ਸ੍ਰੀ ਮਾਨ ਸੰਤ ਬਾਬਾ ਫਤਹਿ ਸਿੰਘ ਜੀ ਖੋਸਾ ਕੋਟਲਾ ਵਾਲਿਆ ਦੀ ਨਿੱਘੀ ਯਾਦ ਵਿੱਚ ਸਲਾਨਾ ਮੈਡੀਕਲ ਕੈਂਪ 17 ਦਸੰਬਰ ਅਤੇ 8ਵੀ ਸਲਾਨਾ ਬਰਸੀ 19 ਦਸੰਬਰ ਨੂੰ
ਮੋਗਾ (ਇਕਬਾਲ ਸਿੰਘ ਖੋਸਾ) ਸੱਚਖੰਡ ਵਾਸੀ ਸੰਤ ਬਾਬਾ ਫਤਹਿ ਸਿੰਘ ਜੀ ਖੋਸਾ ਕੋਟਲਾ ਵਾਲਿਆ ਦੀ ਨਿੱਘੀ ਯਾਦ ਵਿੱਚ ਸਲਾਨਾ 17 ਵਾਂ ਫਰੀ ਮੈਡੀਕਲ ਚੈਕਅੱਪ ਕੈਪ ਮਿਤੀ 17 ਦਸੰਬਰ 2023 ਨੂੰ ਨੇੜੇ ਗੁਰਦੁਆਰ ਗੁਰੂਸਰ ਸਾਹਿਬ ਖੋਸਾ ਕੋਟਲਾ ਸੀਨੀਅਰ ਸੈਕੰਡਰੀ ਸਕੂਲ ਵਿਚ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਿਆ ਵਾਲਿਆ ਦੇ ਪ੍ਰਬੰਧਾਂ ਹੇਠ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਡਾ ਗੁਰਪ੍ਰੀਤ ਸਿੰਘ ਵਾਂਡਰ ਹੀਰੋ ਹਾਰਟ ਦਇਆਨੰਦ ਹਸਪਤਾਲ ਲੁਧਿਆਣ, ਡਾ ਰੋਹਿਤ ਟੰਡਨ, ਡਾ ਸੁਖਜੀਤ ਕੋਰ, ਡਾ ਕੁਲਦੀਪ ਸਿੰਘ ਗਿੱਲ, ਡਾ ਹਰਿਮੰਦਰਬੀਰ ,ਡਾ ਪ੍ਰੇਮ ਸਿੰਘ ਹੱਡੀਆਂ ਦੇ ਮਾਹਿਰ, ਹੋਮਿਓਪੈਥਿਕ ਡਾ ਰਵਿੰਦਰ ਕੋਚਰ ਲੁਧਿਆਣ ਵਾਲੇ, ਡਾ ਚਾਹਤ ਕੰਬੋਜ ਵੱਖ ਵੱਖ ਬਿਮਾਰੀਆਂ ਦਾ ਚੈਕਅੱਪ ਕਰਨ ਗੇ । ਇਸ ਤੋ ਇਲਾਵਾ ਦਇਆਨੰਦ ਹਸਪਤਾਲ ਲੁਧਿਆਣ ਵਲੋ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ । ਕੈਂਪ ਦਾ ਸਮਾ ਸਵੇਰੇ 9 ਵਜੇ ਤੋ ਸਾਮ 3 ਵਜੇ ਤੱਕ ਰਹੇਗਾ । ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ।
19 ਦਸੰਬਰ 2023 ਨੂੰ ਸੱਚਖੰਡ ਵਾਸੀ ਸੰਤ ਬਾਬਾ ਫਤਹਿ ਸਿੰਘ ਜੀ ਦੀ 8ਵੀ ਸਲਾਨਾ ਬਰਸੀ ਗੁਰਦੁਆਰ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਖੋਸਾ ਕੋਟਲਾ ਵਿਖੇ ਮਨਾਈ ਜਾ ਰਹੀ ਹੈ । ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਮਹਾਨ ਸੰਤ ਮਹਾਂਪੁਰਸ਼ ਕੀਰਤਨੀਆਂ ਵਲੋ ਗੁਰੂ ਜਸ ਗਾਇਨ ਕੀਤਾ ਜਾਵੇਗਾ । ਇਸ ਸਮਾਗਮ ਵਿੱਚ ਦੂਰੋ ਨੇੜਿਓ ਦੇਸ ਵਿਦੇਸ਼ ਤੋ ਸੰਗਤਾਂ ਪਹੁੰਚ ਰਹੀਆਂ ਹਨ ।
————————————————————————————–
ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਪਿੰਡ ਘੁਮਾਣ ਵਿਖੇ ਲਗਾਏ ਜਾ ਰਹੇ ਪੰਜ ਦਿਨਾਂ ਲੰਗਰ ਦੀ ਉਗਾਰਾਹੀ ਸ਼ੁਰੂ
ਮੋਗਾ/ 07-11-2022/ ਹਰਜਿੰਦਰ ਸਿੰਘ ਬੱਡੂਵਾਲੀਆ
ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਲੋਹੜੀ ਮਾਘੀ ਸਮੇਂ ਪਿੰਡ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਹਰ ਸਾਲ ਪੰਜ ਦਿਨਾਂ ਲੰਗਰ ਲਗਾਇਆ ਜਾਂਦਾ ਹੈ। ਇਸ ਵਾਰ ਕਮੇਟੀ ਵੱਲੋਂ 52 ਵਾਂ ਲੰਗਰ ਲਗਾਇਆ ਜਾਣਾ ਹੈ। ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ 52 ਲੰਗਰਾਂ ਦੀ ਪਹਿਲੇ ਦਿਨ ਦੀ ਉਗਾਰਾਹੀ ਕਮੇਟੀ ਪ੍ਰਧਾਨ ਭਾਈ ਗੁਰਜੰਟ ਸਿੰਘ ਸਾਹੋਕੇ ਵਾਲਿਆਂ ਦੀ ਸਰਪ੍ਰਸਤੀ ਹੇਠ ਸਰਦਾਰ ਗੁਰਸੇਵਕ ਸਿੰਘ ਰੱਖਰਾ ਸਪੁੱਤਰ ਸਰਦਾਰ ਗੁਰਚਰਨ ਸਿੰਘ ਰੱਖਰਾ ਸਮੂੰਹ ਕਨੈਡਾ ਨਿਵਾਸੀ ਪਰਿਵਾਰ ਦੇ ਘਰ ਤੋਂ ਸ਼ੁਰੂ ਕੀਤੀ ਗਈ ਹੈ। ਪਰਿਵਾਰ ਵੱਲੋਂ ਸੰਗਤਾਂ ਦੀ ਆਉ ਭਗਤ ਅਤੇ ਚਾਹ ਪਾਣੀ ਪ੍ਰਸ਼ਾਦੇ ਨਾਲ ਸੇਵਾ ਕੀਤੀ ਗਈ। ਸਰਦਾਰ ਗੁਰਸੇਵਕ ਸਿੰਘ ਰੱਖਰਾ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਦੇ ਬਹੁਤ ਪੁਰਾਣੇ ਅਤੇ ਸਿਰਕੱਢ ਮੈਂਬਰ ਹਨ।
ਇਸ ਮੌਕੇ ਹਾਜ਼ਰ ਮੈਂਬਰ ਭਾਈ ਮਨਜੀਤ ਸਿੰਘ ਜੀਤਾ, ਭਾਈ ਗੁਰਸੇਵਕ ਸਿੰਘ ਰੱਖਰਾ, ਭਾਈ ਸੁਖਵੀਰ ਸਿੰਘ ਸੁੱਖਾ, ਭਾਈ ਗੁਰਮੀਤ ਸਿੰਘ ਕੰਬੋ, ਭਾਈ ਗੁਰਨਾਮ ਸਿੰਘ ਲਵਲੀ, ਸਰਦਾਰ ਬਲਵਿੰਦਰ ਸਿੰਘ ਦੀਪ ਟੈਂਟ, ਸਰਦਾਰ ਹਰਬੰਸ ਸਿੰਘ ਘੋਲੀਆ ਕਨੈਡੀਅਨ, ਭਾਈ ਦਵਿੰਦਰ ਸਿੰਘ ਬਿੱਟੂ, ਭਾਈ ਜਸਪ੍ਰੀਤ ਸਿੰਘ ਜੱਜ, ਸਰਦਾਰ ਨਵਜੋਤ ਸਿੰਘ ਜੋਤੀ, ਸਰਦਾਰ ਗੁਰਸੇਵਕ ਸਿੰਘ ਸੇਵਕੀ, ਸਰਦਾਰ ਜਗਦੀਸ਼ ਸਿੰਘ, ਬੀਬੀ ਸਤਵੰਤ ਕੌਰ, ਬੀਬੀ ਕਰਮਜੀਤ ਕੌਰ ਹਾਜ਼ਰ ਸਨ।
————————————————————————————–
ਸੰਤ ਬਾਬਾ ਪਾਲਾ ਸਿੰਘ ਕੜ੍ਹਿਆਲ ਵਾਲਿਆਂ ਦੀ ਸਲਾਨਾ ਬਰਸੀ ਦੇ ਭੋਗ 10 ਦਸੰਬਰ 2022 ਨੂੰ -ਬਾਬਾ ਪਵਨਦੀਪ ਸਿੰਘ ਜੀ ਕੜਿਆਲ
ਮੋਗਾ/ 06-11-2022/ ਭਵਨਦੀਪ ਸਿੰਘ ਪੁਰਬਾ
ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਕੜ੍ਹਿਆਲ ਵਾਲਿਆਂ ਦੀ ਸਲਾਨਾ ਬਰਸੀ ਦੇ ਭੋਗ 10 ਦਸੰਬਰ ਨੂੰ ਕੇਰ ਵਾਲੀ ਖੂਹੀ ਕੜਿਆਲ (ਧਰਮਕੋਟ) ਜਿਲ੍ਹਾਂ ਮੋਗਾ ਵਿਖੇ ਪਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਪ ਅਸਥਾਨ ਕੇਰ ਵਾਲੀ ਖੂਹੀ ਕੜਿਆਲ ਦੇ ਮੋਜੂਦਾ ਮੁੱਖ ਸੇਵਾਦਾਰ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆਂ ਨੇ ਦੱਸਿਆ ਕਿ ਧੰਨ-ਧੰਨ ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਕੜ੍ਹਿਆਲ ਵਾਲਿਆਂ ਦੀ ਸਲਾਨਾ ਬਰਸੀ ਸਮਾਗਮ ਗੁਰਦੁਆਰਾ ਤਪ ਅਸਥਾਨ ਕੇਰ ਵਾਲੀ ਖੂਹੀ ਕੜਿਆਲ ਵਿਖੇ 8-9-10 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਅੱਜ 8 ਦਸੰਬਰ 2021 ਨੂੰ ਆਰੰਭ ਹੋਏ ਸਮਾਗਮ ਦੀ ਸਮਾਪਤੀ 10 ਦਸੰਬਰ 2021 ਦਿਨ ਸ਼ੁਕਰਵਾਰ ਨੂੰ ਹੋਵੇਗੀ।
ਸਵੇਰੇ 10 ਵਜੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਣਗੇ। ਮੁੱਖ ਸੇਵਾਦਾਰ ਬਾਬਾ ਪਵਨਦੀਪ ਸਿੰਘ ਜੀ ਵੱਲੋਂ ਸਮੂੰਹ ਸੰਗਤਾਂ ਨੂੰ ਹੁੰਮ-ਹੰੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਸਮੂਹ ਸੇਵਾਦਾਰ ਤੇ ਇਲਾਕਾ ਨਿਵਾਸੀ ਸੰਗਤਾਂ ਕੜਿਆਲ (ਧਰਮਕੋਟ) ਦੀ ਸੰਗਤ ਵੱਲੋਂ ਨਿਰੰਤਰ ਗੁਰੂ ਘਰ ਦੇ ਲੰਗਰ ਅਤੇ ਚਾਹ-ਪਾਣੀ ਦੇ ਲੰਗਰ ਚੱਲ ਰਹੇ ਹਨ।
————————————————————————————–