨਸਾਨ ਦੀਆਂ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਆਦਤਾਂ ਹੁਣ ਜਾਂ ਤਾਂ ਖਤਮ ਹੋ ਚੁਕੀਆਂ ਹਨ ਤੇ ਜਾਂ ਫ਼ਿਰ ਬਦਲ ਗਈਆਂ ਹਨ। ਪਰ ਸਾਨੂੰ ਸਭ ਨੂੰ ਇਸ ਅਖ਼ਬਾਰ ਪੜਨ ਦੀ ਪੁਰਾਣੀ ਚੰਗੀ ਆਦਤ ਨੂੰ ਮੁੜ ਅਪਨਾਉਣਾ ਪਵੇਗਾ। ਇਸ ਆਦਤ ਨੂੰ ਮੁੜ ਅਪਨਾਉਣ ਲਈ ਸਾਨੂੰ ਆਪਣੇ ਹਰ ਦਿਨ ਵਿੱਚੋਂ ਕੁਝ ਸਮਾਂ ਕੱਢਣਾ ਪਵੇਗਾ ਅਤੇ ਅਖ਼ਬਾਰ ਨੂੰ ਦੇਣਾ ਪਵੇਗਾ।
ਸਕੂਲਾਂ ਅਤੇ ਕਾਲਜਾਂ ਵਿੱਚ ਅਖ਼ਬਾਰ ਪੜਨ ਦੀ ਇਸ ਆਦਤ ਨੂੰ ਅਪਨਾਉਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਕੁਝ ਇਸ ਤਰਾਂ ਦੇ ਪ੍ਰੋਜੈਕਟ ਜਾਂ ਕੰਮ ਦਿੱਤੇ ਜਾਣ ਜਿਨਾਂ ਨੂੰ ਉਹ ਸਿਰਫ਼ ਅਖ਼ਬਾਰ ਨੂੰ ਪੜ ਕੇ ਹੀ ਪੂਰਾ ਕਰ ਸਕਦੇ ਹੋਣ। ਅਖ਼ਬਾਰਾਂ ਨੂੰ ਵੀ ਆਪਣੀਆਂ ਖ਼ਬਰਾਂ ਅਤੇ ਜਾਣਕਾਰੀ ਪ੍ਰਤੀ ਪੂਰੀ ਤਰਾਂ ਨਾਲ ਪਾਰਦਰਸ਼ਤਾ ਰੱਖਣ ਦੀ ਲੋੜ ਹੈ। ਅਖ਼ਬਾਰਾਂ ਵਿੱਚ ਸੱਚੀਆਂ ਅਤੇ ਭਰੋਸੇਮੰਦ ਖ਼ਬਰਾਂ ਛਪਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਪੜਨ ਵਾਲਿਆਂ ਨੂੰ ਖ਼ਬਰ ਦੀ ਪੁਸ਼ਟੀ ਕਰਨ ਲਈ ਕਿਸੇ ਹੋਰ ਸਾਧਨ ਵਲ ਜਾਣ ਦੀ ਲੋੜ ਨਾ ਪਵੇ। ਮਾਪਿਆਂ ਨੂੰ ਵੀ ਇਸ ਪ੍ਰਤੀ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਲੋੜ ਹੈ।
ਛੋਟੇ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਉਣਾ ਅਸਾਨ ਹੁੰਦਾ ਹੈ। ਉਹਨਾਂ ਨੂੰ ਇਹ ਆਦਤ ਪਾਉਣ ਲਈ ਆਪ ਨੂੰ ਇਹ ਆਦਤ ਹੋਣਾ ਬਹਤ ਜ਼ਰੂਰੀ ਹੈ। ਛੋਟੇ ਬੱਚਿਆਂ ਲਈ ਅਖ਼ਬਾਰ ਵਿੱਚ ਬਹੁਤ ਸਾਰੀ ਅਜਿਹੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਜੇਕਰ ਉਹ ਹਰ ਰੋਜ਼ ਗ੍ਰਹਿਣ ਕਰਦੇ ਰਹਿਣ ਤਾਂ ਉਹਨਾਂ ਦੀ ਰੋਜ਼ਾਨਾਂ ਜਾਣਕਾਰੀ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਰਟੂਨ ਅਤੇ ਹੋਰ ਬਹੁਤ ਕੁਝ ਅਖ਼ਬਾਰਾਂ ਵਿੱਚ ਛੱਪਦਾ ਹੈ ਜਿਸ ਨਾਲ ਉਹ ਛੇਤੀ ਹੀ ਅਖ਼ਬਾਰ ਪੜ੍ਹਨ ਨੂੰ ਆਪਣੀ ਇੱਕ ਚੰਗੀ ਆਦਤ ਬਣਾਅ ਸਕਦੇ ਹਨ। ਅੱਜ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਮੋਬਾਇਲ ਅਤੇ ਇੰਟਰਨੈੱਟ ਉੱਤੇ ਆਪਣੀ ਨਿਰਭਰਤਾ ਨੂੰ ਹੌਲੀ ਹੌਲੀ ਖਤਮ ਕੀਤਾ ਜਾਵੇ। ਇਸ ਨਾਲ ਅਸੀਂ ਸਿਹਤ ਪੱਖੋਂ ਕਮਜ਼ੋਰ ਹੋ ਰਹੇ ਹਾਂ ਜਿਸ ਲਈ ਅਖ਼ਬਾਰ ਹੀ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਇਸ ਸਮਸਿਆ ਤੋਂ ਬਚਾਅ ਸਕਦਾ ਹੈ।
——————————————————————————————
ਮਾਂ ਬਾਪ ਦਾ ਰਿਸ਼ਤਾ
- ਜਸਪਾਲ ਸਿੰਘ ਗਿੱਲ
ਰਿਵਾਲਸਰ ਸਾਹਿਬ ਮੰਡੀ ਹਿਮਾਚਲ ਪ੍ਰਦੇਸ਼! Mob. 98172-44038
ਅੱਜ ਦੀ ਇਸ ਭੱਜ ਦੌਡ਼ ਭਰੀ ਜ਼ਿੰਦਗੀ ਵਿੱਚ ਇਨਸਾਨ ਰਿਸ਼ਤਿਆਂ ਨੂੰ ਹੀ ਭੁਲਦਾ ਜਾ ਰਿਹਾ ਹੈ।ਜਿੰਦਗੀ ਵਿੱਚ ਸਭ ਤੋਂ ਅਹਿਮ ਰਿਸ਼ਤਾ ਮਾਂ ਬਾਪ ਦਾ ਹੁੰਦਾ ਹੈ।ਜਿਨ੍ਹਾਂ ਨੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦਾਵ ਤੇ ਲਗਾ ਦਿੱਤੀ ਨਾਂ ਦਿਨ ਦੇਖਿਆ ਨਾ ਰਾਤ ਨਾ ਧੁੱਪ ਦੇਖੀ ਨਾ ਬਾਰਿਸ਼ ਬੱਚਿਆਂ ਦੀ ਖੁਸ਼ੀਆਂ ਲਈ ਹਰ ਦੁੱਖ ਸਹਿ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ।
ਪਰ ਅੱਜ ਦੇ ਬੱਚੇ ਇਨਸਾਨੀ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਨੂੰ ਭੁੱਲਦੇ ਹੋਇ ਇਸ ਅਹਿਮ ਰਿਸਤੇ ਨੂੰ ਨਿਭਾਉਣ ਦੀ ਜਿੰਮੇਵਾਰੀ ਤੋਂ ਦੂਰ ਭੱਜਦੇ ਨਜ਼ਰ ਆਉਂਦੇ ਨੇ।ਪਰ ਮਾਂ ਬਾਪ ਜਿਹੜੇ ਬੱਚਿਆਂ ਦੀ ਖੁਸ਼ੀਆਂ ਲਈ ਆਪਣੀ ਜ਼ਿੰਦਗੀ ਦੇ ਅਹਿਮ ਪਲ ਗਵਾ ਕੇ ਵੀ ਕਦੇ ਕੋਈ ਕਿੱਸੇ ਕਿਸਮ ਦਾ ਗਿਲਾ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਕਰਦੇ ਅਤੇ ਬੱਚਿਆਂ ਨੂੰ ਖੁਸ਼ ਦੇਖ ਕੇ ਉਨ੍ਹਾਂ ਨੂੰ ਵੱਧਦਾ ਫੁਲਦਾ ਦੇਖ ਕੇ ਹੀ ਖੁਸ਼ ਹੋਂਦੇ ਨੇ। ਆਪ ਗਿੱਲੇ ਸੋਂ ਕੇ ਸਾਨੂੰ ਸੁੱਕੀ ਥਾਂ ਸੁਲਾਇਆ ਆਪ ਔਖੇ ਸੌਖੇ ਭੁੱਖਿਆਂ ਰਹਿ ਕੇ ਵੀ ਹਰ ਕਸ਼ਟ ਸਹਿ ਕੇ ਬੱਚਿਆਂ ਦੀ ਹਰ ਖੁਸ਼ੀਆਂ ਨੂੰ ਪੂਰਾ ਕੀਤਾ।ਅਪਨੀ ਜਿੰਦਗੀ ਦਾ ਅਹਿਮ ਅਤੇ ਕੀਮਤੀ ਸਮਾਂ ਬੱਚਿਆਂ ਦਾ ਭਵਿੱਖ ਸੰਵਾਰਨ ਤੇ ਲਗਾ ਦਿੱਤਾ।
ਬੱਚਿਆਂ ਨੂੰ ਬੁਲੰਦੀਆਂ ਤੇ ਦੇਖਣਾ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਓਸ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਢਿੱਡ ਕੱਟ ਕੇ ਹਰ ਨਾਕਾਮ ਕੋਸ਼ਿਸ਼ ਕਰਦਿਆਂ ਹੋਇਆਂ ਆਪਣੀ ਖੁਸ਼ੀਆਂ ਬਾਰੇ ਕਦੇ ਸੋਚਿਆ ਵੀ ਨਹੀਂ।ਪਰ ਜਦੋਂ ਜਿੰਦਗੀ ਦੇ ਆਖਰੀ ਪੜਾਵ ਤੇ ਪਹੁੰਚਦੇ ਨੇ ਜਦੋਂ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਅੱਜਕਲ ਦੇ ਬੱਚੇ ਰੰਗ ਬਦਲਣਾ ਸ਼ੁਰੂ ਕਰ ਦੇਂਦੇ ਨੇ। ਬੱਚੇ ਮਾਂ ਬਾਪ ਦੀ ਖੁਸ਼ੀਆਂ ਤੋਂ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਖੁਸ਼ੀਆਂ ਦੇਖਦੇ ਨੇ। ਮਾਂ ਬਾਪ ਦਾ ਬਿਸਤਰਾ ਘਰ ਦੇ ਖੂੰਜੇ ਸਾਈਡ ਤੇ ਲਗਾ ਦੇਂਦੇ ਨੇ।ਜਦੋਂ ਬਜ਼ਾਰੋ ਕੋਈ ਸਮਾਨ ਲਿਆਉਂਦੇ ਨੇ ਤਾਂ ਆਪਣੀ ਪਤਨੀ ਜਾਂ ਬੱਚਿਆਂ ਹੱਥ ਫੜਾਉਂਦੇ ਨੇ ਕੀਤੇ ਮਾਂ ਬਾਪ ਦੇਖ ਨਾ ਲੈਣ। ਜਰਾ ਯਾਦ ਕਰੋ ਜਦੋਂ ਮਾਂ ਬਾਪ ਕਦੇ ਬਾਜ਼ਾਰ ਜਾਂਦੇ ਸੀ ਕੀ ਉਨ੍ਹਾਂ ਨੇ ਵੀ ਕਦੇ ਕੁਝ ਬੱਚਿਆਂ ਕੋਲੋਂ ਲੁਕੋਇਆ ਸੀ। ਉਹ ਤੇ ਸਗੋਂ ਬਜ਼ਾਰੋ ਬੱਚਿਆਂ ਦੀ ਪਸੰਦ ਦੀ ਹਰ ਚੀਜ ਲੱਭ ਲੱਭ ਕੇ ਇਹ ਸੋਚ ਕੇ ਲਿਆਉਂਦੇ ਸੀ ਕਿ ਇਹ ਚੀਜ਼ ਬਚਿਆਂ ਨੂੰ ਪਸੰਦ ਹੈ। ਕੀ ਕਦੇ ਅਸੀਂ ਇਹ ਸੋਚਿਆ ਕਿ ਇਹ ਚੀਜ਼ ਸਾਡੀ ਮਾਤਾ ਪਿਤਾ ਦੀ ਪਸੰਦ ਹੈ ਜਾਂ ਕਦੇ ਕੋਈ ਫਲ ਇਹ ਸੋਚ ਕੇ ਬਜ਼ਾਰੋ ਲਿਆਂਦਾ ਕਿ ਲਓ ਮਾਤਾ ਜੀ ਜਾਂ ਪਿਤਾ ਜੀ ਆਪ ਜੀ ਨੂੰ ਪਸੰਦ ਹੈ । ਮੈਂ ਆਪ ਜੀ ਵਾਸਤੇ ਲਿਆਇਆ ਹਾਂ।ਆਓ ਅਸੀਂ ਇੱਕਠੇ ਬੈਠ ਕੇ ਖਾਂਦੇ ਹਾਂ ਤਾਂ ਸ਼ਾਇਦ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਵੇਗੀ।
ਅੱਜ ਉਨ੍ਹਾਂ ਨੂੰ ਤੁਹਾਡੀ ਚੀਜਾਂ ਜਾਂ ਖਾਣੇ ਦੀ ਲੋੜ ਨਹੀਂ ਜੇਕਰ ਲੋੜ ਹੈ ਤਾਂ ਆਪਦੇ ਪਿਆਰ ਅਤੇ ਵਕ਼ਤ ਦੀ । ਵੱਧ ਤੋਂ ਵੱਧ ਸਮਾਂ ਬਜ਼ੁਰਗ ਮਾਤਾ ਪਿਤਾ ਨੂੰ ਦਿਓ ਉਨ੍ਹਾਂ ਦੀ ਸੇਵਾ ਕਰੋ। ਦਾਨ ਪੁੰਨ ਦਾ ਕੀ ਫ਼ਾਇਦਾ ਜੇ ਘਰ ਮਾਤਾ ਪਿਤਾ ਦੁਖੀ ਹੋਣ ਅਤੇ ਲੁੱਕ ਲੁੱਕ ਕ ਰੋਂਦੇ ਹੋਣ। ਕਦੇ ਉਨ੍ਹਾਂ ਦਾ ਦਿਲ ਨਾ ਦੁਖਾਓ। ਕਿਉਂਕਿ ਅੱਜ ਤੱਕ ਕੋਈ ਵੀ ਮਾਂ ਬਾਪ ਦਾ ਦਿਲ ਦੁਖਾ ਕੇ ਕੋਈ ਸੁੱਖੀ ਨਹੀਂ ਹੋ ਸਕਿਆ। ਸੋ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਜੇ ਧਰਤੀ ਤੇ ਰੱਬ ਹੈ ਤਾਂ ਉਹ ਮਾਤਾ ਪਿਤਾ ਦੇ ਰੂਪ ਚ ਹੈ। ਮਾਤਾ ਪਿਤਾ ਦੀ ਅਸ਼ੀਸ਼ ਤੋਂ ਵਡਾ ਕੋਈ ਤੋਹਫ਼ਾ ਨਹੀਂ।
ਆਓ ਸਾਰੇ ਮਾਤਾ ਪਿਤਾ ਦੇ ਹਰ ਦੁਖ ਸੁਖ ਦਾ ਖਿਆਲ ਰੱਖੀਏ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਵਿਤਾਈਏ। ਜਿੰਦਗੀ ਦੀ ਸ਼ੁਰੂਆਤ ਵਿੱਚ ਜਿਨ੍ਹਾਂ ਨੇ ਸਾਨੂੰ ਉਂਗਲੀ ਫੜ ਕੇ ਤੁਰਨ ਸਿਖਾਇਆ। ਅਸੀਂ ਉਨ੍ਹਾ ਦੀ ਜਿੰਦਗੀ ਦੇ ਆਖਰੀ ਪੜਾਵ ਤੇ ਉਨ੍ਹਾਂ ਦਾ ਸਹਾਰਾ ਬਣੀਏ। ਬੁਢਾਪੇ ਵਿਚ ਉਨ੍ਹਾਂ ਨੂੰ ਉਂਗਲੀ ਫੜ ਕੇ ਗੁਰਦੁਆਰੇ ਮੰਦਿਰ ਲੈ ਜਾਈਏ ਤਾਂ ਜੋ ਥੋੜਾ ਜਿਹਾ ਫਰਜ਼ ਅਤੇ ਥੋੜਾ ਜਿਹਾ ਕਰਜ਼ ਸ਼ਾਇਦ ਕੁਝ ਪੁਰਾ ਹੋ ਜਾਵੇ। ਕਹਿੰਦੇ ਨੇ ਕਦੇ ਪਹਿਲਾ ਪਿਆਰ ਭੁਲਾਇਆ ਨਹੀਂ ਜਾਂਦਾ ਫੇਰ ਪਤਾ ਨਹੀਂ ਕਿਉਂ ਲੋਕੀਂ ਮਾਂ ਬਾਪ ਦਾ ਪਿਆਰ ਭੁੱਲ ਜਾਂਦੇ ਨੇ।
ਮਾਂ ਤੇਰੇ ਦੁੱਧ ਕਾ ਕਰਜ਼ ਮੁਝਸੇ ਕਿਆ ਅਦਾ ਹੋਗਾ,
ਅਗਰ ਹੈ ਤੂੰ ਦੁੱਖੀ ਤੋਂ ਖੁਸ਼ ਮੁਝਸੇ ਕਿਆ ਖ਼ੁਦਾ ਹੋਗਾ।
ਗਰਮੀਆਂ ਦੀ ਸਪੈਸ਼ਲ ਸੌਗਾਤ ਮਿੱਟੀ ਦਾ ਘੜਾ
ਪੁਰਾਣੇ ਸਮਿਆ ਵਿੱਚ ਮਿੱਟੀ ਤੋਂ ਬਣੇ ਘੜੇ ਦੀ ਜਰੂਰਤ ਬਹੁਤ ਹੁੰਦੀ ਸੀ।ਇਹ ਘੜੇ ਹਰ ਘਰ ਦਾ ਸਿੰਗਾਰ ਹੁੰਦੇ ਸਨ ਕਿਉਕਿ ਉਸ ਟਾਇਮ ਫਰਿਜ ਤਾਂ ਕਿਸੇ ਵਿਰਲੇ ਟਾਵੇਂ ਦੇ ਘਰ ਹੁੰਦੀ ਸੀ। ਪਰ ਘੜਿਆ ਵਿੱਚ ਅਲੱਗ-ਅਲੱਗ ਤ੍ਹਰਾ ਦੇ ਡਿਜਾਇਨ, ਸਾਈਜ ਅਤੇ ਕਈ ਤ੍ਹਰਾ ਰੋਜਾਨਾ ਵਰਤੋ ਵਿੱਚ ਆਉਣ ਵਾਲੇ ਬਰਤਨ ਵੀ ਤਿਆਰ ਕੀਤੇ ਜਾਦੇ ਸਨ।ਜਿਵੇਂ ਠੰਡਾ ਪਾਣੀ ਪੀਣ ਲਈ ਥੋੜੇ ਛੋਟੇ ਮੂੰਹ ਵਾਲਾ ਘੜਾ, ਖੇਤ, ਬਾਹਰ ਪਾਣੀ ਲਿਜਾਣ ਲਈ ਗਾਗਰ, ਦੁੱਧ ਗਰਮ ਕਰਨ ਲਈ ਕਾ੍ਹੜਨੀ, ਲੱਸੀ ਰਿੜਕਣ ਲਈ ਰਿੜਕਣਾ ਅਤੇ ਸਾਗ ਜਾਂ ਹਾਰੇ ਵਾਲੀ ਦਾਲ ਬਣਾਉਣ ਲਈ ਕੁੱਜਾ ਹੁੰਦੇ ਸਨ।
ਪਰ ਅੱਜ ਦੇ ਟਾਇਮ ਵਿੱਚ ਤਾਂ ਤਕਰੀਬਨ ਹਰ ਘਰ ਵਿੱਚ ਫਰਿੱਜ ਦੀ ਵਰਤੋਂ ਹੁੰਦੀ ਹੈ। ਫਿਰ ਵੀ ਕੁਝ ਅਜਿਹੇ ਘਰ ਸਾਨੂੰ ਅੱਜ ਵੀ ਮਿਲਣਗੇ ਜਿੰਨਾ ਨੁੰ ਫਰਿੱਜ ਨਾਲੋ ਵੱਧ ਘੜੇ ਦਾ ਪਾਣੀ ਹੀ ਪਸੰਦ ਹੈ ਅਤੇ ਗਰਮੀ ਦੀ ਸ਼ੁਰੂਆਤ ਹੁੰਦਿਆ ਹੀ ਨਵੇਂ ਘੜੇ ਖਰੀਦਣ ਦੀ ਕਾਹਲੀ ਹੋ ਜਾਦੀ ਹੈ। ਨਾਲੇ ਪੁਰਾਣੇ ਬਜੁਰਗਾ ਦੀ ਕਹਾਵਤ ਹੈ ਕਿ ਸਰਦੀ ਦੇ ਬਣੇ ਘੜੇ ਵਿੱਚ ਪਾਣੀ ਵੀ ਜਿਆਦਾ ਠੰਡਾ ਰਹਿੰਦਾ ਹੈ। ਮੇਰੇ ਤਜਰਬੇ ਮੁਤਾਬਿਕ ਵੀ ਫਰਿੱਜ ਵਿੱਚ ਭਰਕੇ ਰੱਖੇ ਠੰਡਾ ਪਾਣੀ ਪੀਣ ਨਾਲੋਂ ਤਾਂ ਘੜੇ ਦਾ ਪਾਣੀ ਪੀਣਾ ਜਿਆਦਾ ਚੰਗਾ ਅਤੇ ਲਾਹੇਵੰਦ ਹੁੰਦਾ ਹੈ ਕਿਉਕਿ ਘੜੇ ਦਾ ਪਾਣੀ ਪੀਣ ਵਿੱਚ ਜਿਆਦਾ ਦੰਦਾ ਨੂੰ ਲੱਗਣ ਵਾਲਾ ਠੰਡਾ ਨਹੀਂ ਹੁੰਦਾ। ਇਸ ਲਈ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ। ਮਿੱਟੀ ਦੇ ਘੜੇ ਵਿੱਚ ਛੋਟੇ-ਛੋਟੇ ਛੇਕ ਬਣੇ ਹੁੰਦੇ ਹਨ ਜੋ ਗਰਮੀ ਨੂੰ ਬਾਹਰ ਕੱਢ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਠੰਡਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਪਾਣੀ ਵੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਰਹਿੰਦਾ ਹੈ। ਹੋਰ ਤਾਂ ਹੋਰ ਜਿਵੇਂ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੇ ਬਹੁਤ ਕੱਟ ਲੱਗਦੇ ਹਨ ਅਤੇ ਆਪਾਂ ਨੁੰ ਬਜਾਰੋ ਬਰਫ ਵਗੈਰਾ ਖਰੀਦਣੀ ਪੈਦੀ ਹੈ ਪਰ ਜੇਕਰ ਘਰ ਵਿੱਚ ਘੜਾ ਹੋਵੇਗਾ ਤਾਂ ਆਪਾਂ ਬੰਦ ਬਿਜਲੀ ਦੌਰਾਨ ਵੀ ਘੜੇ ਦੇ ਠੰਡੇ ਪਾਣੀ ਦਾ ਆਨੰਦ ਲੈ ਸਕਦੇ ਹਾਂ। ਇਸੇ ਲਈ ਤਾਂ ਆਪਾਂ ਮਿੱਟੀ ਦੇ ਘੜੇ ਨੂੰ ਗਰਮੀਆਂ ਦੀ ਸਪੈਸ਼ਲ ਸੌਗਾਤ ਕਹਿੰਦੇ ਹਾਂ। ਘੜੇ ਬਾਰੇ ਇੱਕ ਰੌਚਿਕ ਕਹਾਣੀ ਹੋਰ ਵੀ ਹੈ ਗਾਣੇ, ਵਜਾਣੇ ਵਾਲੇ ਸਾਜੀ ਵੀ ਆਪਣੇ ਸਾਜ ਵਿੱਚ ਘੜੇ ਨੂੰ ਵਰਤਦੇ ਸਨ ਤੇ ਪੰਜਾਬੀ ਗਾਣਿਆ ਵਿੱਚ ਵੀ ਘੜੇ ਦਾ ਜਿਕਰ ਵੀ ਆਉਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲੋਕ ਗੀਤਾਂ ਦੀ ਮਸ਼ਹੂਰ ਗਇਕਾ ਬੀਬਾ ਜਗਮੋਹਨ ਕੌਰ ਦੇ ਗੀਤ ਬੇ ਬੋਲ ਹਨ, “ਘੜਾ ਵੱਜਦਾ, ਘੜੋਲੀ ਵੱਜਦੀ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ”
ਖੇਰ! ਆਪਾਂ ਆਪਣੇ ਵਿਸ਼ੇ ਵੱਲ ਜਾਈਏ ਅੱਜ ਦਾ ਵਿਸ਼ਾ ਹੈ ਮਿੱਟੀ ਦਾ ਘੜਾ ਗਰਮੀਆਂ ਦੀ ਸਪੈਸ਼ਲ ਸੌਗਾਤ। ਇਸ ਲਈ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਇਸ ਸੌਗਾਤ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਰੋਜਾਨਾ ਦੀ ਵਰਤੋ ਵਿੱਚ ਘੜੇ ਦਾ ਪਾਣੀ ਹੀ ਵਰਤਿਆ ਜਾਵੇ ਤਾਂ ਕਿ ਆਪਾ ਗਲੇ ਦੀ ਖਰਾਸ਼, ਜੋੜਾ ਦੇ ਦਰਦ, ਸਿਰ ਦਰਦ, ਸਰੀਰ ਵਿਚਲੇ ਅਕੜਾਅ ਅਤੇ ਕਬਜ ਰੋਗ ਦੀਆ ਬਿਮਾਰੀਆ ਤੋਂ ਬਚ ਸਕੀਏ। ਜੇਕਰ ਆਪਾਂ ਸਾਰੇ ਫਿਰ ਤੋਂ ਘੜੇ ਵਾਲਾ ਪਾਣੀ ਪੀਣ ਲੱਗ ਜਾਈਏ ਤਾਂ ਜਿੱਥੇ ਆਪਣਾ ਸਰੀਰ ਤੰਦਰੁਸਤ ਬਣੇਗਾ ਉੱਥੇ ਘੜੇ ਬਣਾਉਣ ਵਾਲੇ ਕਾਰੀਗਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਜਿਸ ਨਾਲ ਉਹ ਵੀ ਆਪਣੇ ਪ੍ਰੀਵਾਰ ਦਾ ਪਾਲਣ, ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਣਗੇ। ਜਿਵੇਂ ਕਹਿੰਦੇ ਹਨ ਪ੍ਰੀਵਾਰ ਨੂੰ ਜੋੜ ਕੇ ਰੱਖਣ ਵਾਲਾ ਹੀ ਪ੍ਰੀਵਾਰ ਦੀ ਕੀਮਤ ਜਾਣਦਾ ਹੈ। ਉਸੇ ਤ੍ਹਰਾ ਮਿੱਟੀ ਦਾ ਘੜਾ ਬਣਾਉਣ ਵਾਲਾ ਹੀ ਘੜੇ ਦੀ ਅਸਲੀ ਕੀਮਤ ਜਾਣਦਾ ਹੁੰਦਾ ਹੈ। ਇਸ ਲਈ ਘੜੇ ਬਣਾਉਣ ਵਾਲੇ ਕਾਰੀਗਰ ਨੂੰ ਘੜੇ ਦਾ ਸਹੀ ਮੁੱਲ ਜਰੂਰ ਦਿਉ ਤੇ ਗਰਮੀਆਂ ਦੀ ਪਿਆਰੀ ਤੇ ਸਪੈਸਲ ਸੌਗਾਤ ਮਿੱਟੀ ਦੇ ਘੜੇ ਨੂੰ ਆਪਣੀ ਰਸੋਈ ਦਾ ਸਿੰਗਾਰ ਬਣਾਉ।
-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ। ਮੋ. 94786-58384
———————————————————————————
*** *** *** *** *** *** *** *** *** *** *** ***
*** *** *** *** *** *** *** *** *** *** *** ***
ਇੱਕ ਚੰਗੀ ਨਾਰੀ ਹੀ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰਦੀ ਹੈ
-
- ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ।
- ਮੋ. 94786-58384
ਇਤਿਹਾਸ ਕਿਸੇ ਸਮਾਜ ਦੀ ਪਰਖ ਕੱਸਵੱਟੀ ਹੁੰਦਾ ਹੈ।ਜਿਸ ਤੇ ਸਮਾਜ ਵਿਕਸਦਾ ਹੈ। ਇਸ ਲਈ ਇੱਕ ਸੂਝਵਾਨ ਅਤੇ ਚੰਗੀ ਨਾਰੀ (ਮਾਂ) ਹੀ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਅੱਜ ਦੀ ਨਾਰੀ ਅਬਲਾ ਨਹੀ ਸਬਲਾ ਬਣ ਕੇ ਰਹੇ ਤਾਂਕਿ ਆਪਣੀ ਅਗਾਂਹ ਵਧੂ ਸੋਚ ਨਾਲ ਸਮਾਜ ਨੂੰ ਅਗਾਂਹ ਵਧੂ ਬਣਾ ਸਕੇ। ਇੱਕ ਔਰਤ ਦੀ ਸੋਹਣੀ ਸੂਰਤ ਨਾਲੋ ਸੋਹਣੀ ਸੀਰਤ ਦਾ ਹੋਣਾ ਬੇਹੱਦ ਜਰੂਰੀ ਹੈ। ਇਸ ਦੇ ਨਾਲ-ਨਾਲਔਰਤ ਵਿੱਚ ਨਿਮਰਤਾ, ਲੱਜਾ, ਸਤਿਕਾਰ ਕਰਤਾ, ਸਾਦਗੀ, ਸਚਾਈ ਤੇ ਆਮਵਿਸ਼ਵਾਸ ਜਿਹੇ ਗੁਣਾ ਦਾ ਹੋਣਾ ਲਾਜਮੀ ਹੈ। ਮੇਰੇ ਹਿਸਾਬ ਨਾਲ ਅੱਜ ਦੇ ਰਿਸ਼ਤੇ ਮਤਲਬੀ ਹੁੰਦੇ ਜਾ ਰਿਹੇ ਹਨ ਬਿਨਾ ਸ਼ੱਕ ਮਾਂ ਆਪਣਾ ਰਿਸ਼ਤਾ ਨਿਰਸਵਾਰਥ ਹੋਕੇ ਨਿਭਾਉਦੀ ਹੋਈ ਆਪਣੇ ਬੱਚਿਆ ਨੂੰ ਹਰ ਪੱਖੋ ਮਜਬੂਤ, ਕਾਮਯਾਬ, ਸੁਖੀ ਅਤੇ ਸਮਾਜ ਵਿੱਚ ਚੰਗੇ ਤਰੀਕੇ ਨਾਲ ਵਿਚਰਣ ਦੇ ਲਾਇਕ ਬਣਾਉਦੀ ਹੈ। ਇਹ ਤਾਂ ਹੀ ਹੋ ਸਕੇਗਾ ਜੀ ਜੇਕਰ ਇੱਕ ਨਾਰੀ ਸੁਰੂ ਤੋ ਹੀ ਆਪ ਚੰਗੀ ਸੋਚ ਦੀ ਧਾਰਨੀ ਹੋਵੇ।ਜਿਵੇ ਕਹਿ ਲਵੋ ਇੱਕ ਬੇਟੀ ਪਿਤਾ ਦੇ ਘਰ ਤੋ ਹੀ ਸਮਝਦਾਰੀ ਤੋ ਕੰਮ ਲੈਦੀ ਹੋਈ ਪੜ ਲਿਖ ਸਿੱਖਿਅਤ ਵੀ ਹੋਵੋ ਤੇ ਘਰ ਦੇ ਕਾਰਜ (ਗ੍ਰਹਿਸਥੀ) ਸੰਭਾਲਣ ਵਿੱਚ ਵੀ ਨਿੰਪੁਨ ਹੋਵੇ ਤਾਂ ਗੱਲ ਸੋਨੇ ਤੇ ਸੁਹਾਗਾ ਹੋ ਜਾਦੀ ਹੈ।
ਇਸ ਤੋ ਬਾਅਦ ਵਾਰੀ ਆਉਦੀ ਹੈ ਮਾਂ ਦੇ ਫਰਜ ਨਿਭਾਉਣ ਦੀ ਜੇਕਰ ਇੱਕ ਮਾਂ ਇਸ ਫਰਜ ਨੂੰ ਬਾਖੂਬੀ ਨਿਭਾਵੇ ਤਾਂ ਬੱਚੇ ਕਦੇ ਵੀ, ਕਿਤੇ ਵੀ ਨਹੀ ਡੋਲਦੇ। ਕਿਉਕਿ ਮਾਂ ਬੱਚੇ ਦੀ ਪਹਿਲੀ ਗੁਰੂ, ਟੀਚਰ ਅਤੇ ਇੱਕ ਚੰਗੀ ਦੋਸਤ ਵੀ ਹੁੰਦੀ ਹੈ। ਇਸ ਲਈ ਹਰ ਮਾਂ ਦਾ ਫਰਜ ਬਣਦਾ ਹੈ ਕਿ ਆਪਣੇ ਬੱਚੇ ਨੂੰ ਸੁਰੂ ਤੋ ਹੀ ਨਿਮਰ ਸੁਭਾਅ, ਵੱਡਿਆ ਦਾ ਸਤਿਕਾਰ, ਮਿਹਨਤੀ, ਆਤਮਵਿਸ਼ਵਾਸੀ, ਨਸ਼ਾ ਰਹਿਤ ਚੰਗੇ ਲੋਕਾ ਦੀ ਸੰਗਤ ਅਤੇ ਧਾਰਮਿਕ ਬਿਰਤੀ ਵਾਲਾ ਬਣਾਵੇ।ਕਿਉਕਿ ਮਜਬੂਤ ਨੀਹਾ ਨੂੰ ਕਿਸੇ ਤ੍ਹਰਾ ਦਾ ਮੀਹ, ਹਨੇਰੀ ਨਹੀ ਹਿਲਾ ਸਕਦਾ।ਇਸ ਲਈ ਆਪਣੇ ਬੱਚਿਆ ਦੇ ਇਰਾਦੇ ਸੁਰੂ ਤੋ ਹੀ ਨੇਕ ਅਤੇ ਮਜਬੂਤ ਬਣਾਉ। ਪਰ ਅੱਜ ਦੀ ਮਾਂ (ਨਾਰੀ) ਫੈਸ਼ਨ ਪ੍ਰਸਤ ਹੋ ਗਈ ਹੈ ਵੈਸੇ ਤਾਂ ਮੇਰੀਆਂ ਭੈਣਾ ਅੱਜ ਬਹੁਤ ਉੱਚ ਅੁਹਦਿਆ ਤੇ ਹਨ ਜਿਵੇ ਡਾਕਟਰ, ਪਾਇਲਟ, ਇੰਜਨੀਅਰ,ਅਭਿਨੇਤਰੀ, ਪੁਲਿਸ ਅਫਸਰ ਆਦਿ ਪਰ ਨਾਲ-ਨਾਲ ਜਿਵੇ ਬਿਉਟੀ ਪਾਰਲਰ, ਕਿੱਟੀ ਪਾਰਟੀ, ਫਿਲਮ ਦੇਖਣਾ ਜਿਹੇ ਕੰਮਾ ਵਿੱਚੋ ਬੱਚਿਆ ਲਈ ਧਿਆਨ ਘੱਟ ਕਰ ਦਿੰਦੀਆ ਹਨ। ਪਰ ਭੈਣ ਜੀ ਬੱਚੇ ਵੀ ਵਿਸ਼ੇਸ ਧਿਆਨ ਮੰਗਦੇ ਹਨ। ਜਿਵੇ ਇੱਕ ਪੱਥਰ ਨੂੰ ਤਰਾਸ਼ ਕੇ ਹੀ ਭਗਵਾਨ ਜੀ ਦੀ ਮੂਰਤੀ ਬਣਦੀ ਹੈ ਉਸੇ ਤ੍ਹਰਾ ਬੱਚਿਆ ਨੂੰ ਵੀ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਔਰ ਇਸ ਲਈ ਸਿੱਖ ਜਗਤ ਵਿੱਚ ਇੱਕ ਮਿਸਾਲ ਹਨ ਮਾਤਾ ਜਿੰਦ ਕੌਰ ਜੀ ਜਿੰਨਾ ਨੇ ਪੁੱਤਰ ਮੋਹ ਤਿਆਗ ਕੇ ਸਿੱਖੀ ਨੂੰ ਪਹਿਲ ਦਿੱਤੀ। ਇਸੇ ਤ੍ਹਰਾ ਮਾਈ ਭਾਗੋ ਜੀ ਜਿੰਨਾ ਨੇ ਜੰਗ ਦੇ ਮੈਦਾਨ ਵਿੱਚ ਵੈਰੀਆ ਦੀਆ ਭਾਜੜਾ ਪਾਈਆ ਸਨ। ਅੱਜ ਦੇ ਟਾਇਮ ਦੀਆ ਮਾਣਮੱਤੀਆ ਮਹਿਲਾਵਾ ਵੀ ਸਾਡੀਆ ਪ੍ਰੈਰਨਾ ਸਰੋਤ ਹਨ ਜੀ ਜਿਵੇ ਖੇਡ ਜਗਤ ਵਿੱਚ ਪੀ.ਟੀ ਊਸ਼ਾ, ਪੀ ਵੀ ਸਿੰਧੂ ਸਾਨੀਆਂ ਮਿਰਜਾ ਨੇ ਵੀ ਦੇਸ਼ ਦਾ ਖੂਬ ਨਾਮ ਚਮਕਾਇਆ ਹੈ।
ਪੁਲਾੜ ਮਾਹਿਰ ਕਲਪਣਾ ਚਾਵਲਾ,ਪਲਵਿੰਦਰ ਕੌਰ ਕੇਸਕੀ ਧਾਰੀ ਜੱਜ ਕਨੇਡਾ ਵੀ ਮਾਣਮੱਤੀਆ ਮਹਿਲਾਵਾਂ ਹਨ। ਇੱਕ ਨਾਰੀ ਜੇਕਰ ਚਾਹੇ ਤਾਂ ਸਮਾਜ ਵਿੱਚ ਹੋ ਰਹੇ ਮਾੜੇ ਕੰਮਾ ਨੂੰ ਬਹੁਤ ਹੀ ਜਲਦੀ ਰੋਕ ਸਕਦੀ ਹੈ ਪਰ ਇਸ ਲਈ ਸਾਨੂੰ ਸਾਰੀਆ ਔਰਤਾ ਨੂੰ ਇੱਕ ਜੁੱਟ ਹੋਣਾ ਪਵੇਗਾ। ਜਿੱਥੇ ਇੱਕ ਔਰਤ ਮਕਾਨ ਨੂੰ ਆਪਣੇ ਪਿਆਰ ਨਾਲ ਘਰ ਬਣਾ ਲੈਦੀ ਹੈ ਉਥੇ ਸਮਾਜ, ਦੇਸ ਲਈ ਵੀ ਆਪਣਾ ਫਰਜ ਨਿਭਾਵੇ।ਇਸ ਦੀ ਸ਼ੁਰੂਆਤ ਨਾਰੀ ਪਹਿਲਾ ਆਪਣੇ ਆਪ ਤੇ ਆਪਣੇ ਘਰ ਤੋ ਹੀ ਕਰੇ ਇਸ ਲਈ ਸਾਦਾ ਪਹਿਨੋ। ਕਿਉਕਿ ਭੜਕੀਲਾ ਪਹਿਰਾਵੇ ਨਾਲ ਵੀ ਅਨਸੁਖਾਵੀਆਂ ਘਟਨਾਵਾ ਵਾਪਰਨ ਦੇ ਆਸਾਰ ਵੱਧ ਜਾਦੇ ਹਨ। ਆਪਣੇ ਮਨੋਬਲ ਨੂੰ ਉੱਚਾ ਚੁੱਕੋ। ਸਕਾਰਤਮਿਕ ਸੋਚ ਦੇ ਧਾਰਨੀ ਬਣੋ। ਚੁਗਲੀ ਨਿੰਦਾ ਤੋ ਬਚੋ। ਨੈਗੇਟਿਵ ਸੋਚ ਨੂੰ ਕਦੇ ਵੀ ਆਪਣੇ ਤੇ ਹਾਵੀ ਨਾ ਹੋਣ ਦਿਉ।
ਰੰਗਹੀਣਤਾ, ਉਦਾਸੀ, ਵਹਿਮ, ਭਰਮ ਵਾਲੀ ਸੋਚ ਛੱਡ ਕੁਦਰਤ ਵੱਲੋ ਸਾਜੀ ਸ਼੍ਰਿਸ਼ਟੀ (ਸੱਰਬਤ ਦੇ ਭਲੇ ਦੀ) ਅਰਦਾਸ ਕਰੀਏ ਤੇ ਜਿੰਦਗੀ ਨੂੰ ਖੁਸ਼ਹਾਲ ਬਣਾਈਏ। ਇੱਕ ਔਰਤ ਜੇਕਰ ਕਿਸੇ ਵੱਲੋ ਕੀਤੀ ਗਲਤੀ ਦੀ ਸਜਾ ਦੇਣ ਦੀ ਬਜਾਏ ਮੁਆਫ ਕਰਨ ਦੀ ਸੱਮਰਥਾ ਰੱਖੇ ਤਾਂ ਹੀ ਨਰੋਏ ਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਕਿਉਕਿ ਕੀਤੀ ਗਲਤੀ ਦੀ ਸਜਾ ਭੁਗਤਨ ਤੋ ਬਾਅਦ ਅਪਰਾਧੀ ਸਬਕ ਘੱਟ ਹੀ ਸਿੱਖਦਾ ਹੈ। ਹੋ ਸਕਦਾ ਹੈ ਇੱਕ ਵਾਰ ਮੁਆਫ ਕਰਨ ਤੋ ਬਾਅਦ ਉਸਦਾ ਜੀਵਣ ਹੀ ਬਦਲ ਜਾਵੇ ਤੇ ਕਦੇ ਮਾੜੇ ਕੰਮਾ ਵੱਲ ਵੇਖੇ ਵੀ ਨਾ ਤੇ ਸਾਰੀ ਉਮਰ ਲਈ ਤੁਹਾਡਾ ਸ਼ੁਕਰਗੁਜਾਰ ਹੋਵੇ। ਸੋ ਆਉ ਇਸ ਨੇਕ ਕੰਮ ਦੀ ਸੂਰੁਆਤ ਅੱਜ ਤੋ ਹੀ ਕਰੀਏ ਤੇ ਇੱਕਜੁਟ ਹੋ ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਨਾ ਕਰੀਏ ਇਸ ਨਾਲ ਸਾਡਾ ਹਰ ਦੇਸ ਵਾਸੀ ਸੁਖੀ ਜੀਵਣ ਬਤੀਤ ਕਰੇਗ। ਆਉ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਕਰੀਏ ਤੇ ਚੰਗੀ ਮਾਂ ਹੋਣ ਦਾ ਮਾਣ ਹਾਸ਼ਲ ਕਰੀਏ ।
*** *** *** *** *** *** *** *** *** *** *** ***
ਪਿਤਾ ਬਿਨਾਂ ਬਚਪਨ ਅਧੂਰਾ
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ। ਮੋ. 94786-58384
ਜੀ ਹਾਂ ਪਿਤਾ ਤੋਂ ਬਿਨਾਂ ਬੱਚਿਆਂ ਦਾ ਬਚਪਨ ਸੱਚਮੁੱਚ ਅਧੂਰਾ ਹੀ ਰਹਿ ਜਾਦਾਂ ਹੈ ਕਿਉਂਕਿ ਪਿਤਾ ਆਪਣੇ ਬੱਚਿਆ ਲਈ ਉਹ ਫਰਿਸ਼ਤਾ ਹੈ ਜੋ ਆਪ ਹਰ ਦੁੱਖ, ਦਰਦ ਆਪਣੇ ਤਨ-ਮਨ ਤੇ ਝੱਲਕੇ ਆਪਣੇ ਬੱਚਿਆ ਲਈ ਸੁਖਾਵਾਂ ਅਤੇ ਸ਼ਾਨਦਾਰ ਮਹੌਲ ਸਿਰਜਦਾ ਹੈ। ਜੇਕਰ ਮਾਂ ਰੱਬ ਦਾ ਨਾਂਅ ਹੈ ਤਾਂ ਫਿਰ ਪਿਤਾ ਵੀ ਆਪਣੇ ਬੱਚਿਆ ਲਈ ਕਿਸੇ ਰੱਬ ਤੋਂ ਘੱਟ ਨਹੀਂ ਹੁੰਦਾ।ਜੇਕਰ ਇੱਕ ਬੱਚਾ ਰੱਬ ਤੋਂ ਬਾਅਦ ਕਿਸੇ ਇਨਸਾਨ ਤੋਂ ਆਪਣੀ ਹਰ ਗੱਲ ਮਨਵਾਉਣ ਜਾਂ ਆਪਣੀ ਜਿੰਦਗੀ ਵਿੱਚ ਹਰ ਤ੍ਹਰਾ ਦੇ ਸਹਿਜ ਮਹੌਲ ਦੀ ਉਮੀਦ ਰੱਖਦਾ ਹੈ ਤਾਂ ਮੈਂ ਬੜੀ ਇਮਾਨਦਾਰੀ ਨਾਲ ਕਹਾਂਗੀ ਕਿ ਬੱਚੇ ਦੀ ਇਸ ਉਮੀਦ ਤੇ ਸਿਰਫ ਅਤੇ ਸਿਰਫ ਇੱਕ ਪਿਤਾ ਹੀ ਖਰਾ ਉਤਰ ਸਕਦਾ ਹੈ। ਕਿਉਂਕਿ ਇੱਕ ਪਿਤਾ ਹੀ ਸਖਤ ਮਿਹਨਤ ਕਰਕੇ, ਦਿਨ-ਰਾਤ ਇੱਕ ਕਰਕੇ ਆਪਣੇ ਸ਼ੌਕ ਅਧੂਰੇ ਰੱਖਕੇ ਇਸੇ ਜੱਦੋ-ਜਹਿਦ ਵਿੱਚ ਲੱਗਾ ਰਹਿੰਦਾ ਹੈ ਕਿ ਮੇਰੇ ਬੱਚਿਆ ਦੇ ਪਾਲਣ-ਪੋਸ਼ਣ, ਪੜਾਈ-ਲਿਖਾਈ ਵਿੱਚ ਕੋਈ ਕਸਰ ਨਾ ਰਹਿ ਜਾਵੇ। ਇਹ ਸਭ ਕੁਝ ਕਰਦਾ ਕਰਦਾ ਪਤਾ ਨਹੀਂ ਕਦੋ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ ਤਹਿ ਹੋ ਜਾਦਾਂ ਹੈ ਇੱਕ ਪਿਤਾ ਦਾ। ਜਾਣੀ ਕਹਿ ਲਵੋ ਇੱਕ ਪਿਤਾ ਆਪਣਾ ਸਾਰਾ ਜੀਵਨ ਹੀ ਬੱਚਿਆ ਦੇ ਲੇਖੇ ਖੁਸ਼ੀ ਨਾਲ ਲਾ ਦਿੰਦਾ ਹੈ।ਜਿਵੇਂ ਸਿਆਣੇ ਕਹਿੰਦੇ ਹਨ ਮਾਂ ਬਿਨਾ ਕੋਈ ਅਸ਼ੀਸ ਨਹੀਂ ਦਿੰਦਾ ਅਤੇ ਪਿਤਾ ਬਿਨਾ ਕੋਈ ਚੰਗੀ ਸਲਾਹ ਨਹੀਂ ਦਿੰਦਾ।ਇੱਕ ਪਿਤਾ ਜਿੱਥੇ ਆਪਣੇ ਬੱਚਿਆ ਲਈ ਸੁਖਾਵਾਂ ਮਹੌਲ ਸਿਰਜਦਾ ਹੈ ਉਥੇ ਆਪਣੇ ਬੱਚਿਆ ਨੂੰ ਚੰਗੀ ਪ੍ਰੈਰਨਾ ਦੇ ਕੇ ਸਮਾਜ ਵਿੱਚ ਸਹੀ ਢੰਗ ਨਾਲ ਵਿਚਰਣ ਦੇ ਲਾਇਕ ਵੀ ਬਣਾਉਦਾ ਹੈ ਤਾਂ ਜੋ ਬੱਚਾ ਸਹੀ ਢੰਗ ਨਾਲ ਆਪਣੀ ਜਿੰਦਗੀ ਜੀ ਸਕੇ ਤੇ ਲੋੜ ਪੈਣ ਤੇ ਕਿਸੇ ਲੋੜਵੰਦ ਦੇ ਕੰਮ ਵੀ ਆ ਸਕੇ। ਇੱਕ ਪਿਤਾ ਹੀ ਹੈ ਜੋ ਆਪਣੇ ਬੱਚੇ ਨੂੰ ਆਪਣੇ ਨਾਲੋ aੁੱਚੇ ਮੁਕਾਮ ਤੇ ਵੇਖ ਖੁਸ਼ ਹੁੰਦਾ ਹੈ ਤੇ ਸਾਰੀਆ ਜਿੰਮੇਵਾਰੀਆ ਨਿਰਸਵਾਰਥ ਹੋ ਕੇ ਨਿਭਾਉਦਾ ਹੈ।
ਬੱਚਿਓ ਆਪਾ ਜਿੰਨੇ ਮਰਜੀ ਪੜ ਲਿਖ ਜਾਈਏ ਮਾਪਿਆ ਵੱਲੋ ਪੜਾਇਆ ਗਿਆ ਪਾਠ ਕਿਸੇ ਵੀ ਕਿਤਾਬ ਵਿੱਚੋ ਨਹੀਂ ਮਿਲਦਾ ਕਿਉਂਕਿ ਮਾਪਿਆ ਨੇ ਆਪਣੀ ਉਮਰ ਦੇ ਤਜਰਬੇ ਅਨੁਸਾਰ ਸਾਨੂੰ ਚੰਗੇ-ਮੰਦੇ ਦੀ ਪਹਿਚਾਣ ਕਰਣੀ ਸਿਖਾਈ ਹੁੰਦੀ ਹੈ ਇਸ ਲਈ ਤਾਂ ਕਹਿੰਦੇ ਹਨ ਕਿਸੇ ਵੀ ਇਨਸਾਨ ਦੀ ਮਹਾਨਤਾ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਸਦੇ ਮਾਪਿਆ ਦਾ ਹੀ ਹੁੰਦਾ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਭਾਵੇਂ ਲੱਖ ਵਾਰ ਲੱਭ ਲਵੋ ਪਿਤਾ ਜਿਹਾ ਵਫਾਦਾਰ ਦੋਸਤ ਤਹਾਨੂੰ ਕਿਤੋਂ ਵੀ ਨਹੀਂ ਲੱਭੇਗਾ। ਪਿਤਾ ਨਿੰਮ ਦੇ ਦਰੱਖਤ ਵਾਂਗੂ ਕੌੜਾ ਤਾਂ ਜਰੂਰ ਹੁੰਦਾ ਪਰ ਸੰਘਣੀ ਛਾਂ ਦੇ ਨਾਲ-ਨਾਲ ਬੱਚੇ ਨੂੰ ਸਫਲ ਬਣਾਉਣ ਵਿੱਚ ਬਹੁਤ ਕਾਰਗਰ ਸਿੱਧ ਹੁੰਦਾ ਹੈ। ਮੇਰੇ ਆਪਣੇ ਜੀਵਨ ਦੇ ਤਜਰਬੇ ਮੁਤਾਬਿਕ ਉਹ ਬੱਚੇ ਜਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਂਦੇ ਜੋ ਆਪਣੇ ਪਿਤਾ ਦੀ ਸਲਾਹ ਨਾਲ ਚੱਲਦੇ ਹਨ ਅਤੇ ਪਿਤਾ ਦੀ ਛਤਰ ਛਾਇਆ ਹੇਠ ਰਹਿੰਦੇ ਹਨ। ਇਸ ਲਈ ਬੱਚਿਓ ਆਪਣੀ ਆਦਤ ਨੂੰ ਬਦਲੋ ਜਿਹੜੇ ਬੱਚੇ ਮਾਪਿਆਂ ਦਾ ਕਿਹਾ ਨਹੀਂ ਮੰਨਦੇ ਉਹ ਅੱਜ ਤੋਂ ਹੀ ਆਪਣੇ ਮਾਪਿਆ ਦੇ ਆਗਿਆ ਕਾਰੀ ਬੱਚੇ ਬਣ ਜੀਵਨ ਸਫਲ ਬਣਾਉ।
ਜਿਵੇ ਡਾ. ਅਬਦੁਲ ਕਲਾਮ ਜੀ ਲਿਖਦੇ ਹਨ ਤੁਸੀ ਆਪਣਾ ਭੱਵਿਖ ਤਾਂ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਤਾਂ ਬਦਲ ਸਕਦੇ ਹੋ। ਜੇਕਰ ਤੁਸੀ ਆਪਣੀਆ ਆਦਤਾਂ ਬਦਲ ਲਵੋਗੇ ਤਾਂ ਭੱਵਿਖ ਆਪਣੇ ਆਪ ਹੀ ਬਦਲ ਜਾਵੇਗਾ। ਸੋ ਬੱਚਿਓ ਪਿਤਾ ਇੱਕ ਉਹ ਛਾਂ ਦਾਰ ਬੂਟਾ ਹੈ ਜੋ ਤਹਾਨੂੰ ਆਪ ਧੁੱਪ ਵਿੱਚ ਖੜਕੇ ਛਾਂ ਪ੍ਰਦਾਣ ਕਰਦਾ ਹੈ ਤੇ ਕਰਦਾ ਵੀ ਰਹੇਗਾ ਜਿੰਨਾ ਚਿਰ ਉਸਦੇ ਸਾਹ ਵੱਗਦੇ ਰਹਿਣਗੇ। ਪਰ ਬੱਚੇ ਪਿਤਾ ਲਈ ਕੀ ਕਰਦੇ ਹਨ ਜੇਕਰ ਪਿਤਾ ਕਿਤੇ ਗੁੱਸੇ ਵਿੱਚ ਦੋ ਬੋਲ ਹੀ ਕਹਿ ਦੇਵੇ ਤਾਂ ਘਰ ਵਿੱਚ ਵਿਵਾਦ ਖੜਾ ਕਰ ਦਿੰਦੇ ਹਨ। ਬੱਚਿਓ! ਵੇਖਿਓ ਕਿਤੇ ਪਿਤਾ ਦੀ ਕੀਤੀ ਕਮਾਈ ਅਤੇ ਕੁਰਬਾਨੀ ਨਾਂ ਭੁੱਲ ਜਾਣਾ। ਕੋਈ ਵੀ ਗੱਲ ਆਪਣੀ ਸੋਚ ਤੋਂ ਵੱਡੀ ਤਾਂ ਨਹੀਂ ਹੋ ਸਕਦੀ। ਉਸਦਾ ਹੱਲ ਵੀ ਆਪਣੀ ਸੋਚ ਦੇ ਅੰਦਰ ਹੀ ਪਿਆ ਹੁੰਦਾ ਹੈ। ਇਸ ਲਈ ਕਦੇ ਵੀ ਭੁੱਲ ਭੁਲੇਖੇ ਆਪਣੇ ਮਾਪਿਆ ਨੂੰ ਕੌੜਾ ਸ਼ਬਦ ਨਾਂ ਹੀ ਬੋਲੋ। ਜੇਕਰ ਪਿਤਾ ਕਿਸੇ ਗੱਲ ਤੋਂ ਰੋਕੇ-ਟੋਕੇ ਤਾਂ ਤੁਹਾਡਾ ਮਿੱਠ ਬੋਲੜਾ ਸੁਭਾਅ ਜਾਂ ਚੁੱਪ ਹੋ ਜਾਣਾ ਤੁਹਾਨੂੰ ਤੁਹਾਡੇ ਪਿਤਾ ਜੀ ਦਾ ਹੋਰ ਵੀ ਚਹੇਤਾ ਬਣਾ ਦਵੇਗਾ। ਜਰਾ ਸੋਚੋ ਜਿੰਨਾ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਹੁੰਦਾ ਉਨ੍ਹਾ ਬੱਚਿਆ ਦਾ ਬਚਪਨ ਸੱਚੀ ਅਧੂਰਾ ਰਹਿ ਜਾਦਾ ਹੈ। ਨਾਂ ਕਿਤੇ ਉਨ੍ਹਾ ਨੂੰ ਪਿਤਾ ਦੀ ਗੋਦ ਦਾ ਨਿੱਘ, ਨਾ ਹੀ ਪਿਤਾ ਦੀ ਝਿੜਕ ਅਤੇ ਨਾ ਹੀ ਪਿਤਾ ਦੀ ਸਲਾਹ ਤੇ ਪਿਆਰ ਮਿਲਿਆ। ਇਸ ਲਈ ਪਿਆਰੇ ਬੱਚਿਓ ਆਪਣੇ ਪਿਤਾ ਦੀਆਂ ਭਾਵਨਾਂਵਾ ਨੂੰ ਸਮਝੋ। ਜਿਵੇਂ ਇੱਕ ਬੱਚੇ ਨੂੰ ਪਿਤਾ ਤੋਂ ਬਿਨਾ ਇੱਕਲਤਾ ਮਹਿਸੂਸ ਹੁੰਦੀ ਹੈ ਉਵੇਂ ਬੁਢਾਪੇ ਵਿੱਚ ਮਾਪਿਆਂ ਨੂੰ ਵੀ ਬੱਚਿਆ ਤੋਂ ਬਿਨਾ ਇੱਕਲਤਾ ਮਹਿਸੂਸ ਹੁੰਦੀ ਹੈ।ਇਸ ਲਈ ਆਪਣੇ ਕੰਮ-ਕਾਰ ਵਿੱਚੋ ਕੁਝ ਸਮਾਂ ਕੱਢਕੇ ਆਪਣੇ ਮਾਪਿਆਂ ਕੋਲ ਜਰੂਰ ਬੈਠੋ।ਉਨੰਾ ਦੀ ਸਲਾਹ ਲਵੋ, ਸੇਵਾ ਕਰੋ, ਸਤਿਕਾਰ ਕਰੋ ਅਤੇ ਉਨ੍ਹਾ ਨੂੰ ਚੰਗੀਆ ਸਹੂਲਤਾ ਮੁੱਹਈਆ ਕਰਵਾਓ। ਕਿਉਂਕਿ ਹਰ ਕੰਮ ਵਿੱਚ ਮਾਪਿਆ ਵੱਲੋਂ ਦਿੱਤੀ ਚੰਗੀ ਸਿੱਖਿਆ ਹੀ ਕਾਰਗਿਰ ਸਿੱਧ ਹੁੰਦੀ ਹੈ ਅਤੇ ਸਮਾਜ ਵਿੱਚ ਸਿਰ ਉਠਾ ਕੇ ਜਿਉਣ ਜੋਗੇ ਵੀ ਤਾਂ ਸਾਨੂੰ ਮਾਪਿਆ ਨੇ ਹੀ ਕੀਤਾ ਹੈ। ਜੇਕਰ ਅੱਜ ਬਜੁਰਗ ਮਾਪੇ ਸਾਥੋਂ ਸਹਾਰਾ ਮੰਗਦੇ ਹਨ ਤਾਂ ਖੁਸ਼ੀ-ਖੁਸ਼ੀ ਆਪਣੇ ਫਰਜ ਨਿਭਾa ਅਤੇ ਚੰਗੇ ਬੱਚੇ ਹੋਣ ਦਾ ਮਾਣ ਹਾਸ਼ਲ ਕਰੋ।
*** *** *** *** *** *** *** *** *** *** *** ***
ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ
ਕਿਰਨਪ੍ਰੀਤ ਕੌਰ +436 886 401 3133
ਕਹਿੰਦੇ ਹਨ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੇ ਟਿਕਿਆ ਹੁੰਦਾ ਹੈ । ਪਰ ਜੇਕਰ ਅਸੀਂ ਅੱਜ ਕੱਲ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ । ਜਿੱਥੇ ਕਿ ਨੌਜਵਾਨ ਮੁੰਡੇ ਨਸ਼ਿਆਂ ਵਿੱਚ ਆਪਣੀ ਜਵਾਨੀ ਰੋਲ ਰਹੇ ਹਨ ਉਥੇ ਹੀ ਅੱਜਕਲ ਕੁੜੀਆਂ ਵੀ ਪੱਬਾਂ , ਡਿਸਕੋ ਅਤੇ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ । ਲੋਕ ਆਪਣੇ ਆਪ ਨੂੰ ਅਗਾਂਹ ਵਧੂ ਸੋਚ ਦੇ ਮਾਲਿਕ ਦਿਖਾਉਣ ਲਈ ਮਾਡਰਨ ਹੋਣਾ ਪਸੰਦ ਕਰਦੇ ਹਨ । ਜਿਸ ਵਿੱਚ ਉਹ ਪਾਰਟੀਆਂ ਵਗੈਰਾ ਕਰਦੇ ਆਪਣੇ ਆਪ ਨੂੰ ਮਾਡਰਨ ਸ਼ੋਅ ਕਰਨ ਦਾ ਦਿਖਾਵਾ ਕਰਦੇ ਹਨ । ਪਰ ਕਈਆਂ ਦੀ ਮਾਨਸਿਕਤਾ ਸਿਰਫ ਫੈਸ਼ਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ।
ਘਰ ਵਿੱਚ ਭਾਵੇਂ ਖਾਣ ਨੂੰ ਚੰਗੀ ਰੋਟੀ ਨਸੀਬ ਨਹੀਂ ਹੈ , ਪਰ ਵਧੀਆ ਤੇ ਸਮਾਰਟ ਫੋਨ ਹਰ ਇੱਕ ਮੈਂਬਰ ਕੋਲ ਹੈ ਕੁੜੀਆਂ ਅਤੇ ਮੁੰਡੇ ਆਪਣੇ ਕੱਪੜਿਆਂ ਵੱਲ ਇਤਨਾ ਰੁਝਾਨ ਹੈ ਕਿ ਉਹ ਆਪਣੇ ਆਪ ਨੂੰ ਬਸ ਸੋਹਣਾ ਦਿਖਾਉਣ ਦੀ ਦੌੜ ‘ਚ ਹੀ ਫਸੇ ਹੋਏ ਹਨ । ਉਨ੍ਹਾਂ ਨੂੰ ਆਪਣੇ ਭਵਿੱਖ ਦੀ ਉਤਨੀ ਚਿੰਤਾ ਨਹੀਂ ਜਿੰਨੀ ਕਿ ਸੋਹਣੇ ਦਿਖਣ ਦੀ । ਉਹ ਆਪਣੇ ਮਾਪਿਆਂ ਦੀ ਬਹੁਤੀ ਕਮਾਈ ਤਾਂ ਸੋਹਣੇ ਦਿਖਣ ਵਿੱਚ ਪਾਰਲਰ ਅਤੇ ਦਰਜੀਆਂ ਨੂੰ ਦੇ ਕੇ ਗਵਾ ਦਿੰਦੇ ਹਨ ।
ਨੌਜਵਾਨ ਪੀੜ੍ਹੀ ਦਾ ਇਸ ਫੈਸ਼ਨ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਲਈ ਖ਼ਤਰਾ ਵੀ ਪੈਦਾ ਕਰ ਰਿਹਾ ਹੈ , ਕਿਉਂਕਿ ਛੋਟੀ ਹੁੰਦੀ ਜਾ ਰਹੀ ਮਾਨਸਿਕਤਾ ਸਾਨੂੰ ਤਰੱਕੀ ਦੇ ਰਾਹਾਂ ਤੋਂ ਦੂਰ ਲੈ ਜਾਂਦੀ ਹੈ । ਘਟੀਆ ਗਾਇਕੀ ਅਤੇ ਫ਼ਿਲਮਾਂ ਵੀ ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਜੋ ਅਸੀਂ ਦੇਖਦੇ, ਸੁਣਦੇ ਹਾਂ ਉਸ ਦਾ ਸਾਡੀ ਸੋਚ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ । ਪਰ ਜੇਕਰ ਅਸੀਂ ਸੁਣਾਂਗੇ ਹੀ ਘਟਿਆ ਤਾਂ ਸਾਡੀ ਸੋਚ ਦਾ ਛੋਟੀ ਹੁੰਦੇ ਜਾਣਾ ਸੁਭਾਵਿਕ ਹੈ । ਅੱਜ ਨੌਜਵਾਨ ਪੀੜੀ ਬੱਸ ਫਿਲਮਾਂ, ਗੀਤਾਂ, ਫੈਸ਼ਨ, ਨਸ਼ਿਆਂ ਆਦਿ ਬੁਰਾਈਆਂ ਵਿੱਚ ਫਸ ਕੇ ਰਹਿ ਗਈ ਹੈ । ਇਨ੍ਹਾਂ ਚੀਜ਼ਾਂ ਦੀ ਸਾਡੇ ਜੀਵਨ ਵਿੱਚ ਲੋੜ ਹੈ ਪਰ ਕਿਸੇ ਸੀਮਤ ਲੋੜ ਮੁਤਾਬਿਕ । ਪਰ ਅਸੀਂ ਅੱਜ ਕੱਲ੍ਹ ਆਪਣਾ ਸਾਰਾ ਜ਼ੋਰ ਸਿਰਫ ਇਨ੍ਹਾਂ ਚੀਜ਼ਾਂ ਵੱਲ ਦੇ ਕੇ ਆਪਣੇ ਭਵਿੱਖ ਦੀ ਤਰੱਕੀ ਵੱਲੋਂ ਬਿਲਕੁਲ ਹੀ ਟੁੱਟ ਗਏ ਹਾਂ ਇਸ ਨਾਲ ਸਾਡੇ ਸਮਾਜ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ।
ਲੋੜ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ । ਸਹੀ ਦਿਸ਼ਾ ਲੱਭਣ ਦੀ ਅਤੇ ਚੰਗੇ ਵਿਚਾਰ ਅਪਣਾਉਣ ਦੀ ।
*** *** *** *** *** *** *** *** *** *** *** ***
ਅਖੰਡ ਸੁਹਾਗ ਦੀ ਪ੍ਰਾਰਥਨਾ – ਕਰਵਾ ਚੌਥ ਦੇ ਵਰਤ
ਸਿੱਖ ਧਰਮ ਅਨੁਸਾਰ ਕਰਵਾ ਚੌਥ ਦੇ ਵਰਤ ਦੀ ਮਨਾਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਔਰਤਾਂ ਦੂਸਰੀਆਂ ਔਰਤਾਂ ਵਾਂਗ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।
-ਭਵਨਦੀਪ ਸਿੰਘ ਪੁਰਬਾ, E-Mail : bhawandeep@rediffmail.com
ਕਰਵਾ ਚੌਥ ਦੇ ਵਰਤ ਦਾ ਤਿਉਹਾਰ ਅੱਜਕਲ• ਔਰਤਾਂ ਦਾ ਸਭ ਤੋਂ ਖਾਸ ਤਿਉਹਾਰ ਬਣਦਾ ਜਾ ਰਿਹਾ ਹੈ। ਇਸ ਦੇ ਇਤਿਹਾਸਕ ਪਿਛੋਕੜ ਅਤੇ ਧਾਰਮਿਕ ਰਸਮਾਂ ਬਾਰੇ ਚਾਹੇ ਕਿਸੇ ਨੂੰ ਨਾ ਪਤਾ ਹੋਵੇ ਪਰ ਇਸ ਦੀ ਚਮਕ-ਦਮਕ ਸਭ ਦੇ ਮਨ ਨੂੰ ਟੁਭਦੀ ਹੈ। ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਵਾਸਤੇ ਰੱਖੇ ਜਾਂਦੇ ਕਰਵਾ ਚੌਥ ਦੇ ਵਰਤ ਦੀ ਮੁੱਖ ਭਾਵਨਾ ਤਾਂ ਉਹੀ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ ਪਰ ਇਸ ਦੇ ਪ੍ਰਗਟਾਵੇ ਦੇ ਜ਼ਰੀਏ ਸਮੇਂ-ਸਮੇਂ ਬਦਲਦੇ ਰਹਿੰਦੇ ਹਨ। ਸੁਹਾਗਣਾਂ ਦਾ ਇਹ ਤਿਉਹਾਰ ਕੱਤਕ ਮਹੀਨੇ ਦੀ ਚੌਥੀ ਤਿਥੀ ਨੂੰ ਆਉਂਦਾ ਹੈ।
ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਕੀਤੀ ਜਾਂਦੀ ਹੈ। ਸੁਬਹ ਸੂਰਜ ਨਿਕਲਣ ਤੋਂ ਪਹਿਲਾਂ ਸੱਸ ਬਹੂ ਨੂੰ ਸਰਗੀ ਦਿੰਦੀ ਹੈ ਜਿਸ ਵਿਚ ਸਾਰੇ ਸੁਹਾਗ ਚਿੰਨ, ਗਹਿਣੇ, ਟਿੱਕਾ, ਮਹਿੰਦੀ, ਸੰਧੂਰ, ਫੈਣੀਆਂ, ਮਿਠਾਈ ਆਦਿ ਹੁੰਦੇ ਹਨ। ਇਸ ਤੋਂ ਬਾਅਦ ਸੱਸ ਅਤੇ ਨੂੰਹ ਆਲੂ ਗੋਭੀ ਦੀ ਸਬਜ਼ੀ, ਫੈਣੀਆਂ, ਖੀਰ ਆਦਿ ਖਾਂਦੀਆਂ ਹਨ। ਸਰਗੀ ਤੋਂ ਬਾਅਦ ਨੂੰਹ ਆਪਣੇ ਸਹੁਰੇ, ਪਤੀ ਅਤੇ ਦੂਸਰੇ ਵਡ ਵਡੇਰਿਆਂ ਤੋਂ ਅਸ਼ੀਰਵਾਦ ਲੈਂਦੀ ਹੈ। ਹੱਥ ਵਿਚ ਚੂੜੀਆਂ, ਮੱਥੇ ‘ਤੇ ਬਿੰਦੀ, ਅੱਖ ‘ਚ ਕੱਜਲ, ਪੈਰਾਂ ‘ਚ ਪੰਜੇਬਾਂ ਆਦਿ ਸੁਹਾਗ ਦੇ ਪ੍ਰਤੀਕ ਧਾਰਣ ਕਰਕੇ ਸੁਹਾਗਣਾਂ ਦੁਪਹਿਰ ਤੋਂ ਬਾਅਦ ਸ਼ਿੰਗਾਰ ਨਾਲ ਸਜੀਆਂ ਪੂਜਾ ਦੀਆਂ ਥਾਲੀਆਂ ਲੈ ਕੇ ਇਕ ਥਾਂ ‘ਤੇ ਇਕੱਠੀਆਂ ਹੁੰਦੀਆਂ ਹਨ ਅਤੇ ਪੰਡਤਾਈ ਤੋਂ ਕਥਾ ਸੁਣਦੀਆਂ ਹਨ। ਕਥਾ ਸੁਣਨ ਉਪਰੰਤ ਸੁਹਾਗ ਦੀਆਂ ਚੀਜ਼ਾਂ ਪੰਡਤਾਈ ਨੂੰ ਭੇਂਟ ਕਰਦੀਆਂ ਹਨ। ਹੱਥ ਵਿਚ ਚੌਲਾਂ ਦੇ ਦਾਣੇ ਲੈ ਕੇ ਕਥਾ ਸੁਣਦੀਆਂ ਹਨ। ਕਰਵੇ ਦੀ ਕਥਾ ਇਸ ਪ੍ਰਕਾਰ ਹੈ ਕਿ ਇਕ ਵਾਰ ਕਰਵਾ ਚੌਥ ਵੇਲੇ ਵੀਰਵਤੀ ਨਾਂ ਦੀ ਇਕ ਔਰਤ ਦੀਆਂ ਭਾਬੀਆਂ ਨੇ ਵਿਧੀ ਵਿਧਾਨ ਨਾਲ ਵਰਤ ਰੱਖਿਆ ਪਰ ਵੀਰਵਤੀ ਸਾਰਾ ਦਿਨ ਬਿਨਾਂ ਅੰਨ ਜਲ ਰਹਿ ਨਾ ਸਕੀ ਅਤੇ ਨਿਢਾਲ ਹੋ ਗਈ। ਭਰਾ ਆਪਣੀ ਭੈਣ ਦੀ ਇਹ ਹਾਲਤ ਨਾ ਦੇਖ ਸਕੇ। ਉਨ•ਾਂ ਨੇ ਇਕ ਯੋਜਨਾ ਬਣਾਈ। ਖੇਤ ਵਿਚ ਜਾ ਕੇ ਅੱਗ ਬਾਲੀ ਅਤੇ ਕੱਪੜੇ ਉੱਪਰ ਚੰਦਰਮਾ ਵਰਗਾ ਅਕਾਰ ਬਣਾ ਕੇ ਘਰ ਜਾ ਕਾ ਵੀਰਵਤੀ ਨੂੰ ਚੰਦ ਉਦੈ ਹੋਣ ਦਾ ਸੁਨੇਹਾ ਦਿੱਤਾ। ਵੀਰਵਤੀ ਨੇ ਉਸ ਨਕਲੀ ਚੰਦਰਮਾ ਨੂੰ ਦੇਖ ਕੇ ਅਰਘ ਦਿੱਤਾ ਅਤੇ ਭੋਜਨ ਕਰ ਲਿਆ। ਜਿਸ ਨਾਲ ਉਸ਼ਦਾ ਵਰਤ ਖੰਡਤ ਹੋ ਗਿਆ। ਉਸਦਾ ਪਤੀ ਇਸ ਤੋਂ ਬਾਅਦ ਅਚਾਨਕ ਬੀਮਾਰ ਹੋ ਗਿਆ। ਇਸ ਦੌਰਾਨ ਦੇਵਰਾਜ ਇੰਦਰ ਦੀ ਪਤਨੀ ਇੰਦਰਾਣੀ ਵੀ ਵਰਤ ਪੂਰਾ ਕਰਨ ਲਈ ਧਰਤੀ ‘ਤੇ ਆ ਗਈ। ਇਸ ਗੱਲ ਦਾ ਪਤਾ ਲੱਗਣ ਤੇ ਵੀਰਵਤੀ ਨੇ ਇੰਦਰਾਣੀ ਕੋਲ ਪ੍ਰਾਰਥਨਾ ਕੀਤੀ। ਇੰਦਰਾਣੀ ਨੇ ਕਿਹਾ ਕਿ ਜੇ ਤੂੰ ਵਰਤ ਨੂੰ ਪੂਰਨ ਵਿਧੀ ਨਾਲ ਪੂਰਾ ਕਰੇਂ ਤਾਂ ਤੇਰਾ ਪਤੀ ਠੀਕ ਹੋ ਜਾਵੇਗਾ। ਇਹ ਕਥਾ ਵਰਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ।
ਕਥਾ ਸੁਣਨ ਤੋਂ ਬਾਅਦ ਬਹੂ ਆਪਣੀ ਸੱਸ ਕੋਲੋਂ ਅਸ਼ੀਰਵਾਦ ਲੈਂਦੀ ਹੈ ਅਤੇ ਉਸ ਨੂੰ ਸੂਟ-ਸਾੜ•ੀ, ਸ਼ਗਨ ਅਤੇ ਸ਼ਿੰਗਾਰ ਦਾ ਸਮਾਨ ਭੇਟ ਕਰਦੀ ਹੈ। ਸੱਸ ਆਪਣੀ ਬਹੂ ਨੂੰ ਸਦਾ ਸੁਹਾਗਣ ਰਹਿਣ ਦਾ ਅਸ਼ੀਰਵਾਦ ਦਿੰਦੀ ਹੈ। ਪਾਣੀ ਦੀ ਗੜਵੀ ਅਤੇ ਅੰਨ ਦੇ ਦਾਣੇ ਵੱਖ ਰੱਖ ਕੇ ਰਾਤ ਨੂੰ ਚੰਦਰਮਾ ਨਿਕਲਣ ‘ਤੇ ਉਸ ਜਲ ਵਿਚ ਅੰਨ ਦੇ ਦਾਣੇ ਪਾ ਕੇ ਅਰਘ ਦਿੱਤਾ ਜਾਂਦਾ ਹੈ। ਅਰਘ ਦੇ ਕੇ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਨ ਤੋਂ ਬਾਅਦ ਭੋਜਨ ਕੀਤਾ ਜਾਂਦਾ ਹੈ। ਨਵਵਿਆਹੀਆਂ ਪਹਿਲਾ ਕਰਵਾ ਚੌਥ ਤੇਰਾ ਕਰਵੇ ਰੱਖ ਕੇ ਵਰਤ ਕਰਦੀਆਂ ਹਨ। ਬਾਅਦ ਵਿਚ ਦੋ ਕਰਵੇ, ਤਿੰਨ ਚੱਪਣੀਆਂ ਰੱਖ ਕੇ ਵੀ ਵਰਤ ਰੱਖਿਆ ਜਾਂਦਾ ਹੈ। ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਮੁਹੱਬਤ ਦਾ ਦੇਵਤਾ ਮੰਨਿਆ ਜਾਂਦਾ ਹੈ ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਮੁਹੱਬਤ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ•ਾਇਆ ਜਾਂਦਾ ਹੈ।
ਜੋਤਿਸ਼ ਅਨੁਸਾਰ ਚੰਦਰਮਾ ਮਨ ਦਾ ਕਾਰਕ ਗ੍ਰਹਿ ਹੈ। ਉਹ ਇਸ ਲਈ ਕਿ ਜਿਵੇਂ ਚੰਦਰਮਾ ਦਾ ਅਕਾਰ ਵਧਦਾ ਘਟਦਾ ਰਹਿੰਦਾ ਹੈ, ਵੈਸੀ ਹੀ ਮਨੁੱਖੀ ਮਨ ਦੀ ਅਵਸਥਾ ਬਦਲਦੀ ਰਹਿੰਦੀ ਹੈ। ਮਨ ਆਪਣੇ ਪ੍ਰੀਤਮ ਪਿਆਰੇ ਅਤੇ ਸਖ਼ੀ ਸੰਗ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ, ਇਸ ਲਈ ਚੰਦਰਮਾ ਨੂੰ ਅਰਘ ਚੜ•ਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ। ਸਿੱਖ ਧਰਮ ਅਨੁਸਾਰ ਕਰਵਾ ਚੌਥ ਦੇ ਵਰਤ ਦੀ ਮਨਾਹੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਔਰਤਾਂ ਦੂਸਰੀਆਂ ਔਰਤਾਂ ਵਾਂਗ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।
ਵਿਗਿਆਨਕ ਮਾਨਤਾ ਅਨੁਸਾਰ ਚੰਦ੍ਰਮਾ ਦਾ ਪ੍ਰਭਾਵ ਮਨੁੱਖੀ ਮਨ ਉੱਪਰ ਵੀ ਪੈਂਦਾ ਹੈ। ਇਸ ਲਈ ਚੰਦਰਮਾ ਦਾ ਦਰਸ਼ਨ ਕਰਨ ਨਾਲ ਇਸ ਦੀਆਂ ਕਿਰਨਾਂ ਦਾ ਪ੍ਰਭਾਵ ਸਿੱਧੇ ਤੌਰ ‘ਤੇ ਮਨੁੱਖੀ ਉਪਰ ਪੈ ਕੇ ਮਨ ਦੇ ਭਾਵਾਂ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਹੁੰਦੀ ਹੈ। ਇਸ ਲਈ ਜੇ ਚੰਦਰਮਾ ਸ਼ੁੱਭ ਹੋਵੇਗਾ ਤਾਂ ਮਨ ਦੇ ਵਿਚਾਰ ਵੀ ਸ਼ੁੱਭ ਹੋਣਗੇ। ਮਨ ਦੇ ਵਿਚਾਰ ਸ਼ੁੱਭ ਹੋਣਗੇ ਤਾਂ ਘਰ ਪਰਿਵਾਰ ਵਿਚ ਆਪਸੀ ਪ੍ਰੇਮ, ਭਰੋਸਾ ਅਤੇ ਵਿਸ਼ਵਾਸ ਵਧੇਗਾ।
ਅਖੀਰ ਵਿਚ ਇਹ ਕਹਿ ਸਕਦੇ ਹਾਂ ਕਿ ਕਾਰਨ ਚਾਹੇ ਕੋਈ ਵੀ ਹੋਵੇ ਜੇਕਰ ਕੋਈ ਤਿਉਹਾਰ ਸਾਡੇ ਮਨ ਨੂੰ ਖੁਸ਼ੀ, ਸੰਤੁਸ਼ਟੀ ਅਤੇ ਸਕੂਨ ਪ੍ਰਦਾਨ ਕਰਦਾ ਹੈ ਤਾਂ ਸਾਨੂੰ ਉਸ ਤਿਉਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
ਸਮੇਂ ਦੀ ਨਜ਼ਾਕਤ ਨੂੰ ਵੀ ਸਮਝਣਾ ਚਾਹੀਦਾ
ਚੰਦ ਸਿੰਘ
ਸ੍ਰੀ ਮੁਕਤਸਰ ਸਾਹਿਬ
98553-54206
ਸਮੇਂ ਦੀ ਨਜ਼ਾਕਤ ਨੂੰ ਕੋਈ ਨਹੀਂ ਸਮਝਦਾ। ਸਮੇਂ ਦੇ ਪਾਬੰਦ ਹੋਣ ਬਾਰੇ ਬਥੇਰਾ ਪੜਿ•ਆ ਸੁਣਿਆ ਤੇ ਲਿਖਿਆ ਵੀ ਪਰ ਰਾਸ ਨਹੀਂ ਆਇਆ। ਖੁੱਦ ਨੇ ਵੀ ਸਮੇਂ ਦੇ ਪਾਬੰਦ ਰਹਿਣ ਦਾ ਨਜ਼ਾਰਾ ਵੀ ਦੇਖਿਆ ਲਾਭ ਦੀ ਥਾਂ ਘਾਟਾ ਕਿਉਂਕਿ ਇਕੱਲਾ ਤਾਂ ਕੁੱਝ ਵੀ ਨਹੀਂ ਕਰ ਸਕਦਾ। ਲੋਕਾਂ ਦੀ ਫ਼ਿਤਰਤ ਬਣ ਗਈ ਹੈ ਸਮੇਂ ਤੇ ਨਾਂ ਪੁਜਣ ਦੀ, ਸਮੇਂ ਤੇ ਨਾਂ ਕੰਮ ਕਰਨ ਦੀ, ਸਮੇਂ ਤੇ ਨਾਂ ਹੀ ਵਿਹਾਰ ਕਰਨ ਦੀ। ਕਿਸੇ ਫੰਕਸ਼ਨ ਦਾ ਨਿਸਚਤ ਸਮਾਂ 9 ਵਜੇ ਸਵੇਰੇ ਦਾ ਰੱਖਿਆ ਹੁੰਦਾ ਪਰ ਕੰਮ ਸ਼ੁਰੂ ਹੁੰਦਾ ਹੈ 11 ਵਜੇ। ਗੱਡੀ ਚੱਲਣ ਦਾ ਸਮਾਂ 9.15 ਹੁੰਦਾ ਤੇ ਰੇਲਗੱਡੀ ਆਉਂਦੀ ਹੈ ਸਾਢੇ 10 ਵਜੇ। ਕਿਸੇ ਪ੍ਰੋਗ੍ਰਾਮ ਤੇ ਜਾਣ ਦਾ ਸਮਾਂ ਸਾਥੀਆਂ ਵਲੋਂ ਸਵੇਰੇ 5 ਵਜੇ ਰੱਖਿਆ ਸੀ। ਇਸ ਅਨੁਸਾਰ ਮੈਂ ਠੀਕ ਪੌਣੇ 5 ਵਜੇ ਪੁੱਜ ਗਿਆ ਸੀ। ਆਕੇ ਦੇਖਿਆ ਨਾਂ ਕੋਈ ਸਾਥੀ ਤੇ ਨਾਂ ਹੀ ਕੋਈ ਕਾਰ ਗੱਡੀ। ਕਦੇ ਇੱਧਰ ਕਦੇ ਓਧਰ ਵੇਖਾ ਲੱਗਿਆ ਕਿ ਕਿਤੇ ਮੇਰੇ ਤੋਂ ਪਹਿਲਾਂ ਹੀ ਤਾਂ ਨਾਂ ਚਲੇ ਗਏ ਹੋਣ। ਪੌਣੇ 6 ਵਜੇ ਟਾਂਵਾਂ 2 ਸਾਥੀ ਆਉਣ ਲੱਗਾ। ਪੂਰੇ ਸਾਥੀ ਆ ਜਾਣ ਤੇ ਵੀ, ਕੀਤਾ ਵਹੀਕਲ ਨਾਂ ਆਇਆ। ਫੋਨ ਤੇ ਗੱਲ ਕੀਤੀ ਕਹਿੰਦਾ 5 ਮਿੰਟਾਂ ‘ਚ ਆਇਆ ਪਰ ਉਹ 5 ਮਿੰਟਾਂ ਦੀ ਬਜਾਏ 25 ਮਿੰਟ ਲੇਟ ਆਇਆ। ਇਕ ਮੈਂਬਰ ਦੀ ਹੋਰ ਦੀ ਵੀ ਉਡੀਕ ਹੋਣ ਲੱਗੀ। ਉਹਦੇ ਆਉਣ ਤੇ ਸਾਢੇ 7 ਵਜੇ ਰਵਾਨਗੀ ਪਾਈ। ਪੌਣੇ 3 ਘੰਟੇ ਬਾਦ ਤੁਰੇ ਕੰਨਾਂ ਨੂੰ ਹੱਥ ਲਗ ਗਏ। ਜੇਕਰ ਐਨਾ ਹੀ ਲੇਟ ਚਲਣਾ ਸੀ ਤਾਂ ਮੈਂ ਵੀ ਦੂਸਰਿਆਂ ਵਾਂਗ ਚਾਹ ਨਾਸ਼ਤਾ ਕਰਕੇ ਆਰਾਮ ਨਾਲ ਆ ਜਾਂਦਾ। ਏਦਾਂ ਹੀ ਰੇਲ ਗੱਡੀ ਤੇ ਜਾਣ ਵੇਲੇ ਹੋਇਆ ਸੀ। ਕਾਹਲੀ ਵਿਚ ਮਨ•ਾਂ ਲੇਟ ਹੀ ਨਾਂ ਹੋ ਜਾਵਾਂ ਘਰ ਐਨਕ ਤੇ ਮੁਬਾਈਲ ਭੁਲ ਗਿਆ ਸੀ। ਝੂਠ ਤੇ ਬਹਾਨੇਬਾਜੀ ਐਨੀ ਚਲਦੀ ਹੈ ਬਸ ਪੁੱਛੋ ਹੀ ਨਾਂ। ਬੰਦਾ ਮੋਗੇ ਹੁੰਦਾ ਤਾਂ ਦਸਦਾ ਕੋਟਕਪੂਰੇ। ਹੁਣ ਤਾਂ ਘੜੀਆਂ ਮੁਬਾਈਲਾਂ ‘ਚ ਫਿਟ ਨੇ ਮਿੰਟ ਸਕਿੰਟ ਸਹੀ ਦਸਦੀਆਂ। ਉਹ ਵੀ ਸਮਾਂ ਹੁੰਦਾ ਸੀ ਜਦੋਂ ਪਿੰਡ ਵਿਚ ਇਕੋ ਹੀ ਵੱਡਾ ਕੰਧਵਾਲਾ ਕਲਾਕ ਮੀਰਾਵ ਕੋਲ ਹੁੰਦਾ ਸੀ ਉਸਤੋਂ ਪਾਣੀ ਦੀ ਵਾਰੀ ਵਾਲੇ ਟੈਮ ਪੁੱਛ ਕੇ ਜਾਂਦੇ ਸੀ। ਦੌੜਦੇ ਸਨ ਤੇ ਉਚੀ ਆਵਾਜ ‘ਚ ਦੂਰੋਂ ਹੀ ਦਸਦੇ ਸਨ, ” ਜੈਲਿਆ ਉਏ! ਪਾਣੀ ਵੱਢ ਲੈ।” ਉਦੋਂ ਸਮੇਂ ਦੀ ਕਦਰ ਹੁੰਦੀ ਸੀ। ਸੂਰਜ ਦੀ ਰੋਸ਼ਨੀ ਦੇ ਪਰਛਾਵੇਂ ਤੇ ਤਾਰਿਆਂ ਨੂੰ ਵੇਖ ਸਹੀ ਸਮੇਂ ਦਾ ਅੰਦਾਜਾ ਲਾਕੇ ਕੰਮ ਕਰਿਆ ਕਰਦੇ ਸਨ ਪਰ ਅੱਜ ਲੋਕ ਆਲਸੀ ਤੇ ਦਲਿਦਰ ਸਮੇਂ ਦੀ ਕੋਈ ਪਰਵਾਹ ਨਹੀਂ ਕਰਦੇ। ਸਮੇਂ ਨੂੰ ਜੇਬਾਂ ‘ਚ ਪਾਈ ਰੱਖਦੇ ਹਨ ਪਰ ਅਮਲ ਨਹੀਂ ਕਰਦੇ।
ਸਮੇਂ ਦੀ ਨਜ਼ਾਕਤ ਨੂੰ ਨਾਂ ਵੇਖ ਲੋਕਾਂ ਦੀ ਨਜ਼ਾਕਤ ਨੂੰ ਵੇਖ ਮੈਂ ਵੀ ਆਪਣਾ ਰੁੱਖ ਬਦਲ ਲਿਆ ਕੋਈ ਗਹਿਨਾ ਬਨਾਉਣਾ ਹੋਵੇ। ਕਪੜਾ ਸਿਲਵਾਉਨਾ ਹੋਵੇ ਜਾਂ ਕੋਈ ਹੋਰ ਕਾਰ ਵਿਹਾਰ ਦਾ ਕੰਮ ਹੁੰਦਾ। ਪ੍ਰੋਗ੍ਰਾਮ ਦੇ ਨਿਸਚਤ ਸਮੇਂ ਤੋਂ 10 ਦਿਨ ਪਹਿਲਾਂ ਹੀ ਉਨ•ਾਂ ਨੂੰ ਦਸਦਾ ਤਾਕਿ ਸਮੇਂ ਅਨੁਸਾਰ ਉਹ ਵਸਤਾਂ ਮਿਲ ਜਾਣ। ਹੈ ਤਾਂ ਕੰਮ ਟੇਢਾ ਪਰ ਕੀ ਕਰੀਏ ਕਰਨਾ ਪਵੇਗਾ ਕਹਿੰਦੇ ਹਨ ਊਠ ਉੜਾਂਦੇ ਹੀ ਲਦੀਦੇ ਹੈ ਤੇ ਘੋੜੇ ਨੂੰ ਟਿੰਡਾਂ ਵਾਲੇ ਖੂਹ ਦੀ ਟਿੱਕ ਟਿੱਕ ਵਿਚ ਹੀ ਪਾਣੀ ਜਬਰਦਸਤ ਪਿਲਾਉਣਾਂ ਪੈਂਦਾ। ਫੇਰ ਹੀ ਕੰਮ ਚਲਦਾ। ਜੈਸਾ ਦੇਸ ਵੈਸਾ ਭੇਸ ਬਨਾਉਣ ‘ਚ ਹੀ ਫਾਇਦਾ।
ਸਮੇਂ ਦੀ ਨਜ਼ਾਕਤ ਸਮਝਦੇ ਕੰਮ ਹੋਵੇ ਤਾਂ ਕਿੰਨਾਂ ਚੰਗਾ ਹੁੰਦਾ ਪਰ ਇਸ ਵਿਚ ਵੀ ਕੋਈ ਪੂਰੀ ਨਹੀਂ ਪੈਂਦੀ। ਹਰ ਥਾਂ ਕੰਮ ਅਧੂਰਾ ਵੇਖ ਸੁਆਦ ਕਿਰਕਰਾ ਹੋ ਜਾਂਦਾ ਹੈ। ਕੁਝ ਉਦਾਹਰਨਾਂ ਇਸ ਤਰ•ਾਂ ਹਨ:-
ਵਧੀਆ ਗੀਤ ਸਾਜ ਅਵਾਜ ਦੇ ਸੁਮੇਲ ਤੋਂ ਬਣਦਾ ਹੈ। ਇਸਨੂੰ ਸੰਗੀਤ ਕਹਿੰਦੇ ਹਨ ਜੋ ਸੁਰਤਾਲ ਵਿਚ ਗਾਇਆ ਜਾਵੇ ਸਾਜਾਂ ਦੀ ਸੁਰ ਵੀ ਉਸਦੀ ਅਵਾਜ ਨਾਲ ਰਲਦੀ ਮਿਲਦੀ ਹੋਵੇ। ਇਹ ਕਿੰਨਾਂ ਚੁਭਵਾਂ ਹੋਵੇਗਾ ਜੇਕਰ ਗਾਇਕ ਦੀ ਅਵਾਜ਼ ਲਹਿਜੇ ਵਿਚ ਨਾਂ ਹੋਵੇ ਕਿਤੇ ਉਪਰ ਤੇ ਕਿਤੇ ਥੱਲੇ ਬੇ ਜੋੜ ਕਿਸੇ ਵੀ ਤਾਲ ‘ਚ ਵੀ ਨਾਂ ਹੋਵੇ ਤਾਂ ਉਥੇ ਸਾਜ ਸੰਗੀਤ ਕੀ ਕਰੇਗਾ। ਜੇਕਰ ਗਾਇਕ ਵਧੀਆ ਢੰਗ ਨਾਲ ਗਾਉਂਦਾ ਤੇ ਹਰਮੋਨੀਅਮ ਢੋਲਕੀ ਤੇ ਛੈਣੇ ਆਪਸ ਵਿਚ ਮੇਲ ਹੀ ਨਾਂ ਖਾਂਧੇ ਹੋਣ ਤਾਂ ਵਧੀਆ ਗਾਇਕ ਦੀ ਅਵਾਜ ਕੀ ਕਰੇਗੀ। ਕਿਰਕਿਰਾ ਹੋ ਜਾਂਦਾ। ਕਿਸੇ ਨੂੰ ਚੰਗਾ ਨਹੀਂ ਲੱਗਦਾ। ਘਾਟ ਤਾਂ ਸਾਰੀ ਤਾਲਮੇਲ ਦੀ ਹੈ।
ਜੇ ਕੋਈ ਪੇਂਟਰ ਵਧੀਆ ਲਿਖਦਾ ਕਲਾ ਕਿਰਤੀਆਂ ‘ਚ ਮਾਹਰ ਹੈ। ਅੱਖਰ ਵੀ ਰੰਗਰੂਪ ‘ਚ ਲਿਖਦਾ ਹੈ। ਕੰਧ ਤੇ ਜਾਂ ਕਿਸੇ ਬੋਰਡ ਤੇ ਲਿਖੇ ਅੱਖਰ ਖੂਬਸੂਰਤ ਲੱਗਦੇ ਹਨ ਪਰ ਜੇ ਉਨ•ਾਂ ਅੱਖਰਾਂ ਦੀ ਵਿਆਕਰਨ ਹੀ ਗਲਤ ਹੋਵੇ ਤਾਂ ਵੀ ਸੁਆਦ ਕਿਰਕਰਾ ਹੋ ਜਾਂਦਾ ਹੈ। ਜਿਵੇਂ ਲਾਲਟੈਣ ਨੂੰ ਲਾਇਟੈਨ ਲਿਖਿਆ ਹੋਵੇ ਤਾਂ ਭੱਦਾ ਲੱਗੇਗਾ ਪਰ ਹੁੰਦਾ ਇੰਵੇ ਹੀ ਹੈ। ਕਿਸੇ ਪੇਂਟਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਜੁਰਗ ਅਵਸਥਾ ਵਿਚ ਫੋਟੋ ਬਣਾਈ ਅਤੀ ਸੁੰਦਰ ਵੇਖ ਦਿਲ ਖੁਸ਼ ਹੁੰਦਾ ਸੀ ਪਰ ਕਿਸੇ ਸੂਝਵਾਨ ਨੇ ਦੱਸਿਆ ਕਿ ਭਾਈ ਸਾਹਿਬ! ਫੋਟੋ ਵਧੀਆ ਬਣੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪਰ ਕੁੱਝ ਕਮੀ ਹੈ ਅੱਖਾਂ ਦੀ ਪਲਕਾਂ ਕਾਲੀਆਂ ਤਾਂ ਕਾਲੀਆਂ ਬਨਾਈਆਂ ਪਰ ਵਾਲ ਵੀ ਸਫੈਦ ਹੋਣ ਚਾਹੀਦੇ ਹਨ। ਹਾਂ ਜੇ ਗਲਤੀ ਮੰਨ ਲਵੇ ਤਾਂ ਉਹ ਠੀਕ ਕਰ ਲਵੇਗਾ ਪਰ ਮੁਸ਼ਕਲ ਹੈ ਅੱਜਕਲ ਚੀਜ ਬਨਾਈ ਨੂੰ ਕੋਈ ਨਹੀਂ ਢਾਉਂਦਾ ਬੁਰਾ ਮਨਾਉਂਦਾ। ਸਮੇਂ ਨੂੰ ਵੇਖ ਚੀਜ਼ ਬਣੀ ਹੋਵੇ ਤਾਂ ਫੱਬਦੀ ਹੈ।
ਕਿਸੇ ਫੰਕਸ਼ਨ ਤੇ ਸਟੇਜ ਸੈਕਟਰੀ ਪਾਸ ਸਮੇਂ ਦੀ ਘਾਟ ਹੈ। ਗੁਰ ਮਰਿਆਦਾ ਵਿੱਚ ਵੀ ਰਹਿਣਾ ਹੁੰਦਾ ਹੈ ਤੇ ਸਮੇਂ ਦਾ ਪਾਬੰਦ ਵੀ ਰਹਿਣਾ ਪੈਂਦਾ ਹੈ। ਬੁਲਾਰੇ ਬਹੁਤ ਹੁੰਦੇ ਹਨ। ਸਮਾਂ ਸਾਰਿਆਂ ਨੂੰ ਜਾਂ ਸੀਮਤ ਬੰਦਿਆਂ ਨੂੰ ਦੇਣਾ ਹੁੰਦਾ। ਉਹ ਵਾਰ ਵਾਰ ਕਹਿ ਵੀ ਰਿਹਾ ਹੁੰਦਾ ਹੈ ਘੱਟ ਸ਼ਬਦਾਂ ਵਿਚ ਘੱਟ ਸਮੇਂ ਵਿਚ ਬੋਲੋ ਜੀ। ਪਰ ਕਈ ਸੱਜਨ ਆਪਣੇ ਆਪ ਨੂੰ ਚੰਗਾ ਵਧੀਆ ਬੁਲਾਰਾ ਅਖਵਾਉਣ ਦੀ ਖਾਤਰ ਮਾਈਕ ਹੀ ਨਹੀਂ ਛੱਡਦੇ ਐਸੀ ਸਾਖੀ ਛੇੜ ਲੈਂਦੇ ਹਨ ਜੋ ਮੁਕਣ ‘ਚ ਹੀ ਨਹੀਂ ਆਉਂਦੀ ਤੇ ਹੈਵੀ ਉਹ ਹੱਦ ਤੋਂ ਬਾਹਰ ਕੀ ਉਹ ਬੁਲਾਰਾ ਚੰਗਾ ਲਗੇਗਾ। ਸਾਰੇ ਅੰਦਰੋਂ ਅੰਦਰੀ ਕਹਿਣਗੇ ” ਬੈਜਾ ਉਏ! ਬੈਜਾ ਉਏ! ਬਹੁਤ ਹੋ ਗਿਆ।”
ਕਈ ਸੋਗਮਈ ਥਾਂਵਾਂ ਤੇ ਵੀ ਜਾਣਾ ਪੈਂਦਾ ਹੈ। ਕਹਿੰਦੇ ਹਨ ਸਮੇਂ ਦੀ ਨਜ਼ਾਕਤ ਵੇਖ ਕੇ ਹੱਸਨਾਂ ਪੈਂਦਾ ਹੈ ਤੇ ਕਿਤੇ ਦੁਖ ਦਾ ਇਜ਼ਹਾਰ ਕਰਨਾ ਵੇਲੇ ਉਹੋ ਜਿਹਾ ਅਫਸੋਸਿਆ ਮੂੰਹ ਬਨਾਉਣਾ ਪੈਂਦਾ। ਪਰ ਇਥੇ ਵੀ ਵੇਖਿਆ ਕੁਝ ਲੋਕ ਅਖਬਾਰ ਪੜ•ੀ ਜਾਂਦੇ ਹਨ, ਕੁਝ ਮੁਬਾਈਲ ਨਾਲ ਲਗੇ ਰਹਿੰਦੇ ਹਨ। ਕੁੱਝ ਸਿਆਸੀ ਲੀਡਰਾਂ ਦੀਆਂ ਗੱਲਾਂ ‘ਚ ਗੱਪ ਸ਼ੱਪ ਮਾਰ ਰਹੇ ਹੁੰਦੇ ਹਨ ਥੋੜਾ ਪਿਛੇ ਜਿਹੇ ਨੌਜਵਾਨ ਖਿੜ ਖਿੜ ਹੱਸ ਰਹੇ ਹੁੰਦੇ ਹਨ। ਇਹ ਦੁੱਖ ਵੰਡਾਉਣ ਵਾਲਾ ਕੰਮ ਨਹੀਂ ਹੁੰਦਾ ਸਗੋਂ ਦੁਖੀ ਪਰਿਵਾਰ ਨਾਲ ਬੈਠਕੇ ਚਾਰ ਗੱਲਾਂ ਹੌਸਲਾ ਦੇਣ ਲਈ ਰੱਬ ਦੀ ਰਜ਼ਾ ‘ਚ ਰਹਿਣ ਲਈ ਕਰਨੀਆਂ ਚਾਹੀਦੀਆਂ। ਕਈ ਵਾਰ ਇਹ ਵੀ ਹੁੰਦਾ ਲੀਡਰ ਲੋਕ ਸ਼ਰਧਾਜਲੀ ਦੇਣ ਲਈ ਆਉਂਦੇ ਹਨ। ਮਤਲਬ ਤਾਂ ਆਪਣਾ ਹੋਰ ਹੁੰਦਾ। ਬੋਲਣ ਸਮੇਂ ਮਿਰਤਕ ਦਾ ਨਾਂ ਵੀ ਗਲਤ ਬੋਲ ਦਿੰਦੇ ਹਨ। ਗੱਲਾਂ ਇੰਝ ਕਰਦੇ ਹਨ ਜਿਵੇਂ ਚਿਰਾਂ ਤੋਂ ਪਰਿਵਾਰ ਨਾਲ ਮੇਲ ਮਿਲਾਪ ਹੋਵੇ। ਪਰਿਵਾਰ ਮੈਂਬਰਾਂ ਦੇ ਮਿਰਤਕ ਬੰਦੇ ਬਾਰੇ ਗੁਣਗਾਣ ਹੱਦੋਂ ਵੱਧ ਕਰ ਦਿੰਦੇ ਹਨ। ਹਾਜ਼ਰੀਨ ਤੇ ਪਿੰਡ ਦੇ ਲੋਕ ਜਿਨ•ਾਂ ਨੂੰ ਪਤਾ ਹੁੰਦਾ ਵਿੱਚੇ ਵਿੱਚ ਹੱਸਦੇ ਹਨ। ਜੋ ਕੁਝ ਬੋਲਿਆ ਜਾ ਰਿਹਾ। ਉਹੋ ਕੁੱਝ ਤਾਂ ਹੁੰਦਾ ਹੀ ਨਹੀਂ ਸੀ। ਉਸ ਭਾਣੇ ਜੋ ਕੁਝ ਬੋਲਿਆ ਸਹੀ ਹੈ ਕਿਉਂਕਿ ਉਸਦੇ ਗੁਣਾਂ ਦੀ ਮਹਿਮਾਂ ਕਰਕੇ ਆਪਣਾ ਮਤਲਬ ਕੱਢ ਲਿਆ ਗਿਆ ਸੀ ਰੋਟੀਆਂ ਸੇਕੀਆਂ ਗਈਆਂ ਵੱਡਾ ਇਕੱਠ ਵੇਖ ਕੇ। ਉਸਨੇ ਆਪਣੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ।
ਪਿਛਲੇ ਸਮੇਂ ‘ ਉਮਰ ‘ਚ ਵੱਡੇ ਜਾਂ ਅਹੁਦੇ ‘ਚ ਵੱਡੇ ਲੋਕ ਆਪਣੇ ਛੋਟੇ ਦੀ ਵਡਿਆਈ ਕਰ ਦਿੰਦੇ। ਇਹ ਉਨ•ਾਂ ਦਾ ਬੜੱਪਨ ਸੀ। ਜਿਵੇਂ ਇਹ ਤਾਂ ਭਾਈ ਮੇਰੇ ਨਾਲੋਂ ਵੀ ਟੱਪ ਗਿਆ ਹੈ। ਪਰ ਚੇਲੇ ਨੂੰ ਇਹ ਕਿਹਾ ਚੰਗਾ ਨਾਂ ਲੱਗਦਾ। ਪੈਰੀ ਹੱਥ ਲਾਉਂਦਾ ਕਹਿੰਦਾਂ ਨਾਂ ਜੀ ਮੈਂ ਤਾਂ ਤੁਹਾਡੇ ਪੈਰਾਂ ਦੀ ਧੂੜ ਤੋਂ ਵੀ ਧੂੜ ਹਾਂ। ਮੇਰੇ ਤਾਂ ਸਭ ਕੁਝ ਤੁਸੀ ਹੀ ਹੋ। ਪਰ ਅੱਜ ਕਲ ਜਦੋਂ ਕੋਈ ਕਿਸੇ ਦੀ ਹੌਸਲਾ ਅਫਜਾਈ ਲਈ ਬੜੱਪਨਤਾ ਦਿਖਾਉਂਦਾ ਤਾਂ ਚੇਲਾ ਜਾਂ ਛੋਟਾ ਬੰਦਾ ਸਮਝਦਾ ਮੈਂ ਵਾਕਿਆਈ ਕੁੱਝ ਹੋਰ ਬਣ ਗਿਆ। ਆਪਣੇ ਗੁਰੂ ਤੋਂ ਵੀ ਟੱਪ ਗਿਆ। ਇਸ ਲਈ ਤਾਂ ਮੇਰੇ ਗੁਰੂ ਜੀ ਖੁੱਦ ਮੈਨੂੰ ਕਹਿ ਰਹੇ ਹਨ। ਇਹ ਭਾਈ ਉਸਦਾ ਹੰਕਾਰ ਹੁੰਦਾ। ਗੁਰੂ ਜੀ ਵੀ ਸਮਝ ਜਾਂਦੇ ਹੈ ਉਸ ਪਿਆਰ ਤੇ ਸਤਿਕਾਰ ਨੂੰ ਤੇ ਉਸਦੀ ਕਲਾ ਨੂੰ ਕਿਉਂਕਿ ਉਹ ਕਿਨੇ ਪਾਣੀ ‘ਚ ਹੈ। ਆਖਰ ਗੁਰੂ ਤਾਂ ਗੁਰੂ ਹੀ ਹੁੰਦਾ। ਸਾਡੇ ਘਰਾਂ ਵਿਚ ਵੀ ਜਦੋਂ ਥੋੜੀ ਬਹੁਤ ਮਨਮਿਟਾਵ ਭਾਈਆਂ ਭਾਈਆਂ ‘ਚ, ਪਿਉ -ਪੁੱਤਰਾਂ ‘ਚ, ਨੂੰਹ ਸੱਸ ‘ਚ ਹੋਵੇ ਯਾਨੀ ਅੱਗ ਸੁਲਗਦੀ ਹੋਵੇ ਤਾਂ ਨਿੰਦਕਾਂ, ਚੁਲਗਖੋਰਾਂ, ਦੁਸ਼ਮਨਾਂ, ਜਲਨ ਕਰਨ ਵਾਲਿਆਂ ਡੋਬੂ ਕੁਤਿਆਂ ਨੂੰ ਸੁਨੈਹਿਰੀ ਮੌਕਾ ਮਿਲ ਜਾਂਦਾ ਖੰਭ ਤੋਂ ਡਾਰ ਬਨਾਉਣ ਦਾ ਅੱਗ ਮੱਚੀ ਦਾ ਭਾਂਬੜ ਬਨਾਉਣ ਦਾ। ਇਹ ਲੋਕ ਉਨ•ਾਂ ਵਿਚ ਫਰਕ ਪੁਵਾ ਕੇ ਘਰ ਦੀ ਬਰਬਾਦੀ ਕਰ ਦਿੰਦੇ ਹਨ। ਇਥੇ ਦਸਨਯੋਗ ਹੋਵੇਗਾ। ਸ਼ਹਿਨਸ਼ੀਲਤਾ, ਠੰਡੇ ਮਤੇ ਨਾਲ, ਚੁੱਪ ਰਹਿ ਕੇ ਰਲ ਮਿਲ ਕੇ ਗਿਲੇ ਸਿਕਵੇ ਦੂਰ ਕਰਕੇ ਕੋਈ ਫੈਸਲਾ ਲੈਣਾ ਬਿਹਤਰ ਹੋਵੇਗਾ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ । ਅੱਗ ਲਾਉਣ ਵਾਲਿਆਂ ਤੋਂ ਹਮੇਸ਼ਾਂ ਬਚਣਾ ਚਾਹੀਦਾ।
ਸਭ ਨੂੰ ਅਪੀਲ ਕਿ ਹਰ ਕੰਮ ਉਠਣਾਂ , ਬੈਠਣਾ, ਬੋਲਣਾਂ, ਚਲਣਾਂ, ਕੰਮਕਾਰ ਵਿਹਾਰ ਜੋ ਵੀ ਕਰਨਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੀ ਕਰਨਾਂ। ਜੇਕਰ ਇਸ ਅਨੁਸਾਰ ਹੋਵੇਗਾ ਤਾਂ ਜੀਵਨ ਖੁਸ਼ਹਾਲ, ਮੌਜ ਬਹਾਰਾਂ ਵਾਲਾ ਹੋਵੇਗਾ ਪਰ ਜੇ ਸਮੇਂ ਅਨੁਸਾਰ ਕੋਈ ਕੰਮ ਨਾਂ ਹੋਇਆ ਤਾਂ ਬਾਦ ਵਿਚ ਪਛਤਾਵਾ ਹੁੰਦਾ ਹੈ ਫਿਰ ਕੁਝ ਨਹੀਂ ਬਣਦਾ। ਸਮੇਂ ਦੀ ਰਫਤਾਰ ਤੇਜ ਹੈ ਉਸ ਨਾਲ ਚਲਣਾਂ ਹੀ ਪਵੇਗਾ। ਸਮਾਂ ਮੁੜ ਹੱਥ ਨਹੀਂ ਆਉਂਦਾ ਜਿਵੇਂ ਕਿਸੇ ਕਿਹਾ ਪੁਲਾਂ ਹੇਠੋਂ ਲੰਘਿਆ ਪਾਣੀ, ਜੁਆਨੀ, ਤਿਰੰਜਨਾ ‘ਚ ਬੈਠੀਆਂ ਸਖੀਆਂ ਸਹੇਲੀਆਂ ਇਹ ਸਮਾਂ ਦੁਬਾਰਾ ਨਹੀਂ ਮਿਲਦਾ। ਸਾਨੂੰ ਹਰ ਇਕ ਨੂੰ ਸਮੇਂ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ। ਕਦਰ ਕਰਨੀ ਚਾਹੀਦੀ ਹੈ।
ਕੁੜਿਉ ! ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਉ ਤੁਸੀਂ
ਮਾਹਵਾਰੀ , Periods, Date, ਮਹੀਨਾ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ
😊 ਮਨਜੀਤ
ਔਰਤਾਂ ਕੁੜੀਆਂ ਨੂੰ ਆਉਣ ਵਾਲੀ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ, ਜਿਸ ਕਰਕੇ ਇਹ ਦੁਨੀਆਂ ਚੱਲਦੀ ਆ ਰਹੀ ਏ । ਮਾਹਵਾਰੀ ਨੂੰ ਲੈ ਕੇ ਮਜਾਕ ਕਰਨਾ ਜਾਂ ਮਖੌਲ ਉਡਾਉਣਾ ਆਪਣੀ ਮਾਂ ਦੇ ਮੂੰਹ ਚਪੇੜ ਮਾਰਨ ਆਲਾ ਕੰਮ ਏ , ਜਿਹਨੇ ਲੱਖਾਂ ਦੁੱਖ ਝੱਲ ਕੇ ਏਸੇ ਤਰੀਕੇ ਨਾਲ ਸਾਨੂੰ ਜਨਮ ਦਿੱਤਾ, ਇਹ ਉਹਦੀ ਕੁੱਖ ਦਾ ਮਖੌਲ ਉਡਾਉਣਾ ਏ । ਪੈਰ ਚ ਕੱਚ ਖੁੱਭ ਜਾਵੇ ਤਾਂ ਬੰਦਾ ਲੇਰਾਂ ਮਾਰਨ ਲੱਗ ਜਾਂਦਾ, ਗਿੱਟੇ ਨੂੰ ਕਿਤੇ ਜੋਰ ਦੀ ਮੋਚ ਪੈਜੇ ਤਾਂ ਪਿੰਡ ਸਿਰ ਤੇ ਚੱੁਕ ਲੈਨੇ ਆ , ਧੰਨ ਆ ਕੁੜੀਆਂ ਬੇਚਾਰੀਆਂ ਜਿਹੜੀਆਂ ਹਰ ਮਹੀਨੇ ਏਸ ਮਾਹਵਾਰੀ ਦੀਆਂ ਤਕਲੀਫਾਂ ਨੂੰ ਝੱਲਦੀਆਂ ..ਹਰ ਮਹੀਨੇ ਪੰਜ-ਪੰਜ ਦਿਨ ਤਕਲੀਫ ਚ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨੀ … ਬਰੈਂਡਡ ਕੱਪੜੇ ਪਾ ਕੇ ਵਾਲਾਂ ਨੂੰ ਜੈੱਲਾਂ ਲਾ ਕੇ ਅਸੀੰ ਮਾਡਰਨ ਬਣਦੇ ਆ ਪਰ ਸੋਚ ਅੱਜ ਵੀ ਸਾਡੇ ਅਰਗਿਆਂ ਦੀ ਬਾਬੇ ਆਦਮ ਵੇਲ਼ੇ ਦੀ ਆ, ਜਦ ਬਾਹਮਣਾਂ ਨੇ ਮਨੂ ਸਮ੍ਰਿਤੀਆਂ ਚ ਲਿਖਿਆ ਸੀ ਕਿ ਇਨ੍ਹਾਂ ਦਿਨਾਂ ਚ ਕੁੜੀਆਂ ਅਸ਼ੁਭ ਹੁੰਦੀਆਂ, ਅਪੱਵਿਤਰ ਹੋ ਜਾਂਦੀਆਂ …. ਵਲਾ ਵਲਾ ਵਲਾ…….
ਬਾਬੇ ਨਾਨਕ ਦਾ ਅੰਸ਼ ਕਹਿਣ ਲੱਗੇ ਛਾਤੀ ਪਹਾੜ ਆਂਗੂ ਚੌੜੀ ਕਰ ਲੈਨੇ ਆ ਪਰ ਬਾਬੇ ਨਾਨਕ ਨੇ ਕਿੱਡਾ ਉੱਚਾ ਦਰਜਾ ਦਿੱਤਾ ਔਰਤਾਂ ਨੂੰ ਪੜ੍ਹ ਲਇਉ ਜਰਾ
ਤੇਰੀ ਮਾਂ ਨੂੰ ਮਹੀਨਾ ਆਇਆ ਤਾਂ ਤੂੰ ਦੁਨੀਆਂ ਚ ਆਇਆ
ਮੇਰੀ ਮਾਂ ਨੂੰ ਮਾਹਵਾਰੀ ਆਈ ਤਾਂ ਮੈੰ ਏਹ ਜੱਗ ਦੇਖਿਆ
ਜਿਊਂਦੀਆਂ ਰਹੋ ਹੱਸਦੀਆਂ ਵੱਸਦੀਆਂ ਰਹੋ ਕੁੜਿਉ ! ਪੰਜਾਬ ਦੀ ਧਰਤੀ ਨੂੰ ਵੱਡੇ ਵੱਡੇ ਸੂਰਮੇ ਦੇਣ ਆਲੀਉ, ਸਿਰ ਝੁਕਦਾ ਮੇਰਾ ਰੱਬ ਵੱਲੋੰ ਬਖਸ਼ੀ ਥੋਡੀ ਏਸ ਦਾਤ ਅੱਗੇ ….
ਸੱਜਣਾ ! ਇਹ ਕਮਲ਼ੀਆਂ ਕੁੜੀਆਂ
ਮਾਈ ਭਾਗੋ ਦੀਆਂ ਵਾਰਸਾਂ ਨੇ , ਜੇ ਜਵਾਕ ਜੰਮਣੇ ਜਾਣਦੀਆਂ ਤਾਂ ਖੰਡੇ ਖੜਕਾਉਣੇ ਵੀ ਜਾਣਦੀਆਂ
ਜੇ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਪਾ ਅੰਮ੍ਰਿਤ ਤਿਆਰ ਕਰ ਸਕਦੀਆਂ ਤਾਂ ਮਾਤਾ ਗੁਜਰੀ ਆਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ
ਜੇ ਬੀਬੀ ਭਾਨੀ ਆਂਗੂ ਤੇ ਮਹਾਰਾਣੀ ਜਿੰਦਾ ਆਂਗੂ ਸਬਰ ਸਿਦਕ ਨਾਲ ਭਰੀਆ ਹੋਈਆਂ ਤਾਂ ਮਾਈ ਗੁਰਸ਼ਰਨ ਆਗੂ ਵੈਰੀ ਸਾਹਮਣੇ ਕਿਰਪਾਨ ਲੈਕੇ ਖੜਨਾ ਵੀ ਜਾਣਦੀਆਂ
ਨਾ ਛੇੜ ਇਨ੍ਹਾਂ ਨੂੰ ,
ਦੁਨੀਆਂਦਾਰੀ ਦੀਆਂ ਉਲਝਣਾਂ ਚ ਉਲਝੀਆਂ ਹੋਈਆਂ …. ਔਕੜਾਂ ਝੱਲ ਕੇ ਪੈਰ ਦੀ ਜੁੱਤੀ ਤੋ ਸਿਰਾਂ ਦੀ ਪੱਗ ਬਣਨ ਦਾ ਸਫਰ ਤੈਅ ਕੀਤਾ ਇਹਨਾਂ ਨੇ …. ਤੈਨੂੰ ਕੀ ਲੱਗਦਾ ਸਫਰ ਖਤਮ ਹੋ ਗਿਆਂ ਇਨ੍ਹਾਂ ਦਾ ਦੇਖੀ ਚੱਲ ਮਿੱਤਰਾ ਹਾਲੇ ਹੋਰ ਵੀ ਅੱਗੇ ਵਧਣ ਗੀਆਂ ਇਹ …. ਇਹ ਜੁਗ ਪਲਟਾਉਣਗੀਆਂ ਜੁਗ ਤੂੰ ਵੰਗਾਂ ਪਾ ਕੇ ਵਿਹੜੇ ਚ ਛਣ-ਛਣ ਕਰਦਾ ਫਿਰੇਗਾ ਤੇ ਆਸਮਾਨ ਨੂੰ ਪੈਰਾਂ ਚ ਮਧੋਲਣਗੀਆਂ
ਬਸ ਦੁਆਵਾਂ ਈ ਨੇ ਚਿੜੀਉ ਥੋਡੇ ਲਈ ਇਦਾਂ ਈ ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਉ ਤੁਸੀਂ
ਥੋਡੇ ਨਾਲ ਈ ਅਸੀਂ ਆ, ਨਈਂ ਤਾਂ ਕੌਣ ਪੁੱਛਦਾ ਰੁਲ਼-ਖੁਲ਼ ਕੇ ਪਲਣ ਆਲਿਆਂ ਨੂੰ
ਮਾਂ। ਭੈਣ, ਧੀ, ਦੋਸਤ, ਪਿਆਰ, ਇਸ਼ਕ, ਵਹੁਟੀ, ਹਮਸਫਰ ਸਾਰੇ ਰਿਸ਼ਤੇ ਥੋਡੇ ਨਾਲ ਈ ਆ
ਜੰਮਣਾ ਵੀ ਥੋਡੀ ਛਾਂਵੇ ਹੁੰਦਾ ਤੇ ਮਰਨਾ ਵੀ ਥੋਡੀ ਗੋਦ ਚ ਈ ਹੁੰਦਾ
ਹਸਾਉਣ ਆਲੀਆਂ ਵੀ ਤੁਸੀਂ ਉ ਰੋੰਦੇ ਨੂੰ ਵਰਾਉਣ ਵਾਲੀਆਂ ਵੀ ਤੁਸੀਂ ਉ
ਲੜਨ ਆਲੀਆਂ ਵੀ ਤੁਸੀਂ ਉ ਤੇ ਫੇਲ਼ ਹੋਏ ਨੂੰ ਹੌਂਸਲਾ ਦੇਣ ਆਲੀਆਂ ਵੀ ਤੁਸੀਂ ਉ
ਬਹੁਤ ਬਹੁਤ ਬਹੁਤਤਤਤਤਤਤਤਤਤ ਸਾਰਾ ਪਿਆਰਰਰਰਰਰਰ ਤੇ ਬਹੁਤਤਤ ਸਾਰੀਆਂ ਦੁਆਵਾਂ ਸਾਰੀਆਂ ਕਮਲ਼ੀਆਂ ਰਮਲ਼ੀਆਂ ਜਿਹੀਆਂ ਨੂੰ
—————————————————————
ਪਿਆਰ ਕਰਕੇ ਧੋਖਾ ਨਾ ਦਿਓ
ਜਸਪਾਲ ਸਿੰਘ ਲੋਹਾਮ
ਅੱਜ ਦੇ ਆਧੁਨਿਕ ਜ਼ਮਾਨੇ ਵਿਚ, ਹਰ ਪਾਸੇ ਪੈਸੇ ਦੀ ਦੌੜ ਲੱਗੀ ਹੈ। ਵਿਅਕਤੀ ਪੈਸੇ ਨੂੰ ਹਾਸਿਲ ਕਰਨ ਲਈ ਤਰ•ਾਂ-ਤਰ•ਾਂ ਦੇ ਹੱਥਕੰਡੇ ਵਰਤਦਾ ਹੈ। ਸਰਕਾਰੀ ਦਫ਼ਤਰਾਂ ਵਿਚ ਸਿੱਧੇ ਮੂੰਹ ਕੋਈ ਗੱਲ ਨਹੀਂ ਕਰਦਾ, ਬਹੁਤੇ ਵਿਅਕਤੀ ਪੁੱਠੇ-ਸਿੱਧੇ ਸਵਾਲ ਜਵਾਬ ਕਰਕੇ ਘੁੰਮਣ ਘੇਰੀਆਂ ਵਿਚ ਪਾ ਦਿੰਦੇ ਹਨ। ਰਿਸ਼ਵਤ ਲੈ ਕੇ ਗਲਤ ਕੰਮ ਹੋ ਰਹੇ ਹਨ। ਆਮ ਲੋਕਾਂ ਨੂੰ ਇਸ ਬਾਰੇ ਭਲੀ-ਭਾਂਤ ਪਤਾ ਹੈ। ਸਾਡੇ ਸਮਾਜ ਵਿਚ ਕਈ ਵਿਅਕਤੀ ਵਿੱਚਰਦੇ ਹੋਏ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ, ਤੇ ਗਰੀਬ-ਹੋਰ ਗਰੀਬ ਹੋ ਰਹੇ ਹਨ। ਆਪਣੇ ਹੀ ਆਂਢੀ-ਗੁਆਂਢ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਦੇ ਰਹਿੰਦੇ ਹਨ। ਕਦੇ ਸਫਾਈ, ਕੂੜਾ ਕਰਕਟ, ਸਾਂਝੀਆਂ ਕੰਧਾਂ ਬਾਰੇ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਕ ਸ਼ਹਿਰ ਵਿਚ ਨਿੱਕੇ ਜਿਹੇ ਤਕਰਾਰ ਨੇ ਇਕ ਬਜ਼ੁਰਗ ਨੇ ਰਾਈਫਲ ਨਾਲ ਭਰ ਜਵਾਨੀ ਵਿਚ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਾਨੂੰ ਗੁਆਂਢੀਆਂ ਨਾਲ ਸੁਖਾਵੇਂ ਸਬੰਧ ਰੱਖਣੇ ਚਾਹੀਦੇ ਹਨ ਕਿਉਂਕਿ ਇਹਨਾਂ ਨਾਲ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਵਰਤਣਾ ਪੈਂਦਾ ਹੈ। ਵੇਲੇ-ਕੁਵੇਲੇ ਇਕ ਦੂਸਰੇ ਦੇ ਦੁੱਖ-ਸੁੱਖ ਵਿਚ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ।
ਬਹੁਤ ਘੱਟ ਵਿਅਕਤੀ ਹੋਣਗੇ, ਜਿਹੜੇ ਸਲੀਕੇ ਨਾਲ ਪਿਆਰ ਭਰੇ ਲਹਿਜ਼ੇ ਨਾਲ ਠਰੰ•ਮੇ ਨਾਲ ਗੱਲਬਾਤ ਕਰਦੇ ਹੋਣ। ਦੋ ਘਰਾਂ ਵਿਚ ਸ਼ਰੀਕੇਬਾਜ਼ੀ ਹੋਣ ਕਰਕੇ, ਇਕ ਦੂਸਰੇ ਨੂੰ ਤਾਨੇ-ਮੇਹਣੇ ਦੇਣ ਲੱਗ ਪੈਂਦੇ ਹਨ। ਇਕ ਵਿਅਕਤੀ ਜੋ ਮੇਰਾ ਦੋਸਤ ਸੀ, ਉਸ ਨੂੰ ਕੁੱਝ ਵੀ ਗਲਤ ਕੰਮ, ਜੋ ਉਹਨਾਂ ਦੇ ਰਿਸ਼ਤੇਦਾਰ ਕਰਦੇ ਸਨ, ਉਸ ਤੇ ਇਤਰਾਜ਼ ਕਰਦਾ ਸੀ। ਇਕ ਦਿਨ ਦੂਸਰੇ ਘਰ ਦੇ ਵਿਅਕਤੀ ਨੇ, ਨਾਲ ਦੇ ਘਰ ਵਿਚ ਜਾ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ।
ਅਗਲੇ ਦਿਨ ਜਦੋਂ ਮੇਰਾ ਦੋਸਤ ਆਪਣੇ ਕੰਮ-ਕਾਰ ਲਈ ਜਾ ਰਿਹਾ ਸੀ, ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਤਲ ਕਰ ਦਿੱਤਾ. ਕਿਸੇ ਪ੍ਰੇਮੀ ਸੱਜਣ ਨੇ ਜਦੋਂ ਫੋਨ ਤੇ ਇਹ ਗੱਲ ਮੈਨੂੰ ਦੱਸੀ ਤਾਂ ਆਪਸੀ ਪਿਆਰ ਵੱਧ ਹੋਣ ਕਰਕੇ, ਦੋਸਤ ਦੀ ਮੌਤ ਨੂੰ ਬਰਦਾਸ਼ਤ ਨਾ ਕਰ ਸਕਿਆ, ਮੈਂ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਮੇਰੇ ਆਪਣੇ ਦੋਸਤ ਨੇ ਆਪਣੇ ਗਰੀਬ ਮਾਪਿਆਂ ਨੂੰ ਆਰਥਿਕ ਤੌਰ ‘ਤੇ ਤਕੜਾ ਕਰ ਲਿਆ, ਪਰ ਹੁਣ ਉਹ ਪਰਿਵਾਰ ਜ਼ੀਰੋ ਤੋਂ ਵੀ ਥੱਲੇ ਚਲਿਆ ਗਿਆ।
ਅੱਜ ਦੇ ਸਮਾਜ ਵਿਚ ਸੱਚ ਬੋਲਣ ਵਾਲਾ, ਮੂੰਹ ਤੇ ਗੱਲ ਕਹਿਣ ਵਾਲੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਹੇਰਾਫੇਰੀ, ਗਲਤ ਕੰਮ ਕਰਨ ਵਾਲੇ ਵਿਅਕਤੀ ਸਮਾਜ ਵਿਚ ਅੱਗੇ ਹੋ ਕੇ ਸਿਤਾਰਿਆਂ ਵਾਂਗੂੰ ਚਮਕਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪਿਆਰ ਦਾ ਜਜ਼ਬਾ ਨਹੀਂ ਹੁੰਦਾ, ਸਗੋਂ ਲੋਕ ਦਿਖਾਵਾ ਵੱਧ ਕਰਦੇ ਹਨ। ਹਰ ਵਿਅਕਤੀ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਨ ਨੂੰ ਸ਼ਾਂਤ ਰੱਖ ਕੇ, ਹਰ ਇਕ ਵਿਅਕਤੀ ਨੂੰ ਪਿਆਰ ਭਰੇ ਅੰਦਾਜ਼ ਵਿਚ ਤਾਲ-ਮੇਲ ਕਰਨਾ ਚਾਹੀਦਾ ਹੈ, ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ”ਬੰਦਿਆਂ” ਤੂੰ ਬੁਲਬਲਾ ਪਾਣੀ ਦਾ”।
ਜ਼ਿੰਦਗੀ ਦੇ ਸਫ਼ਰ ਵਿਚ ਮੌਤ ਦਾ ਆਉਣਾ ਕੋਈ ਪਤਾ ਨਹੀਂ ਹੁੰਦਾ, ਕਿ ਕਦੋਂ ਕੀ ਭਾਣਾ ਵਾਪਰ ਜਾਵੇ। ਸਾਡੇ ਇਲਾਕੇ ਵਿਚ ਇਕ ਇਸਤਰੀ ਐਨੀ ਪਿਆਰ ਦੀ ਭਾਵਨਾ ਨਾਲ ਵਿਚਰਦੀ, ਕਿ ਉਸ ਦੇ ਮੁੱਖ ਵਿਚੋਂ ਫੁੱਲ ਕਿਰਦੇ ਹੋਣ। ਉਸ ਦੇ ਹਰ ਇਕ ਨਾਲ ਪਿਆਰ-ਭਰੇ ਸਬੰਧ ਹਨ। ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ। ਜਿਨ•ਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਿਆਰ ਕਰਨ ਵਾਲੇ ਆਪਣੇ ਪਿੱਛੇ ਅਮਿੱਟ ਛਾਪਾਂ ਛੱਡ ਜਾਂਦੇ ਹਨ। ਸਮਾਜ ਵਿਚ ਹਮੇਸ਼ਾਂ ਉਹਨਾਂ ਦੀ ਚਰਚਾ ਚੱਲਦੀ ਰਹਿੰਦੀ ਹੈ।
ਕਈ ਘਰਾਂ ਵਿਚ ਮੀਆਂ-ਬੀਵੀ ਵੀ ਨਿੱਕੀ-ਨਿੱਕੀ ਗੱਲ ਤੇ ਜਿੱਦ ਕਰਕੇ ਝਗੜਾ ਖੜ•ਾ ਕਰ ਦਿੰਦੇ ਹਨ। ਫਿਰ ਤੂੰ-ਤੂੰ, ਮੈਂ-ਮੈਂ ਹੋਣ ਲੱਗ ਪੈਂਦੀ ਹੈ। ਜੇਕਰ ਆਮ ਗੱਲਾਂ ਨੂੰ ਠਰੰਮੇ ਨਾਲ ਲੈ ਕੇ ਵਿਚਾਰਿਆ ਜਾਵੇ ਤਾਂ ਦੋਹਾਂ ਵਿਚ ਤਕਰਾਰ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿੰਦੀ। ਪ੍ਰੇਮੀ-ਪਰੇਮਿਕਾ ਦੇ ਸੁਖਾਵੇਂ ਸਬੰਧਾਂ ਵਿਚ, ਕਈ ਵਾਰ ਛੋਟੀ-ਮੋਟੀ ਗੱਲ, ਦੋਹਾਂ ਵਿਚ ਦਰਾੜ ਪਾ ਦਿੰਦੀ ਹੈ। ਇਸ ਤਰ•ਾਂ ਪ੍ਰੇਮੀ ਜੋੜੇ ਭਟਕਣ ਜੋਗੇ ਰਹਿ ਜਾਂਦੇ ਹਨ। ਫਿਰ ਇਕ ਦੂਸਰੇ ਤੇ ਦੂਸ਼ਣਬਾਜ਼ੀ ਲਾ ਕੇ ਬਦਨਾਮ ਕਰਦੇ ਹਨ। ਇਕ ਹਸਮੁੱਖ ਵਿਅਕਤੀ ਜਾਂ ਇਸਤਰੀ, ਸਾਰਿਆਂ ਨੂੰ ਬਾਗੋ-ਬਾਗ ਕਰ ਦਿੰਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ”ਹੱਸਣਾ ਖੇਡਣਾਂ ਮਨ ਕਾ ਚਾਉ” ਹੈ। ਧਾਰਮਿਕ ਤੇ ਸਮਾਜਕ ਸੇਵਕ ਵਿਅਕਤੀ ਵੀ ਆਪਣੇ ਪ੍ਰਚਾਰਾਂ ਵਿਚ ਪਿਆਰ ਨਾਲ ਵਿਚਰਨ ਬਾਰੇ ਚਰਚਾ ਕਰਦੇ ਹਨ। ਬੇਲੋੜਾ ਜਾਂ ਹੱਦ ਤੋਂ ਵੱਧ ਝੱਖ ਮਾਰਨਾ ਮੂਰਖਪੁਣੇ ਦੀ ਨਿਸ਼ਾਨੀ ਹੈ। ”ਇਕ ਚੁੱਪ ਸੋ ਸੁੱਖ” ਦੇ ਅਰਥ ਲੈ ਕੇ, ਪਿਆਰ ਨਾਲ, ਜ਼ਿੰਦਗੀ ਵਿਚ ਵਿਚਰਨਾ ਚਾਹੀਦਾ ਹੈ। ਅਜਿਹੀ ਧਾਰਨਾ ਵਾਲੇ ਵਿਅਕਤੀ ਸਾਰੀ ਉਮਰ ਡੋਲਦੇ ਨਹੀਂ। ਇਕ ਵਿਅਕਤੀ ਅਜਿਹਾ ਹੈ, ਜਿਹੜਾ ਆਪ ਤੋਂ ਵੱਡੇ ਦੇ ਪੈਰੀਂ-ਹੱਥ ਲਾ ਕੇ, ਹੱਥ ਜੋੜ ਕੇ, ਘੁੱਟ ਕੇ ਮਿਲਦਾ ਹੈ। ਹਰ ਕੋਈ ਇਸ ਸ਼ਖਸੀਅਤ ਨੂੰ ਉੱਡ ਕੇ ਮਿਲਦਾ ਹੈ। ਪਿਆਰ ਤੇ ਲੜਾਈ ਦਾ ਕੋਈ ਸੁਮੇਲ ਨਹੀਂ ਹੈ।
ਇਕ ਅਫ਼ਸਰ ਨੇ ਇਕ ਮਿਲਣੀ ਦੌਰਾਨ ਦੱਸਿਆ ਕਿ ਲੜ ਕੇ ਕੰਮ ਕਰਾਉਣ ਨਾਲ ਜਿੱਥੇ ਮਾਹੌਲ ਵਿਗੜਦਾ ਹੈ, ਉੱਥੇ ਕਈ ਵਾਰ ਕੰਮ ਕਰਾਉਣ ਵਿਚ ਰੁਕਾਵਟ ਵੀ ਪੈਦਾ ਹੋ ਸਕਦੀ ਹੈ। ਪਰ ਸੰਘਰਸ਼ੀ ਲੋਕ ਆਪਣੇ ਹੀ ਤਰੀਕੇ ਨਾਲ ਵਿਚਰਦਰੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਪਿਆਰ ਦੀ ਭਾਵਨਾ ਨਾਲ ਮਿੱਠੇ ਰਹਿ ਕੇ, ਕੁਝ ਸ਼ਖਸੀਅਤਾਂ, ਆਪਣੇ ਵੱਡੇ ਤੋਂ ਵੱਡੇ ਕੰਮ ਕਰਵਾ ਕੇ ਖੁਸ਼ੀ ਪ੍ਰਾਪਤ ਕਰਦੀਆਂ ਹਨ। ਇਕ ਪਿਆਰ ਦੀ ਭਰੀ ਭਾਵਨਾ ਨਾਲ ਹਰ ਪਾਸੇ ਖੁਸ਼ਹਾਲੀ ਬਣੀ ਰਹਿੰਦੀ ਹੈ। ਸਾਨੂੰ ਪਿਆਰ ਦੀ ਰੋਸ਼ਨੀ ਵਿਚ, ਪਿਆਰ ਭਰੇ ਅੰਦਾਜ਼ ਵਿਚ ਰਹਿਣਾ ਚਾਹੀਦਾ ਹੈ। ਸਾਰੇ ਧਰਮ ਕਹਿੰਦੇ ਹਨ, ਕਿ ਜੀਵਨ ਹੀ ਪਿਆਰ ਹੈ, ਪਿਆਰ ਹੀ ਜੀਵਨ ਹੈ। ਇਸ ਤੋਂ ਬਿਨਾਂ ਕੁਝ ਨਹੀਂ ਹੋਣਾ ਚਾਹੀਦਾ ਹੈ। ਇਸੇ ਤਰ•ਾਂ ਕਿਸੇ ਨੇ ਕਿਹਾ ਹੈ ਕਿ ‘ਪ੍ਰਮਾਤਮਾ ਪਿਆਰ ਹੈ, ਤੇ ‘ਪਿਆਰ ਪ੍ਰਮਾਤਮਾ ਹੈ’ ਸਿਰਫ ਪਿਆਰ ਹੀ ਦਿਲਾਂ ਨੂੰ ਟੁੰਬਦਾ ਹੈ। ਕਦੇ ਵੀ ਪਿਆਰ ਕਰਕੇ, ਆਪਣੇ ਸਾਥੀ ਨੂੰ ਧੋਖਾ ਨਾ ਦਿਉ, ਸਗੋਂ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਜੇਕਰ ਸਾਥੀ-ਸਾਥੀ ਤੋਂ ਪਾਸਾ ਵੱਟਦਾ ਹੈ ਤਾਂ ਕਈ ਵਾਰ ਇਹ ਰੰਜ਼ਸ਼ ਖਤਰੇ ਦਾ ਰੂਪ ਧਾਰਨ ਕਰ ਲੈਂਦੀ ਹੈ। ਅਜਿਹਾ ਹੋਣਾ ਤੇ ਕਈ ਵਾਰ ਦੋਹਾਂ ਦਾ ਨੁਕਸਾਨ ਹੋ ਸਕਦਾ ਹੈ। ਸੋ ਕੁਦਰਤ ਨੇ ਜੋ ਪਿਆਰ ਕਰਨਾ ਸਿਖਾਇਆ ਹੈ, ਉਸ ਤੇ ਖਰਾ ਉਤਰਨਾ ਚਾਹੀਦਾ ਹੈ।
”ਲੋਕ ਚਿੱਠੀਆਂ ਪਾਉਂਣੀਆਂ ਭੁੱਲ ਗਏ ਜਦੋਂ ਦਾ….
ਗੁਰਜੀਤ ਅਨਜਾਣ 98761-00835
ਸਾਰੇ ਪਿੰਡਾਂ ਸ਼ਹਿਰਾਂ ਅਤੇ ਕਸਬਿਆ ਦੇ ਰਾਹਵਾਂ, ‘ਤੇ ਟੰਗੇ ਅਤੇ ਚਬੂਤਰਿਆਂ ਉੱਤੇ ਰੱਖੇ ਲਾਲ ਰੰਗ ਦੇ ਬਕਸੇ ਜਿੰਨ•ਾਂ ਨੂੰ ਅਸੀਂ ਲੈਟਰ ਬਾਕਸ ਵੀ ਆਖਦੇ ਹਾਂ, ਕਦੇ ਲੋਕਾਂ ਨੂੰ ਇਕ ਜਗ•ਾਂ ਤੋਂ ਦੂਜੀ ਥਾਂ ਬੈਠੇ ਆਪਣਿਆਂ ਨੂੰ ਮਿਲਾਉਣ ਅਤੇ ਰਾਸਤੇ ਦੇ ਸਾਧਨ ਹੁੰਦੇ ਸਨ, ਅੱਜ ਬਦਲੇ ਸਮੇਂ ‘ਚ ਵੀਰਾਨ, ਸੁੰਨੇ ਅਤੇ ਗੈਰ ਜਰੂਰੀ ਵਸਤੂ ਵਾਂਗ ਪਏ ਆਮ ਦੇਖੇ ਜਾ ਸਕਦੇ ਹਨ। ਇਕ ਵਕਤ ਸੀ ਜਦੋਂ ਲੋਕ ਆਪਣਿਆ ਦੇ ਸੁੱਖ ਸੁਨੇਹਿਆਂ ਦੀ ਉਡੀਕ ‘ਚ ਇਨ•ਾਂ ਨੂੰ ਬੜੀ ਹਸਰਤ ਅਤੇ ਮੋਹ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ। ਅੱਜ ਇਹ ਸਾਡੀ ਬੇਰੁੱਖੀ ਅਤੇ ਸਮੇਂ ਦੇ ਬਦਲਾਅ ‘ਚ ਬੇ-ਬਸ ਅਤੇ ਲਾਚਾਰਗੀ ਦੀ ਦਸ਼ਾ ਵਿਚ ਆਪਣੀਆਂ ਥਾਵਾਂ ਤੇ ਟੰਗੇ ਨਜ਼ਰ ਆਉਂਦੇ ਹਨ।
ਅੱਜ ਟੈਲੀਫੋਨ, ਮੋਬਾਇਲ, ਐਸ.ਐਮ.ਐਸ., ਇੰਟਰਨੈਟ ਅਤੇ ਹੋਰ ਅਧੁਨਿਕ ਸਾਧਨਾਂ ਨੇ ਦੁਨੀਆਂ ਨੂੰ ਪਰਿਵਾਰ ਵਾਂਗ ਇਕ ਦੂਸਰੇ ਨਾਲ ਜੋੜ ਦਿੱਤਾ ਹੈ। ਹੁਣ ਅਸੀਂ ਆਪਣੀ ਗੱਲ ਘੰਟਿਆਂ ਮਿੰਟਾਂ ‘ਚ ਬੱਸ ਸੈਂਕਿੰਟਾਂ ਵਿਚ ਕਹਿ ਸਕਦੇ ਹਾਂ ਅਤੇ ਸੁਣ ਸਕਦੇ ਹਾਂ। ਅੱਜ ਦੀ ਤੇਜ਼ ਰਫ਼ਤਾਰ ਦੁਨੀਆਂ ਵਿਚ ਇੰਤਜ਼ਾਰ ਲਈ ਵਕਤ ਅਤੇ ਧੀਰਜ ਕਿਸੇ ਕੋਲ ਨਹੀਂ ਰਿਹਾ। ਅਸੀਂ ਆਪਣੀਆਂ ਵਿਚਾਰਾਂ ਅਤੇ ਫੁਰਨਿਆਂ ਨੂੰ ਤੁਰੰਤ ਤਰੰਗਾਂ ‘ਚ ਛੱਡਦੇ ਅਤੇ ਦੂਸਰਿਆ ਨਾਲ ਜੁੜਿਆ ਮਹਿਸੂਸ ਕਰਦੇ ਹਾਂ।
ਹੁਣ ਕਬੂਤਰ ਆ-ਆ ਕੋਈ ਨਹੀਂ ਕਹਿੰਦਾ। ਡਾਕੀਏ ਦੀ ਰਾਹ ਕੋਈ ਨਹੀਂ ਤੱਕਦਾ। ਚਿੱਠੀਆਂ ਨੂੰ ਚੁੰਮ-ਚੁੰਮ ਮੱਥੇ ਨਾਲ ਕੋਈ ਨਹੀਂ ਲਾਉਂਦਾ ਅਤੇ ਇਨ•ਾਂ ਲੈਟਰ ਬਾਕਸਾਂ ਦੀ ਵਕਤ ਦੀ ਧੂੜ ਹੇਠ ਗੁਆਚਦੀ ਹੋਂਦ ਅਤੇ ਵੀਰਾਨਗੀ ਨੂੰ ਦੇਖਣ ਅਤੇ ਸੰਭਾਲਣ ਵਾਲਾ ਕੋਈ ਨਹੀਂ ਦਿਸਦਾ। ਅੱਜ ਆਧੁਨਿਕਤਾ ਦੇ ਦੌਰ ‘ਚ ਅਸੀਂ ਭਾਵੇਂ ਬਹੁਤ ਵਿਕਸਤ ਅਤੇ ਤੇਜ਼ ਹੋ ਗਏ ਹਾਂ, ਪਰ ਇਸਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਡਾ ਬੀਤਿਆ ਕੱਲ ਪੱਛੜਿਆ ਹੋਇਆ ਜਾਂ ਗੈਰ ਜਰੂਰੀ ਸੀ। ਚਿੱਠਆਂ ਦੇ ਸੁਨੇਹਿਆਂ ਵਿਚ ਇਕ ਅਲੱਗ ਮੋਹ ਅਤੇ ਜ਼ਜਬਾਤਾਂ ਦੀ ਤਫ਼ਸੀਲ ਹੁੰਦੀ ਸੀ। ਮਾਂਵਾਂ ਆਪ ਦੂਰ ਦੁਰੇਡੇ ਬੈਠੇ ਆਪਣੇ ਪੁੱਤਰਾਂ ਨੂੰ ਚਿੱਠੀਆਂ ਰਾਹੀਂ ਲੋਰੀਆਂ ਅਤੇ ਅਸ਼ੀਸਾਂ ਭੇਜਦੀਆਂ ਸਨ । ਭੈਣਾ ਵੀਰਾਂ ਨੁ ੰਰੱਖੜੀ ਅਤੇ ਦੁਆਵਾਂ ਘੱਲਦੀਆਂ ਸਨ । ਦੇਸ਼ ਦੀਆਂ ਸਰਹੱਦਾਂ ਉਪਰ ਵਿਕਟ ਥਾਵਾਂ ਤੇ ਬੈਠੇ ਵੀਰ ਸੈਨਿਕਾਂ ਨੂੰ ਚਿੱਠੀਆਂ ਉਨ•ਾ ਦੇ ਘਰਾਂ ਦੇ ਸੁੱਖ ਸੁਨੇਹੇ ਪਹੁੰਚਾਉਂਦੀਆਂ ਸਨ । ਪ੍ਰਦੇਸ਼ਾਂ ਵਿੱਚ ਬੈਠੇ ਪ੍ਰਦੇਸੀਆਂ ਨੂੰ ਆਪਣਿਆਂ ਨਾਲ ਮਿਲਾਉਣ ਲਈ ਚਿੱਠੀਆਂ ਇਕ ਕੜੀ ਅਤੇ ਗਲਵਕੜੀ ਦੇ ਨਿੱਘ ਵਾਂਗ ਸਨ ।
ਹੁਣ ਅਸੀਂ ਇਕ ਦੂਸਰੇ ਦੇ ਕਰੀਬ ਹੋ ਕੇ ਵੀ ਪਤਾ ਨਹੀਂ ਕਿਉਂ ਦੂਰ ਦੂਰ ਹੁੰਦੇ ਜਾ ਰਹੇ ਹਾਂ । ਸ਼ਾਇਦ ਸਾਡਿਆਂ ਅਹਿਸਾਸਾਂ, ਸਾਡੀਆਂ ਭਾਵਨਾਵਾਂ ਦੇ ਵਹਿਣ ਦਾ ਰੌਂਅ ਕਿਸੇ ਉਲਟ ਦਿਸ਼ਾ ਵਲ ਵਹਿ ਰਿਹਾ ਹੈ । ਅਸੀਂ ਦੂਸਰਿਆਂ ਨੂੰ ਇਕ ਵਸਤੂ ਵਾਂਗ ਵਰਤਣ ਅਤੇ ਰਿਸ਼ਤਿਆਂ ਨੂੰ ਇਕ ਮਜ਼ਬੂਰੀ ਵਾਂਗ ਢਣ ਦੇ ਦੌਰ ਵੱਲ ਵਧ ਰਹੇ ਹਾਂ । ਮਾਂ ਬਾਪ ਦੀਆਂ ਅਸੀਸਾਂ ਦੀ ਆਵਾਜ਼ ਅੱਜ ਮੋਬਾਇਲ ਦੀਆਂ ਰਿੰਗ ਟਿਊਨਾਂ ਦੇ ਸ਼ੋਰ ਵਿੱਚ ਗੁਆਚ ਗਈ ਹੈ ਦੂਸਰਿਆਂ ਨੂੰ ਸਮਝਣ, ਉਨ•ਾਂ ਦੇ ਦੁੱਖ ਦਰਦ ਨੂੰ ਸਮਝਣ ਤੇ ਉਨ•ਾਂ ਨੂੰ ਵੰਡਾਉਣ ਤੋਂ ਅੱਜ ਅਸੀਂ ਘਬਰਾ ਰਹੇ ਹਾਂ ਕਿਉਂਕਿ ਅੱਜ ਅਸੀਂ ਸ਼ਾਇਦ ਆਪਣੇ ਆਪ ਤੋਂ ਹੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ । ਚਿੱਠੀਆਂ ਪੱਤਰਾਂ ਰਾਹੀਂ ਦਿਲ ਦੀਆਂ ਗੱਲਾਂ ਨੂੰ ਲਫ਼ਜਾਂ ‘ਚ ਉਕਰਨਾ, ਪੜ•ਨਾ ਅਤੇ ਫਿਰ ਉਨ•ਾਂ ਦੇ ਜੁਆਬ ਬਣਨਾ ਅੱਜ ਵਕਤ ਦੀ ਕਾਹਲ ਦੇ ਪੈਰਾ ਹੇਠਾਂ ਮਧੋਲਿਆ ਗਿਆ ਹੈ ।
ਅੱਜ ਅਸੀਂ ਚਾਹੇ ਮਿੰਟਾਂ ਸਕਿੰਟਾਂ ‘ਚ ਦੂਸਰਿਆਂ ਦੇ ਨਾਲ ਗੱਲ ਕਰ ਸਕਦੇ ਹਾਂ ਅਤੇ ਉਨ•ਾਂ ਦੀ ਗੱਲ ਸੁਣ ਸਕਦੇ ਹਾਂ, ਪਰ ਇਸ ਸਭ ਕੁਝ ਦੇ ਬਾਵਜੂਦ ਅਸੀਂ ਬਹੁਤ ਕੁਝ ਛੁਪਾਉਣ ਅਤੇ ਮਸ਼ੀਨ ਦੀ ਭਾਸ਼ਾ ‘ਚ ਗਿਣਿਆ ਮਿੱਥਿਆ ਬੋਲਣਾ ਸਿੱਖ ਲਿਆ ਹੈ । ਆਪਣਿਆ ਦੀ ਅਪਣਤ, ਰਿਸ਼ਤਿਆਂ ਦਾ ਨਿੱਘ, ਦਿਲਾਂ ਦੀ ਸਚਾਈ ਅਤੇ ਨਜ਼ਦੀਕੀ ਦਾ ਅਹਿਸਾਸ ਚਿੱਠੀਆਂ ਰਾਹੀਂ ਸਾਡੇ ਤੱਕ ਪੁੱਜਦਾ ਸੀ, ਕਿਤੇ ਨਾ ਕਿਤੇ ਅਸੀਂ ਅੱਜ ਇਨ•ਾਂ ਤੋਂ ਸੱਖਣੇ ਅਤੇ ਵਿਰਵੇ ਹੁੰਦੇ ਜਾ ਰਹੇ ਹਾਂ । ਰਾਹਵਾਂ ਚੁਰਸਤਿਆਂ ਤੇ ਟੰਗੇ ਖਾਲੀ ਲੈਟਰ ਬਾਕਸਾਂ ਵਾਂਗ ਅਸੀਂ ਆਪਣੇ ਆਪ ਨੂੰ ਭਾਵਨਾਵਾਂ ਅਤੇ ਸੱਚੀਆਂ ਸੰਵੇਦਨਾਵਾਂ ਤੋਂ ਸੱਖਣੇ ਮਹਿਸੂਸ ਕਰਦੇ ਹਾਂ ।