ਐਵਾਰਡ ਬਾਰੇ

‘ਮਹਿਕ ਵਤਨ ਦੀ’ ਐਵਾਰਡ ਬਾਰੇ

‘ਮਹਿਕ ਵਤਨ ਦੀ ਐਵਾਰਡ’ ਮਹਿਕ ਵਤਨ ਦੀ ਲਾਈਵ ਮੈਗਜੀਨ ਵੱਲੋਂ ਕਲਾ, ਸਾਹਿਤ, ਧਰਮ ਤੇ ਸਮਾਜ ਸੇਵਾ ਵਿੱਚ ਪਾਏ ਵਡਮੁੱਲੇ ਯੋਗਦਾਨ ਵਜੋਂ ਦਿੱਤਾ ਜਾਦਾ ਹੈ।ਇਸ ਐਵਾਰਡ ਹਰ ਸਾਲ ਇੱਕ ਵਿਅਕਤੀ ਨੂੰ ਦਿੱਤਾ ਜਾਦਾ ਹੈ। ਇਸ ਐਵਾਰਡ ਲਈ ਕੋਈ ਵੀ ਵਿਅਕਤੀ ਆਪਣਾ ਜਾ ਆਪਣੇ ਨਾਲ ਸਬੰਧਤ ਕਿਸੇ ਵੀ ਹੋਰ ਵਿਅਕਤੀ ਦਾ ਨਾਮ ਭੇਜ ਸਕਦਾ ਹੈ। ਅਦਾਰੇ ਕੋਲ ਪਹੁੰਚੇ ਨਾਮ ਵਿਚੋਂ ਜਾ ਕਿਸੇ ਵੀ ਵਿਸ਼ੇਸ ਵਿਅਕਤੀ ਨੂੰ ਇਸ ਐਵਾਰਡ ਲਈ ਚੁਣਿਆਂ ਜਾ ਸਕਦਾ ਹੈ। ਇਹ ਫੈਸਲਾ ਅਧਾਰੇ ਦਾ ਰਾਖਵਾ ਹੁੰਦਾ ਹੈ।

‘ਮਹਿਕ ਵਤਨ ਦੀ ਐਵਾਰਡ’ 2001 ਵਿੱਚ ਦੇਣਾ ਸ਼ੁਰੂ ਕੀਤਾ ਗਿਆਂ ਸੀ। ਸਭ ਤੋਂ ਪਹਿਲਾ ‘ਮਹਿਕ ਵਤਨ ਦੀ ਐਵਾਰਡ’ 2001 ਸ੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂੰਵਾਲੀਆਂ ਜੀ ਨੂੰ ਅਦਾਰੇ ਵੱਲੋਂ ਭੇਟ ਕੀਤਾ ਗਿਆਂ ਸੀ। ਤਿੰਨ ਸਾਲ ਲਗਾਤਾਰ ਇਹ ਐਵਾਰਡ ਦਿੱਤਾ ਗਿਆਂ। ਕੁੱਝ ਕਾਰਨਾ ਕਰਕੇ 2004 ਵਿੱਚ ਇਹ ‘ਮਹਿਕ ਵਤਨ ਦੀ ਐਵਾਰਡ’ ਬੰਦ ਕਰ ਦਿੱਤਾ ਗਿਆ ਸੀ। ਫਿਰ ਦੁਆਰਾ 2010 ਵਿੱਚ ‘ਮਹਿਕ ਵਤਨ ਦੀ ਐਵਾਰਡ’ ਦੇਣਾ ਸੁਰੂ ਕੀਤਾ ਗਿਆਂ ਜੋ ਅੱਜ ਤੱਕ ਲਗਾਤਾਰ ਚਾਲੂ ਹੈ।

 

ਆਰਟਿਸਟ ਜਸਵੀਰ ਪੁੜੈਣ ‘ਮਹਿਕ ਵਤਨ ਦੀ ਐਵਾਰਡ 2016’ ਨਾਲ ਸਨਮਾਨਿਤ

Award - News Photoਮੋਗਾ/ 26 ਜਨਵਰੀ  2017 / ਮਵਦੀਲਾ ਬਿਓਰੋ

‘ਮਹਿਕ ਵਤਨ ਦੀ ਮੀਡੀਆ ਗਰੁੱਪ’ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ ਇਸ ਸਾਲ ਮੂਰਤੀ ਆਰਟਿਸਟ ਜਸਵੀਰ ਪੁੜੈਣ ਨੂੰ ‘ਮਹਿਕ ਵਤਨ ਦੀ ਲਾਈਵ ਮੈਗਜੀਨ’ ਦੇ ਮੁੱਖ ਦਫਤਰ ਵਿਖੇ ਦਿੱਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲ ਬਾਤ ਕਰਦਿਆ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਮੀਡੀਆ ਗਰੁੱਪ’ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ 2016 ਇਸ ਸਾਲ ਮੂਰਤੀ ਆਰਟਿਸਟ ਜਸਵੀਰ ਪੁੜੈਣ ਨੂੰ ਦਿੱਤਾ ਗਿਆ ਹੈ ਕਿਉਂਕਿ ਮੂਰਤੀ ਆਰਟਿਸਟ ਜਸਵੀਰ ਪੁੜੈਣ ਪਿਛਲੇ ਵੀਹ ਸਾਲਾ ਤੋਂ ਮੂਰਤੀ ਕਲਾ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਉਹ ਇਸ ਕਲਾ ਨੂੰ ਜੀਵਤ ਰੱਖਣ ਲਈ ਯਤਨਸ਼ੀਲ ਹਨ। ਮੂਰਤੀ ਆਰਟਿਸਟ ਜਸਵੀਰ ਪੁੜੈਣ ਨੂੰ ਦੇ ਮੂਰਤੀ ਕਲਾ ਦੀ ਪ੍ਰਫੁਲਤਾ ਦੇ ਖੇਤਰ ਵਿੱਚ ਪਾਏ ਯੋਗਦਾਨ ਵਜੋਂ ਉਨ੍ਹਾ ਨੂੰ ‘ਮਹਿਕ ਵਤਨ ਦੀ ਐਵਾਰਡ 2016’ ਦਿੱਤਾ ਗਿਆ ਹੈ। ਜਸਵੀਰ ਪੁੜੈਣ ਦਾ ਮੂਰਤੀ ਕਲਾ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿੱਚ ਬਹੁੱਤ ਵੱਡਾ ਯੋਗਦਾਨ ਹੈ। ਉਹ ਦਸ–ਬਾਰਾ ਸਾਲਾ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਅਹਿਮ ਸੇਵਾ ਨਿਭਾ ਰਹੇ ਹਨ।

‘ਮਹਿਕ ਵਤਨ ਦੀ ਮੀਡੀਆ ਗਰੁੱਪ’ ਦੇ ਇਸ ਐਵਾਰਡ ਸਮਾਰੋਹ ਵਿੱਚ ਸ. ਗੁਰਮੇਲ  ਸਿੰਘ ਪੁਰਬਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਸ. ਗੁਰਮੇਲ  ਸਿੰਘ ਪੁਰਬਾ ਅਤੇ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਵੱਲੋਂ ਜਸਵੀਰ ਪੁੜੈਣ ਨੂੰ ‘ਮਹਿਕ ਵਤਨ ਦੀ ਐਵਾਰਡ’ ਅਤੇ ਲੋਈ ਭੇਟ ਕੀਤੀ ਗਈ।

ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੀ ਸ੍ਰਪਰਸਤੀ ਹੇਠ ਹੋਏ ਇਸ ਐਵਾਰਡ ਸਮਾਰੋਹ ਵਿੱਚ ਉਪ-ਮੁੱਖ ਸੰਪਾਦਕ ਭਾਗਵੰਤੀ ਪੁਰਬਾ, ਅੰਤਰ-ਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ, ਬਲਸ਼ਰਨ ਸਿੰਘ ਪੁਰਬਾ, ਮਨਮੋਹਨ ਸਿੰਘ ਚੀਮਾ, ਸੀ੍ਰਮਤੀ ਕਰਮਜੀਤ ਕੌਰ, ਸੀ੍ਰਮਤੀ ਪਰਮਜੀਤ ਕੌਰ, ਕਮਲਜੀਤ ਸਿੰਘ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਸਿਮਰਜੋਤ ਸਿੰਘ, ਚੰਦਨਪ੍ਰੀਤ ਕੌਰ, ਜਗਰਾਜ ਸਿੰਘ ਲੋਹਾਰਾ ਆਦਿ ਮੁੱਖ ਤੌਰ ਤੇ ਹਾਜਰ ਸਨ।

 

‘ਮਹਿਕ ਵਤਨ ਦੀ ਐਵਾਰਡ 2015’ ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ

Mehak Watan Di Award 2015 - Bhai Rupa

ਬਠਿੰਡਾ (ਭਾਈ ਰੂਪਾ) /14 ਮਾਰਚ / ਅਨੌਖ ਸਿੰੰਘ ਸੇਲਬਰਹਾ, ਰਾਜਿੰਦਰ ਸਿੰਘ ਮਰਾਹੜ, ਵਰਿੰਦਰ ਲੱਕੀ
– ਅੰਤਰ-ਰਾਸਟਰੀ ਮਾਸਿਕ ਮੈਗਜੀਨ ਅਤੇ ਰੋਜਾਨਾ ਆਨਲਾਈਨ ਅਖਬਾਰ ‘ਮਹਿਕ ਵਤਨ ਦੀ ਲਾਈਵ’ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ 2015 ਇਸ ਸਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਭਾਈਰੂਪਾ ਵਿਖੇ ਪ੍ਰਸਿੱਧ ਢਾਡੀ ਬਲਜਿੰਦਰ ਸਿੰਘ ਬਗੀਚਾ (ਭਾਈਰੂਪਾ) ਨੂੰ ਦਿੱਤਾ ਗਿਆ ਹੈ। ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ ਢਾਡੀ ਕਲਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਇਹ ਸਲਾਨਾ ‘ਮਹਿਕ ਵਤਨ ਦੀ ਐਵਾਰਡ-2015’ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਇਹ ਐਵਾਰਡ ਭੇਂਟ ਕਰਨ ਲਈ ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ ਉਨ•ਾ ਦੇ ਨਾਲ ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ, ਮੁੱਖ ਸਲਾਹਕਾਰ ਜਸਵੀਰ ਸਿੰਘ ਪੁੜੈਣ (ਆਰਟਿਸਟ) ਅਤੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਮੁੱਖ ਤੌਰ ਤੇ ਹਾਜਰ ਸਨ।’ਮਹਿਕ ਵਤਨ ਦੀ ਲਾਈਵ’ ਦੇ ਧਾਰਮਿਕ ਸੰਪਾਦਕ ਸਾਧੂ ਸਿੰਘ ਧੰਮੂ ਨੇ ਢਾਡੀ ਬਲਜਿੰਦਰ ਸਿੰਘ ਬਗੀਚਾ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਰਾ ‘ਮਹਿਕ ਵਤਨ ਦੀ ਲਾਈਵ’ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਾਹਿਤ, ਕਲਾਂ ਅਤੇ ਹੋਰ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਸਖਸ਼ੀਅਤਾਂ ਦੀ ਚੋਣ ਕਰਕੇ ਇਹ ਐਵਾਰਡ ਦਿੱਤਾ ਜਾ ਰਿਹਾ ਹੈ।
ਜੱਥੇਦਾਰ ਸਤਾਨਾਮ ਸਿੰਘ ਭਾਈਰੂਪਾ ਨੇ ਢਾਡੀ ਬਗੀਚਾ ਨੂੰ ਇਹ ਸਨਮਾਨ ਦੇਣ ਲਈ ‘ਮਹਿਕ ਵਤਨ ਦੀ ਲਾਈਵ’ ਦੇ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮੇਂ ਸਾਧੂ ਸਿੰਘ ਧੰਮੂ ਦੇ ਢਾਡੀ ਜੱਥੇ ਵੱਲੋਂ ਵਾਰਾਂ ਵੀ ਪੇਸ਼ ਕੀਤੀਆ ਗਈਆ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ, ਸੀਨੀ. ਮੀਤ ਪ੍ਰਧਾਨ ਸੁਰਜੀਤ ਭਾਈਰੂਪਾ, ਕੌਰ ਸਿੰਘ ਜਵੰਧਾ, ਹਰਵਿੰਦਰ ਡੀਸੀ, ਜਗਤਾਰ ਜਵੰਧਾ, ਬਲਤੇਜ ਬਿੱਟੂ, ਚਮਕੌਰ ਸਿੰਘ ਤਪੀਆ, ਸਾਬਕਾ ਸਰਪੰਚ ਦਰਸ਼ਨ ਸਿੰਘ, ਮੱਲ ਸਿੰਘ ਮੁੱਟੇ, ਕਰਨੈਲ ਸਿੰਘ ਮੰਡੇਰ, ਅਨੋਖ ਸਿੰਘ ਸੇਲਬਰਾਹ, ਮਾਸਟਰ ਬਹਾਲ ਸਿੰਘ, ਪੂਰਨ ਸਿੰਘ ਖਾਲਸਾ, ਕੁਲਵੰਤ ਸਿੰਘ ਡਾਇਰੈਕਟਰ ਆਦਿ ਹਾਜ਼ਰ ਸਨ।