ਸਾਡੇ ਬਾਰੇ

MEHAK WATAN DI LIVE

‘ਮਹਿਕ ਵਤਨ ਦੀ ਲਾਈਵ’ ਬਾਰੇ ‘ਮਹਿਕ ਵਤਨ ਦੀ’ ਮੈਗਜੀਨ

                 ਅਸੀਂ 2000 ਵਿੱਚ ਮੋਗਾ (ਪੰਜਾਬ) ਤੋਂ ਸ਼ੁਰੂ ਕੀਤਾ ਸੀ। 2014 ਤੱਕ ਲਗਾਤਾਰ 14 ਸਾਲ ‘ਮਹਿਕ ਵਤਨ ਦੀ’ ਮੈਗਜੀਨ ਪੂਰੀ ਕਾਮਯਾਬੀ ਨਾਲ ਚੱਲਦਾ ਰਿਹਾ ਹੈ। 2015 ਵਿੱਚ ਅਸੀਂ ‘ਮਹਿਕ ਵਤਨ ਦੀ’ ਮੈਗਜੀਨ ਨੂੰ ਹੋਰ ਪ੍ਰਫੁਲਤ ਕਰਨ ਅਤੇ ਇਸ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਅਤੇ ‘ਮਹਿਕ ਵਤਨ ਦੀ’ ਨੂੰ ਆਨਲਾਈਨ ਅਤੇ ਲਾਈਵ ਚਲਾਉਣ ਲਈ ਇਸ ਦੀ ਵੈਬ ਸਾਈਟ ਬਣਾਉਣ ਦਾ ਵਿਚਾਰ ਬਣਾਇਆ। ਕੁੱਝ ਖਾਸ ਕਾਰਨਾਂ ਕਰਕੇ ਸਾਨੂੰ ਇਸ ਦੀ ਮੇਨੈਜਮੈਂਟ ਵੀ ਤਬਦੀਲ ਕਰਨੀ ਪਈ। ਇਸੇ ਕਾਰਨ ‘ਮਹਿਕ ਵਤਨ ਦੀ’ ਮੈਗਜੀਨ ਦਾ ਨਾਮ ਵੀ ਅਸੀਂ ਬਦਲ ਕੇ ‘ਮਹਿਕ ਵਤਨ ਦੀ ਲਾਈਵ’ ਕਰ ਦਿੱਤਾ।

                ‘ਮਹਿਕ ਵਤਨ ਦੀ ਲਾਈਵ’ ਮਾਸਿਕ ਅੰਤਰ-ਰਾਸ਼ਟਰੀ ਪੰਜਾਬੀ ਪੇਪਰ ਹੈ ਜੋ ਪ੍ਰਿੰਟ ਹੋਣ ਦੇ ਨਾਲ-ਨਾਲ ਵੈਬ ਸਾਈਟ ਤੇ ਸਾਰੀ ਦੁਨੀਆਂ ਵਿੱਚ ਪੜ੍ਹਿਆ ਜਾਂਦਾ ਹੈ। ਇਹ ਪੇਪਰ ਜਲੰਧਰ ਤੋਂ ਪ੍ਰਿੰਟ ਹੁੰਦਾ ਹੈ ਅਤੇ ਮੋਗਾ ‘ਪੰਜਾਬ’ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਵਿਚਲਾ ਸਾਰਾ ਮੈਟਰ ਵੱਖ-ਵੱਖ ਪਹਿਲੂਆਂ ਦੇ ਅਧਾਰਿਤ ਹੈ। ਇਸ ਵਿਚ ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮਾਂਤਰੀ ਮੰਚ, ਖਬਰਨਾਮਾ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ-ਪਰਿਵਾਰ, ਖੇਡ ਜਗਤ, ਬੱਚਿਆਂ ਦੀ ਦੁਨੀਆਂ, ਪੰਜਾਬੀ ਸਾਹਿਤ ਆਦਿ ਮੁੱਖ ਕਾਲਮ ਹਨ।

               ਇਸੇ ਤਰ੍ਹਾ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ ਤੇ ਵੀ ਉਪਰੋਕਤ ਸਾਰੇ ਕਾਲਮ ਚਲਦੇ ਹਨ। ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਚੈਨਲ ਦਾ ਸਭ ਤੋਂ ਖਾਸ ਪ੍ਰੋਗਰਾਮ ‘ਮਹਿਕ ਵਤਨ ਦੀ ਲਾਈਵ ਰੂ-ਬਰੂ’ ਹੈ ਜਿਸ ਵਿਚ ਪ੍ਰਸਿੱਧ ਕਲਾਕਾਰਾਂ, ਪ੍ਰਸਿੱਧ ਸਹਿਤਕਾਰ, ਪ੍ਰਸਿੱਧ ਗਾਈਕਾਂ, ਪ੍ਰਸਿੱਧ ਗੀਤਕਾਰਾਂ, ਪ੍ਰਸਿੱਧ ਧਾਰਮਿਕ ਸ਼ਖਸੀਅਤਾਂ, ਸਮਾਜ ਸੇਵਕਾਂ, ਪ੍ਰਸਿੱਧ ਲੇਖਕਾਂ ਅਤੇ ਖਾਸ ਸ਼ਖਸੀਅਤਾਂ ਨਾਲ ਰੂ-ਬਰੂ ਕਰਵਾਇਆ ਜਾਂਦਾ ਹੈ। ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਚੈਨਲ ਦਾ ਦੂਸਰਾ ਖਾਸ ਪ੍ਰੋਗਰਾਮ ‘ਮਹਿਕ ਵਤਨ ਦੀ ਲੋਕ-ਰਾਇ’ ਹੈ ਜਿਸ ਵਿਚ ਹਰ ਵਿਸ਼ੇ ਤੇ ਲੋਕਾਂ ਦੀ ਰਾਇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਤੀਸਰੇ ਨੰਬਰ ਤੇ ਪੰਜਾਬੀ ਨਾਟਕਾਂ ਨੂੰ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਚੈਨਲ ਤੇ ਵਿਸ਼ੇਸ ਤਰਜੀਹ ਦਿੱਤੀ ਜਾਂਦੀ ਹੈ।

               ਇਸ ਤੋਂ ਇਲਾਵਾ ਕੌਮੰਤਰੀ ਮੰਚ, ਪੰਜਾਬੀ ਵਿਰਸਾ, ਘਰ ਪ੍ਰੀਵਾਰ, ਰਸੋਈ ਘਰ, ਜਰਨਲ ਨਾਲਿਜ, ਮੌਜ ਮਸਤੀ, ਫਿਲਮ ਐਂਡ ਸੰਗੀਤ, ਕੁਦਰਤ, ਬਾਲ-ਵਾੜੀ, ਦੁਨੀਆਂ ਰੰਗ ਬਰੰਗੀ, ਆਧੁਨਿਕ ਖੇਤੀ, ਕਲਾ, ਧਾਰਮਿਕ ਦੀਵਾਨ, ਗੁਰੂਘਰਾਂ ਦੇ ਦਰਸ਼ਨ ਦੀਦਾਰੇ, ਅਣਡਿਠੇ ਸ਼ਹੀਦਾਂ ਦੀ ਗਾਥਾ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਚੈਨਲ ਦੇ ਖਾਸ ਪ੍ਰੋਗਰਾਮ ਹਨ। ਖਾਸ-ਖਾਸ ਪ੍ਰੋਗਰਾਮ ਲਾਈਵ ਅਤੇ ਡੀ-ਲਾਈਵ ਪ੍ਰਸ਼ਾਰਿਤ ਕੀਤੇ ਜਾਂਦੇ ਹਨ। ਇਸ ਤਰ੍ਹਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵਿੱਚ ਮਾਸਿਕ ਮੈਗਜੀਨ, ਆਨਲਾਈਨ ਰੋਜਾਨਾ ਅਖਬਾਰ ਅਤੇ ਵੈਬ ਟੀ.ਵੀ ਸਾਮਿਲ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਵਿਚ ਕੰਮ ਕਰਨ ਵਾਲੇ ਸਾਰੇ ਸਟਾਫ ਮੈਂਬਰਾ/ ਪੱਤਰਕਾਰਾਂ/ ਪ੍ਰਤੀਨਿਧਾਂ ਨੂੰ ਮਿਹਨਤਾਨੇ ਵਜੋਂ ਉਨਾਂ ਦੁਆਰਾ ਇਕੱਠੇ ਕੀਤੇ ਇਸ਼ਤਿਹਾਰਾਂ ਵਿਚੋਂ ਸਨਿਉਰਟੀ (ਗਰੇਡ) ਵਾਈਜ ਕਮਿਸ਼ਨ ਦਿੱਤਾ ਜਾਂਦਾ ਹੈ।

ਪੱਤਰਕਾਰੀ ਲੈਣ ਬਾਰੇ : ਆਪ ਜੀ ਪੱਤਰਕਾਰੀ ਦੇ ਖੇਤਰ ਵਿਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜਨਾ ਚਾਹੁੰਦੇ ਹੋ, ਇਸ ਲਈ ਵੀ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ। ‘ਮਹਿਕ ਵਤਨ ਦੀ ਲਾਈਵ’ ਨੂੰ ਨਿਰੰਤਰ ਚਲਦਾ ਰੱਖਣ ਲਈ ਸਾਨੂੰ ਇਸ ਪੇਪਰ ਸਬੰਧੀ ਕੁਝ ਨਿਯਮ ਬਣਾਉਣੇ ਪਏ ਹਨ। ਆਪ ਜੀ ਨੂੰ ਇਸ ਅਦਾਰੇ ਨਾਲ ਜੁੜਨ ਲਈ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜਿਸ ਅਨੁਸਾਰ ਪੱਤਰਕਾਰ ਬਨਣ ਵਾਲੇ ਹਰੇਕ ਵਿਅਕਤੀ ਨੂੰ ਪੰਚੀ ਸੋ ਰੁਪਏ (2500/-) ਜੁਆਇਨਿੰਗ ਫੀਸ (Joining Fee) ਅਤੇ ਇੱਕ ਹਜਾਰ ਰੁਪਏ (1,000/-) ਸਲਾਨਾ ਮੈਂਬਰਸ਼ਿਪ ਫੀਸ (Membership Fees) ਅਦਾ ਕਰਨੀ ਪਵੇਗੀ। ਇਸ ਦੇ ਨਾਲ ਹਰੇਕ ਪੱਤਰਕਾਰ ਨੂੰ ਸਾਲ ਵਿੱਚ ਇੱਕ ਸਪਲੀਮੈਂਟ (ਘੱਟੋ-ਘੱਟ 25 ਹਜ਼ਾਰ ਦਾ) ‘ਮਹਿਕ ਵਤਨ ਦੀ ਲਾਈਵ’ ਨੂੰ ਦੇਣਾ ਪਵੇਗਾ ਜਾਂ ਹਰੇਕ ਸਾਲ ਘੱਟੋ-ਘੱਟ 25 ਹਜਾਰ ਰੁਪਏ ਦੇ ਇਸ਼ਤਿਹਾਰ ‘ਮਹਿਕ ਵਤਨ ਦੀ ਲਾਈਵ’ ਨੂੰ ਦੇਣੇ ਪੇਣਗੇ।

                 ਇਹ ਫੀਸ ਅਦਾ ਕਰਨ ਅਤੇ ਪਹਿਲਾ ਸਪਲੀਮੈਂਟ ਜਾਂ ਇਸ਼ਤਿਹਾਰ ਦੇਣ ਤੋਂ ਬਾਅਦ ਹੀ ਤੁਹਾਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦਾ ਪੱਕਾ ਪੱਤਰਕਾਰ ਘੋਸ਼ਿਤ ਕੀਤਾ ਜਾਵੇਗਾ। ਉਪਰੋਕਤ ਫੀਸ ਅਤੇ ਸਪਲੀਮੈਂਟ ਦੇਣ ਤੋਂ ਬਾਅਦ ਆਪ ਜੀ ‘ਮਹਿਕ ਵਤਨ ਦੀ ਲਾਈਵ’ ਨੂੰ ਦਿੱਤੇ ਜਾਣ ਵਾਲੇ ਇਸ਼ਤਿਹਾਰ ਵਿਚੋਂ ਕਮਿਸ਼ਨ ਲੈਣ ਦੇ ਹੱਕਦਾਰ ਹੋਵੋਗੇ। ਇਸ਼ਤਿਹਾਰ ਦੀ ਰਕਮ ਇਸ਼ਤਿਹਾਰ ਪ੍ਰਕਾਸਿਤ ਹੋਣ ਤੋਂ ਪਹਿਲਾ ਜਮਾਂ ਕਰਵਾਉਣੀ ਹੋਵੇਗੀ। ਰਕਮ ਜਮਾਂ ਨਾ ਹੋਣ ਦੀ ਸੂਰਤ ਵਿੱਚ ਤੁਹਾਡੇ ਦੁਆਰਾ ਭੇਜੇ ਗਏ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਕੀਤੇ ਜਾਣਗੇ। ਜਿਲ੍ਹਾ ਇੰਚਾਰਜ ਬਨਣ ਲਈ ਪਹਿਲਾ ਇੱਕ ਲੱਖ ਰੁਪਏ ਦਾ ਸਪਲੀਮੈਂਟ/ ਇਸ਼ਤਿਹਾਰ ਦੇਣਾ ਪਵੇਗਾ। ਜਿਲ੍ਹਾ ਇੰਚਾਰਜ ਨੂੰ ਹਰ ਸਾਲ ਘੱਟੋ-ਘੱਟ ਇੱਕ ਲੱਖ ਰੁਪਏ ਦਾ ਸਪਲੀਮੈਂਟ ਦੇਣਾ ਪਵੇਗਾ, ਇਸ ਲਈ ਉਹ ਆਪਣੇ ਥੱਲੇ ਜਿਨੇ ਮਰਜੀ ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਸਕਦੇ ਹੋ।

(ਨੋਟ: ਜਿਲ੍ਹਾ ਇੰਚਾਰਜ ਦੁਆਰਾ ਲਗਾਏ ਗਏ ਪੱਤਰਕਾਰ ਦਾ ਰਿਕਾਰਡ ਦੇ ਮੁੱਖ ਦਫਤਰ ਵਿੱਚ ਭੇਜਣਾ ਜਰੂਰੀ ਹੋਵੇਗਾ ਅਤੇ ਉਸ ਪੱਤਰਕਾਰ ਦਾ ਆਈ ਕਾਰਡ ਮੁੱਖ ਸੰਪਾਦਕ ਵੱਲੋਂ ਹੀ ਜਾਰੀ ਕੀਤਾ ਜਾਵੇਗਾ।)

            ਜਿਲ੍ਹਾ ਇੰਚਾਰਜ ਨੂੰ ਇਹ ਖਾਸ ਅਧਿਕਾਰ ਹੋਵੇਗਾ ਕਿ ਉਹ ਆਪਣੇ ਥੱਲੇ ਜਿਨ੍ਹੇ ਮਰਜੀ ਪੱਤਰਕਾਰ ਨਿਯੁਕਤ ਕਰ ਸਕਦਾ ਹੈ। ਜੇਕਰ ਜਿਲ੍ਹਾ ਇੰਚਾਰਜ ਆਪਣੇ ਟਾਰਗੇਟ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਦੇ ਜਿਲ੍ਹੇ ਦੀਆਂ ਖਬਰਾਂ ਲਈ ਮੈਗਜੀਨ ਵਿੱਚ ਸਪੈਸ਼ਲ ਸਫੇ ਦਿੱਤੇ ਜਾਣਗੇ।

ਪੱਤਰਕਾਰੀ ਲੈਣ ਲਈ ਸ਼ਰਤਾਂ : ਆਪ ਜੀ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਪੱਤਰਕਾਰ ਬਨਣ ਉਪਰੰਤ ਇਹ ਜਰੂਰੀ ਨਹੀਂ ਕਿ ਤੁਹਾਡੇ ਦੁਆਰਾ ਭੇਜੀ ਗਈ ਹਰ ਖਬਰ/ ਰਚਨਾ/ ਫੋਟੋ ਸੰਪਾਦਕ ਜਾਂ ਇੰਚਾਰਜ ਵੱਲੋਂ ਸਲੈਕਟ ਕੀਤੀ ਜਾਵੇ। ‘ਮਹਿਕ ਵਤਨ ਦੀ ਲਾਈਵ’ ਪੇਪਰ ਦਾ ਟਾਈਮ ਪੀਰਡ, ਸਾਈਜ ਅਤੇ ਸਫਿਆਂ (Pages) ਦੀ ਗਿਣਤੀ ਕਦੇ ਵੀ ਵਧਾਈ ਘਟਾਈ ਜਾ ਸਕਦੀ ਹੈ। ‘ਮਹਿਕ ਵਤਨ ਦੀ ਲਾਈਵ’ ਪੇਪਰ ਦਾ ਸੈਸ਼ਨ ਮਾਰਚ ਤੋਂ ਮਾਰਚ ਚੱਲਦਾ ਹੈ। ਨਵੇਂ ਸੈਸ਼ਨ ਵਿੱਚ ਇਸ਼ਤਿਹਾਰਾਂ ਦੇ ਰੇਟਾਂ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। ਇਹ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਨਿੱਜੀ ਅਧਿਕਾਰ ਹਨ ਇਸ ਵਿੱਚ ਕੋਈ ਵੀ ਪੱਤਰਕਾਰ ਜਾ ਪ੍ਰਤੀਨਿੰਧ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ। ਸ਼ਨਾਖਤੀ ਕਾਰਡ (I-Card) ਦੀ ਮਨਿਆਦ (Validity) ਹਰੇਕ ਸਾਲ ਕਾਰਡ ਜਾਰੀ ਹੋਣ ਦੀ ਤਾਰੀਖ ਤੋਂ ਲੈ ਕੇ 31 ਦਸੰਬਰ ਤੱਕ ਹੀ ਹੋਵੇਗੀ।  ਸ਼ਨਾਖਤੀ ਕਾਰਡ (I-Card) ਵਾਸਤੇ ਹਰ ਸਾਲ ਨਵਾਂ ਫਾਰਮ ਭਰ ਕੇ ਦੇਣਾ ਪਵੇਗਾ। ‘ਮਹਿਕ ਵਤਨ ਦੀ ਲਾਈਵ’ ਪੇਪਰ ਦਾ ਪੱਤਰਕਾਰ ਬਣਨ ਲਈ ਘੱਟੋ–ਘੱਟ ਵਿਦਿਅਕ ਯੋਗਤਾ 10+2 ਅਤੇ ਉਮਰ ਘੱਟੋ–ਘੱਟ 18 ਸਾਲ ਹੋਣਾ ਲਾਜਮੀ ਹੈ। ‘ਮਹਿਕ ਵਤਨ ਦੀ ਲਾਈਵ’ ਪੇਪਰ ਦਾ ਪੱਤਰਕਾਰ ਹੋਰ ਕਿਸੇ ਪੇਪਰ ਲਈ ਪੱਤਰਕਾਰੀ ਨਹੀਂ ਕਰ ਸਕਦਾ। ਲੇਖਕ ਵਜੋਂ ਜਿਨ੍ਹੇ ਮਰਜੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਤੁਹਾਡਾ ਮੈਟਰ ਛਪਦਾ ਰਹੇ। ਇਸ ਤੇ ਅਦਾਰੇ ਨੂੰ ਕੋਈ ਇੰਤਰਾਜ ਨਹੀਂ ਹੋਵੇਗਾ। ਜਿਲ੍ਹਾ ਇੰਚਾਰਜ ਸਿਰਫ ਆਪਣੇ ਜਿਲ੍ਹੇ ਵਿਚੋਂ ਹੀ ਪੱਤਰਕਾਰ ਨਿਯੁਕਤ ਕਰ ਸਕਦਾ ਹੈ ਦੂਸਰੇ ਜਿਲ੍ਹੇ ਵਿੱਚ ਉਹ ਕੋਈ ਦਖਲ ਅੰਦਾਜੀ ਨਹੀਂ ਕਰ ਸਕੇਗਾ। ਜੇਕਰ ਦੂਸਰੇ ਜਿਲ੍ਹੇ ਵਿਚੋਂ ਕਿਸੇ ਖਾਸ ਕਾਰਣ ਕਰਕੇ ਪੱਤਰਕਾਰ ਨਿਯੁਕਤ ਕਰਨਾ ਹੈ ਤਾਂ ਮੁੱਖ ਸੰਪਾਦਕ ਕੋਲੋਂ ਉਸ ਦੀ ਲਿਖਤੀ ਮਨਜੂਰੀ ਹੋਣੀ ਚਾਹੀਦੀ ਹੈ। ਤੁਸੀਂ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਕੰਮ ਤੋਂ ਬਿਨਾ ਇਜਾਜਤ ਦੇ ਲਗਾਤਾਰ 3 ਮਹੀਨੇ ਲਈ ਗੈਰ ਹਾਜਰ ਨਹੀਂ ਹੋ ਸਕਦੇ। ਬਿਨਾ ਇਜਾਜਤ ਦੇ 3 ਮਹੀਨੇ ਲਈ ਲਗਾਤਾਰ ਗੈਰ ਹਾਜਰ ਰਹਿਣ ਉਪਰੰਤ ਤੁਹਾਨੂੰ ‘ਮਹਿਕ ਵਤਨ  ਦੀ ਲਾਈਵ’ ਬਿਓਰੋ ਵਿਚੋਂ ਕੱਢਿਆ ਜਾ ਸਕਦਾ ਹੈ। ਤੁਸੀਂ ਆਪਣੇ ਨਿੱਜੀ ਮੰਤਵਾਂ ਦੀ ਪੂਰਤੀ ਲਈ ਪੱਤਰਕਾਰੀ ਦੇ ਅਹੁਦੇ ਦੀ ਗਲਤ ਵਰਤੋਂ ਨਹੀਂ ਕਰ ਸਕਦੇ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਪੱਤਰਕਾਰ ਬਣਨ ਉਪਰੰਤ ਇਹ ਜਰੂਰੀ ਹੈ ਕਿ ਤੁਸੀਂ ਜਿਹੜੀ ਵੀ ਖਬਰ/ ਰਚਨਾ/ ਰਿਪੋਰਟ ਭੇਜੋ ਉਸ ਉਪਰ ਤੁਹਾਡਾ ਰਜਿਸਟਰਡ ਨੰਬਰ ਲਿਖਿਆ ਹੋਵੇ। ਉਪਰੋਕਤ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਨਾ ਚੱਲਣ ਤੇ ਤੁਹਾਨੂੰ ਪੱਤਰਕਾਰੀ ਦੇ ਅਹੁਦੇ ਤੋਂ ਬਿਨ੍ਹਾ ਕਿਸੇ ਅਗਾਊਂ ਸੂਚਨਾ ਦੇ ਹਟਾਇਆ ਜਾ ਸਕਦਾ ਹੈ।

==========================================
ਨੋਟ: ਮੁੱਖ ਸੰਪਾਦਕ ਨੂੰ ਇਹ ਹੱਕ ਹੈ ਕਿ ਉਹ ਕਿਸੇ ਖਾਸ ਕਾਰਨ ਜਾ ਕਿਸੇ ਖਾਸ ਦਿਨ ਤਿਉਹਾਰ ਤੇ ਵਿਸ਼ੇਸ਼ ਸਪਲੀਮੈਂਟ ਦੇਣ ਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਵੱਲੋਂ ਖਾਸ ਕਮਿਸ਼ਨ ਦੇ ਸਕਦਾ ਹੈ।
ਵਿਸ਼ੇਸ਼ ਸਪਲੀਮੈਂਟ : ਜੇਕਰ ਤੁਸੀਂ ‘ਮਹਿਕ ਵਤਨ ਦੀ ਲਾਈਵ’ ਵਾਸਤੇ ਵਿਸ਼ੇਸ਼ ਸਪਲੀਮੈਂਟ ਦੇਣਾ ਚਾਹੋ ਤਾਂ ਤੁਹਾਨੂੰ ਇਹ ਸਪਲੀਮੈਂਟ ਘੱਟੋ-ਘੱਟ ਦੋ ਮਹੀਨੇ ਪਹਿਲਾਂ ਬੁੱਕ ਕਰਵਾਉਣਾ ਪਵੇਗਾ। ਤੁਸੀਂ ਹਰ ਮਹੀਨੇ ਕੋਈ ਨਾ ਕੋਈ ਵਿਸ਼ੇਸ ਸਪਲੀਮੈਂਟ ਦੇ ਸਕਦੇ ਹੋ।
==========================================
ਮਹੀਨਾ  ਸਪਲੀਮੈਂਟ
==========================================
ਜਨਵਰੀ  1. ਨਵਂੇ ਵਰ੍ਹੇ ਦੀ ਆਮਦ ਤੇ ਵਿਸ਼ੇਸ਼ ਸਪਲੀਮੈਂਟ
2. ਲੋਹੜੀ ਤੇ ਵਿਸ਼ੇਸ਼ ਸਪਲੀਮੈਂਟ, 3. ਮਾਘੀ ਤੇ ਵਿਸ਼ੇਸ਼ ਸਪਲੀਮੈਂਟ
4. ਗਣਤੰਤਰ ਦਿਵਸ (26 ਜਨਵਰੀ) ਤੇ ਵਿਸ਼ਸ਼ ਸਪਲੀਮੈਂਟ
————————————————————————————-
ਫਰਵਰੀ  1. ਭਗਤ ਰਵੀਦਾਸ ਜੀ ਦੇ ਅਵਤਾਰ ਪੁਰਬ ਤੇ ਵਿਸ਼ੇਸ਼ ਸਪਲੀਮੈਂਟ
————————————————————————————-
ਮਾਰਚ   1. ਫੱਕਰ ਬਾਬਾ ਦਾਮੂੰ ਸ਼ਾਹ ਜੀ ਦੇ ਮੇਲੇ ਤੇ ਵਿਸ਼ੇਸ਼ ਸਪਲੀਮੈਂਟ
2. ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਸਪਲੀਮੈਂਟ
3. ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ਼ ਤੇ ਵਿਸ਼ੇਸ਼ ਸਪਲੀਮੈਂਟ
————————————————————————————-
ਅਪ੍ਰੈਲ   1. ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਬਰਸੀ ਤੇ ਵਿਸ਼ੇਸ਼ ਸਪਲੀਮੈਂਟ
2. ਵਿਸਾਖੀ ਵਿਸ਼ੇਸ਼ ਸਪਲੀਮੈਂਟ
————————————————————————————-
ਮਈ   1. ਮਜਦੂਰ ਦਿਵਸ ਤੇ ਵਿਸ਼ੇਸ਼ ਸਪਲੀਮੈਂਟ
————————————————————————————-
ਜੂਨ   1. ਬਲਿਓ ਸਟਾਰ (ਜੂਨ ੮੪) ਨੂੰ ਸਮਰਪਿਤ ਵਿਸ਼ੇਸ਼ ਸਪਲੀਮੈਂਟ
————————————————————————————-
ਅਗਸਤ  1. ਰੱਖੜੀ ਤੇ ਵਿਸ਼ੇਸ਼ ਸਪਲੀਮੈਂਟ
————————————————————————————-
ਸਤੰਬਰ  1. ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ (ਨਾਨਕਸਰ) ਵਾਲਿਆਂ ਦੀ ਬਰਸੀ ਤੇ ਵਿਸ਼ੇਸ਼
2. ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ਼ ਤੇ ਵਿਸ਼ੇਸ਼ ਸਪਲੀਮੈਂਟ
————————————————————————————-
ਅਕਤੂਬਰ  1. ਦੁਸਹਿਰਾ ਵਿਸ਼ੇਸ਼ ਸਪਲੀਮੈਂਟ
————————————————————————————-
ਨਵੰਬਰ   1. ਦੀਵਾਲੀ ਵਿਸ਼ੇਸ਼ ਸਪਲੀਮੈਂਟ, 2. ਵਿਸ਼ਵਕਰਮਾ ਦਿਵਸ ਤੇ ਵਿਸ਼ੇਸ਼ ਸਪਲੀਮੈਂਟ
3. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਵਿਸ਼ੇਸ਼ ਸਪਲੀਮੈਂਟ
4. ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਤੇ ਵਿਸ਼ੇਸ਼ ਸਪਲੀਮੈਂਟ
5. ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਲਾਨਾ ਬਰਸ਼ੀ ਤੇ ਵਿਸ਼ੇਸ ਸਪਲੀਮੈਂਟ
————————————————————————————-
ਦਸੰਬਰ  1. ਕ੍ਰਿਸਮਿਸ ਡੇ ਵਿਸ਼ੇਸ਼ ਸਪਲੀਮੈਂਟ
————————————————————————————-
ਤੁਸੀਂ ਹੋਰ ਕਿਸੇ ਵੀ ਖਾਸ ਦਿਨ ਤਿਉਹਾਰ ਤੇ ਵਿਸ਼ੇਸ਼ ਸਪਲੀਮੈਂਟ/ ਕਿਸੇ ਦੇ ਪ੍ਰਲੋਕ ਗਮਨ ਤੇ ਵਿਸ਼ੇਸ਼ ਸਪਲੀਮੈਂਟ / ਕਿਸੇ ਦੀ ਜਿੱਤ ਦੀ ਖੁਸੀ ਵਿੱਚ ਵਿਸ਼ੇਸ਼ ਸਪਲੀਮੈਂਟ/ ਕਿਸੇ ਮੇਲੇ ਜਾ ਬਰਸੀ ਤੇ ਵਿਸ਼ੇਸ਼ ਸਪਲੀਮੈਂਟ/ ਕਿਸੇ ਖਾਸ ਸ਼ਖਸੀਅਤ ਬਾਰੇ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕਰਵਾ ਸਕਦੇ ਹੋ।
————————————————————————————————

“ਮਹਿਕ ਵਤਨ ਦੀ ਲਾਈਵ” ਪੇਪਰ ਦੀ ਪੱਤਰਕਾਰੀ ਲੈਣ ਹਿੱਤ ਬੇਨਤੀ ਪੱਤਰ

ਸੇਵਾ ਵਿਖੇ

                    ਮੁੱਖ ਸੰਪਾਦਕ

                    ਮਹਿਕ ਵਤਨ ਦੀ ਲਾਈਵ                                          ਫੋਟੋ

                    ਮੋਗਾ (ਪੰਜਾਬ)

ਵਿਸ਼ਾ : ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਪੱਤਰਕਾਰੀ ਲੈਣ ਸਬੰਧੀ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਬੇਨਤੀ ਹੈ ਕਿ ਮੈਂ ………………………… ਜਗ੍ਹਾ ਤੋ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਦੀ ਪੱਤਰਕਾਰੀ ਕਰਨਾ ਚਾਹੁੰਦਾ/ ਚਾਹੁੰਦੀ ਹਾਂ। ਮੈਂ ਇਸ ਸਬੰਧੀ 18 ਸਫਿਆਂ ਦੇ ਪ੍ਰਾਸਪੈਕਟ ਵਿੱਚ ਦਿੱਤੀਆਂ ਸਾਰੀਆਂ ਸ਼ਰਤਾਂ ਤੇ ਨਿਯਮਾਂ ਨੂੰ ਪੂਰੀ ਤਰ੍ਹਾਂ ਪੜ੍ਹ ਲਿਆ ਹੈ ਅਤੇ ਮੈਂ ਸਾਰੀਆਂ ਸ਼ਰਤਾਂ ਤੇ ਨਿਯਮਾਂ ਦਾ/ ਦੀ ਪੂਰੀ ਤਰ੍ਹਾ ਪਾਬੰਦ ਰਹਾਂਗਾ/ ਰਹਾਂਗੀ। ਕ੍ਰਿਪਾ ਕਰਕੇ ਮੈਨੂੰ ………………………… ਜਗ੍ਹਾ ਤੋ ‘ਮਹਿਕ ਵਤਨ ਦੀ ਲਾਈਵ’ ਪੇਪਰ ਦੀ ਪੱਤਰਕਾਰੀ ਦਿੱਤੀ ਜਾਵੇ।

ਆਪ ਜੀ ਦਾ/ ਦੀ ਅਤੀ ਧੰਨਵਾਦੀ ਹੋਵਾਂਗਾ/ ਹੋਵਾਂਗੀ।

ਆਪ ਜੀ ਦਾ/ ਦੀ ਸ਼ੁੱਭ ਚਿੰਤਕ

ਮਿਤੀ ………………                                              (ਹਸਤਾਖਰ)  …………………………

ਮੇਰਾ ਹੋਰ ਵੇਰਵੇ ਇਸ ਪ੍ਰਕਾਰ ਹੈ :
੧. ਨਾਮ __________________________________________________
੨. ਜਨਮ ਤਾਰੀਖ  _______________ ਜਨਮ ਸਥਾਨ _____________________
੩. ਪਿਤਾ/ ਪਤੀ ਦਾ ਨਾਮ _________________________  ਬਲੱਡ ਗਰੁੱਪ  _______
੪. ਵਿਦਿਅਕ ਯੋਗਤਾ ___________________________________________
੫. ਕਿੱਤਾ __________________________________________________
੬. ਪੱਕਾ ਪਤਾ _______________________________________________  ________________________________________ ਪਿੰਨ __________
੭. ਚਿੱਠੀ ਪੱਤਰ ਲਈ ਪਤਾ ________________________________________ ਤਹਿਸੀਲ ____________ ਜਿਲ੍ਹਾ __________ ਪ੍ਰਾਤ ________ ਪਿੰਨ ______
੮. ਸੰਪਰਕ ਨੰਬਰ  ____________________________________________
੯. ਈ-ਮੇਲ / ਵੈਬ ਸਾਈਟ ________________________________________

(ਹਸਤਾਖਰ ਤੇ ਪੂਰਾ ਨਾਮ)  …………………………
……………………………………………

————————————————————————————————

ਬਿਆਨ ਹਲਫੀਆ

ਮੈਂ ………………………………………… ਪੁੱਤਰ/ ਪੁਤਰੀ ……………………………………. ਵਾਸੀਆਨ ………………… ਜਿਲ੍ਹਾ ………… ਦਾ/ ਦੀ ਹਾਂ। ਮੈਂ ਹੇਠ ਲਿਖਿਆ ਬਿਆਨ ਹਲਫੀਆ ਕਰਦਾ/ ਕਰਦੀ ਹਾਂ ਕਿ:

੧. ਇਹ ਕਿ ਮੈਂ ਉਪਰ ਦਿੱਤੇ ਗਏ ਪਤੇ ਦਾ ਪੱਕਾ/ ਦੀ ਪੱਕੀ ਵਸਨੀਕ ਹਾਂ ਅਤੇ ਮੈਂ ………………… ਖੇਤਰ ਤੋਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਲਈ ਕੰਮ ਕਰਨਾ ਚਾਹੁੰਦਾ/ ਚਾਹੁੰਦੀ ਹਾਂ।

੨. ਇਹ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਨੂੰ ਹਮੇਸ਼ਾ ਸੱਚੀਆਂ ਅਤੇ ਸਹੀ ਖਬਰਾਂ ਅਤੇ ਰਿਪੋਰਟਾਂ ਭੇਜਿਆਂ ਕਰਾਂਗਾ/ ਕਰਾਂਗੀ। ਮੇਰੇ ਦੁਆਰਾ ਭੇਜੀ ਕਿਸੇ ਵੀ ਰਿਪੋਰਟ ਜਾਂ ਖਬਰ ਦੇ ਗਲਤ ਜਾਂ ਵਧਿਆ ਚੜਿਆ ਹੋਣ ਬਾਰੇ ਮੈਂ ਖੁਦ ਜੁੰਮੇਵਾਰ ਹੋਵਾਂਗਾ/ ਹੋਵਾਂਗੀ।

੩. ਇਹ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਨੂੰ ਕੁਟੇਸ਼ਨ ਵਿੱਚ ਦਿੱਤੇ ਗਏ ਰੇਟਾਂ ਅਨੁਸਾਰ ਦਿੱਤੇ ਗਏ ਇਸ਼ਤਿਹਾਰ ਵਿੱਚੋ 20% ਕਮਿਸ਼ਨ ਲੈਣ ਦਾ/ ਦੀ ਹੱਕਦਾਰ ਹੋਵਾਂਗਾ/ ਹੋਵਾਂਗੀ।

੪. ਇਹ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਨੂੰ ਜੁਆਨਿੰਗ ਫੀਸ ਅਤੇ ਸਾਲਾਨਾ ਮੈਂਬਰਸਿੱਪ ਫੀਸ ਅਦਾ ਕਰਾਂਗਾ/ ਕਰਾਂਗੀ ਅਤੇ ਪੱਕੇ ਇਸ਼ਤਿਹਾਰ ਦਵਾਉਣ ਤੇ ਪੱਚੀ ਪ੍ਰਤੀਸ਼ਤ (25%) ਕਮਿਸ਼ਨ ਲੈਣ ਦਾ/ ਦੀ ਹੱਕਦਾਰ ਹੋਵਾਂਗਾ/ ਹੋਵਾਂਗੀ।

੫. ਇਹ ਕਿ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

੬. ਇਹ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਦੇ ਇਲਾਵਾ ਕਿਸੇ ਹੋਰ ਪੇਪਰ/ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਲਈ ਪੱਤਰਕਾਰੀ ਨਹੀਂ ਕਰਾਂਗਾ/ ਕਰਾਂਗੀ।

੭. ਇਹ ਕਿ ਮੈਂ ਹਰ ਸਾਲ ‘ਮਹਿਕ ਵਤਨ ਦੀ ਲਾਈਵ’ ਬਿਓਰੋ ਲਈ ਘੱਟੋ-ਘੱਟ ਪੱਚੀ ਹਜਾਰ ਰੁਪਏ (25,000/-) ਦਾ ਸਪਲੀਮੈਂਟ ਜਾਂ ਇਸ਼ਤਿਹਾਰ ਦੇਵਾਂਗਾ/ ਦੇਵਾਂਗੀ।

੮. ਇਹ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ/ ਰੋਜਾਨਾ ਆਨਲਾਈਨ ਅਖਬਾਰ/ ਵੈਬ ਟੀ.ਵੀ. ਚੈਨਲ ਦੇ ਕੰਮ ਤੋਂ ਬਿਨਾ ਇਜਾਜਤ ਦੇ ਲਗਾਤਾਰ 3 ਮਹੀਨੇ ਲਈ ਗੈਰ ਹਾਜਰ ਨਹੀਂ ਹੋਵਾਂਗਾ/ ਹੋਵਾਂਗੀ। ਕੰਮ ਤੇ ਬਿਨਾਂ ਇਜਾਜਤ ਦੇ 3 ਮਹੀਨੇ ਲਈ ਲਗਾਤਾਰ ਗੈਰ ਹਾਜਰ ਰਹਿਣ ਉਪਰੰਤ ਮੇਰਾ ਨਾ ‘ਮਹਿਕ ਵਤਨ  ਦੀ ਲਾਈਵ’ ਬਿਓਰੋ ਵਿਚੋਂ ਬਰਖਾਸਤ ਤੇ ਮੈਨੂੰ ਕੋਈ ਇੰਤਰਾਜ ਨਹੀਂ ਹੋਵੇਗਾ।

੯. ਇਹ ਕਿ ਮੈਂ ਆਪਣੇ ਨਿੱਜੀ ਮੰਤਵਾ ਦੀ ਪੂਰਤੀ ਲਈ ਪੱਤਰਕਾਰੀ ਦੇ ਅਹੁਦੇ ਦੀ ਗਲਤ ਵਰਤੋਂ ਨਹੀਂ ਕਰਾਂਗਾ/ ਕਰਾਂਗੀ।

੧੦. ਇਹ ਕਿ ਮੈਂ ਫੀਲਡ ਪੱਤਰਕਾਰੀ ਦੋਰਾਨ ਹੋਣ ਵਾਲੇ ਕਿਸੇ ਜਾਨੀ ਅਤੇ ਮਾਲੀ ਨੁਕਸਾਨ ਦਾ ਖੁਦ ਜੁੰਮੇਵਾਰ ਹੋਵਾਂਗਾ/ ਹੋਵਾਂਗੀ। ਅਦਾਰਾ ‘ਮਹਿਕ ਵਤਨ ਦੀ ਲਾਈਵ’ ਇਸ ਦਾ ਕਿਸੇ ਪੱਖੋ ਵੀ ਜੁੰਮੇਵਾਰ ਨਹੀਂ ਹੋਵੇਗਾ।

੧੧. ਇਹ ਕਿ ਮੈਂ ਕਿਸੇ ਵੀ ਅਦਾਲਤ ਵੱਲੋ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ/ ਦਿੱਤੀ ਗਈ ਤੇ ਨਾ ਹੀ ਮੇਰੇ ਤੇ ਕੋਈ ਹੋਰ ਦੋਸ਼ ਹੈ।

੧੨. ਇਹ ਕਿ ਮੇਰੇ ਉਪਰੋਕਤ ਬਿਆਨ ਵਿੱਚ ਕੋਈ ਤਰੁੱਟੀ ਮਿਲਣ ਤੇ ਮੈਨੂੰ ਪੱਤਰਕਾਰੀ ਦੇ ਅਹੁਦੇ ਤੋਂ ਬਿਨ੍ਹਾ ਕਿਸੇ ਅਗਾਊਂ ਸੂਚਨਾ ਦੇ ਹਟਾਇਆ ਜਾ ਸਕਦਾ ਹੈ।

ਬਿਆਨਕਾਰ

ਤਸਦੀਕ:
ਸੰਨਦ ਰਹੇ ਕਿ ਮੇਰਾ ਉਪਰੋਕਤ ਬਿਆਨ ਸਹੀ ਤੇ ਦਰੁੱਸਤ ਹੈ। ਇਸ ਵਿੱਚ ਕੋਈ ਵੀ ਗੱਲ ਛੁਪਾ ਕੇ ਨਹੀਂ ਰੱਖੀ ਹੈ।

ਬਿਆਨਕਾਰ

————————————————————————————————

ਪ੍ਰਣ ਪੱਤਰ/ ਸਿਫਾਰਸ਼ ਪੱਤਰ

ਮੈਂ …………………………………… ਪੁੱਤਰ/ ਪੁਤਰੀ ਸ਼੍ਰੀ ………………………………  ਵਾਸੀ …………………………………………………… ਜਿਲ੍ਹਾ…………… ਦਾ/ ਦੀ ਹਾਂ।
ਮੈਂ ਸ਼੍ਰੀ ਮਾਨ/ ਸ਼੍ਰੀ ਮਤੀ …………………………………… ਦੀ ਮੋਜੂਦਗੀ ਵਿੱਚ ਪ੍ਰਣ ਕਰਦਾ/ ਕਰਦੀ ਹਾਂ ਕਿ ਮੈਂ ‘ਮਹਿਕ ਵਤਨ ਦੀ ਲਾਈਵ’ ਪੇਪਰ ਲਈ ਹਮੇਸ਼ਾ ਸੱਚੀਆਂ ਅਤੇ ਸਹੀ ਖਬਰਾਂ ਅਤੇ ਰਿਪੋਰਟਾਂ ਭੇਜਿਆਂ ਕਰਾਂਗਾ/ ਕਰਾਂਗੀ। ਮੈਂ ਪੱਤਰਕਾਰੀ ਰਾਹੀ ਮਾਨਵਤਾ ਦੀ ਭਲਾਈ ਲਈ, ਸਮਾਜ ਸੇਵਾ ਲਈ, ਲੋੜਵੰਦਾ ਦੀ ਮੱਦਦ ਲਈ ਹਮੇਸ਼ਾ ਹੱਕ, ਸੱਚ ਤੇ ਨਿਆਂ ਲਈ ਹੀ ਲਿਖਾਂਗਾ/  ਲਿਖਾਂਗੀ।
ਗਵਾਹਾਨ                                            ਪ੍ਰਣ ਕਰਤਾ

ਹਸਤਾਖਰ/ ਨਾਮ/ ਅਹੁੱਦਾ

ਸ੍ਰੀ ਮਾਨ/ ਸ਼੍ਰੀ ਮਤੀ/ ਮੈਡਮ …………………………………………… ‘ਮਹਿਕ ਵਤਨ ਦੀ ਲਾਈਵ’ ਬਿਓਰੋ ਲਈ ਪੱਤਰਕਾਰੀ ਕਰਨਾ ਚਾਹੁੰਦਾਂ ਹੈ/ ਚਾਹੁੰਦੀ ਹੈ। ਮੈਂ ਇਸ ਨੂੰ ਜਾਤੀ ਤੌਰ ਤੇ ਜਾਣਦਾ/ ਜਾਣਦੀ ਹਾਂ। ਇਸ ਲਈ ਮੈਂ ਇਸ ਦੇ ਪੱਤਰਕਾਰੀ ਦੇ ਕੰਮ ਲਈ ਪੂਰੀ ਤਰ੍ਹਾ ਸਹਿਮਤ ਹਾਂ। ਇਸ ਲਈ ਮੈਂ ਇਸ ਨੂੰ …………………… ਏਰੀਏ ਤੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਪੱਤਰਕਾਰੀ ਦੇਣ ਦੀ ਸਿਫਾਰਸ਼ ਕਰਦਾ ਹਾਂ/ ਕਰਦੀ ਹਾਂ।

ਸਿਫਾਰਸ਼ ਕਰਨ ਵਾਲੇ ਦੇ ਹਸਤਾਖਰ ਪੂਰਾ ਨਾਮ, ਪਤਾ ਤੇ ਅਹੁੱਦਾ

……………………………………
……………………………………
ਮੋਹਰ                                                ……………………………………

ਨੋਟ ੧. ਉਪਰੋਕਤ ਪ੍ਰਣ ਪੱਤਰ/ ਸਿਫਾਰਸ਼ ਪੱਤਰ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਸੰਪਾਦਕ, ਕਿਸੇ ਸੀਨੀਅਰ ਪੱਤਰਕਾਰ, ਸਰਪੰਚ/ ਐਮ.ਸੀ./ ਨੰਬਰਦਾਰ, ਕਿਸੇ ਰਜਿਸਟਰਡ ਸੰਸਥਾ ਦੇ ਪ੍ਰਧਾਨ/ ਸਕੱਤਰ, ਰਜਿਸਟਡ ਪੇਪਰ ਦੇ ਸੰਪਾਦਕ ਦੇ ਸਾਹਮਣੇ ਭਰਿਆ ਜਾਵੇ ਅਤੇ ਉਨ੍ਹਾ ਤੋਂ ਤਸਦੀਕ ਕਰਵਾਇਆ ਜਾਵੇ।


ਪੁਲਿਸ ਰਿਪੋਰਟ
ਸ੍ਰੀ …………………………………… ਪੁੱਤਰ / ਪੁਤਰੀ ਸ਼੍ਰੀ ……………………………… ਵਾਸੀ ………………………………………………………… ਜਿਲ੍ਹਾ…………… ਦਾ/ ਦੀ ਪੱਕੀ/ ਪੱਕਾ ਵਸਨੀਕ ਹੈ।
ਤਸਦੀਕ ਕੀਤਾ ਜਾਦਾ ਹੈ ਕਿ ਇਹ ਅੱਜ ਦੀ ਤਾਰੀਖ ਵਿੱਚ ਕਿਸੇ ਵੀ ਅਦਾਲਤ ਵੱਲੋ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਉਪਰ ਪੁਲਿਸ ਵੱਲੋਂ ਕੋਈ ਹੋਰ ਦੋਸ਼ ਹੈ। ਇਸ ਲਈ ਮੈਂ ਇਸ ਦੇ ਪੱਤਰਕਾਰੀ ਦੇ ਕੰਮ ਲਈ ਪੂਰੀ ਤਰ੍ਹਾਂ ਸਹਿਮਤ ਹਾਂ।

ਮੋਹਰ                                                           ਥਾਣਾ ਮੁੱਖੀ /  ਮੁੱਖ ਮੁਨਸੀ

————————————————————————————————

           ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਕਾਰਜ:  ‘ਮਹਿਕ ਵਤਨ ਦੀ ਲਾਈਵ’ ਬਿਓਰੋ ਮੀਡੀਆ ਨਾਲ ਸਬੰਧਤ ਇੱਕ ਨਾਮਵਰ ਸੰਸਥਾ ਹੈ। ‘ਮਹਿਕ ਵਤਨ ਦੀ ਲਾਈਵ’ ਪੇਪਰ ਪਿਛਲੇ 23 ਸਾਲਾਂ ਤੋਂ ਚੱਲ ਰਿਹਾ ਹੈ। ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਰੋਜਾਨਾ ਅਖਬਾਰ 2016 ਤੋਂ ਚੱਲ ਰਿਹਾ ਹੈ ਅਤੇ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਜਨਵਰੀ 2018 ਤੋਂ ਸਫਲਤਾ ਪੂਰਬਕ ਚੱਲ ਰਿਹਾ ਹੈ।  ‘ਮਹਿਕ ਵਤਨ ਦੀ ਲਾਈਵ’ ਦੀ ਆਪਣੀ ਵੱਖਰੀ ਪਹਿਚਾਨ ਹੈ ਅਤੇ ਇੱਸ ਨਾਲ ਹਜਾਰਾਂ ਪਾਠਕ ਪੱਕੇ ਤੌਰ ਤੇ ਜੁੜੇ ਹੋਏ ਹਨ। ਚਾਹੇ ‘ਮਹਿਕ ਵਤਨ ਦੀ ਲਾਈਵ’ ਨਿੱਜੀ ਕੰਪਨੀ ਹੈ ਪਰ ਇਸ ਅਦਾਰੇ ਨੇ ਆਪਣੇ ਸਾਹਿਤ, ਸੱਭਿਆਚਾਰ ਅਤੇ ਧਰਮ ਦੇ ਕੰਮਾਂ ਵਿੱਚ ਹਮੇਸ਼ਾ ਵਧ-ਚੜ ਕੇ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ।
‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂਂ ਹੋ ਰਹੇ ਕਾਰਜ ਵਿੱਚ ਅਤੇ ਉਨ੍ਹਾ ਤੋਂ ਇਲਾਵਾ ਕੁਝ ਹੋਰ ਪ੍ਰੋਗਰਾਮ ਉਲੀਕੇ ਗਏ ਹਨ ਜੋ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਕੀਤੇ ਜਾਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣੇ ਹਨ।

• ਮੰਥਲੀ ‘ਮਹਿਕ ਵਤਨ ਦੀ ਲਾਈਵ’ ਮੈਗਜੀਨ
• ਰੋਜਾਨਾ ‘ਮਹਿਕ ਵਤਨ ਦੀ ਲਾਈਵ’ ਆਨਲਾਈਨ ਅਖਬਾਰ
• ‘ਮਹਿਕ ਵਤਨ ਦੀ ਲਾਈਵ’ ਵੈਬ ਚੈਨਲ
• ਸਲਾਨਾ ‘ਮਹਿਕ ਵਤਨ ਦੀ ਐਵਾਰਡ’
• ਲਾਈਵ/ ਡੀ-ਲਾਈਵ ਟੈਲੀਕਾਸਟ
• ਪੁਸਤਕ ਮੇਲੇ
• ਪੰਜਾਬੀ ਭਾਸ਼ਾ ਤੇ ਬੋਲੀ ਤੇ ਪੰਜਾਬੀ ਕਾਨਫਰੰਸ
• ਕਵੀ ਦਰਬਾਰ
• ਕਲਚਰਲ ਪ੍ਰੋਗਰਾਮ
• ਧਾਰਮਿਕ ਪ੍ਰੋਗਰਾਮ
• ਸ਼ੋਸਲ ਨਾਟਕ
• ਗਿੱਧਾ, ਭੰਗੜਾ ਅਤੇ ਨਾਟਕ ਟੀਮਾ ਦਾ ਗਠਨ
• ਸ਼ੋਸਲ, ਧਾਰਮਿਕ ਤੇ ਵਿਰਾਸਤੀ ਗੀਤ ਦੀ ਰਿਕਰਡਿੰਗ ਅਤੇ ਫਿਲਮਾਂਕਨ
• ਮੈਡੀਕਲ ਕੈਂਪ
• ਧਾਰਮਿਕ ਸਿੱਖਿਆ
• ਵਿਦਿਅਕ ਸਹਾਇਤਾ
• ਲਾਈਬ੍ਰੇਰੀਆਂ ਦੀ ਸਥਾਪਨਾ


Contact for More Information

Mehak Watan Di Live Beauro

 ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)
Help Line: 9988-92-9988

ਈ-ਮੇਲ bhawandeep.purba@gmail.com

————————————————————————————————